੫ ਅੱਸੂ ੨੦੧੯ ਬਿਕ੍ਰਮੀ ਮਹਿੰਗਾ ਸਿੰਘ ਦੇ ਗ੍ਰਹਿ ਹਰੀਪੁਰ
ਬ੍ਰਹਿਮੰਡ ਖੰਡ ਤੱਕਣ ਰਾਹ, ਕੋਟਨ ਕੋਟ ਧਿਆਨ ਲਗਾਈਆ। ਨਿਉਂ ਨਿਉਂ ਸਯਦਾ ਸੀਸ ਰਹੇ ਝੁਕਾ, ਨੇਤਰ ਨੈਣ ਨੈਣ ਸ਼ਰਮਾਈਆ। ਕਵਣ ਵੇਲਾ ਮਿਲੇ ਪ੍ਰਭ ਬੇਪਰਵਾਹ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਦੋ ਜਹਾਨਾਂ ਲੇਖਾ ਲਵੇ ਲਾ, ਲਹਿਣਾ ਦੇਣਾ ਮੂਲ ਚੁਕਾਈਆ। ਲੋਆਂ ਪੁਰੀਆਂ ਪਰਦਾ ਦਏ ਉਠਾ, ਆਪ ਆਪਣੀ ਦਇਆ ਕਮਾਈਆ। ਰਵ ਸਸ ਸੂਰਜ ਚੰਦ ਪੰਧ ਦਏ ਮੁਕਾ, ਬਣ ਪਾਂਧੀ ਸੱਚਾ ਮਾਹੀਆ। ਨਿਰਗੁਣ ਨਿਰਗੁਣ ਸਰਗੁਣ ਢੋਲਾ ਦਏ ਸੁਣਾ, ਅੱਖਰ ਵੱਖਰ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਦਰ ਆਪਣੇ ਲਏ ਬਹਾ, ਨਾਮ ਡੋਰੀ ਬੰਧਣ ਪਾਈਆ। ਜੁਗ ਚੌਕੜੀ ਲੇਖਾ ਦਏ ਚੁਕਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਣ ਅਭਿਮਾਣ ਨਾ ਕੋਇ ਰਖਾਈਆ। ਜ਼ਿਮੀਂ ਅਸਮਾਨਾਂ ਨਾਤਾ ਦਏ ਤੁੜਾ, ਮੰਡਲ ਮੰਡਪ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਬੰਧਣ ਦੇਵੇ ਪਾ, ਅੰਡਜ ਜੇਰਜ ਸੇਤਜ ਉਤਭੁਜ ਏਕਾ ਹੁਕਮ ਮਨਾਈਆ। ਕਾਗਦ ਕਲਮ ਲੇਖਾ ਦਏ ਚੁਕਾ, ਗੀਤ ਸੁਹਾਗੀ ਏਕਾ ਗਾਈਆ। ਹਰਿਜਨ ਹਰਿ ਭਗਤ ਗੁਰਮੁਖ ਸੱਜਣ ਲਏ ਉਠਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਚਾਤ੍ਰਿਕ ਤ੍ਰਿਖਾ ਦਏ ਬੁਝਾ, ਅੰਮ੍ਰਿਤ ਮੇਘ ਇਕ ਬਰਸਾਈਆ। ਰੁੱਤ ਸੁਹੰਜਣੀ ਦਏ ਮਹਿਕਾ, ਫਲ ਫੁਲ ਪੱਤ ਡਾਲ੍ਹੀ ਆਪ ਮਹਿਕਾਈਆ। ਸਚ ਸੁਗੰਧੀ ਦਏ ਵਖਾ, ਮਨ ਵਾਸਨਾ ਗੰਦੀ ਬਾਹਰ ਕਢਾਈਆ। ਬਿਨ ਤੰਦੀ ਰਾਗ ਦਏ ਸੁਣਾ, ਅੰਤਰ ਢੋਲਾ ਇਕੋ ਗਾਈਆ। ਚੰਦ ਨੌਚੰਦੀ ਦਏ ਚੜ੍ਹਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਕੰਢੀ ਬੈਠਿਆਂ ਮਿਲੇ ਆ, ਦੂਰ ਦੁਰਾਡਾ ਪੰਧ ਮੁਕਾਈਆ। ਬੰਦੀਖਾਨਾ ਦਏ ਤੁੜਾ, ਵੇਲੇ ਅੰਤ ਨਾ ਕੋਇ ਸਜ਼ਾਈਆ। ਸਾਚਾ ਮੰਦਰ ਦਏ ਖੁਲ੍ਹਾ, ਸਚਖੰਡ ਸਾਚੇ ਵੱਜੇ ਵਧਾਈਆ। ਥਿਰ ਘਰ ਨੈਣ ਲਏ ਉਠਾ, ਲੋਚਣ ਆਪਣੇ ਰੰਗ ਰੰਗਾਈਆ। ਸ਼ਬਦ ਮਿਲਾਵਾ ਸਹਿਜ ਸੁਭਾ, ਜੋਤੀ ਜਾਤਾ ਵੇਖ ਵਖਾਈਆ। ਪੁਰਖ ਬਿਧਾਤਾ ਆਪਣਾ ਪਰਦਾ ਦਏ ਉਠਾ, ਮੁਖ ਨਕ਼ਾਬ ਨਾ ਕੋਇ ਰਖਾਈਆ। ਅਹਿਬਾਬ ਰਬਾਬ ਦਏ ਵਜਾ, ਦਸਤਗੀਰ ਦਇਆ ਕਮਾਈਆ। ਮੁਕਾਮੇ ਹੱਕ ਚਲੇ ਇਕ ਰਜ਼ਾ, ਰਹਿਮਤ ਆਪਣੀ ਇਕ ਵਖਾਈਆ। ਸਹੀ
ਸਲਾਮਤ ਸਾਹਿਬ ਖ਼ੁਦਾ, ਖ਼ੁਦੀ ਸਭ ਦੀ ਦਏ ਮਿਟਾਈਆ। ਪਰਵਰਦਿਗਾਰ ਪੱਲੂ ਲਏ ਫੜਾ, ਦਸਤ ਬਦਸਤ ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬ੍ਰਹਿਮੰਡ ਖੰਡ ਨੇਤਰ ਰੋ, ਨੈਣ ਨੈਣਾਂ ਨੀਰ ਵਹਾਇਆ। ਕਵਣ ਵੇਲਾ ਪ੍ਰਭ ਦੱਸੇ ਸੱਚੀ ਸੋ, ਭੇਵ ਅਭੇਦਾ ਆਪ ਖੁਲ੍ਹਾਇਆ। ਵਿਸ਼ਨ ਬ੍ਰਹਮਾ ਸ਼ਿਵ ਅੰਮ੍ਰਿਤ ਰਸ ਦੇਵੇ ਚੋ, ਕਰੋੜ ਤੇਤੀਸਾ ਸਾਂਤਕ ਸਤਿ ਕਰਾਇਆ। ਨਿਰਗੁਣ ਸਰਗੁਣ ਕਰੇ ਲੋ, ਪਰਕਾਸ਼ ਪਰਕਾਸ਼ ਨਾਲ ਮਿਲਾਇਆ। ਸਾਚਾ ਢੋਆ ਦੇਵੇ ਢੋ, ਨਾਮ ਸੰਦੇਸਾ ਇਕ ਸੁਣਾਇਆ। ਆਤਮ ਪਰਮਾਤਮ ਜਾਏ ਛੋ, ਦੂਈ ਦਵੈਤੀ ਪੰਧ ਮੁਕਾਇਆ। ਬ੍ਰਹਮ ਪਾਰਬ੍ਰਹਮ ਆਪੇ ਹੋ, ਬ੍ਰਹਮ ਲੇਖਾ ਲਏ ਲਗਾਇਆ। ਦੁਰਮਤ ਮੈਲ ਦੇਵੇ ਧੋ, ਕਾਗ ਹੰਸ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਵੇਲਾ ਦੇਵੇ ਵਰ, ਦਰ ਘਰ ਸਾਚੇ ਫੇਰਾ ਪਾਇਆ। ਬ੍ਰਹਿਮੰਡ ਖੰਡ ਰਹੇ ਉਡੀਕ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਪ੍ਰਭ ਬਖ਼ਸ਼ੇ ਚਰਨ ਪ੍ਰੀਤ, ਪ੍ਰੀਤ ਚਰਨ ਇਕ ਸਮਝਾਈਆ। ਕਲਜੁਗ ਮੇਟੇ ਕੂੜੀ ਰੀਤ, ਸਤਿਜੁਗ ਸਾਚਾ ਪੰਧ ਵਖਾਈਆ। ਸ੍ਰਿਸ਼ਟ ਸਬਾਈ ਗਾਏ ਗੀਤ, ਸੋਹੰ ਢੋਲਾ ਏਕਾ ਗਾਈਆ। ਨਾਤਾ ਤੁਟੇ ਮੰਦਰ ਮਸੀਤ, ਮੱਠ ਸ਼ਿਵਦਵਾਲਾ ਰਹਿਣ ਨਾ ਪਾਈਆ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਠਾਂਡਾ ਸੀਤ, ਸਚਖੰਡ ਬੈਠਾ ਡੇਰਾ ਲਾਈਆ। ਵਸਣਹਾਰਾ ਹਸਤ ਕੀਟ, ਊਚ ਨੀਚ ਰਾਉ ਰੰਕ ਰਿਹਾ ਸਮਾਈਆ। ਕਰੇ ਖੇਲ ਆਪ ਅਣਡੀਠ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਮਿੱਠਾ ਕਰੇ ਕੌੜਾ ਰੀਠ, ਜਿਸ ਜਨ ਆਪਣਾ ਅੰਮ੍ਰਿਤ ਰਸ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਏਕਾ ਝੋਲੀ ਪਾਈਆ। ਬ੍ਰਹਿਮੰਡ ਖੰਡ ਨੇਤਰ ਰਹੇ ਖੋਲ੍ਹ, ਨੈਣ ਨੈਣ ਨੈਣ ਉਠਾਇਆ। ਕਵਣ ਦਿਸ਼ਾ ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਬੋਲ, ਅਨਬੋਲਤ ਰਾਗ ਸੁਣਾਇਆ। ਕਵਣ ਕੰਢੇ ਤੋਲ ਰਿਹਾ ਤੋਲ, ਤੋਲਣਹਾਰ ਸੱਚਾ ਸ਼ਹਿਨਸ਼ਾਹਿਆ। ਕਵਣ ਵਸਤ ਰੱਖੇ ਕੋਲ, ਜਨ ਭਗਤਾਂ ਦਏ ਵਰਤਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੁੱਤੇ ਰਹੇ ਅਣਭੋਲ, ਆਲਸ ਨਿੰਦਰਾ ਨਾ ਕੋਇ ਮਿਟਾਇਆ। ਆਪਣਾ ਆਪ ਨਾ ਲਿਆ ਫੋਲ, ਪਰਦਾ ਲਏ ਨਾ ਕੋਇ ਚੁਕਾਇਆ । ਘਰ ਮੰਦਰ ਵਸਤ ਅਨਮੋਲ, ਗ੍ਰਹਿ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਵੇਲਾ ਦੇਵੇ ਵਰ, ਸਚ ਸੰਦੇਸਾ ਇਕ ਸੁਣਾਇਆ। ਬ੍ਰਹਿਮੰਡ ਖੰਡ ਰਹੇ ਤੱਕ, ਧਿਆਨ ਧਿਆਨ ਵਿਚ ਰਖਾਈਆ। ਜੁਗ ਚੌਕੜੀ ਗਏ ਅੱਕ, ਪਾਂਧੀ ਪੰਧ ਨਾ ਕੋਇ ਮੁਕਾਈਆ। ਰਵ ਸਸ ਗਏ ਥੱਕ, ਕੋਹ ਕਰੋੜੀ ਚਲਤ ਅੰਤ ਨਾ ਪਾਈਆ। ਨਵ ਨੌਂ ਲੌਦੇ ਭੱਖ, ਭਾਖਿਆ ਹਰਿ ਨਾ ਕੋਇ ਸੁਣਾਈਆ। ਚਾਰ ਵਰਨ ਭਾਂਡੇ ਸੱਖ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਵਡਿਆਈਆ। ਨਾਦ ਸੁਣਾਏ ਨਾ ਕੋਇ ਹੱਕ, ਹਕ਼ੀਕ਼ਤ ਪਰਦਾ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਇਕੋ ਓਟ ਤਕਾਈਆ। ਬ੍ਰਹਿਮੰਡ ਖੰਡ ਰਹੇ ਉਡੀਕ, ਉਤਰ ਪੂਰਬ ਪੱਛਮ ਦੱਖਣ ਧਿਆਨ ਲਗਾਇਆ। ਕਵਣ ਵੇਲਾ ਮਿਲੇ ਪ੍ਰਭ ਲਾਸ਼ਰੀਕ, ਪਰਦਾਨਸ਼ੀਂ ਪਰਦਾ ਆਪ ਉਠਾਇਆ। ਬੇਨਜ਼ੀਰ ਮਿਹਰ ਨਜ਼ਰ ਮੇਟੇ ਤਾਰੀਕ, ਅੰਧ ਅੰਧੇਰ ਦਏ ਗੁਆਇਆ। ਜੁਗ ਚੌਕੜੀ ਪੂਰਬ ਲੇਖੇ ਮਾਰੇ ਲੀਕ, ਅਗਲਾ ਲੇਖਾ ਦਏ ਸਮਝਾਇਆ। ਲੱਖ ਚੁਰਾਸੀ ਪਰਖੇ
ਨੀਤ, ਨੀਤੀਵਾਨ ਫੇਰਾ ਪਾਇਆ। ਪਰਾ ਪਸੰਤੀ ਮਧਮ ਬੈਖਰੀ ਸਾਚਾ ਢੋਲਾ ਗਾਏ ਏਕਾ ਗੀਤ, ਸੋਹੰ ਅੱਖਰ ਵੱਖਰ ਆਪ ਪੜ੍ਹਾਇਆ। ਤ੍ਰੈਭਵਨ ਧਨੀ ਕਰੇ ਖੇਲ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇਆ। ਜਨ ਭਗਤਾਂ ਵਸੇ ਚੀਤਨ ਚੀਤ, ਚਿਤ ਵਿਤ ਠਗੌਰੀ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਲਹਿਣਾ ਦੇਣਾ ਦਏ ਚੁਕਾਇਆ। ਬ੍ਰਹਿਮੰਡ ਖੰਡ ਰੱਖਣ ਯਾਦ, ਯਾਦ ਯਾਦ ਵਿਚ ਸਮਾਈਆ। ਕਵਣ ਵੇਲਾ ਸੁਣੇ ਫਰਿਯਾਦ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜਿਸ ਨੇ ਰਚਨਾ ਰਚੀ ਆਦਿ, ਸੋ ਜੁਗਾਦਿ ਵੇਖੇ ਚਾਈਂ ਚਾਈਂਆ। ਜਿਸ ਵਿਸ਼ਨ ਬ੍ਰਹਮਾ ਸ਼ਿਵ ਆਪਣੇ ਵਿਚੋਂ ਲਏ ਕਾਢ, ਅੰਤ ਆਪਣੇ ਵਿਚ ਸਮਾਈਆ। ਜਿਸ ਤ੍ਰੈਗੁਣ ਮਾਇਆ ਪੰਚ ਤਤ ਲੱਖ ਚੁਰਾਸੀ ਦਿਤੀ ਦਾਤ, ਅੰਤਮ ਲੇਖਾ ਲੇਖੇ ਲਾਈਆ। ਜਿਸ ਆਤਮ ਪਰਮਾਤਮ ਲੱਖ ਚੁਰਾਸੀ ਅੰਦਰ ਵਜਾਇਆ ਨਾਦ, ਧੁੰਨੀ ਧੁੰਨ ਰਾਗ ਸੁਣਾਈਆ। ਜਿਸ ਸ਼ਾਸਤਰ ਸਿਮਰਤ ਵੇਦ ਪੁਰਾਣ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਸੁਣਾਈ ਬੋਧ ਅਗਾਧ, ਅਗਾਧ ਬੋਧ ਕਰ ਪੜ੍ਹਾਈਆ। ਜਿਸ ਭਗਤ ਭਗਵੰਤ ਸੰਤ ਸੱਜਣ ਲਏ ਲਾਧ, ਸੋ ਪੁਰਖ ਨਿਰੰਜਣ ਵਡ ਦਾਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਵੇਲਾ ਦੇਵੇ ਵਰ, ਗ੍ਰਹਿ ਮੰਦਰ ਫੇਰਾ ਪਾਈਆ। ਬ੍ਰਹਿਮੰਡ ਖੰਡ ਰੱਖੀ ਆਸ, ਆਸ ਆਸਾ ਵਿਚ ਰਖਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਲੱਗੀ ਰਹੀ ਪਿਆਸ, ਤ੍ਰਿਸਨਾ ਤ੍ਰਿਖਾ ਨਾ ਕੋਇ ਬੁਝਾਇਆ। ਲੇਖਾ ਮੁੱਕਿਆ ਨਾ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ ਰਹੇ ਕੁਰਲਾਇਆ। ਲੋਅ ਪੁਰੀ ਬ੍ਰਹਿਮੰਡ ਖੰਡ ਅਵਨ ਗਵਣ ਤ੍ਰੈਭਵਨ ਵੇਖ ਖੇਲ ਤਮਾਸ਼, ਸਾਚੀ ਰਾਸ ਨਾ ਕੋਇ ਰਚਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵੰਤ ਬਣ ਬਣ ਦਾਸੀ ਦਾਸ, ਆਤਮ ਪਰਮਾਤਮ ਗਏ ਸੇਵ ਕਮਾਇਆ। ਨਿਰਗੁਣ ਸਰਗੁਣ ਕਰ ਕਰ ਆਸ, ਸਰਗੁਣ ਨਿਰਗੁਣ ਓਟ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ। ਬ੍ਰਹਿਮੰਡ ਖੰਡ ਮਾਰਨ ਧਾਹ, ਉਚੀ ਕੂਕ ਕੂਕ ਸੁਣਾਈਆ। ਨਵ ਨੌਂ ਭੁਲਿਆ ਰਾਹ, ਰਹਿਬਰ ਨਜ਼ਰ ਕੋਇ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਮੁੱਖ ਛੁਪਾ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਤੇਈ ਅਵਤਾਰ ਆਪਣਾ ਪਰਦਾ ਰਹੇ ਪਾ, ਪੱਲੂ ਸਕੇ ਨਾ ਕੋਇ ਉਠਾਈਆ। ਭਗਤ ਅਠਾਰਾਂ ਮੰਗਣ ਚਰਨ ਪਨਾਹ, ਸੀਸ ਚਰਨ ਕਵਲ ਝੁਕਾਈਆ। ਈਸਾ ਮੂਸਾ ਮੁਹੰਮਦ ਨਿਉਂ ਨਿਉਂ ਸਯਦਾ ਰਹੇ ਝੁਕਾ, ਪਰਵਰਦਿਗਾਰ ਬੇਐਬ ਤੇਰੀ ਸ਼ਰਨਾਈਆ। ਨਾਨਕ ਗੋਬਿੰਦ ਏਕਾ ਓਟ ਲਈ ਤਕਾ, ਪੁਰਖ ਅਕਾਲ ਸੱਚਾ ਮਾਹੀਆ। ਹਰਿ ਕਾ ਸ਼ਬਦ ਆਦਿ ਜੁਗਾਦਿ ਗੁਰ ਸਤਿਗੁਰ ਵੇਸ ਵਟਾ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਦੋ ਜਹਾਨਾਂ ਵੇਖੇ ਥਾਉਂ ਥਾਂ, ਥਾਨ ਥਨੰਤਰ ਖੋਜ ਖੋਜਾਈਆ। ਨਵ ਨੌਂ ਚਾਰ ਵੇਲਾ ਗਿਆ ਵਿਹਾ, ਥਿਤ ਵਾਰ ਨਾ ਕੋਇ ਸਮਝਾਈਆ। ਰਵ ਸਸ ਸੂਰਜ ਚੰਦ, ਮੰਡਲ ਮੰਡਪ ਨੇਤਰ ਨੈਣਾਂ ਨੀਰ ਰਹੇ ਵਹਾ, ਧੀਰਜ ਧੀਰ ਨਾ ਕੋਇ ਧਰਾਈਆ। ਤ੍ਰੈਗੁਣ ਅਗਨੀ ਲੱਗੀ ਭਾਅ, ਪੰਜ ਤਤ ਰਹੀ ਜਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾ, ਹੌਲਾ ਭਾਰ ਨਾ ਕੋਇ ਵਖਾਈਆ। ਜੀਵ ਜੰਤ ਸ੍ਰਿਸ਼ਟ ਸਬਾਈ ਗੁਰ ਕਾ ਸ਼ਬਦ ਗਏ ਭੁੱਲਾ, ਸਤਿਗੁਰ ਸਰਨ ਨਾ ਕੋਇ ਤਕਾਈਆ। ਅਠਸਠ ਤੀਰਥ ਦੁਰਮਤ ਮੈਲ ਨਾ ਸਕੇ ਕੋਈ ਗੁਆ, ਆਤਮ ਅਸ਼ਨਾਨ ਨਾ ਕੋਇ ਕਰਾਈਆ। ਲਿਖ ਲਿਖ ਥੱਕੀ ਕਲਮ ਸ਼ਾਹ, ਕਾਗਦ ਮਿਲੇ ਨਾ ਕੋਇ ਵਡਿਆਈਆ। ਬਿਨ ਹਰਿ ਪਕੜੇ ਨਾ ਕੋਇ ਬਾਂਹ, ਸਾਧ ਸੰਤ
ਦੇਣ ਦੁਹਾਈਆ। ਕਲਜੁਗ ਅੰਤ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉਂ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਰੰਗ ਨਾ ਦਏ ਕੋਇ ਰੰਗਾ, ਦੂਈ ਦਵੈਤੀ ਘਰ ਘਰ ਕਰੇ ਲੜਾਈਆ। ਆਤਮ ਪਰਮਾਤਮ ਨਾ ਦੇਵੇ ਕੋਇ ਮਿਲਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਬ੍ਰਹਮ ਪਾਰਬ੍ਰਹਮ ਲੇਖਾ ਸਕੇ ਨਾ ਕੋਇ ਮੁਕਾ, ਪੂਰਬ ਲਹਿਣਾ ਝੋਲੀ ਕੋਇ ਨਾ ਪਾਈਆ। ਨੇਤਰ ਨੈਣਾ ਪਤਿਪਰਮੇਸ਼ਵਰ ਦਰਸ ਸਕੇ ਨਾ ਕੋਇ ਪਾ, ਨੂਰ ਨੂਰ ਨਾ ਕੋਇ ਰੁਸ਼ਨਾਈਆ। ਅਨਹਦ ਅਨਾਦੀ ਨਾਦ ਨਾ ਸਕੇ ਕੋਇ ਸੁਣਾ, ਗਾ ਗਾ ਥੱਕੀ ਸਰਬ ਸ੍ਰਿਸ਼ਟ ਰਸਨਾ ਜਿਹਵਾ ਹੋ ਹਲਕਾਈਆ। ਤੇਰਾ ਮੇਰਾ ਮੇਰਾ ਤੇਰਾ ਪੰਧ ਸਕੇ ਨਾ ਕੋਇ ਮੁਕਾ, ਬਣ ਪਾਂਧੀ ਜਗਤ ਰਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਬਿਨਾਸ਼ੀ ਤੁਧ ਬਿਨ ਨਜ਼ਰ ਨਾ ਕੋਈ ਆ, ਨਵ ਨੌਂ ਵੇਖਿਆ ਥਾਉਂ ਥਾਈਂਆ। ਕਰ ਕਿਰਪਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਫੜ ਬੇੜਾ ਬਾਂਹੋਂ ਪਾਰ ਕਰਾ, ਮੰਜਧਾਰ ਨਾ ਕੋਇ ਰੁੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਕਰ ਗਏ ਨਾ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾਈਆ। ਬ੍ਰਹਿਮੰਡ ਖੰਡ ਕਰ ਧਿਆਨ, ਨੇਤਰ ਨੈਣ ਨੈਣ ਉਠਾਇਆ। ਕਰ ਕਿਰਪਾ ਸ੍ਰੀ ਭਗਵਾਨ, ਕਲਜੁਗ ਅੰਤ ਅੰਧੇਰਾ ਛਾਇਆ। ਸਚ ਮਿਲੇ ਨਾ ਕੋਇ ਨਿਸ਼ਾਨ, ਸਾਚਾ ਮਾਰਗ ਨਾ ਕੋਇ ਜਣਾਇਆ। ਜੀਵ ਜੰਤ ਹੋਏ ਬੇਈਮਾਨ, ਬੇਵਾ ਰੂਪ ਸਰੂਪ ਵਟਾਇਆ। ਹਰਿ ਕੰਤ ਨਾ ਮਿਲਿਆ ਆਣ, ਸੇਜ ਸੁਹੰਜਣੀ ਨਾ ਕੋਇ ਸੁਹਾਇਆ। ਘਰ ਆਤਮ ਪਰਮਾਤਮ ਨਾ ਮਿਲਿਆ ਦਾਨ, ਨਾਮ ਵਸਤ ਨਾ ਕੋਇ ਵਖਾਇਆ। ਹਰਿ ਕਾ ਸ਼ਬਦ ਨਾ ਸੁਣਿਆ ਬਿਨ ਕਾਨ, ਛੱਤੀ ਰਾਗ ਰਹੇ ਜਸ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲੱਖ ਜਗਾਇਆ। ਬ੍ਰਹਿਮੰਡ ਖੰਡ ਬੋਲ ਅਲੱਖ, ਅਲੱਖ ਅਲੱਖਨਾ ਰਹੇ ਧਿਆਈਆ। ਕਲਜੁਗ ਅੰਤਮ ਭਾਂਡੇ ਹੋਏ ਸੱਖ, ਹਰਿ ਕਾ ਨਾਉਂ ਨਜ਼ਰ ਕੋਇ ਨਾ ਆਇਆ। ਨਿਰਗੁਣ ਨਿਰਾਕਾਰ ਨਿਰਵੈਰ ਮੂਰਤ ਅਕਾਲ ਅਜ਼ੂਨੀ ਰਹਿਤ ਹੋ ਪਰਤੱਖ, ਪਰਮ ਪੁਰਖ ਤੇਰੀ ਵਡਿਆਈਆ। ਸਾਚਾ ਮਾਰਗ ਇਕੋ ਦੱਸ, ਲੱਖ ਚੁਰਾਸੀ ਦੇ ਪੜ੍ਹਾਈਆ। ਆਤਮ ਪਰਮਾਤਮ ਗਾਵੇ ਤੇਰਾ ਜਸ, ਦੂਸਰ ਰਾਗ ਨਾ ਕੋਇ ਸੁਣਾਈਆ। ਜਗਤ ਅੰਧੇਰਾ ਮਿਟੇ ਮਸ, ਜੋਤ ਨਿਰੰਜਣ ਹੋਏ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਮੇਲਾ ਹੱਸ, ਕਵਲ ਨੈਣ ਖ਼ੁਸ਼ੀ ਮਨਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਇਕ ਤੇਰੀ ਓਟ ਤਕਾਈਆ। ਤੂੰ ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਬੈਠਾ ਡੇਰਾ ਲਾਈਆ। ਲੇਖਾ ਜਾਣੇ ਪੰਜ ਤਤ ਕਾਇਆ ਮਟ, ਸਚ ਸਿੰਘਾਸਣ ਆਸਣ ਸੋਭਾ ਪਾਈਆ। ਨਿਰਮਲ ਜੋਤ ਨੂਰ ਪਰਕਾਸ਼ ਲਟ ਲਟ, ਅਵਣ ਗਵਣ ਰਿਹਾ ਸਮਾਈਆ। ਤੇਰਾ ਖੇਲ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕ ਤੇਰੀ ਸਰਨਾਈਆ। ਤੇਰਾ ਲੇਖਾ ਤੀਰਥ ਅਠਸਠ, ਸਰ ਸਰੋਵਰ ਚਰਨ ਧੂੜੀ ਖ਼ਾਕ ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਚਰਨ ਸਰਨ ਸਰਨ ਚਰਨ ਰਹੇ ਢੱਠ, ਆਪਣਾ ਬਲ ਨਾ ਕੋਇ ਧਰਾਈਆ। ਕਲਜੁਗ ਵੇਲਾ ਅੰਤ ਅੰਤ ਹੋ ਪਰਗਟ, ਪਰਗਟ ਆਪਣੀ ਕਲ ਵਖਾਈਆ। ਜੁਗ ਜੁਗ ਚਲਾਵਣਹਾਰਾ ਰਥ, ਬਣ ਰਥਵਾਹੀ ਸੇਵ ਕਮਾਈਆ। ਲਹਿਣਾ ਦੇਣਾ ਮੁਕਾ ਸੀਆਂ ਸਾਢੇ ਤਿੰਨ ਹੱਥ, ਰਵਿਦਾਸ ਚੁਮਾਰਾ ਦਏ ਗੁਆਈਆ। ਅੱਗੇ ਮਾਰਗ ਤੇਰੇ ਹੱਥ, ਸਤਿਜੁਗ ਸਾਚੀ ਧਾਰ ਬੰਧਾਈਆ। ਮਨ ਵਾਸ਼ਨਾ ਪਾਉਣੀ ਨੱਥ, ਮਨੂਆਂ
ਉਠ ਨਾ ਦਹਿ ਦਿਸ਼ ਧਾਈਆ। ਲੇਖੇ ਲਾਉਣੀ ਰੱਤੀ ਰੱਤ, ਰੱਤੀ ਰੱਤ ਤੇਰੇ ਲੇਖੇ ਪਾਈਆ। ਜਿਸ ਦਵਾਰੇ ਗੋਬਿੰਦ ਸੱਥਰ ਬੈਠਾ ਘੱਤ, ਸੱਥਰ ਯਾਰੜਾ ਸੇਜ ਹੰਢਾਈਆ। ਸੋ ਸਾਹਿਬ ਸੱਚਾ ਸਮਰਥ, ਹਰਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਆਪਣੀ ਮਹਿਮਾ ਜਾਣੇ ਅਕਥ, ਰਸਨਾ ਕਥਨੀ ਕਥ ਨਾ ਕੋਇ ਗਾਈਆ। ਚਰਨ ਸਰਨ ਸ੍ਰੀ ਭਗਵਾਨ, ਤੇਰੀ ਗਏ ਢੱਠ, ਫੜ ਬਾਂਹੋਂ ਗਲੇ ਲਗਾਈਆ। ਦੋ ਜਹਾਨ ਵੇਖਿਆ ਨੱਠ ਨੱਠ, ਦਹਿ ਦਿਸ਼ਾ ਫੇਰੀ ਪਾਈਆ। ਕੋਈ ਨਾ ਰੱਖਣਹਾਰਾ ਪੱਤ, ਸਾਰੇ ਬੈਠੇ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖਾਲੀ ਝੋਲੀ ਰਹੇ ਵਖਾਈਆ। ਬ੍ਰਹਿਮੰਡ ਖੰਡ ਵਖਾਵਣ ਝੋਲੀ, ਪੱਲੂ ਆਪਣਾ ਆਪ ਉਠਾਇਆ। ਸਾਚੀ ਵਸਤ ਨਾ ਕੋਇ ਕੋਲੀ, ਕਵਲ ਨੈਣ ਤੇਰਾ ਨੂਰ ਨਜ਼ਰ ਕੋਇ ਨਾ ਆਇਆ। ਕਲਜੁਗ ਅੰਤਮ ਕੋਇ ਨਾ ਚੁੱਕੇ ਡੋਲੀ, ਚੌਥਾ ਜੁਗ ਦਏ ਦੁਹਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਸੁਣੇ ਬੋਲੀ, ਰਸਨਾ ਜਿਹਵਾ ਜਿਹਵਾ ਰਸਨਾ ਬੱਤੀ ਦੰਦ ਸਲਾਹਿਆ। ਆਤਮ ਪਰਮਾਤਮ ਰੁੱਤ ਬਸੰਤੀ ਕੋਇ ਨਾ ਮੌਲੀ, ਪੱਤ ਡਾਲ੍ਹੀ ਨਾ ਕੋਇ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਇਕੋ ਮੰਗ ਮੰਗਾਇਆ। ਪਾਰਬ੍ਰਹਮ ਪ੍ਰਭ ਹੋ ਮਿਹਰਵਾਨ, ਏਕਾ ਨਾਦ ਸੁਣਾਈਆ। ਬ੍ਰਹਿਮੰਡ ਖੰਡ ਕਰੋ ਧਿਆਨ, ਧਰਨੀ ਧਰਤ ਧਵਲ ਨਾਲ ਮਿਲਾਈਆ। ਰਵ ਸਸ ਦਿਓ ਗਿਆਨ, ਮੰਡਲ ਮੰਡਪ ਕਰ ਪੜ੍ਹਾਈਆ। ਪੁਰਖ ਅਬਿਨਾਸ਼ੀ ਸ੍ਰੀ ਭਗਵਾਨ, ਸਦਾ ਸਦਾ ਸਹਿਜ ਸੁਖਦਾਈਆ। ਜੁਗ ਚੌਕੜੀ ਵੇਖੇ ਆਣ, ਨਿਰਗੁਣ ਸਰਗੁਣ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰਾਂ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਕਰੇ ਖੇਲ ਗੋਪੀ ਕਾਹਨ ਮੰਡਲ ਮੰਡਪ ਰਾਸ ਰਚਾਈਆ । ਬੋਧ ਅਗਾਧਾ ਇਕ ਗਿਆਨ, ਵੇਦ ਪੁਰਾਣ ਸ਼ਾਸਤਰ ਸਿਮਰਤ ਅਨੁਭਵ ਭੇਵ ਅਭੇਦ ਜਣਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਰੰਗ ਸਮਾਈਆ। ਤਖ਼ਤ ਨਿਵਾਸੀ ਨੌਜਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਸਚ ਸੰਦੇਸਾ ਧੁਰ ਫ਼ਰਮਾਣ, ਆਦਿ ਜੁਗਾਦਿ ਸੁਣਾਈਆ। ਹੁਕਮੇ ਅੰਦਰ ਖੇਲ ਮਹਾਨ, ਹੁਕਮ ਹਾਕਮ ਇਕ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਜਣਾਇੰਦਾ। ਨਵ ਨੌਂ ਚਾਰ ਖੇਲ ਅਪਾਰਾ, ਬ੍ਰਹਿਮੰਡ ਖੰਡ ਸਮਝਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਸਹਾਰਾ, ਲੋਕਮਾਤ ਨਿਸ਼ਅੱਖਰ ਵੱਖਰ ਆਪ ਪੜ੍ਹਾਇਆ। ਆਤਮ ਪਰਮਾਤਮ ਕਰ ਪਿਆਰਾ, ਜੋਤੀ ਜਾਤਾ ਪੁਰਖ ਬਿਧਾਤਾ ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸਾ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਕਲਜੁਗ ਅੰਤ ਕਰੇ ਖੇਲ ਮਹਾਨ, ਭੇਵ ਕੋਇ ਨਾ ਆਇੰਦਾ। ਪਰਗਟ ਹੋਵੇ ਨੌਜਵਾਨ, ਮਹਾਬਲੀ ਬਲ ਆਪਣਾ ਆਪ ਰਖਾਇੰਦਾ। ਸੰਬਲ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸਚ ਸੰਦੇਸਾ ਦੇਵੇ ਆਣ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਭਗਤ ਭਗਵੰਤ ਵੇਖੇ ਆਣ, ਲੱਖ ਚੁਰਾਸੀ ਮੋਹ ਤੁੜਾਇੰਦਾ। ਸਾਚੇ ਸੰਤਾਂ ਦੇਵੇ ਮਾਣ, ਚਰਨ ਕਵਲ ਕਵਲ ਚਰਨ ਧਿਆਨ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਚ ਸੰਦੇਸਾ ਏਕੰਕਾਰ,
ਏਕਾ ਵਾਰ ਸੁਣਾਈਆ। ਕਲਜੁਗ ਅੰਤਮ ਆਏ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਮਾਈਆ। ਨਿਹਕਲੰਕਾ ਨਰ ਅਵਤਾਰ, ਨਰ ਨਰਾਇਣ ਵੇਸ ਵਟਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਪੰਜ ਤਤ ਤਤ ਨਾ ਕੋਇ ਰਖਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਬੋਲ ਜੈਕਾਰ, ਪਾਰਬ੍ਰਹਮ ਬ੍ਰਹਮ ਬ੍ਰਹਿਮਾਂਡ ਕਰੇ ਪੜ੍ਹਾਈਆ। ਭਗਤ ਭਗਵੰਤ ਲਏ ਉਭਾਰ, ਰਾਤੀ ਸੁੱਤਿਆਂ ਦਰਸ ਦਿਖਾਈਆ। ਸੁਰਤੀ ਸ਼ਬਦ ਕਰੇ ਪਿਆਰ, ਸ਼ਬਦ ਸੁਰਤ ਸੁਰਤ ਸ਼ਬਦ ਏਕਾ ਰੰਗ ਰੰਗਾਈਆ। ਦਸਮ ਦਵਾਰੀ ਖੋਲ੍ਹ ਕਿਵਾੜ, ਬਜਰ ਕਪਾਟੀ ਦਏ ਤੁੜਾਈਆ। ਨਿਰਗੁਣ ਜੋਤ ਕਰ ਉਜਿਆਰ, ਅੰਧ ਅੰਧੇਰ ਦਏ ਮਿਟਾਈਆ। ਅਨਹਦ ਨਾਦ ਸੱਚੀ ਧੁੰਨਕਾਰ, ਧੁੰਨ ਆਤਮਕ ਰਾਗ ਸੁਣਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਬਹਿ ਬਹਿ ਗੀਤ ਗੋਬਿੰਦ ਅਲਾਈਆ। ਅੰਮ੍ਰਿਤ ਆਤਮ ਝਿਰਨਾ ਝਿਰੇ ਠੰਡਾ ਠਾਰ, ਕਵਲ ਨਾਭ ਆਪ ਉਲਟਾਈਆ। ਆਵਣ ਜਾਵਣ ਪਤਿਤ ਪਾਵਣ ਦੁੱਖੜਾ ਦਏ ਨਿਵਾਰ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰ, ਚਿਤਰ ਗੁਪਤ ਲੇਖ ਨਾ ਕੋਇ ਜਣਾਈਆ। ਜੋਗ ਅਭਿਆਸ ਤੋਂ ਕਰੇ ਬਾਹਰ, ਹਠ ਤਪ ਨਾ ਕੋਇ ਸਮਝਾਈਆ। ਏਕਾ ਅੱਖਰ ਵੱਖਰ ਕਰ ਪਿਆਰ, ਤ੍ਰੈਭਵਨ ਧਨੀ ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਲੇਖਾ ਆਪ ਮੁਕਾਈਆ। ਸੋਹੰ ਸ਼ਬਦ ਜੈ ਜੈਕਾਰ, ਅਵਨ ਗਵਣ ਉਨੰਜਾ ਪਵਣ ਆਪ ਸਮਾਈਆ। ਬ੍ਰਹਿਮੰਡ ਖੰਡ ਪਾਵੇ ਸਾਰ, ਚਰਨ ਕਵਲ ਦੇ ਅਧਾਰ, ਸ਼ਾਹ ਪਾਤਸ਼ਾਹ ਹਰਿ ਨਿਰੰਕਾਰ, ਸਚਖੰਡ ਨਿਵਾਸੀ ਕਰ ਪਿਆਰ, ਪਤ ਪਤਿਵੰਤਾ ਪਤ ਆਪਣੇ ਹੱਥ ਰਖਾਈਆ।
੬ ਅੱਸੂ ੨੦੧੯ ਬਿਕ੍ਰਮੀ ਹਰਿ ਦਿਆਲ ਸਿੰਘ ਦੇ ਗ੍ਰਹਿ ਜਲੰਧਰ
ਸੋ ਪੁਰਖ ਨਿਰੰਜਣ ਖੇਲ ਮਹਾਨ, ਹਰਿ ਖ਼ਾਲਕ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹ ਸੁਲਤਾਨ, ਰਹਿਮਤ ਰਹਿਮਾਨ ਆਪ ਕਮਾਇੰਦਾ। ਏਕੰਕਾਰਾ ਨੌਜਵਾਨ, ਬੇਐਬ ਵੇਸ ਵਟਾਇੰਦਾ। ਆਦਿ ਨਿਰੰਜਣ ਨੂਰ ਨੁਰਾਨ, ਜੋਤੀ ਜਲਵਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸਚ ਨਿਸ਼ਾਨ, ਸਚ ਦਵਾਰੇ ਆਪ ਉਠਾਇੰਦਾ। ਸ੍ਰੀ ਭਗਵਾਨ ਵਡ ਮਿਹਰਵਾਨ, ਮਿਹਬਾਨ ਬੀਦੋ ਖੇਲ ਕਰਾਇੰਦਾ। ਪਾਰਬ੍ਰਹਮ ਪ੍ਰਭ ਬਣ ਪਰਧਾਨ, ਮੁਕਾਮੇ ਹੱਕ ਸੋਭਾ ਪਾਇੰਦਾ। ਸਚਖੰਡ ਨਿਵਾਸੀ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਕਰੇ ਖੇਲ ਮਹਾਨ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਵਸਣਹਾਰਾ ਸਚ ਮਕਾਨ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ ਭੂਪਤ ਭੂਪ ਰਾਜਨ ਰਾਜ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇਹਾਰਾ, ਕਰਤਾ ਪੁਰਖ ਵਡੀ ਵਡਿਆਈਆ। ਆਦਿ ਜੁਗਾਦੀ ਹੋ ਉਜਿਆਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮਹੱਲ ਅਟੱਲ ਉਚ ਮੁਨਾਰਾ, ਹਰਿ ਸਾਚਾ ਇਕ ਸੁਹਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਹੁਕਮ ਹਾਕਮ ਆਪ ਸਮਝਾਈਆ। ਦਰ ਦਰਵੇਸ਼ ਬਣ ਚੋਬਦਾਰਾ, ਅਲੱਖ ਨਿਰੰਜਣ ਅਲੱਖ ਜਗਾਈਆ। ਵੇਖੇ ਵਿਗਸੇ ਵੇਖਣਹਾਰਾ, ਆਪਣੀ ਕਲ ਆਪ ਧਰਾਈਆ। ਨਾ ਕੋਈ ਦੂਸਰ ਮੀਤ ਮੁਰਾਰਾ, ਸੱਜਣ ਸੈਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਦਏ ਵਡਿਆਈਆ। ਗ੍ਰਹਿ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ
ਸੁਹਾਇੰਦਾ। ਆਦਿ ਪੁਰਖ ਆਦਿ ਬਣਾਈ ਬਣਤ, ਮਧ ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਲੇਖਾ ਜਾਣ ਨਾਰ ਕੰਤ, ਕੰਤ ਕੰਤੂਹਲ ਸੇਜ ਹੰਢਾਇੰਦਾ। ਪੂਤ ਸਪੂਤਾ ਨਾਮ ਨਿਧਾਨਾ ਮਣੀਆ ਮੰਤ, ਨਾਉਂ ਨਿਰੰਕਾਰਾ ਏਕਾ ਏਕ ਪਰਗਟਾਇੰਦਾ। ਅਗੰਮ ਅਥਾਹ ਬੇਪਰਵਾਹ ਮਹਿਮਾ ਅਗਣਤ, ਲੇਖਾ ਲਿਖਤ ਲੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਏਕਾ ਏਕ, ਏਕੰਕਾਰ ਆਪ ਸੁਹਾਈਆ। ਸੋ ਪੁਰਖ ਨਿਰੰਜਣ ਦੇਵੇ ਸਾਚੀ ਟੇਕ, ਹਰਿ ਪੁਰਖ ਨਿਰੰਜਣ ਸੀਸ ਝੁਕਾਈਆ। ਏਕੰਕਾਰਾ ਰਿਹਾ ਵੇਖ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੋਲ੍ਹੇ ਭੇਤ, ਸ੍ਰੀ ਭਗਵਾਨ ਪਰਦਾ ਦਏ ਉਠਾਈਆ। ਪ੍ਰਭ ਕਰੇ ਹੇਤ, ਨਿਤ ਨਵਿਤ ਆਪਣਾ ਮੇਲ ਮਿਲਾਈਆ। ਸਚਖੰਡ ਦਵਾਰੇ ਸਾਚੀ ਖੇਡ, ਇਕ ਇਕੱਲਾ ਉਚ ਮਹੱਲਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਇਕ ਸੁਹਾਈਆ। ਘਰ ਸਾਚਾ ਸਚ ਮਹੱਲਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਵਸਣਹਾਰਾ ਇਕ ਇਕੱਲਾ, ਅਕਲ ਕਲਧਾਰੀ ਵੇਸ ਵਟਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਆਪੇ ਰੱਲਾ, ਨੂਰ ਨੂਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਆਪੇ ਰੱਖ, ਸਚਖੰਡ ਦਵਾਰੇ ਖੇਲ ਕਰਾਈਆ। ਨਿਰਗੁਣ ਅੰਦਰ ਹੋ ਪਰਤੱਖ, ਨਿਰਗੁਣ ਵੇਖ ਵਖਾਈਆ। ਨਿਰਗੁਣ ਪੱਤ ਆਪੇ ਲਏ ਰੱਖ, ਪੱਤ ਪਤਵੰਤਾ ਸੱਚਾ ਮਾਹੀਆ। ਸਚ ਦਵਾਰੇ ਗਾਏ ਜਸ, ਨਾਉਂ ਨਿਰੰਕਾਰਾ ਆਪ ਸੁਣਾਈਆ। ਨਿਰੰਕਾਰ ਨਿਰੰਕਾਰ ਅੰਤਰ ਏਕਾ ਵਸ, ਘਰ ਸਾਚੇ ਵੱਜੇ ਵਧਾਈਆ। ਸਤਿ ਸਤਿਵਾਦੀ ਮਾਰਗ ਦੱਸ, ਬਿਨ ਅੱਖਰ ਕਰੇ ਪੜ੍ਹਾਈਆ। ਕਰੇ ਖੇਲ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਆਪੇ ਲਾਹ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਏਕੰਕਾਰਾ ਦਏ ਸਲਾਹ, ਸਾਚੀ ਸਿਖਿਆ ਆਪ ਉਪਾਇੰਦਾ। ਆਦਿ ਨਿਰੰਜਣ ਕਰ ਰੁਸ਼ਨਾ, ਨੂਰ ਨੁਰਾਨਾ ਨੂਰ ਵਖਾਇੰਦਾ। ਸ੍ਰੀ ਭਗਵਾਨ ਚੜ੍ਹੇ ਚਾ, ਚਾਉ ਘਨੇਰਾ ਇਕ ਵਖਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਲਏ ਝੁਲਾ, ਨਿਸ਼ਾਨਾ ਇਕੋ ਇਕ ਵਡਿਆਇੰਦਾ। ਪਾਰਬ੍ਰਹਮ ਦੋਏ ਜੋੜ ਪਏ ਸਰਨਾ, ਸਰਨਗਤ ਇਕ ਅਖਵਾਇੰਦਾ। ਆਪੇ ਖੇਲ ਕਰੇ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਨਾਉਂ ਰਖਾਇੰਦਾ। ਸੀਸ ਜਗਦੀਸ ਤਾਜ ਇਕ ਸਜ਼ਾ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਾਚੇ ਤਖ਼ਤ ਡੇਰਾ ਲਾਇੰਦਾ। ਧੁਰ ਫ਼ਰਮਾਣਾ ਆਪ ਅਲਾ, ਬੋਧ ਅਗਾਧਾ ਦਏ ਸੁਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਆਪ ਪਰਗਟਾਇੰਦਾ। ਸਾਚੀ ਸਿਖਿਆ ਏਕੰਕਾਰ, ਅਕਲ ਕਲ ਧਾਰੀ ਆਪ ਪਰਗਟਾਈਆ। ਥਿਰ ਘਰ ਖੋਲ੍ਹੇ ਆਪ ਕਿਵਾੜ, ਚਰਨ ਕਵਲ ਕਵਲ ਚਰਨ ਦਏ ਸਰਨਾਈਆ। ਆਦਿ ਆਦਿ ਕਰੇ ਪਿਆਰ, ਮਧ ਆਪਣਾ ਭੇਵ ਜਣਾਈਆ। ਸਚ ਫ਼ਰਮਾਨਾ ਦੇਵੇ ਦੇਵਣਹਾਰ, ਸਚ ਸੰਦੇਸਾ ਇਕ ਸੁਣਾਈਆ। ਵਸਤ ਅਮੋਲਕ ਭਰ ਭੰਡਾਰ, ਨਾਮ ਨਿਧਾਨਾ ਝੋਲੀ ਪਾਈਆ। ਕਿਰਪਾ ਕਰ ਏਕਾ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਦਏ
ਜਣਾਈਆ। ਸਾਚਾ ਲੇਖਾ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਸਚਖੰਡ ਨਿਵਾਸੀ ਹੋ ਮਿਹਰਵਾਨ, ਮਿਹਰ ਨਜ਼ਰ ਬੇਨਜ਼ੀਰ ਇਕ ਉਠਾਇੰਦਾ। ਸੁਤ ਦੁਲਾਰੇ ਦੇਵੇ ਮਾਣ, ਸ਼ਬਦੀ ਸ਼ਬਦ ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਕਰੇ ਖੇਲ ਦੋ ਜਹਾਨ, ਦੋਏ ਦੋਏ ਧਾਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਅਛਲ, ਅਛੇਦਾ ਆਪ ਖੁਲ੍ਹਾਇੰਦਾ। ਸਾਚਾ ਭੇਵ ਹਰਿ ਜੂ ਦੱਸ, ਸੁਤ ਸ਼ਬਦ ਕਰੇ ਪੜ੍ਹਾਈਆ। ਥਿਰ ਘਰ ਦਵਾਰੇ ਆਪੇ ਵਸ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਪੰਧ ਮੁਕਾਏ ਨੱਸ ਨੱਸ, ਬਣ ਪਾਂਧੀ ਸੱਚਾ ਮਾਹੀਆ। ਏਕੰਕਾਰ ਓਅੰਕਾਰ ਨਿਰੰਕਾਰ ਗਾਏ ਜਸ, ਜਸ ਆਪਣਾ ਆਪ ਸੁਣਾਈਆ। ਅੰਤਰ ਅੰਤਰ ਆਪੇ ਵਸ, ਗ੍ਰਹਿ ਗ੍ਰਹਿ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸੁਤ ਦੁਲਾਰਾ ਲਏ ਉਠਾਈਆ। ਸੁਤ ਦੁਲਾਰੇ ਉਠ ਉਠ ਜਾਗ, ਹਰਿ ਸਾਚਾ ਸਚ ਜਗਾਇੰਦਾ। ਥਿਰ ਘਰ ਦਵਾਰੇ ਲੱਗਾ ਭਾਗ, ਵਡਭਾਗੀ ਆਪ ਲਗਾਇੰਦਾ। ਬਿਨ ਤੇਲ ਬਾਤੀ ਜਗੇ ਚਿਰਾਗ਼, ਆਦਿ ਨਿਰੰਜਣ ਨੂਰ ਵਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਇਕੋ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਨੂਰ ਇਲਾਹੀ ਪਾਕੀ ਪਾਕ, ਜਲਵਾ ਜ਼ਹੂਰ ਆਪ ਪਰਗਟਾਇੰਦਾ। ਤੇਰਾ ਖੋਲ੍ਹਣ ਆਇਆ ਤਾਕ, ਪਰਦਾ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਕਰੇ ਭਵਿਖਤ ਵਾਕ, ਭੇਵ ਅਭੇਦਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸਾਚਾ ਗੀਤ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਆਦਿ ਪੁਰਖ ਚਲਾਏ ਆਪਣੀ ਰੀਤ, ਹਰਿ ਪੁਰਖ ਨਿਰੰਜਣ ਵੇਖੇ ਚਾਈਂ ਚਾਈਂਆ। ਏਕੰਕਾਰਾ ਖੇਲ ਕਰੇ ਅਣਡੀਠ, ਆਦਿ ਨਿਰੰਜਣ ਸੰਗ ਰਖਾਈਆ। ਅਬਿਨਾਸ਼ੀ ਕਰਤਾ ਸਾਚਾ ਮੀਤ, ਮਿੱਤਰ ਪਿਆਰਾ ਸੋਭਾ ਪਾਈਆ। ਸ੍ਰੀ ਭਗਵਾਨ ਬੈਠਾ ਰਹੇ ਅਤੀਤ, ਸਚਖੰਡ ਵਸੇ ਸੱਚਾ ਮਾਹੀਆ। ਪਾਰਬ੍ਰਹਮ ਪ੍ਰਭ ਜਣਾਏ ਸਾਚੀ ਰੀਤ, ਰੀਤੀਵਾਨ ਇਕ ਹੋ ਆਈਆ। ਥਿਰ ਘਰ ਦਵਾਰਾ ਠਾਂਡਾ ਸੀਤ, ਅਗਨੀ ਤਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਜਣਾਈਆ। ਸਾਚਾ ਲੇਖਾ ਹਰਿ ਨਿਰੰਕਾਰ, ਆਦਿ ਆਦਿ ਜਣਾਇੰਦਾ। ਸੁਤ ਦੁਲਾਰੇ ਹੋ ਤਿਆਰ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਤੇਰਾ ਮੇਰਾ ਇਕ ਬਿਵਹਾਰ, ਬਿਵਹਾਰੀ ਬਿਵਹਾਰ ਆਪ ਕਰਾਇੰਦਾ। ਪਿਤਾ ਪੂਤ ਸੋਹੇ ਇਕ ਦਵਾਰ, ਦੂਜਾ ਕੋਇ ਰਹਿਣ ਨਾ ਪਾਇੰਦਾ। ਏਕੋ ਵਸਤ ਅਮੋਲਕ ਦੇਵੇ ਥਾਰ, ਥਿਰ ਦਰਬਾਰੀ ਆਪ ਵਰਤਾਇੰਦਾ। ਸਤਿ ਸਤਿਵਾਦੀ ਭਰਿਆ ਸਤਿ ਭੰਡਾਰ, ਅਤੋਟ ਅਤੁਟ ਜਣਾਇੰਦਾ। ਆਦਿ ਅੰਤ ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਆਪ ਸੁਣਾਇੰਦਾ। ਸਚ ਸੰਦੇਸਾ ਸੁਣ ਦੁਲਾਰਾ, ਪ੍ਰਭ ਚਰਨੀ ਸੀਸ ਝੁਕਾਇੰਦਾ। ਹਉਂ ਸੇਵਕ ਯਾਚਕ ਖ਼ਾਕੀ ਖ਼ਾਕ ਭਿਖਾਰਾ, ਦਰ ਤੇਰੇ ਅਲੱਖ ਜਗਾਇੰਦਾ। ਬਾਲੀ ਬੁੱਧ ਬਾਲ ਅੰਞਾਣਾ, ਤੇਰਾ ਭੇਵ ਕੋਇ ਨਾ ਆਇੰਦਾ। ਥਿਰ ਘਰ ਵਸਾਂ ਸਚ ਮਕਾਨਾ, ਸਚਖੰਡ ਤੇਰੇ ਚਰਨ ਧਿਆਨ ਲਗਾਇੰਦਾ। ਇਕੋ ਗਾਵਾਂ ਤੇਰਾ ਗਾਣਾ, ਗਾ ਗਾ ਆਪਣਾ ਸ਼ੁਕਰ ਮਨਾਇੰਦਾ। ਆਦਿ ਜੁਗਾਦਿ ਸਦ ਮੰਨਾ ਤੇਰਾ ਭਾਣਾ, ਭਾਣਾ ਆਪਣੇ ਸੀਸ ਟਿਕਾਇੰਦਾ। ਸ਼ਾਹੋ ਭੂਪ
ਭੂਪਤ ਵਡ ਰਾਣਾ, ਸ਼ਹਿਨਸ਼ਾਹ ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਧਿਆਨ ਲਗਾਇੰਦਾ। ਚਰਨ ਕਵਲ ਪ੍ਰਭ ਤੇਰੇ ਆਸ, ਦੂਜੀ ਆਸ ਨਾ ਕੋਇ ਰਖਾਈਆ। ਥਿਰ ਘਰ ਤੇਰੇ ਮਿਲਣ ਦੀ ਰਹੇ ਪਿਆਸ, ਤ੍ਰਿਸਨਾ ਮੂਲ ਨਾ ਲਾਗੇ ਰਾਈਆ। ਅੰਦਰ ਬਾਹਰ ਗੁਪਤ ਜ਼ਾਹਿਰ ਨਿਰਗੁਣ ਨਿਰਗੁਣ ਦੇਣਾ ਸਾਥ, ਵਿਛੜ ਕਦੇ ਨਾ ਜਾਈਆ। ਸਿਫ਼ਤ ਸਲਾਹੀ ਗਾਵਾਂ ਤੇਰੀ ਗਾਥ, ਬਿਨ ਅੱਖਰ ਢੋਲਾ ਗਾਈਆ। ਏਥੇ ਓਥੇ ਰਹੇ ਯਾਦ, ਯਾਦਦਾਸ਼ਤ ਭੁੱਲ ਨਾ ਜਾਈਆ। ਸਾਹਿਬ ਸਤਿਗੁਰ ਸੁਣੀ ਫਰਿਯਾਦ, ਦੋਏ ਜੋੜ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਚਲਾਂ ਤੁਧ ਰਜ਼ਾਈਆ। ਸ੍ਰੀ ਭਗਵਾਨ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਹੋ ਮਿਹਰਵਾਨਾ, ਮਿਹਰਵਾਨ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਵਖਾਏ ਸਚ ਨਿਸ਼ਾਨਾ, ਸਤਿ ਨਿਸ਼ਾਨਾ ਆਪ ਉਠਾਇੰਦਾ। ਆਦਿ ਨਿਰੰਜਣ ਦੇ ਪਰਵਾਨਾ, ਪਰਮ ਪੁਰਖ ਅੱਖਰ ਵੱਖਰ ਆਪ ਪੜ੍ਹਾਇੰਦਾ। ਅਬਿਨਾਸ਼ੀ ਕਰਤਾ ਗੁਣ ਨਿਧਾਨਾ, ਗੁਣ ਆਪਣਾ ਆਪ ਜਣਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਆਪਣੀ ਕਲ ਵਰਤਾਇੰਦਾ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨਾ, ਬਿਨ ਨੇਤਰ ਲੋਚਣ ਨੈਣ ਵੇਖ ਵਖਾਇੰਦਾ। ਸ਼ਬਦ ਸੁਤ ਸੁਤ ਕਰ ਪਰਵਾਨਾ, ਸਚ ਪਰਵਾਨਾ ਹੱਥ ਵਖਾਇੰਦਾ। ਤੇਰਾ ਖੇਲ ਖੇਲ ਮਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਜਣਾਇੰਦਾ। ਸਾਚੀ ਵਸਤ ਦੇਵਣਹਾਰਾ, ਏਕਾ ਰਿਹਾ ਵਰਤਾਈਆ। ਸੁਤ ਸ਼ਬਦ ਤੇਰਾ ਭਰ ਭੰਡਾਰਾ, ਭਰਪੂਰ ਰਿਹਾ ਜਣਾਈਆ। ਸੋਹੰ ਰੂਪ ਹੋ ਤਿਆਰਾ, ਨਿਰਗੁਣ ਨਿਰਗੁਣ ਵੰਡ ਵੰਡਾਈਆ । ਅੰਸ ਬੰਸ ਤੇਰਾ ਪਰਵਾਰਾ, ਸਹੰਸ ਸਹੰਸਰ ਖੇਲ ਕਰਾਈਆ। ਵਿਸ਼ਨੂੰ ਵਿਸ਼ਵ ਤੇਰੀ ਧਾਰਾ, ਤੇਰਾ ਨੂਰ ਨੂਰ ਰੁਸ਼ਨਾਈਆ। ਤੇਰਾ ਅੰਮ੍ਰਿਤ ਜਲ ਠੰਡਾ ਠਾਰਾ, ਨਾਭੀ ਕਵਲ ਕਵਲ ਭਰਾਈਆ। ਪੱਤ ਡਾਲ੍ਹੀ ਖਿਲੇ ਗੁਲਜ਼ਾਰਾ, ਪੰਖੜੀ ਆਪਣਾ ਰੰਗ ਵਖਾਈਆ। ਪਾਰਬ੍ਰਹਮ ਬ੍ਰਹਮ ਦੇ ਸਹਾਰਾ, ਹਰਿ ਆਪਣਾ ਰੰਗ ਰੰਗਾਈਆ। ਬ੍ਰਹਮ ਵੇਤਾ ਵੇਤਾ ਹੋ ਨਿਆਰਾ, ਨਿਰਗੁਣ ਹੇਤਾ ਇਕ ਜਣਾਈਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਤੇਰੀ ਵੰਡ ਵੰਡੇ ਕਰਤਾਰਾ, ਵੰਡਣਹਾਰਾ ਦਿਸ ਨਾ ਆਈਆ। ਸੁੰਨ ਅਗੰਮੀ ਧੂੰਆਂਧਾਰਾ, ਸੁੰਨ ਸਮਾਧ ਸਮਾਈਆ। ਸ਼ੰਕਰ ਕੰਕਰ ਇਕ ਅੰਗਿਆਰਾ, ਤਤ ਤਤ ਵਡਿਆਈਆ। ਦੇਵਣਹਾਰ ਹਰਿ ਭੰਡਾਰਾ, ਹਰਿ ਜੂ ਲੇਖਾ ਰਿਹਾ ਜਣਾਈਆ। ਚਰਨ ਕਵਲ ਕਵਲ ਚਰਨ ਸਹਾਰਾ, ਦੁਰਮਤ ਮੈਲ ਦਏ ਗੁਆਈਆ। ਰਜੋ ਤਮੋ ਸਤੋ ਅਖਾੜਾ, ਪੰਜ ਤਤ ਕਰੇ ਕੁੜਮਾਈਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਖੇਲ ਨਿਆਰਾ, ਨਿਰਾਕਾਰਾ ਆਪ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਈਆ। ਤੇਰਾ ਭਰੇ ਸਚ ਭੰਡਾਰਾ, ਲੱਖ ਚੁਰਾਸੀ ਘਾੜਤ ਦਏ ਘੜਾਈਆ। ਘਾੜਤ ਘੜੇ ਬਣ ਠਠਿਆਰਾ, ਸੇਵਕ ਆਪਣੀ ਸੇਵ ਕਮਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਪਾਵੇ ਸਾਰਾ, ਕਰੇ ਖੇਲ ਬੇਪਰਵਾਹੀਆ। ਮਨ ਮਤ ਬੁਧ ਦੇ ਅਧਾਰਾ, ਆਤਮ ਪਰਮਾਤਮ ਪਰਦਾ ਪਾਈਆ। ਈਸ਼ ਜੀਵ ਕਰ ਪਿਆਰਾ, ਜਗਦੀਸ਼ ਖ਼ੁਸ਼ੀ ਮਨਾਈਆ। ਪਾਰਬ੍ਰਹਮ ਬ੍ਰਹਮ ਬੋਲ ਜੈਕਾਰਾ, ਗੀਤ ਗੋਬਿੰਦ ਅਲਾਈਆ। ਅਨਹਦ ਰਾਗ ਸੱਚੀ ਧੁੰਨਕਾਰਾ, ਸ਼ਬਦੀ ਤੇਰਾ ਰਾਗ ਸੁਣਾਈਆ। ਘਰ ਘਰ ਵਿਚ ਮੰਦਰ ਖੋਲ੍ਹ ਕਿਵਾੜਾ, ਗ੍ਰਹਿ ਗ੍ਰਹਿ ਆਪਣਾ
ਭੇਵ ਚੁਕਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਦਏ ਜਣਾਈਆ। ਡੂੰਘੀ ਕੰਦਰ ਧੂੰਆਂਧਾਰਾ, ਅੰਧ ਅੰਧੇਰਾ ਦਏ ਵਖਾਈਆ। ਲੇਖਾ ਜਾਣੇ ਕਾਮ ਕਰੋਧ ਲੋਭ ਮੋਹ ਹੰਕਾਰਾ, ਆਸਾ ਤਿਸ਼ਨਾ ਨਾਲ ਮਿਲਾਈਆ। ਹਉਮੇ ਹੰਗਤਾ ਗੜ੍ਹ ਨਿਆਰਾ, ਕਾਇਆ ਕੰਚਨ ਵੇਖ ਵਖਾਈਆ। ਚਾਰੇ ਬਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਦਏ ਸੁਣਾਈਆ। ਜੁਗ ਚੌਕੜੀ ਵੇਖੇ ਖੇਲ ਵਾਰੋ ਵਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਸਚ ਸੰਦੇਸਾ ਦੇਵੇ ਵਿਚ ਸੰਸਾਰਾ, ਧਰਨੀ ਧਰਤ ਧਵਲ ਮਾਣ ਰਖਾਈਆ। ਜ਼ਿਮੀਂ ਅਸਮਾਨਾ ਜਾਣੇ ਧਾਰਾ, ਮੰਡਲ ਮੰਡਪ ਬ੍ਰਹਿਮੰਡ ਖੰਡ ਵੱਜੇ ਵਧਾਈਆ। ਭੇਵ ਚੁਕਾਏ ਰਵ ਸਸ ਸੂਰਜ ਚੰਦ ਸਿਤਾਰਾ, ਕਿਰਨ ਕਿਰਨ ਕਰੇ ਰੁਸ਼ਨਾਈਆ। ਸੇਵਾ ਲਾਏ ਗੁਰ ਅਵਤਾਰਾ, ਪੀਰ ਪੈਗ਼ੰਬਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਈਆ। ਕਾਗਦ ਕਲਮ ਲਿਖ ਲਿਖ ਲੇਖਾ ਦਏ ਲਿਖਾਰਾ, ਕਾਤਬ ਆਪਣਾ ਕਲਮਾ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਣ ਅੰਜੀਲ ਕੁਰਾਨ ਗੀਤਾ ਗਿਆਨ ਦਏ ਸਹਾਰਾ, ਖਾਣੀ ਬਾਣੀ ਨਾਲ ਮਿਲਾਈਆ। ਅਠਸਠ ਤੀਰਥ ਜਗਤ ਵਖਾਏ ਕਿਨਾਰਾ, ਘਾਟ ਆਪਣਾ ਆਪ ਛੁਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪੇ ਵਸੇ ਸਭ ਤੋਂ ਬਾਹਰਾ, ਸ਼ਬਦੀ ਤੇਰਾ ਰੰਗ ਰੰਗਾਈਆ। ਜੁਗ ਚੌਕੜੀ ਤੇਰਾ ਪਸਾਰਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਏਕਾ ਵਾਰ ਪੜ੍ਹਾਈਆ। ਸਾਚੀ ਸਿਖਿਆ ਹਰਿ ਹਰਿ ਸੱਜਣ, ਹਰਿ ਸਤਿਗੁਰ ਆਪ ਜਣਾਇੰਦਾ। ਦੋ ਜਹਾਨਾਂ ਏਕਾ ਮਜਣ, ਸਰ ਸਰੋਵਰ ਇਕ ਵਖਾਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ ਪਰਦੇ ਕੱਜਣ, ਸਮਰਥ ਪੁਰਖ ਨਾਮ ਪਰਦਾ ਹੱਥ ਫੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਪੰਜ ਤਤ ਕਾਇਆ ਭਾਂਡੇ ਸਭ ਦੇ ਭੱਜਣ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਸ਼ਬਦ ਗੁਰਦੇਵ ਸਵਾਮੀ, ਗੁਰ ਮੰਤਰ ਗੁਰ ਨਿਹਕਾਮੀ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਨਿਰਗੁਣ ਅੰਦਰ ਨਿਰਗੁਣ ਅੰਤਰਜਾਮੀ, ਬੋਧ ਅਗਾਧ ਅਗੰਮੀ ਬਾਣੀ, ਸਿਫ਼ਤ ਸਲਾਹੀ ਸਿਫ਼ਤ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਵਰ, ਸ਼ਬਦੀ ਤੇਰਾ ਨਾਉਂ ਵਡਿਆਇੰਦਾ। ਸ਼ਬਦ ਦੁਲਾਰੇ ਉਠ ਬਲ ਧਾਰ, ਹਰਿ ਸਾਚਾ ਸਚ ਜਣਾਇੰਦਾ। ਦੋ ਜਹਾਨਾਂ ਖੇਲ ਅਪਾਰ, ਅਪਰੰਪਰ ਆਪ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵਾ ਆਪ ਲਗਾਇੰਦਾ। ਜੁਗ ਜੁਗ ਪਰਗਟ ਕਰ ਗੁਰ ਅਵਤਾਰ, ਤੇਰਾ ਨਾਉਂ ਨਾਦ ਵਜਾਇੰਦਾ । ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਆਸਣ ਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਉਤਰੇ ਆਪਣੀ ਵਾਰ, ਕੋਟਨ ਕੋਟ ਵੇਸ ਵਟਾਇੰਦਾ। ਕਾਗਦ ਕਲਮ ਕਰਨ ਪੁਕਾਰ, ਬਨਾਸਪਤ ਰੋ ਰੋ ਨੇਤਰ ਨੈਣਾਂ ਨੀਰ ਵਹਾਇੰਦਾ। ਸਮੁੰਦ ਸਾਗਰ ਨਾ ਪਾਏ ਸਾਰ, ਡੂੰਘੀ ਕੰਦਰ ਭੇਵ ਨਾ ਕੋਇ ਜਣਾਇੰਦਾ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਰਾਹ ਤੱਕਣ ਤੇਰਾ ਪਰਵਰਦਿਗਾਰ, ਮੁਕਾਮੇ ਹੱਕ ਹੱਕ ਹਕ਼ੀਕ਼ਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੇਰਾ ਹੁਕਮ ਦੋ ਜਹਾਨ ਆਪ ਵਰਤਾਇੰਦਾ। ਤੇਰਾ ਹੁਕਮ ਸ੍ਰੀ ਭਗਵਾਨ, ਆਦਿ ਜੁਗਾਦਿ ਵਰਤਾਈਆ। ਤੇਈ ਅਵਤਾਰ ਦੇ ਦੇ ਦਾਨ, ਚੌਕੜੀ ਬੰਧਨ ਪਾਈਆ। ਭਗਤ ਅਠਾਰਾਂ ਕਰ ਗਿਆਨ, ਗੋਹਝ ਗੋਹਝ ਸਮਝਾਈਆ। ਈਸਾ ਮੂਸਾ ਮੁਹੰਮਦ ਕਲਮਾ ਪੜ੍ਹ ਕਲਾਮ,
