ਪੁਸਤਕਾਲਾਭਾਗ ੧੨

੨੧ ਭਾਦਰੋਂ ੨੦੧੯ ਬਿਕ੍ਰਮੀ ਬਿਕਰ ਸਿੰਘ ਦੇ ਗ੍ਰਹਿ ਜੈਤੋ ਜ਼ਿਲਾ ਬਠਿੰਡਾ

ਆਦਿ ਜੁਗਾਦੀ ਇਕ ਸੁਲਤਾਨ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਵਸਣਹਾਰਾ ਸਚਖੰਡ ਮਕਾਨ, ਦਰਗਹਿ ਸਾਚੀ ਆਸਣ ਲਾਇੰਦਾ। ਸਤਿ ਝੁਲਾਏ ਇਕ ਨਿਸ਼ਾਨ, ਸੋ ਪੁਰਖ ਨਿਰੰਜਣ ਹੱਥ ਉਠਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਮਹਿਮਾ ਕਥ ਨਾ ਕੋਇ ਸੁਣਾਇੰਦਾ।

ਏਕੰਕਾਰ ਵਡ ਬਲਵਾਨ, ਬਲ ਆਪਣਾ ਆਪ ਰਖਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਦਾਨ, ਦਾਤਾ ਦਾਨੀ ਵੇਸ ਵਟਾਇੰਦਾ। ਸ੍ਰੀ ਭਗਵਾਨ ਖੇਲ ਮਹਾਨ, ਖੇਲ੍ਹਣਹਾਰਾ ਨਜ਼ਰ ਨਾ ਆਇੰਦਾ। ਪਾਰਬ੍ਰਹਮ ਪ੍ਰਭ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਸਤਿ ਸਤਿਵਾਦੀ ਸਤਿ ਗਿਆਨ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਰਖਾਇੰਦਾ। ਸ਼ਾਹ ਪਾਤਸ਼ਾਹ ਹਰਿ ਰਾਜਨ ਰਾਜਾ, ਭੂਪਤ ਭੂਪ ਵਡੀ ਵਡਿਆਈਆ। ਜੁਗਾ ਜੁਗੰਤਰ ਰਚ ਰਚ ਕਾਜਾ, ਹਰਿ ਵੇਖੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਸਾਜਨ ਸਾਜਾ, ਸ਼ਬਦੀ ਘਾੜਤ ਘੜਤ ਘੜਾਈਆ। ਤ੍ਰੈ ਪੰਜ ਦੇਵਣਹਾਰਾ ਦਾਜਾ, ਵਸਤ ਅਮੋਲਕ ਝੋਲੀ ਪਾਈਆ। ਨਾਦ ਅਨਾਦੀ ਅਗੰਮੀ ਵਾਜਾ, ਬਿਨ ਤੰਦੀ ਤਾਰ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਹਿਨਸ਼ਾਹ ਇਕ ਵਡ ਵਡਿਆਈਆ। ਸ਼ਹਿਨਸ਼ਾਹ ਹਰਿ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਚਖੰਡ ਨਿਵਾਸੀ ਸਾਚਾ ਖੋਲ੍ਹ ਦਵਾਰਾ, ਸਾਚੇ ਤਖ਼ਤ ਆਸਣ ਲਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਸ਼ਬਦ ਸੁਤ ਨਾਲ ਪਿਆਰਾ, ਅਬਿਨਾਸ਼ੀ ਅਚੁੱਤ ਰੰਗ ਚੜ੍ਹਾਇੰਦਾ। ਨਿਰਗੁਣ ਨਿਰਗੁਣ ਵਡ ਭੰਡਾਰਾ, ਦੇਵਣਹਾਰਾ ਵਸਤ ਥਾਰਾ, ਥਿਰ ਘਰ ਸਾਚੇ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਆਪਣਾ ਹੁਕਮ ਚਲਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਨਾਨਕ ਨਿਰਗੁਣ ਆਪ ਜਣਾਈਆ। ਸਚ ਸੰਦੇਸਾ ਨੌਜਵਾਨ, ਨੌਬਤ ਆਪਣੇ ਨਾਉਂ ਜਣਾਈਆ। ਮੁਕਾਮੇ ਹੱਕ ਬਣ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਸਾਚੀ ਵਡਿਆਈ ਰੱਖੇ ਹੱਥ, ਹਰਿ ਸਤਿਗੁਰ ਖੇਲ ਕਰਾਇੰਦਾ। ਸਾਚਾ ਮਾਰਗ ਏਕਾ ਦੱਸ, ਵਿਸ਼ਨ ਬ੍ਰਹਮਾ ਸ਼ਿਵ ਰਾਹ ਚਲਾਇੰਦਾ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਨੂਰੋ ਨੂਰ ਡਗਮਗਾਇੰਦਾ। ਵੇਖਣਹਾਰਾ ਖੇਲ ਤਮਾਸ਼, ਨਿਰਗੁਣ ਸਰਗੁਣ ਧਾਰ ਚਲਾਇੰਦਾ। ਲੱਖ ਚੁਰਾਸੀ ਇਕੋ ਖ਼ਾਹਸ਼, ਖ਼ਾਲੀ ਭੰਡਾਰੇ ਆਪ ਭਰਾਇੰਦਾ। ਕਰ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ । ਸਾਚਾ ਮਾਰਗ ਹਰਿ ਹਰਿ ਲਾ, ਨਿਰਗੁਣ ਸਰਗੁਣ ਧਾਰ ਚਲਾਈਆ। ਲੱਖ ਚੁਰਾਸੀ ਜੋੜ ਜੁੜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਬੰਧਨ ਪਾਈਆ। ਪੰਜ ਤਤ ਮੇਲਾ ਸਹਿਜ ਸੁਭਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਏਕਾ ਘਰ ਵਸਾਈਆ। ਸਾਚਾ ਮੰਦਰ ਦਏ ਸੁਹਾ, ਸੋਹਬਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਏਕਾ ਗਾਈਆ। ਧੁਰ ਸੰਦੇਸਾ ਗਾਏ ਗੀਤ, ਗਾਵਣਹਾਰਾ ਇਕ ਅਖਵਾਇੰਦਾ। ਸਚਖੰਡ ਨਿਵਾਸੀ ਹਰਿ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਆਦਿ ਚਲਾਈ ਏਕਾ ਰੀਤ, ਅੰਤ ਆਪਣੇ ਹੱਥ ਰਖਾਇੰਦਾ। ਵਸਣਹਾਰਾ ਹਸਤ ਕੀਟ, ਘਰ ਘਰ ਆਪਣਾ ਡੇਰਾ ਲਾਇੰਦਾ। ਨਾਮ ਅਗੰਮੀ ਇਕ ਅਨਡੀਠ, ਅਗੰਮ ਅਗੰਮੜਾ ਆਪ ਸੁਣਾਇੰਦਾ। ਵਸਣਹਾਰਾ ਚੇਤਨ ਚੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਏਕਾ ਹੁਕਮ ਵਰਤਾਇੰਦਾ। ਸਾਚਾ ਹੁਕਮ ਆਦਿ ਜੁਗਾਦਿ, ਜੁਗ ਕਰਤਾ ਆਪ ਵਰਤਾਈਆ। ਸਾਚਾ ਹੁਕਮ ਅਗੰਮੀ ਨਾਦ,

ਨਰ ਨਿਰੰਕਾਰਾ ਆਪ ਸੁਣਾਈਆ। ਸਾਚਾ ਹੁਕਮ ਬੋਧ ਅਗਾਧ, ਲਿਖਣ ਪੜ੍ਹਨ ਵਿਚ ਨਾ ਆਈਆ। ਖੇਲੇ ਖੇਲ ਵਿਚ ਬ੍ਰਹਿਮਾਦ, ਪਾਰਬ੍ਰਹਮ ਆਪਣੀ ਬੂਝ ਬੁਝਾਈਆ। ਸਾਚਾ ਹੁਕਮ ਲੋਆਂ ਪੁਰੀਆਂ ਦੇਵੇ ਦਾਦ, ਸੂਰਜ ਚੰਦ ਚੰਦ ਸਮਝਾਈਆ। ਸਾਚਾ ਹੁਕਮ ਸਚ ਨਿਸ਼ਾਨਾ ਦੇਵੇ ਗਾਡ, ਦੋ ਜਹਾਨਾਂ ਆਪ ਝੁਲਾਈਆ। ਸਾਚਾ ਹੁਕਮ ਜੁਗ ਜੁਗ ਲਡਾਏ ਲਾਡ, ਆਪ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਆਦਿ ਨਿਰੰਜਣ, ਆਦਿ ਆਦਿ ਜਣਾਇੰਦਾ । ਕਰੇ ਖੇਲ ਦਰਦ ਦੁੱਖ ਭੈ ਭੰਜਣ, ਭੈ ਭਓ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਬਣ ਬਣ ਸੱਜਣ, ਸਗਲਾ ਸੰਗ ਨਿਭਾਇੰਦਾ। ਆਤਮ ਪਰਮਾਤਮ ਏਕਾ ਮਜਣ, ਸਰ ਸਰੋਵਰ ਇਕ ਵਖਾਇੰਦਾ। ਜੁਗ ਚੌਕੜੀ ਨਿਰਗੁਣ ਸਰਗੁਣ ਮਾਰਗ ਆਏ ਦੱਸਣ, ਭੇਵ ਅਭੇਦ ਖੁਲ੍ਹਾਇੰਦਾ। ਪੰਜ ਤਤ ਕਾਇਆ ਆਏ ਵਸਣ, ਸਚ ਵਸੇਰਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਆਪਣਾ ਰੰਗ ਵਖਾਇੰਦਾ। ਸ਼ਹਿਨਸ਼ਾਹ ਹਰਿ ਸਾਚਾ ਰੰਗ, ਰੰਗ ਰੰਗੀਲਾ ਆਪ ਵਖਾਈਆ । ਆਪੇ ਡੋਰ ਆਪ ਪਤੰਗ, ਆਪੇ ਵੇਖੇ ਚਾਈਂ ਚਾਈਂਆ। ਆਪੇ ਨਾਦ ਆਪ ਮਰਦੰਗ, ਆਪੇ ਸੋਹਲਾ ਰਿਹਾ ਗਾਈਆ। ਆਪੇ ਸੂਰਬੀਰ ਸਰਬੰਗ, ਬਲ ਆਪਣਾ ਆਪ ਵਖਾਈਆ। ਆਪੇ ਵਸਣਹਾਰਾ ਜੇਰਜ ਅੰਡ, ਉਤਭੁਜ ਸੇਤਜ ਰਿਹਾ ਸਮਾਈਆ। ਆਪੇ ਚਾਰੇ ਖਾਣੀ ਸੁਣਾਏ ਛੰਦ, ਚਾਰੇ ਬਾਣੀ ਰਾਗ ਅਲਾਈਆ। ਆਪੇ ਜਾਣੇ ਪਰਮਾਨੰਦ, ਪਰਮ ਪੁਰਖ ਵਡੀ ਵਡਿਆਈਆ। ਆਪੇ ਨਾਮ ਖ਼ਜਾਨਾ ਦੇਵੇ ਵੰਡ, ਬਣ ਵਣਜਾਰਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਚਲੇ ਹੁਕਮ ਰਜ਼ਾਈਆ। ਸਾਚਾ ਹੁਕਮ ਏਕਾ ਏਕ, ਏਕੰਕਾਰਾ ਆਪ ਜਣਾਇੰਦਾ। ਜੁਗਾ ਜੁਗੰਤਰ ਸਾਚੀ ਟੇਕ, ਦੋ ਜਹਾਨਾਂ ਆਪ ਰਖਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਦਲੇ ਭੇਖ, ਭੇਖੀ ਆਪਣਾ ਰੂਪ ਵਟਾਇੰਦਾ। ਨਾ ਕੋਈ ਰੂਪ ਰੰਗ ਨਾ ਦਿਸੇ ਰੇਖ, ਰੇਖਾ ਸਭ ਦੀ ਆਪ ਬਦਲਾਇੰਦਾ। ਮੁਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ ਨਾ ਕੋਇ ਮੁੰਡਾਇੰਦਾ। ਹੁਕਮੇ ਅੰਦਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਧੁਰ ਫ਼ਰਮਾਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਰਾਇੰਦਾ। ਹੁਕਮੇ ਅੰਦਰ ਸਾਚੀ ਕਾਰ, ਹਰਿ ਕਰਤਾ ਆਪ ਕਮਾਈਆ। ਹੁਕਮੇ ਅੰਦਰ ਖੇਲ ਜੁਗ ਚਾਰ, ਜੁਗ ਚੌਕੜੀ ਬੰਧਨ ਪਾਈਆ। ਹੁਕਮੇ ਅੰਦਰ ਗੁਰ ਅਵਤਾਰ, ਗੁਰ ਸ਼ਬਦੀ ਨਾਉਂ ਵਡਿਆਈਆ। ਹੁਕਮੇ ਅੰਦਰ ਬੋਲ ਜੈਕਾਰ, ਨਾਉਂ ਨਿਰੰਕਾਰਾ ਦਏ ਸਮਝਾਈਆ। ਹੁਕਮੇ ਅੰਦਰ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹੀਆ। ਹੁਕਮੇ ਅੰਦਰ ਮਹੱਲ ਅਟੱਲ ਲਏ ਉਸਾਰ, ਊਚੋ ਊਚ ਆਸਣ ਲਾਈਆ। ਹੁਕਮੇ ਅੰਦਰ ਜਲ ਥਲ ਮਹੀਅਲ ਪਾਵੇ ਸਾਰ, ਹੁਕਮੇ ਅੰਦਰ ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਰਿਹਾ ਸਮਾਈਆ। ਹੁਕਮੇ ਅੰਦਰ ਲੱਖ ਚੁਰਾਸੀ ਕਾਇਆ ਚੋਲਾ ਦੇਵੇ ਪਾੜ, ਹੁਕਮੇ ਅੰਦਰ ਲੱਖ ਚੁਰਾਸੀ ਰਿਹਾ ਉਪਾਈਆ। ਹੁਕਮੇ ਅੰਦਰ ਨਿਰਗੁਣ ਨੂਰ ਜੋਤ ਕਰੇ ਪਰਕਾਸ਼, ਪਰਕਾਸ਼ਵਾਨ ਸਰਬ ਲੋਕਾਈਆ। ਹੁਕਮੇ ਅੰਦਰ ਬਣ ਬਣ ਦਾਸੀ ਦਾਸ, ਸੇਵਕ ਸੇਵਾ ਸਚ ਕਮਾਈਆ । ਹੁਕਮੇ ਅੰਦਰ ਜੁਗ ਜੁਗ ਰੱਖੇ ਆਸ, ਨਿਰਾਸਾ ਆਪਣੀ ਆਪ ਪਰਗਟਾਈਆ। ਹੁਕਮੇ ਅੰਦਰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਹੁਕਮ ਚਲਾਈਆ। ਹੁਕਮੇ ਅੰਦਰ ਪਾਵੇ ਰਾਸ, ਗੋਪੀ ਕਾਹਨ ਨਚਾਈਆ। ਹੁਕਮੇ ਅੰਦਰ ਵਾਸਾ ਦਸ ਦਸ ਮਾਸ, ਮਾਤ ਗਰਭ ਸੇਜ ਹੰਢਾਈਆ।

ਹੁਕਮੇ ਅੰਦਰ ਖੇਲ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਰਿਹਾ ਸਮਾਈਆ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਹੁਕਮੇ ਅੰਦਰ ਕਰਨੀ ਕਰਤਾ ਕਰੇ ਕਰਤਾਰਾ, ਕੁਦਰਤ ਕਾਦਰ ਖੇਲ ਕਰਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਧਾਰਾ, ਸਰਗੁਣ ਆਪਣਾ ਰੰਗ ਵਖਾਇੰਦਾ। ਹੁਕਮੇ ਅੰਦਰ ਗੁਰ ਅਵਤਾਰਾ, ਗੁਰ ਗੁਰ ਬੂਝ ਬੁਝਾਇੰਦਾ। ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵਾਰੋ ਵਾਰਾ, ਕਲਜੁਗ ਆਪ ਹੰਢਾਇੰਦਾ। ਹੁਕਮੇ ਅੰਦਰ ਸ਼ਾਸਤਰ ਸਿਮਰਤ ਲੇਖਾ ਜਾਣੇ ਵੇਦ ਚਾਰਾ, ਪੁਰਾਣ ਪੁਰਾਣਾ ਨਾਲ ਪੜ੍ਹਾਇੰਦਾ। ਹੁਕਮੇ ਅੰਦਰ ਗੀਤਾ ਗਿਆਨ ਬੋਲ ਜੈਕਾਰਾ, ਇਕ ਅਠ ਜੋੜ ਜੁੜਾਇੰਦਾ। ਹੁਕਮੇ ਅੰਦਰ ਅੰਜੀਲ ਕੁਰਾਨਾ ਦਏ ਸਹਾਰਾ, ਤੀਸ ਬਤੀਸਾ ਸੋਹਲਾ ਗਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਬੋਲ ਜੈਕਾਰਾ, ਜੈ ਜੈਕਾਰ ਆਪਣਾ ਨਾਉਂ ਵਡਿਆਇੰਦਾ। ਹੁਕਮੇ ਅੰਦਰ ਤੇਈ ਅਵਤਾਰਾ, ਤ੍ਰੈਗੁਣ ਅਤੀਤਾ ਰਾਹ ਚਲਾਇੰਦਾ। ਹੁਕਮੇ ਅੰਦਰ ਭਗਤ ਅਠਾਰਾਂ, ਭਗਵਨ ਭਗਤੀ ਆਪਣੀ ਲਾਇੰਦਾ। ਹੁਕਮੇ ਅੰਦਰ ਈਸਾ ਮੂਸਾ ਮੁਹੰਮਦ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ । ਹੁਕਮੇ ਅੰਦਰ ਹੋ ਉਜਿਆਰਾ, ਮੁਕਾਮੇ ਹੱਕ ਨੂਰੋ ਨੂਰ ਪਰਗਟਾਇੰਦਾ। ਹੁਕਮੇ ਅੰਦਰ ਲਾਸ਼ਰੀਕ ਪਰਵਰਦਿਗਾਰਾ, ਨਬੀ ਰਸੂਲ ਆਪ ਪੜ੍ਹਾਇੰਦਾ। ਹੁਕਮੇ ਅੰਦਰ ਕਾਤਬ ਬਣੇ ਸਚ ਲਿਖਾਰਾ, ਲਿਖ ਲਿਖ ਲੇਖਾ ਆਪ ਜਣਾਇੰਦਾ। ਹੁਕਮੇ ਅੰਦਰ ਖੋਲ੍ਹੇ ਸਚਖੰਡ ਦਵਾਰਾ, ਸਚਖੰਡ ਨਿਵਾਸੀ ਆਪਣਾ ਆਸਣ ਲਾਇੰਦਾ। ਹੁਕਮੇ ਅੰਦਰ ਨਾਨਕ ਨਿਰਗੁਣ ਦਏ ਆਧਾਰਾ, ਅਧਰ ਉਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਹੁਕਮੇ ਅੰਦਰ ਨਿਰਮਲ ਜੋਤ, ਜੋਤੀ ਜੋਤ ਜਗਾਈਆ। ਹੁਕਮੇ ਅੰਦਰ ਕਿਲਾ ਕੋਟ, ਬੰਕ ਬੰਕ ਸੁਹਾਈਆ। ਹੁਕਮੇ ਅੰਦਰ ਓਤ ਪੋਤ, ਪਿਤਾ ਪੂਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਗੋਬਿੰਦ ਮੇਲਾ ਸਹਿਜ ਸੁਭਾਈਆ। ਹੁਕਮੇ ਅੰਦਰ ਗੋਬਿੰਦ ਧਾਰ, ਗੁਰ ਗੁਰ ਆਪ ਜਣਾਇੰਦਾ। ਹੁਕਮੇ ਅੰਦਰ ਸ਼ਬਦ ਜੈਕਾਰ, ਜੈ ਜੈਕਾਰ ਅਲਾਇੰਦਾ। ਹੁਕਮੇ ਅੰਦਰ ਪਾਵੇ ਸਾਰ, ਮਹਾਸਾਰਥੀ ਖੇਲ ਕਰਾਇੰਦਾ। ਹੁਕਮੇ ਅੰਦਰ ਹੋ ਤਿਆਰ, ਤ੍ਰੈਭਵਨ ਖੋਜ ਖੋਜਾਇੰਦਾ। ਹੁਕਮੇ ਅੰਦਰ ਅਵਨ ਗਵਨ ਭਰ ਅਪਾਰ, ਲੋਕ ਪਰਲੋਕ ਡੇਰਾ ਢਾਹਿੰਦਾ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਹੁਕਮੇ ਅੰਦਰ ਆਪਾ ਰੱਖ, ਆਪਣਾ ਖੇਲ ਕਰਾਇੰਦਾ। ਹੁਕਮੇ ਅੰਦਰ ਹੋ ਪਰਤੱਖ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਹੁਕਮੇ ਅੰਦਰ ਬੋਲ ਅਲੱਖ, ਅਲੱਖ ਅਲੱਖ ਆਪ ਸੁਣਾਇੰਦਾ। ਹੁਕਮੇ ਅੰਦਰ ਹੋ ਹੋ ਵੱਖ, ਵੱਖਰਾ ਧਾਮ ਵਡਿਆਇੰਦਾ। ਹੁਕਮੇ ਅੰਦਰ ਗਾਏ ਜੱਸ, ਖਾਣੀ ਬਾਣੀ ਸਿਫ਼ਤ ਸਲਾਹਿੰਦਾ। ਹੁਕਮੇ ਅੰਦਰ ਜਾਏ ਨੱਸ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਹੁਕਮੇ ਅੰਦਰ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇੰਦਾ। ਹੁਕਮੇ ਅੰਦਰ ਮਾਰਗ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਰਾਹ ਵਖਾਇੰਦਾ। ਹੁਕਮੇ ਅੰਦਰ ਮੇਟੇ ਰੈਣ ਅੰਧੇਰੀ ਮੱਸ, ਜਗਤ ਅੰਧੇਰ ਦੂਰ ਕਰਾਇੰਦਾ। ਹੁਕਮੇ ਅੰਦਰ ਚਲਾਏ ਮਗ ਪੰਥ, ਹੁਕਮੇ ਤੰਦ ਬੰਧਾਇੰਦਾ। ਹੁਕਮੇ ਅੰਦਰ ਲਾਏ ਤ੍ਰੈਗੁਣ ਅੱਗ, ਹੁਕਮੇ ਅੰਦਰ ਅੰਮ੍ਰਿਤ ਮੇਘ ਬਰਸਾਇੰਦਾ। ਹੁਕਮੇ ਅੰਦਰ ਹੰਸ ਬਣਾਏ ਕੱਗ, ਕਾਗੋਂ ਹੰਸ ਉਡਾਇੰਦਾ। ਹੁਕਮੇ ਅੰਦਰ ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਰੂਪ ਦਰਸਾਇੰਦਾ। ਹੁਕਮੇ ਅੰਦਰ ਪਰਗਟ

ਹੋਵੇ ਜਗ, ਜਾਗਰਤ ਜੋਤ ਜੋਤ ਜਗਾਇੰਦਾ। ਹੁਕਮੇ ਅੰਦਰ ਭਗਤ ਭਗਵਾਨ ਲਏ ਸੱਦ, ਸੱਦਾ ਏਕਾ ਨਾਮ ਦੁਆਇੰਦਾ। ਹੁਕਮੇ ਅੰਦਰ ਵਰਨ ਬਰਨ ਜ਼ਾਤ ਪਾਤ ਬਣਾਏ ਹੱਦ, ਹੁਕਮੇ ਅੰਦਰ ਤੋੜ ਤੁੜਾਇੰਦਾ। ਹੁਕਮੇ ਅੰਦਰ ਵਿਸ਼ਨੂੰ ਯਦ, ਵਿਸ਼ਵ ਆਪਣਾ ਖੇਲ ਕਰਾਇੰਦਾ। ਹੁਕਮੇ ਅੰਦਰ ਕੂੜੀ ਕਿਰਿਆ ਦੇਵੇ ਦੱਬ, ਹੁਕਮੇ ਅੰਦਰ ਸਚ ਸੁੱਚ ਵਡਿਆਇੰਦਾ। ਹੁਕਮੇ ਅੰਦਰ ਲੋਕਮਾਤ ਲੱਖ ਚੁਰਾਸੀ ਨਾਤਾ ਦੇਵੇ ਛੱਡ, ਹੁਕਮੇ ਅੰਦਰ ਦੋ ਜਹਾਨਾਂ ਵੇਖ ਵਖਾਇੰਦਾ। ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਾਰ ਕਰੀ ਹੱਦ, ਕਲਜੁਗ ਅੰਤਮ ਵੇਖ ਵਖਾਇੰਦਾ। ਹੁਕਮੇ ਅੰਦਰ ਮਨਮੁਖ ਸੁੱਟੇ ਡੂੰਘੀ ਖੱਡ, ਮੰਝਧਾਰ ਆਪ ਰੁੜ੍ਹਾਇੰਦਾ। ਹੁਕਮੇ ਅੰਦਰ ਗੁਰਮੁਖ ਸਾਚੇ ਗੋਦੀ ਚੱਕ, ਚੱਕ ਚੱਕ ਖ਼ੁਸ਼ੀ ਮਨਾਇੰਦਾ। ਹੁਕਮੇ ਅੰਦਰ ਰੱਖਣਹਾਰਾ ਪਤ, ਜਨ ਭਗਤਾਂ ਪੈਜ ਬਢਾਇੰਦਾ। ਹੁਕਮੇ ਅੰਦਰ ਦੇਵੇ ਸਾਚੀ ਵੱਥ, ਆਤਮ ਪਰਮਾਤਮ ਨਾਮ ਜਪਾਇੰਦਾ। ਹੁਕਮੇ ਅੰਦਰ ਲੇਖੇ ਲਾਏ ਰੱਤੀ ਰੱਤ, ਰੱਤ ਆਪਣੇ ਰੰਗ ਰੰਗਾਇੰਦਾ। ਹੁਕਮੇ ਅੰਦਰ ਦੇਵੇ ਬ੍ਰਹਮ ਮਤ, ਪਾਰਬ੍ਰਹਮ ਬ੍ਰਹਮ ਵਿਦਿਆ ਆਪ ਜਣਾਇੰਦਾ। ਹੁਕਮੇ ਅੰਦਰ ਧੀਰਜ ਜਤ, ਸਤਿ ਸੰਤੋਖ ਗੰਢ ਰਖਾਇੰਦਾ। ਹੁਕਮੇ ਅੰਦਰ ਚਲਾਏ ਮਨਮਤ, ਮਾਇਆ ਮਮਤਾ ਲੋਭ ਮੋਹ ਹੰਕਾਰ ਕਾਮ ਕਰੋਧ ਅੰਗ ਲਗਾਇੰਦਾ। ਹੁਕਮੇ ਅੰਦਰ ਬੋਧ ਅਗਾਧ ਮਹਿਮਾ ਅਕੱਥ, ਗੀਤ ਸੁਹਾਗੀ ਆਪ ਸੁਣਾਇੰਦਾ। ਹੁਕਮੇ ਅੰਦਰ ਜੁਗ ਜੁਗ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਹੁਕਮੇ ਅੰਦਰ ਜਨ ਭਗਤਾਂ ਅੱਗੇ ਜਾਏ ਢੱਠ, ਆਪਣਾ ਬਲ ਨਾ ਕੋਇ ਜਣਾਇੰਦਾ। ਹੁਕਮੇ ਅੰਦਰ ਲੇਖਾ ਜਾਣੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਵਖਾਇੰਦਾ। ਹੁਕਮੇ ਅੰਦਰ ਗੁਰਦਵਾਰ ਮੰਦਰ ਸ਼ਿਵਦਵਾਲੇ ਮੱਠ, ਮਸਜਿਦ ਆਪਣਾ ਰੂਪ ਵਟਾਇੰਦਾ। ਹੁਕਮੇ ਅੰਦਰ ਵੇਖਣਹਾਰਾ ਤੀਰਥ ਤੱਟ, ਕਿਨਾਰਾ ਏਕਾ ਘਾਟ ਰਖਾਇੰਦਾ। ਹੁਕਮੇ ਅੰਦਰ ਖੋਲ੍ਹ ਹੱਟ, ਸਾਚਾ ਨਾਮ ਵਣਜ ਕਰਾਇੰਦਾ। ਹੁਕਮੇ ਅੰਦਰ ਖੇਲ ਕਰੇ ਪੁਰਖ ਸਮਰਥ, ਸਮਰਥ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਏਕੰਕਾਰ, ਏਕਾ ਵਾਰ ਜਣਾਈਆ। ਜੁਗ ਚੌਕੜੀ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਕਰਨ ਵਾਰੋ ਵਾਰ, ਬਣ ਸੇਵਕ ਸੇਵ ਕਮਾਈਆ। ਨਾਮ ਨਿਧਾਨਾ ਸਚ ਭੰਡਾਰ, ਜੀਵਾਂ ਜੰਤਾਂ ਜਗਤ ਵਰਤਾਈਆ। ਲਿਖ ਲਿਖ ਬਿਆਨ ਸਚ ਨਿਸ਼ਾਨ, ਹਰਿ ਸਿਫ਼ਤੀ ਸਿਫ਼ਤ ਸੁਣਾਈਆ। ਕਲਮ ਸ਼ਾਹੀ ਕਰ ਪਰਵਾਨ, ਕਾਗਦ ਅੰਗ ਅੰਗ ਮਿਲਾਈਆ। ਨੇਤਰ ਪੇਖ ਜਗਤ ਜ਼ਬਾਨ, ਬੱਤੀ ਦੰਦ ਕਰੇ ਕੁੜਮਾਈਆ। ਬੁੱਧੀ ਬਣਾਏ ਜਗਤ ਵਿਧਾਨ, ਵਿਦਿਤ ਏਕਾ ਘਰ ਵਖਾਈਆ। ਮਤ ਮਤਵਾਲੀ ਹੋਏ ਹੈਰਾਨ, ਭੇਵ ਕੋਇ ਨਾ ਆਈਆ। ਮਨ ਵਾਸਨਾ ਬਣੇ ਸ਼ੈਤਾਨ, ਸ਼ਰਅ ਸ਼ਰਅ ਰੂਪ ਵਟਾਈਆ। ਸਚ ਸੰਦੇਸਾ ਦੇਵੇ ਹੁਕਮਰਾਨ, ਹਾਕਮ ਆਪਣਾ ਹੁਕਮ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁੱਕੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਕਾਇਆ ਚੋਲਾ ਸਰਬ ਹੰਢਾਣ, ਅੰਤ ਕੋਇ ਰਹਿਣ ਨਾ ਪਾਈਆ। ਸਚਖੰਡ ਦਵਾਰੇ ਬਣ ਭਿਖਾਰੇ ਬਹਿ ਬਹਿ ਮੰਗਣਦਾਨ, ਖ਼ਾਲੀ ਝੋਲੀ ਅੱਗੇ ਡਾਹੀਆ। ਦੇਵਣਹਾਰਾ ਗੁਣ ਨਿਧਾਨ, ਏਕਾ ਵਸਤ ਰਿਹਾ ਵਰਤਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬਣਿਆ ਰਿਹਾ ਨਾਦਾਨ, ਆਪਣਾ ਬਲ ਨਾ ਕਿਸੇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਖਾਈਆ।

ਸਾਚਾ ਹੁਕਮ ਇਕ ਅਟੱਲ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਾਚਾ ਹੁਕਮ ਨਾ ਕੋਈ ਕਰੇ ਵਲ ਛਲ, ਅਛੱਲ ਛਲ ਨਾ ਕੋਇ ਵਖਾਇੰਦਾ। ਸਾਚਾ ਹੁਕਮ ਨਾ ਜਾਏ ਹਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਾਚਾ ਹੁਕਮ ਧੁਰ ਦਾ ਬਲ, ਬਲ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਮੰਤਰ, ਮੰਤਰ ਆਪਣਾ ਹੁਕਮ ਜਣਾਇੰਦਾ। ਮੰਤਰ ਨਾਮ ਸਚ ਫ਼ਰਮਾਣਾ, ਅੰਤਰ ਕਰੇ ਪੜ੍ਹਾਈਆ। ਜੁਗ ਚੌਕੜੀ ਹੋ ਪਰਧਾਨਾ, ਸਚ ਪਰਧਾਨਗੀ ਇਕ ਕਮਾਈਆ। ਲੱਖ ਚੁਰਾਸੀ ਸਾਚਾ ਰਾਣਾ, ਰਹਿਮਤ ਆਪਣੇ ਹੱਥ ਰਖਾਈਆ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਰੂਪ ਵਖਾਈਆ। ਨਿਰਗੁਣ ਸਰਗੁਣ ਪਹਿਰੇ ਬਾਣਾ, ਗੁਰ ਅਵਤਾਰ ਦਏ ਵਡਿਆਈਆ । ਬਿਨ ਅੱਖਰ ਗਾਏ ਗਾਣਾ, ਗਾ ਗਾ ਗਾਣਾ ਅੱਖਰ ਰੂਪ ਵਟਾਈਆ। ਖੇਲੇ ਖੇਲ ਮਰਦ ਮਰਦਾਨਾ, ਵਡ ਮਰਦਾਨਗੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਜੁਗ ਚੌਕੜ ਚੌਕੀਦਾਰ, ਚੌਕਸ ਚਾਰ ਕੁੰਟ ਵਖਾਇੰਦਾ। ਸਚ ਸੰਦੇਸਾ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਸਿਫ਼ਤ ਸਲਾਹਿੰਦਾ। ਪੀਰ ਪੈਗ਼ੰਬਰ ਕਰ ਪੁਕਾਰ, ਕਲਮਾ ਨਬੀ ਰਸੂਲ ਪੜ੍ਹਾਇੰਦਾ। ਹੱਕ ਹਕ਼ੀਕ਼ਤ ਕਰੇ ਵੀਚਾਰ, ਲਾਸ਼ਰੀਕ ਸ਼ਰੀਕਤ ਅਵਰ ਨਾ ਕੋਇ ਰਖਾਇੰਦਾ। ਨੂਰ ਨੁਰਾਨਾ ਪਰਵਰਦਿਗਾਰ, ਪਰਦਾਨਸੀਂ ਮੁਖ ਨਕ਼ਾਬ ਪਰਦਾ ਲਾਹਿੰਦਾ। ਦੋ ਜਹਾਨਾਂ ਪਾਵੇ ਸਾਰ, ਮੁਰਸ਼ਦ ਮੁਰੀਦ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਕਲਜੁਗ ਵੇਖੇ ਵੇਖਣਹਾਰ, ਪੇਖਤ ਪੇਖਤ ਆਪਣਾ ਨੈਣ ਖੁਲ੍ਹਾਇੰਦਾ। ਏਕਾ ਹੁਕਮ ਧੁਰ ਦਰਬਾਰ, ਧੁਰ ਦਰਬਾਰੀ ਆਪ ਮਨਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸੰਦੇਸਾ ਇਕ ਜਣਾਇੰਦਾ। ਚਾਰ ਜੁਗ ਦੇ ਵਿਛੜੇ ਯਾਰ, ਫੜ ਬਾਂਹੋਂ ਆਪ ਮਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਕੀਤੇ ਏਕਾ ਵਾਰ, ਏਕੰਕਾਰਾ ਹੁਕਮ ਜਣਾਇੰਦਾ। ਨੇਤਰ ਵੇਖੋ ਖੋਲ੍ਹ ਉਘਾੜ, ਅੱਖ ਪਰਤੱਖ ਰੂਪ ਜਣਾਇੰਦਾ। ਨੌਂ ਖੰਡ ਪ੍ਰਿਥਮੀ ਅਗਨੀ ਲੱਗੀ ਤਤੀ ਹਾੜ, ਸੀਤਲ ਧਾਰ ਨਾ ਕੋਇ ਵਹਾਇੰਦਾ। ਦੀਨ ਮਜ਼੍ਹਬ ਲੱਗਾ ਅਖਾੜ, ਜ਼ਾਤ ਪਾਤ ਨਾਚ ਨਚਾਇੰਦਾ। ਫਿਰੀ ਦਰੋਹੀ ਬਹੱਤਰ ਨਾੜ, ਸੋਈ ਸੁਰਤੀ ਨਾ ਕੋਇ ਉਠਾਇੰਦਾ। ਕਾਇਆ ਖੇੜਾ ਦਿਸੇ ਜੰਗਲ ਜੂਹ ਉਜਾੜ ਪਹਾੜ, ਉਚਾ ਟਿੱਲਾ ਪਰਬਤ ਸੋਭਾ ਕੋਇ ਨਾ ਪਾਇੰਦਾ। ਨਾਤਾ ਤੁਟਾ ਪੁਰਖ ਨਾਰ, ਲੱਖ ਚੁਰਾਸੀ ਹੋਈ ਵਿਭਚਾਰ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਗੁਰ ਕਾ ਸ਼ਬਦ ਨਾ ਕੋਇ ਪਿਆਰ, ਸਯਦਾ ਝੁਕੇ ਨਾ ਪਰਵਰਦਿਗਾਰ, ਆਤਮ ਮੇਲ ਨਾ ਕੋਇ ਰਾਮ, ਪਰਮਾਤਮ ਗੰਢ ਨਾ ਕੋਇ ਪੁਆਇੰਦਾ। ਖ਼ਲਕ ਖ਼ੁਦਾਈ ਹੋਈ ਗ਼ੁਲਾਮ, ਪੰਜ ਸ਼ੈਤਾਨ ਲਾਇਆ ਅਲਜਾਮ, ਸਾਧ ਸੰਤ ਹੋਏ ਬਦਨਾਮ, ਕਾਇਆ ਚੋਲਾ ਨਾ ਕੋਇ ਬਦਲਾਇੰਦਾ। ਇਸਮ ਆਜ਼ਮ ਨਾ ਕੋਇ ਕਲਾਮ, ਮੰਤਰ ਨਜ਼ਰ ਨਾ ਆਏ ਸਤਿਨਾਮ, ਚਤੁਰਭੁਜ ਨਾ ਵੇਸ ਵਟਾਇੰਦਾ। ਨੌਂ ਖੰਡ ਪ੍ਰਿਥਮੀ ਹੋਈ ਹੈਰਾਨ, ਚਾਰੋਂ ਕੁੰਟ ਝੂਠ ਨਿਸ਼ਾਨ, ਕਲਜੁਗ ਆਪਣਾ ਡੌਰੂ ਵਾਇੰਦਾ। ਪੁਰਖ ਅਬਿਨਾਸ਼ੀ ਸਾਚਾ ਹੁਕਮਰਾਨ, ਸਚਖੰਡ ਦਵਾਰੇ ਬੈਠਾ ਵੇਖ ਵਖਾਇੰਦਾ। ਕਲਜੁਗ ਅੰਤਮ ਵਿਗੜ ਗਿਆ ਨਿਜ਼ਾਮ, ਗੁਰ ਅਵਤਾਰ ਪੀਰ ਪੈਗ਼ੰਬਰ ਬੰਧਨ ਕੋਇ ਨਾ ਪਾਇੰਦਾ। ਅੰਤਮ ਨਾਤਾ ਛੱਡ ਗਏ ਤਮਾਮ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਕੋਇ ਨਾ ਦਏ ਪੈਗ਼ਾਮ, ਅਨਹੱਦ ਧੁੰਨ ਨਾ ਕੋਇ ਸੁਣਾਇੰਦਾ। ਸੁਰਤ ਸੁਆਣੀ ਸੀਤਾ ਛੁਟਿਆ ਰਾਮ, ਰਮਈਆ ਅੰਗ ਨਾ ਕੋਇ ਲਗਾਇੰਦਾ। ਨਜ਼ਰ ਨਾ ਆਏ ਘਨਈਆ

ਸ਼ਾਮ, ਰਾਧਾ ਬੰਸਰੀ ਨਾ ਕੋਇ ਵਜਾਇੰਦਾ। ਈਸਾ ਮੂਸਾ ਨਾ ਕੋਇ ਸੁਣਾਏ ਕਲਾਮ, ਕਲਮਾ ਕਾਇਨਾਤ ਨਾ ਕੋਇ ਪੜ੍ਹਾਇੰਦਾ। ਮੁਹੰਮਦ ਨੇਤਰ ਨੈਣ ਸ਼ਰਮਾਣ, ਸਦੀ ਚੌਧਵੀਂ ਮੁਖ ਨਾ ਕੋਇ ਉਠਾਇੰਦਾ। ਚਾਰ ਯਾਰ ਹੋਏ ਬੇਈਮਾਨ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਹੁਕਮੇ ਅੰਦਰ ਖੇਲ ਅਵੱਲਾ, ਸੋ ਪੁਰਖ ਨਿਰਜੰਣ ਆਪ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਸਚਖੰਡ ਸਾਚਾ ਸੋਭਾ ਪਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰ ਫੜਾਉਂਦਾ ਰਿਹਾ ਪੱਲਾ, ਨਾਮ ਆਪਣੀ ਗੰਢ ਵਖਾਇੰਦਾ। ਕਲਜੁਗ ਅੰਤਮ ਸਚ ਸੰਦੇਸ ਏਕਾ ਘੱਲਾ, ਲੇਖਾ ਸਭ ਦਾ ਆਪਣੇ ਲੇਖੇ ਲਾਇੰਦਾ। ਆਪੇ ਵੇਖਣਹਾਰਾ ਰਾਣੀ ਅੱਲਾ, ਆਲਮੀਨ ਆਪ ਹੋ ਜਾਇੰਦਾ। ਆਪੇ ਖੇਲੇ ਖੇਲ ਹੋ ਬਿਸਮਿੱਲਾ, ਬਿਸਮਿਲ ਆਪਣੀ ਧਾਰ ਜਣਾਇੰਦਾ। ਆਪੇ ਤੀਰ ਕਮਾਨ ਚੜ੍ਹਾਏ ਚਿੱਲਾ, ਸਚ ਨਿਸ਼ਾਨਾ ਆਪੇ ਲਾਇੰਦਾ। ਆਪੇ ਵੇਖੇ ਉਚਾ ਟਿੱਲਾ, ਡੂੰਘੀ ਕੰਦਰ ਆਪੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਅੰਤ ਕੰਤ ਭਗਵੰਤ, ਲੇਖਾ ਸਰਬ ਮੁਕਾਇੰਦਾ। ਹੁਕਮੇ ਅੰਦਰ ਕਲਜੁਗ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਹੁਕਮੇ ਅੰਦਰ ਜਨ ਭਗਤਾਂ ਆਸਾ ਮਨਸਾ ਕਰੇ ਪੂਰ, ਨਿਰਾਸਾ ਕੋਇ ਰਹਿਣ ਨਾ ਪਾਈਆ। ਹੁਕਮੇ ਅੰਦਰ ਦੇਵੇ ਸਤਿ ਸਰੂਰ, ਰਸ ਏਕਾ ਰਸ ਚਖਾਈਆ। ਹੁਕਮੇ ਅੰਦਰ ਪੰਧ ਮੁਕਾਏ ਨੇੜੇ ਦੂਰ, ਆਤਮ ਪਰਮਾਤਮ ਏਕਾ ਘਰ ਵਖਾਈਆ। ਹੁਕਮੇ ਅੰਦਰ ਹਾਜ਼ਰ ਹੋਏ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਹੁਕਮੇ ਅੰਦਰ ਆਪਣਾ ਭਾਣਾ ਵਰਤੇ ਜ਼ਰੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਹੁਕਮੇ ਅੰਦਰ ਲੱਖ ਚੁਰਾਸੀ ਤੋੜੇ ਗ਼ਰੂਰ, ਗੁਰਬਤ ਕੋਇ ਰਹਿਣ ਨਾ ਪਾਈਆ। ਹੁਕਮੇ ਅੰਦਰ ਮਾਫ ਕਰੇ ਸਰਬ ਕਸੂਰ, ਜੋ ਜਨ ਢਹਿ ਪਏ ਸਰਨਾਈਆ। ਹੁਕਮੇ ਅੰਦਰ ਆਵੇ ਜਾਵੇ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਰਖਾਈਆ। ਹੁਕਮੇ ਅੰਦਰ ਰੱਖੀ ਤਾਂਘ, ਗੁਰ ਅਵਤਾਰ ਧਿਆਨ ਲਗਾਇੰਦਾ। ਹੁਕਮੇ ਅੰਦਰ ਸਵਾਂਗੀ ਵਰਤੇ ਆਪਣਾ ਸਾਂਗ, ਨਟੂਆ ਆਪਣਾ ਨਾਚ ਨਚਾਇੰਦਾ। ਹੁਕਮੇ ਅੰਦਰ ਮੰਗੇ ਮਾਂਗ, ਮੰਗਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਆਪਣਾ ਨਾਉਂ ਵਡਿਆਇੰਦਾ। ਹਰਿ ਕਾ ਨਾਉਂ ਵੱਡਾ ਵਡ, ਸਤਿਗੁਰ ਆਪ ਪਰਗਟਾਈਆ। ਆਦਿ ਜੁਗਾਦੀ ਇਕੋ ਨਦ, ਰਾਗ ਅਨਰਾਗ ਸੁਣਾਈਆ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਯੁਗ ਚੌਕੜੀ ਗਏ ਲੱਦ, ਸਰਗੁਣ ਸੇਵਾ ਮਾਤ ਕਮਾਈਆ। ਕਲਜੁਗ ਅੰਤਮ ਆਈ ਹੱਦ, ਪਾਰ ਕਿਨਾਰਾ ਦਏ ਵਖਾਈਆ। ਭਗਤ ਭਗਵੰਤ ਲਏ ਸੱਦ, ਰਾਤੀਂ ਸੁਤਿਆਂ ਆਪ ਉਠਾਈਆ। ਪੁਰਖ ਪੁਰਖੋਤਮ ਲਡਾਏ ਲੱਡ, ਸਿਰ ਆਪਣਾ ਹੱਥ ਟਿਕਾਈਆ। ਸਾਚਾ ਨਾਉਂ ਏਕਾ ਦੱਸ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਹੋਏ ਵਸ, ਪਰਦਾ ਦਏ ਉਠਾਈਆ। ਨਿਰਗੁਣ ਕਰੇ ਨਿਰਗੁਣ ਜਸ, ਸਰਗੁਣ ਦੇਵੇ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਹੁਕਮ ਰਿਹਾ ਜਣਾਈਆ। ਏਕਾ ਹੁਕਮ ਸਾਚਾ ਡੰਕਾ, ਹਰਿ ਸੱਜਣ ਆਪ ਵਜਾਇੰਦਾ। ਆਪ ਉਠਾਏ ਰਾਉ ਰੰਕਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਨਵ ਨੌਂ ਚਾਰ ਕੱਢਣਹਾਰਾ ਸ਼ੰਕਾ, ਸੰਸਾ ਰੂਪ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਸਾਚਾ ਕੰਤਾ, ਕੰਤ ਕੰਤੂਹਲ ਫੇਰਾ ਪਾਇੰਦਾ। ਸਤਿਜੁਗ ਬਣਾਏ ਸਾਚੀ ਬਣਤਾ,

ਸਾਚਾ ਮਾਰਗ ਆਪੇ ਲਾਇੰਦਾ। ਹਰਿਜਨ ਉਠਾਏ ਸਾਚੇ ਸੰਤਾ, ਸਤਿ ਸਤਿਵਾਦੀ ਪਰਦਾ ਲਾਹਿੰਦਾ । ਗੜ੍ਹ ਤੋੜੇ ਹਉਮੇ ਹੰਗਤਾ, ਹੰ ਬ੍ਰਹਮ ਇਕ ਵਖਾਇੰਦਾ। ਮੇਲ ਮਿਲਾਵਾ ਸਾਚੀ ਸੰਗਤਾ, ਸੰਗਲ ਸ਼ਰਅ ਨਾ ਕੋਇ ਰਖਾਇੰਦਾ। ਕਾਇਆ ਚੋਲੀ ਆਪੇ ਰੰਗਦਾ, ਰੰਗ ਮਜੀਠੀ ਇਕ ਰੰਗਾਇੰਦਾ। ਬਾਂਹੋਂ ਫੜ ਉਠਾਏ ਭੁੱਖਾ ਨੰਗਤਾ, ਭੁੱਖਿਆਂ ਭੁੱਖ ਆਪ ਗਵਾਇੰਦਾ। ਏਕਾ ਨਾਮ ਏਕਾ ਮੰਤਾ, ਮੰਤਰ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਪਿਛਲਾ ਲਹਿਣਾ ਆਪਣੇ ਲੇਖੇ ਪਾਇੰਦਾ। ਹੁਕਮੇ ਅੰਦਰ ਲੇਖੇ ਜਾਏ ਲੱਗ, ਬਾਕੀ ਕੋਇ ਰਹਿਣ ਨਾ ਪਾਈਆ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪਰਗਟ ਹੋ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਸੰਤ ਸਾਜਣ ਲਏ ਰੱਖ, ਗੁਰਮੁਖਾਂ ਦੇਵੇ ਮਾਣ ਵਡਿਆਈਆ। ਲੱਖ ਚੁਰਾਸੀ ਸੀਆਂ ਸਾਢੇ ਤਿੰਨ ਤਿੰਨ ਹੱਥ, ਤ੍ਰੈਗੁਣ ਨਾਤਾ ਜੋੜ ਜੁੜਾਈਆ। ਜਗਤ ਦਵਾਰੇ ਵੇਖ ਇਕੱਠ, ਨੌਂ ਖੰਡ ਪ੍ਰਿਥਮੀ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪਣੀ ਕਰਨੀ ਆਪ ਕਮਾਈਆ। ਹੁਕਮੇ ਅੰਦਰ ਕਰਨੀ ਕਰਤਾਰ, ਹਰਿ ਕਰਤਾ ਆਪ ਕਰਾਇੰਦਾ। ਹੁਕਮੇ ਅੰਦਰ ਮਾਰੇ ਮਾਰ, ਮੂਰਖ ਮੂੰਹ ਦੇ ਭਾਰ ਸੁਟਾਇੰਦਾ। ਹੁਕਮੇ ਅੰਦਰ ਗੇੜਾ ਲੱਖ ਚੁਰਾਸੀ ਵਾਰੋ ਵਾਰ, ਜੁਗ ਚੌਕੜੀ ਆਪ ਭੁਵਾਇੰਦਾ। ਹੁਕਮੇ ਅੰਦਰ ਰਾਏ ਧਰਮ ਕਰੇ ਖਵਾਰ, ਹੁਕਮੇ ਅੰਦਰ ਚਿਤਰ ਗੁਪਤ ਸੇਵ ਕਮਾਇੰਦਾ। ਹੁਕਮੇ ਅੰਦਰ ਲਾੜੀ ਮੌਤ ਕਰੇ ਸ਼ੰਗਾਰ, ਸੀਸ ਮੀਂਢੀ ਜਗਦੀਸ ਗੁੰਦਾਇੰਦਾ। ਹੁਕਮੇ ਅੰਦਰ ਜਨ ਭਗਤ ਲਏ ਉਧਾਰ, ਅੰਤਰ ਆਤਮ ਮੇਲ ਮਿਲਾਇੰਦਾ। ਹੁਕਮੇ ਅੰਦਰ ਜੁਗ ਚੌਕੜੀ ਕਰੇ ਪਾਰ, ਕਲਜੁਗ ਅੰਤਮ ਪੰਧ ਮੁਕਾਇੰਦਾ। ਹੁਕਮੇ ਅੰਦਰ ਸੋਹੰ ਸ਼ਬਦ ਕਰ ਜੈਕਾਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਚਾਰ ਵਰਨ ਦਏ ਆਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਆਤਮ ਪਰਮਾਤਮ ਕਰੇ ਪਿਆਰ, ਬ੍ਰਹਮ ਪਾਰਬ੍ਰਹਮ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਸੋਹੰ ਮੰਤਰ ਆਦਿ ਅੰਤ, ਅੰਤਰ ਅੰਤਰੀਵ ਜਣਾਈਆ। ਲੱਖ ਚੁਰਾਸੀ ਜੁਗਾ ਜੁਗੰਤਰ, ਹੰ ਰੂਪ ਵਖਾਈਆ। ਸੋ ਸਾਹਿਬ ਵਸਣਹਾਰਾ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਹੰ ਬ੍ਰਹਮ ਬਣਾਏ ਬਣਤਰ, ਘੜਨ ਭੰਨਣਹਾਰ ਅਖਵਾਈਆ। ਗੁਰਮੁਖ ਵਿਰਲਾ ਭੇਵ ਜਾਣੇ ਨਿਰੰਤਰ, ਨਿਜ ਨੇਤਰ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਣਾਏ ਸੋਹੰ ਢੋਲਾ, ਸ਼ਬਦੀ ਗੁਰ ਬਣ ਵਿਚੋਲਾ, ਰੌਲਾ ਅਵਰ ਨਾ ਕੋਇ ਪਾਈਆ। ਸ਼ਬਦ ਵਿਚੋਲਾ ਆਪ ਪ੍ਰਭ, ਗੁਰ ਗੁਰ ਨਾਉਂ ਰਖਾਇੰਦਾ। ਗੁਰਮੁਖ ਸੱਜਣ ਆਪੇ ਲੱਭ, ਆਪ ਆਪਣਾ ਮੇਲ ਮਿਲਾਇੰਦਾ। ਅੰਮ੍ਰਿਤ ਝਿਰਨਾ ਝਿਰਾਏ ਕਵਲ ਨਭ, ਰਸ ਰਸੀਆ ਇਕ ਵਖਾਇੰਦਾ। ਨੌਂ ਦਵਾਰੇ ਪਾਰ ਹੱਦ, ਡੂੰਘੀ ਭਵਰੀ ਪਾਰ ਕਰਾਇੰਦਾ। ਸ਼ਬਦ ਅਨਾਦ ਵੱਜੇ ਅਨਹਦ, ਪੰਚਮ ਸਖ਼ੀਆਂ ਬਹਿ ਬਹਿ ਮੰਗਲ ਗਾਇੰਦਾ। ਆਤਮ ਪਰਮਾਤਮ ਇਕ ਦਵਾਰੇ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਬੈਠਾ ਰਿਹਾ ਹੋ ਕੇ ਅੱਡ, ਕਲਜੁਗ ਅੰਤਮ ਭਗਤਾਂ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਫ਼ਰਮਾਨ, ਸਤਿ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਕਰ ਪਸਾਰਾ ਵਿਚ ਸੰਸਾਰ ਸੋਹੰ ਧਾਰਾ ਲੱਖ ਚੁਰਾਸੀ ਕਰੇ ਕੁੜਮਾਈਆ। ਸਤਿਜੁਗ ਚਲੇ ਸਚ

ਵਿਹਾਰਾ, ਏਕਾ ਮੰਦਰ ਏਕ ਗੁਰੂਦਵਾਰਾ, ਗੁਰਦੇਵ ਇਸ਼ਟ ਇਕ ਜਣਾਈਆ। ਪੁਰਖ ਅਕਾਲ ਦੀਨ ਦਿਆਲ ਲੱਖ ਚੁਰਾਸੀ ਲਾਏ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਪਰਵਰਦਿਗਾਰ ਖ਼ੁਦਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਮੇਲ ਮਿਲਾਏ ਇਕ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਊਚਾਂ ਨੀਚਾਂ ਕਰੇ ਪਿਆਰਾ, ਰਾਓ ਰੰਕਾਂ ਦਏ ਸਹਾਰਾ, ਕੀਟ ਕੀਟਾਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ ਲੱਖ ਚੁਰਾਸੀ ਸ੍ਰਿਸ਼ਟ ਸਬਾਈ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਇਕ ਵਖਾਏ ਸੱਚਾ ਘਰ, ਜਿਸ ਘਰ ਵਸੇ ਸੱਚਾ ਮਾਹੀਆ। ਆਵਣ ਜਾਵਣ ਜਨਮ ਮਰਨ ਭੈ ਭਓ ਚੁੱਕੇ ਡਰ, ਭਿਆਨਕ ਰੂਪ ਨਾ ਕੋਇ ਰਖਾਈਆ। ਨਵ ਨੌਂ ਚਾਰ ਚਾਰ ਪੰਜ ਦੋ ਏਕਾ ਅੱਖਰ ਜਾਇਣ ਪੜ੍ਹ, ਆਖ਼ਰ ਆਪਣੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਦੇਵਣਹਾਰਾ ਸਾਚਾ ਵਰ, ਵਰ ਦਾਤਾ ਬੇਪਰਵਾਹੀਆ। ਸਤਿਗੁਰ ਕਿਰਪਾ ਹੋਏ ਪਾਰ, ਬੇੜਾ ਮਾਤ ਰੁੜਨ ਨਾ ਪਾਈਆ। ਗੁਰ ਕਾ ਸ਼ਬਦ ਦਏ ਅਧਾਰ, ਧੀਰਜ ਧੀਰ ਰਖਾਈਆ। ਸੁਰਤ ਸੁਆਣੀ ਕਰੇ ਪਿਆਰ, ਘਰ ਮੇਲਾ ਕੰਤ ਸਹਿਜ ਸੁਖਦਾਈਆ। ਜਗਤ ਦੁਖੜਾ ਦਏ ਨਿਵਾਰ, ਦਰਦੀਆਂ ਦਰਦ ਵੰਡਾਈਆ। ਆਸਾ ਮਮਤਾ ਮਾਇਆ ਮਮਤਾ ਤੋੜੇ ਗੜ੍ਹ ਹੰਕਾਰ, ਹਉਮੇ ਬਲ ਰਹਿਣ ਨਾ ਪਾਈਆ। ਸਾਚੀ ਸੰਗਤਾ ਮੇਲ ਵਿਚ ਸੰਸਾਰ, ਸਾਚਾ ਸੰਗ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਤਿਗੁਰ ਪੂਰਾ ਹੋਏ ਮਿਹਰਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਸਾਚਾ ਦੇਵੇ ਨਾਮ ਨਿਧਾਨ, ਨਿਜ ਆਤਮ ਰਸ ਚਖਾਇੰਦਾ। ਜੂਠ ਝੂਠ ਸਰਬ ਮਿਟ ਜਾਣ, ਕੂੜੀ ਕਿਰਿਆ ਮੋਹ ਤੁੜਾਇੰਦਾ। ਏਥੇ ਓਥੇ ਕਰੇ ਪਹਿਚਾਣ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਜੋ ਜਨ ਸਤਿਗੁਰ ਚਰਨੀ ਡਿਗੇ ਆਣ, ਫੜ ਬਾਂਹੋਂ ਪਾਰ ਕਰਾਇੰਦਾ। ਲੇਖਾ ਜਾਣੇ ਬਿਰਧ ਬਾਲ ਜੁਆਨ, ਮਾਤ ਗਰਭ ਫੰਦ ਕਟਾਇੰਦਾ। ਸਤਿਗੁਰ ਪੂਰਾ ਵਡ ਬਲਵਾਨ, ਦੋ ਜਹਾਨਾਂ ਬਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲਿਆਣ ਆਪ ਜਣਾਇੰਦਾ। ਸਤਿਗੁਰ ਸਾਚੇ ਮਿਲੇ ਸਰਨ, ਸਰਨਗਤ ਸਮਝਾਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਜ ਨੇਤਰ ਰੂਪ ਦਰਸਾਈਆ। ਨਾਤਾ ਤੁਟੇ ਮਰਨ ਡਰਨ, ਦੁੱਖ ਦਰਦ ਨਾ ਲਾਗੇ ਰਾਈਆ। ਤ੍ਰੈਗੁਣ ਮਾਇਆ ਮੂਲ ਨਾ ਸੜਨ, ਜਿਸ ਮਿਲਿਆ ਬੇਪਰਵਾਹੀਆ। ਅਧਵਿਚਕਾਰ ਕਦੇ ਨਾ ਅੜਨ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਸਾਚੇ ਪੌੜੇ ਅੰਤਮ ਚੜ੍ਹਨ, ਚੜ੍ਹ ਚੜ੍ਹ ਖ਼ੁਸ਼ੀ ਮਨਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਨਿਰਗੁਣ ਦਾਤਾ ਪੁਰਖ ਬਿਧਾਤਾ ਅੱਗੋਂ ਆਏ ਫੜਨ, ਸਰਗੁਣ ਆਪਣੀ ਉਂਗਲੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਦੀਆਂ ਦਰਦ ਵੰਡਾਈਆ। ਸਤਿਗੁਰ ਪੂਰਾ ਖੋਲ੍ਹੇ ਹੱਟ, ਇਕੋ ਨਾਮ ਵਿਕਾਇੰਦਾ। ਜਨਮ ਜਨਮ ਦਾ ਦੁਖੜਾ ਦੇਵੇ ਕੱਟ, ਤਿੱਖੀ ਛੁਰੀ ਹੱਥ ਰਖਾਇੰਦਾ। ਦੂਈ ਦਵੈਤੀ ਮੇਟੇ ਫੱਟ, ਪੱਟੀ ਇਕੋ ਨਾਮ ਬੰਧਾਇੰਦਾ। ਭਰਮ ਭੁਲੇਖਾ ਕੱਢੇ ਵੱਟ, ਦੂਜੀ ਹੱਦ ਨਾ ਕੋਇ ਜਣਾਇੰਦਾ। ਸ਼ਬਦ ਅਗੰਮੀ ਮਾਰੇ ਸੱਟ, ਭੈ ਭਓ ਨਾ ਕੋਇ ਵਖਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਦੁਖੀਆਂ ਦਰਦ ਦਰਦ ਗੁਆਇੰਦਾ। ਗੁਰਮੁਖਾਂ ਪੂਰੀ ਕਰੇ ਆਸ, ਘਰ ਏਕਾ ਮੇਲ ਮਿਲਾਇੰਦਾ। ਕੂੜੀ ਕਿਰਿਆ ਜੂਠ ਝੂਠ ਕਰੇ ਪਾਸ਼ ਪਾਸ਼, ਪਾਸਾ ਗੁਰਸਿਖ ਆਪ ਉਲਟਾਇੰਦਾ।

