ਪੁਸਤਕਾਲਾਭਾਗ ੧੨

੧੬ ਭਾਦਰੋਂ ੨੦੧੯ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿਪਲੀ ਜ਼ਿਲਾ ਫਿਰੋਜ਼ਪੁਰ

ਸੋ ਪੁਰਖ ਨਿਰੰਜਣ ਸਤਿ ਸੁਲਤਾਨ, ਸਤਿ ਸਤਿਵਾਦੀ ਹਰਿ ਅਖਵਾਇੰਦਾ। ਹਰਿ ਪੁਰਖ ਨਿਰੰਜਣ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਏਕੰਕਾਰਾ ਵਡ ਮਿਹਰਵਾਨ, ਦੀਨ ਦਿਆਲ ਨਾਉਂ ਰਖਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਨਾਉਂ ਰਖਾਇੰਦਾ। ਆਪਣੀ ਇਛਿਆ ਕਰ ਪਰਵਾਨ, ਭਿਛਿਆ ਸਾਚੀ ਝੋਲੀ ਪਾਇੰਦਾ। ਕਰੇ ਖੇਲ ਇਕ ਮਹਾਨ, ਅਕਲ ਕਲ ਆਪਣੀ ਧਾਰ ਚਲਾਇੰਦਾ। ਸਾਚਾ ਮੰਦਰ ਹਰਿ ਮਹਾਨ, ਮਿਹਰਵਾਨ ਆਪ ਉਪਾਇੰਦਾ। ਛੱਪਰ ਛੰਨ ਨਾ ਕੋਇ ਨਿਸ਼ਾਨ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਦੀਆ ਬਾਤੀ ਇਕ ਭਗਵਾਨ, ਨਿਰਮਲ ਜੋਤੀ ਜੋਤ ਟਿਕਾਇੰਦਾ। ਸਚ ਸਿੰਘਾਸਣ ਖੇਲ ਮਹਾਨ, ਪਰਵਰਦਿਗਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ

ਕਰਨੀ ਆਪਣੇ ਹੱਥ ਰਖਾਇੰਦਾ। ਸੋ ਪੁਰਖ ਨਿਰੰਜਣ ਸਾਚਾ ਸੂਰਾ, ਸੂਰਬੀਰ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਸਰਬ ਕਲਾ ਭਰਪੂਰਾ, ਬੇਅੰਤ ਵਡ ਵਡਿਆਈਆ। ਏਕੰਕਾਰਾ ਹਾਜ਼ਰ ਹਜ਼ੂਰਾ, ਹਜ਼ਰਤ ਆਪਣਾ ਨਾਉਂ ਰਖਾਈਆ। ਆਦਿ ਨਿਰੰਜਣ ਜੋਤੀ ਨੂਰਨ ਨੂਰੋ ਨੂਰਾ, ਨੂਰ ਨੂਰ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਵਸਣਹਾਰਾ ਨੇਰ ਦੂਰਾ, ਦੂਰ ਨੇਰ ਆਪਣਾ ਪੰਧ ਰਖਾਈਆ। ਅਬਿਨਾਸ਼ੀ ਕਰਤਾ ਰੰਗ ਵਖਾਏ ਏਕਾ ਗੂੜ੍ਹਾ, ਉਤਰ ਕਦੇ ਨਾ ਜਾਈਆ। ਪਾਰਬ੍ਰਹਮ ਆਪਣਾ ਖੇਲ ਕਰੇ ਜ਼ਰੂਰਾ, ਜ਼ਰੂਰਤ ਆਪਣੀ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਸਚਖੰਡ ਸੁਹਾਏ ਸਚ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਨਿਰਗੁਣ ਦੀਆ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਇੰਦਾ। ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰਾ ਨਜ਼ਰ ਨਾ ਆਇੰਦਾ। ਰੂਪ ਰੰਗ ਤੇ ਵਸੇ ਬਾਹਰਾ, ਰੇਖ ਭੇਖ ਨਾ ਕੋਇ ਵਖਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਆਸਣ ਲਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਹੁਕਮ ਹਾਕਮ ਆਪ ਜਣਾਇੰਦਾ। ਦਰ ਦਰਵੇਸ਼ ਬਣ ਦਰਬਾਰਾ, ਦਰ ਆਪਣੀ ਅਲਖ ਜਗਾਇੰਦਾ। ਦੇਵਣਹਾਰ ਆਪ ਕਰਤਾਰਾ, ਵਸਤ ਅਮੋਲਕ ਆਪ ਵਖਾਇੰਦਾ। ਸਾਚੀ ਵਸਤ ਏਕਾ ਥਾਰਾ, ਥਿਰ ਘਰ ਸਾਚੇ ਆਪ ਟਿਕਾਇੰਦਾ। ਦੇਵਣਹਾਰਾ ਏਕੰਕਾਰਾ, ਅਕਲ ਕਲ ਆਪਣੀ ਖੇਲ ਕਰਾਇੰਦਾ। ਆਪੇ ਵਣਜ ਆਪ ਵਣਜਾਰਾ, ਹਰਿ ਜੂ ਆਪਣਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਪੁਰਖ ਸਮਰਥ, ਆਦਿ ਆਦਿ ਆਪ ਕਰਾਈਆ। ਨਿਰਗੁਣ ਰੂਪ ਹੋ ਪਰਗਟ, ਪੁਰਖ ਅਕਾਲ ਨੂਰ ਧਰਾਈਆ। ਅਜੂਨੀ ਰਹਿਤ ਸਦਾ ਸਮਰਥ, ਸਮਰਥ ਆਪਣਾ ਨਾਉਂ ਧਰਾਈਆ। ਆਪਣੀ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਸਕੇ ਰਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਆਪਣੇ ਅੰਤਰ ਆਪੇ ਵਸ, ਆਪੇ ਵੇਖੇ ਚਾਈਂ ਚਾਈਂਆ। ਆਪੇ ਨੂਰ ਆਪ ਪਰਕਾਸ਼, ਨਿਰਗੁਣ ਆਪੇ ਡਗਮਗਾਈਆ। ਆਪੇ ਦਾਸੀ ਆਪੇ ਦਾਸ, ਬਣ ਸੇਵਕ ਸੇਵ ਕਮਾਈਆ। ਆਪੇ ਮੰਡਲ ਆਪੇ ਰਾਸ, ਹਰਿ ਜੂ ਆਪੇ ਵੇਖ ਵਖਾਈਆ। ਆਪੇ ਖੇਲ ਆਪ ਤਮਾਸ਼, ਖੇਲਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਵਸੇ ਹਰਿ ਨਿਰੰਕਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਬੇਪਰਵਾਹ ਆਪਣੀ ਧਾਰ ਆਪ ਪਰਗਟਾਇੰਦਾ। ਮਹੱਲ ਅਟੱਲ ਉਚ ਮਨਾਰਾ, ਸੋਭਾਵੰਤ ਆਪ ਸੁਹਾਇੰਦਾ। ਤਖ਼ਤ ਨਿਵਾਸੀ ਕਰ ਪਸਾਰਾ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਪੁਰਖ ਸੁਲਤਾਨਾ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਸਚਖੰਡ ਸੋਹੇ ਸਚ ਮਕਾਨਾ, ਦਰਗਹਿ ਸਾਚੀ ਮਿਲੇ ਵਡਿਆਈਆ। ਧੁਰਦਰਗਾਹੀ ਧੁਰ ਫ਼ਰਮਾਣਾ, ਧੁਰ ਸੰਦੇਸਾ ਆਪ ਸੁਣਾਈਆ। ਧੁਰ ਦਰਬਾਰੀ ਧੁਰ ਰਾਜ ਰਾਜਾਨਾ, ਧੁਰ ਦਰਗਾਹੀ ਸੱਚਾ ਸ਼ਹਿਨਸ਼ਾਹੀਆ। ਖੇਲੇ ਖੇਲ ਨੌਜਵਾਨਾ, ਮਰਦ ਮਰਦਾਨਗੀ ਆਪ ਰਖਾਈਆ। ਨਿਰਗੁਣ ਨਿਰਗੁਣ ਖੇਲ ਮਹਾਨਾ, ਨਿਰਾਕਾਰ ਨਿਰਾਕਾਰ ਵਡੀ ਵਡਿਆਈਆ। ਅਜੂਨੀ ਰਹਿਤ ਹੋ ਪਰਧਾਨਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਅਨਭਵ ਪਰਕਾਸ਼ ਕਰੇ ਮਹਾਨਾ, ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਹਰਿ, ਆਪਣੀ ਬਣਤ ਆਪ ਬਣਾਈਆ। ਆਪਣੀ ਬਣਤ ਬਣਾਏ ਆਪ, ਬੇਪਰਵਾਹ ਵਡੀ ਵਡਿਆਈਆ। ਆਪੇ ਜਾਣੇ ਵਡ ਪਰਤਾਪ, ਦੂਸਰ ਸੰਗ ਨਾ ਕੋਇ ਰਖਾਈਆ। ਖੇਲੇ ਖੇਲ ਬਹੁ ਬਿਧ ਭਾਂਤ, ਭੇਵ ਅਭੇਦ ਆਪ ਜਣਾਈਆ। ਆਪੇ ਦੇਵਣਹਾਰਾ ਦਾਤ, ਦਾਤਾ ਦਾਨੀ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਖੇਲ ਖਲਾਈਆ। ਸਚਖੰਡ ਸਾਚਾ ਸਚ ਮਹੱਲਾ, ਹਰਿ ਸਾਚਾ ਸਚ ਵਸਾਇੰਦਾ। ਪੁਰਖ ਅਕਾਲ ਇਕ ਇਕੱਲਾ, ਆਦਿ ਜੁਗਾਦੀ ਡੇਰਾ ਲਾਇੰਦਾ। ਏਕਾ ਫੜਾਏ ਆਪਣਾ ਪੱਲਾ, ਪੱਲੂ ਆਪਣੀ ਗੰਢ ਪੁਵਾਇੰਦਾ। ਜੋਤੀ ਧਾਰ ਆਪੇ ਰੱਲਾ, ਧਾਰ ਧਾਰ ਵਿਚ ਮਿਲਾਇੰਦਾ । ਸਚ ਸੰਦੇਸ ਏਕਾ ਘੱਲਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਆਪ ਵਡਿਆਇੰਦਾ। ਸਚਖੰਡ ਦਵਾਰ ਵੱਡਾ ਵਡ, ਹਰਿ ਵੱਡਾ ਆਪ ਵਡਿਆਈਆ। ਨਿਰਗੁਣ ਅੰਦਰ ਨਿਰਗੁਣ ਲਡਾਏ ਲਡ, ਕਰੇ ਖੇਲ ਬੇਪਰਵਾਹੀਆ। ਆਰ ਪਾਰ ਕਿਨਾਰਾ ਨਾ ਕੋਈ ਹੱਦ, ਮਹਿਦੂਦ ਰੱਖੇ ਨਾ ਕੋਇ ਥਾਈਂਆ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਵਾਰੇ ਧਰੇ ਪਗ, ਤਿਸ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਈਆ। ਸਚਖੰਡ ਸਾਚਾ ਸਚ ਸੁਹੰਜਣਾ, ਹਰਿ ਸਾਚਾ ਸਚ ਜਣਾਇੰਦਾ। ਜੋਤ ਜਗਾ ਆਦਿ ਨਿਰੰਜਣਾ, ਆਦਿ ਪੁਰਖ ਖੇਲ ਕਰਾਇੰਦਾ। ਪੁਰਖ ਅਬਿਨਾਸ਼ੀ ਦਰਦ ਦੁੱਖ ਭੈ ਭੰਜਣਾ, ਦੁਖ ਦਰਦ ਨਾ ਕੋਇ ਰਖਾਇੰਦਾ। ਨੇਤਰ ਆਪਣਾ ਆਪ ਪਾਏ ਅੰਞਣਾ, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਨਿਰਗੁਣ ਨਿਰਗੁਣ ਸੱਜਣਾ, ਸਗਲਾ ਸੰਗ ਆਪ ਅਖਵਾਇੰਦਾ। ਨਿਰਗੁਣ ਨਿਰਗੁਣ ਮਜਣਾ, ਸਰ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਸਾਲਾਹਿੰਦਾ । ਸਚਖੰਡ ਦਵਾਰਾ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਆਸਣ ਲਾਈਆ। ਆਪੇ ਨਾਰ ਆਪੇ ਕੰਤ, ਸੇਜ ਸੁਹੰਜਣੀ ਆਪ ਹੰਢਾਈਆ। ਆਪੇ ਨਾਉਂ ਆਪੇ ਮੰਤ, ਮੰਤਰ ਆਪਣਾ ਆਪੇ ਗਾਈਆ। ਆਪੇ ਆਦਿ ਆਪੇ ਅੰਤ, ਮਧ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਇਕ ਸੁਹਾਈਆ। ਸਚਖੰਡ ਸਾਚਾ ਸੋਭਨੀਕ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਦੂਸਰ ਨਾ ਕੋਈ ਦਿਸੇ ਸ਼ਰੀਕ, ਸ਼ਿਰਕਤ ਵਿਚ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਆਪਣੀ ਰੱਖੇ ਆਪ ਉਡੀਕ, ਆਪਣਾ ਮੇਲਾ ਆਪ ਮਿਲਾਇੰਦਾ। ਨਿਰਗੁਣ ਨਿਰਗੁਣ ਸਚ ਪ੍ਰੀਤ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਪਾਰਬ੍ਰਹਮ ਦੀ ਇਕੋ ਰੀਤ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਏਕੰਕਾਰਾ ਇਕੋ ਗੀਤ, ਗੀਤ ਗੋਬਿੰਦ ਆਪ ਅਲਾਇੰਦਾ। ਆਦਿ ਜੁਗਾਦਿ ਰਹੇ ਅਤੀਤ, ਸਚਖੰਡ ਸਾਚੇ ਆਸਣ ਲਾਇੰਦਾ। ਸਦਾ ਸੁਹੇਲਾ ਠਾਂਡਾ ਸੀਤ, ਅਗਨੀ ਤਤ ਨਾ ਕੋਇ ਰਖਾਇੰਦਾ। ਸਚਖੰਡ ਨਿਵਾਸੀ ਸਾਹਿਬ ਅਨਡੀਠ, ਅਨਡਿਠੜੀ ਕਾਰ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਸਣ ਲਾਇੰਦਾ। ਸਚਖੰਡ ਦਵਾਰੇ ਸਾਚਾ ਆਸਣ, ਨਰ ਹਰਿ ਨਰਾਇਣ ਆਪ ਲਗਾਈਆ। ਖੇਲੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਧਾਰ ਚਲਾਈਆ। ਨਿਰਗੁਣ ਨੂਰ ਜੋਤ ਪਰਕਾਸ਼ਣ, ਪਰਕਾਸ਼ਵਾਨ ਸੱਚਾ ਮਾਹੀਆ।

ਸੇਵਕ ਸੇਵਕ ਦਾਸੀ ਦਾਸਣ, ਰਾਜਨ ਰਾਜ ਆਪ ਅਖਵਾਈਆ। ਨਿਜ ਗ੍ਰਹਿ ਕਰ ਕਰ ਆਪਣਾ ਵਾਸਣ, ਨਿਜ ਧਾਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਬੈਠਾ ਸੋਭਾ ਪਾਈਆ। ਸਚਖੰਡ ਵਸੇ ਹਰਿ ਨਿਰੰਕਾਰਾ, ਇਕ ਇਕੱਲਾ ਆਸਣ ਲਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਕਰੇ ਆਪ ਪਸਾਰਾ, ਪਸਰ ਪਸਾਰੀ ਆਪ ਅਖਵਾਇੰਦਾ। ਆਪੇ ਇਛਿਆ ਆਪ ਭੰਡਾਰਾ, ਦਾਤਾ ਦਾਨੀ ਆਪ ਵਰਤਾਇੰਦਾ। ਆਪੇ ਦਰ ਦਰਵੇਸ਼ ਨਿਉਂ ਨਿਉਂ ਕਰੇ ਨਿਮਸਕਾਰਾ, ਸੀਸ ਆਪਣਾ ਹੱਥ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਮਾਣ ਰਖਾਇੰਦਾ। ਸਚਖੰਡ ਦਵਾਰੇ ਸਾਚਾ ਮਾਣ, ਹਰਿ ਜੂ ਹਰਿ ਹਰਿ ਆਪ ਰਖਾਈਆ । ਵਸਣਹਾਰਾ ਸ੍ਰੀ ਭਗਵਾਨ, ਵਾਸਤਕ ਆਪਣਾ ਰੂਪ ਧਰਾਈਆ। ਸਤਿ ਸਤਿਵਾਦੀ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਇਕ ਉਠਾਈਆ। ਇਕ ਇਕੱਲਾ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਚਲਾਈਆ। ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸਾ ਲਏ ਸੁਣਾਈਆ। ਆਪਣੀ ਮੰਨੇ ਆਪੇ ਆਣ, ਆਪਣੇ ਭਾਣੇ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਦੇਵੇ ਮਾਣ ਵਡਿਆਈਆ। ਵਡਿਆਈ ਮਾਣ ਦੇਵਣਹਾਰਾ, ਏਕਾ ਏਕ ਅਖਵਾਇੰਦਾ। ਆਦਿ ਪੁਰਖ ਹਰਿ ਕਰ ਪਸਾਰਾ, ਪਸਰ ਪਸਾਰੀ ਵੇਖ ਵਖਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਸੋਭਾ ਪਾਇੰਦਾ। ਏਕਾ ਨੂਰ ਨੂਰ ਉਜਿਆਰਾ, ਅੰਧ ਅੰਧੇਰ ਨਾ ਕੋਇ ਵਖਾਇੰਦਾ। ਕਰੇ ਕਰਾਏ ਸਾਚੀ ਕਾਰਾ, ਕਰਤਾ ਪੁਰਖ ਆਪਣੀ ਕਰਨੀ ਆਪ ਕਮਾਇੰਦਾ। ਲੇਖਾ ਜਾਣ ਪੁਰਖ ਨਾਰਾ, ਨਾਰ ਕੰਤ ਸੇਜ ਹੰਢਾਇੰਦਾ। ਜਨਨੀ ਜਨ ਬਣ ਬਣ ਸਿਰਜਣਹਾਰਾ, ਪੂਤ ਸਪੂਤਾ ਏਕਾ ਜਾਇੰਦਾ। ਨਾਉਂ ਧਰਾਏ ਸੁਤ ਦੁਲਾਰਾ, ਸ਼ਬਦੀ ਸ਼ਬਦ ਵੰਡ ਵੰਡਾਇੰਦਾ। ਮਹੱਲ ਅਟੱਲ ਇਕ ਮੀਨਾਰਾ, ਘਰ ਘਰ ਵਿਚ ਆਪ ਪਰਗਟਾਇੰਦਾ। ਸਚਖੰਡ ਅੰਦਰ ਖੋਲ੍ਹ ਕਿਵਾੜਾ, ਥਿਰ ਘਰ ਨਾਉਂ ਧਰਾਇੰਦਾ। ਸਾਚਾ ਦੀਆ ਕਰ ਉਜਿਆਰਾ, ਆਪਣਾ ਬੀਆ ਬੀਜ ਬੀਜਾਇੰਦਾ। ਪੂਤ ਸਪੂਤਾ ਕਰੇ ਪਿਆਰਾ, ਹਰਿ ਸਾਚੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਕਾਰ ਕਰਾਇੰਦਾ। ਕਰੇ ਕਾਰ ਹਰਿ ਕਰਨੇ ਜੋਗ, ਜੁਗਤੀ ਆਪਣੇ ਹੱਥ ਰਖਾਈਆ। ਲੇਖਾ ਜਾਣੇ ਧੁਰ ਸੰਜੋਗ, ਧੁਰ ਧੁਰ ਮੇਲਾ ਮੇਲ ਮਿਲਾਈਆ। ਵਸਣਹਾਰਾ ਸਾਚੇ ਕੋਟ, ਸਚਖੰਡ ਦੇਵੇ ਮਾਣ ਵਡਿਆਈਆ। ਰੂਪ ਧਰਾਏ ਨਿਰਮਲ ਜੋਤ, ਰੇਖ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਅਪਰੰਪਰ ਖੇਲ ਕਰਾਇੰਦਾ। ਥਿਰ ਘਰ ਸਾਚਾ ਖੋਲ੍ਹ ਕਿਵਾੜਾ, ਸ਼ਬਦੀ ਸੁਤ ਬਹਾਇੰਦਾ। ਸਚ ਸੰਦੇਸਾ ਏਕਾ ਵਾਰਾ, ਏਕ ਓਅੰਕਾਰਾ ਆਪ ਸੁਣਾਇੰਦਾ। ਤੇਰਾ ਮੇਰਾ ਸਚ ਵਿਹਾਰਾ, ਹਰਿ ਸਾਚਾ ਬੰਧਣ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਥਿਰ ਘਰ ਸਾਚਾ ਰਾਹ ਜਣਾਇੰਦਾ। ਥਿਰ ਘਰ ਸਾਚੇ ਸ਼ਬਦੀ ਸੁਤ, ਹਰਿ ਹਰਿ ਜੂ ਆਪ ਉਠਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਬੇਅੰਤ ਬੇਪਰਵਾਹੀਆ। ਸਚ ਦਵਾਰੇ ਮੌਲੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ । ਆਪਣੀ ਸ਼ਾਖ਼ ਆਪੇ ਫੁਟ, ਪੱਤ ਡਾਲ੍ਹੀ ਆਪ ਮਹਿਕਾਈਆ। ਆਪਣੇ ਅੰਤਰ ਆਪੇ ਉਠ, ਨਰ ਹਰਿ ਆਪੇ ਵੇਖ ਵਖਾਈਆ। ਠਾਕਰ ਸਵਾਮੀ ਆਪੇ ਤੁਠ, ਆਪੇ ਦਇਆ ਕਮਾਈਆ। ਆਪੇ ਜਨਣੀ ਜਨ ਆਪੇ ਪੁੱਤ, ਪੂਤ ਸਪੂਤਾ ਆਪਣੀ ਗੋਦ ਬਹਾਈਆ। ਆਪੇ ਥਿਰ

