ਪੁਸਤਕਾਲਾਭਾਗ ੧੨

੨੮ ਹਾੜ ੨੦੧੯ ਬਿਕ੍ਰਮੀ ਵੀਰ ਸਿੰਘ ਦੇ ਗ੍ਰਹਿ ਪਿੰਡ ਬਠਲਾਣਾ

ਸੋ ਪੁਰਖ ਨਿਰੰਜਣ ਬੇਪਰਵਾਹ, ਸਚਖੰਡ ਦੁਆਰੇ ਆਸਣ ਲਾਇੰਦਾ। ਹਰਿ ਪੁਰਖ ਨਿਰੰਜਣ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਨਾਉਂ ਪਰਗਟਾਇੰਦਾ। ਏਕੰਕਾਰਾ ਹੁਕਮੀ ਹੁਕਮ ਦਏ ਜਣਾ, ਧੁਰ ਸੰਦੇਸਾ ਆਪ ਅਲਾਇੰਦਾ। ਆਦਿ ਨਿਰੰਜਣ ਨੇਤਰ ਨੈਣ ਲਏ ਖੁਲ੍ਹਾ, ਰੂਪ ਅਨੂਪ ਆਪ ਵਟਾਇੰਦਾ। ਅਬਿਨਾਸ਼ੀ ਕਰਤਾ ਪੜਦਾ ਦਏ ਚੁਕਾ, ਅਨਭਵ ਪਰਕਾਸ਼ ਆਪ ਕਰਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਲਏ ਝੁਲਾ, ਸਤਿ

ਸਤਿਵਾਦੀ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਵੇਖੇ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਕਰੇ ਖੇਲ ਅਗੰਮ ਅਥਾਹ, ਅਲੱਖ ਅਗੋਚਰ ਆਪਣਾ ਰੰਗ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਵਡਿਆਇੰਦਾ। ਸੋ ਪੁਰਖ ਨਿਰੰਜਣ ਸਾਚਾ ਦਰ, ਦਰਗਹਿ ਸਾਚੀ ਧਾਮ ਸੁਹਾਈਆ। ਨਿਰਗੁਣ ਨਿਰਾਕਾਰ ਕਿਰਪਾ ਕਰ, ਨੂਰੋ ਨੂਰ ਕਰੇ ਰੁਸ਼ਨਾਈਆ। ਸਚ ਦੁਆਰੇ ਆਪੇ ਖੜ, ਸਵੱਛ ਸਰੂਪੀ ਵੇਸ ਵਟਾਈਆ। ਸੀਸ ਜਗਦੀਸ ਤਾਜ ਧਰ, ਤਖ਼ਤ ਨਿਵਾਸੀ ਸੋਭਾ ਪਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਸਾਚਾ ਭੇਵ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਦਿ ਜੁਗਾਦੀ ਖੇਲ ਮਹਾਨ, ਜੁਗ ਕਰਤਾ ਆਪ ਕਰਾਇੰਦਾ। ਸਚ ਦੁਆਰੇ ਹੋ ਪਰਧਾਨ, ਆਪ ਆਪਣਾ ਬਲ ਰਖਾਇੰਦਾ। ਇਕ ਇਕੱਲਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸਦਾ ਸੁਹੇਲਾ ਸਦ ਮਿਹਰਵਾਨ, ਮਿਹਰ ਨਜ਼ਰ ਨੈਣ ਇਕ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਉਪਾਇੰਦਾ। ਸਚ ਦੁਆਰ ਆਪ ਉਪਾ, ਹਰਿ ਜੂ ਆਪਣੀ ਦਇਆ ਕਮਾਈਆ। ਛੱਪਰ ਛੰਨ ਨਾ ਕੋਇ ਛੁਹਾ, ਚਾਰ ਦੀਵਾਰ ਨਾ ਵੰਡ ਵੰਡਾਈਆ। ਦੀਵਾ ਬਾਤੀ ਨਾ ਕੋਇ ਟਿਕਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਉਪਜਾਈਆ । ਸਾਚਾ ਘਰ ਸਚ ਦਰਬਾਰਾ, ਵਡ ਦਰਬਾਰੀ ਆਪ ਉਪਾਇੰਦਾ। ਕਰੇ ਖੇਲ ਏਕੰਕਾਰਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਆਪੇ ਵਣਜ ਆਪ ਵਣਜਾਰਾ, ਸਾਚਾ ਹੱਟ ਆਪ ਚਲਾਇੰਦਾ। ਆਪੇ ਵਸਤ ਰੱਖੇ ਹਰਿ ਥਾਰਾ, ਆਪਣੀ ਵਸਤ ਆਪਣੇ ਵਿਚ ਛੁਪਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਗੰਮੜੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਬਣਾਇੰਦਾ। ਦਰ ਘਰ ਸਾਚਾ ਬਣਾਏ ਬਣਤ, ਘੜਨ ਭੰਨਣਹਾਰ ਆਪ ਅਖਵਾਇੰਦਾ । ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਆਪਣਾ ਰੂਪ ਵਟਾਇੰਦਾ। ਪੁਰਖ ਅਬਿਨਾਸ਼ੀ ਮਹਿਮਾ ਅਗਣਤ, ਲਿਖ ਲਿਖ ਲੇਖਾ ਨਾ ਕੋਇ ਜਣਾਇੰਦਾ। ਕਰੇ ਖੇਲ ਨਾਰ ਕੰਤ, ਕੰਤ ਨਾਰ ਏਕਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਆਸਣ ਲਾਇੰਦਾ। ਸਚ ਸਿੰਘਾਸਣ ਏਕੰਕਾਰ, ਆਪਣਾ ਆਸਣ ਲਾਈਆ। ਸਚਖੰਡ ਦੁਆਰਾ ਕਰ ਤਿਆਰ, ਸਤਿ ਸਤਿਵਾਦੀ ਦਏ ਵਡਿਆਈਆ। ਆਪੇ ਵੇਖੇ ਵੇਖਣਹਾਰ, ਦੂਜਾ ਨਜ਼ਰ ਕੋਇ ਨਾ ਆਈਆ। ਸੂਰਜ ਚੰਦ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਕੋਇ ਰਖਾਈਆ। ਕਮਲਾਪਾਤੀ ਹੋ ਤਿਆਰ, ਤ੍ਰੈਭਵਣ ਧਨੀ ਬੈਠਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਦਰ ਦਰਵਾਜ਼ਾ ਆਪ ਸੁਹਾਈਆ। ਸਚਖੰਡ ਦੁਆਰ ਕਰ ਤਿਆਰ, ਹਰਿ ਸਾਚਾ ਖੇਲ ਖਲਾਇੰਦਾ। ਲੇਖਾ ਜਾਣੇ ਅੰਦਰ ਬਾਹਰ, ਗੁਪਤ ਜ਼ਾਹਰ ਨੂਰੋ ਨੂਰ ਡਗਮਗਾਇੰਦਾ। ਹੁਕਮੇ ਅੰਦਰ ਕਰ ਵਰਤਾਰ, ਹੁਕਮੀ ਹੁਕਮ ਵੇਖ ਵਖਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਰਾਜਨ ਰਾਜ ਵੇਸ ਵਟਾਇੰਦਾ। ਦਰ ਦਰਵਾਜ਼ਾ ਖੋਲ੍ਹ ਕਿਵਾੜ, ਗ਼ਰੀਬ ਨਿਵਾਜ਼ਾ ਵੇਖ ਵਖਾਇੰਦਾ। ਰਚਿਆ ਕਾਜਾ ਆਪ ਕਰਤਾਰ, ਕਰਤਾ ਪੁਰਖ ਆਪਣੀ ਧਾਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਚਖੰਡ ਦੁਆਰੇ ਦੇਵੇ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਸਚਖੰਡ ਦੁਆਰਾ ਦੋਏ ਜੋੜ ਕਰੇ ਪਰਨਾਮ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਬੇਅੰਤ ਤੇਰੀ ਵਡਿਆਈਆ। ਹਉਂ ਮੰਗਾਂ ਚਰਨ ਧਿਆਨ, ਬਣ ਯਾਚਕ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਮੰਗ ਮੰਗਾਈਆ। ਸਚਖੰਡ ਦੁਆਰ ਨਿੱਕਾ ਬਾਲਾ, ਪ੍ਰਭ ਅੱਗੇ ਮੰਗ ਮੰਗਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਤੂੰ ਬਣਿਆ ਰਹੇ ਰਖਵਾਲਾ, ਇਕੋ ਤੇਰੀ ਓਟ ਤਕਾਇੰਦਾ। ਤੇਰਾ ਨੂਰ ਸੱਚੀ ਧਰਮਸਾਲਾ, ਦਰ ਮੰਦਰ ਸੋਭਾ ਪਾਇੰਦਾ। ਏਕਾ ਦੇਣਾ ਸੱਚਾ ਧੰਨ ਮਾਲਾ, ਸਾਚੀ ਵਸਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਪ ਜਣਾਈਆ। ਸਚਖੰਡ ਦੁਆਰੇ ਕਰ ਧਿਆਨ, ਹਰਿ ਸੱਜਣ ਦਏ ਸਮਝਾਈਆ। ਕਰੇ ਖੇਲ ਨੌਜਵਾਨ, ਵਡ ਦਾਤਾ ਬੇਪਰਵਾਹੀਆ। ਏਕਾ ਦੇਵੇ ਸੱਚਾ ਦਾਨ, ਆਪਣੀ ਇਛਿਆ ਭਿਛਿਆ ਝੋਲੀ ਪਾਈਆ। ਪੂਤ ਸਪੂਤਾ ਕਰ ਬਲਵਾਨ, ਸੁਤ ਦੁਲਾਰਾ ਏਕਾ ਜਾਈਆ। ਘਰ ਵਿਚ ਘਰ ਖੋਲ੍ਹੇ ਦੁਕਾਨ, ਸਚਖੰਡ ਅੰਦਰ ਥਿਰ ਘਰ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਮੰਦਰ ਸੋਭਾ ਪਾਈਆ। ਸਚਖੰਡ ਦੁਆਰੇ ਤੇਰੀ ਦਾਦ, ਹਰਿ ਸਤਿਗੁਰ ਤੇਰੀ ਝੋਲੀ ਪਾਇੰਦਾ। ਆਪਣੇ ਵਿਚੋਂ ਆਪਾ ਕਾਢ, ਸ਼ਬਦੀ ਸੁਤ ਨਾਉਂ ਰਖਾਇੰਦਾ। ਲੇਖਾ ਜਾਣੇ ਬੋਧ ਅਗਾਧ, ਬੋਧ ਅਗਾਧੀ ਆਪਣਾ ਨਾਉਂ ਸਮਝਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਦਾ ਸੁਹੇਲਾ ਸੁਣੇ ਤੇਰੀ ਫ਼ਰਯਾਦ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਆਪ ਜਣਾਇੰਦਾ। ਸਚਖੰਡ ਦੁਆਰੇ ਤੇਰਾ ਛੱਪਰ ਛੰਨ, ਹਰਿ ਜੂ ਹਰਿ ਹਰਿ ਆਪ ਸੁਹਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਨ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਏਕਾ ਰਾਗ ਸੁਣਨਾ ਕੰਨ, ਰਾਗ ਅਨਾਦੀ ਰਿਹਾ ਜਣਾਈਆ। ਸਚ ਸੰਦੇਸਾ ਲੈਣਾ ਮੰਨ, ਸਦ ਚਲਣਾ ਹੁਕਮ ਰਜ਼ਾਈਆ। ਕਰੇ ਖੇਲ ਸ੍ਰੀ ਭਗਵਨ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਦਏ ਸਮਝਾਈਆ। ਸਚਖੰਡ ਦੁਆਰ ਕਰ ਨਿਮਸਕਾਰ, ਦੋਏ ਦੋਏ ਸੀਸ ਝੁਕਾਇੰਦਾ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰ, ਅਲੱਖ ਅਗੋਚਰ ਤੇਰਾ ਭੇਵ ਕੋਇ ਨਾ ਪਾਇੰਦਾ। ਕਰ ਕਿਰਪਾ ਮੇਰੀ ਪੌਣੀ ਸਾਰ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਹਉਂ ਧੂੜੀ ਮੰਗਾਂ ਛਾਰ, ਖ਼ਾਕੀ ਖ਼ਾਕ ਮਸਤਕ ਟਿੱਕਾ ਲਾਇੰਦਾ। ਤੂੰ ਦੇਵਣਹਾਰ ਦਾਤਾਰ, ਵਡ ਦਾਨੀ ਤੂੰ ਅਖਵਾਇੰਦਾ। ਹਉਂ ਭਿੱਖਕ ਸੇਵਾਦਾਰ, ਸਾਚੀ ਸੇਵਾ ਦਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਜਣਾਇੰਦਾ। ਸਚਖੰਡ ਦੁਆਰੇ ਹੋ ਤਿਆਰ, ਸਤਿਗੁਰ ਆਪਣਾ ਭੇਵ ਚੁਕਾਈਆ। ਤੇਰੇ ਅੰਤਰ ਖੇਲ ਅਪਾਰ, ਨਿਰਗੁਣ ਨਿਰਗੁਣ ਦਏ ਵਖਾਈਆ। ਨਾਰੀ ਕੰਤ ਬਣ ਨਿਰੰਕਾਰ, ਸਾਚੀ ਸੇਜ ਲਏ ਹੰਢਾਈਆ। ਦਾਈ ਦਾਇਆ ਅਗੰਮ ਅਪਾਰ, ਬਣ ਸੇਵਕ ਸੇਵ ਕਮਾਈਆ। ਸੁਤ ਦੁਲਾਰਾ ਜਣੇ ਆਪਣੀ ਵਾਰ, ਬਣੇ ਧੰਨ ਜਣੇਂਦੀ ਮਾਈਆ। ਥਿਰ ਘਰ ਖੋਲ੍ਹੇ ਆਪ ਕਿਵਾੜ, ਸਾਚੇ ਮੰਦਰ ਦਏ ਵਡਿਆਈਆ। ਪੂਤ ਸਪੂਤਾ ਅੰਦਰ ਵਾੜ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ

ਦੁਆਰੇ ਦਏ ਵਡਿਆਈਆ। ਸਚਖੰਡ ਦੁਆਰਾ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਵਡਿਆਇੰਦਾ। ਤੇਰੇ ਅੰਤਰ ਆਪਣਾ ਨੂਰ ਕੱਢ, ਨੂਰੋ ਨੂਰ ਡਗਮਗਾਇੰਦਾ। ਤੇਰੇ ਅੰਤਰ ਰਖਾ ਆਪਣੀ ਯਦ, ਸ਼ਬਦੀ ਸੁਤ ਸੁਤ ਬਹਾਇੰਦਾ। ਤੇਰੀ ਰੱਖਾਂ ਪਾਰ ਕਿਨਾਰਾ ਹੱਦ, ਹਦੂਦ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਸਾਚੀ ਵਸਤ ਤੇਰੇ ਵਿਚ ਟਿਕਾਇੰਦਾ। ਸਾਚੀ ਵਸਤ ਝੋਲੀ ਪਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਸੁਤ ਦੁਲਾਰੇ ਦਏ ਸਮਝਾ, ਹਰਿ ਸ਼ਬਦੀ ਬੂਝ ਬੁਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਪਰਗਟਾ, ਤੇਰੀ ਧਾਰ ਧਾਰ ਧਾਰ ਨਾਲ ਮਿਲਾਇੰਦਾ। ਤ੍ਰੈਗੁਣ ਲੇਖਾ ਲੇਖ ਵਖਾ, ਲਿਖ ਲਿਖ ਆਪਣਾ ਭੇਵ ਚੁਕਾਇੰਦਾ। ਪੰਚਮ ਨਾਤਾ ਜੋੜ ਜੁੜਾ, ਪੁਰਖ ਬਿਧਾਤਾ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਗਗਨ ਮੰਡਲ ਤੇਰਾ ਰਚਨ ਦਏ ਰਚਾ, ਰਚ ਰਚ ਆਪਣਾ ਰੰਗ ਰੰਗਾਇੰਦਾ। ਸੁਤ ਦੁਲਾਰਾ ਸੇਵਾ ਲਏ ਕਮਾ, ਬਣ ਸੇਵਕ ਸੇਵ ਕਮਾਇੰਦਾ। ਰਵ ਸਸ ਲਏ ਚਮਕਾ, ਕਿਰਨ ਕਿਰਨ ਨਾਲ ਪਰਗਟਾਇੰਦਾ। ਲੱਖ ਚੁਰਾਸੀ ਘਾੜਣ ਲਏ ਘੜਾ, ਉਤਭੁਜ ਸੇਤਜ ਜੇਰਜ ਅੰਡਜ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਭੇਵ ਚੁਕਾ, ਰੂਪ ਅਨੂਪ ਸਤਿ ਸਰੂਪ ਸ਼ਾਹੋ ਭੂਪ, ਆਪਣਾ ਪਰਦਾ ਆਪੇ ਲਾਹਿੰਦਾ। ਆਤਮ ਪਰਮਾਤਮ ਖੇਲੇ ਖੇਲ ਬੇਪਰਵਾਹ, ਬ੍ਰਹਮ ਪਾਰਬ੍ਰਹਮ ਆਪਣੀ ਅੰਸ ਸੁਹਾਇੰਦਾ। ਈਸ਼ ਜੀਵ ਜਗਦੀਸ ਬਣਤ ਲਏ ਬਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਤੇਰਾ ਮਾਣ ਵਧਾਇੰਦਾ। ਸਚਖੰਡ ਦੁਆਰੇ ਤੇਰਾ ਮਾਣ, ਹਰਿ ਚਰਨ ਮਿਲੀ ਸਰਣਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਵਡ ਦੀਨਨ ਦਇਆ ਕਮਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਰਖਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਆਤਮ ਅੰਤਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਤੇਰਾ ਸਚ ਮਹੱਲਾ, ਸਤਿਗੁਰ ਪੂਰਾ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਇਕ ਇਕੱਲਾ, ਏਕੰਕਾਰਾ ਡੇਰਾ ਲਾਇੰਦਾ। ਵਸਣਹਾਰਾ ਜਲਾਂ ਥਲਾਂ, ਘਟ ਘਟ ਆਪਣੀ ਜੋਤ ਜਗਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਮੱਲਾ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਜੋਤੀ ਸ਼ਬਦੀ ਆਪੇ ਰਲਾ, ਰਲ ਮਿਲ ਆਪਣਾ ਰੰਗ ਰੰਗਾਇੰਦਾ। ਸਚ ਸੰਦੇਸ ਨਰ ਨਰੇਸ਼ ਆਦਿ ਜੁਗਾਦਿ ਜੁਗ ਘੱਲਾ, ਬੋਧ ਅਗਾਧੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਤੇਰਾ ਮਾਣ ਰਖਾਇੰਦਾ। ਸਚਖੰਡ ਦੁਆਰੇ ਤੇਰੀ ਧਾਰ, ਹਰਿ ਜੂ ਹਰਿ ਹਰਿ ਆਪ ਪਰਗਟਾਈਆ। ਤੇਰੇ ਅੰਤਰੋਂ ਕੱਢੇ ਗੁਰ ਅਵਤਾਰ, ਸਤਿਗੁਰ ਆਪਣੀ ਗੋਦ ਸੁਹਾਈਆ। ਪੀਰ ਪੈਗ਼ੰਬਰ ਦੇ ਸਹਾਰ, ਲੋਕਮਾਤ ਕਰੇ ਰੁਸ਼ਨਾਈਆ। ਦੀਵਾ ਬਾਤੀ ਕਮਲਾਪਾਤੀ ਕਰ ਉਜਿਆਰ, ਆਤਮ ਤਾਕੀ ਦਏ ਖੁਲ੍ਹਾਈਆ। ਸਾਚਾ ਸਾਕੀ ਬਣ ਬਣ ਅੰਮ੍ਰਿਤ ਦੇਵੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਤ੍ਰੈਗੁਣ ਅਗਨੀ ਦੇਵੇ ਸਾੜ, ਸਾਂਤਕ ਸਤਿ ਸਤਿ ਵਰਤਾਈਆ। ਏਕਾ ਨਾਦ ਸ਼ਬਦ ਧੁੰਨਕਾਰ, ਗ੍ਰਹਿ ਮੰਦਰ ਆਪ ਸੁਣਾਈਆ। ਸਚ ਸੰਦੇਸਾ ਗੁਰ ਅਵਤਾਰ, ਪੀਰ ਪੈਗ਼ੰਬਰ ਆਪ ਪੜ੍ਹਾਈਆ। ਸਚਖੰਡ ਵਸੇ ਆਪ ਨਿਰੰਕਾਰ, ਨਿਰਗੁਣ ਬੈਠਾ ਜੋਤ ਜਗਾਈਆ। ਜੁਗਾ ਜੁਗੰਤਰ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਦਿਸ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਪਨਿਹਾਰ, ਬਣ ਯਾਚਕ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਇਕ ਸੁਹਾਈਆ। ਸਚਖੰਡ ਦੁਆਰ ਸੁਹਾਵਣਾ, ਹਰਿ ਸਾਚਾ ਆਪ ਸੁਹਾਏ। ਗੁਰ ਅਵਤਾਰ ਸਰਬ ਉਪਾਵਨਾ, ਪੀਰ ਪੈਗ਼ੰਬਰ ਨਾਲ ਰਲਾਏ। ਜੋਤੀ ਜੋਤ ਡਗਮਗਾਵਣਾ, ਨਿਰਗੁਣ ਨੂਰ ਕਰੇ ਰੁਸ਼ਨਾਏ। ਨਿਰਗੁਣ ਸਰਗੁਣ ਖੇਲ ਕਰਾਵਣਾ, ਸਰਗੁਣ ਨਿਰਗੁਣ ਵਸੇ ਏਕਾ ਥਾਏ। ਗੁਰ ਪੀਰ ਅਵਤਾਰ ਹੁਕਮ ਸੁਣਾਵਣਾ, ਸ਼ਬਦ ਸੰਦੇਸਾ ਇਕ ਅਲਾਏ। ਸ੍ਰਿਸ਼ਟ ਸਬਾਈ ਮਾਰਗ ਇਕ ਵਖਾਵਣਾ, ਜੁਗਾ ਜੁਗੰਤਰ ਵੇਸ ਵਟਾਏ। ਸ਼ਾਸਤਰ ਸਿਮਰਤ ਵੇਦ ਪੁਰਾਨ ਆਪੇ ਗਾਵਣਾ, ਮੰਤਰ ਨਾਮ ਇਕ ਦ੍ਰਿੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪ ਸਮਝਾਏ। ਸਚਖੰਡ ਦੁਆਰੇ ਉਠ ਉਠ ਵੇਖ, ਹਰਿ ਜੂ ਹਰਿ ਹਰਿ ਆਪ ਜਣਾਈਆ। ਤੇਰੇ ਅੰਦਰ ਨਿਰਗੁਣ ਭੇਖ, ਪੁਰਖ ਅਬਿਨਾਸ਼ੀ ਬੈਠਾ ਆਸਣ ਲਾਈਆ। ਦੋ ਜਹਾਨਾਂ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਸ੍ਰਿਸ਼ਟ ਸਬਾਈ ਖੇਲਾਂ ਰਿਹਾ ਖੇਡ, ਨਿਰਗੁਣ ਸਰਗੁਣ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸਾਹਿਬ ਸੁਲਤਾਨ, ਪ੍ਰਭ ਤੇਰੀ ਮੋਹੇ ਭਾਈਆ। ਕਰ ਕਿਰਪਾ ਗੁਣ ਨਿਧਾਨ, ਤੇਰੇ ਹੱਥ ਵਡੀ ਵਡਿਆਈਆ। ਸਚਖੰਡ ਤੇਰਾ ਮਕਾਨ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਨੂਰ ਮਹਾਨ, ਘਰ ਘਰ ਬੈਠਾ ਜੋਤ ਟਿਕਾਈਆ। ਕਵਣ ਵੇਲਾ ਹੋਏ ਪਰਧਾਨ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਮੇਲਾ ਮਿਲੇ ਵਿਚ ਜਹਾਨ, ਧਰਤ ਧਵਲ ਧਵਲ ਸੁਹਾਈਆ। ਸਰਗੁਣ ਆਪ ਕਰੇਂ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਦਰ ਤੇਰੇ ਮੰਗੀ ਮੰਗ, ਇਕੋ ਆਸ ਰਖਾਈਆ। ਤੂੰ ਸਾਹਿਬ ਸੂਰਾ ਸਰਬੰਗ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਤੂੰ ਦੇਵਣਹਾਰ ਸਰਬ ਵਰਭੰਡ, ਬ੍ਰਹਿਮੰਡ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਆਪਣਾ ਮੇਲਾ ਲਏਂ ਮਿਲਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸੁਤ ਸਾਚੇ ਕਰ ਧਿਆਨ, ਨਰ ਹਰਿ ਨਰਾਇਣ ਆਪ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਗੁਰ ਅਵਤਾਰਾਂ ਦੇਵੇ ਦਾਨ, ਲੋਕਮਾਤ ਸੇਵ ਲਗਾਇੰਦਾ। ਪੀਰ ਪੈਗ਼ੰਬਰ ਦੱਸ ਕਲਾਮ, ਕਲਮਾ ਨਬੀ ਆਪ ਪੜ੍ਹਾਇੰਦਾ। ਮੁਕਾਮੇ ਹੱਕ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਜਣਾਇੰਦਾ। ਉਮਤ ਉਮਤੀ ਦੇ ਪੈਗ਼ਾਮ, ਸਚ ਸੰਦੇਸਾ ਆਪ ਸੁਣਾਇੰਦਾ। ਰਹਿਮਤ ਕਰ ਰਹੀਮ ਰਹਿਮਾਨ, ਏਕਾ ਅਲਫ਼ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਜਾਏ ਚੁੱਕ, ਸਤਿਗੁਰ ਪੂਰਾ ਆਪ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਪ੍ਰਭ ਕਰੇ ਖੇਲ ਲੁਕ ਲੁਕ, ਨਿਰਗੁਣ ਆਪਣਾ ਮੁਖ ਛੁਪਾਈਆ। ਸਰਗੁਣ ਦੇਵੇ ਏਕਾ ਆਪਣਾ ਨਾਮ ਸਾਚੀ ਤੁਕ, ਲਗ ਮਾਤਰ ਨਾ ਕੋਇ ਲਗਾਈਆ। ਪੰਚਮ ਅੰਤਰ ਆਪੇ ਉਠ, ਉਠ ਆਪਣਾ ਭੇਵ ਖੁਲ੍ਹਾਈਆ। ਆਤਮ ਪਰਮਾਤਮ ਜਾਏ ਤੁਠ, ਪਰਮ ਪੁਰਖ ਹੋਏ ਸਹਾਈਆ। ਸਾਚਾ ਜਾਮ ਪਿਆਏ ਘੁੱਟ, ਅੰਮਿਉਂ ਰਸ ਆਪਣਾ ਰਸ ਚਖਾਈਆ। ਨਿਰਮਲ ਜੋਤ ਕਰੇ ਪਰਕਾਸ਼, ਪਰਕਾਸ਼ਵਾਨ ਦਿਸੇ ਖ਼ੁਦਾਈਆ। ਕਰੇ ਖੇਲ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਈਆ। ਵੇਖਣਹਾਰਾ

ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੇਰਾ ਪਾਈਆ। ਸਾਚੇ ਮੰਡਲ ਪਾਵੇ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਸਚਖੰਡ ਦੁਆਰੇ ਰਹਿਣਾ ਤਿਆਰ, ਹਰਿ ਸਾਚਾ ਸਚ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਉਤਰੇ ਪਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਕਰੋੜ ਤੇਤੀਸਾ ਲਏ ਉਠਾਲ, ਸੁਰਪਤ ਇੰਦ ਨਾਲ ਮਿਲਾਇੰਦਾ। ਤੇਈ ਅਵਤਾਰ ਲਏ ਦਲਾਲ, ਜਗਤ ਦਲਾਲੀ ਵੇਖ ਵਖਾਇੰਦਾ। ਈਸਾ ਮੂਸਾ ਸੰਗ ਮੁਹੰਮਦ ਪਰਖਣਹਾਰਾ ਜਲਵਾ ਨੂਰ ਜਲਾਲ, ਹੱਕ ਹਕ਼ੀਕ਼ਤ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਹਰਿ ਹਰਿ ਵੰਡ, ਬ੍ਰਹਿਮੰਡ ਵੰਡ ਵੰਡਾਈਆ। ਨਵ ਨੌਂ ਚਾਰ ਸੁੱਤਾ ਰਹੇ ਦੇ ਕਰ ਕੰਡ, ਆਪਣੀ ਕਰਵਟ ਨਾ ਹਰਿ ਬਦਲਾਈਆ। ਗੁਰ ਅਵਤਾਰ ਸੁਣਾਵਣ ਛੰਦ, ਸੋਹਲਾ ਢੋਲਾ ਮਾਤ ਅਲਾਈਆ। ਲੇਖਾ ਜਾਣੇ ਬੱਤੀ ਦੰਦ, ਤੀਸ ਬਤੀਸ ਕਰੇ ਕੁੜਮਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਈਆ। ਸਾਚਾ ਭੇਵ ਲੈਣਾ ਜਾਣ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸੱਤ ਚਾਰ ਹੋ ਪਰਧਾਨ, ਸਤਿ ਸਤਿਵਾਦੀ ਪੜਦਾ ਲਾਹਿੰਦਾ। ਤ੍ਰੈ ਤ੍ਰੈ ਦੇਵੇ ਏਕਾ ਦਾਨ, ਪੰਚਮ ਆਪਣੀ ਬੂਝ ਬੁਝਾਇੰਦਾ। ਤੇਈ ਅਵਤਾਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਭਗਤ ਅਠਾਰਾਂ ਦੇਵੇ ਦਾਨ, ਦਾਤਾ ਦਾਨੀ ਨਜ਼ਰ ਕਿਸੇ ਨਾ ਆਇੰਦਾ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਦਏ ਪੈਗ਼ਾਮ, ਕਲਮਾ ਨਬੀ ਆਪ ਸਮਝਾਇੰਦਾ। ਨਾਨਕ ਨਿਰਗੁਣ ਬੋਲੇ ਸਤਿਨਾਮ, ਨਾਮ ਸਤਿ ਸਰਗੁਣ ਮੰਤਰ ਆਪ ਪੜ੍ਹਾਇੰਦਾ। ਏਕਾ ਜੋਤੀ ਖੇਲ ਮਹਾਨ, ਦਸ ਦਸ ਰੂਪ ਨੌਜਵਾਨ, ਦੋ ਜਹਾਨਾਂ ਫੇਰੀ ਪਾਇੰਦਾ। ਗੋਬਿੰਦ ਸੂਰਾ ਵਡ ਬਲਵਾਨ, ਏਕਾ ਫੜ ਤੀਰ ਕਮਾਨ, ਸ਼ਬਦ ਨਿਰਾਲਾ ਆਪ ਉਠਾਇੰਦਾ। ਦਰਸਨ ਪੇਖ ਪੁਰਖ ਅਕਾਲ, ਉਚੀ ਬੋਲ ਬੋਲ ਜੈਕਾਰ, ਫਤਹਿ ਡੰਕਾ ਇਕ ਵਜਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਸੋਇਆ ਰਹੇ ਨਾ ਕੋਈ ਜੀਵ ਗਵਾਰ, ਜੀਵਣ ਜੁਗਤ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਤੇਰਾ ਪੜਦਾ ਲਾਹਿੰਦਾ। ਸਚਖੰਡ ਦੁਆਰੇ ਸੁਣ ਲੈ ਸੁਣ ਰੱਖਣਾ ਯਾਦ, ਯਾਦਦਾਸ਼ਤ ਨਾ ਹਰਿ ਭੁਲਾਇੰਦਾ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤਮ ਵੇਖ ਵਖਾਇੰਦਾ। ਆਪਣੇ ਅੰਦਰ ਰੱਖੇ ਕੋਟਨ ਕੋਟ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਕਲ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗਾ ਜੁਗੰਤਰ ਦੇਵੇ ਦਾਦ, ਵਸਤ ਅਮੋਲਕ ਆਪਣਾ ਨਾਮ ਵਰਤਾਇੰਦਾ। ਵੇਖਣਹਾਰਾ ਭਗਤ ਭਗਵੰਤ ਸੱਜਣ ਸਾਧ, ਸਾਂਤਕ ਸਤਿ ਸਤਿ ਕਰਾਇੰਦਾ। ਗੁਰਮੁਖ ਗੁਰ ਗੁਰ ਆਪੇ ਲਾਧ, ਗੁਰ ਗੁਰ ਆਪਣੀ ਬੂਝ ਬੁਝਾਇੰਦਾ। ਗੁਰਸਿਖ ਵਜਾਏ ਘਰ ਸਾਚਾ ਨਾਦ, ਅਨਾਦ ਅਨਾਦੀ ਰਾਗ ਸੁਣਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੀ ਗੋਦ ਬਹਾਇੰਦਾ। ਏਥੇ ਓਥੇ ਦੋ ਜਹਾਨ ਕਰੇ ਲਾਡ, ਪਿਤਾ ਪੂਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪ ਜਣਾਇੰਦਾ। ਸਚਖੰਡ ਦੁਆਰੇ ਵੇਖ ਅਨੰਦ, ਸਤਿਗੁਰ ਪੂਰਾ ਆਪ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜਾਏ ਲੰਘ, ਕੋਟਨ ਕੋਟ ਕਾਲ ਬਿਤਾਈਆ। ਕਰੇ ਖੇਲ ਸੂਰਾ ਸਰਬੰਗ, ਬੇਅੰਤ ਵਡ ਵਡਿਆਈਆ। ਸਚ ਦੁਆਰਾ ਵੇਖੇ ਲੰਘ, ਘਰ ਮੰਦਰ ਫੇਰਾ ਪਾਈਆ। ਦੋ ਜਹਾਨਾਂ ਸੇਜ ਪਲੰਘ, ਸਚ

ਸੁਹੰਜਣੀ ਇਕ ਸੁਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਅਗੰਮੀ ਵੱਜੇ ਤਰੰਗ, ਤੁਰੀਆ ਰਾਗ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਏਕਾ ਓਟ ਤਕਾਈਆ। ਸਚਖੰਡ ਦੁਆਰੇ ਰੱਖਣੀ ਓਟ, ਹਰਿ ਸਤਿਗੁਰ ਆਪ ਜਣਾਇੰਦਾ। ਨਵ ਨੌਂ ਚਾਰ ਝੂਠਾ ਦਿਸੇ ਕਿਲਾ ਕੋਟ, ਥਿਰ ਕੋਇ ਰਹਿਣ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਓਤ ਪੋਤ, ਪੁਰਖ ਅਬਿਨਾਸ਼ੀ ਆਪਣਾ ਬੰਸ ਸੁਹਾਇੰਦਾ । ਗੁਰ ਅਵਤਾਰਾਂ ਦੇ ਦੇ ਨਿਰਮਲ ਜੋਤ, ਪੰਜ ਤਤ ਕਾਇਆ ਮਾਣ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਕਰੇ ਕਰਤਾਰ, ਸਤਿ ਸਤਿਵਾਦੀ ਆਪ ਜਣਾਈਆ। ਨਵ ਨੌਂ ਚਾਰ ਉਤਰੇ ਪਾਰ, ਪਾਰ ਕਿਨਾਰਾ ਆਪ ਵਖਾਈਆ। ਲਿਖ ਲਿਖ ਲੇਖਾ ਜਾਣੇ ਗੁਰ ਅਵਤਾਰ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਅੰਤਮ ਪਰਗਟ ਹੋਵੇ ਮਹਾਬਲੀ ਅਵਤਾਰ, ਨਿਹਕਲੰਕਾ ਆਪਣਾ ਨਾਉਂ ਰਖਾਈਆ। ਦੋ ਜਹਾਨਾਂ ਪਾਵੇ ਸਾਰ, ਲੁਕਿਆ ਕੋਇ ਰਹਿਣ ਨਾ ਪਾਈਆ। ਕਰੇ ਖੇਲ ਅਪਰ ਅਪਾਰ, ਭੇਵ ਅਭੇਦਾ ਆਪ ਛੁਪਾਈਆ। ਲੋਕਮਾਤ ਦਏ ਆਧਾਰ, ਧਰਨੀ ਧਰਤ ਧਵਲ ਸੁਹਾਈਆ। ਸਾਢੇ ਤਿੰਨ ਹੱਥ ਵੇਖੇ ਅੰਤ ਮੁਨਾਰ, ਰਵਦਾਸ ਚੁਮਾਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਤੇਰਾ ਮੇਲਾ ਲਏ ਮਿਲਾਈਆ। ਸਚਖੰਡ ਤੇਰਾ ਅੰਤਮ ਮੇਲਾ, ਸਤਿਗੁਰ ਪੂਰਾ ਆਪ ਮਿਲਾਇੰਦਾ। ਸਾਢੇ ਤਿੰਨ ਹੱਥ ਅੰਦਰ ਵਸੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣੇ ਰੰਗ ਰੰਗਾਇੰਦਾ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਮਿਲ ਮਿਲ ਆਪਣੇ ਗੀਤ ਸੁਣਾਇੰਦਾ। ਆਦਿ ਅੰਤ ਆਪਣੇ ਹੱਥ ਰਖਾਏ ਆਪਣਾ ਵੇਲਾ, ਵੇਦ ਕਤੇਬ ਭੇਦ ਨਾ ਆਇੰਦਾ। ਕਰੇ ਖੇਲ ਇਕ ਇਕੇਲਾ, ਨਿਰਗੁਣ ਨਿਰਗੁਣ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ। ਸਚ ਦੁਆਰਾ ਸਾਢੇ ਤਿੰਨ ਹੱਥ, ਹਰਿ ਜੂ ਹਰਿ ਹਰਿ ਆਪ ਸੁਹਾਈਆ। ਅੰਦਰ ਵੜ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਜਨ ਭਗਤਾਂ ਦੇਵੇ ਨਾਮ ਵੱਥ, ਆਤਮ ਪਰਮਾਤਮ ਮੇਲ ਮਿਲਾਈਆ। ਸਤਿਜੁਗ ਸੁਣਾਏ ਸਾਚੀ ਗਾਥ, ਕਲਜੁਗ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਈਆ। ਸਚ ਦੁਆਰਾ ਇਕ ਸੁਹਾਉਣਾ, ਲੋਕਮਾਤ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਡੇਰਾ ਲਾਉਣਾ, ਜੋਤੀ ਨੂਰ ਨੂਰ ਰੁਸ਼ਨਾਈਆ। ਸੰਬਲ ਨਗਰ ਨਾਉਂ ਧਰਾਉਣਾ, ਗੁਰੂ ਗੋਬਿੰਦ ਦਏ ਗਵਾਹੀਆ। ਵੇਦ ਵਿਆਸਾ ਪੰਧ ਮੁਕਾਉਣਾ, ਪੂਤ ਸਪੂਤਾ ਬ੍ਰਹਿਮਣ ਗੌੜਾ ਵੇਖੇ ਚਾਈਂ ਚਾਈਂਆ। ਸਚ ਅਮਾਮ ਫੇਰਾ ਪਾਉਣਾ, ਚੌਦਾਂ ਤਬਕਾਂ ਲੇਖਾ ਦਏ ਚੁਕਾਈਆ। ਸ੍ਰਿਸ਼ਟ ਸਬਾਈ ਕਲਮਾ ਇਕ ਪੜ੍ਹਾਉਣਾ, ਕਾਇਨਾਤ ਦਏ ਸਮਝਾਈਆ। ਲੱਖ ਚੁਰਾਸੀ ਏਕਾ ਮਾਰਗ ਪਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਏਕਾ ਗੁਣ ਜਣਾਈਆ। ਸਚਖੰਡ ਦੁਆਰਾ ਬਣੇ ਮਾਤ, ਮਾਤਰ ਭੂਮੀ ਹਰਿ ਵਡਿਆਇੰਦਾ। ਚਾਰ ਵਰਨਾਂ ਬੰਨ੍ਹੇ ਇਕੋ ਨਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਰਖਾਇੰਦਾ। ਲਹਿਣਾ ਦੇਣਾ ਚੁਕੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਵਖਾਇੰਦਾ। ਨੌਂ ਖੰਡ ਪ੍ਰਿਥਮੀ ਵਖਾਏ ਏਕਾ ਘਾਟ, ਸਰ ਸਰੋਵਰ ਇਕ ਨੁਹਾਇੰਦਾ। ਏਕਾ ਮੰਤਰ ਏਕਾ ਪਾਠ, ਏਕਾ ਅੱਖਰ ਆਪ ਪੜ੍ਹਾਇੰਦਾ। ਏਕਾ ਪਿਤਾ ਏਕਾ ਮਾਤ, ਪੂਤ ਸਪੂਤਾ ਆਪ ਸੁਹਾਇੰਦਾ। ਏਕਾ ਮੇਟੇ ਅੰਧੇਰੀ ਰਾਤ, ਕਲਜੁਗ ਅੰਧ ਅੰਧੇਰ ਗਵਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰਾ ਧਰਨੀ ਧਵਲ, ਹਰਿ ਧਰਤ ਦਏ ਵਡਿਆਈਆ। ਜਨ ਭਗਤਾਂ ਉਲਟਾ ਕਰੇ ਨਾਭ ਕਵਲ, ਕਵਲੀ ਨਾਭ ਆਪ ਉਲਟਾਈਆ। ਨਜ਼ਰੀ ਆਏ ਸਾਂਵਲ ਸਵਲ, ਨਿਰਗੁਣ ਦਾਤਾ ਵਡ ਵਡਿਆਈਆ। ਨੂਰ ਇਲਾਹੀ ਏਕਾ ਅਵੱਲ, ਆਲਮੀਨ ਵੇਖੇ ਸਰਬ ਖ਼ੁਦਾਈਆ। ਗੁਰਸਿਖਾਂ ਪਿਆਏ ਅੰਮ੍ਰਿਤ ਪਾਹੁਲ, ਰਸ ਆਪਣਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪਣੇ ਹੱਥ ਰਖਾਈਆ। ਸਾਚਾ ਖੇਲ ਹਰਿ ਜੂ ਕਰਨਾ, ਕਲਜੁਗ ਅੰਤ ਅੰਤ ਜਣਾਇੰਦਾ। ਸ੍ਰਿਸ਼ਟ ਸਬਾਈ ਆਪੇ ਵਰਨਾ, ਵਰ ਆਪਣਾ ਵੇਖ ਵਖਾਇੰਦਾ। ਨਾਮ ਖੰਡਾ ਏਕਾ ਫੜਨਾ, ਚੰਡ ਪਰਚੰਡ ਆਪ ਚਮਕਾਇੰਦਾ। ਨਿਰਭੌ ਹੋ ਕਦੇ ਨਾ ਡਰਨਾ, ਭੈ ਆਪਣਾ ਸਰਬ ਵਖਾਇੰਦਾ। ਜਨ ਭਗਤਾਂ ਚੁਕਾਏ ਮਰਨ ਡਰਨਾ, ਜੀਵਣ ਮੁਕਤ ਆਪ ਕਰਾਇੰਦਾ। ਨੇਤਰ ਖੋਲ੍ਹੇ ਹਰਨਾ ਫਰਨਾ, ਨਿਜ ਨੇਤਰ ਦਰਸ ਕਰਾਇੰਦਾ। ਜਿਸ ਜਨ ਬਖ਼ਸ਼ੇ ਆਪਣੀ ਸਰਨਾ, ਦੂਸਰ ਓਟ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਬਣਾਇੰਦਾ। ਸਚਖੰਡ ਦੁਆਰਾ ਸਤਿਗੁਰ ਚਰਨ, ਲੋਕਮਾਤ ਮਿਲੇ ਵਡਿਆਈਆ। ਘਰ ਖੁਲ੍ਹੇ ਨੇਤਰ ਹਰਨ ਫਰਨ, ਅਗਿਆਨ ਅੰਧੇਰ ਚੁਕਾਈਆ। ਸੁਆਮੀ ਠਾਕਰ ਤਰਨੀ ਤਰਨ, ਤਾਰਨਹਾਰਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਜੁਗਾ ਜੁਗੰਤ ਜੁਗ ਕਰਤਾ ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਜਾਏ ਲੱਗ, ਨਿਰਗੁਣ ਸਰਗੁਣ ਆਪ ਜਣਾਇੰਦਾ। ਕਲਜੁਗ ਅਗਨੀ ਬੁਝੇ ਅੱਗ, ਸਤਿਜੁਗ ਸਤਿ ਸਤਿ ਵਰਤਾਇੰਦਾ। ਸ੍ਰਿਸ਼ਟ ਸਬਾਈ ਸੋਹੰ ਹੰਸਾ ਚੋਗ ਚੁਗੇ ਸ਼ਾਹ ਰਗ, ਉਪਰ ਆਪਣਾ ਆਸਣ ਲਾਇੰਦਾ। ਭਗਤ ਭਗਵੰਤ ਦਰ ਸਾਚੇ ਸੱਦ, ਸਚ ਸੰਦੇਸਾ ਇਕ ਸੁਣਾਇੰਦਾ। ਕੂੜੀ ਕਿਰਿਆ ਪਾਰ ਹੱਦ, ਜੂਠਾ ਝੂਠਾ ਮੋਹ ਤੁੜਾਇੰਦਾ। ਪੰਚ ਵਿਕਾਰਾ ਦੇਵੇ ਕੱਢ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਘਰ ਵਿਚ ਘਰ ਕਰਾਏ ਸਾਚਾ ਹੱਜ, ਮੱਕਾ ਕਾਅਬਾ ਆਪ ਸੁਹਾਇੰਦਾ। ਸਾਚੇ ਮੰਦਰ ਬਹੇ ਸਜ, ਠਾਕਰ ਆਪਣਾ ਡੇਰਾ ਲਾਇੰਦਾ। ਏਕਾ ਨਾਮ ਦੱਸੇ ਸਤਿ, ਸਤਿਨਾਮ ਆਪ ਪੜ੍ਹਾਇੰਦਾ। ਗੁਰਮੁਖ ਵਿਰਲਾ ਜਾਣੇ ਬ੍ਰਹਮ ਮਤ, ਮਨ ਮਤ ਜੀਵ ਸਰਬ ਕੁਰਲਾਇੰਦਾ। ਲੱਖ ਚੁਰਾਸੀ ਨਾੜ ਬਹੱਤਰ ਉਬਲੇ ਰੱਤ, ਰੱਤੀ ਰੱਤ ਨਾ ਕੋਇ ਸੁਕਾਇੰਦਾ। ਕਲਜੁਗ ਕੂੜ ਕੁੜਿਆਰ ਘਰ ਘਰ ਰਿਹਾ ਨੱਚ, ਚਾਰੋਂ ਕੁੰਟ ਡੌਰੂ ਵਾਇੰਦਾ। ਤ੍ਰੈਗੁਣ ਮਾਇਆ ਸ੍ਰਿਸ਼ਟ ਸਬਾਈ ਗਈ ਫਸ, ਬਿਨ ਸਤਿਗੁਰ ਪੂਰੇ ਫੰਦ ਨਾ ਕੋਇ ਕਟਾਇੰਦਾ। ਵਰਨ ਬਰਨ ਰੈਣ ਅੰਧੇਰੀ ਹੋਈ ਮਸ, ਨਿਰਗੁਣ ਚੰਦ ਨਾ ਕੋਇ ਚੜ੍ਹਾਇੰਦਾ। ਭੋਗ ਬਲਾਸ ਹੋਏ ਵਸ, ਆਤਮ ਰਸ ਨਾ ਕੋਇ ਚਖਾਇੰਦਾ। ਸਤਿ ਧਰਮ ਗਿਆ ਨੱਸ, ਨੇਤਰ ਆਪਣਾ ਨੈਣ ਛੁਪਾਇੰਦਾ। ਸ੍ਰਿਸ਼ਟ ਸਬਾਈ ਕਲਜੁਗ ਅੰਤਮ ਖੇੜਾ ਹੋਣ ਵਾਲਾ ਭੱਠ, ਕੂੜ ਕੁੜਿਆਰਾ ਅਗਨੀ ਹੇਠਾਂ ਡਾਹਿੰਦਾ। ਅੰਤਮ ਸੜਨਾ ਪੰਜ ਤਤ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਕੰਮ ਕਿਸੇ ਨਾ ਆਇੰਦਾ। ਕਰੇ ਖੇਲ ਪੁਰਖ ਸਮਰਥ, ਨਾ ਕੋਇ ਮੇਟੇ ਮੇਟ ਮਿਟਾਇੰਦਾ। ਦੋ ਜਹਾਨਾਂ ਵਾਲੀ ਹੋਏ ਆਪ ਪਰਗਟ, ਪਰਗਟ ਆਪਣੀ ਧਾਰ ਵਖਾਇੰਦਾ। ਚੌਦਾਂ ਲੋਕ ਚੌਦਾਂ ਤਬਕ ਖਾਲੀ ਕਰੇ ਹੱਟ, ਪੀਰ ਪੈਗ਼ੰਬਰ ਖਾਲੀ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ

ਵਰ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਵੇਖਣਹਾਰਾ, ਘਟ ਘਟ ਬੈਠਾ ਆਸਣ ਲਾਈਆ। ਚਾਰੋਂ ਕੁੰਟ ਹਾਹਾਕਾਰਾ, ਧੀਰਜ ਧੀਰ ਨਾ ਕੋਇ ਵਖਾਈਆ। ਨੇਤਰ ਰੋਵੇ ਮੰਦਰ ਮਸਜਿਦ ਗੁਰੂਦੁਆਰਾ, ਸਾਂਤਕ ਸਤਿ ਨਾ ਕੋਇ ਕਰਾਈਆ। ਪੀਰ ਪੈਗ਼ੰਬਰ ਮਾਰਨ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਤੇਰੀ ਕੁਦਰਤ ਤੂੰ ਹੀ ਜਾਣੇ ਪਰਵਰਦਿਗਾਰਾ, ਤੇਰਾ ਅੰਤ ਕੋਇ ਨਾ ਪਾਈਆ। ਨਾਨਕ ਗੋਬਿੰਦ ਬਣ ਲਿਖਾਰਾ, ਲਿਖ ਲਿਖ ਲੇਖਾ ਗਿਆ ਸਮਝਾਈਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਕਲ ਕਲਕੀ ਆਪਣਾ ਨਾਉਂ ਰਖਾਈਆ। ਸੰਬਲ ਵਸੇ ਧਾਮ ਨਿਆਰਾ, ਸਾਚੇ ਮੰਦਰ ਆਸਣ ਲਾਈਆ। ਸ਼ਬਦ ਅਗੰਮੀ ਤੇਜ਼ ਕਟਾਰਾ, ਦੋ ਧਾਰਾ ਆਪ ਉਠਾਈਆ। ਸਾਚੇ ਅਸਵ ਹੋਏ ਅਸਵਾਰਾ, ਸ਼ਾਹ ਸੁਆਰਾ ਫੇਰਾ ਪਾਈਆ। ਗ਼ਰੀਬ ਨਿਮਾਣਿਆਂ ਦਏ ਸਹਾਰਾ, ਸ਼ਾਹ ਸੁਲਤਾਨਾ ਖ਼ਾਕ ਮਿਲਾਈਆ। ਕਲਜੁਗ ਅੰਤਮ ਕਰ ਪਾਰ ਕਿਨਾਰਾ, ਕੂੜੀ ਕਿਰਿਆ ਦਏ ਖਪਾਈਆ। ਸ੍ਰਿਸ਼ਟ ਸਬਾਈ ਦਏ ਹੁਲਾਰਾ, ਏਕਾ ਧੱਕਾ ਨਾਮ ਲਗਾਈਆ। ਨੌਂ ਖੰਡ ਪ੍ਰਿਥਮੀ ਵਖਾਏ ਇਕ ਸਚ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਘਰ ਘਰ ਵਸੇ ਆਪ ਨਿਰੰਕਾਰਾ, ਸਾਢੇ ਤਿੰਨ ਹੱਥ ਅੰਦਰ ਬੈਠਾ ਡੇਰਾ ਲਾਈਆ। ਜੋ ਜਨ ਆਤਮ ਪਰਮਾਤਮ ਕਰੇ ਪਿਆਰਾ, ਪਰਮਾਤਮ ਆਤਮ ਲਏ ਮਿਲਾਈਆ। ਸੋਹੰ ਸ਼ਬਦ ਸਚ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਸਤਿਜੁਗ ਵਰਤੇ ਸਤਿ ਵਿਹਾਰਾ, ਪਿਛਲੀ ਭੁੱਲੇ ਸਰਬ ਪੜ੍ਹਾਈਆ। ਨਜ਼ਰੀ ਆਏ ਪੁਰਖ ਅਕਾਲ ਪਰਵਰਦਿਗਾਰਾ, ਰਾਮ ਰਹੀਮ ਏਕਾ ਨੂਰ ਧਰਾਈਆ। ਭਗਤਾਂ ਵਖਾਏ ਭਗਤ ਦੁਆਰਾ, ਜਿਸ ਘਰ ਵਸੇ ਆਪ ਮੁਰਾਰਾ, ਬਣ ਬਣ ਮਿੱਤਰ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚਖੰਡ ਦੁਆਰੇ ਦੇਵੇ ਵਰ, ਤੇਰਾ ਘਾੜਨ ਲਏ ਘੜ, ਘੜ ਘਾੜਤ ਆਪੇ ਵੇਖ ਵਖਾਈਆ। ਕਲਜੁਗ ਆਯੂ ਲੱਖ ਚਾਰ, ਬੱਤੀ ਹਜ਼ਾਰ ਨਾਲ ਮਿਲਾਈਆ। ਸ਼ਾਸਤਰ ਸਿਮਰਤ ਕਰਨ ਵੀਚਾਰ, ਹਰਿ ਵੀਚਾਰ ਵਿਚ ਕਦੇ ਨਾ ਆਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵਡ ਵਡਿਆਈਆ। ਕਲਜੁਗ ਦੇਵੇ ਵਸਤ ਅਪਾਰ, ਪੁਰਖ ਅਬਿਨਾਸ਼ੀ ਝੋਲੀ ਪਾਈਆ। ਤੇਰਾ ਖੇਲ ਵਿਚ ਸੰਸਾਰ, ਸਦਾ ਸੁਹੇਲਾ ਲਏ ਸਮਝਾਈਆ। ਜੂਠ ਝੂਠ ਕਰ ਤਿਆਰ, ਮਾਇਆ ਮਮਤਾ ਨਾਲ ਮਿਲਾਈਆ। ਹਉਮੇ ਹੰਗਤਾ ਗੜ੍ਹ ਤੇਰਾ ਉਸਾਰ, ਪੰਚ ਵਿਕਾਰ ਤੇਰੀ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਕਲਜੁਗ ਉਮਰ ਜਾਨਣਹਾਰਾ, ਏਕਾ ਏਕ ਅਖਵਾਇੰਦਾ। ਕਲਜੁਗ ਵਰ ਦੇਵੇ ਸੰਸਾਰਾ, ਸੰਸਾਰ ਸਾਗਰ ਫੋਲ ਫੋਲਾਇੰਦਾ। ਨਾਲ ਰਲਾਏ ਮੁਹੰਮਦੀ ਯਾਰਾ, ਯਾਰੀ ਯਾਰਾਂ ਨਾਲ ਹੰਢਾਇੰਦਾ। ਕਲਮਾ ਕਲਾਮ ਕਰ ਤਿਆਰਾ, ਸ਼ਰਾਇਤ ਆਇਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਖੋਲ੍ਹੇ ਸਮਰਥ, ਪਾਰਬ੍ਰਹਮ ਵਡੀ ਵਡਿਆਈਆ। ਕਲਜੁਗ ਲੇਖਾ ਹੱਥੋ ਹੱਥ, ਗੁਰ ਗੋਬਿੰਦ ਗਿਆ ਮੁਕਾਈਆ। ਸ੍ਰਿਸ਼ਟ ਸਬਾਈ ਪਾ ਪਾ ਨੱਥ, ਏਕਾ ਬੰਧਨ ਗਿਆ ਜਣਾਈਆ। ਛੋਟੇ ਬਾਲੇ ਨੀਹਾਂ ਹੇਠਾਂ ਰੱਖ, ਕਲਜੁਗ ਜੜ੍ਹ ਆਪ ਉਖੜਾਈਆ। ਗੋਬਿੰਦ ਮਾਰ ਨਾ ਸਕੇ ਕੋਈ ਰੱਖ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਲਜੁਗ ਕੂੜ ਕੁੜਿਆਰਾ ਉਖੜੇ ਜੜ, ਸਤਿਗੁਰ ਪੂਰਾ ਆਪ ਉਖੜਾਇੰਦਾ। ਨਾਨਕ ਨਿਰਗੁਣ ਏਕਾ

ਅੱਖਰ ਪੜ੍ਹ, ਜੀਵਾਂ ਜੰਤਾਂ ਆਪ ਸਮਝਾਇੰਦਾ। ਚਾਰ ਵਰਨ ਸੋਹੇ ਏਕਾ ਦਰ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਘਰ ਘਰ ਅੰਦਰ ਨਿਰਗੁਣ ਨੂਰ ਬੈਠਾ ਵੜ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਨਾ ਜਨਮੇ ਨਾ ਜਾਏ ਮਰ, ਪੁਰਖ ਅਕਾਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਜਗ, ਜਗ ਜੀਵਣ ਦਾਤਾ ਆਪ ਕਮਾਈਆ। ਕਲਜੁਗ ਜੀਵ ਬਣਾਏ ਕੱਗ, ਮਨ ਮਤ ਕਰੇ ਲੜਾਈਆ। ਤ੍ਰੈਗੁਣ ਮਾਇਆ ਲੱਗੀ ਅੱਗ, ਨਾ ਸਕੇ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਰਿਹਾ ਜਣਾਈਆ। ਨਾਨਕ ਨਿਰਗੁਣ ਸਤਿਨਾਮ, ਚਾਰ ਵਰਨ ਆਪ ਪੜ੍ਹਾਇੰਦਾ। ਧੁਰਦਰਗਾਹੀ ਇਕ ਕਲਾਮ, ਅੰਤਰ ਆਤਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਵੰਡ ਵੰਡੀ ਨਿਰੰਕਾਰ, ਆਪਣੇ ਹੱਥ ਰੱਖੇ ਵਡਿਆਈਆ। ਨਾਨਕ ਨਿਰਗੁਣ ਸ਼ਬਦ ਆਧਾਰ, ਸਰਗੁਣ ਕਰੇ ਸਚ ਪੜ੍ਹਾਈਆ। ਗੋਬਿੰਦ ਲੇਖਾ ਵਿਚ ਸੰਸਾਰ, ਅੰਤਮ ਅੰਤ ਗਿਆ ਮੁਕਾਈਆ। ਊਚਾਂ ਨੀਚਾਂ ਦੇ ਅਧਾਰ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਨਾ ਕੋਇ ਵੀਚਾਰ, ਆਤਮ ਪਰਮਾਤਮ ਮੇਲ ਮਿਲਾਈਆ। ਏਕਾ ਇਸ਼ਟ ਪੁਰਖ ਅਕਾਲ, ਦੂਸਰ ਦੇਵ ਨਾ ਕੋਇ ਮਨਾਈਆ। ਰਾਹ ਤੱਕੇ ਸਾਂਝੇ ਯਾਰ, ਸੱਥਰ ਯਾਰੜਾ ਆਪ ਹੰਢਾਈਆ। ਦੋਏ ਜੋੜ ਕਰੇ ਪਰਨਾਮ, ਪ੍ਰਭ ਅੱਗੇ ਸੀਸ ਝੁਕਾਈਆ। ਕਲਜੁਗ ਕੂੜ ਹੋਇਆ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੇ ਬਾਲੇ ਤੇਰੀ ਉਮਤ ਨੀਹਾਂ ਹੇਠਾਂ ਦਿਤੇ ਸੁਆਲ, ਪੀਰ ਪੈਗ਼ੰਬਰ ਨਾ ਕੋਇ ਸਹਾਈਆ। ਮੁਹੰਮਦ ਸਦੀ ਚੌਧਵੀਂ ਕਲਜੁਗ ਅੰਤ ਜੁਵਾਲ, ਜ਼ੇਰ ਜ਼ਬਰ ਨਾ ਕੋਇ ਕਰਾਈਆ। ਚੌਦਾਂ ਤਬਕ ਹੋਏ ਹਲਾਲ, ਛੁਰੀ ਕਰਦ ਹੱਥ ਚਮਕਾਈਆ। ਤੇਰਾ ਜਲਵਾ ਨੂਰ ਜਲਾਲ, ਨੂਰ ਇਲਾਹੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਆਪਣਾ ਆਪ ਮੁਕਾਈਆ। ਕਲਜੁਗ ਲੇਖਾ ਜੀਵ ਕਰਮ, ਕੁਕਰਮਾਂ ਨਾਮ ਮਿਟਾਇੰਦਾ। ਸਚ ਨਾ ਦਿਸੇ ਕੋਇ ਧਰਮ, ਧਰਮੀ ਧਰਮ ਨਾ ਕੋਇ ਵਖਾਇੰਦਾ। ਸਤਿਗੁਰ ਮੰਗੇ ਨਾ ਕੋਇ ਸਰਨ, ਆਪਣਾ ਬਲ ਸਰਬ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਆਪ ਚੁਕਾਇੰਦਾ। ਕਲਜੁਗ ਲੇਖਾ ਕੂੜ ਕੁੜਿਆਰ, ਜੀਵ ਜੰਤ ਰਿਹਾ ਚੁਕਾਈਆ। ਚਾਰੋਂ ਕੁੰਟ ਨਾਰ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਈਆ। ਧੀਆਂ ਭੈਣਾਂ ਕਰਨ ਵਪਾਰ, ਨਾਮ ਹੱਟ ਨਾ ਕੋਇ ਖੁਲ੍ਹਾਈਆ। ਗੁਰਦਰ ਮੰਦਰ ਮਸਜਿਦ ਅੰਦਰ ਹਾਹਾਕਾਰ, ਸਤਿ ਸਤਿ ਨਾ ਕੋਇ ਵਰਤਾਈਆ। ਪਿਤਾ ਪੂਤ ਨਾ ਕੋਇ ਅਧਾਰ, ਮਾਤ ਪੁਤ ਸੇਜ ਸੁਹਾਈਆ। ਗੁਰ ਮੰਤਰ ਨਾ ਗਾਏ ਕੋਇ ਆਪਣੀ ਵਾਰ, ਰਸਨਾ ਜਿਹਵਾ ਕਰੇ ਲੜਾਈਆ। ਪੰਡਤ ਬ੍ਰਹਿਮਣ ਮੁੱਲਾ ਸ਼ੇਖ਼ ਮੁਸਾਇਕ ਪੀਰ ਹੋਣ ਖੁਆਰ, ਧੀਆਂ ਭੈਣਾਂ ਰਹੇ ਤਕਾਈਆ। ਨਜ਼ਰ ਨਾ ਆਏ ਹਰਿ ਕਰਤਾਰ, ਭਰਮੇ ਭੁੱਲੀ ਸਰਬ ਲੋਕਾਈਆ। ਅੰਦਰ ਆਪਣੇ ਵੇਖੋ ਮਾਰ ਧਿਆਨ, ਘਰ ਘਰ ਵਿਚ ਮਿਲੇ ਨਾ ਸੱਚਾ ਮਾਹੀਆ। ਅੱਠੇ ਪਹਿਰ ਨਚਦਾ ਰਹੇ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਜਿਸ ਜਨ ਗੁਰ ਕਾ ਸ਼ਬਦ ਮਿਲਿਆ ਗਿਆਨ, ਤਿਸ ਕਲਜੁਗ ਨੇੜ ਨਾ ਲਾਗੇ ਰਾਈਆ। ਸਤਿਗੁਰ ਪੂਰਾ ਆਦਿ ਜੁਗਾਦਿ ਜੁਗਾ ਜੁਗੰਤਰ ਵੇਖੇ ਮਾਰ ਧਿਆਨ, ਸਚਖੰਡ ਬੈਠਾ ਆਸਣ ਲਾਈਆ। ਕਲਜੁਗ

