ਪੁਸਤਕਾਲਾਭਾਗ ੧੨

੨੨ ਭਾਦਰੋਂ ੨੦੧੯ ਬਿਕ੍ਰਮੀ ਆਸ ਕੌਰ ਖ਼ਿਆਲੀ ਵਾਲਾ ਜ਼ਿਲਾ ਬਠਿੰਡਾ

ਸਚ ਦਰਬਾਰਾ ਸ੍ਰੀ ਭਗਵਾਨ, ਹਰਿ ਏਕਾ ਏਕ ਲਗਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਸੀਸ ਜਗਦੀਸ ਤਾਜ ਸੁਹਾਇੰਦਾ। ਸਚ ਸੰਦੇਸਾ ਹੁਕਮਰਾਨ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਨੇਤਰ ਖੁਲ੍ਹਾਏ ਦੋ ਜਹਾਨ, ਨੈਣ ਨੈਣ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ । ਭੇਵ ਅਭੇਦ ਖੋਲ੍ਹੇ ਹਰਿ, ਵਡ ਵੱਡਾ ਵਡ ਵਡਿਆਈਆ। ਵਸਣਹਾਰਾ ਸਾਚੇ ਘਰ, ਘਰ ਘਰ ਫੋਲ ਫੋਲਾਈਆ। ਦੇਵਣਹਾਰਾ ਸੱਚਾ ਵਰ, ਜੁਗ ਜੁਗ ਵਸਤ ਵਰਤਾਈਆ । ਜੁਗ ਚੌਕੜੀ ਵੇਖੇ ਖੜ, ਸਵੱਛ ਸਰੂਪੀ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਆਪਣਾ ਖੇਲ ਦੱਸੇ ਆਪ, ਭੇਵ ਕੋਇ ਨਾ ਪਾਇੰਦਾ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਇੰਦਾ। ਮੇਟਣਹਾਰ ਅੰਧੇਰੀ ਰਾਤ, ਸਾਚਾ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਭੇਵ ਚੁਕਾਇੰਦਾ। ਨਿਰਗੁਣ ਭੇਵ ਆਪਣਾ ਚੁੱਕ, ਹਰਿ ਜੂ ਪਰਦਾ ਆਪ ਉਠਾਈਆ। ਸਤਿ ਸਰੂਪੀ ਏਕਾ

ਉਠ, ਉਠ ਉਠ ਖ਼ੁਸ਼ੀ ਮਨਾਈਆ। ਸ਼ਬਦ ਅਗੰਮੀ ਏਕਾ ਗੀਤ, ਆਪਣਾ ਆਪ ਸੁਣਾਈਆ। ਪਿਛਲਾ ਵੇਲਾ ਗਿਆ ਬੀਤ, ਜੁਗ ਚੌਕੜੀ ਨਜ਼ਰ ਕਿਸੇ ਨਾ ਆਈਆ। ਕਲਜੁਗ ਕੂੜੀ ਚਲੀ ਰੀਤ, ਚਾਰ ਕੁੰਟ ਅੰਧੇਰਾ ਛਾਈਆ। ਨਾਤਾ ਜੁੜਿਆ ਮੰਦਰ ਮਸੀਤ, ਗੁਰ ਦਰ ਮੰਦਰ ਡੇਰਾ ਲਾਈਆ। ਆਤਮ ਪਰਮਾਤਮ ਗਾਏ ਨਾ ਕੋਇ ਗੀਤ, ਘਰ ਵੱਜੇ ਨਾ ਕੋਇ ਵਧਾਈਆ। ਲੱਖ ਚੁਰਾਸੀ ਝੂਠੀ ਹੋਈ ਨੀਤ, ਸਚ ਸੁੱਚ ਨਾ ਕੋਇ ਵਡਿਆਈਆ। ਮਾਇਆ ਮਮਤਾ ਲੱਗੀ ਪ੍ਰੀਤ, ਇਸ਼ਟ ਗੁਰਦੇਵ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਈਆ। ਪਿਛਲੀ ਕੀਤੀ ਗਈ ਲੰਘ, ਅੱਗਾ ਨਜ਼ਰ ਕਿਸੇ ਨਾ ਆਇੰਦਾ। ਮਾਣਸ ਜਨਮ ਹੋਏ ਭੰਗ, ਕਲਜੁਗ ਆਪਣਾ ਭੰਗੜਾ ਪਾਇੰਦਾ। ਆਤਮ ਸੇਜਾ ਕਿਸੇ ਨਾ ਚੜ੍ਹੇ ਕੋਇ ਰੰਗ, ਰੰਗ ਰੰਗੀਲਾ ਕੰਤ ਨਾ ਕੋਇ ਹੰਢਾਇੰਦਾ। ਦੀਨ ਮਜ਼੍ਹਬ ਵੱਜੀ ਕੰਧ, ਪਾਰ ਕਿਨਾਰ ਨਾ ਕੋਇ ਕਰਾਇੰਦਾ। ਹਉਮੇ ਹੰਗਤਾ ਬੱਧੀ ਗੰਢ, ਕੂੜੀ ਕਿਰਿਆ ਨਾ ਕੋਇ ਕਢਾਇੰਦਾ। ਕਲਜੁਗ ਜੀਵ ਆਤਮ ਹੋਈ ਰੰਡ, ਕੰਤ ਸੁਹਾਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਪਿਛਲੀ ਕੀਤੀ ਜਾਣੇ ਕੌਣ, ਭੇਵ ਕੋਇ ਨਾ ਪਾਇੰਦਾ। ਸਤਿਗੁਰ ਪੂਰਾ ਆਦਿ ਜੁਗਾਦਿ ਜੁਗਾ ਜੁਗੰਤਰ ਲੇਖਾ ਜਾਣੇ ਉਣੰਜਾ ਪੌਣ, ਪਵਣ ਪਵਣਾਂ ਵਿਚ ਸਮਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਸੁਣਾਏ ਗੌਣ, ਗਾਵਤ ਗਾ ਗਾ ਖ਼ੁਸ਼ੀ ਮਨਾਇੰਦਾ। ਲੋਕਮਾਤ ਕੋਇ ਨਾ ਰਿਹਾ ਹੰਕਾਰੀ ਰਾਵਣ ਰੌਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਦ੍ਰਿੜਾਈਆ। ਸਚ ਸੰਦੇਸਾ ਕਲਜੁਗ ਧਾਰ, ਹਰਿ ਸਤਿਗੁਰ ਆਪ ਜਣਾਇੰਦਾ। ਜੁਗ ਚੌਕੜੀ ਬੀਤੇ ਕਾਲ, ਕਾਲ ਨਗਾਰਾ ਇਕ ਵਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਾਰੋ ਵਾਰ, ਨਿਤ ਨਵਿਤ ਵੇਸ ਵਟਾਇੰਦਾ। ਸੇਵਾ ਕਰ ਕਰ ਗਏ ਤੇਈ ਅਵਤਾਰ, ਲੋਕਮਾਤ ਫੇਰਾ ਪਾਇੰਦਾ। ਗਾ ਗਾ ਥੱਕੇ ਵੇਦ ਚਾਰ, ਬ੍ਰਹਮਾ ਚਾਰੇ ਮੁਖ ਸਲਾਹਿੰਦਾ। ਲਿਖ ਲਿਖ ਥੱਕੇ ਲੇਖ ਲਿਖਾਰ, ਸ਼ਾਸਤਰ ਸਿਮਰਤ ਨਾਲ ਮਿਲਾਇੰਦਾ। ਬਲ ਧਾਰੀ ਅੱਕੇ ਵਿਚ ਸੰਸਾਰ, ਬਲ ਬਾਵਨ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਨੀ ਖੇਲ ਕਰਾਇੰਦਾ। ਜੁਗ ਕਰਨੀ ਖੇਲ ਅੰਤਮ ਕਲਜੁਗ, ਹਰਿ ਕਰਤਾ ਆਪ ਕਰਾਈਆ। ਨਵ ਨੌਂ ਚਾਰ ਔਧ ਗਈ ਪੁਗ, ਵੇਲਾ ਅੰਤ ਸਮਝਾਈਆ। ਨਵ ਨੌਂ ਨਾਤਾ ਜੁੜਿਆ ਜੂਠ ਝੂਠ, ਸਚ ਸੁੱਚ ਨਾ ਕੋਇ ਵਡਿਆਈਆ। ਹੋਏ ਵਿਭਚਾਰ ਸੇਜ ਹੰਢਾਏ ਮਾਂ ਪੁੱਤ, ਧੀ ਭੈਣ ਨਾ ਕੋਇ ਵਡਿਆਈਆ। ਸੰਤ ਸਤਿਗੁਰ ਸੋਹੇ ਨਾ ਕੋਇ ਰੁੱਤ, ਰੁੱਤ ਰੁੱਤੜੀ ਨਾ ਕੋਇ ਮਹਿਕਾਈਆ। ਕਲਜੁਗ ਘਰ ਘਰ ਅੰਦਰ ਬੈਠਾ ਲੁੱਕ, ਦਿਨ ਦਿਹਾੜੇ ਲੁੱਟੀ ਜਾਈਆ। ਬੁਧ ਬਿਬੇਕੀ ਦਿਤੀ ਕੁੱਠ, ਮਤ ਮਤਵਾਲੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਕਲਜੁਗ ਖੇਲ ਇਕ ਅਵੱਲਾ, ਹਰਿ ਸਤਿਗੁਰ ਆਪ ਕਰਾਇੰਦਾ। ਚਾਰੋਂ ਕੁੰਟ ਪਿਆ ਤਰਥਲਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਬਹੁੜੀ ਬਹੁੜੀ ਹਾਏ ਹਾਏ ਕਰਨ ਅੱਲਾ, ਅੱਲਾ ਆਲਮੀਨ ਨਾ ਕੋਇ ਮਨਾਇੰਦਾ। ਧਰਨੀ ਖ਼ਾਕ ਸੱਥਰ ਵਿਛਾਇਆ ਮੁਸੱਲਾ, ਮਸਲਾ ਹੱਕ ਨਾ ਕੋਇ ਪੜ੍ਹਾਇੰਦਾ। ਗੁਰ ਅਵਤਾਰ ਫੜਾਏ ਕੋਇ ਨਾ ਪੱਲਾ, ਪੱਲੂ ਗੰਢ ਨਾ ਕੋਇ ਪੁਆਇੰਦਾ। ਜਗਤ ਵਾਸਨਾ ਮਨ ਹੋਇਆ ਝੱਲਾ, ਨਿਰਗੁਣ ਝਲਕ ਨਾ ਕੋਇ ਵਖਾਇੰਦਾ। ਕਰਨੀ ਕਰਨੀ ਕਰਮ ਕਰਮ ਡਿਗਾ ਡੂੰਘੀ ਡੱਲਾ,

ਫੜ ਬਾਂਹੋਂ ਬਾਹਰ ਨਾ ਕੋਇ ਕਢਾਇੰਦਾ। ਕਾਮ ਕਰੋਧ ਹੰਕਾਰ ਤਿੱਖਾ ਭੱਲਾ, ਲੱਖ ਚੁਰਾਸੀ ਆਰ ਪਾਰ ਵਖਾਇੰਦਾ। ਨੱਕ ਸੁਹਾਗ ਹੱਥ ਕੋਈ ਨਾ ਸਾਚਾ ਛੱਲਾ, ਤੰਦੀ ਤੰਦ ਨਾ ਕੋਇ ਬੰਧਾਇੰਦਾ। ਸੂਕਰ ਸੁਆਨ ਕੂਕਰ ਮਨਮੁਖ ਦਹਿ ਦਿਸ਼ਾ ਫਿਰੇ ਭੰਨਾ, ਚਾਰੋਂ ਕੁੰਟ ਉਠ ਉਠ ਧਾਇੰਦਾ। ਬਿਨ ਨੇਤਰ ਗਿਆਨ ਹੋਇਆ ਅੰਨ੍ਹਾ, ਦੋਏ ਲੋਚਣ ਕੰਮ ਕਿਸੇ ਨਾ ਆਇੰਦਾ। ਪੁਰਖ ਅਕਾਲ ਸਾਹਿਬ ਸੱਚਾ ਇਕੋ ਨਾ ਮੰਨਾ, ਲੱਖ ਚੁਰਾਸੀ ਨਾਤਾ ਤੋੜ ਤੁੜਾਇੰਦਾ। ਅੰਤਮ ਦੇਵਣਹਾਰਾ ਡੰਨਾ, ਏਕਾ ਖੰਡਾ ਹੱਥ ਚਮਕਾਇੰਦਾ। ਸ੍ਰਿਸ਼ਟ ਸਬਾਈ ਕਰੇ ਖੰਨ ਖੰਨਾ, ਖੰਡ ਖੰਡ ਆਪਣੀ ਵੰਡ ਵੰਡਾਇੰਦਾ। ਸੁਣ ਲਓ ਬਚਨ ਖੋਲ੍ਹ ਕੇ ਕੰਨਾਂ, ਬਿਨ ਕੰਨਾਂ ਆਪ ਸੁਣਾਇੰਦਾ। ਹਰਿ ਕਾ ਭਾਣਾ ਜਿਸ ਨੇ ਮੰਨਾ, ਮਨ ਮਣਕਾ ਆਪ ਭੁਆਇੰਦਾ। ਅਗਨੀ ਤਤ ਜਲਾਏ ਤਨਾ, ਤਨ ਖ਼ਾਕੀ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਕਲਜੁਗ ਖੇਲ ਅੰਧੇਰੀ ਰਾਤ, ਅੰਧ ਅੰਧੇਰਾ ਰਿਹਾ ਛਾਈਆ। ਮਨਮਤ ਨਾਰ ਕਮਜ਼ਾਤ, ਚਾਰੋਂ ਕੁੰਟ ਫੇਰਾ ਪਾਈਆ। ਸਾਧਾਂ ਸੰਤਾਂ ਕਰਦੀ ਫਿਰੇ ਘਾਤ, ਹੱਥ ਫੜ ਛੁਰੀ ਕਸਾਈਆ। ਨਾਤਾ ਬਣਾਇਆ ਜ਼ਾਤ ਪਾਤ, ਪਤਿਤ ਪੁਨੀਤ ਨਾ ਕੋਇ ਕਰਾਈਆ। ਸਾਚਾ ਨਾਮ ਨਾ ਵਿਕੇ ਕਿਸੇ ਹਾਟ, ਜੀਵ ਜੰਤ ਜਗਤ ਵਣਜਾਰੇ ਰਹੇ ਹੱਟ ਚਲਾਈਆ। ਆਤਮ ਪਰਮਾਤਮ ਵਸੇ ਨਾ ਸਾਥ, ਸਗਲਾ ਸੰਗ ਨਾ ਕੋਇ ਰਖਾਈਆ। ਕੋਇ ਨਾ ਉਤਰੇ ਆਪਣੇ ਘਾਟ, ਘਾਟਾ ਪੂਰ ਨਾ ਕੋਇ ਕਰਾਈਆ। ਸਾਰੇ ਡਿਗੇ ਡੂੰਘੇ ਖਾਤ, ਆਪਣਾ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਵੇਖ ਵਖਾਈਆ। ਕਲਜੁਗ ਵੇਖੇ ਆਪਣਾ ਬਲ, ਬਲ ਏਕਾ ਏਕ ਜਣਾਇੰਦਾ। ਸੰਗ ਮੁਹੰਮਦ ਗਿਆ ਰਲ, ਰਲ ਮਿਲ ਖ਼ੁਸ਼ੀ ਮਨਾਇੰਦਾ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਅਛੱਲ ਛਲ ਜਣਾਇੰਦਾ। ਦੂਈ ਦਵੈਤੀ ਪਾਇਆ ਸੱਲ, ਸ਼ਰਅ ਸ਼ਰਅ ਨਾਲ ਟਕਰਾਇੰਦਾ। ਕਲਮਾ ਇਲਾਹੀ ਏਕਾ ਘੱਲ, ਕਾਇਨਾਤ ਸੁਣਾਇੰਦਾ। ਚੌਦਾਂ ਤਬਕ ਮਿਲਿਆ ਫਲ, ਫਲ ਇਕੋ ਰੰਗ ਰੰਗਾਇੰਦਾ। ਅੰਤਮ ਕਲਜੁਗ ਹੋਈ ਝੱਲ, ਪੱਤ ਡਾਲ੍ਹੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਕਲਜੁਗ ਅੰਤਮ ਦੱਸੇ ਹਾਲ, ਅਹਿਵਾਲਾ ਆਪ ਜਣਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਜ਼ਾਤ ਪਾਤ ਵਰਨ ਬਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹੋਏ ਬੇਹਾਲ, ਬਿਹਬਲ ਦੇਣ ਇਕ ਦੁਹਾਈਆ। ਕਿਸੇ ਨਾ ਪੂਰੀ ਹੋਈ ਘਾਲ, ਘਾਲੀ ਘਾਲ ਲੇਖੇ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਨਾ ਕੋਈ ਸਕੇ ਤੁੜਾਈਆ। ਹਰਿ ਮੰਦਰ ਨਾ ਦਿਸਿਆ ਸੱਚੀ ਧਰਮਸਾਲ, ਧਰਮ ਦਵਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਥਾਉਂ ਥਾਈਂਆ। ਕਲਜੁਗ ਰੱਖੇ ਆਪਣਾ ਜ਼ੋਰ, ਜ਼ਰ ਜ਼ੋਰੂ ਵੇਖ ਵਖਾਇੰਦਾ। ਲੱਖ ਚੁਰਾਸੀ ਅੱਗੇ ਤੋਰ, ਝੂਠਾ ਡੰਕਾ ਮਗਰ ਵਜਾਇੰਦਾ। ਚੜ੍ਹਿਆ ਫਿਰੇ ਆਪਣੇ ਘੋੜ, ਘੋੜਾ ਨਵ ਨੌਂ ਆਪ ਦੌੜਾਇੰਦਾ। ਸਾਧਾ ਸੰਤਾਂ ਮਾਰੇ ਪੌੜ, ਮੂੰਹ ਦੇ ਭਾਰ ਸੁਟਾਇੰਦਾ। ਰਾਜ ਰਾਜਾਨਾ ਵੇਖੇ ਕਰਕੇ ਗ਼ੌਰ, ਗਹਿਰਾ ਆਪਣਾ ਹੁਕਮ ਵਰਤਾਇੰਦਾ। ਮਾਇਆ ਮਮਤਾ ਪਾਏ ਸ਼ੋਰ, ਸੰਸਾ ਰੋਗ ਨਾ ਕੋਇ ਚੁਕਾਇੰਦਾ। ਪਾਰਬ੍ਰਹਮ ਦੀ ਰੱਖੇ ਨਾ ਕੋਇ ਲੋੜ, ਆਪ ਆਪਣਾ ਰੰਗ ਰੰਗਾਇੰਦਾ। ਅੰਮ੍ਰਿਤ ਰਸ ਮਿੱਠਾ ਕੀਤਾ ਕੌੜ, ਕੌੜੀ ਵਾਸਨਾ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਆਪ ਸਮਝਾਇੰਦਾ।

ਕਲਜੁਗ ਅੰਤਮ ਡੂੰਘਾ ਸਾਗਰ, ਸੰਸਾਰ ਸਾਗਰ ਤਰਨ ਕੋਇ ਨਾ ਪਾਈਆ। ਨਿਰਮਲ ਕਰਮ ਨਾ ਕਰੇ ਕੋਇ ਉਜਾਗਰ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਚ ਦਵਾਰੇ ਦਏ ਨਾ ਕੋਇ ਆਦਰ, ਆਦਰਸ਼ ਆਪਣਾ ਨਾ ਕੋਇ ਵਖਾਈਆ। ਘਰ ਘਰ ਭੁੱਲਿਆ ਕਰੀਮ ਕਾਦਰ, ਰਹਿਮਤ ਰਹਿਮਾਨ ਨਾ ਕੋਇ ਕਮਾਈਆ। ਸਾਚਾ ਵਣਜ ਨਾ ਕੋਇ ਸੌਦਾਗਰ, ਸੌਦਾ ਕੂੜੇ ਹੱਟ ਵਖਾਈਆ। ਨਿਰਮਲ ਨੀਰ ਮਿਲੇ ਨਾ ਕਾਇਆ ਗਾਗਰ, ਅਠਸਠ ਭੁੱਲੀ ਭਰਮ ਲੋਕਾਈਆ। ਤਨ ਬਸਤਰ ਨਾਮ ਨਾ ਮਿਲੇ ਚਿੱਟੀ ਚਾਦਰ, ਓਢਣ ਜੀਵ ਲੇਫ ਤਲਾਈਆ। ਰਾਗ ਸੁਣਾਏ ਨਾ ਕੋਇ ਦਾਦਰ, ਦਹਿ ਦਿਸ਼ਾ ਨਾ ਕੋਇ ਸ਼ਨਵਾਈਆ। ਲੇਖਾ ਜਾਣੇ ਤੇਗ਼ ਬਹਾਦਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦੇਵੇ ਮਾਣ ਵਡਿਆਈਆ। ਕਲਜੁਗ ਚੜ੍ਹਿਆ ਇਕੋ ਚਾਓ, ਅੰਤਮ ਖੇਲ ਕਰਾਇੰਦਾ। ਵੇਖਣਹਾਰਾ ਥਾਈਂ ਥਾਉਂ, ਗੁਰਦਰ ਮੰਦਰ ਮੱਠ ਸ਼ਿਵਦਵਾਲੇ ਵੇਖ ਵਖਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਪੀਰ ਪੰਡਤ ਪਾਂਧੇ ਫੜ ਉਠਾਏ ਬਾਹੋਂ, ਬਾਂਹੋਂ ਫੜ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਕਲਜੁਗ ਅੰਤਮ ਅੰਧ ਅੰਧੇਰਾ, ਸਾਚਾ ਨੂਰ ਨਜ਼ਰ ਨਾ ਆਈਆ। ਸ੍ਰਿਸ਼ਟ ਸਬਾਈ ਨੇਰਾ ਨੇਰਾ, ਕਹਿ ਕਹਿ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਵੇਖਣਹਾਰਾ ਕਰ ਕਰ ਵੱਡਾ ਜੇਰਾ, ਸਚਖੰਡ ਬੈਠਾ ਆਸਣ ਲਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਉਤੇ ਕਰਦਾ ਰਿਹਾ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੁਲਾਉਂਦਾ ਰਿਹਾ ਕਰ ਕਰ ਹੇਰਾ ਫੇਰਾ, ਹੇਰਾ ਫੇਰਾ ਆਪਣੇ ਵਿਚ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦਾ ਰਿਹਾ ਗੇੜਾ, ਗੇੜਾ ਗੇੜੇ ਵਿਚ ਰਖਾਈਆ। ਧਰਤ ਮਾਤ ਦਾ ਖੁਲ੍ਹਾ ਕਰਨਹਾਰ ਵੇਹੜਾ, ਦਹਿ ਦਿਸ਼ਾ ਫੇਰਾ ਪਾਈਆ। ਲੱਖ ਚੁਰਾਸੀ ਮੇਟਣਹਾਰਾ ਝੇੜਾ, ਝਗੜਾ ਸਭ ਦਾ ਦਏ ਮੁਕਾਈਆ। ਅੰਤਮ ਕਰੇ ਹੱਕ ਨਿਬੇੜਾ, ਹੱਕੋ ਹੱਕ ਖ਼ੁਦਾਈਆ। ਸੀਸ ਜਗਦੀਸ ਇਕੋ ਰੱਖੇ ਸਿਹਰਾ, ਲੱਖ ਚੁਰਾਸੀ ਲਏ ਪਰਨਾਈਆ। ਦੋ ਜਹਾਨਾਂ ਮਾਰੇ ਫੇਰਾ, ਆਉਂਦਾ ਜਾਂਦਾ ਨਜ਼ਰ ਨਾ ਆਈਆ। ਕਲਜੁਗ ਢਹਿ ਢਹਿ ਹੋਏ ਢੇਰਾ, ਖ਼ਾਕੀ ਖ਼ਾਕ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਕੂੜਾ ਅੰਧ, ਅੰਤਮ ਮੇਟੇ ਹਰਿ ਜੂ ਪੰਧ, ਬਣ ਪਾਂਧੀ ਫੇਰਾ ਪਾਈਆ। ਕਲਜੁਗ ਤੇਰਾ ਕੂੜ ਨਗਾਰਾ, ਨਗਰ ਖੇੜਾ ਰੰਗ ਰੰਗਾਇੰਦਾ। ਜੀਵ ਜੰਤ ਹੋਇਆ ਵਣਜਾਰਾ, ਸੌਦਾ ਹੱਟੋ ਹੱਟ ਵਕਾਇੰਦਾ। ਗੁਰ ਕਾ ਸ਼ਬਦ ਨਾ ਕੋਇ ਪਿਆਰਾ, ਅੰਤਰ ਧਾਰਾ ਨਾ ਕੋਇ ਰਖਾਇੰਦਾ। ਰਸਨਾ ਜਿਹਵਾ ਬੋਲ ਜੈਕਾਰਾ, ਸ੍ਰਿਸ਼ਟ ਸਬਾਈ ਸਰਬ ਸੁਣਾਇੰਦਾ। ਆਤਮ ਰਾਮ ਨਾ ਕਿਸੇ ਪਿਆਰਾ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਖਾਣੀ ਬਾਣੀ ਪੜ੍ਹ ਪੜ੍ਹ ਥੱਕੇ ਵਾਰਾ, ਵਾਰਤਾ ਆਪਣੀ ਨਾ ਕੋਇ ਸੁਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਵੀਚਾਰਾ, ਹਰਿ ਜੂ ਵਿਚਾਰ ਵਿਚ ਕਦੇ ਨਾ ਆਇੰਦਾ। ਅੰਜੀਲ ਕੁਰਾਨ ਹੱਕ ਲਾਸ਼ਰੀਕ ਬੋਲਣ ਨਾਅਰਾ, ਸਿਰਕਤ ਜਗਤ ਨਾ ਕੋਇ ਮਿਟਾਇੰਦਾ। ਕਲਜੁਗ ਕੂੜੀ ਕਿਰਿਆ ਕੂੜ ਪਸਾਰਾ, ਕੂੜਾ ਧੰਦਾ ਨਜ਼ਰੀ ਆਇੰਦਾ। ਮਾਨਸ ਮਾਨੁਖ ਹੋਇਆ ਗੁਆਰਾ, ਮਾਨਵ ਰੰਗ ਨਾ ਕੋਇ ਰੰਗਾਇੰਦਾ। ਧੀਆਂ ਭੈਣਾਂ ਕਰਨ ਵਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਿਰਿਆ ਆਪ ਸਮਝਾਇੰਦਾ। ਕਲਜੁਗ ਕਿਰਿਆ ਕੂੜੀ ਰਾਸ, ਘਰ ਘਰ ਵਸਤ ਟਿਕਾਈਆ। ਹਰਿ ਕਾ ਨਾਮ ਨਾ ਕਿਸੇ ਪਾਸ, ਖ਼ਾਲੀ ਭਾਂਡੇ ਦੇਣ ਦੁਹਾਈਆ।

ਸਾਚਾ ਲੇਖ ਨਾ ਲਿਖੇ ਕਲਮ ਦੁਆਤ, ਮਸ ਰੋਵੇ ਨੈਣਾਂ ਨੀਰ ਵਹਾਈਆ। ਅੰਤਮ ਪੁੱਛੇ ਨਾ ਕੋਇ ਵਾਤ, ਸਿਰ ਹੱਥ ਨਾ ਕੋਇ ਟਿਕਾਈਆ। ਭਾਈ ਭਾਈਆਂ ਕਰਨ ਘਾਤ, ਸਾਕ ਸੱਜਣ ਸੈਣ ਨਾ ਕੋਇ ਵਡਿਆਈਆ। ਪਿਤਾ ਪੂਤ ਨਾ ਪੁਛੇ ਵਾਤ, ਘਰ ਘਰ ਪਈ ਲੜਾਈਆ। ਨਾਰ ਦੁਹਾਗਣ ਹੋਈ ਕਮਜ਼ਾਤ, ਸਾਚਾ ਕੰਤ ਨਾ ਕੋਇ ਹੰਢਾਈਆ। ਗੁਰਮੁਖ ਅੰਦਰ ਵੇਖਣ ਨਾ ਮਾਰ ਝਾਤ, ਝਾਕੀ ਅੰਦਰ ਕੋਇ ਨਾ ਪਾਈਆ। ਗਾ ਗਾ ਥੱਕੇ ਰਸਨਾ ਗਾਥ, ਬੱਤੀ ਦੰਦ ਸਿਫ਼ਤ ਸਲਾਹੀਆ। ਦਰਸ ਨਾ ਪਾਇਆ ਕਮਲਾਪਾਤ, ਕਵਲ ਨੈਣ ਨਜ਼ਰ ਨਾ ਆਈਆ। ਨਾਤਾ ਤੁਟਿਆ ਨਾ ਜ਼ਾਤ ਪਾਤ, ਚਾਰ ਵਰਨ ਕਰੇ ਲੜਾਈਆ। ਕਲਜੁਗ ਲੱਖ ਚੁਰਾਸੀ ਬੈਠਾ ਖਾਟ, ਖਟਕਾ ਇਕੋ ਰਿਹਾ ਜਣਾਈਆ। ਅੰਤਮ ਪੂਰਾ ਕਰੇ ਨਾ ਕੋਇ ਘਾਟ, ਖ਼ਾਲੀ ਹੱਥ ਸਰਬ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਚਾਈਂ ਚਾਈਂਆ। ਕਲਜੁਗ ਕੂੜੇ ਉਠ ਬਲਧਾਰ, ਹਰਿ ਸਾਚਾ ਸਚ ਜਣਾਇਆ। ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਆਪਣਾ ਹੁਕਮ ਵਰਤਾਇਆ। ਸਚਖੰਡ ਦਵਾਰੇ ਸਚ ਦਰਬਾਰ, ਸਚ ਸਿੰਘਾਸਣ ਆਪ ਸੁਹਾਇੰਦਾ। ਇਕੱਠੇ ਕਰ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪ ਜਣਾਇੰਦਾ। ਨੇਤਰ ਵੇਖੋ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਕਲਜੁਗ ਅਗਨੀ ਤਤੀ ਹਾੜ, ਬਾਲੂ ਰੇਤ ਤਪਾਇੰਦਾ। ਸ੍ਰਿਸ਼ਟ ਸਬਾਈ ਰਹੀ ਸਾੜ, ਗੁਰਮੁਖ ਨਜ਼ਰ ਕੋਇ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਮੌਤ ਲਾੜ, ਸਿਹਰਾ ਸੀਸ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਆਪ ਜਣਾਇੰਦਾ। ਕਲਜੁਗ ਅੰਤ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਤੇਰਾ ਮਿਟੇ ਝੂਠ ਨਿਸ਼ਾਨ, ਨਿਸ਼ਾਨਾ ਜਗਤ ਰਹਿਣ ਨਾ ਪਾਈਆ। ਤੇਰਾ ਮਿਟੇ ਮਾਣ ਅਭਿਮਾਨ, ਅਭਿਮਾਣ ਦਏ ਤੁੜਾਈਆ। ਤੇਰੀ ਅੰਤਮ ਚੁੱਕੇ ਕਾਣ, ਭੈ ਨਜ਼ਰ ਕੋਇ ਨਾ ਆਈਆ। ਨਾਤਾ ਤੁੱਟੇ ਮੜ੍ਹੀ ਮਸਾਣ, ਪੂਜਸ ਪੂਜ ਨਾ ਕੋਇ ਕਰਾਈਆ। ਸ੍ਰਿਸ਼ਟ ਸਬਾਈ ਕਰੇ ਹੈਰਾਨ, ਹਰਿ ਜੂ ਅਪਣਾ ਹੁਕਮ ਜਣਾਈਆ। ਲੇਖਾ ਜਾਣ ਸ਼ਾਸਤਰ ਸਿਮਰਤ ਵੇਦ ਪੁਰਾਨ, ਪੁਰਾਨ ਪੁਰਾਨੀ ਲਏ ਉਠਾਈਆ। ਪਰਦਾ ਲਾਹ ਅੰਜੀਲ ਕੁਰਾਨ, ਸ਼ਰਅ ਸ਼ਰੀਅਤ ਨਾਚ ਨਚਾਈਆ। ਖਾਣੀ ਬਾਣੀ ਦੇ ਗਿਆਨ, ਸਚ ਗਿਆਨਾ ਇਕ ਦ੍ਰਿੜਾਈਆ। ਤੇਰੀ ਕਿਰਿਆ ਮੇਟੇ ਆਣ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਸ ਦਰ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਮਾਣ, ਸੋ ਨਿਮਾਣਿਆਂ ਹੋਏ ਸਹਾਈਆ। ਜਿਸ ਦਾ ਗੌਂਦੇ ਰਹੇ ਧੁਰ ਫ਼ਰਮਾਣ, ਸਚ ਸੰਦੇਸਾ ਮਾਤ ਅਲਾਈਆ। ਸੋ ਪਰਗਟ ਹੋਏ ਆਪ ਭਗਵਾਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਵ ਨੌਂ ਪਾਏ ਸਾਚੀ ਆਣ, ਏਕਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਈਆ। ਕਲਜੁਗ ਅੰਤਮ ਪੰਧ ਮੁਕਾਉਣਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਸਤਿ ਉਠਾਉਂਣਾ, ਚੌਥੇ ਜੁਗ ਖ਼ੁਸ਼ੀ ਕਰਾਈਆ। ਸਾਚੀ ਰੁੱਤ ਆਪ ਸੁਹਾਉਣਾ, ਰੁੱਤ ਰੁੱਤੜੀ ਆਪ ਮਹਿਕਾਈਆ। ਸਾਚਾ ਮਾਰਗ ਇਕ ਵਖਾਉਣਾ, ਭਗਤ ਭਗਵੰਤ ਰੰਗ ਰੰਗਾਈਆ। ਸਾਚਾ ਨਾਮ ਇਕ ਜਪਾਉਣਾ, ਏਕਾ ਅੱਖਰ ਕਰੇ ਪੜ੍ਹਾਈਆ। ਇਸ਼ਟ ਗੁਰਦੇਵ ਏਕਾ ਨਜ਼ਰੀ ਆਉਣਾ, ਏਕੰਕਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਤੇਰੀ ਬਦਲੇ ਅੰਤ ਦਲੀਲ, ਦਇਆਵਾਨ ਖੇਲ ਕਰਾਇੰਦਾ। ਤੇਰੀ ਸੁਣੇ ਨਾ ਕੋਇ ਅਪੀਲ, ਫੈਸਲਾ ਆਪਣੇ ਹੱਥ ਰਖਾਇੰਦਾ। ਤੇਰਾ ਸੰਗ ਨਾ ਕੋਇ

ਵਕੀਲ, ਵਕਾਲਤ ਰੂਪ ਨਾ ਕੋਇ ਵਖਾਇੰਦਾ। ਆਪੇ ਪਹਿਰਨਹਾਰਾ ਬਸਤਰ ਨੀਲ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਆਪੇ ਜੋਧਾ ਸੂਰਬੀਰ ਛੈਲ ਛਬੀਲ, ਬਲ ਆਪਣਾ ਆਪ ਰਖਾਇੰਦਾ। ਆਪੇ ਚੌਦਾਂ ਸਦੀ ਦੇਵਣਹਾਰਾ ਤਤੀਲ, ਤਾਰੀਕ ਆਪਣੇ ਹੱਥ ਰਖਾਇੰਦਾ। ਅੰਤਮ ਵੇਲਾ ਆਇਆ ਨਜ਼ਦੀਕ, ਬੇਨਜ਼ੀਰ ਨਜ਼ਰ ਆਪਣੀ ਇਕ ਉਠਾਇੰਦਾ। ਸ਼ਬਦ ਨਿਸ਼ਾਨਾ ਮਾਰੇ ਠੀਕ, ਲੱਖ ਚੁਰਾਸੀ ਕੂੜਾ ਠੀਕਰ ਭੰਨ ਵਖਾਇੰਦਾ। ਆਪਣੀ ਧਾਰ ਜਣਾਏ ਬਾਰੀਕ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਸ੍ਰਿਸ਼ਟ ਸਬਾਈ ਲਾਸ਼ਰੀਕ, ਪਰਵਰਦਿਗਾਰ ਆਪਣੇ ਰਾਹ ਚਲਾਇੰਦਾ। ਆਤਮ ਪਰਮਾਤਮ ਸਚ ਪ੍ਰੀਤ, ਸਿਖਿਆ ਇਕ ਸਮਝਾਇੰਦਾ। ਮੰਦਰ ਵਖਾਏ ਇਕ ਅਨਡੀਠ, ਚਾਰ ਦੀਵਾਰ ਨਾ ਕੋਇ ਰਖਾਇੰਦਾ। ਅਨਹਦ ਨਾਦ ਸੁਣਾਏ ਗੀਤ, ਧੁੰਨ ਆਤਮਕ ਰਾਗ ਅਲਾਇੰਦਾ। ਨਾਤਾ ਤੁਟੇ ਮੰਦਰ ਮਸੀਤ, ਘਰ ਘਰ ਵਿਚ ਭੇਵ ਖੁਲ੍ਹਾਇੰਦਾ। ਸਤਿਜੁਗ ਚਲਾਏ ਸਾਚੀ ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੇਖ ਚੁਕਾਇੰਦਾ। ਕਲਜੁਗ ਅੰਤਮ ਰੋਵੇ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਬੌਹੜੀ ਬੌਹੜੀ ਰਿਹਾ ਕੁਰਲਾ, ਕਰਬਲਾ ਬਲ ਨਾ ਕੋਇ ਰਖਾਈਆ। ਚਾਰ ਯਾਰੀ ਹੋਈ ਜੁਦਾ, ਸਗਲਾ ਸੰਗ ਨਾ ਕੋਇ ਨਿਭਾਈਆ। ਪਰਵਰਦਿਗਾਰ ਹੋਇਆ ਖ਼ਫ਼ਾ, ਸੀਸ ਹੱਥ ਨਾ ਕੋਇ ਟਿਕਾਈਆ। ਮੇਰਾ ਕਲਮਾ ਹੋਇਆ ਰਫ਼ਾ, ਅੰਤ ਸੰਗ ਕੋਇ ਨਾ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟੇ ਕੂੜੀ ਸਫਾ, ਸਚ ਸੁੱਚ ਦਏ ਪਰਗਟਾਈਆ। ਕਲਜੁਗ ਕਰੇ ਅੰਤ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਕਰ ਕਿਰਪਾ ਹਰਿ ਨਿਰੰਕਾਰ, ਤੇਰੇ ਹੱਥ ਮੇਰੀ ਵਡਿਆਈਆ। ਮੈਂ ਛੋਟਾ ਪੁੱਤ ਦੁਲਾਰ, ਚੌਥਾ ਜੁਗ ਨਾਉਂ ਧਰਾਈਆ। ਨਾਤਾ ਜੁੜਿਆ ਮੁਹੰਮਦ ਯਾਰ, ਯਾਰੀ ਯਾਰ ਨਾਲ ਰਖਾਈਆ। ਚੌਦਾਂ ਸਦ ਤੇਰਾ ਵਿਹਾਰ, ਨੱਠ ਨੱਠ ਪੰਧ ਮੁਕਾਈਆ। ਗਫ਼ਲਤ ਕਰ ਸਰਬ ਸੰਸਾਰ, ਅਲਫ ਯੇ ਬੰਧਨ ਪਾਈਆ। ਹੱਸ ਹੱਸ ਦੇ ਵਰ ਮੇਰੇ ਨਿਰੰਕਾਰ, ਤੇਰੇ ਅੱਗੇ ਝੋਲੀ ਡਾਹੀਆ। ਮੇਰਾ ਬਲ ਗਿਆ ਹਾਰ, ਬਲਹੀਣ ਰਿਹਾ ਕੁਰਲਾਈਆ। ਮੇਰੀ ਆਯੂ ਲੱਖ ਚਾਰ ਬੱਤੀ ਹਜ਼ਾਰ, ਬੱਤੀ ਦੰਦ ਦਏ ਵਡਿਆਈਆ। ਗੋਬਿੰਦ ਮਾਰ ਕੇ ਗਿਆ ਮਾਰ, ਸਿਰ ਮੇਰੇ ਤੀਰ ਚਲਾਈਆ। ਮੈਂ ਡਿੱਗਾ ਮੂੰਹ ਦੇ ਭਾਰ, ਨਾ ਸਕੇ ਕੋਇ ਉਠਾਈਆ। ਨਾ ਦਿਸੇ ਕੋਇ ਦਵਾਰ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਤੁਧ ਬਿਨ ਓਟ ਨਾ ਕੋਇ ਰਖਾਈਆ। ਦੇ ਵਰ ਮੇਰੇ ਭਗਵਾਨਾ, ਤੇਰੇ ਅੱਗੇ ਮੇਰੀ ਅਰਜ਼ੋਈਆ। ਮੈਂ ਚੌਥਾ ਪੁੱਤ ਨਾਦਾਨਾ, ਬਾਲੀ ਬੁਧ ਵਖਾਈਆ। ਤੇਰਾ ਕੀਤਾ ਪੂਰ ਨਿਸ਼ਾਨਾ, ਲੱਖ ਚੁਰਾਸੀ ਭਰਮ ਭੁਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਖੇਲ ਕੀਤੀ ਵਿਚ ਜਹਾਨਾ, ਘਰ ਘਰ ਕਰੀ ਲੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਵਡ ਬਲਵਾਨਾ, ਆਸਾ ਤ੍ਰਿਸਨਾ ਨਾਚ ਨਚਾਈਆ। ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਸੱਤ ਦੀਪ ਸੁਣਾਇਆ ਝੂਠ ਤਰਾਨਾ, ਸਚ ਸੁੱਚ ਨਜ਼ਰ ਕਿਸੇ ਨਾ ਆਈਆ। ਸਾਧਾਂ ਸੰਤਾਂ ਤੋੜਿਆ ਮਾਣਾ, ਮਾਣ ਕੋਇ ਰਹਿਣ ਨਾ ਪਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡਿਆ ਖਾਨਾ, ਖ਼ਾਕੀ ਤਨ ਵੇਖ ਵਖਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਵੱਖੋ ਵੱਖਰ ਗਾਇਆ ਗਾਣਾ, ਜਗਤ ਰਸਨਾ ਜਿਹਵਾ ਨਾਲ ਰਲਾਈਆ। ਅੰਤਮ ਤੇਰਾ ਮੰਨਣਾ ਪਿਆ ਭਾਣਾ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਬੈਠਾ ਬਣ ਬਣ ਏਕਾ ਰਾਣਾ, ਰਈਅਤ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

ਦੇਣਾ ਸਾਚਾ ਵਰ, ਮਿਲੇ ਤੇਰੀ ਸਚ ਸਰਨਾਈਆ। ਸਚ ਸਰਨਾਈ ਦੇ ਓਟ, ਇਕੋ ਆਸਰਾ ਰਿਹਾ ਤਕਾਈਆ। ਮੈਂ ਆਲਣਿਉਂ ਡਿਗਾ ਬੋਟ, ਮੇਰੀ ਸਾਰ ਕੋਇ ਨਾ ਪਾਈਆ। ਮੇਰੀ ਭਰੀ ਅੱਜੇ ਨਾ ਪੋਟ, ਤ੍ਰਿਸਨਾ ਭੁੱਖ ਨਾ ਕਦੇ ਮਿਟਾਈਆ। ਘਰ ਘਰ ਵੜ ਵੜ ਜਗਤ ਵਾਸਨਾ ਕੀਤੀ ਖੋਟ, ਖੋਟਾ ਕਰਮ ਕਮਾਈਆ। ਨਾਤਾ ਤੁਟਿਆ ਨਿਰਮਲ ਜੋਤ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਢਹਿ ਪਿਆ ਸਰਨਾਈਆ। ਢਹਿ ਸਰਨਾਈ ਮੰਗੇ ਦਾਨ, ਦੋਏ ਜੋੜ ਅਰਜ਼ੋਈਆ। ਕਿਰਪਾ ਕਰ ਸ੍ਰੀ ਭਗਵਾਨ, ਮੈਨੂੰ ਮਿਲੇ ਕਿਤੇ ਨਾ ਢੋਈਆ। ਚੌਦਾਂ ਲੋਕ ਹੋਏ ਹੈਰਾਨ, ਤੇਰਾ ਭੇਵ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਨੈਣ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਨੂੰ ਗਾਣ, ਤੇਰਾ ਨਾਅਰਾ ਇਕੋ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰੀ ਮੰਨਣ ਆਣ, ਸਦ ਚਲਣ ਹੁਕਮ ਰਜ਼ਾਈਆ। ਮੈਂ ਛੋਟਾ ਬਾਲਾ ਬਾਲੀ ਬੁਧ ਅਞਾਣ, ਮੇਰੀ ਚਲੀ ਨਾ ਕੋਈ ਚਤੁਰਾਈਆ। ਅੰਤਮ ਚਰਨੀ ਡਿਗਾ ਆਣ, ਮੇਰੀ ਭੁੱਲ ਦੇ ਬਖ਼ਸ਼ਾਈਆ। ਸ੍ਰਿਸ਼ਟ ਸਬਾਈ ਕੀਤੀ ਵੈਰਾਨ, ਵਰਨ ਗੋਤ ਪਰਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਮਿਲੇ ਵਡਿਆਈਆ। ਪਾਰਬ੍ਰਹਮ ਪ੍ਰਭ ਵਡ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਇੰਦਾ। ਕਲਜੁਗ ਦੇਵੇ ਸਚ ਨਿਸ਼ਾਨਾ, ਏਕਾ ਗੁਣ ਜਣਾਇੰਦਾ। ਪਰਗਟ ਹੋ ਸ੍ਰੀ ਭਗਵਾਨਾ, ਤੇਰਾ ਮੂਲ ਚੁਕਾਇੰਦਾ। ਗੋਬਿੰਦ ਸੂਰਾ ਨੌਜਵਾਨਾ, ਵੇਸ ਅਵੱਲੜਾ ਆਪ ਵਖਾਇੰਦਾ। ਤੇਰੀ ਜੜ੍ਹ ਉਖੇੜੇ ਵਿਚ ਜਹਾਨਾ, ਬਾਲੇ ਨੀਹਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਨੀਹਾਂ ਹੇਠਾਂ ਦਿਤੇ ਬਾਲ, ਕਲਜੁਗ ਤੇਰੀ ਜੜ੍ਹ ਉਖੜਾਈਆ। ਪਰਗਟ ਹੋ ਦੀਨ ਦਿਆਲ, ਲਹਿਣਾ ਦੇਣਾ ਦਏ ਮੁਕਾਈਆ। ਤੇਰੀ ਕੂੜੀ ਮੇਟੇ ਅਵਲੱੜੀ ਚਾਲ, ਚਾਲ ਨਿਰਾਲੀ ਆਪ ਜਣਾਈਆ। ਤੇਰੀ ਪੂਰੀ ਕਰੇ ਘਾਲ, ਕੀਤੀ ਘਾਲ ਲੇਖੇ ਲਾਈਆ। ਤੇਰਾ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪਣੇ ਚਰਨਾਂ ਹੇਠਾਂ ਲਏ ਸਵਾਲ, ਤਿੰਨ ਜੁਗ ਨਾ ਕੋਇ ਉਠਾਈਆ। ਸਤਿਜੁਗ ਸਾਚਾ ਉਠਾਏ ਆਪਣਾ ਲਾਲ, ਲਾਲ ਅਨਮੁਲੜਾ ਆਪ ਜਗਾਈਆ। ਧਰਤ ਮਾਤ ਦੀ ਗੋਦੀ ਦਏ ਬਹਾਲ, ਗੁਰ ਗੁਰ ਖ਼ੁਸ਼ੀ ਮਨਾਈਆ । ਸਾਚਾ ਦੇਵੇ ਨਾਮ ਧਨ ਮਾਲ, ਖ਼ਜ਼ਾਨਾ ਇਕੋ ਵਾਰ ਲੁਟਾਈਆ। ਸਮਰਥ ਪੁਰਖ ਚਲੇ ਨਾਲ ਨਾਲ, ਦੋ ਜਹਾਨਾਂ ਵਾਲੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਅੰਤ ਕਰਾਈਆ। ਤੇਰਾ ਅੰਤ ਕਰੇ ਕਰਤਾਰ, ਅੰਤਸ਼ਕਰਨ ਨਾ ਕੋਇ ਰਖਾਇੰਦਾ। ਬੀਸ ਬੀਸਾ ਬੇੜਾ ਪਾਰ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜਗਤ ਜਗਦੀਸ਼ਾ ਹੋ ਤਿਆਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸਚ ਹਦੀਸਾ ਸੁਣ ਲੈ ਅੰਤਮ ਵਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹੰ ਬ੍ਰਹਮ ਮਮ ਕਰ ਨਿਮਸਕਾਰ, ਤੋਹੇ ਏਕਾ ਰਾਹ ਵਖਾਇੰਦਾ। ਨਿਹਕਰਮੀ ਕਰਮ ਕਾਂਡ ਤੋਂ ਕਰੇ ਬਾਹਰ, ਮਿਹਰ ਨਜ਼ਰ ਇਕ ਉਠਾਇੰਦਾ। ਕੂੜੀ ਕਿਰਿਆ ਦਏ ਨਿਵਾਰ, ਦੁਰਮਤ ਮੈਲ ਧੁਆਇੰਦਾ। ਪਾਟਾ ਚੀਥੜ ਦੇਵੇ ਪਾੜ, ਸਵੱਛ ਸਰੂਪੀ ਬਸਤਰ ਤਨ ਪੁਆਇੰਦਾ। ਸਾਂਤਕ ਕਰੇ ਅਗਨੀ ਹਾੜ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੌਥੇ ਜੁਗ ਤੇਰਾ ਪੰਧ ਆਪ ਮੁਕਾਇੰਦਾ। ਤੇਰਾ ਪੰਧ ਅੰਤਮ ਮੁੱਕਣਾ, ਹਰਿ ਸਤਿਗੁਰ

ਆਪ ਮੁਕਾਈਆ। ਲੱਖ ਚੁਰਾਸੀ ਬੂਟਾ ਸੁੱਕਣਾ, ਹਰਿਆ ਸਿੰਚ ਨਾ ਕੋਇ ਕਰਾਈਆ। ਪੁਰਖ ਅਬਿਨਾਸ਼ੀ ਇਕ ਉਠਣਾ, ਸਭ ਦਾ ਲਹਿਣਾ ਦੇਵੇ ਝੋਲੀ ਪਾਈਆ। ਸਿੰਘ ਸ਼ੇਰ ਗੁਰ ਸ਼ਬਦ ਇਕੋ ਬੁੱਕਣਾ, ਦੋ ਜਹਾਨਾਂ ਭਬਕ ਲਗਾਈਆ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਭੇਖ ਪਖੰਡ ਅੰਤਮ ਛੁਪਣਾ, ਨੇਤਰ ਨੈਣ ਨਾ ਸਕੇ ਉਠਾਈਆ। ਤੇਰਾ ਬੂਟਾ ਆਪਣੀ ਹੱਥੀਂ ਪੁਟਣਾ, ਜੜ੍ਹ ਕੋਇ ਨਜ਼ਰ ਨਾ ਆਈਆ। ਡੂੰਘੇ ਖਾਤੇ ਆਪਣੇ ਸੁਟਣਾ, ਬਾਂਹੋਂ ਫੜ ਬਾਹਰ ਨਾ ਕੋਇ ਕਢਾਈਆ। ਸਤਿਜੁਗ ਸਾਚਾ ਮਾਤ ਰੱਖਣਾ, ਰੱਖ ਰੱਖ ਆਪਣੀ ਖ਼ੁਸ਼ੀ ਮਨਾਈਆ। ਸਤਿ ਸਤਿਵਾਦੀ ਮਾਰਗ ਇਕੋ ਦੱਸਣਾ, ਚਾਰ ਵਰਨ ਮਿਲੇ ਸਰਨਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮਿਲ ਮਿਲ ਹੱਸਣਾ, ਦੂਈ ਦਵੈਤੀ ਦਏ ਚੁਕਾਈਆ। ਕਰੇ ਪਰਕਾਸ਼ ਕੋਟਨ ਰਵ ਸਸਨਾ, ਅੰਧ ਅੰਧੇਰ ਗਵਾਈਆ। ਆਤਮ ਪਰਮਾਤਮ ਨਾਮ ਸਭ ਨੇ ਜਪਨਾ, ਸੋਹੰ ਢੋਲਾ ਏਕਾ ਗਾਈਆ। ਸਾਚੇ ਮੰਦਰ ਸਚਖੰਡ ਸੁਹਾਣੇ ਵਸਣਾ, ਸ਼ਿਵਦਵਾਲਾ ਮੱਠ ਗੁਰੂ ਘਰ ਇਕ ਵਖਾਈਆ। ਅਠਸਠ ਤੀਰਥ ਚਰਨ ਦਵਾਰੇ ਢੱਠਣਾ, ਢਹਿ ਢਹਿ ਸੀਸ ਝੁਕਾਈਆ। ਜਨ ਭਗਤਾਂ ਮਲੇ ਆਪਣੇ ਹੱਥੀਂ ਵਟਨਾ, ਸਤਿਜੁਗ ਸਾਚਾ ਤਗ ਬੰਨਾਈਆ। ਦੂਜੀ ਦੱਸੇ ਨਾ ਕੋਇ ਦੁਰਘਟਨਾ, ਦੁਬਿਧਾ ਮੈਲ ਨਾ ਕੋਇ ਰਖਾਈਆ। ਪਏ ਸਰਨਾਈ ਢਹਿ ਢਹਿ ਬਿਧਨਾ, ਬਿਧਨਾ ਲੇਖਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪੇ ਲਿਖਣਾ, ਲਿਖ ਲਿਖ ਦਏ ਸਮਝਾਈਆ। ਕਲਜੁਗ ਤੇਰਾ ਅੰਤਮ ਘਰ, ਹਰਿ ਸੱਚਾ ਸਚ ਵਖਾਇੰਦਾ। ਚਾਰੋਂ ਕੁੰਟ ਆਉਣਾ ਡਰ, ਤੇਰਾ ਦਰਦ ਨਾ ਕੋਇ ਵੰਡਾਇੰਦਾ। ਵੀਹ ਸੌ ਇਕੀ ਬਿਕ੍ਰਮੀ ਨੱਠ ਕੇ ਅੰਦਰ ਜਾਣਾ ਵੜ, ਪੁਰਖ ਅਬਿਨਾਸ਼ੀ ਪਰਦਾ ਪਾਇੰਦਾ। ਚੁਪ ਕਰਕੇ ਬਹਿਣਾ ਦੜ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਸਤਿਜੁਗ ਸਾਚੇ ਸਚ ਮੁਹੱਲੇ ਵੇਖੇ ਚੜ੍ਹ, ਪੁਰਖ ਅਬਿਨਾਸ਼ੀ ਕੌਣ ਕੂਟੇ ਖੇਲ ਕਰਾਇੰਦਾ। ਕਿਰਪਾਨਿਧ ਠਾਕਰ ਸਵਾਮੀ ਦੇਵੇ ਮੋਹੇ ਇਕੋ ਵਰ, ਵਰ ਇਕੋ ਝੋਲੀ ਪਾਇੰਦਾ। ਧਰਨੀ ਧਰਤ ਧਵਲ ਧਰ, ਧੁਰ ਧਾਮ ਲੇਖਾ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਇਕੋ ਰਾਮ, ਰਾਮ ਰਮਈਆ ਰੂਪ ਵਟਾਇੰਦਾ। ਸ੍ਰਿਸ਼ਟ ਸਬਾਈ ਇਕੋ ਕਾਹਨ, ਮੁਕੰਦ ਮਨੋਹਰ ਲੱਖਮੀ ਨਰਾਇਣ ਸੀਸ ਜਗਦੀਸ਼ ਤਾਜ ਸੁਹਾਇੰਦਾ। ਸ੍ਰਿਸ਼ਟ ਸਬਾਈ ਇਕ ਪੈਗ਼ਾਮ, ਈਸਾ ਮੂਸਾ ਆਪ ਸੁਣਾਇੰਦਾ। ਸ੍ਰਿਸ਼ਟ ਸਬਾਈ ਇਕ ਅਮਾਮ, ਕਲਮਾ ਨਬੀ ਆਪ ਪੜ੍ਹਾਇੰਦਾ। ਸ੍ਰਿਸ਼ਟ ਸਬਾਈ ਆਪਣਾ ਨਾਮ, ਨਾਨਕ ਮੰਤਰ ਸਤਿਨਾਮ ਜਣਾਇੰਦਾ। ਸ੍ਰਿਸ਼ਟ ਸਬਾਈ ਏਕਾ ਜਾਮ, ਗੋਬਿੰਦ ਅੰਮ੍ਰਿਤ ਰਸ ਚਖਾਇੰਦਾ। ਸ੍ਰਿਸ਼ਟ ਸਬਾਈ ਇਕ ਭਗਵਾਨ, ਪੁਰਖ ਅਕਾਲ ਨਜ਼ਰੀ ਆਇੰਦਾ। ਸ੍ਰਿਸ਼ਟ ਸਬਾਈ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਸ੍ਰਿਸ਼ਟ ਸਬਾਈ ਇਕ ਮਕਾਨ, ਸਚਖੰਡ ਦਵਾਰ ਆਪ ਵਡਿਆਇੰਦਾ। ਸ੍ਰਿਸ਼ਟ ਸਬਾਈ ਇਕ ਅਸਥਾਨ, ਸਤਿਗੁਰ ਚਰਨ ਦਵਾਰਾ ਸੋਭਾ ਪਾਇੰਦਾ। ਸ੍ਰਿਸ਼ਟ ਸਬਾਈ ਏਕਾ ਗਾਨ, ਆਤਮ ਪਰਮਾਤਮ ਗੀਤ ਅਲਾਇੰਦਾ। ਸ੍ਰਿਸ਼ਟ ਸਬਾਈ ਏਕਾ ਭਾਨ, ਜੋਤੀ ਜਾਤਾ ਡਗਮਗਾਇੰਦਾ। ਸ੍ਰਿਸ਼ਟ ਸਬਾਈ ਏਕਾ ਪੀਣ ਖਾਣ, ਨਿਝਰ ਰਸ ਆਪ ਰਖਾਇੰਦਾ। ਸ੍ਰਿਸ਼ਟ ਸਬਾਈ ਏਕਾ ਕਾਹਨ, ਅਨਹਦ ਨਾਦੀ ਰਾਗ ਸੁਣਾਇੰਦਾ। ਸ੍ਰਿਸ਼ਟ ਸਬਾਈ ਏਕਾ ਮਾਣ, ਊਚ ਨੀਚ ਨਾ ਕੋਇ ਜਣਾਇੰਦਾ। ਸਤਿਜੁਗ ਸਾਚਾ ਬਣੇ ਵਿਧਾਨ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। ਪੰਚਮ ਪੰਚ ਰਾਜ ਰਾਜਾਨ, ਪਰਪੰਚ ਮੇਟ ਮਿਟਾਇੰਦਾ। ਨੌ ਸੱਤ ਦੇਵੇ ਇਕ ਗਿਆਨ, ਬ੍ਰਹਮ ਪਾਰਬ੍ਰਹਮ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਗਾਣ, ਗੁਰ

ਅਵਤਾਰ ਪੀਰ ਪੈਗ਼ੰਬਰ ਸ਼ੁਕਰ ਮਨਾਇੰਦਾ। ਸੰਸਾ ਰਹੇ ਨਾ ਕੋਇ ਵਿਚ ਜਹਾਨ, ਹਿੰਸਾ ਰੂਪ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਬੇੜਾ ਪਾਰ ਕਰ, ਸਤਿਜੁਗ ਧਾਰ ਆਪ ਚਲਾਇੰਦਾ। ਸਤਿਜੁਗ ਧਾਰ ਚਲੇ ਮਾਤ, ਮਾਤਰ ਭੂਮੀ ਦਏ ਵਡਿਆਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿ ਅਸਤਿ ਵੇਖ ਵਖਾਈਆ। ਸ੍ਰੀ ਭਗਵਾਨ ਸੁਣਾਏ ਗਾਥ, ਆਪ ਆਪਣਾ ਨਾਉਂ ਦ੍ਰਿੜਾਈਆ। ਲੇਖਾ ਚੁੱਕੇ ਸਾਢੇ ਤਿੰਨ ਤਿੰਨ ਹਾਥ, ਹੱਥੋ ਹੱਥ ਲੇਖਾ ਦਏ ਚੁਕਾਈਆ । ਭੇਵ ਚੁਕਾਏ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਲੋਆਂ ਖੋਜ ਖੁਜਾਈਆ। ਪਾਵੇ ਸਾਰ ਰਾਮ ਦਸਰਾਥ, ਦਸਰਥ ਬੇਟਾ ਵੇਖ ਵਖਾਈਆ। ਸਤਿਜੁਗ ਸਾਚਾ ਦੇਵੇ ਦਾਤ, ਪੀਰ ਪੈਗ਼ੰਬਰ ਇਕ ਸਰਨਾਈਆ। ਲੇਖਾ ਲਿਖੇ ਬਿਨ ਕਲਮ ਦਵਾਤ, ਸ਼ਾਹੀ ਰੰਗ ਨਾ ਕੋਇ ਚੜ੍ਹਾਈਆ। ਆਤਮ ਪਰਮਾਤਮ ਇਕ ਜਮਾਤ, ਏਕਾ ਦੂਆ ਦੂਆ ਏਕਾ ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਸਾਚਾ ਜਾਏ ਲੱਗ, ਸ੍ਰੀ ਭਗਵਾਨ ਆਪ ਲਗਾਈਆ। ਪਰਗਟ ਹੋ ਸੂਰਾ ਸਰਬੱਗ, ਵੇਖੇ ਖੇਲ ਸਰਬ ਘਟ ਥਾਈਂਆ। ਭਗਤ ਭਗਵੰਤ ਕਰ ਅਲੱਗ, ਏਕਾ ਰੰਗ ਚੜ੍ਹਾਈਆ। ਹੰਸ ਬਣਾਏ ਹਰਿ ਹਰਿ ਕੱਗ, ਕਾਗ ਹੰਸ ਰੂਪ ਵਟਾਈਆ। ਗੁਰਮੁਖ ਗੁਰਸਿਖ ਹੀਰੇ ਨਗ, ਮਾਣਕ ਮੋਤੀ ਨਾਉਂ ਧਰਾਈਆ। ਦਰਸ ਵਖਾਏ ਉਪਰ ਸ਼ਾਹ ਰਗ, ਨੌਂ ਦਵਾਰੇ ਪੰਧ ਮੁਕਾਈਆ। ਮੁੱਖ ਲਗਾਏ ਸਗਨ ਸਗ, ਰਸ ਅੰਮ੍ਰਿਤ ਆਪ ਚਖਾਈਆ। ਅਗੰਮੀ ਨਗਾਰਾ ਜਾਏ ਵੱਜ, ਅਨਹਦ ਰਾਗ ਸੁਣਾਈਆ। ਬਜਰ ਕਪਾਟੀ ਜਾਏ ਭੱਜ, ਪਰਦਾ ਦੂਈ ਰਹੇ ਨਾ ਰਾਈਆ। ਆਤਮ ਪਰਮਾਤਮ ਹੋਏ ਹਜ, ਸਾਚੇ ਕਾਅਬੇ ਖ਼ੁਸ਼ੀ ਮਨਾਈਆ। ਸਚ ਮਹਿਰਾਬੇ ਬਹੇ ਸਜ, ਹੁਜਰਾ ਇਕੋ ਇਕ ਦਰਸਾਈਆ। ਕਰੇ ਖੇਲ ਸ਼ਾਹ ਨਵਾਬ, ਨੌਬਤ ਆਪਣੇ ਨਾਮ ਰਖਾਈਆ। ਭੂਪਤ ਭੂਪ ਰਾਜਨ ਰਾਜ, ਸ਼ਹਿਨਸ਼ਾਹ ਸ਼ਾਹ ਆਪ ਹੋ ਜਾਈਆ। ਕਲਜੁਗ ਸਤਿਜੁਗ ਦੋਹਾਂ ਕਾਜ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪ ਕਰਾਈਆ । ਜੁਗ ਜੁਗ ਬਦਲਣਹਾਰਾ ਸਮਾਜ, ਸਮਝ ਸਮਝ ਦਏ ਸਮਝਾਈਆ। ਤ੍ਰੈਗੁਣ ਬੁਝਾਵਣਹਾਰਾ ਆਂਚ, ਅਗਨੀ ਅੱਗ ਦਏ ਗਵਾਈਆ। ਵੇਖਣਹਾਰਾ ਮਾਟੀ ਕਾਚ, ਕਾਚੀ ਗਗਰੀਆ ਫੋਲ ਫੋਲਾਈਆ। ਸਤਿਜੁਗ ਮਾਰਗ ਲਾਏ ਸਾਚ, ਸਚ ਸੁੱਚ ਇਕ ਰਖਾਈਆ। ਗੁਰਮੁਖਾਂ ਨਿਰਮਲ ਕਰੇ ਜ਼ਾਤ, ਬ੍ਰਹਮ ਆਪਣਾ ਅੰਗ ਲਗਾਈਆ। ਏਕਾ ਸੇਜ ਸੁਹਾਏ ਖਾਟ, ਆਤਮ ਅੰਤਰ ਆਸਣ ਲਾਈਆ। ਨਾਤਾ ਤੁੱਟੇ ਆਣ ਬਾਟ, ਮਾਤ ਗਰਭ ਨਾ ਅਗਨ ਤਪਾਈਆ। ਅੱਗੇ ਨੇੜੇ ਰੱਖੇ ਵਾਟ, ਪਿਛਲਾ ਪੰਧ ਰਿਹਾ ਮੁਕਾਈਆ। ਗੁਰਸਿਖਾਂ ਖੋਲ੍ਹੇ ਬੰਦ ਤਾਕ, ਬੰਦ ਤਾਕੀ ਕੁੰਡਾ ਲਾਹੀਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਦਰਸ ਵਖਾਏ ਸਾਖਿਆਤ, ਸਵੱਛ ਸਰੂਪੀ ਰੂਪ ਵਟਾਈਆ। ਹਰਿਜਨ ਬਣਾਏ ਪਾਰਜਾਤ, ਛੋਹ ਆਪਣੇ ਅੰਗ ਲਗਾਈਆ। ਏਥੇ ਓਥੇ ਪੁੱਛੇ ਵਾਤ, ਦੋ ਜਹਾਨਾਂ ਹੋਏ ਸਹਾਈਆ। ਦੇਵਣਹਾਰਾ ਸਾਚੀ ਦਾਤ, ਸੋਹੰ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਅਗਲਾ ਪਿਛਲਾ ਜਾਣੇ ਲੇਖਾ, ਮਧ ਆਪਣੀ ਧਾਰ ਚਲਾਈਆ। ਅਗਲਾ ਪਿਛਲਾ ਲੇਖਾ ਚੁੱਕੇ ਲੋਕ, ਹਰਿ ਸਤਿਗੁਰ ਆਪ ਚੁਕਾਈਆ। ਕਲਜੁਗ ਕੂੜੀ ਮਾਰੇ ਫੂਕ, ਤ੍ਰੈਗੁਣ ਅਗਨੀ ਅੱਗ ਲਗਾਈਆ। ਕਲਜੁਗ ਚਰਨੀ ਸੁੱਤਾ ਘੂਕ, ਨੇਤਰ ਨੈਣ ਨਾ ਕੋਇ ਉਠਾਈਆ। ਸਤਿਜੁਗ ਸਾਚਾ ਉਠ ਉਠ ਮਾਰੇ ਕੂਕ, ਕੂਕ ਕੂਕ ਸੁਣਾਈਆ। ਸਾਹਿਬ ਸੁਲਤਾਨ ਦਾ ਸੱਚਾ

