੨੨ ਭਾਦਰੋਂ ੨੦੧੯ ਬਿਕ੍ਰਮੀ ਮੁਕੰਦ ਸਿੰਘ ਦੇ ਗ੍ਰਹਿ ਮਰਾਜ ਜ਼ਿਲਾ ਬਠਿੰਡਾ
ਸਤਿ ਪੁਰਖ ਤੇਰਾ ਠਾਂਡਾ ਦਰਬਾਰ, ਸਤਿ ਸਤਿ ਵਡਿਆਈਆ। ਹਰਿ ਪੁਰਖ ਤੇਰਾ ਖੇਲ ਅਪਾਰ, ਮਹਿਮਾ ਅਕੱਥ ਕਥੀ ਨਾ ਜਾਈਆ। ਏਕੰਕਾਰ ਤੇਰਾ ਸਚ ਵਿਹਾਰ, ਭੇਵ ਨਾ ਜਾਣੇ ਕੋਇ ਰਾਈਆ। ਆਦਿ ਨਿਰੰਜਣ ਤੇਰਾ ਨੂਰ ਅਪਾਰ, ਨੂਰੋ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਤੇਰੀ ਸਾਚੀ ਧਾਰ, ਧਾਰ ਧਾਰ ਵਿਚ ਰਖਾਈਆ। ਸ੍ਰੀ ਭਗਵਾਨ ਤੇਰਾ ਸਚ ਨਿਸ਼ਾਨ, ਦਰ ਸਾਚੇ ਸੋਭਾ ਪਾਈਆ। ਪਾਰਬ੍ਰਹਮ ਤੇਰਾ ਰੂਪ ਮਹਾਨ, ਰੂਪ ਰੇਖ ਨਜ਼ਰ ਕੋਇ ਨਾ ਆਈਆ। ਸ਼ਹਿਨਸ਼ਾਹ ਵਡ ਰਾਜ ਰਾਜਾਨ, ਭੂਪਤ ਭੂਪ ਖੇਲ ਖਲਾਈਆ। ਪਰਵਰਦਿਗਾਰ ਨੌਜਵਾਨ, ਮੁਕਾਮੇ ਹੱਕ ਤੇਰੀ ਰੁਸ਼ਨਾਈਆ। ਲਾਸ਼ਰੀਕ ਵਡ ਮਿਹਬਾਨ, ਮਿਹਬਾਨ ਬੀਦੋ ਤੇਰਾ ਅੰਤ ਕੋਇ ਨਾ ਆਈਆ। ਤਖ਼ਤ ਨਿਵਾਸੀ ਤੇਰਾ ਧੁਰ ਫ਼ਰਮਾਣ, ਨਾ ਕੋਈ ਮੇਟੇ ਮੇਟ ਮਿਟਾਈਆ। ਸਚਖੰਡ ਨਿਵਾਸੀ ਤੇਰਾ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਇਕ ਮਹਾਨ, ਕਮਲਾਪਾਤੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਭੇਵ ਕੋਇ ਨਾ ਆਈਆ। ਸੋ ਪੁਰਖ ਨਿਰੰਜਣ ਤੇਰਾ ਉਚ
ਮੁਨਾਰਾ, ਊਚੋ ਊਚ ਤੇਰੀ ਵਡਿਆਈਆ। ਹਰਿ ਪੁਰਖ ਨਿਰੰਜਣ ਤੇਰਾ ਠਾਂਡਾ ਦਰਬਾਰਾ, ਦਰ ਘਰ ਸਾਚਾ ਸੋਭਾ ਪਾਈਆ। ਏਕੰਕਾਰ ਕਰ ਪਸਾਰਾ, ਆਦਿ ਨਿਰੰਜਣ ਨੂਰ ਵਖਾਈਆ। ਅਬਿਨਾਸ਼ੀ ਕਰਤਾ ਦੇ ਹੁਲਾਰਾ, ਸ੍ਰੀ ਭਗਵਾਨ ਵੇਖੇ ਚਾਈਂ ਚਾਈਂਆ। ਪਾਰਬ੍ਰਹਮ ਪ੍ਰਭ ਕਰੇ ਨਿਮਸਕਾਰਾ, ਨਿਰਗੁਣ ਨਿਰਗੁਣ ਸੀਸ ਝੁਕਾਈਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਆਪਣਾ ਖੇਲ ਕਰਾਈਆ। ਰੂਪ ਰੰਗ ਰੇਖ ਤੇ ਵਸੇ ਬਾਹਰਾ, ਤਤਵ ਤਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਓਟ ਤਕਾਈਆ। ਤੇਰੀ ਓਟ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਇੰਦਾ। ਵਸਣਹਾਰਾ ਸਚ ਸੱਚੀ ਧਰਮਸਾਲ, ਧਰਮ ਦਵਾਰ ਏਕ ਵਖਾਇੰਦਾ। ਦੀਆ ਬਾਤੀ ਏਕਾ ਬਾਲ, ਅੰਧ ਅੰਧੇਰ ਨਾ ਕੋਇ ਜਣਾਇੰਦਾ। ਖੇਲਣਹਾਰਾ ਖੇਲ ਨਿਰਾਲ, ਚਾਲ ਅਵੱਲੜੀ ਆਪ ਚਲਾਇੰਦਾ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇੰਦਾ। ਤੇਰੇ ਦਰ ਝੁਕੇ ਸੀਸ, ਮੇਰੇ ਸਾਹਿਬ ਸੱਚੇ ਸੁਲਤਾਨਾ। ਆਦਿ ਜੁਗਾਦੀ ਤੇਰੀ ਹਦੀਸ, ਮੰਨੇ ਦੋ ਜਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖਾਲੀ ਝੋਲੀ ਮੋਹੇ ਭਰਾਉਣਾ। ਦੇਣਾ ਵਰ ਸਾਹਿਬ ਸਮਰਥ, ਸਮਰਥ ਤੇਰੀ ਵਡਿਆਈਆ। ਸਚਖੰਡ ਦਵਾਰੇ ਰਿਹੋਂ ਵਸ, ਲਾਸ਼ਰੀਕ ਇਕ ਖ਼ੁਦਾਈਆ। ਆਦਿ ਜੁਗਾਦੀ ਮਾਰਗ ਦੱਸ, ਜੁਗ ਜੁਗ ਰਾਹ ਚਲਾਈਆ। ਨਿਰਗੁਣ ਨੂਰ ਕਰ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਈਆ। ਨਿਜ ਗ੍ਰਹਿ ਨਿਜ ਮੰਦਰ ਨਿਜ ਘਰ ਕਰ ਕਰ ਵਾਸ, ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਵਡ ਵਡਿਆਈਆ। ਵਡ ਦਰ ਤੇਰਾ ਸੁਲਤਾਨ, ਲੇਖਾ ਲਿਖਤ ਵਿਚ ਨਾ ਆਈਆ। ਤੇਰੀ ਮਹਿਮਾ ਗਣਤ ਮਹਾਨ, ਭੇਵ ਅਭੇਦ ਨਾ ਕੋਇ ਜਣਾਈਆ। ਤੇਰਾ ਤਖ਼ਤ ਨੂਰ ਮਹਾਨ, ਰੂਪ ਰੰਗ ਨਾ ਜਾਣੇ ਕੋਇ ਰਾਈਆ। ਤੇਰਾ ਹੁਕਮ ਸਚ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੱਤ ਚਾਰ ਢਹਿ ਪਏ ਸਰਨਾਈਆ। ਸੱਤ ਚਾਰ ਚਰਨੀ ਲੱਗ, ਨਿਉਂ ਨਿਉਂ ਸੀਸ ਝੁਕਾਇਆ। ਕਿਰਪਾ ਕਰ ਸੂਰੇ ਸਰਬੱਗ, ਦਰ ਤੇਰਾ ਇਕ ਧਿਆਇਆ। ਸਾਡਾ ਪਰਦਾ ਲੈਣਾ ਕੱਜ, ਸਿਰ ਆਪਣਾ ਹੱਥ ਟਿਕਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਨਗਾਰਾ ਗਿਆ ਵੱਜ, ਦੋ ਜਹਾਨਾਂ ਨਾਦ ਵਜਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖਿਆ ਭੱਜ, ਬਣ ਪਾਂਧੀ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ। ਸੱਤ ਚਾਰ ਹੋਏ ਹੈਰਾਨ, ਹਰਿ ਜੂ ਭੇਵ ਕੋਇ ਨਾ ਆਇੰਦਾ। ਦੋਏ ਜੋੜ ਮੰਗਣ ਦਾਨ, ਖਾਲੀ ਝੋਲੀ ਸਰਬ ਵਖਾਇੰਦਾ। ਜੁਗ ਚੌਕੜੀ ਵੇਖਿਆ ਖੇਲ ਮਹਾਨ, ਖ਼ਾਲਕ ਖ਼ਲਕ ਤੇਰਾ ਭੇਵ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਆਦਿ ਜੁਗਾਦੀ ਖੇਲ ਰਚਾਇੰਦਾ। ਦਾਤਾ ਦਾਨੀ ਗੁਣ ਨਿਧਾਨ, ਵਸਤ ਅਮੋਲਕ ਆਪ ਵਰਤਾਇੰਦਾ। ਸੱਤ ਚਾਰ ਬਾਲ ਅਞਾਣ, ਆਪਣਾ ਬਲ ਨਾ ਕੋਇ ਰਖਾਇੰਦਾ। ਦਰ ਤੇਰੇ ਡਿਗੇ ਆਣ, ਬਾਹੋਂ ਫੜ ਗਲੇ ਨਾ ਕੋਇ ਲਗਾਇੰਦਾ । ਲੋਕਮਾਤ ਬਣ ਕੇ ਬੈਠੇ ਰਹੇ ਮਹਿਮਾਨ, ਮਹਿਮਾਨੀ ਤੇਰੀ ਨਾ ਕੋਇ ਸੁਣਾਇੰਦਾ। ਫਿਰਦੇ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਸਾਚਾ ਮੰਦਰ ਨਾ ਕੋਇ ਵਖਾਇੰਦਾ। ਸਮੁੰਦ ਸਾਗਰ
