੨੫ ਹਾੜ ੨੦੧੯ ਬਿਕਰਮੀ ਬਚਨ ਸਿੰਘ ਦੇ ਗ੍ਰਹਿ ਧਿਆਨ ਪੁਰ ਜ਼ਿਲਾ ਅੰਬਾਲਾ
ਆਦਿ ਜੁਗਾਦੀ ਏਕੰਕਾਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਵਸਣਹਾਰ ਸਚਖੰਡ ਸੱਚੇ ਦੁਆਰ, ਧੁਰ ਦਰਬਾਰੇ ਆਸਣ ਲਾਇੰਦਾ। ਜੋਤੀ ਜਾਤਾ ਹੋ ਉਜਿਆਰ, ਪੁਰਖ ਬਿਧਾਤਾ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਦੁਆਰ, ਕਲਜੁਗ ਆਪਣਾ ਰੰਗ ਰੰਗਾਇੰਦਾ। ਵਿਸ਼ਨ ਕਰੇ ਖ਼ਬਰਦਾਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਸੁਣਾਇੰਦਾ। ਤ੍ਰੈਗੁਣ ਮਾਇਆ ਖੋਲ੍ਹ ਕਿਵਾੜ, ਪੰਜ ਤਤ ਆਪਣਾ ਭੇਵ ਚੁਕਾਇੰਦਾ।
ਗੁਰ ਅਵਤਾਰ ਪੀਰ ਪੈਗ਼ੰਬਰ ਦੇ ਸਹਾਰ, ਸਤਿ ਸਤਿਵਾਦੀ ਰਾਹ ਚਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖਾ ਜਾਣੇ ਗੀਤਾ ਗਿਆਨ, ਗੁਰ ਗੁਰ ਅੰਜਨ ਨੇਤਰ ਨਾਮ, ਨਾਮ ਨਿਧਾਨਾ ਇਕ ਰਖਾਇੰਦਾ। ਲੇਖਾ ਜਾਣੇ ਦੋ ਜਹਾਨ, ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਆਦਿ ਜੁਗਾਦਿ, ਜੁਗ ਕਰਤਾ ਆਪ ਕਰਾਈਆ। ਵੇਖਣਹਾਰ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਰਚਨ ਰਚਾਈਆ। ਸ਼ਬਦ ਅਗੰਮੀ ਏਕਾ ਨਾਦ, ਦੋ ਜਹਾਨਾਂ ਆਪ ਸੁਣਾਈਆ। ਭਗਤ ਭਗਵੰਤ ਸੰਤ ਸੱਜਣ ਸਾਚੇ ਲਾਧ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਵੇਸ ਵਟਾਈਆ। ਜੁਗ ਕਰਤਾ ਹਰਿ ਕਰਤਾਰਾ, ਕਰਨੀ ਆਪਣੀ ਕਿਰਤ ਕਮਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਜੁਗਾ ਜੁਗੰਤਰ ਵੇਖੇ ਵਿਗਸੇ ਵੇਖਣਹਾਰਾ, ਵੇਦ ਕਤੇਬ ਭੇਵ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਿਆ ਪਾਰ ਕਿਨਾਰਾ, ਨਵ ਨੌਂ ਚਾਰ ਆਪਣਾ ਰੰਗ ਰੰਗਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਆਪਣਾ ਭੇਵ ਨਾ ਕਿਸੇ ਜਣਾਇੰਦਾ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਪੁਕਾਰਾ, ਉਚੀ ਕੂਕ ਕੂਕ ਸਰਬ ਸੰਸਾਰਾ, ਗੁਰ ਅਵਤਾਰ ਕਰਨ ਨਿਮਸਕਾਰਾ, ਪੀਰ ਪੈਗ਼ੰਬਰ ਸਯਦਾ ਸੀਸ ਝੁਕਾਇੰਦਾ। ਮੁਕਾਮੇ ਹੱਕ ਵਸੇ ਪਰਵਰਦਿਗਾਰਾ, ਜਲਵਾ ਨੂਰ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਰਾਹ ਚਲਾਇੰਦਾ। ਸਤਿ ਸਤਿਵਾਦੀ ਸਾਚਾ ਰਾਹ, ਜੁਗ ਜੁਗ ਆਪ ਚਲਾਇੰਦਾ। ਗੁਰ ਅਵਤਾਰਾਂ ਦੇ ਸਲਾਹ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਭਗਤ ਭਗਵੰਤ ਭੇਵ ਖੁਲ੍ਹਾ, ਆਤਮ ਪਰਦਾ ਤਾਕੀ ਲਾਹਿੰਦਾ। ਸਾਚੇ ਸੰਤਾਂ ਸਤਿ ਜਣਾ, ਸਤਿ ਸਤਿਵਾਦੀ ਰੰਗ ਵਖਾਇੰਦਾ। ਗੁਰਮੁਖ ਗੁਰ ਗੁਰ ਲਏ ਮਿਲਾ, ਗੁਰ ਏਕਾ ਹੱਟ ਖੁਲ੍ਹਾਇੰਦਾ। ਗੁਰਸਿਖ ਸੱਜਣ ਲਏ ਜਗਾ, ਜਾਗਰਤ ਜੋਤ ਜੋਤ ਜਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾ, ਕਲਜੁਗ ਅੰਤਮ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਹਰਿ, ਕਰਨੀ ਕਰਤਾ ਆਪ ਕਰਾਇੰਦਾ। ਕਰਨੀ ਕਰਤਾ ਕਰੇ ਭਗਵਾਨ, ਪਾਰਬ੍ਰਹਮ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਨੌਜਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਤਖ਼ਤ ਨਿਵਾਸੀ ਸਾਚਾ ਤਖ਼ਤ ਇਕ ਸੁਹਾਈਆ। ਆਦਿ ਨਿਰੰਜਣ ਦੇਵੇ ਦਾਨ, ਜੋਤ ਨਿਰੰਜਣ ਕਰ ਰੁਸ਼ਨਾਈਆ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਅਬਿਨਾਸ਼ੀ ਕਰਤਾ ਇਕ ਸੁਣਾਏ ਧੁਰ ਫ਼ਰਮਾਣ, ਸਚ ਸੰਦੇਸ਼ਾ ਸੱਚਾ ਮਾਹੀਆ। ਪਾਰਬ੍ਰਹਮ ਪ੍ਰਭ ਕਰੇ ਪਰਵਾਨ, ਆਪਣਾ ਲੇਖਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਪੁਰਖ ਅਬਿਨਾਸ਼ਾ, ਇਕ ਇਕੱਲਾ ਆਪ ਕਰਾਇੰਦਾ। ਕਲਜੁਗ ਵੇਖੇ ਅੰਤ ਤਮਾਸ਼ਾ, ਤ੍ਰੈਗੁਣ ਅਤੀਤਾ ਆਪਣਾ ਵੇਸ ਵਟਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਠਾਂਡਾ ਸੀਤਾ, ਤ੍ਰੈਗੁਣ ਅਗਨੀ ਨਾ ਤਤ ਬਣਾਇੰਦਾ। ਸਦਾ ਸੁਹੇਲਾ ਇਕ ਇਕੇਲਾ ਆਪੇ ਜਾਣੇ ਆਪਣੀ ਰੀਤਾ, ਵੇਦ ਕਤੇਬ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਕੋਇ ਨਾ
ਆਇੰਦਾ। ਜੁਗਾ ਜੁਗੰਤਰ ਸਾਹਿਬ ਸੁਲਤਾਨਾ ਪਤਤ ਪੁਨੀਤਾ, ਪਤਤ ਪਾਪੀ ਪਾਰ ਕਰਾਇੰਦਾ। ਨਿਰਧਨ ਸਰਧਨ ਹੋਏ ਮੀਤਾ, ਮਿੱਤਰ ਪਿਆਰਾ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਨਿਰਗੁਣ ਕਰਿਆ ਵੇਸ, ਵੇਸ ਅਨੇਕਾ ਆਪ ਵਟਾਈਆ। ਵਸਣਹਾਰਾ ਸੰਬਲ ਦੇਸ, ਸਾਚੇ ਬੰਕ ਦਏ ਵਡਿਆਈਆ। ਦੋ ਜਹਾਨਾਂ ਨਰ ਨਰੇਸ਼, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਚਾਈਂ ਚਾਈਂਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਰਹੇ ਹਮੇਸ਼, ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਦੀ ਸਿਫ਼ਤ ਸਾਲਾਹ ਕਰੇ ਗੁਰ ਗੁਰ ਦਸਮੇਸ਼, ਦਹਿ ਦਿਸ਼ਾ ਵੇਖੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਲਾਈਆ। ਦੂਸਰ ਸੰਗ ਨਾ ਕੋਇ ਸਾਥ, ਹਰਿ ਜੂ ਆਪਣਾ ਖੇਲ ਖਲਾਇੰਦਾ। ਕਲਜੁਗ ਅੰਤਮ ਵੇਖੇ ਮਾਰ ਝਾਤ, ਨਿਰਗੁਣ ਨਿਰਗੁਣ ਆਪਣਾ ਪਰਦਾ ਲਾਹਿੰਦਾ। ਦੋ ਜਹਾਨਾਂ ਖੋਲਣਹਾਰਾ ਤਾਕ, ਤ੍ਰੈਭਵਨ ਧਨੀ ਆਪਣਾ ਰਾਹ ਚਲਾਇੰਦਾ। ਭਗਤ ਭਗਵੰਤ ਸੱਜਣ ਸਾਕ, ਹਰਿਜਨ ਮੇਲਾ ਮੇਲ ਮਿਲਾਇੰਦਾ। ਆਤਮ ਪਰਮਾਤਮ ਸੁਣਾਏ ਸਾਚਾ ਨਾਦ, ਧੁਨ ਆਤਮਕ ਰਾਗ ਅਲਾਇੰਦਾ। ਬ੍ਰਹਮ ਪਾਰਬ੍ਰਹਮ ਮੇਲ ਮਿਲਾਏ ਹੋ ਵਿਸਮਾਦ, ਬਿਸਮਿਲ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਜੁਗ ਜੁਗ ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਆਦਿ ਅੰਤ ਖੇਲ ਅਪਾਰਾ, ਸ੍ਰੀ ਭਗਵਾਨ ਆਪ ਕਰਾਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਵੱਜੇ ਵਧਾਈਆ। ਮਹੱਲ ਅਟੱਲ ਉਚ ਮਨਾਰਾ, ਸਚਖੰਡ ਵੇਖੇ ਬੇਪਰਵਾਹੀਆ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਸ਼ਬਦੀ ਸੁਤ ਸੁਤ ਉਠਾਈਆ। ਨਾਤਾ ਚੁੱਕੇ ਪੁਰਖ ਨਾਰਾ, ਨਾਰ ਕੰਤ ਸ੍ਰੀ ਭਗਵੰਤ ਏਕਾ ਏਕ ਏਕ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਵੇਸ ਆਪ ਰਖਾਈਆ। ਸਾਚਾ ਵੇਸ ਸ੍ਰੀ ਭਗਵਾਨ, ਕਲਜੁਗ ਅੰਤ ਅੰਤ ਕਰਾਇੰਦਾ। ਪੂਰਬ ਲੇਖਾ ਲਿਖਤ ਮਹਾਨ, ਲਿਖਿਆ ਲੇਖ ਲੇਖੇ ਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮੰਗਿਆ ਦਾਨ, ਕਲਜੁਗ ਅੰਤਮ ਝੋਲੀ ਪਾਇੰਦਾ। ਤੇਈ ਅਵਤਾਰ ਕਰਨ ਪਰਨਾਮ, ਭਗਤ ਅਠਾਰਾਂ ਸੀਸ ਝੁਕਾਇੰਦਾ। ਈਸਾ ਮੂਸਾ ਸੰਗ ਮੁਹੰਮਦ ਸਯਦਾ ਸੀਸ ਸਲਾਮ, ਬਰਦਾ ਆਪਣਾ ਹੁਕਮ ਵਰਤਾਇੰਦਾ। ਨਾਨਕ ਗੋਬਿੰਦ ਏਕਾ ਅੱਖਰ ਕਰ ਪਰਵਾਨ, ਪਰਮ ਪੁਰਖ ਸਤਿ ਪਰਵਾਨਾ ਹੱਥ ਫੜਾਇੰਦਾ। ਸਰਗੁਣ ਨਿਰਗੁਣ ਕਰ ਕਰ ਧਿਆਨ, ਧਿਆਨੀ ਧਿਆਨ ਧਿਆਨ ਮਿਲਾਇੰਦਾ। ਉਚੀ ਕੂਕ ਕੂਕ ਸੁਣਾਣ, ਅੱਖਰ ਵੱਖਰ ਜੋੜ ਜੁੜਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਸਰਗੁਣ ਖੇਲੇ ਖੇਲ ਸ੍ਰੀ ਭਗਵਾਨ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪਾਵੇ ਆਣ, ਉਤਭੁਜ ਸੇਤਜ ਆਪਣਾ ਹੁਕਮ ਮਨਾਇੰਦਾ। ਲੱਖ ਚੁਰਾਸੀ ਦੇਵੇ ਦਾਨ, ਜੀਵ ਜੰਤ ਸਾਧ ਸੰਤ ਸ੍ਰੀ ਭਗਵੰਤ ਆਪ ਪੜ੍ਹਾਇੰਦਾ। ਆਤਮ ਪਰਮਾਤਮ ਸਾਚਾ ਗਾਨ, ਬ੍ਰਹਮ ਪਾਰਬ੍ਰਹਮ ਵੇਖੇ ਮਾਰ ਧਿਆਨ, ਈਸ਼ ਜੀਵ ਜਗਦੀਸ਼ ਬੰਧਨ ਜੁਗ ਕਰਤਾ ਆਪ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਸ ਵਟਾਇੰਦਾ।
ਕਲਜੁਗ ਅੰਤਮ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਵਟਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਏਕੰਕਾਰਾ ਸ਼ਬਦੀ ਜੋਤੀ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਵਟਾਈਆ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲਾ, ਸਚਖੰਡ ਦੁਆਰੇ ਏਕਾ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸਚ ਸੰਦੇਸ਼ ਏਕਾ ਘੱਲਾ, ਬ੍ਰਹਿਮੰਡ ਖੰਡ ਕਰੇ ਪੜ੍ਹਾਈਆ। ਸ੍ਰੀ ਭਗਵਾਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਫੜਾਏ ਪੱਲਾ, ਪੱਲੂ ਆਪਣੀ ਗੰਢ ਬੰਧਾਈਆ। ਪਾਰਬ੍ਰਹਮ ਬ੍ਰਹਮ ਮੇਟਣਹਾਰਾ ਸੱਲਾ, ਦੂਈ ਦਵੈਤੀ ਦਏ ਗਵਾਈਆ। ਪਾਵੇ ਸਾਰ ਜਲਾ ਥਲਾ, ਜਲ ਥਲ ਮਹੀਅਲ ਡੂੰਘੀ ਕੰਦਰ ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਬੇਅੰਤ ਬੇਅੰਤ ਬੇਅੰਤ ਆਪਣੀ ਮਹਿਮਾ ਆਪਣੇ ਹੱਥ ਰਖਾਈਆ। ਆਪਣੀ ਮਹਿਮਾ ਰੱਖੇ ਹੱਥ, ਸਤਿਗੁਰ ਵੱਡਾ ਵਡ ਵਡਿਆਈਆ। ਜੁਗ ਕਰਤਾ ਚਲਾਏ ਜੁਗ ਜੁਗ ਰਥ, ਗੁਰ ਅਵਤਾਰ ਸੇਵ ਲਗਾਈਆ। ਲੱਖ ਚੁਰਾਸੀ ਪਾਏ ਨੱਥ, ਨਾਮ ਡੋਰੀ ਆਪਣੇ ਹੱਥ ਰਖਾਈਆ। ਬੋਧ ਅਗਾਧੀ ਮਹਿਮਾ ਅਕੱਥ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਪੀਰ ਪੈਗ਼ੰਬਰ ਮਾਰਗ ਦੱਸ, ਅਲਫ਼ ਯੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਮਧ ਆਪਣੀ ਧਾਰ ਚਲਾਈਆ। ਸਾਚੀ ਧਾਰ ਹਰਿ ਕਰਤਾਰ, ਏਕੰਕਾਰ ਆਪ ਚਲਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਕਲ ਕਲਕੀ ਲੈ ਅਵਤਾਰ, ਰੂਪ ਅਨੂਪ ਵੇਸ ਵਟਾਇੰਦਾ। ਸੰਬਲ ਨਗਰੀ ਹੋ ਉਜਿਆਰ, ਬੰਕ ਦੁਆਰਾ ਇਕ ਸੁਹਾਇੰਦਾ। ਸਚਖੰਡ ਨਿਵਾਸੀ ਸਚ ਬਣਾਏ ਇਕ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਭਗਤ ਭਗਵੰਤ ਦਏ ਦੀਦਾਰ, ਆਤਮ ਦਰਸੀ ਦਰਸ ਕਰਾਇੰਦਾ। ਮੇਟੇ ਹਰਸ ਸਰਬ ਸੰਸਾਰ, ਸੰਸਾ ਰੋਗ ਮੋਹ ਚੁਕਾਇੰਦਾ। ਕਾਗਦ ਕਲਮ ਨਾ ਪਾਵੇ ਸਾਰ, ਲਿਖ ਲਿਖ ਸਿਆਹੀ ਮੁਖ ਸ਼ਰਮਾਇੰਦਾ। ਪਾਰਬ੍ਰਹਮ ਪ੍ਰਭ ਬੇਐਬ ਪਰਵਰਦਿਗਾਰ, ਨੂਰੀ ਜਲਵਾ ਨੂਰ ਧਰਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਵਡ ਅਮਾਮ ਬਣ ਸਿਕਦਾਰ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਖੇਲ ਰਚਾਇੰਦਾ। ਨਿਰਗੁਣ ਖੇਲ ਅੰਤਮ ਕਲ, ਕਲ ਕਰਤਾ ਆਪ ਕਰਾਈਆ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲ, ਅਛਲ ਛਲਧਾਰੀ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਅੰਤਰ ਜੋਤੀ ਜੋਤ ਜਾਏ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਦਰਸ ਦਖਾਏ ਘੜੀ ਘੜੀ ਪਲ ਪਲ, ਪਲਕ ਆਪਣੀ ਆਪ ਉਠਾਈਆ। ਸਚ ਸੁਨੇਹੜਾ ਏਕਾ ਘੱਲ, ਵਿਸ਼ਨ ਬ੍ਰਹਮਾ ਸ਼ਿਵ ਲਏ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦੁਆਰੇ ਔਣਾ ਚਲ, ਸਚ ਦਰਬਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਕਲਜੁਗ ਅੰਤ ਅੰਤ ਸੁਣਾਈਆ। ਸਚ ਸੰਦੇਸ਼ਾ ਏਕੰਕਾਰ, ਅਕਲ ਕਲਧਾਰੀ ਆਪ ਸੁਣਾਇੰਦਾ। ਸ੍ਰਿਸ਼ਟ ਸਬਾਈ ਹੋਏ ਖੁਵਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਪੀਰ ਪੈਗ਼ੰਬਰ ਆਪ ਆਪਣਾ ਗਏ ਹਾਰ, ਸ਼ਰਅ ਸ਼ਰੀਅਤ ਵੰਡਣ ਵੰਡ ਨਾ ਕੋਇ ਵੰਡਾਇੰਦਾ। ਗਾ ਗਾ ਥੱਕੇ ਵੇਦ ਚਾਰ, ਵੇਦ ਵਿਆਸਾ ਲਿਖ ਲਿਖ ਪੁਰਾਨ ਅਠਾਰਾਂ ਪੁਰਾਨ ਪੁਰਾਨੀ ਨਾ ਕੋਇ ਮਿਲਾਇੰਦਾ। ਗੀਤਾ ਗਿਆਨ ਹਾਹਾਕਾਰ, ਕਾਹਨਾ ਰੂਪ ਨਜ਼ਰ ਕੋਇ ਨਾ ਆਇੰਦਾ। ਅੰਜੀਲ ਕੁਰਾਨ ਮਸਲਾ
ਹੱਕ ਨਾ ਕਿਸੇ ਵਿਚਾਰਾ, ਮੁਸਲਿਮ ਸੁੰਨੀ ਨੇਤਰ ਰੋ ਰੋ ਨੈਣ ਨੈਣ ਸਰਬ ਕੁਰਲਾਇੰਦਾ। ਨਜ਼ਰ ਨਾ ਆਏ ਪਰਵਰਦਿਗਾਰਾ, ਰਹਿਮਤ ਰਹੀਮ ਰਹਿਮਾਨ ਨਾ ਕੋਇ ਵਖਾਇੰਦਾ। ਨਾਨਕ ਨਿਰਗੁਣ ਭੁੱਲਿਆ ਸਰਬ ਸੰਸਾਰਾ, ਗੋਬਿੰਦ ਗੁਰ ਗੁਰ ਚਰਨ ਕਵਲ ਧਿਆਨ ਨਾ ਕੋਇ ਲਗਾਇੰਦਾ। ਮੰਦਰ ਮਸਜਿਦ ਮੱਠ ਗੁਰੂਦੁਆਰਾ ਸ਼ਿਵਦੁਆਲਾ ਹਰਿ ਕਾ ਰੰਗ ਨਾ ਕੋਇ ਵਖਾਇੰਦਾ। ਜਗਤ ਸਿਆਸਤ ਝੂਠ ਅਖਾੜਾ, ਧੀਰਜ ਧਰਮ ਨਾ ਕੋਇ ਧਰਾਇੰਦਾ। ਪੁਰਖ ਅਬਿਨਾਸ਼ੀ ਵੇਖਣਹਾਰਾ, ਘਟ ਘਟ ਆਪਣੀ ਜੋਤ ਜਗਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਨਿਹਕਲੰਕਾ ਆਪਣਾ ਨਾਉਂ ਰਖਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਸਾਚਾ ਮਾਰਗ ਆਪੇ ਲਾਇੰਦਾ। ਸਤਿਜੁਗ ਵਰਤੇ ਸਚ ਵਰਤਾਰਾ, ਰਾਉ ਰੰਕ ਸੋਹੇ ਇਕ ਦੁਆਰਾ, ਜ਼ਾਤ ਪਾਤ ਊਚ ਨੀਚ ਵਰਨ ਬਰਨ ਸਰਬ ਮੇਟ ਮਿਟਾਇੰਦਾ। ਆਤਮ ਪਰਮਾਤਮ ਕਰੇ ਪਿਆਰਾ, ਸੋਹੰ ਸ਼ਬਦ ਸਚ ਜੈਕਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚਾ ਲੱਗੇ ਮਾਤ, ਹਰਿ ਸਤਿਗੁਰ ਆਪ ਲਗਾਈਆ। ਬੀਸ ਬੀਸਾ ਦੇਵੇ ਦਾਤ, ਜਗਤ ਜਗਦੀਸ਼ਾ ਵਡ ਵਡਿਆਈਆ। ਕਲਜੁਗ ਮਿਟੇ ਅੰਧੇਰੀ ਰਾਤ, ਜੂਠ ਝੂਠ ਦਏ ਖਪਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬੰਧਾਏ ਨਾਤ, ਜ਼ਾਤ ਪਾਤ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਨਿਹਕਲੰਕ ਨਰ ਨਰਾਇਣ, ਨਿਰਗੁਣ ਆਪਣਾ ਵੇਸ ਵਟਾਇੰਦਾ। ਵੱਜੇ ਡੰਕ ਰਾਉ ਰੰਕ ਜੀਵ ਜੰਤ ਰਸਨਾ ਕਹਿਣ, ਵਾਹਵਾ ਤੇਰੀ ਕੁਦਰਤ ਤੇਰਾ ਭੇਵ ਕੋਇ ਨਾ ਪਾਇੰਦਾ। ਭਗਤ ਭਗਵੰਤ ਸਾਚੇ ਸੰਤ ਦਰਸ਼ਨ ਪੇਖਣ ਨੈਣ, ਨੇਤਰ ਨੈਣ ਨਿਜ ਆਤਮ ਆਪ ਖੁਲ੍ਹਾਇੰਦਾ। ਆਵਣ ਜਾਵਣ ਪਤਤ ਪਾਵਣ ਚੁਕਾਏ ਲੈਣ ਦੇਣ, ਲੱਖ ਚੁਰਾਸੀ ਫੰਦ ਕਟਾਇੰਦਾ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਬਣੇ ਸਾਕ ਸੱਜਣ ਸੈਣ, ਆਤਮ ਨਾਤਾ ਜੁੜਿਆ ਨਾ ਕੋਇ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੀ ਧਾਰ ਲਗਾਇੰਦਾ। ਸਤਿਜੁਗ ਧਾਰ ਜਾਏ ਲੱਗ, ਸੋ ਪੁਰਖ ਨਿਰੰਜਣ ਆਪ ਲਗਾਈਆ। ਕਰੇ ਖੇਲ ਸੂਰਾ ਸਰਬੱਗ, ਸੂਰਬੀਰ ਬੇਪਰਵਾਹੀਆ। ਤ੍ਰੈਗੁਣ ਅਗਨੀ ਬੁਝਾਏ ਅੱਗ, ਸਾਂਤਕ ਸਤਿ ਸਤਿ ਕਰਾਈਆ। ਪੰਚ ਵਿਕਾਰਾ ਦੇਵੇ ਦਝ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਗ਼ਰੀਬ ਨਿਮਾਣਿਆਂ ਅੰਤਰ ਬਹੇ ਸਜ, ਸਚ ਸਿੰਘਾਸਣ ਸੋਭਾ ਪਾਈਆ। ਚਾਰ ਵਰਨ ਇਕ ਨਗਾਰਾ ਜਾਏ ਵੱਜ, ਚਾਰ ਕੁੰਟ ਖ਼ੁਸ਼ੀ ਮਨਾਈਆ। ਅੰਤਮ ਲੇਖਾ ਚੁੱਕੇ ਮੱਕਾ ਕਾਅਬਾ ਹਾਜੀ ਹੱਜ, ਕਾਇਆ ਹੁਜਰਾ ਸਚ ਮਹਿਰਾਬੇ, ਨਿਰਗੁਣ ਨੂਰ ਏਕਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਲੇਖਾ ਆਪਣੇ ਹੱਥ ਰਖਾਈਆ। ਸਤਿਜੁਗ ਲੇਖਾ ਸ੍ਰੀ ਭਗਵਾਨ, ਸ੍ਰਿਸ਼ਟ ਸਬਾਈ ਆਪ ਜਣਾਇੰਦਾ। ਸਰਬ ਜੀਆਂ ਦਾ ਸਾਚਾ ਕਾਹਨ, ਪੁਰਖ ਅਕਾਲ ਖੇਲ ਕਰਾਇੰਦਾ। ਪਰਵਰਦਿਗਾਰ ਹੋ ਮਿਹਰਵਾਨ, ਮਿਹਬਾਨ ਬੀਦੋ ਆਪਣਾ ਰੰਗ ਰੰਗਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਲੋਕਮਾਤ ਮਾਤ ਝੁਲਾਇੰਦਾ। ਜੀਵ ਜੰਤ ਦੇਵੇ ਇਕ ਧਿਆਨ, ਹਰਿ ਚਰਨ ਸਰਨ ਸਰਨ ਚਰਨ ਹਰਿ ਸਮਝਾਇੰਦਾ। ਇਸ਼ਟ ਦੇਵ ਸ੍ਰੀ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇੰਦਾ । ਨੌਂ
ਖੰਡ ਪ੍ਰਿਥਮੀ ਸੱਤ ਦੀਪ ਗਾਇਣ ਏਕਾ ਗਾਨ, ਅੰਤਰ ਮੰਤਰ ਅੱਖਰ ਵੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਕਰੇ ਪਰਵਾਨ, ਪਾਰਬ੍ਰਹਮ ਬ੍ਰਹਮ ਵੇਖੇ ਮਾਰ ਧਿਆਨ, ਈਸ਼ ਜੀਵ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਨਰ ਹਰਿ ਨਰਾਇਣ ਆਪਣਾ ਭੇਵ ਆਪ ਚੁਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਬਣਾਏ ਸਚ ਵਿਧਾਨ, ਵਿਧਾਤਾ ਆਪਣੀ ਦਇਆ ਕਮਾਇੰਦਾ।
੨੫ ਹਾੜ ੨੦੧੯ ਬਿਕਰਮੀ ਹਰਬੰਸ ਸਿੰਘ ਦੇ ਗ੍ਰਹਿ ਪਿੰਡ ਚੈੜੀਆਂ ਜ਼ਿਲਾ ਅੰਬਾਲਾ
ਨਰ ਨਰਾਇਣ ਹਰਿ ਆਦਿ ਜੁਗਾਦਿ, ਨਿਰਵੈਰ ਪੁਰਖ ਖੇਲ ਕਰਾਇੰਦਾ। ਸ਼ਬਦ ਅਗੰਮੀ ਬੋਧ ਅਗਾਧ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਸਾਚਾ ਮੇਲਾ ਸੰਤ ਸਾਧ, ਸਤਿਗੁਰ ਪੂਰਾ ਆਪ ਕਰਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਜਣਾਇੰਦਾ। ਗੁਰਮੁਖ ਸੱਜਣ ਆਪੇ ਲਾਧ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਵੇਸ ਵਟਾਇੰਦਾ। ਨਰ ਨਰਾਇਣ ਇਕ ਇਕੱਲਾ, ਏਕੰਕਾਰ ਵਡ ਵਡਿਆਈਆ। ਵਸਣਹਾਰਾ ਸਚਖੰਡ ਸਚ ਮਹੱਲਾ, ਥਿਰ ਘਰ ਆਪਣਾ ਭੇਵ ਜਣਾਈਆ। ਪਾਵੇ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਡੂੰਘੇ ਸਾਗਰ ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਭਗਤ ਭਗਵੰਤ ਫੜਾਏ ਪੱਲਾ, ਨਾਮ ਪੱਲੂ ਇਕ ਵਖਾਈਆ। ਜੋਤੀ ਸ਼ਬਦੀ ਨਿਰਗੁਣ ਸਰਗੁਣ ਆਤਮ ਪਰਮਾਤਮ ਆਪੇ ਰਲਾ, ਬ੍ਰਹਮ ਪਾਰਬ੍ਰਹਮ ਭੇਵ ਖੁਲ੍ਹਾਈਆ। ਦੂਈ ਦਵੈਤੀ ਸ਼ਰਅ ਸ਼ਰੈਅਤੀ ਜ਼ਾਤ ਪਾਤ ਮੇਟਣਹਾਰਾ ਸੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਸੋਭਾ ਪਾਇੰਦਾ। ਨਰ ਨਰਾਇਣ ਪੁਰਖ ਅਬਿਨਾਸ਼ਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਘਟ ਘਟ ਅੰਦਰ ਰੱਖੇ ਵਾਸਾ, ਲੱਖ ਚੁਰਾਸੀ ਡੇਰਾ ਲਾਇੰਦਾ। ਆਦਿ ਨਿਰੰਜਣ ਨੂਰ ਪਰਕਾਸ਼ਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦਾਸੀ ਦਾਸਾ, ਬਣ ਸੇਵਕ ਸੇਵ ਕਮਾਇੰਦਾ। ਸ੍ਰੀ ਭਗਵਾਨ ਸ਼ਾਹੋ ਸ਼ਾਬਾਸ਼ਾ, ਸਚਖੰਡ ਦੁਆਰੇ ਦਰਗਹਿ ਸਾਚੀ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਪੂਰੀ ਕਰੇ ਆਸਾ, ਵਸਤ ਅਮੋਲਕ ਝੋਲੀ ਪਾਇੰਦਾ। ਬ੍ਰਹਮ ਬ੍ਰਹਮ ਕਰੇ ਖੇਲ ਬ੍ਰਹਿਮੰਡ ਖੰਡ ਜੇਰਜ ਅੰਡ ਸ਼ਾਹੋ ਸ਼ਾਬਾਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਨਰ ਨਰਾਇਣ ਏਕੰਕਾਰ, ਅਕਲ ਕਲਾ ਵਡਿਆਈਆ। ਸਚਖੰਡ ਨਿਵਾਸੀ ਸਚਖੰਡ ਦੁਆਰੇ ਵਸਣੇਹਾਰ, ਨਿਰਗੁਣ ਨੂਰ ਨਿਰਵੈਰ ਪੁਰਖ ਬੇਅੰਤ ਬੇਪਰਵਾਹੀਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦੀ ਜੁਗਾ ਜੁਗੰਤਰ ਸਾਚੀ ਕਾਰ ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪਣੀ ਕਰਨੀ ਆਪ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਤ੍ਰੈਗੁਣ ਮੇਲਾ ਕੰਤ ਭਤਾਰ, ਪੰਚਮ ਨਾਤਾ ਜੋੜ ਸੰਸਾਰ, ਸਾਚੀ ਵੰਡਣ ਵੰਡ ਵੰਡਾਈਆ। ਨਿਰਗੁਣ ਸਰਗੁਣ ਦੇ ਆਧਾਰ, ਲੱਖ ਚੁਰਾਸੀ ਖੇਲ ਅਪਾਰ, ਪਰਮ ਪੁਰਖ ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