ਕਾਇਨਾਤ ਦਏ ਸੁਣਾਈਆ। ਨਾਨਕ ਗੋਬਿੰਦ ਇਕ ਮਕਾਨ, ਸਚਖੰਡ ਪ੍ਰਭ ਚਰਨ ਮਿਲੇ ਸ਼ਰਨਾਈਆ। ਅੰਤਮ ਸਾਰੇ ਮੰਗਣ ਦਾਨ, ਪ੍ਰਭ ਅੱਗੇ ਸੀਸ ਝੁਕਾਈਆ। ਹਉਂ ਬਾਲਕ ਬਾਲ ਅਞਾਣ, ਤੇਰਾ ਅੰਤ ਕਹਿਣ ਨਾ ਪਾਈਆ। ਕਰ ਕਿਰਪਾ ਗੁਣ ਨਿਧਾਨ, ਗੁਣ ਅਵਗੁਣ ਦੇ ਸਮਝਾਈਆ। ਲਿਖ ਲਿਖ ਥੱਕੇ ਨਾਲ ਜ਼ਬਾਨ, ਜ਼ੇਰ ਜ਼ਬਰ ਨਾ ਦੇਵੇ ਕੋਇ ਗਵਾਹੀਆ। ਪੈਂਤੀ ਅੱਖਰ ਲੱਭ ਨਾ ਸਕੀ ਤੇਰਾ ਕੋਈ ਨਿਸ਼ਾਨ, ਅਲਫ ਯੇ ਪੰਧ ਰਹੀ ਮੁਕਾਈਆ। ਸਾਚਾ ਮੰਦਰ ਨਾ ਮਿਲਿਆ ਕੋਇ ਮਕਾਨ, ਬੇਮੁਕਾਮ ਨਜ਼ਰ ਕੋਇ ਨਾ ਆਈਆ। ਤੇਰੀ ਸਿਫ਼ਤ ਕਰੇ ਅੰਜੀਲ ਕੁਰਾਣ, ਈਸਾ ਮੂਸਾ ਮੁਹੰਮਦ ਢੋਲਾ ਰਹੇ ਸੁਣਾਈਆ। ਨਾਨਕ ਨਿਰਗੁਣ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਸਚ ਸੰਦੇਸਾ ਦੇਵੇ ਆਣ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਰੇ ਪੜ੍ਹਾਈਆ। ਗੋਬਿੰਦ ਮੰਨੇ ਏਕਾ ਆਣ, ਪੁਰਖ ਅਕਾਲ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਤੇਰਾ ਮਾਣ ਤੇਰੀ ਵਡਿਆਈਆ। ਸ਼ਬਦ ਸੁਤ ਤੇਰਾ ਬਲ, ਬਲਧਾਰੀ ਆਪ ਜਣਾਇੰਦਾ। ਜੁਗ ਚੌਕੜੀ ਅਛਲ ਅਛਲ, ਵਲ ਛਲ ਆਪਣਾ ਖੇਲ ਵਖਾਇੰਦਾ। ਸਰਗੁਣ ਅੰਦਰ ਨਿਰਗੁਣ ਰਲ, ਗੁਰ ਅਵਤਾਰ ਨਾਉਂ ਪਰਗਟਾਇੰਦਾ। ਸਤਿ ਸੰਦੇਸਾ ਸਾਚਾ ਘਲ, ਖਾਣੀ ਬਾਣੀ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਜਣਾਇੰਦਾ। ਸ਼ਬਦ ਸੁਤ ਚੜ੍ਹਿਆ ਚਾ, ਆਦਿ ਆਦਿ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਮਿਲਿਆ ਮਲਾਹ, ਬੇੜਾ ਸਦਾ ਚਲਾਈਆ। ਨਾਉਂ ਨਿਰੰਕਾਰਾ ਦੇਵੇ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਈਆ। ਕਰੇ ਖੇਲ ਦੋ ਜਹਾਨ, ਦੋਏ ਦੋਏ ਰੂਪ ਵੇਖ ਵਖਾਈਆ। ਸਰਗੁਣ ਨਿਰਗੁਣ ਪਕੜੇ ਬਾਂਹ, ਦੀਨਨ ਆਪਣੀ ਗੋਦ ਬਹਾਈਆ। ਸਤਿ ਸਤਿਵਾਦੀ ਸਤਿ ਝੁਲਾਏ ਨਿਸ਼ਾਂ, ਕੂੜੀ ਕਿਰਿਆ ਦਏ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਿਰ ਰੱਖੇ ਠੰਡੀ ਛਾਂ, ਤਤੀ ਵਾ ਨਾ ਲਗੇ ਰਾਈਆ। ਹਉਂ ਮੰਗਾਂ ਚਰਨ ਪਨਾਹ, ਸਰਨ ਮਿਲੇ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਆਪਣਾ ਮੇਲਾ ਲਏ ਮਿਲਾਈਆ। ਪੁਰਖ ਅਬਿਨਾਸ਼ੀ ਹੋ ਖ਼ੁਸ਼ਹਾਲ, ਖ਼ਾਲਕ ਆਪਣਾ ਭੇਵ ਜਣਾਇੰਦਾ। ਸੁਤ ਦੁਲਾਰੇ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਜੁਗ ਚੌਕੜੀ ਬੀਤੇ ਕਾਲ, ਕਾਲ ਮਹਾਕਾਲ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਘੱਲੇ ਨਾਲ ਨਾਲ, ਸਦਾ ਸਦ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸੁਤ ਸ਼ਬਦ ਕਰ ਧਿਆਨ, ਹਰਿ ਸਤਿਗੁਰ ਸਚ ਜਣਾਇਆ। ਨਵ ਨੌਂ ਚਾਰ ਖੇਲ ਮਹਾਨ, ਬ੍ਰਹਿਮੰਡ ਖੰਡ ਨਾਚ ਨਚਾਇਆ। ਮੰਡਲ ਰਾਸੀ ਗੋਪੀ ਕਾਹਨ, ਮੁਕੰਦ ਮਨੋਹਰ ਵੇਖ ਵਖਾਇਆ। ਕਲਜੁਗ ਅੰਤਮ ਪਰਗਟ ਹੋਏ ਵਿਚ ਜਹਾਨ, ਮਹਾਬਲੀ ਆਪਣਾ ਨਾਉਂ ਧਰਾਇਆ। ਵੇਦ ਵਿਆਸਾ ਲਿਖ ਲਿਖ ਗਿਆ ਬਿਆਨ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਆਸਣ ਲਾਇਆ। ਈਸਾ ਮੰਗਦਾ ਰਿਹਾ ਦਾਨ, ਖ਼ਾਲੀ ਝੋਲੀ ਅੱਗੇ ਡਾਹਿਆ। ਮੁਹਮੰਦ ਕਹੇ ਮੇਰਾ ਅਮਾਮ, ਸਿਰ ਅਮਾਮਾਂ ਸੱਚਾ ਸ਼ਹਿਨਸ਼ਾਹਿਆ। ਨਾਨਕ ਗੋਬਿੰਦ ਦੱਸ ਕੇ ਗਿਆ ਪਹਿਚਾਣ, ਸਚ ਸੰਦੇਸਾ ਇਕ ਸੁਣਾਇਆ। ਨਿਹਕਲੰਕਾ ਆਏ ਵਿਚ ਜਹਾਨ, ਰੂਪ ਰੰਗ ਰੇਖ ਨਾ ਕੋਇ ਵਖਾਇਆ । ਨਾਮ ਖੰਡਾ ਤੇਜ਼ ਕਿਰਪਾਨ, ਬ੍ਰਹਿਮੰਡਾਂ ਦਏ ਚਮਕਾਇਆ। ਜੁਗ ਚੌਕੜੀ ਲੇਖਾ ਮੁਕਾਏ ਆਣ, ਬਾਕੀ ਕੋਇ ਰਹਿਣ ਨਾ ਪਾਇਆ। ਸ੍ਰਿਸ਼ਟ
ਸਬਾਈ ਦੇਵੇ ਇਕ ਗਿਆਨ, ਆਤਮ ਪਰਮਾਤਮ ਲਏ ਮਿਲਾਇਆ। ਰਾਉ ਰੰਕ ਰਾਜ ਰਾਜਾਨ ਊਚ ਨੀਚ ਢੋਲਾ ਏਕਾ ਗਾਣ, ਸੋ ਪੁਰਖ ਨਿਰਜੰਣ ਆਪ ਸੁਣਾਇਆ। ਹੰ ਬ੍ਰਹਮ ਮਾਰੇ ਬਾਣ, ਤੀਰ ਅਣਿਆਲਾ ਆਪ ਉਠਾਇਆ। ਸੁਤ ਦੁਲਾਰੇ ਤੇਰਾ ਵਿਧਾਨ, ਲੋਕਮਾਤ ਲਏ ਪਰਗਟਾਇਆ। ਅੰਤਮ ਮੇਲਾ ਮੇਲੇ ਵਿਚ ਜਹਾਨ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇਆ। ਸੰਬਲ ਵਸੇ ਸਚ ਮਕਾਨ, ਚਾਰ ਦੀਵਾਰ ਛੱਪਰ ਛੰਨ ਨਾ ਕੋਇ ਛੁਹਾਇਆ। ਭਗਤ ਭਗਵੰਤ ਵੇਖੇ ਆਣ, ਸੰਤ ਸੱਜਣ ਨਾਲ ਰਲਾਇਆ। ਗੁਰਮੁਖਾਂ ਰਾਗ ਸੁਣਾਏ ਏਕਾ ਕਾਨ, ਧੁੰਨ ਅਨਾਦੀ ਨਾਦ ਅਲਾਇਆ। ਗੁਰਸਿਖ ਵਿਛੜੇ ਮੇਲੇ ਕਰ ਪਹਿਚਾਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਪੰਧ ਮੁਕਾਇਆ। ਨੇਤਰ ਲੋਚਣ ਨੈਣ ਦਰਸ਼ਨ ਦੇਵੇ ਆਣ, ਦਰਦੀ ਦਰਦੀਆਂ ਦਰਦ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਅਬਿਨਾਸ਼ੀ ਅਚੁਤ, ਕਲਜੁਗ ਅੰਤ ਸੁਹਾਏ ਤੇਰੀ ਰੁੱਤ, ਜਗਤ ਵਿਕਾਰਾ ਕੱਢੇ ਕੁੱਟ, ਗੁਰਮੁਖ ਫੁਲਵਾੜੀ ਪਏ ਫੁੱਟ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਨਾਮ ਬਾਗ਼ੀਚਾ ਇਕ ਲਗਾਇਆ।
੬ ਅੱਸੂ ੨੦੧੯ ਬਿਕ੍ਰਮੀ ਪਿਆਰਾ ਸਿੰਘ ਦੇ ਗ੍ਰਹਿ ਜਲੰਧਰ ਛਾਉਣੀ
ਲੱਖ ਚੁਰਾਸੀ ਉਤਰੇ ਪਾਰ, ਜੂਨ ਅਜੂਨ ਨਾ ਕੋਇ ਭੁਵਾਈਆ। ਲੱਖ ਚੁਰਾਸੀ ਨਾਤਾ ਤੁੱਟੇ ਸੰਸਾਰ, ਡੂੰਘੇ ਸਾਗਰ ਨਾ ਕੋਇ ਰੁੜ੍ਹਾਈਆ। ਸਤਿਗੁਰ ਪੂਰਾ ਮਿਲੇ ਏਕਾ ਵਾਰ, ਘਰ ਸਾਚੇ ਲਏ ਮਿਲਾਈਆ। ਜੀਵ ਜੰਤ ਤਨ ਕਾਇਆ ਦਏ ਆਧਾਰ, ਕਾਇਆ ਗਗਰੀਆ ਲੇਖੇ ਲਾਈਆ। ਮਨ ਨਾਚੇ ਨਾ ਦਹਿ ਦਿਸ਼ ਧਾਰ, ਮਤ ਮਤਵਾਲੀ ਨਾ ਦਏ ਦੁਹਾਈਆ। ਬੁਧ ਬਿਬੇਕੀ ਕਰੇ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਸਮਝਾਈਆ। ਲੱਖ ਚੁਰਾਸੀ ਤੁੱਟੇ ਨਾਤਾ, ਅਵਣ ਗਵਣ ਪੰਧ ਮੁਕਾਈਆ। ਸਾਹਿਬ ਸਤਿਗੁਰ ਮਿਲੇ ਦਾਤਾ, ਦਾਤਾ ਦਾਨੀ ਦਇਆ ਕਮਾਈਆ। ਅੰਧ ਅੰਧੇਰੀ ਮਿਟੇ ਰਾਤਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਬਿਨ ਰਸਨਾ ਜਿਹਵਾ ਸੁਣਾਏ ਗਾਥਾ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਆਤਮ ਪਿਆਏ ਬਾਟਾ, ਨਿਝਰ ਝਿਰਨਾ ਆਪ ਝਿਰਾਈਆ। ਕਰੇ ਪਰਕਾਸ਼ ਜੋਤ ਲਲਾਟਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਪੂਰਬ ਜਨਮ ਦਾ ਪੂਰਾ ਕਰੇ ਘਾਟਾ, ਸਿਰ ਆਪਣਾ ਹੱਥ ਟਿਕਾਈਆ। ਆਵਣ ਜਾਵਣ ਮੁੱਕੇ ਵਾਟਾ, ਰਾਏ ਧਰਮ ਨਾ ਦਏ ਸਜ਼ਾਈਆ। ਏਥੇ ਓਥੇ ਦੋ ਜਹਾਨ ਨਿਭਾਏ ਸਾਥਾ, ਅਧਵਿਚਕਾਰ ਛੱਡ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਲੇਖਾ ਦਏ ਚੁਕਾਈਆ। ਲੱਖ ਚੁਰਾਸੀ ਹੋਏ ਦੂਰ, ਬੰਦੀਖਾਨਾ ਬੰਦ ਤੁੜਾਇੰਦਾ। ਸਰਬ ਕਲਾ ਸਤਿਗੁਰ ਭਰਪੂਰ, ਹਰਿ ਭਰਪੂਰੀ ਵੇਖ ਵਖਾਇੰਦਾ। ਨਜ਼ਰੀ ਆਏ ਜੋ ਦਿਸੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਠਾਕਰ ਦਿਆਲ ਸਵਾਮੀ ਕੋਟ ਜਨਮ ਦੇ ਬਖ਼ਸ਼ੇ ਆਪ ਕਸੂਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਨਾਤਾ ਆਪ ਤੁੜਾਇੰਦਾ। ਲੱਖ ਚੁਰਾਸੀ ਨਾਤਾ ਜਾਏ ਤੁੱਟ, ਆਵਣ ਜਾਵਣ ਰਹੇ ਨਾ ਰਾਈਆ। ਮਿਲੇ ਮੇਲ ਪੁਰਖ ਅਬਿਨਾਸ਼ੀ ਅਚੁੱਤ, ਹਰਿ
