ਪੁਸਤਕਾਲਾਭਾਗ ੧੨

੧੯ ਭਾਦਰੋਂ ੨੦੧੯ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਮਾੜੀ ਮੁਸਤਫ਼ਾ ਜ਼ਿਲਾ ਫਿਰੋਜ਼ਪੁਰ

ਸੋ ਪੁਰਖ ਨਿਰੰਜਣ ਤੇਰੀ ਵਡਿਆਈ, ਗੁਰ ਅਵਤਾਰ ਰਹੇ ਜਸ ਗਾਈਆ। ਹਰਿ ਪੁਰਖ ਨਿਰੰਜਣ ਤੇਰੀ ਸ਼ਹਿਨਸ਼ਾਹੀ, ਪੀਰ ਪੈਗ਼ੰਬਰ ਸੀਸ ਝੁਕਾਈਆ। ਏਕ ਓਅੰਕਾਰ ਤੇਰੀ ਸਲਾਹੀ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਆਦਿ ਨਿਰੰਜਣ ਤੇਰੀ ਰੁਸ਼ਨਾਈ, ਦੋ ਜਹਾਨਾਂ ਨੂਰ ਵਖਾਈਆ। ਸ੍ਰੀ ਭਗਵਾਨ ਤੇਰੀ ਬੇਪਰਵਾਹੀ, ਤੇਰਾ ਅੰਤ ਕੋਇ ਨਾ ਆਈਆ। ਅਬਿਨਾਸ਼ੀ ਕਰਤੇ ਤੇਰੀ ਜੁਦਾਈ, ਨਿਰਗੁਣ ਝੱਲੀ ਕਦੇ ਨਾ ਜਾਈਆ। ਪਾਰਬ੍ਰਹਮ ਤੇਰੀ ਕੁੜਮਾਈ, ਲੱਖ ਚੁਰਾਸੀ ਨਾਤਾ ਜੋੜ ਜੁੜਾਈਆ। ਵਸਣਹਾਰਾ ਸਾਚੇ ਥਾਈਂ, ਸਚਖੰਡ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਤੇਰੀ ਸਰਨ ਮਿਲੇ ਸਰਨਾਈਆ। ਤੇਰੀ ਸਰਨ ਇਕੋ ਤੱਕ, ਓਟ ਹਰਿ ਰਖਾਈਆ। ਜੁਗ ਚੌਕੜੀ ਗਏ ਥੱਕ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸੇਵ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਨੱਠ ਨੱਠ, ਬਣ ਪਾਂਧੀ ਪੰਧ ਮੁਕਾਈਆ। ਨਿਰਗੁਣ ਸਰਗੁਣ ਮਾਰਗ ਦੱਸ ਦੱਸ, ਅੱਖਰ ਅੱਖਰ ਕਰੀ ਪੜ੍ਹਾਈਆ। ਅੰਮ੍ਰਿਤ ਆਤਮ ਦੇ ਦੇ ਰਸ, ਰਸ ਰਸਨਾ ਮੁੱਖ ਚੁਆਈਆ। ਤੇਰਾ ਗਾ ਗਾ ਆਏ ਜਸ, ਜਸ ਵੇਦ ਪੁਰਾਨ ਸੁਣਾਈਆ। ਇਕੋ ਤੱਕਦੇ ਰਹੇ ਆਸ, ਪ੍ਰਭ ਮਿਲੇ ਸੱਚਾ ਮਾਹੀਆ। ਘਰ ਜੋਤ ਕਰੇ ਪਰਕਾਸ਼, ਨਿਰਗੁਣ ਨੂਰ ਰੁਸ਼ਨਾਈਆ। ਦੋ ਜਹਾਨਾਂ ਵੇਖੇ ਖੇਲ ਤਮਾਸ਼, ਪ੍ਰਿਥਮੀ ਆਕਾਸ਼ ਫੇਰਾ ਪਾਈਆ। ਸਾਚੇ ਮੰਦਰ ਪਾਵੇ ਰਾਸ, ਗੋਪੀ ਕਾਹਨ ਨਚਾਈਆ। ਲੱਖ ਚੁਰਾਸੀ ਅੰਦਰ ਕਰੇ ਵਾਸ, ਆਪਣਾ ਖੇੜਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ

ਵਰ, ਤੇਰੀ ਇਕੋ ਓਟ ਤਕਾਈਆ। ਆਦਿ ਜੁਗਾਦੀ ਇਕੋ ਓਟ, ਦੀਨ ਦਿਆਲ ਤੇਰੀ ਸਰਨਾਈਆ। ਜੁਗਾ ਜੁਗੰਤਰ ਸਾਚਾ ਕੋਟ, ਤਨ ਮੰਦਰ ਦਏ ਸੁਹਾਈਆ। ਸਦਾ ਸਦ ਘਟ ਨਿਰੰਤਰ ਜੋਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਾਉਂ ਨਿਧਾਨਾ ਮੰਤਰ ਦੇਣਾ ਪਿਤਾ ਪੂਤ, ਪੂਤ ਸਪੂਤਾ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਸੋ ਪੁਰਖ ਨਿਰੰਜਣ ਤੇਰੀ ਕਾਰ, ਜੁਗ ਜੁਗ ਮਾਤ ਕਰਾਈਆ। ਜੁਗ ਚੌਕੜੀ ਸੇਵਾਦਾਰ, ਬਣ ਸੇਵਕ ਸੇਵ ਕਮਾਈਆ। ਨਾਉਂ ਰੱਖ ਗੁਰ ਅਵਤਾਰ, ਪੀਰ ਪੈਗ਼ੰਬਰ ਤਨ ਹੰਢਾਈਆ। ਬੋਧ ਅਗਾਧ ਸ਼ਬਦ ਜੈਕਾਰ, ਧੁਨ ਰਾਗ ਅਨਾਦ ਸੁਣਾਈਆ। ਕਾਗਦ ਕਲਮ ਕਰ ਪਿਆਰ, ਲੇਖਾ ਸ਼ਾਹੀ ਸੰਗ ਮਿਲਾਈਆ। ਰਸਨਾ ਜਿਹਵਾ ਬੋਲ ਜੈਕਾਰ, ਬੱਤੀ ਦੰਦ ਸਿਫ਼ਤ ਸਲਾਹੀਆ। ਮਨ ਮਤ ਦਏ ਅਧਾਰ, ਬੁੱਧੀ ਏਕਾ ਗੁਣ ਸਮਝਾਈਆ। ਨੇਤਰ ਲੋਚਣ ਖੋਲ੍ਹ ਕਿਵਾੜ, ਅੱਖ ਅੱਖ ਨਾਲ ਮਿਲਾਈਆ। ਘਰ ਮੰਦਰ ਪਾਵੇ ਸਾਰ, ਗ੍ਰਹਿ ਆਪਣਾ ਪਰਦਾ ਲਾਹੀਆ। ਤੇਰਾ ਜਲਵਾ ਨੂਰ ਦੀਦਾਰ, ਨਿਜ ਆਤਮ ਇਕ ਰੁਸ਼ਨਾਈਆ। ਤੇਰੀ ਬ੍ਰਹਮ ਕਿਰਨ ਪਸਾਰ, ਕਿਰਨ ਕਿਰਨ ਵੇਖ ਵਖਾਈਆ। ਤੇਰਾ ਚਰਨ ਸਚ ਦਵਾਰ, ਦਵਾਰਕਾ ਬੈਠੀ ਡੇਰਾ ਢਾਹੀਆ। ਤੇਰਾ ਨਾਉਂ ਨਰ ਨਿਰੰਕਾਰ, ਨਰ ਨਰਾਇਣ ਤੇਰੀ ਵਡਿਆਈਆ। ਤੇਰਾ ਬੰਕ ਅਗੰਮ ਅਪਾਰ, ਅਗੰਮ ਅਥਾਹ ਤੇਰੀ ਸ਼ਹਿਨਸ਼ਾਹੀਆ। ਤੇਰਾ ਹੁਕਮ ਸਚ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਉਂ ਨਿਉਂ ਝੁਕ ਝੁਕ ਕਰਦੇ ਰਹੇ ਨਿਮਸਕਾਰ, ਸੀਸ ਜਗਦੀਸ ਚਰਨਾ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸੱਚੀ ਸਰਨ ਸਰਨਾਈਆ। ਸਰਨ ਸਰਨਾਈ ਦੇ ਸਵਾਮੀ, ਦੋਏ ਜੋੜ ਮੰਗ ਮੰਗਾਇਆ। ਆਦਿ ਜੁਗਾਦਿ ਅੰਤਰਜਾਮੀ, ਅੰਤਰਗਤ ਆਪਣੇ ਹੱਥ ਰਖਾਇਆ। ਕਰੇ ਖੇਲ ਦੋ ਜਹਾਨੀ, ਦੋਏ ਦੋਏ ਰੂਪ ਧਰਾਇਆ। ਨਿਰਗੁਣ ਸਰਗੁਣ ਪੜ੍ਹਾਏ ਅਕੱਥ ਕਹਾਣੀ, ਆਪ ਆਪਣਾ ਨਾਉਂ ਜਣਾਇਆ। ਸਿਫ਼ਤ ਸਲਾਹੀ ਸਾਚੀ ਬਾਣੀ, ਬਾਣ ਨਿਰਾਲਾ ਤੀਰ ਚਲਾਇਆ। ਏਕਾ ਪਦ ਪਦ ਨਿਰਬਾਣੀ, ਨਿਰਭੈ ਆਪਣਾ ਘਰ ਵਸਾਇਆ। ਏਕਾ ਅੰਮ੍ਰਿਤ ਠੰਡਾ ਪਾਣੀ, ਰਸ ਏਕਾ ਏਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸੱਚਾ ਏਕੋ ਮੰਗ ਮੰਗਾਇਆ। ਦਰ ਸੱਚਾ ਦੱਸੇ ਭਗਵਾਨ, ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਜੁਗ ਆਉਂਦੇ ਰਹੇ ਵਿਚ ਜਹਾਨ, ਦਰ ਦਰ ਤੇਰੀ ਸੇਵ ਕਮਾਈਆ। ਜਗਤ ਅੱਖਰ ਦੇ ਦੇ ਗਿਆਨ, ਗੁਣ ਗਾ ਗਾ ਖ਼ੁਸ਼ੀ ਮਨਾਈਆ। ਮਾਰਗ ਮਗ ਪੰਥ ਦੱਸ ਜਹਾਨ, ਬਣ ਰਹਿਬਰ ਰਾਹ ਚਲਾਈਆ। ਇਸ਼ਟ ਦ੍ਰਿਸ਼ਟ ਦੇ ਦੇ ਦਾਨ, ਦੇਵਤ ਸੁਰ ਸੁਰ ਸਮਝਾਈਆ। ਆਤਮ ਪਰਮਾਤਮ ਖੇਲ ਮਹਾਨ, ਮਹਿਮਾ ਅਕੱਥ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਗਤ ਦਵੈਤੀ ਦੇ ਮਿਟਾਈਆ। ਜਗਤ ਦਵੈਤੀ ਤੇਰੀ ਧਾਰ, ਤੋਹੇ ਤੋਹੇ ਵਡਿਆਈਆ। ਆਦਿ ਸ਼ਕਤ ਨੂਰ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਚਤੁਰਭੁਜ ਖੇਲ ਅਪਾਰ, ਦੂਸਰ ਚਲੇ ਨਾ ਕੋਇ ਚਤੁਰਾਈਆ। ਅਸ਼ਟਭੁਜ ਨੌਜਵਾਨ, ਸ਼ਸਤਰ ਬਸਤਰ ਤਨ ਸਜ਼ਾਈਆ। ਪੀਰ ਪੈਗ਼ੰਬਰ ਕਰ ਖ਼ਬਰਦਾਰ, ਸਾਚੀ ਖ਼ਬਰ ਆਪ ਸੁਣਾਈਆ। ਏਕਾ ਮਸਲਾ ਕਰ ਤਿਆਰ, ਬਣ ਮਸੀਹ ਕਰੇਂ ਪੜ੍ਹਾਈਆ। ਤਸਬੀ ਮਣਕਾ ਦੇ ਅਧਾਰ, ਉਂਗਲੀ ਉਂਗਲੀ ਸੇਵ ਕਮਾਈਆ। ਜਨ ਕਾ ਰੂਪ ਸਕਿਆ ਨਾ ਕੋਇ ਵਿਚਾਰ, ਤਨ ਤਨ ਕਾ

ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਪੰਧ ਕਟਾਈਆ। ਜਗਤ ਵਿਛੋੜਾ ਕੱਟ ਪੰਧ, ਪ੍ਰਭ ਸੱਚੇ ਸਚ ਗੁਸਾਈਂਆ। ਕਲਜੁਗ ਅੰਤ ਅੰਧੇਰਾ ਅੰਧ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਹਿੰਦੂ ਮੁਸਲਿਮ ਗਾਇਨ ਏਕਾ ਛੰਦ, ਬੰਦ ਛੰਦ ਨਾਲ ਮਿਲਾਇਆ। ਦੀਨ ਮਜ਼੍ਹਬ ਹੋਈ ਕੰਧ, ਪਰਦਾ ਸਕੇ ਨਾ ਕੋਇ ਉਠਾਇਆ। ਜ਼ਾਤ ਪਾਤ ਪਾਇਆ ਫੰਧ, ਜੀਵ ਜੰਤ ਨਾ ਸਕੇ ਤੁੜਾਇਆ। ਕੂੜੀ ਕਿਰਿਆ ਖਾਣ ਪੀਣ ਖਾਧਾ ਗੰਦ, ਅੰਮ੍ਰਿਤ ਰਸ ਨਾ ਕਿਸੇ ਚਖਾਇਆ। ਭਖ ਭੋਜ ਕੀਤਾ ਬੱਤੀ ਦੰਦ, ਲੇਜ ਫੇਜ ਰੂਪ ਨਾ ਕੋਇ ਵਟਾਇਆ। ਤੁਧ ਬਿਨ ਦੇਵੇ ਨਾ ਕੋਇ ਸਾਚਾ ਅਨੰਦ, ਅਨੰਦ ਘਰ ਕਿਸੇ ਨਾ ਪਾਇਆ। ਦੀਨ ਮਜ਼੍ਹਬ ਗੁਰ ਅਵਤਾਰ ਵੰਡਾਂ ਗਏ ਵੰਡ, ਤੇਰੀ ਹੱਦ ਪਾਰ ਨਾ ਕੋਇ ਕਰਾਇਆ। ਦਰੋਹੀ ਖ਼ੁਦਾਏ ਅੰਤਮ ਨੰਗੀ ਹੋਈ ਕੰਡ, ਪਰਦਾ ਸੀਸ ਨਾ ਕੋਇ ਟਿਕਾਇਆ। ਲੇਖਾ ਲਿਖਣੋ ਕਲਮ ਹੋਈ ਬੰਦ, ਤੇਰਾ ਲੇਖ ਨਾ ਕਿਸੇ ਸਮਝਾਇਆ। ਅੰਤਮ ਡਿਗੇ ਡੂੰਘੀ ਖੱਡ, ਬਾਂਹੋਂ ਫੜ ਬਾਹਰ ਨਾ ਕੋਇ ਕਢਾਇਆ। ਕਰ ਕਿਰਪਾ ਦੇ ਇਕ ਅਨੰਦ, ਘਰ ਘਰ ਵਿਚ ਹੋ ਸਹਾਇਆ। ਅਸੀਂ ਰਲ ਮਿਲ ਗਾਈਏ ਤੇਰਾ ਛੰਦ, ਦੂਜਾ ਰਾਗ ਨਾ ਕੋਇ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਏ ਸਰਨਾਇਆ। ਇਕੋ ਗੀਤ ਤੇਰਾ ਗਾਈਏ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਮੰਦਰ ਸੋਭਾ ਪਾਈਏ, ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਇਕੋ ਕੰਤ ਸੇਜ ਹੰਢਾਈਏ, ਪੀਰ ਪੈਗ਼ੰਬਰ ਦੇਣ ਸਲਾਹੀਆ। ਇਕੋ ਵਸਤ ਮੰਗ ਮੰਗਾਈਏ, ਖ਼ਾਲੀ ਝੋਲੀ ਦੇ ਭਰਾਈਆ। ਇਕੋ ਰੰਗਣ ਰੰਗ ਚੜ੍ਹਾਈਏ, ਉਤਰ ਕਦੇ ਨਾ ਜਾਈਆ। ਇਕੋ ਮਰਦੰਗ ਸਚ ਵਜਾਈਏ, ਮਰਦੰਗਾ ਤੇਰੇ ਨਾਉਂ ਵਡਿਆਈਆ। ਇਕ ਤੁਰੰਗ ਸਰਬ ਦ੍ਰਿੜਾਈਏ, ਦੋ ਜਹਾਨਾਂ ਹੋਏ ਸਹਾਈਆ। ਇਕੋ ਅਨੰਦ ਸਾਚਾ ਪਾਈਏ, ਦੂਸਰ ਰਸ ਨਾ ਲਾਗੇ ਰਾਈਆ। ਸਾਹਿਬ ਸ਼ਬਦ ਤੇਰਾ ਜਸ ਗਾਈਏ, ਜਸ ਵੇਦ ਪੁਰਾਨ ਨਾ ਸਕੇ ਗਾਈਆ। ਪਿਛਲੀ ਵੰਡ ਦੂਰ ਕਰਾਈਏ, ਵੰਡੀ ਵੰਡ ਰਹੇ ਨਾ ਰਾਈਆ। ਆਪਣੀ ਕਰਨੀ ਤੇਰੇ ਚਰਨਾਂ ਹੇਠ ਦਬਾਈਏ, ਚਰਨ ਸਰਨ ਮਿਲੇ ਸਰਨਾਈਆ। ਤੋਬਾ ਤੋਬਾ ਕਰ ਕੇ ਭੁੱਲ ਬਖ਼ਸ਼ਾਈਏ, ਬਖ਼ਸ਼ਣਹਾਰ ਸਰਬ ਗੁਨਾਹੀਆ। ਸਰਬ ਘਟ ਰਮਿਆ ਰਾਮ ਕਹਿ ਕਹਿ ਸ਼ੁਕਰ ਮਨਾਈਏ, ਰਾਮ ਦਸਰਥ ਬੇਟਾ ਨਿਉਂ ਨਿਉਂ ਲਾਗੇ ਪਾਈਆ। ਸਾਚਾ ਕਾਹਨ ਕੰਤ ਕੰਤੂਹਲ ਬਸਨ ਬਨਵਾਰੀ ਇਕ ਹੰਢਾਈਏ, ਕਾਹਨਾ ਕ੍ਰਿਸ਼ਨਾ ਦੋਏ ਦੋਏ ਜੋੜ ਪਏ ਸਰਨਾਈਆ। ਈਸਾ ਮੂਸਾ ਮੁਹੰਮਦ ਬਣ ਦਰਵੇਸ਼ ਰਸਨਾ ਜਿਹਵਾ ਕਹਿਣ ਤੇਰੀ ਅਲਖ ਜਗਾਈਏ, ਅਲੱਖ ਅਲੱਖ ਅਲੱਖ ਤੇਰੀ ਵਡਿਆਈਆ। ਮੁਹੰਮਦ ਕਹੇ ਸਯਦਾ ਸੀਸ ਝੁਕਾਈਏ, ਨਿਉਂ ਨਿਉਂ ਆਪਣਾ ਮਾਣ ਮਿਟਾਈਆ। ਸ਼ਰਅ ਸ਼ਰੀਅਤ ਲਹਿਣਾ ਦੇਣਾ ਅੰਤ ਚੁਕਾਈਏ, ਸ਼ਰਅ ਸ਼ਰਾਰਤ ਕੰਮ ਕਿਸੇ ਨਾ ਆਈਆ। ਗ਼ਫ਼ਲਤ ਆਲਸ ਨਿੰਦਰਾ ਦੇ ਗਵਾਈਏ, ਉਲਫ਼ਤ ਚਲੇ ਨਾ ਕੋਇ ਵਡਿਆਈਆ। ਮਸ਼ਰਕ ਮਗ਼ਰਬ ਰੂਪ ਵਟਾਈਏ, ਦੱਖਣ ਪਹਾੜ ਦਿਸੇ ਸੱਚਾ ਮਾਹੀਆ। ਬੇ ਸਬਰ ਪਿਆਲਾ ਜਗਤ ਤੁੜਾਈਏ, ਅੰਤ ਆਬਰੂ ਕੋਇ ਨਜ਼ਰ ਨਾ ਆਈਆ। ਕਾਇਆ ਮਾਟੀ ਪੰਜ ਤਤ ਕਬਰਸਤਾਨ ਕਬਰ ਦਬਾਈਏ, ਮਕਬਰਾ ਜਗਤ ਸੁਹਾਈਆ। ਨਿਰਗੁਣ ਹੋ ਕੇ ਨਿਰਗੁਣ ਪਾਈਏ, ਤਤ ਬਿਨਾ ਹਰਿ ਤਤ ਮਿਲ ਜਾਈਏ, ਪਰਵਰਦਿਗਾਰ ਇਕ ਮੰਨਾਈਏ, ਰਹਿਮਤ ਰਹਿਮਾਨ ਆਪ ਕਮਾਈਆ। ਚੌਥੇ ਯੁਗ ਭੁੱਲ ਬਖ਼ਸ਼ਾਈਏ, ਢਹਿ ਢਹਿ ਚਰਨੀ ਮਸਤਕ ਲਾਈਏ, ਖ਼ਾਕੀ ਖ਼ਾਕ ਤਨ ਰਮਾਈਆ। ਸਾਚੀ ਸਿਖਿਆ ਮੰਗ ਮੰਗਾਈਏ, ਏਕਾ

