੧੮ ਹਾੜ ੨੦੧੯ ਬਿਕਰਮੀ ਜੇਠੂਵਾਲ ਦਰਬਾਰ ਵਿਚ ਰਾਤ ਨੂੰ ਭਗਤ ਦੁਆਰ ਪੰਚਮ ਘਰ
ਸੋ ਪੁਰਖ ਨਿਰੰਜਣ ਸਤਿ ਵਿਹਾਰਾ, ਆਦਿ ਆਦਿ ਹਰਿ ਕਰਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਜੁਗਾਦਿ ਜੁਗਾਦਿ ਵੇਖ ਵਖਾਇੰਦਾ। ਏਕੰਕਾਰ ਕਰ ਪਸਾਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਅਨਭਵ ਪਰਕਾਸ਼ ਕਰਾਇੰਦਾ। ਸ੍ਰੀ ਭਗਵਾਨ ਪਾਵੇ ਸਾਰਾ, ਭਗਵਨ ਆਪਣਾ ਵੇਸ ਵਟਾਇੰਦਾ। ਅਬਿਨਾਸ਼ੀ ਕਰਤਾ ਸਤਿ ਹੁਲਾਰਾ, ਸਤਿ ਸਤਿਵਾਦੀ ਆਪ ਰਖਾਇੰਦਾ। ਪਾਰਬ੍ਰਹਮ ਪ੍ਰਭ ਹੋ ਨਿਆਰਾ, ਨਿਰਾਕਾਰਾ ਰੂਪ ਧਰਾਇੰਦਾ। ਸਚ ਸਿੰਘਾਸਣ ਅਗੰਮ ਅਪਾਰਾ, ਅਲੱਖ ਅਗੋਚਰ ਆਪ ਪਰਗਟਾਇੰਦਾ। ਮਹੱਲ ਅਟੱਲ ਉਚ ਮਨਾਰਾ, ਸਾਚਾ ਮੰਦਰ ਆਪ ਉਪਾਇੰਦਾ। ਨਾਉਂ ਰੱਖ ਸਚਖੰਡ ਦੁਆਰਾ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਦੀਆ ਬਾਤੀ ਇਕ ਉਜਿਆਰਾ, ਕਮਲਾਪਾਤੀ ਆਪ ਕਰਾਇੰਦਾ। ਰਵ ਸਸ ਨਾ ਕੋਈ ਅਧਾਰਾ, ਮੰਡਲ ਮੰਡਪ ਨਾ ਕੋਈ ਵਡਿਆਇੰਦਾ। ਇਕ ਇਕੱਲਾ ਖੇਲ ਨਿਆਰਾ, ਅਨਕ ਕਲ ਆਪਣੀ ਆਪ ਜਣਾਇੰਦਾ। ਭੂਪਤ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਰਾਜਨ ਰਾਜ ਵਡ ਬਲਕਾਰਾ, ਬਲ ਆਪਣਾ ਆਪ ਵਖਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਦਰ ਦਰਵੇਸ਼ ਬਣ ਦਰਬਾਨਾ, ਘਰ ਸਾਚੇ ਅਲੱਖ ਜਗਾਇੰਦਾ। ਨਿਉਂ ਨਿਉਂ ਚਰਨ ਕਰੇ ਨਿਮਸਕਾਰਾ, ਸੀਸ ਸੀਸ ਜਗਦੀਸ਼ ਝੁਕਾਇੰਦਾ। ਲੇਖਾ ਜਾਣੇ ਸਚ ਦਰਬਾਰਾ, ਦਰਗਹਿ ਸਾਚੀ ਧਾਮ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਸੋ ਪੁਰਖ ਨਿਰੰਜਣ ਕਰਨੀ ਕਰਦਾ, ਕਰਤਾ ਆਪਣੀ ਖੇਲ ਆਪ ਕਰਾਈਆ। ਹਰਿ ਪੁਰਖ ਅਬਿਨਾਸ਼ੀ ਨਿਰਭੈ ਹੋ ਕਦੇ ਨਾ ਡਰਦਾ, ਭੈ ਅਵਰ ਨਾ ਕੋਈ ਰਖਾਈਆ। ਅਜੂਨੀ ਰਹਿਤ ਕਦੇ ਨਾ ਮਰਦਾ,
ਜੀਵਣ ਮਰਨ ਨਾ ਕੋਇ ਵਡਿਆਈਆ। ਆਦਿ ਨਿਰੰਜਣ ਇਕੋ ਨੂਰ ਧਰਦਾ, ਨੂਰ ਨੁਰਾਨਾ ਸੱਚਾ ਮਾਹੀਆ। ਅਬਿਨਾਸ਼ੀ ਕਰਤਾ ਘਰ ਸਾਚੇ ਵੜਦਾ, ਸਾਚੇ ਮੰਦਰ ਡੇਰਾ ਲਾਈਆ। ਅਬਿਨਾਸ਼ੀ ਕਰਤਾ ਆਪਣਾ ਨੂਰ ਆਪੇ ਵਰਦਾ, ਨਾਰ ਕੰਤ ਖੇਲ ਵਖਾਈਆ। ਸ੍ਰੀ ਭਗਵਾਨ ਸਚ ਸਿੰਘਾਸਣ ਆਪੇ ਚੜ੍ਹਦਾ, ਨਿਰਗੁਣ ਆਪਣੀ ਸੇਜ ਹੰਢਾਈਆ। ਦਰ ਦਰਵੇਸ਼ ਬਣੇ ਬਰਦਾ, ਘਰ ਸੇਵਕ ਸੇਵ ਕਮਾਈਆ। ਆਪਣਾ ਅੱਖਰ ਨਿਸ਼ਅੱਖਰ ਆਪੇ ਪੜ੍ਹਦਾ, ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦਰ ਸੱਚਾ ਇਕ ਸੁਹਾਈਆ। ਸੋ ਪੁਰਖ ਨਿਰੰਜਣ ਸਾਚਾ ਘਰ, ਹਰਿ ਜੂ ਹਰਿ ਹਰਿ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਵਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਏਕੰਕਾਰਾ ਵੇਖੇ ਘਰ ਘਰ, ਰੂਪ ਰੰਗ ਰੇਖ ਨਾ ਕੋਈ ਰਖਾਇੰਦਾ। ਆਦਿ ਨਿਰੰਜਣ ਨੂਰ ਧਰ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪਣਾ ਨਾਉਂ ਆਪੇ ਪੜ੍ਹ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਸ੍ਰੀ ਭਗਵਾਨ ਆਪਣਾ ਨਿਸ਼ਾਨ ਸਚਖੰਡ ਦੁਆਰੇ ਆਪੇ ਧਰ, ਸਤਿ ਸੁਆਮੀ ਆਪ ਝੁਲਾਇੰਦਾ। ਪਾਰਬ੍ਰਹਮ ਭੈ ਮੰਨੇ ਆਪਣਾ ਡਰ, ਭੌ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਇੰਦਾ। ਸਾਚੀ ਰਚਨਾ ਸਚਖੰਡ, ਹਰਿ ਸਾਚੀ ਸਚ ਕਰਾਈਆ। ਨਿਰਗੁਣ ਨਿਰਗੁਣ ਵੰਡੇ ਵੰਡ, ਵੰਡਣਹਾਰਾ ਬੇਪਰਵਾਹੀਆ। ਏਕਾ ਰਾਗ ਗਾਏ ਛੰਦ, ਸਾਚਾ ਸੋਹਲਾ ਆਪ ਸੁਣਾਈਆ। ਏਕਾ ਨੂਰ ਇਕ ਅਨੰਦ, ਏਕਾ ਮੰਦਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਸਾਚੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਨਿਰਗੁਣ ਨਰ, ਨਰ ਹਰਿ ਆਪਣਾ ਆਪ ਰੂਪ ਵਟਾਇੰਦਾ। ਕਰਤਾ ਪੁਰਖ ਕਰਨੀ ਕਰ, ਕਾਦਰ ਆਪਣਾ ਭੇਵ ਚੁਕਾਇੰਦਾ। ਪਰਵਰਦਿਗਾਰ ਨੂਰ ਧਰ, ਮੁਕਾਮੇ ਹੱਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਵਡਿਆਇੰਦਾ। ਸਚਖੰਡ ਦੁਆਰਾ ਸਾਚਾ ਮੰਦਰ, ਗ੍ਰਹਿ ਮੰਦਰ ਇਕ ਉਪਾਈਆ। ਹਰਿ ਪੁਰਖ ਨਿਰੰਜਣ ਵਸੇ ਅੰਦਰ, ਅੰਤਰ ਆਪਣਾ ਨੂਰ ਧਰਾਈਆ। ਏਕੰਕਾਰ ਕਰੇ ਖੇਲ ਡੂੰਘੀ ਕੰਦਰ, ਭੇਦ ਅਭੇਦ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਸਾਚਾ ਪਰਦਾ ਹਰਿ ਨਿਰੰਕਾਰ, ਨਿਰਗੁਣ ਆਪਣਾ ਆਪ ਉਠਾਇੰਦਾ। ਸਚਖੰਡ ਦੁਆਰਾ ਕਰ ਤਿਆਰ, ਘਰ ਸਾਚੇ ਸੋਭਾ ਪਾਇੰਦਾ। ਸਚ ਸਿੰਘਾਸਣ ਕਰ ਪਸਾਰ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਜੋਤ ਅਗੰਮੀ ਕਰ ਉਜਿਆਰ, ਨੂਰ ਨੁਰਾਨਾ ਨੂਰ ਰੁਸ਼ਨਾਇੰਦਾ। ਸੀਸ ਜਗਦੀਸ਼ ਸੋਹੇ ਦਸਤਾਰ, ਪੰਚਮ ਆਪਣਾ ਰੰਗ ਵਖਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰ, ਸਚ ਸੰਦੇਸ਼ਾ ਇਕ ਅਲਾਇੰਦਾ। ਆਪਣੀ ਇਛਿਆ ਭਰ ਭੰਡਾਰ, ਸਾਚੀ ਭਿਛਿਆ ਝੋਲੀ ਪਾਇੰਦਾ। ਨਾਰ ਕੰਤ ਕਰ ਵਿਹਾਰ, ਰੁੱਤ ਬਸੰਤੀ ਆਪ ਵਖਾਇੰਦਾ। ਨਿਰਗੁਣ ਕਰ ਪਿਆਰ, ਸਾਚੀ ਸੇਜ ਸੇਜ ਹੰਢਾਇੰਦਾ। ਦਾਈ ਦਾਇਆ ਅਗੰਮ ਅਪਾਰ, ਬਣ ਸੇਵਕ ਸੇਵ ਕਮਾਇੰਦਾ। ਜਨਣੀ ਜਨ ਖੇਲ ਕਰੇ ਕਰਤਾਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਸਤਿ ਦੁਲਾਰਾ ਕਰ ਤਿਆਰ, ਪੂਤ ਸਪੂਤਾ ਗੋਦ ਉਠਾਇੰਦਾ। ਸ਼ਬਦੀ ਨਾਉਂ ਰੱਖ ਅਪਰ ਅਪਾਰ, ਆਪ ਆਪਣੇ ਅੰਗਣ ਲਾਇੰਦਾ। ਸਾਚੇ ਮੰਦਰ ਦਏ ਆਧਾਰ, ਘਰ ਘਰ ਵਿਚ ਆਪ ਪਰਗਟਾਇੰਦਾ। ਸਚ ਅੰਦਰ ਖੋਲ੍ਹ ਕਿਵਾੜ, ਥਿਰ ਘਰ ਏਕਾ ਏਕ ਪ੍ਰਗਟਾਇੰਦਾ। ਬਾਲ ਅਞਾਣਾ ਦੇਵੇ ਵਾੜ, ਸੁਤ
ਦੁਲਾਰਾ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਿਖਾਇੰਦਾ। ਸਚਖੰਡ ਅੰਦਰ ਥਿਰ ਘਰ, ਧੁਰਦਰਬਾਰੀ ਆਪ ਬਣਾਈਆ। ਸ਼ਬਦ ਸੁਤ ਅੰਦਰ ਵੜ, ਬਹਿ ਬਹਿ ਖ਼ੁਸ਼ੀ ਮਨਾਈਆ। ਏਕਾ ਅੱਖਰ ਰਿਹਾ ਪੜ੍ਹ, ਸੋ ਪੁਰਖ ਨਿਰੰਜਣ ਢੋਲਾ ਗਾਈਆ। ਹੰ ਬ੍ਰਹਮ ਆਪੇ ਕਰ, ਰੂਪ ਅਨੂਪ ਆਪ ਜਣਾਈਆ। ਘਰ ਵਿਚ ਕਾਇਆ ਸਾਚਾ ਦਰ, ਘਰ ਵੱਜਦੀ ਰਹੇ ਵਧਾਈਆ। ਪਿਤਾ ਪੂਤ ਵੇਖੇ ਖੜ੍ਹ, ਮਾਤ ਆਪਣਾ ਨਾਉਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਥਿਰ ਘਰ ਵਸੇ ਛੋਟਾ ਬਾਲਾ, ਹਰਿ ਜੂ ਹਰਿ ਹਰਿ ਆਪ ਬਹਾਇਆ। ਸ਼ਬਦੀ ਸੁਤ ਖੇਲ ਨਿਰਾਲਾ, ਨਿਰਗੁਣ ਰਿਹਾ ਕਰਾਇਆ। ਆਦਿ ਅੰਤ ਹੋਏ ਰਖਵਾਲਾ, ਸਿਰ ਆਪਣਾ ਹੱਥ ਉਠਾਇਆ। ਇਕ ਬਣਾਈ ਸੱਚੀ ਧਰਮਸਾਲਾ, ਸਚ ਦੁਆਰਾ ਅੰਦਰ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਵਡਿਆਇਆ। ਸਾਚਾ ਮੰਦਰ ਥਿਰ ਘਰ ਦੁਆਰ, ਸੋ ਪੁਰਖ ਨਿਰੰਜਣ ਆਪ ਬਣਾਈਆ। ਹਰਿ ਪੁਰਖ ਨਿਰੰਜਣ ਕਰ ਤਿਆਰ, ਵੇਖੇ ਚਾਈਂ ਚਾਈਂਆ। ਏਕੰਕਾਰ ਖੇਲ ਕਰੇ ਅਪਾਰ, ਅਪਰੰਪਰ ਆਪਣੀ ਧਾਰ ਚਲਾਈਆ। ਆਦਿ ਨਿਰੰਜਣ ਏਕਾ ਦੀਆ ਦੇਵੇ ਬਾਲ, ਤੇਲ ਬਾਤੀ ਨਾ ਕੋਈ ਰਖਾਈਆ। ਅਬਿਨਾਸ਼ੀ ਕਰਤਾ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਸ੍ਰੀ ਭਗਵਾਨ ਸਾਚਾ ਨੂਰ ਦਏ ਜਮਾਲ, ਜਲਵਾ ਨੂਰ ਨੂਰ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਖੇਲ ਕਰੇ ਬੇਮਿਸਾਲ, ਮਿਸਲ ਆਪਣੀ ਆਪ ਬਣਾਈਆ। ਸੁਤ ਦੁਲਾਰੇ ਦੇਵੇ ਧਿਆਨ, ਚਰਨ ਕਵਲ ਕਵਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੇਵੇ ਮਾਣ ਵਡਿਆਈਆ। ਥਿਰ ਘਰ ਬੈਠਾ ਸਾਚਾ ਸੁਤ, ਸਤਿਗੁਰ ਸਾਚਾ ਆਪ ਬਹਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਅਚੁਤ ਦਿਸ ਕਿਸੇ ਨਾ ਆਈਆ। ਆਦਿ ਸੁਹਾਈ ਆਪਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਸਚਖੰਡ ਦੁਆਰਿਉਂ ਆਪੇ ਉਠ, ਨਿਰਗੁਣ ਵੇਖੇ ਚਾਈਂ ਚਾਈਂਆ। ਦੀਨ ਦਿਆਲ ਠਾਕਰ ਸੁਆਮੀ ਆਪੇ ਤੁਠ, ਰੂਪ ਅਨੂਪ ਪ੍ਰਗਟਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਲੇਖਾ ਜਾਣੇ ਸਤਿ ਪੂਤ, ਪੂਤ ਸਪੂਤਾ ਆਪੇ ਜਾਈਆ। ਆਪ ਬਿਠਾਏ ਸਾਚੀ ਕੂਟ, ਕਿਲਾ ਮੰਦਰ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸੁਹਾਈਆ। ਥਿਰ ਘਰ ਸਾਚਾ ਸੋਭਾਵੰਤ, ਸਤਿ ਸਤਿਵਾਦੀ ਆਪ ਸੁਹਾਈਆ। ਕਰੇ ਖੇਲ ਬੇਅੰਤ, ਬੇਅੰਤ ਬੇਪਰਵਾਹੀਆ। ਆਪਣੀ ਰਚਨਾ ਰਚੀ ਆਦਿ ਵੇਖਣਹਾਰ ਅੰਤ, ਮਧ ਆਪਣਾ ਖੇਲ ਖਲਾਈਆ। ਲੇਖਾ ਜਾਣ ਨਾਰ ਕੰਤ, ਕੰਤ ਕੰਤੂਹਲ ਸਹਿਜ ਸੁਭਾਈਆ। ਸੁਤ ਦੁਲਾਰੇ ਬਣਾਈ ਬਣਤ, ਘਰ ਸਾਚੇ ਸਾਚੇ ਲਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਕਰੇ ਪੜ੍ਹਾਈਆ। ਸਾਚੇ ਸੁਤ ਕਰ ਪੜ੍ਹਾਈ, ਹਰਿ ਹਰਿ ਨਾਮ ਜਣਾਇੰਦਾ। ਨਾਮ ਅਨਾਦੀ ਤੇਰੀ ਕੁੜਮਾਈ, ਘਰ ਮੰਦਰ ਮੇਲ ਮਿਲਾਇੰਦਾ। ਆਦਿ ਜੁਗਾਦਿ ਨਾ ਹੋਏ ਜੁਦਾਈ, ਜੁਦਾ ਭੇਵ ਨਾ ਕੋਈ ਰਖਾਇੰਦਾ। ਏਕਾ ਨੂਰ ਹੋਏ ਰੁਸ਼ਨਾਈ, ਰੋਸ਼ਨ ਜ਼ਮੀਰ ਆਪ ਕਰਾਇੰਦਾ। ਏਕਾ ਮੰਦਰ ਬਹਿਣਾ ਚਾਈਂ ਚਾਈਂ, ਦੂਜਾ ਘਰ ਨਾ ਕੋਈ ਵਡਿਆਇੰਦਾ। ਦਰਸ਼ਨ ਪਾਇਨ ਹਰ ਘਟ ਥਾਈਂ, ਘਟ ਘਟ ਆਪਣਾ ਰੂਪ ਹਰਿ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬਾਲੇ ਆਪ ਜਣਾਇੰਦਾ। ਛੋਟਾ ਬਾਲਾ ਸੁਤ ਦੁਲਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਥਿਰ
ਘਰ ਵੇਖੇ ਤੇਰਾ ਦੁਆਰਾ, ਘਰ ਸਾਚੇ ਮਿਲੀ ਵਡਿਆਈਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਤੇਰੇ ਚਰਨ ਕਰਾਂ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਹਉਂ ਸੇਵਕ ਸੇਵਾ ਸੇਵਾਦਾਰਾ, ਬਣ ਯਾਚਕ ਸੇਵ ਕਮਾਈਆ । ਤੂੰ ਬਖ਼ਸ਼ੀਂ ਬਖ਼ਸ਼ਣਹਾਰਾ, ਬਖ਼ਸ਼ਿਸ਼ ਹੱਥ ਤੇਰੀ ਵਡਿਆਈਆ। ਏਕਾ ਦੇਣਾ ਸਚ ਭੰਡਾਰਾ, ਦਰ ਸਾਚਾ ਮੰਗ ਮੰਗਾਈਆ। ਏਕਾ ਦੇਣਾ ਦਰਸ ਦੀਦਾਰਾ, ਦਰਸ ਹਰਸ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਦਏ ਸਮਝਾਈਆ। ਸੁਤ ਸ਼ਬਦ ਜਾਣਾ ਜਾਗ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਤੇਰੇ ਹੱਥ ਫੜਾਵਾਂ ਵਾਗ, ਆਪਣੀ ਡੋਰ ਇਕ ਉਠਾਇੰਦਾ। ਤੇਰੇ ਮੰਦਰ ਲਾਵਾਂ ਭਾਗ, ਸਾਚਾ ਮੰਦਰ ਆਪ ਸੁਹਾਇੰਦਾ। ਤੇਰੇ ਅੰਤਰ ਇਕ ਵੈਰਾਗ, ਵੈਰਾਗੀ ਆਪਣਾ ਆਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਆਪ ਜਣਾਇੰਦਾ। ਸਾਚਾ ਖੇਲ ਜਾਣਾ ਜਾਣ, ਹਰਿ ਸਾਚਾ ਸਚ ਜਣਾਈਆ। ਸਿਰ ਰੱਖੇ ਹੱਥ ਭਗਵਾਨ, ਭਗਵਾਨ ਆਪਣੀ ਦਇਆ ਕਮਾਈਆ। ਥਿਰ ਘਰ ਤੇਰਾ ਝੁੱਲੇ ਨਿਸ਼ਾਨ, ਸਚਖੰਡ ਮੇਰੀ ਵੱਜੇ ਵਧਾਈਆ। ਮੇਰਾ ਨਾਉਂ ਹੋਏ ਪਰਧਾਨ, ਤੇਰੀ ਕਰੇ ਵਡ ਵਡਿਆਈਆ। ਤੇਰੀ ਵਡਿਆਈ ਮੇਰਾ ਚਰਨ ਧਿਆਨ, ਮੇਰਾ ਚਰਨ ਤੇਰੀ ਸਰਨਾਈਆ। ਮੇਰਾ ਹੁਕਮ ਤੇਰਾ ਫ਼ਰਮਾਣ, ਧੁਰ ਫ਼ਰਮਾਣਾ ਇਕ ਸੁਣਾਈਆ। ਸਾਹਿਬ ਸੁਲਤਾਨ ਸਤਿਗੁਰ ਸੱਚਾ ਨਿਰਗੁਣ ਦੇਵੇ ਦਾਨ, ਸਾਚੀ ਵੰਡ ਵੰਡਾਈਆ। ਤੂੰ ਬਹਿਣਾ ਬਣ ਕੇ ਕਾਹਨ, ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ। ਕਰੇ ਖੇਲ ਹਰਿ ਦੋ ਜਹਾਨ, ਮਹਿਮਾ ਅਗਣਤ ਗਣੀ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਏਕਾ ਏਕ ਵਰਤਾਈਆ। ਵਸਤ ਅਮੋਲਕ ਹਰਿ ਜੂ ਦੱਸੇ, ਥਿਰ ਘਰ ਵੱਜੇ ਵਧਾਈਆ। ਨਰ ਨਰਾਇਣ ਨਿਰਗੁਣ ਬਹਿ ਹੱਸੇ, ਆਪਣੀ ਖ਼ੁਸ਼ੀ ਮਨਾਈਆ। ਸਚਖੰਡ ਦੁਆਰੇ ਸਦਾ ਵਸੇ, ਥਿਰ ਘਰ ਆਪਣਾ ਫੇਰਾ ਪਾਈਆ। ਸੁਤ ਦੁਆਰੇ ਦੇਵੇ ਰਸੇ, ਰਸ ਰਸੀਆ ਏਕਾ ਰਸ ਵਖਾਈਆ। ਤੇਰਾ ਮੇਰਾ ਇਕੋ ਹਿੱਸੇ, ਜਿਸ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਹੇ ਖੁਲ੍ਹਾਈਆ। ਆਪਣਾ ਭੇਵ ਹਰਿ ਜੂ ਖੋਲ੍ਹੇ, ਖੋਲ੍ਹੇ ਖੋਲ੍ਹਣਹਾਰ। ਥਿਰ ਘਰ ਸਾਚੇ ਆਪੇ ਮੌਲੇ, ਆਪਣੀ ਕਿਰਪਾ ਧਾਰ। ਪੁਰਖ ਅਬਿਨਾਸ਼ੀ ਕੁੰਡਾ ਖੋਲ੍ਹੇ, ਆਪਣਾ ਪਰਦਾ ਦਏ ਉਤਾਰ। ਆਪ ਗਾਏ ਸਾਚੇ ਢੋਲੇ, ਢੋਲਾ ਬੋਲੇ ਏਕਾ ਵਾਰ। ਨਿਰਗੁਣ ਨਿਰਗੁਣ ਵਸੇ ਤੇਰੇ ਚੋਲੇ, ਚੋਲਾ ਵੇਖੇ ਅਪਰ ਅਪਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਪਾਵੇ ਤੇਰੀ ਸਾਰ । ਥਿਰ ਘਰ ਪਾਵੇ ਸਾਰ, ਸਾਰ ਸਮਾਲਿਆ। ਦੇਵੇ ਦਰਸ ਦੀਦਾਰ, ਜੋਤ ਅਕਾਲਿਆ। ਕਰੇ ਖੇਲ ਅਪਰ ਅਪਾਰ, ਪੁਰਖ ਅਬਿਨਾਸ਼ੀ ਸਚਖੰਡ ਵਸਣਹਾਰ ਸੱਚੀ ਧਰਮਸਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚੀ ਡਾਲੀਆ। ਸਾਚੀ ਡਾਲੀ ਵਸਤ ਅਮੋਲਕ, ਹਰਿ ਜੂ ਹਰਿ ਹਰਿ ਆਪ ਵਰਤਾਈਆ। ਥਿਰ ਘਰ ਲਗਾਏ ਏਕਾ ਗੋਲਕ, ਦੂਸਰ ਨਜ਼ਰ ਕਿਸੇ ਨਾ ਆਈਆ। ਨਾਦ ਅਨਾਦੀ ਵਜਾਏ ਢੋਲਕ, ਰਾਗੀ ਰਾਗ ਸੁਣਾਈਆ। ਰਸਨਾ ਬਿਨ ਦੰਦ ਬੋਲਤ, ਅਨਬੋਲਤ ਭੇਵ ਮੁਕਾਈਆ। ਸਚ ਦੁਆਰਾ ਏਕਾ ਖੋਲ੍ਹਤ, ਖੋਲ੍ਹ ਖੋਲ੍ਹ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਇਆ। ਤੇਰਾ ਲੇਖਾ ਹਰਿ ਬੇਅੰਤ, ਸਮਝ ਵਿਚ ਨਾ ਆਇੰਦਾ। ਤੂੰ ਸਾਹਿਬ ਸੁਲਤਾਨ ਸਾਚਾ
ਕੰਤ, ਦਰ ਘਰ ਸਾਚਾ ਸੋਭਾ ਪਾਇੰਦਾ। ਮੈਂ ਬਾਲ ਨਿਧਾਨ ਦਰ ਦਰਵੇਸ਼ ਮੰਗਤ, ਬਣ ਭਿਖਾਰੀ ਝੋਲੀ ਡਾਹਿੰਦਾ। ਮੇਰੀ ਚੋਲੀ ਚਾੜ੍ਹ ਰੰਗ, ਮੰਗ ਇਕੋ ਇਕ ਮੰਗਾਇੰਦਾ। ਆਦਿ ਜੁਗਾਦਿ ਲਗੌਣਾ ਅੰਗ, ਅੰਗੀਕਾਰ ਇਕ ਅਖਵਾਇੰਦਾ। ਮੇਰਾ ਨੂਰ ਨਾ ਹੋਵੇ ਭੰਗ, ਤੇਰਾ ਨੂਰ ਯਾਰ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਹੋ ਦਿਆਲ, ਆਦਿ ਆਪਣੀ ਦਇਆ ਕਮਾਈਆ। ਸੁਤ ਦੁਲਾਰੇ ਸਾਚੇ ਲਾਲ, ਥਿਰ ਘਰ ਤੇਰਾ ਰੰਗ ਰੰਗਾਈਆ। ਤੇਰਾ ਜਲਵਾ ਨੂਰ ਜਲਾਲ, ਜ਼ਾਹਿਰ ਜ਼ਹੂਰ ਕਰੇ ਰੁਸ਼ਨਾਈਆ। ਤੇਰੇ ਅੰਤਰ ਦੀਪਕ ਬਾਲ, ਏਕਾ ਮੰਦਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦਏ ਵਰਤਾਈਆ। ਸਾਚੀ ਵਸਤ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਇੰਦਾ। ਉਤਮ ਰੱਖੇ ਤੇਰੀ ਜ਼ਾਤ, ਆਪਣਾ ਰੂਪ ਵਖਾਇੰਦਾ। ਚਰਨ ਕਵਲ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਇਕ ਇਕੇਲਾ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਕਰੇ ਖੇਲ ਪੁਰਖ ਸਮਰਾਥ, ਸਮਰਥ ਆਪਣਾ ਰਾਹ ਚਲਾਇੰਦਾ। ਤੇਰੇ ਅੰਦਰ ਰੱਖੇ ਵਥ, ਵਸਤੂ ਆਪਣੀ ਆਪ ਪਰਗਟਾਇੰਦਾ। ਵਿਸ਼ਨੂੰ ਤੇਰੀ ਝੋਲੀ ਘੱਤ, ਵਿਸ਼ਵ ਆਪਣਾ ਖੇਲ ਕਰਾਇੰਦਾ। ਸਾਚਾ ਅੰਮ੍ਰਿਤ ਦੇਵੇ ਝੱਟ, ਚਰਨ ਚਰਨ ਨਾਲ ਰਗੜਾਇੰਦਾ। ਨਿਰਮਲ ਨੂਰ ਜੋਤ ਕਰ ਪਰਕਾਸ਼, ਪਰਕਾਸ਼ ਆਪਣਾ ਨੂਰ ਵਖਾਇੰਦਾ। ਕਵਲ ਕਵਲ ਖੇਲ ਤਮਾਸ਼, ਪਾਰਬ੍ਰਹਮ ਬ੍ਰਹਮ ਵੇਸ ਵਟਾਇੰਦਾ। ਧੂਆਂਧਾਰ ਸੁਨ ਅਗੰਮ ਪੂਰੀ ਆਸ, ਸ਼ੰਕਰ ਭੋਗ ਬਲਾਸ ਕਰਾਇੰਦਾ। ਤੇਰੇ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਰਾਸ, ਤੇਰੀ ਝੋਲੀ ਪਾਇੰਦਾ। ਹਰਿ ਜੂ ਵੇਖੇ ਖੇਲ ਤਮਾਸ਼, ਤ੍ਰੈ ਤ੍ਰੈ ਏਕਾ ਰੰਗ ਰੰਗਾਇੰਦਾ। ਪੰਜ ਤਤ ਵੇਖੇ ਰਾਸ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਇੰਦਾ। ਮੰਡਲ ਮੰਡਪ ਗਗਨ ਗਗਨੰਤਰ ਵੇਖੇ ਖੇਲ ਤਮਾਸ਼, ਨੂਰ ਨੁਰਾਨਾ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਆਪ ਵਡਿਆਇੰਦਾ। ਸਾਚੇ ਸੁਤ ਤੇਰੀ ਆਸ, ਹਰਿ ਜੂ ਹਰਿ ਹਰਿ ਪੂਰ ਕਰਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਪਰਕਾਸ਼, ਸੂਰਜ ਚੰਦ ਕਿਰਨ ਕਿਰਨ ਰੁਸ਼ਨਾਈਆ। ਮੰਡਲ ਮੰਡਪ ਖੇਲ ਤਮਾਸ਼, ਖੇਲਣਹਾਰਾ ਵੇਖ ਵਖਾਈਆ। ਜਲ ਥਲ ਮਹੀਅਲ ਉਚੇ ਟਿੱਲੇ ਧਰਨੀ ਧਰਤ ਧਵਲ ਦਏ ਧਰਵਾਸ, ਧਰਵਾਸਾ ਆਪ ਬੰਧਾਈਆ। ਸਤਿ ਸਤਿਵਾਦੀ ਸਾਚੀ ਰਾਸ, ਵਸਤ ਅਗੰਮੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਏ ਵਡਿਆਈਆ। ਸ਼ਬਦ ਸੁਤ ਵੱਡਾ ਵਡ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਆਪਣੇ ਅੰਤਰ ਆਪੇ ਕੱਢ, ਆਪੇ ਵੇਖ ਵਖਾਇੰਦਾ। ਆਪ ਲਡਾਏ ਸਾਚਾ ਲਡ, ਸਿਰ ਆਪਣਾ ਹੱਥ ਰਖਾਇੰਦਾ। ਆਪ ਸੁਹਾਏ ਆਪਣੀ ਯਦ, ਸਾਚੀ ਯਦ ਆਪ ਬਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਗਟ, ਪਰਗਟ ਆਪਣੀ ਖੇਲ ਕਰਾਇੰਦਾ। ਤ੍ਰੈਗੁਣ ਮਾਇਆ ਬੰਨ੍ਹੇ ਨੱਤ, ਪੰਚਮ ਨਾਤਾ ਜੋੜ ਜੁੜਾਇੰਦਾ। ਖੇਲੇ ਖੇਲ ਪੁਰਖ ਸਮਰਥ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸਾਚੀ ਵੰਡ ਵੰਡਾਇੰਦਾ। ਸ਼ਬਦੀ ਵੰਡ ਸਾਚੀ ਧਾਰ, ਹਰਿ ਹਰਿ ਆਪ ਜਣਾਈਆ। ਵਿਸ਼ਨੂੰ ਕਰਨਾ ਇਕ ਪਿਆਰ, ਏਕਾ ਘਰ ਰਿਹਾ ਜਣਾਈਆ। ਸਾਚੀ ਵਸਤ ਏਕਾ ਵਾਰ, ਹਰਿ ਸਾਚਾ ਝੋਲੀ ਪਾਈਆ। ਬ੍ਰਹਮੇ ਦੇਣਾ ਬ੍ਰਹਮ ਦੁਆਰ, ਬ੍ਰਹਮੇ ਬੰਸ ਬੰਸ ਵਖਾਈਆ। ਸ਼ੰਕਰ
ਕਰੇ ਇਕ ਬਲਕਾਰ, ਬਲ ਦੇਣਾ ਚਾਈਂ ਚਾਈਂਆ। ਤਿੰਨਾਂ ਵਿਚੋਲਾ ਏਕੰਕਾਰ, ਸਾਚਾ ਢੋਲਾ ਰਿਹਾ ਸੁਣਾਈਆ। ਕਰੇ ਕੌਲਾ ਇਕ ਇਕਰਾਰ, ਕੀਤਾ ਕੌਲ ਭੁੱਲ ਨਾ ਜਾਈਆ। ਤੇਰਾ ਕਰੇ ਸਤਿ ਪਸਾਰ, ਸਤਿ ਸਤਿਵਾਦੀ ਦਇਆ ਕਮਾਈਆ। ਲੱਖ ਚੁਰਾਸੀ ਕਰੇ ਤਿਆਰ, ਤ੍ਰੈਗੁਣ ਅਤੀਤਾ ਸੱਚਾ ਮਾਹੀਆ। ਅੰਡਜ ਜੇਰਜ ਉਤਭੁਜ ਸੇਤਜ ਭਾਂਡੇ ਘੜੇ ਬਣ ਠਠਿਆਰ, ਦਰ ਘਰ ਸਾਚੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਸਾਚੇ ਸੁਤ ਕਰ ਧਿਆਨ, ਹਰਿ ਜੂ ਆਖ ਜਣਾਇਆ। ਲੱਖ ਚੁਰਾਸੀ ਤੇਰਾ ਨਿਸ਼ਾਨ, ਨਿਰਗੁਣ ਸਰਗੁਣ ਦਏ ਝੁਲਾਇਆ। ਕਰੇ ਖੇਲ ਸ੍ਰੀ ਭਗਵਾਨ, ਚਾਰੇ ਵਰਨ ਵੰਡ ਵੰਡਾਇਆ। ਚਾਰੇ ਬਾਣੀ ਬੋਲ ਬੇਜ਼ਬਾਨ, ਜ਼ਬਾਨ ਸ਼ਰਅ ਦਏ ਜਣਾਇਆ। ਚਾਰੇ ਜੁਗ ਕਰ ਪਰਧਾਨ, ਚਾਰੇ ਵੇਦਾਂ ਭੇਵ ਖੁਲ੍ਹਾਇਆ। ਚਾਰ ਕੁੰਟਾਂ ਹੋਏ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਉਠਾਇਆ। ਸੁਤ ਸ਼ਬਦ ਰੱਖਣਾ ਯਾਦ, ਹਰਿ ਸਾਚਾ ਯਾਦ ਕਰਾਇੰਦਾ। ਜਿਸ ਨੇ ਰਚਨਾ ਰਚੀ ਆਦਿ, ਸੋ ਆਪਣੀ ਖੇਲ ਕਰਾਇੰਦਾ। ਵੇਖੇ ਵਿਗਸੇ ਹਰਿ ਬ੍ਰਹਿਮਾਦ, ਬ੍ਰਹਿਮੰਡ ਆਪਣੇ ਰੰਗ ਰੰਗਾਇੰਦਾ। ਨਾਉਂ ਵਜਾਏ ਨਾਦ, ਅਗੰਮ ਢੋਲਾ ਆਪੇ ਗਾਇੰਦਾ। ਜੀਵ ਜੰਤ ਸਾਜਣ ਸਾਜ, ਨੌਂ ਦਰ ਕਾਇਆ ਖੋਜ ਖੁਜਾਇੰਦਾ। ਆਤਮ ਪਰਮਾਤਮ ਦੇਵੇ ਦਾਦ, ਰਸਨਾ ਜਿਹਵਾ ਜੋੜ ਜੁੜਾਇੰਦਾ। ਪਾਰਬ੍ਰਹਮ ਬ੍ਰਹਮ ਬਣਾਏ ਸੱਜਣ ਸਾਕ, ਸਾਚਾ ਬੰਧਨ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਰਾਹ ਚਲਾਇੰਦਾ। ਸ਼ਬਦ ਸੁਤ ਤੇਰਾ ਚਲੇ ਰਾਹ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਬਣੇ ਮਲਾਹ, ਬੇੜਾ ਦੋ ਜਹਾਨ ਉਠਾਇੰਦਾ। ਏਕੰਕਾਰਾ ਦਏ ਸਲਾਹ, ਸਲਾਹਗੀਰ ਆਪ ਹੋ ਆਇੰਦਾ। ਆਦਿ ਨਿਰੰਜਣ ਕਰੇ ਰੁਸ਼ਨਾ, ਜੋਤ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਬੇਪਰਵਾਹ, ਪਰਦਾਨਸ਼ੀਂ ਆਪ ਹੋ ਜਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਂ, ਨਿਸ਼ਾਨਾ ਇਕੋ ਇਕ ਉਠਾਇੰਦਾ। ਪਾਰਬ੍ਰਹਮ ਬ੍ਰਹਮ ਲਏ ਪ੍ਰਗਟਾ, ਘਟ ਮੰਦਰ ਜੋਤ ਜਗਾਇੰਦਾ। ਸਾਚੀ ਸੇਜਾ ਲਏ ਸੁਹਾ, ਸਚ ਸਿੰਘਾਸਣ ਸੋਭਾ ਪਾਇੰਦਾ। ਤੇਰੀ ਨੌਬਤ ਦਏ ਵਜਾ, ਏਕੰਕਾਰਾ ਆਪ ਸੁਣਾਇੰਦਾ। ਜੁਗ ਚੌਕੜੀ ਖੇਲ ਖਿਲਾ, ਵੇਸ ਅਨੇਕਾ ਰੂਪ ਵਟਾਇੰਦਾ। ਸ਼ਬਦੀ ਸੁਤ ਨਾਉਂ ਧਰਾ, ਅਬਿਨਾਸ਼ੀ ਅਚੁਤ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਜਣਾਇੰਦਾ। ਸੁਤ ਦੁਲਾਰੇ ਵੇਖ ਹਰਿ ਹਰਿ ਧਾਰ, ਨਰ ਨਿਰੰਕਾਰ ਆਪ ਚਲਾਈਆ। ਜੁਗ ਜੁਗ ਖੇਲ ਕਰੇ ਅਪਾਰ, ਤੇਰੇ ਨਾਉਂ ਦਏ ਵਡਿਆਈਆ। ਨਾਉਂ ਧਰ ਗੁਰ ਅਵਤਾਰ, ਪੀਰ ਪੈਗ਼ੰਬਰ ਲਏ ਪ੍ਰਗਟਾਈਆ। ਤੇਰਾ ਸੋ ਵੇਲਾ ਵਿਚ ਸੰਸਾਰ, ਬਣ ਵਿਚੋਲਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਸਾਚੇ ਸੁਤ ਤੇਰੀ ਸ਼ਕਤ, ਹਰਿ ਜੂ ਹਰਿ ਹਰਿ ਆਪ ਭਰਾਇੰਦਾ। ਜੁਗਾ ਜੁਗੰਤਰ ਤੇਰੀ ਸੁਹਾਏ ਰੁੱਤ, ਵੇਲਾ ਆਪਣੇ ਹੱਥ ਰਖਾਇੰਦਾ। ਮੇਲ ਮਿਲਾਵਾ ਸਾਚੇ ਭਗਤ, ਪੰਜ ਤਤ ਕਾਇਆ ਜੋੜ ਜੁੜਾਇੰਦਾ। ਲੇਖੇ ਲਾਏ ਬੂੰਦ ਰਕਤ, ਰੱਤ ਰੱਤੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸਾਚੇ ਸੁਤ ਤੇਰਾ ਰੂਪ, ਸਾਚੇ ਸੁਤ ਜਣਾਈਆ। ਕਰੇ ਖੇਲ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਜੁਗ ਜੁਗ ਦੇਵੇ ਸਚ ਸਬੂਤ, ਗੁਰ ਪੀਰ ਅੰਦਰ ਗੋਝ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਰਿਹਾ ਸਮਝਾਈਆ। ਸਾਚੀ ਸਿਖਿਆ ਗੁਰਸਿਖ ਧਾਰ, ਹਰਿ ਹਰਿ ਆਪ ਜਣਾਇੰਦਾ। ਸਾਚੇ ਸੰਤ ਤੇਰਾ ਪਿਆਰ, ਹਰਿਜਨ ਸਾਚੇ ਆਪ ਕਰਾਇੰਦਾ। ਖੇਲੇ ਖੇਲ ਅਪਰ ਅਪਾਰ, ਬੇਅੰਤ ਅਥਾਹ ਰਾਹ ਚਲਾਇੰਦਾ। ਨਾਰ ਕੰਤ ਇਕ ਆਧਾਰ, ਕੰਤ ਕੰਤੂਹਲ ਸੇਜ ਹੰਢਾਇੰਦਾ। ਰੰਗ ਬਸੰਤੀ ਸਾਚਾ ਚਾੜ੍ਹ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਕਿਰਪਾ ਕਰ ਏਕੰਕਾਰ, ਨਾਮ ਸੁਗੰਧੀ ਤੇਰੀ ਇਕ ਮਹਿਕਾਇੰਦਾ। ਵਾਸਨਾ ਗੰਦੀ ਕੱਢੇ ਵਿਚ ਸੰਸਾਰ, ਸਾਚਾ ਛੰਦੀ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਤੇਰੀ ਝੋਲੀ ਪਾਇੰਦਾ। ਜੁਗ ਚੌਕੜੀ ਤੇਰੀ ਝੋਲੀ, ਸੋ ਸਤਿਗੁਰ ਆਪੇ ਪਾਈਆ। ਸਾਚੇ ਸੁਤ ਬਣਨਾ ਗੋਲੀ, ਜੁਗ ਜੁਗ ਸੇਵ ਕਮਾਈਆ। ਆਪਣੇ ਰੰਗ ਖਡੌਣੀ ਹੋਲੀ, ਰੰਗਣ ਸਚ ਚੜ੍ਹਾਈਆ। ਏਕਾ ਤੋਲਣਾ ਸਾਚਾ ਤੋਲ ਆਪਣੇ ਕੰਡੇ ਲੈਣਾ ਤੋਲੀ, ਕੰਡਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸਮਝਾਈਆ। ਸਚ ਸੰਦੇਸ਼ਾ ਸੁਣਿਆ ਹਰਿ, ਸੁਤ ਸ਼ਬਦੀ ਸੀਸ ਝੁਕਾਇਆ। ਧੰਨ ਭਾਗ ਪ੍ਰਭ ਦਿਤਾ ਵਰ, ਮੇਰਾ ਸਾਹਿਬ ਮੇਰੀ ਝੋਲੀ ਰਿਹਾ ਭਰਾਇਆ। ਨਿਰਭੌ ਹੋ ਚੁਕਾਇਆ ਡਰ, ਭੈ ਅਵਰ ਨਾ ਕੋਈ ਜਣਾਇਆ। ਕਰ ਕਿਰਪਾ ਪੱਲੂ ਲਿਆ ਫੜ, ਨਾ ਸਕੇ ਕੋਈ ਛੁਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੁਕਮੇ ਅੰਦਰ ਕਾਰ ਕਮਾਇਆ। ਤੇਰੇ ਹੁਕਮੇ ਅੰਦਰ ਕਰਾਂ ਕਾਰ, ਕਰਤਾ ਪੁਰਖ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਾਂ ਤਿਆਰ, ਤ੍ਰੈਗੁਣ ਪੰਜ ਤਤ ਸਹਿਜ ਸੁਭਾਈਆ। ਲੱਖ ਚੁਰਾਸੀ ਭਰਾਂ ਭੰਡਾਰ, ਖਾਣੀ ਬਾਣੀ ਨਾਲ ਮਿਲਾਈਆ। ਗੁਰ ਅਵਤਾਰ ਦਏ ਆਧਾਰ, ਪੀਰ ਪੈਗ਼ੰਬਰ ਕਰਾਂ ਪੜ੍ਹਾਈਆ। ਜੁਗ ਚੌਕੜੀ ਵੇਖਾਂ ਵਾਰੋ ਵਾਰ, ਲੋਕਮਾਤ ਫੇਰਾ ਪਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਇਕੋ ਦੇਣਾ ਸਾਚਾ ਵਰ, ਕਵਣ ਵੇਲਾ ਅੰਤ ਲਏਂ ਮਿਲਾਈਆ। ਤੇਰਾ ਵਿਛੋੜਾ ਨਾ ਸਕਾਂ ਜਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਰਿਹਾ ਜਣਾਈਆ। ਸਾਚੇ ਸੁਤ ਸੁਣ ਸੁਣ ਦੂਤ, ਹਰਿ ਸਾਚਾ ਸਚ ਜਣਾਇੰਦਾ। ਜੁਗ ਚੌਕੜੀ ਖੇਲ ਤੇਰਾ ਪੰਜ ਤਤ, ਕਾਇਆ ਰੂਪ ਵਟਾਇੰਦਾ। ਏਕਾ ਤਾਣਾ ਪੇਟਾ ਸੂਤ, ਏਕਾ ਰੰਗ ਵਖਾਇੰਦਾ। ਵਸਣਹਾਰਾ ਜਗਤ ਕਲਬੂਤ, ਕਾਇਆ ਕੱਪੜ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਧੁਰਦਰਗਾਹੀ ਆਪ ਜਣਾਈਆ। ਸਾਚੇ ਸੁਤ ਬਣ ਜਾ ਰਾਣਾ, ਹਰਿ ਰਾਜਨ ਰਾਜ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਤੇਰਾ ਭਾਣਾ, ਤੇਰੇ ਭਾਣੇ ਵਿਚ ਰਖਾਈਆ। ਤੇਰਾ ਨਾਉਂ ਗਾਇਣ ਗਾਣਾ, ਗਾ ਗਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਸਿਖਿਆ ਇਕ ਜਣਾਈਆ। ਸਾਚੀ ਸਿਖਿਆ ਲੈਣੀ ਸਿਖ, ਹਰਿ ਸ਼ਬਦੀ ਆਪ ਜਣਾਇੰਦਾ। ਬਿਨ ਕਲਮ ਸ਼ਾਹੀ ਲੇਖਾ ਦੇਵੇ ਲਿਖ, ਲਿਖਣਹਾਰਾ ਨਜ਼ਰ ਨਾ ਆਇੰਦਾ। ਸਚਖੰਡ ਨਿਵਾਸੀ ਵੰਡੇ ਸਾਚਾ ਹਿੱਸ, ਹਿੱਸਾ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਪੀਸਨ ਲਿਆ ਪੀਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੱਕੀ ਆਪ ਚਲਾਇੰਦਾ। ਕਰ ਕਿਰਪਾ ਭੇਜੇ ਜਿਸ ਜਿਸ, ਹੁਕਮੀ ਹੁਕਮ ਹੁਕਮ ਸੁਣਾਇੰਦਾ। ਫੜ ਫੜ ਸੇਵਾ ਲਾਏ ਤਿਸ, ਸਾਚੀ ਸੇਵਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਵੰਡ ਵੰਡਾਇੰਦਾ।
ਸ਼ਬਦੀ ਸੁਤ ਤੇਰੀ ਵੰਡ, ਹਰਿ ਸਾਚਾ ਆਪ ਕਰਾਈਆ। ਤੇਰਾ ਲੇਖ ਵਿਚ ਬ੍ਰਹਿਮੰਡ, ਬ੍ਰਹਿਮੰਡ ਤੇਰੀ ਸ਼ਨਵਾਈਆ। ਤੇਰਾ ਲਹਿਣਾ ਵਿਚ ਵਰਭੰਡ, ਵਰਭੰਡੀ ਦਏ ਚੁਕਾਈਆ। ਤੇਰਾ ਨਾਮ ਤੇਜ਼ ਚੰਡ, ਪਰਚੰਡ ਚੰਡਕਾ ਰੂਪ ਵਟਾਈਆ। ਤੇਰਾ ਚਿਲਾ ਸਚਖੰਡ, ਤੀਰ ਨਿਰਾਲਾ ਇਕ ਵਖਾਈਆ। ਤੇਰਾ ਨਾਉਂ ਸੁਹਾਗੀ ਛੰਦ, ਗੁਰ ਅਵਤਾਰ ਕਰੇ ਪੜ੍ਹਾਈਆ। ਤੇਰਾ ਨੂਰ ਸਾਚਾ ਚੰਦ, ਪੀਰ ਪੈਗ਼ੰਬਰ ਸੀਸ ਝੁਕਾਈਆ। ਤੇਰਾ ਰਸ ਸਾਚਾ ਅਨੰਦ, ਅਨੰਦ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੇ ਸੁਤ ਦਏ ਸਮਝਾਈਆ। ਸਾਚੇ ਸੁਤ ਸੁਣ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਚਲਾਏ ਤੇਰੀ ਰੀਤ, ਹੱਥ ਤੇਰੇ ਵਾਗ ਫੜਾਇੰਦਾ। ਆਪ ਬੈਠਾ ਰਹਾਂ ਅਤੀਤ, ਸਚਖੰਡ ਸਾਚੇ ਡੇਰਾ ਲਾਇੰਦਾ । ਲੋਕਮਾਤ ਧਾਰ ਵਿਖਾਵਾਂ ਮੰਦਰ ਮਸੀਤ, ਮਸਲਾ ਏਕਾ ਨਾਮ ਸੁਣਾਇੰਦਾ। ਕਰਾਂ ਖੇਲ ਪਾਕ ਪਲੀਤ, ਪਤਤ ਆਪਣਾ ਭੇਵ ਜਣਾਇੰਦਾ। ਲੇਖਾ ਜਾਣਾ ਹਸਤ ਕੀਟ, ਕੀਟਾਂ ਅੰਦਰ ਆਪਣਾ ਆਸਣ ਲਾਇੰਦਾ। ਸਦ ਵਸਾਂ ਧਾਮ ਅਨਡੀਠ, ਨਜ਼ਰ ਕਿਸੇ ਨਾ ਆਇੰਦਾ। ਸੁੱਤਾ ਰਹਾਂ ਦੇ ਕਰ ਪੀਠ, ਕਰਵਟ ਮਾਤ ਨਾ ਕੋਈ ਬਦਲਾਇੰਦਾ । ਗੁਰ ਅਵਤਾਰਾਂ ਦੱਸਾਂ ਇਕ ਪ੍ਰੀਤ, ਚਰਨ ਕਵਲ ਕਵਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਕਰਤਾਰ, ਲਿਖਣ ਪੜ੍ਹਨ ਵਿਚ ਨਾ ਆਈਆ। ਚਾਰ ਵੇਦ ਨਾ ਪਾਵਣ ਸਾਰ, ਬ੍ਰਹਮਾ ਬੈਠਾ ਮੁਖ ਸ਼ਰਮਾਈਆ। ਸ਼ਸਤਰ ਸਿਮਰਤ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਵੇਦ ਵਿਆਸਾ ਬਣ ਲਿਖਾਰ, ਲੇਖਾ ਪੁਰਾਨ ਅਠਾਰਾਂ ਗਿਆ ਸਮਝਾਈਆ। ਕ੍ਰਿਸ਼ਨਾ ਦੇ ਇਕ ਸਹਾਰ, ਨਾਮ ਬੰਸਰੀ ਇਕ ਪਿਆਰ, ਅਠਾਰਾਂ ਧਿਆਏ ਬਣ ਵਣਜਾਰ, ਆਪਣੀ ਵਡਿਆਈ ਗਿਆ ਸਮਝਾਈਆ। ਮੂਸਾ ਤੱਕਿਆ ਜਲਵਾ ਨੂਰ ਅਪਾਰ, ਵਡ ਪੈਗ਼ੰਬਰ ਸ਼ਾਹ ਸਿਕਦਾਰ, ਸ਼ਾਹ ਸੁਲਤਾਨ ਸੱਚਾ ਸ਼ਹਿਨਸ਼ਾਹੀਆ । ਈਸਾ ਕਹੇ ਮੇਰੇ ਪਰਵਰਦਿਗਾਰ, ਆਦਿ ਜੁਗਾਦੀ ਮਦਦਗਾਰ, ਸਿਰ ਮੇਰੇ ਹੱਥ ਟਿਕਾਈਆ। ਮੁਹੰਮਦ ਸਜਦਾ ਸੀਸ ਝੁਕਾ ਵਾਹ ਵਾਹ ਕੁਦਰਤ ਤੇਰੀ ਯਾਰ, ਯਾਰੀ ਯਾਰਾਂ ਨਾਲ ਬੰਧਾਈਆ। ਹੱਕ ਹਕ਼ੀਕ਼ਤ ਤੇਰਾ ਨਾਅਰ, ਲਾਸ਼ਰੀਕ ਇਕ ਵਣਜਾਰ, ਸਰਕਤ ਅਵਰ ਨਾ ਕੋਇ ਵਧਾਈਆ। ਮੁਕਾਮੇ ਹੱਕ ਤੇਰਾ ਪਸਾਰ, ਮਹਿਬਾਨ ਬੀਦੋ ਬੀਖੈਰ ਯਾ ਅੱਲਾ ਅਲਾਹੀ ਨੂਰ ਰੁਸ਼ਨਾਈਆ। ਨਿਰਗੁਣ ਤੇਰਾ ਵੇਖਿਆ ਇਕ ਦੁਆਰ, ਉਚੀ ਕੂਕ ਕੂਕ ਕਰੇ ਪੁਕਾਰ, ਏਕੰਕਾਰ ਏਕਾ ਨੂਰ ਨਜ਼ਰੀ ਆਈਆ। ਚਰਨ ਕਵਲ ਢਹਿ ਢਹਿ ਪਿਆ ਦੁਆਰ, ਸ਼ਬਦ ਸੁਤ ਆਪਣੀ ਝੋਲੀ ਅੱਗੇ ਡਾਹੀਆ। ਦੇਵਣਹਾਰ ਅਗੰਮ ਅਪਾਰ, ਨਾਮ ਸਤਿ ਭਰੇ ਭੰਡਾਰ, ਸਾਚੀ ਵਸਤ ਦਏ ਵਰਤਾਈਆ । ਜੋਤੀ ਜਾਤਾ ਹੋ ਉਜਿਆਰ, ਪੁਰਖ ਬਿਧਾਤਾ ਪਾਵੇ ਸਾਰ, ਆਪ ਆਪਣੇ ਰੰਗ ਰੰਗਾਈਆ। ਨਾਨਕ ਨਿਰਗੁਣ ਸਰਗੁਣ ਦਏ ਆਧਾਰ, ਨਿਰਗੁਣ ਨਾਨਕ ਕਰੇ ਜਗਤ ਪਿਆਰ, ਪੰਜ ਤਤ ਕਾਇਆ ਚੋਲਾ ਇਕ ਹੰਢਾਈਆ। ਏਕਾ ਜੋਤੀ ਦਸ ਅਵਤਾਰ, ਦਸ ਦਸ ਆਪਣਾ ਭੇਵ ਵਖਾਈਆ। ਦਸਮ ਦੁਆਰੀ ਪਾਰ ਕਿਨਾਰ, ਏਕਾ ਮੰਦਰ ਕਰ ਉਜਿਆਰ, ਗੋਬਿੰਦ ਬੋਲੇ ਸਚ ਜੈਕਾਰ, ਜੈ ਜੈ ਜੈਕਾਰ ਕਰੇ ਲੋਕਾਈਆ। ਪੁਰਖ ਅਕਾਲ ਬਣਨਾ ਸਹਾਰ, ਨਾ ਕੋਈ ਮਸਜਿਦ ਠਾਕਰਦੁਆਰ, ਠਾਕਰ ਇਕੋ ਰਿਹਾ ਮਨਾਈਆ। ਉਚੀ ਕੂਕ ਕੂਕ ਬੁਲਾਵੇ ਨਾਅਰਾ, ਸਾਚਾ ਢੋਲਾ ਗਾਏ ਸਾਚੇ ਮਾਹੀਆ। ਫਤਹਿ ਡੰਕਾ ਵੱਜੇ ਵਿਚ ਸੰਸਾਰਾ, ਰਾਓ ਰੰਕਾਂ ਕਰੇ ਖ਼ਬਰਦਾਰਾ, ਬੇਖ਼ਬਰ ਸਭ ਨੂੰ ਰਿਹਾ ਜਗਾਈਆ । ਸ਼ਬਦ ਅਗੰਮੀ ਖੰਡਾ ਤਿਖੀ ਧਾਰਾ, ਉਚੇ
ਟਿੱਲੇ ਪ੍ਰਬਤ ਪਾਵੇ ਸਾਰਾ, ਡੂੰਘੀ ਕੰਦਰ ਫੋਲ ਫੁਲਾਈਆ। ਜੁਗ ਚੌਕੜੀ ਕਰੇ ਪਾਰ ਕਿਨਾਰਾ, ਜੁਗ ਜੁਗ ਵੇਖੇ ਵੇਖਣਹਾਰਾ, ਸਚਖੰਡ ਬੈਠਾ ਆਸਣ ਲਾਈਆ। ਸ਼ਬਦੀ ਸੁਤ ਤੇਰਾ ਵਣਜਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਸਾਚੇ ਸੁਤ ਤੇਰਾ ਰੰਗ, ਹਰਿ ਜੂ ਹਰਿ ਜਣਾਇੰਦਾ। ਨਵ ਨੌਂ ਜਾਏ ਲੰਘ, ਵੇਲਾ ਅੰਤ ਅੰਤ ਸਮਝਾਇੰਦਾ। ਗੋਬਿੰਦ ਸੇਜਾ ਸਚ ਪਲੰਘ, ਸਤਿਗੁਰ ਆਪ ਹੰਢਾਇੰਦਾ। ਪੁਰਖ ਅਕਾਲ ਸੂਰਾ ਸਰਬੰਗ, ਮਰਦ ਮਰਦਾਨਾ ਸੇਵ ਕਮਾਇੰਦਾ। ਸਾਚੇ ਮੰਦਰ ਆਪੇ ਲੰਘ, ਸਤਿ ਸਤਿਵਾਦੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਲੈਣਾ ਜਾਣ, ਆਦਿ ਪੁਰਖ ਸਮਝਾਇਆ। ਸ਼ਬਦੀ ਤੇਰਾ ਬਲ ਬਲਵਾਨ, ਬਲਧਾਰੀ ਲਏ ਪ੍ਰਗਟਾਇਆ। ਜੁਗ ਜੁਗ ਖੇਲੇ ਖੇਲ ਮਹਾਨ, ਗੁਰ ਅਵਤਾਰ ਨਾਉਂ ਰਖਾਇਆ। ਅੰਤਮ ਲੇਖਾ ਵੇਖੇ ਆਣ, ਨਿਰਗੁਣ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਰਿਹਾ ਸਿਖਾਇਆ। ਸਾਚੀ ਸਿਖਿਆ ਸੁਣੀ ਨਿਰੰਕਾਰ, ਨਿਰਗੁਣ ਭੁੱਲ ਕਦੇ ਨਾ ਜਾਈਆ। ਤੇਰੇ ਹੁਕਮੇ ਅੰਦਰ ਗੁਰ ਅਵਤਾਰ, ਜੁਗ ਚੌਕੜੀ ਸੇਵ ਕਮਾਈਆ। ਅੰਤਮ ਲੇਖਾ ਵਿਚ ਸੰਸਾਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਚੇਲਾ ਗੁਰ ਬਣ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਲੱਖ ਚੁਰਾਸੀ ਫੋਲ ਫੁਲਾਈਆ। ਵਰਨ ਬਰਨ ਦਏ ਆਧਾਰ, ਜ਼ਾਤ ਪਾਤ ਨਾ ਕੋਈ ਰਖਾਈਆ। ਏਕਾ ਪਿਤਾ ਪੁਰਖ ਅਕਾਲ, ਪਰਮ ਪੁਰਖ ਦਏ ਸਮਝਾਈਆ। ਗੁਰ ਅਵਤਾਰਾਂ ਪੰਜ ਤਤ ਚੋਲਾ ਖਾਏ ਕਾਲ, ਥਿਰ ਕੋਇ ਰਹਿਣ ਨਾ ਪਾਈਆ। ਸਤਿ ਸਤਿਵਾਦੀ ਸਚਖੰਡ ਵਸੇ ਸੱਚੀ ਧਰਮਸਾਲ, ਦਰ ਘਰ ਸਾਚੇ ਆਸਣ ਲਾਈਆ । ਸੁਤ ਦੁਲਾਰਾ ਕਰੇ ਪ੍ਰਿਤਪਾਲ, ਜੁਗ ਜੁਗ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲਾਈਆ। ਤੇਰਾ ਭੇਵ ਪੁਰਖ ਅਗੰਮ, ਮੇਰੀ ਸਮਝ ਵਿਚ ਨਾ ਆਇੰਦਾ। ਕਵਣ ਵੇਲਾ ਕਰੇ ਕੰਮ, ਕਵਣ ਖੇਲ ਕਰਾਇੰਦਾ। ਕਵਣ ਵੇਲਾ ਬੇੜਾ ਦੇਵੇ ਬੰਨ੍ਹ, ਬੇੜਾ ਆਪਣੇ ਕੰਧ ਉਠਾਇੰਦਾ। ਕਵਣ ਵੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਸਾਚਾ ਵੇਲਾ ਦੱਸ ਭਗਵਾਨ, ਸੁਤ ਦੁਲਾਰਾ ਆਪ ਸੁਣਾਈਆ। ਜੁਗ ਜੁਗ ਤੇਰਾ ਖੇਲ ਮਹਾਨ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਕਰੋੜ ਤੇਤੀਸਾ ਮੰਨੇ ਆਣ, ਸੁਰਪਤ ਇੰਦ ਨਾਲ ਰਲਾਈਆ। ਤੇਈ ਅਵਤਾਰ ਕਰਨ ਪਰਵਾਨ, ਨਿਉਂ ਨਿਉਂ ਸੀਸ ਜਗਦੀਸ਼ ਝੁਕਾਈਆ। ਬ੍ਰਹਮਾ ਸੁਤ ਬਾਲ ਨਿਧਾਨ, ਬਰਾਹ ਚਲੇ ਨਾ ਕੋਈ ਚਤੁਰਾਈਆ। ਯਗੈ ਪੁਰਸ਼ ਹੈਰਾਨ, ਹਾਵ ਗ਼ਰੀਵ ਨਾ ਕੋਈ ਵਡਿਆਈਆ। ਨਰ ਨਰਾਇਣ ਖੇਲ ਮਹਾਨ, ਕਪਲ ਮੁਨ ਦਇਆ ਕਮਾਈਆ। ਦਤਾ ਤ੍ਰੈ ਦੇਵੇ ਗਿਆਨ, ਰਿਖਪ ਦੇਵ ਆਪ ਸਮਝਾਈਆ। ਪ੍ਰਿਥੂ ਵੇਖੇ ਆਪੇ ਆਣ, ਮਤਸਯ ਲੇਖਾ ਸਹਿਜ ਸੁਭਾਈਆ। ਕਛਪ ਦੇਵੇ ਸੱਚਾ ਦਾਨ, ਧਨੰਤਰ ਦੁਆਵੇ ਮਾਣ ਵਡਿਆਈਆ। ਮੋਹਣੀ ਰੂਪ ਕਰੇ ਮਿਹਰਵਾਨ, ਤੇਰਾ ਭੇਵ ਕੋਈ ਨਾ ਪਾਈਆ। ਬਾਵਨ ਖੇਲੇ ਖੇਲ ਮਹਾਨ, ਬਲ ਆਪਣੀ ਲੇਖੇ ਲਾਈਆ। ਹੰਸਾ ਬੋਲੇ ਇਕ ਜ਼ਬਾਨ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਨਰ ਸਿੰਘ ਭੇਖ ਧਰੇ ਬਲਵਾਨ, ਰੂਪ ਰੰਗ ਰੇਖ ਨਾ ਕਿਸੇ ਸਮਝਾਈਆ। ਨਰ ਨਰਾਇਣ ਤੇਰਾ ਨਿਸ਼ਾਨ, ਧਰੂ ਬਾਲੇ ਸਾਰ ਨਾ ਰਾਈਆ। ਗਜ ਬੰਧਨ ਕੱਟੇ ਆਣ, ਤੰਦਵੇ ਤੰਦ ਤੰਦ ਤੁੜਾਈਆ। ਪਰਸ ਰਾਮ ਦੇਵੇ ਮਾਣ, ਬ੍ਰਹਿਮਣ ਏਕਾ ਗੁਣ ਸਮਝਾਈਆ।
ਸ਼ੱਤਰੀ ਬਣੇ ਵਡ ਬਲਵਾਨ, ਰਾਮ ਦਸਰਥ ਬੇਟਾ ਜਾਈਆ। ਵੇਦ ਵਿਆਸਾ ਲਿਖੇ ਲੇਖ ਮਹਾਨ, ਕੁਵਾਰੀ ਕੰਨਿਆ ਮਾਤ ਉਠਾਈਆ । ਕਾਹਨਾ ਕ੍ਰਿਸ਼ਨਾ ਬਣ ਜਵਾਨ, ਸੇਵਾ ਕਰੇ ਬਣ ਰਥਵਾਹੀਆ। ਭਗਤ ਭਗਵੰਤ ਦੇ ਗਿਆਨ, ਗੀਤਾ ਗਿਆਨ ਗਿਆ ਦ੍ਰਿੜਾਈਆ। ਮੂਸਾ ਈਸਾ ਇਕ ਪੈਗ਼ਾਮ, ਬਣ ਪੈਗ਼ੰਬਰ ਗਏ ਸੁਣਾਈਆ। ਮੁਹੰਮਦ ਦੇਵੇ ਸਚ ਕਲਾਮ, ਕਲਮਾ ਨਬੀ ਪੜ੍ਹਾਈਆ। ਨਾਨਕ ਨਿਰਗੁਣ ਝੋਲੀ ਪਾਏ ਸਤਿਨਾਮ, ਨਾਮ ਸਤਿ ਇਕ ਵਖਾਈਆ। ਗੋਬਿੰਦ ਫਤਹਿ ਡੰਕਾ ਵਜਾਏ ਦੋ ਜਹਾਨ, ਦੋ ਜਹਾਨਾਂ ਆਪਣਾ ਭੇਵ ਚੁਕਾਈਆ। ਜੁਗ ਚੌਕੜੀ ਤੇਰਾ ਖੇਲ ਮਹਾਨ, ਗੁਰ ਅਵਤਾਰ ਭੇਵ ਪਾ ਨਾ ਸਕੇ ਰਾਈਆ। ਬੇਅੰਤ ਬੇਅੰਤ ਕਹਿ ਕੇ ਸਾਰੇ ਗਾਣ, ਗਾ ਗਾ ਖ਼ੁਸ਼ੀ ਮਨਾਈਆ। ਮੈਂ ਛੋਟਾ ਬਾਲ ਨਿਧਾਨ, ਸੁਤ ਦੁਲਾਰਾ ਚਰਨਾਂ ਉਪਰ ਸੀਸ ਟਿਕਾਈਆ। ਜੁਗ ਚੌਕੜੀ ਵੰਡੇ ਵੰਡ ਵਿਚ ਜਹਾਨ, ਸ਼ਬਦ ਸ਼ਬਦੀ ਰੂਪ ਵਟਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਮਾਣ, ਚਾਰ ਵਰਨ ਅਠਾਰਾਂ ਬਰਨ ਨੌਂ ਅਠਾਰਾਂ ਖ਼ੁਸ਼ੀ ਮਨਾਈਆ। ਚੌਦਾਂ ਵਰਨ ਬਣਾਏ ਵਧਾਨ, ਵਿਦਤ ਆਪਣੀ ਧਾਰ ਚਲਾਈਆ। ਚੌਦਾਂ ਲੋਕ ਖੋਲ੍ਹ ਦੁਕਾਨ, ਚੌਦਾਂ ਹੱਟ ਆਪ ਚਲਾਈਆ। ਚੌਦਾਂ ਤਬਕਾਂ ਇਕ ਗਿਆਨ, ਏਕਾ ਕਲਮਾ ਨਬੀ ਪੜ੍ਹਾਈਆ। ਕਰੇ ਖੇਲ ਸ੍ਰੀ ਭਗਵਾਨ, ਤੇਰਾ ਅੰਤ ਕੋਈ ਨਾ ਪਾਈਆ। ਆਪਣਾ ਅੰਤ ਦੱਸ ਨਿਸ਼ਾਨ, ਜਿਸ ਵੇਲੇ ਲਏ ਮਿਲਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸ਼ਬਦੀ ਸੁਤ ਰਿਹਾ ਸਮਝਾਈਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਮਾਣ, ਲੇਖਾ ਲਿਖ ਲਿਖ ਲੋਕਮਾਤ ਸਮਝਾਈਆ। ਕਲਜੁਗ ਅੰਤਮ ਚਾਰ ਕੁੰਟ ਹੋਏ ਹੈਰਾਨ, ਹਰਿ ਕਾ ਭੇਵ ਕੋਈ ਨਾ ਪਾਈਆ। ਘਰ ਘਰ ਵੜੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ । ਆਸਾ ਤ੍ਰਿਸ਼ਨਾ ਪੀਣ ਖਾਣ, ਹਉਂਮੇ ਹੰਗਤਾ ਕਰੇ ਕੁੜਮਾਈਆ। ਗੁਰੂਦੁਆਰ ਮੰਦਰ ਮਸਜਿਦ ਸਿਆਸਤ ਚਲੇ ਦੁਕਾਨ, ਹਰਿ ਕਾ ਨਾਉਂ ਦਰ ਇਸ਼ਟ ਨਾ ਕੋਈ ਵਖਾਈਆ । ਧੀਆਂ ਭੈਣਾਂ ਤੱਕਣ ਨੌਜਵਾਨ, ਨੇਤਰ ਨੈਣ ਨਾ ਕੋਈ ਸ਼ਰਮਾਈਆ। ਵੇਸਵਾ ਰੂਪ ਸਰਬ ਬਣ ਜਾਣ, ਵਿਭਚਾਰ ਜਗਤ ਹੰਢਾਈਆ। ਧਰਤੀ ਰੋਵੇ ਬੇਜ਼ਬਾਨ, ਨੇਤਰ ਨੈਣਾਂ ਨੀਰ ਵਹਾਈਆ। ਗੁਰਮੁਖ ਸਾਚੇ ਅੰਦਰ ਵੜ ਵੜ ਸਰਬ ਕੁਰਲਾਣ, ਉਚੀ ਕੂਕ ਕੂਕ ਸੁਣਾਈਆ। ਗੁਰ ਪੀਰ ਅਵਤਾਰ ਮੁਖ ਛੁਪਾਨ, ਅੱਗੇ ਹੋ ਨਾ ਕੋਈ ਬਚਾਈਆ । ਸਾਰੇ ਕਹਿਣ ਏਕੋ ਏਕ ਸ੍ਰੀ ਭਗਵਾਨ, ਆਦਿ ਅੰਤ ਵਡੀ ਵਡਿਆਈਆ। ਲਿਖ ਲਿਖ ਲੇਖ ਦੱਸ ਦੱਸ ਜਾਣ ਜਹਾਨ, ਕਲਜੁਗ ਅੰਤਮ ਆਵੇ ਫੇਰਾ ਪਾਈਆ। ਨਾਉਂ ਰੱਖੇ ਨਿਹਕਲੰਕ ਬਲੀ ਬਲਵਾਨ, ਬਲ ਸਭ ਦਾ ਦਏ ਮਿਟਾਈਆ। ਦੀਨ ਮਜ਼੍ਹਬ ਦਾ ਮਿਟੇ ਨਿਸ਼ਾਨ, ਸ਼ਰਅ ਸ਼ਰੀਅਤ ਦਏ ਗਵਾਈਆ। ਚਾਰ ਜੁਗ ਦਾ ਲੇਖੇ ਮੰਗੇ ਆਣ, ਗੁਰ ਅਵਤਾਰ ਪੀਰ ਪੈਗ਼ੰਬਰ ਲਏ ਉਠਾਈਆ। ਲੋਕਮਾਤ ਵਖਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਭਗਤ ਭਗਵੰਤ ਕਰ ਪਰਵਾਨ, ਦਰ ਪਰਵਾਨਗੀ ਇਕ ਕਰਾਈਆ। ਸਾਚਾ ਤਖ਼ਤ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਬਣਾਈਆ। ਪਿਛਲਾ ਲੇਖਾ ਚੁੱਕੇ ਵਿਚ ਜਹਾਨ, ਚੁਕਾਵਣਹਾਰਾ ਫੇਰਾ ਪਾਈਆ। ਦੋ ਜਹਾਨਾਂ ਬਣੇ ਹੁਕਮਰਾਨ, ਹੁਕਮੀ ਏਕਾ ਹੁਕਮ ਸੁਣਾਈਆ। ਕਰੇ ਖੇਲ ਨੌਜਵਾਨ, ਰੂਪ ਰੰਗ ਰੇਖ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਬਣੇ ਸਾਚਾ ਕਾਹਨ, ਗੋਪੀ ਏਕਾ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਜਣਾਈਆ । ਸੁਤ ਦੁਲਾਰੇ ਅੰਤਮ ਔਣਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸਚ ਵਿਹਾਰਾ
ਮਾਤ ਕਰੌਣਾ, ਲੱਗ ਮਾਤਰ ਮੇਟ ਮਿਟਾਇੰਦਾ। ਅਲਫ਼ ਯੇ ਮੋਹ ਚੁਕੌਣਾ, ਤਤ ਪੰਜ ਭੇਵ ਚੁਕਾਇੰਦਾ। ਆਪਣੀ ਸੋ ਆਪ ਸੁਣੌਣਾ, ਆਪਣਾ ਖੇਲ ਆਪ ਸਮਝਾਇੰਦਾ। ਆਪਣੇ ਜੇਹਾ ਆਪੇ ਹੋ ਫੇਰਾ ਪੌਣਾ, ਦੂਜਾ ਸੰਗ ਨਾ ਕੋਈ ਰਖਾਇੰਦਾ। ਗੁਰਮੁਖ ਸਾਚਾ ਮਾਤ ਉਠਾਉਣਾ, ਫੜ ਬਾਹੋਂ ਗਲੇ ਲਗਾਇੰਦਾ। ਭਗਤ ਭਗਵੰਤ ਮੇਲ ਮਿਲੌਣਾ, ਮਿਲ ਮਿਲ ਆਪਣਾ ਰਾਹ ਜਣਾਇੰਦਾ। ਸੰਤ ਕੰਤ ਰੰਗ ਲਗੌਣਾ, ਅੰਗੀਕਾਰ ਆਪ ਕਰਾਇੰਦਾ। ਗੁਰਮੁਖ ਗੁਰ ਗੁਰ ਗੋਦ ਬਹੌਣਾ, ਗੁਰਸਿਖ ਆਪਣੀ ਧਾਰ ਜਣਾਇੰਦਾ। ਸੁਰਤ ਸੁਹਾਗੀ ਸ਼ਬਦ ਵਖੌਣਾ, ਆਤਮ ਪਰਮਾਤਮ ਖੋਜ ਖੁਜਾਇੰਦਾ। ਆਦਿ ਜੋਧਾ ਹਰਿ ਆਪਣਾ ਨਾਉਂ ਧਰੌਣਾ, ਸੂਰਬੀਰ ਵੇਸ ਵਟਾਇੰਦਾ। ਨਾਮ ਖੰਡਾ ਇਕ ਚਮਕੌਣਾ, ਬ੍ਰਹਿਮੰਡਾਂ ਆਪ ਡਰਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖੌਣਾ, ਚਾਰੇ ਖਾਣੀ ਫੋਲ ਫੁਲਾਇੰਦਾ। ਦੀਨ ਮਜ਼੍ਹਬ ਸ਼ਰਅ ਸ਼ਰੀਅਤ ਦੂਈ ਕੰਢਾ ਢੌਹਣਾ, ਦੂਈ ਦਵੈਤੀ ਪਰਦਾ ਲਾਹਿੰਦਾ। ਸਾਚਾ ਮਾਨਸ ਬੰਦਾ ਇਕ ਬਣੌਣਾ, ਗੰਦਾ ਕੋਈ ਰਹਿਣ ਨਾ ਪਾਇੰਦਾ। ਖੰਡਾ ਗੋਬਿੰਦ ਹੱਥ ਉਠੌਣਾ, ਲੇਖਾ ਪੂਰ ਕਰਾਇੰਦਾ। ਸਾਚਾ ਸ਼ਬਦ ਇਕ ਸੁਣੌਣਾ, ਸੋਹੰ ਢੋਲਾ ਗਾਇੰਦਾ। ਪਰਮਾਨੰਦ ਇਕ ਉਪਜੌਣਾ, ਨਿਜਾਨੰਦ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਜਣਾਇੰਦਾ। ਸੁਤ ਦੁਲਾਰੇ ਕਲਜੁਗ ਅੰਤਮ ਆਵਾਂਗਾ, ਹਰਿ ਜੂ ਆਖ ਸੁਣਾਈਆ । ਸਾਚਾ ਰਾਗ ਇਕ ਸੁਣਾਵਾਂਗਾ, ਆਪਣਾ ਨਾਉਂ ਪ੍ਰਗਟਾਈਆ। ਸਚ ਦਰਬਾਰ ਇਕ ਲਗਾਵਾਂਗਾ, ਵੇਖੇ ਸਰਬ ਲੋਕਾਈਆ। ਸਚ ਸਿੰਘਾਸਣ ਇਕ ਵਿਛਾਵਾਂਗਾ, ਸਚਖੰਡ ਰੂਪ ਵਟਾਈਆ। ਨਿਰਗੁਣ ਨੂਰ ਜੋਤ ਚਮਕਾਵਾਂਗਾ, ਜੋਤੀ ਜੋਤ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬੁਲਾਵਾਂਗਾ, ਹੁਕਮੀ ਹੁਕਮ ਹੁਕਮ ਫਿਰਾਈਆ। ਪਿਛਲਾ ਲੇਖਾ ਸਰਬ ਚੁਕਾਵਾਂਗਾ, ਲੇਖਾ ਲੇਖ ਨਾ ਕੋਈ ਮਿਟਾਈਆ। ਅੱਗੇ ਸੱਚਾ ਹੁਕਮ ਵਰਤਾਵਾਂਗਾ, ਏਕਾ ਹੁਕਮ ਕਰੇ ਸ਼ਨਵਾਈਆ। ਆਪਣਾ ਬਲ ਆਪ ਵਖਾਵਾਂਗਾ, ਬਲ ਆਪਣਾ ਆਪ ਧਰਾਈਆ। ਜਨ ਭਗਤਾਂ ਲੇਖੇ ਲਾਵਾਂਗਾ, ਲੇਖਾ ਇਕੋ ਇਕ ਜਣਾਈਆ। ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਘਰ ਬਹਾਵਾਂਗਾ, ਦਰ ਇਕੋ ਇਕ ਖੁਲ੍ਹਾਈਆ। ਇਕੋ ਗੀਤ ਸੁਣਾਵਾਂਗਾ, ਇਕੋ ਵੱਜੇ ਵਧਾਈਆ। ਇਕੋ ਮੰਦਰ ਬਣਾਵਾਂਗਾ, ਏਕਾ ਰੁੱਤ ਸੁਹਾਈਆ। ਸ਼ਬਦੀ ਸੁਤ ਤੇਰਾ ਨਾਉਂ ਪ੍ਰਗਟਾਵਾਂਗਾ, ਪੰਜ ਤਤ ਨਾ ਕੋਈ ਵਡਿਆਈਆ। ਗੁਰ ਪੀਰ ਅਵਤਾਰ ਤੇਰੀ ਗੋਦ ਬਹਾਵਾਂਗਾ, ਸਚ ਅਦਾਲਤ ਇਕ ਲਗਾਈਆ। ਉਚੀ ਕੂਕ ਕੂਕ ਸੁਣਾਵਾਂਗਾ, ਭੁੱਲਾ ਰਹੇ ਨਾ ਕੋਈ ਜੀਵ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਕਲਜੁਗ ਅੰਤਮ ਪੌਣਾ ਫੇਰਾ, ਹਰਿ ਜੂ ਹਰਿ ਹਰਿ ਇਕ ਸੁਣਾਇੰਦਾ । ਸ਼ਬਦੀ ਏਕਾ ਘੇਰਾ, ਦੋ ਜਹਾਨ ਆਪ ਰਖਾਇੰਦਾ। ਸੋਹੰ ਰੂਪ ਤੇਰਾ ਮੇਰਾ, ਮੇਰਾ ਤੇਰਾ ਭੇਵ ਚੁਕਾਇੰਦਾ। ਨਾਉਂ ਰੱਖ ਸਿੰਘ ਸ਼ੇਰਾ, ਸ਼ੇਰ ਭੱਬਕ ਇਕ ਲਗਾਇੰਦਾ। ਆਦਿ ਜੁਗਾਦੀ ਬਣ ਦਲੇਰਾ, ਆਪਣਾ ਬਲ ਆਪ ਧਰਾਇੰਦਾ। ਚਾਰ ਜੁਗ ਦਾ ਢਾਹੇ ਡੇਰਾ, ਢਾਹ ਢੇਰੀ ਖ਼ਾਕ ਮਿਲਾਇੰਦਾ। ਏਕਾ ਦੇਵੇ ਆਪਣਾ ਗੇੜਾ, ਗੇੜਨਹਾਰ ਆਪ ਅਖਵਾਇੰਦਾ। ਲੱਖ ਚੁਰਾਸੀ ਖੁਲ੍ਹਾ ਵੇਹੜਾ, ਧਰਤ ਮਾਤ ਸੋਭਾ ਪਾਇੰਦਾ। ਹੋ ਕੇ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਆਪਣਾ ਲੇਖਾ ਅੰਤਮ ਕਲ, ਹਰਿ ਜੂ ਆਪਣੇ ਹੱਥ ਰਖਾਈਆ। ਜੁਗ ਚੌਕੜੀ ਅਛਲ ਅਛੱਲ, ਵਲ ਛਲ ਧਾਰ ਚਲਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਘੱਲ, ਜਗਤ ਸੰਦੇਸ਼ਾ ਦਏ ਸੁਣਾਈਆ। ਦਰਸ਼ਨ ਦੇ ਦੇ ਘੜੀ ਘੜੀ ਪਲ ਪਲ, ਪਲਕ ਪਲਕ ਪੜ੍ਹਾਈਆ । ਹਰਿ ਕੀ ਕੋਈ ਨਾ ਸਕੇ ਝਾਲ ਝੱਲ, ਝਲਕ ਨੂਰ ਨੂਰ ਰੁਸ਼ਨਾਈਆ। ਸਚਖੰਡ ਦੁਆਰ ਬੈਠਾ ਮਲ, ਸਚ ਸਿੰਘਾਸਣ ਸੋਭਾ ਪਾਈਆ। ਕਿਰਨ ਨੂਰ ਜੋਤ ਪਰਕਾਸ਼ ਕਰੇ ਪੰਜ ਤਤ ਮਾਟੀ ਕਾਇਆ ਖੱਲ, ਖ਼ਾਲਕ ਦਏ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਦਏ ਸਮਝਾਈਆ। ਕਲਜੁਗ ਅੰਤਮ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰੌਣਾ। ਜਨ ਭਗਤ ਫੜਾਏ ਆਪਣਾ ਪੱਲਾ, ਦੂਸਰ ਨਜ਼ਰ ਕਿਸੇ ਨਾ ਔਣਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਲੋਕਮਾਤ ਵੇਸ ਵਟੌਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਛਲ ਅਛੱਲਾ। ਅਛਲ ਅਛਲ ਖੇਲ ਸੰਸਾਰ, ਕਲਜੁਗ ਅੰਤ ਦਏ ਕਰਾਈਆ। ਸਾਚੇ ਭਗਤ ਕਰ ਤਿਆਰ, ਭਗਵਨ ਮੇਲਾ ਲਏ ਮਿਲਾਈਆ। ਚਾਰ ਜੁਗ ਦਾ ਲਹਿਣਾ ਦਏ ਉਤਾਰ, ਕਰਜ਼ਾ ਮਕਰੂਜ਼ ਨਾ ਕੋਈ ਰਖਾਈਆ। ਨੇਤਰ ਨੈਣਾਂ ਦਰਸ ਦਏ ਵਖਾਲ, ਰੂਪ ਅਨੂਪ ਆਪ ਵਟਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਬਣੇ ਦਲਾਲ, ਲੋਕਮਾਤ ਫੇਰਾ ਪਾਈਆ। ਹਰਿਜਨ ਸਾਚੇ ਲਏ ਭਾਲ, ਲੱਖ ਚੁਰਾਸੀ ਖੋਜ ਖੁਜਾਈਆ। ਗੁਰਮੁਖ ਉਠਾਏ ਆਪਣੇ ਲਾਲ, ਗੋਬਿੰਦ ਮੇਲਾ ਸਹਿਜ ਸੁਭਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਘਰ ਬੈਠਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲਹਿਣਾ ਆਪ ਚੁਕਾਈਆ। ਕਲਜੁਗ ਅੰਤਮ ਜਾਏ ਆ, ਥਿਰ ਕੋਇ ਰਹਿਣ ਨਾ ਪਾਇਆ। ਕਰੇ ਖੇਲ ਆਪ ਖ਼ੁਦਾ, ਖ਼ੁਦੀ ਸਭ ਦੀ ਦਏ ਮਿਟਾਇਆ। ਪੀਰ ਪੈਗ਼ੰਬਰ ਜੋ ਕਰੇ ਜੁਦਾ, ਅੰਤਮ ਚਰਨਾ ਹੇਠ ਦਏ ਦਬਾਇਆ। ਸੂਫ਼ੀ ਜਿਸ ਦੇ ਉਤੋਂ ਹੁੰਦੇ ਰਹੇ ਫਿਦਾ, ਸੋ ਹਜ਼ਰਤ ਦਏ ਗਵਾਹਿਆ। ਆਪਣਾ ਰਾਹ ਵਖਾਏ ਸੰਸਾਰ ਸਿਦਾ, ਪੀਰ ਪੈਗ਼ੰਬਰ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤਰ ਆਪ ਚੁਕਾਇਆ। ਕਲਜੁਗ ਅੰਤਮ ਜਾਣਾ ਜਾਣ, ਜਾਨਣਹਾਰ ਆਪ ਜਣਾਈਆ । ਪ੍ਰਗਟ ਹੋਵੇ ਸ੍ਰੀ ਭਗਵਾਨ, ਨਿਹਕਲੰਕਾ ਨਾਉਂ ਰਖਾਈਆ। ਭਗਤ ਦੁਆਰ ਬਣਾਏ ਆਣ, ਛੱਤੀ ਜੁਗ ਦਾ ਲੇਖ ਮੁਕਾਈਆ। ਬਹੱਤਰ ਦੇਵੇ ਦਾਨ, ਬਹੱਤਰ ਨਾੜ ਕਰੇ ਰੁਸ਼ਨਾਈਆ। ਸੱਤਰਾਂ ਇਕੋ ਇਕ ਗਿਆਨ, ਮੰਤਰ ਇਕੋ ਇਕ ਪੜ੍ਹਾਈਆ। ਚੁਹੱਤਰਾਂ ਦੇਵੇ ਦਾਨ, ਸਚ ਭੰਡਾਰ ਇਕ ਵਰਤਾਈਆ। ਸੇਵਕ ਬਣੇ ਨੌਂ ਜਵਾਨ, ਆਪ ਆਪਣਾ ਬਲ ਧਰਾਈਆ। ਸਾਚੇ ਘਰ ਪੱਕੇ ਪਕਵਾਨ, ਪੱਕਾ ਰਿੱਧਾ ਆਪੇ ਵੇਖ ਵਖਾਈਆ। ਚਾਰ ਜੁਗ ਦੀ ਪਿਛਲੀ ਮੇਟੇ ਮੁਕਾਣ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਆਪਣੇ ਪੇਟੇ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਔਲੀਏ ਸਚ ਦਏ ਫ਼ਰਮਾਣ, ਦੇ ਫ਼ਰਮਾਣਾ ਆਪਣੇ ਦਰ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਹੁਕਮੇ ਅੰਦਰ ਔਣਾ ਗੁਰ ਅਵਤਾਰ, ਸਤਿਗੁਰ ਸਾਚਾ ਆਪ ਮੰਗਾਈਆ। ਭਗਤ ਦੁਆਰੇ ਬਹਿ ਨਿਰੰਕਾਰ, ਹਰਿ ਕਰਤਾਰ ਆਸਣ ਲਾਈਆ। ਪਿਛਲਾ ਲੇਖਾ ਮੰਗੇ ਵਾਰੋ ਵਾਰ, ਲੁਕਿਆ ਕੋਇ ਰਹਿਣ ਨਾ ਪਾਈਆ। ਅੰਤਮ ਸਾਰੇ ਹੋਏ ਸ਼ਰਮਸ਼ਾਰ, ਨੇਤਰ ਨੈਣ ਨਾ ਸਕੇ ਕੋਈ ਉਠਾਈਆ। ਫਤਵਾ ਦਿਤਾ ਇਕੋ ਵਾਰ, ਏਕਾ ਹੁਕਮ ਸੁਣਾਈਆ। ਹੱਕੋ ਹੱਕ ਕਰੇ ਨਬੇੜ, ਨਖੇੜਾ ਇਕੋ ਇਕ ਜਣਾਈਆ। ਕਿਹੜਾ ਕਿਹੜਾ ਦੱਸ ਕੇ ਆਇਆ ਵਿਚ ਸੰਸਾਰ, ਜੀਵਾਂ
ਜੰਤਾਂ ਜਗਤ ਕਰ ਪੜ੍ਹਾਈਆ। ਪੁਰਖ ਅਬਿਨਾਸ਼ੀ ਵਸੇ ਸਭ ਤੋਂ ਬਾਹਰ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦਏ ਕਰਾਈਆ। ਅੰਤਮ ਲੇਖਾ ਕਰਨੇ ਆਇਆ, ਕਰਤਾ ਪੁਰਖ ਕਰਤਾਰ। ਗੁਰ ਅਵਤਾਰਾਂ ਵੇਖਣ ਆਇਆ, ਨਿਰਗੁਣ ਨੂਰ ਜਾਮਾ ਧਾਰ। ਪੀਰ ਪੈਗ਼ੰਬਰ ਨਜ਼ਰ ਨਾ ਆਇਆ, ਜੋਧਾ ਸੂਰਬੀਰ ਬਲਕਾਰ। ਲਾਸ਼ਰੀਕ ਲੜਨੇ ਆਇਆ, ਖੇਲੇ ਖੇਲ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅੰਤਮ ਵਾਰ। ਕਲਜੁਗ ਵੇਲਾ ਅੰਤਮ ਜੱਗ, ਹਰਿ ਜਾਗਰਤ ਜੋਤ ਜਗਾਇੰਦਾ। ਕਰੇ ਖੇਲ ਸੂਰਾ ਸਰਬੱਗ, ਦੂਸਰ ਸੰਗ ਨਾ ਕੋਈ ਰਖਾਇੰਦਾ । ਲੰਮਾ ਉਚਾ ਕੋਈ ਨਾ ਜਾਣੇ ਕੱਦ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਿਸ ਦੀ ਕਿਸੇ ਨਾ ਲੱਭੀ ਹੱਦ, ਗੁਰ ਅਵਤਾਰ ਅੱਧਵਿਚਕਾਰ ਰਖਾਇੰਦਾ। ਇਕੋ ਨਾਨਕ ਦਰ ਸੱਦ, ਘਰ ਸਾਚਾ ਇਕ ਵਖਾਇੰਦਾ। ਨਾਮ ਨਿਧਾਨ ਸਾਚੀ ਮਦਿ, ਗੋਬਿੰਦ ਰੰਗ ਚੜ੍ਹਾਇੰਦਾ। ਅੰਤਮ ਵੇਲੇ ਲੱਜਿਆ ਲਏ ਰੱਖ, ਸਿਰ ਆਪਣੇ ਹੱਥ ਟਿਕਾਇੰਦਾ। ਪੁਰਖ ਅਗੰਮਾ ਹੋ ਪ੍ਰਤੱਖ, ਪ੍ਰਤੱਖ ਆਪਣੀ ਖੇਲ ਕਰਾਇੰਦਾ। ਨਿਰਗੁਣ ਨਾਲੋਂ ਸਰਗੁਣ ਵੱਖ, ਸਰਗੁਣ ਨਾਲੋਂ ਨਿਰਗੁਣ ਵੱਖ ਵਖਾਇੰਦਾ। ਦਰ ਦੁਆਰੇ ਆਪਣੇ ਸੱਦ, ਬੇਹੱਦ ਹੱਦ ਪਾਰ ਕਰਾਇੰਦਾ। ਸਾਚੀ ਝੋਲੀ ਲਓ ਅੱਡ, ਹਰਿ ਜੂ ਆਖ ਸੁਣਾਇੰਦਾ। ਆਪਣਾ ਕਲਮਾ ਆਪਣੀ ਕਲਾਮ ਪਿਛਲੀ ਦਿਓ ਛੱਡ, ਲੇਖਾ ਪਿਛਲਾ ਹੱਥ ਨਾ ਕਿਸੇ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਇੰਦਾ। ਸਚ ਸੁਨੇਹੜਾ ਦਿਤਾ ਆਪ, ਆਪਣਾ ਰਾਗ ਅਲਾਈਆ। ਪੀਰ ਪੈਗ਼ੰਬਰਾਂ ਮਾਈ ਬਾਪ, ਪਿਤਾ ਪੂਤ ਵੇਖ ਵਖਾਈਆ। ਸਾਰੇ ਵੇਖੋ ਬਸ ਮੇਰੀ ਜ਼ਾਤ, ਕਿਉਂ ਜ਼ਾਤ ਪਾਤ ਮਾਤ ਵੰਡ ਵੰਡਾਈਆ। ਸਾਰੇ ਬਹਿ ਜਾਓ ਇਕੋ ਜਮਾਤ, ਪੁਰਖ ਅਬਿਨਾਸ਼ੀ ਪੱਟੀ ਰਿਹਾ ਪੜ੍ਹਾਈਆ। ਇਕੋ ਢੋਲਾ ਗਾਓ ਗਾਥ, ਇਕੋ ਨਾਅਰਾ ਰਿਹਾ ਸਮਝਾਈਆ। ਦਰ ਬੈਠਾ ਸੱਚਾ ਮਾਹੀ ਸਦਾ ਸੁਹੇਲਾ ਦੇਵੇ ਸਾਥ, ਵਿਛੜ ਕਦੇ ਨਾ ਜਾਈਆ। ਕੋਈ ਗਾ ਨਾ ਸਕੇ ਤ੍ਰਲੋਕੀ ਨਾਥ, ਕੋਟਨ ਕੋਟ ਤ੍ਰਲੋਕੀ ਨਾਥ ਚਰਨਾਂ ਹੇਠ ਰਖਾਈਆ। ਕੋਟਨ ਕੋਟ ਬੇਟੇ ਦਸਰਥ ਰਾਮ, ਕੋਟਨ ਕੋਟ ਰਾਮ ਰਮਈਆ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖਣ ਆਇਆ, ਨਿਰਗੁਣ ਆਪਣਾ ਜਾਮਾ ਧਾਰ। ਗੁਰ ਅਵਤਾਰ ਪੇਖਣ ਆਇਆ, ਸਤਿ ਸਤਿਵਾਦੀ ਸਚਖੰਡ ਸੱਚੇ ਦਰਬਾਰ। ਪਿਛਲਾ ਲੇਖਾ ਮੰਗਣ ਆਇਆ, ਅੱਗੇ ਬੰਨ੍ਹੇ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦੇਵੇ ਸੁਤ ਦੁਲਾਰ। ਸੁਤ ਦੁਲਾਰੇ ਚੜ੍ਹਿਆ ਚਾਅ, ਚਾਓ ਘਨੇਰਾ ਇਕ ਰਖਾਈਆ। ਪਾਰਬ੍ਰਹਮ ਪ੍ਰਭ ਬਣਿਆ ਮਲਾਹ, ਕਲਜੁਗ ਅੰਤਮ ਫੇਰਾ ਪਾਈਆ। ਚਾਰ ਜੁਗ ਦੇ ਰਾਹ ਦਏ ਮਿਟਾ, ਇਕੋ ਮਾਰਗ ਦਏ ਵਖਾਈਆ। ਇਕੋ ਇਸ਼ਟ ਲਏ ਪਰਗਟਾ, ਸਭ ਦੀ ਦ੍ਰਿਸ਼ਟ ਲਏ ਖੁਲ੍ਹਾਈਆ। ਇਕੋ ਨਾਮ ਦਏ ਦ੍ਰਿੜਾ, ਦ੍ਰਿੜ ਆਪਣਾ ਨਾਮ ਜਪਾਈਆ। ਇਕੋ ਮੰਦਰ ਲਏ ਸੁਹਾ, ਘਰ ਮੰਦਰ ਸੋਭਾ ਪਾਈਆ। ਇਕੋ ਜੋਤ ਦਏ ਜਗਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਇਕੋ ਨਾਦ ਦਏ ਵਜਾ, ਅਨਹਦ ਰਾਗ ਸੁਣਾਈਆ। ਏਕਾ ਸਾਜ ਦਏ ਖੜਕਾ, ਪੰਚ ਪੰਚ ਕਰੇ ਸ਼ਨਵਾਈਆ। ਏਕਾ ਮੇਲਾ ਲਏ ਮਿਲਾ, ਮਿਲਿਆ ਮੇਲ ਧੁਰਦਰਗਾਹੀਆ। ਗੁਰ ਚੇਲਾ ਏਕਾ ਘਰ ਦਏ ਬਹਾ, ਗੁਰ ਗੋਬਿੰਦ ਦਏ ਸਾਲਾਹੀਆ। ਪਾਰਬ੍ਰਹਮ ਖੇਲੇ ਖੇਲ ਬੇਪਰਵਾਹ, ਭੇਵ ਕੋਇ ਨਾ
ਪਾਈਆ। ਆਪਣੀ ਵਾਰੀ ਗਿਆ ਆ, ਜਨ ਭਗਤਾਂ ਵਾਰਤਾ ਰਿਹਾ ਲਿਖਾਈਆ। ਸਾਚੀ ਇਬਾਰਤ ਲਈ ਬਣਾ, ਨਾ ਕੋਈ ਲਿਖੇ ਕਲਮ ਸ਼ਾਹੀਆ। ਸਫ਼ਾਰਸ਼ ਕਰੇ ਨਾ ਕੋਈ ਆ, ਸਚ ਅਦਾਲਤ ਹਰਿ ਜੂ ਰਿਹਾ ਕਮਾਈਆ। ਆਰਫ਼ ਸਕੇ ਨਾ ਕੋਈ ਪੜ੍ਹਾ, ਆਲਮ ਚਲੇ ਨਾ ਕੋਈ ਵਡਿਆਈਆ। ਜਨ ਭਗਤਾਂ ਆਪਣਾ ਤੁਆਰਫ਼ ਰਿਹਾ ਕਰਾ, ਤੋਬਾ ਤੋਬਾ ਕਰਨ ਪੀਰ ਪੈਗ਼ੰਬਰ ਦੇਣ ਦੁਹਾਈਆ। ਤੇਰੀ ਸੋਭਾ ਸੁਣ ਕੇ ਗਏ ਆ, ਖ਼ੁਦਾਵੰਦ ਕਰੀਮ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਗਣਾਈਆ। ਲੇਖਾ ਦੇਵੇ ਗਿਣ ਗਿਣ, ਅਣਗਿਣਤ ਖੇਲ ਕਰਾਇੰਦਾ। ਗੁਰ ਅਵਤਾਰ ਦੇ ਦੇ ਭੇਜੇ ਚਿੰਨ ਚਿੰਨ, ਪੰਜ ਤਤ ਕਾਇਆ ਮੇਲ ਮਿਲਾਇੰਦਾ। ਵੇਸ ਵਟਾਇਆ ਭਿੰਨ ਭਿੰਨ, ਭਿੰਨੜੀ ਰੈਣ ਵੇਖ ਵਖਾਇੰਦਾ। ਹਰਿ ਕਾ ਨਾਮ ਜਣਾਇਆ ਜਿਨ ਜਿਨ, ਤਿਨ੍ਹ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣਾ ਲੇਖਾ ਆਪ ਮੁਕਾਇੰਦਾ। ਅੰਤਮ ਲੇਖਾ ਸ਼ਬਦੀ ਧਾਰ, ਤੇਰੇ ਸੰਗ ਮੁਕਾਈਆ। ਤੂੰ ਸਾਹਿਬ ਸੁਤ ਦੁਲਾਰ, ਤੇਰੇ ਹੱਥ ਮੇਰੀ ਵਡਿਆਈਆ। ਚਾਰ ਜੁਗ ਦਾ ਜਗਤ ਪਿਆਰ, ਕਲਜੁਗ ਅੰਤਮ ਲਹਿਣਾ ਦਏ ਮੁਕਾਈਆ। ਜੁਗਤ ਭੁਗਤ ਅਪਰ ਅਪਾਰ, ਭਗਵਾਨ ਵੇਖੇ ਥਾਉਂ ਥਾਈਂਆ। ਸਾਚੇ ਸੰਤ ਲਏ ਉਠਾਲ, ਉਠ ਉਠ ਆਪਣਾ ਮੇਲ ਮਿਲਾਈਆ। ਭਗਤਾਂ ਬਣੇ ਆਪ ਦਲਾਲ, ਦਿਲਬਰ ਹੋ ਸੇਵ ਕਮਾਈਆ। ਗੁਰਸਿਖਾਂ ਚਲੇ ਨਾਲ ਨਾਲ, ਗੁਰ ਗੁਰ ਸਿਖਿਆ ਇਕ ਪੜ੍ਹਾਈਆ। ਗੁਰਸਿਖ ਨੇੜ ਨਾ ਆਏ ਕਾਲ, ਮਹਾਕਾਲ ਨੈਣ ਸ਼ਰਮਾਈਆ। ਸਤਿਗੁਰ ਸੱਚਾ ਕਰੇ ਭਾਲ, ਆਦਿ ਅੰਤ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਏ ਵਡਿਆਈਆ। ਸ਼ਬਦ ਸੁਤ ਤੇਰਾ ਵੇਲਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਘਰ ਮੇਲਾ ਗੁਰੂ ਗੁਰ ਚੇਲਾ, ਗੁਰ ਚੇਲਾ ਖੇਲ ਖਲਾਇੰਦਾ। ਪ੍ਰਭ ਮਿਲਿਆ ਸੱਜਣ ਸੁਹੇਲਾ, ਹਰਿ ਸੱਜਣ ਦਇਆ ਕਮਾਇੰਦਾ। ਅਚਰਜ ਖੇਲ ਪ੍ਰਭੂ ਕਲ ਖੇਲਾ, ਜਨ ਆਪਣੇ ਰੰਗ ਰੰਗਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦਾ ਅੰਤਮ ਮੇਲਾ, ਕਲਜੁਗ ਹਰਿ ਹਰਿ ਆਪ ਕਰਾਇੰਦਾ। ਕਲਜੁਗ ਅੰਤਮ ਵੇਲਾ ਸਤਾਰਾਂ ਹਾੜ, ਹਰਿ ਜੂ ਹਰਿ ਹਰਿ ਆਪ ਕਰਾਈਆ। ਭਗਤਾਂ ਫਿਰੇ ਪਿਛੇ ਅਗਾੜ, ਅੱਗੇ ਪਿੱਛੇ ਫੇਰੀ ਪਾਈਆ। ਲੱਖ ਚੁਰਾਸੀ ਚਬਾਏ ਆਪਣੀ ਦਾੜ੍ਹ, ਨਾ ਸਕੇ ਕੋਈ ਬਚਾਈਆ। ਲੱਗੇ ਅੱਗ ਬਹੱਤਰ ਨਾੜ, ਅਗਨੀ ਤਤ ਰਿਹਾ ਜਲਾਈਆ। ਵਿਸ਼ਨੂੰ ਚਲ ਕੇ ਆਏ ਦੁਆਰ, ਬ੍ਰਹਮਾ ਬੈਠਾ ਮਾਣ ਗਵਾਈਆ। ਸ਼ੰਕਰ ਸੁੱਟ ਆਪਣਾ ਹਥਿਆਰ, ਬਾਸ਼ਕ ਤਸ਼ਕਾ ਗਲ ਵਿਚੋਂ ਲਾਹੇ ਹਾਰ, ਮਾਲਾ ਕੰਠ ਨਾ ਕੋਈ ਸੁਹਾਈਆ। ਤੇਈ ਅਵਤਾਰ ਕਰਨ ਪੁਕਾਰ, ਤੇਰਾ ਭੇਵ ਨਾ ਜਾਣੇ ਕੋਈ ਰਾਈਆ। ਈਸਾ ਮੂਸਾ ਕਰ ਕੇ ਗਏ ਵਿਚਾਰ, ਤੇਰਾ ਕੰਡਾ ਨਜ਼ਰ ਕੋਈ ਨਾ ਆਈਆ। ਮੁਹੰਮਦ ਕਲਮਾ ਗਿਆ ਹਾਰ, ਹਰਜਾਨਾ ਕੋਈ ਭਰਨ ਨਾ ਜਾਈਆ। ਚਾਰ ਯਾਰੀ ਹੋਈ ਬੇਜ਼ਾਰ, ਬੇਵਾ ਰੂਪ ਅੱਲਾ ਰਾਣੀ ਰਹੀ ਕੁਰਲਾਈਆ। ਖ਼ਾਵੰਦ ਮਿਲਿਆ ਨਾ ਹਰਿ ਨਿਰੰਕਾਰ, ਬੇਖ਼ੌਫ਼ ਨਾ ਹੋਏ ਰਾਈਆ। ਨਾਨਕ ਸਚ ਦੱਸ ਕੇ ਗਿਆ ਧਾਰ, ਨਾਮ ਸਤਿ ਸਤਿ ਪੜ੍ਹਾਈਆ। ਵਰਨ ਬਰਨ ਨਾ ਕੋਈ ਸੰਸਾਰ, ਆਤਮ ਪਰਮਾਤਮ ਇਕ ਵਖਾਈਆ। ਗੋਬਿੰਦ ਕਰੇ ਖੇਲ ਨਿਆਰ, ਅੰਮ੍ਰਿਤ ਆਤਮ ਜਾਮ ਪਿਆਈਆ। ਗ਼ਰੀਬ ਨਿਮਾਣਿਆਂ ਦੇ ਦੇ ਮਾਣ, ਜਗਤ ਨਿਮਾਣਿਆਂ ਗਲੇ ਲਗਾਈਆ। ਪੁਰਖ ਅਕਾਲ ਲੈਣਾ ਪਛਾਣ, ਉਚੀ
ਕੂਕ ਕੂਕ ਗਿਆ ਸੁਣਾਈਆ। ਸਤਿ ਸਰੂਪੀ ਦਏ ਗਿਆਨ, ਭਗਤਾਂ ਕਰੇ ਜਗਤ ਪੜ੍ਹਾਈਆ। ਗੁਰੂ ਗ੍ਰੰਥ ਗੁਰ ਮਾਰੇ ਬਾਣ, ਅਣਿਯਾਲਾ ਤੀਰ ਚਲਾਈਆ। ਹਰਿ ਕਾ ਅੱਖਰ ਕੋਈ ਨਾ ਸਕੇ ਪਛਾਣ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਜਿਸ ਜਨ ਉਪਰ ਹੋਏ ਆਪ ਮਿਹਰਬਾਨ, ਤਿਸ ਆਪਣਾ ਪਰਦਾ ਦਏ ਖੁਲ੍ਹਾਈਆ। ਕਲਜੁਗ ਅੰਤਮ ਨਿਹਕਲੰਕ ਬਲੀ ਬਲਵਾਨ, ਲੋਕਮਾਤ ਫੇਰਾ ਪਾਈਆ। ਪਿਛਲਾ ਮੇਟੇ ਸਰਬ ਵਿਧਾਨ, ਪਿਛਲੀ ਮੁਕੇ ਸਰਬ ਪੜ੍ਹਾਈਆ। ਚਾਰ ਜੁਗ ਦੀ ਲਿਖਤ ਨਾ ਕਰੇ ਕੋਈ ਕਲਿਆਣ, ਕਲਮਾ ਹੋਏ ਨਾ ਕੋਈ ਸਹਾਈਆ। ਜਿਸ ਸੰਦੇਸ਼ਾ ਦਿਤਾ ਧੁਰ ਫ਼ਰਮਾਣ, ਜੁਗ ਜੁਗ ਕਰੇ ਪੜ੍ਹਾਈਆ। ਸੋ ਅੰਤ ਲੇਖਾ ਮੁਕਾਏ ਆਣ, ਲੇਖਾ ਆਪਣੀ ਝੋਲੀ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਹੈਰਾਨ, ਹਰਿ ਜੂ ਕੀ ਖੇਲ ਵਰਤਾਈਆ। ਕਲਜੁਗ ਅੰਤਮ ਮੰਦਰ ਮਸਜਿਦ ਮੱਠ ਚੁੱਕੇ ਕਾਣ, ਭਗਤ ਦੁਆਰ ਦਏ ਵਡਿਆਈਆ। ਜਿਸ ਦੁਆਰੇ ਹਿੰਦੂ ਮੁਸਲਿਮ ਸਿਖ ਈਸਾਈ ਡਿਗਣ ਆਣ, ਅੱਗੇ ਸ਼ਰਅ ਨਾ ਕੋਈ ਵਖਾਈਆ। ਸਰਬ ਜੀਆਂ ਦਾ ਇਕ ਭਗਵਾਨ, ਇਕੋ ਨਜ਼ਰੀ ਆਈਆ। ਨਾਨਕ ਨਿਰਗੁਣ ਕਰੇ ਪਰਵਾਨ, ਪਰਵਾਨਗੀ ਆਪਣੇ ਹੱਥ ਰਖਾਈਆ। ਸਯਦਾ ਕਰੇ ਸੀਸ ਆਣ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਕਾਹਨਾ ਕ੍ਰਿਸ਼ਨਾ ਗਾਏ ਗਾਨ, ਵਾਹ ਵਾਹ ਦਾਤਾ ਬੇਪਰਵਾਹੀਆ। ਰਾਮਾ ਕਹੇ ਰਾਮ ਮਹਾਨ, ਰਾਮ ਰਮਇਆ ਹਰ ਘਟ ਥਾਈਂਆ। ਪੁਰਖ ਅਬਿਨਾਸ਼ੀ ਹਰ ਘਟ ਆਤਮ ਦੇਵੇ ਧਿਆਨ, ਧਿਆਨ ਵਿਚ ਕਦੇ ਨਾ ਆਈਆ । ਸਚ ਭੰਡਾਰਾ ਸਚ ਪਕਵਾਨ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਰਸਨਾ ਬਿਨ ਦੰਦਾਂ ਬਹਿ ਬਹਿ ਖਾਣ, ਖਾ ਖਾ ਖ਼ੁਸ਼ੀ ਮਨਾਈਆ । ਇਕੋ ਵਾਰ ਕਰਨ ਧਿਆਨ, ਦੋਏ ਜੋੜ ਸੀਸ ਝੁਕਾਈਆ। ਸਾਡਾ ਅਰਦਾਸਾ ਚੁੱਕਿਆ ਵਿਚ ਜਹਾਨ, ਸਾਡੀ ਓਟ ਨਾ ਕੋਈ ਤਕਾਈਆ। ਤੇਰੇ ਹੱਥ ਤੇਰੀ ਅਮਾਨਤ ਦਿਤੀ ਆਣ, ਆਪਣੀ ਵਸਤ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਖ਼ੁਸ਼ੀ ਮਨਾ, ਏਕਾ ਹੁਕਮ ਜਣਾਇੰਦਾ। ਸਾਰੇ ਮੰਨੋਂ ਇਕ ਖ਼ੁਦਾ, ਏਕਾ ਨਜ਼ਰੀ ਆਇੰਦਾ। ਪੁਰਖ ਅਕਾਲ ਲੈਣਾ ਧਿਆ, ਦੂਜਾ ਇਸ਼ਟ ਨਾ ਕੋਈ ਵਖਾਇੰਦਾ। ਏਕਾ ਸੋਹਲਾ ਲੈਣਾ ਗਾ, ਗਾਵਣਹਾਰਾ ਆਪ ਜਣਾਇੰਦਾ। ਚਰਨ ਧਿਆਨ ਲੈਣਾ ਲਗਾ, ਜਗਤ ਚਰਨ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ। ਗੁਰ ਅਵਤਾਰ ਚਰਨੀ ਗਏ ਲੱਗ, ਘਰ ਸਾਚੇ ਵੱਜੀ ਵਧਾਈਆ। ਭਗਤ ਭੰਡਾਰਾ ਖਾ ਕੇ ਗਏ ਰੱਜ, ਤ੍ਰਿਸ਼ਨਾ ਹੋਰ ਨਾ ਰਹੀ ਰਾਈਆ। ਪਿਛਲਾ ਖਹਿੜਾ ਦਿਤਾ ਛੱਡ, ਲੋਕਮਾਤ ਨਾ ਧਿਆਨ ਲਗਾਈਆ। ਸਰਗੁਣ ਨਿਰਗੁਣ ਨਾਲੋਂ ਹੋ ਕੇ ਅੱਡ, ਨਿਰਗੁਣ ਨਿਰਗੁਣ ਤੇਰੇ ਵਿਚ ਸਮਾਈਆ। ਤੇਰੇ ਹੁਕਮੇ ਅੰਦਰ ਗਏ ਤੂੰ ਹੁਕਮੇ ਅੰਦਰ ਲਏ ਸੱਦ, ਤੇਰਾ ਹੁਕਮ ਸਾਡੀ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਦਰ ਤੇਰੇ ਆਸ ਰਖਾਈਆ। ਦਰ ਤੇਰੇ ਰੱਖੀ ਆਸ ਪ੍ਰਭ, ਇਕੋ ਓਟ ਜਣਾਇਆ। ਧੰਨ ਭਾਗ ਤੂੰ ਲਿਆ ਸੱਦ, ਦਰ ਸਾਚੇ ਮੇਲ ਮਿਲਾਇਆ। ਜੁਗ ਚੌਕੜੀ ਵਿਛੜੇ ਲਏ ਲੱਭ, ਦਰ ਭਗਤਾਂ ਫੇਰਾ ਪਾਇਆ। ਸ਼ਰਅ ਸ਼ਰੀਅਤ ਦਿਤੀ ਵੱਢ, ਦੀਨ ਮਜ਼੍ਹਬ ਮੋਹ ਚੁਕਾਇਆ। ਸਭ ਦੀ ਬਣਾਈ ਇਕੋ ਯਦ, ਵਿਸ਼ਨੂੰ ਆਪਣੀ ਰੰਗ ਰੰਗਾਇਆ । ਪਾਰ ਕਿਨਾਰਾ ਹੋਈ ਹੱਦ, ਹੱਦ ਹਦੂਦ ਨਾ ਕੋਈ ਵੰਡਾਇਆ। ਤੇਰਾ ਗਾਈਏ ਸਾਚਾ ਛੰਦ, ਬੱਤੀ ਦੰਦ ਨਾ ਕੋਇ ਵਖਾਇਆ।
ਪਿਛਲਾ ਮਿਟਿਆ ਸਾਡਾ ਪੰਧ, ਅੱਗੇ ਤੇਰੀ ਓਟ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਲੈਣਾ ਮਿਲਾਇਆ। ਆਪਣੇ ਦਰ ਮਿਲੌਣਾ ਜੋਤ, ਜੋਤੀ ਜਾਤਾ ਜੋਤ ਮਿਲਾਈਆ । ਗੁਰ ਅਵਤਾਰ ਇਕੋ ਗੋਤ, ਪੀਰ ਪੈਗ਼ੰਬਰ ਇਕ ਰੁਸ਼ਨਾਈਆ। ਪੁਰਖ ਅਕਾਲ ਸਤਿਗੁਰ ਸੱਚਾ ਇਕੋ ਬਹੁਤ, ਦੂਜਾ ਗੁਰੂ ਰਹਿਣ ਕੋਈ ਨਾ ਪਾਈਆ। ਕਲਜੁਗ ਅੰਤਮ ਲੱਖ ਚੁਰਾਸੀ ਕੱਢੇ ਖੋਟ, ਖੋਟੀ ਦਿਸ਼ਾ ਦਏ ਘਢਾਈਆ। ਆਲਣਿਉਂ ਡਿੱਗੇ ਵੇਖੇ ਬੋਟ, ਗੁਰਮੁਖ ਸਾਚੇ ਲਏ ਉਠਾਈਆ। ਆਪੇ ਖੋਲ੍ਹਣਹਾਰਾ ਸੋਤ, ਪਰਦਾ ਦਵੈਤੀ ਦਏ ਉਠਾਈਆ। ਕਰੇ ਪ੍ਰਕਾਸ਼ ਨਿਰਮਲ ਜੋਤ, ਜੋਤੀ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਮਨਾਈਆ। ਸਾਚੇ ਘਰ ਹਰਿ ਕਾ ਰਾਗ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਗੁਰ ਅਵਤਾਰਾਂ ਕੀਤਾ ਤਿਆਗ, ਪਿਛਲਾ ਧਿਆਨ ਨਾ ਕੋਈ ਲਗਾਇੰਦਾ। ਪੁਰਖ ਅਬਿਨਾਸ਼ੀ ਸੱਜਣ ਸਾਕ, ਸਗਲਾ ਸੰਗ ਰਖਾਇੰਦਾ। ਪ੍ਰਭ ਮਿਲਿਆ ਪਾਕੀ ਪਾਕ, ਆਪ ਆਪਣੇ ਦਰ ਬਹਾਇੰਦਾ। ਜਗਤ ਸਨੇਹਾ ਪਾਤਰ ਪਾਤ, ਲਿਖ ਲਿਖ ਲੇਖ ਆਪ ਜਣਾਇੰਦਾ। ਅੰਤਮ ਸਭ ਦਾ ਕਰੇ ਘਾਤ, ਘਾਓ ਡੂੰਘਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਹਰਿ ਚਲਾਵਨਾ, ਹਰਿ ਪੌੜਾ ਇਕ ਲਗਾਈਆ। ਸਚਖੰਡ ਦੁਵਾਰ ਇਕ ਸੁਹਾਵਨਾ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਗੁਰ ਅਵਤਾਰ ਖ਼ੁਸ਼ੀ ਮਨਾਵਣਾ, ਨੇਤਰ ਪੇਖ ਪੇਖ ਬਿਗਸਾਈਆ। ਪੁਰਖ ਅਕਾਲ ਮਾਣ ਦਵਾਵਣਾ, ਦੋ ਜਹਾਨ ਵੱਜੇ ਵਧਾਈਆ। ਮਿਲ ਮਿਲ ਢੋਲਾ ਇਕੋ ਗਾਵਨਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈ ਜੈਕਾਰ ਕਰਾਈਆ। ਮਿਲ ਮਿਲ ਪੰਗਤ ਮਿਲ ਮਿਲ ਸੰਗਤ ਰੰਗ ਚੜ੍ਹਾਉਣਾ, ਪੰਗਤ ਸੰਗਤ ਏਕਾ ਰੰਗ ਰੰਗਾਈਆ। ਚਹੁੱਤਰਾਂ ਦਾਨ ਲੇਖੇ ਲੌਣਾ, ਸਾਚਾ ਲੇਖਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਰੇ ਉਠੇ ਆਏ ਦਰ, ਦਰ ਤੇਰਾ ਇਕ ਸੁਹਾਈਆ। ਅੱਗੇ ਪ੍ਰਭ ਜੂ ਦੇਵੇ ਵਰ, ਵਰ ਦਾਤਾ ਬੇਪਰਵਾਹਿਆ। ਕਵਣ ਨਾਮ ਲਈਏ ਪੜ੍ਹ, ਕਵਣ ਕਲਮਾ ਨਾਲ ਮਿਲਾਇਆ। ਕਵਣ ਮੰਦਰ ਬਹੀਏ ਚੜ੍ਹ, ਕਵਣ ਦੁਆਰੇ ਆਸਣ ਲਾਇਆ। ਕਵਣ ਘਰ ਦਰਸ਼ਨ ਕਰੀਏ ਖੜ, ਕਵਣ ਨੈਣ ਉਠਾਇਆ। ਕਵਣ ਰੂਪ ਚੁਕਾਏ ਡਰ, ਭੈ ਭਿਆਨਕ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸੁਣਾਇਆ। ਸੰਮਤ ਵੀਹ ਸੌ ਉਨੀ ਬਿਕਰਮੀ ਸਤਾਰਾਂ ਹਾੜ, ਹਰਿ ਪਿਛਲਾ ਲੇਖ ਚੁਕਾਈਆ। ਕਰੇ ਖੇਲ ਆਪ ਕਰਤਾਰ, ਕਰਨਹਾਰ ਵਡ ਵਡਿਆਈਆ। ਕਲਜੁਗ ਲੇਖਾ ਦਏ ਨਿਵਾਰ, ਨਵ ਨੌਂ ਪੰਧ ਮੁਕਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਵੀਹ ਸੌ ਵੀਹ ਬਿਕਰਮੀ ਮਾਣ ਰਖਾਈਆ। ਪੰਦਰਾਂ ਕੱਤਕ ਕਰੇ ਸਚ ਵਿਹਾਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅਗਲੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਤਾਰੀਖ਼ ਆਪ ਜਣਾਈਆ। ਸਚ ਤਾਰੀਖ਼ ਦੇ ਆਪ, ਆਪਣਾ ਭੇਵ ਖੁਲ੍ਹਾਇਆ। ਵੀਹ ਸੌ ਵੀਹ ਬਿਕਰਮੀ ਕਰੇ ਵਡ ਪ੍ਰਤਾਪ, ਵਡ ਪ੍ਰਤਾਪੀ ਫੇਰਾ ਪਾਇਆ। ਸ੍ਰਿਸ਼ਟ ਸਬਾਈ ਦੱਸੇ ਇਕੋ ਜਾਪ, ਸ਼ਾਹ ਪਾਤਸ਼ਾਹ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸਾਚਾ ਪਾਠ ਦੱਸੇ ਹਰਿ, ਹਰਿ ਜੂ ਹਰਿ ਹਰਿ ਆਪ ਜਣਾਈਆ। ਪਹਿਲੀ ਚੇਤਰ ਵੀਹ ਸੌ ਵੀਹ ਬਿਕਰਮੀ ਦੇਵੇ ਵਰ, ਵਰ ਦਾਤਾ ਵਡ ਵਡਿਆਈਆ । ਦਿਲੀ
