੨੩ ਭਾਦਰੋਂ ੨੦੧੯ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਭਦੌੜ ਜ਼ਿਲਾ ਬਠਿੰਡਾ
ਸੋ ਪੁਰਖ ਨਿਰੰਜਣ ਵਡ ਸੁਲਤਾਨ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਕਰ ਮਿਹਰਵਾਨ, ਰਹਿਮਤ ਰਹੀਮ ਰਹਿਮਾਨ ਆਪ ਕਮਾਇੰਦਾ । ਏਕੰਕਾਰਾ ਵਡ ਬਲਵਾਨ, ਨਿਰਗੁਣ ਨਿਰਗੁਣ ਆਪਣਾ ਨੂਰ ਪਰਗਟਾਇੰਦਾ। ਆਦਿ ਨਿਰੰਜਣ ਖੇਲ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਸਚ ਮਕਾਨ, ਸਚ ਮਹੱਲੇ ਸੋਭਾ ਪਾਇੰਦਾ। ਸ੍ਰੀ ਭਗਵਾਨ ਉਠਾਵਣਹਾਰਾ ਸਚ ਨਿਸ਼ਾਨ, ਸਚਖੰਡ ਦਵਾਰੇ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਰਾਜ ਰਾਜਾਨ, ਭੂਪਤ ਭੂਪ ਨਾਉਂ ਧਰਾਇੰਦਾ। ਖੇਲੇ ਖੇਲ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਆਪਣੀ ਇਛਿਆ ਕਰ ਬਲਵਾਨ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਆਦਿ ਅੰਤ, ਹਰਿ ਕਰਤਾ ਆਪ ਕਰਾਈਆ। ਵੇਸ ਵਟਾਏ ਜੁਗਾ ਜੁਗੰਤ, ਜੁਗ ਜੁਗ ਰੂਪ ਧਰਾਈਆ। ਬਣਾਵਣਹਾਰਾ
ਸਾਚੀ ਬਣਤ, ਸਾਚਾ ਘਾੜਣ ਲਏ ਘੜਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਵਿਸ਼ਨ ਬ੍ਰਹਮਾ ਸ਼ਿਵ ਭੇਵ ਚੁਕਾਈਆ। ਨਾਤਾ ਜੋੜ ਨਾਰ ਕੰਤ, ਕੰਤ ਕੰਤੂਹਲ ਸੇਜ ਹੰਢਾਈਆ। ਬੋਧ ਅਗਾਧ ਏਕਾ ਮੰਤਰ, ਗੁਰ ਮੰਤਰ ਨਾਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਸਮਰਥ, ਨਿਰਗੁਣ ਆਪਣਾ ਖੇਲ ਕਰਾਇੰਦਾ। ਸਚਖੰਡ ਦਵਾਰੇ ਹੋ ਪਰਗਟ, ਸਾਚੀ ਧਾਰ ਚਲਾਇੰਦਾ। ਵਸਤ ਅਮੋਲਕ ਦੇਵੇ ਵੱਥ, ਨਿਰਗੁਣ ਨਿਰਗੁਣ ਆਪ ਵਰਤਾਇੰਦਾ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਨਾਮ ਜਣਾਏ ਮਹਿਮਾ ਅਕੱਥ, ਕਥ ਕਥ ਆਪ ਅਲਾਇੰਦਾ। ਸਚ ਦਵਾਰੇ ਆਪੇ ਵਸ, ਗ੍ਰਹਿ ਮੰਦਰ ਖ਼ੁਸ਼ੀ ਮਨਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਮਿਟਾਇੰਦਾ। ਆਦਿ ਜੁਗਾਦੀ ਵਸੇ ਸਾਥ, ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਹਰਿ ਕਰਤਾਰਾ, ਆਦਿ ਜੁਗਾਦਿ ਕਰਾਈਆ । ਜੁਗ ਚੌਕੜੀ ਲਏ ਅਵਤਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਵਸਣਹਾਰਾ ਧਾਮ ਨਿਆਰਾ, ਨਿਹਚਲ ਆਪਣਾ ਆਸਣ ਲਾਈਆ। ਖੇਲੇ ਖੇਲ ਅਗੰਮ ਅਪਾਰਾ, ਅਗੋਚਰ ਆਪਣੀ ਧਾਰ ਬੰਧਾਈਆ। ਸ਼ਬਦੀ ਸ਼ਬਦ ਨਾਦ ਜੈਕਾਰਾ, ਨਰ ਨਿਰੰਕਾਰਾ ਆਪ ਦ੍ਰਿੜਾਈਆ। ਸੇਵਕ ਸੇਵਾ ਕਰੇ ਸੇਵਾਦਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਏਕਾ ਧਾਰ ਬੰਧਾਈਆ। ਆਦਿ ਅੰਤ ਖੇਲ ਅਵੱਲਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਵਸਣਹਾਰਾ ਸਚਖੰਡ ਦਵਾਰ ਸਚਖੰਡ ਮਹੱਲਾ, ਦਰਗਹਿ ਸਾਚੀ ਸੋਭਾ ਪਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਰਲ ਮਿਲ ਆਪਣਾ ਰੰਗ ਰੰਗਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਏਕਾ ਮੱਲਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚ ਸੰਦੇਸ ਦੋ ਜਹਾਨਾਂ ਏਕਾ ਘੱਲਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾ ਆਪ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਫੜਾਏ ਪੱਲਾ, ਪੱਲੂ ਏਕਾ ਗੰਢ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਪਣੀ ਕਰਨੀ ਆਪ ਕਮਾਇੰਦਾ। ਆਦਿ ਜੁਗਾਦਿ ਖੇਲ ਅਬਿਨਾਸ਼ਾ, ਅਬਿਨਾਸ਼ੀ ਕਰਤਾ ਆਪ ਕਰਾਈਆ। ਵੇਖਣਹਾਰ ਦੋ ਜਹਾਨ ਤਮਾਸ਼ਾ, ਦੋਏ ਦੋਏ ਆਪਣਾ ਰੂਪ ਵਟਾਈਆ। ਮੰਡਲ ਮੰਡਪ ਪਾਵੇ ਰਾਸਾ, ਗੋਪੀ ਕਾਹਨ ਨਚਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚੀ ਕਾਰ, ਕਰਤਾ ਪੁਰਖ ਆਪ ਕਮਾਈਆ। ਕਰਤਾ ਪੁਰਖ ਕਰਨੇਹਾਰਾ, ਕੁਦਰਤ ਕਾਦਰ ਵੇਖ ਵਖਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਰਾਹ ਚਲਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ ਅਗੰਮ ਅਗੰਮੜਾ ਬੋਲ ਜੈਕਾਰਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਕਰੇ ਖੇਲ ਸਚਖੰਡ ਨਿਵਾਸੀ ਏਕੰਕਾਰਾ, ਇਕਓਅੰਕਾਰਾ ਹੁਕਮ ਮਨਾਇੰਦਾ। ਕਾਗਦ ਕਲਮ ਬਣ ਬਣ ਲਿਖਾਰਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਕਰੇ ਨਿਮਸਕਾਰਾ, ਅੱਗੇ ਸੀਸ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਕਰ, ਕਰਨੀ ਆਪ ਕਰਾਇੰਦਾ। ਜੁਗ ਕਰਤਾ ਸ੍ਰੀ ਭਗਵਾਨ, ਮਹਿਮਾ ਅਕੱਥ ਕਥੀ ਨਾ ਜਾਈਆ। ਦੇਵਣਹਾਰਾ ਸਾਚਾ ਦਾਨ, ਵਿਸ਼ਨੂੰ ਵਿਸ਼ਵ ਵਸਤ ਇਕ ਵਰਤਾਈਆ। ਬ੍ਰਹਮੇ ਦੇਵੇ ਏਕਾ ਮਾਣ, ਬ੍ਰਹਮ ਲੇਖਾ ਥਾਉਂ
ਥਾਈਂਆ। ਸ਼ੰਕਰ ਵੇਖੇ ਮਾਰ ਧਿਆਨ, ਸ਼ਰਅ ਸ਼ਰੀਅਤ ਇਕ ਸਮਝਾਈਆ। ਤਿੰਨਾਂ ਵਿਚੋਲਾ ਨੌਜਵਾਨ, ਪਾਰਬ੍ਰਹਮ ਵਡੀ ਵਡਿਆਈਆ। ਭੂਪਤ ਭੂਪ ਰਾਜ ਰਾਜਾਨ, ਸਚ ਸੰਦੇਸਾ ਇਕ ਸੁਣਾਈਆ। ਬੋਧ ਅਗਾਧਾ ਦੇ ਗਿਆਨ, ਅੱਖਰ ਵੱਖਰ ਕਰੇ ਪੜ੍ਹਾਈਆ। ਬ੍ਰਹਮਾਵੇਤਾ ਕਰ ਪਰਵਾਨ, ਪਰਮ ਪੁਰਖ ਸਿਫ਼ਤ ਸਾਲਾਹੀਆ। ਰਸਨਾ ਜਿਹਵਾ ਬਿਨ ਗਾਏ ਗਾਣ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਅੱਖਰ ਕਰੇ ਪੜ੍ਹਾਈਆ। ਬਿਨ ਅੱਖਰ ਅੱਖਰ ਹਰਿ ਕਾ ਪੜ੍ਹਨਾ, ਪਾਰਬ੍ਰਹਮ ਪ੍ਰਭ ਆਪ ਪੜ੍ਹਾਇੰਦਾ। ਬਿਨ ਪੌੜੇ ਪੌੜੇ ਸਾਚੇ ਚੜ੍ਹਨਾ, ਸੋ ਪੁਰਖ ਨਿਰੰਜਣ ਆਪ ਚੜ੍ਹਾਇੰਦਾ। ਬਿਨ ਪੱਲੂ ਪੱਲੂ ਏਕਾ ਫੜਨਾ, ਫੜਿਆ ਲੜ ਛੁੱਟ ਨਾ ਜਾਇੰਦਾ। ਬਿਨ ਚਰਨ ਸਰਨਾਈ ਸਾਚੀ ਪੜਨਾ, ਚਰਨ ਸਰਨ ਇਕ ਰਖਾਇੰਦਾ। ਬਿਨ ਨੇਤਰ ਖੋਲ੍ਹੇ ਹਰਨਾ ਫਰਨਾ, ਨੈਣ ਨੈਣ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾਵੇਤਾ ਦੇਵੇ ਨੇਤਾ, ਨਿਜ ਨੇਤਰ ਆਪ ਖੁਲ੍ਹਾਇੰਦਾ। ਨਿਜ ਨੇਤਰ ਆਪੇ ਖੋਲ੍ਹ, ਖੋਲ੍ਹ ਖੋਲ੍ਹ ਸਮਝਾਈਆ। ਸ਼ਬਦ ਅਗੰਮੀ ਆਪੇ ਬੋਲ, ਚਾਰੇ ਮੁਖ ਕਰੇ ਪੜ੍ਹਾਈਆ। ਤੋਲਣਹਾਰਾ ਸਾਚਾ ਤੋਲ, ਤੋਲਾ ਬਣਿਆ ਸਾਚਾ ਮਾਹੀਆ। ਏਕਾ ਵਸਤ ਰੱਖੇ ਕੋਲ, ਆਦਿ ਅੰਤ ਵਰਤਾਈਆ। ਅੰਮ੍ਰਿਤ ਨਾਭੀ ਜਾਏ ਮੌਲ, ਕਵਲ ਕਵਲਾ ਦਏ ਵਡਿਆਈਆ। ਸਚ ਦਵਾਰ ਏਕਾ ਖੋਲ੍ਹ, ਖ਼ਾਲਕ ਖ਼ਲਕ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਕਰਨੀ ਆਪ ਸਮਝਾਈਆ। ਆਪਣੀ ਕਰਨੀ ਹਰਿ ਕਰਤਾਰਾ, ਨਿਰਗੁਣ ਸਰਗੁਣ ਆਪ ਜਣਾਇੰਦਾ। ਲੱਖ ਚੁਰਾਸੀ ਭਰ ਭੰਡਾਰਾ, ਤ੍ਰੈਗੁਣ ਝੋਲੀ ਆਪ ਭਰਾਇੰਦਾ। ਪੰਚਮ ਪੰਚ ਲਾਏ ਅਖਾੜਾ, ਪੰਚਮ ਆਪਣਾ ਨਾਚ ਨਚਾਇੰਦਾ। ਮਨ ਮਤ ਬੁਧ ਦਏ ਅਧਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਨੌ ਦਰ ਖੋਲ੍ਹ ਕਿਵਾੜਾ, ਨਵ ਨੌਂ ਵੰਡ ਵੰਡਾਇੰਦਾ। ਰਕਤ ਬੂੰਦ ਕਰ ਤਿਆਰਾ, ਸਚ ਮੁਨਾਰਾ ਇਕ ਸੁਹਾਇੰਦਾ। ਦੀਆ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਅਨਹਦ ਸ਼ਬਦ ਸੱਚੀ ਧੁੰਨਕਾਰਾ, ਘਰ ਰਾਗੀ ਰਾਗ ਸੁਣਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰਾ, ਨਿਝਰ ਝਿਰਨਾ ਕਵਲ ਭਰਾਇੰਦਾ। ਬੰਦ ਕਿਵਾੜੀ ਲਾਏ ਤਾਲਾ, ਆਪਣੇ ਹੱਥੀਂ ਬੰਦ ਰਖਾਇੰਦਾ। ਸੁਖਮਣ ਟੇਢੀ ਖੇਲ ਨਿਆਰਾ, ਨਜ਼ਰ ਕਿਸੇ ਨਾ ਆਇੰਦਾ। ਈੜਾ ਪਿੰਗਲ ਹੋਏ ਬੇਹਾਲਾ, ਨੇਤਰ ਨੀਰ ਨੀਰ ਵਹਾਇੰਦਾ। ਘਰ ਵਿਚ ਘਰ ਵਖਾਏ ਖੇਲ ਨਿਰਾਲਾ, ਨਿਰਗੁਣ ਆਪਣਾ ਭੇਵ ਚੁਕਾਇੰਦਾ। ਲੇਖਾ ਜਾਣੇ ਕਾਲ ਮਹਾਕਾਲਾ, ਮਹਾਕਾਲ ਆਪਣੀ ਕਲ ਜਣਾਇੰਦਾ। ਜੁਗ ਚੌਕੜੀ ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਸਾਚਾ ਖੇਲ ਆਪ ਜਣਾਇੰਦਾ। ਸਰਗੁਣ ਸਰਗੁਣ ਪਹਿਰੇ ਬਾਣਾ, ਕਾਇਆ ਚੋਲਾ ਆਪ ਹੰਢਾਇੰਦਾ। ਸ਼ਬਦ ਅਗੰਮੀ ਗਾਏ ਗਾਨਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਚਰਨ ਕਵਲ ਕਵਲ ਚਰਨ ਨਿਰਗੁਣ ਸਰਗੁਣ ਦਏ ਧਿਆਨਾ, ਧਿਆਨ ਧਿਆਨ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਖੇਲ ਕਰਾਇੰਦਾ। ਜੁਗ ਕਰਤਾ ਪੁਰਖ ਸਮਰਥ, ਹਰਿ ਜੂ ਆਪਣੀ ਧਾਰ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਦੇ ਦੇ ਵੱਥ, ਕਲਜੁਗ ਵੇਖੇ ਚਾਈਂ ਚਾਈਂਆ। ਗੁਰ ਅਵਤਾਰਾਂ ਮਾਰਗ ਦੱਸ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਭਗਤ ਭਗਵਾਨ ਹਿਰਦੇ ਵੱਸ, ਹਰਿ ਹਰਿ ਰੂਪ ਵਖਾਈਆ। ਸਾਚੇ ਸੰਤਾਂ ਪੂਰੀ ਕਰ ਕਰ ਆਸ, ਆਸਾ ਮਨਸਾ ਦਏ ਮਿਟਾਈਆ। ਗੁਰਮੁਖਾਂ ਮੇਟ ਅੰਧੇਰੀ ਰਾਤ,
ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਸਿਖਾਂ ਪੁਛੇ ਆਪੇ ਵਾਤ, ਜੁਗ ਜੁਗ ਫੇਰਾ ਪਾਈਆ। ਖੋਲ੍ਹਣਹਾਰਾ ਬੰਦ ਤਾਕ, ਹਰਿ ਮੰਦਰ ਦਏ ਵਖਾਈਆ। ਫੜ ਬਾਂਹੋਂ ਕਰਾਏ ਪਾਰ ਘਾਟ, ਅਧਵਿਚਕਾਰ ਨਾ ਕੋਇ ਰੁੜ੍ਹਾਈਆ। ਅੰਤ ਕੰਤ ਕਲ ਪੁਛੇ ਵਾਤ, ਨਿਰਗੁਣ ਸਰਗੁਣ ਹੋਏ ਸਹਾਈਆ। ਜੁਗ ਚੌਕੜੀ ਖੇਲ ਤਮਾਸ਼, ਪੁਰਖ ਅਬਿਨਾਸ਼ੀ ਵੇਖ ਵਖਾਈਆ। ਮੰਡਲ ਮੰਡਪ ਪਾਵੇ ਰਾਸ, ਬੰਸਰੀ ਏਕਾ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਕਰਨੀ ਕਰੇ ਆਪ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਜੁਗ ਚੌਕੜੀ ਸੰਦੇਸਾ ਦੇਂਦਾ ਰਿਹਾ ਵਿਚ ਸੰਸਾਰ, ਸ਼ਬਦ ਅਗੰਮੀ ਰਾਗ ਅਲਾਇੰਦਾ। ਗੁਰ ਅਵਤਾਰਾਂ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਇੰਦਾ। ਸਾਚੀ ਸੇਵਾ ਵਿਚ ਸੰਸਾਰ, ਹਰਿ ਸਤਿਗੁਰ ਆਪ ਜਣਾਈਆ। ਪਰਗਟ ਕਰ ਗੁਰੂ ਅਵਤਾਰ, ਗੁਰ ਗੁਰ ਬੂਝ ਬੁਝਾਈਆ। ਆਤਮ ਪਰਮਾਤਮ ਕਰਨਾ ਸਚ ਪਿਆਰ, ਪਰਮ ਪੁਰਖ ਪੁਰਖ ਸਮਝਾਈਆ। ਬ੍ਰਹਮ ਪਾਰਬ੍ਰਹਮ ਦਏ ਅਧਾਰ, ਬ੍ਰਹਮ ਲੇਖਾ ਥਾਉਂ ਥਾਈਂਆ। ਈਸ਼ ਜੀਵ ਇਕ ਘਰ ਬਾਰ, ਜਗਦੀਸ ਵੇਖੇ ਚਾਈਂ ਚਾਈਂਆ। ਏਕਾ ਨਾਦ ਸ਼ਬਦ ਧੁੰਨਕਾਰ ਗਾਵਣਹਾਰਾ ਇਕ ਅਖਵਾਈਆ। ਏਕਾ ਮੰਦਰ ਇਕ ਦਵਾਰ, ਏਕਾ ਸਤਿਗੁਰ ਸੋਭਾ ਪਾਈਆ। ਏਕਾ ਦੀਆ ਬਾਤੀ ਕਰ ਉਜਿਆਰ, ਅੰਧ ਅੰਧੇਰ ਗਵਾਈਆ। ਏਕਾ ਸਾਕੀ ਜਾਮ ਪਿਆਵਣਹਾਰ, ਮਧੁਰ ਪਿਆਲਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਜੁਗ ਚੌਕੜੀ ਵੇਖਣਹਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਨ੍ਹੇ ਧਾਰਾ, ਧਾਰ ਆਪਣੀ ਨਾ ਕਿਸੇ ਜਣਾਇੰਦਾ। ਗੁਰ ਅਵਤਾਰ ਖੋਲ੍ਹ ਕਿਵਾੜਾ, ਕੁੰਜੀ ਆਪਣੇ ਹੱਥ ਰਖਾਇੰਦਾ। ਏਕਾ ਦੇਵੇ ਵਸਤ ਹਰਿ ਥਾਰਾ, ਨਾਮ ਨਿਧਾਨਾ ਆਪ ਵਰਤਾਇੰਦਾ। ਸਚ ਸਿੰਘਾਸਣ ਬੈਠ ਨਿਰੰਕਾਰਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਦੇਂਦਾ ਆਇਆ ਵਾਰੋ ਵਾਰਾ, ਵਾਰ ਥਿਤ ਨਾ ਕਿਸੇ ਜਣਾਇੰਦਾ। ਸ੍ਰਿਸ਼ਟ ਸਬਾਈ ਪਰਵਰਦਿਗਾਰਾ, ਹੱਕ ਮੁਕਾਮੇ ਡੇਰਾ ਲਾਇੰਦਾ। ਨੂਰ ਇਲਾਹੀ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਪਰਦਾ ਆਪਣਾ ਆਪ ਉਠਾਇੰਦਾ। ਹੱਕ ਹਕ਼ੀਕ਼ਤ ਬੋਲ ਜੈਕਾਰਾ, ਆਪਣਾ ਨਾਅਰਾ ਆਪ ਸੁਣਾਇੰਦਾ। ਪੀਰ ਪੈਗ਼ੰਬਰ ਦੇ ਹੁਲਾਰਾ, ਨਬੀ ਰਸੂਲ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਕਰਾਇੰਦਾ। ਜੁਗ ਚੌਕੜੀ ਖੇਲ ਕਰ, ਹਰਿ ਕਰਤਾ ਵੇਸ ਵਟਾਈਆ। ਗੁਰ ਅਵਤਾਰ ਧਰਨੀ ਧਰ, ਧਵਲ ਦਏ ਵਡਿਆਈਆ। ਸਾਚਾ ਅੱਖਰ ਲੈਣ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਸਾਚੇ ਮੰਦਰ ਵੇਖਣ ਚੜ੍ਹ, ਪ੍ਰਭ ਵਸੇ ਸੱਚਾ ਮਾਹੀਆ। ਨਾ ਕੋਈ ਸੀਸ ਨਾ ਕੋਈ ਧੜ, ਤਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਥਾਈਂ ਲੇਖਾ ਜਾਣੇ ਥਨੰਤਰ, ਦੋ ਜਹਾਨਾਂ ਵੇਖ ਵਖਾਇੰਦਾ। ਗੁਰਦੇਵ ਆਦਿ ਅੰਤ ਇਸ਼ਟ ਸਤਿ ਮੰਤਰ, ਮੰਤਰ ਆਪਣਾ ਨਾਮ ਸਮਝਾਇੰਦਾ। ਵੇਖਣਹਾਰਾ ਗਗਨ ਗਗਨੰਤਰ, ਦੋ ਜਹਾਨਾਂ ਫੋਲ ਫੋਲਾਇੰਦਾ। ਲੱਖ ਚੁਰਾਸੀ ਬਣਾਵਣਹਾਰਾ ਬਣਤਰ, ਘੜਨ ਭੰਨਣ ਆਪਣਾ ਰਾਹ ਚਲਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਚਾਰ ਚਾਰ ਪੰਧ ਮੁਕਾਇੰਦਾ। ਨਵ ਨੌਂ ਚਾਰ ਚੁੱਕੇ
ਝੇੜਾ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਦੇਵਣਹਾਰਾ ਗੇੜਾ, ਬ੍ਰਹਿਮੰਡ ਖੰਡ ਦਏ ਭੁਆਈਆ। ਹਰਿਜਨ ਬੰਨਣਹਾਰਾ ਬੇੜਾ, ਭਗਵਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਪਾਏ ਘੇਰਾ, ਸ਼ਬਦ ਡੋਰੀ ਤੰਦ ਬੰਧਾਈਆ। ਕਲਜੁਗ ਅੰਤਮ ਆਇਆ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਕਿਸੇ ਨਾ ਦੀਸੇ ਸੰਝ ਸਵੇਰਾ, ਜਗਤ ਅੰਧੇਰਾ ਰਿਹਾ ਛਾਈਆ। ਪੰਚ ਵਕਾਰ ਲੱਗਾ ਝੇੜਾ, ਪੰਚ ਸ਼ਬਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਫੇਰਾ ਪਾਈਆ। ਜੁਗ ਜੁਗ ਆਪਣਾ ਫੇਰਾ ਪਾ, ਪਾਰਖੂ ਆਪਣੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਸਾਚਾ ਚੱਪੂ ਨਾਮ ਲਗਾਇੰਦਾ। ਸਤਿ ਪੁਰਖ ਨਿਰੰਜਣ ਦੇਵੇ ਸਤਿ ਸਲਾਹ, ਸਾਚੀ ਸਿਖਿਆ ਇਕ ਪੜ੍ਹਾਇੰਦਾ। ਗੁਰ ਅਵਤਾਰ ਨਾਲ ਰਲਾ, ਪੀਰ ਪੈਗ਼ੰਬਰ ਅੰਗ ਲਗਾਇੰਦਾ। ਕਲਮਾ ਕਲਾਮ ਆਪ ਸਮਝਾ, ਕਾਤਬ ਲੇਖਾ ਆਪ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ। ਜੁਗ ਜੁਗ ਹੁਕਮ ਹਰਿ ਨਿਰੰਕਾਰ, ਆਪਣਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਕਰੋੜ ਤੇਤੀਸਾ ਸੀਸ ਝੁਕਾਈਆ। ਤ੍ਰੈਗੁਣ ਮਾਇਆ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪੰਜ ਤਤ ਨਾ ਕੋਇ ਅਧਾਰ, ਧੀਰਜ ਧੀਰ ਨਾ ਕੋਇ ਧਰਾਈਆ। ਗੁਰ ਅਵਤਾਰ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਤੇਰਾ ਅੰਤ ਨਾ ਪਾਰਾਵਾਰ, ਤੇਰਾ ਭੇਵ ਕੋਇ ਨਾ ਆਈਆ। ਪੀਰ ਪੈਗ਼ੰਬਰ ਹਾਹਾਕਾਰ, ਹੂ ਹੂ ਨਾਅਰਾ ਰਹੇ ਸੁਣਾਈਆ। ਤੂ ਹੀ ਤੂ ਸੱਚੀ ਸਰਕਾਰ, ਤੇਰਾ ਲੇਖ ਨਾ ਲੱਖਿਆ ਜਾਈਆ। ਤੇਰੀ ਕਿਰਨ ਕਿਰਨ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖ਼ਾਲਕ ਖ਼ਲਕ ਵੇਖ ਵਖਾਈਆ। ਵੇਖਣਹਾਰਾ ਖ਼ਾਲਕ ਖ਼ਲਕ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਭੇਵ ਚੁਕਾਏ ਅਰਸ਼ ਫ਼ਰਸ਼ ਫਲਕ, ਪਰਦਾਨਸੀਂ ਪਰਦਾ ਆਪ ਉਠਾਇੰਦਾ। ਕਲਜੁਗ ਅੰਤ ਚਾਰੋਂ ਕੁੰਟ ਜੂਠ ਝੂਠ ਚੜ੍ਹਿਆ ਕਟਕ, ਅੱਗੇ ਹੋ ਨਾ ਕੋਇ ਬਚਾਇੰਦਾ। ਮਤ ਮਤਵਾਲੀ ਰਹੀ ਲਟਕ, ਮਨ ਕਾ ਮਣਕਾ ਨਾ ਕੋਇ ਭੁਆਇੰਦਾ। ਲੱਖ ਚੁਰਾਸੀ ਅਧਵਿਚਕਾਰ ਰਹੀ ਲਟਕ, ਪਾਰ ਕਿਨਾਰਾ ਨਾ ਕੋਇ ਵਖਾਇੰਦਾ। ਮਨ ਵਾਸਨਾ ਰਹੀ ਭਟਕ, ਤ੍ਰਿਸਨਾ ਤ੍ਰਿਖਾ ਨਾ ਕੋਇ ਬੁਝਾਇੰਦਾ। ਕੂੜੀ ਛੁਰੀ ਕਰ ਰਹੀ ਝਟਕ, ਸੀਸ ਧੜ ਅੱਡ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਆਪਣਾ ਵੇਸ ਰੱਖ, ਰੱਖਕ ਆਪਣਾ ਖੇਲ ਕਰਾਇੰਦਾ। ਸਤਿ ਸਰੂਪੀ ਹੋ ਪਰਤੱਖ, ਸਤਿ ਸਤਿਵਾਦੀ ਰਾਹ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਮਾਰਗ ਦੱਸ, ਦਹਿ ਦਿਸ਼ਾ ਵੇਖ ਵਖਾਇੰਦਾ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਰੈਣ ਅੰਧੇਰੀ ਹੋਈ ਮੱਸ, ਸਾਚਾ ਚੰਦ ਨਜ਼ਰ ਕੋਇ ਨਾ ਆਇੰਦਾ। ਜਗਤ ਖੇੜਾ ਹੋਇਆ ਭੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਭੇਵ ਖੁਲ੍ਹਾਇੰਦਾ। ਜੁਗ ਜੁਗ ਖੋਲ੍ਹੇ ਆਪਣਾ ਭੇਤ, ਭੇਵ ਅਭੇਦ ਜਣਾਇੰਦਾ। ਨਿਰਗੁਣ ਸਰਗੁਣ ਕਰ ਕਰ ਹੇਤ, ਗੁਰ ਅਵਤਾਰ ਮੇਲ ਮਿਲਾਇੰਦਾ। ਦਰਸ ਦਿਖਾਏ ਨੇਤਨ ਨੇਤ, ਨਿਜ ਆਤਮ ਡੇਰਾ ਲਾਇੰਦਾ। ਹਰਿਆ ਕਰੇ ਕਾਇਆ ਖੇਤ, ਅੰਮ੍ਰਿਤ ਸਿੰਚ ਦਇਆ ਕਮਾਇੰਦਾ। ਰੁੱਤ ਬਸੰਤੀ ਕਰੇ ਚੇਤ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਪੰਜ ਤਤ ਕਾਇਆ ਮਾਟੀ ਵੇਖ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸ਼ਬਦੀ
