੧੩ ਭਾਦਰੋਂ ੨੦੧੯ ਬਿਕ੍ਰਮੀ ਸੀਤਲ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫਿਰੋਜ਼ਪੁਰ
ਸੋ ਪੁਰਖ ਨਿਰੰਜਣ ਹਰਿ ਨਿਰੰਕਾਰਾ, ਹਰਿ ਜੂ ਹਰਿ ਹਰਿ ਆਪਣਾ ਖੇਲ ਜਣਾਇੰਦਾ। ਸਚਖੰਡ ਨਿਵਾਸੀ ਹੋ ਉਜਿਆਰਾ, ਤਖ਼ਤ ਨਿਵਾਸੀ ਵੇਸ ਵਟਾਇੰਦਾ। ਸਚ ਸੰਦੇਸਾ ਏਕਾ ਵਾਰਾ, ਏਕੰਕਾਰਾ ਆਪ ਸੁਣਾਇੰਦਾ। ਨਿਰਗੁਣ ਨਿਰਗੁਣ ਕਰ ਪਸਾਰਾ, ਦਰਗਹਿ ਸਾਚੀ ਧਾਮ ਵਡਿਆਇੰਦਾ। ਸਚ ਸਪੂਤਾ ਇਕ ਦੁਲਾਰਾ, ਧੁਰ ਦਰਬਾਰੀ ਆਪ ਉਪਾਇੰਦਾ। ਜੋਧਾ ਸੂਰਬੀਰ ਵਡ ਬਲਕਾਰਾ, ਬਲ ਆਪਣਾ ਆਪ ਜਣਾਇੰਦਾ। ਕਰਨੀ ਕਰਤਾ ਕਿਰਤ ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਸੇਵ ਲਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਸੁਲਤਾਨਾ, ਹਰਿ ਜੂ ਹਰਿ ਹਰਿ ਆਪ ਕਰਾਈਆ। ਆਦਿ ਪੁਰਖ ਪੁਰਖ ਪਰਧਾਨਾ, ਅੰਤ ਵੇਖੇ ਚਾਈਂ ਚਾਈਂਆ। ਮਧ ਲੇਖਾ ਦੋ ਜਹਾਨਾਂ, ਲੋਆਂ ਪੁਰੀਆਂ ਬਹਿਮੰਡਾਂ ਖੰਡਾਂ ਨਾਚ ਨਚਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨਾ, ਪੰਜ ਤਤ ਮੇਲਾ ਸਹਿਜ ਸੁਭਾਈਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਨਿਰਗੁਣ ਸਰਗੁਣ ਸਗਨ ਮਨਾਈਆ। ਸਤਿ ਸਰੂਪੀ ਹੋ ਪਰਧਾਨਾ, ਸ਼ਾਹੋ ਭੂਪੀ ਨਾਉਂ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਤਮ ਅੰਤਰ ਦੇ ਗਿਆਨਾ, ਅੱਖਰ ਵੱਖਰ ਕਰੇ ਪੜ੍ਹਾਈਆ। ਸਤਿ ਸੰਦੇਸਾ ਨਰ ਨਰੇਸ਼ਾ ਏਕਾ ਦੇਵੇ ਦੋ ਜਹਾਨਾਂ, ਦੋਏ ਦੋਏ ਆਪਣਾ
ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਜੁਗ ਚੌਕੜੀ ਵੰਡ ਸੰਸਾਰਾ, ਵੰਡਣ ਆਪਣੇ ਹੱਥ ਰਖਾਇੰਦਾ। ਖਾਣੀ ਬਾਣੀ ਬੋਲ ਜੈਕਾਰਾ, ਜੈ ਜੈ ਆਪਣੇ ਨਾਉਂ ਕਰਾਇੰਦਾ। ਕਾਗਦ ਕਲਮ ਸ਼ਾਹੀ ਸੇਵਾਦਾਰਾ, ਸਾਚੀ ਸੇਵਾ ਸੇਵ ਲਗਾਇੰਦਾ। ਗੁਰ ਅਵਤਾਰ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਲੋਕਮਾਤ ਕਰ ਉਜਿਆਰਾ, ਸਾਚੀ ਸੇਵਾ ਇਕ ਲਗਾਇੰਦਾ। ਸ਼ਾਸਤਰ ਸਿਮਰਤ ਵਸੇ ਬਾਹਰਾ, ਹੱਥ ਕਿਸੇ ਨਾ ਆਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਨਿਰਗੁਣ ਸਰਗੁਣ ਨਾਚ ਨਚਾਇੰਦਾ। ਅਨਹਦ ਅਨਾਦੀ ਸਾਚੀ ਧਾਰਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਸਾਚੀ ਸਿਖਿਆ ਏਕਾ ਵਾਰਾ, ਏਕੰਕਾਰਾ ਆਪ ਸੁਣਾਇੰਦਾ। ਸ਼ਬਦੀ ਸੁਤ ਸੁਤ ਦੁਲਾਰਾ, ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਆਦਿ ਅੰਤ, ਆਦਿ ਪੁਰਖ ਆਪ ਜਣਾਈਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਜੁਗ ਵੇਖ ਵਖਾਈਆ। ਨਿਰਗੁਣ ਬਣਾਏ ਸਰਗੁਣ ਬਣਤ, ਘੜਨ ਭੰਨਣਹਾਰ ਘੜ ਭਾਂਡੇ ਡੇਰਾ ਲਾਈਆ। ਏਕਾ ਨਾਉਂ ਪਰਗਟ ਕਰ ਕਰ ਮਣੀਆ ਮੰਤ, ਗੁਰ ਅਵਤਾਰ ਕਰੇ ਪੜ੍ਹਾਈਆ। ਸਚ ਸੰਦੇਸਾ ਸਾਚੇ ਸੰਤ, ਹਰਿ ਸਤਿਗੁਰ ਆਪ ਸੁਣਾਈਆ। ਚਰਨ ਸਹਾਰਾ ਪੂਰਨ ਭਗਵੰਤ, ਜਨ ਭਗਤ ਮਾਣ ਵਡਿਆਈਆ। ਗੁਰਮੁਖ ਗੜ੍ਹ ਤੋੜ੍ਹੇ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਸਮਝਾਈਆ। ਗੁਰਸਿਖ ਸਾਚੇ ਮਹਿਮਾ ਸੁਣਾਏ ਅਗਣਤ, ਬੋਧ ਅਗਾਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਸ਼ਬਦੀ ਧਾਰ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਲੇਖਾ ਜਾਣ ਗੁਰੂ ਅਵਤਾਰ, ਗੁਰ ਗੁਰ ਵੇਸ ਵਟਾਇੰਦਾ। ਚਾਕਰ ਖ਼ਾਕ ਸੇਵਾਦਾਰ, ਸੇਵਕ ਸੇਵਾ ਸਚ ਲਗਾਇੰਦਾ। ਨਵ ਨੌਂ ਉਤਰੇ ਅੰਤਮ ਪਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਨਾਚ ਨਚਾਇੰਦਾ। ਕਲਮਾ ਨਬੀ ਇਕ ਜੈਕਾਰ, ਰਸੂਲ ਰਸੂਲਾਂ ਆਪ ਪੜ੍ਹਾਇੰਦਾ। ਤਸਬੀ ਮਣਕਾ ਤੋੜ ਹੰਕਾਰ, ਸ਼ਰਅ ਸ਼ਰੀਅਤ ਮੇਟ ਮਿਟਾਇੰਦਾ। ਲਾਸ਼ਰੀਕ ਪਰਵਰਦਿਗਾਰ, ਸਚ ਪਰਵਾਨਾ ਇਕ ਫੜਾਇੰਦਾ। ਅਨਾਦ ਅਨਾਦੀ ਤਰਾਨਾ ਗਾਏ ਏਕਾ ਘਰ ਬਾਰ, ਮੰਦਰ ਮਸਜਿਦ ਆਪ ਸੁਹਾਇੰਦਾ। ਗੁਰ ਗੁਰ ਖੋਲ੍ਹੇ ਆਪ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਭਗਵਨ ਦੇਵੇ ਭਗਤਨ ਵਸਤ ਥਾਰ, ਥਿਰ ਘਰ ਸਾਚੇ ਆਪ ਵਰਤਾਇੰਦਾ। ਜੁਗ ਚੌਕੜੀ ਬੀਤੇ ਚਾਰ ਚਾਰ, ਚਾਰੋਂ ਕੁੰਟ ਵੇਖ ਵਖਾਇੰਦਾ। ਚਾਰੇ ਖਾਣੀ ਚਾਰੇ ਬਾਣੀ ਚਾਰੇ ਵਰਨ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਸਰਬ ਵਹਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਹਰਿ ਖ਼ਾਲਕ ਖ਼ਲਕ ਕਰਾਇੰਦਾ। ਧੁਰ ਦਰਬਾਰੀ ਬੋਲ ਜੈਕਾਰ, ਧੁਰ ਦੀ ਬਾਣੀ ਆਪ ਅਲਾਇੰਦਾ। ਸੁਤ ਦੁਲਾਰੇ ਕਰ ਪਿਆਰ, ਹਰਿ ਸ਼ਬਦੀ ਆਪ ਉਠਾਇੰਦਾ। ਨੇਤਰ ਖੋਲ੍ਹ ਕਰ ਦੀਦਾਰ, ਦਰਸੀ ਆਪਣਾ ਦਰਸ ਕਰਾਇੰਦਾ। ਕਲਜੁਗ ਅੰਤਮ ਏਥੇ ਓਥੇ ਦੋ ਜਹਾਨ ਆਈ ਹਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਰੋਵਣ ਜ਼ਾਰੋ ਜ਼ਾਰ, ਧਰਨੀ ਧਰਤ ਧਵਲ ਬੇੜਾ ਪਾਰ ਨਾ ਕੋਇ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਬੇਜ਼ਾਰ, ਸੀਸ ਜਗਦੀਸ ਹੱਥ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਆਪਣੀ ਦਇਆ ਆਪ ਕਮਾਇੰਦਾ। ਵੇਖ ਨੇਤਰ ਖੋਲ੍ਹ ਅੱਖ, ਹਰਿ ਆਖ਼ਰ ਆਪ ਜਣਾਈਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਸੱਤ ਦੀਪ ਹਰਿ
ਕਾ ਬੁਰਜ ਰਿਹਾ ਢੱਠ, ਮੰਦਰ ਨਜ਼ਰ ਕੋਇ ਨਾ ਆਈਆ। ਜਗਤ ਅਖਾੜਾ ਹੋਇਆ ਕੱਠ, ਕਲਜੁਗ ਆਪਣਾ ਨਾਚ ਨਚਾਈਆ। ਨਾ ਕੋਈ ਧੀਰਜ ਨਾ ਕੋਈ ਸਤਿ, ਸਤਿ ਸੰਤੋਖ ਨਾ ਕੋਇ ਵਡਿਆਈਆ। ਗੁਰ ਕਾ ਸ਼ਬਦ ਨਾ ਕੋਇ ਮੱਤ, ਮਨਮਤ ਰਹੀ ਕੁਰਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੱਥਰ ਬੈਠੇ ਘੱਤ, ਆਪਣਾ ਬਲ ਨਾ ਕੋਇ ਜਣਾਈਆ। ਲੱਖ ਚੁਰਾਸੀ ਉਬਲੇ ਰੱਤ, ਅਗਨੀ ਤਤ ਰਹੀ ਤਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਬਿਨਾਸ਼ੀ ਕੋਈ ਨਾ ਬੰਨ੍ਹੇ ਨੱਤ, ਨਾਤਾ ਤੁਟਾ ਸਰਬ ਲੋਕਾਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਨਜ਼ਰ ਨਾ ਆਏ ਕੋਈ ਘਾਟ, ਡੂੰਘੀ ਭਵਰੀ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਏਕਾ ਵਾਰ, ਹਰਿ ਸ਼ਬਦੀ ਆਪ ਜਣਾਈਆ। ਸ਼ਬਦ ਸੁਤ ਉਠ ਵੇਖ ਵਿਚਾਰ, ਹਰਿ ਹਰਿ ਹਰਿ ਆਖ ਸੁਣਾਇੰਦਾ। ਲਹਿਣਾ ਚੁੱਕੇ ਜੁਗ ਚਾਰ, ਚਾਰ ਯਾਰੀ ਨਾ ਕੋਇ ਨਿਭਾਇੰਦਾ। ਸਦੀ ਚੌਧਵੀਂ ਹੋਏ ਖ਼ਵਾਰ, ਚੌਦਾਂ ਲੋਕਾਂ ਖ਼ਾਕ ਮਿਲਾਇੰਦਾ। ਚੌਦਾਂ ਤਬਕਾਂ ਹਾਹਾਕਾਰ, ਸਹੀ ਸਲਾਮਤ ਨਜ਼ਰ ਕੋਇ ਨਾ ਆਇੰਦਾ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਪੀਰ ਪੈਗ਼ੰਬਰ ਹੋਏ ਸ਼ਰਮਸਾਰ, ਨੇਤਰ ਨੈਣ ਨਾ ਕੋਇ ਉਠਾਇੰਦਾ। ਅੱਲਾ ਰਾਣੀ ਹੋਏ ਖੁਵਾਰ, ਮੀਆਂ ਮੁਹੱਬਤ ਮੋਹ ਨਾ ਕੋਇ ਵਧਾਇੰਦਾ। ਖ਼ੁਲੀ ਮੀਂਢੀ ਫਿਰੇ ਵਿਚ ਸੰਸਾਰ, ਸੀਸ ਜਗਦੀਸ ਨਾ ਕੋਇ ਗੁੰਦਾਇੰਦਾ। ਮੈਂਹਦੀ ਰੰਗ ਨਾ ਕੋਇ ਗੁਲਾਲ, ਕੱਜਲ ਧਾਰ ਨਾ ਕੋਇ ਵਖਾਇੰਦਾ। ਨਾਤਾ ਛੱਡ ਗਏ ਚਾਰ ਯਾਰ, ਮੁਹੰਮਦ ਨੇਤਰ ਰੋ ਰੋ ਨੈਣਾਂ ਨੀਰ ਵਹਾਇੰਦਾ। ਈਸਾ ਮੂਸਾ ਕਰ ਪੁਕਾਰ, ਇਸਮ ਆਜ਼ਮ ਇਕ ਤਕਾਇੰਦਾ। ਤੇਰੀ ਓਟ ਪਰਵਰਦਿਗਾਰ, ਤੁਧ ਬਿਨ ਪਾਰ ਨਾ ਕੋਇ ਕਰਾਇੰਦਾ। ਕਲਜੁਗ ਖੇਲ ਤੇਰਾ ਕਰਤਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸ਼ਰਅ ਸ਼ਰੀਅਤ ਗਈ ਹਾਰ, ਸ਼ਰਅ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸਾਚੇ ਚੜ੍ਹ, ਆਪਣਾ ਧਿਆਨ ਆਪ ਲਗਾਇੰਦਾ। ਗੁਰ ਪੀਰ ਅਵਤਾਰ ਪੈਗ਼ੰਬਰ ਰਹੇ ਕੁਰਲਾ, ਉਚੀ ਕੂਕ ਕੂਕ ਸੁਣਾਈਆ। ਨੌਂ ਖੰਡ ਪ੍ਰਿਥਮੀ ਬਣਿਆ ਕਰਬਲਾ, ਕਾਅਬਾ ਨਜ਼ਰ ਕੋਇ ਨਾ ਆਈਆ। ਅੱਗੇ ਦਿਸੇ ਨਾ ਕੋਈ ਆਰਜੂ ਅਰਬਲਾ, ਸਾਰੇ ਬੈਠੇ ਪੰਧ ਮੁਕਾਈਆ। ਇਕੋ ਓਟ ਤੇਰੀ ਤਕਾ, ਤਕਵਾ ਹੋਰ ਨਾ ਕੋਇ ਜਣਾਈਆ। ਪਰਵਰਦਿਗਾਰ ਸਚ ਖ਼ੁਦਾ, ਖ਼ੁਦੀ ਮਾਣ ਨਾ ਕੋਇ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਕਰਦੇ ਰਹੇ ਜੁਦਾ, ਜੁਦਾ ਜੁਜ਼ ਆਪਣਾ ਆਪ ਬਣਾਈਆ। ਅੰਤਮ ਤੇਰੇ ਚਰਨਾਂ ਉਤੇ ਹੋਏ ਫਿਦਾ, ਫਿਤਰਤ ਆਪਣੀ ਸਰਬ ਮਿਟਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੱਖ ਚੁਰਾਸੀ ਮਾਰਗ ਦੱਸ ਸਿੱਧਾ, ਸਾਬਤ ਸੂਰਤ ਆਪਣੀ ਆਪ ਜਣਾਈਆ। ਆਪਣੇ ਮਿਲਣ ਦੀ ਇਕੋ ਬਿੱਧਾ, ਏਕਾ ਵਾਰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਵੇਖੇ ਚਾਈਂ ਚਾਈਂਆ। ਪੀਰ ਪੈਗ਼ੰਬਰ ਗੁਰ ਅਵਤਾਰ, ਦੋਏ ਜੋੜ ਜੋੜ ਸਰਨਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਵੇਲਾ ਗਿਆ ਹੱਥ ਨਾ ਆਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਉਤਰੇ ਪਾਰ, ਕਲਜੁਗ ਕੂਕ ਕੂਕ ਸੁਣਾਈਆ। ਸਾਡੀ ਸਿਖਿਆ ਕਿਸੇ ਕੰਮ ਨਾ ਆਈ ਵਿਚ ਸੰਸਾਰ, ਸ੍ਰਿਸ਼ਟ ਸਬਾਈ ਭੁੱਲੀ ਅੰਤ ਲੋਕਾਈਆ। ਕਾਗਦ ਕਲਮ ਸ਼ਾਹੀ ਨਾਲ ਲਿਖ ਲਿਖ ਥੱਕੇ ਤੇਰੀ ਮਹਿਮਾ ਪਰਵਰਦਿਗਾਰ, ਬਿਨ ਤੋਹੇ ਕਿਸੇ ਨਾ ਭਾਈਆ। ਪੜ੍ਹ ਪੜ੍ਹ ਸਾਰੇ ਹੋਏ ਖੁਆਰ, ਖਰ ਕਾ ਰੂਪ ਵਟਾਈਆ। ਨਰ ਮਿਲਿਆ ਨਾ ਏਕੰਕਾਰ, ਨਰਾਇਣ ਅੱਖ ਨਾ
ਕੋਇ ਖੁਲ੍ਹਾਈਆ। ਸਾਕਤ ਨਿੰਦਕ ਦੁਸ਼ਟ ਦੁਰਾਚਾਰ ਹੋਏ ਵਿਭਚਾਰ, ਵਿਭਚਾਰੀ ਕਰਮ ਕਮਾਈਆ। ਕੰਤ ਸੁਹਾਗੀ ਪੀਆ ਪ੍ਰੀਤਮ ਨਾ ਕਰੇ ਪਿਆਰ, ਗਲਵਕੜੀ ਨਾ ਕੋਇ ਪਾਈਆ। ਰਾਤੀਂ ਸੁੱਤਿਆਂ ਨਾ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਮਾਇਆ ਕੁਠਿਆਂ ਕਰੇ ਖੁਵਾਰ, ਏਕਾ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਵੱਜਦੀ ਰਹੇ ਵਧਾਈਆ। ਵੱਜੇ ਵਧਾਈ ਸਚ ਘਰ, ਹਰਿ ਨੌਬਤ ਨਾਮ ਵਜਾਇੰਦਾ। ਪੀਰ ਪੈਗ਼ੰਬਰ ਲਏ ਫੜ, ਗੁਰ ਅਵਤਾਰ ਦਰ ਮੰਗਾਇੰਦਾ। ਸਾਚੇ ਤਖ਼ਤ ਆਪੇ ਚੜ੍ਹ, ਸਚਖੰਡ ਦਵਾਰੇ ਆਸਣ ਲਾਇੰਦਾ। ਨਿਸ਼ਅੱਖਰ ਅੱਖਰ ਆਪੇ ਪੜ੍ਹ, ਸਾਚਾ ਢੋਲਾ ਆਪੇ ਗਾਇੰਦਾ। ਲੱਖ ਚੁਰਾਸੀ ਅੰਦਰ ਵੜ, ਗ੍ਰਹਿ ਗ੍ਰਹਿ ਡੇਰਾ ਲਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਕਾਰ ਕਮਾਇੰਦਾ। ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਵਿਚ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਧਰਨੀ ਧਰਤ ਧਵਲ ਉਪਰ ਧਰ, ਧੁਰ ਸੰਦੇਸਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰੇ ਆਖਰ, ਅਖ਼ੀਰ ਆਪਣੇ ਹੱਥ ਰਖਾਈਆ। ਜੁਗ ਚੌਕੜੀ ਰਿਹਾ ਸ਼ਾਕਰ, ਸ਼ੁਕਰੀਆ ਸਭ ਦੇ ਕੋਲੋਂ ਕਰਾਈਆ। ਨਿਰਗੁਣ ਸਰਗੁਣ ਕਰਦਾ ਆਇਆ ਖ਼ਾਤਰ, ਖ਼ਤਰਾ ਏਕਾ ਏਕ ਸਮਝਾਈਆ। ਨਿੱਕੇ ਬਾਲੇ ਛੋਟੇ ਪੁੱਤ ਗੁਰ ਅਵਤਾਰ, ਦੇ ਦੇ ਘੱਲਦਾ ਰਿਹਾ ਪਾਤਰ, ਪਾਤੀ ਆਪਣਾ ਨਾਮ ਪੜ੍ਹਾਈਆ। ਲੋਕਮਾਤ ਦੀ ਕਰਕੇ ਗਏ ਯਾਤਰ, ਯਾਤਰਾ ਪੰਜ ਤਤ ਹੰਢਾਈਆ। ਅੰਤਮ ਨਿਸ਼ਾਨ ਰਿਹਾ ਨਾ ਕੋਇ ਮਾਤਰ, ਪ੍ਰਭ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਕਰਨੀ ਕਰੇ ਕਰਤਾ ਕਾਦਰ, ਕਰੀਮ ਵੱਡਾ ਵਡ ਵਡਿਆਈਆ। ਸਦਾ ਸੁਹੇਲਾ ਇਕ ਸੌਦਾਗਰ, ਵਣਜ ਵਪਾਰ ਇਕ ਅਖਵਾਈਆ। ਬਾਲ ਅਞਾਣਿਆਂ ਦੇਵੇ ਆਦਰ, ਗੁਰ ਅਵਤਾਰਾਂ ਸੀਸ ਹੱਥ ਟਿਕਾਈਆ। ਮਿਹਰ ਨਜ਼ਰ ਕਰੇ ਕਰੀਮ ਕਾਦਰ, ਸਚ ਦੁਸ਼ਾਲਾ ਦੇਵੇ ਚਾਦਰ, ਧਾਰ ਚਿੱਟੀ ਚਿੱਟੀ ਨਾਲ ਬੰਧਾਈਆ। ਕਾਇਆ ਭਾਗ ਲਗਾਏ ਸਾਚੀ ਗਾਗਰ, ਕਾਚੀ ਗਗਰੀਆ ਆਪਣੇ ਲੇਖੇ ਲਾਈਆ। ਨਿਰਮਲ ਜੋਤ ਕਰੇ ਉਜਾਗਰ, ਦੀਆ ਬਾਤੀ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਬੈਠਾ ਆਸਣ ਲਾਈਆ। ਹਰਿ ਮੰਦਰ ਲਾਏ ਹਰਿ ਜੂ ਆਸਣ, ਸੋਭਾਵੰਤ ਸੋਭਾ ਪਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਕਾਰ ਕਮਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼ਨ, ਆਕਾਸ਼ ਆਕਾਸ਼ਾਂ ਫੋਲ ਫੋਲਾਇੰਦਾ। ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ਨ, ਹੁਕਮੀ ਹੁਕਮ ਆਪ ਜਣਾਇੰਦਾ। ਖੇਲੇ ਖੇਲ ਆਪ ਗੁਣਤਾਸ਼ਨ, ਗੁਣਵੰਤਾ ਆਪ ਹੋ ਆਇੰਦਾ। ਲਹਿਣਾ ਦੇਣਾ ਚੁਕਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਖੇਲ ਆਪ ਜਣਾਇੰਦਾ। ਹਰਿ ਹਰਿ ਖੇਲ ਅਵੱਲੜਾ, ਆਦਿ ਜੁਗਾਦੀ ਕਾਰ । ਵਸਣਹਾਰਾ ਨਿਹਚਲ ਧਾਮ ਅਟੱਲੜਾ, ਮਹੱਲ ਅਟੱਲ ਉਚ ਮਨਾਰ। ਗੁਰ ਅਵਤਾਰ ਫੜਾਏ ਪਲੜਾ, ਪੀਰ ਪੈਗ਼ੰਬਰ ਦੇ ਸਹਾਰ। ਸਚ ਸੰਦੇਸਾ ਏਕਾ ਘਲੜਾ, ਜੁਗਾ ਜੁਗੰਤਰ ਦੇ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰੀ ਆਪ ਹਰਿ, ਵੱਡਾ ਵਡ ਵਡਿਆਈਆ। ਆਪਣੀ ਕਰਨੀ ਆਪੇ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਥ ਚਲਾਈਆ। ਗੁਰ ਅਵਤਾਰ ਧਰਨੀ ਧਰ, ਧਵਲ
ਦਏ ਸੁਹਾਈਆ। ਅੱਖਰ ਵੱਖਰ ਆਪੇ ਪੜ੍ਹ, ਸਾਚੀ ਸਿਖਿਆ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲਾਏ ਜੜ੍ਹ, ਖਾਣੀ ਬਾਣੀ ਨਾਲ ਮਿਲਾਈਆ। ਅਠਸਠ ਸਰੋਵਰ ਤੀਰਥ ਤਟ ਸਰ, ਅੰਮ੍ਰਿਤ ਇਕ ਵਖਾਈਆ। ਘੜਨ ਭੰਨਣਹਾਰ ਖੇਲ ਕਰ, ਘੜ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲਹਿਣਾ ਆਪ ਚੁਕਾਈਆ। ਸਭ ਦਾ ਲਹਿਣਾ ਹਰਿ ਕਰਤਾਰ, ਆਦਿ ਅੰਤ ਚੁਕਾਇੰਦਾ। ਜੁਗ ਚੌਕੜੀ ਬੀਤੇ ਚਾਰ, ਚਾਰ ਚਾਰ ਵੰਡ ਵੰਡਾਇੰਦਾ। ਗੁਰ ਅਵਤਾਰ ਕਰਨ ਪੁਕਾਰ, ਪੀਰ ਪੈਗ਼ੰਬਰ ਮੰਗ ਮੰਗਾਇੰਦਾ। ਪਰਗਟ ਹੋਏ ਹਰਿ ਨਿਰੰਕਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਆਤਮ ਪਰਮਾਤਮ ਆਪ ਸੁਣਾਇੰਦਾ। ਜਗਤ ਵਿਚੋਲਾ ਏਕੰਕਾਰ, ਸਾਚਾ ਸੋਹਲਾ ਆਪ ਪੜ੍ਹਾਇੰਦਾ। ਤੋਲਾ ਬਣਿਆ ਤੋਲਣਹਾਰ, ਨਾਮ ਕੰਡਾ ਹੱਥ ਉਠਾਇੰਦਾ। ਪੜਦਾ ਉਹਲਾ ਖੋਲ੍ਹ ਕਿਵਾੜ, ਘਰ ਮੰਦਰ ਵੇਖ ਵਖਾਇੰਦਾ। ਕੂੜੀ ਕਿਰਿਆ ਕਰੇ ਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਵਡ ਵਡਿਆਇੰਦਾ । ਸੁਤ ਸ਼ਬਦ ਤੇਰਾ ਬਲ ਅਪਾਰ, ਹਰਿ ਜੂ ਹਰਿ ਹਰਿ ਆਪ ਜਣਾਈਆ। ਕਲਜੁਗ ਅੰਤਮ ਖੇਲ ਅਪਾਰ, ਕਰਤਾ ਪੁਰਖ ਪੁਰਖ ਕਰਾਈਆ। ਨਿਰਗੁਣ ਨਿਰਗੁਣ ਲੈ ਅਵਤਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਡੰਕ ਅਗੰਮ ਅਪਾਰ, ਅਗੰਮ ਅਗੰਮੜਾ ਇਕ ਸੁਣਾਈਆ। ਦੋ ਜਹਾਨਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰ, ਸੁਰਪਤ ਇੰਦ ਨਾਲ ਮਿਲਾਈਆ। ਗੁਰ ਅਵਤਾਰ ਲਏ ਉਠਾਲ, ਪੀਰ ਪੈਗ਼ੰਬਰ ਨਾਲ ਰਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਜ ਤਤ ਕਰੇ ਰੁਸ਼ਨਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਰਾਜ ਰਾਜਾਨਾਂ ਪੜਦਾ ਲਾਹੀਆ। ਸਤਿ ਸਰੂਪੀ ਵੱਜੇ ਤਾਲ, ਸਤਿ ਪੁਰਖ ਨਿਰੰਜਣ ਆਪ ਵਜਾਈਆ। ਲਹਿਣਾ ਦੇਣਾ ਚੁਕਾਏ ਕਾਲ ਮਹਾਕਾਲ, ਮਹਿਮਾ ਆਪਣੀ ਸਿਫ਼ਤ ਸਾਲਾਹੀਆ। ਸਾਚਾ ਮਾਰਗ ਦਏ ਵਖਾਲ, ਨੌਂ ਖੰਡ ਪ੍ਰਿਥਮੀ ਨੈਣ ਖੁਲ੍ਹਾਈਆ। ਸ਼ਬਦੀ ਸ਼ਬਦ ਬਣੇ ਦਲਾਲ, ਗੁਰ ਸ਼ਬਦੀ ਰੂਪ ਵਟਾਈਆ। ਲਹਿਣਾ ਜਾਣੇ ਹੱਕ ਹਲਾਲ, ਹਕ਼ੀਕ਼ਤ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਇਕੋ ਧਰਮਸਾਲ, ਘਰ ਮੰਦਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਤੇਰਾ ਸਾਚਾ ਘਰ, ਦੋ ਜਹਾਨਾਂ ਆਪ ਵਸਾਈਆ।
੧੩ ਭਾਦਰੋਂ ੨੦੧੯ ਬਿਕ੍ਰਮੀ ਧੰਨਾ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫਿਰੋਜ਼ਪੁਰ
ਸਾਹਿਬ ਸਤਿਗੁਰ ਤੇਰਾ ਨਾਉਂ, ਕਲਜੁਗ ਅੰਤ ਇਕ ਵਡਿਆਈਆ। ਨਜ਼ਰੀ ਆਏ ਹਰ ਘਟ ਥਾਉਂ, ਥਾਨ ਥਨੰਤਰ ਬੂਝ ਬੁਝਾਈਆ। ਹਰਿਜਨ ਪਕੜੇ ਸਾਚੇ ਬਾਂਹੋਂ, ਫੜ ਬਾਂਹੋਂ ਗਲੇ ਲਗਾਈਆ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਸਹਿਜ ਸੁਖਦਾਈਆ। ਹੰਸ ਬਣਾਏ ਫੜ ਫੜ ਕਾਉਂ, ਕਾਗੋਂ ਹੰਸ ਬਣਾਈਆ। ਸਦਾ ਸੁਹੇਲਾ ਸਿਰ ਦੇਵੇ ਠੰਡੀ ਛਾਉਂ, ਅਗਨੀ ਤਤ ਬੁਝਾਈਆ। ਏਥੇ ਓਥੇ ਦੋ ਜਹਾਨ ਨਿਰਗੁਣ ਸਰਗੁਣ ਕਰੇ ਨਿਆਉਂ, ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਦਏ ਵਡਿਆਈਆ।
ਹਰਿ ਕਾ ਨਾਉਂ ਹਰਿ ਕਾ ਜਸ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਭਗਤਨ ਅੰਤਰ ਆਪੇ ਵਸ, ਵਸਤ ਆਪਣੀ ਆਪ ਵਖਾਇੰਦਾ। ਆਤਮ ਪਰਮਾਤਮ ਸੱਚਾ ਰਸ, ਰਸ ਰਸੀਆ ਰਸ ਚਖਾਇੰਦਾ। ਤੀਰ ਅਣਿਆਲਾ ਮਾਰੇ ਕਸ, ਬਿਰਹੋਂ ਰੋਗ ਮਿਟਾਇੰਦਾ । ਮੇਟੇ ਰੈਣ ਅੰਧੇਰੀ ਮਸ, ਜੋਤ ਨਿਰੰਜਣ ਡਗਮਗਾਇੰਦਾ। ਕਰ ਪਰਕਾਸ਼ ਕੋਟਨ ਰਵ ਸਸ, ਨੂਰ ਨੁਰਾਨਾ ਡਗਮਗਾਇੰਦਾ। ਮੇਲ ਮਿਲਾਏ ਹੱਸ ਹੱਸ, ਸੰਸਾ ਰੋਗ ਸਰਬ ਚੁਕਾਇੰਦਾ। ਪੰਧ ਮੁਕਾਏ ਨੱਸ ਨੱਸ, ਨਿਰਗੁਣ ਸਰਗੁਣ ਘਰ ਘਰ ਫੇਰਾ ਪਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਪੂਰਬ ਲਹਿਣਾ ਝੋਲੀ ਪਾਇੰਦਾ। ਜਗਤ ਜੁਗ ਬੁਝਾਏ ਤ੍ਰਿਸਨਾ ਪਿਆਸ, ਅਗਨੀ ਅੱਗ ਨਾ ਕੋਇ ਬੁਝਾਇੰਦਾ। ਲੇਖੇ ਲਾਏ ਪਵਣ ਸਵਾਸ, ਪਵਣ ਪਵਣਾਂ ਰੰਗ ਰੰਗਾਇੰਦਾ। ਨਾਤਾ ਤੁਟੇ ਦਸ ਦਸ ਮਾਸ, ਮਾਤ ਗਰਭ ਨਾ ਫੇਰ ਲਟਕਾਇੰਦਾ। ਸਦਾ ਸੁਹੇਲਾ ਵਸੇ ਪਾਸ, ਹਰਿ ਸਤਿਗੁਰ ਵਿਛੜ ਕਦੇ ਨਾ ਜਾਇੰਦਾ। ਦਰਸ ਦਿਖਾਏ ਸਾਖਿਆਤ, ਸਵੱਛ ਸਰੂਪੀ ਰੂਪ ਵਟਾਇੰਦਾ। ਚਰਨ ਕਵਲ ਬੰਧਾਏ ਨਾਤ, ਸਾਚਾ ਨਾਤਾ ਜੋੜ ਜੁੜਾਇੰਦਾ। ਨਾਮ ਅਨਮੁਲੀ ਦੇਵੇ ਦਾਤ, ਰਾਮ ਨਾਮ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਹਰਿ ਵਰਤਾਇੰਦਾ। ਹਰਿ ਕਾ ਨਾਉਂ ਏਕਾ ਰਾਮ, ਰਮਤ ਰਮਤ ਆਪਣਾ ਭੇਵ ਚੁਕਾਈਆ। ਹਰਿ ਕਾ ਨਾਮ ਇਕੋ ਸ਼ਾਮ, ਸਾਚੀ ਬੰਸਰੀ ਨਾਦ ਸੁਣਾਈਆ। ਹਰਿ ਕਾ ਨਾਮ ਇਕੋ ਗਾਨ, ਗੀਤ ਗੋਬਿੰਦ ਅਲਾਈਆ। ਹਰਿ ਕਾ ਨਾਮ ਬੇਪਹਿਚਾਨ, ਨਜ਼ਰ ਵਿਚ ਨਾ ਆਈਆ। ਹਰਿ ਕਾ ਨਾਮ ਗੁਰੂ ਗੁਰ ਧਿਆਨ, ਗੁਰ ਅੰਤਰ ਮੇਲ ਮਿਲਾਈਆ। ਹਰਿ ਕਾ ਨਾਮ ਅੰਮ੍ਰਿਤ ਪੀਣ ਖਾਣ, ਤ੍ਰਿਸਨਾ ਭੁੱਖ ਦਏ ਮਿਟਾਈਆ। ਹਰਿ ਕਾ ਨਾਮ ਸਚ ਗਿਆਨ, ਅਗਿਆਨ ਅੰਧੇਰ ਚੁਕਾਈਆ। ਹਰਿ ਕਾ ਨਾਮ ਸਚ ਨਿਸ਼ਾਨ, ਦਰਗਹਿ ਸਾਚੀ ਧਾਮ ਵਖਾਈਆ। ਹਰਿ ਕਾ ਨਾਮ ਸਾਚਾ ਕਾਹਨ, ਸੁਰਤ ਸਵਾਣੀ ਲਏ ਪਰਨਾਈਆ। ਹਰਿ ਕਾ ਨਾਮ ਵਸੇ ਸਚ ਮਕਾਨ, ਥਿਰ ਘਰ ਆਪਣਾ ਡੇਰਾ ਲਾਈਆ। ਹਰਿ ਕਾ ਨਾਮ ਮੇਲ ਮਿਲਾਏ ਸ੍ਰੀ ਭਗਵਾਨ, ਭਗਵਨ ਆਪਣਾ ਪੜਦਾ ਆਪ ਉਠਾਈਆ। ਹਰਿ ਕਾ ਨਾਮ ਚਤੁਰ ਸੁਘੜ ਸੁਜਾਨ, ਮੂਰਖ ਮੂੜੇ ਲਏ ਤਰਾਈਆ। ਹਰਿ ਕਾ ਨਾਮ ਕਾਗ਼ਜ਼ ਕਲਮ ਦਏ ਬਿਆਨ, ਗੁਰ ਅਵਤਾਰ ਦੇਣ ਗਵਾਹੀਆ। ਹਰਿ ਕਾ ਨਾਮ ਪੀਰ ਪੈਗ਼ੰਬਰ ਕਰਨ ਸਲਾਮ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਹਰਿ ਕਾ ਨਾਮ ਸਚ ਪੈਗ਼ਾਮ, ਸਾਚੀ ਸਿਖਿਆ ਦਏ ਸਮਝਾਈਆ। ਹਰਿ ਕਾ ਨਾਮ ਦਾਮਨਗੀਰ ਪਕੜੇ ਦਾਮ, ਦਾਮਨ ਆਪਣਾ ਹੱਥ ਫੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਾ ਨਾਉਂ ਕਰੇ ਸਚ ਨਜ਼ਾਮ, ਮੇਟ ਮਿਟਾਏ ਝੂਠੀ ਸ਼ਾਹੀਆ। ਹਰਿ ਕਾ ਨਾਉਂ ਸਚ ਨਿਆਮਤ, ਅੰਮ੍ਰਿਤ ਰਸ ਇਕ ਵਖਾਇੰਦਾ। ਹਰਿ ਕਾ ਨਾਉਂ ਸਹੀ ਸਲਾਮਤ, ਆਦਿ ਜੁਗਾਦਿ ਏਕਾ ਰੰਗ ਰੰਗਾਇੰਦਾ। ਹਰਿ ਕਾ ਨਾਉਂ ਹਰਿ ਅਮਾਨਤ, ਜਨ ਭਗਤਾਂ ਹੱਥ ਫੜਾਇੰਦਾ। ਹਰਿ ਕਾ ਨਾਉਂ ਦੇਵੇ ਸਦ ਜ਼ਮਾਨਤ, ਏਥੇ ਓਥੇ ਪੱਲੂ ਆਪ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਾਮਾ ਨਾਮ ਦ੍ਰਿੜਾਇੰਦਾ। ਹਰਿ ਨਾਮਾ ਨਾਮ ਅਗੰਮ ਅਪਾਰ, ਅਪਰੰਪਰ ਆਪ ਜਣਾਇੰਦਾ। ਕਲਜੁਗ ਅੰਤਮ ਬੋਲ ਜੈਕਾਰ, ਜੈ ਜੈਕਾਰਾ ਆਪ ਅਲਾਇੰਦਾ। ਵਰਨ ਬਰਨ ਕਰ ਖੁਆਰ, ਖ਼ਬਰ ਸਾਚੀ ਆਪ ਸੁਣਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਜੁਗ ਚੌਕੜੀ ਗਏ ਹਾਰ, ਹਰਿ ਕਾ ਅੰਤ ਕੋਇ ਨਾ ਪਾਇੰਦਾ। ਭਿੱਖਕ ਬਣ ਬਣ ਮੰਗਦੇ ਗਏ ਭਿਖਾਰ, ਪੁਰਖ ਅਬਿਨਾਸ਼ੀ ਦੇਵਣਹਾਰਾ ਇਕ ਅਖਵਾਇੰਦਾ। ਦੀਦ ਈਦ ਨੇਤਰ
