ਪੁਸਤਕਾਲਾਭਾਗ ੧੨

੨੬ ਭਾਦਰੋਂ ੨੦੧੯ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਸ੍ਰਿਸ਼ਟ ਸਬਾਈ ਨਾਤਾ ਕਸ਼ਟ, ਸੁਖ ਨਜ਼ਰ ਕੋਇ ਨਾ ਆਇੰਦਾ। ਰਾਜ ਰਾਜਾਨਾਂ ਬੁੱਧੀ ਹੋਈ ਭ੍ਰਿਸ਼ਟ, ਅਨਭਵ ਰੂਪ ਨਾ ਕੋਇ ਰਖਾਇੰਦਾ। ਸਤਿ ਸਤਿਵਾਦੀ ਭੁੱਲਿਆ ਇਸ਼ਟ, ਗੁਰਦੇਵ ਨਾ ਕੋਇ ਮਨਾਇੰਦਾ। ਅੰਤਰ ਆਤਮ ਨਾ ਖੁਲ੍ਹੀ ਦ੍ਰਿਸ਼ਟ, ਸਤਿ ਸੰਤੋਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਵੇਖ ਵਖਾਇੰਦਾ। ਦੋ ਜਹਾਨਾਂ ਵੇਖਣਹਾਰਾ, ਸੋ ਪੁਰਖ ਨਿਰੰਜਣ ਵਡ ਵਡਿਆਈਆ।

ਹਰਿ ਪੁਰਖ ਨਿਰੰਜਣ ਕਰ ਪਸਾਰਾ, ਨਿਰਗੁਣ ਵੇਖੇ ਥਾਉਂ ਥਾਈਂਆ । ਏਕੰਕਾਰਾ ਵਡ ਬਲਕਾਰਾ, ਧੁਰ ਫ਼ਰਮਾਨਾ ਹੁਕਮ ਜਣਾਈਆ। ਆਦਿ ਨਿਰੰਜਣ ਹੋ ਉਜਿਆਰਾ, ਨੂਰੋ ਨੂਰ ਨੂਰ ਦਰਸਾਈਆ। ਅਬਿਨਾਸ਼ੀ ਕਰਤਾ ਜੋਧਾ ਸੂਰਬੀਰ ਬਲਕਾਰਾ, ਬਲ ਆਪਣਾ ਆਪ ਪਰਗਟਾਈਆ। ਸ੍ਰੀ ਭਗਵਾਨ ਸਚ ਨਿਸ਼ਾਨਾ ਮਾਰੇ ਏਕਾ ਵਾਰਾ, ਦੋ ਜਹਾਨਾਂ ਤੀਰ ਚਲਾਈਆ। ਪਾਰਬ੍ਰਹਮ ਪ੍ਰਭ ਵੇਖਣਹਾਰਾ, ਬਿਨ ਨੈਣਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਸ਼ਾਹ ਪਾਤਸ਼ਾਹ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਜੁਗ ਚੌਕੜੀ ਰਾਹ ਚਲਾ, ਨਿਤ ਨਵਿਤ ਵੇਸ ਵਟਾਇੰਦਾ। ਮਾਰਗ ਪੰਥ ਆਪ ਲਗਾ, ਰਹਿਬਰ ਆਪਣਾ ਰੰਗ ਰੰਗਾਇੰਦਾ। ਜੀਵ ਜੰਤ ਜਗਤ ਸਮਝਾ, ਜੁਗਤੀ ਆਪਣੀ ਆਪ ਦ੍ਰਿੜਾਇੰਦਾ। ਭਗਤ ਭਗਵੰਤ ਮੇਲ ਮਿਲਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਚ ਸੁਗੰਧੀ ਇਕ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਸਾਚਾ ਖੇਲ ਪੁਰਖ ਅਗੰਮ, ਅਲੱਖ ਅਗੋਚਰ ਆਪ ਕਰਾਈਆ। ਜੁਗ ਚੌਕੜੀ ਬੇੜਾ ਬੰਨ੍ਹ, ਸਤਿਜੁਗ ਤ੍ਰੇਤਾ ਦੁਆਵਰ ਕਲਜੁਗ ਆਪ ਹੰਢਾਈਆ। ਦੇਵਣਹਾਰਾ ਨਾਮ ਧੰਨ, ਵਸਤ ਅਮੋਲਕ ਆਪ ਵਰਤਾਈਆ। ਸੁਣਾਵਣਹਾਰਾ ਰਾਗ ਕੰਨ, ਅਨਹਦ ਨਾਦੀ ਨਾਦ ਵਜਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਗੁਰਮੁਖਾਂ ਬੇੜਾ ਦੇਵੇ ਬੰਨ੍ਹ, ਕੰਧ ਆਪਣੇ ਭਾਰ ਉਠਾਈਆ। ਕੂੜ ਰਾਜਾ ਦੇਵੇ ਡੰਨ, ਲੋਕਮਾਤ ਰਹਿਣ ਨਾ ਪਾਈਆ। ਗੜ੍ਹ ਹੰਕਾਰੀ ਦੇਵੇ ਭੰਨ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਹਰਿ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਜੁਗ ਚੌਕੜੀ ਹੋ ਤਿਆਰਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਸਰਗੁਣ ਮੇਲਾ ਵਿਚ ਸੰਸਾਰਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸ਼ਬਦ ਅਗੰਮੀ ਦੇ ਹੁਲਾਰਾ, ਅਨਾਦ ਅਨਾਦੀ ਰਾਗ ਸੁਣਾਇੰਦਾ। ਬ੍ਰਹਮ ਪਾਰਬ੍ਰਹਮ ਪਾਵੇ ਸਾਰਾ, ਉਤਭੁਜ ਸੇਤਜ ਜੇਰਜ ਅੰਡਜ ਏਕਾ ਗੋਦ ਸੁਹਾਇੰਦਾ । ਕਾਗ਼ਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਦਰਦ ਵੇਖ ਵਖਾਇੰਦਾ। ਦੁੱਖ ਦਰਦ ਵੇਖੇ ਭੈ ਭੰਜਨ, ਭੈ ਭਿਆਨਕ ਹੋਏ ਸਹਾਈਆ। ਗੁਰਮੁਖਾਂ ਸਤਿਗੁਰ ਸਾਚਾ ਸੱਜਣ, ਸਦ ਸਦ ਸੇਵ ਕਮਾਈਆ। ਨੇਤਰ ਪਾਏ ਨਾਮ ਅੰਜਣ, ਅਗਿਆਨ ਅੰਧੇਰ ਗਵਾਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਪਰਦੇ ਕੱਜਣ, ਸਿਰ ਆਪਣਾ ਹੱਥ ਰਖਾਈਆ। ਚਰਨ ਕਵਲ ਉਪਰ ਧਵਲ ਕਰਾਏ ਸਾਚਾ ਮਜਨ, ਸਚ ਸੁਲਤਾਨਾ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਜਗਤ ਕਸ਼ਟ ਹੋਏ ਦੂਰ, ਤਨ ਨਾਤਾ ਰਹਿਣ ਨਾ ਪਾਈਆ। ਕਿਰਪਾ ਕਰੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਸੁਖਦਾਇਕ ਸੁਖ ਦੇਵੇ ਜ਼ਰੂਰ, ਜ਼ਰੂਰਤ ਇਕੋ ਪੂਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਤੀ ਦੁਸ਼ਮਣ ਮਿੱਤਰ ਦਏ ਬਣਾਈਆ। ਸਾਚਾ ਮਿੱਤਰ ਨਾਮ ਪਿਆਰਾ, ਪੀਆ ਪ੍ਰੀਤਮ ਖੇਲ ਕਰਾਇੰਦਾ। ਰੋਗ ਸੋਗ ਤੋਂ ਵਸੇ ਬਾਹਰਾ, ਜਨ ਭਗਤਾਂ ਰੋਗ ਸੋਗ ਚਿੰਤਾ ਦੁੱਖ ਆਪ ਗਵਾਇੰਦਾ। ਆਤਮ ਪਰਮਾਤਮ ਦੇ ਸਹਾਰਾ, ਪੰਜ ਤਤ ਕਾਇਆ ਮਾਟੀ ਲੇਖੇ ਲਾਇੰਦਾ। ਮਨ ਮਤ ਬੁਧ ਨਾ ਕਰੇ ਕੋਇ ਵਿਚਾਰਾ, ਵਿਚਾਰ ਵਿਚ ਕਦੇ ਨਾ ਆਇੰਦਾ। ਤੋੜਨਹਾਰਾ

ਗੜ੍ਹ ਹੰਕਾਰਾ, ਹਉਮੇਂ ਹੰਗਤਾ ਮੂਲ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਦੀ ਆਪਣਾ ਦਰਦ ਵੰਡਾਇੰਦਾ। ਜਗਤ ਕਸ਼ਟ ਨਾ ਆਏ ਨੇੜੇ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਭਾਗ ਲਗਾਏ ਸਾਢੇ ਤਿੰਨ ਹੱਥ ਖੇੜੇ, ਕਾਇਆ ਮੰਦਰ ਆਪ ਸੁਹਾਇੰਦਾ। ਤਾਰਨਹਾਰਾ ਡੁੱਬਦੇ ਬੇੜੇ, ਸ਼ੌਹ ਦਰਯਾਏ ਪਾਰ ਕਰਾਇੰਦਾ। ਦੇਵਣਹਾਰਾ ਉਲਟੇ ਗੇੜੇ, ਸੁਲਤਾਨਾਂ ਖ਼ਾਕ ਮਿਲਾਇੰਦਾ। ਵਸਣਹਾਰਾ ਸਦ ਨੇਰਨ ਨੇਰੇ, ਨਿਜ ਘਰ ਆਪਣਾ ਪਰਦਾ ਲਾਹਿੰਦਾ। ਹਰਿਜਨ ਦੇਵੇ ਚਾਓ ਘਨੇਰੇ, ਚਾਓ ਘਨੇਰਾ ਇਕ ਰਖਾਇੰਦਾ। ਰਾਤੀਂ ਸੁੱਤਿਆਂ ਘਰ ਘਰ ਮਾਰੇ ਫੇਰੇ, ਬਣ ਦਰਵੇਸ਼ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੱਟਣਹਾਰਾ ਝੂਠੇ ਜੇੜੇ, ਨਾਮ ਖੰਡਾ ਹੱਥ ਚਮਕਾਇੰਦਾ। ਕੱਟੇ ਕਸ਼ਟ ਨਾਮ ਖੰਡਾ, ਸਤਿਗੁਰ ਪੂਰਾ ਖੜਗ ਖੜਕਾਈਆ। ਪਾਵੇ ਸਾਰ ਵਿਚ ਬ੍ਰਹਿਮੰਡਾਂ, ਲੋਕਮਾਤ ਹੋਏ ਸਹਾਈਆ। ਲਹਿਣਾ ਦੇਣਾ ਚੁਕਾਏ ਜੇਰਜ ਅੰਡਾ, ਉਤਭੁਜ ਸੇਤਜ ਨਾ ਫੇਰਾ ਪਾਈਆ। ਗੀਤ ਸੁਹਾਗੀ ਏਕਾ ਛੰਦਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਤੋੜਨਹਾਰਾ ਖ਼ਾਨਾਬੰਦਾ, ਬੰਦੀਖ਼ਾਨਾ ਦਏ ਮਿਟਾਈਆ। ਸਾਹਿਬ ਦਿਆਲ ਸਤਿਗੁਰ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਆਪਣੀ ਦਏ ਜਣਾਈਆ। ਕਲਜੁਗ ਜੀਵ ਹੰਕਾਰੀ ਗੰਦਾ, ਹਰਿ ਕਾ ਭੇਵ ਕੋਇ ਨਾ ਪਾਈਆ। ਬਿਨ ਗਿਆਨ ਨੇਤਰ ਹੋਇਆ ਅੰਧਾ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਸਾਂਤਕ ਸਤਿ ਸਤਿ ਸਰੂਪ ਨਾ ਪਾਏ ਕੋਇ ਠੰਡਾ, ਬਿਨ ਸਤਿਗੁਰ ਪੂਰੇ ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਕਲਜੁਗ ਅੰਤਮ ਆਇਆ ਕੰਢਾ, ਪ੍ਰਭ ਸਭ ਦੀ ਕਰੇ ਸਫ਼ਾਈਆ। ਨਿਰਗੁਣ ਫੜਿਆ ਨਿਰਗੁਣ ਖੰਡਾ, ਗੋਬਿੰਦ ਰਿਹਾ ਚਮਕਾਈਆ। ਵੰਡਣਹਾਰਾ ਸਾਚੀ ਵੰਡਾ, ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਜਗਾਈਆ। ਢਾਹਵਣਹਾਰਾ ਦਵੈਤੀ ਕੰਧਾ, ਦੋਹਰੀ ਧਾਰ ਆਪ ਵਖਾਈਆ। ਦੇਵਣਹਾਰਾ ਟੁੱਟੀ ਗੰਢਾ, ਗੰਢ ਆਪਣੇ ਨਾਲ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦੁਖ ਦਏ ਗਵਾਈਆ। ਕਸ਼ਟ ਦੁੱਖ ਕੱਟੇ ਰੋਗ, ਦੂਤੀ ਦੁਸ਼ਮਣ ਰਹਿਣ ਕੋਇ ਨਾ ਪਾਇੰਦਾ। ਏਕਾ ਕਰੇ ਸਚ ਸੰਜੋਗ, ਆਤਮ ਪਰਮਾਤਮ ਜੋੜ ਜੁੜਾਇੰਦਾ। ਹੋਏ ਸਹਾਈ ਚੋਦਾਂ ਲੋਕ, ਪਰਲੋਕ ਆਪਣੇ ਹੱਥ ਰਖਾਇੰਦਾ। ਦੇਵਣਹਾਰਾ ਸਾਚੀ ਮੋਖ, ਮੁਕਤੀ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਵੇਖੇ ਹਰਿ ਨਿਰੰਕਾਰਾ, ਸਰਗੁਣ ਦਏ ਵਡਿਆਈਆ। ਆਦਿ ਪੁਰਖ ਨਿਰੰਜਣ ਹੋ ਉਜਿਆਰਾ, ਤ੍ਰੈਭਵਨ ਧਨੀ ਫੇਰਾ ਪਾਈਆ। ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਕਲਜੁਗ ਅੰਤ ਰਹਿਣ ਨਾ ਪਾਈਆ। ਜਨ ਭਗਤਾਂ ਵਖਾਏ ਇਕ ਦਵਾਰਾ, ਦਰ ਦਰਵਾਜਾ ਆਪ ਖੁਲ੍ਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਜ਼ਰੀ ਆਏ ਜੋਤ ਨਿਰਾਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਈਆ। ਹਰਿਜਨ ਸਿਰ ਰੱਖੇ ਹੱਥ, ਲੇਖਾ ਹੱਥੋ ਹੱਥ ਮੁਕਾਇੰਦਾ। ਪੁਰਖ ਅਬਿਨਾਸ਼ੀ ਸਾਹਿਬ ਸਮਰਥ, ਭੈ ਭਿਆਨਕ ਨਾ ਕੋਇ ਡਰਾਇੰਦਾ। ਜਿਸ ਭਾਵੇ ਤਿਸ ਲਏ ਰੱਖ, ਜਮ ਨੇੜ ਕੋਇ ਨਾ ਆਇੰਦਾ। ਕਲਜੁਗ ਡੂੰਘੀ ਭਵਰੋਂ ਬਾਹਰ ਕੱਢ, ਸਚ ਸਾਗਰ ਆਪ ਨੁਹਾਇੰਦਾ। ਅੰਤਮ ਮਿਟਣਹਾਰੀ ਕੂੜੀ ਹੱਦ, ਸੋ ਪੁਰਖ ਨਿਰੰਜਣ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਸ਼ਟ ਆਪ ਖਪਾਇੰਦਾ। ਜਗਤ ਕਸ਼ਟ ਜੁਗ ਜਗਤ ਯਾਰ, ਯਾਰ ਯਾਰਾਂ ਵੇਖ ਵਖਾਇੰਦਾ। ਯਾਰੀ ਯਾਰ ਕਰੇ ਵਿਭਚਾਰ, ਵਿਭਚਾਰੀ ਭੇਵ ਜਣਾਇੰਦਾ।

ਵੇਖਣਹਾਰਾ ਅੰਦਰ ਬਾਹਰ, ਗੁਪਤ ਜ਼ਾਹਰ ਖੇਲ ਕਰਾਇੰਦਾ। ਜਗਤ ਸਿਆਸਤ ਜਾਏ ਹਾਰ, ਲੇਖਾ ਹਰਿ ਜੂ ਆਪ ਮੁਕਾਇੰਦਾ। ਬਿਨ ਹਰਿ ਭਗਤ ਨਾ ਹੋਏ ਕੋਇ ਉਜਿਆਰ, ਬਿਨ ਸ਼ਹਿਨਸ਼ਾਹ ਸੀਸ ਤਾਜ ਨਾ ਕੋਇ ਟਿਕਾਇੰਦਾ। ਬੀਸ ਬੀਸਾ ਹਰਿ ਜਗਦੀਸਾ ਨਵ ਨੌਂ ਕਰੇ ਸਰਬ ਖ਼ਬਰਦਾਰ, ਬੇਖ਼ਬਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਬੇਨਜ਼ੀਰ ਆਪਣੀ ਨਜ਼ਰ ਆਪ ਬਦਲਾਇੰਦਾ। ਨਜ਼ਰ ਬਦਲਾ ਲਏ ਤੱਕ, ਪਰਵਰਦਿਗਾਰ ਵਡੀ ਵਡਿਆਈਆ। ਕਰੇ ਨਿਬੇੜਾ ਹੱਕੋ ਹੱਕ, ਹੱਕ ਹਕ਼ੀਕ਼ਤ ਵੇਖੇ ਲਾਸ਼ਰੀਕ ਖ਼ੁਦਾਈਆ। ਕੂੜ ਕੂੜਿਆਰਾਂ ਪਾਵਣਹਾਰਾ ਨੱਥ ਨੱਕ, ਨਾਮ ਡੋਰੀ ਰਿਹਾ ਉਠਾਈਆ। ਦੋ ਜਹਾਨਾਂ ਸਚਖੰਡ ਨਿਵਾਸੀ ਰਿਹਾ ਤੱਕ, ਬਚਿਆ ਕੋਇ ਰਹਿਣ ਨਾ ਪਾਈਆ। ਅੰਤ ਪਰਦਾ ਸਕੇ ਨਾ ਕੋਈ ਢਕ, ਜਿਨ੍ਹਾਂ ਭੁੱਲਿਆ ਹਰਿ ਰਘੁਰਾਈਆ। ਜੁਗ ਜੁਗ ਜਨ ਭਗਤਾਂ ਕਰਦਾ ਆਇਆ ਪੱਖ, ਨਿਰਗੁਣ ਸਰਗੁਣ ਹੋ ਸਹਾਈਆ। ਬਲਦੀ ਅਗਨੀ ਵਿਚੋਂ ਲਏ ਰੱਖ, ਤਤੀ ਵਾ ਨਾ ਲਾਗੇ ਰਾਈਆ। ਮੇਟੇ ਰੈਣ ਅੰਧੇਰੀ ਮੱਸ, ਸਾਚਾ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਗਤ ਕਸ਼ਟ ਜਾਏ ਲੱਥ, ਦੇਵਣਹਾਰ ਨਾ ਕੋਇ ਸਜ਼ਾਈਆ। ਪਾਰਬ੍ਰਹਮ ਬ੍ਰਹਮ ਏਕਾ ਜਸ, ਘਰ ਘਰ ਖ਼ੁਸ਼ੀ ਮਨਾਈਆ। ਗੁਰਮੁਖ ਗੁਰ ਗੁਰ ਮੇਲਾ ਹੱਸ ਹੱਸ, ਨੇਤਰ ਨੈਣ ਏਕਾ ਰੰਗ ਰੰਗਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਡੂੰਘੀ ਭਵਰੀ ਕਾਇਆ ਕਵਰੀ ਆਤਮ ਸੇਜਾ ਆਪੇ ਵਸ, ਸੇਜ ਸੁਹੰਜਣੀ ਲਏ ਸੁਹਾਈਆ। ਨਿਰਗੁਣ ਨੂਰ ਕਰ ਪਰਕਾਸ਼, ਚੰਦ ਚਾਂਦਨੀ ਦਏ ਮਿਟਾਈਆ। ਕਰਨਹਾਰਾ ਬੰਦ ਖੁਲਾਸ਼, ਬੰਦੀਖਾਨਾ ਦਏ ਤੁੜਾਈਆ। ਵਿਗੜੇ ਕਾਰਜ ਕਰੇ ਰਾਸ, ਕਰਤਾ ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਜਗਤ ਵਡਿਆਈਆ । ਜਗਤ ਕਸ਼ਟ ਰੋਵੇ ਮਾਰੇ ਧਾਹ, ਕੂਕ ਕੂਕ ਸੁਣਾਈਆ। ਨਿਰਗੁਣ ਦੇਵਣਹਾਰ ਸਚ ਸਲਾਹ, ਸਰਗੁਣ ਆਪਣਾ ਨਾਮ ਦ੍ਰਿੜਾਈਆ। ਬਣ ਵਿਚੋਲਾ ਬੇਪਰਵਾਹ, ਲੇਖਾ ਦਏ ਮੁਕਾਈਆ। ਫੜ ਬਾਂਹੋਂ ਪਾਰ ਦਏ ਕਰਾ, ਅਧਵਿਚਕਾਰ ਨਾ ਕੋਇ ਰਖਾਈਆ। ਵਿਚ ਸੰਸਾਰ ਫਿਰਨਾ ਚਾਓ ਚਾ, ਚਾਓ ਘਨੇਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਨਨ ਦੀਨਨ ਦਇਆ ਨਾਥ ਦਇਆ ਕਮਾਈਆ। ਭਵਿਖਤ ਅੰਦਰ ਵਸਿਆ ਭਵਿਖ, ਭੇਖ ਨਜ਼ਰ ਕੋਇ ਨਾ ਆਇੰਦਾ। ਨਾਨਕ ਗੋਬਿੰਦ ਗਿਆ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਦੋ ਜਹਾਨਾਂ ਵੰਡਿਆ ਹਿੱਸ, ਹਿੱਸਾ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦ ਸ੍ਰੀ ਭਗਵਾਨ, ਨਿਰਗੁਣ ਨਿਰੰਕਾਰ ਆਪ ਖੁਲ੍ਹਾਈਆ। ਜੁਗ ਚੌਕੜੀ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਰਲਾਈਆ। ਸਚਖੰਡ ਵਸਣਹਾਰਾ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਈਆ। ਥਿਰ ਘਰ ਦੇਵਣਹਾਰਾ ਮਾਣ, ਸ਼ਬਦ ਸੁਤ ਦਏ ਵਡਿਆਈਆ । ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਤ੍ਰੈ ਪੰਜ ਮੇਲਾ ਸਹਿਜ ਸੁਭਾਈਆ। ਬੋਧ ਅਗਾਧਾ ਇਕ ਗਿਆਨ, ਨਿਸ਼ਅੱਖਰ ਕਰੇ ਪੜ੍ਹਾਈਆ। ਨਾਉਂ ਨਿਰੰਕਾਰਾ ਕਰ ਪਰਵਾਨ, ਸਤਿ ਸੰਦੇਸਾ ਇਕ ਸੁਣਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਦੇਵੇ ਮਾਣ, ਚਾਰੇ ਬਾਣੀ ਰਾਗ ਅਲਾਈਆ। ਚਾਰੇ ਵੇਦ ਕਰ ਕਲਿਆਣ, ਚਾਰੇ ਜੁਗ ਖੇਲ ਕਰਾਈਆ। ਚਾਰ ਵਰਨ ਜਗਤ

ਨਿਸ਼ਾਨ, ਬਰਨ ਅਠਾਰਾਂ ਦਏ ਚਲਾਈਆ। ਚਾਰ ਕੁੰਟ ਖੇਲ ਮਹਾਨ, ਚਾਰ ਯਾਰੀ ਸੰਗ ਰਲਾਈਆ। ਨਿਰਗੁਣ ਸਰਗੁਣ ਕਰ ਬਲਵਾਨ, ਬਲ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦਏ ਚੁਕਾਈਆ। ਪਰਦਾ ਚੁੱਕੇ ਆਪ ਭਗਵਾਨ, ਦੂਸਰ ਸੰਗ ਨਾ ਕੋਇ ਰਖਾਇੰਦਾ। ਨਿਰਗੁਣ ਸਰਗੁਣ ਖੇਲ ਮਹਾਨ, ਗੁਰ ਗੁਰ ਵੇਸ ਵਟਾਇੰਦਾ। ਪੀਰ ਪੈਗ਼ੰਬਰ ਦੇ ਫ਼ਰਮਾਣ, ਕਲਮਾ ਨਬੀ ਰਸੂਲ ਜਣਾਇੰਦਾ। ਮੁਕਾਮੇ ਹੱਕ ਬੈਠ ਅਮਾਮ, ਪਰਵਰਦਿਗਾਰ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਵੇਖੇ ਆਣ, ਅਨੁਭਵ ਆਪਣੀ ਧਾਰ ਚਲਾਇੰਦਾ। ਸਿਫ਼ਤੀ ਸਿਫ਼ਤ ਸਲਾਹੀ ਦਏ ਗਿਆਨ, ਅੱਖਰ ਅੱਖਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਸੰਦੇਸਾ ਇਕ ਜਣਾਇੰਦਾ । ਜੁਗ ਚੌਕੜੀ ਗੁਰ ਅਵਤਾਰ, ਪੀਰ ਪੈਗ਼ੰਬਰ ਸੇਵ ਲਗਾਈਆ। ਬੋਧ ਅਗਾਧ ਬੋਲ ਜੈਕਾਰ, ਜੈ ਜੈਕਾਰ ਸੁਣਾਈਆ। ਸ਼ਬਦ ਅਨਾਦੀ ਨਾਦ ਧੁੰਨਕਾਰ, ਬ੍ਰਹਮ ਬ੍ਰਹਿਮਾਦੀ ਆਪ ਜਣਾਈਆ। ਅੱਖਰ ਵੱਖਰ ਝੋਲੀ ਡਾਰ, ਸ਼ਾਸਤਰ ਸਿਮਰਤ ਵੇਦ ਪੁਰਾਣ ਕਰੇ ਪੜ੍ਹਾਈਆ। ਅਲਫ਼ ਯੇ ਕਰ ਪਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਤ੍ਰੈਭਵਨ ਧਨੀ ਆਪਣਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਜਣਾਈਆ। ਜੁਗ ਜੁਗ ਖੇਲ ਹਰਿ ਅਵੱਲਾ, ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਮ ਅਗੰਮੀ ਫੜਾਏ ਪੱਲਾ, ਪੱਲੂ ਆਪਣੀ ਗੰਢ ਪੁਆਇੰਦਾ। ਸਚ ਸੰਦੇਸ ਸਤਿ ਸਤਿਵਾਦ ਏਕਾ ਘੱਲਾ, ਆਖਰ ਅੱਖਰ ਆਪ ਪੜ੍ਹਾਇੰਦਾ। ਘਟ ਘਟ ਅੰਦਰ ਲੱਖ ਚੁਰਾਸੀ ਜੀਵ ਜੰਤ ਸਚ ਸਿੰਘਾਸਣ ਏਕਾ ਮੱਲਾ, ਆਤਮ ਪਰਮਾਤਮ ਡੇਰਾ ਲਾਇੰਦਾ। ਵਸਣਹਾਰਾ ਜਲਾਂ ਥਲਾਂ, ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੇਰਾ ਪਾਇੰਦਾ। ਜੋਤੀ ਸ਼ਬਦੀ ਨਿਰਗੁਣ ਰੱਲਾ, ਸਰਗੁਣ ਪੰਜ ਤਤ ਕਾਇਆ ਵੇਖ ਵਖਾਇੰਦਾ। ਕਰ ਪਰਕਾਸ਼ ਬਿਨ ਤੇਲ ਬਾਤੀ ਆਪੇ ਬੱਲਾ, ਨੂਰੋ ਨੂਰ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਆਪ ਹੰਢਾਇੰਦਾ। ਨਵ ਨੌਂ ਚਾਰ ਉਤਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸ੍ਰਿਸ਼ਟ ਸਬਾਈ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹਾਹਾਕਾਰ, ਗੁਰੂਦਵਾਰੇ ਗੁਰ ਗੁਰ ਰੰਗ ਨਾ ਕੋਇ ਰੰਗਾਈਆ। ਸਰ ਸਰੋਵਰ ਹੋਏ ਵਿਭਚਾਰ, ਸਤਿ ਸੰਤੋਖ ਧੀਰਜ ਜਤ ਨਜ਼ਰ ਕੋਇ ਨਾ ਆਈਆ। ਇਸ਼ਟ ਗੁਰਦੇਵ ਭੁੱਲਿਆ ਜੀਵ ਗਵਾਰ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਆਤਮ ਪਰਮਾਤਮ ਨਾ ਕੋਇ ਪਿਆਰ, ਝੂਠਾ ਨਾਤਾ ਬੰਧਨ ਪਾਈਆ। ਬ੍ਰਹਮ ਪਾਰਬ੍ਰਹਮ ਨਾ ਕੋਇ ਆਧਾਰ, ਘਰ ਵੱਜੇ ਨਾ ਸਚ ਵਧਾਈਆ। ਸਾਚੀ ਸਖ਼ੀਆਂ ਨਾ ਮੰਗਲਾਚਾਰ, ਗੀਤ ਗੋਬਿੰਦ ਨਾ ਕੋਇ ਗਾਈਆ। ਅੰਤਮ ਵੇਲਾ ਲੇਖਾ ਲਿਖ ਲਿਖ ਦੇ ਗਏ ਗੁਰੂ ਅਵਤਾਰ, ਭਵਿਖਤ ਵਾਕ ਜਣਾਈਆ। ਵੇਦ ਵਿਆਸਾ ਕਰੇ ਪੁਕਾਰ, ਬ੍ਰਹਿਮਣ ਗੌੜਾ ਪੂਤ ਸਪੂਤਾ ਨਿਹਕਲੰਕਾ ਆਵੇ ਸੱਚਾ ਮਾਹੀਆ। ਈਸਾ ਕਹੇ ਮੇਰਾ ਪਰਵਰਦਿਗਾਰ, ਦੋ ਜਹਾਨਾਂ ਸਾਂਝਾ ਯਾਰ, ਸਾਚੀ ਅਲਫ਼ੀ ਤਨ ਸ਼ੰਗਾਰ, ਨੂਰੋ ਨੂਰ ਨੂਰ ਦਰਸਾਈਆ। ਏਕਾ ਕਲਮਾ ਕਰੇ ਤਿਆਰ, ਨਬੀ ਰਸੂਲਾਂ ਕਰੇ ਪਾਰ, ਉਮਤੀ ਉਮਤ ਕਰੇ ਪੜ੍ਹਾਈਆ। ਮੇਰੇ ਪਿਛੇ ਆਵੇ ਆਪਣੀ ਧਾਰ, ਮਾਤ ਪਿਤਾ ਨਾ ਕੋਇ ਬਣਾਈਆ। ਮੁਹੰਮਦ ਰੋਵੇ ਧਾਹਾਂ

