ਪੁਸਤਕਾਲਾਭਾਗ ੧੨

੧੬ ਭਾਦਰੋਂ ੨੦੧੯ ਬਿਕ੍ਰਮੀ ਗੁਰਦੇਵ ਕੌਰ ਦੇ ਗ੍ਰਹਿ ਗੋਲੇ ਵਾਲਾ ਜ਼ਿਲਾ ਫਿਰੋਜ਼ਪੁਰ

ਹਰਿ ਹਰਿ ਖੇਲ ਸਚਖੰਡ, ਸਚਖੰਡ ਨਿਵਾਸੀ ਆਪ ਕਰਾਇੰਦਾ। ਹਰਿ ਹਰਿ ਮੇਲ ਵਿਚ ਬ੍ਰਹਿਮੰਡ, ਬ੍ਰਹਿਮਾਂਡ ਰੰਗ ਰੰਗਾਇੰਦਾ। ਹਰਿ ਹਰਿ ਨਾਉਂ ਸਾਚਾ ਛੰਦ, ਸੋ ਪੁਰਖ ਨਿਰੰਜਣ ਢੋਲਾ ਗਾਇੰਦਾ। ਹਰਿ ਕਾ ਪ੍ਰੇਮ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਹਰਿ ਕਾ ਬਲ ਸੂਰਾ ਸਰਬੰਗ, ਸੂਰਬੀਰ ਆਪ ਅਖਵਾਇੰਦਾ। ਹਰਿ ਕਾ ਨੂਰ ਸਾਚਾ ਚੰਦ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਖੇਲ ਕਰਾਇੰਦਾ। ਸਚਖੰਡ ਦਵਾਰ ਹਰਿ ਜੂ ਚੜ੍ਹਿਆ, ਨੇਤਰ ਨਜ਼ਰ ਕਿਸੇ ਨਾ ਆਈਆ। ਨਿਰਗੁਣ ਨਿਰਾਕਾਰ ਅੰਦਰ ਵੜਿਆ, ਰੂਪ ਅਨੂਪ ਆਪ ਵਟਾਈਆ। ਸਾਚੀ ਵਿਦਿਆ ਬਿਨ ਅੱਖਰ ਪੜ੍ਹਿਆ, ਪੜ੍ਹ ਪੜ੍ਹ ਖ਼ੁਸ਼ੀ ਮਨਾਈਆ। ਅਜੂਨੀ ਰਹਿਤ ਆਪਣਾ ਘਾੜਨ ਘੜਿਆ, ਅਨਭਵ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਖੇਲ ਰਚਾਈਆ। ਸਚਖੰਡ ਦਵਾਰ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਕਰੇ ਕਾਰਾ, ਕਰਤਾ ਕਰਨੀ ਆਪ ਕਮਾਇੰਦਾ। ਏਕੰਕਾਰਾ ਵੇਖ ਪਸਾਰਾ, ਗ੍ਰਹਿ ਮੰਦਰ ਖ਼ੁਸ਼ੀ ਮਨਾਇੰਦਾ। ਆਦਿ ਨਿਰੰਜਣ ਨੂਰੀ ਧਾਰਾ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਸਚ ਸਹਾਰਾ, ਸਮਰਥ ਦਇਆ ਕਮਾਇੰਦਾ। ਸ੍ਰੀ ਭਗਵਾਨ ਖੋਲ੍ਹ ਕਿਵਾੜਾ, ਗ੍ਰਹਿ ਮੰਦਰ ਡੇਰਾ ਲਾਇੰਦਾ। ਪਾਰਬ੍ਰਹਮ ਪ੍ਰਭ ਸਚ ਅਖਾੜਾ, ਦਰਗਹਿ ਸਾਚੀ ਆਪ ਲਗਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਦੂਸਰ ਨਜ਼ਰ ਕੋਇ ਨਾ ਆਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਊਚੋ ਊਚ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਨਾਉਂ ਧਰਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਏਕਾ ਰੰਗ ਰੰਗਾਇੰਦਾ। ਸਚਖੰਡ ਦਵਾਰ ਸਾਚਾ ਰੰਗ, ਹਰਿ ਸਤਿਗੁਰ ਆਪ ਰੰਗਾਈਆ। ਵੇਖਣਹਾਰਾ ਸੂਰਾ ਸਰਬੰਗ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਸਤਿ ਸਤਿ ਜਾਣੇ ਅਨੰਦ, ਅਨੰਦ ਮੰਗਲ ਏਕਾ ਏਕ ਸੁਣਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਧਾਰ, ਆਪੇ ਵੇਖੇ ਵੇਖਣਹਾਰ, ਪੇਖਤ ਪੇਖਤ ਖ਼ੁਸ਼ੀ ਮਨਾਈਆ। ਸਾਚੀ ਧਾਰ ਜੋਤ ਅਕਾਲ, ਜੋਤੀ ਜਾਤਾ ਆਪ ਪਰਗਟਾਇੰਦਾ। ਪਰਮ ਪੁਰਖ ਹੋ ਦਿਆਲ, ਦਇਆ ਆਪਣੀ ਆਪ ਕਮਾਇੰਦਾ। ਵਸਾਵਣਹਾਰਾ ਸਚ ਸੱਚੀ ਧਰਮਸਾਲ, ਧਰਮ ਦਵਾਰਾ ਇਕ ਬਣਾਇੰਦਾ। ਵਜਾਵਣਹਾਰਾ ਸਾਚਾ ਤਾਲ, ਤਾਲ ਆਪਣਾ ਨਾਉਂ ਰਖਾਇੰਦਾ। ਘਾਲਣਹਾਰਾ ਸਾਚੀ ਘਾਲ, ਬਣ ਸੇਵਕ ਸੇਵ ਕਮਾਇੰਦਾ। ਚੱਲਣਹਾਰਾ ਨਾਲ ਨਾਲ, ਸਦ ਆਪਣਾ ਸੰਗ ਨਿਭਾਇੰਦਾ। ਕਰਨਹਾਰ ਸਦਾ ਪ੍ਰਿਤਪਾਲ, ਪ੍ਰਿਤਪਾਲਕ ਵੇਸ ਵਟਾਇੰਦਾ। ਬਣਨਹਾਰਾ ਸਚ ਦਲਾਲ, ਸਤਿ ਦਲਾਲੀ ਆਪ ਕਮਾਇੰਦਾ। ਵੇਖਣਹਾਰਾ ਹੱਕ ਹਲਾਲ, ਹਕ਼ੀਕ਼ਤ ਆਪਣੇ ਹੱਥ ਰਖਾਇੰਦਾ। ਚਲਣਹਾਰ ਅਵੱਲੜੀ ਚਾਲ, ਚਾਲ ਨਿਰਾਲੀ ਆਪ ਜਣਾਇੰਦਾ। ਦੇਵਣਹਾਰ ਸੱਚਾ ਧੰਨ ਮਾਲ, ਨਾਮ ਖ਼ਜ਼ਾਨਾ ਆਪ ਪਰਗਟਾਇੰਦਾ। ਪਰਗਟਾਵਣਹਾਰਾ ਸਾਚੇ ਲਾਲ, ਪੂਤ ਸਪੂਤੇ ਆਪ ਜਣਾਇੰਦਾ। ਜਨ ਜਨਨੀ ਜਣੇ ਸਾਚੇ ਲਾਲ, ਸੁਤ ਦੁਲਾਰਾ ਨਾਉਂ ਧਰਾਇੰਦਾ। ਵੇਸ ਵਟਾਏ ਸ੍ਰੀ ਮਹਾਕਾਲ, ਮਹਿਮਾ ਗਣਤ ਨਾ ਕੋਇ ਗਣਾਇੰਦਾ। ਕਰੇ ਖੇਲ ਆਪ ਕਰਤਾਰ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਦੀਆ ਬਾਤੀ ਕਰ ਉਜਿਆਰ, ਸਾਚੇ ਮੰਦਰ ਆਪ ਟਿਕਾਇੰਦਾ। ਨਿਰਗੁਣ ਤਾਕੀ ਖੋਲ੍ਹ ਕਿਵਾੜ, ਨੇਤਰ ਅੱਖ ਅੱਖ ਪਰਗਟਾਇੰਦਾ। ਮਹੱਲ ਅਟੱਲ ਦੇ ਆਧਾਰ, ਨਿਹਚਲ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੀ ਕਾਰ ਕਮਾਇੰਦਾ। ਸਚਖੰਡ ਦਵਾਰੇ ਸਾਚੀ ਕਾਰ, ਹਰਿ ਕਰਤਾ ਆਪ ਕਮਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜਾ ਰੂਪ ਵਟਾਈਆ। ਨੂਰੀ ਨੂਰ ਨੂਰ ਉਜਿਆਰ, ਜਲਵਾ ਜਲਵਾ ਰੂਪ ਵਖਾਈਆ। ਹੱਕ ਹੱਕ ਬੇਐਬ ਪਰਵਰਦਿਗਾਰ, ਮੁਕਾਮ ਏਕਾ ਏਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਧਾਰ, ਹਰਿ ਸਾਚਾ ਆਪ ਜਣਾਈਆ। ਸਚਖੰਡ ਨਿਵਾਸੀ ਸਾਚੀ ਧਾਰ, ਸਤਿ ਦਵਾਰੇ ਆਪ ਪਰਗਟਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਖੇਲ ਕਰਾਇੰਦਾ। ਆਪੇ ਥਿਰ ਘਰ ਖੋਲ੍ਹ ਕਿਵਾੜ, ਸੁਤ ਦੁਲਾਰੇ ਮਾਣ ਦਿਵਾਇੰਦਾ। ਆਪੇ ਇਛਿਆ ਭਰੇ ਭੰਡਾਰ, ਵਸਤ ਅਮੋਲਕ ਝੋਲੀ ਪਾਇੰਦਾ। ਆਪੇ ਕਰੇ ਸਚ ਪਿਆਰ, ਪਰਮ ਪੁਰਖ ਨਾਤਾ ਜੋੜ ਜੁੜਾਇੰਦਾ। ਆਪੇ ਦੱਸੇ ਸਚ ਵਿਹਾਰ, ਬਿਵਹਾਰੀ ਕਾਰ ਕਰਾਇੰਦਾ। ਆਪੇ ਬੰਧਨ ਪੁਰਖ ਨਾਰ, ਜੋੜੀ ਜੋੜਾ ਜੋੜ ਜੁੜਾਇੰਦਾ। ਆਪੇ ਲੇਖਾ ਜਾਣੇ ਲਿਖਣਹਾਰ, ਲਿਖ ਲਿਖ ਲੇਖਾ ਆਪ ਸਮਝਾਇੰਦਾ। ਆਪੇ ਰੂਪ ਵਟਾਏ ਨਿਰੰਕਾਰ, ਏਕੰਕਾਰਾ ਓਅੰ ਆਪਣੀ ਖੇਲ ਕਰਾਇੰਦਾ। ਆਪੇ ਸੋਹੰ ਰੂਪ ਸੱਚੀ ਸਰਕਾਰ, ਵਿਸ਼ਨੂੰ ਆਪਣਾ ਰੂਪ ਵਟਾਇੰਦਾ। ਆਪੇ ਖੇਲ ਕਰੇ ਅਪਾਰ, ਬ੍ਰਹਮ ਵੇਤਾ ਆਪੇ ਜਾਇੰਦਾ। ਆਪੇ ਸ਼ੰਕਰ ਦਏ ਆਧਾਰ, ਧੂੰਆਂਧਾਰ ਆਪ ਸਮਾਇੰਦਾ। ਸੁੰਨ ਅਗੰਮੀ ਆਪੇ ਹੋ ਉਜਿਆਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਆਪੇ ਤ੍ਰੈਗੁਣ ਦੇ ਭੰਡਾਰ, ਤ੍ਰੈ ਤ੍ਰੈ ਮੇਲਾ ਆਪ ਕਰਾਇੰਦਾ। ਆਪੇ ਪੰਜ ਤਤ ਅਖਾੜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾਚ ਨਚਾਇੰਦਾ। ਆਪੇ ਲੱਖ ਚੁਰਾਸੀ ਲਏ ਉਭਾਰ, ਘੜ ਭਾਂਡੇ ਵੇਖ ਵਖਾਇੰਦਾ। ਆਪੇ ਖੋਲ੍ਹਣਹਾਰ ਦਵਾਰ, ਨੌਂ ਦਰ ਆਪਣਾ ਬੰਧਨ ਪਾਇੰਦਾ। ਆਪੇ ਮਨ ਮਤ ਬੁਧ ਕਰ ਪਸਾਰ, ਜਗਤ ਪਸਾਰੀ ਹੱਟ ਚਲਾਇੰਦਾ। ਆਪੇ ਘਰ ਵਿਚ ਘਰ ਕਰ ਤਿਆਰ, ਘਰ ਮੰਦਰ ਆਪ ਸੁਹਾਇੰਦਾ। ਆਪੇ ਲਹਿਣਾ ਦੇਣਾ ਦੇਵਣਹਾਰ ਵਿਚ ਸੰਸਾਰ, ਵਡ ਸੰਸਾਰੀ ਨਾਉਂ ਰਖਾਇੰਦਾ। ਆਪੇ ਬੋਧ ਅਗਾਧਾ ਬੋਲ ਜੈਕਾਰ,

ਜੈ ਜੈਕਾਰ ਆਪਣਾ ਨਾਉਂ ਵਖਾਇੰਦਾ। ਆਪੇ ਨਾਦ ਸ਼ਬਦ ਧੁੰਨਕਾਰ, ਧੁੰਨ ਆਤਮਕ ਰਾਗ ਅਲਾਇੰਦਾ। ਆਪੇ ਸਖ਼ੀਆਂ ਮੰਗਲਚਾਰ, ਬਹਿ ਬਹਿ ਗੀਤ ਗੋਬਿੰਦ ਅਲਾਇੰਦਾ । ਆਪੇ ਜੋਤ ਨਿਰੰਜਣ ਕਰ ਉਜਿਆਰ, ਘਟ ਘਟ ਅੰਦਰ ਡੇਰਾ ਲਾਇੰਦਾ। ਆਪੇ ਅੰਮ੍ਰਿਤ ਆਤਮ ਠੰਡਾ ਠਾਰ, ਨਿਜ ਆਪਣਾ ਰਸ ਚਖਾਇੰਦਾ। ਆਪੇ ਵਸਣਹਾਰਾ ਸਚਖੰਡ ਸੱਚੇ ਦਵਾਰ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਆਪੇ ਸਰਗੁਣ ਕਰ ਪਸਾਰ, ਪਸਰ ਪਸਾਰੀ ਵੇਖ ਵਖਾਇੰਦਾ। ਆਪੇ ਦੇਵਣਹਾਰ ਆਧਾਰ, ਮੰਤਰ ਆਪਣਾ ਨਾਉਂ ਦ੍ਰਿੜਾਇੰਦਾ। ਸੋਹੰ ਰੂਪ ਸੱਚੀ ਸਰਕਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਨਿਰਗੁਣ ਸਰਗੁਣ ਵਣਜ ਵਪਾਰ, ਦੋ ਜਹਾਨਾਂ ਹੱਟ ਚਲਾਇੰਦਾ। ਲੋਆਂ ਪੁਰੀਆਂ ਖੋਲ੍ਹ ਕਿਵਾੜ, ਬ੍ਰਹਿਮੰਡ ਖੰਡ ਕੁੰਡਾ ਆਪੇ ਲਾਹਿੰਦਾ। ਸੂਰਜ ਚੰਨ ਕਰ ਉਜਿਆਰ, ਨੂਰ ਨੁਰਾਨਾ ਨੂਰ ਵਖਾਇੰਦਾ। ਕਾਗਦ ਕਲਮ ਕਰ ਤਿਆਰ, ਲਿਖ ਲਿਖ ਲੇਖਾ ਆਪ ਸਮਝਾਇੰਦਾ । ਧਰਨੀ ਧਰਤ ਧਵਲ ਦੇ ਆਧਾਰ, ਧੁਰ ਦੀ ਧਾਰ ਆਪ ਸਮਝਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚਾ ਰਾਹ ਚਲਾਇੰਦਾ। ਸੱਚਾ ਰਾਹ ਸਚਖੰਡ ਨਿਵਾਸੀ, ਪੁਰਖ ਅਬਿਨਾਸ਼ੀ ਆਪ ਚਲਾਈਆ। ਮੰਡਲ ਮੰਡਪ ਪਾਵੇ ਰਾਸੀ, ਗੋਪੀ ਕਾਹਨ ਨਚਾਈਆ। ਖੇਲੇ ਖੇਲ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਪੂਰੀ ਕਰੇ ਆਸੀ, ਆਸਾ ਆਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਬੈਠਾ ਵੇਖੇ ਸੱਚਾ ਮਾਹੀਆ। ਸੱਚਾ ਮਾਹੀ ਬੇਪਰਵਾਹ, ਪਰਦਾ ਆਪਣਾ ਆਪ ਉਠਾਇੰਦਾ । ਜੁਗ ਚੌਕੜੀ ਮਾਰਗ ਲਾ, ਸਾਚੇ ਧੰਦੇ ਆਪੇ ਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਾ, ਪੁਰਾਨੀ ਪੁਰਾਨ ਪੁਰਾਨ ਸਮਝਾਇੰਦਾ। ਗੁਰ ਅਵਤਾਰ ਸੇਵਾ ਲਾ, ਸਾਚੀ ਸੇਵਾ ਇਕ ਸਮਝਾਇੰਦਾ। ਆਤਮ ਪਰਮਾਤਮ ਲਏ ਮਿਲਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਈਸ਼ ਜੀਵ ਜਗਦੀਸ ਦਏ ਸਮਝਾ, ਰਮਜ਼ ਰਮਜ਼ ਨਾਲ ਮਿਲਾਇੰਦਾ । ਦੂਈ ਦਵੈਤੀ ਪੜਦਾ ਦਏ ਉਠਾ, ਸਾਚਾ ਮੰਦਰ ਇਕ ਵਖਾਇੰਦਾ। ਨੌਬਤ ਵੱਜੇ ਨਾਮ ਖ਼ੁਦਾ, ਏਕਾ ਡੰਕਾ ਨਾਮ ਲਗਾਇੰਦਾ। ਹਸਤੀ ਨਾਲੋਂ ਹੋਏ ਜੁਦਾ, ਜੁਦਾ ਹਸਤੀ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਕਾਰ ਕਮਾਇੰਦਾ। ਸਚਖੰਡ ਨਿਵਾਸੀ ਸਾਚੀ ਕਾਰਾ, ਹਰਿ ਕਰਤਾ ਆਪ ਕਮਾਈਆ। ਆਦਿ ਜੁਗਾਦੀ ਇਕ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਲੱਖ ਚੁਰਾਸੀ ਭਰ ਭੰਡਾਰਾ, ਵਡ ਭੰਡਾਰੀ ਸੇਵ ਕਮਾਈਆ। ਲਹਿਣਾ ਦੇਣਾ ਆਦਿ ਜੁਗਾਦੀ ਦੇਵਣਹਾਰਾ, ਬਾਕੀ ਰਹਿਣ ਨਾ ਕੋਇ ਪਾਈਆ। ਪੰਜ ਤਤ ਕਾਇਆ ਕਰੇ ਸ਼ੰਗਾਰਾ, ਚੋਲੀ ਕਾਇਆ ਰੰਗਣ ਇਕ ਰੰਗਾਈਆ। ਵੇਖੇ ਵਿਗਸੇ ਵੇਖਣਹਾਰਾ, ਕਵਲ ਨੈਣ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਮਾਣ ਵਡਿਆਈਆ। ਸਚਖੰਡ ਦਵਾਰੇ ਦੇਵੇ ਮਾਣ, ਪ੍ਰਭ ਆਪਣੀ ਦਇਆ ਕਮਾਈਆ। ਸਚਖੰਡ ਦਾ ਸਚ ਫ਼ਰਮਾਣ, ਹੁਕਮੀ ਹੁਕਮ ਆਪ ਸੁਣਾਈਆ। ਸਚਖੰਡ ਦਾ ਸਾਚਾ ਗਾਣ, ਗਾਵਤ ਗਾਵਤ ਕਰੇ ਪੜ੍ਹਾਈਆ। ਸਚਖੰਡ ਦਾ ਸਚ ਧਿਆਨ, ਧਿਆਨ ਧਿਆਨ ਵਿਚ ਸਮਾਈਆ। ਸਚਖੰਡ ਦਾ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਈਆ। ਸਚਖੰਡ ਦਾ ਸਾਚਾ ਕਾਹਨ, ਨਿਰਗੁਣ ਸਰਗੁਣ ਰੂਪ ਵਟਾਈਆ। ਲੱਖ ਚੁਰਾਸੀ ਵੇਖੇ ਆਣ, ਘਰ ਘਰ ਗੋਪੀ ਆਪ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਵੱਜੇ ਵਧਾਈਆ। ਵੱਜੇ ਵਧਾਈ ਸਚਖੰਡ, ਹਰਿ ਸਾਚਾ ਸਚ ਵਜਾਇੰਦਾ। ਆਦਿ ਜੁਗਾਦੀ ਇਕ ਅਨੰਦ, ਜੁਗ ਜੁਗ ਏਕਾ ਰਸ ਵਖਾਇੰਦਾ। ਸਦਾ ਸੁਹੇਲਾ ਗਾਏ ਆਪਣਾ ਛੰਦ, ਸੋਹਲਾ ਢੋਲਾ ਆਪ ਅਲਾਇੰਦਾ। ਦੋ ਜਹਾਨਾਂ ਰੱਖੇ ਬੰਦ, ਬੰਦੀਖਾਨਾ ਇਕ ਵਖਾਇੰਦਾ। ਨਿਰਗੁਣ ਸਰਗੁਣ ਪਰਦਾ ਕੰਧ, ਪਰਦਾ ਦਵੈਤ ਨਾ ਕੋਇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਵਿਹਾਰਾ, ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਕਰਨੇ ਯੋਗ, ਲੇਖਾ ਜਾਣੇ ਧੁਰ ਸੰਜੋਗ, ਜਗਤ ਵਿਜੋਗ ਨਾ ਕੋਇ ਰਖਾਇੰਦਾ। ਧੁਰ ਸੰਜੋਗੀ ਸਾਚਾ ਮੇਲਾ, ਨਿਰਗੁਣ ਸਰਗੁਣ ਆਪ ਕਰਾਈਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਸਗਲਾ ਸੰਗ ਰਖਾਈਆ। ਕਰੇ ਖੇਲ ਗੁਰੂ ਗੁਰ ਚੇਲਾ, ਗੁਰ ਗੁਰ ਆਪਣਾ ਵੇਸ ਵਟਾਈਆ। ਆਦਿ ਨਿਰੰਜਣ ਚਾੜ੍ਹੇ ਤੇਲਾ, ਜੋਤ ਨਿਰੰਜਣ ਸਗਨ ਮਨਾਈਆ। ਪਾਰਬ੍ਰਹਮ ਬ੍ਰਹਮ ਮਿਲਣ ਦਾ ਦੱਸੇ ਵੇਲਾ, ਵਾਰ ਥਿਤ ਨਾ ਕੋਇ ਜਣਾਈਆ। ਵਸਣਹਾਰਾ ਧਾਮ ਨਵੇਲਾ, ਏਕੰਕਾਰਾ ਬੇਪਰਵਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਅਚਰਜ ਖੇਲ ਆਪੇ ਖੇਲਾ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਕਰਨੀ, ਬਿਨ ਕੀਮਤ ਆਪ ਕਮਾਈਆ। ਕਰਨੀ ਕਰੇ ਬਿਨ ਹਰਿ ਜੂ ਕੀਮਤ, ਕਥਨੀ ਕਹਿ ਨਾ ਸਕੇ ਰਾਈਆ। ਹਰਿ ਕਾ ਖੇਲ ਵਡ ਗ਼ਨੀਮਤ, ਗੁਣਵਾਨ ਨਾ ਜਾਣੇ ਰਾਈਆ। ਆਦਿ ਜੁਗਾਦਿ ਅਜ਼ੀਮ ਉਲਸ਼ਾਨ ਅਜ਼ੀਮਤ, ਅਜ਼ਮਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਾਚਾ ਕਾਮ, ਕਰੇ ਕਰਾਏ ਸ੍ਰੀ ਭਗਵਾਨ, ਦੂਸਰ ਸੰਗ ਨਾ ਕੋਇ ਰਖਾਈਆ। ਸਾਚਾ ਕਾਮ ਹਰਿ ਨਿਰੰਕਾਰਾ, ਨਿਹਕਰਮੀ ਆਪਣੇ ਹੱਥ ਰਖਾਇੰਦਾ। ਏਕਾ ਹੁਕਮ ਇਕ ਵਰਤਾਰਾ, ਏਕਾ ਧੰਦੇ ਆਪੇ ਲਾਇੰਦਾ। ਏਕਾ ਜੁਗਾ ਜੁਗੰਤਰ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਏਕਾ ਨਾਮ ਸ਼ਬਦ ਭੰਡਾਰਾ, ਹਰਿ ਏਕਾ ਏਕ ਵਰਤਾਇੰਦਾ। ਏਕਾ ਮੰਦਰ ਸਚ ਦਵਾਰਾ, ਏਕਾ ਹਰਿ ਜੂ ਆਸਣ ਲਾਇੰਦਾ। ਏਕਾ ਸੱਜਣ ਮੀਤ ਮੁਰਾਰਾ, ਏਕਾ ਮਿਲ ਮਿਲ ਖ਼ੁਸ਼ੀ ਮਨਾਇੰਦਾ। ਏਕਾ ਦੇਵਣਹਾਰ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਨੂਰ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਏਕਾ ਬਣੇ ਸੱਦ ਪਨਹਾਰਾ, ਬਣ ਸੇਵਕ ਸੇਵ ਕਮਾਇੰਦਾ। ਏਕਾ ਹੱਟ ਇਕ ਵਣਜਾਰਾ, ਹਟਵਾਣਾ ਇਕੋ ਇਕ ਚਲਾਇੰਦਾ। ਏਕਾ ਏਕ ਸ੍ਰੀ ਭਗਵਾਨਾ, ਘਰ ਸਾਚੇ ਸੋਭਾ ਪਾਇੰਦਾ। ਏਕਾ ਮਰਦ ਇਕ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਏਕਾ ਚਿੱਲਾ ਤੀਰ ਕਮਾਨਾ, ਏਕਾ ਖੰਡਾ ਖੜਗ ਖੜਕਾਇੰਦਾ । ਏਕਾ ਸੂਰਬੀਰ ਬਲਵਾਨਾ, ਬਲ ਆਪਣਾ ਆਪ ਰਖਾਇੰਦਾ। ਏਕਾ ਖੇਲੇ ਖੇਲ ਦੋ ਜਹਾਨਾਂ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਏਕਾ ਗੋਪੀ ਏਕਾ ਕਾਹਨਾ, ਰਾਮ ਰਮੱਯਾ ਇਕ ਅਖਵਾਇੰਦਾ। ਏਕਾ ਈਸਾ ਮੂਸਾ ਦਏ ਪੈਗ਼ਾਮਾ, ਪੀਰ ਪੈਗ਼ੰਬਰ ਇਕ ਪੜ੍ਹਾਇੰਦਾ। ਏਕਾ ਕਰਾਏ ਸਚ ਸਲਾਮਾ, ਅਲੈਕਮ ਏਕਾ ਨਾਮ ਵਡਿਆਈਆ। ਏਕਾ ਹੋਏ ਬੀਨਾ ਦਾਨਾ, ਬੀਨਾ ਦਾਨਾ ਸ਼ਹਿਨਸ਼ਾਹੀਆ। ਏਕਾ ਕਰੇ ਠਾਂਡਾ ਸੀਨਾ, ਆਬ ਹਯਾਤ ਮੁੱਖ ਚੁਆਈਆ। ਏਕਾ ਖੇਲੇ ਖੇਲ ਲੋਕ ਤੀਨਾਂ, ਚੌਦਾਂ ਲੋਕ ਆਪ ਪਰਗਟਾਈਆ । ਏਕਾ ਬਣਿਆ ਰਹੇ ਨਾਬੀਨਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਏਕਾ ਹੋਏ ਸਰਬ ਅਧੀਨਾ, ਘਰ ਘਰ ਆਪਣਾ ਆਪ ਛੁਪਾਈਆ। ਏਕਾ ਹੋਏ ਸਰਬ ਪਰਬੀਨਾ, ਪਾਰਬ੍ਰਹਮ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪੂਰੀ ਆਸਾ ਆਪਣੀ ਆਪਣੇ ਹੱਥ ਰਖਾਈਆ। ਸਚਖੰਡ ਨਿਵਾਸੀ ਪੂਰੀ ਆਸਾ, ਆਦਿ ਜੁਗਾਦੀ ਆਪ ਕਰਾਇੰਦਾ। ਜੁਗ ਚੌਕੜੀ ਖੇਲ ਤਮਾਸ਼ਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਮੰਡਲ ਮੰਡਪ ਬ੍ਰਹਿਮੰਡ ਖੰਡ ਪਾ ਪਾ ਰਾਸਾ, ਜੇਰਜ ਅੰਡਜ ਉਤਭੁਜ ਸੇਤਜ ਨਾਚ ਨਚਾਇੰਦਾ। ਨਿਰਗੁਣ ਸਰਗੁਣ ਅੰਦਰ ਕਰ ਕਰ ਵਾਸਾ, ਆਤਮ ਪਰਮਾਤਮ ਦੇ ਭਰਵਾਸਾ, ਧੀਰਜ ਧੀਰ ਧੀਰ ਧਰਾਇੰਦਾ। ਲੇਖਾ ਜਾਣੇ ਪਵਣ ਸਵਾਸਾ, ਪਵਣ ਉਣੰਜਾ ਆਪ ਸਮਾਇੰਦਾ। ਵੇਖਣਹਾਰਾ ਪ੍ਰਿਥਮੀ ਆਕਾਸਾ, ਆਕਾਸ਼ ਆਕਾਸ਼ਾਂ ਉਪਰ ਡੇਰਾ ਲਾਇੰਦਾ। ਦੱਸਣਹਾਰਾ ਸਚ ਖੁਲਾਸਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਹਰਿ ਜੂ ਹਾਰ ਕਦੇ ਨਾ ਜਾਇੰਦਾ। ਨਾ ਕੋਈ ਹਾਰ ਨਾ ਕੋਈ ਜਿਤ, ਆਦਿ ਜੁਗਾਦਿ ਆਪਣੇ ਰੰਗ ਸਮਾਈਆ। ਨਾ ਕੋਈ ਵਾਰ ਨਾ ਕੋਈ ਥਿਤ, ਘੜੀ ਪਲ ਨਾ ਵੰਡ ਵੰਡਾਈਆ। ਆਦਿ ਜੁਗਾਦੀ ਜੁਗ ਜੁਗ ਹਿਤ, ਨਿਰਗੁਣ ਸਰਗੁਣ ਕਰੇ ਕੁੜਮਾਈਆ। ਵੇਖਣਹਾਰਾ ਨਿਤ ਨਵਿਤ, ਰੂਪ ਅਨੂਪ ਧਰਾਈਆ। ਜਨ ਭਗਤਾਂ ਬਣੇ ਮਾਤ ਪਿਤ, ਧੰਨ ਧੰਨ ਜਣੇਂਦੀ ਬਣੇ ਮਾਈਆ। ਗ੍ਰਹਿ ਮੰਦਰ ਸਾਚੇ ਆਏ ਦਿਸ, ਬਿਨ ਨੇਤਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣੀ ਦਇਆ ਕਮਾਈਆ। ਦਇਆ ਕਮਾਏ ਗਹਿਰ ਗੰਭੀਰ, ਗੁਣਵੰਤਾ ਵਡ ਵਡਿਆਈਆ। ਸਚਖੰਡ ਨਿਵਾਸੀ ਵਡ ਵਡ ਪੀਰ, ਪਾਰਬ੍ਰਹਮ ਬੇਪਰਵਾਹੀਆ। ਵਸਣਹਾਰਾ ਚੜ੍ਹ ਕੇ ਚੋਟੀ ਅਖ਼ੀਰ, ਆਖ਼ਰ ਆਪਣਾ ਡੇਰਾ ਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਤੌਫ਼ੀਕ, ਤੌਫ਼ੀਕ ਇਕੋ ਨਾਮ ਖ਼ੁਦਾਈਆ । ਸਾਹਿਬ ਦਿਆਲ ਠਾਕਰ ਸਵਾਮੀ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਵਸਣਹਾਰਾ ਸੱਦ ਨਜ਼ਦੀਕ, ਨੇਰਨ ਨੇਰਾ ਡੇਰਾ ਲਾਈਆ। ਪਾਵੇ ਸਾਰ ਹਸਤ ਕੀਟ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਵਸਣਹਾਰਾ ਧਾਮ ਅਨਡੀਠ, ਅਨਡਿਠੜੀ ਕਾਰ ਕਮਾਈਆ। ਮਿਠਾ ਕਰੇ ਕੌੜਾ ਰੀਠ, ਅੰਮ੍ਰਿਤ ਰਸ ਰਸ ਚਖਾਈਆ। ਚਰਨ ਕਵਲ ਬੰਧਾਏ ਪ੍ਰੀਤ, ਪ੍ਰੀਤੀਵਾਨ ਇਕ ਹੋ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵੰਤ ਸਾਚੇ ਸੰਤ ਸੁਣਾਏ ਗੀਤ, ਸੋਹੰ ਢੋਲਾ ਇਕ ਅਲਾਈਆ। ਬਣੇ ਵਿਚੋਲਾ ਆਪ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਪਰਖਣਹਾਰਾ ਸਾਚੀ ਨੀਤ, ਘਟ ਘਟ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਚੜ੍ਹ, ਸਾਚਾ ਮਤਾ ਆਪ ਪਕਾਈਆ। ਸਾਚਾ ਮਤਾ ਹਰਿ ਨਿਰੰਕਾਰ, ਬਿਨ ਮਤੋਂ ਆਪ ਪਕਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਜੁਗ ਚੌਕੜੀ ਵੇਖ ਵਖਾਇੰਦਾ। ਨਵ ਨੌਂ ਚਾਰ ਦੇ ਆਧਾਰ, ਦਹਿ ਦਿਸ਼ਾ ਖੋਜ ਖੋਜਾਇੰਦਾ। ਜੁਗ ਚੌਕੜੀ ਕਰ ਕਰ ਪਾਰ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਆਪਣੀ ਇਛਿਆ ਦੇ ਭੰਡਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਜੁਗ ਵੇਖੇ ਵੇਖਣਹਾਰ, ਕੋਟਨ ਕੋਟ ਰੂਪ ਧਰਾਇੰਦਾ। ਸਚ ਸੰਦੇਸਾ ਏਕੰਕਾਰ, ਖਾਣੀ ਬਾਣੀ ਅੰਜੀਲ ਕੁਰਾਨੀ ਗੀਤਾ ਗਿਆਨੀ ਵੇਦ ਪੁਰਾਨੀ ਸ਼ਾਸਤਰ ਸਿਮਰਤ ਨਾਲ ਰਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਮਾਤ ਨਿਸ਼ਾਨੀ, ਸ਼ਬਦ ਅਗੰਮੀ ਮਾਰੇ ਕਾਨੀ, ਬਿਰਹੋਂ ਅਣਿਆਲਾ ਤੀਰ ਚਲਾਇੰਦਾ। ਜਗਤ ਸਰੋਵਰ ਦੇਵੇ ਪਾਣੀ, ਅਠਸਠ ਖੇਲੇ ਖੇਲ ਮਹਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ

ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਜੋਧਾ ਸੂਰਬੀਰ ਬਲਕਾਰਾ, ਬਲ ਆਪਣਾ ਦਏ ਜਣਾਈਆ। ਸਚਖੰਡ ਨਿਵਾਸੀ ਹੋ ਤਿਆਰਾ, ਤ੍ਰੈਭਵਨ ਧਨੀ ਹੋ ਉਜਿਆਰਾ, ਚੌਦਾਂ ਲੋਕ ਦੇ ਹੁਲਾਰਾ, ਵਿਸ਼ਨ ਬ੍ਰਹਮਾ ਸ਼ਿਵ ਲਏ ਜਗਾਈਆ। ਗੁਰ ਅਵਤਾਰਾਂ ਨੈਣ ਉਘਾੜਾ, ਅੱਖ ਅੱਖ ਨਾਲ ਮਿਲਾਈਆ। ਵੇਖਣਹਾਰਾ ਜਗਤ ਅਖਾੜਾ, ਵਰਭੰਡੀ ਆਪਣੀ ਭੰਡੀ ਪਾਈਆ। ਫਿਰਨਹਾਰਾ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਆਸਣ ਲਾਈਆ। ਵਸਣਹਾਰਾ ਡੂੰਘੀ ਗਾਰਾ, ਸਮੁੰਦ ਸਾਗਰ ਫੋਲ ਫੋਲਾਈਆ। ਕਰਨੇਹਾਰਾ ਸਾਚੀ ਕਾਰਾ, ਚਾਰੋਂ ਕੁੰਟ ਆਪਣਾ ਪੰਧ ਮੁਕਾਈਆ। ਦੇਵਣਹਾਰਾ ਸਚ ਸਹਾਰਾ, ਜਨ ਭਗਤਾਂ ਹੋਏ ਸਹਾਈਆ। ਸਤਿਜੁਗ ਤ੍ਰੇਤਾ ਪਾਰ ਉਤਾਰਾ, ਦਵਾਪਰ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਾਕਾਰਾ ਆਪ ਕਰਾਈਆ। ਸਚਖੰਡ ਦਾ ਸਚ ਵਿਹਾਰਾ, ਲੋਕਮਾਤ ਦਏ ਜਣਾਈਆ। ਮਹੱਲ ਅਟੱਲ ਇਕ ਮਨਾਰਾ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਸਾਢੇ ਤਿੰਨ ਹੱਥ ਦਏ ਆਧਾਰਾ, ਪਾਰਬ੍ਰਹਮ ਵਡੀ ਵਡਿਆਈਆ। ਕਾਗਦ ਕਲਮ ਨਾ ਲਿਖਣਹਾਰਾ, ਬਨਾਸਪਤ ਰਹੀ ਕੁਰਲਾਈਆ। ਸਮੁੰਦ ਸਾਗਰ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਧਰਨੀ ਕੂਕ ਕੂਕ ਕਰੇ ਪੁਕਾਰਾ, ਖੁਲੀ ਮੀਂਢੀ ਰਹੀ ਵਖਾਈਆ। ਪੀਰ ਪੈਗ਼ੰਬਰ ਮਾਰਨ ਨਾਅਰਾ, ਦਰੋਹੀ ਦਰੋਹੀ ਖ਼ੁਦਾਏ ਦੁਹਾਈਆ। ਗੁਰ ਅਵਤਾਰ ਕਰਨ ਵਿਚਾਰਾ, ਪੁਰਖ ਅਬਿਨਾਸ਼ੀ ਵਿਚਾਰ ਵਿਚ ਕਿਸੇ ਨਾ ਆਈਆ। ਭਗਤ ਭਗਵਾਨ ਅੱਗੇ ਕੱਢਣ ਹਾੜਾ, ਹਾਏ ਹਾਏ ਕਲਜੁਗ ਅਗਨੀ ਅੱਗ ਰਹੀ ਜਲਾਈਆ। ਚਾਰੋਂ ਕੁੰਟ ਅੰਧ ਅੰਧਿਆਰਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਨਾਰ ਕੰਤ ਨਾ ਕੋਇ ਪਿਆਰਾ, ਵਿਭਚਾਰ ਸ੍ਰਿਸ਼ਟ ਸਬਾਈ ਰਹੀ ਕਮਾਈਆ। ਗੁਰ ਦਰ ਮੰਦਰ ਮਸਜਦਿ ਧੂੰਆਧਾਰਾ, ਜਗਤ ਅੰਧੇਰਾ ਇਕ ਵਖਾਈਆ। ਕਲਮਾ ਨਬੀ ਨਾ ਕਿਸੇ ਉਚਾਰਾ, ਸਾਚਾ ਹੁਜਰਾ ਨਾ ਕੋਇ ਸੁਹਾਈਆ। ਸਚ ਮਹਿਰਾਬ ਨਾ ਕੋਇ ਸਤਾਰਾ, ਤਾਰ ਸਿਤਾਰ ਨਾ ਕੋਇ ਹਲਾਈਆ। ਮੱਕੇ ਕਾਅਬੇ ਨਾ ਮਿਲੇ ਪਰਵਰਦਿਗਾਰਾ, ਦੋ ਦੋ ਆਬਾ ਮੇਲ ਨਾ ਕੋਇ ਮਿਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਬਿਨ ਨੇਤਰ ਰੋਵਣ ਜ਼ਾਰੋ ਜ਼ਾਰਾ, ਅੱਖ ਸਕੇ ਨਾ ਕੋਇ ਉਠਾਈਆ। ਕਲਜੁਗ ਚਾਰ ਕੁੰਟ ਹੋਇਆ ਬਲਕਾਰਾ, ਬਲ ਆਪਣਾ ਰਿਹਾ ਜਣਾਈਆ। ਸਾਧਾਂ ਸੰਤਾਂ ਮਾਰੇ ਮਾਰਾ, ਸਿਰ ਸਕੇ ਨਾ ਕੋਇ ਉਠਾਈਆ। ਧੀਆਂ ਭੈਣਾਂ ਕਰਨ ਵਣਜ ਵਪਾਰਾ, ਸਾਚਾ ਵਣਜ ਨਾ ਕੋਇ ਜਣਾਈਆ। ਸਚਖੰਡ ਨਿਵਾਸੀ ਵੇਖਣਹਾਰਾ, ਵੇਖੇ ਥਾਉਂ ਥਾਈਂਆ। ਕਲਜੁਗ ਅੰਤਮ ਹੋ ਉਜਿਆਰਾ, ਨਿਰਗੁਣ ਆਪਣਾ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚੀ ਕਰਨੀ ਆਪ ਜਣਾਈਆ। ਸਚਖੰਡ ਦੀ ਸਾਚੀ ਧਾਰਾ, ਹਰਿ ਲੋਕਮਾਤ ਪਰਗਟਾਇੰਦਾ। ਸਚਖੰਡ ਦਾ ਸਚ ਦਵਾਰਾ, ਧਰਨੀ ਧਰਤ ਧਵਲ ਉਪਰ ਸੁਹਾਇੰਦਾ। ਸਚਖੰਡ ਦਾ ਸਚ ਪਿਆਰਾ, ਜਨ ਭਗਤਾਂ ਨਾਲ ਕਰਾਇੰਦਾ। ਸਚਖੰਡ ਦਾ ਸਚ ਅਖਾੜਾ, ਗੁਰਮੁਖ ਸਖੀਆਂ ਨਾਚ ਨਚਾਇੰਦਾ। ਸਚਖੰਡ ਦਾ ਸਚ ਜੈਕਾਰਾ, ਸੋਹੰ ਨਾਅਰਾ ਆਪ ਸੁਣਾਇੰਦਾ । ਸਰਬ ਜੀਆਂ ਦਾ ਬਣ ਪਿਆਰਾ, ਪਿਆਰ ਪਿਆਰ ਨਾਲ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਚਖੰਡ ਦੀ ਸਾਚੀ ਦਾਤ, ਹਰਿ ਲੋਕਮਾਤ ਪਰਗਟਾਈਆ। ਜਨ ਭਗਤਾਂ ਪੁਛਣਹਾਰਾ ਵਾਤ, ਘਰ ਘਰ ਫੇਰਾ ਪਾਈਆ। ਨਾਤਾ ਤੋੜ ਜ਼ਾਤ ਪਾਤ, ਸ਼ਰਅ ਮਜ਼੍ਹਬ ਨਾ ਕੋਇ ਰਖਾਈਆ ।

ਚਰਨ ਕਵਲ ਏਕਾ ਨਾਤ, ਬ੍ਰਹਮ ਪਾਰਬ੍ਰਹਮ ਕੁੜਮਾਈਆ। ਸਾਹਿਬ ਸਤਿਗੁਰ ਦੱਸੇ ਏਕਾ ਘਾਟ, ਪ੍ਰਭ ਪੱਤਣ ਡੇਰਾ ਲਾਈਆ। ਕਲਜੁਗ ਕੂੜੀ ਮਿਟੇ ਵਾਟ, ਸਤਿਜੁਗ ਸਾਚਾ ਰਾਹ ਚਲਾਈਆ। ਲੇਖਾ ਜਾਣੇ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਆਪਣਾ ਬੰਧਨ ਪਾਈਆ। ਪੰਚਮ ਬਣੇ ਸੱਜਣ ਸਾਕ, ਬੰਧਪ ਆਪਣਾ ਨਾਉਂ ਰਖਾਈਆ। ਕਰੇ ਖੇਲ ਹਰਿ ਪਾਕੀ ਪਾਕ, ਰਸੂਲ ਅਸੂਲ ਇਕ ਜਣਾਈਆ। ਦੋ ਜਹਾਨਾਂ ਵੇਖਣਹਾਰਾ ਖਾਤ, ਚੌਦਾਂ ਤਬਕਾਂ ਕੁੰਡਾ ਲਾਹੀਆ। ਲੱਖ ਚੁਰਾਸੀ ਕਰਨਹਾਰਾ ਘਾਤ, ਖੰਡਾ ਆਪਣਾ ਨਾਮ ਚਮਕਾਈਆ। ਜਨ ਭਗਤਾਂ ਪੁਛੇ ਵਾਤ, ਨਿਰਗੁਣ ਸਰਗੁਣ ਹੋਏ ਸਹਾਈਆ। ਦਰਸ ਦਿਖਾਏ ਇਕ ਇਕਾਂਤ, ਇਕ ਇਕੱਲਾ ਫੇਰਾ ਪਾਈਆ। ਨਾਮ ਜਣਾਏ ਸਾਚੀ ਗਾਥ, ਗਾ ਗਾ ਆਪਣਾ ਰੰਗ ਰੰਗਾਈਆ। ਲਹਿਣਾ ਦੇਣ ਚੁਕਾਏ ਪੂਰਬ ਮਾਥ, ਕਰਮ ਕਾਂਡ ਨਾ ਕੋਇ ਰਖਾਈਆ। ਘਰ ਸੇਜਾ ਆਤਮ ਭੋਗ ਬਲਾਸ, ਰਸ ਰਸੀਆ ਰਸ ਰਸਾਈਆ। ਘਰ ਮੇਲਾ ਪੁਰਖ ਅਬਿਨਾਸ਼, ਘਰ ਮੰਦਰ ਵੱਜੇ ਵਧਾਈਆ। ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਕਰੇ ਬੰਦ ਖ਼ੁਲਾਸ, ਬੰਦੀਖਾਨਾ ਦਏ ਤੁੜਾਈਆ। ਕੂੜੀ ਕਿਰਿਆ ਫ਼ਾਸ਼ ਫ਼ਾਸ਼, ਫ਼ਾਤਿਆ ਸਭ ਦਾ ਦਏ ਪੜ੍ਹਾਈਆ। ਸਤਿਜੁਗ ਦੀ ਸਾਚੀ ਸ਼ਾਖ਼, ਗੁਰਮੁਖ ਸਾਚੇ ਆਪ ਪਰਗਟਾਈਆ। ਸਤਿਗੁਰ ਸੱਚਾ ਪੱਤ ਲਏ ਰਾਖ, ਢਾਕਣ ਕੂ ਪਤਹਾਰਾ ਸੱਚਾ ਮਾਹੀਆ। ਮੇਟ ਮਿਟਾਏ ਅੰਧੇਰੀ ਰਾਤ, ਸਤਿਜੁਗ ਸਾਚਾ ਨੂਰ ਦਰਸਾਈਆ। ਕਰ ਕਿਰਪਾ ਪੁਛੇ ਬਾਤ, ਅਭੁੱਲ ਭੁੱਲ ਕਦੇ ਨਾ ਜਾਈਆ। ਸਚਖੰਡ ਦੀ ਸਾਚੀ ਬਾਤ, ਗੁਰਮੁਖਾਂ ਆਪ ਸੁਣਾਈਆ। ਪਾਰਬ੍ਰਹਮ ਦੀ ਇਕੋ ਜ਼ਾਤ, ਵਰਨ ਗੋਤ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚਾ ਖੇਲ ਲੋਕਮਾਤ ਆਪ ਦਰਸਾਈਆ। ਲੋਕਮਾਤ ਹਰਿ ਖੇਲ ਅਕੱਥ, ਅਕੱਥ ਅਕੱਥ ਜਣਾਇੰਦਾ। ਪਰਗਟ ਹੋ ਪੁਰਖ ਸਮਰਥ, ਸਮਰਥ ਧਾਰ ਚਲਾਇੰਦਾ। ਨਾਮ ਅਮੋਲਕ ਸਾਚੀ ਵੱਥ, ਕਾਇਆ ਗੋਲਕ ਆਪ ਟਿਕਾਇੰਦਾ। ਜਗਤ ਵਿਕਾਰਾ ਪਾਏ ਨੱਥ, ਮਨ ਮਨੂਆ ਨਾ ਉਠ ਉਠ ਧਾਇੰਦਾ। ਸੁਰਤ ਸੁਵਾਣੀ ਕਰੇ ਵਸ, ਗੁਰ ਸ਼ਬਦੀ ਰੰਗ ਚੜ੍ਹਾਇੰਦਾ। ਮੇਟੇ ਅੰਧ ਅੰਧੇਰੀ ਰੈਣ ਮਸ, ਅਗਿਆਨ ਅੰਧੇਰ ਚੁਕਾਇੰਦਾ। ਅਨਹਦ ਸ਼ਬਦ ਅਨਾਦ ਸੁਣਾਏ ਜਸ, ਅਨਾਦੀ ਆਪਣਾ ਰਾਗ ਅਲਾਇੰਦਾ। ਭਗਤ ਭਗਵਾਨ ਇਕ ਦੂਜੇ ਨਾਲ ਜਾਇਣ ਫਸ, ਪ੍ਰੇਮ ਪਿਆਰ ਗੰਢ ਰਖਾਇੰਦਾ। ਤੀਰ ਅਣਿਆਲਾ ਮਾਰੇ ਕਸ, ਦੂਈ ਦਵੈਤੀ ਪੜਦਾ ਢਾਹਿੰਦਾ। ਸਚਖੰਡ ਨਿਵਾਸੀ ਸਤਿ ਦਵਾਰੇ ਕਰੇ ਕਠ, ਜਨ ਭਗਤਾਂ ਆਪ ਜਗਾਇੰਦਾ। ਦੇਵਣਹਾਰਾ ਸਤਿ ਸੰਤੋਖ ਧੀਰਜ ਹਠ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਇਕ ਜੈਕਾਰਾ ਬੋਲ ਅਲੱਖ, ਆਤਮ ਪਰਮਾਤਮ ਆਪ ਸੁਣਾਇੰਦਾ। ਸ੍ਰਿਸ਼ਟ ਸਬਾਈ ਨਾਲੋਂ ਕਰ ਕਰ ਵੱਖ, ਗੁਰਮੁਖ ਆਪਣੇ ਰੰਗ ਰੰਗਾਇੰਦਾ । ਜੁਗ ਜੁਗ ਜਨ ਭਗਤਾਂ ਕਰਦਾ ਆਇਆ ਪਖ, ਲੱਖ ਚੁਰਾਸੀ ਧੱਕਾ ਲਾਇੰਦਾ। ਹੰਕਾਰੀ ਭਾਂਡੇ ਕਰੇ ਸਖ, ਖ਼ਾਲੀ ਭਾਂਡੇ ਨਿਵਣ ਸੋ ਅੱਖਰ ਨਾਲ ਭਰਾਇੰਦਾ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਾਰਾ ਵੰਡ ਵੰਡਾਇੰਦਾ। ਨਾਤਾ ਤੋੜੇ ਤਤ ਅਠ, ਨੌਂ ਦਰ ਖ਼ਾਲੀ ਆਪ ਕਰਾਇੰਦਾ। ਸਚਖੰਡ ਨਿਵਾਸੀ ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਵਿਹਾਰਾ, ਕਰੇ ਕਰਾਏ ਕਰਨੇਹਾਰਾ, ਲੋਕਮਾਤ ਮਾਰ ਝਾਤ, ਦੇਵਣਹਾਰ ਸਰਬ ਨਿਜਾਤ, ਨਿਜ ਘਰ ਬੈਠਾ ਆਸਣ ਲਾਈਆ। ਨਿਜ ਘਰ ਵਸੇ ਨਿਜ ਗ੍ਰਹਿ ਮੰਦਰ, ਗ੍ਰਹਿ ਗ੍ਰਹਿ ਖ਼ੁਸ਼ੀ ਮਨਾਇੰਦਾ।

ਭਾਗ ਲਗਾਏ ਡੂੰਘੀ ਕੰਦਰ, ਕੰਧ ਦਵੈਤੀ ਆਪੇ ਢਾਹਿੰਦਾ। ਮਨ ਹੰਕਾਰੀ ਬੰਨ੍ਹੇ ਬੰਦਰ, ਡੋਰੀ ਏਕਾ ਨਾਮ ਪਾਇੰਦਾ। ਲੱਖ ਚੁਰਾਸੀ ਮਾਇਆ ਮਮਤਾ ਕੀਤੀ ਅੰਧੜ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਰਸਨਾ ਜਿਹਵਾ ਹੋਈ ਗੰਦੜ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਬੰਦੀਖਾਨਾ ਵੱਜਾ ਜੰਦਰ, ਬਿਨ ਸਤਿਗੁਰ ਪੂਰੇ ਨਾ ਕੋਇ ਤੁੜਾਇੰਦਾ। ਨਵ ਨੌਂ ਦਿਸੇ ਖੰਡਰ, ਮਹੱਲ ਅਟੱਲ ਨਾ ਕੋਇ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗਾ ਜੁਗੰਤ, ਮੇਲ ਮਿਲਾਏ ਭਗਤ ਭਗਵੰਤ ਸੇਜ ਸੁਹਾਏ ਨਾਰ ਕੰਤ, ਰੰਗ ਚੜ੍ਹਾਏ ਇਕ ਬਸੰਤ, ਮਹਿਮਾ ਸੁਣਾਏ ਆਪ ਅਗਣਤ, ਲੇਖੇ ਲਾਏ ਸਾਚੇ ਸੰਤ, ਦੇਵੇ ਵਡਿਆਈ ਵਿਚ ਜੀਵ ਜੰਤ, ਗੜ੍ਹ ਤੋੜੇ ਹਉਮੇ ਹੰਗਤ, ਆਤਮ ਪਰਮਾਤਮ ਦੇਵੇ ਮੰਤ, ਮੰਤ ਸੋਹੰ ਸੋ ਪੁਰਖ ਨਿਰੰਜਣ ਆਪ ਜਣਾਈਆ। ਸੋਹੰ ਸੋ ਸਾਚਾ ਮੰਤਰ, ਗੁਰ ਪੀਰ ਅਵਤਾਰ ਰਹੇ ਜਸ ਗਾਈਆ। ਵਸਣਹਾਰਾ ਸਦਾ ਨਿਰੰਤਰ, ਨਿਰੰਤਰ ਬ੍ਰਹਮ ਰਿਹਾ ਉਠਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਰਿਹਾ ਸਮਾਈਆ। ਜਿਸ ਬਣਾਈ ਸਾਚੀ ਬਣਤਰ, ਸੋ ਵੇਖੇ ਚਾਈਂ ਚਾਈਂਆ। ਪਾਵੇ ਸਾਰ ਗਗਨ ਗਗਨੰਤਰ, ਮੰਡਲ ਆਪਣਾ ਫੇਰਾ ਪਾਈਆ। ਵੇਖਣਹਾਰਾ ਡੂੰਘੀ ਕੰਦਰ, ਭਵਰੀ ਭਵਰ ਰਿਹਾ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਗਿਆਨ ਗਿਆਨ ਦੇਵ ਆਤਮ ਪਰਮਾਤਮ ਏਕਾ ਬੂਝ ਬੁਝਾਈਆ। ਆਤਮ ਪਰਮਾਤਮ ਬੂਝੇ ਬੂਝ, ਬੂਝਣਹਾਰ ਗੋਪਾਲਾ । ਘਰ ਵਿਚ ਘਰ ਦੇਵੇ ਸੂਝ, ਬੰਦ ਕਿਵਾੜੀ ਖੋਲ੍ਹੇ ਤਾਲਾ। ਲਹਿਣਾ ਦੇਣਾ ਚੁੱਕੇ ਏਕ ਦੂਜ, ਦੂਆ ਏਕਾ ਏਕਾ ਮਾਰਗ ਲਾਏ ਸੁਖਾਲਾ। ਭੇਵ ਚੁਕਾਏ ਹਰਿ ਜੂ ਗੂਝ, ਗਹਿਰ ਗੰਭੀਰ ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ। ਗੁਰਸਿਖ ਗੁਰ ਗੁਰ ਦੋਵੇਂ ਇਕ ਦੂਜੇ ਤੋਂ ਜਾਇਣ ਝੂਝ, ਜਨਮ ਮਰਨ ਮਰਨ ਜਨਮ ਜਨਮ ਮਰਨ ਤੋਂ ਦੋਹਾਂ ਕਰੇ ਨਿਰਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਦੋ ਜਹਾਨ ਚਰਨ ਕਵਲ ਵਖਾਏ ਸੱਚੀ ਧਰਮਸਾਲਾ।