੧੨ ਭਾਦਰੋਂ ੨੦੧੯ ਬਿਕ੍ਰਮੀ ਸਦਾ ਸਿੰਘ ਵਾਲਾ ਗੁਰਬਚਨ ਸਿੰਘ ਦੇ ਗ੍ਰਹਿ ਜ਼ਿਲਾ ਫਿਰੋਜ਼ਪਰ
ਸੋ ਪੁਰਖ ਤੇਰਾ ਭਰਵਾਸਾ, ਸੁਤ ਦੁਲਾਰਾ ਸ਼ਬਦ ਜਣਾਇੰਦਾ। ਹਰਿ ਪੁਰਖ ਨਿਰੰਜਣ ਤੇਰੀ ਆਸਾ, ਇਕੋ ਓਟ ਤਕਾਇੰਦਾ। ਏਕੰਕਾਰ ਤੇਰਾ ਦਿਲਾਸਾ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਆਦਿ ਨਿਰੰਜਣ ਤੇਰਾ ਨੂਰ ਪਰਕਾਸ਼ਾ, ਪਰਕਾਸ਼ ਪਰਕਾਸ਼ ਵਿਚ ਰਖਾਇੰਦਾ। ਸ੍ਰੀ ਭਗਵਾਨ ਤੇਰਾ ਤਮਾਸ਼ਾ, ਪੇਖ ਪੇਖ ਖ਼ੁਸ਼ੀ ਮਨਾਇੰਦਾ। ਅਬਿਨਾਸ਼ੀ ਕਰਤਾ ਤੇਰਾ ਦਾਸਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਦਾਸੀ ਦਾਸਾ, ਹਉਂ ਸੇਵਕ ਸੇਵ ਕਮਾਇੰਦਾ। ਸਚਖੰਡ ਦੁਆਰੇ ਸਾਚੀ ਰਾਸਾ, ਗੋਪੀ ਕਾਹਨ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲਾ ਮੰਗ ਮੰਗਾਇੰਦਾ। ਛੋਟਾ ਬਾਲਾ ਸ਼ਬਦੀ ਧਾਰ, ਨਿਰਗੁਣ ਅੱਗੇ ਕਰੇ ਅਰਜ਼ੋਈਆ। ਸੋ ਪੁਰਖ ਨਿਰੰਜਣ ਖੇਲ ਨਿਆਰ, ਬੇਪਰਵਾਹ ਬੇਪਰਵਾਹੀਆ। ਅਲੱਖ ਅਗੋਚਰ ਅਗੰਮ ਅਪਾਰ, ਸ਼ਹਿਨਸ਼ਾਹ ਤੇਰੀ ਵਡਿਆਈਆ। ਹਰਿ ਪੁਰਖ ਨਿਰੰਜਣ ਕਿਰਪਾ ਧਾਰ, ਏਕੰਕਾਰਾ ਹੋ ਸਹਾਈਆ। ਆਦਿ ਨਿਰੰਜਣ ਖੋਲ੍ਹ ਕਿਵਾੜ, ਅਬਿਨਾਸ਼ੀ ਕਰਤਾ ਪਰਦਾ ਲਾਹੀਆ। ਸ੍ਰੀ ਭਗਵਾਨ ਦੇ ਦੀਦਾਰ, ਅਬਿਨਾਸ਼ੀ ਕਰਤਾ ਤ੍ਰਿਸਨ ਬੁਝਾਈਆ। ਪਾਰਬ੍ਰਹਮ ਖ਼ਬਰਦਾਰ, ਬੇਖ਼ਬਰ ਆਪਣੀ ਆਸ ਦਏ ਮਿਟਾਈਆ। ਸਾਲਸ ਬਣ ਸਚ ਦਰਬਾਰ, ਥਿਰ ਘਰ ਬੇੜਾ ਆਪ ਚਲਾਈਆ। ਦੂਸਰ ਕੋਇ ਨਾ ਮਦਦਗਾਰ, ਚਰਨ ਸਰਨ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੇ ਵਰ, ਹਉਂ ਢਹਿ ਪਿਆ ਸਰਨਾਈਆ। ਸ੍ਰੀ ਭਗਵਾਨ ਵਡ ਮਿਹਰਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਸੁਤ ਦੁਲਾਰੇ ਕਰ ਪਰਵਾਨ, ਸੀਸ ਜਗਦੀਸ ਝੁਕਾਇੰਦਾ। ਆਦਿ ਜੁਗਾਦੀ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਸਚਖੰਡ ਵਖਾਏ ਸਚ ਮਕਾਨ, ਸਚ ਸਿੰਘਾਸਣ ਆਸਣ ਲਾਇੰਦਾ। ਥਿਰ ਘਰ ਤੇਰੀ ਖੋਲ੍ਹ ਦੁਕਾਨ, ਵਸਤ ਅਮੋਲਕ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਝੋਲੀ ਪਾਇੰਦਾ। ਸਾਚੀ ਵਸਤ ਹਰਿ ਕਰਤਾਰਾ, ਏਕਾ ਏਕ ਜਣਾਈਆ। ਆਦਿ ਪੁਰਖ ਬਣ ਦਾਤਾ ਏਕੰਕਾਰਾ, ਆਪੇ ਰਿਹਾ ਲੁਟਾਈਆ। ਕਾਗਦ ਕਲਮ ਨਾ ਲਿਖਣਹਾਰਾ, ਅੱਖਰ ਅੱਖਰ ਨਾ ਕੋਇ ਸਾਲਾਹੀਆ। ਖੇਲੇ ਖੇਲ ਅਪਰ ਅਪਾਰਾ, ਅਪਰੰਪਰ ਧਾਰ ਚਲਾਈਆ। ਇਕ ਇਕੱਲਾ ਕਰ ਪਸਾਰਾ, ਵੇਖਣਹਾਰਾ ਚਾਈਂ ਚਾਈਂਆ। ਮਾਤ ਪਿਤਾ ਗੋਦ ਸੁਹਾਏ ਸੁਤ ਦੁਲਾਰਾ, ਜਨ ਜਨਨੀ ਦੇ ਵਡਿਆਈਆ। ਜੈ ਜੈ ਜੈ ਬੋਲ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਭੇਵ ਚੁਕਾਈਆ। ਥਿਰ ਘਰ ਖੋਲ੍ਹ ਹਰਿ ਦਰਵਾਜ਼ਾ, ਸਚਖੰਡ ਨਿਵਾਸੀ ਖੇਲ ਕਰਾਇੰਦਾ। ਸੀਸ ਜਗਦੀਸ ਸੁਹਾਏ ਤਾਜਾ, ਭੂਪਤ ਭੂਪ ਆਪਣਾ ਰੰਗ ਵਖਾਇੰਦਾ। ਘਰ ਵਿਚ ਘਰ ਰਚ ਰਚ ਕਾਜਾ, ਕਰਨੀ ਕਰਤਾ ਆਪ ਕਮਾਇੰਦਾ। ਬੋਧ ਅਗਾਧੀ ਨਿਰਗੁਣ ਨਿਰਵੈਰ ਪੁਰਖ ਅਕਾਲ ਅਗੰਮੀ ਅਗੰਮ ਮਾਰੇ ਵਾਜਾਂ, ਤਾਰ ਸਿਤਾਰ
ਨਾ ਕੋਇ ਹਿਲਾਇੰਦਾ। ਸਤਿ ਸਤਿਵਾਦੀ ਆਪਣਾ ਸਾਜਣ ਆਪੇ ਸਾਜਾ, ਆਪੇ ਪੇਖ ਪੇਖ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਆਪ ਸਮਝਾਇੰਦਾ। ਸੁਤ ਦੁਲਾਰੇ ਤੇਰਾ ਮਨਾਰਾ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਥਿਰ ਘਰ ਖੋਲ੍ਹ ਠਾਂਡਾ ਦਰਬਾਰਾ, ਹਰਿ ਪੁਰਖ ਨਿਰੰਜਣ ਹੋਏ ਸਹਾਈਆ। ਆਦਿ ਜੁਗਾਦਿ ਰਹੇ ਰਖਵਾਰਾ, ਏਕੰਕਾਰਾ ਦਇਆ ਕਮਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਦੇ ਸਹਾਰਾ, ਸਦਾ ਸੁਹੇਲਾ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਬਣ ਵਣਜਾਰਾ, ਸ੍ਰੀ ਭਗਵਾਨ ਸਾਚੀ ਵਸਤ ਵੰਡ ਵੰਡਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਥਿਰ ਘਰ ਦੇਵੇ ਮਾਣ ਨਿਰੰਕਾਰਾ, ਨਿਰਗੁਣ ਆਪਣਾ ਭੇਵ ਚੁਕਾਈਆ। ਮਹੱਲ ਅਟੱਲ ਉਚ ਦੁਆਰਾ, ਨਿਹਚਲ ਧਾਮ ਇਕ ਸੁਹਾਈਆ। ਛੱਪਰ ਛੰਨ ਨਾ ਕੋਇ ਦੀਵਾਰਾ, ਬਾਢੀ ਬਣਤ ਨਾ ਕੋਇ ਬਣਾਈਆ। ਸੂਰਜ ਚੰਦ ਨਾ ਕੋਇ ਸਿਤਾਰਾ, ਪਰਕਾਸ਼ ਪਰਕਾਸ਼ ਨਾ ਕੋਇ ਵਖਾਈਆ। ਕਰੇ ਖੇਲ ਕਰਨੇਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਆਦਿ ਆਦਿ ਸੁਤ ਦੁਲਾਰੇ ਦੇਵੇ ਦਾਦ, ਥਿਰ ਘਰ ਆਪਣਾ ਰੰਗ ਵਖਾਈਆ। ਥਿਰ ਘਰ ਵਖਾਏ ਸਾਚਾ ਰੰਗ, ਰੰਗ ਰੰਗੀਲਾ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਸੁਹਾਏ ਸੇਜ ਪਲੰਘ, ਪਾਵਾ ਚੂਲ ਨਾ ਕੋਇ ਬਣਾਇੰਦਾ। ਹਰਿ ਪੁਰਖ ਨਿਰੰਜਣ ਸੂਰਾ ਸਰਬੰਗ, ਬਲ ਆਪਣਾ ਆਪ ਧਰਾਇੰਦਾ। ਏਕੰਕਾਰਾ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਆਦਿ ਨਿਰੰਜਣ ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਸਾਚੀ ਵਸਤ ਆਪੇ ਵੰਡ, ਵੰਡ ਵੰਡ ਆਪਣੀ ਖ਼ੁਸ਼ੀ ਮਨਾਇੰਦਾ। ਅਬਿਨਾਸ਼ੀ ਕਰਤਾ ਠਾਕਰ ਸੁਆਮੀ ਦਿਆਲ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਆਪ ਕਰਾਇੰਦਾ। ਪਾਰਬ੍ਰਹਮ ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਧਾਰ ਚਲਾਇੰਦਾ। ਸੁਤ ਦੁਲਾਰੇ ਦੇਵੇ ਮਾਣ, ਥਿਰ ਘਰ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਸੁਤ ਦੁਲਾਰੇ ਕਰ ਵਿਚਾਰ, ਹਰਿ ਹਰਿ ਜੂ ਆਪ ਜਣਾਇੰਦਾ। ਵਸਦਾ ਰਹੇ ਤੇਰਾ ਦੁਆਰ, ਬਣ ਦਰਦੀ ਦਰਦ ਵੰਡਾਇੰਦਾ। ਆਦਿ ਆਦਿ ਤੇਰੀ ਬੰਨ੍ਹੀ ਧਾਰ, ਮਧ ਕੋਇ ਵੇਖ ਨਾ ਪਾਇੰਦਾ। ਅੰਤ ਆਪੇ ਪਾਵੇ ਸਾਰ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਅਗੰਮ ਅਗੰਮੜੀ ਦੱਸੇ ਕਾਰ, ਕਰਨੀ ਕਰਤਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਭੇਵ ਅਭੇਦ ਜਣਾਇੰਦਾ। ਛੋਟਾ ਸੁਤ ਸ਼ਬਦ ਧਾਰ, ਪ੍ਰਭ ਅੱਗੇ ਸੀਸ ਝੁਕਾਈਆ। ਏਕਾ ਦੱਸ ਸਚ ਪਿਆਰ, ਦੂਜਾ ਆਪਣਾ ਬੰਧਨ ਪਾਈਆ। ਤੀਜਾ ਨੈਣ ਦਰਸ ਦੀਦਾਰ, ਚੌਥੇ ਆਪਣਾ ਘਰ ਵਸਾਈਆ। ਪੰਚਮ ਮੇਲਾ ਅਪਰ ਅਪਾਰ, ਛੇਵੇਂ ਛਪਰ ਛੰਨ ਨਾ ਕੋਇ ਵਡਿਆਈਆ। ਸੱਤਵੇਂ ਸਤਿ ਸਤਿਵਾਦੀ ਤੇਰੀ ਕਾਰ, ਹਉਂ ਬਾਲਕ ਜਾਣਾਂ ਨਾ ਰਾਈਆ। ਅੱਠਵੇਂ ਅੱਠ ਅੱਠ ਖੇਲੇਂ ਕਰੇਂ ਪਿਆਰ, ਪਾਰਬ੍ਰਹਮ ਨਾਵੇਂ ਨਵ ਨੌਂ ਦੇਵੇਂ ਇਕ ਆਧਾਰ, ਬਿਨ ਉਦਰ ਬਿਨ ਜਨਨੀ ਬਣੇਂ ਪਿਤਾ ਮਾਈਆ। ਦਹਿ ਦਿਸ਼ ਇਕ ਆਕਾਰ, ਨਿਰਾਕਾਰ ਕਰੇ ਰੁਸ਼ਨਾਈਆ। ਸਚਖੰਡ ਤੇਰਾ ਪਸਾਰ, ਪਰਮ ਪੁਰਖ ਤੇਰੀ ਸ਼ਹਿਨਸ਼ਾਹੀਆ। ਥਿਰ ਘਰ ਖੋਲ੍ਹ ਇਕ ਕਿਵਾੜ, ਮੇਰਾ ਆਸਣ ਦਿਤਾ ਲਾਈਆ। ਫੜ ਬਾਂਹੋਂ ਦਿਤਾ ਵਾੜ, ਮੇਰੀ ਚਲੇ ਨਾ ਕੋਇ ਚਤੁਰਾਈਆ। ਜਿਉਂ ਭਾਵੇ ਤਿਉਂ ਲੈਣਾ ਤਾਰ, ਤਾਰਨਹਾਰ ਸੱਚੇ ਮਾਹੀਆ। ਆਦਿ ਜੁਗਾਦਿ ਸਦਾ ਸਦ ਨਿਤ
ਨਵਿਤ ਕਰਾਂ ਦੀਦਾਰ, ਦੀਦ ਦੀਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਪੁਰਖ ਆਦਿ ਤੇਰੇ ਅੱਗੇ ਝੋਲੀ ਡਾਹੀਆ। ਤੇਰੇ ਅੱਗੇ ਇਕੋ ਆਸ, ਆਸਾ ਪੂਰ ਨਾ ਕੋਇ ਰਖਾਇੰਦਾ। ਪਾਰਬ੍ਰਹਮ ਤੇਰੇ ਮਿਲਣ ਦੀ ਬੁੱਝੇ ਪਿਆਸ, ਤ੍ਰਿਸਨਾ ਰੋਗ ਨਾ ਕੋਇ ਜਣਾਇੰਦਾ। ਨਿਰਗੁਣ ਨਿਰਗੁਣ ਵਸਣਾ ਸਾਥ, ਸਗਲਾ ਸੰਗ ਇਕ ਮੰਗਾਇੰਦਾ। ਹਉਂ ਬਾਲਕ ਅਨਾਥਾਂ ਅਨਾਥ, ਤੂੰ ਦਇਆਵਾਨ ਦਇਆ ਕਮਾਇੰਦਾ। ਤੇਰੀ ਸਰਨ ਨਾ ਕੋਇ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਾਚੀ ਦਾਤ ਮੰਗ ਮੰਗਾਇੰਦਾ। ਸਾਚੀ ਵਸਤ ਦੇ ਏਕ, ਮੇਰੇ ਪ੍ਰਭ ਸੱਚੇ ਗੁਸਾਈਆ। ਥਿਰ ਘਰ ਰੱਖੀ ਤੇਰੀ ਟੇਕ, ਸਚਖੰਡ ਵਸੇਂ ਬੇਪਰਵਾਹੀਆ। ਜਿਉਂ ਭਾਵੇਂ ਤਿਉਂ ਲੈਣਾ ਵੇਖ, ਬਿਨ ਨੇਤਰ ਨੈਣ ਨੈਣ ਉਠਾਈਆ। ਮੇਰਾ ਰੂਪ ਰੰਗ ਨਾ ਕੋਇ ਰੇਖ, ਨਾ ਕੋਈ ਪਿਤਾ ਨਾ ਕੋਈ ਮਾਈਆ। ਨਿਰਗੁਣ ਨਿਰਗੁਣ ਤੇਰੇ ਸੰਗ ਸੱਚਾ ਹੇਤ, ਦੂਸਰ ਪ੍ਰੀਤ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਜਿਸ ਬਿਧ ਤੇਰਾ ਮੇਲ ਵਿਛੜ ਨਾ ਜਾਈਆ। ਸੋ ਪੁਰਖ ਨਿਰੰਜਣ ਦਇਆਨਿਧ ਸੁਆਮੀ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਸਚਖੰਡ ਨਿਵਾਸੀ ਨਿਹਕਰਮੀ ਨਿਹਕਾਮੀ, ਕਰਮ ਕਾਂਡ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਅੰਤਰਜਾਮੀ, ਅੰਤਰਗਤ ਆਪ ਸਮਝਾਇੰਦਾ। ਸ਼ਬਦ ਸੁਤ ਤੇਰਾ ਪਦ ਨਿਰਬਾਣੀ, ਨਿਰਬਾਣ ਪਦ ਆਪ ਵਖਾਇੰਦਾ। ਸ਼ਹਿਨਸ਼ਾਹ ਸ਼ਾਹੋ ਇਕ ਸੁਲਤਾਨੀ, ਰਾਜ ਰਾਜਾਨ ਇਕ ਹੋ ਆਇੰਦਾ। ਸਤਿ ਸਤਿਵਾਦੀ ਸਤਿ ਕਹਾਣੀ, ਸਤਿ ਪੁਰਖ ਨਿਰੰਜਣ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇੰਦਾ। ਆਪਣਾ ਪਰਦਾ ਚੁਕ ਭਗਵਾਨ, ਸ਼ਬਦੀ ਸੁਤ ਜਣਾਈਆ। ਉਠ ਦੁਲਾਰੇ ਮਾਰ ਧਿਆਨ, ਮਿਹਰਵਾਨ ਦਏ ਵਡਿਆਈਆ। ਸਚਖੰਡ ਦੁਆਰਾ ਸਚ ਮਕਾਨ, ਦੂਸਰ ਨਜ਼ਰ ਕੋਇ ਨਾ ਆਈਆ। ਏਕਾ ਦੀਪਕ ਜਗੇ ਮਹਾਨ, ਨੂਰ ਨੂਰ ਰੁਸ਼ਨਾਈਆ। ਪੁਰਖ ਅਬਿਨਾਸ਼ੀ ਸਾਚਾ ਕਾਹਨ, ਘਰ ਮੰਦਰ ਡੇਰਾ ਲਾਈਆ। ਨਿਰਵੈਰ ਪੁਰਖ ਬੇਪਹਿਚਾਨ, ਨਜ਼ਰ ਵਿਚ ਨਾ ਆਈਆ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸਾ ਇਕ ਸੁਣਾਈਆ। ਹੁਕਮੀ ਹੁਕਮ ਕਰਨਾ ਪਰਵਾਨ, ਸਤਿ ਪਰਵਾਨਾ ਇਕ ਫੜਾਈਆ। ਕਰੇ ਖੇਲ ਵਡ ਬਲਵਾਨ, ਬਲ ਆਪਣਾ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਸੁਣ ਬਾਲੇ ਬਾਲੀ ਬੁਧ, ਨਰ ਹਰਿ ਨਰਾਇਣ ਆਪ ਜਣਾਇੰਦਾ। ਸਚਖੰਡ ਨਿਵਾਸੀ ਸਚਖੰਡ ਦੁਆਰੇ ਬੈਠਾ ਕੁੱਦ, ਮਹੱਲ ਅਟੱਲ ਸੋਭਾ ਪਾਇੰਦਾ। ਕਰ ਕਿਰਪਾ ਦੇਵੇ ਤੈਨੂੰ ਸੁੱਧ, ਭੇਵ ਅਭੇਦ ਖੁਲ੍ਹਾਇੰਦਾ। ਤੇਰਾ ਮੇਰਾ ਭੇਵ ਕੋਈ ਨਾ ਸਕੇ ਬੁਝ, ਅਲੱਖ ਅਗੋਚਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਖੜ, ਥਿਰ ਘਰ ਸ਼ਬਦੀ ਸੁਤ ਜਣਾਇੰਦਾ। ਸ਼ਬਦ ਸੁਤ ਚਰਨੀ ਢੱਠ, ਨੇਤਰ ਨੈਣ ਨੀਰ ਵਹਾਈਆ। ਸ੍ਰੀ ਭਗਵਾਨ ਮਾਰਗ ਸਾਚਾ ਦੱਸ, ਦਰ ਤੇਰੇ ਮੰਗ ਮੰਗਾਈਆ। ਕਵਣ ਬਿਧ ਕਵਣ ਧਾਰ ਕਵਣ ਘਰ ਦਰ ਆਵਾਂ ਨੱਸ, ਦਰਸਨ ਪੇਖਾਂ ਚਾਈਂ ਚਾਈਂਆ। ਕਵਣ ਵੇਲਾ ਮਿਲੇਂ ਹੱਸ ਹੱਸ, ਪਾਰਬ੍ਰਹਮ ਆਪਣੀ ਆਪ ਦੱਸ ਵਡਿਆਈਆ। ਕਵਣ ਹੁਕਮ ਗਾਵਾਂ ਤੇਰਾ ਜਸ, ਢੋਲਾ ਸੋਹਲਾ ਨਾਉਂ ਧਰਾਈਆ। ਕਰ ਕਿਰਪਾ ਕਰਨੀ ਪੂਰੀ ਆਸ, ਆਸਾ ਆਸਾ ਵਿਚ ਰਖਾਈਆ। ਤੇਰਾ ਨੂਰ ਮੇਰਾ ਪਰਕਾਸ਼, ਥਿਰ ਘਰ ਤੇਰੇ ਨਾਉਂ ਵਧਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਭੇਵ ਜਣਾਈਆ। ਆਪਣਾ ਭੇਵ ਦੱਸਾਂ ਖੋਲ੍ਹ, ਹਰਿ ਹਰਿ ਜੂ ਆਖ ਸੁਣਾਇੰਦਾ। ਮੇਰਾ ਨਾਉਂ ਸਦਾ ਅਨਮੋਲ, ਅਨਮੁਲੜੀ ਵਸਤ ਆਪ ਵਰਤਾਇੰਦਾ। ਸਚਖੰਡ ਦੁਆਰੇ ਤੋਲਾਂ ਤੋਲ, ਦੂਜਾ ਸੰਗ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਰਹਾਂ ਅਡੋਲ, ਅਡੁਲ ਆਪਣੀ ਧਾਰ ਵਖਾਇੰਦਾ। ਏਕਾ ਵਸਤ ਰੱਖਾਂ ਕੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਹਰਿ ਕਰਤਾਰ, ਕਰਤਾ ਪੁਰਖ ਆਪ ਜਣਾਈਆ। ਸਚਖੰਡ ਨਿਵਾਸੀ ਖੇਲ ਅਪਾਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਤਖ਼ਤ ਨਿਵਾਸੀ ਏਕੰਕਾਰ, ਰਾਜਨ ਰਾਜ ਆਪ ਹੋ ਜਾਈਆ। ਦਾਸਨ ਦਾਸੀ ਸੇਵਾਦਾਰ, ਬਣ ਸੇਵਕ ਸੇਵ ਕਮਾਈਆ। ਸੁਤ ਦੁਲਾਰੇ ਕਰ ਪਿਆਰ, ਪਰਮ ਪੁਰਖ ਦਏ ਵਡਿਆਈਆ। ਆਪਣਾ ਦੱਸੇ ਪਿਛਲਾ ਹਾਲ, ਤੇਰਾ ਅਹਿਵਾਲ ਆਪ ਜਣਾਈਆ। ਥਿਰ ਦਰ ਵਸੇ ਨਾਲ ਨਾਲ, ਘਰ ਘਰ ਵੇਖੇ ਚਾਈਂ ਚਾਈਂਆ। ਸਤਿ ਸਤਿਵਾਦੀ ਧਰਮਸਾਲ, ਧਰਮ ਦੁਆਰਾ ਆਪ ਸੁਹਾਈਆ। ਅਗੰਮ ਅਗੰਮੜਾ ਦੀਪਕ ਬਾਲ, ਦੀਆ ਬਾਤੀ ਕਰੇ ਰੁਸ਼ਨਾਈਆ। ਕਮਲਾਪਾਤੀ ਹੋ ਤਿਆਰ, ਸਾਚਾ ਸਾਕੀ ਜਾਮ ਪਿਆਈਆ। ਖੋਲ੍ਹੇ ਤਾਕੀ ਬੰਦ ਕਿਵਾੜ, ਆਪਣਾ ਪਰਦਾ ਦਏ ਉਠਾਈਆ। ਕਿਰਪਾ ਕਰ ਦੀਨ ਦਿਆਲ, ਦਰ ਲੇਖਾ ਦਏ ਚੁਕਾਈਆ। ਏਥੇ ਓਥੇ ਦੋ ਜਹਾਨਾਂ ਸਚ ਮੁਕਾਮਾ ਬਣ ਦਲਾਲ, ਦਰਗਹਿ ਸਾਚੀ ਹੋਏ ਸਹਾਈਆ। ਮੁਕਾਮੇ ਹੱਕ ਜਲਵਾ ਜਲਾਲ, ਨੂਰੋ ਨੂਰ ਕਰੇ ਰੁਸ਼ਨਾਈਆ। ਇਕ ਇਕੇਲਾ ਕਰੇ ਸਦਾ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਚੁਕਾਈਆ। ਸਾਚਾ ਭੇਵ ਖੋਲ੍ਹ ਕਰਤਾਰ, ਕਰਤਾ ਪੁਰਖ ਦਇਆ ਕਮਾਇੰਦਾ। ਉਠ ਸੁਤ ਸੁਤ ਕਰ ਦੀਦਾਰ, ਦਰਸੀ ਆਪਣਾ ਦਰਸ ਵਖਾਇੰਦਾ। ਤੇਰਾ ਮੇਰਾ ਮੇਰਾ ਤੇਰਾ ਇਕ ਪਿਆਰ, ਨਾਤਾ ਬਿਧਾਤਾ ਜੋੜ ਜੋੜਾਇੰਦਾ। ਰੂਪ ਰੰਗ ਰੇਖ ਤੋਂ ਵਸੇ ਬਾਹਰ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ। ਆਪੇ ਜਾਣੇ ਆਪਣੀ ਕਾਰ, ਕਰ ਕਰ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਮੰਦਰ ਆਪ ਵਡਿਆਇੰਦਾ। ਘਰ ਮੰਦਰ ਵੇਖ ਬਾਲਾ, ਬਾਲੀ ਬੁਧ ਖ਼ੁਸ਼ੀ ਮਨਾਈਆ। ਪ੍ਰਭ ਮਿਲਿਆ ਦੀਨ ਦਿਆਲਾ, ਵਿਛੜ ਕਦੇ ਨਾ ਜਾਈਆ। ਥਿਰ ਘਰ ਮਿਲੀ ਸੱਚੀ ਧਰਮਸਾਲਾ, ਛੱਪਰ ਛੰਨ ਨਾ ਕੋਇ ਛੁਹਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਇਕ ਰਖਵਾਲਾ, ਰੱਖਕ ਬਣਿਆ ਸੱਚਾ ਮਾਹੀਆ। ਏਕਾ ਮਾਰਗ ਦੱਸੇ ਸੁਖਾਲਾ, ਔਝੜ ਰਾਹ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਦਰਦੀ ਦਰਦ ਵੰਡਾਈਆ। ਦਰਦੀ ਦਰਵੇਸ਼, ਦਇਆਵਾਨ ਖੇਲ ਕਰਾਇੰਦਾ। ਆਦਿ ਜੁਗਾਦੀ ਰਹੇ ਹਮੇਸ਼, ਸਚਖੰਡ ਸਾਚੇ ਡੇਰਾ ਲਾਇੰਦਾ। ਸੁਤ ਦੁਲਾਰੇ ਕਰੇ ਹੇਤ, ਥਿਰ ਘਰ ਆਪਣਾ ਮੇਲ ਮਿਲਾਇੰਦਾ। ਨਜ਼ਰੀ ਆਏ ਨੇਤਨ ਨੇਤ, ਨੇਰਨ ਨੇਰ ਫੇਰਾ ਪਾਇੰਦਾ। ਕਰੇ ਕਰਾਏ ਸਾਚੀ ਖੇਡ, ਖੇਲਣਹਾਰਾ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਕਰਨੀ ਆਪ ਸਮਝਾਇੰਦਾ। ਸਾਚੀ ਕਰਨੀ ਕਰਨੇ ਯੋਗ, ਜੁਗਤੀ ਆਪਣੇ ਹੱਥ ਰਖਾਈਆ। ਨਿਰਗੁਣ ਨਿਰਗੁਣ ਸਚ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਨਾਰੀ ਕੰਤ ਭੋਗੇ ਭੋਗ, ਭਸਮੜ ਆਪਣੀ ਧਾਰ ਚਲਾਈਆ। ਅਗੰਮ ਅਗੰਮੜੀ
ਚੁਗੇ ਚੋਗ, ਤ੍ਰਿਸਨਾ ਭੁੱਖ ਨਾ ਕੋਇ ਰਖਾਈਆ। ਸਚਖੰਡ ਦੁਆਰ ਸਾਚਾ ਕੋਟ, ਕਿਲਾ ਬੰਕ ਦਏ ਵਡਿਆਈਆ। ਸਚ ਨਗਾਰੇ ਏਕਾ ਚੋਟ, ਪੁਰਖ ਅਬਿਨਾਸ਼ੀ ਆਪ ਲਗਾਈਆ। ਕਰੇ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਆਪੇ ਲੇਖਾ ਜਾਣੇ ਓਤ ਪੋਤ, ਪਿਤਾ ਪੂਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਖੜ, ਥਿਰ ਘਰ ਆਪਣਾ ਦਰ ਖੁਲ੍ਹਾਈਆ। ਥਿਰ ਘਰ ਖੋਲ੍ਹ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ । ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਮਿਹਬਾਨ ਬੀਦੋ ਆਪਣਾ ਪੜਦਾ ਆਪ ਚੁਕਾਇੰਦਾ। ਹਰਿ ਪੁਰਖ ਨਿਰੰਜਣ ਵੇਖੇ ਆਣ, ਇਕ ਇਕੱਲਾ ਫੇਰੀ ਪਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਆਦਿ ਨਿਰੰਜਣ ਦੇ ਦੇ ਦਾਨ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਬਣ ਬਣ ਕਾਹਨ, ਸਾਚੀ ਸਖ਼ੀਆਂ ਰਾਸ ਰਚਾਇੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨ, ਨਿਰਗੁਣ ਨਿਰਗੁਣ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਕਰ ਧਿਆਨ, ਬਿਨ ਨੇਤਰ ਵੇਖ ਵਖਾਇੰਦਾ। ਸ਼ਬਦੀ ਸੁਤ ਬਾਲ ਅਞਾਣ, ਫੜ ਬਾਂਹੋਂ ਗਲੇ ਲਗਾਇੰਦਾ। ਕਿਰਪਾ ਨਿਧ ਦੇਵੇ ਵਸਤ ਇਕ ਨਿਧਾਨ, ਨਿਜ ਘਰ ਆਪਣਾ ਡੇਰਾ ਲਾਇੰਦਾ। ਬੋਧ ਅਗਾਧਾ ਇਕ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ। ਆਪਣੀ ਦੱਸੇ ਸਚ ਪਹਿਚਾਨ, ਸੋ ਆਪਣਾ ਰੂਪ ਧਰਾਇੰਦਾ। ਹੰ ਹੰ ਤੇਰਾ ਮਕਾਨ, ਮਕਬਰਾ ਹੋਰ ਨਾ ਕੋਇ ਜਣਾਇੰਦਾ। ਸੋਹੰ ਰੂਪ ਸ੍ਰੀ ਭਗਵਾਨ, ਸਚਖੰਡ ਸਾਚਾ ਸੋਭਾ ਪਾਇੰਦਾ। ਥਿਰ ਘਰ ਦੇਵਣਹਾਰਾ ਮਾਣ, ਮਾਣ ਆਪਣੇ ਹੱਥ ਜਣਾਇੰਦਾ। ਬਣ ਵਿਚੋਲਾ ਗੁਣ ਨਿਧਾਨ, ਪਿਤਾ ਪੂਤ ਜੋੜ ਜੋੜਾਇੰਦਾ। ਤਾਗਾ ਸੂਤ ਇਕ ਦੁਕਾਨ, ਬਣ ਵਣਜਾਰਾ ਹੱਟ ਚਲਾਇੰਦਾ। ਤੰਦੀ ਤੰਦ ਬੰਨ੍ਹੇ ਗਾਨ, ਹੱਥ ਗਾਨਾਂ ਸਗਨ ਮਨਾਇੰਦਾ। ਸਚ ਸੰਦੇਸਾ ਧੁਰ ਫ਼ਰਮਾਣ, ਧੁਰ ਦਰਬਾਰੀ ਆਪ ਜਣਾਇੰਦਾ। ਅੱਗੇ ਕਰੇ ਖੇਲ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਆਪਣਾ ਭੇਵ ਚੁਕਾਇੰਦਾ। ਸੋਹੰ ਧਾਰ ਹਰਿ ਨਿਰੰਕਾਰ, ਆਦਿ ਪੁਰਖ ਜਣਾਈਆ । ਜੋਤੀ ਸ਼ਬਦ ਪਿਆਰ ਅਗੰਮ ਆਧਾਰ, ਉਦਰ ਉਧਾਰੀ ਆਪ ਹੋ ਜਾਈਆ। ਵੇਖੇ ਵਿਗਸੇ ਵੇਖਣਹਾਰ, ਪੇਖਤ ਖ਼ੁਸ਼ੀ ਮਨਾਈਆ। ਕਰੇ ਖੇਲ ਸਚਖੰਡ ਸੱਚੇ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਜੋਤ ਜੋਤ ਜੋਤ ਸ਼ਬਦ ਵਿਚ ਸਮਾਈਆ। ਸ਼ਬਦੀ ਜੋਤੀ ਇਕੋ ਨਾਤਾ, ਥਿਰ ਘਰ ਸਾਚੀ ਵੰਡ ਵੰਡਾਈਆ। ਸਚਖੰਡ ਬੈਠ ਪੁਰਖ ਬਿਧਾਤਾ, ਆਪਣੀ ਖੇਲ ਰਿਹਾ ਸਮਝਾਈਆ। ਦੋਹਾਂ ਵਿਚੋਲਾ ਇਕੋ ਜਾਤਾ, ਜੁਗ ਜੁਗ ਨਾ ਅੰਗ ਕਟਾਈਆ । ਇਕੋ ਮੰਦਰ ਇਕੋ ਹਾਤਾ, ਏਕਾ ਘਰ ਵਸਾਈਆ। ਏਕਾ ਵਸਤ ਇਕੋ ਖਾਤਾ, ਏਕਾ ਹੱਟ ਚਲਾਈਆ। ਇਕੋ ਪਿਤਾ ਏਕਾ ਮਾਤਾ, ਏਕਾ ਬਾਲਕ ਰੂਪ ਸਖਾਈਆ। ਇਕੋ ਚਰਨ ਇਕੋ ਨਾਤਾ, ਏਕਾ ਜੋੜ ਜੋੜਾਈਆ। ਏਕਾ ਕਰੇ ਸਚਖੰਡ ਨਿਵਾਸਾ, ਸਚਖੰਡ ਵਸੇ ਸੱਚਾ ਮਾਹੀਆ। ਏਕਾ ਦੇਵੇ ਥਿਰ ਘਰ ਭਰਵਾਸਾ, ਸਿਰ ਆਪਣਾ ਹੱਥ ਟਿਕਾਈਆ। ਏਕਾ ਦੇਵੇ ਸਾਚੀ ਦਾਤਾ, ਬਣ ਦਾਨੀ ਦਇਆ ਕਮਾਈਆ। ਇਕ ਸੁਣਾਏ ਸਾਚੀ ਗਾਥਾ, ਸੋਹੰ ਕਰੇ ਪੜ੍ਹਾਈਆ। ਏਕਾ ਪੁਛਣਹਾਰਾ ਬਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਪਰਦਾ ਦਏ ਚੁਕਾਈਆ। ਪਰਦਾ ਪਰਦਾ ਚੁਕਿਆ ਉਹਲਾ, ਥਿਰ ਘਰ ਸਾਚੇ ਵੱਜੀ ਵਧਾਈਆ। ਸੁਤ ਦੁਲਾਰਾ ਬਣਿਆ ਗੋਲਾ, ਗੋਲਾ ਬਣ ਬਣ ਸੇਵ ਕਮਾਈਆ। ਸਚਖੰਡ ਨਿਵਾਸੀ ਤੇਰਾ ਢੋਲਾ, ਢੋਆ ਮਿਲੇ ਮੇਰੀ ਵਡਿਆਈਆ। ਬੋਧ ਅਗਾਧੀ
