੧੯ ਹਾੜ ੨੦੧੯ ਬਿਕਰਮੀ ਜੇਠੂਵਾਲ ਹਰਿ ਭਗਤ ਦੁਆਰ ਵਿਚ ਦਇਆ ਹੋਈ
ਸੋ ਪੁਰਖ ਨਿਰੰਜਣ ਤੇਰਾ ਸਹਾਰਾ, ਸੱਤ ਚਾਰ ਓਟ ਤਕਾਈਆ। ਹਰਿ ਪੁਰਖ ਨਿਰੰਜਣ ਤੇਰਾ ਦੁਆਰਾ, ਨਵ ਚਾਰ ਭੁੱਲ ਨਾ ਜਾਈਆ। ਏਕੰਕਾਰ ਤੇਰਾ ਪਿਆਰਾ, ਘਰ ਸਾਚੇ ਮਿਲੇ ਸਰਨਾਈਆ। ਆਦਿ ਨਿਰੰਜਣ ਤੇਰਾ ਉਜਿਆਰਾ, ਗ੍ਰਹਿ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਤੇਰਾ ਹੁਲਾਰਾ, ਸਚਖੰਡ ਸਾਚੇ ਦਏ ਵਡਿਆਈਆ। ਅਬਿਨਾਸ਼ੀ ਕਰਤੇ ਤੇਰਾ ਕਿਨਾਰਾ, ਦੂਰ ਦੁਰਾਡਾ ਨੇੜੇ ਨਜ਼ਰੀ ਆਈਆ। ਪਾਰਬ੍ਰਹਮ ਬ੍ਰਹਮ ਤੇਰਾ ਵਣਜਾਰਾ, ਸਾਚਾ ਵਣਜ ਦੇਣਾ ਕਰਾਈਆ। ਸਾਹਿਬ ਸੁਲਤਾਨ ਤੇਰਾ ਸਚ ਮਨਾਰਾ, ਸਚਖੰਡ ਵਡੀ ਵਡਿਆਈਆ। ਸਤਿ ਸਤਿਵਾਦੀ ਸਤਿ ਦਰਬਾਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਆਦਿ ਜੁਗਾਦਿ ਅਗੰਮ ਅਥਾਹ ਬੇਪਰਵਾਹ ਤੇਰਾ ਭੰਡਾਰਾ, ਦੀਨ ਦਿਆਲ ਮੁੱਕ ਕਦੇ ਨਾ ਜਾਈਆ। ਜੁਗ ਚੌਕੜੀ ਦੇਵਣਹਾਰਾ, ਸਦਾ ਸਦ ਸਦ ਵਰਤਾਈਆ। ਖੇਲੇ ਖੇਲ ਅਪਰ ਅਪਾਰਾ, ਨਿਰਗੁਣ ਸਰਗੁਣ ਰਾਹ ਚਲਾਈਆ। ਸਰਗੁਣ ਮੇਲਾ ਵਿਚ ਸੰਸਾਰਾ, ਸੰਸਾਰ ਸਾਗਰ ਵੇਖੇ ਥਾਉਂ ਥਾਈਂਆ। ਤਤਵ ਤਤ ਤਤ ਪਸਾਰਾ, ਬ੍ਰਹਮ ਬ੍ਰਹਮ ਬ੍ਰਹਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚਾ ਇਕ ਸੁਹਾਈਆ। ਸੱਤ ਚਾਰ ਏਕਾ ਮੰਗ, ਏਕਾ ਓਟ ਤਕਾਈਆ। ਸੱਤ ਚਾਰ ਏਕਾ ਮਰਦੰਗ, ਏਕਾ ਨਾਦ ਧੁਨ ਸ਼ਨਵਾਈਆ। ਸੱਤ ਚਾਰ ਏਕਾ ਸੰਗ, ਦੋ ਜਹਾਨਾਂ ਸੰਗ ਰਖਾਈਆ। ਸੱਤ ਚਾਰ ਇਕ ਅਨੰਦ, ਘਰ ਮੰਦਰ ਆਪ ਦਰਸਾਈਆ। ਸੱਤ ਚਾਰ ਇਕ ਛੰਦ, ਏਕੰਕਾਰ ਕਰੇ ਪੜ੍ਹਾਈਆ। ਸੱਤ ਚਾਰ ਮੁੱਕੇ ਪੰਧ, ਪਾਂਧੀ ਹੋਏ ਨਾ ਕੋਇ ਰਾਹੀਆ। ਸੱਤ ਚਾਰ ਇਕ ਚੰਦ, ਏਕਾ ਨੂਰ ਕਰੇ ਰੁਸ਼ਨਾਈਆ। ਸੱਤ ਚਾਰ ਏਕਾ ਵੰਡ, ਪੁਰਖ ਅਕਾਲ ਆਪ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਇਆ ਕਮਾਈਆ। ਸੱਤ ਚਾਰ ਏਕਾ ਧਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸੱਤ ਚਾਰ ਏਕਾ ਕਾਰ, ਹਰਿ ਪੁਰਖ ਨਿਰੰਜਣ ਆਪ ਸਮਝਾਇੰਦਾ। ਸੱਤ ਚਾਰ ਇਕ ਪਿਆਰ, ਏਕੰਕਾਰ ਆਪ ਬਣਾਇੰਦਾ। ਸੱਤ ਚਾਰ ਇਕ ਉਜਿਆਰ, ਆਦਿ ਨਿਰੰਜਣ ਆਪ ਵਖਾਇੰਦਾ। ਸੱਤ ਚਾਰ ਇਕ ਸ਼ਿੰਗਾਰ, ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਸੱਤ ਚਾਰ ਇਕ ਵਿਹਾਰ, ਸ੍ਰੀ ਭਗਵਾਨ ਆਪ
ਵਖਾਇੰਦਾ। ਸੱਤ ਚਾਰ ਇਕ ਸਤਾਰ, ਪਾਰਬ੍ਰਹਮ ਪ੍ਰਭ ਆਪ ਸੁਣਾਇੰਦਾ। ਸੱਤ ਚਾਰ ਇਕ ਦੁਆਰ, ਸਚਖੰਡ ਦੁਆਰਾ ਆਪ ਵਖਾਇੰਦਾ। ਸੱਤ ਚਾਰ ਇਕ ਜੈਕਾਰ, ਥਿਰ ਘਰ ਵਾਸੀ ਸ਼ਬਦ ਨਾਦ ਅਲਾਇੰਦਾ। ਸੱਤ ਚਾਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸੱਤ ਚਾਰ ਏਕਾ ਓਟ, ਏਕਾ ਏਕ ਸਹਾਈਆ। ਸੱਤ ਚਾਰ ਏਕਾ ਜੋਤ, ਨਿਰਮਲ ਬਿਮਲ ਰੂਪ ਵਖਾਈਆ। ਸੱਤ ਚਾਰ ਏਕਾ ਗੋਤ, ਏਕਾ ਨਾਤਾ ਜੋੜ ਜੁੜਾਈਆ। ਸੱਤ ਚਾਰ ਏਕਾ ਸੋਤ, ਸੁਰਤੀ ਸੁਰਤ ਸ਼ਬਦ ਮਿਲਾਈਆ। ਸੱਤ ਚਾਰ ਏਕਾ ਹੋਏ ਮੋਹਤ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੱਤ ਚਾਰ ਏਕਾ ਰਾਹ, ਸੋ ਪੁਰਖ ਨਿਰੰਜਣ ਆਪ ਵਖਾਇੰਦਾ। ਸੱਤ ਚਾਰ ਇਕ ਸਲਾਹ, ਹਰਿ ਹਰਿ ਆਪ ਕਰਾਇੰਦਾ। ਸੱਤ ਚਾਰ ਇਕ ਮਲਾਹ, ਏਕੰਕਾਰਾ ਬੇੜਾ ਆਪ ਚਲਾਇੰਦਾ। ਸੱਤ ਚਾਰ ਏਕਾ ਥਾਂ, ਆਦਿ ਨਿਰੰਜਣ ਆਪ ਵਖਾਇੰਦਾ। ਸੱਤ ਚਾਰ ਏਕਾ ਪਿਤਾ ਏਕਾ ਮਾਂ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ । ਸੱਤ ਚਾਰ ਜਪਾਵੇ ਏਕਾ ਨਾਂ, ਸ੍ਰੀ ਭਗਵਾਨ ਭੇਵ ਖੁਲ੍ਹਾਇੰਦਾ। ਸੱਤ ਚਾਰ ਪਕੜੇ ਬਾਂਹ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਸੱਤ ਚਾਰ ਦੇਵੇ ਠੰਡੀ ਛਾਂ, ਸਿਰ ਸਮਰਥ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਆਪ ਤਰਾਇੰਦਾ। ਸੱਤ ਚਾਰ ਤਾਰੇ ਗੁਰ, ਸਤਿਗੁਰ ਆਪਣੇ ਹੱਥ ਰੱਖੇ ਵਡਿਆਈਆ। ਸੱਤ ਚਾਰ ਜੋੜ ਗਿਆ ਜੁੜ, ਜੁੜਿਆ ਜੋੜ ਵਿਛੜ ਨਾ ਜਾਈਆ। ਸੱਤ ਚਾਰ ਚੜ੍ਹੇ ਘੋੜ, ਸਾਚੇ ਘੋੜੇ ਆਪ ਚੜ੍ਹਾਈਆ। ਸੱਤ ਚਾਰ ਜਾਏ ਬੌਹੜ, ਬੌਹੜੀ ਬੌਹੜੀ ਕਰੇ ਸਰਬ ਲੋਕਾਈਆ। ਸੱਤ ਚਾਰ ਬੁਝਾਏ ਔੜ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਈਆ। ਸੱਤ ਚਾਰ ਵੇਖੇ ਦੌੜ ਦੌੜ, ਦੋ ਜਹਾਨਾਂ ਫੇਰਾ ਪਾਈਆ। ਸੱਤ ਚਾਰ ਲਗਾਏ ਏਕਾ ਪੌੜ, ਉਚ ਮਹੱਲੇ ਸੋਭਾ ਪਾਈਆ। ਸੱਤ ਚਾਰ ਵੇਖੇ ਕਰ ਕੇ ਗ਼ੌਰ, ਨੇਤਰ ਨੈਣ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਸੱਤ ਚਾਰ ਏਕਾ ਨਾਦ, ਅਨਾਦੀ ਆਪ ਵਜਾਇੰਦਾ। ਸੱਤ ਚਾਰ ਇਕ ਸੁਆਦ, ਬਿਨ ਰਸਨਾ ਆਪ ਚਖਾਇੰਦਾ। ਸੱਤ ਚਾਰ ਮਾਰ ਆਵਾਜ਼, ਸ਼ਬਦ ਅਗੰਮੀ ਆਪ ਉਠਾਇੰਦਾ। ਸੱਤ ਚਾਰ ਦੇਵੇ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਸੱਤ ਚਾਰ ਰੱਖੇ ਲਾਜ, ਲਾਜਾਵੰਤ ਆਪ ਹੋ ਆਇੰਦਾ। ਸੱਤ ਚਾਰ ਰਚਿਆ ਕਾਜ, ਕਰਤਾ ਪੁਰਖ ਕਰਨੀ ਆਪ ਕਮਾਇੰਦਾ। ਸੱਤ ਚਾਰ ਬਣੇ ਸਮਾਜ, ਵਰਨ ਬਰਨ ਨਾ ਕੋਇ ਬਣਾਇੰਦਾ। ਸੱਤ ਚਾਰ ਸਾਚਾ ਹਾਜ, ਬਣ ਹਾਜੀ ਫੇਰਾ ਪਾਇੰਦਾ। ਸੱਤ ਚਾਰ ਸਤਿ ਨਿਮਾਜ਼, ਨਿਉਂ ਨਿਉਂ ਸਯਦਾ ਸੀਸ ਇਕ ਝੁਕਾਇੰਦਾ। ਸੱਤ ਚਾਰ ਵਖਾਏ ਇਕ ਮਹਿਰਾਬ, ਮਹਿਬੂਬ ਆਪਣਾ ਪਰਦਾ ਲਾਹਿੰਦਾ। ਸੱਤ ਚਾਰ ਵਖਾਏ ਇਕ ਨਵਾਬ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਸੱਤ ਚਾਰ ਦੇਵੇ ਏਕਾ ਰਾਜ, ਭੂਪਤ ਭੂਪ ਦਇਆ ਕਮਾਇੰਦਾ। ਸੱਤ ਚਾਰ ਰੱਖੇ ਯਾਦ, ਯਾਦਦਾਸ਼ਤ ਆਪਣੀ ਆਪਣੇ ਵਿਚ ਲੁਕਾਇੰਦਾ। ਸੱਤ ਚਾਰ ਕਰੇ ਲਾਡ, ਪੂਤ ਸਪੂਤਾ ਗੋਦ ਉਠਾਇੰਦਾ। ਸੱਤ ਚਾਰ ਮੇਟੇ ਵਾਦ ਵਿਵਾਦ, ਵਿਖ ਰੂਪ ਨਾ ਕੋਇ ਰਖਾਇੰਦਾ। ਸੱਤ ਚਾਰ ਆਪੇ ਲਾਧ, ਲੱਖ ਚੁਰਾਸੀ ਫੋਲ ਫੁਲਾਇੰਦਾ। ਸੱਤ ਚਾਰ ਸਾਜਣ ਸਾਜ, ਘੜ ਭਾਂਡੇ ਵਸਤ ਟਿਕਾਇੰਦਾ। ਸੱਤ ਚਾਰ ਚਲਾਏ ਜਹਾਜ, ਬਣ ਖੇਵਟ ਖੇਟਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਵੰਡ ਵੰਡਾਇੰਦਾ। ਸੱਤ ਚਾਰ ਸਾਚਾ ਜੋਗ, ਜੋਗੀ ਜੁਗਤ ਆਪ
ਜਣਾਇੰਦਾ। ਸੱਤ ਚਾਰ ਸਾਚਾ ਭੋਗ, ਭੋਗੀ ਭਸਮੜ ਖੇਲ ਕਰਾਇੰਦਾ। ਸੱਤ ਚਾਰ ਇਕ ਸੰਜੋਗ, ਬਣ ਸੰਜੋਗੀ ਮੇਲ ਮਿਲਾਇੰਦਾ। ਸੱਤ ਚਾਰ ਇਕ ਸਲੋਕ, ਸਾਚਾ ਸੋਹਲਾ ਨਾਮ ਸੁਣਾਇੰਦਾ। ਸੱਤ ਚਾਰ ਏਕਾ ਕੋਟ, ਏਕਾ ਮੰਦਰ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਵੇਖ ਵਖਾਇੰਦਾ। ਸੱਤ ਚਾਰ ਇਕ ਜਾਤਾ, ਜੋਤੀ ਜਾਤਾ ਦਇਆ ਕਮਾਈਆ। ਸੱਤ ਚਾਰ ਇਕੋ ਦਾਤਾ, ਦਾਤਾ ਦਾਨੀ ਵੇਖ ਵਖਾਈਆ। ਸੱਤ ਚਾਰ ਇਕੋ ਗਾਥਾ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਸੱਤ ਚਾਰ ਇਕੋ ਨਾਥਾ, ਅਨਾਥਾਂ ਹੋਏ ਸਹਾਈਆ। ਸੱਤ ਚਾਰ ਇਕੋ ਨਾਤਾ, ਹਰਿ ਚਰਨ ਮਿਲੀ ਸਰਨਾਈਆ। ਸੱਤ ਚਾਰ ਸੁਣਾਏ ਹਰਿ ਜੂ ਬਾਤਾਂ, ਭੇਵ ਅਭੇਦਾ ਆਪ ਖੁਲ੍ਹਾਈਆ। ਸੱਤ ਚਾਰ ਪੁੱਛੇ ਵਾਤਾਂ, ਦਰ ਦਰ ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਸੱਤ ਚਾਰ ਇਕ ਮਹੱਲ, ਮਹਿਫ਼ਲ ਆਪਣੀ ਆਪ ਜਣਾਇੰਦਾ। ਸੱਤ ਚਾਰ ਮੇਟੇ ਸਲ, ਦੂਈ ਦਵੈਤੀ ਮੋਹ ਚੁਕਾਇੰਦਾ। ਸੱਤ ਚਾਰ ਜਾਏ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਸੱਤ ਚਾਰ ਲਾਏ ਫਲ, ਫੁੱਲ ਫਲਵਾੜੀ ਮਾਤ ਮਹਿਕਾਇੰਦਾ। ਸੱਤ ਚਾਰ ਦੇਵੇ ਨਾਮ ਧਨ, ਧਨ ਖ਼ਜ਼ੀਨਾ ਇਕ ਲੁਟਾਇੰਦਾ। ਸੱਤ ਚਾਰ ਚਾੜ੍ਹੇ ਚੰਨ, ਜਗਤ ਅੰਧੇਰ ਆਪ ਮਿਟਾਇੰਦਾ। ਸੱਤ ਚਾਰ ਜਗਤ ਵਿਕਾਰਾਂ ਦੇਵੇ ਡੰਨ, ਭਾਂਡਾ ਭਰਮ ਭੌ ਭੰਨਾਇੰਦਾ। ਸੱਤ ਚਾਰ ਕਰੇ ਪਰਕਾਸ਼ ਨੇਤਰ ਅੰਨ੍ਹ, ਆਤਮ ਗਿਆਨ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਖੇਲ ਖਲਾਇੰਦਾ। ਸੱਤ ਚਾਰ ਉਚ ਅਟਾਰੀ, ਮਹੱਲ ਅਟੱਲ ਦਏ ਵਡਿਆਈਆ। ਸੱਤ ਚਾਰ ਜੋਤ ਨਿਰੰਕਾਰੀ, ਨਿਰਗੁਣ ਆਪਣੇ ਰੰਗ ਰੰਗਾਈਆ। ਸੱਤ ਚਾਰ ਮਿਲੇ ਸਰਦਾਰੀ, ਦੋ ਜਹਾਨਾਂ ਮਾਣ ਰਖਾਈਆ। ਸੱਤ ਚਾਰ ਖੇਲ ਨਿਆਰੀ, ਨਿਰਾਕਾਰ ਆਪ ਕਰਾਈਆ। ਸੱਤ ਚਾਰ ਜਾਏ ਬਲਿਹਾਰੀ, ਬਲ ਬਲ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਮਨਾਈਆ। ਸੱਤ ਚਾਰ ਚੜ੍ਹਿਆ ਚਾਅ, ਪਾਇਆ ਪੁਰਖ ਅਬਿਨਾਸ਼ਾ। ਸੱਤ ਚਾਰ ਮਿਲਿਆ ਮਲਾਹ, ਪ੍ਰਭ ਹੋਇਆ ਦਾਸਨ ਦਾਸਾ। ਸੱਤ ਚਾਰ ਮਿਲੀ ਸਲਾਹ, ਗੁਰਚਰਨ ਇਕ ਭਰਵਾਸਾ। ਸੱਤ ਚਾਰ ਪਕੜੀ ਬਾਂਹ, ਦਇਆ ਕਰੇ ਸ਼ਾਹੋ ਸ਼ਾਬਾਸਾ। ਸੱਤ ਚਾਰ ਜਪਿਆ ਨਾਂ ਸੋਹੰ ਪੂਰੀ ਕਰੇ ਆਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਖੇਲ ਤਮਾਸ਼ਾ। ਸੱਤ ਚਾਰ ਸਾਜਣ ਸਾਜ, ਹਰਿ ਸੱਜਣ ਖੇਲ ਕਰਾਇੰਦਾ। ਸੱਤ ਚਾਰ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸੱਤ ਚਾਰ ਸੀਸ ਟਿਕਾਏ ਤਾਜ, ਤਖ਼ਤ ਤਾਜ ਖ਼ਾਕ ਮਿਲਾਇੰਦਾ। ਸੱਤ ਚਾਰ ਦੇਵੇ ਰਾਜ, ਦੋ ਜਹਾਨਾਂ ਮਾਣ ਜਣਾਇੰਦਾ। ਸੱਤ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸੱਤ ਚਾਰ ਖੋਲ੍ਹੇ ਭੇਵ, ਅਭੇਦ ਆਪ ਜਣਾਈਆ। ਸੱਤ ਚਾਰ ਵਡ ਦੇਵੀ ਦੇਵ, ਦੇਵਤ ਸੁਰ ਸੀਸ ਝੁਕਾਈਆ। ਸੱਤ ਚਾਰ ਖੇਲ ਅਹੰਮੇਵ, ਹੰ ਬ੍ਰਹਮ ਦਏ ਵਡਿਆਈਆ। ਸੱਤ ਚਾਰ ਅਲੱਖ ਅਭੇਵ, ਅਗੰਮ ਅਥਾਹ ਬਖ਼ਸ਼ੇ ਸਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਏਕਾ ਘਰ ਵਖਾਈਆ। ਸੱਤ ਚਾਰ ਏਕਾ ਘਰ, ਘਰ ਬਾਰੀ ਆਪ ਵਖਾਇੰਦਾ। ਸੱਤ ਚਾਰ ਏਕਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਸੱਤ ਚਾਰ ਏਕਾ ਵਰ, ਪੁਰਖ ਅਬਿਨਾਸ਼ੀ ਝੋਲੀ ਪਾਇੰਦਾ। ਸੱਤ ਚਾਰ ਬੰਨ੍ਹੇ ਲੜ, ਏਕਾ ਪੱਲੂ ਗੰਢ ਦਿਵਾਇੰਦਾ। ਸੱਤ
ਚਾਰ ਅੰਦਰ ਵੜ, ਵੜ ਵੜ ਆਪਣੀ ਖ਼ੁਸ਼ੀ ਮਨਾਇੰਦਾ। ਸੱਤ ਚਾਰ ਗੁਰਮੁਖ ਫੜ, ਗੁਰ ਗੁਰ ਗੋਦ ਬਹਾਇੰਦਾ। ਸੱਤ ਚਾਰ ਲਾਏ ਜੜ੍ਹ, ਸਤਿਜੁਗ ਸਾਚਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸੱਤ ਚਾਰ ਖੇਲੇ ਖੇਲ, ਖੇਲਣਹਾਰਾ ਆਪ ਖਿਲਾਇੰਦਾ। ਸੱਤ ਚਾਰ ਸਾਚਾ ਮੇਲ, ਮੇਲ ਮਿਲਾਵਾ ਆਪ ਜਣਾਇੰਦਾ। ਸੱਤ ਚਾਰ ਸੱਜਣ ਸੁਹੇਲ, ਘਰ ਸਾਚੇ ਸੋਭਾ ਪਾਇੰਦਾ। ਸੱਤ ਚਾਰ ਚਾੜ੍ਹੇ ਤੇਲ, ਥਿਰ ਘਰ ਵਾਸੀ ਸਗਨ ਮਨਾਇੰਦਾ। ਸੱਤ ਚਾਰ ਮੇਲ ਮਿਲਾਵਾ ਇਕ ਅਕੇਲ, ਇਕ ਅਕੇਲਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਵੰਡ ਵੰਡਾਇੰਦਾ। ਸੱਤ ਚਾਰ ਸਾਚੀ ਵੰਡ, ਵੰਡਣਹਾਰ ਆਪ ਕਰਾਈਆ। ਸੱਤ ਚਾਰ ਵਿਚ ਬ੍ਰਹਿਮੰਡ, ਬ੍ਰਹਿਮਾਂਡ ਕਰੇ ਰੁਸ਼ਨਾਈਆ। ਸੱਤ ਚਾਰ ਲੇਖਾ ਚੁੱਕੇ ਜੇਰਜ ਅੰਡ, ਅੰਡਜ ਜੇਰਜ ਨਾ ਫੇਰਾ ਪਾਈਆ। ਸੱਤ ਚਾਰ ਪਾਏ ਬੰਧ, ਬੰਧਨ ਆਪਣਾ ਨਾਉਂ ਰਖਾਈਆ। ਸੱਤ ਚਾਰ ਨੰਗੀ ਨਾ ਹੋਵੇ ਕੰਡ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੱਤ ਚਾਰ ਡੂੰਘਾ ਸਾਗਰ, ਗਹਿਰ ਗੰਭੀਰ ਇਕ ਜਣਾਇੰਦਾ। ਸੱਤ ਚਾਰ ਭਾਗ ਲਗਾਏ ਕਾਇਆ ਗਾਗਰ, ਗ੍ਰਹਿ ਮੰਦਰ ਫੇਰਾ ਪਾਇੰਦਾ। ਸੱਤ ਚਾਰ ਦੇਵੇ ਆਦਰ, ਦਰਗਹਿ ਸਾਚੀ ਮਾਣ ਦਿਵਾਇੰਦਾ। ਸੱਤ ਚਾਰ ਪੂਤ ਸਪੂਤਾ ਵੇਖੇ ਤੇਗ਼ ਬਹਾਦਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸੱਤ ਚਾਰ ਕਰੇ ਉਜਾਗਰ, ਗੋਬਿੰਦ ਆਪਣੇ ਰੰਗ ਰੰਗਾਇੰਦਾ। ਸੱਤ ਚਾਰ ਮੇਲਾ ਕਰੀਮ ਕਾਦਰ, ਕਰਤਾ ਪੁਰਖ ਰੰਗ ਰੰਗਾਇੰਦਾ। ਸੱਤ ਚਾਰ ਬਣੇ ਸੌਦਾਗਰ, ਸਾਚੀ ਵਸਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਜੋੜ ਜੁੜਾਇੰਦਾ। ਸੱਤ ਚਾਰ ਜੁੜਿਆ ਜੋੜਾ, ਹਰਿ ਜੂ ਹਰਿ ਹਰਿ ਆਪ ਜੁੜਾਈਆ। ਸੱਸੇ ਉਪਰ ਲਾਇਆ ਹੋੜਾ, ਨਿਰਗੁਣ ਸਰਗੁਣ ਵੇਖ ਵਖਾਈਆ। ਹੰ ਬ੍ਰਹਮ ਆਪੇ ਬੌਹੜਾ, ਬੌਹੜੀ ਬੌਹੜੀ ਦਏ ਵਖਾਈਆ। ਲੱਖ ਚੁਰਾਸੀ ਵਿਚੋਂ ਵੇਖੇ ਮਿੱਠਾ ਕੌੜਾ, ਗੁਰਮੁਖ ਮਿੱਠਾ ਰਸ ਆਪਣੇ ਰੰਗ ਰੰਗਾਈਆ। ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨਾ ਨਿਰਗੁਣ ਸਰਗੁਣ ਅੰਦਰ ਫਿਰੇ ਦੌੜਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸਾਧ ਸੰਤ ਜੀਵ ਜੰਤ ਆਦਿ ਅੰਤ ਜੁਗਾ ਜੁਗੰਤ ਰਸਨਾ ਕਹਿਣ ਰਾਹ ਬੜਾ ਭੀੜਾ, ਅੱਗੇ ਲੰਘ ਕੋਇ ਨਾ ਜਾਇੰਦਾ। ਜਗਤ ਵਿਕਾਰ ਮਾਰੇ ਜ਼ੰਜੀਰਾ, ਅੱਗੇ ਹੋ ਨਾ ਕੋਇ ਛੁਡਾਇੰਦਾ। ਕੋਟਨ ਕੋਟ ਅੱਧਵਿਚਕਾਰ ਬੈਠੇ ਪੀਰ ਪੈਗ਼ੰਬਰ ਪੀਰਾ, ਨੇਤਰ ਨੈਣ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੋਟੀ ਚੜ੍ਹ ਕੇ ਬੈਠਾ ਆਪ ਅਖ਼ੀਰਾ, ਆਖ਼ਰ ਆਪਣਾ ਹਾਲ ਸੁਣਾਇੰਦਾ। ਆਖ਼ਰ ਹਾਲ ਸੱਤ ਚਾਰ, ਚਾਰ ਚਾਰ ਚਾਰ ਜਣਾਇੰਦਾ। ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਰੂਪ ਵਖਾਇੰਦਾ। ਪਰਗਟ ਹੋ ਹੋ ਗੋਪੀ ਕਾਹਨ, ਸਾਚੀ ਸਖੀਆਂ ਅੰਗ ਲਗਾਇੰਦਾ। ਸਾਚੇ ਮੰਦਰ ਵੇਖੇ ਮਾਰ ਧਿਆਨ, ਅੰਦਰੇ ਅੰਦਰ ਵੇਖ ਵਖਾਇੰਦਾ। ਅਗੰਮ ਅਗੰਮੜਾ ਗਾਏ ਗਾਨ, ਬੋਧ ਅਗਾਧਾ ਰਾਗ ਅਲਾਇੰਦਾ। ਖੇਲੇ ਖੇਲ ਨੌਜਵਾਨ, ਮਰਦ ਮਰਦਾਨਾ ਵੇਸ ਵਟਾਇੰਦਾ। ਸਤਿ ਸਤਿਵਾਦੀ ਸਤਿ ਝੁਲਾਏ ਨਿਸ਼ਾਨ, ਚਾਰ ਕੁੰਟ ਕੁੰਟ ਵਖਾਇੰਦਾ। ਆਦਿ ਜੁਗਾਦੀ ਸੂਰਬੀਰ ਵਡ ਬਲਵਾਨ, ਬਲ ਆਪਣਾ ਆਪ ਵਖਾਇੰਦਾ। ਸੱਤ ਚਾਰ ਕਰ ਪਰਵਾਨ, ਪਰ੍ਹੇ ਆਪਣੀ ਆਪ ਬਣਾਇੰਦਾ। ਚਾਰ ਜੁਗ ਦਾ ਲੇਖਾ ਚੁਕਾਏ ਵਿਚ ਜਹਾਨ, ਪ੍ਰਭ ਆਪਣਾ ਖੇਲ ਕਰਾਇੰਦਾ। ਗੁਰ
ਅਵਤਾਰ ਪੀਰ ਪੈਗ਼ੰਬਰ ਮੰਨਣ ਆਣ, ਸਿਰ ਸਿਰ ਆਪਣਾ ਹੁਕਮ ਮਨਾਇੰਦਾ। ਨਾ ਕੋਈ ਚਿੱਲਾ ਤੀਰ ਕਮਾਨ, ਸ਼ਸਤਰ ਬਸਤਰ ਤਨ ਨਾ ਕੋਇ ਸਜਾਇੰਦਾ। ਹੁਕਮੇ ਅੰਦਰ ਰੱਖੇ ਜ਼ਿਮੀ ਅਸਮਾਨ, ਸੂਰਜ ਚੰਨ ਆਪਣੇ ਹੁਕਮੇ ਅੰਦਰ ਫਿਰਾਇੰਦਾ। ਸ਼ਾਹ ਸਵਾਰਾ ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਏਕਾ ਦੇਵੇ ਸਤਿ ਲਗਾਮ, ਵਾਗਾਂ ਆਪਣੇ ਹੱਥ ਰਖਾਇੰਦਾ। ਅਸਵ ਘੋੜੇ ਚੜ੍ਹੇ ਵਡ ਅਮਾਮ, ਅਮਾਮ ਆਪਣਾ ਫੇਰਾ ਪਾਇੰਦਾ। ਚਾਰ ਜੁਗ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਫੜ ਕੇ ਕਰੇ ਗ਼ੁਲਾਮ, ਗੁਰਬਤ ਸਭ ਦੀ ਆਪ ਮਿਟਾਇੰਦਾ। ਉਠ ਕੇ ਸਾਰੇ ਕਰਨ ਸਲਾਮ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਪੁਰਖ ਅਬਿਨਾਸ਼ੀ ਸੁਣਾਏ ਇਕ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਪਿਛਲਾ ਲੇਖਾ ਚੁੱਕਿਆ ਤਮਾਮ, ਤਮਾਂ ਹੋਰ ਨਾ ਕੋਇ ਵਧਾਇੰਦਾ। ਪੁਰਖ ਇਕੱਲਾ ਆਦਿ ਜੁਗਾਦੀ ਅਮਾਮ, ਆਮਦ ਆਪਣੀ ਨਾ ਕਿਸੇ ਜਣਾਇੰਦਾ। ਖ਼ੁਸ਼ਾਮਦ ਕਰਾਏ ਨਾ ਵਿਚ ਜਹਾਨ, ਖ਼ੁਸ਼ੀ ਆਪਣੇ ਰੰਗ ਰੰਗਾਇੰਦਾ। ਸਹੀ ਸਲਾਮਤ ਨੌਜਵਾਨ, ਜਨਮ ਮਰਨ ਵਿਚ ਨਾ ਆਇੰਦਾ। ਜੁਗ ਜੁਗ ਮੰਨੇ ਨਾ ਕਿਸੇ ਦੀ ਆਣ, ਆਪਣੀ ਆਣ ਸਰਬ ਮਨਾਇੰਦਾ। ਉਠੋ ਵੇਖੋ ਮਾਰ ਧਿਆਨ, ਧਰਨੀ ਧਰਤ ਧਵਲ ਉਪਰ ਡੇਰਾ ਲਾਇੰਦਾ। ਸੱਤ ਚਾਰ ਵੇਖੇ ਆਣ, ਵੇਖਣਹਾਰਾ ਨਜ਼ਰ ਨਾ ਆਇੰਦਾ। ਸਤਿ ਸਤਿਵਾਦੀ ਸਾਤੇ ਅੱਗੇ ਸਿਫ਼ਰਾ ਲਾ ਵਖਾਏ ਨਿਸ਼ਾਨ, ਨਿਸ਼ਾਨਾ ਸਿਫ਼ਰੇ ਨਾਲ ਮਿਟਾਇੰਦਾ। ਏਕਾ ਸਾਤਾ ਕਰ ਪਰਵਾਨ, ਦੂਆ ਨਿਰਗੁਣ ਸਰਗੁਣ ਜੋੜ ਜੁੜਾਇੰਦਾ। ਤਖ਼ਤ ਨਿਵਾਸੀ ਹੋ ਮਿਹਰਵਾਨ, ਸ਼ਾਹੋ ਸ਼ਾਬਾਸ਼ੀ ਖੇਲ ਖਲਾਇੰਦਾ। ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਬਣ ਹੁਕਮਰਾਨ, ਹੁਕਮੀ ਹੁਕਮ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਆਪੇ ਲਾਇੰਦਾ। ਸਾਚੇ ਮਾਰਗ ਲਾਏ ਮੌਲਾ, ਰਹਿਮਤ ਆਪਣੀ ਆਪ ਕਮਾਈਆ। ਸਾਰੇ ਦਰ ਤੇ ਕਰੋ ਕੌਲਾ, ਕੀਤਾ ਕੌਲ ਭੁੱਲ ਕੋਇ ਨਾ ਜਾਈਆ। ਨਾ ਕੋਈ ਮੁੜ ਕੇ ਜਾਏ ਉਪਰ ਧੌਲਾ, ਧਰਨੀ ਧਿਆਨ ਨਾ ਕੋਇ ਲਗਾਈਆ। ਪੁਰਖ ਅਬਿਨਾਸ਼ੀ ਸਭ ਦਾ ਆਪਣੀ ਹੱਥੀਂ ਚੁੱਕ ਕੇ ਲਿਆਂਦਾ ਡੋਲਾ, ਆਪਣੇ ਘਰ ਲਏ ਬਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਏ ਕੋਇ ਨਾ ਰੌਲਾ, ਆਪਣਾ ਰਾਗ ਕੋਇ ਨਾ ਸੁਣਾਈਆ। ਪੁਰਖ ਅਬਿਨਾਸ਼ੀ ਕਰਿਆ ਭਾਰ ਹੌਲਾ, ਹੌਲੀ ਹੌਲੀ ਆਪਣੇ ਚਰਨਾਂ ਹੇਠ ਦਬਾਈਆ। ਸਾਰੇ ਮਿਲ ਕੇ ਗਾਓ ਇਕੋ ਬੋਲਾ, ਬੋਲੀ ਆਪਣੀ ਦਏ ਸਮਝਾਈਆ। ਚਾਰ ਜੁਗ ਦਾ ਲਹਿਣਾ ਅੰਦਰ ਵੜ ਵੜ ਫੋਲਾ, ਫੋਲੀ ਸਰਬ ਲੋਕਾਈਆ। ਦੀਨ ਮਜ਼੍ਹਬ ਸਭ ਦਾ ਨਿਕਲਿਆ ਪੋਲਾ, ਪੌਹਲ ਛਕਾਈ ਕੰਮ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਿਰ ਦਰਦ ਹੋ ਗਿਆ ਧੌਲਾ, ਧਰਨੀ ਵੰਡ ਨਾ ਕੋਇ ਵੰਡਾਈਆ। ਪੁਰਖ ਅਬਿਨਾਸ਼ੀ ਵੇਖੇ ਅੰਤਮ ਤੁਹਾਡਾ ਹੋਲਾ, ਹੋਲੀ ਆਪਣੀ ਦਏ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਹਕਲਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਫੜ ਆਪਣੇ ਅੱਗੇ ਸਭ ਨੂੰ ਲਾਈਆ। ਫੜ ਫੜ ਹਰਿ ਜੂ ਲਾਏ ਅੱਗੇ, ਏਕਾ ਹੁਕਮ ਸੁਣਾਇਆ। ਏਕਾ ਡੋਰੀ ਬੰਨ੍ਹੇ ਤਗੇ, ਨਾ ਕੋਈ ਤੋੜ ਤੁੜਾਇਆ। ਈਸਾ ਮੂਸਾ ਮੁਹੰਮਦ ਤਨ ਨਾ ਦਿਸੇ ਝੱਗੇ, ਅਲਫ਼ੀ ਚੀਰ ਨਾ ਕੋਇ ਵਖਾਇਆ। ਸਿਰੋਂ ਪੈਰੋਂ ਫਿਰਦੇ ਨੰਗੇ, ਬਸਤਰ ਤਨ ਨਾ ਕੋਇ ਛੁਹਾਇਆ। ਸਾਡਾ ਪਰਦਾ ਕਵਣ ਕੱਜੇ, ਮਾਹੀ ਪਰਵਰਦਿਗਾਰ ਨਜ਼ਰ ਨਾ ਆਇਆ। ਦੱਸ ਕੇ ਆਏ ਕਾਇਆ ਕਾਅਬਾ ਇਕੋ ਹੱਜੇ, ਹਾਜੀ ਬਣ ਕੇ ਫੇਰਾ ਕੋਇ ਨਾ ਪਾਇਆ। ਪੰਜ ਤਤ ਕਾਇਆ ਕਲਬੂਤ ਸਭ ਦੇ ਭੱਜੇ, ਜਗਤ ਮਹਿਰਾਬ
ਨਾ ਕੋਇ ਦਸਾਇਆ। ਚਾਰ ਕੁੰਟ ਫਿਰਦੇ ਨੱਸੇ, ਨੱਸ ਨੱਸ ਪੰਧ ਨਾ ਕਿਸੇ ਮੁਕਾਇਆ। ਪੁਰਖ ਅਬਿਨਾਸ਼ੀ ਬਹਿ ਬਹਿ ਹੱਸੇ, ਆਪਣਾ ਖੇਲ ਰਚਾਇਆ। ਕਲਜੁਗ ਮਾਣ ਦਿਤਾ ਇਕੋ ਸੱਸੇ, ਸਤਿਗੁਰ ਆਪਣਾ ਮਾਣ ਮਿਲਾਇਆ। ਸੱਸਾ ਕਿਲਾ ਸਾਚਾ ਮਾਰਗ ਦੱਸੇ, ਫੜ ਫੜ ਅੰਦਰ ਲਏ ਬਹਾਇਆ। ਬਾਹਰ ਨਿਕਲ ਕੋਈ ਨਾ ਨੱਸੇ, ਦਰਵਾਜ਼ਾ ਖੋਲ੍ਹ ਨਾ ਕੋਈ ਜਣਾਇਆ। ਰਲ ਮਿਲ ਪ੍ਰਭ ਸਾਚੇ ਦਾ ਗਾਵਣ ਜੱਸੇ, ਏਕਾ ਸੋਹਲਾ ਢੋਲਾ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤ ਚਾਰ ਆਪਣਾ ਰਾਹ ਚਲਾਇਆ। ਨੰਗੇ ਖੜੇ ਇਕ ਦੂਜੇ ਨੂੰ ਮਾਰਨ ਸੈਨਤ, ਇਸ਼ਾਰੇ ਨਾਲ ਸਮਝਾਈਆ। ਥਿਗਲੀ ਕੁੜਤੀ ਨਾ ਤੇੜ ਤਹਿਮਤ, ਨੇਤਰ ਵੇਖ ਦੇਣ ਦੁਹਾਈਆ। ਰਸਨਾ ਕਹਿਣ ਖ਼ੁਦਾਵੰਦ ਕਰੀਮ ਕਰ ਰਹਿਮਤ, ਤੁਧ ਬਿਨ ਹੋਰ ਨਾ ਕੋਇ ਸਹਾਈਆ। ਅਸੀਂ ਸਾਰੇ ਤੇਰੇ ਹੁਕਮ ਨਾਲ ਹੋਏ ਸਹਿਮਤ, ਆਪਣੀ ਛੱਡੀ ਸਰਬ ਚਤੁਰਾਈਆ। ਚੌਦਾਂ ਤਬਕ ਦਿਸੇ ਜ਼ਹਿਮਤ, ਬਿਨ ਤੇਰੇ ਚਰਨ ਸੁਖ ਨਜ਼ਰ ਕਿਤੇ ਨਾ ਆਈਆ। ਤੇਰਾ ਨੂਰ ਐਨ ਸਾਚੀ ਐਨਕ, ਅਨਕ ਕਲ ਕਰੇ ਰੁਸ਼ਨਾਈਆ। ਤੇਰੀ ਗ਼ੈਨ ਮੇਟੇ ਗ਼ਫ਼ਲਤ, ਗ਼ੈਨ ਗ਼ਲਬਾ ਏਕਾ ਪਾਈਆ। ਸਾਡੀ ਕਿਸੇ ਕੰਮ ਨਾ ਆਈ ਮਿਹਨਤ, ਜਗਤ ਮਸੱਲਾ ਵਿਛਾ ਵਿਛਾ ਕਰੀ ਪੜ੍ਹਾਈਆ। ਤੇਰੇ ਹੱਥ ਸਾਡੀ ਕਿਆਮਤ, ਕਿਆਮਗਾਹ ਤੇਰੇ ਚਰਨ ਸਰਨਾਈਆ। ਦਰੋਹੀ ਖ਼ੁਦਾਏ ਹਉਂ ਤੇਰੀ ਅਮਾਨਤ, ਤੇਰੇ ਅੱਗੇ ਭੇਟ ਚੜ੍ਹਾਈਆ। ਤੂੰ ਸਾਹਿਬ ਸਦਾ ਸਲਾਮਤ, ਸਹੀ ਆਪਣਾ ਰੂਪ ਵਖਾਈਆ। ਹਉਂ ਬਾਲੀ ਬੁੱਧ ਬਾਲ ਅੰਜਾਣਤ, ਤੇਰਾ ਭੇਵ ਕੋਇ ਨਾ ਪਾਈਆ। ਅਸੀਂ ਕਰ ਕੇ ਆਏ ਮਮਾਨਤ, ਦੂਈ ਦਵੈਤ ਨਾ ਕੋਇ ਲੜਾਈਆ। ਕਲਜੁਗ ਜੀਵਾਂ ਅਮਾਨਤ ਕਰੀ ਖ਼ਿਆਨਤ, ਭੈ ਭੌ ਨਾ ਕੋਇ ਰਖਾਈਆ। ਸਰਬ ਜੀਆਂ ਪ੍ਰਭ ਆਪੇ ਜਾਣਤ, ਜਾਨਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਰਨ ਇਕ ਤਕਾਈਆ। ਕਰ ਕਿਰਪਾ ਸਾਡਾ ਢਕ ਦੇ ਨੰਗ, ਨਾਅਰਾ ਇਕ ਸੁਣਾਇਆ। ਬਿਨ ਤੇਰੇ ਪਰਦੇ ਹੋਏ ਮਲੰਘ, ਸ਼ਰਅ ਮਤੈਹਰਾ ਹੱਥ ਉਠਾਇਆ। ਤੇਰਾ ਕਲਮਾ ਕਰੇ ਜੰਗ, ਤਿੱਖੀ ਧਾਰ ਧਾਰ ਚਮਕਾਇਆ। ਅੰਤ ਅੰਤ ਪ੍ਰਭ ਟੁੱਟੀ ਗੰਢ, ਗੰਢਣਹਾਰ ਇਕ ਅਖਵਾਇਆ। ਚੌਦਾਂ ਤਬਕ ਦਿਸਣ ਰੰਡ, ਸੁਹਾਗ ਕੰਤ ਨਾ ਕੋਇ ਹੰਢਾਇਆ। ਸਾਡੀ ਔਧ ਗਈ ਲੰਘ, ਵੇਲਾ ਵਕਤ ਨੇੜੇ ਆਇਆ। ਅੰਤ ਮੁਕੌਣਾ ਏਥੋਂ ਪੰਧ, ਥਿਰ ਕੋਇ ਰਹਿਣ ਨਾ ਪਾਇਆ। ਨਜ਼ਰ ਆਏ ਨਾ ਚੌਧਵੀਂ ਚੰਦ, ਜਗ ਅਮਾਵਸ ਅੰਧੇਰਾ ਛਾਇਆ। ਸਾਡੀ ਕਿਸੇ ਕੰਮ ਨਾ ਆਈ ਪਾਈ ਡੰਡ, ਉਚੀ ਕੂਕ ਕੂਕ ਅਲਾਇਆ। ਬਿਨ ਤੇਰੀ ਰਹਿਮਤ ਨੰਗੀ ਹੋਈ ਕੰਡ, ਸਿਰ ਹੱਥ ਨਾ ਕੋਇ ਟਿਕਾਇਆ। ਜਗਤ ਸ਼ਰੀਅਤ ਪਾਈ ਵੰਡ, ਅਸਲੀਅਤ ਰਾਹ ਨਾ ਕੋਇ ਰਖਾਇਆ। ਰਸਨਾ ਗਾ ਗਾ ਥੱਕੀ ਬੱਤੀ ਦੰਦ, ਬੰਦੀਖ਼ਾਨਾ ਨਾ ਕੋਇ ਤੁੜਾਇਆ। ਤੂੰ ਸਾਹਿਬ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਇਆ। ਸਾਡਾ ਵੇਖ ਨੰਗ ਨੰਗੇਜ਼, ਨਿਗਹ ਆਪਣੀ ਆਪ ਉਠਾਈਆ। ਪਰਦਾ ਮਿਲੇ ਨਾ ਬਿਨ ਤੇਰੀ ਸੇਜ, ਪਰਵਰਦਿਗਾਰ ਸੱਚੇ ਮਾਹੀਆ। ਆਪਣਾ ਦੁਸ਼ਾਲਾ ਇਕੋ ਭੇਜ, ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪਰਵਰਦਿਗਾਰ ਪਾਏ ਪਰਦਾ, ਏਕਾ ਹੁਕਮ ਸੁਣਾਇੰਦਾ।
ਚੌਦਾਂ ਤਬਕ ਵੇਖੇ ਸੜਦਾ, ਅਗਨੀ ਅੱਗ ਲਗਾਇੰਦਾ। ਪੀਰ ਪੈਗ਼ੰਬਰ ਵੇਖੋ ਡਰਦਾ, ਨੇਤਰ ਨੈਣ ਨਾ ਕੋਇ ਉਠਾਇੰਦਾ। ਕਲਮਾ ਕਲਾਮ ਵੇਖੋ ਹਰਦਾ, ਆਪਣਾ ਬਲ ਨਾ ਕੋਇ ਧਰਾਇੰਦਾ। ਸਾਹਿਬ ਸੁਲਤਾਨ ਵਡ ਮਿਹਰਵਾਨ ਆਪਣਾ ਖੇਲ ਆਪੇ ਕਰਦਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਫੜ ਫੜ ਬਾਹੋਂ ਸਭ ਨੂੰ ਬਣਾਏ ਬਰਦਾ, ਬਰਦੀ ਆਪਣੇ ਨਾਮ ਤਨ ਪਹਿਨਾਇੰਦਾ। ਆਪਣੀ ਕਰਨੀ ਆਪੇ ਕਰਦਾ, ਕਰਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਤੇਰਾ ਪਰਦਾ ਮਿਲੇ ਸ਼ਿੰਗਾਰ, ਅਲਫ਼ੀ ਅਵਰ ਨਾ ਕੋਇ ਜਣਾਈਆ। ਤੇਰਾ ਜਲਵਾ ਮਿਲੇ ਦੀਦਾਰ, ਦੀਦ ਈਦ ਚੰਦ ਨਾ ਕੋਇ ਚੜ੍ਹਾਈਆ। ਤੇਰੀ ਸ਼ੁਨੀਦ ਸੁਣੀਏ ਗੁਫ਼ਤਾਰ, ਸ਼ਰਅ ਭੁੱਲੇ ਸਰਬ ਲੋਕਾਈਆ। ਤੇਰੀ ਈਦ ਮੁਬਾਰਕ ਹੋਵੇ ਏਕਾ ਵਾਰ, ਏਕਾ ਨੂਰ ਨੂਰ ਰੁਸ਼ਨਾਈਆ। ਕਰ ਤਾਈਦ ਮੇਰੇ ਮਿਹਰਵਾਨ, ਦਰ ਤੇਰੇ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਮੇਰਾ ਪਰਦਾ ਸਭ ਨੂੰ ਢਕੇ, ਢਕਣਹਾਰ ਇਕ ਅਖਵਾਇੰਦਾ। ਪੀਰ ਪੈਗ਼ੰਬਰ ਕੋਈ ਨਾ ਪਿਛਾ ਤੱਕੇ, ਤਾਕਤ ਸਭ ਦੀ ਆਪ ਮੁਕਾਇੰਦਾ। ਖ਼ਾਲੀ ਦਿਸਣ ਮਦੀਨੇ ਮੱਕੇ, ਸਭ ਦੇ ਮਕਬਰੇ ਆਪ ਬਣਾਇੰਦਾ। ਆਪਣੀ ਹੱਥੀਂ ਪਿਛਲਾ ਲੇਖਾ ਦਿਤੇ ਕੱਟੇ, ਅੱਗੇ ਆਪਣੀ ਵੰਡ ਵੰਡਾਇੰਦਾ। ਚੌਦਾਂ ਸਦੀਆਂ ਬਣੇ ਰਹੇ ਹੱਟੇ ਕੱਟੇ, ਅੰਤਮ ਮਾਣ ਗਵਾਇੰਦਾ। ਬਿਨ ਛੁਰੀ ਕਰਦ ਪ੍ਰਭ ਆਪੇ ਫਟੇ, ਜਗਤ ਹਲਾਲੀ ਵੇਖ ਵਖਾਇੰਦਾ। ਸਭ ਦੇ ਦੰਦ ਕਰੇ ਖੱਟੇ, ਬਲ ਆਪਣਾ ਆਪ ਧਰਾਇੰਦਾ। ਫੜ ਫੜ ਬਾਹੋਂ ਚਰਨਾਂ ਹੇਠ ਸੱਟੇ, ਸੀਸ ਧੜ ਨਾ ਕੋਇ ਉਠਾਇੰਦਾ। ਨੇਜ਼ਿਆਂ ਨਾਲ ਪੁੱਟੇ ਗੱਟੇ, ਪਾਣੀ ਹੁੱਕੇ ਨਾ ਕੋਇ ਭਰਾਇੰਦਾ। ਸੂਟਾ ਮਾਰ ਕੋਇ ਨਾ ਖਿਚੇ, ਅਗਨੀ ਸੀਸ ਨਾ ਕੋਇ ਸੁਹਾਇੰਦਾ। ਕੋਲਾ ਚਿਮਟੇ ਨਾਲ ਨਾ ਕੋਇ ਚੁੱਕੇ, ਸਭ ਦਾ ਚੰਮ ਆਪੇ ਲਾਹਿੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹਿ ਗਏ ਕੱਚੇ, ਬਿਨ ਸਤਿਗੁਰ ਅਗਨੀ ਤਤ ਨਾ ਕੋਇ ਤਪਾਇੰਦਾ। ਪੰਜ ਤਤ ਕਾਇਆ ਚੋਲੇ ਸਭ ਦੇ ਮੱਚੇ, ਜਗਤ ਮੁਵਾਤਾ ਆਪੇ ਲਾਇੰਦਾ । ਲੋਕਮਾਤ ਖਾ ਕੇ ਆਏ ਭੱਤੇ, ਸਰਗੀ ਵੇਲਾ ਆਪ ਚਖਾਇੰਦਾ। ਕਿਸੇ ਨੂੰ ਕਹਿ ਕੇ ਆਏ ਤੇਰੀ ਅੱਲਾ ਰਾਖੀ ਰੱਖੇ, ਰੱਖਣਹਾਰਾ ਦਿਸ ਨਾ ਆਇੰਦਾ। ਅੱਖਰਾਂ ਨਾਲ ਕਲਮੇ ਲਿਖ ਲਿਖ ਫਸੇ, ਬਿਨ ਅੱਖਰ ਕਲਮਾ ਲੇਖੇ ਕੋਇ ਨਾ ਪਾਇੰਦਾ। ਕਿੱਲੀਆਂ ਨਾਲ ਟੰਗੇ ਛਿਕੇ, ਸ਼ੀਆ ਸੁੰਨੀ ਮੁਸਲਿਮ ਰੂਪ ਵਟਾਇੰਦਾ। ਕੋਈ ਨਾ ਜਾਣੇ ਪ੍ਰਭ ਕੇ ਪਾਏ ਹਿੱਸੇ, ਲੋਕਮਾਤ ਰਾਹ ਚਲਾਇੰਦਾ। ਅੰਤਮ ਅੰਤ ਸਭ ਦੀ ਵਰਾਸਤ ਆਪਣੀ ਹੱਥੀਂ ਖਿਚੇ, ਖ਼ਾਲੀ ਹੱਥ ਸਰਬ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਾਲੇ ਨਿੱਕੇ ਨਿੱਕੇ, ਨਿੱਕੀ ਨਿੱਕੀ ਨੰਨ੍ਹੀ ਨੰਨ੍ਹੀ ਗੁਫ਼ਤਾਰ ਸੁਣਾਇੰਦਾ। ਲੋਕਮਾਤ ਜੀਵ ਜੰਤ ਕਹਿਣ ਗੁਰੂ ਗ੍ਰੰਥ ਲਿਖੇ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸਾਹਿਬ ਸੁਲਤਾਨ ਜਿਧਰ ਵੇਖੋ ਓਧਰ ਦਿਸੇ, ਘਟ ਘਟ ਆਪਣਾ ਆਸਣ ਲਾਇੰਦਾ। ਜਨ ਭਗਤਾਂ ਫਲ ਖੁਵਾਏ ਮਿੱਠੇ, ਮਿੱਠਾ ਆਪਣਾ ਨਾਉਂ ਵਡਿਆਇੰਦਾ। ਕਰੇ ਖੇਲ ਇਕ ਅਨਡਿਠੇ, ਅਨਡਿਠੜੀ ਧਾਰ ਚਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭੇਜੇ ਹੱਥੀਂ ਦੇ ਦੇ ਛਿੱਟੇ, ਬਣ ਹਲਕਾਰੇ ਸੇਵਾ ਲਾਇੰਦਾ। ਕਿਤਿਆਂ ਵਿਚ ਵੰਡੇ ਹਿੱਸੇ, ਹਿੱਸਾ ਸਭ ਦੀ ਵੰਡ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ ਆਦਿ ਪੁਰਖ ਏਕਾ ਹਰਿ, ਹਰਿ ਜੂ ਆਪਣਾ ਭੇਵ ਨਾ ਕਿਸੇ ਜਣਾਇੰਦਾ।