੨੧ ਭਾਦਰੋਂ ੨੦੧੯ ਬਿਕ੍ਰਮੀ ਜਗੀਰ ਦਾਸ ਦੇ ਗ੍ਰਹਿ ਖਿਆਲੀ ਵਾਲਾ ਜ਼ਿਲਾ ਬਠਿੰਡਾ
ਅਲੱਖ ਅਗੋਚਰ ਅਗੰਮ ਅਥਾਹ, ਹਰਿ ਹਰਿ ਜੂ ਖੇਲ ਕਰਾਇੰਦਾ। ਆਦਿ ਜੁਗਾਦੀ ਸੱਚਾ ਸ਼ਹਿਨਸ਼ਾਹ, ਤਖ਼ਤ ਨਿਵਾਸੀ ਤਖ਼ਤ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਨਾਉਂ ਧਰਾ, ਹਰਿ ਪੁਰਖ ਨਿਰੰਜਣ ਸਿਫ਼ਤ ਸਲਾਹਿੰਦਾ। ਏਕੰਕਾਰ ਖੇਲ ਖਿਲਾ, ਆਦਿ ਨਿਰੰਜਣ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਸ੍ਰੀ ਭਗਵਾਨ ਦਏ ਸਲਾਹ, ਸਿਫ਼ਤ ਸਲਾਹੀ ਆਪ ਅਖਵਾਇੰਦਾ। ਪਾਰਬ੍ਰਹਮ ਪ੍ਰਭ ਵੇਸ ਵਟਾ, ਅਨੁਭਵ ਪਰਕਾਸ਼ ਕਰਾਇੰਦਾ। ਸਚਖੰਡ ਦਵਾਰਾ ਇਕ ਸੁਹਾ, ਛੱਪਰ ਛੰਨ ਨਾ ਕੋਇ ਰਖਾਇੰਦਾ। ਦੀਆ ਬਾਤੀ ਇਕ ਟਿਕਾ, ਨਿਰਮਲ ਜੋਤ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਸ੍ਰੀ ਭਗਵਾਨ, ਸਤਿ ਸਤਿਵਾਦੀ ਆਪ ਧਰਾਈਆ। ਕਰੇ ਖੇਲ ਨੌਜਵਾਨ, ਨੌਬਤ ਏਕਾ ਨਾਮ ਵਜਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨ, ਸਚ ਸਿੰਘਾਸਣ ਆਸਣ ਲਾਈਆ। ਸਤਿ ਸੰਦੇਸਾ ਧੁਰ ਫ਼ਰਮਾਨ, ਬੋਧ ਅਗਾਧ ਸੁਣਾਈਆ। ਹੁਕਮੀ ਹੁਕਮ ਹੁਕਮਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸ੍ਰੀ ਭਗਵਾਨਾ, ਦੂਸਰ ਨਜ਼ਰ ਕੋਇ ਨਾ ਆਇੰਦਾ। ਵਸਣਹਾਰਾ ਸਚ ਮਕਾਨਾ, ਸਚਖੰਡ ਸਾਚੇ ਆਸਣ ਲਾਇੰਦਾ। ਸ਼ਬਦ ਅਗੰਮੀ ਇਕ ਤਰਾਨਾ, ਏਕੰਕਾਰਾ ਆਪੇ ਗਾਇੰਦਾ। ਕਰੇ ਖੇਲ ਆਪ ਮਹਾਨਾ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਪੁਰਖ ਸਮਰਥ, ਸਚਖੰਡ ਨਿਵਾਸੀ ਆਪ ਵਖਾਈਆ। ਨਿਰਗੁਣ ਨਿਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਨਿਰਗੁਣ ਮਹਿਮਾ ਗਾਏ ਅਕਥ, ਨਿਰਗੁਣ ਕਰੇ ਪੜ੍ਹਾਈਆ। ਨਿਰਗੁਣ ਮਾਰਗ ਨਿਰਗੁਣ ਦੱਸ, ਨਿਰਗੁਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਆਦਿ ਪੁਰਖ ਕਰਾਇੰਦਾ। ਸਚਖੰਡ ਦਵਾਰ ਖੋਲ੍ਹ ਕਿਵਾੜਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਭੂਪਤ ਭੂਪ ਬਣ
ਸਿਕਦਾਰਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਹੁਕਮੇ ਅੰਦਰ ਕਰੇ ਕਾਰਾ, ਕਰਨੀ ਕਰਤਾ ਆਪ ਕਰਾਇੰਦਾ। ਲੇਖਾ ਜਾਣੇ ਸੁਤ ਦੁਲਾਰਾ, ਸ਼ਬਦੀ ਵਡ ਵਡਿਆਇੰਦਾ। ਪਾਵੇ ਸਾਰ ਠਾਂਡਾ ਦਰਬਾਰਾ, ਥਿਰ ਘਰ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਹਿਬਰ ਆਪ ਅਖਵਾਇੰਦਾ। ਸਾਚਾ ਰਹਿਬਰ ਬਣੇ ਆਪ, ਆਪ ਆਪਣੀ ਦਇਆ ਕਮਾਇੰਦਾ। ਏਕੰਕਾਰ ਇਕ ਜਪਾਏ ਸਾਚਾ ਜਾਪ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਏਕਾ ਮੰਦਰ ਪਾਵੇ ਰਾਸ, ਨਿਰਗੁਣ ਨਿਰਗੁਣ ਗੋਪੀ ਕਾਹਨ ਨਚਾਇੰਦਾ। ਏਕਾ ਜੋਤ ਕਰੇ ਪਰਕਾਸ਼, ਅੰਧ ਅੰਧੇਰ ਨਾ ਕੋਇ ਰਖਾਇੰਦਾ। ਏਕਾ ਵਸੇ ਸਦਾ ਸਾਥ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਚਖੰਡ, ਸਚਖੰਡ ਨਿਵਾਸੀ ਆਪ ਕਰਾਈਆ। ਨਿਰਗੁਣ ਨਿਰਗੁਣ ਕਰ ਕਰ ਵੰਡ, ਥਿਰ ਘਰ ਘਾੜਤ ਲਏ ਘੜਾਈਆ। ਨਾਦ ਅਨਾਦੀ ਏਕਾ ਛੰਦ, ਸੋਹਲਾ ਢੋਲਾ ਆਪੇ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਏ ਬੰਧ, ਬੰਧਨ ਏਕਾ ਏਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਆਦਿ ਜੁਗਾਦਿ ਕਰਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਜੁਗ ਚੌਕੜੀ ਵੇਖੇ ਵਾਰੋ ਵਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਚਾਰੇ ਵੇਦਾਂ ਦੇ ਹੁਲਾਰਾ, ਚਾਰੇ ਮੁੱਖ ਬ੍ਰਹਮ ਸਲਾਹਿੰਦਾ। ਚਾਰੇ ਕੁੰਟ ਬੋਲ ਜੈਕਾਰਾ, ਚਾਰ ਵਰਨਾਂ ਆਪ ਸੁਣਾਇੰਦਾ। ਚਾਰੇ ਖਾਣੀ ਦਏ ਹੁਲਾਰਾ, ਚਾਰੇ ਬਾਣੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ, ਇਕ ਇਕੱਲਾ ਏਕੰਕਾਰ, ਅਕਲ ਕਲ ਧਾਰੀ ਆਪ ਜਣਾਇੰਦਾ। ਸਚ ਸੰਦੇਸਾ ਸ੍ਰੀ ਭਗਵਾਨਾ, ਏਕਾ ਏਕ ਜਣਾਈਆ। ਨਵ ਨੌਂ ਚਾਰ ਕਰ ਪਰਵਾਨਾ, ਧੁਰ ਫ਼ਰਮਾਨਾ ਆਪ ਸਮਝਾਈਆ। ਵੇਖਣਹਾਰਾ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਲੱਖ ਚੁਰਾਸੀ ਦੇਵਣਹਾਰਾ ਦਾਨਾ, ਘਟ ਘਟ ਰਿਹਾ ਸਮਾਈਆ। ਗਾਵਣਹਾਰਾ ਸ਼ਬਦ ਅਗੰਮੀ ਇਕ ਤਰਾਨਾ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਝੁਲਾਵਣਹਾਰਾ ਸਚ ਨਿਸ਼ਾਨਾ, ਨਿਰਗੁਣ ਸਰਗੁਣ ਲਏ ਉਠਾਈਆ। ਦੇਵਣਹਾਰਾ ਸਾਚਾ ਮਾਣਾ, ਗੁਰ ਅਵਤਾਰਾਂ ਹੋਏ ਸਹਾਈਆ। ਵਰਤਣਹਾਰਾ ਆਪਣਾ ਭਾਣਾ, ਸਦ ਭਾਣੇ ਰਿਹਾ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਸਾਚਾ ਖੇਲ ਏਕੰਕਾਰ, ਇਕ ਇਕੱਲਾ ਆਪ ਕਰਾਇੰਦਾ। ਜੁਗ ਚੌਕੜੀ ਕਰ ਕਰ ਪਾਰ, ਰੂਪ ਅਨੂਪ ਆਪ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਵੇਖਣਹਾਰਾ ਨਜ਼ਰ ਨਾ ਆਇੰਦਾ । ਲੇਖਾ ਜਾਣੇ ਸੂਰਜ ਚੰਦ ਧਰਤ ਧਵਲ ਜ਼ਿਮੀਂ ਅਸਮਾਨ, ਗਗਨ ਗਗਨੰਤਰ ਫੋਲ ਫੋਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵਣਹਾਰਾ ਸਾਚਾ ਦਾਨ, ਨਾਮ ਖ਼ਜ਼ਾਨਾ ਇਕ ਵਰਤਾਇੰਦਾ। ਵੇਖਣਹਾਰਾ ਗੋਪੀ ਕਾਹਨ, ਬੰਸਰੀ ਨਾਮ ਨਾਦ ਵਜਾਇੰਦਾ। ਜਾਨਣਹਾਰਾ ਸੀਤਾ ਰਾਮ, ਸਤਿ ਸਤਿਵਾਦੀ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਰੱਖੇ ਹੱਥ, ਦੂਸਰ ਦਏ ਨਾ ਕਿਸੇ ਵਡਿਆਈਆ। ਨਿਰਗੁਣ ਸਰਗੁਣ ਹੋ ਪਰਤੱਖ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਨਾਮ ਨਿਧਾਨਾ ਬੋਲ ਅਲੱਖ, ਅਲੱਖ ਅਲੱਖ ਇਕ ਸੁਣਾਈਆ। ਲੱਖ ਚੁਰਾਸੀ ਨਾਲੋਂ ਕਰ ਕਰ ਵੱਖ, ਭਗਤ ਭਗਵੰਤ
