੧੭ ਭਾਦਰੋਂ ੨੦੧੯ ਬਿਕ੍ਰਮੀ ਤੇਜਾ ਸਿੰਘ ਦੇ ਗ੍ਰਹਿ ਪਿੰਡ ਸਾਦਿਕ ਜ਼ਿਲਾ ਫਿਰੋਜ਼ਪੁਰ
ਸਚਖੰਡ ਨਿਵਾਸੀ ਸਚ ਦਰਬਾਰਾ, ਸਤਿ ਪੁਰਖ ਨਿਰੰਜਣ ਆਪ ਲਗਾਇੰਦਾ। ਤਖ਼ਤ ਨਿਵਾਸੀ ਸ਼ਾਹ ਸਿਕਦਾਰਾ, ਸਾਚੇ ਤਖ਼ਤ ਸੋਭਾ ਪਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣਾ, ਨਾਦ ਅਨਾਦੀ ਆਪ ਅਲਾਇੰਦਾ। ਹੁਕਮੀ ਹੁਕਮ ਹੁਕਮ ਹਰਿ ਵਰਤਾਰਾ, ਧੁਰ ਸੰਦੇਸਾ ਆਪ ਸੁਣਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਹਰਿ ਕਰਤਾ ਆਪ ਕਰਾਈਆ । ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਮਾਰ ਧਿਆਨ, ਨਿਰਗੁਣ ਦਾਤਾ ਬੇਪਰਵਾਹੀਆ। ਦੇਵਣਹਾਰਾ ਸਾਚਾ ਦਾਨ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਪੰਚਮ ਪੰਚ ਕਰ ਪਰਧਾਨ, ਲੇਖਾ ਜਾਣੇ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਖੇਲ ਮਹਾਨ, ਲੱਖ ਚੁਰਾਸੀ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਦੇਵਣਹਾਰਾ ਦਾਨ, ਦਾਤਾ ਦਾਨੀ ਆਪ ਹੋ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਵਸੇ ਹਰਿ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਸ਼ਬਦੀ ਸੁਤ ਸੁਤ ਪਿਆਰਾ, ਪੁਰਖ ਅਬਿਨਾਸ਼ੀ ਆਪ ਉਪਾਇੰਦਾ। ਦੇਵਣਹਾਰਾ ਵਸਤ ਥਾਰਾ, ਥਿਰ ਘਰ ਸਾਚੇ ਆਪ ਵਰਤਾਇੰਦਾ। ਏਕਾ ਨਾਮ ਇਕ ਵਣਜਾਰਾ, ਹਰਿ ਜੂ ਆਪਣਾ ਹੱਟ ਖੁਲ੍ਹਾਇੰਦਾ। ਏਕਾ ਵੇਖੇ ਵਿਗਸੇ ਵੇਖਣਹਾਰਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਆਦਿ ਜੁਗਾਦੀ ਸਾਚੀ ਕਾਰਾ, ਜੁਗ ਕਰਤਾ ਆਪ ਕਰਾਇੰਦਾ। ਸਚ ਸੰਦੇਸਾ ਏਕਾ ਵਾਰਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਬੋਧ ਅਗਾਧੀ ਬੋਲ ਜੈਕਾਰਾ, ਪਾਰਬ੍ਰਹਮ ਬ੍ਰਹਮਵੇਤਾ ਇਕ ਪੜ੍ਹਾਇੰਦਾ। ਚਾਰੇ ਵੇਦਾਂ ਦਏ ਅਧਾਰਾ, ਆਦਰਸ਼ ਆਪਣਾ ਇਕ ਜਣਾਇੰਦਾ। ਵੰਡਣ ਵੰਡ ਵੰਡੇ ਸੰਸਾਰਾ, ਵਿਸ਼ਨੂੰ ਆਪਣੀ ਕੁਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਪੁਰਖ ਸਮਰਥ, ਆਦਿ ਜੁਗਾਦੀ ਇਕ ਕਰਾਈਆ। ਨਿਰਗੁਣ ਸਰਗੁਣ ਦੇ ਦੇ ਵੱਥ, ਘਰ ਮੇਲਾ ਸਹਿਜ ਸੁਭਾਈਆ। ਸਰਗੁਣ ਨਿਰਗੁਣ ਮਹਿਮਾ ਅਕੱਥ, ਬਿਨ ਅੱਖਰ ਕਰੇ ਪੜ੍ਹਾਈਆ। ਅੰਦਰ ਵੜ ਚਲਾਏ ਰਥ, ਰਥ ਰਥਵਾਹੀ ਸ਼ਹਿਨਸ਼ਾਹੀਆ। ਸਾਚਾ ਮਾਰਗ ਏਕਾ ਦੱਸ, ਏਕ ਓਅੰਕਾਰਾ ਨਾਉਂ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਵਿਹਾਰ, ਕੁਦਰਤ ਕਾਦਰ ਖੇਲ
ਖਲਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਵੇਖ ਵਖਾਇੰਦਾ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਪੰਚਮ ਤਤ ਤਤ ਅਖਾੜ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇੰਦਾ। ਮਨ ਮਤ ਬੁਧ ਦੇ ਆਧਾਰ, ਆਸਾ ਤ੍ਰਿਸਨਾ ਨਾਲ ਮਿਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਸ਼ਿੰਗਾਰ, ਹਉਮੇ ਹੰਗਤਾ ਗੜ੍ਹ ਬਣਾਇੰਦਾ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣੀ ਧਾਰ ਚਲਾਇੰਦਾ। ਘਰ ਵਿਚ ਘਰ ਕਰ ਤਿਆਰ, ਡੂੰਘੀ ਭਵਰੀ ਆਸਣ ਲਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰ, ਨਿਝਰ ਝਿਰਨਾ ਆਪ ਰਖਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਇੰਦਾ। ਸ਼ਬਦ ਅਗੰਮੀ ਅਨਹਦ ਧਾਰ, ਧੁੰਨ ਅਨਾਦੀ ਨਾਦ ਵਜਾਇੰਦਾ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਪ੍ਰਭ ਖੇਲ ਖਲਾਇੰਦਾ। ਸਾਚਾ ਮਾਰਗ ਵਿਚ ਸੰਸਾਰ, ਅੰਡਜ ਜੇਰਜ ਉਤਭੁਜ ਸੇਤਜ ਆਪ ਲਗਾਇੰਦਾ। ਚਾਰੇ ਖਾਣੀ ਕਰ ਪਿਆਰ, ਚਾਰੇ ਬਾਣੀ ਆਪ ਪੜ੍ਹਾਇੰਦਾ। ਪਰਾ ਪਸੰਤੀ ਮਧਮ ਬੈਖਰੀ ਨਿਰਗੁਣ ਗਾਏ ਸਰਗੁਣ ਵਾਰ, ਸਾਚਾ ਸੋਹਲਾ ਆਪ ਸੁਣਾਇੰਦਾ। ਆਤਮ ਪਰਮਾਤਮ ਦੇ ਆਧਾਰ, ਈਸ਼ ਜੀਵ ਗੰਢ ਪੁਵਾਇੰਦਾ। ਸੁਰਤੀ ਸ਼ਬਦ ਕਰ ਜੈਕਾਰ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਬ੍ਰਹਮ ਪਾਰਬ੍ਰਹਮ ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਸਾਚਾ ਖੇਲ ਹਰਿ ਨਿਰੰਕਾਰਾ, ਲੱਖ ਚੁਰਾਸੀ ਬਣਤ ਬਣਾਈਆ। ਨਿਰਗੁਣ ਸਰਗੁਣ ਦੇ ਆਧਾਰਾ, ਅਧਰ ਉਦਰ ਹੋਏ ਸਹਾਈਆ। ਮਾਣਸ ਮਾਨੁਖ ਕਰ ਪਿਆਰਾ, ਮਾਨਵ ਦੇਵੇ ਵਡ ਵਡਿਆਈਆ। ਸ਼ਬਦ ਅਗੰਮੀ ਸਚ ਜੈਕਾਰਾ, ਜੈ ਜੈਕਾਰ ਆਪਣੇ ਨਾਉਂ ਸੁਣਾਈਆ। ਕਾਗ਼ਜ਼ ਸ਼ਾਹੀ ਕਲਮ ਲਿਖਾਰਾ, ਲਿਖ ਲਿਖ ਲੇਖਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਸਲਾਹੀਆ। ਹਰਿ ਕਾ ਸ਼ਬਦ ਹਰਿ ਕਾ ਨਾਉਂ, ਹਰਿ ਹਰਿ ਆਪਣੇ ਰੰਗ ਰੰਗਾਇੰਦਾ। ਹਰਿ ਜੂ ਵਸੇ ਹਰ ਘਟ ਥਾਉਂ, ਘਟ ਘਟ ਆਪਣਾ ਆਸਣ ਲਾਇੰਦਾ। ਕਰੇ ਕਰਾਏ ਸਾਚਾ ਨਿਆਉਂ, ਨਿਆਂਕਾਰੀ ਆਪ ਹੋ ਜਾਇੰਦਾ। ਲੱਖ ਚੁਰਾਸੀ ਪਿਤਾ ਮਾਉਂ, ਪੂਤ ਸਪੂਤੇ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਨਿਰਗੁਣ ਸਰਗੁਣ ਧਾਰ, ਧਰਨੀ ਧਰਤ ਧਵਲ ਦਏ ਵਡਿਆਈਆ। ਸੇਵਾ ਕਰੇ ਅਗੰਮ ਅਪਾਰ, ਬਣ ਸੇਵਕ ਸੇਵ ਕਮਾਈਆ। ਪਰਗਟ ਹੋ ਵਿਚ ਸੰਸਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਨਾਉਂ ਧਰ ਗੁਰੂ ਅਵਤਾਰ, ਗੁਰ ਗੁਰ ਸ਼ਬਦੀ ਨਾਦ ਸੁਣਾਈਆ। ਲੱਖ ਚੁਰਾਸੀ ਕਰੇ ਬੇਦਾਰ, ਆਲਸ ਨਿੰਦਰਾ ਦਏ ਮਿਟਾਈਆ। ਸਚ ਸੰਦੇਸਾ ਦੇਵੇ ਆਣ, ਪੁਰਖ ਅਕਾਲ ਅਕਾਲ ਪੜ੍ਹਾਈਆ। ਰਾਮ ਰਮੱਯਾ ਸਦਾ ਦਿਆਲ, ਦੀਨਨ ਆਪਣੇ ਰੰਗ ਰੰਗਾਈਆ। ਜੁਗ ਚੌਕੜੀ ਖੇਲੇ ਖੇਲ ਕਮਾਲ, ਖੇਲਣਹਾਰ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦਵਾਪਰ ਲੋਕਮਾਤ ਬਣਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਜਣਾਈਆ। ਸਾਚੀ ਸੇਵਾ ਗੁਰ ਅਵਤਾਰ, ਹਰਿ ਕਰਤਾ ਆਪ ਜਣਾਇੰਦਾ। ਬ੍ਰਹਮਾ ਸੁਤ ਕਰ ਪਿਆਰ, ਸੰਤ ਕੁਮਾਰ ਆਪ ਸੁਹਾਇੰਦਾ। ਬਰਾਹ ਦੇਵੇ ਇਕ ਆਧਾਰ, ਯਗੈ ਪੁਰਸ਼ ਵੇਖ ਵਖਾਇੰਦਾ। ਹਾਵ ਗ਼ਰੀਵ ਕਰ ਪਸਾਰ, ਮੋਹਣੀ ਆਪਣਾ ਰੰਗ ਰੰਗਾਇੰਦਾ। ਨਰ ਨਰਾਇਣ ਖੇਲ ਨਿਆਰ, ਕਪਲ ਮੁਨ ਵਡ ਵਡਿਆਇੰਦਾ। ਦੱਤਾ ਤ੍ਰੈ ਦੇ ਆਧਾਰ, ਰਿਖਭ
ਆਪਣਾ ਭੇਵ ਚੁਕਾਇੰਦਾ। ਪਿਰਥੂ ਖੋਲ੍ਹਣਹਾਰ ਕਿਵਾੜ, ਮਤਸ ਆਪਣਾ ਨਾਮ ਦ੍ਰਿੜਾਇੰਦਾ। ਕਛਪ ਦੇਵੇ ਇਕ ਆਧਾਰ, ਧਨੰਤਰ ਏਕਾ ਰਾਹ ਜਣਾਇੰਦਾ। ਮੋਹਣੀ ਰੂਪ ਆਪ ਨਿਰੰਕਾਰ, ਨਿਰਗੁਣ ਨਿਰਾਕਾਰ ਰੂਪ ਵਟਾਇੰਦਾ। ਹੰਸ ਹੰਸਾ ਬੋਲ ਜੈਕਾਰ, ਪੰਖੀ ਪੰਛੀ ਲੇਖੇ ਲਾਇੰਦਾ। ਨਰ ਸਿੰਘ ਖੇਲ ਅਪਰ ਅਪਾਰ, ਬਲ ਬਾਵਨ ਪਰਦਾ ਉਠਾਇੰਦਾ। ਹਰੀ ਹਰਿ ਹੋ ਤਿਆਰ, ਗਜ ਬੰਧਨ ਆਪ ਕਟਾਇੰਦਾ। ਧਰੂ ਦੇਵੇ ਇਕ ਆਧਾਰ, ਨਰ ਨਰਾਇਣ ਸੋਭਾ ਪਾਇੰਦਾ। ਸਤਿਜੁਗ ਸਾਚੀ ਕਰੇ ਕਾਰ, ਏਕਾ ਆਠਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਜੁਗ ਜੁਗ ਖੇਲ ਪੁਰਖ ਸਮਰਥ, ਹਰਿ ਜੂ ਹਰਿ ਹਰਿ ਆਪ ਕਰਾਈਆ। ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਤ੍ਰੇਤਾ ਤ੍ਰੀਆ ਰੂਪ ਕਰ ਪਰਗਟ, ਤ੍ਰੈਗੁਣ ਵੇਖੇ ਚਾਈਂ ਚਾਈਂਆ। ਆਪ ਜਣਾਏ ਆਪਣਾ ਜਸ, ਪਾਰਬ੍ਰਹਮ ਬ੍ਰਹਮ ਕਰੇ ਸਚ ਪੜ੍ਹਾਈਆ। ਪਰਸਰਾਮ ਵਖਾਏ ਏਕਾ ਹੱਟ, ਹੱਟ ਹਟਵਾਣਾ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਰਮੱਯਾ ਰਾਮ, ਹਰਿ ਜੂ ਆਪਣਾ ਖੇਲ ਕਰਾਇੰਦਾ। ਆਪਣਾ ਖੇਲ ਸਦਾ ਨਿਸ਼ਕਾਮ, ਆਸਾ ਹੋਰ ਨਾ ਕੋਇ ਵਖਾਇੰਦਾ। ਲੇਖਾ ਜਾਣ ਦੋ ਜਹਾਨ, ਸ੍ਰੀ ਭਗਵਾਨ ਵੇਸ ਵਟਾਇੰਦਾ। ਤੋੜਨਹਾਰਾ ਵਡ ਅਭਿਮਾਨ, ਅਭਿਮਾਨੀ ਕੋਇ ਰਹਿਣ ਨਾ ਪਾਇੰਦਾ। ਗ਼ਰੀਬ ਨਿਮਾਣਿਆਂ ਦੇਵਣਹਾਰਾ ਮਾਣ, ਸਚ ਫ਼ਰਮਾਣ ਇਕ ਸੁਣਾਇੰਦਾ। ਖੇਲੇ ਖੇਲ ਨੌਜਵਾਨ, ਨੌਬਤ ਏਕਾ ਨਾਮ ਵਜਾਇੰਦਾ। ਤ੍ਰੇਤਾ ਵੇਖਣਹਾਰਾ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦ੍ਰਿਸ਼ਟ ਇਸ਼ਟ ਗੁਰਦੇਵ ਵਸ਼ਿਸ਼ਟ ਵਿਸ਼ਵ ਆਪਣਾ ਰਾਗ ਜਣਾਇੰਦਾ। ਤ੍ਰੇਤਾ ਅੰਤਮ ਆਇਆ ਪਾਰ, ਪਾਰਬ੍ਰਹਮ ਪ੍ਰਭ ਮੇਟ ਮਿਟਾਈਆ। ਕਰੇ ਖੇਲ ਆਪ ਕਰਤਾਰ, ਕਰਨਹਾਰ ਸੱਚਾ ਸ਼ਹਿਨਸ਼ਾਹੀਆ। ਸਾਚੇ ਸੁਤ ਦਏ ਆਧਾਰ, ਸਤਿ ਸਤਿਵਾਦੀ ਕਰੇ ਪੜ੍ਹਾਈਆ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਗਿਆ ਸਮਝਾਈਆ। ਲੇਖਾ ਜਾਣੇ ਲੱਖ ਚਾਰ ਸਤਾਰਾਂ ਹਜ਼ਾਰ, ਸਤਿ ਸਤਿ ਆਪਣਾ ਨਾਉਂ ਦ੍ਰਿੜਾਈਆ। ਉਚੀ ਕੂਕ ਕੂਕ ਪੁਕਾਰ, ਦਰਗਹਿ ਸਾਚੀ ਗਿਆ ਸੁਣਾਈਆ। ਲੱਖ ਚੁਰਾਸੀ ਦਏ ਹੁਲਾਰ, ਏਕਾ ਨਾਮ ਕਰੇ ਪੜ੍ਹਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੁਗ ਚੌਕੜੀ ਖੇਲ ਕਰੇ ਅਪਾਰ, ਖੇਲਣਹਾਰਾ ਨਜ਼ਰ ਨਾ ਆਈਆ। ਵੇਦ ਸ਼ਾਸਤਰ ਸਿਮਰਤ ਸਿਫ਼ਤ ਸਾਲਾਹੀ ਭਰੇ ਸਚ ਭੰਡਾਰ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਈਆ। ਕਾਗਦ ਕਲਮ ਸ਼ਾਹੀ ਅੰਤ ਨਾ ਪਾਰਾਵਾਰ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰ, ਤ੍ਰਿਲੋਕੀ ਨੰਦਨ ਨਾਥ ਅਨਾਥਾਂ ਦਏ ਵਡਿਆਈਆ। ਸਾਚਾ ਛੰਦਨ ਕਰ ਤਿਆਰ, ਗੀਤਾ ਗਿਆਨ ਗਿਆਨ ਦ੍ਰਿੜਾਈਆ। ਅਠਾਰਾਂ ਧਿਆਏ ਕਰ ਪਰਵਾਨ, ਪਰਵਾਨਾ ਆਤਮ ਪਰਮਾਤਮ ਦਏ ਫੜਾਈਆ। ਕਰੇ ਖੇਲ ਵਡ ਮਿਹਰਵਾਨ, ਸਾਚੀ ਸਿਖਿਆ ਇਕ ਜਣਾਈਆ। ਗ਼ਰੀਬ ਨਿਮਾਣਿਆਂ ਦੇਵੇ ਦਾਨ, ਦਾਤਾ ਦਾਨੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਚਲਾਈਆ। ਜੁਗ ਜੁਗ ਕਰੇ ਵਿਹਾਰ, ਹਰਿ ਕਰਤਾ ਆਪ ਕਰਾਇੰਦਾ। ਦਵਾਪਰ ਅੰਤਮ ਉਤਰਿਆ ਪਾਰ, ਕਲਜੁਗ ਆਪਣਾ ਫੇਰਾ ਪਾਇੰਦਾ। ਪ੍ਰਭ ਚਰਨੀ ਡਿਗਾ ਆਣ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਹਉਂ ਬਾਲੀ ਬੁਧ ਅਞਾਣ, ਤੇਰਾ ਭੇਵ ਕੋਇ ਨਾ ਆਇੰਦਾ। ਕਰ ਕਿਰਪਾ ਸ੍ਰੀ ਭਗਵਾਨ, ਤੇਰੇ ਅੱਗੇ ਝੋਲੀ ਡਾਹਿੰਦਾ।
ਏਕਾ ਦੇਣਾ ਸਾਚਾ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਸਰਬ ਜੀਆਂ ਦਾ ਸਾਚਾ ਕਾਹਨ, ਲੱਖ ਚੁਰਾਸੀ ਗੋਪੀ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੋਧ ਅਗਾਧੀ ਏਕਾ ਮੰਤਰ, ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰ ਆਤਮ ਵੇਖ ਵਖਾਇੰਦਾ। ਅੰਤਰ ਆਤਮ ਹਰਿ ਹਰਿ ਰੰਗ, ਰੰਗ ਰੰਗੀਲਾ ਆਪ ਜਣਾਈਆ। ਘਰ ਘਰ ਸੇਜ ਸੁਹੰਜਣੀ ਪਲੰਘ, ਬਿਨ ਪਾਵਾ ਚੂਲ ਟਿਕਾਈਆ। ਘਰ ਘਰ ਨਾਮ ਸੱਚਾ ਮਰਦੰਗ, ਅਨਹਦ ਨਾਦੀ ਨਾਦ ਵਜਾਈਆ। ਘਰ ਘਰ ਅੰਮ੍ਰਿਤ ਸਰੋਵਰ ਪਾਏ ਠੰਡ, ਨਿਝਰ ਝਿਰਨਾ ਰਿਹਾ ਝਿਰਾਈਆ। ਘਰ ਘਰ ਢਾਹੇ ਦਵੈਤੀ ਕੰਧ, ਮਾਇਆ ਮਮਤਾ ਪਰਦਾ ਆਪ ਉਠਾਈਆ। ਘਰ ਘਰ ਗੀਤ ਗੋਬਿੰਦ ਛੰਦ, ਸ਼ਾਸਤਰ ਸਿਮਰਤ ਭੇਵ ਨਾ ਰਾਈਆ । ਘਰ ਘਰ ਦੱਸੇ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਘਰ ਘਰ ਜੋਤ ਨਿਰੰਜਣ ਚੰਦ, ਸੂਰਜ ਚੰਦ ਮੁਖ ਸ਼ਰਮਾਈਆ। ਘਰ ਘਰ ਸੂਰਬੀਰ ਸੂਰਾ ਸਰਬੰਗ, ਗ੍ਰਹਿ ਮੰਦਰ ਆਸਣ ਲਾਈਆ। ਘਰ ਘਰ ਟੇਢੀ ਬੰਕ ਰਿਹਾ ਲੰਘ, ਉਚ ਮਹੱਲ ਅਟੱਲ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਕਲਜੁਗ ਧਾਰ, ਹਰਿ ਸਾਚਾ ਸਚ ਜਣਾਇੰਦਾ। ਛੋਟੇ ਬਾਲੇ ਤੇਰੀ ਅੰਤਮ ਵਾਰ, ਤੇਰਾ ਭੇਵ ਚੁਕਾਇੰਦਾ। ਨੂਰ ਇਲਾਹੀ ਮਦਦਗਾਰ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਲਾਸ਼ਰੀਕ ਸਾਂਝਾ ਯਾਰ, ਮੁਕਾਮੇ ਹੱਕ ਡੇਰਾ ਲਾਇੰਦਾ। ਤੇਰਾ ਮੇਲਾ ਵਿਚ ਸੰਸਾਰ, ਈਸਾ ਮੂਸਾ ਜੋੜ ਜੁੜਾਇੰਦਾ। ਮੁਹੰਮਦ ਕਰੇ ਇਕ ਤਿਆਰ, ਤੇਰੀ ਆਸਾ ਆਸਾ ਨਾਲ ਪਰਨਾਇੰਦਾ। ਲੇਖਾ ਜਾਣੇ ਵਿਚ ਸੰਸਾਰ, ਵਡ ਸੰਸਾਰੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਾਇਨਾਤ, ਹਰਿ ਕਰਤਾ ਆਪ ਜਣਾਈਆ। ਨਬੀ ਰਸੂਲਾਂ ਦੇਵੇ ਦਾਤ, ਆਲਮ ਉਲਮਾ ਕਰੇ ਪੜ੍ਹਾਈਆ। ਏਕਾ ਅਲਫ਼ ਦਏ ਨਜ਼ਾਤ, ਯੇ ਯੁਕਤੀ ਦਏ ਸਮਝਾਈਆ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਪਰਵਰਦਿਗਾਰ, ਬੇਪਰਵਾਹ ਆਪ ਜਣਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਅਪਰੰਪਰ ਆਪ ਕਰਾਇੰਦਾ। ਜੁਗ ਚੌਕੜੀ ਵੇਖਣਹਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਢਾਇੰਦਾ। ਲੱਖ ਚੁਰਾਸੀ ਦੇ ਆਧਾਰ, ਆਤਮ ਪਰਮਾਤਮ ਮੰਤਰ ਇਕ ਪੜ੍ਹਾਇੰਦਾ। ਕੋਟਨ ਕੋਟ ਕੋਟ ਬੋਲ ਜੈਕਾਰ, ਤਨ ਚੋਟ ਨਗਾਰੇ ਆਪ ਲਗਾਇੰਦਾ। ਨਿਰਮਲ ਜੋਤ ਕਰ ਉਜਿਆਰ, ਅੰਧ ਅੰਧੇਰ ਗਵਾਇੰਦਾ। ਪੀਰ ਪੈਗ਼ੰਬਰ ਪੈਜ ਸੁਆਰ, ਦਸਤਗੀਰ ਆਪਣਾ ਦਸਤ ਨਾਲ ਮਿਲਾਇੰਦਾ। ਸ਼ਰਅ ਜ਼ੰਜੀਰ ਕਰ ਤਿਆਰ, ਅੰਗ ਅੰਗ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਾਖਿਆਤ ਸਮਝਾਇੰਦਾ। ਸਾਚੀ ਸਿਖਿਆ ਸ੍ਰੀ ਭਗਵਾਨ, ਆਦਿ ਜੁਗਾਦਿ ਜਣਾਈਆ। ਨਿਰਗੁਣ ਸਰਗੁਣ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਆਤਮ ਪਰਮਾਤਮ ਇਕ ਗਿਆਨ, ਬ੍ਰਹਮ ਪਾਰਬ੍ਰਹਮ ਜਣਾਈਆ। ਗੁਰ ਕਾ ਨਾਉਂ ਰਸਨ ਵਖਾਣ, ਸਤਿਗੁਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਲੇਖੇ ਪਾਈਆ। ਜੁਗ ਚੌਕੜੀ ਉਤਰੇ ਘਾਟ, ਹਰਿ ਜੂ ਆਪਣਾ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਚੋਲਾ ਗਿਆ ਪਾਟ, ਥਿਰ ਕੋਇ ਰਹਿਣ ਨਾ ਪਾਇੰਦਾ। ਕਲਜੁਗ ਅੰਤ ਆਏ ਅੰਧੇਰੀ ਰਾਤ, ਚੌਦਸ
