ਪਹਿਲੀ ਸਾਵਣ ੨੦੧੯ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ
ਸਚਖੰਡ ਦੁਆਰੇ ਖੇਲ ਮਹਾਨ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਨਿਰਗੁਣ ਆਪਣਾ ਭੇਵ ਚੁਕਾਇੰਦਾ। ਏਕੰਕਾਰਾ ਵਡ ਜਵਾਨ, ਬਲਧਾਰੀ ਬਲ ਪਰਗਟਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਨੂਰ ਨੁਰਾਨਾ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਲੇਖਾ ਜਾਣੇ ਦੋ ਜਹਾਨ, ਭੇਵ ਅਭੇਦ ਆਪ ਖੁਲ੍ਹਾਇੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਕਰ ਪਰਵਾਨ, ਪਰਮ ਪੁਰਖ ਪ੍ਰਭ ਸੀਸ ਝੁਕਾਇੰਦਾ। ਸਚ ਸੰਦੇਸਾ ਧੁਰ ਫ਼ਰਮਾਣ, ਹਰਿ ਸਤਿਗੁਰ ਆਪ ਸੁਣਾਇੰਦਾ। ਬੋਧ ਅਗਾਧੀ ਬੇਜ਼ਬਾਨ, ਬਿਨ ਰਸਨਾ ਜਿਹਵਾ ਗਾਇੰਦਾ। ਸ਼ਾਹ ਪਾਤਸ਼ਾਹ ਹੁਕਮਰਾਨ, ਸ਼ਹਿਨਸ਼ਾਹ ਆਪਣਾ ਨਾਉਂ ਰਖਾਇੰਦਾ। ਚਤਰਭੁਜ ਖੇਲ ਮਹਾਨ, ਆਦਿ ਸ਼ਕਤ ਪੜਦਾ ਲਾਹਿੰਦਾ। ਮੁਕਾਮੇ ਹੱਕ ਹੋ ਪਰਧਾਨ, ਜਲਵਾ ਨੂਰ ਆਪ ਧਰਾਇੰਦਾ। ਸਚਖੰਡ ਦੁਆਰਾ ਖੋਲ੍ਹ ਦੁਕਾਨ, ਮਹੱਲ ਅਟੱਲ ਆਪ ਵਡਿਆਇੰਦਾ। ਥਿਰ ਘਰ ਅੰਤਰ ਜੋਤ ਮਹਾਨ, ਨੂਰ ਨੁਰਾਨਾ ਨੂਰ ਰਖਾਇੰਦਾ। ਕਰੇ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਤਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਾਹੋ ਭੂਪ ਆਪੇ ਬਣ, ਤਖ਼ਤ ਨਿਵਾਸੀ ਤਖ਼ਤ ਸੁਹਾਈਆ। ਸੀਸ ਜਗਦੀਸ ਤਾਜ ਧਰ, ਹੁਕਮ ਹਾਕਮ ਆਪ ਸੁਣਾਈਆ। ਸ਼ਬਦ ਸੰਦੇਸਾ ਏਕਾ ਘੱਲ, ਨਰ ਨਰੇਸ਼ਾ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਖੇਲ ਅਗੰਮ ਅਪਰ, ਅਲੱਖ ਅਗੋਚਰ ਆਪ ਕਰਾਈਆ। ਨਿਰਭੌ ਭੈ ਚੁਕਾਏ ਡਰ, ਭੈ ਅਵਰ ਨਾ ਕੋਇ ਰਖਾਈਆ। ਸਚ ਦੁਆਰੇ ਆਪੇ ਖੜ, ਸਵੱਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਹਰਿ ਕਰਤਾਰ, ਕਰਤਾ ਪੁਰਖ ਆਪ ਕਰਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਐਬ ਪਰਵਰਦਿਗਾਰ, ਪਰਦਾ ਆਪਣਾ ਆਪ ਉਠਾਇੰਦਾ। ਹੱਕ ਹਕ਼ੀਕ਼ਤ ਪਾਵੇ ਸਾਰ, ਲਾਸ਼ਰੀਕ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਨਿਰਗੁਣ ਹੋ ਉਜਿਆਰ, ਨਿਰਵੈਰ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦ ਸ੍ਰੀ ਭਗਵਾਨ, ਆਦਿ ਜੁਗਾਦੀ ਆਪਣੇ ਹੱਥ ਰਖਾਈਆ । ਸਚਖੰਡ ਨਿਵਾਸੀ ਖੇਲ ਮਹਾਨ, ਖ਼ਾਲਕ ਖ਼ਲਕ ਵੇਖ ਵਖਾਈਆ। ਨਿਰਗੁਣ ਨਿਰਗੁਣ ਹੋ ਪਰਧਾਨ, ਪਰਮ ਪੁਰਖ ਵੇਸ ਅਨੇਕ ਏਕੰਕਾਰਾ ਆਪ ਵਟਾਈਆ। ਦੇਵਣਹਾਰਾ ਸਾਚਾ ਦਾਨ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਖ਼ੁਸ਼ੀ ਮਨਾਈਆ। ਸਚਖੰਡ ਦੁਆਰੇ ਸਾਚਾ ਚਾ, ਸੋ ਪੁਰਖ ਨਿਰੰਜਣ ਆਪ ਮਨਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਆਪਣੀ ਧਾਰਾ ਆਪ ਪਰਗਟਾਇੰਦਾ। ਏਕੰਕਾਰਾ ਨਾਉਂ ਰਖਾ, ਨਾਉਂ ਨਿਰੰਕਾਰ ਆਪ ਸਮਝਾਇੰਦਾ। ਆਦਿ ਨਿਰੰਜਣ ਨੂਰ ਧਰਾ, ਨੂਰੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸ਼ਹਿਨਸ਼ਾਹ, ਰਾਜਨ ਰਾਜ ਵੇਸ ਵਟਾਇੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨ ਝੁਲਾ, ਦੋ ਜਹਾਨਾਂ ਆਪ ਵਖਾਇੰਦਾ। ਸਾਚੀ ਸਿਖਿਆ ਇਕ ਸਮਝਾ, ਸਾਖਿਆਤ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਲੋਅ ਪੁਰੀ ਰਚਨ ਰਚਾ, ਮੰਡਲ ਮੰਡਪ ਡੇਰਾ ਲਾਇੰਦਾ। ਰਵ ਸਸ ਨੂਰ ਚਮਕਾ, ਧਰਤ ਧਵਲ ਪ੍ਰਿਥਮੀ ਆਕਾਸ਼ ਗਗਨ ਗਗਨੰਤਰ ਆਪਣਾ ਖੇਲ ਕਰਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ ਸਾਚਾ ਸੋਹਲਾ ਢੋਲਾ