ਡੂੰਘੀ ਕੰਦਰ ਵੇਖਦੇ ਰਹੇ ਮਾਰ ਧਿਆਨ, ਤੇਰਾ ਧਿਆਨ ਨਾ ਕੋਇ ਜਣਾਇੰਦਾ। ਰਸਨਾ ਜਿਹਵਾ ਬੱਤੀ ਦੰਦ ਗਉਂਦੇ ਰਹੇ ਗਾਣ, ਤੇਰਾ ਰਾਗ ਨਾ ਕੋਇ ਅਲਾਇੰਦਾ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੜਦੇ ਰਹੇ ਮਕਾਨ, ਤੇਰਾ ਮਕਾਨ ਨਾ ਕੋਇ ਵਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਮਿਲਦੇ ਰਹੇ ਸ਼ੈਤਾਨ, ਸ਼ਰਅ ਸ਼ੈਤਾਨ ਨਾ ਕੋਇ ਗਵਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣਦੇ ਰਹੇ ਕਾਨ, ਕਾਨੀ ਤੀਰ ਨਾ ਕੋਇ ਲਗਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੰਨਦੇ ਰਹੇ ਈਮਾਨ, ਇਸਮ ਤੇਰਾ ਨਾ ਕੋਇ ਵਖਾਇੰਦਾ। ਸੇਵਾ ਕਰਦੇ ਰਹੇ ਬਣ ਬਣ ਗ਼ੁਲਾਮ, ਗੁਰਬਤ ਮਾਤ ਨਾ ਕੋਇ ਮਿਟਾਇੰਦਾ। ਕੂੜੀ ਕਿਰਿਆ ਵੇਖਿਆ ਪੀਣ ਖਾਣ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਲੱਖ ਚੁਰਾਸੀ ਬੇਈਮਾਨ, ਬੇਵਾ ਰੂਪ ਸਭ ਹੀ ਨਜ਼ਰੀ ਆਇੰਦਾ। ਤੁਧ ਬਿਨ ਕੋਇ ਨਾ ਪੁੱਛੇ ਆਣ, ਸਿਰ ਹੱਥ ਨਾ ਕੋਇ ਰਖਾਇੰਦਾ। ਅੰਤਮ ਮਿਟਦਾ ਜਾਏ ਨਿਸ਼ਾਨ, ਨਿਸ਼ਾਨਾ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ, ਸੱਤ ਚਾਰ ਏਕਾ ਵਾਰ ਸੁਣਾਇੰਦਾ। ਸੱਤ ਚਾਰ ਮਾਰਗ ਦੱਸ, ਹਰਿ ਹਰਿ ਜੂ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਆਉਣਾ ਨੱਸ, ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ। ਤ੍ਰੈਗੁਣ ਮਾਇਆ ਚਰਨੀ ਜਾਣਾ ਢੱਠ, ਰਜੋ ਤਮੋ ਸਤੋ ਆਪਣਾ ਮਾਣ ਮਿਟਾਈਆ। ਪੰਜ ਤਤ ਹਰਿ ਚਰਨ ਦਵਾਰ ਵਹਾਉਣੀ ਆਪਣੀ ਰੱਤ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਾਣ ਗਵਾਈਆ। ਕਰੇ ਖੇਲ ਪੁਰਖ ਸਮਰਥ, ਸਭ ਦੀ ਆਸਾ ਪੂਰ ਵਖਾਈਆ। ਸਾਚਾ ਮਾਰਗ ਦੇਵੇ ਹੱਸ ਹੱਸ, ਸਾਚੀ ਸਿਖਿਆ ਕਰੇ ਪੜ੍ਹਾਈਆ। ਓਥੇ ਚਲੇ ਨਾ ਕੋਇ ਕਿਸੇ ਦਾ ਵਸ, ਬੇਵਸ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈ ਤ੍ਰੈ ਮੇਲੇ ਪੰਚਮ ਚੇਲਾ ਸੱਜਣ ਸੁਹੇਲਾ ਏਕਾ ਘਰ ਮੰਗਾਈਆ। ਸਾਚੇ ਦਰ ਆਉਣਾ ਦਰਬਾਰ, ਹਰਿ ਅਵਤਰੀ ਅਵਤਾਰਾਂ ਆਪ ਜਣਾਇੰਦਾ। ਬ੍ਰਹਮੇ ਸੁਤ ਰਹਿਣਾ ਖ਼ਬਰਦਾਰ, ਸੰਤ ਕੁਮਾਰ ਨੈਣ ਖੁਲ੍ਹਾਇੰਦਾ। ਬਰਾਹ ਵੇਖ ਉਠ ਬਲਧਾਰ, ਹਰਿ ਜੂ ਆਪਣਾ ਪਰਦਾ ਲਾਹਿੰਦਾ। ਹਾਵ ਗ਼ਰੀਵ ਕਰ ਪੁਕਾਰ, ਸੁਨਣਹਾਰਾ ਫੇਰੀ ਪਾਇੰਦਾ। ਯਗੇ ਪੁਰਸ਼ ਕਰ ਨਿਮਸਕਾਰ, ਹਰਿ ਜੂ ਆਪਣੀ ਦਇਆ ਕਮਾਇੰਦਾ। ਨਰਾਇਣ ਨੈਣ ਕਰ ਦੀਦਾਰ, ਅੱਖ ਅੱਖ ਨਾਲ ਮਿਲਾਇੰਦਾ। ਕਪਲ ਮੁਨ ਮੰਗ ਚਰਨ ਧੂੜੀ ਛਾਰ, ਮਸਤਕ ਟਿੱਕਾ ਏਕਾ ਲਾਇੰਦਾ। ਦੱਤਾ ਤ੍ਰੈ ਪਾਵੇ ਸਾਰ, ਤ੍ਰੈ ਤ੍ਰੈ ਆਪਣਾ ਮੂਲ ਚੁਕਾਇੰਦਾ। ਰਿਖਵ ਤੇਰਾ ਖੋਲ੍ਹ ਕਿਵਾੜ, ਸਤਿ ਸਰੂਪੀ ਰਾਹ ਜਣਾਇੰਦਾ। ਪਿਰਥੂ ਤੇਰੀ ਬੰਨ੍ਹੇ ਧਾਰ, ਪ੍ਰਿਥਮੇ ਪ੍ਰਿਥਮੀ ਨਾਲ ਮਿਲਾਇੰਦਾ। ਮਤਸ ਤੇਰੀ ਪਾਵੇ ਸਾਰ, ਜਲ ਥਲ ਮਹੀਅਲ ਫੋਲ ਫੋਲਾਇੰਦਾ। ਕਸ਼ਪ ਤੇਰਾ ਲਾਹੇ ਭਾਰ, ਮਿੰਦਰਾ ਪਿਠ ਨਾ ਕੋਇ ਟਿਕਾਇੰਦਾ। ਮੋਹਣੀ ਤੇਰਾ ਵੇਖ ਸ਼ੰਗਾਰ, ਮੋਹਣ ਮਾਧਵ ਆਪਣੇ ਅੰਗ ਲਗਾਇੰਦਾ। ਬਾਵਨ ਬਲ ਦਏ ਆਧਾਰ, ਦਰ ਦਵਾਰਾ ਇਕ ਸੁਹਾਇੰਦਾ। ਹੰਸਾ ਬੋਲ ਇਕ ਜੈਕਾਰ, ਪੰਖੀ ਸੋਹੰ ਢੋਲਾ ਏਕਾ ਗਾਇੰਦਾ। ਕਰੇ ਖੇਲ ਆਪ ਕਰਤਾਰ, ਕਰਨੀ ਕਰਤਾ ਆਪ ਕਮਾਇੰਦਾ। ਨਰ ਸਿੰਘ ਧਰ ਰੂਪ ਨਿਰੰਕਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਕਰੇ ਖੇਲ ਅਗੰਮ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਸਾਚੀ ਧਾਰ, ਪਰਸ ਪਰਸ ਪਰਸ ਜਣਾਈਆ। ਰਾਮ ਰਾਮਾ ਰਾਮ ਅਵਤਾਰ, ਰਘੁਪਤ ਲੇਖਾ ਜਾਣੇ ਥਾਉਂ ਥਾਈਂਆ। ਵੇਦ ਵਿਆਸਾ ਦੇ ਵਿਚਾਰ, ਤੇਰੀ ਵਿਚਾਰ ਵਿਚਾਰ ਲਏ ਮਿਲਾਈਆ। ਨੇਤਰ ਉਠ ਕਰ ਦੀਦਾਰ, ਦੀਦ ਦੀਦ
ਨਾਲ ਵਖਾਈਆ। ਤ੍ਰਿਲੋਕੀ ਨੰਦਨ ਖੋਲ੍ਹ ਕਿਵਾੜ, ਬੰਦ ਕਿਵਾੜਾ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਏਕਾ ਵਾਰ ਸੁਣਾਈਆ। ਸਚ ਸੰਦੇਸਾ ਸਾਚਾ ਮੀਤ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚਲਾਈ ਰੀਤ, ਨਿਰਗੁਣ ਸਰਗੁਣ ਵੇਸ ਧਰਾਇੰਦਾ। ਕਲਜੁਗ ਵੇਖਣਹਾਰਾ ਪੱਤਤ ਪੁਨੀਤ, ਪੱਤਤ ਪਾਵਨ ਆਪਣਾ ਖੇਲ ਕਰਾਇੰਦਾ। ਬੁਧ ਬਿਬੇਕੀ ਕਰੇ ਸੀਤ, ਬੋਧ ਗਿਆਨਾ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਤ ਚਾਰ ਆਪ ਜਗਾਇੰਦਾ। ਸੱਤ ਚਾਰ ਖੋਲ੍ਹੋ ਅੱਖ, ਸਚਖੰਡ ਨਿਵਾਸੀ ਖੇਲ ਕਰਾਇੰਦਾ। ਨਿਰਗੁਣ ਨੂਰ ਹੋਇਆ ਪਰਤੱਖ, ਪਰਤੱਖ ਆਪਣੀ ਧਾਰ ਚਲਾਇੰਦਾ। ਭਗਤ ਅਠਾਰਾਂ ਕਰੇ ਵੱਖ, ਫੜ ਬਾਂਹੋਂ ਆਪ ਉਠਾਇੰਦਾ। ਧਰੂ ਪ੍ਰਹਿਲਾਦ ਮਾਰਗ ਦੱਸ, ਬਲ ਬਾਵਨ ਭੇਵ ਚੁਕਾਇੰਦਾ। ਅਮਰੀਕ ਮੇਲਾ ਹੱਸ ਹੱਸ, ਦੁਰਬਾਸ਼ਾ ਮਾਣ ਮਿਟਾਇੰਦਾ। ਜਨਕ ਅੰਦਰ ਆਪੇ ਵਸ, ਹਰੀ ਚੰਦ ਹਰਿ ਹਰਿ ਰੂਪ ਸਮਾਇੰਦਾ। ਬਿਦਰ ਸੁਦਾਮੇ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇੰਦਾ। ਰੱਖਣਹਾਰਾ ਦ੍ਰੋਪਤ ਪੱਤ, ਸਭਾ ਆਪਣੀ ਇਕ ਜਣਾਇੰਦਾ। ਜੈ ਦੇਓ ਪੜ੍ਹੇ ਅੱਖਰ ਤਤ, ਪੱਤ ਡਾਲ੍ਹੀ ਲੇਖ ਲਿਖਾਇੰਦਾ। ਰਵਦਾਸ ਚੁਮਾਰਾ ਸੱਥਰ ਇਕੋ ਘੱਤ, ਪਾਣਾਂ ਗੰਢ ਸੀਸ ਝੁਕਾਇੰਦਾ। ਜੈ ਦੇਵ ਨਾਮਾ ਮੰਗੇ ਮੰਗ, ਤ੍ਰਿਲੋਚਣ ਏਕਾ ਗੰਢ ਪੁਵਾਇੰਦਾ। ਕਰੇ ਖੇਲ ਸ੍ਰੀ ਭਗਵਨ, ਹਰਿ ਕਾ ਭੇਵ ਕੋਇ ਨਾ ਆਇੰਦਾ। ਗਣਕਾ ਪੂਤਨਾ ਸੁਣਾਇਆ ਛੰਦ, ਸੋਹਲਾ ਢੋਲਾ ਏਕਾ ਗਾਇੰਦਾ। ਬਧਕ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਇੰਦਾ। ਕਬੀਰ ਜੋਲਾਹਾ ਕਹੇ ਧੰਨ ਧੰਨ, ਹਰਿ ਸਤਿਗੁਰ ਇਕੋ ਨਜ਼ਰੀ ਆਇੰਦਾ। ਉਠ ਉਠ ਸੁਣਾਏ ਸਾਰਿਆਂ ਕੰਨ, ਕੂਕ ਕੂਕ ਅਲਾਇੰਦਾ। ਜੁਗ ਚੌਕੜੀ ਜਿਸ ਬੇੜਾ ਦਿਤਾ ਬੰਨ, ਸੋ ਸਤਿਗੁਰ ਵੇਸ ਵਟਾਇੰਦਾ। ਜਿਸ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਵਸਣਹਾਰਾ ਬਿਨ ਛੱਪਰੀ ਛੰਨ, ਸਾਚੇ ਮੰਦਰ ਸੋਭਾ ਪਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ, ਨਿਰਮਲ ਜੋਤ ਡਗਮਗਾਇੰਦਾ। ਸਾਰੇ ਰਲ ਮਿਲ ਦੋਏ ਜੋੜ ਮੰਗੋ ਮੰਗ, ਪ੍ਰਭ ਪੂਰੀ ਆਸ ਕਰਾਇੰਦਾ। ਨਵ ਨੌਂ ਚਾਰ ਵੇਲਾ ਗਿਆ ਲੰਘ, ਪਾਰ ਕਿਨਾਰਾ ਇਕ ਜਣਾਇੰਦਾ। ਕਿਸੇ ਨਾ ਮਿਲੇ ਸਚ ਪਲੰਘ, ਸੇਜ ਸੁਹੰਜਣੀ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਦ੍ਰਿੜਾਇੰਦਾ। ਸਾਚਾ ਹੁਕਮ ਈਸਾ ਮੂਸਾ, ਪਰਵਰਦਿਗਾਰ ਆਪ ਜਣਾਈਆ। ਰਹਿਣ ਨਾ ਦੇਵੇ ਕਾਲਾ ਸੂਸਾ, ਕਾਲੀ ਧਾਰ ਧਾਰ ਮਿਟਾਈਆ। ਪਿਛਲੀ ਭੁੱਲੇ ਸਰਬ ਹਦੀਸਾ, ਹਜ਼ਰਤ ਕਰੇ ਸਚ ਪੜ੍ਹਾਈਆ। ਖਾਲੀ ਹੋਏ ਸਭ ਦਾ ਖੀਸਾ, ਵਸਤ ਕੋਇ ਰਹਿਣ ਨਾ ਪਾਈਆ। ਨਾਤਾ ਤੁੱਟੇ ਇਕ ਨੌਂ ਉਨੀਸਾ, ਇਕ ਇਕੱਲਾ ਰਿਹਾ ਸਮਝਾਈਆ। ਆਪਣੀ ਜ਼ਮੀਰ ਜ਼ਹੀਰ ਗੁਣੀ ਗਹੀਰ ਬੇਨਜ਼ੀਰ ਵਖਾਏ ਸ਼ੀਸ਼ਾ, ਸੁਹਰਤ ਆਪਣੀ ਆਪ ਜਣਾਈਆ। ਲੇਖਾ ਚੁਕਾਏ ਤੀਸ ਬਤੀਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਲਏ ਬੁਲਾਈਆ। ਦਰ ਸਾਚੇ ਵਸੇ ਹੱਕ ਅਮਾਮ, ਨੂਰੋ ਨੂਰ ਨੂਰ ਧਰਾਇੰਦਾ। ਕਲਜੁਗ ਅੰਤਮ ਪੀਰ ਪੈਗ਼ੰਬਰ ਨਬੀ ਰਸੂਲ ਕਰੇ ਸਰਬ ਗ਼ੁਲਾਮ, ਫੜ ਬਾਂਹੋਂ ਆਪ ਉਠਾਇੰਦਾ। ਵੇਖਣਹਾਰਾ ਚੌਦਾਂ ਲੋਕ ਨਜ਼ਾਮ, ਨਜ਼ਮ ਮੁਹੰਮਦ ਇਕ ਸੁਣਾਇੰਦਾ। ਜ਼ਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ ਹੋਏ ਹੈਰਾਨ, ਹੈਰਤ ਵਿਚ ਸਰਬ ਰਖਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨ, ਕਵਣ ਦਵਾਰੇ ਪਰਵਰਦਿਗਾਰ ਸੰਦੇਸਾ
ਦੇਵੇ ਆਣ, ਰਸਨਾ ਜ਼ਬਾਨ ਨਾ ਕੋਇ ਹਿਲਾਇੰਦਾ। ਨਾਤਾ ਤੁੱਟਾ ਸ਼ਰਅ ਈਮਾਨ, ਸਿਰਕਤ ਸਭ ਦੀ ਆਪ ਗਵਾਇੰਦਾ। ਨਜ਼ਰ ਆਏ ਨਾ ਕੋਇ ਇਸਲਾਮ, ਅਲੈਕਮ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਕਾਸਦ ਦੇਵੇ ਪੈਗ਼ਾਮ, ਪੀਰ ਪੈਗ਼ੰਬਰ ਗੀਤ ਨਾ ਕੋਇ ਅਲਾਇੰਦਾ। ਸਚ ਦਵਾਰੇ ਚਲ ਕੇ ਆਓ ਤਮਾਮ, ਤਮਾਂ ਸਭ ਦੀ ਆਪ ਮਿਟਾਇੰਦਾ। ਮੱਕਾ ਕਾਅਬਾ ਹੋਏ ਵੈਰਾਨ, ਦੋ ਦੋ ਆਬਾ ਮੇਲ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਈਸਾ ਮੂਸਾ ਸੰਗ ਮੁਹੰਮਦ ਇਕ ਲਗਾਏ ਆਪਣੀ ਰਮਜ਼, ਅਲਫ਼ ਯੇ ਲੇਖਾ ਆਪ ਮੁਕਾਇੰਦਾ। ਸਚ ਮੁਹੰਮਦ ਹੋ ਤਿਆਰ, ਚਾਰ ਯਾਰੀ ਨਾਲ ਰਲਾਈਆ। ਦਰ ਬਣ ਕੇ ਔਣਾ ਭਿਖਾਰ, ਖਾਲੀ ਝੋਲੀ ਰਿਹਾ ਵਖਾਈਆ। ਸਦੀ ਚੌਧਵੀਂ ਆਈ ਹਾਰ, ਚੌਦਾਂ ਤਬਕ ਦੇਣ ਦੁਹਾਈਆ। ਸਾਚਾ ਸਬਕ ਨਾ ਸਿਖਿਆ ਮੀਆ ਯਾਰ, ਮੁਹੱਬਤ ਮੋਹ ਨਾ ਕੋਇ ਵਖਾਈਆ। ਤੋਬਾ ਤੋਬਾ ਕਰਨ ਅੰਤਮ ਵਾਰ, ਸੋਭਾ ਕੋਇ ਰਹਿਣ ਨਾ ਪਾਈਆ। ਪਰਦਾ ਉਹਲਾ ਚੁੱਕਿਆ ਏਕੰਕਾਰ, ਅਕਲ ਕਲ ਆਪਣੀ ਖੇਲ ਕਰਾਈਆ। ਫੜ ਬਾਂਹੋਂ ਸੱਦੇ ਚਰਨ ਦਵਾਰ, ਹਦ ਹਦੂਦ ਨਾ ਕੋਇ ਜਣਾਈਆ। ਮਹਿਦੂਦ ਰੱਖੇ ਏਕੰਕਾਰ, ਬਲ ਸਕੇ ਨਾ ਕੋਇ ਜਣਾਈਆ। ਹਜ਼ਾਰਾ ਦਰੂਦ ਪੜ੍ਹੇ ਨਾ ਕੋਇ ਬੋਲ ਜੈਕਾਰ, ਨਾਅਰਾ ਹੱਕ ਨਾ ਕੋਇ ਸੁਣਾਈਆ। ਸਾਰੇ ਹੋਇਣ ਸ਼ਰਮਸਾਰ, ਨੇਤਰ ਨੈਣ ਸਕੇ ਨਾ ਕੋਇ ਉਠਾਈਆ। ਅੱਲਾ ਰਾਣੀ ਨੇਤਰ ਰੋਵੇ ਜ਼ਾਰੋ ਜ਼ਾਰ, ਖੁਲੀ ਮੀਂਢੀ ਦਏ ਦੁਹਾਈਆ। ਮੇਰੀ ਅਲਫ਼ੀ ਗਈ ਪਾਟ, ਚੁੰਨੀ ਸੀਸ ਨਾ ਕੋਇ ਟਿਕਾਈਆ। ਚੋਟੀ ਮੁੰਨੀ ਪਰਵਰਦਿਗਾਰ, ਪਰਦਾ ਰੱਖੇ ਨਾ ਕੋਇ ਗੋਸਾਈਆ। ਮੁਸਲਮ ਸੁਨੀ ਹੋਏ ਖੁਵਾਰ, ਬੇਖ਼ਬਰ ਖ਼ਬਰ ਕੋਇ ਨਾ ਪਾਈਆ। ਅੰਤਮ ਪਾਸਾ ਆਇਆ ਹਾਰ, ਜਿਤ ਕੋਇ ਰਹਿਣ ਨਾ ਪਾਈਆ। ਕਰੇ ਖੇਲ ਪਰਵਰਦਿਗਾਰ, ਬੇਪਰਵਾਹ ਆਪਣੀ ਧਾਰ ਚਲਾਈਆ। ਸਹੀ ਸਲਾਮਤ ਏਕੰਕਾਰ, ਆਪਣਾ ਫੇਰਾ ਪਾਈਆ। ਵਸਣਹਾਰਾ ਧਾਮ ਨਿਆਰ, ਮੁਕਾਮੇ ਹੱਕ ਬੈਠਾ ਆਸਣ ਲਾਈਆ। ਰਾਹ ਤੱਕਣ ਚਾਰ ਯਾਰ, ਨੇਤਰ ਰੋਵਣ ਜ਼ਾਰੋ ਜ਼ਾਰ, ਕੋਈ ਨਾ ਦਿਸੇ ਮਦਦਗਾਰ, ਅਲੀ ਮਦਦ ਨਾ ਕੋਇ ਰਖਾਈਆ। ਇਕ ਦੂਜੇ ਨਾਲ ਕਰ ਵਿਚਾਰ, ਫੜ ਫੜ ਬਾਂਹੋਂ ਰਹੇ ਉਠਾਲ, ਚਲੋ ਚਲ ਕੇ ਕਰੀਏ ਸਵਾਲ, ਏਕਾ ਹਾਲ ਸੁਣਾਈਆ। ਕਿਰਪਾ ਕਰੇ ਦੀਨ ਦਿਆਲ, ਸਾਡੀ ਕਰਨੀ ਕਰੇ ਬਹਾਲ, ਰਹਿਮਤ ਰਹੀਮ ਰਹਿਮਾਨ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਹੱਤਰਾਂ ਏਕਾ ਹੁਕਮ ਸੁਣਾਈਆ। ਸਾਚਾ ਹੁਕਮ ਸਤਿਗੁਰ ਗੁਰ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਨਿਰਗੁਣ ਨਾਨਕ ਮੇਲਾ ਧੁਰ, ਧੁਰ ਸੰਜੋਗੀ ਮੇਲ ਕਰਾਇੰਦਾ। ਜੋਤੀ ਜੋਤ ਨਾਤਾ ਗਿਆ ਜੁੜ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਪਾਰਬ੍ਰਹਮ ਪ੍ਰਭ ਏਕਾ ਬਹੁੜ, ਆਪ ਆਪਣੇ ਅੰਗ ਲਗਾਇੰਦਾ। ਮਿੱਠਾ ਕਰੇ ਰਸ ਰੀਠਾ ਕੌੜ, ਅੰਮ੍ਰਿਤ ਰਸ ਇਕ ਚਖਾਇੰਦਾ। ਦੋ ਜਹਾਨਾਂ ਲਾ ਲਾ ਪੌੜ, ਸਚ ਮਹੱਲੇ ਆਪ ਬਹਾਇੰਦਾ। ਨਿਰਗੁਣ ਨਿਰਗੁਣ ਵੇਖੇ ਕਰ ਕੇ ਗ਼ੌਰ, ਨੇਤਰ ਨੈਣ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਆਵਾਜ਼ ਲਗਾਇੰਦਾ। ਨਿਰਗੁਣ ਆਵਾਜ਼ ਨਾਮ ਨਗਾਰਾ, ਨੌਬਤ ਇਕੋ ਇਕ ਵਜਾਈਆ। ਏਕਾ ਜੋਤੀ ਦਸ ਅਵਤਾਰਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਜੋਧਾ ਸੂਰ ਬਲੀ ਬਲਕਾਰਾ, ਬਲ ਆਪਣਾ ਆਪ ਜਣਾਈਆ। ਲੇਖਾ ਜਾਣੇ ਗੁਪਤ ਜ਼ਾਹਰਾ, ਅੰਦਰ ਬਾਹਰ ਰਿਹਾ ਸਮਝਾਈਆ। ਨੇਤਰ ਖੋਲ੍ਹ ਏਕੰਕਾਰਾ, ਖ਼ਾਲਕ ਖ਼ਲਕ ਦਏ ਵਖਾਈਆ। ਸ੍ਰਿਸ਼ਟ ਸਬਾਈ
ਧੂੰਆਂਧਾਰਾ, ਜਗਤ ਅੰਧੇਰਾ ਛਾਈਆ। ਗੁਰ ਕਾ ਇਸ਼ਟ ਨਾ ਕੋਇ ਪਿਆਰਾ, ਹਿਰਦੇ ਹਰਿ ਨਾ ਕੋਇ ਵਸਾਈਆ। ਲੱਖ ਚੁਰਾਸੀ ਨਾਰ ਹੋਈ ਵਿਭਚਾਰਾ, ਕੰਤ ਕੰਤੂਹਲ ਨਾ ਕੋਇ ਹੰਢਾਈਆ। ਅਠਸਠ ਤੀਰਥ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਸਾਧ ਸੰਤ ਹੋਏ ਅਵਾਰਾ, ਮਨ ਵਾਸਨਾ ਹੋਈ ਹਲਕਾਈਆ। ਗੁਰਦਰ ਮੰਦਰ ਮਸਜਿਦ ਮੱਠ, ਅਗਨੀ ਲੱਗੀ ਤਤੀ ਹਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਕੂੜੀ ਕਿਰਿਆ ਲੱਗਾ ਅਖਾੜਾ, ਧੀਆਂ ਭੈਣਾਂ ਨਾਚ ਨਚਾਈਆ। ਗੋਬਿੰਦ ਵੇਖ ਸੁਤ ਦੁਲਾਰਾ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਚਾਰ ਵਰਨ ਨਾ ਕੋਇ ਪਿਆਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰਨ ਲੜਾਈਆ। ਹੱਕ ਮੁਕਾਮ ਨਾ ਕੋਇ ਨਾਅਰਾ, ਬਿਸਮਿਲ ਰੂਪ ਨਾ ਕੋਇ ਰਖਾਈਆ । ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਪੀਰ ਪੈਗ਼ੰਬਰ ਨਾ ਕੋਇ ਪੜ੍ਹਾਈਆ। ਅੰਤਰ ਦੀਪਕ ਨਾ ਕੋਇ ਉਜਿਆਰਾ, ਲੱਖ ਚੁਰਾਸੀ ਜਗਤ ਦੀਵਾਲੀ ਕਰੇ ਰੁਸ਼ਨਾਈਆ। ਦਰ ਨਾ ਕਿਸੇ ਦਿਸੇ ਠਾਂਡਾ ਦਰਬਾਰਾ, ਨੌਂ ਖੰਡ ਪ੍ਰਿਥਮੀ ਹੋਈ ਹਲਕਾਈਆ। ਉਠੋ ਵੇਖੋ ਕਲਜੁਗ ਅੰਤ ਨਜ਼ਾਰਾ, ਏਕਾ ਜੋਤ ਜੋਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਦਸ ਦਰ ਬੁਲਾਈਆ। ਦਸ ਗੁਰ ਸਚ ਸੰਦੇਸਾ, ਪੁਰਖ ਅਕਾਲ ਸੁਣਾਇੰਦਾ। ਕਰੇ ਖੇਲ ਆਦਿ ਜੁਗਾਦਿ ਜੁਗ ਜੁਗ ਹਮੇਸਾ, ਨਿਰਗੁਣ ਆਪਣੀ ਕਾਰ ਕਮਾਇੰਦਾ। ਸ਼ਾਹ ਸੁਲਤਾਨ ਨਰ ਨਰੇਸ਼ਾ, ਧੁਰ ਫ਼ਰਮਾਨਾ ਹੁਕਮ ਅਲਾਇੰਦਾ। ਵੇਖਣਹਾਰਾ ਧਾਰੀ ਕੇਸਾ, ਮੂੰਡ ਮੁੰਡਾਏ ਪਰਦਾ ਲਾਹਿੰਦਾ। ਨੇਤਰ ਖੋਲ੍ਹ ਦਸ ਦਸਮੇਸਾ, ਦਹਿ ਦਿਸ਼ਾ ਫੇਰੀ ਪਾਇੰਦਾ। ਭਰਮੇ ਭੁੱਲਾ ਔਲੀਆ ਪੀਰ ਸ਼ੇਖਾ, ਪੀਰ ਪੈਗ਼ੰਬਰ ਨਜ਼ਰ ਕੋਇ ਨਾ ਆਇੰਦਾ। ਚਾਰ ਕੁੰਟ ਚਾਰ ਵਰਨ ਚੌਥੇ ਜੁਗ ਕੋਇ ਨਾ ਕਰੇ ਕਿਸੇ ਹੇਤਾ, ਪ੍ਰੇਮ ਪਿਆਰ ਨਾ ਕੋਇ ਰਖਾਇੰਦਾ। ਕੂੜੀ ਕਿਰਿਆ ਕਲਜੁਗ ਖੇਡਾ, ਸਾਚਾ ਵਣਜ ਨਾ ਕੋਇ ਕਰਾਇੰਦਾ। ਆਤਮ ਪਰਮਾਤਮ ਕਿਸੇ ਨਾ ਮਿਲਿਆ ਭੇਤਾ, ਸੋਹੰ ਢੋਲਾ ਬਣ ਵਿਚੋਲਾ ਨਾਨਕ ਇਕ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਭੁਲਿਆ ਚੇਤਾ, ਚੇਤਨ ਰੂਪ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਉਜੜਨਹਾਰਾ ਖੇਤਾ, ਪੀਰ ਪੈਗ਼ੰਬਰ ਗੁਰ ਅਵਤਾਰ ਆਪ ਵਖਾਇੰਦਾ। ਕਲਜੁਗ ਅੰਤਮ ਪਾਰਬ੍ਰਹਮ ਪੁਰਖ ਅਬਿਨਾਸ਼ੀ ਸਭ ਨੂੰ ਦਿਤਾ ਨੇਂਤਾ, ਦਰ ਆਪਣੇ ਆਪ ਬੁਲਾਇੰਦਾ। ਅੱਖੀਂ ਵੇਖੋ ਆਪਣਾ ਪੇਸ਼ਾ, ਸਾਖਿਆਤ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਹੱਤਰਾਂ ਏਕਾ ਹੁਕਮ ਸੁਣਾਇੰਦਾ। ਦਸ ਗੁਰੂ ਪ੍ਰਭ ਚਰਨ ਦਵਾਰ, ਆ ਆ ਸੀਸ ਝੁਕਾਈਆ। ਨਾਨਕ ਨਿਰਗੁਣ ਬੋਲ ਜੈਕਾਰ, ਲੱਖ ਲੱਖ ਸ਼ੁਕਰ ਮਨਾਈਆ। ਗੋਬਿੰਦ ਸੂਰਾ ਕਰ ਪਿਆਰ, ਪਰਮ ਪੁਰਖ ਵਿਚ ਸਮਾਈਆ। ਜਿਉਂ ਭਾਵੇ ਤਿਉਂ ਕਰ ਕਾਰ, ਤੇਰੀ ਕੀਮਤ ਕਹਿਣ ਨਾ ਜਾਈਆ। ਹਉਂ ਬਾਲੀ ਬੁਧ ਬਾਲ ਅਞਾਣ, ਤੂੰ ਸਾਹਿਬ ਸੱਚਾ ਸ਼ਹਿਨਸ਼ਾਹੀਆ। ਤੇਰੇ ਹੁਕਮੇ ਅੰਦਰ ਖੇਲ ਮਹਾਨ, ਖੇਲ ਖੇਲ ਖ਼ੁਸ਼ੀ ਮਨਾਈਆ। ਤੇਰਾ ਸਰਗੁਣ ਨੂਰ ਮਹਾਨ, ਨਿਰਗੁਣ ਸਰਗੁਣ ਵਿਚ ਟਿਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰਾਂ ਰੱਖਿਆ ਹੱਥ ਵਿਧਾਨ, ਲੋਕਮਾਤ ਬਣਤ ਬਣਾਈਆ। ਲੇਖਾ ਲਿਖ ਲਿਖ ਦਿਤਾ ਵੇਦ ਪੁਰਾਨ, ਸ਼ਾਸਤਰ ਸਿਮਰਤ ਕਰ ਪੜ੍ਹਾਈਆ। ਖਾਣੀ ਬਾਣੀ ਕਰ ਪਰਧਾਨ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਕਲਜੁਗ ਅੰਤਮ ਹੋਈ ਬਾਲ ਅਞਾਣ, ਬਾਲੀ ਬੁਧ ਨਾ ਕੋਇ ਵਡਿਆਈਆ। ਦੋਏ ਜੋੜ ਸਰਨੀ ਡਿਗੀ ਆਣ, ਬਲਹੀਣ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਹੱਤਰਾਂ ਏਕਾ ਹੁਕਮ ਜਣਾਈਆ। ਛੇ ਘਰ ਨੌ ਦਰ,
