ਪੁਸਤਕਾਲਾਭਾਗ ੧੨

ਪਹਿਲੀ ਭਾਦਰੋਂ ੨੦੧੯ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ

ਸਚਖੰਡ ਦੁਆਰੇ ਆਪੇ ਵਸ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਨਿਰਗੁਣ ਰੂਪ ਹੋ ਪਰਤੱਖ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਨਿਰਾਕਾਰ ਖੇਲ ਸਮਰਥ, ਏਕੰਕਾਰਾ ਕਾਰ ਕਮਾਇੰਦਾ। ਸਾਹਿਬ ਸੁਲਤਾਨ ਹੋ ਪਰਗਟ, ਆਦਿ ਨਿਰੰਜਣ ਡਗਮਗਾਇੰਦਾ। ਬੇਪਰਵਾਹ ਮਹਿਮਾ ਅਕੱਥ, ਅਬਿਨਾਸ਼ੀ ਕਰਤਾ ਭੇਵ ਨਾ ਆਇੰਦਾ। ਸਚ ਮਹੱਲੇ ਰਿਹਾ ਵਸ, ਸ੍ਰੀ ਭਗਵਾਨ ਨਿਸ਼ਾਨ ਝੁਲਾਇੰਦਾ। ਪਾਰਬ੍ਰਹਮ ਪ੍ਰਭ ਏਕਾ ਏਕ ਏਕ

ਅਲੱਖ, ਅਲੱਖ ਅਗੋਚਰ ਆਪਣੀ ਧਾਰ ਚਲਾਇੰਦਾ। ਨਿਰਗੁਣ ਨਿਰਗੁਣ ਹੋ ਹੋ ਵਸ, ਬੇਵਸ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰਾ ਏਕਾ ਏਕ, ਸੋ ਪੁਰਖ ਨਿਰੰਜਣ ਆਪ ਵਸਾਈਆ। ਹਰਿ ਪੁਰਖ ਨਿਰੰਜਣ ਧਰ ਧਰ ਭੇਖ, ਏਕੰਕਾਰਾ ਭੇਵ ਚੁਕਾਈਆ। ਆਦਿ ਨਿਰੰਜਣ ਕਰ ਆਦੇਸ, ਅਬਿਨਾਸ਼ੀ ਕਰਤਾ ਸੀਸ ਝੁਕਾਈਆ। ਸ੍ਰੀ ਭਗਵਾਨ ਨਰ ਨਰੇਸ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪਾਰਬ੍ਰਹਮ ਪ੍ਰਭ ਰਿਹਾ ਵੇਖ, ਵੇਖਣਹਾਰਾ ਨਜ਼ਰ ਨਾ ਆਈਆ। ਵਸਣਹਾਰਾ ਸਚ ਦੁਆਰੇ ਸਾਚੇ ਦੇਸ, ਦਰਗਹਿ ਸਾਚੀ ਧਾਮ ਸੁਹਾਈਆ। ਰੂਪ ਰੰਗ ਨਾ ਕੋਇ ਰੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪਰਵਰਦਿਗਾਰ, ਨੂਰੋ ਨੂਰ ਨੂਰ ਧਰਾਇੰਦਾ। ਮੁਕਾਮੇ ਹੱਕ ਹੋ ਤਿਆਰ, ਜਲਵਾ ਆਪਣਾ ਆਪ ਪਰਗਟਾਇੰਦਾ। ਖੇਲੇ ਖੇਲ ਅਗੰਮ ਅਪਾਰ, ਨੇਤਰ ਨੈਣ ਨਾ ਕੋਇ ਰਖਾਇੰਦਾ। ਆਪਣੀ ਕਰੇ ਆਪ ਗੁਫ਼ਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰ ਸਚ ਮਹੱਲਾ, ਹਰਿ ਸਾਚਾ ਸਚ ਸੁਹਾਈਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਹਰਿ ਪੁਰਖ ਨਿਰੰਜਣ ਡੇਰਾ ਲਾਈਆ। ਏਕੰਕਾਰਾ ਵਸਣਹਾਰਾ ਨਿਹਚਲ ਧਾਮ ਅਟੱਲਾ, ਸ੍ਰੀ ਭਗਵਾਨ ਖੇਲੇ ਖੇਲ ਬੇਪਰਵਾਹੀਆ। ਅਬਿਨਾਸ਼ੀ ਕਰਤੇ ਸਚ ਸਿੰਘਾਸਣ ਏਕਾ ਮੱਲਾ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਨਿਰਗੁਣ ਨਿਰਾਕਾਰ ਅਜੂਨੀ ਰਹਿਤ ਨਿਰਵੈਰ ਆਪਣਾ ਫੜੇ ਆਪੇ ਪੱਲਾ, ਪੱਲੂ ਆਪਣੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਸਾਈਆ। ਸਚਖੰਡ ਦੁਆਰੇ ਆਪੇ ਵਸ, ਹਰਿ ਜੂ ਆਪਣਾ ਖੇਲ ਕਰਾਇੰਦਾ। ਏਕਾ ਨੂਰ ਕਰ ਪਰਕਾਸ਼, ਨੂਰੋ ਨੂਰ ਨੂਰ ਧਰਾਇੰਦਾ। ਲੇਖਾ ਜਾਣੇ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਇੰਦਾ। ਵੇਖਣਹਾਰਾ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਚੜ੍ਹ, ਸਚ ਮਹੱਲਾ ਆਪ ਵਡਿਆਇੰਦਾ। ਸਚ ਮਹੱਲਾ ਉਚ ਮਨਾਰਾ, ਊਚੋ ਊਚ ਊਚ ਵਡਿਆਈਆ। ਵਸਣਹਾਰਾ ਏਕੰਕਾਰਾ, ਅਕਲ ਕਲ ਬੇਪਰਵਾਹੀਆ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣੀ ਧਾਰ ਚਲਾਈਆ। ਸਤਿ ਪੁਰਖ ਨਿਰੰਜਣ ਹੋ ਤਿਆਰਾ, ਆਪਣੀ ਕਲ ਆਪ ਪਰਗਟਾਈਆ। ਆਪਣੀ ਇਛਿਆ ਬਣ ਵਰਤਾਰਾ, ਸਾਚੀ ਭਿਛਿਆ ਆਪ ਬਣਾਈਆ। ਸਚਖੰਡ ਦੁਆਰੇ ਖੋਲ੍ਹ ਕਿਵਾੜਾ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰਾ ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੀ ਬਣਤ ਬਣਾਈਆ। ਸਚਖੰਡ ਦੁਆਰਾ ਸਾਚੀ ਬਣਤ, ਹਰਿ ਜੂ ਹਰਿ ਹਰਿ ਆਪ ਬਣਾਇੰਦਾ। ਆਪੇ ਲੇਖਾ ਜਾਣੇ ਆਦਿ ਅੰਤ, ਆਦਿ ਅੰਤ ਆਪਣਾ ਭੇਵ ਛੁਪਾਇੰਦਾ। ਆਪੇ ਨਾਦ ਆਪੇ ਧੁੰਨ ਆਪੇ ਸ਼ਬਦ ਆਪੇ ਮੰਤ, ਮੰਤਰ ਆਪਣਾ ਨਾਉਂ ਦ੍ਰਿੜਾਇੰਦਾ। ਆਪੇ ਨਾਰ ਆਪੇ ਕੰਤ, ਆਪੇ ਰੰਗ ਰੰਗੇ ਬਸੰਤ, ਰੰਗ ਰੰਗੀਲਾ ਆਪਣਾ ਵੇਸ ਵਟਾਇੰਦਾ। ਆਪੇ ਨਿਰਗੁਣ ਜੋਤ ਸ੍ਰੀ ਭਗਵੰਤ, ਭਗਵਨ ਆਪਣਾ ਨੂਰ ਆਪ ਧਰਾਇੰਦਾ। ਆਪੇ ਮਹਿਮਾ ਜਾਣੇ ਬੇਅੰਤ, ਬੇਅੰਤ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਕਰਨੀ ਕਰੇ ਕਰਤਾਰ, ਹਰਿ ਵੱਡਾ ਵਡ ਵਡਿਆਈਆ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਨਿਰਗੁਣ

ਵਸੇ ਸੱਚਾ ਮਾਹੀਆ। ਖੇਲੇ ਖੇਲ ਪੁਰਖ ਨਾਰ, ਕੰਤ ਕੰਤੂਹਲ ਬਣ ਸ਼ਹਿਨਸ਼ਾਹੀਆ । ਰੰਗ ਰਲੀਆਂ ਮਾਣੇ ਅਗੰਮ ਅਪਾਰ, ਅਗੋਚਰ ਆਪਣੇ ਹੱਥ ਰੱਖੇ ਵਡਿਆਈਆ। ਏਕਾ ਨਾਤਾ ਜੋੜ ਧੁਰ ਦਰਬਾਰ, ਦਰਗਹਿ ਸਾਚੀ ਖ਼ੁਸ਼ੀ ਮਨਾਈਆ। ਏਕਾ ਸੇਜਾ ਸੁੱਤਾ ਪੈਰ ਪਸਾਰ, ਸਚਖੰਡ ਦੁਆਰੇ ਆਸਣ ਲਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਦਾਤਾ ਪੁਰਖ ਬਿਧਾਤਾ ਕਰ ਉਜਿਆਰ, ਏਕਾ ਨੂਰ ਕਰੇ ਰੁਸ਼ਨਾਈਆ। ਇਕ ਇਕਾਂਤਾ ਵਸਣਹਾਰਾ ਠਾਂਡੇ ਦਰਬਾਰ, ਦਰ ਦਰਬਾਰ ਇਕ ਸੁਹਾਈਆ। ਅਲੱਖ ਅਲੱਖ ਬੋਲ ਜੈਕਾਰ, ਅਲੱਖ ਅਲੱਖਣਾ ਆਪਣਾ ਰਾਗ ਅਲਾਈਆ। ਪਰਤੱਖ ਪਰਤੱਖ ਨਿਰਗੁਣ ਨਿਰੰਕਾਰ, ਨਿਰਗੁਣ ਏਕਾ ਜੋਤ ਕਰੇ ਰੁਸ਼ਨਾਈਆ। ਵੱਖ ਵੱਖ ਵਸੇ ਵਸਣਹਾਰ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਚੜ੍ਹ, ਗ੍ਰਹਿ ਮੰਦਰ ਆਪ ਸੁਹਾਈਆ। ਗ੍ਰਹਿ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇਆ। ਮੇਲ ਮਿਲਾਵਾ ਨਾਰੀ ਕੰਤ, ਨਰ ਹਰਿ ਨਰਾਇਣ ਖ਼ੁਸ਼ੀ ਮਨਾਇਆ। ਆਪ ਬਣਾਏ ਆਪਣੀ ਆਦਿ ਅੰਤ ਬਣਤ, ਭੇਵ ਕੋਇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਘਰ, ਘਰ ਘਰ ਆਪਣਾ ਘਰ ਸੁਹਾਇਆ। ਸਾਚੇ ਘਰ ਕੰਤ ਹਰਿ ਨਾਰ, ਨਰ ਨਰਾਇਣ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਪ੍ਰੇਮ ਪਿਆਰ ਆਪ ਸਮਝਾਇੰਦਾ। ਨਿਰਗੁਣ ਅੰਦਰ ਨਿਰਾਧਾਰ, ਨਿਰਾਕਾਰ ਆਪ ਟਿਕਾਇੰਦਾ। ਨਿਰਗੁਣ ਸੇਵਕ ਬਣੇ ਸੇਵਾਦਾਰ, ਦਾਈ ਦਾਇਆ ਬਣ ਬਣ ਸੇਵ ਕਮਾਇੰਦਾ। ਨਿਰਗੁਣ ਜਨਨੀ ਜਨ ਜਣੇ ਅਪਾਰ, ਗੋਦੀ ਗੋਦ ਗੋਦ ਸੁਹਾਇੰਦਾ। ਨਿਰਗੁਣ ਪੂਤ ਸਪੂਤਾ ਬਣ ਦੁਲਾਰ, ਪਿਤਾ ਪੂਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਪਿਤਾ ਪੂਤ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਜਨਨੀ ਜਨ ਜਨ ਜਣੇ ਦੁਲਾਰਾ, ਹਰਿ ਸ਼ਬਦੀ ਨਾਉਂ ਧਰਾਈਆ। ਸਮਰਥ ਅਕਥ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਏਕਾ ਏਕ ਬਣਾਈਆ। ਏਕਾ ਸੁਤ ਜਣਿਆ ਲਾਲ, ਹਰਿ ਲਾਲਨ ਦਇਆ ਕਮਾਈਆ। ਸਚਖੰਡ ਦੁਆਰੇ ਕਰ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਨਿਰਗੁਣ ਦੀਆ ਬਾਤੀ ਏਕਾ ਬਾਲ, ਪਰਕਾਸ਼ ਪਰਕਾਸ਼ ਨਾਲ ਮਿਲਾਈਆ। ਸਾਚਾ ਮਾਰਗ ਇਕ ਸਖਾਲ, ਸਿਖ ਸਿਖਿਆ ਦਏ ਸਮਝਾਈਆ। ਹਰਿ ਸਤਿਗੁਰ ਵਸੇ ਸਚਖੰਡ ਸੱਚੀ ਧਰਮਸਾਲ, ਦੂਜਾ ਦਰ ਨਾ ਕੋਇ ਸੁਹਾਈਆ। ਨਿਰਗੁਣ ਨਿਰਗੁਣ ਬਣ ਦਲਾਲ, ਵਣਜ ਵਣਜਾਰਾ ਹੱਟ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਹਰਿ ਨਿਰੰਕਾਰ, ਆਦਿ ਆਦਿ ਆਪ ਕਰਾਇੰਦਾ। ਸੁਤ ਦੁਲਾਰਾ ਕਰ ਤਿਆਰ, ਕਰ ਕਿਰਪਾ ਮੇਲ ਮਿਲਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਦੀਨ ਦਿਆਲ, ਦਇਆਨਿਧ ਠਾਕਰ ਸੁਆਮੀ ਏਕਾ ਭੇਵ ਚੁਕਾਇੰਦਾ। ਇਕ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਬਣਾਇੰਦਾ। ਨਿਰਗੁਣ ਨਿਰਗੁਣ ਵਸੇ ਨਾਲ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਵਰ, ਪੁਰਖ ਅਬਿਨਾਸ਼ੀ ਸਿਰ ਆਪਣਾ ਹੱਥ ਟਿਕਾਇੰਦਾ। ਸੁਤ ਦੁਲਾਰੇ ਛੋਟੇ ਬਾਲੇ, ਹਰਿ ਸਾਚਾ ਆਦਿ ਜਣਾਇੰਦਾ। ਕਰੇ ਖੇਲ ਖੇਲ ਨਿਰਾਲੇ, ਨਿਰਾਕਾਰ ਦਇਆ ਕਮਾਇੰਦਾ। ਸਚਖੰਡ ਦੁਆਰ ਅੰਦਰ ਖੋਲ੍ਹ ਕਿਵਾੜੇ ਆਪਣਾ

ਪੜਦਾ ਆਪ ਰਖਾਇੰਦਾ। ਥਿਰ ਘਰ ਖੇਲ ਅਪਰ ਅਪਾਰੇ, ਅਪਰੰਪਰ ਆਪਣਾ ਨੂਰ ਰਖਾਇੰਦਾ। ਸੁਤ ਦੁਲਾਰਾ ਅੰਦਰ ਵਾੜੇ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਆਪ ਵਸਾਇੰਦਾ। ਸਚਖੰਡ ਅੰਦਰ ਥਿਰ ਘਰ, ਸਚਖੰਡ ਨਿਵਾਸੀ ਆਪ ਬਣਾਈਆ। ਸੁਤ ਦੁਲਾਰਾ ਅੰਦਰ ਵੜ ਨਿਉਂ ਨਿਉਂ ਸੀਸ ਝੁਕਾਈਆ। ਸੋ ਪੁਰਖ ਨਿਰੰਜਣ ਪੱਲੂ ਲਿਆ ਫੜ, ਛੁੱਟ ਕਦੇ ਨਾ ਜਾਈਆ। ਸਰਨ ਸਰਨਾਈ ਗਿਆ ਪੜ, ਧੂੜੀ ਮਸਤਕ ਟਿੱਕਾ ਲਾਈਆ। ਦਰਗਹਿ ਸਾਚੀ ਮੱਲਿਆ ਗੜ੍ਹ, ਏਕਾ ਕੋਟ ਵਡ ਵਡਿਆਈਆ। ਨਾ ਕੋਈ ਚੋਟੀ ਨਾ ਕੋਈ ਜੜ, ਆਦਿ ਅੰਤ ਨਾ ਕੋਇ ਸਮਝਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਏਕਾ ਮੰਗਿਆ ਸਾਚਾ ਵਰ, ਬਣ ਦਰਵੇਸ਼ ਅਲੱਖ ਜਗਾਈਆ। ਚਰਨ ਕਵਲ ਨੁਹੌਣਾ ਸਾਚੇ ਸਰ, ਸਰ ਅੰਮ੍ਰਿਤ ਮੁਖ ਚੁਆਈਆ। ਜਿਉਂ ਭਾਵੇ ਤਿਉਂ ਘਾੜਨ ਲਿਆ ਘੜ, ਘੜਨ ਭੰਨਣਹਾਰ ਤੇਰੀ ਵਡਿਆਈਆ। ਨਾ ਜਨਮਾਂ ਨਾ ਜਾਵਾਂ ਮਰ, ਜਨਮ ਮਰਨ ਵਿਚ ਨਾ ਆਈਆ। ਏਕਾ ਅੱਖਰ ਵੇਤਾ ਨਿਰਗੁਣ ਨਿਰਗੁਣ ਜਾਵਾਂ ਪੜ੍ਹ, ਨਿਸ਼ਅੱਖਰ ਕਰ ਪੜ੍ਹਾਈਆ। ਨਿਰਭੌ ਚੁਕੌਣਾ ਭੈ ਡਰ, ਭਿਆਨਕ ਰੂਪ ਨਾ ਕੋਇ ਵਟਾਈਆ। ਤੇਰਾ ਭਾਣਾ ਲਵਾਂ ਜਰ, ਜ਼ੋਰ ਜ਼ਬਰ ਨਾ ਕੋਇ ਜਣਾਈਆ। ਤੁਧ ਬਿਨ ਕਿਸੇ ਕੋਲੋਂ ਨਾ ਜਾਵਾਂ ਹਰ, ਹਰਿ ਤੇਰੀ ਏਕਾ ਓਟ ਤਕਾਈਆ। ਤੂੰ ਕਰਤਾ ਪੁਰਖ ਆਪਣੀ ਕਰਨੀ ਰਿਹਾ ਕਰ, ਤੇਰੀ ਕਰਨੀ ਮੋਹੇ ਭਾਈਆ। ਖ਼ਾਲੀ ਭੰਡਾਰ ਦੇਣਾ ਭਰ, ਅਤੁਟ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੁਤ ਦੁਲਾਰਾ ਆਦਿ ਆਦਿ ਮੰਗ ਮੰਗਾਈਆ। ਸੁਤ ਦੁਲਾਰਾ ਨੇਤਰ ਰੋ, ਨੈਣਾਂ ਨੀਰ ਵਹਾਇੰਦਾ। ਪੁਰਖ ਅਬਿਨਾਸ਼ੀ ਇਕੋ ਜਾਣਾ ਤੇਰੀ ਸੋ, ਸੋ ਪੁਰਖ ਨਿਰੰਜਣ ਤੇਰਾ ਨਾਉਂ ਵਡਿਆਇੰਦਾ। ਹੰ ਬ੍ਰਹਮ ਤੇਰਾ ਨੂਰ ਹੋ, ਅੰਗ ਅੰਗ ਨਾਲ ਮਿਲਾਇੰਦਾ। ਪੁਰਖ ਨਾਰ ਤੇਰੀ ਛੋਹ, ਛਹਿਬਰ ਤੇਰੇ ਨਾਮ ਜਣਾਇੰਦਾ। ਤੇਰਾ ਪਰਕਾਸ਼ ਮੇਰੀ ਲੋ, ਲੋਇਣ ਹੋਰ ਨਾ ਕੋਇ ਰਖਾਇੰਦਾ। ਤੁਧ ਬਿਨ ਸਾਹਿਬ ਨਾ ਦਿਸੇ ਕੋ, ਦੂਸਰ ਸੰਗ ਨਾ ਕੋਇ ਜਣਾਇੰਦਾ। ਮੈਂ ਮੰਗਾਂ ਢੋਆ ਢੋ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਏਕਾ ਰਸ ਆਪਣਾ ਚੋ, ਅੰਮ੍ਰਿਤ ਨਿਝਰ ਧਾਰ ਚੁਆਇੰਦਾ। ਏਕਾ ਬੀਜ ਸਾਚਾ ਬੋ, ਪਤ ਡਾਲ੍ਹੀ ਫੁਲ ਫਲ ਵੇਖ ਵਖਾਇੰਦਾ। ਦਰ ਤੇਰੇ ਗਿਆ ਖਲੋ, ਦੂਜਾ ਨਜ਼ਰ ਕੋਇ ਨਾ ਆਇੰਦਾ। ਤੇਰੇ ਚਰਨਾਂ ਲੱਗਾ ਮੋਹ, ਮੋਹ ਮੁਹੱਬਤ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਦੁਆਰੇ ਏਕਾ ਝੋਲੀ ਤੇਰੇ ਅੱਗੇ ਡਾਹਿੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸਤਿ ਸਤਿਵਾਦੀ ਦਇਆ ਕਮਾਈਆ। ਸੁਤ ਦੁਲਾਰੇ ਕਰ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਸਾਚੀ ਵਸਤ ਇਕ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਏਕਾ ਦੇਵਾਂ ਆਪਣਾ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਸਚ ਸੰਦੇਸਾ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਈਆ। ਆਦਿ ਜੁਗਾਦੀ ਏਕਾ ਹੁਕਮਰਾਨ, ਤਖ਼ਤ ਨਿਵਾਸੀ ਸਾਚੇ ਤਖ਼ਤ ਵਸੇ ਸੱਚਾ ਮਾਹੀਆ। ਸ਼ਾਹੋ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਸਚਖੰਡ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਇਕ ਮਹਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਜਣਾਈਆ। ਸਾਚਾ ਗੁਣ ਸ੍ਰੀ ਭਗਵਾਨਾ,

ਏਕਾ ਏਕ ਜਣਾਇੰਦਾ। ਸਾਚੇ ਸੁਤ ਵਡ ਬਲਵਾਨਾ, ਸਿਰ ਤੇਰੇ ਹੱਥ ਟਿਕਾਇੰਦਾ। ਤੇਰੇ ਅੰਤਰ ਖੇਲ ਮਹਾਨਾ, ਖੇਲਣਹਾਰਾ ਆਪ ਖਿਲਾਇੰਦਾ। ਮੰਦਰ ਸੋਹੇ ਇਕ ਮਕਾਨਾ, ਥਿਰ ਦਰਬਾਰਾ ਵਡ ਵਡਿਆਇੰਦਾ। ਪੁਰਖ ਅਬਿਨਾਸ਼ੀ ਹੋ ਪਰਧਾਨਾ, ਸਚ ਪਰਧਾਨਗੀ ਇਕ ਕਮਾਇੰਦਾ। ਸਤਿ ਸਰੂਪੀ ਏਕਾ ਕਾਹਨਾ, ਸਤਿ ਪੁਰਖ ਨਿਰੰਜਣ ਨਜ਼ਰੀ ਆਇੰਦਾ। ਸਚਖੰਡ ਵਖਾਏ ਇਕ ਨਿਸ਼ਾਨਾ, ਦਰਗਹਿ ਸਾਚੀ ਆਪ ਝੁਲਾਇੰਦਾ। ਚਰਨ ਕਵਲ ਕਵਲ ਧਿਆਨਾ, ਧਿਆਨ ਧਿਆਨ ਨਾਲ ਮਿਲਾਇੰਦਾ। ਪੁਰਖ ਅਬਿਨਾਸ਼ੀ ਬੰਨ੍ਹੇ ਗਾਨਾ, ਦਰਗਹਿ ਸਾਚੀ ਸਗਨ ਮਨਾਇੰਦਾ। ਪੁਰਖ ਪੁਰਖੋਤਮ ਰੱਖੇ ਆਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਪੁਰਖ ਅਬਿਨਾਸ਼ੀ ਪੁਰਖ ਸਮਰਥ, ਆਪਣਾ ਭੇਵ ਆਪ ਜਣਾਈਆ। ਸੁਤ ਦੁਲਾਰੇ ਸਾਚੀ ਵਥ, ਤੇਰਾ ਤੇਰੀ ਝੋਲੀ ਪਾਈਆ। ਏਕਾ ਨਾਉਂ ਗੌਣਾ ਅਕਥ, ਕਥ ਨਾ ਕਥਿਆ ਜਾਈਆ। ਚਰਨ ਦੁਆਰੇ ਜਾਣਾ ਢੱਠ, ਢਹਿ ਢਹਿ ਮਿਲੇ ਸਰਨਾਈਆ। ਖ਼ਾਲੀ ਵਖੌਣੇ ਦੋਵੇਂ ਹੱਥ, ਹੱਥ ਰੱਖੇ ਨਾ ਮਾਣ ਵਡਿਆਈਆ। ਪਾਰਬ੍ਰਹਮ ਦਾ ਗੌਣਾ ਜਸ, ਜਸ ਏਕਾ ਏਕ ਸੁਣਾਈਆ। ਸ੍ਰੀ ਭਗਵਾਨ ਮੇਲਾ ਮੇਲੇ ਹੱਸ ਹੱਸ, ਹੰਸ ਮੁਖ ਆਪ ਹਸਾਈਆ। ਜਿਸ ਨੇ ਪਰਗਟ ਕੀਤਾ ਆਪਣੀ ਕੁੱਖ, ਬਣਿਆ ਧੰਨ ਜਣੇਂਦੀ ਮਾਈਆ। ਆਦਿ ਜੁਗਾਦਿ ਤੇਰੀ ਵਾਤ ਲਏ ਪੁੱਛ, ਪੁੱਛ ਪੁੱਛ ਆਪਣੀ ਖ਼ੁਸ਼ੀ ਮਨਾਈਆ। ਹਰਿ ਕਾ ਬੂਟਾ ਨਾ ਜਾਏ ਸੁੱਕ, ਸ੍ਰੀ ਭਗਵਾਨ ਆਪ ਲਹਿਰਾਈਆ। ਤੇਰੀ ਸੁਹਾਏ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਚੇਤਨ ਆਪਣੀ ਧਾਰ ਚਲਾਈਆ। ਤੇਰੇ ਅੰਤਰ ਜਾਏ ਉਠ, ਉਠ ਉਠ ਆਪਣੀ ਖ਼ੁਸ਼ੀ ਮਨਾਈਆ। ਕਿਰਪਾ ਨਿਧਾਨ ਠਾਕਰ ਸੁਆਮੀ ਬੇਪਰਵਾਹ ਪਰਵਰਦਿਗਾਰ ਜਾਏ ਤੁਠ, ਏਕਾ ਵਸਤ ਝੋਲੀ ਪਾਈਆ। ਕਰੇ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਇਕ ਵਖਾਏ ਸਾਚੀ ਓਟ, ਪੁਰਖ ਅਕਾਲ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਸਮਝਾਈਆ। ਸਾਚੀ ਸਿਖਿਆ ਸੁਣ ਲੈ ਬਾਲ, ਹਰਿ ਸਾਚਾ ਸਚ ਜਣਾਇੰਦਾ। ਤੇਰੇ ਅੰਦਰ ਨੂਰ ਜੁਮਾਲ, ਜਲਵਾ ਆਪਣੇ ਰੰਗ ਰੰਗਾਇੰਦਾ। ਤੇਰਾ ਮੰਦਰ ਸੱਚੀ ਧਰਮਸਾਲ, ਹਰੀਦੁਆਰ ਆਪ ਬਣਾਇੰਦਾ। ਸਦਾ ਸੁਹੇਲਾ ਇਕ ਇਕੇਲਾ ਸਦ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਇੰਦਾ। ਸਚਖੰਡ ਨਿਵਾਸੀ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਆਪੇ ਪੁੱਛੇ ਤੇਰਾ ਹਾਲ, ਹਾਲ ਆਪਣਾ ਤੋਹੇ ਸੁਣਾਇੰਦਾ। ਆਪੇ ਚਲੇ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਦਰ ਦਰਵੇਸ਼ ਬਣੇ ਦਲਾਲ, ਦਿਲਬਰ ਆਪਣੀ ਗੰਢ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਦਾਤਾ ਆਪ ਸੁਣਾਇੰਦਾ। ਸੁਣ ਸੰਦੇਸਾ ਸ੍ਰੀ ਭਗਵਾਨ, ਸ਼ਬਦੀ ਸੁਤ ਸੀਸ ਝੁਕਾਈਆ। ਕਰ ਕਿਰਪਾ ਮੇਰੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਤੇਰੀ ਰਹਿਮਤ ਮਿਲੇ ਦਾਨ, ਰਹੀਮ ਤੇਰੀ ਵਡਿਆਈਆ। ਤੇਰਾ ਨਾਉਂ ਮੇਰੀ ਕਲਾਮ, ਕਲਮਾ ਸਚ ਇਕ ਪੜ੍ਹਾਈਆ। ਮੁਕਾਮੇ ਹੱਕ ਇਕ ਅਮਾਮ, ਨੂਰ ਨੁਰਾਨਾ ਆਸਣ ਲਾਈਆ। ਮੈਂ ਬਰਦਾ ਤੇਰਾ ਗ਼ੁਲਾਮ, ਫ਼ਰਮਾਂਬਰਦਾਰ ਸੇਵ ਕਮਾਈਆ। ਤੇਰਾ ਮਹੱਲ ਅਟੱਲ ਉਚ ਮਕਾਨ, ਤੇਰਾ ਹੁਜਰਾ ਸੋਭਾ ਪਾਈਆ। ਤੇਰੀ ਮਹਿਰਾਬ ਇਕ ਨਿਸ਼ਾਨ, ਮਹਿਬੂਬ ਤੇਰੀ ਸਰਨ ਸਰਨਾਈਆ। ਤੇਰੀ ਰਬਾਬ ਸਚ ਧੁੰਨਕਾਨ, ਰਾਗੀ ਰਾਗ ਰਾਗ ਅਲਾਈਆ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ

ਨੈਣ ਉਠਾਈਆ। ਹਉਂ ਬਾਲਕ ਬਾਲ ਅਞਾਣ, ਤੇਰਾ ਲੇਖ ਨਾ ਲਖਿਆ ਜਾਈਆ। ਤੂੰ ਦੇਵਣਹਾਰ ਦਇਆਵਾਨ, ਦੂਸਰ ਓਟ ਨਾ ਕੋਇ ਤਕਾਈਆ। ਥਿਰ ਘਰ ਰੱਖਣਾ ਮੇਰਾ ਮਾਣ, ਸਚਖੰਡ ਤੇਰੀ ਸੱਚੀ ਸ਼ਹਿਨਸ਼ਾਹੀਆ। ਸਤਿ ਪੁਰਖ ਨਿਰੰਜਣ ਨੌਜਵਾਨ, ਸਤਿ ਸਤਿਵਾਦੀ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਾਹਿਬ ਸੱਚੇ ਗੁਸਾਈਂਆ। ਸੋ ਪੁਰਖ ਨਿਰੰਜਣ ਠਾਂਡਾ ਸੀਤ, ਸਤਿਗੁਰ ਆਪਣੀ ਦਇਆ ਕਮਾਇੰਦਾ। ਸੁਤ ਦੁਲਾਰੇ ਤੇਰੀ ਰੀਤ, ਰੀਤੀਵਾਨ ਆਪ ਚਲਾਇੰਦਾ। ਬੈਠਾ ਰਹੇ ਸਦਾ ਅਤੀਤ, ਆਪ ਆਪਣੀ ਖੇਲ ਕਰਾਇੰਦਾ। ਆਦਿ ਜੁਗਾਦੀ ਏਕਾ ਮੀਤ, ਮਿੱਤਰ ਪਿਆਰਾ ਆਪ ਅਖਵਾਇੰਦਾ। ਦੇਵੇ ਦਾਤ ਇਕ ਅਨਡੀਠ, ਨੇਤਰ ਨਜ਼ਰ ਕੋਇ ਨਾ ਆਇੰਦਾ। ਆਪ ਸੁਣਾਏ ਸਾਚਾ ਗੀਤ, ਸੋ ਪੁਰਖ ਨਿਰੰਜਣ ਢੋਲਾ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਸਮਝਾਇੰਦਾ। ਸਾਚਾ ਨਾਮ ਸੁਤ ਦੁਲਾਰੇ, ਹਰਿ ਸਾਚਾ ਸਚ ਜਣਾਇੰਦਾ। ਏਕਾ ਹੱਟ ਇਕ ਵਣਜਾਰੇ, ਏਕਾ ਵਸਤ ਆਪ ਵਿਕਾਇੰਦਾ। ਏਕਾ ਤੋਲਾ ਤੋਲਾ ਤੋਲੇ ਤੋਲਣਹਾਰੇ, ਦੂਜਾ ਤੋਲ ਨਾ ਕੋਇ ਰਖਾਇੰਦਾ। ਏਕਾ ਧਾਰਨ ਬੋਲ ਪੁਕਾਰੇ, ਬੋਲ ਆਪਣਾ ਆਪ ਪਰਗਟਾਇੰਦਾ। ਏਕਾ ਵਸਤ ਰੱਖੇ ਹਰਿ ਥਾਰੇ, ਥਿਰ ਘਰ ਸਾਚੇ ਆਪ ਟਿਕਾਇੰਦਾ। ਦੇਵਣਹਾਰ ਆਪ ਨਿਰੰਕਾਰੇ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਆਦਿ ਪੁਰਖ ਕਰੇ ਖੇਲ ਨਿਆਰੇ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਸਮਝਾਇੰਦਾ। ਸਾਚਾ ਗੁਣ ਗੁਣਾਵੰਤ, ਗੁਣ ਨਿਧਾਨ ਹਰਿ ਆਪ ਜਣਾਈਆ। ਸੁਤ ਦੁਲਾਰੇ ਤੇਰੀ ਬਣਾਈ ਬਣਤ, ਬਿਨ ਜੰਮਾਂ ਪਿਤਾ ਮਾਈਆ। ਆਪਣੀ ਰਚਨਾ ਰਚੀ ਆਪੇ ਆਦਿ ਆਪੇ ਜਾਣਾ ਅੰਤ, ਮਧ ਤੇਰਾ ਖੇਲ ਰਖਾਈਆ। ਮੇਰੀ ਮਹਿਮਾ ਸਦਾ ਬੇਅੰਤ, ਕੋਈ ਕਹਿਣ ਕਥਨ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਆਪੇ ਚੜ੍ਹ, ਥਿਰ ਘਰ ਆਪਣਾ ਭੇਵ ਚੁਕਾਈਆ। ਸਚਖੰਡ ਦੁਆਰਾ ਥਿਰ ਘਰ ਧਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜੋਤੀ ਮਾਤਾ ਸੁਤ ਦੁਲਾਰ, ਸਤਿ ਸਤਿਵਾਦੀ ਦਇਆ ਕਮਾਈਆ। ਬੋਧ ਅਗਾਧੀ ਇਕ ਜੈਕਾਰ, ਜੈ ਜੈਕਾਰ ਦਏ ਸੁਣਾਈਆ। ਤੇਰਾ ਮੇਰਾ ਇਕ ਪਿਆਰ, ਪਿਆਰ ਪਿਆਰ ਨਾਲ ਬਦਲਾਈਆ। ਤੇਰਾ ਮੇਰਾ ਇਕ ਵਿਹਾਰ, ਪੁਰਖ ਅਕਾਲ ਦਏ ਸਮਝਾਈਆ। ਤੇਰਾ ਮੇਰਾ ਇਕ ਦੁਆਰ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਤੇਰਾ ਮੇਰਾ ਇਕ ਵਣਜਾਰ, ਏਕਾ ਵਣਜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਏਕਾ ਏਕ ਏਕ ਕਰੇ ਪੜ੍ਹਾਈਆ। ਏਕਾ ਏਕ ਏਕ ਅਪਾਰਾ, ਅਪਰੰਪਰ ਭੇਵ ਅਭੇਦ ਜਣਾਇੰਦਾ। ਸੁਤ ਦੁਲਾਰੇ ਤੇਰਾ ਦੁਆਰਾ, ਸਤਿ ਪੁਰਖ ਨਿਰੰਜਣ ਆਪ ਵਸਾਇੰਦਾ। ਤੇਰੀ ਫਲਵਾੜੀ ਵੇਖੇ ਆਪ ਕਰਤਾਰਾ, ਕੁਦਰਤ ਕਾਦਰ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਕਰ ਪਸਾਰਾ, ਸ਼ਬਦੀ ਸ਼ਬਦੀ ਵੰਡ ਵੰਡਾਇੰਦਾ। ਵਿਸ਼ਨੂੰ ਵਿਸ਼ਵ ਵਿਸ਼ਵ ਆਕਾਰਾ, ਅਕਲ ਕਲ ਆਪਣੀ ਕਾਰ ਕਰਾਇੰਦਾ। ਪਾਰਬ੍ਰਹਮ ਬ੍ਰਹਮ ਆਧਾਰਾ, ਨਾਭੀ ਕਵਲ ਆਪ ਪਰਗਟਾਇੰਦਾ। ਸ਼ੰਕਰ ਖੇਲ ਅਗੰਮ ਅਪਾਰਾ, ਧੂੰਆਂਧਾਰਾ ਸੁਨ ਅਗੰਮ ਆਪਣਾ ਰੰਗ ਰੰਗਾਇੰਦਾ। ਤ੍ਰੈ ਤ੍ਰੈ ਮੇਲਾ ਇਕ ਦੁਆਰਾ, ਸਚ ਸੰਦੇਸਾ ਏਕੰਕਾਰਾ, ਏਕਾ ਏਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਵਰਤਾਇੰਦਾ। ਸੁਤ ਦੁਲਾਰੇ ਨੇਤਰ ਖੋਲ੍ਹ, ਸਚਖੰਡ ਨਿਵਾਸੀ ਆਪ

ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਤੋਲੇ ਤੋਲ, ਹਰਿ ਤੋਲਾ ਏਕਾ ਲਾਈਆ। ਨਾਦ ਅਨਾਦੀ ਵੱਜੇ ਢੋਲ, ਮਰਦ ਮਰਦੰਗਾ ਆਪ ਸੁਣਾਈਆ। ਅਨਭਵ ਪਰਕਾਸ਼ ਪੜਦਾ ਖੋਲ੍ਹ, ਅਬਿਨਾਸ਼ੀ ਆਪਣਾ ਭੇਵ ਚੁਕਾਈਆ। ਜੋਤੀ ਜਾਤਾ ਪੁਰਖ ਬਿਧਾਤਾ ਜਾਏ ਮੌਲ, ਆਪ ਆਪਣਾ ਸੰਗ ਰਖਾਈਆ। ਆਦਿ ਕਰੇ ਸਾਚਾ ਕੌਲ, ਅੰਤ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸੁਤ ਜਣਾਈਆ। ਸਾਚੇ ਸੁਤ ਲੈਣਾ ਜਾਣ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਿਤਾ ਦਾਨ, ਤ੍ਰੈਗੁਣ ਮਾਇਆ ਝੋਲੀ ਪਾਇੰਦਾ। ਪੰਚਮ ਪੰਚ ਪੰਚ ਪਰਧਾਨ, ਪੰਚਮ ਨਾਤਾ ਜੋੜ ਜੋੜਾਇੰਦਾ। ਲੇਖਾ ਜਾਣੇ ਨੂਰ ਨੁਰਾਨ, ਆਕਾਸ਼ ਪਰਕਾਸ਼ ਆਪ ਪਰਗਟਾਇੰਦਾ। ਕਿਰਨ ਕਿਰਨ ਕਰ ਪਰਧਾਨ, ਰਵ ਸਸ ਡਗਮਗਾਇੰਦਾ। ਚਰਨ ਧੂੜੀ ਧੂੜੀ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਮੰਡਲ ਮੰਡਪ ਆਪ ਸੁਹਾਇੰਦਾ। ਬੋਧ ਅਗਾਧ ਅਗਾਧ ਬੋਧ ਗਿਆਨ, ਸੁੰਨ ਸਮਾਧ ਆਪ ਖੁਲ੍ਹਾਇੰਦਾ। ਗੀਤ ਗੋਬਿੰਦ ਏਕਾ ਗਾਣ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਆਲਮੀਨ ਆਪਣਾ ਭੇਵ ਚੁਕਾਇੰਦਾ । ਏਕਾ ਦੇਵੇ ਸਚ ਸਦਾ ਸਾਹਿਬ ਸੁਲਤਾਨ, ਆਪਣੀ ਆਵਾਜ਼ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਰਖਾਇੰਦਾ । ਸਾਚੀ ਸਿਖਿਆ ਏਕਾ ਵਾਰ, ਸਚਖੰਡ ਨਿਵਾਸੀ ਆਪ ਜਣਾਈਆ। ਸੁਤ ਦੁਲਾਰੇ ਰਹਿਣਾ ਖ਼ਬਰਦਾਰ, ਬੇਖ਼ਬਰ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮੇਲਾ ਵਿਚ ਸੰਸਾਰ, ਪੰਜ ਤਤ ਕਰੇ ਕੁੜਮਾਈਆ। ਲੱਖ ਚੁਰਾਸੀ ਵੰਡੇ ਵੰਡ ਅਪਰ ਅਪਾਰ, ਚਾਰੇ ਖਾਣੀ ਰੰਗ ਰੰਗਾਈਆ। ਬ੍ਰਹਮੇ ਬ੍ਰਹਮ ਵਿਦਿਆ ਦਏ ਆਧਾਰ, ਪਾਰਬ੍ਰਹਮ ਕਰੇ ਪੜ੍ਹਾਈਆ। ਨਿਸ਼ਅੱਖਰ ਅੱਖਰ ਕਰ ਤਿਆਰ, ਵੱਖਰ ਵੱਖਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਰਿਹਾ ਸੁਣਾਈਆ। ਸਾਚੇ ਸੁਤ ਕਰ ਧਿਆਨ, ਹਰਿ ਧਿਆਨੀ ਆਪ ਜਣਾਇੰਦਾ। ਚਾਰੇ ਖਾਣੀ ਕਰ ਪਰਧਾਨ, ਚਾਰੇ ਬਾਣੀ ਵੰਡ ਵੰਡਾਇੰਦਾ। ਚਾਰੇ ਯੁਗ ਯੁਗ ਨਿਸ਼ਾਨ, ਧਰਤ ਧਵਲ ਆਪ ਵਖਾਇੰਦਾ। ਚਾਰੋਂ ਕੁੰਟ ਸ਼ਬਦ ਗਿਆਨ, ਨਾਮ ਨਿਧਾਨ ਇਕ ਵਖਾਇੰਦਾ। ਚਾਰ ਵਰਨ ਕਰ ਪਰਵਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਗੰਢ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸਾਚੇ ਸੁਤ ਰੱਖਣਾ ਯਾਦ, ਹਰਿ ਸਾਚਾ ਸਚ ਜਣਾਈਆ। ਜੁਗ ਚੌਕੜੀ ਖੇਲ ਤਮਾਸ਼, ਨਿਰਗੁਣ ਸਰਗੁਣ ਵੰਡ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਈਆ। ਵੇਖੇ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੇਰਾ ਪਾਈਆ। ਬ੍ਰਹਿਮੰਡ ਖੰਡ ਰੱਖੇ ਨਿਵਾਸ, ਘਟ ਘਟ ਏਕਾ ਆਸਣ ਲਾਈਆ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪੜ੍ਹਾਏ ਆਪਣੀ ਗਾਥ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਸਾਚਾ ਲੇਖਾ ਏਕੰਕਾਰ, ਆਪਣਾ ਆਪ ਜਣਾਇੰਦਾ। ਆਦਿ ਪੁਰਖ ਰਚਨਾ ਰਚ ਸਰਬ ਸੰਸਾਰ, ਬਣ ਸੰਸਾਰੀ ਵੇਖ ਵਖਾਇੰਦਾ। ਨਿਰਗੁਣ ਸਰਗੁਣ ਜਾਣੇ ਧਾਰ, ਧਾਰ ਧਾਰ ਨਾਲ ਮਿਲਾਇੰਦਾ। ਨੌਂ ਦੁਆਰੇ ਖੋਲ੍ਹ ਕਿਵਾੜ, ਜਗਤ ਨਾਤਾ ਤੋੜ ਤੁੜਾਇੰਦਾ। ਪੰਚਮ ਪੰਚ ਪੰਚ ਪਿਆਰ, ਪੰਚਮ ਮੇਲਾ ਮੇਲ ਮਿਲਾਇੰਦਾ। ਮਨ ਮਤ ਬੁਧ ਦੇ ਆਧਾਰ, ਘਰ ਮੰਦਰ ਆਪ ਸੁਹਾਇੰਦਾ। ਆਸਾ ਤ੍ਰਿਸਨਾ ਕਰ ਵਿਚਾਰ, ਹਉਮੇ ਹੰਗਤਾ ਗੜ੍ਹ ਬਣਾਇੰਦਾ। ਨਾਦ ਨਾਦ ਸ਼ਬਦ ਧੁੰਨਕਾਰ, ਘਰ ਘਰ ਵਿਚ

ਰਾਗ ਅਲਾਇੰਦਾ। ਅੰਮ੍ਰਿਤ ਆਤਮ ਠੰਡਾ ਠਾਰ, ਨਿਝਰ ਸਰੋਵਰ ਇਕ ਵਹਾਇੰਦਾ। ਦੀਆ ਬਾਤੀ ਕਰ ਉਜਿਆਰ, ਆਦਿ ਨਿਰੰਜਣ ਨੂਰ ਧਰਾਇੰਦਾ। ਵੇਖਣਹਾਰਾ ਕਾਇਆ ਮੰਦਰ ਮਨਾਰ, ਪੰਜ ਤਤ ਆਪਣਾ ਡੇਰਾ ਲਾਇੰਦਾ। ਈਸ਼ ਜੀਵ ਕਰ ਪਸਾਰ, ਜਗਦੀਸ ਰੰਗ ਰੰਗਾਇੰਦਾ। ਬ੍ਰਹਮ ਪਾਰਬ੍ਰਹਮ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਆਤਮ ਪਰਮਾਤਮ ਕਰ ਉਜਿਆਰ, ਅਗਿਆਨ ਅੰਧੇਰ ਚੁਕਾਇੰਦਾ। ਸਾਚੀ ਸਿਖਿਆ ਸਤਿਗੁਰ ਧਾਰ, ਧਰਨੀ ਧਰਤ ਧਵਲ ਆਪ ਪਰਗਟਾਇੰਦਾ। ਕਿਰਪਾ ਕਰ ਨਿਰਗੁਣ ਨਿਰਾਕਾਰ, ਸਰਗੁਣ ਆਪਣਾ ਰੰਗ ਵਖਾਇੰਦਾ। ਸ਼ਬਦੀ ਸ਼ਬਦ ਤੇਰਾ ਪਸਾਰ, ਹਰਿ ਸ਼ਬਦੀ ਗੁਰ ਵਡਿਆਇੰਦਾ। ਗੁਰ ਸ਼ਬਦ ਨਾਮ ਜੈਕਾਰ, ਜੈ ਜੈਕਾਰ ਇਕ ਸੁਣਾਇੰਦਾ। ਇਸ਼ਟ ਦੇਵ ਰੂਪ ਕਰਤਾਰ, ਕਰਤਾ ਪੁਰਖ ਨਜ਼ਰੀ ਆਇੰਦਾ। ਕਵਲ ਨੈਣ ਨੈਣ ਉਘਾੜ, ਅੱਖ ਅੱਖ ਨਾਲ ਮਿਲਾਇੰਦਾ। ਪਰਤੱਖ ਪਰਤੱਖ ਪਰਤੱਖ ਹੋ ਵਿਚ ਸੰਸਾਰ, ਸਾਖਿਆਤ ਰੂਪ ਧਰਾਇੰਦਾ। ਵੇਸ ਵਟਾ ਗੁਰੂ ਅਵਤਾਰ, ਗੁਰ ਗੁਰ ਮਾਰਗ ਆਪੇ ਲਾਇੰਦਾ। ਸੇਵਾ ਕਰੇ ਬਣ ਬਣ ਸੇਵਾਦਾਰ, ਸੇਵਕ ਸੇਵਾ ਸਚ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਹਰਿ ਮਿਹਰਵਾਨਾ, ਮਿਹਰਵਾਨ ਆਪ ਜਣਾਈਆ। ਸ਼ਬਦੀ ਸ਼ਬਦ ਤੇਰਾ ਨਿਸ਼ਾਨਾ, ਹਰਿ ਸਤਿਗੁਰ ਆਪ ਝੁਲਾਈਆ। ਗੁਰ ਅਵਤਾਰ ਪਹਿਰ ਪਹਿਰ ਜਾਮਾ, ਤਨ ਖ਼ਾਕੀ ਖ਼ਾਕ ਹੰਢਾਈਆ। ਪੰਜ ਤਤ ਖੇਲੇ ਖੇਲ ਮਹਾਨਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੰਗ ਰੰਗਾਈਆ। ਬੋਧ ਅਗਾਧ ਸ਼ਬਦ ਨਾਦ ਨਾਦ ਧੁੰਨਕਾਨਾ, ਆਤਮ ਨਾਦ ਧੁੰਨ ਸ਼ਨਵਾਈਆ। ਮੰਦਰ ਅੰਦਰ ਸਚ ਮਕਾਨਾ, ਬੰਕ ਕਾਇਆ ਗੜ੍ਹ ਸੁਹਾਈਆ। ਪਰਮ ਪੁਰਖ ਬਣ ਮਰਦ ਮਰਦਾਨਾ, ਸਚ ਮਰਦਾਨਗੀ ਲਏ ਕਮਾਈਆ। ਏਕਾ ਨਾਉਂ ਕਰ ਪਰਧਾਨਾ, ਗੁਰ ਅਵਤਾਰ ਕਰੇ ਪੜ੍ਹਾਈਆ। ਰਸਨਾ ਜਿਹਵਾ ਗਾਏ ਗਾਨਾ, ਗਾ ਗਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਪਰਦਾ ਰਿਹਾ ਚੁਕਾਈਆ। ਸੁਤ ਦੁਲਾਰੇ ਹਰਿ ਸਮਝਾਇਆ, ਸਮਝ ਸਮਝ ਨਾਲ ਮਿਲਾਇੰਦਾ। ਮਿਹਰਵਾਨ ਮਿਹਰਵਾਨ ਰਮਜ਼ ਲਗਾਇਆ, ਰਹਿਮਤ ਰਹਿਮਾਨ ਆਪ ਕਮਾਇੰਦਾ। ਆਪਣਾ ਫ਼ਰਜ਼ ਆਪੇ ਪੂਰ ਕਰਾਇਆ, ਆਪ ਆਪਣੀ ਸੇਵ ਕਮਾਇੰਦਾ। ਆਪਣੀ ਗਰਜ਼ ਸੁਤ ਸ਼ਬਦ ਸੇਵਾ ਲਾਇਆ, ਸਿਰ ਆਪਣਾ ਹੱਥ ਟਿਕਾਇੰਦਾ। ਆਪਣੀ ਤਰਜ਼ ਰਾਗ ਸੁਣਾਇਆ, ਆਦਿ ਪੁਰਖ ਆਪਣਾ ਢੋਲਾ ਆਪੇ ਗਾਇੰਦਾ। ਸੋ ਪੁਰਖ ਨਿਰੰਜਣ ਵਿਚੋਲਾ ਬਣ ਕੇ ਫੇਰਾ ਪਾਇਆ, ਹੰ ਬ੍ਰਹਮ ਮੇਲ ਮਿਲਾਇੰਦਾ। ਸੋਹੰ ਆਪਣਾ ਰੂਪ ਵਖਾਇਆ, ਗੁਰ ਅਵਤਾਰ ਗੰਢ ਪੁਵਾਇੰਦਾ। ਪਰਦਾ ਉਹਲਾ ਦਏ ਚੁਕਾਇਆ, ਏਕਾ ਰੰਗ ਰੰਗਾਇੰਦਾ। ਸਾਚਾ ਸੋਹਲਾ ਏਕਾ ਗਾਇਆ, ਗਾ ਗਾ ਖ਼ੁਸ਼ੀ ਮਨਾਇੰਦਾ। ਅਨੰਦ ਮੰਗਲ ਅਨੰਦ ਇਕ ਵਖਾਇਆ, ਅਨੰਦ ਅਨੰਦ ਵਿਚ ਰਖਾਇੰਦਾ। ਬਿਨ ਸੂਰਜ ਚੰਦ ਪਰਕਾਸ਼ ਕਰਾਇਆ, ਅੰਧ ਅੰਧੇਰ ਮਿਟਾਇੰਦਾ। ਬਿਨ ਬੱਤੀ ਦੰਦ ਆਪਣਾ ਨਾਮ ਜਪਾਇਆ, ਜਿਹਵਾ ਨਾਲ ਨਾ ਕੋਇ ਮਿਲਾਇੰਦਾ। ਸ਼ਬਦ ਸੁਤ ਤੇਰਾ ਖੇੜਾ ਦਏ ਵਸਾਇਆ, ਦੋ ਜਹਾਨਾਂ ਡੇਰਾ ਲਾਇੰਦਾ। ਜੁਗ ਜੁਗ ਬੇੜਾ ਦਏ ਚਲਾਇਆ, ਆਪਣੇ ਕੰਧ ਆਪ ਉਠਾਇੰਦਾ। ਗੁਰ ਅਵਤਾਰ ਲਏ ਪਰਗਟਾਇਆ, ਪਰਗਟ ਆਪਣਾ ਨਾਉਂ ਸੁਣਾਇੰਦਾ। ਹਰ ਘਟ ਵਸਿਆ ਦਏ ਵਖਾਇਆ, ਘਟ ਘਟ ਆਪੇ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਖੋਲ੍ਹੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਏਕਾ ਜਾਪ, ਗੁਰ