ਘਰ ਸਾਰ ਲਏ ਪੁੱਛ, ਸਚਖੰਡ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬਾਲੇ ਦਏ ਵਡਿਆਈਆ। ਛੋਟਾ ਬਾਲਾ ਸ਼ਬਦੀ ਲਾਲ, ਸੋ ਪੁਰਖ ਨਿਰੰਜਣ ਆਪ ਉਠਾਇੰਦਾ। ਸਾਚਾ ਮਾਰਗ ਇਕ ਸਿਖਾਲ, ਸਾਚੀ ਸਿਖਿਆ ਇਕ ਪੜ੍ਹਾਇੰਦਾ। ਤੇਰਾ ਮੰਦਰ ਸੱਚੀ ਧਰਮਸਾਲ, ਥਿਰ ਘਰ ਨਾਤਾ ਜੋੜ ਜੁੜਾਇੰਦਾ। ਨਿਰਗੁਣ ਨਿਰਗੁਣ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਆਦਿ ਜੁਗਾਦਿ ਤੇਰਾ ਪ੍ਰਿਤਪਾਲ, ਪੁਰਖ ਅਬਿਨਾਸ਼ੀ ਆਪਣਾ ਪ੍ਰਣ ਨਿਭਾਇੰਦਾ। ਨਿਰਗੁਣ ਨਿਰਗੁਣ ਬਣੇ ਦਲਾਲ, ਸਚ ਦਲਾਲੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕ ਓਅੰਕਾਰਾ, ਹਰਿ ਨਿਰੰਕਾਰਾ ਏਕਾ ਵਾਰ ਸੁਣਾਇੰਦਾ। ਸੁਣ ਸੰਦੇਸਾ ਸ੍ਰੀ ਭਗਵਾਨ, ਸ਼ਬਦੀ ਸੁਤ ਲਏ ਅੰਗੜਾਈਆ। ਤੇਰੀ ਕਿਰਪਾ ਇਕ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਵਸਣਹਾਰਾ ਸਚਖੰਡ ਮਕਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੇਵਣਹਾਰਾ ਧੁਰ ਫ਼ਰਮਾਣ, ਧੁਰ ਸੰਦੇਸਾ ਇਕ ਅਲਾਈਆ। ਹਉਂ ਬਾਲਕ ਬਾਲ ਅੰਞਾਣ, ਤੇਰਾ ਭੇਵ ਨਾ ਜਾਣਾ ਰਾਈਆ। ਚਰਨ ਕਵਲ ਮੰਗਾਂ ਇਕ ਧਿਆਨ, ਢਹਿ ਢਹਿ ਪਵਾਂ ਸਰਨਾਈਆ। ਸਾਚਾ ਦੇ ਦੇ ਆਪਣਾ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਤੂੰ ਮੇਰਾ ਮੈਂ ਤੇਰਾ ਤੁਧ ਬਿਨ ਮੇਰਾ ਨਾ ਕੋਇ ਨਿਸ਼ਾਨ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਸਦਾ ਸਦ ਰੱਖੀ ਆਪ ਪਹਿਚਾਨ, ਬੇਪਹਿਚਾਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਥਿਰ ਘਰ ਵਾਸੀ ਸੁਤ ਦੁਲਾਰਾ, ਆਪਣੀ ਮੰਗ ਮੰਗਾਈਆ। ਮੰਗੇ ਮੰਗ ਕਰ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਦਾਤਾ ਦਾਨੀ ਪਰਵਰਦਿਗਾਰ, ਬੇਅੰਤ ਤੇਰਾ ਭੇਵ ਕੋਈ ਨਾ ਆਇੰਦਾ। ਹਉਂ ਚਾਕਰ ਸੇਵਕ ਸੇਵਾਦਾਰ, ਚਰਨ ਧੂੜੀ ਟਿੱਕਾ ਮਸਤਕ ਲਾਇੰਦਾ। ਆਦਿ ਜੁਗਾਦਿ ਰਹਿਣਾ ਮਦਦਗਾਰ, ਇਕੋ ਤੇਰੀ ਆਸ ਤਕਾਇੰਦਾ । ਬਣਿਆ ਰਹਿਣਾ ਸੱਚਾ ਯਾਰ, ਯਾਰੀ ਲਾ ਨਾ ਤੋੜ ਵਖਾਇੰਦਾ। ਤੇਰੇ ਉਤੇ ਇਕ ਇਤਵਾਰ, ਦੂਸਰ ਓਟ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਆਦਿ ਤੇਰੇ ਅੱਗੇ ਝੋਲੀ ਡਾਹਿੰਦਾ। ਤੇਰੇ ਅੱਗੇ ਝੋਲੀ ਦਿਤੀ ਅੱਡ, ਸ਼ਬਦ ਸੁਤ ਮੰਗ ਮੰਗਾਈਆ। ਸਚਖੰਡ ਦੁਆਰਿਉਂ ਕੀਤਾ ਅੱਡ, ਥਿਰ ਘਰ ਡੇਰਾ ਲਾਈਆ। ਨਿਤ ਨਵਿਤ ਸੁਣਾ ਤੇਰਾ ਛੰਦ, ਸ਼ਹਿਨਸ਼ਾਹ ਸੱਚੇ ਮਾਹੀਆ। ਤੇਰਾ ਪ੍ਰੇਮ ਇਕ ਅਨੰਦ, ਅਨੰਦ ਤੇਰੇ ਵਿਚ ਸਮਾਈਆ। ਤੇਰੀ ਮਿਹਰ ਸਦਾ ਬਖ਼ਸ਼ੰਦ, ਬਖ਼ਸ਼ਸ਼ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਜੁਗਾਦਿ ਹੋਣਾ ਆਪ ਸਹਾਈਆ। ਪੁਰਖ ਅਬਿਨਾਸ਼ੀ ਦਾਤਾ ਦਾਤਾਰ, ਦਇਆਵਾਨ ਦਇਆ ਕਮਾਇੰਦਾ। ਸੁਤ ਸ਼ਬਦ ਦਏ ਅਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਤੇਰਾ ਮੇਰਾ ਖੇਲ ਅਪਾਰ, ਭੇਵ ਕੋਇ ਨਾ ਪਾਇੰਦਾ। ਏਕਾ ਸੀਸ ਤੇਰੇ ਧਰਾਂ ਦਸਤਾਰ, ਦਸਤ ਆਪਣੇ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਵਡਿਆਇੰਦਾ। ਸ਼ਬਦੀ ਸੁਤ ਸੱਚਾ ਰਾਜਾ, ਸੋ ਪੁਰਖ ਨਿਰੰਜਣ ਆਪ ਬਣਾਈਆ। ਤੇਰੇ ਅੰਦਰ ਮੇਰਾ ਕਾਜਾ, ਤੁਧ ਬਿਨ ਮਿਲੇ ਨਾ ਕੋਇ ਵਡਿਆਈਆ। ਤੇਰਾ ਖੇਲ ਮੇਰਾ ਜਹਾਜਾ, ਸਾਚਾ ਰਹਿਬਰ ਰਾਹ ਸਮਝਾਈਆ। ਤੇਰੀ ਮੇਰੀ ਇਕੋ ਲਾਜਾ, ਲਾਜਾਵੰਤ ਹੋਏ ਸਹਾਈਆ। ਮੇਰਾ ਨਾਉਂ ਤੇਰੀ ਅਵਾਜ਼ਾ, ਤੇਰੀ ਆਵਾਜ਼ ਮੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਨਿਰਗੁਣ ਨਿਰਗੁਣ ਰਿਹਾ ਸਮਝਾਈਆ। ਸਾਚੇ ਸੁਤ ਸ਼ਬਦ ਬਲਕਾਰ, ਹਰਿ ਜੂ ਬਲ ਆਪ ਜਣਾਇੰਦਾ। ਤੇਰਾ ਮੇਰਾ ਇਕ ਵਿਹਾਰ, ਬਿਵਹਾਰੀ ਖੇਲ ਕਰਾਇੰਦਾ। ਤੇਰਾ ਮੇਰਾ ਨਾਤਾ ਅਗੰਮ ਅਪਾਰ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਤੇਰਾ ਮੇਰਾ ਮੰਦਰ ਇਕ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਖੋਲ੍ਹੇ ਜਾਗ, ਹਰਿ ਜਾਗਰਤ ਨੂਰ ਦਰਸਾਈਆ। ਤੇਰਾ ਮੇਰਾ ਇਕ ਵੈਰਾਗ, ਵੈਰਾਗੀ ਆਪ ਜਣਾਈਆ। ਤੇਰੇ ਮੰਦਰ ਮੇਰਾ ਭਾਗ, ਭਗਵਾਨ ਆਪ ਸਮਝਾਈਆ। ਕਰੇ ਖੇਲ ਗ਼ਰੀਬ ਨਿਵਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁਤ ਬੂਝ ਬੁਝਾਈਆ। ਸਾਚੀ ਬੂਝ ਸ੍ਰੀ ਭਗਵਾਨ, ਆਦਿ ਪੁਰਖ ਆਪ ਜਣਾਇੰਦਾ। ਸੁਤ ਦੁਲਾਰੇ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਤੇਰਾ ਖੇਲ ਕਰੇ ਮਹਾਨ, ਨਿਰਗੁਣ ਨੂਰ ਨੂਰ ਪਰਗਟਾਇੰਦਾ। ਤੇਰਾ ਨਾਉਂ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਪੁਰਖ ਅਕਾਲਾ ਦੇਵੇ ਦਾਨ, ਦਇਆਵਾਨ ਝੋਲੀ ਪਾਇੰਦਾ। ਬੰਸ ਸਰਬੰਸ ਖੇਲ ਮਹਾਨ, ਅੰਸ ਅੰਸ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਏਕਾ ਏਕ, ਹਰਿ ਜੂ ਹਰਿ ਹਰਿ ਆਪ ਸੁਣਾਈਆ। ਪੁਰਖ ਅਕਾਲ ਸਾਚੀ ਟੇਕ, ਦੂਜੀ ਅਵਰ ਨਾ ਕੋਇ ਸਰਨਾਈਆ। ਬਿਨ ਨੇਤਰ ਨੈਣਾਂ ਲੈਣਾ ਪੇਖ, ਹਰਿ ਸਾਚਾ ਆਪ ਵਖਾਈਆ। ਨਾ ਕੋਈ ਰੂਪ ਰੰਗ ਨਾ ਰੇਖ, ਤਤਵ ਤਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਮਾਣ ਵਡਿਆਈ ਦਏ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਸ਼ਬਦ ਸੁਤ ਕਰ ਵਣਜਾਰਾ, ਸਾਚਾ ਹੱਟ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਤ੍ਰੈ ਤ੍ਰੈ ਮੇਲ ਮੇਲ ਮਿਲਾਇੰਦਾ। ਪੰਚਮ ਪੰਚ ਪੰਚ ਅਖਾੜਾ, ਪੰਚਮ ਆਪਣਾ ਨਾਦ ਵਜਾਇੰਦਾ। ਲੱਖ ਚੁਰਾਸੀ ਭਰ ਭੰਡਾਰਾ, ਚਾਰੇ ਖਾਣੀ ਵੰਡ ਵੰਡਾਇੰਦਾ। ਚਾਰੇ ਬਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸਾਚੀ ਸਿਖਿਆ ਇਕ ਜਣਾਇੰਦਾ। ਲੇਖਾ ਲਿਖਿਆ ਧੁਰ ਦਰਬਾਰਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਨਿਰਗੁਣ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਹੱਟ ਖੁਲ੍ਹਾਇੰਦਾ। ਸ਼ਬਦੀ ਹੱਟ ਹਰਿ ਜੂ ਖੋਲ੍ਹ, ਖੇਲ ਕਰਨੇਹਾਰ ਅਖਵਾਈਆ। ਏਕਾ ਕੰਡੇ ਤੋਲਿਆ ਤੋਲ, ਤੋਲਣਹਾਰਾ ਨਜ਼ਰ ਨਾ ਆਈਆ। ਲੱਖ ਚੁਰਾਸੀ ਅੰਦਰ ਮੌਲ, ਰੂਪ ਅਨੂਪ ਆਪ ਧਰਾਈਆ। ਸ਼ਬਦੀ ਸੁਤ ਤੇਰੇ ਨਾਲ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਆਦਿ ਜੁਗਾਦਿ ਰਹਿਣਾ ਅਡੋਲ, ਨਾ ਸਕੇ ਕੋਇ ਡੁਲਾਈਆ । ਜੁਗ ਚੌਕੜੀ ਤੇਰਾ ਘੋਲ, ਹਰਿ ਕਰਤਾ ਵੇਖ ਵਖਾਈਆ। ਦਰ ਦਰਵਾਜ਼ਾ ਆਪੇ ਖੋਲ੍ਹ, ਪੰਜ ਤਤ ਸੌਦਾ ਹੱਟ ਵਿਕਾਈਆ। ਆਤਮ ਪਰਮਾਤਮ ਵਸੇ ਕੋਲ, ਘਰ ਘਰ ਵਿਚ ਆਸਣ ਲਾਈਆ। ਰਾਗ ਅਨਾਦਿ ਸੁਣਾਏ ਸਾਚਾ ਸੋਹਲਾ ਸੋਹਲ, ਬਿਨ ਤੰਦੀ ਤੰਦ ਸਿਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਏ ਵਡਿਆਈਆ। ਸ਼ਬਦ ਸੁਤ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਗਿਆਨ, ਗਿਆਨ ਨੇਤਰ ਇਕ ਵਖਾਇੰਦਾ। ਤੇਰੀ ਧੂੜ ਸਰਬ ਅਸ਼ਨਾਨ, ਲੱਖ

ਚੁਰਾਸੀ ਆਪ ਕਰਾਇੰਦਾ। ਤੇਰਾ ਮੰਤਰ ਦੋ ਜਹਾਨ, ਨਿਰੰਤਰ ਆਪ ਸੁਣਾਇੰਦਾ। ਤੇਰਾ ਖੇਲ ਵੇਖੇ ਭਗਵਾਨ, ਭਗਵਨ ਆਪਣਾ ਵੇਸ ਵਟਾਇੰਦਾ। ਤੇਰਾ ਨਿਸ਼ਾਨਾ ਦੋ ਜਹਾਨ, ਲੋਆਂ ਪੁਰੀਆਂ ਆਪ ਵਖਾਇੰਦਾ। ਤੇਰਾ ਖੇਲ ਖੇਲ ਮਹਾਨ, ਜੇਰਜ ਅੰਡਜ ਉਤਭੁਜ ਸੇਤਜ ਨਾਲ ਮਿਲਾਇੰਦਾ। ਵਸਤ ਅਮੋਲਕ ਦੇਵੇ ਦਾਨ, ਕਾਇਆ ਗੋਲਕ ਆਪ ਟਿਕਾਇੰਦਾ। ਅਨਬੋਲਤ ਆਪਣਾ ਦੇਵੇ ਨਾਮ ਨਿਸ਼ਾਨ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਘਰ ਘਰ ਖੋਲ੍ਹੇ ਤੇਰੀ ਦੁਕਾਨ, ਗ੍ਰਹਿ ਗ੍ਰਹਿ ਤੇਰਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਇੰਦਾ। ਸਾਚੀ ਸਿਖਿਆ ਸੁਣ ਲੈ ਮੀਤ, ਹਰਿ ਮਿੱਤਰ ਪਿਆਰਾ ਆਪ ਜਣਾਈਆ। ਜੁਗ ਜੁਗ ਚਲੇ ਤੇਰੀ ਰੀਤ, ਰੀਤੀਵਾਨ ਆਪ ਸਮਝਾਈਆ। ਤੇਰਾ ਖੇੜਾ ਇਕ ਅਨਡੀਠ, ਘਰ ਘਰ ਵਿਚ ਲਏ ਬਣਾਈਆ। ਨਿਰਮਲ ਨਿਰਮਲ ਤੇਰੀ ਪ੍ਰੀਤ, ਪ੍ਰੀਤੀਵਾਨ ਆਪ ਸਮਝਾਈਆ। ਤੇਰੀ ਧਾਰਾ ਠੰਡੀ ਸੀਤ, ਸਾਂਤਕ ਸਤਿ ਸਤਿ ਰਖਾਈਆ। ਤੇਰਾ ਢੋਲਾ ਸਾਚਾ ਗੀਤ, ਸੋਹੰ ਅੱਖਰ ਇਕ ਪੜ੍ਹਾਈਆ । ਤੇਰਾ ਮੰਦਰ ਸਦਾ ਅਤੀਤ, ਢੇਰੀ ਢਾਹ ਖ਼ਾਕ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਜਣਾਈਆ। ਸੁਤ ਦੁਲਾਰੇ ਉਠ ਬਲਧਾਰ, ਹਰਿ ਸਤਿਗੁਰ ਆਪ ਸੁਣਾਇਆ। ਤੇਰਾ ਖੇਲ ਅਪਰ ਅਪਾਰ, ਪੁਰਖ ਅਬਿਨਾਸ਼ੀ ਆਪ ਰਚਾਇਆ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਮਾਇਆ ਬੰਧਨ ਪਾਇਆ। ਪੰਜ ਤਤ ਤਤ ਵੇਖ ਅਖਾੜ, ਨਿਰਗੁਣ ਸਰਗੁਣ ਨਾਚ ਨਚਾਇਆ। ਲੇਖਾ ਜਾਣ ਬਹੱਤਰ ਨਾੜ, ਹਾਡੀ ਹਾਡੀ ਮੇਲ ਮਿਲਾਇਆ। ਗਾਡੀ ਬਣਿਆ ਏਕ ਓਅੰਕਾਰ, ਬਣ ਰਥਵਾਹੀ ਰਥ ਚਲਾਇਆ। ਸਾਥੀ ਹੋਇਆ ਅੰਦਰ ਬਾਹਰ, ਗੁਪਤ ਜ਼ਾਹਿਰ ਭੇਵ ਨਾ ਰਾਇਆ। ਸਾਕੀ ਬਣਿਆ ਆਪ ਕਰਤਾਰ, ਅੰਮ੍ਰਿਤ ਜਾਮ ਹੱਥ ਉਠਾਇਆ। ਤਾਕੀ ਖੋਲ੍ਹ ਬੰਦ ਕਿਵਾੜ, ਬਜਰ ਕਪਾਟੀ ਕੁੰਡਾ ਲਾਹਿਆ। ਸਾਚੀ ਹਾਟੀ ਕਰ ਤਿਆਰ, ਦਸਮ ਦਵਾਰੀ ਭੇਵ ਚੁਕਾਇਆ। ਨਿਰਮਲ ਬਾਤੀ ਕਰ ਉਜਿਆਰ, ਅੰਧ ਅੰਧੇਰਾ ਦਏ ਗੁਆਇਆ। ਸਾਚੀ ਘਾਟੀ ਦੇਵੇ ਚਾੜ੍ਹ, ਫੜ ਬਾਂਹੋਂ ਆਪ ਉਠਾਇਆ। ਤੇਰਾ ਨਾਉਂ ਬੋਲ ਜੈਕਾਰ, ਜੈ ਜੈਕਾਰ ਦਏ ਸੁਣਾਇਆ। ਤੇਰੀ ਸੇਵਾ ਅਪਰ ਅਪਾਰ, ਅਨਹਦ ਰਾਗੀ ਰਾਗ ਅਲਾਇਆ। ਬ੍ਰਹਮ ਬ੍ਰਹਿਮਾਦੀ ਹੋ ਤਿਆਰ, ਬ੍ਰਹਿਮਾਂਡ ਤੇਰੀ ਵੰਡ ਵੰਡਾਇਆ। ਕਰਮ ਕਾਂਡ ਤੇ ਰੱਖੇ ਬਾਹਰ, ਪਰਕਿਰਤੀ ਰੰਗ ਨਾ ਕੋਇ ਚੜ੍ਹਾਇਆ। ਸੂਰਾ ਸਰਬੰਗ ਤੇਰਾ ਨਾਉਂ ਕਰੇ ਉਜਿਆਰ, ਉਜਰਤ ਕੀਮਤ ਨਾ ਕੋਇ ਲਗਾਇਆ। ਨੌਂ ਖੰਡ ਪ੍ਰਿਥਮੀ ਦੇਵੇ ਅਧਾਰ, ਸੱਤਾਂ ਦੀਪਾਂ ਆਪ ਸਮਝਾਇਆ। ਵਿਸ਼ਨ ਬ੍ਰਹਮਾ ਸ਼ਿਵ ਪਾਣੀਹਾਰ, ਕਰੋੜ ਤੇਤੀਸਾ ਸੀਸ ਝੁਕਾਇਆ। ਸੁਰਪਤ ਮੰਗੇ ਚਰਨ ਧੂੜੀ ਛਾਰ, ਨਿਉਂ ਨਿਉਂ ਮਸਤਕ ਟਿਕਾ ਲਾਇਆ। ਤੇਰਾ ਨਾਤਾ ਵਿਚ ਸੰਸਾਰ, ਪੁਰਖ ਬਿਧਾਤਾ ਦਏ ਜੁੜਾਇਆ। ਸਰਗੁਣ ਸਰਗੁਣ ਕਰੇ ਪਿਆਰ, ਨਿਰਗੁਣ ਨਿਰਗੁਣ ਵੇਖ ਵਖਾਇਆ। ਕਾਗਦ ਕਲਮ ਜਾਏ ਹਾਰ, ਤੇਰਾ ਅੰਤ ਕਿਸੇ ਨਾ ਪਾਇਆ। ਮਹੱਲ ਅਟੱਲ ਤੇਰਾ ਮੀਨਾਰ, ਪੁਰਖ ਅਬਿਨਾਸ਼ੀ ਆਪ ਵਸਾਇਆ। ਸੁਤ ਸ਼ਬਦ ਉਠ ਹੋ ਤਿਆਰ, ਨਿਰਗੁਣ ਸਾਚੀ ਸੇਵ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਧੰਦਾ ਆਪ ਜਣਾਇਆ। ਸਾਚੇ ਧੰਦੇ ਲਾਏ ਭਗਵਾਨ, ਧੂੰਆਂਧਾਰ ਨਾ ਕੋਇ ਰਖਾਈਆ। ਲੱਖ ਚੁਰਾਸੀ ਦੇਣਾ ਗਿਆਨ, ਗੁਰ ਇਕੋ ਇਕ ਜਣਾਈਆ। ਤੇਰਾ ਨਾਉਂ ਨਾਦ ਪਰਧਾਨ, ਦੋ ਜਹਾਨਾਂ ਦੇਣਾ ਸੁਣਾਈਆ। ਲੱਖ ਚੁਰਾਸੀ ਕਰ ਪਰਵਾਨ, ਧੁਰ ਪਰਵਾਨਾ