ਮਾਰ, ਉਚੀ ਕੂਕ ਕੂਕ ਕਰੇ ਗਿਰਿਆਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਮੰਗੇ ਮੰਗ ਬਣ ਭਿਖਾਰ, ਖਾਲੀ ਝੋਲੀ ਅੱਗੇ ਡਾਹੀਆ । ਕਰ ਕਿਰਪਾ ਪਰਵਰਦਿਗਾਰ, ਮੇਰੀ ਆਸਾ ਪੂਰ ਕਰਾਈਆ। ਮੇਰੀ ਆਸਾ ਅੱਲਾ ਰਾਣੀ ਕਰ ਤਿਆਰ, ਆਲਮੀਨ ਵੇਖ ਖ਼ੁਦਾਈਆ। ਚੌਦਾਂ ਤਬਕ ਹੋ ਸਿਕਦਾਰ, ਤੇਰਾ ਨਾਉਂ ਡੰਕ ਵਜਾਈਆ। ਚੌਦਾਂ ਸਦੀਆਂ ਬੀਤਣ ਸੰਸਾਰ, ਅੰਤ ਵਿਛੋੜਾ ਤੇਰੀ ਝੋਲੀ ਪਾਈਆ। ਅਮਾਮ ਅਮਾਮਾ ਵਡ ਸਿਕਦਾਰ, ਰੰਗ ਰੰਗੀਲਾ ਇਕ ਚੜ੍ਹਾਈਆ। ਨਾਨਕ ਨਿਰਗੁਣ ਬੋਲੇ ਸਚ ਜੈਕਾਰ, ਜੈ ਜੈਕਾਰ ਗਿਆ ਸੁਣਾਈਆ। ਮਹਾਬਲੀ ਉਤਰੇ ਆਪਣੀ ਧਾਰ, ਨਿਹਕਲੰਕਾ ਨਾਉਂ ਧਰਾਈਆ। ਪੂਤ ਸਪੂਤਾ ਗੋਬਿੰਦ ਸੂਰਾ ਕਰੇ ਸਚ ਪਿਆਰ, ਸਾਚੀ ਗੋਦੀ ਇਕ ਸੁਹਾਈਆ। ਵਸਣਹਾਰਾ ਧਾਮ ਨਿਆਰ, ਸਾਚਾ ਮੰਦਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਵੇਖੇ ਧਾਮ ਨਿਆਰਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਹਰਿ ਮੰਦਰ ਵਸੇ ਆਪ ਨਿਰੰਕਾਰਾ, ਸੋ ਹਰਿ ਮੰਦਰ ਲੋਹਾਰ ਤਰਖਾਣ ਨਾ ਕੋਇ ਬਣਾਇੰਦਾ। ਸੂਰਜ ਚੰਦ ਨਾ ਕੋਇ ਸਿਤਾਰਾ, ਚਾਰ ਦੀਵਾਰ ਨਾ ਕੋਇ ਵਡਿਆਇੰਦਾ। ਮੰਡਲ ਮੰਡਪ ਨਾ ਕੋਇ ਸਹਾਰਾ, ਬ੍ਰਹਿਮੰਡ ਖੰਡ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਗੁਰੂ ਅਵਤਾਰਾ, ਪੀਰ ਪੈਗ਼ੰਬਰ ਰੂਪ ਨਾ ਕੋਇ ਵਟਾਇੰਦਾ। ਸਾਚੇ ਮੰਦਰ ਵਜਾਏ ਆਪ ਨਗਾਰਾ, ਨਿਰਗੁਣ ਤਾਲ ਇਕ ਰਖਾਇੰਦਾ। ਗੋਬਿੰਦ ਗੁਰ ਕਰੇ ਪਿਆਰਾ, ਪ੍ਰੇਮ ਪਿਆਰ ਇਕ ਜਣਾਇੰਦਾ। ਸੰਬਲ ਵਸੇ ਧਾਮ ਨਿਆਰਾ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਗੋਬਿੰਦ ਕਹੇ ਬੋਲ ਜੈਕਾਰਾ, ਜੈ ਜੈਕਾਰ ਸੁਣਾਇੰਦਾ । ਕਲ ਕਲਕੀ ਲਏ ਅਵਤਾਰਾ, ਕਲਜੁਗ ਲੇਖਾ ਆਪ ਚੁਕਾਇੰਦਾ। ਬੀਸ ਬੀਸਾ ਸ਼ਾਹ ਸਿਕਦਾਰਾ, ਸਾਚਾ ਹੁਕਮ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਵਿਖਤ ਆਪਣੇ ਹੱਥ ਰਖਾਇੰਦਾ। ਪਿਛਲਾ ਭਵਿਖਤ ਹੋਵੇ ਪੂਰ, ਵੀਹ ਸੌ ਵੀਹ ਬਿਕ੍ਰਮੀ ਰਾਹ ਤਕਾਈਆ। ਸ੍ਰਿਸ਼ਟ ਸਬਾਈ ਭਰਿਆ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਜਨ ਭਗਤਾਂ ਮਸਤਕ ਲਾਏ ਧੂੜ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹ, ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਆਪਣਾ ਨਾਉਂ ਕਰੇ ਪੜ੍ਹਾਈਆ। ਜੇਹੜੇ ਪੈਂਡਾ ਤੱਕਦੇ ਰਹੇ ਦੂਰ, ਸੋ ਅੰਤਮ ਨੇੜੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲੇਖਾ ਰਿਹਾ ਮੁਕਾਈਆ। ਕਲਜੁਗ ਲੇਖਾ ਮੁੱਕੇ ਅੰਤ, ਅੰਤਸ਼ਕਰਣ ਵੇਖ ਵਖਾਇੰਦਾ। ਭਰਮੇ ਭੁੱਲੇ ਜੀਵ ਜੰਤ, ਜਾਗਰਤ ਜੋਤ ਨਾ ਕੋਇ ਜਗਾਇੰਦਾ। ਤ੍ਰੈਗੁਣ ਮਾਇਆ ਪਈ ਬੇਅੰਤ, ਮਨ ਕਾ ਮਣਕਾ ਨਾ ਕੋਇ ਭੁਆਇੰਦਾ। ਘਰ ਘਰ ਬਣਿਆ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਸ੍ਰਿਸ਼ਟ ਸਬਾਈ ਮੇਟੇ ਪਾਪ, ਪਤਿਤ ਪਾਪੀ ਪਾਰ ਕਰਾਈਆ। ਇਕ ਜਣਾਏ ਸਾਚਾ ਜਾਪ, ਜੀਵਣ ਜੁਗਤ ਦਏ ਜਣਾਈਆ। ਸ਼ਾਹ ਸੁਲਤਾਨ ਕਰੇ ਰਾਖ, ਖ਼ਾਕੀ ਖ਼ਾਕ ਖ਼ਾਕ ਮਿਲਾਈਆ। ਸੀਸ ਰਖੇ ਨਾ ਕੋਇ ਤਾਜ, ਨੌਂ ਖੰਡ ਪ੍ਰਿਥਮੀ ਦਏ ਦੁਹਾਈਆ। ਮਨਮੁਖਤਾ ਹੋਈ ਲਾੜੀ ਮੌਤ ਖ਼ਾਜ, ਵੇਲੇ ਅੰਤ ਨਾ ਕੋਇ ਛੁਡਾਈਆ । ਨਾਤਾ ਤੁੱਟੇ ਪੰਜ ਵਕ਼ਤ ਨਿਮਾਜ਼, ਵੁਜ਼ੂ ਬਾਂਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇੜਾ ਰਿਹਾ ਢਾਹੀਆ। ਕਲਜੁਗ ਖੇੜਾ

ਅੰਤਮ ਢੱਠਣਾ, ਹਰਿ ਸਤਿਗੁਰ ਆਪੇ ਢਾਹਿੰਦਾ। ਗੁਰਮੁਖ ਵਿਰਲਾ ਹਰਿ ਜੂ ਰੱਖਣਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਨਾਮ ਮਧਾਣੇ ਜੀਵ ਜੰਤ ਮਥਣਾ, ਦੋ ਜਹਾਨਾਂ ਆਪ ਰਿੜਕਾਇੰਦਾ। ਕਰੇ ਖੇਲ ਅਲੱਖ ਅਲੱਖਨਾ, ਅਲੱਖ ਅਗੋਚਰ ਵੇਸ ਵਟਾਇੰਦਾ। ਤਖ਼ਤ ਤਾਜ ਹੋਏ ਸੱਖਣਾ, ਹੁਕਮ ਹਾਕਮ ਨਾ ਕੋਇ ਜਣਾਇੰਦਾ। ਮੰਦਰ ਮਹੱਲ ਅਟੱਲ ਛੱਡ ਛੱਡ ਨੱਸਣਾ, ਸਾਚੀ ਸੇਜ ਨਾ ਕੋਇ ਹੰਢਾਇੰਦਾ। ਨੌਂ ਖੰਡ ਪ੍ਰਿਥਮੀ ਹੋਏ ਦੁਰਘਟਨਾ, ਘਟ ਘਟ ਆਪ ਕਰਾਇੰਦਾ। ਗੋਬਿੰਦ ਕਿਸੇ ਨਜ਼ਰ ਨਾ ਆਏ ਵਿਚ ਪਟਣਾ, ਪੁਰ ਅਨੰਦ ਨਾ ਵੇਸ ਵਟਾਇੰਦਾ। ਨਿਰਗੁਣ ਪਰਗਟ ਹੋ ਕੇ ਆਪਣਾ ਆਪ ਦੱਸਣਾ, ਗੋਬਿੰਦ ਸ਼ਬਦ ਡੰਕਾ ਇਕ ਵਜਾਇੰਦਾ। ਵਡ ਵੱਡਾ ਜਗਤ ਦਰਬਾਰੀ ਫੱਟਣਾ, ਫਟ ਏਕਾ ਘਾਓ ਲਗਾਇੰਦਾ। ਬਿਨ ਗੁਰਮੁਖ ਪੂਰੇ ਸਤਿ ਸਤਿਵਾਦੀ ਕਿਸੇ ਨਾ ਮਿਲਣਾ ਵਟਣਾ, ਸਾਚੇ ਘੋੜੇ ਨਾ ਕੋਇ ਚੜ੍ਹਾਇੰਦਾ। ਲਹਿਣਾ ਦੇਣਾ ਦੇਣਾ ਲਹਿਣਾ ਚੁਕਾਏ ਹੱਥੋ ਹੱਥਣਾ, ਪੁਰਖ ਸਮਰਥ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਅੰਦਰ ਨਿਰਗੁਣ ਹੋ ਹੋ ਵਸਣਾ, ਸਰਗੁਣ ਆਪਣੀ ਬੂਝ ਬੁਝਾਇੰਦਾ। ਮੀਆਂ ਹਰਿ ਪਰਵਰਦਿਗਾਰ, ਪਾਰਬ੍ਰਹਮ ਅਖਵਾਇੰਦਾ। ਮੁਕਾਮੇ ਹੱਕ ਖੇਲ ਅਪਾਰ, ਜਲਵਾ ਨੂਰ ਨੂਰ ਰੁਸ਼ਨਾਇੰਦਾ। ਸ਼ਾਹੋ ਭੂਪ ਵਡ ਸਿਕਦਾਰ, ਤਖ਼ਤ ਨਿਵਾਸੀ ਹੁਕਮ ਚਲਾਇੰਦਾ। ਹੁਕਮੇ ਅੰਦਰ ਈਸਾ ਮੂਸਾ ਕਰ ਤਿਆਰ, ਮੁਹੰਮਦ ਪੰਜ ਤਤ ਖ਼ਾਕੀ ਰੰਗ ਰੰਗਾਇੰਦਾ। ਮਧੁਰ ਪਿਆਲਾ ਦੇਵੇ ਠੰਡਾ ਠਾਰ, ਭਰ ਜਾਮ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਕਰ ਆਪ, ਆਪਣੀ ਦਇਆ ਕਮਾਈਆ। ਮੁਹੰਮਦ ਦੇਵੇ ਵਡ ਪਰਤਾਪ, ਕਲਜੁਗ ਕਲ ਕੁੜਮਾਈਆ। ਮੁਹੰਮਦ ਰੱਖੇ ਇਕੋ ਖ਼ਾਹਸ਼, ਆਪਣੀ ਖ਼ਾਹਸ਼ ਜਣਾਈਆ। ਮੇਰੀ ਇਛਿਆ ਦੇਵੇ ਮੇਰਾ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਇਕ ਮੁਹੰਮਦ ਕਰ ਪਿਆਰ, ਪੀਆ ਪ੍ਰੀਤਮ ਦਇਆ ਕਮਾਇੰਦਾ। ਤੇਰੀ ਇਛਿਆ ਤੇਰੀ ਧਾਰ, ਤੇਰੇ ਨਾਲ ਮਿਲਾਇੰਦਾ। ਮੁਹੰਮਦ ਢਹਿ ਢਹਿ ਚਰਨ ਧੂੜ ਲਾਏ ਛਾਰ, ਪਰਵਰਦਿਗਾਰ ਤੇਰਾ ਸ਼ੁਕਰ ਮਨਾਇੰਦਾ। ਤੂੰ ਮੀਆਂ ਦੇਵਣਹਾਰ, ਮੇਰਾ ਹੀਆ ਪੂਰ ਕਰਾਇੰਦਾ। ਬੀਜ ਬੀਆ ਮੇਰੀ ਅੰਤਰ ਨੂਰੋ ਨੂਰ ਨੂਰ ਰਖਾਇੰਦਾ। ਮੇਰਾ ਅੰਤਰ ਆਏ ਬਾਹਰ, ਮੇਰਾ ਭੇਵ ਜਣਾਇੰਦਾ । ਤਿਸ ਨਾਲ ਹੋਏ ਪਿਆਰ, ਪਰੇ ਆਪਣੀ ਆਪ ਬਣਾਇੰਦਾ। ਮੁਹੰਮਦ ਖ਼ਾਹਸ਼ ਅੱਲਾ ਰਾਣੀ ਨਾਰ ਮੁਟਿਆਰ, ਪੰਜ ਤਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਅੱਲਾ ਰਾਣੀ ਬੜੀ ਲਾਇਕ, ਲੁਕਮਾ ਸਭ ਦਾ ਰਹੀ ਬਣਾਈਆ। ਵੇਖਣਹਾਰੀ ਪੀਰ ਪੈਗ਼ੰਬਰ ਮਸਾਇਕ, ਮਸਲਾ ਸਭ ਨੂੰ ਰਹੀ ਪੜ੍ਹਾਈਆ। ਲਿਖ ਲਿਖ ਦੱਸੀ ਸ਼ਰਅ ਸ਼ਰਾਇਤ, ਸ਼ਰੀਅਤ ਆਪਣੀ ਵੰਡ ਵੰਡਾਈਆ। ਸੁਣ ਸੁਣ ਹੱਸੇ ਇਕੋ ਆਇਤ, ਏਕਾ ਕਲਮਾ ਨਬੀ ਜਣਾਈਆ। ਕਲਜੁਗ ਅੰਤਮ ਸਾਚੇ ਮੀਏ ਕੋਲੋਂ ਮੰਗੇ ਖ਼ਰਾਇਤ, ਖ਼ਾਲੀ ਝੋਲੀ ਅੱਗੇ ਡਾਹੀਆ। ਕਰ ਕਿਰਪਾ ਕਰ ਇਨਾਇਤ, ਦਰ ਤੇਰੇ ਚਲ ਕੇ ਆਈਆ। ਤੂੰ ਸਾਹਿਬ ਖ਼ਾਲਕ ਖ਼ਲਕ ਕਰ ਇਸ਼ਾਇਤ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਚੌਦਾਂ ਸਦੀਆਂ ਰਹੀ ਮੁਹੰਮਦ ਮੁਤਾਹਿਤ, ਤੇਰੇ ਹੁਕਮੇ ਅੰਦਰ ਸੇਵ ਕਮਾਈਆ । ਮੰਨਿਆ ਤੇਰਾ ਕਾਨੂੰਨ ਕਵਾਇਦ, ਤੇਰਾ ਹੁਕਮ ਸਿਰ ਸਿਰ ਲਿਆ ਟਿਕਾਈਆ। ਪੀਰ ਪੈਗ਼ੰਬਰ ਹੋਏ ਮੁਸ਼ਾਹਦ, ਮੁਸ਼ਾਅਰਾ ਇਕੋ

ਇਕ ਸੁਣਾਈਆ। ਤੂੰ ਲਾਸ਼ਰੀਕ ਖ਼ੁਦਾ ਵਾਹਦ, ਵਾਹਵਾ ਤੇਰੀ ਵਡਿਆਈਆ। ਦਰੋਹੀ ਖ਼ੁਦਾਏ ਦੀ ਲੋਕਮਾਤ ਫੇਰ ਮਿਲੇ ਨਾ ਸ਼ਾਇਦ, ਵੇਲਾ ਗਿਆ ਹੱਥ ਨਾ ਆਈਆ। ਕਲਜੁਗ ਅੰਤਮ ਮੈਨੂੰ ਫੇਰ ਨਾ ਕਰੀਂ ਕਿਸੇ ਦੀ ਕੈਦ, ਬਿਨ ਤੇਰੇ ਚਰਨ ਨਾ ਕੋਇ ਵਡਿਆਈਆ। ਮੈਂ ਨੇਤਰ ਰੋ ਰੋ ਤੇਰੇ ਅੱਗੇ ਕਰਾਂ ਜਦੋਜਹਿਦ, ਰੋ ਰੋ ਆਪਣਾ ਹਾਲ ਸੁਣਾਈਆ। ਪੀਰ ਪੈਗ਼ੰਬਰ ਮੇਰੇ ਨਾਲ ਕਰ ਕਰ ਗਏ ਬਹਿਸ, ਤਬਸਰਾ ਜਗਤ ਸੁਣਾਈਆ। ਮੈਂ ਬਣੀ ਰਹੀ ਮੁਹੰਮਦ ਖ਼ਾਹਸ਼, ਅੰਤਮ ਤੇਰੀ ਖ਼ਾਹਸ਼ ਰਖਾਈਆ। ਚੌਦਾਂ ਲੋਕ ਚੌਦਾਂ ਤਬਕ ਤੇਰੀ ਕਰਦੀ ਰਹੀ ਤਲਾਸ਼, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਫੇਰਾ ਪਾਈਆ। ਅੰਜੀਲ ਕੁਰਾਨ ਦੇ ਨਾ ਸਕੀ ਕੋਈ ਨਿਜਾਤ, ਨਿਸਬਤ ਤੇਰੀ ਕੋਇ ਨਾ ਵੰਡ ਵੰਡਾਈਆ। ਕਰ ਕਿਰਪਾ ਮੇਰੀ ਕਰ ਇਮਦਾਦ, ਸਿਰ ਮੇਰੇ ਹੱਥ ਟਿਕਾਈਆ। ਖ਼ਾਲੀ ਹੱਥ ਵਖਾਵੇ ਕੋਈ ਨਾ ਦਿਸੇ ਜਾਇਦਾਦ, ਲੋਕ ਪਰਲੋਕ ਨੰਗੀ ਪੈਰੀਂ ਫੇਰੀ ਪਾਈਆ। ਮੈਂ ਨੱਠ ਨੱਠ ਥੱਕੀ ਵਿਚ ਕਾਇਨਾਤ, ਮੱਕਾ ਕਾਅਬਾ ਹੁਜਰਾ ਮਹਿਰਾਬ ਵੇਖ ਥਾਉਂ ਥਾਈਂਆ। ਪਰਵਰਦਿਗਾਰ ਤੇਰਾ ਨੂਰ ਨਜ਼ਰ ਨਾ ਆਇਆ ਸਾਖਿਆਤ, ਮੀਆਂ ਕਰੀ ਨਾ ਕੋਇ ਰੁਸ਼ਨਾਈਆ। ਕਲਜੁਗ ਅੰਤਮ ਵੇਖ ਮਾਰ ਝਾਤ, ਕੋਝੀ ਕਮਲੀ ਦਰ ਬੈਠੀ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਵੇਖਣਹਾਰਾ ਖੇਲ ਤਮਾਸ਼, ਨਿਰਗੁਣ ਆਪਣੀ ਕਰਵਟ ਰਿਹਾ ਬਦਲਾਈਆ । ਤੇਰੀ ਪੂਰੀ ਕਰਾਂ ਖ਼ਾਹਸ਼, ਨਿਰਾਸਾ ਕੋਇ ਰਹਿਣ ਨਾ ਪਾਈਆ। ਮੇਰੇ ਭਗਤਾਂ ਦੀ ਬਣ ਦਾਸੀ ਦਾਸ, ਚਰਨ ਧੂੜੀ ਟਿੱਕਾ ਲਾਈਆ। ਫਿਰ ਹੋਏ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਤੇਰਾ ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਪ੍ਰਿਥਮ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੱਲਾ ਰਾਣੀ ਖੇਲ ਮਹਾਨੀ ਨਿਰਗੁਣ ਦੇਵੇ ਨਿਰਗੁਣ ਨਿਸ਼ਾਨੀ, ਸਰਗੁਣ ਸਰਗੁਣ ਸਰਗੁਣ ਬੰਧਨ ਪਾਈਆ।