ਆਪੇ ਗਾ, ਨਾਉਂ ਨਿਧਾਨਾ ਆਪ ਜਣਾਇੰਦਾ। ਪੜਦਾ ਉਹਲਾ ਦਏ ਉਠਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਸਰਗੁਣ ਚੋਲਾ ਆਪ ਬਦਲਾ, ਤ੍ਰੈ ਪੰਜ ਸਾਚਾ ਮੇਲ ਮਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾ, ਸਮਝ ਸਮਝ ਨਾਲ ਮਿਲਾਇੰਦਾ। ਕਾਗ਼ਜ਼ ਕਲਮ ਲਿਖ ਲਿਖ ਸ਼ਾਹ, ਸਾਚੀ ਸਾਖੀ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਲ ਆਪ ਵਰਤਾਇੰਦਾ। ਆਪਣੀ ਕਲ ਆਪੇ ਰੱਖ, ਹਰਿ ਜੂ ਆਪਣੀ ਖੇਲ ਕਰਾਈਆ। ਸਚਖੰਡ ਨਿਵਾਸੀ ਹੋ ਪਰਤੱਖ, ਥਿਰ ਘਰ ਦੇਵੇ ਮਾਣ ਵਡਿਆਈਆ। ਨਿਰਗੁਣ ਨਾਉਂ ਨਿਰਗੁਣ ਰੱਖ, ਨਿਰਗੁਣ ਮੇਲਾ ਸਹਿਜ ਸੁਭਾਈਆ। ਸਾਚਾ ਮਾਰਗ ਏਕਾ ਦੱਸ, ਏਕੰਕਾਰਾ ਰਾਹ ਚਲਾਈਆ। ਏਕਾ ਨੂਰ ਕਰ ਪਰਕਾਸ਼, ਏਕਾ ਵੇਖੇ ਚਾਈਂ ਚਾਈਂਆ। ਏਕਾ ਹੋਏ ਸਰਬ ਗੁਣਤਾਸ, ਗੁਣਵੰਤਾ ਵਡ ਵਡਿਆਈਆ । ਏਕਾ ਸੇਵਕ ਬਣੇ ਦਾਸੀ ਦਾਸ, ਦਰ ਸਾਚੇ ਫੇਰਾ ਪਾਈਆ। ਏਕਾ ਲੇਖਾ ਜਾਣੇ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਉਪਰ ਡੇਰਾ ਲਾਈਆ। ਏਕਾ ਵੇਖਣਹਾਰਾ ਖੇਲ ਤਮਾਸ਼, ਖੇਲੇ ਖੇਲ ਖੇਲਣਹਾਰਾ ਨਜ਼ਰ ਕਿਸੇ ਨਾ ਆਈਆ। ਏਕਾ ਜਾਣੇ ਮੰਡਲ ਰਾਸ, ਗੋਪੀ ਕਾਹਨ ਆਪ ਨਚਾਈਆ। ਏਕਾ ਸ਼ਾਹੋ ਸ਼ਹਿਨਸ਼ਾਹ ਬਣੇ ਸ਼ਾਬਾਸ਼, ਸ਼ਾਹ ਪਾਤਸ਼ਾਹ ਆਪਣਾ ਬਲ ਆਪ ਪਰਗਟਾਈਆ। ਏਕਾ ਪੂਰੀ ਕਰੇ ਆਸ, ਆਸਾ ਆਸਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਨੇ ਯੋਗ, ਯੁਗਤੀ ਆਪਣੇ ਹੱਥ ਰਖਾਇੰਦਾ। ਪੁਰਖ ਅਬਿਨਾਸ਼ੀ ਹੈ ਭੀ ਹੋਗ, ਨਿਰਗੁਣ ਨੂਰ ਨੁਰਾਨਾ ਡਗਮਗਾਇੰਦਾ। ਸਚਖੰਡ ਦੁਆਰੇ ਸਚ ਸੰਜੋਗ, ਨਾਰ ਕੰਤ ਰੂਪ ਵਟਾਇੰਦਾ। ਭਸਮੜ ਹੋ ਹੋ ਭੋਗੇ ਭੋਗ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਸਾਚੇ ਵਸੇ ਕਿਲੇ ਕੋਟ, ਛੱਪਰੀ ਛੰਨ ਚਾਰ ਦੀਵਾਰ ਨਾ ਕੋਇ ਬਣਾਇੰਦਾ। ਇਕੋ ਇਕ ਨਿਰਮਲ ਜੋਤ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਦੇਵੇ ਸਾਚਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਵਰ ਦਾਤਾ ਹਰਿ ਦੇਵੇ ਦਾਨ, ਦੇਵਣਹਾਰ ਅਖਵਾਈਆ। ਆਦਿ ਜੁਗਾਦੀ ਏਕਾ ਕਾਹਨ, ਮੁਕੰਦ ਮਨੋਹਰ ਲਖਮੀ ਨਰਾਇਣ ਇਕ ਅਖਵਾਈਆ। ਜੁਗਾ ਜੁਗੰਤਰ ਹੋ ਪਰਧਾਨ, ਜੁਗ ਜੁਗ ਆਪਣਾ ਭੇਵ ਚੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਪੰਚਮ ਤਤ ਖੇਲ ਮਹਾਨ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਵੇਖੇ ਆਣ, ਨਿਰਗੁਣ ਸਰਗੁਣ ਫੇਰਾ ਪਾਈਆ। ਲਿਖ ਲਿਖ ਲੇਖਾ ਲੇਖ ਮਹਾਨ, ਸ਼ਬਦ ਅਗੰਮੀ ਦੇਵੇ ਦਾਨ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਏਕਾ ਅੰਤ ਨਿਰਗੁਣ ਨੂਰ ਨੂਰ ਭਗਵਾਨ, ਪੰਜ ਤਤ ਨਾ ਕੋਇ ਨਿਸ਼ਾਨ, ਤਤਵ ਤਤ ਨਾ ਕੋਇ ਕੁੜਮਾਈਆ। ਸਤਿ ਸਤਿਵਾਦੀ ਨੌਜਵਾਨ, ਵਸਣਹਾਰਾ ਸਚਖੰਡ ਸੱਚੇ ਮਕਾਨ, ਬਾਲ ਬਿਰਧ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣਾ ਪੜਦਾ ਆਪ ਉਠਾਈਆ। ਆਪਣਾ ਪੜਦਾ ਆਪੇ ਚੁੱਕ, ਹਰਿ ਜੂ ਆਪਣਾ ਭੇਵ ਚੁਕਾਇੰਦਾ। ਨਿਰਗੁਣ ਅੰਦਰ ਨਿਰਗੁਣ ਲੁਕ, ਨਿਰਗੁਣ ਵੇਖ ਵੇਖ ਖ਼ੁਸ਼ੀ ਮਨਾਇੰਦਾ। ਨਿਰਗੁਣ ਨੂਰ ਨਿਰਗੁਣ ਜੋਤ, ਨਿਰਗੁਣ ਬਿਮਲ ਰੂਪ ਸਮਾਇੰਦਾ। ਨਿਰਗੁਣ ਕਿਲਾ ਨਿਰਗੁਣ ਕੋਟ, ਨਿਰਗੁਣ ਅੰਦਰ ਆਸਣ ਲਾਇੰਦਾ । ਨਿਰਗੁਣ ਸ਼ਬਦ ਨਗਾਰਾ ਚੋਟ, ਨਿਰਗੁਣ ਆਪਣਾ ਰਾਗ ਅਲਾਇੰਦਾ। ਨਿਰਗੁਣ ਲੇਖਾ ਜਾਣੇ ਓਤ ਪੋਤ, ਪੂਤ ਸਪੂਤਾ ਵੇਖ ਵਖਾਇੰਦਾ। ਨਿਰਗੁਣ
ਵਰਨ ਨਿਰਗੁਣ ਗੋਤ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸਾਚੇ ਚੜ੍ਹ, ਏਕੰਕਾਰਾ ਆਸਣ ਲਾਇੰਦਾ। ਏਕੰਕਾਰ ਆਸਣ ਗਿਆ ਲੱਗ, ਨੇਤਰ ਨਜ਼ਰ ਕਿਸੇ ਨਾ ਆਈਆ। ਸਚ ਸਿੰਘਾਸਣ ਬੈਠ ਸੂਰਾ ਸਰਬੱਗ, ਭੇਵ ਅਭੇਦਾ ਆਪ ਖੁਲ੍ਹਾਈਆ। ਆਪੇ ਜਾਣੇ ਆਪਣੀ ਹੱਦ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਬਣਾ ਬਣਾ ਆਪਣੀ ਯੱਦ, ਲੋਕਮਾਤ ਵਿਸ਼ਵ ਖੇਲ ਕਰਾਈਆ। ਕਾਇਆ ਮੰਦਰ ਅੰਦਰ ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਵਜੌਂਦਾ ਰਹੇ ਨਦ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਆਤਮ ਜਾਮ ਪਿਆਏ ਸਾਚੀ ਮਦਿ, ਮਧੁਰ ਰਸ ਇਕ ਵਖਾਈਆ। ਆਪਣੇ ਵਿਚੋਂ ਆਪੇ ਕੱਢ, ਆਪੇ ਵੇਖੇ ਚਾਈਂ ਚਾਈਂਆ। ਸ਼ਬਦੀ ਗੁਰ ਲਡਾਏ ਲਡ, ਸਤਿਗੁਰ ਆਪਣੀ ਗੋਦ ਸੁਹਾਈਆ। ਪੁਰਖ ਅਕਾਲ ਦੀਨ ਦਿਆਲ ਮਾਸ ਨਾੜੀ ਚੰਮ ਨਾ ਕੋਇ ਹੱਡ, ਰਕਤ ਬੂੰਦ ਨਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵਸ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਵਸਾਵਣਹਾਰਾ ਸਚ ਮਹੱਲਾ, ਥਿਰ ਘਰ ਸਾਚਾ ਆਪ ਵਡਿਆਇੰਦਾ। ਏਕੰਕਾਰਾ ਫੜਾਵਣਹਾਰਾ ਪੱਲਾ, ਗੁਰ ਪੀਰ ਅਵਤਾਰ ਆਪਣੇ ਲੜ ਬੰਧਾਇੰਦਾ। ਆਦਿ ਨਿਰੰਜਣ ਨਿਰਗੁਣ ਜੋਤ ਆਪਣੇ ਪਰਕਾਸ਼ ਆਪੇ ਬੱਲਾ, ਦੀਵਾ ਬਾਤੀ ਕਮਲਾਪਾਤੀ ਸੰਗ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਦੋ ਜਹਾਨ ਝੁਲਾਏ ਆਣ, ਨਿਰਗੁਣ ਆਪਣੀ ਸੇਵ ਕਮਾਇੰਦਾ। ਅਬਿਨਾਸ਼ੀ ਕਰਤਾ ਦੇਵੇ ਦਾਨ, ਪਾਰਬ੍ਰਹਮ ਬ੍ਰਹਮ ਕਰੇ ਪਰਵਾਨ, ਬ੍ਰਹਮ ਵੇਤਾ ਵਸਣਹਾਰਾ ਨੇਤਨ ਨੇਤਾ, ਨੇਰਨ ਨੇਰਾ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਗ੍ਰਹਿ ਮੰਦਰ ਆਪ ਸੁਹਾਇੰਦਾ। ਗ੍ਰਹਿ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਪੇ ਬਣੇ ਨਾਰ ਕੰਤ, ਦਾਈ ਦਾਇਆ ਆਪ ਅਖਵਾਈਆ। ਆਪੇ ਜਨ ਜਨਨੀ ਬਣ ਬਣਾਏ ਬਣਤ, ਸੁਤ ਦੁਲਾਰਾ ਆਪੇ ਜਾਈਆ। ਆਪੇ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਪੇ ਦੇਵੇ ਨਾਮ ਮਣੀਆ ਮੰਤ, ਮਨ ਵਾਸਨਾ ਨਾ ਕੋਇ ਰਖਾਈਆ। ਆਪੇ ਆਦਿ ਆਪੇ ਅੰਤ, ਮਧ ਅਪਣੀ ਧਾਰ ਚਲਾਈਆ। ਆਪੇ ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਹਰਿ ਨਿਰੰਕਾਰਾ, ਨਿਰਗੁਣ ਧਾਰਾ ਨੂਰ ਰੁਸ਼ਨਾਈਆ। ਨਿਰਗੁਣ ਧਾਰ ਪੁਰਖ ਅਕਾਲ, ਦੂਸਰ ਨਜ਼ਰ ਕੋਇ ਨਾ ਆਇੰਦਾ। ਵਸਣਹਾਰਾ, ਸਚਖੰਡ ਸੱਚੀ ਧਰਮਸਾਲ, ਸਚ ਦੁਆਰੇ ਡੇਰਾ ਲਾਇੰਦਾ। ਆਦਿ ਜੁਗਾਦੀ ਦੀਨ ਦਿਆਲ, ਦਇਆਨਿਧ ਠਾਕਰ ਸੁਆਮੀ ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮ ਹੋਏ ਸਦਾ ਨਿਹਕਾਮੀ, ਨਿਰਗੁਣ ਆਪਣਾ ਰੰਗ ਆਪ ਰੰਗਾਇੰਦਾ। ਨਿਰਗੁਣ ਰੰਗ ਅਗੰਮ ਅਪਾਰ, ਨਜ਼ਰ ਕਿਸੇ ਨਾ ਆਈਆ। ਸਚਖੰਡ ਨਿਵਾਸੀ ਵੇਖੇ ਵੇਖਣਹਾਰ, ਵੇਖ ਵੇਖ ਆਪਣੀ ਖ਼ੁਸ਼ੀ ਮਨਾਈਆ। ਕਿਰਪਾ ਕਰੇ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਨਿਰਗੁਣ ਸਰਗੁਣ ਦਏ ਆਧਾਰ, ਸਿਰ ਸਮਰਥ ਹੱਥ ਟਿਕਾਈਆ। ਨਾਮ ਵਸਤ ਝੋਲੀ ਡਾਰ, ਅਨਡਿਠੜੀ ਦਾਤ ਆਪ ਵਰਤਾਈਆ। ਆਤਮ ਪਰਮਾਤਮ ਕਰ ਪਿਆਰ, ਪਰਮ ਪੁਰਖ ਮੇਲਾ ਲਏ