ਲਏ ਜਗਾਈਆ। ਅੰਤਰ ਆਤਮ ਮਾਰਗ ਦੱਸ, ਜਗਤ ਬਸੰਤਰ ਦਏ ਬੁਝਾਈਆ। ਹਿਰਦੇ ਹਰਿ ਜੂ ਆਪੇ ਵਸ, ਹਰਿ ਕੇ ਪੌੜੇ ਦਏ ਚੜ੍ਹਾਈਆ। ਮੇਟੇ ਰੈਣ ਅੰਧੇਰੀ ਮੱਸ, ਸਾਚਾ ਚੰਦ ਕਰੇ ਰੁਸ਼ਨਾਈਆ। ਤੀਰ ਨਿਰਾਲਾ ਮਾਰੇ ਕਸ, ਸਤਿਗੁਰ ਪੂਰੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹੁਕਮਰਾਨ, ਹੁਕਮ ਏਕਾ ਏਕ ਰਖਾਇੰਦਾ। ਵੇਖਣਹਾਰਾ ਦੋ ਜਹਾਨ, ਦੋਏ ਦੋਏ ਧਾਰ ਚਲਾਇੰਦਾ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਪੀਰ ਪੈਗ਼ੰਬਰ ਦੇਵਣਹਾਰ ਗਿਆਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਵਸਣਹਾਰਾ ਸਚ ਮਕਾਨ, ਮੁਕਾਮੇ ਹੱਕ ਡੇਰਾ ਲਾਇੰਦਾ। ਸਚ ਤੌਫੀਕ ਇਕ ਮਿਹਬਾਨ, ਮਿਹਬਾਨ ਬੀਦੋ ਖੇਲ ਕਰਾਇੰਦਾ। ਦੇਵਣਹਾਰ ਹੱਕ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਜਾਨਣਹਾਰਾ ਸਚ ਇਸਲਾਮ, ਇਸਮ ਆਜ਼ਮ ਨੂਰ ਧਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਕਰੇ ਕਰਤਾਰਾ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਸਰਗੁਣ ਲਏ ਅਵਤਾਰਾ, ਗੁਰ ਗੁਰ ਵੇਸ ਵਟਾਈਆ। ਸ਼ਬਦੀ ਸ਼ਬਦ ਸ਼ਬਦ ਵਣਜਾਰਾ, ਏਕੰਕਾਰਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਪਾਏ ਬੰਧਨ, ਖੇਲੇ ਖੇਲ ਤ੍ਰਿਲੋਕੀ ਨੰਦਨ, ਤ੍ਰੈ ਤ੍ਰੈ ਲੋਆਂ ਲਾਏ ਚੰਦਨ, ਏਕਾ ਚੰਦਨ ਨਾਮ ਵਖਾਈਆ। ਸਾਚਾ ਚੰਦਨ ਨਾਮ ਹਰਿ, ਹਰਿ ਹਰਿ ਜੂ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਵਰ, ਭਗਤ ਭਗਵੰਤ ਮੇਲ ਮਿਲਾਇੰਦਾ। ਸਾਚੇ ਸੰਤ ਚੁਕਾਏ ਭਓ ਡਰ, ਨਿਰਭੌ ਆਪਣੇ ਰੰਗ ਰੰਗਾਇੰਦਾ। ਅਨਹਦ ਸ਼ਬਦ ਵਜਾਏ ਅਨਾਦੀ ਮਰਦੰਗ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਸਾਚੀ ਡੋਰੀ ਆਪੇ ਗੰਢ, ਜਨਮ ਜਨਮ ਦਾ ਪੰਧ ਮੁਕਾਇੰਦਾ। ਗੀਤ ਸੁਹਾਗੀ ਸੁਣਾਏ ਛੰਦ, ਸੋਹਲਾ ਢੋਲਾ ਏਕਾ ਗਾਇੰਦਾ। ਨਿਜ ਆਤਮ ਪਰਮਾਤਮ ਰਸ, ਰਸੀਆ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਚੜ੍ਹ, ਦਰਗਹਿ ਸਾਚੀ ਸੋਭਾ ਪਾਇੰਦਾ। ਦਰਗਹਿ ਸਾਚੀ ਉਚ ਮਹੱਲਾ, ਹਰਿ ਮਹਿਫਲ ਨਾਮ ਲਗਾਈਆ। ਨੂਰ ਵਖਾਏ ਏਕੋ ਅੱਲਾ, ਆਲਮੀਨ ਸੁਖਦਾਈਆ। ਸਚ ਸਿੰਘਾਸਣ ਸਾਹਿਬ ਸੁਲਤਾਨ ਮੱਲਾ, ਬੇਐਬ ਰੂਪ ਖ਼ੁਦਾਈਆ। ਜੋਤੀ ਜੋਤ ਆਪੇ ਬਲਾ, ਨੂਰੋ ਨੂਰ ਨੂਰ ਰੁਸ਼ਨਾਈਆ। ਕਰੇ ਖੇਲ ਇਕ ਇਕੱਲਾ, ਕੁਦਰਤ ਕਾਦਰ ਵੇਖ ਵਖਾਈਆ। ਪੀਰ ਪੈਗ਼ੰਬਰ ਆਪੇ ਘੱਲਾ, ਸਾਚੀ ਘਾਲਣ ਇਕ ਸਮਝਾਈਆ। ਆਪ ਸੁਣਾਏ ਏਕੋ ਮਸੱਲਾ, ਮੁਸੱਲਾ ਹੇਠਾਂ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਵਟਾਏ ਆਪ, ਆਪਣਾ ਖੇਲ ਕਰਾਇੰਦਾ। ਚਾਰ ਵਰਨ ਸੁਣਾਏ ਏਕਾ ਜਾਪ, ਮੰਤਰ ਅੰਤਰ ਆਪ ਪੜ੍ਹਾਇੰਦਾ। ਮੇਟਣਹਾਰਾ ਤੀਨੋ ਤਾਪ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਏਕਾ ਅੱਖਰ ਏਕਾ ਪਾਠ, ਪਾਠਸ਼ਾਲਾ ਇਕ ਵਖਾਇੰਦਾ। ਇਕੋ ਮਕਤਬ ਇਕ ਜਮਾਤ, ਜੁਮਲਾ ਇਕੋ ਹਰੂਫ਼ ਬਣਾਇੰਦਾ। ਕੋਈ ਨਾ ਸਕੇ ਝਾਕ, ਨੇਤਰ ਨੈਣ ਨਾ ਕੋਇ ਉਠਾਇੰਦਾ। ਕਰ ਕਿਰਪਾ ਖੋਲ੍ਹਣਹਾਰਾ ਤਾਕ, ਬੰਦ ਤਾਕੀ ਕੁੰਡਾ ਲਾਹਿੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਆਪੇ ਜਾਣੇ ਆਪਣਾ ਭਵਿਖਤ ਵਾਕ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸੰਤ ਭਗਤ ਭਗਵੰਤ ਬਣਾਏ ਸੱਜਣ ਸਾਕ, ਸਗਲਾ ਸੰਗ ਆਪ ਰਖਾਇੰਦਾ। ਨੂਰ ਇਲਾਹੀ ਪਾਕੀ ਪਾਕ, ਮੁਰੀਦ ਮੁਰਸ਼ਦ ਵੇਖ ਵਖਾਇੰਦਾ। ਲੇਖਾ ਜਾਣੇ ਤਨ ਮਾਟੀ ਖਾਕ,
ਖਾਕੀ ਖਾਕ ਲੇਖਾ ਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਰੱਖਣਹਾਰਾ ਆਪਣੀ ਯਾਦ, ਯਾਦਦਾਸ਼ਤ ਨਾ ਕਦੇ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਚ ਦਵਾਰਾ ਇਕ ਸੁਹਾਇੰਦਾ। ਸਚ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਵੱਜੇ ਵਧਾਈਆ। ਹਰਿ ਪੁਰਖ ਨਿਰੰਜਣ ਸਾਚਾ ਕੰਤ, ਏਕਾ ਸਾਚੀ ਸੇਜ ਹੰਢਾਈਆ। ਏਕੰਕਾਰ ਬਣਾਏ ਬਣਤ, ਘੜਨ ਭੰਨਣਹਾਰ ਅਖਵਾਈਆ। ਆਦਿ ਨਿਰੰਜਣ ਮਹਿਮਾ ਅਗਣਤ, ਲੱਖ ਚੁਰਾਸੀ ਜੋਤ ਨਿਰੰਜਣ ਦੀਵਾ ਇਕ ਟਿਕਾਈਆ। ਸ੍ਰੀ ਭਗਵਾਨ ਗਾਏ ਛੰਦ, ਸੋਹੰ ਢੋਲਾ ਰਾਗ ਅਲਾਈਆ। ਅਬਿਨਾਸ਼ੀ ਕਰਤਾ ਮਣੀਆ ਮੰਤ, ਮਨ ਮਣਕਾ ਦਏ ਭੁਆਈਆ। ਪਾਰਬ੍ਰਹਮ ਬ੍ਰਹਮ ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਕਰਨੀ ਕਰੇ ਆਪ ਨਿਰੰਕਾਰ, ਦੂਸਰ ਸੰਗ ਨਾ ਕੋਇ ਰਲਾਇੰਦਾ। ਲੱਖ ਚੁਰਾਸੀ ਵੇਖਣਹਾਰ, ਬਿਨ ਨੇਤਰ ਨੈਣਾਂ ਵੇਖ ਵਖਾਇੰਦਾ। ਜੁਗ ਚੌਕੜੀ ਪਾਵੇ ਸਾਰ, ਬਣ ਪਾਂਧੀ ਪੰਧ ਮੁਕਾਇੰਦਾ। ਅੱਖਰ ਵੱਖਰ ਕਰ ਤਿਆਰ, ਸਾਚੀ ਸਤਰ ਆਪ ਜਣਾਇੰਦਾ। ਅਲਫ਼ ਯੇ ਦੇ ਅਧਾਰ, ਉਲਫਤ ਆਪਣੀ ਵਿਚ ਰਖਾਇੰਦਾ। ਤਿੰਨ ਪੰਜ ਜੋੜ ਇਕਰਾਰ, ਅੰਕ ਅੰਕ ਨਾਲ ਮਿਲਾਇੰਦਾ। ਪੈਂਤੀ ਅੱਖਰ ਕਰ ਗ੍ਰਿਫ਼ਤਾਰ, ਆਪ ਆਪਣਾ ਬੰਧਨ ਪਾਇੰਦਾ। ਤ੍ਰੈਗੁਣ ਮਾਇਆ ਖੋਲ੍ਹ ਕਿਵਾੜ, ਪੰਚਮ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਵਸਣਹਾਰਾ ਸਾਚੇ ਘਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਘਰ ਮੰਦਰ ਸਚ ਮੁਨਾਰਾ, ਹਰਿ ਸਤਿਗੁਰ ਆਪ ਉਪਾਇੰਦਾ। ਏਕਾ ਵਸੇ ਵਸਣਹਾਰਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਏਕਾ ਸ਼ਬਦ ਨਾਦ ਧੁੰਨਕਾਰਾ, ਧੁੰਨ ਆਤਮਕ ਰਾਗ ਸੁਣਾਇੰਦਾ। ਏਕਾ ਅੰਮ੍ਰਿਤ ਠੰਡਾ ਠਾਰਾ, ਨਿਝਰ ਝਿਰਨਾ ਰਸ ਚਖਾਇੰਦਾ। ਏਕਾ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਇੰਦਾ। ਏਕਾ ਪੁਰਖ ਏਕਾ ਨਾਰਾ, ਸੇਜ ਸੁਹੰਜਣੀ ਇਕ ਸੁਹਾਇੰਦਾ। ਏਕਾ ਵੇਖੇ ਵੇਖਣਹਾਰਾ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਏਕਾ ਵਣਜ ਇਕ ਵਣਜਾਰਾ, ਹਰਿ ਜੂ ਇਕੋ ਹੱਟ ਚਲਾਇੰਦਾ। ਏਕਾ ਇਸ਼ਟ ਦੇਵ ਗੁਰ ਸੰਸਾਰਾ, ਪੁਰਖ ਅਕਾਲ ਇਕ ਅਖਵਾਇੰਦਾ । ਜੁਗ ਚੌਕੜੀ ਹੋ ਤਿਆਰਾ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਸਰਗੁਣ ਖੇਲ ਵਿਚ ਸੰਸਾਰਾ, ਸ੍ਰਿਸ਼ਟ ਸਬਾਈ ਬੰਧਨ ਪਾਇੰਦਾ। ਪੁੱਤਰ ਧੀ ਮਾਤ ਪਿਤ ਜਗਤ ਵਿਹਾਰਾ, ਹਰਿ ਸਾਚਾ ਖੇਲ ਵਖਾਇੰਦਾ। ਨਾਰ ਕੰਤ ਕਰੇ ਸ਼ਿੰਗਾਰਾ, ਵੇਸ ਅਵੱਲਾ ਇਕ ਰਖਾਇੰਦਾ। ਕਾਗਦ ਕਲਮ ਬਣ ਲਿਖਾਰਾ, ਸਿਫ਼ਤ ਸਲਾਹੀ ਸਿਫ਼ਤ ਜਣਾਇੰਦਾ । ਵੇਦ ਸ਼ਾਸਤਰ ਸਿਮਰਤ ਪੁਰਾਨ ਅੰਜੀਲ ਕੁਰਾਨ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹ ਕਿਵਾੜਾ, ਕੁਦਰਤ ਕਾਦਰ ਆਪ ਜਣਾਇੰਦਾ। ਏਥੇ ਓਥੇ ਦੋ ਜਹਾਨਾਂ ਵੇਖੇ ਵਿਗਸੇ ਵੇਖਣਹਾਰਾ, ਪੇਖਤ ਪੇਖਤ ਆਪਣੀ ਖ਼ੁਸ਼ੀ ਮਨਾਇੰਦਾ। ਆਪਣਾ ਭੇਵ ਨਾ ਕਿਸੇ ਦੱਸੇ ਵਸੇ ਸਭ ਤੋਂ ਬਾਹਰਾ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਪੁਕਾਰਾ, ਉਚੀ ਕੂਕ ਕੂਕ ਸੁਣਾਇੰਦਾ। ਹਰਿ ਜੂ ਵਸੇ ਧਾਮ ਨਿਆਰਾ, ਸਚਖੰਡ ਸਾਚੇ ਆਸਣ ਲਾਇੰਦਾ। ਥਿਰ ਘਰ ਬੈਠਾ ਸੁਤ ਦੁਲਾਰਾ, ਸ਼ਬਦੀ ਆਪਣਾ ਰੰਗ ਰੰਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰਾ, ਸਚ ਹੁਲਾਰਾ ਇਕ ਰਖਾਇੰਦਾ। ਕਰੋੜ ਤੇਤੀਸਾ ਬੰਨ੍ਹੇ ਧਾਰਾ, ਸੁਰਪਤ ਇੰਦ ਨਾਲ ਮਿਲਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਬਾਣੀ ਬਾਣ ਉਠਾਇੰਦਾ। ਲੱਖ ਚੁਰਾਸੀ ਕਰੇ ਆਰ ਪਾਰਾ, ਅਧਵਿਚਕਾਰ ਨਾ ਕੋਇ
ਅਟਕਾਇੰਦਾ। ਵੇਖਣਹਾਰਾ ਡੂੰਘੀ ਗਾਰਾ, ਕਾਇਆ ਮੰਦਰ ਆਪ ਸੁਹਾਇੰਦਾ। ਆਤਮ ਪਰਮਾਤਮ ਸੁਣਾਏ ਸਚ ਜੈਕਾਰਾ, ਜੈ ਜੈਕਾਰਾ ਇਕੋ ਨਾਉਂ ਕਰਾਇੰਦਾ। ਗੁਰ ਅਵਤਾਰ ਕਰੇ ਨਿਮਸਕਾਰਾ, ਪੀਰ ਪੈਗ਼ੰਬਰ ਸਯਦਾ ਸੀਸ ਝੁਕਾਇੰਦਾ। ਸਾਚੇ ਤਖ਼ਤ ਵਸੇ ਧਾਮ ਨਿਆਰਾ, ਏਕਾ ਆਪਣਾ ਆਸਣ ਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰਿਆ ਖੇਲ ਵਿਚ ਸੰਸਾਰਾ, ਕੁਦਰਤ ਕਾਦਰ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਮੰਦਰ ਇਕ ਵਡਿਆਇੰਦਾ। ਵਡ ਮੰਦਰ ਘਰ ਅਗੰਮਾ, ਅਗੰਮੜੀ ਕਾਰ ਕਮਾਇੰਦਾ। ਨਾ ਮਰੇ ਨਾ ਕਦੇ ਜੰਮਾਂ, ਜਨਮ ਮਰਨ ਵਿਚ ਨਾ ਆਇੰਦਾ। ਜੁਗਾ ਜੁਗੰਤਰ ਆਪੇ ਜਾਣੇ ਆਪਣਾ ਕੰਮਾਂ, ਕਰਨੀ ਕਰਤਾ ਆਪ ਕਮਾਇੰਦਾ। ਦੋ ਜਹਾਨਾਂ ਬੇੜਾ ਬੰਨ੍ਹਾ, ਖੇਵਟ ਖੇਟਾ ਆਪ ਹੋ ਆਇੰਦਾ। ਆਪੇ ਬਣੇ ਜਨਨੀ ਜਣਾ, ਧੰਨ ਜਣੇਦੀ ਮਾਈ ਆਪ ਅਖਵਾਇੰਦਾ। ਆਪੇ ਰਾਗ ਸੁਣਾਏ ਬਿਨ ਕੰਨਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਆਪੇ ਵਸੇ ਬਿਨ ਛੱਪਰ ਛੰਨਾ, ਸਚਖੰਡ ਸਾਚੇ ਆਸਣ ਲਾਇੰਦਾ। ਆਪੇ ਘੜੇ ਆਪੇ ਭੰਨਾ, ਘੜਨ ਭੰਨਣਹਾਰ ਭੇਵ ਨਾ ਆਇੰਦਾ। ਆਪੇ ਦੇਵਣਹਾਰਾ ਡੰਨਾ, ਲੱਖ ਚੁਰਾਸੀ ਗੇੜ ਚਲਾਇੰਦਾ। ਆਪੇ ਕਰਨਹਾਰਾ ਗੱਲਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸ਼ਬਦ ਵਿਚੋਲਾ ਮੇਲ ਮਿਲਾਇੰਦਾ। ਆਪੇ ਮੇਟਣਹਾਰਾ ਸੱਲਾ, ਦੂਈ ਦਵੈਤੀ ਪਾਰ ਕਰਾਇੰਦਾ। ਆਪੇ ਬੋਲਣਹਾਰਾ ਹੱਲਾ, ਜੁਗ ਜੁਗ ਡੇਰਾ ਢਾਹਿੰਦਾ। ਆਪੇ ਸਚਖੰਡ ਦਵਾਰੇ ਜੋਤ ਸਰੂਪੀ ਨਿਰਗੁਣ ਖੱਲਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਆਪੇ ਪਾਵੇ ਸਾਰ ਰਾਣੀ ਅੱਲਾ, ਮੀਆਂ ਆਪਣਾ ਰੂਪ ਵਟਾਇੰਦਾ। ਆਪੇ ਸ਼ਬਦ ਅਗੰਮੀ ਫੜੇ ਭੱਲਾ, ਦੋ ਜਹਾਨਾਂ ਆਪੇ ਢਾਹਿੰਦਾ। ਆਪੇ ਪਾਵਣਹਾਰ ਤਰਥੱਲਾ, ਜਲ ਥਲ ਮਹੀਅਲ ਖੋਜ ਖੁਜਾਇੰਦਾ। ਆਪੇ ਕਰੇ ਵਲ ਛੱਲਾ, ਅਛਲ ਛਲਧਾਰੀ ਲੱਖ ਚੁਰਾਸੀ ਪਰਦਾ ਪਾਇੰਦਾ। ਆਪੇ ਪਕੜਨਹਾਰਾ ਪੱਲਾ, ਫੜ ਪੱਲੂ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਸ ਵਟਾਇੰਦਾ। ਜੁਗ ਚੌਕੜੀ ਮੇਟੇ ਪੰਧ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਸੁਣਾਏ ਛੰਦ, ਪੀਰ ਪੈਗ਼ੰਬਰ ਸੋਹਲਾ ਗਾਈਆ। ਭਗਤ ਭਗਵੰਤ ਦਏ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਸਾਚੇ ਸੰਤਾਂ ਨਿਰਮਲ ਜੋਤ ਚੜ੍ਹਾਏ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਗੁਰਮੁਖਾਂ ਟੁੱਟੀ ਦੇਵੇ ਗੰਢ, ਗੰਢਣਹਾਰ ਇਕ ਗੁਸਾਈਂਆ। ਗੁਰਸਿਖਾਂ ਆਵਣ ਜਾਵਣ ਲੱਖ ਚੁਰਾਸੀ ਮੇਟੇ ਪੰਧ, ਰਾਏ ਧਰਮ ਨਾ ਦਏ ਸਜ਼ਾਈਆ। ਲਹਿਣਾ ਦੇਣਾ ਚੁਕਾਏ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਬਣ ਵੈਰਾਗੀ ਗਾਏ ਛੰਦ, ਜਗਤ ਤਿਆਗੀ ਰੂਪ ਵਟਾਈਆ। ਹੰਸ ਕਾਗੀ ਵੇਖਣਹਾਰਾ ਨੇਤਰ ਅੰਧ, ਜਗਤ ਵਿਸ਼ਟਾ ਨਾ ਖਾਏ ਗੰਦ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਸਚਖੰਡ ਦਵਾਰੇ ਗੁਰ ਅਵਤਾਰ ਰਹੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਕੋਟਨ ਕੋਟ ਪੀਰ ਪੈਗ਼ੰਬਰ ਹੋਏ ਭੰਗ, ਥਿਰ ਕੋਇ ਰਹਿਣ ਨਾ ਪਾਈਆ। ਕੋਟਨ ਕੋਟ ਜੁਗ ਚੌਕੜੀ ਕਾਲ ਗਏ ਲੰਘ, ਕਾਲ ਸਭ ਦਾ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਕਰਾਈਆ। ਜੁਗ ਜੁਗ ਖੇਲ ਕਰੇ ਕਰਤਾਰਾ, ਹਰਿ ਕਰਨੀ ਆਪ ਕਮਾਇੰਦਾ। ਨੌਂ ਨੌਂ ਚਾਰ ਉਤਰਿਆ ਪਾਰਾ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਇੰਦਾ। ਦਹਿ ਦਿਸ਼ਾ ਖੋਲ੍ਹਣਹਾਰ ਕਿਵਾੜਾ, ਬੰਦ ਤਾਕੀ ਕੁੰਡਾ ਲਾਹਿੰਦਾ। ਨੌਂ ਖੰਡ ਪ੍ਰਿਥਮੀ ਵੇਖੇ ਲੱਗਾ ਅਖਾੜਾ, ਕਲਜੁਗ ਕੂੜੀ ਕਿਰਿਆ ਨਾਚ ਨਚਾਇੰਦਾ।
ਚਾਰੋਂ ਕੁੰਟ ਅਗਨੀ ਲੱਗੀ ਤਤੀ ਹਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਬਹੱਤਰ ਨਾੜੀ ਵੱਜੇ ਤਾੜਾ, ਬਿਨ ਤੰਦੀ ਤੰਦ ਹਿਲਾਇੰਦਾ। ਵਰਨ ਬਰਨ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਰਖਾਇੰਦਾ। ਜ਼ਾਤ ਪਾਤ ਹਾਹਾਕਾਰਾ, ਊਚ ਨੀਚ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਚੁਕਾਇੰਦਾ। ਜੁਗ ਜੁਗ ਭੇਵ ਚੁਕਾਣਹਾਰਾ, ਇਕ ਇਕੱਲਾ ਬੇਪਰਵਾਹੀਆ। ਕਲਜੁਗ ਅੰਤਮ ਪਾਵੇ ਸਾਰਾ, ਅਕਲ ਕਲ ਵੇਖ ਵਖਾਈਆ। ਨਵ ਨੌਂ ਦਿਸੇ ਧੂੰਆਂਧਾਰਾ, ਅੰਧ ਅੰਧੇਰ ਸਮਾਈਆ। ਸ੍ਰਿਸ਼ਟ ਸਬਾਈ ਹਾਹਾਕਾਰਾ, ਨੇਤਰ ਨੈਣਾਂ ਨੀਰ ਵਹਾਈਆ। ਸਚ ਦਿਸੇ ਨਾ ਕੋਇ ਦਵਾਰਾ, ਗੁਰਦਰ ਮੰਦਰ ਸ਼ਿਵਦਵਾਲੇ ਮੱਠ ਅਗਨੀ ਤਤ ਨਾ ਕੋਇ ਬੁਝਾਈਆ। ਨਾਤਾ ਤੁਟਾ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੁਲ੍ਹੜੇ ਕੇਸ ਰਹੀ ਵਖਾਈਆ। ਕਲਜੁਗ ਅੰਤਮ ਸੀਸ ਖ਼ਾਕ ਸਭ ਦੇ ਰਹੇ ਘੱਤ, ਮੀਂਢੀ ਸੁਹਾਗ ਨਾ ਕੋਇ ਗੁੰਦਾਈਆ। ਸਾਧਾਂ ਸੰਤਾਂ ਉਬਲੀ ਰੱਤ, ਸਾਂਤਕ ਸਤਿ ਨਾ ਕੋਇ ਕਰਾਈਆ। ਕਿਸੇ ਨਾ ਦਿਸੇ ਧੀਰਜ ਜਤ, ਮਨ ਮਨੂਆ ਦਹਿ ਦਿਸ਼ ਉਠ ਉਠ ਧਾਈਆ। ਆਪਾ ਕਰੇ ਨਾ ਕੋਇ ਵਸ, ਜੀਵ ਜੰਤ ਕਰਨ ਪੜ੍ਹਾਈਆ। ਮਾਇਆ ਮਮਤਾ ਗਏ ਫਸ, ਫਾਸੀ ਜਮ ਨਾ ਕੋਇ ਤੁੜਾਈਆ। ਭੋਗ ਬਲਾਸ ਨੌਂ ਰਸ, ਨੌਂ ਦਵਾਰੇ ਹੋਏ ਕੁੜਮਾਈਆ। ਮਾਇਆ ਮਮਤਾ ਆਸਾ ਤ੍ਰਿਸਨਾ ਗਾਇਣ ਜਸ, ਹਰਿ ਕਾ ਨਾਉਂ ਨਾ ਕੋਇ ਸੁਣਾਈਆ। ਧੀਆਂ ਭੈਣਾਂ ਰਹੇ ਤੱਕ, ਨੇਤਰ ਗੁਰ ਨੈਣ ਦਰਸ ਕੋਇ ਨਾ ਪਾਈਆ। ਹਕ਼ੀਕ਼ਤ ਕੋਇ ਨਾ ਜਾਣੇ ਹੱਕ, ਹੱਕ ਹੱਕ ਨਾ ਕੋਇ ਵਖਾਈਆ। ਜੂਠੇ ਭਾਂਡੇ ਰਹੇ ਲੱਕ, ਕਲਜੁਗ ਜੀਵ ਸਵਾਨ ਰੂਪ ਵਟਾਈਆ। ਆਪਣਾ ਪਰਦਾ ਸਕੇ ਨਾ ਕੋਈ ਢਕ, ਕਲਜੁਗ ਨੰਗੀ ਹੋਈ ਲੋਕਾਈਆ। ਕੋਈ ਨਾ ਰੱਖੇ ਕਿਸੇ ਪੱਤ, ਸ਼ਾਹ ਸੁਲਤਾਨ ਬੈਠੇ ਮੁਖ ਭੁਵਾਈਆ। ਘਰ ਘਰ ਨੱਚੇ ਮਨਮਤ, ਮੁਖ ਘੁੰਗਟ ਰਹੀ ਉਠਾਈਆ। ਕੋਈ ਨਾ ਜਾਣੇ ਗੁਰੂ ਮਤ, ਗੁਰ ਗੁਰ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਖੇ ਥਾਉਂ ਥਾਈਂਆ। ਜੁਗ ਜੁਗ ਵੇਖੇ ਨੇਤਰ ਖੋਲ੍ਹ, ਬਿਨ ਨੈਣਾਂ ਖੇਲ ਕਰਾਇੰਦਾ। ਗੁਰ ਦਰ ਮੰਦਰ ਮਸਜਿਦ ਮਾਇਆ ਰਾਣੀ ਪਾਇਆ ਘੋਲ, ਅੱਗੇ ਹੋ ਨਾ ਕੋਇ ਛੁਡਾਇੰਦਾ। ਸਚ ਵਸਤ ਨਾ ਕਿਸੇ ਕੋਲ, ਮੰਤਰ ਨਾਮ ਨਾ ਕੋਇ ਦ੍ਰਿੜਾਇੰਦਾ। ਸਾਧ ਸੰਤ ਨਾ ਰਹੇ ਅਡੋਲ, ਮਾਇਆ ਮਮਤਾ ਪਰਦਾ ਪਾਇੰਦਾ। ਬਜਰ ਕਪਾਟੀ ਕੋਈ ਨਾ ਸਕੇ ਖੋਲ੍ਹ, ਡੂੰਘੀ ਕੰਦਰ ਅੰਦਰ ਵੜ ਸਾਚੇ ਮੰਦਰ ਚੜ੍ਹ, ਸਾਚਾ ਕੰਤ ਨਾ ਕੋਇ ਮਨਾਇੰਦਾ। ਤ੍ਰੈਗੁਣ ਅਗਨੀ ਰਹੇ ਸੜ, ਚੌਦਾਂ ਵਿਦਿਆ ਪੜ੍ਹ ਪੜ੍ਹ, ਪੜ੍ਹ ਪੜ੍ਹ ਪੰਧ ਨਾ ਕੋਇ ਮੁਕਾਇੰਦਾ। ਆਪਣੀ ਕਰਨੀ ਰਹੇ ਕਰ, ਨਿਹਕਰਮੀ ਵੇਖ ਵਖਾਇੰਦਾ। ਵਰਨ ਬਰਨ ਰਹੇ ਲੜ, ਸਾਚੀ ਸਰਨ ਨਾ ਕੋਇ ਤਕਾਇੰਦਾ। ਇਕੋ ਭੁੱਲਿਆ ਸਾਚਾ ਹਰਿ, ਦੂਜਾ ਸੰਗ ਨਾ ਕੋਇ ਰਖਾਇੰਦਾ। ਦੀਨ ਮਜ਼੍ਹਬ ਰਹੇ ਮਰ, ਮਰ ਜੀਵਤ ਨਾ ਕੋਇ ਕਰਾਇੰਦਾ। ਸ਼ਾਹ ਸੁਲਤਾਨਾਂ ਬਣਿਆ ਹੰਕਾਰੀ ਗੜ੍ਹ, ਹੰਕਾਰ ਵਿਕਾਰ ਨਾ ਕੋਇ ਮਿਟਾਇੰਦਾ। ਕਲਜੁਗ ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਨਾਲ ਰਿਹਾ ਲੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਵੇਖਣਹਾਰਾ, ਘਟ ਘਟ ਆਸਣ ਲਾਈਆ। ਜੀਵ ਜੰਤ ਪਾਵੇ ਸਾਰਾ, ਅਭੁਲ ਭੁਲ ਕਦੇ ਨਾ ਜਾਈਆ। ਚਾਰੋਂ ਕੁੰਟ ਦਿਸੇ ਵਿਭਚਾਰ ਨਾਰਾ, ਵਿਭਚਾਰ ਕਰੇ ਲੋਕਾਈਆ। ਗੁਰ ਕਾ ਸ਼ਬਦ ਨਾ ਕਿਸੇ ਪਿਆਰਾ, ਗੁਰ ਇਸ਼ਟ ਦੇਵ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਹਰਿ ਜੂ ਤੱਕ, ਆਪਣਾ ਖੇਲ ਜਣਾਇੰਦਾ। ਕਰੇ ਨਬੇੜਾ ਹੱਕੋ ਹੱਕ, ਹੱਕ ਹਕ਼ੀਕ਼ਤ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਥੱਕ, ਬਣ ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਥ ਗਏ ਛੱਡ, ਸਗਲਾ ਸੰਗ ਨਾ ਕੋਇ ਰਖਾਇੰਦਾ। ਆਤਮ ਪਰਮਾਤਮ ਨਾਲੋਂ ਹੋਈ ਅੱਡ, ਫੜ ਬਾਂਹੋਂ ਮੇਲ ਨਾ ਕੋਇ ਮਿਲਾਇੰਦਾ। ਵਿਸ਼ਵ ਦਿਸੇ ਨਾ ਕੋਇ ਯੱਦ, ਦੀਨ ਮਜ਼੍ਹਬ ਵੰਡ ਵੰਡਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਤੋੜਨਹਾਰਾ ਹੱਦ, ਮਹਿਦੂਦ ਨਜ਼ਰ ਕੋਇ ਨਾ ਆਇੰਦਾ। ਕਲਜੁਗ ਅੰਤਮ ਸਾਰੇ ਲਏ ਸੱਦ, ਸਦਾ ਇਕੋ ਨਾਮ ਸੁਣਾਇੰਦਾ। ਸਚਖੰਡ ਦਵਾਰੇ ਔਣਾ ਭੱਜ, ਤੇਈ ਅਵਤਾਰਾਂ ਭਾਜੜ ਪਾਇੰਦਾ। ਭਗਤ ਅਠਾਰਾਂ ਮਾਰ ਆਵਾਜ਼, ਹਰਿ ਇਕੋ ਵਾਰ ਜਗਾਇੰਦਾ। ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਅੰਤ ਪੜ੍ਹਨੀ ਇਕ ਨਿਮਾਜ਼, ਨਿਉਂ ਨਿਉਂ ਸਯਦਾ ਇਕ ਜਣਾਇੰਦਾ। ਦਸ ਦਸ ਗੁਰੂ ਰਚ ਰਚ ਕਾਜ, ਕਰਤਾ ਪੁਰਖ ਆਪ ਸਮਝਾਇੰਦਾ। ਕਲਜੁਗ ਅੰਤਮ ਡੁੱਬਦਾ ਵੇਖੋ ਜਹਾਜ਼, ਬੇੜਾ ਬੰਨ੍ਹੇ ਕੋਇ ਨਾ ਲਾਇੰਦਾ। ਸਚ ਦਿਸੇ ਨਾ ਕੋਇ ਸਮਾਜ, ਸਮਗਰੀ ਸਤਿ ਨਾ ਕੋਇ ਵਰਤਾਇੰਦਾ। ਸ੍ਰਿਸ਼ਟ ਸਬਾਈ ਕਰੇ ਨਾਚ, ਕਲਜੁਗ ਨਟੂਆ ਆਪ ਨਚਾਇੰਦਾ। ਘਰ ਘਰ ਲੱਗੀ ਆਂਚ, ਧੁੰਆਂਧਾਰ ਵਖਾਇੰਦਾ। ਸ੍ਰਿਸ਼ਟ ਸਬਾਈ ਹੋਈ ਬਾਂਝ, ਸਾਚਾ ਸੁਤ ਨਾ ਕੋਇ ਜਣਾਇੰਦਾ। ਗੁਰ ਸ਼ਬਦੀ ਟੁੱਟੀ ਸਾਂਝ, ਕਾਮ ਕਰੋਧ ਲੋਭ ਮੋਹ ਹੰਕਾਰ ਰੰਗ ਰੰਗਾਇੰਦਾ। ਕੋਈ ਪਿਆਰ ਨਾ ਦਿਸੇ ਆਂਢ ਗਵਾਂਢ, ਸੱਜਣ ਸੈਣ ਮੀਤ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਜੁਗ ਤੇਰਾ ਵੇਖ ਵਖਾਇੰਦਾ। ਕਲਜੁਗ ਤੇਰਾ ਵੇਖੇ ਜੁਗ, ਜੁਗ ਕਰਤਾ ਸੱਚਾ ਮਾਹੀਆ। ਸਚਖੰਡ ਨਿਵਾਸੀ ਬੈਠਾ ਲੁਕ, ਨਜ਼ਰ ਕਿਸੇ ਨਾ ਆਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ, ਗੁਰ ਅਵਤਾਰ ਪੀਰ ਪੈਗ਼ੰਬਰ ਰੱਖੇ ਅਪਣੀ ਕੁੱਖ, ਕਰ ਕਿਰਪਾ ਕੁੱਖੋਂ ਬਾਹਰ ਕਢਾਈਆ। ਪੰਜ ਤਤ ਕਾਇਆ ਮਾਟੀ ਉਜਲ ਕਰ ਕਰ ਮੁਖ, ਸਰਗੁਣ ਦੇਂਦਾ ਰਿਹਾ ਵਡਿਆਈਆ। ਅੰਤਮ ਗੋਦੀ ਆਪਣੀ ਚੁੱਕ, ਨਾਤਾ ਲੋਕਮਾਤ ਤੁੜਾਈਆ। ਲੇਖਾ ਜਾਣੇ ਕਾਇਆ ਮਾਟੀ ਪੰਜ ਤਤ ਬੁੱਤ, ਪੰਜ ਭੂਤਕ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਈਆ। ਜੁਗ ਜੁਗ ਵੇਸ ਹਰਿ ਨਿਰੰਕਾਰ, ਏਕਾ ਏਕ ਰਖਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਸਚਖੰਡ ਨਿਵਾਸੀ ਸਾਚਾ ਲਾਏ ਇਕ ਦਰਬਾਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ । ਚਰਨ ਬਹਾਏ ਗੁਰ ਅਵਤਾਰ, ਪੀਰ ਪੈਗ਼ੰਬਰ ਵੇਖ ਵਖਾਇੰਦਾ। ਉਠੋ ਸਾਰੇ ਵੇਖੋ ਹਾਲ, ਕਲਜੁਗ ਕੀ ਕਲ ਵਰਤਾਇੰਦਾ। ਸ੍ਰਿਸ਼ਟ ਸਬਾਈ ਲੇਖਾ ਕਾਲ, ਨਾਮ ਧਨ ਨਾ ਕੋਇ ਰਖਾਇੰਦਾ। ਜੀਵ ਜੰਤ ਹੋਏ ਕੰਗਾਲ, ਜਗਤ ਕੰਗਾਲੀ ਨਾ ਕੋਇ ਗਵਾਇੰਦਾ। ਸਾਚੇ ਮੰਦਰ ਨਾ ਕਰੇ ਕੋਇ ਸਵਾਲ, ਸਵਾਲੀ ਸਵਾਲ ਨਾ ਕੋਇ ਰਖਾਇੰਦਾ। ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਇਕ ਵਜਾਇੰਦਾ। ਇਕੋ ਇਕ ਮੁਰੀਦ ਮੁਰਸ਼ਦ ਪੁਛੇ ਹਾਲ, ਹਾਲ ਮੁਰੀਦਾਂ ਆਪ ਸੁਣਾਇੰਦਾ। ਨਿਰਗੁਣ ਚਲੀ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਤੋੜਨਹਾਰਾ ਤ੍ਰੈਗੁਣ ਜਾਲ, ਜੋਤੀ ਜਾਤਾ ਵੇਸ ਵਟਾਇੰਦਾ। ਸੰਤ ਸੁਹੇਲੇ ਸਾਚੇ ਭਾਲ, ਫੜ ਫੜ ਆਪਣੇ ਅੰਗ ਲਗਾਇੰਦਾ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਸਤਿਗੁਰ ਪੂਰਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਦੇਵੇ ਦੱਸ, ਪਰਦਾ ਰਿਹਾ ਉਠਾਈਆ। ਹਰਿਜਨ ਹਿਰਦੇ ਜਾਏ ਵਸ, ਬੇ ਨਕ਼ਾਬ ਮਾਹੀਆ। ਨਿਰਗੁਣ ਨੂਰ ਕਰ ਪਰਕਾਸ਼, ਪਰਗਟ ਜੋਤ ਕਰੇ ਰੁਸ਼ਨਾਈਆ। ਚਾਰ ਵਰਨ ਬਣਾਏ ਖ਼ਾਲਸਾ ਖ਼ਾਲਸ ਖ਼ਾਸ, ਆਪਣਾ ਰੰਗ ਰੰਗਾਈਆ। ਨਿਜ ਆਤਮ ਕਰ ਨਿਵਾਸ, ਪਰਮਾਤਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰੰਦਾ, ਕਰਨਹਾਰ ਅਖਵਾਇੰਦਾ। ਕਲਜੁਗ ਮੇਟੇ ਕੂੜਾ ਧੰਦਾ, ਧੂੰਆਂਧਾਰ ਮਿਟਾਇੰਦਾ। ਵੇਖਣਹਾਰਾ ਨੌਂ ਨੌਂ ਖੰਡਾ, ਸੱਤ ਸੱਤ ਆਪਣਾ ਫੇਰਾ ਪਾਇੰਦਾ। ਭੇਵ ਖੁਲ੍ਹਾਏ ਵਿਚ ਬ੍ਰਹਿਮੰਡਾਂ, ਜੇਰਜ ਅੰਡਜ ਪਰਦਾ ਲਾਹਿੰਦਾ। ਕਲਜੁਗ ਅੰਤਮ ਆਇਆ ਕੰਢਾ, ਕੰਢੇ ਬੈਠਾ ਰਾਹ ਤਕਾਇੰਦਾ। ਸਮਰਥ ਸਵਾਮੀ ਇਕੋ ਫੜਿਆ ਡੰਡਾ, ਨਾਮ ਖੰਡਾ ਇਕ ਜਣਾਇੰਦਾ। ਕਲਜੁਗ ਅੰਤਮ ਤੋੜੇ ਘਮੰਡਾ, ਖ਼ੁਦੀ ਤਕੱਬਰ ਮੇਟ ਮਿਟਾਇੰਦਾ । ਨਿਰਗੁਣ ਸਰਗੁਣ ਚਾੜ੍ਹੇ ਰੰਦਾ, ਜਗਤ ਬਾਢੀ ਖੇਲ ਕਰਾਇੰਦਾ। ਕੋਈ ਰਹਿਣ ਨਾ ਦੇਵੇ ਗੰਦਾ, ਕੂੜੀ ਕਿਰਿਆ ਮੋਹ ਚੁਕਾਇੰਦਾ। ਸਾਹਿਬ ਦਿਆਲ ਸਦਾ ਬਖ਼ਸ਼ੰਦਾ, ਬਖ਼ਸ਼ਸ਼ ਆਪਣੀ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਇਕ ਸੁਣਾਏ ਸੁਹਾਗੀ ਛੰਦਾ, ਸੋਹੰ ਢੋਲਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਰੰਗ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਸ੍ਰਿਸ਼ਟ ਸਬਾਈ ਹੋਈ ਭੰਗ, ਕਲਜੁਗ ਭੰਗੜਾ ਰਿਹਾ ਵਖਾਈਆ। ਰਸਨਾ ਜਿਹਵਾ ਖਾਇਣ ਗੰਦ, ਆਤਮ ਰਸ ਨਾ ਕੋਇ ਰਸਾਈਆ। ਕੂੜੀ ਕਿਰਿਆ ਚੁੱਕੀ ਪੰਡ, ਹੌਲਾ ਭਾਰ ਨਾ ਕੋਇ ਵਖਾਈਆ। ਮਨਮੁਖ ਜੀਵ ਭਾਗਾਂਮੰਦ, ਭਗਵਨ ਗੀਤ ਨਾ ਕੋਇ ਗਾਈਆ। ਸ੍ਰਿਸ਼ਟ ਸਬਾਈ ਨੇਤਰ ਅੰਧ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਕਿਸੇ ਕੰਮ ਨਾ ਆਏ ਬੱਤੀ ਦੰਦ, ਬਿਨ ਹਰਿ ਜੂ ਸਿਫ਼ਤ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਵੇਖੇ ਆਪ, ਹਰਿ ਆਪਣਾ ਰੂਪ ਧਰਾਇੰਦਾ। ਨੌਂ ਖੰਡ ਪ੍ਰਿਥਮੀ ਰਹੀ ਕਾਂਪ, ਧਰਤ ਧਵਲ ਭਾਰ ਨਾ ਕੋਇ ਉਠਾਇੰਦਾ। ਤ੍ਰੈਗੁਣ ਮਾਇਆ ਡੱਸਣੀ ਡੱਸੇ ਸਾਂਪ, ਸਤਿ ਸਤਿ ਰਾਹ ਨਾ ਕੋਇ ਚਲਾਇੰਦਾ। ਨਾਤਾ ਤੁਟਾ ਪੂਤ ਬਾਪ, ਬਾਪ ਪੂਤ ਗੋਦ ਨਾ ਕੋਇ ਸੁਹਾਇੰਦਾ। ਝੇੜਾ ਲੱਗਾ ਜ਼ਾਤ ਪਾਤ, ਝਗੜਾ ਜਗਤ ਨਾ ਕੋਇ ਮੁਕਾਇੰਦਾ। ਪੁਰਖ ਅਬਿਨਾਸ਼ੀ ਅੰਤਮ ਸੁੱਟੇ ਡੂੰਘੇ ਖਾਤ, ਵਰਨ ਬਰਨ ਕੋਇ ਰਹਿਣ ਨਾ ਪਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣਾਏ ਇਕ ਜਮਾਤ, ਇਕੋ ਅੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਬੰਨ੍ਹੇ ਨਾਤ, ਸਾਚਾ ਨਾਤਾ ਜੋੜ ਜੁੜਾਇੰਦਾ। ਪਾਰਬ੍ਰਹਮ ਬ੍ਰਹਮ ਗਾਵੇ ਗਾਥ, ਬੋਧ ਅਗਾਧਾ ਰਾਗ ਸੁਣਾਇੰਦਾ। ਸਗਲ ਵਿਸੂਰੇ ਜਾਇਣ ਲਾਥ, ਜਿਸ ਜਨ ਆਪਣਾ ਦਰਸ ਵਖਾਇੰਦਾ। ਅੰਤਮ ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥ, ਜਨਮ ਮਰਨ ਮਰਨ ਜਨਮ ਗੇੜਾ ਆਪ ਚੁਕਾਇੰਦਾ। ਗੁਰਮੁਖ ਕਦੇ ਨਾ ਜਲੇ ਅਗਨੀ ਕਾਠ, ਮੜੀ ਗੋਰ ਨਾ ਕੋਇ ਦਬਾਇੰਦਾ। ਸਾਹਿਬ ਸਤਿਗੁਰ ਅੰਤਮ ਪਤ ਲਏ ਰਾਖ, ਬਣ ਰੱਖਕ ਸੇਵ ਕਮਾਇੰਦਾ। ਕਲਜੁਗ ਤੇਰੀ ਅੰਤਮ ਦਿਸ਼ਾ ਰਿਹਾ ਝਾਕ, ਝਾਕੀ ਆਪਣੀ ਆਪੇ ਪਾਇੰਦਾ। ਗੋਬਿੰਦ ਪੂਰਾ ਕਰੇ ਭਵਿਖਤ ਵਾਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਏਕਾ ਖੋਲ੍ਹ ਵਖਾਏ ਤਾਕ, ਨੇਤਰ ਨੈਣ ਨੈਣ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਵੇਲਾ,
ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਵੇਖ ਵਖਾਇੰਦਾ। ਚੇਲਾ ਗੁਰ ਰਿਹਾ ਤੱਕ, ਨੇਤਰ ਨੈਣ ਨੈਣ ਉਠਾਈਆ। ਕਲਜੁਗ ਫਲ ਗਿਆ ਪੱਕ, ਵੇਲਾ ਅੰਤਮ ਆਈਆ। ਪ੍ਰਭ ਕਰੇ ਨਬੇੜਾ ਹੱਕ, ਪਰਗਟ ਹੋਵੇ ਸੱਚਾ ਸ਼ਹਿਨਸ਼ਾਹੀਆ। ਜੂਠ ਝੂਠ ਗਿਆ ਥੱਕ, ਬੈਠਾ ਢੇਰੀ ਢਾਹੀਆ। ਪੀਰ ਪੈਗ਼ੰਬਰ ਗਿਆ ਅੱਕ, ਸਾਚੀ ਕਰੇ ਨਾ ਕੋਇ ਪੜ੍ਹਾਈਆ। ਸ਼ਰਅ ਸ਼ਰੀਅਤ ਨਕੇਲ ਪਾਈ ਨੱਕ, ਚਾਰੋਂ ਕੁੰਟ ਰਹੀ ਭੁਵਾਈਆ। ਗੁਰਮੁਖ ਵਿਰਲਾ ਜਾਏ ਬਚ, ਜਿਸ ਪ੍ਰਭ ਆਪਣੀ ਦਇਆ ਕਮਾਈਆ। ਇਕੋ ਘਰ ਵਖਾਏ ਸੱਚ, ਸਚ ਘਰ ਨਾਮ ਵਧਾਈਆ। ਲੇਖੇ ਲੱਗੇ ਪੰਜ ਤਤ ਮਾਟੀ ਕੱਚ, ਕੱਚ ਕੰਚਨ ਰੂਪ ਵਟਾਈਆ। ਸਾਹਿਬ ਦਿਆਲ ਸਤਿਗੁਰ ਸਵਾਮੀ ਨਿਹਕਰਮੀ ਅੰਦਰ ਜਾਏ ਰਚ, ਠਾਕਰ ਆਪਣਾ ਰੰਗ ਰੰਗਾਈਆ। ਵੇਖਣਹਾਰਾ ਰੱਤੀ ਰੱਤ, ਰੁੱਤ ਰੁੱਤੜੀ ਰੁੱਤ ਮਹਿਕਾਈਆ। ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਸੋਹੰ ਸ਼ਬਦ ਸਾਚਾ ਰਥ, ਸਤਿਜੁਗ ਸਾਚੇ ਲਏ ਪਰਗਟਾਈਆ। ਕਲਜੁਗ ਚੌਥਾ ਯੁਗ ਬਹੇ ਸੱਥਰ ਘਤ, ਸਫ਼ਾ ਸਕੇ ਨਾ ਫਿਰ ਉਠਾਈਆ। ਲੋਕਮਾਤ ਵਿਚੋਂ ਜਾਏ ਨੱਠ, ਬਹੁੜੀ ਬਹੁੜੀ ਦਏ ਦੁਹਾਈਆ। ਅੰਤਮ ਕੋਇ ਨਾ ਰੱਖੇ ਪੱਤ, ਅੱਲਾ ਰਾਣੀ ਕੂਕ ਸੁਣਾਈਆ। ਮੇਰੀ ਉਮਤ ਮਾਰੀ ਗਈ ਮਤ, ਮਤਵਾਲੀ ਭੇਵ ਕੋਇ ਨਾ ਪਾਈਆ। ਦੋਏ ਜੋੜ ਵਾਸਤਾ ਰਹੀ ਘੱਤ, ਢਹਿ ਪਈ ਸਰਨਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਸੰਗੀ ਨਜ਼ਰ ਕੋਇ ਨਾ ਆਈਆ। ਬਿਨ ਤੁਧ ਲੱਥੀ ਮੇਰੀ ਪੱਤ, ਮੇਰੀ ਕੀਮਤ ਕੋਇ ਨਾ ਪਾਈਆ। ਚੌਦਾਂ ਸਦੀਆਂ ਤੇਰੇ ਨਾਲੋਂ ਰਹੀ ਵੱਖ, ਵੱਖਰਾ ਆਪਣਾ ਰਾਹ ਚਲਾਈਆ। ਅੰਤਮ ਖੇੜਾ ਹੋਇਆ ਭੱਠ, ਢਹਿ ਢਹਿ ਢੇਰੀ ਖ਼ਾਕ ਸਮਾਈਆ। ਚੌਦਾਂ ਤਬਕ ਨਾ ਕੋਇ ਹੱਟ, ਖ਼ਾਲੀ ਹੱਟੀ ਦਏ ਦੁਹਾਈਆ। ਮੈਂ ਤੇਰੇ ਕੋਲ ਆਈ ਨੱਠ, ਪਰਵਰਦਿਗਾਰ ਹੋਏ ਸਹਾਈਆ। ਮੇਰੀ ਲੱਥੀ ਅੰਤਮ ਪਤ, ਨੱਕ ਸੁਹਾਗ ਰਹਿਣ ਨਾ ਪਾਈਆ। ਸਾਚਾ ਮਾਰਗ ਇਕੋ ਦੱਸ, ਮੈਂ ਜਾਵਾਂ ਚਾਈਂ ਚਾਈਂਆ। ਮੇਰੀ ਅੰਤਮ ਹੋਈ ਬਸ, ਬਲਹੀਣ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਅੱਗੋਂ ਹੱਸ, ਉਂਗਲੀ ਨਾਲ ਸਮਝਾਈਆ। ਮੇਰੇ ਭਗਤਾਂ ਜਾ ਕੇ ਚਰਨੀ ਢੱਠ, ਤੈਨੂੰ ਦੇਣ ਮਾਣ ਵਡਿਆਈਆ। ਦੋਵੇਂ ਜੋੜ ਸਰਨਾਈ ਪੈਣਾ ਹੱਥ, ਹੱਥ ਹੱਥ ਨਾਲ ਮਿਲਾਈਆ। ਨੇਤਰ ਨੀਰ ਵਹੌਣਾ ਅੱਥ, ਤੇਰੀ ਆਬਰੂ ਲੈਣ ਬਚਾਈਆ। ਜਾ ਕੇ ਸੁਣ ਸਾਚੀ ਮਤ, ਏਕਾ ਏਕ ਹੋਏ ਪੜ੍ਹਾਈਆ। ਆਦਿ ਜੁਗਾਦਿ ਪੁਰਖ ਸਮਰਥ, ਜੁਗ ਜੁਗ ਆਪਣਾ ਰਾਹ ਚਲਾਈਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਸੁਣ ਸੰਦੇਸਾ ਅੱਲਾ ਰਾਣੀ, ਨੇਤਰ ਨੈਣ ਉਠਾਇਆ। ਕਵਣ ਸੁਣਾਏ ਅਕੱਥ ਕਹਾਣੀ, ਮਹਿਮਾ ਹਰਿ ਜਣਾਇਆ। ਬਿਰਹੋਂ ਕੁਠੀ ਹੋਏ ਨਿਮਾਣੀ, ਕਵਣ ਦਰਦੀ ਦਰਦ ਵੰਡਾਇਆ। ਬਲ ਬੁਧ ਬਾਲ ਅੰਞਾਣੀ, ਮੇਰੀ ਚਲੇ ਨਾ ਕੋਇ ਚਤੁਰਾਇਆ। ਆਬ ਹਯਾਤ ਦੇਵੇ ਠੰਡਾ ਪਾਣੀ, ਭਰ ਪਿਆਲਾ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਜਣਾਇਆ। ਸਾਚਾ ਮਾਰਗ ਏਕਾ ਏਕ, ਏਕੰਕਾਰਾ ਆਪ ਜਣਾਈਆ। ਸਚ ਦਵਾਰੇ ਇਕੋ ਟੇਕ, ਦੂਸਰ ਓਟ ਨਾ ਕੋਇ ਤਕਾਈਆ। ਸਚ ਦਵਾਰੇ ਇਕੋ ਲੇਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਸਚ ਦਵਾਰੇ ਇਕੋ ਭੇਖ, ਭੇਖਾਧਾਰੀ ਆਪ ਵਖਾਈਆ। ਸਚ ਦਵਾਰੇ ਇਕ ਆਦੇਸ, ਨਿਉਂ ਨਿਉਂ ਸੀਸ ਇਕ ਝੁਕਾਈਆ। ਸਚ ਦਵਾਰੇ ਇਕੋ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਤਿਸ ਸਾਹਿਬ ਅੱਗੇ ਚਲੇ ਨਾ ਕੋਇ
ਪੇਸ਼, ਤੇਈ ਅਵਤਾਰ ਅਠਾਰਾਂ ਭਗਤ ਈਸਾ ਮੂਸਾ ਮੁਹੰਮਦ ਗੁਰ ਦਸ ਬੈਠੇ ਸੀਸ ਝੁਕਾਈਆ। ਸੋ ਸਾਹਿਬ ਇਕੋ ਮਾਣ ਦੇਵੇ ਦਸ ਦਸਮੇਸ, ਗੋਬਿੰਦ ਆਪਣਾ ਰਾਹ ਜਣਾਈਆ। ਸੁਤ ਦੁਲਾਰੇ ਕਰੇ ਹੇਤ, ਹਿਤਕਾਰੀ ਫੇਰਾ ਪਾਈਆ। ਰੁੱਤ ਬਸੰਤੀ ਮੌਲੇ ਚੇਤ, ਫੁਲ ਫਲਵਾੜੀ ਆਪ ਮਹਿਕਾਈਆ। ਲੱਖ ਚੁਰਾਸੀ ਉਜੜਨ ਵਾਲਾ ਖੇਤ, ਰਾਖਾ ਕੋਇ ਨਜ਼ਰ ਨਾ ਆਈਆ। ਅਗਨੀ ਲੱਗੇ ਮਹੀਨਾ ਜੇਠ, ਜੇਠਾ ਪੁੱਤ ਸਕੇ ਨਾ ਕੋਇ ਬਚਾਈਆ। ਬਚਿਆ ਰਹੇ ਨਾ ਕੋਇ ਸੇਠ, ਮਾਇਆ ਰਾਣੀ ਰੋਵੇ ਮਾਰੇ ਧਾਹੀਂਆ। ਜਨ ਭਗਤਾਂ ਹਰਿ ਜੂ ਦੱਸੇ ਆਪਣਾ ਭੇਤ, ਚੁੱਕ ਪਰਦਾ ਦਰਸ ਕਰਾਈਆ। ਵਸਣਹਾਰਾ ਨੇਤਨ ਨੇਤ, ਨਿਜ ਘਰ ਬੈਠਾ ਖ਼ੁਸ਼ੀ ਮਨਾਈਆ। ਨਿਰਗੁਣ ਖੇਲਣਹਾਰਾ ਖੇਡ, ਇਕ ਅਠ ਵੇਖ ਵਖਾਈਆ। ਇਕ ਨੌਂ ਕਰੇ ਖੇਦ, ਖ਼ਾਲਕ ਖ਼ਲਕ ਦਏ ਰੁਲਾਈਆ। ਜ਼ਿਮੀਂ ਅਸਮਾਨਾਂ ਪਾਏ ਛੇਦ, ਨਾਮ ਵਰਮਾ ਇਕ ਚਲਾਈਆ। ਅੰਤਮ ਦਿਸੇ ਬਾਲੂ ਰੇਤ, ਕਲਰ ਕੰਧ ਰਹਿਣ ਨਾ ਪਾਈਆ। ਜਨ ਭਗਤਾਂ ਕਰੇ ਸਾਚਾ ਹੇਤ, ਸਤਿਗੁਰ ਮਿਲ ਮਿਲ ਖ਼ੁਸ਼ੀ ਮਨਾਈਆ। ਨਿਰਗੁਣ ਸਰਗੁਣ ਆਪੇ ਪੇਖ, ਨਿਜ ਨੇਤਰ ਕਰੇ ਰਸਾਈਆ। ਸਚਖੰਡ ਨਿਵਾਸੀ ਲਿਖਣਹਾਰਾ ਲੇਖ, ਪਿਛਲਾ ਲੇਖਾ ਦਏ ਮੁਕਾਈਆ। ਮਾਣ ਗਵਾਏ ਔਲੀਆ ਪੀਰ ਸ਼ੇਖ਼, ਦਸਤਗੀਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਗੁਣ ਦਏ ਜਣਾਈਆ। ਏਕਾ ਗੁਣ ਗੁਣਾਵੰਤ, ਗੁਣ ਸਾਗਰ ਰੂਪ ਵਖਾਇੰਦਾ। ਏਕਾ ਨਾਮ ਮਣੀਆਂ ਮੰਤ, ਮਨ ਵਾਸਨਾ ਬੰਦ ਕਰਾਇੰਦਾ। ਏਕਾ ਸਾਹਿਬ ਸ੍ਰੀ ਭਗਵੰਤ, ਸਚਖੰਡ ਸਾਚੇ ਆਸਣ ਲਾਇੰਦਾ। ਏਕਾ ਸੁਹਾਗ ਹਰਿ ਜੂ ਕੰਤ, ਲੱਖ ਚੁਰਾਸੀ ਨਾਰ ਪਰਨਾਇੰਦਾ। ਏਕਾ ਆਤਮ ਬੋਧ ਪਰਮਾਤਮ ਪੰਡਤ, ਅੱਖਰ ਵੱਖਰ ਆਪ ਪੜ੍ਹਾਇੰਦਾ। ਏਕਾ ਤੋੜਨਹਾਰਾ ਗੜ੍ਹ ਹੰਗਤ, ਹੰ ਬ੍ਰਹਮ ਵੇਖ ਵਖਾਇੰਦਾ। ਏਕਾ ਮੇਲਣਹਾਰਾ ਸਾਚੀ ਸੰਗਤ, ਸ਼ੰਕਾ ਕੋਇ ਰਹਿਣ ਨਾ ਪਾਇੰਦਾ। ਏਕਾ ਵੇਖਣਹਾਰਾ ਜੇਰਜ ਅੰਡਤ, ਉਤਭੁਜ ਸੇਤਜ ਇਕ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਚ ਗਿਆਨ, ਨਾਮ ਨਿਧਾਨ ਏਕਾ ਝੋਲੀ ਪਾਇੰਦਾ। ਨਾਮ ਨਿਧਾਨਾ ਇਕੋ ਅੱਖਰ, ਅੱਖਰ ਅੱਖਰ ਕਰੇ ਪੜ੍ਹਾਈਆ। ਬਜਰ ਕਪਾਟੀ ਤੋੜੇ ਪੱਥਰ, ਝੂਠੀ ਸਿਲਾ ਦਏ ਹਟਾਈਆ। ਫੜ ਕੇ ਚੋਟੀ ਚਾੜ੍ਹੇ ਸਿਖਰ, ਅਧਵਿਚਕਾਰ ਨਾ ਕੋਇ ਅਟਕਾਈਆ। ਗੁਰਸਿਖ ਤੇਰਾ ਲੱਖ ਚੁਰਾਸੀ ਚੁਕੇ ਫ਼ਿਕਰ, ਤੇਰਾ ਫ਼ਿਕਰ ਕਰੇ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਇਕ ਵਖਾਈਆ। ਸਾਚਾ ਰਾਹ ਸਤਿਗੁਰ ਰੰਗ, ਗੁਰ ਸਤਿਗੁਰ ਆਪ ਜਣਾਇੰਦਾ। ਹਰਿਜਨ ਮੇਲਾ ਆਤਮ ਸੇਜ ਪਲੰਘ, ਪਾਵਾ ਚੂਲ ਨਾ ਕੋਇ ਵਖਾਇੰਦਾ। ਹਰਿਜਨ ਗੀਤ ਸੁਹਾਗੀ ਛੰਦ, ਅਨਬੋਲਤ ਰਾਗ ਅਲਾਇੰਦਾ। ਹਰਿਜਨ ਅੰਮ੍ਰਿਤ ਆਤਮ ਰਸ ਇਕ ਅਨੰਦ, ਬਿਨ ਰਸਨਾ ਜਿਹਵਾ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਚ ਘਰ, ਸਚਖੰਡ ਦਵਾਰਾ ਇਕ ਵਡਿਆਇੰਦਾ। ਸਚਖੰਡ ਦਵਾਰ ਸਤਿਗੁਰ ਚਰਨ, ਨਿਰਗੁਣ ਸਰਗੁਣ ਦਏ ਸਮਝਾਈਆ। ਨੇਤਰ ਖੋਲ੍ਹੇ ਹਰਨ ਫਰਨ, ਹਰਿ ਜੂ ਆਪਣਾ ਪਰਦਾ ਲਾਹੀਆ। ਨਾਤਾ ਤੋੜ ਵਰਨ ਬਰਨ, ਜ਼ਾਤ ਪਾਤ ਨਾ ਕੋਇ ਰਖਾਈਆ। ਕਰੇ ਕਰਾਏ ਕਰਨੀ ਕਰਨ, ਕਰਤਾ ਕੀਮਤ ਆਪੇ ਪਾਈਆ। ਨਿਰਭੌ ਚੁਕਾਏ ਭੈ ਡਰਨ, ਭਿਆਨਕ ਹੋਏ ਆਪ ਸਹਾਈਆ। ਭਗਤ ਭਗਵੰਤ
