ਪੁਸਤਕਾਲਾਭਾਗ ੧੨

੧੧ ਭਾਦਰੋਂ ੨੦੧੯ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਤਲਵੰਡੀ ਜ਼ਿਲਾ ਫਿਰੋਜ਼ਪੁਰ

ਗੁਰ ਅਵਤਾਰ ਤੇਰਾ ਨਿਸ਼ਾਨ, ਤ੍ਰੈਭਵਨ ਧਨੀ ਆਪ ਪਰਗਟਾਇੰਦਾ। ਗੁਰ ਅਵਤਾਰ ਦੇਣ ਬਿਆਨ, ਰਸਨਾ ਜਿਹਵਾ ਸਿਫ਼ਤ ਸਾਲਾਹਿੰਦਾ। ਗੁਰ ਅਵਤਾਰ ਕਰਨ ਧਿਆਨ, ਦੀਰਘ ਰੋਗ ਇਕ ਲਗਾਇੰਦਾ। ਗੁਰ ਅਵਤਾਰ ਮੰਨਣ ਆਣ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਗੁਰ ਅਵਤਾਰ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਬਾਲ ਅਞਾਣ, ਨਿਰਗੁਣ ਸਰਗੁਣ ਖੇਲ ਵਖਾਇੰਦਾ। ਗੁਰ ਅਵਤਾਰ ਤੇਰੇ ਤੇਰੀ ਕਰਨ ਪਹਿਚਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਗ੍ਰਹਿ ਦਏ ਵਡਿਆਈਆ। ਗੁਰ ਅਵਤਾਰ ਦਾਸੀ ਦਾਸ, ਸੇਵਕ ਸੇਵ ਸੇਵ ਜਣਾਇੰਦਾ। ਗੁਰ ਅਵਤਾਰ ਤੇਰੀ ਰਾਸ, ਤੇਰੇ ਮੰਡਲ ਆਪ ਬਹਾਇੰਦਾ। ਗੁਰ ਅਵਤਾਰ ਤੇਰਾ ਸਾਥ, ਸੱਥਰ ਤੇਰਾ ਇਕ ਸੁਹਾਇੰਦਾ। ਗੁਰ ਅਵਤਾਰ ਡਾਲ੍ਹੀ ਪਾਤ, ਪਤ ਡਾਲ੍ਹੀ ਮਾਤ ਮਹਿਕਾਇੰਦਾ। ਗੁਰ ਅਵਤਾਰ ਤੇਰਾ ਨਾਤ, ਨਾਤਾ ਬਿਧਾਤਾ ਜੋੜ ਜੋੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਇੰਦਾ। ਸ਼ਬਦ ਸੁਤ ਸਚ ਦੁਆਰ, ਪ੍ਰਭ ਅੱਗੇ ਸੀਸ ਝੁਕਾਈਆ। ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਡੇਰਾ ਲਾਈਆ। ਏਕਾ ਨਾਦ ਸਚ ਧੁੰਨਕਾਰ, ਗ੍ਰਹਿ ਗ੍ਰਹਿ ਰਾਗ ਸੁਣਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਮੰਗਲ ਆਪਣੇ ਨਾਉਂ ਵਡਿਆਈਆ। ਖੇਲੇ ਖੇਲ ਅਪਰ ਅਪਾਰ, ਅਪਰੰਪਰ ਰੂਪ ਰੰਗ ਰੇਖ ਨਾ ਕੋਇ ਵਖਾਈਆ। ਪੰਜ ਤਤ ਤਤ ਆਧਾਰ, ਬ੍ਰਹਮ ਬ੍ਰਹਮ ਬ੍ਰਹਮ ਸਹਾਈਆ। ਕਰਮ ਕਰਮ ਕਰ ਵਿਚਾਰ, ਧਰਮ ਧਰਮ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਰੂਪ ਵੇਸ ਧਰਾਈਆ। ਕਵਣ ਰੂਪ ਵੇਸ ਰੱਖ, ਰੱਖਿਆ ਸਰਬ ਕਰਾਇੰਦਾ। ਕਵਣ ਰੂਪ ਹੋ ਪਰਤੱਖ, ਪਾਰਖੂ ਆਪਣੀ ਦਇਆ ਕਮਾਇੰਦਾ। ਕਵਣ ਰੂਪ ਮਾਰਗ ਦੱਸ, ਮਹਿਮਾ ਸਿਫ਼ਤ ਸਾਲਾਹ ਜਣਾਇੰਦਾ। ਕਵਣ ਰੂਪ ਦੇਵੇਂ ਰਸ, ਬਣ ਰਸੀਆ ਏਕਾ ਰਸ ਚਖਾਇੰਦਾ। ਕਵਣ ਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਮੋਹੇ ਭਾਇੰਦਾ। ਦਰ ਤੇਰਾ ਸਦ ਉਡੀਕ, ਨਿਤ ਨਵਿਤ ਧਿਆਨ ਲਗਾਈਆ। ਪਰਵਰਦਿਗਾਰ ਲਾਸ਼ਰੀਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੇਰਾ ਮਾਰਗ ਬੇਨਜ਼ੀਰ ਬਾਰੀਕ, ਨਜ਼ਰ ਕਿਸੇ ਨਾ

ਆਈਆ। ਦੋ ਜਹਾਨ ਬਿਨ ਕਲਮ ਸ਼ਾਹੀ ਖਿਚੇਂ ਲੀਕ, ਸਚ ਨਿਸ਼ਾਨਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਅੱਗੇ ਮੇਰੀ ਅਰਜ਼ੋਈਆ। ਤੁਧ ਅੱਗੇ ਅਰਜ਼ੋਈ ਸਾਹਿਬ ਸੁਲਤਾਨ, ਦੋਏ ਦੋਏ ਜੋੜ ਸੀਸ ਝੁਕਾਇਆ। ਕਵਣ ਬਿਧ ਖੇਲ ਕਰੇਂ ਜਹਾਨ, ਦੋਏ ਜਹਾਨਾਂ ਦੋਏ ਦੋਏ ਰੂਪ ਧਰਾਇਆ। ਨਿਰਗੁਣ ਸਰਗੁਣ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇਆ। ਕਵਣ ਵਸਤ ਅਮੋਲਕ ਦੇਵੇਂ ਦਾਨ, ਦਾਤਾ ਦਾਨੀ ਬਣ ਵਰਤਾਇਆ। ਕਵਣ ਮੰਦਰ ਵਸੇਂ ਮਕਾਨ, ਗ੍ਰਹਿ ਮੰਦਰ ਡੇਰਾ ਲਾਇਆ। ਕਵਣ ਰੂਪ ਝੁਲਾਏਂ ਨਿਸ਼ਾਨ, ਸਚ ਨਿਸ਼ਾਨ ਇਕ ਵਖਾਇਆ। ਕਵਣ ਰੂਪ ਗਾਏਂ ਗਾਨ, ਮੰਤਰ ਅੰਤਰ ਅੰਤਰ ਮੰਤਰ ਨਿਸ਼ਅੱਖਰ ਅੱਖਰ ਵੱਖਰ ਆਪ ਪੜ੍ਹਾਇਆ। ਕਵਣ ਰੂਪ ਆਪਣਾ ਨਾਉਂ ਪਰਸਿਧ ਕਰੇਂ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਦਇਆ ਕਮਾਇੰਦਾ। ਸ਼ਬਦ ਸੁਤ ਸਾਚੇ ਲਾਲ, ਲਾਲਣ ਏਕਾ ਰੰਗ ਰੰਗਾਇੰਦਾ। ਕਰੇ ਖੇਲ ਗੁਰ ਗੋਪਾਲ, ਗੁਰ ਗੁਰ ਵੇਸ ਧਰਾਇੰਦਾ। ਪੰਜ ਤਤ ਦੁਆਰ ਬਣਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਬਣਾਇੰਦਾ। ਦੀਪਕ ਦੀਆ ਆਪੇ ਬਾਲ, ਜੋਤੀ ਜਾਤਾ ਡਗਮਗਾਇੰਦਾ। ਨਿਰਮਲ ਜੀਆ ਕਰ ਨਿਹਾਲ, ਨਿਹਚਲ ਆਪਣਾ ਧਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਭੇਵ ਅਭੇਦਾ ਸ੍ਰੀ ਭਗਵਾਨਾ, ਏਕੰਕਾਰਾ ਏਕਾ ਵਾਰ ਜਣਾਈਆ। ਬੋਧ ਅਗਾਧ ਸ਼ਬਦ ਤਰਾਨਾ, ਨਿਰਗੁਣ ਨਿਰਗੁਣ ਕਰੇ ਪੜ੍ਹਾਈਆ। ਸ਼ਬਦ ਗੁਰ ਗੁਰ ਖੇਲ ਮਹਾਨਾ, ਗੁਰ ਗੁਰ ਵੇਖੇ ਥਾਉਂ ਥਾਈਂਆ। ਸਤਿਗੁਰ ਰੂਪ ਸਦ ਸਦ ਜਣਾਏ ਇਕ ਪਦ ਨਿਰਬਾਣਾ, ਨਿਰਬਾਣ ਪਦ ਇਕ ਪਰਗਟਾਈਆ। ਪੰਜ ਤਤ ਬ੍ਰਹਮ ਮਤ ਪਾਰਬ੍ਰਹਮ ਸੁਣਾਏ ਸਾਚਾ ਗਾਣਾ, ਗਾ ਗਾ ਆਪਣਾ ਹੁਕਮ ਮਨਾਈਆ। ਸਤਿ ਸੰਦੇਸਾ ਨਰ ਨਰੇਸ਼ਾ ਦੇਵਣਹਾਰਾ ਚਤੁਰ ਸੁਜਾਨਾ, ਮੂਰਖ ਮੂੜ੍ਹ ਦਏ ਵਡਿਆਈਆ। ਕਰੇ ਖੇਲ ਵਿਚ ਜਹਾਨਾ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰ ਅਵਤਾਰ ਪਹਿਰੇ ਬਾਣਾ, ਬਾਂਹੋਂ ਪਕੜ ਆਪ ਉਠਾਈਆ। ਅੰਤਰ ਆਤਮ ਬੰਨ੍ਹੇ ਗਾਨਾ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਸੇਰਾ ਏਕਾ ਘਰ, ਪੂਤ ਸਪੂਤੇ ਦਏ ਵਡਿਆਈਆ। ਪੂਤ ਸਪੂਤੇ ਤੇਰਾ ਰਾਗ, ਅਨਰਾਗੀ ਆਪ ਜਣਾਇੰਦਾ। ਪੂਤ ਸਪੂਤੇ ਤੇਰਾ ਵੈਰਾਗ, ਬਣ ਵੈਰਾਗੀ ਆਪ ਪਰਗਟਾਇੰਦਾ। ਪੂਤ ਸਪੂਤੇ ਤੇਰਾ ਤਾਗ, ਬਿਨ ਤੰਦੀ ਤੰਦ ਬੰਧਾਇੰਦਾ। ਬਿਨ ਨੇਤਰ ਖੋਲ੍ਹੇ ਜਾਗ, ਬਿਨ ਅੱਖ ਅੱਖ ਪਰਤੱਖ ਮਿਲਾਇੰਦਾ। ਕੰਤ ਸੁਹੇਲਾ ਸਚ ਸੁਭਾਗ, ਘਰ ਸਖ਼ੀਆਂ ਮੇਲ ਮਿਲਾਇੰਦਾ। ਨਿਰਮਲ ਨਿਰਮਲ ਧੋਵਣਹਾਰਾ ਦਾਗ਼, ਉਜਲ ਉਜਲ ਰੂਪ ਵਟਾਇੰਦਾ। ਆਪਣੇ ਅੰਤਰ ਆਪੇ ਕਾਢ, ਆਪ ਆਪਾ ਗੋਦ ਸੁਹਾਇੰਦਾ। ਨਿਰਗੁਣ ਸਰਗੁਣ ਲਡਾਏ ਲਾਡ, ਸਮਰਥ ਪੁਰਖ ਮਹਿਮਾ ਅਕੱਥ, ਕਥ ਕਥ ਆਪਣਾ ਰਾਗ ਅਲਾਇੰਦਾ। ਆਪੇ ਜਾਣੇ ਆਪਣੀ ਆਰ ਪਾਰ ਮਧ ਹੱਦ, ਗ੍ਰਹਿ ਗ੍ਰਹਿ ਘਰ ਘਰ ਆਪਣਾ ਤਾਲ ਵਜਾਇੰਦਾ। ਪੰਚ ਪੰਚਮ ਮਾਰਗ ਏਕਾ ਦੱਸ, ਪੰਚਮ ਪੰਚਮ ਪੰਚ ਜੋੜ ਜੋੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਸਾਲਾਹਿੰਦਾ। ਸ਼ਬਦ ਸਾਲਾਹ ਸਾਹਿਬ ਗੁਰ ਪੀਰ, ਪੈਗ਼ੰਬਰ ਏਕਾ ਰੰਗ ਰੰਗਾਈਆ। ਦੱਸਣਹਾਰ ਆਪ ਤਦਬੀਰ, ਤਰਤੀਬ ਆਪਣੇ ਹੱਥ ਵਖਾਈਆ। ਪੜ੍ਹਨਹਾਰ ਆਪ ਤਕਬੀਰ, ਤਸਬੀ

ਮਾਲਾ ਨਾ ਕੋਇ ਬਣਾਈਆ। ਘੜਨਹਾਰ ਆਪ ਜ਼ੰਜ਼ੀਰ, ਸ਼ਰਅ ਜ਼ੰਜੀਰ ਇਕ ਵਖਾਈਆ। ਵੇਖਣਹਾਰਾ ਅੰਤ ਅਖ਼ੀਰ, ਆਖ਼ਰ ਆਪਣੇ ਹੱਥ ਰੱਖੇ ਵਡਿਆਈਆ। ਵਸੇ ਧਾਮ ਬੇਨਜ਼ੀਰ, ਨਜ਼ਰੀਆ ਰੂਪ ਨਾ ਕੋਇ ਜਣਾਈਆ। ਸਾਹਿਬ ਸੁਲਤਾਨ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਆਦਿ ਜੁਗਾਦਿ ਨਾ ਹੋਏ ਦਿਲਗੀਰ, ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਸ਼ਬਦੀ ਰਾਗ ਸ਼ਬਦੀ ਧੁੰਨ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਸ਼ਬਦੀ ਲੇਖਾ ਸਚਖੰਡ ਦੁਆਰੇ ਥਿਰ ਘਰ ਮੇਲਾ ਸੁਤ ਸੁਤ ਆਪੇ ਚੁਣ, ਅਬਿਨਾਸ਼ੀ ਅਚੁੱਤ ਦਇਆ ਕਮਾਇੰਦਾ। ਸੁਨ ਅਗੰਮ ਨਾ ਕੋਈ ਗੁਣ, ਗੁਣਵੰਤਾ ਭੇਵ ਨਾ ਕੋਇ ਰਖਾਇੰਦਾ। ਲੇਖਾ ਜਾਣੇ ਆਪਣਾ ਫੁਨ, ਫੁਨ ਮੰਤਰ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਸ਼ਬਦ ਗੁਰ ਮੀਤ, ਹਰਿ ਸੱਜਣ ਸਚ ਜਣਾਇੰਦਾ। ਤੇਰੀ ਇਛਿਆ ਸਾਚੀ ਰੀਤ, ਗੁਰ ਅਵਤਾਰ ਰੂਪ ਧਰਾਇੰਦਾ। ਅੰਤਰ ਵੜ ਹਰਿ ਅਨਡੀਠ, ਅਨਡਿਠੜਾ ਧਾਮ ਸੁਹਾਇੰਦਾ। ਬਿਨ ਰਸਨਾ ਗਾਏ ਗੀਤ, ਗੀਤ ਗੋਬਿੰਦ ਅਲਾਇੰਦਾ। ਮਾਣਸ ਜਨਮ ਮਾਨੁਖ ਜੀਤ, ਹਾਰ ਜਿਤ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸ਼ਬਦ ਸੁਤ ਚਰਨੀ ਢੱਠ, ਮਸਤਕ ਚਰਨਾਂ ਨਾਲ ਛੁਹਾਈਆ। ਸਚਖੰਡ ਦੁਆਰੇ ਰਿਹੋਂ ਵਸ, ਥਿਰ ਘਰ ਦੇਵੇਂ ਮੋਹੇ ਵਡਿਆਈਆ। ਇਕੋ ਮਾਰਗ ਦੇਣਾ ਦਸ, ਜਿਸ ਮਾਰਗ ਨਿਉਂ ਨਿਉਂ ਲਾਗਾਂ ਪਾਈਂਆ। ਇਕੋ ਨਾਉਂ ਦੇਣਾ ਦੱਸ, ਆਦਿ ਜੁਗਾਦਿ ਸਿਫ਼ਤ ਸਾਲਾਹੀਆ। ਏਕਾ ਮੰਦਰ ਜਾਵਾਂ ਵਸ, ਦੂਸਰ ਛੰਨ ਨਾ ਕੋਇ ਛੁਹਾਈਆ। ਏਕਾ ਢੋਲਾ ਗਾਵਾ ਜਸ, ਲੇਖਾ ਲਿਖੇ ਨਾ ਕਲਮ ਸ਼ਾਹੀਆ। ਅੰਤ ਕੰਤ ਭਗਵੰਤ ਪਾਰਬ੍ਰਹਮ ਮੇਰੀ ਪੂਰੀ ਕਰਨੀ ਆਸ, ਆਸ ਤੇਰੇ ਅੱਗੇ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਾਉਂ ਨਾਉਂ ਰੁਸ਼ਨਾਈਆ। ਪੁਰਖ ਅਬਿਨਾਸ਼ੀ ਸੱਚਾ ਠਾਕਰ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਮੇਰਾ ਖੇਲ ਅਥਾਹ ਸਾਗਰ, ਡੂੰਘਾ ਨਜ਼ਰ ਕਿਸੇ ਨਾ ਆਇੰਦਾ। ਪੂਤ ਸਪੂਤੇ ਦੇਵੇ ਆਦਰ, ਬਾਲੇ ਬਾਲੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਪਰਦਾ ਆਪ ਚੁਕਾਇੰਦਾ। ਦਰ ਪਰਦਾ ਚੁੱਕੇ ਚੁਕਾਏ ਓਹਲਾ, ਵਾਹ ਵਾ ਆਪਣੇ ਹੱਥ ਰੱਖੇ ਵਡਿਆਈਆ। ਪੁਰਖ ਅਬਿਨਾਸ਼ੀ ਬਣੇ ਗੋਲਾ, ਬਣ ਸੇਵਕ ਸੇਵ ਕਮਾਈਆ। ਸ਼ਬਦੀ ਸੁਤ ਤੇਰਾ ਢੋਲਾ, ਆਪਣਾ ਨਾਉਂ ਪਰਗਟਾਈਆ। ਨਿਰਗੁਣ ਸਰਗੁਣ ਆਪੇ ਮੌਲਾ, ਮੌਲਾ ਆਪਣੀ ਖੇਲ ਕਰਾਈਆ। ਨਿਝਰ ਰੱਖੇ ਅੰਮ੍ਰਿਤ ਕੌਲਾ, ਚਰਨ ਚਰਨ ਨਾਲ ਰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਧਾਰ ਆਪ ਬੰਧਾਈਆ। ਤੇਰੀ ਧਾਰ ਹਰਿ ਨਿਰੰਕਾਰ, ਵੱਡਾ ਨਿੱਕਾ ਆਪ ਬਣਾਇੰਦਾ। ਆਪਣੀ ਇਛਿਆ ਹੋ ਤਿਆਰ, ਸਾਚੀ ਭਿਛਿਆ ਆਪ ਵਰਤਾਇੰਦਾ। ਅਸੰਖ ਅਸੰਖਾ ਕਿਣਕੇ ਵਿਚੋਂ ਕਿਣਕਾ ਕਿਣਕਾ ਕਰ ਤਿਆਰ, ਭੋਰਾ ਭੋਰਾ ਵੰਡ ਵੰਡਾਇੰਦਾ। ਗੁਰ ਪੀਰ ਅਵਤਾਰਾਂ ਦੇ ਆਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬੰਸ ਆਪ ਬਣਾਇੰਦਾ। ਅਸੰਖ ਅਸੰਖਾਂ ਵਿਚੋਂ ਵੰਡ, ਆਪਣੀ ਸਾਚੀ ਵੰਡ ਵੰਡਾਈਆ। ਸਭ ਤੋਂ ਨਿੱਕਾ ਹੋ ਹੋ ਖੰਡ ਖੰਡ, ਖੰਡਾ ਆਪਣਾ ਨਾਮ ਉਠਾਈਆ। ਨਿਰਗੁਣ

ਨਿਰਗੁਣ ਹੋ ਪਰਚੰਡ, ਪਰਚੰਡ ਵੇਸ ਵਟਾਈਆ। ਸਾਹਿਬ ਦਿਆਲ ਸੂਰਾ ਸਰਬੰਗ, ਸੂਰਬੀਰ ਇਕ ਰਘੁਰਾਈਆ। ਕਰ ਕਿਰਪਾ ਸਚਖੰਡ ਦੁਆਰਿਉਂ ਬਾਹਰ ਸੁਣਾਏ ਆਪਣਾ ਛੰਦ, ਬੰਦ ਆਪਣਾ ਬੰਧਨ ਪਾਈਆ। ਨਾਤਾ ਜੋੜ ਬੱਤੀ ਦੰਦ, ਰਸਨਾ ਜਿਹਵਾ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੋਹੇ ਦੇਵੇ ਵਰ, ਗੁਰ ਅਵਤਾਰ ਤੇਰੀ ਝੋਲੀ ਪਾਈਆ। ਗੁਰ ਅਵਤਾਰ ਨਿੱਕੇ ਨਿੱਕੇ, ਨੰਨ੍ਹੇ ਨੰਨ੍ਹੇ ਬਾਲੇ ਆਪ ਪਰਗਟਾਇੰਦਾ। ਪੀਰ ਪੈਗ਼ੰਬਰ ਦਰਗਹਿ ਸਾਚੀ ਇਕੋ ਅੱਖਰ ਸਿੱਖੇ, ਸਿਖਿਆ ਸਿਖ ਸਿਖ ਦ੍ਰਿੜਾਇੰਦਾ। ਬਿਨ ਕਲਮ ਦਵਾਤ, ਸ਼ਾਹੀ ਹਰਫ਼ ਹਰੂਫ਼ ਆਪੇ ਲਿਖੇ, ਅਲਫ਼ ਯੇ ਨਾ ਨਾਲ ਮਿਲਾਇੰਦਾ। ਪੈਂਤੀ ਅੱਖਰ ਨਾ ਕਿਸੇ ਹਿੱਸੇ, ਆਪਣਾ ਹਿੱਸਾ ਨਾ ਕਿਸੇ ਵਖਾਇੰਦਾ। ਦੇਵਣਹਾਰਾ ਜਿਥੇ ਕਿਥੇ, ਇਧਰ ਉਧਰ ਆਪਣੀ ਧਾਰ ਚਲਾਇੰਦਾ। ਗੁਰ ਅਵਤਾਰ ਪੜ੍ਹਾਏ ਆਪਣੇ ਬਾਹਰ ਮੁਖੀ ਚਿਠੇ, ਅੰਤਰ ਹਰਫ਼ ਨਾ ਕਿਸੇ ਦਸਾਇੰਦਾ। ਸਾਰੇ ਅੰਤਮ ਹੋਇਣ ਫਿੱਕੇ, ਮਿੱਠਾ ਰਸ ਆਪਣਾ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਆਪਣੇ ਕਿਸੇ ਉਤੇ ਨਾ ਵਿਸੇ, ਡੋਰੀ ਹੱਥ ਨਾ ਕਿਸੇ ਫੜਾਇੰਦਾ। ਡੋਰੀ ਦੇਵੇ ਨਾ ਹੱਥ ਕਰਤਾਰ, ਬੰਧਨ ਏਕਾ ਆਪਣਾ ਪਾਈਆ। ਸੇਵਾ ਲਾ ਗੁਰ ਅਵਤਾਰ, ਧੁਰ ਸੰਦੇਸਾ ਇਕ ਅਲਾਈਆ। ਹੁਕਮੇ ਅੰਦਰ ਕਰ ਤਿਆਰ, ਤ੍ਰੈਗੁਣ ਮੇਲਾ ਲਏ ਮਿਲਾਈਆ। ਗੁਰ ਚੇਲਾ ਵੇਖਣਹਾਰ, ਸੱਜਣ ਸੁਹੇਲਾ ਦੇਵੇ ਮਾਣ ਵਡਿਆਈਆ। ਵਕਤ ਵੇਲਾ ਵਿਚ ਸੰਸਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਕਰਾਈਆ। ਸਾਚਾ ਅੱਖਰ ਨਾ ਦੇਵੇ ਦਾਨ, ਅੱਖਰ ਸਿਫ਼ਤ ਨਾ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਾਇਣ ਗਾਨ, ਗਾ ਗਾ ਆਪਣਾ ਹੁਕਮ ਮਨਾਇੰਦਾ। ਆਪੇ ਬਣਿਆ ਸਭ ਦਾ ਜਾਣੀ ਜਾਣ, ਆਪਣੀ ਪਛਾਣ ਨਾ ਕਿਸੇ ਵਖਾਇੰਦਾ। ਜਿਉਂ ਭਾਵੇਂ ਤਿਉਂ ਝਲਕ ਦੇਵੇ ਆਣ, ਪਲਕ ਅੱਖ ਅੱਖ ਖੁਲ੍ਹਾਇੰਦਾ। ਸਾਰੇ ਝੋਲੀ ਅੱਡ ਕੇ ਮੰਗਣ ਦਾਨ, ਭਰਿਆ ਨਜ਼ਰ ਕੋਇ ਨਾ ਆਇੰਦਾ। ਵਾਹਵਾ ਖੇਲ ਕਰੇ ਭਗਵਾਨ, ਸੁਤ ਦੁਲਾਰੇ ਜਗਤ ਵਣਜਾਰੇ ਲੋਕਮਾਤ ਮਾਤਰ ਹੱਟ ਚਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਇਕੋ ਯਾਤਰ, ਯਾਤਰਾ ਸਭ ਦੀ ਆਪਣੇ ਹੱਥ ਰਖਾਇੰਦਾ। ਸਚ ਸੰਦੇਸਾ ਦੇਂਦਾ ਰਹੇ ਪਾਤਰ, ਪੱਟੀ ਆਪਣੇ ਨਾਮ ਪੜ੍ਹਾਇੰਦਾ। ਸਿਫ਼ਤ ਸਾਲਾਹ ਕਰ ਕਰ ਜਾਇਣ ਵੇਦ ਸ਼ਾਸਤਰ, ਸਿਮਰਤ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਉਤੇ ਆਪੇ ਹੋਏ ਸ਼ਾਕਿਰ, ਸ਼ੁਕਰੀਆ ਸਭ ਤੋਂ ਆਪਣਾ ਆਪ ਕਰਾਇੰਦਾ।

੧੧ ਭਾਦਰੋਂ ੨੦੧੯ ਬਿਕ੍ਰਮੀ ਕੇਹਰ ਸਿੰਘ ਦੇ ਗ੍ਰਹਿ ਰੱਜੀ ਵਾਲਾ ਜ਼ਿਲਾ ਫਿਰੋਜ਼ਪੁਰ

ਸ਼ਬਦ ਸੁਤ ਦਰ ਮੰਗੇ ਮੰਗ, ਹਰਿ ਚਰਨ ਮਿਲੇ ਸਰਨਾਈਆ। ਕਵਣ ਖੇਲ ਸੂਰਾ ਸਰਬੰਗ, ਸੂਰਬੀਰ ਦਏ ਵਰਤਾਈਆ। ਕਵਣ ਰੂਪ ਗੁਰ ਅਵਤਾਰ ਰੰਗ, ਰੰਗ ਰੰਗੀਲਾ ਇਕ ਚੜ੍ਹਾਈਆ। ਕਵਣ ਸੇਜ ਸੁਹੰਜਣੀ ਪਲੰਘ, ਕਵਣ ਆਸਣ ਡੇਰਾ ਲਾਈਆ। ਕਵਣ ਨਾਦ ਧੁੰਨ ਮਰਦੰਗ, ਕਵਣ ਰਾਗੀ ਰਾਗ ਸੁਣਾਈਆ। ਕਵਣ ਬੋਧ ਅਗਾਧੀ ਛੰਦ, ਛਹਿਬਰ ਆਪਣੇ ਨਾਮ ਲਗਾਈਆ। ਕਵਣ ਦੁਆਰੇ ਸਚ ਅਨੰਦ,

