ਪੁਸਤਕਾਲਾਭਾਗ ੧੨

੨੧ ਭਾਦਰੋਂ ੨੦੧੯ ਬਿਕ੍ਰਮੀ ਬੁੱਗਰ ਸਿੰਘ ਦੇ ਗ੍ਰਹਿ ਬਰਗਾੜੀ

ਭਗਤ ਭਗਵਾਨ ਖੇਲ ਮਹਾਨ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਭਗਤ ਭਗਵੰਤ ਦੇਵੇ ਦਾਨ, ਨਾਮ ਨਿਧਾਨਾ ਝੋਲੀ ਪਾਇੰਦਾ। ਭਗਤ ਭਗਵੰਤ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਵਖਾਇੰਦਾ। ਭਗਤ ਭਗਵੰਤ ਇਕ ਗਿਆਨ, ਬਿਨ ਅੱਖਰ ਆਪ ਪੜ੍ਹਾਇੰਦਾ। ਭਗਤ ਭਗਵੰਤ ਇਕ ਮਕਾਨ, ਦਰਗਹਿ ਸਾਚੀ ਧਾਮ ਵਖਾਇੰਦਾ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਭਗਤ ਭਗਵੰਤ ਇਕੋ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਭਗਤ ਭਗਵੰਤ ਇਕੋ ਸੇਜ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਭਗਤ ਭਗਵੰਤ ਇਕ ਮਰਦੰਗ, ਨਾਮ ਨਿਧਾਨਾ ਆਪ ਵਜਾਈਆ। ਭਗਤ ਭਗਵੰਤ ਏਕੋ ਸੰਗ, ਸਗਲਾ ਸੰਗ ਰਖਾਈਆ। ਭਗਤ ਭਗਵੰਤ ਇਕੋ ਮੰਗ, ਪ੍ਰੇਮ ਪ੍ਰੀਤੀ ਝੋਲੀ ਪਾਈਆ। ਭਗਤ ਭਗਵੰਤ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਭਗਤ ਭਗਵੰਤ ਏਕੋ ਗੰਢ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਈਆ। ਭਗਤ ਭਗਵੰਤ ਇਕੋ ਛੰਦ, ਸੋਹੰ ਢੋਲਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਈਆ। ਭਗਤ ਭਗਵੰਤ ਇਕ ਮਹੱਲ, ਘਰ ਸਾਚਾ ਇਕ ਸੁਹਾਇੰਦਾ। ਭਗਤ ਭਗਵੰਤ ਸਚ ਸਨੇਹੁੜਾ ਦੇਵੇ ਘਲ, ਬੋਧ ਅਗਾਧ ਦ੍ਰਿੜਾਇੰਦਾ। ਭਗਤ ਭਗਵੰਤ ਆਤਮ ਪਰਮਾਤਮ ਰਲ, ਬ੍ਰਹਮ ਪਾਰਬ੍ਰਹਮ ਪਰਦਾ ਆਪ ਉਠਾਇੰਦਾ। ਭਗਤ ਭਗਵੰਤ ਦੂਈ ਦਵੈਤੀ ਮੇਟਣ ਸੱਲ, ਕੂੜੀ ਕਿਰਿਆ ਪੰਧ ਮੁਕਾਇੰਦਾ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਚੁਕਾਇੰਦਾ। ਭਗਤ ਭਗਵੰਤ ਏਕਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਭਗਤ ਭਗਵੰਤ ਸਦਾ ਅਤੀਤ, ਤ੍ਰੈਗੁਣ ਪੋਹ ਨਾ ਸਕੇ ਰਾਈਆ। ਭਗਤ ਭਗਵੰਤ ਵਸਣ ਦਰ ਠਾਂਡੇ ਸੀਤ, ਧੁਰ ਦਰਬਾਰੇ ਆਸਣ ਲਾਈਆ। ਭਗਤ ਭਗਵੰਤ ਖੇਲ ਅਨਡੀਠ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਭਗਤ ਭਗਵੰਤ ਏਕਾ ਗਾਉਣ ਸੁਹਾਗੀ ਗੀਤ, ਸੋਹੰ ਅੱਖਰ ਨਾਉਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਭਗਤ ਭਗਵੰਤ ਏਕਾ ਸੰਗ, ਸਗਲਾ ਸੰਗ ਨਿਭਾਈਆ। ਭਗਤ ਭਗਵੰਤ ਇਕ ਦੂਜੇ ਦੇ ਮੰਦਰ ਜਾਇਣ ਲੰਘ, ਲੰਘ ਲੰਘ ਆਪਣੀ ਖ਼ੁਸ਼ੀ ਮਨਾਈਆ। ਭਗਤ ਭਗਵੰਤ ਨਿਰਗੁਣ ਨੂਰ ਪਰਕਾਸ਼ ਕਰਨ ਸਾਚਾ ਚੰਦ, ਅੰਧ ਅੰਧੇਰ ਨਾ ਕੋਇ ਰਖਾਈਆ। ਭਗਤ ਭਗਵੰਤ ਪੰਚ ਵਿਕਾਰਾ ਕਰੇ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਭਗਤ ਭਗਵੰਤ ਸਾਚੀ ਦਾਤ ਦੇਵੇ ਵੰਡ, ਵਸਤ ਅਮੋਲਕ ਝੋਲੀ ਪਾਈਆ। ਭਗਤ ਭਗਵੰਤ ਸਦਾ ਬਖਸ਼ੰਦ, ਬਖ਼ਸ਼ਸ਼ ਏਕਾ ਗੁਣ ਜਣਾਈਆ। ਭਗਤ ਭਗਵੰਤ ਦੋ ਜਹਾਨਾਂ ਮੇਟੇ ਪੰਧ, ਆਵਣ ਜਾਵਣ ਦਏ ਮੁਕਾਈਆ। ਭਗਤ ਭਗਵੰਤ ਜੁਗ ਜਨਮ ਦੀ ਟੁੱਟੀ ਦੇਵੇ ਗੰਢ, ਗੰਢ ਏਕਾ ਨਾਮ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਭਗਤ ਭਗਵੰਤ ਸਚ ਨਿਸ਼ਾਨ, ਨਿਰਗੁਣ ਸਰਗੁਣ ਆਪ ਵਖਾਇੰਦਾ। ਭਗਤ ਭਗਵੰਤ ਗੋਪੀ ਕਾਹਨ, ਸਾਚੇ ਮੰਡਲ ਰਾਸ ਰਚਾਇੰਦਾ। ਭਗਤ ਭਗਵੰਤ ਮਿਲ ਮਿਲ ਗਾਣ, ਸਾਚੀ ਸਖ਼ੀ ਏਕਾ ਰਾਗ ਅਲਾਇੰਦਾ। ਭਗਤ ਭਗਵੰਤ ਕਰ ਪਹਿਚਾਨ, ਬੇਪਹਿਚਾਨ ਰੂਪ ਵਖਾਇੰਦਾ। ਭਗਤ ਭਗਵੰਤ ਕਰ ਪਰਧਾਨ, ਵਡ ਪਰਧਾਨਗੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਜਨ ਭਗਤਾਂ ਮੇਲ ਮਿਲਾਇੰਦਾ। ਭਗਤ ਭਗਵੰਤ ਸਾਚਾ ਮੇਲਾ, ਗ੍ਰਹਿ ਮਿਲ ਮਿਲ ਖ਼ੁਸ਼ੀ ਮਨਾਈਆ। ਭਗਤ ਭਗਵੰਤ ਗੁਰੂ ਗੁਰ ਚੇਲਾ, ਗੁਰ ਗੁਰ ਸਾਥ ਰਖਾਈਆ। ਭਗਤ ਭਗਵੰਤ ਸੱਜਣ ਸੁਹੇਲਾ, ਸਗਲਾ ਸੰਗ ਨਿਭਾਈਆ। ਭਗਤ ਭਗਵੰਤ ਸੁਹਾਏ ਵੇਲਾ, ਵਾਰ ਥਿਤ ਨਾ ਕੋਇ ਰਖਾਈਆ। ਭਗਤ ਭਗਵੰਤ ਲੱਖ ਚੁਰਾਸੀ ਨਾਲੋਂ ਵਸੇ ਧਾਮ ਨਿਵੇਲਾ, ਨਿਹਚਲ ਧਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਭਗਤ ਭਗਵੰਤ ਸਚ ਮੁਨਾਰਾ, ਨਿਰਗੁਣ ਸਰਗੁਣ ਆਪ ਪਰਗਟਾਇੰਦਾ। ਭਗਤ ਭਗਵੰਤ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਭਗਤ ਭਗਵੰਤ ਠਾਂਡਾ ਦਰਬਾਰਾ, ਅਗਨੀ ਤਤ ਨਾ ਕੋਇ ਰਖਾਇੰਦਾ। ਭਗਤ ਭਗਵੰਤ ਇਕ ਜੈਕਾਰਾ, ਆਤਮ ਪਰਮਾਤਮ ਢੋਲਾ ਗਾਇੰਦਾ। ਭਗਤ ਭਗਵੰਤ ਇਕ ਸਹਾਰਾ, ਦੂਸਰ ਓਟ ਨਾ ਕੋਇ ਰਖਾਇੰਦਾ। ਭਗਤ ਭਗਵੰਤ ਇਕ ਦਵਾਰਾ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਭਗਤ ਭਗਵੰਤ ਇਕ ਸਿਤਾਰਾ, ਬਿਨ ਤੰਦੀ ਤੰਦ ਵਜਾਇੰਦਾ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤ ਭਗਵੰਤ ਕਾਇਆ ਚੋਲੀ, ਬਣ ਵਿਚੋਲਾ ਆਪ ਰੰਗਾਈਆ। ਭਗਤ ਭਗਵੰਤ ਚੁੱਕੇ ਡੋਲੀ, ਜਗਤ ਕਹਾਰ ਨਾ ਕੋਇ ਵਖਾਈਆ। ਭਗਤ ਭਗਵੰਤ ਬਣੇ ਗੋਲੀ, ਬਣ ਸੇਵਕ ਸੇਵ ਕਮਾਈਆ। ਭਗਤ ਭਗਵੰਤ ਰੁੱਤ ਏਕਾ ਮੌਲੀ, ਰੁੱਤ ਬਸੰਤੀ ਆਪ ਮਹਿਕਾਈਆ। ਭਗਤ ਭਗਵੰਤ ਉਲਟੀ ਕਰੇ ਨਾਭ ਕੌਲੀ, ਅੰਮ੍ਰਿਤ ਝਿਰਨਾ ਮੁਖ ਝਿਰਾਈਆ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੰਧਨ ਪਾਈਆ। ਭਗਤ ਭਗਵੰਤ ਏਕਾ ਬੰਧ, ਬੰਦੀਖਾਨਾ ਨਾ ਕੋਇ ਤੁੜਾਇੰਦਾ। ਭਗਤ ਭਗਵੰਤ ਇਕ ਅਨੰਦ, ਅਨੰਦ ਮੰਗਲ ਇਕ ਸੁਹਾਇੰਦਾ। ਭਗਤ ਭਗਵੰਤ ਕਦੇ ਨਾ ਦੇਵੇ ਕੰਡ, ਕਰਵਟ ਹਰਿ ਨਾ ਆਪ ਬਦਲਾਇੰਦਾ। ਭਗਤ ਭਗਵੰਤ ਨਿਰਗੁਣ ਸਰਗੁਣ ਚੜ੍ਹਾਏ ਸਾਚੇ ਚੰਦ, ਚੰਦ ਚਾਂਦਨੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਭਗਤ ਭਗਵੰਤ ਨੇਤਰ ਪੇਖ, ਨਿਜ ਨੇਤਰ ਦਏ ਵਖਾਈਆ। ਭਗਤ ਭਗਵੰਤ ਸਾਚਾ ਹੇਤ, ਨਿਤ ਨਵਿਤ ਵੇਸ ਵਟਾਈਆ। ਭਗਤ ਭਗਵੰਤ ਖੇਲੇ ਖੇਲ, ਲੱਖ ਚੁਰਾਸੀ ਖੇਲ ਵਖਾਈਆ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਰਾਹ ਚਲਾਈਆ। ਭਗਤ ਭਗਵੰਤ ਇਕੋ ਰਾਹ, ਰਹਿਬਰ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵੰਤ ਇਕ ਸਲਾਹ, ਸਲਾਹਗੀਰ ਆਪ ਅਖਵਾਇੰਦਾ। ਭਗਤ ਭਗਵੰਤ ਇਕੋ ਨਾਂ, ਸੋਹੰ ਅੱਖਰ ਵੱਖਰ ਆਪ ਪੜ੍ਹਾਇੰਦਾ। ਭਗਤ ਭਗਵੰਤ ਇਕੋ ਪਿਤਾ ਇਕੋ ਮਾਂ, ਪੂਤ ਸਪੂਤਾ ਗੋਦ ਬਹਾਇੰਦਾ। ਭਗਤ ਭਗਵੰਤ ਇਕੋ ਥਾਂ, ਥਾਨ ਥਨੰਤਰ ਆਪ ਵਡਿਆਇੰਦਾ। ਭਗਤ ਭਗਵੰਤ ਪਕੜੇ ਬਾਂਹ, ਫੜ ਬਾਂਹੋਂ ਗਲੇ ਲਗਾਇੰਦਾ। ਭਗਤ ਭਗਵੰਤ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਭਗਵੰਤ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਇੰਦਾ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇੰਦਾ। ਭਗਤ ਭਗਵੰਤ ਇਕੋ ਮੀਤ, ਹਰਿ ਸੱਜਣ ਵਡ ਵਡਿਆਈਆ। ਭਗਤ ਭਗਵੰਤ ਇਕੋ ਰੀਤ, ਰੀਤੀਵਾਨ ਇਕ ਹੋ ਜਾਈਆ। ਭਗਤ ਭਗਵੰਤ ਵਸੇ ਇਕ ਮਸੀਤ, ਕਾਇਆ ਮੰਦਰ ਸੋਭਾ ਪਾਈਆ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰ ਵਡ ਵਡਿਆਈਆ। ਭਗਤ ਭਗਵੰਤ ਏਕਾ ਓਟ, ਦੂਸਰ ਓਟ ਨਾ ਕੋਇ ਰਖਾਇੰਦਾ। ਭਗਤ ਭਗਵੰਤ ਏਕਾ ਜੋਤ, ਨਿਰਮਲ ਨੂਰ ਨੂਰ ਵਖਾਇੰਦਾ। ਭਗਤ ਭਗਵੰਤ ਏਕ ਕੋਟ, ਸਚਖੰਡ ਦਵਾਰ ਸੋਭਾ ਪਾਇੰਦਾ। ਭਗਤ ਭਗਵੰਤ ਓਤ ਪੋਤ, ਪਿਤਾ ਪੂਤ ਵੇਖ ਵਖਾਇੰਦਾ। ਭਗਤ ਭਗਵੰਤ ਇਕ ਦੂਜੇ ਉਤੇ ਹੋਣ ਮੋਹਿਤ, ਸਤਿ ਮੁਹੱਬਤ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਰਾਹ ਵਖਾਇੰਦਾ। ਭਗਤ ਭਗਵੰਤ ਡੂੰਘਾ ਸਾਗਰ, ਭੇਵ ਕੋਇ ਨਾ ਪਾਇੰਦਾ। ਭਗਤ ਭਗਵੰਤ ਇਕ ਦੂਜੇ ਦਾ ਕਰਨ ਆਦਰ, ਆਦਰਸ਼ ਇਕੋ ਨਜ਼ਰੀ ਆਇੰਦਾ। ਭਗਤ ਭਗਵੰਤ ਮੇਲਾ ਕਰਤਾ ਕਰੀਮ ਕਾਦਰ, ਮੁਰੀਦ ਮੁਰਸ਼ਦ ਰੰਗ ਚੜ੍ਹਾਇੰਦਾ। ਭਗਤ ਭਗਵੰਤ ਇਕੋ ਸਬਰ ਇਕੋ ਸਾਬਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਭਗਤ ਭਗਵੰਤ ਖੋਲ੍ਹੇ ਭੇਵ, ਪਰਦਾ ਆਪ ਉਠਾਈਆ। ਭਗਤ ਭਗਵੰਤ ਸਦਾ ਨਿਹਕੇਵ, ਨਿਹਚਲ ਧਾਮ ਡੇਰਾ ਲਾਈਆ। ਭਗਤ ਭਗਵੰਤ ਹੰ ਬ੍ਰਹਮ ਦੇਵੇ ਸਾਚਾ ਮੇਵ, ਸੋ ਪੁਰਖ ਨਿਰੰਜਣ ਫਲ ਖੁਆਈਆ। ਭਗਤ ਭਗਵੰਤ ਵਡ ਦੇਵੀ ਦੇਵ, ਦੇਵਤ ਸੁਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਭਗਵੰਤ ਸਚ ਸਮਾਜ, ਹਰਿ ਸਾਚਾ ਸਚ ਬਣਾਇੰਦਾ। ਭਗਤ ਭਗਵੰਤ ਰਚ ਰਚ ਕਾਜ, ਜੁਗਾ ਜੁਗੰਤਰ ਖੇਲ ਕਰਾਇੰਦਾ। ਭਗਤ ਭਗਵੰਤ ਮਾਰ ਆਵਾਜ਼, ਨਿਰਗੁਣ ਸਰਗੁਣ ਆਪ ਉਠਾਇੰਦਾ। ਭਗਤ ਭਗਵੰਤ ਦੇਵੇ ਦਾਦ, ਨਾਮ ਸਤਿ ਝੋਲੀ ਪਾਇੰਦਾ। ਭਗਤ ਭਗਵੰਤ ਚਲਾਏ ਜਹਾਜ਼, ਬੇੜਾ ਆਪਣੇ ਕੰਧ ਉਠਾਇੰਦਾ। ਭਗਤ ਭਗਵੰਤ ਖੇਲ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗੋਦ ਬਹਾਇੰਦਾ। ਭਗਤ ਭਗਵੰਤ ਰੱਖੇ ਲਾਜ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਭਗਤ ਭਗਵੰਤ ਸਾਜਣ ਸਾਜ, ਪੰਜ ਤਤ ਕਾਇਆ ਜੋੜ ਜੁੜਾਇੰਦਾ। ਭਗਤ ਭਗਵੰਤ ਆਤਮ ਪਰਮਾਤਮ ਸੁਣਾਏ ਰਾਗ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਭਗਤ ਭਗਵੰਤ ਕੰਤ ਸੁਹਾਗ, ਘਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਏਕਾ ਰਾਹ ਵਖਾਇੰਦਾ। ਭਗਤ ਭਗਵੰਤ ਸਚ ਪਿਆਰ, ਪਰਮ ਪੁਰਖ ਆਪ ਜਣਾਈਆ। ਭਗਤ ਭਗਵੰਤ ਲੇਖੇ ਤੋੜੇ ਨੌਂ ਦਵਾਰ, ਨੌਂ ਰਸ ਨਾ ਕੋਇ ਵਡਿਆਈਆ। ਭਗਤ ਭਗਵੰਤ ਜਗਤ ਤ੍ਰਿਸਨਾ ਦੇਵੇ ਮਾਰ, ਤ੍ਰਿਸਨਾ ਲੋਭ ਨਾ ਕੋਇ ਹਲਕਾਈਆ। ਭਗਤ ਭਗਵੰਤ ਖੋਲ੍ਹੇ ਬੰਦ ਕਿਵਾੜ, ਜਗਤ ਅੰਧੇਰਾ ਦਏ ਮਿਟਾਈਆ। ਭਗਤ ਭਗਵੰਤ ਸੁਖਮਨ ਟੇਢੀ ਬੰਕ ਕਰੇ ਪਾਰ, ਈੜਾ ਪਿੰਗਲ ਮੂੰਹ ਦੇ ਭਾਰ ਸੁਟਾਈਆ। ਭਗਤ ਭਗਵੰਤ ਅਨਹਦ ਸ਼ਬਦ ਸੁਣਾਏ ਧੁੰਨਕਾਰ, ਅਨਹਦ ਰਾਗੀ ਰਾਗ ਅਲਾਈਆ। ਭਗਤ ਭਗਵੰਤ ਸਾਚੀ ਸਖ਼ੀਆਂ ਮੰਗਲਚਾਰ, ਬਹਿ ਬਹਿ ਗੀਤ ਗੋਬਿੰਦ ਅਲਾਈਆ। ਭਗਤ ਭਗਵੰਤ ਨਿਰਮਲ ਦੀਆ ਬਾਤੀ ਕਰ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਭਗਤ ਭਗਵੰਤ ਅੰਮ੍ਰਿਤ ਆਤਮ ਦੇਵੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਭਗਤ ਭਗਵੰਤ ਆਤਮ ਸੋਈ ਪਰਮਾਤਮ ਦਏ ਉਠਾਲ, ਸੁਰਤੀ ਸ਼ਬਦ ਕਰੇ ਕੁੜਮਾਈਆ। ਭਗਤ ਭਗਵੰਤ ਸਾਚਾ ਮਾਰਗ ਦਏ ਵਖਾਲ, ਹਰਿ ਮੰਦਰ ਕਰ ਰੁਸ਼ਨਾਈਆ। ਭਗਤ ਭਗਵੰਤ ਬਣ ਦਲਾਲ, ਸੁੰਨ ਅਗੰਮੀ ਪਾਰ ਕਰਾਈਆ। ਭਗਤ ਭਗਵੰਤ ਥਿਰ ਘਰ ਵਖਾਏ ਸਾਚੇ ਲਾਲ, ਪੂਤ ਸਪੂਤਾ ਉਂਗਲੀ ਲਾਈਆ। ਭਗਤ ਭਗਵੰਤ ਸਚਖੰਡ ਬਹਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਜਣਾਈਆ। ਭਗਤ ਭਗਵੰਤ ਨਾਤਾ

ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੀ ਗੋਦ ਉਠਾਈਆ। ਭਗਤ ਭਗਵੰਤ ਹੱਲ ਕਰੇ ਸਵਾਲ, ਮਸਲਾ ਕੋਇ ਰਹਿਣ ਨਾ ਪਾਈਆ। ਭਗਤ ਭਗਵੰਤ ਇਕ ਜਲਾਲ, ਨੂਰੀ ਜਲਵਾ ਦਏ ਦਰਸਾਈਆ। ਭਗਤ ਭਗਵੰਤ ਇਕ ਮੁਕਾਮ ਮੁਕਾਮੇ ਹੱਕ ਕਰੇ ਰਸਾਈਆ। ਭਗਤ ਭਗਵੰਤ ਇਕ ਪੈਗ਼ਾਮ, ਸਚ ਸੰਦੇਸਾ ਇਕ ਸੁਣਾਈਆ। ਭਗਤ ਭਗਵੰਤ ਇਕ ਮਕਾਨ, ਸਚ ਮਕਾਨ ਇਕ ਵਡਿਆਈਆ। ਭਗਤ ਭਗਵੰਤ ਇਕ ਨਿਸ਼ਾਨ, ਏਥੇ ਓਥੇ ਦੋ ਜਹਾਨ ਝੁਲਾਈਆ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਲਏ ਮਿਲਾਈਆ। ਭਗਤ ਭਗਵੰਤ ਸਚ ਮਹੱਲਾ, ਪੁਰਖ ਅਬਿਨਾਸ਼ੀ ਇਕ ਰਖਾਇੰਦਾ। ਭਗਤ ਭਗਵੰਤ ਉਚ ਅਟੱਲਾ, ਊਚੋ ਊਚ ਡੇਰਾ ਲਾਇੰਦਾ। ਭਗਤ ਭਗਵੰਤ ਨਿਰਗੁਣ ਧਾਰ ਨਿਰਗੁਣ ਰੱਲਾ, ਸਰਗੁਣ ਨਾਤਾ ਤੋੜ ਤੁੜਾਇੰਦਾ। ਭਗਤ ਭਗਵੰਤ ਫੜਾਏ ਪੱਲਾ, ਫੜਿਆ ਪੱਲੂ ਛੁੱਟ ਨਾ ਜਾਇੰਦਾ। ਭਗਤ ਭਗਵੰਤ ਦੀਪਕ ਜੋਤੀ ਨੂਰ ਨੁਰਾਨਾ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਪੈਜ ਰਖਾਇੰਦਾ। ਜੁਗ ਜੁਗ ਭਗਤਾਂ ਪੈਜ ਰੱਖ, ਨਿਰਗੁਣ ਸਰਗੁਣ ਦਏ ਵਡਿਆਈਆ। ਪਤਿਪਰਮੇਸ਼ਵਰ ਹੋ ਪਰਤੱਖ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਸਦਾ ਸੁਹੇਲਾ ਕਰਦਾ ਆਇਆ ਪੱਖ, ਆਪ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਕਰੇ ਵੱਖ, ਵੱਖਰਾ ਆਪਣਾ ਰਾਹ ਚਲਾਈਆ। ਆਤਮ ਪਰਮਾਤਮ ਮਾਰਗ ਦੱਸ, ਚੌਦਾਂ ਵਿਦਿਆ ਨਾ ਕੋਇ ਪੜ੍ਹਾਈਆ। ਲੋਕ ਪਰਲੋਕ ਚਰਨਾਂ ਹੇਠਾਂ ਝੱਸ, ਬ੍ਰਹਿਮੰਡ ਖੰਡ ਡੇਰਾ ਢਾਹੀਆ । ਲੋਆਂ ਪੁਰੀਆਂ ਪੰਧ ਮੁਕਾਏ ਨੱਠ ਨੱਠ, ਨਿਰਗੁਣ ਆਪਣਾ ਬਲ ਧਰਾਈਆ। ਭਗਤ ਭਗਵੰਤ ਕਰ ਇਕੱਠ, ਘਰ ਸਾਚੇ ਕਰੇ ਕੁੜਮਾਈਆ। ਸਤਿ ਸਰੂਪੀ ਗਾਏ ਜਸ, ਜਸ ਵੇਦ ਪੁਰਾਨ ਨਾ ਸਕਣ ਗਾਈਆ। ਅੰਤ ਮਿਲਾਵਾ ਨੱਸ ਨੱਸ, ਮਿਲ ਮਿਲ ਆਪਣੀ ਖ਼ੁਸ਼ੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਭਗਤ ਭਗਵੰਤ ਇਕੋ ਮੰਤਰ ਅੰਤਰ ਕਰੇ ਸਚ ਪੜ੍ਹਾਈਆ। ਭਗਤ ਭਗਵੰਤ ਇਕੋ ਮੰਤ, ਮੰਤਰ ਏਕਾ ਨਾਮ ਦ੍ਰਿੜਾਇੰਦਾ। ਭਗਤ ਭਗਵੰਤ ਇਕੋ ਬਣਤ, ਨਿਰਗੁਣ ਸਰਗੁਣ ਘੜ ਵਖਾਇੰਦਾ। ਭਗਤ ਭਗਵੰਤ ਇਕੋ ਨਾਰ ਇਕੋ ਕੰਤ, ਏਕਾ ਸੇਜ ਸੁਹਾਇੰਦਾ। ਭਗਤ ਭਗਵੰਤ ਚਾੜ੍ਹੇ ਰੰਗ ਬਸੰਤ, ਮਜੀਠੀ ਉਤਰ ਕਦੇ ਨਾ ਜਾਇੰਦਾ। ਭਗਤ ਭਗਵੰਤ ਇਕੋ ਪੰਡਤ, ਦੂਸਰ ਗੁਰੂ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵੰਤ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਇੰਦਾ। ਭਗਤ ਭਗਵੰਤ ਪਾਰ ਕਿਨਾਰਾ ਜੇਰਜ ਅੰਡਤ, ਉਤਭੁਜ ਸੇਤਜ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਕਰਤਾ ਪੁਰਖ ਕਰਨੇਹਾਰਾ, ਭਗਤ ਭਗਵੰਤ ਇਕ ਦਵਾਰਾ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਹਰਿ ਜੂ ਖੋਲ੍ਹ, ਭਗਵਨ ਭਗਤਨ ਆਪ ਜਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੋਲਦਾ ਆਇਆ ਤੋਲ, ਨਾਮ ਕੰਡਾ ਹੱਥ ਉਠਾਈਆ। ਸਚਖੰਡ ਦੁਆਰੇ ਬੈਠਾ ਰਹੇ ਅਡੋਲ, ਸਚ ਸਿੰਘਾਸਣ ਸੋਭਾ ਪਾਈਆ। ਸਤਿ ਸਤਿਵਾਦੀ ਨਿਸ਼ਅੱਖਰ ਏਕਾ ਬੋਲ, ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਧਰਮ ਦਵਾਰਾ ਦਰਗਹਿ ਸਾਚੀ ਏਕਾ ਖੋਲ੍ਹ, ਵਸਤ ਅਮੋਲਕ ਹੱਟ ਵਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਵਜਾਏ ਢੋਲ, ਮਰਦੰਗਾ ਏਕਾ ਹੱਥ ਉਠਾਈਆ। ਲੱਖ ਚੁਰਾਸੀ ਜਾਏ ਮੌਲ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਬੰਧਨ ਪਾਈਆ। ਭਗਤ ਭਗਵੰਤ

ਪੂਰਾ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਪਰਗਟ ਹੋਏ ਉਪਰ ਧਰਨੀ ਧੌਲ, ਧਰਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਮੇਲ ਮਿਲਾਈਆ। ਭਗਤ ਭਗਵੰਤ ਇਕੋ ਆਸ, ਆਸਾ ਆਸਾ ਵਿਚ ਰਖਾਇੰਦਾ। ਭਗਤ ਭਗਵੰਤ ਬੁਝਾਏ ਪਿਆਸ, ਤ੍ਰਿਸਨਾ ਭੁੱਖ ਨਾ ਕੋਇ ਰਖਾਇੰਦਾ। ਭਗਤ ਭਗਵੰਤ ਜੋਤ ਪਰਕਾਸ਼, ਪਰਕਾਸ਼ ਇਕੋ ਨੂਰ ਧਰਾਇੰਦਾ। ਭਗਤ ਭਗਵੰਤ ਖੇਲ ਤਮਾਸ਼, ਖ਼ਾਲਕ ਖ਼ਲਕ ਨਾਚ ਨਚਾਇੰਦਾ। ਭਗਤ ਭਗਵੰਤ ਏਕੋ ਰਾਸ, ਗੋਪੀ ਕਾਹਨ ਰੂਪ ਵਟਾਇੰਦਾ। ਭਗਤ ਭਗਵੰਤ ਇਕੋ ਸ਼ਾਖ਼, ਪਤ ਡਾਲ੍ਹੀ ਆਪ ਮਹਿਕਾਇੰਦਾ। ਭਗਤ ਭਗਵੰਤ ਇਕੋ ਹਾਟ, ਸਾਚਾ ਹੱਟ ਇਕ ਚਲਾਇੰਦਾ। ਭਗਤ ਭਗਵੰਤ ਇਕੋ ਖਾਟ, ਸਾਚੀ ਖਾਟ ਡੇਰਾ ਲਾਇੰਦਾ। ਭਗਤ ਭਗਵੰਤ ਇਕੋ ਜ਼ਾਤ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ । ਭਗਤ ਭਗਵੰਤ ਇਕੋ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਭਗਤ ਭਗਵੰਤ ਸਾਚਾ ਸਾਥ, ਸਤਿਗੁਰ ਸਗਲਾ ਸੰਗ ਨਿਭਾਇੰਦਾ। ਭਗਤ ਭਗਵੰਤ ਇਕੋ ਗਾਥ, ਗਾ ਗਾ ਸ਼ੁਕਰ ਮਨਾਇੰਦਾ। ਭਗਤ ਭਗਵੰਤ ਇਕੋ ਘਾਟ, ਏਕਾ ਪੱਤਣ ਡੇਰਾ ਲਾਇੰਦਾ। ਭਗਤ ਭਗਵੰਤ ਇਕੋ ਮਾਈ ਇਕੋ ਬਾਪ, ਏਕਾ ਪੂਤ ਸਪੂਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਆਪ ਤਰਾਇੰਦਾ। ਭਗਤ ਭਗਵੰਤ ਤਾਰੇ ਆਪ, ਆਪਣੀ ਦਇਆ ਕਮਾਈਆ। ਕੋਟ ਜਨਮ ਉਤਾਰੇ ਪਾਪ, ਦੁਰਮਤ ਮੈਲ ਧੁਆਈਆ। ਇਕ ਜਣਾਏ ਸਾਚਾ ਜਾਪ, ਬ੍ਰਹਮ ਪਾਰਬ੍ਰਹਮ ਸਮਝਾਈਆ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਅਗਨ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਰਿਹਾ ਸਮਝਾਈਆ। ਜੁਗ ਜੁਗ ਭਗਤਾਂ ਦੇਵੇ ਰਾਹ, ਏਕਾ ਰਾਹ ਜਣਾਇੰਦਾ। ਨਿਤ ਨਵਿਤ ਵੇਸ ਵਟਾ, ਨਿਰਗੁਣ ਸਰਗੁਣ ਪਰਦਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਥਾਉਂ ਥਾਂ, ਜੁਗ ਚੌਕੜੀ ਵੰਡ ਵੰਡਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਸਮਝਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੁਗ ਜੁਗ ਗੇੜਾ, ਹਰਿ ਏਕਾ ਏਕ ਜਣਾਈਆ। ਨਿਤ ਨਵਿਤ ਲੱਖ ਚੁਰਾਸੀ ਨਿਰਗੁਣ ਸਰਗੁਣ ਰਹੇ ਝੇੜਾ, ਝੰਝਟ ਸਕੇ ਨਾ ਕੋਇ ਮੁਕਾਈਆ। ਪੰਜ ਤਤ ਕਾਇਆ ਵਸੇ ਖੇੜਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਅੰਤਮ ਖ਼ਾਕੀ ਖ਼ਾਕ ਢਾਹੇ ਢੇਰਾ, ਖ਼ਾਕੀ ਖ਼ਾਕ ਖ਼ਾਕ ਸਮਾਈਆ। ਬਿਨ ਭਗਵੰਤ ਭਗਤ ਕੋਇ ਨਾ ਬੰਨ੍ਹੇ ਬੇੜਾ, ਮੰਝਧਾਰ ਨਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਰਿਹਾ ਸਮਝਾਈਆ। ਭਗਤ ਭਗਵੰਤ ਦੇਵੇ ਦਾਦ, ਦਾਤਾ ਦਾਨੀ ਆਪ ਵਰਤਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੱਖਣਾ ਯਾਦ, ਜੁਗ ਚੌਕੜੀ ਪਾਰ ਕਰਾਇੰਦਾ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤਮ ਫੇਰਾ ਪਾਇੰਦਾ। ਸੋ ਪੁਰਖ ਨਿਰੰਜਣ ਖੇਲਣਹਾਰਾ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣੇ ਰੰਗ ਰੰਗਾਇੰਦਾ। ਧੁਰਦਰਗਾਹੀ ਇਕ ਨਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪ ਸੁਣਾਇੰਦਾ। ਭਗਤ ਭਗਵਾਨ ਸੁਣਾਏ ਰਾਗ, ਅਨਰਾਗੀ ਆਪੇ ਗਾਈਆ। ਅੰਤਰ ਆਤਮ ਇਕ ਵੈਰਾਗ, ਵੈਰਾਗੀ ਆਪਣਾ ਭੇਵ ਚੁਕਾਈਆ। ਸ੍ਰਿਸ਼ਟ ਸਬਾਈ ਜਗਤ ਤਿਆਗ, ਤਿਆਗੀ ਵੰਡ ਵੰਡਾਈਆ। ਸੁਰਤ ਸੁਆਣੀ ਜਾਏ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਦੁਰਮਤ ਮੈਲ ਧੋਵੇ ਦਾਗ਼, ਪਤਿਤ ਪੁਨੀਤ ਕਰਾਈਆ। ਨਿਰਗੁਣ ਸਰਗੁਣ ਬਣੇ ਸੱਜਣ ਸਾਕ, ਸਗਲ ਕੁਟੰਬ

ਛੁਡਾਈਆ। ਪੰਚ ਵਿਕਾਰਾ ਕਰੇ ਘਾਤ, ਘਾਓ ਇਕੋ ਨਾਮ ਲਗਾਈਆ। ਕਲਜੁਗ ਅੰਤਮ ਪੁਛੇ ਬਾਤ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਵੇਖਣਹਾਰਾ ਕਾਇਨਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤ ਭਗਵੰਤ ਚਾਉ ਘਨੇਰਾ, ਇਕੋ ਓਟ ਤਕਾਈਆ। ਭਗਤ ਭਗਵੰਤ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਭਗਤ ਭਗਵੰਤ ਨਾਤਾ ਤੁਟੇ ਸੰਞ ਸਵੇਰਾ, ਘੜੀ ਪਲ ਨਾ ਵੰਡ ਵੰਡਾਈਆ। ਭਗਤ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਰਿਹਾ ਸਮਝਾਈਆ। ਸਚ ਸੰਦੇਸਾ ਸੁਣ ਭਗਤ, ਪ੍ਰਭ ਅੱਗੇ ਸੀਸ ਝੁਕਾਈਆ। ਆਦਿ ਜੁਗਾਦਿ ਤੇਰੀ ਸ਼ਕਤ, ਸਖਸ਼ੀਅਤ ਤੇਰੇ ਹੱਥ ਵਡਿਆਈਆ। ਲੱਖ ਚੁਰਾਸੀ ਬੂੰਦ ਰਕਤ, ਤੇਰੀ ਘਾੜਤ ਘੜਤ ਘੜਾਈਆ। ਆਤਮ ਪਰਮਾਤਮ ਤੇਰੀ ਹਰਕਤ, ਘਟ ਘਟ ਰਿਹਾ ਸਮਾਈਆ। ਬ੍ਰਹਮ ਸਰੂਪ ਤੇਰੀ ਬਰਕਤ, ਸਾਚੀ ਵਸਤ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏ ਸਹਾਈਆ। ਭਗਤ ਭਗਵੰਤ ਕਰੇ ਅਰਜ਼ੋਈ, ਪ੍ਰਭ ਇਕੋ ਆਸ ਰਖਾਈਆ। ਕਵਣ ਵੇਲਾ ਦੇਵੇਂ ਢੋਈ, ਲੋਕਮਾਤ ਫੇਰਾ ਪਾਈਆ। ਆਤਮ ਸੁਰਤੀ ਉਠੇ ਸੋਈ, ਆਲਸ ਨਿੰਦਰਾ ਨਾ ਕੋਇ ਰਖਾਈਆ। ਤੁਧ ਬਿਨ ਜੁਗੋ ਜੁਗ ਸਦਾ ਰਹੇ ਅਧਮੋਈ, ਜੀਵਣ ਜੁਗਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਲਏ ਮਿਲਾਈਆ। ਕਵਣ ਵੇਲਾ ਸੋਭਾਵੰਤ, ਕਵਣ ਘੜੀ ਮਿਲੇ ਵਡਿਆਈਆ। ਕਵਣ ਥਿਤ ਮਹਿਮਾ ਅਗਣਤ, ਕਥਨੀ ਕਥ ਨਾ ਸਕੇ ਰਾਈਆ। ਕਵਣ ਗ੍ਰਹਿ ਹਰਿ ਮਿਲੇ ਕੰਤ, ਸੇਜ ਸੁਹੰਜਣੀ ਇਕ ਸੁਹਾਈਆ। ਕਵਣ ਵਡਿਆਈ ਦੇਵੇ ਵਿਚ ਜੀਵ ਜੰਤ, ਜੀਵਣ ਜੁਗਤ ਦਏ ਸਮਝਾਈਆ। ਕਵਣ ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਦਏ ਖਪਾਈਆ। ਕਵਣ ਨਾਤਾ ਤੋੜੇ ਭੁੱਖ ਨੰਗਤ, ਭੁੱਖਿਆਂ ਨੰਗਿਆਂ ਅੰਗ ਲਗਾਈਆ। ਕਵਣ ਮਿਲਾਏ ਸਾਚੀ ਸੰਗਤ, ਸਗਲਾ ਸੰਗ ਨਿਭਾਈਆ। ਇਕ ਤੇਰੇ ਦਵਾਰੇ ਹੋਏ ਮੰਗਤ, ਦੂਜਾ ਦਰ ਨਾ ਮੰਗਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ। ਸਾਚੇ ਘਰ ਵੱਜੇ ਵਧਾਈ, ਗ੍ਰਹਿ ਗ੍ਰਹਿ ਖ਼ੁਸ਼ੀ ਜਣਾਇੰਦਾ। ਕਲਜੁਗ ਅੰਤਮ ਕਰ ਕੁੜਮਾਈ, ਆਤਮ ਪਰਮਾਤਮ ਮੇਲ ਮਿਲਾਇੰਦਾ। ਭਗਤ ਭਗਵੰਤ ਵੇਖੇ ਥਾਉਂ ਥਾਈਂ, ਲੱਖ ਚੁਰਾਸੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ ਏਕੰਕਾਰਾ ਏਕਾ ਵਾਰ ਸੁਣਾਇੰਦਾ। ਸਚ ਸੰਦੇਸਾ ਸੁਣ ਸੱਜਣ, ਭਗਤ ਭਗਵਾਨ ਰਿਹਾ ਜਣਾਈਆ। ਕਲਜੁਗ ਅੰਤਮ ਆਵੇ ਪਰਦੇ ਕੱਜਣ, ਨਿਰਗੁਣ ਆਪਣਾ ਵੇਸ ਵਟਾਈਆ। ਇਕ ਦਵਾਰ ਕਰਾਏ ਸਾਚਾ ਮਜਣ, ਦੁਰਮਤ ਮੈਲ ਦਏ ਧੁਆਈਆ। ਲੱਖ ਚੁਰਾਸੀ ਭਾਂਡੇ ਭੱਜਣ, ਘੜਨ ਭੰਨਣਹਾਰ ਖੇਲ ਕਰਾਈਆ। ਜੀਵ ਜੰਤ ਸਾਧ ਸੰਤ ਤਨ ਖ਼ਾਕੀ ਮਾਟੀ ਚੋਲਾ ਤਜਣ, ਚੋਲੀ ਰੰਗ ਨਾ ਕੋਇ ਰੰਗਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਬੀਰ ਬੈਤਾਲੇ ਨੱਚਣ, ਡੌਰੂ ਆਪਣੇ ਹੱਥ ਉਠਾਈਆ। ਮੂੜ ਮੁਗਧ ਅਞਾਣ ਤ੍ਰੈਗੁਣ ਅਗਨੀ ਮੱਚਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਭਗਤ ਭਗਵਾਨ ਘਰ ਸਾਚੇ ਵਸਣ, ਬਹਿ ਬਹਿ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਉਠ ਨੱਠਣ, ਬਣ ਪਾਂਧੀ ਫੇਰਾ ਪਾਈਆ। ਪਾਰਬ੍ਰਹਮ ਘਰ ਸਾਚਾ ਤੱਕਣ, ਨੇਤਰ ਨੈਣ ਉਠਾਈਆ। ਫਿਰੇ ਦੁਹਾਈ ਮਦੀਨਾ ਮੱਕਣ, ਮਕਬਰਾ ਰੂਪ ਰਿਹਾ

ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਲਏ ਮਿਲਾਈਆ। ਭਗਤ ਭਗਵੰਤ ਦੱਸੇ ਹਾਲ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਕਲਜੁਗ ਅੰਤਮ ਆਵੇ ਦੀਨ ਦਿਆਲ, ਦੀਨਨ ਆਪਣਾ ਰੂਪ ਵਖਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਲੱਖ ਚੁਰਾਸੀ ਹੋਏ ਬੇਹਾਲ, ਧੀਰਜ ਧੀਰ ਨਾ ਕੋਇ ਧਰਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਭ ਤੇ ਕੂਕੇ ਕਾਲ, ਕਲਜੁਗ ਆਪਣਾ ਡੰਕ ਵਜਾਇੰਦਾ। ਸਚ ਦਿਸੇ ਨਾ ਕੋਇ ਮੰਦਰ ਮਸਜਿਦ ਮੱਠ ਸ਼ਿਵਦਵਾਲਾ ਧਰਮਸਾਲ, ਧਰਮ ਦਵਾਰਾ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣਾ ਭੇਵ ਚੁਕਾਇੰਦਾ । ਭਗਤਨ ਹਰਿ ਜੂ ਭੇਵ ਚੁਕਾਉਣਾ, ਬੋਧ ਅਗਾਧਾ ਕਰੇ ਪੜ੍ਹਾਈਆ। ਕਲਜੁਗ ਅੰਤਮ ਡੇਰਾ ਢਾਹੁਣਾ, ਥਿਰ ਕੋਇ ਰਹਿਣ ਨਾ ਪਾਈਆ। ਪੂਰਬ ਲੇਖਾ ਪੂਰ ਕਰਾਉਣਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਸਾਚੇ ਮੰਦਰ ਆਸਣ ਲਾਉਣਾ, ਸਿੰਘਾਸਣ ਇਕੋ ਇਕ ਵਿਛਾਈਆ। ਧੁਰ ਫ਼ਰਮਾਣਾ ਹੁਕਮ ਜਣਾਉਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਤਖ਼ਤੋ ਲਾਹੁਣਾ, ਸੀਸ ਤਾਜ ਨਾ ਕੋਇ ਟਿਕਾਈਆ। ਦੀਨ ਮਜ਼੍ਹਬ ਜ਼ਾਤ ਪਾਤ ਸ਼ਰਅ ਸ਼ਰੀਅਤ ਪੰਧ ਮੁਕਾਉਣਾ, ਲੋਕਮਾਤ ਨਜ਼ਰ ਨਾ ਆਈਆ। ਨੌਂ ਖੰਡ ਪ੍ਰਿਥਮੀ ਏਕਾ ਨਾਦ ਸ਼ਬਦ ਅਗੰਮੀ ਹਰਿ ਵਜਾਉਣਾ, ਬ੍ਰਹਿਮਾਦ ਕਰੇ ਪੜ੍ਹਾਈਆ। ਆਤਮ ਪਰਮਾਤਮ ਭੇਵ ਖੁਲ੍ਹਾਉਣਾ, ਅਨਭਵ ਪਰਕਾਸ਼ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਵਾਰੇ ਫੜ ਬਹਾਉਣਾ, ਏਕਾ ਆਪਣਾ ਬੰਧਨ ਪਾਈਆ। ਲੋਕਮਾਤ ਨਾ ਕਿਸੇ ਰਾਹ ਤਕਾਉਣਾ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਸਮਰਥ ਪੁਰਖ ਨਾਮ ਅਕੱਥ ਇਕ ਚਲਾਉਣਾ, ਦੋ ਜਹਾਨਾਂ ਰਥ ਵਖਾਈਆ। ਕੂੜੀ ਕਿਰਿਆ ਸੱਥਰ ਸਥ ਵਖਾਉਣਾ, ਸੱਥਰ ਯਾਰੜਾ ਇਕ ਵਡਿਆਈਆ । ਭਗਤ ਭਗਵੰਤ ਸਿਰ ਹੱਥ ਟਿਕਾਉਣਾ, ਦੇਵਣਹਾਰਾ ਮਾਣ ਵਡਿਆਈਆ। ਕਿਰਪਾਨਿਧ ਠਾਕਰ ਸਵਾਮੀ ਨਿਹਕਰਮੀ ਹਰਿਜਨ ਤੇਰਾ ਜਸ ਗਾਉਣਾ, ਗਾ ਗਾ ਰਾਗ ਅਲਾਈਆ। ਤੇਰਾ ਮੰਦਰ ਮਹੱਲ ਅਟੱਲ ਉਚ ਮੀਨਾਰ ਲੋਕਮਾਤ ਪਰਗਟਾਉਣਾ, ਪਰਗਟ ਆਪਣਾ ਰੰਗ ਰੰਗਾਈਆ। ਸਾਢੇ ਤਿੰਨ ਹੱਥ ਡੇਰਾ ਢਾਹੁਣਾ, ਰਵਿਦਾਸ ਚੁਮਾਰਾ ਦਏ ਗਵਾਈਆ। ਆਤਮ ਪਰਮਾਤਮ ਮੇਲ ਮਿਲਾਉਣਾ, ਬ੍ਰਹਮ ਪਾਰਬ੍ਰਹਮ ਕੁੜਮਾਈਆ। ਈਸ਼ ਜੀਵ ਗੰਢ ਪੁਆਉਣਾ, ਘਰ ਸਾਚੇ ਖ਼ੁਸ਼ੀ ਮਨਾਈਆ। ਸਚ ਸੁਗੰਧ ਇਕ ਵਖਾਉਣਾ, ਦੁਰਗੰਧੀ ਤਨ ਰਹਿਣ ਨਾ ਪਾਈਆ। ਜਗਤ ਘੁਮੰਡੀ ਡੇਰਾ ਢਾਹੁਣਾ, ਨਿਵਣ ਸੁ ਅੱਖਰ ਕਰੇ ਪੜ੍ਹਾਈਆ। ਭਗਤ ਭਗਵੰਤ ਏਕਾ ਸੇਜਾ ਸੌਣਾ, ਗਲਵਕੜੀ ਏਕਾ ਪਾਈਆ। ਪੁਰਖ ਅਕਾਲ ਇਕ ਮਨਾਉਣਾ, ਦੂਜਾ ਇਸ਼ਟ ਨਾ ਕੋਇ ਰਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸੋਹੰ ਢੋਲਾ ਪੰਜ ਤਤ ਚੋਲਾ ਰੂਪ ਚੜ੍ਹਾਉਣਾ, ਰੰਗ ਰੰਗੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਏਕਾ ਘਰ, ਘਰ ਇਕੋ ਇਕ ਸੁਹਾਈਆ। ਭਗਤ ਮਿਲਾਵਾ ਏਕੋ ਏਕ, ਏਕੰਕਾਰਾ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਸਾਚੀ ਟੇਕ, ਹਰਿ ਪੁਰਖ ਨਿਰੰਜਣ ਆਸ ਰਖਾਇੰਦਾ। ਏਕੰਕਾਰਾ ਲਿਖਣਹਾਰਾ ਲੇਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਆਦਿ ਨਿਰੰਜਣ ਰਿਹਾ ਪੇਖ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਸਾਚੇ ਦੇਸ, ਸਚਖੰਡ ਸਾਚੇ ਸੋਭਾ ਪਾਇੰਦਾ। ਸ੍ਰੀ ਭਗਵਾਨ ਨਰ ਨਰੇਸ਼, ਸ਼ਾਹੋ ਭੂਪ ਸ਼ਹਿਨਸ਼ਾਹ ਆਪਣਾ ਹੁਕਮ ਚਲਾਇੰਦਾ। ਪਾਰਬ੍ਰਹਮ ਪ੍ਰਭ ਕਰੇ ਆਦੇਸ, ਦਰ ਦਰਵੇਸ਼ ਨਿਉਂ ਨਿਉਂ ਸੀਸ ਝੁਕਾਇੰਦਾ। ਬ੍ਰਹਮ ਵੇਤਾ ਬ੍ਰਹਮ ਨੇਤਾ ਬ੍ਰਹਮ ਹੇਤਾ

ਬ੍ਰਹਮ ਖੇਤਾ ਬ੍ਰਹਮ ਚੇਤਨ ਚੇਤਰਾ ਨਾ ਕਿਸੇ ਜਣਾਇੰਦਾ। ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਬੋਧ ਅਗਾਧ ਸ਼ਬਦ ਨਾਦ, ਗੁਰਦੇਵ ਮੰਤਰ ਸਤਿ ਸਤਿਵਾਦ ਦੇਵੇ ਦਾਦ, ਭਗਤ ਭਗਵੰਤ ਏਕੋ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲੇ ਆਪੇ ਫੜ, ਫੜ ਆਪਣਾ ਨਾਮ ਮੇਲ ਮਿਲਾਇੰਦਾ। ਭਗਤ ਭਗਵੰਤ ਆਸਾ ਪੂਰ, ਪੂਰੀ ਆਸਾ ਅੰਤ ਕਰਾਈਆ। ਸੰਤ ਕੰਤ ਹਰਿ ਹਾਜ਼ਰ ਹਜ਼ੂਰ, ਏਕਾ ਨੂਰ ਦਰਸਾਈਆ। ਗੁਰਮੁਖਾਂ ਪੰਧ ਮੁਕਾਏ ਨੇੜਾ ਦੂਰ, ਦੂਰ ਦੁਰਾਡਾ ਭੇਵ ਚੁਕਾਈਆ। ਗੁਰਸਿਖਾਂ ਕਿਰਿਆ ਮੇਟੇ ਕੂੜੋ ਕੂੜ, ਸਚ ਸੁੱਚ ਇਕ ਦ੍ਰਿੜਾਈਆ। ਕਿਰਪਾ ਨਿਧ ਦੇਵਣਹਾਰਾ ਚਰਨ ਧੂੜ, ਸਚ ਸਵਾਮੀ ਮਸਤਕ ਟਿੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭਗਤ ਭਗਵੰਤ ਲਏ ਮਿਲਾਈਆ। ਭਗਤਨ ਮੀਤਾ ਹਰਿ ਕਰਤਾਰਾ, ਕਰਨੀ ਆਪ ਕਮਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਸੰਬਲ ਵਸੇ ਧਾਮ ਨਿਆਰਾ, ਨਜ਼ਰ ਕਿਸੇ ਨਾ ਆਇੰਦਾ । ਸ਼ਬਦ ਅਗੰਮੀ ਬੋਲ ਜੈਕਾਰਾ, ਦੋ ਜਹਾਨਾਂ ਜੈ ਜੈਕਾਰ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਅਗੰਮ ਅਥਾਹ ਅੰਤ ਕੋਇ ਨਾ ਆਇੰਦਾ। ਭਗਤ ਭਗਵਾਨ ਦੇ ਸਹਾਰਾ, ਨੌਬਤ ਵਜਾਏ ਨਾਮ ਨਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਨੌਬਤ ਨਾਮ ਵੱਜੇ ਮਰਦੰਗਾ, ਮਰਦ ਮਰਦਾਨਾ ਆਪ ਵਜਾਈਆ। ਸਾਹਿਬ ਸੁਲਤਾਨ ਸੂਰਾ ਸਰਬੰਗਾ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਪਾਰ ਕਿਨਾਰਾ ਵੇਖੇ ਕੰਢਾ, ਦੂਸਰ ਭੇਵ ਨਾ ਜਾਣੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸਦਾ ਬਖ਼ਸ਼ੰਦਾ, ਬਖ਼ਸ਼ਸ਼ ਏਕਾ ਏਕ ਜਣਾਈਆ। ਬਖ਼ਸ਼ਸ਼ ਕਰੇ ਹਰਿ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਈਆ। ਰਸਨਾ ਜਿਹਵਾ ਸਾਚਾ ਗਾਣ, ਆਤਮ ਪਰਮਾਤਮ ਕਰੇ ਪੜ੍ਹਾਈਆ। ਸਰਬ ਜੀਆਂ ਦਾ ਸਾਚਾ ਨਾਤਾ, ਸੋਹੰ ਸ਼ਬਦ ਨਿਰਗੁਣ ਨਿਰਗੁਣ ਕਰ ਪਰਵਾਨ, ਪਰਵਾਨਾ ਸਰਗੁਣ ਆਪ ਫੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਚੌਕੜੀ ਆਪਣੀ ਖੇਲ ਵਖਾਈਆ।

੨੧ ਭਾਦਰੋਂ ੨੦੧੯ ਬਿਕ੍ਰਮੀ ਬਰਗਾੜੀ

ਭਗਤ ਭਗਵਾਨ ਸੁਹਾਏ ਬੰਕ, ਬੰਕ ਦਵਾਰੀ ਦਇਆ ਕਮਾਇੰਦਾ। ਭਗਤ ਭਗਵਾਨ ਵਖਾਏ ਅੰਕ, ਅੰਤਰ ਬੂਝ ਬੁਝਾਇੰਦਾ। ਭਗਤ ਭਗਵਾਨ ਦੇਵੇ ਮੰਤ, ਮੰਤਰ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਖਾਇੰਦਾ। ਭਗਤ ਭਗਵੰਤ ਨਿਰਗੁਣ ਵੇਸ, ਸਰਗੁਣ ਬੂਝ ਬੁਝਾਈਆ। ਭਗਤ ਭਗਵੰਤ ਵਸੇ ਸਾਚੇ ਦੇਸ, ਦੇਸ ਇਕੋ ਇਕ ਵਡਿਆਈਆ। ਭਗਤ ਭਗਵੰਤ ਰਹੇ ਹਮੇਸ਼, ਸਦਾ ਸਦਾ ਰੁਸ਼ਨਾਈਆ। ਭਗਤ ਭਗਵੰਤ ਇਕੋ ਰੇਖ, ਰੇਖ ਭੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਭਗਤ ਭਗਵਾਨ ਏਕਾ ਨੂਰ ਵਖਾਈਆ। ਭਗਤ ਭਗਵਾਨ ਇਕੋ ਹੱਦ, ਹੱਦ ਆਪਣੀ ਆਪ ਜਣਾਇੰਦਾ। ਭਗਤ ਭਗਵਾਨ ਇਕੋ ਯੱਦ, ਜੁਗ ਜੁਗ ਬੰਸ ਸੁਹਾਇੰਦਾ। ਭਗਤ ਭਗਵਾਨ ਇਕੋ ਸੱਦ, ਹਰਿ ਸੱਦਾ ਨਾਮ ਅਲਾਇੰਦਾ। ਭਗਤ ਭਗਵਾਨ ਇਕੋ ਮਦਿ, ਪ੍ਰੇਮ ਪਿਆਲਾ ਰਸ ਚਖਾਇੰਦਾ। ਭਗਤ ਭਗਵਾਨ ਲਡਾਏ ਲਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਭਗਤ ਭਗਵਾਨ ਏਕਾ ਬਸਤਰ, ਤਨ ਮਾਟੀ ਖ਼ਾਕ ਨਾ ਕੋਇ ਰੰਗਾਈਆ। ਭਗਤ ਭਗਵਾਨ ਏਕਾ ਸ਼ਸਤਰ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਭਗਤ ਭਗਵਾਨ ਏਕਾ ਅਸਤਰ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਭਗਤ ਭਗਵਾਨ ਏਕਾ ਮੰਤਰ, ਮਤ ਭੇਦ ਦਏ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਭਗਤ ਭਗਵਾਨ ਏਕਾ ਜੋਗ, ਜੁਗਤੀ ਆਪਣੇ ਹੱਥ ਰਖਾਇੰਦਾ। ਭਗਤ ਭਗਵਾਨ ਇਕ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ । ਭਗਤ ਭਗਵੰਤ ਇਕ ਰੋਗ, ਦੀਰਘ ਰੋਗ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵੰਤ ਇਕ ਸਾਚੀ ਸੋਚ, ਸੋਚ ਅਵਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵੇਖ ਵਖਾਇੰਦਾ। ਭਗਤ ਭਗਵਾਨ ਵੇਖਣ ਆਇਆ, ਵਾਹਵਾ ਵੱਜੇ ਸਚ ਵਧਾਈਆ। ਤ੍ਰੈਗੁਣ ਝੂਠੀ ਮੇਟੇ ਮਾਇਆ, ਮਾਇਆ ਮਮਤਾ ਮੋਹ ਤੁੜਾਈਆ। ਸੇਵਾ ਕਰੇ ਵਡ ਦਾਈ ਦਾਇਆ, ਸੇਵਕ ਆਪਣਾ ਨਾਉਂ ਰਖਾਈਆ। ਸੀਸ ਜਗਦੀਸ ਰੱਖੇ ਛਾਇਆ, ਛਹਿਬਰ ਆਪਣੇ ਨਾਮ ਲਗਾਈਆ। ਕਰੇ ਕਰਾਏ ਜੋ ਮਨ ਭਾਇਆ, ਗੁਰਸਿਖ ਮਨ ਮਨਸਾ ਵਿਚ ਖਪਾਈਆ। ਆਪਣਾ ਤਨ ਨਾ ਕੋਇ ਰਖਾਇਆ, ਤਨ ਭਗਤ ਦਏ ਵਡਿਆਈਆ। ਆਪਣਾ ਕੰਨ ਨਾ ਕੋਇ ਜਣਾਇਆ, ਜਨ ਭਗਤਾਂ ਕੰਨ ਆਪਣਾ ਰਾਗ ਅਲਾਈਆ। ਆਪਣਾ ਬੇੜਾ ਨਾ ਕੋਇ ਬੰਨ੍ਹਾਇਆ, ਜਨ ਭਗਤਾਂ ਬੇੜਾ ਪਾਰ ਕਰਾਈਆ। ਆਪਣਾ ਮੰਦਰ ਨਾ ਕੋਇ ਸੁਹਾਇਆ, ਜਨ ਭਗਤਾਂ ਮੰਦਰ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕ ਵਡਿਆਈਆ। ਇਕ ਵਡਿਆਈ ਹਰਿ ਭਗਤ, ਭਗਵਨ ਆਪ ਜਣਾਇੰਦਾ। ਮਾਣ ਰਖਾਏ ਸ੍ਰਿਸ਼ਟ ਜਗਤ, ਜੀਵਨ ਜੁਗਤ ਜਣਾਇੰਦਾ। ਲੇਖੇ ਲਾਏ ਬੂੰਦ ਰਕਤ, ਰੱਤੀ ਰੱਤ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਬੂਝ ਬੁਝਾਇੰਦਾ। ਭਗਤ ਭਗਵਾਨ ਬੂਝੇ ਬੂਝ, ਭੇਵ ਅਭੇਦ ਖੁਲ੍ਹਾਈਆ। ਭੇਵ ਚੁਕਾਏ ਏਕਾ ਦੂਜ, ਦਵੈਤੀ ਰੂਪ ਨਜ਼ਰ ਨਾ ਆਈਆ। ਆਤਮ ਪਰਮਾਤਮ ਦੇਵੇ ਸੂਝ, ਸਚ ਸੁੱਚ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਖੇਲ ਨਿਰਗੁਣ ਵੇਖ ਵਖਾਈਆ।