੧੭ ਭਾਦਰੋਂ ੨੦੧੯ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਸਚਖੰਡ ਦਵਾਰਾ ਸਾਚਾ ਘਰ, ਮਹੱਲ ਅਟੱਲ ਇਕ ਰੁਸ਼ਨਾਈਆ। ਸੋ ਪੁਰਖ ਨਿਰੰਜਣ ਬੈਠਾ ਚੜ੍ਹ, ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਈਆ। ਹਰਿ ਪੁਰਖ ਨਿਰੰਜਣ ਇਕੋ ਦਰ, ਆਦਿ ਜੁਗਾਦਿ ਵਡ ਵਡਿਆਈਆ। ਏਕੰਕਾਰਾ ਨਾ ਜਨਮੇ ਨਾ ਜਾਏ ਮਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਨਿਰੰਜਣ ਜੋਤ ਧਰ, ਦਰਗਹਿ ਸਾਚੀ ਬੈਠਾ ਕਰ ਰੁਸ਼ਨਾਈਆ। ਸ੍ਰੀ ਭਗਵਾਨ ਫੜ ਲੜ, ਫੜਿਆ ਲੜ ਨਾ ਕੋਇ
ਛੁਡਾਈਆ। ਅਬਿਨਾਸ਼ੀ ਕਰਤਾ ਵਖਾਏ ਆਪਣਾ ਘਰ, ਗ੍ਰਹਿ ਮੰਦਰ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਸਾਚਾ ਨਰ, ਨਰ ਨਰਾਇਣ ਇਕ ਅਖਵਾਈਆ। ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਸੱਚਾ ਮਾਹੀਆ। ਸਚ ਸੁਵਾਣੀ ਚੁਕਾਏ ਡਰ, ਨਿਰਭੌ ਭੈ ਨਾ ਕੋਇ ਰਖਾਈਆ। ਏਕਾ ਵਾਰ ਲਏ ਵਰ, ਜਗਤ ਰੰਡੇਪਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਸਮਝਾਈਆ। ਸਾਚਾ ਘਰ ਸਚ ਮਹੱਲਾ, ਹਰਿ ਪੁਰਖ ਨਿਰੰਜਣ ਆਪ ਵਸਾਇੰਦਾ। ਵਸਣਹਾਰਾ ਇਕ ਇਕੱਲਾ, ਏਕੰਕਾਰਾ ਆਸਣ ਲਾਇੰਦਾ। ਆਦਿ ਜੁਗਾਦਿ ਜੁਗ ਜੁਗ ਫੜਾਏ ਆਪਣਾ ਪੱਲਾ, ਏਕਾ ਗੰਢ ਰਖਾਇੰਦਾ। ਨੂਰੀ ਜੋਤ ਨੂਰ ਰਲਾ, ਨੂਰ ਨੁਰਾਨਾ ਡਗਮਗਾਇੰਦਾ। ਸਚ ਸੰਦੇਸ ਏਕਾ ਘੱਲਾ, ਸਾਚੀ ਸਿਖਿਆ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਉਚ ਮਨਾਰਾ, ਸਚਖੰਡ ਸਾਚੇ ਵੱਜੇ ਵਧਾਈਆ। ਹਰਿ ਜੂ ਬੈਠਾ ਕਰ ਪਸਾਰਾ, ਬੇਅੰਤ ਬੇਪਰਵਾਹੀਆ। ਅਲੱਖ ਅਗੋਚਰ ਅਗੰਮ ਅਥਾਹ ਬੇਐਬ ਖ਼ੁਦਾਈ ਪਰਵਰਦਿਗਾਰਾ, ਨੂਰੀ ਜਲਵਾ ਨੂਰ ਇਲਾਹੀਆ। ਮੁਕਾਮੇ ਹੱਕ ਖੇਲ ਅਪਾਰਾ, ਖੇਲਣਹਾਰ ਆਪ ਅਖਵਾਈਆ। ਦੇਵਣਹਾਰਾ ਸਚ ਹੁਲਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਡਿਆਈਆ। ਸਾਚਾ ਮੰਦਰ ਸੋਭਾਵੰਤ, ਥਿਰ ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਨਿਰਾਕਾਰ ਬਣਾਏ ਬਣਤ, ਅਜੂਨੀ ਰਹਿਤ ਵੇਖ ਵਖਾਇੰਦਾ। ਅਨਭਵ ਪਰਕਾਸ਼ ਆਦਿ ਅੰਤ, ਬੇਪਰਵਾਹ ਆਪਣਾ ਆਪ ਕਰਾਇੰਦਾ। ਸਦਾ ਸੁਹੇਲਾ ਸਾਚਾ ਕੰਤ, ਕੰਤ ਕੰਤੂਹਲ ਨਾਉਂ ਰਖਾਇੰਦਾ। ਗੁਰਸਿਖ ਨਾਰ ਬਣਾਏ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਵਡਿਆਇੰਦਾ। ਸਾਚੇ ਮੰਦਰ ਹਰਿ ਜੂ ਚੜ੍ਹ, ਘਰ ਸਾਚਾ ਆਪ ਵਸਾਈਆ। ਏਕਾ ਅੱਖਰ ਆਪੇ ਪੜ੍ਹ, ਪੜ੍ਹ ਪੜ੍ਹ ਕਰੇ ਪੜ੍ਹਾਈਆ। ਆਪੇ ਲਾਏ ਆਪਣੀ ਜੜ੍ਹ, ਪੱਤ ਡਾਲ੍ਹੀ ਆਪ ਮਹਿਕਾਈਆ। ਆਪੇ ਵੇਖੇ ਵਿਗਸੇ ਖੜ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਹਰਿ ਨਿਰੰਕਾਰਾ, ਏਕਾ ਏਕ ਰਖਾਈਆ। ਸਚ ਦਵਾਰ ਸਾਚਾ ਰੰਗ, ਸਚਖੰਡ ਨਿਵਾਸੀ ਆਪ ਜਣਾਇੰਦਾ। ਸ਼ਬਦ ਰੰਗੀਲਾ ਇਕ ਪਲੰਘ, ਪਾਵਾ ਚੂਲ ਨਾ ਕੋਇ ਬਣਾਇੰਦਾ। ਨਿਰਵੈਰ ਵਜਾਏ ਸਚ ਮਰਦੰਗ, ਤਾਰ ਸਿਤਾਰ ਨਾ ਕੋਇ ਹਲਾਇੰਦਾ। ਆਪਣੀ ਕੂਟੇ ਆਪੇ ਲੰਘ, ਆਪੇ ਫੇਰਾ ਪਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਰਖਾਇੰਦਾ। ਨਾ ਕੋਈ ਪਰਦਾ ਨਾ ਕੋਈ ਕੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਉਪਾਇੰਦਾ। ਸਾਚਾ ਘਰ ਉਪਮਾ ਯੋਗ, ਮਹਿਮਾ ਅਕਥ ਕਥੀ ਨਾ ਜਾਈਆ। ਆਦਿ ਜੁਗਾਦੀ ਕਰੇ ਧੁਰ ਸੰਜੋਗ, ਬਣ ਸੰਜੋਗੀ ਮੇਲ ਮਿਲਾਈਆ। ਨਾਤਾ ਤੋੜੇ ਚੌਦਾਂ ਲੋਕ, ਤ੍ਰੈਭਵਨ ਨਾ ਕੋਇ ਵਡਿਆਈਆ। ਸਚ ਸੁਣਾਏ ਇਕ ਸਲੋਕ, ਸੋਹਲਾ ਢੋਲਾ ਆਪੇ ਗਾਈਆ। ਇਕ ਰਖਾਏ ਸਾਚਾ ਕੋਟ, ਘਰ ਸਾਚਾ ਬੰਕ ਸੁਹਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਦਏ ਗਵਾਈਆ। ਇਕ ਰਖਾਏ ਆਪਣੀ ਓਟ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਵਸਾਈਆ। ਸਾਚੇ ਘਰ ਵਸਣਹਾਰਾ, ਆਦਿ ਪੁਰਖ ਆਪ ਅਖਵਾਇੰਦਾ। ਆਦਿ ਜੁਗਾਦੀ ਸਾਚੀ ਕਾਰਾ, ਜੁਗ ਜੁਗ ਖੇਲ ਕਰਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਪਾਵੇ
ਸਾਰਾ, ਉਤਭੁਜ ਸੇਤਜ ਜੇਰਜ ਅੰਡਜ ਫੋਲ ਫੋਲਾਇੰਦਾ। ਰਾਤੀ ਰੁੱਤੀ ਥਿਤੀ ਜਾਣੇ ਵਾਰਾ, ਘੜੀ ਪਲ ਵੰਡ ਵੰਡਾਇੰਦਾ। ਲੇਖਾ ਜਾਣੇ ਸੂਰਜ ਚੰਨ ਰਵ ਸਸ ਸਤਾਰਾ, ਮੰਡਲ ਮੰਡਪ ਆਪਣੇ ਰੰਗ ਰੰਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਕਰੋੜ ਤੇਤੀਸਾ ਆਪ ਉਪਾਇੰਦਾ। ਬੋਧ ਅਗਾਧਾ ਬੋਲ ਜੈਕਾਰਾ, ਜੈ ਜੈਕਾਰਾ ਆਪਣਾ ਨਾਉਂ ਸੁਣਾਇੰਦਾ। ਸਚ ਸੰਦੇਸਾ ਦੇਵਣਹਾਰਾ, ਸਾਚੀ ਸਿਖਿਆ ਆਪ ਜਣਾਇੰਦਾ। ਗੁਰਮੁਖ ਗੁਰ ਗੁਰ ਨਾਰੀ ਕਰ ਪਿਆਰਾ, ਗੋਦ ਸੁਹੰਜਣੀ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਰਖਾਇੰਦਾ। ਇਕੋ ਮੰਦਰ ਇਕੋ ਆਸਾ, ਹਰਿ ਜੂ ਏਕਾ ਏਕ ਰਖਾਈਆ। ਇਕੋ ਗ੍ਰਹਿ ਇਕ ਭਰਵਾਸਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਏਕਾ ਪੁਰਖ ਪੁਰਖ ਅਬਿਨਾਸ਼ਾ, ਦੂਸਰ ਕੰਤ ਨਾ ਕੋਇ ਵਡਿਆਈਆ। ਏਕਾ ਭੋਗ ਭੋਗ ਬਲਾਸਾ, ਭਸਮੜ ਆਪਣੇ ਰੰਗ ਵਖਾਈਆ। ਏਕਾ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ਾ, ਸਾਚੇ ਤਖ਼ਤ ਵਸੇ ਸੱਚਾ ਮਾਹੀਆ। ਏਕਾ ਮੰਡਲ ਏਕਾ ਰਾਸਾ, ਏਕਾ ਗੋਪੀ ਕਾਹਨ ਨਚਾਈਆ। ਏਕਾ ਪ੍ਰਿਥਮੀ ਇਕ ਆਕਾਸ਼ਾ, ਗਗਨ ਗਗਨੰਤਰ ਇਕ ਸੁਹਾਈਆ। ਏਕਾ ਸਚਖੰਡ ਦਵਾਰ ਕਰੇ ਪਰਕਾਸਾ, ਪਰਕਾਸ਼ਵਾਨ ਸੱਚਾ ਮਾਹੀਆ। ਏਕਾ ਜਨਮ ਜਨਮ ਦੀ ਪੂਰੀ ਕਰੇ ਆਸਾ, ਨਿਰਾਸਾ ਕੋਇ ਰਹਿਣ ਨਾ ਪਾਈਆ। ਏਕਾ ਲੇਖੇ ਲਾਏ ਪਵਣ ਸਵਾਸਾ, ਪਵਣ ਪਵਣਾਂ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲਾ ਮੇਲ ਮਿਲਾਈਆ। ਪ੍ਰਭ ਮਿਲਣ ਦਾ ਚਾਉ ਘਨੇਰਾ, ਮਨ ਇਕੋ ਓਟ ਤਕਾਈਆ। ਸਾਹਿਬ ਸੁਲਤਾਨ ਮਿਲੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਲੱਖ ਚੁਰਾਸੀ ਚੁੱਕੇ ਝੇੜਾ, ਅਵਣ ਗਵਣ ਦਏ ਮਿਟਾਈਆ। ਮੈਂ ਨਿਮਾਣੀ ਬੰਨ੍ਹੇ ਬੇੜਾ, ਬੇੜਾ ਆਪਣੇ ਕੰਧ ਉਠਾਈਆ। ਇਕੋ ਵਸੇ ਸੱਚਾ ਖੇੜਾ, ਜਿਸ ਘਰ ਵਸੇ ਸੱਚਾ ਮਾਹੀਆ। ਨਾਤਾ ਤੁਟੇ ਤੇਰਾ ਮੇਰਾ, ਮੇਰਾ ਤੇਰਾ ਕੋਇ ਰਹਿਣ ਨਾ ਪਾਈਆ। ਨਾ ਕੋਈ ਸੰਝ ਨਾ ਸਵੇਰਾ, ਏਕਾ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਸਮਝਾਈਆ। ਸਾਚਾ ਘਰ ਏਕੰਕਾਰ, ਆਪਣਾ ਆਪ ਜਣਾਈਆ। ਉਠ ਸਖ਼ੀ ਕਰ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਸਗਨ ਮਨਾਏ ਪਹਿਲੀ ਵਾਰ, ਲੋਕਮਾਤ ਫੇਰਾ ਪਾਈਆ। ਬਣੇ ਵਿਚੋਲਾ ਏਕੰਕਾਰ, ਅਕਲ ਕਲ ਬੇਪਰਵਾਹੀਆ। ਨੈਣ ਨਾਈ ਨਾ ਕੀਤਾ ਕੋਇ ਤਿਆਰ, ਸੌਹਰੇ ਪੇਈਏ ਆਪੇ ਹੋ ਹੋ ਆਈਆ। ਸਚ ਸੰਦੇਸਾ ਦੇਵੇ ਆਪਣੀ ਧਾਰ, ਧਾਰ ਧਾਰ ਨਾਲ ਪਰਗਟਾਈਆ। ਨੇਤਰ ਵੇਖੇ ਖੋਲ੍ਹ ਉਘਾੜ, ਅੱਖ ਅੱਖ ਨਾਲ ਮਿਲਾਈਆ। ਪਰਤੱਖ ਹੋ ਪਰਵਰਦਿਗਾਰ, ਜਲਵਾ ਨੂਰ ਦਏ ਦਰਸਾਈਆ। ਇਕ ਮਹੱਲ ਅਟੱਲ ਮਨਾਰ, ਊਚੋ ਊਚ ਦਏ ਵਖਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਸੱਚਾ ਯਾਰ, ਯਾਰੀ ਏਕਾ ਦਏ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਵਖਾਈਆ। ਸਾਚਾ ਘਰ ਖੋਲ੍ਹੇ ਦਰਵਾਜ਼ਾ, ਹਰਿ ਦਰਦੀ ਦਰਦ ਵੰਡਾਇੰਦਾ। ਆਦਿ ਜੁਗਾਦੀ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਰਾਉ ਰੰਕ ਖੇਲ ਕਰਾਇੰਦਾ। ਸਰਗੁਣ ਪਿਛੇ ਨਿਰਗੁਣ ਫਿਰੇ ਭਾਜਾ, ਦੋ ਜਹਾਨਾਂ ਪੰਧ ਮੁਕਾਇੰਦਾ। ਗੁਰਮੁਖ ਸੁਵਾਣੀ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਰਚਿਆ ਕਾਜਾ, ਕਰਨੀ ਕਰਤਾ ਆਪ ਕਮਾਇੰਦਾ। ਦੇਸ ਸੁਹਾਇਆ ਇਕੋ ਮਾਝਾ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਰਾਤੀਂ ਸੁੱਤਿਆਂ ਮਾਰੇ ਵਾਜਾਂ, ਗ਼ਫ਼ਲਤ ਵਿਚ ਬੇਦਾਰ ਕਰਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਕਰ ਤਿਆਰ, ਘਰ ਘਰ ਵਿਚ ਦਏ ਵਡਿਆਈਆ। ਪੁਰਖ ਅਬਿਨਾਸ਼ੀ ਸਚ ਪਿਆਰ, ਪ੍ਰੇਮ ਪਿਆਰ ਇਕ ਸਿਖਾਈਆ। ਆਤਮ ਪਰਮਾਤਮ ਦਏ ਆਧਾਰ, ਏਕਾ ਦੂਜਾ ਬੰਧਨ ਤੁੜਾਈਆ। ਪਾਰਬ੍ਰਹਮ ਬ੍ਰਹਮ ਖੇਲ ਨਿਆਰ, ਨਿਰਗੁਣ ਨਿਰਾਕਾਰ ਆਪ ਵਖਾਈਆ। ਸ਼ਬਦ ਅਨਾਦ ਸੱਚੀ ਧੁੰਨਕਾਰ, ਧੁੰਨ ਆਤਮਕ ਆਪ ਸੁਣਾਈਆ। ਸੁਰਤੀ ਸ਼ਬਦ ਇਕ ਵਿਹਾਰ, ਬਿਵਹਾਰੀ ਆਪ ਜਣਾਈਆ। ਸਾਚੀ ਸਖ਼ੀਆਂ ਮੰਗਲਚਾਰ, ਗੀਤ ਗੋਬਿੰਦ ਅਲਾਈਆ। ਨੇਤਰ ਨੈਣ ਦਏ ਉਘਾੜ, ਪਰਤੱਖ ਰੂਪ ਗੋਸਾਈਂਆ। ਕਰੇ ਖੇਲ ਆਪ ਕਰਤਾਰ, ਦੂਸਰ ਸੰਗ ਨਾ ਕੋਇ ਰਖਾਈਆ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਵੇਸ ਵਟਾਈਆ। ਜਨ ਭਗਤਾਂ ਲਏ ਉਠਾਲ, ਫੜ ਬਾਂਹੋਂ ਆਪ ਉਠਾਈਆ। ਸਾਚਾ ਮਾਰਗ ਇਕ ਸਖਾਲ, ਭੇਵ ਅਭੇਦਾ ਆਪ ਖੁਲ੍ਹਾਈਆ। ਨਿਰਗੁਣ ਸਰਗੁਣ ਬਣ ਦਲਾਲ, ਜਗਤ ਵਿਚੋਲਾ ਬਣੇ ਸੱਚਾ ਮਾਹੀਆ। ਅੰਦਰ ਬਾਹਰ ਫਿਰੇ ਨਾਲ ਨਾਲ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਸਚ ਦਵਾਰਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਪਰਨਾਈਆ। ਹਰਿਜਨ ਸਾਚੇ ਰਹਿਣਾ ਤਿਆਰ, ਤ੍ਰੈਗੁਣ ਅਤੀਤਾ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਕਰੇ ਪਿਆਰ, ਪ੍ਰੇਮ ਪਿਆਰਾ ਵੇਸ ਵਟਾਇੰਦਾ। ਗੁਰਮੁਖ ਗੁਰਸਿਖ ਵੇਖੇ ਸਖ਼ੀ ਸਾਚੀ ਨਾਰ, ਸਾਖਿਆਤ ਰੂਪ ਧਰਾਇੰਦਾ। ਜਨਮ ਕਰਮ ਦੀ ਮੈਲ ਦਏ ਉਤਾਰ, ਦੁਰਮਤ ਆਪ ਧੁਵਾਇੰਦਾ। ਤਨ ਭੂਸਨ ਕਰੇ ਸਚ ਸ਼ੰਗਾਰ, ਨਾਮ ਰੰਗੀਲਾ ਰੰਗ ਰੰਗਾਇੰਦਾ। ਨੇਤਰ ਕਜਲਾ ਏਕਾ ਧਾਰ, ਸਤਿ ਸੰਤੋਖੀ ਆਪ ਜਣਾਇੰਦਾ। ਮੀਂਢੀ ਗੁੰਦੇ ਪਹਿਲੀ ਵਾਰ, ਸੀਸ ਜਗਦੀਸ ਹੱਥ ਟਿਕਾਇੰਦਾ। ਸਗਨ ਮਨਾਏ ਵਿਚ ਸੰਸਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਅੰਗ ਲਗਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਲਿਖ ਨਾ ਕੋਇ ਸਮਝਾਇੰਦਾ। ਜਿਸ ਦੀ ਓਟ ਰੱਖਦੇ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਇੰਦਾ। ਸੋ ਸਾਹਿਬ ਸੱਚਾ ਸਿਰਜਣਹਾਰ, ਸਿਰ ਸਿਰ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਗੁਰਮੁਖ ਸੱਜਣ ਲਏ ਭਾਲ, ਲੱਖ ਚੁਰਾਸੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਸਚ ਪਸਾਰਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਲੋਕਮਾਤ ਖੇਲੇ ਖੇਲ ਖੇਲਣਹਾਰਾ, ਖ਼ਾਲਕ ਖ਼ਲਕ ਭੇਵ ਨਾ ਰਾਈਆ। ਗੁਰਮੁਖ ਸੱਜਣ ਕਰ ਤਿਆਰਾ, ਮਜਨ ਧੂੜੀ ਚਰਨ ਦਏ ਕਰਾਈਆ। ਆਪੇ ਆਇਆ ਪੜਦੇ ਕੱਜਣਹਾਰਾ, ਸਚ ਦੁਸ਼ਾਲਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਸਾਚਾ ਘਰ ਦਏ ਵਖਾਈਆ। ਗੁਰਮੁਖ ਨਾਰੀ ਹਰਿ ਸ਼ੰਗਾਰ, ਸਤਿ ਸਤਿਗੁਰ ਆਪ ਕਰਾਇੰਦਾ। ਕਲਜੁਗ ਆਈ ਅੰਤਮ ਵਾਰ, ਅੰਤ ਕੰਤ ਵੇਸ ਵਟਾਇੰਦਾ। ਭਗਵੰਤ ਹੋਇਆ ਆਪ ਕਰਤਾਰ, ਨਿਰੰਕਾਰ ਆਪਣਾ ਖੇਲ ਕਰਾਇੰਦਾ। ਸਚ ਦਵਾਰੇ ਖੋਲ੍ਹ ਕਿਵਾੜ, ਕੁੰਡਾ ਆਪਣੀ ਹੱਥੀਂ ਲਾਹਿੰਦਾ। ਓਥੇ ਨਾ ਕੋਈ ਪੁਰਖ ਨਾ ਕੋਈ ਨਾਰ, ਜਗਤ ਸੇਜ ਨਾ ਕੋਇ ਹੰਢਾਇੰਦਾ। ਪੁੱਤਰ ਧੀ ਨਾ ਕੋਇ ਪਿਆਰ, ਪਿਤਾ ਪੂਤ ਨਾ ਕੋਇ ਅਖਵਾਇੰਦਾ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣਾ ਪਰਦਾ ਆਪ ਉਠਾਇੰਦਾ। ਸੁਣਨਹਾਰਾ ਇਕ ਗੁਫ਼ਤਾਰ, ਅੰਦਰੇ ਅੰਦਰ ਰਾਗ ਅਲਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸੁਣਾਇੰਦਾ । ਸਾਚੀ ਸਿਖਿਆ ਲੈਣੀ ਜਾਣ, ਹਰਿ ਸਤਿਗੁਰ ਆਪ ਜਣਾਈਆ। ਪੁਰਖ ਅਬਿਨਾਸ਼ੀ ਮਿਲੇ ਆਣ, ਕਰ ਕਿਰਪਾ ਮੇਲ ਮਿਲਾਈਆ। ਬਾਲੀ ਬੁਧ ਵੇਖੇ ਨਾਦਾਨ, ਨੰਨ੍ਹੀ ਆਪਣੀ ਗੋਦ ਉਠਾਈਆ। ਖੇਲੇ ਖੇਲ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਸਚਖੰਡ ਨਿਵਾਸੀ ਇਕ ਵਖਾਏ ਸਚ ਮਕਾਨ, ਸਾਚਾ ਮੰਦਰ ਸੋਭਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਜਣਾਈਆ। ਜੋਤ ਅਕਾਲਣ ਦੱਸੇ ਦਰ, ਗੁਰਮੁਖ ਸਖ਼ੀ ਰਹੀ ਸਮਝਾਈਆ। ਉਠ ਸਹੇਲੀ ਵਰ ਲੈ ਵਰ, ਪ੍ਰਭ ਆਇਆ ਸੱਚਾ ਮਾਹੀਆ। ਜਗਤ ਚੁਕਾ ਭੌ ਡਰ, ਭੈ ਅਵਰ ਨਾ ਕੋਇ ਰਖਾਈਆ। ਸਰਨ ਸਰਨਾਈ ਸਾਚੀ ਪੜ੍ਹ, ਕੋਝੀ ਕਮਲੀ ਲਏ ਗਲ ਲਾਈਆ। ਪੁਰਖ ਅਕਾਲ ਇਕੋ ਨਰ, ਨਰ ਨਰਾਇਣ ਇਕ ਅਖਵਾਈਆ। ਵਸਣਹਾਰਾ ਸਾਚੇ ਘਰ, ਘਰ ਆਪਣੇ ਦਏ ਬਹਾਈਆ। ਅੱਗੇ ਹੋ ਹੋ ਫੜ ਲੈ ਲੜ, ਫੜਿਆ ਲੜ ਛੁਟ ਨਾ ਜਾਈਆ। ਸਾਚੀ ਸੇਜੇ ਜਾਣਾ ਚੜ੍ਹ, ਚੜ੍ਹ ਕੇ ਉਤਰ ਫੇਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਦਰਸਾਈਆ। ਜੋਤ ਅਕਾਲਣ ਦੱਸੇ ਹਾਲ, ਗੁਰਸਿਖ ਸਖ਼ੀ ਆਪ ਸਮਝਾਈਆ। ਪੁਰਖ ਅਬਿਨਾਸ਼ੀ ਆਇਆ ਦੀਨ ਦਿਆਲ, ਬੇਅੰਤ ਬੇਪਰਵਾਹੀਆ। ਜਿਸ ਮਿਲਿਆ ਨਾ ਖਾਏ ਕਾਲ, ਮਹਾਕਾਲ ਨਾ ਭੈ ਵਖਾਈਆ। ਨਾਤਾ ਤੁੱਟੇ ਤ੍ਰੈਗੁਣ ਮਾਇਆ ਜਾਲ, ਜੀਵਣ ਜੁਗਤ ਦਏ ਜਣਾਈਆ। ਰਾਤੀਂ ਸੁੱਤਿਆਂ ਪੁਛੇ ਹਾਲ, ਜਾਗਦਿਆਂ ਆਪਣਾ ਘਰ ਵਖਾਈਆ। ਇਕ ਵਖਾਏ ਸੱਚੀ ਧਰਮਸਾਲ, ਧਰਮ ਦਵਾਰੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ । ਜੋਤ ਅਕਾਲਣ ਸਚ ਸਚ ਦੱਸੇ, ਸੱਚੇ ਮਾਹੀ ਹਾਲ ਸੁਣਾਇਆ। ਕਲਜੁਗ ਰੈਣ ਅੰਧੇਰੀ ਮੱਸੇ, ਚਾਰੋਂ ਕੁੰਟ ਅੰਧੇਰਾ ਛਾਇਆ। ਜੀਵ ਜੰਤ ਫਿਰਨ ਨੱਸੇ, ਨੌਂ ਖੰਡ ਫੇਰਾ ਪਾਇਆ। ਸਾਧ ਸੰਤ ਮਾਇਆ ਫਸੇ, ਪੱਲੂ ਸਕੇ ਨਾ ਕੋਇ ਛੁਡਾਇਆ। ਡੂੰਘੇ ਕੀਚੜ ਜਗਤ ਧਸੇ, ਸਕੇ ਕੋਇ ਨਾ ਬਾਹਰ ਕਢਾਇਆ। ਮੈਂ ਫਿਰ ਕੇ ਆਈ ਮਦੀਨੇ ਮੱਕੇ, ਮਕਬਰਾ ਰੂਪ ਵਟਾਇਆ। ਚਾਰ ਯਾਰੀ ਕੋਇ ਨਾ ਤੱਕੇ, ਮੁਹੰਮਦ ਨੈਣ ਨਾ ਕੋਇ ਉਠਾਇਆ। ਈਸਾ ਮੂਸਾ ਪੈਂਦੇ ਧੱਕੇ, ਧੀਰਜ ਧੀਰ ਨਾ ਕੋਇ ਰਖਾਇਆ। ਅੱਲਾ ਰਾਣੀ ਪਰਦਾ ਕੋਇ ਨਾ ਢਕੇ, ਨੱਕ ਸੁਹਾਗ ਨਾ ਕੋਇ ਬਣਾਇਆ। ਚਾਰੋਂ ਕੁੰਟ ਸਿਰ ਖੇਹ ਪੈਂਦੀ ਘੱਟੇ, ਘਾਟਾ ਪੂਰ ਨਾ ਕੋਇ ਕਰਾਇਆ। ਕਿਸੇ ਕੰਮ ਨਾ ਆਏ ਪੱਥਰ ਪਾਹਨ ਵੱਟੇ, ਪੂਜਸ ਸਿਲਾ ਨਾ ਪਾਰ ਕਰਾਇਆ। ਪੰਜ ਤਤ ਕਾਇਆ ਬੁੱਤ ਪਏ ਖੱਤੇ, ਖਾਤਾ ਆਪਣਾ ਨਾ ਕਿਸੇ ਭਰਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਹੱਕੇ ਬੱਕੇ, ਪ੍ਰਭ ਜੀ ਆਪਣਾ ਖੇਲ ਰਚਾਇਆ। ਸਾਰੇ ਲਿਖ ਲਿਖ ਦੇ ਗਏ ਪੱਤੇ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰਾਹ ਚਲਾਇਆ। ਚਾਰ ਯੁਗ ਚਾਰੋਂ ਕੁੰਟ ਫੜ ਫੜ ਅੰਦਰ ਸਾਰੇ ਡੱਕੇ, ਬਾਹਰ ਕੋਈ ਸਕੇ ਨਾ ਮੁਖ ਕਢਾਇਆ। ਪੁਰਖ ਅਬਿਨਾਸ਼ੀ ਇਕੋ ਨਕੇਲ ਪਾਏ ਨੱਕੇ, ਨਾਮ ਤੰਦੀ ਤੰਦ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਰਿਹਾ ਵਖਾਇਆ। ਜੋਤ ਅਕਾਲਣ ਕਰੇ ਇਸ਼ਾਰਾ, ਗੁਰਮੁਖ ਸਖ਼ੀ ਰਹੀ ਸਮਝਾਈਆ। ਉਠ ਪਿਆਰੀ ਕਰ ਦੀਦਾਰਾ, ਪ੍ਰੀਤਮ ਆਇਆ ਸੱਚਾ ਮਾਹੀਆ। ਜਿਸ ਦਾ ਕਿਸੇ ਹੱਥ ਨਾ ਆਇਆ ਕਿਨਾਰਾ, ਗੁਰ ਅਵਤਾਰ ਬੇਅੰਤ ਬੇਅੰਤ ਕਹਿ ਕਹਿ ਪੱਲੂ ਗਏ ਛੁਡਾਈਆ। ਜਿਸ ਨੂੰ ਕਹਿੰਦੇ ਗਏ ਬੇਐਬ ਪਰਵਰਦਿਗਾਰਾ, ਮੁਕਾਮੇ
ਹੱਕ ਨੂਰ ਇਲਾਹੀਆ। ਜਿਸ ਦੀ ਨਾਰ ਬਣ ਬਣ ਸੇਵਾ ਕਰਦੇ ਗਏ ਵਿਚ ਸੰਸਾਰਾ, ਨਿਵਣ ਸੋ ਅੱਖਰ ਇਕ ਸਮਝਾਈਆ। ਜਿਸ ਦਾ ਮਹੱਲ ਅਟੱਲ ਲੱਭਦੇ ਗਏ ਮਨਾਰਾ, ਨਿਹਚਲ ਧਾਮ ਨਜ਼ਰ ਨਾ ਆਈਆ। ਸੋ ਸਾਹਿਬ ਪਰਗਟ ਹੋਇਆ ਵਿਚ ਸੰਸਾਰਾ, ਨਿਹਕਲੰਕ ਆਪਣਾ ਨਾਉਂ ਰਖਾਈਆ । ਖੋਲ੍ਹਣਹਾਰਾ ਸਚ ਦਵਾਰਾ, ਘਰ ਬੰਕ ਦਏ ਵਡਿਆਈਆ। ਕਰੇ ਕਰਾਏ ਸਚ ਪਿਆਰਾ, ਪਰਮ ਪ੍ਰੀਤੀ ਇਕ ਸਿਖਾਈਆ। ਵਾਹ ਵਾ ਵੱਜਦੀ ਰਹੇ ਸਤਾਰਾ, ਸਤਿ ਸਤਿਵਾਦੀ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਜੋਤ ਅਕਾਲਣ ਦੱਸੇ ਰਾਹ, ਨੈਣ ਨੈਣਾਂ ਨਾਲ ਮਿਲਾਈਆ । ਪਾਰਬ੍ਰਹਮ ਪ੍ਰਭ ਆਇਆ ਬੇਪਰਵਾਹ, ਨਿਰਗੁਣ ਆਪਣਾ ਵੇਸ ਵਟਾਈਆ। ਗੁਰਮੁਖ ਸਖ਼ੀ ਦੇਵੇ ਸਚ ਸਲਾਹ, ਸਲਾਹਗੀਰ ਸਿਫ਼ਤ ਸਾਲਾਹੀਆ। ਕਲਜੁਗ ਅੰਤਮ ਭੁੱਲ ਨਾ ਜਾ, ਭੁੱਲਆਂ ਠੌਰ ਕੋਇ ਨਾ ਆਈਆ। ਲੱਖ ਚੁਰਾਸੀ ਟੁੱਟਣਹਾਰਾ ਨਕਾਹ, ਬੀਵੀ ਖ਼ਾਵੰਦ ਨਾ ਕੋਇ ਹੰਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ ਨੇਤਰ ਰੋਵਣ ਮਾਰਨ ਧਾਹ, ਬੌਹੜੀ ਬੌਹੜੀ ਰਹੇ ਕੁਰਲਾਈਆ। ਪਰਵਰਦਿਗਾਰ ਸਭ ਦਾ ਫ਼ਾਤਿਆ ਰਿਹਾ ਪੜ੍ਹਾ, ਫ਼ਤਹਿ ਡੰਕਾ ਇਕ ਵਜਾਈਆ। ਲੱਖ ਚੁਰਾਸੀ ਸੁਰਤ ਸਵਾਣੀ ਸਾਚੀ ਮੀਂਢੀ ਨਾ ਸਕੀ ਗੁੰਦਾ, ਰੰਗਲਾ ਰੰਗ ਨਾ ਕੋਇ ਚੜ੍ਹਾਈਆ। ਇਕ ਪ੍ਰੀਤਮ ਸਕੀ ਨਾ ਕੋਈ ਮਨਾ, ਚਾਰੋਂ ਕੁੰਟ ਫਿਰੇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੋਤ ਅਕਾਲਣ ਖੋਲ੍ਹੇ ਜਾਗ, ਜਾਗਰਤ ਜੋਤ ਇਕ ਜਗਾਈਆ। ਗੁਰਮੁਖ ਸਖੀ ਘਰ ਲਗਾ ਭਾਗ, ਪ੍ਰਭ ਆਇਆ ਸੱਚਾ ਮਾਹੀਆ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਮਿਟਾਈਆ। ਹੰਸ ਬਣਾਏ ਫੜ ਫੜ ਕਾਗ, ਕਾਗੋਂ ਹੰਸ ਉਡਾਈਆ। ਤ੍ਰੈਗੁਣ ਅਗਨੀ ਬੁਝੇ ਆਗ, ਸਾਂਤਕ ਸਤਿ ਕਰਾਈਆ। ਸਤਿ ਉਪਜਾਏ ਇਕ ਵੈਰਾਗ, ਬਿਰਹੋਂ ਤੀਰ ਚਲਾਈਆ। ਨੱਥ ਵਖਾਏ ਇਕ ਸੁਹਾਗ, ਸੋ ਪੁਰਖ ਨਿਰੰਜਣ ਆਪ ਘੜਾਈਆ। ਹੰ ਬ੍ਰਹਮ ਪਾਰਬ੍ਰਹਮ ਪ੍ਰਭ ਪਕੜੇ ਵਾਗ, ਵਾਗਾਂ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਜੋਤ ਅਕਾਲਣ ਫੜ ਫੜ ਬਾਂਹ, ਗੁਰਮੁਖ ਨਾਰ ਰਹੀ ਉਠਾਈਆ। ਉਠ ਉਠ ਨੇਤਰ ਮਾਰ ਧਿਆਨ, ਧਿਆਨ ਧਿਆਨ ਵਿਚ ਮਿਲਾਈਆ । ਪਾਰਬ੍ਰਹਮ ਪ੍ਰਭ ਹੋਇਆ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਕੋਟ ਜਨਮ ਦੇ ਬਖ਼ਸ਼ੇ ਗੁਨਾਹ, ਬਖ਼ਸ਼ਣਹਾਰ ਸੱਚਾ ਸ਼ਹਿਨਸ਼ਾਹੀਆ। ਤੇਰੀ ਕੀਤੀ ਘਾਲ ਲੇਖੇ ਲਵੇ ਪਾ, ਕੀਤੀ ਘਾਲ ਪਾਏ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਰਿਹਾ ਦਰਸਾਈਆ। ਗੁਰਸਿਖ ਸਖੀ ਨੇਤਰ ਰੋ, ਨੈਣਾਂ ਨੀਰ ਵਹਾਈਆ। ਕਲਜੁਗ ਚਾਰ ਕੁੰਟ ਕਿਤੇ ਨਾ ਮਿਲਿਆ ਢੋਆ ਢੋ, ਦਰ ਦਰ ਫਿਰ ਫਿਰ ਥੱਕੀ ਮਾਂਦੀ ਆਪਣਾ ਆਪ ਰਹੀ ਗਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮਿਲੀ ਨਾ ਸੱਚੀ ਸੋ, ਸੋਭਾ ਕੋਇ ਨਾ ਮੋਹੇ ਸੁਣਾਈਆ। ਦੁਰਮਤ ਮੈਲ ਨਾ ਦੇਵੇ ਕੋਈ ਧੋ, ਅਠਸਠ ਨੀਰ ਰਹੇ ਸ਼ਰਮਾਈਆ। ਅੰਮ੍ਰਿਤ ਮੇਘ ਦੇਵੇ ਨਾ ਕੋਇ ਚੋ, ਸਾਚਾ ਰਸ ਨਾ ਕੋਇ ਚਖਾਈਆ। ਮੇਰੇ ਅੰਧੇਰੇ ਕਰੇ ਨਾ ਕੋਇ ਲੋ, ਅੰਧ ਅੰਧੇਰ ਨਾ ਕੋਇ ਗਵਾਈਆ। ਮੈਂ ਆਪਣਾ ਆਪ ਬੈਠੀ ਖੋਹ, ਖਾਲੀ ਹੱਥ ਰਹੀ ਵਖਾਈਆ। ਮੈਂ ਜਗਤ ਕੰਤ ਲਿਆ ਜੋਹ, ਵੇਲੇ ਅੰਤ ਸੰਗ ਨਾ ਕੋਇ ਰਖਾਈਆ। ਨਾ ਕੋਈ ਦੇਵੇ ਢੋਆ ਢੋ, ਢੋਲਕ ਛੈਣੇ ਵਜਾਏ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ
ਵੇਲਾ ਆਪਣਾ ਦਰ ਲਏ ਵਖਾਈਆ। ਗੁਰਸਿਖ ਸਖੀ ਮਾਰ ਚੀਕ, ਆਪਣਾ ਆਪ ਗਵਾਇਆ। ਨੌਂ ਸੌ ਚੁਰਾਨਵੇਂ ਚੌਕੜੀ ਰੱਖਦੀ ਰਹੀ ਉਡੀਕ, ਮੇਰਾ ਪੰਧ ਨਾ ਕਿਸੇ ਮੁਕਾਇਆ। ਭੈਣ ਭਾਈ ਸਾਕ ਸੱਜਣ ਮਾਤ ਪਿਤ ਦੇਵਰ ਜੇਠ ਬਣੇ ਸ਼ਰੀਕ, ਜਗਤ ਸ਼ਿਰਕਤ ਇਕ ਵਧਾਇਆ। ਚਾਰੋਂ ਕੁੰਟ ਅੰਧੇਰਾ ਤਾਰੀਕ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਜੁਗ ਜੁਗ ਖੇੜੇ ਕੋਟਨ ਕੋਟ ਵਸੇ ਉਜੜੇ ਹਰਿ ਕਾ ਘਰ ਕਿਸੇ ਨਾ ਦੱਸਿਆ ਠੀਕ, ਗੁਰ ਅਵਤਾਰ ਪੀਰ ਪੈਗ਼ੰਬਰ ਉਂਗਲਾਂ ਨਾਲ ਗਏ ਸਮਝਾਇਆ। ਸਾਰੇ ਰੱਖ ਕੇ ਗਏ ਉਡੀਕ, ਕਲਜੁਗ ਅੰਤ ਧਿਆਨ ਲਗਾਇਆ। ਕਿਸੇ ਸਚ ਨਾ ਦੱਸੀ ਤਰੀਕ, ਲੇਖਾ ਲਿਖਤ ਨਾ ਕੋਇ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੋਹੇ ਨਿਮਾਣੀ ਗਲੇ ਲਗਾਇਆ। ਗੁਰਸਿਖ ਸਖੀ ਮਾਰੇ ਧਾਹ, ਜਗਤ ਧੌਲਰ ਕੰਮ ਕਿਸੇ ਨਾ ਆਈਆ। ਆਪਣੀ ਪਤ ਸ੍ਰਿਸ਼ਟ ਸਬਾਈ ਬੈਠੀ ਗਵਾ, ਮੇਰੀ ਲਾਜ ਨਾ ਕੋਇ ਰਖਾਈਆ। ਮੰਦਰ ਮਸਜਦ ਮੱਠ ਸ਼ਿਵਦਵਾਲੇ ਫੇਰੇ ਆਈ ਪਾ, ਫੇਰੇ ਲਏ ਨਾ ਕੋਇ ਸੱਚਾ ਮਾਹੀਆ । ਘਰ ਘਰ ਦਰ ਦਰ ਲੱਭਦੀ ਫਿਰੀ ਮੇਰਾ ਕਰੇ ਕੋਈ ਨਕਾਹ, ਮੁੱਖ ਪਰਦਾ ਦਏ ਉਠਾਈਆ। ਮੇਰੀ ਸੇਜ ਸੁਹੰਜਣੀ ਲਏ ਹੰਢਾ, ਹੰਡੋਲਾ ਝਕੋਲਾ ਇਕ ਵਖਾਈਆ। ਘਰ ਬੇਪਰਵਾਹ ਮਿਲੇ ਆ, ਆ ਆਪਣੀ ਫੇਰੀ ਪਾਈਆ। ਮੇਰੀ ਡੁੱਬਦੀ ਨਈਆ ਲਏ ਤਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਜੇ ਭੁੱਲੀ ਬਖ਼ਸ਼ੇ ਸਰਬ ਗੁਨਾਹ, ਅਭੁੱਲ ਸੱਚਾ ਮੇਰਾ ਮਾਹੀਆ। ਕੱਖਾਂ ਕੁਲੀ ਦਏ ਵਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰੀ ਇਕੋ ਆਸ ਰਖਾਈਆ। ਗੁਰਸਿਖ ਸਖੀ ਕਰ ਸ਼ੰਗਾਰ, ਤਨ ਆਪਣਾ ਆਪ ਰੰਗਾਈਆ। ਪ੍ਰਭ ਮਿਲਣ ਦਾ ਸਚ ਪਿਆਰ, ਇਕੋ ਓਟ ਤਕਾਈਆ। ਜੁਗ ਚੌਕੜੀ ਬੀਤੇ ਕੋਟਨ ਵਾਰ, ਕੋਟਨ ਕੋਟੀ ਵੇਸ ਵਟਾਈਆ। ਜਗਤ ਵਿਚੋਲੇ ਬਣਦੇ ਰਹੇ ਗੁਰੂ ਅਵਤਾਰ, ਪੀਰ ਪੈਗ਼ੰਬਰ ਦੇਣ ਸਲਾਹੀਆ। ਪੜ੍ਹ ਪੜ੍ਹ ਥੱਕੀ ਵੇਦ ਚਾਰ, ਸ਼ਾਸਤਰ ਸਿਮਰਤ ਸਿਫ਼ਤ ਸਾਲਾਹੀਆ। ਪੁਰਾਨ ਅਠਾਰਾਂ ਕਰ ਕਰ ਵਿਚਾਰ, ਪੁਰਾਨ ਪੁਰਾਨੀ ਨਾ ਕੋਇ ਲੇਖੇ ਲਾਈਆ। ਗੀਤਾ ਗਿਆਨ ਜਗਤ ਆਧਾਰ, ਜੀਵਣ ਜੁਗਤ ਜੁਗਤ ਜਣਾਈਆ। ਅੰਜੀਲ ਕੁਰਾਨਾ ਖੇਲ ਅਪਾਰ, ਜਗਤ ਹਦੀਸ ਕਰੇ ਪੜ੍ਹਾਈਆ। ਖਾਣੀ ਬਾਣੀ ਮਾਰੇ ਮਾਰ, ਅਣਿਆਲਾ ਤੀਰ ਚਲਾਈਆ। ਜਿਸ ਦੀ ਸਿਫ਼ਤ ਕਰਦੇ ਗਏ ਗੁਰ ਅਵਤਾਰ, ਰਸਨਾ ਜਿਹਵਾ ਢੋਲਾ ਗਾਈਆ। ਸੋ ਸਾਹਿਬ ਮਿਲੇ ਆਣ, ਮੈਂ ਇਕੋ ਆਸ ਰਖਾਈਆ। ਬਿਨ ਨੇਤਰ ਕਰੇ ਪਛਾਣ, ਬਿਨ ਅੱਖੀਆਂ ਲਏ ਉਠਾਈਆ। ਬਿਨ ਮੰਗਿਆਂ ਦੇਵੇ ਦਾਨ, ਖ਼ਾਲੀ ਝੋਲੀ ਦਏ ਭਰਾਈਆ। ਮੇਰੇ ਲੇਖੇ ਲਾਏ ਪਰਾਣ, ਪਰਾਣ ਆਧਾਰੀ ਸੱਚਾ ਮਾਹੀਆ। ਮੈਂ ਬਾਲੀ ਨੱਢੀ ਅਞਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਜਿਸ ਦਾ ਗੁਰੂ ਅਵਤਾਰ ਪੈਗ਼ੰਬਰ ਲਿਖ ਲਿਖ ਦੇ ਕੇ ਗਏ ਬਿਆਨ, ਬਿਆਨਾ ਆਪਣਾ ਨਾਉਂ ਰਖਾਈਆ। ਸੋ ਸਾਹਿਬ ਸਤਿਗੁਰ ਮਿਲੇ ਆਣ, ਸ੍ਰੀ ਭਗਵਾਨ ਫੇਰਾ ਪਾਈਆ। ਮੈਂ ਉਸ ਦੀ ਨਾਰ ਰਕ਼ਾਨ, ਦੂਸਰ ਅੰਗ ਨਾ ਕੋਇ ਛੁਹਾਈਆ। ਲੈ ਕੇ ਜਾਏ ਸਚ ਮਕਾਨ, ਅਧਵਿਚਕਾਰ ਨਾ ਕੋਇ ਅਟਕਾਈਆ। ਪੀਰ ਪੈਗ਼ੰਬਰ ਸਾਰੇ ਕਰਨ ਸਲਾਮ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਗੁਰ ਅਵਤਾਰ ਕਰਨ ਧਿਆਨ, ਵਾਹਵਾ ਵੱਜਦੀ ਜਾਏ ਵਧਾਈਆ। ਗੁਰਮੁਖ ਸਖੀ ਚੜ੍ਹੇ ਸਚ ਬਬਾਣ, ਪੁਰਖ ਅਬਿਨਾਸ਼ੀ ਆਪ ਚੜ੍ਹਾਈਆ। ਪਾਰ ਕਰਾਏ ਦੋ ਜਹਾਨ, ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਓਥੇ ਝੁੱਲੇ ਸਚ ਨਿਸ਼ਾਨ, ਝੁਲਾਵਣਹਾਰ ਇਕ ਹੋ ਜਾਈਆ। ਤਖ਼ਤ ਬਹੇ ਨੌਜਵਾਨ,
ਬਿਰਧ ਬਾਲ ਨਾ ਰੂਪ ਵਟਾਈਆ। ਮੈਂ ਉਸ ਦੀ ਸੇਵਾ ਕਰਾਂ ਕਰ ਕਰ ਚਰਨ ਧਿਆਨ, ਦੂਜਾ ਦਰ ਨਾ ਮੰਗਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਏ ਬਹਾਈਆ। ਜੋਤ ਅਕਾਲਣ ਅੱਗੋਂ ਬੋਲ, ਗੁਰਮੁਖ ਸਖੀ ਰਹੀ ਸਮਝਾਈਆ। ਹਰਿ ਤੋਲਣਹਾਰਾ ਪੂਰਾ ਤੋਲ, ਅਤੁਲ ਨਾਉਂ ਧਰਾਈਆ। ਪ੍ਰੇਮ ਪਿਆਰੀ ਪੀਆ ਵਸੇ ਤੇਰੇ ਕੋਲ, ਤੇਰੀ ਆਸ ਪੁਜਾਈਆ। ਤੂੰ ਰਹਿਣਾ ਅੰਤ ਅਡੋਲ, ਸਕੇ ਕੋਇ ਨਾ ਮਾਤ ਡੁਲਾਈਆ। ਆਪਣਾ ਕੁੰਡਾ ਰਿਹਾ ਖੋਲ੍ਹ, ਬੰਦ ਤਾਕੀ ਪਰਦਾ ਦਏ ਉਠਾਈਆ । ਤੇਰੇ ਸੰਗ ਕਰੇ ਕੌਲ, ਕੌਲ ਆਪਣਾ ਪੂਰ ਕਰਾਈਆ। ਤੇਰੇ ਅੰਦਰ ਜਾਏ ਮੌਲ, ਮੌਲਾ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਹੀ ਜਣਾਈਆ। ਜੋਤ ਅਕਾਲਣ ਦੱਸੇ ਭੇਤ, ਆਪਣਾ ਭੇਵ ਖੁਲ੍ਹਾਇਆ। ਪੁਰਖ ਅਬਿਨਾਸ਼ੀ ਕਰਨ ਆਇਆ ਹੇਤ, ਕਲਜੁਗ ਅੰਤਮ ਵੇਸ ਵਟਾਇਆ। ਵੇਖਣਹਾਰਾ ਨੇਤਨ ਨੇਤ, ਨੇਤਰ ਆਪਣਾ ਇਕ ਖੁਲ੍ਹਾਇਆ। ਜਿਸ ਪਿਛੇ ਅਰਜਣ ਪਾਈ ਤਤੀ ਰੇਤ, ਸੋ ਗੁਰਮੁਖ ਸੀਤਲ ਧਾਰ ਵਹਾਇਆ। ਉਠ ਪਿਆਰੀ ਵੇਖ ਖੇਡ, ਪਰਮ ਪੁਰਖ ਆਪ ਵਖਾਇਆ। ਤੇਰੀ ਸੁਹਾਏ ਸੁਹੰਜਣੀ ਸੇਜ, ਫੂਲਨ ਬਰਖਾ ਏਕਾ ਲਾਇਆ। ਪਹਿਲੋਂ ਸ਼ਬਦ ਸਨੇਹੁੜਾ ਰਿਹਾ ਭੇਜ, ਸੋਹੰ ਢੋਲਾ ਇਕ ਸੁਣਾਇਆ। ਫੇਰ ਅਗਨ ਬੁਝਾਏ ਜਗਤ ਸ਼ਮਸ ਤਬਰੇਜ਼, ਤਬਾਅ ਆਪਣੀ ਲਏ ਬਦਲਾਇਆ। ਤੇਰੇ ਨਾਲ ਕਰੇ ਹੇਤ, ਹਿਤਕਾਰੀ ਆਪਣਾ ਨਾਉਂ ਧਰਾਇਆ। ਰੁੱਤ ਸੁਹਾਏ ਬਸੰਤੀ ਚੇਤ, ਫੁਲ ਫੁਲਵਾੜੀ ਆਪ ਮਹਿਕਾਇਆ। ਪਹਿਲੋਂ ਤੈਨੂੰ ਆਪਣੀ ਅੱਖੀਂ ਲਏ ਵੇਖ, ਫੇਰ ਨਾਤਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਇਆ। ਸੁਣ ਸਖ਼ੀ ਸਾਚੀ ਬਾਤ, ਜੋਤ ਅਕਾਲਣ ਰਹੀ ਜਣਾਈਆ। ਪੁਰਖ ਅਬਿਨਾਸ਼ੀ ਕਮਲਾਪਾਤ, ਨਿਰਗੁਣ ਆਪਣਾ ਖੇਲ ਕਰਾਈਆ। ਕਲਜੁਗ ਅੰਤਮ ਚੜ੍ਹਨਹਾਰਾ ਲੈ ਕੇ ਨਾਲ ਬਰਾਤ, ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਹੀਆ। ਕਰ ਕਿਰਪਾ ਖੋਲ੍ਹ ਆਪਣਾ ਤਾਕ, ਬੰਦ ਪਰਦਾ ਦੇ ਉਠਾਈਆ। ਗੋਬਿੰਦ ਲਿਖਿਆ ਭਵਿਖਤ ਵਾਕ, ਲੇਖਾ ਲੇਖੇ ਲਏ ਲਗਾਈਆ। ਜਨ ਭਗਤਾਂ ਬਣਨ ਵਾਲਾ ਸਾਕ, ਸੱਜਣ ਆਪਣਾ ਨਾਉਂ ਧਰਾਈਆ। ਮੇਲਾ ਮੇਲੇ ਸਾਚੇ ਘਾਟ, ਪੱਤਣ ਆਵੇ ਸੱਚਾ ਮਾਹੀਆ। ਤੇਰਾ ਨਾਤਾ ਤੋੜੇ ਜ਼ਾਤ ਪਾਤ, ਊਚ ਨੀਚ ਨਾ ਕੋਇ ਰਖਾਈਆ। ਤੇਰਾ ਰੂਪ ਨਾ ਰਹੇ ਨਾਰ ਕਮਜ਼ਾਤ, ਕੁਲੱਖਣੀ ਨਾਉਂ ਨਾ ਕੋਇ ਵਡਿਆਈਆ। ਏਕਾ ਦੇਵੇ ਸਾਚੀ ਦਾਤ, ਦਾਤਾ ਦਾਨੀ ਆਪ ਵਰਤਾਈਆ। ਤੇਰੀ ਮਿਟਾਏ ਅੰਧੇਰੀ ਰਾਤ, ਆਪਣਾ ਨੂਰ ਕਰ ਰੁਸ਼ਨਾਈਆ। ਅੰਮ੍ਰਿਤ ਬੂੰਦ ਦੇ ਸਵਾਂਤ, ਤੇਰੀ ਅਗਨੀ ਅੱਗ ਬੁਝਾਈਆ। ਦਰਸਨ ਦੇਵੇ ਇਕ ਇਕਾਂਤ, ਦੂਸਰ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਰਿਹਾ ਸੁਣਾਈਆ। ਸਚ ਸੰਦੇਸਾ ਸਾਚਾ ਗੀਤ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਗੁਰਮੁਖ ਤੇਰੀ ਸਚ ਪ੍ਰੀਤ, ਪਰਮ ਪੁਰਖ ਆਪ ਨਿਭਾਇੰਦਾ। ਨਾਤਾ ਤੁਟੇ ਮੰਦਰ ਮਸੀਤ, ਗੁਰੂਦਵਾਰਾ ਇਕੋ ਇਕ ਵਖਾਇੰਦਾ। ਘਰ ਵਿਚ ਘਰ ਵਖਾਏ ਇਕ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਖੀ ਸਾਚਾ ਮੇਲਾ ਆਪ ਕਰਾਏ ਸੱਜਣ ਸੁਹੇਲਾ ਘਰ ਸਾਚੇ ਆਪ ਬਹਾਇੰਦਾ। ਸਾਚਾ ਘਰ ਸਚ ਨਗਾਰਾ, ਹਰਿ ਸਾਚਾ ਸਚ ਵਜਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਾਕਾਰ ਆਪ ਵਖਾਈਆ। ਗੁਰਮੁਖ ਖੋਲ੍ਹੇ ਬੰਦ ਕਿਵਾੜਾ, ਭੇਵ ਅਭੇਦ ਜਣਾਈਆ।
ਧੁਰਦਰਗਾਹੀ ਬਣੇ ਸੱਚਾ ਲਾੜਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅਸਵ ਘੋੜਾ ਕਰ ਤਿਆਰਾ, ਆਸਣ ਸਿੰਘਾਸਣ ਸੋਭਾ ਪਾਈਆ। ਸੋਲਾਂ ਇਛਿਆ ਭਰ ਭੰਡਾਰਾ, ਸੋਲਾਂ ਕਲੀਆਂ ਗੰਢ ਪੁਵਾਈਆ। ਤੰਗ ਕਸੇ ਪਹਿਲੀ ਵਾਰਾ, ਜ਼ੀਨ ਪਾਖਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਧਾਰ ਚਲਾਈਆ। ਸਚਖੰਡ ਉਠੇ ਸ਼ਾਹਸਵਾਰ, ਸ਼ਹਿਨਸ਼ਾਹ ਆਪਣਾ ਬਲ ਰਖਾਇੰਦਾ। ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਲਏ ਵਿਚਾਰ, ਦੋ ਜਹਾਨਾਂ ਨੈਣ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਕਰੇ ਖ਼ਬਰਦਾਰ, ਬੇਖ਼ਬਰ ਆਪ ਜਗਾਇੰਦਾ। ਗਣ ਗੰਧਰਬ ਵਜਾਇਣ ਸਿਤਾਰ, ਕਿੰਨਰ ਯਛਪ ਆਪ ਨਚਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਾਓ ਵਾਰ, ਵਾਰਤਾ ਆਪਣੀ ਆਪ ਸੁਣਾਇੰਦਾ। ਉਠੋ ਵੇਖੋ ਨੇਤਰ ਕਰੋ ਦੀਦਾਰ, ਨੈਣ ਨੈਣਾਂ ਆਪ ਵਖਾਇੰਦਾ। ਕਲਜੁਗ ਆਏ ਅੰਤਮ ਵਾਰ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਨਿਹਕਲੰਕਾ ਹੋ ਤਿਆਰ, ਸਾਚਾ ਡੰਕਾ ਨਾਦ ਵਜਾਇੰਦਾ। ਸਚ ਮਹੱਲਾ ਕਰ ਤਿਆਰ, ਇਕ ਇਕੱਲਾ ਆਪ ਵਖਾਇੰਦਾ। ਛੱਤੀ ਯੁਗ ਦਾ ਲਾਹ ਲਾਹ ਭਾਰ, ਛੱਤੀ ਛੱਤੀ ਬੰਧਨ ਪਾਇੰਦਾ। ਸਾਢੇ ਤਿੰਨ ਤਿੰਨ ਹੱਥ ਮਨਾਰ, ਸਮਰਥ ਆਪ ਪਰਗਟਾਇੰਦਾ। ਅੰਦਰ ਵੜ ਬਹੇ ਨਿਰੰਕਾਰ, ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਦੇਵੇ ਆਪ ਆਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਔਂਦੇ ਜਾਂਦੇ ਵੇਖੇ ਵਾਰੋ ਵਾਰ, ਨੇਤਰ ਨੈਣ ਨਾ ਬੰਦ ਕਰਾਇੰਦਾ। ਸਾਚੀ ਸਖੀ ਕਰ ਪਿਆਰ, ਸੇਜ ਸੁਹੰਜਣੀ ਆਪ ਸੁਹਾਇੰਦਾ। ਭਗਤ ਦਵਾਰਾ ਇਕ ਅਪਾਰ, ਪੁਰਖ ਅਬਿਨਾਸ਼ੀ ਕਰ ਤਿਆਰ, ਤ੍ਰੈਗੁਣ ਮਾਇਆ ਡੇਰਾ ਢਾਹਿੰਦਾ। ਪਿਛਲਾ ਕੀਤਾ ਵਣਜ ਵਪਾਰ, ਆਪ ਆਪਣਾ ਉਤੋਂ ਵਾਰ, ਧੂੜੀ ਖ਼ਾਕ ਸਮਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਸਤਿਜੁਗ ਤ੍ਰੇਤਾ ਦਵਾਪਰ ਵੇਖੇ ਵਾਰੋ ਵਾਰ, ਕਲਜੁਗ ਅੰਤਮ ਲੇਖ ਚੁਕਾਇੰਦਾ। ਕਰੇ ਖੇਲ ਆਪ ਕਰਤਾਰ, ਪੁਰਖ ਅਬਿਨਾਸ਼ੀ ਬਣ ਭਤਾਰ, ਗੁਰਮੁਖ ਨਾਰੀ ਆਪ ਪਰਨਾਇੰਦਾ। ਸਤਿ ਸਤਿਵਾਦੀ ਸਾਚੀ ਕਾਰ, ਦੋਏ ਦੋਏ ਰੂਪ ਵਿਚ ਸੰਸਾਰ, ਦੋਏ ਅੰਕ ਕਰ ਤਿਆਰ, ਜੋੜੀ ਜੋੜ ਜੋੜ ਜੁੜਾਇੰਦਾ। ਸਾਤਾ ਦੂਆ ਇਕ ਵਿਹਾਰ, ਬਹੱਤਰਾਂ ਕਰੇ ਆਪ ਸ਼ੰਗਾਰ, ਸੀਸ ਜਗਦੀਸ ਹੱਥ ਰਖਾਇੰਦਾ। ਸੇਜੇ ਚੜ੍ਹਿਆ ਪਹਿਲੀ ਵਾਰ, ਆਪ ਆਪਣੇ ਅੰਗ ਲਗਾਇੰਦਾ। ਸੱਤਰਾਂ ਤੋੜੇ ਨਾਤਾ ਜਗਤ ਕੁਵਾਰ, ਕੁਵਾਰਾਪਨ ਨਾ ਕੋਇ ਰਖਾਇੰਦਾ। ਚੁਹੱਤਰਾਂ ਭਰਿਆ ਸਚ ਭੰਡਾਰ, ਵਸਤ ਆਪਣੀ ਆਪ ਵਰਤਾਇੰਦਾ। ਸਾਚੇ ਡੋਲੇ ਆਪੇ ਚਾੜ੍ਹ, ਬਣ ਕਹਾਰ ਕੰਧ ਉਠਾਇੰਦਾ। ਸੌਹਰੇ ਪੇਈਏ ਜਾਏ ਵਾਰੋ ਵਾਰ, ਬਣ ਪਾਂਧੀ ਫੇਰਾ ਪਾਇੰਦਾ। ਸਗਨ ਮਨਾਏ ਵਿਚ ਸੰਸਾਰ, ਮੁੱਖ ਮੁਖੜਾ ਆਪ ਸੁਹਾਇੰਦਾ । ਪਾਣੀ ਵਾਰ ਆਪਣੀ ਧਾਰ, ਜੋਤੀ ਮਾਤਾ ਨਾਲ ਰਖਾਇੰਦਾ। ਮਿਠਾ ਰਸ ਦਏ ਖੁਵਾਲ, ਦੂਜੀ ਵਿਖ ਨਾ ਕੋਇ ਚਖਾਇੰਦਾ। ਕਰ ਕਿਰਪਾ ਸਾਚੇ ਘਰ ਦਏ ਬਹਾਲ, ਹਰਿ ਹਰਿ ਆਪਣਾ ਸ਼ੁਕਰ ਮਨਾਇੰਦਾ। ਮੁਖ ਤੋਂ ਘੁੰਗਟ ਦਏ ਉਠਾਲ, ਲੱਖ ਚੁਰਾਸੀ ਪਰਦਾ ਆਪੇ ਢਾਹਿੰਦਾ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖ ਨਾਰੀ ਕਰ ਪਿਆਰੀ ਜਗਤ ਕੁਵਾਰੀ ਸਦਾ ਰੱਖੇ ਆਪਣੇ ਨਾਲ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਅੰਤ ਨਾ ਖਾਏ ਕਾਲ, ਧਰਮ ਰਾਏ ਨਾ ਦਏ ਜ਼ਵਾਲ, ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨਾ ਕੋਇ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਘਰ ਆਪ ਬਹਾਇੰਦਾ। ਸਾਚੇ ਘਰ ਅੰਤਮ ਬਹਿਣਾ, ਹਰਿ ਸਾਚਾ ਦਏ ਵਡਿਆਈਆ। ਗੁਰਮੁਖ ਮੰਨਣਾ ਇਕੋ ਕਹਿਣਾ, ਕਹਿ ਕਹਿ ਆਪ ਜਣਾਈਆ।
ਪ੍ਰਭ ਸਰਨਾਈ ਸਾਚੀ ਰਹਿਣਾ, ਦੂਜੀ ਓਟ ਨਾ ਕੋਇ ਰਖਾਈਆ। ਆਪ ਚੁਕਾਏ ਲਹਿਣਾ ਦੇਣਾ, ਦੇਵਣਹਾਰ ਹਰ ਘਟ ਥਾਈਂਆ। ਬਸਤਰ ਪਾਏ ਨਾਮ ਗਹਿਣਾ, ਸਚ ਸ਼ੰਗਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਘਰ ਵਸਾਈਆ। ਸਾਚੇ ਘਰ ਵਸੇ ਗੁਰਮੁਖ ਪੂਰਾ, ਸਤਿਗੁਰ ਪੂਰਾ ਆਪ ਵਸਾਈਆ। ਸਿੰਘ ਪਾਲ ਨਾ ਹੋਇਆ ਦੂਰਾ, ਸਵਰਨ ਮਿਲੀ ਸਚ ਵਡਿਆਈਆ। ਮਨਜੀਤੇ ਰੰਗਿਆ ਸੱਚਾ ਚੂੜਾ, ਮਹਿੰਦੀ ਰੰਗਲੀ ਇਕ ਵਖਾਈਆ। ਜਗਦੀਸੇ ਚੜ੍ਹਿਆ ਰੰਗ ਗੂੜ੍ਹਾ, ਉਤਰ ਕਦੇ ਨਾ ਜਾਈਆ। ਸਿੰਘ ਗੁਰਦਿਆਲ ਬਣਿਆ ਸਾਚਾ ਸੂਰਾ, ਸੂਰਬੀਰ ਆਪਣਾ ਬਲ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅੰਤਮ ਕਰਿਆ ਕੌਲ ਪੂਰਾ, ਬਲ ਬਾਵਨ ਲੇਖੇ ਲਾਈਆ। ਸਚਖੰਡ ਦਵਾਰੇ ਚੜ੍ਹ ਕੇ ਉਚੀ ਕੂਕ ਸੁਣਾਏ ਸਾਚੀ ਤੂਰਾ, ਗੁਰਮੁਖ ਸੁਣੋ ਸੱਚੇ ਭਾਈਆ। ਪ੍ਰਭ ਅੰਤਮ ਮੇਲੇ ਜ਼ਰੂਰਾ, ਜ਼ਰੂਰਤ ਸਭ ਦੀ ਪੂਰ ਕਰਾਈਆ। ਮੈਨੂੰ ਲੋਕਮਾਤ ਕਹਿੰਦੇ ਰਹੇ ਮੂਰਖ ਮੂੜ੍ਹਾ, ਮੈਂ ਗੁਰ ਪੀਰ ਅਵਤਾਰ ਦਿਤੇ ਉਠਾਈਆ। ਮੈਂ ਝੱਟ ਵਖਾਇਆ ਇਕੋ ਘੂਰਾ, ਘੂਰੀ ਕਿਸੇ ਦੀ ਰਹਿਣ ਨਾ ਪਾਈਆ। ਪ੍ਰਭ ਦਿਤਾ ਇਕੋ ਨੂਰਾ, ਨੂਰੋ ਨੂਰ ਨੂਰ ਸਮਾਈਆ। ਗੁਰਸਿਖ ਸਖੀ ਤੇਰਾ ਭੰਨੇ ਨਾ ਕੋਇ ਚੂੜ੍ਹਾ, ਕੰਤ ਸੁਹਾਗ ਇਕ ਹੰਢਾਈਆ। ਆਦਿ ਜੁਗਾਦਿ ਜੁਗ ਜੁਗ ਸੂਰਾ, ਸੂਰਬੀਰ ਆਪ ਅਖਵਾਈਆ। ਸਦਾ ਸੁਹੇਲਾ ਸ਼ਬਦੀ ਬਚਨ ਪੂਰਾ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਵਖਾਈਆ। ਸਚ ਸਹੇਲੀ ਦੱਸੇ ਇਕ, ਇਕੋ ਵਾਰ ਜਣਾਈਆ। ਜਿਸ ਲੇਖਾ ਤੇਰਾ ਮੇਰਾ ਦਿਤਾ ਲਿਖ, ਸੋ ਵੇਖਣਹਾਰ ਬੇਪਰਵਾਹੀਆ। ਰਲ ਮਿਲ ਮੰਗੀਏ ਦਰ ਤੋਂ ਭਿਖ, ਭਿਛਿਆ ਦੇਵੇ ਪਾਈਆ। ਸਾਚੀ ਸਿਖਿਆ ਲਈਏ ਸਿਖ, ਏਕਾ ਕਰੇ ਸਚ ਪੜ੍ਹਾਈਆ। ਸਾਚਾ ਕੰਤ ਨਾ ਦੇਵੇ ਪਿਠ, ਕਰਵਟ ਆਪਣੀ ਲਏ ਬਦਲਾਈਆ। ਚਾਰ ਯੁਗ ਦੱਸਦੇ ਗਏ ਵਸੇ ਸਵਾ ਗਿਠ, ਗੁਰਮੁਖ ਨਾਰੀ ਸਾਢੇ ਤਿੰਨ ਹੱਥ ਅੰਗ ਲਗਾਈਆ। ਕਰ ਕਿਰਪਾ ਵੰਡ ਜਾਏ ਹਿੱਸ, ਹਿੱਸਾ ਸਾਡੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਪਾਏ ਰਹਿਮਾਨ, ਰਹਿਮਤ ਆਪਣੀ ਆਪ ਕਮਾਇੰਦਾ। ਖ਼ਾਵੰਦ ਬੀਵੀ ਕਰੇ ਪਰਵਾਨ, ਬੇਵਾ ਰੂਪ ਨਾ ਕੋਇ ਵਖਾਇੰਦਾ। ਮੁਕਾਮੇ ਹੱਕ ਵਖਾਏ ਮਕਾਨ, ਸਾਚਾ ਹੁਜਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਖੀ ਸਹੇਲੀ ਇਕ ਇਕੇਲੀ, ਵਸਣਹਾਰੀ ਰੰਗ ਨਵੇਲੀ, ਰੰਗ ਇਕੋ ਇਕ ਚੜ੍ਹਾਇੰਦਾ। ਰੰਗ ਨਵੇਲਾ ਚੜ੍ਹੇ ਵਟਣਾ, ਮਿਲ ਸਖ਼ੀਆਂ ਮੰਗਲ ਗਾਇਆ। ਜਿਸ ਨੂੰ ਕਹਿੰਦੇ ਵਾਸੀ ਪਟਣਾ, ਸੋ ਪ੍ਰਭ ਪੱਟੀ ਬੰਧਨ ਆਇਆ। ਜਿਸ ਨੂੰ ਕਹਿੰਦੇ ਵਸੇ ਪਨਘਟਨਾ, ਗੋਕਲ ਮਥਰਾ ਫੇਰਾ ਪਾਇਆ। ਜਿਸ ਨੂੰ ਕਹਿੰਦੇ ਰਾਮ ਦਸਰਥਨਾ, ਸੋ ਰਾਮ ਵੇਸ ਵਟਾਇਆ। ਜਿਸ ਨੂੰ ਈਸਾ ਮੂਸਾ ਟੇਕਣ ਮਥਨਾ, ਨਿਉਂ ਨਿਉਂ ਸਯਦਾ ਸੀਸ ਝੁਕਾਇਆ। ਜਿਸ ਨੂੰ ਮੁਹੰਮਦ ਕਹੇ ਵਸੇ ਮਦੀਨਾ ਮੱਕਨਾ, ਮੁਕਾਮ ਇਕੋ ਇਕ ਸਮਝਾਇਆ। ਜਿਸ ਨੂੰ ਕਹੇ ਨਾਨਕ ਨਿਰੰਕਾਰੀ ਰਹੇ ਸਚਖੰਡਨਾ, ਸਚਖੰਡ ਸਾਚਾ ਘਰ ਬਣਾਇਆ। ਜਿਸ ਨੂੰ ਗੋਬਿੰਦ ਕਹੇ ਮੇਰਾ ਪਿੱਤਨਾ, ਬਣ ਪੂਤ ਸੇਵ ਕਮਾਇਆ। ਸੋ ਕਲਜੁਗ ਅੰਤਮ ਜਨ ਭਗਤਾਂ ਸੰਗ ਕਰੇ ਹਿਤਨਾ, ਹਿਤਕਾਰੀ ਫੇਰਾ ਪਾਇਆ। ਲੱਖ ਚੁਰਾਸੀ ਜਾਣੇ ਗਤ ਮਿਤਨਾ, ਗਤ ਮਿਤ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਖ਼ੀ ਸਾਚੇ ਘਰ ਬਹਾਇਆ।