ਅਵਤਾਰ ਕਰੇ ਪੜ੍ਹਾਈਆ। ਆਤਮ ਪਰਮਾਤਮ ਵਡ ਪਰਤਾਪ, ਸੋਹੰ ਸਾਚਾ ਰੂਪ ਵਖਾਈਆ। ਨਿਰਗੁਣ ਸਰਗੁਣ ਬਣਾਏ ਪਰਤਾਪ, ਵਡ ਪਰਤਾਪੀ ਦਇਆ ਕਮਾਈਆ। ਲੱਖ ਚੁਰਾਸੀ ਡਾਲ੍ਹੀ ਪਾਤ, ਫੁਲ ਫਲਵਾੜੀ ਮਾਤ ਮਹਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੇ ਸਾਥ, ਸਗਲਾ ਸੰਗ ਆਪ ਸਮਝਾਈਆ। ਨਾਮ ਅਮੋਲਕ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਈਆ। ਅੰਦਰ ਵੜ ਵੜ ਵੇਖੇ ਮਾਰ ਝਾਤ, ਝਾਕੀ ਆਪਣੀ ਆਪ ਦਰਸਾਈਆ। ਕੁੰਡਾ ਖੋਲ੍ਹੇ ਬੰਦ ਤਾਕ, ਗੁਰ ਅਵਤਾਰ ਪੜਦਾ ਲਾਹੀਆ। ਆਤਮ ਪਰਮਾਤਮ ਬਣਾਏ ਸੱਜਣ ਸਾਕ, ਸਗਲਾ ਸੰਗ ਆਪ ਰਖਾਈਆ। ਪਾਰ ਉਤਾਰੇ ਸਾਚੇ ਘਾਟ, ਘਾਟਾ ਆਪਣਾ ਪੂਰ ਕਰਾਈਆ। ਜੁਗ ਚੌਕੜੀ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਸੁਤ ਸ਼ਬਦ ਦੁਲਾਰੇ ਤੇਰਾ ਜਾਪ, ਗੁਰ ਮੰਤਰ ਨਾਮ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਗਾਏ ਰਸਨਾ ਜਿਹਵਾ ਪਾਠ, ਪਾਠਕ ਹੋਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਚੁਕਾਈਆ। ਸਾਚਾ ਪਰਦਾ ਚੁਕੌਣਾ ਹਰਿ, ਹਰਿ ਆਪਣੀ ਦਇਆ ਕਮਾਇੰਦਾ। ਗੁਰ ਅਵਤਾਰ ਦੇ ਦੇ ਵਰ, ਤੇਰਾ ਨਾਉਂ ਵਡਿਆਇੰਦਾ। ਧਰਨੀ ਉਪਰ ਆਪੇ ਧਰ, ਧਰਤ ਧਵਲ ਸੁਹਾਇੰਦਾ। ਡੂੰਘੀ ਕੰਦਰ ਕਾਇਆ ਮੰਦਰ ਆਪੇ ਵੜ, ਉਚੇ ਟਿੱਲੇ ਪਰਬਤ ਫੇਰੀ ਪਾਇੰਦਾ। ਨਿਰਗੁਣ ਅੱਖਰ ਨਿਰਗੁਣ ਪੜ੍ਹ, ਸਰਗੁਣ ਸਰਗੁਣ ਆਪ ਸਮਝਾਇੰਦਾ। ਸਤਿ ਸਤਿਵਾਦੀ ਫੜਾਏ ਲੜ, ਬ੍ਰਹਮ ਬ੍ਰਹਿਮਾਦੀ ਖੋਜ ਖੋਜਾਇੰਦਾ। ਆਦਿ ਜੁਗਾਦੀ ਖੇਲ ਕਰ, ਜੁਗ ਜੁਗ ਵੇਸ ਵਟਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਘਾੜਨ ਘੜ, ਬਣ ਠਠਿਆਰਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਦ੍ਰਿੜਾਇੰਦਾ। ਸਾਚੇ ਸੁਤ ਰੱਖ ਵਿਸ਼ਵਾਸ਼, ਵਿਸ਼ਵ ਆਪਣੀ ਧਾਰ ਜਣਾਇੰਦਾ। ਜੁਗ ਚੌਕੜੀ ਖੇਲ ਤਮਾਸ਼, ਤੇਰਾ ਰੰਗ ਰੰਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਧਰਤ ਮਾਤ, ਤਨ ਖ਼ਾਕੀ ਰੂਪ ਵਟਾਇੰਦਾ। ਸ਼ਬਦੀ ਨਾਤਾ ਸੱਜਣ ਸਾਕ, ਗੁਰ ਗੁਰ ਬੰਧਨ ਪਾਇੰਦਾ। ਤਖ਼ਤ ਨਿਵਾਸੀ ਪਾਕੀ ਪਾਕ, ਮਹਿਬੂਬ ਘਰ ਸਾਚੇ ਸੋਭਾ ਪਾਇੰਦਾ। ਸਤਿ ਸਤਿਵਾਦੀ ਇਕੋ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਦੋ ਜਹਾਨਾਂ ਵੇਖੇ ਖਾਤ, ਲੋਕ ਪਰਲੋਕ ਖੇਲ ਕਰਾਇੰਦਾ। ਚੌਦਾਂ ਲੋਕ ਏਕਾ ਤਾਕ, ਚੌਦਾਂ ਤਬਕ ਹੱਟ ਵਖਾਇੰਦਾ। ਹੁਕਮੇ ਅੰਦਰ ਪਾਵੇ ਰਾਸ, ਗੋਪੀ ਕਾਹਨ ਨਚਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਣਹਾਰਾ ਖੇਲ ਤਮਾਸ਼, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਤ੍ਰੈਭਵਣ ਧਨੀ ਆਪਣੀ ਕਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਅਲਖਨਾ ਅਲੱਖ, ਅਲੱਖ ਅਗੋਚਰ ਆਪ ਜਣਾਈਆ। ਨਿਰਗੁਣ ਨਾਲੋਂ ਨਿਰਗੁਣ ਵੱਖ, ਨਿਰਗੁਣ ਅੰਦਰ ਨਿਰਗੁਣ ਰਿਹਾ ਸਮਾਈਆ। ਸਰਗੁਣ ਮਾਰਗ ਸਾਰੰਗ ਧਰ ਭਗਵਾਨ ਆਪਣਾ ਦੱਸ, ਸਹਿਜ ਸਹਿਜ ਸਹਿਜ ਗੁਣ ਜਣਾਈਆ। ਗੁਰ ਅਵਤਾਰਾਂ ਦੇਵੇ ਅੰਤਰ ਅੱਖ, ਦੋਏ ਲੋਚਣ ਬੰਦ ਕਰਾਈਆ। ਰਸਨਾ ਜਿਹਵਾ ਖਾਣਾ ਪੀਣਾ ਰਸ, ਭੋਜਨ ਨਾਮ ਵਖਾਈਆ। ਆਤਮ ਪਰਮਾਤਮ ਗਾਏ ਜਸ, ਘਰ ਘਰ ਵਿਚ ਰਾਗ ਅਲਾਈਆ। ਹੰਸ ਮੁਖ ਹਰਿ ਜੂ ਪਏ ਹੱਸ, ਹੰਸ ਸਰੋਵਰ ਏਕਾ ਏਕ ਜਣਾਈਆ। ਸਦਾ ਸੁਹੇਲਾ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਸ਼ਬਦ ਸੁਹੇਲੇ ਰੰਗ ਨਵੇਲੇ ਗੁਰੂ ਗੁਰ ਚੇਲੇ ਤੇਰਾ ਲੇਖਾ ਜਾਣੇ ਦਸ ਦਸ ਮਾਸ, ਦਹਿ ਦਿਸ਼ਾ ਫੋਲ ਫੋਲਾਈਆ। ਪੜਦਾ ਚੁਕੇ ਪ੍ਰਿਥਮੀ ਆਕਾਸ਼,

ਆਕਾਸ਼ ਪਰਕਾਸ਼ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦਾਸੀ ਦਾਸ, ਕਰੋੜ ਤੇਤੀਸਾ ਸੁਰਪਤ ਚਰਨ ਸਰਨ ਸਰਨ ਚਰਨ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰੀ ਸੇਵਾ ਸਾਚੀ ਮਾਤ ਲਗਾਈਆ। ਸਾਚੀ ਸੇਵਾ ਕਰਨੀ ਮਾਤ, ਲਗ ਮਾਤਰ ਨਾ ਕੋਇ ਜਣਾਇੰਦਾ। ਤੇਰਾ ਲੇਖਾ ਲਿਖਿਆ ਬਿਨ ਜੋ ਕਲਮ ਦਵਾਤ, ਕਾਗਦ ਕਲਮ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਦਿਤੀ ਦਾਤ, ਏਕਾ ਵਾਰ ਝੋਲੀ ਪਾਇੰਦਾ। ਗੁਰ ਅਵਤਾਰ ਤੇਰੀ ਜ਼ਾਤ, ਤੇਰਾ ਨੂਰ ਰਖਾਇੰਦਾ। ਗੁਰਮੁਖ ਗੁਰ ਗੁਰ ਬਣਾਏ ਸੱਜਣ ਸਾਕ, ਭਗਤ ਭਗਵਾਨ ਤੇਰੀ ਵੰਡ ਵੰਡਾਇੰਦਾ। ਸਾਚੇ ਸੰਤਾਂ ਬੰਨ੍ਹੇ ਨਾਤ, ਨਾਤਾ ਹੋਰ ਨਾ ਕੋਇ ਜੁੜਾਇੰਦਾ। ਸੁਤ ਸ਼ਬਦ ਤੇਰੀ ਕੋਈ ਨਾ ਜਾਣੇ ਜ਼ਾਤ, ਤੇਰੀ ਵੰਡ ਨਾ ਕੋਇ ਵਖਾਇੰਦਾ। ਤੇਰੇ ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਗਾਵਣ ਗਾਥ, ਸਚ ਸੰਦੇਸਾ ਇਕ ਸਮਝਾਇੰਦਾ। ਤੇਰੇ ਹੁਕਮੇ ਅੰਦਰ ਕੋਟਨ ਕੋਟ ਤ੍ਰਿਲੋਕੀ ਨਾਥ, ਬਣ ਅਨਾਥ ਮੰਗ ਮੰਗਾਇੰਦਾ। ਖਾਣੀ ਬਾਣੀ ਤੇਰਾ ਗਾਏ ਜਸ, ਜਸ ਵੇਦ ਪੁਰਾਨ ਹੱਥ ਨਾ ਆਇੰਦਾ। ਪ੍ਰਭੂ ਠਾਕਰ ਤੇਰੇ ਸੰਗ ਰਿਹਾ ਵਸ, ਵਸਣਹਾਰਾ ਆਪਣੀ ਦਇਆ ਕਮਾਇੰਦਾ। ਤੇਰਾ ਪਿਆਰ ਤ੍ਰੈਗੁਣ ਵਿਚ ਨਾ ਜਾਏ ਫਸ, ਫਾਸੀ ਹੋਰ ਨਾ ਕੋਇ ਲਟਕਾਇੰਦਾ। ਤੂੰ ਮੇਰਾ ਮੈਂ ਤੇਰੇ ਵਸ, ਸੋਹੰ ਤੇਰਾ ਰੂਪ ਵਖਾਇੰਦਾ। ਤੇਰੀ ਚਰਨ ਧੂੜੀ ਗੁਰ ਅਵਤਾਰ ਮੰਗਣ ਹੱਸ ਹੱਸ, ਲੋਕਮਾਤ ਤੇਰੀ ਓਟ ਸਰਬ ਤਕਾਇੰਦਾ। ਮੇਰੇ ਰਾਹ ਮੰਜ਼ਲ ੳਤੇ ਅਧਵਿਚਕਾਰੇ ਸਾਰੇ ਜਾਣ ਥੱਕ, ਮੇਰਾ ਪੰਧ ਨਾ ਕੋਇ ਮੁਕਾਇੰਦਾ। ਆਪਣੇ ਮਹੱਲੇ ਉਚ ਅਟੱਲੇ ਨਿਰਗੁਣ ਹੋ ਕੇ ਰਿਹਾ ਵਸ, ਦੂਜਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਜਗਾਇੰਦਾ। ਸੁਤ ਦੁਲਾਰੇ ਜਾਣਾ ਜਾਗ, ਆਦਿ ਪੁਰਖ ਆਦਿ ਜਗਾਇੰਦਾ। ਜੁਗਾ ਜੁਗੰਤਰ ਲਾਵੇ ਭਾਗ, ਭਗਵਨ ਆਪਣਾ ਖੇਲ ਕਰਾਇੰਦਾ। ਲੱਖ ਚੁਰਾਸੀ ਬ੍ਰਹਮ ਚਿਰਾਗ਼, ਪਾਰਬ੍ਰਹਮ ਆਪਣੀ ਕਲ ਆਪ ਧਰਾਇੰਦਾ। ਲੱਖ ਚੁਰਾਸੀ ਤ੍ਰੈਗੁਣ ਆਗ, ਅਗਨੀ ਤਤ ਆਪ ਰਖਾਇੰਦਾ। ਲੱਖ ਚੁਰਾਸੀ ਪੰਜ ਤਤ ਸਾਕ, ਸਾਚਾ ਨਾਤਾ ਜੋੜ ਜੋੜਾਇੰਦਾ। ਲੱਖ ਚੁਰਾਸੀ ਆਤਮ ਪਰਮਾਤਮ ਪਾਕੀ ਪਾਕ, ਪਤਿਤ ਪੁਨੀਤ ਖੇਲ ਵਖਾਇੰਦਾ। ਲੱਖ ਚੁਰਾਸੀ ਗੁਰ ਸ਼ਬਦ ਕਿਨਾਰਾ ਏਕਾ ਘਾਟ, ਦੂਜਾ ਤਟ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਅੰਤਮ ਮੁਕੇ ਵਾਟ, ਥਿਰ ਕੋਇ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਗੁਰ ਅਵਤਾਰ ਰੱਖੇ ਉਤਮ ਜ਼ਾਤ, ਆਪਣੀ ਜ਼ਾਤ ਨਾਲ ਮਿਲਾਇੰਦਾ। ਲੱਖ ਚੁਰਾਸੀ ਦੇਵਣਹਾਰਾ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਲੱਖ ਚੁਰਾਸੀ ਅੰਤ ਕੰਤ ਭਗਵੰਤ ਮੁਕਾਏ ਵਾਟ, ਪਾਂਧੀ ਕੋਇ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਸੁੱਟੇ ਡੂੰਘੇ ਖਾਤ, ਖਾਤਾ ਆਪਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਜਗਾਇੰਦਾ। ਸਾਚੇ ਸੁਤ ਜਾਗਰਤ ਜੋਤ, ਜਗ ਜੀਵਣ ਦਾਤਾ ਆਪ ਜਣਾਈਆ। ਆਦਿ ਰੱਖ ਇਕੋ ਓਟ, ਅੰਤ ਹੋਏ ਸਹਾਈਆ। ਚਾਰ ਜੁਗ ਖੇਲਣਾ ਖੇਲ ਹੋ ਬੇਹੋਸ਼, ਸੁਧ ਸਾਰ ਨਾ ਕੋਇ ਰਖਾਈਆ। ਨਿਰਗੁਣ ਹੋ ਕੇ ਰਹਿਣਾ ਖਾਮੋਸ਼, ਸਰਗੁਣ ਕਰਨੀ ਮਾਤ ਪੜ੍ਹਾਈਆ। ਪੰਜ ਤਤ ਕਾਇਆ ਦੇਣਾ ਦੋਸ਼, ਨਿਰਦੋਸ਼ ਆਪਣਾ ਨਾਉਂ ਰਖਾਈਆ। ਗੁਰ ਅਵਤਾਰ ਤੇਰੇ ਦਰਸ਼ਨ ਰਹਿਣ ਲੋਚ, ਲੋਚਾ ਆਪਣੀ ਪੂਰ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਤੇਰਾ ਨਿੱਕਾ ਇਕ ਸਲੋਕ, ਤੇਰੀ ਮਹਿਮਾ ਕਥਣ ਨਾ ਜਾਈਆ। ਤ੍ਰਿਲੋਕੀ ਅੰਦਰ ਘੋਖਿਆ ਘੋਖ, ਸੋਚਨੀ ਸੂਚੀ ਸਚ ਜਣਾਈਆ। ਕਾਇਆ ਮਾਟੀ ਭਾਂਡਾ ਲੈਣਾ

ਪੋਚ, ਅੰਦਰ ਵਸਤ ਆਪਣੇ ਵਿਚ ਛੁਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਜਾਣ ਸੋਚ, ਸੋਚ ਵਿਚ ਕਦੇ ਨਾ ਆਈਆ। ਖਾਣੀ ਬਾਣੀ ਤੇਰਾ ਕਰ ਕਰ ਥੱਕੇ ਖੋਜ, ਖੋਜਿਆਂ ਹੱਥ ਕਿਸੇ ਨਾ ਆਈਆ। ਤੇਰੀ ਮੇਰੀ ਇਕੋ ਮੌਜ, ਮੇਰਾ ਤੇਰਾ ਭੇਵ ਨਾ ਰਾਈਆ। ਨੌਂ ਸੌ ਚੁਰਾਨਵੇ ਚੌਕੜੀ ਤੇਰੇ ਉਤੇ ਰੱਖਣਾ ਬੋਝ, ਗੁਰ ਅਵਤਾਰ ਲੋਕਮਾਤ ਭਾਰ ਆਪਣਾ ਆਪਣਾ ਵੰਡ ਵੰਡਾਈਆ। ਅੰਤਮ ਰੱਖਣੀ ਇਕੋ ਓਟ, ਓਟ ਅਕਾਲ ਤਕਾਈਆ। ਪੁਰਖ ਅਬਿਨਾਸ਼ੀ ਨਿਰਮਲ ਜੋਤ, ਜੋਤੀ ਜਾਤਾ ਹੋਏ ਸਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਤਿਗੁਰ ਸੱਚਾ ਇਕੋ ਬਹੁਤ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਅੰਤਮ ਜਾਣ ਸਾਰੇ ਰੋਤ, ਨੇਤਰ ਨੈਣਾਂ ਨੀਰ ਵਹਾਈਆ। ਆਲਣਿਉਂ ਡਿਗੇ ਬੋਟ, ਫੇਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਆਪਣਾ ਭੇਵ ਖੋਲ੍ਹੇ ਭਗਵੰਤ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਮੇਰਾ ਲੇਖਾ ਆਦਿ ਅੰਤ, ਮਧ ਤੇਰੀ ਧਾਰ ਚਲਾਇੰਦਾ। ਤੇਰੇ ਹੁਕਮੇ ਅੰਦਰ ਗੁਰ ਅਵਤਾਰ ਭਗਤ ਸੰਤ, ਗੁਰਮੁਖ ਗੁਰਸਿਖ ਆਪ ਉਠਾਇੰਦਾ। ਸੁਰਤੀ ਸ਼ਬਦੀ ਮੇਲਾ ਨਾਰੀ ਕੰਤ, ਕੰਤ ਸੁਹਾਗ ਇਕ ਹੰਢਾਇੰਦਾ। ਤਨ ਮਾਟੀ ਕਾਇਆ ਚੋਲੀ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਨਾਮ ਨਿਧਾਨਾ ਮਣੀਆ ਮੰਤ, ਮਨ ਮਣਕਾ ਆਪ ਭੁਆਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਗੁਰ ਅਵਤਾਰ ਦੁਆਰੇ ਰਹਿਣ ਮੰਗਤ, ਬਣ ਸੁਆਲੀ ਝੋਲੀ ਅੱਗੇ ਡਾਹਿੰਦਾ। ਸਚਖੰਡ ਨਿਵਾਸੀ ਆਪੇ ਜਾਣੇ ਸਾਚਾ ਜੰਨਤ, ਸਵਰਗ ਆਪਣੀ ਧਾਰ ਰਖਾਇੰਦਾ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਮਹਿਮਾ ਸੁਣਾਏ ਅਗਣਤ, ਗਿਣਿਆਂ ਗਣਤ ਨਾ ਕੋਇ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਵਖਾਇੰਦਾ। ਸਾਚੇ ਸੁਤ ਵੇਖ ਕਰ ਵਿਚਾਰ, ਹਰਿ ਆਪਣਾ ਆਪ ਜਣਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਵਿਚ ਸੰਸਾਰ, ਹਰਿ ਸੰਸਾਰੀ ਖੇਲ ਕਰਾਇਆ। ਗੁਰ ਅਵਤਾਰ ਆਵਣ ਵਾਰੋ ਵਾਰ, ਪੀਰ ਪੈਗ਼ੰਬਰ ਰੂਪ ਵਟਾਇਆ। ਭਗਤ ਭਗਵੰਤ ਦਏ ਸਹਾਰ, ਸੰਤ ਸਾਜਣ ਲਏ ਜਗਾਇਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਗੁਰਸਿਖ ਗੁਰ ਗੁਰ ਗੋਦ ਬਹਾਇਆ। ਹਰਿਜਨ ਵਾ ਨਾ ਲੱਗੇ ਤਤੀ ਹਾੜ, ਤ੍ਰੈਗੁਣ ਭੱਠ ਨਾ ਕੋਇ ਤਪਾਇਆ। ਲੇਖਾ ਜਾਣੇ ਬੈਠਾ ਧੁਰ ਦਰਬਾਰ, ਸਚ ਸਿੰਘਾਸਣ ਆਸਣ ਲਾਇਆ। ਸ਼ਾਹੋ ਭੂਪ ਵਡ ਸਿਕਦਾਰ, ਸ਼ਾਹ ਸਹਾਨਾ ਰੂਪ ਵਟਾਇਆ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਲੇਖ ਨਾ ਕੋਇ ਮਿਟਾਇਆ। ਦਾਤਾ ਦਾਨੀ ਦੇਵਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇਆ। ਸਾਚਾ ਹੁਕਮ ਅਬਿਨਾਸ਼ੀ ਅਚੁੱਤ, ਆਦਿ ਜੁਗਾਦਿ ਵਰਤਾਈਆ। ਜੁਗ ਚੌਕੜੀ ਵੇਖੇ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਗੁਰ ਅਵਤਾਰ ਸਾਚੇ ਸੁਤ, ਪੀਰ ਪੈਗ਼ੰਬਰ ਲਏ ਪਰਗਟਾਈਆ। ਸ਼ਬਦ ਗੁਰਦੇਵ ਆਪੇ ਉਠ, ਆਤਮ ਪਰਮਾਤਮ ਲਏ ਮਿਲਾਈਆ। ਸੁਰਤ ਸੁਆਣੀ ਕੋਲੋਂ ਲਏ ਪੁੱਛ, ਸ਼ਬਦ ਹਾਣੀ ਪੜਦਾ ਆਪ ਉਠਾਈਆ। ਪੜਦੇ ਉਹਲੇ ਜੋ ਬੈਠਾ ਲੁਕ, ਬਜਰ ਕਪਾਟੀ ਦਏ ਤੁੜਾਈਆ। ਹਰਿ ਕਾ ਬੂਟਾ ਨਾ ਜਾਏ ਸੁੱਕ, ਅੰਮ੍ਰਿਤ ਸਿੰਚ ਹਰਾ ਕਰਾਈਆ। ਘਰ ਵਿਚ ਘਰ ਰੱਖੇ ਆਪਣੀ ਕੁੱਖ, ਜਨ ਜਨਨੀ ਸੱਚੀ ਮਾਈਆ। ਗੁਰ ਅਵਤਾਰ ਮੇਟੇ ਤ੍ਰਿਸਨਾ ਭੁੱਖ, ਸਾਂਤਕ ਸਤਿ ਸਤਿ ਕਰਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਮਾਇਆ ਮਮਤਾ ਕੱਢੇ ਕੁੱਟ, ਹਉਮੇ ਹੰਗਤਾ

