੬ ਅੱਸੂ ੨੦੧੯ ਸਰਦੂਲ ਸਿੰਘ ਦੇ ਗ੍ਰਹਿ ਜਲੰਧਰ ਛਾਉਣੀ
ਸ਼ਬਦ ਸੁਤ ਦਰ ਮੰਗੇ ਮੰਗ, ਥਿਰ ਘਰ ਆਪਣਾ ਸੀਸ ਝੁਕਾਈਆ। ਸਚਖੰਡ ਨਿਵਾਸੀ ਸੂਰਾ ਸਰਬੰਗ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਦੇਣਾ ਇਕ ਅਨੰਦ, ਅਨੰਦ ਅਨੰਦ ਵਿਚ ਪਰਗਟਾਈਆ। ਸਾਚਾ ਸੋਹਲਾ ਗਾਵਾਂ ਛੰਦ, ਗੀਤ ਗੋਬਿੰਦ ਅਲਾਈਆ। ਬਿਨ ਸੂਰਜ ਚੰਦ ਨਾ ਚੜ੍ਹੇ ਚੰਦ, ਪਰਕਾਸ਼ ਪਰਕਾਸ਼ ਤੇਰੀ ਵਡਿਆਈਆ। ਵਸਤ ਅਮੋਲਕ ਏਕਾ ਵੰਡ, ਖਾਲੀ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਦਇਆ ਕਮਾਈਆ। ਸ਼ਬਦ ਸੁਤ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਸੋ ਪੁਰਖ ਨਿਰੰਜਣ ਤੇਰਾ ਠਾਂਡਾ ਦਰਬਾਰ, ਆਦਿ ਜੁਗਾਦੀ ਏਕਾ ਨਜ਼ਰੀ ਆਇੰਦਾ । ਹਰਿ ਪੁਰਖ ਨਿਰੰਜਣ ਤੇਰਾ ਸਤਿ ਪਿਆਰ, ਸਤਿ ਸਤਿਵਾਦੀ ਭੁੱਲ ਕਦੇ ਨਾ ਜਾਇੰਦਾ। ਏਕੰਕਾਰਾ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਆਦਿ ਨਿਰੰਜਣ ਕਰ ਉਜਿਆਰ, ਜੋਤੀ
ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦੇ ਅਧਾਰ, ਦੋਏ ਜੋੜ ਸੀਸ ਝੁਕਾਇੰਦਾ। ਸ੍ਰੀ ਭਗਵਾਨ ਵੇਖ ਵਿਚਾਰ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ । ਪਾਰਬ੍ਰਹਮ ਪ੍ਰਭ ਕਰ ਵੀਚਾਰ, ਵੀਚਾਰ ਵੀਚਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲੱਖ ਜਗਾਇੰਦਾ। ਤੇਰੇ ਦਰ ਅਲੱਖ ਅਲੱਖ ਨਿਰੰਜਣ, ਦੂਸਰ ਓਟ ਨਾ ਕੋਇ ਤਕਾਈਆ। ਦਰ ਦਵਾਰ ਆਇਆ ਮੰਗਣ, ਬਣ ਦਰਵੇਸ਼ ਫੇਰਾ ਪਾਈਆ। ਦਇਆਵਾਨ ਦਇਆ ਕਰ ਠਾਕਰ ਸਵਾਮੀ ਸੂਰੇ ਸਰਬੰਗਣ, ਭੂਪਤ ਭੂਪ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਾਮ ਨਿਧਾਨਾ ਝੋਲੀ ਪਾਈਆ। ਪੁਰਖ ਅਬਿਨਾਸ਼ੀ ਦਇਆਨਿਧ, ਦੀਨਨ ਆਪਣੀ ਦਇਆ ਕਮਾਇੰਦਾ। ਸਚਖੰਡ ਨਿਵਾਸੀ ਕਾਰਜ ਕਰੇ ਸਿਧ, ਸਚ ਸੰਦੇਸਾ ਇਕ ਸੁਣਾਇੰਦਾ। ਆਦਿ ਜੁਗਾਦਿ ਆਪੇ ਜਾਣੇ ਆਪਣੀ ਬਿਧ, ਬਿਧ ਨਾਤਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰ ਇਕ ਸੁਣਾਇੰਦਾ। ਸੁਣ ਸੰਦੇਸਾ ਸ੍ਰੀ ਭਗਵਾਨ, ਸ਼ਬਦੀ ਸੁਤ ਖ਼ੁਸ਼ੀ ਮਨਾਈਆ। ਤੇਰੀ ਮਹਿਮਾ ਦੋ ਜਹਾਨ, ਕਥਨੀ ਕਥ ਨਾ ਸਕੇ ਰਾਈਆ। ਤੇਰਾ ਹੁਕਮ ਧੁਰ ਫ਼ਰਮਾਣ, ਧੁਰ ਦਰਬਾਰੀ ਤੇਰਾ ਭੇਵ ਖੁਲ੍ਹਾਈਆ। ਹਉਂ ਬਾਲਕ ਬਾਲ ਅਞਾਣ, ਸੁਤ ਦੁਲਾਰਾ ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗ੍ਰਹਿ ਮੰਦਰ ਵੱਜੇ ਵਧਾਈਆ। ਗ੍ਰਹਿ ਮੰਦਰ ਤੇਰਾ ਰੰਗ, ਦੂਸਰ ਓਟ ਨਾ ਕੋਇ ਤਕਾਈਆ। ਥਿਰ ਘਰ ਵੱਜੇ ਮਰਦੰਗ, ਮਰਦ ਮਰਦਾਨ ਤੇਰੀ ਸ਼ਹਿਨਸ਼ਾਹੀਆ। ਨਿਰਗੁਣ ਨਿਰਾਕਾਰ ਸਦਾ ਵਸਣਾ ਸੰਗ, ਅਜੂਨੀ ਰਹਿਤ ਵਿਛੜ ਨਾ ਜਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣਾ ਮੁਕਾਉਣਾ ਆਪ ਪੰਧ, ਪਾਂਧੀ ਹੋਰ ਨਾ ਕੋਇ ਬਣਾਈਆ। ਸੁਤ ਦੁਲਾਰੇ ਸੁਣਾਉਣਾ ਏਕਾ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਦਾਨ, ਦਾਤਾ ਦਾਨੀ ਖੇਲ ਵਖਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਆਦਿ ਨਿਰੰਜਣ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਅਬਿਨਾਸ਼ੀ ਕਰਤਾ ਰੱਖੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਸ੍ਰੀ ਭਗਵਾਨ ਝੁਲਾਏ ਨਿਸ਼ਾਨ, ਸਚ ਨਿਸ਼ਾਨਾ ਆਪ ਵਖਾਇੰਦਾ। ਪਾਰਬ੍ਰਹਮ ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਧਾਰਾ ਆਪ ਬਣਾਇੰਦਾ। ਕਰੇ ਖੇਲ ਸਚਖੰਡ ਸੱਚੇ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸ਼ਾਹੋ ਭੂਪ ਬਣ ਸੁਲਤਾਨ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਆਦਿ ਜੁਗਾਦੀ ਸਚ ਸੰਦੇਸਾ ਦੇਵਣਹਾਰਾ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਇੰਦਾ। ਸ਼ਬਦ ਸੁਤ ਕਰ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਸੁਣਾਏ ਰਾਗ ਬਿਨ ਕਾਨ, ਬਿਨ ਰਸਨਾ ਜਿਹਵਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਦਰਬਾਰੇ ਆਪਣਾ ਹੁਕਮ ਵਰਤਾਇੰਦਾ। ਥਿਰ ਦਰਬਾਰ ਸਚ ਸੰਦੇਸਾ, ਨਰ ਨਿਰੰਕਾਰਾ ਆਪ ਜਣਾਈਆ। ਸੁਤ ਦੁਲਾਰੇ ਤੇਰਾ ਵੇਸਾ, ਵੇਸ ਅਨੇਕ ਰੂਪ ਵਟਾਈਆ। ਤੇਰੀ ਚਰਨ ਕਵਲ ਸਰਨ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼ਾ, ਦਰ ਦਰਵੇਸ਼ ਦੇਵੇ ਅਲੱਖ ਜਗਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼, ਪਾਤਾਲ
ਗਗਨ ਮੰਡਲ ਤੇਰਾ ਲੇਖਾ, ਬ੍ਰਹਿਮੰਡ ਬ੍ਰਹਿਮਾਂਡ ਤੇਰਾ ਰਚਨ ਰਚਾਈਆ। ਰਵ ਸਸ ਸੂਰਜ ਚੰਦ ਕਰ ਪਰਕਾਸ਼, ਕਿਰਨ ਕਿਰਨ ਕਿਰਨ ਤੇਰਾ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੇਵੇ ਗਿਆਨ, ਹਰਿ ਅੰਤਰ ਆਪ ਬੁਝਾਇੰਦਾ। ਵਸੇ ਥਿਰ ਘਰ ਤੇਰਾ ਮਕਾਨ, ਬੇਮੁਕਾਮ ਵੇਖ ਵਖਾਇੰਦਾ। ਚਰਨ ਕਵਲ ਕਵਲ ਚਰਨ ਸਚ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਆਦਿ ਅੰਤ ਮਧ ਮੰਨਣੀ ਪਏ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸ਼ਬਦ ਸੁਤ ਬਾਲ ਅਞਾਣਾ, ਬਾਲੀ ਬੁਧ ਦਏ ਦੁਹਾਈਆ। ਸਮਰਥ ਪੁਰਖ ਤੂੰ ਸਾਹਿਬ ਸੁਲਤਾਨਾ, ਬੇਅੰਤ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਨਿਰਾਕਾਰ ਹੋ ਪਰਧਾਨਾ, ਸਚ ਪਰਧਾਨਗੀ ਇਕ ਕਮਾਈਆ। ਨਿਰਵੈਰ ਪੁਰਖ ਝੁਲਾਏ ਸਚ ਨਿਸ਼ਾਨਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਮਿਹਰਵਾਨ ਮਿਹਰਵਾਨ ਹੋਏ ਮਿਹਰਵਾਨਾ, ਮੋਹੇ ਆਪਣਾ ਭੇਵ ਖੁਲ੍ਹਾਈਆ। ਹਉਂ ਸੇਵਕ ਬਾਲਕ ਦਰ ਦਰਵੇਸ਼ ਦਰਬਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ। ਸਾਚੀ ਵਸਤ ਸ੍ਰੀ ਭਗਵਾਨ, ਏਕਾ ਮੰਗ ਮੰਗਾਈਆ। ਆਦਿ ਜੁਗਾਦੀ ਦੇਣਾ ਦਾਨ, ਜੁਗ ਜੁਗ ਸੇਵ ਕਮਾਈਆ। ਚਰਨ ਕਵਲ ਕਵਲ ਚਰਨ ਮਿਲੇ ਮਾਣ, ਅਭਿਮਾਣ ਰੂਪ ਨਾ ਕੋਇ ਵਖਾਈਆ। ਵੱਜਦਾ ਰਹੇ ਨਾਦ ਧੁੰਨਕਾਨ, ਰਾਗੀ ਰਾਗ ਨਾ ਕੋਇ ਸੁਣਾਈਆ। ਛੱਪਰ ਛੰਨ ਨਾ ਕੋਇ ਮਕਾਨ, ਚਾਰ ਦੀਵਾਰ ਨਾ ਕੋਇ ਵਡਿਆਈਆ। ਥਿਰ ਘਰ ਮੇਲਾ ਬੇਪਹਿਚਾਨ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਦੂਸਰ ਅਵਰ ਨਾ ਕੋਇ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾਈਆ। ਇਕੋ ਓਟ ਰੱਖੀ ਆਸ, ਨਿਰਧਨ ਤੇਰਾ ਧਿਆਨ ਲਗਾਈਆ। ਨਿਰਮਲ ਜੋਤ ਨੂਰ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਈਆ। ਸ਼ਹਿਨਸ਼ਾਹ ਮੇਲਾ ਸ਼ਾਹੋ ਸ਼ਾਬਾਸ਼, ਧੁਰ ਫ਼ਰਮਾਨਾ ਇਕ ਸੁਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੇਲ ਤਮਾਸ਼, ਰਵ ਸਸ ਨਾਚ ਨਚਾਈਆ। ਸਦਾ ਸੁਹੇਲਾ ਵਸੇ ਪਾਸ, ਇਕ ਇਕੇਲਾ ਫੇਰਾ ਪਾਈਆ। ਥਿਰ ਘਰ ਦਵਾਰੇ ਤੇਰਾ ਦਾਸ, ਦਾਸੀ ਦਾਸ ਰੂਪ ਵਟਾਈਆ। ਚਰਨ ਸਰੋਵਰ ਦੇ ਬੁਝਾਣੀ ਪਿਆਸ, ਤ੍ਰਿਸਨਾ ਮੂਲ ਨਾ ਲਾਗੇ ਰਾਈਆ। ਜੁਗਾ ਜੁਗੰਤਰ ਦੇਣਾ ਸਾਥ, ਸਗਲਾ ਸੰਗ ਨਿਭਾਈਆ। ਨਾਉਂ ਨਿਰੰਕਾਰ ਪੜ੍ਹਾਉਣੀ ਗਾਥ, ਨਿਸ਼ਅੱਖਰ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਆਸਾ ਮੰਨਸਾ ਹਰਿ ਜੂ ਪੂਰ, ਆਦਿ ਪੁਰਖ ਦਇਆ ਕਮਾਇੰਦਾ। ਸੁਤ ਦੁਲਾਰੇ ਸਾਚਾ ਨੂਰ, ਪੂਤ ਸਪੂਤਾ ਗੋਦ ਬਹਾਇੰਦਾ। ਜਨਣੀ ਜਣ ਬਣੇ ਸਰਬ ਕਲਾ ਭਰਪੂਰ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਪਰਗਟ ਹੋ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਬਿਨ ਕਲਮ ਦਵਾਤ, ਹਰਿ ਜੂ ਹਰਿ ਹਰਿ ਆਪ ਜਣਾਈਆ। ਸੁਤ ਦੁਲਾਰੇ ਮਾਰ ਝਾਤ, ਸਚਖੰਡ ਦਵਾਰ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਬੈਠਾ ਇਕ ਇਕਾਂਤ, ਇਕ ਇਕੱਲਾ ਸੋਭਾ ਪਾਈਆ। ਨਾ ਕੋਈ ਪਿਤਾ ਨਾ ਕੋਈ ਮਾਤ, ਜਨਣੀ ਜਣ ਨਾ ਕੋਇ ਬਣਾਈਆ । ਪੁੱਤਰ
ਧੀ ਨਾ ਸੱਜਣ ਸਾਕ, ਬੰਧਪ ਕੋਇ ਨਜ਼ਰ ਨਾ ਆਈਆ। ਨਿਰਗੁਣ ਨਿਰਵੈਰ ਪਾਕੀ ਪਾਕ, ਨਿਰਮਲ ਜੋਤ ਜੋਤ ਰੁਸ਼ਨਾਈਆ। ਸਚ ਸਿੰਘਾਸਣ ਸੁੱਤਾ ਆਪਣੇ ਖਾਟ, ਪਾਵਾ ਚੂਲ ਨਾ ਕੋਇ ਬਣਾਈਆ। ਨਿਰਮਲ ਜੋਤ ਜੋਤ ਪਰਕਾਸ਼, ਅਨੁਭਵ ਆਪਣਾ ਖੇਲ ਵਖਾਈਆ। ਬਿਨ ਗੋਪੀ ਕਾਹਨ ਪਾਏ ਰਾਸ, ਬਿਨ ਸਖ਼ੀਆਂ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਭੇਵ ਖੁਲ੍ਹਾਈਆ। ਸੁਤ ਦੁਲਾਰੇ ਖੋਲ੍ਹ ਅੱਖ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਚਖੰਡ ਨਿਵਾਸੀ ਹੋ ਪਰਤੱਖ, ਸਵੱਛ ਸਰੂਪੀ ਰੂਪ ਵਟਾਇੰਦਾ। ਆਪਣਾ ਮਾਰਗ ਆਪੇ ਦੱਸ, ਸਾਚੇ ਧੰਦੇ ਆਪੇ ਲਾਇੰਦਾ। ਪੰਧ ਮੁਕਾਵੇ ਨੱਸ ਨੱਸ, ਬਣ ਪਾਂਧੀ ਫੇਰਾ ਪਾਇੰਦਾ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਨਾਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਇੰਦਾ। ਸਾਚੀ ਸਿਖਿਆ ਛੋਟੇ ਬਾਲ, ਜਨ ਜਨਨੀ ਰੂਪ ਵਟਾਇੰਦਾ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਧਾਰ ਆਪ ਸਮਝਾਇੰਦਾ। ਨਿਰਗੁਣ ਸਰਗੁਣ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਸਾਚੀ ਸੇਵਾ ਸੇਵਕ ਲਾਇੰਦਾ। ਤ੍ਰੈਗੁਣ ਮਾਇਆ ਦੇਵੇ ਦਾਨ, ਪੰਜ ਤਤ ਸਾਚਾ ਜੋੜ ਜੁੜਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਖੇਲ ਮਹਾਨ, ਹਰਿ ਖ਼ਾਲਕ ਵੇਖ ਵਖਾਇੰਦਾ। ਮਿਹਬਾਨ ਬੀਦੋ ਨੌਜਵਾਨ, ਮੁਕਾਮੇ ਹੱਕ ਡੇਰਾ ਲਾਇੰਦਾ। ਲਾਸ਼ਰੀਕ ਹੋ ਮਿਹਰਵਾਨ, ਬੇਐਬ ਖ਼ੁਦਾਈ ਰੂਪ ਅਨੂਪ ਆਪ ਧਰਾਇੰਦਾ। ਸਚ ਤੌਫ਼ੀਕ ਬੇਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਵਡਿਆਇੰਦਾ। ਸੁਤ ਦੁਲਾਰੇ ਉਠ ਉਠ ਜਾਗ, ਹਰਿ ਜਾਗਰਤ ਜੋਤ ਜਗਾਈਆ। ਸਚਖੰਡ ਨਿਵਾਸੀ ਥਿਰ ਘਰ ਦਵਾਰੇ ਲਾਏ ਭਾਗ, ਭਾਗ ਆਪਣਾ ਦਏ ਵੰਡਾਈਆ। ਬਿਨ ਤੇਲ ਬਾਤੀ ਦਏ ਚਿਰਾਗ਼, ਅੰਧ ਅੰਧੇਰ ਗਵਾਈਆ। ਬਿਨ ਨਾਰੀ ਕੰਤ ਸੁਹਾਗ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਮਾਰੇ ਆਵਾਜ਼, ਬਿਨ ਕੰਨਾਂ ਰਿਹਾ ਸੁਣਾਈਆ । ਸਰਨ ਸਰਨਾਈ ਜਾਣਾ ਲਾਗ, ਚਰਨ ਕਵਲ ਮਿਲੇ ਵਡਿਆਈਆ। ਨਿਰਗੁਣ ਨਿਰਗੁਣ ਚਲਾਏ ਜਹਾਜ਼, ਬੇੜਾ ਆਪਣੇ ਕੰਧ ਉਠਾਈਆ। ਆਦਿ ਜੁਗਾਦਿ ਰੱਖੇ ਲਾਜ, ਜੁਗਾ ਜੁਗੰਤਰ ਵੇਖ ਵਖਾਈਆ। ਪੰਜ ਤ੍ਰੈ ਰਚਿਆ ਕਾਜ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਲੱਖ ਚੁਰਾਸੀ ਦੇਵੇ ਦਾਤ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਖੇਲਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਘਟ ਘਟ ਅੰਦਰ ਕਰ ਪਰਕਾਸ਼, ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਵਰ, ਤੇਰਾ ਮੰਦਰ ਦਏ ਸੁਹਾਈਆ। ਸੁਤ ਦੁਲਾਰੇ ਤੇਰਾ ਮੰਦਰ, ਲੱਖ ਚੁਰਾਸੀ ਆਪ ਬਣਾਇੰਦਾ। ਪੁਰਖ ਅਬਿਨਾਸ਼ੀ ਵਸਣਹਾਰਾ ਡੂੰਘੀ ਕੰਦਰ, ਸਚ ਸਿੰਘਾਸਣ ਸੋਭਾ ਪਾਇੰਦਾ। ਤੇਰਾ ਨਾਉਂ ਰੱਖੇ ਬਜਰ ਕਪਾਟੀ ਅੰਦਰ ਜੰਦਰ, ਆਪਣੀ ਹੱਥੀਂ ਕੁੰਡਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਦੇਵੇ ਗੋਪਾਲ, ਪਾਰਬ੍ਰਹਮ ਵਡੀ ਵਡਿਆਈਆ। ਕਾਇਆ ਮੰਦਰ ਅੰਦਰ ਤੇਰੀ ਧਰਮਸਾਲ, ਧਰਮ ਦਵਾਰਾ ਦਏ ਵਖਾਈਆ। ਨਿਰਗੁਣ ਨਿਰਗੁਣ ਕਰੇ ਪ੍ਰਿਤਪਾਲ, ਸਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਕਰੇ ਖੇਲ ਹਰਿ ਕਮਾਲ, ਨੇਤਰ ਲੋਚਣ ਨੈਣ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਸ਼ਬਦ ਸ਼ਬਦ ਗੁਰ ਬਣੇ ਦਲਾਲ, ਪੰਜ
ਤਤ ਕਾਇਆ ਚੋਲਾ ਮਾਤ ਹੰਢਾਈਆ। ਸਾਚੀ ਸਿਖਿਆ ਦਏ ਸਿਖਾਲ, ਸਾਖਿਆਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਸੁਤ ਤੇਰਾ ਰੰਗ, ਹਰਿ ਸਤਿਗੁਰ ਆਪ ਰੰਗਾਇੰਦਾ। ਘਰ ਘਰ ਸੇਜਾ ਸਚ ਪਲੰਘ, ਪੁਰਖ ਅਬਿਨਾਸ਼ੀ ਆਪ ਸੁਹਾਇੰਦਾ। ਗ੍ਰਹਿ ਗ੍ਰਹਿ ਵੱਜੇ ਤੇਰਾ ਮਰਦੰਗ, ਅਨਹਦ ਨਾਦੀ ਨਾਦ ਸੁਣਾਇੰਦਾ। ਡੂੰਘੀ ਭਵਰੀ ਕਾਇਆ ਕਵਰੀ ਆਪੇ ਲੰਘ, ਬਣ ਪਾਂਧੀ ਪੰਧ ਮੁਕਾਇੰਦਾ। ਗੀਤ ਸੁਹਾਗੀ ਸਾਚਾ ਛੰਦ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਨਿਜ ਆਤਮ ਦੇਵੇ ਨਿਜਾਨੰਦ, ਨਿਜ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਲੇਖਾ ਲੇਖ ਸਮਝਾਇੰਦਾ। ਸ਼ਬਦ ਸੁਤ ਤੇਰੀ ਸਾਚੀ ਧਾਰ, ਘਰ ਘਰ ਆਪ ਜਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਵੇਖੇ ਵੇਖਣਹਾਰ, ਅਭੁੱਲ ਭੁੱਲ ਕਦੇ ਨਾ ਜਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਨਾਉਂ ਧਰਾਈਆ। ਬੋਧ ਅਗਾਧਾ ਬੋਲ ਜੈਕਾਰ, ਜੈ ਜੈਕਾਰਾ ਕਰੇ ਪੜ੍ਹਾਈਆ। ਤ੍ਰੈ ਤ੍ਰੈ ਮੇਲਾ ਵਿਚ ਸੰਸਾਰ, ਪੰਚਮ ਪੰਚ ਕਰੇ ਕੁੜਮਾਈਆ । ਚਾਰ ਚਾਰ ਦਏ ਆਧਾਰ, ਚਾਰ ਚਾਰ ਵੇਖੇ ਥਾਉਂ ਥਾਈਂਆ। ਨਵ ਨੌਂ ਚਾਰ ਖੋਲ੍ਹ ਦਵਾਰ, ਦਰ ਦਵਾਰੇ ਫੇਰਾ ਪਾਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਕਾਦਰ ਰੰਗ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਤੇਰੇ ਹੱਥ ਰੱਖੇ ਵਡਿਆਈਆ। ਸ਼ਬਦ ਸੁਤ ਚਾਉ ਘਨੇਰਾ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਆਦਿ ਪੁਰਖ ਪ੍ਰਭ ਹੇਤਾ ਮੇਰਾ, ਦੂਜੀ ਓਟ ਨਾ ਕੋਇ ਤਕਾਇੰਦਾ। ਆਵਣ ਜਾਵਣ ਲੱਖ ਚੁਰਾਸੀ ਬਣਾਇਆ ਗੇੜਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਨਿਤ ਨਵਿਤ ਭਰਮ ਭੌ ਢਾਹੇ ਢੇਰਾ, ਭਾਂਡਾ ਭਰਮ ਆਪ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਸਤ ਅਮੋਲਕ ਝੋਲੀ ਪਾਇੰਦਾ। ਸਾਚੀ ਵਸਤ ਨਾਮ ਦਾਤ, ਨਰ ਨਿਰੰਕਾਰਾ ਝੋਲੀ ਪਾਈਆ। ਜੁਗ ਜੁਗ ਮੇਟੇ ਅੰਧੇਰੀ ਰਾਤ, ਅੰਧ ਅੰਧੇਰ ਰਹੇ ਨਾ ਰਾਈਆ। ਗੁਰ ਅਵਤਾਰ ਸੁਣਾਏ ਗਾਥ, ਅੱਖਰ ਵੱਖਰ ਕਰ ਪੜ੍ਹਾਈਆ। ਪੀਰ ਪੈਗ਼ੰਬਰ ਦਏ ਨਿਜਾਤ, ਸਿਰ ਆਪਣਾ ਹੱਥ ਟਿਕਾਈਆ। ਵੇਖਣਹਾਰਾ ਡੂੰਘਾ ਖਾਤ, ਸਮੁੰਦ ਸਾਗਰ ਫੋਲ ਫੋਲਾਈਆ। ਲੇਖਾ ਜਾਣੇ ਡਾਲ੍ਹੀ ਪਾਤ, ਫੁਲ ਫੁਲਵਾੜੀ ਆਪ ਮਹਿਕਾਈਆ। ਲੱਖ ਚੁਰਾਸੀ ਕਰਨਹਾਰਾ ਘਾਤ, ਨਾਮ ਖੰਡਾ ਰਿਹਾ ਚਮਕਾਈਆ। ਕਾਲ ਮਹਾਕਾਲ ਵੇਖੇ ਮਾਰ ਝਾਤ, ਤ੍ਰੈਭਵਣ ਧਨੀ ਵਡੀ ਵਡਿਆਈਆ। ਸਚਖੰਡ ਨਿਵਾਸੀ ਸਾਖਿਆਤ, ਸਵੱਛ ਸਰੂਪੀ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਈਆ। ਸਾਚਾ ਹੁਕਮ ਆਦਿ ਅੰਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸ਼ਬਦ ਸੁਤ ਹਰਿ ਸਾਚਾ ਕੰਤ, ਮੰਤਰ ਨਾਮ ਨਾਮ ਪੜ੍ਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਨਾਰ ਕੰਤ, ਆਤਮ ਪਰਮਾਤਮ ਸੇਜ ਸੁਹੰਜਣੀ ਆਪ ਹੰਢਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਬਣਤ, ਨਿਰਗੁਣ ਸਰਗੁਣ ਘੜ ਘੜ ਭਾਂਡੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸੁਤ ਸ਼ਬਦ ਤੇਰਾ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਫੜਾਏ ਪੱਲਾ, ਪੱਲੂ ਏਕਾ ਗੰਢ ਪੁਵਾਈਆ। ਏਕੰਕਾਰਾ ਪਾਵੇ ਸਾਰਾ ਜਲਾਂ ਥਲਾਂ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਫੋਲ ਫੋਲਾਈਆ।
ਆਦਿ ਨਿਰੰਜਣ ਆਤਮ ਪਰਮਾਤਮ ਅੰਤਰ ਰੱਲਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਸਚ ਸੰਦੇਸਾ ਏਕਾ ਘੱਲਾ, ਗੁਰ ਅਵਤਾਰ ਕਰੇ ਪੜ੍ਹਾਈਆ। ਸ੍ਰੀ ਭਗਵਾਨ ਵੇਖਣਹਾਰਾ ਡੂੰਘੀ ਡੱਲਾ, ਕਾਇਆ ਮੰਦਰ ਅੰਦਰ ਖੋਜ ਖੋਜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਬ੍ਰਹਮ ਪਾਰਬ੍ਰਹਮ ਆਪੇ ਰੱਲਾ, ਦੂਈ ਦਵੈਤੀ ਪਰਦਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚਾ ਲੇਖਾ ਆਪ ਦ੍ਰਿੜਾਈਆ। ਸਾਚਾ ਲੇਖਾ ਪੁਰਖ ਸਮਰਥ, ਹਰਿ ਸਤਿਗੁਰ ਆਪ ਜਣਾਇੰਦਾ। ਜੁਗ ਚੌਕੜੀ ਚਲਾਏ ਰਥ, ਵੇਸ ਅਨੇਕ ਰੂਪ ਵਟਾਇੰਦਾ। ਗੁਰ ਅਵਤਾਰਾਂ ਮਾਰਗ ਦੱਸ, ਗਿਆਨ ਧਿਆਨ ਇਕ ਸਮਝਾਇੰਦਾ। ਪੀਰ ਪੈਗ਼ੰਬਰਾਂ ਦੇਵੇ ਰਸ, ਆਬੇ ਹਯਾਤ ਜਾਮ ਪਿਆਇੰਦਾ। ਭਗਤ ਭਗਵਾਨ ਹੋਏ ਵਸ, ਨਾਮ ਡੋਰੀ ਬੰਧਨ ਪਾਇੰਦਾ। ਸੰਤ ਸਾਜਣ ਮੇਲ ਮਿਲਾਏ ਹੱਸ ਹੱਸ, ਸੋਹੰ ਹੰਸਾ ਜਾਪ ਜਪਾਇੰਦਾ। ਗੁਰਮੁਖਾਂ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇੰਦਾ। ਗੁਰਸਿਖਾਂ ਕੱਟੇ ਜਮ ਕਾ ਫਾਸ, ਲੱਖ ਚੁਰਾਸੀ ਫੰਦ ਕਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਖੇਲ ਤਮਾਸ਼, ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾਇੰਦਾ। ਗੁਰ ਅਵਤਾਰ ਕਰ ਕਰ ਦਾਸ, ਪੀਰ ਪੈਗ਼ੰਬਰ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਬਲ ਵਡਿਆਇੰਦਾ। ਸ਼ਬਦ ਸੁਤ ਤੇਰਾ ਬਲ ਬਲਵਾਨ, ਬਲਧਾਰੀ ਆਪ ਜਣਾਈਆ। ਆਦਿ ਜੁਗਾਦਿ ਝੁੱਲੇ ਤੇਰਾ ਨਿਸ਼ਾਨ, ਦੋ ਜਹਾਨ ਵੱਜੇ ਵਧਾਈਆ। ਬ੍ਰਹਿਮੰਡ ਖੰਡ ਮੰਨਣ ਆਣ, ਪੁਰੀ ਲੋਅ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਦਾਨ, ਕਰੋੜ ਤੇਤੀਸਾ ਝੋਲੀ ਡਾਹੀਆ। ਗੁਰ ਅਵਤਾਰ ਤੇਰਾ ਨਿਸ਼ਾਨ, ਪੰਜ ਤਤ ਚੋਲੀ ਕਾਇਆ ਹੰਢਾਈਆ। ਤੇਰਾ ਨਾਉਂ ਨਾਮ ਨਿਧਾਨ, ਅੱਖਰ ਵੱਖਰ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਦੇਣ ਬਿਆਨ, ਰਸਨਾ ਜਿਹਵਾ ਨਾਲ ਮਿਲਾਈਆ। ਸਿਫ਼ਤੀ ਸਿਫ਼ਤ ਸਿਫ਼ਤ ਖੇਲ ਮਹਾਨ, ਸਿਫ਼ਤ ਵਿਚ ਕਦੇ ਨਾ ਆਈਆ। ਚਾਰ ਵੇਦ ਗਾਇਣ ਤੇਰਾ ਗਾਨ, ਸ਼ਾਸਤਰ ਸਿਮਰਤ ਪੁਰਾਣ ਅਠਾਰਾਂ ਢੋਲਾ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਲੇਖਾ ਦਏ ਵਖਾਈਆ। ਤੇਰਾ ਲੇਖਾ ਗੀਤਾ ਗਿਆਨ, ਦਸ ਅਠ ਜੋੜ ਜੁੜਾਇੰਦਾ। ਤੇਰਾ ਲੇਖਾ ਅੰਜੀਲ ਕੁਰਾਨ, ਤੀਸ ਬਤੀਸਾ ਸੋਭਾ ਪਾਇੰਦਾ। ਤੇਰਾ ਲੇਖਾ ਬੇਪਹਿਚਾਨ, ਖਾਣੀ ਬਾਣੀ ਭੇਵ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਹੋਣ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬਲ ਆਪਣੇ ਹੱਥ ਰਖਾਇੰਦਾ। ਸ਼ਬਦ ਸੁਤ ਤੇਰਾ ਵੱਡਾ ਬਲ, ਹਰਿ ਜੂ ਹਰਿ ਹਰਿ ਆਪ ਜਣਾਈਆ। ਆਦਿ ਜੁਗਾਦਿ ਅਛਲ ਅਛੱਲ, ਵਲ ਛਲ ਤੇਰੀ ਖੇਲ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘੱਲ, ਅੱਖਰ ਅੱਖਰ ਕਰੇ ਪੜ੍ਹਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਉਚ ਮਹੱਲ ਬੈਠਾ ਵੇਖ ਵਖਾਈਆ। ਲੇਖਾ ਜਾਣੇ ਘੜੀ ਘੜੀ ਪਲ ਪਲ, ਵਾਰ ਥਿਤ ਵੰਡ ਨਾ ਕੋਇ ਵੰਡਾਈਆ। ਜੋਤੀ ਸ਼ਬਦੀ ਨਿਰਗੁਣ ਧਾਰ ਨਿਰਗੁਣ ਰਿਹਾ ਰਲ, ਏਕਾ ਨੂਰ ਨੂਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਸਾਚਾ ਪੰਧ, ਸਤਿਗੁਰ ਸੱਚਾ ਆਪ ਮੁਕਾਈਆ। ਕਵਣ ਵੇਲਾ ਮੇਰਾ ਮੁੱਕੇ ਪੰਧ, ਸ਼ਬਦੀ ਸੁਤ ਸੀਸ ਝੁਕਾਇਆ। ਕਵਣ ਵੇਲਾ ਮਿਲੇ ਸੂਰਾ ਸਰਬੰਗ, ਹਰਿ ਸਤਿਗੁਰ ਦਰਸ ਦਿਖਾਇਆ। ਕਵਣ ਵੇਲਾ ਮੇਰੀ ਤੁੱਟੀ ਲਏ ਗੰਢ, ਆਪ ਆਪਣਾ ਬੰਧਨ ਪਾਇਆ। ਕਵਣ ਵੇਲਾ ਦੇਵੇਂ ਇਕ ਅਨੰਦ, ਲੱਖ ਚੁਰਾਸੀ ਨਾਤਾ
ਤੋੜ ਤੋੜਾਇਆ। ਕਵਣ ਵੇਲਾ ਗਾਏਂ ਸੁਹਾਗੀ ਛੰਦ, ਆਦਿ ਪੁਰਖ ਆਪਣਾ ਢੋਲਾ ਅਲਾਇਆ। ਕਵਣ ਵੇਲਾ ਮੇਰਾ ਖ਼ੁਸ਼ੀ ਹੋਏ ਬੰਦ ਬੰਦ, ਬੰਦੀਖਾਨਾ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਦਵਾਰੇ ਲਏਂ ਮਿਲਾਇਆ। ਕਵਣ ਵੇਲਾ ਰੱਖਾਂ ਆਸ, ਆਸ ਇਕੋ ਇਕ ਤਕਾਈਆ। ਕਵਣ ਵੇਲਾ ਬੁਝਾਏ ਪਿਆਸ, ਤ੍ਰਿਸਨਾ ਮੂਲ ਨਾ ਲਾਗੇ ਰਾਈਆ। ਕਵਣ ਵੇਲਾ ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਨਾ ਕੋਇ ਵਡਿਆਈਆ। ਕਵਣ ਵੇਲਾ ਸੇਵਾ ਕਰਾਂ ਬਣ ਬਣ ਦਾਸੀ ਦਾਸ, ਚਰਨ ਕਵਲ ਮਿਲੇ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਦਰ ਤੇਰੇ ਸੀਸ ਗਿਆ ਝੁਕ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹਿਆ। ਕਵਣ ਵੇਲਾ ਪੈਂਡਾ ਜਾਏ ਮੁੱਕ, ਮੇਟਣਹਾਰ ਬੇਪਰਵਾਹਿਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵੇਖਾਂ ਲੁਕ ਲੁਕ, ਗੁਰ ਅਵਤਾਰ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਪਰਦਾ ਦਏਂ ਚੁਕਾਇਆ। ਪੁਰਖ ਅਬਿਨਾਸ਼ੀ ਪਿਆ ਹੱਸ, ਘਰ ਸਾਚੇ ਖ਼ੁਸ਼ੀ ਮਨਾਈਆ। ਸੁਤ ਦੁਲਾਰੇ ਮਾਰਗ ਦੱਸ, ਭੇਵ ਅਭੇਦ ਖੁਲ੍ਹਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਉਣਾ ਨੱਸ ਨੱਸ, ਦੋ ਜਹਾਨਾਂ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪਰਕਾਸ਼, ਬ੍ਰਹਮ ਪਾਰਬ੍ਰਹਮ ਮਿਲਾਈਆ। ਬੋਧ ਅਗਾਧਾ ਸ਼ਬਦ ਗਿਆਨਾ ਖੋਲ੍ਹ ਅਭਿਆਸ, ਖਾਣੀ ਬਾਣੀ ਮੂਲ ਰਖਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਰ ਸਾਰੇ ਕਰਾਉਣ ਬੰਦ ਖੁਲਾਸ, ਅੰਤ ਕੋਇ ਕਹਿਣ ਨਾ ਪਾਈਆ। ਤੇਈ ਅਵਤਾਰ ਹੋਣ ਨਿਰਾਸ, ਭਗਤ ਅਠਾਰਾਂ ਨੈਣ ਸ਼ਰਮਾਈਆ। ਈਸਾ ਮੂਸਾ ਮੁਹੰਮਦ ਮੁਖ ਵਿਚ ਲੈਣ ਘਾਸ, ਤੋਬਾ ਤੋਬਾ ਦੇਣ ਦੁਹਾਈਆ। ਪਰਵਰਦਿਗਾਰ ਤੇਰੀ ਕੋਈ ਨਾ ਕਰੇ ਸ਼ਨਾਖ, ਸ਼ਨਾਖਤ ਵਿਚ ਕਦੇ ਨਾ ਆਈਆ। ਚੋਦਾਂ ਤਬਕ ਬੰਦ ਖੁਲਾਸ, ਖੁਲਾਸਾ ਆਪਣਾ ਨਾ ਕਿਸੇ ਸਮਝਾਈਆ । ਮੁਕਾਮੇ ਹੱਕ ਖੇਲ ਤਮਾਸ਼, ਮਹਿਬੂਬ ਸੱਚਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਸਾਚਾ ਕਲਮਾ ਕਲਮਾ ਨਬੀ ਰਸੂਲ ਪੜ੍ਹਾਈਆ। ਸਾਚਾ ਕਲਮਾ ਇਲਾਹੀ ਕਲਾਮ, ਕਾਇਨਾਤ ਜਣਾਇੰਦਾ। ਆਦਿ ਜੁਗਾਦੀ ਧੁਰ ਪੈਗ਼ਾਮ, ਧੁਰ ਦਰਗਾਹੀ ਆਪ ਸੁਣਾਇੰਦਾ। ਗੁਰ ਅਵਤਾਰ ਕਰਨ ਸਲਾਮ, ਅਲੈਕਮ ਆਪਣਾ ਰੰਗ ਰੰਗਾਇੰਦਾ। ਸ਼ਾਹ ਪਾਤਸ਼ਾਹ ਵਡ ਅਮਾਮ, ਸੀਸ ਜਗਦੀਸ ਤਾਜ ਟਿਕਾਇੰਦਾ। ਪੀਰ ਪੈਗ਼ੰਬਰ ਕਰੇ ਗ਼ੁਲਾਮ, ਮੁੱਲਾਂ ਸ਼ੇਖ਼ ਮਸਾਇਕ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਅੰਤਰ ਧਾਰ, ਹਰਿ ਸਾਚਾ ਆਪ ਜਣਾਈਆ। ਜੁਗ ਚੌਕੜੀ ਉਤਰੇ ਪਾਰ, ਥਿਰ ਕੋਇ ਨਜ਼ਰ ਨਾ ਆਈਆ। ਕਲਜੁਗ ਅੰਤਮ ਲੇਖਾ ਜਾਣੇ ਆਪ ਕਰਤਾਰ, ਕੁਦਰਤ ਕਾਦਰ ਵੇਖੇ ਚਾਈਂ ਚਾਈਂਆ। ਨਾਨਕ ਗੋਬਿੰਦ ਦੇ ਆਧਾਰ, ਏਕਾ ਜੋਤੀ ਨੂਰ ਰੁਸ਼ਨਾਈਆ। ਭੇਵ ਅਭੇਦਾ ਖੋਲ੍ਹ ਕਿਵਾੜ, ਸਾਚਾ ਲੇਖਾ ਲੇਖ ਸੁਣਾਈਆ। ਮਹਾਬਲੀ ਉਤਰੇ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਡੰਕਾ ਵੱਜੇ ਅਗੰਮ ਅਪਾਰ, ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਦਏ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰ, ਲੋਆਂ ਪੁਰੀਆਂ ਪਰਦਾ ਦਏ ਉਠਾਈਆ। ਦੋ ਜਹਾਨਾਂ ਕਰੇ ਖ਼ਬਰਦਾਰ, ਬੇਖ਼ਬਰ ਆਪਣੀ ਖ਼ਬਰ ਆਪ ਸੁਣਾਈਆ। ਜ਼ੇਰ ਜ਼ਬਰ ਨਾ ਕੋਇ ਪਿਆਰ, ਅਲਫ਼ ਯੇ ਪੰਧ ਮੁਕਾਈਆ। ਚੌਦਾਂ ਵਿਦਿਆ
ਕਰੇ ਖੁਆਰ, ਚੌਦਾਂ ਲੋਕ ਦੇਣ ਦੁਹਾਈਆ। ਚੌਦਾਂ ਤਬਕ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਾਣ ਹਾਰ, ਕਲਜੁਗ ਆਪਣਾ ਬਲ ਵਧਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਧੂੰਆਂਧਾਰ, ਜਗਤ ਅੰਧੇਰਾ ਛਾਈਆ। ਗੁਰ ਕਾ ਸ਼ਬਦ ਨਾ ਸਕੇ ਕੋਇ ਵਿਚਾਰ, ਸ਼ਬਦ ਗੁਰ ਨਾ ਕੋਇ ਕੁੜਮਾਈਆ । ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਈਆ। ਧੀਆਂ ਭੈਣਾਂ ਕਰਨ ਵਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਰਿਹਾ ਸਮਝਾਈਆ। ਸ਼ਬਦ ਸੁਤ ਵੇਲਾ ਅੰਤਮ ਆਉਣਾ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਸ਼ਬਦ ਵਿਚੋਲਾ ਇਕ ਬਣਾਉਣਾ, ਦੋ ਜਹਾਨਾਂ ਵੇਖ ਵਖਾਇੰਦਾ। ਨਾਮ ਤੋਲਾ ਲੋਕਮਾਤ ਰਖੌਣਾ, ਲੱਖ ਚੁਰਾਸੀ ਏਕਾ ਕੰਡੇ ਪਾਇੰਦਾ। ਬਰਨ ਅਠਾਰਾਂ ਮੇਟ ਮਿਟਾਉਣਾ, ਚਾਰ ਵਰਨ ਪੰਧ ਮੁਕਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਨਜ਼ਰ ਨਾ ਔਣਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਪੰਜ ਤਤ ਕਾਇਆ ਚੋਲਾ ਸਰਬ ਹੰਢਾਉਣਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇੰਦਾ। ਸਤਿ ਸਰੂਪੀ ਸ਼ਾਹੋ ਭੂਪੀ ਸਵੱਛ ਸਰੂਪੀ ਰੂਪ ਧਰਾਉਣਾ, ਨੂਰ ਨੂਰ ਨੂਰ ਪਰਗਟਾਇੰਦਾ। ਜੁਗ ਚੌਕੜੀ ਲੇਖਾ ਲਹਿਣਾ ਝੋਲੀ ਪਾਉਣਾ, ਪੂਰਬ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਆਪ ਵਡਿਆਇੰਦਾ। ਸ਼ਬਦ ਸੁਤ ਸੁਤ ਵੱਡਾ ਵਡ, ਵਡ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਗਏ ਲਦ, ਤੇਰੀ ਸਾਰ ਕਿਸੇ ਨਾ ਪਾਈਆ। ਆਪਣੀ ਆਪਣੀ ਵੰਡ ਕੇ ਗਏ ਹੱਦ, ਪਾਰ ਹੱਦ ਨਾ ਕੋਇ ਕਰਾਈਆ। ਕਾਇਆ ਮੰਦਰ ਅੰਦਰ ਵਜਾਉਂਦੇ ਗਏ ਨੱਦ, ਦੋ ਜਹਾਨ ਰਾਗ ਨਾ ਕੋਇ ਸੁਣਾਈਆ। ਪੁਰਖ ਅਕਾਲ ਢੋਲਾ ਗੌਂਦੇ ਗਏ ਛੰਦ, ਆਪਣਾ ਨਾਮ ਨਾ ਕੋਇ ਸਮਝਾਈਆ। ਕਲਜੁਗ ਅੰਤਮ ਸਾਰੇ ਗਏ ਫਧ, ਪੱਲੂ ਸਕੇ ਨਾ ਕੋਇ ਛੁਡਾਈਆ। ਕਰੇ ਖੇਲ ਪੁਰਖ ਸਮਰਥ, ਵੇਖਣਹਾਰਾ ਥਾਉਂ ਥਾਈਂਆ। ਸਚ ਦਰਬਾਰੇ ਬੈਠਾ ਸਜ, ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਈਆ। ਪੀਰ ਪੈਗ਼ੰਬਰ ਸਾਰੇ ਲਏ ਸਦ, ਲੁਕਿਆ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਪਾਰ ਕਰਨੀ ਹੱਦ, ਅਧਵਿਚਕਾਰ ਨਾ ਕੋਇ ਅਟਕਾਈਆ। ਦੀਨ ਮਜ਼੍ਹਬ ਜ਼ਾਤ ਪਾਤ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਝਗੜਾ ਦੇਣਾ ਛੱਡ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਆਤਮ ਪਰਮਾਤਮ ਵਿਸ਼ਵ ਯੱਦ, ਏਕਾ ਨੂਰ ਜ਼ਹੂਰ ਦਰਸਾਈਆ। ਕੂੜੀ ਕਿਰਿਆ ਮਿਟਿਆ ਪੰਧ, ਲੋਕਮਾਤ ਰਹਿਣ ਨਾ ਪਾਈਆ। ਅੰਤਮ ਸਭ ਦੀ ਨੰਗੀ ਹੋਈ ਕੰਡ, ਪੱਲੂ ਕੋਇ ਨਾ ਉਪਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰੇ ਨਾਉਂ ਦਏ ਵਡਿਆਈਆ। ਸ਼ਬਦ ਸੁਤ ਤੇਰਾ ਨਾਉਂ ਨਿਰੰਕਾਰਾ, ਏਕਾ ਏਕ ਜਣਾਇੰਦਾ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਲੈਂਦੇ ਰਹੇ ਸਹਾਰਾ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਜਿਸ ਦਾ ਰਸਨਾ ਜਿਹਵਾ ਬੋਲਦੇ ਰਹੇ ਜੈਕਾਰਾ, ਸੋ ਜੈ ਜੈਕਾਰ ਆਪ ਅਲਾਇੰਦਾ। ਜਿਸ ਦੇ ਦਰ ਦਰਵੇਸ ਬਣ ਬਣ ਕਰਦੇ ਰਹੇ ਨਿਮਸਕਾਰਾ, ਸੋ ਨਮੋ ਨਮੋ ਸੀਸ ਝੁਕਾਇੰਦਾ। ਜਿਸ ਨੂੰ ਮੰਨਦੇ ਰਹੇ ਪਰਵਰਦਿਗਾਰਾ, ਬੇਐਬ ਖੇਲ ਕਰਾਇੰਦਾ। ਜਿਸ ਨੂੰ ਕਹਿੰਦੇ ਮੁਕਾਮੇ ਹੱਕ ਵਸੇ ਸਾਂਝਾ ਯਾਰਾ, ਸਚ ਤੌਫੀਕ ਇਕ ਰਖਾਇੰਦਾ। ਜਿਸ ਨੂੰ ਨਾਨਕ ਨਿਰਗੁਣ ਕਰੇ ਪਿਆਰਾ, ਗੋਬਿੰਦ ਪੁਰਖ ਅਕਾਲ ਸੁਣਾਇੰਦਾ। ਸੋ ਸਾਹਿਬ ਸੁਲਤਾਨ ਵਸਣਹਾਰਾ ਧਾਮ ਨਿਆਰਾ, ਸਚਖੰਡ ਆਪਣਾ ਰੰਗ ਰੰਗਾਇੰਦਾ। ਸੁਤ ਸ਼ਬਦ ਦੇਵੇ ਇਕ ਹੁਲਾਰਾ,
ਥਿਰ ਘਰ ਪਰਦਾ ਆਪ ਉਠਾਇੰਦਾ। ਕਲਜੁਗ ਅੰਤਮ ਕਰਾਏ ਸਚ ਵਣਜ ਵਣਜਾਰਾ, ਦੋ ਜਹਾਨਾਂ ਹੱਟ ਚਲਾਇੰਦਾ। ਲੱਖ ਚੁਰਾਸੀ ਕਰੇ ਪਿਆਰਾ, ਆਤਮ ਪਰਮਾਤਮ ਬੰਧਨ ਪਾਇੰਦਾ। ਪਾਰਬ੍ਰਹਮ ਬ੍ਰਹਮ ਲੇਖਾ ਲਿਖਣਹਾਰਾ, ਲਿਖ ਲਿਖ ਲੇਖਾ ਆਪ ਸਮਝਾਇੰਦਾ। ਈਸ਼ ਜੀਵ ਜਗਦੀਸ ਦਏ ਸਹਾਰਾ, ਸੀਸ ਆਪਣਾ ਹੱਥ ਟਿਕਾਇੰਦਾ। ਕਲਜੁਗ ਆਇਆ ਅੰਤ ਕਿਨਾਰਾ, ਹਰਿ ਸਤਿਗੁਰ ਵੇਖ ਵਖਾਇੰਦਾ। ਸਤਿਜੁਗ ਬੰਨ੍ਹੇ ਸਾਚੀ ਧਾਰਾ, ਧਰਨੀ ਧਰਤ ਧਵਲ ਵਡਿਆਇੰਦਾ। ਜੀਵ ਜੰਤ ਇਕ ਜੈਕਾਰਾ, ਸਾਧ ਸੰਤ ਆਪ ਪੜ੍ਹਾਇੰਦਾ। ਸੋਹੰ ਸ਼ਬਦ ਕਰ ਪਿਆਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਸ਼ਬਦੀ ਗੁਰ ਤੇਰੀ ਖੇਲ ਵਖਾਇੰਦਾ। ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ, ਹੰ ਬ੍ਰਹਮ ਦਏ ਵਡਿਆਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਆਤਮ ਪਰਮਾਤਮ ਪਰਦਾ ਲਾਹੀਆ। ਏਕੰਕਾਰਾ ਦੇਵੇ ਦਾਨ, ਬ੍ਰਹਮ ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਆਦਿ ਨਿਰੰਜਣ ਖੋਲ੍ਹ ਦੁਕਾਨ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਮਾਰ ਧਿਆਨ, ਈਸ਼ ਜੀਵ ਕਰੇ ਕੁੜਮਾਈਆ। ਸ੍ਰੀ ਭਗਵਾਨ ਵਖਾਏ ਨਿਸ਼ਾਨ, ਧਰਮ ਦਵਾਰੇ ਇਕ ਝੁਲਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਆਤਮ ਸੇਜਾ ਇਕ ਹੰਢਾਈਆ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨ, ਰੂਪ ਅਨੂਪ ਆਪ ਦਰਸਾਈਆ। ਗੁਰਮੁਖ ਮੇਲਾ ਵਿਚ ਜਹਾਨ, ਗੁਰ ਚੇਲਾ ਨਾਉਂ ਵਡਿਆਈਆ। ਸੁਰਤ ਸ਼ਬਦ ਕਰੇ ਪਰਵਾਨ, ਨਾਮ ਪਰਵਾਨਾ ਇਕ ਫੜਾਈਆ। ਕਾਗਦ ਕਲਮ ਹੋਏ ਹੈਰਾਨ, ਹਰਿ ਕਾ ਅੰਤ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਸਤਿ ਸੰਦੇਸਾ ਸਤਿ ਪੁਰਖ ਨਿਰਜੰਣ, ਸਤਿ ਸਤਿਵਾਦੀ ਆਪ ਜਣਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਕਲਜੁਗ ਅੰਤਮ ਵੇਸ ਵਟਾਇੰਦਾ। ਨਿਰਗੁਣ ਸਰਗੁਣ ਨੇਤਰ ਨਾਮ ਪਾਏ ਅੰਜਣ, ਅਗਿਆਨ ਅੰਧੇਰ ਚੁਕਾਇੰਦਾ। ਚਰਨ ਧੂੜ ਕਰਾਏ ਸਾਚਾ ਮਜਣ, ਅਠਸਠ ਮੁਖ ਸ਼ਰਮਾਇੰਦਾ। ਅਨਾਦ ਅਨਾਦੀ ਤਾਲ ਵੱਜਣ, ਛੱਤੀ ਰਾਗ ਸਿਫ਼ਤ ਸਲਾਹਿੰਦਾ। ਆਤਮ ਪਰਮਾਤਮ ਆਇਆ ਪਰਦੇ ਕੱਜਣ, ਗੁਰਮੁਖ ਗੁਰ ਗੁਰ ਗੋਦ ਬਹਾਇੰਦਾ। ਸਾਹਿਬ ਸਤਿਗੁਰ ਸੱਚਾ ਸੱਜਣ, ਸਗਲਾ ਸੰਗ ਰਖਾਇੰਦਾ। ਲੱਖ ਚੁਰਾਸੀ ਭਾਂਡੇ ਭੱਜਣ, ਘੜਨ ਭੰਨਣਹਾਰ ਨਜ਼ਰ ਕਿਸੇ ਨਾ ਆਇੰਦਾ। ਕਾਲ ਨਗਾਰੇ ਸਿਰ ਤੇ ਵੱਜਣ, ਚਾਰੋਂ ਕੁੰਟ ਕਲਜੁਗ ਡੌਰੂ ਵਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤਾਂ ਆਇਆ ਆਪੇ ਸੱਦਣ, ਸੱਦਾ ਆਪਣਾ ਨਾਮ ਰਖਾਇੰਦਾ। ਪਾਰ ਕਿਨਾਰਾ ਕਰਨ ਹੱਦਣ, ਹੱਦ ਹਦੂਦ ਨਾ ਕੋਇ ਵੰਡਾਇੰਦਾ। ਲੱਖ ਚੁਰਾਸੀ ਵਿਚੋਂ ਆਇਆ ਕੱਢਣ, ਫੜ ਬਾਂਹੋਂ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਸਮਝਾਇੰਦਾ। ਸ਼ਬਦ ਗੁਰ ਗੁਰੂ ਗੁਰਦੇਵ, ਦੇਵ ਆਤਮਾ ਆਪ ਜਣਾਈਆ। ਸਤਿਜੁਗ ਸਾਚੀ ਕਰਨੀ ਸੇਵ, ਸੇਵਕ ਸੇਵਾ ਇਕ ਰਖਾਈਆ। ਪਾਰਬ੍ਰਹਮ ਪ੍ਰਭ ਮਿਲੇ ਅਲੱਖ ਅਭੇਵ, ਦੂਜੀ ਸਰਨ ਨਾ ਕੋਇ ਤਕਾਈਆ। ਨਾਤਾ ਤੁੱਟਾ ਰਸਨਾ ਜਿਹਵ, ਅਜਪਾ ਜਾਪ ਦਏ ਦ੍ਰਿੜਾਈਆ। ਵਸਣਹਾਰਾ ਨਿਹਚਲ ਧਾਮ ਸਦਾ ਨਿਹਕੇਵ, ਅਟੱਲ ਮਹੱਲ ਕਰੇ ਰੁਸ਼ਨਾਈਆ। ਦਾਤਾ ਦਾਨੀ ਸੂਰਬੀਰ ਵਡ ਦੇਵੀ ਦੇਵ, ਦੇਵਤ ਸੁਰ ਸਰਨੀ ਰਿਹਾ ਲਗਾਈਆ। ਜਨ ਭਗਤਾਂ ਦੇਵੇ ਆਤਮ ਪਰਮਾਤਮ ਸਾਚਾ ਮੇਵ, ਸੋਹੰ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਹੰ ਲੇਖਾ ਦਏ ਸਮਝਾਈਆ। ਸੋਹੰ ਰੂਪ ਆਪ ਪ੍ਰਭ, ਆਤਮ ਪਰਮਾਤਮ
ਖੇਲ ਕਰਾਇੰਦਾ। ਨਾਨਕ ਨਿਰਗੁਣ ਲਿਆ ਲੱਭ, ਸਰਗੁਣ ਨਾਤਾ ਤੋੜ ਤੁੜਾਇੰਦਾ। ਅੰਮ੍ਰਿਤ ਝਿਰਨਾ ਝਿਰਿਆ ਕਵਲ ਨੱਭ, ਨਿਝਰ ਰਸ ਇਕ ਵਖਾਇੰਦਾ। ਥਿਰ ਘਰ ਦਵਾਰ ਪਾਰ ਹੱਦ, ਸਚਖੰਡ ਦਵਾਰ ਚਰਨੀ ਸੀਸ ਝੁਕਾਇੰਦਾ। ਕਿਰਪਾਨਿਧ ਠਾਕਰ ਸਵਾਮੀ ਆਪਣੇ ਦਰ ਆਪੇ ਸਦ, ਆਪਣਾ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸਚ ਸਚ ਵਖਾਇੰਦਾ। ਨਾਨਕ ਮਿਲਿਆ ਸੋਹੰ ਧਾਰ, ਮੈਂ ਤੂੰ ਰਹੀ ਨਾ ਰਾਈਆ। ਤੇਰਾ ਮੇਰਾ ਇਕ ਪਿਆਰ, ਨਾ ਕੋਈ ਤੋੜੇ ਤੋੜ ਤੁੜਾਈਆ। ਤੇਰਾ ਮੇਰਾ ਇਕ ਦਵਾਰ, ਘਰ ਮੰਦਰ ਵੱਜੇ ਵਧਾਈਆ। ਤੇਰਾ ਮੇਰਾ ਇਕ ਸ਼ਿੰਗਾਰ, ਬਸਤਰ ਭੂਸ਼ਣ ਨਾ ਕੋਇ ਛੁਹਾਈਆ। ਤੇਰਾ ਮੇਰਾ ਇਕ ਜੈਕਾਰ, ਨਾਮ ਸਤਿ ਸਤਿ ਪੜ੍ਹਾਈਆ। ਤੇਰਾ ਮੇਰਾ ਇਕ ਅਖਾੜ, ਸਾਚੀ ਮੰਡਲ ਰਾਸ ਰਚਾਈਆ। ਤੇਰਾ ਮੇਰਾ ਇਕ ਅਧਾਰ, ਉਦਰ ਅਦਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰਾ ਦਰ, ਨਿਰਗੁਣ ਨਿਰਗੁਣ ਦਏ ਵਖਾਈਆ। ਨਾਨਕ ਨਿਰਗੁਣ ਤੱਕਿਆ ਹਰਿ, ਸਰਗੁਣ ਨਾਨਕ ਕੰਮ ਕਿਸੇ ਨਾ ਆਇਆ। ਸਚ ਮਹੱਲੇ ਏਕਾ ਚੜ੍ਹ, ਤਖ਼ਤ ਨਿਵਾਸੀ ਦਰਸ਼ਨ ਪਾਇਆ। ਸੋਹੰ ਅੱਖਰ ਨਿਸ਼ਅੱਖਰ ਪੜ੍ਹ, ਬਿਨ ਅੱਖਰ ਰਾਗ ਅਲਾਇਆ। ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਮਰਨ ਜਨਮ ਵਿਚ ਨਾ ਆਇਆ। ਸਾਚੀ ਸਿਖਿਆ ਧਰਨੀ ਧਰਤ ਧਵਲ ਧਰ, ਸਚ ਸੰਦੇਸਾ ਗਿਆ ਸੁਣਾਇਆ। ਕਲਜੁਗ ਅੰਤਮ ਨਿਹਕਲੰਕ ਆਵੇ ਨਰਾਇਣ ਨਰ, ਨਿਰਗੁਣ ਆਪਣਾ ਰੂਪ ਵਟਾਇਆ। ਭਗਤ ਭਗਵੰਤ ਲਏ ਫੜ, ਗੁਰਮੁਖ ਗੁਰ ਗੁਰ ਆਪ ਉਠਾਇਆ। ਸਤਿ ਸਤਿਵਾਦੀ ਅੱਖਰ ਪੜ੍ਹ, ਸੋ ਪੁਰਖ ਨਿਰੰਜਣ ਦਏ ਸੁਣਾਇਆ। ਹੰ ਬ੍ਰਹਮ ਲਗਾਏ ਲੜ, ਨਾਰ ਕੰਤ ਰੂਪ ਵਟਾਇਆ। ਚਾਰ ਵਰਨ ਖੁਲ੍ਹਾਏ ਏਕਾ ਦਰ, ਬਰਨ ਅਠਾਰਾਂ ਮਾਰਗ ਪਾਇਆ। ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਰਨੀ ਜਾਇਨ ਪੜ੍ਹ, ਸੀਸ ਜਗਦੀਸ ਇਕ ਝੁਕਾਇਆ। ਸ਼ਬਦ ਸੁਤ ਤੇਰਾ ਪੂਰਾ ਕਰੇ ਵਰ, ਵਰ ਦਾਤਾ ਫੇਰਾ ਪਾਇਆ। ਨਿਰਭਉ ਚੁਕਾਏ ਭੈ ਡਰ, ਭਿਆਨਕ ਰੂਪ ਰਹੇ ਨਾ ਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਕਾਰਜ ਕਰ, ਕਰਤਾ ਪੁਰਖ ਖੇਲ ਕਰਾਇਆ। ਗੁਰੂ ਗ੍ਰੰਥ ਗੁਰ ਪਰਕਾਸ਼, ਹਰਿ ਸਤਿਗੁਰ ਸ਼ਬਦ ਜਣਾਇੰਦਾ। ਗੁਰੂ ਗ੍ਰੰਥ ਗੁਰ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਗੁਰੂ ਗ੍ਰੰਥ ਗੁਰਮੁਖ ਰਾਸ, ਗੁਰ ਗੁਰ ਹੱਟ ਚਲਾਇੰਦਾ। ਗੁਰੂ ਗ੍ਰੰਥ ਕਲਜੁਗ ਜੀਵਾਂ ਜਗਤ ਬਣਾਇਆ ਖੇਲ ਤਮਾਸ਼, ਗੁਰ ਕੀਮਤ ਕੋਇ ਨਾ ਪਾਇੰਦਾ। ਗੁਰ ਮੰਦਰ ਬਹਿ ਬਹਿ ਕਰਨ ਭੋਗ ਬਿਲਾਸ, ਧੀਆਂ ਭੈਣਾਂ ਨੈਣ ਤਕਾਇੰਦਾ। ਗੁਰੂ ਗ੍ਰੰਥ ਗੁਰ ਸੱਚਾ ਦਾਦ ਬੈਠਾ ਕਰੇ ਬੰਦ ਖੁਲਾਸ, ਜੋ ਜਨ ਆਤਮ ਅੰਤਰ ਧਿਆਨ ਲਗਾਇੰਦਾ। ਗੁਰਮੁਖ ਹਿਰਦੇ ਗੁਰ ਕਾ ਨੂਰ ਸਦਾ ਪਰਕਾਸ਼, ਅੱਠੇ ਪਹਿਰ ਬੰਦ ਨਾ ਕੋਇ ਕਰਾਇੰਦਾ। ਦਿਵਸ ਰੈਣ ਸ਼ਬਦ ਗੁਰ ਗੁਰ ਦੇਵੇ ਧਰਵਾਸ, ਅਨਹਦ ਰਾਗੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗ੍ਰੰਥ ਗੁਰ ਅੱਖਰ ਅੱਖਰ ਮੇਲ ਮਿਲਾਇੰਦਾ। ਗੁਰੂ ਗ੍ਰੰਥ ਪੈਂਤੀਸ ਅੱਖਰ, ਤਿੰਨ ਪੰਜ ਕਰੇ ਕੁੜਮਾਈਆ। ਕਲਜੁਗ ਜੀਵ ਹੋਏ ਪੱਥਰ, ਬਜਰ ਕਪਾਟੀ ਨਾ ਕੋਇ ਤੁੜਾਈਆ। ਕੂੜੀ ਕਿਰਿਆ ਪਾਇਆ ਸੱਥਰ, ਸੱਥਰ ਯਾਰ ਨਾ ਕੋਇ ਹੰਢਾਈਆ। ਜਿਸ ਗੁਰਸਿਖ ਸਤਿਗੁਰ ਮਿਲਣ ਦਾ ਫਿਕਰ, ਸੋ ਰਸਨਾ ਜਿਹਵਾ ਫਿਕਰਾ ਪੜ੍ਹਨ ਨਾ ਜਾਈਆ। ਨਿਰਗੁਣ ਸਚ ਮਹੱਲੇ ਚੜ੍ਹ ਕੇ ਬੈਠਾ ਸਿਖਰ, ਬਿਨ ਨਿਝ ਨੇਤਰ ਨਜ਼ਰ ਕਿਸੇ ਨਾ ਆਈਆ। ਛੱਤੀ ਰਾਗ ਇਕਵੰਜਾ ਬਵੰਜਾ ਪਾਰਬ੍ਰਹਮ ਦਾ ਕਰਦੇ
ਰਹੇ ਜ਼ਿਕਰ, ਰਸਨਾ ਜਿਹਵਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਸਾਚਾ ਘਰ, ਤਿਸ ਗੁਰੂ ਗ੍ਰੰਥ ਕਾਇਆ ਅੰਦਰ ਦਏ ਪਰਗਟਾਈਆ। ਕਾਇਆ ਅੰਦਰ ਗੁਰੂ ਗ੍ਰੰਥ, ਨਾਨਕ ਅੰਗਦ ਅਮਰਦਾਸ ਪਰਗਟਾਇੰਦਾ। ਰਾਮ ਦਾਸ ਵਜਾਇਆ ਸੰਖ, ਧੁੰਨ ਅਨਾਦੀ ਨਾਦ ਸੁਣਾਇੰਦਾ। ਗੁਰ ਅਰਜਨ ਬਣਾਇਆ ਪੰਥ, ਪੰਚਮ ਨਾਤਾ ਜੋੜ ਜੁੜਾਇੰਦਾ। ਇਕੱਠੇ ਕੀਤੇ ਭਗਤ ਭਗਵੰਤ, ਸੰਤ ਗੁਰਸਿਖ ਗੁਰ ਗੁਰ ਮੇਲ ਮਿਲਾਇੰਦਾ। ਨਾਨਕ ਨਿਰਗੁਣ ਸਚ ਸੰਦੇਸਾ ਦੇ ਕੇ ਗਿਆ ਅੰਤ, ਗੋਬਿੰਦ ਵੇਲਾ ਵਕ਼ਤ ਸਮਝਾਇੰਦਾ। ਪਰਗਟ ਹੋਏ ਸ੍ਰੀ ਭਗਵੰਤ, ਚਾਰ ਜੁਗ ਦਾ ਲਹਿਣਾ ਆਪਣੇ ਹੱਥ ਰਖਾਇੰਦਾ। ਆਤਮ ਪਰਮਾਤਮ ਮੇਲ ਮਿਲਾਏ ਸਾਚਾ ਕੰਤ, ਜੋਗ ਅਭਿਆਸ ਪੂਜਾ ਪਾਠ ਨਾ ਕੋਇ ਕਰਾਇੰਦਾ। ਕਾਇਆ ਚੋਲੀ ਰੰਗੇ ਰੰਗ ਬਸੰਤ, ਰੰਗ ਮਜੀਠੀ ਇਕ ਰੰਗਾਇੰਦਾ। ਗੁਰ ਕਾ ਪਿਆਰ ਗੁਰ ਇਸ਼ਟ ਦੇਵ ਸੱਚਾ ਗੁਰੂ ਗ੍ਰੰਥ, ਗੁਰ ਗੁਰ ਆਪਣਾ ਰੂਪ ਵਖਾਇੰਦਾ। ਜਿਸ ਨੂੰ ਪੜ੍ਹ ਪੜ੍ਹ ਭੁੱਲਾ ਪੰਥ, ਸੋ ਸਤਿਗੁਰ ਮਨਮੁਖਾਂ ਕੋਲੋਂ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤ ਗੁਰੂ ਗ੍ਰੰਥ ਗੁਰਦੇਵ ਸਦਾ ਸਦ ਸਚ ਪਰਕਾਸ਼ ਰਖਾਇੰਦਾ। ਗੁਰੂ ਗ੍ਰੰਥ ਗੁਰ ਆਤਮ ਰਸ, ਰਸਨਾ ਰਸ ਨਾ ਕੋਇ ਵਖਾਈਆ। ਹਰਿਗੋਬਿੰਦ ਹਰਿ ਹੋਇਆ ਵਸ, ਹਰਿਰਾਏ ਮਿਲੀ ਵਡਿਆਈਆ। ਹਰਿਕਿਸ਼ਨ ਹਰਿ ਜੂ ਮਾਰਗ ਦੱਸ, ਤੇਗ ਬਹਾਦਰ ਕਰੀ ਰੁਸ਼ਨਾਈਆ। ਗੁਰ ਗੋਬਿੰਦ ਪੁਰਖ ਅਕਾਲ ਗਾਇਆ ਜਸ, ਦੂਜੀ ਓਟ ਨਾ ਕੋਇ ਤਕਾਈਆ। ਸੱਥਰ ਵਿਛਾਇਆ ਯਾਰੜਾ ਸੱਥ, ਸੂਲਾਂ ਸੇਜ ਆਪ ਹੰਢਾਈਆ। ਬਣ ਪਾਂਧੀ ਪੰਧ ਮੁਕਾਇਆ ਨੱਸ, ਨੀਹਾਂ ਹੇਠਾਂ ਬਾਲੇ ਦਿਤੇ ਦਬਾਈਆ । ਤੇਰਾ ਖੇਲ ਅਬਿਨਾਸ਼ੀ ਅਚੁੱਤ, ਚੇਤਨ ਤੇਰੀ ਧਾਰ ਵਡਿਆਈਆ। ਕਲਜੁਗ ਅੰਤਮ ਮੌਲੇ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸੁਤ ਦੁਲਾਰੇ ਉਤੇ ਹੋਇਆ ਖ਼ੁਸ਼, ਆਪਣੀ ਖ਼ੁਸ਼ੀ ਇਕ ਸਮਝਾਈਆ। ਗੁਰਸਿਖਾਂ ਕੋਲੋਂ ਜਾ ਕੇ ਪੁੱਛ, ਪੂਰਬ ਲਹਿਣਾ ਦੇ ਮੁਕਾਈਆ। ਜਿਨ੍ਹਾਂ ਕੋਲੋਂ ਨਦੇੜ ਆਇਉਂ ਲੁਕ, ਆਪ ਆਪਣਾ ਮੁਖ ਛੁਪਾਈਆ। ਸ਼ਬਦ ਰੂਪ ਹੋ ਕੇ ਉਠ, ਬਲ ਆਪਣਾ ਆਪ ਵਖਾਈਆ। ਗ਼ਰੀਬ ਨਿਮਾਣਿਆਂ ਉਪਰ ਤੁਠ, ਜੋ ਸਰਸੇ ਗਿਆਂ ਰੁੜ੍ਹਾਈਆ। ਆਪਣੇ ਕੋਲ ਨਾ ਰੱਖਿਆ ਕੁਛ, ਗੁਰਮੁਖਾਂ ਝੋਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰੂ ਗ੍ਰੰਥ ਗੁਰ ਗੁਰ ਰੂਪ ਵਖਾਈਆ। ਗੁਰੂ ਗ੍ਰੰਥ ਗੁਰ ਸਾਚਾ ਬੋਧ, ਸਤਿਗੁਰ ਅੰਦਰੇ ਨਜ਼ਰੀ ਆਇੰਦਾ। ਬਾਹਰ ਕਰਨਾ ਪਏ ਨਾ ਕੋਇ ਜੋਧ, ਸਾਚੀ ਸਿਖਿਆ ਇਕ ਸਮਝਾਇੰਦਾ। ਆਤਮ ਪਰਮਾਤਮ ਮਾਣੇ ਮੌਜ, ਗੁਰ ਚੇਲਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗ੍ਰੰਥ ਗੁਰ ਘਰ ਹੀ ਨਜ਼ਰੀ ਆਇੰਦਾ। ਗੁਰੂ ਗ੍ਰੰਥ ਏਕਾ ਰੰਗ, ਰੰਗ ਰੰਗੀਲਾ ਇਕ ਜਣਾਈਆ । ਅੱਠੇ ਪਹਿਰ ਵੱਜੇ ਮਰਦੰਗ, ਨਾਮ ਨਿਧਾਨਾ ਢੋਲਾ ਗਾਈਆ। ਪਰਗਟ ਹੋਵੇ ਜੋ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਲਏ ਬਦਲਾਈਆ। ਜਿਸ ਨੂੰ ਲੱਭਦੇ ਫਿਰਦੇ ਕੋਟਨ ਕੋਟ ਬ੍ਰਹਿਮੰਡ, ਨੇਤਰ ਨੈਣ ਨੈਣ ਉਠਾਈਆ। ਸੋ ਸਤਿਗੁਰ ਮੁਕਾ ਕੇ ਆਇਆ ਆਪਣਾ ਪੰਧ, ਬਣ ਪਾਂਧੀ ਫੇਰਾ ਪਾਈਆ। ਗੁਰੂ ਗ੍ਰੰਥ ਗੁਰ ਸਚ ਸੁਣਾਇਆ ਛੰਦ, ਬਿਨ ਸਤਿਗੁਰ ਪਾਰ ਨਾ ਕੋਇ ਲੰਘਾਈਆ। ਜਨਮ ਜੁਗ ਦੀ ਟੁੱਟੀ ਨਾ ਦੇਵੇ ਕੋਈ ਗੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਇਕੋ ਇਕ ਅਖਵਾਈਆ। ਆਦਿ ਜੁਗਾਦੀ ਇਕੋ ਗੁਰ, ਹਰਿ ਸਤਿਗੁਰ ਆਪ ਅਖਵਾਇੰਦਾ।
ਰਾਗ ਤਾਲ ਨਾ ਕੋਇ ਸੁਰ, ਤਾਲ ਤਲਵਾੜਾ ਨਾ ਕੋਇ ਵਜਾਇੰਦਾ। ਨਿਰਗੁਣ ਸਰਗੁਣ ਜਾਏ ਬੌਹੜ, ਬੌਹੜ ਆਪਣਾ ਹਾਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਰ, ਘਰ ਸਾਚਾ ਇਕ ਸੁਹਾਇੰਦਾ। ਸਤਿਗੁਰ ਪੂਰਾ ਸਾਂਤਕ ਸਤਿ, ਸਤਿ ਸਤਿ ਵਿਚ ਸਮਾਇੰਦਾ। ਅਰਜਨ ਗੁਰ ਬਹੱਤਰ ਨਾੜ ਨਾ ਉਬਲੇ ਰੱਤ, ਰੱਤੀ ਰੱਤ ਨਾ ਕੋਇ ਵਖਾਇੰਦਾ। ਸ੍ਰਿਸ਼ਟ ਗਿਆਨ ਦੇ ਕੇ ਗਿਆ ਮੱਤ, ਮੂਰਖ ਮੁਗਧ ਸਰਬ ਸਮਝਾਇੰਦਾ। ਨਿਵਣ ਸੁ ਅੱਖਰ ਮਾਰਗ ਗਿਆ ਦੱਸ, ਰੀਤੀ ਨੀਤੀ ਜਗਤ ਬਣਾਇੰਦਾ। ਪੁਰਖ ਅਕਾਲ ਭਾਣਾ ਸਹਿਣਾ ਹੱਸ ਹੱਸ, ਆਪਣਾ ਬਲ ਨਾ ਕੋਇ ਧਰਾਇੰਦਾ। ਜਗਤ ਪਿਆਰ ਨਾ ਗਿਆ ਫਸ, ਝੂਠੀ ਮੁਹੱਬਤ ਨਾ ਕੋਇ ਵਧਾਇੰਦਾ। ਜਨ ਭਗਤਾਂ ਕਰਦਾ ਗਿਆ ਜਸ, ਗੁਰੂ ਗ੍ਰੰਥ ਗੁਰ ਆਪ ਸਲਾਹਿੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗੁਰਦੇਵ ਵਖਾਏ ਇਕ ਘਰ, ਜਿਸ ਘਰ ਗੁੱਸਾ ਗਿਲਾ ਹਰਖ਼ ਸੋਗ ਨਜ਼ਰ ਨਾ ਆਇੰਦਾ।