ਅੱਠੇ ਪਹਿਰ ਪਾਵੇ ਰਾਸ, ਘਰ ਮੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਤੋੜੇ ਨਾਤਾ, ਨਿਤ ਆਪਣਾ ਖੇਲ ਕਰਾਇੰਦਾ। ਕਰੇ ਵੇਸ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਨਾਮ ਨਿਧਾਨ ਨੌਜਵਾਨ ਸੁਣਾਏ ਗਾਥਾ, ਗਹਿਰ ਗੰਭੀਰ ਆਪ ਪੜ੍ਹਾਇੰਦਾ। ਖੋਲ੍ਹਣਹਾਰਾ ਬੰਦ ਕਿਵਾੜੀ ਤਾਕਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਆਪ ਸੁਣਾਏ ਆਪਣਾ ਸਾਕਾ, ਦੂਜੀ ਸਾਖੀ ਨਾ ਕੋਇ ਸੁਣਾਇੰਦਾ। ਲੇਖੇ ਲਾਏ ਪੰਜ ਤਤ ਮਾਟੀ ਖ਼ਾਕਾ, ਖਾਲੀ ਭਾਂਡਾ ਆਪ ਭਰਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਿਸੇ ਹੱਥ ਨਾ ਆਏ ਗੱਲੀਂ ਬਾਤਾ, ਗਲਵਕੜੀ ਗੁਰਮੁਖ ਵਿਰਲਾ ਪਾਇੰਦਾ। ਸਦਾ ਸਹਾਈ ਦੇਵਣਹਾਰ ਨਜਾਤਾ, ਨਿਜ ਆਤਮ ਮੇਲ ਮਿਲਾਇੰਦਾ। ਕੂੜੀ ਕਿਰਿਆ ਜੂਠ ਝੂਠ ਸੁੱਟੇ ਡੂੰਘੇ ਖਾਤਾ, ਖਾਤਾ ਫੇਰ ਨਾ ਕੋਇ ਖੁਲ੍ਹਾਇੰਦਾ। ਕਰ ਕਿਰਪਾ ਜਿਸ ਮੇਟੇ ਅੰਧੇਰੀ ਰਾਤਾ, ਅੰਧ ਅੰਧੇਰ ਗਵਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਪੁੱਛੇ ਵਾਤਾ, ਲੱਖ ਚੁਰਾਸੀ ਜੀਵ ਜੰਤ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਏਕਾ ਹਰਿ, ਜੁਗ ਜੁਗ ਬੰਧਨ ਮਾਤ ਕਟਾਇੰਦਾ। ਦੁੱਖ ਦਰਦ ਦਲਿੱਦਰ ਜਾਏ ਨੱਠ, ਕਾਮ ਕਰੋਧ ਨਾ ਕੋਇ ਲੜਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ, ਸ਼ਬਦ ਅਗੰਮੀ ਮਾਰੇ ਸੱਟ, ਠੋਕਰ ਨਾਮ ਲਗਾਈਆ। ਦੁਰਮਤ ਮੈਲ ਦੇਵੇ ਕੱਟ, ਨਿਰਮਲ ਜੋਤ ਕਰ ਪਰਗਟ, ਪਾਰਖੂ ਆਪਣੀ ਪਰਖ ਦਏ ਵਖਾਈਆ। ਜਾਨਣਹਾਰਾ ਮਿਤ ਗਤ, ਲੇਖੇ ਲਾਏ ਰੱਤੀ ਰੱਤ, ਰੁੱਤੀ ਰੁੱਤ ਆਪ ਮਹਿਕਾਈਆ । ਕੂੜੀ ਕਿਰਿਆ ਜੜ੍ਹ ਦੇਵੇ ਪੱਟ, ਨਾਮ ਕੁਹਾੜਾ ਹੱਥ ਉਠਾਈਆ। ਕਰ ਕਿਰਪਾ ਮਿਲੇ ਜਿਉਂ ਧੰਨੇ ਜੱਟ, ਜੱਟ ਜੱਟਾਂ ਲਏ ਉਠਾਈਆ। ਗੁਰਮੁਖ ਲਾਹਾ ਰਹੇ ਖੱਟ, ਮਨਮੁਖ ਬੈਠੇ ਮੁਖ ਭੁਆਈਆ। ਹਰਿ ਕਾ ਨਾਮ ਸਦਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਇਕ ਲੱਖ ਅੱਸੀ ਹਜ਼ਾਰ, ਭੂਤ ਬੇਤਾਲ ਕਰੇ ਵਸ, ਨਾਨਕ ਗੋਬਿੰਦ ਦਏ ਸਲਾਈਆ। ਛੋਟੇ ਬਾਲੇ ਮਾਰਗ ਗਏ ਦੱਸ, ਆਪਣੇ ਆਪ ਨੀਹਾਂ ਹੇਠ ਚਿਣਾਈਆ। ਜਿਸ ਸਾਹਿਬ ਹੋਏ ਵਸ, ਤਿਸ ਕਾਲ ਮਹਾਕਾਲ ਨੇੜ ਨਾ ਆਈਆ। ਗੁਰਮੁਖ ਪੂਰਾ ਗੁਰ ਚਰਨੀ ਜਾਏ ਵਸ, ਦੁਖ ਦਰਦ ਨਾ ਲਾਗੇ ਰਾਈਆ। ਪੁਰਖ ਅਕਾਲ ਆਪਣੀ ਗੋਦੀ ਚੁੱਕੇ ਹੱਸ ਹੱਸ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਦਰਦ ਫੜ ਨਾਮ ਕਰਦ ਕੁਤਰਾ ਕੁਤਰਾ ਕੁਤਰਾ ਦਏ ਕਰਾਈਆ।

੨੧ ਭਾਦਰੋਂ ੨੦੧੯ ਬਿਕ੍ਰਮੀ ਹਰਿਚੰਦ ਸਿੰਘ ਦੇ ਗ੍ਰਹਿ ਹਰਰਾਏਪੁਰ ਜ਼ਿਲਾ ਬਠਿੰਡਾ

ਸੋ ਪੁਰਖ ਨਿਰੰਜਣ ਗਹਿਰ ਗੰਭੀਰ, ਆਦਿ ਅੰਤ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਚੋਟੀ ਚੜ੍ਹ ਅਖ਼ੀਰ, ਆਖ਼ਰ ਆਪਣੇ ਹੱਥ ਰਖਾਇੰਦਾ। ਏਕੰਕਾਰਾ ਵਡ ਪੀਰਨ ਪੀਰ, ਦਸਤਗੀਰ ਨਾਉਂ ਧਰਾਇੰਦਾ। ਆਦਿ ਨਿਰੰਜਣ ਜੁਗਾ ਜੁਗੰਤਰ ਬੰਨ੍ਹੇ ਬੀੜ, ਬੰਧਨ ਏਕਾ ਨਾਮ ਪਾਇੰਦਾ। ਅਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਨਿਸ਼ਅੱਖਰ ਵਖਾਏ ਬਿਨ ਲਕੀਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਦੋ ਜਹਾਨਾਂ ਘਤ ਵਹੀਰ, ਗ੍ਰਹਿ ਮੰਦਰ ਫੋਲ ਫੋਲਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦਿ ਜੁਗਾ ਜੁਗੰਤਰ, ਸਬਰ ਨਿਰਾਲਾ ਮਾਰੇ ਤੀਰ, ਅਣਿਆਲਾ ਆਪ ਚਲਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਸਮਰਥ, ਆਦਿ ਜੁਗਾਦਿ ਕਰਾਈਆ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਸ਼ਬਦ ਅਗੰਮੀ ਮਾਰਗ ਦੱਸ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਪੰਜ ਤਤ ਕਾਇਆ ਅੰਦਰ ਵਸ, ਆਤਮ ਪਰਮਾਤਮ ਜੋੜ ਜੁੜਾਈਆ। ਪਾਰਬ੍ਰਹਮ ਬ੍ਰਹਮ ਮੇਲਾ ਹੱਸ ਹੱਸ, ਘਰ ਸਾਚੇ ਵੱਜੇ ਵਧਾਈਆ। ਨਿਰਗੁਣ ਜੋਤ ਕਰ ਪਰਕਾਸ਼, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜੁਗ ਚੌਕੜੀ ਵੇਖੇ ਵਾਰੋ ਵਾਰਾ, ਨਿਤ ਨਵਿਤ ਵੇਸ ਵਟਾਇੰਦਾ। ਵਸਣਹਾਰਾ ਠਾਂਡੇ ਦਰਬਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਨੂਰੋ ਨੂਰ ਨੂਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਚੌਕੜੀ ਜੁਗ, ਜੁਗ ਕਰਤਾ ਆਪ ਕਰਾਈਆ। ਸਰਗੁਣ ਅੰਦਰ ਨਿਰਗੁਣ ਲੁਕ, ਲੁਕ ਲੁਕ ਮੁਖ ਛੁਪਾਈਆ। ਖੇਲੇ ਖੇਲ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਰਾਈਆ। ਦੇਵੇ ਮਾਣ ਸ਼ਬਦੀ ਸੁਤ, ਸੁਤ ਸ਼ਬਦ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬਹਾਏ ਕੁੱਖ, ਬਣੇ ਧੰਨ ਜਣੇਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਸਾਚੀ ਕਰਨੀ ਸੁਤ ਦੁਲਾਰਾ, ਹਰਿ ਸ਼ਬਦੀ ਧਾਰ ਚਲਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਪੰਜ ਤਤ ਅਖਾੜਾ, ਤ੍ਰੈਗੁਣ ਆਪਣਾ ਨਾਚ ਨਚਾਇੰਦਾ। ਜੁਗਾ ਜੁਗੰਤਰ ਵੇਖੇ ਵਿਗਸੇ ਵਾਰੋ ਵਾਰਾ, ਰੂਪ ਅਨੂਪ ਆਪ ਧਰਾਇੰਦਾ। ਨਾਮ ਨਿਧਾਨ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਗੁਰ ਅਵਤਾਰਾਂ ਦੇ ਸਹਾਰਾ, ਪੀਰ ਪੈਗ਼ੰਬਰਾਂ ਰਾਹ ਜਣਾਇੰਦਾ। ਭਗਤ ਭਗਵੰਤ ਖੋਲ੍ਹ ਕਿਵਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਰਚਾਇੰਦਾ। ਜੁਗ ਜੁਗ ਖੇਲ ਹਰਿ ਅਵੱਲਾ, ਏਕੰਕਾਰਾ ਆਪ ਰਚਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਫੜਾਏ ਪੱਲਾ, ਏਕਾ ਬੰਧਨ ਪਾਈਆ। ਪੀਰ ਪੈਗ਼ੰਬਰ ਸਚ ਸੰਦੇਸ ਏਕਾ ਘੱਲਾ, ਗੁਰ ਗੁਰ ਕਰੇ ਨਾਮ ਪੜ੍ਹਾਈਆ। ਜੋਤੀ ਜਾਤਾ ਜੋਤੀ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਸਚ ਸਿੰਘਾਸਣ ਏਕਾ ਮੱਲਾ, ਸਚਖੰਡ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਬੇਪਰਵਾਹੀਆ। ਜੁਗ ਕਰਤਾ ਹਰਿ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਈਆ। ਖੇਲੇ ਖੇਲ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵਡੀ ਵਡਿਆਈਆ। ਬੋਧ ਅਗਾਧਾ ਏਕਾ ਨਾਦ, ਤ੍ਰੈਭਵਨ ਧਨੀ ਆਪ ਸੁਣਾਈਆ। ਸਰਗੁਣ ਰੱਖਣਹਾਰਾ ਲਾਜ, ਨਿਰਗੁਣ ਆਪਣੀ ਦਇਆ ਕਮਾਈਆ। ਭਗਤ ਭਗਵੰਤ ਮਾਰ ਅਵਾਜ਼, ਸੁਰਤੀ ਸ਼ਬਦ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰਨੀ ਆਪ ਕਰਾਈਆ । ਜੁਗ ਜੁਗ ਕਰਨੀ ਕਰਤਾ ਖੇਲ, ਕਰਨੇਹਾਰਾ ਆਪ ਕਰਾਇੰਦਾ। ਆਤਮ ਪਰਮਾਤਮ ਮੇਲਾ ਮੇਲ, ਜਗਤ ਵਿਛੋੜਾ ਪੰਧ ਮੁਕਾਇੰਦਾ। ਕਰੇ ਪਰਕਾਸ਼ ਬਿਨ ਬਾਤੀ ਤੇਲ, ਜੋਤ ਨਿਰੰਜਣ ਡਗਮਗਾਇੰਦਾ। ਸਤਿਗੁਰ ਮਿਲੇ ਸੱਜਣ ਸੁਹੇਲ, ਸਗਲਾ ਦੁੱਖ ਵੰਡਾਇੰਦਾ। ਅਚਰਜ ਕਰੇ ਆਪਣੀ ਖੇਲ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਨਾਦ,

ਬ੍ਰਹਮ ਬ੍ਰਹਿਮਾਦ ਆਪ ਸੁਣਾਇੰਦਾ। ਸ਼ਬਦ ਅਨਾਦ ਅਗੰਮ ਅਥਾਹ, ਬੇਪਰਵਾਹ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਲਾ, ਲੱਖ ਚੁਰਾਸੀ ਧੰਦੇ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾ, ਕਲਮਾ ਨਬੀ ਰਸੂਲ ਸਿਖਾਈਆ। ਮੰਤਰ ਨਮੋ ਸਤਿ ਸਤਿਨਾਮ ਆਪ ਦ੍ਰਿੜਾ, ਦ੍ਰਿਸ਼ਟ ਇਕ ਲਏ ਪਰਗਟਾਈਆ। ਆਤਮ ਪਰਮਾਤਮ ਪਰਦਾ ਦਏ ਚੁਕਾ, ਦੂਈ ਦਵੈਤ ਰਹੇ ਨਾ ਰਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਸਾਚਾ ਅੰਮ੍ਰਿਤ ਦਏ ਪਿਆ, ਤ੍ਰਿਸਨਾ ਭੁੱਖ ਗਵਾਈਆ। ਦੀਆ ਬਾਤੀ ਕਮਲਾਪਾਤੀ ਗ੍ਰਹਿ ਮੰਦਰ ਦਏ ਜਗਾ, ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਅਨਹਦ ਨਾਦੀ ਨਾਦ ਸੁਣਾ, ਸਾਚੀ ਸਖ਼ੀਆਂ ਏਕਾ ਮੰਗਲ ਗਾਈਆ। ਆਤਮ ਸੇਜਾ ਹੋਏ ਸਹਾ, ਸਚ ਸਿੰਘਾਸਣ ਡੇਰਾ ਲਾਈਆ। ਭਗਤ ਭਗਵੰਤ ਹੋਏ ਸਹਾ, ਸਿਰ ਆਪਣਾ ਹੱਥ ਟਿਕਾਈਆ। ਕਰੇ ਖੇਲ ਬੇਪਰਵਾਹ, ਦੂਜਾ ਸੰਗ ਨਾ ਕੋਇ ਰਖਾਈਆ। ਮੁਰੀਦ ਮੁਰਸ਼ਦ ਲਏ ਉਠਾ, ਕਲਮਾ ਕਲਾਮ ਇਕ ਸੁਣਾਈਆ। ਰਹਿਮਤ ਰਹੀਮ ਰਹਿਮਾਨ ਇਕ ਇਕੱਲਾ ਇਕ ਖ਼ੁਦਾ, ਖ਼ੁਦੀ ਸਭ ਦੀ ਦਏ ਗਵਾਈਆ। ਪੀਰ ਪੈਗ਼ੰਬਰ ਕਰ ਫਿਦਾ, ਫਿਤਰਤ ਆਪਣੇ ਹੱਥ ਰਖਾਈਆ। ਆਪਣਾ ਵਜੂਦ ਨਾ ਦੱਸੇ ਕੋਈ ਜੁਦਾ, ਜਜ਼ਵ ਅੰਗ ਨਾ ਕੋਇ ਬਣਾਈਆ। ਮੁਕਾਮੇ ਹੱਕ ਡੇਰਾ ਲਾ, ਪਰਵਰਦਿਗਾਰ ਖੇਲ ਕਰਾਈਆ। ਸਹੀ ਸਲਾਮਤ ਸ਼ਹਿਨਸ਼ਾਹ, ਜਨਮ ਮਰਨ ਵਿਚ ਨਾ ਆਈਆ। ਜੁਗ ਚੌਕੜੀ ਪੰਧ ਦਏ ਮੁਕਾ, ਕਲਜੁਗ ਅੰਤਮ ਵੇਖੇ ਥਾਉਂ ਥਾਈਂਆ। ਚੌਦਾਂ ਤਬਕ ਦਏ ਹਿਲਾ, ਚੌਦਾਂ ਸਦੀਆਂ ਦਏ ਹਿਲਾਈਆ। ਚੌਦਾਂ ਵਿਦਿਆ ਦੇਵੇ ਪੰਧ ਮੁਕਾ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਏਕਾ ਚੌਕਾ ਬੰਧਣ ਪਾ, ਚਾਰੋਂ ਕੁੰਟ ਵੇਖ ਵਖਾਈਆ। ਚਾਰ ਯਾਰੀ ਲਏ ਜਗਾ, ਮੁਹੰਮਦ ਏਕਾ ਅੱਖ ਖੁਲ੍ਹਾਈਆ। ਈਸਾ ਮੂਸਾ ਲਏ ਸਮਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਆਪਣੀ ਕਾਰ ਆਪ ਕਰਾਈਆ। ਕਰੇ ਕਾਰ ਅੰਤਮ ਕਲ, ਹਰਿ ਅਚਰਜ ਖੇਲ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ, ਮਹੱਲ ਇਕੋ ਇਕ ਸੁਹਾਇੰਦਾ। ਜੁਗ ਚੌਕੜੀ ਕਰਦਾ ਆਇਆ ਵਲ ਛਲ, ਅਛਲ ਅਛੱਲ ਭੇਵ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਘੱਲ, ਸਚ ਸੰਦੇਸਾ ਨਾਮ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਆਦਿ ਅੰਤ, ਜੁਗ ਚੌਕੜੀ ਆਪ ਕਰਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਬੰਧਾਈਆ। ਵੇਖਣਹਾਰਾ ਜੁਗਾ ਜੁਗੰਤ, ਨਿਰਗੁਣ ਸਰਗੁਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸ੍ਰੀ ਭਗਵਾਨ, ਨਿਰਗੁਣ ਨਰ ਹਰਿ ਆਪ ਜਣਾਇੰਦਾ। ਪਰਮ ਪੁਰਖ ਹੋ ਪਰਧਾਨ, ਸਤਿ ਪਰਧਾਨਗੀ ਆਪ ਕਮਾਇੰਦਾ। ਇਕ ਵਖਾਏ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਬਚਿਆ ਕੋਇ ਰਹਿਣ ਨਾ ਪਾਇੰਦਾ। ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਸੱਤ ਦੀਪ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਚਾਰ ਵਰਨ ਪਿਆ ਝੇੜਾ ਸ਼ਰਅ ਸ਼ੈਤਾਨ, ਸ਼ਰੀਅਤ ਸਕੇ ਨਾ ਕੋਇ ਮੁਕਾਈਆ। ਦੀਨ ਮਜ਼੍ਹਬ ਨੇਤਰ ਰੋਵਣ ਨੀਰ ਵਹਾਨ, ਧੀਰਜ ਧੀਰ ਨਾ ਕੋਇ ਧਰਾਈਆ। ਸਤਿ ਸਤਿਵਾਦੀ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਈਸ਼ ਜੀਵ ਨਾ ਮਿਲੇ ਕਿਸੇ ਭਗਵਾਨ, ਭਾਵੀ ਦੇਵੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਜੁਗ ਕਰਨੀ ਵੇਖ ਵਖਾਈਆ। ਜਗ ਕਰਨੀ ਨਾਤਾ ਕੂੜ, ਸਚ ਸੁੱਚ ਨਜ਼ਰ ਨਾ ਆਇੰਦਾ। ਪੁਰਖ ਅਬਿਨਾਸ਼ੀ ਸਭ ਤੋਂ ਹੋਇਆ ਦੂਰ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਜ਼ਾਤ ਪਾਤ ਰਾਓ ਰੰਕ ਊਚ ਨੀਚ ਮਨਮਤ ਭਰਿਆ ਗ਼ਰੂਰ, ਗੁਰਮਤ ਨਾ ਕੋਇ ਰਖਾਇੰਦਾ। ਹਰਿ ਸਰਨ ਨਾ ਮਿਲੇ ਸਾਚੀ ਧੂੜ, ਮਸਤਕ ਟਿੱਕਾ ਨਾ ਕੋਇ ਲਾਇੰਦਾ। ਸੁਘੜ ਸਿਆਣੇ ਹੋਏ ਮੂਰਖ ਮੂੜ੍ਹ, ਮਾਇਆ ਮਮਤਾ ਮੋਹ ਹਲਕਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਚੂਰ ਚੂਰ, ਅੱਗੇ ਸੀਸ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਕਰਨੀ ਵੇਖ ਵਖਾਇੰਦਾ। ਕਲਜੁਗ ਅੰਤਮ ਕਰਨੀ ਰਹੀ ਕੂਕ, ਚਾਰ ਕੁੰਟ ਦਏ ਦੁਹਾਈਆ। ਤ੍ਰੈਗੁਣ ਮਾਇਆ ਰਹੀ ਫੂਕ, ਸਾਂਤਕ ਸਤਿ ਨਾ ਕੋਇ ਕਰਾਈਆ। ਘਰ ਘਰ ਵੜਿਆ ਜੂਠ ਝੂਠ, ਮੰਦਰ ਮਸਜਿਦ ਨਾ ਕੋਇ ਵਡਿਆਈਆ। ਨਾਤਾ ਤੁਟਾ ਪਿਤਾ ਪੂਤ, ਸਾਕ ਸੈਣ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਨੀ ਵੇਖੇ ਥਾਉਂ ਥਾਈਂਆ। ਜੁਗ ਕਰਨੀ ਵੇਖੇ ਕਲਜੁਗ ਅੰਤ, ਅੰਤਰਜਾਮੀ ਖੇਲ ਕਰਾਇੰਦਾ। ਜੀਵ ਜੰਤ ਭੁੱਲੇ ਗੁਰਮੰਤ, ਮੰਤਰ ਗੁਰ ਨਾ ਕੋਇ ਦ੍ਰਿੜਾਇੰਦਾ। ਨਾਤਾ ਤੁੱਟਾ ਨਾਰੀ ਕੰਤ, ਸਚ ਸੁਹੰਜਣੀ ਸੇਜ ਨਾ ਕੋਇ ਹੰਢਾਇੰਦਾ। ਕਾਇਆ ਚੋਲੀ ਚੜ੍ਹੇ ਨਾ ਰੰਗ ਬਸੰਤ, ਦੁਰਮਤ ਮੈਲ ਨਾ ਕੋਇ ਧੁਆਇੰਦਾ। ਮਾਇਆ ਮਮਤਾ ਪਈ ਬੇਅੰਤ, ਦੂਈ ਪਰਦਾ ਨਾ ਕੋਇ ਉਠਾਇੰਦਾ। ਭਰਮੇ ਭੁੱਲੇ ਜੀਵ ਜੰਤ, ਜ਼ਾਤ ਪਾਤ ਦੀਨ ਮਜ਼੍ਹਬ ਪੰਧ ਨਾ ਕੋਇ ਮੁਕਾਇੰਦਾ। ਹਰਿ ਸਰਨ ਸਰਨਾਈ ਮਿਲੇ ਨਾ ਸਾਚੀ ਸੰਗਤ, ਸੰਸਾ ਰੋਗ ਨਾ ਕੋਇ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਵੇਖ ਵਖਾਇੰਦਾ। ਸਾਚੀ ਕਰਨੀ ਕਲਜੁਗ ਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਸਤਿ ਧਰਮ ਨਾ ਕੋਇ ਰਖਾਈਆ। ਧੀਆਂ ਭੈਣਾਂ ਤੱਕਣ ਗੁਰਦਰ ਮੰਦਰ ਨੈਣ ਉਘਾੜ, ਨਿਵਸ ਸੋ ਅੱਖਰ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਨਾ ਦੇਵੇ ਕੋਇ ਆਧਾਰ, ਸਾਂਤਕ ਸਤਿ ਨਾ ਕੋਇ ਕਰਾਈਆ। ਗੁਰ ਚੇਲੇ ਰੋਵਣ ਜ਼ਾਰੋ ਜ਼ਾਰ, ਉਚੀ ਕੂਕ ਕੂਕ ਸੁਣਾਈਆ। ਬਿਨ ਗੋਬਿੰਦ ਬੇੜਾ ਕੋਇ ਨਾ ਕਰੇ ਪਾਰ, ਪੁਰਖ ਅਕਾਲ ਨਾ ਕੋਇ ਮਿਲਾਈਆ। ਨਾਨਕ ਨਿਰਗੁਣ ਬੋਲ ਜੈਕਾਰ, ਸਤਿ ਸਤਿ ਗਿਆ ਸਮਝਾਈਆ। ਸਰਬ ਜੀਆਂ ਦਾ ਇਕੋ ਯਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਈਆ। ਏਥੇ ਓਥੇ ਦੋ ਜਹਾਨ ਪਾਵੇ ਸਾਰ, ਸਾਹਿਬ ਸਮਰਥ ਬੇਪਰਵਾਹੀਆ। ਗ਼ਰੀਬ ਨਿਮਾਣੇ ਲਏ ਉਭਾਰ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਮੇਟੇ ਰੈਣ ਅੰਧਿਆਰ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਕੂੜੀ ਕਿਰਿਆ ਮਾਰੇ ਮਾਰ, ਨਾਮ ਖੰਡਾ ਇਕ ਚਮਕਾਈਆ। ਬ੍ਰਹਿਮੰਡਾਂ ਸੁਣਾਏ ਇਕ ਜੈਕਾਰ, ਜੈ ਜੈਕਾਰ ਆਪਣਾ ਨਾਉਂ ਅਲਾਈਆ। ਜੇਰਜ ਅੰਡਾਂ ਦਏ ਅਧਾਰ, ਉਤਭੁਜ ਸੇਤਜ ਹੋਏ ਸਹਾਈਆ। ਚਾਰੇ ਖਾਣੀ ਵੇਖਣਹਾਰ, ਪਰਾ ਪਸੰਤੀ ਮਧਮ ਬੈਖਰੀ ਆਪਣਾ ਰਾਗ ਅਲਾਈਆ। ਚੌਥੇ ਪਦ ਹੋ ਤਿਆਰ, ਜਗਤ ਹੱਦ ਪਾਰ ਕਰਾਈਆ। ਗੁਰਮੁਖ ਸੱਜਣ ਸਦ ਦਵਾਰ, ਸਦਕੇ ਘੋਲੀ ਵਾਰ ਆਪ ਆਪਣਾ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਨੀ ਵੇਖੇ ਬੇਪਰਵਾਹੀਆ। ਜੁਗ ਕਰਨੀ ਕਲਜੁਗ ਕੂੜੀ ਰਾਸ, ਵਸਤ ਸਚ ਨਾ ਕੋਇ ਰਖਾਈਆ। ਲੱਖ ਚੁਰਾਸੀ ਅੰਤ ਨਿਰਾਸ, ਨਿਰਾਕਾਰ ਨਜ਼ਰ ਨਾ ਆਈਆ। ਨਾ ਕੋਈ ਕਰੇ ਬੰਦ ਖ਼ੁਲਾਸ, ਬੰਦੀਖਾਨਾ ਨਾ ਕੋਇ ਤੁੜਾਈਆ। ਲਹਿਣਾ ਚੁੱਕੇ ਨਾ ਦਸ ਦਸ ਮਾਸ, ਮਾਤ ਗਰਭ ਨਾ ਕੋਇ