ਰਹਿਣ ਨਾ ਪਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਅਨਹਦ ਸ਼ਬਦ ਅਨਾਦੀ ਲਾਏ ਚੋਟ, ਅਨੁਰਾਗੀ ਰਾਗ ਸੁਣਾਈਆ। ਘਰ ਵਿਚ ਘਰ ਮੇਲਾ ਧੁਰ ਸੰਜੋਗ, ਹਰਿ ਸੰਜੋਗੀ ਆਪ ਮਿਲਾਈਆ। ਪਾਰਬ੍ਰਹਮ ਬ੍ਰਹਮ ਇਕ ਸਲੋਕ, ਹਰਿ ਸਾਚਾ ਦਏ ਪੜ੍ਹਾਈਆ। ਜਗਤ ਵਾਸਨਾ ਕੱਢੇ ਖੋਟ, ਆਸਾ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਤੇਰੀ ਰੱਖੇ ਮਾਣ ਵਡਿਆਈਆ। ਸਾਚੇ ਸੁਤ ਸੁਤ ਦੁਲਾਰੇ, ਹਰਿ ਵੱਡਾ ਵਡ ਵਡਿਆਇੰਦਾ। ਸਤਿਜੁਗ ਖੇਲ ਕਰੇ ਨਿਆਰੇ, ਨਿਰਗੁਣ ਆਪਣੀ ਕਾਰ ਕਰਾਇੰਦਾ। ਦੁਆਪਰ ਤ੍ਰੇਤਾ ਕਰ ਵਣਜਾਰੇ, ਸਾਚੀ ਸੇਵਾ ਸੇਵ ਸਮਝਾਇੰਦਾ। ਹੁਕਮੇ ਅੰਦਰ ਤੇਈ ਅਵਤਾਰੇ, ਹੁਕਮੀ ਹੁਕਮ ਆਪ ਭੁਆਇੰਦਾ। ਹੁਕਮੇ ਅੰਦਰ ਭਗਤ ਵਣਜਾਰੇ, ਏਕਾ ਆਠਾ ਜੋੜ ਜੋੜਾਇੰਦਾ। ਹੁਕਮੇ ਅੰਦਰ ਈਸਾ ਮੂਸਾ ਸਯਦਾ ਕਰੇ ਪਰਵਰਦਿਗਾਰੇ, ਨਿਉਂ ਨਿਉਂ ਸੀਸ ਝੁਕਾਇੰਦਾ। ਹੁਕਮੇ ਅੰਦਰ ਮੁਹੰਮਦ ਬਣੇ ਭਿਖਾਰੇ, ਕਾਲੀ ਕਫਨੀ ਤਨ ਹੰਢਾਇੰਦਾ। ਹੁਕਮੇ ਅੰਦਰ ਦਸ ਗੁਰੂ ਸੇਵਾ ਕਰਨ ਵਿਚ ਸੰਸਾਰੇ, ਨਾਨਕ ਗੋਬਿੰਦ ਧਾਰ ਚਲਾਇੰਦਾ। ਹੁਕਮੇ ਅੰਦਰ ਵੇਦ ਚਾਰੇ, ਪੁਰਾਨ ਅਠਾਰਾਂ ਹੁਕਮੇ ਬੰਧਨ ਪਾਇੰਦਾ। ਹੁਕਮੇ ਅੰਦਰ ਸ਼ਾਸਤਰ ਸਿਮਰਤ ਕਰਨ ਹਾਹਾਕਾਰੇ, ਉਚੀ ਕੂਕ ਕੂਕ ਸੁਣਾਇੰਦਾ। ਹੁਕਮ ਅੰਦਰ ਗੀਤਾ ਗਿਆਨ ਦਏ ਆਧਾਰੇ, ਉਦਰ ਆਤਮ ਵੇਖ ਵਖਾਇੰਦਾ। ਹੁਕਮੇ ਅੰਦਰ ਅੰਜੀਲ ਕੁਰਾਨ ਕਾਇਆ ਕੁਰਾ ਕਰੇ ਖ਼ਬਰਦਾਰੇ, ਕਰਬਲਾ ਜਗਤ ਨਾ ਕੋਇ ਜਣਾਇੰਦਾ। ਹੁਕਮੇ ਅੰਦਰ ਨਾਨਕ ਨਿਰਗੁਣ ਸਤਿਨਾਮ ਪੁਕਾਰੇ, ਪੁਨਹ ਪੁਨਹ ਆਪਣਾ ਵਾਰ ਨਿਮਖ ਨਿਮਖ ਵਾਰ ਕਰਾਇੰਦਾ। ਹੁਕਮੇ ਅੰਦਰ ਅਰਜਨ ਬਣ ਬਣ ਲੇਖ ਲਿਖਾਰੇ, ਲਿਖ ਲਿਖ ਲੇਖਾ ਲਿਖਤ ਲੇਖਾ ਆਪਣਾ ਪੂਰ ਕਰਾਇੰਦਾ। ਹੁਕਮੇ ਅੰਦਰ ਗੋਬਿੰਦ ਬੋਲ ਫਤਹਿ ਜੈਕਾਰੇ, ਏਕਾ ਡੰਕਾ ਡੰਕ ਵਜਾਇੰਦਾ। ਹੁਕਮੇ ਅੰਦਰ ਸਰਬ ਵਣਜਾਰੇ, ਲੋਕਮਾਤ ਫੇਰਾ ਪਾਇੰਦਾ। ਹੁਕਮੇ ਅੰਦਰ ਬਣ ਭਿਖਾਰੇ, ਗੁਰ ਅਵਤਾਰ ਝੋਲੀ ਡਾਹਿੰਦਾ। ਹੁਕਮੇ ਅੰਦਰ ਖੇਲ ਸੰਸਾਰੇ, ਖ਼ਾਲਕ ਖ਼ਲਕ ਆਪ ਕਰਾਇੰਦਾ। ਸੁਤ ਸ਼ਬਦ ਨੌਂ ਸੌ ਚੁਰਾਨਵੇ ਚੌਕੜੀ ਜੁਗ ਵੇਖ ਨਜ਼ਾਰੇ, ਬੇਨਜ਼ੀਰ ਆਪਣੀ ਨਜ਼ਰ ਨਾ ਕਿਸੇ ਵਖਾਇੰਦਾ। ਨਿਰਗੁਣ ਸਰਗੁਣ ਰੱਖੇ ਦੇ ਦੇ ਲਾਰੇ, ਪਰਦਾਨਸ਼ੀਂ ਆਪਣਾ ਪੜਦਾ ਨਾ ਕੋਇ ਉਠਾਇੰਦਾ। ਕੂਕ ਕੂਕ ਕੂਕ ਕਰਨ ਸਰਬ ਪੁਕਾਰੇ, ਆਪਣੀ ਕੂਕ ਨਾ ਕਿਸੇ ਸੁਣਾਇੰਦਾ। ਸਚ ਸੰਦੇਸਾ ਦੇਵੇ ਏਕਾ ਵਾਰੇ, ਏਕੰਕਾਰ ਆਪ ਸੁਣਾਇੰਦਾ। ਅੰਤਮ ਪੰਧ ਮੁਕੇ ਜੁਗ ਚੌਕੜੀ ਚਾਰੇ, ਚਾਰੇ ਕੂਟਾਂ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਾਣ ਹਾਰੇ, ਹਰਿ ਹਰਿ ਆਪਣਾ ਖੇਲ ਵਰਤਾਇੰਦਾ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰੇ, ਨਜ਼ਰ ਕਿਸੇ ਨਾ ਆਇੰਦਾ। ਪੂਰਬ ਲਹਿਣਾ ਚਾਰ ਜੁਗ ਦਾ ਕਰਜ਼ ਉਤਾਰੇ, ਮਕਰੂਜ਼ ਆਪਣਾ ਫਰਜ਼ ਪੂਰ ਕਰਾਇੰਦਾ। ਸਚ ਸੰਦੇਸਾ ਦੇ ਦੇ ਜੋ ਕਰ ਗਿਆ ਉਧਾਰੇ, ਆਪ ਆਪਣਾ ਵੇਲਾ ਆਪ ਸੁਹਾਇੰਦਾ। ਵੇਦ ਵਿਆਸਾ ਲੇਖਾ ਲਿਖ ਲਿਖ ਰਿਹਾ ਵਿਚਾਰੇ, ਪੁਰਾਨ ਅਠਾਰਾਂ ਲੱਖ ਚਾਰ ਸਤਾਰਾਂ ਹਜ਼ਾਰ ਸਲੋਕ ਨਾਲ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਤੇਰਾ ਲੇਖਾ ਲੇਖੇ ਪਾਇੰਦਾ। ਸੁਤ ਦੁਲਾਰਾ ਕਰ ਨਿਮਸਕਾਰ, ਨੇਤਰ ਨੈਣਾਂ ਨੀਰ ਵਹਾਇੰਦਾ । ਤੇਰਾ ਅੰਤ ਨਾ ਪਾਰਾਵਾਰ, ਭੇਵ ਕੋਇ ਨਾ ਆਇੰਦਾ। ਮੈਂ ਸੇਵਾ ਕਰਾਂ ਜੁਗ ਚੌਕੜੀ ਵਿਚ ਸੰਸਾਰ, ਗੁਰ ਅਵਤਾਰ ਨਾਲ ਰਲਾਇੰਦਾ। ਤੇਰਾ ਨਾਮ ਜਪਾਵਾਂ ਵਾਰੋ ਵਾਰ, ਲੱਖ ਚੁਰਾਸੀ ਮਾਤ ਪੜ੍ਹਾਇੰਦਾ। ਹੁਕਮੇ ਅੰਦਰ ਤੇਰੀ ਕਾਰ, ਹਰਿ ਕਰਤੇ ਕਾਰ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ

ਵਾਰ, ਨਿਤ ਨਵਿਤ ਵੇਸ ਵਟਾਇੰਦਾ। ਭਗਤ ਭਗਵੰਤ ਲੈਣਾ ਉਭਾਰ, ਸਿਰ ਆਪਣਾ ਹੱਥ ਰਖਾਇੰਦਾ। ਨਿਰਗੁਣ ਸਰਗੁਣ ਬਣਨਾ ਯਾਰ, ਯਾਰੜਾ ਸੱਥਰ ਇਕ ਹੰਢਾਇੰਦਾ। ਈਸਾ ਮੂਸਾ ਕਰੇ ਪੁਕਾਰ, ਮੁਹੰਮਦ ਮੁਸੱਲਾ ਹੇਠ ਵਛਾਇੰਦਾ। ਤੇਰੀ ਓਟ ਮਦਦਗਾਰ, ਦਸਤਗੀਰ ਤੁਧ ਬਿਨ ਦਸਤ ਨਾ ਕੋਇ ਮਿਲਾਇੰਦਾ। ਨਾਨਕ ਗੋਬਿੰਦ ਕਰ ਪੁਕਾਰ, ਏਕਾ ਓਟ ਅਕਾਲ ਰਖਾਇੰਦਾ। ਅੰਤਮ ਪਰਗਟ ਹੋਵੇ ਦੀਨ ਦਿਆਲ, ਸੰਬਲ ਆਪਣਾ ਡੇਰਾ ਲਾਇੰਦਾ। ਸੁਤ ਦੁਲਾਰੇ ਵੇਖੇ ਲਾਲ, ਲਾਲ ਆਪਣੀ ਗੋਦ ਸੁਹਾਇੰਦਾ। ਕਲਜੁਗ ਅੰਤ ਹੋ ਪਰਧਾਨ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਝੋਲੀ ਪਾਇੰਦਾ। ਸਚਖੰਡ ਦੁਆਰੇ ਚਰਨ ਕਵਲ ਸਾਰੇ ਬਹਿ ਬਹਿ ਕਰਨ ਧਿਆਨ, ਸੀਸ ਅੱਗੇ ਨਾ ਕੋਇ ਉਠਾਇੰਦਾ। ਚਾਰ ਜੁਗ ਦੀ ਭੁੱਲੇ ਕਲਾਮ, ਕਲਮਾ ਨਬੀ ਨਾ ਕੋਇ ਪੜ੍ਹਾਇੰਦਾ। ਰਸੂਲ ਨਜ਼ਰ ਨਾ ਆਏ ਅਮਾਮ, ਅਮਾਨਤ ਸਭ ਦੀ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਆਪਣਾ ਲੇਖਾ ਆਪ ਗਿਣਾਇੰਦਾ। ਸੁਤ ਦੁਲਾਰੇ ਵੇਖ ਲੇਖਾ, ਆਦਿ ਪੁਰਖ ਜਣਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਰਹੇ ਭਰਮ ਭੁਲੇਖਾ, ਹਰਿ ਕਾ ਅੰਤ ਕਿਸੇ ਨਾ ਪਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਵੰਡ ਵੰਡੇ ਮੁੱਛ ਦਾੜ੍ਹੀ ਕੇਸਾ, ਕੋਇ ਮੂੰਡ ਮੁੰਡਾਇਆ। ਭਗਤ ਭਗਵੰਤ ਨਿਰਗੁਣ ਨਿਰਾਕਾਰ ਏਕਾ ਵੇਖਾ, ਰੂਪ ਰੰਗ ਨਜ਼ਰ ਕੋਇ ਨਾ ਆਇਆ। ਤਿਸ ਸਾਹਿਬ ਕੋ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆਦੇਸਾ, ਜੋ ਸਚਖੰਡ ਦੁਆਰੇ ਬੈਠਾ ਡੇਰਾ ਲਾਇਆ। ਤਿਸ ਅੱਗੇ ਚਲੇ ਨਾ ਕਿਸੇ ਦੀ ਕੋਈ ਪੇਸ਼ਾ, ਪੇਸ਼ੀ ਸਭ ਦੀ ਆਪਣੇ ਅੱਗੇ ਲਏ ਕਰਾਇਆ। ਨੇਤਰ ਰੋਵੇ ਬ੍ਰਹਮਾ ਵਿਸ਼ਨ ਮਹੇਸ਼ਾ, ਗਣਪਤ ਗਣੇਸ਼ਾ ਧੀਰ ਨਾ ਕੋਇ ਧਰਾਇਆ। ਕਲਜੁਗ ਅੰਤਮ ਧਰਿਆ ਭੇਸਾ, ਨਿਰਗੁਣ ਆਪਣਾ ਨੂਰ ਪਰਗਟਾਇਆ। ਆਦਿ ਜੁਗਾਦਿ ਰਹੇ ਹਮੇਸ਼ਾ, ਨਾ ਮਰੇ ਨਾ ਜਾਇਆ। ਲੇਖਾ ਜਾਣੇ ਵਿਸ਼ਨੂੰ ਬਾਸ਼ਕ ਸੇਜਾ, ਸਾਂਗੋਪਾਂਗ ਆਪ ਰਖਾਇਆ। ਸਚ ਸੰਦੇਸਾ ਏਕਾ ਭੇਜਾ, ਭੇਵ ਅਭੇਦ ਖੁਲ੍ਹਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਦਿ ਨਿਰੰਜਣ ਦਰਦ ਦੁਖ ਭੈ ਭੰਜਣ ਨਿਰਗੁਣ ਵਟਾਇਆ ਵੇਸਾ, ਵੇਸ ਅਵੱਲਾ ਆਪ ਕਰਾਈਆ। ਗੋਬਿੰਦ ਕਰਿਆ ਸਾਚਾ ਹੇਤਾ, ਪਿਛਲਾ ਚੇਤਾ ਨਾ ਰਿਹਾ ਭੁਲਾਈਆ। ਸਰਗੁਣ ਅੰਦਰ ਨਿਰਗੁਣ ਖੋਲ੍ਹੇ ਭੇਤਾ, ਅਲੱਖ ਅਲੱਖਣਾ ਵਡ ਵਡਿਆਈਆ। ਕਾਇਆ ਦਿਸੇ ਜੱਟ ਕਿਰਸਾਣਾ ਫਿਰੇ ਵਿਚ ਖੇਤਾ, ਲੱਖ ਚੁਰਾਸੀ ਆਪਣੀ ਖੇਤੀ ਵੇਖੇ ਥਾਉਂ ਥਾਈਂਆ। ਪਾਰਬ੍ਰਹਮ ਦਾ ਸੁਤ ਦੁਲਾਰਾ ਇਕੋ ਪੁਤ ਜੇਠਾ, ਜੇਠ ਪੰਚਮ ਨਾਲ ਮਿਲੇ ਵਡਿਆਈਆ। ਗੁਰ ਅਵਤਾਰ ਕੋਈ ਆਇਆ ਅਗੇਤਾ ਕੋਈ ਪਿਛੇਤਾ, ਸਭੇ ਉਠ ਉਠ ਜਾਈਆ। ਪਾਰਬ੍ਰਹਮ ਦਾ ਲੱਭਦੇ ਰਹੇ ਭੇਤਾ, ਆਪਣਾ ਭੇਵ ਨਾ ਕਿਸੇ ਸਮਝਾਈਆ। ਸਚਖੰਡ ਦੁਆਰੇ ਸੁੱਤਾ ਰਿਹਾ ਹੋ ਕੇ ਘੇਸਲਾ ਘੇਸਾ, ਆਪਣੀ ਕਰਵਟ ਨਾ ਆਪ ਬਦਲਾਈਆ। ਅੰਜੀਲ ਕੁਰਾਨਾ ਪੜ੍ਹ ਪੜ੍ਹ ਥੱਕੇ ਮੁੱਲਾਂ ਸ਼ੇਖ਼ਾ, ਸ਼ਰਅ ਹੱਥ ਕਿਸੇ ਨਾ ਆਈਆ। ਗੁਰ ਅਵਤਾਰਾਂ ਮਿਟ ਗਈ ਰੇਖਾ, ਰੇਖਾ ਰੇਖਾ ਵਿਚ ਰਖਾਈਆ। ਇਕੋ ਵਸਿਆ ਸਾਚਾ ਦੇਸਾ, ਜਿਸ ਦੇਸ ਵਸੇ ਸਾਚਾ ਮਾਹੀਆ। ਕਲਜੁਗ ਅੰਤਮ ਜਨ ਭਗਤਾਂ ਕਰਿਆ ਸਾਚਾ ਹੇਤਾ, ਹਿਤਕਾਰੀ ਆਪ ਹੋ ਜਾਈਆ। ਬਹੱਤਰ ਨਾੜੀ ਲਾਈ ਮੇਖਾ, ਜਨ ਬਹੱਤਰ ਲਏ ਪਰਗਟਾਈਆ। ਸੱਤਰਾਂ ਗੋਬਿੰਦ ਏਕਾ ਵੇਖਾ, ਬਿਨ ਨੇਤਰ ਨਜ਼ਰੀ ਆਈਆ। ਚੌਹੱਤਰਾਂ ਰੱਖਿਆ ਸਾਇਆ ਹੇਠਾਂ, ਸਿਰ ਆਪਣਾ ਹੱਥ ਟਿਕਾਈਆ। ਹਰਿ ਸੰਗਤ ਸੱਦੀ ਦੇ ਕੇ ਨਿਉਤਾ, ਨਾਮ ਗੰਢ ਇਕ ਘਲਾਈਆ। ਗੁਰ ਸ਼ਬਦੀ ਮੇਲਾ ਮਾਂ ਪਿਉ ਬੇਟਾ, ਪਿਤ ਪੂਤ ਵੱਜੇ ਵਧਾਈਆ। ਪੁਰਖ ਅਬਿਨਾਸ਼ੀ

ਖੇਵਟ ਖੇਟਾ, ਸਾਚਾ ਬੇੜਾ ਰਿਹਾ ਚਲਾਈਆ। ਕਲਜੁਗ ਅੰਤਮ ਨੌ ਖੰਡ ਪ੍ਰਿਥਮੀ ਦਿਸੇ ਬਰੇਤਾ, ਸਾਚੀ ਨਈਆ ਨਾ ਕੋਇ ਚੜ੍ਹਾਈਆ। ਚਾਰ ਵਰਨ ਚਾਰ ਕੁੰਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਵਰ, ਵਰ ਦਾਤਾ ਏਕਾ ਮਾਹੀਆ। ਏਕਾ ਮਾਹੀ ਮਿਹਰਵਾਨ, ਹਰਿ ਜੂ ਹਰਿ ਹਰਿ ਆਪ ਅਖਵਾਇੰਦਾ। ਕਲਜੁਗ ਅੰਤ ਵੇਖੇ ਆਣ, ਬੇਅੰਤ ਰੂਪ ਵਟਾਇੰਦਾ। ਚਾਰ ਜੁਗ ਲੇਖਾ ਚੁਕਾਏ ਆਣ, ਗੁਰ ਅਵਤਾਰ ਆਪਣੇ ਖਾਤੇ ਪਾਇੰਦਾ। ਏਕਾ ਘਰ ਵਖਾਏ ਮਕਾਨ, ਮਕਬਰਾ ਇਕੋ ਨਜ਼ਰੀ ਆਇੰਦਾ। ਇਕ ਪੈਗ਼ੰਬਰ ਖੇਲੇ ਖੇਲ ਮਹਾਨ, ਏਕਾ ਸਤਿਗੁਰ ਰੂਪ ਧਰਾਇੰਦਾ। ਏਕਾ ਲੇਖਾ ਲਿਖੇ ਦੋ ਜਹਾਨ, ਦਰਗਹਿ ਸਾਚੀ ਏਕਾ ਡੇਰਾ ਲਾਇੰਦਾ। ਏਕਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਰਗੁਣ ਕਰੇ ਪਰਧਾਨ, ਨਿਰਗੁਣ ਏਕਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰਾ ਘਰ, ਥਿਰ ਘਰ ਸਾਚਾ ਆਪ ਵਸਾਇੰਦਾ। ਥਿਰ ਘਰ ਤੇਰਾ ਸਚ ਦਰਵਾਜ਼ਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਹੰ ਬ੍ਰਹਮ ਅਗੰਮੀ ਵਾਜਾ, ਹਰਿ ਪੁਰਖ ਨਿਰੰਜਣ ਅਨਾਦੀ ਨਾਦ ਸੁਣਾਈਆ। ਏਕੰਕਾਰ ਅਕਲ ਕਲ ਧਾਰੀ ਫਿਰੇ ਭਾਜਾ, ਦੋ ਜਹਾਨਾਂ ਫੇਰਾ ਪਾਈਆ। ਆਦਿ ਨਿਰੰਜਣ ਭੂਪਤ ਭੂਪ ਰਾਜਨ ਰਾਜਾ, ਸ਼ਹਿਨਸ਼ਾਹ ਸ਼ਾਹ ਆਪਣਾ ਹੁਕਮ ਵਰਤਾਈਆ। ਅਬਿਨਾਸ਼ੀ ਕਰਤਾ ਰਚ ਰਚ ਕਾਜਾ, ਲੱਖ ਚੁਰਾਸੀ ਵੇਖ ਵਖਾਈਆ। ਸ੍ਰੀ ਭਗਵਾਨ ਜਨ ਭਗਤਾਂ ਦੇਵੇ ਸਾਚਾ ਦਾਜਾ, ਨਾਮ ਵਸਤ ਇਕ ਵਰਤਾਈਆ। ਪਾਰਬ੍ਰਹਮ ਬ੍ਰਹਮ ਰੱਖੇ ਲਾਜਾ, ਆਤਮ ਪਰਮਾਤਮ ਹੋਏ ਸਹਾਈਆ। ਸਤਿ ਸਤਿਵਾਦੀ ਇਕ ਚੜ੍ਹਾਏ ਸਚ ਜਹਾਜ਼ਾ, ਬੇੜਾ ਆਪਣੇ ਕੰਧ ਉਠਾਈਆ। ਮੇਲ ਮਿਲਾਵਾ ਮੋਹਨ ਮਾਧਵ ਮਾਧਾ, ਮੁਕੰਦ ਮਨੋਹਰ ਲੱਖਮੀ ਨਰਾਇਣ ਨੈਣ ਨੈਣ ਨਾਲ ਮਿਲਾਈਆ। ਕਲਜੁਗ ਅੰਤਮ ਗ਼ਰੀਬ ਨਿਮਾਣੇ ਵੇਖੇ ਗ਼ਰੀਬ ਨਿਵਾਜ਼ਾ, ਗੁਰ ਸ਼ਬਦ ਤੇਰਾ ਨਾਉਂ ਸੰਦੇਸਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਲੇਖਾ ਆਪਣੇ ਹੱਥ ਰਖਾਈਆ। ਅੰਤਮ ਲੇਖਾ ਰੱਖੇ ਹੱਥ, ਹੱਥੋ ਹੱਥ ਮੁਕਾਇੰਦਾ। ਨਿਰਗੁਣ ਰੂਪ ਪੁਰਖ ਸਮਰਥ, ਲੋਕਮਾਤ ਫੇਰਾ ਪਾਇੰਦਾ। ਆਪਣੀ ਮਹਿਮਾ ਇਕ ਅਕੱਥ, ਜੀਵ ਜੰਤ ਸਰਬ ਪੜ੍ਹਾਇੰਦਾ। ਕਲਜੁਗ ਖੇੜਾ ਹੋਇਆ ਭੱਠ, ਸਤਿਜੁਗ ਸਾਚਾ ਰਾਹ ਚਲਾਇੰਦਾ। ਸੋਹੰ ਮਾਰਗ ਸਾਚਾ ਦੱਸ, ਆਤਮ ਪਰਮਾਤਮ ਜੋੜ ਜੁੜਾਇੰਦਾ। ਵਿਸ਼ਨੂੰ ਅੰਦਰ ਵਿਸ਼ਨੂੰ ਵਸ, ਮਹਾਰਾਜ ਆਪਣਾ ਹੁਕਮ ਕਰਾਇੰਦਾ। ਸ਼ੇਰ ਸਿੰਘ ਸ਼ੇਰ ਨਾ ਹੋਏ ਕਿਸੇ ਵਸ, ਬਲ ਆਪ ਨਾਲ ਉਪਾਇੰਦਾ। ਭਗਵਾਨ ਨਿਸ਼ਾਨ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇੰਦਾ। ਜੈ ਜੈਕਾਰ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵੰਤ ਸਾਧ ਸੰਤ, ਗੁਰਮੁਖ ਗੁਰਸਿਖ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਗਣ ਗੰਧਰਬ ਗਾਵਣ ਜਸ, ਆਪ ਆਪਣੀ ਸੇਵ ਕਮਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਾਚੇ ਮੰਦਰ ਬਹਿ ਬਹਿ ਰਿਹਾ ਹੱਸ, ਵੇਖੇ ਸਰਬ ਲੋਕਾਈਆ। ਸ੍ਰਿਸ਼ਟ ਸਬਾਈ ਤ੍ਰੈਗੁਣ ਮਾਇਆ ਅੰਦਰ ਗਈ ਫਸ, ਫਾਸੀ ਸਕੇ ਨਾ ਕੋਇ ਤੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਛੱਡ ਗਏ ਆਪਣਾ ਹੱਠ, ਮੰਦਰ ਮਸਜਿਦ ਗੁਰੂਦੁਆਰ ਖਾਲੀ ਮੱਠ ਰਹੇ ਕੁਰਲਾਈਆ। ਪਾਰਬ੍ਰਹਮ ਦੀ ਚਰਨੀ ਗਏ ਢੱਠ, ਗੱਲ ਪੱਲੂ ਏਕਾ ਪਾਈਆ। ਦਰੋਹੀ ਦਰੋਹੀ ਖ਼ੁਦਾ ਦੀ ਵਾਸਤਾ ਰਹੇ ਘੱਤ, ਨਬੀ ਰਸੂਲ ਦੇਣ ਦੁਹਾਈਆ। ਬਿਨ ਤੇਰੇ ਰੱਖੇ ਨਾ ਕੋਈ ਪਤ, ਚਾਰੋਂ ਕੁੰਟ ਹੋਈ ਹਲਕਾਈਆ। ਨੌਂ ਖੰਡ ਪ੍ਰਿਥਮੀ ਭੁਲੀ ਗੁਰਮਤ, ਮਨ ਮਤ ਘਰ ਘਰ ਕਰੇ ਪੜ੍ਹਾਈਆ। ਗੁਰ ਕਾ ਸ਼ਬਦ ਨਾ ਬੀਜਿਆ

ਕਾਇਆ ਵੱਤ, ਕਾਮ ਕਰੋਧ ਲੋਭ ਮੋਹ ਹੰਕਾਰ ਜਗ ਬੂਟਾ ਰਿਹਾ ਲਾਈਆ। ਧੀਆਂ ਭੈਣਾਂ ਸਾਧ ਸੰਤ ਰਹੇ ਤੱਕ, ਗੁਰ ਗੁਰਬਾਣੀ ਪੜ੍ਹ ਪੜ੍ਹ ਹਿਰਦੇ ਹਰਿ ਨਾ ਕੋਇ ਵਸਾਈਆ। ਗੁਰਦਰ ਮੰਦਰ ਮਸਜਿਦ ਵਿਭਚਾਰ ਰਿਹਾ ਨੱਚ, ਮੁਖ ਬੈਠਾ ਘੁੰਘਟ ਲਾਹੀਆ। ਕਲਜੁਗ ਨੈਣ ਰਿਹਾ ਮਟਕ, ਨੇਤਰ ਨੈਣ ਨੈਣ ਉਠਾਈਆ। ਕੋਈ ਨਾ ਸਕੇ ਅੱਗੋਂ ਹਟਕ, ਬਾਹਰ ਸਕੇ ਨਾ ਕੋਇ ਕਢਾਈਆ। ਬਿਨ ਛੁਰੀਉਂ ਗਏ ਝਟਕ, ਆਪ ਆਪਣਾ ਆਪ ਕਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਜਾ ਕੇ ਫੇਰ ਨਾ ਆਇਆ ਪਰਤ, ਪ੍ਰਤੀਨਿਧ ਨਾ ਫੇਰ ਅਖਵਾਈਆ। ਹਰਿ ਕੇ ਡੂੰਘੇ ਖਾਤੇ ਅੰਦਰ ਕੋਟਨ ਕੋਟ ਗੁਰ ਅਵਤਾਰ ਹੋਏ ਗ਼ਰਕ, ਪੁਰਖ ਅਬਿਨਾਸ਼ੀ ਆਪਣੇ ਚਰਨਾਂ ਹੇਠ ਦਬਾਈਆ। ਲਿਖ ਲਿਖ ਲੇਖਾ ਖਾਣੀ ਬਾਣੀ ਮਾਰਗ ਦੱਸ ਕੇ ਗਏ ਸੜਕ, ਜਗਤ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦੇਵੇ ਵਰ, ਏਕਾ ਸ਼ਬਦ ਤੇਰੀ ਵਡਿਆਈਆ। ਸ਼ਬਦ ਸੁਤ ਮੇਰੇ ਸਾਚੇ ਲਾਲਨ, ਤੇਰਾ ਤੇਰਾ ਰੰਗ ਉਪਾਇੰਦਾ। ਤੇਰਾ ਨੂਰ ਕੋਟਨ ਕੋਟ ਖੇਲ ਗੁਆਲਣ, ਗੋਪਾਲਨ ਆਪਣੀ ਧਾਰ ਚਲਾਇੰਦਾ। ਤੇਰੀ ਸੇਵਾ ਜੋਤ ਅਕਾਲਨ, ਪੁਰਖ ਅਕਾਲ ਸੇਵ ਕਮਾਇੰਦਾ। ਤੇਰੀ ਬਰਦੀ ਬਣੇ ਮਾਲਣ, ਜਗਤ ਬਾਗੀਚਾ ਵੇਖ ਵਖਾਇੰਦਾ। ਤੇਰਾ ਬੂਟਾ ਆਏ ਪਾਲਣ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਤੇਰੀ ਘਾਲਣ ਆਏ ਘਾਲਣ, ਕੀਤੀ ਘਾਲ ਲੇਖੇ ਲਾਇੰਦਾ। ਤੇਰੀ ਚਲੇ ਅਵੱਲੜੀ ਚਾਲਨ, ਚਾਲ ਨਿਰਾਲੀ ਇਕ ਰਖਾਇੰਦਾ। ਕਲਜੁਗ ਅੰਤਮ ਪਰਗਟ ਹੋਵੇ ਆਪ ਭਗਵਾਨਨ, ਭਗਵਨ ਆਪਣਾ ਰੂਪ ਵਟਾਇੰਦਾ। ਚਾਰ ਜੁਗ ਦੇ ਵਿਛੜੇ ਭਗਤ ਭਗਵੰਤ ਆਏ ਸੰਭਾਲਣ, ਸਭਾ ਸਾਚੀ ਆਪ ਲਗਾਇੰਦਾ। ਸਾਚੇ ਤਖ਼ਤ ਬਹੇ ਬਣ ਨੌਜਵਾਨਨ, ਬਿਰਧ ਬਾਲ ਨਾ ਰੂਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਭਾਲਣ, ਭਾਲਿਆਂ ਹੱਥ ਕਿਸੇ ਨਾ ਆਇੰਦਾ। ਆਪਣਾ ਖੇਲ ਕਰੇ ਕਮਾਲਣ, ਚਾਰ ਜੁਗ ਦੀ ਖਾਣੀ ਬਾਣੀ ਭੇਵ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਵਖਾਇੰਦਾ। ਆਪਣਾ ਰਾਹ ਏਕੰਕਾਰਾ, ਅਕਲ ਕਲਾ ਵਖਾਈਆ। ਲੋਕਮਾਤ ਹੋਏ ਉਜਿਆਰਾ, ਉਦਰ ਅਗਨ ਨਾ ਕੋਇ ਤਪਾਈਆ। ਮਾਤ ਗੋਦ ਨਾ ਕੋਇ ਸਹਾਰਾ, ਬੂੰਦ ਰਕਤ ਨਾ ਕੋਇ ਵਡਿਆਈਆ। ਜਨਣੀ ਸੀਰ ਨਾ ਕੋਇ ਪਿਆਰਾ, ਰਸ ਏਕਾ ਏਕ ਰਖਾਈਆ। ਨੇਤਰ ਨੈਣ ਨਾ ਕੋਇ ਉਘਾੜਾ, ਬੱਤੀ ਦੰਦ ਨਾ ਕੋਇ ਵਡਿਆਈਆ। ਪੰਜ ਤਤ ਨਾ ਕੋਇ ਅਖਾੜਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਨਾ ਬੰਧਨ ਪਾਈਆ। ਰਜੋ ਤਮੋ ਸਤੋ ਨਾ ਕੋਇ ਵਣਜਾਰਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਆਤਮ ਪਰਮਾਤਮ ਨਾ ਕੋਇ ਵਣਜਾਰਾ, ਬ੍ਰਹਮ ਵੰਡ ਨਾ ਕੋਈ ਵੰਡਾਈਆ। ਸ਼ਬਦ ਨਾਦ ਨਾ ਕੋਇ ਧੁੰਨਕਾਰਾ, ਰਾਗੀ ਰਾਗ ਨਾ ਕੋਇ ਸੁਣਾਈਆ । ਜੋਤੀ ਜੋਤ ਨਾ ਕੋਇ ਉਜਿਆਰਾ, ਨੂਰ ਨੂਰ ਨਾ ਕੋਇ ਦਰਸਾਈਆ। ਆਦਿ ਜੁਗਾਦੀ ਸਭ ਤੋਂ ਵਸੇ ਬਾਹਰਾ, ਘਰ ਆਪਣੇ ਡੇਰਾ ਲਾਈਆ। ਭਗਤ ਸ਼ੁਨੀਦ ਹੋਏ ਜ਼ਾਹਰਾ, ਦੀਦ ਆਪਣੀ ਦਏ ਕਰਾਈਆ। ਮੁਰਸ਼ਦ ਮੁਰੀਦ ਜਣਾਏ ਨਾਅਰਾ, ਮਹਿਦੂਦ ਆਪਣੀ ਹੱਦ ਰਖਾਈਆ। ਰਸੂਲ ਪੈਗ਼ੰਬਰ ਪਰਵਰਦਿਗਾਰਾ, ਬੇਅਸੂਲ ਨਾ ਕੋਇ ਵਡਿਆਈਆ। ਈਸਾ ਮੂਸਾ ਮੁਹੰਮਦ ਕਰੇ ਕਬੂਲ ਢਹਿ ਢਹਿ ਪਏ ਚਰਨ ਦੁਆਰਾ, ਅੱਲਾ ਰਾਣੀ ਨੈਣ ਸ਼ਰਮਾਈਆ। ਮੇਰਾ ਮੀਆਂ ਆਦਿ ਜੁਗਾਦਿ ਰਿਹਾ ਕੁਆਰਾ, ਨਾਰੀ ਕੰਤ ਨਾ ਕੋਇ ਪਰਣਾਈਆ। ਆਪਣੀ ਸੇਜੇ ਸੁੱਤਾ ਪੈਰ ਪਸਾਰਾ, ਗਲਵਕੜੀ ਨਾ ਕੋਇ ਪਾਈਆ। ਆਪੇ ਪੁਰਖ ਬਣੇ ਭਤਾਰਾ, ਆਪਣਾ ਸਪੁੱਤਰ ਆਪ ਸਹਾਈਆ। ਆਪੇ ਜਣੇ ਸੁਤ

ਦੁਲਾਰਾ, ਸ਼ਬਦੀ ਨਾਉਂ ਰਖਾਈਆ। ਕਲਜੁਗ ਅੰਤ ਕਰ ਪਿਆਰਾ, ਆਪਣੀ ਗੋਦ ਬਹਾਈਆ। ਪਹਿਲੋਂ ਰੱਖਿਆ ਨਾਮ ਗੁਰ ਗੋਬਿੰਦ ਸਿੰਘ ਵਿਚ ਸੰਸਾਰਾ, ਦੁਸ਼ਟ ਦਮਨ ਮਾਣ ਵਡਿਆਈਆ। ਨਾਮ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਹੱਥ ਫੜਾਈਆ। ਪੁਰਖ ਅਕਾਲ ਇਕ ਸਹਾਰਾ, ਏਕਾ ਓਟ ਰਖਾਈਆ। ਏਕਾ ਬੋਲੇ ਜੈ ਜੈ ਜੈਕਾਰਾ, ਫਤਹਿ ਏਕਾ ਡੰਕ ਲਗਾਈਆ। ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਕਲ ਕਲਕੀ ਆਪਣੇ ਸੀਸ ਤਾਜ ਟਿਕਾਈਆ। ਪਿਛਲਾ ਲੇਖਾ ਕਰੇ ਪਾਰ ਕਿਨਾਰਾ, ਅੱਗੇ ਅਪਣਾ ਮਾਰਗ ਲਾਈਆ। ਚਾਰ ਵਰਨ ਇਕ ਦੁਆਰਾ, ਚਾਰੋਂ ਕੁੰਟ ਦਏ ਵਖਾਈਆ। ਚਾਰੇ ਬਾਣੀ ਇਕ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਏਕਾ ਗਾਈਆ। ਚਾਰੇ ਯਾਰ ਇਕ ਹੁਲਾਰਾ, ਸਾਚੇ ਹੁਜਰੇ ਦਏ ਵਖਾਈਆ। ਚਾਰ ਯਾਰੀ ਪਾਰ ਕਿਨਾਰਾ, ਲੇਖਾ ਲੇਖੇ ਲਏ ਪਾਈਆ। ਲਹਿਣਾ ਦੇਣਾ ਮੁੱਕੇ ਗੁਰ ਅਵਤਾਰਾ, ਪੀਰ ਪੈਗ਼ੰਬਰ ਨਾ ਕੋਇ ਪੜ੍ਹਾਈਆ। ਨਿਉਂ ਨਿਉਂ ਸਾਰੇ ਕਰਨ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਮੁਹੰਮਦ ਰੋਵੇ ਜ਼ਾਰੋ ਜ਼ਾਰਾ, ਚੌਦਾਂ ਤਬਕ ਦੇਣ ਦੁਹਾਈਆ। ਚੌਧਵੀਂ ਚੰਦ ਹੋਇਆ ਅੰਧਿਆਰਾ, ਚੌਦਸ ਰੂਪ ਨਾ ਕੋਇ ਵਖਾਈਆ। ਚੌਦਾਂ ਸਦੀਆਂ ਅੰਤ ਅੰਤ ਅਖਾੜਾ, ਏਕ ਅਲਫ਼ ਆਖਰ ਦਏ ਵਖਾਈਆ। ਯੇ ਦਿਸੇ ਨਾ ਕੋਇ ਕਿਨਾਰਾ, ਯੁਕਤੀ ਜੀਵਨ ਨਾ ਕੋਇ ਜਣਾਈਆ। ਅਲਫ਼ੀ ਆਰਫਾ ਮਿਲੇ ਇਕ ਸਹਾਰਾ, ਉਲਫਤ ਕੰਮ ਕਿਸੇ ਨਾ ਆਈਆ। ਨਾਨਕ ਨਿਰਗੁਣ ਕਹੇ ਪੁਕਾਰਾ, ਸਚਖੰਡ ਵਸੇ ਸਾਚਾ ਮਾਹੀਆ। ਮਹਾਬਲੀ ਉਤਰੇ ਆਪਣੀ ਧਾਰਾ, ਮਾਤ ਪਿਤ ਨਾ ਕੋਇ ਜਣਾਈਆ। ਸੋਹੰ ਬੋਲੇ ਸਾਚੀ ਧਾਰਾ, ਨਾਨਕ ਨਿਰਗੁਣ ਸਰਗੁਣ ਸਰਗੁਣ ਰਿਹਾ ਸਮਝਾਈਆ। ਗੁਰ ਗੋਬਿੰਦ ਅੰਤ ਬਣ ਲਿਖਾਰਾ, ਸੋਹੰ ਤੀਰ ਕਮਾਨ ਭੱਥਾ ਇਕ ਵਖਾਈਆ। ਕਰੇ ਖੇਲ ਆਪ ਕਰਤਾਰਾ, ਦੂਸਰ ਸੰਗ ਨਾ ਕੋਇ ਰਲਾਈਆ। ਸਤਿਜੁਗ ਵਰਤੇ ਸਚ ਵਰਤਾਰਾ, ਸਾਚੀ ਵਾਰਤਾ ਆਪ ਪਰਗਟਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਮ ਸਿਖ ਈਸਾਈ ਪਾਰਸੀ ਲਾਵਣ ਇਕ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਕਰੇ ਖੁਆਰਾ, ਸੀਸ ਤਾਜ ਨਾ ਕੋਇ ਟਿਕਾਈਆ। ਪਰਗਟ ਹੋਇਆ ਇਕ ਨਿਰੰਕਾਰਾ, ਨਿਰਗੁਣ ਆਪਣਾ ਹੁਕਮ ਵਰਤਾਈਆ। ਠੋਕਰ ਮਾਰੇ ਦੋ ਜਹਾਨ ਤ੍ਰੈਭਵਣ ਧਨੀ ਆਪ ਕਰਤਾਰਾ, ਕਰਨੀ ਆਪਣੀ ਆਪ ਕਮਾਈਆ। ਸਚਖੰਡ ਦਾ ਸਚ ਦੁਆਰਾ, ਲੋਕਮਾਤ ਲਏ ਪਰਗਟਾਈਆ। ਛੱਤੀ ਯੁਗ ਦਾ ਕਰਜ਼ ਉਤਾਰਾ, ਛੱਤੀ ਛੱਤੀ ਪੰਧ ਮੁਕਾਈਆ। ਛੱਤੀ ਛੱਤੀ ਸਚ ਮੁਨਾਰਾ, ਮੁਨੀ ਰਿਖੀ ਦੇਣ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਕਰਨ ਨਿਮਸਕਾਰਾ, ਨਿਉਂ ਨਿਉਂ ਚਰਨ ਧਿਆਨ ਲਗਾਈਆ। ਭਗਤ ਭਗਵੰਤ ਸੁਹਾਏ ਸਚ ਦੁਆਰਾ, ਬਹੱਤਰ ਸੱਤਰ ਚੌਹੱਤਰ ਮਿਲੇ ਵਡਿਆਈਆ। ਪੰਜ ਪੰਜ ਪੰਜ ਅਖਾੜਾ, ਪੰਚਮ ਦੇਵੇ ਸਰਬ ਮਿਟਾਈਆ। ਚਾਰ ਚਾਰ ਚਾਰ ਪਿਆਰਾ, ਚਾਰ ਚੌਕੜ ਚਾਰ ਵਰਨ ਚਾਰ ਕੁੰਟ ਚਾਰ ਜੁਗ ਚਾਰ ਵੇਦ ਚਾਰ ਖਾਣੀ ਚਾਰ ਬਾਣੀ ਚੌਥੇ ਘਰ ਆਪਣਾ ਬੰਧਨ ਪਾਈਆ। ਪੰਚਮ ਮੀਤਾ ਠਾਂਡਾ ਸੀਤਾ, ਅਚਰਜ ਰੀਤਾ ਪਤਿਤ ਪੁਨੀਤਾ, ਬਿਨ ਮੰਦਰ ਮਸੀਤਾ ਲੋਕਮਾਤ ਚਲਾਈਆ। ਦਰਸ ਕਰਾਏ ਗੁਰੂ ਅਨਡੀਠਾ, ਮਿੱਠਾ ਕਰੇ ਕਾਇਆ ਰੀਠਾ, ਨਿਰਗੁਣ ਸਰਗੁਣ ਵਸੇ ਚੀਤਾ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਮਨ ਮਨੂਆਂ ਸਤਿਗੁਰ ਜੀਤਾ, ਗੁਰਮੁਖ ਨਾਮ ਨਿਧਾਨ ਪੀਤਾ, ਤ੍ਰੈਗੁਣ ਤਪੇ ਨਾ ਤਤ ਅੰਗੀਠਾ, ਸਾਂਤਕ ਸਤਿ ਸਤਿ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਪੁੱਜ ਨਾ ਸਕੇ ਕੋਟਨ ਗੀਤਾ, ਗੁਰਮੁਖ ਮਿਲੇ ਵਡ ਵਡਿਆਈਆ।

ਸ੍ਰੀ ਭਗਵਾਨ ਸਤਿ ਸਰੂਪ ਜਿਸ ਜਨ ਡੀਠਾ, ਤਿਸ ਦਾ ਜਸ ਛੱਤੀ ਰਾਗ ਨਾ ਸਕਣ ਗਾਈਆ। ਖਾਣੀ ਬਾਣੀ ਹੋਏ ਮੀਤਾ, ਜਿਸ ਮਿਲਿਆ ਪ੍ਰਭ ਸੱਚਾ ਮਾਹੀਆ। ਕਲਜੁਗ ਅੰਦਰ ਸਤਿਜੁਗ ਚਲਾਏ ਸਾਚੀ ਰੀਤਾ, ਰੀਤੀਵਾਨ ਫੇਰਾ ਪਾਈਆ। ਮੁਹੰਮਦ ਲੇਖਾ ਅੰਤਮ ਬੀਤਾ, ਗੋਬਿੰਦ ਲਹਿਣਾ ਰਿਹਾ ਚੁਕਾਈਆ। ਏਕਾ ਢਈਆ ਏਕਾ ਨੱਯਾ ਪੀਸਨ ਪੀਠਾ, ਏਕਾ ਸਈਆ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਸ਼ਬਦ ਗੁਰਦੇਵ ਨਮੋ ਆਦਿ ਆਦਿ ਸਤਿ ਸਤਿ ਸਤਿਵਾਦੀ ਇਕ ਜਣਾਈਆ। ਸਤਿ ਸਤਿ ਸਤਿਗੁਰ ਅਵਤਾਰ, ਸਤਿ ਸਤਿਵਾਦੀ ਆਪ ਜਣਾਇੰਦਾ। ਸਤਿ ਸਤਿ ਪੀਰ ਪੈਗ਼ੰਬਰ ਦਏ ਆਧਾਰ, ਦਸਤਗੀਰ ਆਪਣਾ ਬੰਧਨ ਪਾਇੰਦਾ। ਸਤਿ ਸਤਿ ਬੋਧ ਅਗਾਧ, ਸ਼ਬਦ ਜੈਕਾਰ ਨਾਮ ਨਿਧਾਨਾ ਆਪ ਸਮਝਾਇੰਦਾ। ਸਤਿ ਸਤਿ ਕਲਮਾ ਨਬੀ ਰਸੂਲ ਗਏ ਉਚਾਰ, ਆਪਣੀ ਕਲਾਮ ਆਪ ਪੜ੍ਹਾਇੰਦਾ। ਸਤਿ ਸਤਿ ਵਿਸ਼ਨ ਬ੍ਰਹਮਾ ਸ਼ਿਵ ਕਰੇ ਨਿਮਸਕਾਰ, ਅਸਤਿ ਹਰਿ ਕਾ ਰੂਪ ਨਜ਼ਰ ਨਾ ਆਇੰਦਾ। ਸਤਿ ਗੁਰਦੇਵ ਸਤਿ ਨਾਮ ਸਤਿ ਕਲਮਾ ਸਤਿ ਅਮਾਮ, ਸਤਿ ਕਾਇਨਾਤ ਆਪ ਪਰਗਟਾਇੰਦਾ। ਸਤਿ ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਸਤਿ ਸੱਤ ਲੋਕ ਸਤਿ ਆਪ ਸੁਣਾਇੰਦਾ। ਸਤਿ ਦੇਵੇ ਇਕ ਗਿਆਨ, ਗਿਆਨ ਮੰਤਰ ਨਾਮ ਪਰਗਟਾਇੰਦਾ। ਸਤਿ ਨੂਰ ਏਕਾ ਭਾਨ, ਰਵ ਸਸ ਨੂਰ ਧਰਾਇੰਦਾ। ਸਤਿ ਇਕ ਹੁਕਮਰਾਨ, ਸਚ ਤਖ਼ਤ ਸੋਭਾ ਪਾਇੰਦਾ। ਸਤਿ ਸੰਦੇਸਾ ਧੁਰ ਫ਼ਰਮਾਣ, ਆਦਿ ਜੁਗਾਦਿ ਸੁਣਾਇੰਦਾ। ਸਤਿ ਹੁਕਮੇ ਅੰਦਰ ਪਾਵੇ ਆਣ, ਗੁਰ ਅਵਤਾਰ ਹੁਕਮ ਮਨਾਇੰਦਾ। ਸਤਿ ਰੂਪ ਸ੍ਰੀ ਭਗਵਾਨ, ਦੂਜਾ ਕੋਇ ਨਜ਼ਰ ਨਾ ਆਇੰਦਾ। ਸਤਿ ਵਸੇ ਸਚਖੰਡ ਸੱਚੇ ਮਕਾਨ, ਚਾਰ ਦੀਵਾਰੀ ਛੱਪਰ ਛੰਨ ਨਾ ਕੋਇ ਬਣਾਇੰਦਾ। ਸਤਿ ਧਾਰ ਸ਼ਬਦ ਮਹਾਨ, ਸਤਿ ਸੁਤ ਹਰਿ ਜੂ ਹਰਿ ਹਰਿ ਆਪ ਪਰਗਟਾਇੰਦਾ। ਸਤਿ ਕਰੇ ਸਤਿ ਕਲਿਆਣ, ਸਤਿ ਆਪਣਾ ਭੇਵ ਖੁਲ੍ਹਾਇੰਦਾ। ਸਤਿ ਖੇਲ ਵਿਸ਼ਨੂੰ ਭਗਵਾਨ, ਵਿਸ਼ਵ ਆਪਣੇ ਰੰਗ ਰੰਗਾਇੰਦਾ। ਕਲਜੁਗ ਲੇਖਾ ਚੁਕਾਏ ਆਣ, ਚੌਕੜ ਆਪਣੀ ਝੋਲੀ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਹੈਰਾਨ, ਹਰਿ ਕੀ ਖੇਲ ਵਰਤਾਇੰਦਾ। ਜਿਸਦੀ ਦੱਸਦੇ ਗਏ ਪਹਿਚਾਨ, ਸੋ ਬੇਪਹਿਚਾਨ ਫੇਰਾ ਪਾਇੰਦਾ। ਗ਼ਰੀਬ ਨਿਮਾਣੇ ਕੋਝੇ ਕਮਲੇ ਪਕੜੇ ਆਣ, ਕਾਇਆ ਕਪੜਾ ਪੜਦਾ ਆਪ ਉਠਾਇੰਦਾ। ਰਾਤੀ ਸੁੱਤਿਆਂ ਘਰ ਘਰ ਦਏ ਗਿਆਨ, ਰਸਨਾ ਜਿਹਵਾ ਨਾ ਕੋਇ ਸਮਝਾਇੰਦਾ। ਗੁਰਸਿਖ ਸਤਿਗੁਰ ਗੁਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਆਤਮ ਪਰਮਾਤਮ ਏਕਾ ਨੈਣ ਵਖਾਣ, ਸੋਹੰ ਆਪਣੀ ਧਾਰ ਜਣਾਇੰਦਾ। ਬਿਨ ਮੇਲਿਆਂ ਮਿਲਿਆ ਆਣ, ਦੂਰ ਦੁਰਾਡਾ ਪੰਧ ਮੁਕਾਇੰਦਾ। ਆਪਣਾ ਨਾਉਂ ਰੱਖ ਵਿਸ਼ਨੂੰ ਭਗਵਾਨ, ਭਗਵਨ ਆਪਣੀ ਖੇਲ ਕਰਾਇੰਦਾ। ਜਿਸ ਦੇ ਕੋਲੋਂ ਸਾਰੇ ਮੰਗਦੇ ਰਹੇ ਦਾਨ, ਸੋ ਪੁਰਖ ਨਿਰੰਜਣ ਫੇਰਾ ਪਾਇੰਦਾ। ਬਿਨ ਗੁਰ ਨੇਤਰ ਕੋਈ ਨਾ ਕਰੇ ਪਛਾਣ, ਜਗਤ ਨੇਤਰ ਕੰਮ ਕਿਸੇ ਨਾ ਆਇੰਦਾ। ਪੜ੍ਹ ਪੜ੍ਹ ਥੱਕਾ ਜੀਵ ਜਹਾਨ, ਜੀਵਨ ਜੁਗਤ ਨਾ ਕੋਇ ਸਮਝਾਇੰਦਾ। ਮਰ ਮਰ ਥੱਕਾ ਬਿਰਧ ਬਾਲ ਜੁਆਨ, ਬਿਨ ਸਤਿਗੁਰ ਪੂਰੇ ਮਰਨਾ ਕਿਸੇ ਨਾ ਆਇੰਦਾ। ਨਾਨਕ ਦੇ ਕੇ ਗਿਆ ਇਕ ਬਿਆਨ, ਬਿਆਨਾ ਹਰਿ ਕਾ ਨਾਮ ਲਿਖਾਇੰਦਾ। ਨਿਸ਼ਅੱਖਰ ਕੋਇ ਨਾ ਕਰੇ ਪਹਿਚਾਨ, ਪੈਂਤੀ ਅੱਖਰ ਜਗਤ ਵੰਡ ਵੰਡਾਇੰਦਾ। ਭਗਤ ਪੜ੍ਹਾਏ ਗੁਣ ਨਿਧਾਨ, ਸਾਚੀ ਸਿਖਿਆ ਆਪ ਸਮਝਾਇੰਦਾ। ਆਤਮ ਪਰਮਾਤਮ ਇਕ ਗਿਆਨ, ਆਖਰ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਜਗਤ ਜਹਾਨ, ਜੀਵਨ ਜੁਗਤ ਇਕ ਸਮਝਾਇੰਦਾ। ਕਾਇਆ ਮੰਦਰ ਸਚ ਮਕਾਨ, ਮਹਿਬੂਬ ਦਇਆ ਕਮਾਇੰਦਾ।

