ਪੁਸਤਕਾਲਾਭਾਗ ੧੨

੧੨ ਭਾਦਰੋਂ ੨੦੧੯ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾਂ ਜ਼ਿਲਾ ਫਿਰੋਜ਼ਪੁਰ

ਆਦਿ ਪੁਰਖ ਆਦਿ ਨਿਰੰਕਾਰਾ, ਏਕੰਕਾਰ ਖੇਲ ਕਰਾਇੰਦਾ। ਆਦਿ ਸ਼ਬਦ ਸੁਤ ਦੁਲਾਰਾ, ਪੂਤ ਸਪੂਤਾ ਏਕਾ ਜਾਇੰਦਾ। ਆਦਿ ਮਹੱਲ ਅਟੱਲ ਮਨਾਰਾ, ਸਚਖੰਡ ਆਪ ਸੁਹਾਇੰਦਾ। ਆਦਿ ਦਰ ਖੋਲ੍ਹ ਕਿਵਾੜਾ, ਥਿਰ ਘਰ ਆਪਣਾ ਬੰਧਨ ਪਾਇੰਦਾ। ਆਦਿ ਦੀਪਕ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਆਦਿ ਸਿੰਘਾਸਣ ਕਰ ਤਿਆਰਾ, ਪਾਵਾ ਚੂਲ ਨਾ ਕੋਇ ਰਖਾਇੰਦਾ। ਆਦਿ ਪੁਰਖ ਹੋ ਤਿਆਰਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਆਦਿ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਨਾਉਂ ਧਰਾਇੰਦਾ। ਆਦਿ ਹੁਕਮ ਸਤਿ ਵਰਤਾਰਾ, ਸਤਿ ਸਤਿਵਾਦੀ ਆਪ ਸੁਣਾਇੰਦਾ। ਆਦਿ ਆਦੇਸ ਕਰ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ

ਰਖਾਇੰਦਾ। ਆਦਿ ਪੁਰਖ ਅਗੰਮ ਅਥਾਹ, ਅਲੱਖ ਅਗੋਚਰ ਖੇਲ ਕਰਾਈਆ। ਤਖ਼ਤ ਨਿਵਾਸੀ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਹੁਕਮੀ ਹੁਕਮ ਹੁਕਮ ਜਣਾ, ਹੁਕਮੇ ਅੰਦਰ ਭੇਵ ਜਣਾਈਆ। ਸਚਖੰਡ ਦਵਾਰ ਰਚਨ ਰਚਾ, ਰਚ ਰਚ ਵੇਖ ਵਖਾਈਆ । ਦਰ ਦਰਵਾਜ਼ਾ ਆਪ ਖੁਲ੍ਹਾ, ਗ਼ਰੀਬ ਨਿਵਾਜ਼ਾ ਡੇਰਾ ਲਾਈਆ। ਬੋਧ ਅਗਾਧਾ ਨਾਦ ਸੁਣਾ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਵਖਾਈਆ। ਆਦਿ ਪੁਰਖ ਅਕਲ ਕਲ ਧਾਰ, ਕਲ ਆਪਣੀ ਆਪ ਧਰਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਮੇਲਾ ਮੇਲ ਮਿਲਾਇੰਦਾ। ਨਿਰਗੁਣ ਨਾਰ ਕੰਤ ਭਤਾਰ, ਸਚ ਸੁਹੰਜਣੀ ਸੇਜ ਹੰਢਾਇੰਦਾ। ਨਿਰਗੁਣ ਸੁਤ ਸੁਤ ਦੁਲਾਰ, ਪੂਤ ਸਪੂਤਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ। ਸਾਚਾ ਖੇਲ ਹਰਿ ਹਰਿ ਕਰਤਾਰ, ਨਰ ਹਰਿ ਨਰਾਇਣ ਆਪ ਰਚਾਈਆ। ਸਚਖੰਡ ਨਿਵਾਸੀ ਹੋ ਤਿਆਰ, ਥਿਰ ਘਰ ਆਪਣਾ ਭੇਵ ਚੁਕਾਈਆ। ਪੂਤ ਸਪੂਤੇ ਦੇ ਆਧਾਰ, ਸੀਸ ਜਗਦੀਸ ਹੱਥ ਟਿਕਾਈਆ। ਇਕ ਅਸੀਸ ਏਕਾ ਵਾਰ, ਏਕੰਕਾਰਾ ਆਪ ਜਣਾਈਆ। ਸਚ ਹਦੀਸ ਅਲੱਖ ਅਗੋਚਰ ਬੇਐਬ ਪਰਵਰਦਿਗਾਰ, ਪਰਮ ਪੁਰਖ ਕਰੇ ਪੜ੍ਹਾਈਆ। ਜੋਧਾ ਸੂਰਬੀਰ ਵਡ ਬਲਕਾਰ, ਬਲ ਏਕਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਮਾਣ ਵਡਿਆਈਆ। ਮਾਣ ਵਡਿਆਈ ਰੱਖੇ ਹੱਥ, ਦੂਸਰ ਸੰਗ ਨਾ ਕੋਇ ਰਖਾਇੰਦਾ। ਪੁਰਖ ਅਕਾਲ ਅਕਾਲ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਸਚਖੰਡ ਦੁਆਰੇ ਸਾਚੀ ਵਥ, ਨਿਰਗੁਣ ਦਾਤਾ ਆਪ ਪਰਗਟਾਇੰਦਾ। ਆਪਣੀ ਮਹਿਮਾ ਗਾ ਅਕੱਥ, ਕਥ ਕਥ ਆਪ ਸੁਣਾਇੰਦਾ। ਸਤਿ ਸਰੂਪੀ ਸਾਚਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਦਰ ਦੁਆਰੇ ਹੋ ਪਰਗਟ, ਪਰਗਟ ਆਪਣੀ ਕਲ ਵਰਤਾਇੰਦਾ। ਸੁਤ ਦੁਲਾਰੇ ਦੇਵੇ ਮਤ, ਸਚ ਸੁੱਚ ਇਕ ਦ੍ਰਿੜਾਇੰਦਾ। ਸਤਿ ਪੁਰਖ ਨਿਰੰਜਣ ਏਕਾ ਬੀਜ ਬੀਜੇ ਆਪਣੇ ਵਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚੀ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਆਪ ਕਰਾਈਆ। ਸਚਖੰਡ ਨਿਵਾਸੀ ਹੋ ਮਿਹਰਵਾਨ, ਮਿਹਰ ਨਜ਼ਰ ਨੈਣ ਉਠਾਈਆ। ਸ਼ਾਹੋ ਭੂਪ ਰਾਜ ਰਾਜਾਨ, ਸ਼ਖ਼ਸੀਅਤ ਆਪਣੀ ਦਏ ਜਣਾਈਆ। ਦਾਤਾ ਦਾਨੀ ਦੇਵੇ ਦਾਨ, ਦਇਅਵਾਨ ਵਡੀ ਵਡਿਆਈਆ। ਨਿਰਵੈਰ ਪੁਰਖ ਬਣ ਬਣ ਸਾਚਾ ਕਾਹਨ, ਘਨੱਯਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਨੂਰ ਮਹਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਪਰਵਰਦਿਗਾਰ ਵਡ ਮੇਹਬਾਨ, ਹੱਕ ਮੁਕਾਮੇ ਸੋਭਾ ਪਾਈਆ। ਕਲਮਾ ਕਲਾਮ ਇਕ ਨਿਸ਼ਾਨ, ਨਾਦ ਅਨਾਦਾ ਆਪ ਵਜਾਈਆ। ਥਿਰ ਘਰ ਵੇਖੇ ਮਾਰ ਧਿਆਨ, ਧੁਰ ਦਰਬਾਰਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਚ ਰਚਨਾ ਖ਼ੁਸ਼ੀ ਮਨਾਈਆ। ਰਚਨਾ ਰਚ ਸ੍ਰੀ ਭਗਵੰਤ, ਸਚਖੰਡ ਸਾਚੇ ਖ਼ੁਸ਼ੀ ਮਨਾਇੰਦਾ। ਸੱਜਣ ਸੁਹੇਲਾ ਨਾਰ ਕੰਤ, ਕੰਤ ਕੰਤੂਹਲ ਸੋਭਾ ਪਾਇੰਦਾ। ਆਪਣੀ ਮਹਿਮਾ ਗਾ ਬੇਅੰਤ, ਬੇਅੰਤ ਆਪਣਾ ਨਾਉਂ ਰਖਾਇੰਦਾ। ਆਪਣਾ ਨਾਉਂ ਮਣੀਆ ਮੰਤ, ਮੰਤਰ ਇਕੋ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਕਰੇ ਕਰਤਾਰ, ਕਰਨਹਾਰ ਇਕ ਅਖਵਾਈਆ। ਥਿਰ ਘਰ ਸਾਚਾ ਖੋਲ੍ਹ ਦੁਆਰ, ਸ਼ਬਦ ਸੁਤ ਦਏ ਵਡਿਆਈਆ। ਏਕਾ ਵਸਤ ਹੱਟ ਵਣਜਾਰ, ਨਾਮ

ਵਣਜਾਰਾ ਦਏ ਖੁਲ੍ਹਾਈਆ। ਦੇਵਣਹਾਰ ਬਣ ਵਰਤਾਰ, ਦਾਤਾ ਦਾਨੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਆਦਿ ਪੁਰਖ ਏਕਾ ਏਕ ਸੁਣਾਈਆ। ਸਚ ਸੰਦੇਸਾ ਛੋਟੇ ਬਾਲ, ਹਰਿ ਸੱਜਣ ਸਚ ਜਣਾਇੰਦਾ। ਸੁਤ ਦੁਲਾਰੇ ਤੇਰਾ ਤਾਲ, ਤਲਵਾੜਾ ਹੋਰ ਨਾ ਕੋਇ ਰਖਾਇੰਦਾ। ਨੂਰ ਨੁਰਾਨਾ ਏਕਾ ਲਾਲ, ਜੋਤੀ ਜਾਤਾ ਡਗਮਗਾਇੰਦਾ। ਥਿਰ ਘਰ ਵਸਾਏ ਸੱਚੀ ਧਰਮਸਾਲ, ਛਪਰ ਛੰਨ ਨਾ ਕੋਇ ਛੁਹਾਇੰਦਾ। ਇਕ ਇਕੇਲਾ ਸਦ ਵਸੇ ਤੇਰੇ ਨਾਲ, ਪੁਰਖ ਅਬਿਨਾਸ਼ੀ ਵਿਛੜ ਕਦੇ ਨਾ ਜਾਇੰਦਾ। ਆਦਿ ਜੁਗਾਦਿ ਜੁਗ ਜੁਗ ਘਾਲੇ ਤੇਰੀ ਘਾਲ, ਕੀਤੀ ਘਾਲ ਤੇਰੀ ਲੇਖੇ ਪਾਇੰਦਾ। ਸਾਹਿਬ ਸੁਲਤਾਨ ਨਿਹਕਰਮੀ ਬਣੇ ਦਲਾਲ, ਸਚ ਸੁਆਮੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਤੋਹੇ ਸਮਝਾਇੰਦਾ। ਸੁਣ ਸੁਤ ਮੇਰੀ ਅੰਸ, ਸਰਬੰਸ ਤੇਰਾ ਵਖਾਇੰਦਾ। ਤੇਰੀ ਮਹਿਮਾ ਰੂਪ ਗਾਏ ਸਹੰਸ, ਸਹੰਸਰ ਰੰਗ ਨਾ ਕੋਇ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਵਸਤ ਅਮੋਲਕ ਏਕਾ ਵਾਰ ਝੋਲੀ ਪਾਇੰਦਾ। ਝੋਲੀ ਭਰ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਸਰਨ ਚਰਨ ਸਰਨਾਈਆ। ਤੇਰਾ ਖੇਲ ਦੋਏ ਜਹਾਨਾਂ, ਦੋਏ ਦੋਏ ਰੂਪ ਵਟਾਈਆ। ਨਿਰਗੁਣ ਸਰਗੁਣ ਪਹਿਰੇ ਜਾਮਾ, ਬੇਅੰਤ ਬੇਪਰਵਾਹੀਆ। ਖੇਲੇ ਖੇਲ ਗੋਪੀ ਕਾਹਨਾ, ਮੰਡਲ ਮੰਡਪ ਰਾਸ ਰਚਾਈਆ। ਦੇਵਣਹਾਰਾ ਸਚ ਨਿਸ਼ਾਨਾ, ਨਾਮ ਨਿਸ਼ਾਨਾ ਇਕ ਦ੍ਰਿੜਾਈਆ। ਬੋਧ ਅਗਾਧੀ ਇਕ ਗਿਆਨਾ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਈਆ। ਭੇਵ ਅਭੇਦਾ ਛੋਟੇ ਸੁਤ, ਹਰਿ ਹਰਿ ਜੂ ਆਪ ਜਣਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਦੂਸਰ ਸੰਗ ਨਾ ਕੋਇ ਰਖਾਇੰਦਾ। ਪੰਜ ਤਤ ਨਾ ਕਾਇਆ ਬੁੱਤ, ਤ੍ਰੈਗੁਣ ਬੰਧਨ ਨਾ ਕੋਇ ਰਖਾਇੰਦਾ। ਨਿਰਗੁਣ ਅੰਦਰ ਨਿਰਗੁਣ ਉਠ, ਉਠ ਉਠ ਆਪਣੀ ਖ਼ੁਸ਼ੀ ਮਨਾਇੰਦਾ। ਸਚਖੰਡ ਨਿਵਾਸੀ ਸਾਹਿਬ ਤੁਠ, ਮਿਹਰਵਾਨ ਆਪਣੀ ਦਇਆ ਕਮਾਇੰਦਾ। ਕਿਸੇ ਕੋਲੋਂ ਨਾ ਲਏ ਪੁਛ, ਮੰਗਣ ਦਰ ਕਿਸੇ ਨਾ ਜਾਇੰਦਾ। ਏਕਾ ਨਾਉਂ ਦੇਵੇ ਸਾਚੀ ਸੁੱਚ, ਆਪਣਾ ਨਾਉਂ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਧਾਰ ਚਲਾਇੰਦਾ। ਸੁਤ ਸ਼ਬਦ ਤੇਰੀ ਸਚ ਦਲੀਲ, ਹਰਿ ਦਿਲਬਰ ਆਪ ਜਣਾਈਆ। ਆਦਿ ਜੁਗਾਦਿ ਨਾ ਕੋਇ ਵਕੀਲ, ਸ਼ਰਅ ਹੋਰ ਨਾ ਕੋਇ ਵੰਡਾਈਆ। ਏਥੇ ਓਥੇ ਨਾ ਕੋਇ ਅਪੀਲ, ਏਕਾ ਹੁਕਮ ਹੁਕਮ ਵਰਤਾਈਆ। ਆਦਿ ਪੁਰਖ ਪੁਰਖ ਅਨੀਲ, ਅਨਹਦ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੱਦਾ ਇਕ ਸੁਣਾਈਆ। ਸਾਚਾ ਸੱਦਾ ਧੁਰ ਫ਼ਰਮਾਨਾ, ਧੁਰ ਦਰਬਾਰੀ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਏਕਾ ਰਾਣਾ, ਏਕਾ ਹੁਕਮ ਵਰਤਾਇੰਦਾ। ਸਚਖੰਡ ਨਿਵਾਸੀ ਸਾਚਾ ਭਾਣਾ, ਪਰਮ ਪੁਰਖ ਆਪ ਸਮਝਾਇੰਦਾ। ਬੋਧ ਅਗਾਧਾ ਏਕਾ ਗਾਣਾ, ਏਕੰਕਾਰਾ ਆਪ ਪੜ੍ਹਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸ਼ਬਦੀ ਸੁਤ ਦੇਵੇ ਮਾਣਾ, ਸਿਰ ਆਪਣਾ ਹੱਥ ਰਖਾਇੰਦਾ। ਲੱਖ ਚੁਰਾਸੀ ਸਾਚਾ ਦਾਨਾ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾਇੰਦਾ। ਤ੍ਰੈ ਤ੍ਰੈ ਮੇਲਾ ਖੇਲ ਮਹਾਨਾ, ਪੰਚਮ ਜੋੜ ਜੋੜਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਨਾ, ਚਾਰੇ ਖਾਣੀ ਰੰਗ ਰੰਗਾਇੰਦਾ । ਚਾਰੇ ਬਾਣੀ ਬੋਲ ਤਰਾਨਾ, ਤੁਰਯਾ ਆਪਣਾ

ਰਾਗ ਅਲਾਇੰਦਾ। ਖੇਲੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣਾ ਰਾਹ ਚਲਾਇੰਦਾ। ਆਪੇ ਮਰਦ ਆਪ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਆਪੇ ਵਰਤੇ ਆਪਣਾ ਭਾਣਾ, ਸਿਰ ਸਿਰ ਭਾਣਾ ਆਪ ਮਨਾਇੰਦਾ। ਆਪੇ ਲੇਖਾ ਲਿਖੇ ਮਹਾਨਾ, ਵੇਦ ਪੁਰਾਨਾ ਆਪੇ ਗਾਇੰਦਾ। ਆਪੇ ਸ਼ਾਸਤਰ ਸਿਮਰਤ ਕਰੇ ਪਰਧਾਨਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਆਪੇ ਪੰਜ ਤਤ ਕਾਇਆ ਚੋਲਾ ਦੇਵੇ ਮਾਣਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨੂਰੋ ਨੂਰ ਨੂਰ ਧਰਾਇੰਦਾ। ਆਪੇ ਮਨ ਮਤ ਬੁਧ ਕਰੇ ਪਰਵਾਨਾ, ਆਪੇ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਨਾ, ਘਟ ਅੰਤਰ ਆਪੇ ਡੇਰਾ ਲਾਇੰਦਾ। ਆਪੇ ਅੰਮ੍ਰਿਤ ਆਤਮ ਦੇਵੇ ਸਚ ਪਿਆਲਾ, ਆਪੇ ਨਿਰਗੁਣ ਦੀਪਕ ਜੋਤ ਕਰੇ ਉਜਿਆਲਾ, ਅੰਧ ਅੰਧੇਰ ਆਪ ਮਿਟਾਇੰਦਾ। ਆਪੇ ਵਸੇ ਸਾਢੇ ਤਿੰਨ ਹੱਥ ਸੱਚੀ ਧਰਮਸਾਲਾ, ਤੋੜਨਹਾਰਾ ਆਪ ਜੰਜਾਲਾ, ਜੀਵਣ ਜੁਗਤ ਆਪ ਜਣਾਇੰਦਾ। ਨਿਰਗੁਣ ਸਰਗੁਣ ਬਣੇ ਦਲਾਲਾ, ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣਾ ਭੇਵ ਚੁਕਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਹਿਰੇ ਜਾਮਾ, ਰੂਪ ਅਨੂਪ ਸ਼ਾਹੋ ਭੂਪ ਲੋਕਮਾਤ ਆਪ ਵਖਾਇੰਦਾ। ਸਚ ਸੰਦੇਸਾ ਨਰ ਨਰੇਸਾ ਏਕੰਕਾਰ ਕਰ ਪਿਆਰ ਲੱਖ ਚੁਰਾਸੀ ਦੇਵੇ ਦਾਨਾ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਈਸ਼ ਜੀਵ ਬੰਨ੍ਹੇ ਗਾਨਾ, ਕਾਇਆ ਮੰਦਰ ਹੋ ਪਰਧਾਨਾ, ਪਰਮ ਪੁਰਖ ਪੁਰਖੋਤਮ ਆਪਣਾ ਰਾਹ ਆਪ ਜਣਾਇੰਦਾ। ਬੋਧ ਅਗਾਧਾ ਸ਼ਬਦ ਗਿਆਨਾ, ਨਾਦ ਧੁਨ ਸਚ ਤਰਾਨਾ, ਆਤਮ ਅੰਤਰ ਆਪ ਪੜ੍ਹਾਇੰਦਾ। ਕਾਗਦ ਕਲਮ ਹੋਏ ਹੈਰਾਨਾ, ਕਰੇ ਖੇਲ ਨੌਜਵਾਨਾ, ਬਲਧਾਰੀ ਆਪਣਾ ਬਲ ਆਪ ਪਰਗਟਾਇੰਦਾ। ਸੁਤ ਸ਼ਬਦ ਤੇਰਾ ਖੇਲ ਕਰੇ ਵਿਚ ਜਹਾਨਾ, ਚਾਰ ਵਰਨ ਚਾਰ ਯੁਗ ਚਾਰ ਕੁੰਟ ਚਾਰ ਖਾਣੀ ਚਾਰ ਬਾਣੀ ਤੇਰਾ ਨਿਸ਼ਾਨਾ, ਸਚ ਨਿਸ਼ਾਨਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੱਦਾ ਇਕ ਜਣਾਇੰਦਾ। ਸਾਚਾ ਸੱਦਾ ਸਚ ਅਸੀਸ, ਸਚਖੰਡ ਨਿਵਾਸੀ ਆਪ ਜਣਾਈਆ। ਸੁਤ ਸ਼ਬਦ ਤੇਰਾ ਮੇਲਾ ਹਰਿ ਜਗਦੀਸ, ਜਗਦੀਸਰ ਦੇਵੇ ਮਾਣ ਵਡਿਆਈਆ। ਆਦਿ ਜੁਗਾਦੀ ਲੱਖ ਚੁਰਾਸੀ ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪੀਸਣ ਲਏ ਪੀਸ, ਬਣ ਸੇਵਕ ਸੇਵ ਕਮਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਦੇਵੇ ਸਚ ਹਦੀਸ, ਅੱਖਰ ਵੱਖਰ ਕਰ ਪੜ੍ਹਾਈਆ। ਏਕਾ ਛਤਰ ਝੁੱਲੇ ਤੇਰੇ ਸੀਸ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਾਈਆ। ਤੇਰਾ ਲੇਖਾ ਲੇਖੇ ਲਾਏ ਭਗਵਾਨ, ਲੇਖਾ ਹੋਰ ਨਾ ਕੋਇ ਜਣਾਈਆ। ਸਚਖੰਡ ਸਚ ਮਕਾਨ, ਸਚ ਸਚ ਸਾਚਾ ਰਾਗ ਅਲਾਈਆ। ਥਿਰ ਘਰ ਤੇਰਾ ਦਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਪੰਜ ਤਤ ਵੇਖੇ ਮਾਰ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਦੇਵੇ ਵਸਤ ਇਕ ਮਹਾਨ, ਮਹਾਬੀਰ ਹੋ ਸਹਾਈਆ। ਕਰੇ ਖੇਲ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ । ਪੰਚ ਤਤ ਸਤਿ ਦੁਕਾਨ, ਬਣ ਵਣਜਾਰਾ ਆਪ ਖੁਲ੍ਹਾਈਆ। ਗੁਰ ਗੁਰ ਰੂਪ ਹੋ ਪਰਧਾਨ, ਸਤਿਗੁਰ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਲਹਿਣੇ ਪਾਈਆ। ਗੁਰ ਅਵਤਾਰ ਸ਼ਬਦ ਸੁਤ ਤੇਰਾ ਸਾਚਾ ਲਹਿਣਾ, ਲਹਿਣੇਦਾਰ ਹਰਿ ਅਖਵਾਇੰਦਾ। ਪੰਜ ਤਤ ਤਨ ਪਾਏ ਗਹਿਣਾ, ਬਸਤਰ ਹੋਰ ਨਾ ਕੋਇ ਓਢਾਇੰਦਾ। ਸ਼ਬਦ ਅਗੰਮੀ ਦੱਸੇ ਕਹਿਣਾ, ਹੁਕਮੀ ਹੁਕਮ ਹੁਕਮ ਮਨਾਇੰਦਾ। ਨਿਜ ਨੇਤਰ ਵਖਾਏ ਆਪਣਾ ਨੈਣਾਂ, ਦੋਏ ਲੋਚਣ ਬੰਦ ਕਰਾਇੰਦਾ। ਗੁਰਮੁਖ ਗੁਰ

ਗੁਰ ਸਚ ਧਾਮ ਏਕਾ ਬਹਿਣਾ, ਧਾਮ ਅਵੱਲੜਾ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਲ ਆਪ ਰਖਾਇੰਦਾ। ਸਾਚੀ ਕਲ ਕਰਤਾ ਪੁਰਖ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਨਿਰਗੁਣ ਸਰਗੁਣ ਕਰ ਕਰ ਪਰਖ, ਗੁਰ ਅਵਤਾਰ ਲਏ ਪਰਗਟਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਰੋਗ ਨਾ ਕੋਇ ਜਣਾਈਆ। ਜੋਤ ਨਿਰੰਜਣ ਆਦਿ ਨਿਰੰਜਣ ਦਰਸ, ਦਰਸੀ ਦਰਸ ਦਰਸ ਕਰਾਈਆ। ਅੰਮ੍ਰਿਤ ਮੇਘ ਮਿਹਰਵਾਨ ਏਕਾ ਬਰਸ, ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਨਾਉਂ ਲਏ ਪਰਗਟਾਈਆ। ਤੇਰਾ ਨਾਉਂ ਹਰਿ ਜੂ ਰੱਖ, ਗੁਰ ਗੁਰ ਵੇਸ ਵਟਾਇੰਦਾ। ਪੰਜ ਤਤ ਕਾਇਆ ਆਪੇ ਵਸ, ਆਪਣਾ ਰਾਹ ਚਲਾਇੰਦਾ। ਸਤਿ ਸਤਿਵਾਦੀ ਮਾਰਗ ਦੱਸ ਦਹਿ ਦਿਸ਼ਾ ਵੇਖ ਵਖਾਇੰਦਾ। ਪੰਧ ਮੁਕਾਏ ਨੱਸ ਨੱਸ, ਦੋ ਜਹਾਨਾਂ ਫੇਰਾ ਪਾਇੰਦਾ। ਖਾਣੀ ਬਾਣੀ ਗਾਏ ਜਸ, ਵੇਦ ਪੁਰਾਨ ਸਿਫ਼ਤ ਸਾਲਾਹਿੰਦਾ। ਅੰਤਰ ਅੰਤਰ ਏਕਾ ਰਸ, ਰਸ ਰਸੀਆ ਆਪ ਚਖਾਇੰਦਾ। ਕਿਰਪਾਨਿਧ ਠਾਕਰ ਸੁਆਮੀ ਪੁਰਖ ਅਬਿਨਾਸ਼ੀ ਹੋਏ ਵਸ, ਬਣ ਸੇਵਕ ਸੇਵ ਕਮਾਇੰਦਾ। ਲੇਖਾ ਜਾਣੇ ਤਤ ਅੱਠ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਹਰਿ ਜੂ ਖੋਲ੍ਹ, ਖਾਲਕ ਖ਼ਲਕ ਦਏ ਜਣਾਈਆ। ਨਾਉਂ ਨਿਰੰਕਾਰਾ ਏਕਾ ਬੋਲ, ਅੱਖਰ ਅੱਖਰ ਕਰੇ ਪੜ੍ਹਾਈਆ। ਲੱਖ ਚੁਰਾਸੀ ਤੋਲੇ ਤੋਲ, ਏਕਾ ਕੰਡਾ ਨਾਮ ਉਠਾਈਆ। ਗੁਰ ਅਵਤਾਰਾਂ ਸਦ ਵਸੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਨਾਦ ਅਨਾਦੀ ਅਗੰਮ ਅਗੰਮੜਾ ਵੱਜੇ ਢੋਲ, ਮਰਦੰਗਾ ਮਰਦੰਗ ਆਪ ਸੁਣਾਈਆ। ਦਿਵਸ ਰੈਣ ਕਰੇ ਚੋਲ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਆਪੇ ਬੋਲ, ਅਨਬੋਲਤ ਰਾਗ ਅਲਾਈਆ। ਕਾਇਆ ਕਵਰੀ ਡੂੰਘੀ ਭਵਰੀ ਆਪਣਾ ਪਰਦਾ ਆਪੇ ਫੋਲ, ਮੁੱਖ ਘੁੰਘਟ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਘਰ, ਗ੍ਰਹਿ ਮੰਦਰ ਆਪ ਵਸਾਈਆ। ਗ੍ਰਹਿ ਮੰਦਰ ਵਸੇ ਤੇਰਾ ਖੇੜਾ, ਸੋ ਪੁਰਖ ਨਿਰੰਜਣ ਆਪ ਵਸਾਇੰਦਾ। ਹੰ ਬੰਹਮ ਚੁੱਕੇ ਝੇੜਾ, ਸ਼ਬਦੀ ਸ਼ਬਦੀ ਤਾਰ ਹਿਲਾਇੰਦਾ। ਨਿਰਗੁਣ ਸਰਗੁਣ ਬੰਨ੍ਹੇ ਬੇੜਾ, ਪੁਰਖ ਅਬਿਨਾਸ਼ੀ ਆਪਣੇ ਕੰਧ ਉਠਾਇੰਦਾ। ਦੋ ਜਹਾਨਾਂ ਖੁਲ੍ਹਾ ਰੱਖੇ ਵੇਹੜਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਕਾਸ਼ ਪਰਕਾਸ਼ਾਂ ਜ਼ਿਮੀਂ ਅਸਮਾਨਾਂ ਆਪਣੀ ਧਾਰ ਜਣਾਇੰਦਾ। ਵਸਣਹਾਰਾ ਨੇਰਨ ਨੇਰਾ, ਦੂਰ ਦੁਰਾਡਾ ਆਪਣਾ ਡੇਰਾ ਲਾਇੰਦਾ। ਸ਼ਬਦ ਸੁਤ ਤੋਹੇ ਚਾਉ ਘਨੇਰਾ, ਨਾਤਾ ਜੁੜਿਆ ਤੇਰਾ ਮੇਰਾ, ਸੋਹੰ ਰੂਪ ਵਖਾਇੰਦਾ। ਗੁਰ ਅਵਤਾਰਾਂ ਪਾਏ ਘੇਰਾ, ਆਪਣਾ ਹੁਕਮ ਮਨਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਇਕੋ ਵੱਡਾ ਰੱਖੇ ਜੇਰਾ, ਅਡੋਲ ਅਡੁਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਰੱਖ ਹੱਥ ਕਰਤਾਰ, ਕੁਦਰਤ ਕਾਦਰ ਦਏ ਜਣਾਈਆ। ਸੁਤ ਸ਼ਬਦ ਤੇਰਾ ਸਚ ਵਿਹਾਰ, ਲੱਖ ਚੁਰਾਸੀ ਤੇਰੀ ਝੋਲੀ ਪਾਈਆ। ਘਾੜਤ ਘੜਨ ਬਣ ਠਠਿਆਰ, ਘੜ ਭਾਂਡੇ ਵੇਖ ਵਖਾਈਆ। ਅਗਨੀ ਤਤ ਤਤ ਆਧਾਰ, ਬ੍ਰਹਮ ਮਤ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਸਾਚਾ ਖੇਲ ਲੈਣਾ ਜਾਣ, ਆਦਿ ਪੁਰਖ ਜਣਾਇੰਦਾ। ਗੁਰ ਅਵਤਾਰ ਤੇਰਾ ਮਾਣ,

ਪੰਜ ਤਤ ਚੋਲਾ ਆਪ ਹੰਢਾਇੰਦਾ। ਸ਼ਬਦ ਸੰਦੇਸਾ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਅਲਾਇੰਦਾ। ਕਰੇ ਖੇਲ ਦੋ ਜਹਾਨ, ਦੋਏ ਦੋਏ ਰੂਪ ਵਖਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਨਾਮ ਪਰਧਾਨਗੀ ਹੱਥ ਫੜਾਇੰਦਾ। ਜੁਗ ਜੁਗ ਵੇਖੇ ਵੇਖਣਹਾਰਾ ਆਣ, ਨਿਤ ਨਵਿਤ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਦਾਨ, ਆਪਣੀ ਵਸਤ ਆਪ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਕਵਲ ਚਰਨ ਸੀਸ ਸਰਬ ਝੁਕਾਣ, ਝੁਕ ਝੁਕ ਸਯਦਾ ਸਰਬ ਕਰਾਇੰਦਾ। ਦਰ ਦਰਵੇਸ਼ ਬਣ ਦਰਬਾਨ ਮੰਗਣ ਦਾਨ, ਦਰਦੀ ਦਰਦ ਦਰਦ ਵੰਡਾਇੰਦਾ। ਇਕ ਇਕੱਲਾ ਹੁਕਮਰਾਨ, ਹੁਕਮੇ ਹੁਕਮ ਸਰਬ ਫਿਰਾਇੰਦਾ। ਤੂੰ ਹੀ ਤੂੰ ਹੀ ਸਾਰੇ ਗਾਣ, ਬੇਅੰਤ ਬੇਅੰਤ ਆਪਣਾ ਨਾਉਂ ਅਖਵਾਇੰਦਾ। ਹੰ ਹੰ ਬਣ ਨਾਦਾਨ, ਬ੍ਰਹਮ ਬ੍ਰਹਮ ਜੀਵ ਅਞਾਣ, ਪੰਜ ਤਤ ਕਾਇਆ ਚੋਲਾ ਡੇਰਾ ਲਾਇੰਦਾ। ਸਾਚਾ ਸੋਹਲਾ ਏਕਾ ਗਾਣ, ਆਦਿ ਪੁਰਖ ਪ੍ਰਭ ਦੇਵੇ ਦਾਨ, ਪੀਰ ਪੈਗ਼ੰਬਰ ਗੁਰ ਅਵਤਾਰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਸੁਤ ਵਡਿਆਇੰਦਾ। ਸੁਤ ਸ਼ਬਦ ਤੇਰਾ ਬਲ, ਬਲਧਾਰੀ ਆਪ ਜਣਾਈਆ। ਨਿਰਗੁਣ ਅੰਦਰ ਨਿਰਗੁਣ ਰਲ, ਸਰਗੁਣ ਸਰਗੁਣ ਲਏ ਸਮਝਾਈਆ। ਦਰਸ ਦਿਖਾਏ ਅੱਗੇ ਖਲ, ਖ਼ਾਲਕ ਖ਼ਲਕ ਬੇਪਰਵਾਹੀਆ। ਮਹੱਲ ਮਨਾਰਾ ਇਕ ਅਟੱਲ, ਅਚੱਲ ਬੈਠਾ ਡੇਰਾ ਲਾਈਆ। ਸਚ ਸੰਦੇਸਾ ਆਪੇ ਘੱਲ, ਜੁਗ ਜੁਗ ਕਰੇ ਪੜ੍ਹਾਈਆ। ਬਿਨ ਤੇਲ ਬਾਤੀ ਦੀਪਕ ਜਾਏ ਬਲ, ਸਾਚੇ ਘਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਤੇਰੀ ਸੇਵਾ ਮਾਤ ਲਗਾਈਆ। ਸੇਵਾ ਤੇਰੀ ਕਰਨ ਮਾਤ, ਹਰਿ ਸਤਿਗੁਰ ਆਪ ਲਗਾਇੰਦਾ। ਤੇਰਾ ਨਾਉਂ ਸਾਚੀ ਦਾਤ, ਇਕੋ ਇਕ ਵਰਤਾਇੰਦਾ। ਤੇਰਾ ਰੱਖੇ ਡੂੰਘਾ ਖਾਤ, ਭੇਵ ਅਭੇਦ ਛੁਪਾਇੰਦਾ। ਬਿਨ ਤੇਰੇ ਪੰਜ ਤਤ ਚੋਲੇ ਕੋਇ ਨਾ ਪੁੱਛੇ ਵਾਤ, ਤੇਰਾ ਨਾਉਂ ਗੁਰ ਸ਼ਬਦੀ ਆਪ ਪਰਗਟਾਇੰਦਾ। ਤੇਰੀ ਉਤਮ ਰੱਖੇ ਜ਼ਾਤ, ਅਜ਼ਾਤੀ ਵੰਡ ਨਾ ਕੋਇ ਵੰਡਾਇੰਦਾ। ਤੁਧ ਬਿਨ ਕੋਇ ਨਾ ਮੇਟੇ ਅੰਧੇਰੀ ਰਾਤ, ਅਗਿਆਨ ਅੰਧੇਰ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁੱਛਣਹਾਰਾ ਆਪੇ ਵਾਤ, ਸਦਾ ਸਦ ਤੇਰਾ ਸੰਗ ਨਿਭਾਇੰਦਾ। ਮੇਰਾ ਸੰਗ ਮੇਰੇ ਸੱਜਣ, ਕਵਣ ਬਿਧ ਆਪ ਰਖਾਈਆ। ਕਵਣ ਵੇਲਾ ਹੋਏਂ ਪਰਦੇ ਕੱਜਣ, ਏਕਾ ਪਰਦਾ ਉਪਰ ਪਾਈਆ। ਕਵਣ ਦੁਆਰੇ ਕਰਾਏਂ ਮਜਨ, ਚਰਨ ਧੂੜ ਸਚ ਸਰੋਵਰ ਨੁਹਾਈਆ। ਕਵਣ ਧਾਰ ਖੇਲ ਕਰੇਂ ਘੜਨ ਭੱਜਣ, ਘੜਨ ਭੰਨਣਹਾਰ ਤੇਰੀ ਵਡਿਆਈਆ। ਕਰ ਕਿਰਪਾ ਮੇਰੀ ਰੱਖੇਂ ਲੱਜਣ, ਲਾਜਾਵੰਤ ਤੱਕੀ ਤੇਰੀ ਇਕ ਸਰਨਾਈਆ। ਪੁਰਖ ਅਬਿਨਾਸ਼ੀ ਸਚਖੰਡ ਨਿਵਾਸੀ ਬੈਠਾ ਮਗਨ, ਏਕਾ ਨੂਰ ਜੋਤ ਰੁਸ਼ਨਾਈਆ। ਸਦਾ ਸਦਾ ਸਦ ਤੇਰੀ ਮੇਟੇ ਹਰਸਨ, ਹਿਰਸ ਰਹੇ ਨਾ ਰਾਈਆ। ਨਿਰਗੁਣ ਸਰਗੁਣ ਦੇਵੇ ਆਪ ਦਰਸਨ ਸਵੱਛ ਸਰੂਪੀ ਰੂਪ ਵਟਾਈਆ। ਬਿਨ ਕਸਵਟੀਉਂ ਆਏ ਪਰਖਣ, ਨਾਮ ਪਾਰਖੂ ਸੱਚਾ ਮਾਹੀਆ। ਲੇਖਾ ਜਾਣੇ ਅਰਸ਼ ਫ਼ਰਸ਼ਨ, ਜ਼ਿਮੀ ਅਸਮਾਨ ਫੋਲ ਫੋਲਾਈਆ। ਸੁਤ ਸ਼ਬਦ ਤੇਰਾ ਲਾਹੇ ਕਰਜ਼ਨ, ਕਰਜ਼ਾ ਮਕਰੂਜ਼ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਆਏ ਵਰਜਣ, ਸਚ ਸੁਨੇਹੜਾ ਇਕ ਸੁਣਾਈਆ। ਬਿਨ ਤੇਰੇ ਨਾਮ ਲੋਕਮਾਤ ਨਾ ਪਰਚਣ, ਪਰਚਾ ਹੋਰ ਨਾ ਕੋਇ ਪੜ੍ਹਾਈਆ। ਸੱਚੀ ਵਸਤ ਇਕੋ ਖਰਚਣ, ਖਰਚਾ ਧੁਰ ਦਰਬਾਰੀ ਹੱਥ ਵਖਾਈਆ। ਖਾਣੀ ਬਾਣੀ ਵੇਦ ਪੁਰਾਨੀ ਅੰਜੀਲ ਕੁਰਾਨੀ ਗੀਤਾ ਗਿਆਨੀ ਰਸਨਾ ਜਿਹਵਾ ਬੱਤੀ ਦੰਦ ਕਰ ਕਰ ਜਾਵਣ ਚਰਚਨ, ਚਰਚਾ

ਲੋਕਮਾਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰਚਨਨ, ਰਚ ਰਚ ਰਚਨਾ ਆਦਿ ਜੁਗਾਦਿ ਅੰਤਰ ਵੇਖ ਵਖਾਈਆ।