੧੪ ਭਾਦਰੋਂ ੨੦੧੯ ਬਿਕ੍ਰਮੀ ਅਰਜਨ ਸਿੰਘ ਬਸਤੀ ਖ਼ਲੀਲ ਜ਼ਿਲਾ ਫਿਰੋਜ਼ਪੁਰ
ਆਦਿ ਜੁਗਾਦਿ ਏਕਾ ਨਾਉਂ, ਹਰਿ ਏਕਾ ਏਕ ਉਪਜਾਇੰਦਾ। ਆਦਿ ਜੁਗਾਦਿ ਏਕਾ ਥਾਉਂ, ਹਰਿ ਦਰਗਹਿ ਸਾਚੀ ਧਾਮ ਸੁਹਾਇੰਦਾ। ਆਦਿ ਜੁਗਾਦਿ ਏਕਾ ਪਿਤਾ ਏਕਾ ਮਾਉਂ, ਦਰ ਘਰ ਸਾਚੇ ਸੋਭਾ ਪਾਇੰਦਾ। ਆਦਿ ਜੁਗਾਦਿ ਸਦਾ ਸੁਹੇਲਾ ਇਕ ਇਕੇਲਾ ਦੇਵੇ ਠੰਡੀ ਛਾਉਂ, ਸਮਰਥ ਪੁਰਖ ਸਿਰ ਆਪਣਾ ਹੱਥ ਟਿਕਾਇੰਦਾ। ਆਦਿ ਜੁਗਾਦਿ ਏਕਾ ਏਕ ਕਰੇ ਪਸਾਓ, ਨਿਰਗੁਣ ਨਿਰਗੁਣ ਭੇਵ ਚੁਕਾਇੰਦਾ। ਆਦਿ ਜੁਗਾਦਿ ਏਕਾ ਏਕ ਘਨੇਰਾ ਚਾਓ, ਚਾਓ ਆਪਣੇ ਅੰਤਰ ਆਪ ਪਰਗਟਾਇੰਦਾ। ਆਦਿ ਜੁਗਾਦਿ ਏਕਾ ਕਰੇ ਸਚ ਨਿਆਉਂ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਆਦਿ ਜੁਗਾਦਿ ਏਕਾ ਨਾਮ, ਆਦਿ ਪੁਰਖ ਆਪ ਪਰਗਟਾਈਆ। ਆਦਿ ਜੁਗਾਦਿ ਏਕਾ ਕਾਮ, ਕਰਨੀ ਕਰਤਾ ਆਪ ਕਮਾਈਆ। ਆਦਿ ਜੁਗਾਦਿ ਏਕਾ ਗਰਾਮ, ਗ੍ਰਹਿ ਮੰਦਰ ਇਕ ਵਡਿਆਈਆ। ਆਦਿ ਜੁਗਾਦਿ ਏਕਾ ਰਾਮ, ਰਾਮ ਰਮੱਯਾ ਸੱਚਾ ਮਾਹੀਆ। ਆਦਿ ਜੁਗਾਦਿ ਏਕਾ ਸ਼ਾਮ, ਵਡ ਘਨੱਯਾ ਸੱਚਾ ਸ਼ਹਿਨਸ਼ਾਹੀਆ । ਆਦਿ ਜੁਗਾਦਿ ਇਕ ਪੈਗ਼ਾਮ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਆਦਿ ਜੁਗਾਦਿ ਇਕ ਸਲਾਮ, ਅਲੈਕਮ ਆਪਣਾ ਨਾਉਂ ਵਡਿਆਈਆ। ਆਦਿ ਜੁਗਾਦਿ ਏਕਾ ਦਾਨ, ਹਰਿ ਜੂ ਹਰਿ ਹਰਿ ਆਪ ਵਰਤਾਈਆ। ਆਦਿ ਜੁਗਾਦਿ ਇਕ ਨਿਸ਼ਾਨ, ਸ੍ਰੀ ਭਗਵਾਨ ਆਪ ਝੁਲਾਈਆ। ਆਦਿ ਜੁਗਾਦਿ ਏਕਾ ਬਖ਼ਸ਼ੇ ਮਾਣ, ਨਿਮਾਣਿਆਂ ਹੋਏ ਸਹਾਈਆ। ਆਦਿ ਜੁਗਾਦਿ ਏਕਾ ਕਾਹਨ, ਮੰਡਲ ਮੰਡਪ ਰਾਸ ਰਚਾਈਆ। ਆਦਿ ਜੁਗਾਦਿ ਏਕਾ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਖੁਲ੍ਹਾਈਆ। ਆਦਿ ਜੁਗਾਦਿ ਏਕਾ ਮੰਦਰ ਇਕ ਮਕਾਨ, ਮੁਕਾਮੇ ਹੱਕ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਜੁਗਾਦਿ ਏਕਾ ਨਾਦ, ਅਨਾਦ ਅਨਾਦੀ ਆਪ ਵਜਾਇੰਦਾ। ਆਦਿ ਜੁਗਾਦਿ ਏਕਾ ਦਾਦ, ਨਿਰਗੁਣ ਨਿਰਗੁਣ ਝੋਲੀ ਪਾਇੰਦਾ। ਆਦਿ ਜੁਗਾਦਿ ਇਕ ਸਵਾਦ, ਰਸ ਰਸੀਆ ਆਪ ਰਖਾਇੰਦਾ। ਆਦਿ ਜੁਗਾਦਿ ਏਕਾ ਮੋਹਣ ਮਾਧਵ ਮਾਧ, ਮੋਹਣੀ ਰੂਪ ਆਪ ਵਟਾਇੰਦਾ। ਆਦਿ ਜੁਗਾਦਿ ਏਕਾ ਸਾਜਣ ਲਏ ਸਾਜ, ਘੜ ਭਾਂਡੇ ਵੇਖ ਵਖਾਇੰਦਾ। ਆਦਿ ਜੁਗਾਦਿ ਇਕ ਅਗੰਮੀ ਮਾਰੇ ਆਵਾਜ਼, ਦੋ ਜਹਾਨਾਂ ਆਪ ਸੁਣਾਇੰਦਾ। ਆਦਿ ਜੁਗਾਦਿ ਇਕ ਇਕੱਲਾ ਗ਼ਰੀਬ ਨਿਵਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਏਕਾ ਘਰ, ਘਰ ਮੰਦਰ ਦਏ ਵਡਿਆਈਆ। ਆਦਿ ਜੁਗਾਦੀ ਏਕਾ ਨਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦੀ ਏਕਾ ਵਰ, ਹਰਿ ਕੰਤ ਆਪਣਾ ਬੰਧਨ ਪਾਈਆ। ਆਦਿ ਜੁਗਾਦੀ
ਏਕਾ ਘਾੜਨ ਘੜ, ਘੜ ਵੇਖੇ ਚਾਈਂ ਚਾਈਂਆ। ਆਦਿ ਜੁਗਾਦੀ ਇਕ ਮਹੱਲੇ ਬਹੇ ਚੜ੍ਹ, ਸਚਖੰਡ ਸਾਚੇ ਆਸਣ ਲਾਈਆ। ਆਦਿ ਜੁਗਾਦੀ ਇਕ ਫੜਾਏ ਸਾਚਾ ਲੜ, ਪੱਲੂ ਆਪਣੇ ਗੰਢ ਪੁਵਾਈਆ। ਆਦਿ ਜੁਗਾਦੀ ਏਕਾ ਦਰਸ ਦਿਖਾਏ ਅੱਗੇ ਖੜ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦੀ ਇਕ ਵਖਾਏ ਸਾਚਾ ਸਰ, ਸਰ ਸਰੋਵਰ ਏਕਾ ਏਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਆਦਿ ਜੁਗਾਦੀ ਏਕਾ ਧਾਰ, ਹਰਿ ਸਾਚਾ ਸਚ ਪਰਗਟਾਇੰਦਾ। ਆਦਿ ਜੁਗਾਦੀ ਏਕਾ ਕਾਰ, ਕਰਤਾ ਪੁਰਖ ਆਪ ਕਮਾਇੰਦਾ। ਆਦਿ ਜੁਗਾਦੀ ਇਕ ਵਿਹਾਰ, ਬਿਵਹਾਰੀ ਆਪ ਜਣਾਇੰਦਾ। ਆਦਿ ਜੁਗਾਦੀ ਇਕ ਵਣਜਾਰ, ਬਣ ਵਣਜਾਰਾ ਹੱਟ ਚਲਾਇੰਦਾ। ਆਦ ਜੁਗਾਦੀ ਇਕ ਸਤਾਰ, ਬਿਨ ਤੰਦੀ ਤੰਦ ਵਜਾਇੰਦਾ। ਆਦਿ ਜੁਗਾਦੀ ਏਕਾ ਨਾਰ, ਨਰ ਹਰਿ ਆਪਣੀ ਸੇਜ ਹੰਢਾਇੰਦਾ। ਆਦਿ ਜੁਗਾਦੀ ਇਕ ਪਿਆਰ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਆਦਿ ਜੁਗਾਦੀ ਇਕ ਉਜਿਆਰ, ਕਮਲਾਪਾਤੀ ਆਪ ਕਰਾਇੰਦਾ। ਆਦਿ ਜੁਗਾਦੀ ਇਕ ਸ਼ੰਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੋਭਾ ਆਪੇ ਪਾਇੰਦਾ। ਆਦਿ ਜੁਗਾਦਿ ਏਕਾ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਆਦਿ ਜੁਗਾਦਿ ਏਕਾ ਸੰਗ, ਸਗਲਾ ਸੰਗ ਸਹਿਜ ਸੁਖਦਾਈਆ। ਆਦਿ ਜੁਗਾਦਿ ਇਕ ਪਲੰਘ, ਸੇਜ ਸੁਹੰਜਣੀ ਆਪ ਹੰਢਾਈਆ। ਆਦਿ ਜੁਗਾਦਿ ਇਕ ਅਨੰਦ, ਅਨੰਦ ਅਨੰਦ ਵਿਚ ਪਰਗਟਾਈਆ। ਆਦਿ ਜੁਗਾਦਿ ਇਕ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਇਕ ਛੰਦ, ਸੋ ਪੁਰਖ ਨਿਰੰਜਣ ਆਪੇ ਗਾਈਆ। ਆਦਿ ਜੁਗਾਦਿ ਏਕਾ ਬੰਧ, ਬੰਧਨ ਆਪਣਾ ਨਾਮ ਪਾਈਆ। ਆਦਿ ਜੁਗਾਦਿ ਏਕਾ ਗੰਢ, ਨਿਰਗੁਣ ਨਿਰਗੁਣ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਮਾਰਗ ਆਪੇ ਲਾਈਆ। ਆਦਿ ਜੁਗਾਦੀ ਏਕਾ ਰਾਹ, ਹਰਿ ਰਹਿਬਰ ਆਪ ਚਲਾਇੰਦਾ। ਆਦਿ ਜੁਗਾਦੀ ਇਕ ਮਲਾਹ, ਪੁਰਖ ਅਬਿਨਾਸ਼ੀ ਸੇਵ ਕਮਾਇੰਦਾ। ਆਦਿ ਜੁਗਾਦੀ ਇਕ ਸਲਾਹ, ਸਲਾਹਗੀਰ ਆਪ ਹੋ ਜਾਇੰਦਾ। ਆਦਿ ਜੁਗਾਦੀ ਏਕਾ ਥਾਂ, ਦਰਗਹਿ ਸਾਚੀ ਧਾਮ ਵਡਿਆਇੰਦਾ। ਆਦਿ ਜੁਗਾਦੀ ਏਕਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਖੇਲ ਕਰਾਇੰਦਾ। ਆਦਿ ਜੁਗਾਦੀ ਏਕਾ ਵੇਸ, ਵੇਸ ਅਵੱਲੜਾ ਆਪ ਕਰਾਈਆ। ਆਦਿ ਜੁਗਾਦੀ ਏਕਾ ਦੇਸ, ਸਾਚੇ ਦੇਸ ਵਸੇ ਸੱਚਾ ਮਾਹੀਆ। ਆਦਿ ਜੁਗਾਦੀ ਇਕ ਨਰੇਸ਼, ਨਰ ਹਰਿ ਆਪਣਾ ਨਾਉਂ ਆਪ ਪਰਗਟਾਈਆ। ਆਦਿ ਜੁਗਾਦੀ ਇਕ ਆਦੇਸ, ਆਦੇਸ ਆਦੇਸ ਕਰ ਕਰ ਸੀਸ ਝੁਕਾਈਆ। ਆਦਿ ਜੁਗਾਦੀ ਏਕਾ ਏਕ ਲਏ ਪੇਖ, ਪੇਖਣਹਾਰਾ ਬੇਪਰਵਾਹੀਆ। ਆਦਿ ਜੁਗਾਦੀ ਰਹੇ ਹਮੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਆਦਿ ਜੁਗਾਦੀ ਏਕਾ ਮੰਤਰ, ਮੰਤਰ ਆਪਣੇ ਨਾਮ ਦ੍ਰਿੜਾਇੰਦਾ। ਆਦਿ ਜੁਗਾਦੀ ਏਕਾ ਅੰਤਰ, ਅੰਤਰ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਖੇਲ ਗਗਨ ਗਗਨੰਤਰ, ਗਗਨ ਮੰਡਲ ਸੋਭਾ ਪਾਇੰਦਾ। ਆਦਿ ਜੁਗਾਦੀ ਨੂਰ ਬਸੰਤਰ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਆਪ ਸੁਹਾਇੰਦਾ। ਆਦਿ ਜੁਗਾਦੀ ਏਕਾ ਰਾਜਾ, ਰਾਜਨ ਏਕ ਏਕ ਅਖਵਾਈਆ। ਆਦਿ ਜੁਗਾਦੀ ਇਕ ਨਵਾਬਾ, ਸ਼ਾਹ ਨਵਾਬ ਇਕ ਵਡਿਆਈਆ। ਆਦਿ ਜੁਗਾਦੀ ਏਕਾ ਵਾਜਾ,
ਪੁਰਖ ਅਬਿਨਾਸ਼ੀ ਆਪ ਸੁਣਾਈਆ। ਆਦਿ ਜੁਗਾਦੀ ਫਿਰੇ ਭਾਜਾ, ਨਿਰਗੁਣ ਨਿਰਗੁਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਪਣੀ ਵੰਡ ਵੰਡਾਈਆ। ਆਦਿ ਜੁਗਾਦੀ ਹੁਕਮਰਾਨ, ਏਕਾ ਏਕ ਵਡੀ ਵਡਿਆਈਆ। ਆਦਿ ਜੁਗਾਦੀ ਸ਼ਾਹ ਸੁਲਤਾਨ, ਸ਼ਹਿਨਸ਼ਾਹ ਸੱਚਾ ਪਾਤਸ਼ਾਹੀਆ। ਆਦਿ ਜੁਗਾਦੀ ਦੇਵਣਹਾਰਾ ਧੁਰ ਫ਼ਰਮਾਣ, ਧੁਰ ਸੰਦੇਸਾ ਇਕ ਸੁਣਾਈਆ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਆਦਿ ਜੁਗਾਦੀ ਵਡ ਬਲਵਾਨ, ਬਲ ਆਪਣਾ ਆਪ ਰਖਾਈਆ। ਆਦਿ ਜੁਗਾਦੀ ਏਕਾ ਕਾਮ, ਬਿਨ ਕਰਨੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਆਦਿ ਜੁਗਾਦੀ ਖੇਲ ਅਵੱਲਾ, ਹਰਿ ਹਰਿ ਹਰਿ ਆਪ ਕਰਾਇੰਦਾ । ਆਦਿ ਜੁਗਾਦੀ ਇਕ ਇਕੱਲਾ, ਅਕਲ ਕਲ ਆਪਣੀ ਧਾਰ ਪਰਗਟਾਇੰਦਾ। ਆਦਿ ਜੁਗਾਦੀ ਅਛਲ ਅਛੱਲਾ, ਵਲ ਛਲ ਆਪਣਾ ਖੇਲ ਰਖਾਇੰਦਾ। ਆਦਿ ਜੁਗਾਦੀ ਵਸਣਹਾਰਾ ਜਲ ਥਲਾ, ਜਲ ਥਲ ਮਹੀਅਲ ਆਪਣਾ ਡੇਰਾ ਲਾਇੰਦਾ। ਆਦਿ ਜੁਗਾਦੀ ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਆਪ ਰੁਸ਼ਨਾਇੰਦਾ। ਆਦਿ ਜੁਗਾਦੀ ਸਚ ਸੰਦੇਸਾ ਏਕਾ ਘੱਲਾ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਆਦਿ ਜੁਗਾਦੀ ਗੁਰ ਅਵਤਾਰ ਫੜਾਏ ਪੱਲਾ, ਪੀਰ ਪੈਗ਼ੰਬਰ ਨਾਲ ਰਲਾਇੰਦਾ। ਆਦਿ ਜੁਗਾਦੀ ਸਚ ਸਿੰਘਾਸਣ ਏਕਾ ਮੱਲਾ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਆਦਿ ਜੁਗਾਦੀ ਜੋਤੀ ਸ਼ਬਦੀ ਨਿਰਗੁਣ ਨਿਰਗੁਣ ਧਾਰ ਆਪੇ ਰੱਲਾ, ਸਰਗੁਣ ਸਰਗੁਣ ਬੰਧਨ ਪਾਇੰਦਾ। ਆਦਿ ਜੁਗਾਦੀ ਬਣਿਆ ਰਹੇ ਝੱਲਾ, ਰੂਪ ਰੰਗ ਰੇਖ ਨਾ ਕਿਸੇ ਵਖਾਇੰਦਾ। ਆਦਿ ਜੁਗਾਦੀ ਏਕਾ ਅੱਲਾ, ਆਲਮੀਨ ਫੇਰਾ ਪਾਇੰਦਾ। ਆਦਿ ਜੁਗਾਦੀ ਨਿਰਗੁਣ ਰੂਪ ਸਦਾ ਬਿਸਮਿੱਲਾ, ਬਿਸਮਿਲ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣੀ ਕਰਨੀ ਆਪ ਕਮਾਇੰਦਾ। ਆਦਿ ਜੁਗਾਦੀ ਇਕ ਸੌਦਾਗਰ, ਸਾਚਾ ਵਣਜ ਹੱਟ ਚਲਾਈਆ। ਆਦਿ ਜੁਗਾਦੀ ਇਕ ਬਹਾਦਰ, ਬਲ ਆਪਣਾ ਆਪ ਧਰਾਈਆ। ਆਦਿ ਜੁਗਾਦੀ ਏਕਾ ਦਾਦਰ, ਅਨਰਾਗੀ ਰਾਗ ਸੁਣਾਈਆ। ਆਦਿ ਜੁਗਾਦੀ ਇਕ ਉਜਾਗਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਦਿ ਜੁਗਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਈਆ। ਆਦਿ ਜੁਗਾਦੀ ਇਕ ਨਿਰੰਕਾਰਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਜੁਗਾ ਜੁਗੰਤਰ ਕਰ ਪਸਾਰਾ, ਪਸਰ ਪਸਾਰੀ ਵੇਖ ਵਖਾਇੰਦਾ। ਬ੍ਰਹਿਮੰਡਾਂ ਖੰਡਾਂ ਦੇ ਹੁਲਾਰਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਵਿਸ਼ਨ ਬ੍ਰਹਮਾ ਕਰ ਪਿਆਰਾ, ਸ਼ੰਕਰ ਆਪਣਾ ਰੰਗ ਰੰਗਾਇੰਦਾ। ਕਰੋੜ ਤੇਤੀਸਾ ਕਰ ਵਣਜਾਰਾ, ਸੁਰਪਤ ਆਪਣੇ ਹੱਟ ਵਿਕਾਇੰਦਾ। ਸ਼ਬਦ ਅਨਾਦ ਸੱਚੀ ਧੁੰਨਕਾਰਾ, ਧੁੰਨ ਆਤਮਕ ਆਪ ਅਲਾਇੰਦਾ। ਸਾਚਾ ਮੰਦਰ ਕਰ ਪਿਆਰਾ, ਗ੍ਰਹਿ ਆਪਣੇ ਡੇਰਾ ਲਾਇੰਦਾ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਵਡ ਸਾਕੀ ਬਣ ਅਗੰਮ ਅਪਾਰਾ, ਅੰਮ੍ਰਿਤ ਜਾਮ ਜਾਮ ਪਿਆਇੰਦਾ। ਬੰਦ ਤਾਕੀ ਖੋਲ੍ਹ ਕਿਵਾੜਾ, ਘਰ ਸਾਚੇ ਮੁਖ ਦਿਖਲਾਇੰਦਾ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣਾ ਪੜਦਾ ਆਪ ਉਠਾਇੰਦਾ। ਏਕਾ ਕੂਕ ਇਕ ਪੁਕਾਰਾ, ਕੂਕ ਕੂਕ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਦ੍ਰਿੜਾਇੰਦਾ। ਏਕਾ ਨਾਉਂ ਨਿਸ਼ਅੱਖਰ, ਅੱਖਰ ਵਿਚ ਵੰਡ ਨਾ ਆਇਆ। ਏਕਾ ਨਾਉਂ ਚੜ੍ਹ ਕੇ ਬੈਠਾ ਚੋਟੀ ਸਿਖਰ, ਫੜ
ਫੜ ਹੱਥ ਨਾ ਕਿਸੇ ਵਖਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਕੇ ਨਾਉਂ ਦਾ ਕਰਦੇ ਗਏ ਫ਼ਿਕਰ, ਬਿਨ ਹਰਿ ਨਾਉਂ ਫ਼ਿਕਰਾ ਮਾਤ ਨਾ ਕਿਸੇ ਸੁਣਾਇਆ। ਡਰਦੇ ਡਰਦੇ ਕਰਦੇ ਰਹੇ ਜ਼ਿਕਰ, ਮੋਹ ਮਾਣ ਨਾ ਕਿਸੇ ਵਧਾਇਆ। ਨੇਤਰ ਉਠਾ ਨੈਣ ਵੇਖਿਆ ਇਧਰ ਉਧਰ, ਜੈਂਹ ਪੇਖਤ ਹਰਿ ਕਾ ਨਾਉਂ ਨਜ਼ਰੀ ਆਇਆ। ਸਰਗੁਣ ਰੂਪ ਬਣ ਕੇ ਬੈਠੇ ਰਹੇ ਗਿਦੜ, ਭਬਕ ਸ਼ੇਰ ਨਾ ਕੋਇ ਲਗਾਇਆ। ਪੰਜ ਤਤ ਕਾਇਆ ਅੰਦਰ ਗਏ ਚਿੰਬੜ, ਆਪਣਾ ਪੜਦਾ ਨਾ ਕੋਇ ਉਠਾਇਆ। ਜਗਤ ਤ੍ਰਿਸਨਾ ਨਾਲ ਰਹੇ ਲਿਬੜ, ਆਸਾ ਮਨਸਾ ਮੋਹ ਵਧਾਇਆ। ਅੰਤ ਕਰ ਬੇਨੰਤੀ ਪ੍ਰਭ ਅੱਗੇ ਕਹਿਣ ਅਸੀਂ ਭਰੀਆਂ ਚਿਕੜ, ਕਰ ਕਿਰਪਾ ਗਲ ਲਗਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਪੰਜ ਤਤ ਕਾਇਆ ਨਾਮ ਮਧਾਣੇ ਆਏ ਰਿੜਕਣ, ਗੁਰ ਅਵਤਾਰਾਂ ਆਪਣਾ ਰਿੜਕਣਾ ਦਏ ਵਖਾਇਆ। ਸ਼ਬਦ ਅਗੰਮੀ ਨਾਲ ਆਏ ਝਿੜਕਣ, ਨਾਮ ਖੰਡਾ ਇਕ ਚਮਕਾਇਆ। ਧਰਨੀ ਧਰਤ ਉਪਰ ਸਭ ਦੇ ਪੈਰ ਥਿੜਕਣ, ਕੋਈ ਸਕੇ ਨਾ ਸੀਸ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਵਡਿਆਇਆ। ਏਕਾ ਨਾਉਂ ਬਿਨ ਅੱਖਰ ਅੱਖ, ਬਿਨ ਨੇਤਰ ਨੈਣ ਦ੍ਰਿੜਾਈਆ। ਏਕਾ ਨਾਉਂ ਸਦਾ ਪਰਤੱਖ, ਪਾਰਖੂ ਬਣੇ ਸਰਬ ਲੋਕਾਈਆ। ਏਕਾ ਨਾਉਂ ਹੱਥ ਪੁਰਖ ਸਮਰਥ, ਦੂਸਰ ਹੱਥ ਨਾ ਕਿਸੇ ਫੜਾਈਆ। ਗੁਰ ਅਵਤਾਰ ਖ਼ਾਲੀ ਝੋਲੀ ਡਾਹ ਡਾਹ ਮੰਗਦੇ ਗਏ ਵੱਥ, ਪ੍ਰਭ ਸਾਚਾ ਹੋਏ ਸਹਾਈਆ। ਪੰਜ ਤਤ ਕਾਇਆ ਆਤਮ ਪਰਮਾਤਮ ਪਾ ਪਾ ਨੱਥ, ਨਟੂਆ ਆਪਣਾ ਸਾਂਗ ਵਰਤਾਈਆ। ਨੰਨ੍ਹੀ ਜੋਤ ਕਰ ਪਰਗਟ, ਨੂਰ ਨੂਰ ਨੂਰ ਕਰੇ ਰੁਸ਼ਨਾਈਆ। ਚਰਨ ਧੂੜ ਕਿਣਕਾ ਨਿੱਕਾ ਅੰਦਰ ਸੱਟ, ਦੇਵੇ ਲੋਕਮਾਤ ਵਡਿਆਈਆ। ਆਤਮ ਪਰਮਾਤਮ ਮੇਟ ਫਟ, ਬ੍ਰਹਮ ਪਾਰਬ੍ਰਹਮ ਮਿਲਾਈਆ। ਏਕਾ ਠੋਕਰ ਮਾਰੇ ਸੱਟ, ਅਨਹਦ ਨਾਦੀ ਰਾਗ ਸੁਣਾਈਆ। ਛੋਟੇ ਬਾਲਿਆਂ ਆਪਣਾ ਮਾਰਗ ਦੱਸ, ਬਾਲੀ ਬੁੱਧ ਕਰੇ ਪੜ੍ਹਾਈਆ। ਚਰਨ ਕਵਲ ਕਵਲ ਚਰਨ ਸਚ ਸਰਨਾਈ ਜਾਣਾ ਢੱਠ, ਦੂਸਰ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਆਦਿ ਜੁਗਾਦਿ, ਜੁਗ ਕਰਤਾ ਆਪ ਜਣਾਇੰਦਾ। ਏਕਾ ਨਾਮ ਸਾਚੀ ਦਾਦ, ਗੁਰ ਅਵਤਾਰਾਂ ਆਪ ਵਰਤਾਇੰਦਾ। ਏਕਾ ਨਾਮ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਆਪ ਸੁਣਾਇੰਦਾ। ਏਕਾ ਨਾਮ ਸਾਚਾ ਨਾਦ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਅਲਾਇੰਦਾ। ਏਕਾ ਨਾਮ ਬੋਧ ਅਗਾਧ, ਅੱਖਰ ਅੱਖਰ ਸਿਫ਼ਤ ਨਾ ਕੋਇ ਸਾਲਾਹਿੰਦਾ। ਏਕਾ ਨਾਮ ਆਪਣੇ ਹੱਥ ਰੱਖੇ ਗੁਰੂ ਮਹਾਰਾਜ, ਮਹਿਮਾ ਆਪਣੀ ਆਪ ਪਰਗਟਾਇੰਦਾ। ਏਕਾ ਨਾਮ ਜੁਗ ਜੁਗ ਰੱਖਣਹਾਰਾ ਲਾਜ, ਲਾਜਾਵੰਤ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਦ੍ਰਿੜਾਇੰਦਾ। ਏਕਾ ਨਾਉਂ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਏਕਾ ਨਾਉਂ ਆਪਣੀ ਜਾਣੇ ਸਚ ਤਦਬੀਰ, ਤਸਵੀਰ ਰੂਪ ਨਾ ਕੋਇ ਵਟਾਈਆ। ਏਕਾ ਨਾਉਂ ਸਚ ਜ਼ੰਜੀਰ, ਦੋ ਜਹਾਨਾਂ ਬੰਧਨ ਪਾਈਆ। ਏਕਾ ਨਾਉਂ ਬਸਤਰ ਚੀਰ, ਓਢਨ ਢਾਕਨ ਪਤ ਰਾਖੇ ਹਰ ਘਟ ਥਾਈਂਆ। ਏਕਾ ਨਾਉਂ ਸੱਚਾ ਸੀਰ, ਅੰਮ੍ਰਿਤ ਰਸ ਇਕ ਚੁਆਈਆ। ਏਕਾ ਨਾਉਂ ਬਿਨ ਹਰਫ਼ ਲਕੀਰ, ਲਿਖਣ ਪੜ੍ਹਨ ਵਿਚ ਨਾ ਆਈਆ। ਏਕਾ ਨਾਉਂ ਸੱਚਾ ਪੀਰ, ਪੀਰ ਪੀਰਾਂ ਕਰੇ ਪੜ੍ਹਾਈਆ। ਏਕਾ ਨਾਉਂ ਬਦਲਣਹਾਰ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਏਕਾ ਨਾਉਂ ਸਚ ਸ਼ਮਸ਼ੀਰ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਏਕਾ ਨਾਉਂ ਗਹਿਰ ਗੰਭੀਰ, ਗੁਣਵੰਤਾ ਆਪਣੇ
ਵਿਚ ਛੁਪਾਈਆ। ਏਕਾ ਨਾਉਂ ਠਾਂਡਾ ਸੀਰ, ਸਾਂਤਕ ਸਤਿ ਕਰਾਈਆ। ਏਕਾ ਨਾਉਂ ਕੱਢੇ ਪੀੜ, ਬਿਰਹੋਂ ਰੋਗ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਸੱਚਾ ਸ਼ਹਿਨਸ਼ਾਹੀਆ। ਏਕਾ ਨਾਉਂ ਡੂੰਘਾ ਸਾਗਰ, ਹੱਥ ਕਿਸੇ ਨਾ ਆਇੰਦਾ। ਏਕਾ ਨਾਉਂ ਆਦਿ ਜੁਗਾਦਿ ਦੇਵੇ ਆਦਰ, ਆਦਰਸ਼ ਆਪਣਾ ਰੂਪ ਵਖਾਇੰਦਾ। ਏਕਾ ਨਾਉਂ ਸਚ ਸੌਦਾਗਰ, ਦੋ ਜਹਾਨਾਂ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਉਂ ਆਪੇ ਸਿਫ਼ਤ ਸਾਲਾਹਿੰਦਾ। ਹਰਿ ਕਾ ਨਾਉਂ ਸਿਫ਼ਤ ਸਾਲਾਹ, ਸਿਫ਼ਰ ਸਿਫ਼ਰ ਰੂਪ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਦਏ ਸਲਾਹ, ਸਾਚੀ ਸਿਖਿਆ ਸਿਖ ਦ੍ਰਿੜਾਈਆ। ਸਚਖੰਡ ਨਿਵਾਸੀ ਥਿਰ ਘਰ ਦਵਾਰਿਉਂ ਬਾਹਰ ਆ, ਆਪਣੇ ਨਾਉਂ ਤੰਦ ਸਤਾਰ ਹਿਲਾਈਆ। ਸੁੰਨ ਅਗੰਮ ਪਾਰ ਕਰਾ, ਅਲੱਖ ਅਗੋਚਰ ਦਏ ਵਡਿਆਈਆ। ਪਵਣ ਪਵਣਾਂ ਵਿਚ ਸਮਾ, ਅਵਣ ਗਵਣਾ ਪਰਦਾ ਲਾਹੀਆ। ਪੰਜ ਤਤ ਕਾਇਆ ਦਏ ਵਡਿਆ, ਵਡ ਵੱਡਾ ਦਇਆ ਕਮਾਈਆ। ਬੇਪਰਦਾ ਚੁਕੇ ਬੇਪਰਵਾਹ, ਪਰਦਾ ਆਪ ਉਠਾਈਆ। ਡੁੱਬਦਾ ਸਾਗਰ ਦਏ ਤਰਾ, ਨੱਯਾ ਏਕਾ ਨਾਮ ਚੜ੍ਹਾਈਆ। ਆਪਣੀ ਰਮਜ਼ ਦਏ ਸਮਝਾ, ਰਮਜ਼ ਰਮਜ਼ ਨਾਲ ਮਿਲਾਈਆ। ਆਪਣਾ ਮੰਦਰ ਦਏ ਵਖਾ, ਤਨ ਮੰਦਰ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਪੰਜ ਤਤ ਤਤ ਆਧਾਰਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਬ੍ਰਹਮ ਪਾਰਬ੍ਰਹਮ ਪਿਆਰਾ, ਪਰਮ ਪੁਰਖ ਆਪ ਕਰਾਇੰਦਾ। ਜੋਤੀ ਜਾਤਾ ਜੋਤ ਉਜਿਆਰਾ, ਜੋੜੀ ਜੋੜਾ ਜੋੜ ਜੁੜਾਇੰਦਾ। ਸਾਚੀ ਸੇਜਾ ਦਏ ਹੁਲਾਰਾ, ਸੇਜ ਸੁਹੰਜਣੀ ਆਪ ਸੁਹਾਇੰਦਾ। ਸਤਿ ਸਤਿਵਾਦੀ ਸਤਿ ਸ਼ਿੰਗਾਰਾ, ਬਸਤਰ ਭੂਸ਼ਨ ਨਾ ਕੋਇ ਰੰਗਾਇੰਦਾ। ਲਾਲ ਗੁਲਾਲਾ ਰੰਗ ਏਕਾ ਚਾੜ੍ਹਾ, ਉਤਰ ਕਦੇ ਨਾ ਜਾਇੰਦਾ। ਗੁਰ ਗੁਰ ਮੇਲਾ ਹਰਿ ਹਰਿ ਚੇਲਾ ਸਰਗੁਣ ਹੋਏ ਸੱਜਣ ਸੁਹੇਲਾ, ਘਰ ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਇੰਦਾ। ਸਾਚਾ ਨਾਉਂ ਨਿਰਮਲ ਜੋਤ, ਹਰਿ ਸਤਿਗੁਰ ਆਪ ਜਣਾਈਆ। ਏਕਾ ਵਸੇ ਸਾਚੇ ਕੋਟ, ਏਕਾ ਬੰਕ ਸੁਹਾਈਆ। ਏਕਾ ਨਾਦ ਧੁੰਨ ਚੋਟ, ਨਗਾਰਾ ਇਕੋ ਇਕ ਸੁਣਾਈਆ। ਏਕਾ ਨਾਉਂ ਆਦਿ ਜੁਗਾਦਿ ਸਦਾ ਬਹੁਤ, ਬਹੁ ਨਾਮ ਕੰਮ ਕਿਸੇ ਨਾ ਆਈਆ। ਕੋਟਨ ਕੋਟ ਨਾਉਂ ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦੀ ਸਿਫ਼ਤ ਕਰ ਕਰ ਦੱਸਦੇ ਗਏ ਸਰੋਤ, ਸਰਵਣ ਲੋਕਮਾਤ ਸੁਣਾਈਆ। ਸਾਚੇ ਨਾਮ ਦੀ ਰੱਖ ਕੇ ਆਪ ਓਟ, ਦੋਏ ਦੋਏ ਬੈਠੇ ਸੀਸ ਝੁਕਾਈਆ। ਜਗਤ ਨਾਮ ਰਖਾਏ ਕੋਟੀ ਕੋਟ, ਪੰਜ ਤਤ ਕਾਇਆ ਦਏ ਵਡਿਆਈਆ। ਆਪਣੇ ਨਾਉਂ ਉਤੇ ਆਪੇ ਹੋਏ ਮੋਹਤ, ਦੂਸਰ ਮੁਹੱਬਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਨਾਉਂ ਚਲਾਈਆ। ਏਕਾ ਨਾਉਂ ਸਰਬ ਪਸਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਏਕਾ ਨਾਉਂ ਸਰਬ ਵਣਜਾਰਾ, ਹਰਿ ਪੁਰਖ ਨਿਰੰਜਣ ਵਣਜ ਵਖਾਇੰਦਾ। ਏਕਾ ਨਾਉਂ ਏਕੰਕਾਰਾ, ਪੁਰਖ ਅਕਾਲ ਆਪ ਸਮਝਾਇੰਦਾ। ਏਕਾ ਨਾਉਂ ਨੂਰ ਉਜਿਆਰਾ, ਆਦਿ ਨਿਰੰਜਣ ਨੂਰ ਧਰਾਇੰਦਾ। ਏਕਾ ਨਾਉਂ ਵਸਤ ਹਰਿ ਥਾਰਾ, ਅਬਿਨਾਸ਼ੀ ਕਰਤਾ ਆਪ ਵਰਤਾਇੰਦਾ। ਏਕਾ ਨਾਉਂ ਘੜਨ ਭੰਨਣਹਾਰ ਕਰੇ ਪਸਾਰਾ, ਸ੍ਰੀ ਭਗਵਾਨ ਨਿਸ਼ਾਨ ਝੁਲਾਇੰਦਾ। ਏਕਾ ਨਾਉਂ ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਨਿਰਗੁਣ ਨਜ਼ਰ ਕਿਸੇ
ਨਾ ਆਇੰਦਾ। ਏਕਾ ਨਾਉਂ ਸਚਖੰਡ ਵਸੇ ਸਚ ਦਵਾਰਾ, ਪ੍ਰਭ ਚਰਨਾਂ ਹੇਠ ਰਖਾਇੰਦਾ। ਏਕਾ ਨਾਉਂ ਖੋਲ੍ਹੇ ਇਕ ਕਿਵਾੜਾ, ਥਿਰ ਘਰ ਆਪਣਾ ਡੇਰਾ ਲਾਇੰਦਾ। ਏਕਾ ਨਾਉਂ ਸਰਬ ਆਧਾਰਾ, ਉਦਰ ਅਧਰ ਮੇਲ ਮਿਲਾਇੰਦਾ। ਏਕਾ ਨਾਉਂ ਸਰਬ ਪਿਆਰਾ, ਪ੍ਰੇਮ ਪਿਆਰ ਇਕ ਸਿਖਾਇੰਦਾ। ਏਕਾ ਨਾਉਂ ਲੱਖ ਚੁਰਾਸੀ ਦਏ ਸਹਾਰਾ, ਸਿਰ ਸਿਰ ਆਪਣਾ ਹੱਥ ਰਖਾਇੰਦਾ। ਏਕਾ ਨਾਉਂ ਗੁਰੂ ਅਵਤਾਰਾ, ਪੀਰ ਪੈਗ਼ੰਬਰ ਭੇਵ ਚੁਕਾਇੰਦਾ। ਏਕਾ ਨਾਉਂ ਇਕ ਨਗਾਰਾ, ਨਿਰਾਕਾਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਨਾਉਂ ਆਪ ਜਣਾਇੰਦਾ। ਏਕਾ ਨਾਉਂ ਸੋ ਪੁਰਖ ਨਿਰੰਜਣ ਮੀਤ, ਹੰ ਬ੍ਰਹਮ ਮੇਲ ਮਿਲਾਈਆ। ਏਕਾ ਨਾਉਂ ਸਦਾ ਅਤੀਤ, ਸਚਖੰਡ ਸਾਚੇ ਆਸਣ ਲਾਈਆ। ਏਕਾ ਨਾਉਂ ਗਾ ਗਾ ਥੱਕੇ ਗੀਤ, ਕੋਟਨ ਕੋਟ ਸਿਫ਼ਤ ਸਾਲਾਹੀਆ। ਏਕਾ ਨਾਉਂ ਆਦਿ ਜੁਗਾਦਿ ਜੁਗ ਜੁਗ ਸ੍ਰਿਸ਼ਟ ਸਬਾਈ ਲਏ ਜੀਤ, ਜਿਤਿਆ ਆਪ ਕਦੇ ਨਾ ਜਾਈਆ। ਏਕਾ ਨਾਉਂ ਵਡਿਆਈ ਹਸਤ ਕੀਟ, ਕੀਟ ਕੀਟਾਂ ਮਾਣ ਰਖਾਈਆ। ਏਕਾ ਨਾਉਂ ਪੱਤਤ ਪਾਪੀ ਕਰੇ ਪੁਨੀਤ, ਦੁਰਮਤ ਮੈਲ ਧੁਵਾਈਆ। ਏਕਾ ਨਾਉਂ ਠਾਂਡਾ ਸੀਤ, ਅਗਨੀ ਤਤ ਦਏ ਬੁਝਾਈਆ। ਏਕਾ ਨਾਉਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸੇ ਰੀਤ, ਮੰਦਰ ਮਸਜਦ ਮੱਠ ਸ਼ਿਵਦਵਾਲੇ ਨਾਉਂ ਧਰਾਈਆ। ਏਕਾ ਨਾਉਂ ਅੰਤਮ ਸਭ ਨੂੰ ਕਰੇ ਭੈ ਭੀਤ, ਭੈ ਆਪਣਾ ਆਪ ਜਣਾਈਆ। ਏਕਾ ਨਾਉਂ ਸਭ ਦੀ ਮੇਟੇ ਲੀਕ, ਲਿਖਿਆ ਲੇਖਾ ਸਭ ਦਾ ਦਏ ਮੁਕਾਈਆ। ਏਕਾ ਨਾਉਂ ਆਦਿ ਜੁਗਾਦਿ ਪ੍ਰਭ ਆਪਣੇ ਹੱਥ ਰੱਖੇ ਠੀਕ, ਠੀਕਰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੰਜ ਤਤ ਕਾਇਆ ਚੋਲਾ ਦਏ ਭੰਨਾਈਆ। ਏਕਾ ਨਾਉਂ ਲਾਸ਼ਰੀਕ, ਸ਼ਰਕਤ ਵਿਚ ਕਦੇ ਨਾ ਆਈਆ। ਏਕਾ ਨਾਉਂ ਸਦਾ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਏਕਾ ਨਾਉਂ ਪ੍ਰਭ ਕਰੇ ਪ੍ਰੀਤ, ਪ੍ਰੀਤੀਵਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਨਾਮ ਸਮਝਾਈਆ। ਆਦਿ ਜੁਗਾਦਿ ਇਕ ਨਾਮ ਸਹਾਰਾ, ਹਰਿ ਸਤਿਗੁਰ ਆਪ ਜਣਾਇੰਦਾ। ਆਦਿ ਜੁਗਾਦਿ ਗੁਰੂ ਅਵਤਾਰਾ, ਇਕੋ ਇਕ ਨਾਮ ਧਿਆਇੰਦਾ। ਆਦਿ ਜੁਗਾਦਿ ਭਗਤ ਭਗਵੰਤ ਆਧਾਰਾ, ਭੇਵ ਅਭੇਦ ਖੁਲ੍ਹਾਇੰਦਾ । ਆਦਿ ਜੁਗਾਦਿ ਸੰਤ ਦਵਾਰਾ, ਸਤਿ ਸਤਿਵਾਦੀ ਪੜਦਾ ਲਾਹਿੰਦਾ। ਆਦਿ ਜੁਗਾਦਿ ਗੁਰਮੁਖ ਪਸਾਰਾ, ਗੁਰ ਗੁਰ ਹੱਟ ਚਲਾਇੰਦਾ। ਆਦਿ ਜੁਗਾਦਿ ਗੁਰਸਿਖ ਵਣਜਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਆਦਿ ਜੁਗਾਦਿ ਇਕ ਵਰਤਾਰਾ, ਸਾਚੀ ਵਸਤ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਇਕ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ । ਆਦਿ ਜੁਗਾਦੀ ਇਕ ਭੰਡਾਰਾ, ਵਡ ਭੰਡਾਰੀ ਆਪ ਵਰਤਾਇੰਦਾ। ਆਦਿ ਜੁਗਾਦੀ ਇਕ ਪਿਆਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਸੋਹੰ ਰੂਪ ਆਪ ਨਿਰੰਕਾਰਾ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਪਸਾਰਾ, ਆਦਿ ਜੁਗਾਦਿ ਵੇਖ ਵਖਾਇੰਦਾ। ਅੰਤਮ ਮੇਲਾ ਧੁਰ ਦਰਬਾਰਾ, ਦਰ ਆਪਣੇ ਆਪ ਕਰਾਇੰਦਾ। ਵਾਹਵਾ ਵੱਜਦੀ ਰਹੇ ਸਿਤਾਰਾ, ਨਾਮ ਸਤਿ ਸਤਿ ਅਲਾਇੰਦਾ। ਜਿਸ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਗਏ ਵਾਰਾਂ, ਸੋ ਵਾਰਤਾ ਗੁਰਮੁਖਾਂ ਆਪ ਸੁਣਾਇੰਦਾ। ਜਿਸ ਦੀ ਚਰਨ ਧੂੜ ਮੰਗਦੇ ਗਏ ਖ਼ਾਕ ਛਾਰਾ, ਸੋ ਖ਼ਾਕ ਗੁਰਮੁਖ ਚਰਨ ਆਪਣੇ ਪ੍ਰੇਮ ਰਮਾਇੰਦਾ। ਜਿਸ ਅੱਗੇ ਕਰ ਕਰ ਸਯਦੇ ਮੰਨਦੇ ਰਹੇ ਪਰਵਰਦਿਗਾਰਾ, ਸੋ ਬੇਐਬ ਫੇਰੀ ਪਾਇੰਦਾ। ਜਿਸ ਦਾ ਨਾਉਂ ਸਿਫ਼ਤਾਂ ਕਰ ਕਰ ਲਿਖਦੇ ਰਹੇ ਬਣ ਲਿਖਾਰਾ, ਖਾਣੀ ਬਾਣੀ ਅੰਜੀਲ ਕੁਰਾਨੀ ਵੇਦ ਪੁਰਾਨੀ ਸ਼ਾਸਤਰ
ਸਿਮਰਤ ਸਿਮਰ ਸਿਮਰ ਸਾਲਾਹਿੰਦਾ। ਸੋ ਸਾਹਿਬ ਸਤਿਗੁਰ ਦੀਨ ਦਿਆਲ ਆਦਿ ਪੁਰਖ ਅੰਤਮ ਕਰਨ ਆਇਆ ਪਾਰ ਕਿਨਾਰਾ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਏਕਾ ਨਾਉਂ ਸੋਹੰ ਦੱਸੇ ਸਚ ਜੈਕਾਰਾ, ਬ੍ਰਹਿਮੰਡ ਖੰਡ ਜੈ ਜੈਕਾਰ ਆਪ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਸਹਾਰਾ, ਸਰਬ ਜੀਆਂ ਅੰਦਰ ਡੇਰਾ ਲਾਇੰਦਾ। ਚਰਨ ਛੁਹਾਏ ਜਿਸ ਦਵਾਰਾ, ਸੋ ਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਮ ਦੇਵੇ ਵਰ, ਸ੍ਰਿਸ਼ਟ ਸਬਾਈ ਸਤਿਜੁਗ ਸਾਚਾ ਰਾਹ ਜਣਾਇੰਦਾ।