ਪੁਸਤਕਾਲਾਭਾਗ ੧੨

੧੫ ਭਾਦਰੋਂ ੨੦੧੯ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਫਿਰੋਜ਼ਪੁਰ

ਵਡ ਸੰਸਾਰੀ ਖੇਲ ਅਪਾਰਾ, ਹਰਿ ਕਰਤਾ ਆਪ ਕਰਾਇੰਦਾ। ਆਦਿ ਜੁਗਾਦੀ ਬਣੇ ਅਵਤਾਰਾ, ਗੁਰ ਗੁਰ ਵੇਸ ਵਟਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ। ਨਾਮ ਵਸਤ ਅਮੋਲਕ ਠਾਂਡੀ ਠਾਰਾ, ਦੋ ਜਹਾਨਾਂ ਆਪ ਵਰਤਾਇੰਦਾ। ਕਿਰਪਾ ਕਰ ਏਕੰਕਾਰਾ, ਅਕਲ ਕਲ ਧਾਰੀ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਆਵੇ ਵਾਰੋ ਵਾਰਾ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਬੋਧ ਅਗਾਧੀ ਬਣ ਲਿਖਾਰਾ, ਲਿਖ ਲਿਖ ਸਰਬ ਸਮਝਾਇੰਦਾ। ਖਾਣੀ ਬਾਣੀ ਦਏ ਅਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖ ਆਪ ਲਿਖਾਇੰਦਾ। ਵਡ ਸੰਸਾਰਾ ਹਰਿ ਮਿਹਰਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਵਸਣਹਾਰਾ ਸਚ ਮਕਾਨ, ਦਰਗਹਿ ਸਾਚੀ ਆਸਣ ਲਾਈਆ। ਸ਼ਾਹੋ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਇਕੋ ਹੁਕਮ ਵਰਤਾਈਆ। ਹੁਕਮੇ ਅੰਦਰ ਖੇਲ ਮਹਾਨ, ਕਰਤਾ ਪੁਰਖ ਪੁਰਖ ਕਰਾਈਆ। ਲੱਖ ਚੁਰਾਸੀ ਵਖਾਏ ਸਤਿ ਨਿਸ਼ਾਨ, ਧਰਤ ਧਵਲ ਦਏ ਵਡਿਆਈਆ। ਆਤਮ ਪਰਮਾਤਮ ਇਕ ਗਿਆਨ, ਸਚ ਸੰਦੇਸਾ ਦਏ ਸਮਝਾਈਆ। ਸੋ ਪੁਰਖ ਅਕਾਲ ਗੁਣ ਨਿਧਾਨ, ਗੁਣਵੰਤਾ ਆਪਣਾ ਆਪ ਪਰਗਟਾਈਆ। ਹਰਿ ਪੁਰਖ ਨਿਰੰਜਣ ਗੁਣ ਨਿਧਾਨ, ਏਕੰਕਾਰਾ ਖੇਲੇ ਖੇਲ ਬੇਪਰਵਾਹੀਆ । ਆਦਿ ਨਿਰੰਜਣ ਵਡ ਬਲਵਾਨ, ਬਲ ਆਪਣਾ ਆਪ ਜਣਾਈਆ। ਕਰਤਾ ਪੁਰਖ ਹੋ ਮਿਹਰਵਾਨ, ਅਬਿਨਾਸ਼ੀ ਕਰਤਾ ਸਚ ਨਿਸ਼ਾਨ ਝੁਲਾਈਆ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨ, ਲੱਖ ਚੁਰਾਸੀ ਅੰਦਰ ਵੜ ਵੜ ਆਪਣਾ ਖੇਲ ਕਰਾਈਆ। ਸਦਾ ਸੁਹੇਲਾ ਇਕ ਅਕੇਲਾ, ਨਿਰਗੁਣ ਸਰਗੁਣ ਦੇਵੇ ਦਾਨ, ਦਰ ਸਾਚੀ ਵਸਤ ਆਪ ਵਰਤਾਈਆ। ਖੇਲੇ ਖੇਲ ਸ੍ਰੀ ਭਗਵਾਨ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਲੋਕਾਈ ਰਿਹਾ ਸੁਣਾਈਆ। ਵੇਖਣਹਾਰਾ ਸੰਸਾਰ ਸਾਗਰ, ਸਹਿਸਾ ਹੋਰ ਨਾ ਕੋਇ ਰਖਾਇੰਦਾ। ਘਟ ਘਟ ਵਸੇ ਕਾਇਆ ਗਾਗਰ, ਕਾਇਆ ਗਾਗਰ ਭਾਗ ਲਗਾਇੰਦਾ। ਜੋਧਾ ਸੂਰਬੀਰ ਵਡ ਬਹਾਦਰ, ਜ਼ੋਰ ਜੋਰੂ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਸੰਸਾਰੀ ਖੇਲ ਕਰਾਇੰਦਾ। ਵਡ ਸੰਸਾਰੀ ਖੇਲ ਅਪਾਰਾ, ਜੁਗ ਜੁਗ ਆਪ ਕਰਾਈਆ। ਸਤਿਜੁਗ ਵੇਖੇ ਸਾਚੀ ਧਾਰਾ, ਤ੍ਰੇਤਾ ਏਕਾ ਬੰਧਨ ਪਾਈਆ। ਦਵਾਪਰ ਖੇਲ ਭਗਵਨ ਕਾਰਾ, ਕਲਜੁਗ ਪਰਦਾ ਦਏ ਉਠਾਈਆ।

ਸ਼ਬਦ ਅਨਾਦੀ ਬੋਲ ਜੈਕਾਰਾ, ਨਿਰਗੁਣ ਸਰਗੁਣ ਦਏ ਸਮਝਾਈਆ। ਸੇਵਾ ਲਾਏ ਗੁਰ ਅਵਤਾਰਾ, ਗੁਰ ਗੁਰ ਸਾਚੀ ਸੇਵ ਕਮਾਈਆ। ਵਸਤ ਅਮੋਲਕ ਬਣ ਵਣਜਾਰਾ, ਦੋ ਜਹਾਨਾਂ ਆਪ ਵਰਤਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਏ ਸਹਾਰਾ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਸੰਸਾਰੀ ਭੇਵ ਚੁਕਾਈਆ। ਵਡ ਸੰਸਾਰੀ ਹਰਿ ਨਿਰੰਕਾਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਸਰਗੁਣ ਦੇਵੇ ਨਾਮ ਅਧਾਰ, ਨਾਮ ਨਿਧਾਨਾ ਆਪ ਅਖਵਾਇੰਦਾ। ਨਿਰਮਲ ਦੀਆ ਜੋਤੀ ਜਾਤਾ ਕਰ ਉਜਿਆਰ, ਕਮਲਾਪਾਤੀ ਵੇਖ ਵਖਾਇੰਦਾ। ਸਾਚਾ ਮੰਦਰ ਇਕ ਦਵਾਰ, ਹਰਿ ਮੰਦਰ ਇਕ ਵਖਾਇੰਦਾ। ਬੰਦ ਤਾਕੀ ਖੋਲ੍ਹ ਕਿਵਾੜ, ਦੂਈ ਦਵੈਤੀ ਪੜਦਾ ਲਾਹਿੰਦਾ। ਮਹੱਲ ਅਟੱਲ ਉਚ ਮਿਨਾਰ, ਗ੍ਰਹਿ ਗ੍ਰਹਿ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਸਾਰ ਅੰਤਮ ਸੰਸਾਰੀ ਆਪਣਾ ਰੂਪ ਵਖਾਇੰਦਾ। ਸੰਸਾਰ ਅੰਦਰ ਹਰਿ ਜੂ ਵੜ, ਵੜ ਵੜ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਅੰਤਰ ਆਤਮ ਪੌੜੇ ਗਿਆ ਚੜ੍ਹ, ਕਿਸੇ ਨਜ਼ਰ ਨਾ ਆਈਆ। ਨਿਰਗੁਣ ਸਰਗੁਣ ਪੱਲੂ ਲਏ ਫੜ, ਫੜ ਪੱਲੂ ਗੰਢ ਬੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਵਟਾਈਆ। ਬਣ ਸੰਸਾਰੀ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਦੇਵੇ ਮਾਣਾ, ਸਿਰ ਆਪਣਾ ਹੱਥ ਰਖਾਇੰਦਾ। ਬੋਧ ਅਗਾਧ ਇਕ ਤਰਾਨਾ, ਰਾਗੀ ਰਾਗ ਇਕ ਅਲਾਇੰਦਾ। ਘਰ ਮੰਦਰ ਸੁਹਾਏ ਇਕ ਮਕਾਨਾ, ਕਾਇਆ ਬੰਕ ਬੰਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਇਕ ਸਮਝਾਇੰਦਾ। ਸਾਚਾ ਲੇਖਾ ਹਰਿ ਕਰਤਾਰ, ਕਰਤਾ ਆਪ ਜਣਾਈਆ। ਪਰਗਟ ਕਰ ਗੁਰੂ ਅਵਤਾਰ, ਗੁਰੂ ਗੁਰ ਦਏ ਸਮਝਾਈਆ। ਹਰਿ ਕਾ ਨਾਉਂ ਅਗੰਮ ਅਪਾਰ, ਸਿਫ਼ਤੀ ਸਿਫ਼ਤ ਸਲਾਹੀਆ। ਲੱਖ ਚੁਰਾਸੀ ਹੋਏ ਉਜਿਆਰ, ਜੀਵ ਜੰਤ ਹੋਏ ਸਹਾਈਆ। ਮਾਨਸ ਮਾਨੁਖ ਹੋਏ ਪਾਰ, ਬੇੜਾ ਲੋਕਮਾਤ ਤਰਾਈਆ। ਰਸਨਾ ਜਿਹਵਾ ਰੱਖੇ ਆਧਾਰ, ਬੱਤੀ ਦੰਦ ਦੰਦ ਵਡਿਆਈਆ। ਮਨਮਤ ਕਰੇ ਖੁਆਰ, ਬੁੱਧੀ ਬੁਧ ਬਿਬੇਕ ਕਰਾਈਆ। ਰੱਤੀ ਰੱਤ ਨਾ ਦਿਸੇ ਕੂੜ ਗਵਾਰ, ਸਚ ਸੁੱਚ ਦਏ ਵਡਿਆਈਆ। ਗੁਰ ਕਾ ਸ਼ਬਦ ਗੁਰ ਗੁਰ ਕਰੇ ਪਿਆਰ, ਉਚੀ ਕੂਕ ਕੂਕ ਸੁਣਾਈਆ। ਬ੍ਰਹਮਾ ਵੇਤਾ ਲਿਖ ਲਿਖ ਲੇਖਾ ਵੇਦ ਚਾਰ, ਸ਼ਾਸਤਰ ਨਾਲ ਰਲਾਈਆ। ਵੇਦ ਵਿਆਸਾ ਪੁਰਾਨ ਅਠਾਰਾਂ ਗਿਆ ਜਣਾ, ਪੁਰਾਨੀ ਪੁਰਾਨ ਸਮਝਾਈਆ। ਕਾਹਨਾ ਕ੍ਰਿਸ਼ਨਾ ਭੇਵ ਚੁਕਾ, ਗੀਤਾ ਗਿਆਨ ਦ੍ਰਿੜਾਈਆ। ਅੰਜੀਲ ਕੁਰਾਨਾਂ ਕਰ ਖ਼ਬਰਦਾਰ, ਮਸਲਾ ਹਕ਼ੀਕ਼ਤ ਹੱਕ ਕਰੇ ਪੜ੍ਹਾਈਆ। ਲਾਸ਼ਰੀਕ ਪਰਵਰਦਿਗਾਰ, ਤੌਫੀਕ ਆਪਣੇ ਹੱਥ ਰਖਾਈਆ। ਪੀਰ ਪੈਗ਼ੰਬਰ ਕਰ ਤਿਆਰ, ਹੱਕ ਰਸੂਲ ਦਏ ਜਣਾਈਆ। ਮਾਕੂਲ ਅਸੂਲ ਕਰ ਤਿਆਰ, ਆਇਤ ਸ਼ਰਾਇਤ ਆਪ ਸੁਣਾਈਆ। ਅੰਜੀਲ ਕੁਰਾਨਾ ਪਾ ਪਾ ਸਾਰ, ਕਾਇਆ ਕੁਰਾ ਦਏ ਵਡਿਆਈਆ। ਮੁਕਾਮੇ ਹੱਕ ਬੋਲ ਨਾਅਰ, ਹੱਕ ਹਕ਼ੀਕ਼ਤ ਖੋਜ ਖੋਜਾਈਆ। ਲਾਸ਼ਰੀਕ ਪਰਵਰਦਿਗਾਰ, ਧੁਰ ਦਾ ਲਹਿਣਾ ਦਏ ਦਰਸਾਈਆ। ਸ੍ਰਿਸ਼ਟ ਸਬਾਈ ਵਖਾਏ ਸੱਚਾ ਘਰ ਬਾਰ, ਗ੍ਰਹਿ ਮੰਦਰ ਕੁੰਡਾ ਲਾਹੀਆ। ਜੋਤੀ ਜਲਵਾ ਨੂਰ ਉਜਿਆਰ, ਲਾਲ ਗੁਲਾਲਾ ਰੰਗ ਚੜ੍ਹਾਈਆ। ਮੱਕਾ ਕਾਅਬਾ ਖੇਲ ਅਪਾਰ, ਦਹਿ ਦਿਸ਼ਾ ਵੇਖ ਵਖਾਈਆ। ਸਾਚੀ ਸਿਖਿਆ ਏਕਾ ਵਾਰ, ਏਕੰਕਾਰਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸੰਸਾਰਾ ਸੇਵਾ ਲਾਈਆ। ਹਰਿ ਸੰਸਾਰੀ ਸੱਚਾ ਰਾਹ, ਜਨ ਹਰਿ ਆਪ ਜਣਾਈਆ।

ਗੁਰ ਗੁਰ ਰੂਪ ਦਏ ਸਲਾਹ, ਸ਼ਬਦੀ ਬੇੜਾ ਇਕ ਵਖਾਈਆ। ਸਾਚੀ ਨੱਯਾ ਲਏ ਚੜ੍ਹਾ, ਮੰਝਧਾਰ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਆਪ ਜਣਾਈਆ। ਸ੍ਰਿਸ਼ਟ ਸਬਾਈ ਸਾਚਾ ਨਾਤਾ, ਆਦਿ ਜੁਗਾਦੀ ਰੂਪ ਵਖਾਇੰਦਾ। ਜੁਗਾ ਜੁਗੰਤਰ ਵੇਖੇ ਖੇਲ ਤਮਾਸ਼ਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਗੋਪੀ ਕਾਹਨ ਬਣ ਬਣ ਪਾਏ ਰਾਸਾ, ਮੰਡਲ ਮੰਡਪ ਰਾਸ ਰਚਾਇੰਦਾ। ਕਰੇ ਖੇਲ ਸ਼ਾਹੋ ਸ਼ਬਾਸ਼ਾ, ਸ਼ਹਿਨਸ਼ਾਹ ਆਪਣੀ ਕਲ ਵਰਤਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਭੋਗ ਬਲਾਸਾ, ਘਰ ਘਰ ਵਿਚ ਸੋਭਾ ਪਾਇੰਦਾ। ਨਿਝ ਗ੍ਰਹਿ ਕਰ ਕਰ ਵਾਸਾ, ਸਚ ਮੰਦਰ ਇਕ ਸੁਹਾਇੰਦਾ। ਨੂਰੋ ਨੂਰ ਜੋਤ ਪਰਕਾਸ਼ਾ, ਅਗਿਆਨ ਅੰਧੇਰ ਚੁਕਾਇੰਦਾ। ਸਤਿ ਸਤਿਵਾਦੀ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਤੇਈ ਅਵਤਾਰ ਗਾਇਨ ਗਾਥਾ, ਭਗਤ ਅਠਾਰਾਂ ਨਾਂਲ ਮਿਲਾਇੰਦਾ। ਈਸਾ ਮੂਸਾ ਸਿਰ ਟੇਕੇ ਆਪੇ ਮਾਥਾ, ਨਿਉਂ ਸੱਯਦਾ ਸੀਸ ਝੁਕਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ, ਖਾਣੀ ਬਾਣੀ ਲਿਖ ਲਿਖ ਸਾਕਾ, ਖ਼ਾਲਕ ਖ਼ਲਕ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਸਾਰ ਸਾਗਰ ਰਾਹ ਜਣਾਇੰਦਾ। ਸੰਸਾਰ ਸਾਗਰ ਏਕਾ ਟੇਕ, ਹਰਿ ਜੂ ਹਰਿ ਹਰਿ ਆਪ ਜਣਾਈਆ। ਜੁਗ ਜਨਮ ਦੀ ਮੇਟੇ ਰੇਖ, ਪੂਰਬ ਲਹਿਣਾ ਝੋਲੀ ਪਾਈਆ। ਡੂੰਘੀ ਭਵਰੀ ਕਾਇਆ ਅੰਦਰ ਲਏ ਵੇਖ, ਨਿਝ ਘਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ, ਜੁਗ ਜੁਗ ਅਪਣਾ ਭੇਵ ਖੁਲ੍ਹਾਈਆ। ਸਤਿਜੁਗ ਸਾਚਾ ਉਤਰਿਆ ਪਾਰ, ਅਜੂਨੀ ਰਹਿਤ ਆਪ ਸਮਝਾਇੰਦਾ। ਤ੍ਰੇਤੇ ਵੇਖੇ ਵੇਖਣਹਾਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਅਲੱਖ ਅਗੋਚਰ ਦਵਾਪਰ ਲੇਖਾ ਇਕੋ ਵਾਰ, ਅਠ ਦਸ ਪੜਦਾ ਲਾਹਿੰਦਾ। ਕਲਜੁਗ ਖੇਲ ਕਰ ਅਪਾਰ, ਪੰਜ ਤਿੰਨ ਖੋਜ ਖੋਜਾਇੰਦਾ। ਇਕਵੰਜਾ ਬਵੰਜਾ ਖੇਲ ਅਪਾਰ, ਬਾਵਨ ਅੱਖਰ ਵੱਖਰ ਆਪਣੇ ਵਿਚ ਛੁਪਾਇੰਦਾ। ਅਲਫ਼ ਯੇ ਰੋਵੇ ਵਾਰੋ ਵਾਰ, ਧੀਰਜ ਧੀਰ ਨਾ ਕੋਈ ਧਰਾਇੰਦਾ। ਇਕੋ ਅੱਖਰ ਕਰਨ ਪੁਕਾਰ, ਆਖਰ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਮੰਗਣ ਵਾਰੋ ਵਾਰ, ਪ੍ਰਭ ਅੱਗੇ ਸੀਸ ਸਰਬ ਝੁਕਾਇੰਦਾ। ਲੇਖਾ ਲਿਖ ਲਿਖ ਗਏ ਵਿਚ ਸਰਬ ਸੰਸਾਰ, ਲਿਖਿਆ ਲੇਖ ਸਰਬ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪ ਅਖਵਾਇੰਦਾ । ਜੁਗ ਕਰਤਾ ਹਰਿ ਕਰਨੇ ਯੋਗ, ਜੁਗਤੀ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਧੁਰ ਸੰਜੋਗ, ਧੁਰ ਦੀ ਧਾਰ ਆਪ ਬੰਧਾਈਆ। ਵੇਖਣਹਾਰਾ ਚੌਦਾਂ ਲੋਕ, ਪਰਲੋਕ ਰਿਹਾ ਸਮਝਾਈਆ। ਸੁਣਾਵਣਹਾਰਾ ਸਚ ਸਲੋਕ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਜੋਤ, ਨਿਰਮਲ ਨੂਰ ਨੂਰ ਰੁਸ਼ਨਾਈਆ। ਕਰੇ ਪਿਆਰ ਕਾਇਆ ਕੋਟ, ਕਿਲਾ ਬੰਕ ਆਪ ਸੁਹਾਈਆ। ਮਾਇਆ ਮਮਤਾ ਹਉਮੇ ਹੰਗਤਾ ਕੱਢੇ ਖੋਟ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਕਿਰਪਾ ਨਿਧ ਠਾਕਰ ਸਵਾਮੀ ਖੋਲ੍ਹਣਹਾਰਾ ਸੋਤ, ਸੁਰਤ ਸਵਾਣੀ ਆਪ ਉਠਾਈਆ। ਜਾਪ ਜਪਾਏ ਬਿਨ ਰਸਨਾ ਹੋਟ, ਬੱਤੀ ਦੰਦ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਦਰਸਾਈਆ। ਸਾਚਾ ਖੇਲ ਸ੍ਰੀ ਭਗਵੰਤ, ਆਦਿ ਜੁਗਾਦੀ ਆਪ ਜਣਾਇੰਦਾ। ਸਰਬ ਜੀਆਂ ਦਾ ਏਕਾ ਕੰਤ, ਦੂਸਰ ਹੋਰ ਨਾ ਕੋਈ ਵਖਾਇੰਦਾ। ਸਦਾ ਸੁਹੇਲਾ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਮੇਲ ਮਿਲਾਵਾ ਸਾਚੇ ਸੰਤ, ਸਤਿ ਸਤਿਵਾਦੀ

ਦਇਆ ਕਮਾਇੰਦਾ। ਏਥੇ ਓਥੇ ਦੋ ਜਹਾਨ ਬਣਾਏ ਬਣਤ, ਭਗਤ ਭਗਵੰਤ ਆਪ ਉਠਾਇੰਦਾ। ਆਦਿ ਜੁਗਾਦੀ ਬ੍ਰਹਮ ਬ੍ਰਹਮਾਦੀ ਏਕਾ ਮਣੀਆ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਾਗਰ ਵੇਖ ਵਖਾਇੰਦਾ। ਜਗਤ ਸਾਗਰ ਡੂੰਘਾ ਤਾਲ, ਹਰਿ ਜੂ ਹਰਿ ਹਰਿ ਆਪ ਵਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਚਾਰੋਂ ਕੁੰਟ ਡੋਰੂ ਵਾਹੀਆ। ਸਤਿਗੁਰ ਦਿਸੇ ਨਾ ਕਿਸੇ ਨਾਲ, ਖਾਲੀ ਫਿਰੇ ਸਰਬ ਲੋਕਾਈਆ। ਵਰਨ ਬਰਨ ਹੋਏ ਬੇਹਾਲ, ਜ਼ਾਤ ਪਾਤ ਦਏ ਦੁਹਾਈਆ । ਤ੍ਰੈਗੁਣ ਮਾਇਆ ਤੋੜ ਸਕੇ ਨਾ ਕੋਈ ਜੰਜਾਲ, ਜਾਗਰਤ ਜੋਤ ਨਾ ਕਰੇ ਕੋਈ ਰੁਸ਼ਨਾਈਆ। ਅੱਖਰੀ ਲਫਜ਼ ਘਾਲ ਥੱਕੇ ਘਾਲ, ਘਾਲੀ ਘਾਲ ਨਾ ਲੇਖੇ ਪਾਈਆ। ਪੁਰਖ ਅਬਿਨਾਸ਼ੀ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਚਲਾਈਆ। ਦੋ ਜਹਾਨਾਂ ਵਜਾਏ ਆਪਣਾ ਤਾਲ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਲੱਖ ਚੁਰਾਸੀ ਵੇਖੇ ਪਤ ਡਾਲ੍ਹ, ਫਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਾਗਰ ਵੇਖੇ ਥਾਉਂ ਥਾਈਂਆ। ਜਗਤ ਸਾਗਰ ਤੇਰੀ ਕਲਜੁਗ ਲਹਿਰ, ਲਹਿਰ ਲਹਿਰ ਨਾਲ ਟਕਰਾਇੰਦਾ। ਨੌਂ ਖੰਡ ਪ੍ਰਿਥਮੀ ਦਿਸੇ ਕਹਿਰ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਇੰਦਾ। ਛੱਤੀ ਰਾਗ ਗਾ ਗਾ ਥੱਕੇ ਆਪਣੇ ਤਰਜ਼ ਬਹਿਰ, ਬਹਿਰਾਪਨ ਨਾ ਕੋਇ ਮਿਟਾਇੰਦਾ। ਸਿਫ਼ਤ ਸਾਲਾਹੀ ਕਰ ਕਰ ਥੱਕੇ ਸ਼ਾਇਰ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਗਰ ਪੜਦਾ ਆਪ ਉਠਾਇੰਦਾ। ਜਗਤ ਸਾਗਰ ਵਡ ਸੰਸਾਰ, ਵਡ ਸੰਸਾਰੀ ਵੇਖ ਵਖਾਇੰਦਾ। ਕਲਜੁਗ ਅੰਤਮ ਅੰਤ ਕਿਨਾਰ, ਨਵ ਨੌਂ ਚਾਰ ਹੰਢਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਸਚ ਸੰਦੇਸਾ ਆਪ ਸੁਣਾਇੰਦਾ। ਸੀਸ ਜਗਦੀਸ ਤਾਜ ਸਹਾਰ, ਹੁਕਮੀ ਹੁਕਮ ਹੁਕਮ ਵਰਤਾਰ, ਹੁਕਮ ਹਾਕਮ ਆਪ ਅਲਾਇੰਦਾ। ਏਕਾ ਖੋਲ੍ਹ ਬੰਦ ਕਿਵਾੜ, ਦਰਗਹਿ ਸਾਚੀ ਧਾਮ ਸੁਹਾਇੰਦਾ। ਪਰਗਟ ਹੋਏ ਇਕ ਪਰਵਰਦਿਗਾਰ, ਬੇਐਬ ਮੁਖ ਨਕ਼ਾਬ ਨਾ ਕੋਈ ਰਖਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਲੇਖ ਨਾ ਕੋਈ ਮੁਕਾਇੰਦਾ। ਲੇਖਾ ਮੰਗੇ ਜਗਤ ਦਵਾਰ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਦਰ ਦਰ ਲੱਭਦੇ ਗੁਰ ਅਵਤਾਰ, ਦਰ ਦਰਵੇਸ਼ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਸਾਰ ਸਾਗਰ ਸਾਚੀ ਧਾਰ ਚਲਾਇੰਦਾ। ਗੁਰ ਅਵਤਾਰ ਹੋਏ ਅਕੱਠੇ, ਸਚਖੰਡ ਵੱਜੀ ਵਧਾਈਆ। ਪੀਰ ਪੈਗ਼ੰਬਰ ਆਵਣ ਨੱਠੇ, ਦਰ ਦਵਾਰੇ ਆਪ ਬਹਾਇੰਦਾ। ਪੁਰਖ ਅਬਿਨਾਸ਼ੀ ਚਰਨ ਢੱਠੇ, ਨਿਉਂ ਸੱਯਦਾ ਸੀਸ ਝੁਕਾਈਆ। ਇਕੋ ਵਾਰ ਸਾਰੇ ਸੱਥਰ ਲੱਥੇ, ਸੱਥਰ ਬੈਠੇ ਇਕ ਵਛਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਜੋ ਮਾਰਗ ਦੱਸੇ, ਲੋਕਮਾਤ ਮਾਤ ਜਣਾਈਆ। ਕਲਜੁਗ ਕੂੜ ਕੁੜਿਆਰ ਦਿਸੇ, ਅੰਧ ਅੰਧੇਰ ਤੇਰਾ ਨੂਰ ਨਾ ਕੋਈ ਰੁਸ਼ਨਾਈਆ। ਚੌਦਾਂ ਤਬਕ ਹੱਕੇ ਬੱਕੇ, ਭਰਮੇ ਭੁੱਲੀ ਸਰਬ ਲੋਕਾਈਆ। ਨਾਤਾ ਤੁਟੇ ਭੈਣ ਭਾਈ ਸਕੇ, ਪਿਤਾ ਪੂਤ ਨਾ ਕੋਈ ਮਨਾਈਆ। ਸਾਧਾ ਸੰਤਾਂ ਪੈਂਦੇ ਧੱਕੇ, ਚਾਰੋਂ ਕੁੰਟ ਪਏ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਤੇਰੀ ਸੇਵ ਕਰ ਕਰ ਥੱਕੇ, ਆਪਣਾ ਬੈਠੇ ਬਲ ਗਵਾਈਆ। ਜਿਉਂ ਭਾਵੇ ਤਿਉਂ ਸਭ ਨੂੰ ਰੱਖੇ, ਸਭ ਚਲਣ ਹੁਕਮ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਸਾਗਰ ਵੇਖ ਵਖਾਈਆ। ਜਗਤ ਸਾਗਰ ਵੇਖ ਕਿਨਾਰਾ, ਹਰਿ ਹਰਿ ਆਪਣਾ ਖੇਲ ਕਰਾਇੰਦਾ। ਨੇਤਰ ਵਖਾਏ ਗੁਰ ਅਵਤਾਰਾ, ਗੁਰ ਗੁਰ