ਏਕਾ ਨੂਰ ਕਰ ਮਹਾਨ, ਜ਼ਹੂਰ ਰੂਪ ਵਖਾਇੰਦਾ। ਸ਼ਾਹ ਗ਼ਫੂਰ ਵਡ ਸੁਲਤਾਨ, ਆਪਣੀ ਰਹਿਮਤ ਆਪ ਕਮਾਇੰਦਾ। ਆਸਾ ਪੂਰ ਮਿਹਰਵਾਨ, ਸਤਿਗੁਰ ਆਪਣੇ ਰੰਗ ਰੰਗਾਇੰਦਾ। ਆਏ ਨੇੜੇ ਦਿਸੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਕਲਜੁਗ ਅੰਤਮ ਗੁਰਮੁਖਾਂ ਬਖ਼ਸ਼ੇ ਜਨਮ ਜਨਮ ਦੇ ਜਗਤ ਕਸੂਰ, ਪਿਛਲਾ ਕਿੱਸਾ ਨਾ ਕੋਇ ਸੁਣਾਇੰਦਾ। ਦਰਸਨ ਦੇਵੇ ਹੋ ਕੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਰੂਪ ਵਟਾਇੰਦਾ। ਫੜ ਬੇੜਾ ਭਰਿਆ ਪੂਰ, ਗ਼ਰੀਬ ਨਿਮਾਣੇ ਉਪਰ ਚੜ੍ਹਾਇੰਦਾ। ਰਾਤੀਂ ਸੁੱਤਿਆਂ ਦਰਸਨ ਦਏ ਜ਼ਰੂਰ, ਗੁਰਸਿਖ ਜ਼ਰੂਰਤ ਪੂਰ ਕਰਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬਣ ਕੇ ਆਇਆ ਮਜ਼ਦੂਰ, ਭਗਤ ਦੁਆਰ ਆਪ ਬਣਾਇੰਦਾ। ਗੁਰਸਿਖਾਂ ਦੀ ਲੈ ਲੈ ਚਰਨ ਧੂੜ, ਸਚਖੰਡ ਦੁਆਰ ਰੰਗ ਰੰਗਾਇੰਦਾ। ਲੇਖੇ ਲਾਏ ਮੂਰਖ ਮੂੜ, ਜਗਤ ਵਿਦਿਆ ਮੋਹ ਚੁਕਾਇੰਦਾ। ਭਾਂਡਾ ਖਾਲੀ ਕਰੇ ਭਰਪੂਰ, ਗੁਰਸਿਖ ਦੂਜੇ ਦਰ ਨਾ ਮੰਗਣ ਜਾਇੰਦਾ। ਨਾਤਾ ਤੋੜੇ ਕੂੜੋ ਕੂੜ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਿਤਾ ਵਰ, ਕਲਜੁਗ ਅੰਤਮ ਮੇਲ ਮਿਲਾਇੰਦਾ। ਕਲਜੁਗ ਅੰਤਮ ਮਿਲਣਾ ਮੇਲਾ, ਸੋ ਪੁਰਖ ਨਿਰੰਜਣ ਆਪ ਜਣਾਇਆ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਚੇਲਾ ਗੁਰ ਏਕਾ ਰੂਪ ਵਖਾਇਆ। ਆਤਮ ਪਰਮਾਤਮ ਸੱਜਣ ਸੁਹੇਲਾ, ਬ੍ਰਹਮ ਪਾਰਬ੍ਰਹਮ ਬੰਧਨ ਪਾਇੰਦਾ। ਜੁਗ ਚੌਕੜੀ ਜੋ ਵਸਦਾ ਰਿਹਾ ਨਵੇਲਾ, ਨਿਰਗੁਣ ਆਪਣਾ ਆਸਣ ਲਾਇਆ। ਕਲਜੁਗ ਅੰਤ ਸੁਹਾਏ ਸਾਚਾ ਵੇਲਾ, ਸੰਬਲ ਖੇੜਾ ਦਏ ਵਸਾਇਆ। ਜਨ ਭਗਤਾਂ ਧਰਮ ਰਾਏ ਦੀ ਕੱਟੇ ਜੇਲਾ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਅੰਤ ਲਏ ਤਰਾਇਆ। ਹਰਿਜਨ ਤਾਰੇ ਅੰਤ ਆਪ, ਪ੍ਰਭ ਆਪਣਾ ਦਇਆ ਕਮਾਈਆ। ਸੋਹੰ ਜਪਾਏ ਸਾਚਾ ਜਾਪ, ਜਪਤ ਜਪਤ ਜੀਵ ਸੁਖ ਪਾਈਆ। ਪਾਰਬ੍ਰਹਮ ਪ੍ਰਭ ਬਣੇ ਮਾਈ ਬਾਪ, ਗੁਰਸਿਖ ਆਪਣੀ ਗੋਦ ਉਠਾਈਆ। ਤ੍ਰੈਗੁਣ ਨਾਤਾ ਤੋੜੇ ਤੀਨੋ ਤਾਪ, ਅਗਨੀ ਤਤ ਨਾ ਕੋਇ ਤਪਾਈਆ। ਜਨਮ ਕਰਮ ਦਾ ਮੇਟੇ ਪਾਪ, ਕਰਮ ਕਾਂਡ ਨਾ ਕੋਇ ਰਖਾਈਆ। ਇਕ ਇਕ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਈਆ। ਚਾਰ ਵਰਨ ਬਣਾਏ ਸਾਚੀ ਜ਼ਾਤ, ਅਠਾਰਾਂ ਬਰਨ ਨਾ ਕਰੇ ਲੜਾਈਆ। ਮਨਮਤ ਕੱਢੇ ਨਾਰ ਕਮਜ਼ਾਤ, ਕੁਲੱਖਣੀ ਗੁਰ ਘਰ ਰਹਿਣ ਨਾ ਪਾਈਆ। ਮਨ ਮਨੂਆਂ ਦਹਿ ਦਿਸ਼ਾ ਨਾ ਮਾਰੇ ਝਾਤ, ਪੰਖੀ ਉਠ ਨਾ ਨੱਠ ਨੱਠ ਜਾਈਆ। ਕਾਇਆ ਕਵਰੀ ਡੂੰਘੀ ਭਵਰੀ ਮੇਟੇ ਅੰਧੇਰੀ ਰਾਤ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅਨਹਦ ਸੁਣਾਏ ਆਪਣੀ ਗਾਥ, ਪੰਚਮ ਮਿਲ ਮਿਲ ਮੰਗਲ ਇਕ ਅਲਾਈਆ। ਸਾਚੀ ਸਖ਼ੀ ਹਰਿ ਜੂ ਕਾਹਨ, ਪੁਛੇ ਵਾਤ, ਨਾਮ ਬੰਸਰੀ ਇਕ ਵਜਾਈਆ । ਸਾਚੇ ਪਤਣ ਆਵੇ ਘਾਟ, ਜਮਨਾ ਮਥਰਾ ਗੋਕਲ ਬਿੰਦਰਾਬਨ ਏਕਾ ਘਰ ਵਖਾਈਆ। ਏਕਾ ਮੰਡਲ ਪਾਏ ਰਾਸ, ਏਕਾ ਨਾਚ ਨਚਾਈਆ। ਇਕ ਬੁਝਾਏ ਜਨਮ ਜਨਮ ਦੀ ਲੱਗੀ ਪਿਆਸ, ਤ੍ਰਿਸਨਾ ਰੋਗ ਗਵਾਈਆ। ਏਕਾ ਰਾਮ ਪੂਰੀ ਕਰੇ ਆਸ, ਸੀਤਾ ਸੁਰਤੀ ਲਏ ਪਰਣਾਈਆ। ਏਕਾ ਰਾਮ ਕੱਟੇ ਬਨਬਾਸ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਏਕਾ ਰਾਮ ਘਟ ਘਟ ਕਰ ਪਰਕਾਸ਼, ਨੂਰੋ ਨੂਰ ਰਿਹਾ ਧਰਾਈਆ। ਏਕਾ ਰਾਮ ਆਪਣੀ ਪੂਰੀ ਕਰੇ ਆਪੇ ਆਸ, ਆਪ ਆਪਣਾ ਰਿਹਾ ਛੁਪਾਈਆ। ਏਕਾ ਸਤਿਗੁਰ ਹੋਏ ਦਾਸ, ਨਾਨਕ ਨਿਰਗੁਣ ਗਿਆ ਸਮਝਾਈਆ। ਏਕਾ ਪੁਰਖ ਪੁਰਖ ਅਬਿਨਾਸ਼, ਅਬਿਨਾਸ਼ੀ ਏਕਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ

ਵਰ, ਸ਼ਬਦ ਮਿਲਾਵਾ ਸਾਚੇ ਘਰ, ਪਿਤਾ ਪੂਤ ਹੋਏ ਕੁੜਮਾਈਆ। ਪਿਤਾ ਪੂਤ ਏਕਾ ਘਰ ਵਸੇਰਾ, ਹਰਿ ਗੋਬਿੰਦ ਲੇਖ ਚੁਕਾਇੰਦਾ। ਤਤਵ ਤਤ ਵਸੇ ਖੇੜਾ, ਖਿੜਕੀ ਕੁੰਡੀ ਆਪੇ ਲਾਹਿੰਦਾ। ਨਿਰਗੁਣ ਸਰਗੁਣ ਮੁੱਕੇ ਝੇੜਾ, ਘਰ ਘਰ ਵਿਚ ਮੇਲ ਮਿਲਾਇੰਦਾ। ਕਰਨੀ ਕਰਤਾ ਕਰੇ ਖੁਲ੍ਹਾ ਵੇਹੜਾ, ਬੰਦ ਕਿਵਾੜ ਨਾ ਕੋਇ ਵਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰਦਾ ਰਿਹਾ ਹੇਰਾ ਫੇਰਾ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਜਿਸ ਜਨ ਉਪਰ ਆਪਣੀ ਕਰੀ ਮਿਹਰਾ, ਕਰ ਮਿਹਰ ਨਜ਼ਰ ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤਮ ਪਰਗਟ ਹੋਇਆ ਨਿਰਗੁਣ ਰੂਪ ਸਿੰਘ ਸ਼ੇਰਾ, ਪੁਰਖ ਅਕਾਲ ਆਪਣੀ ਭਬਕ ਲਗਾਇੰਦਾ। ਦੋ ਜਹਾਨਾਂ ਪਾਏ ਘੇਰਾ, ਸ਼ਬਦੀ ਡੋਰ ਹੱਥ ਉਠਾਇੰਦਾ। ਅੰਤਮ ਕਰੇ ਹੱਕ ਨਿਬੇੜਾ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਚਰਨ ਲਾ ਲਾ ਬੈਠੇ ਡੇਰਾ, ਅੰਤ ਕੋਈ ਨਾ ਆਇੰਦਾ। ਜੇ ਕੋਈ ਪੁੱਛੇ ਕਿਹੜਾ ਕੇਹੜਾ, ਕੋਟਨ ਕੋਟ ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਰੂਪ ਧਰਾਇੰਦਾ। ਮਾਤਲੋਕ ਪਾਰਬ੍ਰਹਮ ਦਾ ਨਿੱਕਾ ਖੇੜਾ, ਨਿੱਕੇ ਨਿੱਕੇ ਬਾਲ ਸੇਵਾ ਲਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਪਿਛੋਂ ਆਪਣਾ ਮਾਰੇ ਫੇਰਾ, ਫੇਰੀ ਸਭ ਦੀ ਆਪ ਮੁਕਾਇੰਦਾ। ਨਿਰਗੁਣ ਨਿਰਵੈਰ ਅਜੂਨੀ ਰਹਿਤ ਇਕ ਦਲੇਰਾ, ਬਿਨ ਭਗਤਾਂ ਆਪਣੀ ਦਲੇਰੀ ਨਾ ਕਿਸੇ ਵਖਾਇੰਦਾ। ਕਲਜੁਗ ਅੰਤਮ ਕੂੜੀ ਕਿਰਿਆ ਢਾਹਿਆ ਡੇਰਾ, ਢਾਹ ਢਾਹ ਖ਼ਾਕ ਮਿਲਾਇੰਦਾ। ਜੋ ਜਨ ਦਰਸਨ ਦਰ ਤੇ ਕਰਕੇ ਜਾਏ ਇਕ ਵੇਰਾ, ਲੱਖ ਚੁਰਾਸੀ ਵਿਚ ਨਾ ਆਇੰਦਾ। ਮਾਤ ਗਰਭ ਨਾ ਪਾਏ ਫੇਰਾ, ਉਲਟਾ ਰੁਖ ਨਾ ਮੁਖ ਲਟਕਾਇੰਦਾ। ਤਤਵ ਤਤ ਚੁਕਾਏ ਝੇੜਾ, ਝੰਝਟ ਹੋਰ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰਾ ਚੁਕਾਏ ਡਰ, ਤੇਰਾ ਸੰਸਾ ਸਰਬ ਮਿਟਾਇੰਦਾ। ਪਿਛੇ ਡਰ ਗੁਰ ਅਵਤਰ, ਚਾਰ ਜੁਗ ਜੀਵ ਜੰਤ ਧਿਆਨ ਲਗਾਇੰਦਾ। ਕੋਇ ਰਾਮ ਕ੍ਰਿਸ਼ਨ ਧਿਆਨ ਰਿਹਾ ਧਰ, ਕੋਇ ਪੱਥਰ ਪਾਹਨ ਪੂਜ ਪੁਜਾਇੰਦਾ। ਕੋਇ ਵਿਸ਼ਨ ਬ੍ਰਹਮਾ ਸ਼ਿਵ ਮੰਗੇ ਵਰ, ਕੋਇ ਕਰੋੜ ਤੇਤੀਸਾ ਸੀਸ ਨਿਵਾਇੰਦਾ। ਕੋਇ ਤੇਈ ਅਵਤਾਰ ਲੜ ਰਿਹਾ ਫੜ, ਫੜ ਪੱਲੂ ਗੰਢ ਪੁਆਇੰਦਾ। ਕੋਈ ਕਹੇ ਈਸਾ ਮੂਸਾ ਦਰਗਹਿ ਲਾਉਣ ਜੜ੍ਹ, ਮੁਕਾਮੇ ਹੱਕ ਡੇਰਾ ਲਾਇੰਦਾ। ਕੋਈ ਕਹੇ ਮੁਹੰਮਦ ਸਾਚੇ ਘਰ ਬੈਠਾ ਚੜ੍ਹ, ਮੁਰੀਦ ਮੁਰਸ਼ਦ ਨਾਲ ਰਲਾਇੰਦਾ। ਕੋਈ ਕਹੇ ਨਾਨਕ ਨਿਰਗੁਣ ਨਿਰੰਕਾਰ ਅੰਦਰ ਲਿਆ ਫੜ, ਪੰਜ ਤਤ ਆਪਣਾ ਰੰਗ ਰੰਗਾਇੰਦਾ। ਕੋਈ ਕਹੇ ਗੁਰ ਗੋਬਿੰਦ ਘਾੜਨ ਲਿਆ ਘੜ, ਘਾੜਤ ਘੜਤ ਵੇਖ ਵਖਾਇੰਦਾ। ਪੁਰਖ ਅਕਾਲ ਕਹੇ ਮੈਂ ਆਪਣੀ ਕਰਨੀ ਰਿਹਾ ਕਰ, ਮੇਰਾ ਭੇਵ ਕੋਇ ਨਾ ਪਾਇੰਦਾ। ਬਿਨ ਨਾਨਕ ਕਬੀਰ ਕੋਈ ਨਾ ਪੁੱਜਾ ਸਚਖੰਡ ਦਰ, ਮੇਰੇ ਚਰਨਾਂ ਸੀਸ ਨਾ ਕੋਇ ਟਿਕਾਇੰਦਾ। ਦੂਰ ਦੁਰਾਡੇ ਸਾਰੇ ਰਹੇ ਡਰ, ਨੇਤਰ ਨੈਣ ਨਾ ਕੋਇ ਉਠਾਇੰਦਾ। ਕਲਜੁਗ ਅੰਤਮ ਆਪਣੀ ਕਿਰਪਾ ਦਿਤੀ ਕਰ, ਨਿਰਗੁਣ ਆਪਣਾ ਰੂਪ ਧਰਾਇੰਦਾ। ਗੁਰਸਿਖ ਸੱਜਣ ਲਏ ਫੜ, ਫੜ ਬਾਂਹੋਂ ਗਲੇ ਮਿਲਾਇੰਦਾ। ਸਤਿਜੁਗ ਸਾਚਾ ਮਾਰਗ ਧਰ, ਧਰਨੀ ਧਰਤ ਧਵਲ ਦੁੱਖ ਵੰਡਾਇੰਦਾ। ਉਚੇ ਟਿੱਲੇ ਪਰਬਤ ਸਮੁੰਦ ਸਾਗਰ ਚੁਕੇ ਡਰ, ਜਲ ਥਲ ਮਹੀਅਲ ਆਪਣਾ ਹੁਕਮ ਵਰਤਾਇੰਦਾ। ਲੱਖ ਚੁਰਾਸੀ ਲੇਖਾ ਜਾਣੇ ਨਾਰੀ ਨਰ, ਨਰਪਤ ਆਪਣੀ ਕਾਰ ਕਮਾਇੰਦਾ । ਸਤਿਜੁਗ ਸਾਚੇ ਦੇਵੇ ਵਰ, ਸੰਤ ਸੁਹੇਲੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੁਤ ਦੁਲਾਰੇ ਤੇਰਾ ਵਸਿਆ ਇਕ ਘਰ, ਹਰਿ ਖੇੜਾ ਆਪ ਵਸਾਇੰਦਾ।

ਵਸੇ ਖੇੜਾ ਇਕ ਨਜ਼ਦੀਕ, ਨਜ਼ਰ ਕਿਸੇ ਨਾ ਆਈਆ। ਪੁਰਖ ਅਬਿਨਾਸ਼ੀ ਲਾਸ਼ਰੀਕ, ਸਿਰਕਤ ਹੋਰ ਨਾ ਕੋਇ ਵਧਾਈਆ । ਮਾਰਗ ਦੱਸਿਆ ਇਕ ਬਾਰੀਕ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਿਹਾ ਸਮਝਾਈਆ। ਜਗਤ ਅੰਧੇਰਾ ਮੇਟੇ ਤਾਰੀਕ, ਚੰਦ ਚਾਂਦਨਾ ਨਾਮ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਪਰਗਟ ਹੋਇਆ ਠੀਕ, ਠੀਕਰ ਸਭ ਦਾ ਦਏ ਭੰਨਾਈਆ। ਗੁਰਮੁਖ ਵਿਰਲਾ ਮਾਨਸ ਜਨਮ ਜਾਏ ਜੀਤ, ਜਿਸ ਮਿਲੀ ਹਰਿ ਸਰਨਾਈਆ। ਸੋਹੰ ਢੋਲਾ ਗਾਏ ਗੀਤ, ਆਤਮ ਪਰਮਾਤਮ ਇਕ ਪੜ੍ਹਾਈਆ। ਨਾਤਾ ਤੁਟੇ ਮੰਦਰ ਮਸੀਤ, ਸ਼ਿਵਦਵਾਲਾ ਮੱਠ ਵੇਖਣ ਕੋਇ ਨਾ ਜਾਈਆ। ਕਾਇਆ ਮੰਦਰ ਅੰਦਰ ਮਿਲੇ ਅਤੀਤ, ਘਰ ਬੈਠਾ ਆਸਣ ਲਾਈਆ। ਗੁਰਸਿਖ ਤੇਰੇ ਮਿਲਣ ਦੀ ਰੱਖੇ ਇਕ ਪ੍ਰੀਤ, ਪ੍ਰਭ ਸੱਚਾ ਸਚ ਗੁਸਾਈਆ। ਨਿਤ ਨਵਿਤ ਕਰੇ ਉਡੀਕ, ਘੜੀ ਪੱਲ ਥਿਤ ਵਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਲਹਿਣਾ ਦਏ ਮੁਕਾਈਆ। ਸ਼ਬਦ ਗੁਰ ਤੇਰਾ ਸਾਚਾ ਲਹਿਣਾ, ਹਰਿ ਲੋਕਮਾਤ ਮੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਾਇਆ ਗਹਿਣਾ, ਪੰਜ ਤਤ ਕਾਇਆ ਚੋਲਾ ਰੰਗ ਰੰਗਾਇੰਦਾ। ਅੰਤਮ ਭਾਣਾ ਪਿਆ ਸਹਿਣਾ, ਸਹਿ ਸਹਿ ਸ਼ੁਕਰ ਸਰਬ ਮਨਾਇੰਦਾ। ਵੇਖਿਆ ਖੇਲ ਨੇਤਰ ਨੈਣਾਂ, ਨੈਣ ਨੈਣ ਨੈਣ ਉਠਾਇੰਦਾ। ਅੰਤਮ ਮੰਨਣਾ ਪਏ ਸਭ ਨੂੰ ਕਹਿਣਾ, ਪੁਰਖ ਅਬਿਨਾਸ਼ੀ ਹੁਕਮ ਜਣਾਇੰਦਾ। ਵਰਨ ਬਰਨ ਜ਼ਾਤ ਪਾਤ ਸ੍ਰਿਸ਼ਟ ਸਬਾਈ ਖਾਏ ਬਣ ਬਣ ਡੈਣਾ, ਸਾਚਾ ਰੰਗ ਨਾ ਕੋਇ ਰੰਗਾਇੰਦਾ। ਆਤਮ ਪਰਮਾਤਮ ਨਾਤਾ ਜੋੜ ਗੁਰਮੁਖ ਗੁਰਸਿਖ ਬਣਨਾ ਭਾਈ ਭੈਣਾ, ਭੈਣ ਭਈਆ ਫੜਾਏ ਬਹੀਆ, ਸਾਚਾ ਸਈਆ ਸਿਰ ਆਪਣਾ ਹੱਥ ਰਖਾਇੰਦਾ। ਧਰਮ ਰਾਏ ਨਾ ਕੱਢੇ ਵਈਆ, ਚਿਤਰ ਗੁਪਤ ਨਾ ਲੇਖ ਲਿਖਈਆ, ਲਾੜੀ ਮੌਤ ਨਾ ਕੋਇ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਪੌੜੇ ਆਪ ਚੜ੍ਹਾਇੰਦਾ। ਸਤਿਜੁਗ ਸਾਚਾ ਇਕੋ ਪੌੜਾ, ਪੌੜੀ ਹੋਰ ਨਾ ਕੋਇ ਲਗਾਈਆ। ਲੇਖਾ ਜਾਣੇ ਬ੍ਰਹਿਮਣ ਗੌੜਾ, ਗਉੜੀ ਰਾਗ ਨਾ ਸਕੇ ਸਮਝਾਈਆ। ਛੱਤੀ ਰਾਗ ਨੇੜ ਨਾ ਬਹੁੜਾ, ਬਹੁੜੀ ਬਹੁੜੀ ਕਰੇ ਦੁਹਾਈਆ। ਸਾਹਿਬ ਸਤਿਗੁਰ ਜਿਸ ਜਨ ਬਹੁੜਾ, ਲੱਗੀ ਔੜ ਦਏ ਬੁਝਾਈਆ। ਫਲ ਮਿੱਠਾ ਕਰੇ ਕੌੜਾ, ਕੂੜੀ ਕਿਰਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਖੁਲਾਸਾ ਪੁਰਖ ਅਬਿਨਾਸ਼ਾ ਖਾਲਕ ਖਲਕ ਦਏ ਸਮਝਾਈਆ। ਖ਼ਾਲਕ ਖ਼ਲਕ ਆਲਮੀਨ, ਆਲਮ ਉਲਮਾ ਆਪ ਪੜ੍ਹਾਇੰਦਾ। ਨਬੀ ਰਸੂਲਾਂ ਦੇ ਯਕੀਨ, ਸਾਚਾ ਜੁਮਲਾ ਇਕ ਸਿਖਾਇੰਦਾ। ਏਕਾ ਤਸਬੀ ਦੇ ਤਸਕੀਨ, ਤਾਲਬ ਤੁਲਬਾ ਆਪ ਕਮਾਇੰਦਾ। ਏਕਾ ਕਰ ਕੇ ਗਿਆ ਤਲਕੀਨ, ਤੁਅੱਲਕ ਹੋਰ ਨਾ ਕੋਇ ਵਧਾਇੰਦਾ। ਖ਼ੁਦਾਵੰਦ ਨਾ ਹੋਏ ਗ਼ਮਗੀਨ, ਗ਼ਫ਼ਲਤ ਵਿਚ ਨਾ ਕੋਇ ਰਖਾਇੰਦਾ। ਏਕਾ ਅਲਫ਼ ਕਰੇ ਤਰਮੀਮ, ਐਨ ਅੱਖ ਨਾ ਕੋਇ ਵਖਾਇੰਦਾ। ਯੇ ਯੁਕਤੀ ਖਿਚ ਨਾ ਸਕੇ ਹਰਿ ਕਾ ਸੀਨ, ਸਾਬਤ ਸੂਰਤ ਨਾ ਕੋਇ ਧਰਾਇੰਦਾ। ਪਰਵਰਦਿਗਾਰ ਬਣਿਆ ਰਹੇ ਨਾਬੀਨ, ਨਾਬੀਨਾ ਅੱਖ ਨਾ ਕੋਇ ਖੁਲ੍ਹਾਇੰਦਾ। ਮਿਹਬਾਨ ਬੀਦੋ ਪੇਹਰਵਾਨ ਬੀ ਖੈਰ ਯਾ ਅੱਲਾ ਆਲਮੀਨ, ਆਪਣੀ ਖੇਲ ਆਪ ਕਰਾਇੰਦਾ। ਆਪੇ ਹੋਇਆ ਵਡ ਹੁਸੀਨ, ਹੁਸਨ ਆਪਣਾ ਆਪ ਪਰਗਟਾਇੰਦਾ। ਜਲਵਾ ਤਕੇ ਨਾ ਕੋਇ ਨਸੀਮ, ਨਸੀਹਤ ਆਪਣੀ ਨਾ ਕਿਸੇ ਜਣਾਇੰਦਾ। ਗਹਿਰ ਗੰਭੀਰ ਗ਼ਨੀ ਗ਼ਨੀਮ, ਗੁਰਬਤ ਆਪਣੇ ਵਿਚ ਛੁਪਾਇੰਦਾ। ਪਰਦਾਨਸੀਂ ਬੇਨਗੀਂ, ਨਿਗਹ ਨੈਣ ਨਾ ਕੋਇ ਉਠਾਇੰਦਾ। ਨਾ ਕੋਈ ਮਜ਼੍ਹਬ

ਨਾ ਕੋਇ ਦੀਨ, ਸ਼ਰਅ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਬਕਤਰ ਨਾ ਕੋਈ ਜ਼ੀਨ, ਤਨ ਸੰਗ ਨਾ ਕੋਇ ਵਖਾਇੰਦਾ। ਸ਼ਾਹ ਸੁਆਰਾ ਨਾ ਕੋਇ ਅਜ਼ੀਮ, ਅਜ਼ਮਤ ਆਪਣੀ ਨਾ ਕੋਇ ਵਡਿਆਇੰਦਾ। ਬੇਗ਼ਮ ਕੋਇ ਨਾ ਹੋਏ ਅਧੀਨ, ਬੇ ਗ਼ਮ ਗ਼ਮਖ਼ਾਰ ਆਪ ਹੋ ਜਾਇੰਦਾ। ਮੁਹੰਮਦ ਕੀ ਕਰੇ ਵਿਚਾਰ ਮਸਕੀਨ, ਹਰਿ ਮਸਖ਼ਰਾ ਏਕਾ ਖੇਲ ਕਰਾਇੰਦਾ। ਚੌਦਾਂ ਲੋਕ ਤੜਫੇ ਜਿਉਂ ਜਲ ਮੀਨ, ਚੌਦਾਂ ਤਬਕ ਧੀਰ ਨਾ ਕੋਇ ਧਰਾਇੰਦਾ। ਅੰਤਰ ਅੰਤਰ ਪਰਵਰਦਿਗਾਰ ਤੇਰਾ ਕਲਮਾ ਰਿਹਾ ਚੀਨ, ਚਿਨ੍ਹ ਨਜ਼ਰ ਕੋਇ ਨਾ ਆਇੰਦਾ। ਮਹਿਬੂਬ ਤੇਰਾ ਅਧੀਨ, ਮੈਖਾਨਾ ਜਗਤ ਮੋਹੇ ਨਾ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੁਤ ਦੁਲਾਰੇ ਆਪ ਵਖਾਇੰਦਾ। ਸੁਤ ਦੁਲਾਰੇ ਵੇਖ ਮੇਰਾ ਹਾਲ, ਹਰਿ ਜੂ ਹਰਿ ਹਰਿ ਰਿਹਾ ਜਣਾਈਆ। ਗੁਰ ਅਵਤਾਰ ਹੋਏ ਬੇਹਾਲ, ਬੈਠੇ ਸੀਸ ਝੁਕਾਈਆ। ਨੇਤਰ ਰੋਵੇ ਮਹਾਕਾਲ, ਕੂਕ ਕੂਕ ਦਏ ਦੁਹਾਈਆ। ਵਿਸ਼ਨ ਬ੍ਰਹਮੇ ਸ਼ਿਵ ਆਇਆ ਜ਼ਵਾਲ, ਲੇਖਾ ਸਭ ਦਾ ਰਿਹਾ ਮੁਕਾਈਆ। ਨਾ ਕੋਈ ਖੰਡਾ ਨਾ ਕੋਈ ਢਾਲ, ਤੀਰ ਤਲਵਾਰ ਨਾ ਹੱਥ ਉਠਾਈਆ। ਪੰਜ ਤਤਾ ਨਾ ਕੋਇ ਨਿਸ਼ਾਨ, ਗੁਰੂ ਪੀਰ ਨਾ ਵੰਡ ਵੰਡਾਈਆ। ਮੁਕਾਮੇ ਹੱਕ ਇਕ ਜਲਾਲ, ਨੂਰ ਨੂਰ ਰੁਸ਼ਨਾਈਆ। ਸਚਖੰਡ ਇਕ ਮਕਾਨ, ਸੰਬਲ ਡੇਰਾ ਲਾਈਆ। ਬਣ ਪੈਗ਼ੰਬਰ ਵਡ ਅਮਾਮ, ਇਬਨੁਲਵਕਤ ਵੇਖ ਵਖਾਈਆ। ਮੁਸ਼ਕਲ ਹੋਈ ਵਿਚ ਜਹਾਨ, ਮਸ਼ਵਰਾ ਸਭ ਦਾ ਰਿਹਾ ਭੁਲਾਈਆ। ਮੁੱਲਾਂ ਸ਼ੇਖ਼ ਮੁਸਾਇਕ ਕੂਕਣ ਵਿਚ ਕਬਰਸਤਾਨ, ਕੂਕ ਕੂਕ ਦੇਣ ਦੁਹਾਈਆ। ਜਿਸ ਦਾ ਕਿਸੇ ਨਾ ਮਿਲਿਆ ਕੋਇ ਨਿਸ਼ਾਨ, ਅੰਜੀਲ ਕੁਰਾਨ ਕਰੇ ਪੜ੍ਹਾਈਆ। ਸੋ ਸਾਹਿਬ ਸੁਲਤਾਨ ਪਰਗਟ ਹੋਇਆ ਵਿਚ ਜਹਾਨ, ਸ਼ੁਬਾ ਸਭ ਦਾ ਦਏ ਮਿਟਾਈਆ। ਅੰਦਰ ਬਾਹਰ ਵੇਖੇ ਮਾਰ ਧਿਆਨ, ਸੰਜੀਦਗੀ ਸਭ ਦੀ ਦਏ ਕਢਾਈਆ। ਦੀਦ ਈਦ ਏਕਾ ਚੰਦ ਨਜ਼ਰੀ ਆਏ ਭਾਨ, ਭੂਮਕਾ ਮਿਲੇ ਮਾਣ ਵਡਿਆਈਆ। ਅੰਜੀਲ ਕੁਰਾਨ ਨਿਉਂ ਨਿਉਂ ਕਰੇ ਸਲਾਮ, ਤੀਸ ਬਤੀਸ ਕੰਮ ਕਿਸੇ ਨਾ ਆਈਆ। ਅੱਲਾ ਰਾਣੀ ਨੈਣ ਸ਼ਰਮਾਨ, ਮੁਖ ਘੁੰਗਟ ਰਹੀ ਪਾਈਆ। ਮੇਰਾ ਜੋਬਨ ਲੁੱਟਿਆ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਕਾਗਦ ਕਲਮ ਬੜੀ ਸ਼ੈਤਾਨ, ਸ਼ਰਅ ਜਗਤ ਵੰਡ ਵੰਡਾਈਆ। ਮੈਂ ਭੁੱਲੀ ਬਣ ਅਞਾਣ, ਬਾਲੀ ਬੁਧ ਕੰਮ ਕਿਸੇ ਨਾ ਆਈਆ। ਤੂੰ ਮੀਆਂ ਵਡ ਸੁਲਤਾਨ, ਰਹਿਮਤ ਤੇਰੀ ਮੇਰੀ ਸ਼ਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਲਏ ਫੜ, ਫੜ ਅੱਖੀਂ ਦਏ ਵਖਾਈਆ। ਅੱਖੀਂ ਵੇਖ ਛੋਟੇ ਪੁੱਤ, ਹਰਿ ਕੀ ਕੀ ਖੇਲ ਰਚਾਇੰਦਾ। ਬਾਰਾਂ ਮਾਸ ਨਾ ਕੋਇ ਰੁੱਤ, ਛੇ ਰੁਤੀ ਨਾ ਵੰਡ ਵੰਡਾਇੰਦਾ। ਜੋਤਸ਼ ਭਵਿਖਤ ਨਾ ਕਿਸੇ ਕੋਲੋਂ ਲਏ ਪੁੱਛ, ਪੁੱਛਣ ਘਰ ਕੋਇ ਨਾ ਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਬੂਟਾ ਆਪਣੀ ਹੱਥੀ ਦਏ ਪੁੱਟ, ਜੜ ਆਪੇ ਆਪ ਉਖੜਾਇੰਦਾ। ਭਗਤ ਭਗਵੰਤ ਗੁਰਮੁਖ ਗੁਰ ਗੁਰ ਗੋਦੀ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਇੰਦਾ। ਕਲਜੁਗ ਅੰਤਮ ਖੇਲ ਅਧਭੁਤ, ਪੰਜ ਭੂਤਕ ਰੂਪ ਨਾ ਕੋਇ ਧਰਾਇੰਦਾ। ਪਰਗਟ ਹੋ ਅਬਿਨਾਸ਼ੀ ਅਚੁੱਤ, ਚੇਤਨ ਸਭ ਦੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਸਚ ਸਿੰਘਾਸਣ ਪੁਰਖ ਅਬਿਨਾਸ਼ਨ ਇਕ ਇਕੱਲਾ ਏਕੰਕਾਰ ਹਰਿ ਕਰਤਾਰ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਚਰਨ ਕਵਲ ਉਪਰ ਧਵਲ ਭਗਤ ਦੁਆਰਾ ਖੇਲ ਅਪਾਰਾ ਅਪਰੰਪਰ ਆਪ ਕਰਾਇੰਦਾ। ਸੁਤ ਸ਼ਬਦ ਵੇਖ ਮਾਰ ਧਿਆਨ, ਹਰਿ ਧਰਨੀ ਧਰਤ ਧਵਲ ਦਏ ਵਡਿਆਈਆ।

ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਪਰਗਟਾਈਆ। ਜਿਸ ਦੁਆਰੇ ਗੁਰ ਅਵਤਾਰ ਪੀਰ ਪੈਗ਼ੰਬਰ ਪੁਰਖ ਅਬਿਨਾਸ਼ੀ ਸਾਰੇ ਗਾਣ, ਗਾ ਗਾ ਖ਼ੁਸ਼ੀ ਮਨਾਈਆ। ਜਿਸ ਗ੍ਰਹਿ ਵਿਸ਼ਨ ਬ੍ਰਹਮਾ ਸ਼ਿਵ ਪੀਰ ਪੈਗ਼ੰਬਰ ਮੁੱਲਾਂ ਸ਼ੇਖ਼ ਨਿਉਂ ਨਿਉਂ ਕਰਨ ਸਲਾਮ, ਸਯਦਾ ਬਰਦਾ ਸੀਸ ਝੁਕਾਈਆ। ਸੋ ਬੇਪਰਦਾ ਹੋਇਆ ਆਪ ਭਗਵਾਨ, ਆਪਣਾ ਪਰਦਾ ਦਏ ਉਠਾਈਆ। ਸਚਖੰਡ ਦੁਆਰਾ ਸਚ ਮੁਨਾਰਾ ਵਿਚ ਸੰਸਾਰਾ ਅਗੰਮ ਅਪਾਰਾ ਆਪ ਬਣਾਏ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਦੋ ਜਹਾਨਾਂ ਦੇਵੇ ਪੈਗ਼ਾਮ, ਸਚ ਸੰਦੇਸਾ ਇਕ ਸੁਣਾਈਆ। ਸਰਬ ਜੀਆਂ ਦਾ ਸਾਚਾ ਰਾਮ, ਕਾਹਨਾ ਕ੍ਰਿਸ਼ਨਾ ਨਜ਼ਰੀ ਆਈਆ। ਉਮਤ ਨਬੀ ਰਸੂਲ ਇਕ ਅਮਾਮ, ਕਲਮਾ ਕਾਤਬ ਦਏ ਸਮਝਾਈਆ। ਨਾਨਕ ਗੋਬਿੰਦ ਇਕ ਜਮਾਤ, ਚਾਰ ਵਰਨ ਵਰਨ ਪੜ੍ਹਾਈਆ। ਸਤਿਜੁਗ ਸਾਚੇ ਸਾਚੀ ਦਾਤ, ਸਤਿ ਪੁਰਖ ਨਿਰੰਜਣ ਆਪ ਵਰਤਾਈਆ। ਸੋਹੰ ਢੋਲਾ ਗਾਓ ਗਾਥ, ਗੋਬਿੰਦ ਮੇਲਾ ਸਹਿਜ ਸੁਭਾਈਆ। ਨਾਨਕ ਨਿਰਗੁਣ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਬੀਸ ਇਕੀਸਾ ਹਰਿ ਜਗਦੀਸਾ ਏਕਾ ਨੂਰ ਕਰੇ ਪਰਕਾਸ਼, ਪੰਜ ਤਤ ਲਹਿਣਾ ਦਏ ਮੁਕਾਈਆ। ਗੁਰਮੁਖ ਗੁਰਸਿਖ ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਗੁਰੂ ਗੁਰ ਚੇਲੇ, ਗੁਰ ਸ਼ਬਦ ਮਿਲਾਵਾ ਏਕਾ ਘਰ ਕਰਾਈਆ। ਸ਼ਬਦ ਸੁਤ ਤੇਰਾ ਸੱਚਾ ਮੇਲਾ, ਹਰਿ ਮਿਲਣੀ ਮੇਲ ਕਰਾਇੰਦਾ। ਆਦਿ ਨਿਰੰਜਣ ਚਾੜ੍ਹੇ ਤੇਲਾ, ਜੋਤ ਨਿਰੰਜਣ ਸੰਗ ਵਖਾਇੰਦਾ। ਕਲਜੁਗ ਅੰਤਮ ਆਇਆ ਵੇਲਾ, ਮਿਲ ਸਖੀਆਂ ਗੀਤ ਅਲਾਇੰਦਾ। ਸੋਹੇ ਸਤਿਗੁਰ ਸੱਜਣ ਸੁਹੇਲਾ, ਆਤਮ ਪਰਮਾਤਮ ਜੋੜ ਜੋੜਾਇੰਦਾ। ਸਤਿਨਾਮ ਨਾਮ ਸਤਿ ਅਚਰਜ ਖੇਲ ਆਪੇ ਖੇਲਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਤੇਰਾ ਪਾਰ ਉਤਾਰਾ, ਹਰਿ ਸਤਿਗੁਰ ਆਪ ਕਰਾਈਆ। ਜਗਤ ਪਿਤਾ ਨਾ ਕੋਇ ਸਹਾਰਾ, ਗੁਰ ਗੁਰ ਆਪਣੀ ਗੋਦ ਬਹਾਈਆ। ਕਾਗਦ ਕਲਮ ਨਾ ਕੋਇ ਲਿਖਾਰਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਮੰਦਰ ਮਸਜਦ ਨਾ ਕੋਇ ਦੁਆਰਾ, ਗੁਰੂਦੁਆਰ ਕਾਇਆ ਅੰਦਰ ਦਏ ਵਖਾਈਆ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਵੇਖੇ ਚਾਈਂ ਚਾਈਂਆ। ਸ਼ਬਦੀ ਨਾਦ ਸੱਚੀ ਧੁੰਨਕਾਰਾ, ਅਨਹਦ ਰਾਗੀ ਰਾਗ ਸੁਣਾਈਆ। ਵਾਹਵਾ ਸਖ਼ੀਆਂ ਮੰਗਲਚਾਰਾ, ਪੰਚਮ ਮਿਲ ਮਿਲ ਖ਼ੁਸ਼ੀ ਮਨਾਈਆ। ਘਰ ਵਿਚ ਘਰ ਖੋਲ੍ਹ ਕਿਵਾੜਾ, ਸਾਚੀ ਸੇਜਾ ਇਕ ਸੁਹਾਈਆ। ਸਾਚੀ ਸੇਜਾ ਸੋਹੇ ਸੋਭਾਵੰਤ ਹਰਿ ਕਰਤਾਰਾ, ਨਿਰਗੁਣ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਗੁਰ ਗੁਰ ਸੰਗ, ਗੁਰ ਗੁਰ ਸੰਗ ਆਤਮ ਰੰਗ, ਆਤਮ ਰੰਗ ਉਮੰਗ ਪੂਰ ਕਰਾਈਆ। ਸਾਚੀ ਮੰਗ ਗੁਰਸਿਖ ਰੰਗਤ, ਜੁਗ ਜੁਗ ਆਪ ਰੰਗਾਇੰਦਾ। ਗੁਰ ਕਾ ਬੇੜਾ ਹਰਿ ਹਰਿ ਸੰਗਤ, ਹਰਿ ਸੰਗਤ ਖੇਵਟ ਖੇਟਾ ਆਪ ਅਖਵਾਇੰਦਾ। ਜਨ ਭਗਤ ਦੁਆਰੇ ਆਏ ਮੰਗਤ, ਬਣ ਮੰਗਤਾ ਫੇਰੀ ਪਾਇੰਦਾ। ਮੇਲ ਮਿਲਾਏ ਸਾਚੇ ਸੰਤ, ਸੰਤ ਸੱਜਣ ਵੇਖ ਵਖਾਇੰਦਾ। ਜਿਸ ਬਣਾਈ ਆਦਿ ਬਣਤ, ਸੋ ਅੰਤ ਫੇਰੀ ਪਾਇੰਦਾ। ਸ੍ਰਿਸ਼ਟ ਸਬਾਈ ਏਕਾ ਪੰਗਤ, ਪੰਡਤ ਰੂਪ ਨਾ ਕੋਇ ਵਟਾਇੰਦਾ। ਚਾਰ ਵਰਨ ਲਾਏ ਅੰਗਤ, ਅੰਗੀਕਾਰ ਕਰੇ ਅੰਗਤ ਅੰਗੀਕਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਰਾਹ ਚਲਾਇੰਦਾ। ਸਚਖੰਡ ਦਾ ਸਾਚਾ ਰਾਹ, ਸੋ ਪੁਰਖ

ਨਿਰੰਜਣ ਆਪ ਚਲਾਇੰਦਾ। ਸਤਿ ਸਤਿਵਾਦੀ ਬਣ ਮਲਾਹ, ਹਰਿਜਨ ਸਾਚੇ ਪਾਰ ਕਰਾਇੰਦਾ। ਚਰਨ ਦੁਆਰਾ ਦਏ ਵਖਾ, ਕਵਲ ਚਰਨ ਆਪ ਬਹਾਇੰਦਾ। ਦੂਰ ਦੁਰਾਡਾ ਪੰਧ ਮੁਕਾ, ਅਵਣ ਗਵਣ ਡੇਰਾ ਢਾਹਿੰਦਾ। ਸੁੰਨ ਸਮਾਧੀ ਪਾਰ ਕਰਾ, ਅਗਾਧ ਅਗਾਧੀ ਭੇਵ ਖੁਲ੍ਹਾਇੰਦਾ। ਅਨਹਦ ਨਾਦੀ ਬੰਦ ਕਰਾ, ਧੁੰਨ ਨਾਦ ਨਾ ਕੋਇ ਸੁਣਾਇੰਦਾ। ਸੁਰਤੀ ਸੁਰਤ ਦਏ ਖਪਾ, ਮੂਰਤ ਅਕਾਲ ਰੂਪ ਵਟਾਇੰਦਾ। ਹੋਏ ਦਿਆਲ ਆਪਣੇ ਵਿਚ ਲਏ ਮਿਲਾ, ਮੇਲ ਮਿਲਾਵਾ ਆਪ ਕਰਾਇੰਦਾ। ਸਾਚੇ ਪੌੜੇ ਦਏ ਚੜ੍ਹਾ, ਡੰਡਾ ਹੱਥ ਨਾ ਕਿਸੇ ਫੜਾਇੰਦਾ। ਬ੍ਰਹਿਮੰਡਾਂ ਚਰਨਾਂ ਹੇਠ ਦਬਾ, ਗੁਰਮੁਖ ਆਪਣੀ ਉਂਗਲੀ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਰਾਹ, ਜਿਸ ਦੁਆਰੇ ਗੁਰਮੁਖ ਫੇਰਾ ਪਾਇੰਦਾ। ਸਤਿਗੁਰ ਪੂਰਾ ਸਾਚੀ ਬਖ਼ਸ਼ੇ ਇਕ ਸਰਨਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਥਿਰ ਘਰ ਸਾਚੇ ਦਏ ਬਹਾ, ਧਰਮ ਦੁਆਰਾ ਆਪ ਵਡਿਆਇੰਦਾ। ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਆਪਣੀ ਦਇਆ ਆਪ ਕਮਾਇੰਦਾ। ਕੀਮਤ ਕਰਤਾ ਆਪੇ ਪਾ, ਸਾਚੇ ਹੱਟ ਆਪ ਵਿਕਾਇੰਦਾ। ਸ਼ਾਹੋ ਭੂਪੀ ਅਨਰੰਗ ਰੂਪੀ ਏਕਾ ਨੂਰ ਦਏ ਦਰਸਾ, ਨੂਰ ਨੁਰਾਨਾ ਨਜ਼ਰੀ ਆਇੰਦਾ। ਜ਼ਾਤ ਵਿਚ ਜ਼ਾਤ ਮਿਲਾ, ਸਿਫ਼ਤ ਸਫ਼ਾਤ ਨਾ ਕੋਇ ਸਲਾਹ, ਜ਼ਾਬਤਾ ਜ਼ਬਤ ਜਜ਼ਬ ਆਪਣੇ ਵਿਚ ਕਰਾਇੰਦਾ। ਅੰਤਮ ਫਾਤਿਹਾ ਇਕੋ ਵਾਰ ਪੜ੍ਹਾ, ਪੀਰ ਪੈਗ਼ੰਬਰ ਗੁਰ ਅਵਤਾਰ ਕਰੇ ਨਕ਼ਾਹ, ਸਚਖੰਡ ਦੁਆਰੇ ਸਾਰੇ ਕਹਿਣ ਸਾਚਾ ਹੋਇਆ ਵਿਆਹ, ਕੰਤ ਕੰਤੂਹਲ ਵਡ ਰਸੂਲ ਲੈਣਾ ਪਰਨਾ, ਦੋਏ ਜੋੜ ਚਰਨ ਸਰਨ ਮੰਗਣ ਸਰਨਾ, ਚਾਰ ਯੁਗ ਦਾ ਵੇਖ ਹਾਲ ਮੁਖ ਘੁੰਗਟ ਪਰਦਾ ਲੈਣਾ ਪਾ, ਕਰ ਕਿਰਪਾ ਹੋ ਮਿਹਰਵਾਨ ਪੁਰਖ ਅਬਿਨਾਸ਼ੀ ਸਾਡੇ ਵਲ ਜੇ ਕਰੇ ਧਿਆਨ, ਧਿਆਨ ਧਿਆਨ ਵਿਚ ਰਖਾਈਆ। ਸਾਡਾ ਅੰਤ ਕੰਮ ਨਾ ਆਇਆ ਗਿਆਨ, ਲੱਖ ਚੁਰਾਸੀ ਫਿਰੇ ਭੁੱਲੀ ਸਰਬ ਲੋਕਾਈਆ। ਕਿਸੇ ਨਜ਼ਰ ਨਾ ਆਏ ਸ੍ਰੀ ਭਗਵਾਨ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਪੰਡਤ ਪਾਂਧਾ ਮੁੱਲਾਂ ਸ਼ੇਖ਼ ਮੁਸਾਇਕ ਗ੍ਰੰਥੀ ਪੰਥੀ ਘਰ ਘਰ ਮੰਗਦੇ ਫਿਰਦੇ ਦਾਨ, ਮਾਇਆ ਅੱਗੇ ਆਪਣੀ ਝੋਲੀ ਡਾਹੀਆ। ਸਤਿਗੁਰ ਪੂਰਾ ਇਕੋ ਸਦਾ ਮਿਹਰਵਾਨ, ਸਭ ਦੇ ਖਾਲੀ ਭਾਂਡੇ ਰਿਹਾ ਭਰਾਈਆ। ਕਲਜੁਗ ਅੰਤਮ ਹੋਇਆ ਪਰਧਾਨ, ਸਚ ਪਰਧਾਨਗੀ ਆਪ ਕਮਾਈਆ । ਨਾ ਕੋਈ ਖੰਡਾ ਤੀਰ ਕਿਰਪਾਨ, ਮਿਆਨ ਰੂਪ ਨਾ ਕੋਇ ਵਖਾਈਆ। ਏਕਾ ਹੁਕਮ ਧੁਰ ਫ਼ਰਮਾਣ, ਸਚ ਸੰਦੇਸਾ ਦਏ ਸੁਣਾਈਆ। ਜਨ ਭਗਤਾਂ ਮਿਲਿਆ ਆਣ, ਮਿਲਿਆ ਮੇਲ ਵਿਛੜ ਨਾ ਜਾਈਆ। ਕਰ ਕਿਰਪਾ ਕਰੇ ਪਰਵਾਨ, ਪਰਵਾਨਾ ਆਪਣਾ ਨਾਮ ਫੜਾਈਆ। ਜਿਸ ਜਨ ਗਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਸ ਕਾਲ ਨਾ ਨੇੜੇ ਆਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਰਾਤੀਂ ਸੁੱਤਿਆਂ ਲਏ ਪੜ੍ਹਾਈਆ। ਸ੍ਰਿਸ਼ਟ ਸਬਾਈ ਹੋਈ ਹੈਰਾਨ, ਹਰਿ ਕਾ ਪੌੜਾ ਨਜ਼ਰ ਕਿਸੇ ਨਾ ਆਈਆ। ਹਰੀਦੁਆਰ ਨਾ ਮਿਲੇ ਕੰਤ ਭਗਵਾਨ, ਬੇਵਾ ਦਿਸੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸੁਤ ਤੇਰਾ ਵਸਾਏ ਘਰ, ਘਰ ਮੰਦਰ ਇਕ ਬਣਾਈਆ। ਘਰ ਮੰਦਰ ਵਸਣਾ ਇਕੋ ਇਕ, ਹਰਿ ਸਤਿਗੁਰ ਆਪ ਵਸਾਇੰਦਾ। ਨਿਰਗੁਣ ਲੇਖਾ ਰਿਹਾ ਲਿਖ, ਨਾ ਕੋਈ ਮੇਟ ਮਿਟਾਇੰਦਾ। ਸਤਿਜੁਗ ਸਾਚੀ ਸਿਖਿਆ ਲੈਣੀ ਸਿਖ, ਸਾਖਿਆਤ ਆਪ ਸਮਝਾਇੰਦਾ। ਪਾਰਬ੍ਰਹਮ ਪ੍ਰਭ ਆਏ ਦਿਸ, ਨਜ਼ਰੀਆ ਨਜ਼ਰ ਆਪ ਬਦਲਾਇੰਦਾ। ਸੰਤ ਸੁਹੇਲੇ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਭਗਵੰਤ ਉਠਾਏ ਪੇਖ, ਪੇਖ ਪੇਖਤ ਪੇਖਤ ਆਪਣੀ ਦਇਆ ਕਮਾਇੰਦਾ। ਰੁੱਤ