ਚੰਦ ਨਾ ਕੋਇ ਚੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਨਾਰ ਹੋਏ ਕਮਜ਼ਾਤ, ਕੁਲੱਖਣੀ ਰੂਪ ਆਪ ਵਟਾਇੰਦਾ। ਹਰਿ ਕੰਤ ਨਾ ਬੰਨ੍ਹੇ ਕੋਇ ਨਾਤ, ਨਾਤਾ ਬਿਧਾਤਾ ਨਾ ਕੋਇ ਜੁੜਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਵਖਾਇੰਦਾ। ਨਾਨਕ ਨਿਰਗੁਣ ਕਰ ਪਰਗਟ, ਪਰਗਟ ਆਪਣਾ ਹੁਕਮ ਜਣਾਇੰਦਾ। ਸਚਖੰਡ ਦਵਾਰ ਵਖਾਏ ਸਾਚਾ ਹੱਟ, ਸਚਖੰਡ ਨਿਵਾਸੀ ਕੁੰਡਾ ਲਾਹਿੰਦਾ। ਪੁਰਖ ਅਕਾਲ ਨਿਰਮਲ ਨੂਰ ਜੋਤ ਹੱਡ ਮਾਸ ਨਾੜੀ ਨਾ ਕੋਇ ਰੱਤ, ਤਤਵ ਤਤ ਨਾ ਕੋਇ ਰਖਾਇੰਦਾ। ਨਾ ਕੋਈ ਵਿਦਿਆ ਨਾ ਕੋਈ ਮਤ, ਮਨ ਬੁਧ ਨਾ ਗੰਢ ਪੁਵਾਇੰਦਾ। ਇਕ ਇਕੱਲਾ ਰਿਹਾ ਵਸ, ਦੂਸਰ ਨਜ਼ਰ ਕੋਇ ਨਾ ਆਇੰਦਾ। ਨਾਨਕ ਨਿਰਗੁਣ ਮਾਰਗ ਦੇਵੇ ਦੱਸ, ਸਾਚੀ ਸਿਖਿਆ ਆਪ ਸਮਝਾਇੰਦਾ। ਸਰਬ ਜੀਆਂ ਦਾ ਇਕੋ ਰਸ, ਰਸ ਰਸੀਆ ਹੱਥ ਫੜਾਇੰਦਾ। ਲੋਕਮਾਤ ਦੇਣਾ ਨੱਸ ਨੱਸ, ਬਣ ਪਾਂਧੀ ਪੰਧ ਮੁਕਾਇੰਦਾ। ਚਾਰ ਵਰਨ ਮਿਲੌਣਾ ਹੱਸ ਹੱਸ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹਾਇੰਦਾ। ਸ੍ਰਿਸ਼ਟ ਸਬਾਈ ਕਰ ਇਕੱਠ, ਪੁਰਖ ਅਕਾਲ ਦੀਨ ਦਿਆਲ ਇਸ਼ਟ ਦੇਵ ਗੁਰ ਇਕ ਜਣਾਇੰਦਾ। ਅੰਮ੍ਰਿਤ ਆਤਮ ਘਰ ਘਰ ਝੱਟ, ਨਿਝਰ ਝਿਰਨਾ ਇਕ ਝਿਰਾਇੰਦਾ। ਸ਼ਬਦ ਅਗੰਮੀ ਮਾਰ ਸੱਟ, ਨਾਮ ਨਿਧਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਾਤ, ਵਡ ਕਰਾਮਾਤ, ਨਿਰਗੁਣ ਨਾਨਕ ਸਰਗੁਣ ਝੋਲੀ ਪਾਇੰਦਾ। ਨਾਨਕ ਮਿਲਿਆ ਨਾਮ ਨਿਧਾਨਾ, ਨਾਮ ਸਤਿ ਦਏ ਵਰਤਾਈਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨਾ, ਸਚਖੰਡ ਨਿਵਾਸੀ ਆਪ ਵਰਤਾਈਆ। ਸ੍ਰਿਸ਼ਟ ਸਬਾਈ ਦੇਣਾ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਮੁੱਲਾਂ ਸ਼ੇਖ਼ ਮਸਾਇਕ ਪੰਡਤ ਹੋਣ ਹੈਰਾਨਾ, ਹਰਿ ਕਾ ਭੇਵ ਨਾ ਕੋਇ ਜਣਾਈਆ। ਮਾਰਨਾ ਤੀਰ ਇਕ ਨਿਸ਼ਾਨਾ, ਬਿਰਹੋਂ ਅਗਨੀ ਦਏ ਬੁਝਾਈਆ। ਦਰਸ ਦਿਖਾਏ ਮਰਦ ਮਰਦਾਨਾ, ਵਡ ਮਰਦਾਨਗੀ ਆਪ ਕਮਾਈਆ। ਬੋਧ ਅਗਾਧਾ ਖੇਲ ਮਹਾਨਾ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਨਿਸ਼ਅੱਖਰ ਅੱਖਰ ਕਰੇ ਪਰਵਾਨਾ, ਨਾਮ ਪਰਵਾਨਾ ਦਏ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਾਖਿਆਤ ਨਿਰਗੁਣ ਸਰਗੁਣ ਆਪ ਜਣਾਈਆ। ਨਾਨਕ ਨਿਰਗੁਣ ਕਰ ਪਰਵਾਨ, ਲੋਕਮਾਤ ਵੇਖ ਵਖਾਈਆ। ਸ੍ਰਿਸ਼ਟ ਸਬਾਈ ਏਕਾ ਦਾਤ, ਏਕਾ ਅੱਖਰ ਕਰੇ ਪੜ੍ਹਾਈਆ। ਪੁਰਖ ਅਬਿਨਾਸ਼ੀ ਕਮਲਾਪਾਤ, ਨਿਰਗੁਣ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਇਕ ਜਮਾਤ, ਦੂਜੀ ਪੱਟੀ ਨਾ ਕੋਇ ਪੜ੍ਹਾਈਆ। ਸ੍ਰੀ ਭਗਵਾਨ ਸਾਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਆਤਮ ਪਰਮਾਤਮ ਸਾਚੀ ਗਾਥ, ਸਾਚਾ ਸੋਹਲਾ ਇਕ ਸੁਣਾਈਆ। ਹੋਏ ਸਹਾਈ ਅਨਾਥਾਂ ਅਨਾਥ, ਦੀਨਾਂ ਨਾਥਾਂ ਦਇਆ ਕਮਾਈਆ। ਧੁਰ ਦੀ ਬਾਣੀ ਗਾਏ ਗਾਥ, ਏਕੰਕਾਰਾ ਮੁਖ ਸਾਲਾਹੀਆ। ਸਤਿ ਨਾਮ ਮਿਲੀ ਦਾਤ, ਕਰਤਾ ਪੁਰਖ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਨਾਉਂ ਆਪ ਦ੍ਰਿੜਾਈਆ। ਆਪਣਾ ਨਾਉਂ ਸ਼ਬਦ ਗੁਰ ਗਿਆਨ, ਨਿਰਗੁਣ ਨਾਨਕ ਨਾਮ ਪੜ੍ਹਾਇਆ। ਲੇਖਾ ਲਿਖ ਲਿਖ ਲੇਖ ਮਹਾਨ, ਏਕਾ ਪਾਂਜਾ ਜੋੜ ਜੁੜਾਇਆ। ਤ੍ਰੈ ਤ੍ਰੈ ਮੇਲਾ ਵਿਚ ਜਹਾਨ, ਪੰਚਮ ਪੰਚਮ ਗੰਢ ਰਖਾਇਆ। ਨਾਨਕ ਅੰਗਦ ਕਰ ਪਰਵਾਨ, ਅਮਰੂ ਭੇਵ ਚੁਕਾਇਆ। ਅਮਰ ਦਾਸ ਰਾਮ ਦਾਸ ਸਚ ਅਸ਼ਨਾਨ, ਸਰ ਸਰੋਵਰ ਆਪ ਕਰਾਇਆ। ਗੁਰ ਅਰਜਨ ਗੁਰ ਗੁਰ ਦੇ ਫ਼ਰਮਾਣ, ਗੁਰੂ ਗ੍ਰੰਥ ਗੁਰਦੇਵ ਇਕ ਉਪਾਇਆ। ਸ੍ਰਿਸ਼ਟ ਸਬਾਈ ਦੇਵੇ ਮਾਣ, ਅਭਿਮਾਨ, ਕੋਇ ਰਹਿਣ ਨਾ ਪਾਇਆ। ਹਿੰਦੂ
