ਪੁਸਤਕਾਲਾਭਾਗ ੧੨

੨੯ ਹਾੜ ੨੦੧੯ ਬਿਕ੍ਰਮੀ ਸੰਤੋਖ ਸਿੰਘ ਦੇ ਗ੍ਰਹਿ ਪਿੰਡ ਸੋਡੀਆਂ

ਸਚਖੰਡ ਖੇਲ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਤਖ਼ਤ ਨਿਵਾਸੀ ਹੋ ਮਿਹਰਵਾਨ, ਮਿਹਰ ਨਜ਼ਰ ਆਪ ਉਠਾਇੰਦਾ। ਸ਼ਾਹੋ ਭੂਪ ਬਣ ਸੁਲਤਾਨ, ਰਾਜਨ ਰਾਜ ਭੇਵ ਚੁਕਾਇੰਦਾ। ਆਦਿ ਜੁਗਾਦੀ ਵਡ ਪਰਧਾਨ, ਹੁਕਮੀ ਹੁਕਮ ਖੇਲ ਕਰਾਇੰਦਾ। ਜੋਧਾ ਸੂਰਬੀਰ ਵਡ ਬਲਵਾਨ, ਬਲ ਆਪਣਾ ਆਪ ਰਖਾਇੰਦਾ। ਦਰਗਹਿ ਸਾਚੀ ਸਚ ਨਿਸ਼ਾਨ, ਧਰਮ ਦੁਆਰੇ ਆਪ ਝੁਲਾਇੰਦਾ। ਨਿਰਗੁਣ ਸਰਗੁਣ ਖੇਲ ਮਹਾਨ, ਦੋ ਜਹਾਨਾਂ ਵੇਖ ਵਖਾਇੰਦਾ। ਸ਼ਬਦੀ ਮੇਲਾ ਸੁਤ ਨਿਧਾਨ, ਬਾਲੀ ਬਾਲਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਹਰਿ ਸਚਖੰਡ, ਸਤਿ ਪੁਰਖ ਨਿਰੰਜਣ ਆਪ ਕਰਾਈਆ। ਇਕ ਇਕੱਲਾ ਵੰਡੇ ਵੰਡ, ਦੂਸਰ ਸੰਗ ਨਾ ਕੋਇ ਰਖਾਈਆ। ਕਰੇ ਖੇਲ ਸੂਰਾ ਸਰਬੰਗ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਸਚਖੰਡ ਨਿਵਾਸੀ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਬੇਐਬ ਪਰਵਰਦਿਗਾਰਾ, ਨੂਰ ਨੁਰਾਨਾ ਨੂਰ ਪਰਗਟਾਇੰਦਾ। ਹਰਿ ਪੁਰਖ ਨਿਰੰਜਣ ਪਾਵੇ ਸਾਰਾ, ਨਰ ਹਰਿ ਨਰਾਇਣ ਨਜ਼ਰ ਕਿਸੇ ਨਾ ਆਇੰਦਾ। ਏਕੰਕਾਰਾ ਕਰ ਪਾਸਾਰਾ, ਭੇਵ ਅਭੇਦਾ ਆਪ ਜਣਾਇੰਦਾ। ਆਦਿ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਬੇਪਰਵਾਹ ਆਪਣਾ ਪਰਦਾ ਆਪ ਉਠਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਦਏ ਹੁਲਾਰਾ, ਸਤਿ ਸਤਿਵਾਦੀ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਵੇਖਣਹਾਰਾ, ਵੇਖ ਵੇਖ ਪੇਖ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਆਸਣ ਲਾਇੰਦਾ। ਸਚਖੰਡ ਦੁਆਰੇ ਆਸਣ ਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤਖ਼ਤ ਨਿਵਾਸੀ ਬੇਪਰਵਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦੀ ਬਣ ਮਲਾਹ, ਜੁਗ ਜੁਗ ਬੇੜਾ ਆਪ ਚਲਾਈਆ। ਸ਼ਬਦ ਅਗੰਮੀ ਨਾਉਂ ਧਰਾ, ਨਾਮ ਨਿਰੰਕਾਰ ਪੜਦਾ ਲਾਹੀਆ। ਸਾਚਾ ਮਾਰਗ ਆਪੇ ਲਾ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਵੜ, ਨਿਰਗੁਣ ਆਪਣੀ ਕਲ ਆਪ ਧਰਾਈਆ। ਨਿਰਗੁਣ ਕਲ ਅਕਲ ਕਲ ਧਾਰ, ਸਚਖੰਡ ਦੁਆਰੇ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਹੋ ਉਜਿਆਰ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਹਰਿ ਕਰਤਾ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰ ਅਧਾਰ, ਤ੍ਰੈ ਪੰਜ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਖੋਲ੍ਹ ਕਿਵਾੜ, ਦੁਆਰ ਬੰਕ ਆਪ ਸੁਹਾਇੰਦਾ। ਜੁਗ ਚੌਕੜੀ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਤਿਆਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਰੂਪ ਅਨੂਪ ਆਪ ਧਰਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਮਹਾਸਾਰਥੀ ਬਣ ਬਣ ਸੇਵ ਕਮਾਇੰਦਾ । ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਤਿਆਰ, ਤ੍ਰੈਭਵਣ ਧਨੀ ਆਪਣਾ ਨਾਮ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨਾਂ ਵੇਖ ਵਖਾਇੰਦਾ। ਦੋ ਜਹਾਨਾਂ ਹਰਿ ਜੂ ਵਾਲੀ, ਏਕੰਕਾਰਾ ਖੇਲ ਕਰਾਇੰਦਾ। ਨਿਰਗੁਣ ਨੂਰ ਜੋਤ ਅਕਾਲੀ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਅਨਭਵ ਪਰਕਾਸ਼ ਖੇਲ ਨਿਰਾਲੀ, ਨਿਰਗੁਣ ਆਪਣੀ ਆਪ ਕਰਾਇੰਦਾ। ਜੁਗ ਚੌਕੜੀ ਅਵੱਲੜੀ ਚਾਲੀ, ਚਾਲ ਨਿਰਾਲੀ ਇਕ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦਲਾਲੀ, ਬਣ ਵਣਜਾਰਾ ਹੱਟ ਚਲਾਇੰਦਾ। ਲੱਖ ਚੁਰਾਸੀ ਵੇਖਣਹਾਰਾ ਹੱਕ ਹਲਾਲੀ, ਹਕ਼ੀਕ਼ਤ ਆਪਣਾ ਪੜਦਾ ਲਾਹਿੰਦਾ। ਨਿਰਗੁਣ ਸਰਗੁਣ ਬਣ ਬਣ ਮਾਲੀ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਆਪਣਾ ਰੂਪ ਪਰਗਟਾਇੰਦਾ। ਸਚਖੰਡ ਦੁਆਰੇ ਸਾਚਾ ਰੂਪ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਨਿਰਗੁਣ ਨੂਰ ਸਚ ਸਰੂਪ, ਸਵੱਛ ਸਰੂਪੀ ਭੇਵ ਨਾ ਰਾਈਆ। ਮਾਤ ਪਿਤਾ ਬਣ ਸਪੂਤ, ਪੂਤ ਸਪੂਤਾ ਗੋਦ ਬਹਾਈਆ। ਤਾਣਾ ਪੇਟਾ ਏਕਾ ਸੂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਰੰਗ ਰੰਗਾਈਆ। ਸਚਖੰਡ ਦੁਆਰ ਸਚ ਮਹੱਲਾ, ਸੋ ਸਤਿਗੁਰ ਪੁਰਖ ਆਪ ਸੁਹਾਇੰਦਾ। ਵਸਣਹਾਰਾ ਇਕ ਇਕੱਲਾ, ਅਕਲ ਕਲ ਆਪਣੀ ਖੇਲ ਖਲਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਬਿਸਮਲ ਆਪਣਾ ਆਪ ਵਖਾਇੰਦਾ। ਸਚ ਸੰਦੇਸ ਨਰ ਨਰੇਸ਼ ਆਦਿ ਜੁਗਾਦਿ ਜੁਗਾ ਜੁਗੰਤਰ ਘੱਲਾ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਆਤਮ ਪਰਮਾਤਮ ਪਕੜੇ ਪੱਲਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸ਼ ਜੀਵ ਮੇਟਣਹਾਰਾ ਸੱਲਾ, ਜਗਦੀਸ ਆਪਣਾ ਸੰਗ ਨਿਭਾਇੰਦਾ। ਹਰਿ ਜਗਦੀਸ ਖੇਲ ਅਪਾਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਭੇਵ ਚੁਕਾਈਆ। ਆਦਿ ਅੰਤ ਇਕ ਦਾਤਾਰਾ, ਗੁਰ ਗੁਰ ਏਕਾ ਬੂਝ ਬੁਝਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਕਰੇ ਪਾਰ ਕਿਨਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਡਾਈਆ। ਸੇਵਾ ਲਾ ਤੇਈ ਅਵਤਾਰਾ, ਮਾਰਗ ਦੇ ਭਗਤ ਅਠਾਰਾਂ, ਗੁਰ ਦਸ ਦਸ ਕਰੇ ਪੜ੍ਹਾਈਆ। ਈਸਾ ਮੂਸਾ ਇਕ ਸਹਾਰਾ, ਸੰਗ ਮੁਹੰਮਦ ਦੇ ਕਿਨਾਰਾ, ਚਾਰ ਯਾਰੀ ਏਕਾ ਘਰ ਬਹਾਈਆ। ਕਾਤਬ ਬਣ ਬਣ ਲੇਖ ਲਿਖਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਭੇਵ ਚੁਕਾਈਆ। ਜੁਗ ਚੌਕੜੀ ਖੇਲ ਕਰਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ

ਆਪ ਕਰਾਇੰਦਾ। ਸਚ ਸੰਦੇਸਾ ਨਰ ਨਰੇਸਾ ਦੇਵੇ ਵਾਰੋ ਵਾਰ, ਬੋਧ ਅਗਾਧਾ ਅੱਖਰ ਨਾਮ ਪੜ੍ਹਾਇੰਦਾ। ਲਿਖ ਲਿਖ ਲੇਖਾ ਕਰ ਤਿਆਰ, ਭਰਮ ਭੁਲੇਖਾ ਕੱਢ ਸੰਸਾਰ, ਸਾਚੀ ਸਾਚੀ ਇਕ ਸਮਝਾਇੰਦਾ। ਪੰਜ ਤਤ ਮੇਲਾ ਗੁਰ ਅਵਤਾਰ, ਜੋਤੀ ਸ਼ਬਦੀ ਇਕ ਸਿਤਾਰ, ਅਨਾਦ ਅਨਾਦੀ ਨਾਦ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਖੋਲ੍ਹ ਕਿਵਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਜੁਗ ਜੁਗ ਰਾਹ ਪੁਰਖ ਅਗੰਮ, ਏਕੰਕਾਰਾ ਆਪ ਚਲਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਪਵਣ ਸਵਾਸ ਨਾ ਲਏ ਦਮ, ਮੜੀ ਗੋਰ ਨਾ ਕੋਇ ਦਬਾਈਆ। ਨੇਤਰ ਨੀਰ ਨਾ ਰੋਵੇ ਛੰਮ ਛੰਮ, ਛਹਿਬਰ ਨੈਣ ਨਾ ਕੋਇ ਲਗਾਈਆ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਨਿਰਗੁਣ ਨੂਰ ਸ੍ਰੀ ਭਗਵਨ, ਸਚਖੰਡ ਵਸੇ ਸੱਚਾ ਮਾਹੀਆ। ਦੋ ਜਹਾਨਾਂ ਬੇੜਾ ਬੰਨ੍ਹ, ਪੁਰਖ ਅਬਿਨਾਸ਼ੀ ਆਪਣੇ ਕੰਧ ਉਠਾਈਆ। ਗੁਰ ਅਵਤਾਰ ਦੇਵੇ ਨਾਮ ਧੰਨ, ਵਸਤ ਅਮੋਲਕ ਝੋਲੀ ਪਾਈਆ। ਏਕਾ ਰਾਗ ਸੁਣਾਏ ਕੰਨ, ਕੰਨਾ ਮੁਕਤਾ ਨਾ ਕੋਇ ਰਖਾਈਆ। ਲੇਖਾ ਜਾਣੇ ਜਨਨੀ ਜਨ, ਪਾਰਬ੍ਰਹਮ ਵਡ ਵਡਿਆਈਆ। ਜੋ ਘੜਿਆ ਸੋ ਦੇਵੇ ਭੰਨ, ਥਿਰ ਕੋਇ ਰਹਿਣ ਨਾ ਪਾਈਆ। ਵਸਣਹਾਰਾ ਸਚਖੰਡ ਦੁਆਰਾ ਬਿਨ ਛੱਪਰ ਛੰਨ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਖੇਲ ਕਰ, ਜੁਗ ਕਰਤਾ ਵੇਖ ਵਖਾਈਆ। ਜੁਗ ਕਰਤਾ ਹਰਿ ਕਰਨੇ ਜੋਗ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਭੋਗੇ ਭੋਗ, ਭਸਮੜ ਆਪਣਾ ਰੂਪ ਵਟਾਇੰਦਾ । ਆਦਿ ਜੁਗਾਦਿ ਜੁਗਾ ਜੁਗੰਤਰ ਲੇਖਾ ਜਾਣੇ ਧੁਰ ਸੰਜੋਗ, ਆਤਮ ਪਰਮਾਤਮ ਮੇਲਾ ਮੇਲ ਮਿਲਾਇੰਦਾ। ਭਗਤ ਭਗਵੰਤ ਕੱਟਣਹਾਰਾ ਹਉਮੇ ਰੋਗ, ਮਾਇਆ ਮਮਤਾ ਮੋਹ ਚੁਕਾਇੰਦਾ। ਸਤਿ ਸਤਿਵਾਦੀ ਦੇਵੇ ਏਕਾ ਜੋਗ, ਜੀਵਣ ਜੁਗਤ ਆਪ ਜਣਾਇੰਦਾ। ਕਰੇ ਪਰਕਾਸ਼ ਕਾਇਆ ਕੋਟ, ਪੰਜ ਤਤ ਅਗਨੀ ਨੂਰ ਵਖਾਇੰਦਾ। ਸ਼ਬਦ ਨਗਾਰੇ ਲਾਏ ਚੋਟ, ਅਨਹਦ ਨਾਦੀ ਨਾਦ ਵਜਾਇੰਦਾ। ਜਨਮ ਜਨਮ ਦਾ ਕੱਢੇ ਖੋਟ, ਕੂੜੀ ਕਿਰਿਆ ਮੇਟ ਮਿਟਾਇੰਦਾ। ਇਕ ਵਖਾਏ ਸਾਚੀ ਗੋਤ, ਬ੍ਰਹਮ ਪਾਰਬ੍ਰਹਮ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ। ਜੁਗ ਜੁਗ ਹੁਕਮ ਹਰਿ ਨਿਰੰਕਾਰ, ਦੋ ਜਹਾਨਾਂ ਆਪ ਜਣਾਈਆ। ਬ੍ਰਹਿਮੰਡ ਖੰਡ ਖੇਲ ਕਰੇ ਅਪਾਰ, ਲੋਆਂ ਪੁਰੀਆਂ ਆਪਣਾ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰ, ਸਚ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਕਰ ਪਿਆਰ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਸਭ ਦਾ ਲਹਿਣਾ ਚੁਕਾਏ ਵਿਚ ਸੰਸਾਰ, ਦੇਣਾ ਆਪਣੇ ਹੱਥ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਵੇਲਾ ਆਈਆ। ਲਿਖ ਲਿਖ ਲੇਖਾ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਕਲਜੁਗ ਅੰਤਮ ਖੇਲ ਕਰੇ ਨਿਰੰਕਾਰ, ਨਿਰਗੁਣ ਅਪਣਾ ਰੂਪ ਵਟਾਈਆ। ਜੋਤੀ ਜਾਤਾ ਵਡ ਬਲਕਾਰ, ਬਲ ਬਾਵਨ ਭੇਖ ਚੁਕਾਈਆ। ਮਹਾਬਲੀ ਉਤਰੇ ਆਪਣੀ ਵਾਰ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਕਲ ਕਲਕੀ ਲੈ ਅਵਤਾਰ, ਕਰੇ ਖੇਲ ਬੇਪਰਵਾਹੀਆ। ਸੰਬਲ ਵਸੇ ਧਾਮ ਨਿਆਰ, ਸਚ ਸਿੰਘਾਸਣ ਆਸਣ ਲਾਈਆ। ਨਾਮ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਚਮਕਾਈਆ। ਸਚਖੰਡ ਵਸੇ ਆਪ ਕਰਤਾਰ, ਸਾਚੇ ਤਖ਼ਤ ਸੋਭਾ ਪਾਈਆ। ਭਗਤ ਭਗਵੰਤ ਲਏ ਉਠਾਲ, ਲੋਕਮਾਤ ਵੇਖ ਵਖਾਈਆ। ਨਿਰਗੁਣ ਹੋ ਹੋ ਬਣੇ

ਦਲਾਲ, ਭੇਵ ਅਭੇਦਾ ਆਪ ਜਣਾਈਆ। ਗੁਰਸਿਖ ਵੇਖੇ ਛੋਟੇ ਬਾਲ, ਬਾਲ ਅਞਾਣੇ ਲਏ ਮਿਲਾਈਆ। ਏਕਾ ਦੇਵੇ ਸਾਚਾ ਦਾਨ, ਨਾਮ ਅਮੋਲਕ ਝੋਲੀ ਪਾਈਆ। ਸੁਰਤੀ ਮੇਲਾ ਸ਼ਬਦੀ ਕਾਹਨ, ਘਰ ਬੰਸਰੀ ਨਾਮ ਵਜਾਈਆ। ਆਤਮ ਪਰਮਾਤਮ ਗੀਤ ਸੁਹਾਗੀ ਏਕਾ ਗਾਣ, ਗੋਬਿੰਦ ਵੇਖੇ ਚਾਈਂ ਚਾਈਂਆ। ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਮਕਾਨ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਜ਼ਰ ਕਿਤੇ ਨਾ ਆਈਆ। ਕਰੇ ਖੇਲ ਪੁਰਖ ਅਕਾਲ, ਅਕਲ ਕਲ ਆਪਣਾ ਵੇਸ ਵਟਾਈਆ। ਦੀਨਾਂ ਬੰਧਪ ਹੋ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਇਕ ਸੁਹਾਏ ਸੱਚੀ ਧਰਮਸਾਲ, ਚਾਰ ਵਰਨ ਦਏ ਵਡਿਆਈਆ। ਏਕਾ ਘਰ ਸ਼ਾਹ ਕੰਗਾਲ, ਰਾਜ ਰਾਜਾਨ ਇਕ ਦਏ ਵਖਾਈਆ। ਕਰੇ ਖੇਲ ਸ੍ਰੀ ਭਗਵਾਨ, ਸਭ ਦਾ ਲੇਖਾ ਆਪ ਚੁਕਾਈਆ। ਕਲਜੁਗ ਅੰਤ ਹੋ ਪਰਧਾਨ, ਦੋ ਜਹਾਨਾਂ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਥਾਉਂ ਥਾਈਂ ਲੇਖਾ ਚਾਰ ਯੁਗ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਔਧ ਜਾਏ ਪੁਗ, ਵੇਲਾ ਅੰਤਮ ਅੰਤ ਵਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੋ ਬੈਠਾ ਰਿਹਾ ਲੁਕ, ਨਿਰਗੁਣ ਆਪਣਾ ਰੂਪ ਪਰਗਟਾਇੰਦਾ। ਸ਼ਬਦ ਸਰੂਪੀ ਹੋ ਹੋ ਰਿਹਾ ਬੁੱਕ, ਦੋ ਜਹਾਨਾਂ ਆਪ ਜਗਾਇੰਦਾ। ਕੂੜੀ ਕਿਰਿਆ ਕੱਢੇ ਕੁੱਟ, ਮਾਇਆ ਮਮਤਾ ਮੋਹ ਮਿਟਾਇੰਦਾ। ਸੰਤ ਸੁਹੇਲੇ ਗੋਦੀ ਲਏ ਚੁੱਕ, ਘਰ ਆਪਣੇ ਖ਼ੁਸ਼ੀ ਮਨਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਰਿਹਾ ਪੁੱਛ, ਪਿਛਲਾ ਲੇਖਾ ਮੰਗ ਮੰਗਾਇੰਦਾ। ਇਕੋ ਵਾਰ ਸਾਰੇ ਪਓ ਉਠ, ਸੋਇਆ ਕੋਇ ਰਹਿਣ ਨਾ ਪਾਇੰਦਾ। ਠਾਕਰ ਸੁਆਮੀ ਦੀਨ ਦਿਆਲ ਗਿਆ ਤੁਠ, ਮਿਹਰਵਾਨ ਆਪਣੀ ਮਿਹਰ ਨਜ਼ਰ ਉਠਾਇੰਦਾ। ਵੇਖਣਹਾਰਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਗੁੱਠ, ਦਹਿ ਦਿਸ਼ਾ ਪੜਦਾ ਲਾਹਿੰਦਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਚਿਤਵਿਤ ਠਗੋਰੀ ਕੋਇ ਨਾ ਪਾਇੰਦਾ। ਆਪ ਸੁਹਾਏ ਸੁਹੰਜਣੀ ਰੁੱਤ, ਜੋਤ ਨਿਰੰਜਣ ਨੂਰ ਪਰਗਟਾਇੰਦਾ। ਭਾਗ ਲਗਾਏ ਕਾਇਆ ਬੁੱਤ, ਸਾਢੇ ਤਿੰਨ ਹੱਥ ਮੰਦਰ ਆਪ ਸੁਹਾਇੰਦਾ। ਗੋਬਿੰਦ ਸੂਰਾ ਪੁਰਖ ਅਕਾਲ ਵੇਖੇ ਸਾਚਾ ਸੁਤ, ਜਨ ਜਨਨੀ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਜੁਗਾ ਜੁਗੰਤ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ। ਜੁਗ ਜੁਗ ਹੁਕਮ ਪੁਰਖ ਅਕਾਲ, ਅਕਲ ਕਲਧਾਰੀ ਆਪ ਜਣਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਦਰਗਹਿ ਸਾਚੀ ਆਸਣ ਲਾਈਆ। ਕਲਜੁਗ ਅੰਤਮ ਹੋ ਦਿਆਲ, ਦੀਨਨ ਆਪਣਾ ਭੇਵ ਖੁਲ੍ਹਾਈਆ। ਗੁਰਸਿਖ ਵੇਖੇ ਗੁਰ ਗੁਰ ਲਾਲ, ਪੂਰਬ ਲਹਿਣਾ ਆਪ ਚੁਕਾਈਆ। ਅੰਤ ਨੇੜ ਨਾ ਆਏ ਕਾਲ, ਮਹਾਕਾਲ ਨਾ ਦਏ ਸਜ਼ਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਜਨਮ ਜਨਮ ਦੀ ਲੇਖੇ ਪਾਏ ਘਾਲ, ਜਿਸ ਜਨ ਆਪਣਾ ਦਰਸ ਕਰਾਈਆ। ਫਲ ਲਗਾਏ ਸਾਚੇ ਡਾਲ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਨਿਰਗੁਣ ਫੇਰਾ, ਨਿਰਵੈਰ ਪੁਰਖ ਆਪੇ ਪਾਇੰਦਾ। ਗੁਰਸਿਖਾਂ ਮਨ ਚਾਓ ਘਨੇਰਾ, ਘਰ ਸੁਹੰਜਣੀ ਰੁੱਤ ਸੁਹਾਇੰਦਾ। ਪ੍ਰਭ ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਲੱਖ ਚੁਰਾਸੀ ਕੱਟੇ ਗੇੜਾ, ਰਾਏ ਧਰਮ ਨਾ ਫੰਦ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਜੂ ਆਪਣਾ ਖੇਲ ਵਖਾਇੰਦਾ। ਸਾਚਾ

ਖੇਲ ਕਰੇ ਨਿਰੰਕਾਰ, ਖ਼ਾਲਕ ਖ਼ਲਕ ਵੇਖ ਵਖਾਈਆ। ਚੌਦਾਂ ਤਬਕਾਂ ਖੋਲ੍ਹ ਕਿਵਾੜ, ਚੌਦਾਂ ਲੋਕਾਂ ਡੇਰਾ ਢਾਹੀਆ। ਚੌਦਾਂ ਵਿਦਿਆ ਕਰ ਖੁਆਰ, ਚੌਦਸ ਚੰਦ ਮੁਖ ਸ਼ਰਮਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਵਿਸ਼ਨੂੰ ਦਰ ਕਰੇ ਪੁਕਾਰ, ਦੋਏ ਜੋੜ ਪਿਆ ਸਰਨਾਈਆ। ਸ਼ੰਕਰ ਲਾਹ ਕੇ ਬਾਸ਼ਕ ਤਸ਼ਕਾ ਹਾਰ, ਹੱਥ ਤ੍ਰਿਸੂਲ ਨਾ ਕੋਇ ਉਠਾਈਆ। ਕਲਜੁਗ ਵੇਲਾ ਅੰਤਮ ਆਇਆ ਪੰਜ ਤਤ ਧੂੜੀ ਮੰਗੇ ਖ਼ਾਕ ਸ਼ਾਰ, ਮਸਤਕ ਟਿੱਕਾ ਏਕਾ ਲਾਈਆ। ਤੇਈ ਅਵਤਾਰ ਵੇਖਣ ਨੈਣ ਉਠਾਲ, ਕਰੇ ਖੇਲ ਬੇਪਰਵਾਹੀਆ। ਭਗਤ ਅਠਾਰਾਂ ਹੋਏ ਹੈਰਾਨ, ਹਰਿ ਜੂ ਆਪਣੀ ਕਾਰ ਕਮਾਈਆ। ਈਸਾ ਮੂਸਾ ਨਜ਼ਰ ਨਾ ਆਏ ਸਚ ਨਿਸ਼ਾਨ, ਮੁਕਾਮੇ ਹੱਕ ਨਾ ਨੈਣ ਉਠਾਈਆ। ਮੁਹੰਮਦ ਕਰੇ ਗਿਰਿਆਜ਼ਾਰ, ਚਾਰ ਯਾਰੀ ਸੰਗ ਨਾ ਕੋਇ ਨਿਭਾਈਆ । ਨਾਨਕ ਨਿਰਗੁਣ ਵੇਖ ਸਰਬ ਸੰਸਾਰ, ਸ੍ਰਿਸ਼ਟ ਸਬਾਈ ਲੇਖਾ ਰਿਹਾ ਚੁਕਾਈਆ। ਕਿਸੇ ਘਰ ਨਜ਼ਰ ਨਾ ਆਏ ਕਰਤਾਰ, ਬੇਮੁਖ ਬੈਠੇ ਮੁਖ ਭੁਆਈਆ। ਗੋਬਿੰਦ ਵੇਖੇ ਖੋਲ੍ਹ ਕਿਵਾੜ, ਆਤਮ ਤਾਕੀ ਏਕਾ ਲਾਹੀਆ। ਕਿਸੇ ਮੰਦਰ ਸ਼ਬਦ ਧੁੰਨ ਨਾ ਕੋਇ ਜੈਕਾਰ, ਅਨਹਦ ਰਾਗ ਨਾ ਕੋਇ ਸੁਣਾਈਆ। ਫਤਹਿ ਡੰਕਾ ਨਾ ਵੱਜੇ ਨੌਂ ਦੁਆਰ, ਜਗਤ ਵਾਸਨਾ ਨਾ ਕੋਇ ਕਢਾਈਆ। ਸ੍ਰਿਸ਼ਟ ਸਬਾਈ ਆਪਾ ਗਈ ਹਾਰ, ਪੁਰਖ ਅਕਾਲ ਨਾ ਕੋਇ ਮਨਾਈਆ। ਪੰਚਮ ਖੇਲ ਕਰੇ ਕਰਤਾਰ, ਪੰਚਮ ਮੀਤਾ ਵਡ ਵਡਿਆਈਆ। ਦਰਗਹਿ ਸਾਚੀ ਹੋ ਤਿਆਰ, ਸਚ ਸੰਦੇਸਾ ਇਕ ਸੁਣਾਈਆ। ਕਲਜੁਗ ਕਲ ਕਲਕੀ ਲੈ ਅਵਤਾਰ, ਕਲ ਕਲੇਸ਼ ਦਏ ਮਿਟਾਈਆ। ਨਾਮ ਡੰਕਾ ਵਿਚ ਸੰਸਾਰ, ਰਾਉ ਰੰਕਾਂ ਆਪ ਸੁਣਾਈਆ। ਏਕਾ ਬੰਸ ਬਣਾਏ ਆਪ ਕਰਤਾਰ, ਚਾਰ ਵਰਨ ਅਠਾਰਾਂ ਬਰਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚਖੰਡ ਦੁਆਰਾ ਵੇਖੇ ਚਾਈਂ ਚਾਈਂਆ। ਸਚਖੰਡ ਦੁਆਰਾ ਸਾਚਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਘਾੜਨ ਘੜ, ਘੜ ਘੜ ਆਪੇ ਵੇਖ ਵਖਾਇੰਦਾ। ਸਤਿ ਸਤਿਵਾਦੀ ਅੰਦਰ ਵੜ, ਵੜ ਵੜ ਖ਼ੁਸ਼ੀ ਮਨਾਇੰਦਾ। ਸ਼ਬਦ ਅਗੰਮੀ ਏਕਾ ਪੜ੍ਹ, ਏਕਾ ਰਾਗ ਅਲਾਇੰਦਾ। ਲੱਖ ਚੁਰਾਸੀ ਜਮ ਕੀ ਫਾਸੀ ਹਰਿਜਨ ਚੁਕਾਏ ਭੌ ਡਰ, ਭੈ ਅਵਰ ਨਾ ਕੋਇ ਰਖਾਇੰਦਾ। ਭਗਤ ਭਗਵੰਤ ਆਪੇ ਬੰਨ੍ਹੇ ਆਪਣੇ ਲੜ, ਸਾਚੇ ਪੱਲੂ ਗੰਢ ਦੁਆਇੰਦਾ। ਨਿਰਗੁਣ ਸਰਗੁਣ ਕਿਰਪਾ ਕਰ, ਕਿਰਪਾਨਿਧ ਠਾਕਰ ਸੁਆਮੀ ਦੀਨਨ ਆਪਣੇ ਰੰਗ ਰੰਗਾਇੰਦਾ। ਕਰੇ ਖੇਲ ਸਾਚਾ ਹਰਿ, ਸਰਬ ਜੀਆਂ ਘਟ ਘਟ ਅੰਤਰਜਾਮੀ ਘਟ ਘਟ ਆਪਣੀ ਜੋਤ ਜਗਾਇੰਦਾ। ਸਤਿ ਸਤਿਵਾਦੀ ਹਰਿਜਨ ਸਾਚੇ ਦੇਵੇ ਵਰ, ਬੋਧ ਅਗਾਧ ਏਕਾ ਬਾਣੀ ਅਨਹਦ ਨਾਦੀ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਵੇਸ ਆਪ ਵਟਾਇੰਦਾ। ਸਾਚਾ ਵੇਸ ਸ੍ਰੀ ਭਗਵੰਤ, ਨਿਰਗੁਣ ਆਪਣਾ ਆਪ ਪਰਗਟਾਈਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਕਰਤਾ ਬੇਪਰਵਾਹੀਆ। ਕਲਜੁਗ ਮਹਿਮਾ ਜਾਣੇ ਬੇਅੰਤ, ਬੇਅੰਤ ਆਪਣੀ ਖੇਲ ਕਰਾਈਆ। ਲੱਖ ਚੁਰਾਸੀ ਮਾਇਆ ਪਾਏ ਗੜ ਬਣਾਏ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਦਰਸਾਈਆ। ਗੁਰਮੁਖ ਵਿਰਲੇ ਲਾਏ ਆਪਣੇ ਅੰਗ ਅੰਗੀਕਾਰ ਕਰੇ ਅੰਗਤ, ਦੂਸਰ ਓਟ ਨਾ ਕੋਇ ਜਣਾਈਆ। ਦੂਜੇ ਦਰ ਨਾ ਜਾਏ ਮੰਗਤ, ਜਿਸ ਮਿਲਿਆ ਹਰਿ ਰਘਰਾਈਆ। ਸਚਖੰਡ ਸਤਿ ਸਤਿਵਾਦੀ ਭਗਤ ਭਗਵੰਤ, ਬਣਾਏ ਸਾਚੀ ਸੰਗਤ, ਸਗਲਾ