ਬੂਝ ਬੁਝਾਇੰਦਾ। ਮਾਤਲੋਕ ਦਾ ਲੋਕ ਵਿਹਾਰਾ, ਲੁਕ ਲੁਕ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਆਪ ਜਣਾਇੰਦਾ। ਪੀਰ ਪੈਗ਼ੰਬਰ ਖੋਲ੍ਹ ਅੱਖ, ਲੋਕਮਾਤ ਤਕਾਈਆ। ਉਮਤ ਨਬੀ ਦਿਸੇ ਸਖ, ਰਸੂਲ ਮਿਲੇ ਨਾ ਕੋਈ ਵਡਿਆਈਆ। ਕਲਜੁਗ ਖੇੜਾ ਹੋਵੇ ਭੱਠ, ਭੱਠ ਖੇੜਾ ਦਏ ਵਸਾਈਆ। ਕੂੜਾ ਬੁਰਜ ਜਾਏ ਢੱਠ, ਢਾਹ ਢਾਹ ਖ਼ਾਕ ਮਿਲਾਈਆ। ਨਾਤਾ ਤੁੱਟੇ ਅਠਸਠ, ਸਠਅਠ ਨਾ ਕੋਈ ਸਹਾਈਆ। ਲੇਖਾ ਚੁੱਕੇ ਤੀਰਥ ਮੱਠ, ਸ਼ਿਵਦਵਾਲਾ ਨਾ ਕੋਈ ਵਡਿਆਈਆ। ਕੋਈ ਦਵਾਰ ਨਾ ਰੱਖੇ ਕੋਈ ਪੱਤ, ਮੰਦਰ ਮਸਜਦ ਰਹੀ ਕੁਰਲਾਈਆ। ਲੱਖ ਚੁਰਾਸੀ ਭੁੱਲੀ ਬ੍ਰਹਮ ਮਤ, ਪਾਰਬ੍ਰਹਮ ਨਾ ਕੋਈ ਮਿਲਾਈਆ। ਸਾਹਿਬ ਸਤਿਗੁਰ ਤੁਟਾ ਨੱਤ, ਜਗਤ ਨਾਤਾ ਕਰੀ ਕੁੜਮਾਈਆ। ਅੰਦਰ ਬਾਹਿਰ ਅੰਧੇਰੀ ਰਾਤ, ਸਾਚਾ ਨੂਰ ਨਾ ਕੋਈ ਰੁਸ਼ਨਾਈਆ। ਮਨਮੁਖ ਜੀਵ ਨਾਰ ਕਮਜ਼ਾਤ, ਹਰਿ ਜੂ ਕੰਤ ਨਾ ਕੋਈ ਹੰਢਾਈਆ। ਅੰਤਮ ਵਹਿਣਾ ਡੂੰਘੇ ਖਾਤ, ਖਾਤਾ ਅੱਖਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਫੇਰਾ ਏਕਾ ਮਾਹੀਆ। ਜੁਗ ਜੁਗ ਫੇਰਾ ਸਰਗੁਣ ਧਾਰ, ਨਿਰਗੁਣ ਖੇਲ ਕਰਾਇੰਦਾ। ਜੁਗ ਜੁਗ ਵੇਸ ਗੁਰੂ ਅਵਤਾਰ, ਗੁਰ ਗੁਰ ਨਾਉਂ ਧਰਾਇੰਦਾ। ਜੁਗ ਜੁਗ ਭਗਤ ਭਗਵੰਤ ਕਰੇ ਪਿਆਰ, ਭਗਤਨ ਮੀਤਾ ਆਪ ਅਖਵਾਇੰਦਾ। ਜੁਗ ਜੁਗ ਸਾਚੇ ਸੰਤਾ ਲਏ ਅਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਜੁਗ ਸਾਚੇ ਸਾਜਨ ਪੌੜੇ ਦੇਵੇ ਚਾੜ੍ਹ, ਨਾਮ ਪੌੜਾ ਇਕ ਲਗਾਇੰਦਾ। ਜੁਗ ਜੁਗ ਗੁਰਸਿਖ ਸਾਜਨ ਸਾਚੇ ਅੰਦਰ ਦੇਵੇ ਵਾੜ, ਫੜ ਬਾਂਹੋਂ ਆਪ ਬਹਾਇੰਦਾ। ਜੁਗ ਜੁਗ ਬੋਧ ਅਗਾਧਾ ਬਣ ਲਿਖਾਰ, ਲਿਖ ਲਿਖ ਲੇਖਾ ਆਪ ਜਣਾਇੰਦਾ। ਅੱਖਰ ਵੱਖਰ ਵੱਖਰ ਅੱਖਰ ਭੇਵ ਨਿਆਰ, ਭੇਵ ਅਭੇਦਾ ਆਪਣੇ ਵਿਚ ਛੁਪਾਇੰਦਾ। ਗੁਰ ਅਵਤਾਰ ਕਰਨ ਪੁਕਾਰ, ਕੂਕ ਕੂਕ ਸਰਬ ਸੁਣਾਇੰਦਾ। ਕਰੇ ਖੇਲ ਆਪ ਕਰਤਾਰ, ਆਪਣਾ ਹੁਕਮ ਆਪ ਵਰਤਾਇੰਦਾ। ਗੁਰਮੁਖ ਵਿਰਲੇ ਲਾਏ ਪਾਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਬਾਂਹੋਂ ਫੜ ਲਏ ਉਠਾਲ, ਆਪ ਆਪਣੀ ਗੋਦ ਸੁਹਾਇੰਦਾ। ਏਕਾ ਅੱਖਰ ਦਏ ਸਿਖਾਲ, ਆਤਮ ਪਰਮਾਤਮ ਸੋਹੰ ਢੋਲਾ ਰਾਗ ਅਲਾਇੰਦਾ। ਘਰ ਘਰ ਵਿਚ ਵਖਾਏ ਸੱਚੀ ਧਰਮਸਾਲ, ਦਸਮ ਦਵਾਰੀ ਕੁੰਡਾ ਲਾਹਿੰਦਾ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਹਿਬ ਸਤਿਗੁਰ ਹੋ ਦਿਆਲ, ਮਿਹਰ ਨਜ਼ਰ ਉਠਾਈਆ। ਗੁਰਸਿਖ ਵੇਖ ਸਾਚੇ ਲਾਲ, ਸੰਸਾਰ ਸਾਗਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਤਮ ਪਰਮਾਤਮ ਪਰਮਾਤਮ ਆਤਮ ਇਕ ਜਣਾਈਆ।

੧੫ ਭਾਦਰੋਂ ੨੦੧੯ ਬਿਕ੍ਰਮੀ ਗੁਰਚਰਨ ਕੌਰ ਦੇ ਗ੍ਰਹਿ ਫਿਰੋਜ਼ਪੁਰ

ਆਦਿ ਜੁਗਾਦੀ ਸਚ ਭੰਡਾਰ, ਹਰਿ ਕਰਤਾ ਆਪ ਵਰਤਾਇੰਦਾ। ਸੋ ਪੁਰਖ ਨਿਰੰਜਣ ਸੇਵਾਦਾਰ, ਬਣ ਸੇਵਕ ਸੇਵ ਕਮਾਇੰਦਾ। ਹਰਿ ਪੁਰਖ ਨਿਰੰਜਣ ਵੇਖੇ ਵਿਗਸੇ ਵੇਖਣਹਾਰ, ਏਕੰਕਾਰਾ ਪੜਦਾ ਲਾਹਿੰਦਾ। ਆਦਿ ਨਿਰੰਜਣ ਕਰ ਪਸਾਰ, ਨੂਰ ਨੁਰਾਨਾ ਨੂਰ ਧਰਾਇੰਦਾ। ਸ੍ਰੀ ਭਗਵਾਨ ਹੋ ਤਿਆਰ, ਆਪ ਆਪਣਾ ਖੇਲ ਕਰਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰ, ਦਰ ਘਰ ਸਾਚਾ ਆਪ ਸੁਹਾਇੰਦਾ।

ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨੀ ਇਕ ਅਖਵਾਇੰਦਾ। ਸਾਚਾ ਦਾਨੀ ਏਕੰਕਾਰਾ, ਆਦਿ ਪੁਰਖ ਅਖਵਾਈਆ। ਨਿਰਗੁਣ ਨਿਰਗੁਣ ਬਣ ਵਰਤਾਰਾ, ਸਾਚੀ ਵਸਤ ਆਪ ਵਰਤਾਈਆ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਲੱਖਣਾ ਆਪਣੀ ਅਲੱਖ ਆਪ ਸੁਣਾਈਆ। ਵਸਣਹਾਰਾ ਧਾਮ ਨਿਆਰਾ, ਸਚਖੰਡ ਬੈਠਾ ਆਸਣ ਲਾਈਆ। ਖੋਲਣਹਾਰਾ ਆਪ ਕਿਵਾੜਾ, ਥਿਰ ਘਰ ਦੇਵੇ ਮਾਣ ਵਡਿਆਈਆ। ਸ਼ਬਦ ਅਗੰਮੀ ਇਕੋ ਥਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਆਪਣੇ ਹੱਥ ਰਖਾਈਆ। ਦਇਆਵਾਨ ਪਾਰਬ੍ਰਹਮ, ਪ੍ਰਭ ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਕਰਨੀ ਕਿਰਤ ਆਪ ਕਮਾਇੰਦਾ । ਨਿਰਗੁਣ ਨਿਰਾਕਾਰ ਅਜੂਨੀ ਰਹਿਤ ਬੇੜਾ ਬੰਨ੍ਹ, ਪੁਰਖ ਅਕਾਲ ਆਪ ਚਲਾਇੰਦਾ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪਣੇ ਹੱਥ ਰਖਾਇੰਦਾ। ਸਾਚਾ ਦਾਨ ਰੱਖੇ ਹੱਥ, ਹੱਥ ਨਜ਼ਰ ਕਿਸੇ ਨਾ ਆਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਪੜਦਾ ਲਾਹਿੰਦਾ। ਨਿਰਵੈਰ ਨਿਰਵੈਰ ਦੇਵੇ ਸਾਚੀ ਵੱਥ, ਵਸਤ ਅਮੋਲਕ ਆਪ ਵਰਤਾਇੰਦਾ। ਸਾਚੇ ਮੰਦਰ ਆਪੇ ਰੱਖ, ਹਰਿ ਜੂ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਏਕਾ ਏਕ, ਏਕੰਕਾਰਾ ਆਪ ਜਣਾਈਆ। ਆਪੇ ਲਿਖਣਹਾਰਾ ਲੇਖ, ਲਿਖ ਲਿਖ ਲੇਖਾ ਆਪ ਸਮਝਾਈਆ। ਆਦਿ ਜੁਗਾਦਿ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਵਸਣਹਾਰਾ ਸਾਚੇ ਦੇਸ, ਦਰਗਹਿ ਸਾਚਾ ਦੇਸ ਸੁਹਾਈਆ। ਮੁਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ ਨਾ ਮੂੰਡ ਮੁੰਡਾਈਆ। ਦਰ ਮੰਗਣ ਕੋਟਨ ਬ੍ਰਹਮਾ ਵਿਸ਼ਨ ਮਹੇਸ਼, ਗਣੇਸ਼ ਤ੍ਰੈ ਤ੍ਰੈ ਬੈਠੇ ਸੀਸ ਝੁਕਾਈਆ। ਤਿੰਨ ਪੰਜ ਕਰਨਹਾਰ ਹੇਤ, ਨਿਤ ਨਵਿਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਇਕ ਸਮਝਾਈਆ। ਸਾਚਾ ਦਾਨ ਆਪਣਾ ਰੱਖ, ਹਰਿ ਜੂ ਆਪਣੀ ਖੇਲ ਕਰਾਇੰਦਾ। ਨਿਰਗੁਣ ਨਾਲੋਂ ਨਿਰਗੁਣ ਕਰ ਵੱਖ, ਸਰਗੁਣ ਸਰਗੁਣ ਜੋੜ ਜੁੜਾਇੰਦਾ। ਪੰਜ ਤਤ ਕਾਇਆ ਅੰਦਰ ਸਤਿ ਸਰੂਪੀ ਵਸਤ ਰੱਖ, ਆਤਮ ਪਰਮਾਤਮ ਬੰਧਨ ਪਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਤੱਖ, ਪਰਤੱਖ ਪਰਤੱਖ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਆਪ ਵਖਾਇੰਦਾ। ਸਾਚਾ ਦਾਨ ਆਤਮ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਸਾਚਾ ਨਾਮ ਸੂਰਾ ਸਰਬੰਗ, ਆਪਣੀ ਵਸਤ ਝੋਲੀ ਪਾਈਆ। ਸਦਾ ਸੁਹੇਲਾ ਰਖਾਏ ਆਪਣਾ ਸੰਗ, ਸੰਗੀ ਵਿਛੜ ਕਦੇ ਨਾ ਜਾਈਆ। ਨਿਜ ਆਤਮ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਨੂਰ ਨੂਰ ਰੁਸ਼ਨਾਈਆ। ਨਾਮ ਨਿਧਾਨਾ ਗਾਏ ਬਿਨ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤ ਆਪਣੀ ਆਪ ਵਰਤਾਈਆ। ਸਾਚੀ ਦਾਤ ਦੀਨਨ ਦੀਨ, ਏਕੰਕਾਰਾ ਆਪ ਵਰਤਾਇੰਦਾ। ਲੇਖਾ ਜਾਣੇ ਲੋਕ ਤੀਨ, ਪਰਲੋਕ ਆਪਣਾ ਖੇਲ ਜਣਾਇੰਦਾ। ਜੁਗ ਜੁਗ ਸਕੇ ਨਾ ਕੋਇ ਚੀਨ, ਜ਼ੋਰ ਬਲ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਹੱਥੋ ਹੱਥ ਵਖਾਇੰਦਾ। ਸਾਚੀ ਵਸਤ ਨਾਮ ਭਰਪੂਰ, ਭਰਪੂਰੀ ਆਪ ਰਖਾਈਆ। ਆਦਿ ਜੁਗਾਦਿ ਨਿਰਗੁਣ ਸਰਗੁਣ ਦਏ ਜ਼ਰੂਰ,

ਜ਼ਰੂਰਤ ਪੰਜ ਤਤ ਪੂਰੀ ਆਪ ਕਰਾਈਆ। ਦੀਆ ਬਾਤੀ ਕਮਲਾਪਾਤੀ ਜਗਾਏ ਨੂਰ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਅਨਹਦ ਨਾਦੀ ਆਪ ਵਜਾਏ ਸਾਚੀ ਤੂਰ, ਤੁਰਯਾ ਰਾਗ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਾਤ ਆਪ ਵਰਤਾਈਆ। ਸਾਚੀ ਦਾਤ ਹਰਿ ਕਾ ਨਾਉਂ, ਨਾਉਂ ਨਿਰੰਕਾਰਾ ਆਪ ਵਰਤਾਇੰਦਾ। ਦੇਵਣਹਾਰਾ ਥਾਈਂ ਥਾਉਂ, ਥਾਨ ਥਨੰਤਰ ਫੋਲ ਫੋਲਾਇੰਦਾ। ਲੇਖਾ ਜਾਣੇ ਅਗੰਮ ਅਥਾਹੋ, ਅਗੰਮ ਅਥਾਹ, ਬੇਪਰਵਾਹ ਆਪਣੀ ਕਰਨੀ ਆਪ ਕਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰ ਕਰ ਵੇਖੇ ਆਪ ਪਸਾਉ, ਪਸਰ ਪਸਾਰਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰਾ, ਕੁਦਰਤ ਕਾਦਰ ਆਪ ਉਪਾਈਆ। ਲੱਖ ਚੁਰਾਸੀ ਭਰ ਭੰਡਾਰਾ, ਅੰਡਜ ਜੇਰਜ ਉਤਭੁਜ ਸੇਤਜ ਆਪ ਵਰਤਾਈਆ। ਸਾਚਾ ਨਾਮ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਆਪ ਸੁਣਾਈਆ। ਸਾਚਾ ਵਣਜ ਇਕ ਵਣਜਾਰਾ, ਸਤਿ ਸਤਿਵਾਦੀ ਸਤਿ ਸਤਿ ਦ੍ਰਿੜਾਈਆ। ਸਚ ਮਹੱਲ ਅਟੱਲ ਮਨਾਰਾ, ਘਰ ਘਰ ਵਿਚ ਆਪ ਪਰਗਟਾਈਆ। ਸਾਚਾ ਦੀਆ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਰਸਨਾ ਜਿਹਵਾ ਕੂਕ ਕੂਕ ਕਰੇ ਪੁਕਾਰਾ, ਅੰਤਰਗਤ ਨਾ ਕਿਸੇ ਜਣਾਈਆ। ਪੰਜ ਤਤ ਰੋਵੇ ਜ਼ਾਰੋ ਜ਼ਾਰਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਦਏ ਦੁਹਾਈਆ। ਤ੍ਰੈਗੁਣ ਮਾਇਆ ਸੁੱਟੇ ਮੂੰਹ ਦੇ ਭਾਰਾ, ਰਜੋ ਤਮੋ ਸਤੋ ਨੇਤਰ ਨੈਣ ਨਾ ਸਕੇ ਉਠਾਈਆ। ਵਿਸ਼ਨ ਬ੍ਰਹਮ ਸ਼ਿਵ ਦੋਏ ਜੋੜ ਕਰੇ ਨਿਮਸਕਾਰਾ, ਪੁਰਖ ਅਬਿਨਾਸ਼ੀ ਅੱਗੇ ਸੀਸ ਝੁਕਾਈਆ। ਆਤਮ ਪਰਮਾਤਮ ਖੇਲ ਅਪਾਰਾ, ਨਿਰਗੁਣ ਨਿਰਗੁਣ ਵੰਡ ਵੰਡਾਈਆ। ਬ੍ਰਹਮ ਪਾਰਬ੍ਰਹਮ ਕਰ ਉਜਿਆਰਾ, ਘਰ ਘਰ ਏਕਾ ਨੂਰ ਵਖਾਈਆ। ਦੇਵਣਹਾਰਾ ਵਸਤ ਥਾਰਾ, ਸਾਚੀ ਵਸਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਏਕੰਕਾਰ ਆਪ ਅਖਵਾਇੰਦਾ। ਆਦਿ ਜੁਗਾਦੀ ਮਾਰਗ ਲਾ, ਜੁਗ ਜੁਗ ਵੇਖ ਵਖਾਇੰਦਾ। ਗੁਰ ਅਵਤਾਰ ਦੇ ਸਲਾਹ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਕਲਮਾ ਨਬੀ ਇਕ ਜਣਾ, ਕਾਇਨਾਤ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪਣੇ ਹੱਥ ਰਖਾਇੰਦਾ। ਸਾਚੀ ਵਸਤ ਹਰਿ ਹਰਿ ਨਾਮ, ਆਪਣੇ ਹੱਥ ਰਖਾਈਆ। ਕੋਟਨ ਕੋਟ ਮੰਗਣ ਰਾਮ, ਪ੍ਰਭ ਅੱਗੇ ਸੀਸ ਝੁਕਾਈਆ। ਕੋਟਨ ਕੋਟ ਬੈਠੇ ਸ਼ਾਮ, ਘਨੱਯਾ ਰੂਪ ਵਟਾਈਆ। ਕੋਟਨ ਕੋਟ ਸੁਣਨ ਪੈਗ਼ਾਮ, ਪੀਰ ਪੈਗ਼ੰਬਰ ਧਿਆਨ ਲਗਾਈਆ। ਕੋਟਨ ਕੋਟ ਗੁਰੂ ਗੁਰ ਗੁਰ ਕਰਨ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਕੋਟਨ ਕੋਟ ਗਾਇਣ ਗਾਨ, ਬ੍ਰਹਮਾ ਵੇਤਾ ਕਰੇ ਪੜ੍ਹਾਈਆ। ਕੋਟਨ ਕੋਟ ਸ਼ਾਸਤਰ ਸਿਮਰਤ ਵੇਖੇ ਸ੍ਰੀ ਭਗਵਾਨ, ਪੁਰਾਨ ਪੁਰਾਨੀ ਮਾਣ ਰਖਾਈਆ। ਕੋਟਨ ਕੋਟ ਗੀਤਾ ਗਿਆਨ, ਅਠਾਰਾਂ ਧਿਆਏ ਵਡਿਆਈਆ। ਕੋਟਨ ਕੋਟ ਅੰਜੀਲ ਕੁਰਾਨ, ਕਾਇਆ ਕੁਰਾ ਦਏ ਸਮਝਾਈਆ। ਕੋਟਨ ਕੋਟ ਨਾਨਕ ਕਰਨ ਪਰਨਾਮ, ਸੀਸ ਪੁਰਖ ਅਕਾਲ ਝੁਕਾਈਆ। ਕੋਟਨ ਕੋਟ ਗੋਬਿੰਦ ਢਹਿ ਢਹਿ ਚਰਨ ਮੰਗੇ ਦਾਨ, ਦਾਤਾ ਦਾਨੀ ਇਕ ਅਖਵਾਈਆ। ਕੋਟਨ ਕੋਟ ਜੋਧੇ ਸੂਰਬੀਰ ਬਲੀ ਬਲਵਾਨ, ਬਲ ਆਪਣਾ ਗਏ ਜਣਾਈਆ। ਕੋਟਨ ਕੋਟ ਰਵ ਸਸ ਸੂਰਜ ਚੰਦ ਮੰਡਲ ਮੰਡਪ ਸ਼ਰਮਸਾਰ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਕੋਟਨ ਕੋਟ ਜ਼ਿਮੀਂ

ਅਸਮਾਨ, ਜ਼ਰਾ ਜ਼ਰਾ ਖ਼ਾਕੀ ਖ਼ਾਕ ਉਡਾਈਆ। ਕੋਟਨ ਕੋਟ ਪੁਰੀ ਲੋਅ ਆਕਾਸ਼ ਪਰਕਾਸ਼ ਸਯਦਾ ਸੀਸ ਝੁਕਾਣ, ਨਿਮਖ ਨਿਮਖ ਆਪਣਾ ਆਪ ਕਟਾਈਆ। ਕੋਟਨ ਕੋਟ ਭਗਤ ਭਗਵੰਤ ਦਰ ਅੱਗੇ ਖ਼ਾਲੀ ਝੋਲੀ ਸਰਬ ਭਰਾਣ, ਆਸਾ ਆਸਾ ਪੂਰ ਕਰਾਈਆ। ਕੋਟਨ ਕੋਟ ਸੰਤ ਛੱਡ ਕੇ ਮਾਣ, ਅਭਿਮਾਨ ਰੂਪ ਨਾ ਕੋਇ ਵਖਾਈਆ। ਕੋਟਨ ਕੋਟ ਖ਼ਾਕ ਰਹੇ ਛਾਣ, ਵਰਭੰਡੀ ਭੰਡੀ ਪਾਈਆ। ਕੋਟਨ ਕੋਟ ਬੈਠੇ ਕਾਹਨ, ਗੋਪੀ ਮੰਡਲ ਰਾਸ ਰਚਾਈਆ। ਆਦਿ ਜੁਗਾਦੀ ਇਕ ਭਗਵਾਨ, ਜੁਗ ਜੁਗ ਆਪਣਾ ਖੇਲ ਕਰਾਈਆ। ਸਰਬ ਜੀਆਂ ਦੇਵਣਹਾਰਾ ਦਾਨ, ਆਤਮ ਪਰਮਾਤਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਰਚਨਾ ਰਚ, ਆਪੇ ਵੇਖੇ ਸੱਚੋ ਸੱਚ, ਸਚ ਸੁੱਚ ਏਕਾ ਨਾਉਂ ਦ੍ਰਿੜਾਇੰਦਾ। ਦੇਵਣਹਾਰਾ ਇਕੋ ਦਾਤਾ, ਦਾਤਾ ਦਾਨੀ ਦਇਆ ਕਮਾਇੰਦਾ। ਸਰਬ ਜੀਆਂ ਪ੍ਰਭ ਇਕੋ ਗਿਆਤਾ, ਗਿਆਨ ਗਿਆਨ ਧਿਆਨ ਸਮਝਾਇੰਦਾ। ਸਰਬ ਜੀਆਂ ਪ੍ਰਭ ਇਕ ਪਿਤਾ ਮਾਤਾ, ਪੁਰਖ ਅਕਾਲ ਅਖਵਾਇੰਦਾ। ਸਰਬ ਜੀਆਂ ਜਗ ਇਕੋ ਨਾਤਾ, ਨਿਰਗੁਣ ਸਰਗੁਣ ਜੋੜ ਜੁੜਾਇੰਦਾ। ਸਰਬ ਜੀਆਂ ਪ੍ਰਭ ਇਕੋ ਗਾਥਾ, ਅੰਤਰ ਮੰਤਰ ਆਪ ਪੜ੍ਹਾਇੰਦਾ। ਸਰਬ ਜੀਆਂ ਪ੍ਰਭ ਇਕੋ ਸਾਥਾ, ਸਗਲਾ ਸੰਗ ਨਿਭਾਇੰਦਾ। ਸਰਬ ਜੀਆਂ ਪ੍ਰਭ ਦੇਵੇ ਦਾਤਾ, ਬਣ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਤ ਤਤ ਨਾਲ ਮਿਲਾਇੰਦਾ। ਸਰਬ ਜੀਆਂ ਏਕਾ ਤਤ, ਤਤ ਤਤ ਜਣਾਈਆ। ਸਰਬ ਜੀਆਂ ਏਕਾ ਰੱਤ, ਰੱਤ ਰੱਤ ਨਾਲ ਮਿਲਾਈਆ। ਸਰਬ ਜੀਆਂ ਏਕਾ ਸੱਥ, ਸੱਥਰ ਯਾਰੜਾ ਇਕ ਹੰਢਾਈਆ । ਸਰਬ ਜੀਆਂ ਏਕਾ ਵੱਥ, ਵਸਤ ਅਮੋਲਕ ਰਿਹਾ ਵਰਤਾਈਆ। ਸਰਬ ਜੀਆਂ ਪਾਏ ਨੱਥ, ਲੱਖ ਚੁਰਾਸੀ ਆਪਣੇ ਗੇੜੇ ਵਿਚ ਰਖਾਈਆ। ਸਰਬ ਜੀਆਂ ਨਾਤਾ ਬੰਧਾਏ ਤਤ ਅੱਠ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨਮਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਇਕ ਵਖਾਈਆ। ਵਸਤ ਅਮੋਲਕ ਇਕ ਅਨਡਿਠ, ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਦੇਵੇ ਕਰ ਕੇ ਹਿਤ, ਕਰ ਕਿਰਪਾ ਝੋਲੀ ਪਾਈਆ। ਸਾਹਿਬ ਸਤਿਗੁਰ ਸੱਜਣ ਮਿਤ, ਮਿੱਤਰ ਪਿਆਰਾ ਇਕ ਅਖਵਾਈਆ। ਬਿਨ ਕਲਮ ਸ਼ਾਹੀ ਲੇਖਾ ਦਏ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਬਿਨ ਨੇਤਰ ਨੈਣ ਆਏ ਦਿਸ, ਨਿਜ ਨੇਤਰ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਹੱਥ ਰਖਾਈਆ। ਸਾਚੀ ਵਸਤ ਡੂੰਘੇ ਸਾਗਰ, ਹਰਿ ਸਤਿਗੁਰ ਆਪ ਰਖਾਇੰਦਾ। ਜਨ ਭਗਤਾਂ ਨਿਰਮਲ ਕਰਮ ਕਰ ਉਜਾਗਰ, ਸਿਰ ਆਪਣਾ ਹੱਥ ਰਖਾਇੰਦਾ। ਵਣਜ ਵਪਾਰੀ ਇਕ ਸੌਦਾਗਰ, ਗ੍ਰਹਿ ਸਾਚਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਖਾਇੰਦਾ। ਕਾਇਆ ਅੰਦਰ ਵਸਤ ਅਪਾਰ, ਹਰਿ ਜੂ ਹਰਿ ਹਰਿ ਆਪ ਟਿਕਾਈਆ। ਬਿਨ ਦਮਾਂ ਕਰਾਏ ਵਣਜ ਵਪਾਰ, ਕਰਤਾ ਕੀਮਤ ਨਾ ਕੋਇ ਲਾਈਆ। ਹੱਟ ਹਟਵਾਣਾ ਖੋਲ੍ਹੇ ਕਿਵਾੜ, ਦਰ ਦਰਵੇਸ਼ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਸਤ ਇਕ ਦਰਸਾਈਆ। ਸਚ ਵਸਤ ਇਕ ਆਦਰਸ਼, ਆਦਰਸ਼ੀ ਆਪ ਜਣਾਇੰਦਾ। ਮੇਟਣਹਾਰ ਜਗਤ ਹਰਸ, ਹਵਸ ਹੋਰ ਨਾ ਕੋਇ ਵਧਾਇੰਦਾ। ਵਖਾਵਣਹਾਰਾ ਜ਼ਿਮੀ ਅਸਮਾਨ ਕੁਰਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਪਰਗਟਾਇੰਦਾ। ਸਾਚੀ ਵਸਤ ਕਰ ਪਰਗਟ, ਪਰਗਟ ਆਪਣੀ ਧਾਰ ਚਲਾਈਆ।

ਜੁਗ ਜੁਗ ਚਲਾਏ ਹੱਟ, ਗੁਰ ਅਵਤਾਰ ਮਾਤ ਖੁਲ੍ਹਾਈਆ। ਹਰਿਜਨ ਲਾਹਾ ਲਏ ਖਟ, ਗੁਰਮੁਖ ਮਿਲੇ ਮਾਣ ਵਡਿਆਈਆ। ਸਤਿ ਦੇਵੇ ਇਕੋ ਸਤਿ, ਅਸਤਿ ਰੂਪ ਨਾ ਕੋਇ ਵਖਾਈਆ। ਗ੍ਰਹਿ ਗ੍ਰਹਿ ਦੇਵੇ ਬ੍ਰਹਮ ਮਤ, ਬ੍ਰਹਮ ਮੇਲਾ ਸਹਿਜ ਸੁਭਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਖਾਈਆ। ਸਾਚੀ ਵਸਤ ਸਾਚੇ ਘਰ, ਹਰਿ ਸਤਿਗੁਰ ਆਪ ਰਖਾਇੰਦਾ। ਕਰ ਕਿਰਪਾ ਦੇਵੇ ਜਿਸ ਜਨ ਵਰ, ਵਰ ਇਕੋ ਇਕ ਜਣਾਇੰਦਾ। ਫੜ ਪੱਲੂ ਬੰਨ੍ਹੇ ਲੜ, ਬੱਧਾ ਲੜ ਨਾ ਕੋਇ ਛੁਡਾਇੰਦਾ। ਸਾਚੇ ਮੰਦਰ ਜਾਏ ਚੜ੍ਹ, ਕਾਇਆ ਗੁਰੂਦਵਾਰ ਆਪ ਵਰਤਾਇੰਦਾ। ਨਿਸ਼ਅੱਖਰ ਅੱਖਰ ਆਖ਼ਰ ਆਪੇ ਪੜ੍ਹ, ਅੱਖਰ ਅੱਖਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਦਿਆ ਮੋਹ ਵਧਾਇੰਦਾ। ਸਾਚੀ ਵਸਤ ਆਤਮ ਨੂਰ, ਨੂਰ ਨੁਰਾਨਾ ਆਪ ਜਣਾਈਆ। ਸਾਚੀ ਵਸਤ ਸ਼ਬਦੀ ਤੂਰ, ਤੁਰੀਆ ਰਾਗ ਅਲਾਈਆ। ਸਾਚੀ ਵਸਤ ਵਖਾਏ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਦੇਵੇ ਘਰ, ਘਰ ਘਰ ਵਿਚ ਸੋਭਾ ਪਾਈਆ। ਘਰ ਸੋਭਾ ਹੋਏ ਸੋਭਾਵੰਤ, ਸੋਭਨੀਕ ਆਪ ਸੁਹਾਇੰਦਾ। ਘਰ ਮੇਲਾ ਸ੍ਰੀ ਭਗਵੰਤ, ਭਗਵਨ ਆਪਣਾ ਮੇਲ ਕਰਾਇੰਦਾ। ਘਰ ਸੇਜਾ ਨਾਰੀ ਕੰਤ, ਕੰਤ ਕੰਤੂਹਲ ਆਪ ਸੁਹਾਇੰਦਾ। ਘਰ ਮਹਿਮਾ ਨਾਦ ਅਗਣਤ, ਅਨਰਾਗੀ ਰਾਗ ਸੁਣਾਇੰਦਾ। ਘਰ ਆਤਮ ਪਰਮਾਤਮ ਬਣੇ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਏਕਾ ਦਰ ਵਖਾਇੰਦਾ। ਏਕਾ ਵਸਤ ਜਗਤ ਵਣਜਾਰਾ, ਚਾਰ ਯੁਗ ਹੱਟ ਚਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਵੇਖ ਵਖਾਈਆ। ਬ੍ਰਹਿਮੰਡ ਖੰਡ ਦਏ ਹੁਲਾਰਾ, ਲੋਆਂ ਪੁਰੀਆਂ ਆਪਣਾ ਹੁਕਮ ਜਣਾਈਆ। ਲਹਿਣਾ ਦੇਣਾ ਚੁਕਾਏ ਗੁਰੂ ਅਵਤਾਰਾ, ਪੀਰ ਪੈਗ਼ੰਬਰਾਂ ਬਾਕੀ ਕੋਇ ਰਹਿਣ ਨਾ ਪਾਈਆ। ਨਾਤਾ ਤੋੜੇ ਕੂੜ ਕੁੜਿਆਰਾ, ਕੂੜੀ ਕਿਰਿਆ ਦਏ ਖਪਾਈਆ। ਨਾਰ ਦਿਸੇ ਨਾ ਕੋਇ ਵਿਭਚਾਰਾ, ਸਾਚੀ ਸਿਖਿਆ ਸਿਖ ਸਮਝਾਈਆ। ਇਸ਼ਟ ਦੇਵ ਗੁਰਦੇਵ ਆਤਮ ਪਰਮਾਤਮ ਇਕ ਸਹਾਰਾ, ਪਰਮ ਪੁਰਖ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਘਰ ਘਰ ਦਏ ਵਖਾਈਆ। ਸਾਚੀ ਵਸਤ ਘਰ ਘਰ ਪੇਖ, ਪੇਖ ਪੇਖ ਖ਼ੁਸ਼ੀ ਵਖਾਇੰਦਾ। ਨਜ਼ਰੀ ਆਏ ਬਿਨ ਰੂਪ ਰੰਗ ਰੇਖ, ਰੇਖਾ ਸਭ ਦੀ ਆਪ ਮਿਟਾਇੰਦਾ। ਲੇਖਾ ਜਾਣੇ ਆਦਿ ਜੁਗਾਦਿ, ਜੁਗਾ ਜੁਗੰਤਰ ਗੁਰ ਅਵਤਾਰ ਪੀਰ ਪੈਗ਼ੰਬਰ ਆਪ ਜਣਾਇੰਦਾ। ਸ਼ਬਦੀ ਨਾਦ ਬ੍ਰਹਮ ਬ੍ਰਹਿਮਾਦ, ਆਦਿ ਜੁਗਾਦਿ ਜੁਗ ਕਰਤਾ ਆਪ ਵਜਾਇੰਦਾ। ਭਗਤ ਭਗਵੰਤ ਦੇਵੇ ਦਾਦ, ਸਤਿ ਸਤਿਵਾਦੀ ਆਪੇ ਲਾਧ, ਸੁਰਤੀ ਸੁਰਤ ਸ਼ਬਦ ਰਖਾਇੰਦਾ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਰੱਖੇ ਲਾਜ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਗ਼ਰੀਬ ਨਿਵਾਜ ਸਾਜਣ ਸਾਜ, ਨਿਰਗੁਣ ਸਰਗੁਣ ਰਚ ਰਚ ਕਾਜ, ਕਰਤਾ ਪੁਰਖ ਆਪਣੀ ਕਰਨੀ ਆਪ ਕਰਾਇੰਦਾ। ਹਰਿ ਕਾ ਜਾਣੇ ਨਾ ਕੋਇ ਸਮਾਜ, ਕੋਟਨ ਕੋਟ ਸਮਾਜੀ ਹਰਿ ਕਾ ਭੇਵ ਕੋਇ ਨਾ ਪਾਇੰਦਾ। ਰਸਨਾ ਜਿਹਵਾ ਖਾ ਖਾ ਖਾਜ, ਬੱਤੀ ਦੰਦ ਪੀਸਣ ਪੀਸ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਚਾਰ ਯੁਗ ਆਪ ਵਰਤਾਇੰਦਾ। ਚਾਰ ਯੁਗ ਇਕੋ ਹੱਟ, ਹਰਿ ਹਰਿ ਆਪ ਖੁਲ੍ਹਾਈਆ।