ਮੁਸਲਮ ਸਿੱਖ ਈਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਾਰੇ ਗਾਣ, ਦੂਸਰ ਵੰਡ ਨਾ ਕੋਇ ਰਖਾਇਆ। ਭਗਤ ਭਗਵੰਤ ਕੱਠੇ ਕੀਤੇ ਆਣ, ਤੇਈ ਅਵਤਾਰ ਗੁਰੂ ਦਸ ਈਸਾ ਮੂਸਾ ਮੁਹੰਮਦ ਏਕਾ ਗੰਢ ਪੁਵਾਇਆ। ਇਕ ਖ਼ੁਦਾਏ ਇਕ ਰਹਿਮਾਨ, ਤੌਫ਼ੀਕ ਇਕੋ ਇਕ ਬੇਪਰਵਾਹਿਆ। ਏਕਾ ਰਮੱਯਾ ਏਕਾ ਰਾਮ, ਏਕਾ ਕ੍ਰਿਸ਼ਨਾ ਨਾਉਂ ਧਰਾਇਆ। ਏਕਾ ਨਾਨਕ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਸੁਣਾਇਆ। ਸ੍ਰਿਸ਼ਟ ਸਬਾਈ ਕਰੋ ਧਿਆਨ, ਕਰਵਟ ਹਰਿ ਜੂ ਰਿਹਾ ਬਦਲਾਇਆ। ਕਲਜੁਗ ਵੇਖੇ ਅੰਧੇਰੀ ਸ਼ਾਮ, ਜਗਤ ਅੰਧੇਰਾ ਛਾਇਆ। ਧੁਰ ਦਰਗਾਹੀ ਇਕ ਕਲਾਮ, ਕਲਮਾ ਨਬੀ ਰਸੂਲ ਪੜ੍ਹਾਇਆ। ਸ਼ਾਹ ਪਾਤਸ਼ਾਹ ਸੱਚਾ ਅਮਾਮ, ਸਿਰ ਅਮਾਮਾਂ ਡੇਰਾ ਰਿਹਾ ਲਗਾਇਆ। ਏਕਾ ਜੋਤੀ ਕਰ ਪਰਵਾਨ, ਗੋਬਿੰਦ ਆਪਣੀ ਗੋਦ ਸੁਹਾਇਆ। ਪੁਰਖ ਅਕਾਲ ਹੋ ਮਿਹਰਵਾਨ, ਪਿਤਾ ਪੂਤ ਲਏ ਉਠਾਇਆ । ਸ਼ਬਦ ਅਗੰਮੀ ਦੇ ਫ਼ਰਮਾਣ, ਸਤਿ ਸਤਿਵਾਦੀ ਰਾਹ ਚਲਾਇਆ। ਨਾਮ ਖੰਡਾ ਤੇਜ਼ ਕਰਪਾਨ, ਬ੍ਰਹਿਮੰਡਾਂ ਪਾਰ ਕਰਾਇਆ। ਗੋਬਿੰਦ ਕਾਇਆ ਗਾਤਰੇ ਪਾਇਆ ਆਣ, ਲੋਹਾਰ ਤਰਖਾਣ ਨਾ ਕਿਸੇ ਘੜਾਇਆ। ਅੰਮ੍ਰਿਤ ਨਿਧਾਨ ਦਿਤਾ ਜਾਮ, ਅੰਮਿਉਂ ਰਸ ਆਪਣਾ ਰਸ ਚਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਮਾਰਗ ਲਾਇਆ। ਜੁਗ ਜੁਗ ਮਾਰਗ ਹਰਿ ਗੋਬਿੰਦ, ਗੋਬਿੰਦ ਧਾਰ ਚਲਾਈਆ। ਅੰਮ੍ਰਿਤ ਸਰੋਵਰ ਸਾਗਰ ਸਿੰਧ, ਸਿੰਧ ਆਪਣਾ ਰੂਪ ਵਟਾਈਆ । ਪੂਤ ਸਪੂਤਾ ਉਪਜੀ ਬਿੰਦ, ਬਿੰਦ ਏਕਾ ਏਕ ਪਰਗਟਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਗੋਬਿੰਦ ਮੀਤਾ, ਮਿੱਤਰ ਪਿਆਰਾ ਆਪ ਜਣਾਇੰਦਾ। ਕਲਜੁਗ ਅੰਤਮ ਸਾਚੀ ਰੀਤਾ, ਰੀਤੀਵਾਨ ਆਪ ਦਰਸਾਇੰਦਾ। ਹਰਿ ਕਾ ਨਾਉਂ ਸਦਾ ਅਨਡੀਠਾ, ਨਜ਼ਰ ਕਿਸੇ ਨਾ ਆਇੰਦਾ। ਹਰਿ ਕਾ ਅੰਮ੍ਰਿਤ ਅੰਮਿਉਂ ਰਸ ਮੀਠਾ, ਰਸਨਾ ਮੁਖ ਨਾ ਕੋਇ ਚੁਆਇੰਦਾ। ਹਰਿ ਕਾ ਨਾਉਂ ਸਾਚੀ ਗੀਤਾ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਹਰਿ ਕਾ ਮੰਦਰ ਗੁਰਦਵਾਰ ਮੰਦਰ ਮਸਜਦ ਮਠ ਸ਼ਿਵਦਵਾਲ ਮਸੀਤਾ, ਮਸਲਾ ਹੱਕ ਹੱਕ ਸੁਣਾਇੰਦਾ। ਹਰਿ ਕਾ ਨਾਉਂ ਪੱਤਤ ਪੁਨੀਤਾ, ਪੱਤਤ ਪਾਪੀ ਪਾਰ ਕਰਾਇੰਦਾ। ਹਰਿ ਕਾ ਮੇਲ ਹਸਤ ਕੀਟਾ, ਊਚ ਨੀਚ ਨਾ ਕੋਇ ਰਖਾਇੰਦਾ। ਹਰਿ ਕਾ ਨਾਉਂ ਮਿੱਠਾ ਕਰੇ ਕੌੜਾ ਰੀਠਾ, ਅੰਮ੍ਰਿਤ ਰਸ ਇਕ ਭਰਾਇੰਦਾ। ਹਰਿ ਕਾ ਨਾਉਂ ਸਦਾ ਜੀਤਾ, ਜਨਮ ਮਰਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੁਰਖ ਅਕਾਲਾ ਦੀਨ ਦਿਆਲਾ ਗੁਰ ਗੋਬਿੰਦ ਇਹ ਸਮਝਾਇੰਦਾ। ਗੋਬਿੰਦ ਮਿਲਿਆ ਹਰਿ ਨਿਰੰਕਾਰਾ, ਨਿਜ ਘਰ ਸਾਚੇ ਵੱਜੀ ਵਧਾਈਆ। ਨਾਨਕ ਕਰਿਆ ਇਕ ਪਿਆਰਾ, ਪਿਆਰ ਪਿਆਰ ਵਿਚ ਪਰਗਟਾਈਆ। ਦੂਸਰ ਨਾ ਕੋਈ ਦਿਸੇ ਸਹਾਰਾ, ਓਟ ਅਵਰ ਨਾ ਕੋਇ ਤਕਾਈਆ। ਕਿਲਾ ਕੋਟ ਸਚ ਮਨਾਰਾ, ਸਚਖੰਡ ਸਾਚਾ ਨਜ਼ਰੀ ਆਈਆ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਪਿਤਾ ਪੂਤ ਕਰੇ ਪਿਆਰਾ, ਪੂਤ ਸਪੂਤਾ ਗੋਦ ਉਠਾਈਆ। ਏਕਾ ਵਣਜ ਇਕ ਅਪਾਰਾ, ਏਕਾ ਹੱਟ ਦਏ ਖੁਲ੍ਹਾਈਆ। ਲੋਕਮਾਤ ਦਾ ਸਚ ਕਿਨਾਰਾ, ਗੋਬਿੰਦ ਤੇਰਾ ਘਾਟ ਬਣਾਈਆ। ਸਰਬ ਜੀਆਂ ਦਾ ਸਚ ਪਿਆਰਾ, ਸਾਚੀ ਸਿਖਿਆ ਇਕ ਜਣਾਈਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਣਾ ਇਕ ਆਧਾਰਾ, ਦੂਈ ਦਵੈਤ ਨਾ ਕੋਇ ਰਖਾਈਆ। ਸਾਚਾ ਮਗ ਪੰਥ ਪੁਰਖ ਅਕਾਲ ਚਲੇ ਨਿਆਰਾ, ਅਕਾਲ ਅਕਾਲ ਅਕਾਲ
ਜਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰਨਾ ਖ਼ਬਰਦਾਰਾ, ਖੰਡਾ ਖੜਗ ਨਾਮ ਚਮਕਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਨਿਰੰਕਾਰਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਆਪੇ ਲਾਈਆ। ਗੁਰ ਗੋਬਿੰਦ ਸੁਣਿਆ ਹਰਿ ਸੰਦੇਸਾ, ਪ੍ਰਭ ਅੱਗੇ ਸੀਸ ਝੁਕਾਈਆ। ਸਾਹਿਬ ਸੁਲਤਾਨ ਤੇਰੀ ਸਚ ਆਦੇਸਾ, ਦੋ ਜਹਾਨ ਤੇਰੀ ਵਡਿਆਈਆ। ਤੇਰਾ ਸਤਿ ਸਰੂਪ ਏਕਾ ਵੇਖਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਤੇਰੀ ਸਿਖਿਆ ਮੁੱਛ ਦਾੜ੍ਹੀ ਕੇਸਾ, ਅੰਗ ਭੰਗ ਨਾ ਕੋਇ ਕਰਾਈਆ। ਆਦਿ ਜੁਗਾਦਿ ਜੁਗ ਜੁਗ ਰਹੇ ਹਮੇਸ਼ਾ, ਹਰਿ ਸੱਜਣ ਸੱਚੇ ਮਾਹੀਆ। ਨਾਨਕ ਨਿਰਗੁਣ ਸੇਵਾ ਕਰੀ ਧਰ ਧਰ ਮੋਢੇ ਭੂਰੀ ਖੇਸਾ, ਚਾਰੋਂ ਕੁੰਟ ਦਰ ਦਰਵੇਸ਼ ਫੇਰੀ ਪਾਈਆ। ਅਰਜਨ ਗੁਰ ਗੁਰ ਲਿਖ ਲਿਖ ਲੇਖਾ, ਅਗਨੀ ਤਤ ਤਤ ਗਿਆ ਜਲਾਈਆ। ਸਤਿਜੁਗ ਤ੍ਰੇਤਾ ਦਵਾਪਰ ਤੇਰਾ ਪੈਂਦਾ ਰਿਹਾ ਭੁਲੇਖਾ, ਸਾਚਾ ਨੂਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਸਿਰ ਮੇਰੇ ਹੱਥ ਰੱਖ ਸਵਾਮੀ, ਸਵਾਲ ਇਕੋ ਇਕ ਰਖਾਇੰਦਾ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਕਰਮੀ ਕਰਮ ਕਮਾਇੰਦਾ। ਸਰਬ ਜੀਆਂ ਘਟ ਅੰਤਰਜਾਮੀ, ਘਰ ਘਰ ਆਸਣ ਲਾਇੰਦਾ। ਬੋਧ ਅਗਾਧ ਅਗੰਮੀ ਬਾਣੀ, ਗੁਰ ਗੁਰ ਨਾਦ ਵਜਾਇੰਦਾ। ਅੰਮ੍ਰਿਤ ਆਤਮ ਠੰਡਾ ਪਾਣੀ, ਸਰ ਸਰੋਵਰ ਵਖਾਇੰਦਾ। ਮਹਿਮਾ ਤੇਰੀ ਅਕਥ ਕਹਾਣੀ, ਕਥਨਾ ਕਥ ਨਾ ਕੋਇ ਜਣਾਇੰਦਾ। ਤੇਰਾ ਲੇਖਾ ਚਾਰ ਖਾਣੀ, ਚਾਰੇ ਖਾਣੀ ਮੇਲ ਮਿਲਾਇੰਦਾ। ਤੇਰਾ ਨਾਉਂ ਚਾਰੇ ਬਾਣੀ, ਚਾਰੇ ਬਾਣੀ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੋਹੇ ਇਕੋ ਆਸ ਤਕਾਇੰਦਾ। ਇਕੋ ਰੱਖੀ ਤੇਰੀ ਆਸ, ਪੁਰਖ ਅਕਾਲ ਵਡੀ ਵਡਿਆਈਆ। ਸਦਾ ਸਦਾ ਵਸੀਂ ਮੇਰੇ ਪਾਸ, ਵਿਛੜ ਕਦੇ ਨਾ ਜਾਈਆ। ਚਾਰ ਵਰਨ ਬੁਝਾਵਾਂ ਪਿਆਸ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਤ੍ਰਿਖਾ ਨਾ ਕੋਇ ਜਣਾਈਆ। ਸਾਚੇ ਮੰਦਰ ਪਾਵਾਂ ਰਾਸ, ਗੋਪੀ ਕਾਹਨ ਆਪ ਨਚਾਈਆ। ਗ਼ਰੀਬ ਨਿਮਾਣਿਆਂ ਪੁੱਛਾਂ ਵਾਤ, ਇਕੋ ਤੇਰੀ ਓਟ ਤਕਾਈਆ। ਊਚਾਂ ਨੀਚਾਂ ਦਿਆਂ ਨਜ਼ਾਤ, ਨਿਜ ਘਰ ਮੇਲਾ ਸਹਿਜ ਸੁਭਾਈਆ। ਸ੍ਰਿਸ਼ਟ ਸਬਾਈ ਇਕੋ ਦਾਤ, ਤੇਰਾ ਨਾਉਂ ਵਰਤਾਈਆ। ਪੁਰਖ ਅਬਿਨਾਸ਼ੀ ਕਮਲਾਪਾਤ, ਸਾਕ ਸੱਜਣ ਸੈਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮਾਰਗ ਤੇਰੇ ਦਰ ਤੇਰੇ ਘਰ ਵਖਾਈਆ। ਤੇਰਾ ਦਰ ਸੱਚਾ ਦਰਵਾਜ਼ਾ, ਦਰਗਹਿ ਤੇਰੀ ਸਚ ਵਡਿਆਈਆ। ਤੂੰ ਆਦਿ ਜੁਗਾਦਿ ਗ਼ਰੀਬ ਨਿਵਾਜ਼ਾ, ਜੁਗ ਜੁਗ ਆਪਣੀ ਧਾਰ ਚਲਾਈਆ। ਕਰ ਕਿਰਪਾ ਮੇਰਾ ਸਾਜਣ ਸਾਜਾ, ਦੁਸ਼ਟ ਦਮਨ ਖ਼ੁਸ਼ੀ ਮਨਾਈਆ। ਤੇਰਾ ਨਾਮ ਅਗੰਮੀ ਵਾਜਾ, ਦਿਵਸ ਰੈਣ ਕਰੇ ਸ਼ਨਵਾਈਆ। ਏਥੇ ਓਥੇ ਦੋ ਜਹਾਨ, ਰੱਖੇ ਲਾਜਾ, ਸਾਹਿਬ ਸੁਲਤਾਨ ਵਡੀ ਵਡਿਆਈਆ। ਕਲਜੁਗ ਅੰਤਮ ਰਚਾ ਕਾਜਾ, ਪੰਜ ਤਤ ਕਰਾਂ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸੇਵਾ ਸਚ ਕਮਾਈਆ। ਤੇਰੀ ਸੇਵਾ ਕਰਾਂ ਵਿਚ ਸੰਸਾਰ, ਚਾਉ ਘਨੇਰਾ ਇਕ ਰਖਾਇਆ। ਊਚਾਂ ਨੀਚਾਂ ਦੇ ਆਧਾਰ, ਤੇਰਾ ਨਾਉਂ ਇਕ ਸਮਝਾਇਆ। ਤੇਰਾ ਤਤ ਕਰ ਪਿਆਰ, ਪੰਚਮ ਮੇਲਾ ਜੋੜ ਜੁੜਾਇਆ । ਪੰਚਮ ਮਾਰਨਹਾਰ ਹੰਕਾਰ, ਪੰਚਮ ਨਾਦ ਸ਼ਬਦ ਸੁਣਾਇਆ। ਪੰਚਮ ਪੰਚ ਕਰ ਸਰਦਾਰ, ਪੰਚਮ ਲੇਖਾ ਹੱਥ ਫੜਾਇਆ। ਲੱਖ ਚੁਰਾਸੀ ਵਿਚੋਂ ਕੱਢ ਬਾਹਰ, ਸਚ ਨਿਸ਼ਾਨਾ
ਇਕ ਰਖਾਇਆ। ਖੜਗ ਖੰਡਾ ਤੇਜ਼ ਕਟਾਰ, ਪ੍ਰੇਮ ਪਿਆਰ ਨਾਲ ਰੰਗਾਇਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਵੇਖ ਵਖਾਇਆ। ਪੰਚਮ ਪੰਚ ਕਰ ਤਿਆਰ, ਪੰਚਮ ਨਾਤਾ ਮੋਹ ਤੁੜਾਇਆ। ਪੰਚਮ ਪੰਚ ਬੋਲ ਜੈਕਾਰ, ਤੇਰਾ ਨਾਉਂ ਸੁਣਾਇਆ। ਸਭ ਦਾ ਦਾਤਾ ਪੁਰਖ ਅਕਾਲ, ਅਕਲ ਕਲਾ ਵਰਤਾਇਆ। ਅੰਮ੍ਰਿਤ ਜਾਮ ਇਕ ਪਿਆਲ, ਸਬਰ ਪਿਆਲਾ ਹੱਥ ਫੜਾਇਆ। ਸੇਵਾ ਕਰੇ ਸਦਾ ਮਹਾਕਾਲ, ਕਾਲ ਨੇੜ ਨਾ ਲਾਗੇ ਰਾਇਆ। ਗੁਰਮੁਖਾਂ ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਿਆਂ ਸਮਝਾਇਆ। ਤੇਰੀ ਕਿਰਪਾ ਵਸਾਂ ਨਾਲ ਨਾਲ, ਵਿਛੜ ਕਦੇ ਨਾ ਜਾਇਆ। ਝੂਠੀ ਮਾਇਆ ਜਗਤ ਧੰਨ ਮਾਲ, ਗੁਰਸਿਖ ਪੋਹ ਨਾ ਸਕੇ ਰਾਇਆ। ਰਸਨਾ ਜਿਹਵਾ ਜਪੇ ਅਕਾਲ ਅਕਾਲ, ਦੂਜਾ ਇਸ਼ਟ ਨਾ ਕੋਇ ਮਨਾਇਆ। ਗੁਰਸਿਖ ਕਿਸੇ ਅੱਗੇ ਨਾ ਕਰੇ ਸਵਾਲ, ਬਿਨ ਤੁਧ ਮੰਗਣ ਦਰ ਨਾ ਕਿਸੇ ਜਾਇਆ। ਹਰਿਜਨ ਆਏ ਨਾ ਕਦੇ ਜਵਾਲ, ਜ਼ਾਲਮ ਹੱਥ ਨਾ ਕੋਇ ਉਠਾਇਆ। ਸਦਾ ਸਦਾ ਸਦ ਕਰੇ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਧਰਾਇਆ। ਤੇਰੀ ਘਾਲਣ ਦੱਸਾਂ ਘਾਲ, ਸਾਚੀ ਘਾਲਣ ਇਕ ਸਮਝਾਇਆ। ਗੁਰ ਗੁਰ ਸਤਿਗੁਰ ਬਣ ਦਲਾਲ, ਜਗਤ ਦਿਲਾਸਾ ਇਕ ਰਖਾਇਆ। ਗੁਰਸਿਖ ਖਾਣਾ ਹੱਕ ਹਲਾਲ, ਦੂਸਰ ਵਸਤ ਨਾ ਨੈਣ ਉਠਾਇਆ। ਸ੍ਰਿਸ਼ਟ ਸਬਾਈ ਧੀਆਂ ਭੈਣਾਂ ਜਾਣ, ਮਾਤ ਪਿਤ ਰੂਪ ਵਖਾਇਆ। ਗੁਰ ਕਾ ਸ਼ਬਦ ਸੁਘੜ ਸੁਜਾਨ, ਮੂਰਖ ਮੂੜ੍ਹ ਦਏ ਤਰਾਇਆ। ਗੋਬਿੰਦ ਮਾਰਿਆ ਤੀਰ ਨਿਸ਼ਾਨ, ਅਣਿਆਲਾ ਆਪ ਚਲਾਇਆ। ਸੇਵਾ ਕਰੇ ਮਾਤ ਮਹਾਨ, ਸੇਵਾਦਾਰ ਆਪ ਹੋ ਜਾਇਆ। ਆਪਣੀ ਬਿੰਦ ਲੇਖੇ ਲਾਏ ਤੇਰੇ ਭਗਵਾਨ, ਪੁੱਤਰ ਨੀਹਾਂ ਹੇਠ ਦਬਾਇਆ। ਚਾਰੇ ਵਰਨ ਕਰੇ ਪਰਵਾਨ, ਚਾਰੇ ਸੁਤ ਭੇਟ ਚੜ੍ਹਾਇਆ। ਚੌਥੇ ਯੁਗ ਦੇਵੇ ਦਾਨ, ਚਾਰ ਵਰਨ ਇਕ ਸਰਨਾਇਆ। ਬਰਨ ਅਠਾਰਾਂ ਹੋਣ ਹੈਰਾਨ, ਨੌਂ ਅਠਾਰਾਂ ਮੋਹ ਤੁੜਾਇਆ। ਤੂ ਹੀ ਤੂ ਹੀ ਸਾਰੇ ਗਾਣ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਗੁਰਸਿਖ ਹੋਏ ਨਾ ਕੋਇ ਬੇਈਮਾਨ, ਤੇਰਾ ਨਾਉਂ ਹੱਟ ਨਾ ਕਿਸੇ ਵਿਕਾਇਆ। ਜਿਸ ਤੇਰਾ ਅੰਮ੍ਰਿਤ ਕੀਤਾ ਪਾਨ, ਸੋ ਤੇਰੇ ਰੂਪ ਸਮਾਇਆ। ਜੋ ਮੇਰੀ ਸਿਖਿਆ ਭੁੱਲੇ ਵਿਚ ਜਹਾਨ, ਏਥੇ ਓਥੇ ਸਕੇ ਨਾ ਕੋਇ ਬਚਾਇਆ। ਨਾਨਕ ਨਿਰਗੁਣ ਜ਼ਾਮਨੀ ਨਾ ਦੇਵੇ ਆਣ, ਗੋਬਿੰਦ ਅੰਤ ਨਾ ਲਏ ਛੁਡਾਇਆ। ਝੂਠੀ ਮਾਇਆ ਨਾ ਕਰੇ ਕੋਈ ਪਛਾਣ, ਸਾਚਾ ਨਾਮ ਧੰਨ ਗੁਰਸਿਖਾਂ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਧਾਰਾ ਸਚ ਸੁਣਾਇਆ। ਗੋਬਿੰਦ ਸਿੰਘ ਸਿੰਘ ਗੁਰ ਬਲਕਾਰ, ਏਕਾ ਏਕ ਜਣਾਈਆ। ਅੰਮ੍ਰਿਤ ਪਿਆਲਾ ਠੰਡਾ ਠਾਰ, ਗੁਰਮੁਖਾਂ ਰਸ ਚਖਾਈਆ। ਪੰਚਮ ਪੰਚ ਕਰ ਤਿਆਰ, ਤ੍ਰੈਗੁਣ ਅਤੀਤਾ ਵੇਖੇ ਚਾਈਂ ਚਾਈਂਆ। ਆਪੇ ਨਿਉਂ ਨਿਉਂ ਕਰੇ ਨਿਮਸਕਾਰ, ਗੁਰਸਿਖਾਂ ਦਏ ਵਡਿਆਈਆ। ਗੁਰਸਿਖ ਸੱਚਾ ਸਰਦਾਰ, ਲੋਕਮਾਤ ਸਰਬ ਜਸ ਗਾਈਆ। ਭੁੱਲ ਨਾ ਜਾਏ ਹਰਿ ਅਬਿਨਾਸ਼, ਅਬਿਨਾਸ਼ੀ ਆਪਣਾ ਹੁਕਮ ਸੁਣਾਈਆ। ਹਰਿ ਕਾ ਮੰਦਰ ਖੇਲ ਤਮਾਸ਼, ਹਰਿ ਕੀ ਪੌੜ੍ਹੀ ਦਏ ਚੜ੍ਹਾਈਆ। ਗੁਰੂ ਦਵਾਰੇ ਸਾਚੇ ਹੱਟ ਕੋਈ ਨਾ ਰਹੇ ਬਦਮੁਆਸ਼, ਬਦੀ ਕਰਨ ਕੋਇ ਨਾ ਪਾਈਆ। ਏਕਾ ਮੰਤਰ ਨਾਮ ਸਤਿ ਜਣਾ ਖ਼ਾਸ਼, ਖ਼ਾਹਸ਼ ਸਭ ਦੀ ਪੂਰ ਕਰਾਈਆ। ਵਾਹਿਗੁਰੂ ਵਸੇ ਸਦਾ ਪਾਸ, ਖ਼ਾਲਸ ਖ਼ਾਲਸਾ ਦਏ ਜਣਾਈਆ। ਫ਼ਤਹਿ ਡੰਕਾ ਵਜਾਏ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣੇ ਨਾਉਂ ਦਏ ਵਡਿਆਈਆ। ਹਰਿਜਨ ਰਸਨ ਜਪਣ ਸਵਾਸ ਸਵਾਸ, ਆਤਮ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਸਾਚੀ
ਧਾਰ ਆਪ ਸਮਝਾਈਆ। ਗੋਬਿੰਦ ਧਾਰ ਇਕ ਅਨਡੀਠ, ਚਾਰ ਵਰਨ ਸਮਝਾਇੰਦਾ। ਕਲਜੁਗ ਅੰਤਮ ਬਦਲੇ ਰੀਤ, ਰੀਤੀਵਾਨ ਇਕ ਅਖਵਾਇੰਦਾ। ਸ੍ਰਿਸ਼ਟ ਸਬਾਈ ਸਾਚਾ ਗੀਤ, ਪੁਰਖ ਅਕਾਲ ਸਮਝਾਇੰਦਾ। ਏਕੰਕਾਰਾ ਇਕ ਇਕੱਲਾ ਵਸਣਹਾਰਾ ਮੰਦਰ ਮਸੀਤ, ਠਾਕਰ ਸ਼ਿਵਦਵਾਲੇ ਫੇਰਾ ਪਾਇੰਦਾ। ਘਟ ਘਟ ਪਰਖਣਹਾਰਾ ਨੀਤ, ਗ੍ਰਹਿ ਗ੍ਰਹਿ ਆਪਣਾ ਆਸਣ ਲਾਇੰਦਾ। ਕਰਨਹਾਰਾ ਪੱਤਤ ਪੁਨੀਤ, ਪੱਤਤ ਪਾਪੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਿਖ ਵਡਿਆਇੰਦਾ। ਸਾਚੀ ਸਿਖਿਆ ਜਾਣਾ ਨਾ ਭੁੱਲ, ਅਭੁੱਲ ਆਪ ਜਣਾਈਆ। ਗੁਰਸਿਖ ਗੁਰ ਗੋਬਿੰਦ ਬਣਾਈ ਆਪਣੀ ਕੁਲ, ਪਿਤਾ ਪੂਤ ਨਾ ਕੋਇ ਵਡਿਆਈਆ। ਏਕਾ ਦੇਵੇ ਨਾਮ ਅਨਮੁਲ, ਕੀਮਤ ਕਰਤਾ ਨਾ ਕੋਇ ਲਗਾਈਆ। ਲੋਕਮਾਤ ਫੁਲ ਫੁਲਵਾੜੀ ਜਾਏ ਫੁਲ, ਪੱਤ ਟਹਿਣੀ ਆਪ ਮਹਿਕਾਈਆ। ਗੁਰ ਚਰਨ ਪ੍ਰੀਤੀ ਜਾਣਾ ਘੁਲ, ਦੂਸਰ ਸੇਵ ਨਾ ਕੋਇ ਕਮਾਈਆ। ਚਾਰ ਵਰਨ ਦਵਾਰਾ ਗਿਆ ਖੁਲ੍ਹ, ਅਧਵਿਚਕਾਰ ਨਾ ਕੋਇ ਅਟਕਾਈਆ। ਅੰਮ੍ਰਿਤ ਭੰਡਾਰ ਨਾ ਜਾਏ ਡੁਲ੍ਹ, ਭਰ ਪਿਆਲਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸਤਿਗੁਰ ਸੱਜਣ, ਹਰਿ ਹਰਿ ਹਰਿ ਆਪ ਜਣਾਇੰਦਾ। ਗੁਰਮੁਖ ਤੇਰਾ ਇਕੋ ਮਜਨ, ਗੁਰ ਚਰਨ ਅਸ਼ਨਾਨ ਕਰਾਇੰਦਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਗੋਬਿੰਦ ਸੂਰਾ ਪੜਦੇ ਕੱਜਣ, ਸਿਰ ਸਭ ਦੇ ਹੱਥ ਟਿਕਾਇੰਦਾ। ਏਥੇ ਓਥੇ ਰੱਖੇ ਲੱਜਣ, ਲਾਜਾਵੰਤ ਆਪ ਹੋ ਜਾਇੰਦਾ। ਬੇਮੁਖ ਹੋ ਕੇ ਜੋ ਦਰ ਤੋਂ ਭੱਜਣ, ਤਿਨ੍ਹ ਧੱਕਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਰਖਾਇੰਦਾ। ਸਾਚੀ ਸਿਖਿਆ ਗੁਰੂ ਗੁਰ ਧਾਮ, ਹਰਿ ਮੰਦਰ ਮਾਣ ਵਡਿਆਈਆ। ਗੁਰੂ ਗ੍ਰੰਥ ਗੁਰ ਮਾਰੇ ਬਾਣ, ਬਾਣੀ ਅਣਿਆਲਾ ਤੀਰ ਚਲਾਈਆ। ਬਾਣੀ ਕਰੇ ਗੁਰੂ ਪਹਿਚਾਨ, ਪਹਿਚਾਨ ਗੁਰੂ ਬਾਣੀ ਰੂਪ ਵਟਾਈਆ। ਦੋਹਾਂ ਮੇਲਾ ਵਿਚ ਜਹਾਨ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਗੁਰਦਵਾਰਾ ਜੂਠ ਝੂਠ ਨਾ ਹੋਵੇ ਪੀਣ ਖਾਣ, ਸਚ ਸੁੱਚ ਇਕ ਸਮਝਾਈਆ। ਮਦਿਰਾ ਕਰੇ ਨਾ ਕੋਇ ਪਾਨ, ਰਸ ਅੰਮ੍ਰਿਤ ਇਕ ਚਖਾਈਆ। ਵਿਭਚਾਰ ਨਾ ਕੋਇ ਕਮਾਣ, ਧੀ ਭੈਣ ਨਾ ਕੋਇ ਤਕਾਈਆ। ਜੇ ਕੋਈ ਭੁੱਲ ਗਿਆ ਵਿਚ ਜਹਾਨ, ਗੋਬਿੰਦ ਦੇਵਣਹਾਰ ਸਜ਼ਾਈਆ। ਮਾਇਆ ਮਮਤਾ ਨਾ ਕੋਇ ਅਭਿਮਾਨ, ਲੋਭ ਹੰਕਾਰ ਨਾ ਕੋਇ ਲੜਾਈਆ। ਗੁਰ ਦਰ ਵੜੇ ਨਾ ਕੋਇ ਸ਼ੈਤਾਨ, ਸ਼ਹਿਨਸ਼ਾਹ ਸਾਚਾ ਗਿਆ ਸਮਝਾਈਆ। ਗੁਰਸਿਖ ਹਿਰਸ ਨਾ ਰੱਖਣੀ ਪੀਣ ਖਾਣ, ਗੁਰ ਸੇਵਾ ਸੇਵ ਕਮਾਈਆ। ਗੋਬਿੰਦ ਰੱਖਣਾ ਚਰਨ ਧਿਆਨ, ਚਰਨ ਧਿਆਨ ਮਿਲੇ ਵਡਿਆਈਆ। ਭੁੱਲ ਨਾ ਜਾਣਾ ਬਣ ਅਞਾਣ, ਕਲਜੁਗ ਕਾਲਾ ਰਿਹਾ ਡਰਾਈਆ। ਗੋਬਿੰਦ ਖੰਡਾ ਰੱਖੇ ਵਿਚ ਮਿਆਨ, ਮੁੱਠ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੀ ਕਾਰ ਕਮਾਈਆ। ਜੁਗ ਜੁਗ ਕਾਰ ਕਰੇ ਕਰਤਾਰਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਕਲਜੁਗ ਆਏ ਅੰਤਮ ਵਾਰਾ, ਨੌਂ ਖੰਡ ਅੰਧੇਰਾ ਛਾਇੰਦਾ। ਸ੍ਰਿਸ਼ਟ ਸਬਾਈ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਮੰਦਰ ਮਸਜਦ ਮਠ ਸ਼ਿਵਦਵਾਲੇ ਹਾਹਾਕਾਰਾ, ਗੁਰੂਦਵਾਰ ਗੁਰ ਗੁਰ ਰੂਪ ਨਾ ਕੋਇ ਵਖਾਇੰਦਾ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਵਿਚਾਰ ਨਾਲ ਵਿਚਾਰ ਨਾ ਕੋਇ ਮਿਲਾਇੰਦਾ। ਜਗਤ ਸਿਆਸਤ ਲੱਗਾ ਅਖਾੜਾ, ਮਨ ਮਤ ਬੁਧ ਨਾਚ ਨਚਾਇੰਦਾ। ਤ੍ਰੈਗੁਣ
ਅਗਨੀ ਲੱਗੀ ਹਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਗ੍ਰੰਥੀ ਪੰਥੀ ਤਪੇ ਤਨ ਅੰਗ ਅੰਗਿਆਰਾ, ਅਗਨੀ ਅੱਗ ਨਾ ਕੋਇ ਬੁਝਾਇੰਦਾ। ਨਾਨਕ ਅਰਜਣ ਸਾਂਤ ਠਾਂਡਾ ਦਰਬਾਰਾ, ਗੋਬਿੰਦ ਸੀਤਲ ਧਾਰ ਰਖਾਇੰਦਾ। ਭਰਮੇ ਭੁਲਿਆ ਸਰਬ ਸੰਸਾਰਾ, ਭਰਮ ਗੜ੍ਹ ਨਾ ਕੋਇ ਤੁੜਾਇੰਦਾ। ਸਿਖ ਨਾਲ ਸਿਖ ਨਾ ਕਰੇ ਪਿਆਰਾ, ਸਿਖ ਦਾ ਦੁੱਖ ਗੁਰ ਕੋਲੋਂ ਝੱਲਿਆ ਨਾ ਜਾਇੰਦਾ। ਸਤਿਗੁਰ ਪੂਰਾ ਸਭ ਦਾ ਵਣਜਾਰਾ, ਦੋਹਾਂ ਏਕਾ ਹੱਟ ਵਿਕਾਇੰਦਾ। ਕਲਜੁਗ ਕਰੇ ਫੜ ਦੋ ਫਾੜਾ, ਦੋਹੀ ਹੱਥੀਂ ਚੀਰ ਪੁਵਾਇੰਦਾ। ਸੰਮਤ ਉਨੀ ਇਕ ਨੌਂ ਕੱਢੇ ਹਾੜਾ, ਨੌਂ ਦਰ ਸਰਬ ਹਲਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇੰਦਾ। ਸਾਚਾ ਖੇਲ ਵਰਤੇ ਭਗਵਾਨ, ਭਾਵੀ ਆਪਣੇ ਹੱਥ ਰਖਾਈਆ। ਦੇਵਣਹਾਰਾ ਸੱਚਾ ਦਾਨ, ਗੋਬਿੰਦ ਮੀਤਾ ਸਿਫ਼ਤ ਸਾਲਾਹੀਆ। ਕਲਜੁਗ ਅੰਤ ਬਣੇ ਨਾਦਾਨ, ਗੁਰਮੁਖ ਬੁਧ ਨਾ ਕੋਇ ਵਡਿਆਈਆ। ਹਰਿ ਮੰਦਰ ਮਦਿਰਾ ਹੋਇਆ ਪੀਣ ਖਾਣ, ਹਰਿ ਜੂ ਹਰਿ ਹਰਿ ਗਏ ਭੁਲਾਈਆ। ਕੁਵਾਰੀ ਕੰਨਿਆ ਤੱਕਣ ਇਕ ਰਕਾਨ, ਨੈਣ ਨੈਣ ਨੈਣ ਉਠਾਈਆ। ਸਤਿਗੁਰ ਪੂਰਾ ਮਾਰਨਹਾਰਾ ਬਾਣ, ਅੰਗ ਅੰਗ ਦਏ ਭੰਨਾਈਆ । ਗੁਰ ਕਾ ਸਿਖ ਨਾ ਹੋਏ ਬੇਈਮਾਨ, ਬੇਮੁਖ ਗੁਰ ਦਰ ਰਹਿਣ ਨਾ ਪਾਈਆ। ਗੁਰਸਿਖ ਗੁਰੂ ਉਤੋਂ ਹੋਣ ਕੁਰਬਾਨ, ਗੁਰੂ ਕੁਰਬਾਨ ਗੁਰਸਿਖਾਂ ਉਤੋਂ ਆਪਣਾ ਆਪ ਕਰਾਈਆ । ਜਿਸ ਨੇ ਅੰਮ੍ਰਿਤ ਭੇਟਾ ਦਿਤਾ ਦਾਨ, ਸੋ ਦਾਤਾ ਦਾਨੀ ਵੇਖ ਵਖਾਈਆ। ਕਲਜੁਗ ਅੰਤਮ ਸਾਰੇ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਸੰਮਤ ਵੀਹ ਸੌ ਉਨੀ ਬਿਕ੍ਰਮੀ ਧੱਕੇ ਸਾਰੇ ਖਾਣ, ਧੀਰਜ ਧੀਰ ਨਾ ਕੋਇ ਧਰਾਈਆ। ਵੀਹ ਸੌ ਵੀਹ ਬਿਕ੍ਰਮੀ ਕਿਰਪਾ ਕਰੇ ਆਪ ਭਗਵਾਨ, ਮਨ ਮਤ ਦਏ ਗਵਾਈਆ। ਗੁਰਮਤ ਦੇਵੇ ਇਕ ਗਿਆਨ, ਦੂਈ ਦਵੈਤੀ ਬਾਹਰ ਕਢਾਈਆ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਗੁਰਮੁਖਾਂ ਬਣਾਏ ਇਕ ਵਿਧਾਨ, ਪੰਚਮ ਮੇਲਾ ਮੇਲੇ ਸਹਿਜ ਸੁਭਾਈਆ । ਸਭਨਾਂ ਦੱਸੇ ਇਕ ਨਿਸ਼ਾਨ, ਗੋਬਿੰਦ ਨਿਸ਼ਾਨਾ ਇਕ ਝੁਲਾਈਆ। ਰਾਜੇ ਰਾਣੇ ਮੰਨਣ ਆਣ, ਨਾ ਕੋਈ ਸਕੇ ਸੀਸ ਉਠਾਈਆ। ਪੁਰਖ ਅਕਾਲ ਅਕਾਲ ਅਕਾਲ ਸਾਰੇ ਗਾਣ, ਰਸਨਾ ਜਿਹਵਾ ਢੋਲਾ ਗਾਈਆ। ਆਤਮ ਪਰਮਾਤਮ ਮਿਲੇ ਆਣ, ਮਿਲ ਮਿਲ ਖ਼ੁਸ਼ੀ ਮਨਾਈਆ। ਹਿੰਦੂ ਮੁਸਲਮ ਸਿਖ ਈਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬੈਠਣ ਇਕ ਮਕਾਨ, ਸਚ ਦਵਾਰਾ ਇਕ ਵਖਾਈਆ। ਗੁਰਮੁਖ ਕਦੇ ਨਾ ਹੋਏ ਹੈਰਾਨ, ਚਿੰਤਾ ਸੋਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖੇ ਘਰ ਘਰ ਕਲਜੁਗ ਅੰਤਮ ਫੇਰਾ ਪਾਈਆ।