ਪੁਸਤਕਾਲਾਭਾਗ ੧੨

੨੬ ਹਾੜ ੨੦੧੯ ਬਿਕ੍ਰਮੀ ਸੇਵਾ ਸਿੰਘ ਦੇ ਗ੍ਰਹਿ ਖਰੜ ਜ਼ਿਲਾ ਅੰਬਾਲਾ

ਸਾਚਾ ਕਿਲਾ ਸਚਖੰਡ, ਦਰ ਘਰ ਸਾਚੇ ਸਤਿਗੁਰ ਆਸਣ ਲਾਇੰਦਾ। ਜੁਗਾ ਜੁਗੰਤਰ ਵੰਡੇ ਵੰਡ, ਵੰਡਣਹਾਰਾ ਖੇਲ ਕਰਾਇੰਦਾ। ਜੁਗ ਚੌਕੜੀ ਮੁੱਕੇ ਪੰਧ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਾਇਣ ਛੰਦ, ਹਰਿ ਜੂ ਢੋਲਾ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਵਡਿਆਈ ਬੱਤੀ ਦੰਦ, ਆਤਮ ਅਨੰਦ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਗੁਜਰੀ ਚੰਦ, ਦੋ ਜਹਾਨਾਂ ਖੇਲ ਕਰਾਇੰਦਾ। ਪੰਜ ਤਤ ਕਾਇਆ ਜੀਉ ਪਿੰਡ, ਜਗਤ ਖੇੜਾ ਵੇਖ ਵਖਾਇੰਦਾ। ਗਹਿਰ ਗੰਭੀਰ ਗੁਣੀ ਗਹਿੰਦ, ਵਡ ਸਾਗਰ ਰੂਪ ਵਖਾਇੰਦਾ। ਤੇਗ ਬਹਾਦਰ ਏਕਾ ਬਿੰਦ, ਜਗਤ ਨਾਤਾ ਜੋੜ ਜੋੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਕਿਲਾ ਸਾਚਾ ਕੋਟ, ਹਰਿ ਮੰਦਰ ਦਏ ਵਡਿਆਈਆ। ਇਕ ਜਗਾਏ ਨਿਰਮਲ ਜੋਤ, ਨੂਰੋ ਨੂਰ ਕਰੇ ਰੁਸ਼ਨਾਈਆ। ਸਚ ਨਗਾਰੇ ਲਾਏ ਚੋਟ, ਏਕਾ ਧੌਂਸਾ ਨਾਮ ਵਜਾਈਆ। ਸਾਹਿਬ ਦਿਆਲ ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਕਿਲੇ ਦਏ ਵਡਿਆਈਆ। ਸਾਚਾ ਕਿਲਾ ਸਚ ਮਹੱਲਾ, ਸਚਖੰਡ ਦੁਆਰਾ ਆਪ ਜਣਾਇੰਦਾ। ਵਸਣਹਾਰਾ ਇਕ ਇਕੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੁਗਾ ਜੁਗੰਤਰ ਆਪ ਫੜਾਏ ਆਪਣਾ ਪੱਲਾ, ਪੱਲੂ ਆਪਣੀ ਗੰਢ ਦਿਵਾਇੰਦਾ। ਨਿਰਗੁਣ ਸਰਗੁਣ ਕਰ ਕਰ ਹੱਲਾ, ਭੈ ਭਿਆਨਕ ਰੂਪ ਜਣਾਇੰਦਾ। ਵਸਣਹਾਰਾ ਜਲਾਂ ਥਲਾਂ, ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਸਚ ਸੰਦੇਸਾ ਨਰ ਨਰੇਸਾ, ਪੁਰਖ ਅਕਾਲ ਦੀਨ ਦਿਆਲ ਏਕਾ ਘੱਲਾ, ਗੋਬਿੰਦ ਗੁਰ ਗੁਰ ਆਪ ਪੜ੍ਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸਾਚਾ ਕਿਲਾ ਸਚ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਵੇਖਣਹਾਰਾ ਏਕੰਕਾਰ, ਦੂਸਰ ਸੰਗ ਨਾ ਕੋਇ ਰਲਾਈਆ। ਘਾੜਤ ਘੜੇ ਨਾ ਕੋਇ ਵਿਚ ਸੰਸਾਰ, ਬਾਢੀ ਬਣਤ ਨਾ ਕੋਇ ਬਣਾਈਆ। ਰਵ ਸਸ ਨਾ ਕੋਇ ਉਜਿਆਰ, ਸੂਰਜ ਚੰਦ ਨਾ ਕੋਇ ਰੁਸ਼ਨਾਈਆ।

ਦੀਆ ਬਾਤੀ ਨਾ ਦੇਵੇ ਕੋਈ ਬਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਕਿਲਾ ਸਾਚਾ ਬੰਕ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਗੋਬਿੰਦ ਮੇਲਾ ਆਦਿ ਅੰਤ, ਗੁਰ ਚੇਲਾ ਵੇਖ ਵਖਾਇੰਦਾ। ਸ਼ਬਦ ਅਗੰਮੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਜੁਗਤ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਸਚਖੰਡ ਨਿਵਾਸੀ ਦਇਆ ਕਮਾਈਆ। ਪੂਤ ਸਪੂਤਾ ਸੁਤ ਦੁਲਾਰ, ਬਾਲੀ ਬਾਲਾ ਲਏ ਉਠਾਈਆ। ਲਾਲ ਗੋਪਾਲਾ ਹੋ ਉਜਿਆਰ, ਲਾਲਨ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਅਲੱਖ ਅਗੋਚਰ ਆਪ ਕਰਾਇੰਦਾ। ਲੇਖਾ ਜਾਣੇ ਜਨਨੀ ਜਨ, ਪੂਤ ਸਪੂਤਾ ਗੋਦ ਬਹਾਇੰਦਾ। ਪੁਰਖ ਅਕਾਲ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਸਚ ਸੰਦੇਸਾ ਦੇਵੇ ਮਨ, ਏਕਾ ਰਾਗ ਅਲਾਇੰਦਾ। ਹਰਿ ਕਾ ਭਾਣਾ ਲੈਣਾ ਮੰਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਚ ਵਸੇਰਾ ਬਿਨ ਛੱਪਰੀ ਛੰਨ, ਮਹੱਲ ਅਟੱਲ ਕੰਮ ਕਿਸੇ ਨਾ ਆਇੰਦਾ। ਏਕਾ ਨਾਮ ਸੱਚਾ ਧੰਨ, ਸਾਚੀ ਵਸਤ ਆਪ ਦਰਸਾਇੰਦਾ। ਕੂੜੀ ਕਿਰਿਆ ਦੇਣਾ ਡੰਨ, ਖੰਡਾ ਖੜਗ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਅਕਾਲ ਪੁਰਖ, ਪੁਰਖ ਪੁਰਖੋਤਮ ਆਪ ਜਣਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਚਿਖਾ ਨਾ ਕੋਇ ਜਲਾਈਆ। ਆਪੇ ਕਰੇ ਆਪਣੀ ਪਰਖ, ਪਰਖਣਹਾਰਾ ਵਡ ਵਡਿਆਈਆ। ਆਪੇ ਦੇਵੇ ਆਪਣਾ ਦਰਸ, ਦਰਸੀ ਆਪਣਾ ਦਰਸ ਕਰਾਈਆ। ਆਪੇ ਮੇਟੇ ਜਗਤ ਹਰਸ, ਤ੍ਰਿਸਨਾ ਹਰਸ ਨਾ ਕੋਇ ਵਖਾਈਆ। ਆਪੇ ਲੇਖਾ ਜਾਣੇ ਅਰਸ਼ ਫਰਸ਼, ਕਾਇਆ ਕੁਰਾ ਫੋਲ ਫੋਲਾਈਆ। ਅੰਮ੍ਰਿਤ ਮੇਘ ਏਕਾ ਬਰਸ, ਸਾਂਤਕ ਸਤਿ ਸਤਿ ਵਰਤਾਈਆ। ਜੁਗਾ ਜੁਗੰਤਰ ਲਾਹੇ ਕਰਜ਼, ਲਹਿਣਾ ਦੇਣਾ ਦਏ ਮੁਕਾਈਆ। ਕਲਜੁਗ ਆਪਣਾ ਪੂਰਾ ਕਰੇ ਫ਼ਰਜ਼, ਗੋਬਿੰਦ ਸੂਰਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਏਕੰਕਾਰ, ਅਕਲ ਕਲਧਾਰੀ ਆਪ ਜਣਾਇੰਦਾ। ਪੂਤ ਸਪੂਤਾ ਕਰ ਤਿਆਰ, ਸੀਸ ਜਗਦੀਸ ਹੱਥ ਟਿਕਾਇੰਦਾ। ਗੁਰ ਚੇਲਾ ਸੋਹੇ ਇਕ ਦੁਆਰ, ਵੇਲਾ ਵਕ਼ਤ ਆਪਣੇ ਹੱਥ ਰਖਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰ, ਬਲ ਆਪਣਾ ਆਪ ਜਣਾਇੰਦਾ। ਖੜਗ ਖੰਡਾ ਤੇਜ਼ ਕਟਾਰ, ਚੰਡ ਪਰਚੰਡ ਆਪ ਚਮਕਾਇੰਦਾ। ਬ੍ਰਹਿਮੰਡ ਖੰਡ ਵੇਖਣਹਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾਇੰਦਾ। ਅੰਡਜ ਜੇਰਜ ਦਏ ਹੁਲਾਰ, ਉਤਭੁਜ ਸੇਤਜ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸਾ ਏਕਾ ਏਕ ਸੁਣਾਇੰਦਾ। ਸਚ ਸੰਦੇਸਾ ਹਰਿ ਜੂ ਗੀਤ, ਗੁਰ ਗੁਰ ਆਪ ਜਣਾਈਆ। ਪਾਰਬ੍ਰਹਮ ਪ੍ਰਭ ਸਾਚਾ ਮੀਤ, ਦੂਸਰ ਸੰਗ ਨਾ ਕੋਇ ਰਖਾਈਆ। ਆਦਿ ਜੁਗਾਦਿ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਸਦਾ ਸੁਹੇਲਾ ਠਾਂਡਾ ਸੀਤ, ਸਚਖੰਡ ਵਸੇ ਸੱਚਾ ਮਾਹੀਆ। ਚਰਨ ਕਵਲ ਕਵਲ ਪ੍ਰੀਤ, ਕਵਲ ਨੈਣ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਈਆ। ਭੇਵ ਅਭੇਦਾ ਪੁਰਖ ਅਕਾਲ, ਏਕੰਕਾਰਾ ਆਪ ਜਣਾਇੰਦਾ। ਗੋਬਿੰਦ ਸੂਰਾ ਵੇਖੇ ਲਾਲ, ਲਾਲਨ

ਆਪਣੇ ਅੰਗ ਲਗਾਇੰਦਾ। ਸੇਵਾ ਲਾਏ ਕਾਲ ਮਹਾਕਾਲ, ਹੁਕਮੀ ਹੁਕਮ ਆਪ ਵਰਤਾਇੰਦਾ। ਗੁਰਸਿਖ ਵੇਖੇ ਸਾਚੇ ਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਸੋਭਾਵੰਤ, ਸਤਿਗੁਰ ਪੂਰਾ ਆਪ ਸੁਹਾਈਆ। ਏਕਾ ਨਾਮ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਦਿ ਜੁਗਾਦਿ ਜੁਗ ਜੁਗ ਖੇਲ ਸ੍ਰੀ ਭਗਵੰਤ, ਪੇਖਣਹਾਰਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਰਹਿਣ ਮੰਗਤ, ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਗੁਰ ਏਕਾ ਬੂਝ ਬੁਝਾਈਆ। ਗੁਰ ਗੁਰ ਬੂਝ ਦੇਵੇ ਕਰਤਾਰ, ਕਰਤਾ ਪੁਰਖ ਦਇਆ ਕਮਾਇੰਦਾ। ਅੰਤਮ ਮੇਲਾ ਵਿਚ ਸੰਸਾਰ, ਗੁਰ ਚੇਲਾ ਨਾਉਂ ਧਰਾਇੰਦਾ। ਕੂੜੀ ਕਿਰਿਆ ਜਗਤ ਵਿਹਾਰ, ਜਗਤ ਨਾਤਾ ਤੋੜ ਤੁੜਾਇੰਦਾ। ਸਚ ਸੁੱਚ ਸਚ ਵਣਜਾਰ, ਬਣ ਵਣਜਾਰਾ ਹੱਟ ਚਲਾਇੰਦਾ। ਆਤਮ ਪਰਮਾਤਮ ਕਰ ਪਿਆਰ, ਗੁਰਮੁਖ ਗੁਰ ਗੁਰ ਆਪ ਪਰਨਾਇੰਦਾ। ਕਿਲਾ ਕੋਟ ਨਾ ਕੋਇ ਆਧਾਰ, ਇੱਟ ਗਾਰਾ ਕੰਮ ਕਿਸੇ ਨਾ ਆਇੰਦਾ। ਹੁਕਮੇ ਅੰਦਰ ਫ਼ਰਮਾਬਰਦਾਰ, ਬਣ ਸੇਵਕ ਸੇਵ ਕਮਾਇੰਦਾ। ਝੂਠਾ ਕਿਲਾ ਤਜ ਵਿਚ ਸੰਸਾਰ, ਸਾਚਾ ਛਿਲਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਆਪਣੀ ਕਾਰੇ ਲਾਇੰਦਾ। ਗੋਬਿੰਦ ਕਿਲਾ ਦੇਣਾ ਤਜ, ਪੁਰਖ ਅਕਾਲ ਤਜਾਈਆ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਈਆ। ਸਚਖੰਡ ਦੁਆਰੇ ਬਹਿਣਾ ਸਜ, ਪੁਰਖ ਅਕਾਲ ਗੋਦ ਸੁਹਾਈਆ। ਕੂੜ ਨਗਾਰਾ ਰਿਹਾ ਵੱਜ, ਚਾਰੋਂ ਕੁੰਟ ਕਰੇ ਸ਼ਨਵਾਈਆ। ਦੀਨ ਦਿਆਲ ਤੇਰੀ ਰੱਖੇ ਲਜ, ਸਿਰ ਆਪਣਾ ਹੱਥ ਟਿਕਾਈਆ। ਫ਼ਤਹਿ ਡੰਕਾ ਜਾਏ ਵੱਜ, ਦੋ ਜਹਾਨਾਂ ਕਰੇ ਸ਼ਨਵਾਈਆ। ਕਰੇ ਖੇਲ ਪੂਰਾ ਸਮਰਥ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਪਾਏ ਨੱਥ, ਲੱਖ ਚੁਰਾਸੀ ਆਪ ਭੁਵਾਈਆ। ਸਾਚਾ ਮਾਰਗ ਦਏ ਦੱਸ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਹੁਕਮ ਇਕ ਮਨਾਈਆ। ਜਗਤ ਕਿਲਾ ਪੁਰੀ ਅਨੰਦ, ਚਾਰ ਦੀਵਾਰੀ ਆਪ ਜਣਾਇੰਦਾ। ਹਰਿ ਕਾ ਕਿਲਾ ਸਚਖੰਡ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਨਿਰਗੁਣ ਨੂਰ ਡਗਮਗਾਇੰਦਾ। ਇਕੋ ਪੁਰਖ ਅਕਾਲ ਗਾਏ ਛੰਦ, ਗੋਬਿੰਦ ਗੀਤ ਇਕ ਅਲਾਇੰਦਾ। ਦੋ ਜਹਾਨਾਂ ਮੁੱਕੇ ਪੰਧ, ਦਰ ਦੁਆਰ ਆਪ ਸੁਹਾਇੰਦਾ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਦੂਈ ਦਵੈਤ ਝੂਠੀ ਢੌਣੀ ਕੰਧ, ਕਲਰ ਕੰਧ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਕਲਜੁਗ ਕਿਲਾ ਦੇਣਾ ਤਿਆਗ, ਤਿਆਗੀ ਤੇਰੇ ਨਾਮ ਵਡਿਆਈਆ। ਦੋ ਜਹਾਨਾਂ ਲਗੇ ਭਾਗ, ਭਾਗ ਆਪਣਾ ਲੈਣਾ ਵੰਡਾਈਆ। ਤੇਰਾ ਨੂਰੀ ਜਗੇ ਚਿਰਾਗ਼, ਦੋ ਜਹਾਨ ਕਰੇ ਰੁਸ਼ਨਾਈਆ। ਕਲਜੁਗ ਜੀਵਾਂ ਧੋਣਾ ਦਾਗ਼, ਦੁਰਮਤ ਮੈਲ ਲੁਹਾਈਆ। ਤ੍ਰੈਗੁਣ ਅਗਨੀ ਬੁਝੇ ਆਗ, ਤਤਵ ਤਤ ਨਾ ਲਾਗੇ ਰਾਈਆ। ਗੁਰਮੁਖਾਂ ਦੇਣਾ ਸਾਚਾ ਰਾਜ, ਦਰਗਹਿ ਸਾਚੀ ਆਪ ਬਹਾਈਆ। ਪੁਰਖ ਅਬਿਨਾਸ਼ੀ ਰਚਿਆ ਕਾਜ, ਲੋਕਮਾਤ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਚਲਾਏ ਜਹਾਜ਼, ਸਾਚਾ ਬੇੜਾ ਆਪਣੇ ਕੰਧ ਉਠਾਈਆ। ਸ਼ਬਦ ਅਗੰਮੀ ਮਾਰੇ ਇਕ ਆਵਾਜ਼, ਆਤਮ ਪਰਮਾਤਮ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਹਰਿ ਨਰਾਇਣ, ਗੁਰ ਗੋਬਿੰਦ ਆਪ ਜਣਾਇੰਦਾ। ਗੋਬਿੰਦ ਪੇਖੇ ਆਪਣੇ ਨੈਣ, ਨਿਜ ਨੇਤਰ ਦਰਸ ਕਰਾਇੰਦਾ। ਲੋਕਮਾਤ ਚੁਕੇ ਲੈਣ ਦੇਣ, ਲਹਿਣਾ ਦੇਣਾ ਪਾਰ ਕਰਾਇੰਦਾ। ਪੁਰਖ ਅਕਾਲ ਸਾਕ ਸੈਣ, ਸੱਜਣ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਮਾਤ ਪਿਤ ਭਾਈ ਭੈਣ, ਪੂਤ ਸਪੂਤ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਗੋਬਿੰਦ ਕਿਲਾ ਦੇਣਾ ਛੱਡ, ਪੁਰਖ ਅਕਾਲ ਜਣਾਈਆ। ਪਾਰ ਕਿਨਾਰਾ ਤੇਰਾ ਹੱਦ, ਅਧਵਿਚਕਾਰ ਨਾ ਕੋਇ ਅਟਕਾਈਆ। ਪਿਤਾ ਪੂਤ ਰਿਹਾ ਸੱਦ, ਘਰ ਸਾਚੇ ਵੱਜੇ ਵਧਾਈਆ। ਸਚਖੰਡ ਦੁਆਰੇ ਬਹਿਣਾ ਸਜ, ਸਚ ਸਿੰਘਾਸਣ ਸੋਭਾ ਪਾਈਆ। ਦਰਸਨ ਕਰਨਾ ਰੱਜ ਰੱਜ, ਨੇਤਰ ਨੈਣ ਖੁਲ੍ਹਾਈਆ। ਗ਼ਰੀਬ ਨਿਮਾਣਿਆਂ ਪੜਦਾ ਲੈਣਾ ਕਜ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਰਿਹਾ ਸੁਣਾਈਆ। ਸਚ ਸੰਦੇਸਾ ਸੁਣ ਗੋਬਿੰਦ, ਗੁਰ ਆਪਣੀ ਖੁਸ਼ੀ ਮਨਾਇੰਦਾ। ਕਵਣ ਵੇਲਾ ਪ੍ਰਭ ਮੇਟੇ ਚਿੰਦ, ਚਿੰਤਾ ਅਵਰ ਨਾ ਕੋਇ ਰਖਾਈਆ। ਆਪਣੇ ਲੇਖੇ ਲਾਏ ਆਪਣੀ ਬਿੰਦ, ਪਿਤਾ ਪੂਤ ਨਾ ਕੋਇ ਅਖਵਾਇੰਦਾ। ਗਹਿਰ ਗੰਭੀਰ ਤੂੰ ਸਾਗਰ ਸਿੰਧ, ਤੇਰਾ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਮੰਗਾਂ ਮੰਗ ਦਰ ਜਗਦੀਸ, ਦੋਏ ਜੋੜ ਜੋੜ ਨਿਮਸਕਾਰ। ਤੇਰਾ ਹੁਕਮ ਮੰਨੀ ਹਦੀਸ, ਮੇਰੇ ਸਾਹਿਬ ਪਰਵਰਦਿਗਾਰ। ਕਵਣ ਵੇਲਾ ਛਤਰ ਸੋਹੇ ਸੀਸ, ਸਚਖੰਡ ਸੱਚੇ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਦੇਵੇ ਆਪਣੀ ਵਾਰ, ਸਚ ਸੰਦੇਸਾ ਸ੍ਰੀ ਭਗਵਾਨ, ਗੁਰ ਗੋਬਿੰਦ ਆਪ ਜਣਾਈਆ। ਪੁਰੀ ਅਨੰਦ ਛੱਡ ਨਿਸ਼ਾਨ, ਸਚ ਨਿਸ਼ਾਨ ਦਏ ਵਖਾਈਆ। ਸਚਖੰਡ ਦੁਆਰ ਸਤਿ ਮਕਾਨ ਸਤਿ ਸਤਿਵਾਦੀ ਆਪ ਬਣਾਈਆ। ਆਦਿ ਜੁਗਾਦਿ ਵਸੇ ਭਗਵਾਨ, ਨਾ ਮਰੇ ਨਾ ਜਾਈਆ। ਗੁਰ ਅਵਤਾਰਾਂ ਦੇਵੇ ਦਾਨ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਕਲਜੁਗ ਅੰਤਮ ਲੇਖਾ ਚੁਕਾਏ ਵਿਚ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਸਾਚਾ ਕਿਲਾ ਕਰ ਤਿਆਰ, ਕੋਟ ਆਪਣੀ ਬਣਤ ਵਖਾਈਆ। ਏਕਾ ਸੱਸਾ ਗੁਣ ਨਿਧਾਨ, ਸਤਿਗੁਰ ਆਪਣੇ ਰੰਗ ਰੰਗਾਈਆ। ਹੋੜਾ ਉਪਰ ਵਡ ਬਲਵਾਨ, ਨਿਰਗੁਣ ਸਰਗੁਣ ਮੇਲ ਮਿਲਾਈਆ। ਦੋ ਜਹਾਨਾਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਆਪਣਾ ਨੈਣ ਉਠਾਈਆ। ਸੰਬਲ ਖੇੜਾ ਇਕ ਮਹਾਨ, ਗੁਰ ਚੇਲਾ ਮੇਲ ਮਿਲਾਈਆ। ਦਾਤਾ ਦਾਨੀ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਪੁਰਖ ਅਕਾਲ ਹੋ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖ ਇਕ ਸਮਝਾਈਆ। ਸਾਚੀ ਸਿਖਿਆ ਲਈ ਸਿਖ, ਹਰਿ ਜੂ ਤੇਰੀ ਵਡ ਵਡਿਆਈਆ। ਆਪਣੀ ਹੱਥੀਂ ਲੇਖਾ ਦੇ ਲਿਖ, ਲੇਖਾ ਲਿਖਣਾ ਬਿਨ ਕਲਮ ਸ਼ਾਹੀਆ। ਲੋਕਮਾਤ ਗੁਰਮੁਖ ਬਣਾਏ ਸਿਖ, ਸਿਖ ਆਪਣਾ ਰੂਪ ਵਟਾਈਆ। ਦਰ ਦੁਆਰੇ ਮੰਗੀ ਭਿਖ, ਸਾਚੀ ਭਿਛਿਆ ਇਕ ਵਰਤਾਈਆ। ਜਿਸ ਤੇ ਕਿਰਪਾ ਤਿਸ ਤਿਸ ਮਿਲਿਆ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ। ਪੁਰੀ ਅਨੰਦ ਦਾ ਅੰਤ ਤਿਆਗ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਤੇਰਾ ਲੇਖਾ ਕੰਤ ਸੁਹਾਗ, ਘਰ ਮੰਦਰ ਸੋਭਾ ਪਾਇੰਦਾ। ਪੁਰਖ ਅਕਾਲ ਚਲਾਏ ਤੇਰਾ ਜਹਾਜ਼, ਬਣ

ਖੇਵਟ ਖੇਟਾ ਸੇਵ ਕਮਾਇੰਦਾ। ਵੇਲੇ ਅੰਤਮ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਤੇਰਾ ਨਾਉਂ ਰੱਖ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਸੰਦੇਸਾ ਨਰ ਨਰੇਸ਼ਾ ਏਕੋ ਵਾਰ ਜਣਾਇੰਦਾ। ਅੰਤ ਸੰਦੇਸਾ ਏਕੰਕਾਰ, ਏਕਾ ਵਾਰ ਜਣਾਈਆ। ਗੋਬਿੰਦ ਤੇਰਾ ਸਚ ਦੁਆਰ, ਦਰਗਹਿ ਸਾਚੀ ਦਏ ਵਖਾਈਆ। ਪੁਰਖ ਅਕਾਲ ਵੇਖਣਹਾਰ, ਨੇਤਰ ਪੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਮੇਲੇ ਚਾਈਂ ਚਾਈਂਆ। ਚਾਉ ਘਨੇਰਾ ਘਰ ਸੱਚ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਮਾਰਗ ਦੱਸ, ਏਕੰਕਾਰਾ ਅੰਗ ਲਗਾਇੰਦਾ। ਆਦਿ ਨਿਰੰਜਣ ਕਰ ਪਰਕਾਸ਼, ਦੀਪਕ ਜੋਤ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਕਰ ਕਰ ਵਾਸ, ਗ੍ਰਹਿ ਮੰਦਰ ਵੇਖ ਵਖਾਇੰਦਾ। ਸ੍ਰੀ ਭਗਵਾਨ ਬਣ ਬਣ ਦਾਸ, ਸੇਵਕ ਸੇਵ ਆਪ ਕਮਾਇੰਦਾ। ਪਾਰਬ੍ਰਹਮ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਇੰਦਾ। ਗੋਬਿੰਦ ਮੰਡਲ ਸਾਚੀ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਇਕ ਇਕੇਲਾ ਵਸੇ ਪਾਸ, ਹਰਿ ਜੂ ਵਿਛੜ ਕਦੇ ਨਾ ਜਾਇੰਦਾ। ਸਰਗੁਣ ਪੂਰੀ ਕਰੇ ਆਸ, ਨਿਰਗੁਣ ਆਸਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਕਰਤਾਰ, ਕਰਤਾ ਪੁਰਖ ਆਪ ਕਰਾਈਆ। ਗੋਬਿੰਦ ਮੇਲਾ ਵਿਚ ਸੰਸਾਰ, ਸੋ ਪੁਰਖ ਨਿਰੰਜਣ ਮੇਲ ਮਿਲਾਵਾ ਕਰੇ ਸਾਚੇ ਥਾਈਂਆ। ਪੁਰੀ ਅਨੰਦ ਅਨੰਦ ਵਿਹਾਰ, ਗੁਜਰੀ ਚੰਦ ਮਿਲੇ ਵਡਿਆਈਆ। ਪੰਜ ਤਤ ਤਤ ਪਸਾਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਕਰੀ ਕੁੜਮਾਈਆ। ਗੁਰ ਮੂਰਤ ਨਿਰਾਕਾਰ, ਅਨਭਵ ਪਰਕਾਸ਼ ਰਿਹਾ ਸਮਾਈਆ। ਅਜੂਨੀ ਰਹਿਤ ਨਜ਼ਰ ਨਾ ਆਏ ਵਿਚ ਸੰਸਾਰ, ਗੋਬਿੰਦ ਅੰਦਰ ਬੈਠਾ ਡੇਰਾ ਲਾਈਆ। ਕਾਇਆ ਕਿਲਾ ਨਾ ਕੋਇ ਵਿਚਾਰ, ਬੰਕ ਦੁਆਰ ਨਾ ਕੋਇ ਸੁਹਾਈਆ। ਏਕਾ ਮੰਦਰ ਕਰ ਤਿਆਰ, ਤ੍ਰੈਭਵਣ ਧਨੀ ਆਪਣੇ ਅੰਦਰ ਰਿਹਾ ਛੁਪਾਈਆ। ਸਾਚਾ ਬੋਲਾ ਬੋਲ ਜੈਕਾਰ, ਏਕਾ ਡੰਕਾ ਫ਼ਤਹਿ ਵਜਾਈਆ। ਬਦਲੇ ਚੋਲਾ ਆਪ ਕਰਤਾਰ, ਹੌਲਾ ਭਾਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਇਕ ਦਰਸਾਈਆ। ਸਾਚਾ ਮੰਦਰ ਸਚ ਸਿੰਘਾਸਣ, ਦਰ ਘਰ ਸਾਚੇ ਆਪ ਬਹਾਇੰਦਾ। ਲੇਖਾ ਜਾਣੇ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਲਹਿਣਾ ਦੇਣਾ ਚੁਕੇ ਪ੍ਰਿਥਮੀ ਅਕਾਸ਼, ਆਕਾਸ਼ਨ ਗਗਨ ਮੰਡਲ ਡੇਰਾ ਢਾਹਿੰਦਾ। ਗੁਰ ਗੁਰ ਜੋਤ ਨੂਰ ਪਰਕਾਸ਼ਨ, ਅਗਿਆਨ ਅੰਧੇਰ ਚੁਕਾਇੰਦਾ। ਗੋਬਿੰਦ ਮੇਲਾ ਪੁਰਖ ਅਕਾਲ, ਨਿਰਗੁਣ ਸਰਗੁਣ ਬਣੇ ਸਾਥਨ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਿਲਾ ਆਪ ਤਜਾਇੰਦਾ। ਜਗਤ ਕਿਲਾ ਡੇਰਾ ਢਾਹ, ਪੁਰੀ ਅਨੰਦ ਤਜਾਈਆ। ਗੁਰਸਿਖਾਂ ਬਣਿਆ ਆਪ ਮਲਾਹ, ਗੋਬਿੰਦ ਦਾਤਾ ਬੇਪਰਵਾਹੀਆ। ਸਾਚੀ ਸਿਖਿਆ ਇਕ ਸਮਝਾ, ਸਾਚੀ ਕਰੇ ਨਾਮ ਪੜ੍ਹਾਈਆ। ਮਾਇਆ ਮਮਤਾ ਮੋਹ ਤਜਾ, ਪੁਰਖ ਅਕਾਲ ਓਟ ਜਣਾਈਆ। ਡੂੰਘੇ ਸਾਗਰ ਵੜਨਾ ਅੰਤਰ ਇਕੋ ਚਾ, ਭੈ ਭੌ ਨਾ ਕੋਇ ਜਣਾਈਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹ, ਅੱਗੇ ਬੈਠਾ ਸਾਚਾ ਮਾਹੀਆ। ਪੁਰਖ ਅਕਾਲ ਲੈਣਾ ਧਿਆ, ਧਿਆਨ ਧਿਆਨ ਨਾਲ ਮਿਲਾਈਆ। ਸਾਚੇ ਮੰਦਰ ਲਏ ਬਹਾ, ਸਚ ਦੁਆਰਾ ਇਕ ਵਖਾਈਆ। ਜਿਸ ਘਰ ਵਸੇ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਆਪ ਕਰਾਈਆ। ਪੁਰੀ ਅਨੰਦ ਵਿਚੋਂ ਗੁਰਮੁਖ ਕੱਢ, ਗੁਰ ਗੋਬਿੰਦ ਖੇਲ ਕਰਾਇੰਦਾ। ਮਾਤਲੋਕ ਦੀ ਪਾਰ ਹੱਦ, ਆਪਣੀ ਹੱਥੀਂ ਪਾਰ ਕਰਾਇੰਦਾ। ਸਾਚੇ ਕਿਲੇ ਆਵੇ ਛੱਡ, ਸਚਖੰਡ ਦੁਆਰੇ ਆਪ ਬਹਾਇੰਦਾ। ਅੱਠੇ ਪਹਿਰ ਰਹੇ ਅਨੰਦ, ਅਨੰਦ ਅਨੰਦ ਵਿਚ ਮਿਲਾਇੰਦਾ। ਗੁਜਰੀ ਨੂਰ ਚਾੜ੍ਹੇ ਚੰਦ, ਅਗਿਆਨ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਧਾਮ ਸੁਹਾਇੰਦਾ। ਪੁਰੀ ਅਨੰਦ ਤੁਟਾ ਨਾਤਾ, ਗੁਰਸਿਖਾਂ ਗੁਰ ਸਮਝਾਈਆ। ਅੱਗੇ ਮਿਲੇ ਪੁਰਖ ਬਿਧਾਤਾ, ਆਪਣੀ ਗੋਦੀ ਰਿਹਾ ਟਿਕਾਈਆ। ਇਕੋ ਪਿਤਾ ਇਕੋ ਮਾਤਾ, ਜਨ ਜਣੇਂਦੀ ਮੱਯਾ ਇਕ ਅਖਵਾਈਆ। ਏਕਾ ਚਰਨ ਏਕਾ ਨਾਤਾ, ਏਕਾ ਬੰਧਨ ਰਿਹਾ ਪਾਈਆ। ਏਕਾ ਮੇਲ ਪੁਰਖ ਸਮਰਾਥਾ, ਮਿਲਿਆ ਮੇਲ ਵਿਛੜ ਨਾ ਜਾਈਆ। ਗੁਰਮੁਖਾਂ ਦੇਵੇ ਸਾਚੀ ਦਾਤਾ, ਸਤਿ ਸੰਤੋਖ ਧੀਰਜ ਜਤ ਆਪ ਵਰਤਾਈਆ। ਵੇਲੇ ਅੰਤਮ ਪੁੱਛੇ ਵਾਤਾ, ਪੁਰਖ ਅਕਾਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਕਿਲੇ ਦਏ ਵਡਿਆਈਆ। ਕਿਲਾ ਛੱਡਿਆ ਅਨੰਦ ਪੁਰ, ਪੁਰੀ ਗੋਬਿੰਦ ਆਪ ਵਸਾਈਆ। ਗੁਰਸਿਖਾਂ ਲੇਖਾ ਲਿਖਿਆ ਧੁਰ, ਧੁਰ ਮਸਤਕ ਲੇਖ ਜਣਾਈਆ। ਚਰਨ ਕਵਲ ਪ੍ਰਭ ਜਾਣਾ ਜੁੜ, ਜੋੜੀ ਆਤਮ ਪਰਮਾਤਮ ਦਏ ਜੁੜਾਈਆ। ਪੁਰਖ ਅਕਾਲ ਪਏ ਬੌਹੜ, ਦੀਨ ਦਿਆਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵਖਾਇਆ ਆਪਣਾ ਘਰ, ਗੋਬਿੰਦ ਗੁਰਮੁਖਾਂ ਰਿਹਾ ਜਣਾਈਆ। ਪੁਰ ਅਨੰਦ ਕਿਲਾ ਦੂਰ, ਦੂਰ ਦੁਰਾਡਾ ਆਪ ਜਣਾਇੰਦਾ। ਪੁਰਖ ਅਕਾਲ ਹਾਜ਼ਰ ਹਜ਼ੂਰ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਜੋ ਜਨ ਸਰਸੇ ਲੱਥੇ ਪਹਿਲੇ ਪੂਰ, ਪਿਛਲਾ ਆਪਣਾ ਅੰਕ ਪੜ੍ਹਾਇੰਦਾ। ਅੰਤਮ ਮੇਲਾ ਮਿਲੇ ਜ਼ਰੂਰ, ਜ਼ਰੂਰਤ ਆਪਣੀ ਆਪ ਵਧਾਇੰਦਾ। ਸਰਬ ਕਲਾ ਹਰਿ ਭਰਪੂਰ, ਪਰਮ ਪੁਰਖ ਭੇਵ ਖੁਲ੍ਹਾਇੰਦਾ। ਸਚਖੰਡ ਦੁਆਰੇ ਗੁਰਸਿਖ ਖੜੇ ਜ਼ਰੂਰ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਕਲਜੁਗ ਕਿਲਾ ਤਪੇ ਵਾਂਗ ਤੰਦੂਰ, ਅਗਨੀ ਤਤ ਨਾਲ ਰਲਾਇੰਦਾ। ਗੋਬਿੰਦ ਪੁਰਖ ਅਕਾਲ ਕਰੇ ਮਨਜ਼ੂਰ, ਮੁਫ਼ਤ ਆਪਣਾ ਨਾਮ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵਖਾਏ ਸਾਚਾ ਹਰਿ, ਸਚਖੰਡ ਦੁਆਰਾ ਆਪ ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਬਿੰਦ ਲੇਖਾ ਵਿਚ ਜਹਾਨ, ਕਲਜੁਗ ਅੰਤਮ ਵੇਖੇ ਆਣ, ਨਿਹਕਲੰਕ ਬਲੀ ਬਲਵਾਨ, ਕਿਲਾ ਕੋਟ ਸਚ ਨਿਸ਼ਾਨ, ਸਾਢੇ ਤਿੰਨ ਹੱਥ ਮੰਦਰ ਮਕਾਨ, ਉਪਰ ਵਸੇ ਸ੍ਰੀ ਭਗਵਾਨ, ਦੀਪਕ ਜੋਤ ਜਗੇ ਮਹਾਨ, ਅਨਹਦ ਰਾਗ ਸੁਣਾਏ ਧੁੰਨਕਾਨ, ਬੋਧ ਅਗਾਧਾ ਏਕਾ ਰਾਗ ਅਲਾਇੰਦਾ। ਕਿਲਾ ਛੱਡਿਆ ਜਗਤ ਜਹਾਨ, ਅੱਗੇ ਮੇਲਾ ਪੁਰਖ ਸੁਜਾਨ, ਦੋਹਾਂ ਵਿਚੋਲਾ ਨੌਜਵਾਨ, ਗੁਰਸਿਖ ਗੁਰ ਗੁਰ ਮਿਲ ਮਿਲ ਖ਼ੁਸ਼ੀ ਮਨਾਣ, ਪਾਇਆ ਪੁਰਖ ਹਰਿ ਮਿਹਰਵਾਨ, ਹਰਖ਼ ਸੋਗ ਸਰਬ ਮਿਟ ਜਾਣ, ਇਕੋ ਸੱਸਾ ਕਰੇ ਕਲਿਆਣ, ਚਾਰ ਦੀਵਾਰੀ ਨਾ ਕੋਇ ਨਿਸ਼ਾਨ, ਹੰ ਬ੍ਰਹਮ ਦੇਵੇ ਦਾਨ, ਪਾਰਬ੍ਰਹਮ ਬ੍ਰਹਮ ਆਪਣੀ ਖੇਲ ਖਿਲਾਇੰਦਾ। ਗੋਬਿੰਦ ਵੇਖੇ ਸੂਰਾ ਆਣ, ਸ਼ਬਦੀ ਚਿੱਲਾ ਤੀਰ ਕਮਾਨ, ਉਚੇ ਟਿੱਲੇ ਖੇਲ ਮਹਾਨ, ਪਰਬਤ ਚੋਟੀ ਹੋਏ ਹੈਰਾਨ, ਸਮੁੰਦ ਸਾਗਰ ਸਰਬ ਪਛਤਾਣ, ਹਰਿ ਹਰਿ ਭੇਵ ਕੋਇ ਨਾ ਆਇੰਦਾ। ਗੁਰਮੁਖ ਗੁਰ ਚਰਨੀ ਬਹਿ ਬਹਿ ਖ਼ੁਸ਼ੀ ਮਨਾਣ, ਸਾਚਾ ਕਿਲਾ ਮਿਲਿਆ ਵਿਚ ਜਹਾਨ, ਨੇੜ ਨਾ ਆਏ ਪੰਜ ਸ਼ੈਤਾਨ, ਆਸਾ ਤ੍ਰਿਸਨਾ ਹੋਏ ਵੈਰਾਨ, ਹਉਮੇਂ ਹੰਗਤਾ ਮਾਇਆ ਮਮਤਾ ਪੋਹ ਨਾ ਸਕੇ ਰਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚਾ ਸਚਖੰਡ ਦੁਆਰ, ਜਿਸ ਗ੍ਰਹਿ ਵਸੇ ਆਪ ਨਿਰੰਕਾਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪਣਾ ਆਸਣ ਲਾਈਆ।

੨੭ ਹਾੜ ੨੦੧੯ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਚੰਡੀਗੜ੍ਹ

ਜੈ ਜੈਕਾਰ ਜਗਤ ਜੁਗ ਚਾਰ, ਚਾਰ ਵਰਨ ਜਣਾਈਆ। ਜੈ ਜੈਕਾਰ ਗੁਰ ਅਵਤਾਰ, ਪੀਰ ਪੈਗ਼ੰਬਰ ਰਹੇ ਗਾਈਆ। ਜੈ ਜੈਕਾਰ ਵਿਸ਼ਨ ਬ੍ਰਹਮਾ ਸ਼ਿਵ ਅਧਾਰ, ਜੈ ਜੈਕਾਰ ਬ੍ਰਹਿਮੰਡ ਕਰੇ ਰੁਸ਼ਨਾਈਆ। ਜੈ ਜੈਕਾਰ ਸ੍ਰਿਸ਼ਟ ਸਬਾਈ ਸੰਸਾਰ, ਲੱਖ ਚੁਰਾਸੀ ਜੀਵਣ ਜੀਵ ਜੁਗਤ ਵਡਿਆਈਆ। ਜੈ ਜੈਕਾਰ ਆਤਮ ਪਰਮਾਤਮ ਆਧਾਰ, ਪਾਰਬ੍ਰਹਮ ਬ੍ਰਹਮ ਸਮਝਾਈਆ। ਜੈ ਜੈਕਾਰ ਘਰ ਮੰਦਰ ਦੁਆਰ, ਨਿਜ ਘਰ ਏਕਾ ਨਾਦ ਸੁਣਾਈਆ। ਜੈ ਜੈਕਾਰ ਸ਼ਬਦ ਧੁੰਨਕਾਰ, ਬੋਧ ਅਗਾਧਾ ਰਾਗ ਅਲਾਈਆ। ਜੈ ਜੈਕਾਰ ਗੁਰਮੁਖ ਪਿਆਰ, ਗੁਰ ਗੁਰ ਮੇਲ ਮਿਲਾਈਆ। ਜੈ ਜੈਕਾਰ ਹਰੀ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜੈ ਜੈਕਾਰ ਮਿਲੇ ਨਿਰੰਕਾਰ, ਨਿਰਗੁਣ ਸਰਗੁਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਜੈਕਾਰਾ ਇਕ ਲਗਾਈਆ। ਜੈ ਜੈਕਾਰ ਸ੍ਰੀ ਭਗਵੰਤ, ਭਗਵਨ ਆਪਣਾ ਰਾਗ ਅਲਾਇੰਦਾ। ਜੈ ਜੈਕਾਰ ਸਾਚੇ ਸੰਤ, ਸਤਿਗੁਰ ਆਪਣੀ ਬੂਝ ਬੁਝਾਇੰਦਾ। ਜੈ ਜੈਕਾਰ ਹਰਿ ਕਾ ਮੰਤ, ਹਰਿ ਮੰਤਰ ਨਾਮ ਦ੍ਰਿੜਾਇੰਦਾ। ਜੈ ਜੈਕਾਰ ਆਦਿ ਅੰਤ, ਪੁਰਖ ਅਕਾਲ ਇਕ ਵਖਾਇੰਦਾ। ਜੈ ਜੈਕਾਰ ਮਹਿਮਾ ਅਗਣਤ, ਲੇਖਾ ਲਿਖ ਨਾ ਕੋਇ ਮੁਕਾਇੰਦਾ। ਜੈ ਜੈਕਾਰ ਬਣਾਏ ਬਣਤ, ਮੂਰਖ ਮੂੜ੍ਹ ਚਤਰ ਸੁਜਾਨ ਵਡਿਆਇੰਦਾ। ਜੈ ਜੈਕਾਰ ਤੋੜੇ ਗੜ੍ਹ ਹਉਮੇਂ ਹੰਗਤ, ਮਾਇਆ ਮਮਤਾ ਮੋਹ ਮਿਟਾਇੰਦਾ। ਜੈ ਜੈਕਾਰ ਗਿਆਨ ਬੋਧ ਆਤਮ ਪੰਡਤ, ਆਤਮ ਪਰਮਾਤਮ ਖੇਲ ਕਰਾਇੰਦਾ। ਜੈ ਜੈਕਾਰ ਨਾਤਾ ਤੋੜੇ ਜੇਰਜ ਅੰਡਤ, ਉਤਭੁਜ ਸੇਤਜ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਇਕ ਸੁਣਾਇੰਦਾ। ਜੈ ਜੈਕਾਰ ਗੁਰ ਗੁਰਦੇਵ, ਨਮੋ ਨਮੋ ਨਮੋ ਵਡਿਆਈਆ। ਜੈ ਜੈਕਾਰ ਅਲੱਖ ਅਭੇਵ, ਪਾਰਬ੍ਰਹਮ ਬੇਪਰਵਾਹੀਆ। ਜੈ ਜੈਕਾਰ ਸਾਚੀ ਸੇਵ, ਰਸਨਾ ਜਿਹਵਾ ਕਾਰ ਕਮਾਈਆ। ਜੈ ਜੈਕਾਰ ਆਤਮ ਮੇਵ, ਪਰਮਾਤਮ ਰਸ ਵਖਾਈਆ। ਜੈ ਜੈਕਾਰ ਨਿਹਚਲ ਧਾਮ ਵਖਾਏ ਇਕ ਨਿਹਕੇਵ, ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਇਕ ਅਲਾਈਆ। ਜੈ ਜੈਕਾਰ ਸਰਬ ਗੁਣਵੰਤ, ਗੁਣਵੰਤਾ ਆਪ ਜਣਾਇੰਦਾ। ਜੈ ਜੈਕਾਰ ਸ੍ਰੀ ਭਗਵੰਤ, ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਗਾਇੰਦਾ। ਜੈ ਜੈਕਾਰ ਮਣੀਆਂ ਮੰਤ, ਮਨ ਵਾਸਨਾ ਮੇਟ ਮਿਟਾਇੰਦਾ। ਜੈ ਜੈਕਾਰ ਮਾਣਸ ਜਨਮ ਬਣਾਏ ਬਣਤ, ਮਾਨੁਖ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਇਕ ਲਗਾਇੰਦਾ। ਜੈ ਜੈਕਾਰ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਸੁਣਾਇੰਦਾ। ਜੈ ਜੈਕਾਰ ਖੇਲ ਭਗਵਾਨ, ਭਗਵਨ ਆਪਣਾ ਭੇਵ ਚੁਕਾਇੰਦਾ। ਜੈ ਜੈਕਾਰ ਨਾਮ ਨਿਧਾਨ, ਗੁਣ ਨਿਧਾਨਾ ਵੇਖ ਵਖਾਇੰਦਾ। ਜੈ ਜੈਕਾਰ ਕਰਾਏ ਹਰਿ ਸੁਲਤਾਨ, ਸ਼ਾਹ ਸੁਲਤਾਨ ਆਪਣਾ ਨਾਉਂ ਵਡਿਆਇੰਦਾ। ਜੈ ਜੈਕਾਰ ਹਰਿਜਨ ਸੱਜਣ ਮੇਲੇ ਆਣ, ਮੇਲ ਮਿਲਾਵਾ ਆਪ ਕਰਾਇੰਦਾ। ਜੈ

