ਪੁਸਤਕਾਲਾਭਾਗ ੧੨

੨੩ ਭਾਦਰੋਂ ੨੦੧੯ ਬਿਕ੍ਰਮੀ ਵਧਾਵਾ ਸਿੰਘ ਦੇ ਗ੍ਰਹਿ ਮਰਾਜ ਜ਼ਿਲਾ ਬਠਿੰਡਾ

ਗੁਰਮੁਖ ਦਵਾਰਾ ਇਕ ਸੱਚ, ਹਰਿ ਸਤਿਗੁਰ ਆਪ ਸੁਹਾਇੰਦਾ। ਲੱਖ ਚੁਰਾਸੀ ਰਹੀ ਮੱਚ, ਅਗਨੀ ਤਤ ਤਤ ਤਪਾਇੰਦਾ। ਆਤਮ ਪਰਮਾਤਮ ਜਪੇ ਨਾ ਕੋਇ ਜਪ, ਰਸਨਾ ਜਿਹਵਾ ਸਰਬ ਕੁਰਲਾਇੰਦਾ। ਮਾਇਆ ਰਾਣੀ ਡੱਸਣੀ ਡੱਸੇ ਸੱਪ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਪੰਜ ਤਤ ਕਾਇਆ ਖੇੜਾ ਹੋਇਆ ਭੱਠ, ਕੰਚਨ ਗੜ੍ਹ ਨਾ ਰੂਪ ਵਟਾਇੰਦਾ। ਨੇਤਰ ਰੋਵਣ ਤਤ ਅਠ, ਅਠਸਠ ਧੀਰ ਨਾ ਕੋਇ ਧਰਾਇੰਦਾ। ਨਾੜ ਬਹੱਤਰ ਉਬਲੇ ਰੱਤ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਗੁਰਮੁਖ ਵਿਰਲਾ ਰਿਹਾ ਹੱਸ, ਜਿਸ ਪ੍ਰਭ ਆਪਣਾ ਦਰਸ ਵਖਾਇੰਦਾ। ਸਾਚੇ ਮੰਦਰ ਰਿਹਾ ਵਸ, ਘਰ ਘਰ ਵਿਚ ਖ਼ੁਸ਼ੀ ਵਖਾਇੰਦਾ। ਕੋਟ ਜਨਮ ਦੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਲੇਖੇ ਲਾਏ ਪਵਣ ਸਵਾਸ, ਪਵਣ ਉਣੰਜਾ ਸੇਵ ਲਗਾਇੰਦਾ। ਨਿਰਮਲ ਦੀਆ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਪੂਰਬ ਲਹਿਣਾ ਹੱਥੋ ਹਾਥ, ਸੋ ਪੁਰਖ ਨਿਰੰਜਣ ਆਪ ਚੁਕਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬੰਕ ਇਕ ਵਡਿਆਇੰਦਾ। ਗੁਰਸਿਖ ਦਵਾਰਾ ਸਚ ਮਕਾਨ, ਹਰਿ ਜੂ ਹਰਿ ਹਰਿ ਬਣਤ ਬਣਾਈਆ। ਲੱਖ ਚੁਰਾਸੀ ਝੂਠ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਈਆ। ਮਨ ਵਾਸਨਾ ਹੋਈ ਸ਼ੈਤਾਨ, ਜਗਤ ਸ਼ਰਅ ਕਰੇ ਲੜਾਈਆ। ਸਿਦਕ ਸਬੂਰੀ ਨਾ ਕੋਇ ਈਮਾਨ, ਧੀਰਜ ਧੀਰ ਨਾ ਕੋਇ ਰਖਾਈਆ। ਮਾਇਆ ਮਮਤਾ ਹੋਏ ਗ਼ੁਲਾਮ, ਪੱਲੂ ਸਕੇ ਨਾ ਕੋਇ ਛੁਡਾਈਆ। ਆਪਣਾ ਗ੍ਰਹਿ ਨਾ ਸਕੇ ਕੋਇ ਪਹਿਚਾਣ, ਨੌਂ ਦਰ ਭੁੱਲੀ ਭਰਮ ਲੋਕਾਈਆ। ਕੂੜੀ ਕਿਰਿਆ ਪੀਣ ਖਾਣ, ਸਾਚਾ ਰਸ ਨਾ ਕੋਇ ਰਖਾਈਆ। ਪੜ੍ਹ ਪੜ੍ਹ ਥੱਕੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਨਿਸ਼ਅੱਖਰ ਕਰੇ ਨਾ ਕੋਇ ਪੜ੍ਹਾਈਆ। ਫਿਰ ਫਿਰ ਥੱਕੇ ਵਿਚ ਜਹਾਨ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਗਾ ਗਾ ਥੱਕੇ ਰਸਨਾ ਜਿਹਵਾ ਗਾਣ, ਅਨਹਦ ਨਾਦ ਨਾ ਕੋਇ ਸੁਣਾਈਆ। ਪੀ ਪੀ ਥੱਕੇ ਮਦਿਰਾ ਪਾਨ, ਅੰਮਿਉਂ ਰਸ ਰਸ ਨਾ ਕੋਇ ਚਖਾਈਆ। ਸੁਣ ਸੁਣ ਥੱਕੇ ਜਗਤ ਕਾਨ, ਬਿਨ ਕੰਨਾਂ ਨਾਦ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮਹੱਲ ਇਕ ਵਡਿਆਈਆ। ਹਰਿਜਨ ਮਹੱਲਾ ਉਚ ਅਥਾਹ, ਸੋ ਸਤਿਗੁਰ ਆਪ ਵਸਾਇੰਦਾ। ਲੱਖ ਚੁਰਾਸੀ ਹੋਏ ਫ਼ਨਾਹ, ਥਿਰ ਕੋਇ ਰਹਿਣ ਨਾ ਪਾਇੰਦਾ। ਬੇਵਫ਼ਾ ਕਰੇ ਗੁਨਾਹ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ। ਪਰਵਰਦਿਗਾਰ ਭੁਲਿਆ ਨਾਂ, ਮੁਰਸ਼ਦ ਮੁਰੀਦ

ਨਾ ਕੋਇ ਮਿਲਾਇੰਦਾ। ਚਾਰੋਂ ਕੁੰਟ ਅੰਧੇਰਾ ਰਿਹਾ ਛਾ, ਸਾਚਾ ਨੂਰ ਨਜ਼ਰ ਨਾ ਆਇੰਦਾ। ਸੰਤ ਭੁੱਲੇ ਪਾਂਧੀ ਰਾਹ, ਮਾਰਗ ਪੰਥ ਨਾ ਕੋਇ ਵਖਾਇੰਦਾ। ਡੂੰਘਾ ਸਾਗਰ ਵੇਖ ਅਸਗਾਹ, ਜਲ ਥਲ ਪਾਰ ਨਾ ਕੋਇ ਕਰਾਇੰਦਾ। ਬਾਂਹੋਂ ਫੜ ਨਾ ਲਏ ਕੋਇ ਤਰਾ, ਤਾਰਨਹਾਰਾ ਨਜ਼ਰ ਕੋਇ ਨਾ ਆਇੰਦਾ। ਜੀਵ ਜੰਤ ਰੋਵਣ ਮਾਰਨ ਧਾਹ, ਸਗਲਾ ਸੰਗ ਨਾ ਕੋਇ ਰਖਾਇੰਦਾ। ਅੰਤਮ ਨਾਤਾ ਤੁਟੇ ਪੁੱਤਰ ਮਾਂ, ਪਿਤਾ ਪੂਤ ਗੋਦ ਨਾ ਕੋਇ ਸੁਹਾਇੰਦਾ। ਕਲਜੁਗ ਜੀਵ ਕਲ ਕਾਤੀ ਹੋਏ ਕਾਂ, ਹੰਸ ਰੂਪ ਨਾ ਕੋਇ ਵਖਾਇੰਦਾ। ਕਿਸੇ ਮੁਖ ਸੂਰ ਕਿਸੇ ਮੁੱਖ ਗਾਂ, ਗਊ ਗ਼ਰੀਬ ਸਰਬ ਕੁਰਲਾਇੰਦਾ। ਪੁਰਖ ਅਬਿਨਾਸ਼ੀ ਦੇਵਣਹਾਰਾ ਸਜ਼ਾ, ਦੋ ਜਹਾਨਾਂ ਭੇਵ ਖੁਲ੍ਹਾਇੰਦਾ। ਸਭ ਦੇ ਸਿਰ ਤੇ ਕੂਕੇ ਕਜ਼ਾ, ਅੱਗੇ ਹੋ ਨਾ ਕੋਇ ਬਚਾਇੰਦਾ। ਗੁਰਮੁਖ ਵਿਰਲਾ ਚਲੇ ਸਚ ਰਜ਼ਾ, ਰਹਿਮਤ ਰਹਿਮਾਨ ਆਪ ਕਰਾਇੰਦਾ। ਕਲਜੁਗ ਅੰਤਮ ਖੇਲ ਕਰੇ ਬੇਪਰਵਾਹ, ਪਰਦਾ ਸਭ ਦਾ ਆਪ ਉਠਾਇੰਦਾ। ਫੜ ਬਾਂਹੋਂ ਛੱਤਰੂ ਲਏ ਉਠਾ, ਮਿੱਤਰ ਨਜ਼ਰ ਕੋਇ ਨਾ ਆਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੱਥਰੂ ਰਿਹਾ ਪੁੰਝਾ, ਮੁੱਖ ਪੱਲੂ ਇਕ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਦਵਾਰਾ ਇਕ ਵਡਿਆਇੰਦਾ। ਗੁਰਮੁਖ ਦਵਾਰਾ ਸੱਚਾ ਬੰਕ, ਬੰਕ ਦਵਾਰੀ ਆਪ ਸੁਹਾਈਆ। ਨਾਮ ਅਗੰਮੀ ਵੱਜੇ ਡੰਕ, ਦੋ ਜਹਾਨਾਂ ਆਪ ਸਮਝਾਈਆ। ਪਕੜ ਉਠਾਏ ਰਾਉ ਰੰਕ, ਰਾਣਾ ਸੋਇਆ ਕੋਇ ਰਹਿਣ ਨਾ ਪਾਈਆ। ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ, ਘਟ ਘਟ ਆਪਣਾ ਡੇਰਾ ਲਾਈਆ। ਘਾੜਤ ਘੜਤ ਬਣਾਏ ਬਣਤ, ਘੜਨ ਭੰਨਣਹਾਰ ਸਮਰਥ ਮਹਿਮਾ ਅਕਥ ਆਪ ਦ੍ਰਿੜਾਈਆ। ਸੰਤ ਸੁਹੇਲੇ ਦੇਵੇ ਸਾਚਾ ਮੰਤ, ਮੰਤਰ ਆਤਮ ਪਰਮਾਤਮ ਇਕ ਪੜ੍ਹਾਈਆ। ਗ੍ਰਹਿ ਮੇਲਾ ਨਾਰੀ ਕੰਤ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦਵਾਰਾ ਇਕ ਸੁਹਾਈਆ। ਗੁਰਮੁਖ ਦਵਾਰਾ ਸਚ ਮੁਨਾਰਾ ਨੂਰ ਨੁਰਾਨਾ ਆਪ ਜਣਾਇੰਦਾ। ਵੇਖਣਹਾਰਾ ਏਕੰਕਾਰਾ, ਦੂਜਾ ਸੰਗ ਨਾ ਕੋਇ ਰਲਾਇੰਦਾ। ਮਹੱਲ ਅਟੱਲ ਕਰ ਤਿਆਰਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਆਸਣ ਲਾਇੰਦਾ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਬਣੇ ਸੱਜਣ ਸਾਚਾ ਮੀਤਾ, ਮਿੱਤਰ ਪਿਆਰਾ ਇਕ ਅਖਵਾਇੰਦਾ। ਕਲਜੁਗ ਅੰਤਮ ਸਚ ਜਣਾਏ ਆਪਣੀ ਰੀਤਾ, ਰੀਤੀਵਾਨ ਫੇਰਾ ਪਾਇੰਦਾ। ਏਕਾ ਨਾਮ ਦਏ ਅਨਡੀਠਾ, ਲਿਖਣ ਪੜ੍ਹਨ ਵਿਚ ਲੇਖ ਨਾ ਕੋਇ ਰਖਾਇੰਦਾ। ਤ੍ਰੈਭਵਨ ਧਨੀ ਸਦਾ ਸਦਾ ਸਦ ਅਤੀਤਾ, ਗੁਰਮੁਖ ਦਵਾਰਾ ਅਤੀਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖੇ ਜਗਤ ਅੰਗੀਠਾ, ਤ੍ਰੈਗੁਣ ਮਾਇਆ ਅਗਨ ਤਪਾਇੰਦਾ। ਭਗਤ ਦਵਾਰਾ ਡੂੰਘਾ ਸਾਗਰ, ਮਾਣਕ ਮੋਤੀ ਵਿਚ ਟਿਕਾਈਆ। ਭਗਤ ਭਗਵਾਨ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਲੱਖ ਚੁਰਾਸੀ ਨਾਮ ਵਣਜ ਕਰਾਏ ਬਣ ਸੌਦਾਗਰ, ਸਾਚਾ ਹੱਟ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰਾ ਇਕ ਵਡਿਆਈਆ। ਭਗਤ ਦਵਾਰਾ ਸਾਚਾ ਸਰ, ਸਰ ਸਰੋਵਰ ਸੀਸ ਝੁਕਾਇੰਦਾ। ਭਗਤ ਦਵਾਰਾ ਇਕੋ ਹਰਿ, ਹਰਿ ਜੂ ਆਪਣਾ ਆਸਣ ਲਾਇੰਦਾ। ਭਗਤ ਦਵਾਰਾ ਇਕੋ ਘੜ, ਕੋਟਨ ਕੋਟ ਜੀਵ ਤਰਾਇੰਦਾ। ਭਗਤ ਦਵਾਰਾ ਆਪੇ ਚੜ੍ਹ, ਸਚ ਮਹੱਲ ਸੋਭਾ ਪਾਇੰਦਾ। ਭਗਤ ਦਵਾਰਾ ਆਪੇ ਖੜ, ਨਿਰਗੁਣ ਨੂਰ ਨੂਰ ਰੁਸ਼ਨਾਇੰਦਾ। ਭਗਤ ਦਵਾਰਾ ਅੱਖਰ ਪੜ੍ਹ, ਦੋ ਜਹਾਨਾਂ ਰਾਗ

ਅਲਾਇੰਦਾ। ਭਗਤ ਦਵਾਰਾ ਵਸਾਏ ਸੱਚਾ ਘਰ, ਸਚਖੰਡ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚੇ ਮੰਦਰ ਖੋਲ੍ਹ ਤਾਕੀ, ਗੁਰਮੁਖ ਗ੍ਰਹਿ ਦਏ ਵਡਿਆਈਆ। ਭਾਗ ਲਗਾਏ ਤਨ ਮਾਟੀ ਖ਼ਾਕੀ, ਖ਼ਾਲਕ ਆਪਣਾ ਭੇਵ ਚੁਕਾਈਆ। ਭਰ ਪਿਆਲਾ ਜਾਮ ਪਿਆਏ ਸਾਕੀ, ਅੰਮ੍ਰਿਤ ਸਰ ਰੂਪ ਵਟਾਈਆ। ਜਨਮ ਕਰਮ ਵਰਨ ਬਰਨ ਜ਼ਾਤ ਪਾਤ ਊਚ ਨੀਚ ਪੂਰਬ ਲਹਿਣਾ ਚੁਕਾਏ ਬਾਕੀ, ਦੇਣਾ ਕੋਇ ਰਹਿਣ ਨਾ ਪਾਈਆ। ਬਾਂਹੋਂ ਫੜ ਪਾਰ ਕਰਾਏ ਦੋ ਜਹਾਨਾਂ ਘਾਟੀ, ਅਧਵਿਚਕਾਰ ਨਾ ਕੋਇ ਅਟਕਾਈਆ। ਮੇਟੇ ਕਲਜੁਗ ਅੰਤਮ ਰੈਣ ਅੰਧੇਰੀ ਰਾਤੀ, ਅੰਧ ਅੰਧੇਰ ਦਏ ਗਵਾਈਆ। ਮੇਲ ਮਿਲਾਵਾ ਕਮਲਾਪਾਤੀ, ਕਵਲ ਨੈਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੰਦਰ ਦੇਵੇ ਮਾਣ ਪਰਮ ਪੁਰਖ ਸ੍ਰੀ ਭਗਵਾਨ, ਭਗਵਨ ਆਪਣਾ ਭੇਵ ਖੁਲ੍ਹਾਈਆ। ਗੁਰਮੁਖ ਮੰਦਰ ਸਾਢੇ ਤਿੰਨ ਹੱਥ, ਦੂਸਰ ਅਵਰ ਨਾ ਕੋਇ ਰਖਾਈਆ। ਅੰਦਰ ਵੜ ਪੁਰਖ ਸਮਰਥ, ਘਰ ਮੇਲ ਮਿਲਾਏ ਚਾਈਂ ਚਾਈਂਆ। ਸ਼ਬਦ ਅਗੰਮੀ ਗਾਏ ਗਾਥ, ਕਥਨੀ ਕਥ ਕਥ ਸੁਣਾਈਆ। ਸਾਚਾ ਮਾਰਗ ਆਪੇ ਦੱਸ, ਦਹਿ ਦਿਸ਼ਾ ਦਏ ਖੁਲ੍ਹਾਈਆ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਕੇ ਪੌੜੇ ਦਏ ਚੜ੍ਹਾਈਆ। ਗੁਰਮੁਖ ਮੇਲਾ ਨੱਸ ਨੱਸ, ਘਰ ਸਾਚੇ ਵੱਜੇ ਵਧਾਈਆ। ਇਕ ਦੂਜੇ ਦਾ ਗੌਣ ਜਸ, ਤੂੰ ਮੇਰਾ ਮੈਂ ਤੇਰਾ ਨਾਤਾ ਜੁੜਿਆ ਏਕਾ ਥਾਈਂਆ। ਸਰਨ ਸਰਨਾਈ ਸਾਚੀ ਢੱਠ, ਢਹਿ ਢਹਿ ਖ਼ੁਸ਼ੀ ਮਨਾਈਆ। ਇਕੋ ਨਾਦ ਅਗੰਮੀ ਵੱਜੇ ਸੱਟ, ਤੁਰੀਆ ਰਾਗ ਮੁਖ ਸ਼ਰਮਾਈਆ। ਏਕਾ ਨਿਰਮਲ ਜੋਤ ਹੋਏ ਪਰਗਟ, ਪਰਮ ਪੁਰਖ ਰੂਪ ਵਟਾਈਆ। ਆਦਿ ਜੁਗਾਦਿ ਇਕੋ ਨਜ਼ਰੀ ਆਏ ਸਤਿ, ਸਤਿ ਸਤਿਵਾਦੀ ਰਾਹ ਵਖਾਈਆ। ਏਕਾ ਨਾਉਂ ਲੈਣਾ ਰਟ, ਸੋਹੰ ਅੱਖਰ ਸਚ ਪੜ੍ਹਾਈਆ। ਦੁਰਮਤ ਮੈਲ ਦੇਵੇ ਕੱਟ, ਕੂੜੀ ਕਿਰਿਆ ਨਾ ਲਾਗੇ ਰਾਈਆ। ਲੱਖ ਚੁਰਾਸੀ ਕਿਸੇ ਨਾ ਮਿਲੇ ਹੱਟ, ਭਰਮੇ ਭੁੱਲੀ ਭਰਮ ਲੋਕਾਈਆ। ਸਤਿਗੁਰ ਪੂਰਾ ਦੇਵਣਹਾਰਾ ਵੱਥ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮਹੱਲ ਇਕ ਸੁਹਾਈਆ। ਗੁਰਮੁਖ ਮਹੱਲ ਸਾਚੀ ਬਣਤ, ਬਾਢੀ ਕੋਇ ਘੜਨ ਨਾ ਪਾਈਆ। ਨਾ ਕੋਈ ਜਾਣੇ ਆਦਿ ਅੰਤ, ਮਧ ਨਜ਼ਰ ਕਿਸੇ ਨਾ ਆਈਆ । ਸਿਫ਼ਤ ਸਾਲਾਹੀ ਸਾਚੇ ਸੰਤ, ਸਤਿਗੁਰ ਧੰਦੇ ਲਾਈਆ। ਜੁਗਾ ਜੁਗੰਤਰ ਮਹਿਮਾ ਅਗਣਤ, ਗੁਣਵੰਤ ਦਏ ਵਡਿਆਈਆ। ਜਿਸ ਗ੍ਰਹਿ ਹਰਿ ਸਤਿਗੁਰ ਮਿਲੇ ਹਰਿ ਸਾਚਾ ਕੰਤ, ਸੋ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਕਰੇ ਰੁਸ਼ਨਾਈਆ। ਗੁਰਮੁਖ ਮੰਦਰ ਰੰਗ ਅਪਾਰ, ਰੂਪ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਨੂਰ ਝਿਲਮਿਲਕਾਰ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਬੋਧ ਅਗਾਧ ਸੱਚੀ ਧੁੰਨਕਾਰ, ਅਨਾਦ ਅਨਾਦੀ ਨਾਦ ਸੁਣਾਇੰਦਾ। ਬਿਨ ਸਖ਼ੀਆਂ ਮੰਗਲਾਚਾਰ, ਸੋਹਲਾ ਢੋਲਾ ਆਪੇ ਗਾਇੰਦਾ। ਬਿਨ ਗੋਪੀ ਕਾਹਨ ਕਰ ਸ਼ੰਗਾਰ, ਸਾਚੇ ਮੰਡਲ ਰਾਸ ਰਚਾਇੰਦਾ। ਬਿਨ ਤੰਦੀ ਤੰਦ ਸਿਤਾਰ, ਤਾਲ ਤਲਵਾੜਾ ਆਪ ਜਣਾਇੰਦਾ। ਬਿਨ ਸ਼ਾਹੋ ਭੂਪ ਸਿਕਦਾਰ, ਆਪਣਾ ਹੁਕਮ ਆਪ ਵਰਤਾਇੰਦਾ। ਖੇਲੇ ਖੇਲ ਪੁਰਖ ਨਾਰ, ਪਰਮ ਪੁਰਖ ਵੇਸ ਵਟਾਇੰਦਾ। ਸਚ ਮਹੱਲ ਅਟੱਲ ਮਨਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਆਪ ਸੁਹਾਇੰਦਾ। ਸਚ ਮਨਾਰਾ ਸਾਚੀ ਧਾਰ, ਧਰਨੀ ਧਰਤ ਧਵਲ ਨਾ ਕੋਇ ਵਡਿਆਈਆ। ਗੁਰਮੁਖ ਮੰਦਰ ਰਹੇ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ।

