੨੪ ਹਾੜ ੨੦੧੯ ਬਿਕਰਮੀ ਲਛਮਣ ਸਿੰਘ ਦੇ ਗ੍ਰਹਿ ਪਿੰਡ ਧਨੌਰੀ ਜ਼ਿਲਾ ਅੰਬਾਲਾ
ਸਚਖੰਡ ਦੁਆਰੇ ਸਾਚੀ ਕਾਰ, ਹਰਿ ਕਰਤਾ ਆਪ ਕਰਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਅਲੱਖ ਅਗੋਚਰ ਆਪ ਕਰਾਇੰਦਾ। ਸਚ ਸਿੰਘਾਸਣ ਬੈਠ ਸੱਚੀ ਸਰਕਾਰ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਹੁਕਮੀ ਹੁਕਮ ਅਪਰ ਅਪਾਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਨਿਰਗੁਣ ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਘਰ ਠਾਕਰ ਸਵਾਮੀ ਜੋਤੀ ਜੋਤ ਡਗਮਗਾਇੰਦਾ। ਥਿਰ ਘਰ ਖੋਲ੍ਹਣਹਾਰ ਕਿਵਾੜ, ਵੇਖੇ ਵਿਗਸੇ ਵੇਖਣਹਾਰ, ਆਪਣੀ ਕਲ ਆਪ ਧਰਾਇੰਦਾ। ਰੂਪ ਅਨੂਪ ਸ਼ਾਹੋ ਭੂਪ ਬੇਅੰਤ ਬੇਐਬ ਪਰਵਰਦਿਗਾਰ, ਜਲਵਾ ਨੂਰ ਨੂਰ ਚਮਕਾਇੰਦਾ। ਮੁਕਾਮੇ ਹੱਕ ਵਸੇ ਸਾਂਝਾ ਯਾਰ, ਦਰਗਹਿ ਸਾਚੀ ਸੋਭਾ ਪਾਇੰਦਾ। ਮਹੱਲ ਅਟੱਲ ਉਚ ਮਨਾਰ, ਇਕ ਇਕੱਲਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਹਰਿ ਕਰਤਾ ਆਪ ਕਰਾਇੰਦਾ। ਸਚਖੰਡ ਦੁਆਰੇ ਹੋ ਪਰਧਾਨ, ਸਤਿ ਸਤਿਵਾਦੀ ਵੇਸ ਵਟਾਇੰਦਾ। ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਨਿਰਗੁਣ ਨਿਰਗੁਣ
ਕਰ ਪਰਵਾਨ, ਪਰਮ ਪੁਰਖ ਪ੍ਰਭ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਧਰਾਇੰਦਾ। ਸਾਚੀ ਕਲ ਆਪੇ ਰੱਖ, ਹਰਿ ਕਰਤਾ ਖੇਲ ਕਰਾਈਆ। ਸਚਖੰਡ ਦੁਆਰੇ ਹੋ ਪਰਤੱਖ, ਸਤਿ ਸਤਿਵਾਦੀ ਸੋਭਾ ਪਾਈਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕੱਥ ਕੱਥੀ ਨਾ ਜਾਈਆ। ਆਪਣੇ ਅੰਤਰ ਆਪਣੀ ਵਥ, ਵਸਤ ਅਮੋਲਕ ਆਪ ਪਰਗਟਾਈਆ। ਆਪਣਾ ਮਾਰਗ ਆਪੇ ਦੱਸ, ਬਣ ਰਹਿਬਰ ਸੇਵ ਕਮਾਈਆ। ਨਿਰਗੁਣ ਜੋਤ ਨੂਰ ਪਰਕਾਸ਼, ਆਦਿ ਨਿਰੰਜਣ ਵਡ ਵਡਿਆਈਆ। ਥਿਰ ਘਰ ਸਾਚੇ ਪਾਵੇ ਰਾਸ, ਗੋਪੀ ਕਾਹਨ ਵੇਖ ਵਖਾਈਆ। ਕਰੇ ਖੇਲ ਖੇਲ ਤਮਾਸ਼, ਵਡ ਖ਼ਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਪਰੰਪਰ ਸਵਾਮੀ, ਨਿਹਕਰਮੀ ਆਪਣਾ ਕਰਮ ਕਮਾਈਆ। ਸਚਖੰਡ ਦੁਆਰਾ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰ, ਤ੍ਰੈਭਵਨ ਧਨੀ ਆਪਣਾ ਰੰਗ ਰੰਗਾਇੰਦਾ। ਏਕੰਕਾਰਾ ਕਰ ਪਸਾਰ, ਇਕ ਇਕੱਲਾ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਵਸਣਹਾਰਾ ਧਾਮ ਨਿਆਰ, ਉਚ ਮਹੱਲਾ ਆਪ ਉਪਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਨਿਰਗੁਣ ਨਿਰਗੁਣ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪਣੀ ਇਛਿਆ ਆਪ ਪਰਗਟਾਇੰਦਾ। ਸਾਚੀ ਭਿਛਿਆ ਦੇਵਣਹਾਰ, ਵਸਤ ਅਮੋਲਕ ਆਪ ਵਰਤਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਭੇਵ ਕੋਇ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਬੇਐਬ ਖ਼ੁਦਾਈ ਪਰਵਰਦਿਗਾਰ, ਹੱਕ ਹਕ਼ੀਕ਼ਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਘਾੜਨ ਘੜ, ਘਰ ਮੰਦਰ ਸੋਭਾ ਪਾਇੰਦਾ। ਸਚਖੰਡ ਨਿਵਾਸੀ ਸਚਖੰਡ ਦੁਆਰ ਘਾੜਨ ਘੜਿਆ, ਘੜ ਘੜ ਆਪੇ ਵੇਖ ਵਖਾਇੰਦਾ। ਹਰਿ ਸਾਚਾ ਅੰਦਰ ਵੜਿਆ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਨਿਸ਼ਅੱਖਰ ਆਪਣਾ ਆਪੇ ਪੜ੍ਹਿਆ, ਅੱਖਰ ਰੂਪ ਨਾ ਕੋਇ ਵਟਾਇੰਦਾ। ਸਾਚਾ ਪੱਲੂ ਆਪੇ ਫੜਿਆ, ਫੜ ਪੱਲੂ ਸਗਨ ਮਨਾਇੰਦਾ। ਨਿਰਗੁਣ ਨਾਰੀ ਨਿਰਗੁਣ ਕੰਤ ਕੰਤੂਹਲ ਏਕਾ ਵਰਿਆ, ਘਰ ਮੰਦਰ ਆਪ ਸੁਹਾਇੰਦਾ। ਦਾਈ ਦਾਇਆ ਪੁਰਖ ਅਬਿਨਾਸ਼ੀ ਆਪੇ ਬਣਿਆ, ਦੂਸਰ ਨਜ਼ਰ ਕੋਇ ਨਾ ਆਇੰਦਾ। ਜਨਨੀ ਜਨ ਸੁਤ ਦੁਲਾਰਾ ਏਕਾ ਜਣਿਆ, ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰੇ ਸਾਚਾ ਸੁਤ, ਸੋ ਪੁਰਖ ਨਿਰੰਜਣ ਆਪ ਉਪਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਚਲਾਈਆ। ਨਿਰਵੈਰ ਸੁਹਾਈ ਆਪਣੀ ਰੁੱਤ, ਪੁਰਖ ਅਕਾਲ ਵਡੀ ਵਡਿਆਈਆ। ਸਚ ਦੁਆਰੇ ਹੋ ਉਤਪਤ, ਆਪੇ ਵੇਖੇ ਚਾਈਂ ਚਾਈਂਆ। ਪੰਜ ਤਤ ਨਾ ਕੋਇ ਬੁੱਤ, ਤ੍ਰੈਗੁਣ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਸਾਚਾ ਸੁਤ ਸ਼ਬਦੀ ਧਾਰ, ਧਾਰ ਧਾਰ ਵਿਚ ਪਰਗਟਾਇੰਦਾ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਕੋਇ ਨਾ ਆਇੰਦਾ। ਸੁਤ ਦੁਲਾਰਾ ਕਰ ਤਿਆਰ, ਹਰਿ ਨਿਰੰਕਾਰਾ ਹੁਕਮ ਜਣਾਇੰਦਾ। ਤੇਰਾ ਮੇਰਾ ਇਕ ਪਿਆਰ, ਹਰਿ ਜੂ ਏਕਾ ਬੰਧਨ ਪਾਇੰਦਾ। ਥਿਰ ਘਰ ਸਾਚੇ ਖੋਲ੍ਹ ਕਿਵਾੜ, ਗ੍ਰਹਿ ਮੰਦਰ ਆਪ ਬਹਾਇੰਦਾ। ਵੇਖੇ ਵਿਗਸੇ ਵੇਖਣਹਾਰ, ਨੇਤਰ ਨੈਣ ਨੈਣ ਮਿਲਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਜੁਗ ਕਰਤਾ ਆਪ ਕਰਾਇੰਦਾ। ਸੁਤ ਦੁਲਾਰੇ ਰਹਿਣਾ ਖ਼ਬਰਦਾਰ, ਬੇਖ਼ਬਰ ਆਪ
ਉਠਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਕਰਨੀ ਕਰੇ ਆਪ ਨਿਰੰਕਾਰ, ਨਿਰਗੁਣ ਤੇਰਾ ਵੇਸ ਵਟਾਇੰਦਾ। ਸਾਚੀ ਸਿਖਿਆ ਏਕਾ ਵਾਰ, ਸਾਖਯਾਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਆਦਿ ਨਿਰੰਜਣ, ਆਦਿ ਆਦਿ ਆਪ ਕਰਾਈਆ। ਬੋਧ ਅਗਾਧਾ ਦਰਦ ਦੁੱਖ ਭੈ ਭੰਜਣ, ਅਨਭਵ ਆਪਣਾ ਰੂਪ ਦਰਸਾਈਆ। ਨੇਤਰ ਪਾਏ ਏਕਾ ਅੰਜਨ, ਅੰਜਨ ਆਪਣਾ ਨਾਉਂ ਰਖਾਈਆ। ਚਰਨ ਧੂੜ ਕਰਾਏ ਮਜਨ, ਸਰ ਸਰੋਵਰ ਇਕ ਨੁਹਾਈਆ। ਦੋ ਜਹਾਨਾਂ ਬਣ ਬਣ ਸੱਜਣ, ਸਗਲਾ ਸੰਗ ਨਿਭਾਈਆ। ਆਪੇ ਹੋਏ ਪਰਦੇ ਕੱਜਣ, ਸਮਰਥ ਆਪਣਾ ਹੱਥ ਟਿਕਾਈਆ। ਆਦਿ ਜੁਗਾਦਿ ਰੱਖੇ ਲੱਜਣ, ਲਾਜਾਵੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਸਮਝਾਈਆ। ਸੁਤ ਦੁਲਾਰੇ ਉਠ ਉਠ ਜਾਗ, ਆਦਿ ਪੁਰਖ ਆਪ ਜਗਾਇੰਦਾ। ਤੇਰੇ ਗ੍ਰਹਿ ਲੱਗੇ ਭਾਗ, ਤੇਰਾ ਮੰਦਰ ਆਪ ਵਡਿਆਇੰਦਾ। ਤੇਰਾ ਰੂਪ ਕੰਤ ਸੁਹਾਗ, ਨਰ ਨਰਾਇਣ ਖ਼ੁਸ਼ੀ ਮਨਾਇੰਦਾ। ਤੇਰੇ ਅੰਤਰ ਇਕ ਆਵਾਜ਼, ਬੇਅਵਾਜ਼ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸੰਦੇਸ਼ਾ ਨਰ ਨਰੇਸ਼ਾ ਏਕੰਕਾਰ ਆਪ ਜਣਾਇੰਦਾ। ਸਤਿ ਸੰਦੇਸ਼ਾ ਏਕੰਕਾਰ, ਅਕਲ ਕਲ ਧਾਰੀ ਆਪ ਜਣਾਈਆ। ਸਾਚੇ ਸੁਤ ਕਰ ਵਿਚਾਰ, ਸਤਿ ਸਤਿਵਾਦੀ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਧਾਰ, ਧਾਰ ਧਾਰ ਨਾਲ ਪਰਗਟਾਈਆ। ਤ੍ਰੈਗੁਣ ਮਾਇਆ ਤੇਰਾ ਭੰਡਾਰ, ਵਡ ਭੰਡਾਰੀ ਝੋਲੀ ਪਾਈਆ। ਪੰਜ ਤਤ ਤੇਰਾ ਸ਼ਿੰਗਾਰ, ਤਤਵ ਤਤ ਆਪ ਰਖਾਈਆ। ਲੱਖ ਚੁਰਾਸੀ ਤੇਰਾ ਆਧਾਰ, ਜੀਵ ਜੰਤ ਦਏ ਵਡਿਆਈਆ। ਰਵ ਸਸ ਤੇਰਾ ਉਜਿਆਰ, ਮੰਡਲ ਮੰਡਪ ਸੋਭਾ ਪਾਈਆ। ਗਗਨ ਮੰਡਲ ਤੇਰਾ ਅਖਾੜ, ਧਰਨੀ ਧਰਤ ਧਵਲ ਸੁਹਾਈਆ। ਜਲ ਥਲ ਮਹੀਅਲ ਪਾਵੇ ਸਾਰ, ਬੇਪਰਵਾਹ ਬੇਪਰਵਾਹੀਆ। ਨੱਯਾ ਚਲੇ ਅਗੰਮ ਅਪਾਰ, ਅਲੱਖ ਅਗੋਚਰ ਆਪ ਚਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਵਿਸ਼ਵ ਏਕਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਹਰਿ ਸਮਝਾਈਆ। ਸ਼ਬਦ ਸੁਤ ਉਠ ਨੇਤਰ ਖੋਲ੍ਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨਿਰਗੁਣ ਨਿਰਵੈਰ ਰਹੇ ਕੋਲ, ਵਿਛੜ ਕਦੇ ਨਾ ਜਾਇੰਦਾ। ਆਦਿ ਜੁਗਾਦਿ ਦੋ ਜਹਾਨ ਤੋਲੇ ਤੇਰਾ ਤੋਲ, ਤੋਲਣਹਾਰਾ ਇਕ ਅਖਵਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਗ੍ਰਹਿ ਮੰਦਰ ਸਾਚੇ ਜਾਏ ਮੌਲ, ਮੌਲਾ ਆਪਣਾ ਵੇਸ ਵਟਾਇੰਦਾ। ਤੇਰੇ ਸੰਗ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਧੁਰ ਫ਼ਰਮਾਣ ਪੁਰਖ ਸਮਰਥ, ਹਰਿ ਜੂ ਹਰਿ ਹਰਿ ਆਪ ਜਣਾਈਆ। ਸੁਤ ਦੁਲਾਰੇ ਤੇਰਾ ਰਥ, ਰਥ ਰਥਵਾਹੀ ਵੇਖ ਵਖਾਈਆ। ਬੋਧ ਅਗਾਧ ਮਹਿਮਾ ਅਕੱਥ, ਨਾਦ ਸ਼ਬਦ ਧੁਨ ਸ਼ਨਵਾਈਆ। ਕਰੇ ਖੇਲ ਅਲੱਖਣਾ ਅਲੱਖ, ਅਲੱਖ ਅਲੱਖਣਾ ਵਡ ਵਡਿਆਈਆ। ਆਪਣਾ ਮਾਰਗ ਆਪੇ ਦੱਸ, ਸਾਚੇ ਧੰਦੇ ਆਪੇ ਲਗਾਈਆ। ਨਿਰਗੁਣ ਨਿਰਵੈਰ ਅਜੂਨੀ ਰਹਿਤ ਸਚਖੰਡ ਦੁਆਰੇ ਆਪੇ ਵਸ, ਥਿਰ ਘਰ ਵੇਖੇ ਚਾਈਂ ਚਾਈਂਆ। ਆਤਮ ਪਰਮਾਤਮ ਏਕਾ ਰਸ, ਪਾਰਬ੍ਰਹਮ ਬ੍ਰਹਮ ਲਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਲੈਣੀ ਜਾਣ, ਹਰਿ ਸਤਿਗੁਰ ਆਪ ਜਣਾਇੰਦਾ। ਖੇਲੇ ਖੇਲ ਦੋ ਜਹਾਨ, ਤ੍ਰੈਭਵਨ ਧਨੀ ਆਪਣੀ ਕਾਰ ਕਮਾਇੰਦਾ। ਚੌਦਾਂ ਲੋਕ
ਕਰਨ ਪਰਵਾਨ, ਨਾਮ ਪਰਵਾਨਾ ਇਕ ਫੜਾਇੰਦਾ। ਚੌਦਾਂ ਤਬਕ ਖੇਲ ਮਹਾਨ, ਚਾਰ ਕੁੰਟ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਇਕ ਗਿਆਨ, ਅੰਤਰ ਆਤਮ ਆਪ ਪੜ੍ਹਾਇੰਦਾ। ਲੇਖਾ ਲਿਖਣਹਾਰ ਮਹਾਨ, ਲਿਖ ਲਿਖ ਲੇਖ ਆਪ ਸਮਝਾਇੰਦਾ। ਵੰਡਣ ਵੰਡ ਵੰਡੇ ਨੌਜਵਾਨ, ਵੰਡਣਹਾਰਾ ਦਿਸ ਨਾ ਆਇੰਦਾ। ਚਾਰੇ ਵੇਦ ਕਰ ਪਰਧਾਨ, ਚਾਰੇ ਖਾਣੀ ਦੇਵੇ ਮਾਣ, ਚਾਰੇ ਬਾਣੀ ਰੱਖੇ ਆਣ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਚਾਰੇ ਜੁਗ ਵੇਖੇ ਆਣ, ਚਾਰ ਵਰਨ ਦੇਵੇ ਦਾਨ, ਚਾਰ ਯਾਰੀ ਖੇਲ ਮਹਾਨ, ਚਾਰ ਚਾਰ ਆਪਣੇ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਖੇਲ ਮਹਾਨ, ਆਤਮ ਪਰਮਾਤਮ ਵਡ ਬਲਵਾਨ, ਲੇਖਾ ਜਾਣੇ ਜੀਵ ਜਹਾਨ, ਜੁਗਤੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਦੇਵਣਹਾਰਾ ਸਾਚਾ ਵਰ, ਸਾਚੇ ਮਾਰਗ ਆਪੇ ਲਾਇੰਦਾ। ਸਾਚੇ ਮਾਰਗ ਛੋਟਾ ਬਾਲਾ, ਹਰਿ ਜੂ ਹਰਿ ਹਰਿ ਆਪ ਲਗਾਈਆ। ਵੇਖੇ ਖੇਲ ਹਰਿ ਗੋਪਾਲਾ, ਗੁਰ ਗੁਰ ਆਪਣਾ ਵੇਸ ਵਟਾਈਆ। ਦੀਨਾ ਬੰਧਪ ਦੀਨ ਦਿਆਲਾ, ਦਇਆਨਿਧ ਆਪਣੀ ਦਇਆ ਕਮਾਈਆ। ਜੁਗਾ ਜੁਗੰਤਰ ਵੇਸ ਅਵਲੜਾ ਲੇਖਾ ਜਾਣੇ ਸ਼ਾਹ ਕੰਗਾਲਾ, ਸ਼ਹਿਨਸ਼ਾਹ ਆਪਣਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਏਕਾ ਤਤਵ ਤਤ ਦਏ ਸਮਝਾਈਆ। ਸਾਚਾ ਤਤ ਬ੍ਰਹਮ ਨਾਦ, ਪਾਰਬ੍ਰਹਮ ਜਣਾਇੰਦਾ। ਪੁਰਖ ਅਬਿਨਾਸ਼ੀ ਖੇਲ ਖੇਲ ਆਦਿ ਜੁਗਾਦਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਗੁਰ ਅਵਤਾਰ ਦੇਵੇ ਦਾਦ, ਪੀਰ ਪੈਗ਼ੰਬਰ ਰੰਗ ਰੰਗਾਇੰਦਾ। ਘਟ ਘਟ ਸਦਾ ਰਹੇ ਵਿਸਮਾਦ, ਬਿਸਮਿਲ ਆਪਣੀ ਖੇਲ ਕਰਾਇੰਦਾ । ਮੇਟਣਹਾਰਾ ਵਾਦ ਵਿਵਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਜਣਾਇੰਦਾ। ਸਾਚਾ ਸੁਤ ਸ਼ਬਦ ਦੁਲਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਠਾਕਰ ਸੁਆਮੀ ਵਡ ਸਿਕਦਾਰਾ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਹਉਂ ਸੇਵਕ ਭਿਖਕ ਬਣ ਭਿਖਾਰਾ, ਦਰ ਏਕਾ ਮੰਗ ਮੰਗਾਈਆ। ਜੁਗ ਚੌਕੜੀ ਤੇਰਾ ਖੇਲ ਨਿਆਰਾ, ਭੇਵ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਕਰੇ ਬਣ ਸੇਵਾਦਾਰਾ, ਸੇਵਕ ਸਾਚੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗ੍ਰਹਿ ਤੇਰੇ ਮੰਗ ਮੰਗਾਈਆ। ਸਾਚੀ ਮੰਗ ਮੰਗੇ ਦਾਤ, ਸੁਤ ਸ਼ਬਦੀ ਝੋਲੀ ਡਾਹਿੰਦਾ। ਪਾਰਬ੍ਰਹਮ ਪ੍ਰਭ ਤੇਰੇ ਚਰਨ ਕਵਲ ਸਾਚਾ ਨਾਤ, ਦੂਸਰ ਨਾਤਾ ਨਾ ਕੋਇ ਰਖਾਇੰਦਾ। ਤੇਰੀ ਮੇਰੀ ਇਕ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਤੂੰ ਪਿਤਾ ਸਾਚਾ ਮਾਤ, ਹਉਂ ਬਾਲਕ ਨਾਉਂ ਰਖਾਇੰਦਾ। ਖੇਲ ਖੇਲੇਂ ਆਦਿ ਜੁਗਾਦਿ, ਜੁਗ ਜੁਗ ਤੇਰਾ ਖੇਲ ਮੋਹੇ ਭਾਇੰਦਾ। ਲੋਕਮਾਤ ਵੱਜੇ ਨਾਦ, ਬ੍ਰਹਮ ਬ੍ਰਹਿਮਾਦ ਆਪ ਸੁਣਾਇੰਦਾ। ਕਵਣ ਵੇਲਾ ਦੇਵੇਂ ਦਾਦ, ਆਪ ਆਪਣਾ ਰੰਗ ਵਖਾਇੰਦਾ। ਥਿਰ ਘਰ ਦੁਆਰੇ ਵਿਚੋਂ ਕਾਢ, ਲੋਕਮਾਤ ਵੇਖ ਵਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਅੰਤਮ ਦੱਸ ਆਪਣੀ ਹਾਦ, ਤੇਰੀ ਹਦੂਦ ਪਾਰ ਨਾ ਕੋਈ ਕਰਾਇੰਦਾ। ਜੁਗ ਚੌਕੜੀ ਰੱਖਾਂ ਤੇਰੀ ਯਾਦ, ਤੇਰਾ ਨਾਉਂ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਹਰਿ ਨਿਰੰਕਾਰ, ਏਕਾ ਵਾਰ ਜਣਾਈਆ। ਸੁਤ ਦੁਲਾਰੇ ਕਰ ਪਿਆਰ, ਪਰਮ ਪੁਰਖ ਦਏ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਖੇਲ ਅਪਾਰ, ਖ਼ਾਲਕ ਖ਼ਲਕ ਰੰਗ ਰੰਗਾਈਆ। ਤੇਰਾ ਮਾਣ ਤੇਰਾ ਧਿਆਨ ਤੇਰਾ ਗਿਆਨ ਗੁਰ ਅਵਤਾਰ, ਗੁਰ ਗੁਰ ਤੇਰੀ ਬੂਝ ਬੁਝਾਈਆ। ਪੀਰ ਪੈਗ਼ੰਬਰ ਸਾਰੇ
ਗਾਣ, ਸੱਚਾ ਢੋਲਾ ਸੱਚੇ ਮਾਹੀਆ। ਭਗਤ ਭਗਵਾਨ ਮੰਗਣ ਦਾਨ, ਦਰ ਬੈਠੇ ਸੀਸ ਝੁਕਾਈਆ। ਸਾਚੇ ਸੰਤ ਕਰਨ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਗੁਰਮੁਖਾਂ ਦੇਵੇਂ ਇਕ ਗਿਆਨ, ਆਤਮ ਅੰਤਰ ਬੂਝ ਬੁਝਾਈਆ। ਗੁਰਸਿਖ ਸਾਚੇ ਕਰ ਪਰਵਾਨ, ਸਾਚੀ ਵਸਤ ਇਕ ਵਖਾਈਆ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਸਾਚਾ ਖੇਲ ਕਰਤਾ ਪੁਰਖ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਜੁਗ ਚੌਕੜੀ ਨਾ ਕੋਈ ਸੋਗ ਨਾ ਕੋਈ ਹਰਖ਼, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਸੇਵਾ ਲਾਇੰਦਾ। ਆਤਮ ਪਰਮਾਤਮ ਦੇ ਦੇ ਦਰਸ, ਅਗਿਆਨ ਅੰਧੇਰਾ ਅੰਧ ਮਿਟਾਇੰਦਾ। ਤ੍ਰੈਗੁਣ ਮਾਇਆ ਮੇਟੇ ਹਰਸ, ਹਵਸ ਹੋਰ ਨਾ ਕੋਇ ਜਣਾਇੰਦਾ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰਾ ਖੋਜ ਖੁਜਾਇੰਦਾ। ਅੰਮ੍ਰਿਤ ਮੇਘ ਏਕਾ ਬਰਸ, ਅਗਨੀ ਤਤ ਤਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਸ੍ਰੀ ਭਗਵੰਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਆਦਿ ਅੰਤ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਸੇਵਾ ਲਾਏ ਸਾਧ ਸੰਤ, ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਬੋਧ ਅਗਾਧੀ ਹਰਿ ਕਾ ਨਾਉਂ ਮਣੀਆਂ ਮੰਤ, ਮਨ ਵਾਸਨਾ ਮੇਟ ਮਿਟਾਇੰਦਾ। ਮਾਰਗ ਧੰਦੇ ਲਾਏ ਜੀਵ ਜੰਤ, ਜੀਵਣ ਜੁਗਤ ਜਗਤ ਸਮਝਾਇੰਦਾ। ਅੰਤਮ ਖੇਲ ਕਰੇ ਆਪਣਾ ਆਪ ਭਗਵੰਤ, ਦੂਸਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਜਾਏ ਚੁੱਕ, ਸੋ ਪੁਰਖ ਨਿਰੰਜਣ ਆਪ ਚੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਜਾਏ ਮੁੱਕ, ਜੁਗ ਚੌਕੜੀ ਰਹਿਣ ਨਾ ਪਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਸਚਖੰਡ ਦੁਆਰੇ ਜੋ ਬੈਠਾ ਲੁਕ, ਨਿਰਗੁਣ ਨੂਰ ਨੂਰ ਕਰੇ ਰੁਸ਼ਨਾਈਆ। ਕਰੇ ਪਰਕਾਸ਼ ਸਾਚੀ ਜੋਤ, ਜੋਤੀ ਜੋਤ ਡਗਮਗਾਈਆ। ਸਾਚਾ ਮੰਦਰ ਕਿਲਾ ਕੋਟ, ਘਰ ਘਰ ਵਿਚ ਦਏ ਵਡਿਆਈਆ। ਨਾਮ ਨਿਧਾਨ ਲਗਾਏ ਚੋਟ, ਤਨ ਨਗਾਰਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਸਮਝਾਈਆ। ਆਪਣਾ ਲੇਖਾ ਹਰਿ ਜੂ ਦੱਸ, ਸਚਖੰਡ ਦੁਆਰੇ ਖ਼ੁਸ਼ੀ ਮਨਾਇੰਦਾ। ਸੁਤ ਦੁਲਾਰੇ ਥਿਰ ਘਰ ਜਾਣਾ ਵਸ, ਹਰਿ ਮੰਦਰ ਆਪ ਬਣਾਇੰਦਾ। ਦੋ ਜਹਾਨਾਂ ਫਿਰਨਾ ਨੱਸ ਨੱਸ, ਆਵਣ ਜਾਵਣ ਪਤਤ ਪਾਵਣ ਤੇਰਾ ਰਾਹ ਚਲਾਇੰਦਾ। ਲੱਖ ਚੁਰਾਸੀ ਮਾਰਗ ਦੇਣਾ ਦੱਸ, ਜੀਵ ਜੰਤ ਜੁਗਤ ਜਣਾਇੰਦਾ। ਗੁਰ ਅਵਤਾਰ ਮਿਲਾਵਾ ਹੱਸ ਹੱਸ, ਆਪ ਆਪਣਾ ਬੰਧਨ ਪਾਇੰਦਾ। ਨਾਮ ਨਿਧਾਨਾ ਗਾਏ ਜਸ, ਰਸਨਾ ਜਿਹਵਾ ਹੁਕਮ ਸੁਣਾਇੰਦਾ। ਆਤਮ ਪਰਮਾਤਮ ਪੂਰੀ ਕਰੇ ਆਸ, ਈਸ਼ ਜੀਵ ਜੋੜ ਜੁੜਾਇੰਦਾ। ਬ੍ਰਹਮ ਪਾਰਬ੍ਰਹਮ ਹੋਏ ਦਾਸ, ਬਣ ਦਾਸੀ ਸੇਵ ਕਮਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਹਰਿ ਨਰਾਇਣ, ਏਕਾ ਏਕ ਜਣਾਈਆ। ਜੁਗ ਚੌਕੜੀ ਵਹੇ ਵਹਿਣ, ਲੋਕਮਾਤ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਸਾਰੇ ਰਸਨਾ ਕਹਿਣ, ਲਿਖ ਲਿਖ ਹੁਕਮੀ ਹੁਕਮ ਮਨਾਈਆ। ਆਦਿ ਅੰਤ ਜੁਗਾ ਜੁਗੰਤ ਨਾ ਕੋਇ ਚੁਕਾਏ ਲਹਿਣ ਦੇਣ, ਹਰਿ ਕੰਤ ਨਾ ਕੋਇ ਮਿਲਾਈਆ। ਪੰਜ ਤਤ ਕਾਇਆ ਚੋਲਾ ਪਾ ਪਾ ਗਹਿਣ, ਜਗਤ ਬਸਤਰ ਗਏ ਹੰਢਾਈਆ । ਅੰਤਮ
ਲਾੜੀ ਮੌਤ ਖਾਏ ਡੈਣ, ਥਿਰ ਕੋਇ ਰਹਿਣ ਨਾ ਪਾਈਆ। ਭਗਤ ਭਗਵੰਤ ਮਿਲੇ ਸੱਜਣ ਸਾਕ ਸੱਚਾ ਸੈਣ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਤ ਰਿਹਾ ਸਮਝਾਈਆ। ਸਾਚਾ ਭੇਵ ਹਰਿ ਨਿਰੰਕਾਰ, ਏਕੰਕਾਰਾ ਆਪ ਜਣਾਈਆ। ਜਗਤ ਜੁਗਤ ਕਰ ਤਿਆਰ, ਤੇਰੀ ਧਾਰ ਵਖਾਈਆ। ਸੇਵਾ ਲਾ ਤੇਈ ਅਵਤਾਰ, ਭਗਤ ਅਠਾਰਾਂ ਦਏ ਵਡਿਆਈਆ। ਈਸਾ ਮੂਸਾ ਕਰ ਖ਼ਬਰਦਾਰ, ਸੰਗ ਮੁਹੰਮਦ ਕਰ ਕੁੜਮਾਈਆ। ਚਾਰ ਯਾਰੀ ਵੇਖੇ ਵੇਖਣਹਾਰ, ਯਾਰੀ ਯਾਰਾਂ ਨਾਲ ਨਿਭਾਈਆ। ਨਾਨਕ ਨਿਰਗੁਣ ਹੋ ਤਿਆਰ, ਦੋ ਜਹਾਨਾਂ ਫੇਰਾ ਪਾਈਆ। ਨਾਮ ਸਤਿ ਵਣਜ ਵਪਾਰ, ਚਾਰ ਵਰਨ ਦਏ ਕਰਾਈਆ। ਊਚ ਨੀਚ ਭੇਵ ਨਿਵਾਰ, ਜ਼ਾਤ ਪਾਤ ਦਏ ਮਿਟਾਈਆ। ਏਕਾ ਸਤਿ ਬੋਲ ਜੈਕਾਰ, ਜੈ ਜੈਕਾਰ ਦਏ ਸੁਣਾਈਆ। ਕਲਜੁਗ ਕੂੜ ਕੁੜਿਆਰਾ ਵੇਖੇ ਵਿਚ ਸੰਸਾਰ, ਜੂਠ ਝੂਠ ਰਹਿਣ ਨਾ ਪਾਈਆ। ਏਕਾ ਚੰਦ ਹੋਏ ਉਜਿਆਰ, ਸਤਿਗੁਰ ਸਚ ਕਰੇ ਰੁਸ਼ਨਾਈਆ। ਵੇਖੇ ਵਿਗਸੇ ਵੇਖਣਹਾਰ, ਵੇਖਣਹਾਰਾ ਦਿਸ ਨਾ ਆਈਆ । ਪੀਰ ਪੈਗ਼ੰਬਰ ਕਰ ਕਰ ਗਏ ਪੁਕਾਰ, ਨਵ ਨਵ ਗਏ ਸੁਣਾਈਆ। ਸੋਭਾ ਤੇਰੀ ਪਰਵਰਦਿਗਾਰ, ਅੰਜੀਲ ਕੁਰਾਨ ਕਰ ਪੜ੍ਹਾਈਆ। ਮਸਲਾ ਲਿਖ ਲਿਖ ਕਰ ਤਿਆਰ, ਮੁਸੱਲਾ ਜਗਤ ਗਏ ਵਿਛਾਈਆ। ਤੀਸ ਬਤੀਸਾ ਇਕ ਵਿਹਾਰ, ਬਿਵਹਾਰੀ ਹਰਿ ਵਖਾਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਵੇਖੇ ਚਾਈਂ ਚਾਈਂਆ। ਨਾਨਕ ਨਿਰਗੁਣ ਪਾਇਆ ਦਰਸ ਦੀਦਾਰ, ਦੀਦ ਈਦ ਇਕ ਮਨਾਈਆ। ਤੂ ਹੀ ਤੂ ਕਰ ਪੁਕਾਰ, ਮੈਂ ਮਮਤਾ ਗਿਆ ਮਿਟਾਈਆ। ਸੋਹੰ ਰੂਪ ਤੇਰਾ ਕਰਤਾਰ, ਸੋ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਹੰ ਬ੍ਰਹਮ ਤੇਰਾ ਪਸਾਰ, ਲੱਖ ਚੁਰਾਸੀ ਜੀਵ ਜੰਤ ਜਣਾਈਆ। ਕਲਜੁਗ ਖੇਲ ਅੰਤ ਅਪਾਰ, ਹਰਿ ਕਰਤਾ ਵੇਖੇ ਚਾਈਂ ਚਾਈਂਆ। ਨਿਰਗੁਣ ਲੋਕਮਾਤ ਲੈ ਅਵਤਾਰ, ਮਹਾਬਲੀ ਫੇਰਾ ਪਾਈਆ। ਗੋਬਿੰਦ ਏਕਾ ਬੋਲ ਜੈਕਾਰ, ਫ਼ਤਹਿ ਡੰਕਾ ਨਾਮ ਵਜਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਦੋ ਜਹਾਨਾਂ ਆਪਣੇ ਚਰਨਾਂ ਹੇਠ ਦਬਾਈਆ। ਸੰਬਲ ਵਸੇ ਧਾਮ ਨਿਆਰ, ਮਹੱਲ ਅਟੱਲ ਡੇਰਾ ਲਾਈਆ। ਦਿਸ ਨਾ ਆਏ ਵਿਚ ਸੰਸਾਰ, ਜੁਗ ਜੁਗ ਨੇਤਰ ਦੇਣ ਦੁਹਾਈਆ। ਸ਼ਬਦੀ ਸੁਤ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਲਏ ਮਨਾਈਆ। ਗੋਬਿੰਦ ਤੇਰਾ ਰੰਗ ਅਪਾਰ, ਹਰਿ ਗੋਬਿੰਦ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੇਖਾ ਆਪਣੇ ਲੇਖੇ ਲਾਈਆ। ਨਵ ਨੌਂ ਚਾਰ ਪਾਰ ਕਿਨਾਰਾ, ਅੰਤਮ ਹਰਿ ਜੂ ਹਰਿ ਜਣਾਇੰਦਾ। ਸੁਤ ਸ਼ਬਦ ਤੇਰਾ ਸਚ ਪਿਆਰਾ, ਪਰਮ ਪੁਰਖ ਆਪ ਨਿਭਾਇੰਦਾ। ਨਿਹਕਲੰਕ ਨਰ ਨਰਾਇਣ ਲੈ ਅਵਤਾਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਦੋ ਜਹਾਨਾਂ ਦਏ ਹੁਲਾਰਾ, ਚੌਦਾਂ ਤਬਕ ਆਪ ਹਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣ ਨੀਰ ਸਰਬ ਵਹਾਇੰਦਾ। ਕਰੋੜ ਤੇਤੀਸ ਨਾ ਕੋਇ ਆਧਾਰਾ, ਸੁਰਪਤ ਇੰਦ ਸਰਬ ਕੁਰਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰਾ, ਸਜਦਾ ਸੀਸ ਸਰਬ ਝੁਕਾਇੰਦਾ। ਸਾਚੇ ਤਖ਼ਤ ਬਹੇ ਆਪ ਕਰਤਾਰਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਕਲਜੁਗ ਅੰਤਮ ਵੇਖੇ ਵੇਖਣਹਾਰਾ, ਨਵ ਨੌਂ ਆਪਣਾ ਰਾਹ ਚਲਾਇੰਦਾ। ਮੰਦਰ ਮਸਜਿਦ ਸ਼ਿਵਦੁਆਲੇ ਮੱਠ ਫੇਰਾ ਪਾਏ ਗੁਰੂਦੁਆਰਾ, ਗੁਰ ਗੁਰ ਆਪਣਾ ਭੇਵ ਜਣਾਇੰਦਾ। ਅਠਸਠ ਵੇਖੇ ਤੱਟ ਕਿਨਾਰਾ, ਘਟ ਘਟ ਆਪਣੀ ਜੋਤ ਜਗਾਇੰਦਾ। ਸ਼ਬਦ ਅਨਾਦ ਅਨਾਦੀ ਧੁਨਕਾਰਾ, ਘਰ ਮੰਦਰ ਆਪ ਅਲਾਇੰਦਾ। ਪੂਤ ਸਪੂਤਾ ਮੇਲ ਮਿਲਾਵਾ ਏਕਾ
ਧਾਰਾ, ਧਾਰ ਧਾਰ ਨਾਲ ਰਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਕੋਟਨ ਕੋਟ ਬ੍ਰਹਮਾ ਦਰ ਬੈਠਾ ਸੀਸ ਝੁਕਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਇਕੋ ਢੋਲਾ ਗਾਇਣ ਸਾਚੀ ਵਾਰਾ, ਵਾਹ ਵਾ ਹਰਿ ਹਰਿ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਅੰਤਮ ਮੇਲਾ ਆਪ ਮਿਲਾਇੰਦਾ। ਅੰਤਮ ਮੇਲਾ ਕਲਜੁਗ ਅੰਤ, ਸੋ ਪੁਰਖ ਨਿਰੰਜਣ ਆਪ ਮਿਲਾਈਆ। ਹਰਿ ਪੁਰਖ ਨਿਰੰਜਣ ਖੇਲੇ ਖੇਲ ਖੇਲ ਬੇਅੰਤ, ਬੇਪਰਵਾਹ ਵਡੀ ਵਡਿਆਈਆ। ਏਕੰਕਾਰ ਆਪਣੀ ਮਹਿਮਾ ਗਣਾਏ ਅਗਣਤ, ਵੇਦ ਪੁਰਾਨ ਭੇਵ ਨਾ ਰਾਈਆ। ਆਦਿ ਨਿਰੰਜਣ ਕਰੇ ਪਰਕਾਸ਼ ਸਾਚਾ ਧਾਮ ਸੁਹੰਤ, ਦਰ ਘਰ ਸਾਚੇ ਹੋਏ ਰੁਸ਼ਨਾਈਆ। ਅਬਿਨਾਸ਼ੀ ਕਰਤਾ ਏਕਾ ਨਾਮ ਜਣਾਏ ਮਣੀਆ ਮੰਤ, ਵਰਨ ਬਰਨ ਕਰੇ ਪੜ੍ਹਾਈਆ। ਸ੍ਰੀ ਭਗਵਾਨ ਵੇਖੇ ਸਾਚੇ ਸੰਤ, ਸੰਤ ਸਤਿਗੁਰ ਲਏ ਮਿਲਾਈਆ। ਪਾਰਬ੍ਰਹਮ ਬ੍ਰਹਮ ਮੇਲਾ ਨਾਰੀ ਕੰਤ, ਆਤਮ ਸੇਜਾ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਗੜ੍ਹ ਤੁੱਟੇ ਹਉਂਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਕੋਈ ਨਾ ਜਾਣੇ ਭੇਵ ਪਾਂਧਾ ਪੰਡਤ, ਮੁਲਾਂ ਸ਼ੇਖ਼ ਮੁਸਾਇਕ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਖੇਲੇ ਖੇਲ ਬੇਪਰਵਾਹੀਆ। ਸ਼ਬਦੀ ਖੇਲ ਅਗੰਮ ਅਥਾਹ, ਨਿਰਗੁਣ ਨਰ ਹਰਿ ਆਪ ਕਰਾਇੰਦਾ। ਸਤਿ ਸਤਿਵਾਦੀ ਬਣ ਮਲਾਹ, ਸਤਿ ਪੁਰਖ ਨਿਰੰਜਣ ਬੇੜਾ ਆਪ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਦਏ ਪੜ੍ਹਾ, ਨਿਸ਼ਅੱਖਰ ਆਪ ਜਣਾਇੰਦਾ। ਏਕਾ ਸੋਹਲਾ ਸਾਚਾ ਢੋਲਾ ਲੈਣਾ ਗਾ, ਗਾਵਣਹਾਰਾ ਗੀਤ ਅਲਾਇੰਦਾ। ਹੌਲੀ ਹੌਲੀ ਚੋਲਾ ਲੈਣਾ ਬਦਲਾ, ਥਿਰ ਕੋਇ ਰਹਿਣ ਨਾ ਪਾਇੰਦਾ। ਮੌਲਾ ਰੂਪ ਨਜ਼ਰੀ ਆਏ ਇਕ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਪਰਮਾਤਮਾ ਆਤਮਾ ਨਾਲੋਂ ਨਾ ਹੋਏ ਜੁਦਾ, ਜੁਜ ਵੰਡ ਨਾ ਕੋਇ ਵੰਡਾਇੰਦਾ। ਰਾਮ ਰਮੱਯਾ ਵੇਖਣਹਾਰਾ ਥਾਉਂ ਥਾਂ, ਰਹਿਮਤ ਆਪਣੀ ਆਪ ਕਮਾਇੰਦਾ। ਨਾਨਕ ਨਿਰਗੁਣ ਗਿਆ ਸਮਝਾ, ਗੋਬਿੰਦ ਪੁਰਖ ਅਕਾਲ ਧਿਆਇੰਦਾ। ਸਚਖੰਡ ਬੈਠਾ ਡੇਰਾ ਲਾ, ਥਿਰ ਘਰ ਸ਼ਬਦੀ ਸੁਤ ਵਡਿਆਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੇਲ ਰਿਹਾ ਕਰਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਸ਼ਬਦ ਅਨਾਦੀ ਬੋਧ ਅਗਾਧਾ ਨਾਦ ਰਿਹਾ ਸੁਣਾ, ਧੁਨ ਆਤਮਕ ਰਾਗ ਅਲਾਇੰਦਾ। ਪੰਚਮ ਸਖੀਆਂ ਮਿਲ ਮਿਲ ਮੰਗਲ ਰਿਹਾ ਗਾ, ਗੀਤ ਗੋਬਿੰਦ ਆਪ ਅਲਾਇੰਦਾ। ਡੂੰਘੇ ਸਾਗਰ ਵੇਖੇ ਨੇਤਰ ਨੈਣ ਉਠਾ, ਉਚੇ ਟਿੱਲੇ ਪਰਬਤ ਫੇਰਾ ਪਾਇੰਦਾ। ਜੰਗਲ ਜੂਹ ਉਜਾੜ ਪਹਾੜ ਪਕੜਨਹਾਰਾ ਬਾਂਹ, ਬਣ ਸੇਵਕ ਸੇਵਾ ਆਪ ਕਮਾਇੰਦਾ। ਕਲਜੁਗ ਅੰਤਮ ਫੇਰੀ ਪਾਏ ਆ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਇੰਦਾ। ਨਿਹਕਲੰਕ ਨਰਾਇਣ ਨਰ, ਸਾਚਾ ਡੰਕਾ ਦਏ ਵਜਾ, ਡੌਰੂ ਏਕਾ ਏਕ ਰਖਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤਖ਼ਤੋਂ ਦੇਵੇ ਲਾਹ, ਤਖ਼ਤ ਤਾਜ ਸੀਸ ਨਾ ਕੋਇ ਹੰਢਾਇੰਦਾ। ਵਰਨ ਬਰਨ ਜ਼ਾਤ ਪਾਤ ਦਏ ਗਵਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਏਕਾ ਰਸਨਾ ਏਕਾ ਜਿਹਵਾ ਏਕਾ ਹਰਿ ਕਾ ਨਾਉਂ ਦਏ ਸਮਝਾ, ਹਰਿ ਜੂ ਘਟ ਘਟ ਅੰਦਰ ਆਸਣ ਲਾਇੰਦਾ। ਏਕਾ ਮੰਦਰ ਏਕਾ ਮਸਜਿਦ ਏਕਾ ਗੁਰੂਦੁਆਰਾ ਦਏ ਬਣਾ, ਏਕਾ ਠਾਕਰ ਸਵਾਮੀ ਨਜ਼ਰੀ ਆਇੰਦਾ। ਏਕਾ ਆਤਮ ਏਕਾ ਪਰਮਾਤਮ ਏਕਾ ਪਰਦਾ ਦਏ ਚੁਕਾ, ਬਜ਼ਰ ਕਪਾਟੀ ਕੁੰਡਾ ਲਾਹਿੰਦਾ। ਏਕਾ ਸਾਕੀ ਏਕਾ ਜਾਮ ਦਏ ਪਿਆ, ਅੰਮ੍ਰਿਤ ਆਬੇ ਹਯਾਤ ਮੁਖ ਚੁਆਇੰਦਾ। ਏਕਾ ਕਾਗਦ ਏਕਾ ਕਲਮ ਏਕਾ ਲਿਖਣਹਾਰਾ ਛਾਹ, ਲੇਖਾ ਲਿਖ ਲਿਖ ਇਕ ਸੁਣਾਇੰਦਾ।
ਏਕਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਹੰਢਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਏਕਾ ਪੀਰ ਪੈਗ਼ੰਬਰ ਔਲੀਆ ਨਾਉਂ ਰੱਖੇ ਖ਼ੁਦਾ, ਏਕਾ ਰਹਿਮਤ ਰਹਿਮਾਨ ਆਪ ਜਣਾਇੰਦਾ। ਏਕਾ ਗੁਰ ਅਵਤਾਰਾਂ ਸਿਖਿਆ ਰਿਹਾ ਪੜ੍ਹਾ, ਮੰਤਰ ਅੰਤਰ ਆਪਣਾ ਨਾਉਂ ਦ੍ਰਿੜਾਇੰਦਾ। ਏਕਾ ਮਸਜਿਦ ਸ਼ਿਵਦੁਆਲੇ ਮੱਠ ਰਿਹਾ ਬਣਾ, ਏਕਾ ਲੇਖਾ ਆਪਣੇ ਲੇਖੇ ਪਾਇੰਦਾ। ਏਕਾ ਰਾਮਾ ਕ੍ਰਿਸ਼ਨਾ ਵੇਖਣਹਾਰਾ ਥਾਉਂ ਥਾਂ, ਅਨਭਵ ਆਪਣੀ ਧਾਰ ਚਲਾਇੰਦਾ। ਏਕਾ ਨਾਨਕ ਨਿਰਗੁਣ ਸਚਖੰਡ ਦੁਆਰੇ ਮੇਲ ਮਿਲਾਵਾ ਸਹਿਜ ਸੁਭਾ, ਏਕਾ ਗੋਬਿੰਦ ਸੁਤ ਦੁਲਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੁਤ ਦੁਲਾਰੇ ਦੇਵੇ ਵਰ, ਹਰਿ ਜੂ ਆਪਣੀ ਬੂਝ ਬੁਝਾਇੰਦਾ। ਸੁਤ ਦੁਲਾਰਾ ਕਰ ਪਰਨਾਮ, ਹਰਿ ਚਰਨ ਮੰਗੇ ਸਰਨਾਈਆ। ਪੁਰਖ ਅਬਿਨਾਸ਼ੀ ਤੇਰਾ ਨਾਮ, ਜੁਗਾ ਜੁਗੰਤਰ ਮਾਤ ਵਡਿਆਈਆ। ਹਉਂ ਸੇਵਕ ਬਣਾਂ ਗ਼ੁਲਾਮ, ਬਣ ਬਰਦਾ ਸੇਵ ਕਮਾਈਆ। ਗੁਰ ਅਵਤਾਰ ਤੇਰਾ ਨਿਸ਼ਾਨ, ਪੀਰ ਪੈਗ਼ੰਬਰ ਨੂਰ ਰੁਸ਼ਨਾਈਆ। ਸਤਿ ਸੰਦੇਸ਼ਾ ਦੋ ਜਹਾਨ, ਸਤਿ ਸਤਿਵਾਦੀ ਇਕ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲੇ ਖੇਲ ਖੇਲ ਮਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਜਣਾਈਆ। ਕਲਜੁਗ ਅੰਤ ਹੋ ਪਰਧਾਨ, ਨੌ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਈਆ। ਬ੍ਰਹਮਾ ਮਨਵੰਤਰ ਮਿਲੇ ਨਾ ਕੋਇ ਨਿਸ਼ਾਨ, ਜਗਤ ਨਿਸ਼ਾਨਾ ਸਰਬ ਮਿਟਾਈਆ। ਕਰੇ ਖੇਲ ਆਪ ਭਗਵਾਨ, ਭਾਵੀ ਆਪਣੇ ਹੱਥ ਰਖਾਈਆ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਆਪਣੀ ਕਲ ਵਰਤਾਈਆ। ਨਿਹਕਲੰਕ ਬਲੀ ਬਲਵਾਨ, ਬਲ ਬਾਵਨ ਦਏ ਮਿਟਾਈਆ। ਲੇਖਾ ਚੁੱਕੇ ਸੀਤਾ ਰਾਮ, ਕਾਹਨਾ ਕ੍ਰਿਸ਼ਨਾ ਆਪਣੀ ਗੋਦ ਸੁਹਾਈਆ। ਸ਼ਬਦ ਅਗੰਮੀ ਮਾਰੇ ਬਾਣ, ਤੀਰ ਨਿਰਾਲਾ ਇਕ ਚਲਾਈਆ। ਚੌਦਾਂ ਤਬਕ ਹੋਣ ਵੈਰਾਨ, ਵੈਰੀ ਨਜ਼ਰ ਕਿਸੇ ਨਾ ਆਈਆ। ਪੀਰ ਪੈਗ਼ੰਬਰ ਕਰਨ ਸਲਾਮ, ਅਲੈਕਮ ਦੇਣ ਸਦਾ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਸੁਤ ਦੇਵੇ ਵਰ, ਅੰਤ ਅੰਤ ਦਏ ਜਣਾਈਆ। ਕਲਜੁਗ ਵੇਲਾ ਅੰਤਮ ਔਣਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਦਿ ਜੁਗਾਦੀ ਵੇਸ ਵਟੌਣਾ, ਬ੍ਰਹਮ ਬ੍ਰਹਿਮਾਦੀ ਵੇਖ ਵਖਾਇੰਦਾ। ਨੌਬਤ ਨਾਮ ਇਕ ਵਜੌਣਾ, ਸਾਚਾ ਡੰਕਾ ਹੱਥ ਉਠਾਇੰਦਾ। ਆਤਮ ਪਰਮਾਤਮ ਆਪ ਉਠੌਣਾ, ਸਾਚੀ ਸਿਖਿਆ ਸਿਖ ਜਣਾਇੰਦਾ। ਕੂੜ ਕੁੜਿਆਰਾ ਡੇਰਾ ਢੌਣਾ, ਮਾਇਆ ਮਮਤਾ ਮੋਹ ਮਿਟਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਬਾਹਰ ਕਢੌਣਾ, ਆਤਮ ਅੰਤਰ ਏਕਾ ਰੰਗ ਰੰਗਾਇੰਦਾ। ਜਗਤ ਬਸੰਤਰ ਆਪ ਬੁਝੌਣਾ, ਸੋਹੰ ਮੰਤਰ ਇਕ ਪੜ੍ਹਾਇੰਦਾ। ਸਤਿਜੁਗ ਸਾਚੀ ਬਣਤ ਬਣੌਣਾ, ਚਾਰ ਵਰਨ ਖੋਲ੍ਹੇ ਹਰਨ ਫਰਨ ਨੇਤਰ ਨੈਣ ਏਕਾ ਰੂਪ ਦਰਸਾਇੰਦਾ। ਕਰੇ ਖੇਲ ਹਰਿ ਕਰਨੀ ਕਰਨ, ਕਰਤਾ ਪੁਰਖ ਫੇਰੀ ਪਾਇੰਦਾ। ਨਿਰਭੌ ਭੈ ਚੁਕਾਏ ਮਰਨ ਡਰਨ, ਜੂਨ ਅਜੂਨ ਪੰਧ ਮੁਕਾਇੰਦਾ । ਵੇਖਣਹਾਰਾ ਘੜਨ ਭੰਨਣ, ਘੜਨ ਭੰਨਣ ਆਪਣੇ ਹੱਥ ਰਖਾਇੰਦਾ। ਗੁਰਮੁਖ ਗੁਰ ਗੁਰ ਸਾਚੀ ਚੋਟੀ ਚੜ੍ਹਨ, ਭਗਤ ਭਗਵਾਨ ਆਪ ਮਿਲਾਇੰਦਾ। ਦਿਆਲ ਦਿਆਲ ਪ੍ਰਭ ਸਾਚੀ ਸਰਨ, ਸਤਿ ਸਤਿਵਾਦੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਭੇਵ ਖੁਲ੍ਹਾਇੰਦਾ। ਸੁਤ ਦੁਲਾਰੇ ਖੁਲ੍ਹਿਆ ਭੇਤ, ਹਰਿ ਜੂ ਹਰਿ ਹਰਿ ਆਪ ਖੁਲ੍ਹਾਇਆ। ਪਾਰਬ੍ਰਹਮ ਤੇਰਾ ਅੰਤਰ ਹੇਤ, ਦਰ ਤੇਰੇ ਹੋਏ ਸਹਾਇਆ। ਨਾਤਾ ਤੁਟੇ ਪੰਜ ਤਤ ਕਾਇਆ ਖੇਤ, ਹੱਡ ਮਾਸ ਨਾੜੀ ਬੰਧਨ