ਮੰਤਰ ਸਾਚਾ ਗਾਈਏ, ਪੁਰਖ ਅਬਿਨਾਸ਼ੀ ਇਕ ਰਜ਼ਾਈਏ, ਪ੍ਰਭ ਪੂਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਚ ਤੇਰੀ ਸਰਨਾਈਆ। ਸਚ ਸਰਨਾਈ ਜਿਸ ਦਰ ਦੇਵੇ, ਹਰਿ ਦਰਦੀ ਦਰਦ ਵੰਡਾਇੰਦਾ। ਪੁਰਖ ਅਬਿਨਾਸ਼ੀ ਅਲੱਖ ਅਭੇਵੇ, ਭੇਵ ਅਭੇਦ ਖੁਲ੍ਹਾਇੰਦਾ। ਆਦਿ ਜੁਗਾਦੀ ਵਡ ਦੇਵੀ ਦੇਵੇ, ਦੇਵਤ ਸੁਰ ਸੀਸ ਨਿਵਾਇੰਦਾ। ਇਕੋ ਅੰਮ੍ਰਿਤ ਇਕੋ ਰਸ ਇਕ ਵਖਾਏ ਸਾਚਾ ਮੇਵੇ, ਫਲ ਇਕੋ ਇਕ ਪਰਗਟਾਇੰਦਾ। ਲੱਖ ਚੁਰਾਸੀ ਇਕੋ ਰਸਨਾ ਇਕੋ ਜਿਹਵੇ, ਏਕਾ ਪੰਜ ਤਤ ਮਾਟੀ ਕਾਇਆ ਖ਼ਾਕ ਰਖਾਇੰਦਾ। ਇਕੋ ਪੁਰਖ ਇਕੋ ਨਾਰ ਇਕੋ ਕੰਤ ਘਰ ਏਕਾ ਸੇਵੇ, ਸੇਵਕ ਸੇਵਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਸਚ ਦਵਾਰਾ ਜਿਸ ਜਨ ਪੌਣਾ, ਹਰਿ ਏਕਾ ਏਕ ਸੁਣਾਈਆ। ਆਪ ਆਪਣਾ ਮਾਣ ਗਵੌਣਾ, ਅਭਿਮਾਨ ਰਹੇ ਨਾ ਰਾਈਆ। ਦੀਨ ਮਜ਼੍ਹਬ ਨਾ ਕੋਇ ਜਣੌਣਾ, ਜ਼ਾਤ ਪਾਤ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਇਕ ਮਨੌਣਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਹਉਮੇਂ ਹੰਗਤਾ ਗੜ੍ਹ ਢੌਣਾ, ਦੂਈ ਦਵੈਤੀ ਮੋਹ ਚੁਕਾਈਆ। ਸਾਚਾ ਸੱਜਣ ਇਕ ਮਨੌਣਾ, ਜਿਸ ਮਿਲਿਆ ਵਿਛੜ ਨਾ ਜਾਈਆ। ਚਰਨ ਧਿਆਨ ਇਕ ਲਗੌਣਾ, ਹਰਿ ਚਰਨ ਵਡੀ ਵਡਿਆਈਆ। ਨੇਤਰ ਨੈਣ ਇਕ ਖੁਲੌਣਾ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਸਾਚਾ ਮੰਦਰ ਇਕ ਸੁਹੌਣਾ, ਘਰ ਸਾਚੇ ਵੱਜੇ ਵਧਾਈਆ। ਉਚ ਮਹੱਲੇ ਡੇਰਾ ਲੌਣਾ, ਅਟੱਲ ਕਰੇ ਰੁਸ਼ਨਾਈਆ। ਤਖ਼ਤ ਨਿਵਾਸੀ ਤਖ਼ਤ ਸੁਹੌਣਾ, ਸ਼ਾਹੋ ਭੂਪ ਸੱਚੇ ਸ਼ਹਿਨਸ਼ਾਹੀਆ। ਧੁਰ ਫ਼ਰਮਾਣਾ ਹੁਕਮ ਸੁਣੌਣਾ, ਸਚ ਸੰਦੇਸਾ ਏਕਾ ਗਾਈਆ। ਸੋਹੰ ਢੋਲਾ ਸਭ ਨੇ ਗੌਣਾ, ਏਥੇ ਓਥੇ ਦੋ ਜਹਾਨ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਸੋਹੰ ਢੋਲਾ ਗਾਈਏ ਗੀਤ, ਗੁਰ ਅਵਤਾਰ ਰਹੇ ਸੁਣਾਈਆ। ਨਾਤਾ ਛੱਡੀਏ ਮੰਦਰ ਮਸੀਤ, ਆਪਣਾ ਹੱਕ ਨਾ ਕੋਇ ਰਖਾਈਆ। ਸੇਵਾ ਕਰੀਏ ਬਣ ਬਣ ਕੀਟ, ਕੀਟ ਕੀਟਾਂ ਰੂਪ ਸਮਾਈਆ। ਬਿਨ ਪਿਆਰ ਨਾ ਨਿਭੇ ਪ੍ਰੀਤ, ਪ੍ਰੀਤ ਪਿਆਰ ਬਿਨਾ ਨਜ਼ਰ ਨਾ ਆਈਆ। ਤੁਧ ਬਿਨ ਕੋਇ ਕਰੇ ਨਾ ਠਾਂਡੇ ਸੀਤ, ਸਾਂਤਕ ਸਤਿ ਨਾ ਕੋਇ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੀ ਜਗਤ ਰੀਤ, ਰੀਤੀ ਤੇਰੀ ਖੇਲ ਵਡਿਆਈਆ। ਦੀਨ ਮਜ਼੍ਹਬ ਕੌਮ ਜ਼ਾਤ ਪਾਤ ਚੱਕੀ ਪੀਸਣ ਲਿਆ ਪੀਸ, ਗੇੜਾ ਗੇੜੇ ਵਿਚ ਰਖਾਈਆ। ਕਲਮਾ ਕਾਇਨਾਤ ਜਗਤ ਹਦੀਸ, ਨਬੀ ਰਸੂਲ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰਾ ਢੋਲਾ ਗਾਈਆ। ਤੇਰਾ ਢੋਲਾ ਇਕੋ ਗੌਣਾ, ਗਾ ਗਾ ਸ਼ੁਕਰ ਮਨਾਈਆ। ਆਪ ਆਪਣਾ ਪਰਦਾ ਲੌਹਣਾ, ਨੂਰੋ ਨੂਰ ਕਰ ਰੁਸ਼ਨਾਈਆ। ਜੁਗ ਚੌਕੜੀ ਵਿਛੜੇ ਨਾਲ ਮਿਲੌਣਾ, ਮੁਹੰਮਦ ਦੂਰ ਦੁਰਾਡਾ ਬਾਂਹਾਂ ਰਿਹਾ ਉਠਾਈਆ। ਸਭ ਦਾ ਪੰਧ ਆਪ ਮੁਕੌਣਾ, ਭੁੱਲੇ ਫਿਰਦੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮਿਲੇ ਤੇਰੀ ਸਰਨਾਈਆ। ਸਾਚਾ ਮਾਰਗ ਹੌਲੀ ਹੌਲੀ ਦੱਸਾਂ, ਹਰਿ ਹਰਿ ਜੂ ਆਪ ਜਣਾਇੰਦਾ। ਮੁਹੰਮਦ ਪਹਿਲੋਂ ਵੇਖ ਤੈਨੂੰ ਹੱਸਾਂ, ਹੱਸ ਹੱਸ ਆਪਣੀ ਖ਼ੁਸ਼ੀ ਮਨਾਇੰਦਾ। ਚੌਦਾਂ ਤਬਕ ਫਿਰ ਫਿਰ ਨੱਠਾਂ, ਨੱਠ ਨੱਠ ਪੰਧ ਮੁਕਾਇੰਦਾ। ਉਮਤ ਉਮਤੀ ਮਾਰ ਸੱਟਾਂ, ਸਿਰ ਸਿਰ ਠੋਕਰ ਲਾਇੰਦਾ। ਲਬ ਦਾੜ੍ਹੀ ਤੇਰੀ ਕੱਟਾਂ, ਅੰਗ ਅੰਗ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ।

ਸਾਚਾ ਢੋਲਾ ਦੱਸਾਂ ਆਪ, ਆਪਣੇ ਹੱਥ ਰੱਖੀ ਵਡਿਆਈਆ। ਪਿਛਲਾ ਛੱਡੋ ਸਾਰੇ ਜਾਪ, ਅਗਲੀ ਸੁਣੋ ਇਕ ਪੜ੍ਹਾਈਆ। ਪਿਛਲੀ ਕੋਇ ਨਾ ਕਰੇ ਬਾਤ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਵੱਖਰੀ ਵੱਖਰੀ ਆਪਣੀ ਛੱਡੋ ਜ਼ਾਤ, ਜੋਤੀ ਜਾਤਾ ਏਕਾ ਰੰਗ ਵਖਾਈਆ। ਅੰਤਮ ਲੇਖਾ ਲਿਖਿਆ ਕਲਮ ਦਵਾਤ, ਸ਼ਾਹੀ ਸ਼ਾਹ ਨਾ ਕੋਇ ਬਣਾਈਆ। ਚੌਦਸ ਚੌਦਾਂ ਅੰਧੇਰੀ ਰਾਤ, ਤਬਕ ਸਬਕ ਨਾ ਕੋਇ ਪੜ੍ਹਾਈਆ। ਅਲਫ਼ ਯੇ ਨਾ ਪਟੀ ਪੜ੍ਹੇ ਕੋਇ ਜਮਾਤ, ਲੇਖਾ ਲਿਖਤ ਨਾ ਕੋਇ ਰਖਾਈਆ। ਕਰੇ ਖੇਲ ਸਾਖਆਤ, ਸੁਰਖ਼ਰੂ ਸਭ ਨੂੰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਢੋਲਾ ਦਏ ਜਣਾਈਆ। ਸਾਚਾ ਢੋਲਾ ਸੋਹੰ ਧਾਰ, ਗੁਰ ਅਵਤਾਰ ਰੂਪ ਵਖਾਈਆ। ਪੀਰ ਪੈਗ਼ੰਬਰ ਇਕ ਆਧਾਰ, ਘਰ ਸਾਚੇ ਮੇਲ ਮਿਲਾਈਆ । ਲਹਿਣਾ ਦੇਣਾ ਚੁੱਕੇ ਜੁਗ ਚਾਰ, ਚੌਕੜੀ ਲੇਖਾ ਰਿਹਾ ਮੁਕਾਈਆ। ਨਿਰਗੁਣ ਨਿਰਗੁਣ ਲੈ ਅਵਤਾਰ, ਸਰਗੁਣ ਝੋਲੀ ਆਪਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੋਹਲਾ ਸੋ ਪੁਰਖ ਨਿਰੰਜਣ ਇਕ ਸੁਣਾਈਆ। ਸੋਹਲਾ ਸੋਹਣਾ ਸੋਹਣਾ ਰੰਗ, ਰੰਗ ਰੰਗੀਲਾ ਇਕ ਵਖਾਈਆ। ਸਚਖੰਡ ਦਵਾਰਾ ਸਚ ਪਲੰਘ, ਸਤਿ ਸਤਿਵਾਦੀ ਸੇਜ ਹੰਢਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਅਗੰਮ ਅਗੰਮੜਾ ਇਕ ਮਰਦੰਗ, ਮਰਦ ਮਰਦਾਨਾ ਆਪ ਵਜਾਈਆ। ਨਿਰਗੁਣ ਸਰਗੁਣ ਦੇਵੇ ਸੰਗ, ਸੂਰਾ ਸਰਬੰਗ ਸਹਿਜ ਸੁਖਦਾਈਆ। ਪਿਛਲੀ ਕਰਨੀ ਚੌਦਾਂ ਚੌਦਾਂ ਕਰੇ ਭੰਗ, ਭਾਵੀ ਆਪਣੇ ਹੱਥ ਰਖਾਈਆ। ਪੀਰ ਪੈਗ਼ੰਬਰ ਗੌਣਾ ਇਕੋ ਛੰਦ, ਸ਼ਹਿਨਸ਼ਾਹ ਸਮਝਾਈਆ। ਦੇਵਣਹਾਰ ਸਾਹਿਬ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਰਿਹਾ ਕਰਾਈਆ। ਨਿਰਗੁਣ ਆਪ ਨਿਰਗੁਣ ਛੰਦ, ਗਾਏ ਸੁਣਾਏ ਬਿਨ ਬੱਤੀ ਦੰਦ, ਵੰਡ ਵੰਡਾਏ ਗ੍ਰਹਿ ਸਚਖੰਡ, ਸਚ ਸਾਚੀ ਬਣਤ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਅਨੰਦ, ਅਨੰਦ ਆਪਣਾ ਰਸ ਰਖਾਈਆ।

