੧੩ ਭਾਦਰੋਂ ੨੦੧੯ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਨਿਧਾਂਵਾਲੀ ਜ਼ਿਲਾ ਫਿਰੋਜ਼ਪੁਰ
ਸਾਚੇ ਤਖ਼ਤ ਬੈਠ ਸੁਲਤਾਨ, ਆਦਿ ਪੁਰਖ ਆਸਣ ਲਾਈਆ। ਨਿਰਗੁਣ ਨੂਰ ਨੂਰ ਮਹਾਨ, ਜੋਤੀ ਜਾਤਾ ਜੋਤ ਰੁਸ਼ਨਾਈਆ। ਸ਼ਾਹੋ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਨਾਉਂ ਰਖਾਈਆ। ਇਕ ਇਕੇਲਾ ਹੁਕਮਰਾਨ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਧਾ ਸੂਰਬੀਰ ਬਲੀ
ਬਲਵਾਨ, ਬਲ ਆਪਣਾ ਆਪ ਪਰਗਟਾਈਆ। ਸਤਿ ਸਤਿਵਾਦੀ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਸਿੰਘਾਸਣ ਸੋਭਾਵੰਤ, ਸੋ ਪੁਰਖ ਨਿਰੰਜਣ ਆਸਣ ਲਾਇੰਦਾ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਜਣਾਇੰਦਾ। ਏਕੰਕਾਰ ਬਣਾਏ ਬਣਤ, ਘੜਨ ਭੰਨਣਹਾਰ ਆਪ ਅਖਵਾਇੰਦਾ। ਆਦਿ ਨਿਰੰਜਣ ਨੂਰ ਅਨੰਤ, ਅਨੰਤ ਕਲ ਆਪਣੀ ਆਪ ਧਰਾਇੰਦਾ। ਏਕੰਕਾਰ ਮਹਿਮਾ ਬੇਅੰਤ, ਬੇਅੰਤ ਆਪਣੀ ਖੇਲ ਵਖਾਇੰਦਾ। ਸ੍ਰੀ ਭਗਵਾਨ ਸਾਚਾ ਕੰਤ, ਨਰ ਨਰਾਇਣ ਵੇਸ ਵਟਾਇੰਦਾ। ਅਬਿਨਾਸ਼ੀ ਕਰਤਾ ਆਪੇ ਆਦਿ ਆਪੇ ਅੰਤ, ਆਪਣਾ ਭੇਵ ਆਪ ਛੁਪਾਇੰਦਾ। ਪਾਰਬ੍ਰਹਮ ਪ੍ਰਭ ਬਣ ਮੰਗਤ, ਦਰ ਨਿਉਂ ਨਿਉਂ ਸੀਸ ਝੁਕਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਡੇਰਾ ਲਾਇੰਦਾ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਖੇਲੇ ਖੇਲ ਆਦਿ ਅੰਤ, ਅੰਤ ਆਦਿ ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਪੁਰਖ ਨਿਰਗੁਣ ਨਾਰ ਨਿਰਗੁਣ ਹਰਿ ਜੂ ਬਣ ਬਣ ਕੰਤ, ਸੇਜ ਸੁਹੰਜਣੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਏ ਵਡਿਆਈਆ। ਸਾਚਾ ਦਰ ਦਰ ਦਰਵਾਜ਼ਾ, ਧੁਰਦਰਗਾਹੀ ਆਪ ਖੁਲ੍ਹਾਇੰਦਾ। ਹੱਕ ਮੁਕਾਮ ਗ਼ਰੀਬ ਨਿਵਾਜ਼ਾ, ਭੇਵ ਅਭੇਦ ਆਪ ਜਣਾਇੰਦਾ। ਭੂਪਤ ਭੂਪ ਰਾਜਨ ਰਾਜਾ, ਰਾਉ ਰੰਕ ਰੂਪ ਨਾ ਕੋਇ ਵਖਾਇੰਦਾ। ਨਿਰਗੁਣ ਨਿਰਗੁਣ ਰਚ ਰਚ ਕਾਜਾ, ਆਪਣੀ ਕਰਨੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਪੇ ਚੜ੍ਹ, ਸਾਚਾ ਦਰ ਆਪ ਸੁਹਾਇੰਦਾ। ਸਾਚਾ ਦਰ ਸ੍ਰੀ ਭਗਵਾਨ, ਆਦਿ ਪੁਰਖ ਆਪ ਸੁਹਾਈਆ। ਇਕ ਇਕੱਲਾ ਨੌਜਵਾਨ, ਨਿਰਗੁਣ ਆਪਣਾ ਰੂਪ ਪਰਗਟਾਈਆ। ਕਰੇ ਖੇਲ ਵਡ ਮਿਹਰਵਾਨ, ਮਿਹਬਾਨ ਆਪਣੀ ਰਚਨਾ ਆਪ ਸਮਝਾਈਆ। ਇਕ ਇਕੱਲਾ ਜਾਣੀ ਜਾਣ, ਜਾਨਣਹਾਰ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਵਸੇ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਆਦਿ ਪੁਰਖ ਹੋ ਉਜਿਆਰਾ, ਨਿਰਗੁਣ ਨਿਰਗੁਣ ਨੂਰ ਧਰਾਇੰਦਾ। ਭੂਪਤ ਭੂਪ ਬਣ ਸਿਕਦਾਰਾ, ਹੁਕਮ ਹਾਕਮ ਆਪ ਸੁਣਾਇੰਦਾ। ਧੁਰ ਫ਼ਰਮਾਣਾ ਬੋਲ ਜੈਕਾਰਾ, ਜੈ ਜੈਕਾਰ ਆਪਣੇ ਨਾਉਂ ਅਲਾਇੰਦਾ। ਆਪ ਲਗਾਏ ਸਚ ਦਰਬਾਰਾ, ਧੁਰ ਦਰਬਾਰਾ ਵੇਖ ਵਖਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਏਕਾ ਆਪਣੀ ਅਲੱਖ ਜਗਾਇੰਦਾ। ਅਗੰਮ ਅਗੰਮ ਕਰੇ ਖੇਲ ਨਿਰਾਕਾਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣੀ ਧਾਰ ਆਪ ਬੰਧਾਇੰਦਾ। ਆਦਿ ਪੁਰਖ ਸਾਚੀ ਧਾਰ, ਇਕ ਇਕੱਲਾ ਆਪ ਬੰਨ੍ਹਾਈਆ। ਆਪਣੀ ਇਛਿਆ ਕਰ ਵਿਚਾਰ, ਆਪੇ ਵੇਖ ਵਖਾਈਆ। ਰੂਪ ਰੰਗ ਤੇ ਵਸਿਆ ਬਾਹਰ, ਰੇਖ ਨਜ਼ਰ ਕੋਇ ਨਾ ਆਈਆ। ਕਰੇ ਖੇਲ ਅਗੰਮੜੀ ਕਾਰ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਈਆ। ਸਾਚਾ ਹੁਕਮ ਹਰਿ ਭਗਵਾਨਾ, ਭਗਵਨ ਹਰਿ ਜੂ ਆਪ ਜਣਾਇੰਦਾ। ਸੀਸ ਜਗਦੀਸ ਇਕ ਸੁਹਾਨਾ, ਸੋਭਾਵੰਤ ਆਪ ਸੁਹਾਇੰਦਾ। ਆਪਣੀ ਇਛਿਆ ਸਚ ਮਕਾਨਾ, ਬੇਮੁਕਾਮ ਆਪ ਪਰਗਟਾਇੰਦਾ। ਛੱਪਰ ਛੰਨ ਨਾ ਕੋਇ ਛੁਹਾਨਾ, ਚਾਰ ਦੀਵਾਰ ਨਾ ਕੋਇ ਵਖਾਇੰਦਾ। ਸੂਰਜ ਚੰਦ
ਨਾ ਕੋਇ ਰੁਸ਼ਨਾਨਾ, ਨੂਰ ਨੂਰ ਨਾ ਕੋਇ ਸਮਾਇੰਦਾ। ਕਰੇ ਖੇਲ ਵਡ ਬਲਵਾਨਾ, ਬਲ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਹਰਿ, ਆਪਣਾ ਮੰਦਰ ਆਪੇ ਆਪ ਉਪਾਇੰਦਾ। ਏਕਾ ਮੰਦਰ ਸਚਖੰਡ, ਸਚਖੰਡ ਨਿਵਾਸੀ ਆਪ ਉਪਾਈਆ। ਆਪੇ ਪਾਏ ਆਪਣੀ ਵੰਡ, ਵੰਡਣਹਾਰ ਆਪ ਅਖਵਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅਗੰਮ ਅਗੰਮੜਾ ਚਾੜ੍ਹੇ ਰੰਗ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਸਤਿ ਸਤਿਵਾਦੀ ਇਕ ਵਖਾਏ ਸਚ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਨਿਰਵੈਰ ਪੁਰਖ ਇਕ ਅਨੰਦ, ਮੂਰਤ ਅਕਾਲ ਕਰੇ ਰੁਸ਼ਨਾਈਆ। ਸਦਾ ਸੁਹੇਲਾ ਨਾ ਹੋਏ ਸੈਭੰ, ਸਾਹਿਬ ਸੁਲਤਾਨ ਆਪਣੇ ਹੱਥ ਰੱਖੇ ਵਡਿਆਈਆ । ਆਪਣੀ ਦਾਤ ਆਪੇ ਮੰਗ, ਆਪੇ ਝੋਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਕਰ ਪਸਾਰਾ, ਨਿਰਗੁਣ ਧਾਰਾ ਨੂਰ ਰੁਸ਼ਨਾਈਆ। ਸਚਖੰਡ ਦੁਆਰਾ ਸਚ ਮਹੱਲਾ, ਹਰਿ ਜੂ ਹਰਿ ਹਰਿ ਆਪ ਉਪਾਇੰਦਾ। ਜੋਤੀ ਦੀਪਕ ਆਪੇ ਬਲਾ, ਨੂਰੋ ਨੂਰ ਨੂਰ ਧਰਾਇੰਦਾ। ਪੁਰਖ ਅਕਾਲ ਇਕ ਇਕੱਲਾ, ਸਤਿ ਸਤਿਵਾਦੀ ਆਸਣ ਲਾਇੰਦਾ। ਨਿਰਗੁਣ ਨਿਰਗੁਣ ਫੜ ਫੜ ਪੱਲਾ, ਪੱਲੂ ਆਪਣੀ ਗੰਢ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਏਕਾ ਮੱਲਾ, ਅਬਿਨਾਸ਼ੀ ਕਰਤਾ ਆਪਣਾ ਆਸਣ ਲਾਇੰਦਾ। ਸਚ ਸਿੰਘਾਸਣ ਏਕਾ ਏਕ, ਏਕੰਕਾਰਾ ਆਪ ਸੁਹਾਈਆ। ਆਦਿ ਪੁਰਖ ਏਕਾ ਟੇਕ, ਦੂਸਰ ਓਟ ਨਾ ਕੋਇ ਜਣਾਈਆ। ਆਪਣਾ ਮੰਦਰ ਆਪੇ ਵੇਖ, ਹਰਿ ਜੂ ਹਰਿ ਹਰਿ ਖ਼ੁਸ਼ੀ ਮਨਾਈਆ। ਆਪੇ ਲਿਖਣਹਾਰਾ ਲੇਖ, ਲੇਖਾ ਲਿਖੇ ਨਾ ਕਲਮ ਸ਼ਾਹੀਆ। ਨਿਰਗੁਣ ਨਿਰਾਕਾਰ ਅਜੂਨੀ ਰਹਿਤ ਅਨਭਵ ਪਰਕਾਸ਼ ਵਟਾਇਆ ਵੇਸ, ਵੇਸ ਅਵੱਲੜਾ ਆਪ ਕਰਾਈਆ। ਸਤਿ ਸਤਿਵਾਦੀ ਵਸਿਆ ਸਾਚੇ ਦੇਸ, ਦੇਸ ਵਸੇ ਸੱਚਾ ਮਾਹੀਆ। ਆਦਿ ਜੁਗਾਦਿ ਰਹੇ ਹਮੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਘਾੜਤ ਘੜ, ਘੜ ਆਪੇ ਵੇਖ ਵਖਾਈਆ। ਸਚਖੰਡ ਦੁਆਰਾ ਘਾੜਨ ਘੜਿਆ, ਘੜਨਹਾਰ ਆਪ ਅਖਵਾਇੰਦਾ। ਬਿਨ ਪੌੜੀ ਡੰਡੇ ਆਪੇ ਚੜ੍ਹਿਆ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਸਚ ਸਿੰਘਾਸਣ ਆਪੇ ਖੜਿਆ, ਸਵੱਛ ਸਰੂਪੀ ਰੂਪ ਵਟਾਇੰਦਾ। ਆਦਿ ਅੰਤ ਕਦੇ ਨਾ ਮਰਿਆ, ਜਨਮ ਮਰਨ ਵਿਚ ਨਾ ਆਇੰਦਾ। ਆਪਣੀ ਤਰਨੀ ਆਪੇ ਤਰਿਆ, ਤਾਰਨਹਾਰ ਆਪ ਅਖਵਾਇੰਦਾ। ਆਪਣੀ ਕਰਨੀ ਆਪੇ ਕਰਿਆ, ਕਰਤਾ ਪੁਰਖ ਨਾਉਂ ਪਰਗਟਾਇੰਦਾ। ਆਪਣਾ ਵਰ ਆਪੇ ਵਰਿਆ, ਨਾਰ ਕੰਤ ਅੰਗ ਲਗਾਇੰਦਾ। ਸਾਚੀ ਸੇਜਾ ਆਪੇ ਚੜ੍ਹਿਆ, ਸੇਜ ਸੁਹੰਜਣੀ ਆਪ ਹੰਢਾਇੰਦਾ। ਨਿਰਗੁਣ ਅੰਦਰ ਨਿਰਗੁਣ ਵੜਿਆ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਘਾੜਨ ਘੜ, ਘੜ ਘੜ ਆਪਣਾ ਆਪ ਵੇਖ ਵਖਾਇੰਦਾ। ਸਚਖੰਡ ਦੁਆਰਾ ਉਚ ਮਨਾਰਾ, ਊਚੋ ਊਚ ਰਖਾਈਆ। ਕਰੇ ਖੇਲ ਏਕੰਕਾਰਾ, ਅਕਲ ਕਲ ਵਡ ਵਡਿਆਈਆ। ਦੀਆ ਬਾਤੀ ਇਕ ਉਜਿਆਰਾ, ਨਿਰਮਲ ਜੋਤ ਜੋਤ ਰੁਸ਼ਨਾਈਆ। ਕਮਲਾਪਾਤੀ ਵਸੇ ਵਸਣਹਾਰਾ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਈਆ। ਸਾਚਾ ਮੰਦਰ ਸੋਭਨੀਕ, ਹਰਿ ਸਾਚਾ ਸਚ ਸੁਹਾਇੰਦਾ। ਇਕ ਇਕੱਲਾ ਲਾਸ਼ਰੀਕ, ਪਰਵਰਦਿਗਾਰ ਡੇਰਾ ਲਾਇੰਦਾ। ਆਪ ਆਪਣੀ ਰੱਖ ਉਡੀਕ, ਮੇਲ ਮਿਲਾਵਾ ਆਪਣੇ
ਹੱਥ ਜਣਾਇੰਦਾ। ਨਿਰਗੁਣ ਨਿਰਗੁਣ ਕਰ ਪ੍ਰੀਤ, ਪ੍ਰੀਤੀਵਾਨ ਬੰਧਨ ਪਾਇੰਦਾ। ਸਚ ਦੁਆਰਾ ਠਾਂਡਾ ਸੀਤ, ਅਗਨੀ ਤਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਆਪ ਵਡਿਆਇੰਦਾ। ਮਹੱਲ ਅਟੱਲ ਸਚ ਦਰਬਾਰਾ, ਹਰਿ ਦਰਬਾਰੀ ਆਪ ਸੁਹਾਇੰਦਾ। ਇਕ ਇਕੱਲਾ ਕਰ ਪਸਾਰਾ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਘਾੜਨ ਘੜੇ ਅਗੰਮ ਅਪਾਰਾ, ਘੜ ਘੜ ਆਪੇ ਵੇਖ ਵਖਾਇੰਦਾ। ਜੋਤੀ ਜਾਤਾ ਜੋਤ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰਾ ਵੱਡਾ ਵਡ, ਹਰਿ ਜੂ ਹਰਿ ਹਰਿ ਆਪ ਵਡਿਆਈਆ। ਆਪਣੀ ਇਛਿਆ ਕਰ ਪਰਗਟ, ਆਪਣੇ ਅੰਤਰ ਆਪ ਛੁਪਾਈਆ। ਆਪੇ ਖੋਲ੍ਹ ਸਾਚਾ ਹੱਟ, ਨਿਰਗੁਣ ਦਾਤਾ ਆਪ ਚਲਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਪੁਰਖ ਬੇਪਰਵਾਹੀਆ। ਆਪਣਾ ਮਾਰਗ ਆਪੇ ਦੱਸ, ਆਪੇ ਵੇਖੇ ਚਾਈਂ ਚਾਈਂਆ। ਆਪੇ ਜਾਣੇ ਆਪਣਾ ਰਸ, ਰਸ ਰਸਯਾ ਸੱਚਾ ਮਾਹੀਆ। ਨਿਰਗੁਣ ਅੰਦਰ ਨਿਰਗੁਣ ਹੋਵੇ ਵਸ, ਦੂਜਾ ਬੰਧਨ ਨਾ ਕੋਇ ਰਖਾਈਆ। ਪਰੇਮ ਪਿਆਰ ਅੰਦਰ ਪਾਰਬ੍ਰਹਮ ਪ੍ਰਭ ਜਾਏ ਫਸ, ਘਰ ਮੰਦਰ ਸੋਭਾ ਪਾਈਆ। ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਗਾਏ ਜਸ, ਰਾਗੀ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਬਣਤ ਬਣਾਈਆ। ਸਚਖੰਡ ਦੁਆਰ ਬਣਤ, ਹਰਿ ਸੱਜਣ ਦਇਆ ਕਮਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਬੇਅੰਤ ਰੂਪ ਵਟਾਇੰਦਾ। ਮੇਲ ਮਿਲਾਵਾ ਨਾਰ ਕੰਤ, ਕੰਤ ਕੰਤੂਹਲ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਰਾਹ ਚਲਾਇੰਦਾ। ਭਗਵਨ ਚਲੇ ਆਪਣਾ ਰਾਹ, ਰਹਿਬਰ ਏਕਾ ਏਕ ਅਖਵਾਈਆ। ਸਚਖੰਡ ਦੁਆਰਾ ਆਪ ਸੁਹਾ, ਸੁਹਬਤ ਆਪਣੇ ਨਾਉਂ ਵਡਿਆਈਆ। ਸਚ ਸਿੰਘਾਸਣ ਡੇਰਾ ਲਾ, ਤਖ਼ਤ ਨਿਵਾਸੀ ਵੇਖ ਵਖਾਈਆ। ਨਿਰਗੁਣ ਨਿਰਗੁਣ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸਿਫ਼ਤ ਸਾਲਾਹੀ ਦਏ ਸਲਾਹ, ਸਲਾਹਗੀਰ ਇਕ ਰਘੁਰਾਈਆ। ਆਪਣਾ ਮੇਲਾ ਮੇਲ ਮਿਲਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਨਾਰੀ ਕੰਤ ਲਏ ਹੰਢਾ, ਘਰ ਸਾਚੇ ਵੱਜੇ ਵਧਾਈਆ। ਜਨਨੀ ਜਨ ਬਣੇ ਖ਼ੁਦਾ, ਬੇਨਜ਼ੀਰ ਨਜ਼ਰ ਨੈਣ ਇਕ ਉਠਾਈਆ। ਦਾਈ ਦਾਇਆ ਬਣ ਸੇਵਾ ਲਏ ਕਮਾ, ਸੇਵਕ ਆਪਣਾ ਨਾਉਂ ਰਖਾਈਆ। ਪੂਤ ਸਪੂਤਾ ਲਏ ਜਾ, ਵਾਰ ਥਿਤ ਨਾ ਕੋਇ ਰਖਾਈਆ। ਆਪਣੀ ਗੋਦੀ ਲਏ ਉਠਾ, ਜੋਤੀ ਜਾਤਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਵੇਖੇ ਚਾਈਂ ਚਾਈਂਆ। ਸਚਖੰਡ ਦੁਆਰੇ ਚਾਉ ਘਨੇਰਾ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਲਹਿਣਾ ਜਾਣੇ ਤੇਰਾ ਮੇਰਾ, ਮੇਰਾ ਤੇਰਾ ਆਪਣਾ ਰੂਪ ਵਟਾਇੰਦਾ। ਨਿਰਗੁਣ ਅੰਦਰ ਨਿਰਗੁਣ ਡੇਰਾ, ਪੁਰਖ ਅਕਾਲ ਆਪ ਲਗਾਇੰਦਾ। ਸਤਿ ਪੁਰਖ ਨਿਰੰਜਣ ਪਾ ਪਾ ਫੇਰਾ, ਪਰਦਾਨਸ਼ੀਂ ਪਰਦਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਆਪ ਵਡਿਆਇੰਦਾ। ਸਚ ਮਹੱਲਾ ਹਰਿ ਭਗਵਾਨਾ, ਸਚਖੰਡ ਦੁਆਰ ਦਏ ਵਡਿਆਈਆ। ਕਰੇ ਖੇਲ ਇਕ ਮਹਾਨਾ, ਮਹਿਮਾ ਅਕੱਥ ਕਥੀ ਨਾ ਜਾਈਆ। ਸੁਤ ਦੁਲਾਰਾ ਬਾਲ ਅਞਾਣਾ, ਸ਼ਬਦੀ ਸ਼ਬਦ ਉਪਜਾਈਆ। ਕਰੇ ਖੇਲ ਗੋਪੀ ਕਾਹਨਾ, ਘਰ ਮੰਦਰ ਰਾਸ ਰਚਾਈਆ। ਸਾਚੀ ਸਖ਼ੀ ਕਰ ਪਰਵਾਨਾ, ਸਤਿ
ਪਰਵਾਨਗੀ ਇਕ ਜਣਾਈਆ। ਬੋਧ ਅਗਾਧੀ ਦੇ ਦੇ ਦਾਨਾ, ਦਾਤਾ ਦਾਨੀ ਖ਼ੁਸ਼ੀ ਮਨਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਸਚ ਮਰਦਾਨਗੀ ਆਪ ਵਖਾਈਆ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨਾ, ਸਚਖੰਡ ਦੁਆਰੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪਾਏ ਭਿਛਿਆ, ਭਿੱਖਕ ਦੇਵੇ ਮਾਣ ਵਡਿਆਈਆ। ਰਾਜਨ ਸ਼ਾਹੋ ਭੂਪ ਆਪ, ਘਰ ਆਪਣੇ ਦਇਆ ਕਮਾਇੰਦਾ। ਸਚਖੰਡ ਨਿਵਾਸੀ ਵਡ ਪਰਤਾਪ, ਪਰਮ ਪੁਰਖ ਆਪ ਪਰਗਟਾਇੰਦਾ। ਨਿਰਗੁਣ ਨਿਰਗੁਣ ਮਾਈ ਬਾਪ, ਪਿਤਾ ਪੂਤ ਖੇਲ ਕਰਾਇੰਦਾ। ਆਪ ਪਰਗਟਾਏ ਆਪਣੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਧਰਾਇੰਦਾ। ਸਾਚੀ ਕਲ ਅਕਲ ਕਲ ਧਾਰ, ਪੁਰਖ ਅਬਿਨਾਸ਼ੀ ਖੇਲ ਕਰਾਈਆ। ਸਚਖੰਡ ਨਿਵਾਸੀ ਹੋ ਤਿਆਰ, ਨਿਰਗੁਣ ਨਿਰਗੁਣ ਲਏ ਉਪਾਈਆ। ਪੂਤ ਸਪੂਤੇ ਦੇ ਹੁਲਾਰ, ਗੋਦੀ ਗੋਦ ਗੋਦ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸਚਖੰਡ ਦੁਆਰੇ ਆਪ ਕਰਾਇੰਦਾ। ਸ਼ਬਦੀ ਸੁਤ ਕਰ ਪਿਆਰਾ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਹੱਟ ਖੋਲ੍ਹ ਵਣਜਾਰਾ, ਨਾਮ ਵਸਤ ਵਿਚ ਰਖਾਇੰਦਾ। ਸ਼ਬਦ ਸੰਦੇਸਾ ਏਕੰਕਾਰਾ, ਆਦਿ ਜੁਗਾਦੀ ਆਪ ਸੁਣਾਇੰਦਾ। ਹੁਕਮੀ ਹੁਕਮ ਕਰ ਵਰਤਾਰਾ, ਹੁਕਮੀ ਹੁਕਮ ਆਪ ਭੁਵਾਇੰਦਾ। ਨੇਤਰ ਨੈਣ ਇਕ ਉਘਾੜਾ, ਅੱਖ ਅੱਖ ਨਾਲ ਮਿਲਾਇੰਦਾ। ਸਚਖੰਡ ਵਖਾਏ ਸਚ ਦੁਆਰਾ, ਜਿਸ ਘਰ ਹਰਿ ਜੂ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਏਕੰਕਾਰ, ਏਕਾ ਵਾਰ ਜਣਾਈਆ। ਸੁਤ ਸ਼ਬਦ ਰਹਿਣਾ ਖ਼ਬਰਦਾਰ, ਬੇਖ਼ਬਰ ਆਪ ਉਠਾਈਆ। ਤੇਰੀ ਮਹਿਮਾ ਅਗੰਮ ਅਪਾਰ, ਅਲੱਖ ਅਗੋਚਰ ਕਰੇ ਪੜ੍ਹਾਈਆ। ਤੇਰੀ ਸਿਫ਼ਤ ਕਰੇ ਆਪ ਕਰਤਾਰ, ਆਪਣੀ ਸਿਫ਼ਤ ਤੋਹੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਜਣਾਈਆ। ਸਚ ਸੁਨੇਹੜਾ ਇਕ ਇਕੱਲਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਥਿਰ ਘਰ ਤੇਰਾ ਵਸੇ ਮਹੱਲਾ, ਮਹਿਫ਼ਲ ਤੇਰੇ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਾਖਿਆਤ, ਹਰਿ ਸਤਿਗੁਰ ਆਪ ਜਣਾਇੰਦਾ। ਸਾਚੀ ਸਿਖਿਆ ਸੁਣ ਲੈ ਬਾਲ, ਹਰਿ ਸਾਚਾ ਸਚ ਜਣਾਈਆ। ਪੁਰਖ ਅਬਿਨਾਸ਼ੀ ਉਪਜਿਆ ਇਕੋ ਲਾਲ, ਏਕੰਕਾਰਾ ਹੋਏ ਸਹਾਈਆ। ਸੋ ਪੁਰਖ ਨਿਰੰਜਣ ਬਣ ਦਲਾਲ, ਹਰਿ ਪੁਰਖ ਨਿਰੰਜਣ ਕਰੇ ਕੁੜਮਾਈਆ। ਆਦਿ ਨਿਰੰਜਣ ਦੀਪਕ ਬਾਲ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਤੇਰਾ ਹੱਲ ਕਰੇ ਸਵਾਲ, ਦਰ ਤੇਰੇ ਫੇਰਾ ਪਾਈਆ। ਅਬਿਨਾਸ਼ੀ ਕਰਤਾ ਦੇਵੇ ਸੱਚਾ ਧੰਨ ਮਾਲ, ਅਤੋਟ ਅਤੁਟ ਇਕ ਵਖਾਈਆ। ਪਾਰਬ੍ਰਹਮ ਪ੍ਰਭ ਘਾਲੇ ਤੇਰੀ ਘਾਲ, ਬਣ ਸੇਵਕ ਸੇਵ ਕਮਾਈਆ। ਹਰਿ ਕਾ ਨਾਉਂ ਤੇਰਾ ਨਿਸ਼ਾਨ, ਸਚ ਨਿਸ਼ਾਨਾ ਦਏ ਝੁਲਾਈਆ। ਵਸਤ ਅਮੋਲਕ ਦੇਵੇ ਦਾਨ, ਅਨਡਿਠੜੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਈਆ। ਸਾਚਾ ਭੇਵ ਹਰਿ ਕਰਤਾਰਾ, ਆਦਿ ਪੁਰਖ ਚੁਕਾਈਆ। ਸ਼ਬਦੀ ਸੁਤ ਤੇਰਾ ਸਚ ਪਸਾਰਾ, ਹਰਿ ਸਾਚਾ ਸਚ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਤੇਰਾ ਸਹਾਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮੰਡਲ ਮੰਡਪ ਤੇਰਾ ਅਖਾੜਾ, ਵੇਖਣਹਾਰਾ ਚਾਈਂ ਚਾਈਂਆ । ਰਵ ਸਸ ਸੂਰਜ ਚੰਨ
ਚੰਨ ਸਤਾਰਾ, ਕਿਰਨ ਕਿਰਨ ਨੂਰ ਰੁਸ਼ਨਾਈਆ। ਨਾਦ ਧੁੰਨ ਸ਼ਬਦ ਜੈਕਾਰਾ, ਅਨਰਾਗੀ ਰਾਗ ਅਲਾਈਆ। ਵਿਸ਼ਨੂੰ ਵਿਸ਼ਵ ਤੇਰਾ ਪਸਾਰਾ, ਵਾਸਤਕ ਏਕਾ ਗੰਢ ਰਖਾਈਆ। ਅੰਮ੍ਰਿਤ ਝਿਰਨਾ ਅਗੰਮ ਅਪਾਰ, ਰਿਸਕ ਆਪਣਾ ਆਪ ਰਿਸਾਈਆ। ਬ੍ਰਹਮਾ ਬ੍ਰਹਮ ਪਾਰਬ੍ਰਹਮ ਅਧਾਰਾ, ਬ੍ਰਹਮ ਲੇਖਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਸੁਣ ਲੈ ਸੁਤ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਤ੍ਰੈ ਪੰਜ ਮੇਲਾ ਅਬਿਨਾਸ਼ੀ ਅਚੁੱਤ, ਹਰਿ ਜੂ ਹਰਿ ਹਰਿ ਆਪ ਮਿਲਾਇੰਦਾ। ਲੱਖ ਚੁਰਾਸੀ ਕਾਇਆ ਬੁੱਤ, ਘੜ ਭਾਂਡੇ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸੁਹਾਏ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਤੇਰਾ ਹਾਲ ਲਏ ਪੁੱਛ, ਦਰ ਦਰ ਘਰ ਘਰ ਫੇਰਾ ਪਾਇੰਦਾ। ਦੇਵੇ ਵਡਿਆਈ ਇਕੋ ਸੁੱਚ, ਸੁੱਚ ਆਪਣੇ ਨਾਉਂ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਹਰਿ ਜੂ ਦੱਸ, ਏਕਾ ਗੁਣ ਜਣਾਈਆ। ਪਾਰਬ੍ਰਹਮ ਪੁਰਖ ਸਮਰਥ ਰਚ, ਰਚਨਾ ਵੇਖ ਵਖਾਈਆ। ਨਿਰਵੈਰ ਪੁਰਖ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਿਸ਼ਨ ਬ੍ਰਹਮਾ ਸ਼ਿਵ ਸੁਣਾਏ ਆਪਣੀ ਗਾਥ, ਨਾਉਂ ਨਿਰੰਕਾਰਾ ਆਪ ਪੜ੍ਹਾਈਆ। ਅੰਦਰ ਬਾਹਰ ਗੁਪਤ ਜ਼ਾਹਰ ਹਰਿ ਜੂ ਵਸੇ ਸਾਥ, ਵਿਛੜ ਕਦੇ ਨਾ ਜਾਈਆ। ਇਕ ਇਕੱਲਾ ਸੁਣੇ ਸਰਬ ਫ਼ਰਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਪੜ੍ਹਾਈਆ। ਸਚ ਸੰਦੇਸਾ ਏਕਾ ਪੜ੍ਹਨਾ, ਬਸਨ ਬਨਵਾਰੀ ਆਪ ਜਣਾਇੰਦਾ। ਸਚਖੰਡ ਦਵਾਰੇ ਸਾਚੇ ਵੜਨਾ, ਰਾਹ ਵਿਚ ਨਾ ਕੋਇ ਅਟਕਾਇੰਦਾ। ਨਿਰਭੌ ਚੁਕਾਏ ਭੈ ਡਰਨਾ, ਭੈ ਭਿਆਨਕ ਨਾ ਕੋਇ ਵਖਾਇੰਦਾ। ਸਰਨ ਮਿਲੇ ਸਾਚੀ ਸਰਨਾ, ਸਰਨਾਈ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਸਚ ਸੰਦੇਸਾ, ਨਰ ਨਰੇਸ਼ਾ ਇਕ ਜਣਾਇੰਦਾ। ਨਰ ਨਰੇਸ਼ਾ ਸਾਚਾ ਗੀਤ, ਨਰ ਹਰਿ ਆਪ ਜਣਾਈਆ। ਸੁਤ ਸ਼ਬਦ ਤੇਰੀ ਸਾਚੀ ਰੀਤ, ਪੁਰਖ ਅਬਿਨਾਸ਼ੀ ਰਿਹਾ ਵਖਾਈਆ । ਥਿਰ ਘਰ ਵਸਣਾ ਧਾਮ ਅਨਡੀਠ, ਅਨਡਿਠੜੀ ਸੇਜ ਹੰਢਾਈਆ। ਆਦਿ ਜੁਗਾਦਿ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਿਖਾਈਆ। ਸਾਚੀ ਸਿਖਿਆ ਲਈ ਸਿਖ, ਸੁਤ ਸ਼ਬਦੀ ਸੀਸ ਝੁਕਾਇੰਦਾ। ਪਾਰਬ੍ਰਹਮ ਪ੍ਰਭ ਲੇਖਾ ਦੇਣਾ ਲਿਖ, ਤੇਰਾ ਲੇਖ ਨਾ ਕੋਇ ਮਿਟਾਇੰਦਾ। ਨਿਜ ਨੇਤਰ ਪੈਣਾ ਦਿਸ, ਨਿਤ ਨਵਿਤ ਦਰਸ ਤੇਰਾ ਮੋਹੇ ਭਾਇੰਦਾ। ਏਕਾ ਨਾਮ ਦੇ ਦੇ ਹਿਸ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਨਾਮ ਵਰ, ਦਰ ਸਾਚੇ ਮੰਗ ਮੰਗਾਇੰਦਾ। ਨਾਮ ਵਰ ਦੇ ਭਗਵਾਨ, ਹਉਂ ਭਿਖਾਰੀ ਮੰਗ ਮੰਗਾਇੰਦਾ। ਨਜ਼ਰੀ ਆਏ ਸਾਚਾ ਕਾਹਨ, ਦੂਸਰ ਰੂਪ ਨਾ ਮੋਹੇ ਭਾਇੰਦਾ। ਸਚਖੰਡ ਝੁੱਲੇ ਤੇਰਾ ਨਿਸ਼ਾਨ, ਨਿਸ਼ਾਨਾ ਹੋਰ ਨਾ ਕੋਇ ਝੁਲਾਇੰਦਾ। ਸਤਿ ਦੁਆਰਾ ਤੇਰਾ ਮਕਾਨ, ਮੁਕਾਮ ਹੋਰ ਨਾ ਕੋਇ ਵਖਾਇੰਦਾ। ਧੁਰ ਫ਼ਰਮਾਣਾ ਤੇਰਾ ਫ਼ਰਮਾਣ, ਫ਼ਰਮਾਂਬਰਦਾਰ ਸੇਵ ਕਮਾਇੰਦਾ। ਏਕਾ ਦੱਸ ਸੱਚਾ ਗਾਨ, ਗਾ ਗਾ ਤੇਰੀ ਖ਼ੁਸ਼ੀ ਮਨਾਇੰਦਾ। ਹਉਂ ਬਾਲੀ ਬੁਧ ਅਞਾਣ, ਤੇਰਾ ਅੰਤ ਕੋਇ ਨਾ ਆਇੰਦਾ। ਤੇਰੇ ਚਰਨੀ ਡਿਗਾ ਆਣ, ਦੋਏ ਜੋੜ ਸੀਸ ਝੁਕਾਇੰਦਾ। ਕਰ ਕਿਰਪਾ ਵਡ ਮਿਹਰਵਾਨ, ਮਿਹਰਵਾਨ ਮਿਹਰਵਾਨ ਤੁਧ ਬਿਨ