ਹੱਥ ਫੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਤ ਰਿਹਾ ਦ੍ਰਿੜਾਈਆ। ਸੁਣਿਆ ਸੰਦੇਸਾ ਧੁਰ ਦਰਬਾਰੀ, ਸ਼ਬਦ ਸ਼ਬਦੀ ਸੀਸ ਝੁਕਾਇੰਦਾ। ਤੇਰੀ ਮਹਿਮਾ ਅਪਰ ਅਪਾਰੀ, ਭੇਵ ਅਭੇਦ ਨਾ ਕੋਇ ਰਖਾਇੰਦਾ। ਤੇਰੇ ਹੁਕਮੇ ਕਰਾਂ ਕਾਰੀ, ਸਾਚੀ ਕਰਨੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਮੇਲ ਮਿਲਾਇੰਦਾ। ਕਵਣ ਵੇਲਾ ਮੇਲੇ ਮੇਲ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਕਵਣ ਦਵਾਰੇ ਬਣੇ ਸੱਜਣ ਸੁਹੇਲ, ਲੋਕਮਾਤ ਫੇਰਾ ਪਾਈਆ। ਕਵਣ ਘਰ ਵਖਾਏ ਨਵੇਲ, ਨਜ਼ਰ ਕਿਸੇ ਨਾ ਆਈਆ। ਕਵਣ ਰੂਪ ਖੇਲੇ ਖੇਲ, ਭੇਵ ਅਭੇਦਾ ਭੇਵ ਜਣਾਈਆ। ਕਵਣ ਧਾਰ ਗੁਰੂ ਗੁਰ ਚੇਲ, ਗੁਰ ਚੇਲਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਇਛਿਆ ਪੂਰ ਕਰਾਈਆ। ਸਾਚੀ ਇਛਿਆ ਕਰਨੀ ਪੂਰ, ਪ੍ਰਭ ਤੇਰੇ ਅੱਗੇ ਅਰਜ਼ੋਈਆ। ਕਵਣ ਰੂਪ ਹਾਜ਼ਰ ਹਜ਼ੂਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਕਵਣ ਖੇਲ ਖੇਲੇ ਲੱਖ ਚੁਰਾਸੀ ਚਤੁਰ ਸੁਘੜ ਮੂਰਖ ਮੂੜ੍ਹ, ਗਿਆਨ ਧਿਆਨ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਸੁਤ ਦੁਲਾਰੇ ਮਾਰਗ ਦੱਸ, ਸਾਚਾ ਰਾਹ ਜਣਾਇੰਦਾ। ਨਿਤ ਨਵਿਤ ਆਵਾਂ ਨੱਠ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸਰਗੁਣ ਅੰਦਰ ਜਾਵਾਂ ਵਸ, ਗੁਰ ਗੁਰ ਨਾਉਂ ਰਖਾਇੰਦਾ। ਤੇਰਾ ਨਾਉਂ ਕਰ ਪਰਕਾਸ਼, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿੰਦਾ। ਚਾਕਰ ਬਣ ਬਣ ਦਾਸੀ ਦਾਸ, ਲੱਖ ਚੁਰਾਸੀ ਸੇਵ ਕਮਾਇੰਦਾ। ਪੂਰੀ ਕਰਾਂ ਪੰਜ ਤਤ ਆਸ, ਆਤਮ ਪਰਮਾਤਮ ਜੋੜ ਜੁੜਾਇੰਦਾ। ਬਿਨ ਨੇਤਰ ਵੇਖਾਂ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਚਰਨਾਂ ਹੇਠ ਦਬਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਸਾਥ, ਈਸ਼ ਜੀਵ ਜੋੜ ਜੁੜਾਇੰਦਾ। ਗੋਪੀ ਕਾਹਨ ਪਾਵੇ ਰਾਸ, ਨਟੂਆ ਆਪਣਾ ਸਾਂਗ ਵਖਾਇੰਦਾ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਪਰਗਟਾਇੰਦਾ। ਸਰਬ ਗੁਣਾਂ ਗੁਣ ਆਪੇ ਤਾਸ, ਗੁਣਵੰਤਾ ਨਾਉਂ ਧਰਾਇੰਦਾ। ਨਾਉਂ ਜਣਾਏ ਬੋਧ ਅਗਾਧ, ਬੋਧ ਅਗਾਧਾ ਖੇਲ ਵਖਾਇੰਦਾ। ਨਿਸ਼ਅੱਖਰ ਆਪਣੀ ਦਾਦ ਬਿਨ ਹੱਥਾਂ ਆਪ ਵਰਤਾਇੰਦਾ। ਬਿਨ ਪੜ੍ਹਿਆਂ ਦੇਵੇ ਯਾਦ, ਯਾਦਦਾਸ਼ਤ ਆਪਣੇ ਹੱਥ ਰਖਾਇੰਦਾ। ਬਿਨ ਰਸਨਾ ਜਿਹਵਾ ਬੱਤੀ ਦੰਦ ਲਗਾਏ ਆਵਾਜ਼, ਧੁਰ ਨਾਦੀ ਨਾਦ ਸੁਣਾਇੰਦਾ। ਬਿਨ ਖਾਦਿਆਂ ਪੀਤਿਆਂ ਦੇ ਸਵਾਦ, ਅੰਮ੍ਰਿਤ ਰਸ ਇਕ ਚਖਾਇੰਦਾ। ਲੱਖ ਚੁਰਾਸੀ ਡੂੰਘੀ ਕੰਦਰ ਵਿਚੋਂ ਲਏ ਲਾਦ, ਘਰ ਸਾਚੇ ਫੇਰਾ ਪਾਇੰਦਾ। ਭਗਤ ਭਗਵਾਨ ਬਣਾਏ ਸੱਚੇ ਸਾਕ, ਨਾਤਾ ਹੋਰ ਨਾ ਕੋਇ ਜੁੜਾਇੰਦਾ। ਸੰਤਾਂ ਦੇਵੇ ਆਪਣੀ ਦਾਤ, ਨਾਮ ਖ਼ਜ਼ਾਨਾ ਹੱਥ ਉਠਾਇੰਦਾ। ਗੁਰਮੁਖਾਂ ਪੁੱਛੇ ਆਪੇ ਵਾਤ, ਗੁਰ ਗੁਰ ਆਪਣੀ ਗੋਦ ਬਹਾਇੰਦਾ। ਗੁਰਸਿਖ ਰੱਖੇ ਆਪਣੀ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਆਤਮ ਸੇਜ ਸੁਹਾਏ ਖਾਟ, ਪਾਵਾ ਚੂਲ ਨਾ ਕੋਇ ਜਣਾਇੰਦਾ। ਮੇਟ ਮਿਟਾਏ ਅੰਧੇਰੀ ਰਾਤ, ਸਾਚਾ ਨੂਰ ਚੰਦ ਚਮਕਾਇੰਦਾ। ਆਦਿ ਜੁਗਾਦਿ ਸਾਚੀ ਗਾਥ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਜੁਗ ਚੌਕੜੀ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ । ਲੇਖਾ ਜਾਣ ਤ੍ਰਿਲੋਕੀ ਨਾਥ, ਕੋਟਨ ਕੋਟ ਤ੍ਰਿਲੋਕੀ ਨਾਥ ਹੁਕਮੇ ਵਿਚ ਫਿਰਾਇੰਦਾ। ਸ਼ਬਦ ਸਨੇਹੁੜਾ ਦੇ ਦੇ ਪਾਤ, ਗੁਰ ਅਵਤਾਰ ਸੇਵ ਕਮਾਇੰਦਾ। ਪੀਰ ਪੈਗ਼ੰਬਰਾਂ ਖੋਲ੍ਹ ਤਾਕ, ਝਾਕੀ ਆਪਣੀ ਇਕ ਕਰਾਇੰਦਾ। ਲੇਖੇ ਲਾਏ ਮਾਟੀ ਖ਼ਾਕ, ਪਾਕੀ ਪਾਕ ਰੰਗ ਚੜ੍ਹਾਇੰਦਾ।

ਸ਼ਬਦ ਸੁਤ ਤੇਰਾ ਇਕੋ ਵਾਕ, ਦੋ ਜਹਾਨਾਂ ਆਪ ਅਲਾਇੰਦਾ। ਤ੍ਰੈਭਵਨ ਧਨੀ ਖੇਲਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖ ਵਖਾਇੰਦਾ। ਚੌਦਾਂ ਲੋਕ ਤੇਰੀ ਜ਼ਾਤ, ਤੇਰੀ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਰਖਾਇੰਦਾ। ਸਾਚਾ ਮਾਰਗ ਇਕੋ ਇਕ, ਏਕ ਓਅੰਕਾਰਾ ਆਪ ਜਣਾਈਆ। ਆਦਿ ਪੁਰਖ ਬਿਨ ਕਲਮ ਸ਼ਾਹੀ ਦਿਤਾ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦ ਸੁਤ ਤੇਰੀ ਝੋਲੀ ਪਾਈ ਭਿਖ, ਭੰਡਾਰ ਅਤੋਟ ਅਤੁਟ ਜਣਾਈਆ। ਸਾਚੀ ਸਿਖਿਆ ਲੈਣੀ ਸਿਖ, ਸਿਖਿਆ ਸਕੇ ਨਾ ਕੋਇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ਼ਾਹ ਹਰਿ ਨਿਰੰਕਾਰਾ, ਕਰਤਾ ਆਪਣੀ ਕਾਰ ਕਮਾਇੰਦਾ। ਲੱਖ ਚੁਰਾਸੀ ਭਰ ਭੰਡਾਰਾ, ਭਰਪੂਰੀ ਵੇਖ ਵਖਾਇੰਦਾ। ਜੁਗ ਚੌਕੜੀ ਕਰ ਪਸਾਰਾ, ਨਿਤ ਨਵਿਤ ਧਾਰ ਚਲਾਇੰਦਾ। ਹੁਕਮੇ ਅੰਦਰ ਖੇਲ ਨਿਆਰਾ, ਨਿਰਗੁਣ ਸਰਗੁਣ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਆਪਣਾ ਨਾਉਂ ਵਡਿਆਇੰਦਾ। ਰਹਿਬਰ ਬਣੇ ਆਪ ਮਲਾਹ, ਬੇੜਾ ਹਰਿ ਜੂ ਆਪ ਚਲਾਈਆ। ਨਿਰਗੁਣ ਸਰਗੁਣ ਦਏ ਸਲਾਹ, ਗੁਰ ਅਵਤਾਰ ਕਰੇ ਪੜ੍ਹਾਈਆ। ਬੋਧ ਅਗਾਧਾ ਭੇਵ ਖੁਲ੍ਹਾ, ਭੇਵ ਅਭੇਦਾ ਦਏ ਜਣਾਈਆ। ਸ਼ਾਸਤਰ ਸਿਮਰਤ ਵੇਦ ਵਡਿਆ, ਪੁਰਾਨ ਪੁਰਾਨੀ ਢੋਲਾ ਗਾਈਆ। ਗੀਤਾ ਗਿਆਨ ਇਕ ਦ੍ਰਿੜਾ, ਦ੍ਰਿੜ ਵਿਸ਼ਵਾਸ ਦਏ ਸਮਝਾਈਆ। ਅੰਜੀਲ ਕੁਰਾਨਾ ਆਪ ਸੁਣਾ, ਤੀਸ ਬਤੀਸਾ ਮਾਣ ਰਖਾਈਆ। ਸਚ ਹਦੀਸਾ ਆਪ ਪੜ੍ਹਾ, ਨਬੀ ਰਸੂਲਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਤੇਰਾ ਰਾਹ ਚਲਾਈਆ। ਸ਼ਬਦੀ ਸੁਤ ਤੇਰੀ ਵੰਡ, ਸੋ ਪੁਰਖ ਨਿਰੰਜਣ ਆਪ ਵੰਡਾਇੰਦਾ। ਤੇਰਾ ਖੇਲ ਵਿਚ ਬ੍ਰਹਿਮੰਡ, ਬ੍ਰਹਿਮਾਦ ਤੇਰਾ ਨਾਦ ਵਜਾਇੰਦਾ। ਤੇਰਾ ਲੇਖਾ ਜੇਰਜ ਅੰਡ, ਉਤਭੁਜ ਸੇਤਜ ਤੇਰਾ ਰੰਗ ਚੜ੍ਹਾਇੰਦਾ। ਤੇਰਾ ਨਾਉਂ ਗੀਤ ਸੁਹਾਗੀ ਛੰਦ, ਗੁਰ ਅਵਤਾਰ ਗੁਰ ਗੁਰ ਗਾਇੰਦਾ। ਤੇਰਾ ਪ੍ਰੇਮ ਸੱਚਾ ਅਨੰਦ, ਅਨੰਦ ਅਵਰ ਨਾ ਕਿਸੇ ਭਾਇੰਦਾ। ਤੇਰਾ ਕੋਇ ਨਾ ਮੇਟੇ ਪੰਧ, ਪਾਂਧੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਮਿਲਿਆ ਵਰ ਧੁਰ ਦਰਬਾਰ, ਸ਼ਬਦੀ ਸੁਤ ਖ਼ੁਸ਼ੀ ਮਨਾਈਆ। ਪ੍ਰਭ ਮਿਲਿਆ ਸੱਚਾ ਯਾਰ, ਵਿਛੜ ਕਦੇ ਨਾ ਜਾਈਆ। ਲੱਖ ਚੁਰਾਸੀ ਦਏ ਭੰਡਾਰ, ਵਸਤ ਅਮੋਲਕ ਇਕ ਵਖਾਈਆ। ਬ੍ਰਹਮ ਪਾਰਬ੍ਰਹਮ ਕਰ ਤਿਆਰ, ਕਾਇਆ ਮਾਟੀ ਹੱਟ ਚਲਾਈਆ। ਡੂੰਘੀ ਭਵਰੀ ਖੇਲ ਨਿਆਰ, ਨਿਰਗੁਣ ਦਾਤਾ ਆਪ ਕਰਾਈਆ। ਨੌਂ ਦਰ ਖੋਲ੍ਹ ਆਪ ਕਿਵਾੜ, ਆਪਣੀ ਖਿੜਕੀ ਬੰਦ ਕਰਾਈਆ। ਡੂੰਘੀ ਰੱਖੇ ਏਕਾ ਗਾਰ, ਸੁਖਮਣ ਟੇਢੀ ਨਾਉਂ ਧਰਾਈਆ। ਈੜਾ ਪਿੰਗਲ ਪਹਿਰੇਦਾਰ, ਫੜ ਬਾਂਹੋਂ ਆਪ ਰਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਮਾਇਆ ਮਮਤਾ ਗ੍ਰਹਿ ਮੰਦਰ ਆਪ ਵਸਾਈਆ। ਸ਼ਬਦ ਅਨਾਦ ਸੱਚੀ ਧੁੰਨਕਾਰ, ਅਨਹਦ ਰਾਗੀ ਰਾਗ ਅਲਾਈਆ। ਅੰਮ੍ਰਿਤ ਆਤਮ ਠੰਡਾ ਠਾਰ, ਨਿਝਰ ਬੈਠਾ ਬੰਦ ਕਰਾਈਆ। ਜੋਤੀ ਨੂਰ ਨੂਰ ਉਜਿਆਰ, ਆਦਿ ਨਿਰੰਜਣ ਸੇਵ ਕਮਾਈਆ। ਬਜਰ ਕਪਾਟੀ ਖੋਲ੍ਹ ਕਿਵਾੜ, ਸਾਚਾ ਮੰਦਰ ਦਏ ਸੁਹਾਈਆ। ਆਤਮ ਸੇਜਾ ਇਕ ਨਿਆਰ, ਸੇਜ ਸੁਹੰਜਣੀ ਦਏ ਵਡਿਆਈਆ। ਸ਼ਬਦੀ ਮੀਤਾ ਠਾਂਡਾ ਸੀਤਾ ਗਾਏ ਆਪਣੀ ਵਾਰ, ਸੋਹਲਾ ਢੋਲਾ ਇਕ ਸੁਣਾਈਆ। ਸਾਚਾ ਮੇਲਾ ਧੁਰ ਦਰਬਾਰ, ਧੁਰ

ਦਰਬਾਰੀ ਆਪ ਕਰਾਈਆ। ਸਾਚੀ ਸਖ਼ੀਆਂ ਮੰਗਲਚਾਰ, ਮਿਲ ਮਿਲ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਕਰੇ ਪਿਆਰ, ਗਲਵਕੜੀ ਏਕਾ ਪਾਈਆ। ਸਾਚੀ ਸੇਜਾ ਸੋਇਣ ਪੈਰ ਪਾਸਾਰ, ਦੂਸਰ ਸਕੇ ਨਾ ਕੋਇ ਉਠਾਈਆ। ਨਾਤਾ ਬਣੇ ਕੰਤ ਭਤਾਰ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਸ਼ਬਦ ਸੁਤ ਤੇਰਾ ਮਹੱਲ ਮੁਨਾਰ, ਪੁਰਖ ਅਬਿਨਾਸ਼ੀ ਆਪ ਵਸਾਈਆ। ਆਪਣੀ ਕਿਰਪਾ ਆਪੇ ਧਾਰ, ਨਿਰਗੁਣ ਨਿਰਗੁਣ ਨਾਲ ਮਿਲਾਈਆ। ਨਾਉਂ ਰੱਖ ਗੁਰ ਅਵਤਾਰ, ਗੁਰ ਸਿਖਿਆ ਸਿਖ ਸਮਝਾਈਆ। ਖੇਲੇ ਖੇਲ ਚੌਕੜੀ ਜੁਗ ਚਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਢਾਈਆ। ਸੇਵਾ ਲਾ ਤੇਈ ਅਵਤਾਰ, ਤ੍ਰੈ ਤ੍ਰੈ ਵੇਖੇ ਥਾਉਂ ਥਾਈਂਆ। ਭਗਤ ਭਗਵੰਤ ਦੇ ਆਧਾਰ, ਲੋਕਮਾਤ ਹੋਏ ਸਹਾਈਆ। ਈਸਾ ਮੂਸਾ ਮੁਹੰਮਦ ਹੱਕ, ਹਕ਼ੀਕ਼ਤ ਸੁਣਾਏ ਸਚ ਜੈਕਾਰ, ਮੁਕਾਮੇ ਹੱਕ ਇਕ ਖ਼ੁਦਾਈਆ। ਮਿਹਬਾਨ ਬੀਦੋ ਬੀ ਖੈਰ ਯਾ ਅੱਲਾ ਪਰਵਰਦਿਗਾਰ, ਮੁਕਾਮੇ ਹੱਕ ਵਸੇ ਸ਼ਹਿਨਸ਼ਾਹੀਆ। ਸਤਿਗੁਰ ਰੂਪ ਨਿਰਾਕਾਰ, ਨਿਰੰਕਾਰ ਇਕ ਹੋ ਆਈਆ। ਪੰਜ ਤਤ ਦੇਵਣਹਾਰ ਅਧਾਰ, ਤਤਵ ਤਤ ਨਾਲ ਮਿਲਾਈਆ। ਸਰਗੁਣ ਨਾਨਕ ਕਰ ਪਿਆਰ, ਨਿਰਗੁਣ ਨਾਨਕ ਲਏ ਪੜ੍ਹਾਈਆ। ਇਕ ਬਹਾਏ ਸਚ ਦਵਾਰ, ਸਚਖੰਡ ਦੁਵਾਰਾ ਇਕ ਵਖਾਈਆ। ਰਸਨਾ ਬੋਲ ਜੈ ਜੈਕਾਰ, ਬਿਨ ਰਸਨਾ ਜਿਹਵਾ ਗਾਈਆ। ਸਾਚਾ ਵਣਜ ਵਣਜ ਵਾਪਾਰ, ਸਾਚਾ ਹੱਟ ਇਕ ਚਲਾਈਆ। ਸਤਿ ਸਤਿ ਕਰੇ ਪਿਆਰ, ਸਤਿ ਸਤਿਵਾਦੀ ਦਏ ਸਮਝਾਈਆ। ਸ੍ਰਿਸ਼ਟ ਸਬਾਈ ਏਕਾ ਧਾਰ, ਸ਼ਬਦੀ ਰੂਪ ਵਖਾਈਆ। ਸ਼ਬਦ ਗੁਰੂ ਸ਼ਬਦ ਅਵਤਾਰ, ਸ਼ਬਦ ਚੇਲਾ ਨਾਉਂ ਧਰਾਈਆ। ਸ਼ਬਦ ਮੰਦਰ ਸ਼ਬਦ ਦਵਾਰ, ਸ਼ਬਦ ਮਸੀਤ ਮੱਠ ਬੈਠਾ ਰੂਪ ਵਟਾਈਆ। ਸ਼ਬਦ ਕਾਇਆ ਵੜ ਕਰੇ ਪਿਆਰ, ਸ਼ਬਦ ਲੱਖ ਚੁਰਾਸੀ ਠੀਕਰ ਭੰਨ ਵਖਾਈਆ। ਸ਼ਬਦ ਅੰਮ੍ਰਿਤ ਠੰਡਾ ਠਾਰ, ਸ਼ਬਦ ਅੰਮਿਉਂ ਰਸ ਰਸ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਦੇਵੇ ਮਾਣ ਵਡਿਆਈਆ । ਸ਼ਬਦ ਰੰਗ ਸਦਾ ਰੰਗ ਰਾਤਾ, ਰੰਗ ਇਕੋ ਇਕ ਜਣਾਇੰਦਾ। ਸ਼ਬਦ ਗੁਰਦੇਵ ਸਦਾ ਪਿਤ ਮਾਤਾ, ਪਿਤਾ ਪੂਤ ਗੋਦ ਸੁਹਾਇੰਦਾ। ਸ਼ਬਦ ਗੁਰੂ ਜੁਗ ਜੁਗ ਨਾਤਾ, ਪੰਜ ਤਤ ਕਾਇਆ ਜੋੜ ਜੁੜਾਇੰਦਾ। ਸ਼ਬਦ ਗੁਰੂ ਗੁਰ ਡੂੰਘਾ ਖਾਤਾ, ਹੱਥ ਕਿਸੇ ਨਾ ਆਇੰਦਾ। ਸ਼ਬਦ ਗੁਰੂ ਗੁਰ ਗਾ ਗਾ ਗਾਥਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ, ਅੰਜੀਲ ਕੁਰਾਨ ਖਾਣੀ ਬਾਣੀ ਮਾਤ ਪੜ੍ਹਾਇੰਦਾ। ਸ਼ਬਦ ਗੁਰੂ ਗੁਰ ਸਾਚਾ ਸਾਥਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨਾਂ ਸੰਗ ਨਿਭਾਇੰਦਾ। ਨਾਨਕ ਨਿਰਗੁਣ ਪਾਰਬ੍ਰਹਮ ਪ੍ਰਭ ਵੇਖ ਤਮਾਸ਼ਾ, ਬਲ ਬਲ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਸ਼ਬਦ ਪਰਗਟਾਇੰਦਾ। ਨਾਮ ਸ਼ਬਦ ਸਾਚੀ ਦਾਤ, ਗੁਰ ਸਤਿਗੁਰ ਝੋਲੀ ਪਾਈਆ। ਜੁਗ ਚੌਕੜੀ ਮੇਟ ਅੰਧੇਰੀ ਰਾਤ, ਅੰਧ ਅੰਧੇਰ ਗੁਆਈਆ। ਏਥੇ ਓਥੇ ਦੋ ਜਹਾਨ ਦੇਵੇ ਸਾਥ, ਸਗਲਾ ਸੰਗ ਅਖਵਾਈਆ। ਲੱਖ ਚੁਰਾਸੀ ਤੋੜੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦਏ ਵਡਿਆਈਆ। ਸ਼ਬਦ ਗੁਰੂ ਗੁਰ ਵਡ ਬਲਵਾਨਾ, ਗੁਰਦੇਵ ਇਸ਼ਟ ਅਖਵਾਇੰਦਾ। ਆਦਿ ਜੁਗਾਦੀ ਪਹਿਰੇ ਬਾਣਾ, ਜੁਗ ਜੁਗ ਵੇਸ ਵਟਾਇੰਦਾ। ਬੋਧ ਅਗਾਧ ਨਾਦ ਤਰਾਨਾ, ਤੁਰੀਆ ਰਾਗ ਸੁਣਾਇੰਦਾ। ਜਾਗਰਤ ਸੋਵਤ ਖੇਲ ਮਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਜਣਾਇੰਦਾ।

ਸਾਚੀ ਧਾਰ ਏਕਓਅੰਕਾਰ, ਏਕਾ ਵਾਰ ਜਣਾਈਆ। ਜੁਗ ਚੌਕੜੀ ਬੀਤੇ ਚਾਰ, ਚਾਰ ਚਾਰ ਖੇਲ ਕਰਾਈਆ। ਪੰਚਮ ਪੰਚ ਪੰਚ ਸਿਕਦਾਰ, ਪੰਚਮ ਦੇਵੇ ਮਾਣ ਵਡਿਆਈਆ। ਊਚੋ ਊਚ ਅਗੰਮ ਅਪਾਰ, ਬੇਅੰਤ ਬੇਅੰਤ ਬੇਅੰਤ ਸੱਚਾ ਸ਼ਹਿਨਸ਼ਾਹੀਆ। ਨੀਚੋ ਨੀਚ ਨੀਚ ਵਿਚ ਸੰਸਾਰ, ਸਤਿਗੁਰ ਨਾਨਕ ਗਿਆ ਸਮਝਾਈਆ। ਪਾਰਬ੍ਰਹਮ ਦਾ ਇਕ ਦਰਬਾਰ, ਦੂਜਾ ਘਰ ਨਾ ਕੋਇ ਵਖਾਈਆ। ਜਿਸ ਘਰ ਵਿਚੋਂ ਪਰਗਟ ਹੋਵਣ ਗੁਰ ਅਵਤਾਰ, ਪੰਜ ਤਤ ਮਾਟੀ ਹਾਟੀ ਬਣ ਬਣ ਲੋਕਮਾਤ ਸੇਵ ਕਮਾਈਆ। ਸੋ ਸਾਹਿਬ ਸਭ ਦਾ ਸਾਂਝਾ ਯਾਰ, ਆਖਰ ਇਕੋ ਇਕ ਅਖਵਾਈਆ। ਸਚ ਤੌਫੀਕ ਮਦਦਗਾਰ, ਦਸਤਗੀਰ ਦਸਤ ਮਿਲਾਈਆ। ਵੇਖਣਹਾਰਾ ਸ਼ਾਹ ਹਕੀਰ ਵਿਚ ਸੰਸਾਰ, ਊਚ ਨੀਚ ਦਏ ਵਡਿਆਈਆ। ਵਰਨ ਬਰਨਾਂ ਵਸੇ ਬਾਹਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹੱਦ ਨਾ ਕੋਇ ਰਖਾਈਆ। ਆਦਿ ਜੁਗਾਦੀ ਜੁਗ ਜੁਗ ਕਾਰ, ਕਰਨੀ ਕਰਤਾ ਆਪ ਕਮਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵਿਹਾਰ, ਗੁਰ ਅਵਤਾਰਾਂ ਕਰੇ ਪੜ੍ਹਾਈਆ। ਸਚ ਸੰਦੇਸਾ ਦੇਵੇ ਅੰਤਮ ਧਾਰ, ਹੁਕਮੀ ਹੁਕਮ ਹੁਕਮ ਸੁਣਾਈਆ। ਪੀਰ ਪੈਗ਼ੰਬਰ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਦੇਵੇ ਮਾਣ ਵਡਿਆਈਆ । ਸੁਤ ਸ਼ਬਦ ਚੜ੍ਹਿਆ ਚਾ, ਹਰਿ ਸਤਿਗੁਰ ਦਇਆ ਕਮਾਈਆ। ਆਦਿ ਅੰਤ ਬਣੇ ਮੱਲਾਹ, ਮੇਰਾ ਬੇੜਾ ਲਏ ਬੰਨ੍ਹਾਈਆ। ਜੁਗ ਜੁਗ ਦੇਵੇ ਸਚ ਸਲਾਹ, ਗੁਰ ਅਵਤਾਰ ਨਾਲ ਰਲਾਈਆ। ਆਪਣਾ ਨਾਉਂ ਲਏ ਪਰਗਟਾ, ਪਰਗਟ ਆਪਣੀ ਕਲ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਪੜ੍ਹਾ, ਸਾਚੀ ਵਿਦਿਆ ਇਕ ਵਡਿਆਈਆ। ਨਿਸ਼ਅੱਖਰੋਂ ਅੱਖਰ ਲਏ ਬਣਾ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਬਿਨ ਬੂੰਦ ਰਕਤ ਕੁਦਰਤ ਕਾਦਰ ਲਏ ਵਸਾ, ਵਸ ਵਸ ਆਪਣੀ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਧੰਦੇ ਦਏ ਲੱਗਾ, ਨਾਰ ਕੰਤ ਜੋੜ ਜੁੜਾਈਆ। ਜਿਉਂ ਭਾਵੇ ਤਿਉਂ ਲਏ ਚਲਾ, ਹਰਿ ਕਾ ਭੇਵ ਕੋਇ ਨਾ ਸਮਝਾਈਆ। ਜੁਗ ਜੁਗ ਖੇਲੇ ਖੇਲ ਸਹਿਜ ਸੁਭਾ, ਚਾਲ ਨਿਰਾਲੀ ਇਕ ਰਖਾਈਆ। ਕਾਗਦ ਕਲਮ ਸ਼ਾਹੀ ਬਣੇ ਗਵਾਹ, ਗੁਰੂ ਗੁਰ ਗੁਰ ਦਏ ਸਮਝਾਈਆ। ਨਵ ਨੌਂ ਚਾਰ ਪੰਧ ਦਏ ਮੁਕਾ, ਥਿਰ ਕੋਇ ਰਹਿਣ ਨਾ ਪਾਈਆ। ਨਾਨਕ ਨਿਰਗੁਣ ਸਰਗੁਣ ਨਾਨਕ ਗਿਆ ਸਮਝਾ, ਸ੍ਰਿਸ਼ਟ ਸਬਾਈ ਕਰੇ ਪੜ੍ਹਾਈਆ। ਕਲਜੁਗ ਅੰਤਮ ਫੇਰਾ ਪਾਏ ਆ, ਮਹਾਬਲੀ ਆਪਣਾ ਬਲ ਧਰਾਈਆ। ਨਿਹਕਲੰਕ ਨਾਉਂ ਲਏ ਰਖਾ, ਡੰਕਾ ਏਕਾ ਸ਼ਬਦ ਵਜਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਮਨ ਕਾ ਮਣਕਾ ਦਏ ਭੁਵਾ, ਮਨ ਵਾਸਨਾ ਆਪ ਮਿਟਾਈਆ। ਜਨ ਜਨ ਕਾ ਰੂਪ ਦਏ ਬਣਾ, ਹਰਿਜਨ ਸਾਚੀ ਸਿਖਿਆ ਇਕ ਸਮਝਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦਵਾਰੇ ਦਏ ਵਖਾ, ਦੂਈ ਦਵੈਤੀ ਪੜਦਾ ਲਾਹੀਆ। ਸੋਹੰ ਢੋਲਾ ਸਾਚਾ ਗਾ, ਕਾਇਆ ਚੋਲਾ ਦਏ ਬਦਲਾਈਆ। ਹੌਲੀ ਹੌਲੀ ਮੁਖੜਾ ਦਏ ਵਖਾ, ਲੁਕਿਆ ਰਿਹਾ ਜੋ ਸੱਚਾ ਮਾਹੀਆ। ਜਨ ਭਗਤਾਂ ਭੁੱਖ ਦਏ ਮਿਟਾ, ਤ੍ਰਿਸਨਾ ਨੇੜ ਨਾ ਲਾਗੇ ਰਾਈਆ। ਕਲਜੁਗ ਅੰਤਮ ਆਪਣਾ ਨਾਉਂ ਧਰਾ, ਨਿਹਕਲੰਕ ਆਪ ਅਖਵਾਈਆ। ਗੋਬਿੰਦ ਮੇਲਾ ਸਹਿਜ ਸੁਭਾ, ਗੁਰ ਚੇਲਾ ਵੇਸ ਵਟਾਈਆ। ਸੰਬਲ ਡੇਰਾ ਆਪਣਾ ਲਾ, ਸਾਢੇ ਤਿੰਨ ਹੱਥ ਬੰਕ ਸੁਹਾਈਆ। ਕਲ ਕਲਕੀ ਫੇਰਾ ਪਾ, ਜਗਤ ਜਗਦੀਸ ਹੋਏ ਸਹਾਈਆ। ਸਾਚੀ ਸ਼ਰਅ ਦਏ ਸਮਝਾ, ਸ਼ਰੀਅਤ ਵਿਚ ਕਦੇ ਨਾ ਆਈਆ। ਅਸਲੀਯਤ ਸਭ ਦੇ ਅੱਗੇ ਦਏ ਵਖਾ, ਕੂੜੀ ਕਿਰਿਆ ਮੇਟੇ ਸਾਰੀ ਛਾਹੀਆ। ਦੀਨ ਮਜ਼੍ਹਬ ਜ਼ਾਤ ਪਾਤ ਝੂਠਾ ਨਾਤਾ

ਦਏ ਤੁੜਾ, ਸਚ ਸੁੱਚ ਕਰੇ ਪੜ੍ਹਾਈਆ। ਇਕੋ ਨੂਰ ਜਲਵਾ ਖ਼ੁਦਾ, ਰਾਮ ਰਹੀਮ ਇਕ ਅਖਵਾਈਆ। ਏਕਾ ਕ੍ਰਿਸ਼ਨਾ ਰੂਪ ਲਿਆ ਵਟਾ, ਮੁਕੰਦ ਮਨੋਹਰ ਲੱਖਮੀ ਨਰਾਇਣ ਇਕ ਜਣਾਈਆ। ਏਕਾ ਕੋਹਤੂਰ ਜਲਵਾ ਰਿਹਾ ਵਖਾ, ਮੂਸੇ ਮੁਹੱਬਤ ਇਕ ਵਖਾਈਆ। ਏਕਾ ਈਸਾ ਨੂਰੀ ਨੂਰ ਕੀਤਾ ਜੁਦਾ, ਖ਼ੁਦਾ ਏਕਾ ਰੰਗ ਰੰਗਾਈਆ। ਏਕਾ ਮੁਹੰਮਦ ਡੰਕਾ ਦਿਤਾ ਵੱਜਾ, ਡੌਰੂ ਏਕਾ ਹੱਥ ਫੜਾਈਆ। ਚੌਦਾਂ ਤਬਕਾ ਫੇਰਾ ਪਾ, ਸ਼ਬਦ ਇਕੋ ਇਕ ਸਿਖਾਈਆ। ਅਲਫ਼ ਯੇ ਕਰੇ ਨਕਾਹ, ਨੁਕਤਾ ਨੂਨ ਨਾ ਕੋਇ ਸਮਝਾਈਆ। ਸਿਫ਼ਤੀ ਸਿਫ਼ਤ ਸਿਫ਼ਤ ਖ਼ੁਦਾ, ਬੇਨਜ਼ੀਰ ਬੇਪਰਵਾਹੀਆ। ਕਲਜੁਗ ਅੰਤਮ ਆਪਣਾ ਸੌਦਾ ਮੁਫ਼ਤੋ ਮੁਫ਼ਤ ਦਏ ਵਰਤਾ, ਕੀਮਤ ਕਰਤਾ ਨਾ ਕੋਇ ਲਗਾਈਆ। ਜਿਸ ਨੂੰ ਸ੍ਰਿਸ਼ਟ ਕਹਿੰਦੀ ਰਹੀ ਜੁਦਾ, ਸੋ ਪਰਗਟ ਨਜ਼ਰੀ ਆਈਆ। ਜਿਸ ਉਤੋਂ ਪੀਰ ਪੈਗ਼ੰਬਰ ਹੁੰਦਾ ਰਿਹਾ ਫਿਦਾ, ਸੋ ਫਿਤਰਤ ਆਪਣੀ ਆਪ ਵਖਾਈਆ। ਜਿਸ ਪਿਛੇ ਜ਼ਿਕਰੀਏ ਜ਼ਿਕਰ ਲਿਆ ਚਲਾ, ਸੋ ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਏਕਾ ਨਾਮ ਦਏ ਵਡਿਆ, ਵਡ ਵਡਾ ਆਪ ਪਰਗਟਾਈਆ। ਛੋਟਾ ਨਿੱਕਾ ਆਪਣੇ ਰਾਹੇ ਦਏ ਪਾ, ਰਹਿਬਰ ਬਣੇ ਬੇਪਰਵਾਹੀਆ। ਸਬਰ ਪਿਆਲਾ ਦਏ ਪਿਆ, ਬੇਸਬਰ ਦਏ ਰੁੜ੍ਹਾਈਆ। ਮਨ ਜੋਰ ਜਬਰ ਜਾਬਰ ਦਏ ਗੁਵਾ, ਨਿਵਣ ਸੋ ਅੱਖਰ ਇਕ ਸਮਝਾਈਆ। ਸਾਚੀ ਪੱਟੀ ਦਏ ਪੜ੍ਹਾ, ਆਤਮ ਪਰਮਾਤਮ ਕਰ ਕੁੜਮਾਈਆ। ਹਰਿ ਕਾ ਰੂਪ ਨਿਜ ਨੇਤਰ ਸਚ ਅੱਖੀਂ ਦਏ ਵਖਾ, ਘਰ ਵਿਚ ਘਰ ਮਿਲੇ ਬੇਪਰਵਾਹੀਆ। ਗੁਰਸਿਖ ਕਾਇਆ ਕੁੱਲੀ ਕੱਖ ਭਾਗ ਦਏ ਲਗਾ, ਸਾਢੇ ਤਿੰਨ ਹੱਥ ਮਹੱਲ ਅਟੱਲ ਕਰ ਰੁਸ਼ਨਾਈਆ। ਗੁਰ ਗੋਬਿੰਦ ਮੇਲਾ ਸਹਿਜ ਸੁਭਾ, ਸੁਰਤ ਸ਼ਬਦ ਕਰੇ ਕੁੜਮਾਈਆ। ਕਲਜੁਗ ਅੰਤਮ ਫੇਰਾ ਪਾ, ਲੱਖ ਚੁਰਾਸੀ ਵਰੋਲੇ ਥਾਉਂ ਥਾਈਂਆ। ਪਰਦਾ ਉਹਲਾ ਦਏ ਉਠਾ, ਦੂਈ ਧਾਰ ਰਹਿਣ ਨਾ ਪਾਈਆ। ਸਾਚਾ ਮਾਰਗ ਦਏ ਲਗਾ, ਚਾਰ ਵਰਨ ਇਕ ਕੁੜਮਾਈਆ। ਸਾਚਾ ਮੰਤਰ ਦਏ ਦ੍ਰਿੜਾ, ਅੰਤਰ ਆਤਮ ਕਰ ਰੁਸ਼ਨਾਈਆ। ਅਗਨੀ ਬਸੰਤਰ ਦਏ ਬੁਝਾ, ਤਤੀ ਵਾ ਨਾ ਲਾਗੇ ਰਾਈਆ। ਸਾਚੇ ਗਗਨ ਦੀਪਕ ਜੋਤ ਦਏ ਜਗਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਰਬ ਜੀਆਂ ਦਾ ਇਕੋ ਪਿਤਾ ਇਕੋ ਮਾਂ, ਪੁਰਖ ਅਕਾਲ ਅਖਵਾਈਆ। ਦੂਸਰ ਹੋਏ ਨਾ ਕੋਇ ਸਹਾ, ਵੇਲੇ ਅੰਤ ਨਾ ਕੋਇ ਛੁਡਾਈਆ। ਰਾਏ ਧਰਮ ਦਏ ਸਜਾ, ਫੜ ਫਾਸੀ ਗਲ ਵਿਚ ਪਾਈਆ। ਲਾੜੀ ਮੌਤ ਕਰੇ ਨਕਾਹ, ਰੰਡੀ ਕੂਕੇ ਦਏ ਦੁਹਾਈਆ। ਚਿਤਰ ਗੁਪਤ ਲੇਖਾ ਦਏ ਵਖਾ, ਲੇਖਾ ਲੇਖ ਨਾ ਕੋਇ ਮਿਟਾਈਆ। ਨੌਂ ਖੰਡ ਪ੍ਰਿਥਮੀ ਨੇਤਰ ਰੋਵੇ ਮਾਰੇ ਧਾਹ, ਧੀਰਜ ਧੀਰ ਨਾ ਕੋਇ ਰਖਾਈਆ। ਬਿਨ ਹਰਿ ਨਾਮੇ ਕੋਈ ਨਾ ਸਕੇ ਪਾਰ ਲੰਘਾ, ਮੰਝਧਾਰ ਡੁੱਬੇ ਸਰਬ ਲੋਕਾਈਆ। ਸਾਚੀ ਸਰਨ ਨਾ ਦੇਵੇ ਕੋਈ ਪਨਾਹ, ਗੁਨਾਹ ਸਕੇ ਨਾ ਕੋਇ ਬਖ਼ਸ਼ਾਈਆ। ਮਨਮੁਖ ਜੀਵ ਗੁਰ ਕਾ ਭੁੱਲੇ ਰਾਹ, ਮਨਮਤ ਕਰੇ ਲੜਾਈਆ। ਨਾਨਕ ਗੋਬਿੰਦ ਕਿਸੇ ਨਾ ਮਿਲਿਆ ਆ, ਸੁੰਞੀ ਸੇਜ ਬਿਨ ਹਰਿ ਕੰਤ ਨਾ ਕੋਇ ਸੁਹਾਈਆ। ਜੂਠੇ ਝੂਠੇ ਢੋਲੇ ਰਹੇ ਗਾ, ਸੋਹਲਾ ਸਚ ਨਾ ਕੋਇ ਦ੍ਰਿੜਾਈਆ। ਵਿਭਚਾਰ ਰਹੇ ਕਮਾ, ਗੁਰੂਦਵਾਰਾ ਵੇਸਵਾ ਘਰ ਬਣਾਈਆ। ਪੁਰਖ ਅਬਿਨਾਸ਼ੀ ਦੇਵਣਹਾਰ ਸਜ਼ਾ, ਸਚਖੰਡ ਬੈਠਾ ਵੇਖੇ ਥਾਉਂ ਥਾਈਂਆ। ਮੱਕੇ ਕਾਅਬੇ ਨਾ ਕੋਇ ਰਜ਼ਾ, ਹੱਕ ਹੱਕ ਨਾ ਕੋਇ ਜਣਾਈਆ। ਬਿਨ ਨਕਾਹੋਂ ਹੋਏ ਨਕਾਹ, ਧੀਆਂ ਭੈਣਾਂ ਰਹੇ ਤਕਾਈਆ। ਅੱਲਾ ਰਾਣੀ ਨੈਣ ਰਹੀ ਸ਼ਰਮਾ, ਕੁਵਾਰੀ ਕੰਨਿਆ ਅੱਖ ਨਾ ਸਕੇ ਉਠਾਈਆ। ਮਿਲਿਆ ਮੀਆਂ ਨਾ ਬੇਪਰਵਾਹ, ਮੇਰੀ ਰੰਗਲੀ ਮੈਂਹਦੀ ਕੰਮ ਕਿਸੇ ਨਾ ਆਈਆ। ਸਦੀ ਚੌਧਵੀਂ ਰਹੀ ਵਿਤਾ, ਚੌਦਸ ਚੰਦ

ਨਾ ਕੋਇ ਰੁਸ਼ਨਾਈਆ । ਚਾਰ ਯਾਰ ਨਾ ਬਣਨ ਗਵਾਹ, ਵੇਲੇ ਅੰਤ ਨਾ ਕੋਇ ਸਹਾਈਆ। ਮੁਹੰਮਦ ਬੈਠਾ ਮੁਖ ਭੁਵਾ, ਮੇਰੀ ਚਲੇ ਨਾ ਕੋਇ ਚਤੁਰਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਮਹਾ, ਮਹਿਮਾ ਅਕਥ ਕਥੀ ਨਾ ਜਾਈਆ। ਤੇਰੀ ਕੋਈ ਨਾ ਪਕੜੇ ਬਾਂਹ, ਤੇਰਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰਹਿਮਤ ਆਪਣੇ ਹੱਥ ਰਖਾਈਆ। ਅੱਲਾ ਰਾਣੀ ਰਹੀ ਕੂਕ, ਕੂਕ ਕੂਕ ਸੁਣਾਇਆ। ਮੇਰੀ ਅੰਤ ਨਾ ਚੁੱਕੀ ਚੂਕ, ਮੇਰਾ ਪੰਧ ਨਾ ਕਿਸੇ ਮੁਕਾਇਆ । ਬਿਨ ਤੁਧ ਸਤਿ ਨਾ ਲਾਏ ਕੋਈ ਫੂਕ, ਫ਼ਿਕਰਾ ਨਾਮ ਨਾ ਕੋਇ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇਆ। ਪਰਵਰਦਿਗਾਰ ਸਾਚਾ ਮੀਆ, ਮਿਹਰਵਾਨ ਦਇਆ ਕਮਾਈਆ। ਅੱਲਾ ਰਾਣੀ ਤੇਰਾ ਤੁਟਾ ਹੀਆ, ਧੀਰਜ ਧੀਰ ਨਾ ਕੋਇ ਧਰਾਈਆ। ਤੇਰੀ ਜੜ੍ਹ ਉਖਾੜੀ ਗੋਬਿੰਦ ਨੀਹਾ, ਨਾ ਸਕੇ ਕੋਇ ਲਗਾਈਆ। ਉਮਤ ਦੱਸਦੇ ਵੰਡ ਮਿਲੇ ਸਾਢੇ ਤਿੰਨ ਹੱਥ ਸੀਆ, ਪੁਰਖ ਅਬਿਨਾਸ਼ੀ ਹਿੱਸਾ ਪਾਈਆ। ਕੂੜੀ ਕਿਰਿਆ ਮੇਟੇ ਵਿਚੋਂ ਜੀਆ, ਜੀਵਣ ਜੁਗਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਤੇਰਾ ਖੇਲ ਆਪ ਕਰਾਈਆ। ਸ਼ਬਦੀ ਖੇਲ ਅਪਰ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਨਿਰਗੁਣ ਹੋ ਉਜਿਆਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਵੇਖਣਹਾਰਾ ਮੰਦਰ ਮੱਠ ਸ਼ਿਵਦਵਾਲ ਗੁਰੂਦਵਾਰਾ, ਮਸੀਤ ਆਪਣਾ ਫੇਰਾ ਪਾਇੰਦਾ। ਅਠਸਠ ਜਾਣੇ ਤਟ ਕਿਨਾਰਾ, ਗੰਗਾ ਜਮਨਾ ਸੁਰਸਤੀ ਗੋਦਾਵਰੀ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਬਦ ਸੁਤ ਦੇਵੇ ਵਰ, ਆਦਿ ਅੰਤ ਜੁਗਾ ਜੁਗੰਤ, ਤੇਰਾ ਨਾਮ ਆਪ ਵਡਿਆਇੰਦਾ। ਤੇਰਾ ਨਾਉਂ ਸ਼ਬਦ ਅਕੱਥ, ਮਹਿਮਾ ਅਕੱਥ ਕਥੀ ਨਾ ਜਾਈਆ। ਕਲਜੁਗ ਅੰਤਮ ਤੇਰੀ ਵਥ, ਸਤਿਗੁਰ ਪੂਰਾ ਆਪ ਵਰਤਾਈਆ। ਜਨ ਭਗਤਾਂ ਅੰਦਰ ਦੇਵੇ ਰੱਖ, ਕਰ ਕਿਰਪਾ ਆਪ ਟਿਕਾਈਆ। ਕਰ ਪਰਕਾਸ਼ ਕੋਟਨ ਰਵ ਸਸ, ਅੰਧ ਅੰਧੇਰਾ ਦਏ ਗੁਆਈਆ। ਹਿਰਦੇ ਅੰਦਰ ਆਪੇ ਵਸ, ਹਰਿ ਆਪਣੀ ਬੂਝ ਬੁਝਾਈਆ। ਅੰਮ੍ਰਿਤ ਦੇਵੇ ਸਾਚਾ ਰਸ, ਕਵਲ ਨਾਭ ਉਲਟਾਈਆ। ਪੰਚ ਵਿਕਾਰਾ ਸੱਥਰ ਲਾਹੇ ਸੱਥ, ਸਕੇ ਨਾ ਸਿਰ ਉਠਾਈਆ। ਸਾਚਾ ਮੰਤਰ ਇਕੋ ਦੱਸ, ਸੋਹੰ ਕਰੇ ਪੜ੍ਹਾਈਆ। ਆਦਿ ਜੁਗਾਦਿ ਪੁਰਖ ਸਮਰਥ, ਸ਼ਹਿਨਸ਼ਾਹ ਇਕ ਹੋ ਜਾਈਆ। ਨਿਰਗੁਣ ਦਰਸ਼ਨ ਸਗਲ ਵਿਸੂਰੇ ਜਾਇਣ ਲੱਥ, ਸਰਗੁਣ ਸ਼ਾਤ ਸਤਿ ਕਰਾਈਆ। ਲਹਿਣਾ ਚੁੱਕੇ ਤਤ ਅੱਠ, ਨੌਂ ਦਰ ਪੈਂਡਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕੂੜੀ ਕਿਰਿਆ ਦਏ ਖਪਾਈਆ। ਕੂੜੀ ਕਿਰਿਆ ਦੇਵੇ ਕੱਟ, ਏਕਾ ਖੰਡਾ ਨਾਮ ਚਮਕਾਈਆ। ਸਚ ਸੁੱਚ ਚਲਾਏ ਸਾਚਾ ਹੱਟ, ਬਣ ਵਣਜਾਰਾ ਸੇਵ ਕਮਾਈਆ। ਸ੍ਰਿਸ਼ਟ ਸਬਾਈ ਇਕੋ ਮੱਤ, ਗੁਰ ਗਿਆਨ ਇਕ ਦ੍ਰਿੜਾਈਆ। ਸ੍ਰਿਸ਼ਟ ਸਬਾਈ ਇਕੋ ਰਸ, ਅੰਮ੍ਰਿਤ ਆਤਮ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਸਮਝਾਈਆ। ਸ਼ਬਦ ਗੁਰੂ ਗੁਰ ਆਦਿ ਅੰਤ, ਮਧ ਆਪਣਾ ਖੇਲ ਕਰਾਇੰਦਾ। ਜੁਗ ਜੁਗ ਬਣਾਵਣਹਾਰਾ ਬਣਤ, ਘੜਣ ਭੰਨਣ ਭੰਨਣ ਘੜਣ ਆਪਣੇ ਹੱਥ ਰਖਾਇੰਦਾ। ਕਲਜੁਗ ਕਰੇ ਹਰਿ ਜੂ ਅੰਤ, ਅੰਤ ਲੇਖਾ ਆਪ ਮੁਕਾਇੰਦਾ। ਗੁਰਮੁਖ ਵੇਖੇ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਇੰਦਾ। ਹਉਮੇ ਗੜ੍ਹ

ਤੋੜੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਆਤਮ ਪਰਮਾਤਮ ਏਕ ਮੰਤ, ਮੰਤਰ ਆਪਣਾ ਨਾਮ ਸਮਝਾਇੰਦਾ। ਮਿਲੇ ਵਡਿਆਈ ਵਿਚ ਜੀਵ ਜੰਤ, ਜੋ ਜਨ ਹਰਿ ਚਰਨੀ ਚਿਤ ਲਾਇੰਦਾ। ਸੁਰਤੀ ਸ਼ਬਦੀ ਮੇਲਾ ਸਾਚੇ ਕੰਤ, ਹਰਿ ਸਤਿਗੁਰ ਆਪ ਵਖਾਇੰਦਾ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਸਚ ਸੁੱਚ ਬਣਾਏ ਆਪ ਬਣਤ, ਸਾਚੀ ਸਿਖਿਆ ਸਾਖਿਆਤ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਕਰੇ ਆਦਿ ਅੰਤ, ਜੁਗਾ ਜੁਗੰਤ ਜੁਗ ਜੁਗ ਵੇਸ ਅਨੇਕ ਰੂਪ ਵਟਾਇੰਦਾ।