ਪੁਸਤਕਾਲਾਭਾਗ ੧੨

੨੩ ਹਾੜ ੨੦੧੯ ਬਿਕਰਮੀ ਮੱਸਾ ਸਿੰਘ ਦੇ ਗ੍ਰਹਿ ਕੋਟਲੀ ਥਾਨ ਸਿੰਘ ਜ਼ਿਲਾ ਜਲੰਧਰ

ਸਤਿ ਸਤਿਵਾਦੀ ਸਾਚੀ ਧਾਰਾ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਆਦਿ ਜੁਗਾਦੀ ਖੇਲ ਅਪਾਰਾ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਰੂਪ ਅਨੂਪ ਵੇਸ ਵਟਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਖੜੇ ਦੁਆਰਾ, ਚਰਨ ਕਵਲ ਧਿਆਨ ਲਗਾਇੰਦਾ। ਨੇਤਰ ਨੈਣ ਤੱਕਣ ਗੁਰ ਅਵਤਾਰਾ, ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਬੇਅੰਤ ਹਰਿ ਹਰਿ ਆਪਣਾ ਖੇਲ ਕਰਾਇੰਦਾ। ਸਚਖੰਡ ਨਿਵਾਸੀ ਨਿਰਾਕਾਰਾ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਭੇਵ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਸੁਹਾਇੰਦਾ। ਆਦਿ ਜੁਗਾਦੀ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਹਰਿ ਪੁਰਖ ਨਿਰੰਜਣ ਆਸਣ ਲਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਏਕੰਕਾਰਾ ਸੋਭਾ ਪਾਇੰਦਾ। ਨਿਰਗੁਣ ਪਰਕਾਸ਼ ਦੀਪਕ ਜੋਤ ਆਪੇ ਬਲਾ, ਆਦਿ ਨਿਰੰਜਣ ਡਗਮਗਾਇੰਦਾ। ਸਚ ਸੰਦੇਸ਼ ਨਰ ਨਰੇਸ਼ ਪੁਰਖ ਅਬਿਨਾਸ਼ੀ ਏਕਾ ਘੱਲਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਏਥੇ ਓਥੇ ਦੋ ਜਹਾਨ ਅਛਲ ਅਛੱਲਾ, ਸ੍ਰੀ ਭਗਵਾਨ ਆਪਣੇ ਰੰਗ ਆਪ ਸਮਾਇੰਦਾ। ਪਾਰਬ੍ਰਹਮ ਨਿਰਗੁਣ ਨਿਰਗੁਣ ਫੜਾਏ ਪੱਲਾ, ਦਰ ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਕਰਾਇੰਦਾ। ਸਾਚੀ ਖੇਲ ਸ੍ਰੀ ਭਗਵਾਨ, ਏਕੰਕਾਰਾ ਆਪ ਕਰਾਈਆ। ਤਖ਼ਤ ਨਿਵਾਸੀ ਵਡ ਮਿਹਰਵਾਨ, ਸ਼ਾਹੋ ਭੂਪ ਵਡ ਵਡਿਆਈਆ। ਸਤਿ ਸਤਿਵਾਦੀ ਹੁਕਮਰਾਨ, ਸਚਖੰਡ ਵਸੇ ਸੱਚਾ ਮਾਹੀਆ। ਧੁਰਦਰਗਾਹੀ ਸ਼ਾਹ ਸੁਲਤਾਨ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਪੈਗ਼ਾਮ, ਪਾਰਬ੍ਰਹਮ ਪ੍ਰਭ ਕਰੇ ਪੜ੍ਹਾਈਆ। ਏਕਾ ਮੰਤਰ ਸਤਿਨਾਮ, ਨਾਮ ਸਤਿ ਸਤਿ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ੍ਰੀ ਭਗਵਾਨ, ਦੂਸਰ ਨਜ਼ਰ ਕੋਇ ਨਾ ਆਇੰਦਾ। ਸਚਖੰਡ ਵਸੇ ਸਚ ਮਕਾਨ, ਸਚ ਸਿੰਘਾਸਣ ਆਸਣ ਲਾਇੰਦਾ । ਭੂਪਤ ਭੂਪ ਰਾਜ ਰਾਜਾਨ, ਹੁਕਮੀ ਹੁਕਮ ਹੁਕਮ ਮਨਾਇੰਦਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਆਕਾਸ਼ ਪਰਕਾਸ਼ ਆਪਣਾ ਵੇਸ ਵਟਾਇੰਦਾ। ਸਤਿ ਸੰਦੇਸ਼ਾ ਦੇਵੇ ਦੋ ਜਹਾਨ, ਦੋਏ ਦੋਏ ਧਾਰ ਵੇਖ ਵਖਾਇੰਦਾ। ਜੋਤੀ ਸ਼ਬਦੀ ਹੋ ਪਰਧਾਨ, ਏਕਾ ਡੰਕਾ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਭਾਵੰਤ, ਸਚਖੰਡ ਵੱਜੇ ਵਧਾਈਆ। ਕਰੇ ਖੇਲ ਸ੍ਰੀ ਭਗਵੰਤ, ਨਿਰਗੁਣ ਆਪਣਾ ਵੇਸ ਵਟਾਈਆ। ਲੇਖਾ ਜਾਣ ਨਾਰ ਕੰਤ, ਨਰ ਨਰਾਇਣ ਖ਼ੁਸ਼ੀ ਮਨਾਈਆ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਏਕਾ ਦ੍ਰਿੜਾਏ ਸਾਚਾ ਮੰਤ, ਮੰਤਰ ਨਾਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪਾਰਬ੍ਰਹਮ, ਭੇਵ ਕੋਇ ਨਾ ਪਾਇੰਦਾ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਕਰਾਇੰਦਾ। ਸਦਾ ਸੁਹੇਲਾ ਜਾਣੇ ਆਪਣਾ ਕੰਮ, ਇਕ ਅਕੇਲਾ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਲੇਖਾ ਜਾਣੇ ਸੂਰਜ