ਗੁਰਸਿਖ ਖੇੜਾ ਵਸੇ ਸੰਸਾਰ, ਸਤਿਗੁਰ ਸਾਚਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਖਾਈਆ। ਸਾਚਾ ਮੰਦਰ ਵੇਖੋ ਭਾਈ, ਹਰਿ ਸਤਿਗੁਰ ਆਪ ਵਖਾਇੰਦਾ। ਨਿਰਗੁਣ ਸਰਗੁਣ ਬਣਤ ਬਣਾਈ, ਘੜ ਭਾਂਡੇ ਡੇਰਾ ਲਾਇੰਦਾ। ਸੁਰਤੀ ਸ਼ਬਦੀ ਕਰ ਕੁੜਮਾਈ, ਸਾਚਾ ਸਗਨ ਮਨਾਇੰਦਾ। ਏਕਾ ਘਰ ਵਸੇ ਧੀ ਜਵਾਈ, ਸੌਹਰੇ ਪੇਈਏ ਏਕਾ ਰੂਪ ਵਟਾਇੰਦਾ। ਕਰੇ ਖੇਲ ਬੇਪਰਵਾਹੀ, ਬੇਅੰਤ ਆਪਣਾ ਭੇਵ ਨਾ ਕਿਸੇ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹਰਿਜਨ ਲੇਖਾ ਜਾਣੇ ਥਾਉਂ ਥਾਈਂ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਕਲਜੁਗ ਅੰਤਮ ਨਿਰਗੁਣ ਸਰਗੁਣ ਵੇਖਣਹਾਰਾ ਚਾਈਂ ਚਾਈਂ, ਚਾਉ ਘਨੇਰਾ ਇਕ ਜਣਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹੀਂ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਘਰ ਆਪ ਵਸਾਇੰਦਾ। ਗੁਰਮੁਖ ਘਰ ਵਸੇ ਖੇੜਾ, ਖਿੜਕੀ ਆਪ ਖੁਲ੍ਹਾਇੰਦਾ। ਆਤਮ ਪਰਮਾਤਮ ਖੁਲ੍ਹਾ ਵੇਹੜਾ, ਬ੍ਰਹਮ ਪਾਰਬ੍ਰਹਮ ਸੋਭਾ ਪਾਇੰਦਾ। ਜਗਤ ਚੁੱਕੇ ਝੂਠਾ ਝੇੜਾ, ਕੂੜਾ ਮੋਹ ਨਾ ਕੋਇ ਰਖਾਇੰਦਾ। ਕਲਜੁਗ ਅੰਤਮ ਦੇਵੇ ਗੇੜਾ, ਗੇੜਾ ਗੇੜੇ ਵਿਚ ਭੁਵਾਇੰਦਾ। ਜਨ ਭਗਤਾਂ ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਸਾਹਿਬ ਸਤਿਗੁਰ ਸ਼ਾਹ ਸੁਲਤਾਨ, ਸੂਰਬੀਰ ਵਡ ਸ਼ੇਰਾ, ਸਿੰਘ ਆਪਣਾ ਬਲ ਧਰਾਇੰਦਾ। ਦੋ ਜਹਾਨ ਸ੍ਰਿਸ਼ਟ ਸਬਾਈ ਲੋਆਂ ਪੁਰੀਆਂ ਪਾਏ ਘੇਰਾ, ਨਵ ਨੌਂ ਆਪਣਾ ਬੰਧਨ ਪਾਇੰਦਾ। ਜਨ ਭਗਤ ਉਪਰ ਕਰੇ ਮਿਹਰਾ, ਮਿਹਰ ਨਜ਼ਰ ਇਕ ਉਠਾਇੰਦਾ। ਨਾਤਾ ਜੋੜੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕੋ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਆਪ ਵਡਿਆਇੰਦਾ। ਸਾਚਾ ਘਰ ਮਹੱਲ ਅਟਾਰੀ, ਅਟੱਲ ਆਪ ਰਖਾਈਆ। ਏਕਾ ਵਸੇ ਨਰ ਨਿਰੰਕਾਰੀ, ਨਿਰਗੁਣ ਆਸਣ ਲਾਈਆ। ਏਕਾ ਮੇਲਾ ਭਗਤ ਦਵਾਰੀ, ਭਗਵਨ ਆਪਣਾ ਮੇਲ ਮਿਲਾਈਆ। ਇਕ ਵਿਚੋਲਾ ਵਡ ਸੰਸਾਰੀ, ਦੂਜਾ ਨਜ਼ਰ ਕੋਇ ਨਾ ਆਈਆ। ਏਕਾ ਢੋਲਾ ਨਿਰਗੁਣ ਸਰਗੁਣ ਧਾਰੀ, ਸੋਹੰ ਆਪਣਾ ਨਾਉਂ ਦ੍ਰਿੜਾਈਆ। ਏਕਾ ਗੋਲਾ ਸੇਵਾਦਾਰੀ, ਬਣ ਸੇਵਕ ਸੇਵ ਕਮਾਈਆ। ਏਕਾ ਹੋਲਾ ਖੇਡੇ ਵਾਰੋ ਵਾਰੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਏਕਾ ਸਾਹਿਬ ਵਡ ਲਿਖਾਰੀ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਲੇਖ ਜਣਾਈਆ। ਏਕਾ ਸੂਰਬੀਰ ਵਡ ਬਲਕਾਰੀ, ਬਲ ਬਾਵਨ ਭੇਵ ਚੁਕਾਈਆ। ਏਕਾ ਨਾਮ ਖੰਡਾ ਤੇਜ ਕਟਾਰੀ, ਬ੍ਰਹਿਮੰਡਾਂ ਪਾਰ ਕਰਾਈਆ। ਏਕਾ ਬਸਤਰ ਭੂਸ਼ਨ ਕਰੇ ਤਨ ਸ਼ੰਗਾਰੀ, ਸਚ ਸ਼ਿੰਗਾਰ ਇਕ ਵਖਾਈਆ। ਏਕਾ ਸੀਸ ਜਗਦੀਸ ਸੋਹੇ ਦਸਤਾਰੀ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਮੰਦਰ ਸਾਚੇ ਚੜ੍ਹ, ਘਰ ਸਾਚੇ ਸੋਭਾ ਪਾਈਆ। ਗੁਰਮੁਖ ਮੰਦਰ ਹਰਿ ਜੂ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਕਾਰ ਕਮਾਇੰਦਾ। ਆਦਿ ਜੁਗਾਦਿ ਨਾ ਜਾਏ ਹਰ, ਹਾਰ ਜਿਤ ਆਪਣੀ ਧਾਰ ਚਲਾਇੰਦਾ। ਜੁਗ ਚੌਕੜੀ ਨਾ ਜਾਏ ਮਰ, ਜਨਮ ਮਰਨ ਵਿਚ ਕਦੇ ਨਾ ਆਇੰਦਾ। ਭਗਤ ਭਗਵੰਤ ਲਏ ਫੜ, ਜੁਗ ਵਿਛੜੇ ਮੇਲ ਮਿਲਾਇੰਦਾ। ਦੂਈ ਦਵੈਤੀ ਹਉਮੇ ਹੰਗਤਾ ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਰਖਾਇੰਦਾ। ਸਰ ਸਰੋਵਰ ਨੁਹਾਏ ਸਾਚੇ ਸਰ, ਕੋਟਨ ਕੋਟ ਸੁਰਸਤੀ ਮਾਣ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦਵਾਰਾ ਇਕ ਸਾਲਾਹਿੰਦਾ। ਗੁਰਸਿਖ ਦਵਾਰਾ ਸਿਫ਼ਤ

ਸਾਲਾਹੀ, ਹਰਿ ਸਾਚਾ ਸਚ ਜਣਾਇੰਦਾ। ਜਿਸ ਘਰ ਵਸੇ ਸਾਚਾ ਮਾਹੀ, ਸੋ ਮੰਦਰ ਸੋਭਾ ਪਾਇੰਦਾ। ਜਨਮ ਜਨਮ ਦੀ ਕੱਟੇ ਫਾਹੀ, ਫਾਸੀ ਜਮ ਨਾ ਕੋਇ ਰਖਾਇੰਦਾ। ਜਨਮ ਜਨਮ ਦੀ ਧੋਵੇ ਸ਼ਾਹੀ, ਨਿਰਮਲ ਨੀਰ ਨੀਰ ਰਖਾਇੰਦਾ। ਗੋਬਿੰਦ ਬੂਟਾ ਪੁਟਿਆ ਕਾਹੀ, ਲੱਖ ਚੁਰਾਸੀ ਜੜ੍ਹ ਉਖੜਾਇੰਦਾ। ਗੁਰਮੁਖ ਬੇੜਾ ਪਾਰ ਕਰਾਈ, ਆਪਣੇ ਕੰਧ ਉਠਾਇੰਦਾ। ਪਰਗਟ ਹੋਏ ਸੱਚਾ ਸ਼ਹਿਨਸ਼ਾਹੀ, ਨਿਹਕਲੰਕਾ ਨਾਉਂ ਰਖਾਇੰਦਾ। ਵੇਖਣਹਾਰਾ ਥਾਉਂ ਥਾਈਂ, ਨੌਂ ਖੰਡ ਪ੍ਰਿਥਮੀ ਫੋਲ ਫੋਲਾਇੰਦਾ। ਕਰੇ ਕਰਾਏ ਸਚ ਨਿਆਈ, ਨਿਆਂਕਾਰ ਆਪ ਹੋ ਜਾਇੰਦਾ। ਸਚ ਅਦਾਲਤ ਮੰਗੇ ਨਾ ਕੋਇ ਗਵਾਹੀ, ਸ਼ਹਾਦਤ ਕੀਮਤ ਨਾ ਕੋਇ ਰਖਾਇੰਦਾ। ਅੱਗੇ ਹੋ ਨਾ ਦੇਵੇ ਕੋਇ ਸਫ਼ਾਈ, ਮੁਲਜ਼ਮ ਬਰੀ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਗੁਰਮੁਖ ਦਰ ਇਕ ਵਖਾਇੰਦਾ। ਗੁਰਮੁਖ ਦਰ ਸਚ ਦਰਵਾਜ਼ਾ, ਹਰਿ ਸਤਿਗੁਰ ਆਪ ਖੁਲ੍ਹਾਇੰਦਾ। ਅੰਦਰ ਵੜ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣਿਆਂ ਵੇਖ ਵਖਾਇੰਦਾ। ਸੀਸ ਜਗਦੀਸ ਰੱਖ ਰੱਖ ਤਾਜਾ, ਦੋ ਜਹਾਨਾਂ ਹੁਕਮ ਜਣਾਇੰਦਾ। ਜ਼ਿਮੀਂ ਅਸਮਾਨਾਂ ਰਚਿਆ ਕਾਜਾ, ਕਰਨੀ ਕਰਤਾ ਆਪ ਕਰਾਇੰਦਾ। ਲੱਖ ਚੁਰਾਸੀ ਅੰਦਰ ਵੜ ਵੜ ਵਜਾਏ ਵਾਜਾ, ਸੁਰ ਤਾਲ ਨਾ ਕੋਇ ਜਣਾਇੰਦਾ। ਪੀਰ ਪੈਗ਼ੰਬਰ ਪੜ੍ਹਾਏ ਨਿਮਾਜ਼ਾ, ਸਯਦਾ ਸੀਸ ਸਰਬ ਝੁਕਾਇੰਦਾ। ਗੁਰ ਅਵਤਾਰ ਮਾਰਨ ਵਾਜ਼ਾ, ਉਚੀ ਕੂਕ ਕੂਕ ਅਲਾਇੰਦਾ। ਕਰੇ ਖੇਲ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਆਪਣੀ ਕਲ ਧਰਾਇੰਦਾ। ਜੁਗ ਚੌਕੜੀ ਕਰਦਾ ਰਿਹਾ ਹਾਸ ਬਲਾਸਾ, ਆਪਣਾ ਭੇਵ ਨਾ ਕਿਸੇ ਵਖਾਇੰਦਾ। ਕਲਜੁਗ ਅੰਤਮ ਪਰਗਟ ਹੋ ਜਨ ਭਗਤਾਂ ਦੇਵੇ ਸਚ ਭਰਵਾਸਾ, ਭਾਂਡਾ ਭਰਮ ਭੌ ਭੰਨਾਇੰਦਾ। ਅੰਤਮ ਪੂਰੀ ਕਰੇ ਆਸਾ, ਆਸਾ ਆਸਾ ਵਿਚ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਦਰ ਇਕੋ ਵਡਿਆਇੰਦਾ। ਗੁਰਸਿਖ ਦਰ ਸਚ ਦਵਾਰਾ, ਗੁਰ ਦੇਵਣਹਾਰ ਵਡਿਆਈਆ। ਗੁਰਮੁਖ ਪ੍ਰੇਮ ਸਚ ਪਿਆਰਾ, ਪਰਮ ਪੁਰਖ ਸਿਫ਼ਤ ਸਾਲਾਹੀਆ। ਗੁਰਸਿਖ ਨੇਮ ਸਚ ਵਿਹਾਰਾ, ਸ੍ਰਿਸ਼ਟ ਸਬਾਈ ਆਪ ਸਮਝਾਈਆ। ਗੁਰਸਿਖ ਹੇਮ ਠੰਡਾ ਠਾਰਾ, ਗੋਬਿੰਦ ਸੀਤਲ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਖਾਈਆ। ਗੁਰਮੁਖ ਸਾਚਾ ਘਰ ਵੇਖ, ਵੇਖ ਵੇਖ ਖ਼ੁਸ਼ੀ ਮਨਾਇੰਦਾ। ਨਾ ਕੋਈ ਰੂਪ ਨਾ ਕੋਈ ਰੇਖ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਨਾ ਕੋਈ ਤੁਲਾਈ ਨਾ ਕੋਈ ਲੇਫ਼, ਤਕੀਆ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਮਾਈ ਬਾਪ ਨਾ ਬੇਟੀ ਬੇਟ, ਨਾਰ ਪਿਆਰ ਨਾ ਕੋਇ ਵਧਾਇੰਦਾ। ਪੁਰਖ ਅਬਿਨਾਸ਼ੀ ਇਕੋ ਇਕ ਕਰੇ ਸਾਚਾ ਹੇਤ, ਆਪ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੰਦਰ ਸੋਭਾ ਪਾਇੰਦਾ। ਗੁਰਸਿਖ ਮੰਦਰ ਮੌਲੇ ਰੁੱਤ, ਰੁੱਤ ਰੁੱਤੜੀ ਹਰਿ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਰੂਪ ਅਨੂਪ ਆਪ ਵਖਾਈਆ। ਸੰਤ ਸੁਹੇਲੇ ਸਾਚੇ ਸੁਤ, ਹਰਿ ਸਤਿਗੁਰ ਆਪ ਉਠਾਈਆ। ਪੰਚ ਵਿਕਾਰਾ ਕੱਢੇ ਕੁੱਟ, ਕੂੜੀ ਕਿਰਿਆ ਦਏ ਮਿਟਾਈਆ। ਨਾਮ ਨਿਧਾਨਾ ਦੇਵੇ ਤੁਠ, ਅਤੋਟ ਅਤੁਟ ਵਰਤਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਜਗਤ ਹਰਸ ਮਿਟਾਈਆ। ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਪੰਧ ਮੁਕਾਈਆ। ਲੇਖੇ ਲਾਏ ਪੰਜ ਤਤ ਕਾਇਆ ਬੁੱਤ, ਤਤਵ ਤਤ ਤਤ ਸਮਾਈਆ। ਜੁਗ ਚੌਕੜੀ ਭਗਤ ਦਵਾਰਾ ਆਪੇ ਪੁੱਛ, ਘਰ ਬੈਠਾ ਸੱਚਾ ਮਾਹੀਆ। ਆਪਣੀ ਵਸਤ ਨਾ ਰੱਖੇ ਕੁਛ, ਜਨ ਭਗਤਾਂ ਝੋਲੀ ਪਾਈਆ। ਜੇ ਕੋਈ

