ਪੁਸਤਕਾਲਾਭਾਗ ੧੨

੧੫ ਭਾਦਰੋਂ ੨੦੧੯ ਬਿਕ੍ਰਮੀ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਗੋਲੇ ਵਾਲਾ ਜ਼ਿਲਾ ਫਿਰੋਜ਼ਪੁਰ

ਸਤਿਗੁਰ ਪੂਰਾ ਸਦਾ ਦਿਆਲ, ਹਰਿ ਜੁਗ ਜੁਗ ਦਇਆ ਕਮਾਇੰਦਾ। ਗੁਰਮੁਖ ਗੁਰ ਗੁਰ ਵੇਖੇ ਲਾਲ, ਲਾਲ ਅਨਮੁਲੜੇ ਆਪ ਪਰਗਟਾਇੰਦਾ। ਦੋ ਜਹਾਨਾਂ ਬਣ ਦਲਾਲ, ਜਗਤ ਵਿਛੋੜਾ ਪੰਧ ਕਟਾਇੰਦਾ। ਜੀਵਣ ਜੁਗਤੀ ਘਾਲੇ ਘਾਲ, ਕੀਤੀ ਘਾਲ ਵੇਖ ਵਖਾਇੰਦਾ। ਸਚ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਜਣਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਗੁਰਸਿਖ ਲੇਖਾ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਚੁਕਾਇੰਦਾ। ਅੰਤਰ ਆਤਮ ਦੇਵਣਹਾਰਾ ਦਾਨ, ਪਰਮਾਤਮ ਖੇਲ ਵਖਾਇੰਦਾ। ਸ੍ਰਿਸ਼ਟ ਸਬਾਈ ਝੂਠ ਦੁਕਾਨ, ਜਗਤ ਨਾਤਾ ਮੋਹ ਨਾ ਕੋਇ ਵਖਾਇੰਦਾ। ਸਚ ਸੰਦੇਸਾ ਧੁਰ ਫ਼ਰਮਾਣ, ਨਿਰਗੁਣ ਸਰਗੁਣ ਆਪ ਸੁਣਾਇੰਦਾ। ਚਰਨ ਕਵਲ ਇਕ ਧਿਆਨ, ਸੁਰਤੀ ਸ਼ਬਦ ਸ਼ਬਦ ਮਿਲਾਇੰਦਾ। ਘਰ ਮੇਲਾ ਸਤਿਗੁਰ ਸਖ਼ੀ ਕਾਹਨ, ਵਾਹਵਾ ਬੰਸਰੀ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਠਾਕਰ ਸਵਾਮੀ, ਘਰ ਠਾਂਡਾ ਇਕ ਵਖਾਈਆ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਰਿਹਾ ਸਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬੋਧ ਅਗਾਧ ਪੜ੍ਹਾਏ ਬਾਣੀ, ਅਨਹਦ ਨਾਦੀ ਨਾਦ ਸੁਣਾਈਆ। ਵੇਖਣਹਾਰਾ ਚਾਰੇ ਖਾਣੀ, ਚਾਰੋਂ ਕੁੰਟ ਰਿਹਾ ਸਮਾਈਆ। ਆਪੇ ਜਾਣੇ ਆਪਣੀ ਅਕੱਥ ਕਹਾਣੀ, ਕਥਨੀ ਕਥ ਨਾ ਕੋਇ ਮੁਕਾਈਆ। ਦੇਵਣਹਾਰਾ ਪਦ ਨਿਰਬਾਣੀ, ਦਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਸ਼ਹਿਨਸ਼ਾਹ ਸ਼ਾਹ ਆਪ ਅਖਵਾਇੰਦਾ। ਵਸਣਹਾਰਾ ਸਚ ਮਕਾਨ, ਸਚਖੰਡ ਸਾਚੇ ਆਸਣ ਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਵੇਖਣਹਾਰ ਜ਼ਿਮੀ ਅਸਮਾਨ, ਗਗਨ ਮੰਡਲ ਫੋਲ ਫੋਲਾਇੰਦਾ। ਰਵ ਸਸ ਸੂਰਜ ਚੰਨ ਜੋਤ ਮਹਾਨ, ਕਿਰਨ ਕਿਰਨ ਚਮਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਤਿਗੁਰ ਪੂਰਾ ਵਡ ਬਲਵਾਨਾ, ਬਲ ਆਪਣੇ ਹੱਥ ਰਖਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਮਰਦਾਨਗੀ ਇਕੋ ਇਕ ਜਣਾਈਆ। ਆਦਿ ਜੁਗਾਦੀ ਸਚ ਤਰਾਨਾ, ਰਾਗ ਅਨਾਦੀ ਨਾਦ ਅਲਾਈਆ। ਪਾਵੇ ਸਾਰ ਦੋ ਜਹਾਨਾਂ, ਰੂਪ ਅਨੂਪ ਵਟਾਈਆ। ਨਿਰਗੁਣ ਸਰਗੁਣ ਪਹਿਰੇ ਬਾਣਾ, ਗੁਰ ਗੁਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਤਿਗੁਰ ਪੂਰਾ ਉਚ ਅਟੱਲਾ, ਹਰਿ ਏਕਾ ਏਕ ਅਖਵਾਇੰਦਾ। ਵਸਣਹਾਰਾ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਜੁਗ ਜੁਗ ਖੇਲ ਕਰਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸੋਭਾਵੰਤ ਸੋਭਾ ਪਾਇੰਦਾ। ਨਿਰਮਲ ਜੋਤੀ ਆਪੇ ਬਲਾ, ਪਰਕਾਸ਼ ਪਰਕਾਸ਼ ਨਾਲ ਪਰਗਟਾਇੰਦਾ। ਸਤਿ ਸੰਦੇਸਾ ਏਕਾ ਘੱਲਾ, ਜੁਗ ਚੌਕੜੀ ਆਪ ਪੜ੍ਹਾਇੰਦਾ। ਆਪ ਫੜਾਏ ਆਪਣਾ ਪੱਲਾ, ਪੱਲੂ ਏਕਾ ਗੰਢ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚੀ ਕਾਰ ਕਮਾਇੰਦਾ। ਸਤਿਗੁਰ ਸੱਚਾ ਸਦਾ ਸਦਾ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਦੀਨਾਂ ਨਾਥਾ ਦੀਨ ਦਿਆਲ, ਦੀਨਨ ਹੋਏ ਆਪ ਸਹਾਈਆ। ਜੁਗ ਚੌਕੜੀ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨਾ, ਕਰਨਹਾਰ ਕਰਤਾਰਾ। ਲੱਖ ਚੁਰਾਸੀ ਆਪੇ ਵਰਨਾ, ਵੇਖਣਹਾਰਾ ਧੁਰ ਦਰਬਾਰਾ। ਗੁਰਮੁਖ ਗੁਰ ਗੁਰ ਆਪੇ ਫੜਨਾ, ਲੱਖ ਚੁਰਾਸੀ ਵਿਚੋਂ ਕਰ ਉਜਿਆਰਾ। ਸਾਚੇ ਮੰਦਰ ਆਪੇ ਚੜ੍ਹਨਾ, ਵੇਖਣਹਾਰ ਮਹੱਲ ਮਨਾਰਾ। ਅੱਖਰ ਵੱਖਰ ਆਪੇ ਪੜ੍ਹਨਾ, ਸ਼ਬਦ ਅਗੰਮੀ ਬੋਲ ਜੈਕਾਰਾ। ਸਾਚੀ ਤਰਨੀ ਆਪੇ ਤਰਨਾ, ਗੁਰ ਸਤਿਗੁਰ ਤਾਰਨਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਸਤਿਗੁਰ ਪੂਰਾ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ। ਖੇਲੇ ਖੇਲ ਦੋ ਜਹਾਨ, ਦੋ ਜਹਾਨਾਂ ਵਾਲੀ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਈਆ। ਗੁਰ ਅਵਤਾਰਾਂ ਦੇਵੇ ਗਿਆਨ, ਪੀਰ ਪੈਗ਼ੰਬਰਾਂ ਕਲਮਾ ਨਬੀ ਪੜ੍ਹਾਈਆ। ਵਸਣਹਾਰਾ ਸਚ ਮਕਾਨ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਆਦਿ ਜੁਗਾਦਿ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਰਖਾਈਆ। ਜੁਗ ਚੌਕੜੀ ਵੇਖੇ ਮਾਰ ਧਿਆਨ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਪੂਰਾ ਸੂਰਾ ਸਰਬੰਗ, ਸੂਰਬੀਰ ਆਪ ਅਖਵਾਇੰਦਾ। ਚਾੜ੍ਹਨਹਾਰਾ ਸਾਚਾ ਰੰਗ, ਰੰਗ ਰੰਗੀਲਾ ਰੰਗ ਰੰਗਾਇੰਦਾ। ਵਸਣਹਾਰਾ ਸਚ ਪਲੰਘ, ਆਤਮ ਸੇਜਾ ਇਕ ਹੰਢਾਇੰਦਾ। ਕਰੇ ਪਰਕਾਸ਼ ਨਿਰਮਲ ਚੰਦ, ਨੂਰੀ ਜੋਤ ਡਗਮਗਾਇੰਦਾ। ਲੱਖ ਚੁਰਾਸੀ ਟੁੱਟੀ ਦੇਵੇ ਗੰਢ, ਗੰਢਣਹਾਰ ਆਪ ਹੋ ਜਾਇੰਦਾ। ਜਨਮ ਜਨਮ ਦਾ ਮੇਟੇ ਪੰਧ, ਬਣ ਪਾਂਧੀ ਪੰਧ ਮੁਕਾਇੰਦਾ। ਆਤਮ ਪਰਮਾਤਮ ਸੁਣਾਏ ਛੰਦ, ਸਾਚਾ ਢੋਲਾ ਇਕ ਗਾਇੰਦਾ। ਘਰ ਵਿਚ ਘਰ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖਾਨਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਤਿਗੁਰ ਪੂਰਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਪੂਰਾ ਦੇਵਣਹਾਰਾ ਦਾਨ, ਦਾਤਾ ਦਾਨੀ ਦਇਆ ਕਮਾਈਆ। ਸਤਿਗੁਰ ਪੂਰਾ ਲਾਵਣਹਾਰ ਨਿਸ਼ਾਨ, ਨਿਸ਼ਾਨਾ ਜਗਤ ਮਾਤ ਝੁਲਾਈਆ । ਸਤਿਗੁਰ ਪੂਰਾ ਸਾਚਾ ਕਾਹਨ, ਕਾਹਨ ਏਕਾ ਰੂਪ ਵਟਾਈਆ। ਸਤਿਗੁਰ ਪੂਰਾ ਦੇਵਣਹਾਰਾ ਮਾਣ, ਨਿਮਾਣਿਆਂ ਹੋਏ ਸਹਾਈਆ। ਸਤਿਗੁਰ ਪੂਰਾ ਤੋੜਨਹਾਰ ਅਭਿਮਾਨ, ਅਭਿਮਾਨੀ ਕੋਇ ਰਹਿਣ ਨਾ ਪਾਈਆ। ਸਤਿਗੁਰ ਪੂਰਾ ਸਰਬ ਜੀਆਂ ਦਾ ਜਾਣੀ ਜਾਣ, ਜਾਨਣਹਾਰਾ ਇਕ ਅਖਵਾਈਆ। ਸਤਿਗੁਰ ਪੂਰਾ ਸਦਾ ਬੇਪਹਿਚਾਨ, ਜਗਤ ਨੈਣ ਨਜ਼ਰ ਨਾ ਆਈਆ। ਜੁਗ ਚੌਕੜੀ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਲੱਖ ਚੁਰਾਸੀ ਬਾਲ ਅਞਾਣ, ਜੀਵ ਜੰਤ ਭੇਵ ਨਾ ਰਾਈਆ। ਚਾਰੇ ਖਾਣੀ ਹੋਏ ਹੈਰਾਨ, ਹਰਿ ਕਾ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਪੂਰਾ ਆਦਿ ਜੁਗਾਦਿ, ਜੁਗ ਜੁਗ ਖੇਲ ਕਰਾਇੰਦਾ। ਸਤਿ ਸਤਿਵਾਦ ਵਜਾਏ ਨਾਦ, ਅਨਾਦੀ ਰਾਗ ਸੁਣਾਇੰਦਾ। ਨਿਰਗੁਣ ਸਰਗੁਣ ਸੁਣੇ ਫ਼ਰਯਾਦ, ਨੇਰਨ ਨੇਰਾ ਹੋ ਹੋ ਫੇਰਾ ਪਾਇੰਦਾ। ਗੁਰਮੁਖ ਗੁਰ ਗੁਰ ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੇ ਅੰਗ ਲਗਾਇੰਦਾ। ਪਿਤਾ ਪੂਤ ਲਡਾਏ ਲਾਡ, ਮਾਤਾ ਆਪਣੀ ਗੋਦ ਸੁਹਾਇੰਦਾ। ਵਸਤ ਦੇਵੇ ਸਾਚੀ ਦਾਦ, ਨਾਮ ਨਿਧਾਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਸਤਿਗੁਰ ਵੱਡਾ ਵਡ ਵਡਿਆਈਆ । ਗੁਰਮੁਖ ਸਾਚਾ ਲਏ ਉਭਾਰ, ਮੇਲ ਮਿਲਾਏ

ਸਹਿਜ ਸੁਭਾਈਆ। ਜਨਮ ਜਨਮ ਦਾ ਰੋਗ ਨਿਵਾਰ, ਦੁਰਮਤ ਧੋਵੇ ਮੈਲ ਛਾਹੀਆ। ਅੰਮ੍ਰਿਤ ਦੇਵੇ ਠੰਡਾ ਠਾਰ, ਜਗਤ ਤ੍ਰਿਸਨਾ ਭੁੱਖ ਗਵਾਈਆ। ਨੇਤਰ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਦਏ ਤੁੜਾਈਆ। ਆਤਮ ਸੇਜਾ ਕਰ ਪਿਆਰ, ਪ੍ਰੀਤਮ ਪਿਆਰਾ ਲਏ ਮਿਲਾਈਆ। ਸਾਚੀ ਸਖ਼ੀਆਂ ਮੰਗਲਚਾਰ, ਗੀਤ ਗੋਬਿੰਦ ਸੁਣਾਈਆ। ਅਨਹਦ ਧੁਨ ਸੱਚੀ ਧੁੰਨਕਾਰ, ਧੁਨ ਆਤਮਕ ਆਪ ਅਲਾਈਆ। ਜੋਤੀ ਨੂਰ ਕਰ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਗੁਰਮੁਖ ਸਾਚੇ ਕਰ ਪਿਆਰ, ਪ੍ਰੇਮ ਪਿਆਰ ਇਕ ਸਿਖਾਈਆ। ਆਪ ਆਪਾ ਦੇਣਾ ਵਾਰ ਹਉਂ ਘੋਲੀ ਘੋਲ ਘੁਮਾਈਆ। ਤੂੰ ਮੇਰਾ ਮੈਂ ਤੇਰਾ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਲੱਖ ਚੁਰਾਸੀ ਹੋਏ ਖੁਆਰ, ਜੀਵ ਜੰਤ ਜੰਤ ਕੁਰਲਾਈਆ। ਮਾਤ ਪਿਤ ਧੀਆਂ ਪੁੱਤਰ ਭਾਈ ਭੈਣ ਸਾਕ, ਸੱਜਣ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਗੁਰਮੁਖ ਸੋਹੇ ਸਚ ਦਰਬਾਰ, ਸਤਿਗੁਰ ਪੂਰਾ ਏਕਾ ਚਰਨ ਦਏ ਸਰਨਾਈਆ। ਕਲਜੁਗ ਕੂੜੀ ਕਿਰਿਆ ਕਰੇ ਖੁਆਰ, ਕੂੜਾ ਕੂੜੇ ਧੰਦੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਪੂਰਾ ਬੇਪਰਵਾਹ, ਭੇਵ ਅਭੇਦਾ ਆਪ ਜਣਾਇੰਦਾ। ਗੁਰਮੁਖ ਸੱਜਣਾ ਲਏ ਤਰਾ, ਤਾਰਨਹਾਰਾ ਏਕਾ ਆਇੰਦਾ। ਸਤਿ ਸਤਿਵਾਦੀ ਨਾਮ ਪੜ੍ਹਾ, ਨੱਯਾ ਨਾਮ ਆਪ ਚੜ੍ਹਾਇੰਦਾ। ਸਾਚਾ ਸੱਯਾ ਇਕ ਅਖਵਾ, ਸਿਰ ਸਿਰ ਆਪਣਾ ਹੱਥ ਰਖਾਇੰਦਾ । ਧੁਰ ਦਾ ਲੇਖਾ ਦਏ ਚੁਕਾ, ਲਿਖ ਲਿਖ ਲੇਖਾ ਆਪ ਮੁਕਾਇੰਦਾ। ਭਰਮ ਭੁਲੇਖਾ ਦਏ ਕਢਾ, ਭਾਂਡਾ ਭਰਮ ਭੌ ਭੰਨਾਇੰਦਾ। ਨੇਤਨ ਨੇਤਾ ਦਰਸ ਦਿਖਾ, ਪਿਛਲਾ ਚੇਤਾ ਆਪ ਜਣਾਇੰਦਾ। ਜਨਮ ਜਨਮ ਦਾ ਭੇਤਾ ਦਏ ਖੁਲ੍ਹਾ, ਅਨੁਭਵ ਪਰਕਾਸ਼ ਵਖਾਇੰਦਾ। ਕਾਇਆ ਖੇਤਾ ਹਰਾ ਕਰਾ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਕਲਜੁਗ ਲੇਖਾ ਦਏ ਚੁਕਾ, ਲੇਖਾ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਦਇਆ ਕਮਾਇੰਦਾ। ਸਤਿਗੁਰ ਸੱਚਾ ਸੂਰਬੀਰ, ਨਾਮ ਬੀਰਤਾ ਇਕ ਵਖਾਈਆ। ਸ਼ਬਦ ਨਿਰਾਲਾ ਮਾਰੇ ਤੀਰ, ਅਣਿਆਲਾ ਆਪ ਚਲਾਈਆ। ਚੋਟੀ ਚੜ੍ਹੇ ਇਕ ਅਖ਼ੀਰ, ਆਖ਼ਰ ਆਪਣਾ ਚਰਨ ਛੁਹਾਈਆ। ਬਦਲਣਹਾਰਾ ਆਪ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਖਿਚਣਹਾਰਾ ਸਚ ਤਸਵੀਰ, ਮੁਸੱਵਰ ਦੂਜਾ ਨਜ਼ਰ ਕੋਇ ਨਾ ਆਈਆ। ਦੇਵਣਹਾਰਾ ਠਾਂਡਾ ਸੀਰ, ਨਿਝਰ ਝਿਰਨਾ ਦਏ ਝਿਰਾਈਆ। ਚਿੱਟੇ ਉਤੇ ਖਿਚ ਲਕੀਰ, ਪਿਛਲੀ ਲਕੀਰ ਦਏ ਮਿਟਾਈਆ। ਕਲਜੁਗ ਦਿਸੇ ਥੋੜੀ ਭੀੜ, ਭੀੜਾ ਪੰਧ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਪੂਰਾ ਸੱਚਾ ਗਿਆਤਾ, ਏਕੰਕਾਰਾ ਇਕ ਅਖਵਾਇੰਦਾ। ਸਤਿਗੁਰ ਪੂਰਾ ਸੱਚਾ ਦਾਤਾ, ਦਾਤਾ ਦਾਨੀ ਦਇਆ ਕਮਾਇੰਦਾ। ਸਤਿਗੁਰ ਪੂਰਾ ਸੱਚਾ ਨਾਤਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਸਤਿਗੁਰ ਪੂਰਾ ਸੁਣਾਏ ਸਾਚੀ ਗਾਥਾ, ਅੰਤਰ ਮੰਤਰ ਆਪ ਸੁਣਾਇੰਦਾ। ਸਤਿਗੁਰ ਪੂਰਾ ਪੁੱਛੇ ਬਾਤਾ, ਰਾਤੀ ਸੁੱਤਿਆਂ ਆਪ ਉਠਾਇੰਦਾ। ਸਤਿਗੁਰ ਪੂਰਾ ਮੇਟੇ ਅੰਧੇਰੀ ਰਾਤਾ, ਨਿਰਮਲ ਜੋਤ ਡਗਮਗਾਇੰਦਾ। ਸਤਿਗੁਰ ਪੂਰਾ ਜਗਤ ਬੰਧਾਏ ਸਾਚਾ ਸਾਥਾ, ਜਗ ਜੀਵਣ ਗੰਢ ਪੁਵਾਇੰਦਾ। ਸਤਿਗੁਰ ਪੂਰਾ ਪੂਰਾ ਕਰੇ ਘਾਟਾ, ਘਾਟਾ ਕੋਇ ਰਹਿਣ ਨਾ ਪਾਇੰਦਾ। ਸਤਿਗੁਰ ਪੂਰਾ ਖਾਲੀ ਭਰੇ ਬਾਟਾ, ਅੰਮ੍ਰਿਤ ਰਸ ਵਿਚ ਚੁਆਇੰਦਾ। ਸਤਿਗੁਰ ਪੂਰਾ ਲਹਿਣਾ ਦੇਣਾ ਦੇਵੇ ਹੱਥੋ ਹਾਥਾ, ਹੱਥੋ ਹੱਥ ਆਪ ਫੜਾਇੰਦਾ। ਸਤਿਗੁਰ ਪੂਰਾ ਸਰਬ ਕਲਾ ਸਮਰਾਥਾ, ਸਮਰਥ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਸਤਿਗੁਰ ਪੂਰਾ ਹਰਿ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਹਰਿਭਗਤ ਬਣਾਏ ਸਾਚੀ ਬਣਤ, ਸੰਤ ਸਤਿਗੁਰ ਹੋਏ ਸਹਾਈਆ। ਗੁਰਮੁਖ ਲੇਖਾ ਲਿਖ ਅਗਣਤ, ਅਗਣਤ ਦਏ ਸਮਝਾਈਆ। ਗੁਰਸਿਖ ਮੇਲਾ ਸਾਚੇ ਕੰਤ, ਘਰ ਸਾਚੇ ਵੱਜੇ ਵਧਾਈਆ । ਕਾਇਆ ਚੋਲੀ ਰੰਗ ਬਸੰਤ, ਬਸਨ ਬਨਵਾਰੀ ਆਪ ਰੰਗਾਈਆ। ਮਾਣਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਨਾ ਕੋਇ ਫਿਰਾਈਆ। ਜਿਸ ਜਨ ਮੇਲੇ ਆਪਣੀ ਸੰਗਤ, ਸਗਲਾ ਸੰਗ ਰਖਾਈਆ। ਨਾਤਾ ਤੋੜ ਭੁੱਖ ਨੰਗਤ, ਸਾਚਾ ਬਸਤਰ ਤਨ ਪਹਿਨਾਈਆ। ਹਰਿਜਨ ਹੋਰ ਨਾ ਜਾਏ ਮੰਗਤ, ਦੂਜੇ ਦਰ ਨਾ ਕੋਇ ਵਡਿਆਈਆ। ਸਤਿਗੁਰ ਮੇਲਾ ਆਦਿ ਅੰਤ, ਗੁਰ ਚੇਲਾ ਹੋਏ ਸਹਾਈਆ। ਕੂੜੀ ਕਿਰਿਆ ਜੀਵ ਜੰਤ, ਕੂੜਾ ਧੰਦਾ ਸਰਬ ਲੋਕਾਈਆ। ਕਲਜੁਗ ਮਾਇਆ ਪਈ ਬੇਅੰਤ, ਪੜਦਾ ਸਕੇ ਨਾ ਕੋਇ ਉਠਾਈਆ। ਭਰਮੇ ਭੁੱਲੇ ਜੀਵ ਜੰਤ, ਜੀਵਣ ਜੁਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਅਖਵਾਈਆ । ਸਤਿਗੁਰ ਪੂਰਾ ਸੱਚਾ ਠਾਕਰ, ਧੁਰ ਦਾ ਠੇਕੇਦਾਰ ਅਖਵਾਇੰਦਾ। ਲੱਖ ਚੁਰਾਸੀ ਕਰੇ ਵਣਜ ਬਣ ਸੌਦਾਗਰ, ਸੌਦਾ ਹੱਟੋ ਹੱਟ ਵਿਕਾਇੰਦਾ। ਬੂੰਦ ਰਕਤ ਮੇਲਾ ਕਾਇਆ ਗਾਗਰ, ਗਗਰੀਆ ਕਾਚੀ ਮਾਟੀ ਸੋਭਾ ਪਾਇੰਦਾ। ਨਿਰਗੁਣ ਸਰਗੁਣ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਇੰਦਾ। ਮਿਹਰਵਾਨ ਕਰੀਮ ਕਰਤਾ ਕਾਦਰ, ਕੁਦਰਤ ਆਪਣਾ ਰੰਗ ਰੰਗਾਇੰਦਾ। ਵਡ ਬਲਵਾਨ ਸੂਰਬੀਰ ਬਹਾਦਰ, ਜੋਧਾ ਆਪਣਾ ਬਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਖੋਲ੍ਹੇ ਕਰਤਾਰਾ, ਕਰਨੀ ਆਪਣੀ ਆਪ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਦਾ ਸਚ ਵਿਹਾਰਾ, ਕਲਜੁਗ ਅੰਤਮ ਆਪਣੇ ਹੱਥ ਰਖਾਈਆ। ਜੁਗ ਜਨਮ ਦੇ ਵਿਛੜੇ ਮੇਲੇ ਯਾਰਾ, ਪੂਰਬ ਲਹਿਣਾ ਰਿਹਾ ਮੁਕਾਈਆ। ਮਾਣਸ ਜਨਮ ਨਾ ਹੋਏ ਖੁਵਾਰਾ, ਖੁਵਾਰੀ ਆਪੇ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ। ਸਾਚਾ ਲੇਖਾ ਲਿਖਣਹਾਰਾ, ਲਿਖ ਲਿਖ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੇ ਵਾਰੋ ਵਾਰਾ, ਜੁਗ ਜੁਗ ਵੇਸ ਵਟਾਇੰਦਾ। ਕੋਟਨ ਕੋਟ ਨਾਮ ਬੋਲ ਜੈਕਾਰਾ, ਜੈ ਜੈਕਾਰ ਸਿਫ਼ਤੀ ਸਿਫ਼ਤ ਸਾਲਾਹਿੰਦਾ। ਗੁਰ ਅਵਤਾਰ ਦੇ ਸਹਾਰਾ, ਗੁਰ ਗੁਰ ਆਪਣਾ ਇਸ਼ਟ ਜਣਾਇੰਦਾ। ਪੀਰ ਪੈਗ਼ੰਬਰ ਕਰ ਉਜਿਆਰਾ, ਉਜਲ ਮੁੱਖ ਆਪ ਵਖਾਇੰਦਾ। ਸਾਚਾ ਸੁਖ ਧੁਰ ਦਰਬਾਰਾ, ਦੂਜਾ ਦਰ ਨਾ ਕੋਇ ਸੁਹਾਇੰਦਾ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਮਾਤ ਪਿਤ ਨਾ ਕੋਇ ਪਿਆਰਾ, ਪੂਤ ਸਪੂਤ ਗੋਦ ਨਾ ਕੋਇ ਸੁਹਾਇੰਦਾ। ਸ੍ਰਿਸ਼ਟ ਸਬਾਈ ਧੁੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਘਰ ਘਰ ਹੋਏ ਹਾਹਾਕਾਰਾ, ਹੋਕਾ ਨਾਮ ਨਾ ਕੋਇ ਦਿਵਾਇੰਦਾ। ਏਕਾ ਭਗਤ ਭਗਵੰਤ ਕਰੇ ਪਿਆਰਾ, ਦੂਜਾ ਪਿਆਰ ਨਾ ਕੋਇ ਜਣਾਇੰਦਾ। ਮਾਇਆ ਬੱਧਾ ਸਰਬ ਸੰਸਾਰਾ, ਮੋਹ ਮੁਹੱਬਤ ਜ਼ੰਜੀਰ ਏਕਾ ਪਾਇੰਦਾ। ਲੱਖ ਚੁਰਾਸੀ ਲੱਗਾ ਅਖਾੜਾ, ਨਟੂਆ ਆਪਣਾ ਸਾਂਗ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਖ ਇਕ ਸਮਝਾਇੰਦਾ। ਸਾਚਾ ਸੁਖ ਸਤਿਗੁਰ ਸਹਾਰਾ, ਦੂਸਰ ਅਵਰ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ, ਰੋਂਦਾ ਗਿਆ ਵਿਚ ਸੰਸਾਰਾ, ਪੁੱਤਰ ਧੀਆਂ ਕੰਮ ਕਿਸੇ ਨਾ ਆਈਆ। ਬਿਨ ਸਾਹਿਬ ਸਤਿਗੁਰ ਠਾਂਡਾ ਦਿਸੇ ਨਾ ਕੋਇ ਦਰਬਾਰਾ, ਸ੍ਰਿਸ਼ਟ ਸਬਾਈ

ਅਗਨੀ ਚਿਖਾ ਤਪਾਈਆ। ਗੋਬਿੰਦ ਸਾਚਾ ਦੱਸ ਕੇ ਗਿਆ ਸਹਾਰਾ, ਬਾਲੇ ਨੀਹਾਂ ਹੇਠ ਦਬਾਈਆ। ਧ੍ਰਿਗ ਜੀਵਣ ਸੰਸਾਰਾ, ਜਿਸ ਮਿਲੇ ਨਾ ਸੱਚਾ ਮਾਹੀਆ। ਘਰ ਮਿਲੇ ਨਾ ਆਪ ਨਿਰੰਕਾਰਾ, ਸੋ ਬੰਕ ਨਾ ਕੋਇ ਸੁਹਾਈਆ। ਗੁਰਸਿਖ ਤੇਰਾ ਵਸਦਾ ਰਹੇ ਚੁਬਾਰਾ, ਚਾਰ ਯੁਗ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਸਤਿਗੁਰ ਕਾ ਮਾਣ ਸਚ ਸੰਦੇਸ, ਸਤਿ ਸਤਿਵਾਦੀ ਆਪ ਜਣਾਇੰਦਾ। ਕੋਟਨ ਕੋਟ ਨਰ ਨਰੇਸ਼, ਰਾਏ ਧਰਮ ਹੱਥ ਫੜਾਇੰਦਾ। ਅੱਗੇ ਕਿਸੇ ਨਾ ਚਲੇ ਕੋਈ ਪੇਸ਼, ਪਿਤਾ ਪੂਤ ਨਾ ਕੋਇ ਛੁਡਾਇੰਦਾ। ਨਾਨਕ ਨਿਰਗੁਣ ਦੇ ਕੇ ਗਿਆ ਸਚ ਸੰਦੇਸ, ਆਪਣੀ ਵਸਤ ਅੰਗਦ ਝੋਲੀ ਪਾਇੰਦਾ। ਕੂੜੀ ਕਿਰਿਆ ਕੂੜੀ ਖੇਡ, ਕੂੜਾ ਰੰਗ ਰਹਿਣ ਨਾ ਪਾਇੰਦਾ। ਜਿਸ ਜਨ ਸਤਿਗੁਰ ਦੇਵੇ ਆਪਣਾ ਭੇਤ, ਪਿਤਾ ਪੂਤ ਰੂਪ ਹੋ ਜਾਇੰਦਾ। ਬਿਨ ਸਾਹਿਬ ਸੁੰਞਾ ਖੇਤ, ਪਹਿਰੇਦਾਰ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਲੇਖਾ ਲੇਖ ਮੁਕਾਇੰਦਾ। ਸਤਿਗੁਰ ਪੂਰਾ ਸਾਹਿਬ ਇਕ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਲੇਖਾ ਲਿਖ, ਭਗਤਾਂ ਦਏ ਵਡਿਆਈਆ। ਸਾਚੀ ਸਿਖਿਆ ਲੈਣੀ ਸਿਖ, ਸਾਖਆਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰਾ, ਕਰਨੀ ਕਰਤਾ ਆਪ ਕਮਾਇੰਦਾ। ਗੁਰਮੁਖ ਗੁਰ ਗੁਰ ਕਰੇ ਪਿਆਰਾ, ਗੁਰਸਿਖ ਆਪਣੇ ਰੰਗ ਰੰਗਾਇੰਦਾ । ਬੀਜ ਬੀਜੇ ਅਗੰਮ ਅਪਾਰਾ, ਪੱਤ ਡਾਲ੍ਹੀ ਇਕ ਮਹਿਕਾਇੰਦਾ। ਫਲ ਲੱਗੇ ਅੰਮ੍ਰਿਤ ਰਸ ਠੰਡਾ ਠਾਰਾ, ਲੋਕਮਾਤ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਦੁੱਖਾਂ ਗੁਰਮੁਖ ਗੁਰ ਗੁਰ ਇਕ ਵਡਿਆਇੰਦਾ। ਗੁਰਸਿਖ ਨਾ ਕੋਇ ਦੁੱਖ, ਸਤਿਗੁਰ ਦੁਖੜਾ ਆਪ ਚੁਕਾਈਆ। ਗੁਰਸਿਖ ਨਾ ਕੋਇ ਭੁੱਖ, ਹਰਿ ਭੁੱਖਿਆਂ ਭੁੱਖ ਗਵਾਈਆ। ਗੁਰਸਿਖ ਲੋਕਮਾਤ ਨਾ ਰਹੇ ਲੁਕ, ਲੱਖ ਚੁਰਾਸੀ ਵਿਚੋਂ ਮਿਲੇ ਵਡਿਆਈਆ। ਗੁਰਸਿਖ ਆਂਢ ਗੁਵਾਂਢ ਲਏ ਪੁੱਛ, ਪੁੱਤਰ ਧੀਆਂ ਵਾਲੇ ਰੋਵਣ ਮਾਰਨ ਧਾਹੀਂਆ। ਅੰਤਮ ਖਾਲੀ ਹੱਥ ਸੰਗ ਨਾ ਕੁਛ, ਕੁਛੜ ਬਹਿ ਸੰਗ ਕੋਇ ਨਾ ਜਾਈਆ। ਮਾਣਸ ਸਿੰਮਲ ਦੀਰਘ ਅਤਮੁਚ, ਬਿਨ ਹਰਿ ਨਾਮੇ ਖ਼ਾਲੀ ਰਿਹਾ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬੂਟਾ ਆਪ ਲਗਾਈਆ। ਗੁਰਮੁਖ ਬੂਟਾ ਲਾਏ ਜਨ, ਬ੍ਰਹਮਾ ਮਹੇਸ਼ ਸੇਵ ਕਮਾਇੰਦਾ। ਸਚ ਦਵਾਰੇ ਵੇਖੇ ਖੜ, ਬਿਨ ਨੇਤਰ ਨੈਣ ਉਠਾਇੰਦਾ। ਪੱਤ ਡਾਲ੍ਹੀ ਆਪੇ ਫੜ, ਤੰਦੀ ਤੰਦ ਡੋਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਆਪ ਜਣਾਇੰਦਾ। ਸਚ ਵਿਹਾਰਾ ਦੱਸੇ ਆਪ, ਬਿਵਹਾਰੀ ਦਇਆ ਕਮਾਈਆ। ਪਾਰਬ੍ਰਹਮ ਪ੍ਰਭ ਵਡ ਪਰਤਾਪ, ਵਡ ਪਰਤਾਪੀ ਦਏ ਸਮਝਾਈਆ। ਸ੍ਰਿਸ਼ਟ ਸਬਾਈ ਖੇਲ ਤਮਾਸ਼, ਖ਼ਾਲਕ ਖ਼ਲਕ ਰਿਹਾ ਵਖਾਈਆ। ਸਾਢੇ ਤਿੰਨ ਤਿੰਨ ਹੱਥ ਸੀਆਂ ਸਭ ਦੀ ਦਿਤੀ ਨਾਪ, ਨਾਮ ਪੈਮਾਨਾ ਹੱਥ ਉਠਾਈਆ। ਨਾਤਾ ਤੁੱਟਣਹਾਰਾ ਮਾਈ ਬਾਪ, ਪਿਤਾ ਪੂਤ ਨਾ ਗੋਦ ਸੁਹਾਈਆ। ਮਾਣਸ ਮਿਟਣਹਾਰੀ ਜ਼ਾਤ, ਜ਼ਾਤ ਨਜ਼ਰ ਕੋਇ ਨਾ ਆਈਆ। ਪ੍ਰਭ ਪੁੱਟ ਕੇ ਆਇਆ ਡੂੰਘਾ ਖਾਤ, ਖਾਤਾ ਇਕੋ ਇਕ ਵਖਾਈਆ। ਆਪੇ ਵੇਖੇ ਮਾਰ ਝਾਤ, ਝਾਕੀ ਆਪਣੀ ਹਰਿ ਜੂ ਪਾਈਆ। ਬੀਸ ਬੀਸਾ ਖੋਲ੍ਹਣਹਾਰਾ ਤਾਕ, ਮਗਰੋਂ ਧੱਕਾ ਦੇਵੇ ਲਾਈਆ। ਮਾਂ ਪੁੱਤ ਨਾ ਕੋਇ ਨਾਤ, ਪੁੱਤਰ ਧੀ ਨਾ ਮਿਲੇ ਜਵਾਈਆ। ਝੂਠਾ ਚੁੱਕੇ ਜਗਤ ਸਾਕ, ਸਾਕਾ ਆਪਣਾ ਹਰਿ ਜੂ ਨਵਾਂ ਬਣਾਈਆ। ਜਨ ਭਗਤਾਂ

ਦੇਵੇ ਸੱਚਾ ਸਾਥ, ਫੜ ਬਾਂਹੋਂ ਲਏ ਉਠਾਈਆ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਗੁਰਸਿਖ ਸਾਚੇ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਮਿਟਣ ਵਾਲਾ ਨਿਸ਼ਾਨ, ਨਿਸ਼ਾਨਾ ਕੋਇ ਨਜ਼ਰ ਨਾ ਆਇੰਦਾ। ਜੀਵ ਜੰਤ ਸਰਬ ਕੁਰਲਾਣ, ਬੌਹੜੀ ਬੌਹੜੀ ਸਰਬ ਸੁਣਾਇੰਦਾ। ਗੁਰੂ ਪੀਰ ਪੈਗ਼ੰਬਰ ਕੋਇ ਨਾ ਰਿਹਾ ਵਿਚ ਜਹਾਨ, ਜੋ ਆਇਆ ਉਠ ਉਠ ਜਾਇੰਦਾ। ਕਿਸੇ ਮਿਲੇ ਨਾ ਪੀਣ ਖਾਣ, ਖਾਣਾ ਪੀਣਾ ਵਿਸ਼ਨੂੰ ਬੰਦ ਕਰਾਇੰਦਾ। ਬ੍ਰਹਮੇ ਦੇਵੇ ਨਾ ਕੋਇ ਮਾਣ, ਬ੍ਰਹਮ ਆਪਣੀ ਝੋਲੀ ਪਾਇੰਦਾ। ਸ਼ੰਕਰ ਤ੍ਰਿਸੂਲ ਹੋਈ ਹੈਰਾਨ, ਹਰਿ ਜੂ ਕੀ ਕੀ ਖੇਲ ਵਰਤਾਇੰਦਾ। ਏਕਾ ਚਿੱਲਾ ਇਕ ਕਮਾਨ, ਬਿਨ ਤੰਦੀ ਤੰਦ ਚੜ੍ਹਾਇੰਦਾ। ਏਕਾ ਭੂਪ ਸੱਚਾ ਸੁਲਤਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਨਾਤਾ ਤੋੜੇ ਜ਼ਿਮੀ ਅਸਮਾਨ, ਜ਼ਾਮਨ ਨਜ਼ਰ ਕੋਇ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਕਰੇ ਗ਼ੁਲਾਮ, ਫੜ ਬਾਂਹੋਂ ਅੱਗੇ ਲਾਇੰਦਾ। ਅੱਗੇ ਕੋਇ ਨਾ ਦਿਸੇ ਅਮਾਮ, ਅਮਾਨਤ ਸਭ ਦੀ ਆਪ ਆਪਣੇ ਹੱਥ ਰਖਾਇੰਦਾ। ਸਾਰੇ ਨਿਉਂ ਨਿਉਂ ਕਰਨ ਸਲਾਮ, ਅਲੈਕਮ ਰੂਪ ਨਾ ਕੋਇ ਵਖਾਇੰਦਾ। ਸੰਮਤ ਉਂਨੀ ਦੇ ਦੇ ਸੁਣਾਏ ਪੈਗ਼ਾਮ, ਪੀਰ ਪੈਗ਼ੰਬਰ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਕਰੋ ਪਛਾਣ, ਬੇਪਹਿਚਾਨ ਪਹਿਚਾਨ ਵਿਚ ਨਾ ਆਇੰਦਾ। ਗੁਰਸਿਖ ਹੋਏ ਨਾ ਕੋਇ ਹੈਰਾਨ, ਹਰਿ ਜੂ ਆਪਣੀ ਖੇਲ ਕਰਾਇੰਦਾ। ਬੂਟਾ ਲਾਏ ਵਿਚ ਜਹਾਨ, ਸਤਿਜੁਗ ਸਾਚਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀਤਾ ਕੌਲ ਪੂਰ ਕਰਾਇੰਦਾ। ਪੂਰਾ ਕਰੇ ਕੀਤਾ ਕੌਲ, ਇਕਰਾਰ ਭੁੱਲ ਕਦੇ ਨਾ ਜਾਈਆ। ਪਹਿਲੋਂ ਸਾਫ਼ ਕਰੇ ਧਰਨੀ ਧੌਲ, ਧੌਲ ਹੌਲਾ ਭਾਰ ਕਰਾਈਆ। ਫੇਰ ਗੁਰਮੁਖਾਂ ਅੰਦਰ ਜਾਏ ਮੌਲ, ਮੌਲਾ ਆਪਣਾ ਰੂਪ ਵਟਾਈਆ। ਲਿਖਿਆ ਲੇਖ ਮਿਟਣ ਨਾ ਦੇਵੇ ਰੱਤੀ ਚੌਲ, ਰੱਤੀ ਰੱਤ ਆਪਣੇ ਲੇਖੇ ਪਾਈਆ । ਨੇਤਰ ਵੇਖੋ ਹੁੰਦਾ ਘੋਲ, ਗੁਰ ਅਵਤਾਰ ਪੀਰ ਪੈਗ਼ੰਬਰ ਫੜ ਫੜ ਬਾਂਹੋਂ ਟੱਕਰਾ ਰਿਹਾ ਲਗਾਈਆ। ਲੱਖ ਚੁਰਾਸੀ ਅੰਦਰ ਵੜ ਵੜ ਲੁਕਿਆ ਰਿਹਾ ਪੜਦੇ ਉਹਲੇ ਓਹਲ, ਆਪਣਾ ਮੁਖ ਨਾ ਕਿਸੇ ਵਖਾਈਆ। ਕਲਜੁਗ ਅੰਤਮ ਸਭ ਦਾ ਲੇਖਾ ਲਿਆ ਫੋਲ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਸੱਚੀ ਯਾਦ, ਯਾਦਦਾਸ਼ਤ ਆਪ ਬਣਾਇੰਦਾ। ਵੇਖਣਹਾਰ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਪ੍ਰਭ ਖੇਲ ਕਰਾਇੰਦਾ। ਜਿਸ ਰਚਨਾ ਰਚੀ ਆਦਿ, ਸੋ ਅੰਤਮ ਵੇਖ ਵਖਾਇੰਦਾ। ਜਿਸ ਲੱਖ ਚੁਰਾਸੀ ਬ੍ਰਹਮੇ ਦਿਤੀ ਦਾਤ, ਸੋ ਬ੍ਰਹਮ ਆਪਣੀ ਝੋਲੀ ਪਾਇੰਦਾ। ਜਨ ਭਗਤਾਂ ਪੁੱਛਣਹਾਰਾ ਵਾਤ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਕੂੜੀ ਕਿਰਿਆ ਕਰੇ ਘਾਤ, ਘਾਉ ਆਪਣੇ ਨਾਉਂ ਲਗਾਇੰਦਾ। ਸਤਿਜੁਗ ਸਚ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਗੁਰਮੁਖ ਗੁਰ ਵਖਾਏ ਇਕ ਜਮਾਤ, ਅੱਖਰ ਵੱਖਰ ਇਕ ਪੜ੍ਹਾਇੰਦਾ। ਵੀਹ ਸੌ ਇਕੀ ਬਿਕ੍ਰਮੀ ਪਹਿਲੀ ਚੇਤ ਸਭ ਨੂੰ ਕੱਠੀ ਦੇਵੇ ਦਾਤ, ਖਾਲੀ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਪਹਿਲੀ ਚੇਤਰ ਪਹਿਲੀ ਇਕੀ, ਇਕੀ ਇਕੀ ਦਏ ਵਡਿਆਈਆ। ਸਤਿਜੁਗ ਦੀ ਸਾਚੀ ਸਿਖੀ, ਬਿਨ ਸਿਖਿਆ ਲਏ ਪਰਗਟਾਈਆ। ਚਾਰ ਵਰਨ ਦੀ ਧਾਰ ਤਿੱਖੀ, ਚੌਥੇ ਯੁਗ ਪਾਰ ਵਖਾਈਆ। ਰਸਨਾ ਜਿਹਵਾ ਹੋਏ ਨਾ ਫਿਕੀ, ਫਿਕਾ ਰਸ ਨਾ ਕੋਇ ਵਖਾਈਆ। ਗੁਰਮੁਖ ਪ੍ਰੇਮ ਪ੍ਰੀਤੀ

ਨਿੱਕੀ ਨਿੱਕੀ, ਨਿੱਕਾ ਹੋ ਹੋ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਬੇਪਰਵਾਹੀਆ। ਪਹਿਲੀ ਚੇਤਰ ਦੇਵੇ ਦਾਨ, ਚੇਤਾ ਭੁੱਲ ਕਦੇ ਨਾ ਜਾਇੰਦਾ। ਸਤਿਜੁਗ ਦਾ ਸਚ ਨਿਸ਼ਾਨ, ਗੁਰਮੁਖ ਗੁਰਸਿਖ ਆਪ ਪਰਗਟਾਇੰਦਾ। ਏਥੇ ਓਥੇ ਦੇਵੇ ਮਾਣ, ਦੋ ਜਹਾਨਾਂ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਪਾਰ ਕਰਾਇੰਦਾ। ਗੁਰਸਿਖ ਬੇੜਾ ਕਰੇ ਪਾਰ, ਪਾਰ ਉਤਾਰੀ ਆਪ ਕਰਾਇੰਦਾ। ਜਨਨੀ ਜਨ ਦਏ ਆਧਾਰ, ਮਾਤਾ ਕੁੱਖ ਆਪ ਸੁਹਾਇੰਦਾ। ਕਲਜੁਗ ਦੁਖੜਾ ਆਪ ਨਵਾਰ, ਸਤਿਜੁਗ ਸਾਚਾ ਸੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰੁੱਤ ਰੁੱਤੜੀ ਆਪ ਸੁਹਾਇੰਦਾ। ਰੁੱਤ ਰੁੱਤੜੀ ਉਜਲ ਮੁਖ, ਹਰਿ ਸਤਿਗੁਰ ਆਪ ਕਰਾਈਆ। ਭਾਗ ਲਗਾਏ ਸਾਚੀ ਕੁੱਖ, ਕੁੱਖ ਕੁੱਖੜੀ ਆਪ ਮਹਿਕਾਈਆ। ਪਿਛਲਾ ਮੇਟੇ ਸਾਰਾ ਦੁੱਖ, ਦੁੱਖ ਸੁਖ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦਾ ਸਾਚਾ ਬੇਟਾ, ਆਪਣਾ ਨਾਉਂ ਵਡਿਆਈਆ। ਸਤਿਜੁਗ ਦੇਵੇ ਸਾਚੀ ਦਾਤ, ਹਰਿ ਏਕੰਮ ਏਕ ਏਕ ਦਇਆ ਕਮਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਗੁਰਮੁਖ ਸਾਚਾ ਚੰਦ ਚੜ੍ਹਾਇੰਦਾ। ਜਗਤ ਬੰਧਨ ਬੰਧਾਏ ਨਾਤ, ਪਿਤਾ ਪੂਤ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਤ ਵਾਰ ਆਪ ਜਣਾਇੰਦਾ। ਪਹਿਲੀ ਚੇਤ ਸਾਚੀ ਥਿਤ, ਇਕੀ ਇਕੀ ਕਰੇ ਕੁੜਮਾਈਆ। ਨਿਹਕਰਮੀ ਲੇਖਾ ਦਏ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਸਤਿਜੁਗ ਦਾ ਸਾਚਾ ਸਿਖ, ਗੁਰਸਿਖ ਬਾਲਾ ਲਏ ਪਰਗਟਾਈਆ। ਸਿੰਘ ਕਿਰਪਾਲ ਮੰਗੇ ਭਿਖ, ਪ੍ਰਭ ਸਾਚਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਾਲੀ ਭਾਂਡੇ ਦਏ ਭਰਾਈਆ। ਖਾਲੀ ਭਾਂਡੇ ਕਰ ਭਰਪੂਰ, ਭਰਪੂਰੀ ਦਇਆ ਕਮਾਇੰਦਾ। ਪੂਤ ਸਪੂਤਾ ਸਾਚਾ ਨੂਰ, ਨੂਰ ਨੁਰਾਨਾ ਆਪ ਧਰਾਇੰਦਾ। ਸਤਿਜੁਗ ਸਾਚਾ ਬੇੜਾ ਬੰਨ੍ਹੇ ਪੂਰ, ਗੁਰ ਸ਼ਬਦੀ ਸੁਤ ਉਪਜਾਇੰਦਾ। ਆਸਾ ਮਨਸਾ ਪੂਰੀ ਕਰੇ ਜ਼ਰੂਰ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਕਲਜੁਗ ਤਪੇ ਵਾਂਗ ਤੰਦੂਰ, ਗੁਰਸਿਖ ਅਗਨ ਨਾ ਕੋਇ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਣ ਦਿਵਾਇੰਦਾ। ਥਿਤ ਵਾਰ ਲੈਣੀ ਲਿਖ, ਲੇਖਾ ਆਪਣੇ ਹੱਥ ਰਖਾਈਆ। ਘਰ ਵਿਚ ਪਰਗਟ ਹੋਵੇ ਸਾਚਾ ਸਿਖ, ਹਰਿ ਸਤਿਗੁਰ ਸਿਖਿਆ ਇਕ ਸਮਝਾਈਆ। ਬਣ ਸਵਾਲੀ ਮੰਗੀ ਭਿਖ, ਖਾਲੀ ਹੱਥ ਰਹਿਣ ਨਾ ਪਾਈਆ। ਪ੍ਰਭ ਅੱਗੇ ਬੇਨੰਤੀ ਕੀਤੀ ਜਿਸ ਜਿਸ, ਤਿਸ ਦਾ ਲਹਿਣਾ ਪਹਿਲੀ ਚੇਤਰ ਇਕ ਇਕ ਨਾਲ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਤ ਸੁਲੱਖਣੀ ਗੋਦ ਸੁਹਾਈਆ। ਨਾਰੀ ਕੰਤ ਰੱਖੇ ਆਸ, ਆਸਾ ਪੂਰੀ ਹਰਿ ਕਰਾਇੰਦਾ। ਜਗਤ ਤ੍ਰਿਸਨਾ ਬੁਝਾਏ ਪਿਆਸ, ਕਾਇਆ ਤ੍ਰਿਪਤ ਆਪ ਕਰਾਇੰਦਾ । ਸੇਵਕ ਘਰ ਸੇਵਕ ਆਏ ਬਣ ਬਣ ਦਾਸੀ ਦਾਸ, ਦਾਸੀ ਦਾਸ ਰੂਪ ਵਟਾਇੰਦਾ। ਅੱਠੇ ਪਹਿਰ ਨਾ ਹੋਏ ਉਦਾਸ, ਉਦਰ ਅੰਦਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਗ੍ਰਹਿ ਵੱਜੇ ਵਧਾਈ, ਵਾਹਵਾ ਹਰਿ ਹਰਿ ਖੇਲ ਕਰਾਇਆ। ਸਤਿਜੁਗ ਸਾਚੇ ਹੋਏ ਕੁੜਮਾਈ, ਹਰਿ ਏਕਾ ਬੰਧਨ ਪਾਇਆ। ਗੁਰਸਿਖ ਘਰ ਗੁਰਸਿਖ ਆਏ ਚਾਈਂ ਚਾਈਂ, ਚਾਉ ਘਨੇਰਾ ਇਕ ਜਣਾਇਆ। ਪਾਰਬ੍ਰਹਮ ਪ੍ਰਭ ਮਿਲੇ ਸੱਚਾ ਮਾਹੀ, ਜਿਸ ਮਾਤਾ ਅੰਤਰ ਆਪਣਾ

ਨਾਮ ਛੁਪਾਇਆ। ਫੜ ਫੜ ਬਾਂਹੋਂ ਲਏ ਤਰਾਈ, ਸਾਚੇ ਬੇੜੇ ਆਪ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਪਾਰ ਕਰਾਇਆ। ਸਤਿਜੁਗ ਸੰਮਤ ਪਹਿਲਾ ਸਾਲ, ਹਰਿ ਜੂ ਪਹਿਲੀ ਵੰਡ ਵੰਡਾਈਆ। ਗੁਰਮੁਖਾਂ ਬਖ਼ਸ਼ੇ ਸਾਚੇ ਲਾਲ, ਲਾਲਨ ਆਪਣਾ ਰੰਗ ਵਖਾਈਆ। ਸਚਖੰਡ ਦਵਾਰਿਉਂ ਆਪੇ ਭਾਲ, ਮਾਣਸ ਜਨਮ ਦਿਵਾਈਆ। ਨੇੜ ਨਾ ਆਏ ਕਾਲ ਮਹਾਕਾਲ, ਮਹਾਬਲੀ ਹੋਏ ਸਹਾਈਆ। ਵੇਖਣਹਾਰਾ ਦੀਨ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਗੁਰਸਿਖ ਸਿਖ ਸਿਖ ਕਿਰਪਾਲ, ਕਿਰਪਾਨਿਧ ਨਿਧ ਵਡਿਆਈਆ। ਤ੍ਰੈਗੁਣ ਤੋੜ ਜਗਤ ਜੰਜਾਲ, ਜੀਵਣ ਜੁਗਤ ਦਏ ਜਣਾਈਆ । ਘਰ ਮਾਪਿਆਂ ਵੱਜੇ ਤਾਲ, ਮੁਖ ਬਾਲੇ ਸਗਨ ਲਗਾਈਆ। ਕਰੇ ਖੇਲ ਆਪ ਗੋਪਾਲ, ਗੋਪਾਲਨ ਆਪਣਾ ਰੂਪ ਧਰਾਈਆ। ਹਰਿਜਨ ਖੇੜਾ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਦਿਆਲ ਸਤਿਜੁਗ ਬੇਮਿਸਾਲ ਬੇਨਜ਼ੀਰ ਆਪਣਾ ਰਾਹ ਚਲਾਈਆ।