ਪੁਸਤਕਾਲਾਭਾਗ ੧੨

੧੪ ਭਾਦਰੋਂ ੨੦੧੯ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਗਵਾਲ ਟੋਲੀ ਫਿਰੋਜ਼ਪੁਰ ਛੌਣੀ

ਆਦਿ ਜੁਗਾਦਿ ਹਰਿ ਕਰਤਾਰਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਆਦਿ ਪੁਰਖ ਬਣ ਵਣਜਾਰਾ, ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ। ਏਕੰਕਾਰਾ ਖੋਲ੍ਹ ਕਿਵਾੜਾ, ਦਰ ਸਾਚਾ ਇਕ ਵਡਿਆਇੰਦਾ। ਆਦਿ ਨਿਰੰਜਣ ਕਰ ਉਜਿਆਰਾ, ਦੀਪਕ ਦੀਆ ਇਕ ਟਿਕਾਇੰਦਾ। ਅਬਿਨਾਸ਼ੀ ਕਰਤਾ ਹੋ ਤਿਆਰਾ, ਸਤਿ ਸਰੂਪੀ ਵੇਖ ਵਖਾਇੰਦਾ। ਸ੍ਰੀ ਭਗਵਾਨ ਪਾਵੇ ਸਾਰਾ, ਨਿਰਗੁਣ ਨਿਰਗੁਣ ਦਇਆ ਕਮਾਇੰਦਾ। ਪਾਰਬ੍ਰਹਮ ਪ੍ਰਭ ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਅਗੰਮ ਅਥਾਹ ਆਪਣੀ ਕਲ ਵਰਤਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਸਾਚਾ ਤਖ਼ਤ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਇਕ ਇਕੱਲਾ ਆਪ ਕਰਾਈਆ। ਨਿਰਗੁਣ ਨਿਰਗੁਣ ਹੋ ਪਰਧਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਆਪਣੀ ਇਛਿਆ ਕਰ ਪਰਵਾਨ, ਆਪ ਆਪਣੀ ਝੋਲੀ ਪਾਈਆ। ਸਾਚਾ ਮੰਦਰ ਇਕ ਮਹਾਨ, ਮਹਾਬਲੀ ਲਏ ਪਰਗਟਾਈਆ। ਸਚਖੰਡ ਦਵਾਰ ਕਰ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਵੇਖੇ ਵਿਗਸੇ ਸ੍ਰੀ ਭਗਵਾਨ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਏਕੰਕਾਰਾ ਰੰਗ ਰੰਗਾਇੰਦਾ। ਆਦਿ ਨਿਰੰਜਣ ਕਰ ਉਜਿਆਰਾ, ਅਬਿਨਾਸ਼ੀ ਕਰਤਾ ਪੜਦਾ ਲਾਹਿੰਦਾ। ਸ੍ਰੀ ਭਗਵਾਨ ਦੇ ਹੁਲਾਰਾ, ਪਾਰਬ੍ਰਹਮ ਪ੍ਰਭ ਭੇਵ ਅਭੇਦ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਸੋਭਾ ਪਾਇੰਦਾ। ਸਚ ਦਵਾਰਾ ਸੋਭਾਵੰਤ, ਹਰਿ ਜੂ ਆਪ ਸੁਹਾਈਆ। ਨਿਰਗੁਣ ਨਿਰਾਕਾਰ ਨਿਰਵੈਰ ਬਣਾਏ ਬਣਤ, ਪੁਰਖ ਅਕਾਲ ਵਡੀ ਵਡਿਆਈਆ। ਅਜੂਨੀ ਰਹਿਤ ਮਹਿਮਾ ਜਾਣੇ ਆਪ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸਾਚਾ ਆਸਣ ਲਾਈਆ। ਸਾਚਾ ਆਸਣ ਪੁਰਖ ਅਬਿਨਾਸ਼ਨ, ਇਕ ਇਕੱਲਾ ਆਪੇ ਲਾਇੰਦਾ। ਕਰੇ ਖੇਲ ਸ਼ਾਹੋ ਸ਼ਾਬਾਸ਼ਨ, ਸ਼ਹਿਨਸ਼ਾਹ ਆਪਣਾ ਨਾਉਂ ਰਖਾਇੰਦਾ। ਸੇਵਕ ਬਣ ਬਣ ਦਾਸੀ ਦਾਸਨ, ਨਿਉਂ ਨਿਉਂ ਸੱਯਦਾ ਸੀਸ ਝੁਕਾਇੰਦਾ। ਆਪੇ ਜਾਣੇ ਖੇਲ ਤਮਾਸ਼ਨ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪੇ ਧਾਰ, ਕਰੇ ਖੇਲ ਆਪ ਕਰਤਾਰ, ਆਪਣਾ ਭੇਵ ਆਪ ਜਣਾਇੰਦਾ। ਏਕਾ ਇਛਿਆ ਆਪੇ ਰੱਖ, ਹਰਿ ਕਰਤਾ ਖੇਲ ਕਰਾਇੰਦਾ। ਆਪਣੇ ਅੰਤਰ ਹੋ ਪਰਤੱਖ, ਏਕਾ ਰੂਪ ਧਰਾਇੰਦਾ। ਆਪਣੀ ਬੋਲ ਅਲਖ, ਅਲੱਖ ਅਲੱਖਨਾ ਆਪਣੀ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਏਕੰਕਾਰ, ਆਦਿ ਆਦਿ ਜਣਾਈਆ। ਸਚਖੰਡ ਦਵਾਰ ਖੋਲ੍ਹ ਕਿਵਾੜ, ਘਰ ਸਾਚੇ ਸੋਭਾ ਪਾਈਆ। ਸ਼ਾਹੋ ਭੂਪ ਬਣ ਸਿਕਦਾਰ, ਤਖ਼ਤ ਨਿਵਾਸੀ ਦਇਆ ਕਮਾਈਆ। ਹੁਕਮੀ ਹੁਕਮ ਇਕ ਨਿਰੰਕਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਆਪਣੀ ਇਛਿਆ ਕਰ ਵਿਚਾਰ, ਵਿਚਾਰ ਵਿਚਾਰ ਵਿਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਾਚੇ ਮੰਦਰ ਸੋਭਾ ਪਾਇੰਦਾ। ਨਿਰਗੁਣ ਫੜੇ ਨਿਰਗੁਣ ਪੱਲਾ, ਨਿਰਗੁਣ ਆਪਣਾ ਬੰਧਨ ਆਪ ਰਖਾਇੰਦਾ। ਨਿਰਗੁਣ ਅੰਦਰ ਨਿਰਗੁਣ ਰੱਲਾ, ਰਲ ਮਿਲ ਆਪਣਾ ਰੰਗ ਰੰਗਾਇੰਦਾ। ਨਿਰਗੁਣ ਦੀਪਕ ਨਿਰਗੁਣ ਬੱਲਾ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਾਚਾ ਖੇਲ ਕਰੇ ਕਰਤਾਰ, ਸਚਖੰਡ ਵੱਜੇ ਸਚ ਵਧਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਪਰਮ ਪੁਰਖ ਵੇਸ ਵਟਾਈਆ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਮੁਕਾਮੇ ਹੱਕ ਹੋ ਉਜਿਆਰ, ਨੂਰ ਨੁਰਾਨਾ ਨੂਰ ਇਲਾਹੀਆ। ਕਰੇ ਮੇਲਾ ਕੰਤ ਭਤਾਰ, ਗ੍ਰਹਿ ਮੰਦਰ ਸੇਜ ਸੁਹਾਈਆ। ਜਨਨੀ ਜਨ ਬਣ ਏਕੰਕਾਰ, ਆਪਣੀ ਕਲ ਲਏ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਾ ਲਏ ਪਰਗਟਾਈਆ। ਆਪ ਆਪਾ ਕਰਨੇਹਾਰਾ, ਹਰਿ ਕਰਤਾ ਆਪ ਅਖਵਾਇੰਦਾ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਖ਼ੁਸ਼ੀ ਮਨਾਇੰਦਾ। ਆਪੇ ਮੰਦਰ ਆਪ ਦਵਾਰਾ, ਗ੍ਰਹਿ ਆਪੇ ਸੋਭਾ ਪਾਇੰਦਾ। ਆਪੇ ਪਿਤਾ ਮਾਤ ਆਪੇ ਜਣੇ ਸੁਤ ਦੁਲਾਰਾ, ਸੱਤ ਆਪਣਾ ਨਾਉਂ ਪਰਗਟਾਇੰਦਾ। ਸਾਚਾ ਨਾਮ ਇਕ ਆਧਾਰਾ, ਅਪਰੰਪਰ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪਣਾ ਅੰਗ ਰਖਾਇੰਦਾ। ਆਪੇ ਨਾਉਂ ਆਪਣਾ ਅੰਗ, ਆਦਿ ਆਦਿ ਬਣਾਈਆ। ਆਪੇ ਸੂਰਬੀਰ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਪੇ ਜਾਣੇ ਸਚ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਦ੍ਰਿੜਾਈਆ। ਸਾਚਾ ਨਾਉਂ ਹਰਿ ਨਿਰੰਕਾਰ, ਨਿਰਗੁਣ ਆਪਣਾ ਆਪ ਜਣਾਇੰਦਾ। ਆਪੇ ਵੇਖੇ ਵੇਖਣਹਾਰ, ਦੂਸਰ ਸੰਗ ਨਾ ਕੋਇ ਰਲਾਇੰਦਾ। ਏਕਾ ਮੰਦਰ ਕਰ ਤਿਆਰ, ਘਰ ਸਾਚੇ ਆਪ ਬਹਾਇੰਦਾ। ਸਚਖੰਡ ਦਵਾਰ ਖੋਲ੍ਹ ਕਿਵਾੜ, ਥਿਰ ਘਰ ਆਪਣਾ ਡੇਰਾ ਲਾਇੰਦਾ। ਪਰਮ ਪੁਰਖ ਪ੍ਰਭ ਪਾਏ ਸਾਰ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਜਾਣੇ ਜਾਨਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਉਪਾਇੰਦਾ। ਸਾਚਾ ਨਾਉਂ ਉਪਮਾ ਯੋਗ, ਹਰਿ ਜੂ ਆਪਣਾ ਆਪ ਜਣਾਈਆ। ਆਪੇ ਕਰ ਕਰ ਧੁਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਆਪੇ ਦੇਵਣਹਾਰਾ ਚੋਗ, ਰਸ ਰਸੀਆ ਰਸ ਚਖਾਈਆ। ਆਪੇ ਰੱਖੇ ਆਪਣੀ ਓਟ, ਸਿਰ ਆਪਣਾ ਹੱਥ ਟਿਕਾਈਆ। ਆਪ ਵਸਾਏ ਸਾਚੇ ਕੋਟ,

ਥਿਰ ਘਰ ਦੇਵੇ ਮਾਣ ਵਡਿਆਈਆ। ਆਪੇ ਰੱਖੇ ਸਦਾ ਅਤੋਟ, ਨਿਖੁਟ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਦ੍ਰਿੜਾਈਆ। ਏਕਾ ਨਾਮ ਸ੍ਰੀ ਭਗਵਾਨਾ, ਹਰਿ ਜੂ ਹਰਿ ਹਰਿ ਆਪ ਉਪਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਗ੍ਰਹਿ ਆਪ ਵਸਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਨਾਦੀ ਨਾਦ ਅਲਾਇੰਦਾ। ਏਕਾ ਖੇਲੇ ਖੇਲ ਮਹਾਨਾ, ਖੇਲਣਹਾਰਾ ਭੇਵ ਛੁਪਾਇੰਦਾ। ਨਰ ਨਿਰੰਕਾਰਾ ਕਰ ਪਰਧਾਨਾ, ਨਿਰਾਕਾਰ ਨਿਰਾਕਾਰ ਨਿਰਾਕਾਰ ਵੇਸ ਵਟਾਇੰਦਾ। ਅਨਭਵ ਪਰਕਾਸ਼ ਖੇਲ ਮਹਾਨਾ, ਭੇਵ ਅਭੇਦ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਹਰਿ ਸਮਝਾਇੰਦਾ। ਏਕਾ ਨਾਉਂ ਆਦਿ ਆਦਿ, ਹਰਿ ਜੂ ਹਰਿ ਹਰਿ ਆਪ ਉਪਾਇਆ। ਏਕਾ ਨਾਉਂ ਜੁਗਾ ਜੁਗਾਦਿ, ਜੁਗ ਜੁਗ ਆਪ ਧਰਾਇਆ। ਏਕਾ ਨਾਉਂ ਸਦਾ ਵਿਸਮਾਦ, ਬਿਸਮਲ ਆਪਣਾ ਰੰਗ ਵਖਾਇਆ। ਏਕਾ ਨਾਉਂ ਦੇਵੇ ਦਾਦ, ਵਸਤ ਅਮੋਲਕ ਆਪ ਵਰਤਾਇਆ। ਏਕਾ ਨਾਉਂ ਕਰਾਏ ਲਾਡ, ਗੋਦੀ ਗੋਦ ਆਪ ਸੁਹਾਇਆ। ਏਕਾ ਨਾਉਂ ਆਪਣੇ ਵਿਚੋਂ ਆਪੇ ਕਾਢ, ਆਪ ਆਪਣੇ ਦਰ ਬਹਾਇਆ। ਏਕਾ ਨਾਉਂ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਰਖਾਇਆ। ਸਾਚਾ ਨਾਉਂ ਏਕਾ ਏਕ, ਆਦਿ ਆਦਿ ਪਰਗਟਾਈਆ। ਸਾਚਾ ਨਾਉਂ ਸਦਾ ਸਦ ਟੇਕ, ਆਦਿ ਅੰਤ ਹੋਏ ਸਹਾਈਆ। ਸਾਚਾ ਨਾਉਂ ਸਦਾ ਬਬੇਕ, ਵਵੇਕੀ ਰੂਪ ਵਖਾਈਆ। ਸਾਚਾ ਨਾਉਂ ਧੁਰ ਦੀ ਮੇਖ, ਪੁਰਖ ਅਬਿਨਾਸ਼ੀ ਆਪੇ ਲਾਈਆ। ਸਾਚਾ ਨਾਉਂ ਰੂਪ ਰੰਗ ਨਾ ਕੋਇ ਰੇਖ, ਲਿਖਣ ਪੜ੍ਹਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦੇਵੇ ਵਡਿਆਈਆ। ਸਾਚਾ ਨਾਮ ਵਡ ਪਰਧਾਨ, ਸਚ ਪਰਧਾਨਗੀ ਇਕ ਕਮਾਇੰਦਾ। ਸਾਚਾ ਨਾਮ ਇਕ ਗਿਆਨ, ਗੁਰ ਗਿਆਨ ਨਾਮ ਧਰਾਇੰਦਾ। ਸਾਚਾ ਨਾਮ ਏਕਾ ਦਾਨ, ਹਰਿ ਜੂ ਹਰਿ ਹਰਿ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਸਾਚਾ ਮੰਤਰ ਨਾਮ ਇਕ, ਏਕੰਕਾਰਾ ਆਪ ਪਰਗਟਾਈਆ। ਬਿਨ ਕਲਮ ਦਵਾਤ ਸ਼ਾਹੀ ਦਏ ਲਿਖ, ਲਿਖਣਹਾਰਾ ਸ਼ਹਿਨਸ਼ਾਹੀਆ। ਆਪਣੀ ਸਿਖਿਆ ਆਪੇ ਸਿਖ, ਸਾਚੀ ਕਰੇ ਪੜ੍ਹਾਈਆ। ਨੇਤਰ ਨੈਣ ਨਾ ਆਏ ਦਿਸ, ਲੋਚਣ ਵੇਖ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਉਂ ਦੀ ਸਾਚੀ ਬਿਧ ਆਪ ਜਣਾਈਆ। ਸਾਚੀ ਬਿਧ ਕਰਤਾ ਪੁਰਖ, ਹਰਿ ਕਰਨੀ ਆਪ ਕਰਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਚਿਖਾ ਨਾ ਕੋਇ ਜਲਾਇੰਦਾ। ਸਚਖੰਡ ਦਵਾਰੇ ਆਪਣੀ ਕਰ ਕਰ ਆਪੇ ਪਰਖ, ਥਿਰ ਘਰ ਡੇਰਾ ਆਪ ਵਖਾਇੰਦਾ। ਆਦਿ ਜੁਗਾਦਿ ਰਹੇ ਨਿਧੜਕ, ਭੈ ਭੌ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਖਾਇੰਦਾ। ਸਾਚਾ ਨਾਉਂ ਸ੍ਰੀ ਭਗਵੰਤ, ਆਦਿ ਆਦਿ ਉਪਾਈਆ। ਥਿਰ ਘਰ ਦਵਾਰ ਬਣਾਏ ਬਣਤ, ਘੜ ਭੰਨਣ ਵੇਖ ਵਖਾਈਆ। ਪੂਤ ਸਪੂਤਾ ਖੇਲੇ ਖੇਲ ਮਹਿਮਾ ਜਾਣੇ ਬੇਅੰਤ, ਬੇਅੰਤ ਬੇਅੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਲਏ ਪਰਗਟਾਈਆ। ਏਕਾ ਨਾਮ ਹਰਿ ਵਣਜਾਰਾ, ਸਚ ਸਾਚਾ ਹੱਟ ਚਲਾਇੰਦਾ। ਏਕਾ ਨਾਮ ਵਿਸ਼ਨ ਬ੍ਰਹਮਾ ਸ਼ਿਵ ਭੰਡਾਰਾ, ਵਡ ਭੰਡਾਰੀ ਆਪ ਵਰਤਾਇੰਦਾ। ਏਕਾ ਨਾਮ ਤ੍ਰੈੁਗੁਣ ਪਸਾਰਾ, ਰਜੋ ਤਮੋ ਸਤੋ ਜੋੜ ਜੋੜਾਇੰਦਾ। ਏਕਾ ਨਾਮ ਪੰਜ ਤਤ ਅਖਾੜਾ, ਅਪ ਤੇਜ ਵਾਏ ਪ੍ਰਿਥਮੀ

