੨੫ ਭਾਦਰੋਂ ੨੦੧੯ ਬਿਕ੍ਰਮੀ ਕਰਤਾਰ ਸਿੰਘ, ਬੀਬੀ ਮਹਿੰਦਰ ਕੌਰ ਦੇ ਗ੍ਰਹਿ ਚੜਿਕ ਜ਼ਿਲਾ ਫਿਰੋਜ਼ਪੁਰ
ਕਰੇ ਖੇਲ ਪੁਰਖ ਸਮਰਾਥਾ, ਖੇਲ ਆਪਣੇ ਹੱਥ ਰਖਾਇੰਦਾ। ਨਿਰਗੁਣ ਨੂਰ ਕਰ ਪਰਕਾਸ਼ਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸਚਖੰਡ ਨਿਵਾਸੀ ਵੇਖਣਹਾਰ ਤਮਾਸ਼ਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਮੰਡਲ ਮੰਡਪ ਪਾਵਣਹਾਰਾ ਰਾਸਾ, ਦੋ ਜਹਾਨਾਂ ਨਾਚ ਨਚਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਫੋਲ ਫੋਲਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਰੱਖੇ ਦਾਸੀ ਦਾਸਾ, ਹਰਿ ਹਰਿ ਹੁਕਮ ਮਨਾਇੰਦਾ। ਜੁਗ ਚੌਕੜੀ ਦੇਵਣਹਾਰ ਦਿਲਾਸਾ, ਰਾਗ ਅਨਾਦ ਧੁੰਨ ਸੁਣਾਇੰਦਾ। ਭੇਵ ਅਭੇਦ ਖੋਲਣਹਾਰ ਖੁਲਾਸਾ, ਨਿਸ਼ਅੱਖਰ ਵੱਖਰ ਆਪ ਪੜ੍ਹਾਇੰਦਾ। ਗੁਰ ਅਵਤਾਰ ਪਰਗਟ ਕਰ ਕਰ ਸੇਵਾ ਲਾਏ ਦਾਸੀ ਦਾਸਾ, ਸੇਵਕ ਸੇਵਾ ਇਕ ਸਮਝਾਇੰਦਾ। ਕਲਜੁਗ ਅੰਤਮ ਖੋਲ੍ਹਣ ਆਇਆ ਖਾਤਾ, ਪਿਛਲਾ ਲੇਖਾ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਾਨਣਹਾਰਾ ਨਾਤਾ, ਨਾਤਾ ਬਿਧਾਤਾ ਆਪ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਕਰਨੀ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਠਾਂਡਾ ਸੀਤਾ, ਸਤਿਗੁਰ ਸਾਹਿਬ ਵਡ ਵਡਿਆਈਆ। ਆਦਿ ਜੁਗਾਦੀ ਇਕ ਅਤੀਤਾ, ਦਰ ਘਰ ਸਾਚੇ ਸੋਭਾ ਪਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪ ਚਲਾਏ ਆਪਣੀ ਰੀਤਾ, ਰੀਤੀਵਾਨ ਆਪ ਅਖਵਾਈਆ । ਜੁਗ ਚੌਕੜੀ ਵੇਖੇ ਖੇਲ ਬੀਤਾ, ਪਰਦਾ ਸਭ ਦਾ ਦਏ ਉਠਾਈਆ। ਲੇਖਾ ਜਾਣੇ ਹਸਤ ਕੀਟਾ, ਘਟ ਘਟ ਰਿਹਾ ਸਮਾਈਆ। ਕਲਜੁਗ ਅੰਤਮ ਤਪੇ ਅੰਗੀਠਾ, ਨੌਂ ਖੰਡ ਪ੍ਰਿਥਮੀ ਅਗਨ ਲਗਾਈਆ। ਨਾਮ ਨਿਧਾਨ ਕਿਸੇ ਨਾ ਪੀਤਾ, ਭਰਮੇ ਭੁੱਲੀ ਸਰਬ ਲੋਕਾਈਆ। ਸੁਰਤ ਸਵਾਣੀ ਮਿਲਿਆ ਮੇਲ ਨਾ ਰਾਮ ਸੀਤਾ, ਸਾਂਤਕ ਸਤਿ ਨਾ ਕੋਇ ਕਰਾਈਆ। ਗਿਆਨ ਧਿਆਨ ਨਾ ਕੋਇ ਗੀਤਾ, ਗੋਬਿੰਦ ਮੇਲ ਨਾ ਕੋਇ ਮਿਲਾਈਆ। ਖੇਲੇ ਖੇਲ ਪ੍ਰਭੂ ਅਨਡੀਠਾ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪੁਰਖ ਸਮਰਥ ਬੇਪਰਵਾਹ, ਭੇਵ ਕੋਇ ਨਾ ਆਇੰਦਾ। ਜੁਗ ਜੁਗ ਚਲਾਏ ਆਪਣਾ ਰਾਹ, ਰਹਿਬਰ ਆਪਣਾ ਨਾਉਂ ਰਖਾਇੰਦਾ। ਸ਼ਬਦ ਅਨਾਦੀ ਦੇ ਸਲਾਹ, ਸਾਚੇ ਮਾਰਗ ਪਾਇੰਦਾ। ਦੋ ਜਹਾਨਾਂ ਖੇੜਾ ਦਏ ਵਸਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣੇ ਰੰਗ ਰੰਗਾਇੰਦਾ। ਉਤਭੁਜ ਸੇਤਜ ਜੇਰਜ ਅੰਡ ਲਏ ਪਰਗਟਾ, ਤ੍ਰੈ ਪੰਜ ਮੇਲਾ ਜੋੜ ਜੁੜਾਇੰਦਾ। ਇਕ ਇਕੇਲਾ ਫੇਰਾ ਪਾ, ਘਟ ਘਟ ਡੇਰਾ ਲਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾ, ਕਲਜੁਗ ਆਪਣਾ ਭੇਵ ਚੁਕਾਇੰਦਾ। ਨਵ ਨੌਂ ਪੰਧ ਦਏ ਮੁਕਾ, ਲੋਕਮਾਤ ਰਹਿਣ ਨਾ ਪਾਇੰਦਾ। ਸਚਖੰਡ ਦਵਾਰੇ ਸਚ ਸਿੰਘਾਸਣ ਇਕ ਸੁਹਾ, ਸੋਭਾਵੰਤ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਲਾਇੰਦਾ। ਨਾ ਕੋਈ ਦੂਸਰ ਸਾਜਨ ਸੰਗ, ਸਗਲਾ ਸੰਗ ਨਾ ਕੋਇ
ਨਿਭਾਈਆ। ਆਦਿ ਜੁਗਾਦਿ ਵਜਾਏ ਮਰਦੰਗ, ਨਾਮ ਨਿਧਾਨਾ ਇਕ ਦਸਾਈਆ। ਸਾਹਿਬ ਸੁਲਤਾਨ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣਾਏ ਆਪਣਾ ਛੰਦ, ਸੋਹਲਾ ਢੋਲਾ ਆਪੇ ਗਾਈਆ। ਲਹਿਣਾ ਦੇਣਾ ਚੁਕਾਏ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਆਤਮ ਪਰਮਾਤਮ ਸਚ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਭਰਮ ਭੁਲੇਖਾ ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਮਰਥ ਪੁਰਖ ਵਡ ਵਡਿਆਈਆ। ਸਮਰਥ ਪੁਰਖ ਹਰਿ ਵੱਡਾ ਵਡ, ਭੇਵ ਕੋਇ ਨਾ ਆਇੰਦਾ। ਆਪਣੇ ਵਿਚੋਂ ਆਪਾ ਕੱਢ, ਆਪੇ ਰੰਗ ਰੰਗਾਇੰਦਾ। ਨਿਰਗੁਣ ਨਿਰਗੁਣ ਲਡਾਏ ਲਡ, ਆਪਣੀ ਗੋਦ ਬਹਾਇੰਦਾ। ਬੋਧ ਅਗਾਧਾ ਏਕਾ ਛੰਦ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਲੱਖ ਚੁਰਾਸੀ ਪਾਏ ਬੰਧਨ ਬੰਦ, ਬੰਦੀਖਾਨਾ ਨਜ਼ਰ ਕਿਸੇ ਨਾ ਆਇੰਦਾ। ਭਗਤ ਭਗਵੰਤ ਸਚ ਦਵਾਰੇ ਲਏ ਸੱਦ ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਿਮਾ ਅਕੱਥ ਆਪ ਜਣਾਇੰਦਾ। ਸਮਰਥ ਪੁਰਖ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ, ਛੋਟੇ ਬਾਲੇ ਰਾਹ ਚਲਾਈਆ। ਨਾਮ ਅਗੰਮੀ ਪਾਏ ਨੱਥ, ਡੋਰੀ ਆਪਣੇ ਹੱਥ ਰਖਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਅੰਤਰ ਦੇਵੇ ਇਕੋ ਰਸ, ਅੰਮ੍ਰਿਤ ਆਤਮ ਜਾਮ ਪਿਆਈਆ। ਜੋਤ ਨਿਰੰਜਣ ਕਰ ਪਰਕਾਸ਼, ਆਦਿ ਨਿਰੰਜਣ ਵੇਖੇ ਚਾਈਂ ਚਾਈਂਆ। ਅੰਦਰ ਬਾਹਰ ਗੁਪਤ ਜ਼ਾਹਰ ਸਦਾ ਰੱਖੇ ਸਗਲਾ ਸਾਥ, ਵਿਛੜ ਕਦੇ ਨਾ ਜਾਈਆ। ਇਕੋ ਮੰਤਰ ਇਕੋ ਪੂਜਾ ਇਕੋ ਪਾਠ, ਇਸ਼ਟ ਦੇਵ ਗੁਰ ਇਕ ਸਮਝਾਈਆ। ਇਕੋ ਚਰਨ ਇਕੋ ਕਵਲ ਇਕੋ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਇਕੋ ਪਿਤਾ ਇਕੋ ਮਾਤ, ਇਕੋ ਵਸਤ ਇਕੋ ਦਾਤ, ਦੇਵਣਹਾਰ ਇਕ ਹੋ ਜਾਈਆ। ਇਕੋ ਬ੍ਰਹਮ ਇਕੋ ਜ਼ਾਤ, ਪਾਰਬ੍ਰਹਮ ਪ੍ਰਭ ਵੰਡ ਵੰਡਾਈਆ। ਇਕੋ ਮੰਦਰ ਇਕੋ ਖਾਟ, ਇਕੋ ਭੇਵ ਰਿਹਾ ਖੁਲ੍ਹਾਈਆ। ਇਕੋ ਮੰਡਲ ਇਕੋ ਰਾਸ, ਗੋਪੀ ਕਾਹਨ ਇਕ ਨਚਾਈਆ। ਏਕਾ ਭੋਗ ਇਕ ਬਲਾਸ, ਏਕਾ ਸੇਜਾ ਰਿਹਾ ਹੰਢਾਈਆ। ਏਕਾ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸਤਿ ਪੁਰਖ ਨਿਰੰਜਣ ਬੇਪਰਵਾਹੀਆ। ਏਕਾ ਪੂਰੀ ਕਰੇ ਆਸ, ਜੁਗ ਜੁਗ ਆਪਣੀ ਦਇਆ ਕਮਾਈਆ। ਏਕਾ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਏਕਾ ਮੁਕਾਮੇ ਹੱਕ ਰੱਖੇ ਨਿਵਾਸ, ਪਰਵਰਦਿਗਾਰ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਧਾਰ ਚਲਾਈਆ। ਸਮਰਥ ਪੁਰਖ ਪ੍ਰਭ ਖੇਲ ਅਵੱਲਾ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਸਚਖੰਡ ਨਿਵਾਸੀ ਵੇਸ ਵਟਾਇੰਦਾ। ਗੁਰ ਅਵਤਾਰ ਫੜਾਏ ਪੱਲਾ, ਪੀਰ ਪੈਗ਼ੰਬਰ ਗੰਢ ਪੁਵਾਇੰਦਾ। ਨਾਮ ਸੰਦੇਸ ਸਾਚਾ ਘੱਲਾ, ਜੁਗ ਜੁਗ ਆਪਣਾ ਹੁਕਮ ਮਨਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਵਸਣਹਾਰਾ ਜਲਾ ਥਲਾ, ਘਰ ਘਰ ਆਪਣਾ ਡੇਰਾ ਲਾਇੰਦਾ। ਧਾਮ ਸੁਹਾਏ ਇਕ ਅਟੱਲਾ, ਮਹੱਲ ਅਟੱਲ ਆਪ ਵਸਾਇੰਦਾ। ਆਪਣੇ ਦੀਪਕ ਆਪੇ ਬਲਾ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਸਾਚਾ ਮੱਲਾ, ਸਚਖੰਡ ਸਾਚੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਖੇਲ ਕਰਾਇੰਦਾ। ਸਮਰਥ
