੭ ਅੱਸੂ ੨੦੧੯ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਢੱਡੇ ਕਲਾਂ
ਸ਼ਬਦ ਗੁਰ ਸਦਾ ਮਿਹਰਵਾਨ, ਆਦਿ ਜੁਗਾਦਿ ਦਇਆ ਕਮਾਇੰਦਾ। ਆਤਮ ਪਰਮਾਤਮ ਦੇਵੇ ਗਿਆਨ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਏਕਾ ਨਾਦ ਸੁਣਾਏ ਸਾਚੇ ਕਾਨ, ਅਨਹਦ ਰਾਗੀ ਰਾਗ ਅਲਾਇੰਦਾ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਨਿਝਰ ਰਸ ਮੁਖ ਚੁਆਇੰਦਾ। ਨਿਰਮਲ ਦੀਆ ਜੋਤੀ ਜੋਤ ਜਗੇ ਮਹਾਨ, ਅਗਿਆਨ ਅੰਧੇਰ ਮਿਟਾਇੰਦਾ। ਸਚ ਸੁਹਾਏ ਮੰਦਰ ਮਕਾਨ, ਸਾਢੇ ਤਿੰਨ ਹੱਥ ਬੰਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦਇਆ ਕਮਾਇੰਦਾ। ਸ਼ਬਦ ਗੁਰ ਗਹਿਰ ਗੰਭੀਰ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦਿ ਚੋਟੀ ਚੜ੍ਹ ਰਹੇ ਅਖ਼ੀਰ, ਆਖਰ ਆਪਣਾ ਰੰਗ ਵਖਾਇੰਦਾ। ਅਣਿਆਲਾ ਮਾਰੇ ਇਕੋ ਤੀਰ, ਮੁਖੀ ਤਿੱਖੀ ਧਾਰ ਪਰਗਟਾਇੰਦਾ। ਬਜਰ ਕਪਾਟੀ ਦੇਵੇ ਚੀਰ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਦੂਈ ਦਵੈਤੀ ਕੱਢੇ ਪੀੜ, ਭਾਂਡਾ ਭਰਮ ਭਓ ਭੰਨਾਇੰਦਾ । ਅੰਮ੍ਰਿਤ ਦੇਵੇ ਸੱਚਾ ਸੀਰ, ਰਸ ਰਸੀਆ ਇਕ ਵਖਾਇੰਦਾ। ਬਦਲਣਹਾਰਾ ਤਕਦੀਰ, ਤਦਬੀਰ ਆਪਣੀ ਆਪ ਜਣਾਇੰਦਾ। ਤੋੜਨਹਾਰਾ ਸ਼ਰਅ ਜ਼ੰਜੀਰ, ਸ਼ਰੀਅਤ ਲੇਖਾ ਆਪ ਚੁਕਾਇੰਦਾ। ਲੇਖਾ ਜਾਣ ਸ਼ਾਹ ਫਕੀਰ, ਹਕੀਰ ਆਪਣੇ ਰੰਗ ਰੰਗਾਇੰਦਾ। ਕਰੇ ਖੇਲ ਬੇਨਜ਼ੀਰ, ਨੇਤਰ ਨੈਣ ਦਿਸ ਕਿਸੇ ਨਾ ਆਇੰਦਾ। ਦਾਤਾ ਜੋਧਾ ਸੂਰਬੀਰ, ਬਲ ਆਪਣਾ ਆਪ ਜਣਾਇੰਦਾ। ਲੇਖਾ ਜਾਣੇ ਪੈਗ਼ੰਬਰ ਪੀਰ, ਮੁਰੀਦ ਮੁਰਸ਼ਦ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਸ਼ਬਦ ਗੁਰੂ ਵਡ ਮਿਹਰਵਾਨੀ, ਦਇਆਵਾਨ ਦਇਆ ਕਮਾਇੰਦਾ। ਆਦਿ ਜੁਗਾਦਿ ਗੁਰ ਅਵਤਾਰ ਪੀਰ ਪੈਗ਼ੰਬਰ ਸੁਣਾਏ ਬਾਣੀ, ਅੱਖਰ ਵੱਖਰ ਆਪ ਪੜ੍ਹਾਇੰਦਾ। ਆਦਿ ਜੁਗਾਦਿ ਦਰਗਹਿ ਸਾਚੀ ਸਚਖੰਡ ਸਚ ਵਖਾਏ ਇਕ ਨਿਸ਼ਾਨੀ, ਨਿਰਗੁਣ ਆਪਣਾ ਨੂਰ ਧਰਾਇੰਦਾ। ਏਕਾ ਦੇਵੇ ਪਦ ਨਿਰਬਾਨੀ, ਨਿਰਬਾਨ ਪਦ ਆਪਣਾ ਆਪ ਸਮਝਾਇੰਦਾ। ਮਹਿਮਾ ਅਕੱਥ ਅਕੱਥ ਕਹਾਣੀ, ਰਸਨਾ ਜਿਹਵਾ ਭੇਵ ਕੋਇ ਨਾ ਆਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਦੋ
ਜਹਾਨਾਂ ਹੁਕਮ ਵਰਤਾਇੰਦਾ। ਘਟ ਘਟ ਅੰਤਰ ਹੋਏ ਜਾਣ ਜਾਣੀ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਲੇਖਾ ਜਾਣੇ ਅੰਡਜ ਜੇਰਜ ਉਤਭੁਜ ਸੇਤਜ ਚਾਰ ਖਾਣੀ, ਪਰਾ ਪਸੰਤੀ ਮਧਮ ਬੈਖਰੀ ਅੱਖਰ ਵੱਖਰ ਬਾਣੀ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਗੁਰਦੇਵ ਸਵਾਮੀ, ਨਿਹਚਲ ਆਪਣਾ ਮਹੱਲ ਸੁਹਾਇੰਦਾ। ਸ਼ਬਦ ਗੁਰ ਗੁਰੂ ਬਲਵਾਨ, ਬਲ ਆਪਣਾ ਆਪ ਜਣਾਈਆ। ਆਦਿ ਜੁਗਾਦੀ ਠਾਂਡਾ ਸੀਤਾ ਮਿਹਰਵਾਨ, ਮਿਹਰ ਨੈਣ ਇਕ ਉਠਾਈਆ। ਕਾਗਦ ਕਲਮ ਸ਼ਾਹੀ ਨਾ ਸਕੇ ਪਛਾਣ, ਅਲਫ਼ ਯੇ ਕਰ ਕਰ ਥੱਕੀ ਪੜ੍ਹਾਈਆ। ਪੈਂਤੀ ਅੱਖਰ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੀਰ ਪੈਗ਼ੰਬਰ ਸਰਬ ਸ਼ਰਮਾਣ, ਨੇਤਰ ਨੈਣ ਸਕੇ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਣ, ਅੰਜੀਲ ਕੁਰਾਨ ਖਾਣੀ ਬਾਣੀ ਦੇ ਦੇ ਸਰਬ ਬਿਆਨ, ਜਗਤ ਸਿਖਿਆ ਕਰ ਕਰ ਗਏ ਪੜ੍ਹਾਈਆ। ਆਦਿ ਅੰਤ ਕੋਇ ਨਾ ਜਾਣੇ ਸ੍ਰੀ ਭਗਵਾਨ, ਬੇਅੰਤ ਕਹਿ ਕਹਿ ਪੱਲੂ ਰਹੇ ਛੁਡਾਈਆ। ਸ਼ਬਦ ਸਤਿਗੁਰ ਸਦ ਵਸੇ ਸਚ ਮਕਾਨ, ਉਚ ਮਹੱਲ ਅਟੱਲ ਮੁਕਾਮੇ ਹੱਕ ਡੇਰਾ ਲਾਈਆ। ਦੀਵਾ ਬਾਤੀ ਕਮਲਾਪਾਤੀ ਨਾ ਕੋਇ ਰੱਖੇ ਨਿਸ਼ਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦੀਨਨ ਦੀਨ, ਦਇਆਵਾਨ ਦਇਆ ਕਮਾਈਆ। ਦੀਨਨ ਦੀਨ ਦਇਆਨਿਧ ਠਾਕਰ, ਹਰਿ ਸਤਿਗੁਰ ਖੇਲ ਕਰਾਇੰਦਾ। ਭਗਤ ਭਗਵੰਤ ਲੱਖ ਚੁਰਾਸੀ ਪਾਰ ਕਰਾਏ ਡੂੰਘਾ ਸਾਗਰ, ਸਚ ਕਿਨਾਰਾ ਇਕ ਵਖਾਇੰਦਾ। ਕਰ ਪਰਕਾਸ਼ ਨਿਰਮਲ ਜੋਤ ਅੰਧ ਅੰਧੇਰਾ ਮੇਟੇ ਕਾਇਆ ਗਾਗਰ, ਸਵੱਛ ਸਰੂਪ ਸ਼ਾਹੋ ਭੂਪ ਨੂਰ ਨੁਰਾਨਾ ਆਪ ਵਖਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਤਿ ਸਰੂਪ, ਸਤਿ ਸਤਿ ਸਤਿ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰ ਗੁਰ ਸ਼ਬਦ ਏਕਾ ਘਰ ਬਹਾਇੰਦਾ। ਸ਼ਬਦ ਗੁਰ ਗੁਰ ਸਚ ਅਪਾਰਾ, ਅਪਰੰਪਰ ਆਪਣਾ ਖੇਲ ਕਰਾਈਆ। ਆਦਿ ਜੁਗਾਦੀ ਲੈ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ, ਆਵਣ ਜਾਵਣ ਪਤਿਤ ਪਾਵਣ ਆਪਣੀ ਧਾਰ ਚਲਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਬੋਧ ਅਗਾਧ ਕਰੇ ਪੜ੍ਹਾਈਆ। ਕਾਤਬ ਲੇਖਾ ਲਿਖੇ ਬਣ ਲਿਖਾਰਾ, ਲਿਖ ਲਿਖ ਲੇਖ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰ ਇਕ ਵਡਿਆਈਆ। ਸ਼ਬਦ ਗੁਰੂ ਗੁਰ ਦਾਤਾਰ, ਦਇਆਵਾਨ ਖੇਲ ਕਰਾਇੰਦਾ। ਭਗਤ ਭਗਵਾਨ ਲਏ ਉਭਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸੰਤ ਸਾਜਣ ਲਏ ਉਠਾਲ, ਗ੍ਰਹਿ ਮੰਦਰ ਫੇਰਾ ਪਾਇੰਦਾ। ਗੁਰਮੁਖ ਲੇਖਾ ਚੁਕਾਏ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਮੇਲ ਮਿਲਾਇੰਦਾ। ਗੁਰਸਿਖਾਂ ਬਣੇ ਆਪ ਦਲਾਲ, ਦੋ ਜਹਾਨਾਂ ਫੇਰਾ ਪਾਇੰਦਾ। ਏਕਾ ਦੇਵੇ ਵਸਤ ਨਾਮ ਧੰਨ ਸੱਚਾ ਧੰਨ ਮਾਲ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਇੰਦਾ। ਏਥੇ ਓਥੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਨੈਣ ਉਠਾਇੰਦਾ। ਦੀਨ ਦਿਆਲ ਸਦਾ ਦਿਆਲ, ਦਇਆਨਿਧ ਆਪਣੀ ਦਇਆ ਕਮਾਇੰਦਾ। ਸ਼ਬਦ ਗੁਰ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਲੇਖਾ ਜਾਣੇ ਕਾਇਆ ਮਾਟੀ ਪੰਜ ਤਤ ਖਾਲ, ਰੱਤੀ ਰੱਤ ਖੋਜ ਖੋਜਾਇੰਦਾ। ਵਸਣਹਾਰਾ ਸਚ ਸੱਚੀ ਧਰਮਸਾਲ, ਘਰ ਘਰ ਆਪਣਾ ਨੂਰ ਧਰਾਇੰਦਾ। ਸ਼ਬਦ ਅਗੰਮੀ ਵਜਾਏ ਤਾਲ, ਅਨਹਦ ਰਾਗੀ ਰਾਗ ਸੁਣਾਇੰਦਾ। ਗੁਰਮੁਖ ਉਠਾਏ ਸਾਚੇ ਲਾਲ, ਫੜ ਬਾਂਹੋਂ ਗੋਦ ਬਹਾਇੰਦਾ। ਨੇੜ ਨਾ ਆਏ
ਕਾਲ ਮਹਾਕਾਲ, ਰਾਏ ਧਰਮ ਨਾ ਮੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦਇਆ ਕਮਾਇੰਦਾ। ਗੁਰ ਸ਼ਬਦ ਖੋਲ੍ਹੇ ਭੇਵ, ਅਭੇਦ ਆਪ ਜਣਾਈਆ। ਆਦਿ ਜੁਗਾਦੀ ਸਾਚੀ ਸੇਵ, ਆਦਿ ਨਿਰੰਜਣ ਰਿਹਾ ਕਮਾਈਆ। ਕੋਈ ਗਾ ਨਾ ਸਕੇ ਰਸਨਾ ਜਿਹਵ, ਕੋਟਨ ਕੋਟ ਜੀਵ ਜੰਤ ਰਹੇ ਕੁਰਲਾਈਆ। ਜਿਸ ਜਨ ਦੇਵੇ ਆਪਣਾ ਨਾਮ ਮੇਵ, ਰਸ ਇਕੋ ਇਕ ਵਖਾਈਆ। ਮੇਲ ਮਿਲਾਏ ਵਡ ਦੇਵੀ ਦੇਵ, ਦੇਵ ਆਤਮਾ ਕਰ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਆਪਣਾ ਪਰਦਾ ਦਏ ਉਠਾਈਆ। ਸ਼ਬਦ ਗੁਰੂ ਗੁਰ ਪਰਦਾ ਖੋਲ੍ਹੇ, ਪਰਦਾ ਕੋਇ ਨਜ਼ਰ ਨਾ ਆਈਆ। ਬਿਨ ਰਸਨਾ ਜਿਹਵਾ ਆਪੇ ਬੋਲੇ, ਬਿਨ ਬੱਤੀ ਦੰਦ ਸਲਾਹੀਆ। ਬਿਨ ਮੰਦਰ ਮਕਾਨ ਵਸੇ ਕੋਲੇ, ਘਰ ਬੈਠਾ ਸੱਚਾ ਮਾਹੀਆ। ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਦੋ ਜਹਾਨ ਲੋਆਂ ਪੁਰੀਆਂ ਆਪੇ ਫੋਲੇ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਬਣਾਏ ਗੋਲੇ, ਸੇਵਕ ਸਾਚੀ ਸੇਵ ਲਗਾਈਆ। ਖਾਣੀ ਬਾਣੀ ਵੇਦ ਪੁਰਾਨੀ ਗਾਏ ਢੋਲੇ, ਸੋਹਲੇ ਆਪਣਾ ਰਾਗ ਅਲਾਈਆ। ਲੱਖ ਚੁਰਾਸੀ ਅੰਤਰ ਆਤਮ ਆਪੇ ਮੌਲੇ, ਮੌਲਾ ਆਪਣਾ ਖੇਲ ਵਖਾਈਆ। ਜੁਗਾ ਜੁਗੰਤਰ ਪਰਗਟ ਹੋਏ ਉਪਰ ਧੌਲੇ, ਧਰਨੀ ਧਰਤ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਅਖਵਾਈਆ। ਸ਼ਬਦ ਗੁਰੂ ਅਗੰਮ ਅਥਾਹ, ਅਲੱਖ ਅਗੋਚਰ ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਸਚ ਮਕਾਂ, ਥਿਰ ਘਰ ਆਪਣਾ ਡੇਰਾ ਲਾਇੰਦਾ। ਦੇਵਣਹਾਰਾ ਸਚ ਸਲਾਹ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਦੋ ਜਹਾਨਾਂ ਵੇਖੇ ਥਾਉਂ ਥਾਂ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਕੜੇ ਬਾਂਹ, ਕਰੋੜ ਤੇਤੀਸਾ ਸੁਰਪਤ ਇੰਦ ਉਂਗਲੀ ਲਾਇੰਦਾ। ਕਿੰਨਰ ਯੱਛਪ ਲਏ ਉਠਾ, ਢੋਲ ਮਰਦੰਗ ਆਪ ਵਜਾਇੰਦਾ। ਗੋਪੀ ਕਾਹਨ ਵੇਸ ਵਟਾ, ਮਧਰ ਨੈਣ ਬੰਸਰੀ ਧੁਨ ਆਪ ਅਲਾਇੰਦਾ। ਸੀਤਾ ਸੁਰਤੀ ਖੇਲ ਕਰਾ, ਰਾਮ ਰੂਪ ਰੂਪ ਰਘੁਪਤ ਆਪਣਾ ਰੰਗ ਵਖਾਇੰਦਾ। ਈਸਾ ਮੂਸਾ ਪੱਲੂ ਲਏ ਫੜਾ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾਹ ਇਲਾਹੀ ਨੂਰ ਇਕ ਦਰਸਾਇੰਦਾ। ਮੁਹੰਮਦ ਖ਼ਾਹਸ਼ ਦਏ ਪਰਣਾ, ਅੱਲਾ ਰਾਣੀ ਜੋੜ ਜੋੜਾਇੰਦਾ। ਚਾਰ ਯਾਰੀ ਚਾਰ ਕੁੰਟ ਚਾਰ ਜੁਗ ਵੰਡ ਵੰਡਾ, ਵਰਭੰਡੀ ਵੇਖ ਵਖਾਇੰਦਾ। ਸ਼ਬਦ ਗੁਰੂ ਗੁਰ ਵੇਸ ਵਟਾ, ਗੁਰ ਗੁਰ ਆਪਣਾ ਰੰਗ ਰੰਗਾਇੰਦਾ। ਨਾਨਕ ਗੋਬਿੰਦ ਦਏ ਪੜ੍ਹਾ, ਸਾਚੀ ਸਿਖਿਆ ਇਕ ਸਮਝਾਇੰਦਾ। ਲੇਖਾ ਜਾਣੇ ਸ਼ਹਿਨਸ਼ਾਹ, ਦੂਸਰ ਸੰਗ ਨਾ ਕੋਇ ਰਲਾਇੰਦਾ। ਭੂਪਤ ਭੂਪ ਰਾਜ ਰਾਜਾਨ ਸ਼ਾਹ ਸੁਲਤਾਨ, ਹੁਕਮ ਹਾਕਮ ਆਪ ਸੁਣਾਇੰਦਾ। ਸ਼ਬਦ ਗੁਰ ਆਦਿ ਜੁਗਾਦੀ ਲੱਖ ਚੁਰਾਸੀ ਪਿਤਾ ਮਾਂ, ਪਿਤਾ ਪੂਤ ਵੇਖ ਵਖਾਇੰਦਾ। ਜਨ ਭਗਤ ਫੜ ਫੜ ਲਏ ਉਠਾ, ਆਲਸ ਨਿੰਦਰਾ ਮੋਹ ਮਿਟਾਇੰਦਾ। ਜਿਸ ਜਨ ਉਪਰ ਦਇਆ ਦਏ ਕਮਾ, ਸਿਰ ਆਪਣਾ ਹੱਥ ਰਖਾਇੰਦਾ। ਕਾਗੋਂ ਹੰਸ ਦਏ ਬਣਾ, ਹੰਸ ਕਾਗ ਰੂਪ ਵਟਾਇੰਦਾ। ਸੋਹੰ ਮਾਣਕ ਮੋਤੀ ਚੋਗ ਦਏ ਚੁਗਾ, ਸਚ ਸਰੋਵਰ ਆਪ ਨੁਹਾਇੰਦਾ। ਵਾਸ਼ਨਾ ਖੋਟੀ ਦਏ ਕਢਾ, ਸਚ ਸੁਗੰਧੀ ਇਕ ਭਰਾਇੰਦਾ। ਨਿਰਮਲ ਜੋਤੀ ਦਏ ਜਗਾ, ਅਗਿਆਨ ਅੰਧੇਰ ਚੁਕਾਇੰਦਾ। ਨਾਮ ਸੋਟੀ ਹੱਥ ਦਏ ਫੜਾ, ਸਾਚਾ ਖੰਡਾ ਇਕ ਚਮਕਾਇੰਦਾ। ਬ੍ਰਹਿਮੰਡਾਂ ਖੰਡਾਂ ਡੇਰਾ ਦੇਵੇ ਢਾਹ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਰਵ ਸਸ ਸੂਰਜ ਚੰਦ ਮੰਡਲ ਮੰਡਪ ਸੀਸ ਰਹੇ ਝੁਕਾ, ਜਗਦੀਸ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸ਼ਬਦ ਗੁਰੂ ਗੁਰ ਸਾਖਿਆਤ, ਗੁਰਮੁਖ ਬਣਾਏ ਪਾਰਜਾਤ, ਲੋਹਾ ਕੰਚਨ ਰੂਪ ਵਟਾਇੰਦਾ। ਲੋਹਾ ਕੰਚਨ ਢਾਲੇ ਪਾਸਾ, ਆਪਣੀ ਦਇਆ ਕਮਾਈਆ। ਪਾਰਸ ਛੋਹੇ ਹੋਏ ਖੁਲਾਸਾ, ਖੁਲਾਸੀ ਆਪਣੀ ਲਏ ਕਰਾਈਆ। ਆਦਿ ਜੁਗਾਦਿ ਜੁਗੋ ਜੁਗ ਸਤਿਗੁਰ ਸ਼ਬਦ ਇਕ ਪਰਕਾਸ਼ਾ, ਪਰਕਾਸ਼ਵਾਨ ਸਰਬ ਲੋਕਾਈਆ। ਲੱਖ ਚੁਰਾਸੀ ਕਰੇ ਭੋਗ ਬਿਲਾਸਾ, ਭਸਮੜ ਆਪਣਾ ਮੁਖ ਛੁਪਾਈਆ। ਭਗਤ ਭਗਵੰਤ ਦੇ ਦਿਲਾਸਾ, ਧੀਰਜ ਧੀਰ ਇਕ ਧਰਾਈਆ। ਸਾਚੇ ਸੰਤ ਵਖਾਏ ਸਚ ਤਮਾਸ਼ਾ, ਨਿਰਗੁਣ ਨਿਰਗੁਣ ਪਰਦਾ ਲਾਹੀਆ। ਗੁਰਮੁਖਾਂ ਪੂਰੀ ਕਰੇ ਆਸਾ, ਗੁਰ ਪੂਰੇ ਹੱਥ ਵਡਿਆਈਆ। ਗੁਰਸਿਖਾਂ ਦਰਸ ਦਿਖਾਏ ਸਾਖਿਆਤਾ, ਸਵੱਛ ਸਰੂਪੀ ਰੂਪ ਵਟਾਈਆ। ਰਾਤੀਂ ਸੁੱਤਿਆਂ ਕਰੇ ਬਾਤਾਂ, ਆਪ ਆਪਣਾ ਭੇਵ ਜਣਾਈਆ। ਗੁਰ ਸ਼ਬਦ ਨਾਤਾ ਤੋੜੇ ਜਾਤਾਂ ਪਾਤਾਂ, ਵਰਨ ਗੋਤ ਵਿਚ ਕਦੇ ਨਾ ਆਈਆ। ਏਥੇ ਓਥੇ ਦੋ ਜਹਾਨ ਸਗਲਾ ਸਾਥਾ, ਅਧਵਿਚਕਾਰ ਨਾ ਕੋਇ ਡੁਬਾਈਆ। ਚੌਦਾਂ ਲੋਕ ਚੌਦਾਂ ਤਬਕ ਇਕ ਨਿੱਕਾ ਜਿਹਾ ਹਾਟਾ, ਆਪਣਾ ਹੱਟ ਨਾ ਕਿਸੇ ਵਖਾਈਆ। ਵੱਡਾ ਰੱਖਿਆ ਇਕੋ ਖਾਤਾ, ਜਿਸ ਖਾਤੇ ਅੰਦਰ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਛੁਪਾਈਆ। ਸੋ ਸਾਹਿਬ ਆਦਿ ਜੁਗਾਦਿ ਸਰਬ ਦਾ ਦਾਤਾ, ਦੇਵਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਸੁਤ ਦੇਵੇ ਵਰ, ਸੰਤ ਭਗਤ ਗੁਰਮੁਖ ਗੁਰਸਿਖ ਲਏ ਫੜ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਆਤਮ ਮੰਗੇ ਮਿਹਰ ਦਾਨ, ਕੂਕ ਕੂਕ ਕੁਰਲਾਈਆ। ਘਰ ਸਤਿਗੁਰ ਸੱਚਾ ਮਿਲੇ ਆਣ, ਜੰਗਲ ਜੂਹ ਉਜਾੜ ਪਹਾੜ ਢੂੰਡਨ ਕੋਇ ਨਾ ਜਾਈਆ। ਆਸਾ ਤ੍ਰਿਸਨਾ ਮਿਟੇ ਜਹਾਨ, ਮਨ ਮਨਸਾ ਪੂਰ ਕਰਾਈਆ। ਨਿਰਮਲ ਦੀਆ ਜਗੇ ਭਾਨ, ਪਰਕਾਸ਼ ਪਰਕਾਸ਼ ਨਾਲ ਮਿਲਾਈਆ। ਨਾਤਾ ਤੁੱਟੇ ਜਗਤ ਜਹਾਨ, ਜੀਵਣ ਜੁਗਤ ਦਏ ਸਮਝਾਈਆ। ਹਉਮੇ ਹੰਗਤਾ ਛੁੱਟੇ ਮੋਹ ਅਭਿਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਨ ਆਸਾ ਦਏ ਕਰਾਈਆ। ਪੂਰਨ ਆਸਾ ਕਰੇ ਪੂਰ, ਭਰਪੂਰ ਰਿਹਾ ਸਭ ਠਾਈਂਆ। ਨੇੜੇ ਆਏ ਜੋ ਵਸੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਦਰਸ ਦਿਖਾਏ ਹਾਜ਼ਰ ਹਜ਼ੂਰ, ਹਉਮੇ ਹੰਗਤਾ ਰੋਗ ਮਿਟਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਦਏ ਜਣਾਈਆ। ਮਸਤਕ ਲਾਏ ਚਰਨ ਧੂੜ, ਦੁਰਮਤ ਮੈਲ ਰਹੇ ਨਾ ਰਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਪੂਰਬ ਜਨਮ ਕਰਮ ਨਿਹਕਰਮੀ ਮੁਆਫ ਕਰੇ ਕਸੂਰ, ਅੱਗੇ ਲੇਖਾ ਮੰਗੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਜਿਸ ਘਰ ਵਸੇ ਸੱਚਾ ਮਾਹੀਆ। ਸਾਚਾ ਘਰ ਸਚ ਮਹੱਲਾ, ਹਰਿ ਸਤਿਗੁਰ ਸਚ ਜਣਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਨਿਰਗੁਣ ਡੇਰਾ ਲਾਇੰਦਾ। ਭਗਤ ਭਗਵਾਨ ਫੜਾਏ ਪੱਲਾ, ਜੁਗ ਜੁਗ ਖੇਲ ਵਖਾਇੰਦਾ। ਸਚ ਸੰਦੇਸ ਏਕਾ ਘੱਲਾ, ਨਰ ਨਰੇਸ਼ ਆਪ ਸੁਣਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਪੰਜ ਤਤ ਚੋਲਾ ਆਪ ਹੰਢਾਇੰਦਾ। ਵਸਣਹਾਰਾ ਡੂੰਘੀ ਡੱਲਾ, ਆਤਮ ਸੇਜਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਆਤਮ ਪਰਮਾਤਮ ਮੰਗੇ ਰੰਗ, ਇਕੋ ਓਟ ਤਕਾਈਆ। ਪਾਰਬ੍ਰਹਮ ਪ੍ਰਭ ਮਿਲੇ ਸਚ ਪਲੰਘ, ਕਾਇਆ ਅੰਦਰ ਇਕ ਸੁਹਾਈਆ। ਦਿਵਸ ਰੈਣ ਵਜਾਏ ਮਰਦੰਗ, ਤਾਲ ਤਲਵਾੜਾ ਨਾ ਕੋਇ ਰਖਾਈਆ। ਏਕਾ ਘਰ ਵਹਾਏ ਗੰਗ, ਨੀਰ ਸੀਰ ਰੂਪ ਵਟਾਈਆ। ਨਿਰਮਲ ਜੋਤ ਚੜ੍ਹੇ ਚੰਦ,
ਕੋਟਨ ਕੋਟ ਚੰਦ ਮੁਖ ਸ਼ਰਮਾਈਆ। ਆਤਮ ਦੇਵੇ ਇਕ ਅਨੰਦ, ਨਿਜਾਨੰਦ ਹੋਏ ਰਸਾਈਆ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਆਪਣੀ ਗੰਢ ਪੁਵਾਈਆ। ਲੱਖ ਚੁਰਾਸੀ ਕਰੇ ਖੰਡ, ਖੰਡਾ ਖੜਗ ਨਾਮ ਵਖਾਈਆ। ਭਾਂਡਾ ਭਰਮ ਭੌ ਢਾਹੇ ਦਵੈਤੀ ਕੰਧ, ਕੂੜੀ ਕਿਰਿਆ ਦਏ ਖਪਾਈਆ। ਢੋਲਾ ਗੌਣਾ ਇਕੋ ਸੁਹਾਗੀ ਛੰਦ, ਸੋਹੰ ਅੱਖਰ ਕਰੇ ਪੜ੍ਹਾਈਆ। ਏਥੇ ਓਥੇ ਦੋ ਜਹਾਨ ਹੋਏ ਬਖ਼ਸ਼ੰਦ, ਆਤਮ ਪਰਮਾਤਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵਸਤ ਰਿਹਾ ਵੰਡ, ਦੋ ਜਹਾਨਾਂ ਆਪ ਵਰਤਾਈਆ। ਇਕੋ ਵਸਤ ਸਦਾ ਅਨਮੁਲ, ਕਰਤਾ ਕੀਮਤ ਕੋਇ ਨਾ ਲਾਇੰਦਾ। ਇਕੋ ਤੋਲਣਹਾਰਾ ਤੋਲ, ਤੋਲਾ ਅਵਰ ਨਾ ਕੋਇ ਜਣਾਇੰਦਾ। ਇਕੋ ਬੈਠਾ ਰਹੇ ਅਡੋਲ, ਅਡੋਲ ਆਪਣਾ ਖੇਲ ਵਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਨਾਮ ਵਸਤ ਰੱਖੇ ਕੋਲ, ਜਨ ਭਗਤਾਂ ਆਪ ਵਰਤਾਇੰਦਾ। ਆਤਮ ਤਾਕੀ ਪਰਦਾ ਖੋਲ੍ਹ, ਅੰਦਰ ਡੂੰਘੀ ਕੰਦਰ ਆਪ ਟਿਕਾਇੰਦਾ। ਨਿਰਗੁਣ ਸਰਗੁਣ ਕਰੇ ਚੋਲ, ਪਰੇਮ ਬੰਧਨ ਏਕਾ ਪਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਨਡਿਠ ਆਪ ਵਖਾਇੰਦਾ। ਇਕੋ ਵਸਤ ਇਕੋ ਦਾਤ, ਇਕੋ ਰਿਹਾ ਵਰਤਾਈਆ। ਇਕੋ ਚਰਨ ਇਕੋ ਨਾਤ, ਬਿਧਾਤਾ ਇਕੋ ਜੋੜ ਜੁੜਾਈਆ। ਇਕੋ ਅੱਖਰ ਇਕੋ ਜਮਾਤ, ਏਕਾ ਪੱਟੀ ਰਿਹਾ ਪੜ੍ਹਾਈਆ। ਏਕਾ ਸਤਿਗੁਰ ਵਸੇ ਸਾਥ, ਦੂਜਾ ਸੰਗ ਕੋਇ ਨਾ ਜਾਈਆ। ਏਕਾ ਸੇਜਾ ਏਕਾ ਖਾਟ, ਏਕਾ ਬੈਠਾ ਡੇਰਾ ਲਾਈਆ। ਇਕ ਮੁਕਾਵਣਹਾਰਾ ਵਾਟ, ਦੋ ਜਹਾਨਾਂ ਫੇਰਾ ਪਾਈਆ। ਏਕਾ ਖੇਲ ਖੇਲੇ ਪੁਰਖ ਸਮਰਾਥ, ਸਮਰਥ ਦਾਤਾ ਸੱਚਾ ਸ਼ਹਿਨਸ਼ਾਹੀਆ। ਏਕਾ ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਜਗਤ ਉਧਾਰ ਨਾ ਕੋਇ ਕਰਾਈਆ। ਇਕੋ ਪੂਜਾ ਇਕੋ ਪਾਠ, ਇਸ਼ਟ ਗੁਰਦੇਵ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਰਿਹਾ ਵਰਤਾਈਆ । ਏਕਾ ਵਸਤ ਵਸਤ ਅਮੋਲਕ, ਹਰਿ ਅਨਮੁਲੜਾ ਆਪ ਵਰਤਾਇੰਦਾ। ਆਪ ਰਖਾਏ ਕਾਇਆ ਗੋਲਕ, ਘਰ ਘਰ ਵਿਚ ਆਪ ਸੁਹਾਇੰਦਾ। ਰਾਗ ਸੁਣਾਏ ਏਕਾ ਅਨਬੋਲਤ, ਅਨਡਿਠੜੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਵਖਾਇੰਦਾ। ਸੱਚੀ ਵਸਤ ਹਰਿ ਹਰਿ ਨਾਮ, ਦੂਸਰ ਅਵਰ ਨਾ ਕੋਇ ਵਡਿਆਈਆ। ਗੁਰ ਅਵਤਾਰਾਂ ਦੇਵੇ ਜਾਮ, ਪੀਰ ਪੈਗ਼ੰਬਰਾਂ ਆਬ ਹਯਾਤ ਪਿਆਈਆ। ਨਾਦ ਧੁੰਨ ਸੁਣਾਏ ਅਗੰਮੀ ਕਲਾਮ, ਕਲਮਾ ਨਬੀ ਰਸੂਲ ਪੜ੍ਹਾਈਆ। ਲੇਖਾ ਜਾਣੇ ਸ਼ਾਹ ਅਮਾਮ, ਸ਼ਹਿਨਸ਼ਾਹ ਸੱਚਾ ਪਾਤਸ਼ਾਹੀਆ। ਲੱਖ ਚੁਰਾਸੀ ਕਰੇ ਗ਼ੁਲਾਮ, ਬਰਦੇ ਸਭ ਨੂੰ ਰਿਹਾ ਬਣਾਈਆ। ਦੇਵਣਹਾਰਾ ਸਚ ਪੈਗ਼ਾਮ, ਜਬਰਾਈਲ ਮੇਕਾਈਲ ਅਸਰਾਈਲ ਅਸਰਾਫੀਲ ਰਿਹਾ ਸਮਝਾਈਆ। ਨਾਨਕ ਨਿਰਗੁਣ ਦਿਤੀ ਵਸਤ ਸਤਿ ਨਾਮ, ਨਾਮ ਸਤਿ ਸਤਿ ਸਤਿ ਦ੍ਰਿੜਾਈਆ। ਪੀਰ ਪੈਗ਼ੰਬਰ ਨਿਉਂ ਨਿਉਂ ਸਯਦਾ ਕਰਨ ਸਲਾਮ, ਸੀਸ ਜਗਦੀਸ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵਸਤ ਹੱਥ ਰਖਾਈਆ। ਇਕੋ ਵਸਤ ਵਡ ਅਸਗਾਹ, ਭੇਵ ਕੋਇ ਨਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਏ ਰਾਹ, ਰਹਿਬਰ ਆਪਣਾ ਨਾਉਂ ਵਡਿਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਣ ਗੀਤਾ ਗਿਆਨ ਅੰਜੀਲ ਕੁਰਾਨ ਲਏ ਪੜ੍ਹਾ, ਖਾਣੀ ਬਾਣੀ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਅਨੇਕਾ ਰੂਪ ਧਰਾ, ਧਰਨੀ ਧਰਤ ਧਵਲ ਰੂਪ ਸੁਹਾਇੰਦਾ। ਅਕਾਸ਼ ਪਰਕਾਸ਼ ਪੁਰੀਆਂ
ਲੋਆਂ ਬ੍ਰਹਿਮੰਡਾਂ ਖੰਡਾਂ ਪਰਦਾ ਲਾਹ, ਭੇਵ ਅਭੇਦ ਆਪ ਜਣਾਇੰਦਾ। ਏਕਾ ਵਸਤ ਦਸਤ ਬਦਸਤ ਦਏ ਵਰਤਾ, ਦਇਆਵਾਨ ਦਇਆ ਕਮਾਇੰਦਾ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਝੋਲੀ ਦਏ ਭਰਾ, ਜੋ ਜਨ ਸਰਨ ਸਰਨਾਈ ਸੀਸ ਝੁਕਾਇੰਦਾ। ਆਵਣ ਜਾਵਣ ਪਤਿਤ ਪਾਵਣ ਲਹਿਣਾ ਦੇਣਾ ਲੇਖਾ ਦਏ ਮੁਕਾ, ਲੱਖ ਚੁਰਾਸੀ ਫੰਦ ਕਟਾਇੰਦਾ। ਥਿਰ ਘਰ ਬਹਿਣਾ ਸਾਚੀ ਸਿਖਿਆ ਦਏ ਸਮਝਾ, ਨੇਤਰ ਨੈਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਵਸਤ ਆਪ ਵਰਤਾਇੰਦਾ। ਨਾਮ ਵਸਤ ਸ੍ਰੀ ਭਗਵਾਨ, ਜੁਗਾ ਜੁਗੰਤਰ ਆਪ ਵਰਤਾਈਆ। ਕੋਟਨ ਕੋਟ ਮੰਗਣ ਦਾਨ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਸਰਬ ਕੁਰਲਾਣ, ਕੂਕ ਕੂਕ ਸਰਬ ਸੁਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਪਾਰਬ੍ਰਹਮ ਤੇਰਾ ਖੇਲ ਮਹਾਨ, ਬੇਅੰਤ ਤੇਰੀ ਵਡਿਆਈਆ। ਹਉਂ ਬਾਲੀ ਬੁਧ ਬਾਲ ਅਞਾਣ, ਰਸਨੀ ਕਥਨੀ ਕਹਿਣ ਕੁਛ ਨਾ ਜਾਈਆ। ਕਰ ਕਿਰਪਾ ਦੇਣਾ ਏਕੋ ਦਾਨ, ਅਤੋਟ ਅਤੁੱਟ ਵਰਤਾਈਆ। ਨਾਤਾ ਤੁੱਟੇ ਪੀਣ ਖਾਣ, ਤ੍ਰਿਸਨਾ ਭੁੱਖ ਨੇੜ ਨਾ ਆਈਆ। ਰੋਗ ਸੋਗ ਸਰਬ ਮਿਟ ਜਾਣ, ਚਿੰਤਾ ਚਿਖਾ ਨਾ ਕੋਇ ਜਲਾਈਆ। ਘਰ ਮੰਦਰ ਗ੍ਰਹਿ ਸਤਿਗੁਰ ਮਿਲੇ ਆਣ, ਮਿਲ ਸਖ਼ੀਆਂ ਖ਼ੁਸ਼ੀ ਮਨਾਈਆ। ਇਕੋ ਢੋਲਾ ਸਾਰੇ ਤੇਰਾ ਗਾਣ, ਗਾ ਗਾ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਚੁੱਕੇ ਕਾਣ, ਬ੍ਰਹਮ ਪਾਰਬ੍ਰਹਮ ਵਡਿਆਈਆ। ਈਸ਼ ਜੀਵ ਜਗਦੀਸ ਵਸੇ ਇਕ ਮਕਾਨ, ਸਚ ਮਕਾਨ ਸੋਭਾ ਪਾਈਆ। ਸ਼ਬਦ ਗੁਰ ਗੁਰ ਦਇਆਵਾਨ, ਗੁਰਦੇਵ ਸਵਾਮੀ ਵੇਖੇ ਚਾਈਂ ਚਾਈਂਆ। ਵਸਤੂ ਵਸਤ ਇਕ ਮਹਾਨ, ਮਹਾਬਲੀ ਆਪ ਵਰਤਾਈਆ। ਗੁਰਸਿਖ ਭੁੱਲ ਨਾ ਜਾਏ ਅਣਜਾਣ, ਬਾਲੀ ਬੁਧ ਆਪ ਸਮਝਾਈਆ। ਜਿਸ ਸਾਹਿਬ ਮਿਲਿਆ ਆਣ, ਸੋ ਦੂਜੇ ਦਰ ਨਾ ਮੰਗਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵਸਤ ਦੇਵੇ ਹੱਥ, ਕਰੇ ਖੇਲ ਪੁਰਖ ਸਮਰਥ, ਸਮਝ ਸਮਝ ਨਾਲ ਮਿਲਾਈਆ।
੭ ਅੱਸੂ ੨੦੧੯ ਬਿਕ੍ਰਮੀ ਗੁਰਮੀਤ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਸੋ ਪੁਰਖ ਨਿਰੰਜਣ ਤੇਰਾ ਦਰਬਾਰਾ, ਦਰਗਹਿ ਸਾਚੀ ਨਜ਼ਰ ਕਿਸੇ ਨਾ ਆਇੰਦਾ। ਹਰਿ ਪੁਰਖ ਨਿਰੰਜਣ ਤੇਰਾ ਉਚ ਮੁਨਾਰਾ, ਮੁਕਾਮੇ ਹੱਕ ਪਰਦਾ ਕੋਇ ਨਾ ਲਾਹਿੰਦਾ। ਏਕੰਕਾਰਾ ਤੇਰਾ ਅਗੰਮ ਅਥਾਹ ਪਸਾਰਾ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਆਦਿ ਨਿਰੰਜਣ ਤੇਰਾ ਨੂਰ ਉਜਿਆਰਾ, ਜੋਤੀ ਜਾਤਾ ਪੁਰਖ ਬਿਧਾਤਾ ਹੱਥ ਕਿਸੇ ਨਾ ਆਇੰਦਾ। ਅਬਿਨਾਸ਼ੀ ਕਰਤੇ ਤੇਰਾ ਖੇਲ ਨਿਆਰਾ, ਅਨੁਭਵ ਆਪਣੀ ਕਾਰ ਕਮਾਇੰਦਾ। ਸ੍ਰੀ ਭਗਵਾਨ ਤੇਰਾ ਸਚ ਹੁਲਾਰਾ, ਸਚ ਨਿਸ਼ਾਨਾ ਇਕ ਉਠਾਇੰਦਾ। ਪਾਰਬ੍ਰਹਮ ਸ਼ਾਹੋ ਭੂਪ ਭੂਪ ਵਡ ਸਿਕਦਾਰਾ, ਤਖ਼ਤ ਨਿਵਾਸੀ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਮਹਿਮਾ ਬੇਅੰਤ, ਕਥਨੀ ਕਥ ਨਾ ਸਕੇ ਰਾਈਆ। ਹਰਿ ਪੁਰਖ ਨਿਰੰਜਣ ਆਦਿ ਅੰਤ, ਨਿਰਗੁਣ ਨਿਰਗੁਣ ਵੇਸ ਵਟਾਈਆ। ਏਕੰਕਾਰਾ ਨਾਰ ਕੰਤ, ਸੇਜ ਸੁਹੰਜਣੀ ਸੋਭਾ
ਪਾਈਆ। ਆਦਿ ਨਿਰੰਜਣ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਸ੍ਰੀ ਭਗਵਾਨ ਆਪੇ ਗਾਏ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਅਬਿਨਾਸ਼ੀ ਕਰਤਾ ਆਪੇ ਕਰੇ ਆਪਣੀ ਮੰਨਤ, ਇਸ਼ਟ ਦੇਵ ਆਪ ਅਖਵਾਈਆ। ਪਾਰਬ੍ਰਹਮ ਲੇਖਾ ਜਾਣੇ ਜੁਗਾ ਜੁਗੰਤ, ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਈਆ। ਸੋ ਪੁਰਖ ਨਿਰੰਜਣ ਤੇਰਾ ਸਚ ਮਹੱਲਾ, ਦੂਰ ਦੁਰਾਡਾ ਨਜ਼ਰ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਵਸੇ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਏਕੰਕਾਰ ਫੜਾਏ ਪੱਲਾ, ਪੱਲੂ ਆਪਣਾ ਗੰਢ ਪੁਆਇੰਦਾ। ਆਦਿ ਨਿਰੰਜਣ ਬਿਨ ਤੇਲ ਬਾਤੀ, ਸਚ ਪਰਕਾਸ਼ ਆਪੇ ਬੱਲਾ, ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਸਚ ਸੰਦੇਸ ਏਕਾ ਘੱਲਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਇਕ ਵਡਿਆਇੰਦਾ। ਪਾਰਬ੍ਰਹਮ ਜੋਤੀ ਸ਼ਬਦੀ ਨਿਰਗੁਣ ਨਿਰਗੁਣ ਧਾਰ ਆਪੇ ਰੱਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਹਰਿ ਪੁਰਖ ਨਿਰੰਜਣ ਸਾਹਿਬ ਸਮਰਥ, ਸਮਰਥ ਹੱਥ ਵਡੀ ਵਡਿਆਈਆ। ਏਕੰਕਾਰਾ ਅੰਤਰ ਅੰਤਰ ਆਪੇ ਵਸ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਆਦਿ ਨਿਰੰਜਣ ਕਰ ਪਰਕਾਸ਼, ਦੀਵਾ ਬਾਤੀ ਡਗਮਗਾਈਆ। ਸ੍ਰੀ ਭਗਵਾਨ ਪਾਵੇ ਰਾਸ, ਮੰਡਲ ਮੰਡਪ ਆਪ ਸੁਹਾਈਆ। ਅਬਿਨਾਸ਼ੀ ਕਰਤਾ ਖੇਲ ਤਮਾਸ਼, ਹਰਿ ਖ਼ਾਲਕ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਦਾਸੀ ਦਾਸ, ਸੇਵਕ ਸੇਵਾ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਸੋ ਪੁਰਖ ਨਿਰੰਜਣ ਤੇਰਾ ਖੇਲ ਅਪਾਰਾ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਤੇਰੀ ਅਗੰਮੀ ਧਾਰਾ, ਧਾਰ ਧਾਰ ਵਿਚ ਸਮਾਇੰਦਾ। ਏਕੰਕਾਰ ਤੇਰਾ ਅਖਾੜਾ, ਦੋ ਜਹਾਨਾਂ ਨਾਚ ਨਚਾਇੰਦਾ। ਆਦਿ ਨਿਰੰਜਣ ਤੇਰਾ ਉਜਿਆਰਾ, ਥਿਰ ਘਰ ਸਾਚੇ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਵੇਖੇ ਵਿਗਸੇ ਵੇਖਣਹਾਰਾ, ਨੇਤਰ ਲੋਚਨ ਨੈਣ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਸਾਂਝਾ ਯਾਰਾ, ਹੱਕ ਮੁਕਾਮੇ ਡੇਰਾ ਲਾਇੰਦਾ। ਨੂਰ ਇਲਾਹੀ ਪਰਵਰਦਿਗਾਰਾ, ਬੇਐਬ ਖ਼ੁਦਾਈ ਆਪਣਾ ਨਾਮ ਰਖਾਇੰਦਾ। ਪਾਰਬ੍ਰਹਮ ਪ੍ਰਭ ਕਰਨੀ ਕਰਤਾ ਕਰਨੇਹਾਰਾ, ਪੁਰਖ ਪੁਰਖੋਤਮ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸਚਖੰਡ, ਦਰਗਹਿ ਸਾਚੀ ਵੱਜੇ ਵਧਾਈਆ। ਸਾਹਿਬ ਸਤਿਗੁਰ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਸਣ ਲਾਈਆ। ਹਰਿ ਪੁਰਖ ਨਿਰੰਜਣ ਇਕ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਆਦਿ ਨਿਰੰਜਣ ਕਰੇ ਪਰਕਾਸ਼ ਬਿਨ ਸੂਰਜ ਚੰਦ, ਰਵ ਸਸ ਨਾ ਕੋਇ ਵਡਿਆਈਆ। ਅਬਿਨਾਸ਼ੀ ਕਰਤਾ ਸ਼ਬਦ ਅਗੰਮੀ ਗਾਏ ਛੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਸ੍ਰੀ ਭਗਵਾਨ ਸਾਹਿਬ ਦਿਆਲ ਠਾਕਰ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੰਗਣਹਾਰਾ ਸਾਚੀ ਮੰਗ, ਦਰ ਦਰਵੇਸ਼ ਆਪਣੀ ਅਲੱਖ ਜਗਾਈਆ। ਕਰੇ ਖੇਲ ਬਿਨ ਰੂਪ ਰੰਗ, ਰੇਖ ਭੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖੇ ਵਡਿਆਈ, ਦੂਸਰ ਸੰਗ ਨਾ ਕੋਇ ਰਖਾਇੰਦਾ। ਸਚਖੰਡ ਦਵਾਰੇ ਵੱਜੇ ਵਧਾਈ,
ਵਾਹਵਾ ਗੀਤ ਆਪਣਾ ਆਪ ਅਲਾਇੰਦਾ। ਨਿਰਗੁਣ ਮੇਲਾ ਨਿਰਗੁਣ ਵੇਖੇ ਚਾਈਂ ਚਾਈਂ, ਚਾਓ ਘਨੇਰਾ ਇਕ ਜਣਾਇੰਦਾ। ਆਦਿ ਜੁਗਾਦਿ ਸਦ ਚਲੇ ਆਪਣੀ ਆਪ ਰਜ਼ਾਈ, ਦੂਜਾ ਹੁਕਮ ਨਾ ਕੋਇ ਮਨਾਇੰਦਾ। ਕਰਨਹਾਰਾ ਸਚ ਨਿਆਈਂ, ਸਚ ਸਿੰਘਾਸਣ ਆਸਣ ਲਾਇੰਦਾ। ਸ਼ਾਹੋ ਭੂਪ ਰਾਜਨ ਰਾਜ ਬੇਪਰਵਾਹੀ, ਬੇ ਮੁਹਤਾਜੇ ਆਪਣਾ ਖੇਲ ਆਪ ਕਰਾਇੰਦਾ। ਸਚਖੰਡ ਦਵਾਰੇ ਰਚ ਰਚ ਕਾਜੇ, ਕਰਨੀ ਕਰਤਾ ਆਪ ਕਮਾਇੰਦਾ। ਦੇਵਣਹਾਰਾ ਸਾਚੀ ਦਾਤ, ਵਸਤ ਅਮੋਲਕ ਆਪ ਪਰਗਟਾਇੰਦਾ। ਆਪਣੀ ਪੂਰੀ ਕਰੇ ਆਪੇ ਆਸ, ਆਸਾ ਆਸਾ ਵਿਚ ਰਖਾਇੰਦਾ। ਨਿਜ ਗ੍ਰਹਿ ਨਿਜ ਮੰਦਰ ਨਿਝ ਘਰ ਨਿਝ ਵਾਸੀ ਵਸੇ ਪਾਸ, ਵਿਛੋੜਾ ਪੰਧ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਨਿਵਾਸੀ ਤੇਰਾ ਭੇਵ ਅਪਾਰਾ, ਸ਼ਾਸਤਰ ਸਿਮਰਤ ਵੇਦ ਪੁਰਾਣ ਕਹਿਣ ਨਾ ਜਾਈਆ। ਗਾ ਗਾ ਥੱਕੇ ਗੁਰ ਅਵਤਾਰਾ, ਅਲੱਖਣਾ ਲੱਖ ਨਾ ਸਕੇ ਕੋਇ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਕਰੋੜ ਤੇਤੀਸਾ ਕਰੇ ਪੁਕਾਰਾ, ਸੁਰਪਤ ਬੈਠਾ ਡੇਰਾ ਢਾਹੀਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨਿਰਗੁਣ ਨਿਰਾਕਾਰ ਸਭ ਤੋਂ ਵਸੇ ਬਾਹਰਾ, ਆਪਣੀ ਕਲ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ਼ਾਹ ਪਾਤਸ਼ਾਹ, ਤੇਰੇ ਹੱਥ ਵਡਿਆਈਆ। ਆਦਿ ਜੁਗਾਦਿ ਜੁਗ ਜੁਗ ਚਲਾਏ ਰਾਹ, ਬਣ ਰਹਿਬਰ ਦੇ ਸਮਝਾਈਆ। ਲੱਖ ਚੁਰਾਸੀ ਆਤਮ ਪਰਮਾਤਮ ਨਿਰਗੁਣ ਸਰਗੁਣ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਅੰਤਰ ਮੰਤਰ ਸਾਚਾ ਸੋਹਲਾ ਢੋਲਾ ਦਏ ਪੜ੍ਹਾ, ਨਿਸ਼ਅੱਖਰ ਆਪੇ ਗਾਈਆ। ਪਰਦਾ ਉਹਲਾ ਦਏ ਚੁਕਾ, ਦੂਈ ਦਵੈਤੀ ਡੇਰਾ ਢਾਹੀਆ। ਮੌਲਾ ਰੂਪ ਏਕਾ ਨੂਰ ਸਚ ਖ਼ੁਦਾ, ਜ਼ਾਹਿਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖ ਨਾ ਲਖਿਆ ਜਾਈਆ। ਤੇਰਾ ਲੇਖ ਨਾ ਜਾਣੇ ਲੇਖਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਭਰਮ ਭੁਲੇਖਾ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੁੱਲਾਂ ਸ਼ੇਖ਼ ਮਸਾਇਕ ਕਰਦੇ ਰਹੇ ਚੇਤਾ, ਨਿਤ ਨਵਿਤ ਧਿਆਨ ਲਗਾਇੰਦਾ। ਬਿਨ ਕਿਰਪਾ ਕਿਸੇ ਨਾ ਦੱਸਿਆ ਭੇਤਾ, ਲੱਖ ਚੁਰਾਸੀ ਜੀਵ ਜੰਤ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਤੁਧ ਬਿਨ ਨਜ਼ਰ ਨਾ ਆਏ ਕੋਇ, ਦੋ ਜਹਾਨ ਫਿਰੀ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗੂੜ੍ਹੀ ਨੀਂਦ ਸੋਏ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਆਤਮ ਪਰਮਾਤਮ ਬੀਜ ਨਾ ਕੋਇ ਬੋਏ, ਸਚ ਕਿਰਸਾਣਾ ਹੱਲ ਨਾ ਕੋਇ ਚਲਾਈਆ। ਸਚ ਸੰਦੇਸਾ ਨਰ ਨਰੇਸ਼ਾ ਦੇਵੇ ਨਾ ਕੋਈ ਢੋਏ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਬਿਨ ਤੁਧ ਕਲਜੁਗ ਅੰਤ ਜੀਵਤ ਹੋਏ ਮੋਏ, ਜੀਵਤ ਰੂਪ ਨਾ ਕੋਇ ਰਖਾਇੰਦਾ। ਖਾਣੀ ਬਾਣੀ ਵੇਦ ਪੁਰਾਨੀ ਸ਼ਾਸਤਰ ਸਿਮਰਤ ਅੰਜੀਲ ਕੁਰਾਨੀ ਤੇਰੀ ਸੁਣੀ ਸੋਏ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਨਿਰਗੁਣ ਤੇਰਾ ਵਾਸਾ ਤ੍ਰੈ ਤ੍ਰੈ ਲੋਏ, ਕੋਟਨ ਕੋਟ ਬ੍ਰਹਿਮੰਡ ਖੰਡ ਚਰਨਾਂ ਹੇਠ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਤੁਧ ਬਿਨ ਅੰਮ੍ਰਿਤ ਰਸ ਕੋਇ ਨਾ ਚੋਏ, ਪੀਰ ਪੈਗ਼ੰਬਰ ਸਰਬ ਕੁਰਲਾਇੰਦਾ। ਆਪਣਾ ਆਪ ਕਲਜੁਗ ਜੀਵ ਬੈਠੇ ਖੋਏ, ਖਾਲੀ ਹੱਥ ਸਰਬ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ
ਸਾਚਾ ਵਰ, ਦਰ ਤੇਰਾ ਮੰਗ ਮੰਗਾਇੰਦਾ, ਤੇਰਾ ਦਰ ਸਚ ਦਰਬਾਰਾ, ਦਰਗਹਿ ਸਾਚੀ ਮਿਲੇ ਵਡਿਆਈਆ। ਕਲਜੁਗ ਕੂੜਾ ਦੋਏ ਜੋੜ ਕਰੇ ਨਿਮਸਕਾਰਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਨਵ ਨੌਂ ਦਿਸੇ ਹਾਹਾਕਾਰਾ, ਚਾਰ ਚਾਰ ਪਈ ਲੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਧੂੰਆਂਧਾਰਾ, ਸਚ ਪਰਕਾਸ਼ ਨਾ ਕੋਇ ਕਰਾਈਆ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰਾ, ਹਰਿ ਕੰਤ ਨਾ ਕੋਇ ਹੰਢਾਈਆ। ਗੂੜ੍ਹੀ ਨੀਂਦੇ ਸੁੱਤੇ ਪੈਰ ਪਸਾਰਾ, ਕਰਵਟ ਸਕੇ ਨਾ ਕੋਇ ਬਦਲਾਈਆ। ਚੌਦਾਂ ਤਬਕ ਕਰਨ ਪੁਕਾਰਾ, ਸਦੀ ਚੌਧਵੀ ਰਹੀ ਕੁਰਲਾਈਆ। ਚੌਦਾਂ ਲੋਕ ਲੱਗਾ ਅਖਾੜਾ, ਜ਼ਿਮੀਂ ਅਸਮਾਨ ਦੇਣ ਦੁਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਭਗਤ ਭਗਵਾਨ ਅੱਗੇ ਕੱਢਣ ਹਾੜਾ, ਬੌਹੜੀ ਬੌਹੜੀ ਰਹੇ ਸੁਣਾਈਆ। ਸਾਧ ਸੰਤ ਕੋਈ ਨਾ ਦਿਸੇ ਜੰਗਲ ਜੂਹ ਵਿਚ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਸਾਚੀ ਲਹਿਰ ਨਾ ਕੋਇ ਵਖਾਈਆ। ਹਰਿ ਕਾ ਨਾਉਂ ਨਾ ਕਿਸੇ ਪਿਆਰਾ, ਗੁਰ ਗੁਰ ਸ਼ਬਦ ਨਾ ਢੋਲਾ ਗਾਈਆ। ਜੂਠ ਝੂਠ ਵਣਜ ਵਾਪਾਰਾ, ਸਚ ਸੁੱਚ ਨਾ ਕੋਇ ਵਡਿਆਈਆ। ਨਾਨਕ ਗੋਬਿੰਦ ਕਰਨ ਪੁਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਵੇਦ ਵਿਆਸਾ ਲੇਖ ਲਿਖਾਰਾ, ਲਿਖ ਲਿਖ ਏਕਾ ਮੰਗ ਮੰਗਾਈਆ । ਈਸਾ ਕਹੇ ਮੇਰਾ ਪਰਵਰਦਿਗਾਰਾ, ਰਹਿਬਰ ਆਵੇ ਸੱਚਾ ਮਾਹੀਆ। ਮੁਹੰਮਦ ਕਹੇ ਮੇਰਾ ਸਾਂਝਾ ਯਾਰਾ, ਸਾਖਿਆਤ ਰੂਪ ਵਟਾਈਆ। ਕਲਜੁਗ ਕਹੇ ਮੇਰੀ ਸੁਣੇ ਪੁਕਾਰਾ, ਅੰਤ ਲੇਖਾ ਦਏ ਮੁਕਾਈਆ। ਧਰਨੀ ਰੋਵੇ ਕਰੇ ਹਾਹਾਕਾਰਾ, ਖ਼ਾਕੀ ਖ਼ਾਕ ਰਹੀ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਤਕਾਈਆ। ਕਲਜੁਗ ਤੇਰੀ ਰਖੀ ਆਸ, ਪ੍ਰਭ ਸਾਹਿਬ ਸੱਚੇ ਗੁਸਾਈਂਆ। ਅੰਤ ਬੁਝਾਉਣੀ ਜਗਤ ਪਿਆਸ, ਕੂੜੀ ਕਿਰਿਆ ਕਰ ਜੁਦਾਈਆ। ਲੋਕਮਾਤ ਕਰਨੀ ਬੰਦ ਖੁਲਾਸ, ਚਰਨ ਸਰਨ ਸਰਨ ਚਰਨ ਮਿਲੇ ਸਰਨਾਈਆ। ਕੂੜੀ ਕਿਰਿਆ ਕੀਤਾ ਭੋਗ ਬਿਲਾਸ, ਮਾਇਆ ਮਮਤਾ ਸੇਜ ਹੰਢਾਈਆ। ਨਵ ਨੌਂ ਨਾ ਦਿਸਿਆ ਕੋਇ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਸਾਹਿਬ ਗੁਣ ਦਾਤਾ, ਗਹਿਰ ਗੰਭੀਰ ਦਇਆ ਕਮਾਇੰਦਾ। ਜੁਗ ਚੌਕੜੀ ਖੇਲ ਤਮਾਸ਼ਾ, ਨਿਰਗੁਣ ਸਰਗੁਣ ਨਾਚ ਨਚਾਇੰਦਾ। ਗੋਪੀ ਕਾਹਨ ਪਾਵੇ ਰਾਸਾ, ਮੰਡਲ ਮੰਡਪ ਆਪ ਸੁਹਾਇੰਦਾ। ਵੇਖੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਸੋਭਾ ਪਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰ ਦਿਲਾਸਾ, ਸਿਰ ਸਮਰਥ ਹੱਥ ਟਿਕਾਇੰਦਾ। ਆਦਿ ਅੰਤ ਹੋਏ ਨਾ ਕੋਇ ਨਿਰਾਸਾ, ਜੋ ਸਰਨਾਈ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਹਰਿ ਜੂ ਆਪ ਸਮਝਾਇੰਦਾ। ਕਲਜੁਗ ਸੁਣ ਸਾਚੇ ਸੁਤ, ਹਰਿ ਸਾਚਾ ਸਚ ਜਣਾਇੰਦਾ। ਤੇਰੀ ਅੰਤਮ ਆਈ ਰੁੱਤ, ਹਰਿ ਰੁੱਤੜੀ ਵੇਖ ਵਖਾਇੰਦਾ। ਪਰਗਟ ਹੋ ਅਬਿਨਾਸ਼ੀ ਅਚੁੱਤ, ਨਵ ਨੌਂ ਆਪਣਾ ਫੇਰਾ ਪਾਇੰਦਾ। ਆਪਣੀ ਕੁੱਖੋਂ ਆਪੇ ਉਠ, ਮਾਤ ਪਿਤ ਨਾ ਕੋਇ ਬਣਾਇੰਦਾ। ਗ਼ਰੀਬ ਨਿਮਾਣਿਆਂ ਲਏ ਪੁੱਛ, ਭਗਤ ਭਗਵੰਤ ਆਪ ਜਗਾਇੰਦਾ। ਝੋਲੀ ਭਰੇ ਸਚ ਸੁੱਚ, ਕੂੜੀ ਕਿਰਿਆ ਮੋਹ ਮੁਕਾਇੰਦਾ। ਗੁਰਸਿਖ ਕੋਇ ਨਾ ਦਿਸੇ ਸਿੰਮਲ ਦੀਰਘ ਅਤਿ ਮੁਚ, ਪਤ ਡਾਲ੍ਹੀ ਫੁਲ ਆਪ ਮਹਿਕਾਇੰਦਾ। ਆਪਣੇ ਕੋਲ ਨਾ ਰੱਖੇ ਕੁਛ, ਗੁਰਮੁਖਾਂ ਝੋਲੀ ਆਪ ਭਰਾਇੰਦਾ। ਲੱਖ ਚੁਰਾਸੀ ਕੋਲੋਂ ਬੈਠਾ ਲੁਕ, ਬਿਨ ਗੁਰਮੁਖ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਤੇਰੀ ਜੜ੍ਹ ਦੇਵੇ ਪੁੱਟ, ਲੋਕਮਾਤ ਫੇਰ ਨਾ ਕੋਇ ਲਗਾਇੰਦਾ। ਰਾਜ
ਰਾਜਾਨਾਂ ਸ਼ਾਹ ਸੁਲਤਾਨਾਂ ਭਾਗ ਗਏ ਨਿਖੁਟ, ਸੀਸ ਤਾਜ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸੁਣ ਲੈ ਬਾਲ, ਸੋ ਪੁਰਖ ਨਿਰੰਜਣ ਆਪ ਜਣਾਇਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਇਆ। ਤੇਰੀ ਅੰਤਮ ਪੂਰੀ ਕਰੇ ਘਾਲ, ਕੀਤੀ ਘਾਲ ਲੇਖੇ ਪਾਇਆ। ਗੁਰਸਿਖ ਸੱਜਣ ਲਏ ਉਠਾਲ, ਆਪ ਆਪਣਾ ਮੇਲ ਮਿਲਾਇਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਨ ਜੁਗਤ ਦਏ ਸਮਝਾਇਆ। ਭਾਗ ਲਗਾਏ ਪੰਜ ਤਤ ਕਾਇਆ ਮਾਟੀ ਖਾਲ, ਖਾਲਕ ਖ਼ਲਕ ਵੇਖ ਵਖਾਇਆ। ਇਕ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਆਪ ਪਰਗਟਾਇਆ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ ਨਾਲ, ਆਤਮ ਪਰਮਾਤਮ ਵਿਛੜ ਕਦੇ ਨਾ ਜਾਇਆ। ਸਤਿਜੁਗ ਸਾਚੀ ਸਿਖਿਆ ਦਏ ਸਿਖਾਲ, ਅੱਖਰ ਵੱਖਰ ਆਪ ਪੜ੍ਹਾਇਆ। ਦੀਨਾ ਬੰਧਪ ਦੀਨ ਦਿਆਲ, ਗੋਪਾਲ ਸਵਾਮੀ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਇਆ। ਸਚ ਸੰਦੇਸਾ ਸੁਣ ਲੈ ਜਗ, ਜਗਜੀਵਨ ਦਾਤਾ ਆਪ ਜਣਾਈਆ। ਚਾਰ ਕੁੰਟ ਲੱਗੇ ਅੱਗ, ਅਗਨੀ ਤਤ ਤਤ ਤਪਾਈਆ। ਜਨ ਭਗਤਾਂ ਮੇਲਾ ਉਪਰ ਸ਼ਾਹ ਰਗ, ਨੌਂ ਦਵਾਰੇ ਪੰਧ ਮੁਕਾਈਆ। ਨਾਦ ਅਨਾਦੀ ਜਾਏ ਵੱਜ, ਧੁੰਨ ਆਤਮਕ ਰਾਗ ਸੁਣਾਈਆ। ਕਲਜੁਗ ਤੇਰੀ ਪਾਰ ਹੱਦ, ਕਿਨਾਰਾ ਕੋਇ ਨਜ਼ਰ ਨਾ ਆਈਆ । ਸੰਗੀ ਸਾਥੀ ਏਥੇ ਜਾਣੇ ਛੱਡ, ਰਾਏ ਧਰਮ ਦਏ ਸਜ਼ਾਈਆ। ਸਭ ਦੀ ਚੋਟੀ ਦੇਣੀ ਵੱਢ, ਨੇਤਰ ਨੈਣ ਨਾ ਕੋਇ ਉਠਾਈਆ। ਧਰਮ ਦੁਆਰਿਉਂ ਦੇਣੇ ਕੱਢ, ਦਰਗਹਿ ਸਾਚੀ ਨਾ ਕੋਇ ਬਹਾਈਆ। ਆਪਣਾ ਆਪਣਾ ਭਾਰ ਜਾਇਣ ਲੱਦ, ਗੁਰ ਅਵਤਾਰ ਨਾ ਕੋਇ ਸਹਾਈਆ। ਕੂੜੀ ਕਿਰਿਆ ਜਾਣ ਬੱਝ, ਜਗਤ ਜੰਜਾਲ ਨਾ ਕੋਇ ਤੁੜਾਈਆ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਈਆ। ਕਿਸੇ ਲੌਣ ਨਾ ਦੇਵੇ ਅਜ ਪਜ, ਸੀਸ ਸਕੇ ਨਾ ਕੋਇ ਛੁਪਾਈਆ। ਉਚੇ ਟਿੱਲੇ ਪਰਬਤ ਸਮੁੰਦ ਸਾਗਰ ਵੇਖੇ ਭੱਜ ਭੱਜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾ ਫੇਰਾ ਪਾਈਆ। ਗੁਰਮੁਖ ਵਿਰਲੇ ਆਪਣੀ ਚਰਨੀ ਲਏ ਸੱਦ, ਪੂਰਬ ਲਹਿਣਾ ਦਏ ਚੁਕਾਈਆ। ਅੰਤਮ ਪਰਦਾ ਦੇਵੇ ਕੱਜ, ਨਾਮ ਦੁਸ਼ਾਲਾ ਉਪਰ ਪਾਈਆ। ਕਾਇਆ ਕਾਅਬਾ ਵਖਾਏ ਇਕ ਹੱਜ, ਮਹਿਬੂਬ ਹੁਜ਼ਰਾ ਇਕ ਸੁਹਾਈਆ। ਨੌਬਤ ਨਾਮ ਜਾਏ ਵੱਜ, ਸਚ ਮਹਿਰਾਬ ਹੋਏ ਸ਼ਨਵਾਈਆ। ਪੁਰਖ ਅਬਿਨਾਸ਼ੀ ਮਿਹਰਵਾਨ ਮਿਹਰਵਾਨ ਮਿਹਰਵਾਨ ਜਨ ਭਗਤਾਂ ਰੱਖੇ ਆਪੇ ਲੱਜ, ਆਪਣੀ ਲੱਜਿਆ ਭਗਤਾਂ ਹੱਥ ਫੜਾਈਆ। ਦੋ ਜਹਾਨ ਸ੍ਰੀ ਭਗਵਾਨ ਕੂੜੀ ਕਿਰਿਆ ਦੇਵੇ ਤਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰੀ ਸਭ ਦੀ ਆਸ ਕਰਾਈਆ। ਪੂਰੀ ਆਸ ਕਰੇ ਭਗਵਾਨ, ਹਰਿ ਭਗਵਨ ਆਪ ਜਣਾਇੰਦਾ। ਕੂੜ ਕੁੜਿਆਰਾ ਮਿਟੇ ਨਿਸ਼ਾਨ, ਲੋਕਮਾਤ ਰਹਿਣ ਨਾ ਪਾਇੰਦਾ। ਸਤਿਜੁਗ ਸਤਿ ਸਤਿਵਾਦੀ ਦੇਵੇ ਦਾਨ, ਸਤਿ ਪੁਰਖ ਨਿਰੰਜਣ ਦਇਆ ਕਮਾਇੰਦਾ । ਸ੍ਰਿਸ਼ਟ ਸਬਾਈ ਇਕੋ ਨਜ਼ਰੀ ਆਏ ਕਾਹਨ, ਲੱਖ ਚੁਰਾਸੀ ਗੋਪੀ ਆਪ ਪਰਣਾਇੰਦਾ। ਲੱਖ ਚੁਰਾਸੀ ਸੀਤਾ ਸੁਰਤੀ ਦਿਸੇ ਇਕੋ ਸੱਚਾ ਰਾਮ, ਮਨ ਰਾਵਣ ਹੰਕਾਰੀ ਮਾਰ ਮੁਕਾਇੰਦਾ। ਈਸਾ ਮੂਸਾ ਮੁਹੰਮਦ ਘਰ ਇਕੋ ਦਏ ਪੈਗ਼ਾਮ, ਨੂਰ ਇਲਾਹੀ ਕਲਮਾ ਕਾਇਨਾਤ ਆਪ ਪੜ੍ਹਾਇੰਦਾ। ਦਾਮਨਗੀਰ ਪਕੜੇ ਦਾਮ, ਜ਼ਾਮਨੀ ਆਪਣੀ ਇਕ ਰਖਾਇੰਦਾ। ਨਾਨਕ ਗੋਬਿੰਦ ਕਰੇ ਪਰਨਾਮ, ਨਿਉਂ ਨਿਉਂ ਏਕਾ ਅਲੱਖ ਜਗਾਇੰਦਾ। ਪੁਰਖ ਅਕਾਲ ਵਡ ਮਿਹਰਵਾਨ, ਮਿਹਰਵਾਨ ਬੇਨਜ਼ੀਰ ਨਜ਼ਰ ਇਕ ਉਠਾਇੰਦਾ। ਸਤਿਜੁਗ ਸਾਚਾ ਦੇਵੇ ਬਿਆਨ,
ਗਿਆਨ ਗੋਝ ਆਪ ਜਣਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਪਰਮ ਪੁਰਖ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਅੰਤਮ ਕਲ, ਕੁਲਵੰਤਾ ਆਪ ਜਣਾਈਆ। ਜੋਤੀ ਸ਼ਬਦੀ ਗਿਆ ਰਲ, ਨਿਰਗੁਣ ਨਿਰਗੁਣ ਧਾਰ ਪਰਗਟਾਈਆ। ਸਰਗੁਣ ਭੁਲਾਏ ਕਰ ਕਰ ਵਲ ਛਲ, ਅਛਲ ਛਲ ਆਪਣੀ ਖੇਲ ਰਚਾਈਆ। ਸਚ ਸਿੰਘਾਸਣ ਬੈਠਾ ਮੱਲ, ਸੰਬਲ ਆਪਣਾ ਡੇਰਾ ਲਾਈਆ। ਨਾਮ ਸੰਦੇਸਾ ਦੇਵੇ ਘੜੀ ਘੜੀ ਪਲ ਪਲ, ਵਾਰ ਥਿਤ ਨਾ ਕੋਇ ਰਖਾਈਆ। ਵਸਣਹਾਰਾ ਮਹੱਲ ਅਟੱਲ, ਸਾਚਾ ਮੰਦਰ ਰਿਹਾ ਸੁਹਾਈਆ। ਪਾਵੇ ਸਾਰ ਜਲ ਥਲ, ਮਹੀਅਲ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਦਏ ਚੁਕਾਈਆ। ਤੇਰਾ ਲਹਿਣਾ ਚੁੱਕੇ ਅੰਤ, ਅੰਤਸ ਕਰਣ ਵੇਖ ਵਖਾਇੰਦਾ। ਹਰਿਜਨ ਮੇਲੇ ਸਾਚੇ ਸੰਤ, ਸੰਤ ਸਤਿਗੁਰ ਦਇਆ ਕਮਾਇੰਦਾ। ਭਗਤ ਪਿਆਰਾ ਇਕ ਭਗਵੰਤ, ਭਗਵਨ ਆਪਣੀ ਗੋਦ ਬਹਾਇੰਦਾ। ਗੁਰਮੁਖ ਵਡਿਆਈ ਜੀਵ ਜੰਤ, ਜੀਵਨ ਜੁਗਤ ਆਪ ਜਣਾਇੰਦਾ। ਗੁਰਸਿਖ ਦ੍ਰਿੜਾਏ ਮਣੀਆ ਮੰਤ, ਮੰਤਰ ਆਪਣਾ ਇਕ ਵਖਾਇੰਦਾ। ਕਲਜੁਗ ਅੰਤ ਬਣਾਏ ਬਣਤ, ਸਤਿਜੁਗ ਸਾਚਾ ਰਾਹ ਵਖਾਇੰਦਾ। ਗੜ੍ਹ ਤੁਟੇ ਹਉਮੇ ਹੰਗਤ, ਨਿਵਣ ਸੁ ਅੱਖਰ ਇਕ ਸਿਖਾਇੰਦਾ। ਗੁਰਮੁਖ ਦੂਜੇ ਘਰ ਨਾ ਜਾਏ ਮੰਗਤ, ਪੁਰਖ ਅਬਿਨਾਸ਼ੀ ਖਾਲੀ ਝੋਲੀ ਸਰਬ ਭਰਾਇੰਦਾ। ਕੋਈ ਨਾ ਦਿਸੇ ਪਾਂਧਾ ਪੰਡਤ, ਮੁੱਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਕੋਈ ਰਹਿਣ ਨਾ ਪਾਇੰਦਾ। ਚੌਥੇ ਜੁਗ ਤੇਰੀ ਆਰਜ਼ੂ ਹੋਏ ਖੰਡਤ, ਖੰਡਾ ਖੜਗ ਇਕ ਚਮਕਾਇੰਦਾ। ਮਾਣ ਰਖਾਏ ਹਰਿ ਜੂ ਹਰਿ ਹਰਿ ਸੰਗਤ, ਸਗਲਾ ਸੰਗ ਆਪ ਹੋ ਜਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗਤ, ਆਤਮ ਪਰਮਾਤਮ ਮੇਲ ਮਿਲਾਇੰਦਾ। ਨਾਤਾ ਤੋੜੇ ਸਾਕ ਸੱਜਣ ਸੈਣ ਬੰਧਪ, ਸਗਲਾ ਸੰਗ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਲੇਖ ਚੁਕਾਇੰਦਾ। ਕਲਜੁਗ ਤੇਰਾ ਲੇਖਾ ਚੁੱਕੇ, ਚੂਕ ਕੋਇ ਰਹਿਣ ਨਾ ਪਾਈਆ। ਚੌਥੇ ਜੁਗ ਪੈਂਡਾ ਮੁੱਕੇ, ਪਾਂਧੀ ਕੋਇ ਨਜ਼ਰ ਨਾ ਆਈਆ। ਨੌਂ ਖੰਡ ਪ੍ਰਿਥਮੀ ਆਪੇ ਪੁੱਛੇ, ਲੱਖ ਚੁਰਾਸੀ ਡੇਰਾ ਢਾਹੀਆ। ਜੀਵ ਜੰਤ ਬਿਨ ਹਰਿ ਨਾਮੇ ਬੂਟੇ ਸੁੱਕੇ, ਹਰਿਆ ਸਿੰਚ ਨਾ ਕੋਇ ਕਰਾਈਆ। ਸਾਧ ਸੰਤ ਕੂੜੀ ਕਿਰਿਆ ਵਿਚ ਲੁਕੇ, ਸਭ ਦੇ ਪਰਦੇ ਦਏ ਖੁਲ੍ਹਾਈਆ। ਫੜ ਫੜ ਅੰਤਮ ਟੰਗੇ ਪੁੱਠੇ, ਨਾ ਸਕੇ ਕੋਇ ਬਚਾਈਆ। ਏਥੇ ਓਥੇ ਦੋ ਜਹਾਨ ਦੇਵੇ ਕੁੱਠੇ, ਕੁੱਠਾ ਖਾਧਾ ਬਚਿਆ ਕੋਇ ਰਹਿਣ ਨਾ ਪਾਈਆ। ਸਿੰਘ ਸ਼ੇਰ ਏਕਾ ਬੁੱਕੇ, ਦੋ ਜਹਾਨਾਂ ਭਬਕ ਲਗਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤੇ, ਚੇਤਨ ਏਕਾ ਧਾਰ ਚਲਾਈਆ। ਗੋਬਿੰਦ ਉਠਾਇਆ ਇਕ ਸੁੱਤੇ, ਪੂਤ ਸਪੂਤਾ ਨਾਲ ਮਿਲਾਈਆ। ਗੁਰਮੁਖ ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠੇ, ਰਾਤੀਂ ਸੁੱਤਿਆਂ ਲਏ ਜਗਾਈਆ। ਅੰਮ੍ਰਿਤ ਆਤਮ ਦੇਵੇ ਨਿਝਰ ਘੁੱਟੇ, ਕਵਲ ਨਾਭ ਆਪ ਉਲਟਾਈਆ। ਕਲਜੁਗ ਜੀਵ ਕਲਜੁਗ ਮਾਇਆ ਅੰਦਰ ਗੂੜ੍ਹੀ ਨੀਂਦ ਸੁੱਤੇ, ਸੁੱਤਿਆਂ ਰੈਣ ਵਿਹਾਈਆ। ਕਲਜੁਗ ਤੇਰਾ ਲੇਖਾ ਸਾਹਿਬ ਸਤਿਗੁਰ ਘਰ ਘਰ ਪੁੱਛੇ, ਦਰ ਦਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਸਾਚੇ ਜਾਣਾ ਜਾਗ, ਸਤਿਗੁਰ ਪੂਰਾ ਆਪ ਜਗਾਇੰਦਾ। ਕਿਰਪਾ ਕਰ ਧੋਵੇ ਦੁਰਮਤ ਮੈਲ ਦਾਗ਼, ਕਾਗ ਹੰਸ ਰੂਪ ਵਟਾਇੰਦਾ। ਨਿਰਮਲ ਜੋਤੀ ਜਗੇ ਚਿਰਾਗ਼, ਅੰਧ ਅੰਧੇਰ ਗੁਆਇੰਦਾ। ਪਤਿਤ ਪਾਪੀ
ਕਰੇ ਪਾਕੀ ਪਾਕ, ਪਾਕ ਰਸੂਲ ਫੇਰਾ ਪਾਇੰਦਾ। ਲੇਖੇ ਲਾਏ ਕਾਇਆ ਮਾਟੀ ਖਾਕ, ਖਾਕੀ ਖਾਕ ਧੂੜ ਰਮਾਇੰਦਾ। ਜਗਤ ਕੁੜਾਵਾ ਦਿਸੇ ਸਾਕ, ਸਗਲਾ ਸੰਗ ਨਾ ਕੋਇ ਰਖਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਨਿਭੇ ਸਾਥ, ਬੇੜਾ ਪਾਰ ਨਾ ਕੋਇ ਕਰਾਇੰਦਾ। ਵੇਲੇ ਅੰਤ ਨਾ ਪੁੱਛੇ ਵਾਤ, ਜਮ ਫਾਸ ਨਾ ਕੋਇ ਤੁੜਾਇੰਦਾ। ਕਲਜੁਗ ਕਰਨਹਾਰਾ ਸਭ ਦਾ ਘਾਤ, ਘਾਓ ਇਕੋ ਇਕ ਲਗਾਇੰਦਾ। ਅੰਤਮ ਕੋਈ ਨਾ ਰਹੇ ਜਮਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰਿਸ਼ਟ ਸਬਾਈ ਦੱਸੇ ਏਕਾ ਪਾਠ, ਸੋਹੰ ਮੰਤਰ ਆਪ ਪੜ੍ਹਾਇੰਦਾ। ਸੋਹੰ ਮੰਤਰ ਪੂਜਾ ਪਾਠ, ਆਤਮ ਪਰਮਾਤਮ ਮੇਲ ਮਿਲਾਈਆ। ਬ੍ਰਹਮ ਪਾਰਬ੍ਰਹਮ ਬਣਾਏ ਸਾਕ, ਘਰ ਸੱਜਣ ਰੰਗ ਵਖਾਈਆ। ਈਸ਼ ਜੀਵ ਖੋਲ੍ਹੇ ਤਾਕ, ਜਗਦੀਸ ਵੱਜੇ ਵਧਾਈਆ। ਗ੍ਰਹਿ ਗ੍ਰਹਿ ਸੁਣਾਏ ਏਕਾ ਨਾਦ, ਧੁਨ ਅਨਾਦੀ ਨਾਦ ਅਲਾਈਆ। ਅੰਮ੍ਰਿਤ ਸਰੋਵਰ ਮਾਰੇ ਠਾਠ, ਨਿਝਰ ਝਿਰਨਾ ਲਏ ਝਿਰਾਈਆ। ਪੂਰਬ ਜਨਮ ਦਾ ਲੇਖਾ ਪੂਰਾ ਕਰੇ ਘਾਟ, ਘਾਟਾ ਕੋਇ ਰਹਿਣ ਨਾ ਪਾਈਆ। ਗੁਰਮੁਖ ਤੇਰੀ ਮੁੱਕੀ ਵਾਟ, ਜੋ ਚਲ ਆਇਆ ਸਰਨਾਈਆ। ਸਿਰ ਰੱਖੇ ਦੇ ਕਰ ਹਾਥ, ਏਥੇ ਓਥੇ ਹੋਏ ਸਹਾਈਆ। ਗੁਰਸਿਖ ਤੇਰਾ ਦਰਸ ਕਰਨ ਤ੍ਰਿਲੋਕੀ ਨਾਥ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਜਿਨ੍ਹਾਂ ਵਸਿਆ ਸਤਿਗੁਰ ਪਾਸ, ਪਾਸਾ ਸਭ ਦਾ ਦਏ ਉਲਟਾਈਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਆਪਣੀ ਪੂਰੀ ਕਰਨ ਆਇਆ ਖਾਹਸ਼, ਖਾਹਸ਼ ਭਗਤਾਂ ਆਪਣੀ ਝੋਲੀ ਪਾਈਆ। ਗੁਰਸਿਖ ਤੇਰਾ ਲੇਖੇ ਲੱਗੇ ਸਵਾਸ ਸਵਾਸ, ਪਵਣ ਉਨੰਜਾ ਮੁਖ ਸ਼ਰਮਾਈਆ। ਚਰਨ ਚੁੰਮੇ ਪ੍ਰਿਥਮੀ ਆਕਾਸ਼, ਰਵ ਸਸ ਨਿਉਂ ਨਿਉਂ ਸੀਸ ਝੁਕਾਈਆ। ਜਿਸ ਦਵਾਰੇ ਨਰ ਨਿਰੰਕਾਰ ਬਣਿਆ ਦਾਸੀ ਦਾਸ, ਸੋ ਦਵਾਰੇ ਮਿਲੇ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੀਤ ਗੁਰ ਮਿੱਤਰ ਪਿਤਾ ਪੂਤ ਸਹਿਜ ਸੁਖਦਾਈਆ।
੮ ਅੱਸੂ ੨੦੧੯ ਮਨਸਾ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਰਕਤ ਬੂੰਦ ਹੱਡ ਮਾਸ ਨਾੜੀ ਰੱਤ, ਤਤਵ ਤਤ ਖੋਜ ਖੋਜਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਦੇਵਣਹਾਰਾ ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ । ਸੰਤ ਸੁਹੇਲੇ ਸਾਜਣ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਨਾਲੋਂ ਕਰ ਕਰ ਵੱਖ, ਆਪਣਾ ਬੰਧਣ ਆਪੇ ਪਾਇੰਦਾ। ਦਰਸ ਦਿਖਾਏ ਹੋ ਪਰਤੱਖ, ਭਾਂਡਾ ਭਰਮ ਭਉਂ ਭੰਨਾਇੰਦਾ। ਨਿਰਗੁਣ ਸਰਗੁਣ ਗਾਏ ਜਸ, ਸੋਹਲਾ ਢੋਲਾ ਆਪ ਸੁਣਾਇੰਦਾ। ਆਤਮ ਪਰਮਾਤਮ ਕਰ ਕਰ ਵਸ, ਜਗਤ ਵਿਛੋੜਾ ਪੰਧ ਮੁਕਾਇੰਦਾ। ਹਿਰਦੇ ਅੰਦਰ ਆਪੇ ਵਸ, ਹਰਿ ਮੰਦਰ ਡੇਰਾ ਲਾਇੰਦਾ। ਕਰ ਪਰਕਾਸ਼ ਕੋਟਨ ਰਵ ਸਸ, ਅੰਧ ਅੰਧੇਰ ਗੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਡ ਮਾਸ ਨਾੜੀ ਰੱਤ ਆਪਣੇ ਲੇਖੇ ਲਾਇੰਦਾ। ਹੱਡ ਮਾਸ ਵੇਖੇ ਨਾੜੀ, ਤਤਵ ਤਤ ਖੋਜ ਖੋਜਾਇੰਦਾ। ਲੇਖਾ ਜਾਣੇ ਅੰਦਰ ਬਾਹਰ ਗੁਪਤ ਜ਼ਾਹਿਰੀ, ਭੇਵ ਅਭੇਦ ਆਪ ਜਣਾਇੰਦਾ। ਮਹੱਲ ਅਟੱਲ ਪਾਵੇ ਸਾਰ ਉਚ ਮੁਨਾਰੀ, ਬੰਕ ਦਵਾਰਾ ਖੋਜ ਖੋਜਾਇੰਦਾ। ਈਸ਼ ਜੀਵ ਜਗਦੀਸ ਮੇਲ ਮਿਲਾਵਾ ਏਕੰਕਾਰੀ, ਅਕਲ ਕਲ ਆਪਣੀ ਖੇਲ
ਸਮਝਾਇੰਦਾ। ਰਾਤੀ ਰੁੱਤੀ ਥਿਤੀ ਨਾ ਕੋਇ ਵਾਰੀ, ਘੜੀ ਪੱਲ ਨਾ ਵੰਡ ਵੰਡਾਇੰਦਾ। ਕਰੇ ਖੇਲ ਅਗੰਮ ਅਪਾਰੀ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੇ ਰੰਗ ਰੰਗਾਇੰਦਾ। ਗੁਰਮੁਖ ਗੁਰਸਿਖ ਹਰਿ ਸੱਜਣ ਸਾਚਾ ਪਾਰ ਉਤਾਰੀ, ਬੇੜਾ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਮਾਟੀ ਲੇਖੇ ਲਾਇੰਦਾ। ਤਨ ਮਾਟੀ ਵੇਖੇ ਖਾਕ, ਹਰਿ ਸਤਿਗੁਰ ਦਇਆ ਕਮਾਇੰਦਾ। ਗੁਰਮੁਖ ਕਹੇ ਉਤਮ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਅੱਠੇ ਪਹਿਰ ਰਹੇ ਪਰਭਾਤ, ਸੰਧਿਆ ਰੂਪ ਨਾ ਕੋਇ ਵਖਾਇੰਦਾ। ਨੇੜ ਨਾ ਆਏ ਮਨਮਤ ਨਾਰ ਕਮਜ਼ਾਤ, ਸਤਿਗੁਰ ਪੂਰਾ ਦਰ ਦੁਰਕਾਇੰਦਾ। ਕਾਇਆ ਮੰਦਰ ਅੰਦਰ ਡੂੰਘਾ ਖਾਤ, ਪਰਦਾਨਸ਼ੀਂ ਪਰਦਾ ਆਪ ਚੁਕਾਇੰਦਾ। ਦਿਵਸ ਰੈਣ ਰੈਣ ਦਿਵਸ ਸਦਾ ਸੁਹੇਲਾ ਪੁੱਛੇ ਵਾਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਡ ਮਾਸ ਲੇਖਾ ਲੇਖੇ ਲਾਇੰਦਾ। ਹੱਡ ਮਾਸ ਨਾ ਉਬਲੇ ਰੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਮੇਲ ਮਿਲਾਵਾ ਕਮਲਾਪਤ, ਕਵਲ ਨੈਣ ਹੋਏ ਸਹਾਈਆ। ਮਾਰਗ ਏਕੰਕਾਰਾ ਦੱਸ, ਇਕ ਇਕੱਲਾ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹੱਥ, ਹੱਥੋ ਹੱਥ ਦਏ ਮੁਕਾਈਆ । ਨਾਮ ਜਣਾਏ ਮਹਿਮਾ ਅਕਥ, ਸੋਹੰ ਅੱਖਰ ਕਰੇ ਪੜ੍ਹਾਈਆ। ਸਰਬ ਕਲਾ ਆਪੇ ਸਮਰਥ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਆਪ ਲਗਾਈਆ। ਹਰਿਜਨ ਲੇਖਾ ਲੇਖੇ ਜਾਏ ਲਗ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਤ੍ਰੈਗੁਣ ਮਾਇਆ ਬੁਝੇ ਅੱਗ, ਪੰਚਮ ਤਤ ਨਾ ਕੋਇ ਜਲਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਰਘੁਪਤ ਆਪਣਾ ਰੂਪ ਵਟਾਇੰਦਾ। ਜਗਤ ਕਿਨਾਰਾ ਪਾਰ ਹੱਦ, ਭਗਤ ਦਵਾਰਾ ਇਕ ਵਖਾਇੰਦਾ। ਗ੍ਰਹਿ ਮੰਦਰ ਅੰਦਰ ਆਤਮ ਪਰਮਾਤਮ ਆਪੇ ਸੱਦ, ਸਦਾ ਏਕਾ ਨਾਮ ਲਗਾਇੰਦਾ। ਰਾਗ ਅਨਾਦੀ ਵੱਜੇ ਅਨਹਦ, ਧੁੰਨ ਆਤਮਕ ਆਪ ਸੁਣਾਇੰਦਾ। ਕੂੜੀ ਕਿਰਿਆ ਵਿਚੋਂ ਕੱਢ, ਸਾਚੇ ਧੰਦੇ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪਣੇ ਹੱਥ ਰਖਾਇੰਦਾ। ਤਤਵ ਤਤ ਤਤ ਵਿਚਾਰ, ਬੇਪਰਵਾਹ ਖੇਲ ਕਰਾਇੰਦਾ। ਮਨ ਮਤ ਬੁਧ ਦੇ ਅਧਾਰ, ਨਵ ਦਰ ਖੋਜ ਖੋਜਾਇੰਦਾ। ਦਹਿ ਦਿਸ਼ਾ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਜਗਤ ਜੀਵ ਈਸ਼ ਆਪਣੇ ਦਰ ਬਹਾਇੰਦਾ। ਕਲਜੁਗ ਰੋਵੇ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ। ਜਿਸ ਦਵਾਰੇ ਸਤਿਗੁਰ ਪੂਰਾ ਫੇਰਾ ਜਾਏ ਪਾ, ਤਿਸ ਗ੍ਰਹਿ ਨੇੜ ਨਾ ਆਈਆ। ਬਿਰਧ ਬਾਲ ਅੰਞਾਣੇ ਲਏ ਤਰਾ, ਡੁੱਬਦੇ ਪਾਥਰ ਪਾਰ ਕਰਾਈਆ। ਚਰਨ ਸਰਨ ਸਰਨ ਚਰਨ ਜਿਸ ਜਨ ਸੀਸ ਲਿਆ ਝੁਕਾ, ਝੁਕ ਝੁਕ ਵੇਖੇ ਸਰਬ ਲੋਕਾਈਆ। ਗੁਰਸਿਖ ਗੁਰਮੁਖ ਗੁਰ ਗੁਰ ਰੂਪ ਗਿਆ ਸਮਾ, ਆਪ ਆਪਾ ਰਿਹਾ ਨਾ ਰਾਈਆ। ਜਿਸ ਜਨ ਸੋਹੰ ਢੋਲਾ ਲਿਆ ਗਾ, ਤਿਸ ਜਮ ਪੋਹ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਲ ਫਾਸ ਕਲਕਾਤੀ ਰਿਹਾ ਮਿਟਾਈਆ।