ਮਿਹਰ ਨਜ਼ਰ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਪਹਿਲੀ ਵਾਰ, ਆਪੇ ਦੱਸੇ ਹਰਿ ਨਿਰੰਕਾਰ, ਸਚਖੰਡ ਬੈਠ ਸੱਚੀ ਸਰਕਾਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸਾਚਾ ਢੋਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਲਾਹੇ ਉਹਲਾ, ਪਰਦਾ ਪਰਦਾ ਆਪ ਚੁਕਾਇੰਦਾ। ਏਕੰਕਾਰਾ ਏਕਾ ਬੋਲਾ, ਅਕਲ ਕਲ ਆਪਣੀ ਖੇਲ ਜਣਾਇੰਦਾ। ਆਦਿ ਨਿਰੰਜਣ ਹੋ ਅਡੋਲਾ, ਅਡੋਲ ਅਡੁਲ ਦਇਆ ਕਮਾਇੰਦਾ। ਅਬਿਨਾਸ਼ੀ ਕਰਤਾ ਬਣ ਬਣ ਤੋਲਾ, ਸਾਚਾ ਕੰਡਾ ਇਕ ਵਖਾਇੰਦਾ। ਸ੍ਰੀ ਭਗਵਾਨ ਦਏ ਝਕੋਲਾ, ਸਚ ਹੁਲਾਰਾ ਇਕ ਲਗਾਇੰਦਾ। ਪਾਰਬ੍ਰਹਮ ਪ੍ਰਭ ਅੰਤਰ ਅੰਤਰ ਮੌਲਾ, ਮਵਲ ਮਵਲ ਆਪਣੀ ਖ਼ੁਸ਼ੀ ਮਨਾਇੰਦਾ। ਸਤਿ ਸਤਿਵਾਦੀ ਆਪਣਾ ਕਰੇ ਸਾਚਾ ਕੌਲਾ, ਕੀਤਾ ਕੌਲ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰਾ ਭੇਵ ਖੁਲ੍ਹਾਇੰਦਾ। ਸੁਤ ਦੁਲਾਰੇ ਲੈਣਾ ਜਾਣ, ਜਾਣੀ ਜਾਣ ਆਪ ਜਣਾਈਆ। ਜਿਸ ਰਚਨਾ ਰਚੀ ਤੇਰੀ ਆਣ, ਸੋ ਸਾਹਿਬ ਸੁਲਤਾਨ ਪੁਰਖ ਰਿਹਾ ਸਮਝਾਈਆ। ਆਦਿ ਜੁਗਾਦਿ ਜੁਗੋ ਜੁਗ ਸੱਚਾ ਗਾਣ, ਗਾਵਣਹਾਰਾ ਆਪ ਸੁਣਾਈਆ। ਨਿਰਗੁਣ ਨਿਰਗੁਣ ਵੇਖ ਬਬਾਣ, ਬਬਾਣਾ ਆਪ ਉਡਾਈਆ। ਨਿਰਗੁਣ ਨਿਰਗੁਣ ਇਕ ਮਕਾਨ, ਸਚ ਮਕਾਨ ਆਸਣ ਲਾਈਆ। ਨਿਰਗੁਣ ਨਿਰਗੁਣ ਇਕ ਧਿਆਨ, ਧਿਆਨ ਧਿਆਨ ਵਿਚ ਮਿਲਾਈਆ। ਨਿਰਗੁਣ ਨਿਰਗੁਣ ਏਕਾ ਮਾਣ, ਏਕਾ ਓਟ ਰਖਾਈਆ। ਨਿਰਗੁਣ ਨਿਰਗੁਣ ਕਰੇ ਪਛਾਣ, ਘਰ ਸਾਚੇ ਵੱਜੇ ਵਧਾਈਆ। ਤੂੰ ਮੇਰਾ ਛੋਟਾ ਪੁੱਤ ਬਾਲ ਨਿਧਾਨ, ਸਿਰ ਤੇਰੇ ਹੱਥ ਰਖਾਈਆ। ਏਕਾ ਦੇਵਾਂ ਸਚ ਨਿਸ਼ਾਨ, ਦੋ ਜਹਾਨ ਝੁਲਾਈਆ। ਭੁੱਲ ਨਾ ਜਾਣਾ ਬਣ ਅਞਾਣ, ਹਰਿ ਬਾਲਕ ਦਏ ਵਡਿਆਈਆ। ਏਕਾ ਰਸ ਪੀਣ ਖਾਣ, ਤ੍ਰਿਸਨਾ ਭੁੱਖ ਨਾ ਕੋਇ ਜਣਾਈਆ। ਏਕਾ ਗੌਣਾ ਸਾਚਾ ਗਾਨ, ਗਾ ਗਾ ਖ਼ੁਸ਼ੀ ਮਨਾਈਆ। ਤੇਰਾ ਮੇਲਾ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਦਏ ਸਮਝਾਈਆ। ਸਾਚਾ ਨਾਉਂ ਹਰਿ ਜੂ ਰੱਖ, ਆਪਣਾ ਖੇਲ ਕਰਾਇੰਦਾ। ਥਿਰ ਘਰ ਦੁਆਰੇ ਹੋ ਪਰਤੱਖ, ਹਰਿ ਸ਼ਬਦੀ ਵੰਡ ਵੰਡਾਇੰਦਾ। ਅਗੰਮ ਅਗੰਮੜਾ ਬੋਲ ਅਲੱਖ, ਅਲੱਖ ਅਲੱਖ ਆਪ ਸੁਣਾਇੰਦਾ। ਘਰ ਵਿਚ ਘਰ ਕਰ ਕਰ ਵੱਖ, ਵੱਖਰੀ ਧਾਰ ਬੰਧਾਇੰਦਾ। ਕਰੇ ਖੇਲ ਪੁਰਖ ਸਮਰਥ, ਪਾਰਬ੍ਰਹਮ ਪ੍ਰਭ ਅੱਗਾ ਰਾਹ ਚਲਾਇੰਦਾ। ਏਕੰਕਾਰਾ ਏਕਾ ਦੇਵੇ ਵੱਥ, ਵਸਤ ਅਮੋਲਕ ਆਪ ਵਰਤਾਇੰਦਾ। ਅੰਤਰ ਅੰਤਰ ਆਪੇ ਵਸ, ਵਸ ਵਸ ਆਪਣੀ ਖ਼ੁਸ਼ੀ ਵਖਾਇੰਦਾ। ਤੂੰ ਮੇਰਾ ਮੈਂ ਤੇਰਾ ਗੌਣਾ ਜਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਤੇਰਾ ਮੇਰਾ ਇਕੋ ਜਸ, ਹਰਿ ਜੂ ਆਖ ਸੁਣਾਈਆ। ਸਚ ਦੁਆਰੇ ਜਾਣਾ ਵਸ, ਦੂਜਾ ਸ਼ਰੀਕ ਨਜ਼ਰ ਕੋਇ ਨਾ ਆਈਆ। ਹਰਿ ਪੁਰਖ ਮਿਲਾਵਾ ਹੱਸ ਹੱਸ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਨੂਰ ਪਰਕਾਸ਼, ਸ਼ਬਦੀ ਸ਼ਬਦ ਧੁੰਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਾਵਣਹਾਰਾ ਏਕਾ ਘਰ, ਘਰ ਮੰਦਰ ਡੇਰਾ ਲਾਈਆ। ਘਰ ਮੰਦਰ ਵਸੇ ਥਿਰ ਘਰ, ਸਚਖੰਡ ਨਿਵਾਸੀ ਆਪ ਵਸਾਈਆ। ਸ਼ਬਦ ਸੁਤ ਲਗਾਏ ਤੇਰੀ ਜੜ, ਆਦਿ ਅੰਤ ਨਾ ਕੋਇ ਉਖੜਾਈਆ। ਦੀਨ ਦਿਆਲ ਠਾਕਰ ਸੁਆਮੀ ਸਿਰ ਤੇਰੇ ਹੱਥ ਧਰ, ਦੇਵੇ ਚਰਨ ਸਰਨ ਸਰਨਾਈਆ। ਏਕਾ ਏਕ ਏਕ ਲੈਣਾ ਪੜ੍ਹ, ਬਿਨ ਅੱਖਰ ਕਰ ਪੜ੍ਹਾਈਆ। ਸਾਚਾ
ਪੱਲੂ ਲੈਣਾ ਫੜ, ਪੱਲੂ ਕੋਇ ਛੱਡ ਨਾ ਸਕੇ ਰਾਈਆ। ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਨਾ ਰਾਈਆ। ਸੁਣ ਸੰਦੇਸਾ ਚੜ੍ਹੇ ਚਾਉ ਘਨੇਰਾ, ਚਾਉ ਏਕਾ ਏਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚਾ ਨਾਤਾ ਲਏ ਜੁੜਾਈਆ। ਸਾਚਾ ਨਾਤਾ ਪਿਤਾ ਪੂਤ, ਸਚਖੰਡ ਨਿਵਾਸੀ ਆਪ ਜੁੜਾਇੰਦਾ। ਏਕਾ ਤਾਗਾ ਏਕਾ ਸੂਤ, ਏਕਾ ਗੰਢ ਵਖਾਇੰਦਾ। ਏਕਾ ਦਿਸ਼ਾ ਏਕਾ ਕੂਟ, ਏਕਾ ਮੰਦਰ ਆਸਣ ਲਾਇੰਦਾ। ਇਕ ਸੁਹਾਏ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਕਰ ਖੇਲ ਅਬਿਨਾਸ਼ੀ ਅਚੁੱਤ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਏਕਾ ਵਾਰ ਸਮਝਾਇੰਦਾ। ਸਾਚਾ ਨਾਉਂ ਸੋਹੰ ਰੂਪ, ਹਰਿ ਹਰਿ ਆਪ ਜਣਾਈਆ। ਸ਼ਾਹ ਸੁਲਤਾਨਾ ਸਾਚਾ ਭੂਪ, ਨਿਰਗੁਣ ਨਿਰਗੁਣ ਲਏ ਸਮਝਾਈਆ। ਥਿਰ ਘਰ ਵਸੇ ਸਾਚੀ ਕੂਟ, ਕੁਟੀਆ ਏਕਾ ਏਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਸੋਹੰ ਤੇਰੀ ਧਾਰ ਚਲਾਈਆ। ਸੋਹੰ ਧਾਰ ਤੇਰੀ ਏਕ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਤੇਰਾ ਮੰਦਰ ਆਪੇ ਵੇਖ, ਆਪਣਾ ਡੇਰਾ ਲਾਇੰਦਾ। ਆਪੇ ਲਿਖਣਹਾਰਾ ਲੇਖ, ਲਿਖ ਲਿਖ ਲੇਖਾ ਆਪ ਜਣਾਇੰਦਾ। ਆਪੇ ਧਰਨਹਾਰਾ ਭੇਖ, ਭੇਖੀ ਆਪਣਾ ਰੂਪ ਵਟਾਇੰਦਾ। ਆਪੇ ਵਿਸ਼ਨੂੰ ਦੇਵੇ ਟੇਕ, ਵਿਸ਼ਵ ਆਪਣੀ ਕਲ ਜਣਾਇੰਦਾ। ਸੋਹੰ ਰੂਪ ਸਦਾ ਬਬੇਕ, ਵਵੇਕੀ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਧਾਰ ਸਚ ਸਮਝਾਇੰਦਾ। ਸੋਹੰ ਧਾਰ ਪਾਰਬ੍ਰਹਮ, ਪ੍ਰਭ ਏਕਾ ਏਕ ਜਣਾਈਆ। ਬ੍ਰਹਮਾ ਵੇਤਾ ਲਏ ਜੰਮ, ਬਣ ਧੰਨ ਜਣੇਂਦੀ ਮਾਈਆ। ਏਕਾ ਰਾਗ ਸੁਣਾਏ ਬਿਨ ਕੰਨ, ਅਨਾਦੀ ਨਾਦ ਸੁਣਾਈਆ। ਨਿਰਗੁਣ ਨਿਰਗੁਣ ਬੇੜਾ ਬੰਨ੍ਹ, ਸਾਚੇ ਮਾਰਗ ਲਏ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਸੋਹੰ ਰੂਪ ਵਖਾਈਆ। ਸੋਹੰ ਰੂਪ ਧੂੰਆਂਧਾਰ, ਸੁੰਨ ਅਗੰਮ ਸਮਾਇੰਦਾ। ਸੋਹੰ ਰੂਪ ਸ਼ਬਦ ਧੁੰਨਕਾਰ, ਅਨਾਦੀ ਨਾਦ ਵਜਾਇੰਦਾ। ਸੋਹੰ ਰੂਪ ਆਪ ਕਰਤਾਰ, ਕਰਤਾ ਪੁਰਖ ਖੇਲ ਕਰਾਇੰਦਾ। ਸੋਹੰ ਸ਼ੰਕਰ ਦਏ ਆਧਾਰ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਏਕਾ ਘਰ ਵਸਾਇੰਦਾ। ਸੋਹੰ ਵਸੇ ਸਾਚੇ ਘਰ, ਸੋ ਪੁਰਖ ਨਿਰੰਜਣ ਆਪ ਵਸਾਈਆ। ਵਿਸ਼ਨ ਬ੍ਰਹਮਾ ਸ਼ਿਵ ਘਾੜਨ ਘੜ, ਘੜ ਘੜ ਵੇਖੇ ਚਾਈਂ ਚਾਈਂਆ। ਘਰ ਘਰ ਸੇਜਾ ਆਪੇ ਚੜ੍ਹ, ਬਹਿ ਬਹਿ ਆਸਣ ਲਾਈਆ। ਨਿਰਗੁਣ ਅੰਦਰ ਨਿਰਗੁਣ ਫੜ, ਫੜ ਫੜ ਬੰਧਨ ਪਾਈਆ। ਆਪਣੀ ਵਿਦਿਆ ਆਪੇ ਪੜ੍ਹ, ਪੜ੍ਹ ਪੜ੍ਹ ਆਪ ਸੁਣਾਈਆ। ਆਪੇ ਵੇਖੇ ਚੋਟੀ ਜੜ, ਜੜ ਜੜ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਏਕਾ ਰਾਗ ਸੁਣਾਈਆ। ਸੋਹੰ ਰਾਗ ਵਿਸ਼ਨ ਬ੍ਰਹਮਾ ਸ਼ਿਵ ਧਾਰ, ਹਰਿ ਸਾਚਾ ਆਪ ਉਪਾਇੰਦਾ। ਸੋਹੰ ਮੇਲਾ ਤ੍ਰੈਗੁਣ ਪਿਆਰ, ਰਜੋ ਤਮੋ ਸਤੋ ਗੰਢ ਪੁਵਾਇੰਦਾ। ਸੋਹੰ ਲੇਖਾ ਪੰਜ ਤਤ ਆਧਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰੂਪ ਵਟਾਇੰਦਾ। ਸੋਹੰ ਖੇਲ ਲੱਖ ਚੁਰਾਸੀ ਘਾੜਨ ਘੜੇ ਅਪਰ ਅਪਾਰ, ਘੜ ਘੜ ਆਪੇ ਵੇਖ ਵਖਾਇੰਦਾ । ਸੋਹੰ ਰੂਪ ਆਤਮ ਪਰਮਾਤਮ ਦਏ ਆਧਾਰ, ਈਸ਼ ਜੀਵ ਗੰਢ ਪੁਵਾਇੰਦਾ। ਸੋਹੰ ਰੂਪ ਬ੍ਰਹਮ ਪਾਰਬ੍ਰਹਮ ਕਰ ਪਸਾਰ, ਨਿਰਗੁਣ ਸਰਗੁਣ ਜੋੜ ਜੁੜਾਇੰਦਾ। ਸੋਹੰ ਰੂਪ ਰਵ ਸਸ ਸੂਰਜ ਚੰਨ ਉਜਿਆਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਬਣਤ ਬਣਾਇੰਦਾ। ਸੋਹੰ ਰੂਪ ਮਨ ਮਤ ਬੁਧ ਕਰ
ਪਸਾਰ, ਕਾਇਆ ਕੰਚਨ ਗੜ੍ਹ ਬੰਕ ਵਡਿਆਇੰਦਾ । ਸੋਹੰ ਰੂਪ ਪੰਜ ਤਤ ਤਤ ਆਕਾਰ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਮੋਹ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਸੁਤ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪ ਜਣਾਇੰਦਾ। ਸੁਣ ਸੁਤ ਹਰਿ ਨਾਮ ਸੰਦੇਸਾ, ਹਰਿ ਜੂ ਹਰਿ ਹਰਿ ਆਖ ਸੁਣਾਇਆ। ਰਸਨਾ ਗਾਏ ਵਿਸ਼ਨ ਬ੍ਰਹਮ ਮਹੇਸ਼ਾ, ਗਹਿਰ ਗੰਭੀਰ ਗੰਭੀਰ ਅਲਾਇਆ। ਦੋ ਜਹਾਨ ਇਕ ਹਦੀਸਾ, ਹਰਿ ਜੂ ਹਰਿ ਹਰਿ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਸੁਤ ਉਠਾਈਆ। ਉਠਿਆ ਸੁਤ ਵਡ ਬਲਵਾਨ, ਪ੍ਰਭ ਅੱਗੇ ਸੀਸ ਝੁਕਾਈਆ। ਵਾਹ ਵਾ ਤੇਰਾ ਖੇਲ ਸ੍ਰੀ ਭਗਵਾਨ, ਤੇਰੀ ਮਹਿਮਾ ਗਣਤ ਗਣੀ ਨਾ ਜਾਈਆ। ਹਉਂ ਬਾਲਕ ਬਾਲ ਅਞਾਣ, ਬਣ ਚਾਕਰ ਸੇਵਕ ਸੇਵ ਕਮਾਈਆ। ਲੱਖ ਚੁਰਾਸੀ ਕਰ ਪਰਧਾਨ, ਚਾਰੇ ਖਾਣੀ ਵੰਡ ਵੰਡਾਈਆ । ਚਾਰੇ ਬਾਣੀ ਬੋਲ ਬੇਜ਼ਬਾਨ, ਜ਼ੇਰ ਜ਼ਬਰ ਨਾ ਕੋਇ ਲਗਾਈਆ। ਹੱਕ ਮੁਕਾਮੇ ਇਕ ਅਮਾਮ, ਈਮਾਨ ਇਕੋ ਇਕ ਜਣਾਈਆ। ਦਰਗਹਿ ਸਾਚੀ ਸਚ ਨਿਸ਼ਾਨ, ਧੁਰ ਦਰਗਾਹੀ ਹੱਥ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਚਲਾ ਤੋਹੇ ਰਜ਼ਾਈਆ। ਸਦ ਚਲਾਂ ਤੇਰੀ ਰਜ਼ਾ, ਰਹਿਮਤ ਰੱਖ ਮੇਰੇ ਗੁਸਾਈਆ। ਆਦਿ ਜੁਗਾਦਿ ਦੇਣੀ ਨਾ ਕੋਇ ਸਜ਼ਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਸਾਚੀ ਸੇਵਾ ਦੇਣੀ ਸਮਝਾ, ਸਮਝ ਸਮਝ ਨਾਲ ਮਿਲਾਈਆ। ਅਲਫ਼ ਯੇ ਨਾ ਨੂਨ ਪੜ੍ਹਾ, ਹਮਜ਼ਾ ਰੂਪ ਨਾ ਕੋਇ ਵਟਾਈਆ। ਨੂਰੀ ਜੋਤ ਪਾਰਬ੍ਰਹਮ ਪ੍ਰਭ ਬੇਪਰਵਾਹ, ਆਪਣਾ ਪਰਦਾ ਦੇਣਾ ਚੁਕਾਈਆ। ਤੇਰਾ ਢੋਲਾ ਲਵਾਂ ਗਾ, ਸੋਹੰ ਅੱਖਰ ਇਕ ਸੁਣਾਈਆ। ਲੱਖ ਚੁਰਾਸੀ ਕਾਇਆ ਚੋਲਾ ਲਵਾਂ ਬਦਲਾ, ਪੰਜ ਤਤ ਮੇਲਾ ਸਹਿਜ ਸੁਭਾਈਆ। ਪੜਦਾ ਉਹਲਾ ਦਿਆਂ ਉਠਾ, ਦੂਈ ਦਵੈਤੀ ਡੇਰਾ ਢਾਹੀਆ। ਸਾਚਾ ਢੋਲਾ ਏਕਾ ਗਾ, ਗਾਵਤ ਗਾਵਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਦਵਾਰੇ ਤੇਰਾ ਸਤਿ ਸਰੂਪ, ਕਵਣ ਵਖਾਏ ਸਾਚੀ ਕੂਟ, ਕਵਣ ਦਿਸ਼ਾ ਫੇਰਾ ਪਾਈਆ। ਪੁਰਖ ਅਬਿਨਾਸ਼ੀ ਸਤਿਗੁਰ ਮੀਤਾ, ਮਿੱਤਰ ਪਿਆਰਾ ਦਇਆ ਕਮਾਇੰਦਾ। ਲੱਖ ਚੁਰਾਸੀ ਤੇਰੀ ਰੀਤਾ, ਬ੍ਰਹਮ ਪਾਰਬ੍ਰਹਮ ਰੂਪ ਵਟਾਇੰਦਾ। ਕਰੇ ਖੇਲ ਅਗੰਮ ਅਨਡੀਠਾ, ਅਨਡਿਠੜੀ ਕਾਰ ਕਮਾਇੰਦਾ। ਤ੍ਰੈਗੁਣ ਮਾਇਆ ਤਪੇ ਅੰਗੀਠਾ, ਪੰਜ ਤਤ ਅਗਨੀ ਹੇਠਾਂ ਡਾਹਿੰਦਾ । ਪਰਗਟ ਹੋ ਪੱਤਤ ਪੁਨੀਤਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਤ੍ਰੈਭਵਨ ਧਨੀ ਇਕ ਅਤੀਤਾ, ਤ੍ਰੈਗੁਣ ਪਰਦਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸਾਚਾ ਰੂਪ ਵਖਾਇੰਦਾ। ਸੋਹੰ ਰੂਪ ਹਰਿ ਕਰਤਾਰ, ਗੁਰ ਸ਼ਬਦੀ ਸ਼ਬਦ ਜਣਾਈਆ। ਪਰਗਟ ਕਰ ਗੁਰੂ ਅਵਤਾਰ, ਏਕਾ ਰੰਗ ਸਮਾਈਆ। ਖੇਲ ਖੇਲ ਜੁਗ ਚੌਕੜੀ ਚਾਰ, ਚਾਰ ਚਾਰ ਵੰਡ ਵੰਡਾਈਆ। ਪੀਰ ਪੈਗ਼ੰਬਰ ਕਰ ਤਿਆਰ, ਕਲਮਾ ਨਬੀ ਇਕ ਪੜ੍ਹਾਈਆ। ਕਾਇਨਾਤ ਕਰ ਬੇਦਾਰ, ਨੇਤਰ ਨੈਣ ਅੱਖ ਖੁਲ੍ਹਾਈਆ। ਕੋਟਨ ਕੋਟ ਨਾਉਂ ਰੱਖ ਵਿਚ ਸੰਸਾਰ, ਪੁਰਖ ਅਬਿਨਾਸ਼ੀ ਆਪਣੀ ਸਿਫ਼ਤ ਕਰਾਈਆ। ਕੋਟਨ ਕੋਟ ਗੁਰੂ ਅਵਤਾਰ, ਛੋਟੇ ਬਾਲੇ ਲਏ ਪਰਗਟਾਈਆ। ਕੋਟਨ ਕੋਟ ਪੀਰ ਪੈਗ਼ੰਬਰ ਕੱਢਣ ਵਗਾਰ, ਦਸਤਗੀਰ ਦੇਣ ਦੁਹਾਈਆ। ਕੋਟਨ ਕੋਟ ਰਾਮ ਕ੍ਰਿਸ਼ਨ ਬਣ ਬਣ ਫ਼ਰਮਾਂਬਰਦਾਰ, ਦਰ ਦਰ ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ
ਆਪਣੀ ਧਾਰ ਚਲਾਈਆ। ਸੋਹੰ ਧਾਰ ਪੀਰ ਪੈਗ਼ੰਬਰ, ਪਰਵਰਦਿਗਾਰ ਆਪ ਜਣਾਇੰਦਾ। ਨਿਰਗੁਣ ਨਿਰਗੁਣ ਸਚ ਅਡੰਬਰ, ਸਰਗੁਣ ਸਰਗੁਣ ਵੇਖ ਵਖਾਇੰਦਾ। ਆਤਮ ਪਰਮਾਤਮ ਰਚ ਸਵੰਬਰ, ਜੋਤੀ ਜਾਤਾ ਜੋੜ ਜੁੜਾਇੰਦਾ। ਸਰਬ ਕਲਾ ਆਪੇ ਭਰਤੰਬਰ, ਭਰਪੂਰੀ ਵੇਖ ਵਖਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਰਚ ਅਡੰਬਰ, ਨੌਂ ਸੌ ਚੁਰਾਨਵੇ ਚੌਕੜੀ ਯੁਗ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਇੰਦਾ। ਸਾਚੀ ਸਿਖਿਆ ਸੋਹੰ ਸੋ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਗੁਰ ਅਵਤਾਰਾਂ ਬੀਜ ਬੋ, ਬ੍ਰਹਮ ਪਾਰਬ੍ਰਹਮ ਪਰਗਟਾਈਆ। ਨਿਝਰ ਝਿਰਨਾ ਅੰਮ੍ਰਿਤ ਚੋ, ਰਸ ਰਸੀਆ ਇਕ ਵਖਾਈਆ। ਨੇਤਰ ਲੋਚਣ ਸਾਚੀ ਲੋ, ਨੈਣ ਨੈਣ ਆਪ ਖੁਲ੍ਹਾਈਆ। ਤੇਰਾ ਨਾਉਂ ਢੋਆ ਦੇਵੇ ਢੋ, ਵਸਤ ਅਮੋਲਕ ਝੋਲੀ ਪਾਈਆ। ਹਰਿ ਕਾ ਭੇਵ ਨਾ ਜਾਣੇ ਕੋ, ਗੁਰ ਅਵਤਾਰ ਨੈਣ ਸ਼ਰਮਾਈਆ। ਆਪਣੇ ਜੇਹਾ ਆਪੇ ਹੋ, ਆਪਣੀ ਕਰਵਟ ਲਏ ਬਦਲਾਈਆ। ਆਦਿ ਜੁਗਾਦੀ ਬਣਿਆ ਰਹੇ ਸਦਾ ਨਿਰਮੋਹ, ਮੋਹ ਮੁਹੱਬਤ ਨਾ ਕਿਸੇ ਵਖਾਈਆ। ਬਿਨ ਭਗਤਾਂ ਕਿਸੇ ਨਾਲ ਨਾ ਜਾਏ ਛੋਹ, ਅੰਗ ਨਾਲ ਅੰਗ ਨਾ ਕੋਇ ਮਿਲਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਸਚਖੰਡ ਦਵਾਰੇ ਬਿਨ ਨਾਨਕ ਸਕੇ ਨਾ ਕੋਈ ਛੋਹ, ਚਰਨ ਕਵਲ ਨਾ ਕੋਇ ਸਰਨਾਈਆ। ਆਪਣਾ ਆਪਣਾ ਆਪੇ ਆਪ ਰਹੇ ਜੋਹ, ਆਪਣਾ ਬਲ ਆਪ ਵਡਿਆਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਲਜੁਗ ਅੰਤਮ ਸਭ ਦੀ ਇਛਿਆ ਸਭ ਦੇ ਕੋਲੋਂ ਲਵੇ ਖੋਹ, ਹੱਥਾਂ ਖ਼ਾਲੀ ਚਾਰੋਂ ਕੁੰਟ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸੁਤ ਦੁਲਾਰੇ ਪੱਲੂ ਫੜ, ਸਾਚੀ ਗੰਢ ਪੁਵਾਈਆ। ਘਰ ਮੰਦਰ ਵੱਜੇ ਸਾਚੀ ਨੌਬਤ, ਨੱਯਾ ਏਕਾ ਨਾਮ ਵਖਾਈਆ। ਆਦਿ ਜੁਗਾਦਿ ਜੁਗ ਜੁਗ ਜਾਣੇ ਆਪਣੀ ਸੁਹਬਤ, ਸੂਰਬੀਰ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਸਮਝਾਈਆ। ਸੁਤ ਦੁਲਾਰਾ ਕਰ ਅਰਦਾਸ, ਦੋਏ ਜੋੜ ਸੀਸ ਝੁਕਾਇੰਦਾ। ਜੁਗ ਚੌਕੜੀ ਖੇਲ ਤਮਾਸ਼, ਤੋਹੇ ਤੇਰਾ ਵੇਖ ਵਖਾਇੰਦਾ। ਮੰਡਲ ਮੰਡਪ ਤੇਰੀ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਤੇਈ ਅਵਤਾਰ ਰਸਨ ਸਵਾਸ, ਤੇਰਾ ਨਾਉਂ ਧਿਆਇੰਦਾ। ਭਗਤ ਅਠਾਰਾਂ ਨੇਤਰ ਨੈਣ ਨੇਰਨ ਨੇਰ ਮੰਗਣ ਤੇਰਾ ਸਾਥ, ਦੋਏ ਜੋੜ ਜੋੜ ਮੰਗ ਮੰਗਾਇੰਦਾ। ਈਸਾ ਮੂਸਾ ਸੰਗ ਮੁਹੰਮਦ ਸਯਦਾ ਸੀਸ ਜਗਦੀਸ ਦਏ ਝੁਕਾ, ਪੁਰਖ ਅਬਿਨਾਸ਼ੀ ਨੇਤਰ ਨੈਣ ਨੈਣ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼, ਬੈਠੇ ਅਲੱਖ ਜਗਾਈਆ। ਪੁਰਖ ਅਬਿਨਾਸ਼ੀ ਨਰ ਨਰੇਸ਼, ਸਚਖੰਡ ਬੈਠਾ ਡੇਰਾ ਲਾਈਆ। ਚਾਰ ਕੁੰਟ ਚਾਰ ਵਰਨ ਚੌਥੇ ਯੁਗ ਚਲੇ ਨਾ ਕੋਈ ਪੇਸ਼, ਚਾਰ ਯਾਰੀ ਰਹੀ ਕੁਰਲਾਈਆ। ਖ਼ਾਲੀ ਹੱਥ ਫਿਰੇ ਵਿਸ਼ਨ ਬ੍ਰਹਮ ਮਹੇਸ਼, ਸਚ ਭੰਡਾਰ ਨਾ ਕੋਇ ਵਰਤਾਈਆ। ਅੱਲਾ ਰਾਣੀ ਖੁਲੜੇ ਕੇਸ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਨੇਤਰ ਲੋਚਣ ਰਹੀ ਵੇਖ, ਮੀਆਂ ਨਜ਼ਰ ਕਿਸੇ ਨਾ ਆਈਆ। ਸੱਚਾ ਸਾਹਿਬ ਨਾ ਕਰੇ ਹੇਤ, ਬੈਠਾ ਮੁੱਖ ਭੁਵਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਲਜੁਗ ਅੰਤਮ ਸੁੰਞਾ ਹੋਇਆ ਖੇਤ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ। ਪਾਰਬ੍ਰਹਮ ਦਾ ਨੌਂ ਸੌ ਚੁਰਾਨਵੇ ਚੌਕੜੀ ਯੁਗ ਲੱਭਦੇ ਰਹੇ ਭੇਤ, ਹਰਿ ਜੂ ਭੇਤ ਨਾ ਕਿਸੇ ਜਣਾਈਆ। ਕਿਸੇ ਦੱਸਿਆ ਵਸੇ ਕਾਇਆ ਖੇਤ, ਕਿਸੇ
ਨੂਰੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਆਪ ਜਣਾਏ ਸਾਚਾ ਮੰਤਰ, ਮੰਤਰ ਇਕੋ ਨਾਮ ਦ੍ਰਿੜਾਈਆ। ਸਾਚਾ ਮੰਤਰ ਇਕੋ ਆਦਿ, ਆਦਿ ਪੁਰਖ ਉਪਾਇਆ। ਜੁਗਾ ਜੁਗੰਤਰ ਦੇ ਦੇ ਦਾਦ, ਗੁਰ ਪੀਰ ਅਵਤਾਰ ਆਪ ਪੜ੍ਹਾਇਆ। ਖੇਲੇ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਹੁਕਮ ਚਲਾਇਆ। ਦੋ ਜਹਾਨ ਵਜਾਏ ਨਾਦ, ਲੋਆਂ ਪੁਰੀਆਂ ਆਪ ਸੁਣਾਇਆ। ਖਾਣੀ ਬਾਣੀ ਬੋਧ ਅਗਾਧ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਲਏ ਪਰਗਟਾਇਆ। ਲੇਖਾ ਜਾਣੇ ਜੁਗ ਜੁਗਾਦਿ, ਜੀਵ ਜੰਤ ਭੇਵ ਨਾ ਰਾਇਆ। ਭਗਤ ਭਗਵੰਤ ਉਠਾਏ ਸਾਚੇ ਸਾਧ, ਸੰਤ ਸਤਿਗੁਰ ਵੇਖ ਵਖਾਇਆ। ਲੱਖ ਚੁਰਾਸੀ ਵਿਚੋਂ ਕਾਢ, ਏਕਾ ਢੋਲਾ ਗੀਤ ਅਲਾਇਆ। ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਇਕੋ ਯਾਦ, ਸਾਚੀ ਯਾਦ ਵਿਸਰ ਨਾ ਜਾਇਆ। ਨਾਨਕ ਨਿਰਗੁਣ ਸੁਣ ਫ਼ਰਯਾਦ, ਸਰਗੁਣ ਨਾਨਕ ਲੇਖੇ ਲਾਇਆ। ਸਚਖੰਡ ਨਿਵਾਸੀ ਦੇਵੇ ਇਕੋ ਦਾਦ, ਮੰਤਰ ਸਤਿ ਸਤਿ ਪੜ੍ਹਾਇਆ। ਜੀਉ ਪਿੰਡ ਸਾਚੀ ਰਾਸ, ਮੰਡਲ ਮੰਡਪ ਆਪ ਵਖਾਇਆ। ਹਰਿ ਜੂ ਬੈਠਾ ਇਕ ਇਕਾਂਤ, ਸਚ ਸਿੰਘਾਸਣ ਸੋਭਾ ਪਾਇਆ। ਲੱਖ ਚੁਰਾਸੀ ਭਰਮ ਭਰਾਂਤ, ਜੋ ਘੜਿਆ ਭੰਨ ਵਖਾਇਆ। ਪੁਰਖ ਅਬਿਨਾਸ਼ੀ ਇਕੋ ਪਿਤਾ ਮਾਤ, ਧੰਨ ਧੰਨ ਜਣੇਂਦੀ ਮਾਇਆ। ਆਦਿ ਜੁਗਾਦੀ ਦੇਵਣਹਾਰਾ ਦਾਤ, ਗੁਰ ਅਵਤਾਰਾਂ ਆਪ ਵਰਤਾਇਆ। ਕਰ ਕਿਰਪਾ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਇਆ। ਏਕਾ ਨਾਉਂ ਸੁਣਾਏ ਗਾਥ, ਸਾਚਾ ਢੋਲਾ ਆਪ ਅਲਾਇਆ। ਨਾਨਕ ਨਿਰਗੁਣ ਕਹੇ ਤੂੰ ਮੇਰਾ ਸੱਚਾ ਬਾਪ, ਪਿਤਾ ਪੂਤ ਸਹਿਜ ਸੁਖਦਾਇਆ। ਤੂੰ ਮੇਰਾ ਮੈਂ ਤੇਰਾ ਸੋਹੰ ਤੇਰਾ ਸੱਚਾ ਜਾਪ, ਜਪਤ ਜਪਤ ਜਪਤ ਸੁਖ ਪਾਇਆ। ਏਕਾ ਜੋਤੀ ਖੇਲ ਤਮਾਸ਼, ਦਸ ਦਸ ਆਪਣਾ ਰੰਗ ਰੰਗਾਇਆ। ਗੋਬਿੰਦ ਦਿਤਾ ਹਰਿ ਜੂ ਸਾਥ, ਪੁਰਖ ਅਕਾਲ ਵੇਸ ਵਟਾਇਆ। ਪਿਤਾ ਪੂਤ ਮਾਈ ਬਾਪ, ਬੇਟਾ ਬੇਟੀ ਗੋਦ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਮੰਤਰ ਏਕਾ ਏਕ ਦ੍ਰਿੜਾਇਆ। ਇਕ ਦ੍ਰਿੜਾਏ ਨਰ ਹਰਿ, ਹਰਿ ਜੂ ਆਪ ਪੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਵਰ, ਹਰਿ ਕੰਤ ਆਪਣੇ ਅੰਗ ਲਗਾਇੰਦਾ। ਫੜ ਫੜ ਬਾਂਹੋਂ ਬਿਠਾਏ ਦਰ, ਦਰ ਇਕੋ ਸੋਭਾ ਪਾਇੰਦਾ। ਰੂਪ ਵਖਾਏ ਨਾਰੀ ਨਰ, ਨਰ ਨਰਾਇਣ ਖੇਲ ਕਰਾਇੰਦਾ। ਆਤਮ ਪਰਮਾਤਮ ਸੇਜਾ ਚੜ੍ਹ, ਭੋਗ ਬਲਾਸ ਇਕ ਕਰਾਇੰਦਾ। ਬਿਨ ਤੰਦੀ ਤਾਰ ਲਏ ਫੜ, ਸ਼ਬਦ ਡੋਰੀ ਬੰਧਨ ਪਾਇੰਦਾ। ਅੰਦਰ ਵੜ ਵੜ ਡੂੰਘੀ ਕੰਦਰ ਸਾਚੇ ਮੰਦਰ ਨਿਰਗੁਣ ਅੱਖਰ ਰਹੇ ਪੜ੍ਹ, ਨਿਰਗੁਣ ਆਪਣਾ ਨਾਉਂ ਬੁਝਾਇੰਦਾ। ਸੋਹੰ ਰੂਪ ਨਾ ਕੋਈ ਸੀਸ ਨਾ ਕੋਈ ਧੜ, ਆਤਮ ਪਰਮਾਤਮ ਏਕਾ ਰੰਗ ਵਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਕਲਜੁਗ ਅੰਤਮ ਗਿਆ ਹਰ, ਹਰਿ ਕਾ ਰਾਹ ਨਾ ਕੋਇ ਵਖਾਇੰਦਾ। ਅਠਸਠ ਤੀਰਥ ਨਾ ਕੋਇ ਸਰ, ਸਰੋਵਰ ਮਜਨ ਨਾ ਕੋਇ ਕਰਾਇੰਦਾ। ਮੰਦਰ ਮਸਜਦ ਮਠ ਸ਼ਿਵਦਵਾਲੇ ਆਵੇ ਡਰ, ਪੁਰਖ ਅਬਿਨਾਸ਼ੀ ਨਜ਼ਰ ਕਿਸੇ ਨਾ ਆਇੰਦਾ। ਮੁੱਲਾਂ ਸ਼ੇਖ਼ ਮਸਾਇਕ ਪੰਡਤ ਪਾਂਧੇ ਗ੍ਰੰਥੀ ਗਿਆਨ ਧਿਆਨ ਪੜ੍ਹ ਪੜ੍ਹ ਥੱਕੇ ਮੂੰਹ ਦੇ ਭਾਰ ਡਿਗੇ ਡੂੰਘੀ ਗਾਰ, ਫੜ ਫੜ ਬਾਂਹੋਂ ਪਾਰ ਨਾ ਕੋਇ ਕਰਾਇੰਦਾ। ਚਾਰੋਂ ਕੁੰਟ ਅੰਧੇਰਾ ਨੌਂ ਖੰਡ ਪ੍ਰਿਥਮੀ ਆਵੇ ਡਰ, ਝੂਠਾ ਝੇੜਾ ਨਾ ਕੋਇ ਮੁਕਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਪੁਰਖ ਅਬਿਨਾਸ਼ੀ ਅੱਗੇ ਅਰਦਾਸੇ ਰਹੇ ਕਰ, ਅਰਜ਼ੋਈ ਹਰਿ ਜੂ ਅੱਗੇ ਸਰਬ ਸੁਣਾਇੰਦਾ। ਤੇਰੀ ਕੀਤੀ ਤੂੰ ਹੇ ਜਾਣੇਂ ਤੇਰਾ ਸੋਹੇ ਸਾਚਾ ਦਰ, ਦਰ ਤੇਰਾ ਤੇਰੀ ਵੰਡ ਵੰਡਾਇੰਦਾ। ਤੇਰੇ ਹੁਕਮੇ ਅੰਦਰ