ਨੈਣ ਮੰਗਦੇ ਗਏ ਦੀਦਾਰ, ਚਰਨ ਕਵਲ ਕਵਲ ਚਰਨ ਸਰਨ ਸਰਨ ਸਰਨ ਤਕਾਇੰਦਾ। ਪਾਰਬ੍ਰਹਮ ਤੇਰਾ ਠਾਂਡਾ ਦਰਬਾਰ, ਦੂਜਾ ਦਰ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਤੇਰੀ ਗੁਲਜ਼ਾਰ, ਗੁਲਸ਼ਨ ਏਕਾ ਏਕ ਮਹਿਕਾਇੰਦਾ। ਫੁਲ ਫਲਵਾੜੀ ਵਿਚ ਸੰਸਾਰ, ਪੱਤ ਡਾਲ੍ਹੀ ਨਾਲ ਰਲਾਇੰਦਾ। ਬਣ ਮਾਲੀ ਏਕੰਕਾਰ, ਹਰਿ ਜੂ ਸਾਚੀ ਸੇਵ ਕਮਾਇੰਦਾ। ਕਲੀ ਕਲੀ ਕਰ ਤਿਆਰ, ਕਲ ਆਪਣੀ ਆਪ ਜਣਾਇੰਦਾ। ਵਲ ਛਲ ਏਕੰਕਾਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਮਹਾਬਲੀ ਵਡ ਬਲਕਾਰ, ਬਲ ਆਪਣਾ ਆਪ ਜਣਾਇੰਦਾ। ਜੋਧਾ ਸੂਰ ਕਰ ਤਿਆਰ, ਬੀਰਤਾ ਆਪਣਾ ਨਾਉਂ ਭਰਾਇੰਦਾ। ਖੜਗ ਖੰਡਾ ਤੇਜ ਕਟਾਰ, ਨਾਮ ਪਰਚੰਡ ਹੱਥ ਵਖਾਇੰਦਾ। ਤਿੱਖੀ ਰੱਖੇ ਦੋਵੇਂ ਧਾਰ, ਨਿਰਗੁਣ ਸਰਗੁਣ ਧਾਰ ਜਣਾਇੰਦਾ। ਲੇਖਾ ਜਾਣੇ ਆਰ ਪਾਰ, ਮਧ ਆਪਣੀ ਖੇਲ ਕਰਾਇੰਦਾ । ਪੰਜ ਤਤ ਤਤ ਪਿਆਰ, ਪਰਮ ਪੁਰਖ ਮੋਹ ਵਧਾਇੰਦਾ। ਨਾਮ ਸਤਿ ਸਤਿ ਜੈਕਾਰ, ਸਤਿ ਸਤਿਵਾਦੀ ਆਪ ਕਰਾਇੰਦਾ। ਸਿਫ਼ਤੀ ਸਿਫ਼ਤ ਸਿਫ਼ਤ ਭੰਡਾਰ, ਸਾਲਾਹਨ ਸਲਾਹਕਾਰ ਸਹਿਜ ਸਹਿਜ ਆਪਣਾ ਗੁਣ ਜਣਾਇੰਦਾ। ਹਰਿ ਕਾ ਨਾਮ ਸੱਚਾ ਸਿਕਦਾਰ, ਸਿਰ ਸਿਰ ਆਪਣਾ ਹੁਕਮ ਮਨਾਇੰਦਾ। ਏਕਾ ਅੱਖਰ ਕਰ ਤਿਆਰ, ਨਿਸ਼ਅੱਖਰ ਭੇਵ ਚੁਕਾਇੰਦਾ। ਆਦਿ ਰਚਨ ਰਚ ਸੰਸਾਰ, ਅੰਤਮ ਨਰ ਹਰਿ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਇੰਦਾ। ਸਾਚਾ ਨਾਉਂ ਸੋਹੰ ਸੋ, ਆਦਿ ਪੁਰਖ ਬੀਜ ਬਜਾਇਆ। ਆਪਣੇ ਜਿਹਾ ਆਪੇ ਹੋ, ਆਪਣਾ ਮੰਤਰ ਆਪ ਪੜ੍ਹਾਇਆ। ਕਰ ਪਰਕਾਸ਼ ਪੁਰੀ ਲੋਅ, ਬ੍ਰਹਿਮੰਡ ਖੰਡ ਵਸਾਇਆ। ਗੁਰ ਅਵਤਾਰਾਂ ਢੋਆਂ ਢੋ, ਸਾਚੀ ਵਸਤ ਝੋਲੀ ਪਾਇਆ। ਅੰਤ ਆਪਣੇ ਖ਼ਜ਼ਾਨੇ ਰੱਖੇ ਖੋਹ, ਬਲ ਆਪਣਾ ਆਪ ਵਖਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਬਿਨ ਹਰਿ ਨਾਮੇ ਬਣਿਆ ਰਹੇ ਨਿਰਮੋਹ, ਮੋਹ ਮੁਹੱਬਤ ਨਾ ਕੋਇ ਵਡਿਆਇਆ। ਬਿਨ ਭਗਤਾਂ ਕਿਸੇ ਅੰਗ ਨਾ ਸਕੇ ਛੋਹ, ਲੱਖ ਚੁਰਾਸੀ ਕਾਇਆ ਚੋਲੀ ਦਏ ਦੁਰਕਾਇਆ। ਏਕੰਕਾਰਾ ਸੰਤ ਪਿਆਰਾ ਨੇਤਰ ਨੈਣਾਂ ਲਵੇ ਰੋ, ਨੀਰ ਨੀਰ ਨੀਰ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਨਾਮ ਰਿਹਾ ਪਰਗਟਾਇਆ। ਏਕਾ ਨਾਮ ਪਰਗਟ ਸੋ, ਹੰ ਬ੍ਰਹਮ ਜਣਾਇੰਦਾ। ਹੰ ਬ੍ਰਹਮ ਪ੍ਰਭ ਆਪੇ ਹੋ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਦੁਰਮਤ ਮੈਲ ਦੇਵੇ ਧੋ, ਧੂੰਆਂਧਾਰ ਗਵਾਇੰਦਾ। ਅੰਮ੍ਰਿਤ ਰਸ ਨਿਝਰ ਚੋ, ਕਵਲ ਮੁਖ ਖਲਾਇੰਦਾ। ਰਾਮ ਨਾਮ ਪ੍ਰਭ ਆਪੇ ਹੋ, ਏਕਾ ਦੇ ਦੇ ਸਰਬ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਜੁਗਾ ਜੁਗੰਤ, ਲੱਖ ਚੁਰਾਸੀ ਕਾਇਆ ਪੰਜ ਤਤ ਮਾਟੀ ਦੇਵੇ ਕੋਹ, ਨਾਮ ਖੰਡਾ ਵਿਚ ਬ੍ਰਹਿਮੰਡਾਂ ਆਪ ਫਿਰਾਇੰਦਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਇਕ ਮਿਹਰਵਾਨ, ਮਹਿਵ ਆਪਣਾ ਹੁਕਮ ਏਕਾ ਨਾਉਂ ਵਖਾਇੰਦਾ।