ਅੰਤਮ ਕੂੜੀ ਕਿਰਿਆ ਮੇਟੇ ਝੂਠ ਨਿਸ਼ਾਨ, ਸਚ ਸੁੱਚ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਯੂ ਲੱਖ ਚਾਰ ਬੱਤੀ ਹਜ਼ਾਰ, ਅੰਕ ਅੰਕ ਨਾਲ ਕਟਾਈਆ। ਅਨੇਕ ਗੁਰ ਅਨੇਕ ਲੇਖਾ, ਹਰਿ ਸਤਿਗੁਰ ਆਪ ਜਣਾਇੰਦਾ। ਗੁਰਮੁਖ ਦੁਆਰੇ ਨਿਕਲੇ ਭਰਮ ਭੁਲੇਖਾ, ਜਿਸ ਜਨ ਸਤਿਗੁਰ ਦਇਆ ਕਮਾਇੰਦਾ। ਜਿਸ ਗੁਰਸਿਖ ਗੋਬਿੰਦ ਨੇਤਰ ਪੇਖਾ, ਸੋ ਗੁਰਸਿਖ ਕਲਜੁਗ ਵੰਡ ਵਿਚ ਨਾ ਆਇੰਦਾ। ਲੇਖੇ ਲੱਗੇ ਮੁੱਛ ਦਾੜ੍ਹੀ ਕੇਸਾ, ਚਰਨ ਕਵਲ ਕਵਲ ਚਰਨ ਸੀਸ ਝੁਕਾਇੰਦਾ। ਤਿਸ ਸਾਹਿਬ ਕੋ ਕਰੇ ਆਦੇਸਾ, ਜੋ ਜੁਗ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਗੁਰਮੁਖ ਗੁਰਸਿਖ ਆਪਣੇ ਹੁਕਮ ਚਲਾਇੰਦਾ। ਹੁਕਮੇ ਅੰਦਰ ਕੋਟਨ ਜੁਗ, ਬਣ ਪਾਂਧੀ ਪੰਧ ਮੁਕਾਈਆ। ਹੁਕਮੇ ਅੰਦਰ ਕੋਟਨ ਬੂਟੇ ਗਏ ਸੁੱਕ, ਹਰੇ ਸਿੰਚ ਨਾ ਕੋਇ ਕਰਾਈਆ। ਹੁਕਮੇ ਅੰਦਰ ਬੈਠਾ ਰਿਹਾ ਲੁਕ, ਹਰਿ ਜੂ ਨਜ਼ਰ ਕਿਸੇ ਨਾ ਆਈਆ। ਕੋਟਨ ਜੁਗ ਹੁਕਮੇ ਅੰਦਰ ਰਹੇ ਫਿਰ, ਸਚ ਸੰਦੇਸਾ ਦਏ ਸੁਣਾਈਆ। ਕਲਜੁਗ ਅੰਤ ਕਿਸੇ ਪਾਸ ਨਾ ਦਿਸੇ ਕੁਛ, ਖਾਲੀ ਹੱਥ ਫਿਰੇ ਲੋਕਾਈਆ। ਨਜ਼ਰ ਨਾ ਆਏ ਅਬਿਨਾਸ਼ੀ ਅਚੁੱਤ, ਚੇਤਨ ਰੂਪ ਨਾ ਕੋਇ ਜਣਾਈਆ। ਕਲਜੁਗ ਆਯੂ ਕੂੜ ਕੁੜਿਆਰੇ ਲਈ ਲੁੱਟ, ਦਿਨ ਦਿਹਾੜੇ ਲੁੱਟ ਮਚਾਈਆ। ਗੋਬਿੰਦ ਸੂਰਾ ਫੜਕੇ ਲੋਕਮਾਤ ਵਿਚੋਂ ਕੱਢੇ ਕੁੱਟ, ਨਾ ਸਕੇ ਕੋਇ ਬਚਾਈਆ। ਹਰਿ ਕਾ ਹੁਕਮ ਕਿਸੇ ਕੋਲੋਂ ਨਾ ਸਕੇ ਛੁਪ, ਸੂਰਜ ਚੰਦ ਚਲ ਚਲ ਥੱਕੇ ਪਾਂਧੀ ਰਾਹੀਆ। ਜਿਸ ਜਨ ਅੰਮ੍ਰਿਤ ਆਤਮ ਜਾਮ ਪਿਆਏ ਘੁੱਟ, ਸੋ ਗੁਰਸਿਖ ਸਤਿਜੁਗ ਵੇਖੇ ਚਾਈਂ ਚਾਈਂਆ। ਘਰ ਵਿਚ ਘਰ ਕਰੇ ਨਿਰਮਲ ਪਰਕਾਸ਼ ਜੋਤ, ਜੁਗਤ ਜੋਤ ਨਾਲ ਮਿਲਾਈਆ। ਕਲਜੁਗ ਜੀਵ ਆਹਲਣਿਉਂ ਡਿਗੇ ਬੋਟ, ਬਿਨ ਸਤਿਗੁਰ ਪੂਰੇ ਗੋਦ ਨਾ ਕਿਸੇ ਕੋਇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਾਇਆ ਰਿਹਾ ਖਪਾਈਆ। ਕਲਜੁਗ ਕਾਇਆ ਜਾਏ ਸੜ, ਹਰਿ ਸਤਿਗੁਰ ਆਪ ਜਲਾਇੰਦਾ। ਅਧਵਿਚਕਾਰ ਨਾ ਜਾਏ ਅੜ, ਮਧ ਧਾਰ ਨਾ ਕੋਇ ਵਖਾਇੰਦਾ। ਸਤਿਜੁਗ ਸਤਿ ਸਤਿਵਾਦੀ ਫੜੇ ਲੜ, ਪੱਲੂ ਆਪਣੀ ਗੰਢ ਪੁਆਇੰਦਾ। ਭਗਤ ਭਗਵੰਤ ਏਕਾ ਅੰਦਰ ਬਹਿਣ ਵੜ, ਕਾਇਆ ਮੰਦਰ ਸਾਢੇ ਤਿੰਨ ਹੱਥ ਇਕ ਸੁਹਾਇੰਦਾ। ਨਾਨਕ ਨਿਰਗੁਣ ਗੋਬਿੰਦ ਵੇਖੇ ਚੜ੍ਹ, ਮਹੱਲ ਅਟੱਲ ਫੇਰਾ ਪਾਇੰਦਾ। ਆਪਣੀ ਕਰਨੀ ਕਰਤਾ ਪੁਰਖ ਲਏ ਕਰ, ਆਪੇ ਘੜੇ ਆਪੇ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਆਪ ਚੁਕਾਇੰਦਾ। ਕਲਜੁਗ ਚੁੱਕੇ ਲਹਿਣਾ ਦੇਣਾ, ਹਰਿ ਜੂ ਹਰਿ ਹਰਿ ਆਪ ਚੁਕਾਈਆ। ਗੁਰਮੁਖ ਵੇਖੇ ਆਪਣੇ ਨੈਣਾ, ਹਰਿ ਸਤਿਗੁਰ ਆਪ ਵਖਾਈਆ। ਪੁਰਖ ਅਕਾਲ ਮੰਨਣਾ ਕਹਿਣਾ, ਦੂਸਰ ਓਟ ਨਾ ਕੋਇ ਜਣਾਈਆ। ਲੱਖ ਚੁਰਾਸੀ ਖਾਏ ਲਾੜੀ ਮੌਤ ਡੈਣਾ, ਘਰ ਘਰ ਫੇਰਾ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਦਰਗਹਿ ਸਾਚੀ ਘਰ ਸਾਚੇ ਬਹਿਣਾ, ਦਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਵਿਚ ਸਤਿਜੁਗ ਧਰ, ਧਰਨੀ ਧਰਤ ਦਏ ਸਹਾਈਆ। ਧਰਨੀ ਧਵਲ ਹਰਿ ਦਏ ਸਹਾਰਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸਤਿਜੁਗ ਸਾਚਾ ਸਚ ਵਰਤਾਰਾ, ਸਤਿ ਸਤਿਵਾਦੀ ਆਪ ਕਰਾਇੰਦਾ। ਗੁਰਮੁਖ ਗੁਰ ਗੁਰ ਮੇਲਾ ਇਕ ਦੁਆਰਾ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਨਜ਼ਰੀ ਆਏ ਏਕਓਅੰਕਾਰਾ, ਬੇਨਜ਼ੀਰ ਆਪਣੀ ਨਜ਼ਰ ਨਜ਼ਰ ਨਾਲ ਮਿਲਾਇੰਦਾ। ਖੇਲੇ ਖੇਲ ਪਰਵਰਦਿਗਾਰਾ, ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਭੇਵ ਚੁਕਾਇੰਦਾ। ਸਤਿਜੁਗ ਸੱਚਾ ਸਚ ਅਮਾਮ, ਆਪ ਆਪਣਾ ਭੇਵ ਖੁਲ੍ਹਾਈਆ। ਪਰਗਟ ਨਜ਼ਰੀ ਆਏ ਰਾਮ, ਰਮਈਆ ਬੈਠਾ ਜੋਤ ਜਗਾਈਆ। ਹਰਿ ਗ੍ਰਹਿ ਖੇਲੇ ਕ੍ਰਿਸ਼ਨਾ ਕਾਹਨ, ਗੋਪੀ ਕਾਹਨ ਨਾਚ ਨਚਾਈਆ। ਹਰਿ ਦਰ ਦੇਵੇ ਸਚ ਪੈਗ਼ਾਮ, ਈਸਾ ਮੂਸਾ ਕਰੇ ਪੜ੍ਹਾਈਆ। ਬਣ ਬਰਦਾ ਦਏ ਸਲਾਮ, ਅਲੈਕਮ ਆਪਣਾ ਸੀਸ ਝੁਕਾਈਆ। ਨਾਨਕ ਨਿਰਗੁਣ ਬੋਲ ਸਤਿਨਾਮ, ਸਰਗੁਣ ਕਰੇ ਸਰਬ ਪੜ੍ਹਾਈਆ। ਗੋਬਿੰਦ ਡੰਕਾ ਦੋ ਜਹਾਨ, ਨਿਰਗੁਣ ਸਰਗੁਣ ਆਪ ਵਜਾਈਆ। ਕਲਜੁਗ ਅੰਦਰ ਸਤਿਜੁਗ ਕਰ ਪਰਧਾਨ, ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ । ਚੌਦਾਂ ਤਬਕ ਹੋਏ ਹੈਰਾਨ, ਨੇਤਰ ਨੈਣਾਂ ਨੀਰ ਵਹਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਬ ਕੁਰਲਾਣ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਦਰ ਬੈਠੇ ਸੀਸ ਝੁਕਾਈਆ। ਕਲਜੁਗ ਅੰਤਮ ਖੇਲ ਕਰੇ ਸ੍ਰੀ ਭਗਵਾਨ, ਆਪਣੀ ਕਲ ਆਪ ਵਰਤਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਰਨੀ ਕਲਜੁਗ ਆਯੂ ਜਾਏ ਹਰ, ਹਰਿ ਆਪਣਾ ਹੁਕਮ ਵਰਤਾਈਆ।

੨੮ ਹਾੜ ੨੦੧੯ ਬਿਕ੍ਰਮੀ ਜੇਠਾ ਸਿੰਘ ਦੇ ਗ੍ਰਹਿ ਬਠਲਾਣਾ