ਪੁਰਖ ਪੁਰਖ ਬੇਅੰਤ, ਹਰਿ ਜੂ ਆਪਣਾ ਖੇਲ ਕਰਾਇੰਦਾ। ਲੇਖਾ ਜਾਣੇ ਨਾਰ ਕੰਤ, ਕੰਤ ਕੰਤੂਹਲ ਵੇਸ ਵਟਾਇੰਦਾ। ਸ੍ਰਿਸ਼ਟ ਸਬਾਈ ਬਣਾਏ ਬਣਤ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਗੁਰ ਅਵਤਾਰ ਦੇ ਦੇ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਭੇਵ ਖੁਲ੍ਹਾਏ ਸਾਚੇ ਸੰਤ, ਸੰਤ ਸਤਿਗੁਰ ਰੰਗ ਰੰਗਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਨਿਵਣ ਸੁ ਅੱਖਰ ਇਕ ਸਮਝਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਆਦਿ ਜੁਗਾਦਿ ਰਹੇ ਅਖੰਡਤ, ਖੰਡ ਖੰਡ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਰੰਗ ਵਖਾਇੰਦਾ। ਸਮਰਥ ਪੁਰਖ ਹਰਿ ਸਾਚਾ ਰੰਗ, ਜਗਤ ਨੇਤਰ ਨਜ਼ਰ ਨਾ ਆਈਆ। ਅਨਾਦ ਅਨਾਦੀ ਵਜਾਏ ਮਰਦੰਗ, ਘਰ ਸਾਚੇ ਰਾਗ ਅਲਾਈਆ। ਆਤਮ ਸੇਜ ਸੁਹੰਜਣੀ ਇਕ ਪਲੰਘ, ਪਰਮ ਪੁਰਖ ਪ੍ਰਭ ਆਪ ਸੁਹਾਈਆ। ਅੰਤਰ ਆਤਮ ਨਿਝਰ ਰਸ ਅਨੰਦ, ਸਾਚਾ ਝਿਰਨਾ ਆਪ ਝਿਰਾਈਆ। ਦੂਈ ਦਵੈਤੀ ਢਾਹੇ ਕੰਧ, ਖੰਡਾ ਖੜਗ ਇਕ ਚਮਕਾਈਆ। ਪੰਚ ਵਿਕਾਰਾ ਦੇਵੇ ਦੰਡ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਗੁਰਮੁਖਾਂ ਤੋੜੇ ਖਾਨਾ ਬੰਦੀ ਬੰਦ, ਆਪ ਆਪਣਾ ਬੰਧਨ ਪਾਈਆ। ਕਰ ਪਰਕਾਸ਼ ਬਿਨ ਸੂਰਜ ਚੰਦ, ਘਰ ਘਰ ਵਿਚ ਕਰੇ ਰੁਸ਼ਨਾਈਆ। ਆਤਮ ਪਰਮਾਤਮ ਗਾਏ ਛੰਦ, ਸੋਹੰ ਢੋਲਾ ਇਕ ਸੁਣਾਈਆ। ਜਨਮ ਜਨਮ ਦੀ ਟੁੱਟੀ ਗੰਢ, ਸੁਰਤੀ ਸ਼ਬਦੀ ਲਏ ਮਿਲਾਈਆ। ਬਿਨ ਪਾਣੀਉਂ ਪਾਏ ਠੰਡ, ਤ੍ਰੈਗੁਣ ਅਗਨੀ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਕਲ ਵਰਤਾਈਆ। ਸਮਰਥ ਪੁਰਖ ਪੁਰਖ ਬਿਧਾਤਾ, ਸੋ ਪੁਰਖ ਨਿਰੰਜਣ ਖੇਲ ਰਚਾਇੰਦਾ। ਮੇਟਣਹਾਰ ਅੰਧੇਰੀ ਰਾਤਾ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਇੰਦਾ। ਨਿਰਗੁਣ ਸਰਗੁਣ ਚਲਾਏ ਸਾਚਾ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ। ਇਕ ਜਣਾਏ ਪੂਜਾ ਪਾਠਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਭੇਵ ਚੁਕਾਏ ਤ੍ਰਲੋਕੀ ਨਾਥਾ, ਕੋਟਨ ਕੋਟ ਤ੍ਰਿਲੋਕੀ ਨਾਥ ਆਪਣੀ ਸੇਵ ਲਗਾਇੰਦਾ। ਹਰਿਜਨ ਦੇਵੇ ਸਚ ਭਰਵਾਸਾ, ਚਰਨ ਕਵਲ ਕਵਲ ਚਰਨ ਉਪਰ ਧਵਲ ਇਕੋ ਮਾਣ ਰਖਾਇੰਦਾ। ਜੁਗ ਜਨਮ ਦੀ ਪੂਰੀ ਕਰੇ ਆਸਾ, ਮਨਸਾ ਮਨ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਵਖਾਇੰਦਾ। ਸਮਰਥ ਪੁਰਖ ਰੰਗ ਅਪਾਰਾ, ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜਾਤਾ ਜੋਤ ਉਜਿਆਰਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਆਸਣ ਲਾਈਆ। ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰਾ ਮੁਖ ਛੁਪਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਦਏ ਹੁਲਾਰਾ, ਹੁਕਮੀ ਹੁਕਮ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਕਰੇ ਪਾਰਾ, ਥਿਰ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਗੁਰ ਅਵਤਾਰਾ, ਪੀਰ ਪੈਗ਼ੰਬਰਾਂ ਨਾਲ ਮਿਲਾਈਆ। ਕਲਜੁਗ ਅੰਤਮ ਖੇਲ ਨਿਆਰਾ ਕਰੇ ਕਰਾਏ ਕਰਨੇਹਾਰਾ, ਕੁਦਰਤ ਕਾਦਰ ਵੇਖ ਵਖਾਈਆ। ਨੂਰ ਇਲਾਹੀ ਹੋ ਉਜਿਆਰਾ, ਸ੍ਰਿਸ਼ਟ ਸਬਾਈ ਸਾਂਝਾ ਯਾਰਾ, ਮੁਖ ਨਕ਼ਾਬ ਪਰਦਾ ਦਏ ਉਠਾਈਆ। ਅਹਿਬਾਬ ਰਬਾਬ ਵਜਾਏ ਸਿਤਾਰਾ, ਚੌਦਾਂ ਲੋਕਾਂ ਖੋਲ੍ਹ ਕਿਵਾੜਾ, ਚੌਦਾਂ ਤਬਕਾਂ ਦਏ ਜਗਾਈਆ। ਈਸਾ ਮੂਸਾ ਮੁਹੰਮਦ ਨੇਤਰ ਨੈਣ ਨੈਣ ਉਘਾੜਾ, ਅੱਖ ਅੱਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਮਰਥ ਦਾਤਾ ਬੇਪਰਵਾਹੀਆ। ਸਮਰਥ ਦਾਤਾ ਏਕੰਕਾਰ, ਦੂਜਾ ਨਜ਼ਰ ਕੋਇ ਨਾ ਆਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ,
ਤ੍ਰੈਗੁਣ ਅਤੀਤਾ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਪਾਵੇ ਸਾਰ, ਹੰ ਬ੍ਰਹਮ ਮੇਲ ਮਿਲਾਇੰਦਾ। ਏਕੰਕਾਰਾ ਦੇ ਆਧਾਰ, ਸਿਰ ਆਪਣਾ ਹੱਥ ਰਖਾਇੰਦਾ। ਆਦਿ ਨਿਰੰਜਣ ਕਰ ਉਜਿਆਰ, ਜੋਤੀ ਦੀਪਕ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਬੰਨ੍ਹੇ ਚਰਨ ਪਿਆਰ, ਚਰਨ ਸਰਨ ਇਕ ਸਮਝਾਇੰਦਾ। ਸ੍ਰੀ ਭਗਵਾਨ ਵਖਾਏ ਠਾਂਡਾ ਦਰਬਾਰ, ਅਗਨੀ ਤਤ ਨਾ ਕੋਇ ਰਖਾਇੰਦਾ। ਪਾਰਬ੍ਰਹਮ ਪ੍ਰਭ ਕਰੇ ਪਿਆਰ, ਸਾਚੀ ਗੋਦੀ ਆਪ ਬਹਾਇੰਦਾ। ਬ੍ਰਹਮ ਲੇਖਾ ਅੰਤਮ ਵਾਰ, ਹਰਿ ਜੂ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਬੀਤੇ ਚਾਰ, ਚਾਰ ਚਾਰ ਵੰਡ ਵੰਡਾਇੰਦਾ। ਕੋਟਨ ਕੋਟ ਪੀਰ ਪੈਗ਼ੰਬਰ ਕਰਨ ਪੁਕਾਰ, ਦਰ ਸੱਯਦਾ ਸੀਸ ਝੁਕਾਇੰਦਾ। ਕੋਟਨ ਕੋਟ ਗੁਰ ਅਵਤਾਰ, ਖਾਲੀ ਝੋਲੀ ਅੱਗੇ ਡਾਹਿੰਦਾ। ਕੋਟਨ ਕੋਟ ਦਰ ਦਰਵੇਸ਼ ਬਣੇ ਭਿਖਾਰ, ਅਲਫ਼ੀ ਤਨ ਨਾ ਕੋਇ ਰਖਾਇੰਦਾ। ਕੋਟਨ ਕੋਟ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਧੀਰ ਨਾ ਕੋਇ ਧਰਾਇੰਦਾ। ਏਕੰਕਾਰਾ ਬੈਠ ਸੱਚੇ ਦਰਬਾਰ, ਸਚ ਸਿੰਘਾਸਣ ਆਸਣ ਲਾਇੰਦਾ। ਵੇਖਣਹਾਰਾ ਪੁਰਖ ਕਰਤਾਰ, ਵੇਸ ਅਨੇਕਾ ਰੂਪ ਵਟਾਇੰਦਾ । ਹੁਕਮੇ ਅੰਦਰ ਤੇਈ ਅਵਤਾਰ, ਜੁਗ ਜੁਗ ਆਪਣੀ ਧਾਰ ਜਣਾਇੰਦਾ। ਹੁਕਮੇ ਅੰਦਰ ਬੋਲ ਜੈਕਾਰ, ਨਾਉਂ ਨਿਰੰਕਾਰਾ ਆਪ ਸੁਣਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਮੇਲਾ ਮੇਲ ਮਲਾਇੰਦਾ। ਹੁਕਮੇ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਦਏ ਉਚਾਰ, ਹੁਕਮੇ ਅੰਦਰ ਰਾਗ ਅਲਾਇੰਦਾ। ਹੁਕਮੇ ਅੰਦਰ ਗੀਤਾ ਗਿਆਨ ਦਏ ਆਧਾਰ, ਹੁਕਮੇ ਅੰਦਰ ਅੰਜੀਲ ਕੁਰਾਨ ਪੜ੍ਹਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਪਾਵੇ ਸਾਰ, ਪਰਾ ਪਸੰਤੀ ਮਧਮ ਬੈਖਰੀ ਆਪ ਸੁਣਾਇੰਦਾ। ਹੁਕਮੇ ਅੰਦਰ ਚਾਰੇ ਖਾਣੀ ਦਏ ਆਧਾਰ, ਅੰਡਜ ਜੇਰਜ ਉਤਭੁਜ ਸੇਤਜ ਬੰਧਨ ਪਾਇੰਦਾ। ਹੁਕਮੇ ਅੰਦਰ ਘੜੇ ਘੜ ਭੰਨੇ ਭੰਨਣਹਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋ ਆਇਆ ਸੋ ਉਠ ਉਠ ਗਿਆ ਆਪਣੀ ਵਾਰ, ਥਿਰ ਕੋਇ ਨਜ਼ਰ ਨਾ ਆਇੰਦਾ। ਦੋਏ ਜੋੜ ਜੋੜ ਕਰਨ ਨਿਮਸਕਾਰ, ਨਮੋ ਨਮੋ ਸਰਬ ਸੁਣਾਇੰਦਾ। ਸਯਦਾ ਸੀਸ ਝੁਕੇ ਪਰਵਰਦਿਗਾਰ, ਜਗਦੀਸ ਆਪਣਾ ਹੁਕਮ ਮਨਾਇੰਦਾ। ਕਾਤਬ ਬਣਿਆ ਨਾ ਕੋਇ ਲਿਖਾਰ, ਲਿਖ ਲਿਖ ਲੇਖਾ ਨਾ ਕੋਇ ਜਣਾਇੰਦਾ। ਸ੍ਰਿਸ਼ਟ ਸਬਾਈ ਅੰਤਮ ਗਈ ਹਾਰ, ਹਰਿ ਹਰਿ ਰੂਪ ਨਜ਼ਰ ਕਿਸੇ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਕਰੇ ਵਿਭਚਾਰ, ਧੀਰਜ ਜੱਤ ਨਾ ਕੋਇ ਜਣਾਇੰਦਾ। ਕੂੜ ਕੁੜਿਆਰਾ ਨੈਣ ਸ਼ੰਗਾਰ, ਸਚ ਸੁੱਚ ਰੰਗ ਨਾ ਕੋਇ ਰੰਗਾਇੰਦਾ। ਗੁਰ ਕਾ ਸ਼ਬਦ ਨਾ ਕੋਇ ਪਿਆਰ, ਗੁਰੂ ਹੱਟ ਨਾ ਕੋਇ ਵਖਾਇੰਦਾ। ਪੀਰ ਪੈਗ਼ੰਬਰ ਗਏ ਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਰਾਹ ਚਲਾਇੰਦਾ। ਸਮਰਥ ਪੁਰਖ ਲਾਏ ਮਗ, ਪੰਥ ਆਪਣਾ ਇਕ ਜਣਾਈਆ। ਜਨ ਭਗਤਾਂ ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ। ਨਿਰਮਲ ਜੋਤੀ ਜਾਏ ਜਗ, ਅਗਿਆਨ ਅੰਧੇਰ ਮਿਟਾਈਆ। ਹੰਸ ਬਣਾਏ ਫੜ ਫੜ ਕਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਇਕ ਬਣਾਏ ਸਾਚੀ ਯਦ, ਵਿਸ਼ਵ ਆਪਣਾ ਰੂਪ ਦਰਸਾਈਆ। ਦੀਨ ਮਜ਼੍ਹਬ ਵਰਨ ਗੋਤ ਪਾਰ ਕਰਾਏ ਹੱਦ, ਘਰ ਇਕੋ ਇਕ ਦਏ ਵਡਿਆਈਆ। ਕੂੜੀ ਕਿਰਿਆ ਵਿਚੋਂ ਕੱਢ, ਝੂਠਾ ਨਾਤਾ ਦਏ ਤੁੜਾਈਆ। ਆਤਮ ਪਰਮਾਤਮ ਗ੍ਰਹਿ ਮੰਦਰ ਸਾਚੇ ਲਏ ਸੱਦ, ਘਰ ਹੁਜਰਾ ਦਏ ਵਖਾਈਆ। ਬੋਧ ਅਗਾਧ ਅਗੰਮੀ ਧੁੰਨ ਆਤਮ ਵੱਜੇ ਨਦ, ਅਨਾਦੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਰਾਹ ਵਖਾਈਆ।
ਸਮਰਥ ਪੁਰਖ ਵਡ ਬੇਅੰਤ, ਬੇਅੰਤ ਬੇਅੰਤ ਆਪ ਅਖਵਾਇੰਦਾ। ਆਪਣੀ ਮਹਿਮਾ ਗਣਾਏ ਅਗਣਤ, ਲੇਖਾ ਲੇਖ ਨਾ ਕੋਇ ਰਖਾਇੰਦਾ। ਕਲਜੁਗ ਵੇਖਣਹਾਰਾ ਅੰਤ, ਅੰਤਮ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਰਾਹ ਚਲਾਇੰਦਾ। ਸਮਰਥ ਪੁਰਖ ਹਰਿ ਰਾਹ ਚਲੌਣਾ, ਨਿਰਗੁਣ ਸਰਗੁਣ ਦਏ ਸਮਝਾਈਆ। ਨਵ ਨੌਂ ਚਾਰ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਏਕਾ ਦਰ ਬਹੌਣਾ, ਘਰ ਸਾਚਾ ਇਕ ਸੁਹਾਈਆ। ਅੱਖਰ ਵੱਖਰ ਇਕ ਪੜ੍ਹੌਣਾ, ਨਿਸ਼ਅੱਖਰ ਕਰੇ ਪੜ੍ਹਾਈਆ। ਸਾਚਾ ਮੰਤਰ ਇਕ ਜਪੌਣਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਤੂ ਹੀ ਤੂ ਸਭ ਨੇ ਗੌਣਾ, ਦੂਜਾ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਸ਼ਬਦ ਨਿਸ਼ਾਨਾ ਇਕ ਝੁਲੌਣਾ, ਸ਼ਾਹ ਪਾਤਸ਼ਾਹ ਬੈਠਣ ਸੀਸ ਝੁਕਾਈਆ। ਧੁਰ ਫ਼ਰਮਾਣਾ ਇਕ ਸੁਣੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਭਗਤ ਵਿਧਾਨ ਇਕ ਬਣੌਣਾ, ਤਰਮੀਮ ਸਕੇ ਨਾ ਕੋਇ ਕਰਾਈਆ। ਜਗਤ ਤਕਸੀਮ ਬੰਦ ਕਰੌਣਾ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਅਲਫ਼ ਯੇ ਵਕ਼ਤ ਚੁਕੌਣਾ, ਚੌਦਾਂ ਵਿਦਿਆ ਨੈਣ ਸ਼ਰਮਾਈਆ । ਤਿੰਨ ਪੰਜ ਆਪਣੇ ਖਾਤੇ ਪੌਣਾ, ਪੈਂਤੀਸ ਅੱਖਰੀ ਪਰਦਾ ਲਾਹੀਆ। ਬਵੰਜਾ ਅੱਖਰ ਰਾਹ ਵਖੌਣਾ, ਬਾਵਨ ਏਕਾ ਹੁਕਮ ਵਰਤਾਈਆ। ਆਦਿ ਪੁਰਖ ਨਿਰੰਜਣ ਨਜ਼ਰੀ ਔਣਾ, ਦੂਸਰ ਕੋਇ ਰਹਿਣ ਨਾ ਪਾਈਆ। ਦਰਦ ਦੁੱਖ ਭੈ ਭੰਜਨ ਦਰਦ ਵੰਡੌਣਾ, ਬਣ ਦਰਦੀ ਫੇਰਾ ਪਾਈਆ। ਜਨ ਭਗਤਾਂ ਨੇਤਰ ਏਕਾ ਅੰਜਣ ਪੌਣਾ, ਨਾਮ ਅੰਜਣ ਨਾਲ ਮਹਿਕਾਈਆ। ਸਚ ਸਰੋਵਰ ਮਜਨ ਆਪ ਕਰੌਣਾ, ਅਠਸਠ ਨਾਤਾ ਦਏ ਤੁੜਾਈਆ। ਆਤਮ ਪਰਮਾਤਮ ਪਰਦਾ ਲੌਹਣਾ, ਭੇਵ ਅਭੇਦਾ ਆਪ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਪੜ੍ਹੌਣਾ, ਬਿਨ ਪੜ੍ਹਿਆਂ ਲੇਖਾ ਦਏ ਮੁਕਾਈਆ। ਰਾਤੀਂ ਸੁੱਤਿਆਂ ਦਰਸ ਵਖੌਣਾ, ਜਾਗਦਿਆਂ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਭੇਵ ਖੁਲ੍ਹਾਈਆ। ਸਮਰਥ ਪੁਰਖ ਭੇਵ ਖੋਲ੍ਹ, ਅਭੇਦ ਆਪ ਜਣਾਇੰਦਾ। ਲੱਖ ਚੁਰਾਸੀ ਤੋਲੇ ਤੋਲ, ਤੋਲਣਹਾਰਾ ਫੇਰਾ ਪਾਇੰਦਾ। ਆਦਿ ਅੰਤ ਰਹੇ ਅਡੋਲ, ਡੁਲ ਕਦੇ ਨਾ ਜਾਇੰਦਾ। ਕਲਜੁਗ ਅੰਤਮ ਸਚਖੰਡ ਦਵਾਰ ਦੇਵੇ ਖੋਲ੍ਹ, ਸਤਿਜੁਗ ਸਾਚਾ ਰਾਹ ਚਲਾਇੰਦਾ। ਸ੍ਰਿਸ਼ਟ ਸਬਾਈ ਰਹੀ ਅਨਭੋਲ, ਹਰਿ ਕਾ ਭੇਵ ਕੋਇ ਨਾ ਆਇੰਦਾ। ਅਬਿਨਾਸ਼ੀ ਕਰਤਾ ਆਤਮ ਪਰਮਾਤਮ ਵਸੇ ਕੋਲ, ਦੂਈ ਪਰਦਾ ਆਪੇ ਲਾਹਿੰਦਾ। ਘਰ ਘਰ ਵੱਜੇ ਮਰਦੰਗਾ ਢੋਲ, ਅਨਹਦ ਨਾਦੀ ਨਾਦ ਸੁਣਾਇੰਦਾ। ਅੰਮ੍ਰਿਤ ਆਤਮ ਦੇਵੇ ਪੌਹਲ, ਰਸ ਰਸਨਾ ਇਕ ਚਖਾਇੰਦਾ। ਉਲਟਾ ਕਰੇ ਨਾਭ ਕੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਖੇਲ ਕਰਾਇੰਦਾ। ਸਮਰਥ ਪੁਰਖ ਹਰਿ ਖੇਲੇ ਖੇਲ, ਖੇਲਣਹਾਰਾ ਬੇਪਰਵਾਹੀਆ। ਮੇਲ ਮਿਲਾਏ ਗੁਰੂ ਗੁਰ ਚੇਲ, ਗੁਰ ਚੇਲਾ ਏਕਾ ਰੂਪ ਵਖਾਈਆ। ਏਥੇ ਓਥੇ ਸੱਜਣ ਸੁਹੇਲ, ਹਰਿ ਸਾਚਾ ਸੰਗ ਹੋ ਜਾਈਆ। ਆਦਿ ਨਿਰੰਜਣ ਚਾੜ੍ਹੇ ਤੇਲ, ਜੋਤ ਨਿਰੰਜਣ ਸਗਨ ਮਨਾਈਆ। ਕਲਜੁਗ ਅੰਤਮ ਆਇਆ ਵੇਲ, ਵੇਲਾ ਗਿਆ ਹੱਥ ਨਾ ਆਈਆ। ਲੱਖ ਚੁਰਾਸੀ ਪਾਏ ਨਕੇਲ, ਰਾਏ ਧਰਮ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਮਰਥ ਪੁਰਖ ਧੁਰ ਫ਼ਰਮਾਣਾ, ਏਕਾ ਏਕ ਜਣਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਧੁਰ ਦਰਬਾਰੀ ਵੇਖ ਵਖਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਸਭ ਨੂੰ ਮੰਨਣਾ ਪਏ ਭਾਣਾ, ਭਾਣੇ ਵਿਚ
