੨੮ ਹਾੜ ੨੦੧੯ ਬਿਕ੍ਰਮੀ ਰਾਮ ਸਿੰਘ, ਗੁਰਦੇਵ ਸਿੰਘ ਦੇ ਗ੍ਰਹਿ ਮਾਣਕ ਪੁਰ ਕੱਲਰ
ਸਤਿ ਪੁਰਖ ਹਰਿ ਸ਼ਾਹ ਸੁਲਤਾਨ, ਸਤਿ ਸਤਿਵਾਦੀ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਹਰਿ ਪੁਰਖ ਨਿਰੰਜਣ ਭੇਵ ਚੁਕਾਇੰਦਾ। ਏਕੰਕਾਰ ਵਡ ਬਲਵਾਨ, ਆਦਿ ਨਿਰੰਜਣ ਨੂਰ ਪਰਗਟਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਸਚ ਮਕਾਨ, ਸ੍ਰੀ ਭਗਵਾਨ ਸਚਖੰਡ ਦੁਆਰੇ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਗੁਣ ਨਿਧਾਨ, ਨਿਰਗੁਣ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਹੋ ਪਰਧਾਨ, ਅਕਲ ਕਲ ਆਪਣੀ ਖੇਲ ਕਰਾਇੰਦਾ। ਭੂਪਤ ਭੂਪ ਬਣ ਰਾਜਾਨ, ਸੀਸ ਜਗਦੀਸ ਤਾਜ ਸੁਹਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸੋ ਪੁਰਖ ਨਿਰੰਜਣ ਸਾਚਾ ਰੰਗ, ਸਤਿ ਸਤਿਵਾਦੀ ਆਪ ਰੰਗਾਈਆ। ਹਰਿ ਪੁਰਖ ਨਿਰੰਜਣ ਸਚ ਪਲੰਘ, ਸਚਖੰਡ ਦੁਆਰੇ ਆਪ ਸੁਹਾਈਆ। ਏਕੰਕਾਰਾ ਸੂਰਾ ਸਰਬੰਗ, ਕਰੇ ਖੇਲ ਬੇਪਰਵਾਹੀਆ। ਆਦਿ ਨਿਰੰਜਣ ਨੂਰੀ ਚੰਦ, ਨਿਰਾਕਾਰ ਆਪ ਚਮਕਾਈਆ। ਅਬਿਨਾਸ਼ੀ ਕਰਤਾ ਆਪਣੀ ਵੰਡਣ ਆਪੇ ਵੰਡ, ਸ੍ਰੀ ਭਗਵਾਨ ਨਾਲ ਮਿਲਾਈਆ । ਪਾਰਬ੍ਰਹਮ ਪ੍ਰਭ ਜਾਣੇ ਸਚ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਰੇ ਖੇਲ ਹਰਿ ਨਿਰੰਕਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਆਦਿ ਪੁਰਖ ਪੁਰਖ ਉਜਿਆਰਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਮਹੱਲ ਅਟੱਲ ਉਚ ਮੁਨਾਰਾ, ਸੋਭਾਵੰਤ ਆਪ ਸੁਹਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਰਾਜਨ ਰਾਜ ਨਾਉਂ ਧਰਾਇੰਦਾ। ਹੁਕਮੇ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਅਲਾਇੰਦਾ। ਦਰ ਦਰਵੇਸ਼ ਬਣ ਦਰਬਾਨਾ, ਘਰ ਸਾਚੇ ਅਲਖ ਜਗਾਇੰਦਾ। ਨਿਉਂ ਨਿਉਂ ਸੀਸ ਜਗਦੀਸ ਕਰੇ ਨਿਮਸਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਪੁਰਖ ਅਗੰਮ, ਅਲੱਖ ਅਗੋਚਰ ਆਪ ਕਰਾਈਆ। ਨਿਰਗੁਣ ਰੂਪ ਸ੍ਰੀ ਭਗਵਨ, ਸਚਖੰਡ ਵਸੇ ਸੱਚਾ ਮਾਹੀਆ। ਕਰੇ ਪਰਕਾਸ਼ ਬਿਨ ਸੂਰਜ ਚੰਨ, ਜੋਤੀ ਜੋਤ ਡਗਮਗਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਈਆ। ਸਾਚਾ ਲੇਖਾ ਸ੍ਰੀ ਭਗਵੰਤ, ਆਪ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਨਾਰ ਕੰਤ, ਕੰਤ ਕੰਤੂਹਲ ਸੇਜ ਸੁਹਾਇੰਦਾ। ਕਰੇ ਖੇਲ ਬੇਅੰਤ ਬੇਅੰਤ, ਬੇਅੰਤ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਰੱਖੇ ਹੱਥ, ਪ੍ਰਭ ਵਡੀ ਵਡ ਵਡਿਆਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਸਚਖੰਡ ਦੁਆਰੇ ਸਾਚੇ ਵਸ, ਛੱਪਰ ਛੰਨ ਨਾ ਕੋਈ ਛੁਹਾਈਆ। ਏਕਾ ਨੂਰ ਕਰ ਪਰਕਾਸ਼,
ਪਰਕਾਸ਼ਵਾਨ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣੀ ਰਚਨਾ ਆਪ ਰਚਾਈਆ। ਰਚਨਾ ਰਚ ਆਦਿ ਆਦਿ, ਹਰਿ ਜੂ ਆਪਣਾ ਖੇਲ ਕਰਾਇੰਦਾ। ਲੇਖਾ ਜਾਣੇ ਜੁਗਾਦਿ ਜੁਗਾਦਿ, ਭੇਵ ਕੋਇ ਨਾ ਪਾਇੰਦਾ। ਦੇਵਣਹਾਰਾ ਸਾਚੀ ਦਾਦ, ਵਸਤ ਅਮੋਲਕ ਆਪ ਵਰਤਾਇੰਦਾ। ਨਿਰਗੁਣ ਨਿਰਗੁਣ ਕਰੇ ਲਾਡ, ਘਰ ਸਾਚੇ ਬੰਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਵਡਿਆਇੰਦਾ। ਗ੍ਰਹਿ ਮੰਦਰ ਵੇਖੇ ਹਰਿ ਮਨਾਰ, ਮਹਿਮਾ ਅਗਣਤ ਗਣੀ ਨਾ ਜਾਈਆ। ਪਰਗਟ ਹੋ ਏਕੰਕਾਰ, ਅਕਲ ਕਲ ਆਪਣੀ ਖੇਲ ਕਰਾਈਆ। ਸਾਚੇ ਮੰਦਰ ਨਿਰਗੁਣ ਧਾਰ, ਨਿਰਾਕਾਰ ਆਪ ਪਰਗਟਾਈਆ। ਅਜੂਨੀ ਰਹਿਤ ਹੋ ਤਿਆਰ, ਅਨੁਭਵ ਪਰਕਾਸ਼ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਆਪੇ ਖੜ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਵੱਲਾ, ਸਚਖੰਡ ਦੁਆਰੇ ਆਪ ਕਰਾਇੰਦਾ। ਪੁਰਖ ਅਬਿਨਾਸ਼ੀ ਇਕ ਇਕੱਲਾ, ਏਕ ਓਅੰਕਾਰਾ ਵੇਸ ਵਟਾਇੰਦਾ। ਨਿਰਗੁਣ ਨਿਰਗੁਣ ਫੜਾਏ ਪੱਲਾ, ਪੱਲੂ ਆਪਣੇ ਗੰਢ ਬੰਧਾਇੰਦਾ। ਜੋਤੀ ਧਾਰ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਏਕਾ ਮੱਲਾ, ਮੁਕਾਮੇ ਹੱਕ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਏਕਾ ਨਰ, ਨਰ ਨਰਾਇਣ ਆਪਣਾ ਵੇਸ ਵਟਾਇੰਦਾ। ਨਰ ਨਰਾਇਣ ਵੇਸ ਅਪਾਰਾ, ਅਪਰੰਪਰ ਆਪਣੀ ਧਾਰ ਚਲਾਈਆ। ਸੋ ਪੁਰਖ ਨਿਰੰਜਣ ਹੋ ਤਿਆਰਾ, ਹਰਿ ਪੁਰਖ ਨਿਰੰਜਣ ਲਏ ਉਠਾਈਆ। ਏਕੰਕਾਰਾ ਕਰ ਪਸਾਰਾ, ਆਪਣਾ ਵੇਖੇ ਆਪੇ ਥਾਉਂ ਥਾਈਂਆ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸ੍ਰੀ ਭਗਵਾਨ ਸਚ ਭੰਡਾਰਾ, ਦਰ ਘਰ ਸਾਚੇ ਆਪ ਪਰਗਟਾਈਆ। ਅਬਿਨਾਸ਼ੀ ਕਰਤਾ ਬਣ ਵਰਤਾਰਾ, ਆਪਣੀ ਝੋਲੀ ਆਪ ਭਰਾਈਆ। ਪਾਰਬ੍ਰਹਮ ਪ੍ਰਭ ਬਣ ਭਿਖਾਰਾ, ਦਰ ਬੈਠਾ ਅਲੱਖ ਜਗਾਈਆ। ਕਰੇ ਖੇਲ ਅਪਰ ਅਪਾਰਾ, ਦਿਸ ਕਿਸੇ ਨਾ ਆਈਆ। ਆਦਿ ਪੁਰਖ ਬਣ ਵਣਜਾਰਾ, ਸਾਚਾ ਹੱਟ ਆਪ ਚਲਾਈਆ। ਸਚਖੰਡ ਦੁਆਰ ਖੋਲ੍ਹ ਕਿਵਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਭੇਵ ਆਪ ਚੁਕਾਈਆ। ਹਰਿ ਜੂ ਭੇਵ ਆਪਣਾ ਚੁੱਕ, ਅਭੇਦ ਆਪ ਜਣਾਇੰਦਾ। ਨਿਰਗੁਣ ਅੰਦਰ ਨਿਰਗੁਣ ਲੁਕ, ਆਪਣਾ ਮੁੱਖ ਛੁਪਾਇੰਦਾ। ਕਿਸੇ ਨਜ਼ਰ ਨਾ ਆਏ ਚਾਰ ਕੁੰਟ, ਦਹਿ ਦਿਸ਼ਾ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਏਕਾ ਏਕ, ਏਕੰਕਾਰ ਦਏ ਵਡਿਆਈਆ। ਆਦਿ ਜੁਗਾਦੀ ਸਾਚੀ ਟੇਕ, ਸਮਰਥ ਹੱਥ ਵਡੀ ਵਡਿਆਈਆ। ਆਪੇ ਲਿਖਣਹਾਰਾ ਲੇਖ, ਲੇਖਾ ਆਪਣਾ ਨਾ ਕਿਸੇ ਜਣਾਈਆ। ਆਪਣੇ ਅੰਤਰ ਆਪਣਾ ਭੇਖ, ਬਣ ਭੇਖੀ ਵੇਸ ਵਟਾਈਆ। ਕਰੇ ਖੇਲ ਆਦਿ ਅੰਤ ਹਮੇਸ਼, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਘਰ ਬੈਠਾ ਆਸਣ ਲਾਈਆ। ਘਰ ਆਸਣ ਲਾਏ ਹਰਿ ਨਿਰੰਕਾਰ, ਭੇਵ ਕੋਇ ਨਾ ਪਾਇੰਦਾ। ਸਚਖੰਡ ਦੁਆਰਾ ਕਰ ਤਿਆਰ, ਚਾਰ ਦੁਆਰ ਨਾ ਕੋਇ ਵਖਾਇੰਦਾ। ਆਪਣੀ ਇਛਿਆ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਸਾਚੀ ਭਿਛਿਆ ਨਿਰਗੁਣ ਧਾਰ, ਵਸਤ ਅਮੋਲਕ ਆਪ ਵਰਤਾਇੰਦਾ।
ਖੇਲੇ ਖੇਲ ਅਗੰਮ ਅਪਾਰ, ਆਪ ਆਪਣੀ ਖੇਲ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਸਾਚਾ ਹੱਟ ਚਲਾਇੰਦਾ। ਸਚਖੰਡ ਦੁਆਰ ਸਾਚਾ ਹੱਟ, ਹਰਿ ਜੂ ਹਰਿ ਹਰਿ ਆਪ ਖੁਲ੍ਹਾਈਆ। ਆਪਣੀ ਵਸਤ ਅੰਦਰ ਘਤ, ਆਪੇ ਵੇਖੇ ਚਾਈਂ ਚਾਈਂਆ। ਕਰੇ ਖੇਲ ਪੁਰਖ ਸਮਰਥ, ਸਮਰਥ ਦਾਤਾ ਬੇਪਰਵਾਹੀਅ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਜਸ, ਆਪੇ ਹੋਏ ਸਿਫ਼ਤ ਸਲਾਹੀਆ। ਆਪੇ ਸਿਫ਼ਤ ਸਲਾਹ, ਦਇਆ ਕਮਾਇੰਦਾ। ਆਪੇ ਬਣੇ ਸਚ ਮਲਾਹ, ਸਚਖੰਡ ਸਾਚੇ ਡੇਰਾ ਲਾਇੰਦਾ। ਆਪ ਜਣਾਏ ਆਪਣਾ ਰਾਹ, ਸਾਚਾ ਮਾਰਗ ਆਪ ਵਖਾਇੰਦਾ। ਆਪ ਸੁਹਾਏ ਸਾਚਾ ਥਾਂ, ਥਾਨ ਥਨੰਤਰ ਆਪ ਵਡਿਆਇੰਦਾ। ਆਪੇ ਪਿਤਾ ਆਪੇ ਮਾਂ, ਨਾਰ ਕੰਤ ਆਪਣੀ ਸੇਜ ਸੁਹਾਇੰਦਾ। ਆਪੇ ਨਿਰਗੁਣ ਨਿਰਗੁਣ ਪਕੜੇ ਬਾਂਹ, ਬਾਂਹੋਂ ਪਕੜ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਗ੍ਰਹਿ ਮੰਦਰ ਆਪ ਵਡਿਆਇੰਦਾ। ਗ੍ਰਹਿ ਮੰਦਰ ਵੜਿਆ ਹਰਿ ਜੂ ਹਰਿ, ਨਿਰਗੁਣ ਆਪਣਾ ਵੇਸ ਵਟਾਈਆ। ਆਪੇ ਦੇਵਣਹਾਰਾ ਵਰ, ਆਪੇ ਝੋਲੀ ਰਿਹਾ ਭਰਾਈਆ। ਆਪੇ ਪੁਰਖ ਨਾਰੀ ਨਰ, ਨਰ ਨਰਾਇਣ ਵਡੀ ਵਡਿਆਈਆ। ਆਪੇ ਸੇਜਾ ਬੈਠਾ ਚੜ੍ਹ, ਸੇਜ ਸੁਹੰਜਣੀ ਆਪ ਸੁਹਾਈਆ। ਆਪਣੀ ਕਿਰਪਾ ਆਪੇ ਕਰ, ਕਿਰਪਨ ਦਏ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਏਕਾ ਨਰ, ਨਰ ਨਿਰੰਕਾਰ ਬੇਪਰਵਾਹੀਆ। ਆਦਿ ਪੁਰਖ ਏਕੰਕਾਰਾ, ਆਪਣੀ ਕਲ ਧਰਾਇੰਦਾ। ਸਚਖੰਡ ਦੁਆਰਾ ਕਰ ਤਿਆਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਨਾਰੀ ਕੰਤ ਬਣ ਭਤਾਰਾ, ਹਰਿ ਆਪਣਾ ਰੂਪ ਵਟਾਇੰਦਾ। ਦਾਈ ਦਾਇਆ ਬਣ ਸੇਵਾਦਾਰਾ, ਸਾਚੀ ਸੇਵਾ ਆਪ ਕਮਾਇੰਦਾ। ਜਨਨੀ ਜਨ ਜਣੇ ਸੁਤ ਦੁਲਾਰਾ, ਪੂਤ ਸਪੂਤਾ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਚੜ੍ਹ, ਆਪਣਾ ਪੜਦਾ ਆਪ ਉਠਾਇੰਦਾ। ਸਾਚਾ ਪੜਦਾ ਹਰਿ ਜੂ ਲਾਹ, ਆਪਣੀ ਦਇਆ ਆਪ ਕਮਾਈਆ। ਪੂਤ ਸਪੂਤਾ ਆਪੇ ਜਾਅ, ਹਰਿ ਸ਼ਬਦੀ ਨਾਉਂ ਧਰਾਈਆ। ਜੋਤੀ ਪਿਤਾ ਜੋਤੀ ਮਾਂ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜਾਤਾ ਵੇਖੇ ਨੈਣ ਉਠਾ, ਨਿਜ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚਾ ਘਾੜਣ ਆਪ ਘੜਾਈਆ। ਘਾੜਨ ਘੜਿਆ ਅਬਿਨਾਸ਼ੀ ਅਚੁੱਤ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਏਕਾ ਜਣਿਆ ਸਾਚਾ ਸੁਤ, ਸ਼ਬਦੀ ਨਾਉਂ ਰਖਾਇੰਦਾ। ਆਪ ਸੁਹਾਏ ਆਪਣੀ ਰੁੱਤ, ਆਪੇ ਵੇਖ ਵਖਾਇੰਦਾ। ਪੰਜ ਤਤ ਨਾ ਕੋਇ ਬੁੱਤ, ਨਿਰਗੁਣ ਨੂਰ ਡਗਮਗਾਇੰਦਾ । ਸਾਚੀ ਧਾਰੋਂ ਆਪੇ ਉਠ, ਪਰਗਟ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਤ ਆਪ ਪਰਗਟਾਇੰਦਾ। ਸਾਚਾ ਸੁਤ ਸੁਤ ਦੁਲਾਰਾ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਸਚਖੰਡ ਦੁਆਰੇ ਦਏ ਹੁਲਾਰਾ, ਹਰਿ ਹਰਿ ਆਪਣੀ ਗੋਦ ਸੁਹਾਈਆ। ਕਰੇ ਖੇਲ ਅਗੰਮੜੀ ਕਾਰਾ, ਅਗੰਮ ਅਗੰਮੜੀ ਕਾਰ ਕਮਾਈਆ। ਘਰ ਵਿਚ ਘਰ ਕਰੇ ਪਿਆਰਾ, ਘਰ ਮੰਦਰ ਦਏ ਵਡਿਆਈਆ। ਸਚਖੰਡ ਅੰਦਰ ਥਿਰ ਘਰ ਦੁਆਰਾ, ਧੁਰ ਦਰਬਾਰੀ ਆਪ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਥਿਰ ਘਰ ਦੇਵੇ ਹਰਿ ਜੂ ਮਾਣ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਸੁਤ ਦੁਲਾਰੇ
ਵੇਖ ਮਾਰ ਧਿਆਨ, ਧਿਆਨ ਨਾਲ ਰਲਾਇੰਦਾ। ਸਾਚਾ ਮੰਦਰ ਇਕ ਮਕਾਨ, ਤੇਰੀ ਵੰਡ ਵੰਡਾਇੰਦਾ। ਅੱਠੇ ਪਹਿਰ ਰਹੇ ਨਿਗਹਬਾਨ, ਆਦਿ ਜੁਗਾਦਿ ਵੇਖ ਵਖਾਇੰਦਾ। ਤੇਰਾ ਲੇਖਾ ਜਾਣੇ ਸ੍ਰੀ ਭਗਵਾਨ, ਦੂਸਰ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਥਿਰ ਘਰ ਸਾਚੇ ਆਪ ਬਹਾਇੰਦਾ। ਸੁਤ ਦੁਲਾਰਾ ਦੋਏ ਜੋੜ, ਪ੍ਰਭ ਮੰਗੇ ਸਰਨ ਸਰਨਾਈਆ। ਪੁਰਖ ਅਬਿਨਾਸ਼ੀ ਏਕਾ ਤੇਰੀ ਲੋੜ, ਦੂਜਾ ਸੰਗ ਨਾ ਕੋਇ ਰਖਾਈਆ। ਆਦਿ ਜੁਗਾਦਿ ਜਾਣਾ, ਬੌੜ੍ਹ, ਚਰਨ ਕਵਲ ਧਿਆਨ ਰਿਹਾ ਲਗਾਈਆ। ਤੇਰੇ ਦਰਸ ਏਕਾ ਔੜ, ਮੇਰੀ ਤ੍ਰਿਖਾ ਨਾ ਕੋਇ ਬੁਝਾਈਆ। ਥਿਰ ਘਰ ਅੰਦਰ ਤੇਰਾ ਪੌੜ, ਸਚਖੰਡ ਦੁਆਰੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹੀਆ। ਸੁਤ ਦੁਲਾਰਾ ਸ਼ਬਦ ਨਾਦਾਨ, ਪ੍ਰਭ ਅੱਗੇ ਸੀਸ ਝੁਕਾਇੰਦਾ। ਹਉਂ ਬਾਲਕ ਰੂਪ ਅਞਾਣ, ਤੇਰਾ ਅੰਤ ਕੋਇ ਨਾ ਆਇੰਦਾ। ਥਿਰ ਘਰ ਵਸਾਂ ਤੇਰੇ ਮਕਾਨ, ਇਕ ਤੇਰੀ ਓਟ ਤਕਾਇੰਦਾ। ਸਚ ਸੰਦੇਸਾ ਦੇਣਾ ਹਰਿ ਜੂ ਆਣ, ਇਕੋ ਦਰ ਤੇਰੇ ਆਸ ਰਖਾਇੰਦਾ। ਤੂੰ ਸ਼ਾਹ ਪਾਤਸ਼ਾਹ ਰਾਜ ਰਾਜਾਨ, ਹਉਂ ਰਈਅਤ ਰੂਪ ਵਟਾਇੰਦਾ। ਨਿਤ ਗਾਵਾਂ ਤੇਰਾ ਗਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਲਗਾਇੰਦਾ। ਦਰ ਤੇਰੇ ਲੱਗੀ ਆਸ, ਪ੍ਰਭ ਵੱਡੇ ਵਡ ਵਡਿਆਈਆ। ਆਦਿ ਜੁਗਾਦਿ ਬੁਝਾਏ ਪਿਆਸ, ਤ੍ਰਿਸਨਾ ਤ੍ਰਿਖਾ ਨਾ ਲਾਗੇ ਰਾਈਆ। ਤੇਰਾ ਰੂਪ ਮੇਰਾ ਸਾਥ, ਨਿਰਗੁਣ ਨਿਰਗੁਣ ਵਿਛੜ ਕਦੇ ਨਾ ਜਾਈਆ। ਸਾਹਿਬ ਦਾਤਾਰ ਠਾਕਰ ਸੁਆਮੀ ਪੁਰਖ ਸਮਰਾਥ, ਨਿਹਚਲ ਤੇਰਾ ਥਾਮ ਜਿਸ ਦਰ ਬੈਠਾ ਆਸਣ ਲਾਈਆ। ਮੈਂ ਸੁਣਾਂ ਤੇਰਾ ਇਕ ਪੈਗ਼ਾਮ, ਸਚ ਸੰਦੇਸਾ ਦੇਣਾ ਅਲਾਈਆ। ਮੈਂ ਬਣਿਆ ਰਹਾਂ ਗੁਲਾਮ, ਬਣ ਬਰਦਾ ਸੇਵ ਕਮਾਈਆ। ਤੇਰਾ ਪਕੜੀ ਰੱਖਾਂ ਦਾਮ, ਦਾਮਨ ਛੁੱਟ ਕਦੇ ਨਾ ਜਾਈਆ। ਤੇਰੇ ਹੁਕਮੇ ਅੰਦਰ ਮੰਨਾ ਤੇਰਾ ਨਿਜ਼ਾਮ, ਹਕੂਮਤ ਤੇਰੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਆਪਣਾ ਮੇਲਾ ਲਏ ਮਿਲਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਥਿਰ ਘਰ ਦੁਆਰੇ ਸੁਣੇ ਹਾਲ, ਘਰ ਘਰ ਵਿਚ ਮੇਲ ਮਿਲਾਇੰਦਾ । ਪੂਤ ਸਪੂਤੇ ਸਾਚੇ ਲਾਲ, ਲਾਲਨ ਤੇਰਾ ਰੰਗ ਰੰਗਾਇੰਦਾ। ਵਸਣਹਾਰਾ ਸਚ ਸੱਚੀ ਧਰਮਸਾਲ, ਧੁਰ ਦਰਬਾਰਾ ਆਪ ਖੁਲ੍ਹਾਇੰਦਾ। ਵਸਤ ਅਮੋਲਕ ਤੇਰੀ ਝੋਲੀ ਡਾਲ, ਸਚ ਖਜ਼ੀਨਾ ਇਕ ਭਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਦੀਪਕ ਦੇਵੇ ਬਾਲ, ਜੋਤੀ ਜੋਤ ਜੋਤ ਡਗਮਗਾਇੰਦਾ। ਤ੍ਰੈਗੁਣ ਮਾਇਆ ਦੇਵੇ ਨਾਲ, ਪੰਚਮ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਇੰਦਾ। ਧੁਰ ਸੰਦੇਸਾ ਆਦਿ ਪੁਰਖ, ਸਚਖੰਡ ਦੁਆਰੇ ਆਪ ਸੁਣਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਚਿਖਾ ਨਾ ਕੋਇ ਜਲਾਈਆ। ਪੂਤ ਸਪੂਤੇ ਕਰ ਕਰ ਤਰਸ, ਰਹਿਮਤ ਤੇਰੇ ਉਤੇ ਕਮਾਈਆ। ਅੰਮ੍ਰਿਤ ਮੇਘ ਏਕਾ ਬਰਸ, ਸਾਂਤਕ ਸਤਿ ਸਤਿ ਵਰਤਾਈਆ। ਤੇਰੀ ਅੰਤਮ ਮੇਟੇ ਹਰਸ, ਹਰਿ ਜੂ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਈਆ। ਸਾਚਾ ਭੇਵ ਹਰਿ ਜੂ ਖੋਲ੍ਹੇ, ਨਿਰਗੁਣ ਨਿਰਗੁਣ ਸ਼ਬਦ ਅਲਾਇੰਦਾ। ਸਚਖੰਡ ਦੁਆਰੇ ਆਪੇ ਬੋਲੇ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਸ਼ਬਦ
