ਪੁਸਤਕਾਲਾਭਾਗ ੧੨

੨੪ ਭਾਦਰੋਂ ੨੦੧੯ ਬਿਕ੍ਰਮੀ ਸੰਤ ਦਰਬਾਰੀ ਲਾਲ ਨਾਲ ਲੋਪੋ

ਸਚ ਪਿਔਣੀ ਨਾਮ ਚਾਹ, ਦੂਜੀ ਓਟ ਨਾ ਕੋਇ ਰਖਾਈਆ। ਅੰਮ੍ਰਿਤ ਆਤਮ ਜਾਮ ਦੇਣਾ ਪਿਆ, ਜਗ ਤ੍ਰਿਸਨਾ ਭੁੱਖ ਰਹੇ ਨਾ ਰਾਈਆ। ਤ੍ਰੈਗੁਣ ਅਗਨੀ ਦੇਣੀ ਬੁਝਾ, ਪੰਜ ਤਤ ਨਾ ਕੋਇ ਲੜਾਈਆ। ਬੰਦ ਤਾਕੀ ਦੇਣੀ ਖੁਲ੍ਹਾ, ਅੰਦਰ ਮੰਦਰ ਕੁੰਡਾ ਲਾਹੀਆ। ਅਨਹਦ ਨਾਦ ਦੇਣਾ ਸੁਣਾ, ਸ਼ਬਦ ਅਨਰਾਗੀ ਰਾਗ ਅਲਾਈਆ। ਨਿਰਮਲ ਦੀਆ ਦੇਣਾ ਜਗਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਆਤਮ ਪਰਮਾਤਮ ਦੇਣਾ ਮਿਲਾ, ਮਿਲਿਆ ਮੇਲ ਵਿਛੜ ਨਾ ਜਾਈਆ। ਸਾਚਾ ਸੋਹਲਾ ਦੇਣਾ ਸੁਣਾ, ਰਸਨਾ ਜਿਹਵਾ ਕੋਇ ਨਾ ਗਾਈਆ। ਪਰਦਾ ਉਹਲਾ ਦੇਣਾ ਚੁਕਾ, ਦੂਈ ਦਵੈਤ ਮੇਟ ਮਿਟਾਈਆ। ਪੰਜ ਤਤ ਵਿਕਾਰਾ ਦੇਣਾ ਸੁਵਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਸੋ ਪੁਰਖ ਨਿਰੰਜਣ ਦਰਸ ਦੇਣਾ ਕਰਾ, ਹਰਿ ਪੁਰਖ ਨਿਰੰਜਣ ਮੇਲਾ ਸਹਿਜ ਸੁਭਾਈਆ। ਏਕੰਕਾਰਾ ਦਰ ਦਰਬਾਰਾ ਦੇਣਾ ਵਖਾ, ਦਰਬਾਰ ਇਕੋ ਇਕ ਵਡਿਆਈਆ। ਆਦਿ ਨਿਰੰਜਣ ਨੂਰ ਦੇਣਾ ਜਗਾ, ਨੂਰੋ ਨੂਰ ਕਰੇ ਰੁਸ਼ਨਾਈਆ। ਸਚ ਨਿਸ਼ਾਨਾ ਦੇਣਾ ਝੁਲਾ, ਅਬਿਨਾਸ਼ੀ ਕਰਤਾ ਹੱਥ ਉਠਾਈਆ। ਸ੍ਰੀ ਭਗਵਾਨ ਦੇਣਾ ਪਰਗਟਾ, ਪਰਗਟ ਆਪਣੀ ਜੋਤ ਧਰਾਈਆ। ਪਾਰਬ੍ਰਹਮ ਪ੍ਰਭ ਲੇਖਾ ਦੇਣਾ ਮੁਕਾ, ਲੇਖਾ ਲੇਖ ਰਹੇ ਨਾ ਰਾਈਆ। ਦੋ ਜਹਾਨਾਂ ਪੰਧ ਦੇਣਾ ਮੁਕਾ, ਆਵਣ ਜਾਵਣ ਖੇਲ ਨਾ ਕੋਇ ਰਖਾਈਆ। ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਡੇਰਾ ਦੇਣਾ ਢਾਹ, ਢਾਹ ਢਾਹ ਖ਼ਾਕੀ ਖ਼ਾਕ ਮਿਲਾਈਆ। ਅੰਤਰ ਆਤਮ ਰੰਗ ਦੇਣਾ ਚੜ੍ਹਾ, ਰੰਗਿਆ ਰੰਗ ਉਤਰ ਨਾ ਜਾਈਆ। ਸਚ ਪਿਆਲਾ ਦੇਣਾ ਪਿਆ, ਜਾਮ ਇਕੋ ਹੱਥ ਉਠਾਈਆ। ਕੋਟ ਜਨਮ ਦੇ ਬਖ਼ਸ਼ ਦਏ ਗੁਨਾਹ, ਪਤਿਤ ਪਾਪੀ ਦਏ ਤਰਾਈਆ। ਇਕ ਵਖਾਏ ਸਚ ਮਕਾਨ, ਮੁਕਾਮੇ ਹੱਕ ਸੋਭਾ ਪਾਈਆ।

ਇਕ ਮਿਲਾਏ ਸਚ ਰਾਮ, ਰਾਮ ਰਾਮ ਸਮਝਾਈਆ। ਇਕ ਮਿਲਾਏ ਸੱਚਾ ਕਾਹਨ, ਗੋਪੀ ਕਾਹਨ ਏਕਾ ਰਾਸ ਰਚਾਈਆ। ਏਕਾ ਦੇਵੇ ਸਚ ਨਾਮ, ਸਚ ਕਰੇ ਪੜ੍ਹਾਈਆ। ਏਕਾ ਦੇਣਾ ਸਚ ਨਿਸ਼ਾਨ, ਨਿਸ਼ਾਨਾ ਇਕੋ ਇਕ ਲਗਾਈਆ। ਏਕਾ ਦੱਸਣਾ ਸਚ ਗਿਆਨ, ਲਿਖਣ ਪੜ੍ਹਨ ਵਿਚ ਨਾ ਆਈਆ। ਚੌਦਾਂ ਵਿਦਿਆ ਹੋਣ ਹੈਰਾਨ, ਭੇਵ ਅਭੇਦਾ ਦੇ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਸਰਬ ਕੁਰਲਾਣ, ਨੇਤਰ ਰੋ ਰੋ ਨੀਰ ਵਹਾਈਆ। ਸਾਚਾ ਲੇਖਾ ਚੁੱਕੇ ਆਣ, ਲੇਖਾ ਲਿਖਿਆ ਰਹੇ ਨਾ ਰਾਈਆ। ਸਾਚਾ ਪਿਔਣਾ ਏਕਾ ਏਕ ਜਾਮ, · ਮਧੁਰ ਪਿਆਲਾ ਹੱਥ ਉਠਾਈਆ। ਆਏ ਦਰ ਚਲ ਕਰੋ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਜਿਸ ਨਾਮ

ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਿਤਾ ਦਾਨ, ਭਗਤ ਭਗਵੰਤ ਕਰੀ ਕੁੜਮਾਈਆ। ਸੋ ਸੰਤ ਦੇਵਣ ਸੱਚਾ ਜਾਮ, ਧੁਰਦਰਗਾਹੀ ਪਿਆਲਾ ਹੱਥ ਉਠਾਈਆ। ਇਕੋ ਪੀਣ ਆਏ ਸੱਚਾ ਜਾਮ, ਨਿਸ਼ਕਾਮ ਸ਼ੰਕ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਚਾਹ, ਸਤਿਗੁਰ ਮਿਲੇ ਸ਼ਬਦ ਮਲਾਹ, ਦੋ ਜਹਾਨਾਂ ਬੇੜਾ ਦੇਵੇ ਪਾਰ ਕਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਚਾਹ ਪੀਣ ਦਾ ਚਾਓ ਘਨੇਰਾ, ਇਕੋ ਆਸ ਰਖਾਈਆ। ਨਾਤਾ ਤੁਟੇ ਮੇਰਾ ਤੇਰਾ, ਤੂੰ ਮੈਂ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜਗਤ ਵਿਕਾਰਾ ਚੁੱਕੇ ਝੇੜਾ, ਏਕਾ ਮਿਲੇ ਸਹਿਜ ਸੁਖਦਾਈਆ। ਏਥੇ ਓਥੇ ਕਰੇ ਹੱਕ ਨਬੇੜਾ, ਹੱਕ ਹਕ਼ੀਕ਼ਤ ਵੇਖ ਵਖਾਈਆ। ਘਰ ਵਿਚ ਘਰ ਵਖਾਏ ਖੁਲ੍ਹਾ ਵੇਹੜਾ, ਘਰ ਮੰਦਰ ਕਰ ਰੁਸ਼ਨਾਈਆ। ਆਤਮ ਪਰਮਾਤਮ ਦੂਈ ਦਵੈਤੀ ਚੁੱਕੇ ਝੇੜਾ, ਝੰਜਟ ਕੋਇ ਰਹਿਣ ਨਾ ਪਾਈਆ। ਏਕਾ ਰੰਗ ਵਖਾਏ ਸੰਝ ਸਵੇਰਾ, ਦਿਵਸ ਰੈਣ ਨਾ ਕੋਇ ਚਤੁਰਾਈਆ। ਗੁਰਮੁਖ ਹਰਿਜਨ ਹਰਿ ਸੰਤ ਭਗਤ ਭਗਵਾਨ ਦੇਵੇ ਨਾਮ ਚਾਹ ਸਾਚੀ ਕਰ ਕਰ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਚਾਹ ਪੀਣ ਦੀ ਸਾਚੀ ਆਸ, ਗੁਰਮੁਖ ਸਦਾ ਰਖਾਇੰਦਾ। ਧੰਨ ਵਡਿਆਈ ਜੋ ਬੁਝਾਏ ਪਿਆਸ, ਤ੍ਰਿਸਨਾ ਰੋਗ ਗਵਾਇੰਦਾ । ਲੇਖੇ ਲੱਗੇ ਪਵਣ ਸਵਾਸ, ਸਵਾਸ ਸਵਾਸਾਂ ਸੋਭਾ ਗਾਇੰਦਾ। ਲੇਖਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪਾਰ ਕਰਾਇੰਦਾ। ਨਿਰਮਲ ਜੋਤ ਕਰੇ ਪਰਕਾਸ਼, ਪਰਕਾਸ਼ਵਾਨ ਇਕ ਅਖਵਾਇੰਦਾ। ਮਹੱਲ ਅਟੱਲ ਮੁਨਾਰ ਖੇਲ ਤਮਾਸ਼, ਖ਼ਾਲਕ ਖ਼ਲਕ ਆਪ ਖਲਾਇੰਦਾ। ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਰਾਜ ਰਾਜਾਨ ਸਾਚੇ ਤਖ਼ਤ ਸੋਭਾ ਪਾਇੰਦਾ। ਜਨ ਭਗਤਾਂ ਸਾਚੀ ਚਾਹ ਦੇਵੇ ਭਰ ਗਲਾਸ, ਸਚ ਪਿਆਲਾ ਹੱਥ ਉਠਾਇੰਦਾ। ਸਾਚੇ ਸੰਤਾਂ ਕੋਲੋਂ ਕੋਈ ਨਾ ਹੋਵੇ ਨਿਰਾਸ, ਨਿਰਾਸਾ ਰੂਪ ਨਾ ਕੋਇ ਵਖਾਇੰਦਾ । ਹਰਿ ਸੰਗਤ ਬਣ ਨਿਮਾਣੀ ਮੂੰਹ ਵਿਚ ਘਾਸ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜਨਮ ਜਨਮ ਦਾ ਕੱਟੋ ਜਮ ਕਾ ਫਾਸ, ਰਾਏ ਧਰਮ ਨੇੜ ਨਾ ਆਇੰਦਾ। ਮਾਇਆ ਮਮਤਾ ਪਰਦਾ ਕਰਨਾ ਫਾਸ ਫਾਸ, ਕਤਰਾ ਕਤਰਾ ਕਤਰੇ ਕਤਰੇ ਨਾਲ ਕਤਰਾਇੰਦਾ। ਚਾਹ ਪੀਵਣ ਦੀ ਸਦਾ ਪਿਆਸ, ਬਿਨ ਚਾਹ ਸਾਂਤਕ ਸਤਿ ਨਾ ਕੋਇ ਕਰਾਇੰਦਾ । ਚਾਹ ਪਿਆਓ ਨਾਮ ਮਦਿ, ਮਧੁਰ ਰਸ ਵਖਾਈਆ। ਆਪਣੇ ਅੰਦਰ ਆਪੇ ਸੱਦ, ਘਰ ਘਰ ਵਿਚ ਭੇਵ ਖੁਲ੍ਹਾਈਆ। ਸ਼ਬਦ ਅਗੰਮੀ ਵੱਜੇ ਨੱਦ, ਧੁੰਨ ਆਤਮਕ ਰਾਗ ਸੁਣਾਈਆ। ਨੌਂ ਦਵਾਰੇ ਮੁੱਕੇ ਹੱਦ, ਘਰ ਦਸਵੇਂ ਮਿਲੇ ਵਡਿਆਈਆ। ਆਤਮ ਪਰਮਾਤਮ ਕਰਾਓ ਲੱਡ, ਪਿਤਾ ਪੂਤ ਮਿਲੇ ਸਹਿਜ ਸੁਖਦਾਈਆ। ਵਿਸ਼ਵ ਸੋਹੇ ਇਕੋ ਯੱਦ, ਵਿਸ਼ਨੂੰ ਆਪਣਾ ਰੂਪ ਵਖਾਈਆ। ਕੋਈ ਨਾ ਲੌਣਾ

ਅਜ ਪਜ, ਬਿਨ ਪੀਤਿਆਂ ਮੁੜ ਕੋਇ ਨਾ ਜਾਈਆ। ਦਰ ਦਵਾਰੇ ਆਏ ਭੱਜ, ਬਣ ਪਾਂਧੀ ਪੰਧ ਮੁਕਾਈਆ । ਇਕ ਦੂਜੇ ਦੇ ਸਾਮ੍ਹਣੇ ਰਹੇ ਸਜ, ਨਾ ਕੋਇ ਸਕੇ ਮੁਖ ਛੁਪਾਈਆ। ਇਕੋ ਮੰਦਰ ਕਰੌਣਾ ਹੱਜ, ਇਕੋ ਕਾਅਬਾ ਨਜ਼ਰੀ ਆਈਆ। ਇਕ ਨਗਾਰਾ ਜਾਏ ਵੱਜ, ਏਕਾ ਨੌਬਤ ਨਾਮ ਸੁਣਾਈਆ। ਦਰ ਦਵਾਰੇ ਸਾਚੀ ਚਾਹ ਪੀਏ ਰੱਜ ਰੱਜ, ਮੁੜ ਕੇ ਫੇਰ ਪੀਣ ਦੀ ਲੋੜ ਰਹੇ ਨਾ ਰਾਈਆ। ਸਾਚੀ ਚਾਹ ਕਰੋ ਤਿਆਰ, ਨਿਰਗੁਣ ਸਰਗੁਣ ਆਪ ਸਮਝਾਇੰਦਾ। ਸਾਚੀ ਭੱਠੀ ਦਿਓ ਚਾੜ੍ਹ, ਅਗਨੀ ਜੋਤੀ ਲੰਬੂ ਲਾਇੰਦਾ। ਮਿੱਠਾ ਪਾਓ ਅਗੰਮ ਅਪਾਰ, ਰਸ ਨਜ਼ਰ ਕਿਸੇ ਨਾ ਆਇੰਦਾ। ਕਾਇਆ ਨਾਲੋਂ ਪੱਤੀ ਤੋੜੋ ਪੱਤ ਡਾਲ੍ਹ, ਡਾਲ੍ਹੀ ਡਾਲ੍ਹੀ ਵੇਖ ਵਖਾਇੰਦਾ। ਛਾਣ ਪੁਣ ਕਰੋ ਤਿਆਰ, ਜਗਤ ਦੁਰਮਤ ਮੈਲ ਨਾ ਕੋਇ ਵਖਾਇੰਦਾ। ਭਰ ਪਿਆਲਾ ਦੇਣਾ ਵਿਚ ਸੰਸਾਰ, ਸੰਸਾਰੀ ਜੀਵ ਸਰਬ ਤਰਸਾਇੰਦਾ। ਸੰਤ ਸਤਿਗੁਰ ਪੂਰਾ ਸਦਾ ਸਦਾ ਕਰੇ ਸਚ ਪਿਆਰ, ਸਾਚੀ ਚਾਹ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਸਾਚਾ ਵਰ, ਦਰ ਦਰਵੇਸ਼ ਖਲੋਤਾ ਦਰ, ਇਕੋ ਆਸਾ ਆਸ ਵਿਚੋਂ ਪਰਗਟਾਇੰਦਾ। ਆਸਾ ਵਿਚੋਂ ਆਸ ਪਰਗਟ, ਪਰਗਟ ਧਾਰ ਵਖਾਈਆ। ਕਰ ਕਿਰਪਾ ਪਿਆਲਾ ਦੇਣਾ ਝੱਟ, ਦੋਵੇਂ ਹੱਥ ਵਖਾਈਆ। ਬਿਨ ਰਸਨਾ ਪੀਤਾ ਜਾਏ ਗਟ ਗਟ, ਨਾ ਸਕੇ ਕੋਇ ਅਟਕਾਈਆ। ਬਜਰ ਕਪਾਟੀ ਖੁਲ੍ਹੇ ਝੱਟ, ਨਿਰਗੁਣ ਜੋਤ ਹੋਏ ਰੁਸ਼ਨਾਈਆ। ਅਨਹਦ ਅਗੰਮੀ ਵੱਜੇ ਸੱਟ, ਮਿਲ ਸਖ਼ੀਆਂ ਮੰਗਲ ਗਾਈਆ। ਇਕੋ ਮਿਲੇ ਕਮਲਾਪਤ, ਕਵਲ ਨੈਣ ਸੱਚਾ ਮਾਹੀਆ। ਅੰਤਮ ਰੱਖੇ ਕਲਜੁਗ ਪਤ, ਲੱਖ ਚੁਰਾਸੀ ਨਾਰ ਦੁਹਾਗਣ ਰਹੀ ਕੁਰਲਾਈਆ। ਸਿਰ ਸਮਰਥ ਰੱਖ ਹੱਥ, ਦੋ ਜਹਾਨਾਂ ਲਹਿਣਾ ਦਏ ਚੁਕਾਈਆ। ਆਂਢ ਗੁਆਂਢ ਸਾਰੇ ਰਹੇ ਦੱਸ, ਸੰਤ ਦਰਬਾਰੀ ਲਾਲ ਆਪਣਾ ਦਰਬਾਰ ਖੁਲ੍ਹਾਈਆ। ਜੋ ਆਵੇ ਸੋ ਹੋ ਜਾਏ ਵਸ, ਬਚਿਆ ਕੋਇ ਰਹਿਣ ਨਾ ਪਾਈਆ। ਕਰ ਕਿਰਪਾ ਮਾਰਗ ਦੇਣਾ ਦੱਸ, ਜਿਸ ਦਵਾਰੇ ਮਿਲੇ ਸੱਚਾ ਮਾਹੀਆ। ਪੰਧ ਮੁਕਾਈਏ ਨੱਠ ਨੱਠ, ਪੈਰੀਂ ਚਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਸਾਚਾ ਦਰ, ਚਾਹ ਚਾਹਨਾ ਵਿਚ ਮਿਲਾਈਆ। ਭੋਲੇ ਭਾਲੇ ਵੇਖੋ ਜੱਟ, ਸੁਰਤੀ ਸ਼ਬਦ ਨਾ ਕਿਸੇ ਮਿਲਾਈਆ। ਸੰਤਾਂ ਕੋਲੋਂ ਲਾਹਾ ਰਹੇ ਖੱਟ, ਦਰ ਦਰ ਫੇਰਾ ਪਾਈਆ। ਬਿਨ ਸੰਤ ਭਗਵੰਤ ਕੋਇ ਨਾ ਚਲਾਏ ਲੋਕਮਾਤ ਹੱਟ, ਨਾਮ ਖ਼ਜ਼ਾਨਾ ਨਾ ਕੋਇ ਲੁਟਾਈਆ। ਕੋਟਨ ਕੋਟ ਮਣਕਾ ਮਣਕਾ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭੁਆਈਆ। ਕੋਟਨ ਕੋਟ ਬੈਠੇ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਡੇਰਾ ਲਾਈਆ। ਅੰਮ੍ਰਿਤ ਆਤਮ ਨਾ ਦੇਵੇ ਕੋਈ ਝੱਟ, ਨਿਝਰ ਰਸ ਨਾ ਕੋਇ ਝਿਰਾਈਆ। ਸੰਤ ਸਾਜਣ ਦੁਰਮਤ ਮੈਲ ਦੇਣੀ ਕੱਟ, ਮੈਲ ਕੋਇ ਰਹਿਣ ਨਾ ਪਾਈਆ। ਆਓ ਸਿਖੋ ਵੇਖੋ ਖੁਲ੍ਹਾ ਹੱਟ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਰਿਹਾ ਖੁਲ੍ਹਾਈਆ। ਜਿਸ ਦਵਾਰੇ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਸੰਤ ਸਾਧ ਬੈਠੇ ਢੱਠ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਸੋ ਸਾਹਿਬ ਪੁਰਖ ਸਮਰਥ, ਸਰਬ ਜੀਆਂ ਦੇਵਣਹਾਰ ਅਖਵਾਈਆ। ਸੰਤਾਂ ਕੋਲ ਸੌਦਾ ਹੱਥੋ ਹੱਥ, ਉਧਾਰ ਕੋਇ ਨਾ ਜਗਤ ਕਰਾਈਆ। ਇਧਰੋਂ ਕੱਢ ਐਧਰ ਰੱਖਣ ਵੱਥ, ਵਸਤੂ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਇਕੋ ਦਰ, ਇਕੋ ਆਸ ਰਖਾਈਆ। ਸੰਤ ਕੋਈ ਨਾ ਕਰੇ ਨਿਹਾਲ, ਪ੍ਰਭੂ ਅੱਗੇ ਕਰਨ ਅਰਜ਼ੋਈਆ। ਸੰਤ ਸਦਾ ਮਾਤ ਦਲਾਲ, ਬਣ ਵਿਚੋਲੇ ਸੇਵ ਕਮਾਈਆ। ਸਾਚਾ ਮਾਰਗ ਦੇਣ

ਸਿਖਾਲ, ਲੱਖ ਚੁਰਾਸੀ ਪਾਂਧੀ ਪੰਧ ਮੁਕਾਈਆ। ਅੰਦਰ ਵੜ ਵੜ ਚਲਣਾ ਨਾਲ ਨਾਲ, ਬਾਹਰੋਂ ਰਸਨਾ ਨਾਲ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਆਪ ਵਖਾਏ ਸੱਚੀ ਧਰਮਸਾਲ, ਸਚਖੰਡ ਦਵਾਰ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸੰਤਾਂ ਆਪਣੇ ਨਾਮ ਦੇਵੇ ਵਡਿਆਈਆ। ਸੋ ਮੁਖ ਸੋਹੇ ਜੋ ਰਸਨਾ ਹੱਸੇ, ਬੱਤੀ ਦੰਦ ਵਡਿਆਈਆ। ਜਿਸ ਹਿਰਦੇ ਪਰਮ ਪੁਰਖ ਪਰਮੇਸ਼ਵਰ ਵਸੇ, ਤਿਸ ਅੱਠੇ ਪਹਿਰ ਰੁਸ਼ਨਾਈਆ। ਕੋਟਨ ਕੋਟ ਕਰੇ ਪਰਕਾਸ਼ ਰਵ ਸੱਸੇ, ਨੂਰ ਇਕੋ ਇਕ ਜਣਾਈਆ। ਆਪਣਾ ਮਾਰਗ ਸੰਤਾਂ ਦੱਸੇ, ਸੰਤ ਮਾਰਗ ਸ੍ਰਿਸ਼ਟ ਸਬਾਈ ਦਏ ਲਗਾਈਆ। ਆਤਮ ਪਰਮਾਤਮ ਏਕਾ ਮੰਦਰ ਵਸੇ, ਸੋਹੰ ਸੋ ਪੁਰਖ ਨਿਰੰਜਣ ਕਰ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰਸਾ ਸੋਹੰ ਸੋਹੰ ਹੰਸਾ ਆਪਣਾ ਰੰਗ ਰੰਗਾਈਆ। ਅਧਵਿਚਕਾਰ ਨਿੱਕੀ ਕੰਧ, ਪਰਦਾ ਕੋਇ ਨਜ਼ਰ ਨਾ ਆਈਆ। ਸੋਹੰ ਇਕੋ ਛੰਦ, ਗੋਬਿੰਦ ਗੀਤ ਅਲਾਈਆ। ਅੰਦਰੇ ਅੰਦਰ ਮੁੱਕੇ ਪੰਧ, ਬਾਹਰ ਸਫਰ ਨਾ ਕੋਇ ਕਰਾਈਆ। ਸੰਤ ਮਹਾਤਮ ਆਤਮ ਖੋਲ੍ਹੇ ਅਪਣੀ ਗੰਢ, ਸਾਚਾ ਨਾਮ ਦਿਉ ਵਰਤਾਈਆ। ਭੁਖਿਆਂ ਨੰਗਿਆਂ ਪੈ ਜਾਏ ਠੰਡ, ਅਗਨੀ ਤਤ ਬੁਝਾਈਆ। ਜਨਮ ਜਨਮ ਦੀ ਹੋਈ ਰੰਡ, ਹਰਿ ਕੰਤ ਲਏ ਮਨਾਈਆ। ਕਲਜੁਗ ਔਧ ਰਹੀ ਲੰਘ, ਵੇਲਾ ਗਿਆ ਹੱਥ ਨਾ ਆਈਆ। ਇਕ ਵਖਾਉਣੀ ਸੇਜ ਪਲੰਘ, ਜਿਸ ਸੇਜ ਉਪਰ ਸੁੱਤਾ ਸੱਚਾ ਮਾਹੀਆ। ਅੱਠੇ ਪਹਿਰ ਵਜਾਏ ਮਰਦੰਗ, ਢੋਲਕ ਛੈਣਾ ਨਾ ਕੋਇ ਰਖਾਈਆ। ਬਿਨ ਸੂਰਜ ਚੰਦ ਚੜ੍ਹਿਆ ਚੰਦ, ਪਰਕਾਸ਼ ਪਰਕਾਸ਼ ਪਰਕਾਸ਼ਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਸੰਤਾਂ ਕੋਲ ਰੱਖੀ ਇਕੋ ਮੰਗ, ਦੂਜੀ ਚਾਹ ਨਾ ਕੋਇ ਰਖਾਈਆ। ਕੰਧ ਵਿਚਾਰੀ ਰਹੀ ਰੋ, ਨੇਤਰ ਨੈਣਾ ਨੀਰ ਵਹਾਈਆ। ਬੌਹੜੀ ਬੌਹੜੀ ਸੰਤ ਇਕ ਦੂਜੇ ਨਾਲ ਅਜੇ ਨਾ ਸਕੇ ਛੋਹ, ਮੇਰਾ ਪਰਦਾ ਨਾ ਕੋਇ ਉਠਾਈਆ । ਜਗਤ ਵਿਦਿਆ ਵਧਿਆ ਮੋਹ, ਅਨੁਭਵ ਦ੍ਰਿਸ਼ਟ ਨਾ ਕੋਇ ਜਣਾਈਆ। ਮੇਰੀ ਖ਼ਬਰ ਨਾ ਦੇਵੇ ਸੋ, ਹੰ ਬ੍ਰਹਮ ਦਏ ਜਗਾਈਆ। ਮੇਰੇ ਘਰ ਨਾ ਹੋਈ ਲੋ, ਮੇਰੀ ਤਾਕੀ ਨਾ ਕਿਸੇ ਖੁਲ੍ਹਾਈਆ। · ਅਸੀਂ

ਵੇਖੀਏ ਅੱਗੇ ਹੋ, ਕਿਸ ਘਰ ਹੋਏ ਰੁਸ਼ਨਾਈਆ। ਕਵਣ ਨਿਝਰ ਝਿਰਨਾ ਰਿਹਾ ਚੋ, ਬੂੰਦ ਬੂੰਦ ਰਿਹਾ ਟਪਕਾਈਆ। ਬਾਂਹ ਸਰਹਾਣੇ ਲੈ ਕੇ ਉਤੇ ਨਾ ਜਾਏ ਸੌ, ਸਚ ਸਿੰਘਾਸਣ ਇਕ ਰਖਾਈਆ। ਇਕੋ ਦੇਣਾ ਸਾਚਾ ਢੋਆ ਢੋ, ਅਤੋਟ ਅਤੁਟ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਹ ਮੰਗਣ ਦੀ ਇਕੋ ਆਸ ਰਖਾਈਆ। ਇੱਟਾਂ ਕੰਧ ਰੋਵੇ ਹੱਸੇ, ਦੋਵੇਂ ਕੰਧ ਵਖਾਈਆ। ਮੇਰੇ ਅੰਤਰ ਰੈਣ ਅੰਧੇਰੀ ਮੱਸੇ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਜਿੰਨਾ ਚਿਰ ਸੰਤ ਦਰਬਾਰੀ ਲਾਲ ਨਾ ਮਾਰਗ ਦੱਸੇ, ਓਨ੍ਹਾਂ ਚਿਰ ਮੇਰੀ ਖ਼ੁਸ਼ੀ ਕਦੇ ਨਾ ਆਈਆ। ਬਹਿ ਬਹਿ ਚਰਨ ਨਿਮਾਣੀ ਝੱਸੇ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗ ਮੰਗਣਹਾਰਾ ਇਕੋ ਮੰਗ ਮੰਗਾਈਆ। ਦਿਆਲ ਗੁਰੂ ਨਾ ਕੋਇ ਘਾਟਾ, ਘਾਟਾ ਕੋਇ ਰਹਿਣ ਨਾ ਪਾਈਆ। ਅੰਦਰ ਬਾਹਰ ਨੇੜੇ ਆਈ ਵਾਟਾ, ਨਿੱਕੀ ਕੰਧ ਨਾ ਸਕੇ ਅਟਕਾਈਆ। ਹੋਏ ਨਿਮਾਣੀ ਖੋਹੇ ਝਾਟਾ, ਬਿਹਬਲ ਹੋ ਦਏ ਦੁਹਾਈਆ। ਭਗਤ ਭਗਵੰਤ ਇਕੋ ਸਾਕਾ, ਹਰਿ ਸੱਜਣ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਦਵਾਰੇ ਵੇਖ ਭੰਡਾਰੇ ਬੋਲ ਜੈਕਾਰੇ, ਏਕਾ ਅਲਖ ਅਲਖ ਅਲਖ

ਸੁਣਾਈਆ। ਅਲਖ ਅਲਖ ਅਲਖ ਨਿਰੰਜਣ, ਅਗੰਮ ਅਗੰਮ ਸੁਣਾਇੰਦਾ। ਸੰਤ ਸੱਜਣ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਇੰਦਾ। ਨੇਤਰ ਨਾਮ ਨਿਧਾਨ ਪਾਏ ਅੰਞਣ, ਅਗਿਆਨ ਅੰਧੇਰ ਝੁਕਾਇੰਦਾ। ਚਰਨ ਧੂੜ ਕਰਾਏ ਸਾਚਾ ਮਜਣ, ਅਠਸਠ ਮੁਖ ਸ਼ਰਮਾਇੰਦਾ। ਮਿਲ ਸੰਤਾਂ ਦੀਪਕ ਜੋਤੀ ਜਗਣ, ਜਾਗਰਤ ਜੋਤ ਡਗਮਗਾਇੰਦਾ। ਮੁਖ ਲਗਾਉਣਾ ਸਾਚਾ ਸ਼ਗਨ, ਇਕੋ ਨਾਮ ਮੰਗ ਮੰਗਾਇੰਦਾ। ਤ੍ਰੈਗੁਣ ਮਾਇਆ ਨਾ ਲੱਗੇ ਅਗਨ, ਪੰਜ ਤਤ ਨਾ ਕੋਇ ਹਲਕਾਇੰਦਾ। ਅੱਠੇ ਪਹਿਰ ਏਕਾ ਨੂਰੀ ਜੋਤੀ ਨੁਰਾਨੀ ਨਾਮ ਰਹੇ ਲਗਣ, ਲਾਗੇ ਕੋਇ ਹੋਰ ਨਾ ਆਇੰਦਾ। ਬਿਨ ਸੰਤਾਂ ਦਿਸੇ ਨਾ ਕੋਇ ਸੱਜਣ, ਲੱਖ ਚੁਰਾਸੀ ਝੂਠਾ ਨਾਤਾ ਮੋਹ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਸਾਚਾ ਦਰ, ਗ੍ਰਹਿ ਮੰਦਰ ਅੰਦਰ ਇਕੋ ਮੰਗ ਰਖਾਇੰਦਾ। ਰਾਮ ਨਾਮ ਸਾਚੀ ਸੇਵਾ, ਦੂਜੀ ਸੇਵਾ ਕੰਮ ਕਿਸੇ ਨਾ ਆਈਆ। ਆਤਮ ਪਰਮਾਤਮ ਮਿਲੇ ਦੇਵੀ ਦੇਵਾ, ਦੇਵ ਆਤਮ ਹੋਏ ਕੁੜਮਾਈਆ। ਲਹਿਣਾ ਦੇਣਾ ਚੁਕਾਏ ਅਲਖ ਅਭੇਵਾ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ । ਸੱਚਾ ਦੇਣਾ ਇਕੋ ਮੇਵਾ, ਬਿਨ ਰਸਨਾ ਜਿਹਵਾ ਖਾਈਆ। ਮਸਤਕ ਲਾਉਣਾ ਸਾਚਾ ਥੇਵਾ, ਕੌਸਤਕ ਮਣੀਆ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਇਕੋ ਸਮਝਾਈਆ। ਇਕੋ ਇਕ ਆਦਿ ਜੁਗਾਦਿ, ਜੰਮਣ ਮਰਨ ਵਿਚ ਨਾ ਆਈਆ। ਇਕੋ ਇਕ ਬੋਧ ਅਗਾਧ, ਆਦਿ ਜੁਗਾਦਿ ਕਰੇ ਪੜ੍ਹਾਈਆ। ਇਕੋ ਇਕ ਅਨਾਦੀ ਨਾਦ, ਅਨਾਦੀ ਦਏ ਸੁਣਾਈਆ। ਇਕੋ ਇਕ ਕੋਟਨ ਕੋਟ ਉਪਾਏ ਸੰਤ ਸਾਧ, ਲੋਕਮਾਤ ਸੇਵ ਲਗਾਈਆ। ਇਕੋ ਇਕ ਦੇਵਣਹਾਰਾ ਦਾਦ, ਲੱਖ ਚੁਰਾਸੀ ਝੋਲੀ ਆਪ ਭਰਾਈਆ। ਇਕੋ ਇਕ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਵਿਚੋਂ ਕਾਢ, ਅੰਤ ਆਪਣੇ ਵਿਚ ਸਮਾਈਆ। ਸੋ ਸਾਹਿਬ ਦਿਆਲ ਠਾਕਰ ਸਵਾਮੀ ਜੁਗਾ ਜੁਗੰਤਰ ਸਭ ਨੂੰ ਰਹੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ।

੨੪ ਭਾਦਰੋਂ ੨੦੧੯ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਬਧਨੀ ਜ਼ਿਲਾ ਫਿਰੋਜ਼ਪੁਰ

ਗ੍ਰਹਿ ਮੰਦਰ ਘਰ ਸੁਹੰਜਣਾ, ਹਰਿਜਨ ਮਿਲੇ ਮਾਣ ਵਡਿਆਈਆ। ਪ੍ਰਭ ਪਾਇਆ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਨਿਮ ਵਾਸ ਮਹਿਕਾਏ ਚੰਦਨਾ, ਸਚ ਸੁਗੰਧੀ ਇਕ ਪਰਗਟਾਈਆ। ਆਤਮ ਦੇਵੇ ਸਚ ਅਨੰਦਨਾ, ਅਨੰਦ ਅਨੰਦ ਵਿਚ ਰਖਾਈਆ। ਜਮ ਕੀ ਫਾਸੀ ਤੋੜੇ ਫੰਧਨਾ, ਲੱਖ ਚੁਰਾਸੀ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਈਆ। ਹਰਿਜਨ ਬੇੜਾ ਉਤਰੇ ਪਾਰ, ਸਤਿਗੁਰ ਪੂਰਾ ਆਪ ਕਰਾਇੰਦਾ। ਅੰਤ ਬੇੜਾ ਨਾ ਕੋਇ ਡੋਬੇ ਮੰਝਧਾਰ, ਸੰਸਾਰ ਸਾਗਰ ਵੇਖ ਵਖਾਇੰਦਾ। ਸਾਚੀ ਨੱਯਾ ਦੇਵੇ ਚਾੜ੍ਹ, ਨਾਮ ਨੌਕਾ ਇਕ ਵਖਾਇੰਦਾ। ਸੇਵਾ ਕਰੇ ਆਪ ਕਰਤਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਪਾਰ ਕਰਾਇੰਦਾ। ਗੁਰਮੁਖ ਸੱਜਣ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਏਕਾ ਦੇਵੇ ਨਾਮ ਧੰਨ, ਵਸਤ ਅਮੋਲਕ ਝੋਲੀ ਪਾਈਆ। ਏਕਾ ਰਾਗ ਸੁਣਾਏ ਕੰਨ, ਸ਼ਬਦ ਅਗੰਮੀ ਨਾਦ ਵਜਾਈਆ। ਏਕਾ ਵਾਸਨਾ ਮਾਰੇ ਮਨ, ਮਨ ਮਮਤਾ ਦਏ ਖਪਾਈਆ। ਕਰੇ ਪਰਕਾਸ਼ ਅੰਧੇਰ ਅੰਨ੍ਹ, ਚੰਦ ਚਾਂਦਨੀ ਇਕ ਰੁਸ਼ਨਾਈਆ। ਪੰਚ ਵਿਕਾਰਾ ਦੇਵੇ ਡੰਨ, ਡੰਕਾ ਇਕੋ

ਇਕ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਚੁਕਾਈਆ। ਹਰਿਜਨ ਲੇਖਾ ਚੁੱਕੇ ਮਾਤ, ਆਵਣ ਜਾਵਣ ਰਹਿਣ ਨਾ ਪਾਈਆ। ਸਤਿਗੁਰ ਪੂਰਾ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਈਆ। ਨਿਰਗੁਣ ਸਰਗੁਣ ਸਗਲਾ ਸਾਥ, ਬਣ ਸੰਗੀ ਆਪ ਨਿਭਾਈਆ। ਏਕਾ ਨਾਮ ਦੇਵੇ ਗਾਥ, ਸੋਹੰ ਅੱਖਰ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁੱਕੇ ਪੂਜਾ ਪਾਠ, ਅਠਸਠ ਤੀਰਥ ਨ੍ਹਾਵਨ ਕੋਇ ਨਾ ਜਾਈਆ। ਘਰ ਮਿਲੇ ਪੁਰਖ ਸਮਰਾਥ, ਮਿਹਰਵਾਨ ਏਕਾ ਮਿਹਰ ਨਜ਼ਰ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਹਿਣਾ ਝੋਲੀ ਪਾਈਆ। ਗੁਰਮੁਖ ਲਹਿਣਾ ਚਾਰ ਜੁਗ, ਜੁਗ ਚੌਕੜੀ ਆਪ ਮੁਕਾਇੰਦਾ। ਸਤਿਗੁਰ ਪੂਰਾ ਗੋਦੀ ਚੁੱਕ, ਸ਼ਬਦ ਹੁਲਾਰ ਇਕ ਰਖਾਇੰਦਾ। ਉਜਲ ਕਰੇ ਮਾਤ ਮੁੱਖ, ਦੁਰਮਤ ਮੈਲ ਧੁਆਇੰਦਾ। ਨਾਤਾ ਤੋੜ ਮਾਤ ਗਰਭ ਉਲਟਾ ਰੁੱਖ, ਅਜੂਨ ਜੂਨ ਨਾ ਕੋਇ ਭੁਆਇੰਦਾ। ਆਤਮ ਪਰਮਾਤਮ ਦੇਵੇ ਸੁਖ, ਸੋਹੰ ਢੋਲਾ ਇਕ ਸੁਣਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਚਤੁਰਭੁਜ ਆਪਣੇ ਰੰਗ ਰੰਗਾਇੰਦਾ। ਸੰਤ ਸੁਹੇਲੇ ਸਾਚੇ ਸੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੇਖ ਵਖਾਇੰਦਾ। ਸਾਚੇ ਘਰ ਵੇਖਣਹਾਰਾ, ਦੀਨਨ ਆਪਣੀ ਦਇਆ ਕਮਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਊਚਾਂ ਨੀਚਾਂ ਭੇਵ ਚੁਕਾਈਆ। ਏਕਾ ਦੇਵੇ ਚਰਨ ਸਹਾਰਾ, ਹਰਿ ਸਰਨ ਵਡੀ ਵਡਿਆਈਆ। ਆਵਣ ਜਾਵਣ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਨਾਮ ਅਗੰਮੀ ਇਕ ਜੈਕਾਰਾ, ਸੋਹੰ ਸੋਹਲਾ ਰਸਨਾ ਗਾਈਆ। ਬਣ ਵਿਚੋਲਾ ਏਕੰਕਾਰਾ, ਸੇਵਕ ਸਾਚੀ ਸੇਵ ਕਮਾਈਆ। ਜਨ ਭਗਤਾਂ ਅੰਮ੍ਰਿਤ ਰਸ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਇਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲੇਖਾ ਲੇਖੇ ਪਾਈਆ। ਗੁਰਸਿਖ ਲੇਖਾ ਲੇਖੇ ਜਾਏ ਲੱਗ, ਬਾਕੀ ਕੋਇ ਰਹਿਣ ਨਾ ਪਾਈਆ। ਰਸਨਾ ਮੁਖ ਭੋਗ ਲਗਾਏ ਸਾਚਾ ਸਗ, ਸਗਨ ਇਕੋ ਵਾਰ ਮਨਾਈਆ। ਹੰਸ ਬਣਾਏ ਫੜ ਫੜ ਕਗ, ਬੁੱਧੀ ਕਾਗ ਨਾ ਕੋਇ ਕੁਰਲਾਈਆ। ਅੰਤਮ ਪਰਦਾ ਦੇਵੇ ਕੱਜ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਹੋਏ ਆਪ ਸਹਾਈਆ। ਸਦਾ ਸਹਾਈ ਗੁਰਸਿਖ ਤੇਰਾ, ਹਰਿ ਸਤਿਗੁਰ ਦਇਆ ਕਮਾਇੰਦਾ। ਭੇਵ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਏਕਾ ਘਰ ਵਸਾਇੰਦਾ। ਭਾਂਡਾ ਭਰਮ ਭੌ ਢਾਹੇ ਢੇਰਾ, ਢੇਰੀ ਢਾਹ ਖ਼ਾਕ ਮਿਲਾਇੰਦਾ। ਏਕਾ ਰੰਗ ਵਖਾਏ ਸੰਝ ਸਵੇਰਾ, ਸੂਰਜ ਚੰਦ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਇੰਦਾ। ਹਰਿਜਨ ਸਾਚਾ ਪਾਰ ਲੰਘ, ਤਟ ਕਿਨਾਰੇ ਫੇਰਾ ਪਾਈਆ। ਆਤਮ ਅੰਤਰ ਸਚ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਅੱਠੇ ਪਹਿਰ ਇਕ ਮਰਦੰਗ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਸਰੋਵਰ ਧਾਰਾ ਗੰਗ, ਨਿਝਰ ਝਿਰਨਾ ਦਏ ਝਿਰਾਈਆ। ਦਰਸ ਦਿਖਾਏ ਸੂਰਾ ਸਰਬੰਗ, ਸਵੱਛ ਸਰੂਪੀ ਰੂਪ ਵਟਾਈਆ। ਗੁਰਸਿਖ ਜਨਮ ਨਾ ਹੋਏ ਭੰਗ, ਮਾਣਸ ਮਾਨੁਖ ਲੇਖੇ ਲਾਈਆ। ਦੂਈ ਦਵੈਤੀ ਢਾਹੇ ਕੰਧ, ਆਤਮ ਪਰਮਾਤਮ ਮੇਲ ਮਿਲਾਈਆ। ਗੁਰਸਿਖ ਗੁਰ ਗੁਰ ਇਕੋ ਛੰਦ, ਗੁਰ ਚੇਲਾ ਕਰੇ ਪੜ੍ਹਾਈਆ। ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਨਾਉਂ ਨਿਰੰਕਾਰਾ ਰਿਹਾ ਵੰਡ, ਜਨ ਭਗਤਾਂ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬੇੜਾ ਮਾਤ ਬੰਨ੍ਹ, ਸੰਸਾਰ ਸਾਗਰ ਪਾਰ ਕਰਾਈਆ।

੨੪ ਭਾਦਰੋਂ ੨੦੧੯ ਦਿਆਲ ਸਿੰਘ ਦੇ ਗ੍ਰਹਿ ਰਾਮੂੰ ਵਾਲਾ ਜ਼ਿਲਾ ਫਿਰੋਜ਼ਪੁਰ

ਕਲਜੁਗ ਅੰਤਮ ਕੂੜ ਪਖੰਡ, ਨੌਂ ਖੰਡ ਪ੍ਰਿਥਮੀ ਰਿਹਾ ਸਮਾਈਆ। ਸਾਧਾਂ ਸੰਤਾਂ ਆਤਮ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਆਪਣੀ ਟੁੱਟੀ ਨਾ ਸਕੇ ਕੋਈ ਗੰਢ, ਜਗਤ ਜੀਵਾਂ ਧੱਕਾ ਰਹੇ ਲਾਈਆ। ਆਤਮ ਅੰਤਰ ਅੰਧੇਰਾ ਅੰਧ, ਸਚ ਪਰਕਾਸ਼ ਨਾ ਕੋਇ ਕਰਾਈਆ। ਅਨਹਦ ਅਨਾਦੀ ਨਾ ਕੋਇ ਛੰਦ, ਬੋਧ ਅਗਾਧ ਨਾ ਕੋਇ ਪੜ੍ਹਾਈਆ। ਅੰਮ੍ਰਿਤ ਆਤਮ ਨਾ ਕੋਇ ਠੰਡ, ਸਚ ਸਰੋਵਰ ਨਾ ਕੋਇ ਨਹਾਈਆ। ਨੰਗੀ ਹੋਈ ਸਭ ਦੀ ਕੰਡ, ਪਰਦਾ ਸਕੇ ਨਾ ਕੋਇ ਪਾਈਆ। ਰਸਨਾ ਜਿਹਵਾ ਕੂਕ ਕੂਕ ਪਾਇਣ ਡੰਡ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜਗਤ ਵਿਕਾਰਾ ਹੋਏ ਜੰਗ, ਪੰਚਮ ਪੰਚ ਪਰਪੰਚ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਕਲਜੁਗ ਕਿਰਿਆ ਵਡ ਬਲਕਾਰ, ਬਲ ਆਪਣਾ ਰਹੀ ਜਣਾਈਆ। ਸ੍ਰਿਸ਼ਟ ਸਬਾਈ ਮਾਰੇ ਮਾਰ, ਬਚਿਆ ਕੋਇ ਰਹਿਣ ਨਾ ਪਾਈਆ। ਸਾਧ ਸੰਤ ਕਰਨ ਵਿਭਚਾਰ, ਸਤਿ ਸੰਤੋਖ ਨਾ ਕੋਇ ਵਡਿਆਈਆ। ਰਸਨਾ ਜਿਹਵਾ ਕਰਨ ਪਰਚਾਰ, ਪਰਚਾ ਨਾਮ ਨਾ ਕੋਇ ਫੜਾਈਆ। ਗੁਰਦਰ ਮੰਦਰ ਮਸਜਿਦ ਦਿਸੇ ਧੂੰਆਧਾਰ, ਸਚਾ ਚੰਦ ਨਾ ਕੋਇ ਚੜ੍ਹਾਈਆ। ਨਾਨਕ ਨਾਮ ਨਾ ਸਕਿਆ ਕੋਇ ਵਿਚਾਰ, ਗੋਬਿੰਦ ਭੇਵ ਕੋਇ ਨਾ ਆਈਆ। ਅਰਜਨ ਲੇਖਾ ਲਿਖਿਆ ਇਕ ਅਪਾਰ, ਅਪਰੰਪਰ ਕਰ ਪੜ੍ਹਾਈਆ। ਆਦਿ ਜੁਗਾਦੀ ਇਕ ਅਵਤਾਰ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਜੁਗ ਚੌਕੜੀ ਵੇਖੇ ਵਾਰੋ ਵਾਰ, ਨਿਤ ਨਵਿਤ ਵੇਸ ਵਟਾਈਆ। ਭਗਤ ਭਗਵੰਤ ਲਏ ਉਭਾਰ, ਭੇਵ ਅਭੇਦ ਖੁਲ੍ਹਾਈਆ। ਸਾਚੇ ਸੰਤਾਂ ਦਏ ਦੀਦਾਰ, ਦਰਸੀ ਆਪਣਾ ਦਰਸ ਕਰਾਈਆ। ਗੁਰਮੁਖਾਂ ਦੇਵੇ ਨਾਮ ਆਧਾਰ, ਨਾਮ ਨਿਧਾਨਾ ਝੋਲੀ ਪਾਈਆ। ਗੁਰਸਿਖਾਂ ਕਰੇ ਸਚ ਪਿਆਰ, ਬਖ਼ਸ਼ੇ ਚਰਨ ਸਰਨ ਸਰਨਾਈਆ। ਨਾਤਾ ਤੋੜ ਜਗਤ ਪਿਆਰ, ਸਚ ਪ੍ਰੀਤੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਕਲਜੁਗ ਜੂਠ ਝੂਠ ਰਿਹਾ ਕੂਕ, ਕੂਕ ਕੂਕ ਸੁਣਾਇੰਦਾ। ਸਾਧਾਂ ਸੰਤਾਂ ਚੁੱਕੀ ਚੂਕ, ਚੌਥੇ ਪਦ ਨਾ ਕੋਇ ਸਮਾਇੰਦਾ। ਅੰਦਰੋਂ ਖ਼ਾਲੀ ਦਿਸਣ ਭੂਕ, ਜਗਤ ਮੁਲੱਮਾ ਰੰਗ ਚੜ੍ਹਾਇੰਦਾ। ਸੁਰਤ ਸੁਵਾਣੀ ਸੁੱਤੀ ਗੂੜ੍ਹੀ ਨੀਂਦ ਘੂਕ, ਸ਼ਬਦੀ ਨਾਦ ਨਾ ਕੋਇ ਅਲਾਇੰਦਾ। ਰਸਨਾ ਜਿਹਵਾ ਕਹਿਣ ਜੂਠ ਝੂਠ, ਸਚ ਸੁੱਚ ਨਾ ਕੋਇ ਦ੍ਰਿੜਾਇੰਦਾ। ਪੁਰਖ ਅਕਾਲ ਬਣ ਬਣ ਬਹਿਣ ਪੂਤ, ਤਾਗਾ ਸੂਤ ਗੰਢ ਨਾ ਕੋਇ ਪੁਵਾਇੰਦਾ। ਅੰਤਮ ਸਭ ਦਾ ਆਵਾ ਜਾਣਾ ਊਤ, ਪੁਰਖ ਅਬਿਨਾਸ਼ੀ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਕੂੜ ਕਿਰਿਆ ਮਾਰੇ ਬੋਲ, ਝੂਠ ਸਟੈਂਟ ਦਏ ਦੁਹਾਈਆ। ਸਚ ਵਸਤ ਨਾ ਕਿਸੇ ਕੋਲ, ਖ਼ਾਲੀ ਹੱਥ ਰਹੇ ਫਿਰਾਈਆ। ਸਤਿ ਨਾ ਤੋਲੇ ਕੋਇ ਤੋਲ, ਨਾਮ ਕੰਡਾ ਨਾ ਕੋਇ ਉਠਾਈਆ। ਜਗਤ ਤ੍ਰਿਸਨਾ ਲੱਗਾ ਘੋਲ, ਬਲ ਆਪਣਾ ਆਪ ਜਣਾਈਆ। ਬਣ ਬਣ ਬੈਠੇ ਪੰਡਤ ਰੌਲ, ਆਪਣਾ ਆਪਣਾ ਰੌਲਾ ਪਾਈਆ। ਆਤਮ ਪਰਮਾਤਮ ਕੋਇ ਨਾ ਜਾਏ ਮੌਲ, ਮੌਲਾ ਨਜ਼ਰ ਕਿਸੇ ਨਾ ਆਈਆ। ਉਲਟਾ ਨਾ ਕੋਇ ਨਾਭ ਕੌਲ, ਕਵਲ ਨਾਭ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਿਰਿਆ ਰਿਹਾ ਖਪਾਈਆ। ਕਲਜੁਗ ਕਿਰਿਆ ਮੇਟੇ ਅੰਤ, ਮੇਟਣਹਾਰਾ ਫੇਰਾ ਪਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਭਗਵਨ

ਆਪਣਾ ਰਾਹ ਚਲਾਇੰਦਾ। ਸਚ ਸਚ ਚਲਾਏ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਕੰਤ ਸੁਹਾਗ ਚਾੜ੍ਹੇ ਰੰਗ ਬਸੰਤ, ਚੋਲੀ ਕਾਇਆ ਆਪ ਰੰਗਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਸਰਬ ਸਮਝਾਇੰਦਾ। ਮੇਲ ਮਿਲਾਏ ਸਾਚੀ ਸੰਗਤ, ਸਗਲਾ ਸੰਗ ਰਖਾਇੰਦਾ। ਭਗਤ ਦਵਾਰੇ ਬਣੇ ਮੰਗਤ, ਦਰ ਘਰ ਆਪਣੀ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਿਰਿਆ ਪਾਰ ਕਰਾਇੰਦਾ। ਕਲਜੁਗ ਕਿਰਿਆ ਕਰੇ ਪਾਰ, ਕੂੜ ਕੁੜਿਆਰਾ ਦਏ ਮਿਟਾਈਆ। ਸਤਿ ਸਤਿਵਾਦੀ ਬੰਨ੍ਹੇ ਸਾਚੀ ਧਾਰ, ਸਤਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਸ੍ਰਿਸ਼ਟ ਸਬਾਈ ਇਕ ਦਵਾਰ, ਸਚ ਦਵਾਰਾ ਦਏ ਦਰਸਾਈਆ। ਨੌਂ ਖੰਡ ਪ੍ਰਿਥਮੀ ਇਕ ਪਿਆਰ, ਆਤਮ ਪਰਮਾਤਮ ਜੋੜ ਜੋੜਾਈਆ। ਸੱਤਾਂ ਦੀਪਾਂ ਇਕ ਜੈਕਾਰ, ਸੋਹੰ ਢੋਲਾ ਆਪ ਸੁਣਾਈਆ। ਲੱਖ ਚੁਰਾਸੀ ਅੰਮ੍ਰਿਤ ਬਖ਼ਸ਼ੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਭਗਤ ਭਗਵੰਤ ਮੇਟਣਹਾਰ ਅੰਧ ਅੰਧਿਆਰ, ਗਿਆਨ ਨੇਤਰ ਕਰੇ ਰੁਸ਼ਨਾਈਆ। ਮਹੱਲ ਅਟੱਲ ਪਾਵੇ ਸਾਰ, ਡੂੰਘੀ ਕੰਦਰ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਲੇਖਾ ਦਏ ਚੁਕਾਈਆ। ਕੂੜ ਕੁੜਿਆਰਾ ਚੁੱਕੇ ਪੰਧ, ਲੋਕਮਾਤ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਦੇਵੇ ਇਕ ਅਨੰਦ, ਅਨੰਦ ਆਪਣਾ ਨਾਉਂ ਵਖਾਈਆ। ਭਗਤ ਭਗਵੰਤ ਸੁਣਾਏ ਛੰਦ, ਸੋਹਲਾ ਢੋਲਾ ਆਪੇ ਗਾਈਆ। ਜੁਗ ਜਨਮ ਦੀ ਟੁੱਟੀ ਗੰਢ, ਆਪਣਾ ਬੰਧਨ ਪਾਈਆ। ਕਾਇਆ ਮੰਦਰ ਅੰਦਰ ਲੰਘ, ਡੂੰਘੀ ਕਵਰੀ ਭਵਰੀ ਹੋਏ ਸਹਾਈਆ। ਕਰ ਕਿਰਪਾ ਵਜਾਏ ਨਾਮ ਮਰਦੰਗ, ਸਚ ਮਰਦਾਨਗੀ ਆਪ ਜਣਾਈਆ। ਸਤਿ ਸਰੂਪੀ ਦੇਵੇ ਇਕ ਅਨੰਦ, ਰਸਨਾ ਜਿਹਵਾ ਕਥ ਨਾ ਸਕੇ ਰਾਈਆ। ਜੂਠ ਝੂਠ ਮਿਟਾਏ ਪੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵੇਖੇ ਮਾਰ ਧਿਆਨ, ਘਟ ਘਟ ਅੰਦਰ ਆਪਣਾ ਖੇਲ ਕਰਾਈਆ। ਕਾਇਆ ਅੰਦਰ ਸਾਚੇ ਸਾਜ, ਤੰਦੀ ਤੰਦ ਨਾ ਕੋਇ ਰਖਾਈਆ। ਅੱਠੇ ਪਹਿਰ ਵਜਾਏ ਗ਼ਰੀਬ ਨਿਵਾਜ, ਘੜੀ ਪਲ ਨਾ ਵੰਡ ਵੰਡਾਈਆ। ਸ਼ਬਦ ਅਗੰਮੀ ਸੁਣਾਏ ਵਾਜ, ਛੱਤੀ ਰਾਗ ਰਹੇ ਜਸ ਗਾਈਆ। ਅੰਦਰ ਬਾਹਰ ਗੁਪਤ ਜ਼ਾਹਰ ਗੁਰ ਕਾ ਸ਼ਬਦ ਸੱਚਾ ਨਾਦ, ਧੁੰਨ ਆਤਮਕ ਰਸ ਵਖਾਈਆ। ਜਿਨ੍ਹਾਂ ਸਤਿਗੁਰ ਵਸੇ ਪਾਸ, ਤਿਨ੍ਹਾਂ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸਾਜ ਸੱਜਣ ਆਪ ਵਜਾਈਆ। ਗੁਰਮੁਖ ਬੁਧੀ ਸਦਾ ਬਿਬੇਕ, ਵਿਵੇਕੀ ਆਪ ਜਣਾਇੰਦਾ। ਗੁਰ ਗੁਰ ਸਤਿਗੁਰ ਨੇਤਰ ਪੇਖ, ਪੇਖ ਪੇਖ ਸਮਝਾਇੰਦਾ। ਪਤਿਪਰਮੇਸ਼ਵਰ ਇਕੋ ਟੇਕ, ਏਕਾ ਘਰ ਵਖਾਇੰਦਾ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਅਗਨੀ ਅੱਗ ਨਾ ਕੋਇ ਜਲਾਇੰਦਾ। ਸਾਹਿਬ ਸਤਿਗੁਰ ਦਾ ਇਕੋ ਭੇਖ, ਭੇਖਾਂ ਵਿਚ ਕਦੇ ਨਾ ਆਇੰਦਾ। ਜਨ ਭਗਤਾਂ ਲਿਖਣਹਾਰਾ ਲੇਖ, ਬਿਨ ਕਲਮ ਸ਼ਾਹੀ ਲਿਖਤ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਬੁਧ ਕਰੇ ਕਾਰਜ ਸੁਧ, ਰਿਧ ਸਿਧ ਦਰ ਦਰ ਧੱਕੇ ਲਾਇੰਦਾ।

੨੫ ਭਾਦਰੋਂ ੨੦੧੯ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਨਵਾਂ ਰਾਮੂੰ ਵਾਲਾ ਜ਼ਿਲਾ ਫਿਰੋਜ਼ਪੁਰ

ਗੁਰਮੁਖ ਫੁਲਵਾੜੀ ਗੁਲਸ਼ਨ ਬਹਾਰ, ਗੁਰ ਸਤਿਗੁਰ ਰੰਗ ਮਹਿਕਾਈਆ। ਸਤਿ ਸਤਿਵਾਦੀ ਸਚ ਪਿਆਰ, ਪਰਮ ਪੁਰਖ ਨਿਭਾਈਆ। ਪੱਤ ਡਾਲ੍ਹੀ ਵੇਖੇ ਵਿਚ ਸੰਸਾਰ, ਕਿਰਪਾ ਕਰ ਬੇਪਰਵਾਹੀਆ। ਵਸਤ ਅਮੋਲਕ ਦੇ ਨਿਰੰਕਾਰ, ਨਿਰਗੁਣ ਸਰਗੁਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਗੁਰ ਕਾ ਸੱਚਾ ਬਾਗ਼, ਜੁਗ ਜੁਗ ਮਾਤ ਲਗਾਇੰਦਾ। ਦੀਪਕ ਜੋਤ ਰੱਖ ਚਿਰਾਗ਼, ਨੂਰ ਨੂਰ ਪਰਗਟਾਇੰਦਾ। ਸ਼ਬਦ ਅਗੰਮੀ ਮਾਰ ਆਵਾਜ਼, ਹੋਕਾ ਦੇ ਦੇ ਆਪ ਜਗਾਇੰਦਾ। ਰਾਖਾ ਬਣੇ ਗ਼ਰੀਬ ਨਿਵਾਜ, ਦਿਵਸ ਰੈਣ ਸੇਵ ਕਮਾਇੰਦਾ। ਲਾਜਾ ਰੱਖੇ ਵਿਚ ਜਹਾਨ, ਜੀਵਣ ਜੁਗਤ ਆਪ ਜਣਾਇੰਦਾ। ਆਤਮ ਪਰਮਾਤਮ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਣ ਦਿਵਾਇੰਦਾ। ਹਰਿਜਨ ਸੱਚਾ ਸਾਚਾ ਬੂਟਾ, ਲੋਕਮਾਤ ਲਹਿਰਾਈਆ। ਪਵਣ ਪਵਣੀ ਸੱਚਾ ਹੂਟਾ, ਪ੍ਰੇਮ ਪ੍ਰੇਮ ਸਮਾਈਆ। ਨਾਤਾ ਤੁਟੇ ਜੂਠਾ ਝੂਠਾ, ਕੂੜੀ ਕਿਰਿਆ ਦਏ ਮਿਟਾਈਆ। ਸਾਹਿਬ ਸਤਿਗੁਰ ਇਕੋ ਤੁਠਾ, ਦੇਵਣਹਾਰ ਸਰਨਾਈਆ। ਅੰਮ੍ਰਿਤ ਜਾਮ ਪਿਆਏ ਘੁੱਟਾ, ਨਿਝਰ ਰਸ ਚਖਾਈਆ। ਆਵਣ ਜਾਵਣ ਲੇਖਾ ਛੁੱਟਾ, ਪੰਧ ਕੋਇ ਰਹਿਣ ਨਾ ਪਾਈਆ। ਕਰੇ ਖੇਲ ਅਬਿਨਾਸ਼ੀ ਅਚੁਤਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਮਾਤ ਗਰਭ ਦਾ ਉਲਟਾ ਰੁੱਖਾ, ਲੋਕਮਾਤ ਫਲ ਫੂਲ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਜੁਗ ਜਨਮ ਦਾ ਘੁੱਸਾ, ਫੜ ਬਾਂਹੋਂ ਆਪ ਮਿਲਾਈਆ। ਗੁਰਮੁਖ ਬੂਟਾ ਪਤ ਡਾਲ੍ਹੀ, ਹਰਿ ਜੂ ਹਰਿ ਹਰਿ ਆਪ ਮਹਿਕਾਇੰਦਾ। ਗੋਬਿੰਦ ਸੂਰਾ ਸਾਚਾ ਵਾਲੀ, ਦਿਵਸ ਰੈਣ ਵੇਖ ਵਖਾਇੰਦਾ। ਮੇਲ ਮਿਲਾਵਾ ਜੋਤ ਅਕਾਲੀ, ਅਕਲ ਕਲ ਸਮਾਇੰਦਾ। ਸ੍ਰਿਸ਼ਟ ਸਬਾਈ ਦਿਸੇ ਹੱਥਾਂ ਖਾਲੀ, ਹਰਿ ਕਾ ਨਾਮ ਹੱਥ ਨਾ ਕੋਇ ਰਖਾਇੰਦਾ। ਚਾਰੋਂ ਕੁੰਟ ਘਟਾ ਕਾਲੀ, ਜਗਤ ਅੰਧੇਰਾ ਛਾਇੰਦਾ। ਕੋਈ ਨਾ ਦਿਸੇ ਸੱਚਾ ਪਾਲੀ, ਪ੍ਰਿਤਪਾਲਕ ਮੁਖ ਭੁਵਾਇੰਦਾ। ਗੁਰਮੁਖ ਵਿਰਲੇ ਘਾਲ ਘਾਲੀ, ਕੀਤੀ ਘਾਲ ਲੇਖੇ ਲਾਇੰਦਾ। ਭਗਤ ਭਗਵੰਤ ਬਣ ਸੁਵਾਲੀ, ਸਾਚੀ ਝੋਲੀ ਅੱਗੇ ਡਾਹਿੰਦਾ। ਦੇਵਣਹਾਰ ਸੱਚਾ ਧੰਨ ਮਾਲੀ, ਮਾਲ ਖ਼ਜ਼ਾਨਾ ਆਪ ਵਖਾਇੰਦਾ। ਨਿਰਗੁਣ ਹੋ ਹੋ ਕਰੇ ਦਲਾਲੀ, ਸਰਗੁਣ ਵਣਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਵਖਾਇੰਦਾ। ਗੁਰਮੁਖ ਬੂਟਾ ਫੁੱਲੇ ਫੁੱਲ, ਹਰਿ ਸੰਗਤ ਰੰਗ ਰੰਗਾਇੰਦਾ। ਦੇਵੇ ਵਡਿਆਈ ਪੰਜ ਤਤ ਕੁਲ, ਕਾਇਆ ਕੱਪੜ ਵੇਖ ਵਖਾਇੰਦਾ। ਵਸਤ ਅਮੋਲਕ ਨਾਮ ਅਨਮੁਲ, ਬਿਨ ਮੰਗਿਆ ਝੋਲੀ ਪਾਇੰਦਾ। ਤੋਲਣਹਾਰਾ ਸਾਚਾ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਦਇਆ ਕਮਾਇੰਦਾ। ਦਰ ਘਰ ਸੱਚਾ ਸੁਹੰਜਣਾ, ਸੋਹੇ ਬੰਕ ਦਵਾਰ। ਪ੍ਰਭ ਪਾਇਆ ਪੁਰਖ ਅਲੱਖ ਨਿਰੰਜਣਾ, ਆਦਿ ਜੁਗਾਦੀ ਏਕੰਕਾਰ। ਗ੍ਰਹਿ ਮਿਲਿਆ ਸੱਚਾ ਸੱਜਣਾ, ਦੋ ਜਹਾਨਾਂ ਪੰਧ ਨਿਵਾਰ। ਚਰਨ ਧੂੜ ਕਰਾਏ ਮਜਣਾ, ਕੂੜੀ ਕਿਰਿਆ ਮੇਟੇ ਛਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਆਧਾਰ । ਹਰਿਜਨ ਉਧਰੇ ਲੋਕਮਾਤ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਜਿਸ ਜਨ ਦੇਵੇ ਆਪਣੀ ਦਾਤ, ਨਾਉਂ ਨਿਰੰਕਾਰਾ ਝੋਲੀ ਪਾਇੰਦਾ। ਡੂੰਘਾ