ਸਾਚੀ ਵਸਤ ਅੰਦਰ ਘੱਤ, ਅਤੋਟ ਅਤੁਟ ਵਰਤਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਜਨ ਭਗਤਾਂ ਮਾਰਗ ਸਾਚਾ ਦੱਸ, ਰਹਿਬਰ ਆਪਣਾ ਨਾਉਂ ਵਡਿਆਈਆ। ਮੇਲ ਮਿਲਾਵਾ ਹੱਸ ਹੱਸ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਏਕਾ ਏਕ ਵਖਾਈਆ। ਗੁਰਮੁਖ ਵਸਤ ਪਾਈ ਏਕ, ਮਿਲਿਆ ਏਕੰਕਾਰਾ। ਦੋ ਜਹਾਨਾਂ ਮਿਲੀ ਟੇਕ, ਜਗਤ ਜੁਗਤੀ ਪਾਰ ਕਿਨਾਰਾ। ਤ੍ਰੈਗਣ ਮਾਇਆ ਨਾ ਲੱਗੇ ਸੇਕ, ਪੰਜ ਤਤ ਨਾ ਕੋਇ ਅਖਾੜਾ। ਨਿਜ ਨੇਤਰ ਨਿਜ ਆਤਮ ਲਏ ਵੇਖ, ਕਰੇ ਕਰਾਏ ਸਚ ਪਿਆਰਾ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਸਦਾ ਸਦਾ ਬਿਬੇਕ, ਬੁਧੀ ਪਾਵੇ ਨਾ ਕੋਇ ਸਾਰਾ। ਨਿਰਗੁਣ ਸਰਗੁਣ ਧਰ ਧਰ ਭੇਖ, ਲੋਕਮਾਤ ਲਏ ਅਵਤਾਰਾ। ਜੀਵ ਜੰਤ ਸਾਧ ਸੰਤ ਭਗਤ ਭਗਵੰਤ ਲੱਖ ਚੁਰਾਸੀ ਆਪੇ ਵੇਖ, ਚਾਰ ਕੁੰਟ ਦਹਿ ਦਿਸ਼ਾ ਦੇਵੇ ਇਕ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੇਵੇ ਦਾਨ, ਲੱਖ ਚੁਰਾਸੀ ਦੇਵਣਹਾਰਾ।

੧੫ ਭਾਦਰੋਂ ੨੦੧੯ ਬਿਕ੍ਰਮੀ ਸੁਲੱਖਣ ਸਿੰਘ ਦੇ ਗ੍ਰਹਿ ਰੁਕਨਾ ਮੁੰਗਲਾ ਜ਼ਿਲਾ ਫਿਰੋਜ਼ਪੁਰ

ਸੋ ਪੁਰਖ ਨਿਰੰਜਣ ਖੇਲ ਮਹਾਨਾ, ਗਹਿਰ ਗੰਭੀਰ ਹਰਿ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਵਡ ਮਰਦਾਨਾ, ਬਲ ਆਪਣਾ ਆਪ ਪਰਗਟਾਇੰਦਾ। ਏਕੰਕਾਰਾ ਨੌਜਵਾਨਾ, ਸਤਿ ਸਰੂਪ ਸਮਾਇੰਦਾ। ਆਦਿ ਨਿਰੰਜਣ ਖੇਲ ਮਹਾਨਾ, ਨੂਰੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸੇ ਸਚ ਮਕਾਨਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨਾ, ਸਚਖੰਡ ਸਾਚੇ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਰਾਜ ਰਾਜਾਨਾ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨਾ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਦਰ ਦਰਵੇਸ਼ ਬਣ ਦਰਬਾਨਾ, ਦਰ ਆਪਣੇ ਅਲੱਖ ਜਗਾਇੰਦਾ। ਦੇਵਣਹਾਰਾ ਆਪਣਾ ਦਾਨਾ, ਦਾਤਾ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਆਦਿ ਜੁਗਾਦਿ ਵਡੀ ਵਡਿਆਈਆ। ਜੁਗ ਚੌਕੜੀ ਖੇਲ ਅਪਾਰ, ਜੁਗ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਸਰਗੁਣ ਨਿਰਗੁਣ ਮੇਲ ਮਿਲਾਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਸਾਚਾ ਢੋਲਾ ਬੋਲ ਜੈਕਾਰ, ਸੋਹਲਾ ਏਕਾ ਨਾਮ ਸੁਣਾਈਆ। ਸ਼ਬਦ ਅਗੰਮ ਕਰੇ ਗੁਫ਼ਤਾਰ, ਹਰਫ਼ ਬਹਰਫ਼ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਈਆ। ਜੁਗ ਜੁਗ ਧਾਰ ਬੋਧ ਅਗਾਧ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਖੇਲੇ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਰੰਗ ਰੰਗਾਇੰਦਾ। ਅਨਾਦ ਅਨਾਦੀ ਇਕ ਨਾਦ, ਗ੍ਰਹਿ ਮੰਦਰ ਆਪ ਸੁਣਾਇੰਦਾ। ਪਕੜ ਉਠਾਏ ਸਾਚੇ ਸੰਤ ਸਾਧ, ਸਤਿਗੁਰ ਆਪਣਾ ਭੇਵ ਚੁਕਾਇੰਦਾ। ਆਤਮ ਪਰਮਾਤਮ ਦੇਵੇ ਦਾਦ, ਨਾਤਾ ਬਿਧਾਤਾ ਇਕ ਬੰਧਾਇੰਦਾ। ਸਤਿ ਸਤਿਵਾਦੀ ਦੱਸੇ ਸਾਚੀ ਗਾਥ, ਅੰਤਰ ਮੰਤਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਾਚੀ ਕਲ ਆਪ ਧਰਾਇੰਦਾ। ਸਾਚੀ ਕਲ ਆਪੇ ਰੱਖ, ਹਰਿ ਕਰਤਾ ਖੇਲ ਕਰਾਈਆ। ਨਿਰਗੁਣ ਨਿਰਗੁਣ ਹੋ ਪਰਤੱਖ, ਸਰਗੁਣ ਸਰਗੁਣ ਲਏ ਜਗਾਈਆ। ਏਕਾ ਨੂਰ ਕਰ ਪਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਸੇਵਾ ਕਰੇ ਬਣ ਬਣ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਘਟ ਅੰਤਰ ਪਾਵੇ ਰਾਸ, ਮੰਡਲ ਮੰਡਪ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਮੰਤਰ ਨਾਮ ਦ੍ਰਿੜਾਈਆ। ਹਰਿ ਮੰਤਰ ਨਾਮ ਆਦਿ ਅੰਤ, ਏਕੰਕਾਰਾ ਆਪ ਪਰਗਟਾਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਜੁਗ ਖੇਲ ਕਰਾਇੰਦਾ। ਗੁਰ ਅਵਤਾਰ ਬਣਾਏ ਬਣਤ, ਪੀਰ ਪੈਗ਼ੰਬਰ ਘਾੜਤ, ਘੜਤ ਆਪ ਘੜਾਇੰਦਾ। ਏਕਾ ਨਾਮ ਦੇਵੇ ਸਾਚਾ ਮੰਤ, ਮੰਤਰ ਆਪਣਾ ਆਪ ਸਮਝਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਚਲਾਇੰਦਾ। ਸਾਚੀ ਧਾਰਾ ਨਿਰਗੁਣ ਸਰਗੁਣ ਰੰਗ, ਰੰਗ ਰੰਗੀਲਾ ਆਪ ਜਣਾਈਆ। ਆਤਮ ਪਰਮਾਤਮ ਮੇਲ ਮਿਲਾਏ ਸੂਰਾ ਸਰਬੰਗ, ਬ੍ਰਹਮ ਪਾਰਬ੍ਰਹਮ ਕੁੜਮਾਈਆ। ਗੀਤ ਸੁਹਾਗ ਸੁਣਾਏ ਛੰਦ, ਅਨਹਦ ਸੇਵਾ ਸੇਵ ਕਮਾਈਆ। ਦੇਵਣਹਾਰਾ ਸਚ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਜੁਗ ਜੁਗ ਕੱਟਣਹਾਰਾ ਪੰਧ, ਬਣ ਪਾਂਧੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਭੇਵ ਅਭੇਦਾ ਰੱਖੇ ਹੱਥ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਚਲਾਏ ਰਥ, ਜੁਗ ਚੌਕੜੀ ਵੇਖ ਵਖਾਇੰਦਾ। ਖਾਣੀ ਬਾਣੀ ਬੋਧ ਅਗਾਧੀ ਸੁਣਾਏ ਗਾਥ, ਨਾਮ ਨਿਧਾਨਾ ਆਪ ਦ੍ਰਿੜਾਇੰਦਾ। ਪੀਰ ਪੈਗ਼ੰਬਰ ਦੇਵੇ ਸਾਥ, ਗੁਰ ਅਵਤਾਰ ਏਕਾ ਸੰਗ ਨਿਭਾਇੰਦਾ। ਲੇਖਾ ਜਾਣੇ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਉਤਮ ਰੱਖੇ ਆਪਣੀ ਜ਼ਾਤ, ਜ਼ਾਤ ਪਾਤ ਵਿਚ ਕਦੇ ਨਾ ਆਇੰਦਾ। ਡੂੰਘਾ ਰੱਖੇ ਆਪਣਾ ਖਾਤ, ਖਾਤਾ ਨਜ਼ਰ ਕਿਸੇ ਨਾ ਆਇੰਦਾ। ਜੁਗ ਜੁਗ ਦੇਵਣਹਾਰਾ ਸਾਚੀ ਦਾਤ, ਗੁਰ ਅਵਤਾਰਾਂ ਪੀਰ ਪੈਗੰਬਰਾਂ ਆਪ ਵਰਤਾਇੰਦਾ। ਬੈਠਾ ਰਹੇ ਸਦਾ ਇਕਾਂਤ, ਅਡੋਲ ਅਡੁਲ ਕਦੇ ਨਾ ਜਾਇੰਦਾ। ਲੱਖ ਚੁਰਾਸੀ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਦੱਸਣਹਾਰਾ ਭਵਿਖਤ ਵਾਕ, ਗੁਰ ਅਵਤਾਰ ਆਪ ਪੜ੍ਹਾਇੰਦਾ। ਲੇਖਾ ਜਾਣੇ ਲੋਕਮਾਤ, ਪਰਲੋਕ ਆਪਣਾ ਭੇਵ ਚੁਕਾਇੰਦਾ। ਚੌਦਾਂ ਲੋਕ ਵੇਖੇ ਖਾਟ, ਅੰਦਰ ਵੜ ਵੜ ਸੇਜ ਹੰਢਾਇੰਦਾ। ਚੌਦਾਂ ਤਬਕਾਂ ਮੇਟਣਹਾਰ ਅੰਧੇਰੀ ਰਾਤ, ਚੌਦਸ ਚੰਦ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਜੁਗ ਕਰਤਾ ਆਪਣੀ ਕਾਰ ਕਰਾਇੰਦਾ। ਸਾਚੀ ਕਰਨੀ ਕਰੇ ਕਾਰ, ਕਰਤਾ ਪੁਰਖ ਵਡੀ ਵਡਿਆਈਆ। ਨਿਰਗੁਣ ਸਰਗੁਣ ਲੈ ਅਵਤਾਰ, ਸਰਗੁਣ ਨਿਰਗੁਣ ਮੇਲਾ ਸਹਿਜ ਸੁਭਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਧੁਰ ਦੀ ਬਾਣੀ ਰਾਗ ਅਲਾਈਆ। ਕਾਗਦ ਕਲਮ ਕਰ ਤਿਆਰ, ਲੇਖਾ ਲਿਖੇ ਨਾਲ ਸ਼ਾਹੀਆ। ਸਿਫ਼ਤ ਸਾਲਾਹੀ ਸਿਫ਼ਤ ਕਰੇ ਵਿਚ ਸੰਸਾਰ, ਆਪਣਾ ਨਾਉਂ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਖੇਲ ਰਚਾਈਆ। ਜੁਗ ਜੁਗ ਖੇਲ ਕਰੇ ਅਵੱਲਾ, ਭੇਵ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਇਕ ਇਕੱਲਾ, ਲੱਖ ਚੁਰਾਸੀ ਗੇੜਾ ਆਪ ਦਿਵਾਇੰਦਾ। ਨਿਰਗੁਣ ਸਰਗੁਣ ਫੜਾਏ ਪੱਲਾ, ਆਪ ਆਪਣੀ ਗੰਢ ਪੁਵਾਇੰਦਾ। ਵਸਣਹਾਰਾ ਸਚਖੰਡ

ਸਚ ਮਹੱਲਾ, ਮਹੱਲ ਅਟੱਲ ਡੇਰਾ ਲਾਇੰਦਾ। ਸਚ ਸੰਦੇਸ ਨਰ ਨਰੇਸ਼ ਏਕਾ ਘੱਲਾ, ਨਾਮ ਨਾਮਾ ਆਪ ਸਮਝਾਇੰਦਾ। ਜੋਤੀ ਜੋਤ ਆਪੇ ਬੱਲਾ, ਦੀਆ ਬਾਤੀ ਕਮਲਾਪਾਤੀ ਇਕ ਟਿਕਾਇੰਦਾ। ਸਚ ਸਿੰਘਾਸਣ ਸਾਚਾ ਮੱਲਾ, ਸਚਖੰਡ ਦਵਾਰੇ ਡੇਰਾ ਲਾਇੰਦਾ। ਨੂਰੀ ਨੂਰ ਨੂਰੀ ਅੱਲਾ, ਆਲਮੀਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਕਰਤਾ ਜੁਗ ਕਰਨੀ ਕਰਨੇਹਾਰਾ ਆਪ ਕਰਾਇੰਦਾ। ਕਰਨੇਹਾਰਾ ਆਪ ਕਰਤਾਰ, ਕਰਨੀ ਆਪਣੇ ਹੱਥ ਰਖਾਈਆ। ਪਰਗਟ ਹੋ ਵਿਚ ਸੰਸਾਰ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦਵਾਪਰ ਕਰਦਾ ਆਇਆ ਪਾਰ, ਕਲਜੁਗ ਵੇਸ ਏਕ ਵਟਾਈਆ। ਨੌਂ ਸੌ ਚੁਰਾਨਵੇ ਚੌਕੜੀ ਸੁੱਟੀ ਡੂੰਘੀ ਗਾਰ, ਸਿਰ ਆਪਣਾ ਭਾਰ ਵਖਾਈਆ। ਲੇਖਾ ਜਾਣ ਤੇਈ ਅਵਤਾਰ, ਪੀਰ ਪੈਗ਼ੰਬਰ ਮੁਰਸ਼ਦ ਕਰੇ ਪੜ੍ਹਾਈਆ। ਗੁਰ ਗੁਰ ਦੇਵੇ ਇਕ ਆਧਾਰ, ਬੋਧ ਅਗਾਧੀ ਸਚ ਨਿਸ਼ਾਨਾ ਇਕ ਸਮਝਾਈਆ। ਸਰਬ ਜੀਆਂ ਦਾ ਇਕ ਆਧਾਰ, ਆਤਮ ਪਰਮਾਤਮ ਕਰੇ ਵਿਚਾਰ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਾਚਾ ਰਾਹ ਚਲਾਈਆ। ਸਤਿ ਸਤਿਵਾਦੀ ਸਾਚਾ ਰਾਹ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਲੱਖ ਚੁਰਾਸੀ ਬੇੜਾ ਕੰਧ ਉਠਾਇੰਦਾ। ਭਗਤ ਭਗਵੰਤ ਲਏ ਜਗਾ, ਜੀਵਣ ਜੁਗਤ ਜਗਤ ਜਣਾਇੰਦਾ। ਸੰਤ ਸਾਜਣ ਲਏ ਮਿਲਾ, ਮੇਲ ਵਿਛੋੜਾ ਆਪਣੇ ਹੱਥ ਰਖਾਇੰਦਾ। ਗੁਰਮੁਖ ਰੰਗ ਲਏ ਰੰਗਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਗੁਰਮੁਖ ਕਬੀਲਾ ਲਏ ਬਣਾ, ਬੰਸ ਸਰਬੰਸ ਆਪ ਸੁਹਾਇੰਦਾ। ਲੱਖ ਚੁਰਾਸੀ ਦਏ ਰੁੜ੍ਹਾ, ਮੰਝਧਾਰ ਨਾ ਕੋਇ ਬਚਾਇੰਦਾ। ਰਾਏ ਧਰਮ ਦਏ ਸਜ਼ਾ, ਕੁੰਭੀ ਨਰਕ ਨਿਵਾਸ ਰਖਾਇੰਦਾ। ਕਰੇ ਖੇਲ ਬੇਪਰਵਾਹ, ਬੇਪਰਵਾਹ ਭੇਵ ਨਾ ਆਇੰਦਾ। ਗੁਰ ਅਵਤਾਰ ਲਏ ਪਰਗਟਾ, ਪਰਗਟ ਆਪਣੀ ਕਲ ਵਖਾਇੰਦਾ। ਸਾਚੀ ਸਿਖਿਆ ਇਕ ਸਮਝਾ, ਸਾਖਿਆਤ ਰੂਪ ਦਰਸਾਇੰਦਾ। ਧੁਰ ਦਾ ਲੇਖਾ ਦਏ ਪੜ੍ਹਾ, ਰਸਨਾ ਜਿਹਵਾ ਆਪ ਸੁਣਾਇੰਦਾ। ਕਾਗ਼ਜ਼ ਕਲਮ ਦਏ ਲਿਖਾ, ਲਿਖ ਲਿਖ ਆਪ ਬਣਾਇੰਦਾ। ਨਿਰਗੁਣ ਸਰਗੁਣ ਨਾਉਂ ਧਰਾ, ਸਰਗੁਣ ਆਪਣਾ ਪਰਦਾ ਲਾਹਿੰਦਾ। ਕਰੇ ਖੇਲ ਸਹਿਜ ਸੁਭਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਵਖਾਇੰਦਾ। ਸਾਚੀ ਧਾਰ ਆਦਿ ਜੁਗਾਦਿ, ਜੁਗ ਕਰਤਾ ਆਪ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸੁਣੇ ਅੰਤ ਫ਼ਰਯਾਦ, ਨਿਰਗੁਣ ਨਿਰਗੁਣ ਫੇਰਾ ਪਾਈਆ। ਦੇਵਣਹਾਰਾ ਸਾਚੀ ਦਾਦ, ਵਸਤ ਵੇਖੇ ਹਰਿ ਹਰਿ ਥਾਈਂਆ। ਲੇਖਾ ਜਣਾਏ ਬ੍ਰਹਮ ਬ੍ਰਹਿਮਾਦ, ਦੋ ਜਹਾਨਾਂ ਫੇਰਾ ਪਾਈਆ। ਸ੍ਰਿਸ਼ਟ ਸਬਾਈ ਸੱਜਣ ਸਾਕ, ਨਾਤਾ ਬਿਧਾਤਾ ਇਕ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਆਪਣੇ ਹੱਥ ਰਖਾਈਆ। ਸਾਚਾ ਲੇਖਾ ਹਰਿ ਭਗਵਾਨ, ਏਕਾ ਏਕ ਜਣਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੇਂਦਾ ਆਇਆ ਦਾਨ, ਦਾਤਾ ਦਾਨੀ ਬਣ ਵਰਤਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਕਰ ਪਰਵਾਨ, ਨਾਮ ਪਰਵਾਨਾ ਗੁਰ ਅਵਤਾਰ ਪੀਰ ਪੈਗ਼ੰਬਰ ਹੱਥ ਫੜਾਇੰਦਾ। ਚੌਦਾਂ ਵਿਦਿਆ ਕਰ ਪਰਧਾਨ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਨਾਮ ਨਿਧਾਨਾ ਸਚ ਗਿਆਨ, ਗਿਆਨ ਹੱਥ ਨਾ ਕਿਸੇ ਫੜਾਇੰਦਾ। ਨੇਤਰ ਦਿਸੇ ਨਾ ਕੋਇ ਨਿਸ਼ਾਨ, ਨੈਣ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ

ਵਖਾਇੰਦਾ। ਸਾਚੀ ਸਿਖਿਆ ਸਾਖਿਆਤ, ਆਦਿ ਜੁਗਾਦਿ ਜਣਾਈਆ। ਹਰਿਜਨ ਬਣਾਏ ਪਾਰਜਾਤ, ਪਾਰਬ੍ਰਹਮ ਵਡੀ ਵਡਿਆਈਆ। ਸਤਿ ਸਰੂਪੀ ਦੇਵੇ ਦਾਤ, ਦਾਤ ਆਪਣਾ ਨਾਮ ਵਰਤਾਈਆ। ਇਕ ਜਣਾਏ ਵਡ ਕਰਾਮਾਤ, ਕਰਾਮਾਤ ਘਰ ਸਾਚੇ ਕਰ ਰੁਸ਼ਨਾਈਆ। ਪੰਚ ਵਿਕਾਰਾ ਕਰੇ ਘਾਤ, ਨਾਮ ਖੰਡਾ ਹੱਥ ਉਠਾਈਆ। ਆਪੇ ਮੇਟ ਅੰਧੇਰੀ ਰਾਤ, ਚੰਦ ਚਾਂਦਨੀ ਆਪ ਚਮਕਾਈਆ। ਗੁਰਮੁਖਾਂ ਪੁੱਛੇ ਆਪੇ ਵਾਤ, ਗ੍ਰਹਿ ਮੰਦਰ ਫੇਰਾ ਪਾਈਆ। ਕਲਜੁਗ ਅੰਤਮ ਆਈ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਲਿਖ ਲਿਖ ਗਏ ਭਵਿਖਤ ਵਾਕ, ਵਾਤਾਵਰਨ ਜਗਤ ਸੁਣਾਈਆ। ਅੰਤਮ ਖੋਲ੍ਹੇ ਹਰਿ ਜੂ ਤਾਕ, ਦੋ ਜਹਾਨਾਂ ਕੁੰਡਾਂ ਲਾਹੀਆ। ਹਰਿ ਭਗਤ ਉਤਾਰੇ ਸਾਚੇ ਘਾਟ, ਘਾਟਾ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਸੁੱਟੇ ਡੂੰਘੇ ਖਾਤ, ਨਾ ਸਕੇ ਕੋਇ ਬਚਾਈਆ। ਸਤਿਜੁਗ ਜਣਾਏ ਸਾਚੀ ਗਾਥ, ਕਲਜੁਗ ਲੇਖਾ ਦਏ ਮੁਕਾਈਆ। ਦਿਵਸ ਰੈਣ ਰਹੇ ਪਰਭਾਤ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰਨ ਦਾ ਚਾਉ, ਹਰਿ ਹਰਿ ਜੂ ਆਪ ਕਰਾਇੰਦਾ। ਕਲਜੁਗ ਅੰਤਮ ਕਰੇ ਸਚ ਨਿਆਉਂ, ਸਾਚਾ ਅਦਲ ਆਪ ਕਮਾਇੰਦਾ। ਹਰਿਜਨ ਵੇਖੇ ਥਾਈਂ ਥਾਉਂ, ਥਾਨ ਥਨੰਤਰ ਵੇਖ ਵਖਾਇੰਦਾ। ਲੱਖ ਚੁਰਾਸੀ ਵਿਚੋਂ ਪਕੜੇ ਬਾਂਹੋਂ, ਫੜ ਬਾਂਹੋਂ ਗਲੇ ਲਗਾਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਗੋਦ ਸੁਹਾਇੰਦਾ। ਇਕ ਸੁਣਾਏ ਸਾਚਾ ਨਾਉਂ, ਢੋਲਾ ਸੋਹਲਾ ਆਪ ਸੁਣਾਇੰਦਾ। ਹੰਸ ਬਣਾਏ ਫੜ ਫੜ ਕਾਉਂ, ਕਾਗੋਂ ਹੰਸ ਆਪ ਉਡਾਇੰਦਾ। ਸਦਾ ਸੁਹੇਲਾ ਸਦ ਦੇਵੇ ਠੰਡੀ ਛਾਉਂ, ਏਥੇ ਓਥੇ ਦਇਆ ਕਮਾਇੰਦਾ। ਇਕ ਵਸਾਏ ਨਗਰ ਖੇੜਾ ਸਚ ਗਰਾਉਂ, ਸਾਢੇ ਤਿੰਨ ਹੱਥ ਬੰਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਚਲਾਇੰਦਾ। ਸਾਚੀ ਧਾਰਾ ਸੰਤ ਸੁਹੇਲਾ, ਸਤਿ ਸਤਿਵਾਦੀ ਆਪ ਜਣਾਈਆ। ਕਲਜੁਗ ਆਇਆ ਅੰਤਮ ਵੇਲਾ, ਵੇਲਾ ਗਿਆ ਹੱਥ ਨਾ ਆਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣਾ ਬੰਧਨ ਪਾਈਆ। ਵਸਣਹਾਰਾ ਧਾਮ ਨਵੇਲਾ, ਜੋਤੀ ਜੋਤ ਕਰੇ ਰੁਸ਼ਨਾਈਆ। ਕੱਟਣਹਾਰਾ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਦਰ, ਦਰ ਮੰਦਰ ਵੱਜੇ ਵਧਾਈਆ। ਦਰ ਮੰਦਰ ਹਰਿ ਸੁਹਾਵਣਾ, ਸੋਭਾਵੰਤ ਕਰਤਾਰ। ਸਤਿਜੁਗ ਸਾਚਾ ਮਾਰਗ ਲਾਵਣਾ, ਆਪ ਲਗਾਏ ਏਕੰਕਾਰ। ਚਾਰ ਵਰਨ ਆਪ ਉਠਾਵਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਪਿਆਰ। ਸਾਚਾ ਮੰਤਰ ਇਕ ਦ੍ਰਿੜਾਵਣਾ, ਆਤਮ ਪਰਮਾਤਮ ਦਏ ਆਧਾਰ। ਸੋਹੰ ਢੋਲਾ ਸਾਚਾ ਗਾਵਣਾ, ਰਸਨਾ ਗਾਏ ਸਰਬ ਸੰਸਾਰ। ਅਮਰਾਪਦ ਇਕ ਵਖਾਵਣਾ, ਅਮਰ ਰੂਪ ਆਪ ਨਿਰੰਕਾਰ। ਸਾਚਾ ਨਾਦ ਇਕ ਵਜਾਵਣਾ, ਧੁਨ ਨਾਦ ਅਗੰਮ ਅਪਾਰ। ਮਿਲ ਸਖ਼ੀਆਂ ਮੰਗਲ ਗਾਵਣਾ, ਗੀਤ ਗੋਬਿੰਦ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਵਣਾ। ਸਾਚੀ ਕਰਨੀ ਲਏ ਕਮਾ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਕੂੜੀ ਕਿਰਿਆ ਦਏ ਮਿਟਾ, ਮਿਟੇ ਜਗਤ ਅੰਧੇਰਾ ਛਾਹੀਆ। ਜੂਠਾ ਝੂਠਾ ਭਾਂਡਾ ਦਏ ਭੰਨਾ, ਖਾਲੀ ਠੂਠਾ ਸਰਬ ਵਖਾਈਆ। ਜਨ ਭਗਤਾਂ ਰਸ ਅਨਡਿਠਾ ਦਏ ਚੁਆ, ਅਨਡਿਠੜੀ ਧਾਰ ਵਹਾਈਆ। ਕਵਲ ਨਾਭੀ ਪੁੱਠਾ ਆਪ ਕਰਾ, ਮੁੱਖ ਕਵਲ ਕਵਲ ਖੁਲ੍ਹਾਈਆ। ਨਿਰਮਲ

ਬਾਤੀ ਆਪ ਟਿਕਾ, ਅਗਿਆਨ, ਅੰਧੇਰ ਮਿਟਾਈਆ। ਬੂੰਦ ਸਵਾਂਤੀ ਆਪ ਪਿਆ, ਤ੍ਰਿਸਨਾ ਭੁੱਖ ਮਿਟਾਈਆ। ਬੰਦ ਤਾਕੀ ਆਪ ਖੁਲ੍ਹਾ, ਬਜਰ ਕਪਾਟੀ ਤੋੜ ਤੁੜਾਈਆ। ਸਾਚੀ ਸੇਜਾ ਡੇਰਾ ਲਾ, ਆਤਮ ਸੇਜਾ ਦਏ ਵਡਿਆਈਆ। ਸੁਰਤ ਸੁਵਾਣੀ ਲਏ ਜਗਾ, ਸ਼ਬਦ ਹਲੂਣਾ ਏਕਾ ਲਾਈਆ। ਫੜ ਬਾਂਹੋਂ ਗਲੇ ਲਗਾ, ਗਲਵਕੜੀ ਏਕਾ ਪਾਈਆ। ਜਨਮ ਜਨਮ ਦਾ ਵਿਛੋੜਾ ਦਏ ਮਿਟਾ, ਮਿਲਿਆ ਮੇਲ ਵਿਛੜ ਨਾ ਜਾਈਆ। ਸਾਚਾ ਢੋਲਾ ਦਏ ਸੁਣਾ, ਸੋਹੰ ਏਕਾ ਗਾਈਆ। ਬਣ ਵਿਚੋਲਾ ਬੇਪਰਵਾਹ, ਕਾਇਆ ਚੋਲਾ ਦਏ ਬਦਲਾਈਆ। ਮੌਲਾ ਰੂਪ ਆਪ ਖ਼ੁਦਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਆਪੇ ਬੰਸ ਆਪੇ ਹੋਏ ਜੁਦਾ, ਆਪੇ ਕਾਇਆ ਬਸਤੀ ਦਏ ਵਖਾਈਆ । ਆਪੇ ਸਹੰਸ ਨੂਰ ਰੁਸ਼ਨਾ, ਜਲਵਾ ਨੂਰ ਨੂਰ ਧਰਾਈਆ। ਆਪੇ ਮੁਕਾਮੇ ਹੱਕ ਡੇਰਾ ਲਾ, ਹੱਕ ਹਕ਼ੀਕ਼ਤ ਵੇਖੇ ਥਾਉਂ ਥਾਈਂਆ। ਲਾਸ਼ਰੀਕ ਆਪ ਅਖਵਾ, ਸਿਰਕਤ ਸਭ ਦੀ ਦਏ ਮਿਟਾਈਆ। ਕਲਜੁਗ ਅੰਤਮ ਈਸਾ ਮੂਸਾ ਮੁਹੰਮਦ ਰੱਖੇ ਗਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਕਲਜੁਗ ਲੇਖਾ ਲੇਖੇ ਲਾਏ, ਭੇਵ ਕੋਇ ਨਾ ਆਇੰਦਾ। ਪੂਰਬ ਲਹਿਣਾ ਸਰਬ ਚੁਕਾਏ, ਬਾਕੀ ਹੋਰ ਨਾ ਕੋਇ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਕਵਲ ਚਰਨ ਸਦ ਰਖਾਏ, ਸਰਨਗਤ ਇਕ ਜਣਾਇੰਦਾ। ਦੋਏ ਦੋਏ ਜੋੜ ਲਾਗਣ ਪਾਏ, ਸਯਦਾ ਸੀਸ ਝੁਕਾਇੰਦਾ। ਜਿਉਂ ਭਾਵੇ ਤਿਉਂ ਲਏ ਚਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇੰਦਾ। ਸਾਚਾ ਖੇਲ ਕਰੇ ਅਗੰਮ, ਅਗੰਮੜੀ ਕਾਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਬੰਨ੍ਹ, ਬੰਧਨ ਏਕਾ ਨਾਮ ਪਾਈਆ। ਦੇਵਣਹਾਰਾ ਨਾਮ ਧਨ, ਧਨ ਖ਼ਜ਼ੀਨਾ ਇਕ ਜਣਾਈਆ। ਵਸਣਹਾਰਾ ਬਿਨ ਛੱਪਰੀ ਛੰਨ, ਸਾਚੇ ਮੰਦਰ ਡੇਰਾ ਲਾਈਆ। ਸੁਣਨਹਾਰਾ ਬਿਨ ਰਾਗ ਕੰਨ, ਬਿਨ ਰਸਨਾ ਰਿਹਾ ਗਾਈਆ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਕਾਰ ਕਮਾਈਆ। ਕਲਜੁਗ ਕੂੜੀ ਕਿਰਿਆ ਦੇਵੇ ਡੰਨ, ਡੰਕਾ ਏਕਾ ਨਾਮ ਵਜਾਈਆ। ਕਾਇਆ ਮਾਟੀ ਭਾਂਡਾ ਕਾਚਾ ਦੇਵੇ ਭੰਨ, ਘੜਨ ਭੰਨਣਹਾਰ ਵੇਖ ਵਖਾਈਆ। ਸਤਿਜੁਗ ਸਤਿ ਸਤਿਵਾਦੀ ਚਾੜ੍ਹੇ ਚੰਨ, ਬਿਨ ਚੰਦ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਬਣੇ ਜਨਨੀ ਜਨ, ਗੁਰਮੁਖ ਸਾਚੇ ਗੋਦ ਸੁਹਾਈਆ। ਏਕਾ ਰਾਗ ਸੁਣਾਏ ਕੰਨ, ਸੋਹੰ ਢੋਲਾ ਸਾਚਾ ਗਾਈਆ। ਦਹਿ ਦਿਸ਼ਾ ਉਡੇ ਨਾ ਮਨ, ਮਨ ਵਾਸਨਾ ਦਏ ਖਪਾਈਆ। ਭਾਗ ਲਗਾਏ ਕਾਇਆ ਤਨ, ਤਨ ਤੰਦੂਰ ਨਾ ਕੋਇ ਤਪਾਈਆ। ਗੜ੍ਹ ਹੰਕਾਰੀ ਦੇਵੇ ਭੰਨ, ਭੈ ਭਿਆਨਕ ਹੋਏ ਸਹਾਈਆ। ਦਰਸ ਦਿਖਾਏ ਨੇਤਰ ਅੰਨ੍ਹ, ਨੈਣ ਨੈਣ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਨਾਮ ਸਮਝਾਈਆ। ਸਤਿਜੁਗ ਸਾਚਾ ਨਾਉਂ, ਹਰਿ ਸਾਚਾ ਸਚ ਜਣਾਇੰਦਾ। ਸ੍ਰਿਸ਼ਟ ਸਬਾਈ ਦੇਵੇ ਥਾਉਂ, ਚਰਨ ਸਰਨ ਸਰਨ ਚਰਨ ਇਕ ਜਣਾਇੰਦਾ। ਜੁਗ ਜੁਗ ਵਿਛੜੇ ਮੇਲੇ ਫੜ ਫੜ ਬਾਂਹੋਂ, ਸੇਵਕ ਸੇਵਾਦਾਰ ਆਪ ਹੋ ਜਾਇੰਦਾ। ਕਲਜੁਗ ਅੰਤ ਕਰੇ ਨਿਆਉਂ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੇਵਣਹਾਰਾ ਦਾਨ, ਦਾਤਾ ਦਾਨੀ ਦਇਆਵਾਨ ਇਕ ਅਖਵਾਇੰਦਾ।