ਆਕਾਸ਼ ਗੰਢ ਪਾਇੰਦਾ। ਏਕਾ ਨਾਮ ਲੱਖ ਚੁਰਾਸੀ ਕਰ ਪਸਾਰਾ, ਚਾਰੇ ਖਾਣੀ ਰੰਗ ਰੰਗਾਇੰਦਾ। ਏਕਾ ਨਾਮ ਚਾਰੇ ਬਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਏਕਾ ਨਾਮ ਨਿਰਗੁਣ ਸਰਗੁਣ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਰਖਾਇੰਦਾ। ਏਕਾ ਨਾਉਂ ਵਣਜ ਵਪਾਰ, ਹਰਿ ਹਰਿ ਜੂ ਆਪ ਜਣਾਈਆ। ਏਕਾ ਨਾਉਂ ਦੋ ਜਹਾਨਾਂ ਕਰੇ ਖ਼ਬਰਦਾਰ, ਬੇਖ਼ਬਰ ਆਪ ਉਠਾਈਆ। ਏਕਾ ਨਾਉਂ ਸਾਂਝਾ ਯਾਰ, ਆਦਿ ਜੁਗਾਦਿ ਰਿਹਾ ਸਮਾਈਆ। ਏਕਾ ਨਾਉਂ ਸਿਫ਼ਤੀ ਸਿਫ਼ਤ ਤੇ ਵਸੇ ਬਾਹਰ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਏਕਾ ਨਾਉਂ ਦੇਵਣਹਾਰ, ਦਾਤਾ ਦਾਨੀ ਦਇਆ ਕਮਾਈਆ। ਏਕਾ ਨਾਉਂ ਕਰ ਪਸਾਰ, ਘਟ ਘਟ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਰਖਾਈਆ। ਸਾਚਾ ਨਾਉਂ ਇਕ ਵਰਤਾਰਾ, ਮਿਹਰਵਾਨ ਆਪ ਜਣਾਇੰਦਾ। ਆਦਿ ਜੁਗਾਦੀ ਖੇਲ ਨਿਆਰਾ, ਜੁਗ ਜੁਗ ਵੇਖ ਵਖਾਇੰਦਾ। ਗੁਰ ਅਵਤਾਰਾਂ ਦਏ ਸਹਾਰਾ, ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਨੇਤਰ ਨੈਣ ਇਕ ਉਘਾੜਾ, ਅੱਖ ਅੱਖ ਨਾਲ ਮਿਲਾਇੰਦਾ। ਘਰ ਵਿਚ ਘਰ ਪਾਵੇ ਸਾਰਾ, ਮੰਦਰ ਅੰਦਰ ਅੰਦਰ ਮੰਦਰ ਮੇਲ ਮਿਲਾਇੰਦਾ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਖਾਇੰਦਾ। ਸਾਚਾ ਨਾਮ ਸ੍ਰੀ ਭਗਵਾਨ, ਆਦਿ ਪੁਰਖ ਪਰਗਟਾਈਆ। ਗੁਰ ਅਵਤਾਰਾਂ ਦੇਵੇ ਦਾਨ, ਦਾਤਾ ਦਾਨੀ ਬੇਪਰਵਾਹੀਆ। ਪੀਰ ਪੈਗ਼ੰਬਰ ਬਾਲ ਅਞਾਣ, ਛੋਟੇ ਬਾਲੇ ਲਏ ਉਠਾਈਆ। ਅਲਫ਼ ਯੇ ਕਰ ਬਿਆਨ, ਸਾਚੀ ਸਿਖਿਆ ਇਕ ਪੜ੍ਹਾਈਆ। ਤਿੰਨ ਪੰਜ ਕਰ ਪਰਧਾਨ, ਪੈਂਤੀਸ ਅੱਖਰ ਵੰਡ ਵੰਡਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਸਿਫ਼ਤੀ ਨਾਮ ਸਿਫ਼ਤ ਸਾਲਾਹੀਆ। ਦਿਸ ਨਾ ਆਏ ਵਿਚ ਜਹਾਨ, ਨੇਤਰ ਨਜ਼ਰ ਕੋਇ ਨਾ ਪਾਈਆ। ਅੱਖਰ ਅੱਖਰ ਕਰਨ ਬਿਆਨ, ਜਗਤ ਬਿਆਨਾ ਇਕ ਜਣਾਈਆ। ਰਸਨਾ ਜਿਹਵਾ ਗਾਏ ਗਾਨ, ਬੱਤੀ ਦੰਦ ਨਾਲ ਸਾਲਾਹੀਆ। ਮਨ ਮਤ ਬੁਧ ਕਰੇ ਵਖਿਆਨ, ਵਿਅਕਤੀ ਬਣਨ ਕੋਇ ਨਾ ਪਾਈਆ। ਕਰੇ ਖੇਲ ਸ੍ਰੀ ਭਗਵਾਨ, ਸਾਚਾ ਨਾਮ ਇਕ ਰਖਾਈਆ। ਜਿਸ ਦਾ ਲੱਭ ਲੱਭ ਥੱਕੇ ਸਰਬ ਨਿਸ਼ਾਨ, ਨਿਸ਼ਾਨਾ ਹੱਥ ਕਿਸੇ ਨਾ ਆਈਆ। ਕੋਟਨ ਕੋਟ ਕਰ ਕੇ ਗਏ ਧਿਆਨ, ਧਿਆਨ ਧਿਆਨ ਨਾ ਕੋਇ ਮਿਲਾਈਆ । ਕੋਟਨ ਕੋਟ ਹੋਏ ਹੈਰਾਨ, ਹਰਿ ਕਾ ਨਾਉਂ ਹੱਥ ਨਾ ਕੋਇ ਫੜਾਈਆ। ਸਿਫ਼ਤੀ ਸਿਫ਼ਤ ਕਰਨ ਬਿਆਨ, ਬੇਵਾ ਰੂਪ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਸਮਝਾਈਆ। ਏਕਾ ਨਾਮ ਪੁਰਖ ਅਕਾਲਾ, ਅਕਲ ਕਲਾ ਕਲ ਆਪ ਜਣਾਇੰਦਾ। ਏਕਾ ਨਾਮ ਦੀਨ ਦਿਆਲਾ, ਦੀਨਨ ਆਪਣੇ ਰੰਗ ਰੰਗਾਇੰਦਾ। ਏਕਾ ਨਾਮ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਸੇਵ ਕਮਾਇੰਦਾ। ਏਕਾ ਨਾਮ ਵਸੇ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਆਪਣਾ ਡੇਰਾ ਲਾਇੰਦਾ। ਏਕਾ ਨਾਮ ਲਹਿਣਾ ਦੇਣਾ ਚੁਕਾਏ ਕਾਲ ਮਹਾਕਾਲਾ, ਮਹਾਕਾਲ ਆਪਣਾ ਭੈ ਵਖਾਇੰਦਾ। ਏਕਾ ਨਾਮ ਆਦਿ ਜੁਗਾਦਿ ਵੇਖਣਹਾਰਾ ਤ੍ਰੈਗੁਣ ਮਾਇਆ ਜਗਤ ਜੰਜਾਲਾ, ਜਾਗਰਤ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸਿਫ਼ਤ ਸਿਫ਼ਤ ਸਾਲਾਹ, ਨਿਰਗੁਣ ਸਰਗੁਣ ਬਣ ਮਲਾਹ, ਗੁਰ ਅਵਤਾਰ ਲਏ ਪੜ੍ਹਾ, ਪੀਰ ਪੈਗ਼ੰਬਰ ਆਪ ਉਠਾ, ਸਾਚਾ ਮਾਰਗ ਇਕ ਜਣਾਇੰਦਾ। ਹਰਿ ਕਾ ਨਾਮ ਨਾ ਕੋਇ ਅਲਫ਼, ਆਰਫ਼ ਕਰੇ ਨਾ ਕੋਇ ਪੜ੍ਹਾਈਆ। ਹਰਿ ਕਾ

ਨਾਮ ਦਿਸੇ ਨਾ ਕਿਸੇ ਤਰਫ਼, ਵੰਡਣ ਵੰਡ ਵਿਚ ਨਾ ਆਈਆ। ਹਰਿ ਕਾ ਨਾਮ ਕੋਈ ਨਾ ਸਕੇ ਪਰਖ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਹਰਿ ਕਾ ਨਾਮ ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨ ਅਧਵਿਚਕਾਰ ਨਾ ਜਾਏ ਅਟਕ, ਰਾਹ ਵਿਚ ਨਾ ਕੋਇ ਅਟਕਾਈਆ। ਹਰਿ ਕਾ ਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਸਮਝਾਈਆ। ਹਰਿ ਕਾ ਨਾਉਂ ਇਕੋ ਅਲਫ਼, ਅਲਫ਼ੀ ਤਨ ਨਾ ਕੋਇ ਰਖਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਵੰਡ ਨਾ ਕੋਇ ਵੰਡਾਇੰਦਾ। ਆਦਿ ਜੁਗਾਦਿ ਜੁਗ ਜੁਗ ਆਵੇ ਜਾਵੇ ਪਰਤ, ਪਰਤੀਨਿਧ ਆਪ ਅਖਵਾਇੰਦਾ। ਸਰਗੁਣ ਦੇਵੇ ਵਡਿਆਈ ਉਪਰ ਧਰਤ, ਧਰਨੀ ਧਵਲ ਸੁਹਾਇੰਦਾ। ਪੀਰ ਪੈਗ਼ੰਬਰਾਂ ਲਾਵੇ ਕਿਰਤ, ਕਰਨੀ ਆਪਣੀ ਕਿਰਤ ਜਣਾਇੰਦਾ। ਕਰ ਕਿਰਪਾ ਸਭ ਦੀ ਮੇਟੇ ਆਪੇ ਹਿਰਸ, ਹਵਸ ਆਪਣੀ ਨਾਲ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਰਖਾਇੰਦਾ। ਸਾਚਾ ਨਾਮ ਵਡ ਬਲਵਾਨ, ਹਰਿ ਜੂ ਹਰਿ ਹਰਿ ਆਪ ਉਪਾਈਆ। ਸਾਚਾ ਨਾਮ ਜੁਗੋ ਜੁਗ ਗਾਨ, ਗਾਇਤਰੀ ਮੰਤਰ ਕਰੇ ਪੜ੍ਹਾਈਆ। ਸਾਚਾ ਨਾਮ ਸ੍ਰੀ ਸ੍ਰੀਰਾਮ, ਰਾਮ ਰਮੱਯਾ ਵੇਖ ਵਖਾਈਆ। ਸਾਚਾ ਨਾਮ ਸਾਚਾ ਕਾਹਨ, ਏਕਾ ਬੰਸਰੀ ਨਾਮ ਸੁਣਾਈਆ । ਸਾਚਾ ਨਾਮ ਘਨੱਯਾ ਸ਼ਾਮ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾਈਆ। ਸਾਚਾ ਨਾਮ ਦਏ ਪੈਗ਼ਾਮ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਸਾਚਾ ਨਾਮ ਇਕ ਇਸਲਾਮ, ਇਸਮ ਆਜ਼ਮ ਦਏ ਜਣਾਈਆ। ਸਾਚਾ ਨਾਮ ਏਕਾ ਏਕ ਕਰੇ ਇੰਤਜਾਮ, ਦੋ ਜਹਾਨਾਂ ਵੇਖ ਵਖਾਈਆ। ਸਾਚਾ ਨਾਮ ਆਦਿ ਜੁਗਾਦਿ, ਜੁਗ ਜੁਗ ਲੱਖ ਚੁਰਾਸੀ ਕਰੇ ਗ਼ੁਲਾਮ, ਆਪਣਾ ਬੰਧਨ ਆਪੇ ਪਾਈਆ। ਸਾਚਾ ਨਾਮ ਏਕਾ ਮਾਰੇ ਨਿਰਾਲਾ ਬਾਣ, ਅਣਿਆਲਾ ਤੀਰ ਆਪ ਚਲਾਈਆ। ਸਾਚਾ ਨਾਮ ਕੋਇ ਨਾ ਸਕੇ ਪਹਿਚਾਨ, ਪਹਿਚਾਨ ਵਿਚ ਕਿਸੇ ਨਾ ਆਈਆ। ਜਿਸ ਜਨ ਕਰ ਕਿਰਪਾ ਦੇਵੇ ਦਾਨ, ਤਿਸ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਸਦਾ ਸਦਾ ਛੁਪਾਈਆ। ਸਾਚਾ ਨਾਮ ਛੁਪੇ ਸਚਖੰਡ, ਥਿਰ ਘਰ ਆਪਣਾ ਮੁਖ ਛੁਪਾਈਆ। ਜੁਗਾ ਜੁਗੰਤਰ ਹਰਿ ਜੂ ਵੰਡ, ਅੱਖਰੀ ਨਾਮ ਵਡਿਆਈਆ। ਅੱਖਰ ਅੱਖਰ ਦੇ ਦੇ ਗੰਢ, ਗੰਢਣ ਆਪ ਗੰਢਾਈਆ। ਆਦਿ ਜੁਗਾਦਿ ਕਦੇ ਨਾ ਹੋਏ ਖੰਡ, ਖੰਡਾ ਏਕਾ ਹੱਥ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕੋਟਨ ਰਹੇ ਮੰਗ, ਚਰਨ ਸਰਨ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਮੰਗਣ ਸਾਚੀ ਮੰਗ, ਅਨੰਦ ਅਨੰਦ ਅਨੰਦ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਆਪਣੇ ਹੱਥ ਰਖਾਈਆ। ਸਾਚਾ ਮੰਤਰ ਆਦਿ ਨਮੋ ਸਤਿ, ਸਤਿ ਸਤਿਵਾਦੀ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਮਤ, ਬ੍ਰਹਮ ਵਿਦਿਆ ਇਕ ਜਣਾਇੰਦਾ। ਲੇਖਾ ਜਾਣ ਪੰਜ ਤਤ, ਤਤਵ ਤਤ ਅੱਗ ਬੁਝਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਰੱਤ ਛੁਪਾਇੰਦਾ। ਪੁਰਖ ਅਕਾਲ ਦੀਨ ਦਿਆਲ ਇਕ ਇਕੱਲਾ ਕਰ ਕਿਰਪਾ ਬੀਜੇ ਨਾਮ ਵਤ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਲੱਖ ਚੁਰਾਸੀ ਸੱਥਰ ਬੈਠੀ ਘਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਡਿਆਇੰਦਾ। ਸਾਚਾ ਨਾਮ ਸਤਿਗੁਰ ਧਾਰ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਸਾਚਾ ਨਾਮ ਖੇਲ ਅਪਾਰ, ਅਪਰੰਪਰ ਕਰੇ ਬੇਪਰਵਾਹੀਆ। ਸਾਚਾ ਨਾਮ ਰਹੇ ਸਦਾ ਜੁਗ ਚਾਰ, ਜੁਗ ਚੌਕੜੀ ਵੇਸ ਵਟਾਈਆ। ਸਾਚਾ ਨਾਮ ਲੱਖ ਚੁਰਾਸੀ ਦਏ ਭੰਡਾਰ,

ਵਡ ਭੰਡਾਰੀ ਆਪ ਵਰਤਾਈਆ। ਸਾਚਾ ਨਾਮ ਸਤਿਜੁਗ ਤ੍ਰੇਤਾ ਦਵਾਪਰ ਕਰੇ ਪਾਰ, ਕਲਜੁਗ ਵੇਖੇ ਚਾਈਂ ਚਾਈਂਆ। ਸਾਚਾ ਨਾਮ ਨੌਂ ਸੌ ਚੁਰਾਨਵੇ ਚੌਕੜੀ ਗੇੜਾ ਦਏ ਨਿਵਾਰ, ਗੇੜਾ ਗੇੜੇ ਵਿਚ ਰਖਾਈਆ। ਸਾਚਾ ਨਾਮ ਤੇਈ ਅਵਤਾਰਾਂ ਲਹਿਣਾ ਦੇਣਾ ਦਏ ਨਵਾਰ, ਲੇਖਾ ਲੇਖੇ ਵਿਚ ਪਾਈਆ। ਸਾਚਾ ਨਾਮ ਵੇਖਣਹਾਰਾ ਭਗਤ ਦਵਾਰ, ਭਗਤ ਅਠਾਰਾਂ ਲਏ ਜਗਾਈਆ। ਸਾਚਾ ਨਾਮ ਖੋਲਣਹਾਰ ਕਿਵਾੜ, ਈਸਾ ਮੂਸਾ ਪੜਦਾ ਦਏ ਚੁਕਾਈਆ। ਸਾਚਾ ਨਾਮ ਸਾਚਾ ਯਾਰ, ਯਾਰੀ ਮੁਹੰਮਦ ਨਾਲ ਨਿਭਾਈਆ। ਸਾਚਾ ਨਾਮ ਵਸੇ ਸਚਖੰਡ ਸੱਚੇ ਦਰਬਾਰ, ਨਿਰਗੁਣ ਸਰਗੁਣ ਲਏ ਪਰਗਟਾਈਆ। ਕਿਰਪਾ ਕਰ ਆਪ ਕਰਤਾਰ, ਨਾਨਕ ਨਿਰਗੁਣ ਲਏ ਮਿਲਾਈਆ। ਸਰਗੁਣ ਚੋਲਾ ਵਿਚ ਸੰਸਾਰ, ਪਰਦਾ ਉਹਲਾ ਦਏ ਮਿਟਾਈਆ। ਏਕਾ ਢੋਲਾ ਬੋਲ ਜੈਕਾਰ, ਸਾਚਾ ਸੋਹਲਾ ਆਪ ਸੁਣਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕ ਪਿਆਰ, ਦੂਜਾ ਬੰਧਨ ਨਾ ਕੋਇ ਰਖਾਈਆ। ਪਿਤਾ ਪੂਤ ਇਕ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਉਪਾਈਆ। ਸਾਚਾ ਨਾਉਂ ਆਦਿ ਜੁਗਾਦੀ ਅਪਰ ਅਪਾਰਾ, ਅਪਰੰਪਰ ਧਾਰ ਜਣਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰ ਪਸਾਰਾ, ਨਿਰਾਧਾਰ ਨਿਰਵੈਰ ਪੁਰਖ ਅਜੂਨੀ ਰਹਿਤ ਅਕਲ ਕਲ ਧਾਰੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਵਣਜ ਆਪ ਕਰਾਇੰਦਾ। ਸਾਚਾ ਵਣਜ ਸਤਿ ਨਾਮ, ਹਰਿ ਨਾਮੇ ਕਰੇ ਪੜ੍ਹਾਈਆ। ਸਾਚਾ ਵਣਜ ਧੁਰ ਕਲਾਮ, ਕਲਮਾ ਨਬੀ ਆਪ ਜਣਾਈਆ। ਸਾਚਾ ਵਣਜ ਇਕ ਪੈਗ਼ਾਮ, ਪਰਮ ਪੁਰਖ ਦਏ ਵਡਿਆਈਆ। ਸਾਚਾ ਵਣਜ ਸਾਚਾ ਕਾਮ, ਕਰਨੀ ਕਰਤਾ ਆਪ ਸਮਝਾਈਆ। ਸਾਚਾ ਵਣਜ ਚਾਰ ਵਰਨਾਂ ਦੇਵੇ ਦਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਨਾਮ ਵਸਤ ਅਮੋਲਕ, ਅਮੁੱਲੜੀ ਦਾਤ ਹਰਿ ਵਰਤਾਇਆ। ਨਾਨਕ ਨਿਰਗੁਣ ਭਰੀ ਗੋਲਕ, ਸਚ ਖ਼ਜ਼ਾਨਾ ਹੱਥ ਫੜਾਇਆ। ਕਲਜੁਗ ਪੰਜ ਤਤ ਕਾਇਆ ਵੇਖੇ ਢੋਲਕ, ਘਰ ਮੰਦਰ ਰਾਗ ਅਲਾਇਆ। ਹਰਿ ਕਾ ਨਾਉਂ ਸਦਾ ਅਣਬੋਲਤ, ਅਣਡਿਠੜਾ ਰਾਗ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸਾ ਦੇਵੇ ਸੱਦਾ ਹਰਿ ਜੂ ਨਾਨਕ ਨਿਰਗੁਣ ਕਰੇ ਪੜ੍ਹਾਈਆ। ਹੁਕਮੇ ਅੰਦਰ ਸਭ ਕੋਈ ਬੱਧਾ, ਹੁਕਮੇ ਅੰਦਰ ਸਰਬ ਲੋਕਾਈਆ। ਹੁਕਮੇ ਅੰਦਰ ਸਤਿਗੁਰ ਨਾਨਕ ਇਕੋ ਲੱਧਾ, ਘਰ ਸਾਚੇ ਖ਼ੁਸ਼ੀ ਮਨਾਈਆ। ਗ੍ਰਹਿ ਅੰਮ੍ਰਿਤ ਵੇਖੇ ਜਾਮ ਮਦਾ, ਭਰ ਪਿਆਲਾ ਸਾਕੀ ਹੱਥ ਫੜਾਈਆ । ਸਰਗੁਣ ਦਵਾਰੇ ਨਿਰਗੁਣ ਫਿਰੇ ਨੱਠਾ, ਬਣ ਬਣ ਪਾਂਧੀ ਰਾਹੀਆ। ਭਾਗ ਲਗਾਏ ਤਤ ਅੱਠਾ, ਮਨ ਮਤ ਬੁਧ ਨਾ ਚਲੇ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾਨਕ ਕਹੇ ਸਤਿਗੁਰ ਮੇਰਾ, ਪੁਰਖ ਅਕਾਲ ਵਡੀ ਵਡਿਆਈਆ। ਕਰ ਕਿਰਪਾ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਕੋਝੀ ਕਮਲੀ ਚੁਕਿਆ ਝੇੜਾ, ਗੇੜਾ ਹੋਰ ਨਾ ਕੋਇ ਵਖਾਈਆ। ਸੁਲਤਾਨ ਸਾਹਿਬ ਬੰਨੇ ਬੇੜਾ, ਆਪਣੇ ਕੰਧ ਉਠਾਈਆ। ਦੋ ਜਹਾਨ ਬ੍ਰਹਿਮੰਡ ਖੰਡ ਖੁਲ੍ਹਾ ਵਖਾਏ ਵੇਹੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਲਏ ਵਰਤਾਈਆ। ਨਾਨਕ ਨਾਮ ਮਿਲਿਆ ਸਤਿ, ਸਤਿ ਸਤਿਵਾਦੀ ਆਪ ਵਰਤਾਇੰਦਾ। ਨਾਨਕ ਨਾਮ ਮਿਲਿਆ ਰਥ, ਜੀਵਾਂ ਜੰਤਾਂ ਆਪ ਚੜ੍ਹਾਇੰਦਾ। ਨਾਨਕ ਨਾਮ ਮਿਲਿਆ

ਅਕੱਥ, ਕਥਨੀ ਕਥ ਨਾ ਕੋਇ ਗਾਇੰਦਾ। ਨਾਨਕ ਨਾਮ ਮਿਲਿਆ ਵੱਥ, ਵਸਤ ਅਮੋਲਕ ਝੋਲੀ ਪਾਇੰਦਾ। ਨਾਨਕ ਨਾਮ ਦਿਤਾ ਦੱਸ, ਦਹਿ ਦਿਸ਼ਾ ਪਰਦਾ ਲਾਹਿੰਦਾ। ਨਾਨਕ ਨਾਮ ਹੋਇਆ ਵਸ, ਵਸ ਆਪਣਾ ਆਪ ਕਰਾਇੰਦਾ। ਨਾਨਕ ਨਾਮ ਗਾਏ ਜਸ, ਜਸ ਨਾਮ ਨਾਨਕ ਨਾਨਕ ਗਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਰੂਪ ਵਟਾਇੰਦਾ। ਕੋਟਨ ਕੋਟ ਤ੍ਰਿਲੋਕੀ ਚਰਨਾਂ ਹੇਠਾਂ ਮਥ, ਨਾਮ ਮਧਾਨਾ ਇਕ ਜਣਾਇੰਦਾ। ਅੱਖਰ ਅੱਖਰ ਹੋਇਆ ਵੱਖ, ਵੱਖਰ ਵੱਖਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਉਪਜਾਇੰਦਾ। ਸਾਚੀ ਸਿਖਿਆ ਸ੍ਰੀ ਭਗਵਾਨਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਸਤਿਗੁਰ ਸੂਰਾ ਕਰ ਬਲਵਾਨਾ, ਬਲ ਆਪਣਾ ਦਏ ਵਡਿਆਈਆ। ਲੋਕਮਾਤ ਦਾ ਰਾਜ ਰਾਜਾਨਾ, ਰਾਜ ਜੋਗ ਦਏ ਸਮਝਾਈਆ। ਕਾਇਆ ਮੰਦਰ ਸਚ ਮਕਾਨਾ, ਸਾਢੇ ਤਿੰਨ ਹੱਥ ਬਣਤ ਬਣਾਈਆ। ਘਰ ਵਿਚ ਘਰ ਸੋਹੇ ਮਹਾਨਾ, ਗ੍ਰਹਿ ਗ੍ਰਹਿ ਨਾਲ ਮਿਲਾਈਆ। ਦੀਪਕ ਦੀਆ ਇਕ ਟਿਕਾਨਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਬੰਦ ਕਿਵਾੜੀ ਇਕ ਵਖਾਨਾ, ਬਜਰ ਕਪਾਟੀ ਕੁੰਡਾ ਲਾਹੀਆ। ਸਰ ਸਰੋਵਰ ਅੰਮ੍ਰਿਤ ਰਸ ਮਹਾਨਾ, ਨਿਝਰ ਝਿਰਨਾ ਰਿਹਾ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਪਰਗਟਾਈਆ । ਸਾਚਾ ਨਾਉਂ ਸਤਿਗੁਰ ਪੂਰਾ, ਹਰਿ ਨਾਨਕ ਆਪ ਦ੍ਰਿੜਾਇੰਦਾ। ਆਦਿ ਜੁਗਾਦਿ ਸਦਾ ਹਜ਼ੂਰਾ, ਵਿਛੜ ਕਦੇ ਨਾ ਜਾਇੰਦਾ। ਅਗਿਆਨ ਅੰਧੇਰ ਮਿਟਾ ਦੇਵੇ ਨੂਰਾ, ਨੂਰੋ ਨੂਰ ਜੋਤ ਜਗਾਇੰਦਾ। ਨਾਤਾ ਤੋੜੇ ਕੂੜੋ ਕੂੜਾ, ਕੂੜੀ ਕਿਰਿਆ ਆਪ ਖਪਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਸੋ ਨਾਮ ਨਾਨਕ ਆਪ ਵਡਿਆਇੰਦਾ। ਆਦਿ ਜੁਗਾਦੀ ਹੋਏ ਪੂਰਾ, ਪੂਰੀ ਇਛਿਆ ਆਪ ਕਰਾਇੰਦਾ। ਸਰਬ ਕਲ ਸਦ ਭਰਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਲਾਹਿੰਦਾ । ਸਾਚਾ ਨਾਮ ਸਤਿਗੁਰ ਪਿਆਰ, ਗੁਰ ਸ਼ਬਦ ਵਡੀ ਵਡਿਆਈਆ। ਨਾਨਕ ਕੂਕੇ ਕੂਕ ਪੁਕਾਰ, ਬੋਲ ਬੋਲ ਸੁਣਾਈਆ। ਬੋਵੋ ਬੋਵੋ ਬੋਵੋ ਜੀਵ ਗੁਆਰ, ਵੇਲਾ ਗਿਆ ਹੱਥ ਨਾ ਆਈਆ। ਨੇਤਰ ਰੋਵੋ ਜ਼ਾਰੋ ਜ਼ਾਰ, ਅੰਤਰ ਰੋ ਰੋ ਦਿਓ ਦੁਹਾਈਆ। ਪ੍ਰਭ ਮਿਲਣ ਦੀ ਇਕੋ ਵਾਰ, ਮਾਣਸ ਮਿਲੀ ਜਗਤ ਵਡਿਆਈਆ। ਨੇਤਰ ਖੋਲ੍ਹੋ ਬੰਦ ਕਿਵਾੜ, ਘਰ ਮਿਲੇ ਸੱਚਾ ਮਾਹੀਆ। ਨਾਤਾ ਤੋੜੇ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਆਸਾ ਤ੍ਰਿਸਨਾ ਦੇਵੇ ਮਾਰ, ਹਉਮੇ ਹੰਗਤਾ ਦਏ ਖਪਾਈਆ। ਮਨਮਤ ਦੇਵੇ ਮਾਰ, ਗੁਰਮਤ ਕਰੇ ਪੜ੍ਹਾਈਆ। ਸੁਰਤੀ ਸ਼ਬਦ ਇਕ ਪਿਆਰ, ਪਿਆਰ ਪਿਆਰ ਨਾਲ ਮਿਲਾਈਆ। ਨਜ਼ਰੀ ਆਏ ਸਾਂਝਾ ਯਾਰ, ਘਰ ਸਾਚੀ ਸੇਜ ਹੰਢਾਈਆ। ਸਾਚਾ ਫਲ ਲੱਗੇ ਵਿਚ ਸੰਸਾਰ, ਅੰਮ੍ਰਿਤ ਰਸ ਇਕ ਖ਼ੁਆਈਆ। ਨਾਨਕ ਅੰਦਰ ਬੀਜਿਆ ਆਪ ਕਰਤਾਰ, ਨਾਨਕ ਗੁਰਮੁਖਾਂ ਅੰਦਰ ਬਿਜਾਈਆ। ਇਕ ਦੂਜੇ ਦੀ ਬਣੋ ਨਾਰੀ ਕੰਤ ਭਤਾਰ, ਬਣ ਨਾਰੀ ਸੇਵ ਕਮਾਈਆ। ਸਤਿਗੁਰ ਚਰਨ ਧੂੜੀ ਮੰਗੋ ਛਾਰ, ਮਸਤਕ ਟਿੱਕਾ ਖ਼ਾਕ ਲਗਾਈਆ। ਪੱਤ ਡਾਲ੍ਹੀ ਮੌਲੇ ਖਿੜੇ ਸੱਚੀ ਗੁਲਜਾਰ, ਗੁਲਸ਼ਨ ਵੇਖੇ ਹਰਿ ਰਘੁਰਾਈਆ। ਮਹਿਕ ਮਹਿਕ ਮਹਿਕ ਆਵੇ ਅੰਦਰ ਬਾਹਰ, ਜਿਸ ਨਾਨਕ ਮਿਲ ਮਿਲ ਹਰਿ ਕਾ ਨਾਮ ਸਿੰਚ ਕਿਆਰੀ ਆਪਣਾ ਹੱਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੀਜ ਇਕ ਦ੍ਰਿੜਾਈਆ। ਸਾਚਾ ਬੀਜ ਬਿਨ ਬੀਜੇ ਬੀਜਾ, ਕਰ ਕਿਰਪਾ ਹਰਿ ਰਘੁਰਾਈਆ । ਭੇਵ ਚੁਕਾਏ ਏਕਾ ਦੂਜਾ, ਦੋਏ ਦੋਏ ਰੂਪ ਰਹਿਣ ਨਾ ਪਾਈਆ। ਨੇਤਰ ਖੋਲ੍ਹੇ

ਨਿਜ ਘਰ ਤੀਜਾ, ਨੈਣ ਨੈਣ ਨਾਲ ਮਿਲਾਈਆ। ਚੌਥੇ ਘਰ ਆਪ ਪਤੀਜਾ, ਚਾਰੋਂ ਕੁੰਟ ਵੱਜੇ ਵਧਾਈਆ। ਪੰਚਮ ਕਰੇ ਸਾਚੀ ਰੀਝਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਛੇਵੇਂ ਘਰ ਪਾਰ ਕਰਾਏ ਦਲੀਜਾ, ਅਧਵਿਚਕਾਰ ਨਾ ਕੋਇ ਅਟਕਾਈਆ। ਸਤਿ ਸਤਿਵਾਦੀ ਠਾਂਡਾ ਸੀਤਾ, ਸਤਿਗੁਰ ਸੱਚਾ ਇਕੋ ਮਾਹੀਆ। ਅੱਠਾਂ ਤਤਾਂ ਕਰੇ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਈਆ। ਨੌਂ ਦੁਆਰੇ ਕਰੇ ਖਾਲੀ ਖੀਸਾ, ਕੂੜੀ ਕਿਰਿਆ ਦਏ ਮਿਟਾਈਆ। ਦਸਮ ਦਵਾਰੀ ਗੁਰਮੁਖ ਤੇਰਾ ਬੀਜ ਬੀਜਾ, ਕਰ ਕਿਰਪਾ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਬੁਝਾਈਆ। ਬੀਜੋ ਨਾਮ ਸਤਿਗੁਰ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਕਲਜੁਗ ਕੂੜੀ ਚੁੱਕੇ ਰੀਤ, ਸਾਚਾ ਰਾਹ ਆਪ ਵਖਾਇੰਦਾ। ਕਾਇਆ ਅੰਦਰ ਮੰਦਰ ਮਸੀਤ, ਗੁਰੂਦਵਾਰ ਆਪ ਜਣਾਇੰਦਾ। ਵੇਖੋ ਸਾਹਿਬ ਇਕ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਜਿਸ ਦੇ ਛੱਤੀ ਰਾਗ ਗੌਂਦਾ ਗੀਤ, ਸੋ ਸਤਿਗੁਰ ਅੰਦਰ ਨਜ਼ਰੀ ਆਇੰਦਾ। ਸਦ ਬੈਠਾ ਰਹੇ ਅਤੀਤ, ਤ੍ਰੈਗੁਣ ਪੰਧ ਨਾ ਕੋਇ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਜਨ ਹਰਿ ਆਪ ਸਮਝਾਇੰਦਾ। ਹਰਿਜਨ ਉਠ ਵੇਖ ਜਾਗ, ਗੁਰ ਗੁਰ ਜਾਗ ਜਗਾਈਆ। ਤ੍ਰੈਗੁਣ ਮਾਇਆ ਲੱਗਾ ਦਾਗ਼, ਕਲਜੁਗ ਰੂਪ ਵਟਾਈਆ। ਅਗਨ ਨਾ ਬੁਝੇ ਤਤੀ ਆਗ, ਤ੍ਰਿਸ਼ਨਾ ਭੁੱਖ ਨਾ ਕੋਇ ਗਵਾਈਆ। ਮਾਇਆ ਬੰਧਨ ਝੂਠਾ ਸਾਕ, ਮੋਹ ਮੁਹੱਬਤ ਦਏ ਦੁਹਾਈਆ। ਪਰਵਰਦਿਗਾਰ ਨਾ ਮਿਲਿਆ ਪਾਕੀ ਪਾਕ, ਮਾਟੀ ਖ਼ਾਕ ਨਾ ਲੇਖੇ ਲਾਈਆ। ਉਤਮ ਹੋਏ ਨਾ ਜਗਤ ਜ਼ਾਤ, ਜੁਗਤ ਜਾਣੇ ਨਾ ਕੋਇ ਵਡਿਆਈਆ। ਜਿਸ ਜਨ ਸਤਿਗੁਰ ਪੂਰਾ ਦੇਵੇ ਆਪਣੀ ਦਾਤ, ਸੋ ਨਾਮ ਬੀਜੇ ਸਹਿਜ ਸੁਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲ ਰਿਹਾ ਜਣਾਈਆ। ਕਲ ਆਇਓ ਰੇ ਆਇਓ ਕਲ, ਕਲ ਕਾਤੀ ਖੇਲ ਕਰਾਇੰਦਾ। ਚੌਥਾ ਯੁਗ ਰਿਹਾ ਛਲ, ਚਾਰੇ ਵਰਨ ਵਰਨ ਡਰਾਇੰਦਾ। ਧਰਮ ਅਧਰਮ ਰਿਹਾ ਲੜ, ਸਤਿ ਅਸਤਿ ਨਾ ਕੋਇ ਵਖਾਇੰਦਾ। ਨਾਤਾ ਤੁਟਾ ਨਾਰੀ ਨਰ, ਵਿਭਚਾਰ ਰੂਪ ਨਜ਼ਰੀ ਆਇੰਦਾ। ਸਿੰਮਲ ਰੁੱਖ ਖ਼ਾਲੀ ਪੱਤ ਡਾਲ੍ਹੀ ਰਿਹਾ ਝੜ, ਮਾਨੁਖ ਬਿਨ ਹਰਿ ਨਾਮੇ ਕੰਮ ਕਿਸੇ ਨਾ ਆਇੰਦਾ। ਸਤਿਗੁਰ ਕਾ ਸ਼ਬਦ ਲੈਣਾ ਪੜ੍ਹ, ਗੁਰ ਸਤਿਗੁਰ ਆਪ ਸਮਝਾਇੰਦਾ । ਦੀਨ ਦਿਆਲ ਠਾਕਰ ਸਵਾਮੀ ਡੂੰਘੀ ਕੰਦਰ ਕਾਇਆ ਮੰਦਰ ਜਾਏ ਚੜ੍ਹ, ਸਚ ਸਿੰਘਾਸਣ ਡੇਰਾ ਲਾਇੰਦਾ। ਆਪਣੀ ਹੱਥੀਂ ਫੜ ਫੜ ਲਾਵੇ ਜੜ, ਗੁਰਮੁਖ ਬੂਟਾ ਬੂਟਾ ਆਪ ਮਹਿਕਾਇੰਦਾ। ਜੋ ਨਾਮ ਸਤਿਗੁਰ ਜੁਗ ਜੁਗ ਦੇਵੇ ਮਾਤ ਧਰ, ਸੋ ਨਾਮ ਫਲ ਲਗਾਇੰਦਾ। ਸਾਚੇ ਨਾਮ ਦੀ ਮਾਰੇ ਛਲ, ਹਰਿਜਨ ਸਾਚੇ ਆਪ ਤਰਾਇੰਦਾ। ਖਾਣੀ ਬਾਣੀ ਅੰਜੀਲ ਕੁਰਾਨ ਵੇਦ ਪੁਰਾਨ ਸ਼ਾਸਤਰ ਸਿਮਰਤ ਕਲਮ ਸ਼ਾਹੀ, ਬੇਪਰਵਾਹੀ ਆਪਣੀ ਸੇਵ ਲਗਾਇੰਦਾ। ਬੋਵੋ ਬੋਵੋ ਬੀਜ ਜਨ ਭਾਈ, ਭਾਉ ਭੈ ਇਕ ਰਖਾਈਆ। ਕਲਜੁਗ ਅੰਤ ਦਏ ਦੁਹਾਈ, ਚਾਰੋਂ ਕੁੰਟ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਨੈਣ ਰਿਹਾ ਸ਼ਰਮਾਈ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਬਿਨ ਭਗਤਾਂ ਮਿਲੇ ਨਾ ਕਿਸੇ ਗੋਸਾਈਂ, ਘਰ ਆਏ ਨਾ ਫੇਰਾ ਪਾਈਆ। ਏਕਾ ਨਾਮ ਵਸੇ ਹਰ ਘਟ ਥਾਈਂ, ਘਟ ਘਟ ਰਿਹਾ ਸਮਾਈਆ। ਏਕਾ ਨਾਉਂ ਸਤਿਗੁਰ ਦੇਵੇ ਚਾਈਂ ਚਾਈਂ, ਗੁਰਮੁਖਾਂ ਮੇਲ ਮਿਲਾਈਆ। ਏਕਾ ਨਾਉਂ ਉਠਾਏ ਫੜ ਫੜ ਬਾਂਹੀਂ, ਏਕਾ ਗੂੜ੍ਹੀ ਨੀਂਦ ਸੁਵਾਈਆ। ਏਕਾ ਨਾਉਂ ਮੇਟੇ ਦੁਰਮਤ ਲੱਗੀ ਸ਼ਾਹੀ, ਏਕਾ ਨਾਉਂ ਡੂੰਘੀ ਭਵਰੀ ਦਏ ਸੁਟਾਈਆ। ਸਾਹਿਬ ਸਤਿਗੁਰ ਦਾ

ਸੱਚਾ ਨਾਉਂ, ਬੀਜ ਮਾਤਰ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਾਗ਼ਜ਼, ਕਲਮ ਨਾਲ ਲਿਖ ਲਿਖ ਗਏ ਪਾਤਰ ਪੱਟੀ ਜਗਤ ਜੁਗਤ ਪੜ੍ਹਾਈਆ। ਕਿਸੇ ਹੱਥ ਨਾ ਆਇਆ ਵੇਦ ਸ਼ਾਸਤਰ, ਸ਼ਰਅ ਰਹੀ ਕੁਰਲਾਈਆ। ਸਿਫ਼ਤੀ ਕਰ ਕਰ ਥੱਕੇ ਲਗ ਮਾਤਰ, ਕੰਨਾਂ ਮੁਕਤਾ ਨਾਲ ਰਲਾਈਆ। ਸਿਹਾਰੀ ਬਿਹਾਰੀ ਹੋੜਾ ਔਂਕੜ, ਹਰਿ ਕਾ ਅੰਤ ਕਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਕਰਕੇ ਗਏ ਯਾਤਰ, ਲੋਕਮਾਤ ਫੇਰਾ ਪਾਈਆ। ਕੋਈ ਸੁਣਾਵੇ ਦੀਦ ਸ਼ੁਨੀਦ ਕੋਈ ਕਹੇ ਬਾਤਨ, ਕੋਈ ਲੁਕਿਆ ਕਾਇਆ ਅੰਦਰ ਰਿਹਾ ਵਖਾਈਆ। ਨਾਨਕ ਨਿਰਗੁਣ ਕਹੇ ਸਤਿਗੁਰ ਪੂਰਾ ਸਭ ਦੇ ਸਾਥਨ, ਘਰ ਘਰ ਮੁਖ ਛੁਪਾਈਆ। ਰਲ ਮਿਲ ਗੁਰਮੁਖ ਗਾਵੋ ਗਾਥਨ, ਗਾ ਗਾ ਸ਼ੁਕਰ ਮਨਾਈਆ। ਆਪੇ ਹੋਏ ਪੜਦੇ ਢਾਕਣ, ਸਿਰ ਆਪਣਾ ਹੱਥ ਟਿਕਾਈਆ। ਬੀਜ ਬੋਵੋ ਫਲ ਵੇਖੋ ਡਾਲ੍ਹੀ ਪਾਤਨ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਡਿਆਈਆ। ਸਾਚਾ ਨਾਮ ਸਤਿਗੁਰ ਸੇਵਾ, ਸੇਵਾ ਸਤਿਗੁਰ ਸਚ ਜਣਾਇੰਦਾ। ਅੰਮ੍ਰਿਤ ਆਤਮ ਰਸ ਇਕੋ ਮੇਵਾ, ਰਸ ਰਸੀਆ ਆਪ ਖੁਵਾਇੰਦਾ। ਦੇਵੇ ਵਡਿਆਈ ਵਡ ਦੇਵੀ ਦੇਵਾ, ਦੇਵਤ ਸੁਰ ਸੀਸ ਝੁਕਾਇੰਦਾ। ਧਾਮ ਵਖਾਏ ਇਕ ਨਿਹਚਲ ਨਿਹਕੇਵਾ, ਨਿਹਕਰਮੀ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਸਾਚਾ ਬੀਜ ਵਖਾਇੰਦਾ। ਬੀਜ ਬੀਜੇ ਗੁਰ ਗੁਰ ਆਪ, ਸਤਿਗੁਰ ਦਇਆ ਕਮਾਈਆ। ਪਹਿਲੋਂ ਕੋਟ ਜਨਮ ਦੇ ਲਾਹੇ ਪਾਪ, ਦੁਰਮਤ ਮੈਲ ਧੁਵਾਈਆ। ਫੇਰ ਨਿਰਗੁਣ ਨਿਰਗੁਣ ਜਪਾਏ ਜਾਪ, ਆਤਮ ਪਰਮਾਤਮ ਕਰੇ ਪੜ੍ਹਾਈਆ। ਬ੍ਰਹਮ ਪਾਰਬ੍ਰਹਮ ਬੰਧਾਏ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਦਰਸ ਦਿਖਾਏ ਸਾਖਿਆਤ, ਸਖ਼ੀ ਕਾਹਨ ਰੂਪ ਮਿਲਾਈਆ। ਤਨ ਪਹਿਨਾਏ ਇਕ ਪੋਸ਼ਾਕ, ਬਸਤਰ ਭੂਸ਼ਨ ਦਏ ਰੰਗਾਈਆ। ਬੀਜ ਬਿਜਾਏ ਪਾਕੀ ਪਾਕ, ਪੱਤਤ ਪੁਨੀਤ ਆਪ ਉਗਾਈਆ। ਉਪਰ ਪੜਦਾ ਦੇਵੇ ਢਾਕ, ਸਾਢੇ ਤਿੰਨ ਹੱਥ ਅੰਦਰ ਦਏ ਛੁਪਾਈਆ। ਅੰਦਰ ਵੜ ਵੜ ਕਰੇ ਰਾਖ, ਬਣ ਰਾਖਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਬੀਜੋਂ ਬੀਜ ਵਖਾਈਆ। ਹਰਿ ਕਾ ਬੀਜ ਨਾ ਕੋਇ ਰੂਪ, ਰੰਗ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦੀ ਸਤਿ ਸਰੂਪ, ਸਤਿ ਸਤਿ ਆਪ ਕਰਾਇੰਦਾ। ਅੰਦਰ ਵੜ ਵੜ ਕੱਢੇ ਜੂਠ ਝੂਠ, ਸਚ ਸੁੱਚ ਬੂਟਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਬੀਜ ਸਤਿਗੁਰ ਨਾਨਕ ਗੁਰਮੁਖਾਂ ਅੰਦਰ ਆਪ ਬਿਜਾਇੰਦਾ। ਬੀਜ ਬੀਜੋ ਅੰਮ੍ਰਿਤ ਰਸ, ਰਸ ਰਸੀਆ ਆਪ ਵਖਾਇੰਦਾ। ਸਤਿਗੁਰ ਮੇਲਾ ਹੱਸ ਹੱਸ, ਗ੍ਰਹਿ ਮੰਦਰ ਆਪ ਕਰਾਇੰਦਾ। ਅੰਧ ਅੰਧੇਰ ਕਰੇ ਪਰਕਾਸ਼, ਜੋਤੀ ਜੋਤ ਜੋਤ ਜਗਾਇੰਦਾ। ਕਰੇ ਖੇਲ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਏਕਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੀਜ ਆਪ ਜਣਾਇੰਦਾ। ਸਾਚਾ ਬੀਜ ਹਰਿ ਕਾ ਬੂਟਾ, ਤੁਲਸੀ ਪੁੱਜ ਨਾ ਸਕੇ ਰਾਈਆ। ਅੱਠੇ ਪਹਿਰ ਪਵਣ ਝੂਟਾ, ਬਿਨ ਪਵਣਾਂ ਆਪ ਝੁਲਾਈਆ। ਵੇਖਣਹਾਰਾ ਚਾਰੇ ਕੂਟਾਂ, ਦਹਿ ਦਿਸ਼ਾ ਫੇਰਾ ਪਾਈਆ। ਸਤਿਗੁਰ ਸਾਜਨ ਜਿਸ ਜਨ ਉਪਰ ਤੁਠਾ, ਕਰ ਕਿਰਪਾ ਬੀਜ ਦਏ ਬਿਜਾਈਆ। ਹਰਿ ਕਾ ਨਾਮ ਕਿਸੇ ਨਾ ਬਿਜਾਇਆ ਹੱਥ ਮੁਠਾਂ, ਬਿਨ ਹੱਥਾਂ ਦਏ ਦਬਾਈਆ। ਜੁਗ ਜਨਮ ਦਾ ਵੇਖੇ ਰੁਠਾ, ਗੁਰ ਪੂਰਾ ਆਪਣੇ ਅੰਗ ਲਗਾਈਆ। ਆਪਣੀ ਸ਼ਾਖ਼ੋਂ ਆਪੇ ਫੁੱਟਾ, ਗੁਰਮੁਖ ਆਪਣੀ ਸ਼ਾਖ਼ ਲਏ ਪਰਗਟਾਈਆ। ਨਾਮ