ਭਰੇ ਆਪੇ ਖਾਤ, ਖਾਤਾ ਆਪਣੇ ਹੱਥ ਰਖਾਇੰਦਾ। ਨਿਸ਼ਅੱਖਰ ਵੱਖਰ ਆਪੇ ਵਾਚ, ਆਪਣਾ ਹੁਕਮ ਸੁਣਾਇੰਦਾ। ਜੋਤੀ ਜਾਤਾ ਕਰ ਪਰਕਾਸ਼, ਪਰਕਾਸ਼ਵਾਨ ਖੇਲ ਕਰਾਇੰਦਾ। ਲੇਖਾ ਜਾਣੇ ਰਕਤ ਬੂੰਦ ਹੱਡ ਨਾੜੀ ਮਾਸ, ਪੰਜ ਤਤ ਕਾਇਆ ਗੰਢ ਪੁਵਾਇੰਦਾ। ਦੇਵਣਹਾਰਾ ਪਵਣ ਸਵਾਸ, ਸਵਾਸ ਪਵਣ ਰੂਪ ਵਖਾਇੰਦਾ। ਜਨਮ ਜੁਗ ਜਗ ਪੂਰੀ ਕਰੇ ਆਸ, ਸਿਰ ਆਪਣਾ ਹੱਥ ਟਿਕਾਇੰਦਾ। ਨਿਜ ਘਰ ਆਤਮ ਕਰ ਕਰ ਵਾਸ, ਗ੍ਰਹਿ ਗ੍ਰਹਿ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰੰਗ ਰੰਗਾਇੰਦਾ। ਹਰਿਜਨ ਬੂਟਾ ਸੋਹਣਾ ਰੁੱਖ, ਹਰਿ ਸਤਿਗੁਰ ਆਪ ਉਪਾਇਆ। ਲੱਖ ਚੁਰਾਸੀ ਵਿਚੋਂ ਮਾਣਸ ਦੇਹ ਮਾਨੁਖ, ਮਾਨਵ ਆਪਣਾ ਰੰਗ ਚੜ੍ਹਾਇਆ। ਆਤਮ ਪਰਮਾਤਮ ਦੱਸੇ ਸੁਖ, ਸੁਖ ਸਹਿਜ ਸਹਿਜ ਸਮਾਇਆ। ਜਗਤ ਤ੍ਰਿਸਨਾ ਮੇਟੇ ਭੁੱਖ, ਭੁਖਿਆਂ ਭੁੱਖ ਗਵਾਇਆ। ਜਗਤ ਵਿਕਾਰਾ ਮੇਟੇ ਦੁੱਖ, ਦੁਖੀਆਂ ਦਰਦ ਵੰਡਾਇਆ। ਦਰਸ ਦੇਵੇ ਲੁਕ ਲੁਕ, ਆਪਣਾ ਮੁੱਖ ਛੁਪਾਇਆ। ਭਗਤ ਭਗਵਾਨ ਇਕ ਦੂਜੇ ਕੋਲੋਂ ਲੈਣ ਪੁੱਛ, ਮੁਰੀਦ ਮੁਰਸ਼ਦ ਹਾਲ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਰੇ ਆਪ ਉਠਾਇਆ। ਹਰਿਜਨ ਸਾਚਾ ਊਚੋ ਊਚ, ਏਕਾ ਏਕ ਅਖਵਾਈਆ। ਅੰਦਰ ਬਾਹਰ ਸਾਚੀ ਸੁਚ, ਕੂੜੀ ਕਿਰਿਆ ਰਹੇ ਨਾ ਰਾਈਆ। ਭਾਗ ਲੱਗੇ ਪੰਜ ਤਤ ਕਾਇਆ ਮਾਟੀ ਬੁੱਤ, ਤਨ ਖ਼ਾਕੀ ਸੋਭਾ ਪਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਸਦਾ ਸੁਹੇਲਾ ਹੋਏ ਸਹਾਈਆ। ਸਚ ਸੁਹੰਜਣੀ ਸੋਹੇ ਰੁੱਤ, ਫੁਲ ਫੁਲਵਾੜੀ ਆਪ ਮਹਿਕਾਈਆ। ਠਗ ਚੋਰ ਯਾਰ ਕੋਇ ਨਾ ਜਾਏ ਲੁੱਟ, ਰਾਏ ਧਰਮ ਨਾ ਦਏ ਸਜ਼ਾਈਆ। ਸਤਿਗੁਰ ਪੂਰਾ ਦੀਨ ਦਿਆਲ ਆਪਣੀ ਗੋਦੀ ਲਏ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਦੇਵੇ ਨਾਮ ਵਡਿਆਈਆ। ਗੁਰਮੁਖ ਸੋਹਣਾ ਸੁੱਚਾ ਬਿਰਖ, ਬਿਰਛ ਰੂਪ ਵਖਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਚਿਖਾ ਨਾ ਕੋਇ ਜਣਾਇੰਦਾ। ਨੇਤਰ ਲੋਚਣ ਸਾਚਾ ਦਰਸ, ਦਰਸੀ ਦਰਸ ਆਪ ਵਖਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਹਾਸਲ ਇਕੋ ਅੰਕ ਜਣਾਇੰਦਾ। ਅੰਮ੍ਰਿਤ ਮੇਘ ਅੰਮਿਉਂ ਰਸ ਬਰਸ, ਹੰ ਬ੍ਰਹਮ ਪਰਨਾਇੰਦਾ। ਪੂਰਬ ਲਹਿਣਾ ਲਾਹੇ ਕਰਜ਼, ਮਕਰੂਜ਼ ਆਪਣਾ ਫ਼ਰਜ਼ ਕਮਾਇੰਦਾ। ਜਨ ਭਗਤਾਂ ਮਿਲਣ ਦੀ ਰੱਖੇ ਗ਼ਰਜ਼, ਜੁਗ ਜੁਗ ਫੇਰਾ ਪਾਇੰਦਾ। ਲੱਖ ਚੁਰਾਸੀ ਕੋਈ ਨਾ ਸਕੇ ਵਰਜ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਰੰਗ ਰੰਗਾਇੰਦਾ। ਗੁਰਮੁਖ ਬੂਟਾ ਰੰਗ ਬਸੰਤ, ਨੂਰ ਨੂਰ ਸਮਾਈਆ। ਸਾਹਿਬ ਸਤਿਗੁਰ ਮਿਲੇ ਸੱਚਾ ਕੰਤ, ਘਰ ਮੰਦਰ ਵੱਜੇ ਵਧਾਈਆ। ਗੜ੍ਹ ਤੁਟੇ ਹਉਮੇ ਹੰਗਤ, ਹਉਮੇ ਰੋਗ ਰਹੇ ਨਾ ਰਾਈਆ। ਰੂਪ ਵਟਾਏ ਸਾਚਾ ਸੰਤ, ਸੰਤ ਸਤਿਗੁਰ ਸਿਖ ਸਿਖ ਸਮਾਈਆ। ਮਹਿਮਾ ਜਾਣ ਜਣਾਏ ਅਗਣਤ, ਬੇਅੰਤ ਬੇਪਰਵਾਹੀਆ। ਨਾਮ ਨਿਧਾਨਾ ਗੁਰ ਗੁਰ ਮੰਤ, ਮੰਤਰ ਅੰਤਰ ਕਰੇ ਪੜ੍ਹਾਈਆ। ਲੇਖਾ ਜਾਣ ਜੁਗੋ ਜੁਗੰਤ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੇ ਚਾਈਂ ਚਾਈਂਆ। ਪਾਵੇ ਸਾਰ ਜੇਰਜ ਅੰਡਜ, ਉਤਭੁਜ ਸੇਤਜ ਪਰਦਾ ਲਾਹੀਆ। ਗਿਆਨ ਬੋਧ ਪ੍ਰਭ ਏਕਾ ਪੰਡਤ, ਆਤਮ ਪਰਮਾਤਮ ਕਰੇ ਪੜ੍ਹਾਈਆ। ਨਾਉਂ ਨਿਰੰਕਾਰਾ ਦੇਵੇ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਮਿਹਰਵਾਨ ਸੂਰਾ ਸਰਬੰਗਤ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਚਰਨਾਂ ਹੇਠ ਦਬਾਏ ਸਵਰਗ ਜੰਨਤ, ਬਹਿਸ਼ਤ ਮਾਣ ਨਾ ਕੋਇ ਰਖਾਈਆ। ਮੇਲ ਮਿਲਾਏ ਆਪਣਾ ਅੰਤ, ਆਪ

ਆਪਣੇ ਵਿਚ ਸਮਾਈਆ। ਗੁਰਮੁਖ ਮਹਿਮਾ ਸਦਾ ਅਗਣਤ, ਵੇਦ ਸ਼ਾਸਤਰ ਦੇਣ ਗਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਮਿਲਾਏ ਆਪਣੀ ਸੰਗਤ, ਤਿਸ ਲੱਖ ਚੁਰਾਸੀ ਰਹਿਣ ਨਾ ਪਾਈਆ।