ਪੁਸਤਕਾਲਾਭਾਗ ੧੨

੨੦ ਭਾਦਰੋਂ ੨੦੧੯ ਬਿਕ੍ਰਮੀ ਗੁਲਜ਼ਾਰ ਸਿੰਘ ਦੇ ਗ੍ਰਹਿ ਪਿੰਡ ਸਾਹੋ

ਆਦਿ ਜੁਗਾਦਿ ਪੁਰਖ ਸਮਰਥ, ਹਰਿ ਸਮਰਥ ਖੇਲ ਕਰਾਇੰਦਾ। ਸਚਖੰਡ ਦਵਾਰੇ ਨਿਰਗੁਣ ਵਸ, ਥਿਰ ਘਰ ਸਾਚਾ ਆਪ ਪਰਗਟਾਇੰਦਾ। ਸਾਚਾ ਮਾਰਗ ਆਪੇ ਦੱਸ, ਰਹਿਬਰ ਆਪਣਾ ਰਾਹ ਚਲਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਆਪਣੀ ਮਹਿਮਾ ਸੁਣਾਏ ਅਕੱਥ, ਕਥ ਕਥ ਆਪਣਾ ਨਾਉਂ ਸਲਾਹਿੰਦਾ। ਚਲਾਵਣਹਾਰਾ ਸਾਚਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਇਕੋ ਨਾਮ ਕਰ ਪਰਗਟ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਦੋ ਜਹਾਨਾਂ ਖੋਲ੍ਹ ਹੱਟ, ਬਣ ਵਣਜਾਰਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਸਾਚਾ ਨਾਮ ਏਕਾ ਸਤਿ, ਏਕਓਅੰਕਾਰਾ ਆਪ ਪਰਗਟਾਈਆ। ਨਿਰਗੁਣ ਸਰਗੁਣ ਮਾਰਗ ਦੱਸ, ਸਾਚੀ ਸਿਖਿਆ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਵਸ, ਹੁਕਮੇ ਹੁਕਮ ਆਪ ਫਿਰਾਈਆ। ਬ੍ਰਹਿਮੰਡ ਖੰਡ ਵੇਖੇ ਖੇਲ ਤਮਾਸ਼, ਲੋਆਂ ਪੁਰੀਆਂ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪਰਗਟਾਈਆ। ਏਕਾ ਨਾਉਂ ਹਰਿ ਨਿਰੰਕਾਰਾ, ਨਿਰਗੁਣ ਆਪਣਾ ਆਪ ਪਰਗਟਾਇੰਦਾ। ਸਚਖੰਡ ਨਿਵਾਸੀ ਸਾਚੀ ਕਾਰਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਸ਼ਾਹ ਸਿਕਦਾਰਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਹਰਿ ਪੁਰਖ ਨਿਰੰਜਣ ਵੇਖਣਹਾਰਾ, ਅਗੰਮ ਅਥਾਹ ਪਰਦਾ ਲਾਹਿੰਦਾ। ਏਕੰਕਾਰਾ ਵਡ ਭੰਡਾਰਾ, ਦਰ ਘਰ ਸਾਚੇ ਆਪ ਵਖਾਇੰਦਾ। ਆਦਿ ਨਿਰੰਜਣ ਕਰ ਪਸਾਰਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸ੍ਰੀ ਭਗਵਾਨ ਦੇਵਣਹਾਰ ਹੁਲਾਰਾ, ਪ੍ਰਭ ਆਪਣੀ ਕਾਰ ਕਮਾਇੰਦਾ। ਅਬਿਨਾਸ਼ੀ ਕਰਤਾ ਵਡ ਬਲਕਾਰਾ, ਬਲ ਆਪਣਾ ਆਪ ਰਖਾਇੰਦਾ। ਪਾਰਬ੍ਰਹਮ ਪ੍ਰਭ ਸੇਵਾਦਾਰਾ,

ਬਣ ਸੇਵਕ ਸੇਵ ਕਮਾਇੰਦਾ। ਸਚਖੰਡ ਖੋਲ੍ਹੇ ਸਚ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਏਕਾ ਨਾਮ ਕਰ ਪਿਆਰਾ, ਸਚ ਪ੍ਰੀਤੀ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਪਰਗਟਾਇੰਦਾ। ਸਾਚਾ ਨਾਉਂ ਸ੍ਰੀ ਭਗਵਾਨ, ਆਦਿ ਪੁਰਖ ਆਪ ਪਰਗਟਾਈਆ। ਸਤਿ ਸਤਿਵਾਦੀ ਸੱਤ ਨਿਸ਼ਾਨ, ਸੱਤ ਦਵਾਰੇ ਦਏ ਵਖਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੀ ਕਲ ਵਰਤਾਈਆ। ਬੋਧ ਅਗਾਧੀ ਇਕ ਗਿਆਨ, ਹਰਿ ਮੰਤਰ ਨਾਮ ਪੜ੍ਹਾਈਆ। ਸ਼ਬਦ ਅਨਾਦਿ ਸੱਚੀ ਧੁੰਨਕਾਨ, ਰਾਗੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਦਰਸਾਈਆ। ਸਾਚਾ ਨਾਮ ਪੁਰਖ ਅਬਿਨਾਸ਼, ਏਕਾ ਏਕ ਪਰਗਟਾਇੰਦਾ। ਆਦਿ ਜੁਗਾਦਿ ਵੇਖਣਹਾਰਾ ਖੇਲ ਤਮਾਸ਼, ਜੁਗ ਜੁਗ ਵੇਸ ਵਟਾਇੰਦਾ। ਬ੍ਰਹਿਮੰਡ ਖੰਡ ਪਾਏ ਰਾਸ, ਗੋਪੀ ਕਾਹਨ ਰੂਪ ਵਟਾਇੰਦਾ। ਰਵ ਸਸ ਕਰ ਪਰਕਾਸ਼, ਨੂਰ ਨੂਰ ਨੂਰ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਰਖਾਇੰਦਾ। ਸਾਚਾ ਨਾਉਂ ਆਪੇ ਰੱਖ, ਏਕਾ ਨਾਉਂ ਦਏ ਵਡਿਆਈਆ। ਨਿਰਗੁਣ ਨਿਰਾਕਾਰ ਕਰ ਪਰਤੱਖ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਖੇਲੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਵਸਤ ਅਮੋਲਕ ਏਕਾ ਵਥ, ਘਰ ਸਾਚੇ ਲਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਸਿਫ਼ਤ ਸਲਾਹੀਆ। ਸਾਚਾ ਨਾਮ ਸਿਫ਼ਤ ਸਲਾਹ, ਹਰਿ ਸਾਚਾ ਸਚ ਜਣਾਇੰਦਾ। ਸਾਚਾ ਨਾਮ ਸਦ ਮੱਲਾਹ, ਦੋ ਜਹਾਨਾਂ ਬੇੜਾ ਆਪ ਚਲਾਇੰਦਾ। ਸਾਚਾ ਨਾਮ ਨਰ ਨਿਰੰਕਾਰਾ ਦਏ ਸਿੱਖਾ, ਸਾਚੀ ਸਿਖਿਆ ਇਕ ਪਰਗਟਾਇੰਦਾ। ਸਾਚਾ ਨਾਮ ਵਿਸ਼ਨ ਬ੍ਰਹਮਾ ਸ਼ਿਵ ਲਏ ਪੜ੍ਹਾ, ਸੰਸਾ ਅਵਰ ਨਾ ਕੋਇ ਜਣਾਇੰਦਾ। ਸਾਚਾ ਨਾਮ ਲੱਖ ਚੁਰਾਸੀ ਦਏ ਸੁਣਾ, ਸੋ ਪੁਰਖ ਨਿਰੰਜਣ ਢੋਲਾ ਗਾਇੰਦਾ। ਸਾਚਾ ਨਾਮ ਹੰ ਬ੍ਰਹਮ ਜਾਏ ਸਮਾ, ਪਾਰਬ੍ਰਹਮ ਪ੍ਰਭ ਪਰਦਾ ਲਾਹਿੰਦਾ। ਸਾਚਾ ਨਾਮ ਨਾਦ ਅਨਾਦੀ ਦਏ ਵਜਾ, ਬ੍ਰਹਮ ਬ੍ਰਹਮਾਦੀ ਆਪ ਸੁਣਾਇੰਦਾ। ਸਾਚਾ ਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪ ਸੁਣਾਇੰਦਾ। ਸਾਚਾ ਨਾਉਂ ਸਾਚਾ ਗੀਤ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹੰ ਬ੍ਰਹਮ ਕਰੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਆਦਿ ਜੁਗਾਦੀ ਸਾਚੀ ਰੀਤ, ਰੁੱਤ ਰੁੱਤੜੀ ਮਾਤ ਸੁਹਾਈਆ। ਖੇਲੇ ਖੇਲ ਬੈਠ ਅਤੀਤ, ਤ੍ਰੈਭਵਣ ਧਨੀ ਵਡੀ ਵਡਿਆਈਆ। ਵਸਣਹਾਰਾ ਹਸਤ ਕੀਟ, ਘਟ ਘਟ ਬੈਠਾ ਜੋਤ ਜਗਾਈਆ। ਕਰੇ ਖੇਲ ਇਕ ਅਨਡੀਠ, ਜਗਤ ਨੇਤਰ ਨਜ਼ਰ ਨਾ ਆਈਆ। ਹਰਿ ਕਾ ਨਾਉਂ ਸਚ ਪ੍ਰੀਤ, ਪ੍ਰੀਤੀਵਾਨ ਪ੍ਰੀਤ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਮਾਤ ਧਰਾਈਆ। ਏਕਾ ਨਾਉਂ ਮਾਤ ਧਰ, ਧਰਨੀ ਧਰਤ ਧਵਲ ਵਡਿਆਇੰਦਾ। ਏਕਾ ਨਾਮ ਸਾਚਾ ਵਰ, ਹਰਿ ਜੂ ਹਰਿ ਹਰਿ ਆਪ ਸਮਝਾਇੰਦਾ। ਏਕਾ ਨਾਉਂ ਖੋਲ੍ਹੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਏਕਾ ਨਾਉਂ ਤੋੜੇ ਗੜ੍ਹ, ਬੰਕ ਦਵਾਰੀ ਕੁੰਡਾ ਲਾਹਿੰਦਾ। ਏਕਾ ਨਾਉਂ ਸਾਚੇ ਮੰਦਰ ਜਾਏ ਵੜ, ਡੂੰਘੀ ਕੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਦ੍ਰਿੜਾਇੰਦਾ। ਸਾਚਾ ਨਾਉਂ ਏਕਾ ਮੰਤਰ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਬ੍ਰਹਮ ਭੇਵ ਜਾਣੇ ਅੰਤਰ, ਅੰਤਰ ਆਤਮਾ ਵੇਖ ਵਖਾਈਆ। ਤ੍ਰੈਗੁਣ ਬੁਝਾਏ ਲੱਗੀ ਬਸੰਤਰ, ਅਗਨੀ ਤਤ ਨਾ ਕੋਇ ਵਖਾਈਆ। ਵੇਖਣਹਾਰਾ ਗਗਨ ਗਗਨੰਤਰ, ਗਹਿਰ ਗੰਭੀਰ ਫੇਰਾ

ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਰਖਾਈਆ। ਸਾਚਾ ਨਾਮ ਸਤਿ ਸਤਿਵਾਦ, ਹਰਿ ਸਾਚਾ ਸਚ ਪਰਗਟਾਇੰਦਾ। ਸਾਚਾ ਨਾਮ ਆਦਿ ਜੁਗਾਦਿ, ਜੁਗ ਜੁਗ ਸੇਵ ਕਮਾਇੰਦਾ। ਸਾਚਾ ਨਾਮ ਆਪਣੇ ਵਿਚੋਂ ਕਾਢ, ਦੋ ਜਹਾਨਾਂ ਆਪ ਵਸਾਇੰਦਾ। ਸਾਚਾ ਨਾਮ ਲੱਖ ਚੁਰਾਸੀ ਕਰੇ ਲਾਡ, ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ। ਸਾਚਾ ਨਾਮ ਪਾਰ ਕਰਾਏ ਹਾਦ, ਹਦ ਹਦੂਦ ਨਾ ਕੋਇ ਰਖਾਇੰਦਾ। ਸਾਚਾ ਨਾਮ ਤਨ ਵਜਾਏ ਰਬਾਬ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਸਾਚਾ ਨਾਮ ਪਿਆਏ ਹਯਾਤ ਆਬ, ਆਬ ਹਯਾਤ ਮੁਖ ਚੁਆਇੰਦਾ। ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਸਮਝਾਇੰਦਾ। ਸਾਚਾ ਨਾਉਂ ਸਮਝਣ ਯੋਗ, ਸਮਝ ਵਿਚ ਕਿਸੇ ਨਾ ਆਈਆ। ਸਾਚਾ ਨਾਉਂ ਚੌਦਾਂ ਲੋਕ, ਲੋਕ ਪਰਲੋਕ ਢੋਲਾ ਗਾਈਆ। ਸਾਚਾ ਨਾਉਂ ਵਸੇ ਸਾਚੇ ਕੋਟ, ਥਿਰ ਘਰ ਆਪਣਾ ਆਸਣ ਲਾਈਆ। ਸਾਚਾ ਨਾਉਂ ਨਿਰਮਲ ਜੋਤ, ਪੁਰਖ ਅਬਿਨਾਸ਼ੀ ਲਏ ਮਿਲਾਈਆ। ਸਾਚਾ ਨਾਉਂ ਨਾ ਕੋਈ ਵਰਨ ਨਾ ਕੋਈ ਗੋਤ, ਬਰਨ ਰੂਪ ਨਾ ਕੋਇ ਵਖਾਈਆ। ਸਾਚਾ ਨਾਉਂ ਨਾ ਕੋਈ ਮਮਤਾ ਨਾ ਕੋਈ ਖੋਟ, ਕੂੜੀ ਕਿਰਿਆ ਨਾ ਕੋਇ ਪਰਨਾਈਆ। ਸਾਚਾ ਨਾਉਂ ਇਕ ਅਤੋਟ, ਅਤੋਟ ਅਤੁਟ ਹਰਿ ਰਖਾਈਆ। ਸਾਚਾ ਨਾਉਂ ਇਕੋ ਬਹੁਤ, ਬਹੁ ਨਾਮ ਆਪਣੀ ਸਿਫ਼ਤ ਸਾਲਾਹੀਆ। ਸਾਚਾ ਨਾਮ ਸਾਚਾ ਜੋਗ, ਜੋਗ ਜੋਗੀਸ਼ਰ ਆਪ ਰਖਾਈਆ। ਸਾਚਾ ਨਾਮ ਸਾਚਾ ਭੋਗ, ਭਸਮੜ ਭੋਗੀ ਵੇਖ ਵਖਾਈਆ। ਸਾਚਾ ਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਸਮਝਾਈਆ। ਸਾਚਾ ਨਾਮ ਡੂੰਘਾ ਸਾਗਰ, ਨਜ਼ਰ ਕਿਸੇ ਨਾ ਆਇੰਦਾ। ਸਾਚਾ ਨਾਮ ਦੋ ਜਹਾਨ ਸੌਦਾਗਰ, ਲੱਖ ਚੁਰਾਸੀ ਵਣਜ ਕਰਾਇੰਦਾ। ਸਾਚਾ ਨਾਮ ਦੇਵੇ ਆਦਰ, ਦਰ ਆਇਆਂ ਗਲੇ ਲਗਾਇੰਦਾ। ਸਾਚਾ ਨਾਮ ਵਡ ਬਹਾਦਰ, ਬਲ ਆਪਣਾ ਆਪ ਪਰਗਟਾਇੰਦਾ। ਸਾਚਾ ਨਾਮ ਮੇਲ ਮਿਲਾਏ ਕਰੀਮ ਕਾਦਰ, ਬੇਐਬ ਪਰਵਰਦਿਗਾਰ ਹੱਕ ਹੱਕ ਦ੍ਰਿੜਾਇੰਦਾ। ਸਾਚਾ ਨਾਮ ਸਾਚਾ ਸਾਬਰ, ਸਬਰ ਸਬੂਰੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਵਡਿਆਇੰਦਾ। ਸਾਚਾ ਨਾਮ ਸਾਚਾ ਰਾਮ, ਰਮਈਆ ਆਪਣਾ ਰੰਗ ਵਖਾਈਆ। ਸਾਚਾ ਨਾਮ ਸਾਚਾ ਸ਼ਾਮ, ਬੰਸਰੀ ਏਕਾ ਨਾਮ ਸੁਣਾਈਆ। ਸਾਚਾ ਨਾਮ ਸਚ ਪੈਗ਼ਾਮ, ਈਸਾ ਮੂਸਾ ਕਰੇ ਪੜ੍ਹਾਈਆ। ਸਾਚਾ ਨਾਮ ਸਚ ਇਸਲਾਮ, ਮੁਹੰਮਦ ਇਸਮ ਦਏ ਵਖਾਈਆ। ਸਾਚਾ ਨਾਮ ਸਚ ਕਲਾਮ, ਕਾਤਬ ਕਲਮਾ ਦਏ ਲਿਖਾਈਆ। ਸਾਚਾ ਨਾਮ ਸਚ ਗ਼ੁਲਾਮ, ਦੋ ਜਹਾਨਾਂ ਫੇਰਾ ਪਾਈਆ। ਸਾਚਾ ਨਾਮ ਸਚ ਅਮਾਮ, ਸਾਚੇ ਤਖ਼ਤ ਡੇਰਾ ਲਾਈਆ। ਸਾਚਾ ਨਾਮ ਸਚ ਨਿਜ਼ਾਮ, ਹੁਕਮੀ ਹੁਕਮ ਸਰਬ ਭੁਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਜਣਾਈਆ। ਸਾਚਾ ਨਾਮ ਇਸ਼ਟ ਗੁਰਦੇਵ, ਆਤਮ ਪਰਮਾਤਮ ਵੇਖ ਵਖਾਇੰਦਾ। ਸਾਚਾ ਨਾਮ ਅਲੱਖ ਅਭੇਵ, ਅਲੱਖ ਅਗੋਚਰ ਖੇਲ ਕਰਾਇੰਦਾ। ਸਾਚਾ ਨਾਮ ਸਦਾ ਨਿਹਕੇਵ, ਨਿਹਚਲ ਆਪਣਾ ਆਸਣ ਲਾਇੰਦਾ। ਸਾਚਾ ਨਾਮ ਸਾਚਾ ਮੇਵ, ਅੰਮ੍ਰਿਤ ਫਲ ਨਾਉਂ ਰਖਾਇੰਦਾ। ਸਾਚਾ ਨਾਉਂ ਗੀਤ ਸੁਣਾਏ ਰਸਨਾ ਜਿਹਵ, ਬੱਤੀ ਦੰਦ ਮੁੱਖ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਡਿਆਇੰਦਾ। ਸਾਚਾ ਨਾਮ ਵੱਡਾ ਵਡ, ਹਰਿ ਵੱਡਾ ਵਡ ਵਡਿਆਈਆ। ਹਰਿ ਕਾ ਨਾਮ ਸਾਚਾ ਨੱਦ, ਦੋ ਜਹਾਨਾਂ ਰਿਹਾ ਸੁਣਾਈਆ। ਹਰਿ ਕਾ ਨਾਉਂ ਸਚ ਨਿਸ਼ਾਨਾ ਦੇਵੇ ਗੱਡ, ਸ੍ਰੀ ਭਗਵਾਨ ਆਪ ਝੁਲਾਈਆ। ਹਰਿ

ਕਾ ਨਾਉਂ ਪਾਏ ਸਾਰ ਡੂੰਘੀ ਖੱਡ, ਸਮੁੰਦ ਸਾਗਰ ਫੋਲ ਫੋਲਾਈਆ। ਹਰਿ ਕਾ ਨਾਉਂ ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਨਾਲੋਂ ਹੋਏ ਨਾ ਅੱਡ, ਘਰ ਘਰ ਬੈਠਾ ਮੁੱਖ ਛੁਪਾਈਆ। ਹਰਿ ਕਾ ਨਾਉਂ ਉਚਾ ਲੰਮਾ ਨਾ ਕੋਈ ਕੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਉਪਾਈਆ। ਸਾਚਾ ਨਾਮ ਹਰਿ ਭਗਵਾਨਾ, ਏਕਾ ਏਕ ਉਪਾਇੰਦਾ। ਸਾਚਾ ਨਾਮ ਦੋ ਜਹਾਨਾਂ, ਦੋਏ ਦੋਏ ਧਾਰ ਵਖਾਇੰਦਾ। ਸਾਚਾ ਨਾਮ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨਾ, ਕਰੋੜ ਤੇਤੀਸਾ ਰਾਹ ਚਲਾਇੰਦਾ। ਸਾਚਾ ਨਾਮ ਬੋਧ ਅਗਾਧਾ ਇਕ ਗਿਆਨਾ, ਗਿਆਨ ਗੁਰਦੇਵ ਨਾਉਂ ਰਖਾਇੰਦਾ। ਸਾਚਾ ਨਾਉਂ ਸਚ ਤਰਾਨਾ, ਤੁਰੀਆ ਰਾਗ ਸੁਣਾਇੰਦਾ। ਸਾਚਾ ਨਾਮ ਵਡ ਪਰਧਾਨਾ, ਸਚ ਪਰਧਾਨਗੀ ਮਾਤ ਕਮਾਇੰਦਾ। ਸਾਚਾ ਨਾਮ ਸਚ ਰਾਜਾਨਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਸਾਚਾ ਨਾਉਂ ਪੀਣਾ ਖਾਣਾ, ਤ੍ਰਿਸਨਾ ਭੁੱਖ ਮਿਟਾਇੰਦਾ। ਸਾਚਾ ਨਾਉਂ ਪਦ ਨਿਰਬਾਣਾ, ਏਕਾ ਘਰ ਵਸਾਇੰਦਾ। ਸਾਚਾ ਨਾਉਂ ਸਦ ਰਖਾਏ ਆਪਣਾ ਭਾਣਾ, ਭਾਣਾ ਇਕੋ ਇਕ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਆਪ ਉਠਾਇੰਦਾ। ਸਾਚਾ ਨਾਮ ਉਠਾਏ ਆਦਿ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਦੇਵੇ ਦਾਦ, ਏਕੰਕਾਰਾ ਹੋਏ ਸਹਾਈਆ। ਆਦਿ ਨਿਰੰਜਣ ਰੱਖਣਾ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਸ੍ਰੀ ਭਗਵਾਨ ਸੁਣੇ ਫਰਿਯਾਦ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਪਾਰਬ੍ਰਹਮ ਵਸੇ ਆਂਡ ਗੁਆਂਡ, ਨੇਰਨ ਨੇਰਾ ਡੇਰਾ ਲਾਈਆ। ਸਵਾਂਗੀ ਵਰਤੇ ਆਪਣਾ ਸਾਂਗ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਸਲਾਹੀਆ। ਸਾਚਾ ਨਾਉਂ ਕਰ ਉਜਿਆਰਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਗੁਰ ਗੁਰ ਰੂਪ ਕਰ ਪਸਾਰਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਆਤਮ ਪਰਮਾਤਮ ਇਕ ਅਧਾਰਾ, ਅਧਿਆਤਮਕ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਗੁਰ ਅਵਤਾਰਾਂ ਝੋਲੀ ਪਾਇੰਦਾ। ਸਾਚਾ ਨਾਉਂ ਗੁਰ ਅਵਤਾਰ, ਹਰਿ ਸਤਿਗੁਰ ਬੂਝ ਬੁਝਾਈਆ। ਸਾਚਾ ਨਾਉਂ ਪੀਰ ਪੈਗ਼ੰਬਰ ਪਾਵੇ ਸਾਰ, ਪਾਰਬ੍ਰਹਮ ਪ੍ਰਭ ਸਚ ਸਰਨਾਈਆ। ਸਾਚਾ ਨਾਉਂ ਰਹੇ ਜੁਗ ਚਾਰ, ਜੁਗ ਚੌਕੜੀ ਸੇਵਾ ਲਾਈਆ। ਸਾਚਾ ਨਾਉਂ ਚਾਰ ਖਾਣੀ ਚਾਰ ਬਾਣੀ, ਚਾਰੋਂ ਕੁੰਟ ਰਹੀ ਜਸ ਗਾਈਆ। ਗੁਰ ਅਵਤਾਰ ਗਾਇਣ ਅਕੱਥ ਕਹਾਣੀ, ਰਸਨਾ ਜਿਹਵਾ ਨਾਲ ਮਿਲਾਈਆ। ਅੱਖਰ ਅੱਖਰ ਬੋਲ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਏਕਾ ਨਾਉਂ ਸਚ ਨਿਸ਼ਾਨੀ, ਲੋਕਮਾਤ ਰਖਾਈਆ। ਕਰੇ ਖੇਲ ਪੁਰਖ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਉਂ ਦਏ ਵਡਿਆਈਆ। ਸਾਚਾ ਨਾਮ ਬਿਨ ਸਿਫ਼ਤ ਸਲਾਹ, ਸਿਫ਼ਤ ਵਿਚ ਕਦੇ ਨਾ ਆਇੰਦਾ। ਅੱਖਰੀ ਨਾਮ ਕੋਟਨ ਕੋਟ ਰਹੇ ਗਾ, ਗਾ ਗਾ ਸ਼ੁਕਰ ਮਨਾਇੰਦਾ। ਪੀਰ ਪੈਗ਼ੰਬਰ ਰਹੇ ਧਿਆ, ਧਿਆਨ ਧਿਆਨ ਵਿਚ ਮਿਲਾਇੰਦਾ। ਗੁਰ ਅਵਤਾਰ ਰਹੇ ਸਮਝਾ, ਸਮਝ ਵਿਚ ਕਿਸੇ ਨਾ ਆਇੰਦਾ। ਰਮਜ਼ ਨਾਲ ਰਮਜ਼ ਰਹੇ ਮਿਲਾ, ਨਿਰਗੁਣ ਸਰਗੁਣ ਜੋੜ ਜੋੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਏਕਾ ਨਾਮ ਵਡਿਆਇੰਦਾ। ਜੁਗ ਚੌਕੜੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਗੁਰ ਗੁਰਦੇਵ ਨਾਮ ਅਧਾਰਾ, ਨਮੋ ਸਤਿ ਸਤਿ ਜਣਾਈਆ। ਚਤੁਰਭੁਜ ਪਾਵੇ ਸਾਰਾ, ਆਦਿ ਸ਼ਕਤ ਨੂਰ ਉਜਿਆਰਾ, ਨੂਰੋ ਨੂਰ ਨੂਰ ਸਮਾਈਆ।

ਸਤਿ ਸਤਿਵਾਦੀ ਸਤਿ ਜੈਕਾਰਾ, ਆਪ ਸੁਣਾਏ ਏਕੰਕਾਰਾ, ਅਕਲ ਕਲ ਵਡਿਆਈਆ। ਹਰਿ ਕਾ ਨਾਉਂ ਲਿਖਣ ਪੜ੍ਹਨ ਤੇ ਵਸੇ ਬਾਹਰਾ, ਅਲਫ਼ ਯੇ ਨਾ ਕੋਇ ਸਮਝਾਈਆ। ਪੈਂਤੀ ਅੱਖਰ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਹਰਿ ਕਾ ਨਾਉਂ ਅੰਤ ਨਾ ਪਾਰਾਵਾਰਾ, ਪਰਦਾ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਿਫ਼ਤੀ ਢੋਲੇ ਗਾਇਣ ਵਾਰਾ, ਗਾ ਗਾ ਸ਼ੁਕਰ ਮਨਾਈਆ। ਤੇਰਾ ਰੂਪ ਆਦਿ ਜੁਗਾਦਿ ਨਿਆਰਾ, ਅਜੂਨੀ ਰਹਿਤ ਤੇਰੇ ਹੱਥ ਤੇਰੀ ਵਡਿਆਈਆ। ਅਨੁਭਵ ਪਰਕਾਸ਼ ਤੇਰਾ ਉਜਿਆਰਾ, ਉਜਲ ਮੁਖ ਸਰਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਨਾਮ ਜਣਾਈਆ। ਜੁਗ ਜੁਗ ਨਾਮ ਏਕ ਅਨੇਕ, ਜੁਗ ਜੁਗ ਆਪ ਜਣਾਇੰਦਾ। ਕਲਮ ਸ਼ਾਹੀ ਲਿਖ ਲਿਖ ਲੇਖ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਬਿਨ ਨੇਤਰ ਲੋਚਣ ਵੇਖ, ਵੇਖ ਵੇਖ ਖ਼ੁਸ਼ੀ ਮਨਾਇੰਦਾ। ਆਦਿ ਜੁਗਾਦੀ ਕਰ ਕਰ ਭੇਖ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ । ਸਾਚੀ ਵਸਤ ਨਾਮ ਦਾਨ, ਗੁਣ ਨਿਧਾਨ ਆਪ ਵਰਤਾਈਆ। ਗੁਰ ਅਵਤਾਰਾਂ ਹੋ ਮਿਹਰਵਾਨ, ਮਿਹਰ ਨਜ਼ਰ ਇਕ ਰਖਾਈਆ। ਅੰਤਰ ਅੰਤਰ ਇਕ ਗਿਆਨ, ਮੰਤਰ ਮੰਤਰ ਸਚ ਪੜ੍ਹਾਈਆ। ਆਤਮ ਪਰਮਾਤਮ ਖੇਲ ਮਹਾਨ, ਮਹਾਤਮ ਆਪਣਾ ਦਏ ਸਮਝਾਈਆ। ਬ੍ਰਹਮ ਪਾਰਬ੍ਰਹਮ ਕਰੇ ਕਲਿਆਣ, ਕਲਮਾ ਆਪਣਾ ਆਪ ਜਣਾਈਆ । ਸਯਦਾ ਸੀਸ ਝੁਕਾਏ ਆਣ, ਨਮੋ ਨਮੋ ਨਮੋ ਦਏ ਸਮਝਾਈਆ। ਸਾਚੇ ਤਖ਼ਤ ਬੈਠ ਨੌਜਵਾਨ, ਨੌਬਤ ਏਕਾ ਨਾਮ ਵਜਾਈਆ। ਮਹੱਲ ਅਟੱਲ ਉਚ ਮਕਾਨ, ਬੇਮੁਕਾਮ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਸਾਚੀ ਸਿਫ਼ਤ ਜੁਗ ਜੁਗ ਦੇਵੇ ਦਸਤ ਬਦਸਤ, ਦਸਤੂਰ ਆਪਣਾ ਨਾ ਕਦੇ ਬਦਲਾਈਆ। ਜੁਗ ਜੁਗ ਨਾਮ ਦੇਵੇ ਵੰਡ, ਵੰਡਣਹਾਰਾ ਇਕ ਅਖਵਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਪਾਏ ਗੰਢ, ਪੱਲੂ ਆਪਣੀ ਗੰਢ ਰਖਾਇੰਦਾ। ਖੇਲੇ ਖੇਲ ਵਿਚ ਵਰਭੰਡ, ਲੱਖ ਚੁਰਾਸੀ ਫੋਲ ਫੋਲਾਇੰਦਾ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਧਨ ਏਕਾ ਨਾਮ ਪਾਇੰਦਾ। ਏਕਾ ਨਾਮ ਪਾਏ ਬੰਧਨ, ਬੰਦੀਖਾਨਾ ਇਕ ਵਖਾਈਆ। ਏਕਾ ਨਾਮ ਲਲਾਟੀ ਚੰਦਨ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਏਕਾ ਨਾਮ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਇਕੋ ਇਕ ਰਖਾਈਆ। ਏਕਾ ਨਾਮ ਤੋੜਨਹਾਰਾ ਫੰਧਣ, ਜਗਤ ਜੰਜਾਲਾ ਦਏ ਤੁੜਾਈਆ। ਏਕਾ ਨਾਮ ਮਨੋਹਰ ਮੁਕੰਦਨ, ਲੱਖਮੀ ਨਰਾਇਣ ਵੇਸ ਵਟਾਈਆ। ਏਕਾ ਨਾਮ ਸੂਰਾ ਸਰਬੰਗਣ, ਸੂਰਬੀਰ ਆਪ ਹੋ ਜਾਈਆ। ਏਕਾ ਨਾਮ ਵਸੇ ਸਚਖੰਡਣ, ਥਿਰ ਘਰ ਆਪਣਾ ਡੇਰਾ ਲਾਈਆ। ਏਕਾ ਨਾਮ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪਾਰ ਕਰਾਏ ਕੰਢਣ, ਥਿਰ ਕੋਇ ਰਹਿਣ ਨਾ ਪਾਈਆ। ਏਕਾ ਨਾਮ ਤੇਈ ਅਵਤਾਰ ਗਾਇਣ ਛੰਦਨ, ਭਗਤ ਅਠਾਰਾਂ ਨਾਲ ਮਿਲਾਈਆ। ਏਕਾ ਨਾਮ ਈਸਾ ਮੂਸਾ ਮੁਹੰਮਦ ਦੋਏ ਦੋਏ ਜੋੜ ਮੰਨਣ, ਮਨ ਮਨਸਾ ਨਾ ਕੋਇ ਰਖਾਈਆ। ਏਕਾ ਨਾਮ ਨਾਮ ਸਤਿ ਨਾਨਕ ਨਿਰਗੁਣ ਕਰੇ ਪਰਬੰਧਣ, ਪਰਬੰਧਕ ਮਿਲਿਆ ਸੱਚਾ ਮਾਹੀਆ। ਏਕਾ ਨਾਮ ਗੁਰ ਗੋਬਿੰਦ ਮਾਰਗ ਆਏ ਦੱਸਣ, ਲੱਖ ਚੁਰਾਸੀ ਏਕਾ ਘਰ ਵਸਾਈਆ। ਏਕਾ ਨਾਮ ਸਾਚਾ ਖੰਡਣ, ਖੜਗ ਖੰਡਾ ਆਪ ਵਖਾਈਆ। ਏਕਾ ਨਾਮ ਚੰਡ ਪਰਚੰਡਣ, ਚੰਡਕਾਂ ਲੇਖਾ ਦਏ ਗੁਆਈਆ। ਏਕਾ ਨਾਮ ਟੁੱਟੀ ਗੰਢਣ, ਗੰਢਣਹਾਰ ਗੋਪਾਲ ਗੁਸਾਈਂਆ। ਏਕ ਨਾਮ ਕਰੇ ਖੇਲ ਆਤਮ

ਪਰਮਾਤਮ ਦੇਵੇ ਅਨੰਦਨ, ਅਨੰਦ ਅਨੰਦ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਲਏ ਜਣਾਈਆ। ਏਕਾ ਨਾਉਂ ਇਕ ਇਕੱਲਾ, ਏਕੰਕਾਰ ਆਪ ਵਖਾਈਆ। ਏਕਾ ਨਾਉਂ ਸਚ ਮਹੱਲਾ, ਦਰਗਹਿ ਸਾਚੀ ਸੋਭਾ ਪਾਈਆ। ਏਕਾ ਨਾਮ ਵਸੇ ਜਲਾਂ ਥੱਲਾਂ, ਜਲ ਥਲ ਮਹੀਅਲ ਆਪਣਾ ਰੂਪ ਵਖਾਈਆ । ਏਕਾ ਨਾਉਂ ਸਚ ਸੰਦੇਸ ਘੱਲਾ, ਪੁਰਖ ਅਬਿਨਾਸ਼ੀ ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਏਕਾ ਨਾਉਂ ਗੁਰ ਅਵਤਾਰ ਫੜਾਏ ਪੱਲਾ, ਪੱਲੂ ਏਕਾ ਗੰਢ ਵਖਾਈਆ। ਏਕਾ ਨਾਮ ਲੱਖ ਚੁਰਾਸੀ ਅੰਦਰ ਵੜ ਵੜ ਹੋਇਆ ਝੱਲਾ, ਬੇਅਕਲ ਅਕਲ ਨਾ ਕੋਇ ਜਣਾਈਆ। ਏਕਾ ਨਾਉਂ ਨੌਂ ਖੰਡ ਪ੍ਰਿਥਮੀ ਪਾਏ ਤਰਥੱਲਾ, ਸੱਤਾਂ ਦੀਪਾਂ ਦਏ ਹਿਲਾਈਆ। ਏਕਾ ਨਾਉਂ ਰੂਪ ਵਟਾਏ ਰਾਣੀ ਅੱਲਾ, ਬਿਸਮਿਲ ਆਪਣੀ ਧਾਰ ਚਲਾਈਆ। ਏਕਾ ਨਾਉਂ ਖ਼ਾਕ ਵਿਛਾਏ ਧਰਨੀ ਧਰਤ ਮੁਸੱਲਾ, ਏਕਾ ਨਾਉਂ ਸਯਦਾ ਸੀਸ ਝੁਕਾਈਆ। ਏਕਾ ਨਾਉਂ ਪਰਵਰਦਿਗਾਰ ਬੇਐਬ ਖ਼ੁਦਾ ਨੂਰੀ ਨੂਰ ਜੋਤੀ ਰੱਲਾ, ਜਲਵਾ ਨੂਰ ਨੂਰ ਦਰਸਾਈਆ। ਏਕਾ ਨਾਉਂ ਕਰੇ ਸੱਚਾ ਹੱਲਾ, ਜੁਗ ਚੌਕੜੀ ਢਾਹ ਢਾਹ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਦਏ ਵਡਿਆਈਆ। ਏਕਾ ਨਾਉਂ ਵਡ ਬਲਕਾਰਾ, ਬਲ ਬਾਵਨ ਖੇਲ ਕਰਾਇੰਦਾ । ਏਕਾ ਨਾਉਂ ਤੇਈ ਅਵਤਾਰਾ, ਦਰ ਦਰ ਵੇਖ ਵਖਾਇੰਦਾ। ਏਕਾ ਨਾਉਂ ਵੇਦ ਸ਼ਾਸਤਰ ਸਿਮਰਤ ਦਏ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਏਕਾ ਨਾਉਂ ਭਗਤ ਭਗਵਾਨ ਦਏ ਭੰਡਾਰਾ, ਵਸਤ ਅਮੋਲਕ ਹੱਥ ਰਖਾਇੰਦਾ। ਏਕਾ ਨਾਉਂ ਸੰਤਾਂ ਖੋਲ੍ਹੇ ਬੰਦ ਕਿਵਾੜਾ, ਬੰਦ ਤਾਕੀ ਕੁੰਡਾ ਲਾਹਿੰਦਾ। ਏਕਾ ਨਾਉਂ ਗੁਰਮੁਖਾਂ ਅੰਮ੍ਰਿਤ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਰਸ ਚਖਾਇੰਦਾ। ਏਕਾ ਨਾਉਂ ਗੁਰਸਿਖ ਵਖਾਏ ਚਰਨ ਦਵਾਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਏਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਜੁਗ ਕਰਤਾ ਆਪ ਵਰਤਾਇੰਦਾ। ਏਕਾ ਨਾਉਂ ਵਣਜ ਵਾਪਾਰੀ, ਸਤਿਜੁਗ ਤ੍ਰੇਤਾ ਦਵਾਪਰ ਖੇਲ ਕਰਾਈਆ। ਏਕਾ ਨਾਉਂ ਜੋਤ ਨਿਰੰਕਾਰੀ, ਨਿਰਗੁਣ ਸਰਗੁਣ ਦਏ ਸਮਝਾਈਆ। ਏਕਾ ਨਾਉਂ ਤੇਜ ਕਟਾਰੀ, ਤਿੱਖੀ ਧਾਰ ਵਖਾਈਆ। ਏਕਾ ਨਾਉਂ ਗੁਰ ਅਵਤਾਰੀ, ਗੁਰ ਗੁਰ ਸ਼ਬਦ ਸਲਾਹੀਆ । ਏਕਾ ਨਾਉਂ ਰਾਮ ਕ੍ਰਿਸ਼ਨ ਮੁਰਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਉਪਾਈਆ। ਏਕਾ ਨਾਉਂ ਸਚ ਮਕਾਨਾ, ਮਕਬਰਾ ਰੂਪ ਨਾ ਕੋਇ ਵਟਾਇੰਦਾ। ਏਕਾ ਨਾਉਂ ਸ੍ਰੀ ਭਗਵਾਨਾ, ਭਗਵਨ ਆਪਣਾ ਖੇਲ ਜਣਾਇੰਦਾ। ਏਕਾ ਨਾਉਂ ਮਰਦ ਮਰਦਾਨਾ, ਸਚ ਮਰਦਾਨਗੀ ਮਾਤ ਕਮਾਇੰਦਾ। ਏਕਾ ਨਾਉਂ ਪਹਿਰੇ ਜਾਮਾ, ਜੁਗ ਜੁਗ ਵੇਸ ਵਟਾਇੰਦਾ। ਏਕਾ ਨਾਉਂ ਤੀਰ ਕਮਾਨਾ, ਚਿੱਲਾ ਇਕ ਕਮੰਦ ਰਖਾਇੰਦਾ। ਏਕਾ ਨਾਉਂ ਚੰਡ ਪਰਚੰਡ ਚਮਕਾਨਾ, ਤਿੱਖੀ ਧਾਰ ਬੰਧਾਇੰਦਾ । ਏਕਾ ਨਾਉਂ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰੂ ਪੀਰ ਅਵਤਾਰ ਪੈਗ਼ੰਬਰ ਦੇ ਦੇ ਗਿਆਨਾ, ਆਤਮ ਪਰਮਾਤਮ ਪਰਮਾਤਮ ਆਤਮ ਭੇਵ ਖੁਲ੍ਹਾਇੰਦਾ। ਏਕਾ ਨਾਉਂ ਹੋਏ ਮਸਤਾਨਾ, ਮਸਤੀ ਇਕੋ ਇਕ ਜਣਾਇੰਦਾ। ਏਕਾ ਨਾਉਂ ਬੰਨ੍ਹੇ ਗਾਨਾ, ਸੱਚਾ ਸਗਨ ਮਨਾਇੰਦਾ। ਏਕਾ ਨਾਉਂ ਸਖੀ ਕਰੇ ਪਰਵਾਨਾ, ਸੁਰਤ ਸੁਆਣੀ ਮੇਲ ਮਿਲਾਇੰਦਾ । ਏਕਾ ਨਾਉਂ ਜਾਣੀ ਜਾਣਾ, ਜਾਨਣਹਾਰ ਇਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਇਕ ਜੁਗ ਜੁਗ ਲੇਖਾ ਦਏ ਲਿਖ, ਵਿਸ਼ਨ ਬ੍ਰਹਮਾ ਸ਼ਿਵ ਸਿਖਿਆ ਲੈਣ ਸਿਖ, ਗੁਰ ਅਵਤਾਰ ਪੀਰ ਪੈਗ਼ੰਬਰ ਨਿਉਂ ਨਿਉਂ ਸੀਸ ਝੁਕਾਈਆ। ਨਾਮ

ਲੇਖਾ ਲਿਖਣਹਾਰਾ, ਕਲਮ ਸ਼ਾਹੀ ਨਾ ਕੋਇ ਰਖਾਈਆ। ਜੁਗ ਜੁਗ ਕਰੇ ਸਚ ਵਿਹਾਰਾ, ਬਿਵਹਾਰੀ ਵਡ ਵਡਿਆਈਆ। ਨਵ ਨੌਂ ਚਾਰ ਵੇਖਣਹਾਰਾ, ਨਿਰਗੁਣ ਦਾਤਾ ਸ਼ਹਿਨਸ਼ਾਹੀਆ। ਕੋਟਨ ਕੋਟ ਕਾਲ ਕਰੇ ਪਾਰ ਕਿਨਾਰਾ, ਥਿਰ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲਾ ਕਰਜ਼ਾ ਦਏ ਉਤਾਰਾ, ਬਾਕੀ ਰਹਿਣ ਕੋਇ ਨਾ ਪਾਈਆ। ਸਚਖੰਡ ਦਾ ਸਚ ਦਵਾਰਾ, ਲੋਕਮਾਤ ਪਰਗਟਾਈਆ। ਲੱਖ ਚੁਰਾਸੀ ਵੇਖੇ ਵਿਗਸੇ ਵੇਖਣਹਾਰਾ, ਬੰਦ ਤਾਕੀ ਕੁੰਡਾ ਲਾਹੀਆ। ਨੌਂ ਖੰਡ ਪ੍ਰਿਥਮੀ ਬੋਲ ਜੈਕਾਰਾ, ਜੈ ਜੈਕਾਰ ਸੁਣਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਪਰਵਰਦਿਗਾਰ ਅਖਵਾਈਆ। ਇਕੋ ਨਾਮ ਨਾਮ ਪਿਆਰਾ, ਪ੍ਰੇਮ ਪਿਆਰ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਨਾਮ ਦਏ ਵਡਿਆਈਆ। ਆਦਿ ਜੁਗਾਦਿ ਏਕਾ ਨਾਮ, ਹਰਿ ਮੰਤਰ ਨਾਮ ਦ੍ਰਿੜਾਇੰਦਾ। ਆਦਿ ਜੁਗਾਦਿ ਸਚ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਆਦਿ ਜੁਗਾਦਿ ਸਾਚਾ ਰਾਮ, ਨਿਰਗੁਣ ਆਪਣਾ ਨੂਰ ਵਖਾਇੰਦਾ। ਆਦਿ ਜੁਗਾਦਿ ਸਾਚਾ ਸ਼ਾਮ, ਘਨਈਆ ਆਪਣੀ ਰਾਸ ਰਚਾਇੰਦਾ। ਆਦਿ ਜੁਗਾਦਿ ਸਚ ਇਮਾਮ, ਮੂਸਾ ਈਸਾ ਸੇਵ ਲਗਾਇੰਦਾ। ਆਦਿ ਜੁਗਾਦਿ ਫੜਾਏ ਦਾਮ, ਦਾਮਨਗੀਰ ਮੁਹੰਮਦ ਇਕ ਵਖਾਇੰਦਾ। ਆਦਿ ਜੁਗਾਦਿ ਸਚ ਸਲਾਮ, ਅਲੈਕਮ ਆਪਣਾ ਭੇਵ ਖੁਲ੍ਹਾਇੰਦਾ। ਆਦਿ ਜੁਗਾਦਿ ਖੇਲ ਮਹਾਨ, ਦੋ ਜਹਾਨਾਂ ਆਪ ਕਰਾਇੰਦਾ। ਆਦਿ ਜੁਗਾਦਿ ਹੱਕ ਕਲਾਮ, ਚੌਦਾਂ ਤਬਕਾਂ ਆਪ ਪੜ੍ਹਾਇੰਦਾ। ਆਦਿ ਜੁਗਾਦਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਰਖਾਇੰਦਾ। ਆਦਿ ਜੁਗਾਦੀ ਸਾਚਾ ਰੰਗ, ਹਰਿ ਨਾਮੇ ਨਾਮ ਵਖਾਈਆ। ਆਦਿ ਜੁਗਾਦੀ ਸਚ ਪਲੰਘ, ਹਰਿ ਸਾਚੀ ਸੇਜ ਸੁਹਾਈਆ। ਆਦਿ ਜੁਗਾਦੀ ਸਚ ਮਰਦੰਗ, ਹਰਿ ਮਰਦ ਮਰਦਾਨਾ ਆਪ ਵਜਾਈਆ। ਆਦਿ ਜੁਗਾਦੀ ਸਚ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਆਦਿ ਜੁਗਾਦੀ ਖੇਲ ਬ੍ਰਹਿਮੰਡ, ਬ੍ਰਹਿਮਾਂਡ ਕਰੇ ਕੁੜਮਾਈਆ । ਆਦਿ ਜੁਗਾਦੀ ਵਸੇ ਜੇਰਜ ਅੰਡ, ਉਤਭੁਜ ਸੇਤਜ ਡੇਰਾ ਲਾਈਆ। ਆਦਿ ਜੁਗਾਦੀ ਇਕੋ ਨਾਮ ਦੇਵੇ ਵੰਡ, ਗੁਰ ਅਵਤਾਰਾਂ ਝੋਲੀ ਪਾਈਆ। ਆਦਿ ਜੁਗਾਦੀ ਮੇਟੇ ਭੇਖ ਭਖੰਡ, ਕੂੜੀ ਕਿਰਿਆ ਦਏ ਗੁਆਈਆ। ਆਦਿ ਜੁਗਾਦੀ ਨਾਤਾ ਤੋੜੇ ਦੁਹਾਗਣ ਰੰਡ, ਜਗਤ ਰੰਡੇਪਾ ਦਏ ਗੁਆਈਆ। ਆਦਿ ਜੁਗਾਦੀ ਦੂਈ ਦਵੈਤੀ ਢਾਹੇ ਕੰਧ, ਕੰਢਾ ਆਪਣਾ ਇਕ ਵਖਾਈਆ। ਆਦਿ ਜੁਗਾਦੀ ਸੋਹਲਾ ਢੋਲਾ ਗਾਏ ਛੰਦ, ਵਿਚੋਲਾ ਬਣੇ ਸੱਚਾ ਮਾਹੀਆ। ਆਦਿ ਜੁਗਾਦੀ ਲੱਖ ਚੁਰਾਸੀ ਰੱਖੇ ਬੰਦ, ਹੁਕਮੇ ਅੰਦਰ ਆਪ ਛੁਪਾਈਆ। ਆਦਿ ਜੁਗਾਦੀ ਕਰੇ ਖੰਡ ਖੰਡ, ਅੰਗ ਅੰਗ ਦਏ ਕਟਾਈਆ। ਆਦਿ ਜੁਗਾਦੀ ਵਸੇ ਵਿਚ ਵਰਭੰਡ, ਵਰਭੰਡੀ ਆਪਣਾ ਰੂਪ ਵਟਾਈਆ। ਆਦਿ ਜੁਗਾਦੀ ਨੂਰ ਨੁਰਾਨਾ ਚਾੜ੍ਹੇ ਚੰਦ, ਚੰਦ ਚਾਂਦਨੀ ਆਪ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਪਾਰ ਗਏ ਲੰਘ, ਵੇਲਾ ਅੰਤਮ ਸੋਭਾ ਪਾਈਆ। ਪਰਗਟ ਹੋਇਆ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਇਕ ਕਰਾਈਆ। ਜੁਗ ਜਨਮ ਦੀ ਟੁੱਟੀ ਗੰਢ, ਹਰਿਜਨ ਸਾਚੇ ਲਏ ਮਿਲਾਈਆ । ਰਾਗ ਸੁਣਾਏ ਬਿਨ ਤੰਦੀ ਤੰਦ, ਅਨਹਦ ਏਕਾ ਨਾਦ ਵਜਾਈਆ। ਜਨ ਭਗਤਾਂ ਦੇਵੇ ਸਾਚੀ ਮੰਗ, ਨਾਮ ਅਮੋਲਕ ਝੋਲੀ ਪਾਈਆ। ਸਚ ਸਰੋਵਰ ਨੁਹਾਏ ਏਕਾ ਗੰਗ, ਗੰਗਾ ਗੰਗੋਤਰੀ ਰਹੀ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ

ਸ੍ਰੀ ਭਗਵੰਤ ਆਪਣਾ ਨਾਉਂ ਧਰਾਈਆ। ਸਾਚਾ ਨਾਉਂ ਹੰ ਬ੍ਰਹਮ ਪਿਆਰ, ਸੋ ਪੁਰਖ ਨਿਰੰਜਣ ਕਰੇ ਕੁੜਮਾਈਆ। ਨਾਨਕ ਨਿਰਗੁਣ ਬੋਲ ਬੋਲ ਜੈਕਾਰ, ਸਰਗੁਣ ਨਾਨਕ ਗਿਆ ਸਮਝਾਈਆ। ਗੋਬਿੰਦ ਸੂਰਾ ਬਣ ਲਿਖਾਰ, ਅੰਤਮ ਲੇਖਾ ਗਿਆ ਲਿਖਾਈਆ। ਮੇਰਾ ਭੱਥਾ ਤੀਰ ਕਮਾਨ, ਸੋਹੰ ਚਿੱਲਾ ਰੂਪ ਵਟਾਈਆ। ਮੇਰਾ ਰੂਪ ਨਿਰਾਕਾਰ, ਨਿਰੰਕਾਰ ਹੋਏ ਸਹਾਈਆ। ਮੇਰਾ ਪਿਤਾ ਪੂਤ ਉਜਿਆਰ, ਸ਼ਬਦੀ ਸੁਤ ਦਏ ਵਡਿਆਈਆ। ਏਕਾ ਨਾਉਂ ਕਰੇ ਉਜਿਆਰ, ਦੋ ਜਹਾਨਾਂ ਸੋਹਲਾ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਦਰ ਬੈਠੇ ਸੀਸ ਝੁਕਾਈਆ । ਲੱਖ ਚੁਰਾਸੀ ਹੋਏ ਪਨਿਹਾਰ, ਸੀਸ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਭਿਖਾਰ, ਦਰ ਆਪਣੇ ਅਲੱਖ ਜਗਾਈਆ। ਤੇਰਾ ਨਾਉਂ ਵਡ ਬਲਕਾਰ, ਬਲ ਜਾਣੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਨਾਉਂ ਆਪ ਸਮਝਾਈਆ। ਆਦਿ ਅੰਤ ਨਾਉਂ ਅਗੰਮ, ਹਰਿ ਸਾਚਾ ਸਚ ਜਣਾਇੰਦਾ। ਹਰਿ ਕਾ ਨਾਉਂ ਨਾ ਪਏ ਜੰਮ, ਮਰਨ ਵਿਚ ਕਦੇ ਨਾ ਆਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੂਪ ਨਾ ਕੋਇ ਰਖਾਇੰਦਾ। ਮਾਇਆ ਮਮਤਾ ਨਾ ਕੋਇ ਤਮ, ਤ੍ਰਿਸਨਾ ਹਿਰਸ ਨਾ ਕੋਇ ਵਧਾਇੰਦਾ। ਨੱਕ ਮੂੰਹ ਨਾ ਕੋਇ ਕੰਨ, ਹੱਥ ਪੈਰ ਨਾ ਕੋਇ ਪਰਗਟਾਇੰਦਾ। ਨਾ ਕੋਈ ਜਨਨੀ ਨਾ ਕੋਈ ਜਨ, ਕੁੱਖ ਬਾਲ ਨਾ ਕੋਇ ਬਹਾਇੰਦਾ। ਖਾਵੇ ਪੀਵੇ ਨਾ ਕੋਈ ਪਾਣੀ ਅੰਨ, ਨਿਰਗੁਣ ਆਪਣੇ ਰੰਗ ਸਮਾਇੰਦਾ। ਕਰੇ ਵਸੇਰਾ ਬਿਨ ਛੱਪਰ ਛੰਨ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਧਾਰ ਵਖਾਇੰਦਾ। ਏਕਾ ਨਾਮ ਦੇਵੇ ਦਾਨ, ਦੋ ਜਹਾਨਾਂ ਵੰਡ ਵੰਡਾਇੰਦਾ। ਲੱਖ ਚੁਰਾਸੀ ਬਣੇ ਕਾਹਨ, ਗੋਪੀ ਕਾਹਨ ਆਪ ਪਰਨਾਇੰਦਾ। ਜੀਵ ਜੰਤ ਦਏ ਗਿਆਨ, ਅੰਧ ਅੰਧੇਰ ਮਿਟਾਇੰਦਾ। ਰਾਤੀ ਸੁੱਤਿਆਂ ਮਿਲੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਗਤ ਸੋਵਤ ਆਪਣਾ ਖੇਲ ਕਰਾਇੰਦਾ। ਸਾਚਾ ਨਾਮ ਕਦੇ ਨਾ ਸੋਇਆ, ਆਲਸ ਵਿਚ ਕਦੇ ਨਾ ਆਈਆ। ਆਦਿ ਜੁਗਾਦਿ ਕਦੇ ਨਾ ਰੋਇਆ, ਨੇਤਰ ਨੈਣ ਨਾ ਨੀਰ ਵਹਾਈਆ। ਹਰਿ ਕਾ ਨਾਮ ਭੇਵ ਨਾ ਜਾਣੇ ਕੋਆ, ਕੂਕ ਕੂਕ ਰਹੇ ਕੁਰਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਦੇਵੇ ਢੋਆ, ਧੁਰ ਦਰਬਾਰੀ ਲੈ ਕੇ ਆਈਆ। ਹਰਿ ਕਾ ਨਾਉਂ ਨਵਾਂ ਨਰੋਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਜਣਾਈਆ। ਏਕਾ ਨਾਉਂ ਅੰਤਮ ਧਾਰ, ਹਰਿ ਸਾਚਾ ਸਚ ਜਣਾਇੰਦਾ। ਏਕਾ ਨਾਉਂ ਜਗਤ ਪਸਾਰ, ਜੁਗ ਚੌਕੜੀ ਵੇਖ ਵਖਾਇੰਦਾ। ਏਕਾ ਨਾਉਂ ਸਿਫ਼ਤ ਸਾਲਾਹ ਵੇਦ ਚਾਰ, ਚਾਰੇ ਯੁਗ ਵੰਡ ਵੰਡਾਇੰਦਾ। ਏਕਾ ਨਾਉਂ ਚਾਰੇ ਖਾਣੀ ਚਾਰੇ ਬਾਣੀ ਭਰੇ ਭੰਡਾਰ, ਚਾਰ ਵਰਨ ਆਪ ਵਰਤਾਇੰਦਾ। ਏਕਾ ਨਾਉਂ ਲੱਖ ਚੁਰਾਸੀ ਸੁਰਤੀ ਵਰੇ ਨਾਰ ਭਤਾਰ, ਕੰਤ ਕੰਤੂਹਲ ਸੇਜ ਹੰਡਾਇੰਦਾ। ਏਕਾ ਨਾਉਂ ਜੁਗ ਜੁਗ ਮਾਰੇ ਮਾਰ, ਕਲਜੁਗ ਅੰਤਮ ਪੰਧ ਮੁਕਾਇੰਦਾ। ਏਕਾ ਨਾਉਂ ਸਤਿਜੁਗ ਸਾਚੇ ਕਰੇ ਪਿਆਰ, ਧਰਤ ਧਵਲ ਗੋਦ ਬਹਾਇੰਦਾ। ਏਕਾ ਨਾਉਂ ਕੂੜੀ ਕਿਰਿਆ ਕਰੇ ਖ਼ੁਆਰ, ਮਾਇਆ ਮਮਤਾ ਮੋਹ ਤੁੜਾਇੰਦਾ। ਏਕਾ ਨਾਉਂ ਸਚ ਸੁੱਚ ਕਰੇ ਵਣਜਾਰ, ਸਾਚਾ ਮਾਰਗ ਏਕਾ ਲਾਇੰਦਾ। ਏਕਾ ਨਾਉਂ ਨੌਂ ਖੰਡ ਪ੍ਰਿਥਮੀ ਦੇਵੇ ਹਾਰ, ਏਕਾ ਨਾਉਂ ਗੁਰਮੁਖ ਗੋਦੀ ਚੁੱਕ ਚੁੱਕ ਬਹਾਇੰਦਾ। ਏਕਾ ਨਾਉਂ ਵਸੇ ਅੰਧ ਅੰਧਿਆਰ, ਏਕਾ ਨਾਉਂ ਜੋਤੀ ਜੋਤ ਜੋਤ ਰੁਸ਼ਨਾਇੰਦਾ। ਏਕਾ ਨਾਉਂ ਦੋਹਾਂ ਵਿਚੋਲਾ ਬਣ ਸੰਸਾਰ, ਸਾਚਾ ਢੋਲਾ ਆਪੇ ਗਾਇੰਦਾ। ਏਕਾ ਨਾਉਂ ਤੋਲਾ ਤੋਲਣਹਾਰ, ਏਕਾ

ਕੰਡਾ ਹੱਥ ਉਠਾਇੰਦਾ। ਏਕਾ ਨਾਉਂ ਪਰਦਾ ਉਹਲਾ ਦਏ ਨਿਵਾਰ, ਕਾਇਆ ਚੋਲਾ ਇਕ ਬਦਲਾਇੰਦਾ। ਏਕਾ ਨਾਉਂ ਹੌਲਾ ਕਰੇ ਭਾਰ, ਧਰਨੀ ਧਰਤ ਧਵਲ ਵੰਡ ਵੰਡਾਇੰਦਾ। ਏਕਾ ਨਾਉਂ ਡੋਬੇ ਮੰਝਧਾਰ, ਡੂੰਘੇ ਸਾਗਰ ਪਾਰ ਨਾ ਕੋਇ ਕਰਾਇੰਦਾ। ਏਕਾ ਨਾਉਂ ਏਥੇ ਓਥੇ ਦੋ ਜਹਾਨਾਂ ਜਾਏ ਤਾਰ, ਤਾਰਨਹਾਰਾ ਇਕ ਹੋ ਜਾਇੰਦਾ। ਏਕਾ ਨਾਉਂ ਆਪਣੇ ਨਾਉਂ ਰੱਖੇ ਬੇਸ਼ੁਮਾਰ, ਸ਼ੁਮਾਰ ਵਿਚ ਕਿਸੇ ਨਾ ਆਇੰਦਾ। ਏਕਾ ਨਾਉਂ ਬਣਿਆ ਰਹੇ ਗੁਆਰ, ਘਰ ਘਰ ਧੱਕੇ ਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਚੁਕਾਇੰਦਾ। ਏਕਾ ਨਾਮ ਖਾਏ ਧੱਕਾ, ਕਲਜੁਗ ਅੰਤਮ ਦਏ ਦੁਹਾਈਆ। ਏਕਾ ਨਾਮ ਫਿਰ ਫਿਰ ਆਏ ਮਦੀਨਾ ਮੱਕਾ, ਹਾਜ਼ੀ ਹਜ਼ ਨਾ ਕੋਇ ਜਣਾਈਆ। ਏਕਾ ਨਾਉਂ ਵੇਖਣਹਾਰਾ ਭੈਣ ਭਾਈ ਸਕਾ, ਰੱਤੀ ਰੱਤ ਰੰਗ ਨਾ ਕੋਇ ਰੰਗਾਈਆ। ਏਕਾ ਨਾਉਂ ਆਦਿ ਜੁਗਾਦਿ ਕਰੇ ਖੇਲ ਠੰਡਾ ਤਤਾ, ਅਗਨੀ ਤਤ ਤਤ ਦਰਸਾਈਆ। ਏਕਾ ਨਾਉਂ ਦੇਵੇ ਬ੍ਰਹਮ ਮੱਤਾ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਏਕਾ ਨਾਉਂ ਕਰੇ ਹੇਤਾ ਹਿਤਾ, ਲੱਖ ਚੁਰਾਸੀ ਫਾਸੀ ਗਲ ਲਟਕਾਈਆ। ਏਕਾ ਨਾਉਂ ਸਚ ਸਮਗਰੀ ਕਰੇ ਇਕੱਠਾ, ਸਾਚੀ ਵਸਤ ਇਕ ਵਰਤਾਈਆ। ਏਕਾ ਨਾਉਂ ਮੂਰਖ ਮੂੜ੍ਹਾਂ ਅੱਗੇ ਢੱਠਾ, ਆਪਣਾ ਬਲ ਨਾ ਕੋਇ ਜਣਾਈਆ। ਏਕਾ ਨਾਉਂ ਗੁਰਮੁਖਾਂ ਅੰਦਰ ਵਸਾ, ਵਸ ਵਸ ਆਪਣੀ ਖ਼ੁਸ਼ੀ ਮਨਾਈਆ । ਏਕਾ ਨਾਉਂ ਮਨਮੁਖਾਂ ਕੋਲੋਂ ਨੱਸਾ, ਨਾ ਸਕੇ ਮੁਖ ਭੁਵਾਈਆ। ਏਕਾ ਨਾਉਂ ਮੇਟੇ ਰੈਣ ਅੰਧੇਰੀ ਮੱਸਾ, ਸਾਚਾ ਚੰਦ ਕਰੇ ਰੁਸ਼ਨਾਈਆ। ਏਕਾ ਨਾਉਂ ਤ੍ਰੈਗੁਣ ਮਾਇਆ ਅੰਦਰ ਫਸਾ, ਆਪਣਾ ਪਰਦਾ ਨਾ ਸਕੇ ਉਠਾਈਆ। ਏਕਾ ਨਾਉਂ ਪੁਰਖ ਅਬਿਨਾਸ਼ੀ ਗਾਏ ਜਸਾ, ਜਸ ਵੇਦ ਪੁਰਾਨ ਸਾਲਾਹੀਆ। ਏਕਾ ਨਾਉਂ ਪਾਰਬ੍ਰਹਮ ਤੇ ਹੋਵੇ ਖ਼ਫ਼ਾ, ਗ਼ੁੱਸਾ ਆਪਣਾ ਆਪ ਵਧਾਈਆ। ਏਕਾ ਨਾਉਂ ਸਚਖੰਡ ਦਵਾਰੇ ਬਹਿ ਬਹਿ ਹੱਸਾ, ਘਰ ਸਾਚੇ ਵੱਜੇ ਵਧਾਈਆ। ਏਕਾ ਨਾਉਂ ਡੂੰਘੀ ਕੰਦਰ ਢੱਠਾ, ਮੂੰਹ ਆਪਣਾ ਬੈਠਾ ਭੰਨਾਈਆ। ਏਕਾ ਨਾਉਂ ਮਿਲਿਆ ਮੇਲ ਪੁਰਖ ਸਮਰਥਾ, ਸਮਰਥ ਪੁਰਖ ਹੋਏ ਸਹਾਈਆ। ਏਕਾ ਨਾਉਂ ਸੱਥਰ ਘਤ ਕੇ ਸੁੱਤਾ, ਸੱਥਰ ਯਾਰ ਨਾ ਕੋਇ ਹੰਢਾਈਆ। ਏਕਾ ਨਾਉਂ ਕਲਜੁਗ ਅੰਤਮ ਹਰਿ ਜੂ ਕਰੇ ਪਰਗਟਾ, ਪਰਗਟ ਆਪਣਾ ਨਾਮ ਜਣਾਈਆ। ਆਤਮ ਪਰਮਾਤਮ ਗਾਏ ਸਾਚੀ ਕਥਾ, ਕਥਨੀ ਕਥ ਨਾ ਸਕੇ ਰਾਈਆ। ਬ੍ਰਹਮ ਪਾਰਬ੍ਰਹਮ ਨਾਤਾ ਜੁੜਾਇਆ ਪਿਤਾ ਪੂਤ ਏਕਾ ਪਿਆਰ ਬੱਧਾ, ਬੰਧਨ ਇਕੋ ਇਕ ਰਖਾਈਆ। ਸੋ ਪੁਰਖ ਨਿਰੰਜਣ ਦੇਵੇ ਸੱਦਾ, ਹੰ ਬ੍ਰਹਮ ਲਏ ਉਠਾਈਆ। ਸੋਹੰ ਰੂਪ ਪੁਰਖ ਅਕਾਲ ਆਪ ਜਣਾਏ ਆਪਣੀ ਮੱਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਨਾਮ ਵਡਿਆਈਆ। ਹਰਿ ਕਾ ਨਾਉਂ ਸੋਹੰ ਰੂਪ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇੰਦਾ। ਏਕਾ ਤਾਣਾ ਪੇਟਾ ਏਕਾ ਸੂਤ, ਏਕਾ ਤੰਦੀ ਤੰਦ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਆਪ ਦ੍ਰਿੜਾਇੰਦਾ। ਸਾਚਾ ਮੰਤਰ ਬ੍ਰਹਮ ਪਾਰਬ੍ਰਹਮ, ਆਤਮ ਪਰਮਾਤਮ ਰੰਗ ਰੰਗਾਈਆ। ਨਾ ਕੋਈ ਗੋਤ ਨਾ ਕੋਈ ਵਰਨ, ਜ਼ਾਤ ਪਾਤ ਨਾ ਕੋਇ ਰਖਾਈਆ। ਜਨ ਭਗਤਾਂ ਨੇਤਰ ਖੋਲ੍ਹੇ ਹਰਨ ਫਰਨ, ਨਿਜ ਫੁਰਨਾ ਦਏ ਸਮਝਾਈਆ। ਦਿਆਲ ਠਾਕਰ ਸਵਾਮੀ ਤਰਨੀ ਤਰਨ, ਤਾਰਨਹਾਰਾ ਫੇਰਾ ਪਾਈਆ। ਨਿਹਕਰਮੀ ਕਰੇ ਆਪਣਾ ਕਰਮ, ਕਰਮਕਾਂਡ ਦਏ ਗਵਾਈਆ। ਸਤਿਜੁਗ ਸਤਿ ਸਤਿਵਾਦੀ ਇਕ ਵਖਾਏ ਧਰਮ, ਅਧਰਮ ਰੂਪ ਨਾ ਕੋਇ ਜਣਾਈਆ। ਪੁਰਖ ਅਕਾਲ ਸਾਚੀ ਸਰਨ, ਸਰਨਗਤ ਇਕ ਸਮਝਾਈਆ। ਜੀਵ ਜੰਤ

ਸਾਧ ਸੰਤ ਸੋਹੰ ਅੱਖਰ ਏਕਾ ਪੜ੍ਹਨ, ਪੜ੍ਹ ਪੜ੍ਹ ਖ਼ੁਸ਼ੀ ਮਨਾਈਆ। ਸਾਚੇ ਪੌੜੇ ਮੰਦਰ ਚੜ੍ਹਨ, ਚੜ੍ਹ ਚੜ੍ਹ ਸੋਭਾ ਪਾਈਆ। ਨਿਜ ਘਰ ਨਿਜ ਮੰਦਰ ਨਿਜ ਆਤਮ ਪਰਮਾਤਮ ਮਿਲੇ ਸਾਚੀ ਸਰਨ, ਸਰਨ ਮਿਲੇ ਸੱਚੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਦ੍ਰਿੜਾਈਆ। ਹੰ ਬ੍ਰਹਮ ਏਕਾ ਨਾਉਂ, ਆਤਮ ਪਰਮਾਤਮ ਮੇਲ ਮਿਲਾਇੰਦਾ। ਆਪ ਜਣਾਏ ਅਗੰਮ ਅਥਾਹੋ, ਅਲੱਖ ਅਗੋਚਰ ਪਰਦਾ ਲਾਹਿੰਦਾ। ਸਚ ਚਲਾਏ ਨੱਯਾ ਨਾਓ, ਨੌਕਾ ਇਕੋ ਇਕ ਰਖਾਇੰਦਾ। ਅੰਤ ਸਹਾਈ ਪਕੜੇ ਬਾਂਹੋਂ, ਫੜ ਬਾਂਹੋਂ ਪਾਰ ਕਰਾਇੰਦਾ। ਕਰੇ ਕਰਾਏ ਸਚ ਨਿਆਉਂ, ਸਾਚੇ ਤਖ਼ਤ ਆਸਣ ਲਾਇੰਦਾ। ਗੁਰਸਿਖ ਗੁਰਮੁਖ ਫੜ ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਸਰਬ ਜੀਆਂ ਪ੍ਰਭ ਏਕਾ ਪਿਤਾ ਮਾਉਂ, ਏਕਾ ਗੋਦ ਬਹਾਇੰਦਾ। ਰਸਨਾ ਜਿਹਵਾ ਗਾਓ ਨਾਉਂ, ਗੁਰ ਮੰਤਰ ਆਪ ਦ੍ਰਿੜਾਇੰਦਾ। ਆਤਮ ਪਰਮਾਤਮ ਮੇਲ ਮਿਲਾਓ, ਲੱਖ ਚੁਰਾਸੀ ਫੰਦ ਤੁੜਾਇੰਦਾ। ਪਾਰਬ੍ਰਹਮ ਬ੍ਰਹਮ ਇਕ ਘਰ ਵਸਾਓ, ਘਰ ਮੰਦਰ ਆਪ ਖੁਲ੍ਹਾਇੰਦਾ। ਜਸ ਕੀਰਤਨ ਸੋਹਲਾ ਏਕਾ ਗਾਓ, ਗਾਵਣਹਾਰਾ ਗੀਤ ਅਲਾਇੰਦਾ। ਪਰਮ ਪੁਰਖ ਪਤਿਪਰਮੇਸ਼ਵਰ ਏਕਾ ਪਾਓ, ਦੂਜਾ ਦਰ ਨਾ ਮੰਗਣ ਜਾਇੰਦਾ। ਸਾਚਾ ਨਾਉਂ ਰਿਦੇ ਵਸਾਓ, ਵਸਿਆ ਨਾਉਂ ਬਾਹਰ ਨਾ ਕੋਇ ਕਢਾਇੰਦਾ। ਅਮਰਾਪਦ ਘਰ ਸਾਚੇ ਪਾਓ, ਪਦ ਚੌਥੇ ਆਪ ਬਹਾਇੰਦਾ। ਸੁੰਨ ਅਗੰਮ ਡੇਰਾ ਢਾਓ, ਏਕਾ ਰਾਹ ਚਲਾਇੰਦਾ। ਥਿਰ ਘਰ ਬਹਿ ਬਹਿ ਖ਼ੁਸ਼ੀ ਮਨਾਓ, ਸ਼ਬਦੀ ਸੁਤ ਮਿਲਾਇੰਦਾ। ਸਚਖੰਡ ਦਵਾਰੇ ਰੱਖੋ ਚਾਓ, ਚਾਓ ਘਨੇਰਾ ਇਕ ਵਖਾਇੰਦਾ। ਪੁਰਖ ਅਬਿਨਾਸ਼ੀ ਪਕੜੇ ਬਾਂਹੋਂ, ਜੋ ਜਨ ਸੋਹੰ ਢੋਲਾ ਗਾਇੰਦਾ। ਕਲਜੁਗ ਅੰਤਮ ਕਰੇ ਸਚ ਨਿਆਉਂ, ਸਤਿਜੁਗ ਸਾਚਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਖਾਇੰਦਾ। ਸਾਚਾ ਨਾਮ ਸੋਹੰ ਮੀਤ, ਮਿੱਤਰ ਪਿਆਰਾ ਆਪ ਜਣਾਈਆ। ਕਾਇਆ ਮੰਦਰ ਅੰਦਰ ਮਸੀਤ, ਮੁਸੱਲਾ ਹੱਕ ਹੱਕ ਵਿਛਾਈਆ। ਪੀਰ ਪੈਗ਼ੰਬਰ ਸੁਣਾਏ ਗੀਤ, ਏਕਾ ਅਲਫ਼ ਅਲਫ਼ ਪੜ੍ਹਾਈਆ। ਸਦੀ ਚੌਧਵੀਂ ਰਹੀ ਬੀਤ, ਚੌਦਾਂ ਤਬਕ ਰਹੇ ਕੁਰਲਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਭਗਤ ਭਗਵੰਤ ਰਾਹ ਤੱਕਣ ਠੀਕ, ਨੇਤਰ ਨੈਣ ਉਠਾਈਆ। ਕਲਜੁਗ ਅੰਤਮ ਪਰਗਟ ਹੋਵੇ ਲਾਸ਼ਰੀਕ, ਸਭ ਦੀ ਸਿਰਕਤ ਦਏ ਮਿਟਾਈਆ। ਆਪਣੇ ਹੱਥ ਰੱਖੇ ਤਰੀਕ, ਥਿਤ ਵਾਰ ਨਾ ਕਿਸੇ ਸਮਝਾਈਆ। ਨੈਣ ਉਠਾਏ ਬੀਸਨ ਬੀਸ, ਬੀਸ ਬੀਸ ਜਗਦੀਸ ਕੁੜਮਾਈਆ। ਛੱਤਰ ਝੁੱਲੇ ਪ੍ਰਭ ਸਾਚੇ ਸੀਸ, ਸ਼ਾਹ ਸੁਲਤਾਨ ਕੋਇ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਇਕ ਹਦੀਸ, ਹਜ਼ਰਤ ਹਾਜ਼ਰ ਕਰੇ ਪੜ੍ਹਾਈਆ। ਲੇਖਾ ਜਾਣ ਰਾਗ ਛਤੀਸ, ਛੱਤੀ ਛੱਤੀ ਵੰਡ ਵੰਡਾਈਆ। ਭਗਤ ਭਗਵੰਤ ਰੱਖ ਉਡੀਕ, ਨੇਤਰ ਨੈਣ ਧਿਆਨ ਲਗਾਈਆ। ਅੰਤ ਨਿਭਾਏ ਸਚ ਪ੍ਰੀਤ, ਪ੍ਰੀਤੀਵਾਨ ਫੇਰਾ ਪਾਈਆ। ਹਰਿ ਕਾ ਨਾਉਂ ਆਦਿ ਜੁਗਾਦਿ ਜੁਗ ਚੌਕੜੀ ਲਏ ਜੀਤ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਦੇਵੇ ਦਾਨ, ਕਲਮਾ ਸੁਣਾਏ ਬੇਜ਼ਬਾਨ, ਜ਼ੇਰ ਜ਼ਬਰ ਨਾ ਕੋਇ ਰਖਾਈਆ।