੧੮ ਭਾਦਰੋਂ ੨੦੧੯ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਸਤਿਗੁਰ ਪੂਰਾ ਆਦਿ ਜੁਗਾਦਿ, ਇਕ ਇਕੱਲਾ ਖੇਲ ਕਰਾਇੰਦਾ। ਗੁਰ ਗੁਰ ਵਜਾਏ ਸਾਚਾ ਨਾਦ, ਅਨਾਦੀ ਹਰਿ ਪਰਗਟਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਦ, ਵਸਤ ਅਮੋਲਕ ਆਪ ਵਰਤਾਇੰਦਾ। ਸੰਤ ਸੁਹੇਲੇ ਸਾਚੇ ਲਾਧ, ਘਰ ਘਰ ਮੇਲ ਮਿਲਾਇੰਦਾ। ਗੁਰਮੁਖਾਂ ਮੇਟੇ ਤੀਨੋਂ ਤਾਪ, ਤ੍ਰੈਗੁਣ ਮਾਇਆ ਮੋਹ ਮਿਟਾਇੰਦਾ। ਗੁਰਮੁਖਾਂ ਦੇਵੇ ਸਾਚਾ ਜਾਪ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਆਤਮ ਪਰਮਾਤਮ ਸਾਚਾ ਪਾਠ, ਸਾਚੀ ਸਿਖਿਆ ਆਪ ਜਣਾਇੰਦਾ। ਘਰ ਸਰੋਵਰ ਅੰਮ੍ਰਿਤ ਠਾਠ, ਨਿਝਰ ਝਿਰਨਾ ਆਪ ਝਿਰਾਇੰਦਾ। ਮੇਟਣਹਾਰ ਅੰਧੇਰੀ ਰਾਤ, ਸਾਚਾ ਚੰਦ ਆਪ ਚਮਕਾਇੰਦਾ। ਨਾਮ ਨਿਧਾਨਾ ਏਕਾ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਮਹੱਲ ਅਟੱਲ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਨਿਜ ਘਰ ਆਤਮ ਕਰ ਕਰ ਵਾਸ, ਆਪ ਆਪਣਾ ਮੇਲ ਮਿਲਾਇੰਦਾ। ਮੰਡਲ ਸਾਚੇ ਪਾਏ ਰਾਸ, ਨਿਰਗੁਣ ਗੋਪੀ ਕਾਹਨ ਨਚਾਇੰਦਾ। ਵੇਖਣਹਾਰਾ ਖੇਲ ਤਮਾਸ਼, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚੀ ਕਾਰ ਕਮਾਇੰਦਾ। ਸਤਿਗੁਰ ਦਾਤਾ ਏਕੰਕਾਰ, ਇਕ ਇਕੱਲਾ ਵਡ ਵਡਿਆਈਆ। ਗੁਰ ਗੁਰ ਰੂਪ ਅਗੰਮ ਅਪਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਭਗਤ ਭਗਵੰਤ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹੀਆ। ਹਰਿ ਸੰਤ ਵਖਾਏ ਮਹੱਲ ਮਨਾਰ, ਊਚੋ ਊਚ ਬੇਪਰਵਾਹੀਆ। ਗੁਰਮੁਖਾਂ ਕਰੇ ਆਪ ਪਿਆਰ, ਗੁਰ ਗੁਰ ਗੋਦੀ ਗੋਦ ਸੁਹਾਈਆ। ਗੁਰਸਿਖਾਂ ਦੇਵੇ ਦਰਸ ਦੀਦਾਰ, ਨੇਤਰ ਨੈਣ ਨੈਣ ਮਿਲਾਈਆ। ਕਰੇ ਖੇਲ ਆਪ ਕਰਤਾਰ, ਕਰਨੀ ਕਰਤਾ ਆਪਣੇ ਹੱਥ ਰਖਾਈਆ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਵੇਸ ਵਟਾਈਆ। ਹਰਿਜਨ ਸਾਚੇ ਲਏ ਉਭਾਰ, ਵੇਖਣਹਾਰਾ ਥਾਉਂ ਥਾਈਂਆ। ਕੂੜੀ ਕਿਰਿਆ ਮਾਰੇ ਮਾਰ, ਜੂਠਾ ਝੂਠਾ ਨਾਤਾ ਦਏ ਤੁੜਾਈਆ। ਇਕ ਵਖਾਏ ਠਾਂਡਾ ਦਰਬਾਰ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚੇ ਮਾਹੀਆ। ਸਤਿਗੁਰ ਪੂਰਾ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਗੁਰ ਗੁਰ ਦੇਵੇ ਆਪੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਭਗਤ ਭਗਵਾਨ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਸਾਚੇ ਸੰਤਾਂ ਦੇਵੇ ਇਕ ਗਿਆਨ, ਗਿਆਨ ਨੇਤਰ ਆਪ ਖੁਲ੍ਹਾਇੰਦਾ। ਗੁਰਮੁਖ ਬਣਾਏ ਚਤੁਰ ਸੁਜਾਨ, ਮੂਰਖ ਮੂੜ੍ਹ ਸਾਚੇ ਧੰਦੇ ਲਾਇੰਦਾ। ਗੁਰਸਿਖਾਂ ਲਹਿਣਾ ਦੇਣਾ ਚੁਕਾਏ ਆਣ, ਪੂਰਬ ਲੇਖਾ ਝੋਲੀ ਪਾਇੰਦਾ। ਨਾਮ ਨਿਰਾਲਾ ਮਾਰੇ ਬਾਣ, ਅਣਿਆਲਾ ਤੀਰ ਚਲਾਇੰਦਾ। ਨਿਰਗੁਣ ਸਰਗੁਣ ਕਰਾਏ ਸਚ ਪਹਿਚਾਣ, ਦੂਈ ਦਵੈਤੀ ਪਰਦਾ ਲਾਹਿੰਦਾ। ਅੰਮ੍ਰਿਤ ਦੇਵੇ ਪੀਣ ਖਾਣ, ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਖੇਲ ਕਰਾਈਆ। ਗੁਰ ਗੁਰ ਰੂਪ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਜਨ ਭਗਤਾਂ ਕਰ ਜੋਤ ਪਰਕਾਸ਼, ਅੰਧ ਅੰਧੇਰ ਮਿਟਾਈਆ। ਸਾਚੇ ਸੰਤਾਂ ਦੇਵੇ ਸਾਚੀ ਰਾਸ, ਘਰ ਸਾਚੇ ਝੋਲੀ ਆਪ ਭਰਾਈਆ। ਗੁਰਮੁਖਾਂ ਪੂਰੀ ਕਰੇ ਆਸ, ਆਸਾ ਆਸਾ ਨਾਲ ਮਿਲਾਈਆ। ਗੁਰਸਿਖ ਕੱਟੇ ਤੇਰੀ ਜਮ ਜਮ ਫਾਸ, ਫਾਸੀ ਜਮ ਰਹਿਣ ਨਾ ਪਾਈਆ। ਜਗਤ ਵਿਕਾਰਾ ਕਰੇ ਨਾਸ, ਨਾਮ ਖੰਡਾ ਇਕ ਚਲਾਈਆ। ਹਉਮੇਂ ਹੰਗਤਾ ਕਰੇ ਘਾਤ, ਘਾਓ ਇਕੋ ਇਕ ਲਗਾਈਆ।
ਲਹਿਣਾ ਚੁੱਕੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਲੜਾਈਆ। ਮੇਟੇ ਰੈਣ ਅੰਧੇਰੀ ਰਾਤ, ਅੰਧ ਅਗਿਆਨ ਦਏ ਗਵਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਇਕੋ ਇਕ ਜੁੜਾਈਆ । ਅੰਮ੍ਰਿਤ ਦੇਵੇ ਬੂੰਦ ਸਵਾਂਤ, ਅਗਨੀ ਤਤ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਇਆ ਕਮਾਈਆ। ਸਤਿਗੁਰ ਪੂਰਾ ਪਾਰਬ੍ਰਹਮ, ਆਦਿ ਜੁਗਾਦੀ ਇਕ ਅਖਵਾਇੰਦਾ। ਗੁਰ ਗੁਰ ਜਾਣੇ ਆਪਣਾ ਕਰਮ, ਨਿਹਕਰਮੀ ਕਰਮ ਜਣਾਇੰਦਾ। ਭਗਤ ਭਗਵਾਨ ਇਕੋ ਵਰਨ, ਦੂਜਾ ਵਰਨ ਨਾ ਕੋਇ ਸਮਝਾਇੰਦਾ। ਸਾਚੇ ਸੰਤਾਂ ਦੇਵੇ ਸਾਚੀ ਸਰਨ, ਸਰਨਗਤ ਇਕ ਵਖਾਇੰਦਾ। ਗੁਰਮੁਖਾਂ ਨੇਤਰ ਖੋਲ੍ਹੇ ਹਰਨ ਫਰਨ, ਨਿਜ ਨੇਤਰ ਵੇਖ ਵਖਾਇੰਦਾ। ਗੁਰਸਿਖਾਂ ਲਹਿਣਾ ਦੇਣਾ ਚੁੱਕੇ ਮਰਨ ਡਰਨ, ਜਨਮ ਮਰਨ ਭੌ ਮਿਟਾਇੰਦਾ। ਸਤਿਗੁਰ ਪੂਰਾ ਤਰਨੀ ਤਰਨ, ਤਾਰਨਹਾਰ ਇਕ ਅਖਵਾਇੰਦਾ। ਆਦਿ ਜੁਗਾਦੀ ਘਾੜਨ ਘੜਨ, ਘੜ ਘੜ ਭਾਂਡੇ ਭੰਨ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣਾ ਨਾਉਂ ਰਖਾਇੰਦਾ। ਸਤਿਗੁਰ ਪੂਰਾ ਆਦਿ ਨਿਰੰਜਣ, ਏਕਾ ਏਕ ਵਡੀ ਵਡਿਆਈਆ। ਗੁਰ ਗੁਰ ਨਾਮ ਏਕਾ ਅੰਜਨ, ਨੇਤਰ ਨੈਣ ਧਾਰ ਵਖਾਈਆ। ਭਗਤ ਭਗਵਾਨ ਸੱਚਾ ਸੱਜਣ, ਮੀਤ ਮੁਰਾਰਾ ਆਪ ਅਖਵਾਈਆ। ਸਾਚੇ ਸੰਤ ਕਰਾਏ ਮਜਨ, ਚਰਨ ਧੂੜ ਅਸ਼ਨਾਨ ਵਖਾਈਆ। ਗੁਰਮੁਖਾਂ ਹੋਏ ਪਰਦੇ ਕੱਜਣ, ਨਾਮ ਦੁਸ਼ਾਲਾ ਉਤੇ ਪਾਈਆ। ਗੁਰਸਿਖ ਨੇਤਰ ਲੋਚਣ ਨੈਣ ਦਰਸ ਕਰ ਕਰ ਰੱਜਣ, ਜਗਤ ਤ੍ਰਿਸਨਾ ਭੁੱਖ ਬੁਝਾਈਆ। ਸ਼ਬਦ ਅਨਾਦੀ ਤਾਲ ਵਜਣ, ਨਾਮ ਨਗਾਰਾ ਇਕ ਸੁਣਾਈਆ। ਜਗਤ ਕਿਨਾਰਾ ਪਾਰ ਹੱਦਨ, ਮੰਝਧਾਰ ਨਾ ਕੋਇ ਰੁੜ੍ਹਾਈਆ। ਕਰੇ ਖੇਲ ਸੂਰਾ ਸਰਬੰਗਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਦਾ ਸਦਾ ਹੋਏ ਸਹਾਈਆ। ਸਤਿਗੁਰ ਪੂਰਾ ਚਾਰ ਯੁਗ, ਏਕਾ ਏਕ ਅਖਵਾਇੰਦਾ। ਗੁਰ ਗੁਰ ਦੇਵੇ ਨਾਮ ਲੁੱਟ, ਜਗਤ ਵਣਜਾਰਾ ਹੱਟ ਖੁਲ੍ਹਾਇੰਦਾ। ਭਗਤਾਂ ਦੇਵੇ ਨਾਮ ਅਤੁਟ, ਅਤੋਟ ਅਤੁਟ ਵਰਤਾਇੰਦਾ। ਸੰਤਾਂ ਦੇਵੇ ਨਿਰਮਲ ਜੋਤ, ਨੂਰ ਨੁਰਾਨਾ ਡਗਮਗਾਇੰਦਾ। ਗੁਰਮੁਖਾਂ ਕੱਢੇ ਕੂੜਾ ਖੋਟ, ਖੋਟੀ ਵਾਸਨਾ ਨਾ ਕੋਇ ਰਖਾਇੰਦਾ। ਗੁਰਸਿਖਾਂ ਖੋਲ੍ਹਣਹਾਰਾ ਸੋਤ, ਨੌਂ ਦਰ ਆਪੇ ਪਰਦਾ ਲਾਹਿੰਦਾ। ਨਾਮ ਜਪਾਏ ਬਿਨ ਰਸਨਾ ਹੋਟ, ਅਜਪਾ ਜਾਪ ਆਪ ਸਮਝਾਇੰਦਾ। ਲੇਖਾ ਜਾਣੇ ਓਤ ਪੋਤ, ਪਿਤਾ ਪੂਤ ਗੰਢ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਖੇਲ ਕਰਾਇੰਦਾ। ਸਤਿਗੁਰ ਸੱਚਾ ਸਾਹਿਬ ਸੁਲਤਾਨ, ਸਚਖੰਡ ਨਿਵਾਸੀ ਇਕ ਅਖਵਾਈਆ। ਗੁਰ ਗੁਰ ਦੇਵੇ ਵਰਭੰਡੀ ਦਾਨ, ਬ੍ਰਹਿਮੰਡੀ ਰਾਗ ਸੁਣਾਈਆ। ਭਗਤਾਂ ਦੇਵੇ ਭਗਵਾਨ ਨਿਸ਼ਾਨ, ਸਚ ਨਿਸ਼ਾਨਾ ਇਕ ਜਣਾਈਆ। ਸੰਤ ਵਖਾਏ ਸਤਿ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਗੁਰਮੁਖਾਂ ਮਾਰੇ ਅਣਿਆਲਾ ਬਾਣ, ਤਿੱਖੀ ਮੁਖੀ ਧਾਰ ਜਣਾਈਆ। ਗੁਰਮੁਖ ਗੁਰ ਗੁਰ ਮੇਲੇ ਆਣ, ਗੁਰਸਿਖ ਦੇਵਣਹਾਰ ਵਡਿਆਈਆ। ਜੁਗ ਜੁਗ ਖੇਲ ਕਰੇ ਜਹਾਨ, ਜੀਵਣ ਜੁਗਤ ਜਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾਤਾ ਏਕਾ ਸਿਫ਼ਤ ਸਾਲਾਹੀਆ। ਸਤਿਗੁਰ ਸੱਚਾ ਸਿਫ਼ਤ ਸਾਲਾਹ, ਸਿਫ਼ਤੀ ਸਿਫ਼ਤ ਵਿਚ ਨਾ ਆਇੰਦਾ। ਗੁਰ ਗੁਰ ਰੂਪ ਬਣ ਮਲਾਹ, ਨਿਰਗੁਣ ਸਰਗੁਣ ਬੇੜਾ ਆਪ ਚਲਾਇੰਦਾ। ਭਗਤ ਭਗਵੰਤ ਦਏ ਸਲਾਹ, ਸਾਚੇ ਮਾਰਗ ਆਪੇ ਲਾਇੰਦਾ। ਸੰਤ ਸਾਜਣ ਲਏ ਉਠਾ, ਉਠ ਉਠ ਗਲੇ ਲਗਾਇੰਦਾ। ਗੁਰਮੁਖ ਗੋਦ ਲਏ ਬਹਾ,
ਬਹਿ ਬਹਿ ਖ਼ੁਸ਼ੀ ਮਨਾਇੰਦਾ। ਗੁਰਮੁਖ ਗੁਰਸਿਖ ਸਾਚੇ ਲਏ ਪੜ੍ਹਾ, ਸਾਚੀ ਸਿਖਿਆ ਆਪ ਜਣਾਇੰਦਾ। ਧੁਰ ਦਾ ਲੇਖਾ ਦਏ ਵਖਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਭੁੱਖਿਆਂ ਭੁੱਖ ਦਏ ਗਵਾ, ਤ੍ਰਿਸਨਾ ਰੋਗ ਨਾ ਕੋਇ ਸਤਾਇੰਦਾ। ਰੁਠਿਆਂ ਜਗ ਲਏ ਮਨਾ, ਫੜ ਨੇਤਰ ਨੀਰ ਪੁੰਝਾਇੰਦਾ। ਰਾਹੋਂ ਘੁਥਿਆਂ ਰਾਹੇ ਦੇਵੇ ਪਾ, ਸਾਚਾ ਮਾਰਗ ਇਕ ਪਰਗਟਾਇੰਦਾ। ਜਗਤ ਲੁੱਟਿਆਂ ਲਏ ਬਚਾ, ਠੱਗ ਚੋਰ ਯਾਰ ਨੇੜ ਕੋਇ ਨਾ ਆਇੰਦਾ। ਰਾਤੀਂ ਸੁੱਤਿਆਂ ਲਏ ਉਠਾ, ਘਰ ਘਰ ਆਪਣਾ ਫੇਰਾ ਪਾਇੰਦਾ। ਬਿਨ ਪੁਛਿਆਂ ਆਪਣਾ ਪਤਾ ਦਏ ਬਤਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਹੋ ਆਇੰਦਾ। ਸਤਿਗੁਰ ਸੱਚਾ ਹਰਿ ਜੂ ਮੀਤ, ਮਿੱਤਰ ਪਿਆਰਾ ਹਰਿ ਅਖਵਾਈਆ। ਗੁਰ ਗੁਰ ਚਲਾਏ ਰੀਤ, ਲੋਕਮਾਤ ਵਡੀ ਵਡਿਆਈਆ। ਭਗਤ ਭਗਵੰਤ ਗਾਏ ਗੀਤ, ਗੀਤ ਗੋਬਿੰਦ ਸੁਣਾਈਆ। ਸੰਤ ਸੱਜਣ ਵਖਾਏ ਧਾਮ ਅਨਡੀਠ, ਮਹੱਲ ਅਟੱਲ ਰੁਸ਼ਨਾਈਆ। ਗੁਰਮੁਖਾਂ ਵਸੇ ਆਪੇ ਚੀਤ, ਚਿਤਵਿਤ ਠਗੋਰੀ ਕੋਇ ਨਾ ਪਾਈਆ। ਗੁਰਸਿਖਾਂ ਪਰਖਣਹਾਰਾ ਨੀਤ, ਨੀਤੀਵਾਨ ਸੱਚਾ ਮਾਹੀਆ। ਆਦਿ ਜੁਗਾਦਿ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਸਦਾ ਸੁਹੇਲਾ ਸਾਚੀ ਬੰਨ੍ਹੇ ਇਕ ਪ੍ਰੀਤ, ਪਰਮ ਪੁਰਖ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਸੱਚਾ ਸੂਰਬੀਰ, ਬੀਰਤਾ ਆਪਣੀ ਆਪ ਰਖਾਇੰਦਾ। ਗੁਰ ਗੁਰ ਦੇਵੇ ਸਾਚੀ ਧੀਰ, ਧੀਰਜਵਾਨ ਦਇਆ ਕਮਾਇੰਦਾ। ਭਗਤ ਭਗਵਾਨ ਚੋਟੀ ਚਾੜ੍ਹ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਸੰਤਨ ਤੋੜ ਸ਼ਰਅ ਜ਼ੰਜੀਰ, ਸ਼ਰੀਅਤ ਆਪਣਾ ਰੂਪ ਵਖਾਇੰਦਾ। ਗੁਰਮੁਖਾਂ ਮੇਲਾ ਬੇਨਜ਼ੀਰ, ਨਜ਼ਰੀਆ ਨਜ਼ਰ ਨਾਲ ਮਿਲਾਇੰਦਾ। ਗੁਰਸਿਖਾਂ ਬਦਲਣਹਾਰਾ ਤਕਦੀਰ, ਤਦਬੀਰ ਆਪਣੀ ਆਪ ਜਣਾਇੰਦਾ। ਜੁਗ ਜੁਗ ਕੱਟਣਹਾਰਾ ਭੀੜ, ਔਝੜ ਰਾਹ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਖੇਲ ਕਰਾਇੰਦਾ। ਸਤਿਗੁਰ ਸੱਚਾ ਅਗੰਮ ਅਥਾਹ, ਭੇਵ ਅਭੇਦ ਨਾ ਕੋਇ ਜਣਾਈਆ। ਗੁਰ ਗੁਰ ਰੂਪ ਗਏ ਗਾ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਭਗਤ ਭਗਵਾਨ ਕਹਿਣ ਬੇਪਰਵਾਹ, ਅੰਤ ਕੋਇ ਨਾ ਪਾਈਆ। ਸੰਤ ਸੱਜਣ ਕਹਿਣ ਸੱਚਾ ਸ਼ਹਿਨਸ਼ਾਹ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਗੁਰਮੁਖ ਗੁਰ ਗੁਰ ਧਿਆਨ ਲਏ ਲਗਾ, ਧਿਆਨ ਧਿਆਨ ਵਿਚ ਟਿਕਾਈਆ। ਗੁਰਸਿਖ ਨਿਉਂ ਨਿਉਂ ਸੀਸ ਗਏ ਝੁਕਾ, ਝੁਕ ਝੁਕ ਆਪਣਾ ਮਾਣ ਮਿਟਾਈਆ। ਆਦਿ ਜੁਗਾਦੀ ਚਲੇ ਆਪਣੀ ਸਚ ਰਜ਼ਾ, ਰਜ਼ਾ ਆਪਣੇ ਹੱਥ ਰਖਾਈਆ। ਕਰ ਕਿਰਪਾ ਜਿਸ ਨੂੰ ਆਪਣੇ ਨਾਉਂ ਮਜ਼ਾ ਦਏ ਚਖਾ, ਲਜ਼ਤ ਇਕੋ ਇਕ ਵਖਾਈਆ। ਕਰ ਕਿਰਪਾ ਜਿਸ ਤਨ ਪਰਦਾ ਦਏ ਉਠਾ, ਨੂਰੋ ਨੂਰ ਨੂਰ ਰੁਸ਼ਨਾਈਆ। ਜਿਸ ਨੂੰ ਆਪਣੀ ਸੁਹਬਤ ਦਏ ਸੁਣਾ, ਸੋ ਗੁਰ ਪੀਰ ਅਖਵਾਈਆ। ਜਿਸ ਮੰਦਰ ਨੌਬਤ ਨਾਮ ਦਏ ਵਜਾ, ਤਿਸ ਹਰਿ ਮੰਦਰ ਦਏ ਵਡਿਆਈਆ। ਜਿਸ ਗ੍ਰਹਿ ਆਪਣਾ ਫੇਰਾ ਜਾਏ ਪਾ, ਤਿਸ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੇਪਰਵਾਹੀਆ। ਸਤਿਗੁਰ ਪੂਰਾ ਪੁਰਖ ਅਕਾਲ, ਦਰ ਘਰ ਸਾਚੇ ਸੋਭਾ ਪਾਇੰਦਾ। ਗੁਰ ਗੁਰ ਰੂਪ ਦੀਨ ਦਿਆਲ, ਦਇਆਨਿਧ ਠਾਕਰ ਸਵਾਮੀ ਕਿਰਪਾਨਿਧ ਕਿਰਪਨ ਆਪਣਾ ਹੁਕਮ ਵਰਤਾਇੰਦਾ। ਭਗਤ ਭਗਵੰਤ ਵਖਾਏ ਸੱਚੀ ਧਰਮਸਾਲ, ਦੀਪਕ ਜੋਤੀ ਇਕੋ
ਬਾਲ, ਨੂਰ ਨੁਰਾਨਾ ਨੂਰ ਦਸਾਇੰਦਾ। ਸੰਤਾਂ ਦੇਵੇ ਸਤਿ ਜਮਾਲ, ਕਰੇ ਖੇਲ ਆਪ ਕਮਾਲ, ਕਰਨੀ ਕਰਤਾ ਆਪ ਕਮਾਇੰਦਾ। ਗੁਰਮੁਖ ਵੇਖੇ ਛੋਟੇ ਲਾਲ, ਫਲ ਲਗਾਏ ਸਾਚੇ ਡਾਲ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਗੁਰਸਿਖਾਂ ਚਲੇ ਨਾਲ ਨਾਲ, ਏਥੇ ਓਥੇ ਕਰੇ ਪ੍ਰਿਤਪਾਲ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਆਦਿ ਜੁਗਾਦਿ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਵੇਸ ਵਟਾਇੰਦਾ। ਸਤਿਗੁਰ ਸੱਚਾ ਵੇਸ ਅਨੇਕ, ਅਕਲ ਕਲ ਧਾਰੀ ਆਪ ਵਟਾਈਆ। ਗੁਰ ਗੁਰ ਸਤਿਗੁਰ ਆਪੇ ਪੇਖ, ਪੇਖ ਪੇਖ ਖ਼ੁਸ਼ੀ ਮਨਾਈਆ। ਭਗਤ ਭਗਵਾਨ ਵਖਾਏ ਦੇਸ, ਦੇਸ ਦਸੰਤਰ ਸੋਭਾ ਪਾਈਆ। ਸੰਤ ਸਾਜਣ ਲਿਖੇ ਲੇਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਗੁਰਮੁਖ ਨਾਤਾ ਆਦਿ ਜੁਗਾਦਿ ਹਮੇਸ਼, ਹਰਿ ਸਤਿਗੁਰ ਆਪਣਾ ਬੰਧਨ ਪਾਈਆ। ਗੁਰਸਿਖ ਮੇਲਾ ਮੇਲੇ ਕਰ ਕਰ ਆਪਣਾ ਵੇਸ, ਨਿਤ ਨਵਿਤ ਸਾਚਾ ਹਿਤ ਆਪ ਜਣਾਈਆ। ਭੇਵ ਨਾ ਪਾਏ ਕੋਈ ਔਲੀਆ ਪੀਰ ਸ਼ੇਖ਼, ਮੁੱਲਾਂ ਕਾਜ਼ੀ ਦੇਣ ਦੁਹਾਈਆ। ਪੰਡਤ ਪਾਂਧੇ ਹੱਥ ਨਾ ਆਈ ਰੇਖ, ਰੇਖਾ ਵੇਖ ਵੇਖ ਬਾਰਾਂ ਕੁੰਡਲੀ ਰਾਸ ਨਾ ਕਿਸੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੇਪਰਵਾਹੀਆ। ਸਤਿਗੁਰ ਪੂਰਾ ਸੱਚਾ ਸ਼ਾਹੋ, ਹਰਿ ਸੱਜਣ ਇਕ ਅਖਵਾਇੰਦਾ । ਕੋਟਨ ਕੋਟ ਗੁਰੂ ਗੁਰ ਦਰਿਆਓ, ਆਦਿ ਜੁਗਾਦਿ ਵਹਿਣ ਵਹਾਇੰਦਾ। ਕੋਟਨ ਕੋਟ ਭਗਤ ਭਗਵਾਨ ਦੇਵੇ ਨਾਉਂ, ਨਾਉਂ ਨਿਰੰਕਾਰਾ ਆਪ ਸੁਣਾਇੰਦਾ। ਕੋਟਨ ਕੋਟ ਸੰਤ ਹਰਿ ਕੰਤ ਪਕੜੇ ਬਾਂਹੋਂ, ਫੜ ਬਾਂਹੋਂ ਗਲੇ ਲਗਾਇੰਦਾ। ਕੋਟਨ ਕੋਟ ਗੁਰਮੁਖਾਂ ਰੱਖੇ ਮਿਲਣ ਦਾ ਚਾਓ, ਚਾਓ ਘਨੇਰਾ ਇਕ ਜਣਾਇੰਦਾ। ਕੋਟਨ ਕੋਟ ਗੁਰਸਿਖਾਂ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਇੰਦਾ। ਕੋਟਨ ਕੋਟ ਜੁਗ ਜੁਗ ਕਰੇ ਨਿਆਉਂ, ਨਿਆਂਕਾਰ ਆਪ ਹੋ ਆਇੰਦਾ। ਕੋਟਨ ਕੋਟ ਪੀਰ ਪੈਗ਼ੰਬਰ ਵੇਖੇ ਥਾਈਂ ਥਾਉਂ, ਜ਼ਿਮੀਂ ਅਸਮਾਨਾਂ ਫੇਰਾ ਪਾਇੰਦਾ। ਕੋਟਨ ਕੋਟ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਸਤਿਗੁਰ ਆਪ ਅਖਵਾਇੰਦਾ। ਸਤਿਗੁਰ ਸੱਚਾ ਹਰਿ ਜੂ ਆਪ, ਆਪ ਆਪੀਨੜਾ ਰੰਗ ਰੰਗਾਈਆ। ਆਦਿ ਜੁਗਾਦੀ ਵਡ ਪਰਤਾਪ, ਵਡ ਪਰਤਾਪੀ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਜਾਪ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਰਗੁਣ ਨਿਰਗੁਣ ਦੇ ਦੇ ਦਾਤ, ਦਇਆਵਾਨ ਦਇਆ ਕਮਾਈਆ। ਲੋਕਮਾਤ ਦੀ ਸਾਚੀ ਗਾਥ, ਅੱਖਰ ਅੱਖਰ ਨਾਉਂ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਰਾਹ ਚਲਾਈਆ। ਸਤਿਗੁਰ ਰਹਿਬਰ ਏਕਾ ਏਕ, ਰਹਿਮਤ ਆਪ ਕਮਾਇੰਦਾ। ਆਦਿ ਜੁਗਾਦੀ ਸਾਚੀ ਟੇਕ, ਜੁਗ ਜੁਗ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਛਿਨ ਮਾਤਰ ਦੇ ਦੇ ਆਪਣਾ ਭੇਤ, ਭੋਰਾ ਭੋਰਾ ਨਾਮ ਵਰਤਾਇੰਦਾ। ਭਾਗ ਲਗਾ ਪੰਜ ਤਤ ਕਾਇਆ ਖੇਤ, ਖੇਤੀ ਆਪਣੇ ਨਾਮ ਲਹਿਰਾਇੰਦਾ। ਅੰਮ੍ਰਿਤ ਝਿਰਨਾ ਚਰਨ ਕਵਲ ਝਿਰ ਝਿਰ ਦੇਵੇ ਸੇਂਤ, ਸਿੰਚ ਹਰੀ ਕਿਆਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਭੇਵ ਚੁਕਾਇੰਦਾ। ਆਪਣਾ ਭੇਵ ਸ੍ਰੀ ਭਗਵਾਨਾ, ਕਿਣਕਾ ਕਿਣਕਾ ਦਏ ਜਣਾਈਆ। ਗੁਰ ਅਵਤਾਰ ਹੋਣ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਕਵਣ ਦਵਾਰ ਵਸੇ ਮਕਾਨਾ, ਕਵਣ ਬਿਧ ਰਚਨ ਰਚਾਈਆ। ਕਵਣ ਧਾਰ ਸੁਣਾਏ ਤਰਾਨਾ, ਤਾਰ ਸਿਤਾਰ ਨਾ ਕੋਇ ਹਲਾਈਆ। ਕਵਣ ਰੂਪ ਕਰੇ ਖੇਲ ਦੋ ਜਹਾਨਾਂ, ਨਿਰਗੁਣ
ਸਰਗੁਣ ਵੇਖ ਵਖਾਈਆ। ਬਿਨ ਵੇਖਿਆ ਹੋਏ ਹੈਰਾਨਾ, ਹਰਿ ਜੂ ਆਪਣਾ ਹੁਕਮ ਵਰਤਾਈਆ। ਕਰ ਕਿਰਪਾ ਦੇਵੇ ਚਰਨ ਧਿਆਨਾ, ਚਰਨ ਸਰਨ ਇਕ ਸਰਨਾਈਆ। ਚਾਰ ਯੁਗ ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣਾ ਮੁੱਖ ਨਾ ਕਿਸੇ ਵਖਾਨਾ, ਚਰਨਾਂ ਉਪਰ ਧਿਆਨ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਸੱਚਾ ਊਚੋ ਊਚ, ਅਗੰਮ ਅਥਾਹ ਅਖਵਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਸੂਚਨਾ ਸੂਚ, ਸਾਚੀ ਸਿਖਿਆ ਸਿਖ ਸਮਝਾਇੰਦਾ। ਆਪਣੇ ਹੱਥ ਦੋ ਜਹਾਨਾਂ ਰੱਖਿਆ ਕੂਚ, ਜੋ ਆਇਆ ਸੋ ਉਠ ਉਠ ਥਾਇੰਦਾ। ਸੋਚਿਆ ਕੋਈ ਨਾ ਸਕਿਆ ਸੋਚ, ਸੋਚੀ ਸੋਚ ਸਰਬ ਲਗਾਇੰਦਾ। ਕਿਸੇ ਜਣਾਇਆ ਕਾਇਆ ਕੋਟ, ਕਿਸੇ ਮੰਦਰ ਦਰ ਵਖਾਇੰਦਾ। ਕਿਸੇ ਵਖਾਇਆ ਨੂਰ ਨਿਰਮਲ ਜੋਤ, ਜੋਤੀ ਜਾਤਾ ਡਗਮਗਾਇੰਦਾ। ਕਿਸੇ ਮੋਹਣੀ ਰੂਪ ਕਰੇ ਆਪ ਮੋਹਤ, ਮੁਹੱਬਤ ਆਪਣਾ ਨਾਉਂ ਵਖਾਇੰਦਾ। ਕਿਸੇ ਬਣਾਏ ਓਤ ਪੋਤ, ਪਿਤਾ ਪੂਤ ਗੋਦ ਸੁਹਾਇੰਦਾ। ਕਿਸੇ ਬਣਾਈ ਸਾਚੀ ਗੋਤ, ਆਪ ਆਪਣੀ ਗੰਢ ਪੁਵਾਇੰਦਾ। ਅੰਤ ਸਭ ਨੂੰ ਜਣਾਏ ਆਪਣੀ ਓਟ, ਬਲਹੀਣ ਸਰਬ ਵਖਾਇੰਦਾ। ਖ਼ੁਸ਼ ਕਰਾਏ ਸੁਣਾ ਸੁਣਾ ਆਪਣੀ ਸਰੋਤ, ਸਚ ਸੰਦੇਸਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਇੰਦਾ। ਸਤਿਗੁਰ ਸੱਚਾ ਵੱਡਾ ਵਡ, ਹਰਿ ਵਡੀ ਵਡ ਵਡਿਆਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਵਿਚੋਂ ਕੱਢ, ਨਿਰਗੁਣ ਸਰਗੁਣ ਸੇਵਾ ਲਾਈਆ। ਚਰਨ ਕਵਲ ਵਖਾਈ ਆਖ਼ਰ ਹੱਦ, ਚਰਨਾਂ ਹੇਠ ਸਰਬ ਦਬਾਈਆ। ਸਚ ਪ੍ਰੇਮ ਸੱਚਾ ਰਸ, ਬਿਨ ਰਸਨਾ ਰਸ ਚਖਾਈਆ। ਦੂਰ ਦੁਰਾਡਾ ਬੈਠਾ ਮਾਰਗ ਆਪੇ ਦੱਸ, ਨੇਰਨ ਨੇਰ ਰਾਹ ਵਖਾਈਆ। ਉਚ ਮਹੱਲੇ ਬਹਿ ਬਹਿ ਰਿਹਾ ਹਸ, ਆਪਣਾ ਭੇਵ ਨਾ ਕਿਸੇ ਜਣਾਈਆ। ਪ੍ਰਭ ਮਿਲਣ ਦੀ ਜੇ ਕੋਈ ਸਚਖੰਡ ਰੱਖੇ ਆਸ, ਸਚਖੰਡ ਨਿਵਾਸੀ ਚਲ ਕੇ ਲੋਕਮਾਤ ਫੇਰਾ ਪਾਈਆ। ਲੋਕਮਾਤ ਦੇ ਕੇ ਜਾਏ ਸ਼ਾਬਾਸ਼, ਸਿਰ ਆਪਣਾ ਹੱਥ ਟਿਕਾਈਆ। ਜੋਤੀ ਨੂਰ ਦੇ ਪਰਕਾਸ਼, ਪਰਕਾਸ਼ ਪਰਕਾਸ਼ ਨਾਲ ਮਿਲਾਈਆ। ਅੰਤਮ ਮੇਲਾ ਸ਼ਾਹੋ ਸ਼ਾਬਾਸ਼, ਗੁਣ ਸਾਚਾ ਦਏ ਸਮਝਾਈਆ। ਆਪਣਾ ਕੰਮ ਕਿਸੇ ਨਾ ਦੱਸਿਆ ਖ਼ਾਸ, ਖ਼ੁਲਾਸਾ ਕਿਸੇ ਨਾ ਦਿਤਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿੱਕੀ ਨਿੱਕੀ ਸ਼ਾਖ਼, ਲੋਕਮਾਤ ਆਪ ਲਹਿਰਾਈਆ। ਆਪਣੇ ਘਰ ਵਿਚੋਂ ਦੇ ਦੇ ਦਾਤ, ਵਸਤ ਅਮੋਲਕ ਆਪ ਵਰਤਾਈਆ। ਅੰਤਮ ਸਭ ਦਾ ਕਰ ਕੇ ਘਾਤ, ਆਪਣੇ ਚਰਨਾਂ ਹੇਠ ਦਬਾਈਆ। ਦੋਏ ਜੋੜ ਸਾਰੇ ਹੋਏ ਸਫ਼ਾਤ, ਲੋਕਮਾਤ ਸਫ਼ਾ ਗਏ ਉਠਾਈਆ। ਜੁਗ ਚੌਕੜੀ ਖੇਲੇ ਖੇਲ ਬਹੁ ਬਿਧ ਭਾਂਤ, ਭਾਵੀ ਆਪਣੇ ਹੱਥ ਰਖਾਈਆ। ਹਰਿ ਕੀ ਸਿਫ਼ਤ ਲਿਖ ਲਿਖ ਦੇ ਗਏ ਕਲਮ ਦਵਾਤ, ਕਲਮਾ ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਵਡ ਰਾਜਨ ਰਾਜਾ, ਹਰਿ ਸਤਿਗੁਰ ਆਪ ਅਖਵਾਇੰਦਾ। ਆਦਿ ਜੁਗਾਦਿ ਰਚ ਰਚ ਕਾਜਾ, ਜੁਗ ਜੁਗ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਨਿਵਾਜਾ, ਨਿਵਾਜ਼ਸ਼ ਆਪਣੀ ਆਪ ਸਮਝਾਇੰਦਾ। ਏਕਾ ਨੂਰ ਨਿੱਕਾ ਨੰਨ੍ਹਾ ਕੋਟਨ ਕੋਟ ਬ੍ਰਹਿਮੰਡ ਖੰਡ ਕਰੇ ਪਰਕਾਸ਼ਾ, ਪਰਕਾਸ਼ ਪਰਕਾਸ਼ ਵਿਚੋਂ ਪਰਗਟਾਇੰਦਾ। ਕੋਟਨ ਕੋਟ ਤ੍ਰਿਲੋਕੀ ਆਪਣੀ ਨਿੱਕੇ ਨਾਉਂ ਨਾਮ ਕਰੇ ਨਿਵਾਸਾ, ਕੋਟਨ ਕੋਟ ਕ੍ਰਿਸ਼ਨ ਧਿਆਨ ਲਗਾਇੰਦਾ। ਜਿਸ ਘਰ ਸਤਿਗੁਰ ਰੱਖੇ ਵਾਸਾ, ਸੋ ਘਰ ਨਜ਼ਰ ਕਿਸੇ ਨਾ ਆਇੰਦਾ।
ਬਿਨ ਨਾਨਕ ਚਰਨ ਦਿਤਾ ਨਾ ਕਿਸੇ ਭਰਵਾਸਾ, ਮਸਤਕ ਬਿਨਾਂ ਕਬੀਰ ਧੂੜ ਨਾ ਕੋਇ ਲਗਾਇੰਦਾ। ਉਪਰ ਤੱਕਣ ਨਜ਼ਰ ਆਏ ਇਕੋ ਪਰਕਾਸ਼ਾ, ਪ੍ਰਭ ਮੁਖ ਨਾ ਕੋਇ ਰਖਾਇੰਦਾ। ਕਵਣ ਸੇਜਾ ਕਰੇ ਭੋਗ ਬਲਾਸਾ, ਜਿਸ ਮੰਦਰ ਬਹਿ ਬਹਿ ਗੁਰ ਅਵਤਾਰ ਪੀਰ ਪੈਗ਼ੰਬਰ ਪਰਗਟਾਇੰਦਾ। ਸਾਚੀ ਦੱਸੇ ਨਾ ਕੋਇ ਸ਼ਨਾਖ਼ਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੇ ਘਰ ਸੁਹਾਇੰਦਾ। ਸਤਿਗੁਰ ਘਰ ਅਪਰ ਅਪਾਰਾ, ਅਪਰੰਪਰ ਸੋਭਾ ਪਾਈਆ। ਆਦਿ ਜੁਗਾਦੀ ਹੋ ਉਜਿਆਰਾ, ਸਤਿ ਸਤਿਵਾਦੀ ਆਸਣ ਲਾਈਆ। ਬੋਧ ਅਗਾਧੀ ਬੋਲਣਹਾਰਾ, ਅਨਾਦ ਅਨਾਦੀ ਕਰੇ ਪੜ੍ਹਾਈਆ। ਜੁਗ ਚੌਕੜੀ ਬਣ ਵਣਜਾਰਾ, ਨਿਰਗੁਣ ਸਰਗੁਣ ਫੇਰਾ ਪਾਈਆ। ਲੇਖਾ ਜਾਣ ਗੁਰੂ ਅਵਤਾਰਾ, ਗੁਰ ਗੁਰ ਨਾਉਂ ਸਿਫ਼ਤ ਸਾਲਾਹੀਆ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਜੈ ਜੈਕਾਰ ਇਕ ਲਗਾਈਆ। ਲੋਕ ਪਰਲੋਕ ਦੇ ਸਹਾਰਾ, ਅਵਣ ਗਵਣ ਡੰਕ ਵਜਾਈਆ। ਜੁਗ ਚੌਕੜੀ ਪਾਵੇ ਸਾਰਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਢਾਈਆ । ਸ੍ਰਿਸ਼ਟ ਸਬਾਈ ਕਰੇ ਨਿਮਸਕਾਰਾ, ਪੁਨਹਿ ਪੁਨਹਿ ਸੀਸ ਝੁਕਾਈਆ। ਖਾਣੀ ਬਾਣੀ ਸਿਫ਼ਤ ਭੰਡਾਰਾ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਕਰੇ ਖੇਲ ਹਰਿ ਕਰਨੇਹਾਰਾ, ਆਪਣੀ ਕਰਨੀ ਕਿਰਤ ਕਮਾਈਆ। ਨਵ ਨੌਂ ਚਾਰ ਪਾਰ ਕਿਨਾਰਾ, ਤਨ ਵੇਖੇ ਚਾਈਂ ਚਾਈਂਆ। ਨਿਰਗੁਣ ਨਿਰਗੁਣ ਲੈ ਅਵਤਾਰਾ, ਸਰਗੁਣ ਸਰਗੁਣ ਲੇਖਾ ਦਏ ਮੁਕਾਈਆ। ਜੋਧਾ ਸੂਰਬੀਰ ਬਲਕਾਰਾ, ਬਲ ਆਪਣਾ ਆਪ ਰਖਾਈਆ। ਨਾਮ ਖੰਡਾ ਤੇਜ਼ ਕਟਾਰਾ, ਬ੍ਰਹਿਮੰਡਾਂ ਆਪ ਚਮਕਾਈਆ। ਤਿੱਖੀਆਂ ਰੱਖੇ ਦੋਵੇਂ ਧਾਰਾਂ, ਦੋ ਜਹਾਨਾਂ ਦਏ ਸਜ਼ਾਈਆ। ਲੇਖਾ ਜਾਣੇ ਪੁਰਖ ਨਾਰਾ, ਨਾਰ ਕੰਤ ਭੇਵ ਨਾ ਰਾਈਆ। ਗੁਰ ਗੁਰ ਦੇਵੇ ਆਪ ਸਹਾਰਾ, ਗੁਰ ਸ਼ਬਦੀ ਹੋਏ ਸਹਾਈਆ। ਭਗਤ ਭਗਵੰਤ ਕਰੇ ਪਿਆਰਾ, ਪਰਮ ਪੁਰਖ ਵਡੀ ਵਡਿਆਈਆ। ਸੰਤਾਂ ਦੇਵੇ ਸਤਿ ਨਜ਼ਾਰਾ, ਨਜ਼ਰ ਆਪਣੀ ਨਜ਼ਰ ਨਾਲ ਮਿਲਾਈਆ। ਗੁਰਮੁਖਾਂ ਲਹਿਣਾ ਦੇਣਾ ਚੁਕਾਏ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਪਾਰ ਕਰਾਈਆ। ਗੁਰਸਿਖ ਬਣਾਏ ਸਾਚਾ ਲਾੜਾ, ਸਤਿਗੁਰ ਆਪਣੀ ਦਇਆ ਕਮਾਈਆ। ਮੇਲ ਮਿਲਾਏ ਕਲਜੁਗ ਅੰਤਮ ਵਾਰਾ, ਅੰਤ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਹੋਏ ਸਹਾਈਆ। ਸਤਿਗੁਰ ਸੱਚਾ ਏਕੰਕਾਰ, ਓਅੰਕਾਰ ਸੇਵ ਕਮਾਇੰਦਾ। ਗੁਰਮੁਖ ਸਾਚੇ ਲਏ ਉਠਾਲ, ਉਠ ਉਠ ਵੇਖ ਵਖਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਏਕਾ ਘਰ ਵਖਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਬਣ ਵਿਚੋਲਾ ਸੇਵ ਕਮਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਫੜ ਫੜ ਆਪਣੀ ਗੋਦ ਬਹਾਇੰਦਾ। ਜਨਮ ਜਨਮ ਦੀ ਕੀਤੀ ਘਾਲ, ਕਲਜੁਗ ਅੰਤਮ ਲੇਖੇ ਲਾਇੰਦਾ। ਸਾਚਾ ਮਾਰਗ ਇਕ ਸਖਾਲ, ਕੂੜੀ ਕਿਰਿਆ ਤੋੜ ਤੁੜਾਇੰਦਾ। ਤ੍ਰੈਗੁਣ ਨਾਤਾ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਖਾਇੰਦਾ। ਦੀਆ ਬਾਤੀ ਦੀਪਕ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਅਗੰਮੀ ਵੱਜੇ ਤਾਲ, ਤਾਲ ਤਲਵਾੜਾ ਨਜ਼ਰ ਕੋਇ ਨਾ ਆਇੰਦਾ। ਭਾਗ ਲਗਾਏ ਪੰਜ ਤਤ ਕਾਇਆ ਮਾਟੀ ਖਾਲ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਗੁਰ ਸ਼ਬਦੀ ਚਲੇ ਨਾਲ ਨਾਲ, ਗੋਬਿੰਦ ਆਪਣਾ ਨਾਉਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਖੇਲ ਕਰਾਇੰਦਾ। ਸਤਿਗੁਰ ਪੂਰਾ ਖੇਲੇ ਖੇਲ, ਸਤਿ ਸਤਿਵਾਦੀ ਦਇਆ ਕਮਾਈਆ। ਗੁਰਮੁਖ ਸੱਜਣ ਆਪੇ ਮੇਲ, ਮਿਲ ਮਿਲ ਖ਼ੁਸ਼ੀ ਵਖਾਈਆ। ਗੁਰ ਅਵਤਾਰਾਂ
