੨੪ ਭਾਦਰੋਂ ੨੦੧੯ ਬਿਕ੍ਰਮੀ ਸੁਖਰਾਮ ਦੇ ਗ੍ਰਹਿ ਪਿੰਡ ਚੱਕਰ ਜ਼ਿਲਾ ਲੁਧਿਆਣਾ
ਸਚਖੰਡ ਨਿਵਾਸੀ ਸ੍ਰੀ ਭਗਵੰਤ, ਆਦਿ ਪੁਰਖ ਹਰਿ ਖੇਲ ਖਿਲਾਇੰਦਾ। ਜੁਗਾ ਜੁਗੰਤਰ ਸਾਚਾ ਕੰਤ, ਨਿਰਗੁਣ ਸਰਗੁਣ ਆਪ ਪਰਣਾਇੰਦਾ। ਆਤਮ ਪਰਮਾਤਮ ਬਣਾਏ ਬਣਤ, ਥਿਰ ਘਰ ਸਾਚੀ ਵੰਡ ਵੰਡਾਇੰਦਾ। ਲੱਖ ਚੁਰਾਸੀ ਜੀਵ ਜੰਤ, ਘਟ ਘਟ ਆਪਣਾ ਨੂਰ ਧਰਾਇੰਦਾ। ਬੋਧ ਅਗਾਧੀ ਮਣੀਆ ਮੰਤ, ਅੱਖਰ ਵੱਖਰ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਚੁਕਾਈਆ। ਨਿਰਗੁਣ ਸਰਗੁਣ ਵੇਖੇ ਮਾਰ ਧਿਆਨ, ਲੱਖ ਚੁਰਾਸੀ ਫੋਲ ਫੋਲਾਈਆ। ਅੰਤਰ ਮੰਤਰ ਇਕ ਗਿਆਨ, ਗੁਰ ਗੁਰ ਸ਼ਬਦ ਪੜ੍ਹਾਈਆ। ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸਾ ਇਕ ਸੁਣਾਈਆ। ਰਾਗ ਸੁਣਾਏ ਅਗੰਮੀ ਗਾਣ, ਗਾਵਣਹਾਰਾ ਆਪ ਅਲਾਈਆ। ਸਤਿ ਸਰੂਪੀ ਪੀਣ ਖਾਣ, ਅੰਮ੍ਰਿਤ ਆਤਮ ਰਸ ਚਖਾਈਆ। ਬਜਰ ਕਪਾਟੀ ਖੋਲ੍ਹ ਦੁਕਾਨ, ਬੰਦ ਤਾਕੀ ਕੁੰਡਾ ਲਾਹੀਆ। ਨਾਤਾ ਤੋੜ ਪੰਜ ਸ਼ੈਤਾਨ, ਜਗਤ ਸ਼ਰੀਅਤ ਦਏ ਮਿਟਾਈਆ। ਤੀਰ ਨਿਰਾਲਾ ਮਾਰੇ ਬਾਣ, ਅਣਿਆਲਾ ਆਪ ਚਲਾਈਆ । ਜੁਗ ਚੌਕੜੀ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਜਨ ਭਗਤਾਂ ਦੇਵੇ ਸਾਚਾ ਦਾਨ, ਭਗਵਨ ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਅਥਾਹ, ਅਲੱਖ ਅਗੋਚਰ ਆਪਣੀ ਕਾਰ ਕਰਾਇੰਦਾ। ਭਗਤ ਭਗਵੰਤ ਬਣ ਮਲਾਹ, ਨਿਰਗੁਣ ਸਰਗੁਣ ਬੇੜਾ ਪਾਰ ਕਰਾਇੰਦਾ। ਸਿਫ਼ਤ ਸਲਾਹੀ ਦੇਵੇ ਨਾਂ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਭੇਵ ਅਭੇਦਾ ਆਪ ਖੁਲ੍ਹਾ, ਦੂਈ ਦਵੈਤੀ ਪਰਦਾ ਲਾਹਿੰਦਾ। ਸਾਚੀ ਸਿਖਿਆ ਇਕ ਦ੍ਰਿੜਾ, ਸਚ ਸੁੱਚ ਸੰਦੇਸਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਆਦਿ ਜੁਗਾਦਿ, ਪੁਰਖ ਅਕਾਲ ਵਡੀ ਵਡਿਆਈਆ। ਸਤਿ ਸਰੂਪੀ ਸਤਿ ਸਤਿਵਾਦੀ ਵਜਾਏ ਸੱਚਾ ਨਾਦ, ਅਨਹਦ ਨਾਦੀ ਨਾਦ ਸੁਣਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੱਜਣ ਸੰਤ ਸਤਿਗੁਰ ਆਪੇ ਲਾਦ, ਆਪ ਆਪਣਾ ਮੇਲ ਮਿਲਾਈਆ। ਸੁਰਤੀ ਸ਼ਬਦ ਲਡਾਏ ਲਾਡ, ਦੂਸਰ ਸੰਗ ਨਾ ਕੋਇ ਰਖਾਈਆ। ਤ੍ਰੈਗੁਣ ਮਾਇਆ ਵਿਚੋਂ ਕਾਡ, ਮਮਤਾ ਮੋਹ ਦਏ ਤਜਾਈਆ। ਨੌਂ ਦਵਾਰੇ ਪਾਰ ਹਾਦ, ਜਗਤ ਵਾਸਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਤੇਰਾ ਕਾਇਆ ਬੰਕ, ਪੰਜ ਤਤ ਮਾਟੀ ਵੇਖ ਵਖਾਇੰਦਾ। ਜਗਤ ਤ੍ਰਿਸਨਾ ਹੋਇਆ ਸ਼ੰਕ, ਸੰਸਾ ਰੋਗ ਆਪ ਚੁਕਾਇੰਦਾ। ਏਕੰਕਾਰ ਇਕ ਸੁਣਾਏ ਆਪਣਾ ਅੰਕ, ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਆਪ ਦ੍ਰਿੜਾਇੰਦਾ। ਸਾਚੇ ਸੰਤ ਸੰਤ ਹਰਿ ਮੀਤਾ, ਪ੍ਰਭ ਵੱਡਾ ਵਡ ਵਡਿਆਈਆ। ਜੁਗ ਚੌਕੜੀ ਵੇਖੇ ਰੀਤਾ, ਰੀਤੀਵਾਨ ਬੇਪਰਵਾਹੀਆ। ਕਰੇ ਖੇਲ ਇਕ ਅਨਡੀਠਾ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਨੌਂ ਖੰਡ ਪ੍ਰਿਥਮੀ ਕਲਜੁਗ ਤਪੇ ਅੰਗੀਠਾ, ਅਗਨੀ ਤਤ ਨਾ ਕੋਇ ਬੁਝਾਈਆ। ਨਾਤਾ ਤੁੱਟਾ ਸੁਰਤ ਸੁਆਣੀ ਰਾਮ ਸੀਤਾ, ਸਾਚਾ ਕੰਤ ਨਾ ਕੋਇ ਵਡਿਆਈਆ। ਲੱਖ ਚੁਰਾਸੀ ਵੇਖਣਹਾਰਾ ਨੀਤਾ, ਨੀਤੀਵਾਨ ਸਹਿਜ ਸੁਖਦਾਈਆ। ਜੀਵ ਜੰਤ ਹੋਇਆ ਕੌੜਾ ਰੀਠਾ, ਮਿਠਾ ਰਸ ਨਾ ਕੋਇ ਚਖਾਈਆ। ਰਸਨਾ ਜਿਹਵਾ ਪੜ੍ਹ ਪੜ੍ਹ ਥੱਕੇ ਗੀਤਾ, ਹਿਰਦੇ ਹਰਿ ਨਾ ਕੋਇ ਵਸਾਈਆ।
ਸਾਕ ਸੱਜਣ ਮਿਲਿਆ ਮਿੱਤਰ ਮੀਤਾ, ਮਿੱਤਰ ਪਿਆਰਾ ਅੰਗ ਨਾ ਕੋਇ ਲਗਾਈਆ। ਰਸਨਾ ਜਿਹਵਾ ਮਦਿ ਪਿਆਲਾ ਪੀਤਾ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਆਤਮ ਪਰਮਾਤਮ ਸੁੱਤਾ ਦੇ ਕਰ ਪੀਠਾ, ਕਰਵਟ ਸਕੇ ਨਾ ਮਾਤ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਖਣਹਾਰਾ ਜਗਤ ਬਸੰਤਰ, ਰੂਪ ਅਨੂਪ ਆਪ ਧਰਾਈਆ। ਗੁਰਸਿਖ ਕਾਇਆ ਮਾਟੀ ਜਗਤ ਹੱਟ, ਲੱਖ ਚੁਰਾਸੀ ਵੰਡ ਵੰਡਾਇੰਦਾ। ਵਸਤ ਅਮੋਲਕ ਅੰਦਰ ਰੱਖ, ਨਿਰਗੁਣ ਸਰਗੁਣ ਪਰਦਾ ਪਾਇੰਦਾ। ਜਗਤ ਵਾਸਨਾ ਰਹੀ ਨੱਠ, ਨੱਠ ਨੱਠ ਪੰਧ ਨਾ ਕੋਇ ਮੁਕਾਇੰਦਾ। ਜੋ ਜਨ ਸਤਿਗੁਰ ਸਰਨਾਈ ਜਾਏ ਢੱਠ, ਤਿਸ ਪਰਦਾ ਆਪ ਉਠਾਇੰਦਾ। ਦੁਰਮਤ ਮੈਲ ਦੇਵੇ ਕੱਟ, ਨਿਰਮਲ ਨੀਰ ਸੀਰ ਪਿਆਇੰਦਾ। ਅਨਹਦ ਸ਼ਬਦ ਮਾਰੇ ਸੱਟ, ਤਾਲ ਤਲਵਾੜਾ ਆਪ ਵਜਾਇੰਦਾ। ਜੋਤ ਨਿਰੰਜਣ ਕਰ ਪਰਗਟ, ਅੰਧ ਅੰਧੇਰ ਮਿਟਾਇੰਦਾ। ਆਤਮ ਸੇਜਾ ਜਾਏ ਵਸ, ਸੇਜ ਸੁਹੰਜਣੀ ਆਪ ਸੁਹਾਇੰਦਾ। ਇਕੋ ਦੇਵੇ ਅੰਮ੍ਰਿਤ ਰਸ, ਰਸ ਰਸੀਆ ਮੁਖ ਚੁਆਇੰਦਾ। ਕਰ ਪਰਕਾਸ਼ ਕੋਟਨ ਰਵ ਸਸ, ਨਿਰਗੁਣ ਨਿਰਗੁਣ ਪਰਦਾ ਲਾਹਿੰਦਾ। ਸੰਤ ਸਾਜਣ ਮਾਰਗ ਦੱਸ, ਸਾਚੇ ਮਗ ਆਪ ਚਲਾਇੰਦਾ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਜਗਤ ਵਿਕਾਰਾ ਹੋਏ ਸੱਥ, ਸੱਥਰ ਧਰਨੀ ਖਾਕ ਸਮਾਇੰਦਾ। ਭਗਤ ਭਗਵੰਤ ਦੇਵੇ ਵੱਥ, ਨਾਮ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਜਿਸ ਜਨ ਕਿਰਪਾ ਕਰੇ ਠਾਕਰ, ਠੋਕਰ ਆਪਣੇ ਨਾਮ ਲਗਾਈਆ। ਨਿਰਮਲ ਕਰਮ ਕਰੇ ਉਜਾਗਰ, ਉਜਰਤ ਕੋਇ ਨਾ ਮਾਂਗੇ ਮਾਹੀਆ। ਸਾਚੇ ਦਰ ਵਣਜ ਕਰਾਏ ਬਣ ਸੌਦਾਗਰ, ਦੋ ਜਹਾਨਾਂ ਹੱਟ ਖੁਲ੍ਹਾਈਆ। ਕਿਰਪਾ ਕਰੇ ਕਰੀਮ ਕਾਦਰ, ਬੇਐਬ ਪਰਵਰਦਿਗਾਰ ਨੂਰ ਇਲਾਹੀਆ। ਦੋ ਜਹਾਨਾਂ ਦੇਵਣਹਾਰਾ ਆਦਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਪੁਰਖ ਸਮਰਥ, ਦੂਸਰ ਨਜ਼ਰ ਕੋਇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਭਗਤ ਭਗਵੰਤ ਮਾਰਗ ਦੱਸ, ਮਹਿਫਲ ਇਕ ਘਰ ਵਖਾਇੰਦਾ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਪੰਧ ਮੁਕਾਏ ਨੱਸ ਨੱਸ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਆਤਮ ਪਰਮਾਤਮ ਦੇਵੇ ਸਾਚਾ ਰਸ, ਰਸ ਫੀਕਾ ਨਾ ਕੋਇ ਵਖਾਇੰਦਾ। ਬ੍ਰਹਮ ਪਾਰਬ੍ਰਹਮ ਹੋਏ ਵਸ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਮੇਲ ਮਿਲਾਵਾ ਕਮਲਾਪਾਤ, ਈਸ਼ ਜੀਵ ਗੰਢ ਪੁਆਇੰਦਾ। ਬਹੱਤਰ ਨਾੜ ਨਾ ਉਬਲੇ ਰੱਤ, ਰੱਤੀ ਰੱਤ ਆਪ ਸੁਕਾਇੰਦਾ। ਜਾਨਣਹਾਰਾ ਮਿਤ ਗਤ, ਸੰਤ ਸੁਹੇਲੇ ਵੇਖ ਵਖਾਇੰਦਾ। ਦੇਵਣਹਾਰਾ ਬ੍ਰਹਮ ਮਤ, ਜਗਤ ਵਿਦਿਆ ਨਾ ਕੋਇ ਪੜ੍ਹਾਇੰਦਾ। ਸਾਚਾ ਮਾਰਗ ਇਕੋ ਦੱਸ, ਸਾਚੇ ਧੰਦੇ ਆਪੇ ਲਾਇੰਦਾ। ਮੇਲ ਮਿਲਾਵਾ ਹੱਸ ਹੱਸ, ਸੋਹੰ ਹੰਸਾ ਹੰਸ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਤਿਗੁਰ ਵੇਖ ਵਖਾਇੰਦਾ। ਸੰਤ ਸਤਿਗੁਰ ਵੇਖੇ ਆਪ, ਆਪਣੇ ਹੱਥ ਰੱਖੇ ਵਡਿਆਈਆ । ਆਦਿ ਜੁਗਾਦੀ ਮਾਈ ਬਾਪ, ਪਿਤਾ ਪੂਤ ਸਹਿਜ ਸੁਖਦਾਈਆ। ਮੇਟਣਹਾਰਾ ਤੀਨੋ ਤਾਪ, ਤ੍ਰੈਗੁਣ ਨਾਤਾ ਦਏ ਤੁੜਾਈਆ। ਸਤਿ ਸਤਿਵਾਦੀ ਦੇਵੇ ਸਾਚਾ ਜਾਪ, ਬਿਨ ਰਸਨਾ ਜਿਹਵਾ ਆਪ ਜਪਾਈਆ। ਆਤਮ ਅੰਤਰ ਇਕੋ ਪਾਠ, ਸ਼ਬਦ ਅਨਾਦੀ ਨਾਦ ਸੁਣਾਈਆ। ਸਰ ਸਰੋਵਰ ਇਕੋ ਘਾਟ, ਤਟ ਕਿਨਾਰਾ ਇਕ ਵਖਾਈਆ। ਇਕੋ ਨਾਉਂ ਇਕੋ
ਗਾਥ, ਏਕੰਕਾਰਾ ਕਰੇ ਪੜ੍ਹਾਈਆ। ਭਗਤ ਭਗਵੰਤ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਲੇਖਾ ਜਾਣੇ ਪਵਣ ਸਵਾਸ, ਪਵਣ ਉਨੰਜਾ ਚਵਰ ਝੁਲਾਈਆ। ਸਚ ਕਰਾਏ ਭੋਗ ਬਲਾਸ, ਭਸਮੜ ਸਾਚੀ ਸੇਜ ਹੰਢਾਈਆ। ਹਰਿਜਨ ਹੋਏ ਨਾ ਕਦੇ ਉਦਾਸ, ਸਤਿਗੁਰ ਪੂਰਾ ਸੀਸ ਜਗਦੀਸ ਹੱਥ ਟਿਕਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਚਰਨਾਂ ਹੇਠ ਦਬਾਈਆ। ਨਿਰਮਲ ਜੋਤੀ ਕਰ ਪਰਕਾਸ਼, ਅਗੰਮ ਨਿਗਮ ਸੂਝ ਜਣਾਈਆ। ਸਾਚੇ ਮੰਦਰ ਕਾਇਆ ਬਹਿ ਬਹਿ ਪਾਏ ਰਾਸ, ਗੋਪੀ ਕਾਹਨ ਨਾਚ ਨਚਾਈਆ। ਅੱਗੇ ਪਿਛੇ ਮੇਟੇ ਵਾਟ, ਆਪ ਆਪਣਾ ਬੰਧਨ ਪਾਈਆ। ਲਹਿਣਾ ਚੁੱਕੇ ਜ਼ਾਤ ਪਾਤ, ਆਤਮ ਪਰਮਾਤਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰੱਖੇ ਡੂੰਘਾ ਖਾਤ, ਵਡ ਭੰਡਾਰ ਆਪ ਵਰਤਾਈਆ। ਵਡ ਭੰਡਾਰ ਹਰਿ ਕਾ ਨਾਉਂ, ਹਰਿ ਜੂ ਹਰਿ ਹਰਿ ਆਪ ਵਰਤਾਇੰਦਾ। ਖੇਲੇ ਖੇਲ ਅਗੰਮ ਅਥਾਹੋਂ, ਬੇਪਰਵਾਹ ਆਪਣੀ ਧਾਰ ਚਲਾਇੰਦਾ। ਭਗਤ ਭਗਵਾਨ ਮਿਲਣ ਦਾ ਰੱਖੇ ਚਾਓ, ਚਾਓ ਘਨੇਰਾ ਇਕ ਜਣਾਇੰਦਾ। ਅਜਪਾ ਜਾਪ ਜਪੇ ਨਾਉਂ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਸਤਿਗੁਰ ਸੱਚਾ ਪਕੜੇ ਬਾਂਹੋਂ, ਫੜ ਬਾਂਹੋਂ ਗਲੇ ਲਗਾਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਆਪ ਹੋ ਜਾਇੰਦਾ। ਦੋ ਜਹਾਨਾਂ ਦੇਵੇ ਠੰਡੀ ਛਾਉਂ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਤ ਗਿਆਨ ਬ੍ਰਹਮ ਨਿਸ਼ਾਨ, ਬ੍ਰਹਮਵੇਤਾ ਨੇਤਨ ਨੇਤਾ ਨਿਜ ਆਤਮ ਆਪ ਦਰਸਾਇੰਦਾ। ਨਿਜ ਆਤਮ ਖੋਲ੍ਹੇ ਬੰਦ ਕਿਵਾੜ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਅਗਨੀ ਤਪੇ ਨਾ ਤਤੀ ਹਾੜ, ਸਾਂਤਕ ਸਤਿ ਵਖਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਫੋਲ ਫੋਲਾਈਆ। ਪਾਵਣਹਾਰਾ ਸਾਚੀ ਸਾਰ, ਘਰ ਘਰ ਵਸਿਆ ਸੱਚਾ ਮਾਹੀਆ। ਗ੍ਰਹਿ ਗ੍ਰਹਿ ਦੀਪਕ ਕਰ ਉਜਿਆਰ, ਜੋਤੀ ਜਾਤਾ ਵੇਖ ਵਖਾਈਆ। ਕਮਲਾਪਾਤੀ ਮੀਤ ਮੁਰਾਰ, ਮਿਲ ਮਿਲ ਸਖ਼ੀ ਖ਼ੁਸ਼ੀ ਮਨਾਈਆ। ਗੁਰਸਿਖ ਸਾਚੇ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਜਣਾਈਆ। ਕਲਜੁਗ ਅੰਤਮ ਆਈ ਵਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਨਾਤਾ ਤੁਟਾ ਸਗਲਾ ਯਾਰ, ਸ੍ਰਿਸ਼ਟੀ ਕੂਕੇ ਦਏ ਦੁਹਾਈਆ। ਦ੍ਰਿਸ਼ਟੀ ਹੋਈ ਨਾਰ ਵਿਭਚਾਰ, ਸਾਚਾ ਕੰਤ ਕੋਇ ਨਾ ਪਾਈਆ। ਬੁੱਧ ਭ੍ਰਿਸ਼ਟੀ ਹਾਹਾਕਾਰ, ਸਤਿ ਸੰਤੋਖ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਾਜਨ ਮੇਲੇ ਸਾਚੇ ਘਰ, ਘਰ ਮੰਦਰ ਦਏ ਵਡਿਆਈਆ। ਸੰਤ ਸਾਜਣ ਇਕੋ ਰੰਗ, ਸੋ ਪੁਰਖ ਨਿਰੰਜਣ ਆਪ ਚੜ੍ਹਾਇੰਦਾ। ਆਤਮ ਸੇਜਾ ਸਤਿ ਪਲੰਘ, ਹਰਿ ਪੁਰਖ ਨਿਰੰਜਣ ਆਪ ਹੰਢਾਇੰਦਾ। ਏਕੰਕਾਰਾ ਅੰਦਰ ਲੰਘ, ਚਰਨ ਕਵਲ ਕਵਲ ਚਰਨ ਆਪ ਟਿਕਾਇੰਦਾ। ਆਦਿ ਨਿਰੰਜਣ ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸ੍ਰੀ ਭਗਵਾਨ ਵਜਾਏ ਮਰਦੰਗ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਅਬਿਨਾਸ਼ੀ ਕਰਤਾ ਗਾਏ ਛੰਦ, ਨਿਰਗੁਣ ਨਿਰਗੁਣ ਢੋਲਾ ਗਾਇੰਦਾ। ਪਾਰਬ੍ਰਹਮ ਪ੍ਰਭ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਜੁਗ ਚੌਕੜੀ ਟੁੱਟੀ ਗੰਢ, ਏਕਾ ਬੰਧਨ ਪਾਇੰਦਾ। ਲੇਖਾ ਤੋੜ ਭੇਖ ਪਖੰਡ, ਜਾਗਰਤ ਜੋਤ ਇਕ ਰੁਸ਼ਨਾਇੰਦਾ। ਨਾਤਾ ਜੋੜੇ ਬਿਨ ਤੰਦੀ ਤੰਦ, ਪ੍ਰੇਮ ਬੰਧਨ ਏਕਾ ਪਾਇੰਦਾ। ਭਰਮ ਭੁਲੇਖਾ ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭਉ ਭੰਨਾਇੰਦਾ। ਗੁਰਮੁਖ ਨਾਰ ਦੁਹਾਗਣ ਨਾ ਹੋਏ ਰੰਡ, ਸਤਿਗੁਰ ਕੰਤ ਆਪ ਪਰਨਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਆਪ ਚੁਕਾਇੰਦਾ। ਗੁਰਮੁਖ ਲੇਖਾ ਜਾਏ ਚੁੱਕ, ਲੋਕਮਾਤ ਰਹਿਣ ਨਾ ਪਾਈਆ। ਸਤਿਗੁਰ ਸੱਚਾ ਜਾਏ ਤੁਠ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਅੰਦਰੇ ਅੰਦਰ ਪਏ ਉਠ, ਜਗਤ ਨੇਤਰ ਨਜ਼ਰ ਨਾ ਆਈਆ। ਆਪਣੀ ਵਸਤ ਦੇਵੇ ਨਾਮ ਕੁਛ, ਭੇਵ ਅਭੇਦਾ ਆਪ ਜਣਾਈਆ। ਨਾਤਾ ਤੋੜੇ ਮਾਤ ਗਰਭ ਉਲਟਾ ਰੁਖ, ਦਸ ਦਸ ਮਾਸ ਨਾ ਅਗਨ ਤਪਾਈਆ। ਸੰਤ ਸੱਜਣ ਕਰੇ ਉਜਲ ਮੁੱਖ, ਮੁੱਖ ਮੁਖੜਾ ਆਪ ਸਲਾਹੀਆ। ਆਵਣ ਜਾਵਣ ਲੱਖ ਚੁਰਾਸੀ ਕੱਟੇ ਦੁੱਖ, ਦੁੱਖ ਰੋਗ ਨਾ ਲਾਗੇ ਰਾਈਆ। ਲਹਿਣਾ ਦੇਣਾ ਮੁਕਾਏ ਮਾਤ ਕੁੱਖ, ਜਨ ਜਨਣੀ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਪਾਰ ਕਰਾਈਆ। ਸਾਚੇ ਸੰਤ ਏਕ ਓਟ, ਦੂਜਾ ਇਸ਼ਟ ਨਾ ਕੋਇ ਰਖਾਇੰਦਾ। ਸਾਚੇ ਸੰਤ ਏਕਾ ਕੋਟ, ਸਚਖੰਡ ਦਵਾਰ ਇਕ ਵਡਿਆਇੰਦਾ । ਸਾਚੇ ਸੰਤ ਏਕਾ ਜੋਤ, ਪੁਰਖ ਅਕਾਲ ਜੋਤ ਮਿਲਾਇੰਦਾ। ਸਾਚੇ ਸੰਤ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਬੁਲਾਇੰਦਾ। ਸਾਚਾ ਸੰਤ ਸਾਚਾ ਮੀਤਾ, ਹਰਿ ਸਤਿਗੁਰ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਠਾਂਡਾ ਸੀਤਾ, ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰਜੰਣ ਇਕ ਅਤੀਤਾ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਏਕੰਕਾਰਾ ਜਾਣੇ ਆਪਣੀ ਰੀਤਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਦਿ ਨਿਰੰਜਣ ਵਸੇ ਚੀਤਾ, ਚਿਤਵਿਤ ਠਗੌਰੀ ਕੋਇ ਨਾ ਪਾਇੰਦਾ। ਅਬਿਨਾਸ਼ੀ ਕਰਤਾ ਸੁਣਾਏ ਗੀਤਾ, ਗੀਤ ਗੋਬਿੰਦ ਆਪ ਅਲਾਇੰਦਾ। ਸ੍ਰੀ ਭਗਵਾਨ ਛਤਰ ਝੁਲਾਏ ਸਾਚਾ ਸੀਸਾ, ਸੀਸ ਜਗਦੀਸ ਆਪ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਦਏ ਹਦੀਸਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਤਿ ਸਤਿ ਸਮਾਇੰਦਾ। ਸੰਤ ਸਤਿਗੁਰ ਸਾਚੀ ਧਾਰ, ਨਿਰਗੁਣ ਨਿਰਗੁਣ ਆਪ ਪਰਗਟਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਿਚ ਸੰਸਾਰ, ਨਵ ਨੌਂ ਚਾਰ ਫੋਲ ਫੋਲਾਈਆ। ਭੇਵ ਚੁਕਾ ਗੁਰ ਅਵਤਾਰ, ਪੀਰ ਪੈਗ਼ੰਬਰ ਨਾਦ ਸੁਣਾਈਆ। ਕਲਜੁਗ ਅੰਤਮ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਸੰਤ ਸੱਜਣ ਲਏ ਉਭਾਰ, ਲੱਖ ਚੁਰਾਸੀ ਫੋਲ ਫੋਲਾਈਆ। ਸੋਵਤ ਜਾਗਤ ਜਾਗਤ ਸੋਵਤ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਸਖੋਪਤ ਕਰੇ ਇਕ ਪਿਆਰ, ਪ੍ਰੇਮ ਪਿਆਰ ਨਾਲ ਰਖਾਈਆ। ਤੁਰੀਆ ਨਾਦ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ, ਬੇਪਰਵਾਹ ਆਪਣਾ ਆਪ ਸੁਣਾਈਆ। ਸੰਤ ਸੁਹੇਲੇ ਲਏ ਮਿਲਾ, ਮਿਲ ਮਿਲ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਦਏ ਸਮਝਾਈਆ। ਸੰਤ ਮਿਲਣ ਦਾ ਸਾਚਾ ਵੇਲਾ, ਹਰਿ ਆਦਿ ਜੁਗਾਦਿ ਰਖਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਗੁਰ ਵੇਸ ਵਟਾਇੰਦਾ। ਵਸਣਹਾਰਾ ਧਾਮ ਨਵੇਲਾ, ਲੱਖ ਚੁਰਾਸੀ ਅੰਦਰ ਮੰਦਰ ਸੋਭਾ ਪਾਇੰਦਾ। ਸਾਹਿਬ ਸੁਲਤਾਨ ਸੱਜਣ ਸੁਹੇਲਾ, ਸਗਲਾ ਸੰਗ ਰਖਾਇੰਦਾ। ਕਰੇ ਖੇਲ ਇਕ ਇਕੇਲਾ, ਅਕਲ ਕਲ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਸਾਚੇ ਸੰਤਾਂ ਸੰਗ ਸਮਾਇੰਦਾ। ਸੰਤਾਂ ਅੰਦਰ ਹਰਿ ਜੂ ਵੜ, ਆਪਣਾ ਖੇਲ ਕਰਾਇੰਦਾ। ਨਾਤਾ ਚੁੱਕੇ ਪੁਰਖ ਨਰ, ਨਰ ਨਰਾਇਣ ਵੇਸ ਵਟਾਇੰਦਾ। ਅੱਖਰ ਵੱਖਰ ਆਪੇ ਪੜ੍ਹ, ਸਾਚਾ ਢੋਲਾ ਏਕਾ ਗਾਇੰਦਾ। ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਵਟਾਇੰਦਾ। ਨਾ ਜਨਮੇ ਨਾ ਜਾਏ ਮਰ, ਸਤਿਗੁਰ ਪੂਰਾ ਸੋ ਅਖਵਾਇੰਦਾ। ਹੰ ਬ੍ਰਹਮ ਲਏ ਫੜ, ਫੜ
ਪੱਲੂ ਗੰਢ ਪੁਆਇੰਦਾ। ਦੋ ਜਹਾਨਾਂ ਪਾਰ ਕਰ, ਸਚ ਮਕਾਨਾ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੱਜਣ ਵੇਖ ਵਖਾਇੰਦਾ। ਸੰਤ ਸਾਜਣ ਵੇਖੇ ਹਰਿ, ਪੇਖ ਪੇਖ ਖ਼ੁਸ਼ੀ ਮਨਾਈਆ। ਵਸਣਹਾਰਾ ਸਾਚੇ ਦਰ, ਦਰ ਦਵਾਰਾ ਦਏ ਖੁਲ੍ਹਾਈਆ। ਕਿਰਪਾਨਿਧ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੇਲੇ ਸੱਚਾ ਮਾਹੀਆ। ਸਰਨ ਸਰਨਾਈ ਜੋ ਜਾਏ ਪੜ੍ਹ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਅਧਵਿਚਕਾਰ ਨਾ ਜਾਏ ਅੜ, ਜਗਤ ਵਾਸਨਾ ਰਹੇ ਨਾ ਰਾਈਆ। ਸੁਖਮਨ ਟੇਢੀ ਪਾਰ ਕਰ, ਈੜਾ ਪਿੰਗਲਾ ਮੂੰਹ ਦੇ ਭਾਰ ਸੁਟਾਈਆ। ਨਿਰਮਲ ਨੂਰ ਜੋਤ ਪਰਕਾਸ਼ ਕਰ, ਅੰਧ ਅੰਧੇਰ ਗੁਆਈਆ। ਨਿਰਗੁਣ ਨਿਰਗੁਣ ਸਾਥ ਧਰ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਕਿਨਾਰਾ ਇਕ ਦਰਸਾਈਆ। ਸਤਿ ਕਿਨਾਰਾ ਸਾਚਾ ਘਾਟ, ਹਰਿ ਸਤਿਗੁਰ ਚਰਨ ਰਖਾਇੰਦਾ। ਸੰਤ ਸੱਜਣ ਮੁੱਕੇ ਵਾਟ, ਅੱਗੇ ਪੰਧ ਨਾ ਕੋਇ ਪਾਇੰਦਾ। ਮੇਲ ਮਿਲਾਵਾ ਆਤਮ ਖਾਟ, ਸੇਜ ਸੁਹੰਜਣੀ ਆਪ ਸੁਹਾਇੰਦਾ। ਬੋਧ ਅਗਾਧ ਸੁਣਾਏ ਗਾਥ, ਅਗੰਮ ਅਗੰਮੀ ਢੋਲਾ ਗਾਇੰਦਾ। ਨਿਰਗੁਣ ਨਿਰਗੁਣ ਪੁੱਛੇ ਵਾਤ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਿਲਾਏ ਆਪਣੇ ਘਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਗ੍ਰਹਿ ਮੰਦਰ ਉਚ ਮੁਨਾਰਾ, ਮੁਨੀ ਰਿਖੀ ਧਿਆਨ ਲਗਾਈਆ। ਰਾਹ ਤੱਕਣ ਗੁਰ ਅਵਤਾਰਾ, ਨੇਤਰ ਨੈਣ ਉਠਾਈਆ। ਪੀਰ ਪੈਗ਼ੰਬਰ ਕਰਨ ਪੁਕਾਰਾ, ਉਚੀ ਕੂਕ ਕੂਕ ਸੁਣਾਈਆ। ਰਾਹ ਤੱਕਣ ਪਰਵਰਦਿਗਾਰਾ, ਬੇਐਬ ਨਾਮ ਖੁਦਾਈਆ। ਮੁਕਾਮੇ ਹੱਕ ਖੇਲ ਨਿਆਰਾ, ਹਰਿ ਜੂ ਹਜ਼ਰਤ ਆਪ ਕਰਾਈਆ। ਮੁਰੀਦ ਮੁਰਸ਼ਦ ਦਏ ਅਧਾਰਾ, ਆਪ ਆਪਣਾ ਬੰਧਨ ਪਾਈਆ। ਸਚਖੰਡ ਨਿਵਾਸੀ ਏਕੰਕਾਰਾ, ਅਕਲ ਕਲ ਆਪਣੀ ਖੇਲ ਕਰਾਈਆ। ਥਿਰ ਘਰ ਖੋਲ੍ਹ ਆਪ ਕਿਵਾੜਾ, ਸ਼ਬਦੀ ਸੁਤ ਦਏ ਵਡਿਆਈਆ। ਸ਼ਬਦੀ ਸੁਤ ਕਰ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਗੋਦ ਬਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰਾ, ਤ੍ਰੈਗੁਣ ਮਾਇਆ ਜੋੜ ਜੁੜਾਈਆ। ਤ੍ਰੈਗੁਣ ਮਾਇਆ ਕਰ ਪਸਾਰਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਪੰਜ ਤਤ ਮੇਲਾ ਸਹਿਜ ਸੁਭਾਈਆ। ਨਿਰਗੁਣ ਸਰਗੁਣ ਕਰ ਉਜਿਆਰਾ, ਲੱਖ ਚੁਰਾਸੀ ਗੰਢ ਪੁਆਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਦਏ ਸਹਾਰਾ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਭੇਵ ਖਲ੍ਹਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪ ਸੁਣਾਈਆ। ਨਿਰਗੁਣ ਨਿਰਗੁਣ ਬਣ ਵਣਜਾਰਾ, ਸਾਚਾ ਹੱਟ ਇਕ ਖੁਲ੍ਹਾਈਆ। ਏਕਾ ਵਣਜ ਇਕ ਵਾਪਾਰਾ, ਏਕਾ ਵਸਤ ਦਏ ਵਰਤਾਈਆ। ਸੋਹੰ ਰੂਪ ਸਰਬ ਸੰਸਾਰਾ, ਸਤਿਗੁਰ ਸਾਚਾ ਆਪ ਜਣਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਬ੍ਰਹਮਾਵੇਤਾ ਨਾ ਪਾਏ ਸਾਰਾ, ਚਾਰੇ ਵੇਦ ਨੈਣ ਸ਼ਰਮਾਈਆ। ਸ਼ਾਸਤਰ ਸਿਮਰਤ ਰੋਵਣ ਜ਼ਾਰੋ ਜ਼ਾਰਾ, ਹਰਿ ਕਾ ਅੰਤ ਕਿਸੇ ਨਾ ਆਈਆ। ਵੇਦ ਵਿਆਸਾ ਬਣ ਲਿਖਾਰਾ, ਏਕਾ ਆਠਾ ਜੋੜ ਜੁੜਾਈਆ। ਏਕਾ ਆਠਾ ਬੋਲ ਜੈਕਾਰਾ, ਕਾਹਨਾ ਕ੍ਰਿਸ਼ਨਾ ਦਏ ਵਡਿਆਈਆ। ਅੰਜੀਲ ਕੁਰਾਨਾ ਖੋਲ੍ਹ ਕਿਵਾੜਾ, ਤੀਸ ਬਤੀਸਾ ਸਚ ਹਦੀਸਾ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਨਬੀ ਰਸੂਲ ਕਲਮਾ ਨਬੀ ਨਬੀ ਉਚਾਰਾ, ਲੇਖਾ ਜਾਣ ਨੂਰ ਕਲਾਮ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਸਚ ਸੁਲਤਾਨਾ, ਸਾਚੇ ਤਖ਼ਤ ਆਸਣ ਲਾਇੰਦਾ। ਜੁਗ ਚੌਕੜੀ ਹੋ ਪਰਧਾਨਾ, ਨਿਰਗੁਣ ਸਰਗੁਣ ਵੇਖ ਵਖਾਇੰਦਾ।
ਨਾਮ ਨਿਧਾਨਾ ਬੋਲ ਤਰਾਨਾ, ਰਾਗ ਅਨਾਦੀ ਨਾਦ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਵੇਖੇ ਮਾਰ ਧਿਆਨਾ, ਨੇਤਰ ਨੈਣ ਇਕ ਖੁਲ੍ਹਾਇੰਦਾ। ਪਾਵੇ ਸਾਰ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਜੇਰਜ ਅੰਡਾਂ ਕਰਨਹਾਰਾ ਕਲਿਆਣਾ, ਕਾਲ ਮਹਾਕਾਲ ਆਪਣਾ ਹੁਕਮ ਵਰਤਾਇੰਦਾ। ਚਤੁਰਭੁਜ ਨੌਜਵਾਨਾ, ਆਦਿ ਸ਼ਕਤ ਨੂਰ ਮਹਾਨਾ, ਸੋ ਪੁਰਖ ਨਿਰੰਜਣ ਮਿਹਰਵਾਨਾ, ਹਰਿ ਪੁਰਖ ਨਿਰੰਜਣ ਦੇਵੇ ਦਾਨਾ, ਏਕੰਕਾਰਾ ਕਰ ਪਸਾਰਾ ਆਦਿ ਨਿਰੰਜਣ ਦੀਪਕ ਜੋਤ ਜਗਾਇੰਦਾ। ਸ੍ਰੀ ਭਗਵਾਨ ਲਾ ਅਖਾੜਾ, ਲੱਖ ਚੁਰਾਸੀ ਵੇਖੇ ਲਾੜੀ ਲਾੜਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਦੀਪਕ ਆਪਣਾ ਇਕ ਵਖਾਇੰਦਾ। ਅਬਿਨਾਸ਼ੀ ਕਰਤਾ ਹੋ ਉਜਿਆਰਾ, ਵੇਖੇ ਵਿਗਸੇ ਵੇਖਣਹਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਅਨੂਪ ਆਪ ਧਰਾਇੰਦਾ। ਪਾਰਬ੍ਰਹਮ ਬ੍ਰਹਮ ਬਣ ਵਣਜਾਰਾ, ਹੱਟ ਚਲਾਏ ਵਿਚ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਆਦਿ ਜੁਗਾਦੀ ਆਪਣਾ ਬੰਧਨ ਪਾਇੰਦਾ। ਆਦਿ ਜੁਗਾਦੀ ਨਿਰਗੁਣ ਨਿਰਗੁਣ ਬੰਧਨ, ਸਰਗੁਣ ਸਰਗੁਣ ਜੋੜ ਜੁੜਾਇਆ। ਖੇਲੇ ਖੇਲ ਸੂਰਾ ਸਰਬੰਗਣ, ਸੂਰਬੀਰ ਬੇਪਰਵਾਹਿਆ। ਵਸਣਹਾਰਾ ਸਚ ਦਵਾਰ ਸਚਖੰਡਣ, ਖੰਡਾ ਖੜਗ ਨਾਮ ਚਮਕਾਇਆ। ਪਾਵੇ ਸਾਰ ਬ੍ਰਹਮ ਬ੍ਰਹਿਮੰਡਣ, ਬ੍ਰਹਿਮਾਂਡ ਖੋਜ ਖੋਜਾਇਆ। ਲੇਖਾ ਜਾਣੇ ਜੇਰਜ ਅੰਡਨ, ਉਤਭੁਜ ਸੇਤਜ ਰੰਗ ਚੜ੍ਹਾਇਆ। ਜੁਗ ਚੌਕੜੀ ਕਰੇ ਭੰਗਣ, ਥਿਰ ਕੋਇ ਰਹਿਣ ਨਾ ਪਾਇਆ। ਕਲਜੁਗ ਅੰਤ ਵਜਾਏ ਇਕ ਮਰਦੰਗਣ, ਮਰਦ ਮਰਦਾਨਾ ਨਾਉਂ ਧਰਾਇਆ। ਜਨ ਭਗਤਾਂ ਦੇਵੇ ਇਕ ਅਨੰਦਨ, ਅਨੰਦ ਅਨੰਦ ਵਿਚ ਰਖਾਇਆ। ਗੀਤ ਸੁਣਾਏ ਸੁਹਾਗੀ ਛੰਦਣ, ਸੋਹੰ ਢੋਲਾ ਆਪ ਪਰਗਟਾਇਆ। ਬਣ ਵਿਚੋਲਾ ਕੱਟੇ ਫੰਦਣ, ਸ਼ਬਦ ਗੁਰ ਆਪਣਾ ਨਾਉਂ ਰਖਾਇਆ। ਗੁਰਮੁਖ ਮਸਤਕ ਲਾਏ ਸਾਚਾ ਚੰਦਨ, ਤਿਲਕ ਲਿਲਾਟੀ ਜੋਤ ਰੁਸ਼ਨਾਇਆ। ਸੰਤ ਕੰਤ ਆਦਿ ਜੁਗਾਦਿ ਜੁਗ ਜੁਗ ਇਕ ਦੂਜੇ ਦਾ ਦਰ ਮੰਗਣ, ਪ੍ਰੇਮ ਭਿਛਿਆ ਇਕ ਵਰਤਾਇਆ। ਗੁਰਮੁਖ ਮਾਣਸ ਜਨਮ ਨਾ ਹੋਏ ਭੰਗਣ, ਜਿਸ ਸਤਿਗੁਰ ਸੱਚਾ ਨਜ਼ਰੀ ਆਇਆ। ਕਲਜੁਗ ਅੰਤਮ ਬੇੜਾ ਕੰਢਣ, ਕੰਢੀ ਬੈਠਾ ਰਾਹ ਤਕਾਇਆ। ਸ੍ਰਿਸ਼ਟ ਸਬਾਈ ਜੀਵ ਜੰਤ ਲੱਖ ਚੁਰਾਸੀ ਏਕਾ ਨਾਮ ਆਇਆ ਵੰਡਣ, ਅੱਖਰ ਵੱਖਰ ਕਰੇ ਪੜ੍ਹਾਈਆ। ਭਗਤ ਭਗਵੰਤ ਕੱਟੇ ਫੰਧਣ, ਫਾਸੀ ਜਮ ਨਾ ਕੋਇ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸਾਚੇ ਸੰਤ ਕਾਇਆ ਚੋਲੀ ਦਏ ਰੰਗਾਈਆ। ਕਾਇਆ ਚੋਲੀ ਰੰਗ ਚਲੂਲ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਗੁਰਮੁਖ ਗੁਰ ਗੁਰ ਸ਼ਬਦ ਨਾ ਜਾਏ ਭੂਲ, ਗੁਰ ਮੰਤਰ ਆਪ ਦ੍ਰਿੜਾਇੰਦਾ। ਕਰਨਹਾਰਾ ਸੂਲੀਉਂ ਸੂਲ, ਤ੍ਰਿਸੂਲ ਹੱਥ ਨਾ ਕੋਇ ਵਖਾਇੰਦਾ। ਪੂਰਬ ਜਨਮ ਦਾ ਲਹਿਣਾ ਦੇਵੇ ਮੂਲ, ਅੱਗੇ ਲੇਖਾ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣਾ ਜਾਣੇ ਸਚ ਅਸੂਲ, ਅਸਲੀਅਤ ਆਪਣੇ ਨਾਲ ਪਰਣਾਇੰਦਾ। ਮੁਰੀਦ ਮੁਰਸ਼ਦ ਹੁਕਮ ਕਰੇ ਕਬੂਲ, ਮਕਬਰਾ ਕੋਇ ਨਾ ਅੰਤ ਵਖਾਇੰਦਾ। ਹਰਿ ਕਾ ਨਾਮ ਸਦਾ ਮਾਕੂਲ, ਇਸਮ ਆਜ਼ਮ ਇਕ ਦ੍ਰਿੜਾਇੰਦਾ। ਬਣਖੰਡ ਦਹਿ ਦਿਸ਼ਾ ਫਿਰਨਾ ਫਿਜ਼ੂਲ, ਘਰ ਮੰਦਰ ਇਕ ਸੁਹਾਇੰਦਾ। ਮਨ ਕਾਤਲ ਆਸ਼ਾ ਮਕਤੂਲ, ਆਸਾ ਮਨਸਾ ਦੋਹਾਂ ਵੇਖ ਵਖਾਇੰਦਾ। ਜੋ ਜਨ ਸਾਚੇ ਦਰ ਹੋਏ ਕਬੂਲ, ਸੋ ਸੰਤ ਸੰਤ ਸੰਤ ਮਾਤ ਅਖਵਾਇੰਦਾ। ਫਲ ਫੁਲਵਾੜੀ ਫੁਲੇ ਫੂਲ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਅੰਤ ਰਾਏ ਧਰਮ ਨਾ ਮੰਗੇ ਕੋਇ ਮਸੂਲ, ਚਿਤਰ ਗੁਪਤ ਨਾ ਲੇਖ ਵਖਾਇੰਦਾ। ਲਾੜੀ ਮੌਤ
ਨੇੜ ਨਾ ਆਏ ਹੂਰ, ਕੋਟਨ ਕੋਟ ਬਹਿਸ਼ਤ ਜੰਨਤ ਚਰਨਾਂ ਹੇਠ ਦਬਾਇੰਦਾ। ਸਾਚੇ ਸੰਤ ਇਕ ਸਰੂਰ, ਸਤਿ ਪੁਰਖ ਨਿਰੰਜਣ ਆਪਣਾ ਰਸ ਚਖਾਇੰਦਾ। ਸ੍ਰਿਸ਼ਟ ਸਬਾਈ ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਮੇਲੇ ਸਾਚੇ ਘਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਸੋਹੇ ਹਰਿ ਨਿਰੰਕਾਰਾ, ਨਿਰਗੁਣ ਆਪਣਾ ਆਸਣ ਲਾਈਆ। ਗੁਰਸਿਖ ਗੁਰ ਗੁਰ ਕਰ ਪਿਆਰਾ, ਗੁਰਮਤ ਇਕ ਦ੍ਰਿੜਾਈਆ। ਨਾਨਕ ਗੋਬਿੰਦ ਇਕ ਸਹਾਰਾ, ਪੁਰਖ ਅਕਾਲ ਸਰਨਾਈਆ। ਰਾਮ ਕ੍ਰਿਸ਼ਨ ਇਕ ਦਵਾਰਾ, ਬੈਠੇ ਸੀਸ ਝੁਕਾਈਆ। ਈਸਾ ਮੂਸਾ ਬਣ ਭਿਖਾਰਾ, ਝੋਲੀ ਅੱਗੇ ਡਾਹੀਆ। ਮੁਹੰਮਦ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਸਦੀ ਚੌਧਵੀਂ ਆਈ ਹਾਰਾ, ਰੋ ਰੋ ਦਏ ਦੁਹਾਈਆ। ਨਾਤਾ ਤੁਟਿਆ ਯਾਰ ਯਾਰਾ, ਚਾਰ ਯਾਰੀ ਅੰਤ ਰਹਿਣ ਨਾ ਪਾਈਆ। ਅੱਲਾ ਰਾਣੀ ਹੋਈ ਖੁਆਰਾ, ਮੀਆਂ ਖ਼ਾਹਸ਼ ਨਾ ਪੂਰ ਕਰਾਈਆ। ਪਰਵਰਦਿਗਾਰ ਆਵੇ ਆਪਣੀ ਧਾਰਾ, ਅਮਾਮ ਅਮਾਮਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਾਜਣ ਆਪ ਮਿਲਾਈਆ। ਆਤਮ ਪਰਮਾਤਮ ਸਾਚੀ ਸੇਵਾ, ਨਿਸਫਲ ਕਦੀ ਨਾ ਜਾਈਆ। ਆਤਮ ਪਰਮਾਤਮ ਗੁਰਦੇਵ ਦੇਵਾ, ਦੇਵ ਆਤਮ ਵਡ ਵਡਿਆਈਆ। ਅੰਮ੍ਰਿਤ ਰਸ ਮਿਲੇ ਮੇਵਾ, ਬਿਨ ਰਸਨਾ ਰਸ ਚਖਾਈਆ। ਲੇਖਾ ਜਾਣੇ ਅਲਖ ਅਭੇਵਾ, ਅਲੱਖ ਅਗੋਚਰ ਬੇਪਰਵਾਹੀਆ। ਨਾਤਾ ਤੁਟੇ ਰਸਨਾ ਜਿਹਵਾ, ਬੱਤੀ ਦੰਦ ਨਾ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸਾਚੀ ਸੇਵਾ, ਹਰਿ ਸੰਤਨ ਆਪ ਜਣਾਈਆ। ਸਾਚੀ ਸੇਵਾ ਆਤਮ ਰਸ, ਹਰਿ ਅੰਮ੍ਰਿਤ ਆਪ ਜਣਾਇੰਦਾ। ਮਨ ਵਾਸਨਾ ਕਰਨੀ ਵਸ, ਮਨੂਆ ਉਠ ਨਾ ਦਹਿ ਦਿਸ਼ ਧਾਇੰਦਾ। ਕੂੜੀ ਕਿਰਿਆ ਛੱਡਣੀ ਰਸ, ਵਿਸ਼ਾ ਵਿਕਾਰ ਮੋਹ ਹੰਕਾਰ ਲੋਭ ਨੇੜ ਨਾ ਆਇੰਦਾ। ਆਤਮ ਪਰਮਾਤਮ ਗਾਏ ਜਸ, ਜਸ ਵੇਦ ਪੁਰਾਨ ਸਿਫ਼ਤ ਸਲਾਹਿੰਦਾ। ਨੇਤਰ ਨੈਣ ਖੋਲ੍ਹ ਅੱਖ, ਪਰਦਾ ਦੂਈ ਚੁਕਾਇੰਦਾ। ਸਤਿਗੁਰ ਸਾਹਿਬ ਹੋ ਪਰਤੱਖ, ਸਾਚੀ ਸੇਵਾ ਆਪ ਲਗਾਇੰਦਾ। ਸਾਚਾ ਮਾਰਗ ਇਕੋ ਦੱਸ, ਦਹਿ ਦਿਸ਼ਾ ਪੰਧ ਮੁਕਾਇੰਦਾ। ਇਕ ਦੂਜੇ ਦੇ ਹੋਣਾ ਵਸ, ਸਾਚੀ ਰੀਤ ਆਪ ਚਲਾਇੰਦਾ। ਮੇਟੇ ਰੈਣ ਅੰਧੇਰੀ ਮਸ, ਸਤਿ ਸਤਿਵਾਦੀ ਚੰਦ ਚੜ੍ਹਾਇੰਦਾ। ਗੁਰਮੁਖ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇੰਦਾ। ਸਾਚੀ ਸੇਵਾ ਜਣਾਏ ਜੱਗ, ਜਗ ਜੀਵਣ ਦਾਤਾ ਦਇਆ ਕਮਾਈਆ। ਹਰਿ ਸਰਨ ਸਰਨਾਈ ਜਾਣਾ ਲੱਗ, ਮਿਲੇ ਮਾਣ ਵਡਿਆਈਆ। ਕੂੜੀ ਕਿਰਿਆ ਦੇਣੀ ਤਜ, ਮਮਤਾ ਮੋਹ ਨਾ ਹੋਏ ਹਲਕਾਈਆ। ਭਾਂਡਾ ਭਰਮ ਜਾਏ ਭੱਜ, ਹੰਗਤਾ ਗੜ੍ਹ ਰਹਿਣ ਨਾ ਪਾਈਆ। ਆਤਮ ਸੇਜਾ ਚੜ੍ਹਨਾ ਭੱਜ, ਭੱਜ ਭੱਜ ਆਪਣੀ ਸੇਵ ਕਮਾਈਆ। ਆਪਣਾ ਪਰਦਾ ਲੈਣਾ ਕੱਜ, ਗੁਰਮੁਖ ਇਕੋ ਸੇਵਾ ਬਣ ਆਈਆ। ਗ਼ਰੀਬ ਨਿਮਾਣਿਆ ਅੰਦਰ ਬਹਿਣਾ ਸਜ, ਜਗਤ ਹੰਕਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਦ੍ਰਿੜਾਈਆ। ਸਾਚੀ ਸੇਵਾ ਸਤਿਗੁਰ ਚਰਨ, ਹਰਿ ਸੱਚਾ ਸਚ ਜਣਾਇੰਦਾ। ਨੇਤਰ ਖੁਲ੍ਹੇ ਹਰਨ ਫਰਨ, ਨਿਜ ਨੇਤਰ ਰੂਪ ਵਖਾਇੰਦਾ। ਨਾਤਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰਮੁਖ ਪੌੜੇ ਸਾਚੇ ਚੜ੍ਹਨ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਦਰਗਹਿ ਸਾਚੀ