ਸੰਗ ਆਪ ਨਿਭਾਈਆ। ਪੰਜ ਤਤ ਕਾਇਆ ਚੋਲੀ ਚਾੜ੍ਹੇ ਰੰਗਤ, ਰੰਗ ਮਜੀਠੀ ਇਕ ਰੰਗਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪਾਂਧਾ ਪੰਡਤ, ਮੁੱਲਾਂ ਸ਼ੇਖ਼ ਮੁਸਾਇਕ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚੀ ਧਾਰਾ ਆਪ ਚਲਾਈਆ। ਸਾਚੀ ਧਾਰਾ ਸਤਿ ਸਤਿਵਾਦ, ਸਤਿਜੁਗ ਸਾਚਾ ਰਾਹ ਚਲਾਇੰਦਾ। ਕਲਜੁਗ ਮੇਟੇ ਵਾਦ ਵਿਵਾਦ, ਕੂੜ ਕੁੜਿਆਰਾ ਡੇਰਾ ਢਾਹਿੰਦਾ। ਦੋ ਜਹਾਨ ਵਜਾਏ ਸਾਚਾ ਨਾਦ, ਲੋਆਂ ਪੁਰੀਆਂ ਆਪ ਸੁਣਾਇੰਦਾ। ਜੇਰਜ ਅੰਡਾਂ ਦੇਵੇ ਦਾਦ, ਉਤਭੁਜ ਸੇਤਜ ਝੋਲੀ ਆਪ ਭਰਾਇੰਦਾ। ਵੇਖਣਹਾਰਾ ਸੰਤ ਸਾਧ, ਗੁਰ ਚੇਲੇ ਆਪਣਾ ਰੰਗ ਵਖਾਇੰਦਾ। ਸਚ ਨਿਸ਼ਾਨਾ ਏਕਾ ਗਾਡ, ਦੋ ਜਹਾਨਾਂ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਸਾਚੀ ਦਾਤ ਆਪ ਵਰਤਾਇੰਦਾ। ਸਾਚੀ ਵਸਤ ਨਾਮ ਧਨ, ਧਨ ਖ਼ਜ਼ੀਨਾ ਆਪ ਲੁਟਾਈਆ। ਚਾਰ ਵਰਨ ਜਾਏ ਮੰਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਏਕਾ ਰਾਗ ਸੁਣਾਏ ਕੰਨ, ਰਾਗ ਰਾਗਨੀ ਮੁਖ ਸ਼ਰਮਾਈਆ। ਏਕਾ ਨੂਰ ਚਾੜ੍ਹੇ ਚੰਨ, ਅੰਧ ਅੰਧੇਰਾ ਦਏ ਗੁਆਈਆ। ਏਕਾ ਮੰਦਰ ਵਖਾਏ ਬਿਨ ਛੱਪਰ ਛੰਨ, ਚਾਰ ਦੀਵਾਰ ਨਾ ਕੋਇ ਛੁਹਾਈਆ। ਜਨ ਭਗਤਾਂ ਹਰਿ ਜੂ ਬੇੜਾ ਬੰਨ੍ਹ, ਲੋਕਮਾਤ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਹਰਿ ਜੂ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਫੇਰਾ ਪਾ, ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦੇ ਵਿਛੜੇ ਮੇਲ ਮਿਲਾਇੰਦਾ। ਸਚਖੰਡ ਦੁਆਰੇ ਲਏ ਬੁਲਾ, ਨਾਮ ਸੰਦੇਸਾ ਇਕ ਸੁਣਾਇੰਦਾ। ਰਲ ਮਿਲ ਸਾਰੇ ਕਰੋ ਸਲਾਹ, ਇਕੋ ਨਾਮ ਪੜ੍ਹਾਇੰਦਾ। ਸੋਹੰ ਢੋਲਾ ਲੈਣਾ ਗਾ, ਸ਼ਬਦ ਵਿਚੋਲਾ ਇਕ ਬਣਾਇੰਦਾ। ਮੌਲਾ ਰੂਪ ਆਪ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਨਾਮ ਸਤਿ ਮੰਤਰ ਦ੍ਰਿੜਾ, ਸਤਿਨਾਮ ਆਪਣਾ ਨਾਮ ਵਖਾਇੰਦਾ। ਰਾਮ ਰੂਪ ਵੇਖੇ ਥਾਉਂ ਥਾਂ, ਰਾਮ ਰਮਈਆ ਘਟ ਘਟ ਆਪਣਾ ਆਸਣ ਲਾਇੰਦਾ। ਕਾਹਨਾ ਕ੍ਰਿਸ਼ਨਾ ਵੇਸ ਵਟਾ, ਮੁਕੰਦ ਮਨੋਹਰ ਲਖਮੀ ਨਰਾਇਣ ਆਪ ਅਖਵਾ, ਨਾਮ ਬੰਸਰੀ ਆਪ ਵਜਾਇੰਦਾ। ਸਾਚੀ ਸਖ਼ੀਆਂ ਮੰਗਲ ਗਾ, ਮੰਡਲ ਰਾਸ ਆਪ ਨਚਾ, ਆਪ ਆਪਣਾ ਪਰਦਾ ਲਾਹਿੰਦਾ। ਆਦਿ ਜੁਗਾਦੀ ਏਕਾ ਨਾਮ ਬ੍ਰਹਮ ਬ੍ਰਹਿਮਾਦੀ ਦਏ ਸੁਣਾ, ਵਿਸ਼ਨ ਬ੍ਰਹਮਾ ਸ਼ਿਵ ਰਹੇ ਧਿਆ, ਧਿਆਨ ਧਿਆਨ ਨਾਲ ਮਿਲਾਇੰਦਾ। ਕਲਜੁਗ ਅੰਤਮ ਵੇਖਣਹਾਰਾ ਉਚੇ ਟਿੱਲੇ ਪਰਬਤ ਡੂੰਘੇ ਜਲ ਥਲ ਅਸਗਾਹ, ਭਵਰੀ ਆਪਣਾ ਫੇਰਾ ਪਾਇੰਦਾ। ਸ੍ਰਿਸ਼ਟ ਸਬਾਈ ਪਕੜ ਉਠਾਏ ਬਾਂਹ, ਲੱਖ ਚੁਰਾਸੀ ਆਪਣਾ ਭੇਵ ਚੁਕਾਇੰਦਾ। ਆਤਮ ਪਰਮਾਤਮ ਦਏ ਮਿਲਾ, ਦੂਈ ਦਵੈਤੀ ਪੜਦਾ ਆਪੇ ਲਾਹਿੰਦਾ। ਬਜਰ ਕਪਾਟੀ ਕੁੰਡਾ ਦਏ ਖੁਲ੍ਹਾ, ਘਰ ਘਰ ਵਿਚ ਮੰਦਰ ਆਪ ਸੁਹਾਇੰਦਾ। ਨਿਰਗੁਣ ਦੀਵਾ ਬਾਤੀ ਦਏ ਜਗਾ, ਕਮਲਾਪਾਤੀ ਆਪਣਾ ਨੂਰ ਵਖਾਇੰਦਾ। ਬਣ ਸਾਕੀ ਸਾਚਾ ਜਾਮ ਦਏ ਪਿਆ, ਅੰਮ੍ਰਿਤ ਰਸ ਨਿਝਰ ਝਿਰਨਾ ਆਪ ਝਿਰਾਇੰਦਾ। ਸਾਚੀ ਸੇਜਾ ਦਏ ਸੁਹਾ, ਆਤਮ ਖਾਟ ਆਪ ਵਖਾਇੰਦਾ। ਨਿਰਗੁਣ ਨਿਰਗੁਣ ਮੇਲ ਮਿਲਾ, ਮਿਲ ਮਿਲ ਆਪਣਾ ਰੰਗ ਰੰਗਾਇੰਦਾ। ਗੁਰ ਚੇਲਾ ਵਸੇ ਏਕਾ ਥਾਂ, ਏਕਾ ਮੰਦਰ ਵਡਿਆਇੰਦਾ। ਜਿਥੇ ਕੋਈ ਦੂਸਰ ਨਾ, ਪੁਰਖ ਅਕਾਲ ਏਕੋ ਨਜ਼ਰੀ ਆਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਰਾ ਨਾ ਕੋਇ ਵਖਾਇੰਦਾ। ਨਾ ਕੋਈ ਨਾਰ ਕੰਤ ਰਹੀ ਹੰਢਾ, ਨਾ ਕੋਈ ਪੂਤ ਗੋਦ ਉਠਾਇੰਦਾ। ਪੁਰਖ ਅਬਿਨਾਸ਼ੀ ਬੈਠਾ ਇਕੋ

ਸ਼ਹਿਨਸ਼ਾਹ, ਸਚਖੰਡ ਆਪਣਾ ਡੇਰਾ ਲਾਇੰਦਾ। ਜੁਗ ਜੁਗ ਲੇਖਾ ਦਏ ਮੁਕਾ, ਗੁਰ ਪੀਰ ਅਵਤਾਰ ਪੈਗ਼ੰਬਰ ਕੋਇ ਰਹਿਣ ਨਾ ਪਾਇੰਦਾ। ਪੰਜ ਤਤ ਕਾਇਆ ਮਾਟੀ ਕਰੇ ਸੁਆਹ, ਅੰਤਮ ਖਾਕੀ ਖ਼ਾਕ ਮਿਲਾਇੰਦਾ। ਏਕਾ ਨਾਮ ਸ਼ਬਦ ਜਪਾ, ਗੁਰ ਸ਼ਬਦੀ ਆਪ ਪਰਗਟਾਇੰਦਾ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਅੰਤਮ ਆਸਾ ਪੂਰ ਦਏ ਕਰਾ, ਨਿਹਕਲੰਕਾ ਫੇਰਾ ਪਾਇੰਦਾ। ਬੰਕ ਦੁਆਰਾ ਦਏ ਸੁਹਾ, ਸੰਬਲ ਆਪਣਾ ਡੇਰਾ ਲਾਇੰਦਾ। ਗੁਰਸਿਖ ਗੁਰ ਗੁਰ ਲਏ ਜਗਾ, ਜਾਗਰਤ ਜੋਤ ਆਪ ਵਖਾਇੰਦਾ। ਕਾਗੋਂ ਹੰਸ ਲਏ ਬਣਾ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਚਰਨ ਕਵਲ ਦੇਵੇ ਥਾਂ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਕਰੇ ਪਿਆਰ ਜਿਉਂ ਪੁੱਤਰ ਮਾਂ, ਆਪਣੀ ਗੋਦ ਰਿਹਾ ਸੁਹਾ, ਸੁਹੰਜਣੀ ਰੁੱਤ ਨਾਲ ਮਿਲਾਇੰਦਾ। ਕਾਗ਼ਜ਼ ਕਲਮ ਸ਼ਾਹੀ ਕੋਈ ਲਿਖੇ ਨਾ, ਸਮੁੰਦ ਸਾਗਰ ਮਾਰਨ ਧਾਹ, ਬਨਾਸਪਤ ਹੋਏ ਅੰਤ ਸੁਆਹ, ਭਾਰ ਅਠਾਰਾਂ ਤੋਲ ਨਾ ਕੋਇ ਤੁਲਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਜੁਗ ਜੁਗ ਖੇਲ ਰਿਹਾ ਕਰਾ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾ, ਕਲਜੁਗ ਅੰਤਮ ਲੇਖਾ ਆਪ ਮੁਕਾਇੰਦਾ। ਗੁਰਮੁਖਾਂ ਬਖ਼ਸ਼ੇ ਜਨਮ ਜਨਮ ਦੇ ਸਰਬ ਗੁਨਾਹ, ਜਿਸ ਜਨ ਆਪਣਾ ਦਰਸ ਕਰਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਬਹਾਇੰਦਾ। ਆਤਮ ਪਰਮਾਤਮ ਜਣਾਏ ਸਾਚਾ ਨਾਮ, ਸੋਹੰ ਸੋਹਲਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਦੇਵੇ ਸਾਚਾ ਵਰ, ਗੁਰਮੁਖ ਲਾਏ ਆਪਣੇ ਲੜ, ਆਪਣਾ ਬੰਧਨ ਏਕਾ ਪਾਇੰਦਾ। ਆਪਣਾ ਬੰਧਨ ਨਾਮ ਰਸ, ਰਸ ਰਸੀਆ ਆਪੇ ਪਾਇੰਦਾ। ਆਪੇ ਭਗਤਾਂ ਹੋਏ ਵਸ, ਭਗਤ ਆਪਣੇ ਵਸ ਕਰਾਇੰਦਾ। ਆਤਮ ਅੰਤਰ ਮਾਰਗ ਦੱਸ, ਜਗਤ ਬਸੰਤਰ ਆਪ ਬੁਝਾਇੰਦਾ। ਮੇਟੇ ਰੈਣ ਅੰਧੇਰੀ ਮਸ, ਚੰਦ ਚਾਂਦਨੀ ਨੂਰ ਚਮਕਾਇੰਦਾ। ਤੀਰ ਨਿਰਾਲਾ ਮਾਰੇ ਕੱਸ, ਪੰਚਮ ਡੇਰਾ ਆਪੇ ਢਾਹਿੰਦਾ। ਹਿਰਦੇ ਅੰਦਰ ਹਰਿ ਜੂ ਵਸ, ਹਰਿਜਨ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਆਪਣੇ ਰੰਗ ਰੰਗਾਇੰਦਾ। ਗੁਰਸਿਖ ਰੰਗੇ ਸਾਚਾ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਆਤਮ ਸੇਜਾ ਵੇਖ ਪਲੰਘ, ਸਚ ਸਿੰਘਾਸਣ ਰਿਹਾ ਸੁਹਾਈਆ। ਧੁੰਨ ਅਨਾਦੀ ਇਕ ਮਰਦੰਗ, ਵਡ ਮਰਦੰਗਾ ਆਪ ਵਜਾਈਆ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭਉਂ ਭੰਨਾਈਆ। ਸੋਹੰ ਢੋਲਾ ਸੁਣਾਏ ਛੰਦ, ਆਤਮ ਪਰਮਾਤਮ ਜੋੜ ਜੋੜਾਈਆ। ਜਨਮ ਜਨਮ ਦੀ ਟੁੱਟੀ ਗੰਢ, ਏਕਾ ਬੰਧਨ ਰਿਹਾ ਵਖਾਈਆ। ਸਾਚਾ ਰਸ ਦੇਵੇ ਨਿਜਾਨੰਦ, ਨਿਜ ਘਰ ਅੰਮ੍ਰਿਤ ਮੁਖ ਚੁਆਈਆ। ਲੱਖ ਚੁਰਾਸੀ ਆਵਣ ਜਾਵਣ ਚੁਕੇ ਪੰਧ, ਮਾਤ ਗਰਭ ਫੇਰਾ ਦਏ ਮੁਕਾਈਆ। ਸਤਿਗੁਰ ਪੂਰਾ ਪੁਰਖ ਅਕਾਲ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਸਤਿਜੁਗ ਸਾਚੇ ਚਾੜ੍ਹੇ ਚੰਦ, ਸਾਚਾ ਨੂਰ ਕਰੇ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੁਲਤਾਨ ਸੂਰਾ ਸਰਬੱਗ, ਸਮਰਥ ਪੁਰਖ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ।

੩੦ ਹਾੜ ੨੦੧੯ ਬਿਕ੍ਰਮੀ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਜਲੰਧਰ

ਸਚਖੰਡ ਸੱਚਾ ਦਰਬਾਰ, ਸਤਿ ਪੁਰਖ ਨਿਰੰਜਣ ਆਪ ਲਗਾਇੰਦਾ। ਇਕੱਠੇ ਕਰ ਗੁਰ ਅਵਤਾਰ, ਦਰ ਸਾਚੇ ਆਪ ਬਹਾਇੰਦਾ। ਪੀਰ ਪੈਗ਼ੰਬਰ ਵੇਖੇ ਯਾਰ, ਪੂਰਬ ਲਹਿਣਾ ਭੇਵ ਚੁਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੋਲ੍ਹਣਹਾਰ ਕਿਵਾੜ, ਦੋ ਜਹਾਨਾਂ ਕੁੰਡਾ ਲਾਹਿੰਦਾ। ਭਗਤ ਭਗਵੰਤ ਲਏ ਉਠਾਲ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਸਾਚੇ ਸੰਤ ਵੇਖੇ ਲਾਲ, ਲਾਲਨ ਆਪਣਾ ਭੇਵ ਚੁਕਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਰਗੁਣ ਆਪਣਾ ਵੇਸ ਵਟਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਚਲਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸਰਬ ਜੀਆਂ ਪ੍ਰਭ ਜਾਣੀ ਜਾਣ, ਘਟ ਘਟ ਆਪਣਾ ਆਸਣ ਲਾਇੰਦਾ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਪਹਿਚਾਨ, ਅੰਜੀਲ ਕੁਰਾਨ ਪੜਦਾ ਲਾਹਿੰਦਾ। ਅੰਡਜ ਜੇਰਜ ਉਤਭੁਜ ਸੇਤਜ ਵੇਖਣਹਾਰਾ ਮਾਰ ਧਿਆਨ, ਚਾਰੋਂ ਕੁੰਟ ਨੈਣ ਉਠਾਇੰਦਾ। ਦਹਿ ਦਿਸ਼ਾ ਖੇਲ ਮਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪਣਾ ਭੇਵ ਚੁਕਾਇੰਦਾ। ਲੇਖਾ ਜਾਣੇ ਜ਼ਿਮੀ ਅਸਮਾਨ, ਗਗਨ ਗਗਨੰਤਰ ਆਪਣਾ ਫੇਰਾ ਪਾਇੰਦਾ। ਚੌਦਾਂ ਤਬਕ ਵੇਖਣਹਾਰ ਦੁਕਾਨ, ਚੌਦਾਂ ਲੋਕਾਂ ਫੋਲ ਫੋਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਰਾਇੰਦਾ। ਸਾਚੀ ਕਾਰ ਸਚਖੰਡ ਦੁਆਰੇ, ਹਰਿ ਸਾਚਾ ਆਪ ਕਰਾਈਆ। ਇਕੱਠੇ ਕਰ ਗੁਰ ਅਵਤਾਰੇ, ਗੁਰ ਗੁਰ ਬੂਝ ਬੁਝਾਈਆ। ਪੀਰ ਪੈਗ਼ੰਬਰ ਸੋਹਨ ਬੰਕ ਦੁਆਰੇ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸਚ ਸੰਦੇਸਾ ਨਰ ਨਰੇਸ਼ਾ ਏਕਾ ਦੇਵੇ ਏਕੰਕਾਰੇ, ਏਕਾ ਹੁਕਮ ਸੁਣਾਈਆ। ਸਾਰੇ ਬੋਲੋ ਇਕ ਜੈਕਾਰੇ, ਜੈ ਜੈਕਾਰ ਕਰੇ ਲੋਕਾਈਆ। ਸੋਹੰ ਸ਼ਬਦ ਅਗੰਮ ਅਪਾਰੇ, ਅਲੱਖ ਅਗੋਚਰ ਕਰੇ ਪੜ੍ਹਾਈਆ। ਆਤਮ ਪਰਮਾਤਮ ਲੱਖ ਚੁਰਾਸੀ ਬਣ ਵਣਜਾਰੇ, ਲੋਕਮਾਤ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਹਰਿ ਹਰਿ ਗੀਤ, ਆਪਣਾ ਨਾਉਂ ਦ੍ਰਿੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਘਰ ਸਾਚੇ ਬਣੋ ਮੀਤ, ਜਗਤ ਵਿਛੋੜਾ ਆਪ ਮੁਕਾਇੰਦਾ। ਨਾਤਾ ਤੁਟੇ ਮੰਦਰ ਮਸੀਤ, ਸ਼ਿਵਦੁਆਲਾ ਮੱਠ ਵੰਡ ਨਾ ਕੋਇ ਵੰਡਾਇੰਦਾ। ਸ੍ਰਿਸ਼ਟ ਸਬਾਈ ਚਲੇ ਏਕਾ ਰੀਤ, ਰੀਤੀਵਾਨ ਆਪ ਚਲਾਇੰਦਾ। ਨਿਰਗੁਣ ਸਰਗੁਣ ਸਚ ਪ੍ਰੀਤ, ਪੁਰਖ ਅਕਾਲ ਆਪ ਵਖਾਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਏਕਾ ਰੰਗ ਰੰਗਾਇੰਦਾ। ਸਦਾ ਸੁਹੇਲਾ ਵਸੇ ਚੀਤ, ਗ੍ਰਹਿ ਮੰਦਰ ਆਸਣ ਲਾਇੰਦਾ। ਕਲਜੁਗ ਅੰਤਮ ਵੇਲਾ ਰਿਹਾ ਬੀਤ, ਸੋ ਪੁਰਖ ਨਿਰੰਜਣ ਫੇਰਾ ਪਾਇੰਦਾ। ਸਚਖੰਡ ਨਿਵਾਸੀ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਆਪ ਸਮਝਾਇੰਦਾ। ਸਚ ਸੰਦੇਸਾ ਏਕੰਕਾਰ, ਕਲਜੁਗ ਅੰਤਮ ਆਪ ਜਣਾਈਆ। ਸ੍ਰਿਸ਼ਟ ਸਬਾਈ ਏਕਾ ਧਾਰ, ਏਕਾ ਮਾਰਗ ਦਏ ਵਖਾਈਆ। ਪੂਰਬ ਲੇਖਾ ਸਰਬ ਸੰਸਾਰ, ਕਲਜੁਗ ਅੰਤਮ ਦਏ ਮੁਕਾਈਆ। ਸਤਿਜੁਗ ਸਾਚਾ ਬੋਲ ਜੈਕਾਰ, ਜੈ ਜੈਕਾਰ ਕਰੇ ਸ਼ਨਵਾਈਆ। ਗੁਰ ਅਵਤਾਰ ਕਰੋ ਨਿਮਸਕਾਰ, ਪੀਰ ਪੈਗ਼ੰਬਰ ਸੀਸ ਝੁਕਾਈਆ। ਏਕਾ ਕਲਮਾ ਅਪਰ ਅਪਾਰ, ਪਰਵਰਦਿਗਾਰ ਆਪ ਸੁਣਾਈਆ। ਏਕਾ ਮੰਤਰ ਦਏ ਅਧਾਰ, ਜੀਵਣ ਜੁਗਤ ਜਗਤ ਜਣਾਈਆ। ਏਕਾ ਦੀਪ ਹੋਏ ਉਜਿਆਰ, ਅੰਧ ਅੰਧੇਰ