ਪੀਰ ਪੈਗ਼ੰਬਰਾਂ ਸੰਗ ਰਲ ਰਲ ਚਾੜ੍ਹੇ ਤੇਲ, ਸਾਚਾ ਸਗਨ ਮਨਾਈਆ। ਵਸਣਹਾਰਾ ਧਾਮ ਨਵੇਲ, ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚੀ ਕਾਰ ਕਰਾਈਆ। ਸਤਿਗੁਰ ਕਰੇ ਸਾਚਾ ਧੰਦਾ, ਹਰਿ ਸਾਚੀ ਕਾਰ ਕਮਾਇੰਦਾ। ਲੱਖ ਚੁਰਾਸੀ ਵੇਖੇ ਜੀਵ ਗੰਦਾ, ਨੌਂ ਖੰਡ ਪ੍ਰਿਥਮੀ ਫੇਰਾ ਪਾਇੰਦਾ। ਬਣ ਤਰਖਾਣ ਫੇਰੇ ਰੰਦਾ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਹੋਏ ਸਦਾ ਬਖ਼ਸ਼ੰਦਾ, ਬਖ਼ਸ਼ਸ਼ ਆਪਣੀ ਆਪ ਕਰਾਇੰਦਾ। ਗੁਰਮੁਖ ਵੇਖੇ ਚੰਦ ਨੌਚੰਦਾ, ਘਰ ਸਾਚੇ ਆਪ ਰੁਸ਼ਨਾਇੰਦਾ। ਉਤਭੁਜ ਸੇਤਜ ਜੇਰਜ ਅੰਡ ਕੋਈ ਰਹਿਣ ਨਾ ਦੇਵੇ ਆਂਡਾ ਗੰਦਾ, ਜੋ ਘੜਿਆ ਭੰਨ ਵਖਾਇੰਦਾ। ਕਲਜੁਗ ਅੰਤਮ ਆਇਆ ਕੰਢਾ, ਕੰਢੀ ਬੈਠਾ ਡੇਰਾ ਲਾਇੰਦਾ। ਚਾਰ ਯੁਗ ਬਣਿਆ ਰਿਹਾ ਬਖ਼ਸ਼ੰਦਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਚ ਨਚਾਇੰਦਾ। ਹੱਥ ਵਿਚ ਫੜ ਕੇ ਰੱਖਿਆ ਇਕੋ ਡੰਡਾ, ਨਾਮ ਡੰਡਾ ਹੱਥ ਵਖਾਇੰਦਾ। ਨਿਉਂ ਨਿਉਂ ਸੀਸ ਸਰਬ ਝੁਕੰਦਾ, ਅੱਗੇ ਸੀਸ ਨਾ ਕੋਇ ਉਠਾਇੰਦਾ। ਪੀਰ ਪੈਗ਼ੰਬਰ ਕਹਿਣ ਹਉਂ ਖ਼ਾਕੀ ਬੰਦਾ, ਬੰਦਗੀ ਆਪਣੀ ਸਭ ਨੂੰ ਲਾਇੰਦਾ। ਕਿਸੇ ਹੱਥ ਤੀਰ ਕਿਸੇ ਫੜਾਈ ਕਮੰਦਾ, ਕਿਸੇ ਰਥਵਾਹੀ ਰਥ ਚਲਾਇੰਦਾ। ਆਪ ਕਲਜੁਗ ਬਣ ਕੇ ਆਇਆ ਅੰਧਾ, ਆਪਣਾ ਨੈਣ ਨਾ ਕਿਸੇ ਵਖਾਇੰਦਾ। ਕੋਟਨ ਕੋਟ ਨਾਉਂ ਰਖ ਰਖ ਸੁਣਾਏ ਛੰਦਾ, ਸ਼ਰਅ ਸ਼ਰਅ ਨਾਲ ਟਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਸ੍ਰੀ ਭਗਵੰਤ, ਕਰਿਆ ਖੇਲ ਆਪ ਬੇਅੰਤ, ਏਕਾ ਹਰਿ ਏਕਾ ਮੰਤ, ਸਤਿਗੁਰ ਪੂਰਾ ਆਪ ਦ੍ਰਿੜਾਇੰਦਾ। ਸਤਿਗੁਰ ਪੂਰਾ ਛੈਲ ਛਬੀਲ, ਜੋਬਨ ਆਪਣਾ ਆਪ ਹੰਢਾਈਆ। ਸਤਿਗੁਰ ਪੂਰਾ ਸਚ ਦਲੀਲ, ਆਦਿ ਜੁਗਾਦਿ ਜੁਗ ਜੁਗ ਦਏ ਸਮਝਾਈਆ। ਸਤਿਗੁਰ ਪੂਰਾ ਸਚ ਵਕੀਲ, ਦੋ ਜਹਾਨਾਂ ਦਏ ਛੁਡਾਈਆ । ਸਤਿਗੁਰ ਪੂਰਾ ਇਥੇ ਓਥੇ ਸੁਣੇ ਅਪੀਲ, ਤਖ਼ਤ ਬੈਠਾ ਸ਼ਹਿਨਸ਼ਾਹੀਆ। ਸਤਿਗੁਰ ਪੂਰਾ ਪਹਿਨਣਹਾਰਾ ਬਸਤਰ ਨੀਲ, ਬਸਨ ਬਨਵਾਰੀ ਭੇਖ ਵਟਾਈਆ। ਸਤਿਗੁਰ ਪੂਰਾ ਲੇਖਾ ਜਾਨਣਹਾਰਾ ਭੀਲ, ਬਲਹੀਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਅਖਵਾਈਆ। ਸਤਿਗੁਰ ਪੂਰਾ ਇਕੋ ਆਖ਼ਰ, ਅੱਖਰ ਸਿਫ਼ਤ ਨਾ ਕੋਇ ਸਲਾਹਿੰਦਾ। ਆਪਣੇ ਉਤੇ ਹੋਇਆ ਸ਼ਾਕਰ, ਸ਼ੁਕਰੀਆ ਹੋਰ ਨਾ ਕੋਇ ਮਨਾਇਆ ਆਪਣਾ ਸਨੇਹੁੜਾ ਆਪੇ ਦੇਵੇ ਪਾਤਰ, ਕਾਸਦ ਗੁਰ ਅਵਤਾਰ ਪੀਰ ਪੈਗ਼ੰਬਰ ਆਪ ਬਣਾਇੰਦਾ। ਦੋ ਜਹਾਨਾਂ ਕਰੇ ਯਾਤਰ, ਯਾਤਰੂ ਬਣ ਬਣ ਫੇਰਾ ਪਾਇੰਦਾ। ਲਿਖਾਵਣਹਾਰਾ ਵੇਦ ਸ਼ਾਸਤਰ, ਸਿਮਰਤ ਪੁਰਾਨ ਆਪ ਪੜ੍ਹਾਇੰਦਾ। ਬਣਾਵਣਹਾਰਾ ਲੱਗ ਮਾਤਰ, ਅੱਖਰ ਅੱਖਰ ਜੋੜ ਜੁੜਾਇੰਦਾ। ਜਾਨਣਹਾਰਾ ਭੇਵ ਬਾਤਨ, ਜ਼ਾਹਿਰਾ ਆਪਣਾ ਖੇਲ ਕਰਾਇੰਦਾ। ਲੇਖਾ ਚੁਕਾਏ ਪੁਰਾਤਨ, ਪਿਛਲਾ ਕੀਤਾ ਭੁੱਲ ਨਾ ਜਾਇੰਦਾ। ਗੁਰਮੁਖਾਂ ਬਣਿਆ ਸੱਚਾ ਸਾਕਨ, ਸਗਲਾ ਸੰਗ ਤਜਾਇੰਦਾ। ਕਲਜੁਗ ਅੰਤਮ ਆਇਆ ਰਾਖਣ, ਬਣ ਰੱਖਕ ਸੇਵ ਕਮਾਇੰਦਾ। ਸਚਖੰਡ ਨਿਵਾਸੀ ਆਇਆ ਝਾਕਣ, ਝਾਕੀ ਆਪਣੀ ਆਪੇ ਪਾਇੰਦਾ। ਲਹਿਣਾ ਦੇਣਾ ਚੁਕਾਵਣ ਆਇਆ ਬਾਕਣ, ਬਾਕੀ ਨਜ਼ਰ ਕੋਇ ਨਾ ਆਇੰਦਾ। ਲੇਖੇ ਲਾਏ ਮਾਟੀ ਖਾਕਣ, ਖਾਕ ਆਪਣੇ ਰੰਗ ਰੰਗਾਇੰਦਾ। ਕਰੇ ਖੇਲ ਪਾਕੀ ਪਾਕਣ, ਪਤਿਤ ਪੁਨੀਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣਾ ਆਪ ਆਪ ਪਰਗਟਾਇੰਦਾ। ਸਤਿਗੁਰ ਪੂਰਾ ਪਰਗਟ ਆਪ, ਆਪਣੀ ਕਲ ਧਰਾਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਪਿਤਾ ਪੂਤ ਨਾਮ ਵਡਿਆਈਆ। ਆਦਿ ਜੁਗਾਦੀ
ਹਰਿ ਹਰਿ ਨਾਉਂ ਸਾਚਾ ਪਾਠ, ਬਣ ਪਾਠਕ ਆਪ ਸੁਣਾਈਆ। ਦੇਵਣਹਾਰਾ ਸਾਚੀ ਦਾਤ, ਦੀਨਾ ਨਾਥ ਹੋਏ ਸਹਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਅੰਧ ਅੰਧੇਰਾ ਦਏ ਗਵਾਈਆ। ਸਤਿਜੁਗ ਸੁਣਾਏ ਸਾਚੀ ਗਾਥ, ਸੋਹੰ ਕਰੇ ਪੜ੍ਹਾਈਆ। ਪਰਗਟ ਹੋ ਪੁਰਖ ਸਮਰਾਥ, ਸਮਰਥ ਆਪਣੀ ਕਲ ਵਰਤਾਈਆ। ਜਨ ਭਗਤਾਂ ਬਣਿਆ ਦਾਸੀ ਦਾਸ, ਸੇਵਕ ਸਾਚੀ ਸੇਵ ਕਮਾਈਆ। ਇਕੋ ਰੱਖੇ ਸਾਚੀ ਆਸ, ਗੁਰਸਿਖ ਮਿਲਣਾ ਚਾਈਂ ਚਾਈਂਆ। ਲੋਕਮਾਤ ਪੱਤ ਮੇਰੀ ਲੈਣੀ ਰਾਖ, ਬਿਨ ਭਗਤ ਭਗਵਾਨ ਮਿਲੇ ਨਾ ਕੋਇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਇਕੋ ਬਾਤ, ਜਗਤ ਕਹਾਣੀ ਨਾ ਕੋਇ ਸੁਣਾਈਆ। ਤੇਰਾ ਮੇਰਾ ਇਕੋ ਸਾਥ, ਮਾਤ ਪਿਤ ਭਾਈ ਭੈਣ ਸੰਗ ਨਾ ਕੋਇ ਜਾਈਆ। ਤੂੰ ਮੇਰਾ ਪੂਰਾ ਕਰਨਾ ਘਾਟ, ਮੈਂ ਤੇਰਾ ਘਾਟਾ ਤੇਰੀ ਝੋਲੀ ਪਾਈਆ। ਅੱਗੇ ਨੇੜੇ ਆਈ ਵਾਟ, ਪ੍ਰਭ ਬੈਠਾ ਪੰਧ ਮੁਕਾਈਆ। ਬਿਨ ਹਰਿ ਸੰਗਤ ਦੂਜੀ ਕੋਈ ਨਾ ਰਹੇ ਜਮਾਤ, ਹਿੰਦੂ ਮੁਸਲਿਮ ਸਿਖ ਈਸਾਈ ਸਾਰੇ ਦੇਣ ਦੁਹਾਈਆ। ਮਨਮਤ ਕੱਢੇ ਨਾਰ ਕਮਜ਼ਾਤ, ਗੁਰਮਤ ਕਰੇ ਸਚ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਕਮਲਾਪਾਤ, ਲਿਖ ਲਿਖ ਪਾਤੀ ਪੱਤਰ ਜੁਗ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਹੱਥ ਫੜਾਈਆ। ਅੰਤਮ ਸਭ ਦਾ ਲੱਥਾ ਸੱਥਰ, ਸਿਫ਼ਰਾ ਸਿਫ਼ਰ ਸਿਫ਼ਰ ਸਿਫ਼ਰ ਸਮਾਈਆ। ਪਾਰਬ੍ਰਹਮ ਪ੍ਰਭ ਬੜਾ ਅੱਖਰ, ਆਪਣੀ ਜ਼ਿਦ ਨਾ ਛੱਡੇ ਰਾਈਆ। ਤੋਲਣਹਾਰਾ ਸਾਚੇ ਤੱਕੜ, ਤੱਕੜ ਆਪਣੇ ਹੱਥ ਉਠਾਈਆ। ਗੁਰਮੁਖ ਮਨਮੁਖ ਕੱਢੇ ਵੱਖਰ, ਵਾਹਵਾ ਵੱਖਰੀ ਵੰਡ ਵੰਡਾਈਆ। ਅਲਫ਼ ਯੇ ਪੜ੍ਹਾਏ ਪੈਂਤੀ ਅੱਖਰ, ਤਿੰਨ ਪੰਜ ਕਰ ਕੁੜਮਾਈਆ। ਆਪ ਚੜ੍ਹ ਕੇ ਚੋਟੀ ਬੈਠਾ ਸਿੱਖਰ, ਦੂਰੋਂ ਸਿਖਿਆ ਰਿਹਾ ਸਮਝਾਈਆ। ਗੁਰਮੁਖ ਤੇਰਾ ਜੁਗ ਜੁਗ ਕਰਦਾ ਆਇਆ ਫਿਕਰ, ਤੇਰਾ ਫਿਕਰਾ ਸਕਿਆ ਨਾ ਕੋਇ ਮਿਟਾਈਆ। ਤੇਰਾ ਨਾਮ ਮੇਰਾ ਜ਼ਿਕਰ, ਮੇਰਾ ਜ਼ਿਕਰ ਜਗਤ ਜੁਗਤ ਬੋਧ ਅਗਾਧ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਦੇਵੇ ਇਕੋ ਦਾਨ, ਦੂਜੇ ਘਰ ਨਾ ਮੰਗਣ ਜਾਈਆ।
੧੮ ਭਾਦਰੋਂ ੨੦੧੯ ਬਿਕ੍ਰਮੀ ਸੁਦਾਗਰ ਸਿੰਘ ਦੇ ਗ੍ਰਹਿ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਸੋਵਤ ਜਾਗਰਤ ਜਗਤ ਵਿਹਾਰਾ, ਲੱਖ ਚੁਰਾਸੀ ਬੰਧਣ ਪਾਈਆ। ਊਠਤ ਬੈਠਤ ਖੇਲ ਨਿਆਰਾ, ਸਰਗੁਣ ਧਾਰ ਚਲਾਈਆ। ਰਸਨਾ ਜਿਹਵਾ ਜਗਤ ਜੈਕਾਰਾ, ਕੂਕ ਕੂਕ ਸੁਣਾਈਆ। ਨੇਤਰ ਨੈਣਾਂ ਅੱਖ ਉਘਾੜਾ, ਵੇਖੇ ਸਰਬ ਲੋਕਾਈਆ। ਖਾਣ ਪੀਣ ਬੱਤੀ ਦੰਦ ਦਾੜ੍ਹਾ, ਰਸਨਾ ਰਸ ਨਾਲ ਭਰਾਈਆ। ਚਲਣਾ ਫਿਰਨਾ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਮਿਲਣਾ ਜੁਲਣਾ ਸੱਜਣ ਯਾਰਾਂ, ਸਾਕ ਸੈਣ ਕੁੜਮਾਈਆ। ਨਾਤਾ ਬੰਨਣਾ ਕੰਤ ਨਾਰਾ, ਜਗਤ ਸੇਜ ਹੰਢਾਈਆ। ਪੁੱਤਰ ਧੀਆਂ ਕਰ ਪਿਆਰਾ, ਪਿਤਾ ਪੂਤ ਖੇਲ ਕਰਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਣਜ ਕਰੇ ਸੰਸਾਰਾ, ਹੱਟੋ ਹੱਟ ਵਿਕਾਈਆ। ਕਪੜ ਬਸਤਰ ਪਹਿਨੇ ਤਨ ਅਪਾਰਾ, ਤਨ ਮਾਟੀ ਪਰਦਾ ਪਾਈਆ। ਚਰਨ ਪਾਹਿਣੀ ਕਰ ਪਿਆਰਾ, ਅਗੁਸਤ ਲਏ ਟਿਕਾਈਆ। ਪੜ੍ਹ ਪੜ੍ਹ ਵੇਦ ਸ਼ਾਸਤਰ ਬਣੇ ਸਚਿਆਰਾ, ਵਿਦਿਤ ਵਿਦਿਆ ਨਾਲ ਮਿਲਾਈਆ।
ਕਲਮ ਸ਼ਾਹੀ ਸ਼ਾਹ ਲਿਖਾਰਾ, ਲਿਖ ਲਿਖ ਲੇਖ ਜਣਾਈਆ। ਪੜ੍ਹ ਪੜ੍ਹ ਬੋਲੇ ਬੋਲਣਹਾਰਾ, ਅਣਬੋਲਤ ਭੇਵ ਨਾ ਆਈਆ। ਸਤਿਗੁਰ ਖੇਲ ਅਗੰਮ ਅਪਾਰਾ, ਨਜ਼ਰ ਕਿਸੇ ਨਾ ਆਈਆ। ਲਾ ਕੇ ਕੰਨ ਸੁਣ ਲੈ ਸਿੰਘ ਤਾਰਾ, ਹਰਿ ਸਾਰੰਗੀ ਇਕ ਵਜਾਈਆ। ਕਿੱਲੀ ਦਿਸੇ ਨਾ ਕੋਇ ਸਿਤਾਰਾ, ਸਾਰੰਗਾ ਹੱਥ ਨਾ ਕੋਇ ਉਠਾਈਆ। ਕੰਧੇ ਲਾ ਨਾ ਕੋਈ ਕਸੇ ਸੁਰ ਨੇਤਰ ਨੈਣ ਨਾ ਕੋਇ ਉਘਾੜਾ, ਉਂਗਲੀ ਉਂਗਲੀ ਨਾ ਕੋਇ ਹਿਲਾਈਆ। ਘੜੀ ਪਲ ਨਾ ਕੋਇ ਵਿਚਾਰਾ, ਦਿਵਸ ਰੈਣ ਨਾ ਦਏ ਕੋਇ ਵਡਿਆਈਆ। ਮਾਸ ਬਰਖ ਨਾ ਕੋਇ ਅਧਾਰਾ, ਜੁਗ ਚੌਕੜੀ ਰੋਵਣ ਮਾਰਨ ਧਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਕਾ ਦਰਸ ਲੱਭਦੇ ਗਏ ਗੁਰ ਅਵਤਾਰਾ, ਮੰਦਰ ਅੰਦਰ ਵੜ ਵੜ ਧਿਆਨ ਲਗਾਈਆ। ਦੋਏ ਦੋਏ ਜੋੜ ਕਰਦੇ ਰਹੇ ਨਿਮਸਕਾਰਾ, ਨਿਮਖ ਨਿਮਖ ਆਪਣਾ ਆਪ ਕਟਾਈਆ। ਵੇਸ ਅਵੱਲਾ ਕਰਦੇ ਰਹੇ ਸ਼ਿੰਗਾਰਾ, ਧੂੜੀ ਖ਼ਾਕ ਖ਼ਾਕ ਰਮਾਈਆ। ਠਰਦੇ ਰਹੇ ਅੰਦਰ ਜਲਧਾਰਾ, ਡੂੰਘੇ ਸਰੋਵਰ ਤਾਰੀਆਂ ਲਾਹੀਆ। ਪੁਠੇ ਲਟਕਦੇ ਰਹੇ ਵਿਚ ਖੂਹ ਦੀ ਗਾਰਾ, ਤਨ ਮਾਟੀ ਲੇਖੇ ਪਾਈਆ। ਅੱਗਾਂ ਨਾਲ ਤਪਦੇ ਰਹੇ ਵਾਂਗ ਅੰਗਿਆਰਾ, ਅਗਨੀ ਹਵਣ ਕਰਾਈਆ। ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਲੱਭਦੇ ਰਹੇ ਡੂੰਘੀਆਂ ਗਾਰਾਂ, ਗੁਰਮਤਿ ਆਪਣਾ ਆਪ ਵਖਾਈਆ। ਚਾਰ ਕੁੰਟ ਬੰਨ੍ਹ ਖੰਡ ਫਿਰਦੇ ਰਹੇ ਅਵਾਰਾ, ਦਹਿ ਦਿਸ਼ਾ ਫੇਰੀ ਪਾਈਆ। ਹਰਿ ਕਾ ਭੇਵ ਸਰਬ ਤੋਂ ਨਿਆਰਾ, ਨਿਰੰਕਾਰਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਵਤ ਜਾਗਤ ਜਾਗਤ ਸੋਵਤ ਆਪਣੀ ਖੇਲ ਖਿਲਾਈਆ। ਜਾਗਤ ਕਿਸੇ ਨਾ ਆਇਆ ਹੱਥ, ਹੱਥੋਂ ਹੱਥ ਰਹੇ ਕੁਰਲਾਈਆ। ਸੋਵਤ ਕਿਸੇ ਨਾ ਲਿਆ ਫਧ, ਫੜ ਬਾਂਹੋਂ ਨਾ ਕੋਲ ਬਹਾਈਆ। ਅੱਗੇ ਹੋ ਨਾ ਮਿਲਿਆ ਕੋਈ ਨੱਠ, ਬਣ ਪਾਂਧੀ ਪੰਧ ਮੁਕਾਈਆ। ਸੱਥਰ ਕੋਈ ਨਾ ਬੈਠਾ ਘੱਤ, ਵੇਖਣਹਾਰਾ ਸਰਬ ਲੋਕਾਈਆ। ਜੁਗਾ ਜੁਗੰਤਰ ਖੇਲਣਹਾਰਾ ਆਪ ਤਮਾਸ਼, ਤਮਾਸ਼ਬੀਨ ਸੱਚਾ ਮਾਹੀਆ। ਪੰਜ ਤਤ ਦੱਸਦਾ ਰਿਹਾ ਰਾਸ, ਗੋਪੀ ਕਾਹਨ ਰੂਪ ਵਖਾਈਆ। ਜੁਗ ਚੌਕੜੀ ਹੋ ਪਰਕਾਸ਼, ਸਰਗੁਣ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਰਗਟ ਕਰ ਆਪਣੀ ਸ਼ਾਖ਼, ਸ਼ਨਾਖ਼ਤ ਥੋੜੀ ਥੋੜੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਵਤ ਜਾਗਤ ਜਾਗਤ ਸੋਵਤ ਦੀਦਾਰ, ਜਮਾਲ ਨਾ ਕਿਸੇ ਜਣਾਈਆ। ਦੀਦਾਰ ਜਮਾਲ ਨਾ ਜਾਣੇ ਨੂਰ, ਨੂਰ ਨੁਰਾਨਾ ਨਾ ਕੋਇ ਰੁਸ਼ਨਾਈਆ। ਆਸ਼ਕ ਮਾਸ਼ੂਕ ਬਣਿਆ ਰਿਹਾ ਜਰੂਰ, ਜ਼ਰੂਰਤ ਆਪਣੀ ਪੂਰ ਕਰਾਇਆ। ਜੇ ਕੋਈ ਪੁੱਛੇ ਦੱਸੇ ਨੇੜ ਦੂਰ, ਨੇੜੇ ਹੋ ਹੋ ਭੇਵ ਖੁਲ੍ਹਾਇਆ। ਅੰਤਮ ਸਭ ਦੀ ਮਾਟੀ ਕਰ ਗਿਆ ਕੂੜੋ ਕੂੜ, ਨਿਸ਼ਾਨਾ ਕੋਇ ਰਹਿਣ ਨਾ ਪਾਇਆ। ਜਿਸ ਜਨ ਕਰ ਕਿਰਪਾ ਚਾੜ੍ਹਿਆ ਰੰਗ ਗੂੜ੍ਹ, ਆਦਿ ਜੁਗਾਦਿ ਉਤਰ ਨਾ ਜਾਇਆ। ਜਿਸ ਦੇਵੇ ਸਾਚੀ ਧੂੜ, ਮਸਤਕ ਟਿੱਕਾ ਨਾਮ ਲਗਾਇਆ। ਸੋ ਜਨ ਹੋਇਆ ਮਨਜ਼ੂਰ, ਹਰਿ ਜੂ ਆਪਣੇ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇਆ। ਸਾਚਾ ਖੇਲ ਹਰਿ ਨਿਰੰਕਾਰਾ, ਏਕਾ ਏਕ ਕਰਾਈਆ। ਸੁਖਨ ਸਖੋਪਤ ਜਾਗਰਤ ਤੁਰੀਆ ਚਾਰੇ ਮਾਰੇ ਮਾਰਾ, ਮਾਰਨਹਾਰ ਬੇਪਰਵਾਹੀਆ। ਕਲਜੁਗ ਅੰਤਮ ਖੇਲ ਕੀਆ ਨਿਆਰਾ, ਨਿਰਗੁਣ ਆਪਣੀ ਦਇਆ ਕਮਾਈਆ। ਪੁਰਖ ਅਕਾਲ ਹੋ ਉਜਿਆਰਾ, ਏਕਾ ਨੂਰ ਧਰਾਈਆ। ਸੁੱਤਿਆਂ ਦੇਵਣਹਾਰ ਹੁਲਾਰਾ, ਆਪਣੀ ਗੋਦ ਬਹਾਈਆ। ਜਾਗਦਿਆਂ ਮੇਲਾ ਵਿਚ ਸੰਸਾਰਾ, ਸਾਰ ਆਪੇ ਰਿਹਾ ਪਾਈਆ। ਗੁਰਮੁਖ ਕਰਿਆ ਇਕ ਪਿਆਰਾ, ਛੱਡੀ
ਸਰਬ ਲੋਕਾਈਆ। ਬਿਨ ਕਰਨੀਉਂ ਕੀਤਾ ਪਾਰ ਉਤਾਰਾ, ਮਿਹਰ ਨਜ਼ਰ ਇਕ ਟਿਕਾਈਆ। ਬਿਨ ਮੰਗਿਆ ਦੇਵੇ ਦਾਨ ਸਚ ਦਵਾਰਾ, ਦਾਤਾ ਦਾਨੀ ਸੱਚਾ ਮਾਹੀਆ। ਬਿਨ ਪੂਜਾ ਪਾਠ ਜੋਗ ਅਭਿਆਸ ਦੇਵੇ ਦਰਸ ਅਪਾਰਾ, ਦਰਸੀ ਆਪਣਾ ਦਰਸ ਕਰਾਈਆ। ਜਾਗਤ ਸੋਵਤ ਦੋਵੇਂ ਰੋਵਣ ਜ਼ਾਰੋ ਜ਼ਾਰਾ, ਜਿਸ ਮਿਲ ਵਿਛੜ ਵਿਛੜ ਆਪਣਾ ਆਪ ਗਵਾਈਆ। ਕਲਜੁਗ ਅੰਤਮ ਕਰਿਆ ਖੇਲ ਆਪ ਕਰਤਾਰਾ, ਕਰਤਾ ਆਪਣਾ ਭੇਵ ਚੁਕਾਈਆ। ਏਥੇ ਓਥੇ ਦੋ ਜਹਾਨ ਇਕੋ ਜਿਹਾ ਕਰੇ ਵਿਹਾਰਾ, ਦਿਵਸ ਰਾਤ ਕਰੇ ਪਰਭਾਤ, ਪਰਭਾਤੀ ਏਕਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਦਾ ਸੁਹੇਲਾ ਸੱਚਾ ਮਾਹੀਆ। ਜਿਥੇ ਆਪ ਉਥੇ ਗੁਰਸਿਖ, ਗੁਰਮੁਖ ਦੇਵੇ ਮਾਣ ਵਡਿਆਈਆ। ਹਰਿਜਨ ਲੇਖਾ ਤੇਰਾ ਲਿਖ, ਲਿਖ ਲਿਖ ਦੋ ਜਹਾਨ ਸਮਝਾਈਆ। ਸਚਖੰਡ ਨਿਵਾਸੀ ਪਾਈ ਭਿਖ, ਭਿਛਿਆ ਏਕਾ ਵਾਰ ਵਰਤਾਈਆ। ਸਤਿਜੁਗ ਸਾਚਾ ਵੰਡਿਆ ਹਿੱਸ, ਹਿੱਸਾ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖੇਲ ਕਰਾਈਆ। ਜਿਸ ਘਰ ਵਸੇ ਆਪ ਪ੍ਰਭ, ਸੋ ਥਾਨ ਥਾਨੰਤਰ ਸੁਹਾਇੰਦਾ। ਗੁਰਸਿਖ ਗੁਰਮੁਖ ਆਪੇ ਲੱਭ, ਹਰਿਜਨ ਹਰਿ ਹਰਿ ਮੇਲ ਮਿਲਾਇੰਦਾ। ਅੰਮ੍ਰਿਤ ਧਾਰ ਕਵਲ ਨਭ, ਨਿਝਰ ਰਸ ਚੁਆਇੰਦਾ। ਸ਼ਬਦ ਅਗੰਮੀ ਏਕਾ ਨਦ, ਅਨਹਦ ਸੇਵ ਕਮਾਇੰਦਾ। ਜਗਤ ਕਿਨਾਰਾ ਪਾਰ ਹੱਦ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਸਚ ਦਵਾਰੇ ਹਰਿ ਹਰਿ ਸਦ, ਫੜ ਆਪਣੀ ਗੋਦ ਬਹਾਇੰਦਾ। ਕਿਰਪਾ ਨਿਧ ਲਡਾਏ ਲਡ, ਸਿਰ ਆਪਣਾ ਹੱਥ ਟਿਕਾਇੰਦਾ। ਕੂੜੀ ਕਿਰਿਆ ਵਿਚੋਂ ਕੱਢ, ਸਾਚੇ ਮਾਰਗ ਆਪੇ ਲਾਇੰਦਾ। ਅੰਮ੍ਰਿਤ ਜਾਮ ਪਿਆਏ ਮਦਿ, ਰਸ ਰਸਨਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਵਡਿਆਇੰਦਾ। ਜਿਸ ਗ੍ਰਹਿ ਵਸੇ ਸਤਿਗੁਰ ਪਿਆਰਾ, ਤਿਸ ਦੇਵੇ ਮਾਣ ਵਡਿਆਈਆ। ਓਸ ਘਰ ਵੜ ਕੇ ਬੋਲ ਸਿੰਘ ਗਿਰਧਾਰਾ, ਪ੍ਰਭ ਚਰਨ ਮਿਲੀ ਵਡਿਆਈਆ। ਸਿੰਘ ਗੁਰਦਿਆਲ ਬੋਲ ਜੈਕਾਰਾ, ਏਕਾ ਰਿਹਾ ਸੁਣਾਈਆ। ਜੱਟਾਂ ਮਿਲਿਆ ਜੱਟ ਗੁਆਰਾ, ਜਦੋ ਜਿਹਦ ਸਭਨਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਰੱਖੇ ਸਦਾ ਸਾਥ, ਸਾਥ ਆਪਣਾ ਸੰਗ ਰਖਾਈਆ।
੧੯ ਭਾਦਰੋਂ ੨੦੧੯ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਕਰੇ ਖੇਲ ਪੁਰਖ ਸਮਰਥ, ਹਰਿ ਆਪਣਾ ਖੇਲ ਕਰਾਇੰਦਾ। ਹੁਕਮੇ ਅੰਦਰ ਵੱਖੋ ਵੱਖ, ਆਦਿ ਜੁਗਾਦਿ ਸਰਬ ਰਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਦੱਸ, ਘਰ ਸਾਚੇ ਸਚ ਜਣਾਇੰਦਾ। ਜੁਗ ਚੌਕੜੀ ਕਰਦਾ ਰਿਹਾ ਪੱਖ, ਨਿਤ ਨਵਿਤ ਸੇਵ ਲਗਾਇੰਦਾ। ਕਲਜੁਗ ਅੰਤਮ ਖੇਲ ਅਕੱਥ, ਅਕੱਥ ਆਪ ਦ੍ਰਿੜਾਇੰਦਾ। ਨਿਰਗੁਣ ਨੂਰ ਹੋ ਪਰਗਟ, ਲੋਕਮਾਤ ਵੇਸ ਵਟਾਇੰਦਾ। ਦੋ ਜਹਾਨਾਂ ਇਕੋ ਹੱਟ, ਸ੍ਰੀ ਭਗਵਾਨ ਆਪ ਖੁਲ੍ਹਾਇੰਦਾ। ਸਰ ਸਰੋਵਰ ਸਾਚਾ ਤੱਟ, ਹਰਿ ਅੰਮ੍ਰਿਤ ਇਕ ਭਰਾਇੰਦਾ। ਨਿਰਗੁਣ ਨੂਰ ਜੋਤ ਪਰਕਾਸ਼, ਅੰਧ ਅੰਧੇਰ ਗੁਆਇੰਦਾ। ਸਾਚਾ ਕਾਹਨ ਪਾਏ ਰਾਸ, ਲੱਖ ਚੁਰਾਸੀ ਨਾਚ ਨਚਾਇੰਦਾ। ਜੁਗ ਜੁਗ ਦੇਂਦਾ ਰਿਹਾ ਸ਼ਾਬਾਸ਼, ਸਿਰ ਆਪਣਾ ਹੱਥ ਰਖਾਇੰਦਾ। ਨਾਮ ਜਣਾਉਂਦਾ
ਰਿਹਾ ਖਾਸ, ਨਾਮ ਨਾਮਾ ਝੋਲੀ ਪਾਇੰਦਾ। ਰਖਾਉਂਦਾ ਰਿਹਾ ਇਕੋ ਆਸ, ਆਪ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਸਮਰਥ ਪੁਰਖ ਖੇਲ ਅਪਾਰਾ, ਹਰਿ ਹਰਿ ਜੂ ਆਪ ਕਰਾਈਆ। ਜੁਗ ਜੁਗ ਦੱਸਦਾ ਰਿਹਾ ਕਾਰਾ, ਹਰਿ ਕਰਨੀ ਕਿਰਤ ਜਣਾਈਆ। ਸਰਗੁਣ ਦੇਂਦਾ ਰਿਹਾ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨਾ ਵਜਾਉਂਦਾ ਰਿਹਾ ਨਗਾਰਾ, ਤਨ ਰਬਾਬ ਸਿਤਾਰ ਹਿਲਾਈਆ। ਸਿਫ਼ਤੀ ਸਿਫ਼ਤ ਭਰਦਾ ਰਿਹਾ ਭੰਡਾਰਾ, ਵਡ ਭੰਡਾਰੀ ਬੇਪਰਵਾਹੀਆ। ਕਾਤਬ ਬਣ ਬਣ ਲਿਖਾਉਂਦਾ ਰਿਹਾ ਲਿਖ ਲਿਖ ਅਲੱਖ ਲੇਖ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਸਮਰਥ ਪੁਰਖ ਖੇਲ ਅਵੱਲਾ, ਏਕ ਓਅੰਕਾਰਾ ਆਪ ਕਰਾਇੰਦਾ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਘੱਲਾ, ਹੁਕਮ ਸੰਦੇਸਾ ਇਕ ਸੁਣਾਇੰਦਾ। ਅੰਤਰ ਅੰਤਰ ਫੜਾਉਂਦਾ ਰਿਹਾ ਪੱਲਾ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਜੋਤੀ ਧਾਰ ਜੋਤੀ ਰੱਲਾ, ਜੋਤੀ ਜੋਤ ਡਗਮਗਾਇੰਦਾ। ਸਚ ਸਿੰਘਾਸਣ ਏਕੋ ਮੱਲਾ, ਗੁਰ ਗੁਰ ਧਾਮ ਵਡਿਆਇੰਦਾ। ਨਾਮ ਮਾਰਗ ਇਕ ਸੁਖੱਲਾ, ਸੁਖ ਸਾਗਰ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਸਮਰਥ ਪੁਰਖ ਸਰਬ ਗੁਣਵੰਤ, ਗੁਣਵੰਤਾ ਭੇਵ ਜਣਾਇੰਦਾ। ਖੇਲਿਆ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਗੁਰ ਅਵਤਾਰਾਂ ਦੇ ਦੇ ਮੰਤ, ਮੰਤਰ ਹਰਿ ਹਰਿ ਨਾਮ ਦ੍ਰਿੜਾਇੰਦਾ। ਨਾਰੀ ਰੂਪ ਵਖਾਏ ਹਰਿ ਜੂ ਕੰਤ, ਗੁਰ ਗੁਰ ਆਪਣੇ ਅੰਗ ਲਗਾਇੰਦਾ। ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਰੂਪ ਅਨੂਪ ਆਪ ਵਟਾਇੰਦਾ। ਪੰਜ ਤਤ ਮਹਿਮਾ ਗਾ ਗਾ ਅਗਣਤ, ਬੇਅੰਤ ਆਪਣਾ ਨਾਉਂ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸਾਹਿਬ ਸੁਲਤਾਨ, ਪੁਰਖ ਸਮਰਥ ਆਪ ਕਰਾਈਆ। ਜੁਗ ਜੁਗ ਦੇਵਣਹਾਰਾ ਨਾਮ ਨਿਧਾਨ, ਨਾਮ ਨਾਮਾ ਝੋਲੀ ਪਾਈਆ। ਜੁਗ ਜੁਗ ਵਖਾਵਣਹਾਰਾ ਸਚ ਨਿਸ਼ਾਨ, ਸ਼ਬਦ ਨਿਸ਼ਾਨਾ ਇਕ ਝੁਲਾਈਆ। ਜੁਗ ਜੁਗ ਦੇਵਣਹਾਰਾ ਮਾਣ, ਨਿਮਾਣਿਆਂ ਹੋਏ ਸਹਾਈਆ। ਜੁਗ ਜੁਗ ਦੇਵਣਹਾਰਾ ਗਿਆਨ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੁਗ ਜੁਗ ਵੇਖਣਹਾਰਾ ਮਾਰ ਧਿਆਨ, ਸਚਖੰਡ ਬੈਠਾ ਡੇਰਾ ਲਾਈਆ। ਜੁਗ ਜੁਗ ਕਰਨਹਾਰ ਕਲਿਆਣ, ਲੱਖ ਚੁਰਾਸੀ ਫੰਦ ਕਟਾਈਆ। ਜੁਗ ਜੁਗ ਹੋਏ ਵਡ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਈਆ। ਜੁਗ ਜੁਗ ਜੋਧਾ ਸੂਰਬੀਰ ਬਲਵਾਨ, ਗੁਰ ਅਵਤਾਰ ਲਏ ਪਰਗਟਾਈਆ। ਜੁਗ ਜੁਗ ਸ਼ਾਹ ਪਾਤਸ਼ਾਹ ਸੱਚਾ ਹੁਕਮਰਾਨ, ਧੁਰ ਫਰਮਾਣਾ ਹੁਕਮ ਸੁਣਾਈਆ। ਜੁਗ ਜੁਗ ਖੇਲੇ ਖੇਲ ਸ੍ਰੀ ਭਗਵਾਨ, ਖੇਲਣਹਾਰਾ ਭੇਵ ਨਾ ਆਈਆ । ਜੁਗ ਜੁਗ ਨਵ ਨੌਂ ਵੇਖੇ ਆਣ, ਚਾਰ ਚਾਰ ਵੰਡ ਵੰਡਾਈਆ। ਜੁਗ ਜੁਗ ਦੇਵਣਹਾਰਾ ਦਾਨ, ਵਸਤ ਅਮੋਲਕ ਇਕ ਵਰਤਾਈਆ। ਜੁਗ ਜੁਗ ਕਰਨਹਾਰ ਪਹਿਚਾਨ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਧਾਰ ਚਲਾਈਆ। ਸਮਰਥ ਪੁਰਖ ਅਗੰਮ ਅਥਾਹ, ਅਗੰਮ ਅਗੰਮੀ ਕਾਰ ਕਰਾਇੰਦਾ। ਨਿਰਗੁਣ ਸਰਗੁਣ ਦੇ ਸਲਾਹ, ਸਾਚੀ ਸਿਖਿਆ ਇਕ ਸਮਝਾਇੰਦਾ। ਗੁਰ ਗੁਰ ਰੂਪ ਮਾਤ ਧਰਾ, ਧਰਨੀ ਧਰਤ ਧਵਲ ਵਡਿਆਇੰਦਾ। ਨਾਉਂ ਨਿਰੰਕਾਰਾ ਆਪ ਦ੍ਰਿੜਾ, ਦ੍ਰਿੜ ਇਸ਼ਟ ਇਕ ਪਰਗਟਾਇੰਦਾ। ਸਾਚਾ ਮਾਰਗ ਜੁਗ ਜੁਗ ਲਾ, ਜੁਗ ਚੌਕੜੀ ਖੇਲ ਖਲਾਇੰਦਾ। ਧੁਰ ਦਰਗਾਹੀ ਲੇਖਾ ਲੇਖ ਲਿਖਾ,
ਲਿਖਤ ਭਵਿਖਤ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲੱਗਾ, ਸੇਵਕ ਸੇਵਾ ਸਚ ਰਖਾਇੰਦਾ। ਦੋ ਜਹਾਨਾਂ ਖੇਲ ਖਿਲਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਆਪੇ ਧਰ, ਧਰਨੀ ਧਰਤ ਦਏ ਵਡਿਆਈਆ। ਆਦਿ ਜੁਗਾਦੀ ਅਛਲ ਅਛੱਲ, ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਮਾਤ ਘੱਲ, ਜੁਗ ਜੁਗ ਕਰੇ ਪੜ੍ਹਾਈਆ। ਆਪਣਾ ਖੇਲ ਹਰਿ ਪ੍ਰਬਲ, ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ, ਕਲਜੁਗ ਦਵਾਪਰ ਤ੍ਰੇਤਾ ਸਤਿਜੁਗ ਸਤਿ ਸਤਿਵਾਦੀ ਆਪ ਹੰਢਾਈਆ। ਸਤਿ ਸਤਿਵਾਦੀ ਸ਼ਾਹ ਸੁਲਤਾਨ, ਹਰਿ ਸੱਚਾ ਸਚ ਜਣਾਇੰਦਾ। ਆਦਿ ਅੰਤ ਖੇਲ ਮਹਾਨ, ਹਰਿ ਜੂ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਣ, ਕਰ ਕਰ ਸੇਵਾ ਪੰਧ ਨਾ ਕੋਇ ਮੁਕਾਇੰਦਾ। ਗਾ ਗਾ ਗਏ ਹਰਿ ਕਾ ਗਿਆਨ, ਗਾਵਣਹਾਰਾ ਗੀਤ ਸੁਣਾਇੰਦਾ। ਲਾ ਲਾ ਗਏ ਅੰਤਰ ਧਿਆਨ, ਅੰਤਰ ਮੁਖ ਖੇਲ ਖਲਾਇੰਦਾ। ਮੰਗ ਮੰਗ ਗਏ ਮੰਗਤ ਦਾਨ, ਭਿਖਿਆ ਝੋਲੀ ਸਰਬ ਪਾਇੰਦਾ। ਅੰਤਮ ਕਹਿ ਕਹਿ ਗਏ ਬਾਲ ਅੰਞਾਣ, ਆਪਣਾ ਬਲ ਨਾ ਕੋਇ ਧਰਾਇੰਦਾ। ਹੁਕਮੇ ਅੰਦਰ ਦੇ ਦੇ ਧੁਰ ਫ਼ਰਮਾਣ, ਆਪਣਾ ਹੁਕਮ ਨਾ ਕੋਇ ਸੁਣਾਇੰਦਾ। ਇਕੋ ਓਟ ਰੱਖ ਭਗਵਾਨ, ਭਗਵਨ ਏਕਾ ਆਸ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਰਥ ਆਪ ਚਲਾਇੰਦਾ। ਆਪਣਾ ਰਥ ਚਲਾਏ ਆਪ ਹਰਿ, ਹਰਿ ਜੂ ਆਪ ਜਣਾਇੰਦਾ। ਉਠੋ ਵੇਖੋ ਖੇਲ ਤਮਾਸ਼, ਹਰਿ ਕਰਤਾ ਆਪ ਕਰਾਇੰਦਾ। ਜਿਸ ਦੀ ਪੂਜਾ ਕਰਦੇ ਰਹੇ ਪਾਠ, ਸੋ ਪਾਠਕ ਵੇਸ ਵਟਾਇੰਦਾ। ਜਿਸ ਦੀ ਲੱਭਦੇ ਰਹੇ ਜ਼ਾਤ, ਸੋ ਆਪਣੀ ਜ਼ਾਤ ਪਰਗਟਾਇੰਦਾ। ਜਿਸ ਦੀ ਦੱਸਦੇ ਰਹੇ ਕਰਾਮਾਤ, ਸੋ ਕਰਮ ਕਾਂਡ ਨਾ ਕੋਇ ਰਖਾਇੰਦਾ। ਜਿਸ ਦੇ ਪਿਛੇ ਆਪਣਾ ਆਪ ਕਰ ਕੇ ਆਏ ਘਾਤ, ਸੋ ਹਰਿ ਜੂ ਆਪਣਾ ਘਾਤ ਆਪ ਕਰਾਇੰਦਾ। ਜਿਸ ਦੀ ਲਿਖ ਲਿਖ ਦੱਸਦੇ ਆਏ ਬਾਤ, ਖਾਣੀ ਬਾਣੀ ਭੇਵ ਚੁਕਾਇੰਦਾ। ਜਿਸ ਨੇ ਆਦਿ ਜੁਗਾਦਿ ਵਿਸ਼ਨ ਬ੍ਰਹਮਾ ਸ਼ਿਵ ਲੱਖ ਚੁਰਾਸੀ ਗੁਰ ਅਵਤਾਰ ਪੀਰ ਪੈਗ਼ੰਬਰ ਲਾਇਆ ਬਾਗ਼ਾਤ, ਸੋ ਬਾਗ਼ੀਚਾ ਵੇਖ ਵਖਾਇੰਦਾ। ਜਿਸ ਨੇ ਚਾਰ ਜੁਗ ਪੜ੍ਹਾਏ ਇਕ ਜਮਾਤ, ਏਕਾ ਅੱਖਰ ਵੱਖਰ ਆਪ ਜਣਾਇੰਦਾ। ਜੇਹੜਾ ਕੋਟਨ ਕੋਟ ਦ੍ਰਿੜਾਉਂਦਾ ਰਿਹਾ ਨਾਮ ਜਾਪ, ਜੀਵਣ ਜੁਗਤ ਜਗਤ ਸਮਝਾਇੰਦਾ। ਜਿਸ ਨੇਤਰ ਪੇਖ ਜਾਇਨ ਤੀਨੋ ਤਾਪ, ਤ੍ਰੈਗੁਣ ਅੱਗ ਨਾ ਕੋਇ ਜਲਾਇੰਦਾ। ਜਿਤ ਦਰਸ਼ਨ ਮਿਟੇ ਕੋਟ ਜਨਮ ਦੇ ਪਾਪ, ਪਤਿਤ ਪਾਪੀ ਪਾਰ ਕਰਾਇੰਦਾ। ਜਿਸ ਨੂੰ ਪੀਰ ਪੈਗ਼ੰਬਰ ਮੰਨਦੇ ਰਹੇ ਬਾਪ, ਸੋ ਪਿਤਾ ਵੇਸ ਵਟਾਇੰਦਾ। ਕਲਜੁਗ ਅੰਤਮ ਜਨ ਭਗਤਾਂ ਮੇਟੇ ਸਰਬ ਸੰਤਾਪ, ਸੰਸਾ ਰੋਗ ਨਾ ਕੋਇ ਰਖਾਇੰਦਾ। ਸਚ ਸੰਦੇਸਾ ਦੇਵੇ ਆਪ, ਆਪ ਆਪਣਾ ਭੇਵ ਖੁਲ੍ਹਾਇੰਦਾ। ਸੋਹੰ ਦੇਵੇ ਸੱਚਾ ਜਾਪ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਜਣਾਇੰਦਾ। ਸਾਚਾ ਰਾਹ ਦੱਸੇ ਕਰਤਾਰ, ਕਲਜੁਗ ਅੰਤਮ ਫੇਰਾ ਪਾਈਆ। ਜਿਸ ਦੀ ਸੋਭਾ ਸੁਣਦੇ ਰਹੇ ਵਿਚ ਸੰਸਾਰ, ਸੋ ਸਾਹਿਬ ਵੇਸ ਵਟਾਈਆ। ਜਿਸ ਦੀ ਤੋਬਾ ਤੋਬਾ ਕਰਕੇ ਕਰਦੇ ਰਹੇ ਪੁਕਾਰ, ਸੋ ਤੁਹਮਤ ਸਭਦੇ ਉਤੇ ਰਿਹਾ ਲਾਈਆ। ਜਿਸ ਨੂੰ ਗੋਬਿੰਦ ਗੋਬਿੰਦ ਕਰਕੇ ਮੰਨਦੇ ਰਹੇ ਬਖ਼ਸ਼ਣਹਾਰ, ਸੋ ਬਖ਼ਸ਼ਣਹਾਰਾ ਫੇਰਾ ਪਾਈਆ। ਜਿਸ
ਨੂੰ ਰਾਮ ਰਾਮ ਕਹਿ ਕਹਿ ਕਰਦੇ ਰਹੇ ਨਿਮਸਕਾਰ, ਸੋ ਰਾਮ ਆਪਣਾ ਰੂਪ ਧਰਾਈਆ। ਜਿਸ ਨੂੰ ਕ੍ਰਿਸ਼ਨ ਕ੍ਰਿਸ਼ਨ ਕਹਿ ਕਹਿ ਮੰਨਦੇ ਰਹੇ ਭਗਵਾਨ, ਸੋ ਭਗਵਨ ਆਪਣੀ ਧਾਰ ਚਲਾਈਆ। ਜਿਸ ਦੇ ਦਵਾਰੇ ਭਗਤ ਬਣ ਭਿਖਾਰੀ ਮੰਗਦੇ ਰਹੇ ਦਾਨ, ਸੋ ਦਾਤਾ ਦਾਨੀ ਫੇਰਾ ਪਾਈਆ। ਜਿਸ ਦੇ ਬਣ ਦੇ ਰਹੇ ਬਾਲ ਨਾਦਾਨ, ਸੋ ਪਿਤਾ ਵੇਖ ਵਖਾਈਆ। ਉਠੋ ਵੇਖੋ ਮਾਰ ਧਿਆਨ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਵੇਸ ਅਵੱਲੜਾ ਆਪ ਕਰਾਈਆ। ਬਿਨ ਕਲਮਿਉਂ ਕਰੇ ਪਰਵਾਨ, ਬਿਨ ਨਬੀਉਂ ਲਏ ਤਰਾਈਆ। ਬਿਨ ਕਾਸਦ ਦੇਵੇ ਪੈਗ਼ਾਮ, ਜ਼ਬਰਾਈਲ ਨਾ ਕੋਇ ਵਡਿਆਈਆ। ਮੁਰੀਦ ਮੁਰਸ਼ਦ ਵੇਖੇ ਆਣ, ਆਪ ਆਪਣਾ ਪੰਧ ਮੁਕਾਈਆ। ਗੁਰਸਿਖ ਗੁਰ ਸਤਿਗੁਰ ਕਰ ਪਰਵਾਨ, ਪਾਰ ਕਿਨਾਰਾ ਪਾਰ ਕਰਾਈਆ। ਗੁਰਮੁਖ ਗੁਰ ਸਤਿਗੁਰ ਕਰ ਧਿਆਨ, ਧਰਨੀ ਧਰਤ ਧਵਲ ਦਏ ਵਡਿਆਈਆ। ਸੰਤ ਸਾਜਨ ਹੋ ਮਿਹਰਵਾਨ, ਸਤਿ ਸਤਿਵਾਦੀ ਵਿਚ ਸਮਾਈਆ। ਭਗਤ ਭਗਵੰਤ ਵੜ ਗਏ ਇਕ ਮਕਾਨ, ਬਾਹਰ ਸਕੇ ਨਾ ਕੋਇ ਕਢਾਈਆ। ਛੱਤੀ ਜੁਗ ਹੋਏ ਹੈਰਾਨ, ਹਰਿ ਜੂ ਕੀ ਖੇਲ ਵਰਤਾਈਆ । ਜਿਸ ਦਾ ਲੱਭਿਆ ਲੱਭ ਨਾ ਸਕਿਆ ਕੋਇ ਨਿਸ਼ਾਨ, ਸੋ ਆਪਣਾ ਨਿਸ਼ਾਨਾ ਰਿਹਾ ਵਖਾਈਆ। ਜਨ ਭਗਤਾਂ ਸੇਵਾ ਕਰੇ ਆਣ, ਬਣ ਸੇਵਕ ਸੇਵ ਕਮਾਈਆ। ਜੇਹੜਾ ਨਾਮੇ ਧੰਨੇ ਬਣਦਾ ਰਿਹਾ ਮਹਿਮਾਨ, ਸੋ ਗੁਰਮੁਖਾਂ ਆਪਣੇ ਮਹਿਮਾਨ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਖੇਲ ਮਹਾਨ, ਖ਼ਾਲਕ ਖ਼ਲਕ ਮਖਲੂਕ ਮੁਖਤਲਿਫ ਨਾ ਖੋਲ੍ਹੇ ਕੋਇ ਦੁਕਾਨ, ਹੱਟ ਇਕੋ ਨਾਮ ਵਖਾਈਆ।