ਘਰ ਸਾਚੇ ਵੜਨ, ਥਿਰ ਘਰ ਆਪਣਾ ਕੁੰਡਾ ਲਾਹਿੰਦਾ। ਤੂੰ ਮੇਰਾ ਮੈਂ ਤੇਰਾ ਇਕੋ ਅੱਖਰ ਪੜ੍ਹਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਇਕ ਦੂਜੇ ਦਾ ਪੱਲੂ ਫੜਨ, ਫੜਿਆ ਪੱਲੂ ਨਾ ਕੋਇ ਛੁਡਾਇੰਦਾ। ਸਾਹਿਬ ਸੁਲਤਾਨ ਸਤਿਗੁਰ ਪੁਰਖ ਅਬਿਨਾਸ਼ੀ ਨਰ ਨਰਾਇਣ ਇਕੋ ਵਰਨ, ਹਰਿ ਕੰਤ ਕੰਤੂਹਲ ਦਇਆ ਕਮਾਇੰਦਾ। ਸਰਨ ਸਰਨਾਈ ਸਾਚੀ ਸੇਵਾ ਕਰਨ, ਕੀਤੀ ਘਾਲ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਜਣਾਇੰਦਾ। ਕਿਰਪਾ ਅੰਦਰ ਕਿਰਪਾ ਰੱਖ, ਕਿਰਪਨ ਦਇਆ ਕਮਾਈਆ। ਜਿਸ ਨੂੰ ਕਹਿੰਦੇ ਰਹੇ ਵੱਖ, ਸੋ ਅੰਦਰ ਵੜਿਆ ਸੱਚਾ ਮਾਹੀਆ। ਆਪਣਾ ਮਾਰਗ ਦੇਵੇ ਦੱਸ, ਸਾਚਾ ਰਾਹ ਜਣਾਈਆ । ਅੰਤਮ ਮੇਲਾ ਹੱਸ ਹੱਸ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਕਰ ਕਿਰਪਾ ਗੁਰਮੁਖ ਗੁਰਸਿਖ ਕਰੇ ਵਸ, ਵਸ ਆਪਣਾ ਗੁਰਸਿਖਾਂ ਅੱਗੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਇਕੋ ਨਾਮ ਵਡਿਆਈਆ। ਸਾਚੀ ਕਿਰਪਾ ਹਰਿ ਕਾ ਨਾਮ, ਨਾਮ ਨਿਧਾਨਾ ਦਇਆ ਕਮਾਇੰਦਾ। ਸਾਚੀ ਕਿਰਪਾ ਅੰਮ੍ਰਿਤ ਜਾਮ, ਅੰਮ੍ਰਿਤ ਰਸ ਚਖਾਇੰਦਾ। ਸਾਚੀ ਕਿਰਪਾ ਬਿਰਹੋਂ ਬਾਣ, ਅਣਿਆਲਾ ਤੀਰ ਲਗਾਇੰਦਾ। ਸਾਚੀ ਕਿਰਪਾ ਬਖ਼ਸ਼ੇ ਚਰਨ ਧਿਆਨ, ਗੁਰ ਸਰਨ ਸਰਨਾਈ ਜਣਾਇੰਦਾ। ਸਾਚੀ ਕਿਰਪਾ ਨਿਰਗੁਣ ਸਰਗੁਣ ਦਰਸ਼ਨ ਦੇਵੇ ਆਣ, ਦੋ ਜਹਾਨਾਂ ਪੰਧ ਮੁਕਾਇੰਦਾ। ਸਾਚੀ ਕਿਰਪਾ ਆਤਮ ਪਰਮਾਤਮ ਦੇਵੇ ਗਿਆਨ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸਾਚੀ ਕਿਰਪਾ ਇਕ ਨਿਸ਼ਾਨ, ਸਤਿਗੁਰ ਸ਼ਬਦ ਆਪ ਝੁਲਾਇੰਦਾ। ਸਾਚੀ ਕਿਰਪਾ ਮੂਰਖ ਮੁਗਧ ਬਣਾਏ ਚਤਰ ਸੁਜਾਨ, ਸੂਖਮ ਆਪਣਾ ਭੇਵ ਚੁਕਾਇੰਦਾ। ਕਾਰਣ ਹੋਏ ਨਿਗਹਬਾਨ, ਅਸਥੂਲ ਸਾਚੀ ਗੰਢ ਪੁਆਇੰਦਾ। ਪਰਾ ਪਸੰਤੀ ਮਧਮ ਬੈਖਰੀ ਦੇਵੇ ਦਾਨ, ਗੀਤ ਗੋਬਿੰਦ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਕਾਇਆ ਗੋਲਕ, ਇਕੋ ਇਕ ਟਿਕਾਇੰਦਾ। ਨਾ ਕੋਈ ਗਲਤੀ ਨਾ ਗੁਸਤਾਖ, ਗੁੱਸਾ ਗਿਲਾ ਨਾ ਕੋਇ ਜਣਾਈਆ। ਘਟ ਘਟ ਅੰਦਰ ਰਿਹਾ ਭਾਖ, ਭਾਖਿਆ ਆਪਣੀ ਸਰਬ ਸੁਣਾਈਆ। ਅੰਦਰ ਵੜ ਵੜ ਵੇਖੇ ਤਾਕ, ਡੂੰਘੀ ਭਵਰੀ ਫੇਰਾ ਪਾਈਆ। ਕਵਣ ਹੰਸ ਕਵਣ ਕਾਗ, ਕਵਣ ਜਗਤ ਰਿਹਾ ਕੁਰਲਾਈਆ। ਕਰੇ ਖੇਲ ਆਦਿ ਜੁਗਾਦਿ, ਜੁਗ ਜੁਗ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਅਭੁੱਲ ਭੁੱਲ ਨਾ ਕੋਇ ਜਣਾਈਆ। ਸੋ ਸਾਹਿਬ ਹੋਏ ਠੀਕ, ਝੂਠਾ ਠੀਕਰ ਦਏ ਭੰਨਾਈਆ। ਕਾਇਆ ਮੰਦਰ ਮੇਟੇ ਅੰਧੇਰਾ ਤਾਰੀਕ, ਨਿਜ ਨੇਤਰ ਕਰੇ ਰੁਸ਼ਨਾਈਆ। ਮਾਰਗ ਪਾਰ ਕਰੇ ਬਾਰੀਕ, ਅਧਵਿਚਕਾਰ ਨਾ ਕੋਇ ਅਟਕਾਈਆ। ਪੰਚ ਵਿਕਾਰ ਨਾ ਰਹੇ ਸ਼ਰੀਕ, ਸਿਰਕਤ ਕੋਇ ਰਹਿਣ ਨਾ ਪਾਈਆ। ਦੂਈ ਦਵੈਤੀ ਮੇਟੇ ਲੀਕ, ਪੱਟੀ ਸਾਫ ਇਕ ਵਖਾਈਆ। ਭਗਤ ਭਗਵਾਨ ਰਲ ਮਿਲ ਇਕ ਦੂਜੇ ਦੇ ਗਾਵਣ ਗੀਤ, ਘਰ ਘਰ ਵੱਜੇ ਵਧਾਈਆ। ਕਾਇਆ ਮੰਦਰ ਅੰਦਰ ਸ਼ਿਵਦਵਾਲਾ ਠਾਕਰ ਮੱਠ ਮਸੀਤ, ਹਰਿ ਮੰਦਰ ਅੰਦਰ ਬੈਠਾ ਸਤਿਗੁਰ ਡੇਰਾ ਲਾਈਆ। ਗੁਰਸਿਖ ਗੁਰਚਰਨ ਕਰ ਸਚ ਪ੍ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠੀਕ ਨਿਸ਼ਾਨਾ ਦਏ ਲਗਾਈਆ। ਠੀਕ ਨਿਸ਼ਾਨਾ ਮਾਰੇ ਤੀਰ, ਤ੍ਰੈਗੁਣ ਅਤੀਤਾ ਦਇਆ ਕਮਾਇੰਦਾ। ਹਉਮੇ ਹੰਗਤਾ ਕੱਢੇ ਪੀੜ, ਪੀਆ ਪ੍ਰੀਤਮ ਵੇਖ ਵਖਾਇੰਦਾ। ਬਦਲਣਹਾਰਾ ਤਕਦੀਰ, ਤਕਸੀਰ ਤਦਬੀਰ ਆਪਣੀ ਆਪ ਜਣਾਇੰਦਾ। ਤੋੜਨਹਾਰਾ ਸ਼ਰਅ ਜ਼ੰਜ਼ੀਰ, ਸ਼ਰੀਅਤ ਗੜ੍ਹ ਨਾ ਕੋਇ
ਵਖਾਇੰਦਾ। ਵਖਾਵਣਹਾਰਾ ਸਚ ਤਸਵੀਰ, ਸਾਬਤ ਰੂਪ ਆਪ ਸਮਝਾਇੰਦਾ। ਚੋਟੀ ਚਾੜ੍ਹੇ ਫੜ ਅਖ਼ੀਰ, ਆਖਰ ਆਪਣਾ ਮੇਲ ਮਿਲਾਇੰਦਾ। ਸੋ ਸਾਹਿਬ ਠੀਕ ਹੋਏ ਗੁਣੀ ਗਹੀਰ, ਗਹਿਰ ਗੁਣ ਸਾਗਰ ਗੁਰਮੁਖ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਇਕੋ ਧੀਰ, ਧੀਰਜ ਧੀਰ ਆਪ ਰਖਾਇੰਦਾ। ਸੰਗਤ ਸਾਰੀ ਕਰੋ ਦਰਸ, ਹਰਿ ਦਰਸੀ ਦਰਸ ਜਣਾਇੰਦਾ। ਆਤਮ ਬੋਧੀ ਕਰੋ ਪਰਖ, ਹਰਿ ਪਾਰਖੂ ਫੇਰਾ ਪਾਇੰਦਾ। ਜਨਮ ਜਨਮ ਦੀ ਮੇਟੋ ਹਰਸ, ਹਵਸ ਨਾ ਕੋਇ ਜਣਾਇੰਦਾ। ਵਸਣਹਾਰਾ ਅਰਸ਼ ਫਰਸ਼, ਨੰਗੀ ਪੈਰੀਂ ਫੇਰਾ ਪਾਇੰਦਾ। ਬਚਨ ਕਰੋ ਹੋ ਨਿਧੜਕ, ਸਭ ਦੇ ਪਰਦੇ ਆਪ ਉਠਾਇੰਦਾ। ਜੋ ਅਭਿਆਸੀ ਰਾਹ ਵਿਚ ਗਿਆ ਅਟਕ, ਫੜ ਬਾਂਹੋਂ ਉਪਰ ਉਠਾਇੰਦਾ। ਜਿਸ ਦਾ ਮਨ ਰਿਹਾ ਖਟਕ, ਤਿਸ ਅੱਗੇ ਆਪ ਬੁਲਾਇੰਦਾ। ਪਿਛੋਂ ਕੋਈ ਨਾ ਕਹੇ ਜਗਤ, ਆਇਆ ਨਜ਼ਰ ਕਿਸੇ ਨਾ ਆਇੰਦਾ। ਵਖਾਵਣਹਾਰਾ ਸਾਚਾ ਕੰਤ, ਸਾਖਿਆਤ ਫੇਰਾ ਪਾਇੰਦਾ। ਲੇਖੇ ਲਾਵੇ ਬੂੰਦ ਰਕਤ, ਪੰਜ ਤਤ ਮਾਟੀ ਫੋਲ ਫੋਲਾਇੰਦਾ। ਪ੍ਰਭ ਮਿਲਣ ਦਾ ਸਾਚਾ ਵਕ਼ਤ, ਵੇਲਾ ਗਿਆ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਗੁਪਤ ਜ਼ਾਹਿਰ ਦੋਵੇ ਰੰਗ ਵਖਾਇੰਦਾ। ਅੰਦਰ ਵੜੇ ਡੂੰਘੇ ਸਾਗਰ, ਨਜ਼ਰ ਕਿਸੇ ਨਾ ਆਈਆ। ਗ਼ਰੀਬ ਨਿਮਾਣਿਆਂ ਨਿਰਮਲ ਕਰਮ ਕਰੇ ਉਜਾਗਰ, ਸਿਰ ਆਪਣਾ ਹੱਥ ਟਿਕਾਈਆ। ਦਰ ਆਇਆਂ ਸਭ ਨੂੰ ਦੇਵੇ ਆਦਰ, ਏਥੇ ਓਥੇ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਲੇਖਾ ਲੇਖੇ ਪਾਈਆ। ਸੰਗਤ ਦਰਸਨ ਨੇਤਰ ਨੈਣ, ਨੈਣ ਨੈਣ ਖੁਲ੍ਹਾਇੰਦਾ। ਸ੍ਰਿਸ਼ਟ ਸਬਾਈ ਵਹੇ ਡੂੰਘੇ ਵਹਿਣ, ਕਲਜੁਗ ਬੇੜਾ ਪਾਰ ਨਾ ਕੋਇ ਕਰਾਇੰਦਾ। ਕੂੜੀ ਕਿਰਿਆ ਨਾਤਾ ਤੁੱਟਾ ਭਾਈ ਭੈਣ, ਸਾਕ ਸੈਣ ਨਾ ਕੋਇ ਵਖਾਇੰਦਾ। ਮਾਇਆ ਰਾਣੀ ਖਾਏ ਡੈਣ, ਅੱਗੇ ਹੋ ਨਾ ਕੋਇ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗ਼ਰੀਬ ਨਿਮਾਣਿਆਂ ਆਇਆ ਆਪ ਲੈਣ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਫੇਰਾ ਪਾਇੰਦਾ। ਬੱਝੀ ਕੁੰਡੀ ਜਾਏ ਤੁੱਟ, ਜਿਸ ਜਨ ਸਤਿਗੁਰ ਦਇਆ ਕਮਾਇੰਦਾ। ਡੂੰਘੀ ਭਵਰੀ ਵਿਚੋਂ ਉਠ, ਆਪਣਾ ਰੂਪ ਵਖਾਇੰਦਾ। ਗੁਰਸਿਖ ਫੜ ਕੇ ਸਾਚੇ ਸੁਤ, ਆਪਣੀ ਗੋਦ ਬਹਾਇੰਦਾ। ਦੋ ਜਹਾਨ ਮੌਲੇ ਰੁੱਤ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਬਰਖਾ ਲਾਇੰਦਾ । ਜਿਸ ਜਨ ਮਿਲਿਆ ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਤਿਸ ਦੋ ਜਹਾਨ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਗ੍ਰਹਿ ਗ੍ਰਹਿ ਆਪਣਾ ਭੇਵ ਚੁਕਾਇੰਦਾ। ਮਾਇਆ ਮੋਹ ਤੁਟੇ ਜਾਲ, ਜੰਜਾਲ ਕੋਇ ਰਹਿਣ ਨਾ ਪਾਈਆ। ਅੰਤ ਨਾ ਕੂਕੇ ਸਿਰ ਤੇ ਕਾਲ, ਮਹਾਕਾਲ ਨਾ ਭੈ ਵਖਾਈਆ। ਸਾਹਿਬ ਸਤਿਗੁਰ ਸੱਚਾ ਮਿਲੇ ਆਣ, ਨਿਰਗੁਣ ਸਰਗੁਣ ਵੇਖ ਵਖਾਈਆ। ਜਿਸ ਦੀ ਘਾਲਣਾ ਰਹੇ ਘਾਲ, ਸੋ ਗੋਬਿੰਦ ਬਾਂਹੋਂ ਫੜ ਲਏ ਉਠਾਈਆ । ਅੰਮ੍ਰਿਤ ਆਤਮ ਜਾਮ ਦਏ ਪਿਆਲ, ਨਿਝਰ ਰਸ ਇਕ ਚਖਾਈਆ। ਲੇਖੇ ਲਾਏ ਕਾਇਆ ਮਾਟੀ ਪੰਜ ਤਤ ਖਾਲ, ਰਕ਼ਤ ਬੂੰਦ ਆਪਣੀ ਝੋਲੀ ਪਾਈਆ। ਦੇਵਣਹਾਰਾ ਸੱਚਾ ਧੰਨ ਮਾਲ, ਨਾਮ ਖ਼ਜ਼ਾਨਾ ਇਕ ਲੁਟਾਈਆ। ਗੁਰਸਿਖ ਕਦੇ ਨਾ ਹੋਏ ਕੰਗਾਲ, ਸ਼ਾਹ ਪਾਤਸ਼ਾਹ ਰਾਜ ਰਾਜਾਨ ਖਾਲੀ ਹੱਥ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਦਾ ਸਦ ਸਹਾਈਆ। ਸ਼ਾਹ ਕੰਗਾਲ ਦੋਵੇਂ ਰੋਣ,
ਧੀਰਜ ਧੀਰ ਨਾ ਕੋਇ ਧਰਾਈਆ। ਗੁਰਮੁਖ ਵਿਰਲੇ ਗੂੜ੍ਹੀ ਨੀਦੇ ਸੌਣ, ਜਿਸ ਸਤਿਗੁਰ ਮਿਲਿਆ ਸੱਚਾ ਮਾਹੀਆ। ਬਿਨ ਸਤਿਗੁਰ ਵਾਤ ਨਾ ਪੁੱਛੇ ਕੋਈ ਕੌਣ, ਵੇਲੇ ਅੰਤ ਨਾ ਕੋਇ ਛੁਡਾਈਆ। ਰਸਨਾ ਜਿਹਵਾ ਜੀਵ ਜੰਤ ਸਾਰੇ ਗੌਣ, ਅੰਦਰ ਵੜ ਗੁਰਮੁਖ ਵਿਰਲਾ ਦਰਸ਼ਨ ਪਾਈਆ। ਸਾਧ ਸੰਤ ਉਚੀ ਫਿਰਦੇ ਕਰ ਕਰ ਧੌਣ, ਨਿਵਣ ਸੋ ਅੱਖਰ ਨਾ ਕੋਇ ਸਮਝਾਈਆ। ਮੋਹਣੀ ਰੂਪ ਵੇਖ ਪੌਣ ਉਣੰਜਾ ਝੁੱਲੇ ਪੌਣ, ਪੌਣ ਪੌਣ ਰਹੀ ਕੁਰਲਾਈਆ। ਪਾਰਬ੍ਰਹਮ ਅੰਤਮ ਗੇੜਾ ਰੱਖੇ ਅਵਣ ਗਵਣ, ਪਾਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਹੋਏ ਆਪ ਜ਼ਾਮਨ, ਦਰਗਹਿ ਸਾਚੀ ਆਪਣੀ ਜ਼ਾਮਨੀ ਇਕ ਰਖਾਈਆ। ਸੰਤਨ ਸੇਵਾ ਦਿਵਸ ਰਾਤ, ਘੜੀ ਪਲ ਨਾ ਵੰਡ ਵੰਡਾਈਆ। ਅੱਠੇ ਪਹਿਰ ਵੰਡਣ ਦਾਤ, ਹਰਿ ਹਰਿ ਨਾਮ ਵਰਤਾਈਆ। ਮਨ ਮਤ ਮੇਟਣ ਨਾਰ ਕਮਜ਼ਾਤ, ਗੁਰਮਤ ਕਰਨ ਪੜ੍ਹਾਈਆ। ਪੁਰਖ ਅਕਾਲ ਦੱਸਣ ਇਕੋ ਸੱਚਾ ਨਾਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਉਠੋ ਸਾਰੇ ਬਣੋ ਪਾਰਜਾਤ, ਪਾਰਖੂ ਇਕੋ ਸੱਚਾ ਮਾਹੀਆ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਘਰ ਮਿਲੇ ਹਰਿ ਜੂ ਕੰਤ ਕਮਲਾਪਾਤ, ਸੁਰਤ ਸੁਵਾਣੀ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਸੇਵਾ ਦਿਵਸ ਰੈਣ ਰੈਣ ਦਿਵਸ ਏਕਾ ਰਾਹ ਚਲਾਈਆ।