ਪੁਸਤਕਾਲਾਭਾਗ ੧੨

੨੦ ਭਾਦਰੋਂ ੨੦੧੯ ਬਿਕ੍ਰਮੀ ਗੁਰਨਾਮ ਸਿੰਘ ਦੇ ਗ੍ਰਹਿ ਪੰਜ ਗਰਾਈਂ ਜ਼ਿਲਾ ਫਿਰੋਜ਼ਪੁਰ

ਆਦਿ ਜੁਗਾਦੀ ਇਕ ਭਗਵਾਨ, ਹਰਿ ਜੁਗ ਜੁਗ ਖੇਲ ਕਰਾਇੰਦਾ। ਆਦਿ ਜੁਗਾਦੀ ਇਕ ਨਿਸ਼ਾਨ, ਹਰਿ ਜੁਗ ਜੁਗ ਆਪ ਝੁਲਾਇੰਦਾ। ਆਦਿ ਜੁਗਾਦੀ ਇਕ ਗਿਆਨ, ਹਰਿ ਜੁਗ ਜੁਗ ਆਪ ਪੜ੍ਹਾਇੰਦਾ। ਆਦਿ ਜੁਗਾਦੀ ਇਕੋ ਦਾਨ, ਹਰਿ ਜੁਗ ਜੁਗ ਆਪ ਵਰਤਾਇੰਦਾ। ਆਦਿ

ਜੁਗਾਦੀ ਇਕੋ ਰਾਮ, ਜੁਗ ਜੁਗ ਵੇਸ ਵਟਾਇੰਦਾ। ਆਦਿ ਜੁਗਾਦੀ ਏਕਾ ਸ਼ਾਮ, ਜੁਗ ਜੁਗ ਰਾਸ ਰਚਾਇੰਦਾ। ਆਦਿ ਜੁਗਾਦੀ ਇਕ ਪੈਗ਼ਾਮ, ਪੀਰ ਪੈਗ਼ੰਬਰ ਆਪ ਸੁਣਾਇੰਦਾ। ਆਦਿ ਜੁਗਾਦੀ ਇਕ ਅਮਾਮ, ਈਸਾ ਮੂਸਾ ਨਾਉਂ ਧਰਾਇੰਦਾ। ਆਦਿ ਜੁਗਾਦੀ ਇਕ ਇਸਲਾਮ, ਇਸਮ ਆਜ਼ਮ ਭੇਵ ਵਖਾਇੰਦਾ। ਆਦਿ ਜੁਗਾਦੀ ਏਕਾ ਕਾਮ, ਹਰਿ ਕਰਤਾ ਆਪ ਕਰਾਇੰਦਾ। ਆਦਿ ਜੁਗਾਦੀ ਇਕ ਜਵਾਨ, ਬਲ ਆਪਣਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਆਦਿ ਜੁਗਾਦੀ ਏਕਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਆਦਿ ਜੁਗਾਦੀ ਏਕਾ ਰੀਤ, ਜੁਗ ਜੁਗ ਆਪ ਚਲਾਈਆ। ਆਦਿ ਜੁਗਾਦੀ ਏਕਾ ਗੀਤ, ਸੋਹਲਾ ਢੋਲਾ ਮਾਤ ਪਰਗਟਾਈਆ । ਆਦਿ ਜੁਗਾਦੀ ਖੇਲ ਅਨਡੀਠ, ਨਿਰਗੁਣ ਸਰਗੁਣ ਦਏ ਸਮਝਾਈਆ। ਆਦਿ ਜੁਗਾਦੀ ਵਸੇ ਚੀਤ, ਚੇਤਨ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਜੁਗਾਦੀ ਏਕਾ ਗੁਰ, ਹਰਿ ਸਤਿਗੁਰ ਨਾਉਂ ਧਰਾਇੰਦਾ। ਆਦਿ ਜੁਗਾਦੀ ਏਕਾ ਸੁਰ, ਦੇਵਤ ਸੁਰ ਵੇਖ ਵਖਾਇੰਦਾ। ਆਦਿ ਜੁਗਾਦੀ ਲੇਖਾ ਧੁਰ, ਧੁਰ ਮਸਤਕ ਆਪ ਜਣਾਇੰਦਾ। ਆਦਿ ਜੁਗਾਦੀ ਜਾਏ ਬਹੁੜ, ਜੁਗ ਜੁਗ ਮੇਲ ਮਿਲਾਇੰਦਾ। ਆਦਿ ਜੁਗਾਦੀ ਏਕਾ ਪੌੜ, ਦੋ ਜਹਾਨਾਂ ਆਪ ਲਗਾਇੰਦਾ। ਆਦਿ ਜੁਗਾਦੀ ਵੇਖਣਹਾਰਾ ਮਿੱਠਾ ਕੌੜ, ਲੱਖ ਚੁਰਾਸੀ ਫੋਲ ਫੋਲਾਇੰਦਾ। ਆਦਿ ਜੁਗਾਦੀ ਮਿਟਾਏ ਔੜ, ਜਨ ਭਗਤਾਂ ਅੰਮ੍ਰਿਤ ਰਸ ਚਖਾਇੰਦਾ। ਆਦਿ ਜੁਗਾਦੀ ਰਿਹਾ ਦੌੜ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਚਲਾਇੰਦਾ। ਆਦਿ ਜੁਗਾਦੀ ਆਪਣਾ ਨਾਉਂ, ਨਾਉਂ ਨਿਰੰਕਾਰਾ ਆਪ ਜਣਾਈਆ। ਆਦਿ ਜੁਗਾਦੀ ਏਕਾ ਪਿਤਾ ਏਕਾ ਮਾਉਂ, ਲੱਖ ਚੁਰਾਸੀ ਗੋਦ ਬਹਾਈਆ। ਆਦਿ ਜੁਗਾਦੀ ਦੇਵਣਹਾਰਾ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦੀ ਏਕਾ ਏਕ ਅਗੰਮ ਅਥਾਹੋਂ, ਬੇਪਰਵਾਹ ਆਪਣੀ ਕਲ ਧਰਾਈਆ। ਆਦਿ ਜੁਗਾਦੀ ਏਕਾ ਕਰੇ ਪਸਾਉ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਆਦਿ ਜੁਗਾਦੀ ਇਕ ਵਸਾਏ ਸਾਚਾ ਥਾਉਂ, ਦਰਗਹਿ ਸਾਚੀ ਦਏ ਵਡਿਆਈਆ। ਆਦਿ ਜੁਗਾਦੀ ਹੰਸ ਬਣਾਏ ਫੜ ਫੜ ਕਾਉਂ, ਕਾਗੋਂ ਹੰਸ ਉਡਾਈਆ। ਆਦਿ ਜੁਗਾਦੀ ਜੁਗ ਜੁਗ ਕਰੇ ਸਚ ਨਿਆਉਂ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਆਦਿ ਜੁਗਾਦਿ ਪੁਰਖ ਸਮਰਥ, ਸਮਰਥ ਆਪਣੀ ਖੇਲ ਕਰਾਇੰਦਾ। ਨਿਰਗੁਣ ਨੂਰ ਕਰ ਪਰਗਟ, ਪਰਗਟ ਆਪਣਾ ਰੰਗ ਰੰਗਾਇੰਦਾ। ਲੇਖਾ ਜਾਣੇ ਰਾਮਾ ਦਸਰਥ, ਦਹਿ ਦਿਸ਼ਾ ਭੇਵ ਖੁਲ੍ਹਾਇੰਦਾ। ਭੇਵ ਚੁਕਾਏ ਤ੍ਰਿਲੋਕੀ ਨਥ, ਨਾਥ ਅਨਾਥਾ ਦਇਆ ਕਮਾਇੰਦਾ। ਸੇਵਕ ਸੇਵਾਦਾਰ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਭਗਤ ਭਗਵਾਨ ਸਮਾਂ ਦੱਸ, ਬੋਧ ਅਗਾਧ ਆਪ ਸਮਝਾਇੰਦਾ। ਗੀਤਾ ਗਿਆਨ ਗਿਆਨ ਅਕੱਥ, ਕਥ ਕਥਨੀ ਨਾ ਕੋਇ ਕਥਾਇੰਦਾ। ਹਰਿ ਸੰਤਨ ਹਿਰਦੇ ਆਪੇ ਵਸ, ਹਰਿ ਮੰਤਰ ਨਾਮ ਦ੍ਰਿੜਾਇੰਦਾ। ਭਗਤ ਭਗਵਾਨ ਹੋਏ ਵਸ, ਬੇਵਸ ਆਪਣਾ ਬਲ ਨਾ ਕੋਇ ਜਣਾਇੰਦਾ। ਪ੍ਰੇਮ ਪਿਆਰ ਅੰਦਰ ਜਾਏ ਫਸ, ਰੱਸੀ ਡੋਰ ਨਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਾਰ ਕਰਾਇੰਦਾ। ਆਦਿ ਜੁਗਾਦਿ ਭਗਤ ਭਗਵੰਤ, ਏਕਾ ਓਟ ਰਖਾਈਆ। ਆਦਿ ਜੁਗਾਦਿ ਸਾਚੇ ਸੰਤ, ਹਰਿ ਸਤਿਗੁਰ

ਮੇਲ ਮਿਲਾਈਆ। ਆਦਿ ਜੁਗਾਦਿ ਗੁਰਮੁਖ ਬਣਾਏ ਬਣਤ, ਗੁਰ ਗੁਰ ਆਪਣੀ ਬੂਝ ਬੁਝਾਈਆ। ਆਦਿ ਜੁਗਾਦਿ ਗੁਰਸਿਖ ਮਹਿਮਾ ਗਾਏ ਅਗਣਤ, ਲਿਖ ਲਿਖ ਲੇਖਾ ਦਏ ਜਣਾਈਆ। ਆਦਿ ਜੁਗਾਦਿ ਖੇਲੇ ਖੇਲ ਨਾਰੀ ਕੰਤ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਕਾਇਆ ਚੋਲਾ ਰੰਗੇ ਬਸੰਤ, ਰੰਗ ਮਜੀਠੀ ਇਕ ਰਖਾਈਆ। ਆਦਿ ਜੁਗਾਦਿ ਗੜ੍ਹ ਤੋੜੇ ਹਉਮੇ ਹੰਗਤ, ਹਉਮੇ ਰੋਗ ਦਏ ਗੁਆਈਆ। ਆਦਿ ਜੁਗਾਦਿ ਗ਼ਰੀਬ ਨਿਮਾਣਿਆਂ ਕੱਟੇ ਭੁੱਖ ਨੰਗਤ, ਭੁਖਿਆਂ ਨੰਗਿਆਂ ਗਲੇ ਲਗਾਈਆ। ਆਦਿ ਜੁਗਾਦਿ ਹਰਿਜਨ ਮੇਲੇ ਸਾਚੀ ਸੰਗਤ, ਸਗਲਾ ਸੰਗ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਮ ਪਰਗਟਾਈਆ। ਆਦਿ ਜੁਗਾਦਿ ਨਾਉਂ ਅਪਾਰਾ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਚਤੁਰਭੁਜ ਹੋ ਉਜਿਆਰਾ, ਭੇਵ ਅਭੇਵ ਆਪ ਖੁਲ੍ਹਾਇੰਦਾ। ਆਦਿ ਸ਼ਕਤ ਨੂਰ ਨਿਰੰਕਾਰਾ, ਨਿਰਗੁਣ ਆਪਣਾ ਨੂਰ ਧਰਾਇੰਦਾ। ਪਰਵਰਦਿਗਾਰ ਸਾਂਝਾ ਯਾਰਾ, ਲਾਸ਼ਰੀਕ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਆਪਣਾ ਨਾਉਂ ਧਰਾਇੰਦਾ। ਜੁਗ ਕਰਤਾ ਹਰਿ ਜੂ ਨਾਉਂ ਰੱਖ, ਜੁਗ ਜੁਗ ਖੇਲ ਕਰਾਈਆ। ਗੁਰ ਅਵਤਾਰ ਹੋ ਪਰਤੱਖ, ਪਾਰਬ੍ਰਹਮ ਪ੍ਰਭ ਪਰਦਾ ਲਾਹੀਆ। ਸ੍ਰਿਸ਼ਟ ਸਬਾਈ ਮਾਰਗ ਦੱਸ, ਜੀਵ ਜੰਤ ਏਕਾ ਰਾਹ ਚਲਾਈਆ। ਗੁਰਮੁਖਾਂ ਹਿਰਦੇ ਆਪੇ ਵਸ, ਕਾਇਆ ਖੇੜਾ ਦਏ ਵਸਾਈਆ। ਸੰਤ ਸੁਹੇਲੇ ਸੁਣਾਏ ਜਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦਿ ਵਡੀ ਵਡਿਆਈ, ਹਰਿ ਵੱਡਾ ਵੱਡ ਕਰਾਇੰਦਾ। ਸਤਿਜੁਗ ਅਠਾਰਾਂ ਅਵਤਾਰ ਕਰੀ ਕੁੜਮਾਈ, ਏਕਾ ਆਠਾ ਬੰਧਨ ਪਾਇੰਦਾ। ਤ੍ਰੇਤੇ ਵੱਜੇ ਸਚ ਵਧਾਈ, ਪਰਸਰਾਮ ਰਾਮ ਰਾਮ ਰਾਮ ਰੂਪ ਵਟਾਇੰਦਾ। ਦੁਆਪਰ ਖੇਲ ਖੇਲ ਰਘੁਰਾਈ, ਵੇਦ ਵਿਆਸਾ ਆਪ ਪੜ੍ਹਾਇੰਦਾ। ਕਾਹਨਾ ਕ੍ਰਿਸ਼ਨਾ ਰੂਪ ਵਟਾਈ, ਮੁਕੰਦ ਮਨੋਹਰ ਲੱਖਮੀ ਨਰਾਇਣ, ਨਰਾਇਣ ਆਪਣੀ ਕਲ ਧਰਾਇੰਦਾ। ਗ਼ਰੀਬ ਨਿਮਾਣਿਆਂ ਬਣਿਆ ਸਾਕ ਸੱਜਣ ਸੈਣ, ਬਿਦਰ ਸੁਦਾਮਾ ਗੋਦ ਬਹਾਇੰਦਾ। ਰਸਨਾ ਜਿਹਵਾ ਨਾ ਸਕੇ ਕਹਿਣ, ਕਹਿ ਕਹਿ ਸ਼ੁਕਰ ਨਾ ਕੋਇ ਮਨਾਇੰਦਾ। ਆਦਿ ਜੁਗਾਦਿ ਚੁਕਾਵਣਹਾਰਾ ਲਹਿਣਾ ਦੇਣ, ਪੂਰਬ ਲੇਖਾ ਵੇਖ ਵਖਾਇੰਦਾ। ਭਗਤ ਭਗਵਾਨ ਬਣੇ ਸਾਕ ਸੱਜਣ ਸੈਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਆਪਣਾ ਨਾਉਂ ਧਰ, ਰਾਮ ਰਾਮ ਕਰੀ ਪੜ੍ਹਾਈਆ। ਜੁਗ ਜੁਗ ਆਪਣਾ ਵੇਸ ਕਰ, ਕਾਹਨਾ ਕ੍ਰਿਸ਼ਨਾ ਬੰਸਰੀ ਨਾਮ ਵਜਾਈਆ। ਜੁਗ ਜੁਗ ਆਪਣਾ ਗਿਆਨ ਕਰ, ਵੇਦ ਸ਼ਾਸਤਰ ਦਏ ਜਣਾਈਆ। ਜੁਗ ਜੁਗ ਆਪਣਾ ਵੇਖ ਘਰ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਜਗ ਮੰਤਰ ਦਏ ਸਲਾਹੀਆ। ਜਗ ਮੰਤਰ ਨਾਮ ਦੇਵ, ਦੇਵ ਆਤਮਾ ਆਪ ਜਣਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ, ਕਰੋੜ ਤੇਤੀਸਾ ਸੁਰਪਤ ਇੰਦ ਮੇਲ ਮਿਲਾਇੰਦਾ। ਹੰ ਬ੍ਰਹਮ ਅਲੱਖ ਅਭੇਵ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਧਾਮ ਡੇਰਾ ਲਾਇੰਦਾ। ਹਰਿ ਕਾ ਗੀਤ ਗਾ ਨਾ ਸਕੇ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਵਡਿਆਇੰਦਾ। ਅਲੱਖ ਅਗੋਚਰ ਅਗੰਮ ਅਥਾਹ ਵਡ ਦੇਵੀ ਦੇਵ, ਦੇਵਤ ਸੁਰ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸਾਚਾ ਮੇਵ, ਅੰਮ੍ਰਿਤ

ਰਸ ਆਪ ਚਖਾਇੰਦਾ। ਆਦਿ ਜੁਗਾਦਿ ਵਿਸ਼ਵ ਰੰਗ, ਵਿਸ਼ਨੂੰ ਹਰਿ ਹਰਿ ਰੂਪ ਵਟਾਈਆ। ਆਦਿ ਜੁਗਾਦਿ ਬ੍ਰਹਮ ਅਨੰਦ, ਪਾਰਬ੍ਰਹਮ ਵਡਿਆਈਆ। ਆਦਿ ਜੁਗਾਦਿ ਸ਼ੰਕਰ ਅਖੰਡ, ਸ਼ਰਅ ਤ੍ਰਿਸੂਲ ਇਕ ਰਖਾਈਆ। ਆਦਿ ਜੁਗਾਦਿ ਸੁਹਾਗੀ ਛੰਦ, ਗੀਤ ਗੋਬਿੰਦ ਅਲਾਈਆ। ਆਦਿ ਜੁਗਾਦਿ ਜੀਓ ਪਿੰਡ, ਪੰਜ ਤਤ ਦਏ ਵਡਿਆਈਆ। ਆਦਿ ਜੁਗਾਦਿ ਅੰਮ੍ਰਿਤ ਧਾਰਾ ਸਾਗਰ ਸਿੰਧ, ਲੱਖ ਚੁਰਾਸੀ ਵਿਚ ਟਿਕਾਈਆ। ਆਦਿ ਜੁਗਾਦਿ ਭਗਤ ਭਗਵਾਨ ਉਪਜਾਏ ਆਪਣੀ ਬਿੰਦ, ਪੂਤ ਸਪੂਤਾ ਨਾਉਂ ਰਖਾਈਆ। ਆਦਿ ਜੁਗਾਦਿ ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰਨੀ ਆਪ ਕਰਾਈਆ। ਆਦਿ ਜੁਗਦਿ ਖੇਲ ਬ੍ਰਹਿਮਾਦਿ, ਪਾਰਬ੍ਰਹਮ ਕਰਾਇੰਦਾ। ਆਦਿ ਜੁਗਾਦਿ ਅਗੰਮੀ ਨਾਦ, ਘਟ ਘਟ ਅੰਦਰ ਆਪ ਵਜਾਇੰਦਾ। ਆਦਿ ਜੁਗਾਦਿ ਰੱਖੇ ਲਾਜ, ਜਨ ਭਗਤਾਂ ਪੈਜ ਰਖਾਇੰਦਾ। ਆਦਿ ਜੁਗਾਦਿ ਮਾਰੇ ਆਵਾਜ਼, ਗੁਰਮੁਖ ਸੋਏ ਆਪ ਉਠਾਇੰਦਾ। ਆਦਿ ਜੁਗਾਦਿ ਜੁਗ ਜੁਗ ਰਚ ਰਚ ਕਾਜ, ਲੱਖ ਚੁਰਾਸੀ ਨਾਤਾ ਜੋੜ ਜੋੜਾਇੰਦਾ। ਆਦਿ ਜੁਗਾਦਿ ਜੁਗ ਜੁਗ ਚਲਾਵਣਹਾਰਾ ਨਾਮ ਜਹਾਜ਼, ਸਮੁੰਦ ਸਾਗਰ ਫੋਲ ਫੋਲਾਇੰਦਾ। ਆਦਿ ਜੁਗਾਦਿ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਹੱਥ ਰੱਖੇ ਵਾਗ, ਚਾਰੋਂ ਕੁੰਟ ਆਪ ਭੁਆਇੰਦਾ। ਆਦਿ ਜੁਗਾਦਿ ਧੋਵਣਹਾਰਾ ਦਾਗ਼, ਦੁਰਮਤ ਮੈਲ ਧੁਆਇੰਦਾ। ਆਦਿ ਜੁਗਾਦਿ ਖੋਲ੍ਹਣਹਾਰਾ ਪਾਜ, ਕੂੜੀ ਕਿਰਿਆ ਪਰਦਾ ਲਾਹਿੰਦਾ। ਆਦਿ ਜੁਗਾਦਿ ਸ਼ਹਿਨਸ਼ਾਹ ਸ਼ਾਹੋ ਭੂਪ ਇਕ ਨਵਾਬ, ਲੱਖ ਚੁਰਾਸੀ ਰਈਅਤ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗ ਜੁਗ ਕਾਤਬ ਬਣ ਬਣ ਲਿਖੇ ਕਿਤਾਬ, ਸ਼ਾਸਤਰ ਸਿਮਰਤ ਵੇਦ ਪੁਰਾਨ ਅੱਖਰ ਵੱਖਰ ਗੰਢ ਪੁਆਇੰਦਾ। ਆਦਿ ਜੁਗਾਦਿ ਜੁਗ ਜੁਗ ਲੇਖਾ ਜਾਣੇ ਪੁੰਨ ਸੁਆਬ, ਪਤਿਤ ਪਾਪੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਨਾਮ ਵਡਿਆਇੰਦਾ। ਆਦਿ ਜੁਗਾਦਿ ਹਰਿ ਨਾਉਂ ਅਪਾਰਾ, ਜੀਵ ਜੰਤ ਸ਼ਰਨਾਈਆ। ਹਰਿ ਕਾ ਨਾਉਂ ਸਚ ਵਪਾਰਾ, ਹਰਿ ਏਕਾ ਹੱਟ ਖੁਲ੍ਹਾਈਆ। ਹਰਿ ਕਾ ਨਾਉਂ ਜਗਤ ਅਧਾਰਾ, ਦੋ ਜਹਾਨਾਂ ਹੋਏ ਸਹਾਈਆ। ਹਰਿ ਕਾ ਨਾਉਂ ਹਰਿ ਪਿਆਰਾ, ਹਰਿਜਨ ਹਰਿ ਹਰਿ ਦਏ ਮਿਲਾਈਆ। ਹਰਿ ਕਾ ਨਾਉਂ ਸਚ ਵਿਹਾਰਾ, ਕੂੜੀ ਕਿਰਿਆ ਦਏ ਮਿਟਾਈਆ। ਹਰਿ ਕਾ ਨਾਉਂ ਕਰੇ ਪਰਕਾਸ਼ ਬਹੱਤਰ ਨਾੜਾ, ਨਾੜੀ ਨਾੜੀ ਫੋਲ ਫੋਲਾਈਆ। ਹਰਿ ਕਾ ਨਾਉਂ ਮੇਟੇ ਪੰਚਮ ਝੂਠੀ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਹਰਿ ਕਾ ਨਾਉਂ ਊਚ ਨੀਚ ਕਰੇ ਪਾਰ ਕਿਨਾਰਾ, ਜ਼ਾਤ ਪਾਤ ਨਾ ਕੋਇ ਜਣਾਈਆ। ਹਰਿ ਕਾ ਨਾਉਂ ਵਖਾਏ ਸਚ ਦਰਬਾਰਾ, ਮੰਦਰ ਮਸਜਿਦ ਬੈਠੇ ਸੀਸ ਝੁਕਾਈਆ। ਹਰਿ ਕਾ ਨਾਉਂ ਹਰਿਜਨ ਮੇਲੇ ਹਰਿ ਨਿਰੰਕਾਰਾ, ਮਿਲਿਆ ਮੇਲ ਵਿਛੜ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਨਾਉਂ ਕਰੇ ਪੜ੍ਹਾਈਆ। ਏਕਾ ਨਾਉਂ ਆਦਿ ਅੰਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਏਕਾ ਨਾਉਂ ਸਤਿਗੁਰ ਮੰਤ, ਮੰਤਰ ਕੋਟਨ ਰੂਪ ਵਖਾਇੰਦਾ। ਏਕਾ ਨਾਉਂ ਜੀਵ ਜੰਤ, ਜੀਵਣ ਜੁਗਤ ਜਗਤ ਜਣਾਇੰਦਾ। ਏਕਾ ਨਾਉਂ ਸਤਿਗੁਰ ਸੰਤ, ਸਤਿ ਸਤਿਵਾਦੀ ਆਪ ਵਰਤਾਇੰਦਾ। ਏਕਾ ਨਾਉਂ ਸਾਚਾ ਪੰਡਤ, ਆਤਮ ਬ੍ਰਹਮ ਗਿਆਨ ਦ੍ਰਿੜਾਇੰਦਾ। ਏਕਾ ਨਾਉਂ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਇੰਦਾ। ਏਕਾ ਨਾਉਂ ਵਸੇ ਜੇਰਜ ਅੰਡਤ, ਉਤਭੁਜ ਸੇਤਜ ਡੇਰਾ ਲਾਇੰਦਾ। ਏਕਾ ਨਾਉਂ ਸ੍ਰਿਸ਼ਟ ਸਬਾਈ ਮੰਗਤ, ਇਛਿਆ ਸਾਚੀ ਝੋਲੀ ਪਾਇੰਦਾ। ਏਕਾ

ਨਾਉਂ ਨਾਤਾ ਕੱਟੇ ਭੁੱਖ ਨੰਗਤ, ਭੁੱਖਿਆਂ ਨੰਗਿਆਂ ਗਲੇ ਲਗਾਇੰਦਾ। ਏਕਾ ਨਾਉਂ ਮਿਲਾਏ ਸਾਚੀ ਸੰਗਤ, ਸੰਗਤ ਹਰਿ ਕਾ ਰੂਪ ਜਣਾਇੰਦਾ। ਏਕਾ ਨਾਉਂ ਗੜ੍ਹ ਤੋੜੇ ਹਉਮੇ ਹੰਗਤ, ਨਿਵਣ ਸੁ ਅੱਖਰ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਵਖਾਏ ਸਾਚਾ ਜੰਨਤ, ਦਰਗਹਿ ਸਾਚੀ ਮੇਲ ਮਿਲਾਇੰਦਾ। ਏਕਾ ਨਾਉਂ ਸੋਹੰ ਸੋ, ਹਰਿ ਆਦਿ ਅੰਤ ਦ੍ਰਿੜਾਈਆ। ਜੁਗਾ ਜੁਗੰਤਰ ਬੀਜ ਬੋ, ਲੱਖ ਚੁਰਾਸੀ ਮਾਤ ਮਹਿਕਾਈਆ। ਗੁਰ ਅਵਤਾਰਾਂ ਢੋਆ ਢੋ, ਦੇਵਣਹਾਰਾ ਮਾਤ ਵਡਿਆਈਆ। ਕਰ ਪਰਕਾਸ਼ ਨਿਰਗੁਣ ਲੋ, ਨੂਰੋ ਨੂਰ ਨੂਰ ਰੁਸ਼ਨਾਈਆ। ਦੁਰਮਤ ਮੈਲ ਦੇਵੇ ਧੋ, ਪਤਿਤ ਪੁਨੀਤ ਕਰਾਈਆ। ਸ੍ਰਿਸ਼ਟ ਸਬਾਈ ਨਾਲੋਂ ਕਰੇ ਨਿਰਮੋਹ, ਮੋਹ ਆਪਣਾ ਇਕ ਵਧਾਈਆ। ਸੁਰਤ ਸੁਆਣੀ ਸ਼ਬਦੀ ਕੰਤ ਨਾਲ ਜਾਏ ਛੋਹ, ਸ਼ੌਹ ਮਿਲੇ ਸੱਚਾ ਮਾਹੀਆ। ਆਪਣੇ ਜਿਹਾ ਆਪੇ ਹੋ, ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਸਦਾ ਸਮਝਾਈਆ। ਏਕਾ ਨਾਮ ਸੋਹੰ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਏਕਾ ਸੇਜ ਇਕ ਪਲੰਘ, ਪੁਰਖ ਅਬਿਨਾਸ਼ੀ ਇਕ ਹੰਢਾਇੰਦਾ। ਏਕਾ ਨਾਦ ਇਕ ਮਰਦੰਗ, ਧੁੰਨ ਏਕਾ ਰਾਗ ਸੁਣਾਇੰਦਾ। ਏਕਾ ਮੰਗਲ ਇਕ ਅਨੰਦ, ਗੀਤ ਗੋਬਿੰਦ ਇਕ ਅਲਾਇੰਦਾ। ਏਕਾ ਸੋਹਲਾ ਏਕਾ ਛੰਦ, ਏਕਾ ਬੰਦੀ ਬੰਦ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਨਾਉਂ ਆਪ ਜਣਾਏ ਹਰ ਘਟ ਥਾਉਂ, ਘਟ ਘਟ ਆਪਣਾ ਨਾਉਂ ਵਸਾਇੰਦਾ। ਘਟ ਘਟ ਵਸੇ ਨਾਮ ਨਿਧਾਨਾ, ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਹੋਈ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਛੱਤੀ ਰਾਗ ਗਾਇਨ ਤਰਾਨਾ, ਰਸਨਾ ਜਿਹਵਾ ਨਾਲ ਸਲਾਹੀਆ। ਮਿਲਿਆ ਹਰਿ ਨਾ ਸ੍ਰੀ ਭਗਵਾਨਾ, ਭਗਵਨ ਮੇਲ ਨਾ ਕੋਇ ਮਿਲਾਈਆ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਜਿਸ ਜਨ ਆਪਣੀ ਬੂਝ ਬੁਝਾਈਆ। ਆਤਮ ਪਰਮਾਤਮ ਮੇਲ ਮਿਲਾਏ ਵਿਚ ਜਹਾਨਾ, ਜਹਿ ਦੇਖਾਂ ਨਜ਼ਰੀ ਆਈਆ। ਪੂਜਾ ਪਾਠ ਨਾ ਕੋਇ ਵਖਾਨਾ, ਜੋਗ ਅਭਿਆਸ ਨਾ ਕੋਇ ਕਰਾਈਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਬੰਦ ਕਿਵਾੜੀ ਖੋਲ੍ਹੇ ਬਜਰ ਕਪਾਟੀ ਤੋੜੇ ਕਾਇਆ ਵਿਚ ਮਕਾਨਾ, ਮਹਿਫਲ ਆਪਣੀ ਇਕ ਵਖਾਈਆ। ਅਨੰਦ ਅਨੰਦ ਮੰਗਲ ਇਕ ਤਰਾਨਾ, ਤੁਰੀਆ ਰਾਗ ਅਨਾਦ ਸੁਣਾਈਆ। ਤਖ਼ਤ ਨਿਵਾਸੀ ਸ੍ਰੀ ਭਗਵਾਨਾ, ਸ਼ਾਹੋ ਸ਼ਾਬਾਸ਼ੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਵੱਜੇ ਵਧਾਈਆ। ਹਰਿ ਕਾ ਨਾਉਂ ਸਚ ਵਧਾਈ, ਵਾਹਵਾ ਸਤਿਗੁਰ ਆਪ ਵਜਾਇੰਦਾ। ਸੋ ਪੁਰਖ ਨਿਰੰਜਣ ਕਰੇ ਕੁੜਮਾਈ, ਹੰ ਬ੍ਰਹਮ ਆਪ ਪਰਣਾਇੰਦਾ। ਏਕਾ ਘਰ ਧੀ ਜੁਆਈ, ਸੌਹਰੇ ਪੇਈਏ ਏਕਾ ਦਰ ਵਖਾਇੰਦਾ। ਏਕਾ ਸੇਜਾ ਸੁੱਤਾ ਗੁਸਾਈਂ, ਦੂਸਰ ਨਜ਼ਰ ਕੋਇ ਨਾ ਆਇੰਦਾ। ਏਕਾ ਮੇਲਾ ਚਾਈਂ ਚਾਈਂ, ਚਾਉ ਘਨੇਰਾ ਇਕ ਜਣਾਇੰਦਾ। ਨਿਰਗੁਣ ਸਰਗੁਣ ਪਕੜੇ ਬਾਹੀਂ, ਜਗਤ ਨੇਤਰ ਨਜ਼ਰ ਨਾ ਆਇੰਦਾ। ਭਗਤ ਮਿਲਾਵਾ ਅਗੰਮ ਅਥਾਹੀਂ, ਅਲੱਖ ਅਗੋਚਰ ਆਪਣੀ ਕਾਰ ਕਰਾਇੰਦਾ। ਦੇਵਣਹਾਰਾ ਠੰਡੀ ਛਾਈਂ, ਛਹਿਬਰ ਆਪਣੇ ਨਾਉਂ ਲਗਾਇੰਦਾ। ਕਲਜੁਗ ਅੰਤਮ ਵੇਖੇ ਥਾਉਂ ਥਾਈਂ, ਥਾਨ ਥਨੰਤਰ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕ ਨਾਮ, ਜਨ ਭਗਤ ਪਿਆਏ ਸਾਚਾ ਜਾਮ, ਅੰਮ੍ਰਿਤ ਰਸ ਇਕ ਵਖਾਇੰਦਾ। ਅੰਮ੍ਰਿਤ ਰਸ ਭਗਤ ਭਗਵਾਨ, ਏਕਾ ਏਕ ਜਣਾਈਆ। ਕਲਜੁਗ ਅੰਤਮ ਕਰ ਪਰਵਾਨ, ਪਰਮ ਪੁਰਖ

ਹੋਏ ਸਹਾਈਆ। ਕਾਇਆ ਮੰਦਰ ਵੇਖ ਮਕਾਨ, ਡੂੰਘੀ ਕੰਦਰ ਆਸਣ ਲਾਈਆ। ਸਚ ਸੰਦੇਸਾ ਦੇਵੇ ਆਣ, ਹੰ ਬ੍ਰਹਮ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਨੌਜਵਾਨ, ਜਨਮ ਮਰਨ ਵਿਚ ਨਾ ਆਈਆ। ਸਚਖੰਡ ਨਿਵਾਸੀ ਸਾਚਾ ਕਾਹਨ, ਗੁਰਮੁਖ ਗੋਪੀ ਮੇਲ ਮਿਲਾਈਆ। ਏਕਾ ਨਾਮ ਕਰੇ ਪਰਨਾਮ, ਨਾਉਂ ਨਿਰੰਕਾਰਾ ਸੀਸ ਝੁਕਾਈਆ। ਸੋਹੰ ਸ਼ਬਦ ਸਾਚਾ ਦਾਨ, ਲੱਖ ਚੁਰਾਸੀ ਆਪ ਵਰਤਾਈਆ। ਕਲਜੁਗ ਭੁੱਲੇ ਜੀਵ ਨਾਦਾਨ, ਗੁਣ ਨਿਧਾਨ ਨਜ਼ਰ ਨਾ ਆਈਆ। ਮਗਰ ਲੱਗਾ ਜਗਤ ਸ਼ੈਤਾਨ, ਪੱਲੂ ਸਕੇ ਨਾ ਕੋਇ ਛੁਡਾਈਆ। ਮਨ ਮਨੂਆਂ ਹੋਇਆ ਬਲਵਾਨ, ਬਲ ਆਪਣਾ ਇਕ ਰਖਾਈਆ। ਗੁਰਮਤ ਨਾ ਮਿਲੇ ਨਿਸ਼ਾਨ, ਮਨਮਤ ਹੋਈ ਹਲਕਾਈਆ। ਸ੍ਰਿਸ਼ਟ ਸਬਾਈ ਭੁੱਲਿਆ ਇਕ ਭਗਵਾਨ, ਭੁਲਿਆਂ ਮਾਰਗ ਦੇਵੇ ਲਾਈਆ। ਸਤਿਜੁਗ ਸਾਚਾ ਬਣਾਏ ਇਕ ਵਿਧਾਨ, ਨੌਂ ਖੰਡ ਪ੍ਰਿਥਮੀ ਹੁਕਮ ਸੁਣਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਖ਼ਾਕ ਸਰਬ ਮਿਲ ਜਾਣ, ਸੀਸ ਤਾਜ ਨਾ ਕੋਇ ਟਿਕਾਈਆ। ਦੀਨ ਮਜ਼੍ਹਬ ਹੋਣ ਵੈਰਾਨ, ਸ਼ਰਅ ਸ਼ਰਅ ਨਾਲ ਟਕਰਾਈਆ। ਉਮਤ ਉਮਤੀ ਦਿਸੇ ਇਕ ਇਸਲਾਮ, ਇਸਮ ਆਪਣਾ ਇਕ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਜ਼ਰੀ ਆਏ ਸ੍ਰੀ ਭਗਵਾਨ, ਭਗਵਨ ਆਪਣਾ ਨੂਰ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਸਾਰੇ ਕਰਨ ਸਲਾਮ, ਨਮੋ ਨਮੋ ਨਮੋ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਜਣਾਏ ਸਾਚਾ ਘਰ, ਘਰ ਸਾਚੇ ਵਸੇ ਮਾਹੀਆ। ਸਾਚਾ ਘਰ ਸਚਖੰਡ ਨਿਵਾਸਾ, ਹਰਿ ਸਾਚਾ ਸਚ ਜਣਾਇੰਦਾ। ਭਗਤ ਭਗਵਾਨ ਦੇ ਭਰਵਾਸਾ, ਲੋਕਮਾਤ ਪੰਧ ਮੁਕਾਇੰਦਾ। ਕਲਜੁਗ ਅੰਤਮ ਪੂਰੀ ਕਰੇ ਆਸਾ, ਸਾਤਾ ਦੂਆ ਜੋੜ ਜੁੜਾਇੰਦਾ। ਬਹੱਤਰ ਨੂਰ ਇਕ ਪਰਕਾਸ਼ਾ, ਸਾਤਾ ਸਿਫ਼ਰਾ ਪਰਦਾ ਲਾਹਿੰਦਾ। ਸੱਤ ਸਰੂਪੀ ਸ਼ਾਹੋ ਸ਼ਾਬਾਸ਼ਾ, ਸੱਤਰ ਆਪਣਾ ਅੰਕ ਰਖਾਇੰਦਾ। ਸੱਤ ਚਾਰ ਕਰ ਨਿਵਾਸਾ, ਦੋ ਜਹਾਨ ਵੇਖ ਵਖਾਇੰਦਾ। ਲਹਿਣਾ ਦੇਣ ਪ੍ਰਿਥਮੀ ਅਕਾਸ਼ਾ, ਪ੍ਰਿਥਮ ਆਪਣਾ ਮੂਲ ਮੁਕਾਇੰਦਾ। ਚੌਹੱਤਰਾਂ ਬਣ ਬਣ ਦਾਸੀ ਦਾਸਾ, ਹਰਿ ਜੂ ਸੇਵਾ ਸੇਵ ਕਮਾਇੰਦਾ। ਸੋਹੰ ਸ਼ਬਦ ਕਰ ਪਰਕਾਸ਼ਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਤਿਜੁਗ ਸਤਿ ਸਤਿਵਾਦੀ ਖੋਲ੍ਹੇ ਆਪਣਾ ਆਪ ਖੁਲਾਸਾ, ਸਚਖੰਡ ਬੈਠਾ ਖ਼ੁਸ਼ੀ ਮਨਾਇੰਦਾ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵੇਖ ਵੇਖ ਕਰੇ ਹਾਸਾ, ਆਪਣੀ ਕੀਤੀ ਅੰਤ ਆਪ ਉਲਟਾਇੰਦਾ। ਜੁਗ ਚੌਕੜੀ ਵੇਹਿੰਦਾ ਰਿਹਾ ਤਮਾਸ਼ਾ, ਰਜੋ ਤਮੋ ਸਤੋ ਨਾਚ ਨਚਾਇੰਦਾ । ਕਲਜੁਗ ਅੰਤਮ ਪਰਗਟ ਹੋ ਪੁਰਖ ਅਬਿਨਾਸ਼ਾ, ਅਬਿਨਾਸ਼ੀ ਰਾਹ ਚਲਾਇੰਦਾ। ਏਕਾ ਨਾਉਂ ਏਕਾ ਗੁਰ ਇਕ ਇਸ਼ਟ ਦੇਵ ਭਰਵਾਸਾ, ਪੁਰਖ ਅਕਾਲ ਇਕ ਅਖਵਾਇੰਦਾ । ਏਕਾ ਪਰਵਰਦਿਗਾਰ ਵਸੇ ਸਾਥਾ, ਰਹਿਮਤ ਰਹੀਮ ਰਹਿਮਾਨ ਆਪ ਕਮਾਇੰਦਾ। ਏਕਾ ਮੇਲਾ ਤ੍ਰਿਲੋਕੀ ਨਾਥਾ, ਤ੍ਰੈ ਤ੍ਰੈ ਬੰਧਨ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਦੇਵੇ ਗਿਆਨ, ਮਨ ਮਤ ਬੁਧ ਬਲ ਨਾ ਕੋਇ ਰਖਾਇੰਦਾ ।

੨੦ ਭਾਦਰੋਂ ੨੦੧੯ ਬਿਕ੍ਰਮੀ ਭਾਨ ਸਿੰਘ ਦੇ ਗ੍ਰਹਿ ਪੰਜ ਗਰਾਈਂ ਜ਼ਿਲਾ ਫਿਰੋਜ਼ਪੁਰ

ਆਦਿ ਜੁਗਾਦੀ ਨਵਾਂ ਖਿਆਲ, ਹਰਿ ਸਤਿਗੁਰ ਆਪ ਕਰਾਇੰਦਾ। ਨਿਤ ਨਵਿਤ ਬਣ ਦਲਾਲ, ਜੁਗ ਜੁਗ ਸੇਵ ਕਮਾਇੰਦਾ। ਜੁਗਾ ਜੁਗੰਤਰ ਅਵੱਲੜੀ ਚਾਲ, ਨਿਰਗੁਣ ਸਰਗੁਣ ਆਪ ਵਖਾਇੰਦਾ। ਕਲਜੁਗ ਅੰਤਮ ਖੇਲ ਕਮਾਲ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਨੌਂ ਖੰਡ ਪ੍ਰਿਥਮੀ ਸਭ ਦੇ ਸਿਰ ਤੇ ਕੂਕੇ ਕਾਲ, ਡੰਕ ਨਗਾਰਾ ਇਕ ਵਜਾਇੰਦਾ। ਸੁਰਤ ਸਵਾਣੀ ਹੋਏ ਬੇਹਾਲ, ਸ਼ਬਦੀ ਗੁਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਜਣਾਇੰਦਾ। ਅਗਲਾ ਲੇਖਾ ਸ੍ਰੀ ਭਗਵਾਨ, ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਹੋ ਪਰਧਾਨ, ਕਰੇ ਖੇਲ ਬੇਪਰਵਾਹੀਆ। ਚੌਥੇ ਜੁਗ ਵੇਖ ਨਿਸ਼ਾਨ, ਸਚ ਨਿਸ਼ਾਨਾ ਲਏ ਪਰਗਟਾਈਆ। ਸ੍ਰਿਸ਼ਟ ਸਬਾਈ ਬੇਈਮਾਨ, ਸਚ ਸੁੱਚ ਨਾ ਕੋਇ ਕੁੜਮਾਈਆ। ਆਤਮ ਪਰਮਾਤਮ ਨਾ ਕੋਇ ਗਿਆਨ, ਰਸਨਾ ਜਿਹਵਾ ਹੋਈ ਹਲਕਾਈਆ। ਪਾਰਬ੍ਰਹਮ ਬ੍ਰਹਮ ਸਕੇ ਨਾ ਕੋਇ ਪਛਾਣ, ਪਰਦਾ ਦੂਈ ਨਾ ਕੋਇ ਉਠਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਸਾਧ ਸੰਤ ਧੀਆਂ ਭੈਣਾਂ ਨੈਣ ਤਕਾਣ, ਵਿਭਚਾਰ ਹੋਏ ਸਰਬ ਲੋਕਾਈਆ। ਅਠਸਠ ਤੀਰਥ ਨਾ ਕੋਇ ਅਸ਼ਨਾਨ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦੁਰਮਤ ਮੈਲ ਨਾ ਕੋਇ ਧੁਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਸਤਿ ਸਰੂਪ ਨਜ਼ਰ ਨਾ ਆਏ ਕਿਸੇ ਭਗਵਾਨ, ਭਗਵਨ ਆਪਣਾ ਰੂਪ ਨਾ ਕੋਇ ਦਰਸਾਈਆ। ਗੁਰੂਦਵਾਰੇ ਖੇਲੇ ਖੇਲ ਨਾ ਗੁਣ ਨਿਧਾਨ, ਗੁਣ ਆਪਣਾ ਨਾ ਕਿਸੇ ਜਣਾਈਆ। ਮਨਮਤ ਹੋਈ ਪਰਧਾਨ, ਗੁਰਮਤ ਭੁੱਲੀ ਸਰਬ ਲੋਕਾਈਆ। ਗੁਰ ਕਾ ਸ਼ਬਦ ਨਾ ਕੋਈ ਗਿਆਨ, ਗੋਝ ਗਿਆਨ ਨਾ ਕੋਇ ਸਮਝਾਈਆ। ਅਗਲਾ ਕਰੇ ਨਾ ਕੋਇ ਧਿਆਨ, ਪਿਛਲਾ ਪੜ੍ਹ ਪੜ੍ਹ ਗਏ ਭੁਲਾਈਆ। ਵੇਖਣਹਾਰਾ ਦੋ ਜਹਾਨ, ਨਿਰਗੁਣ ਦਾਤਾ ਬੇਪਰਵਾਹੀਆ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਜੁਗ ਖੇਲੇ ਵਿਚ ਜਹਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਦਾਨ, ਦਾਤਾ ਦਾਨੀ ਆਪ ਅਖਵਾਈਆ। ਲੇਖਾ ਜਾਣੇ ਵੇਦ ਪੁਰਾਨ, ਸ਼ਾਸਤਰ ਸਿਮਰਤ ਕਰ ਪੜ੍ਹਾਈਆ। ਗੀਤਾ ਗਿਆਨ ਖੇਲ ਮਹਾਨ, ਅਠ ਦਸ ਕਰੇ ਕੁੜਮਾਈਆ। ਅੰਜੀਲ ਕੁਰਾਨ ਬੇਮਿਸਾਲ, ਮਸਲਾ ਆਪਣਾ ਇਕ ਸਮਝਾਈਆ। ਪੀਰ ਪੈਗ਼ੰਬਰ ਮੁਰੀਦ ਮੁਰਸ਼ਦ ਖੇਲੇ ਖੇਲ ਪਰਵਰਦਿਗਾਰ ਮਿਹਰਵਾਨ, ਮਿਹਬਾਨ ਬੀਦੋ ਆਪਣਾ ਰੰਗ ਰੰਗਾਈਆ। ਗੁਰ ਗੁਰ ਨੂਰ ਨੂਰ ਮਹਾਨ, ਜੋਤੀ ਜਾਤਾ ਪੁਰਖ ਬਿਧਾਤਾ ਏਕਾ ਨੂਰ ਧਰਾਈਆ। ਲੱਖ ਚੁਰਾਸੀ ਘਰ ਮਕਾਨ, ਗ੍ਰਹਿ ਗ੍ਰਹਿ ਡੇਰਾ ਲਾਈਆ। ਅਨਹਦ ਨਾਦ ਸੱਚੀ ਧੁੰਨਕਾਨ, ਧੁੰਨ ਆਤਮਕ ਰਾਗ ਸੁਣਾਈਆ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਝਿਰਨਾ ਇਕ ਸਮਝਾਈਆ। ਦੀਪਕ ਜੋਤੀ ਜੋਤ ਮਹਾਨ, ਜੋਤ ਨਿਰੰਜਣ ਡਗਮਗਾਈਆ। ਸਰਬ ਜੀਆਂ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਦਰਸਾਈਆ। ਸਰਬ ਜੀਆਂ ਇਕ ਮਕਾਨ, ਸਚਖੰਡ ਦਵਾਰੇ ਦਏ ਜਣਾਈਆ। ਸਰਬ ਜੀਆਂ ਇਕੋ ਦਾਨ, ਹਰਿ ਆਪਣਾ ਨਾਉਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਅਗਲਾ ਲੇਖਾ ਵੇਖਣਹਾਰਾ, ਏਕੰਕਾਰ ਆਪ ਅਖਵਾਇੰਦਾ। ਗੁਰ ਅਵਤਾਰਾਂ ਦੇ ਸਹਾਰਾ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰਾ, ਜੈ ਜੈਕਾਰ ਏਕਾ ਨਾਉਂ ਸੁਣਾਇੰਦਾ। ਅੱਖਰ ਵੱਖਰ ਕਰ ਤਿਆਰਾ, ਤ੍ਰੈਗੁਣ