ਬੀਜ ਨੇਤਰ ਵੇਖ ਉਂਗਲਾਂ ਨਾਲ ਕਿਸੇ ਨਾ ਸੁੱਟਾ, ਹੱਥਾਂ ਨਾਲ ਮਿਟੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸਿਖ ਵਿਚਾਰ, ਗੁਰ ਸਤਿਗੁਰ ਆਪ ਜਣਾਇੰਦਾ। ਕਰਮ ਕੁਕਰਮਾਂ ਦੇਵੇ ਮਾਰ, ਗੁਰ ਸਤਿਗੁਰ ਵੇਖ ਵਖਾਇੰਦਾ। ਲੱਖ ਚੁਰਾਸੀ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾਨਕ ਆਇਆ ਕਲਜੁਗ ਧਾਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਚਾਰ ਵਰਨ ਕਰੇ ਪਿਆਰ, ਧਰਮ ਬੂਟਾ ਇਕੋ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੀਜ ਇਕ ਬਿਜਾਇੰਦਾ। ਸਾਚਾ ਬੀਜ ਗੁਰਮੁਖਾਂ ਅੰਦਰ, ਨਾਨਕ ਸਤਿਗੁਰ ਆਪ ਬਿਜਾਈਆ। ਭਾਗ ਲਗਾਏ ਡੂੰਘੀ ਕੰਦਰ, ਅਗਿਆਨ ਅੰਧੇਰ ਚੁਕਾਈਆ। ਮਨ ਵਾਸਨਾ ਦੱਬੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਬਜਰ ਕਪਾਟੀ ਤੋੜੇ ਜੰਦਰ, ਚੰਦ ਚਾਂਦਨੀ ਕਰੇ ਰੁਸ਼ਨਾਈਆ। ਵੇਖਣਹਾਰਾ ਡੂੰਘਾ ਖੰਡਰ, ਪੜਦਾ ਉਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੂਟਾ ਇਕ ਵਖਾਈਆ। ਸਾਚਾ ਬੂਟਾ ਵੇਖੋ ਮਾਰ ਧਿਆਨ, ਸਤਿਗੁਰ ਨਾਮ ਨਾਲ ਲਗਾਇੰਦਾ। ਨਾਨਕ ਹੁਕਮ ਕਰਿਆ ਪਰਵਾਨ, ਹੁਕਮ ਨਾਨਕ ਆਪ ਸੁਣਾਇੰਦਾ। ਨਾਨਕ ਹੁਕਮ ਗੁਣ ਨਿਧਾਨ, ਗੁਣਵੰਤਾ ਆਪ ਪਰਗਟਾਇੰਦਾ। ਗੁਰਮੁਖ ਸਾਚਾ ਕਰੇ ਪਰਵਾਨ, ਕਰ ਪਰਵਾਨ ਸੋਭਾ ਪਾਇੰਦਾ। ਅੰਗਦ ਦਿਤਾ ਇਕੋ ਮਾਣ, ਅੰਗਤ ਨਾਲ ਵਟਾਇੰਦਾ। ਕਰ ਕਿਰਪਾ ਅੰਦਰ ਬੀਜ ਦਿਤਾ ਆਣ, ਬੀਜ ਬੀਜ ਨਾਲ ਮਿਲਾਇੰਦਾ। ਬਾਹਰੋਂ ਸਕੇ ਨਾ ਕੋਇ ਪਹਿਚਾਨ, ਨੇਤਰ ਨੈਣ ਸਰਬ ਸ਼ਰਮਾਇੰਦਾ। ਜੋ ਸਤਿਗੁਰ ਪੂਰੇ ਨਾਲ ਆਪਣਾ ਬੰਧਨ ਪਾਏ ਆਣ, ਬੰਦੀਖ਼ਾਨਾ ਸਰਬ ਤੁੜਾਇੰਦਾ। ਬੀਜ ਬੀਜੋ ਵਿਚ ਜਹਾਨ, ਹਰਿ ਜੂ ਬੂਟੇ ਨਾਮ ਲਗਾਇੰਦਾ। ਗੁਰ ਕਾ ਮੰਤਰ ਸਚ ਨਿਸ਼ਾਨ, ਗੁਰਦੇਵ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੀਜ ਸਤਿਗੁਰ ਪਿਆਰ, ਸਾਚਾ ਸਚ ਗੁਰ ਸ਼ਬਦ ਆਧਾਰ, ਗੁਰ ਸਤਿਗੁਰ ਗੁਰ ਗੁਰ ਕਿਰਪਾ ਆਪ ਬਿਜਾਇੰਦਾ। ਸਾਚੀ ਬਿਧੀ ਸਤਿਗੁਰ ਹੱਥ, ਆਦਿ ਜੁਗਾਦਿ ਦਇਆ ਕਮਾਇੰਦਾ। ਜਿਸ ਜਨ ਕਰ ਕਿਰਪਾ ਦੇਵੇ ਵੱਥ, ਦੂਜੇ ਦਰ ਨਾ ਮੰਗਣ ਜਾਇੰਦਾ। ਜਿਸ ਬੀਜ ਬੀਜਿਆ ਕਾਇਆ ਸੀਆਂ ਸਾਢੇ ਤਿੰਨ ਹੱਥ, ਸੋ ਅੰਤਰ ਨਾਮ ਆਪਣਾ ਬੀਜ ਬਿਜਾਇੰਦਾ। ਦਿਵਸ ਰੈਣ ਪਹਿਰ ਅੱਠ, ਅੱਠ ਤਤ ਤਤ ਵਖਾਇੰਦਾ । ਦਰ ਦਵਾਰੇ ਆਪਣੇ ਸੱਦ, ਗੁਰਮੁਖ ਗੁਰ ਗੁਰ ਬੀਜ ਬਿਜਾਇੰਦਾ। ਪਾਰ ਕਿਨਾਰਾ ਕਰੇ ਨੌਂ ਦਵਾਰੇ ਹੱਦ, ਹੱਦ ਆਪਣੀ ਫੇਰ ਵਖਾਇੰਦਾ। ਅੰਮ੍ਰਿਤ ਜਾਮ ਪਿਆਏ ਮਦਿ, ਮਦਿ ਏਕਾ ਰਸ ਵਖਾਇੰਦਾ। ਪੰਚ ਵਿਕਾਰ ਜਾਏ ਛੱਡ, ਨਾਮ ਖੰਡਾ ਇਕ ਚਮਕਾਇੰਦਾ। ਈੜਾ ਪਿੰਗਲ ਲਡਾਏ ਲਡ, ਸੁਖਮਨ ਟੇਢੀ ਮੁੱਖ ਸ਼ਰਮਾਇੰਦਾ। ਬਜਰ ਕਪਾਟੀ ਪਾਰ ਕਰਾਏ ਡੂੰਘੀ ਖੱਡ, ਸਾਚੀ ਹਾਟੀ ਹੱਟ ਜਣਾਇੰਦਾ। ਨਾਦ ਅਨਾਦੀ ਮਾਰੇ ਸੱਟ, ਅਨਹਦ ਆਪਣਾ ਰਾਗ ਅਲਾਇੰਦਾ। ਪੰਚਮ ਮੇਲਾ ਝੱਟ ਪਟ, ਦੂਰ ਦੁਰਾਡਾ ਪੰਧ ਮੁਕਾਇੰਦਾ। ਸਾਚੀ ਬਿਧੀ ਰੱਖੇ ਆਪਣੇ ਹੱਥ, ਜੁਗ ਜੁਗ ਆਪਣਿਆਂ ਭਗਤਾਂ ਆਪ ਜਣਾਇੰਦਾ। ਅੰਦਰ ਵੜ ਵੜ ਜਾਏ ਦੱਸ, ਰਸਨਾ ਬੋਲ ਨਾ ਕਿਸੇ ਸੁਣਾਇੰਦਾ। ਜਿੰਨਾਂ ਚਿਰ ਗੁਰਸਿਖ ਕਹੇ ਨਾ ਬੱਸ ਬੱਸ, ਓਨ੍ਹਾਂ ਚਿਰ ਨਾ ਮੁਖ ਛੁਪਾਇੰਦਾ। ਜੋ ਜਨ ਸਤਿਗੁਰ ਪਿਆਰ ਅੰਦਰ ਗਿਆ ਫਸ, ਤਿਸ ਪੜਦਾ ਆਪ ਉਠਾਇੰਦਾ। ਮੇਲ ਮਿਲਾਏ ਹੱਸ ਹੱਸ, ਜੋਗ ਅਭਿਆਸ ਨਾ ਕੋਇ ਕਰਾਇੰਦਾ। ਡੂੰਘੀ ਕੰਦਰ ਨਾ ਦੇਵੇ ਸੱਟ, ਉਚੇ ਟਿੱਲੇ ਪਰਬਤ ਚੋਟੀ ਨਾ ਕੋਇ ਚੜ੍ਹਾਇੰਦਾ। ਤੀਰਥ ਫਿਰਾਏ ਨਾ ਅਠਸਠ,