ਹਰਿ, ਨਰ ਨਰਾਇਣ ਵਡ ਵਡਿਆਈਆ । ਨਰ ਨਰਾਇਣ ਇਕੋ ਦਾਤਾ, ਆਦਿ ਜੁਗਾਦਿ ਸਮਾਇੰਦਾ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਪੂਤ ਸਪੂਤ ਗੋਦ ਬਹਾਇੰਦਾ। ਚਰਨ ਕਵਲ ਕਵਲ ਚਰਨ ਬੰਧੇ ਨਾਤਾ, ਭਗਤ ਭਗਵੰਤ ਜੋੜ ਜੁੜਾਇੰਦਾ। ਏਥੇ ਓਥੇ ਦੋ ਜਹਾਨ ਰੱਖੇ ਸਾਥਾ, ਸਗਲਾ ਸੰਗ ਆਪ ਹੋ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗਾਏ ਗਾਥਾ, ਗੁਰ ਗੁਰ ਸਤਿਗੁਰ ਆਪ ਪੜ੍ਹਾਇੰਦਾ। ਲਹਿਣਾ ਦੇਣਾ ਜਾਣੇ ਤ੍ਰਲੋਕੀ ਨਾਥਾ, ਤ੍ਰੈਭਵਣ ਧਨੀ ਲੋਕ ਪਰਲੋਕ ਬ੍ਰਹਿਮੰਡ ਖੰਡ ਲੋਅ ਪੁਰੀ ਭੇਵ ਅਭੇਦ ਆਪ ਚੁਕਾਇੰਦਾ। ਚੌਦਾਂ ਲੋਕ ਗਾਏ ਸਾਕਾ, ਚੌਦਾਂ ਤਬਕ ਖੋਲ੍ਹੇ ਤਾਕਾ, ਜ਼ਿਮੀਂ ਅਸਮਾਨ ਖੇਲ ਮਹਾਨ, ਰਵ ਸਸ ਸੂਰਜ ਚੰਦ ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਆਪਣਾ ਨਾਉਂ ਪਰਗਟਾਇੰਦਾ। ਨਾਉਂ ਨਰਾਇਣ ਹਰਿ ਜੂ ਰੱਖ, ਆਪਣੀ ਦਇਆ ਆਪ ਕਮਾਈਆ। ਸਚਖੰਡ ਨਿਵਾਸੀ ਹੋ ਪਰਤੱਖ, ਪਾਰਬ੍ਰਹਮ ਭੇਵ ਅਭੇਦ ਖੁਲ੍ਹਾਈਆ। ਸੰਤ ਭਗਤ ਭਗਵੰਤ ਸੱਜਣ ਸਾਚੇ ਲਏ ਰੱਖ, ਜੁਗ ਜੁਗ ਆਪਣਾ ਭੇਵ ਚੁਕਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮੱਥ, ਧੁਰ ਮਸਤਕ ਲੇਖਾ ਆਪਣੇ ਹੱਥ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਬਣ ਰਹਿਬਰ ਰਾਹ ਚਲਾਈਆ। ਨਿਰਗੁਣ ਅੰਦਰ ਸਰਗੁਣ ਵਸ, ਸਰਗੁਣ ਨਿਰਗੁਣ ਏਕਾ ਰਸ, ਰਸ ਰਸੀਯਾ ਏਕਾ ਗੁਣ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਵਡ ਵੱਡਾ ਬੇਪਰਵਾਹੀਆ। ਬੇਪਰਵਾਹ ਹਰਿ ਨਿਰੰਕਾਰਾ, ਨਰ ਨਰਾਇਣ ਆਪ ਅਖਵਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾਇੰਦਾ। ਗੁਰ ਅਵਤਾਰ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵਾਰੋ ਵਾਰਾ, ਕਲਜੁਗ ਆਪਣਾ ਭੇਵ ਚੁਕਾਇੰਦਾ । ਮਹਾਬਲੀ ਅਛਲ ਅਛੱਲ ਵਸਣਹਾਰਾ ਧਾਮ ਨਿਆਰਾ, ਨਿਹਚਲ ਧਾਮ ਮਹੱਲ ਅਟੱਲ ਸਚਖੰਡ ਸਾਚੇ ਸੋਭਾ ਪਾਇੰਦਾ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਵੇਖੇ ਵਿਗਸੇ ਵੇਖਣਹਾਰਾ, ਆਦਿ ਪੁਰਖ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਆਪਣਾ ਪਰਦਾ ਆਪ ਉਠਾਇੰਦਾ। ਨਰ ਨਰਾਇਣ ਪਰਦਾ ਚੁੱਕ, ਚਾਰ ਕੁੰਟ ਕਰੇ ਰੁਸ਼ਨਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਬੈਠਾ ਰਿਹਾ ਲੁਕ, ਕਲਜੁਗ ਅੰਤਮ ਪਰਗਟ ਹੋਵੇ ਸੱਚਾ ਸ਼ਹਿਨਸ਼ਾਹੀਆ। ਨਿਰਮਲ ਨੂਰ ਜੋਤ ਕਰੇ ਪਰਕਾਸ਼, ਭਾਗ ਲਗਾਏ ਸਾਚੇ ਕਾਇਆ ਕੰਚਨ ਕੋਟ, ਕਿਲਾ ਗੜ੍ਹ ਦਏ ਸੁਹਾਈਆ। ਸ਼ਬਦ ਅਗੰਮੀ ਤਨ ਨਗਾਰੇ ਲੱਗੇ ਚੋਟ, ਅਨਹਦ ਨਾਦੀ ਧੁਨ ਆਤਮਕ ਏਕਾ ਰਾਗ ਸੁਣਾਈਆ। ਸ੍ਰਿਸ਼ਟ ਸਬਾਈ ਲੇਖਾ ਚੁੱਕੇ ਵਰਨ ਬਰਨ, ਜ਼ਾਤ ਪਾਤ ਨਿਰਗੁਣ ਨੂਰ ਵਖਾਏ ਸਾਚੀ ਗੋਤ, ਆਤਮ ਪਰਮਾਤਮ ਪੂਤ ਸਪੂਤਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗਾ ਜੁਗੰਤਰ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵਲੜਾ, ਕਰੇ ਕਰਾਏ ਕਰਨੇਹਾਰ। ਪੁਰਖ ਅਕਾਲ ਇਕ ਇਕੱਲੜਾ, ਲੋਕਮਾਤ ਲਏ ਅਵਤਾਰ, ਜਨ ਭਗਤਾਂ ਮਾਰਗ ਦਏ ਸੁਖੱਲੜਾ, ਨਿਰਗੁਣ ਸਰਗੁਣ ਕਰ ਪਿਆਰ, ਅੰਤਰ ਆਤਮ ਫੜਾਏ ਪੱਲੜਾ, ਸ਼ਬਦੀ ਸ਼ਬਦ ਹੋ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਇਕ ਅਵਤਾਰ। ਨਰ ਨਰਾਇਣ ਨਿਹਕਲੰਕ, ਆਦਿ ਜੁਗਾਦਿ ਵਡੀ ਵਡਿਆਈਆ। ਜੁਗਾ ਜੁਗੰਤਰ
ਵਜਾਏ ਡੰਕ, ਡੰਕਾ ਏਕਾ ਨਾਮ ਖ਼ੁਦਾਈਆ। ਲੇਖਾ ਜਾਣੇ ਰਾਉ ਰੰਕ, ਰਾਜ ਰਾਜਾਨ ਸ਼ਾਹ ਸੁਲਤਾਨ, ਲੇਖਾ ਸਭ ਦਾ ਆਪ ਮੁਕਾਈਆ। ਕਲਜੁਗ ਅੰਤਮ ਇਕ ਸੁਹਾਏ ਦੁਆਰ ਬੰਕ, ਬੰਕ ਦੁਆਰੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਕਰੇ ਖੇਲ ਬੇਪਰਵਾਹੀਆ। ਨਰ ਨਰਾਇਣ ਸੂਰਾ ਸਰਬੰਗ, ਸਰਬ ਕਲਾ ਅਖਵਾਇੰਦਾ। ਆਦਿ ਜੁਗਾਦਿ ਨਾ ਹੋਏ ਭੰਗ, ਸੈਭੰ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਸ੍ਰੀ ਭਗਵੰਤ ਆਤਮ ਪਰਮਾਤਮ ਦੇਵੇ ਇਕ ਅਨੰਦ, ਅਨੰਦ ਘਾਲ ਇਕ ਵਖਾਇੰਦਾ। ਨਿਰਗੁਣ ਨਿਰਾਕਾਰ ਆਦਿ ਨਿਰੰਜਣ ਨੂਰ ਨੁਰਾਨਾ ਚਾੜ੍ਹੇ ਚੰਦ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਅਗੰਮੀ ਸਾਚਾ ਛੰਦ, ਬਿਨ ਰਸਨਾ ਜਿਹਵਾ ਗਾਇੰਦਾ। ਜੁਗ ਚੌਕੜੀ ਮੇਟੇ ਪੰਧ, ਬਣ ਪਾਂਧੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਖੇਲ ਖਲਾਇੰਦਾ। ਨਰ ਨਰਾਇਣ ਏਕੋ ਏਕ, ਇਕ ਇਕ ਅਖਵਾਈਆ। ਭਗਤ ਭਗਵੰਤ ਸਾਚੀ ਟੇਕ, ਦਰ ਘਰ ਸਾਚੇ ਵੱਜੀ ਵਧਾਈਆ। ਸੰਤ ਸੁਹੇਲਾ ਸਦਾ ਬਬੇਕ, ਵਵੇਕੀ ਆਪਣਾ ਭੇਵ ਚੁਕਾਈਆ । ਤ੍ਰੈਗੁਣ ਮਾਇਆ ਨਾ ਲਾਏ ਸੇਕ, ਜਿਸ ਸਿਰ ਆਪਣਾ ਹੱਥ ਟਿਕਾਈਆ। ਸੋ ਸੱਜਣ ਸਤਿਗੁਰ ਪੁਰਖ ਲਏ ਪੇਖ, ਪੇਖ ਆਪਣੇ ਨੈਣ ਖ਼ੁਸ਼ੀ ਮਨਾਈਆ। ਜਗਤ ਨੇਤਰ ਨਜ਼ਰ ਨਾ ਆਏ ਰੂਪ ਰੇਖ, ਰੰਗ ਕਰਤਾ ਨਾ ਕੋਇ ਦਸਾਈਆ। ਅਨਭਵ ਪਰਕਾਸ਼ ਅਵੱਲੜਾ ਭੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਖੇਲੇ ਖੇਲ ਬੇਪਰਵਾਹੀਆ। ਨਰ ਨਰਾਇਣ ਗਹਿਰ ਗੰਭੀਰ, ਗੁਣ ਸਾਗਰ ਵਡ ਵਡਿਆਇੰਦਾ। ਵਸਣਹਾਰਾ ਪੰਜ ਤਤ ਕਾਇਆ ਤਤ ਸਰੀਰ, ਤਤਵ ਤਤ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਇਕੋ ਧੀਰ, ਧੀਰਜ ਸਤਿ ਸੰਤੋਖ ਗਿਆਨ ਦ੍ਰਿੜਾਇੰਦਾ। ਸ਼ਬਦ ਅਣਯਾਲਾ ਬਿਰਹੋਂ ਮਾਰੇ ਤੀਰ, ਬਜ਼ਰ ਕਪਾਟੀ ਚੀਰ ਚਰਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਦੂਈ ਦਵੈਤੀ ਜੂਠੀ ਝੂਠੀ ਕੱਢੇ ਪੀੜ, ਸਚ ਸੁਚ ਇਕ ਦ੍ਰਿੜਾਇੰਦਾ। ਅੰਮ੍ਰਿਤ ਆਤਮ ਪਿਆਏ ਠੰਡਾ ਸੀਰ, ਨਿਝਰ ਝਿਰਨਾ ਆਪ ਝਿਰਾਇੰਦਾ। ਫੜ ਚੋਟੀ ਚਾੜ੍ਹੇ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਬਦਲਣਹਾਰਾ ਤਕਸੀਰ, ਤਦਬੀਰ ਆਪਣੀ ਆਪ ਜਣਾਇੰਦਾ। ਕਲਜੁਗ ਅੰਤਮ ਘੱਤ ਵਹੀਰ, ਦੋ ਜਹਾਨਾਂ ਪੰਧ ਮੁਕਾਇੰਦਾ। ਲੇਖਾ ਜਾਣੇ ਪੀਰ ਪੈਗ਼ੰਬਰ ਦਸਤਗੀਰ, ਦਸਤਯਾਬ ਆਪਣਾ ਦਸਤ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਨਰਾਇਣ ਆਪਣਾ ਰੰਗ ਰੰਗਾਇੰਦਾ। ਨਰ ਨਰਾਇਣ ਏਕਾ ਰੰਗ, ਹਰਿ ਜੂ ਹਰਿ ਹਰਿ ਆਪ ਰੰਗਾਈਆ। ਆਤਮ ਸੇਜਾ ਸਚ ਪਲੰਘ, ਸੋ ਪੁਰਖ ਨਿਰੰਜਣ ਆਸਣ ਲਾਈਆ। ਦਿਵਸ ਰੈਣ ਅੱਠੇ ਪਹਿਰ ਨਾਮ ਮਰਦੰਗ, ਮਰਦ ਮਰਦਾਨਾ ਆਪ ਵਜਾਈਆ। ਸਾਚੇ ਅਸਵ ਕਸੇ ਤੰਗ, ਸ਼ਾਹ ਸਵਾਰ ਸਚ ਸਿੰਘਾਸਣ ਆਸਣ ਲਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਆਪੇ ਲੰਘ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੀਤ ਸੁਹਾਗੀ ਗਾਏ ਛੰਦ, ਆਤਮ ਪਰਮਾਤਮ ਇਕ ਅਨੰਦ, ਘਰ ਮੇਲਾ ਸਹਿਜ ਸੁਭਾਈਆ। ਜੁਗ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਨਿਹਕਰਮੀ ਆਪਣਾ ਕਰਮ ਕਮਾਈਆ। ਦੀਨ ਦਿਆਲ ਠਾਕਰ ਸੁਆਮੀ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਲੇਖਾ ਜਾਣੇ ਗੁਜਰੀ ਚੰਦ, ਗੋਬਿੰਦ ਵੇਖੇ ਥਾਉਂ ਥਾਈਂਆ। ਸ੍ਰਿਸ਼ਟ ਸਬਾਈ ਭਾਗਾਂਮੰਦ, ਕਲਜੁਗ ਅੰਤਮ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਗੁਰਮੁਖ ਵਿਰਲੇ ਮਿਲੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ
ਸੱਚਾ ਸ਼ਹਿਨਸ਼ਾਹੀਆ। ਨਾਮ ਵਖਾਏ ਚੰਡ ਪਰਚੰਡ, ਸਾਚਾ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਘਰ ਸਾਚੇ ਖ਼ੁਸ਼ੀ ਮਨਾਈਆ। ਨਰ ਨਰਾਇਣ ਚਾਉ ਘਨੇਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਜਨ ਭਗਤਾਂ ਦਿਸੇ ਨੇਰਨ ਨੇਰਾ, ਮਨਮੁਖਾਂ ਨਜ਼ਰ ਕਿਤੇ ਨਾ ਆਇੰਦਾ। ਆਤਮ ਪਰਮਾਤਮ ਘਰ ਘਰ ਵਖਾਏ ਖੁਲ੍ਹਾ ਵਿਹੜਾ, ਗ੍ਰਹਿ ਮੰਦਰ ਅੰਦਰ ਆਪਣਾ ਡੇਰਾ ਲਾਇੰਦਾ। ਦਿਵਸ ਰੈਣ ਰੈਣ ਦਿਵਸ ਆਪਣਾ ਰੰਗ ਵਖਾਏ ਸੰਞ ਸਵੇਰਾ, ਸਚ ਪਰਭਾਤੀ ਆਪਣਾ ਪਰਦਾ ਲਾਹਿੰਦਾ। ਗੁਰਮੁਖ ਗੁਰ ਗੁਰ ਕਹੇ ਤੂੰ ਮੇਰਾ ਮੈਂ ਤੇਰਾ, ਨਾਨਕ ਢੋਲਾ ਸਾਚਾ ਸੋਹਲਾ, ਪੁਰਖ ਅਕਾਲ ਦੀਨ ਦਿਆਲ ਸਚਖੰਡ ਨਿਵਾਸੀ ਏਕਾ ਧਾਰ ਏਕਾ ਰਾਗ ਅਲਾਇੰਦਾ। ਸੋਹੰ ਸਦ ਸਚ ਵਿਚੋਲਾ, ਆਦਿ ਜੁਗਾਦਿ ਬਣਿਆ ਤੋਲਾ, ਗੁਰ ਅਵਤਾਰ ਪੀਰ ਪੈਗ਼ੰਬਰ ਬਦਲਣਹਾਰਾ ਚੋਲਾ, ਕਾਇਆ ਚੋਲਾ ਤਨ ਨਾ ਕੋਇ ਹੰਢਾਇੰਦਾ। ਪੁਰਖ ਅਬਿਨਾਸ਼ੀ ਰੱਖਣਹਾਰਾ ਪਰਦਾ ਓਹਲਾ, ਬ੍ਰਹਮ ਪਾਰਬ੍ਰਹਮ ਆਪਣੀ ਵੰਡ ਵੰਡਾਇੰਦਾ। ਹਰਿਜਨ ਹਰਿ ਜੂ ਵਸੇ ਕੋਲਾ, ਨਿਜ ਘਰ ਆਤਮ ਡੇਰਾ ਲਾਇੰਦਾ। ਨਰ ਨਰਾਇਣ ਨਿਰਗੁਣ ਰੂਪ ਹੋ ਹੋ ਮੌਲਾ, ਬਿਸਮਿਲ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਆਪਣੀ ਕਾਰ ਕਮਾਇੰਦਾ। ਨਰ ਨਰਾਇਣ ਜਪਤ ਜਪ ਜੀਵ, ਜੀਵਣ ਜੁਗਤ ਜਗਤ ਜਣਾਈਆ। ਅੰਤਮ ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਂਵ, ਰਵਦਾਸ ਚੁਮਾਰਾ ਦਏ ਗਵਾਹੀਆ। ਗੋਬਿੰਦ ਸੂਰਾ ਸੁਤ ਦੁਲਾਰੇ ਰੱਖ ਕੇ ਗਿਆ ਹੇਠਾਂ ਨੀਂਵ, ਸਤਿਜੁਗ ਸਾਚੀ ਨੀਂਹ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਏਕੋ ਅੱਖਰ ਰਿਹਾ ਪੜ੍ਹਾਈਆ। ਨਰ ਨਰਾਇਣ ਸਾਚਾ ਅੱਖਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਆਦਿ ਜੁਗਾਦਿ ਰੱਖੇ ਵੱਖਰ, ਵੱਖਰੀ ਧਾਰ ਆਪ ਪਰਗਟਾਇੰਦਾ। ਪਾੜਨਹਾਰਾ ਬਜ਼ਰ ਕਪਾਟੀ ਪੱਥਰ, ਦੂਈ ਦਵੈਤੀ ਪਰਦਾ ਲਾਹਿੰਦਾ। ਨੇਤਰ ਨੀਰ ਵਿਰੋਲੇ ਅੱਥਰ, ਨਿਝਰ ਝਿਰਨਾ ਆਪ ਝਿਰਾਇੰਦਾ। ਗੋਬਿੰਦ ਵੇਖੇ ਸਾਚਾ ਸੱਥਰ, ਸੱਥਰ ਯਾਰੜਾ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਇਕੋ ਜਾਪ ਜਪਾਇੰਦਾ। ਨਰ ਨਰਾਇਣ ਇਕੋ ਜਾਪ, ਜੀਵਣ ਮੁਕਤ ਆਪ ਜਣਾਈਆ। ਤ੍ਰੈ ਤ੍ਰੈ ਮੇਟਣਹਾਰਾ ਤੀਨੋਂ ਤਾਪ, ਅਗਨੀ ਤਤ ਨਾ ਲਾਗੇ ਰਾਈਆ। ਪਰਗਟ ਹੋਏ ਪ੍ਰਭ ਆਪੇ ਆਪ, ਆਪਣੀ ਕਲ ਆਪ ਰਖਾਈਆ। ਪੂਤ ਸਪੂਤਾ ਗੋਦ ਸੁਹਾਏ ਬਣ ਬਣ ਮਾਈ ਬਾਪ, ਪਿਤਾ ਪੂਤ ਸਦਾ ਸਖਾਈਆ। ਚਰਨ ਕਵਲ ਧਰਤ ਧਵਲ ਬੰਨ੍ਹੇ ਸਾਚਾ ਨਾਤ, ਨਾਤਾ ਬਿਧਾਤਾ ਨਾ ਕੋਇ ਤੁੜਾਈਆ। ਚਾਰ ਵਰਨ ਵਖਾਏ ਇਕ ਜ਼ਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਈਆ। ਨਰ ਨਰਾਇਣ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਖੇਲ ਕਰਾਈਆ। ਘਟ ਘਟ ਅੰਦਰ ਜੋਤ ਪਰਕਾਸ਼, ਪਰਕਾਸ਼ਵਾਨ ਬੇਪਰਵਾਹੀਆ। ਗੁਰਮੁਖਾਂ ਪੂਰੀ ਕਰੇ ਆਸ, ਗੁਰ ਗੁਰ ਆਪਣਾ ਦਰਸ ਕਰਾਈਆ। ਕਲਜੁਗ ਅੰਤਮ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਦੋ ਜਹਾਨਾਂ ਵੇਖੇ ਖੇਲ ਤਮਾਸ਼, ਦੋਏ ਦੋਏ ਧਾਰ ਆਪ ਪਰਗਟਾਈਆ। ਪਾਵੇ ਸਾਰ ਪ੍ਰਿਥਮੀ ਆਕਾਸ਼, ਗਗਨ ਮੰਡਲ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰਾਇਣ ਨਰ ਨਰ ਨਰਾਇਣ ਏਕਾ ਘਰ ਸੋਭਾ ਪਾਈਆ। ਏਕਾ ਘਰ ਸੋਭਾਵੰਤ, ਨਰ ਹਰਿ ਨਰਾਇਣ ਆਪ ਸੁਹਾਇੰਦਾ। ਆਦਿ ਜੁਗਾਦਿ ਮਹਿਮਾ ਅਗਣਤ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਮੇਲ ਮਿਲਾਏ ਸਾਚੇ ਸੰਤ, ਸੰਤ ਸਾਜਣ ਆਪਣੀ
ਬੂਝ ਬੁਝਾਇੰਦਾ। ਲੇਖਾ ਜਾਣ ਨਾਰ ਕੰਤ, ਕੰਤੂਹਲ ਵੇਸ ਵਟਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਾਏ ਬਣਤ, ਅੰਤਮ ਲੇਖਾ ਆਪ ਮੁਕਾਇੰਦਾ। ਤੋੜਣਹਾਰਾ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਨਰ ਨਰਾਇਣ ਬਣਾਏ ਸਾਚੀ ਸੰਗਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਗੁਰਮੁਖ ਦੂਜੇ ਦਰ ਨਾ ਹੋਏ ਮੰਗਤ, ਵਸਤ ਅਮੋਲਕ ਝੋਲੀ ਪਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗਤ, ਰੰਗ ਮਜੀਠੀ ਆਪ ਰੰਗਾਇੰਦਾ। ਮਾਣਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਦਇਆ ਕਮਾਇੰਦਾ। ਨਰ ਹਰਿ ਦੀਨ ਦਿਆਲ, ਠਾਕਰ ਆਪਣਾ ਰੰਗ ਰੰਗਾਈਆ। ਭਗਤ ਭਗਵੰਤ ਵੇਖੇ ਸਾਚੇ ਲਾਲ, ਲਾਲਣ ਆਪਣੀ ਗੋਦ ਸੁਹਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਦੇਵੇ ਨਾਮ ਸੱਚਾ ਧੰਨ ਮਾਲ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ । ਸ਼ਾਹੋਂ ਕਰੇ ਕੰਗਾਲ, ਕੰਗਾਲ ਸ਼ਾਹ ਦਏ ਬਣਾਈਆ। ਜਨ ਭਗਤਾਂ ਹਲ ਕਰੇ ਸਵਾਲ, ਰਹਿਮਤ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਹਰਿ ਵਸੇ ਸਾਚੇ ਘਰ, ਘਰ ਸਾਚਾ ਸਚਖੰਡ ਦੁਆਰੇ ਦਏ ਵਡਿਆਈਆ। ਗੁਰਮੁਖ ਕਦੇ ਨਾ ਕਰੇ ਬਸ, ਇਕੋ ਆਸ ਤਕਾਈਆ। ਹਰਿ ਜੂ ਹਿਰਦੇ ਅੰਦਰ ਜਾਏ ਵਸ, ਘਰ ਸਾਚੇ ਦਏ ਵਡਿਆਈਆ। ਮੇਟੇ ਰੈਣ ਅੰਧੇਰੀ ਮੱਸ, ਸਾਚਾ ਚੰਦ ਕਰੇ ਰੁਸ਼ਨਾਈਆ। ਅਗਲਾ ਮਾਰਗ ਦੇਵੇ ਦੱਸ, ਪਿਛਲਾ ਲੇਖਾ ਰਹੇ ਨਾ ਰਾਈਆ । ਦਿਵਸ ਰੈਣ ਅੱਠੇ ਪਹਿਰ ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਗਾਏ ਜਸ, ਜਸ ਵੇਦ ਪੁਰਾਨ ਗਾ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਜਣਾਈਆ। ਬਸ ਨਾ ਕਰੇ ਗੁਰਸਿਖ ਮੀਤ, ਜਿਸ ਜਨ ਆਪਣੀ ਦਇਆ ਕਮਾਇੰਦਾ। ਦਿਵਸ ਰੈਣ ਗਾਏ ਗੋਬਿੰਦ ਗੀਤ, ਗੋਬਿੰਦ ਆਪਣਾ ਰੰਗ ਵਟਾਇੰਦਾ। ਸਦਾ ਸੁਹੇਲਾ ਇਕ ਇਕੇਲਾ ਨਜ਼ਰੀ ਆਏ ਬੈਠਾ ਅਤੀਤ, ਤ੍ਰੈਗੁਣ ਡੇਰਾ ਆਪੇ ਢਾਹਿੰਦਾ। ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਇੰਦਾ । ਲੇਖਾ ਜਾਣੇ ਪਤਤ ਪੁਨੀਤ, ਪਤਤ ਪਾਵਣ ਆਪਣਾ ਨਾਉਂ ਧਰਾਇੰਦਾ। ਦੋ ਜਹਾਨ ਚਲਾਏ ਸਾਚੀ ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਬਸ ਬਸ ਨਾ ਗੁਰਮੁਖ ਕਰ, ਹਰਿ ਹਰਿ ਹਰਿ ਖੇਲ ਕਰਾਇੰਦਾ। ਪ੍ਰਭ ਮਿਲਣ ਦਾ ਇਕੋ ਦਰ, ਘਰ ਘਰ ਵਿਚ ਆਪ ਜਣਾਇੰਦਾ। ਨਿਰਭੌ ਚੁਕਾਏ ਭੈ ਡਰ, ਭੈ ਅਵਰ ਨਾ ਕੋਇ ਰਖਾਇੰਦਾ। ਆਤਮ ਅੰਤਰ ਨੁਹਾਏ ਸਾਚੇ ਸਰ, ਕਾਗੋਂ ਹੰਸ ਬਣਾਇੰਦਾ। ਸੁਰਤੀ ਸ਼ਬਦੀ ਲਏ ਫੜ, ਆਤਮ ਪਰਮਾਤਮ ਜੋੜ ਜੁੜਾਇੰਦਾ। ਲੇਖਾ ਚੁੱਕੇ ਪੰਜ ਤਤ ਕਾਇਆ ਸਰੀਰ ਧੜ, ਜਗਦੀਸ਼ ਆਪਣੀ ਦਇਆ ਕਮਾਇੰਦਾ। ਸਚਖੰਡ ਦੁਆਰੇ ਜਾਣਾ ਵੜ, ਰਾਹ ਵਿਚ ਨਾ ਕੋਇ ਅਟਕਾਇੰਦਾ। ਗੁਰਮੁਖ ਸੱਜਣ ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਮਰਨ ਜਨਮ ਸਤਿਗੁਰ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਵਿਚ ਕੁੰਡਾ ਲਾਹਿੰਦਾ। ਘਰ ਵਿਚ ਕੁੰਡਾ ਘਰ ਵਿਚ ਤਾਕੀ, ਘਰ ਘਰ ਵਿਚ ਪਰਦਾ ਲਾਹਿੰਦਾ। ਪਕੜ ਚੜ੍ਹਾਏ ਉਚੀ ਘਾਟੀ, ਗ੍ਰਹਿ ਮੰਦਰ ਆਪ ਜਣਾਇੰਦਾ। ਨਿਰਗੁਣ ਨੂਰ ਜੋਤ ਜਗਾਏ ਲਲਾਟੀ, ਅਗਿਆਨ ਅੰਧੇਰ ਗਵਾਇੰਦਾ। ਮੇਲ ਮਿਲਾਏ ਕਮਲਾਪਾਤੀ, ਕਵਲ ਨੈਣ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਥੇ ਓਥੇ ਸਦਾ ਸਾਥੀ, ਸਦਾ ਸੰਗ ਰਖਾਇੰਦਾ। ਕਿਰਪਾ ਅੰਦਰ ਸਦਾ ਸੁਆਮੀ, ਆਪਣਾ ਖੇਲ ਕਰਾਈਆ। ਆਦਿ ਜੁਗਾਦਿ ਸਦਾ ਸਦ ਨੇਹਕਾਮੀ, ਨਿਹਕਰਮੀ ਕਰਮ ਕਮਾਈਆ। ਘਟ ਘਟ ਬੈਠਾ ਅੰਤਰਜਾਮੀ, ਅੰਤਰ ਗਤ ਆਪ ਜਣਾਈਆ। ਦਿਵਸ ਰੈਣ ਰੈਣ ਦਿਵਸ ਗਾਏ ਸਾਚੀ ਬਾਣੀ, ਅਨਹਦ ਨਾਦੀ ਨਾਦ ਸੁਣਾਈਆ। ਸੁਰਤ ਸਵਾਣੀ ਸੁਘੜ ਸੁਚੱਜੀ ਹੋਏ ਰਾਣੀ, ਘਰ ਮਿਲੇ ਸੱਚਾ ਮਾਹੀਆ। ਆਤਮ ਪਰਮਾਤਮ ਪਿਆਏ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਈਆ। ਲੇਖਾ ਚੁੱਕੇ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਨਾਤਾ ਦਏ ਤੁੜਾਈਆ। ਸਤਿਗੁਰ ਮਿਲੇ ਸ਼ਬਦ ਹਾਣੀ, ਸੁਰਤ ਸਵਾਣੀ ਆਪਣੇ ਸੰਗ ਰਖਾਈਆ। ਦੋਹਾਂ ਵਿਚੋਲਾ ਪੁਰਖ ਅਬਿਨਾਸ਼ੀ ਇਕ ਵਖਾਏ ਪਦ ਨਿਰਬਾਣੀ, ਨਿਰਬਾਣ ਪਦ ਆਪਣਾ ਚਰਨ ਵਖਾਈਆ। ਏਥੇ ਓਥੇ ਅਕੱਥ ਕਹਾਣੀ, ਬਿਨ ਰਸਨਾ ਜੇਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸੱਚਾ ਵਰ, ਘਰ ਮੰਦਰ ਕਰੇ ਜੋਤ ਰੁਸ਼ਨਾਈਆ।
੨੫ ਹਾੜ ੨੦੧੯ ਬਿਕਰਮੀ ਜਗੀਰ ਸਿੰਘ ਦੇ ਗ੍ਰਹਿ ਰੰਗੀਲ ਪੁਰ ਜ਼ਿਲਾ ਅੰਬਾਲਾ
ਸਤਿ ਪੁਰਖ ਨਿਰੰਜਣ ਸਾਚੀ ਕਾਰ, ਹਰਿ ਕਰਤਾ ਆਪ ਕਰਾਇੰਦਾ। ਨਿਰਗੁਣ ਨਿਰਗੁਣ ਹੋ ਉਜਿਆਰ, ਨਿਰਵੈਰ ਪੁਰਖ ਵੇਸ ਵਟਾਇੰਦਾ। ਸੰਬਲ ਨਗਰ ਧਾਮ ਨਿਆਰ, ਦਰ ਘਰ ਸਾਚੇ ਆਸਣ ਲਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਜੈ ਜੈਕਾਰਾ ਏਕਾ ਨਾਉਂ ਅਲਾਇੰਦਾ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਨਜ਼ਰ ਕਿਸੇ ਨਾ ਆਇੰਦਾ। ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੋਲ ਫੋਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ । ਪੰਜ ਤਤ ਤਤ ਬਣੇ ਦਲਾਲ, ਕਰੇ ਖੇਲ ਸ੍ਰੀ ਭਗਵਾਨ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਸੋਭਾ ਪਾਇੰਦਾ। ਸੋਭਾਵੰਤ ਸ੍ਰੀ ਭਗਵਾਨ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਨਿਰਾਕਾਰ ਹੋ ਪਰਧਾਨ, ਅਕਲ ਕਲ ਖੇਲੇ ਖੇਲ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚ ਸੰਦੇਸਾ ਨਰ ਨਰੇਸ਼ਾ ਲੱਖ ਚੁਰਾਸੀ ਸੁਣਾਏ ਕਾਨ, ਚਾਰੇ ਖਾਣੀ ਕਰੇ ਪੜ੍ਹਾਈਆ। ਆਤਮ ਪਰਮਾਤਮ ਇਕ ਗਿਆਨ, ਪਰਮ ਪੁਰਖ ਮੇਲਾ ਸਹਿਜ ਸੁਭਾਈਆ। ਪਾਰਬ੍ਰਹਮ ਬ੍ਰਹਮ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਈਸ਼ ਜੀਵ ਇਕ ਨਿਸ਼ਾਨ, ਜਗਦੀਸ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਦਏ ਵਡਿਆਈਆ। ਦਰ ਘਰ ਸਾਚਾ ਸੋਭਾਵੰਤ, ਸਤਿਗੁਰ ਪੂਰਾ ਆਪ ਸੁਹਾਇੰਦਾ। ਸਚਖੰਡ ਦੁਆਰ ਬਣਾਈ ਬਣਤ, ਸਚ ਸਿੰਘਾਸਣ ਆਸਣ ਲਾਇੰਦਾ। ਕਰੇ ਖੇਲ ਆਦਿ ਅੰਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸ਼ਬਦ ਅਗੰਮੀ ਮਣੀਆ ਮੰਤ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਭੇਵ ਅਭੇਦਾ ਖੋਲ੍ਹੇ ਸਾਧਨ ਸੰਤ, ਸੰਤ ਸਾਜਣ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਹਰਿ ਹਰਿ ਆਪਣਾ ਵੇਸ ਵਟਾਇੰਦਾ। ਵੇਸ ਅਪਾਰਾ ਹਰਿ ਨਿਰੰਕਾਰਾ, ਨਿਰਗੁਣ ਧਾਰਾ ਜੋਤ ਜਗਾਈਆ। ਪਰਗਟ ਹੋ ਵਿਚ
ਸੰਸਾਰਾ, ਜੁਗ ਚੌਕੜੀ ਵੇਖੇ ਵਾਰੋ ਵਾਰਾ, ਨਿਤ ਨਵਿਤ ਫੇਰਾ ਪਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਲੋਆਂ ਪੁਰੀਆਂ ਦਏ ਹੁਲਾਰਾ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਰਵ ਸਸ ਕਰਨ ਨਿਮਸਕਾਰਾ, ਮੰਡਲ ਮੰਡਪ ਢਹਿ ਢਹਿ ਪਏ ਚਰਨ ਦੁਆਰਾ, ਚਰਨ ਧੂੜੀ ਮਸਤਕ ਟਿੱਕਾ ਏਕਾ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਬੈਠਾ ਆਸਣ ਲਾਈਆ। ਹਰਿ ਮੰਦਰ ਸੋਹੇ ਹਰਿ ਨਿਰੰਕਾਰ, ਸਚ ਸਿੰਘਾਸਣ ਆਸਣ ਲਾਇੰਦਾ। ਦੀਆ ਬਾਤੀ ਕਮਲਾਪਾਤੀ ਕਰ ਤਿਆਰ, ਤ੍ਰੈਗੁਣ ਅਤੀਤਾ ਡਗਮਗਾਇੰਦਾ। ਠਾਂਡਾ ਸੀਤਾ ਵਸਣਹਾਰਾ ਸਚ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਕੁਦਰਤ ਕਾਦਰ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਦਿਸ ਨਾ ਆਇੰਦਾ। ਜੁਗ ਚੌਕੜੀ ਹੋ ਤਿਆਰ ਸਤਿਜੁਗ ਤ੍ਰੇਤਾ ਦੁਆਪਰ ਲਏ ਹੁਦਾਰ, ਕਲਜੁਗ ਅੰਤਮ ਵੇਲਾ ਆਇੰਦਾ। ਸੇਵਾ ਕਰ ਕਰ ਥੱਕੇ ਗੁਰ ਅਵਤਾਰ, ਪੀਰ ਪੈਗ਼ੰਬਰ ਗਏ ਹਾਰ, ਜੀਵ ਜੰਤ ਲੱਖ ਚੁਰਾਸੀ ਗ੍ਰਹਿ ਮੰਦਰ ਘਰ ਘਰ ਸਰਬ ਕੁਰਲਾਇੰਦਾ। ਆਤਮ ਕਰੇ ਨਾ ਕੋਈ ਠੰਡੀ ਠਾਰ, ਨੇਤਰ ਲੋਚਣ ਨੈਣ ਦੇਵੇ ਨਾ ਕੋਇ ਦਰਸ ਦੀਦਾਰ, ਈਦ ਦੀਦ ਚੰਦ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਾਰ ਆਪ ਪਰਗਟਾਇੰਦਾ। ਸਾਚੀ ਧਾਰ ਪਰਗਟ ਜੋਤ, ਜੋਤੀ ਜਾਤਾ ਖੇਲ ਕਰਾਇੰਦਾ। ਲੱਖ ਚੁਰਾਸੀ ਏਕਾ ਓਟ, ਏਕਾ ਇਸ਼ਟ ਮਨਾਇੰਦਾ। ਵਰਨ ਬਰਨ ਨਾਤਾ ਤੋੜੇ ਝੂਠੀ ਗੋਤ, ਆਤਮ ਪਰਮਾਤਮ ਏਕਾ ਗੰਢ ਪਵਾਇੰਦਾ। ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇ ਹੰਗਤਾ ਕੱਢੇ ਖੋਟ, ਦੂਈ ਦਵੈਤੀ ਪੜਦਾ ਲਾਹਿੰਦਾ। ਤਨ ਨਗਾਰੇ ਸ਼ਬਦ ਅਗੰਮੀ ਲਾਏ ਚੋਟ, ਅਨਾਦ ਅਨਾਦੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਪੁਰਖ ਸਮਰਥ, ਕਲਜੁਗ ਅੰਤ ਅੰਤ ਜਣਾਈਆ। ਸਤਿਜੁਗ ਤ੍ਰੇਤਾ ਦਆਪਰ ਲੋਕਮਾਤ ਚਲਾਇਆ ਰਥ, ਬਣ ਰਥਵਾਹੀ ਸੇਵ ਕਮਾਈਆ। ਕਲਜੁਗ ਅੰਤਮ ਹੋ ਪਰਗਟ, ਪਰਮ ਪੁਰਖ ਆਪਣਾ ਵੇਸ ਵਟਾਈਆ। ਕਰੇ ਪਰਕਾਸ਼ ਨਿਰਮਲ ਜੋਤ, ਪੰਜ ਤਤ ਨਾ ਕੋਇ ਵਡਿਆਈਆ। ਵਸਣਹਾਰਾ ਸਾਚੇ ਕੋਟ, ਸੰਬਲ ਡੇਰਾ ਏਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਘਰ ਵਸੇ ਸੱਚਾ ਮਾਹੀਆ। ਸੰਬਲ ਨਗਰ ਸਚ ਟਿਕਾਣਾ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਸ਼ਬਦ ਅਗੰਮੀ ਇਕ ਬਬਾਣਾ, ਹਰਿ ਪੁਰਖ ਨਿਰੰਜਣ ਆਪ ਉਡਾਇੰਦਾ। ਏਕੰਕਾਰਾ ਹੋ ਪਰਧਾਨਾ, ਆਦਿ ਨਿਰੰਜਣ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਜਾਣੀ ਜਾਣਾ, ਸ੍ਰੀ ਭਗਵਾਨ ਸੇਵ ਕਮਾਇੰਦਾ। ਪਾਰਬ੍ਰਹਮ ਬਣ ਮਰਦ ਮਰਦਾਨਾ, ਵਡ ਮਰਦਾਨਗੀ ਆਪ ਰਖਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਨਿਸ਼ਾਨਾ, ਲੱਖ ਚੁਰਾਸੀ ਘਰ ਘਰ ਆਪ ਟਿਕਾਇੰਦਾ। ਬੋਧ ਅਗਾਧੀ ਏਕਾ ਗਾਣਾ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਰਮ ਪੁਰਖ ਵੇਖੇ ਮਾਰ ਧਿਆਨਾ, ਧਿਆਨ ਧਿਆਨ ਨਾਲ ਮਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰੇ ਖੇਲ ਸ੍ਰੀ ਭਗਵਾਨਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਬਲੀ ਬਲਵਾਨਾ, ਬਲ ਆਪਣਾ ਆਪ ਜਣਾਇੰਦਾ। ਦੋ ਜਹਾਨ ਝੁਲਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਉਠਾਇੰਦਾ। ਲੇਖਾ ਜਾਣੇ ਗੋਪੀ ਕਾਹਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸੱਚਾ ਸਚਖੰਡ, ਹਰਿ ਸਾਚਾ ਸਚ ਜਣਾਇੰਦਾ।
ਪੁਰਖ ਅਬਿਨਾਸ਼ੀ ਵੰਡੇ ਵੰਡ, ਦੂਸਰ ਸੰਗ ਨਾ ਕੋਇ ਵਖਾਇੰਦਾ। ਥਿਰ ਘਰ ਸਾਚੇ ਬਹਿ ਬਹਿ ਗਾਏ ਛੰਦ, ਗੀਤ ਗੋਬਿੰਦ ਅਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਲਹਿਣਾ ਦੇਣਾ ਚੁੱਕੇ ਬੱਤੀ ਦੰਦ, ਰਸਨਾ ਜਿਹਵਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਆਪ ਵਡਿਆਇੰਦਾ। ਘਰ ਮੰਦਰ ਵੇਖੇ ਖੋਲ੍ਹੇ ਤਾਕ, ਘਰ ਘਰ ਵੱਜੇ ਵਧਾਈਆ। ਘਰ ਮੇਲਾ ਸੱਜਣ ਪਾਕੀ ਪਾਕ, ਪੱਤਤ ਪੁਨੀਤ ਲਏ ਤਰਾਈਆ। ਘਰ ਸੋਹਲਾ ਢੋਲਾ ਗਾਏ ਭਵਿਖਤ ਵਾਕ, ਅਨਭਵ ਆਪਣਾ ਭੇਵ ਜਣਾਈਆ। ਘਰ ਆਤਮ ਪਰਮਾਤਮ ਦੱਸੇ ਇਕੋ ਜ਼ਾਤ, ਵਰਨ ਬਰਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚੇ ਦਏ ਵਡਿਆਈਆ। ਦਰ ਸਾਚੇ ਵਡਿਆਈ ਵੱਡਾ ਵਡ, ਹਰਿ ਸੱਜਣ ਆਪ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਅੰਤਰ ਆਪੇ ਕੱਢ, ਲੋਕਮਾਤ ਵੇਖ ਵਖਾਇੰਦਾ। ਜੁਗਾ ਜੁਗੰਤਰ ਧੁਰ ਦਰਬਾਰੀ ਧੁਰ ਦੁਆਰੇ ਲਏ ਸੱਦ, ਸਚ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਜਣਾਇੰਦਾ। ਕਲਜੁਗ ਖੇਲ ਲੈਣਾ ਜਾਣ, ਜਾਨਣਹਾਰ ਆਪ ਜਣਾਈਆ। ਪੁਰਖ ਅਬਿਨਾਸ਼ੀ ਹੋ ਪਰਧਾਨ, ਦੋ ਜਹਾਨ ਵੇਖੇ ਚਾਈਂ ਚਾਈਂਆ। ਸਚਖੰਡ ਦਆਰੇ ਸਚ ਨਿਸ਼ਾਨ, ਲੋਕਮਾਤ ਦਏ ਝੁਲਾਈਆ। ਸਤਿਜੁਗ ਮਾਰਗ ਲਾਏ ਹੋ ਮਿਹਰਵਾਨ, ਦੀਨਨ ਆਪਣੀ ਦਇਆ ਕਮਾਈਆ। ਭਗਤ ਭਗਵੰਤ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਵਸਤ ਅਗੰਮੀ ਦੇਵੇ ਦਾਨ, ਨਿਝ ਘਰ ਸਾਚੇ ਆਪ ਵਰਤਾਈਆ। ਸੁਰਤੀ ਸ਼ਬਦੀ ਮੇਲਾ ਗੋਪੀ ਕਾਹਨ, ਏਕਾ ਬੰਸਰੀ ਨਾਮ ਸੁਣਾਈਆ। ਪੀਰ ਪੈਗ਼ੰਬਰ ਦਏ ਪੈਗ਼ਾਮ, ਕਲਮਾ ਨਬੀ ਆਪ ਪੜ੍ਹਾਈਆ। ਮੁਕਾਮੇ ਹੱਕ ਵਸੇ ਧਾਮ, ਦਰਗਹਿ ਸਾਚੀ ਆਸਣ ਲਾਈਆ। ਕਲਜੁਗ ਅੰਤਮ ਵੇਖੇ ਆਣ, ਨਿਹਕਲੰਕਾ ਨਾਉਂ ਰਖਾਈਆ। ਗੁਰਮੁਖ ਸੱਜਣ ਲਏ ਪਛਾਣ, ਜੁਗ ਵਿਛੜੇ ਮੇਲਾ ਲਏ ਮਿਲਾਈਆ। ਏਕਾ ਰਾਗ ਸੁਣਾਏ ਕਾਨ, ਸੋਹੰ ਢੋਲਾ ਸੋ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਨਿਰਗੁਣ ਨਿਰਗੁਣ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਸੰਬਲ ਨਗਰ ਧਾਮ ਨਿਆਰਾ, ਸਾਢੇ ਤਿੰਨ ਹੱਥ ਆਸਣ ਲਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਆਪ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਕਰੋੜ ਤੇਤੀਸਾ ਸੀਸ ਝੁਕਾਇੰਦਾ। ਤੇਈ ਅਵਤਾਰ ਖੜੇ ਦੁਆਰਾ, ਭਗਤ ਅਠਾਰਾਂ ਨਾਲ ਮਿਲਾਇੰਦਾ। ਈਸਾ ਮੂਸਾ ਕਰੇ ਪੁਕਾਰਾ, ਮੁਹੰਮਦ ਏਕਾ ਓਟ ਰਖਾਇੰਦਾ। ਨਾਨਕ ਗੋਬਿੰਦ ਬੋਲ ਜੈਕਾਰਾ, ਡੰਕਾ ਫਤਹਿ ਇਕ ਸੁਣਾਇੰਦਾ। ਕਲਜੁਗ ਅੰਤਮ ਪਰਗਟ ਹੋਏ ਕਲਕੀ ਅਵਤਾਰਾ, ਕਲ ਆਪਣੀ ਆਪ ਧਰਾਇੰਦਾ। ਮਹਾਬਲੀ ਛਲੇ ਸਰਬ ਸੰਸਾਰਾ, ਵਲ ਛਲ ਆਪਣਾ ਖੇਲ ਵਖਾਇੰਦਾ। ਸ਼ਾਹ ਸੁਲਤਾਨਾ ਕਰੇ ਖੁਆਰਾ, ਰਾਜ ਰਾਜਾਨਾਂ ਮੇਟ ਮਿਟਾਇੰਦਾ। ਗ਼ਰੀਬ ਨਿਮਾਣਿਆਂ ਦਏ ਹੁਲਾਰਾ, ਫੜ ਬਾਂਹੋਂ ਗਲੇ ਲਗਾਇੰਦਾ। ਊਚਾਂ ਨੀਚਾਂ ਵਖਾਏ ਇਕ ਦਰਬਾਰਾ, ਜ਼ਾਤ ਪਾਤ ਨਾ ਕੋਇ ਵੰਡਾਇੰਦਾ। ਆਤਮ ਪਰਮਾਤਮ ਦੇ ਸਹਾਰਾ, ਬ੍ਰਹਮ ਪਾਰਬ੍ਰਹਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਆਪ ਵਡਿਆਇੰਦਾ। ਹਰਿ ਮੰਦਰ ਵੇਖੇ ਕਾਇਆ ਤਨ, ਤਤਵ ਤਤ ਤਤ ਜਣਾਈਆ।
ਆਸਾ ਤ੍ਰਿਸਨਾ ਮੇਟੇ ਮਨ, ਮਨ ਵਾਸਨਾ ਦਏ ਖਪਾਈਆ। ਪੰਚ ਵਿਕਾਰਾ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਕਰੇ ਵਸੇਰਾ ਸਾਚੀ ਛੱਪਰ ਛੰਨ, ਚਾਰ ਦੀਵਾਰ ਨਾ ਕੋਇ ਰਖਾਈਆ। ਹੋਏ ਪਰਕਾਸ਼ ਕੋਟਨ ਕੋਟ ਸੂਰਜ ਚੰਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਚਾ ਦੇਵੇ ਨਾਮ ਧਨ, ਧਨ ਖ਼ਜ਼ੀਨਾ ਇਕ ਲੁਟਾਈਆ। ਚਾਰ ਵਰਨਾਂ ਬੇੜਾ ਦੇਵੇ ਬੰਨ੍ਹ, ਬਰਨ ਅਠਾਰਾਂ ਲੇਖੇ ਪਾਈਆ। ਸਾਚਾ ਰਾਗ ਸੁਣਾਏ ਕੰਨ, ਸੋਹੰ ਅੱਖਰ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਕਹਿਣ ਧੰਨ ਧੰਨ, ਪਾਰਬ੍ਰਹਮ ਤੇਰੀ ਸਰਨਾਈਆ। ਜੋ ਘੜਿਆ ਸੋ ਦੇਵੇ ਭੰਨ, ਭੰਨਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਮੇਲਾ ਲਏ ਮਿਲਾਈਆ। ਘੜਨ ਭੰਨਣਹਾਰ ਸਮਰਥ, ਲੱਖ ਚੁਰਾਸੀ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਕਲਜੁਗ ਅੰਤਮ ਸੀਆਂ ਵੰਡੀ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਾਰਾ ਲੇਖ ਲਿਖਾਇੰਦਾ। ਕਲਜੁਗ ਅੰਤਮ ਖੇੜਾ ਹੋਣਾ ਭੱਠ, ਤ੍ਰੈਗੁਣ ਅਗਨੀ ਤਤ ਤਪਾਇੰਦਾ। ਪੁਰਖ ਅਬਿਨਾਸ਼ੀ ਗੇੜਨਹਾਰਾ ਉਲਟੀ ਲੱਠ, ਉਲਟਾ ਗੇੜਾ ਆਪ ਦਿਵਾਇੰਦਾ । ਜਨ ਭਗਤਾਂ ਮਾਰਗ ਦੱਸੇ ਸਚ ਸੱਚ, ਸਚ ਨਾਮ ਸਮਝਾਇੰਦਾ। ਕਾਇਆ ਮਾਟੀ ਭਾਂਡਾ ਕੱਚ, ਥਿਰ ਕੋਇ ਰਹਿਣ ਨਾ ਪਾਇੰਦਾ। ਮਨੂਆ ਨਟੂਆ ਰਿਹਾ ਨੱਚ, ਨੱਚ ਨੱਚ ਆਪਣਾ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰ ਗੁਰ ਆਪ ਜਣਾਇੰਦਾ। ਗੁਰਮੁਖ ਮੀਤਾ ਗੁਰ ਗੁਰ ਸੱਜਣ, ਹਰਿ ਸੱਜਣ ਦਇਆ ਕਮਾਇੰਦਾ। ਕਲਜੁਗ ਅੰਤਮ ਆਇਆ ਪੜਦੇ ਕੱਜਣ, ਸਿਰ ਆਪਣਾ ਹੱਥ ਟਿਕਾਇੰਦਾ। ਚਰਨ ਧੂੜ ਕਰਾਏ ਸਾਚਾ ਮਜਣ, ਦੁਰਮਤ ਮੈਲ ਧੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਏਕਾ ਘਰ, ਘਰ ਸਾਚੇ ਵੱਜੇ ਵਧਾਈਆ। ਦੀਨ ਮਜ਼੍ਹਬ ਚੁੱਕੇ ਡਰ, ਜ਼ਾਤ ਪਾਤ ਨਾ ਕੋਇ ਲੜਾਈਆ। ਪੁਰਖ ਅਬਿਨਾਸ਼ੀ ਕਿਰਪਾ ਰਿਹਾ ਕਰ, ਪਿਛਲੀ ਰੀਤੀ ਦਏ ਖਪਾਈਆ। ਮੰਦਰ ਮਸੀਤੀ ਏਕਾ ਨਜ਼ਰੀ ਆਏ ਹਰਿ, ਠਾਕਰ ਦੁਆਰੇ ਠਾਕਰ ਆਪਣਾ ਰੂਪ ਵਖਾਈਆ। ਸ਼ਿਵਦਵਾਲੇ ਸਾਚੇ ਟਿੱਲੇ ਬਹੇ ਚੜ੍ਹ, ਉਚ ਮਹੱਲੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਏਕਾ ਇਸ਼ਟ ਦ੍ਰਿੜਾਈਆ। ਏਕਾ ਇਸ਼ਟ ਆਤਮ ਗੁਰਦੇਵ, ਹਰਿ ਸਤਿਗੁਰ ਆਪ ਜਣਾਇੰਦਾ। ਆਦਿ ਜੁਗਾਦਿ ਅਲੱਖ ਅਭੇਵ, ਅਗੰਮ ਅਥਾਹ ਖੇਲ ਕਰਾਇੰਦਾ। ਹਰਿਜਨ ਲੇਖੇ ਲਾਏ ਸੇਵ, ਸੇਵਕ ਆਪਣਾ ਰੂਪ ਵਟਾਇੰਦਾ। ਅੰਮ੍ਰਿਤ ਆਤਮ ਦੇਵੇ ਮੇਵ, ਹੰ ਬ੍ਰਹਮ ਏਕਾ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਸਾਚਾ ਜਾਏ ਜਾਗ, ਸਤਿਗੁਰ ਪੂਰਾ ਆਪ ਜਗਾਈਆ। ਸਾਢੇ ਤਿੰਨ ਹੱਥ ਮੰਦਰ ਲੱਗੇ ਭਾਗ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਦੀਪਕ ਜੋਤੀ ਜਗੇ ਚਿਰਾਗ਼, ਅੰਧ ਅੰਧੇਰ ਮਿਟਾਈਆ। ਫੜ ਫੜ ਹੰਸ ਬਣਾਏ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਰਹਿਣ ਨਾ ਪਾਈਆ। ਲੱਖ ਚੁਰਾਸੀ ਵਿਚੋਂ ਕਾਢ, ਏਕਾ ਬਖ਼ਸ਼ੇ ਸਰਨ ਸਰਨਾਈਆ। ਪਿਤਾ ਪੂਤ ਲਡਾਏ ਲਾਡ, ਗੋਦ ਸੁਹੰਜਣੀ ਆਪ ਸੁਹਾਈਆ। ਸਤਿਜੁਗ ਤ੍ਰੇਤਾ ਦੁਆਪਰ ਪੂਰਬ ਲੇਖਾ ਰੱਖੇ ਯਾਦ, ਕਲਜੁਗ ਅੰਤਮ ਲਹਿਣਾ ਦਏ
ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਸਤਿਗੁਰ ਤਾਰ, ਤਾਰਨਹਾਰ ਦਇਆ ਕਮਾਇੰਦਾ। ਲੱਖ ਚੁਰਾਸੀ ਗੇੜ ਨਵਾਰ, ਆਵਣ ਜਾਵਣ ਫੰਦ ਕਟਾਇੰਦਾ। ਨਿਤ ਨਵਿਤ ਦੇਵੇ ਦਰਸ ਦੀਦਾਰ, ਨਿਜ ਨੇਤਰ ਨੈਣ ਖੁਲ੍ਹਾਇੰਦਾ। ਕਰ ਕਿਰਪਾ ਲਾਏ ਪਾਰ, ਬੇੜਾ ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਕਲਜੁਗ ਅੰਤਮ ਪਾਵੇ ਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਸਤਿਜੁਗ ਸਾਚੀ ਕਰੇ ਕਾਰ, ਕਰਨੀ ਕਰਤਾ ਆਪ ਕਮਾਇੰਦਾ। ਚਾਰ ਵਰਨਾਂ ਦਏ ਅਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੇ ਅੰਗ ਲਗਾਇੰਦਾ। ਸਰਬ ਜੀਆਂ ਦਾ ਇਕ ਪਿਆਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਸੋਹੰ ਸ਼ਬਦ ਸਤਿ ਜੈਕਾਰ, ਜੈ ਜੈਕਾਰਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਨਿਸ਼ਾਨਾ ਹਰਿਜਨ ਸਾਚਾ ਆਪ ਪਰਗਟਾਇੰਦਾ। ਹਰਿਜਨ ਸਾਚਾ ਸਚ ਨਿਸ਼ਾਨ, ਹਰਿ ਜੂ ਲੋਕਮਾਤ ਝੁਲਾਈਆ। ਸ੍ਰਿਸ਼ਟ ਸਬਾਈ ਦਏ ਗਿਆਨ, ਨਿਸ਼ਅੱਖਰ ਕਰੇ ਪੜ੍ਹਾਈਆ। ਘਟ ਘਟ ਬੈਠਾ ਵੇਖੇ ਮਾਰ ਧਿਆਨ, ਨਿਜ ਨੇਤਰ ਨੈਣ ਖੁਲ੍ਹਾਈਆ। ਲੱਖ ਚੁਰਾਸੀ ਹੋਈ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਨਾਤਾ ਜੁੜਿਆ ਪੰਜ ਸ਼ੈਤਾਨ, ਆਸਾ ਤ੍ਰਿਸ਼ਨਾ ਕਰੇ ਲੜਾਈਆ। ਨਜ਼ਰ ਨਾ ਆਏ ਸ੍ਰੀ ਭਗਵਾਨ, ਭਰਮੇ ਭੁੱਲੀ ਸਰਬ ਲੋਕਾਈਆ। ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਜੀਵਣ ਜੁਗਤ ਨਾ ਕੋਇ ਜਣਾਈਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਪੂਰਬ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਵੇਖੇ ਥਾਉਂ ਥਾਈਂਆ। ਗੁਰਮੁਖ ਵੇਖੇ ਥਾਨ ਥਨੰਤਰ, ਸ੍ਰਿਸ਼ਟ ਸਬਾਈ ਫੋਲ ਫੋਲਾਇੰਦਾ। ਆਪ ਬੁਝਾਏ ਜਗਤ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਸੋਹੰ ਸੁਣਾਏ ਸਾਚਾ ਮੰਤਰ, ਮੰਤਰ ਏਕਾ ਨਾਮ ਜਣਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਪੜਦਾ ਉਹਲਾ ਨਾ ਕੋਇ ਵਖਾਇੰਦਾ। ਖੇਲੇ ਖੇਲ ਗਗਨ ਗਗਨੰਤਰ, ਮੰਡਲ ਮੰਡਪ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸੱਜਣ ਮੇਲੇ ਆਣ, ਲੱਖ ਚੁਰਾਸੀ ਫੋਲ ਫੋਲਾਇੰਦਾ। ਲੱਖ ਚੁਰਾਸੀ ਫੋਲਣ ਫੋਲੇ, ਨਿਰਗੁਣ ਵਡੀ ਵਡਿਆਈਆ। ਸ਼ਬਦ ਅਗੰਮੀ ਕੰਡੇ ਤੋਲੇ, ਤੋਲਣਹਾਰਾ ਨਜ਼ਰ ਕਿਸੇ ਨਾ ਆਈਆ। ਸਾਚੀ ਧਾਰਨ ਇਕੋ ਬੋਲੇ, ਨਾ ਕੋਈ ਮਾਤ ਸਕੇ ਬਦਲਾਈਆ। ਭਾਗ ਲਗਾਏ ਕਾਇਆ ਚੋਲੇ, ਚੋਲਾ ਆਪਣਾ ਲਏ ਵਟਾਈਆ। ਗੁਰਮੁਖ ਬਿਠਾਏ ਸਾਚੇ ਡੋਲੇ, ਸ਼ਬਦੀ ਡੋਲਾ ਇਕ ਬਣਾਈਆ। ਏਥੇ ਓਥੇ ਵਸੇ ਕੋਲੇ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਵੇਖੇ ਮਾਰ ਧਿਆਨ, ਧਿਆਨ ਧਿਆਨ ਨਾਲ ਮਿਲਾਈਆ।