ਆਪ ਭੁਵਾਇੰਦਾ। ਕਲਜੁਗ ਮਿਟੇ ਕੂੜ ਨਿਸ਼ਾਨਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਸ੍ਰਿਸ਼ਟ ਸਬਾਈ ਏਕਾ ਗਾਣਾ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਖੇਲੇ ਖੇਲ ਦੋ ਜਹਾਨਾਂ, ਦੋਏ ਦੋਏ ਆਪਣੀ ਧਾਰ ਵਖਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਹਿਰੇ ਬਾਣਾ, ਬਾਣ ਅਣਿਆਲਾ ਤੀਰ ਚਲਾਇੰਦਾ। ਆਤਮ ਪਰਮਾਤਮ ਮਾਰੇ ਨਿਸ਼ਾਨਾ, ਬਜਰ ਕਪਾਟੀ ਤੋੜ ਤੁੜਾਇੰਦਾ। ਘਰ ਮੰਦਰ ਸੁਣਾਏ ਸਾਚਾ ਗਾਣਾ, ਅਨਹਦ ਰਾਗੀ ਰਾਗ ਸੁਣਾਇੰਦਾ। ਇਕ ਵਖਾਏ ਪਦ ਨਿਰਬਾਣਾ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਖੇਲ ਵਖਾਇੰਦਾ। ਸਮਰਥ ਪੁਰਖ ਪ੍ਰਭ ਕਰਨੇ ਯੋਗ, ਯੁਗਤੀ ਆਪਣੇ ਹੱਥ ਰਖਾਈਆ। ਲੇਖਾ ਜਾਣੇ ਲੋਕ ਪਰਲੋਕ, ਅਵਣ ਗਵਣ ਤ੍ਰੈਭਵਨ ਰਿਹਾ ਸਮਾਈਆ। ਵਿਸ਼ਨ ਬ੍ਰਹਮਾ ਸ਼ਿਵ ਆਦਿ ਅੰਤ ਗਾਇਣ ਹਰਿ ਸਲੋਕ, ਸੋਹਲਾ ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਪੜ੍ਹਾਈਆ। ਲੱਖ ਚੁਰਾਸੀ ਏਕਾ ਓਟ, ਏਕਾ ਇਸ਼ਟ ਦਏ ਦਿੜ੍ਹਾਈਆ। ਸਚਖੰਡ ਦਵਾਰ ਕਿਲਾ ਕੋਟ, ਏਕਾ ਬੰਕ ਦਏ ਵਖਾਈਆ। ਕਰ ਪਰਕਾਸ਼ ਨਿਰਮਲ ਜੋਤ, ਬਿਮਲ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਚੁਕੇ ਗੁਰਮੁਖ, ਗੁਰ ਸਤਿਗੁਰ ਆਪ ਚੁਕਾਇੰਦਾ। ਜਨਮ ਜਨਮ ਦਾ ਮੇਟੇ ਦੁੱਖ, ਦੁੱਖ ਦਲਿੱਦਰ ਰਹਿਣ ਕੋਇ ਨਾ ਪਾਇੰਦਾ। ਸਫ਼ਲ ਕਰਾਏ ਮਾਤ ਕੁੱਖ, ਦਸ ਦਸ ਲੇਖਾ ਮੂਲ ਚੁਕਾਇੰਦਾ। ਉਜਲ ਕਰੇ ਜਗਤ ਮੁਖ, ਮੁਖ ਸੋਹੰ ਹੰਸਾ ਜਾਪ ਜਪਾਇੰਦਾ। ਨਾਤਾ ਤੁਟੇ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਇੰਦਾ। ਆਪਣੀ ਗੋਦੀ ਲਏ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਸੂਰਬੀਰ ਸ਼ਹਿਨਸ਼ਾਹ ਏਕਾ ਪਿਆ ਬੁੱਕ, ਭਬਕ ਦੋ ਜਹਾਨ ਲਗਾਇੰਦਾ। ਕਲਜੁਗ ਅੰਤਮ ਪੈਂਡਾ ਰਿਹਾ ਮੁੱਕ, ਬਣ ਪਾਂਧੀ ਆਪ ਮੁਕਾਇੰਦਾ। ਹਰਿ ਕਾ ਭਾਣਾ ਜਾਏ ਨਾ ਰੁਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਮਾਨੁਖ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਆਪਣਾ ਪਰਦਾ ਆਪ ਚੁਕਾਇੰਦਾ। ਸਮਰਥ ਪੁਰਖ ਸਰਬ ਗੁਣ ਭਰਪੂਰ, ਭਰਪੂਰੀ ਹਰਿ ਅਖਵਾਈਆ। ਅੰਤਮ ਪਰਗਟ ਹੋਇਆ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ । ਜਨ ਭਗਤਾਂ ਮੇਲੇ ਆਪ ਜ਼ਰੂਰ, ਜ਼ਾਹਰ ਬਾਤਨ ਕਰ ਰੁਸ਼ਨਾਈਆ। ਜਗਤ ਅੰਧੇਰਾ ਕਰੇ ਦੂਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਮਾਇਆ ਮਮਤਾ ਨਾਤਾ ਤੋੜੇ ਕੂੜ, ਕੂੜੀ ਕਿਰਿਆ ਦਏ ਖਪਾਈਆ। ਕੋਈ ਨਾ ਖਾਏ ਗਾਏ ਸੂਰ, ਸਭ ਦੀ ਸ਼ਰਅ ਦਏ ਮਿਟਾਈਆ। ਜਨ ਭਗਤਾਂ ਬਖ਼ਸ਼ੇ ਆਪ ਕਸੂਰ, ਪਿਛਲਾ ਲਹਿਣਾ ਝੋਲੀ ਪਾਈਆ । ਹਰਿ ਸੰਗਤ ਭਰੇ ਸਾਚਾ ਪੂਰ, ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਆਪਣੀ ਕਲ ਵਰਤਾਈਆ। ਸਮਰਥ ਪੁਰਖ ਵਰਤੇ ਕਲ, ਕਲਜੁਗ ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਕਰੇ ਅਛਲ ਅਛੱਲ, ਛਲਧਾਰੀ ਆਪਣਾ ਵੇਸ ਵਟਾਇੰਦਾ। ਜੁਗ ਚੌਕੜੀ ਸ਼ਬਦ ਸੰਦੇਸੇ ਰਿਹਾ ਘਲ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਲਗਾਇੰਦਾ। ਕਲਜੁਗ ਅੰਤਮ ਆਇਆ ਚਲ, ਨਿਰਗੁਣ ਵੇਸ ਵਟਾਇੰਦਾ। ਸੰਬਲ ਡੇਰਾ ਬੈਠਾ ਮਲ, ਗੋਬਿੰਦ ਚੇਲਾ ਗੁਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਬਲੀ ਆਪਣਾ ਫੇਰਾ ਪਾਇੰਦਾ। ਮਹਾਬਲੀ ਸ੍ਰੀ ਭਗਵਾਨ, ਦੂਸਰ ਕੋਇ ਨਜ਼ਰ ਨਾ ਆਈਆ। ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਸੰਬਲ
ਵਸੇ ਧਾਮ ਮਕਾਨ, ਗੋਬਿੰਦ ਮੇਲਾ ਸਹਿਜ ਸੁਭਾਈਆ। ਵੇਦ ਵਿਆਸਾ ਹੋਏ ਹੈਰਾਨ, ਪੂਤ ਸਪੂਤਾ ਬ੍ਰਹਿਮਣ ਗੌੜਾ ਨਾਉਂ ਧਰਾਈਆ। ਮੁਹੰਮਦ ਝੁਕ ਝੁਕ ਕਰੇ ਸਲਾਮ, ਅਮਾਮ ਅਮਾਮਾਂ ਨੂਰ ਰੁਸ਼ਨਾਈਆ। ਈਸਾ ਦੋਏ ਜੋੜ ਕਰੇ ਪਰਨਾਮ, ਖਾਲੀ ਝੋਲੀ ਅੱਗੇ ਡਾਹੀਆ। ਮੂਸਾ ਭੁੱਲੇ ਸਚ ਨਿਸ਼ਾਨ, ਨੇਤਰ ਨੈਣ ਨਾ ਸਕੇ ਉਠਾਈਆ। ਨਾਨਕ ਨਿਰਗੁਣ ਪੁਰਖ ਅਕਾਲਾ ਮਿਲੇ ਆਣ, ਸਚਖੰਡ ਵੱਜੇ ਵਧਾਈਆ। ਕਲਜੁਗ ਅੰਤ ਹੋਏ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਸ਼ਹਿਨਸ਼ਾਹ ਸ਼ਾਹੋ ਭੂਪ ਰਾਜ ਰਾਜਾਨ, ਲੱਖ ਚੁਰਾਸੀ ਰੱਯਤ ਵੇਖ ਵਖਾਈਆ। ਸਚ ਸੰਦੇਸਾ ਏਕਾ ਦੇਵੇ ਹੁਕਮਰਾਨ, ਹੱਕ ਹਕ਼ੀਕ਼ਤ ਦਏ ਸਮਝਾਈਆ। ਲਾਸ਼ਰੀਕ ਪਰਗਟ ਹੋਏ ਮਿਹਰਵਾਨ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਧਰਾਈਆ। ਸਚ ਮੁਸੱਲਾ ਜ਼ਿਮੀਂ ਅਸਮਾਨ, ਇਕੋ ਮਸਲਾ ਲਹਿਣਾ ਦੇਣਾ ਚੁਕਾਏ ਅੰਜੀਲ ਕੁਰਾਨ, ਕਾਇਆ ਕਾਅਬਾ ਦੋ ਦੋ ਆਬਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਤਗੀਰ ਦਸਤ ਆਪਣਾ ਲਏ ਮਿਲਾਈਆ। ਸਮਰਥ ਪੁਰਖ ਹਰਿ ਪਰਵਰਦਿਗਾਰਾ, ਪਾਰਬ੍ਰਹਮ ਵਡੀ ਵਡਿਆਈਆ। ਕਲਜੁਗ ਅੰਤਮ ਪਾਰ ਕਿਨਾਰਾ, ਚੌਦਾਂ ਤਬਕ ਵੇਖ ਵਖਾਈਆ। ਸਦੀ ਚੌਧਵੀਂ ਆਏ ਹਾਰਾ, ਜਿਤ ਕੋਇ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਹੋਏ ਖੁਵਾਰਾ, ਧੀਰਜ ਧੀਰ ਨਾ ਕੋਇ ਰਖਾਈਆ। ਸਾਧ ਸੰਤ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਮਰਥ ਆਪਣੀ ਕਲ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਪਸਾਰਾ, ਜੁਗਾ ਜੁਗੰਤਰ ਵੇਖਣਹਾਰਾ, ਨਿਤ ਨਵਿਤ ਲਏ ਅਵਤਾਰਾ, ਭਗਤਾਂ ਹਿਤ ਕਰੇ ਖੇਲ ਨਿਆਰਾ, ਅਬਿਨਾਸ਼ੀ ਅਚੁਤ ਹੋ ਉਜਿਆਰਾ, ਸਾਚੀ ਰੁੱਤ ਲੋਕਮਾਤ ਆਪ ਮਹਿਕਾਈਆ।
ਹਰਿ ਮੰਦਰ ਸਾਚਾ ਸਾਢੇ ਤਿੰਨ ਹੱਥ, ਗੁਰੂ ਗੁਰਦੇਵ ਗਏ ਸਮਝਾਈਆ। ਪੁਰਖ ਅਬਿਨਾਸ਼ੀ ਆਵੇ ਨੱਸ, ਜਿਉਂ ਨਾਨਕ ਨਿਰਗੁਣ ਮਿਲਿਆ ਚਾਈਂ ਚਾਈਂਆ। ਅੰਗਦ ਅੰਦਰ ਨਾਨਕ ਵਸ, ਭੇਵ ਅਭੇਦਾ ਦਏ ਖੁਲ੍ਹਾਈਆ। ਕਰੇ ਖੇਲ ਪੁਰਖ ਸਮਰਥ, ਲੇਖਾ ਲੇਖ ਦਏ ਜਣਾਈਆ। ਨਾਨਕ ਗੋਬਿੰਦ ਮੰਗੀ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਸ੍ਰਿਸ਼ਟ ਸਬਾਈ ਹੋਈ ਨੰਗ, ਪਰਦਾ ਕੋਇ ਨਾ ਸੀਸ ਰਖਾਈਆ। ਜਗਤ ਵਿਕਾਰਾ ਹੋਏ ਜੰਗ, ਸਾਂਤ ਸਤਿ ਨਾ ਕੋਇ ਵਡਿਆਈਆ। ਦੂਈ ਦਵੈਤੀ ਹੋਈ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਇਕ ਅਰਜ਼ੋਈਆ। ਪੁਰਖ ਅਬਿਨਾਸ਼ੀ ਹਰਿ ਮਿਹਰਵਾਨਾ, ਆਪਣੀ ਦਇਆ ਕਮਾਇੰਦਾ। ਅੰਤਰ ਅੰਤਰ ਦਏ ਗਿਆਨਾ, ਨਾਨਕ ਗੋਬਿੰਦ ਆਪ ਸਮਝਾਇੰਦਾ। ਜੁਗਾ ਜੁਗੰਤਰ ਮੇਰਾ ਖੇਲ ਮਹਾਨਾ, ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਸਚ ਮਕਾਨਾ, ਸਚਖੰਡ ਸੱਚਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਭੇਵ ਅਭੇਵ ਗੁਰੂ ਗੁਰ ਸੂਰਾ, ਹਰਿ ਸਤਿਗੁਰ ਆਪ ਜਣਾਇੰਦਾ। ਲਿਖਿਆ ਲੇਖ ਕਰੇ ਪੂਰਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਾਚਾ ਮੰਦਰ ਇਕ ਹਜ਼ੂਰਾ, ਹਰਿ ਜੂ ਹਰਿ ਹਰਿ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਜੋਤੀ ਗੋਬਿੰਦ ਵੇਸ ਵਟਾਇੰਦਾ।
