ਪੁਸਤਕਾਲਾਭਾਗ ੧੨

ਪਹਿਲੀ ਅੱਸੂ ੨੦੧੯ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਸ਼ਹਿਨਸ਼ਾਹ ਤੇਰੀ ਸ਼ਹਿਨਸ਼ਾਹੀ, ਸ਼ਾਹ ਪਾਤਸ਼ਾਹ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਧਾਹੀਂ, ਨੇਤਰ ਨੈਣਾਂ ਨੀਰ ਸਰਬ ਵਹਾਇੰਦਾ । ਦੋ ਜਹਾਨ ਸ੍ਰੀ ਭਗਵਾਨ ਦਰ ਤੇਰੇ ਨਾ ਦੇਵੇ ਕੋਇ ਗਵਾਹੀ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੁੱਲੇ ਰਹੇ ਰਾਹੀ, ਰਹਿਬਰ ਤੇਰਾ ਭੇਵ ਕੋਇ ਨ ਪਾਇੰਦਾ। ਖਾਣੀ ਬਾਣੀ ਵੇਦ ਪੁਰਾਨੀ ਸ਼ਾਸਤਰ ਸਿਮਰਤ ਅੰਜੀਲ ਕੁਰਾਨੀ ਦੱਸਦੇ ਰਹੇ ਸੱਚਾ ਮਾਹੀ, ਮਾਹੀ ਮੇਲ ਨਾ ਕੋਇ ਕਰਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪੰਜ ਤਤ ਤ੍ਰੈਗੁਣ ਲੱਗੀ ਸ਼ਾਹੀ, ਨਿਰਮਲ ਨੀਰ ਨਾ ਕੋਇ ਵਖਾਇੰਦਾ। ਗੋਬਿੰਦ ਚੇਲਾ ਇਕ ਇਕੇਲਾ ਲੋਕਮਾਤ ਬੂਟਾ ਪੁੱਟ ਕੇ ਆਇਆ ਕਾਹੀ, ਧਰਤ ਧਵਲ ਖੋਜ ਖੋਜਾਇੰਦਾ। ਦੀਨ ਦਿਆਲ ਠਾਕਰ ਸਵਾਮੀ ਰਹਿਮਤ ਰਹੀਮ ਰਹਿਮਾਨ ਇਕ ਗੋਸਾਈਂ, ਪਰਵਰਦਿਗਾਰ ਬੇਨਕ਼ਾਬ ਮੁਖ ਪਰਦਾ ਨਾ ਕੋਇ ਉਠਾਇੰਦਾ। ਨਾਮ ਰਬਾਬ ਸਚ ਅਹਿਬਾਬ ਧੁਨ ਰਾਗ, ਰਸ ਰਸੀਆ ਨਾ ਕੋਇ ਜਣਾਇੰਦਾ। ਨਿਰਗੁਣ ਨਿਰਗੁਣ ਨਾ ਕੋਇ ਵੈਰਾਗ, ਸਰਗੁਣ ਸਰਗੁਣ ਨਾ ਕੋਇ ਕੰਤ ਸੁਹਾਗ, ਨਾਰੀ ਰੂਪ ਨਾ ਕੋਇ ਵਟਾਇੰਦਾ। ਨੇਤਰ ਨੈਣ ਨਾ ਖੁਲ੍ਹੀ ਜਾਗ, ਬ੍ਰਹਮ ਹੋਏ ਨਾ ਵਡ ਵਡ ਭਾਗ, ਹੰਸ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਨਜ਼ਰੀ ਆਇੰਦਾ। ਸ਼ਹਿਨਸ਼ਾਹ ਸਚ ਸੁਲਤਾਨ, ਤੇਰੀ ਮਹਿਮਾ ਕਥਨ ਨਾ ਜਾਈਆ। ਜੁਗ ਚੌਕੜੀ ਹੋਈ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਬ ਕੁਰਲਾਣ, ਉਚੀ ਕੂਕ ਕੂਕ ਸੁਣਾਈਆ। ਦੇਵਤ ਸੁਰ ਧਿਆਨ ਲਗਾਣ, ਧਿਆਨ ਵਿਚ ਨਾ ਕਿਸੇ ਰਖਾਈਆ। ਕਾਗ਼ਜ਼ ਕਲਮ ਦੇ ਗਿਆਨ, ਲਿਖ ਲਿਖ ਲੇਖਾ ਥੱਕੀ ਸ਼ਾਹੀਆ। ਰਸਨਾ ਜਿਹਵਾ ਬੋਲ ਜ਼ਬਾਨ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਗਏ ਪੜ੍ਹਾਈਆ। ਸਚ ਨਾ ਦੱਸਿਆ ਕਿਸੇ ਨਿਸ਼ਾਨ, ਨਿਰਗੁਣ ਵਸੇ ਸਤਿ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਲੇਖਾ ਬੰਧਨ ਬੰਧਪ ਜ਼ਿਮੀਂ ਅਸਮਾਨ, ਮੰਡਲ ਮੰਡਪ ਖੇਲ ਸ਼ੈਤਾਨ, ਦੋ ਜਹਾਨਾਂ ਬੇਪਹਿਚਾਨ, ਨੂਰ ਨੁਰਾਨਾ ਹਰਿ ਮਿਹਰਵਾਨਾ, ਸ੍ਰੀ ਭਗਵਾਨਾ ਭੇਵ ਕੋਇ ਨਾ ਰਾਈਆ। ਨਵ ਨੌਂ ਵੇਖੇ ਮਾਰ ਧਿਆਨਾ, ਚਾਰ ਚਾਰ ਨੈਣ ਸ਼ਰਮਾਨਾ, ਪੰਚਮ ਪੰਚ ਮੁੱਕਾ ਗਾਣਾ, ਗਾ ਗਾ ਗੀਤ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾਈਆ। ਸ਼ਹਿਨਸ਼ਾਹ ਸੁਲਤਾਨ ਮੇਰੇ ਮਹਿਬੂਬ, ਮਿਹਰ ਮੁਹੱਬਤ ਨਜ਼ਰ ਕਿਸੇ ਨਾ ਆਈਆ। ਤੇਰਾ ਕਿਸੇ ਕਲਮਾ ਸਚ ਨਾ ਦਿਤਾ ਸਬੂਤ, ਸਾਬਤ ਸੂਰਤ ਨਾ ਕਿਸੇ ਵਖਾਈਆ। ਤੇਰਾ ਭੇਵ ਨਾ ਪਾਇਆ ਪੰਜ ਤਤ ਕਾਇਆ ਕਲਬੂਤ, ਪੀਰ ਪੈਗ਼ੰਬਰ ਕੋਟਨ ਕੋਟ ਚੋਲਾ ਗਏ ਹੰਢਾਈਆ। ਤੇਰਾ ਸਚ ਨਾ ਦਿਸਿਆ ਅਰੂਜ, ਅਰਸ਼ ਫਰਸ਼ ਤੇਰੀ ਕੁੜਮਾਈਆ। ਤੇਰਾ ਨਾਉਂ ਤੇਰੀ ਰਹਿਮਤ ਨਾਲ ਕਰਦੇ ਰਹੇ ਮਹਿਸੂਸ, ਆਪਣੀ ਮਜਲਿਸ ਨਾ ਕੋਇ ਵਖਾਈਆ। ਦਿਨ ਕੱਟ ਕੇ ਗਏ ਬਣ ਮਾਸ਼ੂਕ, ਮਸ਼ਵਰਾ ਆਪਣਾ ਨਾ ਸਕੇ ਸੁਣਾਈਆ। ਤੇਰਾ ਮਿਲਿਆ ਨਾ ਸਚ ਹਕੂਕ, ਤੇਰਾ ਲੇਖਾ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਡ ਵਡਿਆਈਆ। ਸ਼ਹਿਨਸ਼ਾਹ ਸੁਲਤਾਨ ਸ੍ਰੀ ਭਗਵਾਨ, ਭਗਵਨ ਭੇਵ ਤੇਰਾ ਨਾ ਆਇਆ। ਸੇਵਾ ਕਰ ਕਰ ਆਏ ਵਿਚ ਜਹਾਨ, ਨਿਰਗੁਣ ਸਰਗੁਣ ਵੇਸ ਵਟਾਇਆ। ਕਾਗਦ ਕਲਮ ਲਿਖ ਲਿਖ ਦੇ ਬਿਆਨ, ਬਿਆਨਾ ਤੇਰਾ ਨਾਮ ਜਣਾਇਆ। ਤੇਰੇ ਉਪਰ ਰੱਖ ਰੱਖ ਮਾਣ, ਮਾਣ ਆਪਣਾ ਨਾਲ ਰਖਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਜੁਗ ਬੀਤੇ ਆਣ, ਤੇਰੀ ਵਾਰਤਾ ਸਕੇ ਨਾ ਕੋਇ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਏ ਸਰਨਾਇਆ। ਸ਼ਹਿਨਸ਼ਾਹ ਵਡ ਰਾਜਨ ਰਾਜ, ਰਈਅਤ ਤੇਰੀ ਰਹੀ ਕੁਰਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਬਣਿਆ ਇਕ ਸਮਾਜ, ਸਮਾਂ ਆਪਣਾ ਰਹੇ ਸੁਣਾਈਆ। ਜੁਗ ਜੁਗ ਰਚ ਰਚ ਵੇਖਿਆ ਕਾਜ, ਕਰਤਾ ਪੁਰਖ ਤੇਰੀ ਵਡਿਆਈਆ। ਏਕਾ ਨਾਉਂ ਵਜਾਇਆ ਨਾਦ, ਅਨਾਦੀ ਧੁੰਨ ਸੁਣਾਈਆ। ਭੇਵ ਜਣਾਇਆ ਬੋਧ ਅਗਾਧ, ਲੇਖਾ ਲਿਖਤ ਵਿਚ ਨਾ ਆਈਆ। ਇਕੋ ਰੱਖੀ ਤੇਰੀ ਯਾਦ, ਯਾਦਦਾਸ਼ਤ ਨਾ ਹੋਰ ਬਣਾਈਆ। ਕਰ ਕਿਰਪਾ ਅੰਤਮ ਲੈਣਾ ਲਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਸਤਿ ਸਰੂਪੀ ਮਾਰ ਅਵਾਜ਼, ਬਿਨ ਕੰਨਾਂ ਦੇ ਸੁਣਾਈਆ। ਤੁਧ ਬਿਨ ਕੋਇ ਨਾ ਰੱਖੇ ਲਾਜ, ਸਿਰ ਹੱਥ ਨਾ ਕੋਇ ਟਿਕਾਈਆ। ਦਰੋਹੀ ਖ਼ੁਦਾਏ ਦੀ ਭੁੱਲੀ ਨਿਮਾਜ਼, ਰੋਜ਼ਾ ਬਾਂਗ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾਈਆ। ਸ਼ਹਿਨਸ਼ਾਹ ਸਾਚੇ ਭਗਵੰਤ, ਤੇਰਾ ਰੰਗ ਨਜ਼ਰ ਨਾ ਆਇਆ। ਆਦਿ ਜੁਗਾਦੀ ਇਕੋ ਕੰਤ, ਗੁਰ ਅਵਤਾਰ ਪੀਰ ਪੈਗ਼ੰਬਰ

ਸੇਜ ਹੰਢਾਇਆ । ਨਾਮ ਚੋਲੀ ਚਾੜ੍ਹ ਰੰਗਤ, ਰੰਗ ਰੰਗੀਲਾ ਇਕ ਵਖਾਇਆ। ਨਿਰਗੁਣ ਨਿਰਗੁਣ ਕਰ ਕਰ ਮਿੰਨਤ, ਨਿਉਂ ਨਿਉਂ ਸੱਯਦਾ ਸੀਸ ਝੁਕਾਇਆ। ਦਰ ਦਵਾਰ ਬਣੇ ਬਣਤ, ਘੜਨ ਭੰਨਣਹਾਰ ਬੇਪਰਵਾਹਿਆ। ਤੇਰੇ ਦਵਾਰੇ ਆਏ ਮੰਗਤ, ਆਪਣੀ ਝੋਲੀ ਰਹੇ ਵਖਾਇਆ। ਚੌਥਾ ਜੁਗ ਹੋਇਆ ਨੰਗਤ, ਪਰਦਾ ਕੋਇ ਨਾ ਰਿਹਾ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸਚੇ ਸ਼ਹਿਨਸ਼ਾਹਿਆ। ਸ਼ਹਿਨਸ਼ਾਹ ਰਹੀਮ ਰਹਿਮਾਨ, ਰਹਿਮਤ ਤੁਧ ਬਿਨ ਨਜ਼ਰ ਕੋਇ ਨਾ ਆਈਆ। ਪੜ੍ਹ ਪੜ੍ਹ ਥੱਕੇ ਕਲਮਾ ਕਲਾਮ, ਕਾਇਨਾਤ ਨਾਤ ਸੁਣਾਈਆ। ਪੀਰ ਪੈਗ਼ੰਬਰ ਰੋਵਣ ਅਮਾਮ, ਅਮਾਮ ਅਮਾਮਾਂ ਤੇਰੀ ਵਡਿਆਈਆ। ਸਚ ਸੰਦੇਸਾ ਜਬਰਾਈਲ ਮੇਕਾਈਲ ਅਸਰਾਫੀਲ ਦੇਂਦੇ ਰਹੇ ਪੈਗ਼ਾਮ, ਪੀਰ ਪੈਗ਼ੰਬਰ ਨਾਲ ਰਲਾਈਆ। ਦਰ ਕਬੂਲ ਸਯਦਾ ਸਲਾਮ, ਅਲੈਕਮ ਤੇਰੀ ਖ਼ਾਕ ਰੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਤੁਧ ਬਿਨ ਨਜ਼ਰ ਨਾ ਦੀਸੇ ਕੋਇ, ਚੌਦਾਂ ਤਬਕ ਦੇਣ ਦੁਹਾਈਆ। ਪੀਰ ਪੈਗ਼ੰਬਰ ਰਹੇ ਰੋਏ, ਲੋਚਨ ਨੈਣ ਨੀਰ ਵਹਾਈਆ। ਚੌਦਾਂ ਸਦੀਆਂ ਰਹੇ ਸੋਏ, ਸੋਇਆਂ ਰੈਣ ਵਹਾਈਆ। ਤੇਰਾ ਕਲਮਾ ਲੈ ਕੇ ਆਏ ਢੋਏ, ਢੋਲਕ ਲੋਕਮਾਤ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੈਠੇ ਅਲੱਖ ਜਗਾਈਆ। ਅਲੱਖ ਨਿਰੰਜਣ ਤੇਰੇ ਦਰ ਅਲੱਖ, ਲੱਖ ਲੱਖ ਵਾਰ ਸੀਸ ਝੁਕਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹਿਆ। ਚਲ ਕੇ ਆਏ ਖ਼ਾਲੀ ਹੱਥ, ਦੋਏ ਦੋਏ ਰਹੇ ਵਖਾਇਆ। ਤੂੰ ਸਾਹਿਬ ਦਿਆਲ ਠਾਕਰ ਸਵਾਮੀ ਸਮਰਥ, ਤੇਰਾ ਅੰਤ ਕਿਸੇ ਨਾ ਪਾਇਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਡੇਰਾ ਲਾਇਆ। ਆਦਿ ਜੁਗਾਦਿ ਖੋਲ੍ਹੇਂ ਹੱਟ, ਦੋ ਜਹਾਨਾਂ ਆਪ ਜਣਾਇਆ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਦੇਵੇਂ ਵੱਥ, ਨਾਮ ਅਮੋਲਕ ਝੋਲੀ ਪਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਇਆ ਰਥ, ਬਣ ਰਥਵਾਹੀ ਸੇਵ ਕਮਾਇਆ। ਨਿਰਗੁਣ ਸਰਗੁਣ ਪਾਈ ਨੱਥ, ਨਾਮ ਡੋਰੀ ਤੰਦ ਬੰਧਾਇਆ। ਸਤਿ ਸਰੂਪ ਹੋ ਪਰਤੱਖ, ਸਵੱਛ ਸਰੂਪੀ ਰੂਪ ਵਟਾਇਆ। ਜੁਗ ਚੌਕੜੀ ਰੱਖਦਾ ਆਇਆ ਪਤ, ਪਤਿਪਰਮੇਸ਼ਵਰ ਨਾਉਂ ਧਰਾਇਆ। ਗਾ ਗਾ ਥੱਕੇ ਤੇਰਾ ਜਸ, ਜਸ ਵੇਦ ਪੁਰਾਣ ਸਲਾਹਿਆ। ਤੇਈ ਅਵਤਾਰ ਚਰਨੀ ਗਏ ਢੱਠ, ਬਲਹੀਣ ਕੂਕ ਕੁਰਲਾਇਆ। ਨੇਤਰ ਨੀਰ ਵਿਰੋਲਣ ਅੱਥ, ਧੀਰਜ ਧੀਰ ਨਾ ਕੋਇ ਰਖਾਇਆ। ਕਲਜੁਗ ਅੰਤਮ ਸਾਡੀ ਹੋਈ ਬੱਸ, ਬੌਹੜੀ ਬੌਹੜੀ ਵਾਸਤਾ ਪਾਇਆ। ਤੇਰੇ ਚਰਨਾਂ ਗਏ ਢੱਠ, ਜਿਉਂ ਭਾਵੇ ਲੈ ਉਠਾਇਆ। ਖੇਲਿਆ ਖੇਲ ਬਾਜ਼ੀਗਰ ਨਟ, ਬਣ ਨਟੂਆ ਸਾਂਗ ਵਰਤਾਇਆ। ਸਾਚਾ ਮਾਰਗ ਦੇਣਾ ਦੱਸ, ਭੇਵ ਅਭੇਦ ਜਣਾਇਆ। ਤੇਰੇ ਤੇਰੇ ਹੋਵਣ ਵੱਸ, ਦੂਜੀ ਓਟ ਨਾ ਕੋਇ ਰਖਾਇਆ। ਪੁਰਖ ਅਬਿਨਾਸ਼ੀ ਅੱਗੋਂ ਹੱਸ, ਸੋਹੰ ਢੋਲਾ ਇਕ ਸੁਣਾਇਆ। ਸਾਰੇ ਉਠ ਕੇ ਪਓ ਨੱਠ, ਹਰਿ ਜੂ ਮਾਰਗ ਦਏ ਵਖਾਇਆ। ਕਲਜੁਗ ਅੰਤਮ ਹੋਇਆ ਪਰਗਟ, ਨਿਹਕਲੰਕਾ ਨਾਉਂ ਰਖਾਇਆ। ਇਕੋ ਮਾਰਗ ਰਿਹਾ ਦੱਸ, ਆਦਿ ਜੁਗਾਦੀ ਆਪ ਜਣਾਇਆ। ਭਗਤਾਂ ਅੰਦਰ ਆਪੇ ਵਸ, ਪਰਦਾ ਦਏ ਖੁਲ੍ਹਾਇਆ। ਨੇਤਰ ਨੈਣ ਵੇਖੋ ਝੱਟ, ਪਲਕ ਪਲਕ ਦਏ ਉਠਾਇਆ। ਸ਼ਰਅ ਦਵੈਤੀ ਕੱਢੇ ਵੱਟ, ਭਾਂਡਾ ਭਰਮ ਭੰਨਾਇਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਰੱਤ ਰੰਗਾਇਆ। ਚਰਨ ਕਵਲ ਬੰਧਾਏ ਨੱਤ, ਨਾਤਾ ਬਿਧਾਤਾ ਜੋੜ ਜੁੜਾਇਆ।