ਸਾਚਾ ਸੋਹਲਾ, ਸੋ ਪੁਰਖ ਨਿਰੰਜਣ ਰਿਹਾ ਗਾਈਆ। ਘਰ ਠਾਕਰ ਮਿਲਿਆ ਮੌਲਾ, ਮੋਹ ਮੁਹੱਬਤ ਇਕ ਰਖਾਈਆ। ਸਚ ਦੁਆਰੇ ਕਰ ਕੌਲਾ, ਕੀਤਾ ਕੌਲ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਥਿਰ ਘਰ ਤੇਰੀ ਮੰਗ ਮੰਗਾਈਆ। ਥਿਰ ਘਰ ਤੇਰੀ ਰੱਖੀ ਓਟ, ਮੇਰੇ ਸਾਹਿਬ ਸੱਚੇ ਸੁਲਤਾਨਾ। ਕਰ ਕਿਰਪਾ ਭਰਦੇ ਪੋਟ, ਤੂੰ ਆਦਿ ਜੁਗਾਦੀ ਬੀਨਾ ਦਾਨਾ। ਦੇ ਵਸਤ ਇਕ ਅਤੋਟ, ਸ਼ਾਹ ਪਾਤਸ਼ਾਹ ਸ੍ਰੀ ਭਗਵਾਨਾ। ਤੇਰਾ ਵਸੇ ਸਾਚਾ ਕੋਟ, ਸਚਖੰਡ ਸੱਚਾ ਮਕਾਨਾ। ਤੇਰੀ ਨਿਰਮਲ ਇਕੋ ਜੋਤ, ਨੂਰੋ ਨੂਰ ਨੂਰ ਮਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਸਦਾ ਮਿਹਰਵਾਨਾ। ਮਿਹਰਵਾਨ ਹਰਿ ਸੱਚਾ ਠਾਕਰ, ਏਕਾ ਗੁਣ ਜਣਾਈਆ। ਏਕਾ ਨਾਉਂ ਰਤਨ ਰਤਨਾਗਰ, ਪੁਰਖ ਅਬਿਨਾਸ਼ੀ ਆਪ ਪਰਗਟਾਈਆ। ਅਗੰਮ ਅਥਾਹ ਡੂੰਘਾ ਸਾਗਰ, ਗਹਿਰ ਗੰਭੀਰ ਰਿਹਾ ਵਖਾਈਆ। ਪੂਤ ਸਪੂਤੇ ਦੇਵੇ ਆਦਰ, ਆਦਰਸ਼ ਆਪਣਾ ਆਪ ਜਣਾਈਆ। ਕਿਰਪਾ ਕਰੇ ਕਰੀਮ ਕਾਦਰ, ਕਰਤਾ ਪੁਰਖ ਹੋਏ ਸਹਾਈਆ। ਲੇਖਾ ਜਾਣੇ ਪਿਦਰ ਮਾਦਰ, ਪਿਸਰ ਆਪਣਾ ਰੰਗ ਰੰਗਾਈਆ। ਬਲਧਾਰੀ ਹੋਏ ਆਪ ਬਹਾਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਸਾਚਾ ਭੇਵ ਦੱਸੇ ਦਹਿ ਦਿਸ਼ ਧਾਰ, ਕੁੰਟ ਕੁੰਟ ਨਾ ਵੰਡ ਵੰਡਾਈਆ। ਸੁਤ ਸ਼ਬਦ ਤੇਰਾ ਬਲਕਾਰ, ਬਲ ਆਪਣਾ ਆਪ ਜਣਾਈਆ। ਹੁਕਮੇ ਅੰਦਰ ਕਰ ਤਿਆਰ, ਹਰਿ ਸਾਚੀ ਕਾਰ ਸਮਝਾਈਆ। ਲੋਅ ਪੁਰੀ ਬ੍ਰਹਿਮੰਡ ਖੰਡ ਮਹੱਲ ਅਟੱਲ ਲਏ ਉਸਾਰ, ਰਵ ਸਸ ਕਿਰਨ ਕਿਰਨ ਰੁਸ਼ਨਾਈਆ। ਮੰਡਲ ਮੰਡਪ ਦੇ ਆਧਾਰ, ਜ਼ਿਮੀ ਅਸਮਾਨਾਂ ਦੋ ਜਹਾਨਾਂ ਬੰਧਨ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰ, ਰਜੋ ਤਮੋ ਸਤੋ ਗੰਢ ਪੁਵਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਅਖਾੜ, ਗਗਨ ਗਗਨੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦਏ ਵਰਤਾਈਆ। ਸਾਚੀ ਵਸਤ ਇਕੋ ਇਕ, ਏਕੰਕਾਰ ਆਪ ਵਰਤਾਇੰਦਾ। ਸਚਖੰਡ ਦੁਆਰੇ ਲੇਖਾ ਦਏ ਲਿਖ, ਥਿਰ ਦੁਆਰੇ ਹੱਥ ਫੜਾਇੰਦਾ। ਸਾਚੀ ਸਿਖਿਆ ਲੈਣੀ ਸਿਖ, ਬਿਨ ਅੱਖਰ ਅੱਖਰ ਆਪ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਦਾ ਵਾਕ ਭਵਿਖਤ, ਹਰਿ ਜੂ ਆਪਣਾ ਆਪ ਜਣਾਇੰਦਾ। ਆਦਿ ਜੁਗਾਦਿ ਜੁਗ ਜੁਗ ਸ਼ਬਦੀ ਗੁਰ ਵਖਾਏ ਇਸ਼ਟ, ਇਸ਼ਟ ਦੇਵ ਆਪ ਮਨਾਇੰਦਾ। ਲੱਖ ਚੁਰਾਸੀ ਵੇਖ ਸ੍ਰਿਸ਼ਟ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਖੋਲਣਹਾਰਾ ਖ਼ਾਲਕ ਦ੍ਰਿਸ਼ਟ, ਮਖ਼ਲੂਕ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਖੇਲ ਜੁਗ ਚਾਰ, ਚੌਕੜੀ ਏਕਾ ਬੰਧਨ ਪਾਈਆ। ਸਾਚਾ ਹੁਕਮ ਅਪਰ ਅਪਾਰ, ਬ੍ਰਹਮਾ ਵੇਤਾ ਕਰੇ ਪੜ੍ਹਾਈਆ। ਸਾਚਾ ਲੇਖਾ ਵਿਚ ਸੰਸਾਰ, ਨਿਰਗੁਣ ਸਰਗੁਣ ਦਏ ਜਣਾਈਆ। ਬਣੇ ਵਿਚੋਲਾ ਏਕੰਕਾਰ, ਗੁਰ ਗੁਰ ਆਪਣਾ ਨਾਉਂ ਧਰਾਈਆ। ਲੇਖਾ ਜਾਣੇ ਸਚ ਦੁਆਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਲੇਖਾ ਜਾਣੇ ਆਪ ਨਿਰੰਕਾਰ, ਨਿਰਗੁਣ ਆਪਣਾ ਪੜਦਾ ਦਏ ਚੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਦਿ ਜੁਗਾਦੀ ਵੇਖੇ ਵਾਰੋ ਵਾਰ, ਨਿਤ ਨਵਿਤ ਵੇਸ ਵਟਾਈਆ। ਹੁਕਮੇ ਅੰਦਰ ਪੰਜ ਤਤ ਕਰ ਖ਼ਬਰਦਾਰ, ਬ੍ਰਹਮ ਮਤ ਕਰੇ ਪੜ੍ਹਾਈਆ। ਅਨਾਦ ਧੁੰਨ ਸ਼ਬਦ ਜੈਕਾਰ, ਅਨਹਦ ਰਾਗੀ ਰਾਗ ਸੁਣਾਈਆ। ਬ੍ਰਹਮ ਬ੍ਰਹਿਮਾਦੀ ਦੇ ਆਧਾਰ, ਪਾਰਬ੍ਰਹਮ ਪੜਦਾ
ਦਏ ਚੁਕਾਈਆ। ਦੀਆ ਬਾਤੀ ਕਰ ਉਜਿਆਰ, ਬੰਦ ਤਾਕੀ ਦਏ ਖੁਲ੍ਹਾਈਆ। ਅੰਮ੍ਰਿਤ ਦੇਵੇ ਠੰਡਾ ਠਾਰ, ਬਣ ਸਾਕੀ ਜਾਮ ਪਿਆਈਆ। ਸ਼ਬਦ ਸੁਣਾਏ ਅਗੰਮੀ ਧਾਰ, ਤੰਦ ਸਤਾਰ ਨਾ ਕੋਇ ਹਿਲਾਈਆ। ਨਿਰਗੁਣ ਸਰਗੁਣ ਦਏ ਆਧਾਰ, ਸਰਗੁਣ ਮੇਲਾ ਸਹਿਜ ਸੁਭਾਈਆ। ਪਰਗਟ ਕਰ ਗੁਰ ਅਵਤਾਰ, ਗੁਰ ਗੁਰ ਸਾਚਾ ਹੱਟ ਚਲਾਈਆ। ਸ਼ਬਦੀ ਸ਼ਬਦ ਤੇਰਾ ਵਪਾਰ, ਲੋਕਮਾਤ ਆਪ ਜਣਾਈਆ। ਕਾਗਦ ਕਲਮ ਕਰ ਤਿਆਰ, ਲੇਖਾ ਸ਼ਾਹੀ ਨਾਲ ਰਲਾਈਆ। ਅੱਖਰ ਅੱਖਰ ਦਏ ਆਧਾਰ, ਵੱਖਰ ਵੱਖਰ ਕਰ ਪੜ੍ਹਾਈਆ। ਗੁਰ ਅਵਤਾਰਾਂ ਸੁਣ ਪੁਕਾਰ, ਪੂਰੀ ਆਸਾ ਦਏ ਕਰਾਈਆ। ਲਿਖ ਲਿਖ ਵੇਦ ਚਾਰ, ਸ਼ਾਸਤਰ ਸਿਮਰਤ ਗੀਤਾ ਗਿਆਨ ਆਪਣਾ ਗੁਣ ਜਣਾਈਆ। ਅੰਜੀਲ ਕੁਰਾਨਾ ਪਾਵੇ ਸਾਰ, ਹੱਕ ਹਕ਼ੀਕ਼ਤ ਫੋਲ ਫੋਲਾਈਆ। ਲਾਸ਼ਰੀਕ ਪਰਵਰਦਿਗਾਰ, ਬੇਪਰਵਾਹ ਆਪਣੇ ਹੱਥ ਰੱਖੇ ਵਡਿਆਈਆ। ਸਚ ਆਵਾਜ਼ ਬੋਲ ਜੈਕਾਰ, ਅਨਾਦੀ ਨਾਦ ਨਾਦ ਸੁਣਾਈਆ। ਕਲਮਾ ਕਾਇਨਾਤ ਕਰ ਤਿਆਰ, ਨਬੀ ਰਸੂਲ ਦੇਣ ਗਵਾਹੀਆ। ਅਲਫ਼ ਯੇ ਪਾਵੇ ਸਾਰ, ਨੁਕਤਾ ਨੂਨ ਨਾ ਕੋਇ ਸਮਝਾਈਆ। ਏਕਾ ਅੱਖਰ ਏਕੰਕਾਰ, ਓਅੰਕਾਰ ਰਿਹਾ ਜਣਾਈਆ। ਨਾਨਕ ਨਿਰਗੁਣ ਦੇ ਆਧਾਰ, ਵਸਤ ਅਮੋਲਕ ਇਕ ਵਰਤਾਈਆ। ਤਿੰਨ ਪੰਜ ਪੰਜ ਤਿੰਨ ਜੋੜਾ ਜੋੜ ਵਿਚ ਸੰਸਾਰ, ਪੈਂਤੀ ਅੱਖਰ ਵੰਡ ਵੰਡਾਈਆ। ਬਾਵਨ ਅੱਖਰ ਖੇਲ ਅਪਾਰ, ਏਕਾ ਸਾਤਾ ਰਿਹਾ ਜਣਾਈਆ। ਗੁਰ ਗੁਰ ਲੇਖਾ ਧੁਰ ਦਰਬਾਰ, ਧੁਰ ਦੀ ਬਾਣੀ ਬਾਣ ਲਗਾਈਆ। ਬੋਧ ਅਗਾਧਾ ਨਾਦ ਅਨਾਦਾ ਅਗੰਮ ਅਗੰਮੜਾ ਖੇਲੇ ਖੇਲ ਅਪਰ ਅਪਾਰ, ਪਾਰਬ੍ਰਹਮ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁੱਤ ਤੇਰਾ ਘਰ, ਘਰ ਸੁਹੰਜਣਾ ਇਕ ਵਸਾਈਆ। ਘਰ ਸੁਹੰਜਣਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਲੱਖ ਚੁਰਾਸੀ ਮੇਲ ਮਿਲਾਵਾ ਹਰਿ ਜੂ ਕੰਤ, ਕੰਤ ਕੰਤੂਹਲ ਆਪਣਾ ਪਰਦਾ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਕਾਇਆ ਚੋਲੀ ਰੰਗੇ ਬਸੰਤ, ਬਸਨ ਬਨਵਾਰੀ ਆਪਣਾ ਰੰਗ ਰੰਗਾਇੰਦਾ। ਨਮੋ ਸਤਿ ਚਲਾਏ ਮੰਤ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਬ੍ਰਹਮ ਪਾਰਬ੍ਰਹਮ ਮਹਿਮਾ ਸੁਣਾਏ ਅਗਣਤ, ਈਸ਼ ਜੀਵ ਭੇਵ ਚੁਕਾਇੰਦਾ। ਕਰੇ ਖੇਲ ਭਗਤ ਭਗਵੰਤ, ਭਗਵਨ ਆਪਣਾ ਪੜਦਾ ਲਾਹਿੰਦਾ। ਲਹਿਣਾ ਦੇਣਾ ਚੁਕਾ ਸਾਚੇ ਸੰਤ, ਸਤਿ ਅਸਤਿ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਤੇਰਾ ਏਕਾ ਰੰਗ ਜਣਾਇੰਦਾ। ਸ਼ਬਦ ਸੁਤ ਤੇਰਾ ਰੰਗ ਗੂੜ੍ਹ, ਹਰਿ ਨਿਰੰਕਾਰਾ ਆਪ ਚੜ੍ਹਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਮਾਇਆ ਮਮਤਾ ਮੋਹ ਚੁਕਾਈਆ। ਅਗਿਆਨ ਅੰਧੇਰਾ ਕਰੇ ਦੂਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਏਕਾ ਬਖ਼ਸ਼ੇ ਸਾਚਾ ਨੂਰ, ਜੋਤੀ ਜੋਤ ਜੋਤ ਰੁਸ਼ਨਾਈਆ। ਅਨਹਦ ਵੱਜੇ ਸਾਚੀ ਤੂਰ, ਰਾਗੀ ਰਾਗ ਨਾ ਕੋਇ ਅਲਾਈਆ। ਸਰਬ ਕਲ ਹੋ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਨਾਉਂ ਧਰਾਈਆ। ਆਦਿ ਜੁਗਾਦੀ ਆਸਾ ਪੂਰ, ਮਨਸਾ ਮਨਸਾ ਵਿਚ ਧਰਾਈਆ। ਤੇਰਾ ਲੇਖਾ ਲੇਖੇ ਪਾਏ ਜ਼ਰੂਰ, ਜ਼ਰੂਰਤ ਤੇਰੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਸੁਤ ਸੁਹੇਲਾ, ਆਦਿ ਜੁਗਾਦੀ ਇਕ ਇਕੇਲਾ, ਅਕਲ ਕਲ ਧਾਰੀ ਹੋਏ ਸਹਾਈਆ। ਅਕਲ ਕਲ ਧਾਰੀ ਖੇਲ ਅਵੱਲਾ, ਆਲਮੀਨ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਮਹਿਫਲ ਆਪਣੀ