ਜੈਕਾਰ ਲੇਖਾ ਜਾਣੇ ਜੀਵ ਜਹਾਨ, ਜੀਵਣ ਜੁਗਤ ਜਗਤ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਜੈਕਾਰਾ ਇਕ ਅਲਾਇੰਦਾ। ਜੈ ਜੈਕਾਰ ਚਾਰ ਵਰਨ, ਸਤਿ ਜੈਕਾਰਾ ਆਪ ਜਣਾਈਆ। ਜੈ ਜੈਕਾਰ ਚੁਕਾਏ ਮਰਨ ਡਰਨ, ਜਿਸ ਜਨ ਸਤਿਗੁਰ ਬੂਝ ਬੁਝਾਈਆ। ਜੈ ਜੈਕਾਰ ਖੋਲ੍ਹੇ ਹਰਨ ਫਰਨ, ਨੇਤਰ ਗਿਆਨ ਇਕ ਦ੍ਰਿੜਾਈਆ। ਜੈ ਜੈਕਾਰ ਕਰਤਾ ਪੁਰਖ ਮਿਲੇ ਕਰਨੀ ਕਰਨ, ਕੀਮਤ ਕਰਤਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਸੁਣਾਈਆ। ਜੈ ਜੈਕਾਰ ਗੋਬਿੰਦ ਗੀਤ, ਹਰਿ ਸਤਿਗੁਰ ਆਪ ਅਲਾਇੰਦਾ। ਜੈ ਜੈਕਾਰ ਸਤਿਜੁਗ ਰੀਤ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਜੈ ਜੈਕਾਰ ਖੇਲ ਅਨਡੀਠ, ਅਨਡਿਠੜੇ ਧਾਮ ਆਪ ਕਰਾਇੰਦਾ। ਜੈ ਜੈਕਾਰ ਕਰੇ ਕਰਾਏ ਪੱਤਤ ਪੁਨੀਤ, ਪੱਤਤ ਪਾਪੀ ਆਪ ਤਰਾਇੰਦਾ। ਜੈ ਜੈਕਾਰ ਕਾਇਆ ਕਰੇ ਠੰਡੀ ਸੀਤ, ਅਗਨੀ ਤਤ ਤਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਏਕਾ ਨਾਮ ਅਲਾਇੰਦਾ। ਜੈ ਜੈਕਾਰ ਸਾਚਾ ਨਾਉਂ, ਹਰਿ ਨਿਰੰਕਾਰ ਆਪ ਜਣਾਇੰਦਾ। ਜੈ ਜੈਕਾਰ ਸਭਨੀ ਥਾਉਂ, ਪੁਰਖ ਅਕਾਲ ਆਪ ਰਖਾਇੰਦਾ। ਜੈ ਜੈਕਾਰ ਕਰੇ ਸਚ ਨਿਆਉਂ, ਸਚ ਅਦਾਲਤ ਆਪ ਕਮਾਇੰਦਾ। ਜੈ ਜੈਕਾਰ ਭਗਤ ਭਗਵੰਤ ਪਕੜੇ ਬਾਂਹੋਂ, ਫੜ ਬਾਂਹੋਂ ਗਲੇ ਲਗਾਇੰਦਾ। ਜੈ ਜੈਕਾਰ ਨਿਥਾਵਿਆਂ ਦੇਵੇ ਸਾਚਾ ਥਾਉਂ, ਨਿਮਾਣਿਆਂ ਆਪਣਾ ਰੰਗ ਰੰਗਾਇੰਦਾ। ਜੈ ਜੈਕਾਰ ਕਰੇ ਕਰਾਏ ਸੱਚਾ ਸ਼ਾਹੋ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਏਕਾ ਲਾਇੰਦਾ। ਸਤਿ ਜੈਕਾਰਾ ਸੋਹੰ ਸੋ, ਸਤਿਗੁਰ ਪੂਰਾ ਆਪ ਲਗਾਈਆ। ਸਤਿਜੁਗ ਬੀਜ ਸਾਚਾ ਬੋ, ਹਰਿਜਨ ਬੂਟਾ ਮਾਤ ਵਖਾਈਆ। ਦੁਰਮਤ ਮੈਲ ਦੁਰਜਨ ਧੋ, ਨਿਰਮਲ ਨੀਰ ਸੀਰ ਪਿਆਈਆ। ਪੰਚ ਵਿਕਾਰਾ ਦੇਵੇ ਕੋਹ, ਨਾਮ ਖੰਡਾ ਇਕ ਚਮਕਾਈਆ। ਗੁਰਸਿਖ ਗੁਰ ਚਰਨ ਜਾਏ ਛੋਹ, ਆਤਮ ਪਰਮਾਤਮ ਬੂਝ ਬੁਝਾਈਆ। ਗਿਆਨ ਨੇਤਰ ਕਰੇ ਲੋ, ਅਗਿਆਨ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਇਕ ਸੁਣਾਈਆ। ਸੋਹੰ ਸੋ ਸਚ ਜੈਕਾਰਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸਤਿਜੁਗ ਕਰੇ ਸਚ ਵਿਹਾਰਾ, ਸਤਿ ਸਤਿਵਾਦੀ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਕਰੇ ਪਿਆਰਾ, ਊਚ ਨੀਚ ਨਾ ਕੋਇ ਜਣਾਇੰਦਾ। ਰਾਉ ਰੰਕ ਇਕ ਅਧਾਰਾ, ਬ੍ਰਹਮ ਪਾਰਬ੍ਰਹਮ ਵੰਡ ਵੰਡਾਇੰਦਾ। ਖ਼ਾਲਕ ਖ਼ਲਕ ਵੇਖਣਹਾਰਾ, ਮਖ਼ਲੂਕ ਆਪਣਾ ਭੇਵ ਚੁਕਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰਾ, ਸੋ ਪੁਰਖ ਨਿਰੰਜਣ ਫੇਰਾ ਪਾਇੰਦਾ। ਏਕਾ ਅੱਖਰ ਕਰ ਤਿਆਰਾ, ਤ੍ਰੈਗੁਣ ਮਾਇਆ ਪੜਦਾ ਲਾਹਿੰਦਾ। ਉਚੀ ਕੂਕ ਬੋਲ ਜੈਕਾਰਾ, ਸਾਚਾ ਨਾਅਰਾ ਆਪ ਸੁਣਾਇੰਦਾ। ਜੈ ਜੈਕਾਰ ਹੋਏ ਸੰਸਾਰਾ, ਬ੍ਰਹਿਮੰਡ ਖੰਡ ਗੀਤ ਗੋਬਿੰਦ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਏਕੰਕਾਰਾ, ਅਕਲ ਕਲ ਧਾਰੀ ਆਪਣਾ ਨਾਉਂ ਵਡਿਆਇੰਦਾ। ਸਤਿ ਜੈਕਾਰਾ ਨਾਮ ਅਨਮੁਲਾ, ਸ੍ਰੀ ਭਗਵਾਨ ਆਪ ਜਣਾਇੰਦਾ। ਆਦਿ ਜੁਗਾਦਿ ਕਦੇ ਨਾ ਤੁਲਾ, ਜਗਤ ਤੋਲ ਨਾ ਕੋਇ ਵਖਾਇੰਦਾ। ਜਨ ਭਗਤਾਂ ਦੇਵੇ ਆਪ ਬੌਹ ਮੁਲਾ, ਕਰਤਾ ਕੀਮਤ ਨਾ ਕੋਇ ਲਾਇੰਦਾ। ਆਤਮ ਪਰਮਾਤਮ ਕਰਾਏ ਸੁਲਾਹ, ਦੂਈ ਦਵੈਤ ਮੇਟ ਮਿਟਾਇੰਦਾ। ਭਾਗ ਲਗਾਏ ਹਰਿਜਨ ਕੁਲਾ, ਕੁਲ ਸਾਚੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਜੈਕਾਰਾ ਇਕ ਸੁਣਾਇੰਦਾ। ਨਾਮ ਜੈਕਾਰਾ

ਹਰਿਜਨ ਸੁਣ, ਸੁੰਨ ਅਗੰਮ ਤਜਾਈਆ। ਲੇਖਾ ਚੁਕੇ ਅੰਤਰ ਮੁਨ, ਨੇਤਰ ਮਿਲੇ ਨਾ ਕੋਇ ਵਡਿਆਈਆ। ਸਾਹਿਬ ਜਣਾਏ ਆਪਣਾ ਗੁਣ, ਗੁਣਵੰਤਾ ਬੇਪਰਵਾਹੀਆ। ਸਚ ਅਨਾਦ ਏਕਾ ਧੁੰਨ, ਧੁੰਨ ਰਾਗੀ ਰਾਗ ਸੁਣਾਈਆ। ਸੰਤ ਸੁਹੇਲੇ ਗੁਰਮੁਖ ਚੁਣ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਹਰਿਜਨ ਆਪ ਸੁਣਾਈਆ। ਸਚ ਜੈਕਾਰਾ ਨਾਮ ਨਿਧਾਨ, ਜਨ ਭਗਤਾਂ ਆਪ ਸੁਣਾਇੰਦਾ। ਦਿਸ ਨਾ ਆਏ ਜੀਵ ਜਹਾਨ, ਜਾਗਰਤ ਜੋਤ ਡਗਮਗਾਇੰਦਾ। ਕਾਇਆ ਮੰਦਰ ਵਸੇ ਮਕਾਨ, ਸਾਚਾ ਖੇੜਾ ਆਪ ਸੁਹਾਇੰਦਾ। ਅੰਦਰ ਵੜ ਵੜ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਗੁਰਮੁਖ ਵਿਰਲਾ ਵੇਖੇ ਆਣ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸੋਹੰ ਅੱਖਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਗਾਣ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਸੋਹੰ ਰੂਪ ਆਪ ਭਗਵਾਨ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਵਿਸ਼ਨੂੰ ਵੇਖੇ ਮਾਰ ਧਿਆਨ, ਵਿਸ਼ਵ ਆਪਣਾ ਨੈਣ ਖੁਲ੍ਹਾਇੰਦਾ। ਭਗਵਨ ਜੈ ਜੈਕਾਰ ਦੋ ਜਹਾਨ, ਆਦਿ ਜੁਗਾਦਿ ਆਪਣਾ ਰੰਗ ਵਖਾਇੰਦਾ। ਕਲਜੁਗ ਅੰਤਮ ਗੁਰਮੁਖ ਵੇਖੇ ਬਾਲ ਅਞਾਣ, ਫੜ ਬਾਂਹੋਂ ਗਲੇ ਲਗਾਇੰਦਾ। ਵਸਤ ਅਮੋਲਕ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਜੈ ਜੈਕਾਰ ਸਚ ਨਿਸ਼ਾਨ, ਜਗਤ ਨਿਸ਼ਾਨਾ ਹੱਥ ਵਖਾਇੰਦਾ। ਗੁਰਮੁਖ ਗੁਰ ਗੁਰ ਮੇਲੇ ਆਣ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਆਪਣਾ ਨਾਉਂ ਵਖਾਇੰਦਾ।

ਮਿਹਰ ਕਰੇ ਹਰਿ ਮਿਹਰਵਾਨ, ਮਹਿਮਾ ਆਪਣੀ ਆਪ ਜਣਾਇੰਦਾ। ਆਤਮ ਅੰਤਰ ਦੇ ਗਿਆਨ, ਨਾਤਾ ਬਿਧਾਤਾ ਜੋੜ ਜੋੜਾਇੰਦਾ। ਦੀਪਕ ਜੋਤੀ ਨੂਰ ਮਹਾਨ, ਗ੍ਰਹਿ ਮੰਦਰ ਆਪ ਟਿਕਾਇੰਦਾ। ਅਨਹਦ ਸ਼ਬਦ ਨਾਦ ਧੁੰਨਕਾਨ, ਰਾਗ ਅਨਾਦੀ ਆਪ ਅਲਾਇੰਦਾ। ਆਤਮ ਸੇਜਾ ਕਰ ਪਰਵਾਨ, ਸੇਜ ਸੁਹੰਜਣੀ ਆਪ ਹੰਢਾਇੰਦਾ। ਬ੍ਰਹਮ ਪਾਰਬ੍ਰਹਮ ਵੇਖੇ ਮਾਰ ਧਿਆਨ, ਈਸ਼ ਜੀਵ ਜੋੜ ਜੋੜਾਇੰਦਾ। ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਬੰਕ ਇਕ ਸੁਹਾਇੰਦਾ। ਮਿਹਰਵਾਨ ਸ੍ਰੀ ਭਗਵੰਤ, ਪਾਰਬ੍ਰਹਮ ਵਡੀ ਵਡਿਆਈਆ। ਗੁਰਮੁਖ ਮੇਲਾ ਨਾਰ ਕੰਤ, ਘਰ ਮੰਦਰ ਖ਼ੁਸ਼ੀ ਮਨਾਈਆ। ਗੜ੍ਹ ਤੋੜ ਹਉਮੇ ਹੰਗਤ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਦਏ ਸਮਝਾਈਆ। ਆਤਮ ਪਰਮਾਤਮ ਸਾਚਾ ਮੰਤ, ਗੁਰ ਮੰਤਰ ਨਾਮ ਦ੍ਰਿੜਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿਜਨ ਮੇਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾਏ ਬੇਨਜ਼ੀਰ, ਨਜ਼ਰ ਆਪਣੀ ਆਪ ਉਠਾਇੰਦਾ। ਬਦਲਣਹਾਰਾ ਤਕਦੀਰ ਤਕਸੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਤ੍ਰੈਗੁਣ ਮਾਇਆ ਕੱਟੇ ਜ਼ੰਜੀਰ, ਪੰਜ ਤਤ ਆਪਣੇ ਰੰਗ ਰੰਗਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਸੀਰ, ਨਿਝਰ ਝਿਰਨਾ ਆਪ ਝਿਰਾਇੰਦਾ। ਹਉਮੇ ਹੰਗਤਾ ਕੱਢੇ ਝੂਠੀ ਪੀੜ, ਸਚ ਸੁੱਚ ਆਪ ਸਮਝਾਇੰਦਾ। ਚੋਟੀ ਚਾੜ੍ਹੇ ਫੜ ਅਖ਼ੀਰ, ਅਧਵਿਚਕਾਰ

ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਰਖਾਇੰਦਾ। ਮਿਹਰ ਨਜ਼ਰ ਰੱਖੇ ਕਰਤਾਰ, ਹਰਿਜਨ ਸਾਚੇ ਵਡ ਵਡਿਆਈਆ। ਨਾਤਾ ਤੋੜ ਸਰਬ ਸੰਸਾਰ, ਸਤਿਗੁਰ ਆਪਣੇ ਚਰਨ ਬੰਧਾਈਆ। ਹਰਨ ਫਰਨ ਨੇਤਰ ਖੋਲ੍ਹ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹ ਆਪਣੀ ਬੂਝ ਬੁਝਾਈਆ। ਆਤਮ ਪਰਮਾਤਮ ਕਰ ਉਜਿਆਰ, ਨਿਜ ਨੇਤਰ ਦਰਸ ਵਖਾਈਆ। ਘਰ ਵਿਚ ਘਰ ਖੇਲ ਕਰੇ ਅਪਾਰ, ਅਪਰੰਪਰ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਏਕਾ ਨੈਣ ਤਕਾਈਆ। ਏਕਾ ਨੈਣ ਏਕਾ ਅੱਖ, ਏਕਾ ਅੱਖਰ ਹਰਿ ਪੜ੍ਹਾਇੰਦਾ। ਹਰਿਜਨ ਕਰੇ ਹਰਿ ਜੂ ਵੱਖ, ਵੱਖਰ ਆਪਣੀ ਧਾਰ ਚਲਾਇੰਦਾ। ਦਰਸਨ ਦੇਵੇ ਹੋ ਪਰਤੱਖ, ਪਰਤੱਖ ਆਪਣਾ ਰੂਪ ਵਟਾਇੰਦਾ। ਅੰਤਰ ਅੰਤਰ ਮਾਰਗ ਦੱਸ, ਜਗਤ ਬਸੰਤਰ ਆਪ ਬੁਝਾਇੰਦਾ। ਰੈਣ ਅੰਧੇਰੀ ਮੇਟੇ ਮੱਸ, ਜੋਤ ਨਿਰੰਜਣ ਚੰਦ ਚੜ੍ਹਾਇੰਦਾ। ਤੀਰ ਨਿਰਾਲਾ ਮਾਰੇ ਕਸ, ਸ਼ਬਦੀ ਬਾਣ ਚਲਾਇੰਦਾ। ਘਰ ਵਿਚ ਘਰ ਮੇਲਾ ਹੱਸ ਹੱਸ, ਗੁਰਮੁਖ ਗੁਰ ਗੁਰ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੱਸ ਨੱਸ, ਦੋ ਜਹਾਨਾਂ ਬਣ ਬਣ ਪਾਂਧੀ ਪੰਧ ਮੁਕਾਇੰਦਾ। ਮਿਹਰਵਾਨ ਦਇਅਨਿਧ ਠਾਕਰ ਸੁਆਮੀ, ਆਪਣੀ ਦਇਆ ਆਪ ਕਮਾਈਆ। ਸਰਬ ਜੀਆਂ ਘਟ ਅੰਤਰਜਾਮੀ, ਘਰ ਘਰ ਵਸੇ ਸੱਚਾ ਮਾਹੀਆ। ਸ਼ਬਦ ਅਗੰਮੀ ਜਾਣੇ ਬਾਣੀ, ਬੋਧ ਅਗਾਧਾ ਕਰੇ ਪੜ੍ਹਾਈਆ। ਅੰਮ੍ਰਿਤ ਦੇਵੇ ਸੱਚਾ ਪਾਣੀ, ਸਰ ਸਰੋਵਰ ਇਕ ਨੁਹਾਈਆ। ਆਵਣ ਜਾਵਣ ਚੁੱਕੇ ਕਾਣੀ, ਲੱਖ ਚੁਰਾਸੀ ਫੰਦ ਕਟਾਈਆ। ਸੁਰਤੀ ਸ਼ਬਦੀ ਸਾਚਾ ਹਾਣੀ, ਮੇਲ ਮਿਲਾਵਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਜਿਸ ਜਨ ਉਪਰ ਆਪੇ ਪਾਈਆ। ਮਿਹਰ ਨਜ਼ਰ ਰੱਖੇ ਪ੍ਰਭ ਆਪ, ਆਪਣੀ ਦਇਆ ਆਪ ਕਮਾਇੰਦਾ। ਕੋਟਨ ਜਨਮ ਦਾ ਮੇਟੇ ਪਾਪ, ਪੱਤਤ ਪਾਪੀ ਪਾਰ ਤਰਾਇੰਦਾ। ਰਸਨਾ ਜਿਹਵਾ ਦੱਸੇ ਜਾਪ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਬ੍ਰਹਮ ਮੇਟੇ ਸੰਤਾਪ, ਸੰਸਾ ਰੋਗ ਨਾ ਕੋਇ ਰਖਾਇੰਦਾ। ਏਕਾ ਮੰਤਰ ਏਕਾ ਪੂਜਾ ਏਕਾ ਪਾਠ, ਗੁਰਦੇਵ ਇਸ਼ਟ ਇਕ ਵਖਾਇੰਦਾ। ਇਕ ਸਰੋਵਰ ਮਾਰੇ ਠਾਠ, ਤਟ ਕਿਨਾਰਾ ਇਕ ਜਣਾਇੰਦਾ। ਏਕਾ ਸਤਿਗੁਰ ਵਖਾਏ ਸਾਚਾ ਹਾਟ, ਚੌਦਾਂ ਲੋਕ ਮੁਖ ਸ਼ਰਮਾਇੰਦਾ। ਚੌਦਾਂ ਤਬਕ ਵਖਾਏ ਡੂੰਘੇ ਖਾਤ, ਮੁਕਾਮੇ ਹੱਕ ਆਪਣਾ ਆਸਣ ਲਾਇੰਦਾ। ਮਿਹਰਵਾਨ ਪਾਕੀ ਪਾਕ, ਪਰਵਰਦਿਗਾਰ ਆਪਣੀ ਰਹਿਮਤ ਆਪ ਕਮਾਇੰਦਾ। ਮੁਰੀਦ ਮੁਰਸ਼ਦ ਬਣਾਏ ਸੱਜਣ ਸਾਕ, ਸਗਲਾ ਸੰਗ ਆਪ ਨਿਭਾਇੰਦਾ। ਗੁਰ ਪੀਰ ਦੇਵੇ ਸਾਚਾ ਸਾਥ, ਹਰਿ ਸੱਜਣ ਮੇਲ ਮਿਲਾਇੰਦਾ। ਮਿਹਰਵਾਨ ਆਤਮ ਕਾਇਆ ਤਾਕੀ ਖੋਲ੍ਹੇ ਤਾਕ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਨਜ਼ਰੀ ਆਏ ਸਾਖਆਤ, ਸਵੱਛ ਸਰੂਪੀ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਨੇਤਰ ਨੈਣ ਨੈਣ ਮਿਲਾਇੰਦਾ। ਹਰਿ ਨੈਣ ਮੇਲ ਅੱਖ, ਆਖਰ ਆਪਣਾ ਰੰਗ ਵਖਾਈਆ। ਕਰਨਹਾਰਾ ਲੱਖੋਂ ਕੱਖ, ਕੱਖੋਂ ਲੱਖ ਦਏ ਬਣਾਈਆ। ਨਿਰਗੁਣ ਜੋਤ ਕਰ ਪਰਕਾਸ਼, ਘਰ ਸਾਚੇ ਕਰੇ ਰੁਸ਼ਨਾਈਆ। ਗੁਰਸਿਖ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਕਰੇ ਬੰਦ ਖੁਲਾਸ, ਬੰਦੀਖਾਨਾ ਰਾਏ ਧਰਮ ਦਏ ਤੁੜਾਈਆ। ਏਥੇ ਓਥੇ ਦੋ ਜਹਾਨ ਵਸੇ ਪਾਸ, ਆਦਿ ਅੰਤ ਆਪਣਾ ਸੰਗ ਵਖਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਖੇਲਣਹਾਰਾ ਖੇਲ ਤਮਾਸ਼, ਲੋਆਂ ਪੁਰੀਆਂ

ਬ੍ਰਹਿਮੰਡਾਂ ਖੰਡਾਂ ਜ਼ਿਮੀਂ ਅਸਮਾਨਾ ਆਪਣਾ ਫੇਰਾ ਪਾਈਆ। ਮਿਹਰਵਾਨ ਮਿਹਰਵਾਨ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨੂਰ ਨੂਰ ਨੂਰ ਰੁਸ਼ਨਾਈਆ। ਮਿਹਰਵਾਨ ਨਿਰਗੁਣ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਖੇਲ ਕਰਾਇੰਦਾ। ਸਰਬ ਕਲਾਂ ਆਪੇ ਭਰਪੂਰ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਮੋਹ ਚੁਕਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ, ਮਸਤਕ ਟਿੱਕਾ ਏਕਾ ਲਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਆਪੇ ਆਪਣਾ ਗੁਣ ਜਣਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹ, ਉਤਰ ਕਦੇ ਨਾ ਜਾਇੰਦਾ। ਸਤਿਗੁਰ ਪੂਰਾ ਸਰਬੱਗ ਸੂਰ, ਸੂਰਬੀਰ ਇਕ ਅਖਵਾਇੰਦਾ। ਅਨਹਦ ਅਨਾਦ ਵਜਾਏ ਸਾਚੀ ਤੂਰ, ਤੁਰੀਆ ਰਾਗ ਆਪ ਅਲਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਮੇਟਣਹਾਰਾ ਸਰਬ ਕਸੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਮਿਹਰਵਾਨ ਦੀਨ ਦਿਆਲ, ਪਾਰਬ੍ਰਹਮ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਖੇਲ ਮਹਾਨ, ਹਰਿ ਪੁਰਖ ਨਿਰੰਜਣ ਵੇਖੇ ਚਾਈਂ ਚਾਈਂਆ। ਏਕੰਕਾਰਾ ਦੇਵੇ ਦਾਨ, ਦਾਤਾ ਦਾਨੀ ਵਡ ਵਡਿਆਈਆ। ਆਦਿ ਨਿਰੰਜਣ ਨੂਰ ਮਹਾਨ, ਘਰ ਘਰ ਦੀਪ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਡ ਬਲਵਾਨ, ਬਲ ਬਲ ਆਪਣਾ ਆਪ ਪਰਗਟਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਘਰ ਸਾਚੇ ਦਏ ਵਖਾਈਆ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨ, ਬ੍ਰਹਮ ਮੇਲਾ ਸਹਿਜ ਸੁਭਾਈਆ। ਸਤਿਗੁਰ ਪੂਰਾ ਨਿਰਗੁਣ ਸਰਗੁਣ ਕਿਰਪਾ ਕਰੇ ਆਣ, ਕਿਰਪਨ ਆਪਣੇ ਅੰਗ ਲਗਾਈਆ। ਸਚ ਸੰਦੇਸਾ ਦੇਵੇ ਧੁਰ ਫ਼ਰਮਾਣ, ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੁਰਖ ਪੁਰਖੋਤਮ ਸੀਸ ਸਰਬ ਝੁਕਾਨ, ਦਰ ਬੈਠੇ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਮੰਗਣ ਦਾਨ, ਖਾਲੀ ਝੋਲੀ ਅੱਗੇ ਡਾਹੀਆ। ਮਿਹਰਵਾਨ ਇਕ ਭਗਵਾਨ, ਦੇਵਣਹਾਰਾ ਸਭਨੀ ਥਾਈਂਆ। ਜੁਗ ਜੁਗ ਲੋਕਮਾਤ ਹੋਏ ਪਰਧਾਨ, ਵੇਸ ਅਵੱਲੜਾ ਰੂਪ ਵਟਾਈਆ। ਭਗਤ ਭਗਵੰਤ ਰਖਾਏ ਆਣ, ਅੰਤਰ ਆਤਮ ਬੂਝ ਬੁਝਾਈਆ। ਸਾਚੇ ਸੰਤਾਂ ਦੇਵੇ ਗਿਆਨ, ਸਤਿ ਮੰਤਰ ਇਕ ਦ੍ਰਿੜਾਈਆ। ਗੁਰਮੁਖ ਸੁਣਾਏ ਰਾਗ ਸਾਚੇ ਕਾਨ, ਅਨਹਦ ਨਾਦੀ ਨਾਦ ਵਜਾਈਆ। ਗੁਰਸਿਖਾਂ ਉਪਰ ਹੋਏ ਆਪ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਬਾਨ ਬੀਦੋ ਬੀ ਖੈਰ ਯਾ ਅੱਲਾ ਏਕਾ ਨੂਰ ਇਲਾਹੀਆ। ਮਿਹਰਵਾਨ ਬਿਸਮਲ ਧਾਰ, ਵਿਸ਼ਵ ਆਪਣੀ ਖੇਲ ਕਰਾਇੰਦਾ। ਗੁਰਮੁਖ ਗੁਰ ਗੁਰ ਕਰ ਪਿਆਰ, ਹਰਿਜਨ ਹਰਿ ਹਰਿ ਰੰਗ ਰੰਗਾਇੰਦਾ। ਘਰ ਵਿਚ ਘਰ ਵੇਖੇ ਵਿਗਸੇ ਪਾਵੇ ਸਾਰ, ਮੰਦਰ ਅੰਦਰ ਡੂੰਘੀ ਕੰਦਰ ਸੋਭਾ ਪਾਇੰਦਾ। ਨਾਦ ਅਨਾਦੀ ਬ੍ਰਹਮ ਬ੍ਰਹਿਮਾਦੀ ਗੀਤ ਧੁੰਨਕਾਰ ਸੰਗੀਤ ਆਪਣਾ ਰਾਗ ਅਲਾਇੰਦਾ। ਸੁਣੇ ਸੁਣਾਏ ਸੁਣਨੇਹਾਰ, ਅੰਦਰ ਬਾਹਰ ਪਾਵੇ ਸਾਰ, ਗੁਪਤ ਜ਼ਾਹਰ ਖੇਲ ਖਲਾਇੰਦਾ। ਗੁਰਮੁਖ ਗੁਰ ਗੁਰ ਲਏ ਉਠਾਲ, ਆਪ ਆਪਣਾ ਮੇਲ ਮਿਲਾਇੰਦਾ। ਹਰਿਜਨ ਵੇਖੇ ਸਾਚੇ ਲਾਲ, ਪੂਤ ਸਪੂਤਾ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਮਿਹਰਵਾਨ ਆਪਣੇ ਹੱਥ ਰਖਾਇੰਦਾ ।