ਆਤਮ ਪਰਮਾਤਮ ਦੇਵੇ ਮਤ, ਬ੍ਰਹਮ ਮਤ ਇਕ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੈਠੇ ਸੀਸ ਝੁਕਾਇਆ। ਸ਼ਾਹ ਪਾਤਸ਼ਾਹ ਭੂਪਤ ਭੂਪ, ਬੇਅੰਤ ਬੇਐਬ ਪਰਵਰਦਿਗਾਰਿਆ। ਆਦਿ ਜੁਗਾਦੀ ਤੇਰਾ ਨਜ਼ਰ ਨਾ ਆਏ ਰੰਗ ਰੂਪ, ਰੇਖ ਭੇਖ ਨਾ ਕੋਇ ਵਿਚਾਰਿਆ। ਜੁਗਾ ਜੁਗੰਤਰ ਵਸਣਹਾਰਾ ਚਾਰੇ ਕੂਟ, ਤ੍ਰੈਭਵਣ ਧਨੀ ਅਵਨ ਗਵਨ ਸਮਾ ਰਿਹਾ। ਨਿਰਗੁਣ ਸਰਗੁਣ ਤਾਣਾ ਪੇਟਾ ਸੂਤ, ਲੱਖ ਚੁਰਾਸੀ ਤੰਦੀ ਤੰਦ ਬੰਧਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆ ਰਿਹਾ। ਸ਼ਾਹ ਪਾਤਸ਼ਾਹ ਆਦਿ ਪੁਰਖ, ਸੋ ਪੁਰਖ ਤੇਰੀ ਵਡਿਆਈਆ। ਜੁਗਾ ਜੁਗੰਤਰ ਵਖਾਏ ਆਪਣਾ ਦਰਸ, ਦਰਸ ਤੇਰੀ ਸਰਨਾਈਆ। ਜੁਗ ਚੌਕੜੀ ਆਏ ਭਟਕ, ਭਟਕਣਾ ਨਾ ਕੋਇ ਮਿਟਾਈਆ। ਦੀਨ ਮਜ਼੍ਹਬਾਂ ਵਿਚ ਰਹੇ ਅਟਕ, ਅਟਕ ਕੋਇ ਨਾ ਰਿਹਾ ਕਢਾਈਆ। ਕੋਟਨ ਕੋਟ ਪੈਗ਼ੰਬਰ ਰਹੇ ਲਟਕ, ਡੋਰੀ ਤੰਦ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸੱਚੀ ਸਰਨਾਈਆ। ਸ਼ਾਹ ਸੁਲਤਾਨ ਦਰ ਲੈਣ ਮੰਗ, ਇਕੋ ਮੰਗ ਮੰਗਾਈਆ। ਚਾਰ ਚੌਕੜੀ ਕੀਤੇ ਨੰਗ, ਪਰਦਾ ਕੋਇ ਨਾ ਉਪਰ ਪਾਈਆ। ਸਰਗੁਣ ਦਿਸੇ ਨਾ ਕੋਇ ਸੰਗ, ਨਿਰਗੁਣ ਮਿਲੇ ਨਾ ਮਾਣ ਵਡਿਆਈਆ। ਕਲ ਜੀਵ ਮਾਣਸ ਜਨਮ ਹੋਇਆ ਭੰਗ, ਪਾਰਬ੍ਰਹਮ ਨਾ ਕੋਇ ਸਰਨਾਈਆ। ਕਿਸੇ ਨਾ ਮਿਲਿਆ ਆਤਮ ਆਨੰਦ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਸੁਰਤ ਸੁਆਣੀ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਨਿਰਗੁਣ ਜੋਤ ਨਾ ਚੜ੍ਹਿਆ ਚੰਦ, ਅੰਧ ਅੰਧੇਰ ਨਾ ਕੋਇ ਮਿਟਾਈਆ। ਅਨਹਦ ਸ਼ਬਦ ਨਾ ਸੁਣਿਆ ਛੰਦ, ਰਸਨਾ ਜਿਹਵਾ ਜਗਤ ਹਲਕਾਈਆ। ਦੂਈ ਦਵੈਤ ਨਾ ਢਾਹੀ ਕੰਧ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਪੰਚ ਵਿਕਾਰ ਨਾ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਪਈ ਲੜਾਈਆ। ਕੂੜੀ ਕਿਰਿਆ ਚੁੱਕੀ ਪੰਡ, ਜੂਠ ਝੂਠ ਸੰਗ ਰਖਾਈਆ। ਨਾ ਕੋਈ ਤੋੜੇ ਬੰਦੀਖ਼ਾਨਾ ਬੰਦ, ਲੱਖ ਚੁਰਾਸੀ ਲੱਗੀ ਫਾਹੀਆ। ਸਾਹਿਬ ਦਿਆਲ ਇਕੋ ਸੂਰਾ ਸਰਬੰਗ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਇਕੋ ਦੇ ਵਰਤਾਈਆ। ਸ਼ਹਿਨਸ਼ਾਹ ਹਰਿ ਤੇਰਾ ਦਵਾਰ, ਦਰ ਦਰਵਾਜ਼ਾ ਇਕੋ ਨਜ਼ਰੀ ਆਇਆ। ਜੁਗ ਚੌਕੜੀ ਬਣ ਭਿਖਾਰ, ਲੋਕਮਾਤ ਫੇਰਾ ਪਾਇਆ। ਰਸਨਾ ਜਿਹਵਾ ਬੋਲ ਜੈਕਾਰ, ਤੇਰਾ ਡੰਕਾ ਨਾਮ ਸੁਣਾਇਆ। ਜੀਵਾਂ ਜੰਤਾਂ ਕਰ ਕਰ ਖ਼ਬਰਦਾਰ, ਬੇਖ਼ਬਰ ਨਾਲ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਭੇਵ ਕੋਇ ਨਾ ਆਇਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਏਕਾ ਧੁੰਨ ਸੁਣਾਈਆ। ਸਾਰੇ ਉਠੋ ਨੌਜਵਾਨ, ਨਵ ਜੋਬਨ ਦਏ ਵਖਾਈਆ। ਚਰਨ ਕਵਲ ਕਵਲ ਚਰਨ ਕਰੋ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਸੁਣੋ ਸੰਦੇਸਾ ਬਿਨ ਰਸਨਾ ਕਾਨ, ਬਿਨ ਅੱਖਰ ਕਰੇ ਪੜ੍ਹਾਈਆ। ਕਰੋ ਵਸੇਰਾ ਬਿਨ ਛਪਰ ਛੰਨ ਮਕਾਨ, ਚਾਰ ਦੀਵਾਰ ਨਾ ਕੋਇ ਵਡਿਆਈਆ। ਹੋਏ ਪਰਕਾਸ਼ ਬਿਨ ਸੂਰਜ ਭਾਨ, ਚੰਦ ਚਾਂਦਨੀ ਇਕ ਰੁਸ਼ਨਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਦਏ ਵਖਾਈਆ। ਤਖ਼ਤ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਦੇਵਣਹਾਰਾ ਧੁਰ ਫ਼ਰਮਾਨ, ਸਚ ਸਿੰਘਾਸਣ ਬੈਠਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਲੇਖਾ ਰਿਹਾ ਜਣਾਈਆ। ਸਚ ਸਿੰਘਾਸਣ ਹਰਿ ਜੂ ਚੜ੍ਹਿਆ, ਏਕਾ ਨਜ਼ਰੀ ਆਇੰਦਾ। ਸ਼ਬਦ ਅਨਾਦੀ

ਨਿਸ਼ਅੱਖਰ ਆਪੇ ਪੜ੍ਹਿਆ, ਦੂਸਰ ਭੇਵ ਕੋਇ ਨਾ ਪਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਜਿਸ ਘਾੜਤ ਘਾੜਨ ਘੜਿਆ, ਭੰਨਣਹਾਰ ਖੇਲ ਵਖਾਇੰਦਾ। ਨਿਰਗੁਣ ਹੋ ਕੇ ਅੰਦਰ ਵੜਿਆ, ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਹੱਥਾਂ ਬਾਹਵਾਂ ਫੜਿਆ, ਆਪਣੀ ਕਲ ਆਪ ਵਰਤਾਇੰਦਾ। ਸਮਰਥ ਸਵਾਮੀ ਸਰਬ ਗੁਣ ਭਰਪੂਰ ਆਪੇ ਭਰਿਆ, ਮੰਗਣ ਦਰ ਕਿਸੇ ਨਾ ਜਾਇੰਦਾ। ਨਿਰਭੈ ਹੋਏ ਕਦੇ ਨਾ ਡਰਿਆ, ਭੌ ਆਪਣਾ ਸਰਬ ਵਖਾਇੰਦਾ। ਪੁਰਖ ਅਕਾਲ ਆਪਣਾ ਨਾਉਂ ਧਰਿਆ, ਅਜੂਨੀ ਰਹਿਤ ਮਾਤ ਗਰਭ ਨਾ ਫੇਰਾ ਪਾਇੰਦਾ। ਦਸ ਦਸ ਮਾਸ ਨਾ ਅਗਨੀ ਸੜਿਆ, ਤ੍ਰੈਗੁਣ ਜੋੜ ਨਾ ਕੋਇ ਜੁੜਾਇੰਦਾ। ਆਪਣੀ ਕਰਨੀ ਕਰਤਾ ਪੁਰਖ ਆਪੇ ਕਰਿਆ, ਕਰਨਹਾਰਾ ਆਪ ਅਖਵਾਇੰਦਾ। ਨਾ ਜਨਮੇ ਨਾ ਕਦੇ ਮਰਿਆ, ਜਨਮ ਮਰਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਸ਼ਾਹ ਸੁਲਤਾਨ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਉਠੋ ਬਾਲ ਅਞਾਣ, ਬਾਲੀ ਬਾਲੇ ਆਪ ਜਗਾਇੰਦਾ । ਜੁਗ ਚੌਕੜੀ ਬੀਤੇ ਵਿਚ ਜਹਾਨ, ਜ਼ਾਹਰਾ ਜ਼ਹੂਰ ਖੇਲ ਕਰਾਇੰਦਾ। ਦੋ ਜਹਾਨ ਝੁਲਾਉਣਹਾਰ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਇੰਦਾ। ਵਿਸ਼ਨੂੰ ਦੇਵੇ ਇਕ ਧਿਆਨ, ਬ੍ਰਹਮੇ ਪਾਰਬ੍ਰਹਮ ਪੜ੍ਹਾਇੰਦਾ। ਸ਼ੰਕਰ ਸ਼ਰਅ ਕਰ ਕਲਿਆਣ, ਤ੍ਰੈ ਤ੍ਰੈ ਲੇਖਾ ਆਪ ਮੁਕਾਇੰਦਾ। ਪੰਚਮ ਪੰਚ ਵੇਖੇ ਆਣ, ਪਰਪੰਚ ਭੇਵ ਮਿਟਾਇੰਦਾ। ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਫੋਲ ਫੋਲਾਇੰਦਾ। ਦੇਵਣਹਾਰਾ ਦਾਨੀ ਦਾਨ, ਖਾਣੀ ਬਾਣੀ ਵੰਡ ਵੰਡਾਇੰਦਾ। ਨਾਮ ਨਿਧਾਨਾ ਸਚ ਗਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸਾਚਾ ਗੀਤ, ਹਰਿ ਸਤਿਗੁਰ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਸਾਚੇ ਦੀ ਵੇਖੋ ਰੀਤ, ਹਰਿ ਜੂ ਆਪਣੀ ਰਿਹਾ ਚਲਾਈਆ। ਰਸਨਾ ਜਿਹਵਾ ਬਿਨ ਗਾਓ ਪ੍ਰਭੂ ਦੇ ਗੀਤ, ਗੀਤ ਗੋਬਿੰਦ ਇਕ ਪੜ੍ਹਾਈਆ। ਸਚਖੰਡ ਨਿਵਾਸੀ ਵਸੇ ਧਾਮ ਅਣਡੀਠ, ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦੀ ਠਾਂਡਾ ਸੀਤ, ਅਗਨੀ ਤਤ ਨਾ ਕੋਇ ਰਖਾਈਆ। ਵਸਣਹਾਰਾ ਸਦਾ ਅਤੀਤ, ਤ੍ਰੈਗੁਣ ਵਿਚ ਨਾ ਫੇਰਾ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗਏ ਬੀਤ, ਪਿਛਲਾ ਲੇਖਾ ਰਿਹਾ ਮੁਕਾਈਆ। ਨਾ ਕੋਈ ਮੰਦਰ ਨਾ ਮਸੀਤ, ਸ਼ਿਵਦਵਾਲਾ ਮੱਠ ਨਾ ਕੋਇ ਵਡਿਆਈਆ। ਆਤਮ ਪਰਮਾਤਮ ਬੰਧਾਏ ਪ੍ਰੀਤ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਗ਼ਰੀਬ ਨਿਮਾਣਿਆਂ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਸਦਾ ਸੁਹੇਲਾ ਵਸੇ ਚੀਤ, ਚੇਤਨ ਆਪਣਾ ਪਰਦਾ ਲਾਹੀਆ। ਦਰਸ ਦਿਖਾਏ ਨੇਤਨ ਨੇਤ, ਨਿਤ ਨਵਿਤ ਵੇਸ ਵਟਾਈਆ। ਕਲਜੁਗ ਅੰਤਮ ਜਨ ਭਗਤਾਂ ਦੱਸਿਆ ਆਪਣਾ ਭੇਤ, ਪਰਦਾ ਹਰਿ ਜੂ ਦਿਤਾ ਉਠਾਈਆ। ਲਹਿਣਾ ਦੇਣਾ ਚੁਕਾਏ ਮੁੱਲਾਂ ਸ਼ੇਖ਼, ਮਸਾਇਕ ਕੋਇ ਰਹਿਣ ਨਾ ਪਾਈਆ। ਨਿਰਗੁਣ ਧਰਿਆ ਨਿਰਗੁਣ ਭੇਖ, ਸਰਗੁਣ ਲੇਖਾ ਆਪਣੇ ਹੱਥ ਰਖਾਈਆ। ਮੁਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੁੰਡਾਏ ਨਾ ਬੇਪਰਵਾਹੀਆ। ਜਿਸ ਨੂੰ ਦੱਸ ਗੁਰ ਤੇਈ ਅਵਤਾਰ ਕਰ ਕਰ ਗਏ ਆਦੇਸ, ਸੋ ਆਪਣਾ ਦੇਸ ਵੇਖਣ ਆਈਆ। ਸ਼ਾਹ ਪਾਤਸ਼ਾਹ ਸੱਚਾ ਨਰੇਸ਼, ਨਰ ਨਰਾਇਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਵਾਰ ਜਗਾਈਆ। ਜਾਗੋ ਜਾਗੋ ਜਾਗੋ,

ਹਰਿ ਸਾਚਾ ਆਪ ਜਗਾਇੰਦਾ। ਭਾਗੋ ਭਾਗੋ ਭਾਗੋ, ਹਰਿ ਸਾਚਾ ਰਾਹ ਵਖਾਇੰਦਾ। ਲਾਗੋ ਲਾਗੋ ਲਾਗੋ, ਪ੍ਰਭ ਚਰਨ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ । ਸਾਚਾ ਹੁਕਮ ਸ੍ਰੀ ਭਗਵਾਨ, ਆਪਣਾ ਆਪ ਵਰਤਾਈਆ। ਭੁੱਲ ਨਾ ਜਾਣਾ ਬਣ ਨਾਦਾਨ, ਸਚ ਸੰਦੇਸਾ ਰਿਹਾ ਸੁਣਾਈਆ। ਅੰਤਮ ਲੇਖਾ ਮੰਗੇ ਆਣ, ਲੁਕਿਆ ਕੋਇ ਰਹਿਣ ਨਾ ਪਾਈਆ। ਆਪਣਾ ਆਪਣਾ ਦੇਣਾ ਪਏ ਸਰਬ ਬਿਆਨ, ਬਿਨ ਕਲਮ ਸ਼ਾਹੀ ਲਿਖ ਲਿਖ ਰਿਹਾ ਜਣਾਈਆ। ਦੋ ਜਹਾਨਾਂ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਭੇਵ ਚੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਬ ਕੁਰਲਾਣ, ਕੂਕ ਕੂਕ ਦੇਣ ਦੁਹਾਈਆ। ਕਰੋੜ ਤੇਤੀਸਾ ਆਏ ਹਾਣ, ਸੁਰਪਤ ਧੀਰ ਨਾ ਕੋਇ ਰਖਾਈਆ। ਤੇਈ ਅਵਤਾਰ ਮੰਗਣ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਭਗਤ ਅਠਾਰਾਂ ਨੈਣ ਸਰਮਾਣ, ਸੀਸ ਸਕੇ ਨਾ ਕੋਇ ਉਠਾਈਆ। ਈਸਾ ਮੂਸਾ ਮੁਹੰਮਦ ਸਰਬ ਕੁਰਲਾਣ, ਕੂਕ ਕੂਕ ਰਹੇ ਜਣਾਈਆ। ਗੁਰੂ ਦੱਸ ਕਹਿਣ ਸ੍ਰੀ ਭਗਵਾਨ, ਤੁਧ ਬਿਨ ਓਟ ਅਵਰ ਨਾ ਕੋਇ ਰਖਾਈਆ। ਚੌਥੇ ਜੁਗ ਤੇਰਾ ਅੰਤ ਖੇਲ ਮਹਾਨ, ਸ਼ਾਸਤਰ ਸਿਮਰਤ ਵੇਦ ਪੁਰਾਣ ਦੇਣ ਗਵਾਹੀਆ। ਤੇਰਾ ਅੰਤ ਨਾ ਪਾਇਆ ਵਿਚ ਜਹਾਨ, ਪਰਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਾਰੇ ਰੱਖੋ ਇਕੋ ਆਸ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਬੁਝਾਏ ਪਿਆਸ, ਏਕੰਕਾਰਾ ਮੇਘ ਬਰਸਾਇੰਦਾ। ਆਦਿ ਨਿਰੰਜਣ ਕਰੇ ਪਰਕਾਸ਼, ਸ੍ਰੀ ਭਗਵਾਨ ਅੰਧੇਰ ਚੁਕਾਇੰਦਾ। ਅਬਿਨਾਸ਼ੀ ਕਰਤਾ ਦੇਵੇ ਸਾਥ, ਪਾਰਬ੍ਰਹਮ ਪ੍ਰਭ ਬ੍ਰਹਮ ਮਿਲਾਇੰਦਾ। ਜੁਗ ਚੌਕੜੀ ਵੇਖਣਹਾਰਾ ਖੇਲ ਤਮਾਸ਼, ਗੁਰ ਅਵਤਾਰ ਸੇਵ ਲਗਾਇੰਦਾ। ਲੱਖ ਚੁਰਾਸੀ ਦੇਵਣਹਾਰਾ ਪਵਣ ਸਵਾਸ, ਆਤਮ ਪਰਮਾਤਮ ਗੰਢ ਪੁਆਇੰਦਾ। ਨਿਰਗੁਣ ਸਰਗੁਣ ਪਾਵਣਹਾਰਾ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸਰਬ ਗੁਣਤਾਸ, ਗੁਣਵੰਤਾ ਗੁਣ ਰਖਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਮੰਡਲ ਚਰਨਾਂ ਹੇਠ ਦਬਾਇੰਦਾ। ਪਰਗਟ ਹੋ ਸਾਖਿਆਤ, ਨਿਹਕਲੰਕਾ ਨਾਉਂ ਰਖਾਇੰਦਾ। ਕਲਜੁਗ ਅੰਤਮ ਕਰੇ ਵਫ਼ਾਤ, ਫਾਤਿਆ ਸਭ ਦਾ ਆਪ ਪੜ੍ਹਾਇੰਦਾ। ਸਤਿਜੁਗ ਰੱਖੇ ਇਕ ਜਮਾਤ, ਪਟੀ ਇਕੋ ਇਕ ਵਖਾਇੰਦਾ। ਰਲ ਮਿਲ ਸਾਰੇ ਗੌਣ ਸੱਚੀ ਗਾਥ, ਸੋ ਮੰਤਰ ਆਪ ਪੜ੍ਹਾਇੰਦਾ। ਵਰਨ ਗੋਤ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਸ਼ਰਅ ਜਣਾਇੰਦਾ। ਵੁਜ਼ੂ ਬਾਂਗ, ਨਾ ਕੋਇ ਨਿਮਾਜ਼, ਸਯਦਾ ਸੀਸ ਨਾ ਕੋਇ ਨਿਵਾਇੰਦਾ। ਮੱਕਾ ਕਾਅਬਾ ਨਾ ਕੋਇ ਖ਼ੁਆਬ, ਹੁਜਰੇ ਹੱਜ ਨਾ ਕੋਇ ਜਣਾਇੰਦਾ। ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਇਕ ਨਵਾਬ, ਨੌਬਤ ਆਪਣੀ ਨਾਮ ਵਜ਼ਾਇੰਦਾ। ਕਾਇਆ ਮੰਦਰ ਅੰਦਰ ਵਖਾਏ ਸਚ ਮਹਿਰਾਬ, ਮਹਿਬੂਬ ਆਪਣਾ ਦਰਸ ਕਰਾਇੰਦਾ। ਸ਼ਬਦ ਅਗੰਮੀ ਮਾਰ ਆਵਾਜ਼, ਹੂ ਹੂ ਨਾਅਰਾ ਏਕੋ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਪੁੰਨ ਸਵਾਬ, ਪੁਨਹ ਪੁਨਹ ਵੇਖ ਵਖਾਇੰਦਾ। ਸ੍ਰੀ ਭਗਵਾਨ ਸਰਬ ਗੁਣ ਦਾਤਾ, ਗਹਿਰ ਗੰਭੀਰ ਰਿਹਾ ਸਮਝਾਈਆ। ਕਲਜੁਗ ਅੰਤ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸ੍ਰਿਸ਼ਟ ਸਬਾਈ ਵੇਦ ਪੁਰਾਣ, ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਪੜ੍ਹ ਪੜ੍ਹ ਥੱਕੀ ਗਾਥਾ, ਗਾ ਗਾ ਪੰਧ ਨਾ ਕੋਇ ਮੁਕਾਈਆ। ਮਨ ਵਾਸਨਾ ਨੌਂ ਦਵਾਰ ਦਹਿ ਦਿਸ਼ਾ ਹੋਈ ਨਾਰ ਕਮਜ਼ਾਤਾ, ਕੁਲੱਖਣੀ ਘਰ ਘਰ ਫੇਰਾ ਪਾਈਆ। ਪੁਰਖ ਪੁਰਖੋਤਮ

ਪਾਰਬ੍ਰਹਮ ਬ੍ਰਹਮ ਬੱਧਾ ਨਾ ਕੋਇ ਨਾਤਾ, ਆਤਮ ਪਰਮਾਤਮ ਨਾ ਕੋਇ ਜਣਾਈਆ। ਅਨਹਦ ਸ਼ਬਦ ਅਨਾਦੀ ਧੁਨ ਧੁਨ ਰਾਗ ਸੁਣਾਏ ਨਾ ਕੋਇ ਸਾਕਾ, ਸਖ਼ੀ ਮਿਲ ਮਿਲ ਮੰਗਲ ਕੋਇ ਨਾ ਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਮਿਲਿਆ ਹਰਿ ਨਾ ਕਮਲਾਪਾਤਾ, ਜਗਤ ਸੁਹਾਗਣ ਸੋਭਾ ਕੋਇ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਮੂਰਤ ਅਕਾਲ ਅਕਾਲ ਵੇਖਣਹਾਰ ਤਮਾਸ਼ਾ, ਆਪਣਾ ਖੇਲ ਰਿਹਾ ਕਰਾਈਆ। ਕਲਜੁਗ ਅੰਤਮ ਜਨ ਭਗਤਾਂ ਅੰਦਰ ਕਰੇ ਵਾਸਾ, ਵਾਸ ਨਿਵਾਸਾ ਰੱਖੇ ਏਕਾ ਥਾਈਂਆ। ਬਿਨ ਤੇਲ ਬਾਤੀ ਦੀਪਕ ਜੋਤ ਕਰੇ ਪਰਕਾਸ਼ਾ, ਪਰਕਾਸ਼ਵਾਨ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਹਾਥ ਨਾ ਆਇਆ ਲੱਖ ਅਕਾਸ਼ ਅਕਾਸ਼ਾ, ਕੋਟਨ ਕੋਟ ਬ੍ਰਹਿਮੰਡਾਂ ਭੇਵ ਕੋਇ ਨਾ ਪਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਸੁਣਦੇ ਰਹੇ ਭਾਖਾ, ਆਪਣਾ ਭਾਸ਼ਣ ਨਿੱਕਾ ਨਿੱਕਾ ਸੁਣਾਈਆ। ਵਾਂਗ ਬੱਚਿਆਂ ਦੱਸਦਾ ਰਿਹਾ ਬਾਤਾਂ, ਵਾਂਗ ਪੁੱਤਰਾਂ ਕਰ ਪੜ੍ਹਾਈਆ। ਆਪ ਬੈਠਾ ਰਿਹਾ ਇਕ ਇਕਾਂਤਾ, ਸਚਖੰਡ ਸਾਚਾ ਆਸਣ ਲਾਈਆ। ਬਿਨ ਨਾਨਕ ਖੋਲ੍ਹ ਨਾ ਵਖਾਇਆ ਕਿਸੇ ਤਾਕਾ, ਤਾਕੀ ਆਪਣੀ ਬੰਦ ਵਖਾਈਆ। ਕਬੀਰ ਕਹੇ ਪ੍ਰਭ ਮੇਰਾ ਰਾਖਾ, ਜਿਸ ਮਿਲੀ ਚਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਰਹਿਮਤ ਇਕ ਵਡਿਆਈਆ। ਰਹਿਮਤ ਕਰ ਮੇਰੇ ਰਸੂਲ, ਰੁਸਵਾ ਤੇਰੀ ਆਸ ਤਕਾਈਆ। ਅਰਜ਼ ਕਰ ਕਬੂਲ, ਕਬਰਸਤਾਨ ਦਏ ਦੁਹਾਈਆ। ਆਦਿ ਜੁਗਾਦੀ ਤੇਰਾ ਅਸੂਲ, ਅਸਲ ਇਕੋ ਇਕ ਰਖਾਈਆ। ਨਾਮ ਨਿਧਾਨ ਤੇਰਾ ਮਾਅਕੂਲ, ਨਾ ਕੋਇ ਮੇਟੇ ਮੇਟ ਮਿਟਾਈਆ। ਦੀਨ ਮਜ਼੍ਹਬ ਤੇਰਾ ਲੈਂਦੇ ਰਹੇ ਮਸੂਲ, ਚੁੰਗੀਖਾਨਾ ਜਗਤ ਬਣਾਈਆ। ਮੁੱਲਾ ਸ਼ੇਖ਼ ਮਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਰਸਨਾ ਜਿਹਵਾ ਗਾਉਂਦੇ ਰਹੇ ਫਜ਼ੂਲ, ਫਜ਼ਲ ਤੇਰਾ ਨਜ਼ਰ ਕਿਸੇ ਨਾ ਆਈਆ। ਅੰਤਮ ਲੇਖਾ ਤੇਰੇ ਹੱਥ ਰੋਂਦੇ ਦੋਵੇਂ ਕਾਤਲ ਮਕਤੂਲ, ਸਾਚਾ ਹੱਜ਼ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਰਵਰਦਿਗਾਰ ਤੇਰੀ ਸਰਨਾਈਆ। ਪਰਵਰਦਿਗਾਰ ਮੇਰੇ ਖ਼ੁਦਾ, ਨੇਤਰ ਨੈਣ ਨੈਣ ਸ਼ਰਮਾਇੰਦਾ। ਤੇਰੇ ਨਾਲੋਂ ਹੋਏ ਜੁਦਾ, ਜ਼ੁਜ ਵੱਖਰਾ ਰੂਪ ਵਟਾਇੰਦਾ। ਏਕਾ ਮਾਰਗ ਦੱਸ ਸਿੱਧਾ, ਅਧਵਿਚਕਾਰ ਨਾ ਕੋਇ ਅਟਕਾਇੰਦਾ । ਚੌਦਾਂ ਸਦੀਆਂ ਅੱਲਾ ਰਾਣੀ ਨਾਲ ਮਿਲ ਕੇ ਪਾਇਆ ਗਿੱਧਾ, ਲੋਕਮਾਤ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇੰਦਾ। ਸੀਸ ਜਗਦੀਸ ਇਕ ਝੁਕਾ, ਨਿਉਂ ਨਿਉਂ ਚਰਨ ਨਿਮਸਕਾਰ। ਪੁਰਖ ਅਬਿਨਾਸ਼ੀ ਹੋ ਸਹਾ, ਨਿਰਗੁਣ ਬਣ ਮਦਦਗਾਰ। ਦੋਏ ਰੂਪ ਪਾਰ ਕਰਾ, ਸਰਗੁਣ ਤੇਰਾ ਸਚ ਪਿਆਰ। ਤੇਰੀ ਰਹੇ ਓਟ ਤਕਾ, ਪਾਰਬ੍ਰਹਮ ਬੇਅੰਤ ਹਰਿ ਨਿਰੰਕਾਰ। ਬਾਂਹੋਂ ਫੜ ਗਲੇ ਲਗਾ, ਦਰਦ ਵਿਛੋੜਾ ਦੁੱਖ ਨਿਵਾਰ। ਆਪਣੀ ਗੋਦੀ ਲੈ ਉਠਾ, ਝੱਲਿਆ ਜਾਏ ਨਾ ਦੁੱਖ ਸਾਂਝੇ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਦਰ ਸੱਚਾ ਦਵਾਰ। ਤੇਰਾ ਦਰ ਉਚ ਮਹੱਲਾ, ਮਿਹਰਵਾਨ ਤੇਰੀ ਵਡਿਆਈਆ। ਆਦਿ ਜੁਗਾਦਿ ਵਸੇਂ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਜਲਾ ਥਲਾ, ਮਹੀਅਲ ਡੇਰਾ ਆਪਣਾ ਲਾਈਆ। ਜੁਗ ਚੌਕੜੀ ਕਰਦਾ ਰਿਹਾ ਵਲਾ ਛਲਾ, ਅਛਲ ਛਲ ਆਪਣੀ ਧਾਰ ਚਲਾਈਆ। ਨਾਉਂ ਨਿਰੰਕਾਰ ਫੜਾਇਆ ਪੱਲਾ, ਪੱਲੂ ਆਪਣੀ ਗੰਢ ਬੰਧਾਈਆ। ਸਚ ਸੰਦੇਸ ਜੁਗ ਜੁਗ ਘੱਲਾ, ਗੁਰ

ਅਵਤਾਰ ਪੈਗ਼ੰਬਰ ਲਏ ਪੜ੍ਹਾਈਆ। ਜੋਤੀ ਸ਼ਬਦੀ ਆਪੇ ਰੱਲਾ, ਨਿਰਗੁਣ ਸਰਗੁਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਪੁਰਖ ਨਿਰੰਜਣ ਸਚ ਗੋਸਾਈਂਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਸਤਿ ਸਤਿਵਾਦੀ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਬ੍ਰਹਮ ਬ੍ਰਹਿਮਾਦ, ਹਰਿ ਪੁਰਖ ਨਿਰੰਜਣ ਖੋਜ ਖੋਜਾਇੰਦਾ। ਏਕੰਕਾਰ ਅਗੰਮੀ ਨਾਦ, ਦੋ ਜਹਾਨਾਂ ਆਪ ਸੁਣਾਇੰਦਾ। ਆਦਿ ਨਿਰੰਜਣ ਕਰ ਪਰਕਾਸ਼, ਨਿਰਗੁਣ ਸਰਗੁਣ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਪਾਵੇ ਰਾਸ, ਆਤਮ ਪਰਮਾਤਮ ਨਾਚ ਨਚਾਇੰਦਾ। ਸ੍ਰੀ ਭਗਵਾਨ ਸਾਖਿਆਤ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਦੇਵੇ ਦਾਤ, ਵਸਤ ਅਮੋਲਕ ਆਪ ਵਰਤਾਇੰਦਾ। ਗੁਰ ਗੁਰ ਬੰਨ੍ਹੇ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਮੇਟ ਮਿਟਾਏ ਅੰਧੇਰੀ ਰਾਤ, ਰੁੱਤ ਅਗੰਮੜੀ ਆਪ ਸੁਹਾਇੰਦਾ। ਵੇਖਣਹਾਰਾ ਸਾਚੀ ਜ਼ਾਤ, ਅਜ਼ਾਤੀ ਆਪਣਾ ਨਾਉਂ ਸਮਝਾਇੰਦਾ। ਜਗਤ ਜੁਗ ਪੁੱਛਣਹਾਰਾ ਵਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਖੋਲ੍ਹੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਨਿਹਕਲੰਕਾ ਨਾਉਂ ਰਖਾਈਆ। ਪਰਗਟ ਹੋਵੇ ਵਿਚ ਜਹਾਨ, ਦੋ ਜਹਾਨਾਂ ਵਾਲੀ ਫੇਰਾ ਪਾਈਆ। ਧੁਰਦਰਗਾਹੀ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਨਾਲ ਉਠਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨ, ਸਾਚਾ ਤਖ਼ਤ ਇਕ ਸੁਹਾਈਆ। ਸਾਢੇ ਤਿੰਨ ਹੱਥ ਕਰ ਪਰਵਾਨ, ਸਚ ਪਰਵਾਨਾ ਦਏ ਫੜਾਈਆ। ਭੂਪਤ ਭੂਪ ਬਣ ਰਾਜਾਨ, ਰੱਯਤ ਵੇਖੇ ਚਾਈਂ ਚਾਈਂਆ। ਕਰੇ ਖੇਲ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਸਮਝਾਈਆ। ਸਾਚਾ ਹੁਕਮ ਸਚ ਸੰਦੇਸਾ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਸ਼ਾਹ ਪਾਤਸ਼ਾਹ ਹਰਿ ਨਰ ਨਰੇਸ਼ਾ, ਨਰ ਨਿਰੰਕਾਰਾ ਵੇਸ ਵਟਾਇੰਦਾ। ਪਕੜ ਉਠਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਵੇਖਣਹਾਰਾ ਦੇਸ ਪਰਦੇਸਾ, ਲੋਕ ਪਰਲੋਕ ਡੇਰਾ ਢਾਹਿੰਦਾ। ਦੇਵਣਹਾਰਾ ਸਚ ਸੰਦੇਸਾ, ਆਦਿ ਜੁਗਾਦਿ ਗੁਰ ਮੰਤਰ ਆਪ ਸੁਣਾਇੰਦਾ। ਬਣਾਵਣਹਾਰਾ ਸਾਚੀ ਰੇਖਾ, ਘੜ ਘੜ ਭਾਂਡੇ ਆਪ ਸੁਹਾਇੰਦਾ। ਦੇਵਣਹਾਰਾ ਸਾਚਾ ਭੇਤਾ, ਘਰ ਘਰ ਵਿਚ ਘਰ ਵਡਿਆਇੰਦਾ। ਕਰਨਹਾਰਾ ਸਾਚਾ ਹੇਤਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਰੱਖਣਹਾਰਾ ਸਾਚਾ ਚੇਤਾ, ਨਿਤ ਨਵਿਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਇਕੋ ਇਕ, ਏਕੰਕਾਰਾ ਆਪ ਜਣਾਈਆ। ਆਦਿ ਪੁਰਖ ਆਪਣਾ ਲੇਖਾ ਆਪੇ ਲਿਖ, ਆਪਣੇ ਵਿਚ ਛੁਪਾਈਆ। ਨੇਤਰ ਨੈਣ ਨਾ ਆਏ ਦਿਸ, ਲੋਚਣ ਦਰਸ ਕੋਇ ਨਾ ਪਾਈਆ। ਅੱਗੇ ਹੋ ਨਾ ਸਕੇ ਕੋਈ ਪੁੱਛ, ਗੁਰ ਅਵਤਾਰ ਬੈਠੇ ਸੀਸ ਝੁਕਾਈਆ। ਇਕ ਦੂਜੇ ਪਿਛੇ ਰਹੇ ਲੁਕ, ਪਿਛਲੀ ਕੀਤੀ ਨਜ਼ਰ ਨਾ ਆਈਆ। ਸਭ ਦਾ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਕੂੜੀ ਕਿਰਿਆ ਸਭ ਦੇ ਮੂੰਹ ਵਿਚ ਪਿਆ ਥੁੱਕ, ਗੁਰ ਕਾ ਸ਼ਬਦ ਨਾ ਕੋਇ ਗਾਈਆ। ਅੰਮ੍ਰਿਤ ਜਾਮ ਨਾ ਮਿਲਿਆ ਘੁੱਟ, ਮਦਿਰਾ ਮਾਸ ਹੋਈ ਹਲਕਾਈਆ। ਕੂੜੀ ਕਿਰਿਆ ਨਾ ਮਿਟੀ ਫੁੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਰੁੱਤ ਬਸੰਤੀ ਨਾ ਮੌਲੀ ਅਬਿਨਾਸ਼ੀ ਅਚੁੱਤ, ਫੁਲ ਫੁਲਵਾੜੀ ਨਾ ਕੋਇ ਮਹਿਕਾਈਆ। ਬਿਨ ਹਰਿ ਨਾਮੇ ਖਾਲੀ ਦਿਸਣ ਬੁੱਤ, ਪੰਜ ਤਤ ਅਗਨੀ ਤਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਆਪ, ਆਪ ਆਪਣੀ ਦਇਆ ਕਮਾਇੰਦਾ । ਆਦਿ ਜੁਗਾਦੀ ਵਡ ਪਰਤਾਪ, ਹਰਿ ਪਰਤਾਪੀ ਆਪ ਵਖਾਇੰਦਾ। ਆਦਿ ਜੁਗਾਦੀ ਸਾਚਾ ਜਾਪ, ਮੰਤਰ ਨਾਮ ਇਕ ਦ੍ਰਿੜਾਇੰਦਾ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੂਤ ਵੇਖ ਵਖਾਇੰਦਾ। ਆਦਿ ਜੁਗਾਦੀ ਦੇਵਣਹਾਰਾ ਸਾਥ, ਨਿਰਗੁਣ ਸਰਗੁਣ ਸੰਗ ਨਿਭਾਇੰਦਾ। ਆਦਿ ਜੁਗਾਦੀ ਗਾਵਣਹਾਰਾ ਪਾਠ, ਪੜ੍ਹ ਪੜ੍ਹ ਆਪਣਾ ਨਾਉਂ ਸੁਣਾਇੰਦਾ। ਆਦਿ ਜੁਗਾਦੀ ਵੇਖਣਹਾਰਾ ਮਾਰ ਝਾਤ, ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਆਦਿ ਜੁਗਾਦੀ ਸੱਜਣ ਸਾਕ, ਨਿਰਗੁਣ ਸਰਗੁਣ ਸਗਲਾ ਸੰਗ ਨਿਭਾਇੰਦਾ। ਆਦਿ ਜੁਗਾਦੀ ਪਾਕੀ ਪਾਕ, ਪੱਤਤ ਪੁਨੀਤ, ਆਪ ਕਰਾਇੰਦਾ। ਆਦਿ ਜੁਗਾਦੀ ਭਵਿਖਤ ਵਾਕ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਸੁਣਾਇੰਦਾ। ਆਦਿ ਜੁਗਾਦੀ ਖੇਲੇ ਖੇਲ ਤਮਾਸ਼, ਖੇਲਣਹਾਰਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਆਪ ਉਠਾਇੰਦਾ। ਸਾਚਾ ਪਰਦਾ ਖੋਲ੍ਹਣ ਆਇਆ, ਖ਼ਾਲਕ ਖ਼ਲਕ ਖ਼ਲਕ ਕਰਤਾਰ। ਗੁਰ ਅਵਤਾਰ ਪੀਰ ਪੈਗ਼ੰਬਰ ਫੜਨ ਆਇਆ, ਨਿਰਗੁਣ ਨਿਰਗੁਣ ਲੈ ਅਵਤਾਰ। ਸਚ ਮਹੱਲੇ ਉਚੇ ਟਿੱਲੇ ਚੜ੍ਹਨੇ ਆਇਆ, ਮਹੱਲ ਅਟੱਲ ਵੇਖੇ ਵੇਖਣਹਾਰ। ਉਚੀ ਕੂਕ ਕੂਕ ਸੁਣਾਵਣ ਆਇਆ, ਦੋ ਜਹਾਨਾਂ ਕਰੇ ਖ਼ਬਰਦਾਰ। ਸ੍ਰਿਸ਼ਟ ਸਬਾਈ ਸੁੱਤੀ ਆਪ ਉਠਾਵਣ ਆਇਆ, ਸੋਇਆ ਰਹੇ ਨਾ ਕੋਇ ਵਿਚ ਸੰਸਾਰ। ਕਲਜੁਗ ਰੁੱਤੀ ਅੰਤ ਮੁਕਾਵਣ ਆਇਆ, ਕੂੜੀ ਕਿਰਿਆ ਮੇਟੇ ਛਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਲੱਖ ਅਗੋਚਰ ਅਗੰਮ ਅਪਾਰ। ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਵਡੀ ਵਡਿਆਈਆ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਹੁਕਮ ਹਾਸਲ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਨੋ ਪਨਾਹ, ਸਚ ਸੰਦੇਸਾ ਇਕ ਦ੍ਰਿੜਾਈਆ। ਗਲ ਵਿਚ ਪੱਲੂ ਲਓ ਪਾ, ਸਾਚੀ ਸਿਖਿਆ ਇਕ ਸਮਝਾਈਆ। ਵਾਹਿਗੁਰੂ ਰਾਮ ਸਾਰੇ ਕਹੋ ਖ਼ੁਦਾ, ਖ਼ੁਦੀ ਕੋਇ ਨਜ਼ਰ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਰਹੇ ਜੁਦਾ, ਜੁਦਾ ਆਪਣੀ ਵੰਡ ਵੰਡਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਅੰਤ ਕੰਤ ਭਗਵੰਤ ਨਾਰੀ ਕੰਤ ਲਏ ਪਰਨਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਰਲ ਮਿਲ ਸਾਰੇ ਚਰਨ ਕਵਲ ਸੇਵਾ ਲਓ ਕਮਾ, ਕਵਲ ਨੈਣ ਮਿਲੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ, ਏਕੋ ਰਿਹਾ ਜਣਾਈਆ । ਤੇਰਾ ਸੰਦੇਸਾ ਸੋਹਣਾ ਲੱਗਾ, ਲੱਗਾ ਤੀਰ ਨਿਆਰਾ। ਸੋ ਪੁਰਖ ਨਿਰੰਜਣ ਨਜ਼ਰੀ ਆਏ ਤੇਰਾ ਇਕੋ ਅੱਗਾ, ਪਿਛਾ ਰਿਹਾ ਨਾ ਕੋਇ ਕਿਨਾਰਾ। ਤੇਰਾ ਨਾਮ ਨਗਾਰਾ ਇਕੋ ਵੱਜਾ, ਦੋ ਜਹਾਨਾਂ ਕਰੇ ਖ਼ਬਰਦਾਰਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਹੁਕਮੇ ਅੰਦਰ ਬੱਝਾ, ਤੇਰੇ ਚਰਨ ਕਰੇ ਨਿਮਸਕਾਰਾ। ਧੰਨ ਭਾਗ ਸਾਹਿਬ ਸੁਲਤਾਨ ਸਚ ਸਿੰਘਾਸਣ ਸਜਾ, ਬੇਐਬ ਪਰਵਰਦਿਗਾਰਾ। ਸਾਡੀ ਚਾਰ ਯੁਗ ਦੀ ਲੱਥੀ ਲੱਜਾ, ਨੇਤਰ ਹੋਣ ਨਾ ਸ਼ਰਮਸਾਰਾ। ਕਿਰਪਾਨਿਧ ਪਰਦਾ ਕੱਜਾ, ਠਾਕਰ ਮਿਲਿਆ ਏਕੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮਿਲੇ ਚਰਨ ਸਹਾਰਾ। ਚਰਨ ਸਹਾਰਾ ਦੇ ਦੇ ਏਕ, ਏਕੰਕਾਰ ਤੇਰੀ ਵਡਿਆਈਆ। ਅੰਤ ਰੱਖ ਕੇ ਆਏ ਤੇਰੀ ਟੇਕ, ਇਕੋ ਆਸ ਤਕਾਈਆ। ਕਲਜੁਗ ਅੰਤ ਆਪਣੀ ਕਿਰਪਾ ਆਪੇ ਵੇਖ, ਸਾਡੀ ਹੋਈ ਜੁਦਾਈਆ। ਅਸੀਂ ਕਹਿ ਕਹਿ ਆਏ ਅੰਤਮ ਆਏ ਨਰ ਨਰੇਸ਼, ਨਿਹਕਲੰਕਾ ਨਾਉਂ