ਆਪ ਲਗਾਇੰਦਾ। ਜੁਗਾ ਜੁਗੰਤਰ ਅਛਲ ਅਛੱਲਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫਿਰੇ ਹੋ ਹੋ ਝੱਲਾ, ਆਪਣੀ ਝਲਕ ਨਾ ਕਿਸੇ ਵਖਾਇੰਦਾ। ਸਚ ਸੰਦੇਸਾ ਇਕੋ ਘੱਲਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਜਨ ਭਗਤ ਫੜਾਏ ਆਪਣਾ ਪੱਲਾ, ਫੜਿਆ ਪੱਲੂ ਛੁੱਟ ਨਾ ਜਾਇੰਦਾ। ਸੰਤਾਂ ਅੰਤਰ ਆਪੇ ਰਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ ਗੁਰਮੁਖ ਪਾਰ ਕਰਾਏ ਡੂੰਘੀ ਡੱਲਾ, ਕਾਇਆ ਕਵਰੀ ਫੋਲ ਫੋਲਾਇੰਦਾ। ਗੁਰਸਿਖਾਂ ਅੰਦਰ ਨਿਰਗੁਣ ਹੋ ਹੋ ਆਪੇ ਬਲਾ, ਅੰਧ ਅੰਧੇਰ ਮਿਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਕਰਦਾ ਰਹੇ ਵਲ ਛੱਲਾ, ਅਛਲ ਛਲ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਕੰਤ ਭਗਵੰਤ ਤੇਰਾ ਨਾਉਂ ਇਕ ਪਰਗਟਾਇੰਦਾ। ਤੇਰਾ ਨਾਉਂ ਅਪਰ ਅਪਾਰ, ਸਤਿ ਸਤਿ ਵਡਿਆਈਆ। ਗਾ ਗਾ ਥੱਕਣ ਤੇਈ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਭਗਤ ਅਠਾਰਾਂ ਬੋਲ ਜੈਕਾਰ, ਜੈ ਜੈਕਾਰ ਅਲਾਈਆ। ਈਸਾ ਮੂਸਾ ਮੁਹੰਮਦ ਮੰਗਣ ਬਣ ਬਣ ਭਿਖਾਰ, ਦਰ ਦਰਵੇਸ਼ ਝੋਲੀ ਡਾਹੀਆ। ਦਸ ਗੁਰੂ ਗਾ ਗਾ ਤੇਰੀ ਵਾਰ, ਵਾਰਤਾ ਸਕੇ ਨਾ ਕੋਇ ਮੁਕਾਈਆ। ਅੰਤਮ ਉਚੀ ਕੂਕ ਕੂਕ ਗਏ ਪੁਕਾਰ, ਬੇਅੰਤ ਬੇਅੰਤ ਬੇਅੰਤ ਤੇਰੀ ਮਹਿਮਾ ਕਥਨ ਨਾ ਜਾਈਆ । ਆਦਿ ਰੱਚਿਆ ਜਿਸ ਪਸਾਰ, ਜੁਗ ਜੁਗ ਸ਼ਬਦੀ ਧਾਰ ਚਲਾਈਆ। ਸੋ ਪੁਰਖ ਨਿਰੰਜਣ ਵਸੇ ਧਾਮ ਨਿਆਰ, ਸਚਖੰਡ ਸਾਚੇ ਡੇਰਾ ਲਾਈਆ। ਲੱਖ ਚੁਰਾਸੀ ਸਾਂਝਾ ਯਾਰ, ਏਕਾ ਕਲਮਾ ਨਬੀ ਪੜ੍ਹਾਈਆ। ਮੁਕਾਮੇ ਹੱਕ ਪਰਵਰਦਿਗਾਰ, ਪ੍ਰਭ ਬੈਠਾ ਡੇਰਾ ਲਾਈਆ। ਕਲਜੁਗ ਆਏ ਅੰਤਮ ਵਾਰ, ਪੀਰ ਪੈਗ਼ੰਬਰ ਗੁਰ ਅਵਤਾਰ ਬੈਠੇ ਧਿਆਨ ਲਗਾਈਆ। ਨਿਹਕਲੰਕ ਨਾਉਂ ਰੱਖੇ ਅਗੰਮ ਅਪਾਰ, ਮਾਤ ਪਿਤ ਨਾ ਕੋਇ ਬਣਾਈਆ। ਸਾਚੇ ਵਸੇ ਧਾਮ ਨਿਆਰ, ਸੰਬਲ ਆਪਣਾ ਡੇਰਾ ਲਾਈਆ। ਸ਼ਬਦ ਗੁਰੂ ਇਕ ਬਲਕਾਰ, ਬਲ ਆਪਣਾ ਲਏ ਧਰਾਈਆ। ਲੱਖ ਚੁਰਾਸੀ ਜੀਵ ਜੰਤ ਰਾਓ ਰੰਕ ਰਾਜ ਰਾਜਾਨ ਵੇਖ ਸੰਸਾਰ, ਸੰਸਾ ਸਭ ਦਾ ਦਏ ਮੁਕਾਈਆ। ਚਾਰ ਵਰਨ ਕਰੇ ਖੁਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੇਟ ਮਿਟਾਈਆ। ਅਠਾਰਾਂ ਬਰਨ ਮਾਰੇ ਮਾਰ, ਨਾਮ ਖੰਡਾ ਇਕ ਚਮਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦੁਆਰੇ ਮੰਗਣਹਾਰ, ਨਿਉਂ ਨਿਉਂ ਬੈਠਣ ਸੀਸ ਝੁਕਾਈਆ। ਤੇਰਾ ਅੰਤ ਨਾ ਪਾਰਾਵਾਰ, ਪਾਰਬ੍ਰਹਮ ਤੇਰੀ ਸਰਨਾਈਆ। ਨੌਂ ਖੰਡ ਪ੍ਰਿਥਮੀ ਹਾਹਾਕਾਰ, ਜੀਵ ਜੰਤ ਰਹੇ ਕੁਰਲਾਈਆ। ਸੱਤ ਦੀਪ ਨਾ ਪਾਏ ਕੋਈ ਸਾਰ, ਸਤਿ ਸਤਿਵਾਦੀ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰ, ਹਰਿ ਜੂ ਕੰਤ ਨਾ ਕੋਇ ਹੰਢਾਈਆ। ਜਗਤ ਅੰਧੇਰਾ ਧੂੰਆਂਧਾਰ, ਨਿਰਗੁਣ ਚੰਦ ਨਾ ਕੋਇ ਚੜ੍ਹਾਈਆ। ਕਲਜੁਗ ਕੂੜ ਹੋਇਆ ਬਲਕਾਰ, ਬਲ ਆਪਣਾ ਰਿਹਾ ਵਖਾਈਆ। ਉਚੀ ਕੂਕ ਕੂਕ ਕਰੇ ਪੁਕਾਰ, ਮੰਦਰ ਮਸਜਦ ਸ਼ਿਵਦਵਾਲੇ ਮੱਠ ਤੀਰਥ ਅਠਸਠ ਆਪਣਾ ਫੇਰਾ ਪਾਈਆ। ਕਾਗਦ ਕਲਮ ਸ਼ਾਹੀ ਲਿਖ ਲਿਖ ਗਈ ਹਾਰ, ਸੱਤ ਸਮੁੰਦਰ ਰੋਵਣ ਜ਼ਾਰੋ ਜ਼ਾਰ, ਬਨਾਸਪਤ ਦਏ ਦੁਹਾਈਆ। ਬੌਹੜੀ ਬੌਹੜੀ ਬੌਹੜੀ ਸਭ ਤੋਂ ਵਿਛੜਿਆ ਏਕੰਕਾਰ, ਆਤਮਾ ਪਰਮਾਤਮਾ ਗਈ ਭੁਲਾਈਆ। ਬ੍ਰਹਮ ਪਾਰਬ੍ਰਹਮ ਨਾ ਕਰੇ ਪਿਆਰ, ਖ਼ੁਸ਼ੀ ਗ਼ਮ ਨਾ ਰੂਪ ਵਟਾਈਆ। ਜੀਵ ਈਸ਼ ਨਾ ਦਏ ਆਧਾਰ, ਈਸ਼ਰ ਈਸ਼ਵਰ ਬੈਠਾ ਮੁਖ ਛੁਪਾਈਆ। ਸੁਰਤ ਸੁਵਾਣੀ ਸ਼ਬਦ ਹਾਣੀ ਮਿਲੇ ਨਾ ਸਚ ਦੁਆਰ, ਦਰ ਦਰਵਾਜ਼ਾ ਨਾ ਕੋਇ ਖੁਲ੍ਹਾਈਆ। ਅੰਮ੍ਰਿਤ ਮਿਲੇ ਨਾ ਠੰਡਾ ਠਾਰ, ਨਿਝਰ ਝਿਰਨਾ ਨਾ ਕੋਇ ਝਿਰਾਈਆ।
ਘਰ ਵਿਚ ਘਰ ਨਾ ਮਿਲੇ ਗੁਰੂਦੁਆਰ, ਸਤਿਗੁਰ ਪੂਰਾ ਨਜ਼ਰ ਨਾ ਆਈਆ। ਫੜ ਬਾਂਹੋਂ ਬੇੜਾ ਕਰਦੇ ਪਾਰ, ਮੰਝਧਾਰ ਨਾ ਕੋਇ ਰੁੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਅਬਿਨਾਸ਼ੀ ਅੱਗੇ ਕਰਨ ਨਿਮਸਕਾਰ, ਸਯਦਾ ਸੀਸ ਜਗਦੀਸ ਝੁਕਾਈਆ। ਕਲਜੁਗ ਅੰਤਮ ਆਈ ਤੇਰੀ ਵਾਰ, ਸਾਡਾ ਬਲ ਰਿਹਾ ਨਾ ਰਾਈਆ। ਕਰ ਕਿਰਪਾ ਏਕੰਕਾਰ, ਇਕ ਤੇਰੀ ਓਟ ਤਕਾਈਆ। ਰਾਹ ਦੱਸ ਕੇ ਆਏ ਸਰਬ ਸੰਸਾਰ, ਸ੍ਰਿਸ਼ਟ ਸਬਾਈ ਗਈ ਭੁਲਾਈਆ। ਧਰਨੀ ਧਰਤ ਧਵਲ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਖੁਲੜੇ ਕੇਸ ਫਿਰੇ ਦੁਆਰ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਮੈਥੋਂ ਚੁੱਕਿਆ ਨਾ ਜਾਏ ਭਾਰ, ਭਾਵੀ ਤੇਰੀ ਬੇਪਰਵਾਹੀਆ। ਕਰ ਕਿਰਪਾ ਮੇਰੀ ਸਰਕਾਰ, ਸ਼ਹਿਨਸ਼ਾਹ ਸੱਚੀ ਤੇਰੀ ਸ਼ਹਿਨਸ਼ਾਹੀਆ। ਮੇਰਾ ਦੁਖੜਾ ਦੇ ਨਿਵਾਰ, ਦੁਖੀ ਹੋਈ ਸਰਬ ਲੋਕਾਈਆ। ਤੇਰੇ ਭਗਤ ਮੇਰੀ ਛਾਤੀ ਉਤੇ ਬਹਿ ਬਹਿ ਕਰਨ ਪੁਕਾਰ, ਅੰਦਰ ਵੜ ਵੜ ਧਿਆਨ ਲਗਾਈਆ। ਬਾਹਰ ਲੁੱਟਣ ਠੱਗ ਚੋਰ ਯਾਰ, ਅੰਦਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰ, ਆਪਣਾ ਬਲ ਵਖਾਈਆ। ਜਿਸ ਦਰ ਜਾਵਾਂ ਚਾਰੋਂ ਕੁੰਟ ਧੱਕੇ ਰਹੇ ਮਾਰ, ਸਿਰ ਹੱਥ ਨਾ ਕੋਇ ਟਿਕਾਈਆ। ਮੱਕੇ ਫਿਰ ਫਿਰ ਆਈ ਵਾਰੋ ਵਾਰ, ਸਾਰੇ ਮਕਬਰਾ ਰਹੇ ਬਣਾਈਆ। ਤਬਸਰਾ ਕਰੇ ਸਰਬ ਜਹਾਨ, ਗ਼ਫ਼ਲਤ ਸੁੱਤੀ ਸਰਬ ਲੋਕਾਈਆ। ਤੇਰਾ ਨਾਉਂ ਨਾ ਵਣਜ ਵਪਾਰ, ਕੂੜੀ ਕਿਰਿਆ ਹੱਟ ਚਲਾਈਆ। ਮੁੱਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਹੋਏ ਠੱਗਣਹਾਰ, ਜਗਤ ਠਗੌਰੀ ਰਿਹਾ ਪਾਈਆ। ਕਾਗ਼ਜ਼ ਕਲਮ ਸ਼ਾਹੀ ਕਰ ਕਰ ਥੱਕੇ ਨਿਮਸਕਾਰ, ਨਿਮਖ ਨਿਮਖ ਦੁੱਖ ਨਾ ਕੋਇ ਕਟਾਈਆ। ਹਰਖ ਸੋਗ ਦੀ ਭਰੀ ਆਈ ਤੇਰੇ ਦੁਆਰ, ਦਰਦੀ ਦੇਣਾ ਦਰਦ ਵੰਡਾਈਆ। ਚੌਦਾਂ ਲੋਕ ਹਾਹਾਕਾਰ, ਤ੍ਰੈਕਾਲ ਦਰਸੀ ਤੇਰੀ ਸਾਰ ਕਿਸੇ ਨਾ ਪਾਈਆ। ਚੌਦਾਂ ਤਬਕ ਝੂਠੀ ਕਾਰ, ਕਲਮਾ ਨਬੀ ਨਾ ਕੋਇ ਪੜ੍ਹਾਈਆ। ਅੱਲਾ ਰਾਣੀ ਹੋਈ ਖ਼ੁਵਾਰ, ਮੁਖ ਘੁੰਗਟ ਨਾ ਸਕੇ ਉਠਾਈਆ। ਕਿਸੇ ਹੱਥ ਨਾ ਆਇਆ ਪਰਵਰਦਿਗਾਰ, ਪੁਰਖ ਅਬਿਨਾਸ਼ੀ ਬੈਠਾ ਮੁਖ ਛੁਪਾਈਆ। ਕਰ ਕਿਰਪਾ ਦੇ ਦੀਦਾਰ, ਮੁਖ ਨਕ਼ਾਬ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਸੁਣ ਧਰਨੀ ਉਠ ਨੇਤਰ ਨੈਣ ਖੋਲ੍ਹ, ਖ਼ਾਲਕ ਖ਼ਲਕ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਤੋਲਣਹਾਰਾ ਤੋਲ, ਜੁਗ ਜੁਗ ਕੰਡਾ ਹੱਥ ਉਠਾਇੰਦਾ। ਕਲਜੁਗ ਅੰਤ ਸੁੱਤੀ ਰਹੀਂ ਨਾ ਅਨਭੋਲ, ਭੁੱਲੀ ਭਟਕੀ ਰਾਹੇ ਪਾਇੰਦਾ। ਪਾਰਬ੍ਰਹਮ ਪ੍ਰਭ ਵਸੇ ਭਗਤਾਂ ਕੋਲ, ਦੂਜੇ ਦਰ ਨਾ ਫੇਰਾ ਪਾਇੰਦਾ। ਅੰਦਰ ਵੜ ਕੇ ਹੌਲੀ ਹੌਲੀ ਰਿਹਾ ਬੋਲ, ਜਗਤ ਨੇਤਰ ਨਜ਼ਰ ਨਾ ਆਇੰਦਾ। ਉਠ ਸੁਵਾਣੀ ਆਪਣਾ ਕੁੰਡਾ ਖੋਲ੍ਹ, ਖ਼ਾਲਕ ਖ਼ਲਕ ਫੇਰਾ ਪਾਇੰਦਾ। ਦੇਵੇ ਦਰਸ ਇਕ ਅਨਮੋਲ, ਅਮੁਲ ਮੁਲ ਕੋਇ ਨਾ ਲਾਇੰਦਾ। ਤੇਰਾ ਬਦਲ ਦੇਵੇ ਚੋਲਾ ਚੋਲ, ਚੋਲੀ ਆਪਣੇ ਰੰਗ ਰੰਗਾਇੰਦਾ। ਫੜ ਬਾਂਹੋਂ ਉਠਾਏ ਅਡੋਲ, ਆਪਣੀ ਗੋਦ ਬਹਾਇੰਦਾ। ਜਾ ਕੇ ਦੁਖੜਾ ਆਪਣਾ ਫੋਲ, ਦੀਨਾਂ ਨਾਥ ਦੁਖੀਆਂ ਦਰਦ ਵੰਡਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੋਲ, ਮੁੱਲਾਂ ਸ਼ੇਖ਼ ਮੁਸਾਇਕ ਸਿਫ਼ਤ ਨਾ ਕੋਇ ਸਾਲਾਹਿੰਦਾ। ਲੱਖ ਚੁਰਾਸੀ ਕੋਲੋਂ ਕਰ ਕੇ ਬੈਠਾ ਪਰਦਾ ਉਹਲ, ਗੁਰਸਿਖਾਂ ਕੋਲੋਂ ਪਰਦਾ ਆਪ ਉਠਾਇੰਦਾ। ਦਰ ਘਰ ਵਜਾਏ ਸੱਚਾ ਢੋਲ, ਢੋਲਕ ਛੈਣਾ ਨਾ ਕੋਇ ਰਖਾਇੰਦਾ। ਰਾਤੀਂ ਸੁੱਤਿਆਂ ਕਰੇ ਚੋਲ੍ਹ, ਗੁਰਮੁਖ ਬਾਲ ਅਞਾਣੇ ਗੋਦ ਬਹਾਇੰਦਾ। ਆਦਿ ਪੁਰਖ ਸ਼ਬਦ ਦੁਲਾਰੇ ਸੰਗ ਕਰਿਆ ਕੌਲ, ਕਲਜੁਗ ਅੰਤਮ ਕੀਤਾ ਕੌਲ ਭੁੱਲ ਨਾ ਜਾਇੰਦਾ। ਦੇਵੇ ਵਡਿਆਈ
ਸਾਚੀ ਧੌਲ, ਧਰਨੀ ਧਰਤ ਦਇਆ ਕਮਾਇੰਦਾ। ਭਗਤ ਦੁਆਰੇ ਜਾ ਕੇ ਕਰ ਸੇਵਾ ਘੋਲੀ ਘੋਲ, ਕੀਤੀ ਸੇਵਾ ਘਾਲ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸ ਸ੍ਰੀ ਭਗਵਾਨ, ਤੇਰਾ ਮੋਹੇ ਇਕੋ ਭਾਇੰਦਾ। ਕਵਣ ਦੁਆਰੇ ਮਿਲੇ ਗੁਣ ਨਿਧਾਨ, ਕਵਣ ਵੇਲਾ ਵਕ਼ਤ ਸੁਹਾਇੰਦਾ। ਕਵਣ ਝੁਲਾਏ ਸਚ ਨਿਸ਼ਾਨ, ਕਵਣ ਦੁਆਰੇ ਹੱਥ ਉਠਾਇੰਦਾ। ਕਵਣ ਗੁਣ ਜਣਾਏ ਵਿਚ ਜਹਾਨ, ਗੁਣਵੰਤਾ ਫੇਰਾ ਪਾਇੰਦਾ। ਮੈਂ ਕਮਲੀ ਕੋਝੀ ਚਰਨੀ ਡਿਗੀ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਇਛਿਆ ਪੂਰ ਕਰਾਇੰਦਾ। ਇਛਿਆ ਪੂਰ ਕਰੇ ਕਰਤਾਰਾ, ਧਰਨੀ ਧਰਤ ਧਵਲ ਜਣਾਇੰਦਾ। ਪਰਗਟ ਹੋਇਆ ਹਰਿ ਨਿਰੰਕਾਰਾ, ਨਿਹਕਲੰਕ ਨਾਉਂ ਰਖਾਇੰਦਾ। ਜਿਸ ਰਚਿਆ ਆਦਿ ਪਸਾਰਾ, ਸੋ ਅੰਤਮ ਵੇਖ ਵਖਾਇੰਦਾ। ਜਿਸ ਘੱਲੇ ਗੁਰ ਅਵਤਾਰਾ, ਸੋ ਪੁਰਖ ਵੇਸ ਵਟਾਇੰਦਾ। ਜਿਸ ਦਰ ਮੰਗਦੇ ਬਣ ਭਿਖਾਰਾ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਡਾਹਿੰਦਾ। ਸੋ ਸਾਹਿਬ ਬਣਿਆ ਵਰਤਾਰਾ, ਸਾਚੀ ਵਸਤ ਝੋਲੀ ਪਾਇੰਦਾ। ਜਾ ਕੇ ਕਰ ਚਰਨ ਨਿਮਸਕਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਹਰਿ ਜੂ ਵਸੇ ਭਗਤ ਦੁਆਰਾ, ਬਿਨ ਭਗਤਾਂ ਹੱਥ ਕਿਸੇ ਨਾ ਆਇੰਦਾ। ਜਿਸ ਗ੍ਰਹਿ ਸੁਣਾਏ ਸਚ ਜੈਕਾਰਾ, ਜੈ ਜੈਕਾਰ ਆਪ ਅਲਾਇੰਦਾ। ਸੋਹੰ ਸ਼ਬਦ ਆਦਿ ਜੁਗਾਦਿ ਸਤਿ ਵਰਤਾਰਾ, ਸਤਿ ਸਤਿਵਾਦੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦੁਖੜਾ ਦੁੱਖ ਮਿਟਾਇੰਦਾ। ਤੇਰਾ ਦੁੱਖ ਮਿਟਾਏ ਦੁਖੜਾ, ਦੀਨਾਂ ਅਨਾਥਾਂ ਹੋਏ ਸਹਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਦਾ ਪ੍ਰਭ ਜੋ ਭੁਖੜਾ, ਭੁਖਿਆਂ ਭੁੱਖ ਦਏ ਗਵਾਈਆ। ਲਹਿਣਾ ਦੇਣਾ ਚੁਕਾਏ ਮਾਤ ਗਰਭ ਉਲਟਾ ਰੁਖੜਾ, ਲੇਖਾ ਲੇਖੇ ਲਏ ਪਾਈਆ। ਉਜਲ ਕਰਾਏ ਤੇਰਾ ਮੁਖੜਾ, ਦੁਰਮਤ ਮੈਲ ਧੁਵਾਈਆ। ਕਰੇ ਖੇਲ ਅਬਿਨਾਸ਼ੀ ਅਚੁਤੜਾ, ਪਾਰਬ੍ਰਹਮ ਬੇਪਰਵਾਹੀਆ। ਲੱਖ ਚੁਰਾਸੀ ਜੀਵ ਜੰਤ ਘੁਥੜਾ, ਪਾਂਧੀ ਰਾਹ ਨਾ ਕੋਇ ਵਖਾਈਆ। ਗੁਰਮੁਖ ਰੱਖੇ ਇਕੋ ਮੁਠੜਾ, ਮੁਠੀ ਆਪਣੀ ਵਿਚ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਈਆ। ਸਚ ਸੰਦੇਸਾ ਮੇਰੇ ਦਿਆਲ, ਤੇਰਾ ਮੋਹੇ ਭਾਇੰਦਾ। ਚਾਰੋਂ ਕੁੰਟ ਕੂਕੇ ਕਾਲ, ਮਹਾਕਾਲ ਮੋਹੇ ਡਰਾਇੰਦਾ। ਗੁਰਦਰ ਮੰਦਰ ਮਸਜਿਦ ਮੱਠ ਸ਼ਿਵਦਵਾਲੇ ਥੱਕੀ ਭਾਲ, ਗੁਰਮੁਖ ਪੂਰਾ ਨਜ਼ਰ ਕੋਇ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮੈਂ ਚਲ ਚਲ ਥੱਕੀ ਆਪਣੀ ਚਾਲ, ਤੇਰਾ ਪੰਧ ਨਾ ਕੋਇ ਮੁਕਾਇੰਦਾ । ਖਾਲੀ ਦਿਸੇ ਦੀਪਕ ਗਗਨ ਥਾਲ, ਜੋਤੀ ਨੂਰ ਨਾ ਕੋਇ ਜਗਾਇੰਦਾ। ਦਰੋਹੀ ਖੁਦਾਏ ਹੋਈ ਬੇਹਾਲ, ਖ਼ੁਦੀ ਤਕੱਬਰ ਨਾ ਕੋਇ ਗਵਾਇੰਦਾ। ਵੇਖ ਵੇਖ ਥੱਕੀ ਸ਼ਾਹ ਕੰਗਾਲ, ਤੇਰੇ ਨਾਮ ਕੰਗਾਲੀ ਝੋਲੀ ਕੋਇ ਨਾ ਪਾਇੰਦਾ। ਲੱਖ ਚੁਰਾਸੀ ਫਲ ਨਾ ਦਿਸੇ ਕਿਸੇ ਪਤ ਡਾਲ, ਸਿਮਲ ਰੁੱਖ ਸਰਬ ਲਹਿਰਾਇੰਦਾ। ਤ੍ਰੈਗੁਣ ਮਾਇਆ ਨਜ਼ਰ ਆਏ ਜੰਜਾਲ, ਜਾਗਰਤ ਜੋਤ ਨਾ ਕੋਇ ਜਗਾਇੰਦਾ। ਸਾਧ ਸੰਤ ਹੋਏ ਬੇਹਾਲ, ਬੇਵਾ ਰੂਪ ਸਭ ਹੀ ਨਜ਼ਰੀ ਆਇੰਦਾ। ਤੇਰਾ ਖੇੜਾ ਵਸੇ ਇਕ ਗੋਪਾਲ, ਗੋਬਿੰਦ ਤੇਰਾ ਰੰਗ ਰੰਗਾਇੰਦਾ। ਬਣਨਾ ਵਿਚੋਲਾ ਅੰਤ ਦਲਾਲ, ਸਚ ਦਲਾਲੀ ਇਕ ਵਖਾਇੰਦਾ। ਲਹਿਣਾ ਦੇਣਾ ਚੁਕੌਣਾ ਹੱਕ ਹਲਾਲ, ਹਕ਼ੀਕ਼ਤ ਤੇਰੇ ਹੱਥ ਫੜਾਇੰਦਾ। ਗੁਰਮੁਖ ਤੇਰੇ ਗੁਰਸਿਖ ਲਾਲ, ਲਾਲ ਅਨਮੁਲੜੇ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਅੰਤਮ ਵਾਰ, ਹਰਿ ਜੂ
