ਪੁਸਤਕਾਲਾਭਾਗ ੧੨

੩੧ ਹਾੜ ੨੦੧੯ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਕਰਤਾਰ ਪੁਰ ਜ਼ਿਲਾ ਜਲੰਧਰ

ਸਚਖੰਡ ਦੁਆਰੇ ਸੱਚਾ ਸ਼ਹਿਨਸ਼ਾਹ, ਹਰਿ ਸਤਿਗੁਰ ਆਸਣ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬੁਲਾ, ਸਚ ਸੰਦੇਸਾ ਆਪ ਜਣਾਇੰਦਾ। ਨੇਤਰ ਨੈਣ ਲਓ ਖੁਲਾ, ਪੂਰਬ ਲੇਖਾ ਸਰਬ ਵਖਾਇੰਦਾ। ਰਲ ਮਿਲ ਸਾਰੇ ਕਰੋ ਸਲਾਹ, ਸਲਾਹਗੀਰ ਆਪ ਜਣਾਇੰਦਾ। ਦੋ ਜਹਾਨਾਂ ਵੇਖੋ ਥਾਉਂ ਥਾਂ, ਥਾਨ ਥਨੰਤਰ ਆਪ ਸਮਝਾਇੰਦਾ। ਆਦਿ ਜੁਗਾਦੀ ਕਵਣ ਮਲਾਹ, ਖੇਵਟ ਖੇਟਾ ਕਵਣ ਅਖਵਾਇੰਦਾ। ਕਵਣ ਫੜ ਫੜ ਪਾਏ ਰਾਹ, ਰਹਿਬਰ ਆਪਣਾ ਰਾਹ ਵਖਾਇੰਦਾ। ਕਵਣ ਨਾਮ ਵਸਤ ਦੇਵੇ ਝੋਲੀ ਪਾ, ਦਸਤ ਬਦਸਤ ਆਪ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚਖੰਡ ਸਾਚੇ ਖੇਲ ਕਰਾਇੰਦਾ। ਸਚਖੰਡ ਦੁਆਰੇ ਹਰਿ ਨਿਰੰਕਾਰਾ,

ਏਕਾ ਆਪਣਾ ਖੇਲ ਕਰਾਈਆ। ਅਲੱਖ ਅਗੋਚਰ ਅਗੰਮ ਅਥਾਹ ਹੋ ਉਜਿਆਰਾ, ਨਿਰਗੁਣ ਆਪਣਾ ਪੜਦਾ ਲਾਹੀਆ। ਅਜੂਨੀ ਰਹਿਤ ਕਰ ਪਸਾਰਾ, ਨਿਰਗੁਣ ਵੇਖੇ ਚਾਈਂ ਚਾਈਂਆ। ਅਨਭਵ ਪਰਕਾਸ਼ ਅਨਡਿਠੜੀ ਧਾਰਾ, ਜੋਤੀ ਜਾਤਾ ਜੋਤ ਰੁਸ਼ਨਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਆਸਣ ਲਾਈਆ। ਸਚ ਸੰਦੇਸਾ ਏਕਾ ਵਾਰਾ, ਨਿਰਗੁਣ ਨਿਰਗੁਣ ਆਪ ਜਣਾਈਆ। ਲੇਖਾ ਜਾਣ ਗੁਰ ਅਵਤਾਰਾ, ਪੀਰ ਪੈਗ਼ੰਬਰ ਸੰਗ ਵਖਾਈਆ। ਵੇਖੇ ਵਿਗਸੇ ਵੇਖਣਹਾਰਾ, ਦਰਗਹਿ ਸਾਚੀ ਧਾਮ ਸੁਹਾਈਆ। ਮੁਕਾਮੇ ਹੱਕ ਇਕ ਨਜ਼ਾਰਾ, ਲਾਸ਼ਰੀਕ ਆਪ ਜਣਾਈਆ। ਸਾਚੀ ਨੌਬਤ ਨਾਮ ਨਗਾਰਾ, ਪਰਵਰਦਿਗਾਰ ਆਪ ਸੁਣਾਈਆ। ਏਕਾ ਨਾਮ ਮੰਤਰ ਆਦਿ ਬੋਲ ਜੈਕਾਰਾ, ਜੈ ਜੈਕਾਰ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਖੜ, ਦਰਗਹਿ ਸਾਚੀ ਧਾਮ ਸੁਹਾਈਆ। ਸਚਖੰਡ ਦੁਆਰ ਪੁਰਖ ਅਬਿਨਾਸ਼ਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਨਿਰਗੁਣ ਨੂਰ ਆਪੇ ਜਾਣੇ ਆਪਣੀ ਰਾਸਾ, ਦੂਸਰ ਸੰਗ ਨਾ ਕੋਇ ਵਖਾਇੰਦਾ। ਏਕੰਕਾਰਾ ਵੇਖਣਹਾਰਾ ਖੇਲ ਤਮਾਸ਼ਾ, ਸਾਚਾ ਮੰਦਰ ਆਪ ਸੁਹਾਇੰਦਾ। ਆਦਿ ਨਿਰੰਜਣ ਨੂਰ ਪਰਕਾਸ਼ਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਆਪਣਾ ਨਾਉਂ ਰਖਾਇੰਦਾ। ਸ੍ਰੀ ਭਗਵਾਨ ਆਪੇ ਕਰੇ ਆਪਣੀ ਪੂਰੀ ਆਸਾ, ਆਸ਼ਾ ਆਸਾ ਨਾਲ ਮਿਲਾਇੰਦਾ। ਪਾਰਬ੍ਰਹਮ ਪ੍ਰਭ ਦਾਸੀ ਦਾਸਾ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸੋਭਾ ਪਾਇੰਦਾ। ਸਚਖੰਡ ਦੁਆਰ ਸਚ ਮਹੱਲਾ, ਸਤਿ ਸਤਿਵਾਦੀ ਆਪ ਜਣਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਏਕੰਕਾਰਾ ਆਸਣ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਅਗੰਮ ਫੜਾਏ ਪੱਲਾ, ਜੋਤੀ ਜੋਤ ਬੰਧਨ ਪਾਈਆ। ਸਚ ਸੰਦੇਸ ਨਰ ਨਰੇਸ਼ ਨਿਰਗੁਣ ਸਰਗੁਣ ਆਪੇ ਘੱਲਾ, ਨਿਸ਼ਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਏਕੰਕਾਰਾ, ਆਪ ਆਪਣਾ ਖੇਲ ਕਰਾਇੰਦਾ। ਆਦਿ ਪੁਰਖ ਵੇਖੇ ਵਿਗਸੇ ਵੇਖਣਹਾਰਾ, ਅੰਤ ਆਪਣੀ ਕਲ ਧਰਾਇੰਦਾ। ਧਰ ਭੇਖ ਨਿਰਗੁਣ ਜੋਤ ਨਿਰਾਕਾਰਾ, ਆਦਿ ਨਿਰੰਜਣ ਆਪਣਾ ਜ਼ੋਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਆਪਣੇ ਹੱਥ, ਆਦਿ ਪੁਰਖ ਆਦਿ ਆਦਿ ਰਖਾਈਆ। ਸਚਖੰਡ ਦੁਆਰੇ ਬੈਠ ਸਮਰਥ, ਸਮਰਥ ਆਪਣੀ ਕਲ ਵਰਤਾਈਆ। ਨਿਰਗੁਣ ਨਿਰਗੁਣ ਸੁਣਾਏ ਮਹਿਮਾ ਅਕੱਥ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਆਪ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਈਆ। ਸਾਚਾ ਮਾਰਗ ਆਪੇ ਦੱਸ, ਸਚਖੰਡ ਦੁਆਰੇ ਆਪਣੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਵੇਸ ਆਪ ਧਰਾਈਆ। ਆਪਣਾ ਵੇਸ ਆਪੇ ਰੱਖ, ਅਕਲ ਕਲਧਾਰੀ ਖੇਲ ਕਰਾਇੰਦਾ। ਨਿਰਗੁਣ ਨਿਰਾਕਾਰ ਨਿਰਵੈਰ ਹੋ ਪਰਤੱਖ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਸਰਬ ਕਲ ਹੋ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਵੇਖਣਹਾਰਾ ਸਚਖੰਡ, ਖੰਡ ਸੱਚ, ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਪੁਰਖ ਅਗੰਮ, ਅਲੱਖ ਅਗੋਚਰ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਰਾਹ ਚਲਾਈਆ । ਨਿਰਗੁਣ ਨਿਰਗੁਣ ਦੇਵੇ ਦਾਨ, ਨਿਰਗੁਣ ਦਾਤਾ ਨਿਰਗੁਣ ਭਿਖਾਰੀ

ਨਿਰਗੁਣ ਬੈਠਾ ਝੋਲੀ ਡਾਹੀਆ। ਨਿਰਗੁਣ ਮੰਦਰ ਨਿਰਗੁਣ ਮਕਾਨ, ਨਿਰਗੁਣ ਵਸੇ ਨੌਜਵਾਨ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਨਿਰਗੁਣ ਨਾਰ ਨਿਰਗੁਣ ਕੰਤ, ਨਿਰਗੁਣ ਖੇਲ ਸ੍ਰੀ ਭਗਵੰਤ, ਨਿਰਗੁਣ ਸੇਜ ਸੁਹੰਜਣੀ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ ਆਪਣਾ ਭੇਵ ਆਪਣੇ ਹੱਥ ਰਖਾਈਆ। ਆਪਣਾ ਭੇਵ ਹਰਿ ਕਰਤਾਰ, ਆਦਿ ਆਪਣੇ ਹੱਥ ਰਖਾਇੰਦਾ। ਕਰੇ ਖੇਲ ਅਪਰ ਅਪਾਰ, ਅਪਰੰਪਰ ਨਜ਼ਰ ਕਿਸੇ ਨਾ ਆਇੰਦਾ। ਨਾਰ ਕੰਤ ਬਣ ਭਤਾਰ, ਸਾਚੀ ਸੇਜ ਆਪ ਹੰਢਾਇੰਦਾ। ਦਾਈ ਦਾਇਆ ਸੇਵਾਦਾਰ, ਬਣ ਸੇਵਕ ਸੇਵ ਕਮਾਇੰਦਾ। ਜਨਨੀ ਜਨ ਪੂਤ ਸਪੂਤਾ ਜਣੇ ਏਕਾ ਵਾਰ, ਦੂਜੀ ਵਾਰ ਕੁੱਖ ਨਾ ਕੋਇ ਬਣਾਇੰਦਾ। ਸਾਚਾ ਸੁਤ ਕਰ ਤਿਆਰ, ਹਰਿ ਸ਼ਬਦੀ ਨਾਉਂ ਧਰਾਇੰਦਾ। ਦੇਵੇ ਵਰ ਏਕੰਕਾਰ, ਸਿਰ ਆਪਣਾ ਹੱਥ ਟਿਕਾਇੰਦਾ। ਤੇਰਾ ਲੇਖਾ ਇਕ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਸਚਖੰਡ ਵਸੇ ਆਪ ਨਿਰੰਕਾਰ, ਥਿਰ ਘਰ ਪੜਦਾ ਤੇਰਾ ਲਾਹਿੰਦਾ। ਬੰਸ ਸਰਬੰਸ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾਇੰਦਾ। ਮਹੱਲ ਅਟੱਲ ਤੇਰਾ ਮੁਨਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰੇ ਰੰਗ ਰੰਗਾਇੰਦਾ। ਨੂਰੋ ਨੂਰ ਕਿਰਨ ਕਿਰਨ ਉਜਿਆਰ, ਰਵ ਸਸ ਆਪ ਚਮਕਾਇੰਦਾ। ਮੰਡਲ ਮੰਡਪ ਦੇ ਸਹਾਰ, ਆਦਿ ਪੁਰਖ ਆਪਣੀ ਦਇਆ ਆਪ ਕਮਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਬਾਣ ਆਪਣੇ ਹੱਥ ਰਖਾਇੰਦਾ। ਸੁਤ ਦੁਲਾਰਾ ਸੇਵਾਦਾਰ, ਸਾਚੀ ਸੇਵਾ ਆਪ ਲਗਾਇੰਦਾ। ਤ੍ਰੈਗੁਣ ਮਾਇਆ ਪੰਜ ਤਤ ਲੱਖ ਚੁਰਾਸੀ ਤਨ ਸ਼ੰਗਾਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇੰਦਾ। ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਨਿਰਗੁਣ ਆਪਣੀ ਵੰਡ ਵੰਡਾਇੰਦਾ। ਪਾਰਬ੍ਰਹਮ ਬ੍ਰਹਮ ਕਰ ਉਜਿਆਰ, ਘਟ ਘਟ ਆਪਣਾ ਆਸਣ ਲਾਇੰਦਾ। ਆਤਮ ਪਰਮਾਤਮ ਖੇਲ ਅਪਾਰ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਈਸ਼ ਜੀਵ ਦੇ ਆਧਾਰ, ਜਗਦੀਸ ਸੋਭਾ ਪਾਇੰਦਾ। ਏਕਾ ਅੱਖਰ ਕਰ ਤਿਆਰ, ਨਿਸ਼ਅੱਖਰ ਆਪ ਜਣਾਇੰਦਾ। ਨਿਰਗੁਣ ਨਾਉਂ ਬੋਲ ਜੈਕਾਰ, ਜੈ ਜੈਕਾਰ ਬਿਨ ਰਸਨਾ ਜਿਹਵਾ ਗਾਇੰਦਾ। ਸ਼ਬਦ ਸੁਤ ਕਰੇ ਪਿਆਰ, ਅਬਿਨਾਸ਼ੀ ਅਚੁੱਤ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਹਰਿ ਜੂ ਖੋਲ੍ਹ, ਸਚਖੰਡ ਦੁਆਰ ਸੁਣਾਈਆ। ਸੁਤ ਦੁਲਾਰੇ ਤੇਰਾ ਢੋਲ, ਥਿਰ ਘਰ ਦਏ ਵਜਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਦ ਵਸੇ ਤੇਰੇ ਕੋਲ, ਵਿਛੜ ਕਦੇ ਨਾ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਨੂਰ ਲਏ ਵਰੋਲ, ਨੂਰ ਨੂਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਏਕਾ ਵਾਰ ਸੁਣਾਈਆ। ਸਚ ਸੰਦੇਸਾ ਸਾਚਾ ਗੀਤ, ਆਦਿ ਪੁਰਖ ਆਪ ਜਣਾਇੰਦਾ। ਸਚਖੰਡ ਨਿਵਾਸੀ ਸਾਚੀ ਰੀਤ, ਥਿਰ ਘਰ ਦੁਆਰੇ ਆਪ ਚਲਾਇੰਦਾ। ਨਿਰਗੁਣ ਨਿਰਾਕਾਰ ਬੈਠ ਅਤੀਤ, ਤ੍ਰੈਗੁਣ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਸਾਚੀ ਵਸਤ ਤੇਰੀ ਝੋਲੀ ਪਾਇੰਦਾ। ਸਾਚੀ ਵਸਤ ਦੇਵੇ ਦਾਨ, ਦੇਵਣਹਾਰ ਇਕ ਅਖਵਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਇਕ ਗਿਆਨ, ਅੱਖਰ ਆਖ਼ਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਲੱਖ ਚੁਰਾਸੀ ਸੋਭਾ ਪਾਇੰਦਾ। ਘਟ ਘਟ ਅੰਦਰ ਖੋਲ੍ਹ ਦੁਕਾਨ, ਘਰ ਘਰ ਆਪਣੀ ਵਸਤ ਟਿਕਾਇੰਦਾ। ਘਰ ਘਰ ਅੰਦਰ ਰਾਗ ਧੁਰ ਧੁਨਕਾਨ, ਰਾਗੀ ਆਪਣਾ ਰਾਗ ਸੁਣਾਇੰਦਾ। ਘਰ ਘਰ ਅੰਦਰ ਅੰਮ੍ਰਿਤ ਆਤਮ ਪੀਣ ਖਾਣ, ਸਰ ਸਰੋਵਰ ਆਪ ਭਰਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੰਡ ਨਿਰਗੁਣ ਹੱਥ ਨਿਰਗੁਣ ਆਪਣੇ ਰੰਗ ਰੰਗਾਇੰਦਾ। ਨਿਰਗੁਣ ਰੰਗ ਅਪਰ ਅਪਾਰ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਆਤਮ ਸੇਜਾ ਕਰ ਤਿਆਰ, ਤ੍ਰੈਭਵਣ ਧਨੀ ਬੈਠਾ ਆਸਣ ਲਾਈਆ। ਸ਼ਬਦ ਸੁੱਤ ਕਰ ਪਿਆਰ, ਸਾਚਾ ਵਣਜ ਆਪ ਵਖਾਈਆ। ਘਟ ਘਟ ਅੰਦਰ ਬੋਲ ਜੈਕਾਰ, ਦਿਵਸ ਰੈਣ ਢੋਲਾ ਗਾਈਆ। ਲੁਕਿਆ ਰਹੇ ਨਿਰਗੁਣ ਧਾਰ, ਸਰਗੁਣ ਆਪਣੇ ਉਪਰ ਪੜਦਾ ਪਾਈਆ। ਪੰਜ ਤਤ ਬਾਹਰ ਆਕਾਰ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਨੌਂ ਦੁਆਰੇ ਜਗਤ ਕਿਵਾੜ, ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇਂ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਸਚ ਦੁਲਾਰੇ ਤੇਰਾ ਖੇਲ ਦਰ ਅਪਾਰੇ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਦਏ ਸਮਝਾਈਆ। ਜੁਗ ਕਰਤਾ ਹਰਿ ਕਰਤਾਰ, ਦੂਸਰ ਨਜ਼ਰ ਕੋਇ ਨਾ ਆਇੰਦਾ। ਵਿਸ਼ਨੂੰ ਦੇਵੇ ਵਿਸ਼ਵ ਭੰਡਾਰ, ਬ੍ਰਹਮਾ ਪਾਰਬ੍ਰਹਮ ਪੜ੍ਹਾਇੰਦਾ। ਏਕਾ ਨਾਦ ਸ਼ਬਦ ਧੁੰਨਕਾਰ, ਅਨਹਦ ਨਾਦੀ ਨਾਦ ਸੁਣਾਇੰਦਾ। ਏਕਾ ਮੰਦਰ ਕਰ ਤਿਆਰ, ਏਕਾ ਘਰ ਬਹਾਇੰਦਾ। ਏਕਾ ਗੁਫ਼ਤ ਸ਼ਨੀਦ ਪਾਵੇ ਸਾਰ, ਅੰਦਰ ਬਾਹਰ ਏਕਾ ਰੰਗ ਰੰਗਾਇੰਦਾ। ਏਕਾ ਬੋਲ ਸਚ ਜੈਕਾਰ, ਜੈ ਜੈਕਾਰ ਆਪਣਾ ਨਾਮ ਸਮਝਾਇੰਦਾ। ਏਕਾ ਵੰਡਾਂ ਪਾਵੇ ਵੰਡਣਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਏਕਾ ਜਾਣੇ ਧੁਰ ਦੀ ਕਾਰ, ਚਾਰ ਵੇਦਾਂ ਮੁਖ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਦੇਵਣਹਾਰਾ ਸਾਚਾ ਵਰ, ਥਿਰ ਘਰ ਆਪਣੀ ਵਸਤ ਵਰਤਾਇੰਦਾ। ਸ਼ਬਦੀ ਸੁਤ ਬਾਲ ਅਞਾਣਾ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸੁਲਤਾਨ ਸੱਚਾ ਰਾਜਾਣਾ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਹਉਂ ਦਰ ਦਰਵੇਸ਼ ਦਰ ਸੀਸ ਝੁਕਾਨਾ, ਨਿਉਂ ਨਿਉਂ ਸਯਦਾ ਸੀਸ ਕਰਾਈਆ। ਤੂੰ ਸਾਹਿਬ ਸੁਲਤਾਨ ਮਰਦ ਮਰਦਾਨਾ, ਮੁਕਾਮੇ ਹੱਕ ਡੇਰਾ ਲਾਈਆ। ਤੇਰਾ ਨੂਰ ਨੂਰ ਨੁਰਾਨਾ, ਤੇਰੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਆਪਣਾ ਲੇਖਾ ਲਏ ਲਗਾਈਆ। ਕਵਣ ਵੇਲਾ ਲੇਖਾ ਜਾਏ ਲੱਗ, ਸ਼ਬਦੀ ਸੁਤ ਮੰਗ ਮੰਗਾਇੰਦਾ । ਤੇਰਾ ਖੇਲ ਸੂਰੇ ਸਰਬੰਗ, ਮੋਹੇ ਬਾਲੇ ਭੇਵ ਨਾ ਆਇੰਦਾ। ਤੇਰੇ ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਲੋਆਂ ਪੁਰੀਆਂ ਬ੍ਰਹਿਮੰਡ ਖੰਡ ਲਏ ਰਚ, ਰਵ ਸਸ ਸੂਰਜ ਚੰਨ ਪ੍ਰਿਥਮੀ ਆਕਾਸ਼ ਗਗਨ ਮੰਡਲ ਆਪ ਸੁਹਾਇੰਦਾ। ਤੇਰਾ ਨਾਉਂ ਪਰਕਾਸ਼ ਕਰ ਸੱਚ, ਸਚ ਸਚ ਸਰਬ ਦ੍ਰਿੜਾਇੰਦਾ। ਤੇਰੇ ਹੁਕਮੇ ਅੰਦਰ ਤ੍ਰੈਗੁਣ ਮਾਇਆ ਪੰਜ ਤਤ, ਮਾਟੀ ਕੱਚ ਲੱਖ ਚੁਰਾਸੀ ਘਾੜਤ ਘੜਤ ਘੜਾਇੰਦਾ। ਮਨ ਮਤ ਬੁਧ ਅੰਦਰ ਰੱਖ, ਉਪਰ ਆਪਣਾ ਪਰਦਾ ਪਾਇੰਦਾ। ਆਤਮ ਪਰਮਾਤਮ ਕਰ ਕਰ ਵੱਖ, ਘਰ ਘਰ ਵਿਚ ਆਪ ਟਿਕਾਇੰਦਾ। ਤੇਰਾ ਖੇਲ ਪੁਰਖ ਸਮਰਥ, ਦੋ ਜਹਾਨਾਂ ਆਪ ਚਲਾਇੰਦਾ। ਕਵਣ ਬਿਧ ਗਾਵੇਂ ਆਪਣਾ ਜਸ, ਸਿਫ਼ਤ ਸਾਲਾਹੀ ਸਿਫ਼ਤ ਵਿਚ ਨਾ ਆਇੰਦਾ। ਪੁਰਖ ਅਬਿਨਾਸ਼ੀ ਪਾਰਬ੍ਰਹਮ ਏਕੰਕਾਰ ਰਿਹਾ ਹੱਸ, ਹੱਸ ਹੱਸ ਆਪਣੀ ਖ਼ੁਸ਼ੀ ਮਨਾਇੰਦਾ। ਨਿਰਗੁਣ ਸਰਗੁਣ ਅੰਦਰ ਜਾਏ ਵਸ, ਵਸ ਵਸ ਆਪਣਾ ਡੇਰਾ ਲਾਇੰਦਾ। ਪੰਧ ਮੁਕਾਏ ਨੱਸ ਨੱਸ, ਬਣ ਪਾਂਧੀ ਫੇਰਾ ਪਾਇੰਦਾ। ਸ਼ਬਦ ਸੁਤ ਤੇਰੀ ਸਾਚੀ ਯੱਦ, ਲੋਕਮਾਤ ਆਪ ਪਰਗਟਾਇੰਦਾ। ਗੁਰ ਅਵਤਾਰ ਅੰਤਰ ਅੰਤਰ ਪਾਰ ਕਰਾਏ ਹੱਦ, ਹੱਦ ਆਪਣੀ ਆਪ ਵਖਾਇੰਦਾ। ਤੇਰਾ ਨਾਉਂ ਵਜਾਏ ਨੱਦ, ਅਨਹਦ ਨਾਦੀ ਨਾਦ ਸੁਣਾਇੰਦਾ। ਤੇਰਾ

ਰਸ ਜਾਮ ਪਿਆਏ ਮਧ, ਏਕ ਅੰਮ੍ਰਿਤ ਮੁਖ ਚੁਆਇੰਦਾ। ਤੇਰੀ ਕੁੱਖੋਂ ਆਪੇ ਕੱਢ, ਲੋਕਮਾਤ ਧਰਾਇੰਦਾ। ਨਾਤਾ ਜੋੜ ਰਕਤ ਬੂੰਦ ਮਾਸ ਨਾੜੀ ਹੱਡ, ਪੰਚਮ ਆਪਣਾ ਖੇਲ ਕਰਾਇੰਦਾ। ਬੋਧ ਅਗਾਧਾ ਮਾਰਗ ਦੱਸ, ਸਵੱਛ ਸਰੂਪੀ ਆਪਣਾ ਦਰਸ ਕਰਾਇੰਦਾ। ਕਰੇ ਖੇਲ ਪੁਰਖ ਸਮਰਥ, ਸਿਰ ਤੇਰੇ ਹੱਥ ਟਿਕਾਇੰਦਾ। ਲੱਖ ਚੁਰਾਸੀ ਪਾਏ ਨੱਥ, ਡੋਰੀ ਆਪਣੇ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਜਣਾਇੰਦਾ। ਸਾਚੀ ਸਿਖਿਆ ਸ੍ਰੀ ਭਗਵਾਨ, ਸ਼ਬਦੀ ਸੁਤ ਆਪ ਜਣਾਈਆ। ਨਿਰਗੁਣ ਸਰਗੁਣ ਦੇਵੇ ਦਾਨ, ਗੁਰ ਅਵਤਾਰ ਮਾਤ ਪਰਗਟਾਈਆ। ਭਗਤ ਭਗਵੰਤ ਕਰ ਪਰਵਾਨ, ਸਾਚੀ ਸਿਖਿਆ ਇਕ ਰਖਾਈਆ। ਸੰਤਾਂ ਦੇਵੇ ਸਤਿ ਦਾਨ, ਨਾਮ ਸਤਿ ਸਤਿ ਝੋਲੀ ਪਾਈਆ। ਗੁਰਮੁਖਾਂ ਬਖ਼ਸ਼ੇ ਇਕ ਧਿਆਨ, ਨਿਜ ਨੇਤਰ ਆਪ ਖੁਲ੍ਹਾਈਆ। ਗੁਰਸਿਖ ਸੱਜਣ ਵੇਖੇ ਆਣ, ਜੁਗ ਜੁਗ ਆਪਣਾ ਵੇਸ ਵਟਾਈਆ। ਏਕਾ ਨਾਮ ਕਰ ਪਰਧਾਨ, ਦੋ ਜਹਾਨਾਂ ਹੁਕਮ ਚਲਾਈਆ। ਸਚ ਸੰਦੇਸਾ ਦੇਵੇ ਆਣ, ਸ੍ਰਿਸ਼ਟ ਸਬਾਈ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪਰਵਾਨ, ਸਭ ਬੈਠਣ ਸੀਸ ਝੁਕਾਈਆ। ਦੇਵਣਹਾਰ ਸ੍ਰੀ ਭਗਵਾਨ, ਆਦਿ ਅੰਤ ਆਪ ਵਰਤਾਈਆ। ਜੁਗ ਚੌਕੜੀ ਖੇਲ ਮਹਾਨ, ਨਿਰਗੁਣ ਸਰਗੁਣ ਆਪ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਮਾਰ ਧਿਆਨ, ਸਚਖੰਡ ਬੈਠਾ ਸੱਚਾ ਮਾਹੀਆ। ਨੌਂ ਨੌਂ ਚਾਰ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਰਸਨ ਪੜ੍ਹਾਈਆ । ਅੰਜੀਲ ਕੁਰਾਨ ਸੰਗ ਜ਼ਬਾਨ, ਬੇਜ਼ਬਾਨ ਆਪ ਵਖਾਈਆ। ਖਾਣੀ ਬਾਣੀ ਕਰ ਪਰਧਾਨ, ਜਗਤ ਨਾਤਾ ਮਾਤ ਜੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾ ਗਾ ਜਾਣ, ਸਚ ਸੰਦੇਸਾ ਲੋਕਮਾਤ ਸੁਣਾਈਆ। ਕਲਜੁਗ ਅੰਤਮ ਸ੍ਰਿਸ਼ਟ ਸਬਾਈ ਹੋਏ ਬਾਲ ਨਾਦਾਨ, ਸਾਚੀ ਬੁਧ ਨਾ ਕੋਇ ਰਖਾਈਆ। ਮਨ ਮਤ ਦਿਸੇ ਝੂਠ ਨਿਸ਼ਾਨ, ਸਚ ਸੁੱਚ ਨਾ ਕੋਇ ਵਡਿਆਈਆ। ਘਰ ਘਰ ਵੜੇ ਪੰਜ ਸ਼ੈਤਾਨ, ਨਾਰ ਕੰਤ ਨਾ ਕੋਇ ਹੰਢਾਈਆ। ਨਜ਼ਰ ਆਏ ਨਾ ਸ੍ਰੀ ਭਗਵਾਨ, ਸਾਚਾ ਇਸਮ ਨਾ ਕੋਇ ਜਣਾਈਆ। ਨੌਂ ਖੰਡ ਪ੍ਰਿਥਮੀ ਹੋਏ ਵੈਰਾਨ, ਸੱਤ ਦੀਪ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦੇਵੇ ਵਰ, ਤੇਰਾ ਲੇਖਾ ਆਪਣੇ ਹੱਥ ਵਖਾਈਆ। ਸਾਚੇ ਸੁਤ ਵਡ ਬਲਵਾਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਚਲੇ ਦੁਕਾਨ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਇੰਦਾ। ਕੋਟਨ ਕੋਟ ਰੂਪ ਧਰ ਸ੍ਰੀ ਭਗਵਾਨ, ਅਨਭਵ ਆਪਣੀ ਖੇਲ ਕਰਾਇੰਦਾ। ਲਿਖ ਲਿਖ ਲੇਖਾ ਜਗਤ ਮਹਾਨ, ਬਣ ਕਾਤਬ ਕਲਮ ਚਲਾਇੰਦਾ। ਰਸਨਾ ਜਿਹਵਾ ਦੇ ਦੇ ਗਿਆਨ, ਉਚੀ ਕੂਕ ਕੂਕ ਸੁਣਾਇੰਦਾ। ਮੰਦਰ ਮਸਜਦ ਮੱਠ ਖੇਲ ਮਹਾਨ, ਚਾਰ ਦੀਵਾਰੀ ਗੰਢ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਆਪ ਸਮਝਾਇੰਦਾ। ਸਾਚੇ ਸੁਤ ਕਰ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇਆ। ਹਰਿ ਪੁਰਖ ਨਿਰੰਜਣ ਹੋ ਹੈਰਾਨ, ਭੇਵ ਅਭੇਦਾ ਆਪ ਖੁਲ੍ਹਾਇਆ। ਏਕੰਕਾਰਾ ਵਡ ਬਲਵਾਨ, ਆਪਣਾ ਪੜਦਾ ਦਏ ਉਠਾਇਆ। ਆਦਿ ਨਿਰੰਜਣ ਨੂਰ ਮਹਾਨ, ਦੋ ਜਹਾਨ ਕਰੇ ਰੁਸ਼ਨਾਇਆ। ਅਬਿਨਾਸ਼ੀ ਕਰਤਾ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇਆ। ਸ੍ਰੀ ਭਗਵਾਨ ਸਚ ਨਿਸ਼ਾਨ, ਦਰਗਹਿ ਸਾਚੀ ਦਏ ਝੁਲਾਇਆ। ਪਾਰਬ੍ਰਹਮ ਪ੍ਰਭ ਕਰ ਪਰਵਾਨ, ਨਿਉਂ ਨਿਉਂ ਸਯਦਾ ਸੀਸ ਝੁਕਾਇਆ। ਬ੍ਰਹਮ ਵੇਖੇ ਮਾਰ ਧਿਆਨ, ਨੇਤਰ ਨੈਣ ਇਕ

ਖੁਲ੍ਹਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦਾ ਲੇਖਾ ਮੰਗੇ ਆਣ, ਬਚਿਆ ਕੋਇ ਰਹਿਣ ਨਾ ਪਾਇਆ। ਪਰਗਟ ਹੋ ਵਡ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦਏ ਚੁਕਾਇਆ। ਤੇਰਾ ਲਹਿਣਾ ਚੁੱਕੇ ਅੰਤਮ ਮਾਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾਇੰਦਾ। ਕਲਜੁਗ ਕੋਇ ਨਾ ਨਿਭੇ ਸਾਥ, ਸਗਲਾ ਸੰਗ ਸਰਬ ਤਜਾਇੰਦਾ। ਕਿਸੇ ਕੰਮ ਨਾ ਆਵੇ ਚਾਰ ਲੱਖ ਬੱਤੀ ਹਜ਼ਾਰ ਲਿਖੀ ਗਾਥ, ਗਾਥਾ ਜਗਤ ਨਾਲ ਵੰਡਾਇੰਦਾ। ਕਰੇ ਖੇਲ ਏਕਾ ਸਮਰਾਥ, ਸਮਰਥ ਆਪਣੀ ਧਾਰ ਵਖਾਇੰਦਾ। ਕਲਜੁਗ ਅੰਤਮ ਹੋ ਪਰਗਟ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਵੇਖਣਹਾਰਾ ਚੌਦਾਂ ਲੋਕ ਹੱਟ, ਬ੍ਰਹਿਮੰਡ ਖੰਡ ਆਪਣਾ ਫੇਰਾ ਪਾਇੰਦਾ। ਚੌਦਾਂ ਤਬਕਾਂ ਮਾਰੇ ਏਕਾ ਸੱਟ, ਨਾਮ ਨਿਧਾਨਾ ਹੱਥ ਉਠਾਇੰਦਾ। ਕਲਜੁਗ ਮੇਟੇ ਰੈਣ ਅੰਧੇਰੀ ਰਾਤ, ਧੂਆਂਧਾਰ ਸਰਬ ਮਿਟਾਇੰਦਾ। ਲਹਿਣਾ ਦੇਣਾ ਚੁਕਾਏ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਾਤਾਨਾਂ ਕਰੇ ਖ਼ਾਕ, ਸੀਸ ਤਾਜ ਨਾ ਕੋਇ ਟਿਕਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਦਾਤ, ਚਾਰ ਵਰਨ ਅਠਾਰਾਂ ਬਰਨ ਆਪ ਪੜ੍ਹਾਇੰਦਾ। ਸ੍ਰਿਸ਼ਟ ਸਬਾਈ ਬਣਾਏ ਇਕ ਜਮਾਤ, ਜੁਮਲਾ ਅੱਖਰ ਇਕ ਸੁਣਾਇੰਦਾ। ਵੇਖਣਹਾਰਾ ਕਾਇਨਾਤ, ਨੌਂ ਖੰਡ ਪ੍ਰਿਥਮੀ ਫੇਰਾ ਪਾਇੰਦਾ। ਅੱਠੇ ਪਹਿਰ ਰਖਾਏ ਇਕ ਪਰਭਾਤ, ਪ੍ਰਭ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਦੇਵੇ ਵਰ, ਤੇਰਾ ਅੰਤਮ ਰੂਪ ਆਪਣੇ ਨਾਲ ਮਿਲਾਇੰਦਾ। ਅੰਤਮ ਰੂਪ ਹਰਿ ਨਿਰੰਕਾਰ, ਨਿਰਗੁਣ ਨਿਰਗੁਣ ਨਾਲ ਮਿਲਾਈਆ। ਲੇਖਾ ਚੁਕੇ ਗੁਰ ਅਵਤਾਰ, ਪੀਰ ਪੈਗ਼ੰਬਰ ਪੰਧ ਮੁਕਾਈਆ। ਕਲਜੁਗ ਅੰਤਮ ਸਭ ਦਾ ਲਹਿਣਾ ਦੇਣਾ ਕਰਜ਼ਾ ਦਏ ਉਤਾਰ, ਮਕਰੂਜ਼ ਕੋਇ ਰਹਿਣ ਨਾ ਪਾਈਆ। ਸ਼ਬਦ ਸੰਦੇਸਾ ਘੱਲੇ ਏਕਾ ਵਾਰ, ਸਤਿ ਸਤਿਵਾਦੀ ਆਪ ਸੁਣਾਈਆ। ਸਚਖੰਡ ਦੁਆਰੇ ਚਰਨ ਕਵਲ ਚਲ ਕੇ ਔਣਾ ਨਿਰਗੁਣ ਧਾਰ, ਸਰਗੁਣ ਰੂਪ ਨਾ ਕੋਇ ਵਖਾਈਆ। ਕਾਗਦ ਕਲਮ ਸ਼ਾਹੀ ਅੰਤਮ ਗਈ ਹਾਰ, ਲਿਖਿਆ ਲੇਖ ਆਪਣੇ ਲੇਖੇ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਵੰਡਾਂ ਵੰਡਦੇ ਰਹੇ ਵਿਚ ਸੰਸਾਰ, ਹਿੰਦੂ ਮੁਸਲਮ ਸਿੱਖ ਈਸਾਈ ਰੂਪ ਵਟਾਈਆ। ਅੰਤਮ ਸਭ ਦਾ ਲੇਖਾ ਲਿਖਿਆ ਇਕੋ ਵਾਰ, ਪੁਰਖ ਅਬਿਨਾਸ਼ੀ ਆਪ ਮੁਕਾਈਆ। ਇਕ ਵਖਾਏ ਸਚ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਨਜ਼ਰੀ ਆਏ ਪਰਵਰਦਿਗਾਰ, ਈਸਾ ਮੂਸਾ ਮੁਹੰਮਦ ਸੰਗ ਚਾਰ ਯਾਰ ਬੈਠੇ ਸੀਸ ਝੁਕਾਈਆ। ਤੇਈ ਅਵਤਾਰ ਕਰਨ ਨਿਮਸਕਾਰ, ਪਾਰਬ੍ਰਹਮ ਤੇਰੀ ਵਡਿਆਈਆ। ਅਠਾਰਾਂ ਭਗਤ ਬੋਲ ਜੈਕਾਰ, ਜੈ ਜੈਕਾਰ ਰਹੇ ਸੁਣਾਈਆ । ਦਸ ਗੁਰ ਇਕ ਗੁਫ਼ਤਾਰ, ਏਕਾ ਸੋਹਲਾ ਢੋਲਾ ਗਾਈਆ। ਪਾਰਬ੍ਰਹਮ ਤੇਰੀ ਸਾਚੀ ਕਾਰ, ਘਰ ਸਾਚੇ ਮੋਹੇ ਭਾਈਆ। ਅੰਤਮ ਲਹਿਣਾ ਚੁੱਕਿਆ ਵਿਚ ਸੰਸਾਰ, ਲੋਕਮਾਤ ਲੇਖਾ ਰਹੇ ਨਾ ਰਾਈਆ। ਨਿਰਗੁਣ ਮਿਲੇ ਨਿਰਗੁਣ ਧਾਰ, ਸਰਗੁਣ ਇਸ਼ਟ ਨਾ ਕੋਇ ਵਖਾਈਆ। ਇਕੋ ਤੇਰਾ ਨਾਉਂ ਪਿਆਰ, ਦੂਜਾ ਮਿੱਤਰ ਨਾ ਕੋਇ ਬਣਾਈਆ। ਸਾਕ ਸੈਣ ਸੱਜਣ ਨਾ ਕੋਇ ਆਧਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਕਰ ਕਿਰਪਾ ਏਕਾ ਬਖ਼ਸ਼ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਹਰਿ ਕਰਤਾਰਾ, ਏਕਾ ਏਕ ਜਣਾਇੰਦਾ। ਰਲ ਮਿਲ ਬਹੋ ਗੁਰ ਅਵਤਾਰਾ, ਪੀਰ ਪੈਗ਼ੰਬਰ ਨਾਲ

ਮਿਲਾਇੰਦਾ। ਹਰਿ ਹਰਿ ਗਾਓ ਇਕ ਜੈਕਾਰਾ, ਦੂਜਾ ਨਾਅਰਾ ਨਾ ਕੋਇ ਸੁਣਾਇੰਦਾ। ਮੱਕੇ ਕਾਅਬੇ ਵਸੇ ਪਰਵਰਦਿਗਾਰਾ, ਦੋ ਦੋ ਆਬਾ ਮੇਲ ਮਿਲਾਇੰਦਾ। ਤਨ ਰਬਾਬਾ ਇਕ ਸਿਤਾਰਾ, ਬਣ ਅਹਿਬਾਬ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਸੁਤ ਵਡਿਆਇੰਦਾ। ਸ਼ਬਦ ਸੁਤ ਹਰਿ ਜਾਣਾ ਜਾਗ, ਹਰਿ ਜੂ ਏਕਾ ਵਾਰ ਜਗਾਈਆ। ਕਲਜੁਗ ਅੰਤਮ ਲੱਗੇ ਭਾਗ, ਘਰ ਤੇਰੇ ਵੱਜੇ ਵਧਾਈਆ। ਕਲਜੁਗ ਕੂੜਾ ਮਿਟੇ ਚਿਰਾਗ਼, ਸਤਿਜੁਗ ਸਚ ਕਰੇ ਰੁਸ਼ਨਾਈਆ। ਚਾਰ ਵਰਨ ਧੋਵੇ ਦਾਗ਼, ਦੁਰਮਤ ਮੈਲ ਆਪ ਧੁਵਾਈਆ। ਫੜ ਫੜ ਹੰਸ ਬਣਾਵੇ ਕਾਗ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹਾਈਆ। ਆਤਮ ਪਰਮਾਤਮ ਮੇਲਾ ਕੰਤ ਸੁਹਾਗ, ਘਰ ਸੁਹੰਜਣੀ ਸੇਜ ਹੰਢਾਈਆ। ਤ੍ਰੈਗੁਣ ਮਾਇਆ ਨਾ ਤਪੇ ਆਗ, ਅੰਮ੍ਰਿਤ ਮੇਘ ਆਪ ਬਰਸਾਈਆ। ਲੇਖਾ ਜਾਣੇ ਦੋ ਜਹਾਨ ਆਦਿ ਜੁਗਾਦਿ, ਜੁਗ ਕਰਤਾ ਭੁੱਲ ਨਾ ਜਾਈਆ। ਸਾਚੇ ਭਗਤਾਂ ਦੇਵੇ ਨਾਮ ਦਾਦ, ਮੁਰਸ਼ਦ ਮੁਰੀਦ ਲਏ ਮਿਲਾਈਆ। ਸੂਫ਼ੀ ਵਖਾਏ ਸਾਚਾ ਹਾਜ, ਹੱਕ ਹਕ਼ੀਕ਼ਤ ਪੜਦਾ ਲਾਹੀਆ। ਏਕਾ ਹੁਜਰੇ ਵਖਾਏ ਸਚ ਨਿਮਾਜ਼, ਨਾਮ ਮੁਸੱਲਾ ਹੇਠ ਵਿਛਾਈਆ। ਸ਼ਬਦ ਅਗੰਮੀ ਮਾਰ ਆਵਾਜ਼, ਸੁਰਤੀ ਸ਼ਬਦ ਮੇਲ ਕਰਾਈਆ। ਰਾਮ ਸੀਤਾ ਸੀਤਾ ਰਾਮ ਸੁਰਤ ਸਵਾਣੀ ਖੇਲੇ ਖੇਲ ਵਿਚ ਬ੍ਰਹਿਮਾਦ, ਬ੍ਰਹਿਮਾਂਡ ਕਰੇ ਆਪ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਤੇਰਾ ਵਰ, ਕਲਜੁਗ ਅੰਤਮ ਪੂਰ ਕਰਾਈਆ। ਕਲਜੁਗ ਅੰਤਮ ਸਚ ਨਿਸ਼ਾਨ, ਸੋ ਪੁਰਖ ਨਿਰੰਜਣ ਤੇਰਾ ਆਪ ਝੁਲਾਇੰਦਾ। ਲੇਖਾ ਜਾਣੇ ਗੋਪੀ ਕਾਹਨ, ਘਰ ਘਰ ਬੰਸਰੀ ਨਾਮ ਵਜਾਇੰਦਾ। ਸਚ ਸੰਦੇਸਾ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਸੁਣਾਇੰਦਾ। ਨਜ਼ਰੀ ਆਏ ਏਕਾ ਸ਼ਾਮ, ਘਨੱਯਾ ਆਪਣਾ ਰੰਗ ਰੰਗਾਇੰਦਾ। ਏਕਾ ਨਾਮ ਪਿਆਏ ਜਾਮ, ਨਿਰਗੁਣ ਅੰਮ੍ਰਿਤ ਰਸ ਚਖਾਇੰਦਾ। ਨਾਨਕ ਸਰਗੁਣ ਕਰ ਪਰਵਾਨ, ਸਾਖਿਆਤ ਵੇਖ ਵਖਾਇੰਦਾ। ਗੋਬਿੰਦ ਗੁਰ ਗੁਰ ਦੇਵੇ ਦਾਨ, ਪੁਰਖ ਅਕਾਲ ਦਇਆ ਕਮਾਇੰਦਾ। ਸੁਤ ਦੁਲਾਰਾ ਕਰ ਬਲਵਾਨ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਫ਼ਤਹਿ ਡੰਕਾ ਵੱਜੇ ਵਿਚ ਜਹਾਨ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ । ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਮਾਤ ਪਿਤ ਨਾ ਕੋਇ ਰਖਾਇੰਦਾ। ਸ੍ਰਿਸ਼ਟ ਸਬਾਈ ਲੇਖਾ ਮੰਗੇ ਆਣ, ਗੁਰ ਅਵਤਾਰ ਪੀਰ ਪੈਗ਼ੰਬਰ ਬਚਿਆ ਕੋਇ ਰਹਿਣ ਨਾ ਪਾਇੰਦਾ। ਕੂੜੀ ਕਿਰਿਆ ਨਾਤਾ ਤੋੜੇ ਜਗਤ ਸ਼ੈਤਾਨ, ਸ਼ਰਅ ਸ਼ਰੀਅਤ ਫ਼ਾਤਿਆ ਆਪ ਪੜ੍ਹਾਇੰਦਾ। ਨੌਂ ਖੰਡ ਪ੍ਰਿਥਮੀ ਦੇਵੇ ਇਕ ਗਿਆਨ, ਆਤਮ ਪਰਮਾਤਮ ਮੇਲ ਮਿਲਾਇੰਦਾ। ਨਜ਼ਰੀ ਆਏ ਸ੍ਰੀ ਭਗਵਾਨ, ਜੋਤੀ ਜਾਤਾ ਡਗਮਗਾਇੰਦਾ। ਰਸਨਾ ਕਿਸੇ ਕਹਿ ਨਾ ਸਕੇ ਜ਼ਬਾਨ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ । ਨਜ਼ਰ ਨਾ ਆਏ ਕਿਸੇ ਵਿਚ ਚਾਰ ਦੀਵਾਰ ਮਕਾਨ, ਤੀਰਥ ਤਟ ਜਲ ਧਾਰ ਨਾ ਡੇਰਾ ਲਾਇੰਦਾ। ਸਾਢੇ ਤਿੰਨ ਹੱਥ ਦੇਵੇ ਮਾਣ, ਘਰ ਘਰ ਵਿਚ ਆਪਣਾ ਨੂਰ ਧਰਾਇੰਦਾ । ਦਿਵਸ ਰੈਣ ਨਾਦ ਸੁਣਾਏ ਸੱਚੀ ਧੁੰਨਕਾਨ, ਧੁੰਨ ਆਤਮਕ ਰਾਗ ਅਲਾਇੰਦਾ। ਏਕਾ ਅੰਮ੍ਰਿਤ ਰਸ ਦੇਵੇ ਪੀਣ ਖਾਣ, ਪੀਆ ਪ੍ਰੀਤਮ ਨਿਝਰ ਝਿਰਨਾ ਆਪ ਝਿਰਾਇੰਦਾ । ਭਗਤ ਭਗਵੰਤ ਮੇਲੇ ਆਣ, ਜਗਤ ਵਿਛੋੜਾ ਪੰਧ ਕਟਾਇੰਦਾ। ਸਾਚੇ ਸੰਤਾਂ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਗੁਰਮੁਖਾਂ ਦੇਵੇ ਏਕਾ ਦਾਨ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਇੰਦਾ। ਗੁਰਸਿਖ ਗੁਰ ਗੁਰ ਸ਼ਬਦ ਗਿਆਨ, ਅੱਖਰ ਆਖ਼ਰ ਆਪ ਪੜ੍ਹਾਇੰਦਾ। ਸਤਿਜੁਗ ਸਾਚੇ ਕਰੇ ਪਰਧਾਨ, ਸ੍ਰਿਸ਼ਟ ਸਬਾਈ ਹੁਕਮ ਵਰਤਾਇੰਦਾ। ਸੋਹੰ

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਬ੍ਰਹਮ ਬ੍ਰਹਿਮਾਂਡ ਸਰਬ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਤਮ ਰੱਖੇ ਉਤਮ ਜਾਤਾ, ਬ੍ਰਹਮ ਨੀਚ ਰੂਪ ਨਾ ਕੋਇ ਵਖਾਇੰਦਾ। ਨੀਚ ਊਚ ਨਾ ਕੋਇ ਜ਼ਾਤ, ਕੂੜੀ ਕਿਰਿਆ ਦਏ ਮੁਕਾਈਆ। ਸਭ ਦਾ ਮੇਲਾ ਕਰੇ ਕਮਲਾਪਾਤ, ਕਵਲ ਨੈਣ ਆਪਣਾ ਦਰਸ ਦਿਖਾਈਆ। ਆਤਮ ਖੋਲ੍ਹੇ ਕਾਇਆ ਤਾਕ, ਦੂਈ ਦਵੈਤੀ ਪੜਦਾ ਲਾਹੀਆ। ਘਰ ਮਿਲੇ ਸੱਜਣ ਸਾਕ, ਨਿਜ ਘਰ ਬੈਠਾ ਡੇਰਾ ਲਾਈਆ। ਆਦਿ ਜੁਗਾਦੀ ਪਾਕੀ ਪਾਕ, ਪੱਤਤ ਰੂਪ ਨਾ ਕੋਇ ਵਟਾਈਆ। ਕਲਜੁਗ ਅੰਤਮ ਕਰੇ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖ ਵਖਾਈਆ। ਗੁਰਮੁਖ ਵਿਰਲੇ ਪੂਰੀ ਕਰੇ ਆਸ, ਜਿਸ ਜਨ ਆਪਣੀ ਦਇਆ ਕਮਾਈਆ। ਲੇਖੇ ਲਾਏ ਸਵਾਸ ਸਵਾਸ, ਸੋਹਬਤ ਆਪਣੇ ਨਾਮ ਜਣਾਈਆ । ਲਹਿਣ ਚੁੱਕੇ ਦਸ ਦਸ ਮਾਸ, ਮਾਤ ਗਰਭ ਨਾ ਫੇਰ ਭੁਵਾਈਆ। ਅੰਤਮ ਕਰੇ ਬੰਦ ਖ਼ੁਲਾਸ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਆਏ ਪਾਸ, ਚਿਤਰ ਗੁਪਤ ਨਾ ਲੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਕਰੇ ਪੂਰੀ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਆਦਿ ਅੰਤ ਨਾ ਕੋਇ ਨਿਰਾਸਾ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਏਥੇ ਓਥੇ ਦੋ ਜਹਾਨ ਚਰਨ ਕਵਲ ਦਏ ਭਰਵਾਸਾ, ਭਰਮ ਭੁਲੇਖਾ ਭੌ ਕਢਾਇੰਦਾ। ਸਦਾ ਸੁਹੇਲਾ ਅੰਗ ਸੰਗ ਵਸੇ ਸਾਥਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਵਖਾਇੰਦਾ। ਪਾਰਬ੍ਰਹਮ ਪ੍ਰਭ ਦਾਸੀ ਦਾਸਾ, ਬਣ ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦੇਵੇ ਵਰ, ਗੁਰ ਸਤਿਗੁਰ ਤੇਰਾ ਨਾਉਂ ਵਡਿਆਇੰਦਾ। ਸ਼ਬਦ ਸੁਤ ਅੰਤ ਤੇਰਾ ਨਾਉਂ, ਨਰ ਨਿਰੰਕਾਰਾ ਦਏ ਵਡਿਆਈਆ। ਪਰਗਟ ਕਰੇ ਸਭਨੀ ਥਾਉਂ, ਸੋਹੰ ਤੇਰਾ ਰੂਪ ਵਖਾਈਆ। ਕੋਈ ਪਕੜ ਨਾ ਸਕੇ ਬਾਂਹੋਂ, ਹੱਥ ਪੈਰ ਮੂੰਹ ਨੱਕ ਨਜ਼ਰ ਕਿਸੇ ਨਾ ਆਈਆ। ਆਤਮ ਨਿਰਗੁਣ ਪਰਮਾਤਮ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਕਰੇ ਖੇਲ ਜਿਉਂ ਪੁੱਤਰਾਂ ਮਾਉਂ, ਗੁਰਸਿਖ ਬਾਲ ਅਞਾਣੇ ਆਪਣੀ ਗੋਦ ਬਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਕਰਨਹਾਰਾ ਸਚ ਨਿਆਉਂ, ਨਿਰਗੁਣ ਆਪਣਾ ਵੇਸ ਵਟਾਈਆ। ਨਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਅੱਖਰ ਦਏ ਸਮਝਾਈਆ। ਏਕਾ ਅੱਖਰ ਸੋਹੰ ਧਾਰ, ਸਤਿਜੁਗ ਸਤਿ ਸਤਿ ਹਰਿ ਜਣਾਇੰਦਾ। ਗੁਰਮੁਖ ਗੁਰ ਗੁਰ ਕਰ ਵਿਚਾਰ, ਗੁਰ ਚੇਲਾ ਰੰਗ ਰੰਗਾਇੰਦਾ। ਆਤਮ ਪਰਮਾਤਮ ਕਰ ਪਿਆਰ, ਪ੍ਰੇਮ ਪਿਆਰਾ ਮੇਲ ਮਿਲਾਇੰਦਾ। ਲੱਖ ਚੁਰਾਸੀ ਭਰਮੇ ਭੁਲਾ ਸਰਬ ਸੰਸਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਰੋਵੇ ਜ਼ਾਰੋ ਜ਼ਾਰ, ਕੂਕ ਕੂਕ ਕੂਕ ਸੁਣਾਇੰਦਾ। ਧਰਨੀ ਧਾਹਾਂ ਰਹੀ ਮਾਰ, ਸੀਸ ਭਾਰ ਨਾ ਕੋਇ ਉਠਾਇੰਦਾ। ਨਜ਼ਰ ਨਾ ਆਏ ਕੋਇ ਗੁਰ ਅਵਤਾਰ, ਪੀਰ ਪੈਗ਼ੰਬਰ ਮੁਖ ਛੁਪਾਇੰਦਾ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦੁਆਰੇ ਹਾਹਾਕਾਰ, ਹਰਿ ਕਾ ਨਾਉਂ ਨਜ਼ਰ ਕਿਸੇ ਨਾ ਆਇੰਦਾ। ਜਗਤ ਸਿਆਸਤ ਮਾਰੇ ਮਾਰ, ਵਿਚ ਹਿਰਾਸਤ ਸਰਬ ਵਖਾਇੰਦਾ। ਅੰਤਮ ਲਹਿਣਾ ਦੇਣਾ ਚੁੱਕੇ ਵਿਚ ਸੰਸਾਰ, ਪੁਰਖ ਅਬਿਨਾਸ਼ੀ ਪੰਧ ਮੁਕਾਇੰਦਾ। ਬੀਸ ਬੀਸਾ ਹੋ ਤਿਆਰ, ਸਚ ਹਦੀਸਾ ਆਪ ਸੁਣਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਹੋਣਾ ਖ਼ਬਰਦਰ, ਬੇਖ਼ਬਰ ਆਪ

ਜਗਾਇੰਦਾ। ਸ਼ਬਦੀ ਸ਼ਬਦ ਸੁਤ ਆਇਆ ਬਲਕਾਰ, ਸਤਿਗੁਰ ਗੁਰ ਗੁਰ ਰੂਪ ਵਟਾਇੰਦਾ। ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਮਾਰੇ ਮਾਰ, ਹੁਕਮੀ ਹੁਕਮ ਹੁਕਮ ਚਲਾਇੰਦਾ। ਨਾ ਕੋਈ ਮੇਟੇ ਮੇਟਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਸੁਤ ਏਕਾ ਵਰ, ਤੇਰਾ ਦਰ ਆਪ ਖੁਲ੍ਹਾਇੰਦਾ। ਤੇਰਾ ਦਰ ਜਾਏ ਖੁਲ੍ਹ, ਸ਼ਬਦ ਗੁਰ ਇਕ ਵਡਿਆਈਆ। ਪੁਰਖ ਅਬਿਨਾਸ਼ੀ ਤੋਲੇ ਤੋਲ, ਏਕਾ ਕੰਡਾ ਹੱਥ ਉਠਾਈਆ। ਆਦਿ ਜੁਗਾਦਿ ਰਹੇ ਅਡੋਲ, ਨਾ ਡੋਲੇ ਨਾ ਕੋਇ ਡੁਲਾਈਆ। ਕਲਜੁਗ ਜੀਵ ਰਹੇ ਅਨਭੋਲ, ਰਾਤੀਂ ਸੁੱਤਿਆਂ ਰੈਣ ਵਿਹਾਈਆ। ਗੁਰਮੁਖਾਂ ਦੇਵੇ ਵਸਤ ਅਨਮੋਲ, ਅਨਮੁਲੜੀ ਦਾਤ ਆਪ ਵਰਤਾਈਆ। ਸਦਾ ਸੁਹੇਲਾ ਇਕ ਇਕੇਲਾ ਵਸੇ ਕੋਲ, ਘਰ ਘਰ ਵਿਚ ਡੇਰਾ ਲਾਈਆ। ਅੰਤਰ ਅੰਤਰ ਜਾਏ ਮੌਲ, ਮੌਲਾ ਆਪਣਾ ਖੇਲ ਕਰਾਈਆ। ਉਲਟਾ ਕਰੇ ਨਾਭ ਕੌਲ, ਕਵਲ ਨਾਭ ਆਪ ਉਲਟਾਈਆ। ਸਚ ਪਿਆਏ ਏਕਾ ਪੌਹਲ, ਬਿਨ ਰਸਨਾ ਰਸ ਚਖਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਗ੍ਰੰਥੀ ਪੰਥੀ ਮੁੱਲਾਂ ਸ਼ੇਖ਼ ਮੁਸਾਇਕ ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਜਗਤ ਵਿਕਾਰਾ ਕਰਿਆ ਘੋਲ, ਪੰਜ ਤਤ ਤਤ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਬੇਪਰਵਾਹ ਅਗੰਮ ਅਥਾਹ, ਸ੍ਰੀ ਭਗਵਾਨ ਸਚ ਨਿਸ਼ਾਨ ਦੋ ਜਹਾਨ, ਰਹਿਮਤ ਰਹਿਮਾਨ ਰਹੀਮ ਆਪ ਕਮਾਈਆ। ਰਹੀਮ ਰਹਿਮਾਨ ਹਰਿ ਰਹਿਮਾਨਾ, ਇਲਮ ਆਲਮ ਆਪ ਜਣਾਇੰਦਾ। ਪੀਰ ਪੈਗ਼ੰਬਰ ਤਾਲਬ ਤੁਲਬਾ ਕਰ ਪਰਵਾਨਾ, ਸਾਚੇ ਮਕਤਬ ਆਪ ਪੜ੍ਹਾਇੰਦਾ। ਏਕਾ ਅਲਫ਼ ਨੂਰ ਮਹਾਨਾ, ਯੇ ਯੁਕਤੀ ਹੱਥ ਰਖਾਨਾ, ਰਸੂਲ ਆਪਣੇ ਰੰਗ ਰੰਗਾਇੰਦਾ। ਏਕਾ ਅੱਖਰ ਕਰ ਪਰਧਾਨਾ, ਤਿੰਨ ਪੰਜ ਪੈਂਤੀ ਅੱਖਰੀ ਕਰ ਪਰਵਾਨਾ, ਆਖ਼ਰ ਆਪਣਾ ਭੇਵ ਛੁਪਾਇੰਦਾ। ਜੋਧਾ ਸੂਰ ਮਰਦ ਮਰਦਾਨਾ, ਪੀਰ ਪੈਗ਼ੰਬਰ ਵਡ ਸੁਲਤਾਨਾ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਪਹਿਰੇ ਬਾਣਾ, ਸੰਬਲ ਵਸੇ ਸਚ ਮਕਾਨਾ, ਨਾਨਕ ਗੋਬਿੰਦ ਮੇਲ ਮਿਲਾਇੰਦਾ। ਈਸਾ ਮੂਸਾ ਕਰ ਪਰਵਾਨਾ, ਸੰਗ ਮੁਹੰਮਦ ਦੇਵੇ ਦਾਨਾ, ਚੌਦਾਂ ਤਬਕਾਂ ਇਕ ਕਲਾਮਾ, ਨਬੀ ਰਸੂਲ ਆਪ ਪੜ੍ਹਾਇੰਦਾ। ਨਾਨਕ ਨਿਰਗੁਣ ਪਹਿਰੇ ਬਾਣਾ, ਸਤਿ ਸਤਿ ਨਿਸ਼ਾਨਾ, ਸਚਖੰਡ ਵਸੇ ਸ੍ਰੀ ਭਗਵਾਨਾ, ਨਿਰਗੁਣ ਜੋਤੀ ਜੋਤ ਡਗਮਗਾਇੰਦਾ। ਗੋਬਿੰਦ ਸੁਤ ਬਾਲ ਅਞਾਣਾ, ਖੇਲੇ ਖੇਲ ਸ੍ਰੀ ਭਗਵਾਨਾ, ਸਾਚਾ ਛਤਰ ਸੀਸ ਝੁਲਾਇੰਦਾ। ਕਲਜੁਗ ਅੰਤਮ ਵੇਖੇ ਗੁਣ ਨਿਧਾਨਾ, ਨਿਹਕਲੰਕ ਕਲ ਕਲਕੀ ਪਹਿਰੇ ਆਪਣਾ ਬਾਣਾ, ਬਾਵਨ ਲੇਖਾ ਚੁੱਕੇ ਵਿਚ ਜਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਵਖਾਏ ਸਚ ਨਿਸ਼ਾਨ, ਸ੍ਰਿਸ਼ਟ ਸਬਾਈ ਇਕ ਗਿਆਨ, ਏਕਾ ਮੰਤਰ ਇਕ ਵਿਧਾਨ, ਏਕਾ ਰਸਨਾ ਇਕ ਜ਼ਬਾਨ, ਇਸ਼ਟ ਦੇਵ ਆਤਮ ਪਰਮਾਤਮ ਇਕ ਜਣਾਈਆ।