ਮਿਲਾਈਆ। ਬ੍ਰਹਮ ਪਾਰਬ੍ਰਹਮ ਦਏ ਆਧਾਰ, ਆਪ ਆਪਣੇ ਅੰਗ ਲਗਾਈਆ। ਈਸ਼ ਜੀਵ ਖੋਲ੍ਹ ਕਿਵਾੜ, ਜਗਦੀਸ ਹੋਏ ਸਹਾਈਆ। ਨਾਤਾ ਜੋੜ ਵਿਚ ਸੰਸਾਰ, ਪੰਜ ਤਤ ਕਰੇ ਕੁੜਮਾਈਆ। ਏਕਾ ਅੱਖਰ ਕਰ ਤਿਆਰ, ਨਿਸ਼ਅੱਖਰ ਦਏ ਸਮਝਾਈਆ। ਜਿਸ ਦਾ ਅੰਤ ਨਾ ਪਾਰਾਵਾਰ, ਸੋ ਆਪਣਾ ਭੇਵ ਖੁਲ੍ਹਾਈਆ। ਗੁਰ ਅਵਤਾਰ ਕਰ ਤਿਆਰ, ਤ੍ਰੈਗੁਣ ਅਤੀਤਾ ਦੇਵੇ ਸਤਿ ਸਾਲਾਹੀਆ। ਲੋਕਮਾਤ ਸਚ ਵਿਹਾਰ, ਹਰਿ ਨਾਉਂ ਸ਼ਬਦ ਸ਼ਨਵਾਈਆ। ਹੁਕਮੇ ਅੰਦਰ ਕਰਨੀ ਕਾਰ, ਕਰਤਾ ਪੁਰਖ ਦਏ ਸਮਝਾਈਆ। ਸ੍ਰਿਸ਼ਟ ਸਬਾਈ ਸ੍ਰਿਸ਼ਟ ਵਿਹਾਰ, ਦ੍ਰਿਸ਼ਟ ਦ੍ਰਿਸ਼ਟ ਨਾਲ ਮਿਲਾਈਆ। ਇਸ਼ਟ ਏਕ ਏਕੰਕਾਰ, ਆਦਿ ਜੁਗਾਦਿ ਸਮਾਈਆ। ਸਾਚੀ ਸਿਖਿਆ ਗੁਰ ਅਵਤਾਰ, ਪਾਰਬ੍ਰਹਮ ਪ੍ਰਭ ਏਕਾ ਵਾਰ ਪੜ੍ਹਾਈਆ। ਪੀਰ ਪੈਗ਼ੰਬਰ ਭੁੱਲ ਨਾ ਜਾਏ ਵਿਚ ਸੰਸਾਰ, ਸੰਸਾ ਹੋਰ ਨਾ ਕੋਇ ਰਖਾਈਆ। ਆਤਮ ਤਾਕੀ ਖੋਲ੍ਹ ਕਿਵਾੜ, ਆਪਣੀ ਹੱਥੀਂ ਕੁੰਡਾ ਲਾਹੀਆ। ਅੰਮ੍ਰਿਤ ਆਤਮ ਸਚ ਪਿਆਲਾ ਦੇਵੇ ਠੰਡਾ ਠਾਰ, ਨਿਝਰ ਝਿਰਨਾ ਏਕਾ ਵਾਰ ਝਿਰਾਈਆ। ਤ੍ਰੈਗੁਣ ਅਗਨੀ ਨਾ ਸਕੇ ਸਾੜ, ਪੰਜ ਤਤ ਨਾ ਕਰੇ ਲੜਾਈਆ । ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਦਏ ਚੁਕਾਈਆ। ਆਤਮ ਪਰਮਾਤਮ ਕਰ ਪਿਆਰ, ਪ੍ਰੇਮ ਰੀਤੀ ਇਕ ਸਿਖਾਈਆ। ਛੋਟੇ ਬਾਲੇ ਉਠਾਏ ਗੁਰ ਅਵਤਾਰ, ਸਤਿਗੁਰ ਆਪਣੀ ਸਿਖਿਆ ਆਪ ਸਮਝਾਈਆ। ਲੋਕਮਾਤ ਕਰੋ ਵਿਹਾਰ, ਕਰਨੀ ਕਰਤਾ ਦਏ ਜਣਾਈਆ। ਰਸਨਾ ਗਾਓ ਇਕ ਕਰਤਾਰ, ਜਿਹਵਾ ਆਪਣੀ ਨਾਲ ਮਿਲਾਈਆ। ਬੱਤੀ ਦੰਦ ਜਗਤ ਵਿਹਾਰ, ਅਨੰਦ ਅਨੰਦ ਵਿਚ ਰਖਾਈਆ। ਗੀਤ ਸੁਹਾਗੀ ਛੰਦ ਘਰ ਘਰ ਕਰੇ ਜੈਕਾਰ, ਜੈ ਜੈਕਾਰ ਆਪਣਾ ਨਾਉਂ ਦ੍ਰਿੜਾਈਆ। ਮੰਦਰ ਅੰਦਰ ਮੰਦਰ ਰੱਖ, ਕਰੇ ਖੇਲ ਪੁਰਖ ਸਮਰਥ, ਘਰ ਘਰ ਵਿਚ ਲਏ ਬਣਾਈਆ। ਕਰ ਪਰਕਾਸ਼ ਕੋਟਨ ਰਵ ਸਸ, ਨੂਰ ਨੂਰ ਨੂਰ ਰੁਸ਼ਨਾਈਆ। ਆਪ ਉਹਲੇ ਹੋ ਹੋ ਰਿਹਾ ਹੱਸ, ਆਪਣਾ ਭੇਵ ਨਾ ਕੋਇ ਜਣਾਈਆ। ਜੇ ਕੋਈ ਗੁਰ ਅਵਤਾਰ ਅੱਗੋਂ ਪੁਛੇ ਪ੍ਰਭ ਮਾਰਗ ਦੱਸ, ਸ਼ਬਦੀ ਸ਼ਬਦ ਦਏ ਸਮਝਾਈਆ। ਇਕੋ ਗੌਣਾ ਮੇਰਾ ਜਸ, ਮੇਰਾ ਜਸ ਤੇਰੀ ਵਡਿਆਈਆ। ਤੇਰਾ ਕਾਇਆ ਤਨ ਚਲਾਵਾਂ ਰਥ, ਬਣ ਰਥਵਾਹੀ ਸੇਵ ਕਮਾਈਆ। ਬਿਨ ਚਰਨੋਂ ਚਰਨੀ ਜਾਣਾ ਢੱਠ, ਹਰਿ ਕਾ ਚਰਨ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਜਿਸ ਨੂੰ ਆਪਣਾ ਆਪ ਦੇਵੇ ਦੱਸ, ਬਿਨ ਨੇਤਰ ਨਜ਼ਰੀ ਆਈਆ। ਮਿਹਰਵਾਨ ਮਿਹਰਵਾਨ ਕਾਇਆ ਮੰਦਰ ਅੰਦਰ ਜਾਏ ਵਸ, ਸਾਚਾ ਖੇੜਾ ਦਏ ਸੁਹਾਈਆ। ਨਿਰਮਲ ਜੋਤ ਕਰ ਪਰਕਾਸ਼, ਬ੍ਰਹਮ ਪੜਦਾ ਦਏ ਉਠਾਈਆ। ਪਾਰਬ੍ਰਹਮ ਪ੍ਰਭ ਪੂਰੀ ਕਰੇ ਆਸ, ਗੁਰ ਗੁਰ ਆਪਣੇ ਰੰਗ ਰੰਗਾਈਆ। ਸ੍ਰਿਸ਼ਟ ਸਬਾਈ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਅੰਤਮ ਆਪਣੇ ਅੰਦਰ ਰੱਖੇ ਡੂੰਘਾ ਖ਼ਾਤ, ਜਿਸ ਦਾ ਕਿਨਾਰਾ ਨਜ਼ਰ ਕੋਇ ਨਾ ਆਈਆ। ਜੇ ਕੋਈ ਵੇਖੇ ਮਾਰ ਝਾਤ, ਚਰਨਾਂ ਹੇਠਾਂ ਹੇਠਾਂ ਦਏ ਦਬਾਈਆ। ਜੇ ਕੋਈ ਮੰਗੇ ਪ੍ਰਭ ਤੇਰਾ ਸਾਥ, ਨਿਰਗੁਣ ਨੂਰ ਦਰਸ ਦਰਸ ਦਰਸ ਕਰਾਈਆ। ਜੇ ਕੋਈ ਮੰਗੇ ਰਹਿਵਾਂ ਤੇਰੇ ਸਾਥ, ਛੋਟੇ ਬਾਲੇ ਬਣਾ ਕੇ ਆਪਣੀ ਉਂਗਲੀ ਲਾਈਆ। ਜੇ ਕੋਈ ਮੰਗੇ ਦੱਸ ਆਪਣੀ ਗਾਥ, ਇਕੋ ਨਾਉਂ ਦਏ ਸਮਝਾਈਆ। ਜੇ ਕੋਈ ਪੁੱਛੇ ਦੱਸ ਸਾਚੀ ਜ਼ਾਤ, ਜ਼ਾਤ ਪਾਤ ਨਾ ਕੋਇ ਸਮਝਾਈਆ। ਮੇਰਾ ਦਰਸ ਵਡੀ ਕਰਾਮਾਤ, ਦੂਸਰ ਵਸਤ ਨਾ ਕੋਇ ਵਿਕਾਈਆ। ਗੁਰ ਅਵਤਾਰ ਪਹਿਲੀ ਬਣਾਈ ਇਕ ਜਮਾਤ, ਪਹਿਲਾ ਅੱਖਰ ਆਪ ਪੜ੍ਹਾਈਆ। ਲੇਖਾ ਲਿਖ ਲਿਖ ਦੱਸਿਆ ਬਿਨ ਕਲਮ ਦਵਾਤ, ਨਾ ਕੋਈ ਰੱਖੀ ਨਾਲ ਸ਼ਾਹੀਆ। ਅੰਦਰ ਵੜ ਵੜ ਆਪੇ ਮਾਰੇ
ਝਾਤ, ਝਾਕੀ ਆਪਣੀ ਆਪ ਵਖਾਈਆ। ਕਰ ਕਿਰਪਾ ਖੋਲ੍ਹੇ ਤਾਕ, ਕੁੰਜੀ ਹੱਥ ਨਾ ਕਿਸੇ ਫੜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕੋ ਵਾਰ ਦੱਸਿਆ ਪੁਰਖ ਅਕਾਲ ਤੁਹਾਡਾ ਸਾਕ, ਦੂਜਾ ਸੱਜਣ ਨਜ਼ਰ ਕੋਇ ਨਾ ਆਈਆ। ਪੰਜ ਤਤ ਮਾਟੀ ਹੋਏ ਖ਼ਾਕ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਜੇ ਕਿਸੇ ਮਿਲਣਾ ਰਸੂਲ ਪਾਕ, ਪਾਰਬ੍ਰਹਮ ਪ੍ਰਭ ਇਕੋ ਨਜ਼ਰੀ ਆਈਆ। ਇਕ ਵਖਾਏ ਸਾਚਾ ਹਾਟ, ਚਰਨ ਦੁਆਰਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਕਰੇ ਸਚ ਪੜ੍ਹਾਈਆ। ਇਕ ਪੜ੍ਹਾਈ ਇਕੋ ਅਲਫ਼, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸਾਰੇ ਉਠ ਕੇ ਲਓ ਹਲਫ਼, ਹੁਕਮੀ ਹੁਕਮ ਆਪ ਜਣਾਇੰਦਾ। ਲੋਕਮਾਤ ਜਾਣਾ ਮੁੜ ਕੇ ਔਣਾ ਪਰਤ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਮੇਰਾ ਨਾਉਂ ਲੈਣਾ ਨਿਧੜਕ, ਅੱਖਰ ਆਖਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਇੰਦਾ। ਸਾਚੀ ਸਿਖਿਆ ਸਚ ਦਰਬਾਰ, ਦਰਗਹਿ ਸਾਚੀ ਆਪ ਜਣਾਈਆ। ਜੁਗ ਚੌਕੜੀ ਖੇਲ ਅਪਾਰ, ਨਿਰਗੁਣ ਸਰਗੁਣ ਦਏ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰੇ ਪਾਰ, ਲੋਕਮਾਤ ਫਿਰ ਫਿਰ ਸੇਵ ਕਮਾਈਆ। ਸੋ ਪੁਰਖ ਨਿਰੰਜਣ ਕਰੇ ਆਪਣੀ ਕਾਰ, ਕਰਨੀ ਕਰਤਾ ਆਪ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਪੜ੍ਹਾਈਆ। ਗੀਤਾ ਗਿਆਨ ਕਰ ਉਜਿਆਰ, ਅੰਜੀਲ ਕੁਰਾਨ ਸਿਫ਼ਤ ਸਾਲਾਹੀਆ। ਖਾਣੀ ਬਾਣੀ ਜਗਤ ਵਿਹਾਰ, ਸਚ ਨਿਸ਼ਾਨ ਦਏ ਜਣਾਈਆ। ਹੁਕਮੇ ਅੰਦਰ ਗੁਰ ਅਵਤਾਰ, ਭਗਤ ਭਗਵੰਤ ਲਏ ਪਰਗਟਾਈਆ। ਪੀਰ ਪੈਗ਼ੰਬਰ ਦਸਤਗੀਰ ਖੇਲ ਨਿਆਰ, ਦੋ ਜਹਾਨਾਂ ਵੇਖ ਵਖਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਕਰਤਾ ਪੁਰਖ ਕਰੇ ਆਪਣੀ ਕਾਰ, ਕਰਨੀ ਹਰਿ ਜੂ ਆਪ ਕਮਾਈਆ। ਕਲਜੁਗ ਅੰਤਮ ਹੋ ਉਜਿਆਰ, ਨਿਰਗੁਣ ਨਿਰਗੁਣ ਨਿਰਗੁਣ ਵੇਸ ਲਏ ਵਟਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਸ੍ਰੀ ਭਗਵੰਤ, ਲਹਿਣਾ ਦੇਣਾ ਨੇਤਰ ਨੈਣਾ ਸਭ ਨੂੰ ਦਏ ਵਖਾਈਆ। ਆਦਿ ਅੰਤ ਹਰਿ ਨਿਰੰਕਾਰ, ਆਪਣਾ ਖੇਲ ਕਰਾਇੰਦਾ। ਜੁਗ ਚੌਕੜੀ ਕਰ ਕਰ ਪਾਰ, ਆਪ ਆਪਣੇ ਵਿਚ ਛੁਪਾਇੰਦਾ। ਲੇਖਾ ਜਾਣ ਗੁਰ ਅਵਤਾਰ, ਧੁਰ ਮਸਤਕ ਵੇਖ ਵਖਾਇੰਦਾ। ਸਚ ਸੰਦੇਸਾ ਦੇਵੇ ਵਾਰੋ ਵਾਰ, ਜੁਗਾ ਜੁਗੰਤਰ ਆਪ ਪੜ੍ਹਾਇੰਦਾ। ਕਲਜੁਗ ਅੰਤਮ ਖੇਲ ਕਰੇ ਅਪਾਰ, ਕਲ ਕਲਕੀ ਵੇਸ ਵਟਾਇੰਦਾ। ਨਿਹਕਲੰਕ ਨਾਉਂ ਨਿਰੰਕਾਰ, ਨਿਰਗੁਣ ਆਪਣਾ ਨੂਰ ਧਰਾਇੰਦਾ। ਨਾਮ ਡੰਕਾ ਵਿਚ ਸੰਸਾਰ, ਵਡ ਸੰਸਾਰੀ ਆਪ ਸੁਣਾਇੰਦਾ। ਕੂੜੀ ਕਿਰਿਆ ਕਰੇ ਖੁਆਰ, ਜੂਠਾ ਝੂਠਾ ਨਾਤਾ ਤੋੜ ਤੁੜਾਇੰਦਾ। ਸਤਿਜੁਗ ਸਾਚੀ ਕਰੇ ਵਿਚਾਰ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਭਗਤ ਭਗਵੰਤ ਲਏ ਉਠਾਲ, ਉਠ ਉਠ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਰਾਓ ਰੰਕ ਰਾਜ ਰਾਜਾਨ ਏਕਾ ਦਰ ਬਹਾਇੰਦਾ। ਸਾਚਾ ਮਾਰਗ ਦਏ ਸਖਾਲ, ਚਾਰ ਵਰਨ ਸਿਖਿਆ ਇਕ ਸਮਝਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪਣੀ ਸੇਵ ਕਮਾਇੰਦਾ। ਅੰਤਰ ਆਤਮ ਬਣਿਆ ਰਹੇ ਦਲਾਲ, ਬਣ ਵਣਜਾਰਾ ਹੱਟ ਚਲਾਇੰਦਾ। ਭਗਤ ਭਗਵੰਤ ਗੁਰਮੁਖ ਗੁਰ ਗੁਰ ਮੇਲ ਮਿਲਾਏ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਕਲਜੁਗ ਅੰਤਮ ਹੋ ਦਲਾਲ, ਗੁਰਸਿਖ