ਸੋ ਪੁਰਖ ਪ੍ਰਭ ਆਪੇ ਆਪ, ਆਪ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਪ੍ਰਭ ਮਾਈ ਬਾਪ, ਦੂਸਰ ਅਵਰ ਨਾ ਕੋਇ ਵਡਿਆਇੰਦਾ। ਸੋ ਪੁਰਖ ਉਤਮ ਜ਼ਾਤ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਸੋ ਪੁਰਖ ਵਡ ਪਰਤਾਪ, ਵਡ ਪਰਤਾਪੀ ਆਪਣਾ ਨਾਉਂ ਧਰਾਇੰਦਾ। ਸੋ ਪੁਰਖ ਖੇਲੇ ਖੇਲ ਤਮਾਸ਼, ਖੇਲਣਹਾਰਾ ਖੇਲ ਰਚਾਇੰਦਾ। ਸੋ ਪੁਰਖ ਦੇਵਣਹਾਰਾ ਦਾਤ, ਦਾਤਾ ਦਾਨੀ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਆਪਣੀ ਕਲ ਆਪ ਜਣਾਇੰਦਾ। ਸੋ ਸਾਹਿਬ ਸੱਚਾ ਕੁਲਵੰਤਾ, ਇਕ ਇਕੱਲਾ ਵਡ ਵਡਿਆਈਆ। ਆਪ ਬਣਾਏ ਆਪਣੀ ਬਣਤਾ, ਘੜਨ ਭੰਨਣਹਾਰ ਆਪ ਅਖਵਾਈਆ। ਆਪ ਸੁਹਾਏ ਸਾਚਾ ਧਾਮ ਸੁਹੰਤਾ, ਸਚਖੰਡ ਸੱਚੇ ਵਸੇ ਸੱਚਾ ਮਾਹੀਆ। ਆਪੇ ਨਾਰ ਆਪੇ ਕੰਤਾ, ਕੰਤ ਕੰਤੂਹਲ ਆਪਣੀ ਰੰਗਲੀ ਸੇਜ ਹੰਢਾਈਆ। ਸੋ ਸਾਹਿਬ ਸਦਾ ਬੇਅੰਤਾ, ਬੇਅੰਤ ਆਪਣੀ ਧਾਰ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਏਕੰਕਾਰ ਇਕ ਅਖਵਾਈਆ। ਸੋ ਦਿਆਲ ਸੋ ਕਿਰਪਾਲ, ਸੋ ਆਪਣੀ ਕਲ ਵਰਤਾਇੰਦਾ। ਸੋ ਵਸਤ ਸੋ ਧੰਨ ਮਾਲ, ਸੋ ਵਣਜਾਰਾ ਹੱਟ ਚਲਾਇੰਦਾ। ਸੋ ਮੰਦਰ ਸੋ ਧਰਮਸਾਲ, ਸਚਖੰਡ ਸਾਚਾ ਸੋਭਾ ਪਾਇੰਦਾ। ਸੋ ਨੂਰ ਸੋ ਜੋਤ ਜੁਮਾਲ,

ਨੂਰ ਨੁਰਾਨਾ ਡਗਮਗਾਇੰਦਾ। ਸੋ ਵਸੇ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਰਖਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਵਾਨਾ, ਮਿਹਰਵਾਨ ਦਇਆ ਕਮਾਈਆ। ਆਪਣਾ ਦੇਵੇ ਆਪੇ ਦਾਨਾ, ਹਰਿ ਪੁਰਖ ਨਿਰੰਜਣ ਨਾਉਂ ਧਰਾਈਆ। ਹਰਿ ਪੁਰਖ ਨਿਰੰਜਣ ਕਰ ਕਰ ਖੇਲ ਮਹਾਨਾ, ਏਕੰਕਾਰਾ ਵੇਸ ਵਟਾਈਆ। ਏਕੰਕਾਰਾ ਨੂਰ ਨੁਰਾਨਾ, ਆਦਿ ਨਿਰੰਜਣ ਭੇਵ ਚੁਕਾਈਆ। ਆਦਿ ਨਿਰੰਜਣ ਵਡ ਬਲਵਾਨਾ, ਅਬਿਨਾਸ਼ੀ ਕਰਤਾ ਪਰਦਾ ਲਾਹੀਆ। ਅਬਿਨਾਸ਼ੀ ਕਰਤਾ ਸ਼ਾਹ ਸੁਲਤਾਨਾ, ਸ੍ਰੀ ਭਗਵਾਨ ਦਏ ਵਡਿਆਈਆ। ਸ੍ਰੀ ਭਗਵਾਨ ਰਾਜ ਰਾਜਾਨਾ, ਸਾਚੇ ਤਖ਼ਤ ਬਹੇ ਸੱਚਾ ਸ਼ਹਿਨਸ਼ਾਹੀਆ । ਸ਼ਾਹ ਪਾਤਸ਼ਾਹ ਹੁਕਮਰਾਨਾ, ਸਾਚਾ ਹੁਕਮ ਆਪ ਜਣਾਈਆ। ਹੁਕਮ ਹਾਕਮ ਕਰ ਪਰਵਾਨਾ, ਪਾਰਬ੍ਰਹਮ ਪ੍ਰਭ ਸੀਸ ਨਿਵਾਈਆ। ਕਰੇ ਖੇਲ ਸੋ ਮਹਾਨਾ, ਆਪਣੀ ਇਛਿਆ ਆਪ ਜਣਾਈਆ। ਮੰਦਰ ਮਹੱਲ ਇਕ ਮਕਾਨਾ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਆਪਣਾ ਪਰਦਾ ਦਏ ਚੁਕਾਈਆ। ਸੋ ਸਾਹਿਬ ਸੂਰਬੀਰ, ਏਕਾ ਏਕ ਅਖਵਾਇੰਦਾ। ਨਾ ਕੋਈ ਬਸਤਰ ਨਾ ਕੋਈ ਚੀਰ, ਤਨ ਖ਼ਾਕ ਨਾ ਕੋਇ ਹੰਢਾਇੰਦਾ। ਨਾ ਕੋਈ ਸ਼ਰਅ ਨਾ ਜ਼ੰਜੀਰ, ਸ਼ਰੀਅਤ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਗੁਰ ਅਵਤਾਰ ਨਾ ਕੋਈ ਪੀਰ, ਪੈਗ਼ੰਬਰ ਸੰਗ ਨਾ ਕੋਇ ਰਖਾਇੰਦਾ। ਮਿਹਬਾਨ ਬੀਦੋ ਬੀ ਖੈਰ ਯਾ ਅੱਲਾ ਗਹਿਰ ਗੰਭੀਰ, ਆਪਣਾ ਨਾਉਂ ਧਰਾਇੰਦਾ। ਸਚ ਮੁਕਾਮੇ ਚੋਟੀ ਚੜ੍ਹ ਬੈਠਾ ਅਖ਼ੀਰ, ਆਖ਼ਰ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਆਪਣਾ ਵੇਸ ਵਟਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਨਿਰਗੁਣ ਨਿਰਾਕਾਰ ਆਪ ਕਰਾਈਆ। ਅਜੂਨੀ ਰਹਿਤ ਹੋ ਉਜਿਆਰਾ, ਨੂਰ ਨੁਰਾਨਾ ਨੂਰ ਧਰਾਈਆ। ਅਨਭਵ ਪਰਕਾਸ਼ ਖੇਲ ਆਪਾਰਾ, ਭੇਵ ਕੋਇ ਨਾ ਰਾਈਆ। ਕਰੇ ਕਰਾਏ ਸਾਚੀ ਕਾਰਾ, ਕਰਤਾ ਪੁਰਖ ਵਡ ਵਡਿਆਈਆ। ਨਾਰੀ ਕੰਤ ਬਣ ਕਰੇ ਪਿਆਰਾ, ਸੇਜ ਸੁਹੰਜਣੀ ਆਪ ਸੁਹਾਈਆ। ਨਿਰਗੁਣ ਅੰਦਰ ਨਿਰਗੁਣ ਧਾਰਾ, ਨਿਰਗੁਣ ਨਿਰਗੁਣ ਆਪ ਟਿਕਾਈਆ। ਨਿਰਗੁਣ ਜਨਨੀ ਜਨ ਬਣੇ ਅਗੰਮ ਅਪਾਰਾ, ਅਲੱਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਜਣੇ ਸੁਤ ਦੁਲਾਰਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸ਼ਬਦੀ ਨਾਉਂ ਕਰੇ ਪਿਆਰਾ, ਨਾਉਂ ਨਿਰੰਕਾਰਾ ਆਪ ਸੁਣਾਈਆ। ਸੋ ਪੁਰਖ ਨਿਰੰਜਣ ਕਰ ਪਸਾਰਾ, ਸ਼ਬਦੀ ਧਾਰ ਅਗੰਮ ਅਪਾਰਾ, ਨਿਰਗੁਣ ਵਿਚੋਂ ਨਿਰਗੁਣ ਹੋਇਆ ਉਜਿਆਰਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਸੋ ਪੁਰਖ ਨਿਰੰਜਣ ਮਾਈ ਬਾਪ, ਆਦਿ ਆਦਿ ਆਦਿ ਅਖਵਾਇੰਦਾ। ਸ਼ਬਦ ਸੁਤ ਬਣ ਪਰਤਾਪ, ਘਰ ਸਾਚੇ ਸੋਭਾ ਪਾਇੰਦਾ। ਹੰ ਹੰ ਦਿਤੀ ਦਾਤ, ਬ੍ਰਹਮ ਬ੍ਰਹਮ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਧਾਰ ਏਕੰਕਾਰ, ਨਿਰਗੁਣ ਨਿਰਗੁਣ ਸਚ ਵਿਹਾਰ, ਸਰਗੁਣ ਦੇਵੇ ਵਸਤ ਅਪਾਰ, ਦੋਹਾਂ ਵਿਚੋਲਾ ਬਣ ਮਿਹਰਵਾਨ, ਕਰੇ ਖੇਲ ਦੋ ਜਹਾਨ, ਨਿਰਗੁਣ ਸਰਗੁਣ ਝੁਲਾਏ ਨਿਸ਼ਾਨ, ਬੋਧ ਅਗਾਧਾ ਇਕ ਗਿਆਨ, ਹੰ ਬ੍ਰਹਮ ਕਰ ਪਰਵਾਨ, ਸੋ ਪੁਰਖ ਨਿਰੰਜਣ ਗੁਣ ਨਿਧਾਨ, ਆਤਮ ਪਰਮਾਤਮ ਪਰਮ ਪੁਰਖ ਪੁਰਖ ਆਪਣਾ ਰੰਗ ਵਖਾਈਆ। ਆਪੇ ਹੰ ਆਪੇ ਸੋ, ਸੋ ਆਪਣੇ ਵਿਚ ਸਮਾਈਆ। ਆਪਣਾ ਬੀਜ ਆਪੇ ਬੋ, ਆਪੇ ਵੇਖ ਵਖਾਈਆ। ਆਪਣੇ ਜਿਹਾ ਆਪੇ ਹੋ, ਨਿਰਗੁਣ ਨਿਰਗੁਣ ਖ਼ੁਸ਼ੀ ਮਨਾਈਆ। ਆਪੇ ਦੇਵਣਹਾਰਾ ਲੋ, ਪਰਕਾਸ਼ ਪਰਕਾਸ਼ ਨਾਲ ਵਟਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸੋਹੰ ਧਾਰ ਸੋ ਅਪਾਰ, ਹੰ ਬ੍ਰਹਮ ਇਕ ਆਧਾਰ, ਨੇਮ ਕਰਮ ਵਸੇ ਬਾਹਰ, ਕਰਮ ਕਾਂਡ ਨਾ ਕੋਇ ਵੀਚਾਰ, ਜੋਤੀ ਜਾਤਾ ਮੀਤ ਮੁਰਾਰ, ਪੁਰਖ ਬਿਧਾਤਾ ਪਾਵੇ ਸਾਰ, ਅੰਦਰ ਬਾਹਰ ਗੁਪਤ ਜ਼ਾਹਰ, ਜ਼ਾਹਰ ਜ਼ਹੂਰ ਨਿਰਗੁਣ ਨੂਰ, ਅਨਾਦੀ ਤੂਰ ਸਰਬ ਕਲਾ ਭਰਪੂਰ, ਸੋ ਪਦ ਨਾ ਕੋਈ ਜਾਣੇ ਹੱਦ, ਹੰ ਬ੍ਰਹਮ ਦਰ ਦਵਾਰੇ ਸਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਦੂਆ ਦੂਆ ਏਕਾ, ਏਕੰਕਾਰਾ ਨਿਰਾਕਾਰਾ, ਨਿਰਗੁਣ ਧਾਰਾ ਸਰਗੁਣ ਪਸਾਰਾ, ਈਸ਼ ਜੀਵ ਜਗਦੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਰੰਗ ਸੇਜ ਪਲੰਘ, ਆਤਮ ਅਨੰਦ ਪਰਮਾਨੰਦ ਨਿਰਗੁਣ ਚੰਦ ਖੇਲ ਸੂਰੇ ਸਰਬੰਗ, ਮੇਲ ਮਿਲਾਵਾ ਸਚਖੰਡ, ਵੇਖਣਹਾਰਾ ਕੋਟ ਬ੍ਰਹਿਮੰਡ, ਵਸਣਹਾਰਾ ਜੇਰਜ ਅੰਡ, ਉਤਭੁਜ ਸੇਤਜ ਪਾਵੇ ਬੰਧ, ਸੋ ਬੰਦੀਖਾਨੇ ਵਿਚ ਕਦੇ ਨਾ ਆਈਆ। ਸੋ ਪੁਰਖ ਨਿਰੰਜਣ ਅਗੰਮ ਅਥਾਹ, ਊਚੋ ਊਚ ਅਖਵਾਇੰਦਾ। ਹੰ ਬ੍ਰਹਮ ਦੇ ਸਲਾਹ ਪਾਰਬ੍ਰਹਮ ਪੜ੍ਹਾਇੰਦਾ। ਆਤਮ ਪਰਮਾਤਮ ਕਰ ਨਿਕਾਹ, ਜੋੜੀ ਜੋੜਾ ਜੋੜ ਜੁੜਾਇੰਦਾ। ਆਸਣ ਸਿੰਘਾਸਣ ਡੇਰਾ ਲਾ, ਪੁਰਖ ਅਬਿਨਾਸ਼ਣ ਸੋਭਾ ਪਾਇੰਦਾ। ਅੰਦਰ ਵੜ ਵੜ ਮੇਲ ਮਿਲਾ, ਡੂੰਘੀ ਕੰਦਰ ਖੇਲ ਖਿਲਾ, ਰੰਗ ਰੰਗੀਲਾ ਆਪਣਾ ਰੰਗ ਚੜ੍ਹਾਇੰਦਾ। ਗੁਰ ਚੇਲਾ ਰੂਪ ਵਟਾ, ਸੋਹੰ ਢੋਲਾ ਆਪੇ ਗਾ, ਸ਼ਬਦ ਅਮੋਲਾ ਝੋਲੀ ਪਾ, ਤੋਲਾ ਬਣੇ ਬੇਪਰਵਾਹ, ਨਵਾਂ ਨਿਰੋਆ ਇਕ ਇਕੱਲਾ, ਏਕ ਓਅੰਕਾਰਾ ਆਪਣੀ ਕਾਰ ਕਰਾਇੰਦਾ। ਆਦਿ ਜੁਗਾਦੀ ਸੋਹੰ ਸੋ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਏਕਾ ਦੂਆ ਆਪੇ ਹੋ, ਦੋਏ ਦੋਏ ਏਕਾ ਰੂਪ ਸਮਾਈਆ। ਏਕਾ ਲੈ ਕੇ ਆਏ ਢੋਆ ਢੋ, ਦੂਆ ਆਪਣੀ ਝੋਲੀ ਪਾਈਆ। ਕਰੇ ਖੇਲ ਪ੍ਰਭ ਸਾਚਾ ਸੋ, ਆਪਣੀ ਸੋ ਹੰ ਬ੍ਰਹਮ ਸੁਣਾਈਆ। ਹੰ ਬ੍ਰਹਮ ਆਪੇ ਹੋ, ਘਟ ਘਟ ਰਿਹਾ ਸਮਾਈਆ। ਅੰਮ੍ਰਿਤ ਝਿਰਨਾ ਨਿਝਰ ਚੋ, ਰਸ ਰਸੀਆ ਰਸ ਚਖਾਈਆ। ਬਿਨ ਹਰਿ ਭਗਤ ਦੂਸਰ ਜਾਣੇ ਨਾ ਕੋ, ਸੋ ਜਾਣੇ ਜਿਸ ਮਿਲਿਆ ਸੋ, ਅੰਦਰ ਬਾਹਰ ਦੁਰਮਤ ਮੈਲ ਧੋ, ਅੰਮ੍ਰਿਤ ਆਤਮ ਰਸ ਨਿਝਰ ਮੁਖ ਚੋ, ਕੋਟਨ ਕੋਟ ਬ੍ਰਹਿਮੰਡ ਕਰੇ ਪਰਕਾਸ਼ ਲੋ, ਸੂਰਜ ਚੰਦ ਵੇਖ ਵੇਖ ਰਹੇ ਰੋ, ਸੋ ਪੁਰਖ ਨਿਰੰਜਣ ਤੁਹਾਡੇ ਜੀਆ ਏਕਾ ਢੋਆ ਦੇਵੇ ਢੋ, ਦਿਤੀ ਵਸਤ ਨਾ ਸਕੇ ਕੋਈ ਖੋਹ, ਹਰਿ ਕਾ ਨਾਮ ਵਡ ਭੰਡਾਰ ਅੱਗੇ ਹੱਥ ਪਾ ਕੋਈ ਨਾ ਸਕੇ ਟੋਹ, ਕੋਟਨ ਕੋਟ ਦੂਰ ਦੁਰਾਡੇ ਮੰਗਣ ਪ੍ਰਭ ਚਰਨ ਸਕੇ ਨਾ ਕੋਈ ਛੋਹ, ਕਰ ਕਿਰਪਾ ਪਾਰਬ੍ਰਹਮ ਪਤਿਪਰਮੇਸ਼ਵਰ ਹੰ ਇਸਤਰੀ ਕਰਾਏ ਸੱਚਾ ਮੋਹ, ਮੋਹ ਮੁਹੱਬਤ ਇਕ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜੀਵ ਜੰਤ ਬਿਨ ਪਰਮਾਤਮ ਆਤਮ ਰਹੀ ਰੋ, ਧੀਰਜ ਧੀਰ ਨਾ ਕੋਇ ਧਰਾਈਆ। ਜਿਸ ਗੁਰਮੁਖ ਰਾਤੀਂ ਸੁੱਤਿਆਂ ਆਪਣੀ ਦੇ ਕੇ ਜਾਏ ਸੋ, ਸੋ ਗੁਰਮੁਖ ਮਿਲ ਮਿਲ ਖ਼ੁਸ਼ੀ ਮਨਾਈਆ। ਹੰ ਹੰ ਆਪਣਾ ਆਪ ਖੋਹ, ਖੋਹ ਖੋਹ ਸਤਿਗੁਰ ਚਰਨਾ ਭੇਟ ਚੜ੍ਹਾਈਆ। ਦੁੱਖ ਦਰਦ ਦੁੱਖ ਭੰਜਣ ਅੱਗੇ ਦੱਸੇ ਰੋ, ਤੇਰਾ ਵਿਛੋੜਾ ਜੁਗ ਝੱਲਿਆ ਨਾ ਜਾਈਆ। ਲੱਖ ਚੁਰਾਸੀ ਅੰਦਰ ਫੜ ਫੜ ਮੈਨੂੰ ਦਿਤਾ ਕੋਹ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਹਉਮੇ ਹੰਗਤਾ ਮਾਇਆ ਮਮਤਾ ਜੂਠ ਝੂਠ ਲੋਭ ਜਗਤ ਛੁਰੀਆਂ ਕੱਢ ਕੱਢ ਮੇਰਾ ਅੰਗ ਅੰਗ ਰਹੇ ਕਟਾਈਆ। ਕਰ ਕਿਰਪਾ ਮੇਰੀ ਦੁਰਮਤ ਮੈਲ ਧੋ, ਸੋ ਪੁਰਖ ਨਿਰੰਜਣ ਦੇਵੇ ਵਡ ਵਡਿਆਈਆ। ਗੁਰਮੁਖਾਂ ਜਿਹਾ ਆਪੇ ਹੋ, ਭਗਤਾਂ ਅੰਦਰ ਵੜ ਜਾਏ ਸੋ, ਸੰਤਾਂ ਲਹਿਣਾ ਚੁਕਾਏ ਤ੍ਰੈ ਲੋਅ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਿਨਾਰਾ ਆਪਣਾ ਡੇਰਾ ਲਾਈਆ।