ਪੁਸਤਕਾਲਾਭਾਗ ੧੨

੧੦ ਭਾਦਰੋਂ ੨੦੧੯ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਮੁੰਡੀ ਜੁਮਾਲ ਜ਼ਿਲਾ ਫਿਰੋਜ਼ਪੁਰ

ਸੁਤ ਸ਼ਬਦ ਤੇਰਾ ਸਚ ਦੁਆਰਾ, ਧੁਰ ਦਰਬਾਰੀ ਆਪ ਬਣਾਇੰਦਾ। ਸਚਖੰਡ ਅੰਦਰ ਖੋਲ੍ਹ ਕਿਵਾੜਾ, ਥਿਰ ਘਰ ਤੇਰਾ ਦਰ ਉਪਾਇੰਦਾ। ਜੋਤੀ ਨੂਰ ਕਰ ਉਜਿਆਰਾ, ਨੂਰੋ ਨੂਰ ਨੂਰ ਧਰਾਇੰਦਾ। ਸਾਚੇ ਮੰਦਰ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਵਖਾਇੰਦਾ। ਸਚ ਸੰਦੇਸਾ ਏਕਾ ਵਾਰਾ, ਨਰ ਨਿਰੰਕਾਰਾ ਆਪ ਸੁਣਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਬੇਪਰਵਾਹ ਬੇਐਬ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਤੇਰਾ ਘਰ ਗ੍ਰਹਿ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਸੁਹਾਏ ਆਪ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਵੇਖੇ ਵਡ ਪਰਤਾਪ, ਬੇਅੰਤ ਕੰਤ ਦਏ ਵਡਿਆਈਆ। ਏਕੰਕਾਰਾ ਨਿਸ਼ਅੱਖਰ ਅੱਖਰ ਕਰਾਏ ਆਪਣਾ ਜਾਪ, ਏਕੰਕਾਰਾ ਆਪ ਪੜ੍ਹਾਈਆ। ਆਦਿ ਨਿਰੰਜਣ ਖੋਲ੍ਹ ਤਾਕ, ਦੀਵਾ ਬਾਤੀ ਕਮਲਾਪਾਤੀ ਦਰ ਘਰ ਸਾਚੇ ਆਪ ਵਖਾਈਆ। ਅਬਿਨਾਸ਼ੀ ਕਰਤਾ ਲਹਿਣਾ ਦੇਣਾ ਚੁਕਾਏ ਬਾਕੀ ਆਦਿ ਜੁਗਾਦਿ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਸਤਿ ਸਰੂਪੀ ਸਤਿ ਸਤਿਵਾਦੀ ਏਕਾ ਬਣੇ ਸੱਜਣ ਸਾਕ, ਸਗਲਾ ਸੰਗ ਆਪ ਰਖਾਈਆ। ਪਾਰਬ੍ਰਹਮ ਪ੍ਰਭ ਬਣੇ ਮਾਈ ਬਾਪ, ਪਿਤਾ ਪੂਤ ਏਕਾ ਗੋਦ ਸੁਹਾਈਆ। ਏਕਾ ਬਸਤਰ ਏਕਾ ਖਾਟ, ਏਕਾ ਸੇਜਾ ਦਏ ਵਖਾਈਆ। ਏਕਾ ਵਸਤ ਏਕਾ ਹਾਟ, ਏਕਾ ਘਰ ਦਏ ਵਡਿਆਈਆ। ਇਕ ਬੰਧਾਏ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੋੜਾਈਆ। ਸ਼ਬਦੀ ਸ਼ਬਦ ਤੇਰੀ ਸਾਚੀ ਜ਼ਾਤ, ਨਿਰਗੁਣ ਨਿਰਗੁਣ ਆਪਣੇ ਹੱਥ ਰਖਾਈਆ। ਵੇਖਣਹਾਰਾ ਖੇਲ ਤਮਾਸ਼, ਬ੍ਰਹਿਮੰਡ ਖੰਡ

ਪੁਰੀ ਲੋਅ ਆਕਾਸ਼ ਗਗਨ ਗਗਨੰਤਰ ਤੇਰੀ ਰਾਸ ਰਚਾਈਆ । ਲੱਖ ਚੁਰਾਸੀ ਕਰ ਪਰਕਾਸ਼ ਘਰ ਘਰ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਪੰਜ ਤਤ ਤੇਰਾ ਦਾਸੀ ਦਾਸ, ਤ੍ਰੈ ਤ੍ਰੈ ਲੇਖਾ ਲੇਖੇ ਲਾਈਆ। ਹੁਕਮੇ ਅੰਦਰ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਆਪ ਫਿਰਾਈਆ। ਕਰੇ ਖੇਲ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਬੇਪਰਵਾਹੀਆ। ਸਦਾ ਸੁਹੇਲਾ ਇਕ ਇਕੇਲਾ ਪਰਗਟ ਹੋਏ ਸਾਖਿਆਤ, ਦਰ ਘਰ ਸਾਚੇ ਆਪਣਾ ਵੇਸ ਵਟਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਵੇਖੇ ਮਾਰ ਝਾਤ, ਘਰ ਘਰ ਵਿਚ ਪਰਦਾ ਦਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਏਕਾ ਵਸਤ ਵਸਤੂ ਹਰਿ ਵਰਤਾਈਆ। ਸਾਚੀ ਵਸਤ ਸਾਚੀ ਦਾਤ, ਹਰਿ ਸਾਚਾ ਸਚ ਵਰਤਾਇੰਦਾ। ਆਦਿ ਜੁਗਾਦਿ ਬੰਨ੍ਹੇ ਨਾਤ, ਨਾਤਾ ਬਿਧਾਤਾ ਨਾ ਕੋਇ ਤੁੜਾਇੰਦਾ। ਖ਼ਾਲਕ ਖ਼ਲਕ ਮਖ਼ਲੂਕ ਵੇਖੇ ਖੇਲ ਤਮਾਸ਼, ਬੇਐਬ ਆਪਣਾ ਭੇਵ ਚੁਕਾਇੰਦਾ। ਪਰਵਰਦਿਗਾਰ ਬਣੇ ਸੱਜਣ ਸਾਕ, ਸਾਹਿਬ ਸੁਲਤਾਨ ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਵਖਾਏ ਏਕਾ ਘਾਟ, ਸਾਚੇ ਪੱਤਣ ਡੇਰਾ ਲਾਇੰਦਾ । ਆਤਮ ਪਾਰਮਾਤਮ ਬ੍ਰਹਮ ਪਾਰਬ੍ਰਹਮ ਵੇਖੇ ਵਾਟ, ਈਸ਼ ਜੀਵ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦੀ ਆਪ ਜਣਾਇੰਦਾ। ਸ਼ਬਦ ਸੁਤ ਵੇਖ ਉਠ ਬਲ ਧਾਰ, ਬਲਧਾਰੀ ਆਪ ਜਣਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਨਿਰਗੁਣ ਸਰਗੁਣ ਦੇਵੇ ਮਾਣ ਵਡਿਆਈਆ। ਤੇਰਾ ਲੇਖਾ ਵਿਚ ਸੰਸਾਰ, ਵਡ ਸੰਸਾਰੀ ਆਪ ਚੁਕਾਈਆ। ਤੇਰਾ ਲੇਖਾ ਸ਼ਬਦ ਦੁਲਾਰ, ਥਿਰ ਦਰਬਾਰੇ ਦਏ ਵਡਿਆਈਆ। ਘਰ ਘਰ ਅੰਦਰ ਕਰ ਤਿਆਰ, ਸਾਚਾ ਮੰਦਰ ਆਪ ਸੁਹਾਈਆ। ਆਤਮ ਸੇਜਾ ਬੈਠ ਨਿਰੰਕਾਰ, ਨਿਰਗੁਣ ਆਪਣਾ ਰੰਗ ਰੰਗਾਈਆ। ਸਾਰੰਗ ਸਾਰੰਗਾ ਬਿਨ ਤੰਦ ਸਤਾਰ, ਅਨਹਦ ਨਾਦੀ ਨਾਦ ਸੁਣਾਈਆ । ਬ੍ਰਹਮ ਬ੍ਰਹਿਮਾਦੀ ਭੇਵ ਨਿਆਰ, ਸਤਿ ਸਤਿਵਾਦੀ ਕਰੇ ਪੜ੍ਹਾਈਆ। ਬੋਧ ਅਗਾਧੀ ਨਾਦ ਧੁਨਕਾਰ, ਧੁੰਨ ਆਤਮਕ ਏਕਾ ਰਾਗ ਅਲਾਈਆ। ਸ਼ਬਦੀ ਸ਼ਬਦ ਸ਼ਬਦ ਵਣਜਾਰ, ਸ਼ਬਦ ਵਣਜਾਰਾ ਏਕਾ ਹੱਟ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਧਾਰ ਆਪ ਸਮਝਾਈਆ। ਸ਼ਬਦੀ ਧਾਰ ਹਰਿ ਹਰਿ ਆਸਾ, ਆਸਾ ਆਸਾ ਵਿਚ ਮਿਲਾਇੰਦਾ। ਸ਼ਬਦੀ ਧਾਰ ਖੇਲ ਪਰਕਾਸ਼ਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸ਼ਬਦੀ ਧਾਰ ਸਾਚੇ ਮੰਦਰ ਕਰੇ ਵਾਸਾ, ਥਿਰ ਘਰ ਸਾਚੇ ਡੇਰਾ ਲਾਇੰਦਾ। ਸ਼ਬਦੀ ਪਿਆਰ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਮੰਡਪ ਆਪਣਾ ਰੰਗ ਵਖਾਇੰਦਾ। ਸ਼ਬਦੀ ਪਿਆਰ ਪਵਣ ਸਵਾਸਾ, ਲੱਖ ਚੁਰਾਸੀ ਵਿਚ ਰਖਾਇੰਦਾ । ਸ਼ਬਦੀ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਅਬਿਨਾਸ਼ੀ ਅਚੁੱਤ ਆਪਣਾ ਭੇਵ ਆਪ ਖੁਲ੍ਹਾਇੰਦਾ। ਖੋਲ੍ਹੇ ਭੇਵ ਹਰਿ ਕਰਤਾਰਾ, ਕੁਦਰਤ ਕਾਦਰ ਦਏ ਜਣਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਆਦਿ ਅੰਤ ਮੇਰਾ ਵਿਹਾਰਾ, ਮਧ ਖੇਲ ਗੁਰੂ ਅਵਤਾਰ ਗੁਰ ਗੁਰ ਆਪਣੀ ਸੇਵ ਲਗਾਈਆ। ਸ਼ਬਦੀ ਸ਼ਬਦ ਸਚ ਭੰਡਾਰਾ, ਬ੍ਰਹਮ ਬ੍ਰਹਿਮਾਂਡ ਆਪ ਵਰਤਾਈਆ। ਸ਼ਾਸਤਰ ਸਿਮਰਤ ਵੇਦ ਦਏ ਆਧਾਰਾ, ਅੰਜੀਲ ਕੁਰਾਨ ਸਿਫ਼ਤ ਸਾਲਾਹੀਆ। ਖਾਣੀ ਬਾਣੀ ਬੋਲ ਜੈਕਾਰਾ, ਢੋਲਾ ਸੋਹਲਾ ਇਕ ਸੁਣਾਈਆ। ਆਪੇ ਵਸੇ ਸਭ ਤੋਂ ਬਾਹਰਾ, ਬੇਐਬ ਨਾਮ ਖ਼ੁਦਾਈਆ। ਏਕਾ ਨਾਉਂ ਵਣਜ ਵਪਾਰਾ, ਚੌਦਾਂ ਲੋਕ ਹੱਟ ਚਲਾਈਆ। ਚੌਦਾਂ ਤਬਕ ਤਬਕ ਅਖਾੜਾ, ਸਾਚਾ ਸਬਕ

ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਵਸਾਏ ਤੇਰਾ ਘਰ ਘਰ ਮੰਦਰ ਦੇਵੇ ਵਡਿਆਈਆ। ਸ਼ਬਦ ਸੁਤ ਤੇਰਾ ਸਾਚਾ ਮੰਦਰ, ਹਰਿ ਸਾਚਾ ਸਚ ਵਸਾਇੰਦਾ। ਲੱਖ ਚੁਰਾਸੀ ਡੇਰਾ ਅੰਦਰ, ਘਰ ਘਰ ਸੇਜ ਸੁਹਾਇੰਦਾ । ਵੇਖਣਹਾਰਾ ਅੰਧੇਰੀ ਡੂੰਘੀ ਕੰਦਰ, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਤੋੜਨਹਾਰਾ ਕੂੜਾ ਜੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁਤ ਆਪ ਸਾਲਾਹਿੰਦਾ। ਸ਼ਬਦ ਸੁਤ ਸਿਫ਼ਤ ਸਲਾਹ, ਸਲਾਹਗੀਰ ਆਪ ਜਣਾਈਆ। ਆਦਿ ਜੁਗਾਦਿ ਜੁਗ ਜੁਗ ਮਲਾਹ, ਗੁਰ ਅਵਤਾਰ ਪੀਰ ਪੈਗ਼ੰਬਰ ਬਣ ਬਣ ਸੇਵ ਕਮਾਈਆ। ਭਗਤ ਭਗਵੰਤ ਧਿਆਨ ਲਗਾ, ਧਿਆਨ ਧਿਆਨ ਵਿਚ ਰਖਾਈਆ। ਨਾਮ ਨਿਧਾਨ ਗਿਆਨ ਦ੍ਰਿੜਾ, ਇਸ਼ਟ ਦ੍ਰਿਸ਼ਟ ਇਕ ਖੁਲ੍ਹਾਈਆ। ਜੁਗ ਚੌਕੜੀ ਕਾਲ ਵਿਹਾ, ਕੋਟਨ ਕੋਟ ਚਰਨਾਂ ਹੇਠ ਦਬਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾ, ਵੇਖੇ ਚਾਈਂ ਚਾਈਂਆ। ਨੌਂ ਨੌਂ ਚਾਰ ਪੰਧ ਮੁਕਾ, ਬ੍ਰਹਿਮੰਡ ਖੰਡ ਆਪਣਾ ਫੇਰਾ ਪਾਈਆ। ਦੋ ਜਹਾਨਾਂ ਡੇਰਾ ਢਾਹ, ਸਾਚਾ ਘਰ ਇਕ ਵਸਾਈਆ। ਸਚ ਸੰਦੇਸਾ ਨਰ ਨਰੇਸ਼ਾ ਅਗੰਮ ਅਥਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਦੇਵੇ ਵਰ, ਵਰ ਦਾਤਾ ਸੱਚਾ ਮਾਹੀਆ। ਦੇਵੇ ਵਰ ਪੁਰਖ ਸਮਰਥ, ਸ਼ਬਦ ਦੁਲਾਰਾ ਖ਼ੁਸ਼ੀ ਮਨਾਇੰਦਾ। ਦੋ ਜਹਾਨ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਲੱਖ ਚੁਰਾਸੀ ਪਾਏ ਨੱਥ, ਤੰਦੀ ਤੰਦ ਨਾ ਕੋਇ ਬੰਧਾਇੰਦਾ। ਪੰਜ ਤਤ ਅੰਦਰ ਨਿਰਗੁਣ ਵਸ, ਸਰਗੁਣ ਆਪਣਾ ਰੰਗ ਰੰਗਾਇੰਦਾ। ਵੇਖਣਹਾਰਾ ਖੇਲ ਤਮਾਸ਼, ਗੁਰ ਗੁਰ ਆਪਣਾ ਵੇਸ ਵਟਾਇੰਦਾ। ਸਾਚੇ ਮੰਡਲ ਪਾਵੇ ਰਾਸ, ਨਿਰਗੁਣ ਗੋਪੀ ਕਾਹਨ ਨਚਾਇੰਦਾ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਸ਼ਬਦ ਸੁਤ ਤੇਰੇ ਵਸੇ ਪਾਸ, ਪਰਮ ਪੁਰਖ ਵਿਛੜ ਕਦੇ ਨਾ ਜਾਇੰਦਾ। ਸਦਾ ਸੁਹੇਲਾ ਇਕ ਇਕੇਲਾ ਆਦਿ ਜੁਗਾਦਿ ਤੇਰੀ ਪੂਰੀ ਕਰੇ ਆਸ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਸਚ ਸੰਦੇਸਾ ਦੇਵੇ ਖ਼ਾਸ, ਨਾਉਂ ਨਿਰੰਕਾਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਤੇਰਾ ਮਾਣ ਆਪਣੇ ਹੱਥ ਰਖਾਇੰਦਾ। ਸਾਚਾ ਮਾਣ ਰੱਖੇ ਹੱਥ ਨਿਰੰਕਾਰ, ਨਿਰਗੁਣ ਨਿਰਗੁਣ ਦਇਆ ਕਮਾਈਆ। ਜੁਗ ਚੌਕੜੀ ਕਰ ਕਰ ਪਾਰ, ਗੁਰ ਅਵਤਾਰ ਸੇਵ ਲਗਾਈਆ। ਪੀਰ ਪੈਗ਼ੰਬਰ ਮੰਗਣ ਧੂੜੀ ਛਾਰ, ਮਸਤਕ ਟਿੱਕਾ ਏਕਾ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਤ੍ਰੈਗੁਣ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਪੰਜ ਤਤ ਹੋਏ ਖੁਆਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨਾ ਕੋਇ ਵਡਿਆਇਆ। ਕਾਗਦ ਕਲਮ ਨਾ ਕੋਇ ਵਿਚਾਰ, ਲਿਖ ਲਿਖ ਲੇਖ ਸ਼ਾਹੀ ਨਾ ਕੋਇ ਮੁਕਾਈਆ। ਗੁਰ ਅਵਤਾਰ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪੀਰ ਪੈਗ਼ੰਬਰ ਕਹਿਣ ਮਦਦਗਾਰ, ਸਿਰ ਸਭ ਦੇ ਹੱਥ ਟਿਕਾਈਆ। ਮੁਕਾਮੇ ਹੱਕ ਵਸੇ ਸਾਂਝਾ ਯਾਰ, ਲਾਸ਼ਰੀਕ ਇਕ ਖ਼ੁਦਾਈਆ। ਜਲਵਾ ਨੂਰ ਨੂਰ ਜ਼ਹੂਰ ਖੇਲ ਕਰੇ ਅਪਰ ਅਪਾਰ, ਮਹਿਬੂਬ ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮਿਹਬਾਨ ਬੀਦੋ ਬੀ ਖੈਰ ਯਾ ਅੱਲਾ, ਅਜ਼ਮਤੋ ਅਜ਼ਮਤ ਖੇਲ ਕਰੇ ਬੇਪਰਵਾਹੀਆ। ਬੇਨਜ਼ੀਰ ਸ਼ਾਹ ਹਕੀਰ, ਤੇਰੀ ਤਕਦੀਰ ਤੇਰੀ ਤਕਸੀਰ ਤੇਰੀ ਤਦਬੀਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਵਖਾਏ ਤੇਰਾ ਘਰ, ਦਰ ਮੰਦਰ ਕਰ ਆਪ ਜਣਾਈਆ। ਦਰ ਦੁਆਰ

ਕੀਤਾ ਸਾਚਾ ਚਾਓ, ਹਰਿ ਸ਼ਬਦੀ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਫੜ ਫੜ ਬਾਂਹੋਂ, ਸਚਖੰਡ ਦੁਆਰੇ ਆਪ ਫਿਰਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਉਂ, ਬਾਲਕ ਗੋਦ ਨਾ ਕੋਇ ਸੁਹਾਇੰਦਾ। ਕਰੇ ਖੇਲ ਅਗੰਮ ਅਥਾਹੋ, ਅਲੱਖ ਅਲੱਖਨਾ ਆਪਣੀ ਅਲੱਖ ਲਗਾਇੰਦਾ। ਆਦਿ ਜੁਗਾਦਿ ਕਰਨਹਾਰਾ ਸਚ ਨਿਆਉਂ, ਨੌਬਤ ਆਪਣੇ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਏਕਾ ਘਰ ਵਡਿਆਇੰਦਾ। ਸ਼ਬਦ ਸੁਤ ਛੋਟਾ ਬਾਲਾ, ਘਰ ਸਾਚਾ ਵੇਖ ਵਖਾਈਆ। ਏਕਾ ਦਿਸੇ ਹਰਿ ਗੋਪਾਲਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਦੀਪਕ ਏਕਾ ਬਾਲਾ, ਤੇਲ ਬਾਤੀ ਨਾ ਕੋਇ ਟਿਕਾਈਆ। ਏਕਾ ਮਾਰਗ ਦੱਸੇ ਸੁਖਾਲਾ, ਸਾਚੀ ਸਿਖਿਆ ਕਰੇ ਪੜ੍ਹਾਈਆ। ਨਜ਼ਰ ਨਾ ਆਏ ਕਾਲ ਮਹਾਕਾਲਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਚਖੰਡ ਵਸੇ ਸੱਚੀ ਧਰਮਸਾਲਾ, ਧਰਮ ਦੁਆਰਾ ਇਕ ਬਣਾਈਆ। ਆਦਿ ਜੁਗਾਦਿ ਕਰੇ ਪ੍ਰਿਤਪਾਲਾ, ਬਣ ਪ੍ਰਿਤਪਾਲਕ ਸੇਵ ਕਮਾਈਆ। ਆਪੇ ਫਲ ਆਪੇ ਡਾਲ੍ਹਾ, ਪੱਤ ਟਹਿਣੀ ਆਪ ਮਹਿਕਾਈਆ। ਆਦਿ ਪੁਰਖ ਅਪਰੰਪਰ ਸੁਆਮੀ ਨਿਹਕਰਮੀ ਚਲੇ ਅਵੱਲੜੀ ਚਾਲਾ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਪਰਗਟਾਈਆ। ਸ਼ਬਦ ਗੁਰ ਸ਼ਬਦ ਅਵਤਾਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਸ਼ਬਦ ਨਾਦ ਸ਼ਬਦ ਧੁੰਨਕਾਰ, ਹਰਿ ਸ਼ਬਦ ਰਾਗ ਅਲਾਇੰਦਾ। ਸ਼ਬਦ ਮੇਲਾ ਸਚ ਦਰਬਾਰ, ਸ਼ਬਦ ਗੁਰ ਚੇਲਾ ਰੂਪ ਵਟਾਇੰਦਾ। ਸ਼ਬਦ ਸੱਜਣ ਸੁਹੇਲਾ ਪਾਵੇ ਸਾਰ, ਸਮਰਥ ਮਹਿਮਾ ਅਕੱਥ ਆਪ ਦ੍ਰਿੜਾਇੰਦਾ। ਗੁਰ ਸ਼ਬਦ ਵਸੇ ਧਾਮ ਨਿਆਰ, ਧਾਮ ਆਪਣਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਸਾਲਾਹਿੰਦਾ। ਸ਼ਬਦ ਸੁਤ ਹਰਿ ਸਾਚੀ ਸੇਵ, ਏਕਾ ਏਕ ਲਗਾਈਆ। ਆਦਿ ਜੁਗਾਦੀ ਅਲੱਖ ਅਭੇਵ, ਆਪਣਾ ਭੇਵ ਆਪ ਖੁਲ੍ਹਾਈਆ। ਦਾਤਾ ਦਾਨੀ ਵਡ ਦੇਵੀ ਦੇਵ, ਦੇਵਤ ਸੁਰ ਹੋਏ ਸਹਾਈਆ। ਮਹੱਲ ਅਟੱਲ ਵਸੇ ਨਿਹਕੇਵ, ਨਿਹਚਲ ਆਪਣਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਤੇਰਾ ਰੰਗ ਰੰਗ ਲਏ ਪਰਗਟਾਈਆ। ਸ਼ਬਦ ਸੁਤ ਤੇਰਾ ਸਾਚਾ ਰੰਗ, ਨਿਰਗੁਣ ਆਪਣਾ ਰੰਗ ਜਣਾਇੰਦਾ। ਸਤਿ ਸਰੂਪ ਸੂਰਾ ਸਰਬੰਗ, ਸੈਭੰ ਨਾ ਰੂਪ ਵਟਾਇੰਦਾ। ਅੰਤਰ ਅੰਤਰ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਦ, ਨੂਰੋ ਨੂਰ ਡਗਮਗਾਇੰਦਾ। ਸਤਿ ਸੁਗੰਧੀ ਦਏ ਸੁਗੰਧ, ਵਾਸਨਾ ਵਿਸ਼ਵ ਆਪ ਰਖਾਇੰਦਾ। ਸਚਖੰਡ ਨਿਵਾਸੀ ਥਿਰ ਦੁਆਰ ਮੁਕਾਏ ਪੰਧ, ਬਣ ਪਾਂਧੀ ਫੇਰਾ ਪਾਇੰਦਾ। ਪਿਤਾ ਪੂਤ ਦੇਵੇ ਏਕਾ ਗੰਢ, ਦੂਸਰ ਸੰਗ ਨਾ ਕੋਇ ਰਲਾਇੰਦਾ। ਗੀਤ ਸੁਹਾਗੀ ਸਾਚਾ ਛੰਦ, ਹਰਿ ਨਿਰੰਕਾਰਾ ਆਪ ਜਣਾਇੰਦਾ। ਸਾਹਿਬ ਦਿਆਲ ਠਾਕਰ ਸੁਆਮੀ ਹੋ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰਾ ਰੂਪ ਧਰਾਇੰਦਾ। ਸੁਤ ਸ਼ਬਦ ਤੇਰਾ ਸਾਚਾ ਰੂਪ, ਰੇਖ ਨਜ਼ਰ ਕੋਇ ਨਾ ਆਈਆ। ਤੇਰਾ ਵਾਸਾ ਚਾਰੇ ਕੂਟ, ਦਹਿ ਦਿਸ਼ਾ ਤੇਰੀ ਵਡਿਆਈਆ। ਗੁਰ ਅਵਤਾਰ ਤੇਰਾ ਤਾਣਾ ਪੇਟਾ ਸੂਤ, ਸੂਤਰ ਧਾਰੀ ਆਪ ਬਣਾਈਆ। ਪੰਜ ਤਤ ਤੇਰਾ ਕਲਬੂਤ, ਕਾਇਆ ਬੰਕ ਬੰਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਸ੍ਰੀ ਭਗਵੰਤ, ਆਦਿ ਪੁਰਖ ਆਪ ਜਣਾਇੰਦਾ। ਸ਼ਬਦ ਸੁਤ ਤੇਰੀ

ਸਾਚੀ ਬਣਤ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਨਿਰਗੁਣ ਨਿਰਗੁਣ ਖੇਲ ਨਾਰ ਕੰਤ, ਕੰਤ ਕੰਤੂਹਲ ਸੰਗ ਰਖਾਇੰਦਾ। ਲੱਖ ਚੁਰਾਸੀ ਜੀਵ ਜੰਤ, ਜੀਵਣ ਜੁਗਤ ਇਕ ਦ੍ਰਿੜਾਇੰਦਾ। ਸਦਾ ਸੁਹੇਲਾ ਸਾਚਾ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਨਾਉਂ ਆਪ ਰਖਾਇੰਦਾ। ਸੋ ਪੁਰਖ ਨਿਰੰਜਣ ਨਾਉਂ ਰੱਖ, ਰੱਖਿਆ ਆਪਣੀ ਆਪ ਕਰਾਈਆ। ਹੰ ਹੰ ਕਰ ਪਰਤੱਖ, ਪਾਰਬ੍ਰਹਮ ਦਏ ਸਮਝਾਈਆ। ਏਕਾ ਨੇਤਰ ਏਕਾ ਅੱਖ, ਏਕਾ ਇਸ਼ਟ ਗੁਰਦੇਵ ਮਨਾਈਆ। ਏਕਾ ਨੂਰ ਇਕ ਪਰਕਾਸ਼, ਏਕਾ ਘਰ ਕਰੇ ਰੁਸ਼ਨਾਈਆ। ਏਕਾ ਖੇਲ ਇਕ ਤਮਾਸ਼, ਏਕਾ ਵੇਖੇ ਚਾਈਂ ਚਾਈਂਆ। ਏਕਾ ਮੰਡਲ ਏਕਾ ਰਾਸ, ਏਕਾ ਗੋਪੀ ਕਾਹਨ ਨਚਾਈਆ। ਏਕਾ ਆਦਿ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਇਕ ਅਖਵਾਈਆ। ਏਕਾ ਖੇਲੇ ਖੇਲ ਪ੍ਰਿਥਮੀ ਆਕਾਸ਼, ਪ੍ਰਿਥਮ ਆਪਣਾ ਨਾਉਂ ਪਰਗਟਾਈਆ। ਏਕਾ ਲੱਖ ਚੁਰਾਸੀ ਦੇਵੇ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਈਆ। ਏਕਾ ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਦੇਵੇ ਧਰਵਾਸ, ਧੁਰ ਫ਼ਰਮਾਣਾ ਇਕ ਸੁਣਾਈਆ। ਏਕਾ ਏਕ ਸ਼ਬਦ ਗੁਰ ਤੇਰੀ ਪੂਰੀ ਕਰੇ ਆਸ, ਤ੍ਰਿਸਨਾ ਅਵਰ ਨਾ ਕੋਇ ਵਧਾਈਆ। ਏਥੇ ਓਥੇ ਦੋ ਜਹਾਨ ਤ੍ਰੈਭਵਣ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਜਾ ਪਾਠ, ਪੂਰਨ ਬ੍ਰਹਮ ਕਰੇ ਪੜ੍ਹਾਈਆ। ਵੇਖਣਹਾਰਾ ਤੀਰਥ ਤਾਟ, ਸਰ ਸਰੋਵਰ ਡੇਰਾ ਲਾਈਆ। ਤੇਰੀ ਰਚਨਾ ਮੰਦਰ ਮਸਜਦ ਮਾਠ, ਸ਼ਿਵਦਵਾਲੇ ਬੰਕ ਵਡਿਆਈਆ। ਸ਼ਾਸਤਰ ਸਿਮਰਤ ਤੇਰੀ ਗਾਥ, ਪੁਰਾਨ ਅਠਾਰਾਂ ਪੁਰਾਨੀ ਕਰੇ ਪੜ੍ਹਾਈਆ। ਗੀਤਾ ਗਿਆਨ ਤੇਰਾ ਘਾਟ, ਘਰ ਘਰ ਦਏ ਸਮਝਾਈਆ। ਅੰਜੀਲ ਕੁਰਾਨ ਤੇਰਾ ਸਾਕ, ਤੀਸ ਬਤੀਸਾ ਬੰਧਨ ਪਾਈਆ। ਖਾਣੀ ਬਾਣੀ ਖੇਲ ਤਮਾਸ਼, ਧੁਰ ਸੰਦੇਸਾ ਸ਼ਬਦ ਅਲਾਈਆ। ਆਦਿ ਜੁਗਾਦਿ ਤੇਰਾ ਨਿਵਾਸ, ਨਿਜ ਘਰ ਨਿਜ ਆਤਮ ਨਿਜ ਮੰਦਰ ਦਏ ਸਮਝਾਈਆ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਸਾਚਾ ਘਰ, ਥਿਰ ਦਰਬਾਰਾ ਆਪ ਬਣਾਈਆ। ਥਿਰ ਦਰਬਾਰਾ ਤੇਰਾ ਗ੍ਰਹਿ, ਗ੍ਰਹਿ ਮੰਦਰ ਆਪ ਸਮਝਾਇੰਦਾ। ਪੁਰਖ ਅਬਿਨਾਸ਼ੀ ਏਕਾ ਰਹੇ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਚਖੰਡ ਨਿਵਾਸੀ ਸਾਚੇ ਤਖ਼ਤ ਬਹੇ, ਸੀਸ ਜਗਦੀਸ ਆਪਣੇ ਤਾਜ ਟਿਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਾਣੇ ਅੰਦਰ ਕਰੇ ਖੈ, ਥਿਰ ਕੋਇ ਨਜ਼ਰ ਨਾ ਆਇੰਦਾ। ਰਸਨਾ ਜਿਹਵਾ ਗੀਤ ਗੋਬਿੰਦ ਨਿਰਗੁਣ ਸਰਗੁਣ ਅਕੱਥ ਕਹਾਣੀ ਆਪੇ ਕਹੇ, ਕਹਿ ਕਹਿ ਆਪਣੀ ਧਾਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਆਪਣਾ ਆਪ ਵਖਾਇੰਦਾ। ਸੁਤ ਦੁਲਾਰਾ ਕਰ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਆਦਿ ਪੁਰਖ ਤੇਰਾ ਖੇਲ ਅਪਾਰ, ਹਉਂ ਬਾਲਕ ਜਾਣਾਂ ਨਾ ਰਾਈਆ। ਦਰ ਦਰਵੇਸ਼ ਬਣ ਭਿਖਾਰ, ਅੱਗੇ ਝੋਲੀ ਡਾਹੀਆ। ਲੇਖਾ ਲਿਖ ਧੁਰ ਦਰਬਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰੇ ਹੁਕਮੇ ਅੰਦਰ ਕਰਾਂ ਕਾਰ, ਕਰਨੀ ਕਿਰਤ ਇਕ ਕਮਾਈਆ। ਬ੍ਰਹਿਮੰਡ ਖੰਡ ਮਹੱਲ ਲਵਾਂ ਉਸਾਰ, ਲੋਆਂ ਪੁਰੀਆਂ ਬਣਤ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਪੰਜ ਤਤ ਕਰ ਅਖਾੜ, ਲੱਖ ਚੁਰਾਸੀ ਨਾਚ ਨਚਾਈਆ। ਅੰਡਜ ਜੇਰਜ ਉਤਭੁਜ ਸੇਤਜ ਵੇਖਣਹਾਰ, ਵੇਖ ਵੇਖ ਆਪਣੀ ਖ਼ੁਸ਼ੀ ਮਨਾਈਆ। ਪਰਾ ਪਸੰਤੀ ਮਧਮ ਬੈਖਰੀ ਬੋਲ ਜੈਕਾਰ, ਜੈ ਜੈਕਾਰਾ ਏਕਾ ਲਾਈਆ। ਬ੍ਰਹਮ ਵੇਤਾ ਕਰ ਉਜਿਆਰ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਵਿਸ਼ਨੂੰ

ਵਿਸ਼ਵ ਦੇ ਭੰਡਾਰ, ਵਾਸਤਕ ਆਪਣਾ ਰੰਗ ਰੰਗਾਈਆ। ਸ਼ੰਕਰ ਦੇਵੇ ਇਕ ਹੁਲਾਰ, ਸ਼ਰਅ ਸਭ ਦੀ ਆਪ ਮਿਟਾਈਆ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਏਕਾ ਬੰਧਨ ਪਾਈਆ। ਪੰਚਮ ਪੰਚ ਪੰਚ ਅਖਾੜ, ਪੰਚਮ ਮੇਲਾ ਸਹਿਜ ਸੁਭਾਈਆ। ਪਰਗਟ ਕਰ ਗੁਰ ਅਵਤਾਰ, ਗੁਰ ਗੁਰ ਸ਼ਬਦ ਨਾਮ ਵਡਿਆਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਬਾਣੀ ਬਾਣ ਲਗਾਈਆ। ਪੀਰ ਪੈਗ਼ੰਬਰ ਦੇ ਸਹਾਰ, ਅਲਫ਼ ਯੇ ਕਰੇ ਪੜ੍ਹਾਈਆ। ਮੁਖ ਨਕ਼ਾਬ ਪੜਦਾ ਦਏ ਉਤਾਰ, ਮਹਿਬੂਬ ਸਤਿ ਸਬੂਤ ਆਪਣਾ ਆਪ ਵਖਾਈਆ। ਤੇਰਾ ਕਲਮਾ ਸੱਚੀ ਗੁਫ਼ਤਾਰ, ਗੁਫ਼ਤ ਸ਼ੁਨੀਦ ਕਰੇ ਪੜ੍ਹਾਈਆ। ਰਹਿਮਤ ਕਰ ਆਪ ਨਿਰੰਕਾਰ, ਰਹਿਮਾਨ ਤੇਰੀ ਵਡਿਆਈਆ । ਤੇਰੇ ਹੁਕਮੇ ਅੰਦਰ ਖੇਲ ਕਰਾਂ ਸੰਸਾਰ, ਜਗ ਸਾਗਰ ਵੇਖ ਵਖਾਈਆ। ਤੇਈ ਅਵਤਾਰਾਂ ਦੇ ਆਧਾਰ, ਤਰਹ ਤਰਹ ਆਪ ਸਮਝਾਈਆ। ਭਗਤ ਅਠਾਰਾਂ ਆਪ ਉਠਾਲ, ਨਿਤ ਨਵਿਤ ਵੇਸ ਵਟਾਈਆ। ਈਸਾ ਮੂਸਾ ਬਣ ਦਲਾਲ, ਜਗਤ ਦਲਾਲੀ ਇਕ ਕਮਾਈਆ। ਮੁਹੰਮਦ ਆਪਣਾ ਰੰਗ ਵਖਾਲ, ਹਕ਼ੀਕ਼ਤ ਆਪਣੇ ਰੰਗ ਰੰਗਾਈਆ। ਪਰਦਾਨਸੀਂ ਬੇਮਿਸਾਲ, ਪਰਦਾ ਆਪਣਾ ਆਪ ਉਠਾਈਆ। ਨਾਨਕ ਨਿਰਗੁਣ ਵਖਾਏ ਸਚਖੰਡ ਸੱਚੀ ਧਰਮਸਾਲ, ਹਰਿ ਸ਼ਬਦ ਸ਼ਬਦ ਸਮਝਾਈਆ। ਏਕਾ ਦੀਪਕ ਜੋਤੀ ਬਾਲ, ਨੂਰੋ ਨੂਰ ਨੂਰ ਰੁਸ਼ਨਾਈਆ। ਸੁਰਤੀ ਸੁਰਤ ਸੁਰਤ ਸੰਭਾਲ, ਮੂਰਤ ਅਕਾਲ ਕਰ ਕੁੜਮਾਈਆ। ਦੀਨਾ ਬੰਧਪ ਦੀਨ ਦਿਆਲ, ਦਇਆ ਰੂਪ ਰੂਪ ਸਮਝਾਈਆ। ਨਾਤਾ ਤੋੜ ਜਗਤ ਜੰਜਾਲ, ਜੀਵਣ ਜੁਗਤ ਦਏ ਵਡਿਆਈਆ। ਚਰਨਾਂ ਹੇਠ ਦਬਾਏ ਕਾਲ ਮਹਾਕਾਲ, ਮਹਾਕਾਲ ਆਪ ਵਖਾਈਆ। ਗੋਬਿੰਦ ਸੂਰਾ ਸਾਚਾ ਲਾਲ, ਪੂਤ ਸਪੂਤਾ ਆਪੇ ਜਾਈਆ। ਸ਼ਬਦ ਸੁਤ ਤੇਰਾ ਖੇਲ ਕਮਾਲ, ਆਦਿ ਜੁਗਾਦਿ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਵਖਾਈਆ। ਅੰਤ ਪ੍ਰੀਤੀ ਨਿਭੇ ਨਾਲ, ਮਧ ਵਿਚ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸਿਰ ਆਪਣਾ ਹੱਥ ਟਿਕਾਈਆ। ਸੁਤ ਦੁਲਾਰਾ ਸੁਣ ਸੁਣ ਗੀਤ, ਘਰ ਆਪਣੇ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਪ੍ਰਭ ਮਿਲਿਆ ਮੀਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਜੁਗ ਜੌਕੜੀ ਚਲੇ ਰੀਤ, ਦੋ ਜਹਾਨ ਆਪ ਚਲਾਇੰਦਾ। ਕਰੇ ਖੇਲ ਸਾਹਿਬ ਅਨਡੀਠ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਫੰਦ ਨਾ ਕੋਇ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਸੁਣਾਏ ਸੁਹਾਗੀ ਗੀਤ, ਸਾਚਾ ਢੋਲਾ ਇਕ ਅਲਾਇੰਦਾ। ਜਗਤ ਵਿਹਾਰਾ ਮੰਦਰ ਮਸੀਤ, ਸ਼ਿਵਦਵਾਲਾ ਮੱਠ ਬਣਾਇੰਦਾ। ਜਨ ਭਗਤਾਂ ਵਸੇ ਸਦਾ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਵੇਖਣਹਾਰਾ ਨੀਤ, ਨੀਤੀਵਾਨ ਦਇਆ ਕਮਾਇੰਦਾ। ਲੇਖਾ ਜਾਣ ਹਸਤ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਤੇਰਾ ਮਾਣ ਰਖਾਇੰਦਾ। ਸ਼ਬਦ ਗੁਰ ਗੁਰ ਸਾਚੇ ਉਠ, ਹਰਿ ਸਤਿਗੁਰ ਆਖ ਸੁਣਾਇਆ। ਸੋ ਪੁਰਖ ਨਿਰੰਜਣ ਰਿਹਾ ਤੁਠ, ਤੁਠ ਆਪਣੀ ਦਇਆ ਕਮਾਇਆ। ਹਰਿ ਪੁਰਖ ਨਿਰੰਜਣ ਜਾਮ ਪਿਆਏ ਏਕਾ ਘੁੱਟ, ਅਤੋਟ ਅਤੁਟ ਵਰਤਾਇਆ। ਏਕੰਕਾਰਾ ਤੇਰਾ ਨੂਰ ਵਖਾਏ ਨਿਰਮਲ ਜੋਤ, ਅੰਧ ਅੰਧੇਰ ਨਾ ਕੋਇ ਪਰਗਟਾਇਆ। ਆਦਿ ਨਿਰੰਜਣ ਨਿਰਮਲ ਜੋਤ, ਨੂਰ ਨੁਰਾਨਾ ਨੂਰ ਰੁਸ਼ਨਾਇਆ। ਅਬਿਨਾਸ਼ੀ ਕਰਤਾ ਤੇਰਾ ਘਰ ਵਖਾਏ ਸਾਚਾ ਕਿਲਾ ਕੋਟ, ਛੱਪਰ ਛੰਨ ਨਾ ਕੋਇ ਛੁਹਾਇਆ। ਸ੍ਰੀ ਭਗਵਾਨ ਤੇਰਾ ਸਾਹਿਬ ਇਕੋ ਬਹੁਤ, ਜੁਗ ਜੁਗ ਸਚ ਨਿਸ਼ਾਨ ਦਏ ਝੁਲਾਇਆ। ਪਾਰਬ੍ਰਹਮ ਪ੍ਰਭ ਵੇਖੇ ਓਤ ਪੋਤ, ਸ਼ਬਦ ਸੁਤ ਪੂਤ ਸਪੂਤਾ ਗਲੇ ਲਗਾਇਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮਾਣ ਦੋ ਜਹਾਨ ਆਪ ਰਖਾਇਆ। ਸੁਤ ਸ਼ਬਦ ਚਰਨੀ ਲਾਗ, ਲਾਗਤ ਆਪਣੀ ਖ਼ੁਸ਼ੀ ਮਨਾਇਆ। ਮੇਰਾ ਹੋਇਆ ਵਡ ਵਡ ਭਾਗ, ਵਡ ਭਾਗੀ ਮਿਲਿਆ ਸੱਚਾ ਮਾਹੀਆ। ਘਰ ਮੰਦਰ ਜਗਾਇਆ ਚਿਰਾਗ਼, ਦੀਵਾ ਬਾਤੀ ਨਾ ਕੋਇ ਟਿਕਾਈਆ। ਥਿਰ ਘਰ ਬਣਿਆ ਸੱਜਣ ਸਾਕ, ਬੰਧਨ ਬੰਧਪ ਨਾ ਕੋਇ ਰਖਾਈਆ। ਪੱਤਤ ਪੁਨੀਤ ਪਾਕੀ ਪਾਕ, ਪਾਰਬ੍ਰਹਮ ਬੇਪਰਵਾਹੀਆ। ਆਪ ਸੁਣਾਏ ਆਪਣੀ ਗਾਥ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੀਨਨ ਆਪਣੀ ਦਇਆ ਕਮਾਈਆ। ਦੀਨਨ ਹੋਏ ਦਿਆਲ ਆਪ, ਬਾਲਾ ਬਾਲੀ ਬੁਧ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਤੇਰਾ ਵਡ ਪਰਤਾਪ, ਪੁੱਤ ਪੋਤਰ ਰੂਪ ਵਟਾਇੰਦਾ। ਗੁਰ ਅਵਤਾਰ ਕਰਨ ਤੇਰਾ ਜਾਪ, ਰਸਨਾ ਜਿਹਵਾ ਨਾਲ ਹਿਲਾਇੰਦਾ। ਬੱਤੀ ਦੰਦ ਦੰਦ ਅਲਾਪ, ਭੇਵ ਅਭੇਦਾ ਆਪ ਸੁਣਾਇੰਦਾ। ਅੱਖਰ ਅੱਖਰ ਪੂਜਾ ਪਾਠ, ਵੱਖਰ ਵੱਖਰ ਧਾਰ ਬੰਨ੍ਹਾਇੰਦਾ। ਆਤਮ ਪਰਮਾਤਮ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੋੜਾਇੰਦਾ। ਬ੍ਰਹਮ ਪਾਰਬ੍ਰਹਮ ਵੇਖੇ ਖੇਲ ਤਮਾਸ਼, ਲੱਖ ਚੁਰਾਸੀ ਡੇਰਾ ਲਾਇੰਦਾ। ਈਸ਼ ਜੀਵ ਜਗਦੀਸ ਪੂਰੀ ਕਰੇ ਆਸ, ਨਿਰਾਸਾ ਰੂਪ ਨਾ ਕੋਇ ਵਟਾਇੰਦਾ। ਗੁਰ ਸ਼ਬਦ ਤੇਰਾ ਇਕੋ ਤਾਕ, ਹਰਿ ਸਤਿਗੁਰ ਆਪਣੇ ਹੱਥ ਰਖਾਇੰਦਾ। ਆਦਿ ਜਣਾਇਆ ਭਵਿਖਤ ਵਾਕ, ਅੰਤ ਪੂਰਾ ਆਪ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕੋਈ ਨਾ ਸਕੇ ਲਿਖ ਕਲਮ ਦਵਾਤ, ਸ਼ਾਹੀ ਲੇਖ ਨਾ ਕੋਇ ਜਣਾਈਆ। ਬੇਅੰਤ ਬੇਅੰਤ ਬੇਅੰਤ ਸਾਰੇ ਕਹਿ ਕਹਿ ਜੋੜਨ ਹਾਥ, ਹਰਿ ਕੀ ਹਾਥ ਕਿਸੇ ਨਾ ਆਈਆ। ਰਸਨਾ ਜਿਹਵਾ ਕਰ ਕਰ ਜਸ, ਜਸ ਵੇਦ ਪੁਰਾਨ ਸੁਣਾਈਆ। ਸੱਤ ਸਮੁੰਦਰ ਰੋਵੇ ਮਸ, ਸੱਤ ਸਾਗਰ ਦੇਣ ਦੁਹਾਈਆ। ਨੇਤਰ ਰੋਵਣ ਤਤ ਅਠ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਹਰਿ ਕਾ ਸ਼ਬਦ ਹਰ ਘਟ ਰਿਹਾ ਵਸ, ਬਿਨ ਸਤਿਗੁਰ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਯੁਗ ਨਿਰਗੁਣ ਸਰਗੁਣ ਕਰ ਪਰਗਟ, ਸਰਗੁਣ ਦੇਵੇ ਮਾਣ ਵਡਿਆਈਆ। ਅੰਤਮ ਸਾਰੇ ਗਲ ਵਿਚ ਪੱਲੂ ਪਾ ਪਾ ਵਾਸਤਾ ਗਏ ਘੱਤ, ਤੇਰੇ ਅੱਗੇ ਨਾ ਕੋਇ ਚਤੁਰਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੀ ਇਕੋ ਓਟ ਤਕਾਈਆ। ਖਾਲੀ ਹੱਥ ਦਿਸਣ ਸੱਖ, ਬਿਨ ਹਰਿ ਨਾਮੇ ਸੰਗ ਨਾ ਕੋਇ ਜਾਈਆ। ਪੁਰਖ ਅਬਿਨਾਸ਼ੀ ਅੱਗੇ ਹੋ ਕੇ ਵੇਖੇ ਆਪ ਸਮਰਥ, ਸਹਿਜ ਸਹਿਜ ਆਪਣਾ ਗੁਣ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਸਰਨਾਈ ਜਾਇਣ ਢੱਠ, ਢਹਿ ਢਹਿ ਆਪਣਾ ਸੀਸ ਝੁਕਾਈਆ। ਤੇਰਾ ਨੂਰ ਤੇਰੀ ਰੱਤ, ਬਿਨ ਰਕਤ ਬੂੰਦ ਵਡਿਆਈਆ। ਤੇਰਾ ਗਿਆਨ ਤੇਰੀ ਮਤ, ਤੇਰੇ ਮੰਦਰ ਇਕ ਪੜ੍ਹਾਈਆ। ਲੱਖ ਚੁਰਾਸੀ ਖੇੜਾ ਭੱਠ, ਪੰਜ ਤਤ ਰਹਿਣ ਨਾ ਪਾਈਆ। ਨਿਰਗੁਣ ਦੁਆਰੇ ਨਿਰਗੁਣ ਹੋ ਕੇ ਆਏ ਨੱਠ, ਸਰਗੁਣ ਨਾਤਾ ਮਾਤ ਤੁੜਾਈਆ। ਅਗਲਾ ਮਾਰਗ ਸਾਚਾ ਦੱਸ, ਕਵਣ ਬਿਧ ਮਿਲੇ ਵਡਿਆਈਆ। ਇਕਵੰਜਾ ਬਵੰਜਾ ਆਪਣੇ ਚਰਨਾ ਹੇਠਾਂ ਦਏ ਝੱਸ, ਸਿਰ ਸਕੇ ਨਾ ਕੋਇ ਉਠਾਈਆ। ਬਹੱਤਰਾਂ ਹੋਏ ਆਪੇ ਵਸ, ਬਹੱਤਰ ਨਾੜ ਕਰੇ ਕੁੜਮਾਈਆ। ਸੱਤਰਾਂ ਮਾਰਗ ਆਪੇ ਦੱਸ, ਸਤਿ ਸਤਿਵਾਦੀ ਸਿਫ਼ਰਾ ਰੂਪ ਵਟਾਈਆ। ਚੁਹੱਤਰਾਂ ਪੂਰੀ ਕਰੇ ਆਸ, ਚੌਥੇ ਯੁਗ ਸੱਤ ਦੀਪ ਦਏ ਵਡਿਆਈਆ। ਗੁਰ ਅਵਤਾਰਾਂ ਚਰਨ ਦੁਆਰੇ ਸੱਦ, ਸੱਦਾ ਏਕਾ ਨਾਮ ਦਿਵਾਈਆ। ਨੌਂ ਖੰਡ ਪ੍ਰਿਥਮੀ ਵੇਖੋ ਆਪਣੀ ਹੱਦ, ਦੀਨ ਮਜ਼੍ਹਬ ਵੰਡ ਵੰਡਾਈਆ। ਅਕਾਲ ਪੁਰਖ ਦੀ ਇਕੋ ਯੱਦ, ਦੂਜਾ ਬੰਸ ਨਾ

ਕੋਇ ਬਣਾਈਆ। ਅੰਤਮ ਸਾਰੇ ਗਏ ਛੱਡ, ਸ਼ਰਅ ਸੰਗ ਨਾ ਕਿਸੇ ਰਖਾਈਆ। ਖਾਲੀ ਦਿਸਣ ਹੱਡ, ਹਦੂਦ ਅਰਬਾ ਵੰਡ ਨਾ ਕੋਇ ਵੰਡਾਈਆ। ਯਾਮੁਬੀਨ ਮੁਬੀਨ ਮਿਲੇ ਜੀਵ ਜੰਤ ਸੱਚਾ ਰੱਬ, ਰਬੀ ਉਲਸਾਨੀ ਜਮਾਦਉਲਸਾਨੀ ਆਪਣਾ ਜਲਵਾ ਨਾ ਕੋਇ ਦਰਸਾਈਆ। ਨਾਨਕ ਨਿਰਗੁਣ ਵਸੇ ਸਚਖੰਡ, ਸਚ ਦੁਆਰੇ ਸੋਭਾ ਪਾਈਆ। ਗੋਬਿੰਦ ਫੜ ਤੇਜ਼ ਚੰਡ ਪਰਚੰਡ, ਚੰਡਕਾ ਏਕਾ ਰੂਪ ਵਖਾਈਆ। ਸ਼ਬਦ ਗੁਰ ਵਿਚ ਵਰਭੰਡ, ਸਾਚੀ ਭੰਡੀ ਰਿਹਾ ਪਾਈਆ। ਪ੍ਰਭ ਮੇਟਣਹਾਰਾ ਭੇਖ ਪਖੰਡ, ਦੋਏ ਦੋਏ ਆਪਣਾ ਖੇਲ ਕਰਾਈਆ। ਲੱਖ ਚੁਰਾਸੀ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਸਾਧ ਸੰਤ ਘਰ ਘਰ ਰਹੇ ਮੰਗ, ਖਾਲੀ ਝੋਲੀ ਰਹੇ ਵਖਾਈਆ। ਕਿਸੇ ਨਾ ਮਿਲਿਆ ਪਰਮਾਨੰਦ, ਪਰਮ ਪੁਰਖ ਨਾ ਕੋਇ ਮਿਲਾਈਆ। ਕਾਇਆ ਕੂੜ ਕੁੜਿਆਰਾ ਜੂਠ ਝੂਠ ਖਾਧਾ ਗੰਦ, ਸਚ ਸੁੱਚ ਨਾ ਕੋਇ ਵਖਾਈਆ। ਮਾਣਸ ਜਨਮ ਨਾ ਮੁਕਿਆ ਪੰਧ, ਮਨੁਸ਼ ਦੇਵੇ ਨਾ ਕੋਇ ਵਡਿਆਈਆ। ਗਾ ਗਾ ਥੱਕੇ ਬੱਤੀ ਦੰਦ, ਰਸਨਾ ਜਿਹਵਾ ਹੋਈ ਹਲਕਾਈਆ। ਗੁਰ ਸ਼ਬਦ ਨਾ ਮਿਲਿਆ ਸੂਰਾ ਸਰਬੰਗ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਸਚ ਸਰੋਵਰ ਨਹਾ ਪਾਏ ਨਾ ਕੋਈ ਠੰਡ, ਅਠਸਠ ਅਗਨੀ ਅਗਨ ਤਪਾਈਆ। ਟੁੱਟੀ ਦੇਵੇ ਨਾ ਕੋਈ ਗੰਢ, ਨਾਮ ਗੰਢ ਨਾ ਕੋਇ ਰਖਾਈਆ। ਕਲਜੁਗ ਮੇਟੇ ਨਾ ਕੋਈ ਝੂਠੀ ਕੰਧ, ਦੂਈ ਦਵੈਤ ਨਾ ਕੋਇ ਹਟਾਈਆ। ਆਤਮ ਪਰਮਾਤਮ ਨਾ ਗਾਏ ਸੁਹਾਗੀ ਛੰਦ, ਬ੍ਰਹਮ ਪਾਰਬ੍ਰਹਮ ਨਾ ਕੋਇ ਸਰਨਾਈਆ। ਸ਼ਬਦ ਸੁਤ ਤੇਰੀ ਪੂਰੀ ਮੰਗ, ਸੋ ਪੁਰਖ ਨਿਰੰਜਣ ਅੰਤ ਕਰਾਈਆ। ਲੱਖ ਚੁਰਾਸੀ ਤੋੜ ਘਮੰਡ, ਘੁੰਮਣ ਘੇਰੀ ਏਕਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਦਿਸੇ ਸੰਗ, ਬੈਠੇ ਸੰਗ ਤਜਾਈਆ। ਜੀਵ ਜੰਤ ਭਾਗਾਂਮੰਦ, ਕਾਗ ਬੁੱਧੀ ਕਾਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਤੇਰਾ ਖੇੜਾ ਦਏ ਵਸਾਈਆ। ਸ਼ਬਦ ਗੁਰ ਤੇਰਾ ਵਸੇ ਖੇੜਾ, ਹਰਿ ਕਲਜੁਗ ਅੰਤ ਵਸਾਇੰਦਾ। ਚਾਰ ਵਰਨ ਦਾ ਚੁੱਕੇ ਝੇੜਾ, ਚਾਰੋਂ ਕੁੰਟ ਰੰਗ ਰੰਗਾਇੰਦਾ। ਚਾਰ ਯੁਗ ਦਾ ਬੰਨ੍ਹੇ ਬੇੜਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਇੰਦਾ। ਚਾਰ ਵੇਦ ਦਾ ਚੁਕੇ ਝੇੜਾ, ਚਾਰ ਯੁਗ ਨਾ ਵੰਡ ਵੰਡਾਇੰਦਾ। ਚਾਰ ਖਾਣੀ ਚਾਰ ਬਾਣੀ ਲਹਿਣਾ ਦੇਣ ਮੁਕਾਏ ਹੇਰਾ ਫੇਰਾ, ਫੇਰਾ ਏਕਾ ਵਾਰ ਪਾਇੰਦਾ। ਆਤਮ ਪਰਮਾਤਮ ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਏਕਾ ਘਰ ਸੁਹਾਇੰਦਾ। ਸੋ ਪੁਰਖ ਨਿਰੰਜਣ ਨੇਰਨ ਨੇਰਾ, ਹੰ ਬ੍ਰਹਮ ਡੇਰਾ ਆਪੇ ਢਾਹਿੰਦਾ। ਸੋਹੰ ਸ਼ਬਦ ਏਕਾ ਰੰਗ ਰੰਗਾਏ ਸੰਝ ਸਵੇਰਾ, ਦਿਵਸ ਰਾਤ ਨਾ ਰੂਪ ਵਟਾਇੰਦਾ। ਭਗਤ ਭਗਵੰਤ ਕਰੇ ਹੱਕ ਨਬੇੜਾ, ਹੱਕੋ ਹੱਕ ਵੇਖ ਵਖਾਇੰਦਾ। ਆਪਣੀ ਕਰਨੀ ਬੱਧਾ ਬੇੜਾ, ਹਰਿ ਜੂ ਆਪਣੇ ਕੰਧ ਉਠਾਇੰਦਾ। ਗੁਰ ਸ਼ਬਦੀ ਚਾਓ ਘਨੇਰਾ, ਚਾਰੋਂ ਕੁੰਟ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਸ਼ੇਰ ਦਲੇਰਾ, ਸ਼ਹਿਨਸ਼ਾਹ ਆਪਣੀ ਸੇਵ ਕਮਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਹੇਰਾ ਫੇਰਾ, ਹਰਿ ਕੇ ਪੌੜੇ ਨਾ ਕਿਸੇ ਚੜ੍ਹਾਇੰਦਾ। ਜਨ ਭਗਤਾਂ ਉਪਰ ਕਰੇ ਆਪਣੀ ਮਿਹਰਾ, ਮਿਹਰ ਨਜ਼ਰ ਬੇਨਜ਼ੀਰ ਆਪ ਉਠਾਇੰਦਾ। ਕੂੜੀ ਕਿਰਿਆ ਭਰਮਾਂ ਢਾਏ ਢੇਰਾ, ਢਾਹ ਢਾਹ ਮਾਟੀ ਖ਼ਾਕ ਮਿਲਾਇੰਦਾ। ਆਤਮ ਪਰਮਾਤਮ ਦੇਵੇ ਗੇੜਾ, ਮਨ ਮਨੂਆ ਮੁਖ ਭੁਵਾਇੰਦਾ। ਗੁਰ ਸ਼ਬਦ ਤੇਰਾ ਸਚ ਘਰ ਵਸੇਰਾ, ਹਰਿ ਸਾਚਾ ਆਪ ਵਸਾਇੰਦਾ। ਕਲਜੁਗ ਅੰਤਮ ਮੁੱਕੇ ਝੇੜਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਦੋ ਜਹਾਨ ਪਾਵੇ ਘੇਰਾ, ਬ੍ਰਹਿਮੰਡ ਖੰਡ ਫੇਰਾ ਪਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਨਿਰਗੁਣ

ਸਰਗੁਣ ਖੇਲ ਵੇਖਦਾ ਰਿਹਾ ਕਰ ਕਰ ਵੱਡਾ ਜੇਰਾ, ਜ਼ੇਰ ਜ਼ਬਰ ਬੇਸਬਰ ਨਾ ਕੋਇ ਜਣਾਇੰਦਾ। ਕਲਜੁਗ ਅੰਤਮ ਪਰਗਟ ਹੋ ਕੇ ਕਰੇ ਆਪ ਨਬੇੜਾ, ਨਿਜ ਘਰ ਆਪਣਾ ਡੇਰਾ ਲਾਇੰਦਾ। ਪੁਰਖ ਅਕਾਲ ਦੀਨ ਦਿਆਲ ਸਰਬ ਜੀਆਂ ਘਟ ਵਸੇ ਨੇਰਨ ਨੇਰਾ, ਗੁਰਮੁਖ ਵਿਰਲੇ ਨਿਜ ਨੇਤਰ ਨਜ਼ਰੀ ਆਇੰਦਾ। ਸੋਹੰ ਰੂਪ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਵੇਖੇ ਸਾਚੇ ਘਰ, ਘਰ ਬੰਕ ਦੁਆਰ ਏਕੰਕਾਰ ਗੁਰਮੁਖ ਮੰਦਰ ਆਪ ਸੁਹਾਇੰਦਾ।

੧੧ ਭਾਦਰੋਂ ੨੦੧੯ ਬਿਕ੍ਰਮੀ ਬਾਗ਼ੀਚਾ ਸਿੰਘ ਦੇ ਗ੍ਰਹਿ ਮੁੰਡੀ ਜੁਮਾਲ ਜ਼ਿਲਾ ਫਿਰੋਜ਼ਪੁਰ

ਆਦਿ ਜੁਗਾਦਿ ਜੁਗ ਜੁਗ ਮਾਰਗ ਮਗ, ਹਰਿ ਪੰਥੀ ਪੰਥੀ ਜਣਾਇੰਦਾ। ਸੁਤ ਸ਼ਬਦ ਘਰ ਸਾਚੇ ਸੱਦ, ਸੱਦਾ ਏਕਾ ਵਾਰ ਸਮਝਾਇੰਦਾ। ਥਿਰ ਘਰ ਤੇਰੀ ਵੰਡੀ ਹੱਦ, ਸਚਖੰਡ ਆਪਣਾ ਆਸਣ ਲਾਇੰਦਾ। ਆਪਣੀ ਕੁੱਖੋਂ ਆਪੇ ਕੱਢ, ਸਾਚੇ ਮੰਦਰ ਆਪ ਬਹਾਇੰਦਾ। ਨਿਰਵੈਰ ਪੁਰਖ ਬਣਾਈ ਯੱਦ, ਬੰਸ ਆਪਣਾ ਆਪ ਵਡਿਆਇੰਦਾ। ਨਾ ਕੋਈ ਜਾਣੇ ਨਿੱਕਾ ਵੱਡਾ ਕੱਦ, ਲੇਖਾ ਗਣਤ ਨਾ ਕੋਇ ਗਣਾਇੰਦਾ। ਬੋਧ ਅਗਾਧ ਆਪਣਾ ਨਦ, ਨਾਉਂ ਨਿਰੰਕਾਰ ਆਪ ਸੁਣਾਇੰਦਾ। ਵਸਤ ਅਮੋਲਕ ਏਕਾ ਵੰਡ, ਖ਼ਾਲੀ ਝੋਲੀ ਆਪ ਭਰਾਇੰਦਾ। ਕਰ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਮਾਣ ਰਖਾਇੰਦਾ। ਸ਼ਬਦੀ ਸੁਤ ਤੇਰਾ ਰਾਹ, ਹਰਿ ਰਹਿਬਰ ਆਪ ਜਣਾਈਆ। ਠਾਕਰ ਸੁਆਮੀ ਦਇਆ ਕਮਾ, ਦਰ ਘਰ ਸਾਚੇ ਦਏ ਵਡਿਆਈਆ। ਕਾਗਦ ਕਲਮ ਨਾ ਕੋਇ ਸ਼ਾਹ, ਸ਼ਹਿਨਸ਼ਾਹ ਆਪਣਾ ਲੇਖ ਲਿਖਾਈਆ। ਬਿਨ ਚੱਪੂ ਬੇੜੇ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਥਿਰ ਘਰ ਦੁਆਰੇ ਦਏ ਵਸਾ, ਆਪ ਆਪਣਾ ਬੰਧਨ ਪਾਈਆ। ਤੇਰਾ ਡੰਕਾ ਆਪਣਾ ਨਾਉਂ ਦਏ ਵਜਾ, ਵਾਹ ਵਾਹ ਆਪਣਾ ਗੀਤ ਅਲਾਈਆ। ਸਾਚਾ ਖੇਲ ਦਏ ਖਲਾ, ਖੇਲਣਹਾਰਾ ਇਕ ਹੋ ਜਾਈਆ। ਨਿਰਗੁਣ ਸਰਗੁਣ ਵੇਸ ਵਟਾ, ਵਾਸਤਾ ਆਪਣੇ ਨਾਲ ਮਿਲਾਈਆ। ਕਰੇ ਖੇਲ ਬੇਪਰਵਾਹ, ਪਰਦੇ ਅੰਦਰ ਮੁਖ ਛੁਪਾਈਆ। ਬਰਦਾ ਬਣੇ ਆਪ ਖ਼ੁਦਾ, ਖ਼ੁਦ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਮਰਥ ਹੱਥ ਟਿਕਾਈਆ। ਮਾਰਗ ਪੰਥ ਹਰਿ ਜੂ ਦੱਸ, ਸ਼ਬਦੀ ਸੁਤ ਸੁਤ ਵਡਿਆਇੰਦਾ । ਜੋਤੀ ਨੂਰ ਮੇਰਾ ਪਰਕਾਸ਼, ਪਰਕਾਸ਼ ਤੇਰੀ ਧਾਰ ਵਖਾਇੰਦਾ। ਬਿਨ ਇਛਿਆ ਰੱਖਣੀ ਆਸ, ਬਿਨ ਆਸਾ ਆਸਾ ਪੂਰ ਕਰਾਇੰਦਾ। ਬਿਨ ਸੁਆਸਾਂ ਰੱਖਣਾ ਯਾਦ, ਸਵਾਸ ਸਵਾਸੀ ਆਪਣਾ ਖੇਲ ਵਖਾਇੰਦਾ। ਸਦਾ ਸੁਹੇਲਾ ਇਕ ਇਕੇਲਾ ਸਾਹਿਬ ਸਤਿਗੁਰ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਏਕਾ ਪੱਤਣ ਏਕਾ ਘਾਟ, ਤਟ ਕਿਨਾਰਾ ਇਕ ਵਖਾਇੰਦਾ। ਇਕ ਸਰੋਵਰ ਮਾਰੇ ਠਾਠ, ਲਹਿਰ ਲਹਿਰ ਨਾਲ ਟਕਰਾਇੰਦਾ। ਏਕਾ ਦੀਵਾ ਬਾਤੀ ਕਰੇ ਪਰਕਾਸ਼, ਕਮਲਾਪਾਤ ਕਵਲ ਨੈਣ ਨੈਣ ਖੁਲ੍ਹਾਇੰਦਾ। ਆਦਿ ਜਣਾਏ ਆਪਣੀ ਗਾਥ, ਅੰਤ ਆਪੇ ਵੇਖ ਵਖਾਇੰਦਾ। ਵੇਖਣਹਾਰਾ ਖੇਲ ਤਮਾਸ਼, ਮੰਡਲ ਮੰਡਪ ਰਾਸ ਰਚਾਇੰਦਾ। ਸੁਤ ਸ਼ਬਦ ਤੇਰੀ ਸਾਚੀ ਸ਼ਾਖ਼, ਸ਼ਰਅ ਆਪਣੀ ਆਪ ਬਣਾਇੰਦਾ। ਜਿਉਂ ਭਾਵੇ ਤਿਉਂ ਲਏ ਰਾਖ, ਰੱਖਣਹਾਰਾ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ

ਘਾੜਨ ਘੜ ਤ੍ਰਿਲੋਕੀ ਨਾਥ, ਅਨਾਥ ਅਨਾਥਾਂ ਦਇਆ ਕਮਾਇੰਦਾ। ਸ਼ਬਦ ਸਾਲਾਹੀ ਬੇਪਰਵਾਹੀ ਇਕ ਸੁਣਾਏ ਆਪਣੀ ਗਾਥ, ਸਚ ਸੰਦੇਸਾ ਸਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਲਗਾਈਆ। ਸ਼ਬਦ ਸੁਤ ਮਾਰਗ ਸੱਚ, ਆਦਿ ਪੁਰਖ ਪੁਰਖ ਜਣਾਇੰਦਾ। ਲੱਖ ਚੁਰਾਸੀ ਖੇਲ ਕਾਇਆ ਮਾਟੀ ਕੱਚ, ਗਗਰੀ ਸਮਗਰੀ ਆਪ ਟਿਕਾਇੰਦਾ। ਤ੍ਰੈਗੁਣ ਮਾਇਆ ਰੱਖੇ ਆਂਚ, ਅਗਨੀ ਤਤ ਤਤ ਤਪਾਇੰਦਾ। ਸਰਗੁਣ ਅੰਦਰ ਨਿਰਗੁਣ ਰਚ, ਰਚ ਰਚ ਆਪਣਾ ਮੁੱਖ ਛੁਪਾਇੰਦਾ। ਅਗੰਮ ਅਥਾਹ ਬੇਪਰਵਾਹ ਸਚ ਮਹੱਲੇ ਆਪੇ ਨੱਚ, ਬਣ ਨਟੂਆ ਰਾਸ ਵਖਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ ਨਾਉਂ ਨਿਰੰਕਾਰਾ ਗਾਏ ਜਸ, ਜਸ ਆਪਣਾ ਆਪ ਸੁਣਾਇੰਦਾ। ਪੁਰਖ ਪੁਰਖੋਤਮ ਆਪਣੇ ਅੰਤਰ ਹੋ ਕੇ ਵਸ, ਵਸ ਆਪਣਾ ਨਾ ਕੋਇ ਜਣਾਇੰਦਾ। ਸਚ ਸੰਦੇਸਾ ਦੇਵੇ ਹੱਸ ਹੱਸ, ਨਰ ਨਰੇਸ਼ਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਸਾਚਾ ਰਾਹ, ਹਰਿ ਰਹਿਬਰ ਆਪ ਜਣਾਇੰਦਾ। ਕਵਣ ਰਾਹ ਦੱਸ ਭਗਵਾਨ, ਦਰ ਬੈਠਾ ਸੀਸ ਝੁਕਾਈਆ। ਸ਼ਬਦ ਸੁਤ ਬਾਲ ਅਞਾਣ, ਤੇਰੀ ਸਾਰ ਕੋਇ ਨਾ ਆਈਆ। ਨੇਤਰ ਨੈਣ ਨੈਣ ਸ਼ਰਮਾਣ, ਸ਼ਰਅ ਸ਼ਰਅ ਨਾ ਕੋਇ ਵਡਿਆਈਆ। ਚਰਨ ਕਵਲ ਕਵਲ ਧਿਆਨ, ਕਵਲ ਨੈਣ ਨੈਣ ਮਿਲਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਏਕਾ ਮੰਗਾਂ ਸਾਚਾ ਦਾਨ, ਖਾਲੀ ਝੋਲੀ ਅੱਗੇ ਡਾਹੀਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਤੇਰਾ ਵੇਖਾਂ ਇਕ ਨਿਸ਼ਾਨ, ਦੂਜੀ ਵਸਤ ਨਜ਼ਰ ਕੋਇ ਨਾ ਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਦਰਸ ਦਰਸ ਮਹਾਨ, ਦੀਦ ਦੀਦ ਦੀਦ ਕਰਾਈਆ। ਮੇਰੀ ਹਰਸ ਨਾ ਕੋਇ ਪੀਣ ਖਾਣ, ਤ੍ਰਿਸਨਾ ਹੋਰ ਨਾ ਕੋਇ ਜਣਾਈਆ। ਆਦਿ ਜੁਗਾਦਿ ਸਦ ਮੰਨਾਂ ਤੇਰੀ ਆਣ, ਨਿਉਂ ਨਿਉਂ ਸੱਯਦਾ ਸੀਸ ਝੁਕਾਈਆ। ਕਰ ਕਿਰਪਾ ਸਾਹਿਬ ਭਗਵਾਨ, ਰਹਿਮਤ ਆਪਣੀ ਆਪ ਜਣਾਈਆ। ਪਰਵਰਦਿਗਾਰ ਤੇਰਾ ਨੂਰ ਮਹਾਨ, ਜਲਵਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਢਹਿ ਪਿਆ ਸਰਨਾਈਆ। ਸਰਨ ਸਰਨਾਈ ਆਪੇ ਢੱਠ, ਸ਼ਬਦ ਸੁਤ ਸੀਸ ਝੁਕਾਇੰਦਾ। ਤੂੰ ਸਾਹਿਬ ਸੁਲਤਾਨ ਪੁਰਖ ਸਮਰਥ, ਤੇਰਾ ਅੰਤ ਕੋਇ ਨਾ ਆਇੰਦਾ। ਤੇਰੇ ਮੰਦਰ ਬਹਿ ਬਹਿ ਗਾਵਾਂ ਤੇਰਾ ਜਸ, ਤੇਰਾ ਜਸ ਆਪਣੇ ਵਿਚ ਸਮਾਇੰਦਾ। ਤੂੰ ਮਾਰਗ ਦੇਣਾ ਹੱਸ ਹੱਸ, ਹੰਸ ਮੁਖ ਤੇਰਾ ਨਾਉਂ ਵਡਿਆਇੰਦਾ। ਤੇਰੇ ਨਾਮ ਦੁਹਾਈ ਦਰੋਹੀ ਦਰ ਤੇਰੇ ਆਇਆ ਨੱਸ, ਅਵਰ ਪੰਧ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਏਕਾ ਮੰਗ ਮੰਗਾਇੰਦਾ। ਦਰ ਮੰਗਾਂ ਮੰਗ ਦੋਏ ਜੋੜ, ਜੋੜ ਜੋੜ ਵਾਸਤਾ ਪਾਈਆ। ਪੁਰਖ ਅਬਿਨਾਸ਼ੀ ਤੇਰੀ ਲੋੜ, ਤੁਧ ਬਿਨ ਤੇਰਾ ਸੁਤ ਕੰਮ ਕਿਸੇ ਨਾ ਆਈਆ। ਏਕਾ ਦੇਣਾ ਸਾਚਾ ਘੋੜ, ਰਾਸ ਆਪਣੇ ਹੱਥ ਰਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਨਿਰਗੁਣ ਜਾਣਾ ਬੌਹੜ, ਸਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇ ਮਤ ਆਪ ਸਮਝਾਈਆ। ਦੇਵੇ ਮਤ ਸਚ ਅਸੀਸ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਕਰੇ ਖੇਲ ਸਾਹਿਬ ਜਗਦੀਸ, ਜਗਦੀਸਰ ਆਪਣੀ ਧਾਰ ਚਲਾਇੰਦਾ। ਏਕਾ ਛਤਰ ਝੁੱਲੇ ਸਾਚੇ ਸੀਸ, ਪੁਰਖ ਅਕਾਲ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ

ਸ਼ਾਹੋ ਸ਼ਾਬਾਸ਼, ਆਪਣਾ ਹੁਕਮ ਆਪ ਵਰਤਾਇੰਦਾ। ਸੁਤ ਸ਼ਬਦ ਉਠ ਮਾਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਸਚਖੰਡ ਦਾ ਸਚ ਨਿਸ਼ਾਨ, ਪੁਰਖ ਅਬਿਨਾਸ਼ੀ ਚਰਨਾਂ ਹੇਠ ਰਖਾਇੰਦਾ। ਥਿਰ ਘਰ ਮੰਦਰ ਕਰ ਪਰਵਾਨ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਦੇ ਦਾਨ, ਤ੍ਰੈ ਪੰਜ ਤੇਰੀ ਝੋਲੀ ਪਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਅੰਡਜ ਜੇਰਜ ਉਤਭੁਜ ਸੇਤਜ ਖੋਲ੍ਹ ਦੁਕਾਨ, ਵਸਤ ਅਮੋਲਕ ਏਕਾ ਹੱਟ ਵਰਤਾਇੰਦਾ। ਲੱਖ ਚੁਰਾਸੀ ਬਣ ਬਣ ਵੇਖੇ ਸਾਚਾ ਕਾਹਨ, ਘਰ ਘਰ ਆਪਣਾ ਡੇਰਾ ਲਾਇੰਦਾ। ਨਾਦ ਸ਼ਬਦ ਧੁੰਨ ਧੁੰਨਕਾਨ, ਰਾਗ ਅਨਾਦੀ ਨਾਦ ਵਜਾਇੰਦਾ। ਅਨਹਦ ਸੇਵਾ ਕਰੇ ਮਹਾਨ, ਬਣ ਸੇਵਕ ਸੇਵ ਕਮਾਇੰਦਾ। ਸਚ ਸੰਦੇਸਾ ਦੇਵੇ ਆਣ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਨਿਰਗੁਣ ਨਿਰਗੁਣ ਸਰਗੁਣ ਸਰਗੁਣ ਕਰੇ ਪਹਿਚਾਨ, ਬੇਪਹਿਚਾਨ ਆਪਣੇ ਉਪਰ ਪੜਦਾ ਪਾਇੰਦਾ। ਕਰੇ ਖੇਲ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਤੇਰੀ ਸੁਹਾਏ ਰੁੱਤ, ਰੁੱਤ ਰੁੱਤੜੀ ਆਪ ਸੁਹਾਇੰਦਾ। ਸਾਚੀ ਰੁੱਤੜੀ ਸੋਹੇ ਬਸੰਤ, ਹਰਿ ਸਾਚਾ ਸਚ ਸੁਹਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਰਾਹ ਚਲਾਈਆ। ਏਕਾ ਨਾਉਂ ਮਣੀਆ ਮੰਤ, ਮੰਤਰ ਆਪਣਾ ਨਾਉਂ ਸਮਝਾਈਆ। ਆਦਿ ਜੁਗਾਦਿ ਰਹੇ ਜੁਗਾ ਜੁਗੰਤ, ਜੁਗ ਜੁਗ ਆਪਣਾ ਖੇਲ ਕਰਾਈਆ। ਕਰੇ ਖੇਲ ਖੇਲ ਬੇਅੰਤ, ਬੇਅੰਤ ਵਡ ਵਡਿਆਈਆ। ਆਪ ਬਣਾ ਤੇਰੀ ਬਣਤ, ਘੜਨ ਭੰਨਣਹਾਰ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਏਕਾ ਵਾਰ ਸਮਝਾਈਆ। ਸਾਚਾ ਰਾਹ ਗੁਰੂ ਗੁਰ ਅਵਤਾਰ, ਗੁਰ ਗੁਰ ਭੇਵ ਚੁਕਾਇੰਦਾ । ਪੰਜ ਤਤ ਕਾਇਆ ਹੋ ਉਜਿਆਰ, ਜਾਗਰਤ ਜੋਤ ਡਗਮਗਾਇੰਦਾ। ਸ਼ਬਦ ਅਨਾਦ ਸੱਚੀ ਧੁੰਨਕਾਰ, ਬਿਨ ਤੰਦੀ ਤਾਰ ਸੁਣਾਇੰਦਾ। ਬੰਦ ਕਵਾੜੀ ਖੋਲ੍ਹ ਤਾਕ, ਤਾਕੀ ਆਪਣੀ ਆਪ ਜਣਾਇੰਦਾ। ਬੋਧ ਅਗਾਧ ਭਵਿਖਤ ਵਾਕ, ਭਾਖਿਆ ਆਪਣੀ ਆਪ ਸੁਣਾਇੰਦਾ। ਆਤਮ ਪਰਮਾਤਮ ਬਣੇ ਸੱਜਣ ਸਾਕ, ਬ੍ਰਹਮ ਪਾਰਬ੍ਰਹਮ ਨਾਤਾ ਜੋੜ ਜੁੜਾਇੰਦਾ। ਤ੍ਰੈਭਵਨ ਚੌਦਾਂ ਲੋਕ ਖੋਲ੍ਹੇ ਹਾਟ, ਅਵਣ ਗਵਣ ਵੇਖ ਵਖਾਇੰਦਾ। ਨਵ ਨੌਂ ਵੇਖੇ ਘਾਟ, ਸੱਤ ਸੱਤ ਫੇਰਾ ਪਾਇੰਦਾ। ਬ੍ਰਹਿਮੰਡ ਖੰਡ ਰਚ ਰਚ ਰਾਸ, ਮੰਡਲ ਆਪਣਾ ਡੇਰਾ ਲਾਇੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਗਾ ਗਾ ਜਸ, ਜਸ ਆਪਣਾ ਆਪ ਜਣਾਇੰਦਾ। ਵੇਖਣਹਾਰਾ ਖੇਲ ਤਮਾਸ਼, ਜੁਗ ਜੁਗ ਆਪਣੀ ਖੇਲ ਕਰਾਇੰਦਾ । ਸ਼ਬਦੀ ਸੁਤ ਤੇਰਾ ਕਰ ਪਰਕਾਸ਼, ਪਰਕਾਸ਼ ਪੰਜ ਤਤ ਜਣਾਇੰਦਾ। ਗੁਰ ਅਵਤਾਰ ਕਰ ਕਰ ਦਾਸੀ ਦਾਸ, ਸੇਵਕ ਸੇਵਾ ਇਕ ਸਮਝਾਇੰਦਾ। ਪੀਰ ਪੈਗ਼ੰਬਰ ਪੂਰੀ ਕਰ ਕਰ ਆਸ, ਮੁਰਸ਼ਦ ਮੁਰੀਦ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਤੇਰਾ ਸਾਚਾ ਦਰ, ਦੋ ਜਹਾਨਾਂ ਆਪ ਵਖਾਇੰਦਾ। ਮਾਰਗ ਪੰਥ ਦੱਸੇ ਮੀਤ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸ਼ਬਦ ਸੁਤ ਤੇਰੀ ਸਾਚੀ ਰੀਤ, ਹਰਿ ਪੁਰਖ ਨਿਰੰਜਣ ਆਪ ਚਲਾਈਆ। ਏਕੰਕਾਰਾ ਖੇਲ ਕਰੇ ਅਨਡੀਠ, ਨੇਤਰ ਨੈਣ ਨਜ਼ਰ ਨਾ ਆਈਆ। ਆਦਿ ਨਿਰੰਜਣ ਇਕ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਮੰਦਰ ਮਸਜਦ ਮਸੀਤ, ਸ਼ਿਵਦਵਾਲੇ ਮੱਠ ਫੇਰਾ ਪਾਈਆ। ਸ੍ਰੀ ਭਗਵਾਨ ਠਾਂਡਾ ਸੀਤ, ਦਰ ਘਰ ਸਾਚਾ ਇਕ ਸੁਹਾਈਆ। ਪਾਰਬ੍ਰਹਮ ਪ੍ਰਭ ਗਾਏ ਗੀਤ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਆਤਮ ਪਰਮਾਤਮ ਵਸੇ ਚੀਤ, ਚੇਤਨ ਆਪਣਾ ਭੇਵ ਖੁਲ੍ਹਾਈਆ। ਪੰਜ ਤਤ ਨੇਤਨ ਨੇਤ, ਨਿਤ ਨਵਿਤ ਵੇਖ

ਵਖਾਈਆ। ਪਾਵੇ ਸਾਰ ਕਾਇਆ ਖੇਤ, ਬੰਕ ਦੁਆਰਾ ਵਡ ਵਡਿਆਈਆ। ਨਿਰਗੁਣ ਸਰਗੁਣ ਕਰ ਕਰ ਹੇਤ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਨਿਰਗੁਣ ਸਰਗੁਣ ਬੰਨ੍ਹੇ ਨਾਤਾ, ਨਾਤਾ ਆਪਣਾ ਜੋੜ ਜੋੜਾਇੰਦਾ। ਕਰੇ ਖੇਲ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਮੇਲ ਮਿਲਾਏ ਸੱਜਣ ਸਾਕਾ, ਸੈਣ ਆਪਣਾ ਰੰਗ ਰੰਗਾਇੰਦਾ। ਬੰਦ ਕਿਵਾੜੀ ਖੋਲ੍ਹੇ ਤਾਕਾ, ਬਣ ਵਣਜਾਰਾ ਹੱਟ ਚਲਾਇੰਦਾ। ਸਾਚੀ ਸੇਜ ਸੁਹਾਏ ਖਾਟਾ, ਸਚ ਸਿੰਘਾਸਣ ਆਸਣ ਲਾਇੰਦਾ। ਏਕਾ ਰਸ ਪਿਆਏ ਜਾਮ ਬਾਟਾ, ਅੰਮ੍ਰਿਤ ਚਰਨ ਕਵਲ ਝਿਰਾਇੰਦਾ। ਬੋਧ ਅਗਾਧੀ ਅਨਾਦ ਅਨਾਦੀ ਨਿਰਗੁਣ ਸਰਗੁਣ ਸੁਣਾਏ ਗਾਥਾ, ਭੇਵ ਅਭੇਦਾ ਆਪ ਖੁਲ੍ਹਾਇੰਦਾ । ਪੰਜ ਤਤ ਅੰਦਰ ਕਰ ਕਰ ਵਾਸਾ, ਵਿਸ਼ਵ ਆਪਣਾ ਆਪ ਸਮਝਾਇੰਦਾ। ਆਪੇ ਜਾਣੇ ਭੋਗ ਬਲਾਸਾ, ਸੇਜ ਸੁਹੰਜਣੀ ਡੇਰਾ ਲਾਇੰਦਾ। ਆਪੇ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਤੇਰਾ ਰਾਹ, ਸਿਫ਼ਤ ਸਾਲਾਹੀ ਦਏ ਚਲਾ, ਚਾਲ ਨਿਰਾਲੀ ਇਕ ਚਲਾਇੰਦਾ । ਚਾਲ ਨਿਰਾਲੀ ਰੱਖੇ ਇਕ, ਏਕੰਕਾਰ ਵਡੀ ਵਡਿਆਈਆ। ਆਦਿ ਪੁਰਖ ਤੇਰਾ ਲੇਖਾ ਦਿਤਾ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰੀ ਸਿਖਿਆ ਪੰਜ ਤਤ ਕਾਇਆ ਗੁਰ ਅਵਤਾਰ ਪੀਰ ਪੈਗ਼ੰਬਰ ਲੈਣੀ ਸਿਖ, ਸਾਖਿਆਤ ਕਰੇ ਪੜ੍ਹਾਈਆ। ਨਿੱਕਾ ਨਿੱਕਾ ਛੋਟਾ ਛੋਟਾ ਲੋਕਮਾਤ ਵੰਡਣਾ ਹਿਸ, ਕਿਣਕਾ ਕਿਣਕਾ ਆਪ ਵਰਤਾਈਆ। ਆਪ ਸੁੱਤਾ ਰਹਿਣਾ ਦੇ ਕਰ ਪਿੱਠ, ਕਰਵਟ ਆਪਣੀ ਨਾ ਮੂਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਹਿੱਸਾ ਸਵਾ ਗਿੱਠ, ਮਾਨੁਖ ਮਾਣਸ ਬੂਝ ਬੁਝਾਈਆ। ਸੁਤ ਸ਼ਬਦ ਨੇਤਰ ਰੋ, ਨੈਣਾਂ ਨੀਰ ਵਹਾਇੰਦਾ। ਪੁਰਖ ਅਬਿਨਾਸ਼ੀ ਤੇਰੀ ਸੋ, ਤੁਧ ਬਿਨ ਹੋਰ ਨਾ ਕੋਇ ਜਣਾਇੰਦਾ। ਤੇਰਾ ਨਾਤਾ ਸੱਚਾ ਮੋਹ, ਮੁਹੱਬਤ ਹੋਰ ਨਾ ਕੋਇ ਵਧਾਇੰਦਾ। ਸਚਖੰਡ ਦਿਸੇ ਨਾ ਦੂਸਰ ਕੋ, ਥਿਰ ਘਰ ਡੇਰਾ ਨਾ ਕੋਇ ਵਖਾਇੰਦਾ। ਤੂੰ ਸਾਹਿਬ ਸਾਚਾ ਢੋਆ ਦਿਤਾ ਢੋ, ਖਾਲੀ ਝੋਲੀ ਅੱਗੇ ਡਾਹਿੰਦਾ। ਆਪਣਾ ਅੰਮ੍ਰਿਤ ਰਸ ਚੋ, ਤ੍ਰਿਸਨਾ ਤ੍ਰਿਖਾ ਭੁੱਖ ਗਵਾਇੰਦਾ। ਆਪਣੇ ਜਿਹਾ ਆਪੇ ਹੋ, ਆਪ ਆਪਣਾ ਰੂਪ ਪਰਗਟਾਇੰਦਾ। ਤੇਰੇ ਚਰਨਾ ਜਾਵਾਂ ਛੋਹ, ਦੂਸਰ ਸੰਗ ਨਾ ਕੋਇ ਨਿਭਾਇੰਦਾ। ਤੇਰੀ ਜੋਤ ਸਾਚੀ ਲੋ, ਜੋਤੀ ਜਾਤਾ ਇਕੋ ਨਜ਼ਰੀ ਆਇੰਦਾ। ਮੇਰੇ ਅੰਤਰ ਬੀਜ ਆਪਣਾ ਬੋ, ਰੰਗ ਤੇਰਾ ਮੋਹੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਭਿੱਖਕ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਪਿਆ ਹੱਸ, ਸਚਖੰਡ ਨਿਵਾਸੀ ਦਇਆ ਕਮਾਈਆ। ਸੁਤ ਸ਼ਬਦ ਉਠ ਉਠ ਨੱਠ, ਪ੍ਰਭ ਠੋਕਰ ਨਾਮ ਲਗਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਚਰਨ ਦੁਆਰੇ ਤੇਰਾ ਇਕੱਠ, ਦੂਜਾ ਘਰ ਨਾ ਕੋਇ ਬਣਾਈਆ। ਏਕਾ ਜੋਤ ਨੂਰ ਕਰ ਪਰਕਾਸ਼, ਪਰਕਾਸ਼ ਨਾਲ ਵਖਾਈਆ। ਸਾਚਾ ਮਾਰਗ ਦੇਵਾਂ ਦੱਸ, ਦਹਿ ਦਿਸ਼ਾ ਤੇਰੀ ਵਡਿਆਈਆ। ਪੰਜ ਤਤ ਅੰਦਰ ਆਪੇ ਫਸ, ਪਰਦਾ ਰਕਤ ਬੂੰਦ ਟਿਕਾਈਆ। ਅੰਦਰ ਵੜ ਵੜ ਗਾਵਾਂ ਜਸ, ਜਸ ਤੇਰਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਮਾਰਗ ਲੋਕਮਾਤ ਆਪ ਲਗਾਈਆ। ਸ਼ਬਦੀ ਮਾਰਗ ਗੁਰ ਅਵਤਾਰ, ਹਰਿ ਹਰਿ ਖੇਲ ਕਰਾਇੰਦਾ। ਭਗਤ ਭਗਵੰਤ ਕਰ ਉਜਿਆਰ, ਭਾਵੀ ਭੌ ਸਰਬ ਸਮਝਾਇੰਦਾ। ਸੰਤ ਕੰਤ ਦੇ ਆਧਾਰ, ਉਦਰ ਅਧਰ ਦਇਆ ਕਮਾਇੰਦਾ।

ਗੁਰਮੁਖ ਗੁਰ ਗੁਰ ਪਾਵੇ ਸਾਰ, ਨਿਰਗੁਣ ਸਰਗੁਣ ਗੋਦ ਬਹਾਇੰਦਾ। ਗੁਰਸਿਖ ਗੁਰ ਗੁਰ ਕਰ ਵਿਚਾਰ, ਦਰ ਘਰ ਸਾਚੇ ਮੇਲ ਮਿਲਾਇੰਦਾ। ਜੁਗਾ ਜੁਗੰਤਰ ਜੈ ਜੈਕਾਰ, ਸੋਹਲਾ ਢੋਲਾ ਆਪ ਦ੍ਰਿੜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਨੌਂ ਸੌ ਚੁਰਾਨਵੇ ਚੌਕੜੀ ਆਪਣਾ ਕਾਲ ਬਿਤਾਇੰਦਾ। ਅੰਤਮ ਬੋਲਾ ਏਕਾ ਵਾਰ, ਏਕੰਕਾਰਾ ਆਪ ਸੁਣਾਇੰਦਾ। ਜਿਸ ਰਚਨਾ ਰਚੀ ਸਰਬ ਸੰਸਾਰ, ਸੋ ਸਾਹਿਬ ਵੇਖ ਵਖਾਇੰਦਾ। ਤੇਰਾ ਮੇਰਾ ਇਕ ਵਿਹਾਰ, ਬਿਵਹਾਰੀ ਆਪ ਸਮਝਾਇੰਦਾ। ਛੋਟੇ ਬਾਲੇ ਕਰ ਤਿਆਰ, ਗੁਰ ਅਵਤਾਰ ਮਾਤ ਘਲਾਇੰਦਾ। ਹੁਕਮੇ ਅੰਦਰ ਕਰ ਕਰ ਕਾਰ, ਕਰਤਾ ਹੁਕਮੇ ਆਪ ਫਿਰਾਇੰਦਾ। ਅੰਤਮ ਸੱਦੇ ਦਰ ਦੁਆਰ, ਚਰਨਾਂ ਹੇਠ ਰਖਾਇੰਦਾ। ਲਹਿਣਾ ਦੇਣਾ ਮੰਗੇ ਵਾਰੋ ਵਾਰ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਸੁਤ ਸ਼ਬਦ ਸਦ ਪਹਿਰੇਦਾਰ, ਪਹਿਰ ਘੜੀ ਪਲ ਨਾ ਵੰਡ ਵੰਡਾਇੰਦਾ। ਪੀਰ ਪੈਗ਼ੰਬਰ ਆਵਣ ਜਾਵਣ ਵਾਰੋ ਵਾਰ, ਪੰਜ ਤਤ ਕਾਇਆ ਚੋਲਾ ਸਰਬ ਤਜਾਇੰਦਾ। ਖਾਣੀ ਬਾਣੀ ਅੰਜੀਲ ਕੁਰਾਨੀ ਵੇਦ ਪੁਰਾਨੀ ਸ਼ਾਸਤਰ ਸਿਮਰਤ ਰਸਨਾ ਜਿਹਵਾ ਕਰ ਤਿਆਰ, ਤ੍ਰੈ ਵੇਲਾ ਗੁਰ ਅਵਤਾਰਾਂ ਬੰਧਨ ਡੋਰੀ ਨਾਮ ਬੰਧਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣੇ ਹੱਥ ਰੱਖੇ ਆਪਣਾ ਵੇਲਾ, ਥਿਤ ਵਾਰ ਨਾ ਕਿਸੇ ਸਮਝਾਇੰਦਾ। ਸ਼ਬਦੀ ਸ਼ਬਦ ਸੱਜਣ ਸੁਹੇਲਾ, ਸਗਲਾ ਸੰਗ ਸੰਗ ਵਖਾਇੰਦਾ। ਨਿਰਗੁਣ ਵਸੇ ਇਕ ਇਕੇਲਾ, ਨਿਰੰਕਾਰ ਨਿਰਾਕਾਰ ਨਿਜ ਘਰ ਆਪਣੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਅਬਿਨਾਸ਼ੀ ਅਚੁੱਤ, ਚਾਤ੍ਰਕ ਕਰ ਚਰਿਤਰ ਤੇਰੀ ਚਿਤਾ ਨਾ ਕੋਇ ਬਣਾਇੰਦਾ। ਸੁਤ ਸ਼ਬਦ ਗਿਆ ਝੁਕ, ਪ੍ਰਭ ਤੇਰੀ ਵਡ ਵਡਿਆਈਆ। ਤੇਰਾ ਮੇਰਾ ਪੈਂਡਾ ਨਾ ਜਾਏ ਮੁੱਕ, ਜੁਗ ਚੌਕੜੀ ਖੇਲ ਕਰਾਈਆ। ਚਿਤਾ ਉਪਰ ਰੱਖੇ ਨਾ ਕੋਈ ਚੁੱਕ, ਮੜ੍ਹੀ ਗੋਰ ਨਾ ਕੋਇ ਦਬਾਈਆ। ਤੇਰੀ ਕਰਨੀ ਪਿਆ ਉਠ, ਤੇਰੀ ਸਰਨ ਸੱਚੀ ਸਰਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਏਕਾ ਨਾਮ ਦੇਵਾਂ ਨਿੱਕੀ ਨਿੱਕੀ ਮੁੱਠ, ਲੋਕਮਾਤ ਸੇਵ ਲਗਾਈਆ। ਅੰਤਮ ਫੜ ਫੜ ਰੱਖਾਂ ਸਚਖੰਡ ਦੀ ਨਿੱਕੀ ਗੁੱਠ, ਆਪਣੇ ਚਰਨਾਂ ਹੇਠ ਦਬਾਈਆ। ਇਕ ਦੂਜੇ ਨੂੰ ਲੈਣ ਪੁੱਛ, ਹਰਿ ਕਾ ਭੇਵ ਕੋਇ ਨਾ ਪਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵਰਨ ਗੋਤ ਅੱਗੇ ਦਿਸੇ ਨਾ ਕੁਛ, ਖਾਲੀ ਹੱਥ ਦੇਣ ਦੁਹਾਈਆ। ਹਰਿ ਕਾ ਨਾਉਂ ਸਚ ਸੁੱਚ, ਮਾਣਕ ਮੋਤੀ ਨੈਣ ਸ਼ਰਮਾਈਆ। ਕਾਇਆ ਮਾਟੀ ਭਾਂਡਾ ਪੋਚ, ਪਾਚ ਤਨ ਖ਼ਾਕੀ ਖ਼ੁਸ਼ੀ ਮਨਾਈਆ। ਹਰਿ ਕਾ ਸ਼ਬਦ ਗੁਰ ਸਤਿਗੁਰ ਕਿਸੇ ਨਾ ਆਵੇ ਸੋਚ, ਸੋਚ ਸੋਚ ਥੱਕੀ ਸਰਬ ਲੋਕਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਭਗਤ ਸੰਤ ਗੁਰਮੁਖ ਗੁਰਸਿਖ ਪ੍ਰਭ ਦਰਸਨ ਦਰ ਰਹੇ ਲੋਚ, ਨੇਤਰ ਲੋਚਣ ਨੈਣ ਧਿਆਨ ਲਗਾਈਆ। ਕਿਸੇ ਹੱਥ ਨਾ ਆਵੇ ਬੰਕ ਦੁਆਰੇ ਕਿਲੇ ਕੋਟ, ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਜੇਰਜ ਅੰਡ ਰਹੀ ਕੁਰਲਾਈਆ। ਸਾਚਾ ਮਾਰਗ ਮਗ ਅਨਡਿਠ, ਪੰਥ ਗੁਰਮੁਖਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਏਕਾ ਸਿਖਿਆ ਸੁਤ ਸ਼ਬਦ ਜਣਾਈਆ।

੧੧ ਭਾਦਰੋਂ ੨੦੧੯ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜੁਮਾਲ ਜ਼ਿਲਾ ਫਿਰੋਜ਼ਪੁਰ

ਗੁਰ ਅਵਤਾਰ ਤੇਰਾ ਨਾਦ, ਜੁਗਾ ਜੁਗੰਤਰ ਮਾਤ ਵਜਾਈਆ। ਗੁਰ ਅਵਤਾਰ ਤੇਰਾ ਰਾਗ, ਬਣ ਬਣ ਰਾਗੀ ਰਾਗ ਸੁਣਾਈਆ। ਗੁਰ ਅਵਤਾਰ ਤੇਰਾ ਸੁਆਦ, ਬਿਨ ਰਸਨਾ ਜਿਹਵਾ ਖਾਈਆ। ਗੁਰ ਅਵਤਾਰ ਤੇਰਾ ਖੇਲ ਤਮਾਸ਼, ਲੋਕਮਾਤ ਵੇਖਣ ਚਾਈਂ ਚਾਈਂਆ। ਗੁਰ ਅਵਤਾਰ ਤੇਰਾ ਸਾਥ, ਸਰਗੁਣ ਬਣ ਬਣ ਸੇਵ ਕਮਾਈਆ। ਗੁਰ ਅਵਤਾਰ ਤੇਰਾ ਘਾਟ, ਪੱਤਣ ਏਕਾ ਏਕ ਸਮਝਾਈਆ। ਗੁਰ ਅਵਤਾਰ ਤੇਰੀ ਜ਼ਾਤ, ਜ਼ੱਰਾ ਜ਼ੱਰਾ ਨੂਰ ਰੁਸ਼ਨਾਈਆ। ਗੁਰ ਅਵਤਾਰ ਤੇਰੀ ਕਰਾਮਾਤ, ਸਾਚੀ ਕਰਨੀ ਦਏ ਜਣਾਈਆ। ਗੁਰ ਅਵਤਾਰ ਤੇਰੀ ਦਾਤ, ਜੁਗਾ ਜੁਗੰਤਰ ਮਾਤ ਵਰਤਾਈਆ। ਗੁਰ ਅਵਤਾਰ ਤੇਰੀ ਸ਼ਾਖ਼, ਡਾਲ੍ਹੀ ਡਾਲ੍ਹੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਏਕਾ ਘਰ ਵਡਿਆਈਆ। ਗੁਰ ਅਵਤਾਰ ਤੇਰਾ ਸੰਗ, ਨਿਰਗੁਣ ਸਰਗੁਣ ਜੋੜ ਜੋੜਾਇੰਦਾ। ਗੁਰ ਅਵਤਾਰ ਤੇਰਾ ਅਨੰਦ, ਅਨੰਦ ਮੰਗਲ ਇਕ ਸਮਝਾਇੰਦਾ। ਗੁਰ ਅਵਤਾਰ ਤੇਰਾ ਛੰਦ, ਸਾਚਾ ਢੋਲਾ ਏਕਾ ਗਾਇੰਦਾ। ਗੁਰ ਅਵਤਾਰ ਤੇਰਾ ਚੰਦ, ਨੂਰ ਨੁਰਾਨਾ ਡਗਮਗਾਇੰਦਾ । ਗੁਰ ਅਵਤਾਰ ਤੇਰਾ ਜਗਤ ਪੰਧ, ਬਣ ਪਾਂਧੀ ਫੇਰਾ ਪਾਇੰਦਾ। ਗੁਰ ਅਵਤਾਰ ਤੇਰਾ ਸਿਤਾਰ ਤੰਦ, ਬਿਨ ਤੰਦੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਗੁਰ ਅਵਤਾਰ ਤੇਰੀ ਵੰਡ, ਵੰਡਣਹਾਰਾ ਆਪ ਵੰਡਾਈਆ। ਗੁਰ ਅਵਤਾਰ ਤੇਰੀ ਹੱਦ, ਹੱਦ ਹੱਦ ਨਾਲ ਮਿਲਾਈਆ। ਗੁਰ ਅਵਤਾਰ ਤੇਰੀ ਯੱਦ, ਯੱਦ ਏਕਾ ਏਕ ਬਣਾਈਆ। ਗੁਰ ਅਵਤਾਰ ਤੇਰੀ ਮਧ, ਮਧ ਰਸਨਾ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਤੇਰੀ ਕਲ, ਅਕਲ ਕਲਧਾਰੀ ਆਪ ਜਣਾਇੰਦਾ। ਗੁਰ ਅਵਤਾਰ ਖੇਲ ਅਛੱਲ, ਅਛਲ ਅਛੱਲ ਆਪ ਜਣਾਇੰਦਾ। ਗੁਰ ਅਵਤਾਰ ਸਾਚਾ ਫਲ, ਪੰਜ ਤਤ ਬੂਟਾ ਮਾਤ ਮਹਿਕਾਇੰਦਾ। ਗੁਰ ਅਵਤਾਰ ਵਖਾਏ ਧਾਮ ਅਬਚਲ, ਅਬਚਲ ਆਪਣਾ ਡੇਰਾ ਲਾਇੰਦਾ। ਗੁਰ ਅਵਤਾਰ ਅੰਤਰ ਅੰਤਰ ਜਾਏ ਰਲ, ਜੋਤੀ ਜੋਤ ਜੋਤ ਮਿਲਾਇੰਦਾ। ਗੁਰ ਅਵਤਾਰ ਸਚ ਸੰਦੇਸਾ ਘੱਲ, ਜੁਗਾ ਜੁਗੰਤਰ ਆਪ ਜਣਾਇੰਦਾ। ਗੁਰ ਅਵਤਾਰ ਆਤਮ ਸੇਜਾ ਬਹੇ ਮੱਲ, ਘਰ ਸੁਹੰਜਣਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇੜਾ ਆਪ ਵਸਾਇੰਦਾ। ਗੁਰ ਅਵਤਾਰ ਤੇਰਾ ਖੇੜਾ, ਖਿੜਕੀ ਆਪਣੀ ਆਪ ਖੁਲ੍ਹਾਈਆ। ਗੁਰ ਅਵਤਾਰ ਤੇਰਾ ਵੇਹੜਾ, ਪੰਜ ਤਤ ਦੀਵਾਰ ਬਣਾਈਆ। ਗੁਰ ਅਵਤਾਰ ਤੇਰਾ ਡੇਰਾ, ਘਰ ਮੰਦਰ ਸੋਭਾ ਪਾਈਆ। ਗੁਰ ਅਵਤਾਰ ਭੇਵ ਚੁਕਾਏ ਸੰਝ ਸਵੇਰਾ, ਦਿਵਸ ਰੈਣ ਨਾ ਕੋਇ ਵਖਾਈਆ। ਗੁਰ ਅਵਤਾਰ ਦੇਵੇ ਗੇੜਾ, ਜੁਗ ਜੁਗ ਗੇੜਾ ਆਪ ਵਖਾਈਆ। ਗੁਰ ਅਵਤਾਰ ਕਰੇ ਨਬੇੜਾ, ਹੱਕ ਹੱਕ ਹੱਕ ਸਮਝਾਈਆ । ਗੁਰ ਅਵਤਾਰ ਪਾਏਂ ਘੇਰਾ, ਚਾਰੋਂ ਕੁੰਟ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ । ਗੁਰ ਅਵਤਾਰ ਤੇਰਾ ਸੰਗ, ਸਗਲਾ ਸੰਗ ਨਿਭਾਇੰਦਾ। ਗੁਰ ਅਵਤਾਰ ਤੇਰਾ ਮਰਦੰਗ, ਮਰਦ ਮਰਦਾਨਾ ਆਪ ਜਣਾਇੰਦਾ। ਗੁਰ ਅਵਤਾਰ ਖੇਲ ਵਰਭੰਡ, ਵਰਭੰਡੀ ਕਾਰ ਕਮਾਇੰਦਾ। ਗੁਰ ਅਵਤਾਰ ਦੂਈ ਦਵੈਤੀ ਢਾਏ ਕੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਕ ਆਪ

ਸੁਹਾਇੰਦਾ। ਗੁਰ ਅਵਤਾਰ ਸਚ ਸੰਦੇਸਾ, ਹਰਿ ਸਚ ਸਚ ਜਣਾਈਆ। ਗੁਰ ਅਵਤਾਰ ਏਕਾ ਪੇਸ਼ਾ, ਬਣ ਪੇਸ਼ਵਾ ਆਪ ਸਮਝਾਈਆ। ਗੁਰ ਅਵਤਾਰ ਵਖਾਏ ਸਾਚਾ ਦੇਸਾ, ਦੇਸ ਦਸੰਤਰ ਆਪ ਫਿਰਾਈਆ। ਗੁਰ ਅਵਤਾਰ ਸੇਵ ਲਗਾਏ ਹਮੇਸ਼ਾ, ਜੁਗ ਜੁਗ ਹੁਕਮ ਚਲਾਈਆ। ਗੁਰ ਅਵਤਾਰ ਅੰਤਮ ਮੇਟੇ ਆਪੇ ਰੇਖਾ, ਰੇਖਾ ਆਪਣੀ ਆਪਣੇ ਵਿਚ ਸਮਾਈਆ। ਗੁਰ ਅਵਤਾਰ ਨਿਉਂ ਨਿਉਂ ਸਯਦਾ ਸੀਸ ਕਰਨ ਆਦੇਸਾ, ਆਦੇਸ ਆਦੇਸ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਤੇਰਾ ਨਾਉਂ ਸਾਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਕਿਰਪਾਨਿਧ ਕਿਰਪਨ ਕਰੇ ਕੁੜਮਾਈਆ।