ਚੰਨ, ਮੰਡਲ ਮੰਡਪ ਸੋਭਾ ਪਾਇੰਦਾ। ਭੇਵ ਚੁਕਾਏ ਪੰਜ ਤਤ ਤਨ, ਤ੍ਰੈਗੁਣ ਆਪਣਾ ਪਰਦਾ ਲਾਹਿੰਦਾ। ਏਕਾ ਰਾਗ ਸੁਣਾਏ ਕੰਨ, ਅਨਾਦ ਅਨਾਦੀ ਧੁਨ ਵਜਾਇੰਦਾ। ਕਰੇ ਵਸੇਰਾ ਬਿਨ ਛੱਪਰ ਛੰਨ, ਸਾਚਾ ਮੰਦਰ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਵਡ ਦਾਤਾ ਬੇਪਰਵਾਹੀਆ। ਜੁਗਾ ਜੁਗੰਤਰ ਹੋ ਉਜਿਆਰ, ਨਿਰਗੁਣ ਸਰਗੁਣ ਵੇਸ ਵਟਾਈਆ। ਲੇਖਾ ਜਾਣੇ ਗੁਰ ਅਵਤਾਰ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਭਗਤ ਭਗਵੰਤ ਦੇ ਦੀਦਾਰ, ਨੇਤਰ ਨੈਣ ਨੈਣ ਬਿਗਸਾਈਆ। ਸਾਚੇ ਸੰਤਾਂ ਖੋਲ੍ਹ ਕਿਵਾੜ, ਆਤਮ ਪਰਮਾਤਮ ਜੋੜ ਜੁੜਾਈਆ। ਗੁਰਮੁਖਾਂ ਚਲੇ ਨਾਲ ਨਾਲ, ਹਰਿ ਜੂ ਵਿਛੜ ਕਦੇ ਨਾ ਜਾਈਆ। ਗੁਰਸਿਖ ਸੱਜਣ ਆਪੇ ਭਾਲ, ਪ੍ਰਭ ਲੋਕਮਾਤ ਦਏ ਵਡਿਆਈਆ। ਲੇਖਾ ਜਾਣੇ ਸ਼ਾਹ ਕੰਗਾਲ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਖੇਲ ਕਮਾਲ, ਖੇਲਣਹਾਰਾ ਦਿਸ ਨਾ ਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਲੋਕਮਾਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵਸੇ ਸਚ ਸਿੰਘਾਸਣ ਆਸਣ ਲਾਈਆ। ਸਚ ਸਿੰਘਾਸਣ ਉਚ ਮਹੱਲਾ, ਹਰਿ ਜੂ ਹਰਿ ਹਰਿ ਆਪ ਸੁਹਾਇੰਦਾ। ਏਕੰਕਾਰਾ ਇਕ ਇਕੱਲਾ, ਅਲੱਖ ਅਗੋਚਰ ਡੇਰਾ ਲਾਇੰਦਾ। ਸਚ ਸੰਦੇਸ਼ ਏਕਾ ਘੱਲਾ, ਜੁਗਾ ਜੁਗੰਤਰ ਰਾਗ ਅਲਾਇੰਦਾ। ਗੁਰ ਅਵਤਾਰ ਫੜਾਏ ਪੱਲਾ, ਏਕਾ ਪੱਲੂ ਗੰਢ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚੀ ਖੇਲ ਹਰਿ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਸਚਖੰਡ ਖੋਲ੍ਹੇ ਆਪ ਕਿਵਾੜਾ, ਥਿਰ ਘਰ ਸ਼ਬਦੀ ਰੰਗ ਰੰਗਾਈਆ । ਸੁੰਨ ਅਗੰਮੀ ਪਾਵੇ ਸਾਰਾ, ਬੇਅੰਤ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਨਾਮ ਹੁਲਾਰਾ ਇਕ ਵਖਾਈਆ। ਲੱਖ ਚੁਰਾਸੀ ਕਰ ਤਿਆਰਾ, ਤ੍ਰੈਗੁਣ ਅਤੀਤਾ ਵੇਖੇ ਥਾਉਂ ਥਾਈਂਆ। ਅੰਡਜ ਜੇਰਜ ਉਤਭੁਜ ਸੇਤਜ ਭਰ ਭੰਡਾਰਾ, ਵਸਤ ਅਮੋਲਕ ਆਪ ਵਰਤਾਈਆ। ਨਿਰਗੁਣ ਦੀਆ ਕਮਲਾਪਾਤੀ ਕਰ ਉਜਿਆਰਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਅਨਹਦ ਨਾਦੀ ਨਾਦ ਧੁਨਕਾਰਾ, ਬੋਧ ਅਗਾਧਾ ਰਾਗ ਸੁਣਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਬਾਣ ਆਪਣੇ ਹੱਥ ਰਖਾਈਆ। ਜੁਗ ਚੌਕੜੀ ਪਾਵੇ ਸਾਰਾ, ਕੋਟਨ ਕੋਟ ਕਾਲ ਬਿਤਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ ਆਪਣੀ ਵਾਰਾ, ਕਲਜੁਗ ਵੇਲਾ ਅੰਤਮ ਆਈਆ। ਲੇਖਾ ਲਿਖ ਲਿਖ ਗਏ ਗੁਰ ਅਵਤਾਰਾ, ਜੀਵ ਜੰਤ ਜੰਤ ਪੜ੍ਹਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਆਪਣਾ ਬਲ ਰਖਾਈਆ। ਜ਼ਿਮੀ ਅਸਮਾਨਾ ਮੇਟੇ ਪਾੜਾ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਆਪਣਾ ਵੇਸ ਆਪੇ ਰੱਖ, ਨਰ ਹਰਿ ਨਰਾਇਣ ਆਪਣਾ ਖੇਲ ਕਰਾਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋ ਪਰਤੱਖ, ਚਾਰੋਂ ਕੁੰਟ ਵੇਖ ਵਖਾਇੰਦਾ। ਨਵ ਨੌਂ ਲੱਖ ਚੁਰਾਸੀ ਬੈਠੀ ਸੱਥਰ ਘੱਤ, ਸੱਥਰ ਯਾਰ ਨਾ ਕੋਇ ਹੰਢਾਇੰਦਾ। ਜੀਵ ਜੰਤ ਸਾਧ ਸੰਤ ਕਾਇਆ ਉਬਲੇ ਬਹੱਤਰ ਨਾੜੀ ਰੱਤ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਗ੍ਰਹਿ ਗ੍ਰਹਿ ਮੰਦਰ ਘਰ ਘਰ ਹੋਈ ਮਨ ਮਤ, ਬ੍ਰਹਮ ਮਤ ਨਾ ਕੋਇ ਸਮਝਾਇੰਦਾ। ਕੂੜ ਕੁੜਿਆਰਾ ਬੱਝਾ ਨਾਤ, ਸਚ ਸੁੱਚ ਨਾ ਕੋਇ ਦ੍ਰਿੜਾਇੰਦਾ। ਆਤਮ ਬੀਜ ਨਾ ਬੀਜੇ ਕੋਇ ਵਤ, ਸਤਿ ਕਿਰਸਾਣਾ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਸ੍ਰੀ ਭਗਵਾਨ, ਨਿਰਗੁਣ ਸਰਗੁਣ ਆਪ ਵਟਾਈਆ। ਕਲਜੁਗ ਅੰਤਮ ਹੋ ਪਰਧਾਨ, ਕਰੇ ਖੇਲ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਚਰਨ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਗੁਰ ਅਵਤਾਰਾਂ ਦੇਵੇ ਮਾਣ, ਸ੍ਰੀ ਭਗਵਾਨ ਸਿਰ ਹੱਥ ਟਿਕਾਈਆ। ਸਚ ਸੰਦੇਸ਼ਾ ਧੁਰ ਫ਼ਰਮਾਣ, ਪੁਰਖ ਅਬਿਨਾਸ਼ੀ ਆਪ ਸੁਣਾਈਆ। ਉਠੋ ਵੇਖੋ ਨੇਤਰ ਖੋਲ੍ਹੋ ਕਰੋ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਹੋਏ ਵੈਰਾਨ, ਪੁਰਖ ਅਬਿਨਾਸ਼ੀ ਲੇਖਾ ਰਿਹਾ ਚੁਕਾਈਆ। ਲੇਖਾ ਜਾਣੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਗੀਤਾ ਗਿਆਨ ਭੇਵ ਅਭੇਦ ਦਏ ਚੁਕਾਈਆ। ਤੇਈ ਅਵਤਾਰ ਨਾ ਰਹਿਣ ਨਾਦਾਨ, ਅਠਾਰਾਂ ਭਗਤ ਵੇਖੇ ਪ੍ਰਭ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਇਕ ਸਮਝਾਈਆ। ਸਾਚਾ ਘਰ ਸਚ ਦਰਵਾਜ਼ਾ, ਧੁਰ ਦਰਬਾਰੀ ਆਪ ਜਣਾਇੰਦਾ। ਆਦਿ ਜੁਗਾਦੀ ਗ਼ਰੀਬ ਨਿਵਾਜ਼ਾ, ਗੁਰ ਗੁਰ ਰੂਪ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲੱਖ ਚੁਰਾਸੀ ਜਿਸ ਸਾਜਣ ਸਾਜਾ, ਤ੍ਰੈਗੁਣ ਮਾਇਆ ਪੰਜ ਤਤ ਬੰਧਨ ਆਤਮ ਪਰਮਾਤਮ ਜੋੜ ਜੁੜਾਇੰਦਾ। ਈਸ਼ ਜੀਵ ਰਚਿਆ ਕਾਜਾ, ਬ੍ਰਹਮ ਪਾਰਬ੍ਰਹਮ ਖੇਲ ਕਰਾਇੰਦਾ। ਪਵਣ ਅਗੰਮੀ ਵਜਾਏ ਵਾਜਾ, ਸੁਰ ਤਾਲ ਨਾ ਕੋਇ ਰਖਾਇੰਦਾ। ਦੋ ਜਹਾਨ ਫਿਰੇ ਭਾਜਾ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਹਰਿ ਜੂ ਚੁੱਕ, ਗੁਰ ਅਵਤਾਰ ਦਏ ਸਮਝਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਰਿਹਾ ਲੁਕ, ਸਚਖੰਡ ਆਪਣਾ ਆਸਣ ਲਾਈਆ। ਕਲਜੁਗ ਅੰਤਮ ਨਿਰਗੁਣ ਨੂਰ, ਸਤਿ ਸਰੂਪ ਹੋ ਹੋ ਪਿਆ ਬੁੱਕ, ਏਕਾ ਭਬਕ ਨਾਮ ਰਖਾਈਆ। ਨਿਰਗੁਣ ਨਿਰਾਕਾਰ ਨਿਰਵੈਰ ਅਜੂਨੀ ਰਹਿਤ ਕਰੇ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖਣਹਾਰਾ ਕਿਲਾ ਕੋਟ, ਘਰ ਘਰ ਆਪਣਾ ਫੇਰਾ ਪਾਈਆ। ਜਨ ਭਗਤਾਂ ਉਪਰ ਹੋਏ ਮੋਹਤ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਰੰਗ ਰੰਗਾਈਆ। ਸਾਚਾ ਰੰਗ ਰੰਗੇ ਨਿਰੰਕਾਰ, ਰੰਗਣਹਾਰਾ ਇਕ ਅਖਵਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਉਤਰੇ ਪਾਰ, ਕਲਜੁਗ ਵੇਲਾ ਅੰਤਮ ਆਇੰਦਾ। ਨਿਹਕਲੰਕ ਲੈ ਅਵਤਾਰ, ਰੂਪ ਅਨੂਪ ਆਪ ਵਟਾਇੰਦਾ। ਪੂਰਬ ਲੇਖਾ ਲਹਿਣਾ ਲਏ ਵਿਚਾਰ, ਗੁਰ ਅਵਤਾਰ ਮਾਤ ਸੁਣਾਇੰਦਾ। ਪੀਰ ਪੈਗ਼ੰਬਰ ਖੋਲ੍ਹ ਕਿਵਾੜ, ਦਸਤਗੀਰ ਵੰਡ ਵੰਡਾਇੰਦਾ। ਮੁਕਾਮੇ ਹੱਕ ਹੋ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਲਾਸ਼ਰੀਕ ਪਰਵਰਦਿਗਾਰ, ਪਰਦਾਨਸ਼ੀਂ ਆਪਣਾ ਪਰਦਾ ਆਪ ਉਠਾਇੰਦਾ। ਸਚਖੰਡ ਨਿਵਾਸੀ ਕਰੇ ਸਾਚੀ ਕਾਰ, ਸਤਿ ਸਤਿਵਾਦੀ ਆਪਣਾ ਰਾਹ ਚਲਾਇੰਦਾ। ਕਲਜੁਗ ਕੂੜੀ ਕਿਰਿਆ ਦਏ ਨਵਾਰ, ਜੂਠਾ ਝੂਠਾ ਨਾਤਾ ਤੋੜ ਤੁੜਾਇੰਦਾ। ਸਤਿਜੁਗ ਸਾਚਾ ਕਰੇ ਉਜਿਆਰ, ਸਤਿ ਸਤਿਵਾਦੀ ਚੰਦ ਚੜ੍ਹਾਇੰਦਾ। ਲੋਕਮਾਤ ਹੋ ਪਰਧਾਨ, ਨਾਮ ਪਰਧਾਨਗੀ ਇਕ ਕਮਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਗਿਆਨ, ਵਰਨ ਬਰਨ ਆਪ ਪੜ੍ਹਾਇੰਦਾ। ਆਤਮ ਪਰਮਾਤਮ ਵਖਾਏ ਨਿਸ਼ਾਨ, ਸਚ ਨਿਸ਼ਾਨਾ ਇਕ ਜਣਾਇੰਦਾ। ਨਾਦ ਧੁਨ ਸੁਣਾਏ ਰਾਗ ਕਾਨ, ਅਨਹਦ ਆਪਣਾ ਰਾਗੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਹਰਿ ਗੋਬਿੰਦ, ਵੇਖਣਹਾਰਾ

ਵੇਸ ਵਟਾਈਆ। ਜਨ ਭਗਤਾਂ ਲਾਹੇ ਸਗਲੀ ਚਿੰਦ, ਚਿੰਤਾ ਚਿਖਾ ਨਾ ਕੋਇ ਜਣਾਈਆ। ਗੁਰਮੁਖ ਵੇਖੇ ਆਪਣੀ ਬਿੰਦ, ਪੂਰਬ ਲਹਿਣਾ ਝੋਲੀ ਪਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਪੁਰਖ ਅਬਿਨਾਸ਼ੀ ਸਾਗਰ ਸਿੰਧ, ਕੋਟਨ ਕੋਟ ਗੁਰ ਅਵਤਾਰ ਬੈਠਾ ਆਪਣੇ ਵਿਚ ਛੁਪਾਈਆ। ਦੀਨ ਦਿਆਲ ਠਾਕਰ ਸੁਆਮੀ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪ੍ਰਭ ਖੇਲ ਕਰਨਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਲਹਿਣਾ ਦੇਣਾ ਚੁਕੇ ਵਰਨਾਂ ਬਰਨਾਂ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਨੇਤਰ ਖੋਲ੍ਹੇ ਹਰਨਾ ਫਰਨਾ, ਨੇਤਰ ਨੈਣ ਨੈਣ ਮਿਲਾਇੰਦਾ। ਸੰਤ ਕੰਤ ਮਿਟਾਵੇ ਮਰਨਾ ਡਰਨਾ, ਜਨਮ ਮਰਨ ਵਿਚ ਕਦੇ ਨਾ ਆਇੰਦਾ। ਗੁਰਮੁਖ ਇਕ ਵਖਾਏ ਸਾਚੀ ਸਰਨਾ, ਚਰਨ ਸਰਨ ਕਵਲ ਧਿਆਨ ਲਗਾਇੰਦਾ। ਗੁਰਮੁਖ ਗੁਰ ਚਰਨ ਦੁਆਰੇ ਸਾਚੇ ਵੜਨਾ, ਘਰ ਮੰਦਰ ਇਕ ਵਖਾਇੰਦਾ। ਭੈ ਭਿਆਨਕ ਕਦੇ ਨਾ ਡਰਨਾ, ਭੌ ਅਵਰ ਨਾ ਕੋਇ ਜਣਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਅੱਖਰ ਏਕਾ ਪੜ੍ਹਨਾ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਬ੍ਰਹਮ ਪ੍ਰਭ ਤਰਨੀ ਤਰਨਾ, ਤਾਰਨਹਾਰ ਆਪ ਹੋ ਜਾਇੰਦਾ। ਮਹੱਲ ਅਟੱਲ ਉਚ ਮਨਾਰ ਗੁਰਮੁਖ ਸੱਜਣ ਸਾਚੇ ਚੜ੍ਹਨਾ, ਸਤਿ ਸਤਿਵਾਦੀ ਸਤਿ ਆਪ ਚੜ੍ਹਾਇੰਦਾ। ਊਚੀ ਕੂਕ ਰਸਨਾ ਜਿਹਵਾ ਨਿਸ਼ਅੱਖਰ ਅੱਖਰ ਪੜ੍ਹਨਾ, ਆਖ਼ਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਨਿਭਾਇੰਦਾ। ਆਪ ਨਿਭਾਵੇ ਸਾਚਾ ਸੰਗ, ਸਤਿਗੁਰ ਹੱਥ ਵਡੀ ਵਡਿਆਈਆ। ਅੱਠੇ ਪਹਿਰ ਵਜਾਏ ਮਰਦੰਗ, ਧੁਨ ਨਾਦ ਸ਼ਨਵਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਉਤਰ ਕਦੇ ਨਾ ਜਾਈਆ। ਦਿਵਸ ਰੈਣ ਇਕ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਕਰੇ ਪਰਕਾਸ਼ ਨੂਰੀ ਚੰਦ, ਅਗਿਆਨ ਅੰਧੇਰ ਮਿਟਾਈਆ। ਤ੍ਰੈਗੁਣ ਮਾਇਆ ਤੋੜੇ ਫੰਦ, ਅਗਨੀ ਤਤ ਨਾ ਕੋਇ ਜਲਾਈਆ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਹਰਿ ਰਘੁਰਾਈਆ। ਦੂਈ ਦਵੈਤ ਹਉਮੇ ਹੰਗਤਾ ਝੂਠੀ ਢਾਏ ਕੰਧ, ਭਾਂਡਾ ਭਰਮ ਭੌ ਭੰਨਾਈਆ। ਗੀਤ ਸੁਹਾਗੀ ਇਕ ਸੁਣਾਏ ਛੰਦ, ਆਤਮ ਪਰਮਾਤਮ ਕਰੇ ਪੜ੍ਹਾਈਆ। ਸਤਿਜੁਗ ਸਚ ਦੁਆਰੇ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਮੇਰੀ ਨੰਗੀ ਨਾ ਹੋਵੇ ਕੰਡ, ਸਮਰਥ ਤੇਰੀ ਓਟ ਤਕਾਈਆ। ਏਕਾ ਵਸਤ ਸਾਚੀ ਵੰਡ, ਅਤੋਟ ਅਤੁਟ ਰਖਾਈਆ। ਤੇਰੇ ਮੰਦਰ ਤੇਰੇ ਗ੍ਰਹਿ ਤੇਰਾ ਗਾਏ ਤੇਰਾ ਛੰਦ, ਦੂਸਰ ਓਟ ਨਾ ਕੋਇ ਰਖਾਈਆ। ਕਲਜੁਗ ਕਿਰਪਾ ਕਰ ਖੰਡ ਖੰਡ, ਖੰਡਾ ਆਪਣਾ ਨਾਮ ਚਮਕਾਈਆ। ਲੱਖ ਚੁਰਾਸੀ ਜੀਵ ਜੰਤ ਨਾਰ ਦੁਹਾਗਣ ਹੋਈ ਰੰਡ, ਹਰਿ ਕੰਤ ਨਾ ਕੋਇ ਮਨਾਈਆ। ਨੌਂ ਖੰਡ ਪ੍ਰਿਥਮੀ ਦਿਸੇ ਭੇਖ ਪਖੰਡ, ਤੇਰਾ ਭੇਵ ਕੋਇ ਨਾ ਪਾਈਆ। ਮਨਮੁਖ ਜੀਵ ਭਾਗਾਂ ਮੰਦ, ਭਾਗ ਆਪਣਾ ਨਾ ਸਕੇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਵੇਖੇ ਨਿਰੰਕਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਾਨਕ ਗੋਬਿੰਦ ਮੇਲਾ ਸਚ ਦਰਬਾਰ, ਦਰ ਦੁਆਰਾ ਆਪ ਸੁਹਾਇੰਦਾ। ਸੰਬਲ ਨਗਰ ਹੋ ਉਜਿਆਰ, ਜੋਤੀ ਜੋਤ ਡਗਮਗਾਇੰਦਾ । ਸਾਢੇ ਤਿੰਨ ਹੱਥ ਵੇਖੇ ਜਗਤ ਮਨਾਰ, ਰਵਦਾਸ ਚੁਮਾਰਾ ਨਾਲ ਮਿਲਾਇੰਦਾ। ਛੱਤੀ ਜੁਗ ਦਾ ਸਚ ਵਿਹਾਰ, ਲੋਕ ਪਰਲੋਕ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ

ਨੈਣ ਹੋਏ ਸ਼ਰਮਸ਼ਾਰ, ਸੀਸ ਜਗਦੀਸ਼ ਨਾ ਅੱਗੇ ਕੋਇ ਉਠਾਇੰਦਾ। ਦੋਏ ਜੋੜ ਕਰਨ ਨਿਮਸਕਾਰ, ਪਾਰਬ੍ਰਹਮ ਪ੍ਰਭ ਬੋਲ ਇਕ ਜੈਕਾਰ, ਜੈ ਜੈਕਾਰ ਆਪਣਾ ਨਾਉਂ ਕਰਾਇੰਦਾ। ਸਚਖੰਡ ਨਿਵਾਸੀ ਸਚ ਵਿਹਾਰ, ਸਚ ਦੁਆਰੇ ਆਪ ਜਣਾਇੰਦਾ। ਥਿਰ ਘਰ ਪਾਵਣਹਾਰਾ ਸਾਰ, ਦਰ ਦਰਵੇਸ਼ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਜੁਗ ਜੁਗ ਰਹਿਬਰ ਚਲਾਏ ਰਾਹ, ਰਹਿਮਤ ਆਪਣੀ ਆਪ ਕਮਾਈਆ। ਕਲਜੁਗ ਲੇਖਾ ਦਏ ਮੁਕਾ, ਲੋਕਮਾਤ ਰਹਿਣ ਨਾ ਪਾਈਆ। ਵਰਨ ਬਰਨ ਦਏ ਮਿਟਾ, ਚਾਰ ਅਠਾਰਾਂ ਵੰਡ ਨਾ ਕੋਇ ਵੰਡਾਈਆ। ਚਾਰੇ ਖਾਣੀ ਦਏ ਸਮਝਾ, ਚਾਰੇ ਬਾਣੀ ਕਰ ਪੜ੍ਹਾਈਆ । ਚਾਰ ਯਾਰੀ ਦਏ ਮਿਟਾ, ਚਾਰ ਕੁੰਟ ਵੇਖ ਵਖਾਈਆ। ਚਾਰੇ ਵੇਦਾਂ ਭੇਵ ਦਏ ਜਣਾ, ਭੇਵ ਅਭੇਦ ਆਪਣੇ ਹੱਥ ਰਖਾਈਆ। ਜੁਗ ਚੌਕੜੀ ਪੰਧ ਮੁਕਾ, ਬਣ ਪਾਂਧੀ ਫੇਰਾ ਪਾਈਆ। ਨਾਮ ਮਰਦੰਗ ਇਕ ਵਜਾ, ਵਡ ਮਰਦਾਨਗੀ ਆਪ ਵਖਾਈਆ। ਸੰਬਲ ਨਗਰ ਡੇਰਾ ਲਾ, ਸੇਜ ਸੁਹੰਜਣੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸ਼ਾਹ ਸੁਲਤਾਨ, ਹਰਿ ਜੂ ਹਰਿ ਹਰਿ ਆਪ ਚਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਿਉਂ ਨਿਉਂ ਕਰਨ ਸਰਬ ਸਲਾਮ, ਸਜਦਾ ਸੀਸ ਜਗਦੀਸ਼ ਝੁਕਾਇੰਦਾ। ਕਲਜੁਗ ਅੰਤਮ ਵੇਖੇ ਕਲਾਮ, ਕਲਮਾ ਨਬੀ ਰਸੂਲ ਪੜ੍ਹਾਇੰਦਾ। ਚੌਦਾਂ ਤਬਕ ਹੋਏ ਹੈਰਾਨ, ਹਰਿ ਜੂ ਕੀ ਖੇਲ ਕਰਾਇੰਦਾ। ਚੌਦਾਂ ਲੋਕ ਮਿਟੇ ਨਿਸ਼ਾਨ, ਚੌਦਸ ਚੰਦ ਨਾ ਕੋਇ ਚੜ੍ਹਾਇੰਦਾ। ਚੌਦਾਂ ਵਿਦਿਆ ਜਗਤ ਨਾਦਾਨ, ਆਤਮ ਗਿਆਨ ਨਾ ਕੋਇ ਦ੍ਰਿੜਾਇੰਦਾ । ਭਗਤ ਦੁਆਰਾ ਇਕ ਮਹਾਨ, ਸ੍ਰੀ ਭਗਵਾਨ ਆਪ ਖੁਲ੍ਹਾਇੰਦਾ। ਸਚਖੰਡ ਦਾ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਵੇਖਣਹਾਰਾ ਦੋ ਜਹਾਨ, ਲੋਕਮਾਤ ਫੇਰਾ ਪਾਇੰਦਾ। ਆਤਮ ਪਰਮਾਤਮ ਕਰੇ ਪਰਵਾਨ, ਪਰਮ ਪੁਰਖ ਪ੍ਰਭ ਦਇਆ ਕਮਾਇੰਦਾ। ਏਕਾ ਮੰਦਰ ਇਕ ਮਕਾਨ, ਗੁਰੂਦੁਆਰਾ ਇਕ ਸੁਹਾਇੰਦਾ। ਏਕਾ ਠਾਕਰ ਸਵਾਮੀ ਹੋਏ ਪਰਧਾਨ, ਇਸ਼ਟ ਗੁਰਦੇਵ ਏਕਾ ਨਜ਼ਰੀ ਆਇੰਦਾ। ਏਕਾ ਪੈਗ਼ੰਬਰ ਦੇਵੇ ਦਾਨ, ਦਸਤਗੀਰ ਏਕਾ ਦਸਤ ਮਿਲਾਇੰਦਾ। ਏਕਾ ਚਤੁਰਭੁਜ ਵਖਾਏ ਨਿਸ਼ਾਨ, ਆਦਿ ਸ਼ਕਤ ਏਕਾ ਨੂਰ ਧਰਾਇੰਦਾ। ਏਕਾ ਅੱਖਰ ਕਰ ਪਰਧਾਨ, ਜਗਤ ਵੱਖਰ ਆਪ ਪੜ੍ਹਾਇੰਦਾ। ਰਾਗ ਰਾਗਨੀ ਹੋਏ ਹੈਰਾਨ, ਗਾ ਗਾ ਹਰਿ ਕਾ ਅੰਤ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸ਼ੁਕਰ ਮਨਾਣ, ਸ਼ਹਿਨਸ਼ਾਹ ਆਪਣਾ ਖੇਲ ਆਪ ਕਰਾਇੰਦਾ। ਕਲਜੁਗ ਅੰਤਮ ਸਾਰੇ ਰੱਖ ਕੇ ਗਏ ਧਿਆਨ, ਨਿਗਾਹਬਾਨ ਕਵਣ ਵੇਸ ਵਟਾਇੰਦਾ। ਵਡ ਪੈਗ਼ੰਬਰ ਹੋਏ ਮਿਹਰਵਾਨ, ਮਿਹਬਾਨ ਬੀਦੋ ਆਪਣੀ ਖੇਲ ਕਰਾਇੰਦਾ। ਸ਼ਰਅ ਸ਼ਰੀਅਤ ਵੇਖੇ ਆਣ, ਲਾਸ਼ਰੀਕ ਫੇਰਾ ਪਾਇੰਦਾ। ਰਾਮ ਰਮੱਯਾ ਇਕ ਭਗਵਾਨ, ਕਾਹਨਾ ਕੰਸਾ ਲਹਿਣਾ ਦੇਣਾ ਮੂਲ ਮੁਕਾਇੰਦਾ। ਈਸਾ ਮੂਸਾ ਇਕ ਪੈਗ਼ਾਮ, ਸੰਗ ਮੁਹੰਮਦ ਆਪ ਪੜ੍ਹਾਇੰਦਾ । ਨਾਨਕ ਨਿਰਗੁਣ ਸਤਿਨਾਮ, ਸਤਿ ਸਤਿ ਜਣਾਇੰਦਾ। ਗੋਬਿੰਦ ਡੰਕਾ ਵਿਚ ਜਹਾਨ, ਫ਼ਤਹਿ ਆਪਣਾ ਰੂਪ ਵਖਾਇੰਦਾ। ਸਤਿ ਸੰਦੇਸ਼ਾ ਨੌਜਵਾਨ, ਨੌਂ ਨੌਂ ਧਾਰ ਆਪ ਜਣਾਇੰਦਾ । ਕਲਜੁਗ ਅੰਤਮ ਖੇਲ ਅਪਾਰ, ਕੁਲਵੰਤਾ ਆਪ ਕਰਾਇੰਦਾ। ਬੇਅੰਤਾ ਪਰਵਰਦਿਗਾਰ, ਬੇਪਰਵਾਹ ਰਾਹ ਚਲਾਇੰਦਾ। ਕਲ ਕਲਕੀ ਲੈ ਅਵਤਾਰ, ਅਕਲ ਕਲਾ ਖੇਲ ਕਰਾਇੰਦਾ। ਪਿਛਲਾ ਲੇਖਾ ਮੇਟੇ ਸਰਬ ਸੰਸਾਰ, ਅਗਲਾ ਮਾਰਗ ਆਪੇ ਲਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ੁਵਾਰ,

ਸੀਸ ਤਾਜ ਨਾ ਕੋਇ ਟਿਕਾਇੰਦਾ। ਮੰਦਰ ਮਸਜਿਦ ਮੱਠ ਸ਼ਿਵਦੁਆਲੇ ਵੇਖੇ ਵਾਰੋ ਵਾਰ, ਅਠਸਠ ਤੀਰਥ ਆਪਣਾ ਫੇਰਾ ਪਾਇੰਦਾ। ਨਵ ਨੌਂ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਦੇਵੇ ਨਾ ਕੋਇ ਸਹਾਰ, ਸਿਰ ਹੱਥ ਨਾ ਕੋਇ ਟਿਕਾਇੰਦਾ। ਕਾਗਦ ਕਲਮ ਨਾ ਕੋਇ ਆਧਾਰ, ਲਿਖ ਲਿਖ ਸ਼ਾਹੀ ਗਈ ਹਾਰ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਇੰਦਾ। ਜਿਸ ਜਨ ਉਪਰ ਕਿਰਪਾ ਕਰੇ ਆਪ ਨਿਰੰਕਾਰ, ਤਿਸ ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤਮ ਹੋ ਖ਼ਬਰਦਾਰ, ਬੇਖ਼ਬਰ ਆਪ ਜਗਾਇੰਦਾ। ਭਗਤ ਭਗਵੰਤ ਲਏ ਉਠਾਲ, ਭਗਵਨ ਆਪਣੇ ਰੰਗ ਰੰਗਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਲਾਲਣ ਆਪਣੀ ਗੋਦ ਸੁਹਾਇੰਦਾ। ਨੇੜ ਨਾ ਆਏ ਕਾਲ ਮਹਾਕਾਲ, ਕਲਜੁਗ ਅੰਤਮ ਹੱਲ ਕਰੇ ਸਵਾਲ, ਜਿਸ ਜਨ ਆਪਣੇ ਅੰਗ ਲਗਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਆਤਮ ਪਰਮਾਤਮ ਜੋੜ ਜੁੜਾਇੰਦਾ। ਵੇਖਣਹਾਰਾ ਹੱਕ ਹਲਾਲ, ਹੱਕ ਹਕ਼ੀਕ਼ਤ ਖੋਜ ਖੁਜਾਇੰਦਾ। ਏਥੇ ਓਥੇ ਦੋ ਜਹਾਨਾਂ ਚਲੇ ਨਾਲ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਧਾਰਾ ਆਪ ਸਮਝਾਇੰਦਾ। ਸਾਚੀ ਧਾਰਾ ਸਾਚੇ ਮੰਦਰ, ਹਰਿ ਸਤਿਗੁਰ ਆਪ ਜਣਾਈਆ। ਕਾਇਆ ਮਾਟੀ ਡੂੰਘੀ ਕੰਦਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਭਾਗ ਲਗਾਏ ਖੇੜੇ ਖੰਡਰ, ਖੰਡਾ ਏਕਾ ਨਾਮ ਚਮਕਾਈਆ। ਮਨ ਵਾਸਨਾ ਮੇਟੇ ਬੰਦਰ, ਬੰਦੀਖ਼ਾਨਾ ਏਕਾ ਪਾਈਆ। ਮੇਲ ਮਿਲਾਵਾ ਅੰਦਰੇ ਅੰਦਰ, ਘਰ ਘਰ ਵਿਚ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਮਾਰਗ ਲਾਈਆ। ਅੰਦਰੇ ਅੰਦਰ ਮਿਲੇ ਪ੍ਰਭ ਆਪ, ਆਪਣੀ ਦਇਆ ਆਪ ਕਮਾਇੰਦਾ। ਜਨਮ ਜਨਮ ਦਾ ਮੇਟੇ ਸੰਤਾਪ, ਰੋਗ ਸੋਗ ਨਾ ਕੋਇ ਵਖਾਇੰਦਾ। ਸੁਰਤੀ ਸ਼ਬਦੀ ਮੇਲਾ ਕਮਲਾਪਾਤ, ਕਵਲ ਨੈਣ ਨੈਣ ਨੈਣ ਮਟਕਾਇੰਦਾ। ਫੜ ਉਤਾਰੇ ਆਪਣੇ ਘਾਟ, ਪਿਛਲਾ ਘਾਟਾ ਪੂਰ ਕਰਾਇੰਦਾ। ਅੱਗੇ ਨੇੜੇ ਦਿਸੇ ਵਾਟ, ਕਲਜੁਗ ਕੂੜਾ ਪੰਧ ਮੁਕਾਇੰਦਾ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਆਤਮ ਸੇਜਾ ਵੇਖੇ ਖਾਟ, ਆਤਮ ਪਰਮਾਤਮ ਜੋੜ ਜੁੜਾਇੰਦਾ। ਈਸ਼ ਜੀਵ ਬੰਨ੍ਹੇ ਨਾਤ, ਜਗਦੀਸ਼ ਰੰਗ ਰੰਗਾਇੰਦਾ। ਸਦਾ ਸੁਹੇਲਾ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਇੰਦਾ। ਲੇਖਾ ਜਾਣੇ ਅਨਾਥਾਂ ਨਾਥ, ਨਾਥ ਅਨਾਥਾਂ ਆਪਣੇ ਗਲੇ ਲਗਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਏਕਾ ਰੰਗ ਰੰਗਾਏ ਕਾਇਨਾਤ, ਚਾਰ ਕੁੰਟ ਦਹਿ ਦਿਸ਼ਾ ਦੂਸਰ ਵੰਡ ਨਾ ਕੋਇ ਵੰਡਾਇੰਦਾ। ਲੱਖ ਚੁਰਾਸੀ ਵੇਖੇ ਮਾਰ ਝਾਤ, ਆਤਮ ਤਾਕੀ ਆਪ ਖੁਲ੍ਹਾਇੰਦਾ। ਆਤਮ ਪਰਮਾਤਮ ਪੜ੍ਹਾਏ ਸਾਚੀ ਗਾਥ, ਸੋਹੰ ਢੋਲਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲੇ ਸੰਸਾਰ, ਸਤਿ ਸਤਿਵਾਦੀ ਆਪ ਚਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਆਪਣਾ ਰੂਪ ਵਟਾਈਆ । ਫੜ ਫੜ ਬਾਹੋਂ ਆਪਣੇ ਅੰਦਰ ਲਏ ਵਾੜ, ਬਚਿਆ ਕੋਇ ਰਹਿਣ ਨਾ ਪਾਈਆ। ਚਾਰ ਜੁਗ ਦੇ ਵਿਛੜੇ ਕਰ ਨਿਮਸਕਾਰ, ਨਿਉਂ ਨਿਉਂ ਚਰਨਾਂ ਸੀਸ ਝੁਕਾਈਆ। ਜਗਤ ਬਲ ਮੇਟੇ ਹੰਕਾਰ, ਅਛਲ ਅਛੱਲ ਵੇਸ ਵਟਾਈਆ। ਜਲ ਥਲ ਮਹੀਅਲ ਪਾਵੇ ਸਾਰ, ਉਚੇ

ਟਿੱਲੇ ਪਰਬਤ ਡੂੰਘੇ ਸਾਗਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਪੁਰਖ ਸਮਰਥ, ਅੰਤਮ ਆਪਣੇ ਹੱਥ ਰਖਾਇੰਦਾ। ਸੱਤ ਚਾਰ ਪਾਏ ਨੱਥ, ਏਕਾ ਡੋਰੀ ਨਾਮ ਰਖਾਇੰਦਾ। ਆਪਣੇ ਖਾਤੇ ਲਏ ਘੱਤ, ਡੂੰਘਾ ਖ਼ਾਤਾ ਆਪ ਵਖਾਇੰਦਾ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਹੱਡ ਮਾਸ ਨਾੜੀ ਨਾ ਕੋਈ ਰੱਤ, ਮਨ ਮਤ ਬੁਧ ਨਾ ਕੋਇ ਦ੍ਰਿੜਾਇੰਦਾ। ਪੁਰਖ ਅਕਾਲ ਦੀਨ ਦਿਆਲ, ਏਕਾ ਨਿਰਗੁਣ ਨੂਰ ਜੋਤ ਕਰ ਪਰਕਾਸ਼, ਪਰਕਾਸ਼ਵਾਨ ਆਪਣਾ ਰੂਪ ਪਰਗਟਾਇੰਦਾ। ਜੁਗ ਚੌਕੜੀ ਕਰ ਕਰ ਦਾਸੀ ਦਾਸ, ਸੇਵਕ ਸਾਚੀ ਸੇਵ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵੇਖ ਖੇਲ ਤਮਾਸ਼, ਖ਼ਾਲਕ ਖ਼ਲਕ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਆਪ ਜਣਾਇੰਦਾ। ਕਲਜੁਗ ਅੰਤਮ ਜਾਣਾ ਜਾਣ, ਜਾਨਣਹਾਰ ਆਪ ਜਣਾਈਆ। ਪਰਗਟ ਹੋ ਸ੍ਰੀ ਭਗਵਾਨ, ਭਗਤਨ ਮੇਲਾ ਚਾਈਂ ਚਾਈਂਆ। ਏਕਾ ਜਾਣੇ ਗੋਪੀ ਕਾਹਨ, ਬੰਸਰੀ ਨਾਮ ਇਕ ਸੁਣਾਈਆ। ਲੱਖ ਚੁਰਾਸੀ ਪਰਨਾਏ ਸੁਰਤੀ ਸੀਤਾ ਰਾਮ, ਰਮੱਯਾ ਆਪਣੀ ਕਰੇ ਆਪ ਕੁੜਮਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਕਾਇਆ ਮੰਦਰ ਖੇੜਾ ਵੇਖੇ ਗਰਾਮ, ਘਟ ਘਟ ਆਪਣਾ ਡੇਰਾ ਲਾਈਆ। ਮਧਸੂਦਨ ਦਾਮੋਦਰ ਸੁਆਮੀ ਪਿਆਵਣਹਾਰਾ ਏਕਾ ਜਾਮ, ਮਧੁ ਪਿਆਲਾ ਦੀਨ ਦਿਆਲਾ ਆਤਮ ਰਸ ਹੋ ਬੇਵਸ, ਬੇਦਰਦੀ ਦਰਦੀਆਂ ਦਰਦ ਵੰਡਾਈਆ। ਆਦਿ ਜੁਗਾਦਿ ਨਾ ਹੋਏ ਵਿਨਾਸ਼, ਜੁਗ ਚੌਕੜੀ ਵੇਖੇ ਖੇਲ ਤਮਾਸ਼, ਤੇਈ ਅਵਤਾਰਾਂ ਦੇਵੇ ਰਾਸ, ਭਗਤ ਅਠਾਰਾਂ ਕਰੇ ਬੰਦ ਖ਼ੁਲਾਸ, ਈਸਾ ਮੂਸਾ ਮੁਹੰਮਦ ਏਕਾ ਨੂਰ ਕਰੇ ਪਰਕਾਸ਼, ਨਾਨਕ ਗੋਬਿੰਦ ਮੇਲ ਮਿਲਾਏ ਸ਼ਾਹੋ ਸ਼ਾਬਾਸ਼, ਸਚਖੰਡ ਵਸੇ ਸੱਚਾ ਮਾਹੀਆ। ਕਲਜੁਗ ਅੰਤਮ ਚੌਥੇ ਜੁਗ ਸਭ ਦੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਗੁਰਸਿਖਾਂ ਲਹਿਣਾ ਦੇਣਾ ਚੁਕਾਏ ਦਸ ਦਸ ਮਾਸ, ਮਾਤ ਗਰਭ ਨਾ ਫੇਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਰੰਗ ਰੰਗਾਈਆ। ਦੀਨਨ ਰੰਗ ਚਾੜ੍ਹੇ ਮਜੀਠ, ਲੋਕਮਾਤ ਉਤਰ ਕਦੇ ਨਾ ਜਾਇੰਦਾ। ਪ੍ਰਭ ਕਰੇ ਖੇਲ ਅਨਡੀਠ, ਜਗਤ ਨੇਤਰ ਦਿਸ ਨਾ ਆਇੰਦਾ। ਕਰਵਟ ਲੈ ਨਾ ਬਦਲੇ ਪੀਠ, ਭੇਵ ਅਭੇਦ ਨਾ ਕੋਇ ਖੁਲਾਇੰਦਾ। ਪਾਰਬ੍ਰਹਮ ਬ੍ਰਹਮ ਸੁਣਾਏ ਸਾਚਾ ਗੀਤ, ਹੱਡ ਮਾਸ ਨਾੜੀ ਚੰਮ ਪਰਦਾ ਪਾਇੰਦਾ। ਜੁਗਾ ਜੁਗੰਤਰ ਜਾਣੇ ਆਪਣੀ ਰੀਤ, ਮੰਦਰ ਮਸਜਿਦ ਮੱਠ ਸ਼ਿਵਦੁਆਲੇ ਬਣਾਇੰਦਾ। ਵਸਣਹਾਰਾ ਹਸਤ ਕੀਟ, ਊਚ ਨੀਚ ਭੇਵ ਚੁਕਾਇੰਦਾ। ਸਦਾ ਸੁਹੇਲਾ ਇਕ ਇਕੇਲਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਕਲਜੁਗ ਅੰਤਮ ਜਨ ਭਗਤਾਂ ਕਰੇ ਸਚ ਪ੍ਰੀਤ, ਪਰਮ ਪੁਰਖ ਆਪਣਾ ਮੇਲ ਮਿਲਾਇੰਦਾ। ਸੋਹੰ ਢੋਲਾ ਗਾਏ ਗੀਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਦੀ ਚੌਧਵੀਂ ਰਹੀ ਬੀਤ, ਚੌਦਾਂ ਲੋਕ ਸਰਬ ਕੁਰਲਾਇੰਦਾ। ਚੌਦਾਂ ਤਬਕ ਪਰਖਣਹਾਰਾ ਨੀਤ, ਨੀਤੀਵਾਨ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੀਰ ਪੈਗ਼ੰਬਰ ਗੁਰ ਅਵਤਾਰ ਸਾਚੇ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਲੱਗੇ ਜਗ, ਜਗਜੀਵਣ ਦਾਤਾ ਆਪ ਲਗਾਈਆ। ਹੰਸ ਬਣਾਏ ਫੜ ਫੜ ਕੱਗ, ਕਾਗੋਂ ਹੰਸ ਆਪ ਉਡਾਈਆ। ਦਰਸ ਦਿਖਾਏ ਉਪਰ ਸ਼ਾਹ ਰਗ, ਨੌਂ ਦੁਆਰੇ ਮੋਹ ਮਿਟਾਈਆ। ਜਨਮ ਜਨਮ ਦੀ ਬੁਝਾਵਣਹਾਰਾ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਜੋ ਜਨ ਸਰਨਾਈ ਗਿਆ ਲੱਗ, ਜਨਮ ਮਰਨ ਵਿਚ ਨਾ ਆਈਆ। ਏਕਾ ਅੰਮ੍ਰਿਤ ਜਾਮ ਪਿਆਏ

ਮਦਿ, ਮਧੁਰ ਨੈਣ ਆਪਣਾ ਦਰਸ ਦਖਾਈਆ। ਜਗਤ ਤ੍ਰਿਸ਼ਨਾ ਪਾਰ ਹੱਦ, ਅੱਧਵਿਚਕਾਰ ਨਾ ਕੋਇ ਅਟਕਾਈਆ। ਗ੍ਰਹਿ ਮੰਦਰ ਵੱਜੇ ਸਾਚਾ ਨਦ, ਅਨਹਦ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਵਿਸ਼ਨੂੰ ਯਦ, ਵਿਸ਼ਵ ਆਪਣਾ ਭੇਵ ਚੁਕਾਈਆ। ਵਿਸ਼ਨ ਵਿਸ਼ਵ ਵੇਖ ਕਲ, ਅਕਲ ਕਲ ਧਾਰੀ ਖੇਲ ਕਰਾਇੰਦਾ। ਜੁਗ ਚੌਕੜੀ ਅਛਲ ਅਛੱਲ, ਵਲ ਛਲ ਆਪਣਾ ਰੂਪ ਪਰਗਟਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ, ਲੋਕਮਾਤ ਫੇਰਾ ਪਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਭਗਤ ਭਗਵੰਤ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਘੱਲ, ਜਗਤ ਸੰਦੇਸ਼ਾ ਸ਼ਬਦ ਸੁਣਾਇੰਦਾ। ਲੱਖ ਚੁਰਾਸੀ ਜੀਵ ਜੰਤ ਮਾਇਆ ਮਮਤਾ ਹਉਮੇ ਹੰਗਤਾ ਗਏ ਰਲ, ਆਤਮ ਪਰਮਾਤਮ ਗਿਆਨ ਨਾ ਕੋਇ ਦ੍ਰਿੜਾਇੰਦਾ। ਕੂੜੀ ਕਿਰਿਆ ਚੜ੍ਹਿਆ ਰੰਗ, ਕਾਇਆ ਮਾਟੀ ਝੂਠੀ ਖੱਲ, ਖ਼ਾਲਕ ਖ਼ਲਕ ਨਜ਼ਰ ਕਿਸੇ ਨਾ ਆਇੰਦਾ। ਸਤਿ ਸੰਤੋਖ ਧੀਰਜ ਜਤ ਚਾਰ ਕੁੰਟ ਗਿਆ ਹਲ, ਦਹਿ ਦਿਸ਼ਾ ਵੰਡ ਨਾ ਕੋਇ ਵੰਡਾਇੰਦਾ। ਪੁਰਖ ਅਬਿਨਾਸ਼ੀ ਵਡ ਪਰਬਲ, ਪਰਮ ਪੁਰਖ ਪੁਰਖ ਅਬਿਨਾਸ਼ਾ ਆਪਣਾ ਫੇਰਾ ਪਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਰਬਤ ਦੇਵੇ ਹਲ, ਰਵ ਸਸ ਸੂਰਜ ਚੰਨ ਮੰਡਲ ਮੰਡਪ ਚਰਨਾਂ ਹੇਠ ਦਬਾਇੰਦਾ। ਲੇਖਾ ਜਾਣੇ ਧਰਨੀ ਜਲ, ਧਵਲ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਹਰਿ ਹਰਿ ਆਪਣਾ ਰਾਗ ਅਲਾਇੰਦਾ। ਹਰਿ ਮੰਦਰ ਹਰਿ ਟਿਕਾਣਾ, ਹਰਿ ਜੂ ਬੈਠਾ ਆਸਣ ਲਾਈਆ। ਸ਼ਬਦ ਅਗੰਮੀ ਇਕ ਬਬਾਣਾ, ਆਦਿ ਜੁਗਾਦਿ ਉਡਾਈਆ। ਨਾ ਕੋਈ ਵੇਖੇ ਰਾਜਾ ਰਾਣਾ, ਗੁਰਮੁਖ ਵੇਖਣ ਚਾਈਂ ਚਾਈਂਆ। ਜਿਸ ਜਨ ਮਿਲਿਆ ਸ੍ਰੀ ਭਗਵਾਨਾ, ਭਗਵਨ ਆਪਣੀ ਗੋਦ ਬਹਾਈਆ। ਲੇਖਾ ਚੁੱਕੇ ਦੋ ਜਹਾਨਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲਾ ਸਹਿਜ ਸੁਭਾਈਆ। ਪ੍ਰਭ ਸਰਨ ਹਰਿ ਚਰਨ ਕਵਲ ਮਿਲੇ ਧਿਆਨਾ, ਆਤਮ ਨੇਤਰ ਕਾਇਆ ਖੇਤਰ ਇਕ ਵਖਾਈਆ। ਏਕਾ ਏਕ ਪਦ ਨਿਰਬਾਣਾ, ਪਰਮ ਪੁਰਖ ਦਏ ਵਡਿਆਈਆ। ਏਕਾ ਸਤਿ ਸੰਤੋਖੀ ਬੰਨ੍ਹੇ ਗਾਨਾ, ਹਰਿਜਨ ਸਾਚਾ ਸਗਨ ਮਨਾਈਆ। ਏਕਾ ਘਰ ਸੋਹੇ ਮਕਾਨਾ, ਮਕਬਰਾ ਹੋਰ ਨਾ ਕੋਇ ਵਖਾਈਆ। ਸਾਚਾ ਹੁਜਰਾ ਕਰ ਪਰਵਾਨਾ, ਸਚ ਮਹਿਰਾਬੇ ਰੰਗ ਚੜ੍ਹਾਈਆ। ਸਾਚਾ ਕਾਅਬਾ ਖੇਲ ਮਹਾਨਾ, ਦੋਏ ਦੋਏ ਆਬਾ ਵੇਖ ਵਖਾਈਆ। ਸ਼ਾਹ ਨਵਾਬਾ ਹੋ ਪਰਧਾਨਾ, ਰਹਿਮਤ ਆਪਣੀ ਆਪ ਕਮਾਈਆ। ਨਾਦ ਬਾਂਗ ਧੁਨ ਅਜ਼ਾਂ ਏਕਾ ਗਾਣਾ, ਜੁਗ ਜੁਗ ਆਪ ਸੁਣਾਈਆ। ਪੀਰ ਪੈਗ਼ੰਬਰ ਸੰਗ ਮੁਹੰਮਦ ਚਾਰ ਯਾਰ ਹੋਏ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਤੇਰੀ ਕੁਦਰਤ ਤੇਰਾ ਖੇਲ ਦੋ ਜਹਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਵਖਾਈਆ। ਸਾਚਾ ਮਾਰਗ ਜਾਏ ਲੱਗ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਜਗਤ ਤ੍ਰਿਸ਼ਨਾ ਬੁਝੇ ਅੱਗ, ਹਰਿ ਪੁਰਖ ਨਿਰੰਜਣ ਆਪ ਬੁਝਾਇੰਦਾ। ਭਗਤ ਭਗਵਾਨ ਦਰ ਸਾਚੇ ਸੱਦ, ਏਕੰਕਾਰ ਪਰਦਾ ਲਾਹਿੰਦਾ। ਆਦਿ ਨਿਰੰਜਣ ਚਾੜ੍ਹੇ ਚੰਦ, ਅਗਿਆਨ ਅੰਧੇਰ ਮਿਟਾਇੰਦਾ। ਅਬਿਨਾਸ਼ੀ ਕਰਤਾ ਸੁਣਾਏ ਛੰਦ, ਸਾਚਾ ਢੋਲਾ ਆਪ ਅਲਾਇੰਦਾ। ਸ੍ਰੀ ਭਗਵਾਨ ਮੁਕਾਏ ਪੰਧ, ਨੇੜਾ ਦੂਰ ਨਾ ਕੋਇ ਜਣਾਇੰਦਾ। ਪਾਰਬ੍ਰਹਮ ਬ੍ਰਹਮ ਵੰਡਣ ਵੰਡ, ਬ੍ਰਹਮ ਲੇਖਾ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਅੰਤਮ ਜੁਗ, ਜਗ ਕਰਤਾ ਆਪ ਕਰਾਈਆ। ਕਲਜੁਗ

ਔਧ ਗਈ ਪੁਗ, ਚਾਰ ਬੱਤੀ ਨਾ ਕੋਇ ਜਣਾਈਆ। ਬਿਨ ਹਰਿ ਨਾਮੇ ਬੂਟਾ ਰਿਹਾ ਸੁੱਕ, ਹਰਾ ਸਿੰਚ ਨਾ ਕੋਇ ਕਰਾਈਆ। ਸਚ ਸੁਚ ਬੈਠਾ ਲੁਕ, ਜੂਠ ਝੂਠ ਹੋਈ ਰੁਸ਼ਨਾਈਆ। ਪੰਚ ਵਿਕਾਰਾ ਰਿਹਾ ਲੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਨਾ ਕੋਈ ਜਾਏ ਸਾਚਾ ਸੁਤ, ਪਿਤਾ ਪੂਤ ਨਾ ਕੋਇ ਵਡਿਆਈਆ। ਨਾਰ ਕੰਤ ਨਾ ਸੋਹੇ ਰੁੱਤ, ਵਿਭਚਾਰ ਰਹੀ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਨਿਰਾਕਾਰ ਏਕਾ ਪਿਆ ਉਠ, ਬਲ ਆਪਣਾ ਆਪ ਪਰਗਟਾਈਆ। ਚਾਰ ਜੁਗ ਦੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਰਿਹਾ ਪੁੱਛ, ਲੁਕਿਆ ਕੋਇ ਰਹਿਣ ਨਾ ਪਾਈਆ। ਲੋਕਮਾਤ ਕਵਣ ਨਾਮ ਕਵਣ ਧਨ ਕਵਣ ਵਸਤ ਰੱਖੀ ਕੋਲ, ਪਰਦਾ ਪਰਦਾ ਰਿਹਾ ਉਠਾਈਆ। ਪਾਰਬ੍ਰਹਮ ਪ੍ਰਭ ਤੋਲਣ ਆਇਆ ਸਾਚਾ ਤੋਲ, ਨਾਮ ਕੰਡਾ ਹੱਥ ਉਠਾਈਆ। ਜੀਵ ਜੰਤ ਸਾਧ ਸੰਤ ਰਹੇ ਅਨਭੋਲ, ਹਰਿ ਕਾ ਭੇਵ ਕੋਇ ਨਾ ਪਾਈਆ। ਕੂੜੀ ਕਿਰਿਆ ਕਰਿਆ ਘੋਲ, ਪ੍ਰਭ ਚਰਨ ਘੋਲੀ ਘੋਲ ਨਾ ਕੋਇ ਘੁਮਾਈਆ। ਹਰਿ ਕਾ ਭੇਵ ਨਾ ਪਾਏ ਕੋਈ ਪੰਡਤ ਪਾਂਧਾ ਰੌਲ, ਮੁਲਾਂ ਸ਼ੇਖ਼ ਮੁਸਾਇਕ ਪੀਰ ਫ਼ਤਵਾ ਸਕੇ ਨਾ ਕੋਇ ਲਾਈਆ। ਅੰਤਮ ਪਰਗਟ ਹੋਇਆ ਉਪਰ ਧੌਲ, ਧਰਨੀ ਹੌਲਾ ਭਾਰ ਕਰਾਈਆ। ਦਰ ਘਰ ਸਾਚੇ ਬੈਠਾ ਰਹੇ ਅਡੋਲ, ਅਡੋਲ ਡੁਲ ਕਦੇ ਨਾ ਜਾਈਆ। ਭਗਤ ਦੁਆਰਾ ਏਕਾ ਖੋਲ੍ਹ, ਸਚ ਮਹੱਲੇ ਦਏ ਵਡਿਆਈਆ। ਸੋਹੰ ਸ਼ਬਦ ਸਾਚਾ ਬੋਲ, ਚਾਰ ਵਰਨ ਕਰੇ ਪੜ੍ਹਾਈਆ। ਦੇਵੇ ਵਸਤ ਇਕ ਅਨਮੋਲ, ਅਨਮੁਲੜੀ ਦਾਤ ਆਪ ਵਰਤਾਈਆ। ਸਦਾ ਸੁਹੇਲਾ ਰੱਖੇ ਆਪਣੇ ਕੋਲ, ਨਾਨਕ ਨਿਰਗੁਣ ਗਿਆ ਸਮਝਾਈਆ। ਮੌਲਾ ਰੂਪ ਹੋ ਕੇ ਜਾਏ ਮੌਲ, ਮਵਲ ਆਪਣਾ ਭੇਵ ਚੁਕਾਈਆ। ਆਦਿ ਪੁਰਖ ਆਦਿ ਕਰਿਆ ਕੌਲ, ਅੰਤ ਆਪਣਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਦੇਵੇ ਦਾਨ, ਈਸ਼ ਜੀਵ ਜਗਦੀਸ਼ ਮੇਲੇ ਆਣ, ਬ੍ਰਹਮ ਪਾਰਬ੍ਰਹਮ ਪ੍ਰਭ ਆਪਣੇ ਵਿਚ ਸਮਾਈਆ।