ਪੁਸਤਕਾਲਾਭਾਗ ੧੨

੨੦ ਭਾਦਰੋਂ ੨੦੧੯ ਬਿਕ੍ਰਮੀ ਨਛੱਤਰ ਸਿੰਘ ਦੇ ਗ੍ਰਹਿ ਪੰਜ ਗਰਾਈਂ ਜ਼ਿਲਾ ਫਿਰੋਜ਼ਪੁਰ

ਸੋ ਪੁਰਖ ਨਿਰੰਜਣ ਸਾਚਾ ਦਾਤਾ, ਹਰਿ ਆਦਿ ਜੁਗਾਦਿ ਅਖਵਾਇੰਦਾ। ਹਰਿ ਪੁਰਖ ਨਿਰੰਜਣ ਪਿਤਾ ਮਾਤਾ, ਨਿਰਗੁਣ ਨਿਰਾਕਾਰ ਰੂਪ ਪਰਗਟਾਇੰਦਾ। ਏਕ ਓਅੰਕਾਰਾ ਸੱਜਣ ਸਾਕਾ, ਸਦਾ ਸੁਹੇਲਾ ਸੰਗ ਨਿਭਾਇੰਦਾ। ਆਦਿ ਨਿਰੰਜਣ ਨੂਰ ਪਰਕਾਸ਼ਾ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਸਚਖੰਡ ਦਵਾਰੇ ਕਰੇ ਨਿਵਾਸਾ, ਮਹੱਲ ਅਟੱਲ ਇਕ ਸੁਹਾਇੰਦਾ। ਅਬਿਨਾਸ਼ੀ ਕਰਤਾ ਸ਼ਾਹੋ ਭੂਪ ਸ਼ਾਹ ਸਬਾਸਾ, ਸ਼ਹਿਨਸ਼ਾਹ ਆਪਣਾ ਨਾਉਂ ਰਖਾਇੰਦਾ। ਪਾਰਬ੍ਰਹਮ ਪ੍ਰਭ ਆਦਿ ਜੁਗਾਦੀ ਇਕ ਭਰਵਾਸਾ, ਦੂਸਰ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਏਕੰਕਾਰਾ ਸਿਫ਼ਤ ਸਾਲਾਹੀਆ। ਆਦਿ ਨਿਰੰਜਣ ਨੂਰ ਮਹਾਨ, ਅਬਿਨਾਸ਼ੀ ਕਰਤਾ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਸਚ ਦਵਾਰੇ ਆਪ ਝੁਲਾਈਆ। ਪਾਰਬ੍ਰਹਮ ਪ੍ਰਭ ਕਰ ਧਿਆਨ, ਧਿਆਨ ਧਿਆਨ ਵਿਚ ਰਖਾਈਆ। ਆਪਣੀ ਇਛਿਆ ਦੇਵੇ ਦਾਨ, ਸਾਚੀ ਭਿਛਿਆ ਆਪ ਵਰਤਾਈਆ। ਮਹੱਲ ਅਟੱਲ ਉਚ ਮਕਾਨ, ਮਿਹਰਵਾਨ ਆਪ ਸੁਹਾਈਆ। ਸਚਖੰਡ ਦਵਾਰਾ ਕਰ ਪਰਵਾਨ, ਪਰਮ ਪੁਰਖ ਸੋਭਾ ਪਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨ, ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਈਆ। ਸਚ ਸੰਦੇਸਾ ਧੁਰ ਫ਼ਰਮਾਨ, ਸਤਿ ਸਤਿਵਾਦੀ ਆਪ ਜਣਾਈਆ। ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਸਾਚੀ ਕਰਨੀ ਹਰਿ ਕਰਤਾਰਾ, ਆਦਿ ਜੁਗਾਦਿ ਕਰਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਆਸਣ ਲਾਇੰਦਾ। ਥਿਰ ਘਰ ਖੋਲ੍ਹਣਹਾਰ ਕਿਵਾੜਾ, ਘਰ ਘਰ ਵਿਚ ਪਰਗਟਾਇੰਦਾ। ਅਨੁਭਵ ਪਰਕਾਸ਼ ਪੁਰਖ ਅਬਿਨਾਸ਼ ਨਿਰਮਲ ਦੀਆ ਕਰ ਉਜਿਆਰਾ, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣੀ ਧਾਰ ਰਖਾਇੰਦਾ। ਸ਼ਬਦੀ ਸ਼ਬਦ ਨਾਮ ਜੈਕਾਰਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਏਕੰਕਾਰਾ, ਏਕਾ ਏਕ ਕਰਾਈਆ। ਆਦਿ ਪੁਰਖ ਹਰਿ ਕਰ ਪਸਾਰਾ, ਪਰਮ ਪੁਰਖ ਵੇਖੇ ਚਾਈਂ ਚਾਈਂਆ। ਸਚਖੰਡ ਅੰਦਰ ਥਿਰ ਘਰ ਦਵਾਰਾ, ਧੁਰ ਦਰਬਾਰੀ ਆਪ ਖੁਲ੍ਹਾਈਆ। ਪੂਤ ਸਪੂਤਾ ਕਰ ਪਿਆਰਾ, ਸੁਤ ਸ਼ਬਦੀ ਵਿਚ ਟਿਕਾਈਆ । ਸਚ ਸੰਦੇਸਾ ਏਕਾ ਵਾਰਾ, ਏਕੰਕਾਰ ਸੁਣਾਈਆ। ਤੇਰਾ ਮੇਰਾ ਮੇਰਾ ਤੇਰਾ ਇਕ ਦਵਾਰਾ, ਦੂਜੇ ਦਰ ਨਾ ਕੋਇ ਵਡਿਆਈਆ। ਆਦਿ ਜੁਗਾਦਿ ਸਚ ਪਿਆਰਾ, ਪ੍ਰੀਤੀਵਾਨ ਪ੍ਰੀਤੀ ਸਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਕਰਨੇਯੋਗ, ਹਰਿ ਸਾਚਾ ਖੇਲ ਕਰਾਇੰਦਾ । ਨਾਉਂ ਨਿਰੰਕਾਰਾ ਇਕ ਸਲੋਕ, ਸਾਚਾ ਸੋਹਲਾ ਆਪੇ ਗਾਇੰਦਾ। ਸਤਿ ਸਤਿਵਾਦੀ ਏਕਾ ਰਖਾਏ ਸਾਚੀ ਓਟ, ਸਮਰਥ ਸਿਰ ਆਪਣੇ ਹੱਥ ਆਪ ਟਿਕਾਇੰਦਾ। ਮਹਿਮਾ ਜਾਣੇ ਆਪ ਅਕੱਥ, ਅਕੱਥ ਅਕੱਥ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਾਰ ਆਪ ਕਰਾਇੰਦਾ। ਸਾਚੀ ਕਾਰ ਸ੍ਰੀ ਭਗਵਾਨ, ਆਦਿ ਪੁਰਖ ਆਪ ਕਮਾਈਆ। ਦੇਵਣਹਾਰਾ ਸਾਚਾ ਦਾਨ, ਵਸਤ ਅਮੋਲ ਇਕ ਵਰਤਾਈਆ।

ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਸਚ ਸੰਦੇਸਾ ਦੇਵੇ ਆਣ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਜਣਾਈਆ। ਲੱਖ ਚੁਰਾਸੀ ਕਰ ਪਰਧਾਨ, ਪਰਧਾਨਗੀ ਏਕਾ ਹੱਥ ਫੜਾਈਆ। ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚ ਰਚ ਖੇਲੇ ਖੇਲ ਮਹਾਨ, ਰਵ ਸਸ ਸੂਰਜ ਚੰਨ ਚੰਨ ਰੁਸ਼ਨਾਈਆ। ਹੁਕਮੇ ਅੰਦਰ ਵੇਖੇ ਮਾਰ ਧਿਆਨ, ਨਿਰਗੁਣ ਨਿਰਾਕਾਰ ਨਿਰਵੈਰ ਆਪਣੀ ਕਲ ਧਰਾਈਆ। ਅਜੂਨੀ ਰਹਿਤ ਪਾਵੇ ਸਾਰ, ਲੱਖ ਚੁਰਾਸੀ ਜੂਨ ਉਪਾਈਆ। ਸਚ ਸੰਦੇਸਾ ਦੇਵੇ ਏਕਾ ਵਾਰ, ਵਿਸ਼ਨ ਬ੍ਰਹਮਾ ਸ਼ਿਵ ਕਰੇ ਸ਼ਨਵਾਈਆ। ਨਾਮ ਨਿਧਾਨਾ ਏਕੰਕਾਰ, ਇਕ ਇਕੱਲਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸਾਚਾ ਮੀਤ, ਹਰਿ ਸਤਿਗੁਰ ਆਪ ਜਣਾਇੰਦਾ। ਤ੍ਰੈ ਤ੍ਰੈ ਗਾਉਣਾ ਇਕਾ ਗੀਤ, ਗੀਤ ਗੋਬਿੰਦ ਸੁਣਾਇੰਦਾ। ਪੁਰਖ ਅਬਿਨਾਸ਼ੀ ਇਕ ਅਤੀਤ, ਅਨਡਿਠੜੀ ਕਾਰ ਕਮਾਇੰਦਾ। ਸਰਨ ਸਰਨਾਈ ਸਚ ਪ੍ਰੀਤ, ਚਰਨ ਦਵਾਰਾ ਇਕ ਵਖਾਇੰਦਾ। ਜੁਗ ਚੌਕੜੀ ਜਾਣੇ ਰੀਤ, ਏਕਾ ਬੰਧਨ ਬੰਧ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸੁਣ ਸੰਦੇਸਾ ਸ੍ਰੀ ਭਗਵਾਨ, ਵਿਸ਼ਨੂੰ ਚਰਨੀ ਸੀਸ ਝੁਕਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਪ੍ਰਭ ਵਸੇ ਸਚਖੰਡ ਸੱਚੇ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਕਿਰਪਾ ਕਰ ਗੁਣ ਨਿਧਾਨ, ਹਉਂ ਬਾਲਕ ਖਾਲੀ ਝੋਲੀ ਅੱਗੇ ਡਾਹੀਆ। ਏਕਾ ਦੇਣਾ ਸੱਚਾ ਦਾਨ, ਦਾਤਾ ਦਾਨੀ ਬਣ ਵਰਤਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਨੇਤਰ ਲੋਚਨ ਦਰਸ ਅੰਤਰ ਅੰਤਰ ਪੀਣ ਖਾਣ, ਤ੍ਰਿਸਨਾ ਭੁੱਖ ਨਾ ਲਾਗੇ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਪਾਰਬ੍ਰਹਮ, ਪ੍ਰਭ ਏਕਾ ਏਕਾ ਜਣਾਇੰਦਾ। ਨਿਹਕਰਮੀ ਕਰੇ ਸਾਚਾ ਕਰਮ, ਕਰਮ ਕਾਂਡ ਨਾ ਕੋਇ ਰਖਾਇੰਦਾ। ਆਪ ਬਣਾਏ ਆਪਣਾ ਵਰਨ, ਅਵਰਨ ਰੂਪ ਨਾ ਕੋਇ ਧਰਾਇੰਦਾ। ਬ੍ਰਹਮਾਵੇਤਾ ਪ੍ਰਭ ਏਕਾ ਸਰਨ, ਸਰਨ ਸਰਨਾਈ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਨੂਰ ਪਰਗਟਾਇੰਦਾ। ਨੂਰੋ ਨੂਰ ਨੂਰ ਉਜਾਲਾ, ਨੂਰੀ ਰਾਹ ਚਲਾਈਆ। ਪਾਰਬ੍ਰਹਮ ਬ੍ਰਹਮ ਮਾਰਗ ਦੱਸੇ ਸੁਖਾਲਾ, ਬਿਨ ਅੱਖਰ ਕਰੇ ਪੜ੍ਹਾਈਆ। ਸਚਖੰਡ ਦਵਾਰਾ ਸਚ ਵਿਦਿਆਲਾ, ਵਿਦਿਤ ਏਕ ਭੇਵ ਦਏ ਚੁਕਾਈਆ। ਏਕਾ ਵਸਤ ਦੇਵੇ ਨਾਮ ਸੱਚਾ ਧੰਨ ਮਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਰਾਈਆ। ਸਾਚੀ ਕਾਰ ਸ੍ਰੀ ਭਗਵਾਨ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਵਿਸ਼ਨੂੰ ਅੰਤਰ ਬ੍ਰਹਮ ਪਰਵਾਨ, ਪਾਰਬ੍ਰਹਮ ਬ੍ਰਹਮ ਆਪਣਾ ਅੰਗ ਕਟਾਇੰਦਾ। ਏਕਾ ਨਾਮ ਇਕ ਗਿਆਨ, ਇਕ ਨਿਸ਼ਾਨ ਵਖਾਇੰਦਾ। ਏਕਾ ਹੁਕਮ ਇਕ ਫ਼ਰਮਾਨ, ਏਕਾ ਰਾਗ ਅਲਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਸੋਭਾ ਪਾਇੰਦਾ। ਏਕਾ ਪੁਰਖ ਪੁਰਖ ਸੁਜਾਣ, ਏਕਾ ਦੇਵਣਹਾਰਾ ਮਾਣ, ਸੀਸ ਆਪਣਾ ਹੱਥ ਟਿਕਾਇੰਦਾ। ਏਕਾ ਜਾਣੀ ਜਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਾਰਬ੍ਰਹਮ ਬ੍ਰਹਮ ਏਕਾ ਏਕ ਪੜ੍ਹਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਦਾਦ, ਹਰਿ ਵੱਡਾ ਵੱਡ ਵਡਿਆਈਆ। ਆਪਣੇ ਵਿਚੋਂ ਆਪਾ ਕਾਢ, ਆਪਣਾ ਰੰਗ ਰੰਗਾਈਆ। ਏਕਾ ਧੁਨ ਏਕਾ ਨਾਦ,

ਆਪੇ ਰਿਹਾ ਸੁਣਾਈਆ। ਆਪੇ ਬੋਧ ਆਪ ਅਗਾਧ, ਹਰਿ ਆਪੇ ਕਰੇ ਪੜ੍ਹਾਈਆ। ਆਪੇ ਵੇਖੇ ਖੇਲ ਤਮਾਸ਼, ਖੇਲਣਹਾਰ ਸੱਚਾ ਸ਼ਹਿਨਸ਼ਾਹੀਆ। ਆਪੇ ਮੰਡਲ ਆਪੇ ਰਾਸ, ਹਰਿ ਜੂ ਆਪੇ ਸੋਭਾ ਪਾਈਆ। ਆਪੇ ਨੂਰ ਆਪ ਪਰਕਾਸ਼, ਨਿਰਗੁਣ ਨਿਰਗੁਣ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਰਖਾਈਆ। ਸਾਚੀ ਸਿਖਿਆ ਬ੍ਰਹਮ ਧਾਰ, ਪਾਰਬ੍ਰਹਮ ਜਣਾਇੰਦਾ। ਹਰਿ ਕਾ ਨੂਰ ਸਚ ਪਿਆਰ, ਪਿਆਰ ਪਿਆਰ ਨਾਲ ਵਟਾਇੰਦਾ। ਹਰਿ ਕਾ ਮੰਦਰ ਇਕ ਦਵਾਰ, ਸਚ ਦਵਾਰਾ ਇਕ ਵਖਾਇੰਦਾ। ਹਰਿ ਚਰਨ ਸਦਾ ਭਿਖਾਰ, ਭਿੱਖਕ ਏਕਾ ਝੋਲੀ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਨੇਤਰ ਖੋਲ੍ਹ, ਨੈਣ ਨੈਣ ਉਠਾਈਆ। ਵਸਤ ਨਾ ਦਿਸੇ ਕੋਈ ਕੋਲ, ਪ੍ਰਭ ਅੱਗੇ ਸੀਸ ਝੁਕਾਈਆ। ਸਾਹਿਬ ਸੁਲਤਾਨ ਤੋਲਣਾ ਤੋਲ, ਤੋਲਣਹਾਰੇ ਵਡ ਵਡਿਆਈਆ। ਮੇਰੇ ਅੰਤਰ ਜਾਣਾ ਮੌਲ, ਮੌਲਾ ਆਪਣਾ ਆਪ ਵਖਾਈਆ। ਆਦਿ ਕਰ ਸੱਚਾ ਕੌਲ, ਅੰਤ ਦੇਣਾ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਰਥ ਆਪਣੀ ਦਇਆ ਕਮਾਈਆ। ਦੇਵੇ ਵਰ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਆਦਿ ਜੁਗਾਦੀ ਤੇਰਾ ਕੰਮ, ਨਿਰਗੁਣ ਨਿਰਗੁਣ ਆਪ ਸਮਝਾਇੰਦਾ। ਲੱਖ ਚੁਰਾਸੀ ਬੇੜਾ ਬੰਨ੍ਹ, ਘਰ ਘਰ ਮੇਲ ਮਿਲਾਇੰਦਾ। ਭਾਗ ਲਗਾਉਣਾ ਕਾਇਆ ਤਨ, ਪੰਚਮ ਜੋੜ ਜੁੜਾਇੰਦਾ। ਤ੍ਰੈਗੁਣ ਮਾਇਆ ਮਿਲੇ ਧੰਨ, ਜਗਤ ਵਣਜਾਰਾ ਹੱਟ ਚਲਾਇੰਦਾ। ਸਚ ਸੰਦੇਸਾ ਸੁਣ ਲੈ ਕੰਨ, ਬਿਨ ਕੰਨਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਹਉਂ ਬਾਲਕ ਸੇਵਾਦਾਰ, ਜੁਗ ਜੁਗ ਸੇਵ ਕਮਾਈਆ। ਲੱਖ ਚੁਰਾਸੀ ਕਰ ਪਿਆਰ, ਨਿਰਗੁਣ ਸਰਗੁਣ ਗੰਢ ਪੁਆਈਆ। ਅੰਡਜ ਜੇਰਜ ਦੇ ਅਧਾਰ, ਉਤਭੁਜ ਸੇਤਜ ਮੇਲ ਮਿਲਾਈਆ। ਤੇਰਾ ਨਾਉਂ ਸਚ ਜੈਕਾਰ, ਜੈ ਜੈਕਾਰਾ ਏਕ ਰਾਗ ਸੁਣਾਈਆ। ਚਾਰੇ ਬਾਣੀ ਕਰ ਪਿਆਰ, ਬਾਣ ਨਿਰਾਲਾ ਤੀਰ ਲਗਾਈਆ। ਖ਼ਾਲਕ ਖ਼ਲਕ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਿਆ ਤੇਰੀ ਸਰਨਾਈਆ। ਬ੍ਰਹਮ ਮੰਗੇ ਦਾਨ ਚਰਨ ਕਵਲ, ਦੇਵਣਹਾਰ ਵਡੀ ਵਡਿਆਈਆ। ਖੇਲਾਂ ਖੇਲ ਉਪਰ ਧਵਲ, ਧਰਨੀ ਧਰਤ ਧਵਲ ਸੁਹਾਈਆ। ਤੇਰਾ ਰੂਪ ਨਿਰਮਲ ਕਵਲ, ਕਵਲ ਕਵਲ ਰੂਪ ਵਟਾਈਆ। ਹਰਿ ਕਾ ਨੂਰ ਆਦਿ ਜੁਗਾਦੀ ਅਵਲ, ਦੂਸਰ ਸੰਗ ਨਾ ਕੋਇ ਰਖਾਈਆ। ਹਰ ਘਟ ਅੰਦਰ ਜਾਏ ਮਵਲ, ਰੂਪ ਰੇਖ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਵਖਾਈਆ । ਸਾਚੀ ਵਸਤ ਤੇਰੀ ਨਿਰੰਕਾਰ, ਬਿਨ ਨੈਣਾਂ ਨਜ਼ਰੀ ਆਈਆ। ਆਦਿ ਜੁਗਾਦਿ ਰਹਿਣਾ ਮਦਦਗਾਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਸੇਵਾ ਕਰਾਂ ਵਿਚ ਸੰਸਾਰ, ਨਿਰਗੁਣ ਸਰਗੁਣ ਰੰਗ ਰੰਗਾਈਆ। ਜੁਗ ਚੌਕੜੀ ਖੇਲ ਅਪਾਰ, ਚਾਰੇ ਖਾਣੀ ਬੰਧਨ ਪਾਈਆ। ਡੂੰਘੀ ਭਵਰੀ ਵੜ ਵੜ ਗਾਰ, ਕਾਇਆ ਮਾਟੀ ਆਸਣ ਲਾਈਆ। ਨਵ ਨੌਂ ਵੇਖ ਜਗਤ ਵਿਹਾਰ, ਦਹਿ ਦਿਸ਼ ਤੇਰਾ ਰਾਗ ਅਲਾਈਆ। ਸਰ ਸਰੋਵਰ ਠੰਡਾ ਠਾਰ, ਕਵਲ ਕਵਲਾ ਨਾਭ ਭਰਾਈਆ। ਨਾਉਂ ਅਨਾਦ ਸੱਚੀ ਧੁੰਨਕਾਰ, ਅਨਹਦ ਰਾਗੀ ਰਾਗ ਸੁਣਾਈਆ। ਦੀਆ ਬਾਤੀ ਕਰ ਉਜਿਆਰ, ਜੋਤ ਨਿਰੰਜਣ

ਇਕ ਰੁਸ਼ਨਾਈਆ। ਘਰ ਵਿਚ ਘਰ ਖੇਲ ਅਪਾਰ, ਗ੍ਰਹਿ ਮੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਬਣੇ ਸੱਜਣ ਸੁਹੇਲਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਪਾਰਬ੍ਰਹਮ ਪ੍ਰਭ ਮਿਹਰਵਾਨ, ਹਰਿ ਸਾਚਾ ਸਚ ਜਣਾਇੰਦਾ। ਜੁਗ ਜੁਗ ਖੇਲ ਕਰੇ ਮਹਾਨ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਪਰਗਟ ਹੋਵੇ ਵਿਚ ਜਹਾਨ, ਜੋਤੀ ਜਾਤਾ ਡਗਮਗਾਇੰਦਾ। ਸ਼ਬਦੀ ਸ਼ਬਦ ਕਰ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਨਿਰਗੁਣ ਸਰਗੁਣ ਦੇ ਫ਼ਰਮਾਣ, ਸਾਚਾ ਸੋਹਲਾ ਆਪੇ ਗਾਇੰਦਾ। ਜੁਗ ਚੌਕੜੀ ਤੇਰਾ ਰੱਖੇ ਮਾਣ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਆਪਣਾ ਖੇਲ ਜਣਾਇੰਦਾ। ਆਵਣ ਜਾਵਣ ਦੇਵੇ ਦੱਸ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਬ੍ਰਹਮ ਪਾਰਬ੍ਰਹਮ ਤੇਰੇ ਸੰਗ ਜਾਏ ਵਸ, ਵਸਣਹਾਰਾ ਨਜ਼ਰ ਕਿਸੇ ਨਾ ਆਇੰਦਾ। ਨਿਰਮਲ ਨੂਰ ਜੋਤ ਕਰ ਪਰਕਾਸ਼, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਖੇਲੇ ਖੇਲ ਖੇਲ ਤਮਾਸ਼, ਖੇਲ ਅਵੱਲੀ ਆਪ ਕਰਾਇੰਦਾ। ਵੇਖਣਹਾਰਾ ਪ੍ਰਿਥਮੀ ਆਕਾਸ਼, ਪੁਰੀ ਲੋਅ ਖੰਡ ਗਗਨ ਗਗਨੰਤਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਾਚਾ ਭੇਦ ਸ੍ਰੀ ਭਗਵਾਨ, ਏਕਾ ਏਕ ਖੁਲ੍ਹਾਈਆ। ਨਿਰਗੁਣ ਸਰਗੁਣ ਪਰਗਟ ਹੋਵੇ ਵਿਚ ਜਹਾਨ, ਬ੍ਰਹਮ ਪਾਰਬ੍ਰਹਮ ਮਿਲਾਈਆ। ਗੁਰ ਗੁਰ ਰੂਪ ਨੌਜਵਾਨ, ਸਤਿਗੁਰ ਵੇਸ ਵਟਾਈਆ। ਪੰਜ ਤਤ ਕਾਇਆ ਜਗਤ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਸ਼ਬਦ ਅਨਾਦੀ ਦੇ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਧੁਰ ਸੰਦੇਸਾ ਸਚ ਫ਼ਰਮਾਣ, ਲੱਖ ਚੁਰਾਸੀ ਰਿਹਾ ਸੁਣਾਈਆ। ਸਤਿਜੁਗ ਤ੍ਰੇਤਾ ਦਵਾਪਰ ਵੇਖੇ ਆਣ, ਕਲਜੁਗ ਆਪਣੀ ਫੇਰੀ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਖੇਲ ਕਰੇ ਮਹਾਨ, ਖ਼ਾਲਕ ਖ਼ਲਕ ਵਿਚ ਸਮਾਈਆ। ਤੇਈ ਅਵਤਾਰਾਂ ਦੇਵੇ ਦਾਨ, ਬਣ ਦਾਤਾ ਆਪ ਵਰਤਾਈਆ। ਭਗਤ ਅਠਾਰਾਂ ਖੋਲ੍ਹ ਦੁਕਾਨ, ਸ੍ਰਿਸ਼ਟ ਸਬਾਈ ਸਾਚਾ ਹੱਟ ਚਲਾਈਆ। ਪੀਰ ਪੈਗ਼ੰਬਰ ਕਰ ਪਰਧਾਨ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ । ਮੁਕਾਮੇ ਹੱਕ ਖੇਲ ਮਹਾਨ, ਲਾਸ਼ਰੀਕ ਆਪ ਕਰਾਈਆ। ਈਸਾ ਮੂਸਾ ਦਏ ਪੈਗ਼ਾਮ, ਸੰਗ ਮੁਹੰਮਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਰਿਹਾ ਸਮਝਾਈਆ। ਪਾਰਬ੍ਰਹਮ ਬ੍ਰਹਮ ਤੇਰਾ ਮੇਲਾ, ਜੁਗ ਜੁਗ ਆਪ ਕਰਾਇੰਦਾ। ਖੇਲੇ ਖੇਲ ਗੁਰੂ ਗੁਰ ਚੇਲਾ, ਗੁਰ ਚੇਲਾ ਵੇਸ ਵਟਾਇੰਦਾ। ਏਥੇ ਓਥੇ ਦੋ ਜਹਾਨਾਂ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਆਤਮ ਪਰਮਾਤਮ ਚਾੜ੍ਹੇ ਤੇਲਾ, ਬ੍ਰਹਮ ਪਾਰਬ੍ਰਹਮ ਵਡਿਆਇੰਦਾ। ਵਸਣਹਾਰਾ ਧਾਮ ਨਵੇਲਾ, ਨਿਰਗੁਣ ਨਿਰਗੁਣ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਆਦਿ ਜੁਗਾਦਿ, ਜੁਗ ਜੁਗ ਕਰੇ ਪੜ੍ਹਾਈਆ। ਗੁਰ ਪੀਰ ਅਵਤਾਰਾਂ ਦੇਵੇ ਦਾਦ, ਮੰਤਰ ਆਪਣਾ ਨਾਮ ਸਮਝਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਦਿ, ਬ੍ਰਹਿਮਾਂਡ ਖੋਜ ਖੁਜਾਈਆ। ਇਕ ਵਜਾਏ ਤੁਰੀਆ ਨਾਦ, ਭੂਪਤ ਸੱਚਾ ਸੱਚਾ ਮਾਹੀਆ। ਵਿਸ਼ਨ ਬ੍ਰਹਮਾ ਸ਼ਿਵ ਸੁਣੇ ਫਰਿਯਾਦ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਗੁਰ ਅਵਤਾਰ ਲਡਾਏ ਲਾਡ, ਪੀਰ ਪੈਗ਼ੰਬਰ ਗੋਦ ਸੁਹਾਈਆ। ਭਗਤ ਭਗਵਾਨ ਦੇਵੇ ਦਾਦ, ਨਾਮ ਭੰਡਾਰਾ ਇਕ ਵਰਤਾਈਆ। ਸਾਚੇ ਸੰਤਾਂ ਰੱਖੇ ਲਾਜ, ਸਮਰਥ

ਪੁਰਖ ਸੱਚਾ ਸ਼ਹਿਨਸ਼ਾਹੀਆ। ਗੁਰਮੁਖਾਂ ਸੁਣਾਏ ਆਪਣੀ ਗਾਥ, ਅੰਤਰ ਮੰਤਰ ਕਰੇ ਪੜ੍ਹਾਈਆ। ਗੁਰਸਿਖਾਂ ਵਖਾਏ ਖੇਲ ਤਮਾਸ਼, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਬੰਧਨ ਪਾਈਆ। ਬ੍ਰਹਮ ਰੋਵੇ ਨੇਤਰ ਨੈਣਾਂ ਨੀਰ, ਪ੍ਰਭ ਅੱਗੇ ਸੀਸ ਝੁਕਾਈਆ। ਆਪਣਾ ਵੇਲਾ ਦੱਸ ਅਖ਼ੀਰ, ਕਵਣ ਵੇਲੇ ਲਏ ਮਿਲਾਈਆ। ਜੁਗ ਚੌਕੜੀ ਲੱਖ ਚੁਰਾਸੀ ਕਾਇਆ ਬਸਤਰ ਪਹਿਨਾ ਚੀਰ, ਕੋਟਨ ਕੋਟ ਰੂਪ ਵਟਾਈਆ। ਮੇਲ ਮਿਲਾਵਾ ਸਾਧ ਸੰਤ ਜਗਤ ਫਕੀਰ, ਫ਼ਿਕਰ ਤੇਰਾ ਇਕੋ ਮੋਹੇ ਸਤਾਈਆ। ਜੁਗ ਚੌਕੜੀ ਰਹਾਂ ਦਿਲਗੀਰ, ਦਿਲਬਰ ਧੀਰ ਨਾ ਕੋਇ ਧਰਾਈਆ। ਲੋਕਮਾਤ ਜ਼ਾਤ ਪਾਤ ਵਰਨ ਬਰਨ ਸ਼ਰਅ ਸ਼ਰੀਅਤ ਵੱਝਾ ਰਹੇ ਜ਼ੰਜੀਰ, ਦੀਨ ਮਜ਼੍ਹਬ ਬੰਧਨ ਜਗਤ ਰਖਾਈਆ। ਕਵਣ ਵੇਲਾ ਮਿਲੇ ਸਾਹਿਬ ਗੁਣੀ ਗਹੀਰ, ਗਹਿਰੀ ਮੇਰੀ ਦਰਦ ਮਿਟਾਈਆ। ਤੁਧ ਬਿਨ ਮਿਲੇ ਨਾ ਅੰਮ੍ਰਿਤ ਸੀਰ, ਅਠਸਠ ਨੀਰ ਨਾ ਕੋਇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਘਤ ਕੇ ਜਾਇਣ ਵਹੀਰ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਕਵਣ ਵੇਲੇ ਹੋਏ ਸਹਾਈਆ। ਸਾਚਾ ਵੇਲਾ ਦੱਸ ਭਗਵਾਨ, ਇਕੋ ਇਕ ਮੰਗ ਮੰਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਤੇਰਾ ਨਿਸ਼ਾਨ, ਬ੍ਰਹਮ ਪਾਰਬ੍ਰਹਮ ਝੁਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਗਿਆਨ, ਸਿਖਿਆ ਸਾਖਿਆਤ ਦ੍ਰਿੜਾਈਆ। ਲਿਖ ਲਿਖ ਲੇਖਾ ਵਿਚ ਜਹਾਨ, ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜ਼ੀਲ ਕੁਰਾਨ ਨਾਲ ਮਿਲਾਈਆ। ਖਾਣੀ ਬਾਣੀ ਖੇਲ ਮਹਾਨ, ਜਗਤ ਨਿਸ਼ਾਨੀ ਇਕ ਪਰਗਟਾਈਆ। ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀ ਸਾਰੇ ਗਾਣ, ਗਾ ਗਾ ਤੇਰਾ ਸ਼ੁਕਰ ਮਨਾਈਆ। ਪੀਰ ਪੈਗ਼ੰਬਰ ਦਸਤਗੀਰ ਸਯਦਾ ਸੀਸ ਸਰਬ ਝੁਕਾਣ, ਕਲਮਾ ਨਬੀ ਰਸੂਲ ਇਲਾਹੀਆ। ਤੇਰਾ ਹੱਕ ਹੱਕ ਪੈਗ਼ਾਮ, ਤੇਰਾ ਹੱਕ ਹੱਕ ਨਜ਼ਾਮ, ਤੇਰੀ ਰਹਿਮਤ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਬਣਿਆ ਰਹਾਂ ਗ਼ੁਲਾਮ, ਬਣ ਸੇਵਕ ਸੇਵ ਕਮਾਈਆ। ਲੱਖ ਚੁਰਾਸੀ ਤ੍ਰਿਸਨਾ ਤਾਮ, ਅਗਨੀ ਤਤ ਤਤ ਲਗਾਈਆ। ਪਾਰਬ੍ਰਹਮ ਬ੍ਰਹਮ ਦੇਵੇ ਨਾ ਕੋਇ ਬਿਸਰਾਮ, ਮਿਲੇ ਸਚ ਨਾ ਸੱਚੀ ਸਰਨਾਈਆ। ਬਿਨ ਤੁਧ ਚਰਨ ਨਾ ਨਿਹਚਲ ਧਾਮ, ਦੋ ਜਹਾਨ ਨਾ ਕੋਇ ਵਡਿਆਈਆ। ਬਿਨ ਤੇਰੇ ਪਰਕਾਸ਼ ਨਾ ਕੋਇ ਭਾਨ, ਅੰਧ ਅੰਧੇਰਾ ਨਜ਼ਰੀ ਆਈਆ। ਬਿਨ ਤੇਰੇ ਨਾਉਂ ਨਾ ਕੋਇ ਗਿਆਨ, ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜ਼ੀਲ ਕੁਰਾਨ ਖਾਣੀ ਬਾਣੀ ਤੇਰੀ ਸਿਫ਼ਤ ਸਾਲਾਹੀਆ। ਸਾਹਿਬ ਸਤਿਗੁਰ ਦਸ ਸਚ ਮਕਾਨ, ਕਵਣ ਮੰਦਰ ਡੇਰਾ ਲਾਈਆ। ਕਵਣ ਵੇਲਾ ਮਿਲੇ ਆਣ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਭੇਵ ਅਭੇਦ ਰਿਹਾ ਜਣਾਈਆ। ਸਾਚਾ ਭੇਵ ਦੱਸੇ ਨਿਰੰਕਾਰਾ, ਆਦਿ ਪੁਰਖ ਦਇਆ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰਾ, ਬੇਖ਼ਬਰ ਆਪ ਸਮਝਾਇੰਦਾ। ਜੁਗ ਚੌਕੜੀ ਖੇਲ ਅਪਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਸੇਵਾ ਲਾ ਗੁਰੂ ਅਵਤਾਰਾ, ਗੁਰ ਗੁਰ ਆਪਣਾ ਨਾਉਂ ਜਪਾਇੰਦਾ। ਪੀਰ ਪੈਗ਼ੰਬਰ ਦੇ ਅਧਾਰਾ, ਸਾਚੀ ਸਿਖਿਆ ਇਕ ਵਖਾਇੰਦਾ। ਕਾਗਦ ਕਲਮ ਬਣ ਲਿਖਾਰਾ, ਲਿਖ ਲਿਖ ਲੇਖਾ ਮਾਤ ਦ੍ਰਿੜਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਕਰੇ ਪਾਰ ਕਿਨਾਰਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਝੋਲੀ ਪਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕ ਵਖਾਏ ਅੰਤ ਕਿਨਾਰਾ,

ਤਟ ਕਿਨਾਰੇ ਆਪਣਾ ਡੇਰਾ ਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਕਰੇ ਵਿਹਾਰਾ, ਗੁਰ ਗੁਰ ਆਪਣਾ ਭੇਵ ਖੁਲ੍ਹਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਬਣ ਵਣਜਾਰਾ, ਬਰਨ ਅਠਾਰਾਂ ਹੱਟ ਚਲਾਇੰਦਾ। ਦੀਨ ਮਜ਼੍ਹਬ ਲੱਗੇ ਅਖਾੜਾ, ਹਿੰਦੂ ਮੁਸਲਮ ਵੰਡ ਵੰਡਾਇੰਦਾ। ਸ਼ਰਅ ਸ਼ਰੀਅਤ ਖੇਲ ਨਿਆਰਾ, ਨਰ ਨਿਰੰਕਾਰਾ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਕਰੇ ਵਿਭਚਾਰਾ, ਵਿਭਚਾਰੀ ਆਪਣੀ ਧਾਰ ਚਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰਾ, ਆਸਾ ਤ੍ਰਿਸਨਾ ਨਾਲ ਮਿਲਾਇੰਦਾ। ਪੰਜ ਤਤ ਕਾਇਆ ਗੜ੍ਹ ਉਚ ਮਨਾਰਾ, ਜਗਤ ਵਿਕਾਰਾ ਵਿਚ ਰਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੇ ਵੇਖਣਹਾਰਾ, ਵੇਸ ਅਵੱਲਾ ਆਪ ਧਰਾਇੰਦਾ। ਧਰਤ ਧਵਲ ਜ਼ਿਮੀਂ ਅਸਮਾਨ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਪੀਰ ਪੈਗ਼ੰਬਰ ਪਾਰਬ੍ਰਹਮ ਪਰਵਰਦਿਗਾਰ ਦਵਾਰੇ ਕੱਢਣ ਹਾੜਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਨਾ ਕੋਈ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਸਮੁੰਦ ਸਾਗਰ ਪਾਰ ਨਾ ਕੋਇ ਕਰਾਇੰਦਾ। ਏਥੇ ਓਥੇ ਦੋ ਜਹਾਨ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕੋਇ ਨਾ ਦਿਸੇ ਸਹਾਰਾ, ਫੜ ਬਾਂਹੋਂ ਗਲੇ ਨਾ ਕੋਇ ਲਗਾਇੰਦਾ। ਬਿਨ ਤੁਧ ਤੇਰਾ ਬ੍ਰਹਮ ਰੋਵੇ ਜ਼ਾਰੋ ਜ਼ਾਰਾ, ਵਰਨ ਬਰਨ ਬਰਨ ਵਰਨ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਰ ਸਚ ਇਕਰਾਰਾ, ਦਰ ਤੇਰੇ ਸੀਸ ਝੁਕਾਇੰਦਾ। ਸਚ ਇਕਰਾਰ ਕਰੇ ਹਰਿ ਸੱਜਣ, ਆਦਿ ਪੁਰਖ ਵਡਿਆਈਆ। ਜੋ ਘੜੇ ਸੋ ਅੰਤਮ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਜਗਤ ਜੁਗ ਲੱਜਣ, ਸੋ ਪੁਰਖ ਨਿਰੰਜਣ ਆਪ ਰਖਾਈਆ। ਹਰਿ ਪੁਰਖ ਨਿਰੰਜਣ ਪਰਦੇ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਈਆ । ਸਾਚਾ ਲੇਖਾ ਹਰਿ ਕਰਤਾਰਾ, ਏਕਾ ਏਕ ਜਣਾਇੰਦਾ। ਜੁਗ ਚੌਕੜੀ ਪਾਰ ਕਿਨਾਰਾ, ਪਾਰ ਉਤਾਰਾ ਆਪ ਵਖਾਇੰਦਾ। ਲੋਕਮਾਤ ਬਣਾਏ ਸਚਖੰਡ ਸੱਚਾ ਦਵਾਰਾ, ਸਚਖੰਡ ਨਿਵਾਸੀ ਫੇਰਾ ਪਾਇੰਦਾ। ਨਿਰਗੁਣ ਨੂਰ ਕਰੇ ਉਜਿਆਰਾ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਮਹੱਲ ਅਟੱਲ ਇਕ ਮਨਾਰਾ, ਅਲੱਖ ਅਗੋਚਰ ਆਪ ਸੁਹਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਆਪਣੇ ਨਾਉਂ ਸੁਣਾਇੰਦਾ। ਸਚ ਸਚ ਕਰੇ ਸਚ ਵਿਹਾਰਾ, ਸਾਚੀ ਧਾਰਾ ਆਪ ਜਣਾਇੰਦਾ। ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਮਾਇਆ ਮਮਤਾ ਮੋਹ ਮਿਟਾਇੰਦਾ। ਜਿਸ ਦੀ ਮਹਿਮਾ ਲਿਖ ਲਿਖ ਗਏ ਗੁਰ ਅਵਤਾਰਾ, ਗੁਰ ਗੁਰ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਨਿਰਗੁਣ ਆਪ ਆਪ ਅਪਰੰਪਰ, ਭੇਵ ਕੋਇ ਨਾ ਆਇੰਦਾ। ਨਿਰਗੁਣ ਆਪ ਨਿਰਗੁਣ ਮੰਤਰ, ਹਰਿ ਨਿਰਗੁਣ ਨਾਮ ਦ੍ਰਿੜਾਇੰਦਾ। ਨਿਰਗੁਣ ਬਣਾਏ ਨਿਰਗੁਣ ਬਣਤਰ, ਨਿਰਗੁਣ ਨਿਰਗੁਣ ਜੋੜ ਜੋੜਾਇੰਦਾ। ਨਿਰਗੁਣ ਖੇਲ ਗਗਨ ਗਗਨੰਤਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਚੁੱਕ ਹਰਿ ਨਿਰੰਕਾਰਾ, ਭੇਵ ਅਭੇਦ ਜਣਾਈਆ। ਵਿਸ਼ਨ ਬ੍ਰਹਮਾ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਆਏ ਅੰਤਮ ਵਾਰਾ, ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕਾਈਆ। ਪਰਗਟ ਹੋਏ ਹਰਿ ਕਰਤਾਰਾ, ਕੁਦਰਤ ਕਾਦਰ ਵੇਖੇ ਚਾਈਂ ਚਾਈਂਆ। ਸ੍ਰਿਸ਼ਟ ਸਬਾਈ ਕਰੇ ਪਿਆਰਾ, ਊਚ ਨੀਚ ਨਾ ਕੋਇ ਰਖਾਈਆ। ਚਾਰ ਵਰਨ ਨਾ ਕੋਇ ਆਧਾਰਾ, ਬਰਨ ਅਠਾਰਾਂ ਡੇਰਾ ਢਾਹੀਆ। ਇਸ਼ਟ ਦੇਵ ਨਾ ਕੋਇ

ਵਣਜਾਰਾ, ਘਰ ਘਰ ਹੱਟ ਨਾ ਕੋਇ ਖੁਲ੍ਹਾਈਆ। ਸਰਬ ਜੀਆਂ ਦਾ ਇਕ ਪਿਆਰਾ, ਪੀਆ ਪ੍ਰੀਤਮ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਉਪਾਈਆ। ਸਚ ਸੰਦੇਸਾ ਉਪਮਾ ਯੋਗ, ਹਰਿ ਸਾਚੇ ਸਚ ਸੁਣਾਇਆ। ਜੁਗ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਕਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇਆ। ਆਤਮ ਸੇਜਾ ਭੋਗੇ ਭੋਗ, ਭਸਮੜ ਏਕਾ ਰੰਗ ਚੜ੍ਹਾਇਆ। ਵਸਣਹਾਰਾ ਸਾਚੇ ਕੋਟ, ਕਿਲਾ ਬੰਕ ਇਕ ਜਣਾਇਆ। ਕਰ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਨੂਰ ਧਰਾਇਆ। ਸ਼ਬਦ ਅਗੰਮੀ ਲਾ ਚੋਟ, ਤਨ ਨਗਾਰਾ ਨਾਦ ਸੁਣਾਇਆ। ਜਗਤ ਵਿਕਾਰਾ ਕੱਢ ਖੋਟ, ਖ਼ਾਲਸ ਆਪਣਾ ਰੂਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਰਿਹਾ ਜਣਾਇਆ। ਸਾਚਾ ਲੇਖਾ ਅੰਤਮ ਕਲ, ਹਰਿ ਕਰਤਾ ਆਪ ਜਣਾਈਆ। ਪਰਗਟ ਹੋ ਸ੍ਰੀ ਭਗਵਨ, ਭਗਵਨ ਆਪਣੀ ਧਾਰ ਬੰਧਾਈਆ। ਲੱਖ ਚੁਰਾਸੀ ਵੇਖੇ ਜਨਨੀ ਜਨ, ਧੰਨ ਧੰਨ ਜਣੇਂਦੀ ਮਾਈਆ। ਸਾਚਾ ਰਾਗ ਸੁਣਾਏ ਕੰਨ, ਢੋਲਾ ਸੋਹਲਾ ਏਕਾ ਗਾਈਆ। ਆਤਮ ਪਰਮਾਤਮ ਬੇੜਾ ਦੇਵੇ ਬੰਨ੍ਹ, ਬ੍ਰਹਮ ਪਾਰਬ੍ਰਹਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਨੌਂ ਨਵ ਚਾਰ, ਚੌਕੜ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਕਰਨ ਪੁਕਾਰ, ਨੇਤਰ ਨੈਣ ਨੈਣ ਉਠਾਈਆ। ਵੇਦ ਵਿਆਸਾ ਬਣ ਲਿਖਾਰ, ਲਿਖ ਲਿਖ ਲੇਖਾ ਗਿਆ ਜਣਾਈਆ। ਈਸਾ ਮੰਗੇ ਮੰਗ ਬਣ ਕੇ ਖ਼ਾਕ ਸਾਰ, ਪਰਵਰਦਿਗਾਰ ਝੋਲੀ ਅੰਤ ਭਰਾਈਆ। ਮੁਹੰਮਦ ਕਹੇ ਮੇਰਾ ਯਾਰ, ਮਿਹਬਾਨ ਬੀਦੋ ਫੇਰਾ ਪਾਈਆ। ਨਾਨਕ ਨਿਰਗੁਣ ਕਰੇ ਪਿਆਰ, ਓਟ ਇਕ ਅਕਾਲ ਜਣਾਈਆ। ਮਹਾਬਲੀ ਉਤਰੇ ਆਪਣੀ ਧਾਰ, ਮਾਤ ਪਿਤ ਨਾ ਕੋਇ ਰਖਾਈਆ। ਗੋਬਿੰਦ ਮੇਲਾ ਮੇਲੇ ਸੁਤ ਦੁਲਾਰ, ਗੁਰ ਚੇਲਾ ਰੰਗ ਰੰਗਾਈਆ। ਕਲ ਕਲਕੀ ਲੈ ਅਵਤਾਰ, ਸੰਬਲ ਆਪਣਾ ਡੇਰਾ ਲਾਈਆ। ਕਲਜੁਗ ਕੂੜੀ ਕਿਰਿਆ ਮਾਰੇ ਮਾਰ, ਜੂਠ ਝੂਠ ਦਏ ਗਵਾਈਆ। ਸਾਚੀ ਸਿਖਿਆ ਦੇਵੇ ਵਿਚ ਸੰਸਾਰ, ਸ੍ਰਿਸ਼ਟ ਸਬਾਈ ਕਰੇ ਪੜ੍ਹਾਈਆ। ਊਚਾਂ ਨੀਚਾਂ ਰਾਓ ਰੰਕਾਂ ਏਕਾ ਦਰ ਦਏ ਬਿਠਾਲ, ਜ਼ਾਤ ਪਾਤ ਨਾ ਕੋਇ ਰਖਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਕੰਗਾਲ ਸ਼ਾਹ ਆਪਣੇ ਰੰਗ ਰੰਗਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਜਣਾਈਆ । ਹਿੰਦੂ ਮੁਸਲਮ ਸਿੱਖ ਈਸਾਈ ਕਾਇਆ ਮੰਦਰ ਅੰਦਰ ਸਾਚੀ ਧਰਮਸਾਲਾ ਦਏ ਵਖਾਲ, ਘਰ ਵਸੇ ਸੱਚਾ ਮਾਹੀਆ। ਏਕਾ ਸ਼ਬਦ ਗੁਰੂ ਬਣੇ ਦਲਾਲ, ਦੂਜਾ ਵਣਜ ਨਾ ਕੋਇ ਵਖਾਈਆ। ਆਤਮ ਪਰਮਾਤਮ ਕਰੇ ਬਹਾਲ, ਜਗਤ ਵਿਕਾਰਾ ਨੇੜ ਨਾ ਆਈਆ। ਬ੍ਰਹਮ ਪਾਰਬ੍ਰਹਮ ਚਲੇ ਨਾਲ ਨਾਲ, ਮਿਲ ਮਿਲ ਆਪਣੀ ਖ਼ੁਸ਼ੀ ਵਖਾਈਆ। ਨਾਤਾ ਤੋੜ ਕਾਲ ਮਹਾਕਾਲ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਕਰੇ ਪ੍ਰਿਤਪਾਲ, ਸਤਿਜੁਗ ਸਾਚਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਵੇਤਾ ਨੇਤਨ ਨੇਤਾ ਕਰੇ ਹੇਤਾ ਨਿਤ ਨਵਿਤ, ਅਬਿਨਾਸ਼ੀ ਅਚੁੱਤ ਸੁਹਾਏ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਰੁੱਤੜੀ ਰੁੱਤ ਮੌਲੇ ਸੰਸਾਰ, ਬ੍ਰਹਮ ਪਾਰਬ੍ਰਹਮ ਵਡਿਆਇੰਦਾ। ਕਲਜੁਗ ਮਿਟੇ ਧੂੰਆਂਧਾਰ, ਜਗਤ ਅੰਧੇਰਾ ਰਹਿਣ ਨਾ ਪਾਇੰਦਾ। ਸਤਿਜੁਗ ਸਚ ਕਰੇ ਵਿਹਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਸ੍ਰਿਸ਼ਟ ਸਬਾਈ ਇਕ ਪਿਆਰ, ਆਤਮ ਪਰਮਾਤਮ ਨਾਤਾ ਜੋੜ ਜੁੜਾਇੰਦਾ। ਈਸ਼ ਜੀਵ ਇਕ ਘਰ ਬਾਰ, ਘਰ ਮੰਦਰ ਇਕ ਸੁਹਾਇੰਦਾ। ਸ਼ਬਦ ਨਾਦ ਧੁੰਨਕਾਰ, ਗੀਤ ਅਨਾਦੀ ਆਪ

ਅਲਾਇੰਦਾ। ਨਿਰਮਲ ਜੋਤੀ ਜੋਤ ਉਜਿਆਰ, ਅਗਿਆਨ ਅੰਧੇਰਾ ਸਰਬ ਚੁਕਾਇੰਦਾ। ਸਰਬ ਜੀਆਂ ਇਕੋ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਮੁਕਾਮੇ ਹੱਕ ਪਰਵਰਦਿਗਾਰ, ਮੁਖ ਨਕ਼ਾਬ ਪਰਦਾ ਲਾਹਿੰਦਾ। ਹੱਕ ਹਕ਼ੀਕ਼ਤ ਲਏ ਵਿਚਾਰ, ਲਾਸ਼ਰੀਕ ਖੇਲ ਖਲਾਇੰਦਾ। ਨਾਨਕ ਗੋਬਿੰਦ ਸਚ ਪਿਆਰ, ਪ੍ਰੇਮ ਪਿਆਰਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਵਖਾਇੰਦਾ। ਆਪਣਾ ਖੇਲ ਰੱਖੇ ਹੱਥ, ਪ੍ਰਭ ਵੱਡਾ ਵਡ ਵਡਿਆਈਆ । ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਮਹਿਮਾਂ ਦੱਸੇ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਬਿਨ ਡੋਰੀਉਂ ਲਏ ਨੱਥ, ਤੰਦੀ ਨਾਮ ਇਕ ਉਠਾਈਆ। ਜੂਠਾ ਝੂਠਾ ਖੇੜਾ ਕਰੇ ਭੱਠ, ਲੋਕਮਾਤ ਰਹਿਣ ਨਾ ਪਾਈਆ। ਜਿਸ ਦੇ ਪਿਛੇ ਵਛਾਇਆ ਸੱਥਰ ਸਥ, ਸੋ ਯਾਰੜਾ ਸੱਥਰ ਹੰਢਾਈਆ। ਗੋਬਿੰਦ ਰੱਖੇ ਪੱਤ, ਗੋਬਿੰਦ ਮੀਤਾ ਸੱਚਾ ਮਾਹੀਆ। ਕਲਜੁਗ ਨਾੜ ਬਹੱਤਰ ਚਾਰ ਕੁੰਟ ਉਬਲੇ ਰੱਤ, ਰੱਤੀ ਰੱਤ ਨਾ ਕੋਇ ਸੁਕਾਈਆ। ਸਾਧਾਂ ਸੰਤਾਂ ਘਰ ਘਰ ਪਰਨਾਈ ਮਨਮਤ, ਮਨ ਵਾਸਨਾ ਦਏ ਦੁਹਾਈਆ। ਸਤਿ ਸੰਤੋਖ ਤੁਟਾ ਧੀਰਜ ਜਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਲੇਖਾ ਲਏ ਮੁਕਾਈਆ। ਪਾਰਬ੍ਰਹਮ ਬ੍ਰਹਮ ਖੇਲ ਅਪਾਰਾ, ਆਦਿ ਅੰਤ ਕਰਾਇੰਦਾ। ਜੁਗਾ ਜੁਗੰਤਰ ਜਗਤ ਸ਼ੰਗਾਰਾ, ਨਿਰਗੁਣ ਸਰਗੁਣ ਆਪ ਵਖਾਇੰਦਾ। ਨਿਤ ਨਵਿਤ ਨਾਮ ਅਧਾਰਾ, ਹਰਿ ਨਾਮ ਮੰਤਰ ਦ੍ਰਿੜਾਇੰਦਾ। ਕਲਜੁਗ ਅੰਤਮ ਕਰ ਪਿਆਰਾ, ਪੀਆ ਪ੍ਰੀਤਮ ਮੇਲ ਮਿਲਾਇੰਦਾ। ਸਾਚਾ ਸੋਹਲਾ ਸਤਿ ਜੈਕਾਰਾ, ਸੋਹੰ ਢੋਲਾ ਆਪ ਸੁਣਾਇੰਦਾ। ਇਕੋ ਬੋਲਾ ਏਕੰਕਾਰਾ, ਏਕਾ ਏਕ ਜਣਾਇੰਦਾ। ਪਾਰਬ੍ਰਹਮ ਬ੍ਰਹਮ ਵੇਖਣਹਾਰਾ, ਪੇਖ ਪੇਖ ਆਪਣਾ ਰੰਗ ਰੰਗਾਇੰਦਾ। ਇਕੋ ਵਣਜ ਇਕ ਵਣਜਾਰਾ, ਸਤਿਗੁਰ ਸਾਚਾ ਹੱਟ ਚਲਾਇੰਦਾ। ਸ੍ਰਿਸ਼ਟ ਸਬਾਈ ਦਏ ਹੁਲਾਰਾ, ਅਧਰ ਉਦਰ ਦਇਆ ਕਮਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਹਰਿ ਕਾ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਰਨਾਈ ਇਕ ਜਣਾਇੰਦਾ। ਸਚ ਸਰਨਾਈ ਹਰਿ ਸਤਿਗੁਰ ਚਰਨ, ਦੂਸਰ ਓਟ ਨਾ ਕੋਇ ਰਖਾਈਆ। ਜਨ ਭਗਤਾਂ ਖੋਲ੍ਹੇ ਹਰਨ ਫਰਨ, ਨੇਤਰ ਨੈਣ ਨੈਣ ਰੁਸ਼ਨਾਈਆ। ਭਓ ਚੁਕਾਏ ਮਰਨ ਡਰਨ, ਮਰਨ ਡਰਨ ਨਾ ਕੋਇ ਜਣਾਈਆ। ਦੀਨ ਦਿਆਲ ਤਰਨੀ ਤਰਨ, ਤਾਰਨਹਾਰਾ ਵੇਖ ਵਖਾਈਆ। ਕਰੇ ਖੇਲ ਭੰਨਣ ਘੜਨ, ਘੜਨ ਭੰਨਣ ਆਪਣੀ ਕਾਰ ਕਮਾਈਆ। ਸੰਤ ਸੁਹੇਲੇ ਆਇਆ ਫੜਨ, ਨਿਰਗੁਣ ਨਿਰਗੁਣ ਫੇਰਾ ਪਾਈਆ। ਸਚ ਮਹੱਲੇ ਆਇਆ ਚੜ੍ਹਨ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਇਕੋ ਅੱਖਰ ਆਇਆ ਪੜ੍ਹਨ, ਆਤਮ ਪਰਮਾਤਮ ਕਰੇ ਪੜ੍ਹਾਈਆ। ਭਾਗ ਲਗਾਏ ਧੌਲ ਧਰਨ, ਧਰਤੀ ਧਵਲ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਖੇਲ ਕਰਾਈਆ। ਸਤਿ ਸਤਿਵਾਦੀ ਸਾਚਾ ਮੀਤਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਆਦਿ ਜੁਗਾਦੀ ਠਾਂਡਾ ਸੀਤਾ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਸਦਾ ਸੁਹੇਲਾ ਇਕ ਅਤੀਤਾ, ਏਕਓਅੰਕਾਰਾ ਰੰਗ ਰੰਗਾਇੰਦਾ। ਆਦਿ ਨਿਰੰਜਣ ਹਰਿ ਹਰਿ ਮੀਤਾ, ਮਿੱਤਰ ਪਿਆਰਾ ਖੇਲ ਵਖਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਧਾਮ ਅਨਡੀਠਾ, ਅਨਡਿਠੜੀ ਕਾਰ ਆਪ ਕਮਾਇੰਦਾ। ਸ੍ਰੀ ਭਗਵਾਨ ਕੌੜਾ ਕਰੇ ਮਿੱਠਾ ਰੀਠਾ, ਅੰਮ੍ਰਿਤ ਰਸ ਰਸ ਚੁਆਇੰਦਾ।