ਆਦਿ ਜੁਗਾਦਿ ਜੁਗਾ ਜੁਗੰਤਰ ਇਕੋ ਨਾਮ ਪੜ੍ਹਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕ ਦੂਜੇ ਦੇ ਅੰਦਰ ਵੜਨ, ਅੰਦਰ ਵੜ ਵੜ ਖ਼ੁਸ਼ੀ ਮਨਾਈਆ। ਉਚੇ ਪੌੜੇ ਆਪੇ ਚੜ੍ਹਨ, ਮਹੱਲ ਅਟੱਲ ਡੇਰਾ ਲਾਈਆ। ਇਕ ਦੂਜੇ ਦੇ ਦਰਸਨ ਕਰਨ, ਜੋਤੀ ਜੋਤ ਜੋਤ ਰੁਸ਼ਨਾਈਆ। ਇਕ ਦੂਜੇ ਦੀ ਸਰਨੀ ਪੜ੍ਹਨ, ਗੁਰ ਗੋਬਿੰਦ ਗਿਆ ਸਮਝਾਈਆ। ਇਕ ਦੂਜੇ ਦਾ ਪੱਲੂ ਫੜਨ, ਨਾਨਕ ਨਿਰਗੁਣ ਵੇਖੇ ਚਾਈਂ ਚਾਈਂਆ। ਨਿਹਕਲੰਕ ਤਰਨੀ ਤਰਨ, ਤਾਰਨਹਾਰ ਸਾਹਿਬ ਸੁਖਦਾਈਆ। ਜੈ ਜੈਕਾਰ ਸਾਰੇ ਕਰਨ, ਆਤਮ ਪਰਮਾਤਮ ਵੱਜੇ ਵਧਾਈਆ। ਸੋਹੰ ਸ਼ਬਦ ਸਾਰੇ ਪੜ੍ਹਨ, ਪੜ੍ਹ ਪੜ੍ਹ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਨੌਜਵਾਨ, ਨੌਕਾ ਨਾਮ ਇਕ ਵਖਾਈਆ। ਨੌਕਾ ਨਾਮ ਹਰਿ ਕੀ ਨੱਯਾ, ਜੁਗ ਜੁਗ ਕਰਤਾ ਆਪ ਚਲਾਇੰਦਾ। ਪੁਰਖ ਅਬਿਨਾਸ਼ੀ ਬਣ ਬਣ ਸੱਯਾ, ਖੇਵਟ ਖੇਟਾ ਰੂਪ ਧਰਾਇੰਦਾ। ਹਰਿ ਜੂ ਚੜ੍ਹਾਏ ਫੜ ਫੜ ਬਹੀਆ, ਬਾਹੋਂ ਫੜ ਗਲੇ ਲਗਾਇੰਦਾ। ਰਾਏ ਧਰਮ ਨਾ ਕੱਢੇ ਵਹੀਆ, ਚਿੱਤਰ ਗੁਪਤ ਹਿਸਾਬ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਕਲਜੁਗ ਅੰਤਮ ਲੇਖਾ ਦਰ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ । ਹੰ ਬ੍ਰਹਮ ਪ੍ਰਭ ਲਏ ਵਰ, ਪਾਰਬ੍ਰਹਮ ਕਰੇ ਸਚ ਕੁੜਮਾਈਆ। ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣਾ ਰੂਪ ਵਖਾਈਆ। ਸੰਤ ਸਾਜਣ ਸਤਿਗੁਰ ਫੜ, ਫੜ ਫੜ ਗੋਦ ਬਹਾਈਆ। ਸ੍ਰਿਸ਼ਟ ਸਬਾਈ ਮਰੇ ਲੜ ਲੜ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਕਿਸੇ ਹੱਥ ਨਾ ਆਏ ਹੁੱਕਾ ਨੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਹੋਏ ਬਿਨ ਖੇਲ, ਖ਼ਾਲਕ ਖ਼ਲਕ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਸੜੇ ਬਿਨ ਅਗਨੀ ਤੇਲ, ਅਗਨੀ ਅੱਗ ਇਕ ਲਗਾਇੰਦਾ। ਰਾਏ ਧਰਮ ਦੀ ਘੱਲੇ ਜੇਲ, ਅੱਗੇ ਹੋ ਨਾ ਕੋਇ ਛੁਡਾਇੰਦਾ। ਜਨਕ ਕੁੰਡ ਜੋ ਕੀਤੇ ਵੇਹਲ, ਕਲਜੁਗ ਅੰਤ ਆਪ ਭਰਾਇੰਦਾ। ਹਰਿ ਕਾ ਹਿਸਾਬ ਹੋਏ ਨਾ ਫ਼ੇਲ, ਕਿਤਾਬ ਲੇਖ ਨਾ ਕੋਇ ਜਣਾਇੰਦਾ। ਜਨਾਬ ਕਹਿ ਕਹਿ ਸਾਰੇ ਪੌਣ ਵੇਲ, ਲੱਖ ਲੱਖ ਸ਼ੁਕਰ ਮਨਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਬਣ ਬਣ ਗਏ ਚੇਲ, ਸਤਿਗੁਰ ਇਕੋ ਪੁਰਖ ਅਕਾਲ ਅਖਵਾਇੰਦਾ। ਧਰਨੀ ਧਰਤ ਧਵਲ ਤੇਰੇ ਉਤੇ ਕਰੇ ਵੇਹਲ, ਵੇਹਲਾ ਆਪਣਾ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖ ਕਿਨਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਕੰਨੀ ਗਏ ਕਤਰਾਈਆ। ਅਠਸਠ ਰੋਵੇ ਜ਼ਾਰੋ ਜ਼ਾਰਾ, ਧੀਰਜ ਨਜ਼ਰ ਕੋਇ ਨਾ ਆਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹਾਹਾਕਾਰਾ, ਹਰਿ ਕੀ ਪੌੜੀ ਨਾ ਕੋਇ ਚੜ੍ਹਾਈਆ। ਕਾਗਦ ਕਲਮ ਸ਼ਾਹੀ ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਅੱਖਰ ਵੱਖਰ ਭੇਵ ਨਾ ਕੋਇ ਖੁਲ੍ਹਾਈਆ। ਰਾਗੀ ਰਾਗ ਗਾ ਗਾ ਥੱਕੇ ਵਾਰਾ, ਆਪਣੀ ਵਾਰਤਾ ਨਾ ਕਿਸੇ ਸੁਣਾਈਆ। ਸਾਧ ਸੰਤ ਪੜ੍ਹ ਪੜ੍ਹ ਥੱਕੇ ਅਖਬਾਰਾ, ਆਪਣੀ ਖ਼ਬਰ ਨਾ ਕੋਇ ਪੁਚਾਈਆ। ਪੁਰਖ ਅਬਿਨਾਸ਼ੀ ਸਭ ਦੇ ਕੋਲੋਂ ਹੋਇਆ ਬੇ ਇਤਬਾਰਾ, ਇਤਬਾਰ ਕਿਸੇ ਉਤੇ ਨਾ ਮਾਤ ਰਖਾਈਆ। ਇਕੋ ਭਗਤ ਕਰੇ ਪਿਆਰਾ, ਮਿਲ ਮਿਲ ਗਲਵਕੜੀ ਏਕਾ ਪਾਈਆ। ਹਰਿ ਭਗਤ ਕਹੇ ਮੈਂ ਰਿਹਾ ਕੁਵਾਰਾ, ਤੁਧ ਬਿਨ ਕੰਤ ਨਾ ਕੋਇ ਮਨਾਈਆ। ਭਗਵੰਤ ਕਹੇ ਮੈਂ ਕਰਾਂ ਸ਼ੰਗਾਰਾ, ਬਸਤਰ
ਨਾਮ ਤਨ ਪਹਿਨਾਈਆ। ਭਗਤ ਕਹੇ ਮੈਂ ਕਰਾਂ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਭਗਵਾਨ ਕਹੇ ਮੈਂ ਚੁੱਕਾਂ ਡੋਲੀ ਬਣ ਕਹਾਰਾ, ਦੋ ਜਹਾਨਾਂ ਪਾਰ ਕਰਾਈਆ। ਭਗਤ ਕਹੇ ਮੈਂ ਵੇਖਾਂ ਤੇਰਾ ਦਵਾਰਾ, ਜਿਸ ਘਰ ਨਾਨਕ ਕਬੀਰਾ ਬੈਠੇ ਆਸਣ ਲਾਈਆ। ਭਗਵਾਨ ਕਹੇ ਤੂੰ ਮੇਰਾ ਸੱਚਾ ਹੀਰਾ, ਹਰਿ ਜੂ ਤੇਰਾ ਰੂਪ ਆਪਣੇ ਵਿਚ ਸਮਾਈਆ। ਭਗਤ ਕਹੇ ਤੂੰ ਗਹਿਰ ਗੰਭੀਰਾ, ਤੇਰਾ ਅੰਤ ਕੋਇ ਨਾ ਪਾਈਆ। ਭਗਵਾਨ ਕਹੇ ਮੈਂ ਠਾਂਡਾ ਸੀਰਾ, ਰਲ ਮਿਲ ਜਨ ਭਗਤਾਂ ਅੰਦਰ ਆਪਣੀ ਖ਼ੁਸ਼ੀ ਮਨਾਈਆ। ਭਗਤ ਕਹੇ ਤੂੰ ਸਭ ਦਾ ਚੀਰਾ, ਸੀਸ ਜਗਦੀਸ ਤਾਜ ਸੁਹਾਈਆ। ਭਗਵਾਨ ਕਹੇ ਮੈਂ ਭਗਤਾਂ ਪਿਛੇ ਬਣਿਆ ਰਹਾਂ ਫ਼ਕੀਰਾ, ਜੁਗ ਜੁਗ ਦਰ ਦਰ ਘਰ ਘਰ ਜਾ ਜਾ ਫੇਰਾ ਪਾਈਆ। ਭਗਤ ਕਹੇ ਤੂੰ ਬਦਲਣਹਾਰਾ ਤਕਦੀਰਾ, ਤਦਬੀਰ ਆਪਣੇ ਹੱਥ ਰਖਾਈਆ। ਭਗਵਾਨ ਕਹੇ ਬਿਨ ਭਗਤ ਮੈਨੂੰ ਕੋਇ ਨਾ ਦੇਵੇ ਧੀਰਾ, ਮੇਰਾ ਸੰਗ ਨਾ ਕੋਇ ਰਖਾਈਆ। ਭਗਤ ਕਹੇ ਤੂੰ ਕੱਟਣਹਾਰਾ ਸ਼ਰਅ ਜ਼ੰਜੀਰਾ, ਸ਼ਰੀਅਤ ਰੂਪ ਨਾ ਕੋਇ ਰਖਾਈਆ। ਭਗਵਾਨ ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕੋ ਢੋਲਾ ਇਕੋ ਸੋਹਲਾ ਇਕੋ ਚੋਲਾ, ਸੋਹੰ ਤੇਰਾ ਮੇਰਾ ਰੂਪ ਵਟਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤ ਦਵਾਰੇ ਬਣਿਆ ਰਿਹਾ ਗੋਲਾ, ਬਣ ਸੇਵਕ ਸੇਵ ਕਮਾਈਆ। ਕਲਜੁਗ ਅੰਤਮ ਪਰਦਾ ਲਾਹੇ ਉਹਲਾ, ਪਰਗਟ ਹੋਵੇ ਸੱਚਾ ਸ਼ਹਿਨਸ਼ਾਹੀਆ। ਸੱਤਰ ਬਹੱਤਰ ਚੁਹੱਤਰ ਅੱਠੇ ਪਹਿਰ ਰੱਖੇ ਕੋਲਾ, ਕੀਤਾ ਕੌਲ ਭੁਲ ਨਾ ਜਾਈਆ। ਦੇਵੇ ਨਾਮ ਇਕ ਅਨਮੋਲਾ, ਅਨਮੁਲੜੀ ਦਾਤ ਵਰਤਾਈਆ। ਨਾਨਕ ਨਿਰਗੁਣ ਕਹੇ ਸੋਹੰ ਢੋਲਾ, ਗੋਬਿੰਦ ਸੋਹੰ ਚਿੱਲਾ ਤੀਰ ਕਮਾਨ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਇਕੋ ਮੌਲਾ, ਹਰ ਘਟ ਰਿਹਾ ਸਮਾਈਆ। ਕਲਜੁਗ ਅੰਤਮ ਬਦਲੇ ਚੋਲਾ, ਸਤਿਜੁਗ ਸਾਚਾ ਧਰਨੀ ਧਰਤ ਧਵਲ ਗੋਦ ਬਹਾਈਆ। ਕੋਈ ਨਾ ਜਾਣੇ ਪੰਡਤ ਪਾਂਧਾ ਰੌਲਾ, ਹਿਸਾਬ ਕਿਤਾਬ ਵਿਚ ਕਦੇ ਨਾ ਆਈਆ।