ਮੰਦਰ ਮਸਜਦ ਗੁਰੂਦਵਾਰ ਮੱਠ ਰਾਹ ਨਾ ਕੋਇ ਜਣਾਇੰਦਾ। ਕਰ ਕਿਰਪਾ ਅੰਦਰੇ ਅੰਦਰ ਜੋਤ ਜਗਾਏ ਲਟ ਲਟ, ਅਗਿਆਨ ਅੰਧੇਰ ਮਿਟਾਇੰਦਾ। ਬੀਜ ਬੀਜੇ ਸਾਚੇ ਵਤ, ਵਤਰ ਆਪਣਾ ਵੇਖ ਵਖਾਇੰਦਾ। ਕੋਟਨ ਕੋਟ ਜੀਵ ਜੰਤ ਨੌਂ ਖੰਡ ਪ੍ਰਿਥਮੀ ਰਹੇ ਨੱਠ, ਨੱਠ ਨੱਠ ਪੰਧ ਨਾ ਕੋਇ ਮੁਕਾਇੰਦਾ। ਜੋ ਸਤਿਗੁਰ ਪੂਰੇ ਚਰਨੀ ਜਾਏ ਢੱਠ, ਤਿਸ ਬਿਧੀ ਆਪ ਪੜ੍ਹਾਇੰਦਾ। ਅੰਦਰੇ ਅੰਦਰ ਅੰਦਰ ਜਾਏ ਵਸ, ਵਸ ਵਸ ਆਪਣੀ ਖ਼ੁਸ਼ੀ ਵਖਾਇੰਦਾ। ਜੋ ਬਾਣੀ ਬਾਹਰ ਗਾਏ ਜਸ, ਤਿਸ ਬਾਣੀ ਆਪਣਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਧੀ ਵਿਦਤ ਬਿਨ ਵਿਦਿਆ ਵਿਦਿਆਰਥੀ ਆਪ ਪੜ੍ਹਾਇੰਦਾ। ਹਰਿ ਸਤਿਗੁਰ ਸੱਚਾ ਮਿਹਰਵਾਨ, ਆਦਿ ਜੁਗਾਦਿ ਜੁਗ ਜੁਗ ਦਇਆ ਕਮਾਇੰਦਾ। ਨਿਰਗੁਣ ਸਰਗੁਣ ਕਰ ਪਰਵਾਨ, ਸਤਿ ਸਤਿਵਾਦੀ ਰਾਹ ਚਲਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੰਦੇਸਾ ਆਪ ਅਲਾਇੰਦਾ। ਦੋ ਜਹਾਨਾਂ ਪਾਵੇ ਆਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਹੁਕਮ ਮਨਾਇੰਦਾ। ਖਾਣੀ ਬਾਣੀ ਇਕ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਰਾਇੰਦਾ। ਸਾਚੀ ਕਾਰ ਸ੍ਰੀ ਭਗਵਾਨਾ, ਸਤਿਗੁਰ ਪੂਰਾ ਆਪ ਕਰਾਈਆ। ਜੋਤ ਸਰੂਪੀ ਪਹਿਰਿਆ ਬਾਣਾ, ਰੂਪ ਅਨੂਪ ਆਪ ਵਟਾਈਆ। ਬੋਧ ਅਗਾਧੀ ਇਕ ਤਰਾਨਾ, ਸ਼ਬਦ ਅਗੰਮੀ ਆਪੇ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਸ਼ਬਦ ਦੇ ਦਾਨਾ, ਦਾਤਾ ਦਾਨੀ ਖ਼ੁਸ਼ੀ ਮਨਾਈਆ। ਭਗਤ ਭਗਵਾਨ ਕਰ ਪਰਵਾਨਾ, ਸਚ ਸੰਦੇਸਾ ਇਕ ਸੁਣਾਈਆ। ਸਾਚੇ ਸੰਤਾਂ ਦੇਵੇ ਇਕ ਗਿਆਨਾ, ਨਿਸ਼ਅੱਖਰ ਅੱਖਰ ਕਰ ਪੜ੍ਹਾਈਆ। ਗੁਰਮੁਖ ਹੋਵੇ ਚਤੁਰ ਸੁਜਾਨਾ, ਗੁਰ ਗੁਰ ਵੱਜੇ ਵਧਾਈਆ। ਗੁਰਸਿਖ ਦੇ ਇਕ ਨਿਧਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਤਾਰੇ ਆਪ ਪ੍ਰਭ, ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਆਪਣੇ ਨਾਲ ਮਿਲਾਇੰਦਾ। ਅੰਮ੍ਰਿਤ ਝਿਰਨਾ ਝਿਰਾਏ ਨਭ, ਨਾਭੀ ਕਵਲ ਆਪ ਉਲਟਾਇੰਦਾ। ਜਗਤ ਵਿਕਾਰਾ ਦੇਵੇ ਦੱਬ, ਉਪਰ ਆਪਣਾ ਭਾਰ ਰਖਾਇੰਦਾ। ਸੰਤ ਸੁਹੇਲੇ ਸਾਚੇ ਸੱਦ, ਸੱਦਾ ਏਕਾ ਨਾਮ ਜਣਾਇੰਦਾ। ਸਾਚੀ ਅੰਮ੍ਰਿਤ ਪਿਆਏ ਮਦਿ, ਰਸ ਇਕੋ ਇਕ ਵਖਾਇੰਦਾ। ਕੂੜੀ ਕਿਰਿਆ ਬਾਹਰ ਦੇਵੇ ਕੱਢ, ਕੂੜਾ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਆਪ ਤਰਾਇੰਦਾ। ਜੁਗ ਜੁਗ ਤਾਰੇ ਹਰਿਜਨ ਆਪ, ਹਰਿ ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਪਿਤਾ ਪੂਤ ਵੇਸ ਵਟਾਈਆ। ਮੇਟਣਹਾਰਾ ਤੀਨੋ ਤਾਪ, ਤ੍ਰੈਗੁਣ ਨਾਤਾ ਆਪ ਤੁੜਾਈਆ। ਦੇਵਣਹਾਰਾ ਸਾਚਾ ਜਾਪ, ਸਾਚੀ ਸਿਖਿਆ ਆਪ ਸਿਖਾਈਆ। ਆਤਮ ਪਰਮਾਤਮ ਸਾਚਾ ਪਾਠ, ਬ੍ਰਹਮ ਪਾਰਬ੍ਰਹਮ ਸਮਝਾਈਆ। ਸਚ ਸਰੋਵਰ ਮਾਰੇ ਠਾਠ, ਅੰਮ੍ਰਿਤ ਏਕਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਤੇਰਾ ਗ੍ਰਹਿ ਮਹੱਲਾ, ਹਰਿ ਜੂ ਏਕਾ ਏਕ ਵਸਾਇੰਦਾ। ਆਦਿ ਜੁਗਾਦੀ ਜੁਗ ਜੁਗ ਫੜਾਏ ਇਕ ਪੱਲਾ, ਪੱਲੂ ਆਪਣਾ ਆਪ ਬੰਨ੍ਹਾਇੰਦਾ। ਸਚ ਸੰਦੇਸ ਨਰ ਨਰੇਸ਼ ਏਕਾ ਘੱਲਾ, ਖਾਣੀ ਬਾਣੀ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਤੇਰਾ ਦਾਸੀ ਦਾਸ, ਖਾਣੀ ਬਾਣੀ ਸੇਵ ਕਮਾਈਆ। ਤੇਰੇ ਅੰਤਰ ਕਰ ਕਰ ਵਾਸ, ਘਰ ਸਾਚਾ ਵੇਖੇ ਚਾਈਂ ਚਾਈਂਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼,

ਗਗਨ ਗਗਨੰਤਰ ਡੇਰਾ ਢਾਹੀਆ। ਪਵਣ ਸਵਾਸ ਪਾਵੇ ਸਾਰ, ਸਵਾਸ ਸਵਾਸਾਂ ਵਿਚ ਸਮਾਈਆ। ਮਹੱਲ ਅਟੱਲ ਸਾਚੀ ਰਾਸ, ਗੋਪੀ ਕਾਹਨ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗੰਤਰ ਗੁਰਮੁਖ ਸਾਚੇ ਆਪ ਤਰਾਈਆ। ਗੁਰਸਿਖ ਤੇਰਾ ਸਚ ਦਵਾਰਾ, ਹਰਿ ਜੂ ਹਰਿ ਹਰਿ ਆਪ ਪਰਗਟਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਜੁਗ ਜੁਗ ਚਰਨ ਛੁਹਾਇੰਦਾ। ਕਲਜੁਗ ਅੰਤਮ ਪਾਵੇ ਸਾਰਾ, ਭੇਵ ਅਭੇਦ ਖੁਲ੍ਹਾਇੰਦਾ। ਰਾਗੀ ਨਾਦੀ ਵਸੇ ਬਾਹਰਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਥਿਤ ਵਾਰ ਨਾ ਕੋਇ ਵਿਚਾਰਾ, ਘੜੀ ਪਲ ਨਾ ਕੋਇ ਜਣਾਇੰਦਾ। ਸੂਰਜ ਚੰਦ ਨਾ ਕੋਇ ਉਜਿਆਰਾ, ਦਿਵਸ ਰੈਣ ਨਾ ਵੰਡ ਵੰਡਾਇੰਦਾ। ਜੰਗਲ ਜੂਹ ਉਜਾੜ ਨਾ ਕੋਇ ਪਹਾੜਾ, ਸਮੁੰਦ ਸਾਗਰ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਖੇਲ ਨਿਆਰਾ, ਨਿਰਾਕਾਰ ਆਪ ਕਰਾਇੰਦਾ। ਗੁਰ ਪੀਰ ਪੈਗ਼ੰਬਰ ਪਾਰਬ੍ਰਹਮ ਦਾ ਤੱਕਦੇ ਰਹੇ ਸਹਾਰਾ, ਨਾਨਕ ਨਿਰਗੁਣ ਓਟ ਰਖਾਇੰਦਾ। ਮਹਾਬਲੀ ਉਤਰੇ ਅਵਤਾਰਾ, ਬਲ ਆਪਣਾ ਆਪ ਜਣਾਇੰਦਾ। ਜਨ ਭਗਤਾਂ ਧੁਰ ਮੇਲੇ ਵਿਚ ਸੰਸਾਰਾ, ਸੰਸਾਰ ਸਾਗਰ ਪਾਰ ਕਰਾਇੰਦਾ। ਸਤਿਜੁਗ ਦਾ ਸਾਚਾ ਨਾਅਰਾ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਹੰ ਬ੍ਰਹਮ ਦਏ ਆਧਾਰਾ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਸੋਹੰ ਰੂਪ ਆਪ ਨਿਰੰਕਾਰਾ, ਗੁਰ ਅਵਤਾਰ ਸਦਾ ਸਦਾ ਸਦ ਜਸ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚਾ ਚਲੇ ਰਾਹ, ਹਰਿ ਹਰਿ ਆਪ ਚਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੁਰਖ ਅਬਿਨਾਸ਼ੀ ਕੋਲੋਂ ਮੰਗਣ ਪਨਾਹ, ਸਿਰ ਸਕੇ ਨਾ ਕੋਈ ਉਠਾਈਆ। ਚੌਥੇ ਜੁਗ ਚਾਰੋਂ ਕੁੰਟ ਅੰਧੇਰਾ ਰਹਿਆ ਛਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਨੌਂ ਖੰਡ ਪ੍ਰਿਥਮੀ ਭਰੀ ਗੁਨਾਹ, ਖ਼ੁਦੀ ਭਰੀ ਸਰਬ ਲੋਕਾਈਆ । ਜਿਨ੍ਹਾਂ ਭੁਲਿਆ ਘਨਕਪੁਰ ਵਾਸੀ ਬੇਪਰਵਾਹ, ਮਦਦਗਾਰ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਗੁਰਮੁਖ ਵੇਖੇ ਖੇਲ ਘਨੇਰਾ, ਹਰਿ ਖ਼ਾਲਕ ਖ਼ਲਕ ਵਖਾਇੰਦਾ। ਚੌਦਾਂ ਤਬਕਾਂ ਪਾਏ ਫੇਰਾ, ਚੌਦਸ ਚੰਦ ਮੁਖ ਸ਼ਰਮਾਇੰਦਾ। ਚੌਦਾਂ ਲੋਕ ਚੌਦਾਂ ਵਿਦਿਆ ਵੇਖਾ ਡੇਰਾ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਵਖਾਇੰਦਾ। ਮੰਦਰ ਮਸੀਤ ਚੁੱਕੇ ਝੇੜਾ, ਸਾਚਾ ਰਾਹ ਇਕ ਜਣਾਇੰਦਾ। ਆਤਮ ਪਰਮਾਤਮ ਦੇਵੇ ਗੇੜਾ, ਏਕਾ ਮਾਰਗ ਲਾਇੰਦਾ। ਕਲਜੁਗ ਅੰਤਮ ਉਜੜੇ ਖੇੜਾ, ਅੱਗੇ ਹੋ ਨਾ ਕੋਈ ਬਚਾਇੰਦਾ। ਗੁਰਸਿਖ ਗੁਰਮੁਖ ਰਸਨਾ ਕਹਿਣ ਤੂੰ ਮੇਰਾ ਮੈਂ ਤੇਰਾ, ਸੋਹੰ ਢੋਲਾ ਇਕ ਸੁਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬੈਠਾ ਰਹਿਆ ਕਰਕੇ ਵੱਡਾ ਜੇਰਾ, ਜੇਰਜ ਅੰਡਜ ਉਤਭੁਜ ਸੇਤਜ ਵੇਖ ਵਖਾਇੰਦਾ। ਹਰਿ ਕਾ ਭੇਵ ਦੱਸੇ ਕੇਹੜਾ, ਬੇਅੰਤ ਬੇਅੰਤ ਬੇਅੰਤ ਸਰਬ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਗੁਰਮੁਖ ਮੇਲਾ ਮੇਲ ਮਿਲਾਇੰਦਾ। ਗੁਰਸਿਖ ਮੇਲਾ ਮਿਲਿਆ ਹਰਿ, ਕਰ ਕਿਰਪਾ ਦਇਆ ਕਮਾਈਆ। ਦਰਸ ਦਿਖਾਏ ਦਰ ਦਰ ਬਣ ਦਰਦੀ ਦਰਦ ਵੰਡਾਈਆ। ਸ਼ਬਦ ਅਗੰਮੀ ਘੋੜੇ ਆਪੇ ਚੜ੍ਹ, ਦੋ ਜਹਾਨਾਂ ਰਹਿਆ ਭਵਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਫੜ, ਭਗਤ ਭਗਵਾਨ ਲਏ ਉਠਾਈਆ। ਸੰਤ ਸਾਜਣ ਲਾਏ ਲੜ, ਲੱਖ ਚੁਰਾਸੀ ਨਾਲੋਂ ਕੰਨੀ ਰਿਹਾ ਕਤਰਾਈਆ। ਹਰਿਜਨ ਤੋੜੇ ਹੰਕਾਰੀ ਗੜ੍ਹ, ਸੋ ਅੱਖਰ ਕਰੇ ਪੜ੍ਹਾਈਆ। ਤ੍ਰੈਗੁਣ ਮਾਇਆ ਉਖੇੜੇ ਜੜ, ਲੋਕਮਾਤ ਰਹਿਣ ਨਾ ਪਾਈਆ। ਗੁਰਸਿਖ ਨੁਹਾਏ ਸਾਚੇ ਸਰ, ਦੁਰਮਤ

ਮੈਲ ਆਪ ਧੁਆਈਆ। ਕਰਤਾ ਪੁਰਖ ਆਪਣੀ ਕਰਨੀ ਕਰ, ਹਰਿ ਜੂ ਕੀਮਤ ਰਹੇ ਪਾਈਆ। ਜਿਸ ਨੇ ਘਾੜਨ ਲਿਆ ਘੜ, ਸੋ ਅੰਤ ਲਏ ਭੰਨਾਈਆ। ਗੁਰਸਿਖ ਗੁਰਮੁਖ ਹਰਿ ਸਰਨਾਈ ਡਿਗਣ ਦੜ, ਦੂਸਰ ਓਟ ਨਾ ਕੋਈ ਰਖਾਈਆ। ਸਤਿਗੁਰ ਸੱਚਾ ਪੰਚਮ ਤਨ ਵੇਖੇ ਕੱਚਾ, ਆਤਮ ਪਰਮਾਤਮ ਹੋਏ ਸਹਾਈਆ। ਮਨ ਵਾਸਨਾ ਨੌਂ ਦਰ ਨੱਚਾ, ਬੁਧੀ ਹੋਈ ਹਲਕਾਈਆ । ਹਰਿ ਕਾ ਭੇਵ ਨਾ ਜਾਣੇ ਸੱਚਾ, ਸਚ ਮਿਲੇ ਨਾ ਕੋਈ ਸਰਨਾਈਆ। ਕਲਜੁਗ ਜੀਵ ਅੰਤਮ ਖੇੜਾ ਢੱਠਾ, ਢਹਿ ਢਹਿ ਖ਼ਾਕ ਕਰਾਈਆ। ਚੌਦਾਂ ਤਬਕ ਫਿਰੇ ਨੱਠਾ, ਜ਼ਿਮੀ ਅਸਮਾਨ ਰਿਹਾ ਕੁਰਲਾਈਆ। ਜਿਧਰ ਵੇਖੇ ਸੱਥਰ ਲੱਥਾ, ਗੋਬਿੰਦ ਸੱਥਰ ਇਕ ਵਖਾਈਆ। ਪੁਰਖ ਅਕਾਲ ਆਪ ਸਮਰਥਾ, ਸਮਰਥ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਆਪ ਤਰਾਈਆ। ਗੁਰਸਿਖ ਸੱਜਣ ਤੇਰਾ ਜਨਮ ਅਮੋਲਾ, ਜੁਗ ਚੌਕੜੀ ਪਾਰ ਕਰਾਇੰਦਾ। ਪਾਰਬ੍ਰਹਮ ਪ੍ਰਭ ਬਣਿਆ ਤੋਲਾ, ਏਕਾ ਕੰਡਾ ਹੱਥ ਉਠਾਇੰਦਾ। ਸ਼ਬਦ ਸਰੂਪੀ ਬਣ ਵਿਚੋਲਾ, ਦੋ ਜਹਾਨਾਂ ਪੰਧ ਮੁਕਾਇੰਦਾ। ਇਕ ਦੂਜੇ ਦਾ ਰਲ ਮਿਲ ਗਾਓ ਢੋਲਾ, ਸੋਹੰ ਸੋ ਆਪ ਸੁਣਾਇੰਦਾ । ਬਰਦਾ ਬਣ ਬਣ ਆਪੇ ਗੋਲਾ, ਗੁਰ ਗੁਰ ਘਰ ਘਰ ਸੇਵ ਕਮਾਇੰਦਾ। ਰਾਤੀ ਸੁੱਤਿਆਂ ਚੁਕਾਏ ਉਹਲਾ, ਮੁੱਖ ਨਕ਼ਾਬ ਪੜਦਾ ਲਾਹਿੰਦਾ। ਬਾਹਰੋਂ ਦਿਸੇ ਭੋਲਾ ਭਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚੇ ਜਾਣਾ ਜਾਗ, ਜਾਗਰਤ ਜੋਤ ਹਰਿ ਜਗਾਈਆ। ਕਲਜੁਗ ਅੰਤਮ ਲੱਗਾ ਭਾਗ, ਭਾਗੀ ਭਰਿਆ ਮਿਲਿਆ ਮਾਹੀਆ। ਘਰ ਮੰਦਰ ਜਗਾਏ ਚਿਰਾਗ਼, ਨੂਰੋ ਨੂਰ ਕਰੇ ਰੁਸ਼ਨਾਈਆ। ਏਥੇ ਓਥੇ ਦੋ ਜਹਾਨਾਂ ਰੱਖੇ ਲਾਜ, ਲੋਕਲਾਜ ਬੈਠੇ ਮੁੱਖ ਸ਼ਰਮਾਈਆ। ਸੁਰਤ ਸਵਾਣੀ ਕਰ ਕਰ ਕਾਜ, ਸ਼ਬਦ ਦਵਾਰੇ ਦਏ ਕਰਾਈਆ। ਕੋਝੀ ਕਮਲੀ ਦੋਹਾਗਣ ਮਾਰੇ ਵਾਜ, ਨਾਦ ਅਨਾਦ ਇਕ ਵਜਾਈਆ। ਕੂੜ ਮੁਲੱਮਾ ਲਾਹੇ ਪਾਜ, ਕੰਚਨ ਰੂਪ ਵਟਾਈਆ। ਸਚ ਚੜ੍ਹਾਏ ਇਕ ਜਹਾਜ਼, ਨੱਯਾ ਨਾਮ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਉਠ ਨੇਤਰ ਖੋਲ੍ਹ, ਹਰਿ ਖ਼ਾਲਕ ਖ਼ਲਕ ਉਠਾਇੰਦਾ। ਘਰ ਅੰਦਰ ਡੂੰਘੀ ਕੰਦਰ ਉਚੇ ਮੰਦਰ ਚੜ੍ਹ ਚੜ੍ਹ ਰਿਹਾ ਬੋਲ, ਬੋਲਣਹਾਰਾ ਨਜ਼ਰ ਨਾ ਆਇੰਦਾ। ਪੂਰਬ ਜਨਮ ਦੇ ਕੀਤੇ ਕਰਮ ਰਿਹਾ ਫੋਲ, ਨਿਹਕਰਮੀ ਕਰਮ ਕਮਾਇੰਦਾ। ਜਿਸ ਨੂੰ ਲੱਭਦੇ ਅਨਭੋਲ, ਅਨ ਸੁਰਤੀ ਆਪ ਉਠਾਇੰਦਾ। ਸਦਾ ਸੁਹੇਲਾ ਇਕ ਅਕੇਲਾ ਕਰ ਕਰ ਹਿਤ ਨਿਤ ਨਵਿਤ ਅਬਿਨਾਸ਼ੀ ਅਚੁਤ ਵਸੇ ਕੋਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਕਲਜੁਗ ਅੰਤਮ ਪਰਗਟ ਹੋਇਆ ਉਪਰ ਧੌਲ, ਧਰਤ ਧਵਲ ਧੌਲ ਹੌਲਾ ਪਾਰ ਕਰਾਇੰਦਾ। ਆਦਿ ਜੁਗਾਦਿ ਰਹੇ ਅਡੋਲ, ਡੁਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਣ ਸਾਚੇ ਆਪ ਉਠਾਇੰਦਾ। ਹਰਿਜਨ ਉਠਿਆ ਵੇਖੀ ਰੁੱਤ, ਰੁੱਤੜੀ ਆਪ ਸੁਹਾਈਆ। ਪਰਗਟ ਹੋਇਆ ਅਬਿਨਾਸ਼ੀ ਅਚੁੱਤ, ਚੇਤਨ ਰਿਹਾ ਕਰਾਈਆ। ਗੁਰਸਿਖ ਵੇਖੇ ਸਾਚੇ ਸੁਤ, ਸਤਿ ਗੋਦ ਸੁਹਾਈਆ। ਕਰੇ ਪਿਆਰ ਜਿਉਂ ਮਾਵਾਂ ਪੁੱਤ, ਪਿਤਾ ਪੂਤ ਸਹਿਜ ਸੁਖਦਾਈਆ। ਆਪੇ ਰਾਤੀਂ ਜਾਵੇ ਉਠ, ਗੁਰਸਿਖ ਗੂੜ੍ਹੀ ਨੀਂਦ ਸੁਆਈਆ। ਆਤਮ ਦੇਵੇ ਅੰਮ੍ਰਿਤ ਘੁੱਟ, ਘੁੱਟ ਘੁੱਟ ਲੇਖੇ ਲਗਾਈਆ। ਲੋਕਮਾਤ ਦਾ ਬੂਟਾ ਪੁੱਟ, ਸਚਖੰਡ ਦਵਾਰ ਲਗਾਈਆ। ਲਹਿਣਾ ਦੇਣਾ ਚੁਕਾਏ ਮਨ ਮਤ ਬੁਧ, ਬਿਬੇਕੀ ਏਕਾ ਵਖਾਈਆ। ਪ੍ਰਭ ਮਿਲਣ ਦੀ ਸਾਚੀ ਸੁਧ, ਸਤਿ ਸਤਿਗੁਰ ਆਪ ਕਰਾਈਆ। ਗੁਰਮੁਖ ਝੋਲੀ

ਬਹੇ ਕੁਦ, ਇਕੋ ਵਾਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਜਾਗਿਆ ਖੁਲੀ ਅੱਖ, ਨੇਤਰ ਨੈਣ ਖੁਲ੍ਹਾਈਆ। ਪ੍ਰਭ ਨਜ਼ਰੀ ਆਏ ਪਰਤੱਖ, ਪਾਰਖੂ ਸੱਚਾ ਮਾਹੀਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਮਾਰਗ ਰਿਹਾ ਦੱਸ, ਸੋ ਮਾਰਗ ਦੱਸਣ ਆਇਆ ਸੱਚਾ ਮਾਹੀਆ। ਜਿਸ ਦੇ ਅੰਦਰ ਖਾਣੀ ਬਾਣੀ ਰਹੀ ਵਸ, ਆਪਣਾ ਹੁਕਮ ਸੁਣਾਈਆ। ਜਿਸ ਕੋਲੋਂ ਮੰਗਣ ਰਵ ਸਸ, ਕੋਟਨ ਕੋਟ ਝੋਲੀ ਡਾਹੀਆ। ਸੋ ਗੁਰਮੁਖਾਂ ਅੰਦਰ ਕਰੇ ਪਰਕਾਸ਼, ਆਪਣਾ ਨੂਰ ਵਖਾਈਆ । ਚਿੰਤਾ ਦੁੱਖ ਨਾ ਰਹੇ ਕੋਈ ਉਦਾਸ, ਉਦਾਸੀ ਸਭ ਦੀ ਦਏ ਮਿਟਾਈਆ। ਤਿੰਨਾਂ ਫੜ ਫੜ ਕੱਟੇ ਜਮ ਨਾ ਫਾਸ, ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਮਿਲਾਈਆ। ਗੁਰਮੁਖ ਮਿਲਿਆ ਨਿਰਮਲ ਜੋਤ, ਹਰਿ ਜੋਤੀ ਜੋਤ ਮਿਲਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਈ ਰਖਾਇਆ। ਨਾ ਕੋਈ ਮੰਦਰ ਨਾ ਕੋਈ ਕੋਟ, ਛੱਪਰ ਛੰਨ ਨਾ ਕੋਈ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਅੰਗ ਲਗਾਇਆ। ਗੁਰਸਿਖ ਕਰਿਆ ਅੰਗੀਕਾਰ, ਘਰ ਸਾਚੇ ਵੱਜੇ ਵਧਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਹਰਿ ਹਰਿ ਖ਼ੁਸ਼ੀ ਮਨਾਈਆ। ਪ੍ਰਭ ਮਿਲਿਆ ਏਕੰਕਾਰ, ਏਕਾ ਘਰ ਦਏ ਵਡਿਆਈਆ। ਨਿਤ ਨਿਤ ਉਠ ਉਠ ਕਰਾਂ ਦੀਦਾਰ, ਦੀਦ ਈਦ ਚੰਦ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਲਹਿਣਾ ਆਪ ਮੁਕਾਈਆ। ਗੁਰਸਿਖ ਲਹਿਣਾ ਜਾਏ ਮੁਕ, ਅੰਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਗੋਦੀ ਲਏ ਚੁੱਕ, ਸਦਾ ਸੁਹੇਲਾ ਹੋਏ ਸਹਾਈਆ। ਹਰਿਜਨ ਬੂਟਾ ਨਾ ਜਾਏ ਸੁੱਕ, ਅੰਤਰ ਆਤਮ ਹਰਾ ਕਰਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਬੈਠਾ ਰਿਹਾ ਲੁੱਕ, ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਘਲਾਈਆ। ਕਲਜੁਗ ਅੰਤਮ ਸਿੰਘ ਹੋ ਕੇ ਰਿਹਾ ਬੁੱਕ, ਦੋ ਜਹਾਨਾਂ ਭਬਕ ਸੁਣਾਈਆ। ਕਰ ਕਿਰਪਾ ਜਨ ਭਗਤਾਂ ਮੇਟੇ ਤ੍ਰਿਸਨਾ ਭੁੱਖ, ਤ੍ਰਿਖਾ ਹੋਰ ਰਹੇ ਨਾ ਰਾਈਆ। ਆਪਣੀ ਰੱਖੇ ਸਾਚੀ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਉਜਲ ਕਰੇ ਮਾਤ ਮੁਖ, ਮੁਖ ਮੁਖੜਾ ਆਪ ਮਹਿਕਾਈਆ। ਅਬਿਨਾਸ਼ੀ ਕਰਤਾ ਗਿਆ ਤੁਠ, ਰਹਿਮਤ ਰਹਿਮ ਰਹਿਮਾਨ ਆਪ ਜਣਾਈਆ। ਪਰਵਰਦਿਗਾਰ ਬੇਪਰਵਾਹ ਆਪੇ ਉਠ, ਦੋਏ ਦੋਏ ਵਖਾਏ ਥਾਉਂ ਥਾਈਂਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ ਅੰਦਰ ਵੜ ਕੇ ਲਏ ਪੁੱਛ, ਲੱਭਣ ਘਰ ਕਿਸੇ ਨਾ ਜਾਈਆ। ਸਤਿਜੁਗ ਤ੍ਰੇਤਾ ਦੁਆਪਰ ਜੋ ਗੁਰਮੁਖ ਗਿਆ ਰੁੱਸ, ਕਲਜੁਗ ਅੰਤਮ ਲਿਆ ਮਿਲਾਈਆ। ਏਕਾ ਨਾਮ ਨਿਧਾਨ ਸ੍ਰੀ ਭਗਵਾਨ ਸਾਚੀ ਸੁੱਚ, ਗੁਰਮੁਖ ਸੱਚਾ ਏਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਵਿਚ ਲੁਕਾਈਆ । ਸਤਿਗੁਰ ਅੰਦਰ ਗੁਰਸਿਖ ਲੁਕਣਾ, ਹਰਿ ਹਰਿ ਜੂ ਆਪ ਜਣਾਇੰਦਾ। ਇਕੋ ਮਾਰਗ ਸਭ ਨੇ ਪੁੱਛਣਾ, ਦੂਜੇ ਰਾਹ ਨਾ ਕੋਈ ਚਲਾਇੰਦਾ। ਕਲਜੁਗ ਵੇਲਾ ਅੰਤਮ ਢੁਕਣਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਕੂੜ ਕੁੜਿਆਰੀ ਜੜ ਆਪੇ ਪੁੱਟਣਾ, ਥਿਰ ਕੋਈ ਰਹਿਣ ਨਾ ਪਾਇੰਦਾ। ਮਨਮੁਖ ਬੂਟਾ ਮਾਤ ਸੁੱਕਣਾ, ਗੁਰਮੁਖ ਗੁਰ ਗੁਰ ਆਪ ਉਠਾਇੰਦਾ। ਸ਼ਬਦ ਨਿਸ਼ਾਨਾ ਕਦੇ ਨਾ ਉਕਣਾ, ਅਣਿਆਲਾ ਤੀਰ ਮੁਖ ਚਲਾਇੰਦਾ। ਗੋਬਿੰਦ ਗੁਰ ਗੁਰ ਗੁਰਸਿਖਾਂ ਕੋਲੋਂ ਪੁੱਛਣਾ, ਕਵਣ ਦਵਾਰੇ ਹਰਿ ਹਰਿ ਦਰਸ ਦਿਖਾਇੰਦਾ। ਫਿਰਦਾ ਰਹੇ ਚੁਪ ਚੁਪਨਾ, ਊਚੀ ਕੂਕ ਨਾ ਕੋਈ ਅਲਾਇੰਦਾ। ਸਦ ਵਸੇ ਅੰਧੇਰੇ ਘੁਪਨਾ, ਅੰਧ