ਗੋਬਿੰਦ ਵੇਸ ਅਵੱਲਾ ਹਰਿ ਹਰਿ, ਪੁਰਖ ਅਕਾਲ ਦਏ ਵਡਿਆਈਆ। ਮੇਲ ਮਿਲਾਵਾ ਸਾਚੇ ਘਰ ਘਰ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੋਬਿੰਦ ਰਿਹਾ ਸਮਝਾਈਆ। ਗੋਬਿੰਦ ਮੰਗੇ ਦਾਨ, ਪੁਰਖ ਅਕਾਲ ਅੱਗੇ ਝੋਲੀ ਡਾਹੀਆ। ਦੇਵਣਹਾਰਾ ਸ੍ਰੀ ਭਗਵਾਨ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਅੰਤਮ ਖੇਲੇ ਖੇਲ ਮਹਾਨ, ਭੇਵ ਕੋਇ ਨਾ ਪਾਈਆ। ਤੇਰਾ ਨਾਉਂ ਕਰੇ ਪਰਧਾਨ, ਸ਼ਬਦ ਡੰਕਾ ਇਕ ਵਜਾਈਆ। ਹਰਿ ਮੰਦਰ ਵੇਖੇ ਹਰਿ ਜੂ ਆਣ, ਤੇਰਾ ਬੰਕ ਸੁਹਾਈਆ। ਚਰਨ ਟਿਕਾਏ ਸ੍ਰੀ ਭਗਵਾਨ, ਹਰਿ ਕਾ ਚਰਨ ਨਜ਼ਰ ਕਿਸੇ ਨਾ ਆਈਆ। ਗੁਰੂ ਗ੍ਰੰਥ ਗੁਰ ਦੇਵੇ ਗਿਆਨ, ਬਿਨ ਗੁਰ ਸ਼ਬਦ ਬੂਝ ਨਾ ਪਾਈਆ। ਡੰਕਾ ਵਜਾਏ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਜਗਾਈਆ। ਕਲ ਕਲਕੀ ਲੈ ਅਵਤਾਰ, ਕਲਗੀ ਤੋੜਾ ਸੀਸ ਟਿਕਾਈਆ। ਸੱਸੇ ਉਪਰ ਲਾਏ ਹੋੜਾ ਨਿਰਗੁਣ ਸਰਗੁਣ ਖੇਲ ਕਰੇ ਮਹਾਨ, ਖੇਲਣਹਾਰਾ ਦਿਸ ਕਿਸੇ ਨਾ ਆਈਆ। ਜਿਸ ਦਾ ਨਾਨਕ ਗਾਇਆ ਗਾਣ, ਸੋਹੰ ਅੱਖਰ ਕਰ ਪੜ੍ਹਾਈਆ। ਜਿਸ ਨੂੰ ਗੋਬਿੰਦ ਕਰਿਆ ਪਰਵਾਨ, ਚਿੱਲਾ ਤੀਰ ਹੱਥ ਕਮਾਨ ਉਠਾਈਆ। ਸੋ ਸਾਹਿਬ ਸਤਿਗੁਰ ਹਰਿ ਮੰਦਰ ਵਸੇ ਆਣ, ਆਪਣਾ ਚਰਨ ਟਿਕਾਈਆ। ਕਰੇ ਖੇਲ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਤਖ਼ਤ ਨਿਵਾਸੀ ਰਾਜ ਰਾਜਾਨ, ਸ਼ਹਿਨਸ਼ਾਹ ਸ਼ਾਹੋ ਭੂਪ ਇਕ ਅਖਵਾਈਆ। ਵੀਹ ਸੌ ਵੀਹ ਬਿਕ੍ਰਮੀ ਰਾਹ ਤੱਕੇ ਬਣ ਅਞਾਣ, ਕਵਣ ਵੇਲਾ ਹਰਿ ਜੂ ਦਏ ਸੁਹਾਈਆ। ਜਨ ਭਗਤਾਂ ਮਿਲੇ ਆਣ, ਗੁਰਮੁਖਾਂ ਮੁਖ ਉਜਲ ਦਏ ਕਰਾਈਆ। ਗੁਰਸਿਖਾਂ ਦੇਵੇ ਇਕ ਧਿਆਨ, ਜਗਤ ਗਿਆਨ ਨਾ ਕੋਇ ਦ੍ਰਿੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲ ਮਿਲ ਖ਼ੁਸ਼ੀ ਮਨਾਣ, ਘਰ ਮਿਲੇ ਗੋਬਿੰਦ ਸੱਚਾ ਮਾਹੀਆ। ਗੋਬਿੰਦ ਮੇਲਾ ਕਰੇ ਸ੍ਰੀ ਭਗਵਾਨ, ਮਿਲਿਆ ਮੇਲ ਵਿਛੜ ਨਾ ਜਾਈਆ। ਸਾਢੇ ਤਿੰਨ ਹੱਥ ਮੰਦਰ ਸੋਹੇ ਇਕ ਮਕਾਨ, ਜਿਸ ਮੰਦਰ ਅੰਦਰ ਗੋਬਿੰਦ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਮਹੱਲਾ ਇਕ ਇਕੱਲਾ ਉਚ ਅਟੱਲਾ ਸੰਬਲ ਨਗਰੀ ਸਚ ਸਮਗਰੀ ਜੋਤ ਇਕਗਰੀ ਅਕਾਲ ਮੂਰਤ ਨਿਰਗੁਣ ਸੂਰਤ ਨਾਦ ਤੁਰੀਆ ਬਿਨ ਤਰਜ਼ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਵੇਖੇ ਚਾਈਂ ਚਾਈਂਆ।
੨੫ ਭਾਦਰੋਂ ੨੦੧੯ ਬਿਕ੍ਰਮੀ ਜਰਨੈਲ ਸਿੰਘ, ਨਛੱਤਰ ਸਿੰਘ ਸ਼ਾਹ ਵਾਲਾ ਜ਼ਿਲਾ ਫਿਰੋਜ਼ਪੁਰ
ਪਰਮਾਤਮਾ ਆਤਮਾ ਲਏ ਖੋਜ, ਜਨ ਭਗਤ ਦਏ ਵਡਿਆਈਆ। ਸੰਤ ਸੱਜਣ ਜੋ ਰਹੇ ਲੋਚ, ਨੇਤਰ ਨੈਣਾਂ ਦਰਸ ਦਿਖਾਈਆ। ਜਗਤ ਵਿਦਿਆ ਜੋ ਪੜ੍ਹ ਪੜ੍ਹ ਰਹੇ ਸੋਚ, ਸੋਚ ਵਿਚ ਕਿਸੇ ਨਾ ਆਈਆ। ਵਸਣਹਾਰਾ ਪੁਸ਼ਕਰ ਲੱਖਣ ਕਰੌਚ ਜੰਬੂ ਡੇਰਾ ਲਾਈਆ। ਸਾਲ ਸਲਮਲ ਨਾ ਕੋਇ · ਕੁਸ਼ਾ ਭੇਵ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਪਰਮਾਤਮ ਆਤਮ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਆਦਿ ਜੁਗਾਦੀ ਲੱਖ ਚੁਰਾਸੀ ਧਾਰਾ, ਜੂਨ ਅਜੂਨੀ ਰੂਪ ਵਖਾਇੰਦਾ। ਜੁਗਾ ਜੁਗੰਤਰ ਨਿਰਗੁਣ ਸਰਗੁਣ ਲੈ ਅਵਤਾਰਾ, ਸਰਗੁਣ ਨਿਰਗੁਣ ਬੂਝ ਬੁਝਾਇੰਦਾ। ਨਾਮ ਨਿਧਾਨਾ ਬੋਲ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ।
ਭਗਤਨ ਮੇਲਾ ਧੁਰ ਦਰਬਾਰਾ, ਧੁਰ ਦਰਗਾਹੀ ਆਪ ਕਰਾਇੰਦਾ। ਖੋਲ੍ਹਣਹਾਰਾ ਬੰਦ ਕਿਵਾੜਾ, ਬੰਦ ਤਾਕੀ ਕੁੰਡਾ ਲਾਹਿੰਦਾ। ਦੀਆ ਬਾਤੀ ਕਰ ਉਜਿਆਰਾ, ਜਾਗਰਤ ਜੋਤ ਇਕ ਜਗਾਇੰਦਾ। ਮਹੱਲ ਅਟੱਲ ਸਚ ਮੁਨਾਰਾ, ਸੋਭਾਵੰਤ ਆਪ ਸੁਹਾਇੰਦਾ। ਕਰ ਪਰਕਾਸ਼ ਏਕੰਕਾਰਾ, ਅਗਿਆਨ ਅੰਧੇਰ ਚੁਕਾਇੰਦਾ। ਰਵ ਸਸ ਕਰਨ ਨਿਮਸਕਾਰਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਭੇਵ ਚੁਕਾਇੰਦਾ। ਪਰਮਾਤਮਾ ਆਤਮ ਵਸੇ ਕੋਲ, ਘਰ ਘਰ ਵਿਚ ਰਿਹਾ ਸਮਾਈਆ। ਆਦਿ ਜੁਗਾਦਿ ਰਹੇ ਅਡੋਲ, ਨਾ ਸਕੇ ਕੋਇ ਡੁਲਾਈਆ। ਲੱਖ ਚੁਰਾਸੀ ਕਰਨਹਾਰਾ ਘੋਲ, ਅੰਡਜ ਜੇਰਜ ਉਤਭੁਜ ਸੇਤਜ ਕਰੇ ਲੜਾਈਆ। ਸਤਿ ਦਵਾਰਾ ਏਕਾ ਖੋਲ੍ਹ, ਭਗਤ ਭਗਵੰਤ ਦਏ ਪੜ੍ਹਾਈਆ। ਦੇਵੇ ਵਸਤ ਇਕ ਅਨਮੋਲ, ਨਾਮ ਨਿਧਾਨਾ ਆਪ ਵਰਤਾਈਆ। ਸੋਹੰ ਅੱਖਰ ਸਾਚਾ ਬੋਲ, ਆਤਮ ਪਰਮਾਤਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਆਤਮ ਪਰਮਾਤਮ ਪਾਏ ਬੰਧਨ, ਬੰਦੀਖਾਨਾ ਨਾ ਕੋਇ ਰਖਾਇੰਦਾ। ਤਿਲਕ ਲਲਾਟੀ ਏਕਾ ਚੰਦਨ, ਚੰਦ ਚਾਦਨੀ ਮੁਖ ਸ਼ਰਮਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤ ਹਾਰਾ ਟੁੱਟੀ ਗੰਢਣ, ਗੰਢ ਆਪਣੀ ਇਕ ਵਖਾਇੰਦਾ। ਵੇਖਣਹਾਰਾ ਬ੍ਰਹਿਮੰਡ ਬ੍ਰਹਿਮੰਡਣ, ਬ੍ਰਹਿਮਾਂਡ ਖੋਜ ਖੋਜਾਇੰਦਾ। ਲੇਖਾ ਜਾਣ ਤ੍ਰਿਲੋਕੀ ਨੰਦਨ, ਲੋਆਂ ਪੁਰੀਆਂ ਫੇਰਾ ਪਾਇੰਦਾ। ਦੀਨ ਦਿਆਲ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਨਾਮ ਚਿੱਲਾ ਤੀਰ ਕਮੰਦਨ, ਸਾਚਾ ਭੱਥਾ ਆਪ ਉਠਾਇੰਦਾ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਵਜਾਏ ਇਕ ਮਰਦੰਗਣ, ਨਾਮ ਮਰਦੰਗਾ ਹੱਥ ਉਠਾਇੰਦਾ। ਕੂੜੀ ਕਿਰਿਆ ਕਰੇ ਖੰਡਣ, ਖੜਗ ਖੰਡਾ ਇਕ ਚਮਕਾਇੰਦਾ। ਨਾਤਾ ਤੋੜੇ ਭੁੱਖ ਨੰਗਣ, ਭੁੱਖਿਆਂ ਭੁੱਖ ਆਪ ਮਿਟਾਇੰਦਾ। ਇਕ ਜਣਾਏ ਪਰਮਾਨੰਦਨ, ਨਿਜ ਆਤਮ ਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਖੇਲ ਕਰਾਇੰਦਾ। ਪਰਮਾਤਮ ਆਤਮ ਵੇਖੇ ਮੀਤ, ਮਿੱਤਰ ਪਿਆਰਾ ਖੇਲ ਕਰਾਇੰਦਾ। ਕਾਇਆ ਮੰਦਰ ਅੰਦਰ ਸਚ ਮਸੀਤ, ਸਾਚਾ ਦੇਹੁਰਾ ਸੋਭਾ ਪਾਇੰਦਾ। ਸਾਹਿਬ ਸਤਿਗੁਰ ਸੁੱਤਾ ਇਕ ਅਨਡੀਠ, ਆਪਣੀ ਕਰਵਟ ਨਾ ਕੋਇ ਬਦਲਾਇੰਦਾ। ਅੱਠੇ ਪਹਿਰ ਗਾਏ ਗੀਤ, ਘੜੀ ਪਲ ਨਾ ਵੰਡ ਵੰਡਾਇੰਦਾ। ਆਤਮ ਪਰਮਾਤਮ ਬੰਨ੍ਹੇ ਪ੍ਰੀਤ, ਪ੍ਰੀਤੀਵਾਨ ਦਇਆ ਕਮਾਇੰਦਾ। ਲੱਖ ਚੁਰਾਸੀ ਪਰਖੇ ਨੀਤ, ਗ੍ਰਹਿ ਗ੍ਰਹਿ ਫੋਲ ਫੋਲਾਇੰਦਾ। ਲੇਖਾ ਜਾਣੇ ਹਸਤ ਕੀਟ, ਅਭੁਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਭੇਵ ਚੁਕਾਇੰਦਾ। ਆਤਮ ਪਰਮਾਤਮ ਚਾੜ੍ਹੇ ਰੰਗ, ਰੰਗ ਏਕਾ ਏਕ ਵਖਾਈਆ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਪਾਰ ਲੰਘ, ਲੱਖ ਚੁਰਾਸੀ ਮਾਣਸ ਮਾਨੁਖ ਦਏ ਵਡਿਆਈਆ। ਏਕਾ ਡੋਰੀ ਸਤਿ ਪਤੰਗ, ਗੁਰ ਸ਼ਬਦੀ ਆਪ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਖੋਜ ਖੋਜਾਈਆ। ਆਤਮ ਪਰਮਾਤਮ ਡੂੰਘਾ ਸਾਗਰ, ਘਰ ਘਰ ਵਿਚ ਆਪ ਉਪਾਇੰਦਾ। ਆਪ ਵਸਾਏ ਕਾਇਆ ਗਾਗਰ, ਸਾਢੇ ਤਿੰਨ ਹੱਥ ਵੇਸ ਵਟਾਇੰਦਾ। ਭਗਤ ਭਗਵਾਨ ਬਣਾਏ ਸਚ ਸੌਦਾਗਰ, ਸਾਚਾ ਵਣਜ ਇਕ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਭੇਵ ਚੁਕਾਇੰਦਾ। ਆਤਮ ਪਰਮਾਤਮ ਚੁੱਕੇ ਉਹਲਾ, ਪਰਦਾ ਵਿਚ ਰਹਿਣ ਨਾ ਪਾਈਆ। ਨਿਰਗੁਣ ਗਾਏ ਨਿਰਗੁਣ ਸੋਹਲਾ, ਸਰਗੁਣ ਢੋਲਾ ਰਾਗ ਅਲਾਈਆ। ਕਰਨਹਾਰਾ ਉਲਟਾ
ਕੌਲਾ, ਕਵਲ ਕਵਲੀ ਮੁਖ ਉਲਟਾਈਆ। ਦੇਵੇ ਵਡਿਆਈ ਉਪਰ ਧੌਲਾ, ਧਰਨੀ ਧਰਤ ਹੋਏ ਸਹਾਈਆ। ਆਦਿ ਜੁਗਾਦੀ ਨੂਰ ਇਲਾਹੀ ਅਵੱਲਾ, ਆਲਮੀਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮਾਤਮ ਆਤਮ ਆਤਮ ਪਰਮਾਤਮ ਏਕਾ ਘਰ ਵਸਾਈਆ। ਆਤਮ ਪਰਮਾਤਮ ਸਚ ਘਰ ਵਸੇਰਾ, ਮੰਦਰ ਇਕੋ ਇਕ ਵਖਾਇੰਦਾ। ਵਸਣਹਾਰਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੁਗ ਚੌਕੜੀ ਦੇਵਣਹਾਰਾ ਗੇੜਾ, ਗੇੜਾ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਚੁਕਾਏ ਝੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਵੰਡ ਵੰਡਾਇੰਦਾ। ਆਤਮ ਪਰਮਾਤਮ ਵੰਡੇ ਵੰਡ, ਭੇਵ ਕੋਇ ਨਾ ਆਇੰਦਾ। ਪਰਮਾਤਮ ਵਸੇ ਸਚਖੰਡ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਤਮ ਵਸੇ ਜੇਰਜ ਅੰਡ, ਉਤਭੁਜ ਸੇਤਜ ਵਿਚ ਸਮਾਇੰਦਾ। ਕਰੇ ਖੇਲ ਸੂਰਾ ਸਰਬੰਗ, ਸਾਹਿਬ ਸੁਲਤਾਨ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਆਤਮ ਪਰਮਾਤਮ ਭੇਵ ਦੱਸ, ਪਰਦਾ ਆਪ ਉਠਾਈਆ। ਨਿਰਗੁਣ ਨਿਰਗੁਣ ਸਰਗੁਣ ਅੰਦਰ ਵਸ, ਵਾਸਦੇਵ ਇਕ ਸਮਝਾਈਆ। ਆਤਮ ਦੇਵ ਪਰਮਾਤਮ ਪਿਆਰ ਜਾਏ ਫਸ, ਬੰਧਨ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮ ਪੁਰਖ ਆਪਣਾ ਵੇਸ ਵਟਾਈਆ। ਪਰਮ ਆਤਮਾ ਪਰਮ ਪੁਰਖ, ਪਾਰਬ੍ਰਹਮ ਵਡੀ ਵਡਿਆਈਆ। ਨਿਰਗੁਣ ਆਤਮਾ ਲੱਖ ਚੁਰਾਸੀ ਸੁਖ, ਘਰ ਘਰ ਵਿਚ ਰਿਹਾ ਛੁਪਾਈਆ। ਪੰਜ ਤਤ ਕਾਇਆ ਮਾਟੀ ਮਾਣਸ ਮਾਨੁਖ, ਰਕਤ ਬੂੰਦ ਕਰ ਕੁੜਮਾਈਆ। ਮਨ ਮਤ ਬੁਧ ਧੂੰਆਂ ਰਿਹਾ ਧੁਖ, ਗ੍ਰਹਿ ਮੰਦਰ ਅੰਦਰ ਆਪ ਟਿਕਾਈਆ। ਸਤਿ ਸਰੂਪ ਬੈਠਾ ਲੁਕ, ਭੂਪ ਨਜ਼ਰ ਕਿਸੇ ਨਾ ਆਈਆ। ਚਾਰੇ ਕੂਟ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਸਾਹਿਬ ਸਤਿਗੁਰ ਹਰਿ ਸੁਲਤਾਨਾ ਵਡ ਮਿਹਰਵਾਨਾ ਜਨ ਭਗਤ ਦਵਾਰੇ ਪਏ ਉਠ, ਨਿਰਗੁਣ ਆਪਣਾ ਰੂਪ ਧਰਾਈਆ। ਠਾਕਰ ਸਵਾਮੀ ਜਾਏ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਕੱਢੇ ਕੁੱਟ, ਏਕਾ ਡੰਕਾ ਰਿਹਾ ਵਜਾਈਆ। ਜਨ ਭਗਤਾਂ ਰਿਹਾ ਘਰ ਘਰ ਪੁੱਛ, ਦਰ ਦਰ ਫੇਰਾ ਪਾਈਆ। ਨਾਤਾ ਜੁੜਿਆ ਜਿਉਂ ਮਾਤ ਪੁੱਤ, ਪਿਤਾ ਪੂਤ ਸਹਿਜ ਸੁਖਦਾਈਆ। ਕਲਜੁਗ ਅੰਤ ਸੁਹਾਏ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਅਬਿਨਾਸ਼ੀ ਧਾਰ ਚਲਾਈਆ। ਹਰਿਜਨ ਦੇਵੇ ਸਾਚਾ ਸੁਖ, ਆਤਮ ਪਰਮਾਤਮ ਮੇਲ ਮਿਲਾਈਆ। ਲਹਿਣਾ ਚੁੱਕੇ ਮਾਤ ਗਰਭ ਉਲਟਾ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਆਪਣੀ ਗੋਦੀ ਲਏ ਚੁੱਕ, ਫੜ ਬਾਂਹੋਂ ਗਲੇ ਲਗਾਈਆ। ਅਧਵਿਚਕਾਰ ਨਾ ਦੇਵੇ ਸੁੱਟ, ਸ਼ੌਹ ਦਰਯਾ ਨਾ ਕੋਇ ਰੁੜ੍ਹਾਈਆ। ਇਕ ਵਖਾਏ ਸਾਚਾ ਕੋਟ, ਕਿਲਾ ਬੰਕ ਦਏ ਵਡਿਆਈਆ। ਕਰ ਪਰਕਾਸ਼ ਨਿਰਮਲ ਜੋਤ, ਪਰਮਾਤਮ ਪਰਦਾ ਦਏ ਉਠਾਈਆ। ਆਤਮ ਦਰਸ਼ਨ ਰਹੀ ਲੋਚ, ਲੋਚਾ ਪੂਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਪਰਮਾਤਮ ਆਤਮ ਰੱਖੀ ਆਸਾ, ਆਸਾ ਇਕੋ ਇਕ ਜਣਾਇੰਦਾ। ਨਿਰਗੁਣ ਸਰਗੁਣ ਸਚ ਭਰਵਾਸਾ, ਧੀਰਜ ਧੀਰ ਧੀਰ ਧਰਾਇੰਦਾ। ਵੇਖਣਹਾਰਾ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਦੀਆ ਬਾਤੀ ਕਮਲਾਪਾਤੀ ਨਿਰਗੁਣ ਨੂਰ ਜੋਤ ਪਰਕਾਸ਼ਾ, ਨੂਰੋ ਨੂਰ ਡਗਮਗਾਇੰਦਾ। ਦੋ ਜਹਾਨ ਮੰਡਲ ਮੰਡਪ ਬ੍ਰਹਿਮੰਡ ਖੰਡ ਗੋਪੀ ਕਾਹਨ ਪਾਏ ਰਾਸਾ, ਸਾਚੀ ਸਖ਼ੀਆਂ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ
ਕਰਾਇੰਦਾ। ਪਰਮਾਤਮ ਆਤਮ ਖੇਲ ਮਹਾਨ, ਘਰ ਘਰ ਵਿਚ ਆਪ ਕਰਾਈਆ। ਸਾਚਾ ਮੇਲਾ ਗੋਪੀ ਕਾਹਨ, ਨਿਰਗੁਣ ਨਿਰਗੁਣ ਬੰਧਨ ਪਾਈਆ। ਸੁਰਤ ਸੁਵਾਣੀ ਸੀਤਾ ਸ਼ਬਦ ਗੁਰ ਮਿਲੇ ਰਾਮ, ਘਰ ਸਾਚੇ ਵੱਜੇ ਵਧਾਈਆ। ਨਾਮ ਬੰਸਰੀ ਸੁਣੇ ਕਾਨ, ਮਧੁਰ ਧੁਨ ਇਕ ਸੁਣਾਈਆ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਭੇਵ ਚੁਕਾਈਆ। ਰਾਗ ਨਾਦ ਹੋਣ ਹੈਰਾਨ, ਛੱਤੀ ਬੈਠੇ ਮੁਖ ਸ਼ਰਮਾਈਆ। ਧੁਰ ਸੰਦੇਸਾ ਦੇਵੇ ਆਣ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਤਖ਼ਤ ਨਿਵਾਸੀ ਨੌਜਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਰੇ ਖੇਲ ਵਿਚ ਜਹਾਨ, ਜੀਵਣ ਜੁਗਤ ਦਏ ਜਣਾਈਆ। ਭਗਤ ਭਗਵੰਤ ਵੇਖੇ ਆਣ, ਬਿਨ ਨੇਤਰ ਨੈਣ ਮਿਲਾਈਆ। ਸੱਚਾ ਦੱਸੇ ਇਕੋ ਗਾਨ, ਆਤਮ ਪਰਮਾਤਮ ਪਰਮਾਤਮ ਆਤਮ ਕਰ ਪੜ੍ਹਾਈਆ। ਸੋਹੰ ਸ਼ਬਦ ਸਚ ਨਿਸ਼ਾਨ, ਸੋ ਸਤਿਗੁਰ ਆਪ ਝੁਲਾਈਆ। ਆਪਾ ਚੀਨ ਪਾਵੇ ਮਾਣ, ਮਾਣਸ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਬੰਧਨ ਪਾਈਆ। ਆਤਮ ਪਰਮਾਤਮ ਖੇਲ ਅਪਾਰਾ, ਗ੍ਰਹਿ ਮੰਦਰ ਆਪ ਕਰਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਵੇਸ ਵਟਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧਰਨੀ ਧਰਤ ਧਵਲ ਸੁਹਾਇੰਦਾ। ਪਾਵੇ ਸਾਰ ਸਾਢੇ ਤਿੰਨ ਹੱਥ ਮੁਨਾਰਾ, ਕਾਇਆ ਮਾਟੀ ਬੰਕ ਸੁਹਾਇੰਦਾ। ਵੇਖਣਹਾਰਾ ਡੂੰਘੀ ਗਾਰਾ, ਕਾਇਆ ਕਵਰੀ ਭਵਰੀ ਫੋਲ ਫੋਲਾਇੰਦਾ । ਗੁਰਮੁਖ ਗੁਰ ਗੁਰ ਦਏ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਦੋ ਜਹਾਨਾਂ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਆਪ ਜਗਾਇੰਦਾ। ਆਤਮ ਪਰਮਾਤਮ ਜਗਾਏ ਸੋਈ, ਏਕਾ ਅੱਖ ਖੁਲ੍ਹਾਈਆ। ਦਰਗਹਿ ਸਾਚੀ ਦੇਵੇ ਢੋਈ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਵਿਰਲਾ ਜਾਣੇ ਕੋਈ, ਜਿਸ ਜਨ ਆਪਣੀ ਬੂਝ ਬੁਝਾਈਆ। ਨਾਰ ਭਤਾਰ ਕਬੀਰਾ ਲੋਈ, ਸੁਰਤੀ ਸ਼ਬਦ ਕਰੇ ਕੁੜਮਾਈਆ। ਸਾਚਾ ਬੀਜ ਰਿਹਾ ਬੋਈ, ਪਤ ਡਾਲ੍ਹੀ ਫੁਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਲਏ ਜਗਾਈਆ। ਆਤਮ ਜਾਗੇ ਹੋਏ ਵੈਰਾਗੇ, ਬਿਰਹੋਂ ਰੋਗ ਇਕ ਵਖਾਇੰਦਾ। ਮੇਲ ਮਿਲਾਵਾ ਕੰਤ ਸੁਹਾਗੇ ਵਡ ਵਡ ਭਾਗੇ, ਗ੍ਰਹਿ ਮੰਦਰ ਵੇਖ ਵਖਾਇੰਦਾ। ਹੰਸ ਬਣਾਏ ਕਾਗੇ ਧੋਵੇ ਦਾਗ਼ੇ, ਦੁਰਮਤ ਮੈਲ ਧੁਵਾਇੰਦਾ। ਲੱਖ ਚੁਰਾਸੀ ਵਿਚੋਂ ਕਾਢੇ, ਚਰਨ ਕਵਲ ਕਰਾਏ ਲਾਡੇ, ਸਿਰ ਆਪਣਾ ਹੱਥ ਟਿਕਾਇੰਦਾ। ਨਾਮ ਸੁਣਾਏ ਬੋਧ ਅਗਾਧੇ, ਦੇਵਣਹਾਰ ਸਾਚੀ ਦਾਦੇ, ਵਸਤ ਅਮੋਲਕ ਆਪ ਵਰਤਾਇੰਦਾ । ਗੁਰਮੁਖ ਸੱਜਣ ਸਾਚੇ ਸਾਧੇ, ਮੇਲ ਮਿਲਾਏ ਮਾਧਵ ਮਾਧੇ, ਮੋਹਣੀ ਆਪਣਾ ਰੂਪ ਵਟਾਇੰਦਾ। ਪਾਵੇ ਸਾਰ ਬ੍ਰਹਮ ਬ੍ਰਹਿਮਾਦੇ, ਸ਼ਬਦ ਅਗੰਮ ਵਜਾਏ ਨਾਦੇ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਭਗਤ ਦਵਾਰੇ ਹੋ ਵਿਸਮਾਦੇ, ਬਿਸਮਲ ਆਪਣਾ ਰੂਪ ਵਖਾਇੰਦਾ। ਕਲਜੁਗ ਅੰਤ ਸੁਣੇ ਫ਼ਰਯਾਦੇ, ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਆਪ ਜਗਾਇੰਦਾ। ਆਤਮ ਪਰਮਾਤਮ ਦੇ ਹੁਲਾਰਾ, ਏਕਾ ਰੰਗ ਵਖਾਇੰਦਾ। ਸਚਖੰਡ ਨਿਵਾਸੀ ਖੋਲ੍ਹ ਕਿਵਾੜਾ, ਗ੍ਰਹਿ ਮੰਦਰ ਆਪ ਵਡਿਆਇੰਦਾ। ਦੀਆ ਬਾਤੀ ਕਰ ਉਜਿਆਰਾ, ਹਰਿ ਸੱਜਣ ਆਪ ਜਗਾਇੰਦਾ। ਸੇਵਕ ਸੇਵਾਦਾਰ ਬਣ ਭਿਖਾਰਾ, ਘਰ ਇਕੋ ਅਲੱਖ ਜਗਾਇੰਦਾ। ਮੰਗੇ ਮੰਗ ਵਿਚ ਸੰਸਾਰਾ, ਅੱਗੇ ਆਪਣੀ ਝੋਲੀ ਡਾਹਿੰਦਾ। ਸਚ ਪ੍ਰੀਤੀ ਮਿਲੇ ਆਧਾਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਤਮ ਪਰਮਾਤਮ ਆਪ ਮਿਲਾਇੰਦਾ। ਆਤਮ ਪਰਮਾਤਮ ਖੋਲ੍ਹੇ ਅੱਖ, ਨੇਤਰ ਨੈਣ ਨੈਣ ਖੁਲ੍ਹਾਈਆ। ਨਿਰਗੁਣ ਦਾਤਾ ਹੋ ਪਰਤੱਖ, ਆਪਣਾ ਭੇਵ ਚੁਕਾਈਆ। ਸ਼ਬਦ ਅਗੰਮੀ ਬੋਲ ਅਲੱਖ, ਸਾਚਾ ਨਾਅਰਾ ਦਏ ਸੁਣਾਈਆ। ਇਕ ਦੂਜੇ ਨਾਲੋਂ ਹੋਏ ਵੱਖ, ਅੰਤਮ ਆਪਣਾ ਮੇਲ ਮਿਲਾਈਆ। ਭਗਤ ਭਗਵੰਤ ਪੱਤ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਏਕਾ ਮੰਦਰ ਜਾਣ ਵਸ, ਸੇਜ ਸੁਹੰਜਣੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਲਏ ਜਗਾਈਆ। ਆਤਮ ਉਠੀ ਉਠ ਉਠ ਰੋਵੇ, ਨੇਤਰ ਨੈਣਾਂ ਨੀਰ ਵਹਾਈਆ। ਚਾਰ ਕੁੰਟ ਦਹਿ ਦਿਸ਼ਾ ਨਜ਼ਰ ਨਾ ਆਏ ਕੋਇ, ਸ੍ਰਿਸ਼ਟੀ ਕਾਗ ਵਾਂਗ ਕੁਰਲਾਈਆ। ਸਚ ਮੁਹੱਬਤ ਕਰੇ ਨਾ ਕੋਈ ਮੋਹੇ, ਨਾਤਾ ਤੁਟਾ ਖ਼ਲਕ ਖ਼ੁਦਾਈਆ। ਫਿਰ ਫਿਰ ਥੱਕੀ ਜੰਗਲ ਜੂਹ ਉਜਾੜ ਪਹਾੜ ਜੂਹੇ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਈ ਸਰਨਾਈਆ। ਆਤਮ ਉਠੀ ਕਰੇ ਪੁਕਾਰ, ਬਹੁੜੀ ਬਹੁੜੀ ਕੁਰਲਾਈਆ। ਪ੍ਰਭ ਵਿਸਰਿਆ ਸੱਚਾ ਯਾਰ, ਕੂੜਾ ਨਾਤਾ ਰਹਿਣ ਨਾ ਪਾਈਆ। ਨਵ ਨੌਂ ਦਿਸੇ ਧੁੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਫਿਰ ਫਿਰ ਥੱਕੀ ਆਰ ਪਾਰ ਕਿਨਾਰ, ਕਿਨਾਰਾ ਕੋਇ ਨਜ਼ਰ ਨਾ ਆਈਆ। ਪੜ੍ਹ ਪੜ੍ਹ ਥੱਕੀ ਸ਼ਾਸਤਰ ਸਿਮਰਤ ਵੇਦ ਚਾਰ, ਗੀਤਾ ਗਿਆਨ ਅੰਜੀਲ ਕੁਰਾਨ ਨਾਲ ਰਲਾਈਆ। ਮੇਰੀ ਆਸਾ ਪੂਰੀ ਕਰੇ ਨਾ ਕੋਈ ਵਿਚ ਸੰਸਾਰ, ਸੰਸਾ ਸਕੇ ਨਾ ਕੋਇ ਮਿਟਾਈਆ। ਖੁਲ੍ਹੜੇ ਕੇਸ ਦਰ ਦਰਵੇਸ ਰੋਵੇ ਧਾਹਾਂ ਮਾਰ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਨੇਤਰ ਨੈਣ ਕਜਲਾ ਨਾ ਕੋਇ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਆਤਮ ਰੋਵੇ ਕੁਰਲਾਵੇ, ਕੂਕ ਕੂਕ ਸੁਣਾਈਆ। ਕਲਜੁਗ ਅੰਤਮ ਦੁੱਖੜਾ ਖਾਵੇ, ਬਿਰਹੋਂ ਰੋਗ ਲਗਾਈਆ। ਭਗਤ ਸੰਤ ਦਹਿ ਦਿਸ਼ਾ ਉਠ ਉਠ ਧਾਵੇ, ਸਾਚਾ ਦਰ ਨਜ਼ਰ ਕੋਇ ਨਾ ਆਈਆ। ਅਠਸਠ ਤੀਰਥ ਜਾ ਜਾ ਨਹਾਵੇ, ਦੁਰਮਤ ਮੈਲ ਨਾ ਕੋਇ ਧੁਵਾਈਆ। ਅੰਮ੍ਰਿਤ ਸੰਧਿਆ ਉਠ ਉਠ ਗਾਵੇ, ਰਸਨਾ ਜਿਹਵਾ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਥਾਈਂਆ। ਥਾਨ ਥਨੰਤਰ ਵੇਖਿਆ ਜੱਗ, ਨੇਤਰ ਨੈਣ ਖੁਲ੍ਹਾਇਆ । ਨੌਂ ਚੰਡ ਪ੍ਰਿਥਮੀ ਇਕੋ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇਆ। ਤਤੀ ਵਾ ਰਹੀ ਵਗ, ਪਵਣ ਉਣੰਜਾ ਰਹੀ ਜਲਾਇਆ। ਕੋਇ ਨਾ ਬੰਨ੍ਹੇ ਸਾਚਾ ਤਗ, ਸਤਿ ਸਤਿਵਾਦੀ ਸਗਨ ਨਾ ਕੋਇ ਮਨਾਇਆ। ਹੰਸ ਹੋਏ ਅੰਤਮ ਕਗ, ਕਾਗ ਕਾਗ ਵਾਂਗ ਕੁਰਲਾਇਆ। ਗੁਰਮੁਖ ਵਿਰਲੇ ਮੰਗਣ ਮੰਗ, ਪ੍ਰਭ ਸਾਚਾ ਹੋਏ ਸਹਾਇਆ। ਇਕੋ ਦੇਵੇ ਨਾਮ ਅਨੰਦ, ਰਸ ਰਸਨਾ ਰਹੇ ਨਾ ਰਾਇਆ। ਜਨਮ ਜੁਗ ਦੀ ਟੁੱਟੀ ਦੇਵੇ ਗੰਢ, ਆਪ ਆਪਣੇ ਅੰਗ ਲਗਾਇਆ। ਕਲਜੁਗ ਔਧ ਰਹੀ ਹੰਢ, ਵੇਲਾ ਗਿਆ ਹੱਥ ਨਾ ਆਇਆ। ਫਿਰੇ ਦਰੋਹੀ ਨੌਂ ਖੰਡ, ਸੱਤ ਦੀਪ ਕੁਰਲਾਇਆ। ਮੈਂ ਨਿਮਾਣੀ ਹੋਈ ਰੰਡ, ਹਰਿ ਕੰਤ ਨਜ਼ਰ ਨਾ ਆਇਆ। ਕਰ ਕਿਰਪਾ ਸਤਿਗੁਰ ਪਾ ਠੰਡ, ਮੇਰਾ ਦੁੱਖੜਾ ਦਰਦ ਮਿਟਾਇਆ। ਚੌਥੇ ਯੁਗ ਕੱਟਿਆ ਪੰਧ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਰਾਹ ਤਕਾਇਆ। ਮੇਰਾ ਨਜ਼ਰ ਨਾ ਆਏ ਕੋਈ ਬੱਤੀ ਦੰਦ, ਰਸਨਾ ਮੁਖ ਨਾ ਕੋਇ ਰਖਾਇਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਨਾ ਪਾਵਾਂ ਡੰਡ, ਨਿਉਂ ਨਿਉਂ ਸੀਸ ਨਾ ਕੋਇ ਝੁਕਾਇਆ। ਤੂੰ ਸਾਹਿਬ ਸਦਾ ਬਖਸ਼ੰਦ,
