ਪੁਸਤਕਾਲਾਭਾਗ ੧੨

੨੬ ਹਾੜ ੨੦੧੯ ਬਿਕ੍ਰਮੀ ਸੁਰਜੀਤਮ ਸਿੰਘ ਦੇ ਗ੍ਰਹਿ ਰਾਜੋ ਮਾਜਰਾ ਜ਼ਿਲਾ ਅੰਬਾਲਾ

ਸਤਿਜੁਗ ਦਾ ਸਤਿ ਵਿਹਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਦੋ ਜਹਾਨਾਂ ਵੇਖ ਵਖਾਇੰਦਾ।

ਏਕੰਕਾਰਾ ਖੋਲ੍ਹ ਕਿਵਾੜਾ, ਆਦਿ ਨਿਰੰਜਣ ਦੀਪ ਜਗਾਇੰਦਾ। ਅਬਿਨਾਸ਼ੀ ਕਰਤਾ ਦੇ ਸਹਾਰਾ, ਸ੍ਰੀ ਭਗਵਾਨ ਓਟ ਰਖਾਇੰਦਾ। ਪਾਰਬ੍ਰਹਮ ਬ੍ਰਹਮ ਬਣ ਵਣਜਾਰਾ, ਲੱਖ ਚੁਰਾਸੀ ਹੱਟ ਚਲਾਇੰਦਾ। ਆਤਮ ਪਰਮਾਤਮ ਇਕ ਜੈਕਾਰਾ, ਜੈ ਜੈ ਆਪਣਾ ਨਾਉਂ ਅਲਾਇੰਦਾ। ਸਾਚਾ ਮਾਰਗ ਵਿਚ ਸੰਸਾਰਾ, ਮਹਾਸਾਰਥੀ ਆਪ ਰਖਾਇੰਦਾ। ਕਲਜੁਗ ਉਤਰੇ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਇੰਦਾ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਨਰ ਹਰਿ ਸਾਚੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚੇ ਸਾਚੀ ਦਾਤ, ਸਤਿਗੁਰ ਪੂਰਾ ਆਪ ਦਿਵਾਈਆ। ਏਕਾ ਅੱਖਰ ਵਡ ਕਰਾਮਾਤ, ਆਤਮ ਪਰਮਾਤਮ ਕਰੇ ਪੜ੍ਹਾਈਆ। ਨਾਤਾ ਤੋੜੇ ਜ਼ਾਤ ਪਾਤ, ਦੀਨ ਮਜ਼੍ਹਬ ਦਏ ਮਿਟਾਈਆ। ਸਰਬ ਜੀਆਂ ਪ੍ਰਭ ਦੇਵੇ ਸਾਥ, ਸਗਲਾ ਸੰਗ ਆਪ ਅਖਵਾਈਆ। ਲੇਖਾ ਜਾਣ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਪੂਜਾ ਪਾਠ, ਸਾਚਾ ਮੰਤਰ ਦਏ ਪੜ੍ਹਾਈਆ। ਲੇਖਾ ਚੁੱਕੇ ਤੀਰਥ ਅਠਸਾਠ, ਆਤਮ ਸਰੋਵਰ ਏਕਾ ਦਏ ਨੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਖੇਲ ਰਚਾਈਆ। ਸਤਿਜੁਗ ਸਾਚਾ ਸਤਿ ਸਤਿਵਾਦ, ਸਤਿ ਸਤਿਵਾਦੀ ਮਾਤ ਲਗਾਇੰਦਾ। ਕਲਜੁਗ ਮੇਟੇ ਵਾਦ ਵਿਵਾਦ, ਕੂੜ ਕੁੜਿਆਰਾ ਮੋਹ ਤੁੜਾਇੰਦਾ। ਸ੍ਰਿਸ਼ਟ ਸਬਾਈ ਵੱਜੇ ਏਕਾ ਨਾਦ, ਧੁੰਨ ਆਤਮਕ ਰਾਗ ਸੁਣਾਇੰਦਾ। ਸ਼ਬਦ ਅਗੰਮੀ ਬੋਧ ਅਗਾਧ, ਸੋ ਪੁਰਖ ਨਿਰੰਜਣ ਆਪ ਦ੍ਰਿੜਾਇੰਦਾ। ਭਗਤ ਭਗਵੰਤ ਮੇਲ ਮਿਲਾਵਾ ਮੋਹਣ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰੰਗ ਰੰਗਾਇੰਦਾ। ਸਤਿਜੁਗ ਸਾਚਾ ਚਾੜ੍ਹੇ ਰੰਗ, ਰੰਗਣਹਾਰ ਆਪ ਅਖਵਾਇੰਦਾ। ਕਲਜੁਗ ਮੇਟੇ ਭੇਖ ਪਖੰਡ, ਕੂੜੀ ਕਿਰਿਆ ਮੋਹ ਚੁਕਾਇੰਦਾ। ਸਰਬ ਜੀਆਂ ਸੁਣਾਏ ਏਕਾ ਛੰਦ, ਜੀਵ ਜੰਤ ਜੰਤ ਜਣਾਇੰਦਾ। ਭਾਂਡਾ ਭਰਮ ਭੌ ਢਾਹੇ ਦੂਈ ਦਵੈਤੀ ਕੰਧ, ਗੜ੍ਹ ਹੰਕਾਰ ਆਪ ਤੁੜਾਇੰਦਾ। ਜੀਵ ਜੰਤ ਆਤਮ ਪਰਮਾਤਮ ਦੇਵੇ ਸਚ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਬੰਧਨ ਪਾਇੰਦਾ। ਸਤਿਜੁਗ ਸਾਚਾ ਬੰਧਨ ਪਾ, ਪਾਰਬ੍ਰਹਮ ਪ੍ਰਭ ਖੇਲ ਕਰਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਮਿਟਾ, ਆਤਮ ਪਰਮਾਤਮ ਜੋੜ ਜੋੜਾਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਵੇਖੇ ਥਾਉਂ ਥਾਂ, ਗੁਰ ਦਰ ਆਪਣਾ ਵੇਸ ਵਟਾਇੰਦਾ। ਸਾਚਾ ਇਸ਼ਟ ਇਕ ਪਰਗਟਾ, ਪੁਰਖ ਅਕਾਲ ਦੀਨ ਦਿਆਲ ਨੂਰ ਨੁਰਾਨਾ ਡਗਮਗਾਇੰਦਾ। ਸ੍ਰਿਸ਼ਟ ਸਬਾਈ ਲਏ ਜਗਾ, ਜਾਗਰਤ ਜੋਤ ਇਕ ਵਖਾਇੰਦਾ। ਨੌਂ ਖੰਡ ਪ੍ਰਿਥਮੀ ਲਏ ਪੜ੍ਹਾ, ਪੁਸਤਕ ਹੱਥ ਨਾ ਕੋਇ ਰਖਾਇੰਦਾ। ਸੱਤਾਂ ਦੀਪਾਂ ਦਏ ਸਲਾਹ, ਸਲਾਹਗੀਰ ਫੇਰਾ ਪਾਇੰਦਾ। ਸਾਚਾ ਮਾਰਗ ਦੇਵੇ ਲਾ, ਦੋ ਜਹਾਨਾਂ ਸਾਚੇ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਸੰਗ ਨਿਭਾਇੰਦਾ। ਸਤਿਜੁਗ ਤੇਰਾ ਸਾਚਾ ਸੰਗ, ਹਰਿ ਸਤਿਗੁਰ ਆਪ ਨਿਭਾਈਆ। ਘਰ ਘਰ ਵੱਜੇ ਇਕ ਮਰਦੰਗ, ਗ੍ਰਹਿ ਗ੍ਰਹਿ ਨਾਦ ਸੁਣਾਈਆ। ਨਵ ਦੁਆਰੇ ਆਪੇ ਲੰਘ, ਘਰ ਦੱਸਵੇਂ ਬੂਝ ਬੁਝਾਈਆ। ਗੀਤ ਸੁਹਾਗੀ ਸਾਚਾ ਛੰਦ, ਗੋਬਿੰਦ ਗੋਬਿੰਦ ਅਲਾਈਆ। ਜਨਮ ਜਨਮ ਦੀ ਟੁੱਟੀ ਗੰਢ, ਹਰਿਜਨ ਸਾਚੇ ਲਏ ਮਿਲਾਈਆ। ਨਾਤਾ ਤੁਟੇ ਬੱਤੀ ਦੰਦ, ਅਜਪਾ ਜਾਪ ਆਪ ਕਰਾਈਆ। ਲੱਖ ਚੁਰਾਸੀ ਆਵਣ ਜਾਵਣ ਮੁੱਕੇ ਪੰਧ, ਗੇੜਾ ਗੇੜ ਦਏ ਚੁਕਾਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਹੋਏ ਸੰਗ,

ਸਗਲਾ ਸੰਗ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਧੰਦੇ ਲਾਈਆ। ਸਤਿਜੁਗ ਸਾਚੇ ਸਾਚੀ ਓਟ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਧਰਮ ਦੁਆਰਾ ਕਿਲਾ ਕੋਟ, ਏਕਾ ਬੰਕ ਸੁਹਾਇੰਦਾ। ਨਾਮ ਨਿਧਾਨਾ ਲੱਗੇ ਚੋਟ, ਚੋਟ ਨਗਾਰੇ ਆਪ ਲਗਾਇੰਦਾ। ਲੱਖ ਚੁਰਾਸੀ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਮੇਟ ਮਿਟਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅਗਿਆਨ ਅੰਧੇਰ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਵੇਸ ਵਟਾਇੰਦਾ। ਸਤਿਜੁਗ ਸਾਚਾ ਵੇਸ ਪੁਰਖ ਅਗੰਮ, ਅਲੱਖ ਅਗੋਚਰ ਆਪ ਕਰਾਈਆ। ਜਨ ਭਗਤਾਂ ਮੇਲਾ ਕਰ ਸ੍ਰੀ ਭਗਵਨ, ਭਗਵਨ ਆਪਣਾ ਰੰਗ ਰੰਗਾਈਆ। ਕਰ ਪਰਕਾਸ਼ ਬਿਨ ਸੂਰਜ ਚੰਨ, ਚੰਦ ਚਾਂਦਨੀ ਇਕ ਚਮਕਾਈਆ। ਪੰਚ ਵਿਕਾਰਾ ਦਏ ਡੰਨ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਲੇਖਾ ਜਾਣੇ ਜਨਨੀ ਜਨ, ਧਨ ਧਨ ਜਣੇਂਦੀ ਮਾਈਆ। ਏਕਾ ਰਾਗ ਸੁਣਾਏ ਕੰਨ, ਸੋਹੰ ਅੱਖਰ ਕਰੇ ਪੜ੍ਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਅੰਤਮ ਜਾਇਣ ਮੰਨ, ਨਿਉਂ ਨਿਉਂ ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਰੰਗ ਵਖਾਈਆ। ਸਤਿਜੁਗ ਸਾਚੇ ਚੜ੍ਹੇ ਚਾ, ਭਗਤ ਭਗਵੰਤ ਆਪ ਵਡਿਆਇੰਦਾ। ਪਾਰਬ੍ਰਹਮ ਪ੍ਰਭ ਮਿਲੇ ਮਲਾਹ, ਬਣ ਖੇਵਟ ਖੇਟਾ ਬੇੜਾ ਕੰਧ ਉਠਾਇੰਦਾ। ਆਤਮ ਪਰਮਾਤਮ ਦੇਵੇ ਸਚ ਸਲਾਹ, ਦੂਜਾ ਅੱਖਰ ਨਾ ਕੋਇ ਪੜ੍ਹਾਇੰਦਾ। ਸ਼ਬਦ ਵਿਚੋਲਾ ਇਕ ਬਣਾ, ਗੁਰ ਗੁਰ ਨਾਉਂ ਧਰਾਇੰਦਾ। ਪਿਛਲਾ ਲਹਿਣਾ ਦਏ ਚੁਕਾ, ਚਾਰ ਯੁਗ ਆਪਣੀ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਪਾਰ ਕਰਾ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਸਤਿਜੁਗ ਸਾਚਾ ਲਏ ਪਰਗਟਾ, ਲੋਕਮਾਤ ਧਰਤ ਮਾਤ ਗੋਦ ਸੁਹਾਇੰਦਾ। ਸਾਚੀ ਸਿਖਿਆ ਇਕ ਜਣਾ, ਸਾਖਆਤ ਖੇਲ ਕਰਾਇੰਦਾ। ਨਿਰਗੁਣ ਭਿਛਿਆ ਆਪਣੀ ਪਾ, ਸਰਗੁਣ ਝੋਲੀ ਆਪ ਭਰਾਇੰਦਾ। ਊਚ ਨੀਚ ਰਾਉ ਰੰਕ ਦਿਸੇ ਕੋਈ ਨਾ, ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਦਰ ਸੁਹਾਇੰਦਾ। ਹਰਿਜਨ ਵੇਖੇ ਥਾਉਂ ਥਾਂ, ਨੌਂ ਖੰਡ ਪ੍ਰਿਥਮੀ ਫੋਲ ਫੋਲਾਇੰਦਾ। ਕਰ ਕਿਰਪਾ ਪਕੜੇ ਬਾਂਹ, ਪਕੜਨਹਾਰਾ ਦਿਸ ਕਿਸੇ ਨਾ ਆਇੰਦਾ। ਦੋ ਜਹਾਨਾਂ ਕਰੇ ਸਚ ਨਿਆਂ ਸਾਚੇ ਤਖ਼ਤ ਸੋਭਾ ਪਾਇੰਦਾ। ਗੁਰਮੁਖਾਂ ਸਿਰ ਰੱਖੇ ਠੰਡੀ ਛਾਂ, ਅਗਨੀ ਤਤ ਨਾ ਕੋਇ ਤਪਾਇੰਦਾ। ਕਲਜੁਗ ਲਹਿਣਾ ਦੇਣਾ ਦਏ ਮੁਕਾ, ਸਤਿਜੁਗ ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਰਤਾਇੰਦਾ। ਸਾਚੀ ਵਸਤ ਸਤਿਜੁਗ ਧਾਰ, ਸਤਿ ਪੁਰਖ ਨਿਰੰਜਣ ਆਪ ਵਰਤਾਈਆ। ਸਰਬ ਜੀਆਂ ਦਾ ਇਕ ਪਿਆਰ, ਪਿਆਰ ਪਿਆਰ ਨਾਲ ਬੰਧਾਈਆ। ਸ੍ਰਿਸ਼ਟ ਸਬਾਈ ਇਕ ਧਾਰ, ਏਕਾ ਧੰਦੇ ਦਏ ਲਗਾਈਆ। ਆਤਮ ਪਰਮਾਤਮ ਇਕ ਜੈਕਾਰ, ਸਾਚਾ ਸੋਹਲਾ ਇਕ ਸੁਣਾਈਆ। ਈਸ਼ ਜੀਵ ਦਏ ਅਧਾਰ, ਜਗਦੀਸ ਵਡੀ ਵਡਿਆਈਆ। ਬ੍ਰਹਮ ਪਾਰਬ੍ਰਹਮ ਮੇਲ ਮਿਲਾਏ ਮੇਲਣਹਾਰ, ਘਰ ਮੇਲਾ ਸਹਿਜ ਸੁਭਾਈਆ। ਗੁਰ ਚੇਲਾ ਸੋਹੇ ਇਕ ਦੁਆਰ, ਘਰ ਠਾਕਰ ਸੁਆਮੀ ਵੇਖੇ ਚਾਈਂ ਚਾਈਂਆ। ਆਤਮ ਸੇਜਾ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਘਰ ਘਰ ਵਿਚ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਆਪਣਾ ਭੇਵ ਚੁਕਾਈਆ। ਸਤਿਜੁਗ ਖੋਲ੍ਹੇ ਹਰਿ ਜੂ ਭੇਵ, ਭੇਵ ਅਵੱਲੜਾ ਆਪ ਜਣਾਇੰਦਾ। ਆਦਿ ਪੁਰਖ ਵਡ ਦੇਵੀ ਦੇਵ, ਦੇਵਤ ਸੁਰ ਸੀਸ

ਨਿਵਾਇੰਦਾ। ਅਲੱਖ ਅਗੰਮ ਅਥਾਹ ਅਭੇਵ, ਅਗੋਚਰ ਆਪਣੀ ਕਾਰ ਕਰਾਇੰਦਾ। ਜਨ ਭਗਤਾਂ ਦੇਵੇ ਸਾਚਾ ਮੇਵ, ਰਸਨਾ ਰਸ ਇਕ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਵੰਡ ਵੰਡਾਇੰਦਾ। ਸਤਿਜੁਗ ਸਾਚੀ ਵੰਡੇ ਵੰਡ, ਕਲਜੁਗ ਲਹਿਣਾ ਦਏ ਮੁਕਾਈਆ। ਪੁਰਖ ਅਬਿਨਾਸ਼ੀ ਸੁੱਤਾ ਦੇ ਕਰ ਕੰਡ, ਅੰਤ ਕਰਵਟ ਲਏ ਬਦਲਾਈਆ। ਨੌਂ ਖੰਡ ਪ੍ਰਿਥਮੀ ਮੇਟੇ ਭੇਖ ਪਖੰਡ, ਜੂਠ ਝੂਠ ਦਏ ਗਵਾਈਆ। ਸਤਿਜੁਗ ਸਾਚਾ ਚੜ੍ਹੇ ਚੰਦ, ਸਚ ਸੁੱਚ ਕਰੇ ਰੁਸ਼ਨਾਈਆ। ਭਗਤ ਭਗਵੰਤ ਜਣਾਏ ਇਕ ਅਨੰਦ, ਅਨੰਦ ਅਨੰਦ ਇਕ ਦਰਸਾਈਆ। ਬਿਨ ਅੱਖਰ ਸੁਣਾਏ ਸੋਹਲਾ ਛੰਦ, ਗੀਤ ਗੋਬਿੰਦ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਹਰਿ ਕਰਤਾਰ, ਆਦਿ ਜੁਗਾਦਿ ਵਟਾਇੰਦਾ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਨਿਹਕਲੰਕ ਹੋ ਉਜਿਆਰ, ਨਾਮ ਡੰਕਾ ਇਕ ਸੁਣਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਸਤਿਜੁਗ ਆਵੇ ਆਪਣੀ ਵਾਰ, ਥਿਤ ਵਾਰ ਵੇਲਾ ਵਕ਼ਤ ਨਾ ਕੋਇ ਵਖਾਇੰਦਾ। ਕਿਰਪਾ ਕਰੇ ਆਪ ਨਿਰੰਕਾਰ, ਕਰ ਕਿਰਪਾ ਵੇਖ ਵਖਾਇੰਦਾ। ਬੀਸ ਬੀਸਾ ਪਾਵੇ ਸਾਰ, ਜਗਤ ਜਗਦੀਸਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਦੇਵੇ ਦਾਨ, ਕਲਜੁਗ ਮਿਟੇ ਅੰਤ ਨਿਸ਼ਾਨ, ਕੂੜੀ ਕਿਰਿਆ ਆਪ ਮਿਟਾਇੰਦਾ।

੨੬ ਹਾੜ ੨੦੧੯ ਬਿਕ੍ਰਮੀ ਭਜਨ ਸਿੰਘ ਦੇ ਗ੍ਰਹਿ ਸ਼ੇਖ਼ ਪੁਰ ਜ਼ਿਲਾ ਅੰਬਾਲਾ

ਸਤਿਜੁਗ ਚਲੇ ਸਾਚਾ ਨਾਉਂ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਕਰੇ ਖੇਲ ਅਗੰਮ ਅਥਾਹੋ, ਬੇਪਰਵਾਹ ਭੇਵ ਚੁਕਾਇੰਦਾ। ਆਤਮ ਪਰਮਾਤਮ ਪਕੜੇ ਬਾਂਹੋਂ, ਨਿਰਗੁਣ ਨਿਰਗੁਣ ਗੋਦ ਬਹਾਇੰਦਾ। ਦਰਗਹਿ ਸਾਚੀ ਦੇਵੇ ਸੱਚਾ ਥਾਉਂ, ਥਾਨ ਥਨੰਤਰ ਆਪ ਵਡਿਆਇੰਦਾ। ਦੋ ਜਹਾਨਾਂ ਪਿਤਾ ਮਾਉਂ, ਪੂਤ ਸਪੂਤਾ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚੇ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਇੰਦਾ। ਭਗਤ ਭਗਵੰਤ ਬੰਨ੍ਹੇ ਨਾਤ, ਪੁਰਖ ਬਿਧਾਤਾ ਜੋੜ ਜੋੜਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਸ੍ਰਿਸ਼ਟ ਸਬਾਈ ਏਕਾ ਗਾਥ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਪੂਜਾ ਏਕਾ ਪਾਠ, ਇਸ਼ਟ ਗੁਰਦੇਵ ਇਕ ਵਖਾਇੰਦਾ। ਏਕਾ ਤੀਰਥ ਏਕਾ ਤਾਟ, ਸਰ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਖੇਲ ਵਖਾਇੰਦਾ। ਸਤਿਜੁਗ ਸਾਚੇ ਦੇਵੇ ਦਾਨ, ਦੇਵਣਹਾਰ ਹਰਿ ਅਖਵਾਇੰਦਾ। ਕਲਜੁਗ ਮੇਟੇ ਕੂੜ ਨਿਸ਼ਾਨ, ਚਾਰੋਂ ਕੁੰਟ ਫੇਰਾ ਪਾਇੰਦਾ। ਵੇਖਣਹਾਰਾ ਦੋ ਜਹਾਨ, ਦੋਏ ਦੋਏ ਆਪਣਾ ਰੂਪ ਧਰਾਇੰਦਾ। ਨਿਰਗੁਣ ਸਰਗੁਣ ਹੋ ਬਲਵਾਨ, ਸਰਗੁਣ ਨਿਰਗੁਣ ਆਪਣਾ ਬਲ ਰਖਾਇੰਦਾ। ਸ਼ਬਦ ਅਗੰਮੀ ਵਡ ਮਿਹਰਵਾਨ ਮਿਹਰਵਾਨ ਮਿਹਰਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਜਾਏ ਖੁਲ੍ਹ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਸਤਿਜੁਗ ਦੇਵੇ ਨਾਮ ਅਨਮੁਲ, ਅਨਮੁਲੜੀ ਦਾਤ ਆਪ ਵਰਤਾਈਆ। ਲੱਖ ਚੁਰਾਸੀ ਬਣਾਏ ਏਕਾ ਕੁੱਲ, ਵਰਨ ਬਰਨ ਨਾ ਵੰਡ ਵੰਡਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਨਾ ਕਹੇ ਭੁੱਲ, ਆਤਮ ਪਰਮਾਤਮ ਸਾਚਾ ਨਾਤਾ ਜੋੜ ਜੋੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਲਏ ਪਰਗਟਾਈਆ। ਸਤਿਜੁਗ ਸਾਚਾ ਮਾਤ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਮਹਾਬਲੀ ਹੋ ਪਰਤੱਖ, ਰੂਪ ਅਨੂਪ ਆਪ ਜਣਾਇੰਦਾ। ਭਗਤ ਭਗਵੰਤ ਲਏ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਸਾਚੇ ਰਾਹੇ ਆਪੇ ਪਾਇੰਦਾ। ਏਕਾ ਨਾਮ ਸੁਣਾਏ ਸਾਚਾ ਜਸ, ਜਸ ਵੇਦ ਪੁਰਾਨ ਚੁਕਾਇੰਦਾ। ਸੰਤਨ ਮੇਲਾ ਹੱਸ ਹੱਸ, ਘਰ ਸਾਚੇ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਆਪਣਾ ਨਾਉਂ ਚਲਾਇੰਦਾ। ਸਤਿਜੁਗ ਨਾਉਂ ਸੋਹੰ ਸੋ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਆਤਮ ਪਰਮਾਤਮ ਬੀਜ ਦੇਵੇ ਬੋ, ਪੱਤ ਡਾਲ੍ਹੀ ਫੁਲ ਮਹਿਕਾਈਆ। ਨਿਰਗੁਣ ਜੇਹਾ ਨਿਰਗੁਣ ਹੋ, ਸਰਗੁਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸਤਿਜੁਗ ਧਾਰ, ਸਤਿ ਸਤਿਵਾਦੀ ਆਪ ਚਲਾਇੰਦਾ। ਚਾਰ ਵਰਨਾਂ ਦਏ ਅਧਾਰ, ਏਕਾ ਘਰ ਬਹਾਇੰਦਾ। ਚਾਰ ਵਰਨਾਂ ਇਕ ਪਿਆਰ, ਏਕਾ ਨੈਣ ਨੈਣ ਮਿਲਾਇੰਦਾ। ਚਾਰ ਵਰਨਾਂ ਇਕ ਜੈਕਾਰ, ਏਕਾ ਅੱਖਰ ਨਾਮ ਸੁਣਾਇੰਦਾ। ਚਾਰ ਵਰਨਾਂ ਇਕ ਸ਼ੰਗਾਰ, ਏਕਾ ਬਸਤਰ ਤਨ ਹੰਢਾਇੰਦਾ। ਚਾਰ ਵਰਨਾਂ ਇਕ ਵਣਜਾਰ, ਨਾਮ ਹੱਟ ਇਕ ਖੁਲ੍ਹਾਇੰਦਾ। ਚਾਰ ਵਰਨਾਂ ਇਕ ਦਾਤਾਰ, ਨਿਰਗੁਣ ਦਾਤਾ ਨਜ਼ਰੀ ਆਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਸੱਤਾਂ ਦੀਪਾਂ ਹੋ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਪੂਰਬ ਲਹਿਣਾ ਦੇਣਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਨਵਾਰ, ਲੇਖਾ ਲੇਖੇ ਸਭ ਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਪੁਰਖ ਅਬਿਨਾਸ਼ਨ, ਨਿਰਗੁਣ ਆਪਣਾ ਆਸਣ ਲਾਇੰਦਾ। ਸਚ ਸਿੰਘਾਸਣ ਆਸਣ ਲਾ, ਸੋ ਪੁਰਖ ਨਿਰੰਜਣ ਖੇਲ ਖਲਾਇੰਦਾ। ਸ਼ਾਹੋ ਭੂਪ ਬਣ ਮਲਾਹ, ਸਤਿਗੁਰ ਆਪਣਾ ਨਾਉਂ ਚਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਦਰ ਲਏ ਬੁਲਾ, ਭਗਤ ਭਗਵੰਤ ਪੜਦਾ ਲਾਹਿੰਦਾ। ਏਕਾ ਅੱਖਰ ਏਕਾ ਵਾਰ ਏਕੰਕਾਰਾ ਦਏ ਸੁਣਾ, ਆਖਰ ਆਪਣਾ ਭੇਵ ਚੁਕਾਇੰਦਾ। ਸਿਫ਼ਤ ਸਾਲਾਹੀ ਬੇਪਰਵਾਹ, ਸਿਫ਼ਤੀ ਸਿਫ਼ਤ ਨਾ ਕੋਇ ਜਣਾਇੰਦਾ। ਰਹਿਬਰ ਬਣੇ ਆਪ ਖ਼ੁਦਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਕਲਜੁਗ ਅੰਤਮ ਫੇਰਾ ਪਾ, ਨਿਹਕਲੰਕ ਆਪਣਾ ਨਾਉਂ ਵਡਿਆਇੰਦਾ। ਅਮਾਮ ਅਮਾਮਾਂ ਆਪ ਅਖਵਾ, ਸ਼ਾਹ ਸੁਲਤਾਨਾ ਭੇਵ ਚੁਕਾਇੰਦਾ। ਸ਼ਬਦ ਦਮਾਮਾ ਇਕ ਵਜਾ, ਦੋ ਜਹਾਨਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਸਾਚਾ ਵਰ, ਧਰਤ ਮਾਤ ਸਾਚੀ ਗੋਦ ਸੁਹਾਇੰਦਾ। ਸਤਿਜੁਗ ਛੋਟਾ ਵੇਖੇ ਬਾਲਾ, ਬਾਲਕ ਆਪਣੀ ਦਇਆ ਕਮਾਈਆ। ਕਰੇ ਖੇਲ ਹਰਿ ਗੋਪਾਲਾ, ਗੋਬਿੰਦ ਵਡ ਵਡਿਆਈਆ। ਨੌਂ ਖੰਡ ਪ੍ਰਿਥਮੀ ਬਣਾਏ ਸੱਚੀ ਧਰਮਸਾਲਾ, ਧਰਮ ਦੁਆਰਾ ਇਕ ਵਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਹਰਿਜਨ ਜਾਗਰਤ ਜੋਤ ਕਰੇ ਰੁਸ਼ਨਾਈਆ। ਲਹਿਣਾ ਦੇਣਾ ਚੁੱਕੇ ਸ਼ਾਹ ਕੰਗਾਲਾ, ਗ਼ਰੀਬ ਨਿਮਾਣੇ ਗੋਦ ਉਠਾਈਆ। ਨੇੜ ਨਾ ਆਏ

ਕਾਲ ਮਹਾਕਾਲਾ, ਰਾਏ ਧਰਮ ਨਾ ਦਏ ਸਜ਼ਾਈਆ। ਸਤਿਜੁਗ ਦੱਸੇ ਰਾਹ ਸੁਖਾਲਾ, ਏਕਾ ਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁੱਚ ਰਿਹਾ ਦ੍ਰਿੜਾਈਆ। ਸਚ ਸੁੱਚ ਸਾਚਾ ਮੰਤਰ, ਨਮੋ ਸਤਿ ਸਤਿ ਜਣਾਇੰਦਾ। ਸਰਬ ਜੀਆਂ ਗਤ ਜਾਣੇ ਅੰਤਰ, ਘਟ ਘਟ ਡੇਰਾ ਲਾਇੰਦਾ। ਕਲਜੁਗ ਮੇਟੇ ਅਗਨ ਬਸੰਤਰ, ਅੰਮ੍ਰਿਤ ਮੇਘ ਬਰਸਾਇੰਦਾ। ਸਰਬ ਜੀਆਂ ਦਾ ਇਕੋ ਮੰਤਰ, ਸੋਹੰ ਸੋ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚੇ ਵਡ ਵਡਿਆਈ, ਸੋ ਪੁਰਖ ਨਿਰੰਜਣ ਆਪ ਦਿਵਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਵੇਖਣ ਚਾਈਂ ਚਾਈਂ, ਨੇਤਰ ਨੈਣ ਸਰਬ ਉਠਾਇੰਦਾ । ਪੁਰਖ ਅਬਿਨਾਸ਼ੀ ਖੇਲ ਰਚਾਈ, ਲੋਕਮਾਤ ਵੰਡ ਵੰਡਾਇੰਦਾ। ਕਲਜੁਗ ਅੰਤਮ ਹੋਏ ਜੁਦਾਈ, ਜੁਦਾ ਆਪਣਾ ਅੰਗ ਵਖਾਇੰਦਾ। ਸਤਿਜੁਗ ਸਾਚੇ ਕਰੇ ਕੁੜਮਾਈ, ਘਰ ਸਾਚੇ ਆਪ ਬਹਾਇੰਦਾ। ਧਰਨੀ ਧਰਤ ਧਵਲ ਮੇਲਾ ਰਿਹਾ ਮਿਲਾਈ, ਮਿਲ ਮਿਲ ਆਪਣਾ ਰਾਗ ਅਲਾਇੰਦਾ। ਦੋਹਾਂ ਵਿਚੋਲਾ ਸੱਚਾ ਸ਼ਹਿਨਸ਼ਾਹੀ, ਸ਼ਾਹ ਪਾਤਸ਼ਾਹ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਹੁਕਮ ਚਲਾਇੰਦਾ। ਸਤਿਜੁਗ ਹੁਕਮ ਏਕਾ ਵਾਰ, ਸਤਿਗੁਰ ਪੂਰਾ ਆਪ ਸੁਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਦਏ ਬਹਾਲ, ਏਕਾ ਮੰਦਰ ਸੋਭਾ ਪਾਈਆ। ਸ੍ਰਿਸ਼ਟ ਸਬਾਈ ਵਖਾਏ ਇਕ ਧਰਮਸਾਲ, ਧਰਮ ਦੁਆਰਾ ਆਪ ਸੁਹਾਈਆ। ਦਿਵਸ ਰੈਣ ਰੈਣ ਦਿਵਸ ਕਰੇ ਪ੍ਰਿਤਪਾਲ, ਸਮਰਥ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਮਾਣ ਵਡਿਆਈਆ। ਸਤਿਜੁਗ ਸੋਇਆ ਕਲਜੁਗ ਅੰਤਮ ਉਠੇ, ਚੌਥਾ ਯੁਗ ਲਏ ਅੰਗੜਾਈਆ। ਕਰੇ ਖੇਲ ਅਬਿਨਾਸ਼ੀ ਅਚੁਤੇ, ਪਾਰਬ੍ਰਹਮ ਦਇਆ ਕਮਾਈਆ। ਲੋਕਮਾਤ ਸੁਹਾਏ ਸਾਚੀ ਰੁੱਤੇ, ਰੁੱਤ ਰੁੱਤੜੀ ਆਪ ਮਹਿਕਾਈਆ। ਕੂੜ ਕੁੜਿਆਰਾ ਜੜ ਆਪੇ ਪੁੱਟੇ, ਸ਼ੌਹ ਦਰਯਾਏ ਦਏ ਰੁੜ੍ਹਾਈਆ। ਪੰਚ ਵਿਕਾਰਾ ਫੜ ਫੜ ਕੁੱਟੇ, ਨਾਮ ਖੰਡਾ ਹੱਥ ਚਮਕਾਈਆ। ਗੁਰਮੁਖ ਵੇਖੇ ਜਨਮ ਜੁਗ ਦੇ ਰੁੱਸੇ, ਫੜ ਬਾਂਹੋਂ ਗਲੇ ਲਗਾਈਆ। ਪੂਰਬ ਲੇਖਾ ਆਪੇ ਪੁੱਛੇ, ਦੂਸਰ ਸੰਗ ਨਾ ਕੋਇ ਰਲਾਈਆ। ਦੇਵੇ ਦਰਸ ਜੋ ਅੰਦਰ ਬੈਠਾ ਲੁਕੇ, ਆਪਣਾ ਪਰਦਾ ਦਏ ਚੁਕਾਈਆ। ਸਿੰਘ ਰੂਪ ਹੋ ਹੋ ਬੁੱਕੇ, ਸ਼ਹਿਨਸ਼ਾਹ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਆਪ ਜਗਾਈਆ। ਸਤਿਜੁਗ ਸਾਚਾ ਜਾਏ ਜਾਗ, ਸੋ ਪੁਰਖ ਨਿਰੰਜਣ ਆਪ ਜਗਾਇੰਦਾ। ਅੰਤਰ ਉਪਜੇ ਇਕ ਵੈਰਾਗ, ਬਣ ਵੈਰਾਗੀ ਨੈਣਾਂ ਨੀਰ ਵਹਾਇੰਦਾ। ਚਾਰੋਂ ਕੁੰਟ ਵੇਖੇ ਨਜ਼ਰ ਨਾ ਆਏ ਕੋਈ ਸੱਜਣ ਸਾਕ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਪੀਰ ਫ਼ਕੀਰ ਨਾ ਕੋਇ ਪਾਕੀ ਪਾਕ, ਖ਼ਾਕੀ ਤਨ ਸਰਬ ਡਰਾਇੰਦਾ। ਕੋਇ ਨਾ ਚੜ੍ਹੇ ਸਾਚੇ ਰਾਕ, ਅਸਵ ਘੋੜਾ ਨਾ ਕੋਇ ਦੌੜਾਇੰਦਾ। ਸ਼ਰਅ ਸ਼ਰੀਅਤ ਬੱਧਾ ਨਾਤ, ਕਲਜੁਗ ਕਲਮਾ ਆਪ ਪੜ੍ਹਾਇੰਦਾ। ਸ੍ਰਿਸ਼ਟ ਸਬਾਈ ਨਾਤਾ ਜੁੜਿਆ ਜ਼ਾਤ ਪਾਤ, ਵਰਨ ਬਰਨ ਸੰਗ ਨਾ ਕੋਇ ਛੁਡਾਇੰਦਾ। ਕੋਇ ਨਾ ਜਾਣੇ ਹਰਿ ਕੀ ਜ਼ਾਤ, ਅਜ਼ਾਤੀ ਭੇਵ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਤਿਜੁਗ ਉਠ ਉਠ ਨੇਤਰ ਰੋਵੇ, ਨੈਣ ਨੈਣਾਂ ਨੀਰ ਵਹਾਈਆ। ਕਵਣ ਬੀਜ ਸਾਚਾ ਬੋਵੇ, ਪੱਤ ਡਾਲ੍ਹੀ ਦਏ ਮਹਿਕਾਈਆ। ਆਪਣੇ ਜੇਹਾ ਆਪੇ ਹੋਵੇ, ਗੁਰਮੁਖ ਆਪਣੇ ਰੰਗ ਰੰਗਾਈਆ। ਕਲਜੁਗ ਕੂੜੀ ਦੁਰਮਤ ਮੈਲ