ਅਤੀਤਾ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਵਿਚ ਛੁਪਾਇੰਦਾ। ਅਗਲਾ ਲੇਖਾ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਪ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਮਿਟੇ ਨਿਸ਼ਾਨ, ਕਲਜੁਗ ਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਲਿਖ ਲਿਖ ਦੇ ਦੇ ਗਏ ਬਿਆਨ, ਸ੍ਰਿਸ਼ਟ ਸਬਾਈ ਜਗਤ ਸੁਣਾਈਆ। ਨਵ ਨੌਂ ਚਾਰ ਹੋਏ ਵੈਰਾਨ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤ ਖੇਲ ਮਹਾਨ, ਪੁਰਖ ਅਬਿਨਾਸ਼ੀ ਆਪ ਕਰਾਈਆ। ਪਰਗਟ ਹੋਵੇ ਨੌਂ ਜਵਾਨ, ਨੌਂ ਦਰ ਖੋਜੇ ਚਾਈਂ ਚਾਈਂਆ। ਮੰਦਰ ਵਸੇ ਸਚ ਮਕਾਨ, ਸਚ ਮਹੱਲਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਪਿਛਲੀ ਯਾਦ ਦਏ ਸਮਝਾਈਆ। ਪਿਛਲੀ ਯਾਦ ਗੁਰ ਅਵਤਾਰ, ਵੇਦ ਵਿਆਸਾ ਕਰੇ ਲਿਖਾਈਆ। ਵਾਹਵਾ ਕੁਦਰਤ ਤੇਰੀ ਯਾਰ, ਤੇਰਾ ਅੰਤ ਕੋਇ ਨਾ ਪਾਈਆ। ਈਸਾ ਮੰਗੇ ਇਕ ਭਿਖਾਰ, ਖਾਲੀ ਝੋਲੀ ਅੱਗੇ ਡਾਹੀਆ। ਤੂੰ ਦਾਤਾ ਪਰਵਰਦਿਗਾਰ, ਬੇਐਬ ਤੇਰੀ ਵਡਿਆਈਆ। ਮੁਕਾਮੇ ਹੱਕ ਖੇਲ ਨਿਆਰ, ਜਲਵਾ ਨੂਰ ਨੂਰ ਰੁਸ਼ਨਾਈਆ। ਹਉਂ ਬਾਲਕ ਬਾਲ ਅਞਾਣ, ਤੂੰ ਪਿਤਾ ਸਹਿਜ ਸੁਖਦਾਈਆ। ਸਚ ਸੰਦੇਸਾ ਦੇਣਾ ਵਿਚ ਜਹਾਨ ਇਕੋ ਮੰਗ ਮੰਗਾਈਆ । ਕਵਣ ਵੇਲਾ ਅੰਤਮ ਮੇਲਾ ਮੇਲ ਮਿਲਾਏ ਆਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲੀ ਯਾਦ ਰਿਹਾ ਸਮਝਾਈਆ। ਪਿਛਲੀ ਯਾਦ ਮੁਹੰਮਦ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਜਗਤ ਸਯਦਾ ਜਗਤ ਮਸੀਤ, ਮਸੱਲਾ ਹੱਕ ਹੱਕ ਪੜ੍ਹਾਇੰਦਾ। ਪਾਰਬ੍ਰਹਮ ਪ੍ਰਭ ਬੈਠਾ ਰਹੇ ਸਦ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਜੁਗ ਚੌਕੜੀ ਲਏ ਜੀਤ, ਹਾਰ ਜਿਤ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਜਾਏ ਜੀਤ, ਏਕਾ ਚੌਕਾ ਬੰਧਨ ਪਾਇੰਦਾ। ਚੌਦਾਂ ਤਬਕ ਸੁਣਾਏ ਗੀਤ, ਸਾਚਾ ਢੋਲਾ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਅੱਗੇ ਘਰ ਵਖਾਇੰਦਾ। ਪੂਰਬ ਲੇਖਾ ਏਕਾ ਮੰਗ, ਹਰਿ ਸਾਚਾ ਸਚ ਜਣਾਈਆ। ਏਕਾ ਸੇਜਾ ਇਕ ਪਲੰਘ, ਏਕਾ ਡੇਰਾ ਲਾਈਆ। ਏਕਾ ਨਾਮ ਇਕ ਮਰਦੰਗ, ਏਕਾ ਨਾਦ ਸੁਣਾਈਆ। ਏਕਾ ਸੂਰਬੀਰ ਸਰਬੰਗ, ਸ਼ਹਿਨਸ਼ਾਹ ਇਕ ਅਖਵਾਈਆ। ਏਕਾ ਗੀਤ ਸੁਹਾਗੀ ਛੰਦ, ਨਾਨਕ ਗੋਬਿੰਦ ਢੋਲਾ ਗਾਈਆ। ਏਕਾ ਮੰਗੇ ਸਾਚੀ ਮੰਗ, ਪ੍ਰਭ ਅੱਗੇ ਢਹਿ ਸਰਨਾਈਆ। ਆਦਿ ਜੁਗਾਦਿ ਤੇਰਾ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਕਰ ਪਰਕਾਸ਼ ਬਿਨ ਸੂਰਜ ਚੰਦ, ਚੰਦ ਚਾਂਦਨੀ ਮੁਖ ਸ਼ਰਮਾਈਆ। ਆਤਮ ਪਰਮਾਤਮ ਪਾਉਣੀ ਗੰਢ, ਨਾ ਕੋਇ ਤੋੜੇ ਤੋੜ ਤੁੜਾਈਆ। ਏਥੇ ਓਥੇ ਸਾਚੀ ਠੰਡ, ਅਗਨੀ ਤਤ ਨਾ ਕੋਇ ਜਣਾਈਆ। ਕਰ ਕਿਰਪਾ ਦੇਣੀ ਮੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦਏ ਜਣਾਈਆ। ਪਿਛਲਾ ਲੇਖਾ ਨਾਨਕ ਨਿਰੰਕਾਰ, ਨਿਰਗੁਣ ਵੇਖ ਵਖਾਇੰਦਾ। ਸਚ ਸੰਦੇਸਾ ਦੇਵੇ ਆਪਣੀ ਵਾਰ, ਧਾਰ ਧਾਰ ਵਿਚੋਂ ਪਰਗਟਾਇੰਦਾ। ਕਲਜੁਗ ਅੰਤਮ ਮਹਾਬਲੀ ਆਵੇ ਆਪ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਨਿਹਕਲੰਕਾ ਨਾਉਂ ਉਚਾਰ, ਮਾਤ ਪਿਤ ਨਾ ਕੋਇ ਬਣਾਇੰਦਾ। ਸ਼ਬਦ ਡੰਕਾ ਅਪਰ ਅਪਾਰ, ਦੋ ਜਹਾਨਾਂ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰ, ਦੇਵਤ ਸੁਰ ਆਲਸ ਨਿੰਦਰਾ ਲਾਹਿੰਦਾ। ਗੋਬਿੰਦ ਬੋਲ ਸਚ ਜੈਕਾਰ, ਜੈ ਜੈਕਾਰਾ ਏਕਾ ਨਾਉਂ ਅਲਾਇੰਦਾ। ਆਤਮ ਸੇਜਾ ਕਰ ਪਿਆਰ, ਸੇਜ ਸੁਹੰਜਣੀ ਆਪ ਹੰਢਾਇੰਦਾ। ਸਚ ਸੰਦੇਸਾ ਦੇਵੇ

ਵਿਚ ਸੰਸਾਰ, ਸਦਾ ਏਕਾ ਨਾਮ ਵਖਾਇੰਦਾ। ਕਲ ਕਲਕੀ ਲਏ ਅਵਤਾਰ, ਕਲਜੁਗ ਕਲੇਸ਼ ਮਿਟਾਇੰਦਾ। ਸੰਬਲ ਵਸੇ ਧਾਮ ਨਿਆਰ, ਸਚ ਸਿੰਘਾਸਣ ਸੋਭਾ ਪਾਇੰਦਾ। ਰੂਪ ਰੰਗ ਨਾ ਕੋਇ ਵਿਚਾਰ, ਰੇਖ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲੀ ਜਾਣੇ ਸਾਰੀ ਗੱਲ, ਕਰੇ ਖੇਲ ਅਛਲ ਅਛੱਲ, ਵਲ ਛਲਧਾਰੀ ਵਡ ਬਲਕਾਰੀ ਜੋਤ ਨਿਰੰਕਾਰੀ ਨਿਰਗੁਣ ਅਗਲਾ ਰਾਹ ਆਪ ਜਣਾਇੰਦਾ। ਅਗਲਾ ਰਾਹ ਆਏ ਜਗ, ਜਗ ਜੀਵਣ ਦਾਤਾ ਆਪ ਜਣਾਈਆ। ਵਰਨ ਬਰਨ ਜ਼ਾਤ ਪਾਤ ਸ੍ਰਿਸ਼ਟ ਦ੍ਰਿਸ਼ਟ ਅੰਤ ਲੱਗੀ ਅੱਗ, ਲੱਗੀ ਅਗਨ ਨਾ ਕੋਇ ਬੁਝਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਮਾਇਆ ਮਮਤਾ ਭੱਠੀ ਰਹੀ ਤਪ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਆਤਮ ਪਰਮਾਤਮ ਈਸ਼ ਜੀਵ ਲੱਖ ਚੁਰਾਸੀ ਭੁੱਲਿਆ ਜਪ, ਜਪਤ ਜਪਤ ਸੁਖ ਕੋਇ ਨਾ ਪਾਇੰਦਾ। ਜਗਤ ਵਾਸਨਾ ਨੌਂ ਦਵਾਰ ਮਨਮਤ ਦੁਹਾਗਣ ਰਹੀ ਨੱਠ, ਹਰਿ ਕੰਤ ਨਾ ਕੋਇ ਹੰਢਾਇੰਦਾ। ਫਿਰੀ ਦਰੋਹੀ ਅਠਸਠ, ਸਰ ਸਰੋਵਰ ਨਜ਼ਰ ਕੋਇ ਨਾ ਆਇੰਦਾ। ਜਗਤ ਵਾਸਨਾ ਜਗਤ ਜਗਿਆਸੂ ਗਈ ਚੱਟ, ਚੇਤਨ ਰੂਪ ਨਾ ਕੋਇ ਰਖਾਇੰਦਾ। ਕਾਇਆ ਖੇੜਾ ਹੋਇਆ ਭੱਠ, ਕਲਜੁਗ ਭਠਿਆਲਾ ਅਗਨੀ ਹੇਠਾਂ ਡਾਹਿੰਦਾ। ਮਿਲਿਆ ਮੇਲ ਨਾ ਪੁਰਖ ਸਮਰਥ, ਸਮਰਥ ਨਜ਼ਰ ਕਿਸੇ ਨਾ ਆਇੰਦਾ। ਮੁੱਲਾਂ ਸ਼ੇਖ਼ ਮਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਪੜ੍ਹ ਪੜ੍ਹ ਰਹੇ ਦੱਸ, ਦਹਿ ਦਿਸ਼ਾ ਨੈਣ ਨਾ ਕੋਇ ਖੁਲ੍ਹਾਇੰਦਾ। ਰਸਨਾ ਜਿਹਵਾ ਬੱਤੀ ਦੰਦ ਗੁਰ ਗੁਰ ਕਥਾ ਗਾਇਨ ਜਸ, ਜਸ ਆਪਣਾ ਗੁਰੂ ਨਾ ਕਿਸੇ ਜਣਾਇੰਦਾ। ਚਾਰੋਂ ਕੁੰਟ ਰੈਣ ਅੰਧੇਰੀ ਮਸ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਮਾਇਆ ਮਮਤਾ ਅੰਦਰ ਕਲਜੁਗ ਜੀਵ ਗਏ ਫਸ, ਫਾਸੀ ਜਮ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲੀ ਕਿਰਿਆ ਵੇਖ ਵਖਾਇੰਦਾ। ਅਗਲੀ ਕਿਰਿਆ ਲੱਗਾ ਦੁੱਖ, ਦੁਖੀ ਦੁੱਖ ਨਾ ਕੋਇ ਮਿਟਾਈਆ। ਸ਼ਾਹ ਸੁਲਤਾਨਾਂ ਲੱਗੀ ਭੁੱਖ, ਭੁਖਿਆਂ ਭੁੱਖ ਨਾ ਕੋਇ ਗੁਆਈਆ। ਗ਼ਰੀਬ ਨਿਮਾਣਿਆਂ ਨਾ ਸਕੇ ਕੋਈ ਪੁਛ, ਘਰ ਘਰ ਬੈਠੇ ਰੋਵਣ ਮਾਰਨ ਧਾਈਆ। ਗੁਰਮੁਖ ਬੂਟਾ ਰਿਹਾ ਸੁੱਕ, ਅੰਮ੍ਰਿਤ ਸਿੰਚ ਹਰਾ ਨਾ ਕੋਇ ਕਰਾਈਆ। ਜਨਨੀ ਸਾਬਤ ਦਿਸੇ ਨਾ ਕੋਈ ਕੁੱਖ, ਧੰਨ ਜਣੇਂਦੀ ਬਣੇ ਨਾ ਮਾਈਆ। ਗੁਰਮੁਖ ਨਜ਼ਰ ਨਾ ਆਏ ਕੋਈ ਪੁੱਤ, ਪਿਤਾ ਪੂਤ ਦਏ ਵਡਿਆਈਆ। ਨੌਂ ਖੰਡ ਪ੍ਰਿਥਮੀ ਨਾਤਾ ਹੋਇਆ ਜੂਠ ਝੂਠ, ਕੂੜੀ ਕਿਰਿਆ ਕਰੀ ਕੁੜਮਾਈਆ। ਬਾਹਰੋਂ ਦੇਵਣ ਸੰਤ ਸਾਧ ਆਪਣਾ ਸਬੂਤ, ਅੰਦਰ ਸਿਦਕ ਸਬੂਰੀ ਨਾ ਕੋਇ ਵਖਾਈਆ। ਪੰਜ ਤਤ ਮਾਟੀ ਕਾਇਆ ਪੋਚ ਕਲਬੂਤ, ਕਲਮਾ ਨਬੀ ਨਾ ਕੋਇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲੀ ਦਿਸ਼ਾ ਰਿਹਾ ਵਖਾਈਆ। ਅਗਲੀ ਦਿਸ਼ਾ ਨੇਤਰ ਵੇਖੋ, ਵੇਖਣਹਾਰਾ ਹਰਿ ਵਖਾਇੰਦਾ। ਨੌਂ ਖੰਡ ਪ੍ਰਿਥਮੀ ਘਰ ਘਰ ਭੇਖੋ, ਭੇਖੀ ਆਪਣੀ ਬਲ ਜਣਾਇੰਦਾ। ਗੁਰ ਕਾ ਸ਼ਬਦ ਨਾ ਕੋਇ ਹੇਤੋ, ਹਿਤ ਨਾਰ ਭਤਾਰ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਕਰਨੀ ਵੇਖ ਵਖਾਇੰਦਾ। ਲੱਖ ਚੁਰਾਸੀ ਕਰਨੀ ਕੂੜ, ਕੂੜੀ ਕਿਰਿਆ ਜਗਤ ਕਮਾਈਆ। ਪੁਰਖ ਅਬਿਨਾਸ਼ੀ ਹੋਇਆ ਦੂਰ, ਹਿਰਦੇ ਹਰਿ ਨਾ ਕੋਇ ਵਸਾਈਆ। ਦਰ ਦਰ ਭਰਿਆ ਇਕ ਗਰੂਰ, ਗੁਰਬਤ ਦਿਵਸ ਰੈਣ ਲੜਾਈਆ। ਹਉਮੇ ਹੰਗਤਾ ਕਰਿਆ ਚੂਰ, ਤਨ ਖ਼ਾਕੀ ਖ਼ਾਕ ਮਿਲਾਈਆ। ਅੰਮ੍ਰਿਤ ਰਸ ਨਾ ਮਿਲਿਆ ਕਿਸੇ ਸਰੂਰ, ਸਾਂਤਕ ਸਤਿ ਨਾ ਕੋਇ ਕਰਾਈਆ। ਪੁੱਤ ਪਿਉਆਂ ਰਹੇ ਘੂਰ, ਨਾਤਾ ਤੁਟਾ ਧੀ ਜੁਆਈਆ। ਕਲਜੁਗ

ਅੰਤਮ ਭਰਿਆ ਪੂਰ, ਕੰਢੇ ਨੇੜੇ ਡੇਰਾ ਲਾਈਆ । ਕੋਈ ਨਾ ਮੰਨੇ ਆਪਣਾ ਕਸੂਰ, ਕਸੂਰ ਗੁਰੂਆਂ ਪੀਰਾਂ ਉਤੇ ਰਹੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਵੇਖੇ ਥਾਉਂ ਥਾਈਂਆ । ਅਗਲਾ ਲੇਖਾ ਵੇਖਣਹਾਰਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਸ੍ਰਿਸ਼ਟ ਸਬਾਈ ਨਾਰ ਵਿਭਚਾਰਾ, ਹਰਿ ਜੂ ਕੰਤ ਨਾ ਕੋਇ ਹੰਢਾਇੰਦਾ। ਦੀਨ ਮਜ਼੍ਹਬ ਲੱਗਾ ਅਖਾੜਾ, ਜ਼ਾਤ ਪਾਤ ਨਾਚ ਨਚਾਇੰਦਾ। ਨਜ਼ਰ ਨਾ ਆਵੇ ਕੋਈ ਗੁਰ ਅਵਤਾਰਾ, ਪੀਰ ਪੈਗ਼ੰਬਰ ਮੁਖ ਨਾ ਕੋਇ ਵਖਾਇੰਦਾ। ਚਾਰ ਯਾਰੀ ਪਾਰ ਕਿਨਾਰਾ, ਯਾਰੀ ਯਾਰ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਖੇਲ ਆਪ ਦ੍ਰਿੜਾਇੰਦਾ। ਅਗਲਾ ਖੇਲ ਅਗੰਮ ਅਪਾਰਾ, ਹਰਿ ਸਤਿਗੁਰ ਆਪ ਜਣਾਈਆ । ਸ੍ਰਿਸ਼ਟ ਸਬਾਈ ਹੋਏ ਖੁਆਰਾ, ਚਾਰ ਵਰਨ ਧੀਰ ਨਾ ਕੋਇ ਧਰਾਈਆ। ਨੌਂ ਖੰਡ ਪ੍ਰਿਥਮੀ ਮਾਰੇ ਮਾਰਾ, ਦੀਪ ਸੱਤ ਦਏ ਸਜ਼ਾਈਆ। ਗੁਰਮੁਖ ਵਿਰਲਾ ਕਰੇ ਪਾਰ ਕਿਨਾਰਾ, ਸਚ ਕਿਨਾਰਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਲੇਖੇ ਵਿਚ ਮੁਕਾਈਆ। ਅਗਲਾ ਲੇਖਾ ਮੁੱਕਣ ਵਾਲਾ, ਹਰਿ ਮੌਕਾ ਵੇਖ ਵਖਾਇੰਦਾ। ਕਲਜੁਗ ਬੂਟਾ ਸੁੱਕਣ ਵਾਲਾ, ਪੱਤ ਡਾਲ੍ਹੀ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਰਾਏ ਧਰਮ ਆਪਣੀ ਗੋਦੀ ਚੁੱਕਣ ਵਾਲਾ, ਲਾੜੀ ਮੌਤ ਨਾਲ ਰਲਾਇੰਦਾ। ਜੂਠਾ ਝੂਠਾ ਪੈਂਡਾ ਮੁੱਕਣ ਵਾਲਾ, ਵੇਲਾ ਅੰਤਮ ਆਇੰਦਾ। ਪੁਰਖ ਅਬਿਨਾਸ਼ੀ ਸਿੰਘ ਸ਼ੇਰ ਦੋ ਜਹਾਨਾਂ ਬੁੱਕਣ ਵਾਲਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਮਨਮੁਖ ਜੀਵ ਲੁਕਣਹਾਰਾ, ਨੇਤਰ ਨੈਣ ਸ਼ਰਮਾਇੰਦਾ। ਸ਼ਬਦ ਗੁਰੂ ਗੁਰਦੇਵ ਇਕੋ ਉਠਣ ਵਾਲਾ, ਸਤਿਗੁਰ ਆਪਣਾ ਬਲ ਧਰਾਇੰਦਾ। ਮੰਦਰ ਮਸਜਿਦ ਗੁਰਦਵਾਰ ਸ਼ਿਵਦਵਾਲੇ ਮੱਠ ਤੀਰਥ ਅਠਸਠ ਪੁੱਛਣਹਾਰਾ, ਸਚ ਸੰਦੇਸਾ ਇਕ ਸੁਣਾਇੰਦਾ। ਲੱਖ ਚੁਰਾਸੀ ਖੁਸਣਹਾਰਾ, ਕੋਹ ਕੋਹ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਸਮਝਾਇੰਦਾ। ਅਗਲਾ ਲੇਖਾ ਰੱਖਣਾ ਯਾਦ, ਭੁੱਲ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਤਮਾਸ਼, ਜਗਤ ਤਮਾਸ਼ਾ ਵੇਖੇ ਚਾਈਂ ਚਾਈਂਆ। ਕੂੜੀ ਕਿਰਿਆ ਕਰੇ ਨਾਸ, ਸਚ ਸੁੱਚ ਲਏ ਪਰਗਟਾਈਆ। ਜਨ ਭਗਤਾਂ ਪੂਰੀ ਕਰੇ ਆਸ, ਬੀਸ ਬੀਸਾ ਖ਼ੁਸ਼ੀ ਮਨਾਈਆ। ਨਿਰਗੁਣ ਸਰਗੁਣ ਵਸੇ ਪਾਸ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅਗਲਾ ਖੇਲ ਸ੍ਰੀ ਭਗਵਾਨਾ, ਬੀਸ ਬੀਸਾ ਆਪ ਕਰਾਇੰਦਾ। ਸੰਮਤ ਉਂਨੀ ਬੰਨ੍ਹੇ ਗਾਨਾ, ਕਲਜੁਗ ਸਗਨ ਮਨਾਇੰਦਾ। ਚਾਰੋਂ ਕੁੰਟ ਹੋਏ ਹੈਰਾਨਾ, ਹਰਿ ਜੂ ਕੀ ਕੀ ਖੇਲ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪ ਕਮਾਇੰਦਾ। ਕਰਨੀ ਕਰਤਾ ਕਰਨੇ ਆਇਆ, ਕਰਨਹਾਰ ਕਰਤਾਰਾ। ਕਲਜੁਗ ਅੰਤਮ ਵੇਖੇ ਮਾਇਆ, ਨਿਰਗੁਣ ਸਰਗੁਣ ਪਾਵੇ ਸਾਰਾ। ਪੁਰਖ ਅਬਿਨਾਸ਼ੀ ਬੇਪਰਵਾਹਿਆ, ਬੇਪਰਵਾਹ ਆਪਣੀ ਕਾਰ ਕਮਾਇਆ। ਜਨ ਭਗਤਾਂ ਬਣੇ ਆਪ ਮਲਾਹ, ਜੁਗ ਜੁਗ ਬੇੜਾ ਕੰਧ ਉਠਾਇਆ। ਜੀਵ ਜੰਤ ਸਾਧ ਸੰਤ ਸਾਰੇ ਸਿਮਰੋ ਏਕੋ ਨਾਮ, ਆਤਮ ਪਰਮਾਤਮ ਰੰਗ ਚੜ੍ਹਾਇਆ। ਪੁਰਖ ਅਬਿਨਾਸ਼ੀ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਇਆ। ਸ੍ਰਿਸ਼ਟ ਸਬਾਈ ਦੇਵਣਹਾਰਾ ਸਜ਼ਾ, ਮਲਕੁਲ ਮੌਤ ਰਿਹਾ ਉਠਾਇਆ। ਕਿਸੇ ਮੜੀ ਗੋਰ ਦਏ ਦਬਾ, ਕਿਸੇ ਗੁਰਮੁਖ ਆਪਣੀ ਗੋਦ ਬਹਾਇਆ। ਅਰਦਾਸਾ ਸੋਧ ਜਿਸ ਨਾਨਕ ਸਤਿਗੁਰ ਗੋਬਿੰਦ ਲਿਆ ਮਨਾ, ਤਿਸ ਤਤੀ ਵਾ ਨਾ ਲਾਗੇ ਰਾਇਆ।

ਅਗਲਾ ਪਿਛਲਾ ਲੇਖਾ ਦਏ ਚੁਕਾ, ਏਥੇ ਓਥੇ ਹੋਏ ਸਹਾਇਆ। ਸੋ ਸਾਹਿਬ ਲਉ ਧਿਆ, ਜਿਸ ਮਿਲਿਆ ਵਿਛੜ ਨਾ ਜਾਇਆ। ਦੋਏ ਜੋੜ ਬਖ਼ਸ਼ਾਓ ਗੁਨਾਹ, ਗੁਣੀ ਗਹੀਰ ਗੰਭੀਰ ਬਖ਼ਸ਼ਸ਼ ਆਪਣੇ ਹੱਥ ਰਖਾਇਆ। ਕਰ ਕਿਰਪਾ ਦੇਵਣਹਾਰਾ ਪਨਾਹ, ਗ਼ਰੀਬ ਨਿਮਾਣੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਹਰਿ, ਅੱਗੇ ਪਿਛੇ ਪਿਛੇ ਅੱਗੇ, ਗੁਰਮੁਖਾਂ ਅੰਦਰ ਵੜ ਵੜ ਜੋਤੀ ਰੂਪ ਜਗੇ ਜਗ, ਜਗ ਆਪਣਾ ਨੂਰ ਦਰਸਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਆਪ ਜਣਾਏ ਭਾਈ ਭੈਣ ਸਕੇ, ਦੂਜੀ ਵੰਡ ਨਾ ਕੋਇ ਵੰਡਾਈਆ। ਜਗਤ ਸ਼ਰਅ ਮਾਰੇ ਧੱਕੇ, ਦੂਈ ਦਵੈਤੀ ਮੂੰਹ ਦੇ ਭਾਰ ਸੁੱਟੇ, ਉਤੇ ਠੋਕਰ ਨਾਮ ਲਗਾਈਆ। ਨਾਨਕ ਗੋਬਿੰਦ ਮਾਰਗ ਇਕੋ ਦੱਸੇ, ਊਚ ਨੀਚ ਨਾ ਕੋਇ ਰਖਾਈਆ। ਪੁਰਖ ਅਕਾਲ ਅਬਿਨਾਸ਼ੀ ਕਰਤਾ ਸਤਿਗੁਰ ਸਚ ਸੱਚੇ, ਸਚ ਦੇਵੇ ਸਰਨਾਈਆ। ਅੱਗੇ ਭੰਨਣਹਾਰਾ ਭਾਂਡੇ ਕੱਚੇ, ਕਾਚੀ ਗਗਰੀ ਕਾਇਆ ਰਹਿਣ ਨਾ ਪਾਈਆ। ਕਲਜੁਗ ਕਲੰਦਰ ਘਰ ਘਰ ਨੱਚੇ, ਆਪਣਾ ਡੌਰੂ ਤਾਲ ਵਜਾਈਆ। ਸ੍ਰਿਸ਼ਟ ਸਬਾਈ ਜਗਤ ਅਗਨੀ ਮੱਚੇ, ਹਾਹਾਕਾਰ ਲੋਕਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਰੇ ਬੱਚੇ, ਜਿਸ ਪ੍ਰਭ ਮਿਲੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਲਿਖ ਲਿਖ ਸਭ ਨੂੰ ਰਿਹਾ ਸਮਝਾਈਆ।