ਅੰਧੇਰ ਕੋਠੜੀ ਆਸਣ ਲਾਇੰਦਾ। ਜੁਗਾ ਜੁਗੰਤ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਦੇਂਦਾ ਰਹੇ ਸਚੀ ਸੂਚਨਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਅੰਤਮ ਸਭ ਨੇ ਕਰਨਾ ਕੂਚਨਾ, ਫੜ ਫੜ ਪਾਂਧੀ ਆਪਣੇ ਰਾਹੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਾਰੇ ਸਤਿਗੁਰ ਮੀਤ, ਮਿੱਤਰ ਪਿਆਰੇ ਹੱਥ ਵਡਿਆਈਆ। ਭਗਤ ਭਗਵੰਤ ਗਾਏ ਗੀਤ, ਗਾ ਗਾ ਸ਼ੁਕਰ ਮਨਾਈਆ। ਵੇਖੇ ਧਾਮ ਇਕ ਅਨਡੀਠ, ਅਨਡਿਠੜੀ ਕਾਰ ਕਮਾਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਈਆ। ਸ਼ਬਦ ਪੜ੍ਹਾਏ ਇਕ ਹਦੀਸ, ਚੌਦਾਂ ਵਿਦਿਆ ਮੁੱਖ ਸਰਮਾਈਆ। ਲਹਿਣਾ ਮੁੱਕੇ ਰਾਗ ਛਤੀਸ, ਤੀਸ ਬਤੀਸ ਨਾ ਕੋਈ ਵਡਿਆਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਏਕਾ ਛਤਰ ਝੁੱਲੇ ਸੀਸ, ਰਾਜ ਰਾਜਾਨਾ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੇ ਮੰਦਰ ਦਏ ਬਹਾਈਆ। ਸਾਚਾ ਮੰਦਰ ਉਚ ਮੁਨਾਰਾ, ਅਗੰਮ ਅਥਾਹ ਆਪ ਰਖਾਇੰਦਾ। ਸਾਚਾ ਮੰਦਰ ਹਰਿ ਦਵਾਰਾ, ਹਰਿ ਜੂ ਹਰਿ ਹਰਿ ਆਪ ਸੁਹਾਇੰਦਾ। ਸਾਚਾ ਮੰਦਰ ਨਿਰਗੁਣ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਸਾਚਾ ਮੰਦਰ ਏਕੰਕਾਰਾ, ਏਕਾ ਆਸਣ ਲਾਇੰਦਾ। ਸਾਚਾ ਮੰਦਰ ਸਚ ਦਰਬਾਰਾ, ਰਾਜ ਰਾਜਾਨਾ ਸੋਭਾ ਪਾਇੰਦਾ। ਸਾਚੇ ਮੰਦਰ ਸਚ ਭਿਖਾਰਾ, ਬਣ ਭਿਖਾਰੀ ਝੋਲੀ ਅੱਗੇ ਡਾਹਿੰਦਾ। ਸਾਚੇ ਮੰਦਰ ਵਸਤ ਹਰਿ ਥਾਰਾ, ਧੁਰ ਦਰਬਾਰੀ ਆਪ ਵਰਤਾਇੰਦਾ। ਸਾਚੇ ਮੰਦਰ ਸਚ ਪਿਆਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਾਚੇ ਮੰਦਰ ਹੰ ਬ੍ਰਹਮ ਦਏ ਅਧਾਰਾ, ਬ੍ਰਹਮ ਆਪਣਾ ਅੰਗ ਰਖਾਇੰਦਾ। ਸੋਹੰ ਸ਼ਬਦ ਸਚ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤਿੰਨੇ ਨਿਉਂ ਨਿਉਂ ਕਰਨ ਨਿਮਸਕਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਤੇਰੀ ਕੁਦਰਤ ਸਾਚੇ ਯਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੁਰਸ਼ਦ ਮੁਰੀਦ ਆਪ ਮਿਲਾਇੰਦਾ। ਮੁਰਸ਼ਦ ਮੁਰੀਦ ਆਪ ਮਲਾਹ, ਬੇੜਾ ਕਾਇਨਾਤ ਚਲਾਈਆ। ਪਰਵਰਦਿਗਾਰ ਸੁਣਾਏ ਸਿਫ਼ਤ ਸਲਾਹ, ਸਲਾਹਗੀਰ ਆਪ ਹੋ ਜਾਈਆ। ਹਰਿ ਰਹਿਮਾਨ ਬਣ ਖ਼ੁਦਾ, ਖ਼ੁਦ ਤਕਬੀਰ ਦਏ ਪੜ੍ਹਾਈਆ। ਸ਼ਰਅ ਸਾਚੀ ਆਪ ਬਣਾ, ਸ਼ਰੀਅਤ ਨਾਲ ਕਰੇ ਕੁੜਮਾਈਆ। ਮੁਕਾਮੇ ਹੱਕ ਮੁਖ ਛੁਪਾ, ਨਕ਼ਾਬ ਪੜਦਾ ਰਿਹਾ ਪਾਈਆ। ਆਫਤਾਬ ਰਿਹਾ ਸ਼ਰਮਾ, ਸ਼ਮਸ ਅਗਨੀ ਨਾ ਕੋਈ ਤਪਾਈਆ। ਇਕ ਅਹਿਬਾਬ ਰਬਾਬ ਰਿਹਾ ਵਜਾ, ਸਚ ਸਤਾਰ ਹਿਲਾਈਆ। ਪੜਦਾ ਉਹਲਾ ਪੀਰ ਪੈਗ਼ੰਬਰ ਪਾਕ ਰਸੂਲ ਆਪ ਬਣਾ, ਪਾਕੀ ਪਾਕ ਨੂਰ ਦਰਸਾਈਆ। ਅੰਤਮ ਸਭ ਤੇ ਫਤਵਾ ਦੇਵੇ ਲਾ, ਫਾਤਿਆ ਸਭ ਦਾ ਦੇਵੇ ਪੜ੍ਹਾਈਆ। ਨਿਰਗੁਣ ਸਰਗੁਣ ਨਾਲ ਕਰਦਾ ਰਿਹਾ ਨਕ਼ਾਹ, ਲੋਕਮਾਤ ਵਡ ਵਡਿਆਈਆ। ਅੰਤਮ ਨਾਤਾ ਦਏ ਤੁੜਾ, ਤੁੱਟੀ ਗੰਢ ਨਾ ਕੋਈ ਪੁਵਾਈਆ। ਕਲਮ ਕਲਮਾ ਗਏ ਪੜ੍ਹਾ, ਕਲਾਮ ਇਕ ਅਵਾਜ਼ ਸੁਣਾਈਆ। ਅੰਤਮ ਲੇਖਾ ਸਭਦਾ ਦਏ ਮੁਕਾ, ਲੁਕ ਲੁਕ ਮੁਖਬਰੀ ਆਪ ਕਰਾਈਆ। ਜਿਸ ਨੂੰ ਕਹਿੰਦੇ ਰਹੇ ਹਸਤੀ ਜੁਦਾ, ਸੋ ਹਸਤੀ ਸਭ ਦੀ ਦਏ ਮਿਟਾਈਆ। ਜਿਸ ਨੂੰ ਕਹਿੰਦੇ ਕਦੇ ਨਾ ਹੋਵੇ ਫਿਦਾ, ਸੋ ਫਿਤਰਤ ਸਭ ਦੀ ਗਿਆ ਗਵਾਈਆ। ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਅੱਖਰ ਵੱਖਰ ਰਿਹਾ ਪੜ੍ਹਾ, ਲੋਕਮਾਤ ਹਕ਼ੀਕ਼ਤ ਹੱਕ ਜਣਾਈਆ। ਸੋ ਅੰਤਮ ਦੀਨ ਮਜ਼੍ਹਬ ਜ਼ਾਤ ਪਾਤ ਸਭ ਨੂੰ ਕਰੇ ਸਫਾ, ਸਫ਼ਾ ਸਭ ਦੀ ਦਏ ਉਠਾਈਆ। ਲਿਖ ਲਿਖ ਲੇਖਾ ਘਲਦਾ ਰਿਹਾ ਰਫਾ, ਰਫ਼ ਲੇਖਾ ਆਪਣੀ ਝੋਲੀ

ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਦੇ ਨਾ ਹੋਇਆ ਫਨਾ, ਆਪਣਾ ਗੁੱਸਾ ਨਾ ਕੋਈ ਪਰਗਟਾਈਆ। ਜਿਸ ਨੇ ਮੁਹੰਮਦ ਲਬਾਂ ਦਿਤੀ ਕਟਾ, ਸੋ ਲਬ ਨਾ ਕੋਇ ਵਖਾਈਆ। ਜਿਸ ਨੂੰ ਨਾਨਕ ਨਿਰਗੁਣ ਰਿਹਾ ਧਿਆ, ਸੋ ਸਾਹਿਬ ਸੱਚਾ ਮਾਹੀਆ। ਜਿਸ ਨੂੰ ਮੂਸਾ ਕਹੇ ਹੋਇਆ ਰੁਸ਼ਨਾ, ਕੋਹਤੂਰ ਡੇਰਾ ਢਾਹੀਆ। ਜਿਸ ਦੀ ਮੰਗਦੇ ਰਹੇ ਰਜ਼ਾ, ਸਦ ਰਾਜਕ ਰਾਜਕ ਰਹੀਮ ਫੇਰਾ ਪਾਈਆ। ਜਿਸ ਨੂੰ ਗੋਬਿੰਦ ਗਿਆ ਧਿਆ, ਕਲ ਕਲਕੀ ਫੇਰਾ ਪਾਈਆ। ਜਿਸ ਦਾ ਦੋ ਜਹਾਨ ਡੰਕਾ ਰਿਹਾ ਵਜਾ, ਨੌਬਤ ਨਾਮ ਦਏ ਵਜਾਈਆ। ਜਿਸ ਦੀ ਅੰਜੀਲ ਕੁਰਾਨ ਸਿਫ਼ਤ ਰਹੇ ਗਾ, ਸਹੀ ਸਲਾਮਤ ਫੇਰਾ ਪਾਈਆ। ਜਿਸ ਦਰ ਤੋਂ ਮੰਗਦੇ ਰਹੇ ਆਬੇ ਹਯਾਤ, ਆਬੇ ਹਯਾਤ ਰਿਹਾ ਪਿਲਾਈਆ। ਜੇਹੜਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਿਲਦਾ ਰਹੇ ਵਿਚ ਖੁਵਾਬ, ਮਨ ਤਨ ਖੈਰ ਖਾਹ ਬਣਾਈਆ। ਸੋ ਗੁਰਮੁਖਾਂ ਰਿਹਾ ਮਿਲਾ, ਰਲ ਮਿਲ ਸਾਰੇ ਦਰਸ਼ਨ ਲਓ ਪਾ, ਵੇਲਾ ਗਿਆ ਹੱਥ ਨਾ ਆਈਆ। ਜਨਮ ਜਨਮ ਦਾ ਗੇੜਾ ਲਓ ਚੁਕਾ, ਗੇੜਾ ਫੇਰ ਨਾ ਕੋਈ ਭਵਾਈਆ। ਧਰਮ ਰਾਏ ਨੂੰ ਧੱਕਾ ਦੇਵੇ ਲਾ, ਚਿਤਰ ਗੁਪਤ ਨਾ ਕਲਮ ਉਠਾਈਆ। ਲਾੜੀ ਮੌਤ ਜਾਏ ਸ਼ਰਮਾ, ਗੁਰਸਿਖ ਦਰ ਨਾ ਫੇਰਾ ਪਾਈਆ। ਗੁਰਸਿਖ ਬ੍ਰਹਮਾ ਵਿਸ਼ਨੂੰ ਸ਼ਿਵ ਸੀਸ ਦੇਣ ਝੁਕਾ, ਨਿਉਂ ਨਿਉਂ ਲਾਗਣ ਪਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਫੂਲਨ ਬਰਖਾ ਲਾ, ਸਚਖੰਡ ਵੱਜੇ ਸਚ ਵਧਾਈਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਜਨ ਭਗਤਾਂ ਕੱਟੇ ਸਰਬ ਗੁਨਾਹ, ਗੁਨਾਹ ਇਕੋ ਇਕ ਜਣਾਈਆ। ਜੁਗ ਜੁਗ ਸਭ ਦਾ ਲੇਖਾ ਲੇਖੇ ਰਿਹਾ ਪਾ, ਪਰਦੇ ਅੰਦਰ ਲੇਖ ਲਿਖਾਈਆ। ਕਬੀਰ ਜੁਲਾਹੇ ਢੋਲਾ ਰਿਹਾ ਗਾ, ਕੂਕ ਕੂਕ ਸੁਣਾਈਆ। ਮੁਹੰਮਦ ਚਾਰ ਯਾਰੀ ਗਿਆ ਹੰਢਾ, ਯਾਰ ਸਾਚਾ ਨਾ ਸੰਗ ਨਿਭਾਈਆ । ਈਸਾ ਤੱਕਦਾ ਰਿਹਾ ਰਾਹ, ਇਕੋ ਓਟ ਤਕਾਈਆ। ਮੂਸਾ ਕਹੇ ਮੇਰਾ ਬੇਪਰਵਾਹ, ਮੁਰਸ਼ਦ ਸੱਚਾ ਨੂਰ ਅਲਾਹੀਆ। ਭਗਤ ਅਠਾਰਾਂ ਗਏ ਗਾ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਤੇਈ ਅਵਤਾਰ ਰੂਪ ਵਟਾ, ਪੰਜ ਤਤ ਚੋਲਾ ਗਏ ਹੰਢਾਈਆ। ਸਭ ਨੂੰ ਦੇਂਦਾ ਰਿਹਾ ਸਨੇਹਾ, ਚਰਨਾਂ ਹੇਠ ਮਿਲੇ ਸਰਨਾਈਆ। ਰਾਮ ਰਾਮ ਆਪ ਧਿਆ, ਕ੍ਰਿਸ਼ਨ ਕ੍ਰਿਸ਼ਨ ਧਿਆਈਆ। ਤੋਬਾ ਤੋਬਾ ਆਪ ਸੁਣਾ, ਐਲੀ ਐਲੀ ਵੱਜੇ ਵਧਾਈਆ। ਮੌਲਾ ਮੌਲਾ ਰਹੇ ਗਾ, ਮਲਕਲ ਮੌਤ ਕਰੇ ਕੁੜਮਾਈਆ। ਨਾਨਕ ਨਿਰਗੁਣ ਰਾਹੇ ਪਾ, ਏਕਾ ਅੱਖਰ ਦਏ ਸਮਝਾਈਆ। ਗੋਬਿੰਦ ਪੂਤ ਸਪੂਤਾ ਆਪ ਬਣਾ, ਸਿਰ ਛਤਰ ਦਏ ਝੁਲਾਈਆ। ਅੰਤਮ ਸਭ ਦਾ ਲਹਿਣਾ ਦਏ ਮੁਕਾ, ਲੁਕਿਆ ਕੋਈ ਰਹਿਣ ਨਾ ਪਾਈਆ। ਨਿਹਕਲੰਕ ਨਰਾਇਣ ਨਿਰਗੁਣ ਦਾਤਾ ਇਕ ਅਕਾਲਾ ਜਾਏ ਆ, ਦੂਜਾ ਸੰਗ ਨਾ ਕੋਈ ਰਖਾਈਆ। ਸੰਬਲ ਮਹੱਲਾ ਲਏ ਵਸਾ, ਸੰਭਲ ਸੰਭਲ ਚਰਨ ਟਿਕਾਈਆ। ਸ੍ਰਿਸ਼ਟ ਸਬਾਈ ਦਏ ਭੁਲਾ, ਅਭੁੱਲ ਭੇਵ ਖੁਲ੍ਹਾਈਆ। ਗੁਰਮੁਖ ਰੁੱਲਾ ਲਏ ਮਿਲਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਅੰਤਮ ਸਭ ਦੀ ਸੁਲਾਹ ਦਏ ਕਰਾ, ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਕਰੇ ਨਾ ਕੋਈ ਪੜ੍ਹਾਈਆ। ਮੁੱਲਾ ਸ਼ੇਖ਼ ਮਸਾਇਕ ਪੀਰ ਦਸਤਗੀਰ ਪੰਡਤ ਪਾਂਧੇ ਗ੍ਰੰਥੀ ਪੰਥੀ ਦਏ ਪੜ੍ਹਾ, ਏਕਾ ਅੱਖਰ ਦਏ ਜਣਾਈਆ। ਧਰਨੀ ਧਰਤ ਧਵਲ ਹੌਲਾ ਭਾਰ ਦਏ ਕਰਾ, ਕੂੜੀ ਕਿਰਿਆ ਮੇਟ ਮਿਟਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਏਕਾ ਨਜ਼ਰੀ ਆਏ ਖ਼ੁਦਾ, ਏਕਾ ਰਾਮ ਰਾਮ ਵਡਿਆਈਆ। ਏਕਾ ਇਸ਼ਟ ਗੁਰਦੇਵ ਪੁਰਖ ਅਕਾਲ ਲਏ ਵਟਾ, ਅਕਾਲ ਅਕਾਲ ਏਕਾ ਡੰਕਾ ਲਾਈਆ। ਸਾਚੀ ਧਰਮਸਾਲ ਦਏ ਵਖਾ, ਧਰਮ ਦਵਾਰੇ ਕਰ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ

ਭਗਤਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਸਚ ਪਰਵਾਨ, ਦੂਸਰ ਕਰੇ ਨਾ ਕੋਈ ਪੜ੍ਹਾਈਆ। ਪੜ੍ਹ ਪੜ੍ਹ ਥੱਕੇ ਜੁਗ ਚਾਰ, ਚਾਰ ਵੇਦ ਦੇਣ ਦੁਹਾਈਆ। ਪੜ੍ਹ ਪੜ੍ਹ ਥੱਕੇ ਜੀਵ ਸੰਸਾਰ, ਜੀਵਣ ਜੁਗਤ ਨਾ ਕੋਈ ਵਡਿਆਈਆ। ਪੜ੍ਹ ਪੜ੍ਹ ਥੱਕੇ ਵਡ ਬਲਕਾਰ, ਬਲ ਆਪਣਾ ਨਾ ਕੋਈ ਰਖਾਈਆ। ਪੜ੍ਹ ਪੜ੍ਹ ਥੱਕੇ ਲੋਭ ਹੰਕਾਰ, ਹੱਕ ਹਕ਼ੀਕ਼ਤ ਨਾ ਕੋਈ ਜਣਾਈਆ। ਬਿਨ ਸਤਿਗੁਰ ਕੋਇ ਨਾ ਪਾਏ ਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਗੁਰਸਿਖਾਂ ਗੁਰ ਘਰ ਘਰ ਹੋਵੇ ਸਹਾਈਆ।