ਦੁਆਰੇ ਜਾਏ ਖੜ, ਨੌਂ ਖੰਡ ਸੱਤ ਦੀਪ ਦਏ ਸਮਝਾਈਆ। ਅੱਗੇ ਸਕੇ ਨਾ ਕੋਈ ਅੜ, ਸਭ ਦਾ ਡੇਰਾ ਦੇਵੇ ਢਾਹੀਆ। ਸਰਨ ਸਰਨਾਈ ਜਾਣਾ ਪੜ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਭੇਵ ਕਿਸੇ ਨਾ ਆਇੰਦਾ। ਪਹਿਲੀ ਚੇਤਰ ਹੋ ਪਰਧਾਨਾ, ਨਾਮ ਪਰਧਾਨਗੀ ਇਕ ਜਣਾਇੰਦਾ। ਸਾਚਾ ਲਿਖਤ ਲੇਖ ਲਿਖਾਣਾ, ਪਿਛਲਾ ਲੇਖਾ ਕੱਢ ਵਖਾਇੰਦਾ। ਰਾਸ਼ਟਰਪਤ ਨਾ ਰਹੇ ਅਞਾਣਾ, ਬਾਲੀ ਬੁੱਧ ਆਪ ਸਮਝਾਇੰਦਾ। ਵੇਖੋ ਹਰਿ ਦਾ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਾ ਕੋਈ ਸੁਘੜ ਨਾ ਸਿਆਣਾ, ਗਿਆਨ ਧਿਆਨ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸੁਣਾਵਣ ਜਾਏ, ਹਰਿ ਜੂ ਆਪਣਾ ਫੇਰਾ ਪਾਈਆ। ਅਗਲਾ ਲੇਖਾ ਕੱਢ ਵਖਾਏ, ਭੁੱਲ ਰਹੇ ਨਾ ਰਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਚਰਨ ਛੁਹਾਏ, ਚਰਨ ਕਵਲ ਕਵਲ ਚਰਨ ਮਿਲੇ ਸਰਨਾਈਆ। ਅਬਿਨਾਸ਼ੀ ਕਰਤਾ ਫੇਰੀ ਪਾਏ, ਫੇਰੀ ਫੇਰੀ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਡੰਕਾ ਇਕ ਵਜਾਏ। ਸਾਚਾ ਡੰਕਾ ਵੱਜੇ ਮਾਤ, ਹਰਿ ਸਤਿਗੁਰ ਮਾਤ ਵਜਾਇੰਦਾ। ਸ਼ਾਹ ਸੁਲਤਾਨਾ ਰਲਾਏ ਨਾਲ ਖ਼ਾਕ, ਖ਼ਾਕੀ ਰੂਪ ਸਰਬ ਵਖਾਇੰਦਾ। ਗੁਰਸਿਖ ਸੱਜਣ ਲਏ ਰਾਖ, ਰਾਖਾ ਬਣ ਬਣ ਸੇਵ ਕਮਾਇੰਦਾ। ਨਾਨਕ ਗੋਬਿੰਦ ਲਿਖਿਆ ਭਵਿਖਤ ਵਾਕ, ਪੁਰਖ ਅਬਿਨਾਸ਼ੀ ਪੂਰ ਕਰਾਇੰਦਾ। ਵੇਦ ਵਿਆਸਾ ਬਣਿਆ ਸਾਕ, ਸੱਜਣ ਆਪਣੇ ਰੰਗ ਰੰਗਾਇੰਦਾ। ਈਸਾ ਮੇਲਾ ਪਾਕੀ ਪਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਜਣਾਇੰਦਾ। ਸਾਚਾ ਰਾਹ ਭਗਤ ਭਗਵੰਤ, ਸਤਿਜੁਗ ਆਪ ਸੁਹਾਈਆ। ਸ੍ਰਿਸ਼ਟ ਸਬਾਈ ਇਕੋ ਮੰਤ, ਮੰਤਰ ਨਾਮ ਇਕ ਦ੍ਰਿੜਾਈਆ। ਲੱਖ ਚੁਰਾਸੀ ਇਕੋ ਕੰਤ, ਏਕਾ ਵਾਰ ਲਏ ਪ੍ਰਨਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਗੁਰਮੁਖ ਰੰਗ ਉਤਰ ਕਦੇ ਨਾ ਜਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰ ਅਵਤਾਰ ਭਗਤ ਭਗਵੰਤ ਬਿਠਾਏ ਇਕੋ ਪੰਗਤ, ਏਕੋ ਭੋਜਨ ਦਏ ਖਵਾਈਆ। ਏਕਾ ਭੋਜਨ ਹਰਿ ਕਾ ਨਾਉਂ, ਹਰਿ ਸਤਿਗੁਰ ਆਪ ਖੁਵਾਇੰਦਾ। ਏਕਾ ਭੋਜਨ ਹਰ ਘਟ ਥਾਉਂ, ਘਰ ਘਰ ਆਪ ਰਿਜ਼ਕ ਪੁਚਾਇੰਦਾ। ਏਕਾ ਭੋਜਣ ਪੁਤਰਾਂ ਮਾਉਂ, ਪਿਤਾ ਪੂਤ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਭੰਡਾਰ ਆਪ ਵਖਾਇੰਦਾ। ਸ਼ਬਦ ਭੰਡਾਰ ਏਕਾ ਭੋਜਣ ਸ੍ਰੀ ਭਗਵਾਨ, ਆਪ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੈਂਡਾ ਕੱਟ ਕੇ ਆਏ ਕੋਟਨ ਜੋਜਨ, ਜੁਜ਼ ਆਪਣੇ ਨਾਲ ਰਲਾਈਆ। ਅੱਗੇ ਰੱਖੇ ਇਕ ਸੋਚਣ, ਸੋਚ ਸੋਚਿਆਂ ਸੋਚ ਵਿਚ ਨਾ ਆਈਆ। ਦਰਸ ਦਖਾਏ ਆਪਣੇ ਗੋਚਰ, ਨੇਤਰ ਨੈਣ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨਾ, ਕਰਨੀ ਆਪ ਕਰਾਇੰਦਾ। ਚਾਰ ਵਰਨਾਂ ਆਪੇ ਵਰਨਾ, ਦਰ ਘਰ ਆਪਣੇ ਦਰ ਬਹਾਇੰਦਾ। ਭਗਤ ਭਗਵਾਨ ਚੁਕਾਏ ਡਰਨਾ, ਡਰ ਭੈ ਨਾ ਕੋਈ ਰਖਾਇੰਦਾ। ਗੁਰਮੁਖ ਸਾਚੇ ਘਾੜਨ ਘੜਨਾ, ਘੜ ਘੜ ਆਪਣੇ ਰੰਗ ਰੰਗਾਇੰਦਾ। ਸਚਖੰਡ ਦੁਆਰੇ ਹਰਿਜਨ ਵੜਨਾ, ਸਤਿਗੁਰ ਪੂਰਾ ਪਾਰ ਕਰਾਇੰਦਾ। ਜੈ ਜੈਕਾਰ ਸਭ ਨੇ
ਕਰਨਾ, ਦੂਜਾ ਨਾਅਰਾ ਨਾ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਾਚਾ ਕਾਹਨ, ਬ੍ਰਹਮ ਬ੍ਰਹਿਮਾਦੀ ਵੇਖੇ ਮਾਰ ਧਿਆਨ, ਬੋਧ ਅਗਾਧੀ ਦੇਵੇ ਸ਼ਬਦ ਨਿਸ਼ਾਨ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਏਕੰਕਾਰ, ਓਅੰਕਾਰ ਕਰੇ ਪੜ੍ਹਾਈਆ। ਜਿਸ ਨੇ ਪਸਰਿਆ ਆਪ ਪਸਾਰ, ਸੋ ਵੇਖੇ ਚਾਈਂ ਚਾਈਂਆ। ਵੀਹ ਸੌ ਉਨੀ ਬਿਕ੍ਰਮੀ ਰੁੱਤ ਸੁਹਾਏ ਸਤਾਰਾਂ ਹਾੜ, ਹਰਿ ਜੂ ਹਰਿ ਹਰਿ ਦਇਆ ਕਮਾਈਆ। ਗੁਰਸਿਖ ਉਠਾਏ ਸਾਚੇ ਲਾੜ, ਲਾੜੀ ਮੌਤ ਨੇੜ ਨਾ ਆਈਆ। ਸ਼ਬਦੀ ਘੋੜੇ ਦੇਵੇ ਚਾੜ੍ਹ, ਵਾਗ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲੇਖੇ ਲਾਈਆ। ਹਰਿ ਸੰਗਤ ਅੰਦਰ ਬਿਰਧ ਬਾਲ, ਜਵਾਨੀ ਆਪਣਾ ਰੰਗ ਵਖਾਇੰਦਾ। ਮਾਤ ਗਰਭ ਕਰੇ ਪ੍ਰਿਤਪਾਲ, ਅਗਨੀ ਹਵਨ ਕੁੰਡ ਬਚਾਇੰਦਾ। ਵੇਲੇ ਅੰਤ ਬਣੇ ਦਲਾਲ, ਬਣ ਵਿਚੋਲਾ ਸੇਵ ਕਮਾਇੰਦਾ। ਗੁਰਮੁਖ ਗੁਰ ਗੁਰ ਵੇਖੇ ਲਾਲ, ਲਾਲ ਅਨਮੁਲੜੇ ਆਪ ਜਗਾਇੰਦਾ। ਜੁਗ ਜੁਗ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਜਨ ਭਗਤਾਂ ਪਿਛੇ ਘਾਲਣ ਘਾਲ, ਆਪਣੀ ਸੇਵਾ ਆਪ ਕਮਾਇੰਦਾ। ਆਪੇ ਬਣ ਮੁਰਸ਼ਦ ਮੁਰੀਦਾਂ ਪੁੱਛੇ ਹਾਲ, ਭੇਵ ਅਭੇਦ ਭੇਵ ਖੁਲ੍ਹਾਇੰਦਾ। ਨੀਆਂ ਹੇਠ ਦੇ ਦੇ ਆਪਣੇ ਬਾਲ, ਭਗਤ ਦੁਆਰ ਆਪ ਸੁਹਾਇੰਦਾ। ਗੋਬਿੰਦ ਰੱਤ ਰੰਗੇ ਰੰਗ ਲਾਲ, ਮਸਤਕ ਤੀਰ ਇਕ ਛੁਹਾਇੰਦਾ। ਤ੍ਰੈਗੁਣ ਮਾਇਆ ਦੱਬੀ ਨਾਲ, ਜਗਤ ਰੁਪਿਆ ਬੰਦ ਕਰਾਇੰਦਾ। ਸਾਚਾ ਸਈਆ ਖੇਲ ਕਰੇ ਕਮਾਲ, ਨਈਆ ਆਪਣੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਤਿਜੁਗ ਮਾਰਗ ਹਰਿ ਕੀ ਸੰਗਤ, ਹਰਿ ਜੂ ਹਰਿ ਹਰਿ ਆਪ ਬਣਾਈਆ। ਦੂਜੇ ਦਰ ਨਾ ਜਾਣਾ ਮੰਗਤ, ਦੇਵਣਹਾਰ ਇਕ ਅਖਵਾਈਆ। ਨਾਤਾ ਤੋੜ ਭੁੱਖ ਨੰਗਤ, ਭੁਖਿਆਂ ਨੰਗਿਆਂ ਗਲੇ ਲਗਾਈਆ। ਮੇਲ ਮਿਲਾਏ ਸਾਚੀ ਸੰਗਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਜਣਾਈਆ। ਜਿਵੇਂ ਨਾਨਕ ਅੰਗ ਲਗਾਇਆ ਅੰਗਦ, ਤਿਉਂ ਹਰਿ ਜੂ ਹਰਿ ਅੰਗ ਲਗਾਈਆ। ਮਾਨਸ਼ ਜਨਮ ਨਾ ਹੋਏ ਭੰਗਤ, ਲੇਖਾ ਆਪਣੇ ਹੱਥ ਰਖਾਈਆ। ਕਿਸੇ ਕੋਲ ਨਾ ਜਾਣਾ ਪੰਡਤ, ਪੰਡਤ ਵਿਦਿਆ ਨਾ ਕੋਇ ਪੜ੍ਹਾਈਆ। ਮੁਲਾਂ ਸ਼ੇਖ਼ ਨਾ ਦੇਵੇ ਕੋਈ ਸਾਚੀ ਸੰਗਤ, ਸਾਚੀ ਸ਼ਰਅ ਨਾ ਕੋਈ ਵਖਾਈਆ। ਗ੍ਰੰਥੀ ਪੰਥੀ ਕੋਇ ਨਾ ਜਾਣੇ ਸੰਤ, ਮਨ ਕਾ ਮਣਕਾ ਨਾ ਕੋਈ ਭੁਆਈਆ। ਚਾਰੋਂ ਕੁੰਟ ਸ੍ਰਿਸ਼ਟ ਸਬਾਈ ਹੋਈ ਨੰਗਤ, ਹਰਿ ਕਾ ਨਾਮ ਦੋਸ਼ਾਲਾ ਉਪਰ ਕੋਈ ਨਾ ਪਾਈਆ। ਗੰਗਾ ਜਮਨਾ ਸੁਰਸਤੀ ਗੋਦਾਵਰੀ ਕੱਢ ਕੇ ਬੈਠੀ ਘੂੰਘਟ, ਨੇਤਰ ਨੈਣ ਨੈਣ ਸ਼ਰਮਾਈਆ। ਗੁਰੂ ਦੁਆਰ ਮੰਦਰ ਮਸਜਿਦ ਰੋਵਨ ਮੁੰਮਟ, ਉਚੀ ਕੂਕ ਕੂਕ ਕੁਰਲਾਈਆ। ਦੂਈ ਦਵੈਤੀ ਅੰਤਮ ਮੁੱਕੀ ਰਸੂਲ ਉਮਤ, ਕਲਮਾ ਸਕੇ ਨਾ ਕੋਈ ਪੜ੍ਹਾਈਆ। ਸਤਿਜੁਗ ਕਰੇ ਨਾ ਕੋਈ ਸੁੰਨਤ, ਸੁੰਨੀ ਰੂਪ ਨਾ ਕੋਈ ਵਟਾਈਆ। ਸੀਸ ਕਰੇ ਨਾ ਕੋਈ ਮੂੰਡਤ, ਸੀਸ ਜਗਦੀਸ਼ ਇਕ ਸੁਹਾਈਆ। ਨਾਤਾ ਤੋੜ ਕੂੜੋ ਕੂੜਤ, ਸਚ ਸੁੱਚ ਕਰੇ ਕੁੜਮਾਈਆ। ਦਰ ਆਈ ਸੰਗਤ ਮਸਤਕ ਲਾ ਕੇ ਜਾਏ ਧੂੜਤ, ਧੂੜ ਚਰਨ ਖ਼ਾਕ ਰਮਾਈਆ। ਸਭ ਦੀ ਆਸਾ ਕਰੇ ਪੂਰਤ, ਨਿਰਾਸਾ ਕੋਈ ਰਹਿਣ ਨਾ ਪਾਈਆ। ਨਾ ਜਾਣੇ ਨੇੜੇ ਦੂਰਤ, ਦੂਰ ਦੁਰਾਡਾ ਹੋ ਹੋ ਨੇੜੇ ਆਈਆ। ਮਨਮੁਖ ਜੀਵ ਰਹੇ ਝੂਰਤ, ਹਰਿ ਜੂ ਹਰਿ ਨਜ਼ਰ ਨਾ ਆਈਆ। ਸਰਬ ਕਲਾ ਆਪੇ ਭਰਪੂਰਤ, ਭੰਡਾਰਾ ਸਰਬ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਸਭ ਦਾ ਲੇਖਾ ਰਿਹਾ ਮੁਕਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲੋ ਜੈਕਾਰੇ, ਜੈ ਜੈ ਜੈਕਾਰ ਕਰੇ ਬ੍ਰਹਿਮੰਡ ਖੰਡ ਥਿਰ ਘਰ ਵੱਜੇ ਸਚ ਵਧਾਈਆ। ਸਚਖੰਡ ਸੁਣੇ ਆਪ ਨਿਰੰਕਾਰੇ, ਨਿਰਗੁਣ ਬੈਠਾ ਆਸਣ ਲਾਈਆ। ਗੁਰਸਿਖ ਹੋਏ ਪਿਆਰੇ, ਜਿਸ ਮਿਲਿਆ ਗੋਬਿੰਦ ਸੱਚਾ ਮਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਦੇਂਦਾ ਰਿਹਾ ਨਿਰਗੁਣ ਸਰੂਪ ਲਾਰੇ, ਲਾ ਲਾ ਲਾਰੇ ਵਕਤ ਲੰਘਾਈਆ। ਕਲਜੁਗ ਅੰਤਮ ਗੁਰਸਿਖ ਸੁਤਿਆਂ ਆਣ ਉਠਾਲੇ, ਬਾਹੋਂ ਫੜ ਫੜ ਗਲੇ ਲਗਾਈਆ। ਲੇਖਾ ਚੁਕਾਏ ਸ਼ਾਹ ਕੰਗਾਲੇ, ਕੰਗਾਲ ਸ਼ਾਹ ਰੂਪ ਵਟਾਈਆ। ਇਕ ਵਖਾਏ ਸੱਚੀ ਧਰਮਸਾਲੇ, ਧਰਮ ਦੁਆਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਚਨਾ ਆਪ ਰਚਾਈਆ।