ਸਤਿਗੁਰ ਪੂਰਾ ਦੀਨ ਦਿਆਲ, ਹਰਿ ਦੀਨਨ ਦਇਆ ਕਮਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਲੱਖ ਚੁਰਾਸੀ ਫੋਲ ਫੋਲਾਇੰਦਾ। ਏਕਾ ਦੇਵੇ ਨਾਮ ਸੱਚਾ ਧੰਨ ਮਾਲ, ਸਚ ਖਜ਼ਾਨਾ ਆਪ ਵਰਤਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਰਖਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਸਦਾ ਸੁਹੇਲਾ ਵਸੇ ਨਾਲ, ਅੰਦਰ ਮੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਆਪ ਉਠਾਇੰਦਾ। ਗੁਰਸਿਖ ਵੇਖੇ ਕਿਰਪਾਨਿਧ, ਆਪ ਆਪਣੀ ਦਇਆ ਕਮਾਈਆ। ਪ੍ਰਭ ਮਿਲਣ ਦੀ ਸਾਚੀ ਬਿਧ, ਗੁਰ ਸਤਿਗੁਰ ਦਏ ਦ੍ਰਿੜਾਈਆ। ਮਾਤਲੋਕ ਕਰੇ ਕਾਰਜ ਸਿਧ, ਦਰਗਹਿ ਸਾਚੀ ਦਏ ਵਡਿਆਈਆ। ਘਰ ਉਪਜਾਏ ਨੌਂ ਨਿਧ, ਅਠਾਰਾਂ ਸਿਧ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਸਤਿਗੁਰ ਧਾਮ, ਪ੍ਰਭ ਚਰਨ ਸੱਚੀ ਸਰਨਾਈਆ। ਪੂਰਬ ਵਿਛੜੇ ਮੇਲੇ ਆਣ, ਕਲਜੁਗ ਅੰਤਮ ਹੋਏ ਸਹਾਈਆ। ਗੁਰਸਿਖ ਬਖ਼ਸ਼ੇ ਨਾਮ ਦਾਨ, ਦਾਤਾ ਦਾਨੀ ਆਪ ਵਰਤਾਈਆ। ਸਤਿ ਵਖਾਏ ਧਰਮ ਨਿਸ਼ਾਨ, ਧਰਮ ਦੁਆਰੇ ਆਪ ਬੁਝਾਈਆ। ਆਤਮ ਪਰਮਾਤਮ ਦੇਵੇ ਦਾਨ, ਸੋਹੰ ਅੱਖਰ ਕਰੇ ਪੜ੍ਹਾਈਆ। ਸਰਬ ਜੀਆ ਦਾ ਇਕ ਭਗਵਾਨ, ਮਹਾਰਾਜ ਸ਼ੇਰ ਸਿੰਘ ਸਚ ਸਰਨਾਈਆ। ਕਾਗਦ ਕਲਮ ਹੋਏ ਹੈਰਾਨ, ਲਿਖ ਲਿਖ ਭੇਖ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੇਅੰਤ ਬੇਅੰਤ ਸਾਰੇ ਗਾਣ, ਦਰ ਬੈਠੇ ਸੀਸ ਝੁਕਾਈਆ। ਸ੍ਰਿਸ਼ਟ ਸਬਾਈ ਏਕਾ ਕਾਹਨ, ਪੁਰਖ ਅਬਿਨਾਸ਼ੀ ਲੱਖ ਚੁਰਾਸੀ ਗੋਪੀ ਮਾਤ ਹੰਢਾਈਆ। ਸਚਖੰਡ ਵਸੇ ਸਚ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਜਗਤ ਵਿਛੋੜਾ ਦਏ ਕਟਾਈਆ। ਗੁਰਸਿਖ ਜਗਤ ਵਿਛੋੜਾ ਕੱਟ, ਸਤਿਗੁਰ ਆਪਣਾ ਮੇਲ ਮਿਲਾਇੰਦਾ।

ਦੂਈ ਦਵੈਤੀ ਮੇਟੇ ਫਟ, ਨਾਮ ਪੱਟੀ ਇਕ ਬੰਧਾਇੰਦਾ। ਅਨਹਦ ਸ਼ਬਦ ਲਗਾਏ ਸੱਟ, ਬਜਰ ਕਪਾਟੀ ਤੋੜ ਤੁੜਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਨੂਰੋ ਨੂਰ ਡਗਮਗਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਤਮ ਅੰਦਰ ਕਰ ਕਰ ਵਾਸ, ਧੀਰਜ ਧੀਰ ਧੀਰ ਧਰਾਇੰਦਾ। ਗੁਰਸਿਖ ਕਦੇ ਨਾ ਹੋਏ ਨਿਰਾਸ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨਾਤਾ ਤੋੜੇ ਦਸ ਦਸ ਮਾਸ, ਮਾਤ ਗਰਭ ਨਾ ਫੇਰਾ ਪਾਇੰਦਾ। ਲੇਖੇ ਲਾਏ ਰਸਨ ਸਵਾਸ, ਸਵਾਸ ਸਵਾਸਾਂ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਦਰ, ਗੁਰਮੁਖ ਗੁਰ ਗੁਰ ਗੋਦ ਬਹਾਇੰਦਾ। ਗੁਰਸਿਖ ਤੇਰਾ ਸੱਚਾ ਨਾਤਾ, ਗੁਰ ਚਰਨ ਮਿਲੇ ਸਰਨਾਈਆ। ਪਾਰਬ੍ਰਹਮ ਪ੍ਰਭ ਮਿਲੇ ਬਿਧਾਤਾ, ਪਰਮ ਪੁਰਖ ਵਡ ਵਡਿਆਈਆ। ਸਾਚਾ ਮੰਤਰ ਸੁਣਾਏ ਗਾਥਾ, ਸੋਹੰ ਸੋ ਕਰੇ ਪੜ੍ਹਾਈਆ। ਹੋਏ ਸਹਾਈ ਸਗਲਾ ਸਾਥਾ, ਅੰਗ ਸੰਗ ਸੰਗ ਅੰਗ ਆਪਣਾ ਬੰਧਨ ਪਾਈਆ। ਪਾਰ ਉਤਾਰੇ ਕਲਜੁਗ ਘਾਟਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਪਾਰ ਲੰਘਾਈਆ। ਗੁਰਸਿਖ ਪਾਰ ਜਾਣਾ ਲੰਘ, ਸਤਿਗੁਰ ਪੂਰਾ ਆਪ ਲੰਘਾਇੰਦਾ। ਨਾਮ ਵਖਾਏ ਮੁਹਾਣਾ ਵੰਜ, ਦੋ ਜਹਾਨਾਂ ਆਪ ਲਗਾਇੰਦਾ। ਸਚਖੰਡ ਸੁਹਾਏ ਸੇਜ ਪਲੰਘ, ਸੇਜ ਸੁਹੰਜਣੀ ਆਪ ਵਡਿਆਇੰਦਾ। ਗੁਰਸਿਖਾਂ ਦੇਵੇ ਇਕ ਅਨੰਦ, ਰਸਨਾ ਜਿਹਵਾ ਰਸ ਨਾ ਕੋਇ ਚਖਾਇੰਦਾ। ਲੱਖ ਚੁਰਾਸੀ ਮੁੱਕੇ ਪੰਧ, ਜਨਮ ਮਰਨ ਗੇੜ ਕਟਾਇੰਦਾ। ਸਚਖੰਡ ਦੁਆਰੇ ਇਕ ਸੁਣਾਏ ਸੁਹਾਗੀ ਛੰਦ, ਸੋਹੰ ਅੱਖਰ ਆਪ ਪੜ੍ਹਾਇੰਦਾ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਗੁਰਮੁਖ ਆਪਣਾ ਬੰਧਨ ਪਾਇੰਦਾ। ਦਰਗਹਿ ਸਾਚੀ ਬਣ ਦਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਪਾਰ ਕਰਾਇੰਦਾ। ਗੁਰਸਿਖ ਤੇਰਾ ਸਾਚਾ ਰਾਹ, ਹਰਿ ਸਤਿਗੁਰ ਆਪ ਬਣਾਇੰਦਾ। ਪਾਰਬ੍ਰਹਮ ਪ੍ਰਭ ਬਣ ਮਲਾਹ, ਬੇੜਾ ਪਾਰ ਕਰਾਇੰਦਾ। ਜੁਗ ਜੁਗ ਦੇਵੇ ਸਚ ਸਲਾਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਹਰਿਜਨ ਸੱਜਣ ਲਏ ਉਠਾ, ਫੜ ਬਾਂਹੋਂ ਗਲੇ ਲਗਾਇੰਦਾ। ਕਲਜੁਗ ਅੰਤਮ ਵੇਖੇ ਥਾਉਂ ਥਾਂ, ਥਾਨ ਥਨੰਤਰ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੜ੍ਹਾਏ ਏਕਾ ਮੰਤਰ, ਮੰਤਰ ਆਪਣਾ ਆਪ ਸਮਝਾਇੰਦਾ। ਸਾਚਾ ਮੰਤਰ ਅਲੱਖ ਅਭੇਵ, ਅਗੰਮ ਅਥਾਹ ਆਪ ਜਣਾਈਆ। ਚਰਨ ਸਰਨ ਗੁਰ ਸਾਚੀ ਸੇਵ, ਸੇਵਕ ਸੇਵਾ ਇਕ ਰਖਾਈਆ। ਮੇਲ ਮਿਲਾਏ ਵਡ ਦੇਵੀ ਦੇਵ, ਦੇਵ ਆਤਮਾ ਹੋ ਸਹਾਈਆ। ਅੰਮ੍ਰਿਤ ਰਸ ਦੇਵੇ ਸਾਚਾ ਮੇਵ, ਸੋਹੰ ਹੰਸਾ ਫਲ ਖੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਗਾਏ ਆਪਣੇ ਲੜ ਆਪਣਾ ਨਾਤਾ ਪੁਰਖ ਬਿਧਾਤਾ, ਨਿਹਕਰਮੀ ਬਿਨ ਕਰਮਾਂ ਜੋੜ ਜੋੜਾਈਆ।

ਭੂਤ ਪ੍ਰੇਤ ਨਾ ਰਹੇ ਜਿਨ ਖਵੀਸ, ਹਾਕਣ ਡਾਕਣ ਸਿਰ ਮੁੰਡਵਾਇੰਦਾ। ਸ਼ਬਦੀ ਸ਼ਬਦ ਸੁਣਾਏ ਸਚ ਹਦੀਸ, ਹਜ਼ਰਤ ਆਪਣਾ ਨਾਉਂ ਪੜ੍ਹਾਇੰਦਾ। ਪ੍ਰਿਥਮੀ ਅਕਾਸ਼ ਵੇਖਣਹਾਰਾ ਬੀਸਨ ਬੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਭੂਤ ਪ੍ਰੇਤ ਦੱਸੇ ਰਾਹ, ਫੜ ਬਾਂਹੋਂ ਆਪ ਉਠਾਈਆ। ਸਤਿਗੁਰ ਪੂਰਾ ਮਿਲੇ ਮਲਾਹ, ਲੇਖਾ ਸਭ ਦਾ ਦਏ ਚੁਕਾਈਆ। ਮੇਰਾ ਜਾਮਾ ਦਏ ਬਦਲਾ, ਬਦਲੀ

ਕਰੇ ਥਾਉਂ ਥਾਈਂਆ। ਗੁਰਸਿਖ ਸਤਿਗੁਰ ਅੱਗੇ ਇਕ ਅਰਦਾਸਾ ਦਏ ਕਰਾ, ਮੇਰੀ ਕੱਟੇ ਪਿਛਲੀ ਫਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਦੋਹਾਂ ਦਏ ਮੁਕਾਈਆ ।