ਬਸੰਤੀ ਰਹੇ ਚੇਤ, ਗੁਰਸਿਖ ਫੁਲਵਾੜੀ ਆਪ ਮਹਿਕਾਇੰਦਾ। ਭਗਤ ਭਗਵੰਤ ਕਰੇ ਹੇਤ, ਹਿਤਕਾਰੀ ਫੇਰਾ ਪਾਇੰਦਾ। ਵੇਖਣਹਾਰਾ ਨੇਤਨ ਨੇਤ, ਨਿਤ ਨਵਿਤ ਦਇਆ ਕਮਾਇੰਦਾ। ਆਪਣਾ ਦੱਸਣ ਆਇਆ ਭੇਤ, ਭੇਵ ਹਰਿ ਜੂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਆਪਣਾ ਮਾਣ ਰਖਾਇੰਦਾ। ਸ਼ਬਦ ਸੁਤ ਤੇਰਾ ਮਾਣ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਖ਼ਾਲਕ ਖ਼ਲਕ ਮਖ਼ਲੂਕ ਆਪ ਕਰਾਇੰਦਾ। ਨਰ ਨਰੇਸ਼ਾ ਧੁਰ ਫ਼ਰਮਾਣ, ਸਚ ਸੰਦੇਸਾ ਇਕ ਜਣਾਇੰਦਾ। ਸ਼ਾਹ ਸੁਲਤਾਨ ਰਾਜ ਰਾਜਾਨ ਕੋਈ ਨਾ ਦਿਸੇ ਵਿਚ ਜਹਾਨ, ਸੀਸ ਤਾਜ਼ ਨਾ ਕੋਇ ਟਿਕਾਇੰਦਾ। ਪੁਰਖ ਅਬਿਨਾਸ਼ੀ ਇਕੋ ਆਇਆ ਵਿਚ ਮੈਦਾਨ, ਮਧ ਆਪਣਾ ਡੇਰਾ ਲਾਇੰਦਾ। ਦੋ ਜਹਾਨ ਨੈਣ ਸ਼ਰਮਾਣ, ਆਪਣਾ ਬਲ ਨਾ ਕੋਇ ਰਖਾਇੰਦਾ। ਸਾਚੀ ਚਰਨੀ ਡਿਗੇ ਆਣ, ਬਾਂਹੋਂ ਫੜ ਨਾ ਕੋਇ ਉਠਾਇੰਦਾ। ਜਿਉਂ ਭਾਵੇਂ ਤਿਉਂ ਕਰ ਸ੍ਰੀ ਭਗਵਾਨ, ਤੇਰਾ ਕੀਤਾ ਨਾ ਕੋਇ ਉਲਟਾਇੰਦਾ। ਕਲਜੁਗ ਜੀਵ ਹੋਏ ਸ਼ੈਤਾਨ, ਸ਼ਰਮ ਹਯਾ ਨਾ ਕੋਇ ਵਖਾਇੰਦਾ। ਮੰਦਰ ਮਸਜਦ ਮੱਠ ਜਗਤ ਵਿਕਾਰਾ ਖੋਲ੍ਹੀ ਦੁਕਾਨ, ਦੁਰਾਚਾਰ ਵੰਡ ਵਡਾਇੰਦਾ। ਤੇਰਾ ਇਸ਼ਟ ਨਾ ਮਿਲੇ ਨਿਸ਼ਾਨ, ਦ੍ਰਿਸ਼ਟ ਜੀਵ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਹਿ ਦਿਸ਼ਾ ਵੰਡਾਏ ਹਿੱਸਾ, ਹਰਿਜਨ ਸਾਚੇ ਆਪ ਜਗਾਇੰਦਾ। ਗੁਰਸਿਖ ਜਗਾਵਣ ਆਇਆ, ਹਰਿ ਸਤਿਗੁਰ ਮਿਹਰਵਾਨ। ਦੋ ਜਹਾਨਾਂ ਫੇਰਾ ਪਾਇਆ, ਲੋਆਂ ਪੁਰੀਆਂ ਮਾਰ ਧਿਆਨ। ਰਵ ਸਸ ਮੰਡਲ ਮੰਡਪ ਚਰਨਾਂ ਹੇਠ ਦਬਾਇਆ, ਨਾਤਾ ਤੋੜ ਜ਼ਿਮੀਂ ਅਸਮਾਨ। ਅਵਣ ਗਵਣ ਪੰਧ ਮੁਕਾਇਆ, ਲੋਕ ਪਰਲੋਕ ਹੋ ਪਰਧਾਨ। ਲੋਕਮਾਤ ਵੇਖ ਵਖਾਇਆ, ਪਾਰਬ੍ਰਹਮ ਪੁਰਖ ਸੁਲਤਾਨ। ਚਾਰੇ ਕੁੰਟਾਂ ਪੜਦਾ ਲਾਹਿਆ, ਉਤਰ ਪੂਰਬ ਪੱਛਮ ਦੱਖਣ ਵੇਖੇ ਹੋ ਮਿਹਰਵਾਨ। ਸਾਚੀ ਦਿਸ਼ਾ ਫੋਲ ਫੋਲਾਇਆ, ਦਹਿ ਦਿਸ਼ਾ ਕਰ ਪਰਵਾਨ। ਗੁਰਮੁਖ ਵਿਰਲਾ ਨਜ਼ਰੀ ਆਇਆ, ਜਿਸ ਹਿਰਦੇ ਵਸਿਆ ਆਪ ਭਗਵਾਨ। ਜਨਮ ਜਨਮ ਦਾ ਲੇਖ ਚੁਕਾਇਆ, ਪੂਰਬ ਲਹਿਣਾ ਝੋਲੀ ਪਾਇਆ ਆਣ। ਸੋਹੰ ਅੱਖਰ ਇਕ ਪੜ੍ਹਾਇਆ, ਆਤਮ ਪਰਮਾਤਮ ਵਡ ਗਿਆਨ। ਗਾਇਤਰੀ ਮੰਤਰ ਨਾ ਕੋਇ ਜਣਾਇਆ, ਬਾਰਾਂ ਅੱਖਰ ਨਾ ਕੋਇ ਵਿਧਾਨ। ਜਗਤ ਵਿਦਿਆ ਨਾ ਕੋਇ ਪੜ੍ਹਾਇਆ, ਦੋਏ ਦੋਏ ਨਾ ਸੁਣੇ ਕਾਨ। ਬ੍ਰਹਮ ਪਾਰਬ੍ਰਹਮ ਸਮਝਾਇਆ, ਸ਼ਬਦੀ ਸੁਰਤੀ ਖੇਲ ਮਹਾਨ। ਅਕਾਲ ਮੂਰਤੀ ਰੰਗ ਚੜ੍ਹਾਇਆ, ਨਾਦ ਤੂਰਤੀ ਇਕ ਧੁੰਨ ਕਾਨ। ਆਪਣੀ ਜ਼ਰੂਰਤ ਪੂਰੀ ਲਏ ਕਰਾਇਆ, ਗੁਰਮੁਖ ਸਾਚੇ ਕਰ ਪਰਵਾਨ। ਜਗਤ ਮਹੂਰਤ ਰਿਹਾ ਵਖਾਇਆ, ਸਤਿਜੁਗ ਸਾਚਾ ਝੁੱਲੇ ਨਿਸ਼ਾਨ। ਸੱਤਰ ਬਹੱਤਰ ਚੌਹੱਤਰ ਏਕਾ ਘਰ ਬਹਾਇਆ, ਸਚ ਦੁਆਰੇ ਕਰ ਪਰਵਾਨ। ਭਗਤ ਦੁਆਰਾ ਆਪ ਬਣਾਇਆ, ਸੇਵਾ ਕਰ ਵਿਚ ਜਹਾਨ। ਸਚ ਸਿੰਘਾਸਣ ਡੇਰਾ ਲਾਇਆ, ਸਤਿ ਸਤਿਵਾਦੀ ਨੌਜਵਾਨ। ਹਰਿ ਸੰਗਤ ਹਰਿ ਕਾ ਰੂਪ ਬਣਾਇਆ, ਹਰਿ ਹੋਇਆ ਮਿਹਰਵਾਨ। ਦੁੱਖ ਦਰਦ ਦਏ ਮਿਟਾਇਆ, ਰੋਗ ਸੋਗ ਚਿੰਤਾ ਚਿਖਾ ਨੈਣ ਸ਼ਰਮਾਨ। ਸਫਲ ਕੁੱਖ ਦਏ ਕਰਾਇਆ, ਮਾਤ ਗਰਭ ਨਾ ਫੇਰ ਪਛਤਾਨ। ਚੁੱਕ ਚੁੱਕ ਦਰਗਹਿ ਸਾਚੀ ਦਏ ਬਹਾਇਆ, ਜੋ ਢੋਲਾ ਸਾਚਾ ਗਾਣ। ਹਰਿ ਸੰਗਤ ਮਿਲੇ ਵਡਿਆਇਆ, ਵਡ ਵੱਡਾ ਇਕ ਭਗਵਾਨ। ਬਿਨ ਭਗਤਾਂ ਹੱਥ ਕਿਸੇ ਨਾ ਆਇਆ, ਜੁਗ ਜੁਗ ਖੇਲੇ ਖੇਲ ਮਹਾਨ। ਬਹੱਤਰਾਂ ਆਪਣਾ ਬੰਧਨ ਪਾਇਆ, ਸੱਤਰਾਂ ਪਾਈ ਸਾਚੀ ਆਨ। ਚੌਹੱਤਰਾਂ ਕਿਹਾ ਨੱਠ ਨਾ ਜਾਏ ਸ਼ੈਤਾਨ, ਨਿਰਗੁਣ ਆਪਣਾ

ਮੁੱਖ ਛੁਪਾਇਆ। ਜਿਸ ਦੇ ਪਿਛੇ ਗੋਬਿੰਦ ਛੋਟੇ ਬਾਲੇ ਕੀਤੇ ਕੁਰਬਾਨ, ਨੀਆਂ ਹੇਠ ਨੇਂਹ ਰਖਾਇਆ। ਤਿਸ ਲਹਿਣਾ ਚੁਕਾਏ ਆਣ, ਦੇਣਾ ਦੇਣਾ ਝੋਲੀ ਪਾਇਆ। ਮਸਤਕ ਟਿੱਕਾ ਲਾਇਆ ਵਿਚ ਜਹਾਨ, ਸਾਚਾ ਸਿੱਕਾ ਦਏ ਵਖਾਇਆ। ਨਿੱਕਾ ਨਿੱਕਾ ਖੇਲੇ ਖੇਲ ਮਹਾਨ, ਫਿੱਕਾ ਫਿੱਕਾ ਰਸ ਗਵਾਇਆ। ਜਨ ਭਗਤਾਂ ਦੱਸੇ ਏਕਾ ਗੀਤ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਗਾਣਾ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਗਾਇਆ। ਗਾ ਗਾ ਥੱਕੇ ਪੀਰ ਪੈਗ਼ੰਬਰ, ਪਹਿਰਾ ਆਪਣਾ ਮਾਤ ਜਣਾਈਆ। ਕਰ ਕਰ ਗਏ ਲੋਕਮਾਤ ਸੁਅੰਬਰ, ਗੁਰ ਚੇਲੇ ਬਣ ਅਡੰਬਰ, ਜਗਤ ਵਿਦਿਆ ਕਰੀ ਪੜ੍ਹਾਈਆ। ਪੁਰਖ ਅਕਾਲ ਇਕ ਭਰਤੰਬਰ, ਭਰਪੂਰ ਰਹਿਆ ਸਰਬ ਘਟ ਥਾਈਂਆ। ਨੌਂ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਇਕ ਵਖਾਏ ਗੁਰੂਦੁਆਰਾ ਮੰਦਰ, ਮਸਜਿਦ ਇਕੋ ਨਜ਼ਰੀ ਆਈਆ। ਗੁਰਸਿਖ ਤੇਰਾ ਮਨ ਨਾ ਭਵੇ ਬੰਦਰ, ਸਤਿਗੁਰ ਏਕਾ ਬੰਧਨ ਪਾਈਆ। ਫੜ ਕੇ ਮਾਰੇ ਇਕੋ ਜੰਦਰ, ਨਾ ਕੋਈ ਸਕੇ ਤੁੜਾਈਆ। ਜਿਸ ਨੂੰ ਗੋਰਖ ਮੁਛੰਦਰ ਲੱਭਦੇ ਰਹੇ ਉਚੇ ਟਿੱਲੇ ਮੰਦਰ, ਅੰਤ ਹੱਥ ਕਿਸੇ ਨਾ ਆਈਆ। ਜੋ ਧੰਨੇ ਦੇ ਚਾਰੇ ਵੱਛੇ ਡੰਗਰ, ਸੋ ਸਾਹਿਬ ਫੇਰਾ ਪਾਈਆ। ਜਿਸ ਨਾਮੇ ਦੇਹੁਰਾ ਵਖਾ ਲਿਆ ਆਪਣੇ ਅੰਦਰ, ਪੰਜ ਤਤ ਡੇਰਾ ਢਾਹੀਆ। ਸੋ ਮੰਦਰ ਮਸੀਤਾ ਕਰੇ ਖੰਡਰ, ਖੰਡਾ ਏਕਾ ਨਾਮ ਚਮਕਾਈਆ। ਸ੍ਰਿਸ਼ਟ ਸਬਾਈ ਸੁਣਾਏ ਸਾਚਾ ਛੰਦਨ, ਗੀਤ ਗੋਬਿੰਦ ਅਲਾਈਆ। ਆਤਮ ਪਰਮਾਤਮ ਪਰਮਾਨੰਦਨ, ਨਿਜਾਨੰਦ ਰਸ ਦਏ ਵਖਾਈਆ। ਗੁਰਸਿਖੋ ਤੁਹਾਡੀ ਆਇਆ ਟੁੱਟੀ ਗੰਢਣ, ਘਰ ਗੋਬਿੰਦ ਫੇਰਾ ਪਾਈਆ। ਜੇ ਕੋਈ ਜਾਣੇ ਗੁਜਰੀ ਚੰਦਨ, ਗੁਜਰੀ ਚੰਦਨ ਪੰਜ ਤਤ ਵਡਿਆਈਆ। ਸਚ ਵਖਾਏ ਇਕ ਅਨੰਦਨ, ਪੁਰਖ ਅਕਾਲ ਸਾਚਾ ਸੁਤ ਬਣਾਈਆ। ਲੱਖ ਚੁਰਾਸੀ ਤ੍ਰੈਗੁਣ ਮਾਇਆ ਸਭ ਦੇ ਕੱਟਣਹਾਰਾ ਫੰਧਨ, ਫੰਧ ਏਕਾ ਆਪਣਾ ਪਾਈਆ। ਗੁਰਸਿਖ ਗਾਉ ਬੱਤੀ ਦੰਦਨ, ਰਸਨਾ ਜਿਹਵਾ ਨਾਲ ਮਿਲਾਈਆ। ਪੂਜਾ ਚੁੱਕੀ ਕਰੀਰ ਜੰਡਨ, ਇਸ਼ਟ ਦੇਵ ਨਾ ਕੋਇ ਵਖਾਈਆ। ਲੇਖਾ ਜਾਣੇ ਉਤਭੁਜ ਸੇਤਜ ਜੇਰਜ ਅੰਡਨ, ਅੰਡਜ ਆਪਣਾ ਰੰਗ ਵਖਾਈਆ। ਪੜਦਾ ਖੋਲ੍ਹੇ ਵਿਚ ਬ੍ਰਹਿਮੰਡਨ, ਵਰਭੰਡ ਦਏ ਵਡਿਆਈਆ। ਵੇਖੋ ਦਰ ਖਲੋਤਾ ਤ੍ਰਿਲੋਕੀ ਨੰਦਨ, ਚਰਨੀ ਬੈਠਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਖਾਏ ਸਾਚਾ ਸਾਗਰ ਡੂੰਘੀ ਅੰਦਰ, ਕਾਇਆ ਗਾਗਰ ਗਹਿਰ ਗੰਭੀਰ ਦਇਆ ਕਮਾਈਆ। ਕਾਇਆ ਗਾਗਰ ਸਾਚਾ ਰਸ, ਹਰਿ ਰਸੀਆ ਆਪ ਭਰਾਇੰਦਾ। ਬਣ ਚਾਤ੍ਰਕ ਹੋਏ ਵਸ, ਬਿਲਪ ਬਿਲਪ ਬਿਰਲਾਇੰਦਾ। ਦੂਰ ਦੁਰਾਡਾ ਆਏ ਨੱਸ, ਬਣ ਪਾਂਧੀ ਪੰਧ ਮੁਕਾਇੰਦਾ। ਗੁਰਸਿਖ ਤੇਰੇ ਪਿਆਰ ਅੰਦਰ ਜਾਏ ਫਸ, ਸਤਿਗੁਰ ਆਪਣਾ ਪਿਆਰ ਆਪ ਵਧਾਇੰਦਾ। ਜੇ ਗੁਰਸਿਖ ਅੱਗੋਂ ਬੋਲੇ ਹੱਸ, ਸਤਿਗੁਰ ਲੱਖ ਲੱਖ ਖ਼ੁਸ਼ੀ ਮਨਾਇੰਦਾ। ਸਤਿਗੁਰ ਪੂਰਾ ਗੁਰਸਿਖਾਂ ਦਾ ਸਦਾ ਗਾਏ ਜਸ, ਆਪਣਾ ਜਸ ਨਾ ਕਿਸੇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਇਕੋ ਘਰ, ਘਰ ਮੰਦਰ ਇਕ ਵਡਿਆਇੰਦਾ। ਘਰ ਮੰਦਰ ਵੱਡਾ ਵਡ, ਹਰਿ ਵੱਡਾ ਵਡ ਵਡਿਆਇੰਦਾ। ਇੱਟਾਂ ਗਾਰੇ ਨਾਲੋਂ ਰੱਖੇ ਅੱਡ, ਲੁਹਾਰ ਤਰਖਾਣ ਨਾ ਕੋਇ ਬਣਾਇੰਦਾ। ਬਾਢੀ ਨੀਂਹ ਨਾ ਦੇਵੇ ਕੋਈ ਰੱਖ, ਸੂਰ ਧਾਰ ਨਾ ਕੋਇ ਜਣਾਇੰਦਾ। ਤੇਸੀ ਕਾਂਡੀ ਨਾ ਸਕੇ ਕੋਈ ਕੱਢ, ਠੋਕਰ ਠਾਕਰ ਨਾ ਕੋਇ ਲਗਾਇੰਦਾ। ਕਰ ਕਿਰਪਾ ਆਪਣੇ ਮੰਦਰ ਅੰਦਰ ਆਪੇ ਜਾਏ ਵਸ, ਵਸੇਰਾ ਆਪਣਾ ਨਾ ਕਿਸੇ ਸਮਝਾਇੰਦਾ। ਜੇ ਕੋਈ ਪੁਛੇ ਸਚ ਦੱਸ, ਅਛੱਲ ਛਲ ਖੇਲ ਕਰਾਇੰਦਾ। ਕਰ ਪਰਕਾਸ਼ ਸਭ

ਨੂੰ ਕਰੇ ਬੇਵਸ, ਪਰਕਾਸ਼ ਆਪਣੇ ਪਰਕਾਸ਼ ਵਿਚ ਛੁਪਾਇੰਦਾ। ਜਨ ਭਗਤਾਂ ਕਲਜੁਗ ਅੰਤਮ ਮਾਰਗ ਦੱਸ, ਮਿਰਗਸ਼ਾਲਾ ਕਾਇਆ ਅੰਦਰ ਵਿਚ ਵਿਛਾਇੰਦਾ। ਮਾਰ ਛਾਲ ਬਹੇ ਨੱਠ, ਆਉਂਦਾ ਜਾਂਦਾ ਨਜ਼ਰ ਨਾ ਆਇੰਦਾ । ਫੜ ਬਾਂਹੋਂ ਕਰ ਇਕੱਠ, ਇਕੱਠੇ ਏਕਾ ਵਾਰ ਕਰਾਇੰਦਾ। ਕਰ ਕਿਰਪਾ ਫੇਰੇ ਉਲਟੀ ਲੱਠ, ਮਨ ਮਨੂਆਂ ਆਪ ਭੁਆਇੰਦਾ। ਕੂੜੀ ਕਿਰਿਆ ਕਰੇ ਭੱਠ, ਸਚ ਸੁੱਚ ਮੰਤਰ ਦ੍ਰਿੜਾਇੰਦਾ। ਲਹਿਣਾ ਚੁਕੇ ਤਤ ਅੱਠ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕੰਮ ਕਿਸੇ ਨਾ ਆਇੰਦਾ। ਸੁਰਤੀ ਸ਼ਬਦ ਲਵੇ ਰਸ, ਰਸ ਸੁਰਤ ਸ਼ਬਦ ਆਪ ਚਖਾਇੰਦਾ। ਈਸ਼ ਜੀਵ ਹੋਏ ਵਸ, ਜੀਵ ਈਸ਼ ਆਪ ਕਰਾਇੰਦਾ। ਆਤਮ ਪਰਮਾਤਮ ਪਿਆਰ ਅੰਦਰ ਜਾਏ ਫਸ, ਫਾਸਲਾ ਦੂਰ ਦੁਰਾਡਾ ਪੰਧ ਮੁਕਾਇੰਦਾ। ਬ੍ਰਹਮ ਪਾਰਬ੍ਰਹਮ ਗਾਏ ਜਸ, ਹਰਫ਼ ਬਹਰਫ਼ ਆਪ ਪੜ੍ਹਾਇੰਦਾ। ਅੰਤਮ ਆਪਣਾ ਲੇਖਾ ਕਰ ਕੇ ਬਸ, ਬਸਤਾ ਸਭ ਦਾ ਬੰਦ ਕਰਾਇੰਦਾ। ਵੀਹ ਸੌ ਉਨੀ ਬਿਕ੍ਰਮੀ ਸਾਰੇ ਸੱਥਰ ਬੈਠੇ ਘੱਤ, ਸੱਥਰ ਯਾਰੜਾ ਨਾ ਕੋਇ ਹੰਢਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਖ ਸਮਰਥ, ਸਮਰਥ ਆਪਣੀ ਧਾਰ ਦੋ ਜਹਾਨ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਰ ਆਈ ਦੇਵੇ ਨਾਮ ਵੱਥ, ਸਗਲ ਵਿਸੂਰੇ ਆਪ ਮਿਟਾਇੰਦਾ। ਸਗਲ ਵਿਸੂਰੇ ਮਿਟਾਏ ਸੰਤਾਪ, ਸਤਿ ਸਤਿ ਦਏ ਜਣਾਈਆ। ਕਰਮ ਕਾਂਡ ਨਾ ਕੋਇ ਪਾਪ, ਪੁਨੀਤ ਪਤਿਤ ਆਪ ਕਰਾਈਆ। ਫੜ ਬਾਂਹੋਂ ਉਤਾਰੇ ਪਾਰ ਘਾਟ, ਮੰਝਧਾਰ ਨਾ ਕੋਇ ਰੁੜ੍ਹਾਈਆ। ਕਲਜੁਗ ਅੰਤਮ ਨੇੜੇ ਵਾਟ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਕੁਰਲਾਈਆ। ਕੋਈ ਨਾ ਦੇਵੇ ਕਿਸੇ ਸਾਥ, ਮਾਤ ਪਿਤ ਝੂਠਾ ਨਾਤਾ ਭੈਣ ਭਾਈਆ। ਕਿਸੇ ਕੰਮ ਨਾ ਆਏ ਜ਼ਾਤ ਪਾਤ, ਵਰਨ ਗੋਤ ਨਾ ਕੋਇ ਵਡਿਆਈਆ। ਸਰਬ ਜੀਆਂ ਦਾ ਏਕੋ ਕਮਲਾਪਾਤ, ਪਰਮ ਪੁਰਖ ਬੇਪਰਵਾਹੀਆ। ਚਰਨ ਕਵਲ ਕਵਲ ਚਰਨ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੋੜਾਈਆ। ਏਥੇ ਓਥੇ ਦੋ ਜਹਾਨ ਰੱਖੇ ਸਾਥ, ਸਗਲਾ ਸੰਗ ਨਿਭਾਈਆ। ਸੋਹੰ ਅੱਖਰ ਪੂਜਾ ਪਾਠ, ਆਤਮ ਪਰਮਾਤਮ ਕਰੇ ਪੜ੍ਹਾਈਆ। ਰਾਜ ਰਾਜਾਨਾ ਸੁੱਟੇ ਆਪਣੇ ਖਾਤ, ਖਾਤਾ ਏਕਾ ਰਿਹਾ ਵਖਾਈਆ। ਦੀਨਾਂ ਮਜ਼੍ਹਬਾਂ ਕਰੇ ਘਾਤ, ਛੁਰੀ ਏਕਾ ਕਰਦ ਨਾਮ ਚਲਾਈਆ। ਅੰਤਮ ਸਭ ਦਾ ਫਾਤਿਆ ਪੜ੍ਹ ਪੜ੍ਹ ਕਰੇ ਸਫਾਤ, ਸਿਫ਼ਰਾ ਰੂਪ ਸਰਬ ਲੋਕਾਈਆ। ਇਕੋ ਗੁਰਮੁਖ ਪਾਰਜ਼ਾਤ, ਪਰਮ ਪੁਰਖ ਦਏ ਵਡਿਆਈਆ। ਜੋ ਜਨ ਆਏ ਸਤਿਗੁਰ ਘਾਟ, ਪਿਛਲਾ ਪੰਧ ਮੁਕਾਈਆ। ਸਾਰੇ ਰਲ ਮਿਲ ਗਾਉ ਇਕੋ ਗਾਥ, ਪਾਰਬ੍ਰਹਮ ਪ੍ਰਭ ਇਸ਼ਟ ਇਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦੇ ਸੰਸੇ ਰਿਹਾ ਚੁਕਾਈਆ। ਸਭ ਦਾ ਸੰਸਾ ਕਰੇ ਕਾਫੂਰ, ਕਾਫਰ ਕੋਇ ਨਜ਼ਰ ਨਾ ਆਈਆ। ਸ਼ਾਹ ਸੁਲਤਾਨਾ ਬਣਾਏ ਮਜਦੂਰ, ਮਜ਼ਦੂਰੀ ਘਰ ਘਰ ਦਏ ਕਰਾਈਆ। ਅੰਤਮ ਨਾਤਾ ਤੁਟੇ ਕੂੜ, ਸਚ ਸੁੱਚ ਕਰੇ ਕੁੜਮਾਈਆ। ਵੀਹ ਸੌ ਵੀਹ ਬਿਕ੍ਰਮੀ ਆਪਣਾ ਖੇਲ ਕਰੇ ਜ਼ਰੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਹਰਿ ਸੰਗਤ ਗੁਰਮੁਖ ਗੁਰ ਗੁਰ ਇਕ ਦੂਜੇ ਦੀ ਮੰਗਣ ਚਰਨ ਧੂੜ, ਨਿਉਂ ਨਿਉਂ ਲਾਗਣ ਪਾਈਆ। ਨਾ ਕੋਈ ਦਿਸੇ ਮੂਰਖ ਮੂੜ੍ਹ, ਚਤੁਰ ਸੁਘੜ ਸਰਬ ਬਣਾਈਆ। ਆਤਮ ਪਰਮਾਤਮ ਦੇਵੇ ਇਕ ਸਰੂਰ, ਮਦਿ ਪਿਆਲਾ ਨਾ ਕੋਇ ਪਿਆਈਆ। ਅੱਠੇ ਪਹਿਰ ਕਰੇ ਮਖਮੂਰ, ਮੁਫ਼ਤ ਆਪਣਾ ਨਾਮ ਵਿਕਾਈਆ। ਜਨਮ ਜਨਮ ਦੇ ਮੇਟੇ ਕਸੂਰ, ਕਸਰ ਇਸ਼ਾਰੀਆ ਇਸ਼ਾਰੇ ਨਾਲ ਮੇਟੇ ਸਰਬ ਲੋਕਾਈਆ। ਹਰਿ ਸੰਗਤ ਤੇਰਾ ਬੇੜਾ ਪਾਰ ਕਰੇ ਜਰੂਰ, ਗੁਰ ਅਵਤਾਰ

ਪੀਰ ਪੈਗ਼ੰਬਰ ਉਠ ਉਠ ਵੇਖਣ ਚਾਈਂ ਚਾਈਂਆ। ਕਲ ਕਲਕੀ ਅਵਤਾਰ ਆਇਆ ਗੁਰਸਿਖਾਂ ਆਸਾ ਮਨਸਾ ਕਰੇ ਪੂਰ, ਆਪ ਆਪਣੀ ਦਇਆ ਕਮਾਈਆ। ਜਿਸ ਦੀ ਗੁਰ ਗੋਬਿੰਦ ਮੰਗੀ ਚਰਨ ਧੂੜ, ਸੋ ਪੁਰਖ ਅਕਾਲ ਆਪਣਾ ਵੇਸ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਾਜ਼ਰ ਹਜ਼ੂਰ, ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਆਤਮ ਰਤ ਨਾ ਕੋਇ ਰਖਾਈਆ।