ਗਵਾਈਆ। ਏਕਾ ਚਰਨ ਕਵਲ ਪਿਆਰ, ਸਤਿਗੁਰ ਏਕਾ ਨਜ਼ਰੀ ਆਈਆ। ਏਕਾ ਧਰਤ ਧਵਲ ਅਖਾੜ, ਏਕਾ ਧਰਨੀ ਸੋਭਾ ਪਾਈਆ। ਏਕਾ ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਆਪਣਾ ਫੇਰਾ ਪਾਈਆ। ਏਕਾ ਸਮੁੰਦ ਸਾਗਰ ਕਰੇ ਵਿਚਾਰ, ਜਲ ਥਲ ਮਹੀਅਲ ਏਕਾ ਵੇਖ ਵਖਾਈਆ। ਏਕਾ ਲੇਖਾ ਜਾਣੇ ਪੁਰਖ ਨਾਰ, ਨਰ ਨਰਾਇਣ ਵਡੀ ਵਡਿਆਈਆ। ਏਕਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪਾਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਏਕਾ ਸ਼ਾਸਤਰ ਸਿਮਰਤ ਵੇਦ ਪੁਰਾਨ ਬਣੇ ਲਿਖਾਰ, ਬਣ ਕਾਤਬ ਲੇਖ ਲਿਖਾਈਆ। ਏਕਾ ਗੁਰ ਅਵਤਾਰਾਂ ਦਏ ਅਧਾਰ, ਨਾਮ ਨਿਧਾਨਾ ਝੋਲੀ ਪਾਈਆ। ਏਕਾ ਕਲਜੁਗ ਅੰਤਮ ਪਰਗਟ ਹੋਵੇ ਵਿਚ ਸੰਸਾਰ, ਮਹਾਬਲੀ ਆਪਣਾ ਨਾਉਂ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਆਦਿ ਸ਼ਕਤ ਆਦਿ ਭਵਾਨੀ ਚਤਰਭੁਜ ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਹੱਕ ਹਕ਼ੀਕ਼ਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਇਕ ਸੁਹਾਈਆ। ਸਚਖੰਡ ਨਿਵਾਸੀ ਏਕੰਕਾਰ, ਆਪਣੀ ਕਲ ਧਰਾਇੰਦਾ। ਲਹਿਣਾ ਦੇਣਾ ਚੁਕਾ ਗੁਰੂ ਅਵਤਾਰ, ਸਾਚਾ ਮਾਰਗ ਆਪੇ ਲਾਇੰਦਾ। ਕਲਜੁਗ ਅੰਤਮ ਕਰੇ ਖੁਆਰ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਚਮਕਾਇੰਦਾ। ਸਾਚਾ ਛੰਦਾ ਬੋਲ ਜੈਕਾਰ, ਗੀਤ ਗੋਬਿੰਦ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਵਖਾਇੰਦਾ। ਸਚ ਦੁਆਰਾ ਸਾਚਾ ਰੰਗ, ਹਰਿ ਜੂ ਹਰਿ ਹਰਿ ਆਪ ਰੰਗਾਇੰਦਾ। ਸਤਿਜੁਗ ਮੰਗੇ ਏਕਾ ਮੰਗ, ਆਪਣੀ ਝੋਲੀ ਅੱਗੇ ਡਾਹਿੰਦਾ। ਕਲਜੁਗ ਅੰਤਮ ਹੋਇਆ ਨੰਗ, ਸਿਰ ਹੱਥ ਨਾ ਕੋਇ ਰਖਾਇੰਦਾ। ਚੌਦਾਂ ਲੋਕ ਭਾਗਾਂ ਮੰਦ, ਸਾਚਾ ਸਬਕ ਨਾ ਕੋਇ ਪੜ੍ਹਾਇੰਦਾ। ਸ੍ਰਿਸ਼ਟ ਸਬਾਈ ਹੋਈ ਖੰਡ ਖੰਡ, ਵਰਨ ਬਰਨ ਆਪ ਲੜਾਇੰਦਾ। ਘਰ ਪਰਕਾਸ਼ ਨਾ ਹੋਏ ਸਾਚਾ ਚੰਦ, ਜੋਤ ਨਿਰੰਜਣ ਨੂਰ ਨਾ ਕੋਇ ਵਖਾਇੰਦਾ। ਆਤਮ ਰਸ ਨਾ ਮਿਲੇ ਅਨੰਦ, ਸਾਚਾ ਅੰਮ੍ਰਿਤ ਨਾ ਕੋਇ ਮੁਖ ਚੁਆਇੰਦਾ। ਜਨਮ ਜਨਮ ਦੀ ਟੁੱਟੀ ਦੇਵੇ ਨਾ ਕੋਇ ਗੰਢ, ਗੰਢਣਹਾਰ ਗੋਪਾਲ ਸੁਆਮੀ ਦਿਸ ਕਿਸੇ ਨਾ ਆਇੰਦਾ। ਨੌਂ ਖੰਡ ਹੋਏ ਵੈਰਾਨੀ, ਵੈਰਾਨਗੀ ਭੇਵ ਨਾ ਕੋਇ ਖੁਲ੍ਹਾਇੰਦਾ। ਕਲਜੁਗ ਅੰਤਮ ਅੰਤ ਨਿਸ਼ਾਨੀ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਅਨਹਦ ਨਾਦ ਨਾ ਸੁਣੇ ਕੋਇ ਬਾਣੀ, ਰਸਨਾ ਜਿਹਵਾ ਸਰਬ ਗਾਇੰਦਾ। ਅੰਮ੍ਰਿਤ ਆਤਮ ਸਚ ਸਰੋਵਰ ਮਿਲੇ ਨਾ ਠੰਡਾ ਪਾਣੀ, ਅਠਸਠ ਤੀਰਥ ਸਰਬ ਕੁਰਲਾਇੰਦਾ। ਸਤਿਗੁਰ ਸ਼ਬਦ ਮਿਲੇ ਨਾ ਸਾਚਾ ਹਾਣੀ, ਸੁਰਤੀ ਨਾਰ ਨਾ ਕੋਇ ਪਰਨਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੋਕਮਾਤ ਨੇਤਰ ਨੈਣ ਆਪ ਵਖਾਇੰਦਾ। ਨੇਤਰ ਵੇਖੋ ਆਪਣਾ ਹਾਲ, ਹਰਿ ਜੂ ਆਪ ਸੁਣਾਈਆ। ਨੌਂ ਖੰਡ ਪ੍ਰਿਥਮੀ ਹੋਏ ਬੇਹਾਲ, ਬੇਹਬਲ ਹੋ ਹੋ ਦਏ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਅੰਤ ਦਿਸੇ ਨਾ ਕੋਇ ਦਲਾਲ, ਸਭ ਬੈਠੇ ਮੁਖ ਭੁਵਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਦੀਨ ਦਿਆਲ, ਬੇਪਰਵਾਹ ਬੇਪਰਵਾਹੀਆ। ਸ੍ਰਿਸ਼ਟ ਸਬਾਈ ਖ਼ਾਲੀ ਵੇਖੇ ਧਰਮ ਧਰਮਸਾਲ, ਧਰਮ ਦੁਆਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਸਰਬ ਖੁਲ੍ਹਾਈਆ। ਨੇਤਰ ਖੋਲ੍ਹ ਵੇਖੋ ਅੱਖ, ਹਰਿ ਅੱਖਰ ਅੱਖਰ ਆਪ ਜਣਾਇੰਦਾ। ਕਲਜੁਗ ਕੂੜ ਕੁੜਿਆਰਾ

ਦਿਸੇ ਭੱਠ, ਤ੍ਰੈਗੁਣ ਅਗਨੀ ਤਤ ਤਪਾਇੰਦਾ। ਸਤਿ ਸਰੂਪ ਨਾ ਕੋਇ ਮੰਦਰ ਮਸਜਦ ਮੱਠ, ਗੁਰੂਦੁਆਰ ਗੁਰ ਗੁਰ ਰੰਗ ਨਾ ਕੋਇ ਰੰਗਾਇੰਦਾ। ਜਗਤ ਵਿਭਚਾਰੀ ਹੋਇਆ ਇਕੱਠ, ਨਾਰ ਵੇਸਵਾ ਸਰਬ ਹੰਢਾਇੰਦਾ। ਪਾਰਬ੍ਰਹਮ ਪ੍ਰਭ ਮਿਲੇ ਨਾ ਕਮਲਾਪਤ, ਕਵਲ ਨੈਣ ਨੈਣ ਨਾ ਕੋਇ ਮਿਲਾਇੰਦਾ। ਨਾੜ ਬਹੱਤਰ ਉਬਲੇ ਰੱਤ, ਧੀਰਜ ਧੀਰ ਨਾ ਕੋਇ ਧਰਾਇੰਦਾ। ਸ੍ਰਿਸ਼ਟ ਸਬਾਈ ਖੇੜਾ ਦਿਸੇ ਭੱਠ, ਜਗਤ ਭਠਿਆਲਾ ਆਪ ਤਪਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼ੀ ਦੋ ਜਹਾਨ ਸ੍ਰੀ ਭਗਵਾਨ ਪੈਂਡਾ ਵੇਖੇ ਨੱਠ ਨੱਠ, ਬਣ ਪਾਂਧੀ ਪੰਧ ਮੁਕਾਇੰਦਾ। ਚਾਰ ਯੁਗ ਦਾ ਪਿਛਲਾ ਲੇਖਾ ਆਪਣੇ ਲੇਖੇ ਲਏ ਘਤ, ਅੱਗੇ ਰਾਹ ਨਾ ਕੋਇ ਜਣਾਇੰਦਾ। ਸ੍ਰਿਸ਼ਟ ਸਬਾਈ ਨਾਤਾ ਜੁੜਿਆ ਮਨ ਮਤ, ਮਨ ਵਾਸਨਾ ਨਾਲ ਮਿਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਬੈਠੇ ਸੱਥਰ ਘਤ, ਕੂੜੀ ਸਫ਼ਾ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰ ਅਵਤਾਰਾਂ ਭੇਵ ਚੁਕਾਇੰਦਾ। ਗੁਰ ਅਵਤਾਰ ਕਰਨ ਧਿਆਨ, ਲੋਕਮਾਤ ਵੇਖ ਵਖਾਈਆ। ਸ੍ਰਿਸ਼ਟ ਸਬਾਈ ਹੋਈ ਬੇਈਮਾਨ, ਆਤਮ ਅੰਤਰ ਹਰਿ ਕਾ ਨਾਉਂ ਨਾ ਕੋਇ ਧਿਆਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੂਕ ਕੂਕ ਕੁਰਲਾਣ, ਕੂੜੀ ਕਿਰਿਆ ਵੰਡ ਵੰਡਾਈਆ। ਨਜ਼ਰ ਨਾ ਆਏ ਸ੍ਰੀ ਭਗਵਾਨ, ਸਾਹਿਬ ਸੁਲਤਾਨ ਬੈਠਾ ਮੁਖ ਛੁਪਾਈਆ। ਜ਼ਾਤ ਪਾਤ ਊਚ ਨੀਚ ਰਾਉਂ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ, ਆਪਣਾ ਕੀਤਾ ਆਪੇ ਪਾਣ, ਲਿਖ ਲਿਖ ਲੇਖਾ ਸਭ ਦਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਚਾਰ ਯੁਗ ਦਾ ਅੰਤ ਕਿਨਾਰਾ, ਅੰਤਮ ਅੰਤ ਆਪ ਵਖਾਇੰਦਾ। ਸ੍ਰਿਸ਼ਟ ਸਬਾਈ ਨੇਤਰ ਰੋਵੇ ਜ਼ਾਰੋ ਜ਼ਾਰਾ, ਨੈਣ ਨੈਣ ਨਾ ਕੋਇ ਉਠਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਹਰਿ ਕਾ ਭੇਵ ਨਾ ਕੋਇ ਜਣਾਇੰਦਾ। ਬੇਅੰਤ ਬੇਅੰਤ ਕਹਿ ਕਹਿ ਗਏ ਗੁਰ ਅਵਤਾਰਾ, ਪੀਰ ਪੈਗ਼ੰਬਰ ਸਯਦਾ ਸੀਸ ਝੁਕਾਇੰਦਾ। ਰਾਹ ਤੱਕਦੇ ਗਏ ਪਰਵਰਦਿਗਾਰਾ, ਪਰਵਰਦਿਗਾਰ ਆਪਣਾ ਫੇਰਾ ਪਾਇੰਦਾ। ਨਿਹਕਲੰਕ ਨਰਾਇਣ ਨਰ ਲੈ ਅਵਤਾਰਾ, ਰੂਪ ਅਨੂਪ ਆਪ ਪਰਗਟਾਇੰਦਾ। ਜੋਤੀ ਜਾਤਾ ਕਰ ਪਸਾਰਾ, ਪੁਰਖ ਬਿਧਾਤਾ ਖੇਲ ਕਰਾਇੰਦਾ। ਰਾਤੀ ਰੁੱਤੀ ਥਿਤੀ ਨਾ ਜਾਣੇ ਕੋਇ ਵਾਰਾ, ਘੜੀ ਪਲ ਨਾ ਵੰਡ ਵੰਡਾਇੰਦਾ। ਸ਼ਬਦ ਅਗੰਮੀ ਸਾਚੀ ਧਾਰਾ, ਥਿਰ ਘਰ ਵਾਸੀ ਬਾਹਰ ਕਢਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਨੂਰ ਵਖਾਇੰਦਾ। ਪੂਰਬ ਲੇਖਾ ਗੁਰ ਅਵਤਾਰਾ, ਅੰਤਮ ਪੂਰ ਕਰਾਇੰਦਾ। ਸ੍ਰਿਸ਼ਟ ਸਬਾਈ ਵੇਖਣਹਾਰਾ, ਇਸ਼ਟ ਦ੍ਰਿਸ਼ਟ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਆਪ ਵਡਿਆਇੰਦਾ। ਸਾਚਾ ਮੰਦਰ ਉਚ ਮਹੱਲਾ, ਸਤਿਗੁਰ ਸਾਚਾ ਆਪ ਵਸਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਆਦਿ ਜੁਗਾਦਿ ਜੁਗਾ ਜੁਗੰਤਰ ਡੇਰਾ ਲਾਈਆ। ਬੋਧ ਅਗਾਧ ਸ਼ਬਦ ਅਨਾਦ ਸਚ ਸੰਦੇਸ ਏਕਾ ਘੱਲਾ, ਭਗਤ ਭਗਵੰਤ ਸਾਧ ਸੰਤ ਕਰੇ ਪੜ੍ਹਾਈਆ। ਆਤਮ ਸੇਜਾ ਸਚ ਸਿੰਘਾਸਣ ਏਕਾ ਮੱਲਾ, ਘਰ ਘਰ ਵਿਚ ਬੈਠਾ ਜੋਤ ਜਗਾਈਆ। ਨਿਰਗੁਣ ਸਰਗੁਣ ਫੜਾਏ ਪੱਲਾ, ਭੇਵ ਅਭੇਦਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਚੜ੍ਹ ਲੋਕਮਾਤ ਵੇਖੇ ਚਾਈਂ ਚਾਈਂਆ। ਲੋਕਮਾਤ ਹਰਿ ਚਾਉ ਘਨੇਰਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਹੇਰਾ ਫੇਰਾ, ਅਛਲ

ਛਲ ਆਪਣੀ ਖੇਲ ਕਰਾਇੰਦਾ। ਜਨ ਭਗਤਾਂ ਕਰੇ ਹੱਕ ਨਬੇੜਾ, ਪੂਰਬ ਲੇਖਾ ਝੋਲੀ ਪਾਇੰਦਾ। ਦੇਵੇ ਦਰਸ ਨਾ ਲਾਏ ਦੇਰਾ, ਆਤਮ ਪਰਮਾਤਮ ਜੋੜ ਜੋੜਾਇੰਦਾ। ਕਾਇਆ ਮੰਦਰ ਅੰਦਰ ਮਿਟਾਏ ਜੂਠਾ ਝੂਠਾ ਅੰਧੇਰਾ, ਸਚ ਸੁੱਚ ਦੀਪਕ ਜੋਤ ਆਪ ਜਗਾਇੰਦਾ। ਨਾਤਾ ਤੋੜੇ ਜਗਤ ਵਿਛੋੜੇ ਮੇਲ ਮਿਲਾਏ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਸੁਲਤਾਨ, ਆਦਿ ਅੰਤ ਜਣਾਈਆ। ਕਲਜੁਗ ਮੇਟੇ ਕੂੜ ਦੁਕਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਨਾਤਾ ਤੁਟੇ ਜੀਵ ਸ਼ੈਤਾਨ, ਸ਼ਰਅ ਹੱਦ ਨਾ ਕੋਇ ਵਖਾਈਆ। ਸ੍ਰਿਸ਼ਟ ਸਬਾਈ ਇਕ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਇਕ ਸਰੋਵਰ ਤਟ ਅਸ਼ਨਾਨ, ਇਕ ਕਿਨਾਰਾ ਦਏ ਜਣਾਈਆ। ਏਕਾ ਨਜ਼ਰੀ ਆਏ ਸ੍ਰੀ ਭਗਵਾਨ, ਦੂਸਰ ਰੂਪ ਨਾ ਕੋਇ ਵਖਾਈਆ। ਏਕਾ ਮੇਲਾ ਸਾਚੇ ਕਾਹਨ, ਲੱਖ ਚੁਰਾਸੀ ਗੋਪੀ ਆਪ ਪਰਨਾਈਆ। ਏਕਾ ਵੇਖੇ ਸੀਆ ਸੁਰਤੀ ਸਾਚਾ ਰਾਮ, ਘਟ ਘਟ ਬੈਠਾ ਜੋਤ ਜਗਾਈਆ। ਏਕਾ ਈਸਾ ਮੂਸਾ ਪੀਰ ਪੈਗ਼ੰਬਰ ਸੰਗ ਮੁਹੰਮਦ ਦਏ ਕਲਾਮ, ਕਲਮਾ ਨਬੀ ਇਕ ਪੜ੍ਹਾਈਆ। ਏਕਾ ਨਾਨਕ ਜਾਣੇ ਸਤਿਨਾਮ, ਨਾਮ ਸਤਿ ਸਤਿ ਸਮਝਾਈਆ। ਏਕਾ ਗੋਬਿੰਦ ਜੈ ਜੈਕਾਰ ਕਰੇ ਸ੍ਰੀ ਭਗਵਾਨ, ਪੁਰਖ ਅਕਾਲ ਇਕ ਮਨਾਈਆ। ਸ੍ਰਿਸ਼ਟ ਸਬਾਈ ਦੇ ਕੇ ਗਿਆ ਪੈਗ਼ਾਮ, ਸਚ ਸੰਦੇਸਾ ਇਕ ਸੁਣਾਈਆ। ਕਲਜੁਗ ਅੰਤਮ ਪਰਗਟ ਹੋਏ ਮਹਾਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਕੂੜੀ ਕਿਰਿਆ ਮੇਟੇ ਨਿਸ਼ਾਨ, ਸਤਿਜੁਗ ਸਾਚਾ ਰਾਹ ਚਲਾਈਆ। ਨੌਂ ਖੰਡ ਪ੍ਰਿਥਮੀ ਬਣਾਏ ਇਕ ਵਿਧਾਨ, ਰੱਯਤ ਏਕਾ ਰੂਪ ਵਖਾਈਆ। ਆਤਮ ਪਰਮਾਤਮ ਜੀਵ ਜੰਤ ਸਾਰੇ ਗਾਣ, ਸੋਹੰ ਅੱਖਰ ਕਰੇ ਪੜ੍ਹਾਈਆ। ਨਿਮਾਣਿਆਂ ਦੇਵੇ ਸਾਚਾ ਮਾਣ, ਸਿਰ ਆਪਣਾ ਹੱਥ ਟਿਕਾਈਆ। ਸ਼ਾਹ ਸੁਲਤਾਨਾ ਰਾਜ ਰਾਜਾਨਾ ਆਏ ਹਾਣ, ਸੀਸ ਤਾਜ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਮਾਰਗ ਆਪੇ ਲਾਈਆ। ਸਤਿਜੁਗ ਮਾਰਗ ਸਤਿ ਸਤਿਵਾਦ, ਸਤਿ ਪੁਰਖ ਨਿਰੰਜਣ ਆਪ ਲਗਾਇੰਦਾ। ਦੋ ਜਹਾਨਾਂ ਦੇਵੇ ਦਾਦ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਨਾਮ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹੇ ਆਰਾਧ, ਰਹਿਬਰ ਏਕਾ ਰਾਹ ਵਖਾਇੰਦਾ। ਲੱਖ ਚੁਰਾਸੀ ਅੰਤਰ ਨਾਦ, ਅਨਾਦੀ ਧੁੰਨ ਉਪਜਾਇੰਦਾ। ਕਲਜੁਗ ਖੇਲ ਕਰੇ ਵਿਚ ਬ੍ਰਹਿਮਾਦ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤਮ ਵੇਖ ਵਖਾਇੰਦਾ। ਗੁਰ ਪੀਰ ਅਵਤਾਰ ਪੈਗ਼ੰਬਰ ਹੋਏ ਵਿਸਮਾਦ, ਬਿਸਮਲ ਆਪਣੀ ਖੇਲ ਜਣਾਇੰਦਾ। ਭਗਤ ਭਗਵੰਤ ਲਏ ਲਾਧ, ਲੱਖ ਚੁਰਾਸੀ ਫੋਲ ਫੋਲਾਇੰਦਾ। ਰਾਤੀ ਸੁੱਤਿਆਂ ਮਾਰ ਆਵਾਜ਼, ਫੜ ਬਾਂਹੋਂ ਆਪ ਉਠਾਇੰਦਾ। ਕਿਰਪਾ ਕਰ ਗ਼ਰੀਬ ਨਿਵਾਜ਼, ਗੁਰਬਤ ਸਭ ਦੀ ਬਾਹਰ ਕਢਾਇੰਦਾ। ਆਤਮ ਅੰਤਰ ਸਾਜਣ ਸਾਜ, ਸਾਚੀ ਸੇਜਾ ਆਪ ਸੁਹਾਇੰਦਾ। ਗੁਰਸਿਖ ਗੁਰ ਗੁਰ ਰਚ ਰਚ ਕਾਜ, ਘਰ ਮੰਦਰ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦਰ ਘਰ ਸਾਚਾ ਆਪ ਵਖਾਇੰਦਾ। ਦਰ ਘਰ ਸਾਚਾ ਸਾਢੇ ਤਿੰਨ ਹੱਥ, ਹਰਿ ਜੂ ਹਰਿਜਨ ਬਣਤ ਬਣਾਈਆ। ਅੰਦਰ ਵੜ ਪੁਰਖ ਸਮਰਥ, ਨਿਰਗੁਣ ਬੈਠਾ ਜੋਤ ਜਗਾਈਆ। ਨਾਮ ਨਿਧਾਨ ਦੇਵੇ ਵਥ, ਵਸਤ ਅਮੋਲਕ ਝੋਲੀ ਪਾਈਆ। ਦੇਵਣਹਾਰਾ ਏਕਾ ਬ੍ਰਹਮ ਮਤ, ਗੁਰ ਗਿਆਨ ਸ਼ਬਦ ਦ੍ਰਿੜਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਜਗਾਏ ਆਪ ਪ੍ਰਭ, ਨਿਰਗੁਣ ਆਪਣਾ ਫੇਰਾ ਪਾਈਆ। ਪੂਰਬ ਲਹਿਣਾ ਮੇਟੇ ਸਭ, ਪਿਛਲਾ ਲੇਖਾ ਦਏ ਚੁਕਾਈਆ। ਅੰਮ੍ਰਿਤ ਝਿਰਨਾ ਝਿਰਾਏ ਕਵਲ ਨਭ, ਜਗਤ ਤ੍ਰਿਸਨਾ ਹਿਰਸ ਮਿਟਾਈਆ। ਜਗਤ ਦੁਆਰਾ ਪਾਰ ਹੱਦ, ਜੂਠਾ ਝੂਠਾ ਨਾਤਾ ਦਏ ਤੁੜਾਈਆ। ਅੰਮ੍ਰਿਤ ਜਾਮ ਸਾਚੀ ਮਦਿ, ਮਧੁਰ ਰਸ ਇਕ ਵਖਾਈਆ। ਦਰ ਘਰ ਸਾਚੇ ਲਡਾਏ ਸਾਚਾ ਲਡ, ਪਿਤਾ ਪੂਤ ਵੇਸ ਵਟਾਈਆ। ਲੱਖ ਚੁਰਾਸੀ ਨਾਲੋਂ ਕਰ ਕਰ ਅਡ, ਗੁਰਸਿਖ ਗੁਰ ਗੁਰ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਧਾਮ ਸੁਹੰਜਣਾ, ਘਰ ਸਾਚਾ ਸੋਭਾਵੰਤ। ਪ੍ਰਭ ਮਿਲੇ ਇਕ ਨਿਰੰਜਣਾ, ਮੇਲ ਮਿਲਾਵਾ ਨਾਰ ਕੰਤ। ਹੋਏ ਸਹਾਈ ਦਰਦ ਦੁਖ ਭੈ ਭੰਜਨਾ, ਲੇਖਾ ਜਾਣੇ ਆਦਿ ਅੰਤ। ਚਰਨ ਧੂੜ ਕਰਾਏ ਮਜਨਾ ਗੁਰਮੁਖ ਵੇਖੇ ਸਾਚੇ ਸੰਤ। ਦੋ ਜਹਾਨਾਂ ਬਣ ਬਣ ਸੱਜਣਾ। ਮਹਿਮਾ ਜਣਾਏ ਆਪ ਅਗਣਤ। ਵੇਲੇ ਅੰਤਮ ਪੜਦਾ ਕੱਜਣਾ, ਗੜ੍ਹ ਤੋੜੇ ਹਉਮੇ ਹੰਗਤ। ਤ੍ਰੈਗੁਣ ਅਗਨ ਨਾ ਗੁਰਸਿਖ ਦਝਣਾ। ਹਰਿ ਜੂ ਮੇਲੇ ਸਾਚੀ ਸੰਗਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਗੁਰਸਿਖ, ਕਾਇਆ ਚੋਲੀ ਚਾੜ੍ਹੇ ਰੰਗਤ। ਕਾਇਆ ਚੋਲੀ ਰੰਗ ਚਲੂਲ, ਸਤਿਗੁਰ ਪੂਰਾ ਆਪ ਚੜ੍ਹਾਈਆ। ਚਾਰ ਯੁਗ ਦਾ ਲਹਿਣਾ ਅੰਤ ਨਾ ਜਾਏ ਭੂਲ, ਕਲਜੁਗ ਲੇਖਾ ਲੇਖੇ ਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਭਗਤ ਭਗਵੰਤ ਬਰਸਣਹਾਰਾ ਫੂਲ, ਏਕਾ ਛਹਿਬਰ ਆਪਣੇ ਨਾਮ ਲਗਾਈਆ। ਸਤਿਜੁਗ ਦਾ ਸਚ ਅਸੂਲ, ਅਸਲੀਅਤ ਆਪਣਾ ਭੇਵ ਖੁਲ੍ਹਾਈਆ। ਗੁਰਮੁਖ ਵਿਰਲਾ ਕਰੇ ਕਬੂਲ, ਕਾਬਲੀਯਤ ਚਲੇ ਨਾ ਕਿਸੇ ਚਤੁਰਾਈਆ। ਸਚ ਪਘੂੰੜਾ ਲਏ ਝੂਲ, ਸਤਿ ਸਤਿਵਾਦੀ ਆਪ ਝੁਲਾਈਆ। ਜਨਮ ਮਾਣਸ ਦਾ ਲਹਿਣਾ ਦੇਵੇ ਮੂਲ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਪਾਰ ਕਰਾਈਆ। ਹਰਿਜਨ ਪਾਰ ਕਰੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਗੁਰਸਿਖਾਂ ਬਣੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਇੰਦਾ। ਨਾਤਾ ਤੋੜੇ ਜ਼ਾਤ ਪਾਤ, ਊਚ ਨੀਚ ਨਾ ਕੋਇ ਰਖਾਇੰਦਾ। ਸਰੋਵਰ ਵਖਾਏ ਏਕਾ ਘਾਟ, ਅਠਸਠ ਤੀਰਥ ਪੰਧ ਮੁਕਾਇੰਦਾ। ਨਿਰਮਲ ਨੂਰ ਜੋਤ ਲਲਾਟ, ਘਰ ਘਰ ਵਿਚ ਆਪ ਪਰਗਟਾਇੰਦਾ। ਏਥੇ ਓਥੇ ਬਣੇ ਸੱਜਣ ਸਾਕ, ਕੂੜਾ ਨਾਤਾ ਮੋਹ ਚੁਕਾਇੰਦਾ। ਮੇਲ ਮਿਲਾਵਾ ਕਮਲਾਪਾਤ, ਗੁਰਮੁਖ ਕਮਲੀ ਕੋਝੀ ਨਾਰ ਆਪਣੇ ਅੰਗ ਲਗਾਇੰਦਾ। ਨਾਮ ਅਗੰਮੀ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਚਰਨ ਕਵਲ ਉਪਰ ਧਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੋੜਾਇੰਦਾ। ਸੋਹੰ ਅੱਖਰ ਪੂਜਾ ਪਾਠ, ਕਾਇਆ ਪਾਠਸ਼ਾਲਾ ਆਪ ਵਖਾਇੰਦਾ। ਵੇਲੇ ਅੰਤਮ ਪੁਛੇ ਵਾਤ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜਾਨਣਹਾਰਾ ਕਾਇਨਾਤ, ਕਾਇਆ ਕਾਅਬਾ ਡੇਰਾ ਲਾਇੰਦਾ। ਪਿਆਵਣਹਾਰਾ ਆਬੇ ਹਯਾਤ, ਸਚ ਪਿਆਲਾ ਹੱਥ ਉਠਾਇੰਦਾ। ਪਰਗਟ ਹੋ ਸਾਖਿਆਤ, ਸਾਹਿਬ ਸੁਲਤਾਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਆਪਣੀ ਗੋਦ ਬਹਾਇੰਦਾ। ਹਰਿਜਨ ਗੋਦੀ ਆਪਣੀ ਚੁੱਕ, ਚਾਰ ਵਰਨ ਦਏ ਵਡਿਆਈਆ। ਗੁਰਮੁਖ ਬੂਟਾ ਨਾ ਜਾਏ ਸੁੱਕ, ਸਤਿਜੁਗ ਸਾਚੇ ਹਰਾ ਕਰਾਈਆ। ਪੁਰਖ ਅਬਿਨਾਸ਼ੀ ਰੱਖੇ ਆਪਣੀ ਕੁੱਖ, ਜਨਨੀ ਜਨ ਨਾ ਕੋਇ ਵਡਿਆਈਆ। ਜਨਮ

ਜਨਮ ਦਾ ਮੇਟੇ ਦੁੱਖ, ਚਿੰਤਾ ਰੋਗ ਨਾ ਲਾਗੇ ਰਾਈਆ। ਇਕ ਉਪਜਾਏ ਸਾਚਾ ਸੁਖ, ਬ੍ਰਹਮ ਪਾਰਬ੍ਰਹਮ ਕੁੜਮਾਈਆ। ਪੰਚ ਵਿਕਾਰਾ ਵਿਚੋਂ ਕੱਢੇ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਰਹਿਣ ਨਾ ਪਾਈਆ। ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਫੰਦ ਕਟਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਨਿਝਰ ਝਿਰਨਾ ਆਪ ਝਿਰਾਈਆ। ਕਰ ਪਰਕਾਸ਼ ਨਿਰਮਲ ਜੋਤ, ਰਾਤੀਂ ਸੁੱਤਿਆਂ ਦਰਸ ਦਿਖਾਈਆ। ਹੋਏ ਵਸੇਰਾ ਕਾਇਆ ਕਿਲਾ ਕੋਟ, ਬੰਕ ਦੁਆਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲਾ ਸਾਚੇ ਘਰ, ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਏਕੰਕਾਰ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਸਤਿਜੁਗ ਸਾਚੀ ਬੰਨ੍ਹੇ ਧਾਰ, ਧਰਨੀ ਧਰਤ ਧਵਲ ਵਡਿਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਰੋਵੇ ਜ਼ਾਰੋ ਜ਼ਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਕਹਿ ਕਹਿ ਸਰਬ ਸੁਣਾਇੰਦਾ। ਸਾਡਾ ਲਹਿਣਾ ਚੁੱਕਿਆ ਅੰਤਮ ਵਾਰ, ਬਾਕੀ ਅਵਰ ਨਾ ਕੋਇ ਕਢਾਇੰਦਾ। ਸਤਿਜੁਗ ਤੇਰਾ ਚਲੇ ਸਚ ਵਿਹਾਰ, ਤੇਰਾ ਤੇਰੇ ਰੰਗ ਸਮਾਇੰਦਾ। ਕਰ ਕਿਰਪਾ ਆਪਣੇ ਅੰਦਰ ਲੈਣਾ ਵਾੜ, ਦਰ ਤੇਰਾ ਏਕਾ ਭਾਇੰਦਾ। ਤੇਰਾ ਗੁਰਮੁਖ ਤੇਰੀ ਬਣੇ ਸੱਚੀ ਸਰਕਾਰ, ਦੋ ਜਹਾਨਾਂ ਹੁਕਮ ਚਲਾਇੰਦਾ। ਅਸੀਂ ਫਿਰ ਕੇ ਆਏ ਆਪਣੀ ਵਾਰ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਰਨ ਸਰਨ ਗਏ ਪੜ੍ਹ, ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਕੋਈ ਵਿਦਿਆ ਰਹੇ ਪੜ੍ਹ, ਏਕਾ ਪੱਲੂ ਨਾਮ ਫੜ, ਸੋਹੰ ਢੋਲਾ ਸਾਚਾ ਗਾ, ਆਪਣਾ ਆਪ ਗਏ ਮਿਟਾ , ਨਿਰਗੁਣ ਵਿਚ ਨਿਰਗੁਣ ਸਮਾ, ਸਰਗੁਣ ਰੂਪ ਨਜ਼ਰ ਕੋਇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਪਣਾ ਖੇਲ ਕਰੇ ਸਹਿਜ ਸੁਭਾ, ਕਲਜੁਗ ਸਤਿਜੁਗ ਸਤਿਜੁਗ ਕਲਜੁਗ ਧਾਰ ਧਾਰ ਨਾਲ ਬਦਲਾਈਆ ।