ਸ਼ਬਦ ਗੁਰੂ ਗੁਰ ਖੇਡ, ਹਰਿ ਕਰਤਾ ਆਪ ਕਰਾਇੰਦਾ। ਦੇਵਣਹਾਰਾ ਸਾਚਾ ਭੇਤ, ਦਵੈਤੀ ਪਰਦਾ ਆਪ ਉਠਾਇੰਦਾ। ਨਾਮ ਨਿਧਾਨ ਲਗਾਏ ਮੇਖ, ਲੱਗੀ ਮੇਖ ਨਾ ਕੋਇ ਕਢਾਇੰਦਾ। ਹਰਿ ਕਾ ਭੇਵ ਨਾ ਪਾਏ ਕੋਈ ਔਲੀਆ ਪੀਰ ਸ਼ੇਖ, ਸ਼ਰਅ ਵਿਚ ਕਦੇ ਨਾ ਆਇੰਦਾ। ਸਦਾ ਸੁਹੇਲਾ ਇਕ ਇਕੇਲਾ ਆਦਿ ਜੁਗਾਦਿ ਜੁਗਾ ਜੁਗੰਤਰ ਰਹੇ ਹਮੇਸ਼, ਹਰਿ ਮੰਦਰ ਸੋਭਾ ਪਾਇੰਦਾ। ਮੁਛ ਦਾੜ੍ਹੀ ਨਾ ਕੋਇ ਕੇਸ, ਜਗਦੀਸ ਮੂੰਡ ਨਾ ਕੋਇ ਮੁੰਡਾਇੰਦਾ। ਤਖ਼ਤ ਨਿਵਾਸੀ ਇਕ ਨਰੇਸ਼, ਸਚਖੰਡ ਸਾਚੇ ਆਸਣ ਲਾਇੰਦਾ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼, ਦਰ ਦਰ ਸੀਸ ਝੁਕਾਇੰਦਾ। ਗੁਰ ਅਵਤਾਰ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਵਖਾਇੰਦਾ। ਪੀਰ ਪੈਗ਼ੰਬਰ ਬਣਾਏ ਰੇਖ, ਦਸਤਗੀਰ ਆਪਣਾ ਦਸਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਜੁਗ ਜੁਗ ਨਾਉਂ ਹਰਿ ਨਿਰੰਕਾਰ, ਆਪਣਾ ਆਪ ਚਲਾਈਆ। ਸੇਵਾ ਲਾ ਤੇਈ ਅਵਤਾਰ, ਤ੍ਰੈ ਤ੍ਰੈ ਨਾਤਾ ਤੋੜ ਤੁੜਾਈਆ। ਏਕਾ ਦੇ ਦਰਸ ਅਪਾਰ, ਦਰਸੀ ਦਰਸ ਕਰਾਈਆ। ਹਵਸ ਹਿਰਸ ਮੇਟ ਸੰਸਾਰ, ਤ੍ਰਿਸਨਾ ਭੁੱਖ ਭੁੱਖ ਗਵਾਈਆ। ਏਕਾ ਨੂਰ ਕਰ ਉਜਿਆਰ, ਨੂਰੋ ਨੂਰ ਨੂਰ ਰਖਾਈਆ। ਇਕ ਜ਼ਹੂਰ ਸਚ ਪਿਆਰ, ਜ਼ਾਹਰਾ ਜ਼ਹੂਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਈ ਅਵਤਾਰ ਆਪ ਜਗਾਈਆ। ਤੇਈ ਅਵਤਾਰ ਖੋਲ੍ਹ ਅੱਖ, ਨਿਰਗੁਣ ਸਰਗੁਣ ਭੇਵ ਚੁਕਾਇਆ। ਸਤਿ ਸਤਿਵਾਦੀ ਮਾਰਗ ਦੱਸ, ਮਾਇਆ ਪਰਦਾ ਲਾਹਿਆ। ਹਿਰਦੇ ਅੰਦਰ ਆਪੇ ਵਸ, ਹਰਿ ਹਰਿ ਰੰਗ ਚੜ੍ਹਾਇਆ। ਪੰਧ ਮੁਕਾਇਆ ਨੱਸ ਨੱਸ, ਦੋ ਜਹਾਨਾਂ ਫੇਰਾ ਪਾਇਆ। ਅਣੀਆਲਾ ਤੀਰ ਮਾਰਿਆ ਕਸ, ਤਿੱਖੀ ਮੁਖੀ ਧਾਰ ਜਣਾਇਆ। ਕਰ ਖੇਲ ਪੁਰਖ ਸਮਰਥ, ਸਾਚਾ ਮੰਤਰ ਆਪ ਪੜ੍ਹਾਇਆ। ਜੁਗ ਜੁਗ ਗੇੜੀ ਉਲਟੀ ਲਠ, ਗੇੜਾ ਆਪਣੇ ਹੱਥ ਰਖਾਇਆ। ਜੋ ਉਪਜਿਆ ਸੋ ਹੋਇਆ ਸੱਥ, ਅੰਤਮ ਸੱਥਰ ਗਿਆ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਰਾਇਆ। ਸਾਚੀ ਸੇਵਾ ਤੇਈ ਅਵਤਾਰ, ਲੋਕਮਾਤ ਕਰਾਈਆ। ਸਤਿਜੁਗ ਵੇਖੇ ਇਕ ਅਠ ਧਾਰ, ਦੋਏ ਦੋਏ ਤ੍ਰੇਤਾ ਵੇਸ ਵਟਾਈਆ। ਦੁਆਪਰ ਦੋਹਰਾ ਗਾਏ ਏਕਾ ਵਾਰ, ਵਾਰਤਾ ਆਪਣੀ ਆਪ ਜਣਾਈਆ। ਕਰੇ ਖੇਲ ਅਗੰਮ ਅਪਾਰ, ਅਗੰਮੀ ਕਾਰ ਆਪਣੇ ਹੱਥ ਰਖਾਈਆ। ਵੇਦ ਵਿਆਸਾ ਦੇ ਅਧਾਰ, ਪੁਰਾਨ ਪੁਰਾਨੀ ਭੇਵ ਚੁਕਾਈਆ। ਮੁਕੰਦ ਮਨੋਹਰ ਲੱਖਮੀ ਨਰਾਇਣ ਕਵਲ ਨੈਣ ਨੈਣ ਇਕ ਉਘਾੜ, ਪਰਤੱਖ ਅੱਖ ਵਖਾਈਆ। ਭਗਤਨ ਮੀਤਾ ਠਾਂਢਾ ਸੀਤਾ ਕਰੇ ਸਚ ਪਿਆਰ, ਗੀਤਾ ਗਿਆਨ ਗਿਆਨ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਪਾਏ ਬੰਧਨ, ਕਰੇ ਖੇਲ ਤ੍ਰਿਲੋਕੀ ਨੰਦਨ, ਊਚਾਂ ਨੀਚਾਂ ਰਾਉਂ ਰੰਕਾਂ ਵੇਖ ਵਖਾਈਆ। ਜੁਗ ਚੌਕੜੀ ਬੀਤੇ ਕਾਲ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਿਸੇ ਨਾ ਨਿਭਿਆ ਨਾਲ, ਕਲਜੁਗ ਬੈਠੇ ਢੇਰੀ ਢਾਹੀਆ। ਈਸਾ ਮੂਸਾ ਮੁਹੰਮਦ ਹੋਏ ਬੇਹਾਲ, ਬਿਹਬਲ ਹੋਏ ਦੇਣ ਦੁਹਾਈਆ। ਚਾਰ ਯਾਰੀ ਹੋਈ ਕੰਗਾਲ, ਸਚ ਵਸਤ ਨਜ਼ਰ ਕੋਇ ਨਾ ਆਈਆ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਛਹਿਬਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਖੇ ਥਾਉਂ ਥਾਈਂਆ। ਜੁਗ ਜੁਗ ਵੇਖੇ ਸ੍ਰੀ ਭਗਵੰਤ, ਵੇਖਣਹਾਰਾ ਨਜ਼ਰ ਨਾ ਆਇੰਦਾ। ਕਲਜੁਗ ਅੰਤਮ ਮਾਇਆ ਪਈ ਬੇਅੰਤ, ਦਵੈਤੀ ਪਰਦਾ ਕੋਇ ਨਾ ਲਾਹਿੰਦਾ। ਕਿਸੇ ਨਾ ਮਿਲਿਆ ਹਰਿ ਜੂ
ਕੰਤ, ਸਚ ਸੁੱਚ ਨਾ ਕੋਇ ਹੰਢਾਇੰਦਾ। ਸ੍ਰਿਸ਼ਟ ਸਬਾਈ ਭੁਲੀ ਭਗਵੰਤ, ਭਗਵਨ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਗੁਰ ਗੁਰ ਧਾਰ, ਸ਼ਬਦੀ ਸ਼ਬਦ ਨਾਦ ਜਣਾਈਆ। ਨਾਨਕ ਗੋਬਿੰਦ ਕਰੇ ਵੀਚਾਰ, ਹਰਿ ਵੀਚਾਰ ਵਿਚ ਨਾ ਆਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਪੁਕਾਰ, ਪੁਕਾਰ ਪੁਕਾਰ ਅੱਗੇ ਸੁਣਾਈਆ। ਆਦਿ ਜੁਗਾਦੀ ਏਕੰਕਾਰ, ਇਕ ਇਕੱਲਾ ਸੱਚਾ ਮਾਹੀਆ। ਵਸਣਹਾਰਾ ਧਾਮ ਨਿਆਰ, ਸਚਖੰਡ ਬੈਠਾ ਡੇਰਾ ਲਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਥਿਰ ਘਰ ਵਾਸੀ ਰਾਗ ਸੁਣਾਈਆ। ਰਾਗੀ ਨਾਦੀ ਗਏ ਹਾਰ, ਬ੍ਰਹਮ ਪਾਰਬ੍ਰਹਮ ਖੋਜ ਨਾ ਪਾਈਆ। ਅੰਡਜ ਜੇਰਜ ਉਤਭੁਜ ਸੇਤਜ ਹੋਏ ਖੁਆਰ, ਬਿਨ ਹਰਿ ਨਾਮੇ ਨਾ ਕੋਇ ਚਤੁਰਾਈਆ। ਪਰਾ ਪਸੰਤੀ ਮਧਮ ਬੈਖਰੀ ਗਾ ਗਾ ਥੱਕੀ ਵਾਰ, ਸਾਚੀ ਵਾਰਤਾ ਨਾ ਕੋਇ ਸੁਣਾਈਆ। ਸੰਤ ਸਾਧ ਨੇਤਰ ਖੋਲ੍ਹ ਖੋਲ੍ਹ ਥੱਕੇ ਕਿਵਾੜ, ਬੰਦ ਕੁੰਡਾ ਨਾ ਕੋਇ ਖੁਲ੍ਹਾਈਆ। ਕਲਜੁਗ ਅਗਨੀ ਤਤੀ ਹਾੜ, ਸ੍ਰਿਸ਼ਟ ਸਬਾਈ ਰਹੀ ਜਲਾਈਆ। ਲੱਗੀ ਅੱਗ ਬਹੱਤਰ ਨਾੜ, ਨਾ ਸਕੇ ਕੋਇ ਬੁਝਾਈਆ। ਨਾਤਾ ਛੁੱਟਿਆ ਗੁਰ ਅਵਤਾਰ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਅਠਸਠ ਤੀਰਥ ਹੋਏ ਖੁਆਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਦੁਹਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਹਾਹਾਕਾਰ, ਹਰਿ ਹਰਿ ਨਾਮ ਨਾ ਕੋਇ ਧਿਆਈਆ। ਨੌਂ ਖੰਡ ਪ੍ਰਿਥਮੀ ਹੋਈ ਨਾਰ ਵਿਭਚਾਰ, ਸਚ ਸੁੱਚ ਨਜ਼ਰ ਕੋਇ ਨਾ ਆਈਆ। ਕਾਗਦ ਕਲਮ ਸ਼ਾਹੀ ਲਿਖ ਲਿਖ ਗਈ ਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦਏ ਗਵਾਹੀਆ। ਪੜ੍ਹ ਪੜ੍ਹ ਥੱਕਾ ਜੀਵ ਸੰਸਾਰ, ਪੜ੍ਹ ਪੜ੍ਹ ਮੁਕਤ ਕਿਸੇ ਨਾ ਆਈਆ। ਸਾਚੀ ਜੁਗਤੀ ਹੱਥ ਰੱਖੇ ਨਿਰੰਕਾਰ, ਬਿਨ ਭਗਤਾਂ ਨਾ ਕਿਸੇ ਸਮਝਾਈਆ। ਕੋਟਨ ਕੋਟ ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਵਾਜਾਂ ਰਹੇ ਮਾਰ, ਕੂਕ ਕੂਕ ਸੁਣਾਈਆ। ਕੋਟਨ ਕੋਟ ਡੁੱਬੇ ਜਲ ਜਲ ਧਾਰ, ਕੋਟਨ ਕੋਟ ਡੂੰਘੀ ਗਾਰ ਬੈਠੇ ਆਸਣ ਲਾਈਆ। ਕੋਟਨ ਕੋਟ ਕਾਇਆ ਮਾਟੀ ਮਲ ਮਲ ਛਾਰ, ਧੂਣੀ ਬੈਠੇ ਜਗਤ ਤਪਾਈਆ। ਕੋਟਨ ਕੋਟ ਫਿਰ ਫਿਰ ਗਏ ਹਾਰ, ਬਣਖੰਡ ਫੇਰਾ ਪਾਈਆ। ਕੋਟਨ ਕੋਟ ਪੜ੍ਹ ਪੜ੍ਹ ਸੁਣਾਵਣ ਵਾਰ, ਰਸਨਾ ਜਿਹਵਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਵੇਖੇ ਚਾਈਂ ਚਾਈਂਆ। ਸਤਿਜੁਗ ਤ੍ਰੇਤਾ ਦੁਆਪਰ ਗਿਆ ਲੰਘ, ਕਲਜੁਗ ਅੰਤਮ ਆਇੰਦਾ। ਕੂੜ ਕੂੜਿਆਰਾ ਵੱਜੇ ਮਰਦੰਗ, ਨੌਂ ਖੰਡ ਪ੍ਰਿਥਮੀ ਰਾਗ ਸੁਣਾਇੰਦਾ। ਮਾਇਆ ਮਮਤਾ ਗਾਏ ਛੰਦ, ਹਉਮੇ ਹੰਗਤਾ ਗੀਤ ਅਲਾਇੰਦਾ। ਜੀਵ ਜੰਤ ਹੋਏ ਨੰਗ, ਸਤਿ ਪਰਦਾ ਨਾ ਕੋਇ ਰਖਾਇੰਦਾ। ਕਰਮ ਧਰਮ ਹੋਇਆ ਖੰਡ, ਖੰਡਾ ਨਾਮ ਨਾ ਕੋਇ ਚਮਕਾਇੰਦਾ। ਜਗਤ ਵਾਸਨਾ ਹੋਇਆ ਘੁਮੰਡ, ਨਿਵਣ ਸੋ ਅੱਖਰ ਨਾ ਕੋਇ ਪੜ੍ਹਾਇੰਦਾ। ਸੁਰਤ ਸੁਆਣੀ ਹੋਈ ਰੰਡ, ਸ਼ਬਦ ਹਾਣੀ ਕੰਤ ਨਾ ਕੋਇ ਮਿਲਾਇੰਦਾ। ਰਸਨਾ ਖਾ ਖਾ ਥੱਕੇ ਗੰਦ, ਸਚ ਸੁਗੰਧੀ ਨਾ ਕੋਇ ਮਹਿਕਾਇੰਦਾ। ਜਗਤ ਨੇਤਰ ਪੇਖ ਪੇਖ ਥੱਕੇ ਜਗਤ ਚੰਦ, ਗ੍ਰਹਿ ਪਰਕਾਸ਼ ਨਾ ਕੋਇ ਕਰਾਇੰਦਾ। ਗਾ ਗਾ ਥੱਕੇ ਬੱਤੀ ਦੰਦ, ਬਿਨ ਦੰਦਾਂ ਰਾਗ ਨਾ ਕੋਇ ਅਲਾਇੰਦਾ। ਜਾਤ ਪਾਤ ਦੀਨ ਮਜ਼੍ਹਬ ਦੂਈ ਦਵੈਤੀ ਹੋਈ ਕੰਧ, ਸ਼ਰਅ ਪਰਦਾ ਨਾ ਕੋਇ ਚੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਗਤ ਵੰਡਾਂ ਗਏ ਵੰਡ, ਹੱਦ ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਸਾਹਿਬ ਦਿਆਲ ਠਾਕਰ ਸਵਾਮੀ ਇਕ ਸੁਣਾਏ ਸੁਹਾਗੀ ਛੰਦ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ।
ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਤਮ ਪਰਮਾਤਮ ਇਕ ਅਨੰਦ, ਨਿਜਾਨੰਦ ਰਸ ਚਖਾਇੰਦਾ। ਜਨਮ ਜਨਮ ਦੀ ਟੁੱਟੀ ਗੰਢ, ਆਪਣਾ ਬੰਧਣ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਜੁਗ ਜੁਗ ਚਲੇ ਰਾਹ ਨਿਰਾਲਾ, ਨਿਰਗੁਣ ਆਪਣੀ ਧਾਰ ਚਲਾਈਆ। ਕਲਜੁਗ ਅੰਤਮ ਹੋ ਉਜਾਲਾ, ਜੋਤੀ ਜਾਤਾ ਵੇਸ ਵਟਾਈਆ। ਕਿਰਪਾ ਨਿਧ ਦੀਨ ਦਿਆਲਾ, ਸਿਰ ਦੀਨਨ ਹੱਥ ਟਿਕਾਈਆ। ਇਕ ਵਖਾਏ ਸਚ ਸੱਚੀ ਧਰਮਸਾਲਾ, ਘਰ ਘਰ ਵਿਚ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜੀਵਣ ਜੁਗਤ ਜੁਗਤ ਜਣਾਈਆ। ਭੌ ਚੁੱਕੇ ਕਾਲ ਮਹਾਕਾਲਾ, ਭਿਆਨਕ ਹੋਏ ਆਪ ਸਹਾਈਆ। ਏਥੇ ਓਥੇ ਚਲੇ ਨਾਲ ਨਾਲਾ, ਸਗਲਾ ਸੰਗ ਨਿਭਾਈਆ। ਮਾਰਗ ਦੱਸੇ ਇਕ ਸੁਖਾਲਾ, ਚਾਰ ਵਰਨ ਰਾਹ ਵਖਾਈਆ। ਫਲ ਲਗਾਏ ਕਾਇਆ ਡਾਲਾ, ਫੁਲ ਫਲਵਾੜੀ ਆਪ ਮਹਿਕਾਈਆ। ਗੁਰਮੁਖ ਗੁਰਸਿਖ ਹਰਿ ਸਤਿਗੁਰ ਬਣਾਏ ਸੱਚਾ ਲਾਲਾ, ਬਾਲ ਅਞਾਣਾ ਗੋਦ ਉਠਾਈਆ। ਏਕਾ ਦੇਵੇ ਨਾਮ ਸੱਚਾ ਧੰਨ ਮਾਲਾ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚਾ ਰਾਹ ਵਖਾਈਆ। ਕਲਜੁਗ ਅੰਤਮ ਦੱਸੇ ਰਾਹ, ਲੱਖ ਚੁਰਾਸੀ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਇਕ ਮਲਾਹ, ਪੁਰਖ ਅਬਿਨਾਸ਼ੀ ਬੇੜਾ ਇਕ ਉਠਾਇੰਦਾ। ਆਦਿ ਜੁਗਾਦੀ ਇਕੋ ਨਾਂ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਦ੍ਰਿੜਾਇੰਦਾ। ਪੁਰਖ ਅਕਾਲ ਪਿਤਾ ਮਾਂ, ਲੱਖ ਚੁਰਾਸੀ ਪੂਤ ਉਪਾਇੰਦਾ। ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ । ਫੜ ਫੜ ਹੰਸ ਬਣਾਏ ਕਾਂ, ਸੋਹੰ ਹੰਸਾ ਜਾਪ ਜਪਾਇੰਦਾ। ਕਲਜੁਗ ਅੰਤਮ ਲੇਖਾ ਦਏ ਮੁਕਾ, ਲੋਕਮਾਤ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਸੋਈ ਸੁਰਤੀ ਦਏ ਜਗਾ, ਸ਼ਬਦੀ ਡੰਕਾ ਇਕ ਵਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਉਠਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਭਗਤ ਭਗਵੰਤ ਲਏ ਹਿਲਾ, ਹਰਕਤ ਆਪਣੀ ਆਪ ਰਖਾਇੰਦਾ। ਸਭ ਦੀ ਸਿਰਕਤ ਦਏ ਮਿਟਾ, ਲਾਸ਼ਰੀਕ ਫੇਰਾ ਪਾਇੰਦਾ। ਮਰਦ ਮਰਦਾਨਾ ਆਪ ਅਖਵਾ, ਨਾਮ ਮਰਦੰਗਾ ਇਕ ਵਜਾਇੰਦਾ। ਦੀਨ ਮਜ਼੍ਹਬ ਡੇਰਾ ਦੇਵੇ ਢਾਹ, ਜ਼ਾਤ ਪਾਤ ਰਹਿਣ ਨਾ ਕੋਇ ਪਾਇੰਦਾ। ਊਚਾਂ ਨੀਚਾਂ ਰਾਓ ਰੰਕਾਂ ਏਕਾ ਧਾਮ ਦਏ ਬਹਾ, ਸ਼ਾਹ ਸੁਲਤਾਨਾ ਸੰਗ ਰਖਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਸਾਚਾ ਮੰਤਰ ਦਏ ਪੜ੍ਹਾ, ਸਾਚੀ ਸਿਖਿਆ ਇਕ ਰਖਾਇੰਦਾ। ਸਾਚੇ ਮੰਦਰ ਕੁੰਡਾ ਦੇਵੇ ਲਾਹ, ਕਾਇਆ ਬੰਕ ਆਪ ਸੁਹਾਇੰਦਾ। ਨਿਝਰ ਝਿਰਨਾ ਦਏ ਝਿਰਾ, ਅੰਮ੍ਰਿਤ ਰਸ ਮੁਖ ਚੁਆਇੰਦਾ। ਕਲਜੁਗ ਕੂੜਾ ਝੇੜਾ ਦਏ ਮੁਕਾ, ਝੰਜਟ ਕੋਇ ਰਹਿਣ ਨਾ ਪਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਅੰਗੀਕਾਰ ਲਏ ਕਰਾ, ਅੰਗ ਅੰਗ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਖੇਲ ਕਰਾਇੰਦਾ। ਜੁਗ ਕਰਤਾ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਝੁਲਾਵਣਹਾਰਾ ਸਚ ਨਿਸ਼ਾਨ, ਸ਼ਬਦ ਨਿਸ਼ਾਨਾ ਹੱਥ ਉਠਾਈਆ। ਧੁਰਦਰਗਾਹੀ ਹੁਕਮਰਾਨ, ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਬੁਲਾਈਆ। ਸਚ ਸੰਦੇਸਾ ਨੌਜਵਾਨ, ਏਕਾ ਵਾਰ ਸੁਣਾਈਆ। ਨੇਤਰ ਖੋਲ੍ਹੇ ਮਾਰ ਧਿਆਨ, ਨੌਂ ਖੰਡ ਪ੍ਰਿਥਮੀ ਲੋਕਮਾਤ ਰਹੀ ਕੁਰਲਾਈਆ। ਕਿਸੇ ਨਜ਼ਰ ਨਾ ਆਏ ਸਚ ਈਮਾਨ, ਮੁਰੀਦ ਮੁਰਸ਼ਦ ਨਾ ਕੋਇ ਸਹਾਈਆ। ਕਿਸੇ ਮਿਲੇ ਨਾ ਮੰਤਰ ਸਤਿ ਨਾਮ, ਨਾਮ ਸਤਿ ਨਾ ਕੋਇ ਕੁੜਮਾਈਆ। ਚਾਰੋਂ ਕੁੰਟ ਸ਼ਰਅ ਹੋਈ ਸ਼ੈਤਾਨ, ਸ਼ਰੀਅਤ ਆਪਣਾ ਘੁੰਗਟ ਲਾਹੀਆ। ਦਰ ਦਰ ਘਰ ਘਰ ਨੱਚੇ ਆਣ, ਬਣ ਸਵਾਂਗੀ ਸਵਾਂਗ ਵਟਾਈਆ। ਨੇਤਰ
ਨੈਣ ਨੈਣ ਸ਼ਰਮਾਣ, ਗੁਰਮੁਖ ਨੈਣ ਨਾ ਕੋਇ ਉਠਾਈਆ। ਬਹੁੜੀ ਬਹੁੜੀ ਕਰ ਕੁਰਲਾਣ, ਕੂਕ ਕੂਕ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪ ਮੁਕਾਈਆ। ਕਲਜੁਗ ਲੇਖਾ ਅੰਤ ਮੁਕੌਣਾ, ਹਰਿ ਸਤਿਗੁਰ ਦਇਆ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲੇਖ ਜਣੌਣਾ, ਲੇਖ ਆਪਣੇ ਹੱਥ ਰਖਾਇੰਦਾ। ਤ੍ਰੈਗੁਣ ਮਾਇਆ ਡੇਰਾ ਢੌਣਾ, ਪੰਚਮ ਗੜ੍ਹ ਨਾ ਕੋਇ ਸੁਹਾਇੰਦਾ। ਤੇਈ ਅਵਤਾਰਾਂ ਪੰਧ ਮੁਕੌਣਾ, ਭਗਤ ਅਠਾਰਾਂ ਜੋਤ ਮਿਲਾਇੰਦਾ। ਈਸਾ ਮੂਸਾ ਮੁਹੰਮਦ ਨੂਰੀ ਜਲਵਾ ਨੂਰ ਦਰਸੌਣਾ, ਜ਼ਹੂਰ ਅੱਗੇ ਨਾ ਕੋਇ ਰਖਾਇੰਦਾ । ਨਾਨਕ ਗੋਬਿੰਦ ਗੋਬਿੰਦ ਨਾਨਕ ਏਕਾ ਗੋਦ ਬਹੌਣਾ, ਆਪ ਆਪਣੀ ਗੋਦ ਸੁਹਾਇੰਦਾ। ਚਾਰ ਵੇਦ ਝੋਲੀ ਪੌਣਾ, ਸ਼ਾਸਤਰ ਸਿਮਰਤ ਨਾਲ ਰਲਾਇੰਦਾ। ਪੁਰਾਨ ਅਠਾਰਾਂ ਮੋਹ ਚੁਕੌਣਾ, ਗੀਤਾ ਗਿਆਨ ਗੰਢ ਪੁਵਾਇੰਦਾ। ਅੰਜੀਲ ਕੁਰਾਨਾ ਪਰਦਾ ਲੌਹਣਾ, ਲਾਹ ਲਾਹ ਸ਼ੁਕਰ ਮਨਾਇੰਦਾ। ਖਾਣੀ ਬਾਣੀ ਬਾਣੀ ਖਾਣੀ ਗੁਰ ਗੁਰ ਰੂਪ ਸਮੌਣਾ, ਗੁਰ ਗੁਰ ਏਕਾ ਰਾਹ ਚਲਾਇੰਦਾ। ਪੂਰਬ ਲੇਖਾ ਪੂਰ ਕਰੌਣਾ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਵੇਦ ਵਿਆਸਾ ਨੈਣ ਖੁਲ੍ਹੌਣਾ, ਮੂਸਾ ਏਕਾ ਨੂਰ ਦਰਸਾਇੰਦਾ। ਈਸਾ ਆਸ ਪੂਰ ਕਰੌਣਾ, ਨੂਰ ਇਲਾਹੀ ਫੇਰਾ ਪਾਇੰਦਾ। ਮੁਹੰਮਦ ਪੰਧ ਆਪ ਮੁਕੌਣਾ, ਸਦੀ ਚੌਧਵੀ ਚੌਦਾਂ ਤਬਕਾਂ ਰਾਹ ਜਣਾਇੰਦਾ। ਨਾਨਕ ਗੋਬਿੰਦ ਲੇਖਾ ਲੇਖੇ ਲੌਣਾ, ਲੇਖਾ ਆਪਣਾ ਹੱਥ ਰਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਅਜੂਨੀ ਰਹਿਤ ਅਨਭਵ ਪਰਕਾਸ਼ ਇਕ ਕਰੌਣਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਮਹਾਬਲੀ ਅਵਤਾਰ ਆਪਣਾ ਨਾਉਂ ਧਰੌਣਾ, ਮਾਤ ਪਿਤ ਨਾ ਕੋਇ ਬਣਾਇੰਦਾ। ਨਾਮ ਡੰਕਾ ਇਕ ਵਜੌਣਾ, ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ। ਕਲਜੁਗ ਕੂੜਾ ਪੰਧ ਮੁਕੌਣਾ, ਬਣ ਪਾਂਧੀ ਫੇਰਾ ਪਾਇੰਦਾ। ਸ੍ਰਿਸ਼ਟ ਸਬਾਈ ਏਕਾ ਇਸ਼ਟ ਵਖੌਣਾ, ਗੁਰਦੇਵ ਇਕੋ ਨਜ਼ਰੀ ਆਇੰਦਾ। ਭਗਤ ਭਗਵੰਤ ਦ੍ਰਿਸ਼ਟ ਖੁਲ੍ਹੌਣਾ, ਦ੍ਰਿਸ਼ਟੀ ਆਪਣੀ ਏਕਾ ਪਾਇੰਦਾ। ਜਨਤ ਬਹਿਸ਼ਤ ਚਰਨਾਂ ਹੇਠ ਦਬੌਣਾ, ਚਰਨ ਕਵਲ ਕਵਲ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਕਰੇ ਕਰਤਾਰਾ, ਕਲਜੁਗ ਅੰਤਮ ਵੇਖ ਵਖਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਸੋਭਾ ਪਾਈਆ। ਥਿਰ ਘਰ ਖੋਲ੍ਹਣਹਾਰ ਕਿਵਾੜਾ, ਸੁੰਨ ਅਗੰਮੀ ਡੇਰਾ ਲਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਆਦਿ ਜੁਗਾਦੀ ਜਾਣੇ ਆਪਣੀ ਕਾਰਾ, ਬ੍ਰਹਮ ਬ੍ਰਹਿਮਾਦੀ ਖੋਜ ਖੋਜਾਈਆ। ਅਨਾਦ ਅਨਾਦੀ ਬੋਲ ਜੈਕਾਰਾ, ਵਿਸਮਾਦੀ ਵਿਸਮਾਦ ਕਰੇ ਸ਼ਨਵਾਈਆ। ਵਰਨ ਬਰਨ ਜ਼ਾਤ ਪਾਤ ਤੇ ਵਸੇ ਬਾਹਰਾ, ਦੀਨ ਮਜ਼੍ਹਬ ਵੰਡ ਨਾ ਕੋਇ ਰਖਾਈਆ। ਕਾਗ਼ਜ਼ ਕਲਮ ਸ਼ਾਹੀ ਪਾਵੇ ਨਾ ਕੋਇ ਸਾਰਾ, ਸੱਤ ਸਮੁੰਦਰ ਮਸ ਨੇਤਰ ਰੋਵੇ ਅਠਾਰਾਂ ਭਾਰ ਬਨਾਸਪਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਪੈਂਡਾ ਆਪ ਮੁਕਾਈਆ। ਕਲਜੁਗ ਪੈਂਡਾ ਜਾਏ ਮੁੱਕ, ਹਰਿ ਸਤਿਗੁਰ ਆਪ ਮੁਕਾਇੰਦਾ। ਦੂਰ ਦੁਰਾਡਾ ਨੇੜੇ ਹੋ ਕੇ ਵੇਖੇ ਝੁਕ, ਅੰਦਰ ਵੜ ਵੜ ਕੁੰਡਾ ਲਾਹਿੰਦਾ। ਲੇਖਾ ਜਾਣੇ ਪੰਜ ਤਤ ਕਾਇਆ ਮਾਟੀ ਬੁੱਤ, ਬੁੱਤ ਆਪਣਾ ਨਾ ਕੋਇ ਰਖਾਇੰਦਾ। ਕਲਜੁਗ ਜੀਵ ਅਪਰਾਧੀ ਹੋਏ ਸੁਤ, ਪੂਤ ਸਪੂਤਾ ਨਾਉਂ ਨਾ ਕੋਇ ਧਰਾਇੰਦਾ। ਘਰ ਘਰ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਬੈਠਾ ਲੁਕ, ਦਿਨ ਦਿਹਾੜੇ ਲੁੱਟੀ ਜਾਇੰਦਾ। ਹਉਮੇ ਹੰਗਤਾ ਮਾਇਆ ਮਮਤਾ ਪਈ ਲੁੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ
ਅੰਤਮ ਵੇਖੇ ਮਾਹੀ, ਮਿਹਰਵਾਨ ਵਡੀ ਵਡਿਆਈਆ। ਨਿਰਗੁਣ ਨਿਰਗੁਣ ਕਰ ਰੁਸ਼ਨਾਈ, ਜੋਤੀ ਜਾਤਾ ਵੇਸ ਵਟਾਈਆ। ਜਨ ਭਗਤ ਸੁਹੇਲੇ ਲਏ ਉਠਾਈ, ਗੁਰ ਚੇਲੇ ਮੇਲ ਮਿਲਾਈਆ। ਆਦਿ ਅੰਤ ਜੋ ਬਣਦਾ ਰਿਹਾ ਸਾਈ, ਬਣ ਸੇਵਕ ਸੇਵ ਕਮਾਈਆ। ਜਿਸ ਨੂੰ ਕਹਿੰਦੇ ਆਦਿ ਸ਼ਕਤ ਮਾਈ, ਸੋ ਮੱਯਾ ਖੇਲ ਕਰਾਈਆ। ਜਿਸ ਨੂੰ ਕਹਿੰਦੇ ਚਤੁਰਭੁਜ ਗੁਸਾਈਂ, ਸੋ ਨਿਰਗੁਣ ਖੜਗ ਖੰਡਾ ਇਕ ਚਮਕਾਈਆ । ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਮਨਾਈ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਜਿਸ ਨੂੰ ਭਗਤ ਮੰਨਦੇ ਰਹੇ ਬੇਪਰਵਾਹੀ, ਸੋ ਬੇਪਰਵਾਹ ਫੇਰਾ ਪਾਇੰਦਾ । ਜਿਸ ਦੀ ਝੱਲੇ ਨਾ ਕੋਇ ਜੁਦਾਈ, ਸਾਧ ਸੰਤ ਸਰਬ ਕੁਰਲਾਇੰਦਾ। ਆਦਿ ਅੰਤ ਕਰੇ ਕੁੜਮਾਈ, ਲੱਖ ਚੁਰਾਸੀ ਨਾਤਾ ਜੋੜ ਜੁੜਾਇੰਦਾ। ਕਲਜੁਗ ਅੰਤਮ ਨਿਹਕਲੰਕਾ ਆਪਣਾ ਨਾਉਂ ਧਰਾਈ, ਦੋ ਜਹਾਨਾਂ ਡੰਕ ਵਜਾਇੰਦਾ। ਗੁਰਮੁਖ ਪਕੜੇ ਸਾਚੇ ਬਾਹੀਂ, ਫੜ ਬਾਂਹੋਂ ਗਲੇ ਲਗਾਇੰਦਾ। ਜਨਮ ਜਨਮ ਦੀ ਕੱਟਣਹਾਰਾ ਫਾਹੀ, ਫਾਸੀ ਜਨ ਨਾ ਕੋਇ ਵਖਾਇੰਦਾ। ਰਾਏ ਧਰਮ ਨਾ ਦਏ ਸਜ਼ਾਈ, ਚਿਤਰ ਗੁਪਤ ਨੇੜ ਨਾ ਆਇੰਦਾ। ਲਾੜੀ ਮੌਤ ਨਾ ਲਏ ਪਰਣਾਈ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਰੰਗ ਚੜ੍ਹਾਏ ਰੰਗੀਲਾ, ਏਕਾ ਰੰਗ ਚੜ੍ਹਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਮਿਲਣ ਦਾ ਆਪੇ ਕਰਿਆ ਹੀਲਾ, ਜਗਤ ਵਿਚੋਲਾ ਨਾ ਕੋਇ ਬਣਾਈਆ। ਚੜ੍ਹਣਹਾਰਾ ਅਸਵ ਨੀਲਾ, ਨੀਲੀ ਧਾਰ ਪਾਰ ਕਰਾਈਆ । ਸ਼ਾਹ ਸੁਲਤਾਨ ਛੈਲ ਛਬੀਲਾ, ਸ਼ਾਹ ਸਵਾਰ ਵਡੀ ਵਡਿਆਈਆ। ਕਲਜੁਗ ਅੰਤਮ ਵੇਖਣ ਆਇਆ ਆਪਣਾ ਕਬੀਲਾ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖੇ ਥਾਉਂ ਥਾਈਂਆ । ਲੱਖ ਚੁਰਾਸੀ ਬਦਲਣਹਾਰ ਦਲੀਲਾ, ਸਚ ਦਲੀਲ ਇਕ ਦ੍ਰਿੜਾਈਆ। ਭਗਤ ਭਗਵਾਨ ਬਣੇ ਆਪ ਵਕੀਲਾ, ਸਚ ਵਕਾਲਤ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਤਰਾਈਆ। ਜੁਗ ਜੁਗ ਤਾਰੇ ਆਪ ਪ੍ਰਭ, ਨਿਰਧਨ ਦਇਆ ਕਮਾਇੰਦਾ। ਕੂੜੀ ਕਿਰਿਆ ਮਿਟੇ ਹੱਦ, ਝੂਠੀ ਵੰਡ ਨਾ ਕੋਇ ਵੰਡਾਇੰਦਾ। ਅੰਮ੍ਰਿਤ ਰਸ ਪਿਆਏ ਮਦਿ, ਨਾਮ ਖੁਮਾਰੀ ਇਕ ਚੜ੍ਹਾਇੰਦਾ। ਪੰਚ ਵਿਕਾਰਾ ਵਿਚੋਂ ਕੱਢ, ਪੰਚਮ ਮੇਲ ਮਿਲਾਇੰਦਾ। ਸਚ ਦਵਾਰੇ ਗੁਰਮੁਖ ਸੱਦ, ਏਕਾ ਛੰਦ ਸੁਣਾਇੰਦਾ। ਕੋਟਨ ਕੋਟ ਕਾਲ ਗਏ ਲਦ, ਕਲਜੁਗ ਅੰਤ ਰਹਿਣ ਨਾ ਪਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਜੋ ਬੈਠੇ ਹੋ ਕੇ ਅੱਡ, ਅੰਤਮ ਹਰਿ ਜੂ ਮੇਲ ਮਿਲਾਇੰਦਾ। ਚਰਨ ਦਵਾਰੇ ਸਾਰਿਆਂ ਆਉਣਾ ਭੱਜ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਮੇਟ ਮਿਟਾਏ ਲੋਕ ਲੱਜ, ਲੱਜਿਆ ਵਿਚ ਕਦੇ ਨਾ ਆਇੰਦਾ। ਭਗਤ ਭਗਵਾਨ ਪਰਦਾ ਲਏ ਕੱਜ, ਸਿਰ ਆਪਣਾ ਹੱਥ ਟਿਕਾਇੰਦਾ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਇੰਦਾ। ਪੁਰਖ ਅਬਿਨਾਸ਼ੀ ਚਰਨ ਦਵਾਰੇ ਚਾਰ ਵਰਨ ਬਹਿਣਾ ਸਜ, ਊਚ ਨੀਚ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਆਪ ਮੁਕਾਇੰਦਾ। ਲਹਿਣਾ ਦੇਣਾ ਮੁੱਕੇ ਜਗ, ਜਗਜੀਵਣ ਦਾਤਾ ਆਪ ਮੁਕਾਈਆ। ਤ੍ਰੈਗੁਣ ਅਗਨੀ ਬੁਝੇ ਅੱਗ, ਸਾਂਤਕ ਸਤਿ ਸਤਿ ਕਰਾਈਆ। ਜਨ ਭਗਤਾਂ ਦਰਸ ਦਿਖਾਏ ਉਪਰ ਸ਼ਾਹ ਰਗ, ਰਘੁਪਤ ਆਪਣਾ ਮੇਲ ਮਿਲਾਈਆ। ਮੁਰੀਦ ਮੁਰਸ਼ਦ ਕਰਾਏ ਹੱਜ, ਕਾਇਆ ਕਾਅਬਾ ਇਕ ਸੁਹਾਈਆ। ਸਾਚੀ ਨੌਬਤ ਜਾਏ ਵੱਜ, ਅਨਹਦ ਰਾਗੀ ਰਾਗ ਸੁਣਾਈਆ। ਸਤਿ ਪੁਰਖ
ਨਿਰੰਜਣ ਸਤਿ ਸਤਿਵਾਦੀ ਦਰਗਹਿ ਸਾਚੀ ਬੈਠਾ ਜੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਪੰਧ ਮੁਕਾਈਆ। ਕਲਜੁਗ ਅੰਤਮ ਮੁੱਕੇ ਪੰਧ, ਪਾਂਧੀ ਮਾਤ ਰਹਿਣ ਨਾ ਪਾਈਆ। ਕੋਈ ਖਾਏ ਨਾ ਮਦਰਾ ਮਾਸ ਗੰਦ, ਅੰਮ੍ਰਿਤ ਮੁਖ ਚੁਆਈਆ। ਕੋਈ ਨਾ ਦਿਸੇ ਨਾਰ ਰੰਡ, ਸੁਹਾਗ ਕੰਤ ਇਕ ਹੰਢਾਈਆ। ਕੋਈ ਨਾ ਰਹੇ ਭਾਗਾਂ ਮੰਦ, ਰਸਨਾ ਜਿਹਵਾ ਹਰਿ ਗੁਣ ਗਾਈਆ। ਕੋਈ ਨਾ ਹੋਏ ਨੇਤਰ ਅੰਧ, ਅਗਿਆਨ ਅੰਧੇਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਦਏ ਲਗਾਈਆ। ਸਤਿਜੁਗ ਸਾਚਾ ਲੱਗੇ ਮਾਤ, ਹਰਿ ਸਤਿਗੁਰ ਆਪ ਲਗਾਇੰਦਾ। ਗ਼ਰੀਬ ਨਿਮਾਣਿਆ ਦੇਵੇ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਇਕੋ ਮੰਤਰ ਇਕੋ ਜਾਪ, ਏਕਾ ਪੁਰਖ ਅਕਾਲ ਪੜ੍ਹਾਇੰਦਾ । ਇਕੋ ਪੂਜਾ ਇਕੋ ਪਾਠ, ਇਸ਼ਟ ਗੁਰਦੇਵ ਇਕ ਰਖਾਇੰਦਾ। ਇਕੋ ਨਾਤਾ ਕਮਲਾਪਾਤ, ਪੁਰਖ ਬਿਧਾਤਾ ਆਪ ਜੁੜਾਇੰਦਾ। ਇਕੋ ਰਸੂਲ ਪਾਕੀ ਪਾਕ, ਰਹਿਬਰ ਇਕੋ ਨਜ਼ਰੀ ਆਇੰਦਾ। ਇਕੋ ਸੱਜਣ ਇਕੋ ਸਾਕ, ਸਗਲਾ ਸੰਗ ਇਕ ਨਿਭਾਇੰਦਾ। ਇਕ ਸਿੰਘਾਸਣ ਇਕੋ ਖਾਟ, ਏਕਾ ਹਰਿ ਜੂ ਸੋਭਾ ਪਾਇੰਦਾ। ਇਕ ਸਰੋਵਰ ਏਕਾ ਤਾਟ, ਅੰਮ੍ਰਿਤ ਇਕੋ ਇਕ ਨੁਹਾਇੰਦਾ। ਏਕਾ ਮੇਟਣਹਾਰਾ ਵਾਟ, ਜੁਗ ਚੌਕੜੀ ਪੰਧ ਮੁਕਾਇੰਦਾ। ਏਕਾ ਬੰਨ੍ਹਣਹਾਰਾ ਨਾਤ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਏਕਾ ਕਰਣਹਾਰਾ ਘਾਤ, ਲੱਖ ਚੁਰਾਸੀ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿ ਸਤਿਵਾਦੀ ਰਾਹ ਚਲਾਇੰਦਾ। ਸਤਿ ਸਤਿਵਾਦੀ ਹਰਿ ਕਾ ਨਾਉਂ, ਨਰ ਨਿਰੰਕਾਰ ਆਪ ਦ੍ਰਿੜਾਈਆ। ਲੇਖਾ ਜਾਣੇ ਅਗੰਮ ਅਥਾਹੋ, ਅਲੱਖ ਅਗੋਚਰ ਬੇਪਰਵਾਹੀਆ। ਗ਼ਰੀਬ ਨਿਮਾਣਿਆ ਪਕੜੇ ਬਾਂਹੋਂ, ਫੜ ਬਾਂਹੋਂ ਗਲੇ ਲਗਾਈਆ। ਚਾਰ ਵਰਨ ਦੇਵੇ ਏਕਾ ਥਾਉਂ, ਅਠਾਰਾਂ ਬਰਨ ਏਕਾ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਕਰਨੇ ਯੋਗ, ਜੀਵਣ ਦਾਤਾ ਦਇਆ ਕਮਾਇੰਦਾ। ਆਤਮ ਪਰਮਾਤਮ ਸਾਚੀ ਚੋਗ, ਸੋਹੰ ਮਾਣਕ ਮੋਤੀ ਮੁਖ ਰਖਾਇੰਦਾ। ਲੇਖਾ ਜਾਣੇ ਚੌਦਾਂ ਲੋਕ, ਅਵਨ ਗਵਨ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਇਕ ਸਲੋਕ, ਸੋਹੰ ਢੋਲਾ ਆਪ ਜਣਾਇੰਦਾ। ਪਾਰਬ੍ਰਹਮ ਬ੍ਰਹਮ ਨਿਰਮਲ ਜੋਤ, ਜੋਤੀ ਜਾਤਾ ਮੇਲ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਰੰਗ ਰੰਗਾਇੰਦਾ। ਰੰਗ ਰਤੜਾ ਹਰਿ ਨਿਰੰਕਾਰਾ, ਏਕਾ ਰੰਗ ਸਮਾਈਆ । ਗੁਰਮੁਖ ਵੇਖੇ ਮੀਤ ਮੁਰਾਰਾ, ਮਿੱਤਰ ਪਿਆਰਾ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਜੁਗ ਚੌਕੜੀ ਬਣਿਆ ਰਿਹਾ ਯਾਰਾ, ਕਲਜੁਗ ਅੰਤਮ ਯਾਰੀ ਯਾਰਾਂ ਨਾਲ ਨਿਭਾਈਆ। ਵਸਣਹਾਰਾ ਸਚਖੰਡ ਸੱਚੇ ਦਰਬਾਰਾ, ਥਿਰ ਘਰ ਏਕਾ ਕੁੰਡਾ ਲਾਹੀਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਕਲਜੁਗ ਅੰਤਮ ਫੇਰੀ ਪਾਈਆ। ਪਿਛਲਾ ਲੇਖਾ ਕਰੇ ਪਾਰ ਕਿਨਾਰਾ, ਅਗਲਾ ਮਾਰਗ ਆਪ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵੰਤ ਸੰਤ ਸੱਜਣ ਗੁਰਮੁਖ ਗੁਰਸਿਖ ਸਾਰੇ ਬੋਲਣ ਇਕੋ ਨਾਅਰਾ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੋਹਲਾ ਦਏ ਸੁਣਾਈਆ। ਸਾਚਾ ਸੋਹਲਾ ਏਕੰਕਾਰ, ਕਲਜੁਗ ਅੰਤ ਆਪ ਜਣਾਇੰਦਾ। ਸਤਿਜੁਗ ਸਾਚੀ ਬੰਨ੍ਹੇ ਧਾਰ, ਧਰਨੀ ਧਰਤ ਧਵਲ ਸੁਹਾਇੰਦਾ। ਲੱਖ ਚੁਰਾਸੀ ਕਰੇ ਪਿਆਰ, ਜੀਵ ਜੰਤ ਮੇਲ ਮਿਲਾਇੰਦਾ।
ਆਤਮ ਪਰਮਾਤਮ ਦੇ ਅਧਾਰ, ਸਾਂਤਕ ਸਤਿ ਸਤਿ ਕਰਾਇੰਦਾ। ਪਾਰਬ੍ਰਹਮ ਬ੍ਰਹਮ ਮੇਲਾ ਵਿਚ ਸੰਸਾਰ, ਮਿਲ ਮਿਲ ਖ਼ੁਸ਼ੀ ਮਨਾਇੰਦਾ। ਬਣ ਵਿਚੋਲਾ ਇਕਓਅੰਕਾਰ, ਪਰਦਾ ਉਹਲਾ ਆਪ ਉਠਾਇੰਦਾ। ਸੋਹੰ ਸ਼ਬਦ ਅਗੰਮੀ ਧਾਰ, ਨਿਰਗੁਣ ਨਿਰਗੁਣ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਆਪ ਵਰਤਾਇੰਦਾ। ਵਸਤ ਅਮੋਲਕ ਦੇਵੇ ਦਾਤ, ਮਿਹਰਵਾਨ ਆਪ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਇਕ ਜਮਾਤ, ਏਕਾ ਪੱਟੀ ਦਏ ਪੜ੍ਹਾਈਆ। ਨਿਸ਼ਅੱਖਰ ਵੱਖਰ ਲਿਖੇ ਬਿਨ ਕਲਮ ਦਵਾਤ, ਭੇਵ ਨਾ ਜਾਣੇ ਕੋਇ ਸ਼ਾਹੀਆ। ਬੋਧ ਅਗਾਧ ਸੁਣਾਏ ਗਾਥ, ਗੀਤ ਗੋਬਿੰਦ ਅਲਾਈਆ । ਲਹਿਣਾ ਦੇਣਾ ਜਾਣੇ ਮਸਤਕ ਮਾਥ, ਪੂਰਬ ਲੇਖਾ ਵੇਖ ਵਖਾਈਆ। ਚਰਨ ਬਹਾਏ ਤ੍ਰਿਲੋਕੀ ਨਾਥ, ਅਨਾਥ ਅਨਾਥਾਂ ਦਏ ਵਡਿਆਈਆ। ਸ੍ਰਿਸ਼ਟ ਸਬਾਈ ਏਕਾ ਪਾਠ, ਆਤਮ ਪਰਮਾਤਮ ਦਏ ਜਣਾਈਆ। ਪਾਰਬ੍ਰਹਮ ਬ੍ਰਹਮ ਇਕੋ ਜ਼ਾਤ, ਦੂਜੀ ਜ਼ਾਤ ਨਾ ਕੋਇ ਰਖਾਈਆ। ਨੇੜ ਨਾ ਆਏ ਸ਼ਰਅ ਕਮਜ਼ਾਤ, ਕੁਲੱਖਣੀ ਫੇਰਾ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਆਪਣੀ ਹੱਥੀਂ ਕਰੇ ਘਾਤ, ਘਾਓ ਇਕੋ ਇਕ ਲਗਾਈਆ। ਅੰਤਮ ਕਲਜੁਗ ਚੁੱਕੇ ਵਾਟ, ਪਾਂਧੀ ਪੰਧ ਨਾ ਕੋਇ ਰਖਾਈਆ। ਤਿੰਨ ਜੁਗ ਸੁੱਤਾ ਰਹੇ ਖਾਟ, ਕਰਵਟ ਸਕੇ ਨਾ ਫੇਰ ਬਦਲਾਈਆ। ਸਤਿਜੁਗ ਸਾਚਾ ਖੁਲ੍ਹੇ ਹਾਟ, ਹਰਿ ਸਤਿਗੁਰ ਆਪ ਖੁਲ੍ਹਾਈਆ। ਜਨ ਭਗਤਾਂ ਦੇਵੇ ਇਕੋ ਦਾਤ, ਦਇਆਵਾਨ ਵਰਤਾਈਆ। ਦਰਸ ਦਿਖਾਏ ਬਹੁ ਬਿਧ ਭਾਂਤ, ਭੇਵ ਅਭੇਦ ਖੁਲ੍ਹਾਈਆ। ਰਾਤੀਂ ਸੁੱਤਿਆਂ ਪੁੱਛੇ ਵਾਤ, ਆਲਸ ਨਿੰਦਰਾ ਨਾ ਕੋਇ ਰਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮੇਲ ਮਿਲਾਇਆ ਕਮਲਾਪਾਤ, ਘਰ ਸਾਚੇ ਵੱਜੇ ਵਧਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹੋ ਸ਼ਬਾਸੀ ਚਰਨ ਕਵਲ ਵਖਾਏ ਨਿਵਾਸ, ਦੂਸਰ ਓਟ ਨਾ ਕੋਇ ਜਣਾਈਆ। ਸ਼ਾਹ ਸੁਲਤਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਨੌਜਵਾਨਾ ਵਸੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚੇ ਉਠ ਉਠ ਜਾਗ, ਹਰਿ ਜਾਗਰਤ ਜੋਤ ਜਗਾਇੰਦਾ। ਦੀਪਕ ਜੋਤੀ ਦਏ ਚਿਰਾਗ਼, ਅੰਧ ਅੰਧੇਰ ਗਵਾਇੰਦਾ। ਗੁਰਮੁਖ ਮੇਲਾ ਸਤਿਗੁਰ ਸੱਜਣ ਸਾਕ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਕਰਨਹਾਰਾ ਪੂਰਾ ਭਵਿਖਤ ਵਾਕ, ਪਿਛਲਾ ਕੀਤਾ ਭੁੱਲ ਨਾ ਜਾਇੰਦਾ। ਪਾਕ ਰਸੂਲ ਪਾਕੀ ਪਾਕ, ਪਤਿਤ ਪੁਨੀਤ ਆਪ ਤਰਾਇੰਦਾ। ਨਿਝਰ ਰਸ ਅੰਮ੍ਰਿਤ ਝਿਰਨਾ ਲੈਣਾ ਚਾਟ, ਰਸ ਮਿੱਠਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗ੍ਰਹਿ ਮੰਦਰ ਇਕ ਸੁਹਾਇੰਦਾ। ਗ੍ਰਹਿ ਮੰਦਰ ਸੁਹਾਏ ਆਪ, ਆਪਣੀ ਦਇਆ ਕਮਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਗਾਏ ਪਾਠ, ਆਤਮ ਪਰਮਾਤਮ ਪਰਮਾਤਮ ਆਤਮ ਏਕਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਵੇਖੇ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਦਾਨ, ਦਾਤਾ ਦਾਨੀ ਦਇਆਵਾਨ, ਬਖ਼ਸ਼ੰਦ ਠਾਕਰ ਨਿਹਕਰਮੀ ਨਿਹਕਾਮੀ ਅੰਤਰਜਾਮੀ ਲੱਖ ਚੁਰਾਸੀ ਘਟ ਅੰਦਰ ਕਾਇਆ ਮੰਦਰ ਡੂੰਘੀ ਕੰਦਰ ਉਚ ਮਹੱਲ ਅਟੱਲ ਮੁਨਾਰ ਵੇਖੇ ਵਿਗਸੇ ਵੇਖਣਹਾਰ, ਵੇਖਣਹਾਰਾ ਨਜ਼ਰ ਕਿਸੇ ਨਾ ਆਇੰਦਾ।