ਗੁਰ ਗੁਰ ਜੁਗ ਜਨਮ ਦੇ ਵਿਛੜੇ ਮੇਲ ਮਿਲਾਇੰਦਾ। ਇਕ ਵਖਾਏ ਸੱਚੀ ਧਰਮਸਾਲ, ਧੁਰ ਦਰਬਾਰਾ ਕੁੰਡਾ ਲਾਹਿੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਅੰਮ੍ਰਿਤ ਆਤਮ ਇਕ ਪਿਆਲ, ਰਸ ਰਸੀਆ ਰਸ ਵਖਾਇੰਦਾ। ਨੇੜ ਨਾ ਆਏ ਕਾਲ ਮਹਾਾਂਕਾਲ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗ ਅੰਤਮ ਕਲ, ਕਲਧਾਰੀ ਆਪ ਰੰਗਾਈਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਅਛਲ ਛਲ ਆਪਣਾ ਖੇਲ ਕਰਾਈਆ। ਜਨ ਭਗਤਾਂ ਅੰਦਰ ਗਿਆ ਰਲ, ਨਜ਼ਰ ਕਿਸੇ ਨਾ ਆਈਆ। ਰਾਤੀ ਸੁੱਤਿਆਂ ਪੁੱਛੇ ਗੱਲ, ਗਲਵਕੜੀ ਆਪਣੀ ਪਾਈਆ। ਵਸਣਹਾਰਾ ਜਲ ਥਲ, ਮਹੀਅਲ ਆਪਣੀ ਖੇਡ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਨਿਹਚਲ ਧਾਮ ਅਟੱਲ, ਹਰਿਜਨ ਉਜਲ ਆਪ ਰਖਾਈਆ। ਨਿਹਚਲ ਧਾਮ ਹਰਿ ਕਾ ਦੁਆਰ, ਦੁਆਰ ਬੰਕ ਆਪ ਸਮਝਾਇੰਦਾ। ਜਿਸ ਦਰ ਬੈਠੇ ਕੋਟਨ ਕੋਟ ਗੁਰ ਅਵਤਾਰ, ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਜਿਸ ਦਰ ਵਿਸ਼ਨ ਬ੍ਰਹਮਾ ਸ਼ਿਵ ਚਰਨ ਧੂੜੀ ਮੰਗਣ ਛਾਰ, ਨਿਉਂ ਨਿਉਂ ਸਯਦਾ ਸੀਸ ਸਰਬ ਕਰਾਇੰਦਾ। ਜਿਸ ਦਰ ਭਿਖਕ ਬਣੇ ਭਗਤ ਭਿਖਾਰ, ਨਾਮ ਭਿਛਿਆ ਸਾਚੀ ਪਾਇੰਦਾ। ਸੋ ਦਰ ਕਲਜੁਗ ਅੰਤਮ ਖੋਲ੍ਹੇ ਆਪ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਮੇਲੇ ਆਣ, ਆਪ ਆਪਣੇ ਨਾਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਗੁਰ ਚੇਲੇ ਆਪ ਜਗਾਇੰਦਾ। ਸਾਢੇ ਤਿੰਨ ਹੱਥ ਵਖਾਏ ਸੱਚੀ ਧਰਮਸਾਲ, ਘਰ ਘਰ ਅੰਦਰ ਹਰਿ ਜੂ ਡੇਰਾ ਲਾਇੰਦਾ। ਦਿਵਸ ਰੈਣ ਅਨਹਦ ਨਾਦ ਵਜਾਏ ਸੱਚੀ ਧੁੰਨਕਾਨ, ਧੁੰਨ ਆਤਮਕ ਰਾਗ ਸੁਣਾਇੰਦਾ। ਪੰਜ ਤਤ ਕਾਇਆ ਕਿਸੇ ਕੰਮ ਨਾ ਆਇਣ ਕਾਨ, ਬਿਨ ਕੰਨਾਂ ਸ਼ਬਦ ਸੁਣਾਇੰਦਾ। ਆਪੇ ਬੋਲੇ ਬੇਜ਼ਬਾਨ, ਜ਼ਬਾਨ ਜਗਤ ਮੂਲ ਮੁਕਾਇੰਦਾ। ਬਿਨ ਨੇਤਰ ਵੇਖੇ ਮਾਰ ਧਿਆਨ, ਗੁਰਮੁਖ ਨੇਤਰ ਆਪ ਖੁਲ੍ਹਾਇੰਦਾ। ਘਰ ਮੰਦਰ ਬੈਠ ਮਕਾਨ, ਸੇਜ ਸੁਹੰਜਣੀ ਆਪ ਸੁਹਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਪਰਮ ਪੁਰਖ ਆਪਣੀ ਗੋਦ ਬਹਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਘਰ ਬਹਾਇੰਦਾ। ਹਰਿਜਨ ਤੇਰਾ ਸਚ ਦੁਆਰਾ, ਸਤਿ ਸਤਿਵਾਦੀ ਆਪ ਜਣਾਈਆ। ਫੜ ਫੜ ਬਾਂਹੋਂ ਖੜੇ ਆਪ ਨਿਰੰਕਾਰਾ, ਅੰਤ ਆਪਣੀ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਵਾਰੋ ਵਾਰਾ, ਵਾਹਵਾ ਵੱਜਦੀ ਰਹੇ ਵਧਾਈਆ। ਜਿਸ ਦੀ ਚਾਰ ਯੁਗ ਸਿਫ਼ਤ ਸਲਾਹ ਕਰ ਕਰ ਗੌਂਦੇ ਆਏ ਵਾਰਾ, ਸੋ ਕਲਜੁਗ ਅੰਤਮ ਗੁਰਮੁਖਾਂ ਢੋਲੇ ਆਪੇ ਗਾਈਆ। ਜਿਸ ਦਾ ਨਜ਼ਰ ਨਾ ਆਇਆ ਪਾਰ ਕਿਨਾਰਾ, ਹੱਦ ਹਦੂਦ ਕਿਸੇ ਨਾ ਪਾਈਆ। ਸੋ ਪੁਰਖ ਨਿਰੰਜਣ ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਕਰੇ ਪਿਆਰਾ, ਜ਼ਾਤ ਪਾਤ ਨਾ ਕੋਇ ਵਖਾਈਆ। ਜਿਸ ਨੂੰ ਕਹਿੰਦੇ ਰਹੇ ਪਰਵਰਦਿਗਾਰਾ, ਮੁਕਾਮੇ ਹੱਕ ਵਸੇ ਸਾਂਝਾ ਯਾਰਾ, ਸੋ ਨੂਰ ਇਲਾਹੀ ਬਣ ਮਲਾਹੀ ਮੁਰਸ਼ਦ ਮੁਰੀਦਾਂ ਆਪਣੀ ਗੋਦ ਉਠਾਈਆ। ਨਿਰਗੁਣ ਸਰਗੁਣ ਸੂਫ਼ੀ ਸੁਣਾਏ ਏਕਾ ਨਾਅਰਾ, ਹੱਕ ਹਕ਼ੀਕ਼ਤ ਪਾਵੇ ਸਾਰਾ, ਲਾਸ਼ਰੀਕ ਆਪਣਾ ਵਜੂਦ ਨਾ ਕੋਇ ਦਰਸਾਈਆ। ਜਿਸ ਦਾ ਗੌਂਦੇ ਆਏ ਸਤਿ ਨਾਮ ਜੈਕਾਰਾ, ਸੋ ਕਰੇ ਖੇਲ ਆਪ ਕਰਤਾਰਾ, ਗੁਰਸਿਖ ਗੁਰ ਗੁਰ ਬਾਲ ਅਞਾਣੇ ਆਪ ਉਠਾਈਆ। ਜਿਸ ਨੂੰ ਗੋਬਿੰਦ ਕਹਿੰਦਾ ਰਿਹਾ
ਪਿਤਾ ਹਮਾਰਾ, ਸੋ ਪਿਤਾ ਪੁਰਖ ਕਲਜੁਗ ਅੰਤਮ ਬਣਿਆ ਆਪ ਵਣਜਾਰਾ, ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਸਾਚੇ ਸੰਤ ਫੜ ਫੜ ਕੰਤ ਨਾਲ ਮਿਲਾਈਆ। ਨਾਤਾ ਤੁਟੇ ਜਗਤ ਵਿਭਚਾਰ ਨਾਰਾ, ਗੁਰਮੁਖ ਸਖ਼ੀ ਕਰੇ ਸੱਚਾ ਸ਼ੰਗਾਰਾ, ਹਰਿ ਜੂ ਮਿਲੇ ਕੰਤ ਭਤਾਰਾ, ਅੰਗੀਕਾਰ ਆਪ ਕਰਾਈਆ। ਲੱਖ ਚੁਰਾਸੀ ਉਤਰੇ ਪਾਰ ਕਿਨਾਰਾ, ਮਾਤ ਗਰਭ ਨਾ ਕੋਇ ਸਹਾਰਾ, ਜੂਨੀ ਜੂਨ ਨਾ ਕੋਇ ਭੁਵਾਈਆ। ਅੰਤਮ ਅੰਤ ਸ੍ਰੀ ਭਗਵੰਤ ਮਿਲੇ ਆਪ ਕਰਤਾਰਾ, ਆਦਿ ਜੁਗਾਦਿ ਜਿਸ ਦਾ ਸਰਬ ਵਿਹਾਰਾ, ਬਣ ਬਿਵਹਾਰੀ ਆਪਣੀ ਕਾਰ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ, ਜਿਸ ਦਾ ਲੇਖਾ ਲਿਖ ਲਿਖ ਦੱਸਿਆ ਵੇਦ ਵਿਆਸਾ ਬਣ ਲਿਖਾਰਾ, ਈਸਾ ਮੂਸਾ ਸੰਗ ਮੁਹੰਮਦ ਬੋਲ ਬੋਲ ਗਏ ਨਾਅਰਾ, ਨਾਨਕ ਗੋਬਿੰਦ ਤੱਕਿਆ ਇਕ ਸਹਾਰਾ, ਪੁਰਖ ਅਕਾਲ ਓਟ ਰਖਾਈਆ। ਸੋ ਸਾਹਿਬ ਪਰਗਟ ਹੋਇਆ ਵਿਚ ਸੰਸਾਰਾ, ਦਿਸ ਨਾ ਆਏ ਜੀਵ ਗਵਾਰਾ, ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰਾ, ਬਿਨ ਗੁਰਮੁਖ ਗੁਰਸਿਖ ਨੇਤਰ ਨੈਣ, ਨੈਣ ਨੇਤਰ ਨਿਜ ਘਰ ਨਿਜ ਆਤਮ ਪਰਮਾਤਮ ਨਜ਼ਰ ਕਿਸੇ ਨਾ ਆਈਆ। ਪਰਮਾਤਮ ਨੇਤਰ ਸਕੇ ਨਾ ਕੋਈ ਪੇਖ, ਭਰਮੇ ਭੁੱਲੀ ਸਰਬ ਲੋਕਾਈਆ। ਹਰਿ ਕਾ ਰੂਪ ਨਾ ਕੋਇ ਰੇਖ, ਰੇਖਾ ਸਭ ਦੀ ਆਪ ਬਣਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਆਦਿ ਜੁਗਾਦਿ ਨਾ ਮੂੰਡ ਮੁੰਡਾਈਆ। ਸਦਾ ਸੁਹੇਲਾ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਸਿਫ਼ਤ ਸਾਲਾਹ ਕਰ ਕਰ ਥੱਕੇ ਬ੍ਰਹਮਾ ਵਿਸ਼ਨ ਮਹੇਸ਼, ਸਿਫ਼ਤ ਸਾਲਾਹੀ ਸਿਫ਼ਤ ਵਿਚ ਕਦੇ ਨਾ ਆਈਆ। ਖੇਲੇ ਖੇਲ ਆਦਿ ਅੰਤ ਨਰ ਨਰੇਸ਼, ਨਰ ਨਰਾਇਣ ਵਡੀ ਵਡਿਆਈਆ। ਕਲਜੁਗ ਅੰਤਮ ਆਪਣੇ ਨੂਰ ਹੋ ਪਰਵੇਸ਼, ਨੂਰ ਨੂਰ ਕਰੇ ਰੁਸ਼ਨਾਈਆ। ਜੁਗ ਚੌਕੜੀ ਲਹਿਣਾ ਦੇਣਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਵੇਖ, ਪੜਦਾ ਪੜਦੇ ਨਾਲ ਉਠਾਈਆ। ਥੋੜਾ ਥੋੜਾ ਦੱਸ ਦੱਸ ਭੇਤ, ਥੋੜੀ ਥੋੜੀ ਸਿਖਿਆ ਗੁਰ ਅਵਤਾਰਾਂ ਆਪ ਜਣਾਈਆ। ਨਿੱਕਾ ਨਿੱਕਾ ਦੱਸਿਆ ਹੇਤ, ਜਿਉਂ ਬਾਲਾ ਮਾਤ ਕਰੇ ਮੁੱਖ ਮੰਮਾਂ ਸੀਰ ਰਸ ਵਖਾਈਆ। ਪਾਰਬ੍ਰਹਮ ਦੂਰ ਦੁਰਾਡਾ ਦਰਸਨ ਦੇਵੇ ਨੇਤਨ ਨੇਤ, ਨੇੜੇ ਹੋ ਹੋ ਦਇਆ ਕਮਾਈਆ। ਏਥੇ ਵਸੇ ਆਪੇ ਦੇਸ, ਸਚਖੰਡ ਵਸੇ ਸੱਚਾ ਮਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਸੁਣਾਏ ਮੇਰੀ ਕਰੋ ਆਦੇਸ, ਆਦੇਸ ਆਦੇਸ ਕਹਿ ਕਹਿ ਖ਼ੁਸ਼ੀ ਮਨਾਈਆ। ਲੋਕਮਾਤ ਮੈਂ ਖੇਲਾਂ ਆਪਣੀ ਖੇਡ, ਲੱਖ ਚੁਰਾਸੀ ਤੁਹਾਡੀ ਉਂਗਲੀ ਆਪ ਲਗਾਈਆ । ਜੇ ਕੋਈ ਤੁਹਾਨੂੰ ਪੁੱਛੇ ਪ੍ਰਭ ਕੇਵਡ ਕੇਡ, ਬਿਨ ਬੇਅੰਤ ਕਹਿਣ ਤੋਂ ਕਿਛ ਕਹਿਣ ਕਹਿਣ ਨਾ ਜਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਭ ਦੀ ਅੱਖੀਂ ਪਾਵਾਂ ਰੇਤ, ਰੰਗ ਰੂਪ ਨਾ ਕਿਸੇ ਜਣਾਈਆ। ਕਰ ਕਿਰਪਾ ਗੁਰ ਅਵਤਾਰਾਂ ਅੰਦਰ ਕੱਢਾਂ ਛੇਕ, ਸ਼ੰਕਾ ਸਭ ਦਾ ਆਪ ਗਵਾਈਆ। ਪਹਿਲੋਂ ਲਵਾਂ ਆਪ ਪੇਖ, ਫੇਰ ਆਪਣਾ ਦਰਸ ਕਰਾਈਆ। ਘਰ ਵਖਾਵਾਂ ਸਾਚੀ ਸੇਜ, ਬਿਨ ਲੇਫ਼ ਤਲਾਈ ਵਿਛਾਈਆ। ਪਲੰਘ ਰੰਗੀਲਾ ਪਾਵਾ ਚੂਲ ਨਾ ਕੋਈ ਮੇਖ ਸਕੇ ਠੋਕ, ਬਾਢੀ ਬਣਤ ਨਾ ਕੋਇ ਬਣਾਈਆ। ਕਰ ਕਿਰਪਾ ਕਰੇ ਆਪਣਾ ਹੇਤ, ਆਪਣਾ ਆਸਣ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਘਟ ਘਟ ਅੰਤਰ ਆਪਣੀ ਖੇਲ ਕਰਾਈਆ। ਆਦਿ ਅੰਤ ਖੇਲ ਮੌਲਾ, ਨਿਰਗੁਣ ਸਰਗੁਣ ਆਪ ਜਣਾਇੰਦਾ। ਉਲਟਾ ਕਰਨਹਾਰਾ ਨਾਭ ਕੌਲਾ, ਨਾਭੀ ਕਵਲ ਆਪ ਉਲਟਾਇੰਦਾ। ਦੇਵੇ ਮਾਣ ਉਪਰ ਧੌਲਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਆਪਣੇ ਅੰਦਰੋਂ ਕੱਢੇ ਕੋਟਨ ਕੋਟ ਕਾਹਨਾ ਕ੍ਰਿਸ਼ਨਾ ਸੌਲਾ, ਕੋਟਨ ਕੋਟ ਰਾਮ ਆਪਣਾ
ਰੂਪ ਵਖਾਇੰਦਾ। ਜੇ ਕੋਈ ਕਹੇ ਭਗਵਾਨ ਬਣਿਆ ਰਹੇ ਬਵਰਾ, ਭੋਲਾ ਭਾਲਾ ਹੱਥ ਕਿਸੇ ਨਾ ਆਇੰਦਾ। ਸਦਾ ਸੁਹੇਲਾ ਇਕ ਇਕੇਲਾ ਗਹਿਰ ਗਵਰਾ, ਗੰਭੀਰ ਆਪਣਾ ਰਾਹ ਚਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਏਕਾ ਨਾਮ ਦੇਵੇ ਸਬਰਾ, ਸਬਰ ਸਬੂਰੀ ਆਪ ਹੰਢਾਇੰਦਾ। ਹਰਿ ਕਾ ਲੇਖਾ ਕਿਸੇ ਨਾ ਕੱਢਿਆ ਵਿਚ ਜਬਰਾ, ਸਿਫ਼ਰਾ ਸਿਫ਼ਰਾ ਰੂਪ ਵਖਾਇੰਦਾ। ਲੱਭ ਲੱਭ ਥੱਕੇ ਕੋਟਨ ਕੋਟ ਅਰਬਾ, ਅਰਬੀ ਫ਼ਾਰਸੀ ਹਿੰਦੀ ਵਿਚ ਕਦੇ ਨਾ ਆਇੰਦਾ। ਨਿਰਗੁਣ ਨਿਰਗੁਣ ਪਹਿਨੇ ਰੱਖੇ ਆਪਣਾ ਬੁਰਕਾ, ਤੁਰਕੀ ਤੁਰਕ ਨਾ ਰੂਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਕਾਇਆ ਪਹਿਨਾਏ ਕੁੜਤਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਬੰਧਨ ਪਾਇੰਦਾ। ਅੰਦਰ ਵੜ ਵੜ ਆਤਮ ਪਰਮਾਤਮ ਨਾਲ ਆਪ ਜੁੜਦਾ, ਬਣ ਜੋੜੀ ਖ਼ੁਸ਼ੀ ਮਨਾਇੰਦਾ। ਸ਼ੌਹ ਦਰਯਾਏ ਕਦੇ ਨਾ ਰੁੜ੍ਹਦਾ, ਡੂੰਘੀ ਧਾਰ ਨਾ ਕੋਇ ਵਹਾਇੰਦਾ । ਆਪਣਾ ਵਰ ਪਾਏ ਆਪੇ ਲੋੜ ਦਾ, ਗੁਰ ਅਵਤਾਰ ਨਾਰ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਅਨਾਦੀ ਇਕੋ ਮੰਤਰ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਏਕਾ ਘਰ ਵਖਾਇੰਦਾ। ਏਕਾ ਘਰ ਵਖਾਵਣ ਆਇਆ, ਕਲਜੁਗ ਕਲ ਕਲਕੀ ਲੈ ਅਵਤਾਰ। ਜਿਸ ਨੂੰ ਕਹਿੰਦੇ ਰਹੇ ਦਾਈ ਦਾਇਆ, ਸੋ ਭਗਤਾਂ ਰਿਹਾ ਪੈਜ ਸੁਆਰ। ਜਿਸ ਨੇ ਪਰਗਟਾਈ ਤ੍ਰੈਗੁਣ ਮਾਇਆ, ਸੋ ਤ੍ਰੈਗੁਣ ਮਾਇਆ ਰਿਹਾ ਮਾਰ। ਜਿਸ ਨੇ ਪੰਜ ਤਤ ਕਾਇਆ ਖੇਲ ਰਚਾਇਆ, ਸੋ ਖੇਲ ਵੇਖਣ ਆਇਆ ਆਪ ਨਿਰੰਕਾਰ। ਜਿਸ ਜਨ ਆਪਣਾ ਪੜਦਾ ਦਏ ਉਠਾਇਆ, ਸੋ ਅੰਦਰ ਵੜ ਲੁਕ ਲੁਕ ਵੇਖੇ ਘਰ ਮਿਲਿਆ ਪਰਵਰਦਿਗਾਰ। ਪੁਛ ਪੁਛ ਅੰਦਰ ਲੰਘ ਕੋਇ ਨਾ ਜਾਇਆ, ਅੱਗੇ ਖੜੇ ਮਹਾਬਲੀ ਜਗਤ ਵਿਕਾਰ। ਜਿਸ ਜਨ ਆਪਣੀ ਦਇਆ ਕਮਾਇਆ, ਬਿਨ ਭਗਤੀਉਂ ਲਾਏ ਪਾਰ। ਆਪਣੀ ਸ਼ਕਤੀ ਵਿਚ ਟਿਕਾਇਆ, ਸ਼ਰਅ ਸ਼ਰੀਅਤ ਕਰੇ ਖੁਆਰ। ਆਦਿ ਜੁਗਾਦਿ ਇਕੋ ਵਿਅਕਤੀ ਨਜ਼ਰੀ ਆਇਆ, ਬੇਨਜ਼ੀਰ ਏਕੰਕਾਰ। ਸ੍ਰਿਸ਼ਟ ਸਬਾਈ ਆਪਣੀ ਗ੍ਰਿਫ਼ਤ ਵਿਚ ਰਖਾਇਆ, ਜਿਸ ਨੂੰ ਕੋਈ ਨਾ ਕਰ ਸਕੇ ਗ੍ਰਿਫ਼ਤਾਰ। ਕਲਜੁਗ ਅੰਤਮ ਕੂੜ ਕੁੜਿਆਰਾ ਦਏ ਮਿਟਾਇਆ, ਸਚ ਸੁੱਚ ਪਰਗਟਾਏ ਵਿਚ ਸੰਸਾਰ । ਸ੍ਰਿਸ਼ਟ ਸਬਾਈ ਏਕਾ ਮੰਤਰ ਨਾਮ ਦਏ ਦ੍ਰਿੜਾਇਆ, ਨੌਂ ਖੰਡ ਪ੍ਰਿਥਮੀ ਹੋਏ ਜੈ ਜੈਕਾਰ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਧਿਆਇਆ, ਤਿਸ ਜਨ ਜਨਮ ਮਰਨ ਵਿਚੋਂ ਕੱਢਿਆ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸਾਏ ਸਾਚਾ ਘਰ, ਜਿਸ ਘਰ ਬਹਿ ਬਹਿ ਖ਼ੁਸ਼ੀ ਮਨਾਇਆ ।