ਹਰਿ ਹਰਿ ਆਪ ਚੁਕਾਈਆ। ਭਗਤ ਭਗਵੰਤ ਕਰ ਤਿਆਰ, ਭਾਵੀ ਦਏ ਮਿਟਾਈਆ। ਬਹੱਤਰਾਂ ਲੇਖਾ ਅੰਤ ਸੰਸਾਰ, ਵਡ ਸੰਸਾਰੀ ਆਪ ਚੁਕਾਈਆ। ਸੱਤਰਾਂ ਖੋਲ੍ਹੇ ਆਪ ਕਿਵਾੜ, ਘਰ ਮੇਲਾ ਸਹਿਜ ਸੁਭਾਈਆ। ਚੁਹੱਤਰਾਂ ਲੇਖਾ ਆਰ ਪਾਰ, ਦੋ ਜਹਾਨ ਇਕ ਸਰਨਾਈਆ। ਹਰਿ ਸੰਗਤ ਮੇਲਾ ਧੁਰ ਦਰਬਾਰ, ਗੁਰ ਚੇਲਾ ਲਏ ਮਿਲਾਈਆ। ਸੱਜਣ ਸੁਹੇਲਾ ਏਕੰਕਾਰ, ਦੂਜੀ ਓਟ ਨਾ ਕੋਇ ਰਖਾਈਆ। ਕਲਜੁਗ ਅੰਤਮ ਵੇਲਾ ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਨਾਰੀ ਪੁਰਸ਼ ਲਏ ਤਰਾਈਆ। ਜਿਸ ਨੇਤਰ ਦੇਵੇ ਆਪ ਦੀਦਾਰ, ਨਿਜ ਨੇਤਰ ਦਏ ਖੁਲ੍ਹਾਈਆ। ਧਰਨੀ ਤੇਰਾ ਹੌਲਾ ਕਰੇ ਭਾਰ, ਹੌਲੀ ਹੌਲੀ ਸਭ ਦੀ ਸਫਾ ਦਏ ਉਠਾਈਆ। ਬੀਸ ਬੀਸਾ ਖੇਲ ਕਰੇ ਕਰਤਾਰ, ਜਗਤ ਜਗਦੀਸਾ ਸੱਚਾ ਸ਼ਹਿਨਸ਼ਾਹੀਆ। ਹੁਕਮੇ ਅੰਦਰ ਕਰੇ ਕਾਰ, ਖੰਡਾ ਖੜਗ ਨਾ ਕੋਇ ਚਮਕਾਈਆ। ਨਿਧੜਕ ਫਿਰੇ ਆਪ ਨਿਰੰਕਾਰ, ਨਿਰਭੌ ਭੈ ਨਾ ਕੋਇ ਰਖਾਈਆ। ਅਜੂਨੀ ਰਹਿਤ ਹੋ ਤਿਆਰ, ਅਨਭਵ ਪਰਕਾਸ਼ ਇਕ ਕਰਾਈਆ। ਸਾਕਤ ਨਿੰਦਕ ਦੁਸ਼ਟ ਕਰ ਖੁਆਰ, ਗੁਰਮੁਖ ਸਾਚੇ ਲਏ ਉਠਾਈਆ। ਆਤਮ ਪਰਮਾਤਮ ਇਕ ਜੈਕਾਰ, ਸੋਹੰ ਢੋਲਾ ਦਏ ਜਣਾਈਆ। ਸ਼ਬਦ ਸੁਰਤ ਨਾਤਾ ਜੋੜ ਕਰਤਾਰ, ਕੁਦਰਤ ਕਾਦਰ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਦਰਸ ਦੀਦਾਰ, ਜਨਮ ਮਰਨ ਮਰਨ ਜਨਮ ਲੱਖ ਚੁਰਾਸੀ ਜਮ ਕੀ ਫਾਸੀ ਆਵਣ ਜਾਵਣ ਪੱਤਤ ਪਾਵਣ ਗੇੜਾ ਦਏ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਏਕਾ ਜੋਤ ਨੂਰ ਪਰਕਾਸ਼, ਪਰਕਾਸ਼ਵਾਨ ਬੇਐਬ ਨੂਰ ਖ਼ੁਦਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਗੁਰਮੁਖ ਗੁਰਸਿਖ ਗੁਰਦੇਵ ਸੇਵਕ ਕਰ ਕਰ ਦਾਸਨ ਦਾਸ, ਦਹਿ ਦਿਸ਼ਾ ਵੇਖ ਵਖਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਏਕੰਕਾਰ ਇਕ ਅਬਿਨਾਸ਼ੀ, ਦੂਸਰ ਕੋਇ ਥਿਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੋਹੰ ਰੂਪ ਪਵਣ ਸਵਾਸ, ਪਵਣ ਪਵਣਾ ਅਵਣ ਗਵਣਾ ਤ੍ਰੈਭਵਨਾ ਲੋਕ ਪਰਲੋਕ ਸਚ ਸਲੋਕ ਵਿਸ਼ਨ ਬ੍ਰਹਮਾ ਸ਼ਿਵ ਦੇ ਦੇ ਮੋਖ, ਗੁਰ ਅਵਤਾਰ ਪੀਰ ਪੈਗ਼ੰਬਰ ਮਿਟਾ ਮਿਟਾ ਹਰਖ਼ ਸੋਗ, ਲਹਿਣਾ ਦੇਣਾ ਚੁਕਾ ਚੌਦਾਂ ਲੋਕ, ਜੁਗ ਜੁਗ ਸੁਣਾ ਸਚ ਸਲੋਕ, ਸੋਹਲਾ ਢੋਲਾ ਸਾਹਿਬ ਸਤਿਗੁਰ ਸਦਾ ਸਦ ਏਕਾ ਏਕ ਜਣਾਈਆ।
੧੩ ਭਾਦਰੋਂ ੨੦੧੯ ਬਿਕ੍ਰਮੀ ਜ਼ੋਰਾ ਸਿੰਘ ਦੇ ਗ੍ਰਹਿ ਸੱਦੇ ਵਾਲਾ
ਅਕਲ ਕਲ ਧਾਰੀ ਕਲ ਕਰੇ ਘਾਤ, ਘਾਓ ਆਪਣਾ ਨਾਮ ਲਗਾਈਆ। ਜਗਤ ਅੰਧੇਰੀ ਮੇਟੇ ਰਾਤ, ਨਾਮ ਨਿਧਾਨਾ ਚੰਦ ਰੁਸ਼ਨਾਈਆ। ਲਹਿਣਾ ਚੁਕਾਏ ਜ਼ਾਤ ਪਾਤ, ਆਤਮ ਬ੍ਰਹਮ ਕਰੇ ਪੜ੍ਹਾਈਆ। ਸ੍ਰਿਸ਼ਟ ਸਬਾਈ ਦੇਵੇ ਦਾਤ, ਲੱਖ ਚੁਰਾਸੀ ਝੋਲੀ ਪਾਈਆ। ਬੋਧ ਅਗਾਧ ਸੁਣਾਏ ਗਾਥ, ਅੱਖਰ ਵੱਖਰ ਇਕ ਜਣਾਈਆ। ਹਰਿਜਨ ਮੇਲ ਮਿਲਾਏ ਕਮਲਾਪਾਤ, ਕਵਲ ਨੈਣ ਸੱਚਾ ਸ਼ਹਿਨਸ਼ਾਹੀਆ। ਇਕ ਵਖਾਏ ਡੂੰਘਾ ਖਾਤ, ਗਹਿਰ ਗੰਭੀਰ ਬੇਪਰਵਾਹੀਆ। ਸਚ ਜੁੜਾਏ ਹਰਿ ਜੂ ਨਾਤ, ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਗਵਾਹੀਆ। ਲੇਖਾ ਜਾਣੇ ਕਾਇਨਾਤ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅਕਲ ਕਲ ਧਾਮ ਖੇਲ ਅਵੱਲਾ,
ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਇਲਾਹੀ ਨੂਰ ਪੜਦਾ ਲਾਹਿੰਦਾ। ਬਿਸਮਿਲ ਹੋ ਹੋ ਆਪੇ ਰਲਾ, ਆਪ ਆਪਣਾ ਭੇਵ ਛੁਪਾਇੰਦਾ। ਵਸਣਹਾਰਾ ਜਲਾ ਥਲਾ, ਘਟ ਘਟ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਜਣਾਇੰਦਾ। ਸਾਚੀ ਧਾਰਾ ਕਲਜੁਗ ਕਲ, ਹਰਿ ਕਰਤਾ ਆਪ ਚਲਾਈਆ। ਕਰੇ ਖੇਲ ਅਛਲ ਅਛੱਲ, ਵਲ ਛਲ ਭੇਵ ਨਾ ਜਾਣੇ ਰਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬੈਠਾ ਮੱਲ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਸ਼ਬਦੀ ਨਿਰਗੁਣ ਨਿਰਗੁਣ ਰਲ, ਸਰਗੁਣ ਵੇਖੇ ਚਾਈਂ ਚਾਈਂਆ । ਸਤਿ ਪਰਕਾਸ਼ ਦੀਪਕ ਜੋਤ ਆਪੇ ਬਲ, ਬਲ ਆਪਣਾ ਆਪ ਪਰਗਟਾਈਆ। ਸਤਿ ਸੰਦੇਸਾ ਸ੍ਰੀ ਭਗਵਾਨ ਏਕਾ ਘੱਲ, ਬ੍ਰਹਮ ਪਾਰਬ੍ਰਹਮ ਸਮਝਾਈਆ। ਲੱਖ ਚੁਰਾਸੀ ਵੇਖਣਹਾਰਾ ਖਾਣੀ ਬਾਣੀ ਫਲ, ਪੱਤ ਡਾਲ੍ਹੀ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਲੇਖਾ ਰੱਖੇ ਹੱਥ, ਕੁਲਵੰਤਾ ਆਪਣੀ ਦਇਆ ਕਮਾਈਆ। ਸਦਾ ਸੁਹੇਲਾ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਆਦਿ ਜੁਗਾਦਿ ਮਹਿਮਾ ਅਕਥ, ਕਥਨੀ ਕਥ ਆਪ ਸਮਝਾਈਆ। ਸਤਿ ਸਤਿਵਾਦੀ ਸਾਚਾ ਮਾਰਗ ਦੱਸ, ਹਰਿਜਨ ਸਾਚੇ ਲਏ ਜਗਾਈਆ। ਤੀਰ ਅਣਿਆਲਾ ਮਾਰੇ ਕਸ, ਬਿਰਹੋਂ ਰੋਗ ਮਿਟਾਈਆ। ਕਰ ਪਰਕਾਸ਼ ਕੋਟਨ ਰਵ ਸਸ, ਅੰਧ ਅੰਧੇਰ ਮਿਟਾਈਆ। ਅਨਹਦ ਸ਼ਬਦ ਗਾਏ ਸਾਚਾ ਜਸ, ਜਸ ਵੇਦ ਪੁਰਾਨ ਨਾ ਕੋਇ ਸੁਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਹਰਿਭਗਤ ਪਿਆਰ ਜਾਏ ਫਸ, ਦੂਜਾ ਫਾਂਦੀ ਨਜ਼ਰ ਕੋਇ ਨਾ ਆਈਆ। ਲਹਿਣਾ ਦੇਣ ਚੁਕਾਏ ਹੱਥੋ ਹੱਥ, ਪੂਰਬ ਲੇਖਾ ਆਪ ਮੁਕਾਈਆ। ਵੇਖਣਹਾਰਾ ਅਠਸਠ, ਸਠ ਅਠ ਆਪਣਾ ਬੰਧਨ ਪਾਈਆ। ਭੇਵ ਜਣਾਏ ਮੰਦਰ ਮੱਠ, ਮਸਜਦ ਪੜਦਾ ਏਕਾ ਲਾਹੀਆ। ਸਤਿ ਦੁਆਰੇ ਸਤਿ ਇਕੱਠ, ਜਨ ਭਗਤਾਂ ਆਪ ਕਰਾਈਆ। ਨਿਰਮਲ ਨੂਰ ਜੋਤ ਕਰ ਪਰਕਾਸ਼, ਪਰਕਾਸ਼ਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਰਨੀ ਦਏ ਮਿਟਾਈਆ। ਕਲ ਕਰਨੀ ਅੰਧੇਰਾ ਚੌਥੇ ਯੁਗ, ਕੂਕ ਕੂਕ ਕੂਕ ਸੁਣਾਈਆ। ਅੰਤਮ ਔਧ ਗਈ ਪੁਗ, ਥਿਰ ਕੋਇ ਰਹਿਣ ਨਾ ਪਾਈਆ। ਕੂੜੀ ਚੋਗ ਜੀਵ ਜੰਤ ਰਹੇ ਚੁਗ, ਸਚ ਸੁੱਚ ਰਸ ਨਾ ਕੋਇ ਰਖਾਈਆ। ਆਪਣਾ ਆਪ ਨਾ ਸਕੇ ਬੁਝ, ਗੁਰ ਮੰਤਰ ਨਾ ਕੋਇ ਦ੍ਰਿੜਾਈਆ। ਕਾਇਆ ਕਵਰੀ ਡੂੰਘੀ ਭਵਰੀ ਬੈਠੇ ਲੁਕ, ਪਾਰ ਕਿਨਾਰਾ ਨਾ ਕੋਇ ਵਖਾਈਆ। ਸਾਹਿਬ ਸਤਿਗੁਰ ਸੀਸ ਗਿਆ ਨਾ ਕਿਸੇ ਝੁਕ, ਸਯਦਾ ਮੁਰਸ਼ਦ ਮੁਰੀਦ ਨਾ ਕੋਇ ਜਣਾਈਆ। ਅੰਦਰ ਵੜ ਵੜ ਗ੍ਰਹਿ ਮੰਦਰ ਹਾਲ ਮੁਰੀਦਾਂ ਕੋਇ ਨਾ ਸਕੇ ਪੁੱਛ, ਬੇਹਬਲ ਹੋਈ ਸਰਬ ਲੋਕਾਈਆ । ਸਾਧਾਂ ਸੰਤਾਂ ਹੱਥ ਨਾ ਵਸਤੂ ਕੁਛ, ਖਾਲੀ ਹੱਥ ਦੇਣ ਦੁਹਾਈਆ। ਰਸਨਾ ਜਿਹਵਾ ਰਹੇ ਬੁੱਕ, ਆਤਮ ਰੋ ਰੋ ਆਪਣਾ ਨੀਰ ਵਹਾਈਆ। ਬਿਨ ਅੰਮ੍ਰਿਤ ਬੂਟੇ ਗਏ ਸੁੱਕ, ਹਰੇ ਸਿੰਚ ਨਾ ਕੋਇ ਕਰਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਆਏ ਗਏ ਉਠ, ਲੋਕਮਾਤ ਫੇਰਾ ਪਾਈਆ। ਪੁਰਖ ਅਬਿਨਾਸ਼ੀ ਚਰਨਾਂ ਹੇਠਾਂ ਰੱਖੇ ਏਕਾ ਗੁਠ, ਸਿਰ ਆਪਣਾ ਹੱਥ ਟਿਕਾਈਆ। ਨਾ ਕੋਈ ਰੱਖੇ ਕਾਇਆ ਬੁੱਤ, ਪੰਜ ਤਤ ਨਾ ਕੋਇ ਵਡਿਆਈਆ। ਇਕ ਇਕੱਲਾ ਸਚ ਦੁਲਾਰਾ ਸ਼ਬਦੀ ਪੁਤ, ਪੂਤ ਸਪੂਤਾ ਇਕ ਸੁਹਾਈਆ। ਸੁਹਾਵਣਹਾਰਾ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਨਾਮ ਖ਼ਜ਼ਾਨਾ ਗੁਣ ਨਿਧਾਨਾ ਆਦਿ ਜੁਗਾਦੀ ਆਪੇ ਲੁੱਟ, ਜਨ ਭਗਤਾਂ ਝੋਲੀ ਪਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਿਰਿਆ ਵੇਖ ਵਖਾਈਆ। ਕਲਜੁਗ ਕਿਰਿਆ ਕਰੇ ਪੁਕਾਰ, ਨਾਅਰਾ ਏਕਾ ਏਕ ਸੁਣਾਇਆ। ਚਾਰ ਵਰਨ ਹੋਏ ਬੇਜ਼ਾਰ, ਬੇਦਾਰ ਰਹੀ ਕਰਾਇਆ। ਮਾਤ ਪਿਤ ਨਾ ਕੋਇ ਪਿਆਰ, ਭੈਣ ਭਾਈ ਨਾ ਸੰਗ ਰਖਾਇਆ। ਨਾਤਾ ਤੁਟਾ ਪੁਰਖ ਨਾਰ, ਕੰਤ ਕੰਤੂਹਲ ਨਾ ਕੋਇ ਹੰਢਾਇਆ। ਹਰਿ ਜੂ ਮਿਲਿਆ ਨਾ ਸੱਚਾ ਯਾਰ, ਸਤਿਗੁਰ ਸੰਗ ਨਾ ਕੋਇ ਨਿਭਾਇਆ। ਰਸਨਾ ਜਿਹਵਾ ਨਾ ਕੋਇ ਆਧਾਰ, ਆਤਮ ਰਸ ਨਾ ਕੋਇ ਚਖਾਇਆ। ਕਾਗਦ ਕਲਮ ਗਈ ਹਾਰ, ਹਰਿ ਕਾ ਲੇਖ ਨਾ ਕਿਸੇ ਮੁਕਾਇਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਗੁਰੂ ਅਵਤਾਰ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਵਾਹਵਾ ਕੁਦਰਤ ਤੇਰੀ ਪਰਵਰਦਿਗਾਰ, ਕਾਦਰ ਤੇਰਾ ਅੰਤ ਕਿਸੇ ਨਾ ਆਇਆ। ਤੇਰੀ ਮਹਿਮਾ ਲਿਖ ਨਾ ਸਕੇ ਵੇਦ ਚਾਰ, ਬ੍ਰਹਮਾ ਵੇਤਾ ਆਪਣਾ ਬਲ ਰਖਾਇਆ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਉਤਰਿਆ ਪਾਰ, ਆਪ ਆਪਣਾ ਪੰਧ ਮੁਕਾਇਆ। ਕਲਜੁਗ ਆਈ ਅੰਤਮ ਵਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਸੰਗੀ ਸਗਲੀ ਸਾਥੀ ਗਏ ਹਾਰ, ਸਾਚਾ ਸੰਗ ਨਾ ਕੋਇ ਨਿਭਾਇਆ। ਗੱਲੀਂ ਬਾਤੀਂ ਮੇਲ ਮਿਲਾਵਾ ਦੱਸਣ ਹਰਿ ਕਰਤਾਰ, ਬਾਂਹੋਂ ਫੜ ਨਾ ਕੋਇ ਮਿਲਾਇਆ। ਰਾਤੀਂ ਸੁੱਤਿਆਂ ਕਰਨ ਪੁਕਾਰ, ਆਲਸ ਨਿੰਦਰਾ ਨਾ ਕੋਇ ਮਿਟਾਇਆ। ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਵਿਚ ਸੰਸਾਰ, ਪੜ੍ਹ ਪੜ੍ਹ ਪੰਧ ਨਾ ਕਿਸੇ ਮੁਕਾਇਆ। ਅੱਖਰ ਅੱਖਰ ਸਰਗੁਣ ਧਾਰ, ਨਿਰਗੁਣ ਬਿਨ ਅੱਖਰ ਆਪਣਾ ਰਾਹ ਚਲਾਇਆ। ਪੱਟੀ ਲਿਖੇ ਨਾ ਅੱਖਰ ਮੇਟੇ ਕਰ ਪਿਆਰ, ਕਰ ਕਿਰਪਾ ਆਪਣਾ ਨਾਉਂ ਆਪ ਸਮਝਾਇਆ। ਰੱਤੀ ਰੱਤ ਲਏ ਉਭਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਵੇਸ ਧਰਾਇਆ। ਕਲ ਕਲਵੰਤਾ ਕਾਲਾ ਮੁਖ, ਕਾਰਨ ਆਪਣਾ ਰਿਹਾ ਛੁਪਾਈਆ। ਨਵ ਨੌਂ ਚਾਰ ਇਕੋ ਦੁੱਖ, ਘਰ ਘਰ ਪਈ ਲੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਤਮ ਪਰਮਾਤਮ ਦੇਵੇ ਨਾ ਕੋਇ ਸੁਖ, ਸੁਖ ਸਾਂਤ ਨਾ ਕੋਇ ਕਰਾਈਆ। ਪ੍ਰਭ ਅਬਿਨਾਸ਼ੀ ਕੋਲੋਂ ਸਾਰੇ ਬੈਠੇ ਲੁਕ, ਆਪਣਾ ਆਪਣਾ ਪੜਦਾ ਪਾਈਆ। ਲੋਕਮਾਤ ਨਾਤਾ ਤੁਟਾ ਗਏ ਰੁੱਠ, ਰੁਠੜਾ ਯਾਰ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਭੇਵ ਜਣਾਈਆ। ਕਲਜੁਗ ਤੇਰਾ ਅੰਤ ਕਿਨਾਰਾ, ਅੰਤ ਅੰਤ ਜਣਾਇੰਦਾ। ਨੇਤਰ ਰੋਵੇ ਗੁਰ ਅਵਤਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਵਲੀ ਗੌਂਸ ਨਾ ਕੋਇ ਪਿਆਰਾ, ਪੀਰ ਪੈਗ਼ੰਬਰ ਨੈਣ ਸ਼ਰਮਾਇੰਦਾ। ਸ਼ਾਸਤਰ ਸਿਮਰਤ ਨਾ ਪਾਵੇ ਕੋਈ ਸਾਰਾ, ਵੇਦ ਪੁਰਾਨ ਰਾਹ ਨਾ ਕੋਇ ਜਣਾਇੰਦਾ। ਗੀਤਾ ਗਿਆਨ ਨਾ ਕੋਇ ਆਧਾਰਾ, ਅੰਜੀਲ ਕੁਰਾਨ ਡੇਰਾ ਢਾਹਿੰਦਾ। ਖਾਣੀ ਬਾਣੀ ਸੁੱਤੀ ਪੈਰ ਪਸਾਰਾ, ਬਿਨ ਸਤਿਗੁਰ ਪੂਰੇ ਅੱਖ ਨਾ ਕੋਇ ਖੁਲ੍ਹਾਇੰਦਾ। ਲੇਖਾ ਚੁੱਕਾ ਗੁਰ ਅਵਤਾਰਾ, ਪੀਰ ਪੈਗ਼ੰਬਰ ਪੰਧ ਮੁਕਾਇੰਦਾ। ਏਕਾ ਹੁਕਮ ਵਰਤੇ ਹਰਿ ਕਰਤਾਰਾ, ਹੁਕਮੀ ਹੁਕਮ ਆਪ ਜਣਾਇੰਦਾ। ਮੇਟਣਹਾਰਾ ਧੂੰਆਂਧਾਰਾ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਭਗਤ ਭਗਵੰਤ ਦਏ ਹੁਲਾਰਾ, ਆਤਮ ਸੇਜਾ ਸੋਭਾ ਪਾਇੰਦਾ। ਸਤਿ ਸਤਿਵਾਦੀ ਕਰੇ ਸਾਚੀ ਕਾਰਾ, ਕਰਤਾ ਪੁਰਖ ਕਰਨੀ ਆਪ ਕਰਾਇੰਦਾ। ਏਕਾ ਸੁਤ ਸ਼ਬਦ ਦੁਲਾਰਾ, ਸਿਰ ਸਭਨਾ ਹੱਥ ਟਿਕਾਇੰਦਾ। ਜੁਗ ਚੌਕੜੀ ਮੇਟੇ ਵਾਰੋ ਵਾਰਾ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਸਤਿਜੁਗ ਸਾਚਾ ਧਰੇ ਸੰਸਾਰਾ, ਸੰਸਾਰ ਸਾਗਰ ਵੇਖ ਵਖਾਇੰਦਾ। ਨਾਮ ਸਤਿ ਇਕ ਜੈਕਾਰਾ, ਨੌਂ ਖੰਡ ਪ੍ਰਿਥਮੀ ਆਪ ਜਣਾਇੰਦਾ। ਕਾਇਆ ਮੰਦਰ ਸਚ ਗੁਰੂਦੁਆਰਾ, ਗੁਰ ਸਤਿਗੁਰ ਆਪ ਖੁਲ੍ਹਾਇੰਦਾ।
ਨਿਤ ਨਵਿਤ ਦਏ ਦੀਦਾਰਾ, ਹਰਿ ਦਰਸੀ ਦਰਸ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਿਰਿਆ ਮੇਟ ਮਿਟਾਇੰਦਾ। ਕੂੜੀ ਕਿਰਿਆ ਕੂੜੀ ਖਾਣ, ਹਰਿ ਖ਼ਾਕੀ ਖ਼ਾਕ ਮਿਲਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਦੀਨ ਦਿਆਲ ਦਇਆ ਕਮਾਈਆ। ਸੰਤ ਸੁਹੇਲੇ ਆਪ ਪਹਿਚਾਨ, ਗੁਰ ਚੇਲੇ ਅੰਗ ਲਗਾਈਆ। ਏਕਾ ਦੇਵੇ ਨਾਮ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਸੋਹੰ ਅੱਖਰ ਸਤਿ ਨਿਸ਼ਾਨ, ਸਤਿ ਸਤਿਵਾਦੀ ਦਏ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਾਣ, ਨਾਨਕ ਗੋਬਿੰਦ ਗਿਆ ਸੁਣਾਈਆ। ਤੀਰ ਚਿੱਲਾ ਇਕ ਮਹਾਨ, ਸਾਚਾ ਭੱਥਾ ਵੰਡ ਵੰਡਾਈਆ। ਨਾਮ ਸਤਿ ਸਤਿ ਪਰਧਾਨ, ਸਤਿ ਸਤਿਵਾਦੀ ਹੁਕਮ ਜਣਾਈਆ। ਨਿਰਗੁਣ ਨਿਰਗੁਣ ਕਰ ਪਰਵਾਨ, ਸਰਗੁਣ ਸਰਗੁਣ ਲੇਖੇ ਲਾਈਆ। ਕੂੜੀ ਕਿਰਿਆ ਮੇਟੇ ਦੁਕਾਨ, ਜੂਠ ਝੂਠ ਰਹਿਣ ਨਾ ਪਾਈਆ। ਸਚ ਸੰਦੇਸਾ ਦੇਵੇ ਆਣ, ਪਰਮ ਪੁਰਖ ਵਡੀ ਵਡਿਆਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਏਕੋ ਗਾਨ, ਏਕਾ ਨਾਮ ਵੱਜੇ ਵਧਾਈਆ। ਸਰਬ ਜੀਆਂ ਦਾ ਇਕ ਭਗਵਾਨ, ਦੂਸਰ ਇਸ਼ਟ ਨਾ ਕੋਇ ਮਨਾਈਆ। ਪੀਰ ਪੈਗ਼ੰਬਰ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਨਾਤਾ ਤੁਟੇ ਸ਼ਰਅ ਈਮਾਨ, ਉਮਤ ਨਬੀ ਨਾ ਕੋਇ ਵਡਿਆਈਆ। ਲੇਖਾ ਚੁੱਕੇ ਅੰਜੀਲ ਕੁਰਾਨ, ਬਿਨ ਲੇਖਿਉਂ ਲੇਖਾ ਦਏ ਸਮਝਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੋਅ ਪੁਰੀ ਬ੍ਰਹਿਮੰਡ ਖੰਡ ਵਿਸ਼ਨ ਬ੍ਰਹਮਾ ਸ਼ਿਵ ਗਾਵਣ ਗਾਣ, ਏਕਾ ਰਾਗ ਅਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਖੇਲ ਮਹਾਨ, ਦੋ ਜਹਾਨਾਂ ਦੇਵੇ ਦਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਤਮ ਪਰਮਾਤਮ ਪਰਮਾਤਮ ਆਤਮ ਆਣ, ਬ੍ਰਹਮ ਪਾਰਬ੍ਰਹਮ ਬ੍ਰਹਮ ਕਰੇ ਆਪ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਮਾਤ ਧਰ, ਧਰਨੀ ਧਰਤ ਧਵਲ ਦਏ ਸੁਹਾਈਆ।