ਪੁੱਛੇ ਅੱਗੋ ਹੋ ਜਾਏ ਚੁੱਪ, ਆਪਣਾ ਹਾਲ ਨਾ ਕਿਸੇ ਸੁਣਾਈਆ। ਜੇ ਕੋਈ ਲੱਭਣ ਲਗੇ ਵਸੇ ਅੰਧੇਰੇ ਘੁੱਪ, ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਅੰਦਰ ਆਪੇ ਉਠ, ਆਪ ਆਪਣਾ ਪਰਦਾ ਲਾਹੀਆ। ਨਿਰਮਲ ਜੋਤ ਕਰ ਪਰਕਾਸ਼, ਪਰਗਟ ਕਰੇ ਸਾਚੀ ਜੋਤ, ਜੋਤ ਜੋਤ ਨਾਲ ਮਿਲਾਈਆ। ਗੁਰਮੁਖ ਬਣਾਏ ਸਚ ਪਰੋਹਤ, ਬਣ ਜ਼ਜ਼ਮਾਨ ਸੇਵ ਕਮਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਜੋ ਕਰਦਾ ਰਿਹਾ ਭਗਤਾਂ ਨਾਲ ਖੋਟ, ਆਪਣੀ ਭੁੱਲ ਲਏ ਬਖ਼ਸ਼ਾਈਆ। ਕਲਜੁਗ ਅੰਤਮ ਗੁਰਮੁਖਾਂ ਰੱਖੀ ਇਕੋ ਓਟ, ਹਰਿਜਨ ਤੇਰੀ ਸੱਚੀ ਸਰਨਾਈਆ। ਤੇਰਾ ਦਵਾਰਾ ਗੁਰਸਿਖ ਇਕੋ ਬਹੁਤ, ਲੱਖ ਚੁਰਾਸੀ ਕੰਮ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਭਰਿਆ ਖੋਟ, ਖੋਟੀ ਵਾਸਨਾ ਨਾ ਕੋਇ ਗਵਾਈਆ। ਮਾਇਆ ਮਮਤਾ ਹੋਈ ਮੋਹਤ, ਮਨਮਤ ਨਾ ਕੋਇ ਮਿਟਾਈਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਸਭ ਨੂੰ ਦੇਵੇ ਝੋਕ, ਭੱਠੀ ਅਗਨੀ ਏਕਾ ਤਾਈਆ। ਬਿਨ ਭਗਤਾਂ ਮਿਲੇ ਨਾ ਕਿਸੇ ਸੱਚੀ ਮੋਖ, ਸਾਧ ਸੰਤ ਦੇਣ ਦੁਹਾਈਆ। ਸ਼ਾਸਤਰ ਸਿਮਰਤ ਥੱਕੇ ਘੋਖ, ਹਰਿ ਕਾ ਭੇਵ ਕੋਇ ਨਾ ਪਾਈਆ । ਪ੍ਰਭ ਦਰਸਨ ਨੂੰ ਸਾਰੇ ਰਹੇ ਲੋਚ, ਬਿਨ ਕਿਰਪਾ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਥੱਕੇ ਕਰ ਕਰ ਸੋਚ, ਸੋਚਿਆਂ ਸੋਚ ਨਾ ਸਕਿਆ ਕੋਇ ਰਾਈਆ। ਭਗਤ ਭਗਵੰਤ ਆਦਿ ਅੰਤ ਜੁਗਾ ਜੁਗੰਤ ਨਿਰਗੁਣ ਨੂਰ ਇਕੋ ਜੋਤ, ਮਿਲ ਜੋਤੀ ਖ਼ੁਸ਼ੀ ਮਨਾਈਆ। ਸਚਖੰਡ ਦਵਾਰੇ ਵਸਣ ਸਾਰੇ ਕਿਲੇ ਕੋਟ, ਬੰਕ ਦਵਾਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਬਲੀ ਬਲਵਾਨ, ਗੁਰਮੁਖ ਸਾਚੇ ਕਰ ਪਰਵਾਨ, ਲੇਖੇ ਲਾਏ ਕਾਇਆ ਮੰਦਰ ਸਾਢੇ ਤਿੰਨ ਹੱਥ ਮਕਾਨ, ਵੇਲੇ ਅੰਤ ਜਗਤ ਮਕਬਰਾ ਨਾ ਕੋਇ ਬਣਾਈਆ। ਜਗਤ ਕਹੇ ਵਧਾਵਾ ਵਾਧੂ, ਵਾਧਲ ਦਏ ਦੁਹਾਈਆ। ਪੁਰਖ ਅਬਿਨਾਸ਼ੀ ਕਹੇ ਮੇਰਾ ਸੱਚਾ ਸਾਧੂ, ਸਗਲਾ ਸੰਗ ਰਖਾਈਆ। ਪਿਛਲਾ ਜਨਮ ਦੇਹੁਰਾ ਦਾਦੂ, ਗੋਬਿੰਦ ਮਿਲੀ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਮਿਲਿਆ ਮੋਹਣ ਮਾਧੂ, ਮਧੁਰ ਧੁਨ ਧੁਨ ਧੁਨੀ ਰਾਗ ਸੁਣਾਈਆ।