ਅਨੰਦ ਅਨੰਦ ਵਿਚ ਪਰਗਟਾਈਆ। ਕਵਣ ਬੇੜਾ ਦੇਵੇ ਬੰਧ, ਬੰਨ੍ਹਣਹਾਰ ਕਵਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਇਕ ਅਰਜ਼ੋਈਆ। ਇਕ ਆਰਜ਼ੂ ਇਕ ਅਰਦਾਸ, ਚਰਨ ਸਰਨ ਸਰਨ ਚਰਨ ਇਕ ਰਖਾਇੰਦਾ। ਕਵਣ ਬਿਧ ਖੇਲ ਤਮਾਸ਼, ਹਰਿ ਜੂ ਹਰਿ ਹਰਿ ਖਿਲਾਇੰਦਾ। ਕਵਣ ਬਿਧ ਪਾਏ ਰਾਸ, ਮੰਡਲ ਮੰਡਪ ਡੇਰਾ ਲਾਇੰਦਾ। ਕਵਣ ਬਿਧ ਕਰ ਪਰਕਾਸ਼, ਨੂਰੋ ਨੂਰ ਨੂਰ ਧਰਾਇੰਦਾ। ਕਵਣ ਬਿਧ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਕਵਣ ਬਿਧ ਸੁਣਾਏ ਗਾਥ, ਭੇਵ ਅਭੇਦ ਖੁਲ੍ਹਾਇੰਦਾ। ਕਵਣ ਬਿਧ ਹੋਏ ਅਨਾਥਾਂ ਨਾਥ, ਸਿਰ ਆਪਣਾ ਹੱਥ ਟਿਕਾਇੰਦਾ। ਕਵਣ ਬਿਧ ਬਣੇ ਪਿਤ ਮਾਤ, ਪਿਤਾ ਪੂਤ ਗੋਦ ਸੁਹਾਇੰਦਾ। ਕਵਣ ਬਿਧ ਕਰੇ ਉਤਮ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਕਵਣ ਬਿਧ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੋੜਾਇੰਦਾ। ਕਵਣ ਬਿਧ ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਕਵਣ ਬਿਧ ਗਾਏ ਜਸ, ਰਸਨਾ ਜਿਹਵਾ ਨਾ ਕੋਇ ਰਖਾਇੰਦਾ। ਕਵਣ ਬਿਧ ਸਚਖੰਡ ਦੁਆਰੇ ਜਾਏ ਵਸ, ਥਿਰ ਘਰ ਆਪਣਾ ਆਸਣ ਲਾਇੰਦਾ। ਕਵਣ ਬਿਧ ਆਦਿ ਜੁਗਾਦਿ ਜੁਗਾ ਜੁਗੰਤਰ ਰਿਹਾ ਨੱਸ, ਦੋ ਜਹਾਨਾਂ ਪੰਧ ਮੁਕਾਇੰਦਾ। ਕਵਣ ਬਿਧ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇੰਦਾ। ਕਵਣ ਬਿਧ ਸਾਚੀ ਧਾਰ ਅੰਦਰ ਜਾਏ ਫਸ, ਕਵਣ ਫਾਂਦੀ ਬੰਦ ਬੰਧਾਇੰਦਾ। ਕਵਣ ਬਿਧ ਕਰੇਂ ਖੇਲ ਇਕ ਅਕੱਥ, ਰਸਨਾ ਜਿਹਵਾ ਕਥ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੁਤ ਸ਼ਬਦ ਝੋਲੀ ਡਾਹਿੰਦਾ। ਕਵਣ ਬਿਧ ਖੇਲ ਤਮਾਸ਼ਾ, ਖੇਲਣਹਾਰਾ ਖੇਲ ਕਰਾਈਆ। ਕਵਣ ਬਿਧ ਸਚਖੰਡ ਨਿਵਾਸਾ, ਸੋ ਪੁਰਖ ਨਿਰੰਜਣ ਨਾਉਂ ਧਰਾਈਆ। ਕਵਣ ਬਿਧ ਸਾਚੇ ਮੰਡਲ ਪਾਵੇ ਰਾਸਾ, ਹਰਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਕਵਣ ਬਿਧ ਏਕੰਕਾਰਾ ਪੂਰੀ ਕਰੇ ਆਪਣੀ ਆਸਾ, ਤ੍ਰਿਸਨਾ ਅਵਰ ਨਾ ਕੋਇ ਜਣਾਈਆ। ਕਵਣ ਬਿਧ ਆਦਿ ਨਿਰੰਜਣ ਨੂਰ ਪਰਕਾਸ਼ਾ, ਪਰਮ ਪੁਰਖ ਬੇਪਰਵਾਹੀਆ। ਕਵਣ ਬਿਧ ਸ੍ਰੀ ਭਗਵਾਨ ਹੋਏਂ ਦਾਸੀ ਦਾਸਾ, ਬਣ ਸੇਵਕ ਸੇਵ ਕਮਾਈਆ। ਕਵਣ ਬਿਧ ਸ੍ਰੀ ਭਗਵਾਨ ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਫੇਰਾ ਪਾਈਆ। ਕਵਣ ਬਿਧ ਪਾਰਬ੍ਰਹਮ ਬ੍ਰਹਮ ਦੇਵੇ ਸਚ ਭਰਵਾਸਾ, ਧੀਰਜ ਧੀਰ ਇਕ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਇਕੋ ਤੇਰੀ ਓਟ ਤਕਾਈਆ। ਕਵਣ ਬਿਧ ਤੇਰੀ ਓਟ, ਤੇਰਾ ਤੇਰੀ ਇਕ ਰਖਾਇੰਦਾ। ਕਵਣ ਬਿਧ ਕਿਲਾ ਕੋਟ, ਬੰਕ ਦੁਆਰ ਇਕ ਜਣਾਇੰਦਾ। ਕਵਣ ਬਿਧ ਨਿਰਮਲ ਜੋਤ, ਜੋਤੀ ਜਾਤਾ ਡਗਮਗਾਇੰਦਾ। ਕਵਣ ਬਿਧ ਨਾਤਾ ਬੰਨ੍ਹਾਏ ਓਤ ਪੋਤ, ਪਿਤਾ ਪੂਤ ਵੇਸ ਵਟਾਇੰਦਾ। ਕਵਣ ਬਿਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇੰਦਾ। ਸਾਚੀ ਬਿਧ ਸ੍ਰੀ ਭਗਵਾਨ, ਬਹੁ ਭਾਂਤੀ ਆਪ ਜਣਾਈਆ। ਸਚਖੰਡ ਨਿਵਾਸੀ ਸਚ ਮਕਾਨ, ਸਤਿ ਸਤਿਵਾਦੀ ਡੇਰਾ ਲਾਈਆ। ਸ਼ਾਹੋ ਭੂਪੀ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਤਖ਼ਤ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਜੋਤੀ ਨੂਰ ਨੂਰ ਮਹਾਨ, ਪਰਕਾਸ਼ ਪਰਕਾਸ਼ ਵਿਚ ਟਿਕਾਈਆ। ਸਚ ਸੰਦੇਸਾ ਧੁਰ ਫ਼ਰਮਾਣ, ਧੁਰ ਦੀ ਧਾਰ ਆਪ ਜਣਾਈਆ। ਦਰ ਦਰਵੇਸਾ ਬਣ ਭਗਵਾਨ, ਬਣ ਸੇਵਕ ਸੇਵ ਕਮਾਈਆ। ਆਦਿ ਆਦਿ ਇਕ ਆਦੇਸਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਨਿਰਗੁਣ ਨਿਰਗੁਣ ਕਰ

ਕਰ ਵੇਸਾ, ਵੇਸ ਅਵੱਲੜਾ ਆਪ ਵਟਾਈਆ। ਸਦਾ ਸੁਹੇਲਾ ਇਕ ਇਕੇਲਾ ਵਸੇ ਸਾਚੇ ਦੇਸਾ, ਦੂਸਰ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਜਣਾਈਆ। ਸਾਚਾ ਦੇਸ ਸਚ ਮਹੱਲ, ਹਰਿ ਸਾਚਾ ਸਚ ਜਣਾਇੰਦਾ। ਆਦਿ ਜੁਗਾਦਿ ਰਹੇ ਅਟੱਲ, ਜੁਗ ਜੁਗ ਵੇਖ ਵਖਾਇੰਦਾ। ਸਚ ਸਿੰਘਾਸਣ ਬੈਠਾ ਮਲ, ਪਾਵਾ ਚੂਲ ਨਾ ਕੋਇ ਵਖਾਇੰਦਾ। ਦੀਪਕ ਪਰਕਾਸ਼ ਜੋਤੀ ਆਪੇ ਬਲ, ਨਿਤ ਨਵਿਤ ਡਗਮਗਾਇੰਦਾ। ਮੁਕਾਮੇ ਹੱਕ ਹੱਕ ਅਟੱਲ, ਅਟੱਲ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਖੁਲ੍ਹਾਇੰਦਾ । ਸਾਚਾ ਪਰਦਾ ਦੇਵੇ ਲਾਹ, · ਕਰੇ ਖੇਲ ਸੱਚਾ ਸ਼ਹਿਨਸ਼ਾਹ,

ਹੁਕਮਰਾਨ ਵਡ ਵਡਿਆਈਆ। ਸੁਤ ਦੁਲਾਰਾ ਨਿੱਕਾ ਬਾਲਾ ਦਏ ਸਮਝਾ, ਸਮਝ ਸਮਝ ਨਾਲ ਮਿਲਾਈਆ। ਨਿਰਗੁਣ ਨਿਰਗੁਣ ਰਮਜ਼ ਇਸ਼ਾਰਾ ਇਕ ਵਖਾ, ਰਹੀਮ ਰਹਿਮਾਨ ਦਇਆ ਕਮਾਈਆ। ਅਲਫ਼ ਯੇ ਹਮਜ਼ਾ ਨਾ ਰੂਪ ਸਕੇ ਕੋਇ ਵਖਾ, ਅੱਖਰ ਵੱਖਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪੇ ਲਾਹੀਆ। ਸਾਚਾ ਪੜਦਾ ਦੇਵੇ ਲਾਹ, ਹਰਿ ਸਤਿਗੁਰ ਦਇਆ ਕਮਾਇੰਦਾ। ਸੁਤ ਸ਼ਬਦ ਧਿਆਨ ਲਗਾ, ਧਿਆਨ ਧਿਆਨ ਨਾਲ ਮਿਲਾਇੰਦਾ। ਫੜ ਬਾਂਹੋਂ ਰਾਹੇ ਦਏ ਪਾ, ਰਹਿਬਰ ਆਪਣਾ ਖੇਲ ਕਰਾਇੰਦਾ। ਸਾਚੀ ਸਿਖਿਆ ਇਕ ਜਣਾ, ਸਾਖਿਆਤ ਰੂਪ ਵਟਾਇੰਦਾ। ਨੇਤਰ ਨੈਣ ਦਏ ਵਖਾ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਜਣਾਇੰਦਾ। ਸਾਚੀ ਧਾਰਾ ਏਕੰਕਾਰ, ਏਕਾ ਏਕ ਜਣਾਈਆ। ਆਦਿ ਆਦਿ ਖੇਲ ਅਪਾਰ, ਅਪਰੰਪਰ ਵੇਖ ਵਖਾਈਆ। ਬੇਐਬ ਬੇਐਬ ਸਾਂਝਾ ਯਾਰ, ਮੁਕਾਮੇ ਹੱਕ ਡੇਰਾ ਲਾਈਆ। ਕਰੇ ਖੇਲ ਅਪਰ ਅਪਾਰ, ਖਾਲਕ ਆਪਣਾ ਖੇਲ ਕਰਾਈਆ। ਸਾਲਸ ਬਣੇ ਸਚ ਦਰਬਾਰ, ਦਰਗਹਿ ਸਾਚੀ ਡੇਰਾ ਲਾਈਆ। ਪਿਤਾ ਪੂਤ ਕਰੇ ਵਿਹਾਰ, ਬਣ ਵਿਚੋਲਾ ਵੇਸ ਵਟਾਈਆ। ਸਾਚਾ ਢੋਲਾ ਬੋਲ ਜੈਕਾਰ, ਸੋਹਲਾ ਏਕਾ ਨਾਉਂ ਸੁਣਾਈਆ। ਤੋਲਾ ਬਣ ਤੋਲਣਹਾਰ, ਏਕਾ ਕੰਡਾ ਹੱਥ ਉਠਾਈਆ। ਪੜਦਾ ਉਹਲਾ ਦਏ ਨਿਵਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਸਤ ਸਤ ਕਰ ਪਿਆਰ, ਅਬਿਨਾਸ਼ੀ ਅਚੁੱਤ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਨਰ ਨਿਰੰਕਾਰਾ ਇਕ ਜਣਾਈਆ। ਸਚ ਸੰਦੇਸਾ ਸਾਚਾ ਮੀਤ, ਹਰਿ ਸਤਿਗੁਰ ਆਪ ਜਣਾਇੰਦਾ। ਗੁਰੂ ਅਵਤਾਰ ਗੁਰ ਗੁਰ ਰੀਤ, ਪੰਜ ਤਤ ਕਾਇਆ ਖੇਲ ਕਰਾਇੰਦਾ। ਧਾਮ ਅਵੱਲੜਾ ਇਕ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਨਿਰਗੁਣ ਨਿਰਗੁਣ ਗਾਏ ਗੀਤ, ਸਰਗੁਣ ਸਰਗੁਣ ਆਪ ਸੁਣਾਇੰਦਾ। ਸਦਾ ਸੁਹੇਲਾ ਚਲਾਏ ਸਾਚੀ ਰੀਤ, ਪੱਤਤ ਪੁਨੀਤ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਇੰਦਾ। ਸਾਚਾ ਰੰਗ ਹਰਿ ਰੰਗ ਰਾਤਾ, ਰੰਗ ਰੰਗੀਲਾ ਇਕ ਜਣਾਈਆ। ਪੰਜ ਤਤ ਮੇਲਾ ਪਿਤਾ ਮਾਤਾ, ਪੰਜ ਤਤ ਤਨ ਕਰੇ ਕੁੜਮਾਈਆ। ਪੰਜ ਤਤ ਖੇਲੇ ਖੇਲ ਤਮਾਸ਼ਾ, ਪੰਚਮ ਆਪਣਾ ਭੇਵ ਛੁਪਾਈਆ। ਪੁਰਖ ਅਬਿਨਾਸ਼ੀ ਆਪੇ ਜਾਣੇ ਆਪਣਾ ਖੇਲ ਤਮਾਸ਼ਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਕਾਇਆ ਬੰਕ ਵੇਖੇ ਕਾਸਾ, ਕਸਬਾ ਆਪਣਾ ਦਏ ਵਸਾਈਆ। ਨਿਰਮਲ ਨੂਰ ਕਰ ਪਰਕਾਸ਼ਾ, ਜੋਤੀ ਜੋਤ ਡਗਮਗਾਈਆ। ਅਨਹਦ ਧੁੰਨ ਧੁੰਨ ਧਰਵਾਸਾ, ਧੁਰ ਦੀ ਬਾਣੀ ਬਾਣ ਅਲਾਈਆ।

ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਬੁਝਾਏ ਪਿਆਸਾ, ਤ੍ਰਿਸਨਾ ਰੋਗ ਰਹਿਣ ਨਾ ਪਾਈਆ। ਲੇਖਾ ਜਾਣ ਪਵਣ ਸਵਾਸਾ, ਉਣੰਜਾ ਪਵਣ ਆਪਣੇ ਵਿਚ ਟਿਕਾਈਆ। ਬੋਧ ਅਗਾਧ ਖੋਲ੍ਹ ਖੁਲਾਸਾ, ਸਚ ਸੰਦੇਸਾ ਇਕ ਸੁਣਾਈਆ। ਲੇਖਾ ਜਾਣੇ ਰਕਤ ਬੂੰਦ ਰੱਤੀ ਰੱਤ ਤੋਲਾ ਮਾਸਾ, ਭਾਰ ਤੁਲ ਨਾ ਕੋਇ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਉਠਾਈਆ। ਤੋਲਣਹਾਰਾ ਤੋਲ ਤੋਲਾ ਮਾਸਾ, ਅਤੁਲ ਦਇਆ ਕਮਾਇੰਦਾ। ਪੰਚ ਤਤ ਤਤ ਪਰਕਾਸ਼ਾ, ਤਤ ਆਪਣਾ ਰੰਗ ਰੰਗਾਇੰਦਾ। ਖੇਲੇ ਖੇਲ ਖੇਲ ਤਮਾਸ਼ਾ, ਮੰਡਲ ਮੰਡਪ ਰਾਸ ਰਚਾਇੰਦਾ। ਪੰਜ ਪੰਚ ਦੇ ਭਰਵਾਸਾ, ਪੰਚਮ ਆਪਣਾ ਭੇਵ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਆਪਣਾ ਘਰ ਵਖਾਇੰਦਾ। ਬ੍ਰਹਮ ਨੇਤਾ ਬ੍ਰਹਮ ਵੇਤਾ ਬ੍ਰਹਮ ਖੇਤਾ ਬ੍ਰਹਮ ਚੇਤਾ, ਬ੍ਰਹਮ ਪਾਰਬ੍ਰਹਮ ਦਏ ਜਣਾਈਆ। ਬ੍ਰਹਮ ਹੇਠਾਂ ਪਾਰਬ੍ਰਹਮ ਲੇਟਾ, ਸੇਜ ਸੁਹੰਜਣੀ ਦਏ ਵਡਿਆਈਆ। ਪਾਰਬ੍ਰਹਮ ਬ੍ਰਹਮ ਤਾਣਾ ਪੇਟਾ, ਸੂਤਰਧਾਰੀ ਖੇਲ ਕਰਾਈਆ। ਪਾਰਬ੍ਰਹਮ ਬ੍ਰਹਮ ਏਕਾ ਵੇਖਾ, ਬੰਕ ਆਪਣੇ ਰੰਗ ਰੰਗਾਈਆ। ਅੰਤਰ ਬਾਹਰ ਨਾ ਕੋਇ ਰੇਖਾ, ਰੂਪ ਰੰਗ ਨਾ ਕੋਇ ਜਣਾਈਆ। ਤਤਵ ਤਤ ਵਟਾਏ ਭੇਸਾ, ਪੰਚਮ ਪੰਚ ਕਰੇ ਕੁੜਮਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲੇ ਖੇਲ ਨਰ ਨਰੇਸ਼ਾ, ਨਿਰਗੁਣ ਸਰਗੁਣ ਦੇਵੇ ਮਾਣ ਵਡਿਆਈਆ। ਬ੍ਰਹਮ ਬ੍ਰਹਮ ਕਰ ਕਰ ਹੇਤਾ, ਪਾਰਬ੍ਰਹਮ ਪ੍ਰਭ ਦੇਵੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਬ੍ਰਹਮ ਬਾਲਾ ਬ੍ਰਹਮ ਗੋਪਾਲਾ, ਬ੍ਰਹਮ ਜੋਤ ਪਾਰਬ੍ਰਹਮ ਦਇਆ ਕਮਾਇੰਦਾ। ਬ੍ਰਹਮ ਵਸੇ ਧਰਮਸਾਲਾ, ਬ੍ਰਹਮ ਵੇਖੇ ਜਗਤ ਜੰਜਾਲਾ, ਬ੍ਰਹਮ ਲੇਖਾ ਕਾਲ ਮਹਾਕਾਲਾ, ਪਾਰਬ੍ਰਹਮ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਛੱਲ ਅਛੇਦਾ, ਪੁਰਖ ਅਕਾਲਾ ਦੀਨ ਦਿਆਲਾ ਦਇਆਨਿਧ ਠਾਕਰ ਸੁਆਮੀ ਪੜਦਾ ਆਪਣਾ ਆਪ ਚੁਕਾਇੰਦਾ। ਸ਼ਬਦ ਸੁਤ ਹਰਿ ਪੜਦਾ ਚੁੱਕ, ਚੁੱਕ ਚੁੱਕ ਦਇਆ ਕਮਾਈਆ। ਆਦਿ ਜੁਗਾਦਿ ਜੁਗ ਜੁਗ ਮੇਟੇ ਤੇਰੀ ਤ੍ਰਿਸਨਾ ਭੁੱਖ, ਭੁੱਖਿਆ ਭੁੱਖ ਗਵਾਈਆ। ਨਿਰਮਲ ਨਿਰਾਕਾਰ ਨੂਰ ਨੁਰਾਨਾ ਜੋਤ ਉਜਾਲਾ ਉਜਲ ਕਰੇ ਮੁਖ, ਮੁੱਖ ਮੁਖੜਾ ਸਿਫ਼ਤ ਸਾਲਾਹੀਆ। ਜਨਨੀ ਜਨ ਬਣ ਬਣ ਰੱਖੇ ਆਪਣੀ ਕੁੱਖ, ਧੰਨ ਧੰਨ ਜਣੇਂਦੀ ਬਣੇ ਮਾਈਆ। ਆਪੇ ਪਿਤਾ ਆਪੇ ਮਾਤ ਆਪੇ ਪੁਤ, ਬਣ ਬਣ ਦਾਈ ਦਾਇਆ ਸੇਵਕ ਸੇਵਾ ਸਚ ਕਮਾਈਆ। ਲੋਕਮਾਤ ਸੁਹਾਏ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਨੇਤਰ ਖੋਲ੍ਹ ਵੇਖ ਉਠ, ਹਰਿ ਜੂ ਆਪਣਾ ਭੇਵ ਚੁਕਾਈਆ। ਪੁਰਖ ਅਬਿਨਾਸ਼ੀ ਏਕਾ ਤੁਠ, ਅਤੁਟ ਭੰਡਾਰ ਵਰਤਾਈਆ। ਲੇਖਾ ਜਾਣੇ ਪੰਜ ਤਤ ਕਾਇਆ ਅਧਭੁਤ, ਭਵਿਖਤ ਭੇਵ ਨਾ ਕੋਇ ਜਣਾਈਆ। ਕਿਸੇ ਦਵਾਰਿਉਂ ਨਾ ਲਏ ਪੁੱਛ, ਸਲਾਹ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸਚ ਦੇਵੇ ਵਰ, ਵਰ ਇਕੋ ਇਕ ਜਣਾਈਆ। ਇਕੋ ਵਰ ਇਕ ਦਾਤਾਰ, ਦੇਵਣਹਾਰਾ ਇਕ ਅਖਵਾਇੰਦਾ। ਏਕਾ ਵਣਜ ਇਕ ਵਪਾਰ, ਏਕਾ ਹੱਟ ਚਲਾਇੰਦਾ। ਏਕਾ ਮੰਦਰ ਇਕ ਦੁਆਰ, ਏਕਾ ਗ੍ਰਹਿ ਸੋਭਾ ਪਾਇੰਦਾ। ਏਕਾ ਨੂਰ ਜੋਤ ਉਜਿਆਰ, ਏਕਾ ਨੂਰੋ ਨੂਰ ਸਮਾਇੰਦਾ। ਏਕਾ ਨਾਦ ਸ਼ਬਦ ਧੁੰਨਕਾਰ, ਏਕਾ ਅਨਰਾਗੀ ਰਾਗ ਅਲਾਇੰਦਾ। ਏਕਾ ਆਦਿ ਜੁਗਾਦਿ ਖੇਲੇ ਖੇਲ ਅਪਰ ਅਪਾਰ, ਅਪਰੰਪਰ ਆਪਣੀ ਧਾਰ ਜਣਾਇੰਦਾ। ਏਕਾ ਨਿਰਗੁਣ ਸਰਗੁਣ ਲਏ ਉਭਾਰ, ਤ੍ਰੈ ਪੰਜ ਮੇਲਾ ਮੇਲ ਮਿਲਾਇੰਦਾ। ਏਕਾ

ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਲੱਖ ਚੁਰਾਸੀ ਵੇਖੇ ਅਖਾੜ, ਘਰ ਘਰ ਆਪਣਾ ਨਾਚ ਨਚਾਇੰਦਾ। ਏਕਾ ਲੇਖਾ ਜਾਣੇ ਪੰਚਮ ਧਾੜ, ਪੰਚ ਵਿਕਾਰਾ ਵੰਡ ਵੰਡਾਇੰਦਾ। ਏਕਾ ਵੇਖਣਹਾਰਾ ਡੂੰਘੀ ਗਾਰ, ਕਾਇਆ ਕਵਰੀ ਭਵਰੀ ਫੋਲ ਫੋਲਾਇੰਦਾ। ਏਕਾ ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਮੰਦਰ ਅੰਦਰ ਆਪ ਟਿਕਾਇੰਦਾ। ਏਕਾ ਸਾਕੀ ਬਣ ਬਣ ਸਤਿ ਪਿਆਲਾ ਦੇਵੇ ਠੰਡਾ ਠਾਰ, ਮਧੁਰ ਰਸ ਇਕ ਵਖਾਇੰਦਾ। ਏਕਾ ਆਤਮ ਪਰਮਾਤਮ ਕਰ ਪਿਆਰ, ਅੰਤਰ ਆਤਮ ਮੇਲ ਮਿਲਾਇੰਦਾ। ਏਕਾ ਸਤਿ ਸਤਿਵਾਦੀ ਸਤਿ ਸ਼ਿੰਗਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਏਕਾ ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਸਾਚੇ ਡੇਰਾ ਲਾਇੰਦਾ। ਏਕਾ ਸ਼ਾਹੋ ਭੂਪ ਬਣ ਸਿਕਦਾਰ, ਸੀਸ ਜਗਦੀਸ ਤਾਜ ਸੁਹਾਇੰਦਾ। ਏਕਾ ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸਾ ਆਪ ਸੁਣਾਇੰਦਾ। ਏਕਾ ਹੋਏ ਜਾਣੀ ਜਾਣ, ਘਟ ਘਟ ਆਪਣਾ ਡੇਰਾ ਲਾਇੰਦਾ। ਏਕਾ ਵੇਖਣਹਾਰਾ ਪੰਜ ਤਤ ਮਕਾਨ, ਕਾਇਆ ਮੰਦਰ ਅੰਦਰ ਸੋਭਾ ਪਾਇੰਦਾ। ਏਕਾ ਦੇਵਣਹਾਰਾ ਗਿਆਨ, ਗੁਰੂ ਗਿਆਨ ਆਪ ਹੋ ਜਾਇੰਦਾ। ਏਕਾ ਨਾਉਂ ਕਰੇ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਏਕਾ ਵੇਖਣਹਾਰ ਮਾਰ ਧਿਆਨ, ਲੱਖ ਚੁਰਾਸੀ ਪੜਦਾ ਆਪ ਉਠਾਇੰਦਾ। ਏਕਾ ਖੇਲ ਕਰੇ ਮਹਾਨ, ਮਹਾਬਲੀ ਮਹਾਬੀਰ ਹਰਿ ਆਪਣਾ ਬਲ ਧਰਾਇੰਦਾ। ਏਕਾ ਦੇਵਣਹਾਰਾ ਦਾਨ, ਦਾਤਾ ਆਪਣੀ ਵਸਤ ਆਪ ਵਰਤਾਇੰਦਾ। ਏਕਾ ਲੇਖਾ ਜਾਣੇ ਗੋਪੀ ਕਾਹਨ, ਗੋਪੀ ਕਾਹਨ ਆਪਣਾ ਰੂਪ ਵਟਾਇੰਦਾ। ਏਕਾ ਸਤਿਗੁਰ ਗੁਰ ਗੁਰ ਕਰ ਨਿਸ਼ਾਨ, ਗੁਰ ਆਪਣਾ ਨਾਉਂ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਘਾੜਨ ਘੜ, ਪੰਜ ਤਤ ਤੇਰਾ ਦਰ ਸੁਹਾਇੰਦਾ। ਪੰਜ ਤਤ ਤਤ ਦਰਵਾਜ਼ਾ, ਧੁਰ ਦਰਬਾਰੀ ਆਪ ਜਣਾਈਆ। ਖੇਲੇ ਖੇਲ ਗ਼ਰੀਬ ਨਿਵਾਜਾ, ਭੇਵ ਅਭੇਦ ਆਪ ਖੁਲ੍ਹਾਈਆ। ਨਿਰਗੁਣ ਸਰਗੁਣ ਰਚ ਰਚ ਕਾਜਾ, ਕਰਤਾ ਪੁਰਖ ਕਰਨੀ ਆਪ ਕਰਾਈਆ। ਸ਼ਬਦ ਅਗੰਮੀ ਏਕਾ ਵਾਜਾ, ਬਿਨ ਤਾਰ ਸਿਤਾਰ ਵਜਾਈਆ। ਭੂਪਤ ਭੂਪ ਹਰਿ ਰਾਜਨ ਰਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਾਇਆ ਮੰਦਰ ਸਾਚਾ ਗੜ੍ਹ, ਹਰਿ ਹਰਿ ਜੂ ਆਪ ਬਣਾਇੰਦਾ। ਸਰਗੁਣ ਅੰਦਰ ਨਿਰਗੁਣ ਵੜ, ਨਿਰਾਕਾਰ ਖੇਲ ਕਰਾਇੰਦਾ। ਆਤਮ ਪਰਮਾਤਮ ਆਪੇ ਫੜ, ਆਪ ਆਪਣਾ ਮੇਲ ਮਿਲਾਇੰਦਾ। ਆਪਣਾ ਅੱਖਰ ਨਿਸ਼ ਆਪੇ ਪੜ੍ਹ, ਆਪਣਾ ਰਾਗ ਅਲਾਇੰਦਾ। ਆਪਣੇ ਮਹੱਲੇ ਆਪੇ ਖੜ, ਖੜ ਖੜ ਸੋਭਾ ਪਾਇੰਦਾ। ਆਪਣਾ ਘਾੜਨ ਆਪੇ ਘੜ, ਹਰਿ ਘੜ ਘੜ ਖ਼ੁਸ਼ੀ ਮਨਾਇੰਦਾ। ਸਰਗੁਣ ਨਿਰਗੁਣ ਫੜਾਏ ਲੜ, ਪੱਲੂ ਏਕਾ ਗੰਢ ਪੁਵਾਇੰਦਾ। ਗੁਰ ਅਵਤਾਰ ਨਾਉਂ ਧਰ, ਧਰਨੀ ਧਰਤ ਧਵਲ ਸੁਹਾਇੰਦਾ। ਆਪਣੀ ਮਰਨੀ ਆਪੇ ਮਰ, ਮਰ ਮਰ ਖ਼ੁਸ਼ੀ ਮਨਾਇੰਦਾ। ਸਚ ਸੰਦੇਸਾ ਦੇਵੇ ਘਰ ਘਰ, ਘਰ ਘਰ ਵਿਚ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਰੰਗ ਮਹੱਲ, ਪੰਜ ਤਤ ਵਖਾਏ ਇਕ ਅਟੱਲ, ਅਟੱਲ ਅਟੱਲ ਆਪ ਰਖਾਇੰਦਾ। ਅਟੱਲ ਅਟੱਲ ਗੁਰੂ ਗੁਰ ਧਾਰ, ਹਰਿ ਸਤਿਗੁਰ ਆਪ ਜਣਾਈਆ। ਸ਼ਬਦੀ ਸ਼ਬਦ ਸ਼ਬਦ ਪਿਆਰ, ਹਰਿ ਸ਼ਬਦੀ ਆਪ ਜਣਾਈਆ। ਜੋਤੀ ਜੋਤ ਜੋਤ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਪੰਜ ਤਤ ਕਾਇਆ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪ ਵਖਾਈਆ। ਸਚ ਸੰਦੇਸਾ ਦੇਵੇ ਵਾਰੋ ਵਾਰ, ਵਾਰਤਾ ਆਪਣੀ ਆਪ ਜਣਾਈਆ। ਲੋਕਮਾਤ ਸਚ ਵਿਹਾਰ, ਬਿਵਹਾਰੀ ਆਪ ਕਰਾਈਆ।

ਕਾਗਦ ਕਲਮ ਕਰ ਤਿਆਰ, ਲੇਖਾ ਸ਼ਾਹੀ ਹੱਥ ਫੜਾਈਆ। ਬ੍ਰਹਮ ਵੇਤਾ ਦੇ ਆਧਾਰ, ਨੇਤਰ ਨੈਣਾਂ ਨਜ਼ਰੀ ਆਈਆ। ਗੁਰ ਅਵਤਾਰ ਸੇਵਾਦਾਰ, ਬਣ ਚਾਕਰ ਸੇਵ ਕਮਾਈਆ। ਸਿਫ਼ਤ ਸਾਲਾਹੀ ਸਲਾਹਕਾਰ, ਸਾਚਾ ਮਾਰਗ ਆਪ ਲਗਾਈਆ। ਲਿਖ ਲਿਖ ਸ਼ਾਸਤਰ ਸਿਮਰਤ ਵੇਦ ਚਾਰ, ਚਾਰ ਖਾਣੀ ਚਾਰ ਬਾਣੀ ਚਾਰ ਯੁਗ ਕਰੇ ਪੜ੍ਹਾਈਆ। ਚਾਰ ਕੁੰਟ ਦੇ ਆਧਾਰ, ਚਾਰ ਵਰਨ ਵਰਨ ਸਰਨਾਈਆ। ਸਚ ਸੰਦੇਸਾ ਏਕੰਕਾਰ, ਅਕਲ ਕਲ ਧਾਰੀ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਫ਼ਰਮਾਬਰਦਾਰ, ਲੋਕਮਾਤ ਸੇਵਕ ਸਾਚੀ ਸੇਵ ਕਮਾਈਆ। ਦੋਏ ਦੋਏ ਜੋੜ ਪ੍ਰਭ ਦਰ ਮੰਗਣ ਦਰਸ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਹਰਿ ਦੇਵੇ ਵਰ, ਤੇਰਾ ਨਾਉਂ ਗੁਰੂ ਗੁਰੂ ਗੁਰਦੇਵ ਵਡਿਆਈਆ। ਗੁਰਦੇਵ ਨਮੋ ਸਤਿ, ਸਤਿ ਸਤਿਵਾਦੀ ਤੇਰਾ ਨਾਉਂ ਪਰਗਟਾਇੰਦਾ। ਗੁਰਦੇਵ ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਆਪ ਦ੍ਰਿੜਾਇੰਦਾ। ਗੁਰਦੇਵ ਅਲੱਖ ਅਭੇਵ ਨਿਰਗੁਣ ਸਰਗੁਣ ਕਰ ਪਰਗਟ, ਪਰਗਟ ਆਪਣਾ ਰੰਗ ਵਖਾਇੰਦਾ। ਤਤ ਤਤ ਚਲਾਏ ਹੱਟ, ਬਣ ਵਣਜਾਰਾ ਹੱਟ ਖੁਲ੍ਹਾਇੰਦਾ। ਸਾਚੀ ਵਸਤ ਇਕੋ ਘੱਤ, ਵਸਤ ਅਮੋਲਕ ਇਕ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਖੇਲ ਤਮਾਸ਼, ਜੁਗ ਜੁਗ ਆਪਣਾ ਨਾਉਂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੇਵਕ ਰੂਪ ਵਟਾਇੰਦਾ। ਸ਼ਬਦੀ ਗੁਰ ਸਤਿਗੁਰ ਸੇਵਾ, ਚਾਕਰ ਖ਼ਾਕ ਪਾ ਖ਼ਾਕ ਜਣਾਈਆ। ਆਦਿ ਜੁਗਾਦਿ ਸਦਾ ਨਿਹਕੇਵਾ, ਨਿਹਚਲ ਬੈਠਾ ਡੇਰਾ ਲਾਈਆ। ਗੀਤ ਗੋਬਿੰਦ ਗਾਏ ਬਿਨ ਰਸਨਾ ਜਿਹਵਾ, ਬੱਤੀ ਦੰਦ ਨਾ ਕੋਇ ਹਿਲਾਈਆ। ਆਦਿ ਅੰਤ ਇਕੋ ਮੇਵਾ, ਮਧ ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਸਚ ਕੁੜਮਾਈਆ। ਸ਼ਬਦ ਕੁੜਮਾਈ ਤਤਵ ਧਾਰ, ਧਰਨੀ ਧਰਤ ਧਵਲ ਸੁਹਾਇੰਦਾ। ਸਰਗੁਣ ਸਰਗੁਣ ਕਰ ਪਿਆਰ, ਨਿਰਗੁਣ ਨਿਰਗੁਣ ਭੇਵ ਖੁਲ੍ਹਾਇੰਦਾ। ਗੁਰ ਗੁਰ ਲੇਖਾ ਧੁਰ ਦਰਬਾਰ, ਧੁਰ ਦਰਬਾਰੀ ਆਪ ਜਣਾਇੰਦਾ । ਵੇਖੇ ਵਿਗਸੇ ਵਾਰੋ ਵਾਰ, ਆਵਣ ਜਾਵਣ ਪੱਤਤ ਪਾਵਣ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰੀ ਸਾਚੀ ਸੇਵਾ, ਗੁਰ ਅਵਤਾਰ ਲਗਾਏ ਦੇਵੀ ਦੇਵਾ, ਹੁਕਮੀ ਹੁਕਮ ਆਪ ਜਣਾਇੰਦਾ। ਗੁਰ ਅਵਤਾਰ ਸੇਵਕ ਜੁਗ ਚਾਰ, ਚਾਰ ਚਾਰ ਵੰਡ ਵੰਡਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਸੱਚਾ ਸ਼ਹਿਨਸ਼ਾਹੀਆ। ਨੌਂ ਸੌ ਚੁਰਾਨਵੇ ਚੌਕੜੀ ਵੇਖੇ ਵੇਖਣਹਾਰ, ਨਿਰਗੁਣ ਸਰਗੁਣ ਅੰਦਰ ਡੇਰਾ ਲਾਈਆ। ਭਗਤ ਭਗਵੰਤ ਦੇ ਆਧਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਸਾਚੇ ਸੰਤਨ ਕਰ ਪਿਆਰ, ਪਰਮ ਪੁਰਖ ਦਏ ਵਡਿਆਈਆ। ਗੁਰਮੁਖਾਂ ਖੋਲ੍ਹ ਬੰਦ ਕਿਵਾੜ, ਗੁਰੂਦੁਆਰ ਇਕ ਜਣਾਈਆ। ਗੁਰਸਿਖਾਂ ਕਰੇ ਪਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਦਏ ਮਿਟਾਈਆ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੋਲ ਫੋਲਾਈਆ। ਲੇਖਾ ਜਾਣੇ ਪੁਰਖ ਨਾਰ, ਨਰ ਨਰਾਇਣ ਵਡੀ ਵਡਿਆਈਆ। ਸੁਤ ਦੁਲਾਰਾ ਏਕੰਕਾਰ ਏਕਾ ਵਾਰ, ਬਣ ਜਨਨੀ ਜਨ ਜਾਈਆ। ਜੁਗ ਚੌਕੜੀ ਪਾਵੇ ਸਾਰ, ਨਿਤ ਨਵਿਤ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਆਧਾਰ, ਕਲਮਾ ਨਬੀ ਰਸੂਲ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਹਰਿ ਦੇਵੇ ਵਰ, ਮਾਕੂਲ ਏਕਾ ਹੁਕਮ ਸੁਣਾਈਆ। ਏਕਾ ਹੁਕਮ ਹਰਿ ਮਾਕੂਲ, ਮਹਿਫਲ ਅਵਰ ਨਾ ਕੋਇ ਲਗਾਇੰਦਾ। ਆਦਿ ਪੁਰਖ ਬੱਧਾ ਅਸੂਲ, ਅਸਲੀਅਤ