ਨਾ ਕੋਇ ਰਖਾਇਆ। ਤੇਰਾ ਨੂਰ ਚੇਤਨ ਚੇਤ, ਚਿਤ ਵਿਤ ਠਗੌਰੀ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਲੇ ਅੰਤ ਤੇਰਾ ਦਰਸ ਨੇਤਰ ਪਾਇਆ। ਨੇਤਰ ਦਰਸ ਅੰਤਮ ਵਾਰ, ਏਕਾ ਮੰਗ ਮੰਗਾਈਆ। ਨਾਤਾ ਤੁੱਟੇ ਸਰਬ ਸੰਸਾਰ, ਸੰਸਾ ਰੋਗ ਰਹੇ ਨਾ ਰਾਈਆ। ਘਰ ਮੰਦਰ ਹੋਏ ਉਜਿਆਰ, ਗ੍ਰਹਿ ਆਪਣੀ ਖ਼ੁਸ਼ੀ ਮਨਾਈਆ। ਕਮਲਾਪਾਤੀ ਦੇਣਾ ਦਰਸ ਦੀਦਾਰ, ਕਲਜੁਗ ਰੈਣ ਅੰਧੇਰੀ ਰਾਤੀ ਦੇਣੀ ਖਪਾਈਆ। ਬਹੁ ਬਹੁ ਭਾਂਤੀ ਤੇਰਾ ਖੇਲ ਵੇਖਿਆ ਅਪਰ ਅਪਾਰ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਉਂ ਧਿਆਈਆ। ਕਲਜੁਗ ਅੰਤਮ ਆਵੇਂ ਆਪਣੀ ਧਾਰ, ਮਾਤ ਪਿਤ ਨਾ ਗੋਦ ਸੁਹਾਈਆ। ਜਨਨੀ ਬਣੇ ਨਾ ਕੋਇ ਵਿਚ ਸੰਸਾਰ, ਰਸਨਾ ਸੀਰ ਨਾ ਕੋਇ ਚਖਾਈਆ। ਗੋਬਿੰਦ ਕਰ ਕੇ ਗਿਆ ਵਿਹਾਰ, ਪੁਰਖ ਅਬਿਨਾਸ਼ੀ ਪੂਰ ਕਰਾਈਆ। ਮਹਾਬਲੀ ਆਵੇ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਪਿਛਲਾ ਲੇਖਾ ਦਏ ਨਿਵਾਰ, ਅਗਲਾ ਮਾਰਗ ਆਪੇ ਲਾਈਆ। ਸ੍ਰਿਸ਼ਟ ਸਬਾਈ ਮੰਨੇ ਏਕਾ ਪੁਰਖ ਅਕਾਲ, ਅਕਲ ਕਲਾ ਵੱਜੇ ਵਧਾਈਆ। ਭਗਤ ਭਗਵੰਤ ਵੇਖੇ ਸਾਚੇ ਲਾਲ, ਲਾਲਣ ਆਪਣੀ ਗੋਦ ਬਹਾਈਆ। ਨੇੜ ਨਾ ਆਏ ਕਾਲ ਮਹਾਕਾਲ, ਮਹਾਬਲੀ ਹੋਏ ਸਹਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਤ੍ਰੈਭਵਣ ਧਨੀ ਦਏ ਵਡਿਆਈਆ। ਏਥੇ ਓਥੇ ਸਦਾ ਸੁਹੇਲਾ ਚਲੇ ਨਾਲ ਨਾਲ, ਪੁਰਖ ਅਬਿਨਾਸ਼ੀ ਵਿਛੜ ਕਦੇ ਨਾ ਜਾਈਆ। ਗੁਰਮੁਖ ਗੁਰ ਗੁਰ ਹਰਿ ਕਾ ਨਾਉਂ ਸਾਚੀ ਘਾਲਣ ਰਹੇ ਘਾਲ, ਕੀਤੀ ਘਾਲ ਥਾਏਂ ਪਾਈਆ। ਚਾਰ ਵਰਨ ਇਕੋ ਨਾਮ ਸੱਚਾ ਧੰਨ ਮਾਲ, ਸਚ ਖ਼ਜ਼ੀਨਾ ਰਿਹਾ ਲੁਟਾਈਆ। ਗੋਬਿੰਦ ਗੁਰ ਗੁਰ ਕਰੇ ਸਦਾ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਸੁਣੇ ਸੁਣਾਏ ਮੁਰੀਦਾਂ ਹਾਲ, ਮੁਰਸ਼ਦ ਬਣਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤ ਸ਼ਬਦ ਲਏ ਮਿਲਾਈਆ। ਸ਼ਬਦ ਮਿਲਾਵਾ ਨਿਰਗੁਣ ਧਾਰ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰ ਨਿਰਗੁਣ ਗੁਪਤ ਨਿਰਗੁਣ ਜ਼ਾਹਰ, ਨਿਰਗੁਣ ਨੂਰ ਨੂਰ ਚਮਕਾਇੰਦਾ। ਨਿਰਗੁਣ ਪਿਤਾ ਨਿਰਗੁਣ ਪੂਤ ਨਿਰਗੁਣ ਕਰੇ ਪਿਆਰ, ਨਿਰਗੁਣ ਸਾਚੇ ਧਾਮ ਸੁਹਾਇੰਦਾ। ਨਿਰਗੁਣ ਹੱਟ ਨਿਰਗੁਣ ਵਣਜਾਰ, ਨਿਰਗੁਣ ਵੇਖੇ ਵੇਖਣਹਾਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਨਿਰਗੁਣ ਗੁਰ ਨਿਰਗੁਣ ਅਵਤਾਰ, ਨਿਰਗੁਣ ਪੀਰ ਪੈਗ਼ੰਬਰ ਦਏ ਸਹਾਰ, ਪਰਾ ਪਸੰਤੀ ਮਧਮ ਬੈਖ਼ਰੀ ਆਪਣਾ ਰਾਗ ਅਲਾਇੰਦਾ। ਨਿਰਗੁਣ ਮੰਦਰ ਨਿਰਗੁਣ ਗੁਰੂਦੁਆਰ, ਨਿਰਗੁਣ ਠਾਕਰ ਸਵਾਮੀ ਆਪਣਾ ਆਸਣ ਲਾਇੰਦਾ। ਨਿਰਗੁਣ ਖੋਲ੍ਹਣਹਾਰ ਕਿਵਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਸ਼ਬਦੀ ਸ਼ਬਦੀ ਜੋਤੀ ਏਕਾ ਰੰਗ ਵਖਾਇੰਦਾ। ਜੋਤੀ ਸ਼ਬਦੀ ਸਾਚੀ ਕਲ, ਹਰਿ ਕਰਤਾ ਆਪ ਕਰਾਈਆ। ਜੁਗਾ ਜੁਗੰਤਰ ਅਛਲ ਅਛੱਲ, ਵਲ ਛਲ ਧਾਰੀ ਭੇਵ ਨਾ ਰਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਸਚਖੰਡ ਵਸੇ ਸੱਚਾ ਮਾਹੀਆ। ਆਪਣੇ ਦੀਪਕ ਆਪੇ ਬਲ, ਜੋਤੀ ਜੋਤ ਕਰੇ ਰੁਸ਼ਨਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਏਕਾ ਘੱਲ, ਸ਼ਬਦੀ ਸ਼ਬਦ ਕਰੇ ਪੜ੍ਹਾਈਆ। ਅੰਤਮ ਜੋਤੀ ਜਾਏ ਰਲ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੋਤੀ ਸ਼ਬਦੀ ਏਕਾ ਮੰਤਰ, ਮੰਤਰ ਨਾਮ ਸਤਿ ਸਮਝਾਈਆ। ਸ਼ਬਦੀ ਅੰਦਰ ਜੋਤੀ ਰੰਗ, ਜੋਤੀ ਰੰਗ ਸ਼ਬਦ ਚੜ੍ਹਾਇੰਦਾ। ਏਕਾ ਸੇਜ ਇਕ ਪਲੰਘ, ਏਕਾ ਕੰਤ ਹਰਿ ਹੰਢਾਇੰਦਾ। ਏਕਾ ਨਾਮ ਇਕ ਮਰਦੰਗ, ਏਕਾ
ਨੌਬਤ ਨਾਦ ਵਜਾਇੰਦਾ। ਏਕਾ ਮੰਦਰ ਵੇਖੇ ਅੰਦਰ ਲੰਘ, ਏਕਾ ਦੀਪਕ ਡਗਮਗਾਇੰਦਾ। ਏਕਾ ਸਤਿਗੁਰ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਸਣ ਲਾਇੰਦਾ। ਏਕਾ ਦੇਵੇ ਸਚ ਅਨੰਦ, ਅਨੰਦ ਅਨੰਦ ਵਿਚ ਵਖਾਇੰਦਾ। ਏਕਾ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰਗਹਿ ਸਾਚੀ ਸਚਖੰਡ ਸਾਰੇ ਗਾਵਣ ਇਕੋ ਛੰਦ, ਦੂਜਾ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤੀ ਸ਼ਬਦੀ ਆਪਣਾ ਰੰਗ ਵਖਾਇੰਦਾ। ਜੋਤੀ ਸ਼ਬਦੀ ਰੰਗ ਪੇਖ, ਹਰਿ ਜੂ ਪੇਖਤ ਪੇਖ ਖ਼ੁਸ਼ੀ ਮਨਾਈਆ। ਆਦਿ ਜੁਗਾਦੀ ਲਿਖਣਹਾਰਾ ਲੇਖ, ਲੇਖਾ ਲਿਖ ਲਿਖ ਦਏ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਦਰ ਦਰਵੇਸ਼, ਬਣ ਦਰਬਾਨ ਸੀਸ ਝੁਕਾਈਆ। ਸਹੰਸਰ ਮੁੱਖ ਥੱਕਾ ਸ਼ੇਸ਼, ਦੋਏ ਸਹੰਸਰ ਜਿਹਵਾ ਗੁਣ ਕਹਿਣ ਨਾ ਸਕੇ ਰਾਈਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਪਾਰਬ੍ਰਹਮ ਸ੍ਰੀ ਭਗਵੰਤ ਮੇਟਣਹਾਰ ਰੇਖ, ਰੇਖਾ ਆਪਣੀ ਲਏ ਪਰਗਟਾਈਆ। ਲਹਿਣਾ ਦੇਣਾ ਜਾਣੇ ਗੁਰ ਦਸਮੇਸ਼, ਦਹਿ ਦਿਸ਼ਾ ਫੇਰਾ ਪਾਈਆ। ਸ੍ਰਿਸ਼ਟ ਸਬਾਈ ਦੋ ਜਹਾਨ ਨੌਂ ਖੰਡ ਪ੍ਰਿਥਮੀ ਖੋਲ੍ਹੇ ਭੇਤ, ਅਭੇਵ ਦਏ ਜਣਾਈਆ। ਸਤਿਗੁਰ ਵਸਣਹਾਰਾ ਨੇਤਨ ਨੇਤ, ਨਿਜ ਘਰ ਬੈਠਾ ਡੇਰਾ ਲਾਈਆ। ਸਦਾ ਸੁਹੇਲਾ ਇਕ ਇਕੇਲਾ ਜੁਗ ਚੌਕੜੀ ਖੇਲੇ ਖੇਡ, ਲੱਖ ਚੁਰਾਸੀ ਪਾਵੇ ਸਾਰਾ, ਵਰਭੰਡੀ ਬ੍ਰਹਿਮੰਡੀ ਆਪਣਾ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਚਾਰ ਵਰਨ ਸੁਣੌਣਾ ਏਕਾ ਛੰਦੀ ਛੰਦ, ਏਕਾ ਰਾਗ ਅਲਾਈਆ। ਚਾਰ ਵਰਨ ਸਾਚਾ ਛੰਦ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਭਗਤ ਬ੍ਰਹਮ ਪ੍ਰਭ ਦੇਵੇ ਅਨੰਦ, ਅਨੰਦ ਕਾਰਜ ਆਪ ਕਰਾਇੰਦਾ। ਜਗਤ ਜੁਗ ਜਨਮ ਦੀ ਟੁੱਟੀ ਗੰਢ, ਘਰ ਸਾਚੇ ਮੇਲ ਮਿਲਾਇੰਦਾ। ਨਿਰਗੁਣ ਪਰਕਾਸ਼ ਚੜ੍ਹੇ ਚੰਦ, ਜੋਤ ਨਿਰੰਜਣ ਡਗਮਗਾਇੰਦਾ। ਦੂਈ ਦਵੈਤੀ ਜੂਠੀ ਝੂਠੀ ਢਾਏ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਲੇਖਾ ਚੁਕਾਏ ਜੇਰਜ ਅੰਡ, ਉਤਭੁਜ ਸੇਤਜ ਨਾ ਕੋਇ ਭੁਆਇੰਦਾ। ਸ਼ਬਦੀ ਸੁਤ ਤੇਰਾ ਪਰਮਾਨੰਦ, ਪਰਮ ਪੁਰਖ ਰਸ ਚਖਾਇੰਦਾ। ਖ਼ੁਸ਼ੀ ਕਰੇ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇੰਦਾ । ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਰਬ ਜੀਆਂ ਦਾ ਇਕੋ ਛੰਦ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਸੁਤ ਅਬਿਨਾਸ਼ੀ ਅਚੁਤ, ਕਲਜੁਗ ਅੰਤ ਸੁਹਾਏ ਤੇਰੀ ਰੁੱਤ, ਭਗਤ ਭਗਵਾਨ ਝੁਲਾਏ ਨਿਸ਼ਾਨ, ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਰੂਪ ਸ਼ਾਹੋ ਭੂਪ ਸਤਿ ਸਰੂਪ ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਏਕਾ ਰੰਗ ਜ਼ਿਮੀ ਅਸਮਾਨ ਵੱਜੇ ਮਰਦੰਗ, ਬ੍ਰਹਿਮੰਡ ਖੰਡ ਏਕਾ ਧਾਰ ਵਖਾਇੰਦਾ। ਭਗਤ ਭਗਵੰਤ ਲੋਕਮਾਤ ਚੜ੍ਹੇ ਚੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸੱਚਾ ਵਰ, ਵਰ ਘਰ ਸਾਚਾ ਆਪ ਵਖਾਇੰਦਾ। ਮਾਤ ਪਿਤ ਪੰਜ ਤਤ ਤਤ ਹੱਡ ਮਾਸ ਨਾੜੀ ਰਕਤ ਬੂੰਦ ਖੇਲ ਕਰਾਇੰਦਾ। ਪੁਤਰ ਧੀਆਂ ਜਗਤ ਨਤ, ਸਾਕ ਸੱਜਣ ਸੈਣ ਬੰਧਨ ਇਕ ਵਖਾਇੰਦਾ। ਸਾਢੇ ਤਿੰਨ ਹੱਥ ਕਾਇਆ ਚਲੇ ਰਥ, ਪਵਣ ਸਵਾਸੀ ਸੇਵ ਕਮਾਇੰਦਾ। ਰਸਨਾ ਜਿਹਵਾ ਗਾਏ ਜਸ, ਬੱਤੀ ਦੰਦ ਮੁਖ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਨਾਤਾ ਜੀਵ ਜੁੜਾਇੰਦਾ। ਜਗ ਨਾਤਾ ਕਾਇਆ ਜੋੜ, ਤਤਵ ਤਤ ਤਤ ਜਣਾਈਆ। ਮਨ ਵਾਸਨਾ ਚੜ੍ਹੇ
ਘੋੜ, ਚਾਰੋਂ ਕੁੰਟ ਫੇਰਾ ਪਾਈਆ। ਮਤ ਮਤਵਾਲੀ ਨਾ ਸਕੇ ਹੋੜ, ਬੈਠੀ ਮਾਣ ਗਵਾਈਆ। ਬੁੱਧੀ ਰੱਖੇ ਨਾ ਕੋਇ ਜ਼ੋਰ, ਜਾਬਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਤ ਪਿਤ ਪੂਤ ਕਲਜੁਗ ਨਾਤਾ ਦਏ ਸਮਝਾਈਆ। ਕਲਜੁਗ ਮੰਗੀ ਮੰਗ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਲੇਖਾ ਮੇਰੀ ਅੰਤਮ ਵਾਰ, ਪਿਤਾ ਪੂਤ ਮਾਤ ਦਏ ਨਾ ਕੋਇ ਵਡਿਆਈਆ। ਨਾਰ ਕੰਤ ਨਾ ਕਰੇ ਪਿਆਰ, ਸੁਹਾਗ ਸਚ ਨਾ ਕੋਇ ਹੰਢਾਈਆ। ਘਰ ਘਰ ਹੋਏ ਕਰੋਧ ਹੰਕਾਰ, ਗੜ੍ਹ ਕੂੜਾ ਨਜ਼ਰੀ ਆਈਆ। ਝੂਠਾ ਨਾਤਾ ਦਿਸੇ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਝੂਠਾ ਨਾਤਾ ਜਗਤ ਜਗ, ਜਗ ਜੀਵਣ ਦਾਤਾ ਇਕ ਸਮਝਾਇੰਦਾ। ਘਰ ਘਰ ਵੇਖੋ ਲੱਗੀ ਅੱਗ, ਅਗਨੀ ਅੱਗ ਨਾ ਕੋਇ ਬੁਝਾਇੰਦਾ। ਕੂੜੀ ਕਿਰਿਆ ਜੀਵ ਜੰਤ ਗਿਆ ਬੱਝ, ਸਚ ਸੁਚ ਨਾ ਕੋਇ ਦ੍ਰਿੜਾਇੰਦਾ। ਮਾਂ ਪੁੱਤ ਕੋਲੋਂ ਜਾਣ ਭੱਜ, ਫੜ ਬਾਹੋਂ ਗਲੇ ਨਾ ਕੋਇ ਲਗਾਇੰਦਾ। ਕਲਜੁਗ ਵੇਖੇ ਆਪਣਾ ਹੱਜ, ਬਣ ਹਾਜੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੂੜੀ ਕਿਰਿਆ ਮੇਟ ਮਿਟਾਇੰਦਾ। ਕੂੜੀ ਕਿਰਿਆ ਦੇਵੇ ਕੱਢ, ਮਾਣ ਅਭਿਮਾਣ ਦਏ ਮਿਟਾਈਆ। ਪੂਤ ਸਪੂਤ ਦੁਆਰੇ ਸੱਦ, ਦਰ ਸਾਚੇ ਦਏ ਸਮਝਾਈਆ। ਬਾਲੀ ਬੁੱਧ ਰੱਖੇ ਲਜ, ਬਿਰਧ ਅਵਸਥਾ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੇਲਾ ਦਏ ਮਿਲਾਈਆ। ਅੰਤ ਸਰੀਰ ਮਿਲੇ ਕੋ ਪਾਸਾ, ਪਾਸਾ ਹਰਿ ਜੂ ਆਪ ਜਣਾਈਆ। ਚਰਨ ਕਵਲ ਕਵਲ ਭਰਵਾਸਾ, ਧਰਨੀ ਧਰਤ ਧਵਲ ਦਏ ਵਡਿਆਈਆ। ਮਨ ਮਨਸਾ ਪੂਰੀ ਹੋਏ ਆਸਾ, ਆਸਾ ਆਸਾ ਨਾਲ ਮਿਲਾਈਆ। ਏਥੇ ਓਥੇ ਮੇਲਾ ਸ਼ਾਹੋ ਸ਼ਾਬਾਸ਼ਾ, ਹਰਿ ਸਤਿਗੁਰ ਹੋਏ ਸਹਾਈਆ। ਗੁਰਸਿਖ ਕਦੇ ਨਾ ਹੋਏ ਨਿਰਾਸਾ, ਜੋ ਜਨ ਇਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਾਇਆ ਰੋਗ ਦਏ ਮਿਟਾਈਆ। ਕਾਇਆ ਰੋਗ ਮਿਟੇ ਦੁੱਖ, ਦੁੱਖ ਤਨ ਨਾ ਲਾਗੇ ਰਾਇਆ। ਸੋਹੰ ਜਪ ਸਾਚਾ ਸੁਖ, ਆਤਮ ਪਰਮਾਤਮ ਹੋਏ ਸਹਾਇਆ। ਮਾਤ ਗਰਭ ਕੱਟੇ ਉਲਟਾ ਰੁਖ, ਗੇੜਾ ਗੇੜੇ ਨਾ ਕੋਇ ਭੁਆਇਆ। ਆਪਣੀ ਗੋਦੀ ਲਏ ਚੁੱਕ, ਵੇਲੇ ਅੰਤ ਅੰਤ ਸਹਾਇਆ। ਲੇਖੇ ਲੱਗੇ ਕਾਇਆ ਬੁੱਤ, ਪੰਜ ਤਤ ਆਪਣੀ ਗੰਢ ਪੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਏਕਾ ਵਰ, ਤਿਸ ਜਨ ਦੁੱਖ ਨਾ ਲਾਗੇ ਰਾਇਆ।