ਪਾਰਬ੍ਰਹਮ ਆਦਿ ਜੁਗਾਦਿ ਜੁਗ ਜੁਗ ਜਾਣੇ ਆਪਣੀ ਰੀਤਾ, ਜਿਉਂ ਭਾਵੇ ਤਿਉਂ ਕਾਰ ਕਮਾਇੰਦਾ। ਕਲਜੁਗ ਅੰਤਮ ਵੇਲਾ ਬੀਤਾ, ਬੀਤੀ ਕਹਾਣੀ ਨਾ ਕੋਇ ਸੁਣਾਇੰਦਾ। ਨਾਤਾ ਤੁੱਟਾ ਮੰਦਰ ਮਸੀਤਾ, ਮਸਜਿਦ ਮੇਲ ਨਾ ਕੋਇ ਮਿਲਾਇੰਦਾ। ਜਗਤ ਅਗਨੀ ਤਪੇ ਅੰਗੀਠਾ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰਾ ਦੇਣਾ ਤੇਰੇ ਨੈਣਾਂ ਤੇਰੇ ਝੋਲੀ ਪਾਇੰਦਾ। ਤੇਰੀ ਝੋਲੀ ਹਰਿ ਜੂ ਭਰ, ਭਰਮ ਦਏ ਚੁਕਾਈਆ। ਅੰਤਮ ਲੇਖਾ ਗਿਆ ਹਰ, ਹਰਿ ਜੂ ਰਿਹਾ ਸੁਣਾਈਆ। ਚੌਦਾਂ ਤਬਕ ਵੇਖ ਖੜ, ਚੌਦਾਂ ਲੋਕ ਨਾ ਕੋਇ ਰੁਸ਼ਨਾਈਆ। ਚੌਦਾਂ ਵਿਦਿਆ ਵੇਖ ਪੜ੍ਹ, ਬ੍ਰਹਮ ਗਿਆਨ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਜ਼ਾਈਆ। ਚੌਦਾਂ ਲੋਕ ਚੌਦਾਂ ਤਬਕ, ਚੌਦਸ ਚੰਦ ਨਜ਼ਰ ਨਾ ਆਇੰਦਾ। ਚਾਰ ਜੁਗ ਜੋ ਪੜ੍ਹਿਆ ਸਬਕ, ਸਿਫ਼ਰਾ ਰੂਪ ਸਰਬ ਵਖਾਇੰਦਾ। ਪੁਰਖ ਅਬਿਨਾਸ਼ੀ ਨਿਰਗੁਣ ਰੂਪ ਸਤਿ ਸਰੂਪ ਨਿਰਾਕਾਰ ਏਕਓਅੰਕਾਰ ਇਕ ਇਕੱਲਾ ਆਇਆ ਪਰਤ, ਪਰਤੀਨਿਧ ਆਪ ਅਖਵਾਇੰਦਾ। ਭਾਗ ਲਗਾਏ ਉਪਰ ਧਰਤ, ਧਰਨੀ ਧਰਤ ਧਵਲ ਆਪ ਸੁਹਾਇੰਦਾ। ਚਾਰ ਯੁਗ ਦਾ ਲਾਹੇ ਕਰਜ਼, ਮਕਰੂਜ਼ ਨਜ਼ਰ ਕੋਇ ਨਾ ਆਇੰਦਾ। ਆਪਣਾ ਪੂਰਾ ਕਰੇ ਫ਼ਰਜ਼, ਲੱਖ ਚੁਰਾਸੀ ਫਾਸੀ ਤਨ ਟਿਕਾਇੰਦਾ। ਦੋ ਜਹਾਨਾਂ ਇਕੋ ਰਾਗ ਸੁਣਾਏ ਤਰਜ਼, ਤਾਲ ਤਲਵਾੜਾ ਆਪ ਵਜਾਇੰਦਾ। ਪਾਰਬ੍ਰਹਮ ਬ੍ਰਹਮ ਲਏ ਵਰਜ, ਨਵ ਨੌਂ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਬੰਧਾਇੰਦਾ। ਸਤਿਜੁਗ ਬੰਨ੍ਹੇ ਧਾਰ ਪ੍ਰਭ, ਦੀਨਨ ਆਪਣੀ ਦਇਆ ਕਮਾਈਆ । ਜੁਗ ਚੌਕੜੀ ਵਿਛੜੇ ਲੱਭ, ਕਲਜੁਗ ਅੰਤਮ ਮੇਲ ਮਿਲਾਈਆ। ਅੰਮ੍ਰਿਤ ਝਿਰਨਾ ਕਵਲ ਨਭ, ਕਵਲ ਮੁਖ ਭੁਵਾਈਆ। ਸੰਤ ਸੁਹੇਲੇ ਘਰ ਸਾਚੇ ਸੱਦ, ਸੱਦਾ ਇਕੋ ਨਾਮ ਲਗਾਈਆ। ਨੌਂ ਦਵਾਰੇ ਪਾਰ ਹੱਦ, ਸੁਖਮਨ ਟੇਢੀ ਬੰਕ ਟਪਾਈਆ। ਈੜਾ ਪਿੰਗਲ ਮੂੰਹ ਦੇ ਭਾਰ ਸੱਟ, ਕਰੇ ਖੇਲ ਬੇਪਰਵਾਹੀਆ। ਅੰਦਰ ਬਾਹਰ ਗੁਪਤ ਜ਼ਾਹਰ ਸਗਲਾ ਸੰਗ ਸਾਹਿਬ ਸਮਰਥ, ਨਿਰਗੁਣ ਸਾਚਾ ਸੰਗ ਰਖਾਈਆ। ਅਨਹਦ ਸ਼ਬਦ ਸੁਣਾਏ ਅਨਾਦ ਅਨਹਤ, ਏਕਾ ਰਾਗ ਅਲਾਈਆ। ਨਿਰਗੁਣ ਨੂਰ ਕਰ ਪਰਕਾਸ਼, ਜੋਤ ਨਿਰੰਜਣ ਨੂਰ ਰੁਸ਼ਨਾਈਆ। ਸੁਰਤ ਸਵਾਣੀ ਸ਼ਬਦੀ ਦਾਸ, ਸਤਿਗੁਰ ਹਾਣੀ ਮੇਲ ਮਿਲਾਈਆ। ਨਾਤਾ ਤੋੜ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਚਰਨਾਂ ਹੇਠ ਰਖਾਈਆ। ਬ੍ਰਹਮ ਪਾਰਬ੍ਰਹਮ ਕਰੇ ਨਿਵਾਸ, ਸਚ ਸਿੰਘਾਸਣ ਸੋਭਾ ਪਾਈਆ। ਸਾਚੇ ਮੰਡਲ ਸਾਚੀ ਰਾਸ, ਗੋਪੀ ਕਾਹਨ ਆਪ ਨਚਾਈਆ। ਬ੍ਰਹਮ ਤੇਰੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਕਲਜੁਗ ਦੇਵੇ ਅੰਤ ਧਰਵਾਸ, ਸਤਿਜੁਗ ਸਾਚਾ ਰਾਹ ਚਲਾਈਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਗਾਏ ਰਸਨ ਸਵਾਸ, ਸੋਹੰ ਢੋਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਨਾਤਾ ਜੋੜ ਜੁੜਾਈਆ। ਆਤਮ ਪਰਮਾਤਮ ਜੋੜੇ ਨਾਤਾ, ਹਰਿ ਸਤਿਗੁਰ ਦਇਆ ਕਮਾਇੰਦਾ। ਜਨ ਭਗਤ ਰਖਾਏ ਉਤਮ ਜ਼ਾਤਾ, ਵਰਨ ਬਰਨ ਨਾ ਵੰਡ ਵੰਡਾਇੰਦਾ। ਸ਼ਬਦ ਅਗੰਮੀ ਸਚ ਸੁਣਾਏ ਗਾਥਾ, ਮਕਤਬ ਪੜ੍ਹਨ ਕੋਇ ਨਾ ਜਾਇੰਦਾ। ਮੰਦਰ ਅੰਦਰ ਸੁਹਾਏ ਸਾਢੇ ਤਿੰਨ ਤਿੰਨ ਹਾਥਾ, ਘਰ ਘਰ ਵਿਚ ਡੇਰਾ ਲਾਇੰਦਾ। ਬ੍ਰਹਮ ਪਾਰਬ੍ਰਹਮ ਕਰੇ ਪੂਜਾ ਪਾਠਾ, ਅੱਖਰ ਅੱਖਰ ਨਾ ਕੋਇ ਪੜ੍ਹਾਇੰਦਾ। ਸੋਵਤ ਜਾਗਤ ਊਠਤ ਬੈਠਤ ਆਪ ਸੁਣਾਏ ਆਪਣਾ ਸਾਕਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ।

ਬੱਤੀ ਦੰਦ ਨਾ ਪਾਏ ਬਾਤਾਂ, ਬਿਨ ਦੰਦਾਂ ਆਪਣਾ ਨਾਉਂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣਾ ਰਾਹ ਚਲਾਇੰਦਾ। ਸਮਰਥ ਚਲਾਏ ਏਕਾ ਰਾਹ, ਰਹਿਬਰ ਇਕ ਅਖਵਾਈਆ। ਕੂੜੀ ਕਿਰਿਆ ਦਏ ਖਪਾ, ਸਤਿਜੁਗ ਸਾਚਾ ਘਰ ਵਖਾਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਕੋਈ ਰਹਿਣਾ ਨਾ, ਨੌਂ ਖੰਡ ਪ੍ਰਿਥਮੀ ਕਰੇ ਸਫ਼ਾਈਆ। ਮੰਦਰ ਮਸਜਦ ਗੁਰੂਦਵਾਰ ਸ਼ਿਵਦਵਾਲੇ ਮੱਠ ਕਿਸੇ ਬਹਿਣਾ ਨਾ, ਬਹਿ ਬਹਿ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਆਂ ਦਾ ਇਕੋ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਸਾਚੇ ਹੱਟ, ਹਰਿ ਸਤਿਗੁਰ ਆਪ ਖੁਲ੍ਹਾਇੰਦਾ। ਵਸਤ ਅਮੋਲਕ ਅੰਦਰ ਵਥ, ਨਿਰਗੁਣ ਸਰਗੁਣ ਆਪ ਜਣਾਇੰਦਾ। ਆਤਮ ਪਰਮਾਤਮ ਮਾਰਗ ਦੇਵੇ ਦੱਸ, ਔਝੜ ਰਾਹ ਨਾ ਕੋਇ ਵਖਾਇੰਦਾ। ਬ੍ਰਹਮ ਪਾਰਬ੍ਰਹਮ ਮੇਲਾ ਹੱਸ ਹੱਸ, ਸੋਹੰ ਹੰਸਾ ਮੁਖ ਸਾਲਾਹਿੰਦਾ। ਤੀਰ ਅਣਿਆਲਾ ਮਾਰੇ ਕਸ, ਤਿਖੀ ਮੁਖੀ ਧਾਰ ਬੰਧਾਇੰਦਾ। ਭਗਤ ਭਗਵੰਤ ਇਕ ਦੂਜੇ ਦਾ ਗੌਣ ਜਸ, ਬਿਨ ਭਗਤਾਂ ਭਗਵਨ ਕੰਮ ਕਿਸੇ ਨਾ ਆਇੰਦਾ। ਪੰਧ ਮੁਕਾਵਣ ਨੱਸ ਨੱਸ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਖਾਣੀ ਬਾਣੀ ਰਸਨਾ ਰਸ, ਰਸਨਾ ਜਿਹਵਾ ਸਿਫ਼ਤ ਸਾਲਾਹਿੰਦਾ। ਜਿਸ ਹਿਰਦੇ ਅੰਦਰ ਸਤਿਗੁਰ ਪੂਰਾ ਜਾਏ ਵਸ, ਲਿਖਣ ਪੜ੍ਹਨ ਪੰਧ ਮੁਕਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਮਿਟਾਇੰਦਾ। ਆਤਮ ਪਰਮਾਤਮ ਭੋਗ ਬਲਾਸ, ਸਾਚੀ ਸੇਜਾ ਆਪ ਹੰਢਾਇੰਦਾ। ਪਾਰਬ੍ਰਹਮ ਬ੍ਰਹਮ ਵਸੇ ਪਾਸ, ਘਰ ਸਾਚੇ ਡੇਰਾ ਲਾਇੰਦਾ। ਸੋਹੰ ਸ਼ਬਦ ਸਤਿਜੁਗ ਦਾਤ, ਦਾਤਾ ਦਾਨੀ ਆਪ ਵਰਤਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਰੱਖੀ ਆਪਣੇ ਖਾਤ, ਬਿਨ ਗੁਰੂ ਪੀਰ ਖਾਤਾ ਨਾ ਕਿਸੇ ਵਖਾਇੰਦਾ। ਕਲਜੁਗ ਅੰਤਮ ਸਭ ਦਾ ਪੜ੍ਹ ਕੇ ਫ਼ਾਤਿਆ ਫ਼ਾਤ, ਫ਼ਤਹਿ ਡੰਕਾ ਨਾਮ ਵਜਾਇੰਦਾ। ਸ਼ਾਹ ਸੁਲਤਾਨਾਂ ਦੇਵਣਹਾਰਾ ਆਬ ਹਯਾਤ, ਅੰਮ੍ਰਿਤ ਰਸ ਮੁਖ ਚੁਆਇੰਦਾ। ਵਸਣਹਾਰਾ ਕਾਇਨਾਤ, ਕਲਮਾ ਆਪਣਾ ਨਾਉਂ ਦ੍ਰਿੜਾਇੰਦਾ। ਰਾਮ ਕ੍ਰਿਸ਼ਨ ਏਕਾ ਜ਼ਾਤ, ਨਾਨਕ ਗੋਬਿੰਦ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਸਾਚਾ ਮੰਤਰ ਨਮੋ ਸਤਿ, ਸੋ ਪੁਰਖ ਨਿਰੰਜਣ ਆਪ ਦ੍ਰਿੜਾਈਆ। ਹੰ ਬ੍ਰਹਮ ਇਕੋ ਤਤ, ਤਤਵ ਵੇਤਾ ਮੇਲ ਮਿਲਾਈਆ। ਹੱਡ ਮਾਸ ਨਾੜੀ ਨਾ ਕੋਇ ਰੱਤ, ਰੱਤੀ ਰੱਤ ਨਾ ਕੋਇ ਵਖਾਈਆ। ਆਪੇ ਜਾਣੇ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਈਆ। ਆਪਣਾ ਬੀਜ ਆਪੇ ਘੱਤ, ਫੁੱਲ ਫਲਵਾੜੀ ਆਪ ਮਹਿਕਾਈਆ। ਬ੍ਰਹਮੇ ਵੇਤੇ ਖੋਲ੍ਹਿਆ ਹੱਟ, ਲੱਖ ਚੁਰਾਸੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਮੇਲਾ ਸਰਗੁਣ ਚੇਲਾ, ਚੇਲਾ ਗੁਰ ਲੇਖਾ ਜਾਣੇ ਲਿਖਿਆ ਧੁਰ, ਧੁਰ ਲਹਿਣਾ ਆਪਣੇ ਹੱਥ ਰਖਾਈਆ। ਧੁਰ ਲਹਿਣਾ ਲਹਿਣੇਦਾਰ, ਪਰਵਰਦਿਗਾਰ ਆਪ ਅਖਵਾਇੰਦਾ। ਸਦੀ ਚੌਧਵੀਂ ਕਰ ਕਰ ਪਾਰ, ਏਕਾ ਚੌਕਾ ਜੋੜ ਜੁੜਾਇੰਦਾ। ਪਹਿਲੇ ਘਰ ਵਸੇ ਕਰਤਾਰ, ਚੌਥੇ ਪਦ ਗੁਰਮੁਖ ਮੇਲ ਮਿਲਾਇੰਦਾ। ਪੀਰ ਪੈਗ਼ੰਬਰ ਕਰ ਤਿਆਰ, ਅਧਵਿਚਕਾਰੇ ਸਿਫ਼ਤ ਸਾਲਾਹਿੰਦਾ। ਅਲਫ਼ ਯੇ ਦੇ ਆਧਾਰ, ਹਰਫ਼ ਬਹਰਫ਼ ਆਪ ਸਮਝਾਇੰਦਾ। ਹਮਜ਼ਾ ਕੋਇ ਨਾ ਪਾਵੇ ਸਾਰ, ਇਸਤਰੀ ਪੁਰਸ਼ ਨਾ ਰੂਪ ਵਟਾਇੰਦਾ। ਖ਼ਾਵੰਦ ਬੀਵੀ ਨਾ ਕੋਇ ਆਧਾਰ, ਮੀਆਂ ਰੰਗ ਨਾ ਕੋਇ ਰੰਗਾਇੰਦਾ। ਅੱਲਾ ਰਾਣੀ ਨਾ ਕੋਇ ਸ਼ੰਗਾਰ, ਸ਼ਾਹੋ ਭੇਵ ਕੋਇ ਨਾ ਆਇੰਦਾ। ਕਲਜੁਗ ਅੰਤਮ ਸਾਰੇ ਰੋਵਣ ਜ਼ਾਰੋ ਜ਼ਾਰ,

ਧੀਰਜ ਧੀਰ ਨਾ ਕੋਇ ਧਰਾਇੰਦਾ। ਪਰਗਟ ਹੋਏ ਆਪ ਨਿਰੰਕਾਰ, ਨਿਰਗੁਣ ਆਪਣਾ ਖੇਲ ਵਖਾਇੰਦਾ। ਸਤਿਜੁਗ ਸਚ ਕਰੇ ਵਿਹਾਰ, ਬਿਵਹਾਰੀ ਆਪਣਾ ਰਾਹ ਚਲਾਇੰਦਾ। ਪਿਛਲਾ ਲੇਖਾ ਦਏ ਨਿਵਾਰ, ਭਰਮ ਭੁਲੇਖਾ ਸਰਬ ਕਢਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਕੱਠੇ ਕਰ ਇਕ ਦਵਾਰ, ਸਚਖੰਡ ਆਪਣੇ ਚਰਨਾਂ ਹੇਠ ਰਖਾਇੰਦਾ। ਬਿਨ ਹੁਕਮ ਕੋਇ ਨਾ ਜਾਏ ਵਿਚ ਸੰਸਾਰ, ਦੀਨ ਮਜ਼੍ਹਬ ਨਾ ਕੋਇ ਪਿਆਰ, ਸ਼ਰਅ ਸ਼ਰੀਅਤ ਨਾ ਰੰਗ ਰੰਗਾਇੰਦਾ। ਅੰਤਮ ਸਭ ਦੇ ਬਸਤਰ ਦੇਵੇ ਪਾੜ, ਕਲਜੁਗ ਅਗਨੀ ਦੇਵੇ ਸਾੜ, ਤਤਵ ਤਤ ਤਤ ਤਪਾਇੰਦਾ। ਅੱਗੇ ਮਾਰਗ ਲਾਏ ਸੁਖਾਲ, ਏਕਾ ਘਰ ਬਹਾਏ ਸ਼ਾਹ ਕੰਗਾਲ, ਸ਼ਾਹ ਕੰਗਾਲ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੇਵਣਹਾਰਾ ਦਾਨ, ਵਸਤ ਅਮੋਲਕ ਲੱਖ ਚੁਰਾਸੀ ਕਾਇਆ ਗੋਲਕ ਘਰ ਘਰ ਦਰ ਦਰ ਅੰਦਰ ਮੰਦਰ ਨਾਮ ਨਿਧਾਨਾ ਸ੍ਰੀ ਭਗਵਾਨਾ ਸੋਹੰ ਢੋਲਾ ਬਦਲੇ ਚੋਲਾ ਚੁਕਾਏ ਪਰਦਾ ਉਹਲਾ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਸੱਚਾ ਵੇਸ, ਵਿਸ਼ਵ ਆਪਣਾ ਖੇਲ ਕਰਾਇੰਦਾ। ਏਥੇ ਓਥੇ ਸਤਿ ਸੰਦੇਸ, ਸਤਿ ਸਤਿਵਾਦੀ ਆਪ ਜਣਾਇੰਦਾ। ਜੁਗ ਚੌਕੜੀ ਚਲੇ ਨਾ ਕੋਇ ਪੇਸ਼, ਸੀਸ ਅੱਗੇ ਨਾ ਕੋਇ ਉਠਾਇੰਦਾ। ਦਰ ਮੰਗਣ ਵਿਸ਼ਨ ਬ੍ਰਹਮਾ ਮਹੇਸ਼, ਕੋਟਨ ਕੋਟ ਝੋਲੀ ਡਾਹਿੰਦਾ। ਨਿਰਗੁਣ ਦਾਤਾ ਆਦਿ ਜੁਗਾਦਿ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਇੰਦਾ। ਮੁਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ ਨਾ ਮੂੰਡ ਮੁੰਡਾਇੰਦਾ। ਤਖ਼ਤ ਨਿਵਾਸੀ ਸਚ ਨਰੇਸ਼, ਨਰ ਨਰਾਇਣ ਆਪ ਅਖਵਾਇੰਦਾ। ਸਤਿਜੁਗ ਦੇਵੇ ਸਚ ਸੰਦੇਸ, ਸੋਹੰ ਮੰਤਰ ਇਕ ਦ੍ਰਿੜਾਇੰਦਾ। ਆਤਮ ਪਰਮਾਤਮ ਸਦਾ ਵਸ਼ੇਸ਼, ਵਿਸ਼ਵ ਆਪਣਾ ਰੰਗ ਰੰਗਾਇੰਦਾ। ਜਿਸ ਦੀ ਮਹਿਮਾ ਕਰੇ ਸਹੰਸਰ ਮੁਖ ਸ਼ੇਸ਼, ਸੋ ਸ਼ੇਸ਼ ਸਾਂਗੋ ਪਾਂਗ ਰੂਪ ਵਟਾਇੰਦਾ। ਤਿਸ ਸਾਹਿਬ ਸਰਬ ਆਦੇਸ, ਆਦਿ ਜੁਗਾਦਿ ਜੁਗ ਜੁਗੰਤਰ ਜੁਗ ਜੁਗ ਪੀਰ ਪੈਗ਼ੰਬਰ ਗੁਰ ਅਵਤਾਰ ਹਰਿ ਨਿਰੰਕਾਰ ਚਰਨ ਕਵਲ ਸੀਸ ਝੁਕਾਇੰਦਾ। ਸੋ ਸਾਹਿਬ ਹੁਕਮੀ ਹੁਕਮ ਕਰੇ ਵਰਤਾਰ, ਸਤਿਜੁਗ ਸਾਚੀ ਬੰਨ੍ਹੇ ਧਾਰ, ਆਤਮ ਪਰਮਾਤਮ ਕਰੇ ਪਿਆਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੁਰਸ਼ ਨਾਰੀ ਇਕ ਗਿਆਨ, ਨਾਰੀ ਪੁਰਸ਼ ਇਕ ਮਕਾਨ, ਪੁਰਸ਼ ਨਾਰੀ ਇਕ ਭਗਵਾਨ, ਨਾਰੀ ਪੁਰਖ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਜਿਸ ਜਨ ਮਿਲਿਆ ਆਪ ਭਗਵਾਨ, ਤਿਸ ਲਹਿਣਾ ਦੇਣਾ ਦਏ ਮੁਕਾਈਆ। ਲੱਖ ਚੁਰਾਸੀ ਚੁੱਕੇ ਕਾਣ, ਰਾਏ ਧਰਮ ਨਾ ਦਏ ਸਜ਼ਾਈਆ। ਅੰਤਮ ਮੇਲਾ ਮੇਲੇ ਆਣ, ਜੋਤੀ ਜੋਤ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਚੀ ਰਾਸੀ ਮੰਡਲ ਮੰਡਪ ਦੋ ਜਹਾਨ, ਗੋਪੀ ਕਾਹਨ ਆਪ ਨਚਾਈਆ।