ਅਗੰਮੀ ਸ਼ਬਦੀ ਕੰਡੇ ਤੋਲੇ, ਸਾਚਾ ਕੰਡਾ ਆਪਣੇ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ, ਏਕਾ ਵਾਰ ਜਣਾਇੰਦਾ। ਸਚ ਸੰਦੇਸ਼ਾ ਸਾਚਾ ਗੀਤ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹਰਿ ਪੁਰਖ ਨਿਰੰਜਣ ਚਲਾਏ ਰੀਤ, ਰੀਤੀਵਾਨ ਆਪ ਹੋ ਜਾਈਆ। ਏਕੰਕਾਰਾ ਖੇਲ ਕਰੇ ਅਣਡੀਠ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਆਦਿ ਨਿਰੰਜਣ ਬੈਠਾ ਰਹੇ ਅਤੀਤ, ਤ੍ਰੈਭਵਨ ਧਨੀ ਵਡ ਵਡਿਆਈਆ। ਅਬਿਨਾਸ਼ੀ ਕਰਤਾ ਜਣਾਏ ਸਚ ਪ੍ਰੀਤ, ਪ੍ਰੀਤੀਵਾਨ ਇਕ ਹੋ ਜਾਈਆ। ਸ੍ਰੀ ਭਗਵਾਨ ਆਦਿ ਜੁਗਾਦਿ ਸਭ ਨੂੰ ਜਾਏ ਜੀਤ, ਹਾਰ ਨਜ਼ਰ ਕਿਤੇ ਨਾ ਆਈਆ। ਪਾਰਬ੍ਰਹਮ ਗਾਏ ਸਾਚਾ ਗੀਤ, ਸੋਹਲਾ ਢੋਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਏ ਵਡਿਆਈਆ। ਸੁਤ ਦੁਲਾਰੇ ਜਾਣਾ ਜਾਗ, ਹਰਿ ਜੂ ਹਰਿ ਹਰਿ ਆਪ ਜਗਾਇੰਦਾ। ਥਿਰ ਘਰ ਲੱਗੇ ਭਾਗ, ਪੁਰਖ ਅਬਿਨਾਸ਼ੀ ਆਪ ਲਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਜਗਾਏ ਚਿਰਾਗ਼, ਤੇਲ ਬਾਤੀ ਆਪ ਟਿਕਾਇੰਦਾ। ਤ੍ਰੈਗੁਣ ਮਾਇਆ ਬਣਾਏ ਸਾਕ, ਪੰਚਮ ਨਾਤਾ ਜੋੜ ਜੋੜਾਇੰਦਾ। ਲੱਖ ਚੁਰਾਸੀ ਖੋਲ੍ਹੇ ਤਾਕ, ਘਰ ਘਰ ਆਪਣਾ ਆਸਣ ਲਾਇੰਦਾ। ਦੋ ਜਹਾਨਾਂ ਵੇਖੇ ਖੇਲ ਤਮਾਸ਼, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਰੰਗ ਰੰਗਾਇੰਦਾ। ਰਵ ਸਸ ਕਰੇ ਪਰਕਾਸ਼, ਕਿਰਨ ਕਿਰਨ ਕਿਰਨ ਚਮਕਾਇੰਦਾ। ਨਿਰਗੁਣ ਸਰਗੁਣ ਕਰੇ ਵਾਸ, ਸਰਗੁਣ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਸਮਝਾਇੰਦਾ। ਸੁਤ ਦੁਲਾਰੇ ਕਰ ਧਿਆਨ, ਹਰਿ ਸਤਿਗੁਰ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨ, ਤੇਰੀ ਮਹਿਮਾ ਆਪ ਬਣਾਈਆ। ਲੋਕ ਪਰਲੋਕ ਦੇਵੇ ਤੇਰਾ ਗਿਆਨ, ਸਚ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰੇ ਤੀਰ ਇਕ ਨਿਸ਼ਾਨ, ਅਣਿਆਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਸਮਝਾਈਆ। ਸ਼ਬਦੀ ਸੁਤ ਵੇਖ ਵਿਚਾਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਤੇਰੇ ਅੰਤਰ ਮੇਰੀ ਧਾਰ, ਮੇਰੀ ਧਾਰ ਤੇਰਾ ਰੂਪ ਵਖਾਇੰਦਾ। ਮੇਰਾ ਨਾਉਂ ਏਕੰਕਾਰ, ਏਕੰਕਾਰਾ ਤੇਰਾ ਰੂਪ ਵਟਾਇੰਦਾ। ਲੱਖ ਚੁਰਾਸੀ ਕਰ ਤਿਆਰ, ਘਰ ਘਰ ਆਪਣਾ ਖੇਲ ਕਰਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਪਰਮ ਪੁਰਖ ਪ੍ਰਭ ਭੇਵ ਚੁਕਾਇੰਦਾ। ਪਰਮਾਤਮ ਆਤਮ ਦਏ ਅਧਾਰ, ਧੀਰਜ ਧੀਰ ਇਕ ਰਖਾਇੰਦਾ। ਬ੍ਰਹਮ ਪਾਰਬ੍ਰਹਮ ਵੇਖੇ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਈਸ਼ ਜੀਵ ਕਰਾਏ ਵਣਜ ਵਾਪਾਰ, ਜਗਦੀਸ ਸਾਚਾ ਹੱਟ ਚਲਾਇੰਦਾ। ਅੰਸ ਬੰਸ ਤੇਰਾ ਪਰਵਾਰ, ਸਹੰਸ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਲੈਣਾ ਜਾਣ, ਜਾਨਣਹਾਰਾ ਆਪ ਜਣਾਈਆ। ਆਦਿ ਪੁਰਖ ਤੇਰੀ ਰਚਨਾ ਰਚੀ ਆਣ, ਆਪੇ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਕਰ ਪਰਧਾਨ, ਸਚ ਪਰਧਾਨਗੀ ਇਕ ਵਖਾਈਆ। ਨਿਰਗੁਣ ਸਰਗੁਣ ਕਰ ਪਰਵਾਨ, ਮਾਨਸ ਮਾਨੁਖ ਦਏ ਵਡਿਆਈਆ। ਪੰਜ ਤਤ ਜਗਤ ਨਿਸ਼ਾਨ, ਸਤਿ ਨਿਸ਼ਾਨਾ ਇਕ ਝੁਲਾਈਆ। ਆਤਮ ਪਰਮਾਤਮ ਮੇਲ ਮਿਲਾਏ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਚ ਸੰਦੇਸਾ ਧੁਰ ਫ਼ਰਮਾਣ, ਧੁਰ ਦੀ ਬਾਣੀ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਰਿਹਾ ਜਣਾਈਆ। ਸ਼ਬਦ ਸੁਤ ਹਰਿ ਵਿਹਾਰਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਲੱਖ ਚੁਰਾਸੀ ਖੇਲ ਅਪਾਰਾ, ਨਿਰਗੁਣ
ਸਰਗੁਣ ਆਪ ਕਰਾਇੰਦਾ। ਸੇਵਾ ਲਾਏ ਗੁਰ ਅਵਤਾਰਾ, ਗੁਰ ਗੁਰ ਤੇਰਾ ਨਾਉਂ ਪਰਗਟਾਇੰਦਾ। ਚਾਰ ਕੁੰਟ ਕੁੰਟ ਜੈਕਾਰਾ, ਜੈ ਜੈਕਾਰਾ ਤੇਰਾ ਨਾਉਂ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਦੱਸ, ਸ੍ਰੀ ਭਗਵਾਨ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਰਸ, ਬਿਨ ਰਸਨਾ ਆਪ ਚਖਾਇੰਦਾ। ਅੰਤਰ ਆਤਮ ਹਿਰਦੇ ਵਸ ਵਸ, ਹਰੀ ਹਰਿ ਆਪਣਾ ਰੰਗ ਰੰਗਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰ ਗੁਆਇੰਦਾ। ਸਦਾ ਸੁਹੇਲਾ ਰੱਖੇ ਸਾਥ, ਸਗਲਾ ਸੰਗ ਨਿਭਾਇੰਦਾ। ਤੇਰਾ ਮੰਤਰ ਪੂਜਾ ਪਾਠ, ਇਸ਼ਟ ਦੇਵ ਤੇਰਾ ਨਾਉਂ ਰਖਾਇੰਦਾ। ਸਰ ਸਰੋਵਰ ਤੀਰਥ ਤਾਟ, ਤਟ ਕਿਨਾਰਾ ਤੇਰੇ ਅੰਗ ਲਗਾਇੰਦਾ। ਜੁਗਾ ਜੁਗੰਤਰ ਵੇਖੇ ਵਾਟ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਢਾਇੰਦਾ। ਪੁਰਖ ਅਬਿਨਾਸ਼ੀ ਖੇਲ ਤਮਾਸ਼, ਤੇਰੀ ਰਚਨਾ ਆਪ ਰਚਾਇੰਦਾ। ਸਾਚੇ ਮੰਦਰ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਲਹਿਣਾ ਦੇਣਾ ਜਾਣੇ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਆਪਣੇ ਹੁਕਮ ਭੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਏਕਾ ਵਾਰ ਸਮਝਾਇੰਦਾ। ਸਚ ਸੰਦੇਸਾ ਸੁਣਿਆ ਕੰਨ, ਹਰਿ ਸ਼ਬਦ ਧਿਆਨ ਲਗਾਈਆ। ਸੀਸ ਜਗਦੀਸ ਝੁਕਾਇਆ ਮੰਨ, ਮਨਸਾ ਹੋਰ ਨਾ ਕੋਇ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਮੇਰਾ ਬੇੜਾ ਦੇਣਾ ਬੰਨ੍ਹ, ਦੋ ਜਹਾਨ ਆਪਣੇ ਕੰਧ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਉਂ ਰਹਿਣ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਆਪੇ ਘੜੇਂ ਆਪੇ ਲਏਂ ਭੰਨ, ਭੰਨਣ ਘੜਨਹਾਰ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਦਰ ਤੇਰੇ ਝੋਲੀ ਦਿਤੀ ਅੱਡ, ਮੇਰੇ ਸਾਹਿਬ ਸੱਚੇ ਸੁਲਤਾਨਾ। ਥਿਰ ਘਰ ਦੁਆਰਿਉਂ ਨਾ ਲੈਣਾ ਕੱਢ, ਮੈਂ ਬਣਿਆ ਰਹਾਂ ਮਰਦ ਮਰਦਾਨਾ। ਨਾਤਾ ਜੁੜੇ ਨਾ ਹੱਡ ਮਾਸ ਨਾੜੀ ਤਤ, ਤਤਵ ਤਤ ਨਾ ਕੋਇ ਰਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੂਸਰ ਓਟ ਨਾ ਕੋਇ ਤਕਾਨਾ। ਦੂਸਰ ਓਟ ਨਾ ਰੱਖੀ ਆਸ, ਪ੍ਰਭ ਸਰਨ ਸੱਚੀ ਸਰਨਾਈਆ। ਜੁਗ ਜੁਗ ਵੇਖਾਂ ਖੇਲ ਤਮਾਸ਼, ਮੰਡਲ ਮੰਡਪ ਫੇਰਾ ਪਾਈਆ। ਸੇਵਾ ਕਰਾਂ ਬਣ ਬਣ ਦਾਸ, ਸੇਵਕ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਘਰ ਵੱਜੇ ਤੇਰੀ ਵਧਾਈਆ। ਜਿਸ ਘਰ ਵੱਜੇ ਤੇਰਾ ਨਾਦ, ਤੇਰੇ ਨਾਮ ਵਡਿਆਈਆ। ਸੋ ਘਰ ਸੱਜਣ ਲੈਣਾ ਲਾਦ, ਮਿਲ ਮਿਲ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਰੱਖੇ ਲਾਜ, ਸਮਰਥ ਹੱਥ ਵਡੀ ਵਡਿਆਈਆ। ਸਾਚੀ ਸਾਜਨ ਲਏ ਸਾਜ, ਸਾਜਨਹਾਰਾ ਦੇਰ ਨਾ ਲਾਈਆ। ਭਗਤ ਭਗਵੰਤ ਰਚੇ ਕਾਜ, ਲੋਕਮਾਤ ਖ਼ੁਸ਼ੀ ਮਨਾਈਆ। ਅੰਦਰ ਵੜ ਵੜ ਮਾਰੇ ਆਵਾਜ਼, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਿਰਗੁਣ ਜੋਤ ਕਰ ਪਰਕਾਸ਼, ਪਰਕਾਸ਼ਵਾਨ ਖ਼ੁਸ਼ੀ ਮਨਾਈਆ। ਸ਼ਬਦ ਸੁਤ ਤੇਰੀ ਪੂਰੀ ਕਰੇ ਆਸ, ਜਨ ਭਗਤਾਂ ਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਸਚ ਸੰਦੇਸਾ ਸ੍ਰੀ ਭਗਵਾਨ, ਆਦਿ ਪੁਰਖ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਮਹਾਨ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਗੁਰ ਗੁਰ ਰੂਪ ਵਿਚ ਜਹਾਨ, ਪੰਜ ਤਤ ਕਾਇਆ ਮਾਣ ਵਡਿਆਇੰਦਾ। ਪੀਰ ਪੈਗ਼ੰਬਰ ਦੇ ਦੇ ਮਾਣ, ਸਯਦਾ ਸੀਸ ਜਗਦੀਸ ਝੁਕਾਇੰਦਾ। ਬੋਧ
ਅਗਾਧਾ ਇਕ ਗਿਆਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਾਚਾ ਖੇਲ ਜੁਗ ਚੌਕੜੀ ਚਾਰ, ਚਾਰ ਵਰਨ ਜਣਾਈਆ। ਵੇਦ ਸ਼ਾਸਤਰ ਸਿਮਰਤ ਕਰ ਪਿਆਰ, ਗੀਤਾ ਗਿਆਨ ਦਏ ਸਮਝਾਈਆ। ਅੰਜੀਲ ਕੁਰਾਨ ਦਏ ਅਧਾਰ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਖਾਣੀ ਬਾਣੀ ਖੋਲ੍ਹ ਕਿਵਾੜ, ਏਕਾ ਮੰਤਰ ਦਏ ਸਮਝਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਹਰਿ ਅਖਵਾਈਆ। ਕੋਟਨ ਕੋਟ ਜੁਗ ਕਰੇ ਪਾਰ, ਥਿਰ ਕੋਇ ਰਹਿਣ ਨਾ ਪਾਈਆ। ਸ਼ਬਦੀ ਸੁਤ ਤੇਰੀ ਧਾਰ, ਅਬਿਨਾਸ਼ੀ ਅਚੁੱਤ ਆਪ ਚਲਾਈਆ। ਕਲਮ ਸ਼ਾਹੀ ਬਣ ਬਣ ਲਿਖਾਰ, ਤੇਰਾ ਲੇਖਾ ਕੋਇ ਨਾ ਸਕੇ ਮੁਕਾਈਆ। ਬੇਅੰਤ ਬੇਅੰਤ ਕਹਿ ਕਹਿ ਕਰਨ ਪੁਕਾਰ, ਊਚੀ ਕੂਕ ਕੂਕ ਅਲਾਈਆ। ਪ੍ਰਭ ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਤਰੇ ਪਾਰ, ਤੇਈ ਅਵਤਾਰ ਸੇਵ ਕਮਾਈਆ। ਭਗਤ ਅਠਾਰਾਂ ਬਣ ਵਣਜਾਰ, ਲੋਕਮਾਤ ਹੱਟ ਚਲਾਈਆ। ਈਸਾ ਮੂਸਾ ਸੰਗ ਮੁਹੰਮਦ ਬੋਲ ਜੈਕਾਰ, ਚਾਰ ਯਾਰੀ ਕਲਮਾ ਨਬੀ ਪੜ੍ਹਾਈਆ। ਨਾਨਕ ਨਿਰਗੁਣ ਸਤਿਨਾਮ ਬੋਲ ਸਰਬ ਸੰਸਾਰ, ਸਾਚੀ ਸਿਖਿਆ ਗਿਆ ਸਮਝਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਪਿਆਰ, ਆਤਮ ਪਰਮਾਤਮ ਜੋੜ ਜੋੜਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਹੰ ਬ੍ਰਹਮ ਆਪਣੀ ਗੋਦ ਸੁਹਾਈਆ। ਸੋਹੰ ਰੂਪ ਆਪ ਨਿਰੰਕਾਰ, ਨਿਰਗੁਣ ਨਿਰਗੁਣ ਮੇਲਾ ਚਾਈਂ ਚਾਈਂਆ। ਗੋਬਿੰਦ ਡੰਕਾ ਵੱਜੇ ਵਿਚ ਸੰਸਾਰ, ਸੰਸਾ ਕੋਇ ਰਹਿਣ ਨਾ ਪਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਬੇਖ਼ਬਰ ਆਪ ਜਣਾਈਆ। ਸੁਤ ਸ਼ਬਦ ਤੇਰਾ ਸਚ ਪਿਆਰ, ਪੁਰਖ ਅਕਾਲ ਆਪ ਵਖਾਈਆ। ਕਲਜੁਗ ਅੰਤਮ ਵੇਖੇ ਵਿਚ ਸੰਸਾਰ, ਸੰਸਾਰ ਸਾਗਰ ਫੋਲ ਫੋਲਾਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜੋਤ ਡਗਮਗਾਈਆ। ਤੇਰਾ ਖੇੜਾ ਅਪਰ ਅਪਾਰ, ਅਲੱਖ ਅਗੋਚਰ ਆਪ ਵਸਾਈਆ। ਸਾਢੇ ਤਿੰਨ ਹੱਥ ਮੰਦਰ ਮੀਨਾਰ, ਨਿਰਗੁਣ ਸਰਗੁਣ ਦਏ ਜਣਾਈਆ। ਸਾਚੀ ਸੇਜਾ ਬੈਠ ਨਿਰੰਕਾਰ, ਤਖ਼ਤ ਨਿਵਾਸੀ ਆਸਣ ਲਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਨਾਦ ਧੁੰਨ ਤੇਰੀ ਸ਼ਨਵਾਈਆ। ਮੇਲ ਮਿਲਾਵਾ ਅੰਤਮ ਵਾਰ, ਅੰਤਮ ਦ੍ਰਿਸ਼ਟੀ ਇਕ ਖੁਲ੍ਹਾਈਆ। ਸ੍ਰਿਸ਼ਟ ਸਬਾਈ ਕਰੇ ਬੇਹਾਲ, ਬਿਹਬਲ ਰੋਵੇ ਸਰਬ ਲੋਕਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਕੂਕੇ ਕਾਲ, ਕਾਲ ਨਗਾਰਾ ਇਕ ਵਜਾਈਆ। ਘਰ ਘਰ ਵੱਜੇ ਮਮਤਾ ਤਾਲ, ਜੂਠ ਝੂਠ ਨਾਚ ਵਖਾਈਆ। ਕੋਈ ਨਜ਼ਰ ਨਾ ਆਏ ਸੱਚੀ ਧਰਮਸਾਲ, ਧਰਮ ਦੁਆਰਾ ਮਾਤ ਨਾ ਕੋਇ ਵਡਿਆਈਆ। ਚਾਰ ਕੁੰਟ ਹੋਏ ਵੈਰਾਨ, ਹਰਿ ਕਾ ਨਾਮ ਹੱਟ ਨਾ ਕਿਸੇ ਵਿਕਾਈਆ। ਪੀਰ ਪੈਗ਼ੰਬਰ ਭੁੱਲਣ ਸਰਬ ਕਲਾਮ, ਕਲਮਾ ਕਾਇਨਾਤ ਨਾ ਕੋਇ ਸੁਣਾਈਆ। ਨਜ਼ਰੀ ਆਏ ਨਾ ਸਚ ਇਮਾਮ, ਮਿਹਬਾਨ ਬੀਦੋ ਬੀ ਖੈਰ ਯਾ ਅਲਾ ਆਲਮੀਨ ਏਕਾ ਰੰਗ ਨਾ ਕੋਇ ਰੰਗਾਈਆ । ਘਰ ਮੰਦਰ ਮਿਲੇ ਨਾ ਕਿਸੇ ਰਾਮ, ਸੀਤਾ ਸੁਰਤੀ ਨਾ ਕਿਸੇ ਪਰਣਾਈਆ। ਬੰਸਰੀ ਵਜਾਏ ਨਾ ਕੋਇ ਸ਼ਾਮ, ਰਾਧਾ ਕ੍ਰਿਸ਼ਨ ਨਾ ਕੋਇ ਮਿਲਾਈਆ। ਨਾਨਕ ਮੰਤਰ ਭੁੱਲੇ ਸਤਿਨਾਮ, ਨਾਮ ਸਤਿ ਹਿਰਦੇ ਹਰਿ ਨਾ ਕੋਇ ਵਸਾਈਆ। ਗੋਬਿੰਦ ਸਿਖਿਆ ਲੱਗੇ ਕੂੜਾ ਫੱਟ, ਜਗਤ ਸਿਆਸਤ ਕਰੇ ਲੜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਆਪ ਸਮਰਥ, ਸਮਰਥ ਦਾਤਾ ਇਕ ਅਖਵਾਈਆ। ਸ਼ਬਦ ਸੁਤ ਤੇਰੀ ਦੇਵੇ ਬ੍ਰਹਮ ਮਤ, ਪਾਰਬ੍ਰਹਮ ਕਰੇ ਪੜ੍ਹਾਈਆ।
ਭਗਤ ਭਗਵੰਤ ਲਏ ਰੱਖ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਨੇਤਰ ਖੋਲ੍ਹੇ ਗਿਆਨ ਅੱਖ, ਨਿਜ ਨੇਤਰ ਆਪ ਖੁਲ੍ਹਾਈਆ। ਪੰਚ ਵਿਕਾਰਾ ਸੁਆਏ ਸੱਥਰ ਸੱਥ, ਸੱਥਰ ਯਾਰੜਾ ਆਪ ਹੰਢਾਈਆ। ਪੂਤ ਸਪੂਤੇ ਤੇਰਾ ਵਸੂਰਾ ਜਾਏ ਲੱਥ, ਪ੍ਰਭ ਸਾਚਾ ਦਰਸ ਕਰਾਈਆ। ਮੰਦਰ ਵੇਖਣਾ ਸਾਢੇ ਤਿੰਨ ਹੱਥ, ਹਰਿ ਜੂ ਆਪਣਾ ਘਾੜਣ ਆਪ ਘੜਾਈਆ। ਨਿਰਗੁਣ ਅੰਦਰ ਰਿਹਾ ਵਸ, ਸੇਜ ਸੁਹੰਜਣੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਮੇਲਾ ਲਏ ਮਿਲਾਈਆ। ਅੰਤਮ ਮੇਲਾ ਕਲਜੁਗ ਕਲ, ਹਰਿ ਕਰਤਾ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਅਛਲ ਅਛੱਲ ਭੇਵ ਕੋਇ ਨਾ ਪਾਇੰਦਾ। ਭਗਤ ਸਿੰਘਾਸਣ ਪੁਰਖ ਅਬਿਨਾਸ਼ਨ ਆਤਮ ਸੇਜਾ ਬੈਠਾ ਮੱਲ, ਦਰ ਘਰ ਸਾਚੇ ਸੋਭਾ ਪਾਇੰਦਾ। ਸਚ ਸੁਨੇਹੜਾ ਏਕਾ ਘੱਲ, ਆਤਮ ਪਰਮਾਤਮ ਜੋੜ ਜੋੜਾਇੰਦਾ। ਪਾਵੇ ਸਾਰ ਡੂੰਘੀ ਡਲ, ਕਾਇਆ ਕੱਲਰ ਫੋਲ ਫੋਲਾਇੰਦਾ। ਅੰਮ੍ਰਿਤ ਸੀਰ ਪਿਆਏ ਠੰਡਾ ਜਲ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤ ਨਿਰੰਜਣ ਜਾਏ ਬਲ, ਦੀਪਕ ਦੀਆ ਆਪ ਪਰਗਟਾਇੰਦਾ। ਜੁਗ ਜਨਮ ਦਾ ਮੇਟੇ ਸਲ, ਦੂਈ ਦਵੈਤੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਆਪੇ ਰਲ, ਜੋਤੀ ਜੋਤ ਖੇਲ ਕਰਾਇੰਦਾ। ਜੋਤੀ ਸ਼ਬਦੀ ਨਿਹਕਲੰਕ, ਨਿਰਗੁਣ ਨਰਾਇਣ ਧਾਰ ਚਲਾਈਆ। ਸਚਖੰਡ ਨਿਵਾਸੀ ਸੁਹਾਏ ਸਾਚਾ ਬੰਕ, ਬੰਕ ਦੁਆਰੀ ਭੇਵ ਨਾ ਰਾਈਆ। ਸ੍ਰਿਸ਼ਟ ਸਬਾਈ ਵਖਾਏ ਏਕਾ ਅੰਕ, ਅੱਖਰ ਏਕਾ ਕਰੇ ਪੜ੍ਹਾਈਆ। ਏਕਾ ਰੰਗ ਰੰਗਾਏ ਰਾਉ ਰੰਕ, ਰਾਜ ਰਾਜਾਨ ਸ਼ਾਹ ਸੁਲਤਾਨ ਖ਼ਾਕ ਮਿਲਾਈਆ। ਇਕ ਨਗਾਰਾ ਵਜਾਏ ਸਾਚਾ ਡੰਕ, ਦੋ ਜਹਾਨਾਂ ਆਪ ਸੁਣਾਈਆ। ਇਕ ਉਠਾਏ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਈਆ। ਏਕਾ ਮੇਲ ਕਰਾਏ ਭਗਤ ਭਗਵੰਤ, ਭਗਵਨ ਆਪਣੀ ਬੂਝ ਬੁਝਾਈਆ। ਏਕਾ ਗੁਰਮੁਖ ਖੇਲ ਖੇਲੇ ਨਾਰੀ ਕੰਤ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਏਕਾ ਗੁਰਸਿਖ ਗੜ੍ਹ ਤੋੜੇ ਹਉਮੇਂ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਏਕਾ ਮੇਲ ਮਿਲਾਵੇ ਸਾਚੀ ਸੰਗਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਰਖਾਈਆ। ਏਕਾ ਅੰਗੀਕਾਰ ਕਰੇ ਅੰਗਤ, ਜੋਤੀ ਜਾਤਾ ਜੋਤੀ ਜੋਤ ਲਏ ਪਰਗਟਾਈਆ। ਕਲਜੁਗ ਅੰਤਮ ਲੱਖ ਚੁਰਾਸੀ ਮਾਨਸ ਜਨਮ ਹੋਵੇ ਭੰਗਤ, ਜੀਵ ਜੰਤ ਦਏ ਦੁਹਾਈਆ। ਲਹਿਣਾ ਦੇਣਾ ਚੁਕੇ ਅੰਡਜ ਜੇਰਜ, ਉਤਭੁਜ ਸੇਤਜ ਸਾਰ ਕੋਇ ਨਾ ਪਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹ ਪੜ੍ਹ ਵਿਦਿਆ ਹੋਏ ਹਲਕਾਈਆ। ਮੁੱਲਾਂ ਸ਼ੇਖ਼ ਪੀਰ ਦਸਤਗੀਰ ਹੋਏ ਪੰਡਤ, ਦਸਤ ਬਦਸਤ ਲਹਿਣਾ ਦੇਣਾ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਮੇਲਾ ਗੁਰੂ ਗੁਰ ਚੇਲਾ, ਘਰ ਸਾਚੇ ਖ਼ੁਸ਼ੀ ਮਨਾਈਆ। ਘਰ ਸਾਚਾ ਸੋਹੇ ਹਰੀ ਦੁਆਰ, ਆਦਿ ਪੁਰਖ ਆਪ ਜਣਾਇੰਦਾ। ਅੰਤਮ ਖੇਲ ਕਰੇ ਨਿਰੰਕਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਜੁਗ ਚੌਕੜੀ ਪਾਵੇ ਸਾਰ, ਪੂਰਬ ਲੇਖਾ ਵੇਖ ਵਖਾਇੰਦਾ। ਸਤਿ ਸਤਿਵਾਦੀ ਲਾ ਦਰਬਾਰ, ਸਚ ਸਿੰਘਾਸਣ ਆਸਣ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਖ਼ਬਰਦਾਰ, ਸਚ ਸੰਦੇਸਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਗੁਰ ਵਡਿਆਇੰਦਾ। ਸ਼ਬਦ ਗੁਰ ਤੇਰਾ ਸਾਚਾ ਬਲ, ਕਲਜੁਗ ਅੰਤ ਹਰਿ ਜਣਾਈਆ। ਸਦਾ ਵਸਣਾ ਨਿਹਚਲ ਧਾਮ ਅਟੱਲ, ਅਟੱਲ ਪਦਵੀ ਇਕ ਰਖਾਈਆ। ਬੋਧ ਅਗਾਧਾ ਸੰਦੇਸਾ ਘੱਲ, ਜੀਵ ਜੰਤ ਜਗਤ ਪੜ੍ਹਾਈਆ। ਆਤਮ
ਪਰਮਾਤਮ ਜਾਣਾ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਜੁਗ ਚੌਕੜੀ ਮਿਟੇ ਸੱਲ, ਦੂਈ ਦਵੈਤੀ ਭਾਂਡਾ ਭਰਮ ਭੰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਜਿਸ ਦਿਤੇ ਘਲ, ਅੰਤਮ ਸਭ ਦਾ ਲੇਖਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਅਖਵਾਈਆ। ਸ਼ਬਦ ਗੁਰ ਆਦਿ ਜੁਗਾਦਿ, ਜੁਗ ਜੁਗ ਖੇਲ ਕਰਾਇੰਦਾ। ਕਲਜੁਗ ਅੰਤ ਵਜਾਏ ਨਿਰਗੁਣ ਨਾਦ, ਪੰਜ ਤਤ ਨਾ ਕੋਇ ਵਖਾਇੰਦਾ। ਭੇਵ ਖੁਲ੍ਹਾਏ ਬ੍ਰਹਮ ਬ੍ਰਹਿਮਾਦਿ, ਬ੍ਰਹਿਮਾਂਡ ਆਪਣੀ ਕਾਰ ਕਮਾਇੰਦਾ। ਪਕੜ ਉਠਾਏ ਸੰਤ ਸਾਧ, ਸਾਧਨਾ ਆਪਣੇ ਵਿਚ ਜਣਾਇੰਦਾ। ਭਗਤ ਭਗਵੰਤ ਦੇਵੇ ਦਾਦ, ਨਿਸ਼ਅੱਖਰ ਆਪ ਸੁਣਾਇੰਦਾ। ਗੁਰਮੁਖ ਸੱਜਣ ਗੁਰ ਗੁਰ ਲਾਧ, ਗੁਰ ਸ਼ਬਦੀ ਮੇਲ ਮਿਲਾਇੰਦਾ। ਗੁਰਸਿਖ ਪਾਰ ਕਿਨਾਰਾ ਕਰੇ ਹਾਦ, ਨੌਂ ਦੁਆਰੇ ਪੰਧ ਮੁਕਾਇੰਦਾ। ਸਚ ਦੁਆਰੇ ਆਪੇ ਸੱਦ, ਦਸਮ ਦੁਆਰੀ ਕੁੰਡਾ ਲਾਹਿੰਦਾ। ਅੰਮ੍ਰਿਤ ਜਾਮ ਪਿਆਏ ਮਦਿ, ਸਚ ਖੁਮਾਰ ਇਕ ਵਖਾਇੰਦਾ। ਲੇਖਾ ਚੁੱਕੇ ਮਾਸ ਨਾੜੀ ਹੱਡ, ਆਤਮ ਪਰਮਾਤਮ ਜੋੜ ਜੋੜਾਇੰਦਾ। ਜਗਤ ਵਾਸਨਾ ਵਿਚੋਂ ਕੱਢ, ਸਤਿਗੁਰ ਆਪਣੇ ਚਰਨ ਲਗਾਇੰਦਾ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕਥ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਇਕ ਵਡਿਆਇੰਦਾ। ਸ਼ਬਦ ਗੁਰੂ ਵਡ ਬਲਵਾਨਾ, ਬਲ ਏਕਾ ਏਕ ਰਖਾਈਆ। ਏਕਾ ਚਿੱਲਾ ਤੀਰ ਕਮਾਨਾ, ਇਕ ਨਿਸ਼ਾਨਾ ਰਿਹਾ ਲਗਾਈਆ। ਏਕਾ ਖੰਡਾ ਤੇਜ਼ ਕਿਰਪਾਨਾ, ਚੰਡ ਪਰਚੰਡ ਇਕ ਚਮਕਾਈਆ। ਏਕਾ ਹੁਕਮ ਏਕਾ ਹੁਕਮਰਾਨਾ, ਹੁਕਮੇ ਹੁਕਮ ਇਕ ਭੁਆਈਆ। ਏਕਾ ਮਰਦ ਇਕ ਮਰਦਾਨਾ, ਸਚ ਮਰਦਾਨਗੀ ਇਕ ਕਮਾਈਆ। ਏਕਾ ਪੁਰਖ ਇਕ ਸੁਲਤਾਨਾ, ਸ਼ਾਹ ਪਾਤਸ਼ਾਹ ਇਕ ਹੋ ਆਈਆ। ਏਕਾ ਵੇਖੇ ਦੋ ਜਹਾਨਾਂ, ਨਿਰਗੁਣ ਬੈਠਾ ਬੇਪਰਵਾਹੀਆ। ਏਕਾ ਗਾਏ ਰਾਗ ਤਰਾਨਾ, ਛੱਤੀ ਰਾਗ ਭੇਵ ਨਾ ਆਈਆ। ਏਕਾ ਗੁਰ ਅਵਤਾਰਾਂ ਦੇਵੇ ਦਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਆਪਣੀ ਵਸਤ ਆਪ ਵਰਤਾਈਆ। ਏਕਾ ਪੀਰ ਪੈਗ਼ੰਬਰ ਸੁਣਾਏ ਸਚ ਕਲਾਮਾ, ਕਲਮਾ ਨਬੀ ਰਸੂਲ ਪੜ੍ਹਾਈਆ। ਏਕਾ ਹੋਏ ਅੰਤਰਜਾਮਾ, ਘਟ ਘਟ ਬੈਠਾ ਸੇਜ ਸੁਹਾਈਆ। ਏਕਾ ਖੇਲੇ ਖੇਲ ਸ੍ਰੀ ਭਗਵਾਨਾ, ਕਲਜੁਗ ਅੰਤਮ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਬਦ ਗੁਰ ਇਕ ਸਲਾਹੀਆ। ਸ਼ਬਦ ਗੁਰ ਸਿਫ਼ਤ ਸਲਾਹ, ਸਿਫ਼ਤੀ ਸਿਫ਼ਤ ਸਲਾਹਿੰਦਾ। ਬੇਐਬ ਖ਼ੁਦਾਈ ਬੇਪਰਵਾਹ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਮੁਕਾਮੇ ਹੱਕ ਡੇਰਾ ਲਾ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਲਾਸ਼ਰੀਕ ਇਕ ਖ਼ੁਦਾ, ਜਲਵਾ ਨੂਰ ਨੂਰ ਪਰਗਟਾਇੰਦਾ। ਮੁਰੀਦ ਮੁਰਸ਼ਦ ਵੇਖੇ ਥਾਉਂ ਥਾਂ, ਮੁਰਦਾ ਰੂਪ ਨਾ ਕਦੇ ਵਖਾਇੰਦਾ। ਮੜ੍ਹੀ ਗੋਰ ਲਹਿਣਾ ਦਏ ਚੁਕਾ, ਆਪ ਆਪਣੀ ਗੋਦ ਸੁਹਾਇੰਦਾ। ਸਾਚੀ ਨੌਬਤ ਏਕਾ ਦਏ ਵਜਾ, ਦੋ ਜਹਾਨਾਂ ਆਪ ਸੁਣਾਇੰਦਾ। ਚੌਦਾਂ ਤਬਕ ਦਏ ਹਿਲਾ, ਏਕਾ ਡੰਕਾ ਆਪ ਵਜਾਇੰਦਾ। ਕਾਗਦ ਕਲਮ ਲੇਖਾ ਚੁਕੇ ਸ਼ਾਹ, ਸ਼ਾਹੀ ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਨੇਤਰ ਰੋਵੇ ਅੱਲਾ ਰਾਣੀ ਮਾਰੇ ਧਾਅ, ਸਾਚਾ ਖਾਵੰਦ ਨਜ਼ਰ ਕਿਸੇ ਨਾ ਆਇੰਦਾ। ਬੀਵੀ ਆਪਣਾ ਖਾਵੰਦ ਲੈ ਪਰਣਾ, ਬੇਵਾ ਰੰਗ ਨਾ ਕੋਇ ਵਖਾਇੰਦਾ। ਸਦੀ ਚੌਧਵੀ ਪੈਂਡਾ ਰਿਹਾ ਮੁਕਾ, ਬਣ ਪਾਂਧੀ ਫੇਰਾ ਪਾਇੰਦਾ। ਮੁਹੰਮਦ ਨੇਤਰ ਨੈਣ ਨਾ ਸਕੇ ਉਠਾ, ਨੈਣੀ ਨੈਣ ਨੈਣ ਸ਼ਰਮਾਇੰਦਾ। ਚਾਰ ਯਾਰ ਯਾਰੀ ਗਏ ਤੁੜਾ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਉਮਤ ਉਮਤੀ ਦਏ ਸਜ਼ਾ, ਪੁਰਖ ਅਬਿਨਾਸ਼ੀ ਆਪਣਾ