ਧੋਵੇ, ਨਿਰਮਲ ਨੀਰ ਸੀਰ ਪਿਆਈਆ। ਅੰਮ੍ਰਿਤ ਰਸ ਨਿਝਰ ਚੋਵੇ, ਝਿਰਨਾ ਏਕਾ ਨਾਮ ਝਿਰਾਈਆ। ਨਿਰਗੁਣ ਜੋਤ ਆਤਮ ਬਲੋਵੇ, ਅੰਧ ਅੰਧੇਰ ਮਿਟਾਈਆ। ਆਤਮ ਸੇਜਾ ਸਚ ਸਿੰਘਾਸਣ ਆਪੇ ਸੋਵੇ, ਆਲਸ ਨਿੰਦਰਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਸਤਿਜੁਗ ਸਾਚੇ ਦਏ ਜਣਾਈਆ। ਸਤਿਜੁਗ ਸਾਚਾ ਗਿਆ ਜਾਣ, ਪ੍ਰਭ ਅੱਗੇ ਸੀਸ ਝੁਕਾਇੰਦਾ। ਹਉਂ ਬਾਲਕ ਬਾਲ ਨਾਦਾਨ, ਤੇਰਾ ਭੇਵ ਕੋਇ ਨਾ ਆਇੰਦਾ। ਤੂੰ ਸਾਹਿਬ ਚਤੁਰ ਸੁਘੜ ਸੁਜਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਜੁਗ ਜੁਗ ਖੇਲ ਕਰੇ ਮਹਾਨ, ਤੇਰੀ ਮਹਿਮਾ ਗਣਤ ਨਾ ਕੋਇ ਗਣਾਇੰਦਾ। ਕਲਜੁਗ ਅੰਤਮ ਮੇਟ ਕੂੜ ਨਿਸ਼ਾਨ, ਸਤਿਜੁਗ ਸਾਚਾ ਰਾਹ ਚਲਾਇੰਦਾ। ਚਾਰ ਵਰਨ ਕਰੇ ਪਰਵਾਨ, ਊਚ ਨੀਚ ਨਾ ਕੋਇ ਰਖਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਮ ਸਿੱਖ ਈਸਾਈ ਤੇਰਾ ਨਾਉਂ ਸਾਰੇ ਗਾਣ, ਏਕਾ ਨਾਉਂ ਆਪ ਸਮਝਾਇੰਦਾ। ਤੇਈ ਅਵਤਾਰ ਭਗਤ ਅਠਾਰਾਂ ਈਸਾ ਮੂਸਾ ਸੰਗ ਮੁਹੰਮਦ ਦਰ ਦਰਬਾਰ ਮੰਗਣ ਦਾਨ, ਗੁਰ ਅਵਤਾਰ ਸੀਸ ਝੁਕਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਪਰਮ ਪੁਰਖ ਪਤਿਪਰਮੇਸ਼ਵਰ ਆਪਣਾ ਬਲ ਆਪ ਜਣਾਇੰਦਾ। ਏਥੇ ਓਥੇ ਦੋ ਜਹਾਨਾਂ ਹੋ ਪਰਧਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਏਕਾ ਨਾਉਂ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਨਾਉਂ ਗੁਣ ਨਿਧਾਨ, ਗੁਣਵੰਤਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਵਾਨ, ਦਰ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵੰਤ ਸਾਚੇ ਸੰਤ ਸਾਰੇ ਗਾਣ, ਉਚੀ ਕੂਕ ਕੂਕ ਸੁਣਾਈਆ। ਸਤਿਜੁਗ ਮਿਲਿਆ ਇਕੋ ਦਾਨ, ਪੁਰਖ ਅਬਿਨਾਸ਼ੀ ਝੋਲੀ ਪਾਈਆ। ਸੋਹੰ ਸ਼ਬਦ ਹੋਏ ਪਰਧਾਨ, ਲੱਖ ਚੁਰਾਸੀ ਦਏ ਵਡਿਆਈਆ। ਪਿਛਲਾ ਮਿਟੇ ਸਰਬ ਨਿਸ਼ਾਨ, ਅੱਗੇ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਨਾਉਂ ਦਏ ਸਮਝਾਈਆ। ਏਕਾ ਨਾਉਂ ਹਰਿ ਨਿਰੰਕਾਰ, ਦੂਸਰ ਅਵਰ ਨਾ ਕੋਇ ਰਖਾਇੰਦਾ। ਸੋ ਪੁਰਖ ਨਿਰੰਜਣ ਨਿਰਾਕਾਰ, ਨਿਰਗੁਣ ਆਪਣਾ ਭੇਵ ਚੁਕਾਇੰਦਾ। ਹੰ ਬ੍ਰਹਮ ਕਰ ਪਸਾਰ, ਲੱਖ ਚੁਰਾਸੀ ਡੇਰਾ ਲਾਇੰਦਾ। ਕਾਇਆ ਮਾਟੀ ਦੇ ਆਧਾਰ, ਨਾੜੀ ਚਮੜਾ ਸੋਭਾ ਪਾਇੰਦਾ। ਜੋਤੀ ਜਾਤਾ ਹੋ ਉਜਿਆਰ, ਪੁਰਖ ਬਿਧਾਤਾ ਵੇਸ ਵਟਾਇੰਦਾ। ਇਕ ਇਕਾਂਤਾ ਵੇਖਣਹਾਰ, ਅਕਲ ਕਲ ਭੇਵ ਚੁਕਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖੁਆਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਜਗਤ ਨਤਾਣਿਆਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਝੋਲੀ ਆਪ ਭਰਾਇੰਦਾ। ਸਤਿਜੁਗ ਝੋਲੀ ਨਾਮ ਭੰਡਾਰਾ, ਹਰਿ ਜੂ ਹਰਿ ਹਰਿ ਆਪ ਭਰਾਈਆ। ਲੋਕਮਾਤ ਦਾ ਸਚ ਵਿਹਾਰਾ, ਬਣ ਬਿਵਹਾਰੀ ਆਪ ਸਮਝਾਈਆ। ਭਗਤ ਭਗਵੰਤ ਕਰੇ ਉਜਿਆਰਾ, ਭਗਵਨ ਮੇਲਾ ਸਹਿਜ ਸੁਭਾਈਆ । ਸਚ ਧਰਮ ਦਾ ਇਕ ਦੁਆਰਾ, ਸਤਿ ਸਤਿਵਾਦੀ ਦਏ ਵਖਾਈਆ। ਸਾਢੇ ਤਿੰਨ ਹੱਥ ਕਰ ਤਿਆਰਾ, ਤ੍ਰੈਗੁਣ ਅਤੀਤਾ ਵੇਖੇ ਚਾਈਂ ਚਾਈਂਆ। ਅੰਦਰ ਬਾਹਰ ਗੁਪਤ ਜ਼ਾਹਰ ਇਕੋ ਲਾਏ ਸੱਚਾ ਨਾਅਰਾ, ਸੋਹੰ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਮੰਦਰ ਇਕ ਸੁਹਾਈਆ। ਸਤਿਜੁਗ ਮੰਦਰ ਸਚ ਮਹੱਲਾ, ਸਾਢੇ ਤਿੰਨ ਤਿੰਨ ਬੰਕ ਸੁਹਾਇਆ। ਪੁਰਖ ਅਬਿਨਾਸ਼ੀ

ਇਕ ਇਕੱਲਾ, ਬਣ ਸੇਵਕ ਸੇਵ ਕਮਾਇਆ। ਭਗਤ ਫੜਾਏ ਆਪਣਾ ਪੱਲਾ, ਭਗਵਨ ਆਪਣੀ ਦਇਆ ਕਮਾਇਆ। ਸਤਿਜੁਗ ਦੱਸੇ ਰਾਹ ਸੁਖੱਲਾ, ਸਾਚਾ ਮਾਰਗ ਇਕ ਦ੍ਰਿੜਾਇਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਅਟੱਲ ਪਦਵੀ ਦਏ ਵਖਾਇਆ। ਆਪਣੇ ਪਰਕਾਸ਼ ਆਪੇ ਬੱਲਾ, ਜੋਤੀ ਜੋਤ ਰੁਸ਼ਨਾਇਆ। ਸਚ ਸੰਦੇਸ ਏਕਾ ਘੱਲਾ, ਸੋ ਪੁਰਖ ਨਿਰੰਜਣ ਗੀਤ ਗੋਬਿੰਦ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਦੇਵੇ ਸਾਚਾ ਦਾਨ, ਗੋਪੀ ਕਾਹਨ ਵੇਖ ਵਖਾਇਆ । ਗੋਪੀ ਕਾਹਨ ਭਗਤ ਭਗਵੰਤ, ਘਰ ਏਕਾ ਸੋਭਾ ਪਾਈਆ। ਏਕਾ ਸੇਜਾ ਸੋਭਾਵੰਤ, ਏਕਾ ਮੰਦਰ ਖ਼ੁਸ਼ੀ ਵਖਾਈਆ। ਏਕਾ ਗ੍ਰਹਿ ਬਣਾਏ ਬਣਤ, ਏਕਾ ਦਰ ਮਿਲੇ ਵਡਿਆਈਆ। ਏਕਾ ਨਾਮ ਏਕਾ ਮੰਤ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਦੇਵੇ ਸਾਚਾ ਵਰ, ਵਰ ਦਾਤਾ ਆਪ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਕਰਨਹਾਰ ਬੇਪਰਵਾਹੀਆ।

੨੬ ਹਾੜ ੨੦੧੯ ਬਿਕ੍ਰਮੀ ਮੇਹਰ ਸਿੰਘ ਦੇ ਗ੍ਰਹਿ ਸ਼ੇਖ਼ ਪੁਰ ਜ਼ਿਲਾ ਅੰਬਾਲਾ

ਸਚਖੰਡ ਨਿਵਾਸੀ ਸਚ ਦਰਬਾਰ, ਦਰਗਹਿ ਸਾਚੀ ਆਪ ਲਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਇੰਦਾ। ਸ਼ਬਦੀ ਸੁਤ ਕਰ ਤਿਆਰ, ਸਚ ਸੰਦੇਸਾ ਇਕ ਅਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਖ਼ਬਰਦਾਰ, ਦੋ ਜਹਾਨਾਂ ਵੇਖ ਵਖਾਇੰਦਾ। ਚੌਦਾਂ ਲੋਕ ਦਏ ਆਧਾਰ, ਚੌਦਾਂ ਤਬਕ ਭੇਵ ਚੁਕਾਇੰਦਾ। ਗੁਰ ਪੀਰ ਦਏ ਉਠਾਲ, ਪੈਗ਼ੰਬਰ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪ ਲਗਾਇੰਦਾ। ਸਚ ਦਰਬਾਰ ਲਾਏ ਕਰਤਾਰ, ਕਰਤਾ ਪੁਰਖ ਵਡੀ ਵਡਿਆਈਆ। ਤਖ਼ਤ ਨਿਵਾਸੀ ਏਕੰਕਾਰ, ਅਕਲ ਕਲ ਆਪਣੀ ਖੇਲ ਕਰਾਈਆ। ਜੁਗ ਜੁਗ ਲਹਿਣਾ ਦੇਣਾ ਦਏ ਉਤਾਰ, ਕਰਜ਼ਾ ਮਕਰੂਜ਼ ਨਾ ਕੋਇ ਰਖਾਈਆ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਨਰ ਹਰਿ ਆਪਣਾ ਵੇਸ ਵਟਾਈਆ। ਬੋਧ ਅਗਾਧਾ ਬੋਲ ਜੈਕਾਰ, ਸ਼ਬਦ ਅਨਾਦੀ ਨਾਦ ਸੁਣਾਈਆ। ਸ੍ਰਿਸ਼ਟ ਸਬਾਈ ਪਾਏ ਸਾਰ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਹੁਕਮੀ ਹੁਕਮ ਕਰੇ ਵਰਤਾਰ, ਸਚ ਸੰਦੇਸਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਵਸੇ ਸਾਚਾ ਮਾਹੀਆ। ਸਚਖੰਡ ਵਸੇ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦੀ ਹੁਕਮਰਾਨਾ, ਜੁਗ ਜੁਗ ਹੁਕਮ ਚਲਾਇੰਦਾ। ਕਲਜੁਗ ਅੰਤਮ ਹੋ ਪਰਧਾਨਾ, ਦੋ ਜਹਾਨਾਂ ਵੇਖ ਵਖਾਇੰਦਾ। ਸ਼ਬਦ ਅਗੰਮੀ ਇਕ ਤਰਾਨਾ, ਤ੍ਰੈਗੁਣ ਅਤੀਤਾ ਆਪ ਸੁਣਾਇੰਦਾ। ਕਰੇ ਖੇਲ ਵਡ ਬਲਵਾਨਾ, ਬਲ ਆਪਣਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਸੋਭਾ ਪਾਇੰਦਾ। ਸਚ ਦੁਆਰੇ ਰਾਜਨ ਰਾਜ, ਸ਼ਾਹੋ ਭੂਪ ਆਸਣ ਲਾਈਆ। ਪਾਰਬ੍ਰਹਮ ਪ੍ਰਭ ਰੱਚਿਆ ਕਾਜ, ਸ੍ਰੀ ਭਗਵਾਨ ਵੇਖੇ ਚਾਈਂ ਚਾਈਂਆ। ਜਨ ਭਗਤਾਂ ਰੱਖੇ ਲਾਜ, ਸਮਰਥ ਹੱਥ

ਵਡੀ ਵਡਿਆਈਆ। ਨਿਰਗੁਣ ਸਰਗੁਣ ਮਾਰੇ ਅਵਾਜ਼, ਸਰਗੁਣ ਨਿਰਗੁਣ ਲਏ ਜਗਾਈਆ। ਸਤਿ ਸਤਿਵਾਦੀ ਸਤਿ ਚਲਾਏ ਜਹਾਜ਼, ਹਰਿਜਨ ਬੇੜਾ ਆਪਣੇ ਕੰਧ ਉਠਾਈਆ। ਲੋਕਮਾਤ ਵੇਖੇ ਮਾਰ ਝਾਤ, ਨੇਤਰ ਨੈਣ ਨੈਣ ਖੁਲ੍ਹਾਈਆ। ਗੁਰਮੁਖ ਬਣਾਏ ਸੱਜਣ ਸਾਕ, ਸਗਲਾ ਸੰਗ ਆਪ ਨਿਭਾਈਆ। ਪਾਕ ਰਸੂਲ ਪਾਕੀ ਪਾਕ, ਕਲਮਾ ਨਬੀ ਨਬੀ ਪੜ੍ਹਾਈਆ। ਪਤਿਪਰਮੇਸ਼ਵਰ ਪਰਗਟ ਹੋਇਆ ਸਾਖਆਤ, ਸਾਖੀ ਸਤਿਜੁਗ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਸੋਭਾ ਪਾਈਆ। ਸਚ ਦਰਬਾਰੇ ਏਕੰਕਾਰ, ਇਕ ਇਕੱਲਾ ਆਸਣ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੋਏ ਦੋਏ ਜੋੜ ਕਰਨ ਨਿਮਸਕਾਰ, ਚਰਨੀ ਸੀਸ ਸਰਬ ਝੁਕਾਇੰਦਾ। ਕਰੋੜ ਤੇਤੀਸਾ ਰੋਵੇ ਜ਼ਾਰੋ ਜ਼ਾਰ, ਸੁਰਪਤ ਇੰਦ ਨਾਲ ਮਿਲਾਇੰਦਾ। ਤੇਈ ਅਵਤਾਰ ਬਣਨ ਭਿਖਾਰ, ਦਰ ਦਰ ਅਲਖ ਸਰਬ ਜਗਾਇੰਦਾ। ਈਸਾ ਮੂਸਾ ਮੁਹੰਮਦ ਗਲ ਅਲਫ਼ੀ ਏਕਾ ਡਾਰ, ਅਲਫ਼ ਯੇ ਪੰਧ ਮੁਕਾਇੰਦਾ। ਉਚੀ ਕੂਕ ਕੂਕ ਪੁਕਾਰ, ਆਲਮੀਨ ਇਲਾਹੀ ਨੂਰ ਇਕ ਦਰਸਾਇੰਦਾ। ਮੁਕਾਮੇ ਹੱਕ ਖੇਲ ਅਪਾਰ, ਹੱਕ ਹਕ਼ੀਕ਼ਤ ਆਪ ਜਣਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਕਲਜੁਗ ਅੰਤਮ ਹੋ ਤਿਆਰ, ਮਹਾਬਲੀ ਆਪਣਾ ਵੇਸ ਵਟਾਇੰਦਾ। ਅਮਾਮ ਅਮਾਮਾਂ ਵਡ ਸਿਕਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਚੜ੍ਹ, ਸਾਚੇ ਤਖ਼ਤ ਸੋਭਾ ਪਾਇੰਦਾ। ਸਚਖੰਡ ਦੁਆਰੇ ਹਰਿ ਜੂ ਚੜ੍ਹਿਆ, ਸਚ ਸਿੰਘਾਸਣ ਸੋਭਾ ਪਾਈਆ। ਨਿਰਗੁਣ ਪੱਲੂ ਨਿਰਗੁਣ ਫੜਿਆ, ਨਿਰਗੁਣ ਨਿਰਗੁਣ ਬੰਧ ਬੰਧਾਈਆ। ਨਿਰਗੁਣ ਘਾੜਨ ਨਿਰਗੁਣ ਘੜਿਆ, ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਅੱਖਰ ਨਿਰਗੁਣ ਪੜ੍ਹਿਆ, ਚੌਦਾਂ ਵਿਦਿਆ ਨਾ ਕੋਇ ਵਡਿਆਈਆ। ਅਗਨੀ ਹਵਨ ਕਦੇ ਨਾ ਸੜਿਆ, ਜਨਮ ਮਰਨ ਵਿਚ ਨਾ ਫੇਰਾ ਪਾਈਆ। ਨਿਰਭੌ ਹੋ ਕਦੇ ਨਾ ਡਰਿਆ, ਭੈ ਆਪਣਾ ਸਰਬ ਵਖਾਈਆ। ਆਪਣਾ ਖੇਲ ਆਪੇ ਕਰਿਆ, ਕਰਤਾ ਪੁਰਖ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਗ੍ਰਹਿ ਮੰਦਰ ਸੋਭਾ ਪਾਈਆ। ਗ੍ਰਹਿ ਮੰਦਰ ਸਚ ਮਹੱਲਾ, ਸਚਖੰਡ ਨਿਵਾਸੀ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਇਕ ਇਕੱਲਾ, ਆਦਿ ਜੁਗਾਦੀ ਸੋਭਾ ਪਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਚਰਨ ਕਵਲ ਕਵਲ ਚਰਨ ਚਰਨ ਚਰਨ ਆਪ ਟਿਕਾਇੰਦਾ। ਜੋਤੀ ਸ਼ਬਦੀ ਨਿਰਗੁਣ ਨਿਰਗੁਣ ਆਪੇ ਰੱਲਾ, ਸਰਗੁਣ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਆਪ ਵਡਿਆਇੰਦਾ। ਸਚ ਦੁਆਰਾ ਸੋਭਨੀਕ, ਸੋਭਾਵੰਤ ਆਪ ਸੁਹਾਈਆ। ਬੇਐਬ ਪਰਵਰਦਿਗਾਰ ਲਾਸ਼ਰੀਕ, ਇਕ ਇਕੱਲਾ ਖੇਲ ਕਰਾਈਆ। ਮੇਟਣਹਾਰਾ ਜਗਤ ਅੰਧੇਰਾ ਤਾਰੀਕ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਮਾਰਗ ਦੱਸੇ ਇਕ ਬਾਰੀਕ, ਆਤਮ ਪਰਮਾਤਮ ਮੇਲ ਮਿਲਾਈਆ। ਸਤਿਜੁਗ ਮਾਰਗ ਲਾਏ ਠੀਕ, ਕਲਜੁਗ ਠੀਕਰ ਭੰਨ ਵਖਾਈਆ। ਦੂਰ ਦੁਰਾਡਾ ਦਿਸੇ ਨਜ਼ਦੀਕ, ਨੇਰਨ ਨੇਰਾ ਆਪਣਾ ਫੇਰਾ ਪਾਈਆ। ਅੱਠੇ ਪਹਿਰ ਵਸੇ ਚੀਤ, ਗੁਰਮੁਖ ਸੱਜਣ ਆਪ ਜਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਾਣੇ ਸਾਚੀ ਰੀਤ, ਰੀਤੀਵਾਨ ਵਡ ਵਡਿਆਈਆ। ਕਰੇ ਖੇਲ ਆਪ ਅਨਡੀਠ, ਅਨਡਿਠੜੀ ਧਾਰ ਚਲਾਈਆ। ਸਰਬ ਜੀਆਂ ਦਾ ਇਕੋ ਗੀਤ, ਸੋਹੰ ਸੋ ਕਰੇ ਪੜ੍ਹਾਈਆ। ਕਾਇਆ ਕਰੇ ਠੰਡੀ ਸੀਤ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ

ਚੁਰਾਸੀ ਪਰਖਣਹਾਰਾ ਨੀਤ, ਘਰ ਘਰ ਬੈਠਾ ਡੇਰਾ ਲਾਈਆ। ਘਰ ਘਰ ਅੰਦਰ ਵਸੇ ਭਗਵਾਨ, ਨੇਤਰ ਲੋਚਣ ਨੈਣ ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲਾ ਚਤਰ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਆਤਮ ਅੰਤਰ ਦੇਵੇ ਗਿਆਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਏਕਾ ਰਾਗ ਸੁਣਾਏ ਕਾਨ, ਛੱਤੀ ਰਾਗ ਮੁਖ ਸ਼ਰਮਾਇੰਦਾ। ਅਨਹਦ ਨਾਦ ਵਜਾਏ ਸੱਚੀ ਧੁੰਨਕਾਨ, ਧੁੰਨ ਆਤਮਕ ਆਪ ਅਲਾਇੰਦਾ। ਪੰਚਮ ਸਖ਼ੀਆਂ ਮੇਲਾ ਸਾਚੇ ਕਾਹਨ, ਘਰ ਮੰਦਰ ਸੋਭਾ ਪਾਇੰਦਾ। ਆਤਮ ਸੇਜਾ ਕਰ ਪਰਵਾਨ, ਸੇਜ ਸੁਹੰਜਣੀ ਆਪ ਹੰਢਾਇੰਦਾ। ਸਤਿਜੁਗ ਸਾਚੇ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਸੁਰਤ ਸਵਾਣੀ ਮਿਲੇ ਹਾਣੀ ਰਾਮ, ਰਮੱਯਾ ਰਾਮ ਆਪਣੇ ਰੰਗ ਰੰਗਾਇੰਦਾ। ਇਲਾਹੀ ਕਲਮਾ ਦਏ ਪੈਗ਼ਾਮ, ਸਦਾ ਅਜਾਂ ਬਾਂਗ ਆਪ ਸੁਣਾਇੰਦਾ। ਨਾਨਕ ਗੋਬਿੰਦ ਕਰ ਪਰਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਖੜ, ਸਵੱਛ ਸਰੂਪ ਰੂਪ ਦਰਸਾਇੰਦਾ। ਸਚਖੰਡ ਦੁਆਰੇ ਸਵੱਛ ਸਰੂਪ, ਸਵੈ ਸ਼ਕਤੀ ਆਪ ਜਣਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਨਜ਼ਰੀ ਆਈਆ। ਮੇਟਣਹਾਰਾ ਜੂਠ ਝੂਠ, ਸਚ ਸੁੱਚ ਲਏ ਪਰਗਟਾਈਆ। ਪਾਵੇ ਸਾਰ ਪੰਜ ਤਤ ਕਾਇਆ ਕਲਬੂਤ, ਕਲਮਾ ਨਬੀ ਆਪ ਪੜ੍ਹਾਈਆ। ਆਤਮ ਆਤਮ ਦੇਵੇ ਸਚ ਸਬੂਤ, ਪਰਮਾਤਮ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਬੈਠਾ ਸੋਭਾ ਪਾਈਆ। ਸਚਖੰਡ ਦੁਆਰਾ ਲੋਕਮਾਤ, ਮਾਤਰ ਭੂਮੀ ਆਪ ਬਣਾਇੰਦਾ। ਨਿਰਗੁਣ ਵੇਖੇ ਮਾਰ ਝਾਤ, ਨੌਂ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਕੁੰਡਾ ਲਾਹਿੰਦਾ। ਚੌਦਾਂ ਤਬਕ ਖੋਲ੍ਹੇ ਤਾਕ, ਚੌਦਾਂ ਹੱਟ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਮੇਲਾ ਗੁਰ ਗੁਰ ਧਾਰ, ਗੁਰ ਸਤਿਗੁਰ ਦਏ ਵਡਿਆਈਆ। ਵਰਨ ਬਰਨ ਕਰੇ ਪਿਆਰ, ਸਾਚੀ ਸਰਨ ਇਕ ਸਮਝਾਈਆ। ਏਕਾ ਅੱਖਰ ਕਰ ਤਿਆਰ, ਪੰਚ ਵਿਕਾਰਾ ਸੱਥਰ ਦਏ ਕਰਾਈਆ। ਬਜਰ ਕਪਾਟੀ ਪੱਥਰ ਦੇਵੇ ਪਾੜ, ਦੂਈ ਦੂਈ ਦਵੈਤੀ ਪੜਦਾ ਲਾਹੀਆ। ਅਗਨੀ ਲੱਗੇ ਨਾ ਤਤੀ ਹਾੜ, ਅੰਮ੍ਰਿਤ ਮੇਘ ਇਕ ਬਰਸਾਈਆ। ਕਰੇ ਪਰਕਾਸ਼ ਬਹੱਤਰ ਨਾੜ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਗੁਰਮੁਖ ਵੇਖੇ ਸਾਚੇ ਲਾੜ, ਸ਼ਬਦੀ ਘੋੜੇ ਆਪ ਚੜ੍ਹਾਈਆ। ਏਥੇ ਓਥੇ ਚਲੇ ਨਾਲ ਨਾਲ, ਦੋ ਜਹਾਨਾਂ ਵਿਛੜ ਕਦੇ ਨਾ ਜਾਈਆ। ਰਾਤੀਂ ਸੁੱਤਿਆਂ ਦਰਸ ਦਏ ਦਿਖਾਲ, ਅਨਦਰਸੀ ਆਪਣੀ ਦਇਆ ਆਪ ਕਮਾਈਆ। ਸਦਾ ਸੁਹੇਲਾ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਗੁਰੂਦੁਆਰਾ ਮੰਦਰ ਮਸਜਦ ਮੱਠ ਸ਼ਿਵਦਵਾਲਾ ਏਕਾ ਨਜ਼ਰੀ ਆਈਆ। ਸਮਰਥ ਪੁਰਖ ਦੀਨ ਦਿਆਲ, ਸਾਚੀ ਸੇਜਾ ਬੈਠਾ ਆਸਣ ਲਾਈਆ। ਗੁਰਮੁਖ ਵੇਖੇ ਛੋਟੇ ਬਾਲ, ਬਾਲ ਅਞਾਣੇ ਗੋਦ ਉਠਾਈਆ। ਏਕਾ ਮਾਰਗ ਦਏ ਸਖਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਮੇਲਾ ਸਹਿਜ ਸੁਭਾਈਆ। ਸਚਖੰਡ ਮੇਲਾ ਗੁਰ ਗੁਰ ਧਾਮ, ਗੁਰ ਮੂਰਤ ਅਕਾਲ ਦ੍ਰਿੜਾਇੰਦਾ। ਘਰ ਠਾਕਰ ਸੁਆਮੀ ਮਿਲੇ ਰਾਮ, ਘਰ ਮੰਦਰ ਇਕ ਵਡਿਆਇੰਦਾ। ਘਰ ਮੇਲਾ ਘਨੱਯਾ ਨਿਰਗੁਣ ਸ਼ਾਮ, ਸਾਚੀ ਬੰਸਰੀ ਨਾਮ ਸੁਣਾਇੰਦਾ। ਘਰ ਪੀਰ ਪੈਗ਼ੰਬਰ ਦਏ ਕਲਾਮ, ਕਲਮਾ ਨਬੀ ਰਸੂਲ ਪੜ੍ਹਾਇੰਦਾ। ਘਰ ਨਾਨਕ ਨਿਰਗੁਣ ਜਣਾਏ ਸਤਿ ਨਾਮ,