ਗੁਣ ਅਵਗੁਣ ਨਾ ਕੋਇ ਜਣਾਇਆ। ਮੇਰਾ ਤੋੜ ਖ਼ਾਨਾਬੰਦ, ਬੰਦੀਖ਼ਾਨਾ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮਿਲੇ ਸਰਨਾਇਆ। ਮੈਂ ਨਿਮਾਣੀ ਕੋਝੀ ਕਮਲੀ, ਬੁਧਹੀਣ ਰਹੀ ਕੁਰਲਾਈਆ। ਏਕਾ ਦੇਣੀ ਸਚ ਤਸੱਲੀ, ਤਸਬੀ ਮਾਲਾ ਹੱਥ ਨਾ ਕੋਇ ਰਖਾਈਆ। ਦਰ ਦਰ ਫਿਰਾਂ ਇਕ ਇਕੱਲੀ, ਸੱਜਣ ਨਜ਼ਰ ਕੋਇ ਨਾ ਆਈਆ। ਬਿਰਹੋਂ ਕੁੱਠੀ ਹੋਈ ਝੱਲੀ, ਤੇਰੀ ਝਲਕ ਕੋਇ ਨਾ ਪਾਈਆ। ਸੁੱਕਦੀ ਜਾਏ ਅਗੰਮੀ ਕੱਲੀ, ਕਲਜੁਗ ਤਤੀ ਵਾ ਰਿਹਾ ਲਗਾਈਆ। ਚਾਰ ਕੁੰਟ ਫਿਰਾਂ ਹੋ ਹੋ ਝੱਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਦੁੱਖੜਾ ਦੇ ਮਿਟਾਈਆ। ਮੇਰਾ ਦੁੱਖੜਾ ਕੱਟ ਭਗਵਾਨ, ਤੇਰੇ ਅੱਗੇ ਮੇਰੀ ਅਰਜ਼ੋਈਆ। ਮੈਂ ਬਾਲੀ ਬੁਧ ਅਞਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਹੱਥ ਤੇਰੇ ਵਡਿਆਈਆ। ਮੈਂ ਚਾਰ ਕੁੰਟ ਫਿਰ ਫਿਰ ਹੋਈ ਹੈਰਾਨ, ਹਰਿ ਕਾ ਪੌੜਾ ਨਜ਼ਰ ਕੋਇ ਨਾ ਆਈਆ। ਜਹਿ ਦੇਖਾਂ ਤਹਿ ਜੀਵ ਸ਼ੈਤਾਨ, ਸ਼ਰਅ ਕਰੇ ਲੜਾਈਆ । ਰਸਨਾ ਜਿਹਵਾ ਪੜ੍ਹ ਪੜ੍ਹ ਸਾਰੇ ਗਾਣ, ਹਿਰਦੇ ਕੋਇ ਨਾ ਸਕੇ ਵਸਾਈਆ। ਤੇਰਾ ਨਜ਼ਰ ਨਾ ਆਏ ਸਚ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਦਰ ਤੇਰੇ ਰੱਖੀ ਇਕੋ ਓਟ, ਮੇਰੇ ਸਾਹਿਬ ਸੱਚੇ ਸੁਲਤਾਨਾ। ਜਗਤ ਨਿਮਾਣੀ ਕੱਢ ਖੋਟ, ਏਕਾ ਦੇਣਾ ਬ੍ਰਹਮ ਗਿਆਨਾ। ਕਰ ਪਰਕਾਸ਼ ਨਿਰਮਲ ਜੋਤ, ਬ੍ਰਹਮ ਪਾਰਬ੍ਰਹਮ ਸਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨਾ। ਨੌਜਵਾਨ ਸ੍ਰੀ ਭਗਵਾਨ, ਆਪਣੀ ਦਇਆ ਕਮਾਇੰਦਾ। ਗੁਰਸਿਖ ਆਤਮ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਉਠ ਸਪੁੱਤਰੀ ਕਰ ਧਿਆਨ, ਨੇਤਰ ਨੈਣ ਇਕ ਖੁਲ੍ਹਾਇੰਦਾ। ਸਾਚਾ ਮੰਦਰ ਸਚ ਮਕਾਨ, ਗ੍ਰਹਿ ਆਪਣਾ ਆਪ ਵਖਾਇੰਦਾ। ਦੀਆ ਬਾਤੀ ਨੂਰ ਨੁਰਾਨ, ਕਮਲਾਪਾਤੀ ਆਪ ਜਗਾਇੰਦਾ। ਸਾਚਾ ਸਾਕੀ ਪਿਆਏ ਜਾਮ, ਅੰਮ੍ਰਿਤ ਪਿਆਲਾ ਹੱਥ ਫੜਾਇੰਦਾ। ਇਕ ਵਖਾਏ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇੰਦਾ। ਨੇਤਰ ਖੋਲ੍ਹ ਵੇਖ ਭਗਵਾਨ, ਹਰਿ ਜੂ ਹਰਿ ਹਰਿ ਫੇਰਾ ਪਾਇੰਦਾ। ਤੇਰਾ ਮੇਲਾ ਵਿਚ ਇਸਲਾਮ, ਇਸਮ ਆਜ਼ਮ ਆਪ ਵਖਾਇੰਦਾ। ਤੇਰਾ ਖੇਲ ਇਲਾਹੀ ਕਲਾਮ, ਕਲਮਾ ਨਬੀ ਆਪ ਪੜ੍ਹਾਇੰਦਾ। ਤੇਰਾ ਭੇਵ ਸਚ ਪੈਗ਼ਾਮ, ਆਇਤ ਸ਼ਰਾਇਤ ਆਪ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਤਮ ਆਪ ਮਿਲਾਇੰਦਾ। ਗੁਰਸਿਖ ਆਤਮ ਫੜ ਫੜ ਮੀਤ, ਹਰਿ ਆਪਣੀ ਦਇਆ ਕਮਾਇੰਦਾ। ਉਠ ਵੇਖ ਪ੍ਰਭ ਸਾਚੇ ਦੀ ਸਾਚੀ ਰੀਤ, ਜਿਸ ਦਾ ਭੇਵ ਕੋਇ ਨਾ ਪਾਇੰਦਾ। ਜਿਸ ਵਖਾਈ ਜਗਤ ਮਸੀਤ, ਮੁਸੱਲਾ ਹੇਠਾਂ ਇਕ ਵਿਛਾਇੰਦਾ। ਗੋਬਿੰਦ ਨਾਲ ਬੰਧਾਈ ਪ੍ਰੀਤ, ਚਾਰ ਕਹਾਰੀ ਰੂਪ ਵਟਾਇੰਦਾ। ਅੰਤ ਨਿਸ਼ਾਨਾ ਦੱਸ ਕੇ ਗਿਆ ਠੀਕ, ਭੇਵ ਅਭੇਦ ਆਪ ਖੁਲ੍ਹਾਇੰਦਾ। ਪਰਵਰਦਿਗਾਰ ਆਏ ਲਾਸ਼ਰੀਕ, ਸਿਰਕਤ ਸਭ ਦੀ ਆਪ ਗਵਾਇੰਦਾ। ਆਪਣੀ ਨਿਭਾਏ ਸਚ ਪ੍ਰੀਤ, ਪ੍ਰੀਤੀਵਾਨ ਭੁੱਲ ਕਦੇ ਨਾ ਜਾਇੰਦਾ। ਉਚ ਦਾ ਪੀਰ ਗਾਏ ਇਕੋ ਗੀਤ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਕੋਇ ਨਾ ਆਇੰਦਾ। ਸੋਹੰ ਰੂਪ ਸਦਾ ਅਤੀਤ, ਆਤਮ ਪਰਮਾਤਮ ਨਾਉਂ ਧਰਾਇੰਦਾ। ਕਲਜੁਗ ਅੰਤਮ ਜਾਏ ਬੀਤ, ਲੋਕਮਾਤ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਇਕ ਵਖਾਇੰਦਾ। ਗੁਰਸਿਖ ਆਤਮ ਉਠ ਉਠ ਜਾਗ, ਹਰਿ ਸਾਚਾ ਆਪ ਜਗਾਇੰਦਾ।
ਜਨਮ ਜਨਮ ਦਾ ਧੋਵੇ ਦਾਗ਼, ਨਿਰਮਲ ਨਿਰਮਲ ਆਪ ਕਰਾਇੰਦਾ। ਦੂਰ ਦੁਰਾਡੀ ਕੱਟ ਕੇ ਆਏ ਵਾਟ, ਬਣ ਪਾਂਧੀ ਪੰਧ ਮੁਕਾਇੰਦਾ। ਗੁਰਮੁਖ ਵੇਖੇ ਸੇਜਾ ਖਾਟ, ਆਤਮ ਅੰਤਰ ਫੇਰਾ ਪਾਇੰਦਾ। ਸਾਚੀ ਗੌਣੀ ਇਕ ਗਾਥ, ਸਿਖਿਆ ਸਚ ਸਚ ਦ੍ਰਿੜਾਇੰਦਾ। ਮਿਲਿਆ ਮੇਲ ਪੁਰਖ ਸਮਰਾਥ, ਸੋ ਪੁਰਖ ਨਿਰੰਜਣ ਫੇਰਾ ਪਾਇੰਦਾ। ਸਗਲ ਵਿਸੂਰੇ ਜਾਇਣ ਲਥ, ਜਨਮ ਮਰਨ ਫੰਦ ਕਟਾਇੰਦਾ। ਲਹਿਣਾ ਦੇਣਾ ਚੁੱਕੇ ਹੱਥੋ ਹੱਥ, ਜਗਤ ਉਧਾਰ ਨਾ ਕੋਇ ਕਰਾਇੰਦਾ। ਸਾਚਾ ਮਾਰਗ ਰਿਹਾ ਦੱਸ, ਭੇਵ ਅਭੇਦ ਖੁਲ੍ਹਾਇੰਦਾ। ਆਤਮ ਪਰਮਾਤਮ ਹੋ ਹੋ ਵਸ, ਵਸਤੂ ਆਪਣੀ ਇਕ ਵਰਤਾਇੰਦਾ। ਸੋਹੰ ਢੋਲਾ ਗੌਣਾ ਜਸ, ਆਤਮ ਪਰਮਾਤਮ ਸਿਫ਼ਤ ਸਾਲਾਹਿੰਦਾ। ਏਕਾ ਮੰਦਰ ਜਾਣਾ ਵਸ, ਘਰ ਇਕੋ ਇਕ ਵਡਿਆਇੰਦਾ। ਇਕੋ ਪੀਣਾ ਅੰਮ੍ਰਿਤ ਰਸ, ਦੂਜਾ ਰਸ ਨਾ ਕੋਇ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਤਮ ਆਪ ਤਰਾਇੰਦਾ । ਗੁਰਸਿਖ ਆਤਮ ਚੜ੍ਹਿਆ ਚਾ, ਚਾਓ ਘਨੇਰਾ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਮਿਲਿਆ ਬੇਪਰਵਾਹ, ਬੇਪਰਵਾਹੀ ਆਪਣੀ ਰਿਹਾ ਵਖਾਈਆ। ਜਿਸ ਨੂੰ ਪੀਰ ਪੈਗ਼ੰਬਰ ਕਹਿੰਦੇ ਰਹੇ ਖ਼ੁਦਾ, ਆਕਾਸ਼ ਆਕਾਸ਼ਾਂ ਉਪਰ ਰਿਹਾ ਸਮਾਈਆ। ਜਿਸ ਨੂੰ ਗੁਰ ਅਵਤਾਰ ਕਹਿੰਦੇ ਸਚਖੰਡ ਬੈਠਾ ਡੇਰਾ ਲਾ, ਮਹੱਲ ਅਟੱਲ ਸੋਭਾ ਪਾਈਆ। ਸੋ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਕਲਜੁਗ ਅੰਤਮ ਫੇਰਾ ਪਾ, ਨਿਰਗੁਣ ਆਪਣਾ ਵੇਸ ਵਟਾਈਆ। ਗੁਰਮੁਖ ਸੱਜਣ ਘਰ ਘਰ ਰਿਹਾ ਜਗਾ, ਫੜ ਫੜ ਬਾਂਹੋਂ ਆਪ ਉਠਾਈਆ। ਆਤਮ ਪਰਮਾਤਮ ਰਿਹਾ ਮਿਲਾ, ਮਿਲ ਮਿਲ ਖ਼ੁਸ਼ੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੁਰਮੁਖ ਆਤਮ ਪਈ ਹੱਸ, ਪ੍ਰਭ ਮਿਲਿਆ ਸਹਿਜ ਸੁਖਦਾਇਆ। ਬਿਨ ਡੋਰੀਉਂ ਗਿਆ ਫਸ, ਪ੍ਰੇਮ ਬੰਧਨ ਇਕ ਰਖਾਇਆ। ਕਲਜੁਗ ਅੰਤ ਨਾ ਜਾਏ ਨੱਸ, ਗੁਰਮੁਖ ਘੇਰਾ ਰਹੇ ਪਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ। ਪੁਰਖ ਅਬਿਨਾਸ਼ੀ ਬੇਨਜ਼ੀਰ, ਨਜ਼ਰ ਆਪਣੀ ਇਕ ਉਠਾਇੰਦਾ। ਗੁਰਮੁਖਾਂ ਤੋੜਾਂ ਅੰਤ ਜ਼ੰਜੀਰ, ਸ਼ਰਅ ਜੰਜੀਰ ਨਾ ਕੋਇ ਰਖਾਇੰਦਾ। ਬਦਲਣਹਾਰਾ ਤਕਦੀਰ, ਤਦਬੀਰ ਆਪਣੀ ਆਪ ਜਣਾਇੰਦਾ। ਸੋਹੰ ਨਾਮ ਸਚ ਅਕਸੀਰ, ਸਾਚੇ ਹੱਟ ਵਿਕਾਇੰਦਾ। ਆਤਮ ਪਰਮਾਤਮ ਦੇਵੇ ਧੀਰ, ਸਾਂਤਕ ਸਤਿ ਸਤਿ ਵਖਾਇੰਦਾ। ਮੁਰਸ਼ਦ ਮੁਰੀਦ ਮਿਲੇ ਸਾਚਾ ਪੀਰ, ਦਸਤਗੀਰ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਤਮ ਪਰਮਾਤਮ ਵਿਚ ਸਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਾਹਰ ਬਾਤਨ ਆਪਣਾ ਹੁਕਮ ਵਰਤਾਇੰਦਾ।