ਪਰਮੇਸ਼ਵਰ ਹੋਏ ਸਹਾਈਆ। ਗੁਰਮੁਖ ਆਤਮ ਮੌਲੇ ਰੁੱਤ, ਪਰਮਾਤਮ ਵੇਖੇ ਚਾਈਂ ਚਾਈਂਆ। ਹਰਿਜਨ ਉਠਾਏ ਸਾਚੇ ਸੁਤ, ਸਤਿਗੁਰ ਆਪਣੀ ਗੋਦ ਬਹਾਈਆ। ਬਿਨ ਹੱਥਾਂ ਬਾਹਵਾਂ ਲਏ ਚੁੱਕ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਗੁਰਸਿਖ ਗੁਰਮੁਖ ਹਰਿ ਭਗਤ ਹਰਿ ਸੰਤ ਰਾਹ ਵਿਚ ਨਾ ਜਾਏ ਰੁਕ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵਖਾਏ ਆਪਣਾ ਘਰ, ਤਿਸ ਲੱਖ ਚੁਰਾਸੀ ਦਏ ਮੁਕਾਈਆ। ਲੱਖ ਚੁਰਾਸੀ ਤੁੱਟੇ ਗੰਢ, ਹਰਿ ਸਤਿਗੁਰ ਖੇਲ ਕਰਾਇੰਦਾ। ਰਾਏ ਧਰਮ ਦੇਵਣਹਾਰਾ ਦੰਡ, ਚਿਤਰ ਗੁਪਤ ਪਰਦਾ ਲਾਹਿੰਦਾ। ਸਾਹਿਬ ਦਿਆਲ ਸਦਾ ਬਖ਼ਸ਼ੰਦ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਲੇਖਾ ਜਾਣੇ ਬੱਤੀ ਦੰਦ, ਰਸਨਾ ਜਿਹਵਾ ਭੇਵ ਚੁਕਾਇੰਦਾ। ਗੁਰਸਿਖਾਂ ਦੇਵੇ ਆਤਮ ਅਨੰਦ, ਨਿਜਾਨੰਦ ਇਕ ਰਖਾਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਕਲਜੁਗ ਅੰਤਮ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਏ ਛੰਦ, ਤਿਸ ਜਮ ਨੇੜ ਨਾ ਆਇੰਦਾ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਇੰਦਾ। ਜਨਮ ਜੁਗ ਦੀ ਟੁੱਟੀ ਦੇਵੇ ਗੰਢ, ਜੁਗਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਗੇੜ ਆਪ ਮੁਕਾਇੰਦਾ। ਲੱਖ ਚੁਰਾਸੀ ਚੁੱਕੇ ਗੇੜਾ, ਅਵਨ ਗਵਨ ਨਾ ਕੋਇ ਭੁਆਈਆ। ਕਰੇ ਕਰਾਏ ਹੱਕ ਨਿਬੇੜਾ, ਹਕ਼ੀਕ਼ਤ ਵੇਖੇ ਥਾਉਂ ਥਾਈਂਆ। ਨਿਜ ਆਤਮ ਨਿਜ ਗ੍ਰਹਿ ਨਿਜ ਮੰਦਰ ਪਾਵੇ ਫੇਰਾ, ਘਰ ਘਰ ਵਿਚ ਲਏ ਮਿਲਾਈਆ। ਨਾਤਾ ਤੁਟੇ ਮੇਰਾ ਤੇਰਾ, ਤੇਰਾ ਮੇਰਾ ਏਕਾ ਰੂਪ ਵਖਾਈਆ । ਜਿਸ ਜਨ ਉਪਰ ਸਤਿਗੁਰ ਪੂਰਾ ਕਰੇ ਮਿਹਰਾ, ਮਿਹਰਵਾਨ ਆਪਣੀ ਦਇਆ ਕਮਾਈਆ। ਤਿਸ ਜਮਦੂਤ ਨਾ ਪਾਏ ਘੇਰਾ, ਜਮ ਫਾਸ ਨਾ ਕੋਇ ਵਖਾਈਆ। ਪੁਰਖ ਅਕਾਲ ਨਿਰਭੈ ਨਿਰਵੈਰ ਆਪਣਾ ਨਾਉਂ ਧਰਾਏ ਇਕੋ ਸਿੰਘ ਸ਼ੇਰਾ, ਸ਼ੇਰ ਭਬਕ ਇਕ ਲਗਾਈਆ। ਦੋ ਜਹਾਨ ਗੁਰਮੁਖ ਤੇਰਾ ਵਸਦਾ ਰਹੇ ਖੇੜਾ, ਇਥੇ ਓਥੇ ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਮ ਕਾ ਦੰਡ ਰਿਹਾ ਮੁਕਾਈਆ। ਜਮ ਕਾ ਦੰਡ ਨਾ ਕੋਇ ਫਾਸ, ਫਾਸੀ ਗਲ ਨਾ ਕੋਇ ਲਟਕਾਇੰਦਾ। ਗੁਰਸਿਖ ਜਨਮ ਜਨਮ ਦੀ ਮਿਟੇ ਪਿਆਸ, ਜਿਸ ਸਤਿਗੁਰ ਪੂਰਾ ਨਜ਼ਰੀ ਆਇੰਦਾ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਚਰਨਾਂ ਹੇਠ ਦਬਾਇੰਦਾ। ਨਿਰਮਲ ਨੂਰ ਵਖਾਏ ਇਕ ਪਰਕਾਸ਼, ਜੋਤੀ ਜੋਤ ਡਗਮਗਾਇੰਦਾ। ਗੁਰਸਿਖ ਗੁਰ ਸਤਿਗੁਰ ਪੂਰਾ ਰੱਖੇ ਚਰਨਾਂ ਪਾਸ, ਚਰਨ ਕਵਲ ਕਵਲ ਚਰਨ ਇਕੋ ਇਕ ਜਣਾਇੰਦਾ। ਲੱਖ ਚੁਰਾਸੀ ਹੋਵੇ ਨਾਸ, ਫਾਤਿਆ ਸਭ ਦਾ ਆਪ ਪੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਜਨ ਭਗਤਾਂ ਦਾਸ, ਦਾਸੀ ਦਾਸ ਸੇਵ ਕਮਾਇੰਦਾ। ਕਿਰਪਾ ਕਰੇ ਸਤਿਗੁਰ ਠਾਕਰ, ਠੋਕਰ ਨਾਮ ਲਗਾਈਆ। ਨਿਰਮਲ ਕਰਮ ਕਰਮ ਉਜਾਗਰ, ਉਜਰਤ ਕੋਇ ਨਾ ਮੰਗੇ ਸੱਚਾ ਸ਼ਹਿਨਸ਼ਾਹੀਆ। ਏਕਾ ਨਾਮ ਵਣਜ ਸਚ ਸੌਦਾਗਰ, ਚੌਦਾਂ ਲੋਕ ਖਾਲੀ ਝੋਲੀ ਰਹੇ ਵਖਾਈਆ। ਭਾਗ ਲਗਾਏ ਕਾਇਆ ਗਾਗਰ, ਨਿਰਮਲ ਨੀਰ ਇਕ ਵਖਾਈਆ। ਦਰ ਆਇਆਂ ਘਰ ਦੇਵੇ ਆਦਰ, ਆਦਰਸ਼ ਆਪਣਾ ਇਕ ਜਣਾਈਆ। ਆਵਣ ਜਾਵਣ ਲੱਖ ਚੁਰਾਸੀ ਬੇੜਾ ਪਾਰ ਕੀਤਾ ਡੂੰਘਾ ਸਾਗਰ, ਮੰਝਧਾਰ ਨਾ ਕੋਇ ਰੁੜ੍ਹਾਈਆ । ਸ਼ਬਦ ਦੁਸ਼ਾਲਾ ਪਾਏ ਚਿੱਟੀ ਚਾਦਰ, ਚਾਰੇ ਕੰਨੀਆਂ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਲੇਖਾ ਦਏ ਮੁਕਾਈਆ । ਘਰ ਘਰ
ਅੰਦਰ ਨਾਮ ਭੰਡਾਰ, ਲੱਖ ਚੁਰਾਸੀ ਹਰਿ ਟਿਕਾਇੰਦਾ। ਗੁਰਮੁਖ ਵਿਰਲੇ ਕਰ ਪਿਆਰ, ਆਪਣੀ ਬੂਝ ਬੁਝਾਇੰਦਾ। ਰਾਤੀ ਸੁੱਤਿਆਂ ਦਏ ਦੀਦਾਰ, ਆਲਸ ਨਿੰਦਰਾ ਪਰਦਾ ਲਾਹਿੰਦਾ। ਬਾਂਹੋਂ ਪਕੜ ਲਏ ਉਠਾਲ, ਉਠ ਉਠ ਆਪਣਾ ਹਾਲ ਸੁਣਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣਾ ਪਰਦਾ ਲਾਹਿੰਦਾ। ਜੁਗ ਚੌਕੜੀ ਬਣ ਦਲਾਲ, ਗੁਰ ਸਤਿਗੁਰ ਨਾਉਂ ਧਰਾਇੰਦਾ। ਨਿਰਗੁਣ ਸਰਗੁਣ ਪੁੱਛਣਹਾਰ ਮੁਰੀਦਾਂ ਹਾਲ, ਮੁਰੀਦ ਮੁਰਸ਼ਦ ਆਪਣੇ ਰੰਗ ਰੰਗਾਇੰਦਾ। ਬਿਨ ਹਰਿ ਨਾਮੇ ਸ੍ਰਿਸ਼ਟ ਸਬਾਈ ਹੋਈ ਬੇਹਾਲ, ਹਰਿ ਕਾ ਨਾਮ ਨਜ਼ਰ ਕਿਸੇ ਨਾ ਆਇੰਦਾ। ਕਰ ਕਿਰਪਾ ਜਿਸ ਸਤਿਗੁਰ ਪੂਰਾ ਦਏ ਵਖਾਲ, ਘਰ ਘਰ ਵਿਚ ਰਾਗ ਅਲਾਇੰਦਾ। ਮੰਦਰ ਮਸਜਿਦ ਮੱਠ ਸ਼ਿਵਦਵਾਲੇ ਕੋਈ ਨਾ ਕਰੇ ਭਾਲ, ਭਾਲਿਆਂ ਹੱਥ ਕਿਸੇ ਨਾ ਆਇੰਦਾ। ਗੁਰਮੁਖ ਕਾਇਆ ਮੰਦਰ ਅੰਦਰ ਅਣਮੁਲੜਾ ਲਾਲ, ਗੁਰ ਸਤਿਗੁਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆ ਸਭ ਦਾ ਲੇਖਾ ਲੇਖੇ ਪਾਇੰਦਾ। ਸਾਇੰਸ ਜੁਗ ਰਹੇ ਜੁਗ ਚਾਰ, ਜੁਗਤੀ ਹਰਿ ਜੂ ਆਪ ਬਣਾਈਆ। ਅਥਰਵਣ ਲੇਖਾ ਲਿਖ ਅਗੰਮ ਅਪਾਰ, ਐੜਾ ਅੱਖ ਅੱਖ ਖੁਲ੍ਹਾਈਆ। ਜਗਤ ਬੁਧੀ ਦੇ ਅਧਾਰ, ਆਤਮ ਸੁਧੀ ਸੁਧ ਗੁਆਈਆ। ਬ੍ਰਹਮ ਰੁਚੀ ਗਏ ਹਾਰ, ਸੁਚੀ ਵਾਸ਼ਨਾ ਨਾ ਕੋਇ ਵਡਿਆਈਆ। ਚਹੁੰ ਗੁਠੀ ਹਾਹਾਕਾਰ, ਮਾਣ ਮੋਹ ਹੰਕਾਰ ਕਰੇ ਲੜਾਈਆ। ਦਹਿ ਦਿਸ਼ਾ ਹੋਏ ਖ਼ੁਆਰ, ਵੇਲਾ ਅੰਤਮ ਨੇੜੇ ਆਈਆ। ਜ਼ਿਮੀਂ ਆਸਮਾਨਾਂ ਜੋ ਚੱਕਰ ਰਹੇ ਮਾਰ, ਚੱਕਰ ਸੁਦਰਸ਼ਨ ਸਭ ਦਾ ਲੇਖਾ ਦਏ ਮੁਕਾਈਆ। ਕੋਟਨ ਕੋਟ ਬੀਤੇ ਕਾਲ, ਮਹਾਕਾਲ ਸਭ ਦਾ ਲੇਖਾ ਰਿਹਾ ਮਿਟਾਈਆ। ਜਗਤ ਵਿਦਿਆ ਜਗਤ ਸਾਇੰਸ ਕਿਸੇ ਨਾ ਨਿਭੀ ਨਾਲ, ਸਿਆਸਤ ਵਰਾਸਤ ਨਾ ਕੋਇ ਵਖਾਈਆ। ਬਿਨ ਹਰਿ ਨਾਮੇ ਕੋਈ ਨਾ ਮਿਲਿਆ ਦਲਾਲ, ਏਥੇ ਓਥੇ ਲਏ ਛੁਡਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੱਖ ਚੁਰਾਸੀ ਪਾਵਣਹਾਰਾ ਜਾਲ, ਡੋਰੀ ਡੋਰ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਇੰਸ ਜੁਗ ਜੁਗ ਨਾਲ ਟਕਰਾਈਆ।