ਤੇਰੀ ਬਾਣੀ ਆਏ ਪੜ੍ਹ, ਤੇਰਾ ਕਲਮਾ ਕਾਇਨਾਤ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਤੇਰਾ ਸਾਚਾ ਘਰ, ਦੂਸਰ ਨਜ਼ਰ ਕੋਇ ਨਾ ਆਇੰਦਾ। ਇਕੋ ਦਰ ਸੱਚਾ ਦਰਬਾਰਾ, ਗੁਰ ਅਵਤਾਰ ਧਿਆਨ ਲਗਾਈਆ। ਪੀਰ ਪੈਗ਼ੰਬਰ ਕੱਢਣ ਹਾੜਾ, ਬੌਹੜੀ ਬੌਹੜੀ ਰਹੇ ਕੁਰਲਾਈਆ। ਮੁਹੰਮਦ ਰੋਵੇ ਜ਼ਾਰੋ ਜ਼ਾਰਾ, ਚਾਰ ਯਾਰ ਨਾ ਧੀਰ ਧਰਾਈਆ। ਸਦੀ ਚੌਧਵੀਂ ਹੋਏ ਖ਼ੁਵਾਰਾ, ਉਮਤ ਸੰਗ ਨਾ ਕੋਇ ਨਿਭਾਈਆ। ਚੌਦਾਂ ਲੋਕ ਲੱਗਾ ਅਖਾੜਾ, ਚੌਦਾਂ ਤਬਕ ਨਾ ਕੋਇ ਵਡਿਆਈਆ। ਤੇਰਾ ਨੂਰ ਨਜ਼ਰ ਨਾ ਆਏ ਕੋਇ ਉਜਿਆਰਾ, ਜਗਤ ਅੰਧੇਰਾ ਏਕਾ ਛਾਈਆ। ਮੱਕੇ ਕਾਅਬੇ ਨਾ ਕੋਇ ਪਸਾਰਾ, ਦੋ ਦੋ ਆਬਾ ਨਾ ਮੇਲ ਮਿਲਾਈਆ। ਆਬੇਹਯਾਤ ਨਾ ਮਿਲੇ ਠੰਡਾ ਠਾਰਾ, ਰਸਨਾ ਰਸ ਨਾ ਕੋਇ ਚਖਾਈਆ। ਅਹਿਬਾਬ ਰਬਾਬ ਵਜਾਏ ਨਾ ਕੋਇ ਸਿਤਾਰਾ, ਤੰਦੀ ਤੰਦ ਨਾ ਕੋਇ ਹਿਲਾਈਆ। ਭੁਲਿਆ ਨਾਉਂ ਤੇਰਾ ਪਰਵਰਦਿਗਾਰਾ, ਅੰਜੀਲ ਕੁਰਾਨ ਰਹੇ ਕੁਰਲਾਈਆ। ਤੀਸ ਬਤੀਸ ਕੱਟ ਕੇ ਗਏ ਵਗਾਰਾ, ਤੇਰੀ ਸਿਫ਼ਤ ਨਾ ਕਿਸੇ ਸਾਲਾਹੀਆ। ਇਕੋ ਤੇਰਾ ਅੰਤ ਸਹਾਰਾ, ਗੱਲ ਪੱਲੂ ਬੈਠੇ ਪਾਈਆ। ਸ਼ਰਅ ਸ਼ਰੀਅਤ ਪਾਰ ਕਿਨਾਰਾ, ਜਗਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਵਖੌਣਾ ਸਾਚਾ ਘਰ, ਜਿਸ ਘਰ ਮਿਲੇ ਸੱਚਾ ਮਾਹੀਆ। ਸਾਚਾ ਮਾਹੀ ਏਕੰਕਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਦਿ ਰਚਿਆ ਆਪ ਪਸਾਰਾ, ਅੰਤ ਆਪੇ ਵੇਖਣ ਆਇੰਦਾ। ਲਹਿਣਾ ਦੇਣ ਚੁਕਾਏ ਤੇਈ ਅਵਤਾਰਾ, ਭਗਤ ਅਠਾਰਾਂ ਲੇਖਾ ਲੇਖੇ ਲਾਇੰਦਾ। ਈਸਾ ਮੂਸਾ ਮੁਹੰਮਦ ਪਾਏ ਸਾਰਾ, ਧਾਰਾ ਗੁਰ ਗੁਰ ਆਪ ਜਣਾਇੰਦਾ। ਕਲਜੁਗ ਅੰਤ ਹੋ ਉਜਿਆਰਾ, ਨਿਹਕਲੰਕਾ ਨਾਉਂ ਰਖਾਇੰਦਾ। ਸੰਬਲ ਵਸੇ ਧਾਮ ਨਿਆਰਾ, ਮਹੱਲ ਅਟੱਲ ਆਪ ਵਡਿਆਇੰਦਾ। ਚਾਰ ਯੁਗ ਦਾ ਅੰਤ ਕਿਨਾਰਾ, ਕਲਜੁਗ ਅੰਤਮ ਆਪ ਵਖਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਮਾਇੰਦਾ। ਪਿਛਲਾ ਮੇਟੇ ਸਰਬ ਵਿਹਾਰਾ, ਅਗਲਾ ਆਪਣਾ ਰਾਹ ਵਖਾਇੰਦਾ। ਬ੍ਰਹਿਮੰਡ ਖੰਡ ਬੋਲੇ ਇਕ ਜੈਕਾਰਾ, ਵਿਸ਼ਨ ਬ੍ਰਹਮਾ ਸ਼ਿਵ ਆਪ ਸੁਣਾਇੰਦਾ। ਕਰੋੜ ਤੇਤੀਸਾ ਲਾਏ ਨਾਅਰਾ, ਸੁਰਪਤ ਇੰਦ ਸਿਫ਼ਤ ਸਾਲਾਹਿੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਰਸਨਾ ਬੋਲਣ ਸਚ ਜੈਕਾਰਾ, ਤੇਰਾ ਮੇਰਾ ਮੇਰਾ ਤੇਰਾ ਏਕਾ ਘਰ ਵਸਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਸਮੁੰਦ ਸਾਗਰ ਨੇਤਰ ਨੈਣਾਂ ਨੀਰ ਵਹਾਇੰਦਾ। ਬਨਾਸਪਤ ਨਾ ਕਰੇ ਕੋਇ ਪਿਆਰਾ, ਪਾਰਬ੍ਰਹਮ ਆਪਣਾ ਭੇਵ ਨਾ ਕਿਸੇ ਜਣਾਇੰਦਾ। ਹਰਿ ਕਾ ਅੰਤ ਨਾ ਪਾਰਾਵਾਰਾ, ਲਿਖ ਲਿਖ ਲੇਖ ਨਾ ਕੋਇ ਜਣਾਇੰਦਾ। ਕਲਜੁਗ ਅੰਤਮ ਹੋ ਤਿਆਰਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਭਗਤਨ ਕਰੇ ਸਚ ਪਿਆਰਾ, ਭਗਵਨ ਆਪਣਾ ਭੇਵ ਚੁਕਾਇੰਦਾ। ਭਗਤ ਭਗਵਾਨ ਮਾਰਗ ਦੱਸੇ ਵਿਚ ਸੰਸਾਰਾ, ਚਾਰ ਵਰਨ ਆਪ ਸਮਝਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪਾਰ ਕਿਨਾਰਾ, ਊਚ ਨੀਚ ਰਾਉ ਰੰਕ ਨਾ ਕੋਇ ਵਡਿਆਇੰਦਾ। ਸਰਬ ਜੀਆਂ ਦਾ ਇਕ ਦਵਾਰਾ, ਇਕੋ ਘਰ ਵਖਾਇੰਦਾ। ਆਤਮ ਪਰਮਾਤਮ ਕਰੇ ਪਿਆਰਾ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ ਹਰਿ ਨਿਰੰਕਾਰੇ ਇਕ ਸੁਣਾਏ ਸਚ ਜੈਕਾਰਾ, ਜੈ ਜੈਕਾਰ ਆਪਣਾ ਨਾਉਂ ਸੁਣਾਇੰਦਾ। ਸਤਿਜੁਗ ਚਲੇ ਸਚ ਵਿਹਾਰਾ, ਕਰੇ ਕਰਾਏ ਕਰਨੇਹਾਰਾ, ਕਰਤਾ ਕੀਮਤ ਕੁਦਰਤ ਕਾਦਰ ਆਪੇ ਪਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੋ ਜਹਾਨਾਂ ਇਕ ਜੈਕਾਰਾ, ਸਤਿ ਸਤਿਵਾਦੀ ਆਪ ਸਮਝਾਇੰਦਾ। ਸੋਹੰ ਰੂਪ ਸਰਬ ਸੰਸਾਰਾ, ਸੰਸਾਰ
ਸਾਗਰ ਰੂਪ ਵਟਾਇੰਦਾ। ਹੰ ਬ੍ਰਹਮ ਇਕ ਆਧਾਰਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤ ਵੇਖੇ ਸਾਚਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਖੋਲ੍ਹ ਮਾਤ, ਹਰਿ ਜੂ ਆਪਣੀ ਖੇਲ ਕਰਾਈਆ। ਭਗਤ ਭਗਵਾਨ ਖੋਲ੍ਹੇ ਤਾਕ, ਬੰਦ ਤਾਕੀ ਕੁੰਡਾ ਲਾਹੀਆ। ਨਿਰਮਲ ਜੋਤ ਜਗਾਏ ਲਲਾਟ, ਅੰਧ ਅੰਧੇਰ ਮਿਟਾਈਆ। ਆਤਮ ਪਰਮਾਤਮ ਸੋਏ ਸਾਚੀ ਖਾਟ, ਸੇਜ ਸੁਹੰਜਣੀ ਇਕ ਹੰਢਾਈਆ। ਦੂਰ ਦੁਰਾਡੀ ਮੇਟੇ ਵਾਟ, ਨੇਰਨ ਨੇਰ ਨਜ਼ਰੀ ਆਈਆ। ਮਾਣਸ ਜਨਮ ਪਾਰ ਘਾਟ, ਫੜ ਬਾਂਹੋਂ ਪਾਰ ਕਰਾਈਆ। ਨਿਰਗੁਣ ਮਿਲੇ ਨਿਰਗੁਣ ਜ਼ਾਤ, ਗੁਰਮੁਖ ਗੁਰ ਗੁਰ ਵਿਚ ਸਮਾਈਆ । ਲੇਖਾ ਲਿਖਿਆ ਬਿਨ ਕਲਮ ਦਵਾਤ, ਕਲਮਾ ਨਬੀ ਆਪ ਪੜ੍ਹਾਈਆ। ਭਗਤ ਭਗਵਾਨ ਪੁੱਛੇ ਵਾਤ, ਕਲਜੁਗ ਅੰਤਮ ਵੇਸ ਵਟਾਈਆ। ਚਾਰ ਯੁਗ ਦਾ ਲਹਿਣਾ ਸੁੱਟੇ ਡੂੰਘੇ ਖਾਤ, ਕੋਈ ਸਕੇ ਨਾ ਬਾਹਰ ਕਢਾਈਆ। ਅੰਤਮ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਅੱਠੇ ਪਹਿਰ ਰਹੇ ਪਰਭਾਤ, ਏਕਾ ਰੰਗ ਦਏ ਰੰਗਾਈਆ। ਸੋਹੰ ਸ਼ਬਦ ਸਾਚੀ ਦਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਵਰਤਾਈਆ। ਨਾਤਾ ਤੁਟੇ ਜ਼ਾਤ ਪਾਤ, ਊਚ ਨੀਚ ਨਾ ਕੋਇ ਜਣਾਈਆ। ਸਰਬ ਜੀਆਂ ਪ੍ਰਭ ਵਸੇ ਸਾਥ, ਘਰ ਘਰ ਬੈਠਾ ਡੇਰਾ ਲਾਈਆ। ਉਠੋ ਸਿਖੋ ਵੇਖੋ ਮਾਰ ਝਾਤ, ਬਿਨ ਨੈਣਾਂ ਦਰਸ ਦਿਖਾਈਆ। ਰਾਤੀਂ ਸੁੱਤਿਆਂ ਪੁਛੇ ਵਾਤ, ਫੜ ਬਾਂਹੋਂ ਗੋਦ ਬਹਾਈਆ। ਲੇਖਾ ਜਾਣੇ ਬਣ ਬਣ ਪਿਤਾ ਮਾਤ, ਪੂਤ ਗੋਦ ਸੁਹੰਜਣੀ ਆਪ ਉਠਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਤੋੜ ਸਰਬ ਲੋਕਾਈਆ। ਸੋਹੰ ਚੋਲਾ ਸਾਚੀ ਗਾਥ, ਗੁਰਮੁਖ ਗੁਰ ਗੁਰ ਲਏ ਜਣਾਈਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚੁਮਾਰਾ ਦਏ ਗਵਾਹੀਆ। ਮੇਲ ਮਿਲਾਵਾ ਤ੍ਰਿਲੋਕੀ ਨਾਥ, ਮੁਕੰਦ ਮਨੋਹਰ ਲੱਖਮੀ ਨਰਾਇਣ ਨਜ਼ਰੀ ਆਈਆ। ਰਾਮ ਰਮੱਯਾ ਵਸੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਈਸਾ ਮੂਸਾ ਮੁਹੰਮਦ ਪੁਛੇ ਵਾਤ, ਬੀਤੀ ਕਹਾਣੀ ਆਪ ਜਣਾਈਆ। ਨਾਨਕ ਗੋਬਿੰਦ ਚਾੜ੍ਹੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਕਲਜੁਗ ਲਹਿਣਾ ਸੁੱਟੇ ਡੂੰਘੇ ਖਾਤ, ਜੂਠ ਝੂਠ ਦਏ ਮਿਟਾਈਆ। ਸਤਿਜੁਗ ਸਾਚਾ ਲਗਾਏ ਵਿਚ ਮਾਤ, ਧਰਤ ਮਾਤ ਗੋਦ ਸੁਹਾਈਆ। ਅੰਦਰ ਵੜ ਵੜ ਪੁਛੇ ਵਾਤ, ਨਿਰਗੁਣ ਦਾਤਾ ਦਇਆ ਕਮਾਈਆ। ਇਕ ਦੂਜੇ ਦਾ ਕੋਈ ਨਾ ਕਰੇ ਘਾਤ, ਲੱਖ ਚੁਰਾਸੀ ਨਾਤਾ ਜੋੜੇ ਭੈਣ ਭਾਈਆ। ਬਿਨ ਨਾਰੀ ਕੋਈ ਕਿਸੇ ਵਲ ਨਾ ਸਕੇ ਝਾਕ, ਅੱਖ ਅੱਖ ਨਾ ਕੋਇ ਉਠਾਈਆ। ਭਾਗ ਲਗਾਏ ਤਨ ਮਾਟੀ ਖਾਕ, ਖ਼ਾਕੀ ਖ਼ਾਕ ਦਏ ਵਡਿਆਈਆ। ਬੰਦ ਤਾਕ ਖੋਲ੍ਹੇ ਆਪ, ਬਜਰ ਕਪਾਟੀ ਤੋੜ ਤੁੜਾਈਆ। ਅਨਹਦ ਸ਼ਬਦ ਅਨਾਦੀ ਆਪ ਜਣਾਏ ਆਪਣਾ ਜਾਪ, ਛੱਤੀ ਰਾਗ ਭੇਵ ਨਾ ਆਈਆ । ਆਤਮ ਪਰਮਾਤਮ ਸਾਚਾ ਪਾਠ, ਬਿਨ ਰਸਨਾ ਜਿਹਵਾ ਗਾਈਆ। ਸਰ ਸਰੋਵਰ ਇਕੋ ਮਾਰੇ ਠਾਠ, ਅੰਮ੍ਰਿਤ ਆਤਮ ਦਏ ਜਣਾਈਆ। ਮੇਲ ਮਿਲਾਏ ਕਮਲਾਪਾਤ, ਕਵਲ ਨੈਣ ਹੋਏ ਸਹਾਈਆ। ਜਨਮ ਜਨਮ ਦਾ ਮੇਟ ਸੰਤਾਪ, ਦੁੱਖੜੇ ਦਰਦ ਦਏ ਗਵਾਈਆ। ਦੁਰਮਤ ਮੈਲ ਦੇਵੇ ਕਾਟ, ਮਸਤਕ ਧੋਵੇ ਝੂਠੀ ਸ਼ਾਹੀਆ। ਕਰੇ ਪਿਆਰ ਜਿਉਂ ਮਾਈ ਬਾਪ, ਗੁਰਮੁਖ ਗੁਰਸਿਖ ਗੋਦ ਬਹਾਈਆ। ਨੇੜ ਨਾ ਆਇਣ ਤੀਨੋਂ ਤਾਪ, ਤ੍ਰੈਗੁਣ ਅਗਨ ਨਾ ਕੋਇ ਲਗਾਈਆ। ਨਿਰਗੁਣ ਸਰਗੁਣ ਬਣੇ ਸੱਜਣ ਸਾਕ, ਸਗਲ ਕੁਟੰਬ ਆਪ ਅਖਵਾਈਆ। ਗੁਰਸਿਖ ਤੇਰਾ ਕੋਇ ਨਾ ਕਰੇ ਘਾਤ, ਛੁਰੀ ਜ਼ਬਾਹ ਨਾ ਕੋਇ ਕਰਾਈਆ। ਗਊ ਨਾ ਖਾਏ ਕੋਈ ਮਾਸ, ਸੂਰ ਹੱਡ ਨਾ
ਕੋਇ ਚਬਾਈਆ। ਹਰਿ ਕਾ ਨਾਉਂ ਜਪਣ ਸਵਾਸ ਸਵਾਸ, ਸਤਿਜੁਗ ਸਾਚਾ ਢੋਲਾ ਗਾਈਆ। ਇਕ ਦੂਜੇ ਦੇ ਵਸਣ ਪਾਸ, ਘਰ ਘਰ ਨਾ ਪਏ ਲੜਾਈਆ। ਪਿਤਾ ਪੂਤ ਇਕੋ ਸ਼ਾਖ਼, ਪੱਤ ਡਾਲ੍ਹੀ ਇਕ ਮਹਿਕਾਈਆ। ਦਰਸ ਦਿਖਾਏ ਹਰਿ ਜੂ ਬਹੁ ਬਿਧ ਭਾਂਤ, ਅਨਭਵ ਪਰਕਾਸ਼ ਦ੍ਰਿੜਾਈਆ। ਗ਼ਰੀਬ ਨਿਮਾਣਿਆਂ ਪੁਛੇ ਵਾਤ, ਰਾਜਿਆਂ ਰਾਣਿਆਂ ਦਏ ਸਜ਼ਾਈਆ। ਅੰਤਮ ਮੇਟ ਅੰਧੇਰੀ ਰਾਤ, ਧੂੰਆਂਧਾਰ ਦਏ ਗੁਵਾਈਆ। ਪ੍ਰਭ ਨਜ਼ਰੀ ਆਏ ਪਾਕੀ ਪਾਕ, ਨਬੀ ਰਸੂਲ ਸੀਸ ਝੁਕਾਈਆ। ਗੋਬਿੰਦ ਤੇਰਾ ਪੂਰਾ ਕਰਨ ਆਇਆ ਭਵਿਖਤ ਵਾਕ, ਕਲ ਕਲਕੀ ਫੇਰਾ ਪਾਈਆ। ਪੱਤਣ ਆਇਆ ਚਲ ਕੇ ਘਾਟ, ਇੱਕੀ ਇੱਕੀ ਪਾਰ ਕਰਾਈਆ। ਬਹੱਤਰਾਂ ਪੁਛੇ ਆਪੇ ਵਾਤ, ਵਾਤਾਵਰਨ ਨਾ ਕੋਇ ਦ੍ਰਿੜਾਈਆ। ਸੱਤਰਾਂ ਦਿਤਾ ਸਾਚਾ ਸਾਥ, ਸਰਸਾ ਢਹਿ ਪਿਆ ਸਰਨਾਈਆ। ਚੁਹੱਤਰਾਂ ਖੋਲ੍ਹ ਇਕੋ ਅੱਖ, ਆਖ਼ਰ ਆਪਣਾ ਮੇਲ ਮਿਲਾਈਆ। ਹਰਿ ਸੰਗਤ ਹਰਿ ਜੂ ਲਏ ਰੱਖ, ਜੋ ਚਲ ਆਏ ਸਰਨਾਈਆ। ਸਚਖੰਡ ਦਵਾਰੇ ਲਏ ਢਕ, ਅੰਤਮ ਆਪਣਾ ਪੜਦਾ ਪਾਈਆ। ਕਰੇ ਨਬੇੜਾ ਹੱਕੋ ਹੱਕ, ਹਕ਼ੀਕ਼ਤ ਵੇਖੇ ਖ਼ਲਕ ਖ਼ੁਦਾਈਆ। ਕਲਜੁਗ ਫਲ ਗਿਆ ਪੱਕ, ਅੰਤ ਹਲੂਣਾ ਇਕੋ ਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਸਕੇ ਨੱਠ, ਹਰਿ ਸਤਿਗੁਰ ਘੇਰਾ ਇਕੋ ਪਾਈਆ। ਮਨਮੁਖਾਂ ਖੇੜਾ ਹੋਣਾ ਭੱਠ, ਵੇਲੇ ਅੰਤ ਨਾ ਕੋਇ ਬਚਾਈਆ। ਪ੍ਰਭ ਗੇੜਨਹਾਰਾ ਲੱਠ, ਉਲਟਾ ਗੇੜਾ ਰਿਹਾ ਦਿਵਾਈਆ। ਨਿਰਗੁਣ ਦਾਤਾ ਹੋ ਪਰਗਟ, ਨਿਹਕਲੰਕਾ ਨਾਉਂ ਰਖਾਈਆ। ਬਾਹਰੋਂ ਦਿਸੇ ਗਵਾਰ ਜੱਟ, ਅੰਦਰ ਗੋਬਿੰਦ ਸੱਚਾ ਮਾਹੀਆ। ਦੋ ਜਹਾਨ ਚਲਾਏ ਹੱਟ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਚਰਨਾਂ ਹੇਠ ਦਬਾਈਆ। ਸ਼ਬਦ ਨਗਾਰੇ ਲਾਏ ਸੱਟ, ਅਨਹਦ ਨਾਦੀ ਨਾਦ ਵਜਾਈਆ। ਗੁਰਸਿਖਾਂ ਨਜ਼ਰੀ ਆਏ ਘਟ ਘਟ, ਮਨਮੁਖਾਂ ਕੋਲੋਂ ਬੈਠਾ ਮੁੱਖ ਛੁਪਾਈਆ। ਸ਼ਬਦ ਦੁਸ਼ਾਲਾ ਇਕੋ ਰੱਖੇ ਪੱਟ, ਤੰਦੀ ਤੰਦ ਤੰਦ ਉਠਾਈਆ। ਜਿਸ ਦੇ ਪਿਛੇ ਗੁਰ ਗੋਬਿੰਦ ਸੱਥਰ ਬੈਠਾ ਘਤ, ਸੋ ਸਤਿਗੁਰ ਫੇਰਾ ਪਾਈਆ। ਕਰੇ ਖੇਲ ਪੁਰਖ ਸਮਰਥ, ਦੂਸਰ ਚਲੇ ਨਾ ਕੋਇ ਚਤੁਰਾਈਆ। ਸਗਲ ਵਿਸੂਰੇ ਜਾਇਣ ਲੱਥ, ਜਿਸ ਆਪਣਾ ਦਰਸ ਦਿਖਾਈਆ। ਏਕਾ ਮਹਿਮਾ ਸੁਣਾਏ ਅਕੱਥ, ਲਿਖਣ ਪੜ੍ਹਨ ਵਿਚ ਨਾ ਆਈਆ। ਜਨਮ ਜਨਮ ਦੇ ਕਰਮ ਦੇਵੇ ਮੱਥ, ਨਿਹਕਰਮੀ ਆਪਣੀ ਦਇਆ ਕਮਾਈਆ। ਫੜ ਕੇ ਮੇਲੇ ਆਪਣੇ ਹੱਥ, ਹੱਥੋ ਹੱਥੀ ਲਹਿਣਾ ਰਿਹਾ ਚੁਕਾਈਆ। ਪਹਿਲੋਂ ਗੁਰਸਿਖਾਂ ਦੇ ਅੰਦਰ ਵੜ ਕੇ ਆਪੇ ਜਾਏ ਢੱਠ, ਫੇਰ ਗੁਰਮੁਖ ਆਪਣੇ ਚਰਨ ਲਗਾਈਆ। ਨਾਤਾ ਤੋੜ ਤਤ ਅੱਠ, ਤਤਵ ਤਤ ਇਕ ਸਮਝਾਇਆ । ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਲੇਖੇ ਲਾਈਆ। ਸਰਬ ਜੀਆਂ ਦੇਵੇ ਬ੍ਰਹਮ ਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਇਕੋ ਢੋਲਾ ਜੁਗ ਜੁਗ ਬਦਲੇ ਆਪਣਾ ਚੋਲਾ, ਚੋਲੀ ਕਾਇਆ ਤਨ ਰੰਗਾਈਆ। ਚੋਲੀ ਤਨ ਰੰਗ ਮਜੀਠ, ਗੁਰ ਗੁਰ ਸ਼ਬਦੀ ਸ਼ਬਦ ਰੰਗਾਇੰਦਾ। ਨਾਮ ਸੁਹਾਗੀ ਗਾ ਗਾ ਗੀਤ, ਗੋਬਿੰਦ ਆਪ ਅਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੇਖਾ ਜਾਣੇ ਹਸਤ ਕੀਟ, ਕੀਟ ਕੀਟਾਂ ਵਿਚ ਸਮਾਇੰਦਾ। ਜੁਗ ਚੌਕੜੀ ਗਈ ਬੀਤ, ਥਿਰ ਕੋਇ ਰਹਿਣ ਨਾ ਪਾਇੰਦਾ। ਪੁਰਖ ਅਬਿਨਾਸ਼ੀ ਇਕ ਅਤੀਤ, ਤ੍ਰੈਗੁਣ ਮਾਇਆ ਵੇਖ ਵਖਾਇੰਦਾ। ਪਰਗਟ ਕਰੇ ਦਰ ਦਰਬਾਰ ਠਾਂਡਾ ਸੀਤ, ਭਗਤ ਦਵਾਰ ਨਾਉਂ ਪਰਗਟਾਇੰਦਾ। ਕਿਸੇ ਹੱਥ ਨਾ ਆਏ ਮੰਦਰ ਮਸੀਤ, ਗੁਰਸਿਖਾਂ ਅੰਦਰ ਡੇਰਾ ਲਾਇੰਦਾ।
ਜਿਸ ਸਾਹਿਬ ਰੱਖਿਆ ਚੀਤ, ਚਿਤਵਿਤ ਠਗੌਰੀ ਕੋਇ ਨਾ ਪਾਇੰਦਾ। ਸਤਿਜੁਗ ਸਚ ਚਲਾਏ ਰੀਤ, ਕਾਇਆ ਮੰਦਰ ਇਕ ਵਡਿਆਇੰਦਾ। ਆਤਮਾ ਪਰਮਾਤਮਾ ਬੰਨ੍ਹੇ ਸਚ ਪ੍ਰੀਤ, ਪ੍ਰੀਤੀ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਢੋਲਾ ਸੋਹੰ ਸੋ, ਆਪ ਸੁਣਾਏ ਆਪਣੇ ਜੇਹਾ ਹੋ, ਪੰਜ ਤਤ ਨਾ ਕੋਇ ਰਖਾਇੰਦਾ।