੧੯ ਭਾਦਰੋਂ ੨੦੧੯ ਬਿਕ੍ਰਮੀ ਨਾਜ਼ਰ ਸਿੰਘ, ਭਾਗ ਸਿੰਘ ਦੇ ਗ੍ਰਹਿ ਮਾੜੀ ਮੁਸਤਫਾ ਜ਼ਿਲਾ ਫਿਰੋਜ਼ਪੁਰ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਹਰਿ ਪੁਰਖ ਨਿਰੰਜਣ ਰਾਜ ਰਾਜਾਨ, ਭੂਪਤ ਭੂਪ ਨਾਉਂ ਧਰਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨ, ਬਿਰਧ ਬਾਲ ਨਾ ਰੂਪ ਧਰਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਕਰ ਪਰਵਾਨ, ਆਪਣਾ ਮੇਲਾ ਆਪ ਮਿਲਾਇੰਦਾ। ਕਰੇ ਖੇਲ ਖੇਲ ਮਹਾਨ, ਖੇਲਣਹਾਰਾ ਨਜ਼ਰ ਨਾ ਆਇੰਦਾ। ਆਪਣੀ ਇਛਿਆ ਕਰ ਪਰਵਾਨ, ਭਿਛਿਆ ਝੋਲੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚੀ ਭਿਛਿਆ ਹਰਿ ਨਿਰੰਕਾਰਾ, ਏਕਾ ਏਕ ਰਖਾਈਆ। ਆਦਿ ਆਦਿ ਕਰ ਪਸਾਰਾ, ਰਚਨਾ ਰਚ ਰਚ ਵੇਖੇ ਬੇਪਰਵਾਹੀਆ। ਮਹੱਲ ਅਟੱਲ ਉਚ ਮਨਾਰਾ, ਸਚਖੰਡ ਦਵਾਰ ਦਏ ਸੁਹਾਈਆ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ਼ਾਹ ਸ਼ਾਹ ਸ੍ਰੀ ਭਗਵਾਨ, ਇਕ ਇਕੱਲਾ ਖੇਲ ਕਰਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਧੁਰਦਰਗਾਹੀ ਧੁਰ ਫ਼ਰਮਾਣ, ਧੁਰ ਦਰਬਾਰੀ ਆਪ ਜਣਾਇੰਦਾ। ਵਸਣਹਾਰਾ ਸਚ ਮਕਾਨ, ਸਚਖੰਡ ਸਾਚੇ ਆਸਣ ਲਾਇੰਦਾ। ਦਰ ਦਰਵੇਸ਼ ਬਣ ਦਰਬਾਨ, ਅਲੱਖ ਅਲੱਖਣਾ ਆਪਣੀ ਅਲੱਖ ਜਗਾਇੰਦਾ। ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਦਇਆਵਾਨ ਆਪਣਾ ਭੇਵ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਹਰਿ ਕਰਤਾਰ, ਆਦਿ ਜੁਗਾਦਿ ਕਰਾਈਆ। ਨਿਰਗੁਣ ਨਿਰਗੁਣ ਖੇਲ ਅਪਾਰ, ਅਪਰੰਪਰ ਵੇਖ ਵਖਾਈਆ। ਵਸਣਹਾਰਾ ਧਾਮ ਨਿਆਰ, ਨਿਹਚਲ ਆਸਣ ਲਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਜੈ ਜੈਕਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਸਚਖੰਡ ਨਿਵਾਸੀ ਇਕ ਇਕੱਲਾ, ਏਕ ਓਅੰਕਾਰਾ ਹੁਕਮ ਅਲਾਇੰਦਾ। ਦੀਪਕ ਜੋਤ ਪਰਕਾਸ਼ ਪਰਕਾਸ਼ ਆਪੇ ਰੱਲਾ, ਨੂਰ ਨੂਰ ਨੂਰ ਸੁਹਾਇੰਦਾ। ਸਤਿ ਸਤਿਵਾਦੀ ਆਦਿ ਜੁਗਾਦੀ ਨਿਰਾਕਾਰ ਆਪ ਫੜਾਏ ਆਪਣਾ ਪੱਲਾ, ਪੱਲੂ ਏਕਾ ਗੰਢ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਖੇਲ ਕਰਾਇੰਦਾ। ਸਚਖੰਡ ਸਾਚੀ ਖੇਲ ਕਰਤਾਰ, ਹਰਿ ਕਰਤਾ ਆਪ ਕਰਾਈਆ। ਵੇਖੇ ਵਿਗਸੇ ਵੇਖਣਹਾਰ, ਵੇਖਣਹਾਰਾ ਬੇਪਰਵਾਹੀਆ। ਲੇਖਾ ਲਿਖੇ ਧੁਰ ਦਰਬਾਰ, ਕਲਮ ਸ਼ਾਹੀ ਨਾ ਕੋਇ ਰਖਾਈਆ। ਸੱਜਣ ਮੀਤ ਨਾ ਕੋਇ ਮੁਰਾਰ, ਸੰਗੀ ਨਜ਼ਰ ਕੋਇ ਨਾ ਆਈਆ। ਗੁਰ ਪੀਰ ਨਾ ਕੋਇ ਅਵਤਾਰ, ਪੈਗ਼ੰਬਰ ਰੂਪ ਨਾ ਕੋਇ ਧਰਾਈਆ। ਤਤਵ ਤਤ ਨਾ ਕੋਇ ਪਸਾਰ, ਤਤ ਵੇਤਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕੰਕਾਰਾ, ਨਿਰਮਲ ਦੀਆ ਬਾਤੀ ਕਰ ਉਜਿਆਰਾ, ਨੂਰੋ ਨੂਰ ਨੂਰ ਦਰਸਾਈਆ। ਨੂਰ ਨੁਰਾਨਾ ਏਕਾ ਏਕ, ਏਕ ਏਕ ਵਡਿਆਈਆ। ਨਿਜ ਘਰ ਆਪਣਾ ਆਪ ਆਪੇ ਵੇਖ, ਪੇਖ ਪੇਖ ਖ਼ੁਸ਼ੀ ਮਨਾਈਆ। ਨਾ ਕੋਈ ਰੂਪ ਰੰਗ ਨਾ ਰੇਖ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵਸਣਹਾਰਾ ਸਾਚੇ ਦੇਸ, ਦੇਸ
ਦਸੰਤਰ ਦਏ ਵਡਿਆਈਆ। ਆਦਿ ਜੁਗਾਦੀ ਇਕ ਨਰੇਸ਼, ਨਰ ਨਰਾਇਣ ਨਾਉਂ ਧਰਾਈਆ। ਨਿਰਗੁਣ ਧਰ ਅਵੱਲੜਾ ਭੇਸ, ਸਚਖੰਡ ਬੈਠਾ ਮੁਖ ਛੁਪਾਈਆ। ਮੁਛ ਦਾੜ੍ਹੀ ਨਾ ਕੋਇ ਕੇਸ, ਨਾ ਕੋਈ ਮੂੰਡ ਮੁੰਡਾਈਆ। ਸਦਾ ਸੁਹੇਲਾ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਵਾਸਾ ਖੇਲ ਤਮਾਸ਼ਾ ਪੁਰਖ ਅਬਿਨਾਸ਼ਾ ਕਰਨੀ ਕਰਤਾ ਆਪਣੀ ਆਪ ਕਮਾਈਆ। ਕਰਨੀ ਕਰਤਾ ਕਰਨੇ ਯੋਗ, ਯੁਗਤੀ ਆਪਣੇ ਹੱਥ ਰਖਾਇੰਦਾ । ਦਰਗਹਿ ਸਾਚੀ ਸਚ ਸੰਜੋਗ, ਹਰਿ ਸੰਜੋਗੀ ਮੇਲ ਮਿਲਾਇੰਦਾ। ਨਿਰਗੁਣ ਨਿਰਗੁਣ ਭੋਗੇ ਭੋਗ, ਭਸਮੜ ਆਪਣੀ ਧਾਰ ਵਖਾਇੰਦਾ। ਨਾਉਂ ਨਿਰੰਕਾਰਾ ਸਚ ਸਲੋਕ, ਸੋਹਲਾ ਢੋਲਾ ਏਕਾ ਗਾਇੰਦਾ। ਆਪੇ ਰੱਖੇ ਆਪਣੀ ਓਟ, ਦੂਸਰ ਓਟ ਨਾ ਕੋਇ ਤਕਾਇੰਦਾ। ਆਪੇ ਵਸੇ ਸਾਚੇ ਕੋਟ, ਕਿਲਾ ਬੰਕ ਆਪ ਵਡਿਆਇੰਦਾ। ਆਪੇ ਨਿਰਮਲ ਨੂਰ ਜੋਤ, ਜੋਤੀ ਜਾਤਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਕਰਨੀ ਆਪਣੇ ਹੱਥ ਰਖਾਇੰਦਾ। ਕਰਨਹਾਰ ਪੁਰਖ ਅਗੰਮ, ਮਹਿਮਾ ਅਕੱਥ ਕਥੀ ਨਾ ਜਾਈਆ। ਆਦਿ ਜੁਗਾਦਿ ਬੇੜਾ ਬੰਨ੍ਹ, ਬਣ ਖੇਵਟ ਆਪ ਚਲਾਈਆ। ਆਪੇ ਜਨਨੀ ਆਪੇ ਜਨ, ਬਣੇ ਧੰਨ ਜਣੇਦੀ ਮਾਈਆ। ਵਸਣਹਾਰਾ ਬਿਨ ਛੱਪਰ ਛੰਨ, ਸਚ ਮਹੱਲੇ ਸੋਭਾ ਪਾਈਆ। ਸੁਣਨਹਾਰਾ ਬਿਨ ਰਾਗ ਕੰਨ, ਨਾਦੀ ਨਾਦ ਨਾ ਕੋਇ ਵਜਾਈਆ। ਪਰਕਾਸ਼ ਕਰੇ ਬਿਨ ਸੂਰਜ ਚੰਨ, ਨੂਰੋ ਨੂਰ ਨੂਰ ਧਰਾਈਆ। ਕਰੇ ਖੇਲ ਸ੍ਰੀ ਭਗਵਨ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਏਕੰਕਾਰ, ਏਕਾ ਵਾਰ ਜਣਾਇੰਦਾ। ਸਚਖੰਡ ਅੰਦਰ ਥਿਰ ਘਰ ਕਰ ਤਿਆਰ, ਬੰਦ ਕਿਵਾੜੀ ਕੁੰਡਾ ਲਾਹਿੰਦਾ। ਸ਼ਬਦੀ ਸ਼ਬਦ ਕਰ ਉਜਿਆਰ, ਪੂਤ ਸਪੂਤਾ ਆਪ ਬਹਾਇੰਦਾ। ਦੇਵਣਹਾਰਾ ਸਚ ਭੰਡਾਰ, ਵਸਤ ਅਮੋਲਕ ਆਪ ਵਰਤਾਇੰਦਾ। ਵਿਸ਼ਨੂੰ ਵਿਸ਼ਵ ਕਰ ਉਜਿਆਰ, ਨੂਰੋ ਨੂਰ ਨੂਰ ਪਰਗਟਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਕਵਲ ਕਵਲਾ ਖਿਲ ਗੁਲਜ਼ਾਰ, ਗੁਲਸ਼ਨ ਆਪਣੇ ਰੰਗ ਰੰਗਾਇੰਦਾ। ਬ੍ਰਹਮਾਵੇਤਾ ਪਾਰਬ੍ਰਹਮ ਬ੍ਰਹਮ ਹੋ ਨਿਆਰ, ਨਿਰਗੁਣ ਨਿਰਗੁਣ ਵੰਡ ਵੰਡਾਇੰਦਾ। ਸੁੰਨ ਅਗੰਮੀ ਧੁੰਆਂਧਾਰ, ਆਪ ਆਪਣਾ ਮੁਖ ਛੁਪਾਇੰਦਾ। ਸ਼ੰਕਰ ਮੇਲਾ ਹਰਿ ਕਰਤਾਰ, ਗੁਰ ਅਵਤਾਰ ਪੀਰ ਪੈਗ਼ੰਬਰ ਰੂਪ ਵਟਾਇੰਦਾ। ਤਿੰਨਾਂ ਵਿਚੋਲਾ ਅਗੰਮ ਅਪਾਰ, ਅਗੰਮੜੀ ਕਾਰ ਕਰਾਇੰਦਾ। ਸਚ ਸੰਦੇਸਾ ਏਕਾ ਵਾਰ, ਨਰ ਨਰੇਸ਼ਾ ਆਪ ਸੁਣਾਇੰਦਾ। ਨੇਤਰ ਖੋਲ੍ਹੇ ਕਰੇ ਬੇਦਾਰ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਏਕਾ ਵਾਰ ਸੁਣਾਇੰਦਾ। ਸਚ ਸੰਦੇਸਾ ਸਾਚਾ ਢੋਲਾ, ਏਕ ਓਅੰਕਾਰਾ ਆਪ ਜਣਾਈਆ। ਨਿਰਗੁਣ ਨਿਰਗੁਣ ਬਦਲੇ ਚੋਲਾ, ਚੋਲੀ ਆਪਣੇ ਰੰਗ ਰੰਗਾਈਆ। ਆਪ ਚੁਕਾਏ ਪਰਦਾ ਓਹਲਾ, ਓਹਲਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਖੋਲ੍ਹ ਆਪ ਕਿਵਾੜ, ਹਰਿ ਕਰਤਾ ਖੇਲ ਕਰਾਇੰਦਾ। ਪੂਤ ਸਪੂਤਾ ਇਕ ਦੁਲਾਰ, ਥਿਰ ਘਰ ਸਾਚੇ ਆਪ ਬਹਾਇੰਦਾ। ਵਸਤ ਅਮੋਲਕ ਦੇਵੇ ਥਾਰ, ਅਤੋਟ ਅਤੁੱਟ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਨਿਰਗੁਣ ਨਿਰਗੁਣ ਆਪਣਾ ਖੇਲ ਸਮਝਾਇੰਦਾ। ਸਚ ਸੰਦੇਸਾ ਏਕਾ ਵਾਰ, ਏਕੰਕਾਰਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸੁਣ ਬਾਲ, ਹਰਿ ਸਾਚਾ ਸਚ ਜਣਾਈਆ। ਕਰੇ ਖੇਲ ਦੀਨ ਦਿਆਲ, ਦੀਨਨ ਆਪਣਾ ਰਾਹ ਚਲਾਈਆ । ਵਿਸ਼ਨ ਬ੍ਰਹਮਾ ਸ਼ਿਵ ਚਲੇ ਨਾਲ ਨਾਲ, ਆਪਣਾ ਸੰਗ ਨਿਭਾਈਆ। ਵਸਤ ਅਮੋਲਕ ਝੋਲੀ ਦੇਵੇ ਡਾਲ, ਤ੍ਰੈਗੁਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਤ੍ਰੈ ਤ੍ਰੈ ਮੇਲਾ ਇਕ ਓਅੰਕਾਰ, ਏਕਾ ਏਕ ਕਰਾਈਆ। ਲੇਖਾ ਜਾਣੇ ਧੁਰ ਦਰਬਾਰ, ਲੇਖਾ ਅਲੇਖ ਨਾ ਕਿਸੇ ਵਖਾਈਆ। ਪੰਜ ਤਤ ਇਛਿਆ ਦੇ ਭੰਡਾਰ, ਸਚ ਭੰਡਾਰਾ ਝੋਲੀ ਪਾਈਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਕਰ ਤਿਆਰ, ਉਜਰਤ ਕੋਇ ਨਾ ਮੰਗੇ ਮਾਹੀਆ। ਲੱਖ ਚੁਰਾਸੀ ਘੜਨ ਭੰਨਣਹਾਰ, ਘਰ ਭਾਂਡੇ ਵੇਖ ਵਖਾਈਆ। ਸ਼ਬਦੀ ਸੁਤ ਕਰ ਸਿਕਦਾਰ, ਸਚ ਸਿਕਦਾਰੀ ਇਕ ਵਖਾਈਆ। ਦੋ ਜਹਾਨਾਂ ਪਾਉਣੀ ਸਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਚਲਾਈਆ। ਰਵ ਸਸ ਸੂਰਜ ਚੰਨ ਕਰ ਉਜਿਆਰ, ਮੰਡਲ ਮੰਡਪ ਦੇ ਅਧਾਰ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਹੁਕਮ ਵਡ ਬਲਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਤੇਰੀ ਧਾਰ, ਤੇਰਾ ਰੂਪ ਵਖਾਈਆ। ਧੁਰ ਦਾ ਲੇਖਾ ਅਪਰ ਅਪਾਰ, ਤੇਰੇ ਨਾਮ ਵਡਿਆਈਆ। ਤੇਰਾ ਨਾਉਂ ਸਚ ਜੈਕਾਰ, ਬ੍ਰਹਮਾਵੇਤਾ ਗਾਈਆ। ਬ੍ਰਹਮਾਵੇਤਾ ਗਾਏ ਮੁਖ ਚਾਰ, ਚਾਰ ਵੇਦ ਪੜ੍ਹਾਈਆ। ਚਾਰੋਂ ਕੁੰਟ ਕਰੇ ਪਾਸਾਰ, ਪਸਰ ਪਸਾਰੀ ਵੇਖ ਵਖਾਈਆ। ਚਾਰੇ ਖਾਣੀ ਦਏ ਅਧਾਰ, ਅੰਡਜ ਜੇਰਜ ਉਤਭੁਜ ਸੇਤਜ ਮੇਲ ਮਿਲਾਵਾ ਚਾਈਂ ਚਾਈਂਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਚਾਰੇ ਜੁਗ ਖੋਲ੍ਹ ਕਿਵਾੜ, ਜੁਗ ਜੁਗ ਕੁੰਡਾ ਦੇਵੇ ਲਾਹੀਆ। ਚਾਰੇ ਵਰਨ ਕਰ ਤਿਆਰ, ਤ੍ਰੈਗੁਣ ਮੇਲਾ ਜੋੜ ਜੁੜਾਈਆ। ਗੁਰ ਚੇਲਾ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਸ਼ਾਸਤਰ ਸਿਮਰਤ ਕਰ ਤਿਆਰ, ਸਿਮਰਤੀ ਆਪਣੀ ਬੂਝ ਬੁਝਾਈਆ। ਗੁਰ ਅਵਤਾਰ ਦੇ ਅਧਾਰ, ਸਚ ਸੰਦੇਸਾ ਇਕ ਸੁਣਾਈਆ। ਬੋਧ ਅਗਾਧ ਅਗਾਧ ਬੋਧ ਦੇਵਣਹਾਰਾ ਆਪ ਕਰਤਾਰ, ਅਗੰਮ ਅਗੰਮੜਾ ਰਾਗ ਸੁਣਾਈਆ। ਹੱਡ ਮਾਸ ਨਾੜੀ ਚਮੜਾ ਵਸੇ ਬਾਹਰ, ਚੰਮ ਦ੍ਰਿਸ਼ਟੀ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਖੇਲ ਅਪਾਰ, ਬ੍ਰਹਮ ਪਾਰਬ੍ਰਹਮ ਸਲਾਹੀਆ। ਈਸ਼ ਜੀਵ ਹੋ ਤਿਆਰ, ਘਰ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਸਾਚਾ ਇਕ ਸੁਹਾਈਆ। ਸਚਖੰਡ ਦਵਾਰਾ ਇਕੋ ਏਕ, ਹਰਿ ਸਾਚਾ ਆਪ ਸੁਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਟੇਕ, ਤ੍ਰੈਗੁਣ ਜੋੜੀ ਜੋੜ ਜੁੜਾਇੰਦਾ। ਪੰਚਮ ਪੰਚ ਨੇਤਰ ਨੈਣਾ ਪੇਖ, ਪੇਖਤ ਪੇਖਤ ਖ਼ੁਸ਼ੀ ਮਨਾਇੰਦਾ। ਨਿਰਗੁਣ ਸਰਗੁਣ ਕਰੇ ਹੇਤ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸ਼ਬਦ ਦੁਲਾਰੇ, ਹਰਿ ਸਤਿਗੁਰ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰੇ, ਨਾਮ ਹੁਲਾਰਾ ਇਕ ਰਖਾਈਆ। ਲੱਖ ਚੁਰਾਸੀ ਘਾੜਣ ਘੜ ਬਣ ਠਠਿਆਰੇ, ਨਿਰਗੁਣ ਸਰਗੁਣ ਵੰਡ ਵੰਡਾਈਆ। ਨੌਂ ਦਰ ਵੇਖੇ ਜਗਤ ਕਿਵਾੜੇ, ਘਰ ਘਰ ਵਿਚ ਭੇਵ ਛੁਪਾਈਆ। ਲੇਖਾ ਜਾਣੇ ਅੰਦਰ ਬਾਹਰੇ ਗੁਪਤ ਜਾਹਰੇ ਪੁਰਖ ਨਾਰੇ, ਬੇਪਰਵਾਹ ਸਾਚਾ ਮਾਹੀਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਕਰੇ ਖੇਲ ਨਿਆਰੇ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਅਨੇਕਾ ਰੂਪ ਵਟਾਈਆ। ਕੋਟਨ ਕੋਟ ਨਾਮ ਕਰ ਜੈਕਾਰੇ, ਜੈ ਜੈਕਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਸ਼ਬਦ ਸੁਤ ਸਮਝਾਈਆ। ਸ਼ਬਦੀ ਸੁਤ ਤੇਰਾ ਸਚ ਵਿਹਾਰਾ, ਹਰਿ ਹਰਿ ਆਪ ਜਣਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਲੱਖ ਚੁਰਾਸੀ ਡੇਰਾ ਲਾਇੰਦਾ। ਆਤਮ ਪਰਮਾਤਮ ਮੀਤ ਪਿਆਰਾ, ਮਿੱਤਰ ਪਿਆਰਾ ਇਕ ਅਖਵਾਇੰਦਾ। ਕਾਇਆ ਮੰਦਰ ਅੰਦਰ ਸੱਚਾ ਦਵਾਰਾ, ਘਰ ਘਰ ਬੰਕ ਆਪ ਵਡਿਆਇੰਦਾ। ਅਨਹਦ ਨਾਦ ਸੱਚੀ ਧੁੰਨਕਾਰਾ, ਧੁੰਨ ਆਤਮਕ ਰਾਗ ਅਲਾਇੰਦਾ। ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਤਾਲ ਸੁਹਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਆਤਮ ਸੇਜਾ ਸਚ ਪਿਆਰਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਸੁਰਤੀ ਸ਼ਬਦੀ ਸ਼ਬਦੀ ਸੁਰਤੀ ਖੇਲ ਨਿਆਰਾ, ਨਿਰਾਕਾਰਾ ਆਪ ਕਰਾਇੰਦਾ। ਕੰਤ ਕੰਤੂਹਲ ਕਰੇ ਪਿਆਰਾ, ਵੇਖਣਹਾਰਾ ਸਾਚੀ ਨਾਰਾ, ਨਰ ਨਰਾਇਣ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਅੰਦਰ ਵੜ, ਉਚੇ ਮੰਦਰ ਆਪੇ ਚੜ੍ਹ, ਨਿਸ਼ਅੱਖਰ ਅੱਖਰ ਆਪੇ ਪੜ੍ਹ, ਭੇਵ ਅਭੇਦਾ ਆਪ ਜਣਾਇੰਦਾ। ਸਾਚਾ ਭੇਵ ਦੇਵੇ ਖੋਲ੍ਹ, ਹਰਿ ਸ਼ਬਦ ਸ਼ਬਦ ਜਣਾਈਆ। ਆਦਿ ਜੁਗਾਦਿ ਤੋਲੇ ਤੋਲ, ਤੋਲਣਹਾਰਾ ਇਕ ਅਖਵਾਈਆ। ਸਦਾ ਸਦਾ ਸਦ ਰਹੇ ਅਡੋਲ, ਨਾ ਡੋਲੇ ਨਾ ਕੋਇ ਡੁਲਾਈਆ। ਸਰਗੁਣ ਅੰਦਰ ਨਿਰਗੁਣ ਮੌਲ, ਮੌਲਾ ਆਪਣੀ ਖੇਲ ਕਰਾਈਆ। ਆਦਿ ਕਰੇ ਪੂਰਾ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਜੁਗ ਚੌਕੜੀ ਉਪਰ ਧੌਲ, ਨਿਰਗੁਣ ਸਰਗੁਣ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਖੇਲ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਜੁਗ ਚੌਕੜੀ ਹੋ ਪਰਧਾਨ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਪੰਜ ਤਤ ਦੇਵੇ ਸੱਚਾ ਦਾਨ, ਗੁਰ ਗੁਰ ਆਪਣਾ ਨਾਉਂ ਰਖਾਇੰਦਾ। ਸ਼ਬਦ ਅਗੰਮੀ ਗਾਏ ਗਾਣ, ਗੀਤ ਤਰਾਨਾ ਇਕ ਸੁਣਾਇੰਦਾ। ਨਾਮ ਨਿਧਾਨਾ ਮਾਰੇ ਬਾਣ, ਅਣਿਆਲਾ ਤੀਰ ਆਪ ਚਲਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਜੁਗ ਜੁਗ ਵੇਖੇ ਆਣ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡਣ ਆਪ ਵੰਡਾਇੰਦਾ। ਸਾਚੀ ਵੰਡ ਜੁਗ ਚਾਰ, ਚਾਰ ਵੇਦ ਕਰੇ ਕੁੜਮਾਈਆ। ਚਾਰੇ ਖਾਣੀ ਕਰ ਪਸਾਰ, ਲੱਖ ਚੁਰਾਸੀ ਬੰਧਨ ਪਾਈਆ। ਚਾਰੇ ਬਾਣੀ ਬੋਲ ਜੈਕਾਰ, ਜੈ ਜੈਕਾਰ ਦਏ ਸੁਣਾਈਆ। ਚਾਰੇ ਵਰਨ ਕਰ ਤਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੀ ਗੰਢ ਵਖਾਈਆ। ਚਾਰੇ ਕੁੰਟ ਕਰ ਉਜਿਆਰ, ਚਾਰ ਯਾਰੀ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਗੁਰ ਅਵਤਾਰ, ਸਾਚਾ ਮਾਰਗ ਇਕ ਸਮਝਾਈਆ। ਸਾਚਾ ਮਾਰਗ ਗੁਰ ਅਵਤਾਰ, ਹਰਿ ਸਾਚਾ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖ ਵਾਰੋ ਵਾਰ, ਵੇਸ ਅਨੇਕਾ ਆਪ ਕਰਾਇੰਦਾ। ਕੋਈ ਕਹੇ ਰਾਮ ਰਾਮ ਅਵਤਾਰ, ਕੋਈ ਕ੍ਰਿਸ਼ਨ ਕ੍ਰਿਸ਼ਨ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਨੇਹਾਰਾ, ਜੁਗ ਜੁਗ ਵੇਸ ਵਟਾਈਆ। ਕਲਜੁਗ ਖੋਲ੍ਹੇ ਬੰਦ ਕਿਵਾੜਾ, ਕੁੰਡਾ ਆਪਣੀ ਹੱਥੀਂ ਲਾਹੀਆ। ਨਿਰਗੁਣ ਸਰਗੁਣ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਈਸਾ ਮੂਸਾ ਕਰ ਤਿਆਰਾ, ਹੁਕਮੀ ਹੁਕਮ ਇਕ ਸੁਣਾਈਆ। ਕਲਮਾ ਨਬੀ ਕਰ ਉਜਿਆਰਾ, ਸਚ ਰਸੂਲ ਕਰੇ ਪੜ੍ਹਾਈਆ। ਮੁਕਾਮੇ ਹੱਕ ਪਰਵਰਦਿਗਾਰਾ, ਬੇਐਬ ਨੂਰ ਰੁਸ਼ਨਾਈਆ। ਮਿਹਬਾਨ ਬੀਦੋ ਸਾਂਝਾ ਯਾਰਾ, ਬੀ ਖੈਰ ਯਾ ਅੱਲਾ ਇਲਾਹੀ ਏਕਾ ਨਾਅਰਾ ਲਾਈਆ।
ਵੇਖੇ ਵਿਗਸੇ ਵੇਖਣਹਾਰਾ, ਯਾਮਬੀਨ ਬੇਪਰਵਾਹੀਆ। ਇਕ ਤੌਫੀਕ ਖ਼ੁਦਾਏ ਪਰਵਰਦਿਗਾਰਾ, ਦਸਤਗੀਰ ਇਕ ਵਡਿਆਈਆ। ਨੌਬਤ ਵੱਜੇ ਸਚ ਨਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਈਆ। ਜੁਗ ਜੁਗ ਧਾਰ ਹਰਿ ਕਰਤਾਰਾ, ਕੁਦਰਤ ਕਾਦਰ ਖੇਲ ਕਰਾਇੰਦਾ। ਖ਼ਾਲਕ ਖ਼ਲਕ ਵੇਖਣਹਾਰਾ, ਮਖਲੂਕ ਆਪਣੇ ਰੰਗ ਰੰਗਾਇੰਦਾ। ਦੇਵਣਹਾਰਾ ਸਚ ਭੰਡਾਰਾ, ਵਸਤ ਅਤੁਲ ਆਪ ਵਰਤਾਇੰਦਾ। ਸ਼ਰਅ ਸ਼ਰੀਅਤ ਵਸੇ ਬਾਹਰਾ, ਲਾਸ਼ਰੀਕ ਨਾਉਂ ਧਰਾਇੰਦਾ। ਮੁਹੰਮਦ ਨੇਤਰ ਇਕ ਉਘਾੜਾ, ਅੱਖ ਅੱਖ ਨਾਲ ਮਿਲਾਇੰਦਾ। ਡੂੰਘੀ ਕੰਦਰ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ । ਜੁਗ ਜੁਗ ਹੁਕਮ ਜਣਾਏ ਸਤਿ, ਸਤਿ ਸਤਿਵਾਦੀ ਦਇਆ ਕਮਾਈਆ। ਆਦਿ ਜੁਗਾਦੀ ਇਕੋ ਤਤ, ਤਤ ਤਤ ਨਾਲ ਮਿਲਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਚਾਲ ਚਲਾਈਆ। ਨਿਰਗੁਣ ਸਰਗੁਣ ਹੋ ਪਰਗਟ, ਸਰਗੁਣ ਦੇਵੇ ਮਾਣ ਵਡਿਆਈਆ। ਜਗਤ ਨਿਸ਼ਾਨਾ ਨਾਮ ਰੱਖ, ਨਾਨਕ ਸਿਫ਼ਤ ਸਾਲਾਹੀਆ। ਸਚਖੰਡ ਦਵਾਰੇ ਆਪੇ ਵਸ, ਮੇਲ ਮਿਲਾਏ ਸਹਿਜ ਸੁਭਾਈਆ। ਸਾਚਾ ਮਾਰਗ ਏਕਾ ਦੱਸ, ਏਕਾ ਧੰਧੇ ਲਾਈਆ। ਏਕਾ ਨੂਰ ਹਰਿ ਪਰਕਾਸ਼, ਦੂਜਾ ਨੂਰ ਨਾ ਕੋਇ ਧਰਾਈਆ । ਸਰਬ ਜੀਆਂ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਘਟ ਘਟ ਅੰਦਰ ਰੱਖੇ ਵਾਸ, ਪੁਰਖ ਅਕਾਲ ਵਡੀ ਵਡਿਆਈਆ। ਲੱਖ ਚੁਰਾਸੀ ਇਕ ਜਮਾਤ, ਇਕੋ ਅੱਖਰ ਆਪ ਪੜ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ੍ਹਣਹਾਰਾ ਖੇਲ ਤਮਾਸ਼, ਸਚ ਤਮਾਸ਼ਾ ਕਾਇਨਾਤ ਵਖਾਈਆ। ਸ਼ਬਦ ਸੁਤ ਵਡ ਬਲਵਾਨ, ਹਰਿ ਏਕਾ ਗੁਣ ਸਮਝਾਇੰਦਾ। ਜੁਗ ਚੌਕੜੀ ਤੇਰਾ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੰਨਣ ਤੇਰੀ ਆਣ, ਤੇਰੇ ਅੱਗੇ ਸੀਸ ਨਾ ਕੋਇ ਉਠਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਬੰਦੀਖਾਨਾ ਵਿਚ ਜਹਾਨ, ਬੰਧਨ ਇਕੋ ਇਕ ਜਣਾਇੰਦਾ। ਨੌ ਖੰਡ ਪ੍ਰਿਥਮੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਗ੍ਰਹਿ ਗ੍ਰਹਿ ਨੱਚੇ ਇਕ ਸ਼ੈਤਾਨ, ਸ਼ਰਅ ਆਪਣਾ ਨਾਚ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕਾ ਏਕ ਸੁਣਾਇੰਦਾ। ਇਕ ਸੰਦੇਸਾ ਸੁਣ ਲੈ ਸੱਜਣ, ਹਰਿ ਸਾਚਾ ਸਚ ਜਣਾਈਆ। ਪੰਜ ਤਤ ਭਾਂਡੇ ਸਭ ਦੇ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਲੋਕਮਾਤ ਕਰ ਕਰ ਜਾਣ ਜਗਤ ਮਜਨ, ਪੁਰਖ ਅਬਿਨਾਸ਼ੀ ਸੇਵਾ ਲਾਈਆ। ਅੰਤਮ ਚੋਲਾ ਸਾਰੇ ਤਜਣ, ਮਾਟੀ ਖ਼ਾਕ ਖ਼ਾਕ ਸਮਾਈਆ। ਪੁਰਖ ਅਬਿਨਾਸ਼ੀ ਕੋਲੋਂ ਮੰਗਣ, ਖ਼ਾਲੀ ਝੋਲੀ ਅੱਗੇ ਡਾਹੀਆ। ਦੀਨ ਦਿਆਲ ਠਾਕਰ ਸਵਾਮੀ ਦੇਵਣਹਾਰਾ ਸਾਚੀ ਰੰਗਣ, ਰੰਗ ਏਕਾ ਵਾਰ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕਾ ਏਕ ਸੁਣਾਈਆ। ਸਚ ਸੰਦੇਸਾ ਹਰਿ ਜੂ ਹਰਿ, ਆਦਿ ਆਦਿ ਸੁਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜਾਏ ਹਰ, ਕਲਜੁਗ ਅੰਤਮ ਵੇਲਾ ਆਇੰਦਾ। ਦੋ ਜਹਾਨਾਂ ਆਵੇ ਡਰ, ਭੈ ਭਿਆਨਕ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹਣਹਾਰਾ, ਏਕਾ ਵਾਰ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸੇਵਾ ਲਾਏ ਤੇਈ ਅਵਤਾਰਾ, ਹੁਕਮੀ ਹੁਕਮ ਹੁਕਮ ਸੁਣਾਈਆ।
ਭਗਤ ਭਗਵੰਤ ਦਏ ਸਹਾਰਾ, ਇਕ ਅੱਠ ਜੋੜ ਜੁੜਾਈਆ। ਈਸਾ ਮੂਸਾ ਮੁਹੰਮਦ ਹੱਕ ਹਕ਼ੀਕ਼ਤ ਦੱਸ ਨਜ਼ਾਰਾ, ਬੇਨਜ਼ੀਰ ਨੂਰ ਦਰਸਾਈਆ। ਏਕਾ ਨੂਰ ਗੁਰ ਅਵਤਾਰਾ, ਦੱਸ ਦੱਸ ਆਪਣੀ ਬੂਝ ਬੁਝਾਈਆ। ਦੀਨ ਮਜ਼੍ਹਬ ਕਰ ਪਸਾਰਾ, ਪਸਰ ਪਸਾਰੀ ਵੇਖ ਵਖਾਈਆ। ਸ਼ਾਸਤਰ ਸਿਮਰਤ ਬਣ ਲਿਖਾਰਾ, ਲਿਖ ਲਿਖ ਲੇਖਾ ਦਏ ਸਮਝਾਈਆ। ਵੇਦ ਕਤੇਬਾਂ ਦੱਸਣਹਾਰਾ, ਗੀਤਾ ਗਿਆਨ ਕਰੇ ਪੜ੍ਹਾਈਆ। ਅੰਜੀਲ ਕੁਰਾਨਾ ਬੋਲ ਨਾਅਰਾ, ਤੀਸ ਬਤੀਸਾ ਆਪ ਸੁਣਾਈਆ। ਖ਼ਾਣੀ ਬਾਣੀ ਵੇਖ ਅਖਾੜਾ, ਦੋ ਜਹਾਨਾਂ ਨਾਚ ਨਚਾਈਆ। ਆਪੇ ਵਸਣਹਾਰਾ ਸਭ ਤੋਂ ਬਾਹਰਾ, ਨਿਰਗੁਣ ਭੇਵ ਕੋਇ ਨਾ ਪਾਈਆ। ਕਾਗ਼ਜ਼ ਕਲਮ ਸ਼ਾਹੀ ਨਾ ਪਾਵੇ ਸਾਰਾ, ਸਾਰ ਹੱਥ ਕਿਸੇ ਨਾ ਆਈਆ। ਗੁਰ ਅਵਤਾਰਾਂ ਦੇਵਣਹਾਰ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਪੀਰ ਪੈਗ਼ੰਬਰ ਕਹਿਣ ਮਦਦਗਾਰਾ, ਬੇਪਰਵਾਹ ਬੇਨਜ਼ੀਰ ਅਕਸੀਰ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਸਾਂਝਾ ਯਾਰਾ, ਹਰ ਘਟ ਆਪਣਾ ਮੇਲ ਮਿਲਾਈਆ। ਸਾਂਝਾ ਯਾਰ ਏਕੰਕਾਰ, ਏਕਾ ਏਕ ਅਖਵਾਇੰਦਾ। ਜੁਗ ਚੌਕੜੀ ਕਰ ਕਰ ਪਾਰ, ਲੇਖਾ ਸਭ ਦਾ ਆਪ ਮੁਕਾਇੰਦਾ। ਕਲਜੁਗ ਅੰਤਮ ਆਏ ਵਾਰ, ਨੌਂ ਨੌਂ ਚਾਰ ਡੇਰਾ ਢਾਹਿੰਦਾ। ਸਚਖੰਡ ਨਿਵਾਸੀ ਸਚ ਲਾਏ ਇਕ ਦਰਬਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਚਾਰ ਯੁਗ ਦੀ ਵੇਖੇ ਕਾਰ ਕਰਤਾ ਕੀਮਤ ਆਪੇ ਪਾਇੰਦਾ। ਹੁਕਮ ਦੇਵੇ ਏਕਾ ਵਾਰ, ਸਚ ਸੰਦੇਸਾ ਇਕ ਸੁਣਾਇੰਦਾ। ਸ਼ਬਦੀ ਸੁਤ ਕਰਿਆ ਖ਼ਬਰਦਾਰ, ਬੇਖ਼ਬਰ ਆਪ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰ, ਸਚ ਹਲੂਣਾ ਏਕਾ ਲਾਇੰਦਾ। ਗੁਰ ਅਵਤਾਰ ਰਹੋ ਤਿਆਰ, ਤ੍ਰੈਗੁਣ ਅਤੀਤਾ ਆਖ ਸੁਣਾਇੰਦਾ। ਪੀਰ ਪੈਗ਼ੰਬਰ ਹੋ ਬੇਦਾਰ, ਬੇਦਰਦੀ ਅੱਖ ਖੁਲ੍ਹਾਇੰਦਾ। ਰਲ ਮਿਲ ਸਾਰੇ ਕਰੋ ਪੁਕਾਰ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਇੰਦਾ। ਗੁਰ ਕਾ ਸ਼ਬਦ ਨਾ ਕੋਇ ਪਿਆਰ, ਗੋਝ ਗਿਆਨ ਨਾ ਕੋਇ ਜਣਾਇੰਦਾ। ਕਲਮਾ ਇਲਾਹੀ ਨਾ ਕੋਇ ਆਧਾਰ, ਸਾਚੀ ਬਾਂਗ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਸਾਚਾ ਭੇਵ ਹਰਿ ਜੂ ਦੱਸੇ, ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਜਣਾਈਆ। ਕਲਜੁਗ ਅੰਤ ਅੰਧੇਰੀ ਮੱਸੇ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸਾਧ ਸੰਤ ਕੂੜੀ ਮਾਇਆ ਫਸੇ, ਮਾਇਆ ਮਮਤਾ ਮੋਹ ਸਕੇ ਨਾ ਕੋਇ ਤੁੜਾਈਆ। ਮਨਮਤ ਗੁਰਦਰ ਸ਼ਿਵਦਵਾਲੇ ਮੰਦਰ ਮਸਜਦ ਮੱਠ ਨੱਚੇ, ਹਰ ਘਟ ਨਾਚ ਨਚਾਈਆ। ਲੱਖ ਚੁਰਾਸੀ ਜੀਵ ਜੰਤ ਭਾਂਡੇ ਕੱਚੇ, ਕਾਚੀ ਮਾਟੀ ਕੰਮ ਕਿਸੇ ਨਾ ਆਈਆ। ਹਰਿ ਕਾ ਸ਼ਬਦ ਨਾ ਕੋਈ ਵਾਚੇ, ਰਸਨਾ ਜਿਹਵਾ ਹੋਈ ਹਲਕਾਈਆ। ਤ੍ਰੈਗੁਣ ਲੱਗੀ ਅਗਨ ਆਂਚੇ, ਲੱਗੀ ਅੱਗ ਨਾ ਕੋਇ ਬੁਝਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮਾਰੇ ਤਮਾਚੇ, ਮੁਖ ਮੁਖੜਾ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠੋ ਕਰੋ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਭੁੱਲੀ ਸਰਬ ਗਿਆਨ, ਗੁਰ ਗਿਆਨ ਨਾ ਕੋਇ ਮਨਾਇੰਦਾ। ਨਾਤਾ ਤੁਟਾ ਅੰਜੀਲ ਕੁਰਾਨ, ਗੀਤਾ ਗਿਆਨ ਨਾ ਕੋਇ ਮਾਣ, ਅਠਾਰਾਂ ਧਿਆਏ ਵੰਡ ਨਾ ਕੋਇ ਵੰਡਾਇੰਦਾ। ਅਠਾਰਾਂ ਪੁਰਾਨ ਨਾ ਕੋਇ ਮਾਣ, ਸ਼ਾਸਤਰ ਸਿਮਰਤ ਖੋਲ੍ਹ ਦੁਕਾਨ, ਵੇਦ ਵੇਦਾਂਤ ਹੱਟੋ ਹੱਟ ਵਿਕਾਇੰਦਾ। ਗੁਰ ਕਾ ਤੀਰ ਨਾ ਕੋਇ ਬਾਣ, ਅਣਿਆਲਾ
ਨਿਸ਼ਾਨ ਨਾ ਕੋਇ ਲਗਾਇੰਦਾ। ਘਰ ਘਰ ਵੜਿਆ ਜਗਤ ਸ਼ੈਤਾਨ, ਸ਼ਰਅ ਸ਼ਰੀਅਤ ਵੰਡ ਵੰਡਾਇੰਦਾ। ਸਤਿ ਦਿਸੇ ਨਾ ਕੋਇ ਨਿਸ਼ਾਨ, ਨਾਮ ਖੰਡਾ ਨਾ ਕੋਇ ਉਠਾਇੰਦਾ। ਸ਼ਾਹ ਸੁਲਤਾਨ ਰਾਜ ਰਾਜਾਨ ਹੋਏ ਬੇਈਮਾਨ, ਬੇਵਾ ਰੂਪ ਸਭ ਬਣਾਇੰਦਾ। ਕੋਈ ਨਾ ਦਿਸੇ ਸੱਚਾ ਕਾਹਨ, ਲੱਖ ਚੁਰਾਸੀ ਨਾਚ ਨਚਾਇੰਦਾ। ਨਾਤਾ ਤੁਟਾ ਜ਼ਿਮੀਂ ਅਸਮਾਨ, ਧੂੰਆਂਧਾਰ ਸਰਬ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਸ਼ਰਮਸਾਰ, ਨੇਤਰ ਨੈਣ ਨਾ ਕੋਇ ਉਠਾਇੰਦਾ। ਕਰੋੜ ਤੇਤੀਸਾ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਵਿਚਾਰ, ਹਰਿ ਵਿਚਾਰ ਵਿਚ ਕਦੇ ਨਾ ਆਇੰਦਾ। ਜੁਗ ਚੌਕੜੀ ਕਰਦੇ ਰਹੇ ਵਣਜ ਵਪਾਰ, ਵੇਦ ਕਤੇਬ ਸ਼ਾਸਤਰ ਸਿਮਰਤ ਹੱਟ ਚਲਾਇੰਦਾ। ਟਿੱਲੇ ਪਰਬਤ ਡੂੰਘੀ ਕੰਦਰ ਸਮੁੰਦ ਸਾਗਰ ਵੇਖੀ ਗਾਰ, ਗਹਿਰ ਗੰਭੀਰ ਨਜ਼ਰ ਕਿਤੇ ਨਾ ਆਇੰਦਾ। ਨਾਰ ਕੰਤ ਨਾ ਕੋਇ ਪਿਆਰ, ਪਿਤਾ ਪੂਤ ਨਾ ਕੋਇ ਆਧਾਰ, ਸੁਤ ਜਨਨੀ ਗੋਦ ਨਾ ਕੋਇ ਪਸਾਰ, ਸਾਚੀ ਪ੍ਰੀਤ ਨਾ ਕੋਇ ਨਿਭਾਇੰਦਾ। ਏਕਾ ਭੁੱਲਿਆ ਹਰਿ ਕਰਤਾਰ, ਗ਼ਰੀਬ ਨਿਮਾਣਿਆਂ ਹਾਹਾਕਾਰ, ਦੁਖੀਆਂ ਦੁੱਖ ਨਾ ਕੋਇ ਵੰਡਾਇੰਦਾ। ਜੂਠ ਝੂਠ ਵਿਕੇ ਬਾਜਾਰ, ਸਚ ਸੁੱਚ ਨਾ ਕੋਇ ਵਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੇਤਰ ਖੋਲ੍ਹ ਸ਼ਬਦ ਬੋਲ, ਅੱਖ ਅੱਖ ਨਾਲ ਵਖਾਇੰਦਾ। ਵੇਖੋ ਅੱਖ ਅੱਖ ਉਘਾੜ, ਹਰਿ ਸਾਚਾ ਸਚ ਜਣਾਈਆ। ਕਲਜੁਗ ਮਾਇਆ ਰਹੀ ਲਤਾੜ, ਸਿਰ ਸਕੇ ਨਾ ਕੋਇ ਉਠਾਈਆ। ਗ਼ਰੀਬ ਨਿਮਾਣੇ ਰੋਵਣ ਜ਼ਾਰੋ ਜ਼ਾਰ, ਦੁਖੀਆਂ ਦੁੱਖ ਨਾ ਕੋਇ ਗਵਾਈਆ। ਸਾਧ ਸੰਤ ਕਰਨ ਵਿਭਚਾਰ, ਆਤਮ ਸੇਜ ਨਾ ਕੋਇ ਸੁਹਾਈਆ। ਹਰਿ ਕੰਤ ਨਾ ਕੋਇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਰਿਹਾ ਜਣਾਈਆ। ਅੰਤਮ ਲੇਖਾ ਚੌਥੇ ਯੁਗ, ਹਰਿ ਸਾਚਾ ਸਚ ਜਣਾਇੰਦਾ। ਸਭ ਦੀ ਔਧ ਰਹੀ ਪੁਗ, ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਜੋ ਬੈਠਾ ਰਿਹਾ ਲੁਕ, ਸੋ ਅੰਤਮ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਰੱਖੇ ਆਪਣੀ ਕੁੱਖ, ਸੋ ਆਪਣਾ ਪਰਦਾ ਲਾਹਿੰਦਾ। ਲੱਖ ਚੁਰਾਸੀ ਜਿਸ ਉਪਾਈ ਮਾਣ ਦਿਵਾਇਆ ਮਾਣਸ ਮਾਨੁਖ, ਸੋ ਮਾਨਵ ਰੰਗ ਰੰਗਾਇੰਦਾ। ਦੋ ਜਹਾਨਾਂ ਸ੍ਰੀ ਭਗਵਾਨਾ ਵੇਖਣਹਾਰਾ ਝੁਕ ਝੁਕ, ਤ੍ਰੈਭਵਣ ਆਪਣਾ ਫੇਰਾ ਪਾਇੰਦਾ। ਸਾਹਿਬ ਸਤਿਗੁਰ ਇਕੋ ਗਿਆ ਉਠ, ਪੁਰਖ ਅਕਾਲ ਬਲ ਧਰਾਇੰਦਾ। ਨਿਰਗੁਣ ਠਾਕਰ ਆਪੇ ਤੁਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਚੁਕਾਇੰਦਾ। ਸਾਚਾ ਲੇਖ ਅੰਤ ਚੁਕੌਣਾ, ਹਰਿ ਸਾਚਾ ਆਪ ਚੁਕਾਇੰਦਾ। ਤੇਈ ਅਵਤਾਰਾਂ ਪੰਧ ਮੁਕੌਣਾ, ਥਿਰ ਕੋਇ ਰਹਿਣ ਨਾ ਪਾਇੰਦਾ। ਭਗਤ ਅਠਾਰਾਂ ਆਪਣੇ ਵਿਚ ਛੁਪੌਣਾ, ਜੋਤੀ ਜੋਤ ਜੋਤ ਮਿਲਾਇੰਦਾ। ਈਸਾ ਮੂਸਾ ਮੁਹੰਮਦ ਡੇਰਾ ਢੌਣਾ, ਚੌਦਾਂ ਤਬਕਾਂ ਫੇਰਾ ਪਾਇੰਦਾ। ਨਾਨਕ ਗੋਬਿੰਦ ਗੋਬਿੰਦ ਨਾਨਕ ਏਕਾ ਰੰਗ ਵਖੌਣਾ, ਲੱਖ ਚੁਰਾਸੀ ਰੰਗ ਰੰਗਾਇੰਦਾ। ਤ੍ਰੈਗੁਣ ਮਾਇਆ ਅਗਨ ਬੁਝੌਣਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਪੰਜ ਤਤ ਚੋਲਾ ਆਪ ਬਦਲੌਣਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਸਾਚਾ ਮਾਰਗ ਇਕੋ ਲੌਣਾ, ਸਤਿ ਸਤਿਵਾਦੀ ਰਾਹ ਵਖਾਇੰਦਾ। ਊਚਾਂ ਨੀਚਾਂ ਏਕਾ ਘਰ ਬਹੌਣਾ, ਰਾਉ ਰੰਕਾਂ ਭੇਵ ਮਿਟਾਇੰਦਾ । ਸਾਚਾ ਡੰਕਾ ਨਾਮ ਵਜੌਣਾ, ਦੋ ਜਹਾਨਾਂ ਆਪ ਸੁਣਾਇੰਦਾ। ਸਾਚਾ ਮੰਦਰ ਇਕ ਸੁਹੌਣਾ, ਸਚ ਸਿੰਘਾਸਣ ਸੋਭਾ ਪਾਇੰਦਾ। ਸੋਹੰ ਢੋਲਾ ਸਭ ਨੇ ਗੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਆਪਣੇ ਹੱਥ
ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾ, ਢਹਿ ਪਏ ਸਰਨਾਈਆ। ਪ੍ਰਭ ਦਾਤਾ ਬੇਪਰਵਾਹ, ਬੇਪਰਵਾਹ ਤੇਰੀ ਵਡਿਆਈਆ। ਜਿਉਂ ਭਾਵੇ ਤਿਉਂ ਲੈ ਚਲਾ, ਚਾਲ ਨਿਰਾਲੀ ਤੇਰੀ ਮੋਹੇ ਭਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਚਲੌਂਦੇ ਰਹੇ ਜਗਤ ਰਾਹ, ਬਣ ਬਣ ਰਹਿਬਰ ਮਾਰਗ ਲਾਈਆ। ਤੇਰੀ ਇਕੋ ਓਟ ਤਕਦੇ ਗਏ ਖ਼ੁਦਾ, ਖ਼ੁਦੀ ਤਕਬਰ ਦੇ ਮਿਟਾਈਆ। ਬੇ ਸਬਰ ਜਾਮ ਪਿਆਲਾ ਦਏ ਪਿਆ, ਹਿਰਸ ਹਵਸ ਰਹੇ ਨਾ ਰਾਈਆ। ਤੇਰੇ ਦਰ ਸਯਦਾ ਕਰੀਏ ਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਏ ਸਰਨਾਈਆ। ਗੁਰ ਅਵਤਾਰ ਮੰਗਣ ਦਾਨ, ਪ੍ਰਭ ਤੇਰੇ ਅੱਗੇ ਅਰਜ਼ੋਈਆ। ਤੂੰ ਸਾਹਿਬ ਸੱਚਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਜੁਗ ਜੁਗ ਮੰਗਦੇ ਰਹੇ ਤੇਰਾ ਨਾਮ ਦਾਨ, ਦਾਤਾ ਦਾਨੀ ਆਪ ਵਰਤਾਈਆ। ਕਲਜੁਗ ਅੰਤ ਹੋਏ ਹੈਰਾਨ, ਤੇਰਾ ਨਾਉਂ ਨਾ ਕੋਇ ਧਿਆਈਆ। ਲਿਖ ਲਿਖ ਦੇ ਕੇ ਆਏ ਬਿਆਨ, ਜੀਵ ਜੰਤ ਜੰਤ ਸਮਝਾਈਆ। ਸਰਬ ਜੀਆਂ ਦਾ ਇਕ ਭਗਵਾਨ, ਦੂਸਰ ਓਟ ਨਾ ਕੋਇ ਤਕਾਈਆ। ਆਤਮ ਪਰਮਾਤਮ ਸਚ ਗਿਆਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਖੇਲ ਮਹਾਨ, ਖ਼ਾਲਕ ਖ਼ਲਕ ਰੂਪ ਵਖਾਈਆ। ਈਸ਼ ਜੀਵ ਇਕ ਨਿਸ਼ਾਨ, ਜਗਦੀਸ ਨਿਸ਼ਾਨਾ ਇਕ ਝੁਲਾਈਆ। ਕਰ ਕਿਰਪਾ ਹੋ ਮਿਹਰਵਾਨ, ਮਿਹਰ ਨਜ਼ਰ ਨੈਣ ਉਠਾਈਆ। ਹਉਂ ਯਾਚਕ ਮੰਗੇ ਦਾਨ, ਦੇਵਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਤਕਾਈਆ। ਤੇਰੇ ਦਰ ਤੱਕੀ ਆਸ, ਇਕੋ ਓਟ ਰਖਾਈਆ। ਕਲਜੁਗ ਅੰਤਮ ਬੁਝੇ ਪਿਆਸ, ਤ੍ਰਿਸਨਾ ਰਹੇ ਨਾ ਰਾਈਆ। ਸਦਾ ਸਦਾ ਸਦ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਹਉਂ ਬਾਲਕ ਸੇਵਕ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨ, ਸਾਚੀ ਸਿਖਿਆ ਇਕ ਦ੍ਰਿੜਾਈਆ । ਸਾਚੀ ਸਿਖਿਆ ਏਕੰਕਾਰ, ਕਲਜੁਗ ਅੰਤ ਅੰਤ ਜਣਾਇੰਦਾ। ਗੁਰ ਪੀਰ ਅਵਤਾਰ ਕਰੋ ਵਿਚਾਰ, ਧਿਆਨ ਧਿਆਨ ਨਾਲ ਮਿਲਾਇੰਦਾ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਨਰ ਹਰਿ ਆਪਣਾ ਵੇਸ ਵਟਾਇੰਦਾ। ਮੂਸੇ ਮਿਲੇ ਸੱਚਾ ਯਾਰ, ਨੂਰੀ ਜਲਵਾ ਨੂਰ ਵਖਾਇੰਦਾ। ਈਸਾ ਦੇਵੇ ਈਦ ਦੀਦਾਰ, ਦੀਦ ਦੀਦ ਨਾਲ ਰਖਾਇੰਦਾ। ਮੁਹੰਮਦ ਲੇਖਾ ਚੁੱਕੇ ਚੌਦਾਂ ਤਬਕ ਖੋਲ੍ਹ ਕਿਵਾੜ, ਕੁੰਡਾ ਆਪਣੀ ਹੱਥੀਂ ਲਾਹਿੰਦਾ। ਅੱਲਾ ਰਾਣੀ ਵੇਖ ਸ਼ੰਗਾਰ, ਮੁਖ ਨਕ਼ਾਬ ਪਰਦਾ ਆਪ ਉਠਾਇੰਦਾ। ਵੇਸ ਵਟਾਏ ਪਰਵਰਦਿਗਾਰ, ਪਰਦਾ ਪਰਦਾਨਸੀਂ ਨਾ ਕੋਇ ਜਣਾਇੰਦਾ। ਹੱਕ ਹਕ਼ੀਕ਼ਤ ਵੇਖੇ ਆਣ, ਸ਼ਰੀਕਤ ਸਭ ਦੀ ਆਪ ਗਵਾਇੰਦਾ। ਚਰਨ ਸਰਨ ਸਰਨ ਚਰਨ ਹਰਿ ਮੰਗੇ ਇਕੋ ਦਾਨ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਚਾਰ ਯਾਰੀ ਹੋਈ ਬੇਈਮਾਨ, ਚੌਥੇ ਯੁਗ ਕੰਮ ਕੋਇ ਨਾ ਆਇੰਦਾ। ਚੌਧਵੀਂ ਸਦੀ ਫ਼ਾਤਿਆ ਪੜ੍ਹਨਾ ਆਣ, ਫ਼ਤਹਿ ਡੰਕਾ ਤੇਰੇ ਹੱਥ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਘਰ ਸਾਚਾ ਮੋਹੇ ਭਾਇੰਦਾ। ਸਾਚਾ ਘਰ ਨਾਨਕ ਗੋਬਿੰਦ ਧਾਰ, ਰਾਮ ਰਾਮ ਰਾਮ ਸਮਾਈਆ। ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਉਜਿਆਰ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਵਡਿਆਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਜੈ ਜੈਕਾਰਾ ਨਾਦ ਸੁਣਾਈਆ। ਪੁਰੀਆਂ ਲੋਆਂ ਦਏ ਹੁਲਾਰ, ਹੁਜਰਾ ਏਕਾ ਇਕ ਵਸਾਈਆ। ਸਚ ਮਿਹਰਾਬੇ ਵਸੇ ਸਾਚਾ ਯਾਰ, ਨੂਰੀ ਜਲਵਾ ਨੂਰ ਧਰਾਈਆ। ਖੋਲ੍ਹਣਹਾਰਾ ਆਪ ਕਿਵਾੜ, ਥਿਰ ਘਰ ਵੇਖੇ ਚਾਈਂ
ਚਾਈਂਆ। ਸਚਖੰਡ ਦਵਾਰੇ ਕਰ ਪਸਾਰ, ਪਰਮ ਪੁਰਖ ਆਪਣੀ ਕਾਰ ਕਰਾਈਆ। ਕਲਜੁਗ ਅੰਤਮ ਕਰੇ ਖ਼ੁਵਾਰ, ਜਗਤ ਖ਼ੁਵਾਰੀ ਦਏ ਮਿਟਾਈਆ। ਸਤਿ ਸਤਿਵਾਦੀ ਬੰਨ੍ਹੇ ਧਾਰ, ਸਾਚਾ ਰਾਹ ਚਲਾਈਆ। ਊਚਾਂ ਨੀਚਾਂ ਰਾਉ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾ ਕਰੇ ਇਕ ਪਿਆਰ, ਦੂਸਰ ਵੰਡ ਨਾ ਕੋਇ ਵੰਡਾਈਆ। ਵਰਨ ਬਰਨ ਮਾਰੇ ਮਾਰ, ਅਠਾਰਾਂ ਬਰਨ ਧੀਰ ਨਾ ਕੋਇ ਧਰਾਈਆ। ਰਸਨਾ ਜਿਹਵਾ ਏਕਾ ਵਾਰ, ਗੀਤ ਗੋਬਿੰਦ ਦਏ ਸਮਝਾਈਆ। ਸੋਹੰ ਢੋਲਾ ਜੈ ਜੈਕਾਰ, ਜੈਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਕਲਜੁਗ ਅੰਤਮ ਆਪ ਕਰਾਇੰਦਾ। ਸਤਿਜੁਗ ਦੀ ਸਾਚੀ ਧਾਰਾ, ਸਤਿ ਪੁਰਖ ਨਿਰੰਜਣ ਆਪ ਸਮਝਾਇੰਦਾ। ਸ੍ਰਿਸ਼ਟ ਸਬਾਈ ਇਕ ਵਿਹਾਰਾ, ਏਕਾ ਧੰਦੇ ਲਾਇੰਦਾ। ਏਕਾ ਮੰਦਰ ਇਕ ਦਵਾਰਾ, ਇਸ਼ਟ ਗੁਰਦੇਵ ਇਕ ਪਰਗਟਾਇੰਦਾ। ਏਕਾ ਰਸਨਾ ਇਕ ਜੈਕਾਰਾ, ਏਕਾ ਨਾਦ ਸੁਣਾਇੰਦਾ। ਏਕਾ ਮਿੱਤਰ ਮੀਤ ਪਿਆਰਾ, ਪੀਆ ਪ੍ਰੀਤਮ ਇਕ ਅਖਵਾਇੰਦਾ। ਏਕਾ ਆਵੇ ਜਾਵੇ ਵਾਰੋ ਵਾਰਾ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਅੰਤਮ ਕਲ, ਕਲ ਕਾਤੀ ਆਪ ਕਰਾਈਆ। ਲੱਖ ਚੁਰਾਸੀ ਖੇਲ ਵਲ ਛਲ, ਅਛਲ ਛਲ ਧਾਰੀ ਭੇਵ ਕੋਇ ਨਾ ਰਾਈਆ। ਵਸਣਹਾਰਾ ਜਲ ਥਲ, ਮਹੀਅਲ ਆਪਣਾ ਡੇਰਾ ਲਾਈਆ। ਜੋਤੀ ਸ਼ਬਦੀ ਆਪੇ ਰਲ, ਲੋਕ ਪਰਲੋਕ ਫੇਰਾ ਪਾਈਆ। ਸਚ ਸੰਦੇਸਾ ਏਕਾ ਘਲ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਅੰਤਮ ਮੇਟੇ ਸਭ ਦਾ ਸਲ, ਸੁਲਾਹ ਏਕਾ ਵਾਰ ਕਰਾਈਆ। ਸਰਨ ਸਰਨਾਈ ਔਣਾ ਚਲ, ਸਚ ਸੰਦੇਸਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਈਆ। ਸਚ ਦਵਾਰਾ ਲੋਕਮਾਤ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਨਿਰਗੁਣ ਖੋਲ੍ਹੇ ਆਪਣਾ ਤਾਕ, ਬੰਦ ਤਾਕੀ ਆਪ ਖੁਲ੍ਹਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪੂਰੇ ਕਰੇ ਭਵਿਖਤ ਵਾਕ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਹਰਿਜਨ ਵੇਖੇ ਸੱਜਣ ਸਾਕ, ਸਗਲਾ ਬੰਧ ਪੁਵਾਇੰਦਾ। ਪਾਰਬ੍ਰਹਮ ਪ੍ਰਭ ਪਾਕੀ ਪਾਕ, ਪੱਤਤ ਪੁਨੀਤ ਆਪ ਤਰਾਇੰਦਾ। ਅੰਤ ਉਤਾਰੇ ਸਾਚੇ ਘਾਟ, ਅਧਵਿਚਕਾਰ ਨਾ ਕੋਇ ਰੁੜ੍ਹਾਇੰਦਾ। ਸ਼ਬਦ ਅਗੰਮੀ ਦੇਵੇ ਦਾਤ, ਨਿਹਕਰਮੀ ਕਰਮ ਕਮਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਸ੍ਰਿਸ਼ਟ ਸਬਾਈ ਵਖਾਏ ਇਕ ਜਮਾਤ, ਏਕਾ ਅੱਖਰ ਆਖ਼ਰ ਆਪ ਪੜ੍ਹਾਇੰਦਾ। ਪਾਰਬ੍ਰਹਮ ਦੀ ਇਕੋ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਜੂਠ ਝੂਠ ਊਚ ਨੀਚ ਮਾਇਆ ਮਮਤਾ ਸੁੱਟੇ ਡੂੰਘੇ ਖਾਤ, ਫੜ ਬਾਂਹੋਂ ਬਾਹਰ ਨਾ ਕੋਇ ਕਢਾਇੰਦਾ। ਕੋਈ ਨਾ ਕਰੇ ਕਿਸੇ ਘਾਤ, ਪ੍ਰੇਮ ਪਿਆਰ ਇਕ ਵਖਾਇੰਦਾ। ਦੇਵਣਹਾਰਾ ਆਪ ਨਜਾਤ, ਸਿਰ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਆਪ ਚੁਕਾਇੰਦਾ। ਕਲਜੁਗ ਲੇਖਾ ਚੁੱਕੇ ਚੂਕ, ਸੋ ਪੁਰਖ ਨਿਰੰਜਣ ਆਪ ਚੁਕਾਈਆ। ਚੌਥਾ ਯੁਗ ਸੋਏ ਘੂਕ, ਤਿੰਨ ਯੁਗ ਨਾ ਕੋਇ ਉਠਾਈਆ। ਵੇਖਣਹਾਰਾ ਛੋਟਾ ਪੂਤ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਚੁਕਾਈਆ। ਲਹਿਣਾ ਦੇਣਾ ਚੁਕਾਏ ਅੰਤ, ਅੰਤ ਆਪਣੇ ਹੱਥ ਰਖਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਨਾਚ ਨਚਾਇੰਦਾ। ਸ੍ਰਿਸ਼ਟ ਸਬਾਈ ਇਕੋ ਮੰਤ, ਮੰਤਰ
ਆਪਣਾ ਨਾਮ ਦ੍ਰਿੜਾਇੰਦਾ। ਸ੍ਰਿਸ਼ਟ ਸਬਾਈ ਇਕੋ ਕੰਤ, ਨਰ ਹਰਿ ਨਰਾਇਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਪੁਰਖ ਸਮਰਥ, ਕਲਜੁਗ ਅੰਤ ਆਪ ਕਰਾਈਆ। ਸ੍ਰਿਸ਼ਟ ਸਬਾਈ ਚਲਾਏ ਏਕਾ ਰਥ, ਰਥ ਰਥਵਾਹੀ ਬੇਪਰਵਾਹੀਆ। ਆਤਮ ਪਰਮਾਤਮ ਪਾਏ ਨੱਥ, ਮਨ ਵਾਸਨਾ ਦਏ ਖਪਾਈਆ। ਮਤ ਮਤਵਾਲੀ ਨਾ ਪਏ ਨੱਚ, ਨਟੂਆ ਨਟ ਸਾਂਗ ਨਾ ਕੋਇ ਰਚਾਈਆ। ਬੁਧ ਬਿਬੇਕੀ ਸੱਥਰ ਪਏ ਘੱਤ, ਸੱਥਰ ਏਕਾ ਯਾਰ ਹੰਢਾਈਆ। ਨਵ ਨੌਂ ਚਾਰ ਮਾਰਗ ਸਾਚਾ ਦੱਸ, ਚਾਰ ਚਾਰ ਕਰੇ ਪੜ੍ਹਾਈਆ। ਊਚਾਂ ਨੀਚਾਂ ਅੰਦਰ ਵਸ, ਰਾਉ ਰੰਕਾਂ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਚਲਾਈਆ। ਸਾਚਾ ਰਾਹ ਚਲੇ ਇਕ, ਇਕ ਇਕੱਲਾ ਆਪ ਚਲਾਇੰਦਾ। ਸਰਬ ਜੀਆਂ ਪ੍ਰਭ ਲੇਖਾ ਲਿਖ, ਲਿਖ ਲਿਖ ਆਪਣੇ ਹੱਥ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰ ਮੰਗਣ ਭਿਖ, ਵੇਲਾ ਅੰਤ ਸਰਬ ਸਮਝਾਇੰਦਾ। ਲਹਿਣਾ ਦੇਣਾ ਚੁਕਣਾ ਬੀਸ ਬੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸਮਝਾਇੰਦਾ। ਸਚ ਸੰਦੇਸਾ ਬੀਸ ਬੀਸ, ਹਰਿ ਸਤਿਗੁਰ ਆਪ ਜਣਾਈਆ। ਸਾਚਾ ਲੇਖਾ ਇਕੀਸ ਇਕੀਸ, ਏਕਾ ਇਕੀ ਦੇਵੇ ਪਾਈਆ। ਸਾਚਾ ਹੁਕਮ ਨਾਮ ਹਦੀਸ, ਹਰਿਜਨ ਹਰਿ ਜੂ ਦਏ ਪੜ੍ਹਾਈਆ। ਸਾਚਾ ਛਤਰ ਝੁਲੇ ਪ੍ਰਭ ਸੀਸ, ਰਾਜ ਰਾਜਾਨ ਕੋਇ ਰਹਿਣ ਨਾ ਪਾਈਆ। ਦੀਨ ਮਜ਼੍ਹਬ ਖ਼ਾਲੀ ਖੀਸ, ਮਾਇਆ ਨਾਚ ਨਾ ਕੋਇ ਨਚਾਈਆ। ਲੇਖਾ ਜਾਣੇ ਰਾਗ ਛਤੀਸ, ਛੱਤੀ ਯੁਗ ਵੰਡ ਵੰਡਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਉਡੀਕ, ਲਿਖ ਲਿਖ ਲੇਖਾ ਜਗਤ ਸਮਝਾਈਆ। ਸੋ ਸਾਹਿਬ ਪਰਗਟ ਹੋਇਆ ਲਾਸ਼ਰੀਕ, ਸ਼ਿਰਕਤ ਸਭ ਦੀ ਦਏ ਗਵਾਈਆ। ਜਗਤ ਅੰਧੇਰਾ ਮਿਟੇ ਤਾਰੀਕ, ਚੰਦ ਚਾਂਦਨੀ ਇਕ ਰੁਸ਼ਨਾਈਆ। ਏਕਾ ਮਾਣ ਰਖਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਬਿਨ ਮੰਗਿਆਂ ਦੇਵੇ ਭੀਖ, ਸਾਚੀ ਭਿਛਿਆ ਝੋਲੀ ਪਾਈਆ। ਚਾਰ ਵਰਨਾਂ ਕਰੇ ਇਕੋ ਰੀਝ, ਮੁਖ ਮੁਖੜਾ ਮਾਤ ਸੁਹਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਜ਼ਰੀ ਆਏ ਖੜਾ ਵਿਚ ਦਹਿਲੀਜ਼, ਦਹਿ ਦਿਸ਼ਾ ਆਪਣਾ ਨੂਰ ਵਖਾਈਆ। ਕਿਸੇ ਉਤੇ ਨਾ ਜਾਏ ਪਤੀਜ, ਨਿਰਗੁਣ ਆਪਣਾ ਬਲ ਪਰਗਟਾਈਆ। ਸਤਿਜੁਗ ਬੀਜੇ ਸਾਚਾ ਬੀਜ, ਗੁਰਮੁਖ ਫੁਲਵਾੜੀ ਆਪ ਲਗਾਈਆ। ਅੰਮ੍ਰਿਤ ਮੇਘ ਦੇਵੇ ਸੀਜ, ਸਿੰਚ ਕਿਆਰੀ ਹਰੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਮਾਰਗ ਦੱਸੇ, ਦਹਿ ਦਿਸ਼ਾ ਮਾਣ ਵਡਿਆਈਆ। ਸਚਖੰਡ ਦਵਾਰੇ ਚੜ੍ਹ ਚੜ੍ਹ ਹੱਸੇ, ਹੰਸ ਮੁਖ ਸਾਲਾਹੀਆ। ਕਲਜੁਗ ਮਿਟੇ ਅੰਧੇਰੀ ਮੱਸੇ, ਸਤਿਜੁਗ ਸਚ ਨੂਰ ਰੁਸ਼ਨਾਈਆ। ਘਟ ਘਟ ਅੰਦਰ ਹਰਿ ਜੂ ਵਸੇ, ਖ਼ਾਲੀ ਕੋਇ ਰਹਿਣ ਨਾ ਪਾਈਆ। ਜਗਤ ਤ੍ਰਿਸਨਾ ਜਗ ਚੋਂ ਨੱਠੇ, ਤ੍ਰੈਗੁਣ ਨਾਤਾ ਦਏ ਤੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਇਕੱਠੇ, ਸਭ ਦੀ ਸੁਲਾਹ ਦਏ ਕਰਾਈਆ। ਨਾ ਕੋਈ ਪੂਜੇ ਪੱਥਰ ਵੱਟੇ, ਪਾਹਨ ਸੇਵ ਨਾ ਕੋਇ ਕਮਾਈਆ। ਕਾਗ਼ਜ਼ਾਂ ਕੋਲੋਂ ਲਾਹਾ ਕੋਈ ਨਾ ਖਟੇ, ਖੱਟੀ ਸਾਚੀ ਦਏ ਸਮਝਾਈਆ। ਪੰਜ ਵਕ਼ਤ ਨਿਮਾਜ਼ ਕੋਈ ਨਾ ਦੱਸੇ, ਵੁਜ਼ੂ ਬਾਂਗ ਨਾ ਕੋਇ ਕਰਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਫੜ ਫੜ ਚਾੜ੍ਹੇ ਫੱਟੇ, ਗਲ ਵਿਚ ਫਾਸੀ ਏਕਾ ਪਾਈਆ। ਦੁਰਮਤ ਮੈਲ ਦੋ ਜਹਾਨਾਂ ਨਿਰਗੁਣ ਆਪੇ ਕੱਟੇ, ਬਿਮਲ ਰੂਪ ਰੂਪ ਦਰਸਾਈਆ। ਈਸਾ ਮੂਸਾ ਮੁਹੰਮਦ ਸੰਗ ਚਾਰ ਯਾਰ ਚਰਨੀ ਢੱਠੇ, ਢਹਿ
ਢਹਿ ਮੰਗਣ ਸਰਨਾਈਆ। ਅੱਲਾ ਰਾਣੀ ਰੋਵੇ ਮੇਰੀ ਪੱਤ ਕੋਇ ਨਾ ਰੱਖੇ, ਖੁਲ੍ਹੀ ਮੀਂਢੀ ਰਹੀ ਵਖਾਈਆ। ਮਹਿੰਦੀ ਸਿਰ ਕੋਈ ਨਾ ਝੱਸੇ, ਰੰਗ ਗੁਲਾਲ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਏਕਾ ਹੋੜਾ ਲਾਇਆ ਉਪਰ ਸੱਸੇ, ਨਿਰਗੁਣ ਸਰਗੁਣ ਰੂਪ ਵਖਾਈਆ। ਸ਼ਾਹਸਵਾਰਾ ਸਾਚੇ ਅਸਵ ਤੰਗ ਏਕਾ ਕਸੇ, ਸੋਲਾਂ ਕਲੀਆਂ ਆਸਣ ਪਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚੌਦਾਂ ਤਬਕਾਂ ਚਰਨਾਂ ਹੇਠਾ ਝੱਸੇ, ਉਪਰ ਆਪਣਾ ਭਾਰ ਰਖਾਈਆ। ਬਹੁੜੀ ਬਹੁੜੀ ਕਰ ਪੁਕਾਰ ਤੋਬਾ ਤੋਬਾ ਕਰਦੇ ਆਉਣ ਨੱਠੇ, ਉਚੀ ਕੂਕ ਕੂਕ ਸੁਣਾਈਆ। ਮੁੱਲਾ ਸ਼ੇਖ਼ ਦਾੜ੍ਹੀ ਰੱਤੇ,
। ਪਾਣੀ ਦਿਸੇ ਕਿਸੇ ਨਾ ਹੁੱਕੇ, ਹੱਕ ਹਕ਼ੀਕ਼ਤ ਬੈਠੀ ਮੁਖ ਛੁਪਾਈਆ। ਮੱਕੇ ਕਾਅਬੇ ਕੋਈ ਨਾ ਪੁੱਛੇ, ਸੰਤੁਸ਼ਟੀ ਫੇਰ ਨਾ ਕੋਇ
ਜਣਾਈਆ। ਦਰਗਹਿ ਸਾਚੀ ਸਾਹਿਬ ਸੱਚਾ ਨਾ ਰੁੱਸੇ, ਰੁੱਸ ਜਾਏ ਸਰਬ ਲੋਕਾਈਆ । ਪਾਕ ਰਸੂਲ ਹੋਏ ਨਾ ਗੁੱਸੇ, ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪ ਜਣਾਈਆ। ਪੀਰ ਪੈਗ਼ੰਬਰ ਮਾਰਨ ਨਾਅਰਾ, ਉਚੀ ਕੂਕ ਕੂਕ
ਸੁਣਾਇਆ। ਪਰਵਰਦਿਗਾਰ ਤੇਰਾ ਦਵਾਰਾ, ਨਿਉਂ ਨਿਉਂ ਸਯਦਾ ਸੀਸ ਝੁਕਾਇਆ। ਕਲਜੁਗ ਆਇਆ ਅੰਤ ਕਿਨਾਰਾ, ਕੰਨੀ ਸਕੇ ਨਾ ਕੋਇ
ਤੁੜਾਇਆ। ਉਮਤ ਉਮਤੀ ਮਾਰੇ ਮਾਰਾ, ਮਰਦ ਮਰਦਾਨਾ ਦਏ ਸਜ਼ਾਇਆ। ਚਾਰੋਂ ਕੁੰਟ ਧੂੰਆਂਧਾਰਾ, ਚੌਦਸ ਚੰਦ ਨਾ ਕੋਇ ਚੜ੍ਹਾਇਆ।
ਈਸਾ ਮੂਸਾ ਮੁਹੰਮਦ ਕਰੇ ਕੀ ਵਿਚਾਰਾ, ਅਧਵਿਚਕਾਰੇ ਡੇਰਾ ਲਾਇਆ। ਰਾਹ ਤੱਕੇ ਮੀਤ ਮੁਰਾਰਾ, ਨੇਤਰ ਨੈਣ ਨੈਣ ਤਰਸਾਇਆ। ਅਮਾਮ
ਮਹਿੰਦੀ ਅੰਤਮ ਆਵੇ ਸੱਚਾ ਲਾੜਾ, ਆਪਣਾ ਰੂਪ ਵਟਾਇਆ। ਉਮਤ ਇਕ ਦੂਜੇ ਨਾਲ ਖਹਿੰਦੀ , ਖਹਿ ਖਹਿ ਆਪਣਾ ਮਾਣ ਗਵਾਇਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਸਵਾਂਗੀ ਆਪਣਾ ਸਵਾਂਗ ਵਰਤਾਇਆ। ਸਚ ਸਵਾਂਗੀ
ਵਰਤੇ ਸਵਾਂਗ, ਭੇਵ ਕੋਇ ਨਾ ਆਇੰਦਾ। ਚਾਰੋਂ ਕੁੰਟ ਚੜ੍ਹਾਏ ਕਾਂਗ, ਜਗਤ ਅੰਧੇਰਾ ਏਕਾ ਛਾਇੰਦਾ। ਸਚ ਨਾ ਮੰਗੇ ਕੋਈ ਮਾਂਗ, ਜੂਠੀ
ਝੂਠੀ ਵਸਤ ਘਰ ਘਰ ਆਪ ਵਖਾਇੰਦਾ। ਪ੍ਰਭ ਮਿਲਣ ਦੀ ਕੋਈ ਨਾ ਰੱਖੇ ਤਾਂਗ, ਆਸ ਆਸ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਆਪ ਚੁਕਾਇੰਦਾ। ਅੰਤਮ ਲੇਖਾ ਚੁਕਾਏ ਆਪ, ਪ੍ਰਭ ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ
ਮਾਈ ਬਾਪ, ਪਿਤਾ ਪੂਤ ਨਾਤਾ ਜੋੜ ਜੁੜਾਈਆ। ਨਵ ਨੌਂ ਦੱਸੇ ਏਕਾ ਪਾਠ, ਨਿਸ਼ਅੱਖਰ ਕਰ ਪੜ੍ਹਾਈਆ। ਜੀਵ ਜੰਤ ਇਕੋ ਜ਼ਾਤ, ਆਤਮ
ਪਰਮਾਤਮ ਦਏ ਸਮਝਾਈਆ। ਪਾਰਬ੍ਰਹਮ ਬ੍ਰਹਮ ਬੰਨ੍ਹੇ ਨਾਤ, ਸਾਕ ਸੱਜਣ ਸੈਣ ਨਾ ਕੋਇ ਵਡਿਆਈਆ। ਸੋਹੰ ਢੋਲਾ ਸਾਚੀ ਗਾਥ, ਰਸਨਾ
ਜਿਹਵਾ ਰਸ ਚਖਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਰਖਾਈਆ। ਸਤਿਜੁਗ ਮਹਿਮਾ ਜਣਾਏ ਅਕੱਥ, ਕਥਨੀ ਕਥ ਨਾ
ਸਕੇ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ, ਕਰੇ ਆਪਣੇ ਵਸ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਦਏ ਸਾਚਾ ਦਾਨ, ਆਤਮ ਪਰਮਾਤਮ
ਇਕ ਗਿਆਨ, ਪਾਰਬ੍ਰਹਮ ਬ੍ਰਹਮ ਕਰੇ ਪਰਵਾਨ, ਘਰ ਸਾਚੇ ਸਾਚਾ ਮੇਲ ਮਿਲਾਈਆ।