ਛੀਕਾ ਨਾਇਆ ਜੋੜ ਜੋੜਾਇੰਦਾ। ਇਕ ਇਕੱਲਾ ਵੇਸ ਕਰ, ਦੋਏ ਦੋਏ ਰੂਪ ਵਖਾਇੰਦਾ। ਤ੍ਰੈ ਤ੍ਰੈ ਲੇਖਾ ਆਪੇ ਜਾਣ, ਤ੍ਰੈ ਤ੍ਰੈ ਬੰਧਨ ਪਾਇੰਦਾ। ਚਾਰ ਚਾਰ ਹੋ ਪਰਧਾਨ, ਪੰਚਮ ਪੰਚ ਪੰਚ ਅਲਾਇੰਦਾ। ਛੇ ਛੇ ਖੇਲ ਕਰੇ ਭਗਵਾਨ, ਸਤਿ ਸਤਿ ਏਕਾ ਰਾਹ ਚਲਾਇੰਦਾ। ਅੱਠ ਅੱਠ ਖੋਲ੍ਹ ਤਤ ਦੁਕਾਨ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾਲ ਮਿਲਾਇੰਦਾ। ਨੌਂ ਦਰ ਲੇਖਾ ਜੀਵ ਜਹਾਨ, ਨੌਂ ਖੰਡ ਪ੍ਰਿਥਮੀ ਖੋਜ ਖੋਜਾਇੰਦਾ। ਛੇ ਨੌਂ ਅੰਕ ਕਰੇ ਪਰਵਾਨ, ਉਨੰਤਰਾਂ ਏਕਾ ਘਰ ਵਸਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਚ ਤਤ ਕਰ ਪਰਵਾਨ, ਤੇਈ ਅਵਤਾਰ ਗੰਢ ਬੰਧਾਇੰਦਾ। ਅਠਾਰਾਂ ਭਗਤ ਦੇ ਦਾਨ, ਈਸਾ ਮੂਸਾ ਮੁਹੰਮਦ ਭੇਵ ਚੁਕਾਇੰਦਾ। ਚਾਰ ਯਾਰੀ ਕਰ ਕਲਿਆਣ, ਕਲਾ ਆਪਣੇ ਹੱਥ ਰਖਾਇੰਦਾ। ਏਕਾ ਜੋਤੀ ਗੁਰ ਦਸ ਦੇ ਗਿਆਨ, ਗੁਰ ਮੰਤਰ ਨਾਮ ਪੜ੍ਹਾਇੰਦਾ। ਉਨੰਤਰਾਂ ਦੇਵੇ ਚਰਨ ਧਿਆਨ, ਲੇਖਾ ਕਾਇਆ ਜੋੜ ਜੋੜਾਇੰਦਾ। ਅੱਗੇ ਦੱਸੇ ਸਚ ਮੁਕਾਮ, ਸਚਖੰਡ ਦਵਾਰ ਇਕ ਵਖਾਇੰਦਾ। ਨਿਰਗੁਣ ਰੂਪ ਵਡ ਮਿਹਰਵਾਨ, ਮਿਹਰਵਾਨਗੀ ਆਪ ਕਮਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਇੰਦਾ। ਗੁਰਮੁਖ ਸਾਚੇ ਕਰ ਪਰਵਾਨ, ਨਾਉਂ ਪਰਵਾਨਾ ਹੱਥ ਫੜਾਇੰਦਾ। ਸੋਹੰ ਬਣਾਏ ਸਚ ਵਿਧਾਨ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਤਖ਼ਤ ਨਿਵਾਸੀ ਰਾਜ ਰਾਜਾਨ, ਸਾਚੇ ਤਖ਼ਤ ਆਸਣ ਲਾਇੰਦਾ। ਹਾਕਮ ਹੁਕਮ ਹੁਕਮਰਾਨ, ਹੱਕ ਹਕ਼ੀਕ਼ਤ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਆਪਣਾ ਰਾਹ ਜਣਾਇੰਦਾ। ਪੰਚਮ ਪੰਚ ਕਰੇ ਪਰਮੁੱਖ, ਪਰਮੁਖ ਇਕੋ ਇਕ ਸਲਾਹੀਆ। ਦੇਵਣਹਾਰਾ ਸਾਚਾ ਸੁਖ, ਸੁਖ ਨਾਲ ਮਿਲਾਈਆ। ਮੇਟਣਹਾਰਾ ਦੋ ਜਹਾਨਾਂ ਦੁੱਖ, ਦੁਖੀਆਂ ਦੁਖ ਗਵਾਈਆ। ਸਫਲ ਕਰਾਵਣਹਾਰਾ ਕੁੱਖ, ਮਾਤਾ ਕੁੱਖ ਦਏ ਵਡਿਆਈਆ। ਭਗਤ ਭਗਵੰਤ ਗੋਦੀ ਚੁੱਕ, ਦਰ ਸਾਚੇ ਖ਼ੁਸ਼ੀ ਮਨਾਈਆ। ਨਿਰਗੁਣ ਧਾਰੋਂ ਨਿਰਗੁਣ ਉਠ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਮਾਂ ਨਿਰਗੁਣ ਪਿਤਾ ਨਿਰਗੁਣ ਪੁੱਤ, ਨਿਰਗੁਣ ਬਣੇ ਧੰਨ ਜਣੇਂਦੀ ਮਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਦੂਸਰ ਸੰਗ ਨਾ ਕੋਇ ਰਲਾਈਆ। ਸਚਖੰਡ ਸੁਹਾਏ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਆਪਣੀ ਧਾਰ ਕਿਸੇ ਕੋਲੋਂ ਨਾ ਲਏ ਪੁੱਛ, ਜਿਉਂ ਭਾਵੇ ਚਲੇ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਆਪਣਾ ਮੇਲ ਮਿਲਾਈਆ। ਪੰਚਮ ਨਾਤਾ ਪੁਰਖ ਬਿਧਾਤਾ, ਪੰਚਮ ਜੋੜ ਜੋੜਾਇੰਦਾ। ਪੰਚਮ ਗਾਥਾ ਹਰਿ ਸਮਰਾਥਾ, ਏਕਾ ਨਾਮ ਪੜ੍ਹਾਇੰਦਾ। ਪੰਚਮ ਦੇਵਣਹਾਰਾ ਦਾਤਾ, ਵਸਤ ਅਮੋਲਕ ਝੋਲੀ ਪਾਇੰਦਾ। ਪੰਚਮ ਰੱਖੇ ਉਤਮ ਜਾਤਾ, ਜਾਤ ਅਜਾਤੀ ਮੇਟ ਮਿਟਾਇੰਦਾ। ਪੰਚਮ ਮੇਲਾ ਇਕ ਇਕਾਂਤਾ, ਏਕਾ ਘਰ ਵਖਾਇੰਦਾ। ਪੰਚਮ ਮੇਲਾ ਕਰੇ ਸਾਹਿਬ ਸੱਜਣ ਸਰਬ ਸੁਖ ਦਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਇੰਦਾ। ਪੰਚਮ ਮੀਤਾ ਠਾਂਢਾ ਸੀਤਾ, ਪੰਚਮ ਆਪਣਾ ਰੰਗ ਚੜ੍ਹਾਈਆ। ਪੰਚਮ ਧਾਮ ਵਖਾਏ ਇਕ ਅਨਡੀਠਾ, ਜਗਤ ਨੇਤਰ ਨਜ਼ਰ ਨਾ ਆਈਆ। ਪੰਚਮ ਤਤ ਤਨ ਨਾ ਤਪੇ ਅੰਗੀਠਾ, ਹਵਨ ਕੁੰਡ ਨਾ ਕੋਇ ਵਖਾਈਆ। ਪੰਚਮ ਨਾਦ ਸ਼ਬਦ ਧੁੰਨ ਕੋਇ ਨਾ ਗਾਏ ਗੀਤਾ, ਗਿਆਨ ਧਿਆਨ ਨਾ ਕੋਇ ਵਡਿਆਈਆ। ਪੰਚਮ ਮੇਲਾ ਤ੍ਰੈਗੁਣ ਅਤੀਤਾ, ਤ੍ਰੈਗੁਣ ਨਾਤਾ ਤੋੜ ਤੋੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਅਗੰਮ, ਅਗੰਮੜੀ ਕਾਰ ਕਰਾਇੰਦਾ। ਭਗਤ ਭਗਵੰਤ ਚਾੜ੍ਹੇ ਚੰਦ, ਦੋ ਜਹਾਨ ਆਪ ਰੁਸ਼ਨਾਇੰਦਾ।
ਜੁਗ ਚੌਕੜੀ ਬੇੜਾ ਬੰਨ੍ਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਰ ਕਰਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੁਣਾਵਣਹਾਰਾ ਰਾਗ ਕੰਨ, ਬੋਧ ਅਗਾਧੀ ਸ਼ਬਦ ਅਨਾਦੀ ਅਨਹਦ ਰਾਗ ਸੁਣਾਇੰਦਾ। ਦੇਵਣਹਾਰਾ ਲੱਖ ਚੁਰਾਸੀ ਡੰਨ, ਜੋ ਘੜਿਆ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਰਾਹ ਵਖਾਇੰਦਾ। ਪੰਚਮ ਦੱਸੇ ਏਕਾ ਰਾਹ, ਨਾਨਕ ਨਿਰਗੁਣ ਸੰਗ ਸਮਾਈਆ। ਪੁਰਖ ਅਕਾਲ ਬਣ ਮਲਾਹ, ਬੇੜਾ ਮਾਤ ਚਲਾਈਆ। ਦੇਵਣਹਾਰਾ ਸਚ ਸਲਾਹ, ਸਲਾਹਗੀਰ ਫੇਰਾ ਪਾਈਆ। ਆਤਮ ਪਰਮਾਤਮ ਜਪਾਏ ਸੱਚਾ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਡੂੰਘੀ ਭਵਰੋਂ ਲਏ ਕਢਾ, ਫੜ ਬਾਹੋਂ ਗਲੇ ਲਗਾਈਆ। ਸਾਚੇ ਪੌੜੇ ਦਏ ਚੜ੍ਹਾ, ਅਧ ਵਿਚਕਾਰ ਨਾ ਕੋਇ ਅਟਕਾਈਆ। ਸਾਚੇ ਮੰਦਰ ਦਏ ਬਹਾ, ਘਰ ਸਾਚੇ ਵਜੇ ਵਧਾਈਆ। ਆਪਣਾ ਖੇਲ ਆਪ ਕਰਾ, ਆਪੇ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਨਿਹਕਲੰਕਾ ਨਾਉਂ ਧਰਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਆਸ ਕਰਾਈਆ । ਜਿਸ ਦਾ ਵੇਦ ਵਿਆਸਾ ਗਿਆ ਧਿਆਨ ਲਗਾ, ਈਸਾ ਨੇਤਰ ਨੈਣ ਉਠਾਈਆ। ਜਿਸ ਦਾ ਮੁਹੰਮਦ ਤੱਕੇ ਰਾਹ, ਰਹਿਬਰ ਆਵੇ ਸੱਚਾ ਮਾਹੀਆ। ਜਿਸ ਦਾ ਢੋਲਾ ਨਾਨਕ ਗਿਆ ਗਾ, ਮਹਾਬਲੀ ਫੇਰਾ ਪਾਈਆ। ਜਿਸ ਦਾ ਗੋਬਿੰਦ ਜਪਿਆ ਨਾਂ, ਸੋ ਪੁਰਖ ਅਕਾਲ ਵੇਸ ਵਟਾਈਆ। ਵੇਖਣਹਾਰਾ ਸਭਨੀ ਥਾਂ, ਥਾਨ ਥਨੰਤਰ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਬੂਝ ਬੁਝਾਈਆ। ਪੰਚਮ ਬੂਝੇ ਇਕ ਗਿਆਨ, ਏਕਾ ਅੱਖਰ ਆਪ ਪੜ੍ਹਾਇੰਦਾ। ਪੰਚਮ ਦੇਵੇ ਇਕ ਧਿਆਨ, ਏਕਾ ਰਾਹ ਚਲਾਇੰਦਾ। ਪੰਚਮ ਦੇਵੇ ਏਕਾ ਮਾਣ, ਏਕਾ ਘਰ ਵਸਾਇੰਦਾ। ਪੰਚਮ ਪੰਚ ਕਰ ਪਰਧਾਨ, ਪੰਚਮ ਗਾਨਾ ਆਪ ਬੰਧਾਇੰਦਾ। ਪੰਚਮ ਹੱਥ ਸਚ ਨਿਸ਼ਾਨ, ਧੁਰਦਰਗਾਹੀ ਆਪ ਲਹਿਰਾਇੰਦਾ। ਗੁਰਮੁਖ ਸਾਚੇ ਕਰ ਪਰਵਾਨ, ਨਾਮ ਖੰਡਾ ਹੱਥ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲੇਖਾ ਚੁੱਕੇ ਆਣ, ਥਿਰ ਕੋਇ ਰਹਿਣ ਨਾ ਪਾਇੰਦਾ। ਵਿਸ਼ਨੂੰ ਵਿਸ਼ਵ ਕਰ ਕਲਿਆਣ, ਵਾਸਤਕ ਆਪਣਾ ਰੰਗ ਰੰਗਾਇੰਦਾ। ਭਗਵਨ ਖੇਲ ਕਰੇ ਮਹਾਨ, ਮਹਿਮਾ ਕਥ ਨਾ ਕੋਇ ਸੁਣਾਇੰਦਾ। ਬ੍ਰਹਮੇ ਛੱਡਣੀ ਪਏ ਦੁਕਾਨ, ਬ੍ਰਹਮ ਨਾਤਾ ਤੋੜ ਤੋੜਾਇੰਦਾ। ਸ਼ੰਕਰ ਅੰਤਮ ਆਵੇ ਹਾਣ, ਹੱਥ ਤ੍ਰਿਸੂਲ ਨਾ ਕੋਇ ਉਠਾਇੰਦਾ। ਬਾਸਕ ਤਸ਼ਕਾ ਸਹੰਸਰ ਮੁਖ ਨਾ ਕੋਇ ਗਾਣ, ਸਾਂਗੋ ਪਾਂਗ ਸੇਜ ਨਾ ਕੋਇ ਹੰਢਾਇੰਦਾ। ਤ੍ਰੈਗੁਣ ਮਾਇਆ ਤੋੜੇ ਮਾਣ ਅਭਿਮਾਨ, ਰੂਪ ਨਾ ਕੋਇ ਵਟਾਇੰਦਾ। ਪੰਜ ਤਤ ਅੰਤਮ ਚੁੱਕੇ ਕਾਣ, ਕਲ ਆਪਣੀ ਆਪ ਵਖਾਇੰਦਾ। ਤੇਈ ਅਵਤਾਰ ਦਰ ਡਿਗਣ ਆਣ, ਅੱਗੇ ਸੀਸ ਨਾ ਕੋਇ ਉਠਾਇੰਦਾ। ਭਗਤ ਅਠਾਰਾਂ ਕਰਨ ਧਿਆਨ, ਨੇਤਰ ਨੈਣ ਸਗਲ ਸ਼ਰਮਾਇੰਦਾ। ਈਸਾ ਮੂਸਾ ਮੁਹੰਮਦ ਦੂਰ ਦੁਰਾਡੇ ਮੰਗਣ ਦਾਨ, ਸੱਯਦਾ ਸੀਸ ਜਗਦੀਸ ਝੁਕਾਇੰਦਾ। ਨਾਨਕ ਗੋਬਿੰਦ ਢੋਲਾ ਗਾਣ, ਸੋਹਲਾ ਇਕੋ ਇਕ ਅਲਾਇੰਦਾ। ਸੋਹੰ ਰੂਪ ਆਪ ਭਗਵਾਨ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਦਿਤਾ ਦਾਨ, ਥਿਰ ਘਰ ਸਾਚਾ ਹੱਟ ਚਲਾਇੰਦਾ। ਨਿਰਗੁਣ ਗੋਪੀ ਨਿਰਗੁਣ ਕਾਹਨ, ਨਿਰਗੁਣ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਦਰ ਆਪਣੇ ਆਪ ਮੰਗਾਇੰਦਾ। ਦਰ ਆਏ ਛੇ ਨੌਂ, ਆਪਣਾ ਹਾਲ ਸੁਣਾਈਆ। ਲੱਖ ਚੁਰਾਸੀ ਥੱਕੇ ਭੌਂ, ਬਨ ਖੰਡ ਫੇਰਾ ਪਾਈਆ। ਰਸਨਾ ਜਿਹਵਾ ਥੱਕੇ ਗੌਂ, ਗਾ ਗਾ ਅੰਤ ਕੋਇ ਨਾ ਆਈਆ। ਦੇ ਦੇ ਥੱਕੇ ਢੋਆ ਢ,ੋ ਲੱਖ ਚੁਰਾਸੀ ਝੋਲੀ ਪਾਈਆ। ਅੱਖਰੀ ਨਾਉਂ ਦੇ ਦੇ ਗਏ ਬੋ, ਬੀਜ ਮੰਤਰ
ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਤੇਰੀ ਦੱਸਦੇ ਰਹੇ ਸੋ, ਹੰ ਬ੍ਰਹਮ ਕਰ ਰੁਸ਼ਨਾਈਆ। ਕਲਜੁਗ ਅੰਤਮ ਕਰਿਆ ਖੇਲ ਓਹ, ਉਹਲਾ ਪਰਦਾ ਦਏ ਮਿਟਾਈਆ। ਆਪਣੇ ਜਿਹਾ ਆਪੇ ਹੋ, ਲੋਕਮਾਤ ਫੇਰਾ ਪਾਈਆ। ਤ੍ਰੈਭਵਨ ਧਨੀ ਦੋ ਜਹਾਨਾਂ ਕਰੇ ਲੋ, ਲੋਆਂ ਪੁਰੀਆਂ ਇਕ ਰੁਸ਼ਨਾਈਆ। ਸ੍ਰਿਸ਼ਟ ਸਬਾਈ ਵੇਖੇ ਅੰਦਰ ਵੜ ਵੜ ਟੋਹ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਗੁਰਮੁਖ ਵਿਰਲੇ ਨਾਲ ਜਾਏ ਛੋਹ, ਜਿਸ ਆਪਣੀ ਦਇਆ ਕਮਾਈਆ। ਪੰਚ ਵਿਕਾਰਾ ਦੇਵੇ ਕੋਹ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਕਲਜੁਗ ਅੰਤਮ ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨ ਰਵ ਸਸ ਸੂਰਜ ਚੰਨ ਮੰਡਲ ਮੰਡਪ ਰਹੇ ਰੋ, ਧੀਰਜ ਧੀਰ ਨਾ ਕੋਇ ਧਰਾਈਆ। ਸਾਧ ਸੰਤ ਜੀਵ ਜੰਤ ਆਪਣੀ ਪੱਤ ਰਹੇ ਖੋਹ, ਪਤਿਵੰਤਾ ਨਜ਼ਰ ਕੋਇ ਨਾ ਆਈਆ। ਸੁਗੰਧੀ ਬਣ ਗਈ ਬੋ, ਕਸਤੂਰੀ ਵਾਸਨਾ ਮਿਰਗ ਸੁੰਘ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਦੇਵੇ ਮਾਣ ਵਡਿਆਈਆ। ਪੰਚਮ ਜਾਗੇ ਵਡ ਵਡ ਭਾਗੇ, ਵਡਿਭਾਗੀ ਦਇਆ ਕਮਾਇੰਦਾ। ਪੰਚਮ ਮਿਲਿਆ ਕੰਤ ਸੁਹਾਗੇ, ਸੇਜ ਸੁਹੰਜਣੀ ਆਪ ਬਹਾਇੰਦਾ। ਪੰਚਮ ਸੁਣਾਏ ਅਗੰਮੀ ਵਾਜੇ, ਛੱਤੀ ਰਾਗ ਨਾ ਕੋਇ ਅਲਾਇੰਦਾ। ਪੰਚਮ ਰਚਿਆ ਆਪੇ ਕਾਜੇ, ਕਰਨੀ ਕਰਤਾ ਕਾਜ ਰਚਾਇੰਦਾ। ਪੰਚਮ ਹਰਿ ਜੂ ਸਾਜਨ ਸਾਚੇ, ਸਚਖੰਡ ਸਾਚੇ ਆਪ ਬਹਾਇੰਦਾ। ਕਰਿਆ ਖੇਲ ਗੁਰੂ ਮਹਾਰਾਜੇ, ਮਹਾਰਾਜ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਸਾਚਾ ਜੋੜ ਜੁੜਾਇੰਦਾ। ਪੰਚਮ ਜੁੜਿਆ ਸਾਚਾ ਜੋੜਾ, ਜੋੜਨਹਾਰ ਹਰਿ ਅਖਵਾਇੰਦਾ। ਪੰਚਮ ਮਿਲਿਆ ਏਕੋ ਘੋੜਾ, ਸ਼ਬਦ ਅਗੰਮੀ ਆਪ ਬਣਾਇੰਦਾ। ਪੰਚਾਂ ਸਤਿਗੁਰ ਇਕ ਬੌਹੜਾ, ਬੌਹੜੀ ਬੌਹੜੀ ਦੁੱਖ ਨਾ ਕੋਇ ਸੁਣਾਇੰਦਾ। ਪੰਚਾਂ ਵੇਖਿਆ ਸੱਸੇ ਉਪਰ ਲੱਗਾ ਹੋੜਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਪੰਚਾਂ ਮੇਲਾ ਹਾਹਾ ਟਿੱਪੀ ਹੰ ਬ੍ਰਹਮ ਚੁੱਕੀ ਔੜਾ, ਤ੍ਰਿਸਨਾ ਭੁੱਖ ਨਾ ਕੋਇ ਰਖਾਇੰਦਾ। ਪੰਚਾਂ ਮਿਲਿਆ ਇਕੋ ਪੌੜਾ, ਉਚੇ ਡੰਡੇ ਹੱਥ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚ ਪਰਵਾਨ ਪੰਚ ਪਰਧਾਨ ਪੰਚਾਂ ਦੇਵੇ ਏਕਾ ਮਾਣ, ਪੰਚੇ ਸੋਹੇ ਦਰ ਰਾਜਾਨ, ਰਾਜ ਰਾਜਾਨ ਸ਼ਾਹੋ ਭੂਪ ਸਤਿ ਸਰੂਪ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਬੋਧ ਅਗਾਧੀ ਸ਼ਬਦ ਅਨਾਦੀ ਏਕਾ ਰਾਗ ਸੁਣਾਇੰਦਾ। ਏਕਾ ਰਾਗ ਧੁੰਨ ਜੈਕਾਰਾ, ਪੰਚਮ ਹਰਿ ਹਰਿ ਆਪ ਸੁਣਾਈਆ। ਏਕਾ ਮੰਦਰ ਖੋਲ੍ਹ ਦੁਆਰਾ, ਸਚਖੰਡ ਸਾਚੇ ਲਏ ਬਹਾਈਆ। ਏਕਾ ਮਿੱਤਰ ਮਿਲਿਆ ਪਿਆਰਾ, ਮਿਲਿਆ ਮਿੱਤਰ ਵਿਛੜ ਨਾ ਜਾਈਆ। ਏਕਾ ਹੁਕਮ ਸੱਚੀ ਸਰਕਾਰਾ, ਸ਼ਾਹ ਆਪਣਾ ਨਾਉਂ ਦ੍ਰਿੜਾਈਆ। ਪੰਚੇ ਮਿਲ ਕੇ ਸੋਹੰ ਬੋਲੋ ਸਚ ਜੈਕਾਰਾ, ਦੋ ਜਹਾਨਾਂ ਹੋਏ ਰੁਸ਼ਨਾਈਆ। ਵਿਸ਼ਨੂੰ ਨਿਉਂ ਨਿਉਂ ਕਰੇ ਨਿਮਸਕਾਰਾ, ਬ੍ਰਹਮਾ ਬੈਠਾ ਸੀਸ ਝੁਕਾਈਆ। ਸ਼ੰਕਰ ਮੰਗੇ ਧੂੜੀ ਛਾਰਾ, ਮਸਤਕ ਟਿੱਕਾ ਖ਼ਾਕ ਰਮਾਈਆ। ਤ੍ਰੈਗੁਣ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਪੰਜ ਤਤ ਕਰੇ ਪੁਕਾਰਾ, ਕੂਕ ਕੂਕ ਸੁਣਾਈਆ। ਪੰਜਾਂ ਸੁਣਿਆ ਇਕੋ ਨਾਅਰਾ, ਪੁਰਖ ਅਕਾਲ ਇਕ ਦਰਸਾਈਆ। ਪੰਜਾਂ ਮਿਲਿਆ ਇਕ ਦਰਬਾਰਾ, ਦਰ ਦਰਵਾਜ਼ਾ ਹਰਿ ਖੁਲ੍ਹਾਈਆ। ਕਰਿਆ ਖੇਲ ਅਪਰ ਅਪਾਰਾ, ਸਿੰਘ ਪਾਲ ਸਦਾ ਸੁਖਦਾਈਆ। ਸਵਰਨ ਮਿਲਿਆ ਸਤਿ ਹੁਲਾਰਾ, ਧਰੂ ਲੇਖਾ ਦਏ ਚੁਕਾਈਆ। ਬ੍ਰਹਮੇ ਤੇਰਾ ਅੰਤ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਸ਼ੰਕਰ ਰੋਵੇ ਜ਼ਾਰੋ ਜ਼ਾਰਾ, ਬਲਹੀਣ ਬਲ ਨਾ ਕੋਇ ਵਖਾਈਆ। ਜਗਤ ਜਗਦੀਸ ਬਣਿਆ ਵਣਜਾਰਾ, ਸੋਹੰ ਸਾਚਾ ਹੱਟ ਚਲਾਈਆ। ਸੁਰਪਤ
ਇੰਦ ਡਿਗਾ ਮੂੰਹ ਦੇ ਭਾਰਾ, ਕਰੋੜ ਤੇਤੀਸਾ ਸਕੇ ਨਾ ਕੋਇ ਉਠਾਈਆ। ਅੱਪਛਰਾਂ ਦਿਸੇ ਨਾ ਕੋਇ ਅਖਾੜਾ, ਮੋਹਨੀ ਨਾਚ ਨਾ ਕੋਇ ਨਚਾਈਆ। ਮਨਜੀਤਾ ਜਿਤ ਕੇ ਗਿਆ ਸੰਸਾਰਾ, ਜਿਤ ਇਕੋ ਇਕ ਵਖਾਈਆ। ਕਰੇ ਖੇਲ ਆਪ ਕਰਤਾਰਾ, ਭੇਵ ਕੋਇ ਨਾ ਜਾਣੇ ਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਹੋਏ ਸ਼ਰਮਸ਼ਾਰਾ, ਨੇਤਰ ਨੈਣ ਸਕੇ ਨਾ ਕੋਇ ਉਠਾਈਆ। ਕਲਜੁਗ ਤੇਰਾ ਅੰਤਮ ਕਿਨਾਰਾ, ਸਿੰਘ ਗੁਰਦਿਆਲ ਦਏ ਵਖਾਈਆ। ਬਲ ਬਾਵਨ ਹੋ ਉਜਿਆਰਾ, ਅਕਾਸ਼ ਪਰਕਾਸ਼ ਫੇਰਾ ਪਾਈਆ। ਇਤਲ ਵਿਤਲ ਸਿਤਲ ਵੇਖੇ ਡੂੰਘੀ ਗਾਰਾ, ਖ਼ਾਕੀ ਖ਼ਾਕ ਫੋਲ ਫੋਲਾਈਆ। ਛੱਤੀ ਜੁਗ ਦਾ ਦੇਵੇ ਇਕ ਹੁਲਾਰਾ, ਨਾਨਕ ਲੇਖਾ ਦਏ ਸਮਝਾਈਆ। ਸ੍ਰਿਸ਼ਟ ਸਬਾਈ ਆਰ ਪਾਰ ਅੰਤ ਕਿਨਾਰਾ, ਮੰਝਧਾਰ ਦਏ ਰੁੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਪ੍ਰਭ ਅੱਗੇ ਕੱਢਣ ਹਾੜਾ, ਦਰ ਬੈਠੇ ਅਲੱਖ ਜਗਾਈਆ। ਦਰੋਹੀ ਤੇਰੇ ਨਾਮ ਖ਼ੁਦਾਏ ਸਾਡਾ ਚਲੇ ਨਾ ਕੋਇ ਚਾਰਾ, ਬਾਹੂ ਬਲ ਨਾ ਕੋਇ ਰਖਾਈਆ। ਲੋਹਾਰ ਤਰਖਾਣ ਜੋ ਘੜਦਾ ਰਿਹਾ ਤਲਵਾਰਾ, ਤਿੱਖੀ ਧਾਰ ਰਹਿਣ ਨਾ ਪਾਈਆ। ਤੇਰਾ ਖੰਡਾ ਇਕੋ ਨਾਮ ਦੋ ਜਹਾਨਾਂ ਮਾਰੇ ਮਾਰਾ, ਬਚਿਆ ਕੋਇ ਰਹਿਣ ਨਾ ਪਾਈਆ। ਤੇਰਾ ਹੁਕਮ ਸਤਿ ਵਰਤਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਬਲ ਵੱਡਾ ਬਲਕਾਰਾ, ਬਲਹੀਣ ਸਰਬ ਲੋਕਾਈਆ। ਤੇਰਾ ਅੰਤ ਨਾ ਪਾਰਾਵਾਰਾ, ਤੇਰੀ ਮਹਿਮਾ ਕਥ ਨਾ ਸਕੇ ਕੋਇ ਰਾਈਆ। ਤੂੰ ਸਾਹਿਬ ਏਕਓਅੰਕਾਰਾ, ਅਕਲ ਕਲ ਤੇਰੀ ਵਡਿਆਈਆ। ਲੱਖ ਚੁਰਾਸੀ ਤੇਰਾ ਵਣਜਾਰਾ, ਨਿਰਗੁਣ ਸਰਗੁਣ ਤੇਰਾ ਹੱਟ ਖੁਲ੍ਹਾਈਆ। ਕਾਗਦ ਕਲਮ ਨਾ ਲਿਖਣਹਾਰਾ, ਸੱਤ ਸਮੁੰਦਰ ਰੋਵੇ ਬਨਾਸਪਤ ਰਹੀ ਕੁਰਲਾਈਆ। ਅਠਾਰਾਂ ਭਾਰ ਨਾ ਕੋਇ ਪਸਾਰਾ, ਮਹਿਮਾ ਸਕੇ ਨਾ ਕੋਇ ਜਣਾਈਆ। ਪਰਤੱਖ ਪਰਤੱਖ ਪਰਤੱਖ ਪਰਗਟਿਆ ਨਿਹਕਲੰਕ ਨਰਾਇਣ ਨਰ ਅਵਤਾਰਾ, ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਕਲਜੁਗ ਕਰੇ ਅੰਤ ਪਾਰ ਕਿਨਾਰਾ, ਜਗਤ ਨੱਈਆ ਵੇਖੇ ਚਾਈਂ ਚਾਈਂਆ। ਜਨ ਭਗਤਾਂ ਦਏ ਇਕ ਸਹਾਰਾ, ਚਰਨ ਸਰਨ ਸੱਚੀ ਸਰਨਾਈਆ। ਰਾਤੀਂ ਸੁੱਤਿਆਂ ਦਏ ਦੀਦਾਰਾ, ਦਰਦੀ ਦਰਦ ਵੰਡਾਈਆ। ਬੰਦ ਖੋਲ੍ਹੇ ਆਪ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹੀਆ। ਸੁਖਮਨ ਵੇਖੇ ਡੂੰਘੀ ਗਾਰਾ, ਈੜਾ ਪਿੰਗਲ ਮੂੰਹ ਦੇ ਭਾਰ ਸੁਟਾਈਆ। ਅੰਮ੍ਰਿਤ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਇਕ ਝਿਰਾਈਆ । ਦੀਵਾ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਆਤਮ ਸੇਜਾ ਕਰ ਪਸਾਰਾ, ਸੇਜ ਸੁਹੰਜਣੀ ਆਪ ਸੁਹਾਈਆ। ਪਾਰਬ੍ਰਹਮ ਬ੍ਰਹਮ ਮੇਲਣਹਾਰਾ, ਮਿਲ ਮਿਲ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਵਸੇ ਇਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲੇ ਜੈਕਾਰਾ, ਜਨਮ ਮਰਨ ਵਿਚ ਨਾ ਆਈਆ। ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਫੁੱਲ ਬਰਖ਼ਣ ਵਾਰੋ ਵਾਰਾ, ਗਣ ਗਣਧਰਬ ਕਿੰਨਰ ਜੱਛਪ ਏਕਾ ਰਾਗ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੱਗੇ ਕਰਨ ਪਿਆਰਾ, ਫੜ ਫੜ ਬਾਂਹੋਂ ਗਲੇ ਲਗਾਈਆ। ਮੁਹੰਮਦ ਅਧਵਿਚਕਾਰ ਮੰਗੇ ਚਰਨ ਧੂੜ ਛਾਰਾ, ਨੇਤਰ ਨੈਣਾਂ ਨੈਣ ਉਠਾਈਆ। ਬਿਨ ਭਗਤ ਭਗਵੰਤ ਸਾਚੇ ਮੰਦਰ ਚੜ੍ਹੇ ਨਾ ਕੋਇ ਦਵਾਰਾ, ਕਬੀਰ ਜੁਲਾਹਾ ਦਏ ਗਵਾਹੀਆ। ਸ੍ਰਿਸ਼ਟ ਸਬਾਈ ਰੁਲੇ ਵਿਚ ਸੰਸਾਰਾ, ਅੰਤਮ ਕੀਮਤ ਕੋਇ ਨਾ ਪਾਈਆ। ਭਰਮੇ ਭੁੱਲੇ ਜੀਵ ਗਵਾਰਾ, ਪੁਰਖ ਅਬਿਨਾਸ਼ੀ ਨਜ਼ਰ ਨਾ ਆਈਆ। ਗੁਰਮੁਖ ਉਪਜੇ ਸਾਚੀ ਕੁੱਲੇ, ਧੰਨ ਕੁੱਲ ਧੰਨ ਜਣੇਦੀ ਮਾਈਆ। ਹਰਿਜਨ ਬੂਟਾ ਕਦੇ ਨਾ ਹੁੱਲੇ, ਸਿਮਲ ਰੁੱਖ ਨਾ ਰੂਪ ਵਟਾਈਆ। ਸਤਿਗੁਰ
ਸਰਨਾਈ ਚਰਨ ਪ੍ਰੀਤੀ ਜੋ ਜਨ ਘੋਲ ਘੁਲੇ, ਤਿਸ ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਮਿਲਾਈਆ। ਗੁਰਮੁਖ ਸੱਜਣ ਏਕੋ ਇਕ, ਏਕੰਕਾਰਾ ਪਾਇਆ। ਸਾਚੀ ਸਿਖਿਆ ਲਏ ਸਿਖ, ਸਿਖ ਸਤਿਗੁਰ ਰੂਪ ਸਮਾਇਆ। ਸਾਹਿਬ ਸਤਿਗੁਰ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇਆ। ਆਤਮ ਪਰਮਾਤਮ ਪਾਵੇ ਭਿਖ, ਸਾਚੀ ਭਿਛਿਆ ਆਪ ਵਰਤਾਇਆ। ਦੋ ਜਹਾਨਾਂ ਵੰਡੇ ਹਿੱਸ, ਏਥੇ ਓਥੇ ਡੇਰਾ ਲਾਇਆ। ਸਤਿਗੁਰ ਪੂਰਾ ਲੱਖ ਚੁਰਾਸੀ ਸੁੱਤਾ ਦੇ ਕਰ ਪਿਠ, ਆਪਣੀ ਕਰਵਟ ਨਾ ਸਕੇ ਬਦਲਾਇਆ। ਹਰਿਜਨ ਵਿਰਲਾ ਮਾਨਸ ਜਨਮ ਜਾਏ ਜਿਤ, ਜੀਵਨ ਜੁਗਤ ਜਗ ਦਾਤਾ ਇਕ ਸਮਝਾਇਆ। ਸਤਿ ਸਵਾਮੀ ਸਾਚਾ ਹਿਤ, ਨਿਹਕਰਮੀ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਰੰਗ ਸਮਾਇਆ। ਗੁਰਮੁਖ ਰੰਗ ਅਗੰਮ ਅਪਾਰ, ਅਲੱਖ ਅਗੋਚਰ ਆਪ ਰੰਗਾਈਆ। ਗੁਰਮੁਖ ਮਹਿਮਾ ਲਿਖਣ ਪੜ੍ਹਨ ਤੋਂ ਬਾਹਰ, ਸ਼ਾਸਤਰ ਸਿਮਰਤ ਲੇਖ ਲਿਖ ਨਾ ਸਕੇ ਕੋਇ ਰਾਈਆ। ਗੁਰਮੁਖ ਵਸੇ ਧਾਮ ਨਿਆਰ, ਜਿਸ ਧਾਮ ਰਵ ਸਸ ਸੂਰਜ ਚੰਦ ਨਜ਼ਰ ਕੋਇ ਨਾ ਆਈਆ। ਗੁਰਮੁਖ ਮਿਲੇ ਸੱਜਣ ਮੀਤ ਮੁਰਾਰ, ਸਤਿਗੁਰ ਪੂਰਾ ਸੱਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੱਜਣ ਸੁਹੇਲਾ ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣਾ ਵੇਸ ਵਟਾਈਆ। ਚੇਲਾ ਗੁਰ ਆਪੇ ਆਪ, ਸਤਿਗੁਰ ਪੂਰਾ ਇਕ ਅਖਵਾਇੰਦਾ। ਸ੍ਰਿਸ਼ਟ ਸਬਾਈ ਮਾਈ ਬਾਪ, ਦੋ ਜਹਾਨਾਂ ਵੇਖ ਵਖਾਇੰਦਾ। ਚੌਦਾਂ ਵਿਦਿਆ ਗਾਵਣਹਾਰਾ ਰਸਨਾ ਜਿਹਵਾ ਪੂਜਾ ਪਾਠ, ਸੋਲਾ ਇਛਿਆ ਫੋਲ ਫੋਲਾਇੰਦਾ। ਆਦਿ ਜੁਗਾਦਿ ਵੇਸ ਵਟਾਏ ਨਟੂਆ ਨਾਟ, ਬਣ ਸਵਾਂਗੀ ਸਾਂਗ ਰਚਾਇੰਦਾ। ਗੁਰਮੁਖ ਸੱਜਣ ਸੰਤ ਸੁਹੇਲੇ ਆਪੇ ਲਾਧ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਨਾਮ ਸੁਣਾਏ ਬੋਧ ਅਗਾਧ, ਅੱਖਰ ਵੱਖਰ ਆਪ ਪੜ੍ਹਾਇੰਦਾ। ਸੁਰਤੀ ਸ਼ਬਦੀ ਦੇਵੇ ਦਾਦ, ਸ਼ਬਦੀ ਸੁਰਤੀ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਚਾੜ੍ਹੇ ਆਪਣਾ ਰੰਗ, ਆਤਮ ਸੇਜਾ ਸਚ ਪਲੰਘ, ਨਾਮ ਮਰਦੰਗ ਇਕ ਵਜਾਇੰਦਾ। ਨਾਮ ਮਰਦੰਗ ਵੱਜੇ ਸਿਤਾਰ, ਤੰਦੀ ਨਜ਼ਰ ਕੋਇ ਨਾ ਆਈਆ। ਬਿਨ ਰਸਨਾ ਜਿਹਵਾ ਗਾਏ ਏਕੰਕਾਰ, ਇਕਓਅੰਕਾਰ ਕਰੇ ਪੜ੍ਹਾਈਆ। ਵੇਖੇ ਵਿਗਸੇ ਵੇਖਣਹਾਰ, ਵਾਹਵਾ ਆਪਣੀ ਕਲ ਵਰਤਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਯਾਰ, ਕਲਜੁਗ ਅੰਤਮ ਲਏ ਮਿਲਾਈਆ। ਦਹਿ ਦਿਸ਼ਾ ਨਿਰਗੁਣ ਸਰਗੁਣ ਵੇਖੇ ਕਰੇ ਭਾਲ, ਭਾਓ ਭਗਤ ਭਗਵੰਤ ਆਪਣੀ ਆਪ ਜਣਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਏਥੇ ਓਥੇ ਬਣ ਦਲਾਲ, ਦੋ ਜਹਾਨਾਂ ਪਾਰ ਕਰਾਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲ, ਜਿਸ ਗ੍ਰਹਿ ਵਸੇ ਦੀਨ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣਾ ਰੰਗ ਵਖਾਈਆ। ਗੁਰਮੁਖ ਰੰਗ ਹਰਿ ਸਤਿ ਸਰੂਪ, ਬਿਨ ਰੇਖਾ ਰੇਖ ਜਣਾਇੰਦਾ। ਵਸਣਹਾਰਾ ਦਹਿ ਦਿਸ਼ਾ ਚਾਰ ਕੂਟ, ਚਾਰ ਚਾਰ ਚਾਰ ਭੇਵ ਖੁਲ੍ਹਾਇੰਦਾ। ਪੰਚਮ ਪੰਚ ਪੰਚ ਦੇ ਸਬੂਤ, ਸਾਬਤ ਸੂਰਤ ਆਪ ਵਖਾਇੰਦਾ। ਭਾਗ ਲਗਾਏ ਪੰਜ ਤਤ ਕਲਬੂਤ, ਤਨ ਖ਼ਾਕੀ ਮਾਟੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਵੇਖੇ ਆਣ, ਸਤਿਜੁਗ ਸਾਚਾ ਦੇਵੇ ਦਾਨ, ਮੁਰੀਦ ਮੁਰਸ਼ਦ
ਦੋਵੇਂ ਮਿਲ ਮਿਲ ਗਾਣ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕ ਮਕਾਨ, ਸੋਹੰ ਰੂਪ ਸ੍ਰੀ ਭਗਵਾਨ, ਸੰਤ ਕੰਤ ਮਿਲ ਖ਼ੁਸ਼ੀ ਮਨਾਣ, ਘਰ ਮੰਦਰ ਮਹੱਲ ਅਟੱਲ ਉਚ ਮਨਾਰ ਪ੍ਰਭ ਮਿਲਿਆ ਸੱਚਾ ਮਾਹੀਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਲਜੁਗ ਅੰਤਮ ਉਤਰੇ ਪਾਰ, ਜ਼ਾਤ ਪਾਤ ਦੀਨ ਮਜ਼੍ਹਬ ਸ਼ਰਅ ਇਸਲਾਮ ਹੱਦ ਹਦੂਦ ਬੰਦੀਖਾਨਾ ਕੋਇ ਰਹਿਣ ਨਾ ਪਾਈਆ। ਇਕੋ ਮਿਲਿਆ ਹਰਿ ਮਹਿਬੂਬ, ਮੋਹ ਮੁਹੱਬਤ ਸਭ ਦੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ।