ਪੁਸਤਕਾਲਾਭਾਗ ੧੨

੧੦ ਭਾਦਰੋਂ ੨੦੧੯ ਬਿਕ੍ਰਮੀ ਮੰਗਲ ਸਿੰਘ ਦੇ ਗ੍ਰਹਿ ਪਿੰਡ ਪਧਰੀ ਜ਼ਿਲਾ ਫ਼ਿਰੋਜ਼ਪੁਰ

ਸੋ ਇੱਛਾ ਹਰਿ ਆਦਿ ਅੰਤ, ਆਦਿ ਜੁਗਾਦੀ ਆਪਣੇ ਹੱਥ ਰਖਾਇੰਦਾ। ਸੋ ਪੁਰਖ ਨਿਰੰਜਣ ਮਹਿਮਾ ਅਗਣਤ, ਬੇਅੰਤ ਬੇਪਰਵਾਹ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਖੇਲੇ ਖੇਲ ਨਾਰ ਕੰਤ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਏਕ ਓਅੰਕਾਰ ਸਾਚਾ ਧਾਮ ਇਕ ਸੋਹੰਤ, ਸੋਭਾਵੰਤ ਆਸਣ ਲਾਇੰਦਾ। ਆਦਿ ਨਿਰੰਜਣ ਨੂਰ ਅਨੰਤ, ਅਨੁਭਵ ਪਰਕਾਸ਼ ਕਰਾਇੰਦਾ। ਸ੍ਰੀ ਭਗਵਾਨ ਆਪਣਾ ਲੇਖਾ ਜਾਣੇ ਅਗਣਤ, ਲਿਖਤ ਵਿਚ ਕਦੇ ਨਾ ਆਇੰਦਾ। ਅਬਿਨਾਸ਼ੀ ਕਰਤਾ ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਖੇਲ ਕਰਾਇੰਦਾ। ਪਾਰਬ੍ਰਹਮ ਏਕਾ ਨਾਉਂ ਏਕਾ ਮੰਤ, ਨਿਰਾਕਾਰ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਇਛਿਆ ਆਪਣੀ ਆਪ ਰਖਾਇੰਦਾ। ਸੋ ਇਛਿਆ ਹਰਿ ਨਿਰੰਕਾਰਾ, ਏਕਾ ਏਕ ਰਖਾਈਆ। ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਆਸਣ ਲਾਈਆ। ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਈਆ। ਮਹੱਲ ਅਟੱਲ ਉਚ ਮਨਾਰਾ, ਸਤਿ ਸਤਿਵਾਦੀ ਆਪ ਸੁਹਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਇਕ ਇਕੱਲਾ ਡੇਰਾ ਲਾਈਆ। ਰੂਪ ਰੰਗ ਤੇ ਵਸੇ ਬਾਹਰਾ, ਰੇਖ ਨਜ਼ਰ ਕੋਇ ਨਾ ਆਈਆ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਨਾਉਂ ਧਰਾਈਆ। ਹੁਕਮੀ ਹੁਕਮ ਸਤਿ ਵਰਤਾਰਾ ,ਸਤਿ ਪੁਰਖ ਨਿਰੰਜਣ ਆਪ ਜਣਾਈਆ। ਧੁਰ ਫ਼ਰਮਾਣਾ ਬੋਲ ਜੈਕਾਰਾ, ਜੈ ਜੈਕਾਰ ਇਕ ਅਲਾਈਆ। ਵੇਖੇ ਵਿਗਸੇ ਵੇਖਣਹਾਰਾ, ਦੂਸਰ ਸੰਗ ਨਾ ਕੋਇ ਰਲਾਈਆ। ਮੰਡਲ ਮੰਡਪ ਇਕ ਸਹਾਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਰਵ ਸਸ ਨਾ ਕੋਇ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਆਪਣੇ ਹੱਥ ਰਖਾਈਆ। ਸਾਚੀ ਇਛਿਆ ਸ੍ਰੀ ਭਗਵਾਨ, ਆਦਿ ਜੁਗਾਦਿ ਆਪਣੇ ਹੱਥ ਰਖਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਏਕ ਓਅੰਕਾਰਾ ਨੂਰੋ ਨੂਰ ਨੂਰ ਮਹਾਨ, ਜੋਤੀ ਜਾਤਾ ਪੁਰਖ ਬਿਧਾਤਾ ਆਪ ਆਪਣੇ ਨੂਰ ਡਗਮਗਾਇੰਦਾ। ਵੇਖਣਹਾਰਾ ਖੇਲ ਤਮਾਸ਼ਾ, ਪੂਰੀ ਕਰੇ ਆਪਣੀ ਆਸਾ, ਆਸ਼ਾ ਆਸਾ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਸਾਚੀ ਇਛਿਆ ਆਪਣੀ ਆਪ ਸਮਝਾਇੰਦਾ। ਸਾਚੀ ਇਛਿਆ ਹਰਿ ਨਿਰੰਕਾਰਾ, ਏਕਾ ਏਕ ਜਣਾਈਆ। ਸਚਖੰਡ ਖੋਲ੍ਹੇ ਸਚ ਦੁਆਰਾ, ਦਰਗਹਿ ਸਾਚੀ ਧਾਮ ਸੁਹਾਈਆ। ਮੁਕਾਮੇ ਹੱਕ ਬੇਐਬ ਪਰਵਰਦਿਗਾਰਾ, ਨੂਰੀ ਜਲਵਾ ਨੂਰ ਇਲਾਹੀਆ। ਆਪਣੀ ਇਛਿਆ ਪਾਏ ਭਿਛਿਆ ਭਰੇ ਸਰਬ ਭੰਡਾਰਾ, ਸਤਿ ਸਤਿਵਾਦੀ ਆਪਣੀ ਝੋਲੀ ਅੱਗੇ ਡਾਹੀਆ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣੀ ਧਾਰ ਚਲਾਈਆ। ਨਿਰਗੁਣ ਨਿਰਗੁਣ ਵੇਖਣਹਾਰਾ, ਨੇਤਰ ਨੈਣ ਨਾ ਕੋਇ ਰਖਾਈਆ।

ਬਣ ਵਿਚੋਲਾ ਸੁਣਾਏ ਢੋਲਾ, ਸਾਚਾ ਸੋਹਲਾ ਆਪ ਸੁਣਾਈਆ। ਏਕਾ ਬੋਲਾ ਕਰ ਉਜਿਆਰਾ, ਪੜਦਾ ਓਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਸਾਚੀ ਇੱਛਾ ਸਚਖੰਡ ਦੁਆਰੇ ਆਪਣੀ ਆਪ ਪਰਗਟਾਈਆ। ਸਾਚੀ ਇਛਿਆ ਆਦਿ ਪੁਰਖ, ਆਪਣੀ ਆਪਣੀ ਆਪ ਪਰਗਟਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਰੋਗ ਨਾ ਕੋਇ ਜਣਾਇੰਦਾ। ਗ੍ਰਹਿ ਮੰਦਰ ਘਰ ਸੁਆਮੀ ਦੇਵੇ ਦਰਸ, ਦਰਸ ਅਮੋਘ ਆਪਣਾ ਆਪ ਪਰਗਟਾਇੰਦਾ। ਬਿਨ ਨੇਤਰ ਮਿਟਾਏ ਆਪਣੀ ਹਰਸ, ਹਵਸ ਹੋਰ ਨਾ ਕੋਇ ਰਖਾਇੰਦਾ। ਆਪਣੀ ਆਪੇ ਕਰੇ ਪਰਖ, ਹਰਿ ਪਾਰਖੂ ਆਪਣਾ ਭੇਵ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਇਕ ਵਖਾਇੰਦਾ। ਸਾਚੀ ਇਛਿਆ ਏਕਾ ਏਕ, ਏਕ ਓਅੰਕਾਰਾ ਆਪ ਪਰਗਟਾਈਆ। ਆਪੇ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਵਸਣਹਾਰਾ ਸਾਚੇ ਦੇਸ, ਸਚਖੰਡ ਸਾਚੇ ਸੋਭਾ ਪਾਈਆ। ਨਿਉਂ ਨਿਉਂ ਕਰੇ ਨਿਰੰਕਾਰਾ ਆਦੇਸ਼, ਆਦੇਸ ਆਦੇਸ ਹਰਿ ਸੱਚੇ ਸ਼ਹਿਨਸ਼ਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਸੋ ਪੁਰਖ ਨਿਰੰਜਣ ਨਿਰਾਕਾਰ ਕਰ ਕਰ ਵੇਸ, ਵੇਸ ਅਵੱਲੜਾ ਆਪ ਵਟਾਈਆ। ਆਦਿ ਜੁਗਾਦਿ ਰਹੇ ਹਮੇਸ਼, ਸੋ ਪੁਰਖ ਨਿਰੰਜਣ ਆਪਣਾ ਖੇਲ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਸਮਝਾਈਆ। ਸਾਚੀ ਸਿਖਿਆ ਹਰਿ ਭਗਵਾਨਾ, ਏਕਾ ਏਕ ਰਖਾਇੰਦਾ। ਸਚਖੰਡ ਦੁਆਰਾ ਖੋਲ੍ਹ ਮਕਾਨਾ, ਦਰ ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਨਿਰਗੁਣ ਕਰ ਪਰਵਾਨਾ, ਪਰਮ ਪੁਰਖ ਮੇਲ ਮਿਲਾਇੰਦਾ। ਨਾਰੀ ਕੰਤ ਦੇਵੇ ਦਾਨਾ, ਦਾਤਾ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਖੇਲ ਕਰਾਇੰਦਾ। ਆਪਣੀ ਇਛਿਆ ਹਰਿ ਹਰਿ ਖੇਲ, ਇਕ ਇਕੱਲਾ ਆਪ ਕਰਾਈਆ। ਨਿਰਗੁਣ ਨਿਰਗੁਣ ਕਰ ਕਰ ਮੇਲ, ਮੇਲ ਮਿਲਾਵਾ ਸਹਿਜ ਸੁਭਾਈਆ। ਕਰ ਕੁੜਮਾਈ ਚਾੜ੍ਹੇ ਤੇਲ, ਦਰਗਹਿ ਸਾਚੀ ਸਗਨ ਮਨਾਈਆ। ਵਸਣਹਾਰਾ ਧਾਮ ਨਵੇਲ, ਮਹੱਲ ਅਟੱਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਇਛਿਆ ਇਕ ਜਣਾਈਆ। ਸੋ ਇਛਿਆ ਹਰਿ ਭਗਵੰਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸਚਖੰਡ ਦੁਆਰੇ ਮੇਲ ਮਿਲਾਵਾ ਨਾਰੀ ਕੰਤ, ਨਰ ਹਰਿ ਆਪਣਾ ਬੰਧਨ ਪਾਇੰਦਾ। ਨਿਰਵੈਰ ਪੁਰਖ ਅਕਾਲ ਏਕਾ ਰੰਗ ਚੜ੍ਹਾਏ ਬਸੰਤ, ਬਸਨ ਬਨਵਾਰੀ ਆਪ ਰੰਗਾਇੰਦਾ। ਏਕਾ ਨਾਉਂ ਏਕਾ ਮੰਤ, ਮੰਤਰ ਨਾਉਂ ਨਿਰੰਕਾਰ ਇਕ ਦ੍ਰਿੜਾਇੰਦਾ। ਏਕਾ ਮਹਿਮਾ ਜਾਣੇ ਅਗਣਤ, ਅਗਣਤ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਨਾਲ ਨਾਰ ਕੰਤ, ਕੰਤ ਕੰਤੂਹਲ ਏਕਾ ਸੇਜ ਸੁਹਾਇੰਦਾ। ਏਕਾ ਸੇਜ ਕੰਤ ਕੰਤੂਹਲ, ਨਰ ਨਿਰੰਕਾਰ ਆਪ ਸੁਹਾਈਆ। ਏਕਾ ਦੇਵੇ ਲਹਿਣਾ ਦੇਣਾ ਮੂਲ, ਏਕਾ ਵਸਤ ਅਮੋਲਕ ਝੋਲੀ ਪਾਈਆ। ਏਕਾ ਭੂਸ਼ਨ ਬਸਤਰ ਦੇਵੇ ਸਾਚੇ ਫੂਲ, ਬਣ ਮਾਲਣ ਸੇਵ ਕਮਾਈਆ। ਏਕਾ ਸਚ ਪੰਘੂੜਾ ਲਏ ਝੂਲ, ਝੂਲਾ ਆਪਣਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਧਰਾਈਆ। ਆਪਣੀ ਇਛਿਆ ਆਪੇ ਰੱਖ, ਆਦਿ ਪੁਰਖ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਹੋਏ ਵਸ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਨਿਰਗੁਣ ਨਿਰਗੁਣ ਦੇਵੇ ਰਸ, ਰਸ ਰਸੀਆ ਰਸ ਚਖਾਇੰਦਾ। ਨਿਰਗੁਣ ਨਿਰਗੁਣ ਮਾਰਗ ਦੇਵੇ ਦੱਸ, ਭੇਵ ਅਭੇਦ ਆਪ ਖੁਲ੍ਹਾਇੰਦਾ। ਨਿਰਗੁਣ

ਨਿਰਗੁਣ ਮਹਿਮਾ ਸੁਣਾਏ ਅਕੱਥ, ਕਥਨੀ ਕਥ ਨਾ ਕੋਇ ਜਣਾਇੰਦਾ। ਨਿਰਗੁਣ ਨਿਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਨਿਰਗੁਣ ਨਿਰਗੁਣ ਕਹੇ ਪੁਰਖ ਸਮਰਥ, ਦੂਸਰ ਓਟ ਨਾ ਕੋਇ ਧਰਾਇੰਦਾ। ਨਿਰਗੁਣ ਨਿਰਗੁਣ ਗਾਏ ਜਸ, ਜਸ ਆਪਣਾ ਨਾਉਂ ਸੁਣਾਇੰਦਾ। ਨਿਰਗੁਣ ਪਿਆਰ ਨਿਰਗੁਣ ਧਾਰ ਅੰਦਰ ਨਿਰਗੁਣ ਜਾਏ ਫਸ, ਦੂਸਰੀ ਫਾਂਧੀ ਨਾ ਕੋਇ ਬਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸੋ ਪੁਰਖ ਨਿਰੰਜਣ ਆਪਣੀ ਇਛਿਆ ਹੋ ਪਰਗਟ, ਦਰ ਘਰ ਸਾਚਾ ਆਪ ਸੁਹਾਇੰਦਾ। ਸਚਖੰਡ ਨਿਵਾਸੀ ਸਚਖੰਡ ਦੁਆਰਾ ਖੋਲ੍ਹ ਹੱਟ, ਬਣ ਵਣਜਾਰਾ ਸੇਵ ਕਮਾਇੰਦਾ। ਵਸਤ ਅਮੋਲਕ ਏਕਾ ਘਤ, ਅਤੋਟ ਅਤੁਟ ਆਪ ਵਖਾਇੰਦਾ। ਨਾਰੀ ਨਰ ਨਰਾਇਣ ਰੱਖੇ ਆਪਣੀ ਪਤ, ਨਾਰ ਕੰਤ ਆਪਣੀ ਸੇਜ ਸੁਹਾਇੰਦਾ। ਆਪਣੇ ਅੰਤਰ ਆਪਾ ਕਰ ਉਤਪਤ, ਆਪਣਾ ਖੇਲ ਆਪ ਸੁਹਾਇੰਦਾ। ਆਪੇ ਮਾਤ ਆਪੇ ਪਿਤ, ਪਿਤਾ ਮਾਤ ਆਪ ਹੋ ਜਾਇੰਦਾ। ਆਪ ਸੁਹਾਏ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਦੂਸਰ ਸੰਗ ਨਾ ਕੋਇ ਰਖਾਇੰਦਾ। ਪੰਜ ਤਤ ਨਾ ਕੋਇ ਤਤ, ਤ੍ਰੈਗੁਣ ਬੰਧਨ ਨਾ ਕੋਇ ਰਖਾਇੰਦਾ। ਆਪਣੀ ਕੁੱਖੋਂ ਆਪੇ ਫੁਟ, ਜਨ ਜਨਨੀ ਨਾਉਂ ਧਰਾਇੰਦਾ। ਆਪੇ ਲੇਖਾ ਜਾਣੇ ਸਾਚੇ ਸੁਤ, ਸੁਤ ਆਪਣਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਆਪਣੀ ਇਛਿਆ ਆਪ ਸਮਝਾਇੰਦਾ। ਸਾਚੀ ਇਛਿਆ ਸ੍ਰੀ ਭਗਵਾਨਾ, ਆਦਿ ਆਦਿ ਜਣਾਇੰਦਾ। ਸਚਖੰਡ ਦੁਆਰੇ ਖੇਲ ਮਹਾਨਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨਾ, ਮਿਹਬਾਨ ਬੀਦੋ ਬੀ ਖੈਰ ਯਾ ਅੱਲਾ ਇਲਾਹੀ ਨੂਰ ਆਪ ਪਰਗਟਾਇੰਦਾ। ਏਕ ਓਅੰਕਾਰਾ ਵਡ ਬਲਵਾਨਾ, ਬਲ ਆਪਣਾ ਆਪ ਜਣਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਦੇਵੇ ਦਾਨਾ, ਵਸਤ ਅਮੋਲਕ ਇਕ ਵਰਤਾਇੰਦਾ। ਸ੍ਰੀ ਭਗਵਾਨ ਝੁਲਾਏ ਨਿਸ਼ਾਨਾ, ਸਚ ਦੁਆਰੇ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨਾ, ਨੇਤਰ ਨੈਣ ਨਾ ਕੋਇ ਰਖਾਇੰਦਾ। ਸਚਖੰਡ ਦੁਆਰ ਸੋਹੇ ਸਚ ਮਕਾਨਾ, ਸਤਿ ਪੁਰਖ ਨਿਰੰਜਣ ਆਪਣੀ ਧਾਰ ਜਣਾਇੰਦਾ। ਖੇਲੇ ਖੇਲ ਸ੍ਰੀ ਭਗਵਾਨਾ, ਆਪ ਆਪਣੀ ਕਲ ਵਰਤਾਇੰਦਾ। ਜਨਣੀ ਜਨ ਬਣ ਬਣ ਜਣੇ ਬਾਲਾ, ਜਨ ਜਣੇਂਦੀ ਮਾਈ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣੇ ਹੱਥ ਰਖਾਇੰਦਾ। ਆਪਣੀ ਇਛਿਆ ਜਣਿਆ ਸੁਤ, ਹਰਿ ਸ਼ਬਦੀ ਨਾਉਂ ਰਖਾਈਆ। ਸਚਖੰਡ ਦੁਆਰੇ ਆਪੇ ਉਠ, ਉਠ ਉਠ ਆਪਣੀ ਖ਼ੁਸ਼ੀ ਮਨਾਈਆ। ਦੀਨ ਦਿਆਲ ਠਾਕਰ ਸੁਆਮੀ ਨਿਹਕਰਮੀ ਨਿਹਕਾਮੀ ਆਪੇ ਗਿਆ ਤੁਠ, ਆਪਣੀ ਇਛਿਆ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਇਛਿਆ ਏਕਾ ਏਕ ਵਖਾਈਆ। ਸੋ ਇਛਿਆ ਸਚਖੰਡ ਦੁਆਰ, ਹਰਿ ਸਾਚਾ ਸਚ ਜਣਾਇੰਦਾ। ਸ਼ਬਦ ਦੁਲਾਰਾ ਕਰ ਤਿਆਰ, ਸਤਿ ਸਤਿਵਾਦੀ ਸਾਚਾ ਹੁਕਮ ਸੁਣਾਇੰਦਾ। ਬਿਨ ਨੇਤਰ ਨੈਣ ਨੈਣ ਉਘਾੜ, ਅੱਖ ਪਰਤੱਖ ਇਕ ਵਖਾਇੰਦਾ। ਜੋਤੀ ਜੋਤ ਦੀਪਕ ਬਾਲ, ਅਗਿਆਨ ਅਗਿਆਨ ਨਾ ਕੋਇ ਰਖਾਇੰਦਾ। ਨਿਰਗੁਣ ਨਿਰਗੁਣ ਵਸੇ ਨਾਲ, ਸਗਲਾ ਸੰਗ ਆਪ ਸਮਝਾਇੰਦਾ। ਸਚਖੰਡ ਦੁਆਰੇ ਪੁਰਖ ਅਕਾਲ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਸਾਚੀ ਧਰਮਸਾਲ ਆਪ ਬਣਾਇੰਦਾ। ਧਰਮਸਾਲਾ ਸਾਚਾ ਧਰਮ, ਹਰਿ ਸਾਚਾ ਸਚ ਜਣਾਈਆ। ਸੁਤ ਦੁਲਾਰੇ ਤੇਰਾ ਨਾਉਂ ਨਿਹਕਰਮੀ

ਕਰਮ, ਕਰਮ ਕਾਂਡ ਨਾ ਕੋਇ ਵਡਿਆਈਆ। ਨਾ ਕੋਈ ਗੋਤ ਨਾ ਕੋਈ ਵਰਨ, ਵੰਡਣ ਵਿਚ ਕਦੇ ਨਾ ਆਈਆ। ਪਰਮ ਪੁਰਖ ਪ੍ਰਭ ਏਕਾ ਸਰਨ, ਦੂਸਰ ਓਟ ਨਾ ਕੋਇ ਤਕਾਈਆ। ਸਤਿਗੁਰ ਸਾਹਿਬ ਤਰਨੀ ਤਰਨ, ਤਾਰਨਹਾਰ ਹੱਥ ਵਡਿਆਈਆ। ਮਸਤਕ ਧੂੜੀ ਟਿੱਕਾ ਚਰਨ, ਚਰਨ ਚਰਨੋਦਕ ਮੁਖ ਛੁਹਾਈਆ। ਆਦਿ ਪੁਰਖ ਘਾੜਨ ਘੜਨ, ਘੜਨਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਛਿਆ ਦਏ ਜਣਾਈਆ। ਏਕਾ ਇਛਿਆ ਸੁਤ ਦੁਲਾਰੇ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਤੇਰਾ ਮੇਲ ਅਗੰਮ ਅਪਾਰੇ, ਆਦਿ ਜੁਗਾਦਿ ਆਪ ਕਰਾਇੰਦਾ। ਘਰ ਵਿਚ ਘਰ ਕਰ ਤਿਆਰੇ, ਤੇਰਾ ਮੰਦਰ ਆਪ ਸੁਹਾਇੰਦਾ। ਥਿਰ ਘਰ ਖੋਲ੍ਹੇ ਇਕ ਕਿਵਾੜੇ, ਆਪਣੀ ਹੱਥੀਂ ਕੁੰਡਾ ਲਾਹਿੰਦਾ। ਕਰ ਕਿਰਪਾ ਅੰਦਰ ਵਾੜੇ, ਸਿਰ ਏਕਾ ਹੱਥ ਟਿਕਾਇੰਦਾ। ਆਦਿ ਜੁਗਾਦਿ ਕਰੇ ਗੁਫ਼ਤਾਰੇ, ਭੇਵ ਅਭੇਦ ਆਪ ਸੁਣਾਇੰਦਾ । ਸਤਿ ਸਤਿਵਾਦੀ ਆਦਿ ਜੁਗਾਦੀ ਇਕ ਇਕੱਲਾ ਬੋਧ ਅਗਾਧੀ ਵਾਜਾਂ ਮਾਰੇ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ । ਸਦਾ ਸੁਹੇਲਾ ਇਕ ਇਕੇਲਾ ਤੇਰੀ ਪੈਜ ਸੁਆਰੇ, ਸਦਾ ਸਦ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਸਾਚੇ ਸੁਤ ਜਣਾਇੰਦਾ। ਸ਼ਬਦ ਸੁਤ ਉਠ ਕਰ ਧਿਆਨ, ਸਚਖੰਡ ਨਿਵਾਸੀ ਆਪ ਜਣਾਈਆ। ਥਿਰ ਘਰ ਦੁਆਰਾ ਤੇਰਾ ਮਕਾਨ, ਬੇਮੁਕਾਮ ਆਪ ਬਣਾਈਆ। ਜਿਸ ਦਾ ਦਿਸੇ ਨਾ ਕਿਸੇ ਨਿਸ਼ਾਨ, ਨਿਸ਼ਾਨਾ ਤੀਰ ਨਾ ਕੋਇ ਲਗਾਈਆ। ਏਕਾ ਹੁਕਮ ਏਕਾ ਹੁਕਮਰਾਨ, ਏਕਾ ਸ਼ਹਿਨਸ਼ਾਹ ਕਰੇ ਸੱਚੀ ਸ਼ਹਿਨਸ਼ਾਹੀਆ। ਏਕਾ ਦਾਤਾ ਦਾਨੀ ਦੇਵੇ ਦਾਨ, ਦੀਨਨ ਆਪਣੀ ਦਇਆ ਕਮਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਤੇਰੀ ਝੋਲੀ ਪਾਈਆ। ਏਕਾ ਇਛਿਆ ਕਰ ਪਰਵਾਨ, ਸਾਚੀ ਸਿਖਿਆ ਦਏ ਸਮਝਾਈਆ। ਸੋ ਪੁਰਖ ਨਿਰੰਜਣ ਨੌਜਵਾਨ, ਨਿਰਗੁਣ ਨਿਰਗੁਣ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰ ਏਕਾ ਵਾਰ ਸੁਣਾਈਆ। ਸੁਣ ਸੰਦੇਸਾ ਹਰਿ ਨਿਰੰਕਾਰ, ਸ਼ਬਦੀ ਸੁਤ ਸੀਸ ਝੁਕਾਇੰਦਾ। ਤੇਰੀ ਇਛਿਆ ਮੇਰਾ ਭੰਡਾਰ, ਭੰਡਾਰ ਤੁਟ ਕਦੇ ਨਾ ਜਾਇੰਦਾ। ਤੇਰਾ ਨਾਉਂ ਮੇਰਾ ਵਪਾਰ, ਦਰ ਤੇਰੇ ਹੱਟ ਖੁਲ੍ਹਾਇੰਦਾ। ਤੇਰੀ ਕਿਰਪਾ ਮੇਰਾ ਸੁਧਾਰ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਨਿਤ ਨਵਿਤ ਸਦ ਮੰਗਾਂ ਤੇਰਾ ਦੀਦਾਰ, ਤੇਰੀ ਦੀਦ ਮੇਰਾ ਰੰਗ ਰੰਗ ਨਾਲ ਮਿਲਾਇੰਦਾ। ਤੂੰ ਸਾਹਿਬ ਸੁਲਤਾਨ ਸੱਚੀ ਸਰਕਾਰ, ਤੇਰਾ ਹੁਕਮ ਮੋਹੇ ਭਾਇੰਦਾ। ਹਉਂ ਬਰਦਾ ਖ਼ਾਕ ਛਾਰ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਇਛਿਆ ਸਾਚੀ ਭਿਛਿਆ ਝੋਲੀ ਏਕਾ ਆਪਣੀ ਪਾਇੰਦਾ। ਤੇਰੀ ਇਛਿਆ ਝੋਲੀ ਪਾ, ਪੁਰਖ ਅਬਿਨਾਸ਼ੀ ਸ਼ੁਕਰ ਮਨਾਇਆ। ਸਚਖੰਡ ਦੱਸੇ ਤੇਰਾ ਥਾਂ, ਜਿਸ ਦੁਆਰੇ ਆਸਣ ਲਾਇਆ। ਥਿਰ ਘਰ ਬੈਠਾ ਤੇਰੇ ਗੀਤ ਲਵਾਂ ਗਾ, ਗਾ ਗਾ ਆਪਣੀ ਖ਼ੁਸ਼ੀ ਮਨਾਇਆ। ਤੇਰੇ ਚਰਨ ਕਵਲ ਬਿਨ ਨੇਤਰ ਦਰਸ ਲਵਾਂ ਪਾ, ਆਪਣੀ ਤ੍ਰਿਸਨਾ ਤ੍ਰਿਖਾ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਛੋਟਾ ਬਾਲਾ ਮੰਗ ਮੰਗਾਇਆ। ਸੁਤ ਦੁਲਾਰਾ ਛੋਟਾ ਬਾਲਾ, ਪ੍ਰਭ ਅੱਗੇ ਸੀਸ ਝੁਕਾਈਆ। ਸ੍ਰੀ ਭਗਵਾਨ ਤੇਰਾ ਖੇਲ ਨਿਰਾਲਾ, ਹਉਂ ਭੇਵ ਨਾ ਜਾਣਾਂ ਰਾਈਆ। ਤੇਰੀ ਕਿਰਪਾ ਹੋਇਆ ਉਜਾਲਾ, ਨਿਰਗੁਣ ਮਿਲੀ ਨੂਰ ਰੁਸ਼ਨਾਈਆ। ਤੂੰ ਸਾਹਿਬ ਸਦਾ ਗੋਪਾਲਾ, ਗੋਬਿੰਦ ਆਪਣੀ

ਧਾਰ ਚਲਾਈਆ। ਆਦਿ ਜੁਗਾਦਿ ਬਣੇਂ ਰਖਵਾਲਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦ੍ਰਿੜ ਵਿਸ਼ਵਾਸ਼, ਵਿਸ਼ਵ ਧਾਰੀ ਆਪ ਜਣਾਇੰਦਾ। ਸੁਤ ਦੁਲਾਰੇ ਨਾ ਹੋਣਾ ਉਦਾਸ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਵੇਖੇ ਤੇਰਾ ਖੇਲ ਤਮਾਸ਼, ਭੇਵ ਅਭੇਦ ਆਪ ਖੁਲ੍ਹਾਇੰਦਾ। ਸਤਿ ਸਤਿਵਾਦੀ ਵਸੇ ਪਾਸ, ਸਗਲਾ ਸੰਗ ਨਿਭਾਇੰਦਾ। ਤੇਰੇ ਅੰਤਰ ਸਾਚੀ ਰਾਸ, ਬਣ ਗੋਪੀ ਕਾਹਨ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਇਛਿਆ ਆਪ ਵਖਾਇੰਦਾ। ਸੋ ਇਛਿਆ ਲੈਣੀ ਵੇਖ, ਸ਼ਬਦੀ ਸੁਤ ਜਣਾਈਆ। ਤੇਰਾ ਲਹਿਣਾ ਬਿਨ ਲੇਖ ਰੇਖ, ਰੇਖ ਰੂਪ ਨਾ ਕੋਇ ਵਡਿਆਈਆ। ਤੇਰਾ ਅੰਤਰ ਤੇਰਾ ਮੰਤਰ ਲਏ ਵੇਖ, ਵੇਖਣਹਾਰਾ ਬੇਪਰਵਾਹੀਆ। ਥਿਰ ਘਰ ਵਸੇ ਤੇਰਾ ਦੇਸ, ਦੇਵੇ ਮਾਣ ਵਡਿਆਈਆ। ਤੂੰ ਰਹਿਣਾ ਸਦਾ ਹਮੇਸ਼, ਮਰਨ ਜੰਮਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸੁਤ ਸਮਝਾਈਆ। ਛੋਟੇ ਬਾਲੇ ਚੜ੍ਹਿਆ ਚਾ, ਚਾਉ ਘਨੇਰਾ ਇਕ ਰਖਾਈਆ। ਪਾਰਬ੍ਰਹਮ ਪ੍ਰਭ ਮਿਲਿਆ ਮਲਾਹ, ਖੇਵਟ ਖੇਟਾ ਬੇੜਾ ਲਏ ਚਲਾਈਆ। ਸਤਿ ਸਰੂਪੀ ਦੇਵੇ ਸਤਿ ਸਲਾਹ, ਸਾਚੇ ਮਾਰਗ ਆਪੇ ਲਾਈਆ। ਸਮਰਥ ਪੁਰਖ ਮਹਿਮਾ ਅਕੱਥ ਦਏ ਜਣਾ, ਕਥਨੀ ਕਥ ਕਰੇ ਪੜ੍ਹਾਈਆ। ਸਾਚੇ ਰਥ ਦਏ ਚੜ੍ਹਾ, ਮਹਾਸਾਰਥੀ ਸੇਵ ਕਮਾਈਆ। ਥਿਰ ਘਰ ਦੁਆਰੇ ਜਿਸ ਮੇਰੀ ਬਣਤ ਲਈ ਬਣਾ, ਸੋ ਸਾਹਿਬ ਨਜ਼ਰ ਕਿਸੇ ਨਾ ਆਈਆ। ਆਦਿ ਆਦਿ ਏਕਾ ਨਿਸ਼ਅੱਖਰ ਰਿਹਾ ਪੜ੍ਹਾ, ਆਪਣਾ ਭੇਵ ਆਪ ਚੁਕਾਈਆ। ਸਾਚਾ ਵੱਖਰ ਝੋਲੀ ਰਿਹਾ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਇਕ ਵਖਾਈਆ। ਸੋ ਇਛਿਆ ਸ਼ਬਦ ਦੁਲਾਰੇ, ਹਰਿ ਹਰਿ ਆਪ ਜਣਾਇੰਦਾ। ਤੇਰੇ ਖੇਲ ਅਗੰਮ ਅਪਾਰੇ, ਅਲੱਖ ਅਗੋਚਰ ਆਪ ਕਰਾਇੰਦਾ। ਤੇਰੇ ਅੰਦਰ ਨਿਰਗੁਣ ਧਾਰੇ, ਜੋਤੀ ਜੋਤ ਡਗਮਗਾਇੰਦਾ। ਤੇਰੇ ਅੰਦਰ ਨਰ ਨਿਰੰਕਾਰੇ, ਸਾਚੇ ਆਸਣ ਸੋਭਾ ਪਾਇੰਦਾ। ਤੇਰੇ ਗੁਣ ਅਪਰ ਅਪਾਰੇ, ਬਣ ਹੱਟਵਾਣਾ ਹੱਟ ਚਲਾਇੰਦਾ। ਤੇਰਾ ਖੇਲ ਕਰੇ ਆਪ ਕਰਤਾਰੇ, ਕਰਤਾ ਆਪਣੀ ਕਰਨੀ ਆਪ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਦੁਲਾਰੇ, ਤ੍ਰੈ ਤ੍ਰੈ ਏਕਾ ਰੰਗ ਵਖਾਇੰਦਾ। ਤ੍ਰੈਗੁਣ ਮਾਇਆ ਤਤ ਭੰਡਾਰੇ, ਪੰਚਮ ਏਕਾ ਜੋੜ ਜੋੜਾਇੰਦਾ। ਰਵ ਸਸ ਕਰ ਉਜਿਆਰੇ, ਕਿਰਨ ਕਿਰਨ ਕਿਰਨ ਟਿਕਾਇੰਦਾ। ਮੰਡਲ ਮੰਡਪ ਤੇਰੇ ਅਖਾੜੇ, ਲੋਆਂ ਪੁਰੀਆਂ ਨਾਚ ਨਚਾਇੰਦਾ। ਦੋ ਜਹਾਨ ਪਾਵੇ ਸਾਰੇ, ਲੋਕ ਪਰਲੋਕ ਆਪਣਾ ਰਾਹ ਚਲਾਇੰਦਾ। ਤ੍ਰੈਭਵਨ ਧਨੀ ਤੇਰਾ ਕਾਜ ਆਪ ਸੁਆਰੇ, ਸਿਰ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਵਖਾਇੰਦਾ। ਸਾਚੀ ਇਛਿਆ ਰੱਖਣੀ ਯਾਦ, ਹਰਿ ਸਾਚਾ ਸਚ ਜਣਾਈਆ। ਆਦਿ ਜੁਗਾਦਿ ਸੁਣੇ ਫ਼ਰਯਾਦ, ਸਚਖੰਡ ਵਾਸੀ ਸੱਚਾ ਮਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਦ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਏਕਾ ਵਸਤ ਨਾਮ ਅਮੋਲਕ ਝੋਲੀ ਪਾਈਆ। ਕਰੇ ਖੇਲ ਪਤਤ ਪੁਨੀਤਾ, ਨਿਰਗੁਣ ਚਲਾਏ ਸਾਚੀ ਰੀਤਾ, ਪੰਜ ਤਤ ਮੇਲਾ ਸਹਿਜ ਸੁਭਾਈਆ। ਨਿਰਗੁਣ ਧਾਮ ਵਖਾਏ ਇਕ ਅਨਡੀਠਾ, ਸਰਗੁਣ ਤਪੇ ਇਕ ਅੰਗੀਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਸਤਿ ਸਤਿਵਾਦੀ ਆਦਿ ਜੁਗਾਦੀ ਨਰ ਨਿਰੰਕਾਰਾ ਠਾਂਡਾ ਸੀਤਾ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸੁਤ ਦੁਲਾਰੇ ਪਰਦਾ ਦਏ ਉਠਾਈਆ। ਸੁਤ ਦੁਲਾਰੇ ਪਰਦਾ ਖੋਲ੍ਹ, ਹਰਿ ਸਾਚਾ ਆਪ ਜਣਾਇੰਦਾ। ਥਿਰ ਘਰ ਦੁਆਰੇ ਪਏ ਬੋਲ, ਰਾਗ ਅਨਾਦੀ ਇਕ ਅਲਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਤੋਲੇ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਲੱਖ ਚੁਰਾਸੀ ਕੁੰਡਾ ਦੇਣਾ ਖੋਲ੍ਹ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਸਤਿ ਪੁਰਖ ਨਿਰੰਜਣ ਏਕੰਕਾਰਾ ਖੇਲ ਅਪਾਰਾ ਸਦਾ ਸੁਹੇਲਾ ਰਹੇ ਅਡੋਲ, ਸਚਖੰਡ ਸਾਚੇ ਸੋਭਾ ਪਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਏਕਾ ਕੰਡਾ ਤੋਲਣਹਾਰਾ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਲੱਖ ਚੁਰਾਸੀ ਕਰੇ ਘੋਲ, ਬਲ ਬਾਵਨ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਏਕਾ ਏਕ ਜਣਾਇੰਦਾ। ਸਾਚੀ ਇਛਿਆ ਪੁਰਖ ਅਬਿਨਾਸ਼ਾ, ਏਕਾ ਏਕ ਜਣਾਈਆ। ਲੱਖ ਚੁਰਾਸੀ ਖੇਲ ਤਮਾਸ਼ਾ, ਬ੍ਰਹਮ ਪਾਰਬ੍ਰਹਮ ਵੇਖ ਵਖਾਈਆ। ਈਸ਼ ਜੀਵ ਜਗਦੀਸ ਪਾਏ ਰਾਸਾ, ਆਤਮ ਪਰਮਾਤਮ ਕਰ ਕੁੜਮਾਈਆ। ਨੌਂ ਦਰ ਰੱਖੇ ਜਗਤ ਵਾਸਾ, ਕਾਮ ਕਰੋਧ ਲੋਭ ਮੋਹ ਹੰਕਾਰ ਮਨ ਮਤ ਬੁਧ ਦਏ ਚਤੁਰਾਈਆ। ਕਾਇਆ ਕਫ਼ਨੀ ਜਾਨਣਹਾਰਾ ਭੇਵ ਖੁਲਾਸਾ, ਪੜਦਾ ਪੜਦਾ ਵਿਚ ਰਖਾਈਆ। ਡੂੰਘੀ ਕੰਦਰ ਪਾਵੇ ਰਾਸਾ, ਨਿਰਗੁਣ ਨਿਰਗੁਣ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਇਕ ਏਕਾ ਏਕ ਰਖਾਈਆ। ਸਾਚੀ ਇਛਿਆ ਪੰਜ ਤਤ, ਤਤਵ ਤਤ ਤਤ ਜਣਾਇੰਦਾ। ਲੇਖਾ ਜਾਣੇ ਰਕਤ ਬੂੰਦ ਰੱਤ, ਰੱਤੀ ਰੱਤ ਰੰਗ ਰੰਗਾਇੰਦਾ। ਕਰੇ ਖੇਲ ਦਾਤਾ ਦਾਨੀ ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਆਤਮ ਪਰਮਾਤਮ ਏਕਾ ਘਰ ਜਾਏ ਵਸ, ਬੰਕ ਦੁਆਰੀ ਬੰਕ ਸੁਹਾਇੰਦਾ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਕੋਟਨ ਕੋਟ ਭਾਨ ਮੁਖ ਸ਼ਰਮਾਇੰਦਾ। ਅਨਹਦ ਨਾਦੀ ਗਾਏ ਜਸ, ਜਸ ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਹੁਕਮੀ ਹੁਕਮ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਏਕਾ ਏਕ ਏਕ ਭਿਛਿਆ ਆਪ ਵਰਤਾਇੰਦਾ। ਸੁਤ ਦੁਲਾਰਾ ਚਰਨੀ ਢਹਿ, ਨਿਉਂ ਨਿਉਂ ਸੀਸ ਝੁਕਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਆਦਿ ਜੁਗਾਦੀ ਏਕਾ ਰਹੇ, ਰਹਿਬਰ ਬਣੇ ਸਰਬ ਲੋਕਾਈਆ। ਸਦਾ ਸੁਹੇਲਾ ਸਤਿ ਸਤਿਵਾਦੀ ਭਾਣਾ ਆਪਣਾ ਆਪੇ ਸਹੇ, ਸਦ ਭਾਣੇ ਆਪ ਸਮਾਈਆ। ਸਚਖੰਡ ਦੁਆਰੇ ਸਾਚੇ ਬਹੇ, ਸਚ ਸਿੰਘਾਸਣ ਡੇਰਾ ਲਾਈਆ। ਏਕੰਕਾਰਾ ਸਚ ਜੈਕਾਰਾ, ਸਾਚਾ ਨਾਮ ਬੋਲੇ ਜੈ, ਜੈ ਜੈ ਆਪਣੇ ਨਾਉਂ ਵਡਿਆਈਆ। ਹਰਿ ਕਾ ਮੰਦਰ ਨਾ ਜਾਏ ਢਹਿ, ਸਚਖੰਡ ਦੁਆਰਾ ਮਹੱਲ ਅਟੱਲ ਮੁਨਾਰਾ ਏਕਾ ਏਕ ਏਕ ਰੁਸ਼ਨਾਈਆ। ਸਚ ਸੰਦੇਸਾ ਨਰ ਨਰੇਸ਼ਾ ਸ਼ਬਦੀ ਸੁਤ ਤੇਰੀ ਧਾਰ ਅੰਦਰ ਕਹੇ, ਕਹਿ ਕਹਿ ਆਪਣਾ ਹੁਕਮ ਸੁਣਾਈਆ। ਲੇਖਾ ਜਾਣੇ ਤੂੰ ਮੈਂ, ਮੈਂ ਤੂੰ ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਇਛਿਆ ਝੋਲੀ ਪਾਈਆ । ਸਾਚੀ ਇਛਿਆ ਹਰਿ ਕਰਤਾਰ, ਸ਼ਬਦੀ ਸ਼ਬਦ ਸ਼ਬਦ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸਹਾਰ, ਪਿਆਰ ਏਕਾ ਏਕ ਜਣਾਇੰਦਾ। ਤ੍ਰੈਗੁਣ ਮਾਇਆ ਤੇਰੀ ਧਾਰ, ਧਾਰ ਧਾਰ ਨਾਲ ਮਿਲਾਇੰਦਾ। ਪੰਜ ਤਤ ਤੇਰਾ ਵਿਹਾਰ, ਬਿਵਹਾਰੀ ਆਪ ਕਰਾਇੰਦਾ। ਨਿਰਗੁਣ ਸਰਗੁਣ ਖੋਲ੍ਹ ਕਿਵਾੜ, ਅੰਗ ਅੰਗ ਨਾਲ ਮਿਲਾਇੰਦਾ। ਘਰ ਵਿਚ ਘਰ ਕਰ ਤਿਆਰ, ਤੇਰਾ ਮੰਦਰ ਆਪ ਸੁਹਾਇੰਦਾ। ਨੌਂ ਦੁਆਰ ਵੇਖੇ ਜਗਤ ਕਿਵਾੜ, ਬੰਦ ਤਾਕੀ ਆਪ ਜਣਾਇੰਦਾ। ਡੂੰਘੀ ਭਵਰੀ ਖੇਲ ਅਪਾਰ, ਸੁਖਮਨ ਟੇਢੀ ਬੰਕ ਸੁਹਾਇੰਦਾ। ਈੜਾ ਪਿੰਗਲ ਪਹਿਰੇਦਾਰ, ਸੇਵਾਦਾਰ ਸੇਵ ਲਗਾਇੰਦਾ। ਬੇਸਬਰ

ਪਿਆਲਾ ਕਰ ਤਿਆਰ, ਮਦਿ ਜਾਮ ਇਕ ਵਖਾਇੰਦਾ। ਨਿਝਰ ਝਿਰਨਾ ਠੰਡਾ ਠਾਰ, ਆਤਮ ਰਸ ਰਸ ਵਖਾਇੰਦਾ। ਨਿਜ ਨੇਤਰ ਦੇਵੇ ਖੋਲ੍ਹ ਦੀਦਾਰ, ਜਗਤ ਲੋਚਣ ਬੰਦ ਕਰਾਇੰਦਾ। ਬਜਰ ਕਪਾਟੀ ਜੜ੍ਹ ਦਏ ਉਖਾੜ, ਸਾਚੀ ਹਾਟੀ ਆਪ ਜਣਾਇੰਦਾ। ਕਮਲਾਪਾਤੀ ਹੋ ਤਿਆਰ, ਬਣ ਸਾਕੀ ਖੇਲ ਕਰਾਇੰਦਾ। ਅੰਧੇਰ ਰਾਤੀ ਮਿਟੇ ਧੂੰਆਂਧਾਰ, ਸਾਚਾ ਚੰਦ ਆਪ ਚੜ੍ਹਾਇੰਦਾ। ਸ਼ਬਦੀ ਸੁਤ ਤੇਰਾ ਪਿਆਰ, ਸੁਰਤੀ ਸੁਰਤ ਨਾਲ ਕਰਾਇੰਦਾ। ਅਕਾਲ ਮੂਰਤ ਵੇਖਣਹਾਰ, ਮੂਲ ਆਪਣਾ ਨਾ ਕਿਸੇ ਜਣਾਇੰਦਾ। ਲੱਖ ਚੁਰਾਸੀ ਘਟ ਘਟ ਅੰਦਰ ਗ੍ਰਹਿ ਗ੍ਰਹਿ ਨਿਰਮਲ ਦੀਆ ਕਰ ਤਿਆਰ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜੋਤ ਨਿਰੰਜਣ ਕਰ ਸ਼ੰਗਾਰ, ਵੇਖਣਹਾਰਾ ਸਚ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰਾ ਘਰ, ਲੱਖ ਚੁਰਾਸੀ ਅੰਦਰ ਆਪ ਬਣਾਇੰਦਾ। ਸੁਤ ਦੁਲਾਰੇ ਤੇਰਾ ਗ੍ਰਹਿ, ਘਟ ਘਟ ਅੰਦਰ ਆਪ ਬਣਾਈਆ। ਨਿਰਗੁਣ ਹੋ ਕੇ ਨਿਰਗੁਣ ਬਹੇ, ਜਗਤ ਨੇਤਰ ਨਜ਼ਰ ਨਾ ਆਈਆ। ਮਨਮਤ ਨਾ ਸਕੇ ਕਹੇ, ਬੁੱਧੀ ਚਲੇ ਨਾ ਕੋਇ ਵਡਿਆਈਆ। ਗੁਰ ਸ਼ਬਦ ਜੋ ਤੇਰੀ ਚਰਨੀ ਢਹੇ, ਤਿਸ ਮੇਲਾਂ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਰਿਹਾ ਜਣਾਈਆ। ਸੁਤ ਦੁਲਾਰਾ ਮੰਗੇ ਮੰਗ, ਹਰਿ ਅੱਗੇ ਸੀਸ ਝੁਕਾਇੰਦਾ। ਮੇਰਾ ਰੂਪ ਨਾ ਕੋਇ ਰੰਗ, ਰੇਖ ਭੇਖ ਨਾ ਕੋਇ ਜਣਾਇੰਦਾ। ਕਵਣ ਬਿਧ ਵਸਾਂ ਸੰਗ, ਸਾਰੰਗ ਧਰ ਤੇਰਾ ਭੇਵ ਕੋਇ ਨਾ ਆਇੰਦਾ। ਤੁਧ ਬਿਨਾਂ ਹੋਇਆ ਨੰਗ, ਸਿਰ ਪਰਦਾ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਅੰਦਰ ਪੰਚ ਵਿਕਾਰਾ ਤੇਰਾ ਰਚਿਆ ਜੰਗ, ਜੰਗਜੂ ਏਕਾ ਹੁਕਮ ਵਰਤਾਇੰਦਾ। ਅੰਦਰ ਮੰਦਰ ਲਾਈ ਕੰਧ, ਦਵੈਤ ਪੜਦਾ ਨਾ ਕੋਇ ਉਠਾਇੰਦਾ। ਕਵਣ ਬਿਧ ਤੇਰਾ ਗਾਵਾਂ ਛੰਦ, ਸੋਹਲਾ ਢੋਲਾ ਇਕ ਪਰਗਟਾਇੰਦਾ। ਤੁਧ ਬਿਨ ਨਾਰ ਦੁਹਾਗਣ ਹੋਈ ਰੰਡ, ਹਰਿ ਜੂ ਕੰਤ ਨਜ਼ਰ ਕੋਇ ਨਾ ਆਇੰਦਾ । ਮੇਰੀ ਵਿਚ ਸੰਸਾਰ ਪਵੇ ਨਾ ਗੰਢ, ਸ਼ਬਦੀ ਸੁਤ ਪ੍ਰਭ ਅੱਗੇ ਝੋਲੀ ਡਾਹਿੰਦਾ। ਤੇਰਾ ਨੂਰ ਨਿਰਮਲ ਚੰਦ, ਸੀਤਲ ਸੀਤਲ ਧਾਰ ਵਖਾਇੰਦਾ। ਆਦਿ ਜੁਗਾਦਿ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਕਵਣ ਧਾਰ ਕਰ ਪਿਆਰ, ਲੱਖ ਚੁਰਾਸੀ ਆਰ ਪਾਰ ਮੇਟਾਂ ਪੰਧ, ਬਣ ਪਾਂਧੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਾਕਰ ਸੁਆਮੀ ਹੋ ਬਖ਼ਸ਼ੰਦ, ਸ਼ਬਦੀ ਸੁਤ ਸੁਤ ਆਪ ਦ੍ਰਿੜਾਇੰਦਾ। ਬਖ਼ਸ਼ਿਸ਼ ਕਰੇ ਹਰਿ ਮਿਹਰਵਾਨ, ਸਚਖੰਡ ਨਿਵਾਸੀ ਦਇਆ ਕਮਾਈਆ। ਆਦਿ ਰਚਨਾ ਖੇਲ ਮਹਾਨ, ਨਜ਼ਰ ਕਿਸੇ ਨਾ ਆਈਆ। ਲਿਖ ਲਿਖ ਦੇਵੇ ਨਾ ਕੋਇ ਬਿਆਨ, ਸਿਫ਼ਤ ਕਰੇ ਨਾ ਕਲਮ ਸ਼ਾਹੀਆ। ਵਸਣਹਾਰਾ ਸਚ ਮਕਾਨ, ਬੇਮੁਕਾਮ ਡੇਰਾ ਲਾਈਆ। ਸਤਿ ਸਤਿਵਾਦੀ ਕਰਨਹਾਰਾ ਸਚ ਨਿਜ਼ਾਮ, ਹੁਕਮੀ ਹੁਕਮ ਇਕ ਸੁਣਾਈਆ। ਸ਼ਬਦੀ ਸੁਤ ਦੇਵੇ ਦਾਨ, ਦਾਤਾ ਦਾਨੀ ਬੇਪਰਵਾਹੀਆ। ਪੰਜ ਤਤ ਤੇਰਾ ਨਿਸ਼ਾਨ, ਬ੍ਰਹਮ ਪਾਰਬ੍ਰਹਮ ਵਡਿਆਈਆ। ਜੋਤੀ ਜੋਤ ਜੋਤ ਮਹਾਨ, ਦੀਪਕ ਦੀਪ ਦੀਪ ਰੁਸ਼ਨਾਈਆ। ਜੀਵ ਜੀਵ ਈਸ਼ ਮਿਲੇ ਸਾਚਾ ਕਾਹਨ, ਜਗਦੀਸ ਖੇਲ ਕਰਾਈਆ। ਕਰਾਂ ਖੇਲ ਵਿਚ ਜਹਾਨ, ਦੇਵਾਂ ਮਾਤ ਮਾਤ ਵਡਿਆਈਆ। ਚੌਦਾਂ ਲੋਕ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਨੈਣ ਸ਼ਰਮਾਣ, ਨੇਤਰ ਸਕੇ ਨਾ ਕੋਇ ਉਠਾਈਆ। ਬਣ ਭਿਖਾਰੀ ਮੰਗਣ ਦਾਨ, ਭਿੱਖਕ ਬੈਠਣ ਡੇਰਾ ਲਾਈਆ। ਤੇਰਾ ਨਾਉਂ ਪਰਗਟ ਕਰਾਂ ਵਡ ਬਲਵਾਨ, ਬਲ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਗੁਰ ਗੁਰ ਤੇਰਾ ਨਾਉਂ ਰਖਾਈਆ। ਸ਼ਬਦ ਸੁਤ ਤੂੰ ਸਾਚਾ ਗੁਰ, ਸ੍ਰੀ ਭਗਵਾਨ ਆਦਿ ਸੁਣਾਇਆ। ਤੇਰਾ ਲੇਖਾ ਲਿਖਿਆ ਧੁਰ, ਨਾ ਕੋਈ ਮੇਟੇ ਮੇਟ ਮਿਟਾਇਆ। ਮੇਰਾ ਨਾਉਂ ਤੇਰੀ ਸੁਰ, ਸੁਰ ਤਾਲ ਸੁਰਤ ਮਿਲਾਇਆ। ਪੁਰਖ ਅਕਾਲ ਚਰਨੀ ਜਾਣਾ ਜੁੜ, ਜੁੜ ਜੁੜ ਆਪਣਾ ਬੰਧਨ ਪਾਇਆ। ਪਾਰਬ੍ਰਹਮ ਨੂੰ ਤੇਰੀ ਲੋੜ, ਤੁਧ ਬਿਨ ਪਾਰਬ੍ਰਹਮ ਕੰਮ ਕਿਸੇ ਨਾ ਆਇਆ। ਅਬਿਨਾਸ਼ੀ ਕਰਤਾ ਵਸਣਹਾਰਾ ਅੰਧ ਘੋਰ, ਚੰਦ ਚਾਂਦਨਾ ਆਪਣਾ ਨੂਰ ਲਏ ਪਰਗਟਾਇਆ। ਨਿਰਗੁਣ ਨਿਰਗੁਣ ਬੰਨ੍ਹੇ ਡੋਰ, ਤੰਦੀ ਤੰਦ ਨਾ ਕੋਇ ਰਖਾਇਆ। ਆਪ ਬੈਠਾ ਰਹੇ ਬਣ ਕੇ ਚੋਰ, ਸਚਖੰਡ ਸਾਚੇ ਮੁੱਖ ਛੁਪਾਇਆ। ਤੇਰਾ ਨਾਉਂ ਪਾਵੇ ਸ਼ੋਰ, ਲੋਕਮਾਤ ਡੰਕ ਵਜਾਇਆ। ਕਰੇ ਪਰਕਾਸ਼ ਕਾਇਆ ਗੋਰ, ਡੂੰਘੀ ਕਵਰੀ ਫੋਲ ਫੋਲਾਇਆ। ਏਕਾ ਉਪਰ ਲਾਏ ਹੋੜ, ਕਾਇਆ ਸੱਸਾ ਕਿਲਾ ਦਏ ਵਖਾਇਆ। ਏਕਾ ਹੋੜਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਾਏ ਬੌਹੜ, ਬੌਹੜੀ ਬੌਹੜੀ ਦੁੱਖ ਦਏ ਮਿਟਾਇਆ। ਹੰ ਬ੍ਰਹਮ ਤੇਰੇ ਅੱਗੇ ਦੇਵੇ ਤੋਰ, ਤੁਰਯਾ ਰਾਗ ਇਕ ਸੁਣਾਇਆ। ਆਪ ਵਖਾਏ ਆਪਣਾ ਜ਼ੋਰ, ਜ਼ੋਰ ਰਹਿਣ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਏਕਾ ਸ਼ਬਦ ਸੋ ਪੁਰਖ ਨਿਰੰਜਣ ਆਪ ਧਰਾਇਆ। ਸਾਚਾ ਸ਼ਬਦ ਆਪੇ ਧਰ, ਧਰ ਧਰ ਵੇਖ ਵਖਾਇੰਦਾ। ਦੇਵਣਹਾਰਾ ਆਪੇ ਵਰ, ਵਰ ਦੇਦੇ ਖ਼ੁਸ਼ੀ ਮਨਾਇੰਦਾ। ਚੁਕਾਵਣਹਾਰਾ ਭੌ ਡਰ, ਨਿਰਭੈ ਆਪਣਾ ਨਾਉਂ ਧਰਾਇੰਦਾ। ਸਚਖੰਡ ਦੁਆਰੇ ਆਪੇ ਖੜ, ਥਿਰ ਘਰ ਆਪਣੀ ਖੇਲ ਰਚਾਇੰਦਾ। ਲੱਖ ਚੁਰਾਸੀ ਅੰਦਰ ਵੜ, ਸਾਚੇ ਮੰਦਰ ਸੋਭਾ ਪਾਇੰਦਾ। ਸੁਤ ਸ਼ਬਦ ਤੇਰਾ ਖੇਲ ਚੇਤਨ ਜੜ, ਚਾਤ੍ਰਕ ਤੇਰੀ ਤ੍ਰਿਖਾ ਆਪ ਬੁਝਾਇੰਦਾ। ਪੰਜ ਤਤ ਤਤ ਲਏ ਫੜ, ਫੜ ਫੜ ਆਪਣਾ ਬੰਧਨ ਪਾਇੰਦਾ। ਰਜੋ ਤਮੋ ਸਤੋ ਤੋੜ ਗੜ੍ਹ, ਗੜ੍ਹ ਹੰਕਾਰੀ ਮੇਟ ਮਿਟਾਇੰਦਾ। ਆਪਣੀ ਅਗਨੀ ਤੇਰੇ ਪ੍ਰੇਮ ਜਾਏ ਸੜ, ਤੇਰਾ ਪ੍ਰੇਮ ਆਪਣੀ ਅਗਨ ਵਖਾਇੰਦਾ। ਸਚ ਮਹੱਲੇ ਜਾਏ ਚੜ੍ਹ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਲੋਕਮਾਤ ਖੋਲ੍ਹ ਤਾਕ, ਪੰਜ ਤਤ, ਬ੍ਰਹਮ ਮਤ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇੱਛਾ ਸਾਚੇ ਸ਼ਬਦ ਝੋਲੀ ਪਾਇੰਦਾ। ਸ਼ਬਦ ਸੁਤ ਸਚ ਤੇਰੀ ਧਾਰ, ਹਰਿ ਸਤਿਗੁਰ ਆਪ ਜਣਾਇੰਦਾ। ਵੰਡਾਂ ਵੰਡ ਅਪਰ ਅਪਾਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਲੱਖ ਚੁਰਾਸੀ ਕਰ ਤਿਆਰ, ਤ੍ਰੈ ਤ੍ਰੈ ਮੇਲਾ ਮੇਲ ਮਿਲਾਇੰਦਾ। ਚਾਰ ਚਾਰ ਦਾ ਵਣਜ ਵਪਾਰ, ਚਾਰੇ ਮੁਖ ਮੁਖ ਸਾਲਾਹਿੰਦਾ। ਚਾਰ ਚਾਰ ਕਰ ਤਿਆਰ, ਚਾਰੇ ਖਾਣੀ ਭੇਵ ਚੁਕਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਵਸੇ ਵਸਣਹਾਰ, ਪਰਾ ਪਸੰਤੀ ਮਧਮ ਬੈਖਰੀ ਆਪਣਾ ਰਾਗ ਅਲਾਇੰਦਾ। ਸਚ ਸੁਗੰਧੀ ਏਕੰਕਾਰ ਕਮਲਾਪਾਤੀ ਕਵਲ ਕਵਲ ਕਰ ਤਿਆਰ, ਝਿਰਨਾ ਨਿਝਰ ਆਪ ਝਿਰਾਇੰਦਾ। ਬੂੰਦ ਸਵਾਂਤੀ ਠੰਡੀ ਠਾਰ, ਸੀਤਲ ਸੀਤਲ ਏਕਾ ਧਾਰ, ਬਖ਼ਸ਼ਸ਼ ਆਪਣੀ ਆਪਣੇ ਹੱਥ ਰਖਾਇੰਦਾ। ਤੇਰਾ ਨਾਉਂ ਰੱਖ ਗੁਰ ਅਵਤਾਰ, ਪੰਜ ਤਤ ਕਰਾਂ ਸ਼ੰਗਾਰ ਆਤਮ ਦੀਪਕ ਏਕਾ ਬਾਲ, ਜੋਤੀ ਜੋਤ ਨਾਲ ਮਿਲਾਇੰਦਾ। ਕਾਇਆ ਚੋਟੀ ਚੜ੍ਹ ਖੋਲ੍ਹਾਂ ਦੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲਾ ਦੀਨ ਦਿਆਲਾ ਸੁਤ ਸ਼ਬਦ ਬਣੇ ਦਲਾਲਾ, ਸਚ ਦਲਾਲੀ ਆਪ ਕਮਾਇੰਦਾ। ਸਚ ਦਲਾਲੀ ਕਰੇ ਅਕਾਲ, ਅਕਲ ਕਲਾ ਵਡਿਆਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਥਿਰ ਘਰ ਦੇਵੇ ਮਾਣ ਵਡਿਆਈਆ। ਸੁੰਨ ਅਗੰਮ ਕਰਨਹਾਰਾ ਪਾਰ, ਪਾਰਬ੍ਰਹਮ ਬੇਪਰਵਾਹੀਆ । ਤੋੜਨਹਾਰਾ

ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੁਤ ਸ਼ਬਦ ਨੌਂ ਖੰਡ ਪ੍ਰਿਥਮੀ ਵਖਾਏ ਇਕ ਸੱਚੀ ਧਰਮਸਾਲ, ਧਰਮ ਦੁਆਰਾ ਇਕ ਬਣਾਈਆ। ਤੇਰੀ ਚਰਨ ਸਰਨ ਰਖਾਏ ਕਾਲ ਮਹਾਕਾਲ, ਕਾਲ ਤੇਰੇ ਨਾਉਂ ਵਡਿਆਈਆ। ਤੇਰਾ ਰੂਪ ਵੇਖ ਦਿਆਲ, ਦਿਆਲਤਾ ਆਪਣੀ ਦਏ ਸਮਝਾਈਆ। ਜੁਗ ਜੁਗ ਵੇਖੇ ਤੇਰਾ ਕਮਾਲ, ਖ਼ਾਲਕ ਖ਼ਲਕ ਵਿਚ ਸਮਾਈਆ। ਤੇਰੀ ਵਾਗ ਡੋਰ ਲਏ ਸੰਭਾਲ, ਸੰਭਲ ਸੰਭਲ ਆਪਣਾ ਰਾਹ ਜਣਾਈਆ। ਜੁਗ ਚੌਕੜੀ ਚਲੇ ਅਵੱਲੜੀ ਚਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਗੁਰ ਅਵਤਾਰ ਤੇਰਾ ਨਾਉਂ ਦਏ ਸਿਖਾਲ, ਸ੍ਰਿਸ਼ਟ ਸਬਾਈ ਕਰੇ ਪੜ੍ਹਾਈਆ। ਤੇਈ ਅਵਤਾਰ ਕਰ ਕਰ ਭਾਲ, ਤ੍ਰੈਗੁਣ ਮੇਲਾ ਦਏ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਸਨਾ ਜਿਹਵਾ ਗਾਏ ਬੇਮਿਸਾਲ, ਆਪਣਾ ਮਸਲਾ ਆਪ ਜਣਾਈਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰੀ ਵੇਖੇ ਹੱਕ ਹਲਾਲ, ਹਕ਼ੀਕ਼ਤ ਆਪਣਾ ਪੜਦਾ ਲਾਹੀਆ। ਨੂਰੀ ਜਲਵਾ ਇਕ ਜਲਾਲ, ਜ਼ਾਹਰ ਜ਼ਹੂਰ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਸਾਚੇ ਸੁਤ ਜੁਗਾ ਜੁਗੰਤਰ ਸੁਹਾਏ ਤੇਰੀ ਰੁੱਤ, ਤੇਰੀ ਰੁੱਤ ਆਪਣੇ ਨਾਮ ਮਹਿਕਾਈਆ। ਸਾਚੇ ਸੁਤ ਕਰ ਵਿਚਾਰ, ਹਰਿ ਵਿਚਾਰ ਵਿਚ ਨਾ ਆਇੰਦਾ । ਤੇਰਾ ਨਾਉਂ ਗੁਰ ਅਵਤਾਰ, ਗੁਰ ਗੁਰ ਤੇਰਾ ਖੇਲ ਕਰਾਇੰਦਾ। ਕਲਮਾ ਕਲਾਮ ਕਰ ਤਿਆਰ, ਕਾਇਨਾਤ ਆਪ ਪੜ੍ਹਾਇੰਦਾ। ਸ਼ਰਅ ਸ਼ਰੀਅਤ ਵਸੇ ਬਾਹਰ, ਸ਼ਰਅ ਆਪਣਾ ਹੁਕਮ ਜਣਾਇੰਦਾ। ਪੰਜ ਤਤ ਪੰਜ ਆਧਾਰ, ਪੰਚਮ ਪੰਚਮ ਮੇਲਾ ਹਰਿ ਕਰਤਾਰ, ਪੰਚਮ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਆਪ ਰਖਾਇੰਦਾ। ਸਾਚੀ ਇਛਿਆ ਚਾਰ ਜੁਗ, ਜੁਗ ਚੌਕੜੀ ਆਪ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਔਧ ਜਾਏ ਪੁਗ, ਜੁਗ ਜੁਗ ਗੇੜਾ ਆਪ ਭੁਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਏ ਲੁਕ ਲੁਕ, ਸਚਖੰਡ ਵਸੇ ਸੱਚਾ ਮਾਹੀਆ। ਕਲਜੁਗ ਅੰਤਮ ਵੇਲਾ ਆਏ ਢੁਕ, ਵੇਖਣਹਾਰਾ ਖ਼ਲਕ ਖ਼ੁਦਾਈਆ । ਨਾਨਕ ਨਿਰਗੁਣ ਦੱਸਣਹਾਰਾ ਸਾਚੀ ਓਟ, ਓਟ ਏਕਾ ਏਕ ਜਣਾਈਆ। ਪੰਚ ਤਤ ਕਾਇਆ ਕਿਲਾ ਕੋਟ, ਕੋਟ ਬੰਕ ਸੁਹਾਈਆ। ਕਬੀਰ ਜੁਲਾਹਾ ਕਹੇ ਨਿਰਮਲ ਜਗੇ ਜੋਤ, ਜੋਤੀ ਜਾਤਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸ਼ਬਦ ਤੇਰੀ ਧਾਰ, ਗੁਰ ਅਵਤਾਰ ਵਿਚ ਟਿਕਾਈਆ। ਗੁਰ ਅਵਤਾਰ ਤੇਰਾ ਰੰਗ, ਪੀਰ ਪੈਗ਼ੰਬਰ ਸੋਭਾ ਪਾਇੰਦਾ। ਪੰਜ ਤਤ ਕਾਇਆ ਤੇਰੀ ਸੇਜ ਪਲੰਘ, ਨਿਰਗੁਣ ਸਰਗੁਣ ਆਪ ਜਣਾਇੰਦਾ। ਬੋਧ ਅਗਾਧਾ ਸ਼ਬਦ ਅਗੰਮੀ ਤੇਰਾ ਮਰਦੰਗ, ਅਨਹਦ ਨਾਦੀ ਸੇਵ ਕਮਾਇੰਦਾ। ਆਰ ਪਾਰ ਦੋ ਧਾਰ ਹਰਿ ਨਿਰੰਕਾਰ ਖੰਡਾ ਜਾਏ ਲੰਘ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਸ਼ਬਦੀ ਤੂਰਾ ਜੋਤੀ ਨੂਰਾ ਵਸੇ ਸੰਗ, ਸਗਲਾ ਸੰਗ ਆਪ ਨਿਭਾਇੰਦਾ। ਮੇਟਣਹਾਰਾ ਭੇਖ ਪਖੰਡ, ਪਰਮ ਪੁਰਖ ਖੇਲ ਕਰਾਇੰਦਾ। ਖਿਚਣਹਾਰਾ ਤੀਰ ਕਮੰਦ, ਸਾਚਾ ਚਿੱਲਾ ਹੱਥ ਉਠਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸ਼ਬਦ ਦੁਲਾਰੇ, ਦੱਸੇ ਖੇਲ ਹਰਿ ਕਰਤਾਰੇ, ਕੁਦਰਤ ਕਾਦਰ ਆਪ ਜਣਾਇੰਦਾ। ਕੁਦਰਤ ਕਾਦਰ ਦੱਸੇ ਭੇਵ, ਅਭੇਦ ਆਪ ਜਣਾਈਆ। ਸ਼ਬਦ ਸੁਤ ਸਾਚੀ ਸੇਵ, ਚਾਕਰ ਚਾਕ ਲਗਾਈਆ। ਕਰੇ ਖੇਲ ਨਿਹਕੇਵਲ ਨਿਹਕੇਵ, ਨਿਹਕਰਮੀ ਆਪਣੇ ਹੱਥ ਰੱਖੇ ਵਡਿਆਈਆ। ਗਾ ਨਾ ਥੱਕੇ ਰਸਨਾ ਜਿਹਵ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਪਾਰਬ੍ਰਹਮ ਪ੍ਰਭ ਆਦਿ ਜੁਗਾਦਿ ਜੁਗਾ ਜੁਗੰਤਰ ਸਾਚਾ ਦੇਵ, ਨਮੋ ਨਮੋ ਕਰੇ ਪੜ੍ਹਾਈਆ।

ਅਲੱਖ ਅਲੱਖ ਅਲੱਖ ਅਭੇਵ, ਅਗੋਚਰ ਅਗੋਚਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਏਕਾ ਏਕ ਕਰਾਈਆ। ਏਕਾ ਇਛਿਆ ਹਰਿ ਕਰਤਾਰਾ, ਸ਼ਬਦੀ ਸ਼ਬਦ ਜਣਾਇੰਦਾ। ਨੌਂ ਨੌਂ ਚਾਰ ਹੋਏ ਪਾਰ ਕਿਨਾਰਾ, ਨਵ ਸੱਤ ਨਾ ਕੋਇ ਵਡਿਆਇੰਦਾ। ਕਰੇ ਖੇਲ ਅਗੰਮ ਅਪਾਰਾ, ਰੂਪ ਅਨੂਪ, ਆਪ ਵਟਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਗੁਰ ਗੁਰ ਆਪਣਾ ਪੜਦਾ ਲਾਹਿੰਦਾ। ਖਾਣੀ ਬਾਣੀ ਅੰਜੀਲ ਕੁਰਾਨ ਵੇਖਣਹਾਰਾ, ਵੇਖ ਵੇਖ ਪੇਖ ਪੇਖ ਪੇਖਤ ਆਪਣਾ ਰੰਗ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰੀ ਇੱਛਾ ਤੇਰਾ ਤੇਰੀ ਝੋਲੀ ਪਾਇੰਦਾ। ਤੇਰੀ ਇੱਛਾ ਅੰਤਮ ਪੂਰ, ਹਰਿ ਸਤਿਗੁਰ ਪੂਰ ਕਰਾਈਆ। ਨਿਰਗੁਣ ਸਰਗੁਣ ਹਾਜ਼ਰ ਹਜ਼ੂਰ, ਹਰਿ ਹਰਿ ਏਕਾ ਰੰਗ ਰੰਗਾਈਆ। ਨਾਤਾ ਤੋੜ ਕੂੜੋ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਨਾਨਕ ਗੋਬਿੰਦ ਸਾਚੀ ਧੂੜ, ਗੁਰ ਸ਼ਬਦ ਸ਼ਬਦ ਰਮਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਮੋਹ ਮਮਤਾ ਮਾਣ ਮਿਟਾਈਆ। ਹਉਮੇ ਹੰਗਤਾ ਤੋੜ ਗ਼ਰੂਰ, ਗ਼ੁਰਬਤ ਸਭ ਦੀ ਦਏ ਗਵਾਈਆ। ਪੀਰ ਪੈਗ਼ੰਬਰ ਕਰ ਕਰ ਥੱਕੇ ਕਸੂਰ, ਸਭ ਦੇ ਉਤੇ ਫ਼ਤਵਾ ਲਾਈਆ। ਕਲਜੁਗ ਤ੍ਰੈਗੁਣ ਤਤ ਤਪੇ ਤੰਦੂਰ, ਸਾਂਤਕ ਸਤਿ ਨਾ ਕੋਇ ਕਰਾਈਆ । ਜਿਸ ਨੇ ਜਲਵਾ ਤੱਕਿਆ ਕੋਹਤੂਰ, ਸੋ ਮੂਸਾ ਧਿਆਨ ਲਗਾਈਆ। ਮੁਹੰਮਦ ਹੱਡੀਆਂ ਹੋਣ ਚੂਰ ਚੂਰ, ਸਦੀ ਚੌਧਵੀਂ ਰਹੀ ਵਿਹਾਈਆ। ਅੱਲਾ ਰਾਣੀ ਨਾ ਦਿਸੇ ਹੂਰ, ਮੁਖ ਘੁੰਗਟ ਨਾ ਕੋਇ ਉਠਾਈਆ। ਤੇਈ ਅਵਤਾਰ ਆਸਾ ਕਰ ਨਾ ਸਕੇ ਪੂਰ, ਆਸਾ ਪੂਰ ਨਾ ਕੋਇ ਕਰਾਈਆ। ਭਗਤ ਅਠਾਰਾਂ ਹੋਏ ਦੂਰ, ਕਬੀਰ ਜੁਲਾਹਾ ਦਏ ਦੁਹਾਈਆ। ਵਰਨ ਬਰਨ ਜ਼ਾਤ ਪਾਤ ਰਹੀ ਝੂਰ, ਝੰਜਟ ਦੇਵੇ ਨਾ ਕੋਇ ਮਿਟਾਈਆ। ਈਸਾ ਮਿਲੇ ਨਾ ਕੋਇ ਨੂਰ, ਇਸਮ ਆਜ਼ਮ ਨਾ ਕੋਇ ਵਖਾਈਆ। ਸਤਿਗੁਰ ਨਾਨਕ ਕਹੇ ਪ੍ਰਭ ਸਭ ਮੇਂ ਰਿਹਾ ਭਰਪੂਰ, ਸਭ ਥਾਈਂ ਹੋਏ ਸਹਾਈਆ। ਗੋਬਿੰਦ ਕਹੇ ਮੇਰਾ ਪਿਤਾ ਪੁਰਖ ਅਕਾਲ ਜ਼ਰੂਰ, ਦੂਜੀ ਜ਼ਰੂਰਤ ਨਾ ਕੋਇ ਰਖਾਈਆ। ਅੰਮ੍ਰਿਤ ਪਿਆਲਾ ਦਿਤਾ ਸਰੂਰ, ਅਠਸਠ ਤੀਰਥ ਰਹੇ ਸ਼ਰਮਾਈਆ। ਗੁਰਮੁਖ ਆਸਾ ਕਰੀ ਪੂਰ, ਪੰਚਮ ਆਪਣਾ ਜੋੜ ਜੋੜਾਈਆ। ਆਤਮ ਪਰਮਾਤਮ ਦਿਤਾ ਨੂਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਸਾਹਿਬ ਤੁਠਾ ਹੋਇਆ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਪੁਰਖ ਅਬਿਨਾਸ਼ੀ ਹੋਇਆ ਰਿਹਾ ਮਫ਼ਰੂਰ, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਜਿਸ ਨੂੰ ਕਹਿੰਦੇ ਵਸਦਾ ਦੂਰ, ਸੋ ਸਤਿਗੁਰ ਨੇਰਨ ਨੇਰ ਦਸਾਈਆ। ਪੰਚ ਵਿਕਾਰਾ ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਚੂਰੋ ਚੂਰ, ਨਾਮ ਖੰਡਾ ਇਕ ਉਠਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਤੇਰਾ ਧਰਵਾਸਾ ਆਦਿ ਜੁਗਾਦਿ ਖੇਲ ਤਮਾਸ਼ਾ, ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਸਤਿਗੁਰ ਕਹੇ ਸ਼ਬਦ ਗੁਰ ਮੀਤਾ, ਗੋਬਿੰਦ ਦੇਵੇ ਮਾਣ ਵਡਿਆਈਆ। ਹਰਿ ਕਾ ਸ਼ਬਦ ਸਦਾ ਅਨਡੀਠਾ, ਨਜ਼ਰ ਕਿਸੇ ਨਾ ਆਈਆ। ਗੋਬਿੰਦ ਪਿਆਲਾ ਜਿਸ ਨੇ ਪੀਤਾ, ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਨਾਨਕ ਧਾਮ ਠਾਂਡਾ ਸੀਤਾ, ਜਿਸ ਘਰ ਮਿਲੇ ਸੱਚਾ ਮਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਚਲਾਏ ਸਾਚੀ ਰੀਤਾ, ਰੀਤੀਵਾਨ ਫੇਰਾ ਪਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਜਣਾਏ ਇਕ ਪ੍ਰੀਤਾ, ਪਰਮ ਪੁਰਖ ਬੇਪਰਵਾਹੀਆ। ਏਕਾ ਘਰ ਬਹਾਏ ਹਸਤ ਕੀਟਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਨੌਂ ਖੰਡ

ਪ੍ਰਿਥਮੀ ਏਕਾ ਰਾਗ ਸੁਣਾਏ ਗੀਤਾ, ਪੁਰਖ ਅਕਾਲ ਢੋਲਾ ਗਾਈਆ। ਜਿਸ ਬਣਾਈਆਂ ਮੰਦਰ ਮਸੀਤਾਂ, ਸ਼ਿਵਦਵਾਲੇ ਮੱਠ ਸੁਹਾਈਆ। ਸੋ ਸਾਹਿਬ ਘਰ ਘਰ ਅੰਦਰ ਪਰਖਣਹਾਰਾ ਨੀਤਾ, ਨਿਜ ਘਰ ਬੈਠਾ ਡੇਰਾ ਲਾਈਆ। ਗੁਰਸਿਖ ਨਾ ਮਰਿਆ ਨਾ ਜੀਤਾ, ਜਨਮ ਮਰਨ ਵਿਚ ਕਦੇ ਨਾ ਆਈਆ। ਸ਼ਬਦ ਗੁਰ ਸਦਾ ਸਦਾ ਸਦ ਮੀਤਾ, ਮਿੱਤਰ ਪਿਆਰਾ ਇਕ ਹੋ ਜਾਈਆ। ਮੁਰਸ਼ਦ ਮੁਰੀਦ ਮੁਰੀਦ ਮੁਰਸ਼ਦ ਏਕਾ ਧਾਮ ਡੀਠਾ, ਜਿਸ ਧਾਮ ਵਸਿਆ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਇੱਛਾ ਸੁਤ ਦੁਲਾਰੇ ਏਕਾ ਤੇਰੇ ਹੱਥ ਫੜਾਈਆ। ਹਰਿ ਕੀ ਇਛਿਆ ਸ਼ਬਦ ਹੱਥ, ਹਰਿ ਸ਼ਬਦੀ ਖੇਲ ਕਰਾਇੰਦਾ। ਹਰਿ ਕੀ ਇਛਿਆ ਨਾਉਂ ਵੱਥ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਹਰਿ ਕੀ ਇਛਿਆ ਮਹਿਮਾ ਅਕੱਥ, ਵੇਦ ਕਤੇਬ ਭੇਵ ਨਾ ਆਇੰਦਾ। ਹਰਿ ਕੀ ਇਛਿਆ ਸਗਲ ਵਿਸੂਰੇ ਗਏ ਲੱਥ, ਹਰਿ ਜੂ ਹਰਿਜਨ ਮੇਲ ਮਿਲਾਇੰਦਾ । ਹਰਿ ਕੀ ਇਛਿਆ ਹਰਿ ਸਤਿਗੁਰ ਗੁਰ ਗੁਰ ਸਰਨੀ ਜਾਏ ਢੱਠ, ਢਹਿ ਢਹਿ ਸ਼ੁਕਰ ਮਨਾਇੰਦਾ। ਹਰਿ ਕੀ ਇਛਿਆ ਪੰਜ ਤਤ, ਮਨ ਮਤ ਬੁਧ ਨਾਲ ਰਲਾਇੰਦਾ। ਹਰਿ ਕੀ ਇਛਿਆ ਨਿਰਗੁਣ ਸਰਗੁਣ ਕਰ ਪਰਗਟ, ਲੱਖ ਚੁਰਾਸੀ ਵੰਡ ਵੰਡਾਇੰਦਾ। ਹਰਿ ਕੀ ਇਛਿਆ ਘਰ ਘਰ ਨਿਰਮਲ ਜੋਤ ਦਏ ਰੱਖ, ਜੋਤ ਨਿਰੰਜਣ ਡਗਮਗਾਇੰਦਾ। ਹਰਿ ਕੀ ਇਛਿਆ ਤਨ ਕੰਦਰ ਅੰਦਰ ਮਾਰੇ ਅਨਹਦ ਸੱਟ, ਠੋਕਰ ਆਪਣੇ ਨਾਮ ਲਗਾਇੰਦਾ। ਹਰਿ ਕੀ ਇਛਿਆ ਪੰਚ ਵਿਕਾਰਾ ਸੱਥਰ ਬੈਠੇ ਘੱਤ, ਸਫ਼ਾ ਮਲੇਛ ਨਾ ਕੋਇ ਚਲਾਇੰਦਾ। ਹਰਿ ਕੀ ਇਛਿਆ ਉਪਜੇ ਬ੍ਰਹਮ ਮੱਤ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਹਰਿ ਕੀ ਇਛਿਆ ਨਾ ਉਬਲੇ ਰੱਤ, ਬਹੱਤਰ ਨਾੜ ਨਾ ਅਗਨ ਤਪਾਇੰਦਾ। ਹਰਿ ਕੀ ਇਛਿਆ ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਸਤਿਗੁਰ ਪੂਰੇ ਦਰਸਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸ਼ਬਦ ਤੇਰਾ ਨਾਉਂ ਸਤਿਗੁਰ ਮਾਤ ਸਮਝਾਇੰਦਾ। ਸ਼ਬਦੀ ਨਾਉਂ ਸਤਿਗੁਰ ਮਾਤ, ਗੁਰ ਅਵਤਾਰ ਤਤ ਕੁੜਮਾਈਆ। ਕਰੇ ਖੇਲ ਬਹੁ ਬਿਧ ਭਾਂਤ, ਭੇਵ ਅਭੇਦ ਨਾ ਕਿਸੇ ਜਣਾਈਆ। ਗਾ ਗਾ ਥੱਕੇ ਸਾਰੇ ਗਾਥ, ਆਦਿ ਅੰਤ ਨਾ ਕੋਇ ਜਣਾਈਆ। ਸਿਫ਼ਤ ਕਰੇ ਨਾ ਕਲਮ ਦਵਾਤ, ਸੇਵਾ ਕਰੇ ਨਾ ਕਲਮ ਸ਼ਾਹੀਆ। ਬਨਾਸਪਤ ਖੋਲ੍ਹ ਨਾ ਸਕੀ ਆਪਣਾ ਤਾਕ, ਅਠਾਰਾਂ ਭਾਰ ਨਾ ਭਾਰ ਤੁਲਾਈਆ। ਪਾਰਬ੍ਰਹਮ ਪ੍ਰਭ ਇਕੋ ਜ਼ਾਤ, ਗੁਰ ਗੁਰ ਆਪਣੀ ਜ਼ਾਤ ਜਣਾਈਆ। ਚਰਨ ਚਰਨ ਬੰਧਾਏ ਨਾਤ, ਸਰਨ ਸਰਨ ਸਰਨਾਈਆ। ਸ਼ਬਦੀ ਸ਼ਬਦ ਸਾਚਾ ਹਾਟ, ਹਰਿ ਸ਼ਬਦ ਗੁਰੂ ਖੁਲਵਾਈਆ। ਸਰਗੁਣ ਨਿਰਗੁਣ ਦੇਵੇ ਦਾਤ, ਨਿਰਗੁਣ ਦਾਨੀ ਆਪ ਵਰਤਾਈਆ। ਮਨਮਤ ਮੇਟੇ ਨਾਰ ਕਮਜ਼ਾਤ, ਕੁਲੱਖਣੀ ਗ੍ਰਹਿ ਰਹਿਣ ਨਾ ਪਾਈਆ। ਗੁਰੂ ਸ਼ਬਦ ਜਿਸ ਵਸਿਆ ਸਾਥ, ਤਿਸ ਨਾਨਕ ਗੋਬਿੰਦ ਹੋਏ ਸਹਾਈਆ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਜ ਤਤ ਤੇਈ ਅਵਤਾਰ ਭਗਤ ਅਠਾਰਾਂ ਈਸਾ ਮੂਸਾ ਮੁਹੰਮਦ ਚਾਰ ਯਾਰ ਨਾਨਕ ਗੋਬਿੰਦ ਮੰਗਦੇ ਗਏ ਪਿਆਰ, ਪੁਰਖ ਅਕਾਲ ਅੰਤਮ ਫੇਰਾ ਪਾਈਆ। ਨਿਹਕਲੰਕ ਮਹਾਬਲੀ ਉਤਰੇ ਆਪਣੀ ਧਾਰ, ਮਾਤ ਪਿਤ ਜਨਨੀ ਜਨ ਨਾ ਕੋਇ ਰਖਾਈਆ। ਗੋਬਿੰਦ ਕਹੇ ਸੰਬਲ ਵਸੇ ਧਾਮ ਨਿਆਰ, ਮਹੱਲ ਅਟੱਲ ਉਚ ਕਰੇ ਰੁਸ਼ਨਾਈਆ। ਕਲ ਕਲਕੀ ਪਾਵੇ ਸਾਰ, ਵੇਦ ਵਿਆਸਾ ਬਣ ਲਿਖਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਕੂਕ ਕੂਕ ਗਿਆ ਜਣਾਈਆ। ਈਸਾ ਨੇਤਰ ਰੋਵੇ ਗਿਰਿਆਜ਼ਾਰੀ ਕਰੇ ਜ਼ਾਰੋ ਜ਼ਾਰ, ਮੇਰਾ ਖ਼ੁਦਾਏ ਮੇਰੇ ਪਿਛੇ ਫੇਰਾ ਪਾਈਆ। ਮੁਹੰਮਦ ਕਹੇ ਮੇਰਾ ਯਾਰ

ਮੁਕਾਮੇ ਹੱਕ ਵਸੇ ਪਰਵਰਦਿਗਾਰ, ਮੁਖ ਨਕ਼ਾਬ ਪੜਦਾ ਦਏ ਉਠਾਈਆ। ਸਦੀ ਚੌਧਵੀਂ ਆਏ ਹਾਰ, ਚੌਦਾਂ ਸਦ ਖੇਲ ਕਰਤਾਰ, ਖ਼ੁਦੀ ਖ਼ੁਦਾਏ ਦਏ ਮਿਟਾਈਆ। ਗੋਬਿੰਦ ਸੂਰਾ ਪਰਗਟ ਹੋਏ ਇਕ ਬਲਕਾਰ, ਨੌਂ ਖੰਡ ਪਾਵੇ ਸਾਰ, ਸੱਤਾਂ ਦੀਪਾਂ ਦਏ ਮਾਣ ਵਡਿਆਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਨਾਦ ਇਕ ਧੁੰਨਕਾਰ, ਏਕਾ ਰਾਗੀ ਰਾਗ ਸੁਣਾਈਆ। ਏਕਾ ਇਸ਼ਟ ਦੇਵ ਗੁਰ ਕਰਤਾਰ, ਕਰਤਾ ਪੁਰਖ ਇਕ ਸਰਨਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਤਿ ਪੁਰਖ ਨਿਰੰਜਣ ਹਰਿਜਨ ਸਾਚੇ ਸੁਤ ਲਏ ਪਰਗਟਾਈਆ। ਰਾਤੀ ਸੁੱਤਿਆਂ ਦਏ ਦੀਦਾਰ, ਸੁਫਨ ਸਖੋਪਤ ਜਾਗਰਤ ਤੁਰੀਆ ਆਪਣਾ ਖੇਲ ਵਖਾਈਆ। ਗ਼ਫ਼ਲਤ ਵਿਚ ਕਰੇ ਬੇਦਾਰ, ਉਲਫ਼ਤ ਆਪਣੀ ਆਪ ਸਮਝਾਈਆ। ਏਕਾ ਕਲਮਾ ਕਰ ਤਿਆਰ, ਮੁਰੀਦ ਮੁਰਸ਼ਦ ਕਰੇ ਪੜ੍ਹਾਈਆ। ਬੀਸ ਬੀਸਾ ਹਰਿ ਜਗਦੀਸਾ ਕਰੇ ਖੇਲ ਆਪ ਨਿਰੰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਇੱਛਾ ਹਰਿ ਭਗਤ ਭੰਡਾਰ, ਸਾਚੇ ਸੰਤਾਂ ਆਪ ਵਰਤਾਈਆ। ਸੰਤ ਜਨ ਕਿਹਾ ਰਸਨਾ ਦਿਓ ਉਚਾਰ, ਸੋ ਇੱਛਾ ਲੇਖ ਲਿਖਾਈਆ। ਹਰਿ ਸੰਗਤ ਤੇਰਾ ਵੱਡਾ ਦਰਬਾਰ, ਜਿਸ ਦਰਬਾਰ ਗੁਰ ਅਵਤਾਰ ਪੀਰ ਪੈਗ਼ੰਬਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੂਪ ਵਖਾਈਆ।