ਆਪਣੀ ਆਪ ਜਣਾਇੰਦਾ। ਹੁਕਮੇ ਅੰਦਰ ਕੋਟਨ ਕੋਟ ਰਸੂਲ, ਰਸੂਲਿੱਲਾ ਆਪ ਅਲਾਇੰਦਾ। ਗੁਰ ਅਵਤਾਰਾਂ ਬਣਿਆ ਰਹੇ ਮੂਲ, ਆਪਣਾ ਮੂਲ ਨਾ ਕਿਸੇ ਜਣਾਇੰਦਾ। ਆਦਿ ਜੁਗਾਦਿ ਨਾ ਜਾਏ ਭੂਲ, ਅਭੁੱਲ ਆਪਣੀ ਖੇਲ ਵਖਾਇੰਦਾ। ਕੋਟਨ ਕੋਟ ਸ਼ੰਕਰ ਫੜ ਫੜ ਬੈਠੇ ਤ੍ਰਿਸੂਲ, ਤ੍ਰੈ ਲੋਆਂ ਪਾਰ ਨਾ ਕੋਇ ਕਰਾਇੰਦਾ। ਕੋਟਨ ਕੋਟ ਬ੍ਰਹਮਾ ਬਣ ਬਣ ਬੈਠੇ ਮਜ਼ਦੂਰ, ਲੱਖ ਚੁਰਾਸੀ ਮਜ਼ਦੂਰੀ ਸਰਬ ਕਮਾਇੰਦਾ। ਕੋਟਨ ਕੋਟ ਵਿਸ਼ਨੂੰ ਮੰਗਣ ਚਰਨ ਧੂੜ, ਚਰਨ ਦੁਆਰੇ ਨਿਉਂ ਨਿਉਂ ਸੀਸ ਝੁਕਾਇੰਦਾ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਦਰਸ ਮੰਗਣ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਮੁੱਖ ਛੁਪਾਇੰਦਾ। ਸੁਤ ਸ਼ਬਦ ਤੇਰੀ ਆਰਜ਼ੂ ਕਰੇ ਮਨਜ਼ੂਰ, ਉਜਰਤ ਹਰਿ ਨਾ ਕੋਇ ਲਗਾਇੰਦਾ। ਸਦਾ ਸੁਹੇਲਾ ਸਰਬ ਗੁਣਾਂ ਭਰਪੂਰ, ਭਰਪੂਰੀ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਜ ਤਤ ਤੇਰੀ ਧਾਰ ਜਣਾਇੰਦਾ। ਪੰਜ ਤਤ ਧਾਰ ਅਲੱਖ ਅਭੇਦ, ਹੰ ਬ੍ਰਹਮ ਚਤੁਰਾਈਆ। ਤੇਰਾ ਖੇਲ ਅਛੱਲ ਅਛੇਦ, ਆਦਿ ਅੰਤ ਨਾ ਕੋਇ ਵਡਿਆਈਆ। ਗੁਰ ਅਵਤਾਰ ਤੇਰੀ ਖੇਡ, ਨਿੱਕੇ ਬਾਲੇ ਮਾਤ ਘਲਾਈਆ। ਕਿਸੇ ਨਾ ਦੱਸੇਂ ਆਪਣਾ ਭੇਤ, ਖੁਲ੍ਹ ਖੁਲ੍ਹ ਨਾ ਹਾਲ ਜਣਾਈਆ। ਨਿੱਕੀ ਮੋਰੀ ਨਿੱਕਾ ਛੇਕ, ਕਾਇਆ ਮੰਦਰ ਘਰ ਘਰ ਵਿਚ ਆਪ ਕਰਾਈਆ। ਨਿੱਕੀ ਜੋਤ ਨਿੱਕਾ ਹੇਤ, ਨਿਜ ਨੇਤਰ ਦਏ ਦਰਸਾਈਆ। ਮਿਹਰ ਨਜ਼ਰ ਮਿਹਰਵਾਨ ਰਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਭੇਵ ਭੇਵ ਖੁਲ੍ਹਾਈਆ। ਆਪਣਾ ਭੇਵ ਦੱਸ ਹਾਲ, ਬੇਹਾਲ ਮੰਗ ਮੰਗਾਇੰਦਾ। ਸੁਤ ਦੁਲਾਰਾ ਤੇਰਾ ਲਾਲ, ਲਾਲਨ ਤੇਰੀ ਆਸ ਤਕਾਇੰਦਾ। ਤੁਧ ਬਿਨ ਹੋਇਆ ਰਹੇ ਕੰਗਾਲ, ਦੋ ਜਹਾਨ ਨਾ ਕੋਇ ਵਡਿਆਇੰਦਾ। ਗੁਰ ਅਵਤਾਰ ਜਗਤ ਦਲਾਲ, ਬਿਨ ਤੇਰੇ ਦਲਾਲੀ ਨਾ ਕੋਇ ਕਮਾਇੰਦਾ। ਤੇਰਾ ਨਾਮ ਹੱਕ ਹਲਾਲ, ਹਕ਼ੀਕ਼ਤ ਪੜਦਾ ਆਪ ਉਠਾਇੰਦਾ। ਤੇਰਾ ਨੂਰ ਬੇਮਿਸਾਲ, ਨੇਤਰ ਨੈਣ ਨਜ਼ਰ ਨਾ ਆਇੰਦਾ। ਤੇਰੇ ਹੁਕਮੇ ਅੰਦਰ ਬਾਲ ਨਿਧਾਨ, ਬਾਲੀ ਬਾਲਾ ਸੇਵ ਕਮਾਇੰਦਾ। ਤੂੰ ਸਾਹਿਬ ਬਖ਼ਸ਼ਣਹਾਰਾ ਸੱਚਾ ਦਾਨ, ਦਾਤਾ ਦਾਨੀ ਇਕ ਹੋ ਜਾਇੰਦਾ। ਗੁਰ ਅਵਤਾਰ ਤੇਰਾ ਨਿਸ਼ਾਨ, ਕਾਇਆ ਤਤ ਬੰਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਇਸ਼ਟ ਨਾ ਕੋਇ ਮਨਾਇੰਦਾ। ਤੁਧ ਬਿਨ ਇਸ਼ਟ ਨਾ ਕੋਇ ਜਗਦੀਸ, ਜਗਦੀਸਰ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਪੀਸਣ ਰਹੇ ਪੀਸ, ਜੁਗ ਜੁਗ ਸੇਵਾ ਮਾਤ ਕਮਾਈਆ। ਤੇਰਾ ਕਲਮਾ ਨਾਮ ਸਚ ਹਦੀਸ, ਕਾਇਨਾਤ ਕਰਨ ਪੜ੍ਹਾਈਆ। ਅੰਤ ਕਹਿਣ ਲਾਸ਼ਰੀਕ, ਸ਼ਰਅ ਵਿਚ ਕਦੇ ਨਾ ਆਈਆ। ਸਚ ਨਿਸ਼ਾਨਾ ਤੇਰਾ ਠੀਕ, ਤੁਧ ਬਿਨ ਘਾਇਲ ਨਾ ਕੋਇ ਕਰਾਈਆ। ਸਰਨ ਚਰਨ ਤੇਰੀ ਸਚ ਪ੍ਰੀਤ, ਸੋ ਪੁਰਖ ਨਿਰੰਜਣ ਮੋਹੇ ਭਾਈਆ। ਹੰ ਬ੍ਰਹਮ ਸਾਚੀ ਰੀਤ, ਰੀਤੀਵਾਨ ਇਕ ਜਣਾਈਆ। ਸੋਹੰ ਰੂਪ ਤੇਰਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਨੌਂ ਸੌ ਚੁਰਾਨਵੇ ਚੌਕੜੀ ਜਾਏ ਬੀਤ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਹੋਣ ਭੈ ਭੀਤ, ਭੌ ਭੈ ਤੇਰਾ ਇਕ ਵਖਾਈਆ। ਤੂੰ ਵਸੇਂ ਧਾਮ ਅਨਡੀਠ, ਅਨਡਿਠੜਾ ਆਸਣ ਲਾਈਆ। ਕਰ ਕਿਰਪਾ ਨਾਨਕ ਕਬੀਰੇ ਖੋਲ੍ਹ ਵਖਾਈ ਨਿੱਕੀ ਜੇਹੀ ਝੀਤ, ਬਿਨ ਅੱਖਾਂ ਕਰ ਰੁਸ਼ਨਾਈਆ। ਕਰ ਦਰਸਨ ਹੋਏ ਸੀਤ, ਅਗਨੀ ਤਤ ਨਾ ਕੋਇ ਜਲਾਈਆ। ਰਸਨਾ ਜਿਹਵਾ ਕਹਿ ਕਹਿ ਗਏ ਮੇਰਾ ਸਾਹਿਬ ਬੀਠਲੋ

ਬੀਠ, ਬੇਪਰਵਾਹ ਬੇਪਰਵਾਹੀਆ। ਆਦਿ ਅੰਤ ਆਪਣੀ ਦੱਸੇ ਨਾ ਕਿਸੇ ਤਰੀਕ, ਭੇਵ ਅਭੇਦ ਨਾ ਕਿਸੇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਬਣਾਏ ਜਗਤ ਸ਼ਰੀਕ, ਸ਼ਰਅ ਸ਼ਰਅ ਨਾਲ ਟਕਰਾਈਆ। ਆਪੇ ਵਸਣਹਾਰਾ ਨਜ਼ੀਕ, ਦੂਰ ਦੁਰਾਡਾ ਆਪੇ ਡੇਰਾ ਲਾਈਆ। ਆਪੇ ਗਾਏ ਸੁਹਾਗੀ ਗੀਤ, ਸਾਚਾ ਢੋਲਾ ਆਪ ਅਲਾਈਆ। ਆਪ ਬਣਾਏ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰਚਨ ਰਚਾਈਆ। ਆਪੇ ਅਠਸਠ ਤੀਰਥ ਪਰਖੇ ਨੀਤ, ਨੀਤੀਵਾਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਘਰ ਤੇਰਾ ਵਰ ਤੇਰੇ ਗ੍ਰਹਿ ਦਏ ਮਿਲਾਈਆ। ਗ੍ਰਹਿ ਤੇਰੇ ਲੱਗੇ ਭਾਗ, ਵਡ ਭਾਗੀ ਆਪ ਲਗਾਇੰਦਾ। ਨਿਰਮਲ ਦੀਆ ਦੀਪਕ ਜੋਤ ਜਗੇ ਚਿਰਾਗ਼, ਚਾਰੋਂ ਕੁੰਟ ਨੂਰ ਵਖਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਭਗਤ ਭਗਵੰਤ ਰਚ ਰਚ ਕਾਜ, ਜੁਗ ਜੁਗ ਮੇਲਾ ਮੇਲ ਮਿਲਾਇੰਦਾ। ਲੇਖਾ ਜਾਣੇ ਜੀਵ ਸਮਾਜ, ਸਮਝ ਸਮਝ ਵਿਚ ਟਕਰਾਇੰਦਾ। ਮੱਕਾ ਕਾਅਬਾ ਹਾਜ਼ੀ ਹਾਜ਼, ਹੁਜਰਾ ਹਰਿ ਜੂ ਆਪ ਸੁਹਾਇੰਦਾ। ਸ਼ਾਹ ਪਾਤਸ਼ਾਹ ਬਣ ਨਵਾਬ, ਨੌਬਤ ਆਪਣੇ ਨਾਮ ਵਜਾਇੰਦਾ। ਅਹਬਾਬ ਵਜਾਏ ਸਚ ਰਬਾਬ, ਤਾਰ ਸਿਤਾਰ ਨਾ ਕੋਇ ਜਣਾਇੰਦਾ। ਕਲਜੁਗ ਅੰਤਮ ਵੇਖਣਹਾਰਾ ਆਪ ਮਹਾਰਾਜ, ਮਿਹਰਵਾਨ ਆਪਣੀ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿ ਸਰੂਪੀ ਮਾਰ ਆਵਾਜ਼, ਚਾਰ ਯੁਗ ਦੇ ਵਿਛੜੇ ਆਪ ਜਗਾਇੰਦਾ। ਅਭੁੱਲ ਅਭੁੱਲ ਅਭੁੱਲ ਖੁਲ੍ਹਾਏ ਪਿਛਲਾ ਪਾਜ, ਪੜਦਾ ਉਪਰ ਨਾ ਕੋਇ ਰਖਾਇੰਦਾ। ਵਰਨ ਬਰਨ ਨਾ ਰੱਖੇ ਕੋਇ ਲਾਜ, ਦੀਨ ਮਜ਼੍ਹਬ ਮੁਖ ਸ਼ਰਮਾਇੰਦਾ। ਕੂੜੀ ਕਿਰਿਆ ਡੁੱਬੇ ਜਹਾਜ਼, ਚੱਪੂ ਲਾ ਪਾਰ ਨਾ ਕੋਇ ਕਰਾਇੰਦਾ। ਚਾਰ ਕੁੰਟ ਰੱਖੇ ਨਾ ਕੋਇ ਲਾਜ, ਜੀਵ ਜੰਤ ਸਰਬ ਕੁਰਲਾਇੰਦਾ। ਸ਼ਬਦ ਗੁਰੂ ਗੁਰਦੇਵ ਸੱਚਾ ਤਾਜ, ਸੀਸ ਜਗਦੀਸ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਖੇਲ ਮਹਾਨ, ਜੁਗ ਕਰਤਾ ਜੁਗ ਕਰਨੀ ਕਾਰ ਕਰਤਾ ਪੁਰਖ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਚੁਕਾਏ ਨਿਰਗੁਣ ਲਹਿਣਾ, ਸਰਗੁਣ ਦੇਵੇ ਸਰਗੁਣ ਦੇਣਾ, ਦੇਣਾ ਲਹਿਣਾ ਲਹਿਣਾ ਦੇਣਾ ਸਰਗੁਣ ਨਿਰਗੁਣ ਨਿਰਗੁਣ ਸਰਗੁਣ ਦੋਹਾਂ ਆਪਣੇ ਹੱਥ ਰਖਾਇੰਦਾ।