ਨਾਮ ਸਤਿ ਸਤਿ ਬੁਝਾਇੰਦਾ। ਘਰ ਗੋਬਿੰਦ ਗੁਰ ਗੁਰ ਕਰੇ ਪਰਨਾਮ, ਪੁਰਖ ਅਕਾਲ ਸੀਸ ਝੁਕਾਇੰਦਾ। ਬਣ ਵਿਚੋਲਾ ਦੋ ਜਹਾਨ, ਦੋਏ ਦੋਏ ਵੇਸ ਵਟਾਇੰਦਾ। ਕਲਜੁਗ ਅੰਤਮ ਮਿਟੇ ਨਿਸ਼ਾਨ, ਪੁਰਖ ਅਬਿਨਾਸ਼ੀ ਆਪ ਮਿਟਾਇੰਦਾ। ਸਤਿਜੁਗ ਸਚ ਕਰੇ ਪਰਧਾਨ, ਸਤਿ ਸਤਿਵਾਦੀ ਰਾਹ ਚਲਾਇੰਦਾ। ਸ੍ਰਿਸ਼ਟ ਸਬਾਈ ਦਏ ਗਿਆਨ, ਅਗਿਆਨ ਅੰਧੇਰ ਮਿਟਾਇੰਦਾ। ਗੁਰਮੁਖ ਸੱਜਣ ਆਪ ਪਛਾਣ, ਗੁਰ ਚੇਲਾ ਰੂਪ ਵਟਾਇੰਦਾ। ਪੂਰਬ ਜਨਮ ਦਾ ਲਹਿਣਾ ਦੇਵੇ ਆਣ, ਲੇਖਾ ਸਭ ਦਾ ਆਪ ਮੁਕਾਇੰਦਾ। ਭਗਤ ਭਗਵੰਤ ਮਿਲ ਮਿਲ ਖ਼ੁਸ਼ੀ ਮਨਾਣ, ਗੀਤ ਗੋਬਿੰਦ ਆਪ ਅਲਾਇੰਦਾ। ਸਾਢੇ ਤਿੰਨ ਹੱਥ ਮੰਦਰ ਮਕਾਨ, ਬੰਕ ਦੁਆਰੀ ਬੰਕ ਸੁਹਾਇੰਦਾ। ਰਵਦਾਸ ਚੁਮਾਰਾ ਲਿਖ ਲਿਖ ਲੇਖ ਮਹਾਨ, ਸਾਢੇ ਤਿੰਨ ਤਿੰਨ ਵੰਡ ਵੰਡਾਇੰਦਾ। ਸੰਬਲ ਖੇੜਾ ਵਸੇ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸਤਿਜੁਗ ਸਾਚਾ ਕਰੇ ਪਰਵਾਨ, ਸਾਚਾ ਲੇਖਾ ਇਕ ਸਮਝਾਇੰਦਾ। ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸੋਹੰ ਢੋਲਾ ਸਾਰੇ ਗਾਣ, ਆਤਮ ਪਰਮਾਤਮ ਪਰਮ ਪੁਰਖ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਦੇਵੇ ਵਰ, ਵਰ ਦਾਤਾ ਆਪਣੀ ਦਇਆ ਕਮਾਇੰਦਾ। ਵਰ ਦਾਤਾ ਦੀਨ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਗੁਰਸਿਖ ਗੁਰ ਗੁਰ ਲਏ ਉਠਾਲ, ਗੁਰ ਮੰਤਰ ਬੂਝ ਬੁਝਾਈਆ। ਵੇਲੇ ਅੰਤ ਨਾ ਖਾਏ ਕਾਲ, ਮਹਾਕਾਲ ਨਾ ਭੈ ਜਣਾਈਆ। ਸਤਿਗੁਰ ਪੂਰਾ ਵੇਲੇ ਅੰਤ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਫਲ ਲਗਾਏ ਕਾਇਆ ਡਾਲ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰ ਗੁਰ ਲਏ ਉਠਾਈਆ। ਗੁਰਮੁਖ ਗੁਰ ਗੁਰ ਏਕਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਗੁਰਮੁਖ ਗੁਰ ਗੁਰ ਏਕਾ ਘਰ, ਘਰ ਏਕਾ ਸੋਭਾ ਪਾਇੰਦਾ। ਗੁਰਮੁਖ ਗੁਰ ਗੁਰ ਏਕਾ ਵਰ, ਨਾਰ ਕੰਤ ਰੂਪ ਵਟਾਇੰਦਾ। ਗੁਰ ਗੁਰ ਗੁਰਸਿਖ ਇਕੋ ਅੱਖਰ ਪੜ੍ਹ, ਆਖਰ ਆਪਣਾ ਮੇਲ ਮਿਲਾਇੰਦਾ। ਗੁਰ ਗੁਰ ਗੁਰਸਿਖ ਇਕ ਦੁਆਰੇ ਖੜ, ਸਚ ਦੁਆਰਾ ਨਜ਼ਰੀ ਆਇੰਦਾ। ਨਾਤਾ ਤੁੱਟੇ ਸੀਸ ਧੜ, ਜਗਦੀਸ ਆਪਣਾ ਰੰਗ ਰੰਗਾਇੰਦਾ। ਸੁਰਤੀ ਸ਼ਬਦੀ ਮੇਲਾ ਕਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਾਚਾ ਕਾਹਨ, ਲੱਖ ਚੁਰਾਸੀ ਗੋਪੀ ਵੇਖ ਵਖਾਇੰਦਾ। ਲੱਖ ਚੁਰਾਸੀ ਵੇਖਣਹਾਰਾ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਕਲਜੁਗ ਕਰੇ ਪਾਰ ਕਿਨਾਰਾ, ਸਤਿਜੁਗ ਸਾਚਾ ਮਾਤ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾਇਣ ਸਾਚੀ ਵਾਰਾ, ਵਾਰਾ ਇਕੋ ਇਕ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਪਾਰ ਕਿਨਾਰਾ, ਖਾਣੀ ਬਾਣੀ ਦੋ ਜਹਾਨੀ ਆਪਣੇ ਲੇਖੇ ਲਾਈਆ। ਚੌਦਾਂ ਹੱਟ ਹੱਟ ਵਣਜਾਰਾ, ਚੌਦਾਂ ਤਬਕ ਤਬਕ ਨਾਅਰਾ, ਹੱਕ ਹਕ਼ੀਕ਼ਤ ਲਾਸ਼ਰੀਕਤ ਸ਼ਰਅ ਆਪਣੀ ਆਪ ਜਣਾਈਆ। ਇਕੋ ਤੌਫ਼ੀਕ ਪਰਵਰਦਿਗਾਰ ਕਰੇ ਖੇਲ ਅਗੰਮ ਅਪਾਰ ਅਲੱਖ ਅਗੋਚਰ ਜਾਣੇ ਸਾਚੀ ਧਾਰਾ, ਧਾਰ ਧਾਰ ਵਿਚੋਂ ਪਰਗਟਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਨਾਅਰਾ, ਉਤਰ ਪੂਰਬ ਪੱਛਮ ਦੱਖਣ ਨਵ ਨੌਂ ਸੱਤ ਸਤਿ ਸਰਬ ਜੀਵ ਆਤਮ ਪਰਮਾਤਮ ਦਏ ਪੜ੍ਹਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਆਪ ਨਿਰੰਕਾਰਾ, ਕਾਗਦ ਕਲਮ ਨਾ ਲਿਖਣਹਾਰਾ, ਸਮੁੰਦ ਮਸ ਰਹੀ ਕੁਰਲਾਈਆ। ਬਨਾਸਪਤ

ਕਰੇ ਹਾਹਾਕਾਰਾ, ਹਰਿ ਕਾ ਅੰਤ ਨਾ ਪਾਰਾਵਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਭਿਖਾਰਾ, ਦਰ ਬੈਠੇ ਅਲਖ ਜਗਾਈਆ। ਜਨ ਭਗਤਾਂ ਕਰੇ ਆਪ ਪਿਆਰਾ, ਨਿਹਕਲੰਕ ਲੈ ਅਵਤਾਰਾ, ਸਤਿਜੁਗ ਦੱਸੇ ਰਾਹ ਨਿਆਰਾ, ਏਕਾ ਨੱਯਾ ਨਾਮ ਚਲਾਈਆ। ਕੁਦਰਤ ਕਾਦਰ ਵੇਖਣਹਾਰਾ, ਵੇਖੇ ਵਿਗਸੇ ਪਾਵੇ ਸਾਰਾ, ਭਗਤ ਸੁਹਾਏ ਭਗਤ ਦੁਆਰਾ, ਭਗਵਨ ਦੇਵੇ ਮਾਣ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕ ਸਹਾਰਾ, ਗੁਰਮੁਖਾਂ ਲਾਏ ਪਾਰ ਕਿਨਾਰਾ, ਅਧਵਿਚਕਾਰ ਨਾ ਕੋਇ ਡੁਬਾਈਆ। ਸਚਖੰਡ ਮਿਲੇ ਘਰ ਬਾਰਾ, ਜੋਤੀ ਜੋਤ ਜੋਤ ਉਜਿਆਰਾ, ਸ਼ਬਦੀ ਨਾਦ ਨਾਦ ਧੁੰਨਕਾਰਾ, ਰਾਗੀ ਨਾਦੀ ਵਸੇ ਬਾਹਰਾ, ਗੁਣ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਲੇਖਾ ਜਾਣੇ ਜੀਵ ਜੰਤ, ਗੁਰਮੁਖ ਬਣਾਏ ਸਾਚੀ ਬਣਤ, ਬੇਅੰਤ ਆਪਣੇ ਵਿਚ ਮਿਲਾਈਆ।