ਪੂਤ, ਸਤਿਜੁਗ ਵੇਖੇ ਚਾਈਂ ਚਾਈਂਆ। ਏਕਾ ਤਾਣਾ ਪੇਟਾ ਸੂਤ, ਤੰਦੀ ਤੰਦ ਇਕ ਰਖਾਈਆ। ਤਨ ਮਾਟੀ ਨਾ ਕੋਇ ਕਲਬੂਤ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਅਗਲਾ ਲੇਖਾ ਰੱਖਣਾ ਯਾਦ, ਹਰਿ ਸਤਿਗੁਰ ਆਪ ਕਰਾਇੰਦਾ। ਪੁਰਖ ਅਬਿਨਾਸ਼ੀ ਸੁਣਨ ਆਇਆ ਫਰਿਯਾਦ, ਨਿਰਗੁਣ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਦੇਵਣਹਾਰਾ ਦਾਦ, ਵਸਤ ਅਮੋਲਕ ਆਪ ਵਰਤਾਇੰਦਾ। ਸਤਿ ਨਿਸ਼ਾਨਾ ਦੇਵੇ ਗਾਡ, ਦੋ ਜਹਾਨਾਂ ਆਪ ਝੁਲਾਇੰਦਾ। ਸ਼ਰਅ ਮਜ਼੍ਹਬ ਦੀ ਤੋੜੇ ਹਾਦ, ਨਵ ਨੌਂ ਇਕੋ ਰਾਹ ਵਖਾਇੰਦਾ। ਪਾਰਬ੍ਰਹਮ ਦਾ ਸੱਚਾ ਨਾਦ, ਬ੍ਰਹਮ ਸੁਣ ਸੁਣ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲਹਿਣਾ ਵਖਾਏ ਨੈਣਾ, ਗੁਰਮੁਖ ਵਿਰਲਾ ਵੇਖ ਵਖਾਇੰਦਾ। ਅਗਲਾ ਲਹਿਣਾ ਜਿਸ ਜਨ ਵੇਖਣ ਦਾ ਚਾਓ, ਸੋ ਸਾਹਿਬ ਦਏ ਸਮਝਾਈਆ। ਪ੍ਰਭ ਸਾਚੇ ਦਰ ਲਾਗੇ ਪਾਉਂ, ਦੇਵਣਹਾਰ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹੋਂ, ਫੜ ਬਾਂਹੋਂ ਗਲੇ ਲਗਾਈਆ। ਸਦਾ ਸਦਾ ਸਦ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਕਰੇ ਨਿਆਉਂ, ਅਨਿਆਏ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਪਿਛਲਾ ਲੇਖਾ ਦਏ ਜਣਾਈਆ। ਅਗਲਾ ਲੇਖਾ ਜਿਸ ਜਨ ਵੇਖਣਾ, ਪ੍ਰਭ ਸਚ ਸਚ ਦ੍ਰਿੜਾਈਆ। ਆਤਮ ਪਰਮਾਤਮ ਕਰਨਾ ਹੇਤਨਾ, ਹਿਤ ਇਕੋ ਇਕ ਰਖਾਈਆ। ਦੀਨ ਦਿਆਲ ਵਸੇ ਨੇਤਨ ਨੇਤਨਾ, ਨੇਰਨ ਨੇਰ ਡੇਰਾ ਲਾਈਆ। ਅਚਰਜ ਖੇਲ ਪ੍ਰਭ ਨੇ ਖੇਡਣਾ, ਵੇਦ ਕਤੇਬ ਨਾ ਸਕੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗਾ ਪਿੱਛਾ ਰਿਹਾ ਵਖਾਈਆ। ਅੱਗਾ ਪਿੱਛਾ ਕੋਈ ਨਾ ਵੇਖੇ, ਭਰਮੇ ਭੁੱਲੀ ਸਰਬ ਲੋਕਾਈਆ। ਬਾਹਰੋਂ ਬਾਹਰੋਂ ਲੱਭਦੇ ਭੇਤੇ, ਅੰਦਰ ਵੜਨ ਕੋਇ ਨਾ ਜਾਈਆ। ਸ੍ਰਿਸ਼ਟ ਸਬਾਈ ਕੱਲਰ ਰੇਤੇ, ਕੰਧ ਕੂੜੀ ਰਹੇ ਨਾ ਰਾਈਆ । ਸਤਿਜੁਗ ਤ੍ਰੇਤਾ ਦੁਆਪਰ ਬਣ ਕਿਰਸਾਨਾ ਵੱਢਦਾ ਰਿਹਾ ਅਗੇਤ ਪਿਛੇਤੇ, ਹਾੜੀ ਸੌਣੀ ਰੂਪ ਵਖਾਈਆ। ਕਲਜੁਗ ਅੰਤਮ ਆਪਣੇ ਹੱਥ ਰੱਖੇ ਦੋ ਜਹਾਨਾਂ ਠੇਕੇ, ਗੁਰ ਅਵਤਾਰ ਡੋਰ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਦਿ ਮਧ ਆਪਣਾ ਖੇਲ ਵਖਾਈਆ। ਕਲਜੁਗ ਕਰਨਾ ਅੰਤ, ਸਤਿਜੁਗ ਸਾਚਾ ਮਾਤ ਲਗਾਈਆ। ਦੋਹਾਂ ਵਿਚੋਲਾ ਸ੍ਰੀ ਭਗਵੰਤ, ਭਗਵੰਤ ਆਪਣਾ ਖੇਲ ਵਖਾਈਆ। ਗੁਰਮੁਖ ਵੇਖੇ ਸਾਚੇ ਸੰਤ, ਸਤਿ ਸਤਿਵਾਦੀ ਲਏ ਉਠਾਈਆ। ਇਕ ਜਣਾਏ ਨਾਮ ਮੰਤ, ਮੰਤਰ ਨਾਮ ਇਕ ਦ੍ਰਿੜਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਮਜੀਠੀ ਉਤਰ ਕਦੇ ਨਾ ਜਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ । ਲੇਖ ਚੁਕਾਏ ਭੁੱਖ ਨੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਆਪ ਮਹਾਨ, ਕਲਜੁਗ ਅੰਤ ਮੇਟੇ ਨਿਸ਼ਾਨ, ਸਤਿਜੁਗ ਧਰੇ ਮਾਤ ਬਲਵਾਨ, ਸ੍ਰਿਸ਼ਟ ਸਬਾਈ ਦੇਵੇ ਇਕ ਗਿਆਨ, ਏਕਾ ਅੱਖਰ ਵੱਖਰ ਆਪ ਪੜ੍ਹਾਈਆ।

੨੨ ਭਾਦਰੋਂ ੨੦੧੯ ਬਿਕ੍ਰਮੀ ਬਖ਼ਤੌਰ ਸਿੰਘ ਦੇ ਗ੍ਰਹਿ ਖਿਆਲੀ ਵਾਲਾ ਜ਼ਿਲਾ ਬਠਿੰਡਾ

ਜਨਮ ਅਜਨਮ ਲੇਖੇ ਲਾ, ਧਰਮ ਅਧਰਮ ਦਏ ਦੁਹਾਈਆ। ਨਿਹਕਰਮੀ ਲੈਣਾ ਕਰਮ ਕਮਾ, ਕਰਮ ਕਾਂਡ ਦਏ ਖਪਾਈਆ। ਸਾਚੀ ਬਖ਼ਸ਼ ਇਕ ਸਰਨਾ, ਸਰਨਗਤ ਇਕ ਸਮਝਾਈਆ। ਮਿਹਰਵਾਨ ਹੋਏ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਡੁੱਬਦੇ ਪਾਥਰ ਲਏ ਤਰਾ, ਮੰਝ ਬੇੜਾ ਪਾਰ ਕਰਾਈਆ। ਸਾਚੀ ਸਿਖਿਆ ਇਕ ਸਮਝਾ, ਸਿਖ ਸਿਖਿਆ ਰੂਪ ਸਮਾਈਆ। ਆਤਮ ਪਰਦਾ ਦਵੈਤੀ ਲਾਹ, ਪਰਮਾਤਮ ਰੰਗ ਚੜ੍ਹਾਈਆ। ਸਚ ਮਹਾਤਮ ਦਏ ਸਮਝਾ, ਬਿਨ ਆਤਮ ਪਰਮਾਤਮ ਦੂਜੀ ਅਵਰ ਨਾ ਕੋਇ ਕੁੜਮਾਈਆ। ਜ਼ਾਹਰ ਬਾਤਨ ਦਰਸ ਦਏ ਕਰਾ, ਨੇਤਰ ਨੈਣ ਨੈਣ ਖੁਲ੍ਹਾਈਆ। ਅੰਮ੍ਰਿਤ ਮੇਘ ਮੇਘ ਬਰਸਾ, ਅਗਨੀ ਤਤ ਤਤ ਬੁਝਾਈਆ। ਲੱਖ ਚੁਰਾਸੀ ਹਰਸ ਮਿਟਾ, ਨਾਮ ਨਿਧਾਨ ਝੋਲੀ ਪਾਈਆ। ਅਰਸ਼ ਫਰਸ਼ ਵੇਖੇ ਦੋਏ ਥਾਂ, ਕਾਇਆ ਕੁਰਾ ਖੋਜ ਖੋਜਾਈਆ। ਜਨ ਭਗਤਾਂ ਤਰਸ ਕਰੇ ਆਪ ਹੋਏ ਨਿਗਹ ਬਾਂ, ਨਿਗਹ ਆਪਣੀ ਆਪ ਉਠਾਈਆ। ਨੇੜ ਨਾ ਆਏ ਜਗਤ ਸ਼ੈਤਾਨ, ਸੰਸਾ ਰੋਗ ਰਹੇ ਨਾ ਰਾਈਆ। ਅੰਤਮ ਦੇਵੇ ਪਦ ਨਿਰਬਾਨ, ਨਿਰਬਾਣ ਪਦ ਵਖਾਈਆ। ਸ਼ਬਦ ਅਗੰਮੀ ਸਚ ਬਬਾਣ, ਗੁਰਮੁਖਾਂ ਆਪ ਚੜ੍ਹਾਈਆ। ਲੇਖਾ ਚੁੱਕੇ ਆਵਣ ਜਾਣ, ਜਨਮ ਮਰਨ ਫੰਦ ਕਟਾਈਆ। ਜਿਸ ਭਗਤ ਮਿਲੇ ਭਗਵਾਨ, ਸੋ ਭਗਤ ਭਗਵਨ ਵਿਚ ਸਮਾਈਆ। ਕਲਜੁਗ ਅੰਤਮ ਖੇਲ ਕਰੇ ਮਹਾਨ, ਨਿਰਗੁਣ ਆਪਣਾ ਨੂਰ ਧਰਾਈਆ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਵਖਾਈਆ। ਲੱਖ ਚੁਰਾਸੀ ਵਿਚੋਂ ਕਰ ਪਹਿਚਾਣ, ਗੁਰਮੁਖ ਸੱਜਣ ਲਏ ਉਠਾਈਆ। ਜਿਸ ਜਨ ਸੋਹੰ ਸ਼ਬਦ ਦੇਵੇ ਦਾਨ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਸਿਖ ਗੁਰ ਸਤਿਗੁਰ ਪਾਰ ਕਰਾਈਆ।