ਸਹਾਈਆ। ਆਤਮ ਪਰਮਾਤਮ ਨਾ ਕੋਇ ਧਰਵਾਸ, ਪਰਦਾ ਦੂਈ ਨਾ ਕੋਇ ਉਠਾਈਆ। ਪਾਰਬ੍ਰਹਮ ਬ੍ਰਹਮ ਵਸੇ ਨਾ ਪਾਸ, ਜਗਤ ਵਿਛੋੜਾ ਰਿਹਾ ਕੁਰਲਾਈਆ। ਹਰਿ ਕਾ ਨਾਮ ਜਪੇ ਨਾ ਕੋਇ ਰਸਨ ਸਵਾਸ, ਰਸਨਾ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਕਰਨੀ ਵੇਖੇ ਬੇਪਰਵਾਹੀਆ। ਕਲਜੁਗ ਕਰਨੀ ਧਰਿਆ ਬਲ, ਬਲ ਆਪਣਾ ਆਪ ਜਣਾਈਆ। ਕੂੜ ਕੂੜਿਆਰੇ ਅੰਦਰ ਗਈ ਰਲ, ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਕਰਿਆ ਛਲ, ਮਾਇਆ ਏਕਾ ਪਰਦਾ ਪਾਈਆ। ਗੁਰਮੁਖ ਵਿਰਲਾ ਕੋਇ ਪਰਬਲ, ਜਿਸ ਪਰਮ ਪੁਰਖ ਦਇਆ ਕਮਾਈਆ। ਸਾਧ ਸੰਤ ਗਏ ਹੱਲ, ਧੀਰਜ ਧੀਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਕਿਰਿਆ ਅੰਤਮ ਫਲ, ਇਕੋ ਇਕ ਜਣਾਈਆ। ਕੂੜਾ ਫਲ ਕੂੜਾ ਰਸ, ਰਸ ਰਸੀਆ ਵੇਖ ਵਖਾਇੰਦਾ। ਕਲਜੁਗ ਰੈਣ ਅੰਧੇਰੀ ਮੱਸ, ਚਾਰ ਵਰਨ ਅੰਧੇਰਾ ਛਾਇੰਦਾ। ਸ੍ਰਿਸ਼ਟ ਸਬਾਈ ਭੁੱਲਿਆ ਹਰਿ ਕਾ ਜਸ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਦਹਿ ਦਿਸ਼ਾ ਮਨੂਆਂ ਰਿਹਾ ਨੱਠ, ਮਨ ਵਾਸਨਾ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਰਨੀ ਏਕਾ ਬੰਧਨ ਪਾਇੰਦਾ। ਤੇਰੀ ਕਰਨੀ ਬੰਧੇ ਡੋਰ, ਨਾਮ ਡੋਰੀ ਹਥ ਉਠਾਈਆ। ਪਕੜਨਹਾਰਾ ਪੰਜੇ ਚੋਰ, ਚੋਰੀ ਕਰਨ ਕੋਇ ਨਾ ਜਾਈਆ। ਵੇਖਣਹਾਰਾ ਅੰਧ ਘੋਰ, ਕਾਇਆ ਕਵਰੀ ਫੋਲ ਫੋਲਾਈਆ। ਮਾਇਆ ਮਮਤਾ ਨਾ ਪਾਏ ਸ਼ੋਰ, ਹਉਮੇਂ ਹੰਗਤਾ ਦਏ ਤੁੜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਬਦ ਅਗੰਮੀ ਚੜ੍ਹਿਆ ਘੋੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਵੇਖ ਵਖਾਏ ਰਸ ਮਿੱਠਾ ਕੌੜ, ਗ੍ਰਹਿ ਗ੍ਰਹਿ ਆਪਣਾ ਫੇਰਾ ਪਾਈਆ। ਸਾਚਾ ਅਸਵ ਚੁੱਕਣਹਾਰਾ ਪਹਿਲਾ ਪੌੜ, ਗੋਬਿੰਦ ਵਾਗ ਆਪਣੇ ਹੱਥ ਉਠਾਈਆ। ਨੇਤਰ ਨੈਣ ਵੇਖਣਾ ਕਰ ਕੇ ਗ਼ੌਰ, ਗਹਿਰ ਗੰਭੀਰ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਰਨੀ ਡੇਰਾ ਢਾਹੀਆ। ਅੰਤਮ ਡੇਰਾ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਇੰਦਾ। ਪੁਰਖ ਅਬਿਨਾਸ਼ੀ ਗੇੜੇ ਉਲਟੀ ਲੱਠ, ਚਾਰੋਂ ਕੁੰਟ ਆਪ ਫੇਰਾਇੰਦਾ। ਅੰਤਮ ਸੀਆਂ ਸਾਢੇ ਤਿੰਨ ਤਿੰਨ ਹੱਥ, ਲੱਖ ਚੁਰਾਸੀ ਵੰਡ ਵੰਡਾਇੰਦਾ। ਜਨ ਭਗਤਾਂ ਮਾਰਗ ਇਕੋ ਦੱਸ, ਆਤਮ ਪਰਮਾਤਮ ਮੇਲ ਮਿਲਾਇੰਦਾ। ਹਰਿ ਜੂ ਹਿਰਦੇ ਅੰਤਰ ਵਸ, ਅੰਤਰਜਾਮੀ ਭੇਵ ਚੁਕਾਇੰਦਾ। ਕਰੇ ਪਰਕਾਸ਼ ਕੋਟਨ ਰਵ ਸਸ, ਨੂਰੋ ਨੂਰ ਨੂਰ ਧਰਾਇੰਦਾ। ਪਰਗਟ ਹੋ ਪੁਰਖ ਸਮਰਥ, ਆਪਣੀ ਕਲ ਵਰਤਾਇੰਦਾ। ਪਾਰਬ੍ਰਹਮ ਬ੍ਰਹਮ ਮਹਿਮਾ ਸੁਣਾਏ ਅਕੱਥ, ਕਥਨੀ ਕਥ ਨਾ ਕੋਇ ਜਣਾਇੰਦਾ। ਸੋਹੰ ਸ਼ਬਦ ਸਾਚੀ ਵੱਥ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਗੁਣ ਨਿਰਗੁਣ ਖੇਲ ਕਰਾਇੰਦਾ। ਆਪਣੇ ਵਿਚੋਂ ਆਪਾ ਕੱਢ, ਆਤਮ ਪਰਮਾਤਮ ਮੇਲ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਰਨੀ ਲੇਖੇ ਲਾਇੰਦਾ। ਕਲਜੁਗ ਕਰਨੀ ਮਿਟੇ ਦੁੱਖ, ਦੁਖੀਆਂ ਦਰਦ ਆਪ ਗਵਾਇੰਦਾ। ਸਤਿ ਸਤਿਵਾਦੀ ਇਕ ਉਪਜਾਏ ਸਾਚਾ ਸੁਖ, ਸੁਖ ਆਤਮ ਜੋੜ ਜੁੜਾਇੰਦਾ। ਮਾਤ ਗਰਭ ਨਾ ਹੋਏ ਉਲਟਾ ਰੁਖ, ਜਿਸ ਜਨ ਆਪਣਾ ਨਾਮ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਲਹਿਣਾ ਆਪ ਚੁਕਾਇੰਦਾ। ਕਲਜੁਗ ਕਰਨੀ ਹੋਏ ਦੂਰ, ਨੇਰਨ ਨੇਰ ਰਹਿਣ ਨਾ ਪਾਈਆ। ਸਤਿਜੁਗ ਸਤਿ ਸਤਿਵਾਦੀ ਦਿਸੇ ਹਾਜ਼ਰ ਹਜ਼ੂਰ,

ਹਰਿ ਹਜ਼ਰਤ ਲਏ ਮਿਲਾਈਆ। ਦੇਵੇ ਵਸਤ ਨਾਮ ਭਰਪੂਰ, ਭਰਪੂਰ ਰਿਹਾ ਸਭ ਠਾਈਆ। ਏਕਾ ਮਸਤੀ ਸਤਿ ਸਰੂਰ, ਨਾਮ ਖੁਮਾਰੀ ਦਏ ਚੜ੍ਹਾਈਆ। ਏਕਾ ਜੋਤੀ ਨਿਰਮਲ ਨੂਰ, ਨੂਰੋ ਨੂਰ ਨੂਰ ਦਰਸਾਈਆ। ਏਕਾ ਨਾਦ ਅਗੰਮੀ ਤੂਰ, ਤੁਰੀਆ ਰਾਗ ਅਲਾਈਆ। ਏਕਾ ਦਾਤਾ ਜੋਧਾ ਸੂਰ, ਸੂਰਬੀਰ ਇਕ ਅਖਵਾਈਆ। ਕਲਜੁਗ ਮੇਟੇ ਕਿਰਿਆ ਕੂੜ, ਕੂੜੀ ਕਿਰਿਆ ਦਏ ਖਪਾਈਆ। ਸਤਿਜੁਗ ਮਾਰਗ ਲਾਏ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਨਿਰਗੁਣ ਸਰਗੁਣ ਵੇਖੇ ਆਣ, ਲੱਖ ਚੁਰਾਸੀ ਮੰਡਲ ਰਾਸੀ, ਪੁਰਖ ਅਬਿਨਾਸ਼ੀ ਸ਼ਾਹੋ ਸ਼ਬਾਸੀ, ਸ਼ਹਿਨਸ਼ਾਹ ਬੇਪਰਵਾਹ ਜਗਤ ਮਲਾਹ ਨਾਮ ਨਿਧਾਨ ਸ੍ਰਿਸ਼ਟ ਸਬਾਈ ਦੇਵੇ ਗਿਆਨ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਜਗਦੀਸ਼ ਗੰਢ ਪੁਆਇੰਦਾ।