ਪੁਸਤਕਾਲਾਭਾਗ ੧੨

੩੦ ਹਾੜ ੨੦੧੯ ਬਿਕ੍ਰਮੀ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਦੋਸਾਂਝ ਖ਼ੁਰਦ

ਆਤਮ ਗੁਰ ਸ਼ਬਦ ਸੰਦੇਸ, ਹਰਿ ਸਤਿਗੁਰ ਆਪ ਜਣਾਇੰਦਾ। ਆਤਮ ਪਰਮਾਤਮ ਕਰ ਉਪਦੇਸ਼, ਆਪਣੀ ਮਹਿਮਾ ਆਪ ਜਣਾਇੰਦਾ। ਆਦਿ ਜੁਗਾਦੀ ਵਸਣਹਾਰ ਹਮੇਸ਼, ਦਰ ਘਰ ਸਾਚੇ ਸੋਭਾ ਪਾਇੰਦਾ। ਆਤਮ ਪਰਮਾਤਮ ਲਏ ਵੇਖ, ਨਿਜ ਨੇਤਰ ਪਰਦਾ ਲਾਹਿੰਦਾ। ਜੋਤੀ ਜਾਤਾ ਧਰ ਧਰ ਭੇਖ, ਭੇਖ ਅਵੱਲੜਾ ਵੇਸ ਵਟਾਇੰਦਾ । ਜੁਗ ਚੌਕੜੀ ਮੇਟਣਹਾਰਾ ਰੇਖ, ਲੇਖਾ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਵਸਾਏ ਆਪਣੇ ਦੇਸ, ਚਰਨ ਕਵਲ ਆਪ ਬਹਾਇੰਦਾ। ਪੀਰ ਪੈਗ਼ੰਬਰ ਸਚ ਸੰਦੇਸ, ਜੁਗਾ ਜੁਗੰਤਰ ਆਪ ਸੁਣਾਇੰਦਾ। ਨਿਰਗੁਣ ਸਰਗੁਣ ਖੇਲੇ ਖੇਡ, ਖੇਲਣਹਾਰਾ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਨਣਹਾਰਾ ਚਾਰ ਵੇਦ, ਚਾਰੇ ਯੁਗ ਫੋਲ ਫੋਲਾਇੰਦਾ। ਲੱਖ ਚੁਰਾਸੀ ਪਾਵੇ ਸਾਰ ਕਾਇਆ ਖੇਤ, ਘਟ ਘਟ ਆਪਣਾ ਵੇਸ ਧਰਾਇੰਦਾ। ਵਸਣਹਾਰਾ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਇੰਦਾ। ਭਗਤ ਭਗਵੰਤ ਕਰੇ ਸਾਚਾ ਹੇਤ, ਨਿਤ ਨਵਿਤ ਮੇਲ ਮਿਲਾਇੰਦਾ। ਸਾਚੇ ਸੰਤਾਂ ਰੱਖੇ ਰੁੱਤ ਬਸੰਤੀ ਚੇਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸਚ ਗਿਆਨ ਇਕ ਸਮਝਾਇੰਦਾ। ਸ਼ਬਦ ਗਿਆਨ ਗੁਰ ਆਤਮ ਦੇਵ, ਪਰਮਾਤਮ ਵਡ ਵਡਿਆਈਆ। ਨਿਰਗੁਣ ਸਰਗੁਣ ਕਰ ਕਰ ਸੇਵ, ਸੇਵਕ ਬਣ ਬਣ ਸੇਵ ਕਮਾਈਆ। ਆਦਿ ਜੁਗਾਦੀ ਅਲੱਖ ਅਭੇਵ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਵਸਣਹਾਰਾ ਨਿਹਚਲ ਧਾਮ ਅਟੱਲ ਸਦਾ ਨੇਹਕੇਵ, ਨਿਰਗੁਣ ਦਾਤਾ ਬੇਪਰਵਾਹੀਆ। ਅੰਮ੍ਰਿਤ ਆਤਮ ਸਾਚਾ ਰਸ ਆਪਣਾ ਨਾਉਂ ਦੇਵੇ ਮੇਵ, ਹੰ ਬ੍ਰਹਮ ਆਪਣਾ ਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਤਮ ਗੁਰ ਸ਼ਬਦ ਗਿਆਨ, ਹਰਿ ਸਾਚਾ ਸਚ ਦ੍ਰਿੜਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਵਸਣਹਾਰਾ ਸਚ ਮਕਾਨ, ਥਿਰ ਘਰ ਸਾਚੇ ਆਸਣ ਲਾਇੰਦਾ। ਬੋਧ ਅਗਾਧਾ ਧੁਰ ਫ਼ਰਮਾਣ, ਧੁਰ ਦਰਬਾਰੀ ਆਪ ਸੁਣਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਵੇਸ ਵਟਾਇੰਦਾ। ਭਗਤ ਭਗਵੰਤ ਵੇਖੇ ਆਣ, ਘਰ ਮੰਦਰ ਫੇਰਾ ਪਾਇੰਦਾ। ਏਕਾ ਦੇਵੇ ਨਾਮ ਨਿਧਾਨ, ਵਸਤ ਅਮੋਲਕ ਝੋਲੀ ਪਾਇੰਦਾ। ਸਚ ਝੁਲਾਏ ਇਕ ਨਿਸ਼ਾਨ, ਸਤਿ ਸਤਿਵਾਦੀ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸ਼ਬਦ ਗਿਆਨ ਆਤਮ ਨਾਦ, ਪਰਮ ਪੁਰਖ ਆਪਣਾ ਆਪ ਸੁਣਾਈਆ। ਜੁਗਾ ਜੁਗੰਤਰ ਦੇਵੇ ਦਾਦ, ਸਾਚੀ ਵਸਤ ਆਪ ਵਰਤਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਪੜਦਾ ਦਏ ਉਠਾਈਆ। ਗੁਰਮੁਖ ਗੁਰ ਗੁਰ ਆਪੇ ਲਾਧ, ਗੁਰਸਿਖ ਸਾਚੇ ਲਏ ਸਮਝਾਈਆ। ਲੇਖਾ ਜਾਣੇ ਸੰਤ ਸਾਧ, ਸਾਧਨਾ ਆਪਣੀ ਆਪ ਜਣਾਈਆ। ਭਗਤ ਭਗਵੰਤ ਸਦ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਲੱਖ ਚੁਰਾਸੀ ਵਿਚੋਂ ਕਾਢ, ਏਕਾ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਸਮਝਾਈਆ। ਆਤਮ ਪਰਮਾਤਮ ਬੋਧ ਗਿਆਨ ਏਕਾ ਅੱਖਰ, ਨਿਸ਼ਅੱਖਰ ਆਪ ਪੜ੍ਹਾਇੰਦਾ। ਲਿਖਣ ਪੜ੍ਹਨ ਤੋਂ ਰੱਖੇ ਵੱਖਰ, ਕਲਮ ਸ਼ਾਹੀ ਨਾ ਰੰਗ ਰੰਗਾਇੰਦਾ। ਜਨ ਭਗਤ ਵਰੋਲੇ ਨੀਰ ਅੱਥਰ, ਨੀਰ ਸੀਰ ਇਕ ਵਖਾਇੰਦਾ। ਬਜਰ ਕਪਾਟੀ ਤੋੜ ਪੱਥਰ, ਪਾਥਰ ਆਪਣਾ ਭੇਵ ਚੁਕਾਇੰਦਾ। ਪੰਚ ਵਿਕਾਰਾ ਕਰੇ ਸੱਥਰ, ਢਹਿ ਢਹਿ ਢੇਰੀ ਖ਼ਾਕ ਕਰਾਇੰਦਾ। ਆਪੇ ਚੋਟੀ ਚੜ੍ਹ ਕੇ ਬੈਠਾ ਸਿਖਰ, ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਕਰੇ ਆਪ ਫ਼ਿਕਰ, ਫ਼ਿਕਰਾ ਲੋਕਮਾਤ ਸੁਣਾਇੰਦਾ। ਸਾਚੇ ਸੰਤਾਂ ਕਰ ਕਰ ਜ਼ਿਕਰ, ਗੁਰ ਬਾਣੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਆਤਮ ਪਰਮਾਤਮ ਸਾਚਾ ਨਾਮ, ਨਿਰਗੁਣ ਸਰਗੁਣ ਆਪ ਜਣਾਈਆ। ਘਰ ਸਖ਼ੀ ਮੇਲਾ ਸਾਚੇ ਕਾਹਨ, ਗ੍ਰਹਿ ਮੰਦਰ ਵੱਜੇ ਵਧਾਈਆ। ਸੁਰਤ ਸਵਾਣੀ ਹਾਣੀ ਮਿਲੇ ਰਾਮ, ਰਮੱਯਾ ਆਪਣੇ ਅੰਗ ਲਗਾਈਆ। ਸਚ ਮੁਹੰਮਦ ਦੇ ਪੈਗ਼ਾਮ, ਏਕਾ ਆਇਤ ਕਰੇ ਪੜ੍ਹਾਈਆ। ਕਰੇ ਖੇਲ ਸ੍ਰੀ ਭਗਵਾਨ, ਜੁਗ ਜੁਗ ਆਪਣੀ ਕਾਰ ਕਮਾਈਆ। ਲੇਖਾ ਜਾਣੇ ਜੀਵ ਜਹਾਨ, ਜੀਵਣ ਜੁਗਤ ਹਰਿਜਨ ਸਾਚੇ ਦਏ ਸਮਝਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਦਏ ਮਿਟਾਈਆ। ਨਿਰਗੁਣ ਜੋਤੀ ਨੂਰ ਮਹਾਨ, ਕਰ ਪਰਕਾਸ਼ ਅੰਧੇਰ ਚੁਕਾਈਆ। ਰਸਨਾ ਜਿਹਵਾ ਏਕਾ ਗਾਣ, ਸੋਹੰ ਅੱਖਰ ਕਰੇ ਪੜ੍ਹਾਈਆ। ਵੇਖਣਹਾਰਾ ਪਵਣ ਮਸਾਣ, ਪਵਣ ਪਵਣਾਂ ਵਿਚ ਸਮਾਈਆ। ਹਰਿਜਨ ਸਾਚੇ ਕਰ ਪਰਵਾਨ, ਪਰਮ ਪੁਰਖ ਹੋਏ ਸਹਾਈਆ। ਏਕਾ ਨਾਦ ਇਕ ਧੁੰਨਕਾਨ, ਏਕਾ ਹਰਿ ਜੂ ਰਾਗ ਅਲਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਵਖਾਏ ਮਕਾਨ, ਮੱਕਾ ਕਾਅਬਾ ਇਕ ਸਮਝਾਈਆ।

ਸਚ ਦੁਆਰੇ ਵਸੇ ਸਦ ਮਿਹਰਵਾਨ, ਮਿਹਰ ਨਜ਼ਰ ਆਪ ਉਠਾਈਆ। ਜੁਗ ਚੌਕੜੀ ਆਪ ਬਣਿਆ ਰਹੇ ਬੇਜ਼ਬਾਨ, ਜ਼ਬਾਨ ਆਪਣੀ ਨਾ ਕੋਇ ਹਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਕਲਾਮ, ਕਲਮਾ ਨਬੀ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਕਰੇ ਰੁਸ਼ਨਾਈਆ। ਆਤਮ ਪਰਮਾਤਮ ਸਚ ਸੰਦੇਸ, ਨਿਰਗੁਣ ਸਰਗੁਣ ਆਪ ਜਣਾਇੰਦਾ। ਘਰ ਘਰ ਅੰਦਰ ਘਰ ਘਰ ਵੇਖ, ਘਰ ਘਰ ਆਪਣਾ ਆਸਣ ਲਾਇੰਦਾ। ਘਰ ਘਰ ਸੱਜਣ ਮਿਲੇ ਹਮੇਸ, ਘਰ ਘਰ ਆਪਣਾ ਜੋੜ ਜੋੜਾਇੰਦਾ। ਘਰ ਘਰ ਨੇਤਰ ਲਏ ਪੇਖ, ਘਰ ਘਰ ਆਪਣੀ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਦ੍ਰਿੜਾਇੰਦਾ। ਆਤਮ ਪਰਮਾਤਮ ਸਾਚਾ ਨਾਮ, ਸੋ ਪੁਰਖ ਨਿਰੰਜਣ ਆਪ ਜਣਾਈਆ। ਗੁਰਸਿਖ ਗੁਰ ਗੁਰ ਪੀਏ ਏਕਾ ਜਾਮ, ਅੰਮ੍ਰਿਤ ਰਸ ਇਕ ਚਖਾਈਆ। ਏਕਾ ਮੰਦਰ ਵਸੇ ਇਕ ਮਕਾਨ, ਦਰ ਘਰ ਸਾਚੇ ਡੇਰਾ ਲਾਈਆ। ਇਕ ਸੰਦੇਸਾ ਦਏ ਪੈਗ਼ਾਮ, ਏਕਾ ਸੁਣ ਸੁਣ ਖ਼ੁਸ਼ੀ ਮਨਾਈਆ। ਏਕਾ ਨਗਰ ਖੇੜਾ ਵਸੇ ਗਰਾਮ, ਸਾਚੀ ਗਗਰੀਆ ਵੰਡ ਵੰਡਾਈਆ। ਭਾਗ ਲਗਾਏ ਕਾਇਆ ਮਾਟੀ ਚਾਮ, ਸਾਢੇ ਤਿੰਨ ਹੱਥ ਦਏ ਵਡਿਆਈਆ। ਕਰ ਪਰਕਾਸ਼ ਕੋਟਨ ਭਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਈਆ। ਸ਼ਬਦ ਅਗੰਮੀ ਮਾਰੇ ਬਾਣ, ਅਣਿਆਲਾ ਤੀਰ ਆਪ ਚਲਾਈਆ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਰਾਤੀਂ ਸੁੱਤਿਆਂ ਕਰੇ ਪਹਿਚਾਨ, ਮੁਖ ਪੜਦਾ ਆਪੇ ਲਾਹੀਆ। ਕਾਗਦ ਕਲਮ ਹੋਏ ਹੈਰਾਨ, ਲਿਖ ਲਿਖ ਸ਼ਾਹੀ ਨਾ ਲੇਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਨਾਮ ਸਤਿ, ਸਤਿ ਸਤਿਵਾਦੀ ਆਪ ਜਣਾਈਆ। ਆਤਮ ਪਰਮਾਤਮ ਮੰਤਰ ਨਾਮ ਸਤਿ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਏਕਾ ਦੇਵੇ ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਆਪ ਪੜ੍ਹਾਇੰਦਾ। ਏਕਾ ਨਾਮ ਰੰਗੇ ਰੱਤ, ਰੱਤੀ ਰੱਤ ਨਾ ਕੋਇ ਵਖਾਇੰਦਾ। ਧੀਰਜ ਸੰਤੋਖ ਦੇਵੇ ਸਾਚਾ ਜਤ, ਸਿਰ ਆਪਣਾ ਹੱਥ ਟਿਕਾਇੰਦਾ। ਚਰਨ ਕਵਲ ਬੰਧਾਏ ਨਤ, ਨਾਤਾ ਬਿਧਾਤਾ ਜੋੜ ਜੋੜਾਇੰਦਾ। ਸ਼ਬਦ ਅਗੰਮੀ ਸੁਣਾਏ ਗਥ, ਪਿਛਲਾ ਲੇਖਾ ਸਰਬ ਚੁਕਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਵੇਸ ਵਟਾਇੰਦਾ। ਗੁਰਸਿਖ ਸੱਜਣ ਲਏ ਰੱਖ, ਆਪ ਆਪਣੀ ਗੋਦ ਬਹਾਇੰਦਾ। ਜਨ ਭਗਤਾਂ ਜੁਗ ਜੁਗ ਕਰੇ ਪੱਖ, ਲੱਖ ਚੁਰਾਸੀ ਦਰ ਦੁਰਕਾਇੰਦਾ। ਸ੍ਰਿਸ਼ਟ ਸਬਾਈ ਪਾਏ ਨੱਥ, ਚਾਰੋਂ ਕੁੰਟ ਆਪ ਭੁਵਾਇੰਦਾ । ਵਸਣਹਾਰਾ ਘਟ ਘਟ, ਨਵ ਨੌਂ ਆਪਣਾ ਪੜਦਾ ਲਾਹਿੰਦਾ। ਆਪਣੀ ਮਹਿਮਾ ਜਣਾਏ ਅਕੱਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਸੋਹੰ ਸ਼ਬਦ ਸਾਚੀ ਵਥ, ਹਰਿਜਨ ਸਾਚੇ ਝੋਲੀ ਪਾਇੰਦਾ। ਆਪਣੇ ਵਿਚੋਂ ਪੁਰਖ ਅਬਿਨਾਸ਼ੀ ਕੱਢ, ਗੁਰਸਿਖ ਮੰਦਰ ਅੰਦਰ ਆਪ ਟਿਕਾਇੰਦਾ। ਸਾਚਾ ਮਾਰਗ ਨਿਰਗੁਣ ਦੱਸ, ਸਰਗੁਣ ਸਿਖਿਆ ਇਕ ਸਮਝਾਇੰਦਾ। ਮੇਲ ਮਿਲਾਵਾ ਹੱਸ ਹੱਸ, ਚਿੰਤਾ ਦੁਖ ਨਾ ਕੋਇ ਰਖਾਇੰਦਾ। ਜਨ ਭਗਤਾਂ ਕਰੇ ਪੂਰੀ ਆਸ, ਆਸਾ ਆਸਾ ਨਾਲ ਮਿਲਾਇੰਦਾ। ਏਕਾ ਨਾਮ ਕਰ ਪਰਕਾਸ਼, ਸ੍ਰਿਸ਼ਟ ਸਬਾਈ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗਿਆਨ ਗੁਰ ਆਪ ਵਡਿਆਇੰਦਾ। ਸ਼ਬਦ ਗਿਆਨ ਗੁਰੂ ਗੁਰ ਏਕ, ਆਦਿ ਜੁਗਾਦਿ ਸਮਾਈਆ। ਪੀਰ ਪੈਗ਼ੰਬਰਾਂ ਰੱਖੇ ਟੇਕ, ਇਸ਼ਟ ਦੇਵ ਵਡ ਵਡਿਆਈਆ। ਜੁਗਾ ਜੁਗੰਤਰ ਲਿਖਣਹਾਰਾ ਲੇਖ, ਲਿਖ ਲਿਖ ਲੇਖਾ ਦਏ ਸਮਝਾਈਆ। ਵਸਣਹਾਰਾ

ਸਚਖੰਡ ਸਾਚੇ ਦੇਸ, ਮਹੱਲ ਅਟੱਲ ਕਰੇ ਰੁਸ਼ਨਾਈਆ। ਕਲਜੁਗ ਅੰਤਮ ਧਾਰੇ ਭੇਖ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਜ਼ਰ ਨਾ ਆਈਆ। ਲੇਖਾ ਜਾਣੇ ਗੁਰ ਦਸਮੇਸ਼, ਗੁਰ ਸ਼ਬਦੀ ਲਏ ਪਰਗਟਾਈਆ। ਲਹਿਣਾ ਚੁਕਾਏ ਵਿਸ਼ਨੂੰ ਬਾਸ਼ਕ ਸੁੱਤਾ ਸੇਜ, ਸੇਜ ਸਾਂਗੋ ਪਾਂਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਪਰਗਟਾਈਆ। ਸਾਚਾ ਮੰਤਰ ਇਕੋ ਇਕ, ਏਕੰਕਾਰ ਪਰਗਟਾਇੰਦਾ। ਗੁਰ ਅਵਤਾਰ ਨਾ ਵੰਡੇ ਕੋਈ ਹਿਸ, ਹਿਸਾ ਹੋਰ ਨਾ ਕੋਇ ਰਖਾਇੰਦਾ। ਦੋ ਜਹਾਨਾਂ ਸ੍ਰੀ ਭਗਵਾਨ ਨਿਰਗੁਣ ਰੂਪ ਘਟ ਘਟ ਅੰਦਰ ਆਏ ਦਿਸ, ਪਰਕਾਸ਼ ਪਰਕਾਸ਼ ਨਾਲ ਕਰਾਇੰਦਾ। ਕਰ ਕਿਰਪਾ ਚਰਨ ਲਾਏ ਜਿਸ, ਤਿਸ ਆਪਣਾ ਮੇਲ ਮਿਲਾਇੰਦਾ। ਬਿਨ ਨੇਤਰ ਰਾਤੀਂ ਸੁੱਤਿਆਂ ਪਏ ਦਿਸ, ਦਰ ਦਰ ਘਰ ਘਰ ਫੇਰਾ ਪਾਇੰਦਾ। ਆਤਮ ਪਰਮਾਤਮ ਲਾਈ ਰੱਖੇ ਖਿਚ, ਦੂਜਾ ਸਬਕ ਨਾ ਕੋਇ ਪੜ੍ਹਾਇੰਦਾ। ਗੁਰਮੁਖਾਂ ਅੰਦਰ ਵੜਿਆ ਰਹੇ ਵਿਚ, ਵਿਚਲਾ ਭੇਵ ਨਾ ਕਿਸੇ ਜਣਾਇੰਦਾ। ਬਣਿਆ ਰਹੇ ਮਾਤ ਪਿਤ, ਪੂਤ ਸਪੂਤ ਗੋਦ ਸੁਹਾਇੰਦਾ। ਕਲਜੁਗ ਅੰਤਮ ਕਰੇ ਹਿਤ, ਸੋਹੰ ਅੱਖਰ ਇਕ ਪੜ੍ਹਾਇੰਦਾ। ਕਰੇ ਖੇਲ ਆਪ ਅਨਡਿਠ, ਲੱਖ ਚੁਰਾਸੀ ਭਰਮ ਵਖਾਇੰਦਾ। ਆਪੇ ਸੁੱਤਾ ਦੇ ਕਰ ਪਿੱਠ, ਕਰਵਟ ਆਪਣੀ ਨਾ ਆਪ ਬਦਲਾਇੰਦਾ। ਲੇਖਾ ਜਾਣੇ ਨਿਤ ਨਵਿਤ, ਜੁਗ ਜੁਗ ਅਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗਿਆਨ ਇਕ ਜਣਾਇੰਦਾ। ਸਚ ਗਿਆਨ ਆਤਮ ਰਸ, ਬਿਨ ਰਸਨਾ ਆਪ ਚਖਾਈਆ। ਹਿਰਦੇ ਹਰਿ ਜੂ ਜਾਏ ਵਸ, ਵਸਣਹਾਰਾ ਬੇਪਰਵਾਹੀਆ। ਕਲਜੁਗ ਮੇਟੇ ਰੈਣ ਅੰਧੇਰੀ ਮਸ, ਸਤਿਜੁਗ ਸਾਚਾ ਚੰਦ ਵਖਾਈਆ। ਪੰਚ ਵਿਕਾਰਾ ਚਰਨਾਂ ਹੇਠਾਂ ਦੇਵੇ ਝੱਸ, ਕਰੇ ਖੇਲ ਬੇਪਰਵਾਹੀਆ। ਤ੍ਰੈਗੁਣ ਮਾਇਆ ਕੱਟੇ ਫਾਸ, ਫਾਸੀ ਰਾਏ ਧਰਮ ਨਾ ਕੋਇ ਲਟਕਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਵੇਖ ਵਖਾਈਆ। ਜਨ ਭਗਤਾਂ ਲੇਖੇ ਲਾਏ ਰਸਨ ਸਵਾਸ, ਪਵਣ ਪਵਣ ਨਾਲ ਮਿਲਾਈਆ। ਸੇਵਾ ਕਰੇ ਬਣ ਬਣ ਦਾਸੀ ਦਾਸ, ਸੇਵਕ ਆਪਣੀ ਘਾਲ ਆਪਣੇ ਲੇਖੇ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਆਤਮ ਦੇਵ, ਆਤਮ ਦੇਵਾ ਆਪ ਜਣਾਇੰਦਾ। ਆਤਮ ਦੇਵਾ ਏਕਾ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਸਾਚੇ ਮੰਦਰ ਵੇਖੇ ਲੰਘ, ਨਿਰਗੁਣ ਆਪਣਾ ਫੇਰਾ ਪਾਈਆ। ਸੁਹਾਏ ਸੁਹੰਜਣੀ ਸੇਜ ਪਲੰਘ, ਪਰਮ ਪੁਰਖ ਵਡ ਵਡਿਆਈਆ। ਦੇਵਣਹਾਰਾ ਇਕ ਅਨੰਦ, ਅਨੰਦ ਆਪਣਾ ਆਪ ਜਣਾਈਆ। ਜਨਮ ਜਨਮ ਦੀ ਟੁੱਟੀ ਗੰਢ, ਗੁਰਮੁਖ ਆਪਣਾ ਬੰਧਨ ਪਾਈਆ। ਸੋਹੰ ਗੀਤ ਸੁਹਾਗੀ ਛੰਦ, ਸਾਚਾ ਸੋਹਲਾ ਛੰਦ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਸਦਾ ਬਖ਼ਸ਼ੰਦ, ਵਿਸ਼ਨੂੰ ਵਿਸ਼ਵ ਧਾਰ ਚਲਾਈਆ। ਭਗਵਾਨ ਜੈ ਜੈਕਾਰ ਕਰੇ ਸੂਰਾ ਸਰਬੰਗ, ਬਲ ਆਪਣਾ ਆਪ ਪਰਗਟਾਈਆ। ਲੇਖਾ ਜਾਣੇ ਨਵ ਖੰਡ, ਨੌਂ ਨੌਂ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਤਮ ਅੰਤਰ ਏਕਾ ਏਕ ਕਰੇ ਸ਼ਨਵਾਈਆ। ਸਚ ਸ਼ਨਵਾਈ ਹਰਿ ਕਾ ਨਾਉਂ, ਸੰਸਾ ਰੋਗ ਨਾ ਕੋਇ ਰਖਾਇੰਦਾ। ਕਲਜੁਗ ਅੰਤਮ ਚਾਰ ਵਰਨ ਪਕੜੇ ਬਾਂਹੋਂ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੂਈ ਦਵੈਤੀ ਭੇਵ ਚੁਕਾਇੰਦਾ। ਏਥੇ ਓਥੇ ਦੋ ਜਹਾਨ ਕਰੇ ਸਚ ਨਿਆਉਂ, ਨਿਆਂਕਾਰ ਆਪਣਾ ਫੇਰਾ ਪਾਇੰਦਾ। ਵੇਖਣਹਾਰਾ ਥਾਈਂ ਥਾਉਂ, ਥਾਨ ਥਨੰਤਰ ਖੋਜ ਖੋਜਾਇੰਦਾ। ਗੁਰਸਿਖ ਹੰਸ ਬਣਾਏ ਫੜ ਫੜ ਕਾਉਂ, ਕਾਗੋਂ ਹੰਸ ਉਡਾਇੰਦਾ। ਕਰੇ ਪਿਆਰ

ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਗੋਦ ਸੁਹਾਇੰਦਾ। ਏਕਾ ਨਾਉਂ ਰਸਨਾ ਗਾਓ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਗੁਰ ਸ਼ਬਦੀ ਗੁਰ ਗੁਰ ਦਇਆ ਕਮਾਇੰਦਾ। ਗੁਰ ਸ਼ਬਦੀ ਗੁਰ ਸਤਿਗੁਰ ਠਾਕਰ, ਬੇਅੰਤ ਵਡੀ ਵਡਿਆਈਆ। ਵੇਖਣਹਾਰਾ ਕਲਜੁਗ ਡੂੰਘੇ ਸਾਗਰ, ਭਵਰੀ ਕਵਰੀ ਆਪਣਾ ਫੇਰਾ ਪਾਈਆ। ਏਕਾ ਦੇਵੇ ਨਾਮ ਰੱਤੀ ਰਤਨਾਗਰ, ਹਰਿਜਨ ਆਪਣੇ ਰੰਗ ਰੰਗਾਈਆ। ਨਿਰਮਲ ਕਰਮ ਕਰੇ ਉਜਾਗਰ, ਜਿਸ ਜਨ ਆਪਣਾ ਦਰਸ ਦਿਖਾਈਆ। ਏਕਾ ਨਾਮ ਵਣਜ ਸੌਦਾਗਰ, ਸਤਿਜੁਗ ਸਾਚਾ ਹੱਟ ਚਲਾਈਆ। ਕਾਇਆ ਲੇਖਾ ਜਾਣੇ ਕਾਚੀ ਗਾਗਰ, ਅੰਦਰ ਵੜ ਵੜ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਆਤਮ ਪਰਮਾਤਮ ਇਕ ਪੜ੍ਹਾਈਆ। ਆਤਮ ਪਰਮਾਤਮ ਸਾਚਾ ਜੋੜ, ਸੋ ਪੁਰਖ ਨਿਰੰਜਣ ਆਪ ਜੋੜਾਇੰਦਾ। ਸ੍ਰਿਸ਼ਟ ਸਬਾਈ ਨਾਤਾ ਤੋੜ ਗੁਰਮੁਖ ਆਪਣੇ ਰੰਗ ਰੰਗਾਇੰਦਾ। ਪੰਚ ਵਿਕਾਰਾ ਦੇਵੇ ਹੋੜ, ਏਕਾ ਹੋੜਾ ਮੂਲ ਰਖਾਇੰਦਾ। ਲੱਖ ਚੁਰਾਸੀ ਫਲ ਵੇਖੇ ਮਿੱਠਾ ਕੌੜ, ਕੂੜੀ ਕਿਰਿਆ ਮੋਹ ਤੁੜਾਇੰਦਾ। ਜਨ ਭਗਤਾਂ ਜਨਮ ਜਨਮ ਦੀ ਮੇਟੇ ਔੜ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਦਰਸ ਦਿਖਾਏ ਦੌੜ ਦੌੜ, ਦੋ ਜਹਾਨਾਂ ਪੰਧ ਮੁਕਾਇੰਦਾ। ਸ਼ਬਦ ਅਗੰਮੀ ਚੜ੍ਹਿਆ ਘੋੜ, ਸ਼ਾਹਸਵਾਰਾ ਫੇਰਾ ਪਾਇੰਦਾ। ਸਚਖੰਡ ਨਿਵਾਸੀ ਲਾਇਆ ਪੌੜ, ਗੁਰਮੁਖ ਤਾਕੀ ਆਪ ਖੁਲ੍ਹਾਇੰਦਾ। ਆਪੇ ਵੇਖੇ ਕਰ ਕੇ ਗ਼ੌਰ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਜਾਏ ਬੌਹੜ, ਬਹੁਬਿਧ ਆਪਣਾ ਮੇਲ ਮਿਲਾਇੰਦਾ। ਬਹੁਬਿਧ ਮੇਲ ਸ਼ਬਦ ਗੁਰ ਪੂਰਾ, ਅਨਭਵ ਆਪਣੀ ਖੇਲ ਕਰਾਇੰਦਾ। ਸਤਿ ਸਤਿਵਾਦੀ ਹਾਜ਼ਰ ਹਜ਼ੂਰਾ, ਸਤਿ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿਜਨ ਰੰਗ ਚਾੜ੍ਹੇ ਗੂੜ੍ਹਾ, ਦੋ ਜਹਾਨਾਂ ਆਪ ਰੰਗਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਚਰਨ ਕਵਲ ਉਪਰ ਧਵਲ ਬਖ਼ਸ਼ੇ ਸਾਚੀ ਧੂੜਾ, ਧੂੜੀ ਮਸਤਕ ਟਿੱਕਾ ਏਕਾ ਲਾਇੰਦਾ। ਨਾਮ ਖੁਮਾਰੀ ਦਏ ਸਰੂਰਾ, ਝੂਠੀ ਮਧ ਨਾ ਕੋਇ ਵਖਾਇੰਦਾ । ਦਿਵਸ ਰੈਣ ਰੈਣ ਦਿਵਸ ਸਦਾ ਸੁਹੇਲਾ ਹਾਜ਼ਰ ਹਜ਼ੂਰਾ, ਹਰਿ ਮੰਦਰ ਆਪਣਾ ਆਸਣ ਲਾਇੰਦਾ। ਸਰਬ ਕਲਾ ਆਪੇ ਭਰਪੂਰਾ, ਪਾਰਬ੍ਰਹਮ ਪ੍ਰਭ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਸ ਜਨ ਆਪਣਾ ਨਾਉਂ ਸਮਝਾਇੰਦਾ। ਸਾਚਾ ਨਾਉਂ ਜਨ ਜਾਏ ਜਾਣ, ਲਿਖਣ ਪੜ੍ਹਨ ਵਿਚ ਨਾ ਆਈਆ। ਨਿਸ਼ਅੱਖਰ ਕਰ ਪਰਵਾਨ, ਅੱਖਰ ਅੱਖਰ ਵੰਡ ਵੰਡਾਈਆ। ਘਰ ਸਤਿਗੁਰ ਮਿਲੇ ਆਣ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਘਰ ਖੇਲ ਕਰੇ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਵਟਾਈਆ। ਘਰ ਮੰਦਰ ਹੋਏ ਪਰਵਾਨ, ਪਰਮ ਪੁਰਖ ਪ੍ਰਭ ਫੇਰਾ ਪਾਈਆ। ਗੁਰਮੁਖ ਗੁਰ ਦਰ ਬਹਿ ਬਹਿ ਖ਼ੁਸ਼ੀ ਮਨਾਣ, ਹਰਿ ਪਾਇਆ ਸ਼ਹਿਨਸ਼ਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਸਰਬ ਜਸ ਗਾਣ, ਸੋ ਜਸ ਭਗਤਾਂ ਆਪੇ ਗਾਈਆ। ਲੋਕਮਾਤ ਕਰ ਨਾ ਸਕੇ ਕੋਇ ਪਹਿਚਾਨ, ਪਹਿਚਾਣ ਵਿਚ ਕਿਸੇ ਨਾ ਆਈਆ। ਕਲਜੁਗ ਅੰਤ ਸਰਬ ਪਛਤਾਣ, ਵੇਲਾ ਗਿਆ ਹੱਥ ਨਾ ਆਈਆ। ਕਾਗ਼ਜ਼ ਕਲਮ ਸ਼ਾਹੀ ਪਿਛੋਂ ਰਹਿ ਜਾਏ ਨਿਸ਼ਾਨ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਪੜ੍ਹ ਪੜ੍ਹ ਰਸਨਾ ਜਿਹਵਾ ਗਾਣ, ਨੇਤਰ ਨੈਣਾਂ ਰੋ ਰੋ ਨੀਰ ਵਹਾਈਆ।

ਅਛਲ ਅਛੱਲ ਕਰੇ ਖੇਲ ਆਪ ਭਗਵਾਨ ਬਿਨ ਹਰਿ ਭਗਤਾਂ ਆਪਣਾ ਨਾਉਂ ਨਾ ਕਿਸੇ ਜਣਾਈਆ। ਜਿਸ ਜਨ ਕਿਰਪਾ ਕਰ ਦੇਵੇ ਵਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜੈ ਜੈ ਜੈਕਾਰ ਸੁਣਾਈਆ। ਤਿਸ ਲੇਖਾ ਚੁਕੇ ਦੋ ਜਹਾਨ, ਲੱਖ ਚੁਰਾਸੀ ਫੰਦ ਕਟਾਈਆ। ਅੰਤਮ ਜੋਤੀ ਮੇਲੇ ਆਣ, ਜੋਤੀ ਜੋਤ ਜੋਤ ਸਮਾਈਆ। ਸਚਖੰਡ ਵਸਾਏ ਸਚ ਮਕਾਨ, ਚਰਨ ਕਵਲ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਸ ਜਨ ਵਖਾਏ ਆਪਣਾ ਨਾਮ ਦਰ, ਦਰ ਆਪਣੇ ਦਏ ਵਡਿਆਈਆ। ਦਰ ਵਡਿਆਈ ਦਏ ਦੁਆਰ, ਹਰਿ ਦਰਵਾਜ਼ਾ ਆਪ ਖੁਲ੍ਹਾਇੰਦਾ। ਫੜ ਫੜ ਬਾਂਹੋਂ ਲਾਏ ਪਾਰ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਮਾਣਸ ਜਨਮ ਪੈਜ ਸੁਆਰ, ਮਾਨੁਖ ਆਪਣੇ ਰੰਗ ਰੰਗਾਇੰਦਾ। ਜਿਸ ਜਨ ਏਕਾ ਨਾਮ ਦੇਵੇ ਕਰ ਪਿਆਰ, ਸਚ ਪਰੇਮ ਇਕ ਰਖਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਜੈਕਾਰ, ਕਲਜੁਗ ਅੰਤਮ ਵਾਰ ਪੀਰ ਪੈਗ਼ੰਬਰ ਗੁਰ ਅਵਤਾਰ ਦਰ ਬਹਿ ਬਹਿ ਮੰਗ ਮੰਗਾਇੰਦਾ।

੩੧ ਹਾੜ ੨੦੧੯ ਬਿਕ੍ਰਮੀ ਮੁਨੀ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ

ਹਰਿਜਨ ਮੇਲਾ ਆਦਿ ਜੁਗਾਦਿ, ਜੁਗ ਕਰਤਾ ਆਪ ਕਰਾਇੰਦਾ। ਵੇਖਣਹਾਰਾ ਬ੍ਰਹਮ ਬ੍ਰਹਿਮਾਦਿ, ਦੋ ਜਹਾਨਾਂ ਖੋਜ ਖੋਜਾਇੰਦਾ। ਲੱਖ ਚੁਰਾਸੀ ਵਿਚੋਂ ਲਾਧ, ਹਰਿਜਨ ਆਪਣਾ ਭੇਵ ਚੁਕਾਇੰਦਾ। ਆਤਮ ਅੰਤਰ ਏਕਾ ਨਾਦ, ਧੁੰਨ ਅਨਾਦੀ ਆਪ ਸੁਣਾਇੰਦਾ। ਸ਼ਬਦ ਅਗੰਮੀ ਬੋਧ ਅਗਾਧ, ਅੱਖਰ ਵੱਖਰ ਆਪ ਪੜ੍ਹਾਇੰਦਾ। ਡੂੰਘੀ ਭਵਰੀ ਮੇਟ ਅੰਧੇਰੀ ਰਾਤ, ਨਿਰਗੁਣ ਜੋਤ ਚੰਦ ਚੜ੍ਹਾਇੰਦਾ। ਨਜ਼ਰੀ ਆਏ ਇਕ ਇਕਾਂਤ, ਘਰ ਸੇਜਾ ਡੇਰਾ ਲਾਇੰਦਾ। ਦਰਸ ਦਿਖਾਏ ਬਹੁ ਬਿਧ ਭਾਂਤ, ਰੂਪ ਅਨੂਪ ਆਪ ਪਰਗਟਾਇੰਦਾ। ਸਤਿ ਸਤਿਵਾਦੀ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਨਾਤਾ ਤੁਟੇ ਜਗਤ ਸਾਕ, ਸੱਜਣ ਸੈਣ ਹਰਿ ਜੂ ਇਕੋ ਨਜ਼ਰੀ ਆਇੰਦਾ। ਬੰਦ ਕਿਵਾੜੀ ਖੋਲ੍ਹੇ ਤਾਕ, ਬਜਰ ਕਪਾਟੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਆਪ ਜਗਾਇੰਦਾ। ਹਰਿਜਨ ਮੇਲਾ ਹਰਿ ਪੁਰਖ, ਸਤਿ ਸਤਿਵਾਦੀ ਆਪ ਕਰਾਈਆ। ਨਿਰਗੁਣ ਸਰਗੁਣ ਦੇ ਦੇ ਦਰਸ, ਸਰਗੁਣ ਨਿਰਗੁਣ ਮੇਲ ਮਿਲਾਈਆ। ਅੰਮ੍ਰਿਤ ਮੇਘ ਏਕਾ ਬਰਸ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਲੇਖਾ ਜਾਣ ਅਰਸ਼ ਫਰਸ਼, ਕਾਇਆ ਕੁਰਾ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਬੇਪਰਵਾਹੀਆ। ਹਰਿਜਨ ਮੇਲਾ ਸਚ ਮਹੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਖੇਲੇ ਖੇਲ ਇਕ ਇਕੱਲਾ, ਨਿਤ ਨਵਿਤ ਵੇਸ ਵਟਾਇੰਦਾ। ਪਾਵੇ ਸਾਰ ਜਲਾਂ ਥਲਾਂ, ਸਮੁੰਦ ਸਾਗਰ ਡੂੰਘੀ ਕੰਦਰ ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਸੰਤ ਸੁਹੇਲੇ ਆਪ ਫੜਾਏ ਆਪਣਾ ਪੱਲਾ, ਪੱਲੂ ਆਪਣੇ ਨਾਮ ਗੰਢ ਦਿਵਾਇੰਦਾ। ਜੋਤੀ ਸ਼ਬਦੀ ਸ਼ਬਦੀ ਜੋਤ ਨਿਰਗੁਣ ਰੱਲਾ, ਪੰਜ ਤਤ ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਸਚ ਸੰਦੇਸ਼ ਨਰ ਨਰੇਸ਼ ਨਿਰਗੁਣ ਨਿਰਾਕਾਰ ਏਕਾ ਘੱਲਾ, ਏਕੰਕਾਰਾ ਅੱਖਰ ਵੱਖਰ ਆਪ ਪੜ੍ਹਾਇੰਦਾ। ਦੂਈ ਦਵੈਤ ਮੇਟਣਹਾਰਾ ਸੱਲਾ, ਭਾਂਡਾ ਭਰਮ ਭੌ ਭੰਨਾਇੰਦਾ। ਇਕ ਵਖਾਏ ਨਿਹਚਲ ਧਾਮ ਅਟੱਲਾ, ਘਰ ਘਰ ਵਿਚ ਆਪ ਸੁਹਾਇੰਦਾ। ਕਰ ਪਰਕਾਸ਼ ਦੀਪਕ ਜੋਤ ਆਪੇ ਬਲਾ,

ਤੇਲ ਬਾਤੀ ਨਾ ਕੋਇ ਟਿਕਾਇੰਦਾ। ਜੁਗਾ ਜੁਗੰਤਰ ਕਰੇ ਖੇਲ ਅਛੱਲ ਅਛੱਲਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਮੇਲ ਮਿਲਾਇੰਦਾ। ਆਦਿ ਜੁਗਾਦੀ ਸਾਚਾ ਮੇਲਾ, ਗੁਰਮੁਖ ਗੁਰ ਗੁਰ ਆਪ ਕਰਾਇੰਦਾ। ਏਕਾ ਘਰ ਵਖਾਏ ਗੁਰੂ ਗੁਰ ਚੇਲਾ, ਰੂਪ ਅਨੂਪ ਆਪ ਵਟਾਇੰਦਾ। ਨਿਰਗੁਣ ਨਿਰਗੁਣ ਸੱਜਣ ਸੁਹੇਲਾ, ਸਰਗੁਣ ਸਰਗੁਣ ਬੰਧਨ ਪਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਸਗਨ ਮਨਾਇੰਦਾ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਬਣੇ ਸੱਜਣ ਸੁਹੇਲਾ, ਆਵਣ ਜਾਵਣ ਪੱਤਤ ਪਾਵਣ ਪੰਧ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਮੇਲਾ ਸਚ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਲੇਖਾ ਜਾਣੇ ਅੰਦਰ ਬਾਹਰ, ਗੁਪਤ ਜ਼ਾਹਰ ਆਪਣਾ ਪਰਦਾ ਲਾਹੀਆ। ਆਤਮ ਪਰਮਾਤਮ ਕਰੇ ਪਿਆਰ, ਬ੍ਰਹਮ ਪਾਰਬ੍ਰਹਮ ਵੇਖੇ ਚਾਈਂ ਚਾਈਂਆ। ਈਸ਼ ਜੀਵ ਦਏ ਆਧਾਰ, ਜਗਦੀਸ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰੰਗ ਰੰਗਾਈਆ। ਹਰਿਜਨ ਰੰਗ ਇਕ ਮਜੀਠ, ਏਕੰਕਾਰਾ ਆਪ ਰੰਗਾਇੰਦਾ। ਕਰੇ ਖੇਲ ਸਾਹਿਬ ਆਪ ਅਨਡੀਠ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਕਾਇਆ ਮੰਦਰ ਅੰਦਰ ਸਾਚੇ ਟਿੱਲੇ ਚੜ੍ਹ ਚੜ੍ਹ ਗਾਏ ਸੁਹਾਗੀ ਗੀਤ, ਗੋਬਿੰਦ ਆਪਣਾ ਰਾਗ ਅਲਾਇੰਦਾ। ਗੁਰਮੁਖ ਨਾਤਾ ਤੁਟੇ ਮੰਦਰ ਮਸੀਤ, ਸ਼ਿਵਦਵਾਲਾ ਮੱਠ ਲੇਖਾ ਚੁਕਾਵਣਹਾਰਾ ਅਠਸਠ ਘਰ ਸਰੋਵਰ ਇਕ ਨੁਹਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਹੋਏ ਵਿਨਾਸ, ਚੰਦ ਚਾਂਦਨਾ ਇਕ ਚਮਕਾਇੰਦਾ। ਹਰਿਜਨ ਪੂਰੀ ਕਰੇ ਆਸ, ਮੇਲ ਮਿਲਾਵਾ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਭੇਵ ਚੁਕਾਇੰਦਾ। ਸਾਢੇ ਤਿੰਨ ਹੱਥ ਅੰਦਰ ਪਾਵੇ ਰਾਸ, ਗੋਪੀ ਕਾਹਨ ਖੇਲ ਤਮਾਸ਼, ਸੁਰਤੀ ਸ਼ਬਦੀ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਸਚ ਦੁਆਰਾ ਆਪ ਸੁਹਾਇੰਦਾ। ਹਰਿਜਨ ਸੋਹੇ ਸਚ ਦੁਆਰ, ਹਰਿ ਜੂ ਹਰਿ ਹਰਿ ਆਪ ਸੁਹਾਈਆ। ਜਨਮ ਜਨਮ ਦੇ ਵਿਛੜੇ ਮੇਲੇ ਮੇਲਣਹਾਰ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਲਹਿਣਾ ਦੇਣਾ ਜਾਣੇ ਪੁਰਖ ਨਾਰ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਪੁਰਖ ਪੁਰਖੋਤਮ ਹੋ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਵੇਖੇ ਥਾਨ ਥਾਨੰਤਰ, ਦੋ ਜਹਾਨਾਂ ਫੋਲ ਫੋਲਾਇੰਦਾ। ਪਾਵੇ ਸਾਰ ਗਗਨ ਗਗਨੰਤਰ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਆਪਣਾ ਵੇਸ ਵਖਾਇੰਦਾ। ਲੇਖਾ ਜਾਣੇ ਬ੍ਰਹਮ ਨਿਰੰਤਰ, ਮਾਇਆ ਬ੍ਰਹਮ ਪੜਦਾ ਪਾਇੰਦਾ। ਸਦਾ ਸੁਹੇਲਾ ਹਰਿਜਨ ਪੜ੍ਹਾਏ ਏਕਾ ਮੰਤਰ, ਮੰਤਰ ਅੰਤਰ ਆਪ ਜਣਾਇੰਦਾ। ਜਗਤ ਬੁਝਾਏ ਲੱਗੀ ਬਸੰਤਰ, ਤ੍ਰੈਗੁਣ ਅਗਨੀ ਅੱਗ ਨਾ ਕੋਇ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਦਇਆ ਕਮਾਇੰਦਾ। ਹਰਿਜਨ ਦਇਆ ਕਰੇ ਆਪ, ਆਪੀਨੜੈ ਰੰਗ ਰੰਗਾਈਆ। ਆਪੇ ਬਣੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੇ ਅੰਗ ਲਗਾਈਆ। ਇਕ ਜਪਾਏ ਸਾਚਾ ਜਾਪ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਦੇਵੇ ਦਾਤ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਚਰਨ ਕਵਲ ਕਵਲ ਚਰਨ ਉਪਰ ਧਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੋੜਾਈਆ। ਸਦਾ ਸਦਾ ਸਦ ਵਸੇ ਸਾਥ,

ਹਰਿ ਜੂ ਹਰਿਜਨ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਆਦਿ ਅੰਤ ਆਪ ਕਰਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਸਹਾਰਾ, ਏਕਾ ਅੱਖਰ ਨਾਮ ਪੜ੍ਹਾਈਆ। ਭਗਤ ਭਗਵਾਨ ਬਣ ਵਣਜਾਰਾ, ਸਾਚਾ ਹੱਟ ਮਾਤ ਚਲਾਇੰਦਾ। ਸਾਚੇ ਸੰਤਾਂ ਦੇਵੇ ਨਾਮ ਆਧਾਰਾ, ਨਾਮ ਸਤਿ ਝੋਲੀ ਪਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਨੇਤਰ ਨੈਣ ਨੈਣ ਦਰਸਾਇੰਦਾ। ਗੁਰਸਿਖ ਵੇਖੇ ਸਾਚਾ ਲਾੜਾ, ਸਤਿਗੁਰ ਆਪਣੇ ਰੰਗ ਰੰਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਦਿ ਜੁਗਾਦਿ ਜੁਗ ਜੁਗ ਕਰੇ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਵੇਖੇ ਵਿਗਸੇ ਵੇਖਣਹਾਰਾ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਕਾਗਦ ਕਲਮ ਲਿਖ ਲਿਖ ਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵਸਣਹਾਰਾ ਸਭ ਤੋਂ ਬਾਹਰਾ, ਨਿਰਗੁਣ ਨਿਰਾਕਾਰ ਸਚਖੰਡ ਨਿਵਾਸੀ ਸਚ ਦੁਆਰੇ ਆਸਣ ਲਾਇੰਦਾ। ਭਗਤਾਂ ਮੇਲਾ ਅਗੰਮ ਅਪਾਰਾ, ਕਰੇ ਕਰਾਏ ਆਪਣੀ ਧਾਰਾ, ਧਾਰ ਧਾਰ ਵਿਚੋਂ ਪਰਗਟਾਇੰਦਾ। ਆਤਮ ਪਰਮਾਤਮ ਕਰ ਪਿਆਰਾ, ਜੋਤੀ ਜੋਤ ਜੋਤ ਚਮਤਕਾਰਾ, ਸ਼ਬਦੀ ਸ਼ਬਦ ਸ਼ਬਦ ਧੁੰਨਕਾਰਾ, ਅੰਮ੍ਰਿਤ ਆਤਮ ਸਰੋਵਰ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਮੰਦਰ ਆਪ ਸੁਹਾਇੰਦਾ। ਦਰ ਮੰਦਰ ਸੋਹੇ ਕਾਇਆ ਬੰਕ, ਬੰਕ ਦੁਆਰੀ ਦਏ ਵਡਿਆਈਆ। ਆਪਣੀ ਮਹਿਮਾ ਜਣਾਏ ਬੇਅੰਤ, ਬੇਅੰਤ ਆਪਣਾ ਨਾਉਂ ਸੁਣਾਈਆ। ਲੇਖਾ ਜਾਣੇ ਸਾਚੇ ਸੰਤ, ਸਤਿਗੁਰ ਆਪਣੀ ਦਇਆ ਕਮਾਈਆ। ਲੋਕਮਾਤ ਬਣਾਏ ਬਣਤ, ਘੜਨ ਭੰਨਣਹਾਰ ਸਮਰਥ, ਮਹਿਮਾ ਅਕਥ ਕਥੀ ਨਾ ਜਾਈਆ । ਹਰਿਜਨ ਹਰਿ ਜੂ ਮਾਰਗ ਦੱਸ, ਹਿਰਦੇ ਅੰਦਰ ਆਪੇ ਵਸ, ਆਤਮ ਪਰਮਾਤਮ ਮੇਲ ਮਿਲਾਈਆ। ਤੀਰ ਨਿਰਾਲਾ ਅਣਿਆਲਾ ਮਾਰੇ ਕਸ, ਸਾਚਾ ਚਿੱਲਾ ਇਕ ਉਠਾਈਆ। ਪੰਚ ਵਿਕਾਰਾ ਕਰੇ ਭੱਠ, ਹਉਮੇਂ ਹੰਗਤਾ ਗੜ੍ਹ ਤੁੜਾਈਆ। ਨਿਰਗੁਣ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਜਨ ਭਗਤਾਂ ਵਸੇ ਸਦਾ ਸਾਥ, ਹਰਿ ਜੂ ਆਪਣਾ ਸੰਗ ਨਿਭਾਈਆ। ਲੇਖਾ ਜਾਣੇ ਸੀਆਂ ਸਾਢੇ ਤਿੰਨ ਤਿੰਨ ਹੱਥ, ਹੱਥੋ ਹੱਥ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਅੰਦਰ ਬੈਠਾ ਵੜ, ਸਚ ਮਹੱਲੇ ਆਪੇ ਚੜ੍ਹ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਨਿਰਗੁਣ ਨਿਰਗੁਣ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਬਦਲਣਹਾਰ ਤਕਦੀਰ, ਤਦਬੀਰ ਆਪਣੀ ਆਪਣੇ ਹੱਥ ਰਖਾਇੰਦਾ। ਨਾਮ ਖੰਡਾ ਸਚ ਸ਼ਮਸ਼ੀਰ, ਸ਼ਾਹ ਪਾਤਸ਼ਾਹ ਇਕ ਚਮਕਾਇੰਦਾ। ਤ੍ਰੈਗੁਣ ਮਾਇਆ ਤੋੜ ਜ਼ੰਜੀਰ, ਜ਼ਰਾ ਜ਼ਰਾ ਆਪ ਕਰਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਸੀਰ, ਸਾਂਤਕ ਸਤਿ ਸਤਿ ਵਰਤਾਇੰਦਾ। ਗੁਰਮੁਖਾਂ ਮਿਲੇ ਪੈਂਡਾ ਚੀਰ, ਦੋ ਜਹਾਨਾਂ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਅੰਗ ਲਗਾਇੰਦਾ। ਅੰਗੀਕਾਰ ਆਪੇ ਕਰ, ਹਰਿ ਕਰਤਾ ਵੇਖ ਵਖਾਇੰਦਾ। ਘਰ ਵਿਚ ਘਰ ਖੋਲ੍ਹੇ ਦਰ, ਦਰ ਮੰਦਰ ਆਪ ਸੁਹਾਇੰਦਾ। ਦਰ ਮੰਦਰ ਸਾਚੇ ਬੈਠਾ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਸਚ ਸਿੰਘਾਸਣ ਆਪਣਾ ਅੱਖਰ ਰਿਹਾ ਪੜ੍ਹ,

ਜਗਤ ਵਿਦਿਆ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਖੋਲ੍ਹੇ ਬੰਦ ਕਿਵਾੜ, ਕਾਇਆ ਤਾਕੀ ਆਪੇ ਲਾਹਿੰਦਾ। ਕਾਇਆ ਤਾਕੀ ਦੇਵੇ ਖੋਲ੍ਹ, ਸਤਿਗੁਰ ਪੂਰੇ ਹੱਥ ਵਡਿਆਈਆ। ਸ਼ਬਦ ਅਨਾਦ ਅਨਾਦੀ ਵਜਾਏ ਢੋਲ, ਮਰਦੰਗਾ ਏਕਾ ਤਾਲ ਸੁਣਾਈਆ। ਕਿਰਪਾਨਿਧ ਠਾਕਰ ਸੁਆਮੀ ਸਾਚੇ ਮੰਦਰ ਆਪੇ ਬੋਲ, ਨਾਮ ਜੈਕਾਰਾ ਦਏ ਅਲਾਈਆ। ਆਤਮ ਪਰਮਾਤਮ ਵਸੇ ਕੋਲ ਦੂਰ ਦੁਰਾਡਾ ਪੰਧ ਮੁਕਾਈਆ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣੀ ਖੇਲ ਕਰਾਈਆ। ਕਰਨਹਾਰਾ ਉਲਟਾ ਕੌਲ, ਨਾਭੀ ਕਵਲ ਆਪ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਆਪਣਾ ਘਰ, ਘਰ ਮੰਦਰ ਇਕ ਸੁਹਾਈਆ। ਘਰ ਮੰਦਰ ਕਾਇਆ ਗਾਗਰ, ਗ੍ਰਹਿ ਗ੍ਰਹਿ ਆਪਣਾ ਖੇਲ ਕਰਾਇੰਦਾ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਹਰਿ ਜੂ ਉਜਰਤ ਨਾ ਕੋਇ ਲਗਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਗ਼ਰੀਬ ਨਿਮਾਣਿਆਂ ਦੇਵੇ ਆਦਰ, ਫੜ ਬਾਂਹੋਂ ਗਲੇ ਲਗਾਇੰਦਾ। ਕਲਜੁਗ ਅੰਤਮ ਪਾਰ ਕਿਨਾਰਾ ਕਰੇ ਡੂੰਘਾ ਸਾਗਰ, ਸ਼ੌਹ ਦਰਯਾਏ ਨਾ ਕੋਇ ਰੁੜ੍ਹਾਇੰਦਾ। ਏਥੇ ਓਥੇ ਦੋ ਜਹਾਨਾਂ ਦੇਵੇ ਆਦਰ, ਆਪਣਾ ਆਦਰਸ਼ ਆਪ ਵਖਾਇੰਦਾ। ਕਰਤਾ ਕਰੀਮ ਰਹੀਮ ਕਾਦਰ, ਕੁਦਰਤ ਕਰਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਆਪਣੇ ਸੰਗ ਰਖਾਇੰਦਾ। ਹਰਿਜਨ ਸਾਚੇ ਸੰਗ ਰੱਖ, ਰੱਖਿਆ ਆਪਣੀ ਆਪ ਜਣਾਈਆ। ਨਿਰਗੁਣ ਰੂਪ ਹੋ ਪਰਤੱਖ, ਸਾਖਿਆਤ ਦਰਸ ਕਰਾਈਆ। ਸ੍ਰਿਸ਼ਟ ਸਬਾਈ ਨਾਲੋਂ ਕਰ ਕਰ ਵੱਖ, ਵੱਖਰਾ ਰਾਹ ਆਪ ਸਮਝਾਈਆ। ਹਿਰਦੇ ਅੰਦਰ ਆਪੇ ਵਸ ਵਸ, ਆਪ ਆਪਣਾ ਮੇਲ ਮਿਲਾਈਆ। ਦਿਵਸ ਰੈਣ ਅੱਠੇ ਪਹਿਰ ਸਦਾ ਸੁਹੇਲਾ ਗਾਏ ਜਸ, ਜਨ ਭਗਤਾਂ ਆਪ ਸਾਲਾਹੀਆ। ਸਚਖੰਡ ਨਿਵਾਸੀ ਲੋਕਮਾਤ ਨਿਰਗੁਣ ਰੂਪ ਆਇਆ ਨੱਸ, ਬਣ ਪਾਂਧੀ ਪੰਧ ਮੁਕਾਈਆ। ਹਰਿਜਨ ਦੇਵੇ ਸਾਚੀ ਵੱਥ, ਗੁਰਮੁਖ ਝੋਲੀ ਨਾਮ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਉਲਟੀ ਗੇੜਨਹਾਰਾ ਲਠ, ਗੇੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਹਰਿ ਜੂ ਆਪਣੇ ਲੇਖੇ ਪਾਈਆ।