ਧਰਾਈਆ। ਮਹਾਬਲੀ ਧਰੇ ਭੇਖ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਵਸੇ ਇਕੋ ਸਾਚੇ ਦੇਸ, ਸੰਬਲ ਆਪਣਾ ਚਰਨ ਟਿਕਾਈਆ। ਵਿਸ਼ਨੂੰ ਸੇਵਾ ਕਰੇ ਛੱਡ ਸਾਂਗੋ ਪਾਂਗ ਬਾਸ਼ਕ ਸੇਜ, ਸੇਜਾ ਅਵਰ ਨਾ ਕੋਇ ਹੰਢਾਈਆ। ਨਿਜ ਨੇਤਰ ਨਿਜ ਨੈਣ ਨਿਜ ਲੋਚਣ ਨਿਜ ਘਰ ਨਿਜ ਗ੍ਰਹਿ ਨਿਜ ਮੰਦਰ ਲਏ ਵੇਖ, ਆਪ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਸੰਦੇਸਾ ਦੇ ਕੇ ਆਇਆ ਗੁਰ ਦਸਮੇਸ, ਗੋਬਿੰਦ ਨਾਮ ਨਿਧਾਨਾ ਗਾਈਆ। ਅੰਤ ਸੰਦੇਸਾ ਤੇਰਾ ਸੱਜਣ, ਮੁਰੀਦ ਮੁਰਸ਼ਦ ਗਿਆ ਜਣਾਈਆ। ਪਰਵਰਦਿਗਾਰ ਹੋਏ ਪਰਦੇ ਕੱਜਣ, ਬੇਐਬ ਫੇਰਾ ਪਾਈਆ। ਮਰਦ ਮਰਦਾਨਾ ਕਰੇ ਖੇਲ ਸੂਰਾ ਸਰਬੰਗਣ, ਬਲ ਆਪਣਾ ਆਪ ਵਖਾਈਆ। ਲੱਖ ਚੁਰਾਸੀ ਜੀਵ ਜੰਤ ਜੋ ਘੜਿਆ ਸੋ ਭਾਂਡੇ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਗੁਰਮੁਖਾਂ ਰੱਖੇ ਅੰਤਮ ਲੱਜਣ, ਸਿਰ ਆਪਣਾ ਹੱਥ ਟਿਕਾਈਆ। ਚਰਨ ਸਰੋਵਰ ਕਰਾਏ ਮਜਨ, ਅਠਸਠ ਤੀਰਥ ਡੇਰਾ ਢਾਹੀਆ। ਸੰਤ ਸੁਹੇਲੇ ਸਤਿਗੁਰ ਦਵਾਰੇ ਬਹਿ ਬਹਿ ਸਜਣ, ਭਗਤ ਭਗਵੰਤ ਕਰੇ ਕੁੜਮਾਈਆ। ਗੁਰਮੁਖ ਦਰਸ਼ਨ ਕਰ ਕਰ ਰਜਣ, ਨੇਤਰ ਨੈਣ ਨੈਣ ਬਿਗਸਾਈਆ। ਗੁਰਸਿਖ ਮਿਲ ਮਿਲ ਗੁਰਸਿਖ ਹੱਸਣ, ਸੋਹੰ ਢੋਲਾ ਏਕਾ ਗਾਈਆ। ਹਰਿ ਚਰਨ ਦਵਾਰੇ ਬਹਿ ਬਹਿ ਸਜਣ, ਮਿਲੇ ਸੱਚੀ ਸਰਨਾਈਆ। ਜਗਤ ਨਾਤਾ ਕੂੜਾ ਤੱਜਣ, ਪੁਰਖ ਅਕਾਲ ਇਕ ਮਨਾਈਆ । ਦੋਏ ਜੋੜ ਕਰਨ ਬੰਦਨ, ਬੰਦੀਖਾਨਾ ਦਏ ਤੁੜਾਈਆ। ਲੱਖ ਚੁਰਾਸੀ ਛੁੱਟੇ ਫੰਦਨ, ਰਾਏ ਧਰਮ ਨਾ ਦਏ ਸਜ਼ਾਈਆ। ਮਸਤਕ ਟਿੱਕਾ ਲਾਏ ਚੰਦਨ, ਕੌਸਤਕ ਮਣੀਆ ਰੂਪ ਵਖਾਈਆ। ਮੇਲ ਮਿਲਾਵਾ ਤ੍ਰਿਲੋਕੀ ਨੰਦਨ, ਤ੍ਰਿਲੋਕੀ ਨੰਦਨ ਲੇਖਾ ਆਪ ਚੁਕਾਈਆ। ਕਲ ਕਲਕੀ ਆਏ ਸਰਬ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਕਿਸੇ ਦਵਾਰੇ ਨਾ ਜਾਏ ਮੰਗਣ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਚਰਨਾਂ ਹੇਠ ਰਖਾਈਆ। ਪਿਛਲਾ ਲੇਖਾ ਕਰੇ ਖੰਡਨ, ਅੱਗੇ ਖੰਡਾ ਖੜਗ ਖੜਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਹਲਾ ਪਰਦਾ ਦਏ ਚੁਕਾਈਆ। ਉਹਲਾ ਪਰਦਾ ਚੁਕਾਏ ਸ੍ਰੀ ਭਗਵਾਨ, ਮੁਖ ਨਕ਼ਾਬ ਨਾ ਕੋਇ ਰਖਾਈਆ। ਕਲਜੁਗ ਮਿਟੇ ਕੂੜ ਨਿਸ਼ਾਨ, ਕੂੜ ਕੂੜਾ ਦਏ ਗਵਾਈਆ। ਸਤਿਜੁਗ ਸਚ ਹੋਏ ਪਰਧਾਨ, ਵਡ ਪਰਧਾਨਗੀ ਆਪ ਕਮਾਈਆ। ਸ਼ਾਹ ਸੁਲਤਾਨਾ ਕਰੇ ਹੈਰਾਨ, ਹਰਿ ਜੂ ਆਪਣੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਬਹਾ ਸਾਚੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਆਪ ਜਣਾਇੰਦਾ। ਸਤਿ ਸਤਿਵਾਦੀ ਅੱਖਰ ਬੋਲ, ਅੱਖਰ ਅੱਖਰ ਭੇਵ ਚੁਕਾਇੰਦਾ। ਤੋਲਣਹਾਰਾ ਸਾਚਾ ਤੋਲ, ਸਾਚਾ ਕੰਡਾ ਹੱਥ ਉਠਾਇੰਦਾ। ਜੁਗ ਜੁਗ ਮਾਰਨਹਾਰਾ ਰੋਲ, ਭੇਵ ਅਭੇਦ ਆਪ ਛੁਪਾਇੰਦਾ। ਕਲਜੁਗ ਅੰਤ ਜਨ ਭਗਤਾਂ ਵਸੇ ਸਦਾ ਕੋਲ, ਵਿਛੜ ਕਦੇ ਨਾ ਜਾਇੰਦਾ। ਨੌਂ ਖੰਡ ਪ੍ਰਿਥਮੀ ਵੱਜੇ ਢੋਲ, ਢੋਲਾ ਇਕੋ ਹਰਿ ਜੂ ਗਾਇੰਦਾ। ਆਤਮ ਪਰਮਾਤਮ ਜਾਏ ਮੌਲ, ਮੌਲਾ ਰੂਪ ਇਕ ਵਖਾਇੰਦਾ। ਅੰਮ੍ਰਿਤ ਰਸ ਨਾਭ ਕੌਲ, ਕਵਲ ਕਵਲਾ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਸ਼ਹਿਨਸ਼ਾਹ, ਸ਼ਾਹ ਏਕਾ ਏਕ ਜਣਾਈਆ। ਉਨੀ ਕੱਤਕ ਦਿਵਸ ਦਏ ਸੁਹਾ, ਲੋਕਮਾਤ ਵੱਜੇ ਵਧਾਈਆ। ਸਚ ਸੰਦੇਸਾ ਸਚ ਲਿਖਾ, ਭੇਵ ਅਭੇਦਾ ਦਏ ਜਣਾਈਆ। ਵਾਲੀ ਹਿੰਦ ਦਏ ਉਠਾ, ਉਠ ਉਠ ਆਪਣਾ ਰਾਹ ਵਖਾਈਆ। ਲਿਖ ਲਿਖ ਪਾਤੀ

ਦਏ ਪੁਚਾ, ਕਮਲਾਪਾਤੀ ਦਇਆ ਕਮਾਈਆ। ਪਹਿਲੀ ਚੇਤ ਧਿਆਨ ਲਗਾ, ਲਗਾ ਧਿਆਨ ਨਾ ਕੋਇ ਛੁਡਾਈਆ । ਨਰ ਨਰਾਇਣ ਜਾਏ ਆ, ਨਿਹਕਲੰਕਾ ਵੇਸ ਵਟਾਈਆ। ਸਾਚੀ ਸਿਖਿਆ ਜਾਏ ਸਮਝਾ, ਸਮਝ ਸਮਝ ਨਾਲ ਮਿਲਾਈਆ। ਪੰਚ ਪਿਆਰੇ ਲਏ ਗਵਾਹ, ਸ਼ਹਾਦਤ ਇਕੋ ਇਕ ਸਮਝਾਈਆ। ਸ਼ਬਦ ਲਿਖਾਰੀ ਦਏ ਸਲਾਹ, ਕਰੇ ਸਚ ਪੜ੍ਹਾਈਆ। ਉਨੀ ਸਾਲ ਪਰਦਾ ਰੱਖਿਆ ਪਾ, ਪੰਜ ਤਤ ਅੰਤਰ ਡੇਰਾ ਲਾਈਆ। ਬੀਸ ਬੀਸਾ ਖ਼ੁਸ਼ੀ ਲਏ ਮਨਾ, ਆਪ ਆਪਣਾ ਬਲ ਧਰਾਈਆ। ਭੇਵ ਅਭੇਦ ਦਏ ਖੁਲ੍ਹਾ, ਥਿਰ ਕੋਇ ਰਹਿਣ ਨਾ ਪਾਈਆ। ਬਿਨ ਹਰਿ ਸੰਗਤ ਮਿਲਣਾ ਨਾ ਕੋਈ ਥਾਂ, ਪਾਰ ਕਿਨਾਰ ਨਾ ਕੋਇ ਕਰਾਈਆ। ਕਰੇ ਖੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੋ ਜਹਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਣਿ ਨਰ, ਹਰਿ ਸੰਗਤ ਦੇਵੇ ਇਕੋ ਵਰ, ਦਰ ਆਇਆ ਦਰਦੀ ਦਰਦ ਦੁੱਖ ਲਏ ਵੰਡਾਈਆ।