ਹੁਕਮ ਵਰਤਾਇੰਦਾ। ਅਮਾਮ ਅਮਾਮਾ ਸਿਰ ਫੇਰਾ ਪਾ, ਆਪਣੀ ਖੇਲ ਆਪ ਸਮਝਾਇੰਦਾ। ਨਾਨਕ ਗੋਬਿੰਦ ਲੇਖਾ ਪੂਰ ਕਰਾ, ਪੂਰਬ ਲਹਿਣਾ ਸਰਬ ਮੁਕਾਇੰਦਾ। ਕੂੜ ਕੁੜਿਆਰਾ ਡੇਰਾ ਦੇਵੇ ਢਾਹ, ਕਲਜੁਗ ਜੜ੍ਹ ਆਪ ਉਖੜਾਇੰਦਾ। ਸਤਿਜੁਗ ਸਾਚਾ ਮਾਰਗ ਲਾ, ਧਰਤੀ ਧਰਤ ਧਵਲ ਸੁਹਾਇੰਦਾ। ਭਗਤਾਂ ਮੇਲਾ ਦਏ ਕਰਾ, ਭਗਵਨ ਆਪਣੀ ਬੂਝ ਬੁਝਾਇੰਦਾ। ਸਾਚਾ ਢੋਲਾ ਲਏ ਗਾ, ਗਾ ਗਾ ਆਪਣਾ ਗੀਤ ਅਲਾਇੰਦਾ। ਸੋ ਪੁਰਖ ਨਿਰੰਜਣ ਖੇਲ ਰਿਹਾ ਖਿਲਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਹੰ ਬ੍ਰਹਮ ਲਏ ਪਰਣਾ, ਪਰਮਾਤਮ ਆਤਮ ਜੋੜ ਜੋੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਭੇਵ ਚੁਕਾਇੰਦਾ। ਸ਼ਬਦ ਗੁਰ ਜੋਧਾ ਸੂਰ, ਸੂਰਬੀਰ ਵਡੀ ਵਡਿਆਈਆ। ਸਰਬ ਕਲਾਂ ਆਪੇ ਭਰਪੂਰ, ਦੂਜੇ ਦਰ ਨਾ ਮੰਗਣ ਜਾਈਆ। ਪੁਰਖ ਅਕਾਲ ਜੋਤੀ ਨੂਰ, ਨੂਰੋ ਨੂਰ ਕਰੇ ਰੁਸ਼ਨਾਈਆ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਕਲਜੁਗ ਅੰਤਮ ਪਰਗਟ ਹੋ ਕੇ ਹੋਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਜਨ ਭਗਤਾਂ ਮਿਲੇ ਜ਼ਰੂਰ, ਜ਼ਰੂਰਤ ਆਪਣੀ ਪੂਰੀ ਆਪ ਕਰਾਈਆ। ਮਾਇਆ ਮਮਤਾ ਮਾਣ ਤੋੜੇ ਗ਼ਰੂਰ, ਗੁਰਬਤ ਸਭ ਦੀ ਦਏ ਗੁਆਈਆ। ਜਨਮ ਜਨਮ ਦੇ ਬਖ਼ਸ਼ੇ ਆਪ ਕਸੂਰ, ਜੋ ਜਨ ਚਰਨੀ ਸੀਸ ਝੁਕਾਈਆ। ਤ੍ਰੈਗੁਣ ਅੱਗ ਨਾ ਤਪੇ ਤੰਦੂਰ, ਸਾਂਤਕ ਸਤਿ ਸਤਿ ਵਰਤਾਈਆ। ਨਾਤਾ ਤੋੜ ਕਲਜੁਗ ਕੂੜ, ਸਚ ਸੁੱਚ ਕਰੇ ਕੁੜਮਾਈਆ। ਜਿਸ ਜਨ ਮਸਤਕ ਲਾਏ ਚਰਨ ਧੂੜ, ਦੁਰਮਤ ਮੈਲ ਦਏ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਗੁਰ ਦੇਵੇ ਏਕਾ ਵਰ, ਏਕਾ ਘਰ ਵੱਜੇ ਵਧਾਈਆ। ਏਕਾ ਘਰ ਵੱਜੇ ਵਧਾਈ, ਹਰਿ ਜੂ ਹਰਿ ਹਰਿ ਆਪ ਵਜਾਇੰਦਾ। ਸੁਰਤੀ ਸ਼ਬਦ ਹੋਏ ਕੁੜਮਾਈ, ਘਰ ਸਾਚੇ ਸਗਨ ਮਨਾਇੰਦਾ। ਗੁਰਮੁਖ ਵੇਖਣ ਚਾਈਂ ਚਾਈਂ, ਮਨਮੁਖ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਰੈਣ ਅੰਧੇਰੀ ਛਾਈ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਭਰਮੇ ਭੁੱਲੇ ਪਾਂਧੀ ਰਾਹੀ, ਸਾਚਾ ਪੰਧ ਨਾ ਕੋਇ ਮੁਕਾਇੰਦਾ। ਪੁਰਖ ਅਬਿਨਾਸ਼ੀ ਵੇਖਣਹਾਰਾ ਥਾਉਂ ਥਾਈਂ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਗੁਰਮੁਖ ਗੁਰਸਿਖ ਇਕੋ ਧਿਆਨ ਰਹੇ ਲਗਾਈ, ਏਕਾ ਆਸ ਜਣਾਇੰਦਾ। ਜਨਮ ਜਨਮ ਦੀ ਮੇਟ ਜੁਦਾਈ, ਆਪਣਾ ਮੇਲ ਮਿਲਾਇੰਦਾ। ਘਰ ਵਿਚ ਘਰ ਰਿਹਾ ਵਖਾਈ, ਹਰਿ ਅੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਸਾਚੇ ਹਰਿ ਜੂ ਤਾਰ, ਤਾਰਨਹਾਰਾ ਦਇਆ ਕਮਾਈਆ। ਅੰਤ ਕਿਨਾਰੇ ਲਾਏ ਪਾਰ, ਅਧਵਿਚਕਾਰ ਨਾ ਕੋਇ ਰੁੜ੍ਹਾਈਆ। ਨੇਤਰ ਦੇਵੇ ਦਰਸ ਦੀਦਾਰ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖਾ ਨਾ ਸਕੇ ਵਖਾਲ, ਜਿਸ ਸਿਰ ਆਪਣਾ ਹੱਥ ਟਿਕਾਈਆ। ਲਾੜੀ ਮੌਤ ਨਾ ਕਰੇ ਭਾਲ, ਗੁਰਸਿਖ ਦੁਆਰੇ ਫੇਰਾ ਨਾ ਪਾਈਆ। ਸਤਿਗੁਰ ਸੱਚਾ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਅੰਤਮ ਗੋਦੀ ਲਏ ਉਠਾਲ, ਚੁੱਕ ਚੁੱਕ ਆਪਣੀ ਖ਼ੁਸ਼ੀ ਮਨਾਈਆ। ਗੁਰਸਿਖ ਵੇਖੇ ਸਾਚੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਫੜ ਬਹਾਏ ਸਚਖੰਡ ਸੱਚੀ ਧਰਮਸਾਲ, ਧਰਮ ਦੁਆਰਾ ਆਪ ਸੁਹਾਈਆ। ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਜੋ ਜਨ ਦੁਆਰੇ ਕਰੇ ਸੁਆਲ, ਲੱਖ ਚੁਰਾਸੀ ਦਏ ਤੁੜਾਈਆ। ਵੇਲੇ ਅੰਤ ਨਾ ਖਾਏ ਕਾਲ, ਮਹਾਕਾਲ ਨਾ ਫੇਰਾ ਪਾਈਆ। ਗੋਬਿੰਦ ਗੋਦੀ ਦਏ ਸੁਆਲ, ਸੋਇਆ ਪੂਤ ਨਾ ਕੋਇ ਜਗਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾ ਹਰਿਜਨ ਮੇਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਖੇਲ ਕਰਾਇੰਦਾ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਆਵੇ ਜਾਵੇ ਇਕ ਇਕੇਲਾ, ਅਕਲ ਕਲ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਆਇਆ ਵੇਲਾ, ਭੇਵ ਅਭੇਦਾ ਭੇਵ ਜਣਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਨਿਰਗੁਣ ਜਾਮਾ ਜੋਤੀ ਜੋਤ ਆਪ ਰੁਸ਼ਨਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰ ਗੁਰ ਵੇਖੇ ਆਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਜਣਾਇੰਦਾ।